੨੬ ਮਾਘ ਸ਼ਹਿਨਸ਼ਾਹੀ ਸੰਮਤ ੧ ਕੁੰਦਨ ਸਿੰਘ ਦੇ ਗ੍ਰਹਿ ਪਿੰਡ ਮਾਲ ਚਕ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਮੈਂ ਮੇਟਣਾ ਕਲਜੁਗ ਕੂੜ, ਲੱਖ ਚੁਰਾਸੀ ਕਾਇਆ ਕੱਪੜ ਖੋਜ ਖੁਜਾਈਆ। ਸੁਘੜ ਸਿਆਣੇ ਬਣੌਣੇ ਮਨਮੁਖ ਮੁਗਧ ਮੂੜ੍ਹ, ਅੰਮ੍ਰਿਤ ਆਤਮ ਅੰਤਰ ਰਸ ਚੁਆਈਆ। ਪੁਰਖ ਅਕਾਲ ਦੀਨ ਦਿਆਲ ਸਾਚੀ ਬਖ਼ਸ਼ਣੀ ਇਕ ਧੂੜ, ਮਸਤਕ ਟਿੱਕਾ ਧੁਰ ਦਾ ਇਕ ਵਖਾਈਆ। ਆਤਮ ਪਰਮਾਤਮ ਨਿਰਗੁਣ ਨਿਰਗੁਣ ਰੰਗ ਚਾੜ੍ਹਨਾ ਗੂੜ੍ਹ, ਸਰਗੁਣ ਕਾਇਆ ਮਾਟੀ ਪੰਜ ਤਤ ਵੱਜੇ ਵਧਾਈਆ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਬੋਧ ਅਗਾਧੀ ਬਖ਼ਸ਼ਣੀ ਤੂਰ, ਨਾਦ ਅਨਾਦੀ ਨਾਦ ਸੁਣਾਈਆ। ਜੋਤੀ ਜੋਤ ਸਤਿ ਪਰਕਾਸ਼ ਦੇਣਾ ਨੂਰ, ਅੰਧ ਅੰਧੇਰਾ ਦੇਣਾ ਮਿਟਾਈਆ। ਦਾਤਾ ਜੋਧਾ ਦੱਸਣਾ ਇਕ ਸੂਰਬੀਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਨਾਮ ਅਣਿਆਲਾ ਦੋ ਜਹਾਨਾਂ ਤੀਰ, ਬ੍ਰਹਿਮੰਡ ਖੰਡ ਵੇਖ ਵਖਾਈਆ। ਸੋ ਸਵਾਮੀ ਅੰਤਰਜਾਮੀ ਗਹਿਰ ਗੰਭੀਰ, ਬੇਨਜ਼ੀਰ ਦੇਣਾ ਮਿਲਾਈਆ। ਜਿਸ ਦੀ ਨਜ਼ਰ ਨਾ ਆਏ ਕਿਸੇ ਸ਼ਮਸ਼ੀਰ, ਸ਼ਮਸ਼ਾਨ ਭੂਮੀ ਕਰੇ ਸਰਬ ਲੋਕਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਬਦਲ ਦੇਵੇ ਤਕ਼ਦੀਰ, ਤਦਬੀਰ ਆਪਣੀ ਆਪਣੇ ਹੱਥ ਰਖਾਈਆ। ਜੋ ਲਹਿਣਾ ਦੇਣਾ ਲੇਖਾ ਜਾਣੇ ਸ਼ਾਹ ਹਕੀਰ, ਵਰਨ ਬਰਨ ਜਾਤ ਪਾਤ ਤਤ ਵਜੂਦ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਕਰਾਈਆ। ਸਤਿਗੁਰ ਸ਼ਬਦ ਕਹੇ ਮੈਂ ਦੀਨ ਦੁਨੀ ਨੂੰ ਦੱਸਣਾ ਜੋਗ, ਜੁਗੀਸ਼ਰ ਇਕੋ ਇਕ ਸਮਝਾਈਆ। ਮਾਇਆ ਮਮਤਾ ਹਉਮੇਂ ਹੰਗਤਾ ਕੱਟਣਾ ਰੋਗ, ਹੰ ਬ੍ਰਹਮ ਕਰ ਪੜ੍ਹਾਈਆ। ਸਤਿਗੁਰ ਨਾਮ ਦੀ ਦੱਸਣੀ ਖੋਜ, ਚੌਦਾਂ ਵਿਦਿਆ ਡੇਰਾ ਢਾਹੀਆ। ਸਚ ਉਪਜੌਣਾ ਇਕ ਸਲੋਕ, ਸੋਹਲਾ ਤੂੰਹੀ ਤੂੰਹੀ ਰਾਗ ਅਲਾਈਆ। ਭਾਗ ਲਗਾ ਕੇ ਕਾਇਆ ਮੰਦਰ ਸਾਚੇ ਕੋਟ, ਕੋਟ ਜਨਮ ਦੇ ਪਾਪ ਦੇਣੇ ਮਿਟਾਈਆ। ਨਾਮ ਨਗਾਰੇ ਲਾ ਕੇ ਚੋਟ, ਸੋਈ ਸੁਰਤ ਦੇਣੀ ਉਠਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅਗਿਆਨ ਦੇਣਾ ਗਵਾਈਆ। ਸਚ ਦਵਾਰੇ ਦੱਸਣੀ ਮੌਜ, ਪ੍ਰਭ ਚਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਦਏ ਬਦਲਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਣੇ ਜਗਤ ਸੰਸਾਰ, ਲੱਖ ਚੁਰਾਸੀ ਪੜਦਾ ਲਾਹੀਆ। ਨਵ ਨੌ ਚਾਰ ਮੇਟਣਾ ਧੂੰਆਂਧਾਰ, ਬ੍ਰਹਿਮੰਡ ਖੰਡ ਕਰ ਰੁਸ਼ਨਾਈਆ।
ਅੰਡਜ ਜੇਰਜ ਉਤਭੁਜ ਸੇਤਜ ਪਾਉਣੀ ਸਾਰ, ਚਾਰੇ ਖਾਣੀ ਚਾਰੇ ਬਾਣੀ ਸ਼ਬਦ ਸ਼ਨਵਾਈਆ। ਭਗਤ ਸੁਹੇਲੇ ਸੰਤ ਸੱਜਣ ਲੈਣੇ ਉਠਾਲ, ਗੁਰਮੁਖ ਗੁਰ ਗੁਰ ਰੰਗ ਰੰਗਾਈਆ। ਸ਼ਬਦ ਅਗੰਮੀ ਵਜਾਉਣਾ ਤਾਲ, ਧੁਨ ਆਤਮਕ ਰਾਗ ਸੁਣਾਈਆ। ਝਗੜਾ ਮਕਾਉਣਾ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਦੇਣਾ ਵਖਾਈਆ। ਜਿਸ ਦਾ ਸਚ ਦਵਾਰਾ ਸਚਖੰਡ ਸੱਚੀ ਧਰਮਸਾਲ, ਸ਼ਿਵਦਵਾਲਾ ਮੱਠ ਮੰਦਰ ਮਸਜਿਦ ਵੰਡ ਨਾ ਕੋਇ ਵੰਡਾਈਆ। ਨਿਤ ਨਵਿਤ ਨਿਰਗੁਣ ਸਰਗੁਣ ਪੁੱਛੇ ਮੁਰੀਦਾਂ ਹਾਲ, ਹਰਿ ਮੁਰਸ਼ਦ ਬੇਪਰਵਾਹੀਆ। ਮਾਨਵ ਮਾਨੁਖ ਮਾਨਸ ਵਿਚੋਂ ਕਰੇ ਬਹਾਲ, ਤਤਵ ਤਤ ਖੋਜ ਖੁਜਾਈਆ। ਸਤਿ ਸਤਿਵਾਦੀ ਹੋ ਕੇ ਆਪ ਦਲਾਲ, ਦੀਨ ਦੁਨੀ ਦਾ ਮਾਲਕ ਫੇਰਾ ਪਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਦੇਂਦੇ ਗਏ ਅਹਿਵਾਲ, ਵਾਕ ਭਵਿਖਤਾਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਕਾਰ ਕਮਾਈਆ। ਹਰਿ ਸ਼ਬਦ ਕਹੇ ਮੈਂ ਬਦਲ ਦੇਣਾ ਸਮਾਜ, ਚਾਰ ਵਰਨ ਅਠਾਰਾਂ ਬਰਨ ਦੇਣਾ ਸਮਝਾਈਆ। ਆਤਮ ਅੰਤਰ ਦੇ ਕੇ ਦਾਤ, ਦਾਤਾ ਦਾਨੀ ਦੇਣਾ ਮਿਲਾਈਆ। ਕੂੜੀ ਕਿਰਿਆ ਮੇਟ ਕੇ ਰਾਤ, ਸਤਿ ਚੰਦ ਕਰ ਰੁਸ਼ਨਾਈਆ। ਨਾਮ ਨਿਧਾਨਾ ਦੱਸ ਕੇ ਬੋਧ ਅਗਾਧ, ਅੱਖਰ ਵੱਖਰ ਇਕ ਸਮਝਾਈਆ। ਭਗਤ ਸੁਹੇਲੇ ਵੇਖ ਕੇ ਸਾਧ, ਸੱਜਣ ਲੈਣੇ ਜਗਾਈਆ। ਜੋ ਅਬਿਨਾਸ਼ੀ ਕਰਤਾ ਰਹੇ ਅਰਾਧ, ਦੂਜਾ ਇਸ਼ਟ ਨਾ ਕੋਇ ਮਨਾਈਆ। ਮਨ ਆਤਮਾ ਹੋਏ ਵਿਸਮਾਦ, ਬਿਸਮਿਲ ਆਪਣਾ ਆਪ ਕਰਾਈਆ। ਝਗੜਾ ਕੂੜ ਨਾ ਰਹੇ ਫ਼ਸਾਦ, ਫ਼ੈਸਲਾ ਹੱਕ ਦੇਣਾ ਸੁਣਾਈਆ। ਸੁਰਤੀ ਸ਼ਬਦੀ ਕਰ ਇਮਦਾਦ, ਕਾਮਲ ਮੁਰਸ਼ਦ ਦੇਣਾ ਮਿਲਾਈਆ। ਬਿਨ ਅੱਖੋਂ ਜਾਵਣ ਜਾਗ, ਨਿਜ ਨੇਤਰ ਹੋਏ ਰੁਸ਼ਨਾਈਆ। ਤ੍ਰੈਗੁਣ ਮਾਇਆ ਪੰਜ ਤਤ ਬੁਝੇ ਆਗ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਹੰਸ ਬੁਧੀ ਨਾ ਰਹੇ ਕਾਗ, ਕਾਗ ਹੰਸ ਰੂਪ ਵਖਾਈਆ। ਘਰ ਮਿਲਾਉਣਾ ਕੰਤ ਸੁਹਾਗ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜਿਸ ਦੇ ਹੱਥ ਦੋ ਜਹਾਨਾਂ ਵਾਗ, ਜੁਗ ਚੌਕੜੀ ਖੇਲ ਖਿਲਾਈਆ। ਸ਼ਬਦ ਨਾਦ ਸੁਣਾਏ ਧੁਰ ਦੀ ਆਵਾਜ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਘਰ ਵਿਚ ਘਰ ਖੋਲ੍ਹੇ ਰਾਜ਼, ਪੜਦਾ ਓਹਲਾ ਦਏ ਉਠਾਈਆ। ਝਗੜਾ ਚੁੱਕੇ ਵੁਜ਼ੂ ਨਮਾਜ਼, ਮੁਰਸ਼ਦ ਇਕੋ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰ ਦਾ ਹੁਕਮ ਇਕ ਸਮਝਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਣਾ ਦੀਨ ਦੁਨੀ, ਕਾਇਨਾਤ ਫੋਲ ਫੁਲਾਈਆ। ਪੜਦਾ ਲਾਹੁਣਾ ਰਿਖੀ ਮੁਨੀ, ਸੂਫ਼ੀ ਸੰਤ ਫ਼ਕੀਰ ਉਠਾਈਆ। ਸੱਜਣ ਵੇਖਣੇ ਧੁਰ ਦੇ ਗੁਣੀ, ਗਹਿਰ ਗੰਭੀਰ ਹੋਏ ਸਹਾਈਆ। ਸ੍ਰਿਸ਼ਟੀ ਸਾਰੀ ਛਾਣੀ ਪੁਣੀ, ਪੁਰਖ ਅਕਾਲਾ ਸੇਵ ਕਮਾਈਆ। ਯਾਦ ਆਉਣੀ ਕ੍ਰਿਸ਼ਨ ਵਾਲੀ ਅਠਾਰਾਂ ਖੂਹਣੀ, ਚਾਰ ਕੁੰਟ ਪਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਪੁਕਾਰ ਰਿਹਾ ਸੁਣੀ, ਘਟ ਭੀਤਰ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਣਾ ਇਕੋ ਬੋਲ, ਏਕੰਕਾਰ ਦੇਣਾ ਜਣਾਈਆ। ਜੋ ਸਭ ਦੇ ਵਸੇ ਕੋਲ, ਘਟ ਘਟ ਡੇਰਾ ਲਾਈਆ। ਜੋ ਤੱਤਾਂ ਅੰਦਰ ਗਿਆ ਮੌਲ, ਮੌਲਾ ਨੂਰ ਖ਼ੁਦਾਈਆ। ਜੋ ਅੰਮ੍ਰਿਤ ਝਿਰੇ ਨਾਭ ਕੌਲ, ਕੌਲ ਇਕ਼ਰਾਰ ਪਿਛਲਾ ਪੂਰ ਕਰਾਈਆ। ਜੋ ਲੇਖਾ ਜਾਣੇ ਧਰਨੀ ਧਰਤ ਧੌਲ, ਧਵਲਾ ਭਾਰ ਵੇਖ ਵਖਾਈਆ। ਜਿਸ ਦਾ ਲਹਿਣਾ ਦੇਣਾ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਜਗਤ ਵਿਦਿਆ ਸਮਝ ਕਿਸੇ ਨਾ ਆਈਆ। ਸਚ ਦਵਾਰਾ ਹਰਿ ਨਿਰੰਕਾਰਾ ਨਿਰਗੁਣ ਸਰਗੁਣ ਦੇਵੇ ਖੋਲ੍ਹ, ਚਾਰ ਵਰਨ ਅਠਾਰਾਂ ਬਰਨ ਇਕ ਸਰਨਾਈਆ। ਨਾਮ
ਨਾਦ ਅਨਾਦ ਵਜਾਵੇ ਢੋਲ, ਢਮੱਕਾ ਇਕੋ ਦਏ ਸੁਣਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਹੰਗਤਾ ਕੱਢੇ ਪੋਲ, ਪੜਦਾ ਓਹਲਾ ਦਏ ਚੁਕਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਸੱਜਣ ਲਏ ਵਿਰੋਲ, ਲੱਖ ਚੁਰਾਸੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਦਏ ਸਮਝਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਣੀ ਸਤਿਜੁਗ ਧਾਰਾ, ਸਤਿ ਸਤਿਵਾਦੀ ਖੇਲ ਕਰਾਇੰਦਾ। ਸ੍ਰਿਸ਼ਟ ਸਬਾਈ ਮੰਨੋ ਇਕ ਨਿਰੰਕਾਰਾ, ਨਿਰਗੁਣ ਸਰਗੁਣ ਸੋਭਾ ਪਾਇੰਦਾ। ਜਿਸ ਦਾ ਅਗੰਮ ਅਥਾਹ ਜੈਕਾਰਾ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਸਾਲਾਹਿੰਦਾ। ਜੋ ਆਦਿ ਜੁਗਾਦੀ ਪਰਵਰਦਿਗਾਰਾ, ਯਾਰ ਸਾਂਝਾ ਇਕ ਅਖਵਾਇੰਦਾ। ਜਿਸ ਦਾ ਮੁਕਾਮੇ ਹੱਕ ਦਵਾਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਜਿਸ ਦਾ ਸ਼ਬਦੀ ਸੁਤ ਦੁਲਾਰਾ, ਗੋਬਿੰਦ ਆਪਣੀ ਕਾਰ ਕਮਾਇੰਦਾ। ਜਿਸ ਦਾ ਨਾਮ ਖੰਡਾ ਦੋ ਧਾਰਾ, ਲੁਹਾਰ ਤਰਖਾਣ ਨਾ ਕੋਇ ਘੜਾਇੰਦਾ। ਜੋ ਨਿਰਗੁਣ ਸਰਗੁਣ ਖੇਲ ਕਰੇ ਅਪਰ ਅਪਾਰਾ, ਅਗੰਮ ਅਗੋਚਰ ਆਪਣਾ ਵੇਸ ਵਟਾਇੰਦਾ। ਸੋ ਲੇਖਾ ਜਾਣੇ ਕਲਜੁਗ ਅੰਤਮ ਵਾਰਾ, ਵਾਰਤਾ ਪਿਛਲੀ ਫੋਲ ਫੁਲਾਇੰਦਾ। ਨਵੇਂ ਜੁਗ ਦਾ ਨਵਾਂ ਵਿਹਾਰਾ, ਵਿਵਹਾਰੀ ਹੋ ਕੇ ਆਪ ਕਰਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਜਿਸ ਦਾ ਦੇ ਕੇ ਗਏ ਇਸ਼ਾਰਾ, ਸੋ ਸਾਹਿਬ ਸਵਾਮੀ ਅੰਤਰਜਾਮੀ ਪੜਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੂੜ ਕੁੜਿਆਰਾ ਵੇਖੇ ਦਰ ਦਰ ਨਵ ਸੱਤ ਬ੍ਰਹਮ ਮਤ ਬਿਨ ਤਤਵ ਤਤ, ਤ੍ਰੈਗੁਣ ਅਤੀਤਾ ਠਾਂਡਾ ਸੀਤਾ, ਸਤਿ ਸਵਾਮੀ ਅੰਤਰਜਾਮੀ ਗ੍ਰਹਿ ਭੀਤਰ ਮੰਦਰ ਵੇਖ ਵਖਾਇੰਦਾ।
੨੬ ਮਾਘ ਸ਼ਹਿਨਸ਼ਾਹੀ ਸੰਮਤ ੧ ਰਾਧਾ ਸਵਾਮੀ ਪਰਤਾਪ ਸਿੰਘ ਦੇ ਨਾਲ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
ਰੂਹ ਕਹੇ ਮੇਰਾ ਧਾਮ ਸਚਖੰਡ, ਸਤਿ ਸਤਿ ਇਕੋ ਨਜ਼ਰੀ ਆਈਆ। ਜਿਥੇ ਦੂਈ ਦਵੈਤ ਨਹੀਂ ਕੋਈ ਵੰਡ, ਬ੍ਰਹਿਮੰਡ ਖੰਡ ਰਚਨ ਨਾ ਕੋਇ ਵਖਾਈਆ। ਢੋਲਾ ਗੀਤ ਨਹੀਂ ਕੋਈ ਛੰਦ, ਨਾਦ ਧੁਨ ਨਾ ਕੋਇ ਸ਼ਨਵਾਈਆ। ਰਸਨਾ ਜਿਹਵਾ ਨਹੀਂ ਬੱਤੀ ਦੰਦ, ਤਨ ਵਜੂਦ ਨਾ ਬਣਤ ਬਣਾਈਆ। ਇਕੋ ਨੂਰ ਨੁਰਾਨਾ ਸਗਲਾ ਸੰਗ, ਸੰਗੀ ਸਾਥੀ ਬੇਪਰਵਾਹੀਆ। ਪਾਰਬ੍ਰਹਮ ਪਤਿਪਰਮੇਸ਼ਵਰ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਧੁਰ ਦੀ ਡੋਰੀ ਬੰਨ੍ਹ ਨਾਲ ਕਮੰਦ, ਕਾਮਲ ਹੋ ਕੇ ਆਪਣਾ ਅਮਲ ਜਣਾਈਆ। ਨਾ ਕੋਈ ਲਹਿਣਾ ਦੇਣਾ ਲੇਖਾ ਸੂਰੀਆ ਚੰਦ, ਜਲਵਾ ਇਕੋ ਇਕ ਰੁਸ਼ਨਾਈਆ। ਨਾ ਕੋਈ ਵੰਡ ਹੰ ਬ੍ਰਹਮ, ਤਤਵ ਤਤ ਨਾ ਕੋਇ ਦਰਸਾਈਆ। ਨਾ ਕੋਈ ਜਨਮ ਕਰਮ ਭਰਮ, ਵਰਨ ਬਰਨ ਨਾ ਕੋਇ ਦਰਸਾਈਆ। ਇਕੋ ਇਕ ਅਗੰਮੀ ਸਰਨ, ਸਰਨਗਤ ਸਹਿਜ ਸੁਖਦਾਈਆ। ਜਿਥੇ ਨਾ ਕੋਈ ਜਨਮ ਮਰਨ, ਚੁਰਾਸੀ ਗੇੜ ਨਾ ਕੋਇ ਭਵਾਈਆ। ਨਾ ਕੋਈ ਨੇਤਰ ਹਰਨ ਫਰਨ, ਨੈਣ ਅੱਖ ਨਾ ਕੋਇ ਬਦਲਾਈਆ। ਗਹਿਰ ਗੰਭੀਰ ਗੁਣੀ ਗਹੀਰ ਇਕੋ ਕਰਨੀ ਕਰਨ, ਕਰਤਾ ਪੁਰਖ ਦਏ ਵਡਿਆਈਆ। ਜਿਸ ਦੀ ਮੰਜ਼ਲ ਆਦਿ ਜੁਗਾਦਿ ਜੁਗ ਚੌਕੜੀ ਆਤਮ ਪਰਮਾਤਮ ਹੋ ਕੇ ਚੜ੍ਹਨ, ਬਿਨ ਕ਼ਦਮਾਂ ਪੰਧ ਮੁਕਾਈਆ। ਅਗਨੀ ਤਤ ਕਦੇ ਨਾ ਸੜਨ, ਮਾਇਆ ਮਮਤਾ ਨਾ ਮੋਹ ਹਲਕਾਈਆ। ਬਿਨ ਵੇਖਿਆਂ ਬਿਨ ਜਾਣਿਆਂ ਬੁਝਿਆਂ ਸੂਝ ਆਵੇ ਉਹ ਚਰਨ, ਜਿਸ
ਚਰਨ ਦਾ ਚਰਨਾਮਿਤ ਚਰਨੋਦਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਦਰ, ਦਰਗਾਹ ਸਾਚੀ ਹੱਕ ਮੁਕਾਮ ਸਚਖੰਡ ਦਵਾਰ ਏਕੰਕਾਰ ਇਕੋ ਘਰ ਬਣਾਈਆ। ਰੂਹ ਕਹੇ ਮੇਰਾ ਸਚ ਵਸੇਰਾ, ਬਿਸਤਰ ਸੇਜ ਨਾ ਕੋਇ ਹੰਢਾਈਆ। ਕਿਸ਼ਨਾ ਸ਼ੁਕਲਾ ਪੱਖ ਨਾ ਕੋਇ ਅੰਧੇਰਾ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਦੂਈ ਦਵੈਤ ਨਾ ਕੋਇ ਝੇੜਾ, ਝਗੜਾ ਬ੍ਰਹਮ ਨਾ ਕੋਇ ਸਮਝਾਈਆ। ਚਾਰ ਦੀਵਾਰੀ ਛੱਪਰ ਛੰਨ ਨਾ ਕੋਇ ਖੇੜਾ, ਮਹੱਲ ਅਟਲ ਸੋਭਾ ਪਾਈਆ। ਜਿਥੇ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਨਿਰਵੈਰ ਨਿਰਾਕਾਰ ਵਸੇ ਸੱਜਣ ਮੇਰਾ, ਪੀਆ ਪ੍ਰੀਤਮ ਬੇਪਰਵਾਹੀਆ। ਸਚ ਸਰਨਾਈ ਬੇਪਰਵਾਹੀ ਦੱਸੇ ਇਕ ਵਸੇਰਾ, ਵਿਸ਼ਵ ਆਪਣਾ ਰੰਗ ਰੰਗਾਈਆ। ਇਸ ਤੋਂ ਅਗਲਾ ਭੇਵ ਜਾਣੇ ਜਿਹੜਾ, ਬਿਨ ਪੂਰਨ ਸੰਤਾਂ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਰੂਹ ਕਹੇ ਮੈਂ ਵਸਾਂ ਧਾਮ ਅਥਾਹ, ਸਚ ਦਵਾਰੇ ਸੋਭਾ ਪਾਈਆ। ਜਿਥੇ ਵਸਿਆ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਨੂਰ ਖ਼ੁਦਾਈਆ। ਜੋ ਹੁਕਮੇਂ ਅੰਦਰ ਹੁਕਮ ਰਿਹਾ ਚਲਾ, ਹੁਕਮੀ ਹੁਕਮ ਸੁਣਾਈਆ। ਜਿਸ ਦੀ ਧਾਰ ਅਪਾਰ ਰੂਪ ਰੰਗ ਰੇਖ ਨਾ ਸਕੇ ਕੋਈ ਜਣਾ, ਸਮਝ ਵਿਚ ਸਮਝ ਨਾ ਕੋਇ ਟਿਕਾਈਆ। ਉਹ ਲਹਿਣਾ ਜਾਣੇ ਸਹਿਜ ਸੁਭਾ, ਸਤਿ ਸਵਾਮੀ ਅੰਤਰਜਾਮੀ ਆਪਣਾ ਖੇਲ ਖਿਲਾਈਆ। ਜਿਸ ਦਾ ਨੂਰ ਜਹੂਰ ਦੇਵੇ ਵੰਡ ਵੰਡਾ, ਮਿਹਰਵਾਨ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣੀ ਰਿਹਾ ਖਿਲਾਈਆ। ਰੂਹ ਕਹੇ ਮੇਰਾ ਮਾਲਕ ਇਕ, ਏਕੰਕਾਰ ਨਜ਼ਰੀ ਆਈਆ। ਜੋ ਬਿਨ ਅੱਖਰਾਂ ਤੋਂ ਲੇਖਾ ਦੇਵੇ ਲਿਖ, ਬਿਨ ਅੱਖਰਾਂ ਕਰੇ ਪੜ੍ਹਾਈਆ। ਬਿਨ ਅੱਖਾਂ ਤੋਂ ਆਵੇ ਦਿਸ, ਸਾਖਿਆਤ ਸੋਭਾ ਪਾਈਆ। ਬਿਨਾ ਮਨਸਾ ਤੋਂ ਪੂਰੀ ਕਰੇ ਇਛ, ਭਾਵਨਾ ਆਪਣੇ ਵਿਚ ਟਿਕਾਈਆ। ਜਿਸ ਦਾ ਜਗਤ ਨਿਰਾਲਾ ਦ੍ਰਿਸ਼, ਦ੍ਰਿਸ਼ਟੀ ਇਸ਼ਟੀ ਦਾ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦਏ ਸਮਝਾਈਆ। ਰੂਹ ਕਹੇ ਮੇਰਾ ਮੰਦਰ ਅਪਾਰ, ਹਰਿ ਪ੍ਰੀਤਮ ਸਵਾਮੀ ਦਇਆ ਕਮਾਈਆ। ਜਿਥੇ ਸਦਾ ਹੋਏ ਉਜਿਆਰ, ਦੀਵਾ ਬਾਤੀ ਦੀ ਲੋੜ ਰਹੇ ਨਾ ਰਾਈਆ। ਬਿਨ ਸਖ਼ੀਆਂ ਮੰਗਲਾਚਾਰ, ਗੀਤ ਅਗੰਮ ਰਿਹਾ ਸੁਣਾਈਆ। ਸੰਦੇਸ਼ਾ ਦੇਵੇ ਵਾਰੋ ਵਾਰ, ਬਿਨ ਤੰਦ ਸਿਤਾਰ ਹਿਲਾਈਆ। ਸਦਾ ਸਦਾ ਸਦ ਰਹੇ ਖ਼ੁਸ਼ਹਾਲ, ਗ਼ਮੀ ਰੰਗ ਨਾ ਕੋਇ ਬਦਲਾਈਆ। ਜਿਥੇ ਇਕੋ ਸ਼ਬਦੀ ਲਾਲ, ਦੁਲਾਰਾ ਦੂਲ੍ਹਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਬਹਿ ਕੇ ਆਪਣੀ ਕਾਰ ਕਮਾਈਆ। ਰੂਹ ਕਹੇ ਮੈਂ ਵੇਖਿਆ ਸਵਾਮੀ ਸਚ, ਸਤਿ ਸਤਿਵਾਦੀ ਵੇਖ ਵਖਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਰਿਹਾ ਹੱਸ, ਖ਼ੁਸ਼ੀ ਭਗਤਾਂ ਨਾਲ ਬਣਾਈਆ। ਆਪਣੀ ਧਾਰ ਕਰਕੇ ਆਪਣੇ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਅਗਲਾ ਮਾਰਗ ਨਿਰਗੁਣ ਹੋ ਕੇ ਨਿਰਗੁਣ ਦੱਸ, ਨਿਰਵੈਰ ਆਪਣੀ ਕਾਰ ਕਮਾਈਆ। ਤੁਹਾਡੇ ਢੋਲੇ ਸਿਫ਼ਤੀ ਗਾਵੇ ਜਸ, ਬਿਨ ਅੱਖਰਾਂ ਰਾਗ ਅਲਾਈਆ। ਜਿਸ ਦੀ ਕੋਈ ਨਾ ਸਮਝੇ ਹੱਦ, ਹਦੂਦ ਵਿਚ ਹਦੂਦ ਸਬੂਤ ਆਪਣਾ ਨਾਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਹ ਦਾ ਮਾਲਕ ਆਪਣਾ ਆਪ ਪਰਗਟਾਈਆ। ਰੂਹ ਕਹੇ ਮੈਂ ਵੇਖਿਆ ਉਹ ਬਾਪ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜਿਸ ਦਾ ਏਥੇ ਓਥੇ ਸਦਾ ਪਰਤਾਪ, ਪਰਤਾਪ ਸਿੰਘ ਪਰਤਾਪ ਨਾ
ਕੋਇ ਜਣਾਈਆ। ਜਿਸ ਦਾ ਨਿਰਗੁਣ ਨਾਲ ਨਿਰਗੁਣ ਸਾਕ, ਸਾਕ ਸੱਜਣ ਬੇਪਰਵਾਹੀਆ। ਸਭ ਦਾ ਲਹਿਣਾ ਦੇਣਾ ਕਰੇ ਬੇਬਾਕ, ਹਿੱਸਾ ਵੰਡ ਝੋਲੀ ਦਏ ਭਰਾਈਆ। ਜਿਸ ਵੇਲੇ ਸਚਖੰਡ ਦਾ ਖੋਲ੍ਹੇ ਤਾਕ, ਤਾਕ਼ਤਵਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਆਸਾ ਸਭ ਦੀ ਪੂਰ ਕਰਾਈਆ।
੨੬ ਮਾਘ ਸ਼ਹਿਨਸ਼ਾਹੀ ਸੰਮਤ ੧ ਦੀਦਾਰ ਸਿੰਘ ਦੇ ਘਰ ਪਿੰਡ ਸ਼ਫ਼ੀਪੁਰ ਜ਼ਿਲਾ ਅੰਮ੍ਰਿਤਸਰ
ਦਰ ਦਵਾਰੇ ਜੋ ਆਇਆ ਰੁਪਈਆ, ਮਾਇਆ ਮੋਹ ਰਿਹਾ ਜਣਾਈਆ। ਜਿਨ੍ਹਾਂ ਮਿਲ ਗਿਆ ਸਤਿਗੁਰ ਸ਼ਬਦ ਧੁਰ ਦਾ ਸਈਆ, ਹਰਿ ਸੱਜਣ ਬੇਪਰਵਾਹੀਆ। ਉਹ ਚੜ੍ਹ ਗਏ ਅਗੰਮੀ ਨਈਆ, ਜੋ ਦੋ ਜਹਾਨਾਂ ਪਾਰ ਕਰਾਈਆ। ਅਬਿਨਾਸ਼ੀ ਕਰਤਾ ਪਕੜੇ ਬਹੀਆ, ਸਗਲਾ ਸੰਗ ਬਣਾਈਆ। ਰਾਏ ਧਰਮ ਕੱਢੇ ਨਾ ਵਹੀਆ, ਚਿਤਰ ਗੁਪਤ ਨਾ ਹਿਸਾਬ ਜਣਾਈਆ। ਗੋਬਿੰਦ ਦਾ ਪੂਰਾ ਹੋਇਆ ਢਈਆ, ਸੁੱਤੀ ਉਠੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰੁਪਇਆ ਕਹੇ ਮੈਂ ਹੋਇਆ ਪੇਸ਼, ਆਪਣਾ ਆਪ ਜਣਾਈਆ। ਜਿਸ ਮਾਇਆ ਨੂੰ ਸਰਸੇ ਸੁੱਟ ਕੇ ਗਿਆ ਸਤਿਗੁਰ ਦਸਮੇਸ਼, ਜਲ ਧਾਰਾ ਵਿਚ ਵਹਾਈਆ। ਗਿਆਨ ਦੇ ਕੇ ਗਿਆ ਇਕ ਨਰੇਸ਼, ਨਰ ਨਰਾਇਣ ਸਚ ਸਮਝਾਈਆ। ਧੁਰ ਦਾ ਨਾਮ ਰਹੇ ਸਦਾ ਕੋਲ ਹਮੇਸ਼, ਖਾ ਖ਼ਰਚ ਤੋਟ ਨਾ ਆਈਆ। ਵਧਾਈ ਵੱਜਦੀ ਰਹੇ ਲੋਕਮਾਤ ਦੇਸ਼, ਸਚਖੰਡ ਸਾਚੇ ਮਿਲੇ ਵਡਿਆਈਆ। ਮਮਤਾ ਮੋਹ ਮਿਟਾ ਕੇ ਰੇਖ, ਚਿੰਤਾ ਗ਼ਮ ਗਿਆ ਚੁਕਾਈਆ। ਗੁਰਮੁਖੋ ਇਕੋ ਪੁਰਖ ਅਕਾਲ ਦੀ ਰਖਣੀ ਟੇਕ, ਦੂਜਾ ਨਜ਼ਰ ਕੋਇ ਨਾ ਆਈਆ। ਮਨ ਵਾਸਨਾ ਬੁਧੀ ਕਰਨੀ ਬਿਬੇਕ, ਦੁਰਮਤ ਮੈਲ ਧਵਾਈਆ। ਤ੍ਰੈਗੁਣ ਮਾਇਆ ਨਾ ਲਾਵੇ ਸੇਕ, ਅਗਨੀ ਅੱਗ ਨਾ ਕੋਇ ਜਲਾਈਆ। ਗੁਰਮੁਖ ਦਰਗਾਹ ਸਾਚੀ ਦਾ ਸਦਾ ਸੇਠ, ਟਕਿਆਂ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੀਰਜ ਧੀਰ ਦਏ ਧਰਾਈਆ। ਰੁਪਇਆ ਕਹੇ ਮੈਂ ਵੇਖੀ ਦੁਨੀਆ ਮਮਤਾ, ਮਾਇਆ ਮਮਤਾ ਵਿਚ ਲੋਕਾਈਆ। ਜਨ ਭਗਤਾਂ ਤੋੜਾਂ ਗੜ੍ਹ ਹੰਗਤਾ, ਹੰ ਬ੍ਰਹਮ ਸਮਝਾਈਆ। ਮੈਂ ਭਰਮ ਭੁਲਾਵਾਂ ਜਗਤ ਪੰਡਤਾਂ, ਪਾਂਧਿਆਂ ਦਿਆਂ ਰੁਲਾਈਆ। ਭੁਲੇਖੇ ਵਿਚ ਰਖਾਂ ਜੀਵ ਜੰਤਾਂ, ਜਗਿਆਸੂ ਤੱਤਾਂ ਦਿਆਂ ਲੜਾਈਆ। ਗੁਰਮੁਖ ਵਿਰਲੇ ਬਣਾਵਾਂ ਬਣਤਾ, ਨਾਤਾ ਕੂੜ ਕੂੜ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰੁਪਈਆ ਕਹੇ ਮੇਰਾ ਰੂਪ ਅਨੋਖਾ, ਦੀਨ ਦੁਨੀ ਵਿਚ ਨਜ਼ਰੀ ਆਈਆ। ਸ਼ਾਹ ਸੁਲਤਾਨਾਂ ਨਾਲ ਕਰਦਾ ਧੋਖਾ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਜਿਹੜਾ ਸੰਤ ਫ਼ਕੀਰ ਧੁਰ ਦੀ ਮੰਜ਼ਲ ਪਹੁੰਚਾ, ਉਸ ਦੇ ਦਰ ਕਦੇ ਨਾ ਭਾਈਆ। ਜਗਤ ਵਾਸਨਾ ਮੁਕ ਜਾਏ ਸੋਚਾ, ਸਮਝ ਰਹੇ ਨਾ ਰਾਈਆ। ਪੂਰੀ ਹੋ ਜਾਏ ਲੋਚਾ, ਨਿਜ ਲੋਚਨ ਦਰਸ਼ਨ ਪਾਈਆ। ਇਕੋ ਪੁਰਖ ਅਕਾਲ ਦੀ ਰਖਦੇ ਓਟਾ, ਓੜਕ ਓਹੋ ਹੋਏ ਸਹਾਈਆ। ਜਿਸ ਨੂੰ ਲੱਭਦੇ ਕੋਟਨ ਕੋਟਾ, ਲੱਖ ਚੁਰਾਸੀ ਰਹੀ ਕੁਰਲਾਈਆ। ਜਿਸ ਦਾ ਪਰਕਾਸ਼ ਨਿਰਮਲ ਜੋਤਾ, ਘਟ ਘਟ ਰਿਹਾ ਸਮਾਈਆ। ਉਸ ਦਾ ਨਾਮ ਭੰਡਾਰਾ ਇਕੋ ਬਹੁਤਾ, ਜੋ ਇਕੋ ਵਾਰ ਝੋਲੀ ਦਏ ਭਰਾਈਆ। ਝਗੜਾ ਮੁਕ ਜਾਏ ਚੌਦਾਂ ਲੋਕਾਂ, ਚੌਦਾਂ ਤਬਕ ਨਾ ਕੋਇ ਵਡਿਆਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਰੁਪਇਆ ਕਹੇ ਮੈਂ ਵੇਖਿਆ ਜਗਤ ਜੁਗ, ਚਾਰ ਵਰਨ ਅਠਾਰਾਂ ਬਰਨ ਖੋਜ ਖੁਜਾਈਆ। ਹਿਰਸ ਹਵਸ ਵਿਚ ਲੱਗੀ ਸਰਬ ਅੱਗ, ਤ੍ਰਿਸ਼ਨਾ ਸਕੇ ਨਾ ਕੋਇ ਬੁਝਾਈਆ। ਗੁਰਮੁਖ ਵਿਰਲੇ ਮੰਜ਼ਲ ਚੜ੍ਹ ਕੇ ਉਪਰ ਸ਼ਾਹ ਰਗ, ਗ੍ਰਹਿ ਮੰਦਰ ਡੇਰਾ ਲਾਈਆ। ਜਿਥੇ ਅਨਹਦ ਅਗੰਮੀ ਨਾਦ ਰਿਹਾ ਵੱਜ, ਅਨਰਾਗੀ ਰਾਗ ਸੁਣਾਈਆ। ਨਾਮ ਭੰਡਾਰਾ ਮਿਲੇ ਅੰਮ੍ਰਿਤ ਧੁਰ ਦੀ ਮਧ, ਮਧੁਰ ਧੁਨ ਨਾਲ ਸ਼ਨਵਾਈਆ। ਬਿਨ ਮੱਕੇ ਕਾਅਬਿਉਂ ਸਾਚੇ ਹੁਜਰੇ ਮਹਿਬੂਬ ਦਾ ਹੋ ਜਾਏ ਹੱਜ, ਹਾਜ਼ਰ ਹਜ਼ੂਰ ਦਰਸ ਦਿਖਾਈਆ। ਉਹ ਲਾਲਚ ਦੁਨੀਆ ਦੀਨ ਜਾਏ ਛੱਡ, ਮਮਤਾ ਮੋਹ ਨਾ ਕੋਇ ਹਲਕਾਈਆ। ਵਾਸਨਾ ਨਾਲੋਂ ਹੋ ਕੇ ਅੱਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਰੁਪਇਆ ਕਹੇ ਮੇਰਾ ਸੋਹਣਾ ਸੋਹਜੰਣਾ ਰੂਪ, ਬਣਤ ਸੋਹਣੀ ਨਜ਼ਰੀ ਆਈਆ। ਮੈਂ ਭਰਮ ਭੁਲਾ ਕੇ ਵੱਡੇ ਵੱਡੇ ਭੂਪ, ਰਈਅਤ ਰਾਉ ਰੰਕ ਦਿਤੇ ਰੁਲਾਈਆ। ਮੈਂ ਝਗੜਾ ਪਾਇਆ ਚਾਰੇ ਕੂਟ, ਦਹਿ ਦਿਸ਼ਾ ਹੋਏ ਲੜਾਈਆ। ਪਿਤਾ ਪੂਤ ਬਣਾਈ ਫੂਟ, ਮਾਂ ਧੀ ਰਹੀ ਕੁਰਲਾਈਆ। ਗੁਰਮੁਖਾਂ ਦੇ ਅੰਦਰੋਂ ਮੌਲੀ ਰੁਤ, ਰੁਤ ਰੁਤੜੀ ਨਾਲ ਮਿਲਾਈਆ। ਪੁਰਖ ਅਕਾਲ ਦੇ ਬਣ ਗਏ ਸੁਤ, ਅਬਿਨਾਸ਼ੀ ਕਰਤਾ ਇਕੋ ਰਹੇ ਧਿਆਈਆ। ਸਾਚੀ ਧਾਰੋਂ ਗਏ ਉਠ, ਜਿਥੇ ਜਨਮੇ ਕੋਇ ਨਾ ਮਾਈਆ। ਨਾਮ ਖ਼ਜ਼ਾਨਾ ਮਿਲਿਆ ਅਤੁਟ, ਦੀਨ ਦਿਆਲ ਦਇਆ ਕਮਾਈਆ। ਜਿਸ ਨੂੰ ਠੱਗ ਚੋਰ ਯਾਰ ਸਕੇ ਕੋਈ ਨਾ ਲੁੱਟ, ਪੱਲਿਉਂ ਗੰਢ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਰੁਪਇਆ ਕਹੇ ਮੈਂ ਰੂਪਵੰਤ, ਸੁਚੱਜਾ ਨਜ਼ਰੀ ਆਈਆ। ਮੈਂ ਭਰਮ ਭੁਲਾਏ ਕੋਟੀ ਕੋਟ ਕਲਜੁਗ ਕਾਇਆ ਸੰਤ, ਭੁਲੇਖੇ ਵਿਚ ਲੋਕਾਈਆ। ਜਿਨ੍ਹਾਂ ਨੂੰ ਪਰਮ ਪੁਰਖ ਦਾ ਮਿਲ ਗਿਆ ਇਕੋ ਅੰਤਰ ਆਤਮ ਮੰਤ, ਢੋਲਾ ਇਕੋ ਰਹੇ ਗਾਈਆ। ਓਨ੍ਹਾਂ ਦੇ ਅਗੇ ਮੇਰੀ ਸਦਾ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਅਗੇ ਜਾਣ ਦੀ ਨਹੀਂ ਹਿੰਮਤ, ਹੌਸਲਾ ਦਿਤਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਨਾਮ ਸ਼ਬਦ ਸਾਚੀ ਦਿਤੀ ਖ਼ਿੱਲਤ, ਖ਼ਾਲਕ ਹੋ ਕੇ ਆਪਣੇ ਰੰਗ ਰੰਗਾਈਆ। ਰੁਪਇਆ ਕਹੇ ਮੈਂ ਸਤਿਗੁਰ ਕਿਰਪਾ ਸਦਾ ਮਨਜ਼ੂਰ, ਪੁਰਖ ਅਕਾਲ ਦਇਆ ਕਮਾਇੰਦਾ। ਸਾਚੀ ਸੇਵਾ ਕਰ ਕੇ ਹਜ਼ੂਰ, ਹਜ਼ਰਤ ਆਪਣਾ ਰੰਗ ਰੰਗਾਇੰਦਾ। ਨਾਤਾ ਤੋੜ ਕੇ ਕੂੜੋ ਕੂੜ, ਮਾਰਗ ਸਚ ਇਕ ਸਮਝਾਇੰਦਾ। ਸਚ ਪ੍ਰੀਤੀ ਕਰਨੀ ਬਣ ਮਜ਼ਦੂਰ, ਸੇਵਕ ਸੇਵਾ ਇਕ ਰਖਾਇੰਦਾ। ਆਸਾ ਮਨਸਾ ਮਨਸਾ ਵਿਚੋਂ ਪੂਰ, ਪੂਰਨ ਬ੍ਰਹਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨਾਮ ਭੰਡਾਰਾ ਦੇਵੇ ਸਦਾ ਭਰਪੂਰ, ਪਾਰਬ੍ਰਹਮ ਪਤਿਰਮੇਸ਼ਵਰ ਪ੍ਰਭ ਆਪਣਾ ਰੰਗ ਰੰਗਾਇੰਦਾ।
੨੬ ਮਾਘ ਸ਼ਹਿਨਸ਼ਾਹੀ ਸੰਮਤ ੧ ਦਲੀਪ ਸਿੰਘ ਦੇ ਘਰ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਚਰਨ ਕਵਲ ਵਿਚ ਰਹੇ ਮਜ਼ਾ, ਸਰਨ ਬਖ਼ਸ਼ੇ ਸਚ ਸਰਨਾਈਆ। ਜਨ ਭਗਤ ਚਲਾਏ ਆਪਣੀ ਰਜ਼ਾ, ਭਾਣੇ ਅੰਦਰ ਖੇਲ ਖਿਲਾਈਆ। ਕੂੜੀ ਕਿਰਿਆ ਕਰਨ ਨਾ ਦੇਵੇ ਦਗ਼ਾ, ਕਲਜੁਗ ਫਰੇਬ ਦਏ ਮਿਟਾਈਆ। ਦਰਸ ਦਿਖਾ ਕੇ ਉਪਰ ਸ਼ਾਹ ਰਗਾ, ਸ਼ਹਾਦਤ ਆਪਣਾ ਨਾਮ ਭੁਗਤਾਈਆ।
ਸਦਾ ਵਧਾਉਂਦਾ ਰਹੇ ਅੱਗਾ, ਜੁਗ ਚੌਕੜੀ ਸਿਰ ਆਪਣਾ ਹੱਥ ਟਿਕਾਈਆ। ਜੋ ਜਨ ਸ਼ਰਨਾਈ ਲੱਗਾ, ਫੜ ਬਾਹੋਂ ਪਾਰ ਕਰਾਈਆ। ਪਿਆਰ ਮੁਹੱਬਤ ਵਿਚ ਰਹੇ ਬੱਧਾ, ਬਦੀ ਅੰਦਰੋਂ ਦੇਵੇ ਕਢਾਈਆ। ਕੂੜਾ ਲਾਲਚ ਰਹਿਣ ਨਾ ਦੇਵੇ ਲਬਾ, ਹੰਕਾਰ ਵਿਕਾਰ ਦੇਵੇ ਖਪਾਈਆ। ਆਵਣ ਜਾਵਣ ਲੇਖ ਮੁਕਾ ਕੇ ਸਬਾ, ਸਭਨੀ ਥਾਈਂ ਹੋਏ ਸਹਾਈਆ। ਦੇ ਕੇ ਨਿਰਬਾਣ ਧੁਰ ਦਾ ਪਦਾ, ਪਤਿਪਰਮੇਸ਼ਵਰ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੇਵੇ ਮਾਣ ਵਡਿਆਈਆ। ਚਰਨ ਕਵਲ ਸਦਾ ਲੱਗੀ ਰਹੇ ਪ੍ਰੀਤ, ਪੀਆ ਪ੍ਰੀਤਮ ਮੇਲ ਮਿਲਾਈਆ। ਜੁਗ ਚੌਕੜੀ ਬਦਲਦਾ ਰਹੇ ਰੀਤ, ਜਨ ਭਗਤਾਂ ਇਕੋ ਰੰਗ ਚੜ੍ਹਾਈਆ। ਸਿਫ਼ਤੀ ਢੋਲੇ ਸੁਣਾਉਂਦਾ ਰਹੇ ਗੀਤ, ਗੁਰਮੁਖਾਂ ਇਕੋ ਨਾਮ ਪੜ੍ਹਾਈਆ। ਸ਼ਿਵਦਵਾਲੇ ਮਠ ਬਣਾਉਂਦਾ ਰਹੇ ਮਸੀਤ, ਸੰਤ ਫ਼ਕੀਰਾਂ ਕਾਇਆ ਕਾਅਬਾ ਦਏ ਸਮਝਾਈਆ। ਜਗਤ ਵਾਸਨਾ ਕੁਨੀ ਕਾਇਆ ਕੱਪੜ ਕਰਦਾ ਰਹੇ ਪਲੀਤ, ਹਰਿਜਨ ਅੰਤਰ ਆਤਮ ਬ੍ਰਹਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਚਰਨ ਕਵਲ ਜੁੜਿਆ ਰਹੇ ਨਾਤਾ, ਅਗੇ ਜੁਦਾਈ ਨਾ ਕੋਇ ਵਖਾਇੰਦਾ। ਘਰ ਸਵਾਮੀ ਮਿਲਦਾ ਰਹੇ ਦਾਤਾ, ਦੀਨ ਦਿਆਲ ਪੜਦਾ ਲਾਹਿੰਦਾ। ਮਾਤਲੋਕ ਬਣਿਆ ਰਹੇ ਰਾਖਾ, ਨਿਰਗੁਣ ਹੋ ਕੇ ਸੇਵ ਕਮਾਇੰਦਾ। ਪੂਰੀ ਕਰਦਾ ਰਹੇ ਆਸਾ, ਤ੍ਰਿਸ਼ਨਾ ਕੂੜ ਬੁਝਾਇੰਦਾ। ਚਰਨ ਕਵਲ ਬਖ਼ਸ਼ਦਾ ਰਹੇ ਭਰਵਾਸਾ, ਸਿਰ ਸਮਰਥ ਆਪਣਾ ਹੱਥ ਟਿਕਾਇੰਦਾ। ਲਹਿਣਾ ਦੇਣਾ ਮੁਕਾਉਂਦਾ ਰਹੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਚਰਨਾਂ ਹੇਠ ਦਬਾਇੰਦਾ। ਸਚਖੰਡ ਦਵਾਰੇ ਦਸਦਾ ਰਹੇ ਵਾਸਾ, ਵਾਸਤਾ ਆਪਣੇ ਨਾਲ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਰੰਗ ਰੰਗਾਇੰਦਾ। ਚਰਨ ਕਵਲ ਜੁੜਿਆ ਰਹੇ ਜੋੜ, ਜੋੜੀ ਧੁਰ ਦੀ ਆਪ ਬਣਾਈਆ। ਭਗਤ ਭਗਵਾਨ ਦੀ ਸਾਂਝੀ ਲੋੜ, ਵੱਖਰੀ ਵੰਡ ਨਾ ਕੋਇ ਵੰਡਾਈਆ। ਜੁਗ ਚੌਕੜੀ ਜਾਵੇ ਬਹੁੜ, ਨਿਰਗੁਣ ਸਰਗੁਣ ਹੋਏ ਸਹਾਈਆ। ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਪੰਧ ਮੁਕਾਵੇ ਦੌੜ ਦੌੜ, ਪਾਂਧੀ ਹੋ ਕੇ ਫੇਰਾ ਪਾਈਆ। ਲੱਖ ਚੁਰਾਸੀ ਜੀਵ ਜੰਤ ਵੇਖੇ ਮਿੱਠਾ ਕੌੜ, ਚਾਰੇ ਖਾਣੀ ਫੋਲ ਫੁਲਾਈਆ। ਜਿਨ੍ਹਾਂ ਗੁਰਮੁਖਾਂ ਪਰਮ ਪੁਰਖ ਦੇ ਮਿਲਣ ਦੀ ਲੱਗੀ ਔੜ, ਅੰਮ੍ਰਿਤ ਮੇਘ ਦਏ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਪਰਕਾਸ਼ ਅੰਧੇਰੇ ਘੋਰ, ਸਚ ਨੂਰ ਕਰੇ ਰੁਸ਼ਨਾਈਆ। ਚਰਨ ਪ੍ਰੀਤ ਕਹੇ ਮੈਂ ਭਗਤਾਂ ਸਦਾ ਬਣਦੀ, ਬਨ ਖੋਜਣ ਕੋਇ ਨਾ ਜਾਈਆ। ਦੁਰਮਤ ਮੈਲ ਧੋਵਾਂ ਤਨ ਦੀ, ਅੰਦਰੋਂ ਬਾਹਰੋਂ ਕਰਾਂ ਸਫ਼ਾਈਆ। ਵਾਸਨਾ ਬੰਨ੍ਹਾਂ ਮਨ ਦੀ, ਦਹਿ ਦਿਸ਼ਾ ਨਾ ਕੋਇ ਭਵਾਈਆ। ਧਾਰ ਪਰਗਟਾਵਾਂ ਜੋਤੀ ਚੰਨ ਦੀ, ਨੂਰ ਨੂਰ ਰੁਸ਼ਨਾਈਆ। ਆਵਾਜ਼ ਸੁਣਾਵਾਂ ਸ਼ਬਦੀ ਧੰਨ ਧੰਨ ਦੀ, ਅਗੰਮੀ ਰਾਗ ਅਲਾਈਆ। ਭੂਮਿਕਾ ਵਖਾਵਾਂ ਬਿਨਾ ਛੱਪਰ ਛੰਨ ਦੀ, ਸਚਖੰਡ ਸਾਚਾ ਸੋਭਾ ਪਾਈਆ। ਖੇਲ ਵਖਾਵਾਂ ਹੰ ਬ੍ਰਹਮ ਦੀ, ਪਾਰਬ੍ਰਹਮ ਨਾਲ ਮਿਲਾਈਆ। ਜਿਸ ਦੀ ਧਾਰ ਕਦੇ ਨਾ ਜੰਮਦੀ, ਮਰਨ ਵਿਚ ਕਦੇ ਨਾ ਆਈਆ। ਜੁਗ ਜੁਗ ਜਨ ਭਗਤਾਂ ਬੇੜਾ ਬੰਨ੍ਹਦੀ, ਫੜ ਬਾਹੋਂ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵੱਡੀ ਵਡਿਆਈਆ। ਚਰਨ ਪ੍ਰੀਤ ਕਹੇ ਮੇਰਾ ਭਗਤਾਂ ਨਾਲ ਸੰਜੋਗ, ਜੁਗ ਵਿਛੜਿਆਂ ਮੇਲ ਮਿਲਾਈਆ। ਜਨਮ ਜਨਮ ਦਾ ਕਟ ਵਿਜੋਗ, ਬਿਰਹੋਂ ਇਕ ਦਿਆਂ ਵਖਾਈਆ। ਮਾਇਆ ਮਮਤਾ ਕਟ ਕੇ ਰੋਗ, ਸੁਖ ਸਾਂਤਕ ਸਤਿ ਦਿਆਂ ਵਰਤਾਈਆ। ਝਗੜਾ
ਚੁਕਾ ਕੇ ਲੋਕ ਪਰਲੋਕ, ਸਚ ਦਵਾਰਾ ਦੇਣਾ ਸਮਝਾਈਆ। ਜਿਥੇ ਇਕੋ ਨਾਮ ਢੋਲਾ ਸੋਹਲਾ ਸਲੋਕ, ਨਾਮ ਨਿਧਾਨ ਸੱਚੀ ਸ਼ਨਵਾਈਆ। ਹੋਏ ਪਰਕਾਸ਼ ਨਿਰਮਲ ਜੋਤ, ਨੂਰੋ ਨੂਰ ਡਗਮਗਾਈਆ। ਸਚਖੰਡ ਦਵਾਰ ਨਜ਼ਰੀ ਆਏ ਅਗੰਮਾ ਕੋਟ, ਕੁਟੀਆ ਕੁਟੰਬ ਨਾਤਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਇਕ ਵਖਾਈਆ। ਚਰਨ ਪ੍ਰੀਤੀ ਕਹੇ ਮੈਂ ਜੁਗ ਜੁਗ ਭਗਤਾਂ ਨਾਲ ਲਗਦੀ, ਗੁਰਮੁਖਾਂ ਰੰਗ ਰੰਗਾਈਆ। ਤ੍ਰਿਸ਼ਨਾ ਬੁਝਾਵਾਂ ਮਮਤਾ ਵਾਲੀ ਅੱਗ ਦੀ, ਹੰਗਤਾ ਗੜ੍ਹ ਤੁੜਾਈਆ। ਰੀਤੀ ਬਦਲਾਵਾਂ ਸੰਸਾਰ ਵਾਲੇ ਜਗ ਦੀ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਹੱਦ ਮੁਕਾਵਾਂ ਜਗਤ ਹੱਦ ਦੀ, ਹਜ਼ਰਤ ਹਜ਼ੂਰ ਇਕੋ ਦਿਆਂ ਸਮਝਾਈਆ। ਜੋਤ ਪਰਗਟਾਵਾਂ ਲਟ ਲਟ ਦੀ, ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਖੇਲ ਜਣਾਵਾਂ ਪੁਰਖ ਸਮਰਥ ਦੀ, ਜੋ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਵਖਾਏ ਧੁਰ ਦੇ ਹੱਕ ਦੀ, ਹਕ਼ੀਕ਼ਤ ਵਿਚੋਂ ਪੜਦਾ ਲਾਹੀਆ। ਚਰਨ ਪ੍ਰੀਤ ਕਹੇ ਮੈਂ ਸਦਾ ਭਗਤਾਂ ਜੋਗੀ, ਜੋਗੀਆਂ ਹੱਥ ਕਦੇ ਨਾ ਆਈਆ। ਮੈਂ ਪ੍ਰੇਮ ਰਸ ਦੀ ਭੋਗੀ, ਆਤਮ ਪਰਮਾਤਮ ਮਿਲ ਕੇ ਸੋਭਾ ਪਾਈਆ। ਬਿਨ ਸਤਿਗੁਰ ਕਿਰਪਾ ਮੇਰਾ ਬਣਦਾ ਕੋਇ ਨਾ ਖੋਜੀ, ਲੱਖ ਚੁਰਾਸੀ ਜੀਵ ਜੰਤ ਹਲਕਾਈਆ। ਮੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਚੋਜੀ, ਚੋਜ ਨਿਰਾਲੇ ਰਿਹਾ ਵਖਾਈਆ। ਜਿਸ ਨੂੰ ਝੁਕਦੇ ਗਏ ਵੇਦੀ ਸੋਢੀ, ਨਮਸਤੇ ਕਹਿ ਕਹਿ ਸੀਸ ਨਿਵਾਈਆ। ਜਿਸ ਦਾ ਨਾਮ ਨਿਧਾਨਾ ਇਕ ਸਲੋਕੀ, ਢੋਲਾ ਰਾਗ ਇਕ ਅਲਾਈਆ। ਉਹ ਮੰਜ਼ਲ ਦੱਸੇ ਸੌਖੀ, ਰਾਹ ਵਿਚ ਨਾ ਕੋਇ ਅਟਕਾਈਆ। ਪੜ੍ਹਨੀ ਪਏ ਕੋਈ ਨਾ ਪੋਥੀ, ਪੁਸਤਕ ਹੱਥ ਨਾ ਕੋਇ ਵਖਾਈਆ। ਇਕੋ ਰਮਜ਼ ਇਸ਼ਾਰੇ ਵਾਲੀ ਬਹੁਤੀ, ਦੂਜਾ ਝਗੜਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਮੇਲਾ ਲਏ ਮਿਲਾਈਆ। ਚਰਨ ਪ੍ਰੀਤ ਕਹੇ ਮੈਂ ਵਸਦੀ ਸਦਾ ਪੁਰਖ ਅਕਾਲ ਦੇ ਚਰਨ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਜਨ ਭਗਤਾਂ ਖੋਲ੍ਹ ਕੇ ਨੇਤਰ ਹਰਨ ਫਰਨ, ਫ਼ੁਰਨਾ ਇਕੋ ਦਿਆਂ ਦ੍ਰਿੜਾਈਆ। ਝਗੜਾ ਮੁਕਾ ਕੇ ਜਾਤ ਪਾਤ ਵਰਨ ਬਰਨ, ਊਚ ਨੀਚ ਡੇਰਾ ਢਾਹੀਆ। ਸੁਰਤ ਸਵਾਣੀ ਆਵਾਂ ਫੜਨ, ਸ਼ਬਦ ਹਾਣੀ ਮੇਲ ਮਿਲਾਈਆ। ਬਿਨ ਪੌੜੇ ਡੰਡੇ ਮੰਜ਼ਲ ਆਵਾਂ ਚੜ੍ਹਨ, ਚੜ੍ਹਾਂ ਚਾਈਂ ਚਾਈਂਆ। ਨਿਰਭਉ ਚੁਕਾਇਆ ਮੇਰਾ ਮਰਨ ਡਰਨ, ਭੈ ਅਵਰ ਨਾ ਕੋਇ ਰਖਾਈਆ। ਮੈਂ ਭਗਤਾਂ ਆਉਂਦੀ ਸਦਾ ਵਰਨ, ਵਰ ਆਪਣਾ ਖੋਜ ਖੁਜਾਈਆ। ਮੇਰਾ ਦਰਗਾਹ ਸਾਚੀ ਦਾ ਸੱਚਾ ਪ੍ਰਣ, ਕੌਲ ਇਕ਼ਰਾਰ ਕੀਤਾ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਚਰਨ ਪ੍ਰੀਤ ਕਹੇ ਮੈਂ ਆਵਾਂ ਜੁਗ ਜੁਗ, ਆਪਣਾ ਫੇਰਾ ਪਾਈਆ। ਭਗਤ ਸੁਹੇਲੇ ਲੱਭਾਂ ਚੁਗ ਚੁਗ, ਲੱਖ ਚੁਰਾਸੀ ਖੋਜ ਖੁਜਾਈਆ। ਸ੍ਰਿਸ਼ਟੀ ਔਧ ਗਈ ਮੁੱਕ ਮੁੱਕ, ਕੋਟਨ ਕੋਟ ਹਾਲ ਬਤਾਈਆ। ਬਿਨਾ ਸਤਿਗੁਰ ਕਿਰਪਾ ਮਿਲੇ ਕਿਸੇ ਨਾ ਸੁਖ, ਸਾਂਤਕ ਸਤਿ ਨਾ ਕੋਇ ਵਰਤਾਈਆ। ਜਨ ਭਗਤਾਂ ਪ੍ਰਭ ਚਰਨ ਆ ਕੇ ਮਰਨ ਦਾ ਰਹੇ ਨਾ ਦੁੱਖ, ਦੁਖੀਆਂ ਦਰਦ ਲਵਾਂ ਵੰਡਾਈਆ। ਮਾਤ ਗਰਭ ਹੋਣ ਨਾ ਦੇਵਾਂ ਉਲਟਾ ਰੁਖ਼, ਅਗਨੀ ਤਤ ਨਾ ਕੋਇ ਤਪਾਈਆ। ਮਾਣਸ ਵਿਚੋਂ ਮਾਣਸ ਜਾਮਾ ਮਿਲੇ ਮਨੁੱਖ, ਆਤਮ ਪਰਮਾਤਮ ਪਰਮਾਤਮ ਆਤਮ ਆਪਣੀ ਗੰਢ ਰਖਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਦੇਵੇ ਵਡਿਆਈ ਅਬਿਨਾਸ਼ੀ ਅਚੁਤ, ਚੇਤਨ ਸਤਾ ਸੁਰਤ ਸ਼ਬਦ ਸ਼ਬਦ ਸੁਰਤ ਸੂਰਤ ਆਪਣੀ ਵਿਚ ਲੁਕਾਈਆ।