ਪੁਸਤਕਾਲਾਭਾਗ ੧੯

ਪਹਿਲੀ ਫੱਗਣ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਫਲਗੁਣ ਕਹੇ ਮੈਂ ਆਇਆ ਜਗਤ, ਫਲ ਆਪਣਾ ਨਾਲ ਲਿਆਈਆ। ਪਰਮ ਪੁਰਖ ਦੇ ਵੇਖ ਕੇ ਭਗਤ, ਭਗਵਨ ਸਮਝ ਕੇ ਸੀਸ ਨਿਵਾਈਆ। ਵੇਲਾ ਸੁਹੰਜਣਾ ਜਾਣ ਕੇ ਵਕ਼ਤ, ਵਾਕਿਆ ਵੇਖਿਆ ਚਾਈਂ ਚਾਈਂਆ। ਜਿਸ ਦਾ ਦੋ ਜਹਾਨਾਂ ਹੁਕਮ ਸਖ਼ਤ, ਨਾ ਕੋਈ ਮੇਟੇ ਮੇਟ ਮਿਟਾਈਆ। ਨਿਵਾਸੀ ਵਾਸੀ ਉਪਰ ਅਰਸ਼, ਫ਼ਰਸ਼ ਕਰੇ ਰੁਸ਼ਨਾਈਆ। ਨਿਰਗੁਣ ਹੋ ਕੇ ਦੇਵੇ ਦਰਸ, ਨੂਰ ਨੁਰਾਨਾ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਫਲਗੁਣ ਕਹੇ ਮੇਰੀ ਆਈ ਬਹਾਰ, ਸੰਮਤ ਸਾਹਿਬ ਮਿਲੇ ਵਡਿਆਈਆ। ਜਿਸ ਦੀ ਸੋਹਣੀ ਖਿਲੀ ਗੁਲਜ਼ਾਰ, ਗੁਰਮੁਖ ਬੂਟੇ ਰਹੇ ਮਹਿਕਾਈਆ। ਵੇਖਣਹਾਰਾ ਸਾਂਝਾ ਯਾਰ, ਜਲਵਾਗਰ ਨੂਰ ਖ਼ੁਦਾਈਆ। ਸਚ ਦਵਾਰੇ ਲਾ ਦਰਬਾਰ, ਭਗਤ ਦਵਾਰ ਵੱਜੇ ਵਧਾਈਆ। ਜੁਗ ਚੌਕੜੀ ਦਾ ਲੇਖਾ ਜਾਣੇ ਜਾਨਣਹਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਖੋਜ ਖੁਜਾਈਆ। ਲਹਿਣਾ ਦੇਣਾ ਨਾਲ ਚਮਿਆਰ, ਰਵਦਾਸੇ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਰਤਾਈਆ। ਫਲਗੁਣ ਕਹੇ ਮੈਂ ਆ ਗਿਆ ਅੰਤ, ਲੋਕਮਾਤ ਵੇਸ ਵਟਾਈਆ। ਜਿਸ ਦਾ ਲੇਖਾ ਲਿਖ ਕੇ ਗਏ ਗੁਰ ਅਵਤਾਰ ਪੈਗ਼ੰਬਰ ਸੰਤ, ਗੁਰ ਗੁਰ ਲੇਖ ਜਣਾਈਆ। ਸੋ ਅੰਤਰਜਾਮੀ ਵੇਖਿਆਂ ਕੰਤ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਮੌਲੀ ਰੁੱਤ ਬਸੰਤ, ਦੋ ਜਹਾਨ ਵੱਜੀ ਵਧਾਈਆ। ਉਹ ਜਨਮ ਜਨਮ ਦੇ ਪਾਪੀ ਤਾਰੇ ਪੰਡਤ, ਪਾਂਧੇ ਵੇਖ ਵਖਾਈਆ। ਕਿਰਪਾ ਨਾਲ ਮੇਲ ਕੇ ਸੰਗਤ, ਜਨਮ ਵਿਚੋਂ ਜਨਮ ਦਿਤਾ ਬਦਲਾਈਆ। ਗੜ੍ਹ ਤੋੜ ਕੇ ਹਉਮੇਂ ਹੰਗਤ, ਹੰ ਬ੍ਰਹਮ ਦਿਤਾ ਸਮਝਾਈਆ। ਭਿਖਾਰੀ ਬਣ ਕੇ ਆਏ ਸੰਗਤ, ਝੋਲੀ ਧੁਰ ਦੀ ਅਗੇ ਵਖਾਈਆ। ਲਹਿਣਾ ਦੇਣਾ ਮੁਕਾ ਭੁੱਖ ਨੰਗਤ, ਵਸਤ ਅਮੋਲਕ ਇਕ ਵਰਤਾਈਆ। ਝਗੜਾ ਮੁਕਾ ਕੇ ਬਹਿਸ਼ਤ ਜੱਨਤ, ਜਗਹ ਜਗਹ ਦਏ ਵਡਿਆਈਆ। ਮਨ ਮਨੂਆ ਮੇਟ ਕੇ ਦੰਤ, ਦੁਸ਼ਟ ਦੁਰਾਚਾਰੀ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਰਤਾਈਆ। ਫਲਗੁਣ ਕਹੇ ਮੈਂ ਵੇਖਣ ਆਇਆ ਭਿਖਾਰੀ, ਭਿਖਿਆ ਮੰਗਣ ਚਾਈਂ ਚਾਈਂਆ। ਤਖ਼ਤ ਨਿਵਾਸੀ ਤੱਕਿਆ ਇਕ ਦਰਬਾਰੀ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦੀ ਆਦਿ ਅੰਤ ਇਕੋ ਯਾਰੀ, ਯਾਰਾਨਾ ਭਗਤਾਂ ਨਾਲ ਰਖਾਈਆ। ਗੁਰਮੁਖ ਆਤਮ ਰਹਿਣ ਨਾ ਦੇਵੇ ਕਵਾਰੀ, ਕੰਤ ਕੰਤੂਹਲ ਆਪਣਾ ਜੋੜ ਜੁੜਾਈਆ। ਜਿਹੜੇ ਮੰਗਤੇ ਦਰ ਤੇ ਆਏ ਵਪਾਰੀ, ਵਸਤ ਇਕੋ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਫਲਗੁਣ ਕਹੇ ਮੈਂ ਵੇਖਾਂ ਮੰਗਦੇ, ਮੰਗਤੇ ਆਪਣਾ ਰਾਹ ਤਕਾਈਆ। ਜੁਗ ਚੌਕੜੀ ਵੇਖਾਂ ਲੰਘਦੇ, ਨਿਰਗੁਣ ਸਰਗੁਣ ਫੇਰਾ ਪਾਈਆ। ਗੁਰਮੁਖ ਸੰਤ ਸੁਹੇਲੇ ਕੋਟਾਂ ਵਿਚੋਂ ਚੋਲੀ ਰੰਗਦੇ, ਨਾਮ ਅਗੰਮਾ ਰੰਗ ਚੜ੍ਹਾਈਆ। ਡੂਮ ਨਾਈ ਕਦੇ ਨਾ ਸੰਗਦੇ, ਪ੍ਰੀਤੀ ਮੰਗਣ ਥਾਉਂ ਥਾਈਂਆ। ਝਗੜੇ ਮੁਕਾ ਕੇ ਗੋਦਾਵਰੀ ਗੰਗ ਦੇ, ਗੰਗਾ ਸਾਗਰ ਹੱਥੋਂ ਦਿਤਾ ਸੁਟਾਈਆ। ਲੇਖੇ ਮੁਕਾ ਕੇ ਜਲਧਾਰ ਤਰੰਗ ਦੇ, ਤੁਰਤ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫਲਗੁਣ ਕਹੇ ਮੰਗਤਿਓ ਮੰਗੋ ਕੀ, ਸਚ ਦਿਉ ਜਣਾਈਆ। ਜਿਸ ਨੇ ਤੁਹਾਨੂੰ ਬਣਾ ਲਿਆ ਆਪਣਾ ਪੁੱਤਰ ਧੀ, ਦੂਜਾ ਨਾਤਾ

ਨਾ ਕੋਇ ਰਖਾਈਆ। ਸਤਿ ਧਰਮ ਦਾ ਮਾਰਗ ਲਾ ਕੇ ਲੀਹ, ਰਾਹ ਇਕੋ ਰਿਹਾ ਦ੍ਰਿੜਾਈਆ। ਝਗੜਾ ਮੁਕਾ ਕੇ ਇਕੀਹ ਵੀਹ, ਸੰਮਤ ਸ਼ਹਿਨਸ਼ਾਹੀ ਵੱਜੀ ਵਧਾਈਆ। ਸਤਿਜੁਗ ਸਾਚੀ ਰਖ ਕੇ ਨੀਂਹ, ਨਿਵਣ ਸੁ ਅੱਖਰ ਦਿਤਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਫਲਗੁਣ ਕਹੇ ਮੰਗਤਿਓ ਮੰਗ ਲਓ ਆਪਣਾ ਦਾਨ, ਦਾਤਾ ਦਾਨੀ ਝੋਲੀ ਪਾਈਆ। ਇਸ ਤੋਂ ਪਰੇ ਹੋਰ ਨਹੀਂ ਭਗਵਾਨ, ਭਾਗਾਂ ਵਾਲਿਓ ਭਾਗ ਨਾ ਕੋਇ ਜਣਾਈਆ। ਇਸ ਤੋਂ ਉਪਰ ਨਹੀਂ ਕੋਈ ਕਾਹਨ, ਗੋਪੀ ਕਾਹਨ ਏਸੇ ਦੀ ਸੇਵ ਕਮਾਈਆ। ਇਸ ਤੋਂ ਵੱਡਾ ਨਹੀਂ ਰਾਮ, ਸੀਤਾ ਰਾਮ ਬਨ ਖੰਡ ਦੇਣ ਦੁਹਾਈਆ। ਇਸ ਤੋਂ ਪਰੇ ਨਹੀਂ ਅਮਾਮ, ਈਸਾ ਮੂਸਾ ਮੁਹੰਮਦ ਸੀਸ ਨਿਵਾਈਆ। ਇਸ ਤੋਂ ਦੂਰ ਨਹੀਂ ਕੋਇ ਨਿਰਗੁਣ ਨਿਰਵੈਰ ਨਿਰੰਕਾਰ ਸਚ ਨਿਸ਼ਾਨ, ਨਾਨਕ ਗੋਬਿੰਦ ਗਏ ਸਮਝਾਈਆ। ਜੋ ਵਸੇ ਸਚ ਭੂਮਿਕਾ ਅਗੰਮੀ ਅਸਥਾਨ, ਅਸਥਲ ਆਪਣਾ ਡੇਰਾ ਲਾਈਆ। ਸੋ ਪਰਤ ਕੇ ਆਇਆ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਖੇਲ ਖਿਲਾਈਆ। ਕਲਜੁਗ ਮੇਟੇ ਅੰਧੇਰੀ ਸ਼ਾਮ, ਸ਼ਮਅ ਗੁਰਮੁਖ ਦਏ ਜਗਾਈਆ। ਦਰ ਆਇਆਂ ਨੂੰ ਆਤਮ ਪਰਮਾਤਮ ਦੇਵੇ ਆਰਾਮ, ਦੀਨ ਦੁਨੀ ਦੇ ਦੁੱਖ ਦਏ ਗਵਾਈਆ। ਪ੍ਰੇਮ ਪ੍ਰੀਤੀ ਪਿਆਏ ਜਾਮ, ਜਮਾਂ ਤੋਂ ਲਏ ਛੁਡਾਈਆ। ਅੰਮ੍ਰਿਤ ਰਸ ਕਰਾਏ ਪਾਨ, ਨਿਝਰ ਝਿਰਨਾ ਆਪ ਝਿਰਾਈਆ। ਸਤਿ ਸਚ ਦਵਾਏ ਤੁਆਮ, ਕੂੜੀ ਤਮਅ ਦਏ ਗਵਾਈਆ। ਲੇਖਾ ਮੁਕਾ ਕੇ ਜਨਮ ਜਨਮ ਦਾ ਗੁਲਾਮ, ਫਾਸੀ ਅਵਰ ਕੋਇ ਨਾ ਪਾਈਆ। ਜਨ ਭਗਤ

ਰਹੇ ਨਾ ਕੋਇ ਹਰਾਮ, ਸ਼ਬਦ ਅਨਾਦੀ ਸੁਤ ਲਏ ਉਪਜਾਈਆ। ਲੇਖੇ ਲਾਏ ਸੇਵਾ ਨਿਸ਼ਕਾਮ, ਜੋ ਚਲ ਆਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਫਲਗੁਣ ਕਹੇ ਮੰਗਤਿਓ ਡਾਹ ਲਓ ਝੋਲੀ, ਝੂਲੇ ਵਾਲਾ ਆਪਣੀ ਝਲਕ ਵਖਾਈਆ। ਜਿਸ ਦੀ ਚਾਰ ਜੁਗ ਤੋਂ ਵੱਖਰੀ ਬੋਲੀ, ਅਨਬੋਲਤ ਰਾਗ ਸੁਣਾਈਆ। ਜਿਸ ਦੀ ਬਿਨਾ ਕਹਾਰਾਂ ਤੋਂ ਅਗੰਮੀ ਡੋਲੀ, ਨਿਰਗੁਣ ਸਰਗੁਣ ਦਏ ਸਮਝਾਈਆ। ਜੋ ਆਪਣੇ ਪ੍ਰੇਮ ਪਿਆਰ ਦੀ ਖਿਲਾਏ ਸਾਚੀ ਹੋਲੀ, ਬਿਨ ਰੰਗਣ ਰੰਗ ਚੜ੍ਹਾਈਆ। ਜੋ ਨਿਰਗੁਣ ਧਾਰ ਬਣ ਕੇ ਤੁਹਾਡੀ ਬਣੀ ਡੋਲੀ, ਵਿਚਲੇ ਪੜਦੇ ਦਏ ਉਠਾਈਆ। ਮੰਗਤਿਓ ਜੇ ਮੰਗਣਾ ਸੋਹੰ ਸ਼ਬਦ ਦੀ ਪਾ ਲਓ ਰੌਲੀ, ਰੌਣਕ ਆਪਣੀ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਵਰਤਾਈਆ। ਫਲਗੁਣ ਕਹੇ ਵੇਖੋ ਮੰਗਤਿਓ ਨਾ ਜਾਇਓ ਥੱਕ, ਥਕਾਵਟ ਜਗਤ ਨਾ ਕੋਇ ਵਖਾਈਆ। ਮੰਗਦੇ ਮੰਗਦੇ ਨਾ ਜਾਇਓ ਅੱਕ, ਜੁਗ ਚੌਕੜੀ ਗਏ ਵਿਹਾਈਆ। ਪੁਰਖ ਅਕਾਲਾ ਦੀਨ ਦਿਆਲਾ ਸਵਾਮੀ ਇਕ ਸਮਰਥ, ਸਾਹਿਬ ਸੁਲਤਾਨ ਬੇਪਰਵਾਹੀਆ। ਜਿਸ ਦਾ ਸਿਫ਼ਤੀ ਗਾਉਂਦੇ ਰਹੇ ਜਸ, ਵੇਦ ਪੁਰਾਨ ਦੀ ਲੋੜ ਰਹੇ ਨਾ ਰਾਈਆ। ਜਗਤ ਨਾਲੋਂ ਵੱਖਰੀ ਖੋਲ੍ਹ ਲਓ ਅੱਖ, ਤੱਕੋ ਪਰਤੱਖ ਰੂਪ ਗੁਸਾਈਂਆ। ਦਰਦੀ ਹੋ ਕੇ ਆਵੋ ਨੱਠ, ਭੱਜੋ ਵਾਹੋ ਦਾਹੀਆ। ਸਚ ਦਵਾਰੇ ਕਰ ਇਕੱਠ, ਇਕੋ ਬੋਲੀ ਦਿਉ ਸੁਣਾਈਆ। ਜੇ ਪ੍ਰਭ ਦੇਣਾ ਤੇ ਦੇ ਧੀਰਜ ਯਤ, ਸਤਿ ਹਠ ਸੰਤੋਖ ਆਪਣਾ ਨਾਮ ਝੋਲੀ ਪਾਈਆ। ਮਾਨਸ ਜਨਮ ਨਾ ਹੋਵੇ ਭੱਠ, ਖੇੜਾ ਧੁਰ ਦਾ ਦੇਣਾ ਵਸਾਈਆ। ਅਸੀਂ ਮੰਗਤੇ ਬ੍ਰਾਹਮਣ ਤੂੰ ਦੇਣ ਵਾਲਾ ਸਿੱਧਾ ਜਿਹਾ ਜੱਟ, ਹਾਣ ਲਾਭ ਨਾ ਕੋਇ ਰਖਾਈਆ। ਭਾਵੇਂ ਰੋੜੀ ਗੰਨਾ ਦੇ ਭਾਵੇਂ ਉਲਟ ਦੇ ਮੱਟ, ਕਾਇਆ ਮਟਕੀ ਦੇ ਭਰਾਈਆ। ਜੋ ਤੇਰੇ ਦਵਾਰੇ ਆਵੇ ਸੋ ਜਾਏ ਖੱਟ, ਖਟਕਾ ਰਹੇ ਨਾ ਰਾਈਆ।

ਬ੍ਰਾਹਮਣ ਕਹੇ ਸਾਡੀ ਰੀਤੀ ਖਾ ਪੀ ਕੇ ਝਟ, ਠੂਠਾ ਬਗ਼ਲ ਵਿਚ ਛੁਪਾਈਆ। ਦਵਾਨੀ ਚਵਾਨੀ ਲੈ ਕੇ ਜਾਈਏ ਨੱਠ, ਪਿਛਾ ਫੇਰ ਨਾ ਕੋਇ ਬਦਲਾਈਆ। ਜੇ ਕੋਈ ਝੋਲੀ ਦਾਣੇ ਦੇਵੇ ਸੱਟ, ਗਠੜੀ ਭਾਰ ਸੀਸ ਚੁਕਾਈਆ। ਜੇ ਕੋਈ ਖੁਲ੍ਹਾ ਵੇਖੀਏ ਹੱਟ, ਸਸਤੇ ਦਾਮਾਂ ਦਈਏ ਲੁਟਾਈਆ। ਨਾਲੇ ਕਹੀਏ ਜਜਮਾਨਾਂ ਦੀ ਮਾਰੀ ਗਈ ਮਤ, ਖਾ ਕੇ ਸਾਡਾ ਸ਼ੁਕਰ ਮਨਾਈਆ। ਨਾਲੇ ਵੇਖੀਏ ਚੋਰੀ ਅੱਖ, ਹੱਥ ਮੱਥੇ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ ਕਹੇ ਮੰਗਤਿਓ ਮੰਗਣ ਦੀ ਸਿਖ ਲਓ ਜਾਚ, ਯਾਚਕ ਹੋ ਕੇ ਦਿਆਂ ਸਮਝਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਆਈ ਤੁਹਾਡੀ ਰਾਤ, ਭਗਤ ਭਗਵਾਨ ਵੱਜੇ ਵਧਾਈਆ। ਨਿੱਕੀ ਜਿਹੀ ਸਮਝ ਲਓ ਬਾਤ, ਬਾਤਨ ਪੜਦਾ ਦਿਆਂ ਖੁਲ੍ਹਾਈਆ। ਮਨ ਮਤ ਰੱਖਿਓ ਨਾ ਕੋਈ ਨਾਰ ਕਮਜਾਤ, ਕੁਲੱਖਣੀ ਅੰਦਰੋਂ ਦੇਣੀ ਕਢਾਈਆ। ਆਪਣੀ ਆਤਮ ਪਰਮਾਤਮ ਦੀ ਸਮਝ ਲਓ ਜਾਤ, ਦੂਜੀ ਵੰਡ ਨਾ ਕੋਇ ਵਖਾਈਆ। ਉਹ ਤੁਹਾਡਾ ਤੁਹਾਡੇ ਵਸੇ ਪਾਸ, ਸੇਜ ਸੁਹੰਜਣੀ ਡੇਰਾ ਲਾਈਆ। ਜਿਧਰ ਵੇਖੋ ਤੱਕੋ ਸਦਾ ਸਾਥ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਫਲਗੁਣ ਕਹੇ ਧੰਨ ਭਾਗ ਜੇ ਮੰਗਣ ਆਏ ਮੰਗਤੇ, ਘਰ ਸਾਚੇ ਵੱਜੀ ਵਧਾਈਆ। ਜੋ ਮੰਜ਼ਲ ਅਗਲੀ ਲੰਘਦੇ, ਪਿਛਲਾ ਪੰਧ ਚੁਕਾਈਆ। ਝਗੜੇ ਮੁਕਾ ਕੇ ਕੂੜੇ ਸੰਗ ਦੇ, ਇਕੋ ਕੰਤ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਉਠਾਈਆ। ਫਲਗੁਣ ਕਹੇ ਮੰਗਤਿਓ ਕਰ ਲਓ ਫੁਰਤੀ, ਚੇਤਨ ਚਲਾਕ ਆਪਣਾ ਆਪ ਲੈਣਾ ਬਣਾਈਆ। ਸਤਿਗੁਰ ਸ਼ਬਦ ਦਾਨ ਪਾਓ ਝੋਲੀ ਸੁਰਤੀ, ਸੁਤੀ ਲਏ ਅੰਗੜਾਈਆ। ਸਾਢੇ ਤਿੰਨ ਹੱਥ ਕਾਇਆ ਚੋਲੀ ਦੀ ਸੋਹੇ ਕੁੜਤੀ, ਅੰਗੀ ਇਕੋ ਵੇਖ ਵਖਾਈਆ। ਜੇ ਕੁਛ ਹੋਰ ਨਹੀਂ ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਪ੍ਰਭੂ ਦੇ ਨਾਮ ਦੀ ਲੈ ਕੇ ਜਾਇਓ ਗੁੜਤੀ, ਅਗੇ ਦਾਈਆਂ ਦੀ ਲੋੜ ਰਹੇ ਨਾ ਰਾਈਆ। ਖੇਲ ਮੁਕ ਜਾਏ ਦੇਵਤ ਸੁਰ ਦੀ, ਸੁਤਿਆਂ ਲਏ ਉਠਾਈਆ। ਇਹ ਵਡਿਆਈ ਪੂਰੇ ਸਤਿਗੁਰ ਦੀ, ਜੋ ਗੋਦੀ ਆਪਣੀ ਲਏ ਟਿਕਾਈਆ। ਮੰਗਤਿਓ ਤੁਹਾਡੀ ਮਨਸਾ ਰਹੇ ਨਾ ਝੁਰਦੀ, ਹਿਰਸ ਹਵਸ ਦਏ ਮਿਟਾਈਆ। ਤੁਹਾਡੀ ਵਸਤ ਦਿਤੀ ਕਦੇ ਨਾ ਖੁਰਦੀ, ਖ਼ੁਦ ਮਾਲਕ ਹੋਏ ਸਹਾਈਆ। ਕੁਛ ਦਾਤ ਬਾਕੀ ਅਨੰਦਪੁਰ ਦੀ, ਜੋ ਪੁਰੀਆਂ ਲੋਆਂ ਤੋਂ ਬਾਹਰ ਤੁਹਾਡੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚ ਸਰਨਾਈਆ। ਫਲਗੁਣ ਕਹੇ ਮੰਗਤਿਓ ਤੁਹਾਡਾ ਦੇਵਣਵਾਲਾ ਦਾਤਾ, ਦਾਨੀ ਹੋ ਕੇ ਫੇਰਾ ਪਾਈਆ। ਉਸ ਨੂੰ ਦੱਸੋ ਆਪਣੀ ਗਾਥਾ, ਤਨ ਮਨ ਦਾ ਹਾਲ ਜਣਾਈਆ। ਅੰਧੇਰਾ ਮੁੱਕੇ ਨਾ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਲੇਖਾ ਮੁਕੇ ਨਾ ਬਿਧਨਾ ਮਾਤਾ, ਸਤਰਾਂ ਢਾਈ ਨਾ ਕੋਇ ਗਵਾਈਆ। ਚਿਤਰ ਗੁਪਤ ਦਾ ਚੁਕੇ ਨਾ ਖਾਤਾ, ਹਿਸਾਬ ਕਿਤਾਬ ਨਾ ਕੋਇ ਕਢਾਈਆ। ਲਾੜੀ ਮੌਤ ਦਾ ਮਿਟੇ ਨਾ ਹਾਸਾ, ਕੋਟਨ ਹਸਤੀਆਂ ਗਈ ਮਿਟਾਈਆ। ਧਰਮ ਰਾਏ ਦਾ ਤੁਟਾ ਨਾ ਸਾਕਾ, ਸੱਜਣ ਸਾਹਿਬ ਨਾ ਕੋਇ ਮਿਲਾਈਆ। ਜਨ ਭਗਤੋ ਤੁਹਾਡਾ ਮੇਲ ਹੋਇਆ ਇਤਫ਼ਾਕਾ, ਇਤਮੀਨਾਨ ਨਾਲ ਦਏ ਸਮਝਾਈਆ। ਤੁਹਾਨੂੰ ਪਿਛਲਾ ਦਾਨ ਦੇਣਾ ਖਾਸਾ, ਥੋੜਿਉਂ ਬਹੁਤਾ ਦਏ ਵਰਤਾਈਆ। ਆਤਮ ਪਰਮਾਤਮ ਜੋੜ ਕੇ ਨਾਤਾ, ਨਾਤਵਾਂ ਜੋਬਨ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਫਲਗੁਣ ਕਹੇ ਮੰਗਤਿਓ ਝੋਲੀ ਲਓ

ਅੱਡ, ਅਡਰਾ ਰਾਹ ਵਖਾਈਆ। ਜੁਗ ਚੌਕੜੀ ਜਿਸ ਨੂੰ ਆਏ ਛੱਡ, ਮੰਜ਼ਲ ਪੰਧ ਮੁਕਾਈਆ। ਉਹ ਪਾਰ ਕਰਕੇ ਦੋ ਜਹਾਨਾਂ ਹੱਦ, ਹਾਜ਼ਰ ਹੋ ਕੇ ਰਿਹਾ ਸਮਝਾਈਆ। ਜਨ ਭਗਤੋ ਇਕੋ ਵਾਰ ਤੁਹਾਨੂੰ ਬਣਾ ਲਿਆ ਆਪਣੀ ਯਦ, ਪਿਛੇ ਹੋਰ ਨਾ ਕੁਛ ਰਖਾਈਆ। ਆਪਣੇ ਨਾਲ ਸਾਂਝਾ ਬਣਾ ਕੇ ਛੰਦ, ਸੋਹੰ ਢੋਲਾ ਦਿਤਾ ਦ੍ਰਿੜਾਈਆ। ਛੱਡ ਕੇ ਪੁਰੀ ਅਨੰਦ, ਅਨੰਦ ਤੁਹਾਡੇ ਅੰਦਰ ਦਿਤਾ ਪਰਗਟਾਈਆ। ਅਗੇ ਜਾਣਾ ਪਏ ਨਾ ਕੋਲ ਗੰਗ, ਮਈਆ ਸੀਸ ਨਾ ਕੋਇ ਨਿਵਾਈਆ। ਦਾਨ ਲਵੋ ਭਾਵੇਂ ਨਿਸ਼ੰਗ, ਨਿਸ਼ਾਨਾ ਆਪਣਾ ਦਏ ਲਗਾਈਆ। ਜਿਹੜੇ ਭਗਤ ਦਵਾਰਾ ਆਏ ਲੰਘ, ਉਹ ਪ੍ਰਭੂ ਨੂੰ ਆਪਣੇ ਅੰਤਰ ਗਏ ਸਮਾਈਆ। ਸ੍ਰੀ ਭਗਵਾਨ ਤੁਹਾਡੇ ਦਵਾਰਿਉਂ ਖਾਵਣ ਵਾਲਾ ਡੰਗ ਡੰਗ, ਟੁਕੜਾ ਟੁਕੜਾ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਦਏ ਸਮਝਾਈਆ। ਫਲਗੁਣ ਕਹੇ ਮੈਂ ਵੇਖੇ ਫਲਦੇ ਫੁਲਦੇ, ਪੱਤ ਟਹਿਣੀ ਨਾਲ ਮਹਿਕਾਈਆ। ਜੋਬਨ ਵੇਖੇ ਗ਼ੁੰਚੇ ਗੁਲ ਦੇ, ਗੁਲਸ਼ਨ ਰਹੇ ਮਹਿਕਾਈਆ। ਭਾ ਵੇਖੇ ਜਗਤ ਮੁੱਲ ਦੇ, ਕ਼ੀਮਤ ਟਕਿਆਂ ਵਾਲੀ ਸਮਝਾਈਆ। ਜਿਸ ਵੇਲੇ ਸ੍ਰੀ ਭਗਵਾਨ ਦੇ ਸਚ ਦਵਾਰੇ ਖੁਲ੍ਹਦੇ, ਲੋਕਮਾਤ ਵੱਜੀ ਵਧਾਈਆ। ਜਿਹੜੇ ਮੰਗਤੇ ਪ੍ਰਭੂ ਦੀ ਕੁਲ ਦੇ, ਉਹ ਕੁੱਲ ਮਾਲਕ ਆਪਣੇ ਨਾਲ ਰਲਾਈਆ। ਭਗਤੋ ਤੁਸੀਂ ਮੰਗਣ ਵਾਲੀ ਵਸਤੂ ਅਜੇ ਭੁਲਦੇ, ਭੁੱਲਿਆਂ ਦਏ ਸਮਝਾਈਆ। ਜਿਨ੍ਹਾਂ ਦੇ ਅੰਤਰ ਮੇਰੇ ਪ੍ਰੇਮ ਪਿਆਰ ਦੇ ਹੰਝੂ ਡੁਲ੍ਹਦੇ, ਬਿਨ ਅੱਖਾਂ ਨੀਰ ਰਹੇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਈਆ। ਫਲਗੁਣ ਕਹੇ ਜਨ ਭਗਤੋ ਤੁਹਾਡੇ ਅੰਦਰ ਸਤਿ ਸੰਤੋਖ, ਸੰਤੁਸ਼ਟ ਦਏ ਕਰਾਈਆ। ਤੁਸੀਂ ਦਿਓ ਪ੍ਰਭੂ ਨੂੰ ਮੋਖ, ਆਪਣੇ ਪਾਪ ਇਸ ਦੀ ਝੋਲੀ ਪਾਈਆ। ਝਗੜਾ ਮੁਕਾ ਲਓ ਲੋਕ ਪਰਲੋਕ, ਆਵਣ ਜਾਵਣ ਰਹੇ ਨਾ ਰਾਈਆ। ਮਨ ਦੀ ਕੂੜੀ ਛੱਡ ਦਿਓ ਸੋਚ, ਸਮਝ ਬੁਧ ਨਾ ਕੋਇ ਵਡਿਆਈਆ। ਝਗੜਾ ਮੁਕ ਜਾਏ ਹਰਖ਼ ਸੋਗ, ਚਿੰਤਾ ਗ਼ਮ ਨਾ ਕੋਇ ਵਖਾਈਆ। ਜਿਸ ਨੇ ਤੁਹਾਨੂੰ ਆਪਣੇ ਨਾਮ ਦੀ ਦਿਤੀ ਚੋਗ, ਤ੍ਰਿਸ਼ਨਾ ਭੁੱਖ ਦਿਤੀ ਮਿਟਾਈਆ। ਦਰਸ਼ਨ ਦੇ ਕੇ ਇਕ ਅਮੋਘ, ਅਮਰਾਪਦ ਦਿਤਾ ਜਣਾਈਆ। ਪੰਧ ਮੁਕਾ ਕੇ ਜਗਤ ਵਿਜੋਗ, ਧੁਰ ਸੰਜੋਗ ਲਿਆ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਉਠਾਈਆ। ਭਗਤੋ ਤੁਸੀਂ ਬ੍ਰਾਹਮਣ ਕੇ ਡੂੰਮ, ਢੋਲ ਢਮੱਕਾ ਨਜ਼ਰ ਕੋਇ ਨਾ ਆਈਆ। ਜਿਸ ਪ੍ਰਭੂ ਨੂੰ ਪਿਛੇ ਸਾਰੇ ਸਮਝਦੇ ਰਹੇ ਸੂੰਮ, ਕੰਜੂਸਾਂ ਦਾ ਕੰਜੂਸ ਦਏ ਜਣਾਈਆ। ਤੁਹਾਡੇ ਸਾਹਮਣੇ ਚਾਰ ਜੁਗ ਦਾ ਬਦਲ ਕੇ ਕ਼ਾਨੂੰਨ, ਕ਼ਾਇਮ ਕਰ ਕੇ ਤੁਹਾਨੂੰ ਦਿਤਾ ਵਖਾਈਆ। ਇਕੋ ਦੱਸ ਕੇ ਅਗੰਮਾ ਮਜ਼ਮੂਨ, ਸ਼ਾਸਤਰ ਸਿਮਰਤ ਵੇਦ ਪੁਰਾਨ ਦਿਤੇ ਭੁਲਾਈਆ। ਧੁਰ ਦਾ ਮਾਰਗ ਦੱਸ ਅਸੂਲ, ਅਸਲੀਅਤ ਇਕੋ ਦਿਤੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਿਰ ਆਪਣਾ ਹੱਥ ਰਖਾਈਆ। ਫਲਗੁਣ ਕਹੇ ਮੈਂ ਵੇਖਿਆ ਤੱਕਿਆ ਜਾਣਿਆ ਜਗ, ਜਗਦੀ ਜੋਤ ਨਜ਼ਰੀ ਆਈਆ। ਮੈਨੂੰ ਖ਼ੁਸ਼ੀ ਹੋਈ ਅੱਜ, ਮਿਲੀ ਸਚ ਵਡਿਆਈਆ। ਜੋ ਦੋ ਜਹਾਨਾਂ ਸ੍ਰੀ ਭਗਵਾਨਾ ਆਇਆ ਤਜ, ਨਿਰਵੈਰ ਆਪਣਾ ਵੇਸ ਵਟਾਈਆ। ਸਚ ਸਿੰਘਾਸਣ ਬੈਠਾ ਸਜ, ਸੱਜਣ ਗੁਰਮੁਖ ਨਾਲ ਮਿਲਾਈਆ। ਬਿਨਾ ਕਾਅਬਿਉਂ ਕਰਾ ਕੇ ਹੱਜ, ਹਾਜ਼ਰ ਹੋ ਕੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਰਮ ਭੁਲੇਖਾ ਦੂਰ ਕਰਾਈਆ। ਫਲਗੁਣ ਕਹੇ ਕੀ ਮੰਗਣ ਪੰਡਤ ਪਾਂਧੇ, ਮੰਗ ਮੰਗ ਥੱਕੇ ਵਿਚ

ਲੋਕਾਈਆ। ਗਊ ਨੂੰ ਕਹਿ ਕੇ ਗਊ ਮਾਤਾ ਚਰਾਉਂਦੇ ਰਹੇ ਢਾਂਡੇ, ਸੀਰ ਜਗਤ ਮੁਖ ਚੁਆਈਆ। ਗੰਗਾ ਗੋਦਾਵਰੀ ਰਹੇ ਨਹਾਂਦੇ, ਜੰਞੂ ਬੋਦੀ ਕਰ ਸਫ਼ਾਈਆ। ਸੂਰਜ ਨੂੰ ਪਾਣੀ ਰਹੇ ਚੜ੍ਹਾਂਦੇ, ਚੁਲੀਆਂ ਨਾਲ ਭਰਾਈਆ। ਨੌ ਨੌ ਟੁਭੀਆਂ ਰਹੇ ਲਾਂਦੇ, ਨੇਤਰ ਨੈਣ ਬੰਦ ਵਖਾਈਆ। ਪ੍ਰਭੂ ਦਾ ਦਰਸ ਮੂਲ ਨਾ ਪਾਂਦੇ, ਤਰਸੂਲ ਮੱਥੇ ਉਤੇ ਘਸਾਈਆ। ਅੱਗਾ ਪਿਛਾ ਤੱਕਣ ਆਉਂਦੇ ਜਾਂਦੇ, ਕਰਮੰਡਲ ਹੱਥਾਂ ਵਿਚ ਖੜਕਾਈਆ। ਖੀਰਾਂ ਵਾਲੇ ਤੱਕਣ ਭਾਂਡੇ, ਸੂਕਰ ਡੰਡਿਆਂ ਨਾਲ ਹਟਾਈਆ। ਮੂਰਖ ਮਤ ਨਾਲ ਰਹੇ ਖਾਂਦੇ, ਗੁਰਮਤ ਨਾ ਕੋਇ ਜਣਾਈਆ। ਪੁੱਤਰਾਂ ਜੰਮਿਆਂ ਤੋਂ ਘਰ ਘਰ ਰਹੇ ਜਾਂਦੇ, ਓਅੰ ਤਤ ਸਤਿ ਸੁਣਾਈਆ। ਪ੍ਰਭ ਚਰਨਾਂ ਤੋਂ ਰਹੇ ਵਾਂਝੇ, ਦਰਗਾਹ ਮਿਲੀ ਨਾ ਕੋਇ ਸਰਨਾਈਆ। ਅੰਤ ਹੱਥ ਗਏ ਨਾਂਗੇ, ਪੜਦਾ ਓਢਣ ਨਾ ਕੋਇ ਟਿਕਾਈਆ। ਹੋਈ ਸਹਾਈ ਨਾ ਮਾਈ ਗਾਂਗੇ, ਗੁੰਗੀ ਹੋ ਕੇ ਬੈਠੀ ਜ਼ਬਾਨ ਦਬਾਈਆ। ਨਾਤੇ ਬਣੇ ਨਾ ਸੱਚੇ ਸਾਂਝੇ, ਸੱਜਣ ਯਾਰ ਨਾ ਕੋਇ ਹੰਢਾਈਆ। ਅੰਤਮ ਰੋ ਰੋ ਨੀਰ ਵਹਾਂਦੇ, ਹੰਝੂਆਂ ਹਾਰ ਬਣਾਈਆ। ਬਿਨ ਸਾਹਿਬ ਸਵਾਮੀ ਪਛਤਾਂਦੇ, ਪਿਛਾ ਅਗੇ ਨਾ ਕੋਇ ਛੁਡਾਈਆ। ਸੋ ਕਲਜੁਗ ਅੰਤਮ ਮੰਗਣ ਆਏ ਨਾ ਮੂਲ ਸ਼ਰਮਾਂਦੇ, ਮਾਂਗਤ ਹੋ ਕੇ ਝੋਲੀ ਡਾਹੀਆ। ਜੋ ਦਰ ਆ ਗਏ ਝੱਖੜ ਮੀਂਹ ਝਾਂਜੇ, ਆਪਣਾ ਪੰਧ ਮੁਕਾਈਆ। ਉਹ ਬਹਿ ਗਏ ਘਰ ਠਾਂਡੇ, ਜਿਥੇ ਅਗਨ ਨਾ ਕੋਇ ਤਪਾਈਆ। ਏਸੇ ਕਰਕੇ ਚੌਲ ਪੱਕੇ ਵਿਚ ਹਾਂਡੇ, ਬ੍ਰਾਹਮਣ ਦੇਣੇ ਖਵਾਈਆ। ਜਿਨ੍ਹਾਂ ਦੀ ਪੂਰੀ ਕਰਨੀ ਤਾਂਘੇ, ਤ੍ਰਿਸ਼ਨਾ ਦੇਣੀ ਮਿਟਾਈਆ। ਖ਼ਾਲੀ ਭਰਨੇ ਭਾਂਡੇ, ਊਣਤਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਜਨ ਭਗਤੋ ਪ੍ਰਭ ਦਾ ਨਾ ਕੋਈ ਪੁੱਤ ਨਾ ਕੋਈ ਪੋਤਰਾ, ਪਿਤਾ ਸਭ ਦਾ ਨਜ਼ਰੀ ਆਈਆ। ਉਹ ਖ਼ੁਸ਼ੀਆਂ ਵਿਚ ਕਿਸੇ ਦਾ ਸਗਣਾਂ ਵਾਲਾ ਚੁੱਕੇ ਨਾ ਟੋਕਰਾ, ਭਾਰ ਗਠੜੀ ਹੱਥ ਨਾ ਕੋਇ ਉਠਾਈਆ। ਨਾ ਕੋਈ ਧੀ ਤੇ ਨਾ ਕੋਈ ਦੋਹਤਰਾ, ਨਾ ਕੋਈ ਬਣੇ ਜਵਾਈਆ। ਨਾ ਜਾਵੇ ਕਦੇ ਪ੍ਰਭ ਔਂਤਰਾ, ਸਦ ਵਜਦੀ ਰਹੇ ਵਧਾਈਆ। ਪੰਡਤੋ ਅਗੇ ਤੁਹਾਨੂੰ ਕਿਸੇ ਨਹੀਂ ਬਹਾਉਣਾ ਸਾਫ਼ ਕਰ ਕੇ ਚੌਂਤਰਾ, ਗਊ ਗੋਬਰ ਨਾ ਕੋਇ ਫਿਰਾਈਆ। ਤੁਹਾਨੂੰ ਬਹਿਣਾ ਪਏ ਨਾ ਮਾਰ ਕੇ ਚੌਂਕੜਾ, ਹੱਥ ਟਿੰਡਾ ਉਤੇ ਟਿਕਾਈਆ। ਤੁਹਾਡੇ ਅਗੇ ਕਿਸੇ ਗੁਰਮੁਖ ਨਹੀਂ ਰਖਣੀ ਰੋਕੜਾ, ਦੱਛਣਾਂ ਦਾਨ ਨਾ ਕੋਇ ਵਰਤਾਈਆ। ਤੁਹਾਡਾ ਵਿਹੜਾ ਰਹਿਣਾ ਨਹੀਂ ਮੋਕਲਾ, ਭੀੜੀ ਗਲੀ ਦੇਣੀ ਸਮਝਾਈਆ। ਡੂੰਘਾ ਦੱਸਣਾ ਕੋਠੜਾ, ਦਰਵਾਜ਼ਾ ਦਰ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਫਲਗੁਣ ਕਹੇ ਜਨ ਭਗਤੋ ਤੁਹਾਨੂੰ ਸਦਾ ਵਧਾਈ, ਵਾਧਾ ਤੁਹਾਡੇ ਵਿਚ ਬਣਾਈਆ। ਭਗਤਾਂ ਵਿਚ ਭਗਤ ਮਿਲ ਕੇ ਬਣਿਆ ਭਾਈ, ਵੱਡਾ ਛੋਟਾ ਨਾ ਕੋਇ ਵਖਾਈਆ। ਜਿਸ ਦਾ ਪਿਛਲਾ ਲੇਖਾ ਲਹਿਣਾ ਦੇਣਾ ਨਾਨਕ ਦੱਸ ਕੇ ਗਿਆ ਰਾਹੀ, ਰਹਿਬਰ ਹੋ ਕੇ ਆਪ ਜਣਾਈਆ। ਦਾਤਾ ਦਾਨੀ ਦੇਵਣਹਾਰ ਬੇਪਰਵਾਹੀ, ਬੇਪਰਵਾਹ ਆਪਣਾ ਰੰਗ ਚੜ੍ਹਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ, ਪੜਦਾ ਉਹਲਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫਲਗੁਣ ਕਹੇ ਭਗਤੋ ਦੱਸਾਂ ਸਾਖਿਆਤ, ਸਹਿਜ ਸਹਿਜ ਸਮਝਾਈਆ। ਵੇਦ ਵਿਆਸਾ ਲਿਖ ਕੇ ਗਿਆ ਨਾਲ ਕ਼ਲਮ ਦਵਾਤ, ਪੁਰਾਨ ਭਵਿਖ ਵਿਚ ਦ੍ਰਿੜਾਈਆ। ਜੋ ਸ਼ੇਰਾ ਵਾਲੀ ਜਾਤ, ਸ਼ਹਿਨਸ਼ਾਹ ਸਰਨਾਈਆ। ਜਿਸ ਵੇਲੇ ਕਲ ਆਵੇ ਅੰਧੇਰੀ ਰਾਤ, ਕਲਮਾ ਭੁੱਲੇ ਲੋਕਾਈਆ। ਖੇਲ

ਹੋਵੇ ਚਾਰ ਕੁੰਟ ਦਹਿ ਦਿਸ਼ਾ ਸਮਝੇ ਕੋਈ ਨਾ ਬਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦਏ ਦ੍ਰਿੜਾਈਆ। ਫਲਗੁਣ ਕਹੇ ਵਧਾਨ ਨਹੀਂ ਇਹ ਵਾਧਾ, ਵਜ੍ਹਾ ਨਾਲ ਜਣਾਈਆ। ਜੇ ਪੂਰਨ ਸਿੰਘ ਸਮਝਿਓ ਦਾਦਾ, ਇਹ ਵੀ ਭੁੱਲ ਵਖਾਈਆ। ਜਿਸ ਦਾ ਪ੍ਰੇਮ ਸਭ ਨਾਲ ਸਾਂਝਾ, ਹਿੱਸਿਆਂ ਵਾਲੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਧੁਰ ਫ਼ਰਮਾਨਾ ਸੁਣੋ ਅਜ਼ੀਜ਼, ਬੱਚਿਓ ਦਿਆਂ ਸਮਝਾਈਆ। ਸਾਚੀ ਦੱਸ ਤਮੀਜ਼, ਤਮਅ ਦਿਆਂ ਗਵਾਈਆ। ਤੱਕੋ ਲਾ ਕੇ ਨੀਝ, ਨੇਤਰ ਅੱਖ ਖੁਲ੍ਹਾਈਆ। ਤੁਹਾਨੂੰ ਚਾਅ ਤੇ ਤੁਸੀਂ ਕਰੋ ਰੀਝ, ਰੀਝ ਦੇ ਅਗੇ ਪ੍ਰਭ ਨੂੰ ਲਓ ਮਨਾਈਆ। ਜੋ ਪ੍ਰੇਮ ਪਿਆਰ ਪ੍ਰੀਤੀ ਅੰਦਰ ਜਾਏ ਪਤੀਜ, ਇਕੋ ਪਿਤਾ ਇਕੋ ਮਾਈਆ। ਜੇ ਗੁਰ ਪਰਨਾਲੀ ਦੀ ਸਮਝ ਲਓ ਤਰਤੀਬ, ਭਰਮ ਭੁਲੇਖਾ ਰਹੇ ਨਾ ਰਾਈਆ। ਜਨ ਭਗਤੋ ਤੁਸੀਂ ਪਾਤਸ਼ਾਹ ਮੈਂ ਮੰਗਤਾ ਤੁਹਾਡਾ ਗ਼ਰੀਬ, ਤੁਹਾਡੇ ਗੁਨਾਹਾਂ ਦਾ ਮਾਲਕ ਜਨਾਂਹ ਵਿਚੋਂ ਲਵਾਂ ਬਚਾਈਆ। ਤੁਸੀਂ ਮੰਗਤੇ ਨਹੀਂ ਮੈਂ ਮੰਗਤਾ ਤੁਹਾਡੀ ਲੰਘ ਕੇ ਆਇਆ ਦਹਿਲੀਜ਼, ਸਚਖੰਡ ਨਿਵਾਸੀ ਹੋ ਕੇ ਲੋਕਮਾਤ ਫੇਰਾ ਪਾਈਆ। ਕਿਸੇ ਗਿਆ ਨਹੀਂ ਮੰਦਰ ਮਸੀਤ, ਸ਼ਿਵਦਵਾਲਾ ਮੱਠ ਰਾਹ ਨਾ ਕੋਇ ਤਕਾਈਆ। ਜੁਗ ਚੌਕੜੀ ਦੀ ਤੁਹਾਡੀ ਲੱਗੀ ਪ੍ਰੀਤ, ਪ੍ਰੀਤਮ ਹੋ ਕੇ ਤੋੜ ਨਿਭਾਈਆ। ਤੁਹਾਡੇ ਨਾਲੋਂ ਮੈਨੂੰ ਤੁਹਾਡੀ ਬਹੁਤੀ ਉਡੀਕ, ਤੁਸੀਂ ਬੀਤੇ ਦਿਨ ਗਿਣੋ ਮੈਂ ਘੜੀ ਘੜੀ ਤੁਹਾਡਾ ਰਾਹ ਤਕਾਈਆ। ਸਚ ਪੁਛੋ ਮੈਂ ਤੁਹਾਡੇ ਅੰਦਰ ਸਦਾ ਨਜ਼ਦੀਕ, ਦੂਰ ਨੇੜਾ ਨਾ ਕੋਇ ਵਖਾਈਆ। ਤੁਹਾਨੂੰ ਚਿਰ ਲਗਦਾ ਬਦਲਣ ਲਗਿਆਂ ਕ਼ਮੀਜ਼, ਮੈਂ ਇਸ ਤੋਂ ਪਹਿਲੋਂ ਕੋਟਨ ਚੋਲੇ ਦਿਆਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਮੰਗਤਿਓ ਤੁਹਾਨੂੰ ਹੋਈ ਖ਼ੁਸ਼ੀ, ਅਮਰਜੀਤ ਹੋਇਆ ਘਰ ਪੁੱਤਰ, ਵੱਜੀ ਇਕ ਵਧਾਈਆ। ਮੈਂ ਅਰਸ਼ਾਂ ਤੋਂ ਆਵਾਂ ਉਤਰ, ਉੱਤਰ ਪੂਰਬ ਪੱਛਮ ਦੱਖਣ ਆਪਣੀ ਧਾਰ ਚਲਾਈਆ। ਤੁਸੀਂ ਮੇਰਾ ਥੋੜਾ ਕਰੋ ਤੇ ਮੈਂ ਤੁਹਾਡਾ ਬਹੁਤਾ ਕਰਾਂ ਸ਼ੁਕਰ, ਸ਼ਾਇਦ ਤੁਸੀਂ ਨਹੀਂ ਸਮਝੇ ਮੈਂ ਦਿਆਂ ਸਮਝਾਈਆ। ਦੱਸੋ ਮੈਂ ਕਿਹਨੂੰ ਨਾ ਚੁਕਾਂ ਕੁਛੜ, ਸਾਰੇ ਇਕੋ ਜਿਹੇ ਨਜ਼ਰੀ ਆਈਆ। ਮੈਂ ਨਾ ਕਿਸੇ ਦਾ ਚਾਚਾ ਤਾਇਆ ਨਾ ਕਿਸੇ ਦਾ ਫੁੱਫੜ, ਭੈਣ ਭਾਈ ਵਾਲੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਫਲਗੁਣ ਕਹੇ ਜਨ ਭਗਤੋ ਮੈਂ ਵੇਖਾਂ ਉਹ ਫੁੱਲ, ਜਿਸ ਦੀ ਡੋਡੀ ਬਿਨ ਗੋਡੀ ਸੋਭਾ ਪਾਈਆ। ਜੋ ਕਦੀ ਨਾ ਜਾਵੇ ਰੁਲ, ਆਪਣਾ ਰੂਪ ਨਾ ਸਕੇ ਬਦਲਾਈਆ। ਤੁਹਾਡੇ ਕੋਲ ਪਵਾਉਣ ਆ ਗਿਆ ਮੁੱਲ, ਕ਼ੀਮਤ ਤੁਸਾਂ ਦੇਣੀ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਈਆ। ਫਲਗੁਣ ਕਹੇ ਮੈਂ ਫਲਿਆ, ਰਸ ਆਪਣਾ ਲਿਆ ਬਣਾਈਆ। ਲੋਕਮਾਤ ਓਹਨਾਂ ਵਿਚ ਰਲਿਆ, ਜੋ ਰੰਗ ਰਲੀਆਂ ਪ੍ਰਭ ਦੇ ਨਾਲ ਰਹੇ ਮਨਾਈਆ। ਉਸ ਢਾਂਚੇ ਵਿਚ ਢਲਿਆ, ਜਿਥੋਂ ਬਾਹਰ ਨਾ ਕੋਇ ਕਢਾਈਆ। ਉਹ ਦਵਾਰਾ ਮੱਲਿਆ, ਜਿਥੇ ਵਜਦੀ ਰਹੇ ਵਧਾਈਆ। ਜਨ ਭਗਤੋ ਤੁਹਾਨੂੰ ਸੁਨੇਹੜਾ ਪ੍ਰਭ ਨੇ ਇਕ ਘਲਿਆ, ਅਗੇ ਘਲੂਘਾਰ ਹੋਵੇ ਲੜਾਈਆ। ਤੁਸੀਂ ਆਪਣੇ ਆਪ ਨੂੰ ਕਦੀ ਨਾ ਸਮਝਿਓ ਇਕੱਲਿਆ, ਜਿਧਰ ਵੇਖੋ ਉਧਰ ਨਜ਼ਰੀ ਆਈਆ। ਪ੍ਰੀਤਮ ਹੋ ਕੇ ਫੜਿਆ ਪੱਲਿਆ ਪਲ ਪਲ ਦੀ ਕਟੇ ਜੁਦਾਈਆ। ਤੁਹਾਡਾ ਬਿਰਹੋਂ ਨਾ ਜਾਵੇ ਝੱਲਿਆ, ਝਲਕ ਦੇਵੇ ਨੂਰ ਖ਼ੁਦਾਈਆ। ਮੇਰਾ ਜ਼ਖ਼ਮ ਅਜੇ ਅਲਿਆ, ਅੱਲਾ ਦੀ ਸੌਂਹ ਸੌਹ ਅੱਲਾ

ਰਾਣੀ ਅੰਤ ਆਪਣੇ ਨਾਲ ਪਰਨਾਈਆ। ਕਿਸੇ ਚੋਣਾ ਨਹੀਂ ਮਕ਼ਬਰਿਆਂ ਉਤੇ ਤੇਲ ਪਲੀਆ, ਦੀਵਾ ਚਰਾਗ਼ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਨਾਲ ਹੁਕਮ ਦਏ ਬਦਲਾਈਆ। ਹੁਕਮ ਕਹੇ ਮੈਂ ਦੱਸਣਾ ਸਭ ਦਾ ਇਕ ਹਕੀਮ, ਜਨਮ ਕਰਮ ਦਾ ਰੋਗੀ ਰਹਿਣ ਕੋਇ ਨਾ ਪਾਈਆ। ਦੂਜਾ ਰਹਿਣ ਨਹੀਂ ਦੇਣਾ ਨੀਮ, ਖ਼ਤਰਾ ਜਾਨ ਨਾ ਕੋਇ ਜਣਾਈਆ। ਇਕ ਦਾ ਇਕ ਨੂੰ ਦੇ ਕੇ ਯਕੀਨ, ਇਕ ਦਾ ਏਕੰਕਾਰ ਦੇਣਾ ਵਖਾਈਆ। ਧੁਰ ਦੀ ਦੱਸ ਤਾਲੀਮ, ਤੁਲਬਾ ਦੇਣੇ ਪੜ੍ਹਾਈਆ। ਮਹੱਲ ਦੱਸ ਅਜ਼ੀਮ, ਆਜ਼ਮ ਦੇਣਾ ਮਿਲਾਈਆ। ਵਡਿਆਈ ਦੇ ਕੇ ਉਤੇ ਜਮੀਨ, ਜਾਮਨ ਹੋ ਕੇ ਅਗੇ ਲੈਣਾ ਛੁਡਾਈਆ। ਸਭ ਨੇ ਕਹਿਣਾ ਯਾਮਬੀਨ, ਯਾਅਮੀਨ ਤੇਰੀ ਇਕ ਸਰਨਾਈਆ। ਜਨ ਭਗਤੋ ਤੁਸਾਂ ਬਣਨਾ ਨਹੀਂ ਕਿਸੇ ਦੇ ਕਮੀਨ, ਇਕੋ ਘਰ ਦੇ ਮੰਗਤੇ ਇਕੋ ਦੇਵਣਹਾਰ ਅਖਵਾਈਆ। ਰਹਿਣਾ ਨਹੀਂ ਗ਼ਮਗੀਨ, ਗ਼ਮਾਂ ਤੋਂ ਲਏ ਛੁਡਾਈਆ। ਤੁਸਾਂ ਮੇਰੀ ਦਿਤੀ ਹੋਈ ਦਾਤ ਕਰਨੀ ਤਸਲੀਮ, ਤਮ੍ਹਾਂ ਜਗਤ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਅਗਲਾ ਦਏ ਵਖਾਈਆ। ਫਲਗੁਣ ਕਹੇ ਜਨ ਭਗਤੋ ਮੈਂ ਚਲਿਆ ਮੁਕ, ਚੜ੍ਹਕੇ ਖ਼ੁਸ਼ੀ ਵਖਾਈਆ। ਅਗੇ ਬਦਲ ਦੇਣਾ ਰੁਖ਼, ਪਾਸਾ ਦੇਣਾ ਉਲਟਾਈਆ। ਕਿਸੇ ਘਰ ਰਹਿਣ ਨਹੀਂ ਦੇਣਾ ਸੁਖ, ਸੁਖੀ ਵਸੇ ਨਾ ਕੋਇ ਲੋਕਾਈਆ। ਬਿਨਾ ਭਗਤਾਂ ਭਾਗ ਲੱਗੇ ਨਾ ਕਿਸੇ ਕੁੱਖ, ਜਣੇਂਦੀ ਮਾਂ ਨਾ ਕੋਇ ਵਡਿਆਈਆ। ਗੁਰਮੁਖੋ ਤੁਹਾਡੀ ਭੁਖਿਆਂ ਦੀ ਮਿਟਾ ਕੇ ਭੁੱਖ, ਝੋਲੀ ਇਕੋ ਦੇਣੀ ਭਰਾਈਆ। ਤੁਸੀਂ ਜਦੋਂ ਆਓ ਮੇਰੇ ਨਾਲ ਮਾਨਸ ਜਨਮ ਵਿਚ ਮਨੁੱਖ, ਮੁੱਖੀਏ ਆਪਣੇ ਜਗਤ ਦਿਆਂ ਵਖਾਈਆ। ਭਗਵਾਨ ਨੂੰ ਸਦਾ ਭਗਤ ਦੇ ਵਿਛੋੜੇ ਦਾ ਦੁੱਖ, ਵਿਛੜਿਆਂ ਲਏ ਜੁੜਾਈਆ। ਜਿਸ ਵੇਲੇ ਮੈਥੋਂ ਜਾਓ ਰੁਠ, ਮੈਂ ਲੋਕਮਾਤ ਕਦੇ ਨਾ ਆਵਾਂ ਨਿਰਗੁਣ ਸਰਗੁਣ ਫੇਰਾ ਪਾਈਆ। ਜਿਸ ਵੇਲੇ ਸਾਂਝਾ ਵੇਲਾ ਜਾਵੇ ਢੁੱਕ, ਸਮਾਂ ਦਿਆਂ ਬਦਲਾਈਆ। ਤੁਹਾਡਾ ਇਕੋ ਪਿਤਾ ਤੇ ਤੁਸੀਂ ਇਕੇ ਦੇ ਪੁੱਤ, ਇਕੋ ਜੰਮਣ ਵਾਲੀ ਮਾਈਆ। ਧੁਰ ਦੀ ਧਾਰ ਦੇ ਕੇ ਸਾਚੇ ਸੁਤ, ਸੁਤਿਆਂ ਲਵਾਂ ਉਠਾਈਆ। ਫਲਗੁਣ ਵਾਲੀ ਮੌਲੇ ਰੁਤ, ਬਸੰਤ ਰਹੀ ਮਹਿਕਾਈਆ। ਜਿਹੜੇ ਮੰਗਤੇ ਮਨ ਰਸਨਾ ਤੋਂ ਬੈਠੇ ਚੁਪ, ਹੱਕ ਸਭ ਦਾ ਵੇਖ ਵਖਾਈਆ। ਜਿਨ੍ਹਾਂ ਸੋਹੰ ਗਾ ਲਈ ਤੁਕ, ਉਹ ਤੁਰਤ ਆਪਣੇ ਵਿਚ ਸਮਾਈਆ। ਜੋ ਪ੍ਰੇਮ ਨਾਲ ਗਿਆ ਝੁਕ, ਅਨਝਕ ਹੋ ਕੇ ਪੈਂਡਾ ਦਿਆਂ ਚੁਕਾਈਆ। ਜੋ ਲੋਕ ਲਜਿਆ ਵਿਚ ਗਏ ਰੁਕ, ਲੱਖ ਚੁਰਾਸੀ ਵਿਚ ਦਿਆਂ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਦੀ ਹੋ ਕੇ ਦਰਦ ਵੰਡਾਈਆ। ਮੰਗਤਿਓ ਮੰਗਣ ਦਾ ਵੇਲਾ, ਜੁਗ ਚੌਕੜੀ ਦਏ ਗਵਾਹੀਆ। ਇਕੋ ਰੂਪ ਹੋ ਜਾਓ ਗੁਰੂ ਚੇਲਾ, ਚਿੱਲ੍ਹਿਆਂ ਦੀ ਲੋੜ ਰਹੇ ਨਾ ਰਾਈਆ। ਓਸ ਨਾਲ ਹੋ ਜਾਏ ਮੇਲਾ, ਜਿਸਦੇ ਮਿਲਿਆਂ ਨਾ ਹੋਏ ਜੁਦਾਈਆ। ਗੁਰਮੁਖ ਕਦੇ ਨਾ ਰਹੇ ਅਕੇਲਾ, ਅਕਲ ਕਲਧਾਰੀ ਆਪਣਾ ਸਾਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਾਹਰ ਗੁਰਮੁਖ ਲਏ ਬਣਾਈਆ। ਫਲਗੁਣ ਕਹੇ ਮੈਂ ਤੱਕੀ ਸਚ ਫੁਲਵਾੜੀ, ਰਸ ਅਗੰਮਾ ਨਜ਼ਰੀ ਆਈਆ। ਜਿਸ ਦੀ ਯਾਦ ਆਵੇ ਸੌਣੀ ਹਾੜੀ, ਹਾੜਾ ਕੱਢੇ ਲੋਕਾਈਆ। ਉਹ ਮੰਗਤਿਆਂ ਦੀ ਲੇਖੇ ਲਾਵੇ ਚਰਨ ਛੁਹਾਈ ਦਾੜ੍ਹੀ, ਵਸਤ ਅਮੋਲਕ ਨਾਮ ਦਾਨ ਝੋਲੀ ਪਾਈਆ। ਸਦਾ ਰਹੇ ਪਿਛੇ ਅਗੇ ਅਗਾੜੀ, ਏਥੇ ਓਥੇ ਸੰਗ ਬਣਾਈਆ। ਸਭ ਦੀ ਲੇਖੇ ਲਾਵੇ ਦਿਹਾੜੀ ਦਿਉਹਾੜੀ ਸਦਵਾਰ, ਹੋੜਾ ਜੋੜਾ ਜੋੜਾ ਦਏ ਵਖਾਈਆ।

ਜਿਹੜੇ ਮੰਗਤੇ ਜੁਗ ਜਨਮ ਦੇ ਉਮੀਦਵਾਰ, ਮੰਗਦੇ ਮੰਗਦੇ ਦਵਾਰੇ ਪਹੁੰਚੇ ਆਣ, ਤਿਨ੍ਹਾਂ ਦੇ ਖ਼ਾਲੀ ਭਰੇ ਭੰਡਾਰ, ਭੁੱਖਿਆਂ ਦਏ ਰਜਾਈਆ। ਬ੍ਰਾਹਮਣ ਗੁਰਸਿਖਾਂ ਨੂੰ ਅਗੇ ਕੋਈ ਨਾ ਕਹੇ ਚੰਗਾ ਨਹੀਂ ਸ਼ਨਿਚਰਵਾਰ, ਸ਼ੰਕੇ ਸਾਰੇ ਦਏ ਮਿਟਾਈਆ। ਜਨ ਭਗਤੋ ਫਲਗੁਣ ਕਹੇ ਤੁਹਾਡੀ ਜਨਮ ਤੋਂ ਲੈ ਕੇ ਅੰਤ ਤਕ ਅੰਤ ਤੋਂ ਲੈ ਕੇ ਕੰਤ ਤਕ ਸਦਾ ਇਕੋ ਜਿਹੀ ਬਹਾਰ, ਬਹਾਰ ਵਿਚ ਮਿਲੇ ਯਾਰ, ਯਾਰ ਵਿਚ ਨਿਰੰਕਾਰ ਨਿਰੰਕਾਰ ਵਿਚ ਆਪਣਾ ਦੀਦਾਰ ਦਏ ਦਖਾਈਆ। ਤੁਸੀਂ ਕਿਸੇ ਦਰ ਤੇ ਬਣਿਓ ਨਾ ਭਿਖਾਰ, ਮਾਂਗਤ ਹੋ ਕੇ ਮੰਗਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਵਾਲੀਆਂ ਦੇ ਮੰਨੇ ਸਾਰੇ ਸਵਾਲ, ਜ਼ਵਾਲ ਤੁਹਾਡਾ ਦਿਤਾ ਚੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਵਗਾਨ, ਝਗੜਾ ਮੁਕਾ ਕੇ ਜਗਤ ਕਾਲ, ਮਹਾਂਕਾਲ ਤੋਂ ਪਰੇ ਆਪਣੇ ਵਿਚ ਸਮਾਈਆ।

੨ ਫੱਗਣ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਕਰੇ ਖੇਲ ਪ੍ਰਭ ਅਗੰਮੀ ਹਸਤੀ, ਹਰਿ ਸਤਿਗੁਰ ਦਇਆ ਕਮਾਈਆ। ਮਾਰਗ ਦੱਸੇ ਧੁਰ ਦਾ ਅਰਸ਼ੀ, ਫ਼ਰਸ਼ੀ ਹੁਕਮ ਸੁਣਾਈਆ। ਜਨ ਭਗਤਾਂ ਨਾਮ ਖ਼ੁਮਾਰੀ ਦੇਕੇ ਮਸਤੀ, ਮਸਤੂਆਣਾ ਸਤਿਗੁਰ ਚਰਨ ਧਾਮ ਪਰਗਟਾਈਆ। ਜੋ ਆਤਮਾ ਜੁਗ ਜਨਮ ਆਈ ਨਸਦੀ, ਕਲਜੁਗ ਅੰਤਮ ਪੰਧ ਮੁਕਾਈਆ। ਜੋਤ ਅਕਾਲਣ ਅਕਲਾਂ ਵਾਲਿਆਂ ਸਚ ਦੱਸਦੀ, ਦਹਿ ਦਿਸ਼ਾ ਦਏ ਸਮਝਾਈਆ। ਇਹ ਖੇਲ ਨਹੀਂ ਕਿਸੇ ਦੇ ਵੱਸ ਦੀ, ਧੁਰ ਦਾ ਹੁਕਮ ਹਰਿ ਕਰਤਾ ਆਪ ਪਰਗਟਾਈਆ। ਜਿਹੜੀ ਪਿਛਲੇ ਜਨਮ ਦੀ ਰਾਣੀ ਇਸ ਜਨਮ ਦੀ ਸੁਰਸਤੀ, ਸੁੱਤਿਆਂ ਲਿਆ ਉਠਾਈਆ। ਉਸ ਦੀ ਭਾਵਨਾ ਅੰਦਰ ਦੀ ਅੱਖ ਦੀ, ਭਾਣੇ ਵਿਚ ਸਮਾਈਆ। ਅਗੇ ਵਾਸਤੇ ਉਹ ਭਗਤਾਂ ਨੂੰ ਤਿਲਕ ਲਾਵੇ ਹੱਸਦੀ ਹੱਸਦੀ, ਮੰਗਣੀ ਵਿਆਹ ਵਿਚ ਮਸਤਕ ਰੰਗ ਚੜ੍ਹਾਈਆ। ਹਰਿ ਸੰਗਤ ਭਰੀ ਹੋਵੇ ਜਸ ਦੀ, ਢੋਲੇ ਸਾਹਿਬ ਸਵਾਮੀ ਗਾਈਆ। ਪ੍ਰੀਤੀ ਵੇਖਣੀ ਸੱਜੇ ਹੱਥ ਦੀ, ਜਿਸ ਨਾਲ ਗੋਬਿੰਦ ਫੜ ਕੇ ਗੋਦੀ ਵਿਚ ਟਿਕਾਈਆ। ਕਥਾ ਕਹਾਣੀ ਨਹੀਂ ਅੱਜ ਦੀ, ਜੁਗ ਜਨਮ ਦੀ ਚਲੀ ਆਈਆ। ਜਨ ਭਗਤੋ ਤੁਹਾਡੀ ਰੀਤੀ ਨਹੀਂ ਜਗ ਦੀ, ਜਾਗਦੀ ਜੋਤ ਦਏ ਵਡਿਆਈਆ। ਖੇਲ ਮੁਕੀ ਵਰਨਾਂ ਬਰਨਾਂ ਵਾਲੀ ਹੱਦ ਦੀ, ਘਰ ਇਕੋ ਦਿਤਾ ਸਮਝਾਈਆ। ਆਵਾਜ਼ ਸੁਣ ਲਓ ਓਸ ਅਗੰਮੀ ਨੱਦ ਦੀ, ਜੋ ਧੁਨ ਆਤਮਕ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋੜੀ ਉਹ ਬਣਾਏ ਜੋ ਏਥੇ ਓਥੇ ਸਜਦੀ, ਸੱਜਣਾਂ ਨਾਲ ਸੱਜਣ ਲਏ ਮਿਲਾਈਆ। ਤਿਲਕ ਕਹੇ ਮੈਂ ਲੱਗਾਂ ਓਸ ਉਂਗਲੀ, ਜੋ ਪੰਜਾਂ ਵਿਚੋਂ ਵੱਡੀ ਨਜ਼ਰੀ ਆਈਆ। ਖੋਲ੍ਹਾਂ ਅੰਦਰ ਗੁੰਝਲੀ, ਪੜਦਾ ਦਿਆਂ ਉਠਾਈਆ। ਅਗੇ ਗੁਰਮੁਖ ਗੁਰਮੁਖ ਦੀ ਕਰੇ ਕੋਈ ਨਾ ਚੁਗਲੀ, ਨਿੰਦਿਆ ਵਾਲਾ ਮੁਖ ਨਾ ਕੋਇ ਵਖਾਈਆ। ਇਹ ਰੀਤੀ ਪ੍ਰਭ ਨੇ ਫੇਰ ਪਰਗਟਾਈ ਮੁਢਲੀ, ਜੋ ਵਿਸ਼ਨੂੰ ਬ੍ਰਹਮੇ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਉਂਗਲੀ ਕਹੇ ਨਵ ਨੌ ਚਾਰ ਪਿਛੋਂ ਮੈਂ ਵੱਡੀ ਤੋਂ ਹੋਈ ਵੱਡੀ, ਪੁਰਖ ਅਕਾਲ ਵੱਡੀ ਦਿਤੀ ਵਡਿਆਈਆ। ਮੈਂ ਪਿਛਲੀ ਰੀਤੀ ਛੱਡੀ, ਆਪਣੀ ਲਈ ਅੰਗੜਾਈਆ। ਦੋ ਜਹਾਨਾਂ ਦੀ ਬਦਲ ਕੇ ਗੱਦੀ, ਗਾਈਡ ਗਾਡ ਦਿਤਾ ਵਖਾਈਆ। ਪਰਮ ਪੁਰਖ ਦੀ ਜਣਾ

ਕੇ ਪਹਿਲੀ ਸਦੀ, ਬਰਸੀ ਪਹਿਲੀ ਰਹੀ ਮਨਾਈਆ। ਧੰਨ ਵਡਿਆਈ ਜੇ ਭਗਤਾਂ ਦੀ ਵੇਲ ਵਧੀ, ਵਾਧਾ ਹਰਿ ਸਤਿਗੁਰ ਰਿਹਾ ਵਖਾਈਆ। ਪ੍ਰੀਤੀ ਪ੍ਰੀਤਮ ਨਾਲ ਲੱਗੀ, ਪਤਿਪਰਮੇਸ਼ਵਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਏ ਭੁਗਤਾਈਆ। ਉਂਗਲੀ ਕਹੇ ਜਿਸ ਵੇਲੇ ਮੈਂ ਲੱਗਣਾ ਨਾਲ ਸੰਧੂਰ, ਸਨਦ ਸਾਚੀ ਦੇਣੀ ਬਣਾਈਆ। ਗੁਰਮੁਖ ਸਾਫ਼ ਕਰ ਕੇ ਵਾਂਗ ਕਾਫ਼ੂਰ, ਕਾਮਲ ਮੁਰਸ਼ਦ ਦੇਣਾ ਮਿਲਾਈਆ। ਪੂਰਬ ਜਨਮ ਦਾ ਲਹਿਣਾ ਦੇਣਾ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਅਗੇ ਭਗਤਾਂ ਦਾ ਦੱਸ ਕੇ ਸਚ ਦਸਤੂਰ, ਦਸਤ ਨਾਲ ਦਸਤ ਦੇਣਾ ਮਿਲਾਈਆ। ਬੇੜਾ ਭਰ ਕੇ ਸਾਚਾ ਪੂਰ, ਪਾਰਬ੍ਰਹਮ ਦਾ ਚਪੂ ਦੇਣਾ ਵਖਾਈਆ। ਲਹਿਣਾ ਦੇਣਾ ਝੋਲੀ ਪਾ ਕੇ ਹਾਜ਼ਰ ਹਜ਼ੂਰ, ਹਾਜ਼ਰ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਆਪਣੀ ਨਾਲ ਤਰਾਈਆ। ਉਂਗਲ ਕਹੇ ਮੇਰੀ ਕਿਸੇ ਨਹੀਂ ਪਾਈ ਸਾਰ, ਵੱਡੀ ਤੋਂ ਵੱਡੀ ਨਾ ਕੋਇ ਬਣਾਈਆ। ਜੁਗ ਚੌਕੜੀ ਬੀਤੇ ਚਾਰ, ਚਾਰਜ ਗੁਰੂ ਅਵਤਾਰ ਪੈਗ਼ੰਬਰ ਆਪਣੇ ਹੱਥ ਵਿਚ ਟਿਕਾਈਆ। ਕੋਟਾਂ ਵਿਚੋਂ ਭਗਤ ਲੱਭੇ ਦੋ ਚਾਰ, ਚਾਰ ਵਰਨ ਰੋ ਰੋ ਮਾਰੇ ਧਾਈਆ। ਪੁਰਖ ਅਬਿਨਾਸ਼ੀ ਆਇਆ ਆਪਣੀ ਵਾਰ, ਵਾਰਤਾ ਆਪਣੀ ਦਏ ਜਣਾਈਆ। ਭਗਤ ਸੁਹੇਲੇ ਕਰ ਕੇ ਖ਼ਬਰਦਾਰ, ਬੇਖ਼ਬਰੀ ਵਿਚੋਂ ਉਠਾਈਆ। ਜੁਗ ਜਨਮ ਦਾ ਕਰਮ ਵਿਚਾਰ, ਧਰਮ ਦੀ ਧਾਰ ਬਣਾਈਆ। ਦੱਸ ਕੇ ਸਾਂਝਾ ਪਿਆਰ ਘਰ ਇਕੋ ਰਿਹਾ ਵਖਾਈਆ। ਹੱਕ ਦੇ ਕੇ ਪੁਰਖ ਨਾਰ, ਸਮਰਥ ਬਖ਼ਸ਼ਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੀਤੀ ਵਿਚੋਂ ਨੀਤੀ ਦਏ ਬਦਲਾਈਆ। ਉਂਗਲੀ ਕਹੇ ਜਿਸ ਵੇਲੇ ਮੈਂ ਲੱਗਣਾ ਭਗਤਾਂ ਦੇ ਨਾਲ ਮਸਤਕ, ਮਸਤ ਖ਼ੁਮਾਰੀ ਦੇਣੀ ਚੜ੍ਹਾਈਆ। ਗੁਰਮੁਖ ਰਹੇ ਕੋਈ ਨਾ ਨਾਸਤਕ, ਕੂੜੀ ਕਰਿਆ ਬਾਹਰ ਕਢਾਈਆ। ਨਾਤਾ ਜੋੜ ਕੇ ਇਕੋ ਵਾਸਤਵਕ, ਵਿਸ਼ਵ ਰੂਪ ਦੇਣਾ ਸਮਝਾਈਆ। ਜਿਨ੍ਹਾਂ ਨੂੰ ਪੜ੍ਹਨਾ ਪਏ ਨਾ ਕੋਈ ਸ਼ਾਸਤਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਵਸਾਈਆ। ਮਸਤਕ ਕਹੇ ਜਿਸ ਵੇਲੇ ਮੈਂ ਸੁਰਸਤੀ ਦਾ ਤੱਕਣਾ ਹੱਥ, ਬਲ ਦੀ ਮਾਸੀ ਨਜ਼ਰੀ ਆਈਆ। ਜਿਸ ਦਾ ਲੇਖਾ ਗੁਰਦਿਆਲ ਸਿੰਘ ਹੌਲੀ ਜਿਹੀ ਗਿਆ ਸੀ ਦੱਸ, ਵੀਹ ਸੌ ਚੌਦਾਂ ਵਿਚ ਸਮਝਾਈਆ। ਓਸ ਦਾ ਪੂਰਾ ਮਿਲਣ ਲੱਗਾ ਹੱਕ, ਹਕ਼ੀਕ਼ਤ ਦਏ ਗਵਾਹੀਆ। ਅਗੇ ਰਹੇ ਕੋਈ ਨਾ ਸ਼ੱਕ, ਸ਼ਕਾਇਤ ਕਰਨ ਕੋਇ ਨਾ ਆਈਆ। ਹੁਕਮ ਦੇਵੇ ਪੁਰਖ ਸਮਰਥ, ਸਮਰਥ ਹੱਥ ਵਡਿਆਈਆ। ਜਿਸ ਦੇ ਨੱਕ ਸੁਹਾਗ ਦੀ ਨੱਥ, ਮੀਢੀ ਸੀਸ ਸਚ ਗੁੰਦਾਈਆ। ਉਹ ਗੁਰਮੁਖਾਂ ਤੱਕੇ ਇਕ ਅੱਖ, ਅੱਖ ਵਿਚੋਂ ਅੱਖ ਨਾ ਕੋਇ ਬਦਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਹੱਸ ਹੱਸ, ਗੁਰਮੁਖ ਹਸਤੀ ਆਪਣੀ ਮਸਤੀ ਵਿਚ ਰਖਾਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ੧ ਬਲਵੰਤ ਸਿੰਘ ਦੇ ਗ੍ਰਹਿ ਤਲਵੰਡੀ ਜੁਲੇਖਾਂ ਜ਼ਿਲਾ ਫ਼ਿਰੋਜ਼ਪੁਰ

ਫਲਗੁਣ ਕਹੇ ਮੇਰਾ ਆ ਗਿਆ ਵਕ਼ਤ ਸੁਭਾਗਾ, ਸਭਾ ਸਚ ਦੀ ਵੇਖ ਖ਼ੁਸ਼ੀ ਮਨਾਈਆ। ਗੁਰਮੁਖਾਂ ਗੋਬਿੰਦ ਪਿਤਾ ਪੁਰਖ ਅਕਾਲ ਮਿਲਿਆ

ਦਾਦਾ, ਦਾਅਵੇਦਾਰ ਆਪਣੇ ਰਿਹਾ ਬਣਾਈਆ। ਜਿਨ੍ਹਾਂ ਦੇ ਅੰਤਰ ਆਤਮ ਅਮਿਉਂ ਰਸ ਦਿਤਾ ਸਵਾਦਾ, ਅਨਡਿਠ ਆਪ ਚਖਾਈਆ। ਤੂੰ ਮੇਰਾ ਮੈਂ ਤੇਰਾ ਸੁਣਾ ਕੇ ਰਾਗਾ, ਨਾਤਾ ਲਿਆ ਜੁੜਾਈਆ। ਤੰਦੀ ਡੋਰ ਫੜ ਕੇ ਵਾਗਾ, ਵਾਕਫ਼ ਆਪਣੇ ਰਿਹਾ ਬਣਾਈਆ। ਮੇਲ ਮਿਲਾ ਕੇ ਕੰਤ ਸੁਹਾਗਾ, ਜਗਤ ਵਿਛੋੜਾ ਰਿਹਾ ਕਟਾਈਆ। ਦੀਪਕ ਜੋਤ ਜਗਾ ਚਿਰਾਗਾ, ਚਾਰ ਵਰਨ ਦਏ ਸਰਨਾਈਆ। ਸਤਿ ਪ੍ਰੇਮ ਦਾ ਸੰਤੋਖੀਆਂ ਕੋਲੋਂ ਖਾ ਪਰਸ਼ਾਦਾ, ਪਰਸ਼ਾਦ ਆਪਣਾ ਸਭ ਨੂੰ ਦਏ ਵਰਤਾਈਆ। ਲੇਖਾ ਲਿਖ ਕੇ ਗਿਆ ਬਿਨ ਕ਼ਲਮੋਂ ਇਸ਼ਾਰੇ ਵਿਚ ਬੁੱਢਾ ਬਾਬਾ, ਨਾਨਕ ਨਿਰਗੁਣ ਨਿਰਵੈਰ ਧਿਆਨ ਰਖਾਈਆ। ਆਸਾ ਵਿਚ ਆਸਾਵੰਦ ਰਿਹਾ ਨਾਲ ਕ੍ਰਿਸ਼ਨ ਰਾਧਾ, ਰਾਹ ਤੱਕ ਨੈਣ ਉਠਾਈਆ। ਰਾਮ ਸੀਤਾ ਭੋਜਨ ਖਾਧਾ ਸਾਦਾ, ਬਨਬਾਸ ਪੰਚਬਟੀ ਡੇਰਾ ਲਾਈਆ। ਬਲ ਬ੍ਰਾਹਮਣ ਬੁੱਢੇ ਨੂੰ ਮਾਰਦਾ ਰਿਹਾ ਆਵਾਜ਼ਾ, ਬਾਵਨ ਅੱਖ ਨਾ ਕੋਇ ਪੁਟਾਈਆ। ਸ਼ਬਦ ਅਗੰਮੀ ਖੋਲ੍ਹ ਦੇ ਰਾਜ਼ਾ, ਰਾਜ਼ਕ ਰਿਜ਼ਕ ਰਹੀਮ ਰਿਹਾ ਜਣਾਈਆ। ਮੁਹੰਮਦ ਆਸ ਰਖੀ ਵਿਚ ਨਿਮਾਜ਼ਾ, ਮਾਸ਼ਾਅੱਲਾ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਚੁਕਾਈਆ। ਫਲਗੁਣ ਕਹੇ ਮੈਨੂੰ ਯਾਦ ਆ ਗਿਆ ਭਵਿਖਤ, ਧੁਰ ਦੀ ਭਾਖਿਆ ਦਏ ਗਵਾਹੀਆ। ਜਿਸ ਵੇਲੇ ਈਸਾ ਲਿਖਣ ਲੱਗਾ ਸੀ ਲਿਖਤ, ਇਸ਼ਟ ਆਪਣਾ ਇਕ ਮਨਾਈਆ। ਖੁਲ੍ਹੀ ਅੰਦਰੋਂ ਦ੍ਰਿਸ਼ਟ, ਦਹਿ ਦਿਸ਼ਾ ਸੁਣੀ ਸ਼ਨਵਾਈਆ। ਲੇਖਾ ਮੁੱਕਿਆ ਬਹਿਸ਼ਤ, ਜਲਵਾ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫਲਗੁਣ ਕਹੇ ਜਿਸ ਵੇਲੇ ਈਸਾ ਨੇ ਕੀਤਾ ਸਲਾਮ, ਸੀਸ ਸਜਦਿਆਂ ਵਿਚ ਝੁਕਾਈਆ। ਆਈ ਅਗੰਮੀ ਕਲਾਮ, ਕਲਮਾ ਇਕ ਜਣਾਈਆ। ਜਿਸ ਵੇਲੇ ਕਲਜੁਗ ਅੰਤਮ ਬਦਲੇ ਨਿਜ਼ਾਮ, ਨੌਬਤ ਵੱਜੇ ਬੇਪਰਵਾਹੀਆ। ਪਰਗਟ ਹੋਵੇ ਇਕ ਅਮਾਮ, ਕਾਮਲ ਮੁਰਸ਼ਦ ਫੇਰਾ ਪਾਈਆ। ਝਗੜਾ ਮੁਕਾਵੇ ਤਮਾਮ, ਤਮਅ ਕੂੜੀ ਦਏ ਗਵਾਈਆ। ਪ੍ਰੇਮੀਆਂ ਪਿਆਰਿਆਂ ਦਏ ਆਰਾਮ, ਸਚ ਦਵਾਰ ਸਚ ਸਰਨਾਈਆ। ਹੁਕਮੇਂ ਅੰਦਰ ਇਕ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰੇ ਪੜ੍ਹਾਈਆ। ਸਾਚਾ ਦੱਸ ਕੇ ਧੁਰ ਨਿਸ਼ਾਨ, ਨਿਸ਼ਾਨੇ ਪਿਛਲੇ ਦਏ ਚੁਕਾਈਆ। ਕੂੜੀ ਕਿਰਿਆ ਦੱਸ ਕੇ ਖੇਲ ਹਰਾਮ, ਮਿਹਰ ਨਜ਼ਰ ਨਾਲ ਉਠਾਈਆ। ਝਗੜੇ ਮੁਕਾ ਕੇ ਤਮਾਮ, ਤਾਮਸ ਦਏ ਰੁੜ੍ਹਾਈਆ। ਸਤਿ ਪ੍ਰੇਮ ਦਾ ਪਕਾ ਕੇ ਇਕ ਪਕਵਾਨ, ਪੱਕੇ ਆਪਣੇ ਨਾਲ ਰਲਾਈਆ। ਈਸਾ ਕਿਹਾ ਉਹ ਕਿਹੜਾ ਦਾਨ, ਕਵਣ ਝੋਲੀ ਦਏ ਭਰਾਈਆ। ਪਰਵਰਦਿਗਾਰ ਕਿਹਾ ਮੈਂ ਆਪ ਹੋਵਾਂ ਮਿਹਰਵਾਨ, ਮਹਿਬੂਬ ਹੋ ਕੇ ਮੁਹੱਬਤ ਵਿਚੋਂ ਪਰਗਟਾਈਆ। ਤੂੰ ਬਾਲਾ ਨੱਢਾ ਅੰਞਾਣ, ਸਮਝ ਅਗੇ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਫਲਗੁਣ ਕਹੇ ਮੇਰੀ ਬਦਲਦੀ ਆਈ ਰੁੱਤ, ਰੁਤੜੀ ਵੇਸ ਵਟਾਈਆ। ਨਵ ਨੌ ਚਾਰ ਪਿਛੋਂ ਹੋਇਆ ਖ਼ੁਸ਼, ਖ਼ੁਸ਼ੀਆਂ ਵਿਚ ਸੁਣਾਈਆ। ਨਾਤਾ ਵੇਖ ਕੇ ਪਿਤਾ ਪੁੱਤ, ਗੁਰਮੁਖ ਗੁਰ ਗੁਰ ਵੱਜੀ ਵਧਾਈਆ। ਜੋ ਅੰਦਰ ਬੈਠਾ ਲੁਕ, ਸੋ ਬਾਹਰ ਕਰੇ ਪੜ੍ਹਾਈਆ। ਜਿਸ ਦੇ ਨਾਮ ਦੀ ਇਕੋ ਤੁੱਕ, ਤੁਖ਼ਮ ਤਾਸੀਰ ਦਏ ਬਦਲਾਈਆ। ਸੋ ਗੁਰਮੁਖਾਂ ਦਵਾਰੇ ਪ੍ਰੀਤੀ ਅੰਦਰ ਪ੍ਰੇਮ ਦਾ ਮੰਗੇ ਟੁੱਕ, ਟੁਕੜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਦਾ ਦੇ ਕੇ ਸੁਖ, ਦੁੱਖ ਦਲਿੱਦਰ ਦਏ ਗਵਾਈਆ। ਫਲਗੁਣ ਕਹੇ ਮੇਰੇ ਉਤੇ ਆਈ ਹੈਰਾਨੀ, ਅੰਤਰ ਦਏ ਗਵਾਹੀਆ। ਪੁਰਖ

ਅਕਾਲ ਕਰ ਕੇ ਮਿਹਰਵਾਨੀ, ਮਹਿਬੂਬ ਫੇਰਾ ਪਾਈਆ। ਜਨ ਭਗਤਾਂ ਮੰਜ਼ਲ ਦੇ ਕੇ ਜਾਏ ਆਸਾਨੀ, ਸਿਰ ਆਪਣਾ ਹੱਥ ਟਿਕਾਈਆ। ਗੋਬਿੰਦ ਦੀ ਲੇਖੇ ਲਾਏ ਕ਼ੁਰਬਾਨੀ, ਕਾਮਲ ਮੁਰਸ਼ਦ ਬੇਪਰਵਾਹੀਆ। ਬਖ਼ਸ਼ਿਸ਼ ਕਰੇ ਗੁਣ ਨਿਧਾਨੀ, ਰਹਿਮਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਫਲਗੁਣ ਕਹੇ ਮੈਂ ਵੇਖਿਆ ਘਰ ਪ੍ਰੇਮ ਪਿਆਰ ਦਾ ਫੁਲਕਾ, ਖ਼ੁਸ਼ੀਆਂ ਨਾਲ ਬਣਾਈਆ। ਭਾਗ ਉਜਲ ਹੋਵੇ ਸਾਚੀ ਕੁਲ ਦਾ, ਜੋ ਕੁੱਲ ਮਾਲਕ ਮਿਲ ਕੇ ਖ਼ੁਸ਼ੀ ਮਨਾਈਆ। ਲਹਿਣਾ ਮੁੱਕਣਾ ਸਾਚੀ ਚੁਲ੍ਹ ਦਾ, ਸੰਮਤ ਸੋਲਾਂ ਪਾਈਆ। ਪੁਰਖ ਅਕਾਲ ਦੀਨ ਦਿਆਲ ਲਹਿਣਾ ਦੇਣਾ ਕਦੇ ਨਾ ਭੁੱਲਦਾ, ਮੱਘਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ। ਫੁਲਕਾ ਕਹੇ ਮੈਂ ਆਦਿ ਜੁਗਾਦਿ ਰਿਹਾ ਪਕਦਾ, ਅਗਨੀ ਤਤ ਤਪਾਈਆ। ਮੇਰਾ ਲਹਿਣਾ ਦੇਣਾ ਮੁਕਿਆ ਨਾ ਸੱਜਣ ਸਚ ਦਾ, ਸਾਚੇ ਹੱਥ ਨਾ ਕੋਇ ਫੜਾਈਆ। ਮੈਂ ਅਧਾਰ ਬਣਿਆ ਰਿਹਾ ਮਾਟੀ ਭਾਂਡੇ ਕੱਚ ਦਾ, ਮਨ ਵਾਸਨਾ ਜਗਤ ਫਿਰਾਈਆ। ਨਵ ਨੌ ਚਾਰ ਪਿਛੋਂ ਮੇਰਾ ਸੁਭਾਗ ਦਿਹਾੜਾ ਹੋਇਆ ਅੱਜ ਦਾ, ਪ੍ਰਭ ਪ੍ਰੀਤੀ ਰੀਤੀ ਵਿਚੋਂ ਬਦਲਾਈਆ। ਖੇਲ ਨਿਰਾਲਾ ਭਗਤਾਂ ਵਿਚ ਜਗ ਦਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਝਗੜਾ ਮੁਕ ਗਿਆ ਹੱਜ ਦਾ, ਹਾਜਤ ਸਭ ਦੀ ਪੂਰ ਕਰਾਈਆ। ਜਿਨ੍ਹਾਂ ਦਵਾਰਿਉਂ ਪੁਰਖ ਅਕਾਲ ਖਾ ਖਾ ਕੇ ਆਪ ਰਜਦਾ, ਭੰਡਾਰੇ ਉਨ੍ਹਾਂ ਦੇ ਦਏ ਭਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੱਕ ਕਿਸੇ ਦਾ ਆਦਿ ਜੁਗਾਦਿ ਨਾ ਰਖਦਾ, ਜੁਗ ਚੌਕੜੀ ਖ਼ੁਸ਼ੀਆਂ ਨਾਲ ਝੋਲੀਆਂ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਸਾਜਣ ਸੱਦਦਾ, ਸਿੱਧੇ ਸਾਦੇ ਸਧਰਾਂ ਵਿਚ ਰਖਾਈਆ।