ਪੁਸਤਕਾਲਾਭਾਗ ੧੯

੧੪ ਫੱਗਣ ਸ਼ਹਿਨਸ਼ਾਹੀ ਸੰਮਤ ੧ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਮਨਾਵਾ ਜ਼ਿਲਾ ਫ਼ਿਰੋਜ਼ਪੁਰ

ਚੌਦਾਂ ਫਲਗੁਣ ਕਹੇ ਮੈਂ ਜਲਵਾ ਤੱਕਿਆ ਨਿਰਗੁਣ ਜੋਤ, ਨੂਰ ਨੁਰਾਨਾ ਨੂਰ ਨਜ਼ਰੀ ਆਈਆ। ਦਰ ਦਰਬਾਰ ਵੇਖਿਆ ਸਚਖੰਡ ਦਵਾਰਾ ਅਗੰਮੀ ਕੋਟ, ਛੱਪਰ ਛੰਨ ਚਾਰ ਦਿਵਾਰ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਸੁਣੇ ਗਾਉਂਦੇ ਇਕ ਸਲੋਕ, ਤੂੰ ਮੇਰਾ ਮੈਂ ਤੇਰਾ ਧੁਰ ਦਾ ਰਾਗ ਇਕ ਅਲਾਈਆ। ਸੀਸ ਝੁਕਾਉਂਦੇ ਵੇਖੇ ਵਿਸ਼ਨ ਬ੍ਰਹਮਾ ਸ਼ਿਵ ਚੌਦਾਂ ਲੋਕ, ਚੌਦਾਂ ਤਬਕ ਧਿਆਨ ਲਗਾਈਆ। ਜੁਗ ਚੌਕੜੀ ਸਾਰੇ ਮੰਗਣ ਪ੍ਰਭੂ ਤੇਰੀ ਇਕੋ ਓਟ, ਦੂਜੀ ਆਸ ਨਾ ਕੋਇ ਰਖਾਈਆ। ਤੇਰਾ ਭਾਣਾ ਲੋਕਮਾਤ ਸਕੇ ਕੋਈ ਨਾ ਰੋਕ, ਨਿਰਗੁਣ ਸਰਗੁਣ ਮੇਟੇ ਨਾ ਕੋਇ ਮਿਟਾਈਆ। ਤੇਰਾ ਹੁਕਮ ਫ਼ਰਮਾਨਾ ਸੰਦੇਸ਼ਾ ਧੁਰ ਦਾ ਬਹੁਤ, ਜ਼ਿਮੀਂ ਅਸਮਾਨ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਦੇਣੀ ਦ੍ਰਿੜਾਈਆ। ਸਾਚੀ ਕਰਨੀ ਦੱਸ ਸ੍ਰੀ ਭਗਵੰਤ, ਦਰ ਠਾਂਡੇ ਮੰਗ ਮੰਗਾਈਆ। ਜੁਗ ਚੌਕੜੀ ਤੇਰੀ ਮਹਿੰਮਾ ਕਹਿ ਕੇ ਗਏ ਬੇਅੰਤ, ਸਿਫ਼ਤ ਸਾਲਾਹੀ ਢੋਲੇ ਗਾਈਆ। ਚਾਰ ਕੁੰਟ ਦਹਿ ਦਿਸ਼ਾ ਖੋਜਦੇ ਕੋਟਨ ਸੰਤ, ਸਚ ਸਵਾਮੀ ਨੈਣ ਉਠਾਈਆ। ਭੇਵ ਅਭੇਦੇ ਅਛਲ ਅਛੇਦੇ ਦੱਸ ਆਪਣਾ ਮੰਤ, ਮੰਤਰ ਇਕੋ ਇਕ ਜਣਾਈਆ। ਸਚ ਦਵਾਰੇ ਹਰਿ ਨਿਰੰਕਾਰੇ ਮੇਲਾ ਹੋਵੇ ਆਤਮ ਪਰਮਾਤਮ ਨਾਰ

ਕੰਤ, ਸੇਜ ਸੁਹੰਜਣੀ ਜੋਤ ਨਿਰੰਜਣੀ ਵੱਜੇ ਵਧਾਈਆ। ਝਗੜਾ ਚੁੱਕੇ ਲੱਖ ਚੁਰਾਸੀ ਮਾਇਆ ਮਮਤਾ ਹਉਮੇਂ ਹੰਗਤ, ਜੀਵ ਜੰਤ ਕਰੇ ਰੁਸ਼ਨਾਈਆ। ਦਰ ਭਿਖਾਰੀ ਦਰ ਦਰਵੇਸ਼ ਬੈਠੇ ਧੁਰ ਦੇ ਮੰਗਤ, ਮਨ ਵਾਸਨਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਦਏ ਸਰਨਾਈਆ। ਚਰਨ ਕਵਲ ਪ੍ਰਭ ਦੇਦੇ ਸਰਨ, ਦਰ ਠਾਂਡੇ ਮੰਗ ਮੰਗਾਈਆ। ਨੇਤਰ ਖੋਲ੍ਹ ਹਰਨ ਫਰਨ, ਨਿਜ ਨੈਣ ਹੋਵੇ ਰੁਸ਼ਨਾਈਆ। ਝਗੜਾ ਚੁਕਾ ਦੇ ਮਰਨ ਡਰਨ, ਭੈ ਭੌ ਨਾ ਕੋਇ ਜਣਾਈਆ। ਤੇਰਾ ਢੋਲਾ ਤੇਰੇ ਗੀਤ ਤੇਰੇ ਗੁਰਮੁਖ ਇਕੋ ਪੜ੍ਹਨ, ਚੌਦਾਂ ਵਿਦਿਆ ਲੋੜ ਰਹੇ ਨਾ ਰਾਈਆ। ਸਾਚੀ ਮੰਜ਼ਲ ਪਾਂਧੀ ਬਣ ਕੇ ਚੜ੍ਹਨ, ਅੰਤ ਅਖ਼ੀਰੀ ਕ਼ਦਮ ਉਠਾਈਆ। ਤ੍ਰੈਗੁਣ ਅਗਨੀ ਮਾਇਆ ਤਤ ਵਿਚ ਨਾ ਸੜਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਝਗੜਾ ਮੁਕ ਜਾਏ ਵਰਨ ਬਰਨ, ਅੱਠ ਦਸ ਨਾ ਕੋਇ ਲੜਾਈਆ। ਪੁਰਖ ਅਕਾਲ ਦੀਨ ਦਿਆਲ ਤੂੰ ਦਾਤਾ ਤਰਨੀ ਤਰਨ, ਤਾਰਨਹਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਉਠਾ ਸ੍ਰੀ ਭਗਵਾਨ, ਭਾਂਡਾ ਭਰਮ ਦੇ ਭੰਨਾਈਆ। ਆਤਮ ਸੇਜਾ ਕਰ ਬਿਸਰਾਮ, ਵਿਸ਼ਨ ਬ੍ਰਹਮਾ ਸ਼ਿਵ ਵੇਖਣ ਚਾਈਂ ਚਾਈਂਆ। ਢੋਲਾ ਸੁਣਾ ਅਗੰਮੀ ਨਾਮ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਕਲਮਾ ਦੇ ਅਗੰਮੀ ਕਲਾਮ, ਕਾਇਨਾਤ ਵਿਚੋਂ ਬਾਹਰ ਪੜ੍ਹਾਈਆ। ਸਚ ਵਖਾ ਇਕ ਨਿਸ਼ਾਨ, ਸਚ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰੇ ਭਗਵੰਤ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਸੰਤ ਸੁਹੇਲੇ ਗੁਰਮੁਖ ਲੱਭੇ ਵਿਚੋਂ ਜੀਵ ਜੰਤ, ਘਟ ਭੀਤਰ ਖੋਜ ਖੁਜਾਈਆ। ਗੜ੍ਹ ਤੋੜ ਹਉਮੇਂ ਹੰਗਤ, ਹਿਰਦੇ ਹਰਿ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਦੇਵਣਹਾਰ ਸੱਚੀ ਸਰਨਗਤ, ਚਰਨ ਕਵਲ ਇਕ ਦ੍ਰਿੜਾਇੰਦਾ। ਆਤਮ ਪਰਮਾਤਮ ਧੁਰ ਦੀ ਮਤ, ਮਨਮਤ ਨਾ ਕੋਇ ਰਖਾਇੰਦਾ। ਸਤਿ ਸੰਤੋਖੀ ਧੀਰਜ ਜੱਤ, ਸਿਰ ਆਪਣਾ ਹੱਥ ਰਖਾਇੰਦਾ। ਮਨ ਵਾਸਨਾ ਨਾਲੋਂ ਕਰ ਕੇ ਵੱਖ, ਬੋਧ ਅਗਾਧ ਆਪ ਸਮਝਾਇੰਦਾ। ਹਕ਼ੀਕ਼ਤ ਵਿਚੋਂ ਦੇ ਕੇ ਹੱਕ, ਨਿਜ ਅੱਖ ਆਪ ਖੁਲ੍ਹਾਇੰਦਾ। ਅੰਮ੍ਰਿਤ ਅੰਮਿਉਂ ਦੇ ਕੇ ਰਸ, ਅਗਨੀ ਤਤ ਬੁਝਾਇੰਦਾ। ਤੂੰ ਮੇਰਾ ਮੈਂ ਤੇਰਾ ਤੇਰਾ ਆਤਮ ਪਰਮਾਤਮ ਗਾਉਣਾ ਜਸ, ਧੁਰ ਦਾ ਢੋਲਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਕਮਾਇੰਦਾ। ਚੌਦਾਂ ਫਲਗੁਣ ਕਹੇ ਮੇਰੀ ਆ ਗਈ ਲੋਕਮਾਤ ਰਾਤ, ਭਿੰਨੜੀ ਰੈਣ ਵੱਜੀ ਵਧਾਈਆ। ਮੈਂ ਵੇਖਣਾ ਖੇਲ ਤਮਾਸ਼, ਖ਼ਾਲਕ ਖ਼ਲਕ ਰਿਹਾ ਵਰਤਾਈਆ। ਜੁਗ ਚੌਕੜੀ ਪਿਛੋਂ ਪੂਰੀ ਹੋਣ ਲੱਗੀ ਆਸ, ਨੂਰ ਨੁਰਾਨਾ ਕਰ ਰੁਸ਼ਨਾਈਆ। ਜਨ ਭਗਤਾਂ ਹੋ ਕੇ ਸਾਥ, ਸਗਲਾ ਸੰਗ ਬਣਾਈਆ। ਨਿਰਅੱਖਰ ਵੱਖਰ ਦੱਸ ਕੇ ਗਾਥ, ਨਿਹਕਰਮੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣੇ ਦੇਣੇ ਵੇਖ ਵਖਾਈਆ। ਲਹਿਣਾ ਦੇਣਾ ਵੇਖਣਹਾਰਾ, ਦੇਵਤ ਸੁਰ ਖੋਜ ਖੁਜਾਈਆ। ਕਲਜੁਗ ਖੇਲ ਕਰੇ ਅਪਾਰਾ, ਨਿਰਵੈਰ ਵੇਸ ਵਟਾਈਆ। ਭਗਤਾਂ ਖੋਲ੍ਹ ਕੇ ਬੰਦ ਕਿਵਾੜਾ, ਤਾਕੀ ਕੁੰਡਾ ਦੇਵੇ ਲਾਹੀਆ। ਦੀਪਕ ਦੀਆ ਕਰ ਉਜਿਆਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਵੇਖੇ ਵਿਗਸੇ ਵੇਖਣਹਾਰਾ, ਗ੍ਰਹਿ ਗ੍ਰਹਿ ਮੰਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ

ਦਾ ਲੇਖਾ ਰਿਹਾ ਚੁਕਾਈਆ। ਫਲਗੁਣ ਕਹੇ ਮੇਰੀ ਆਸਾ ਹੋਈ ਪੂਰੀ, ਆਹਿਸਤਾ ਆਹਿਸਤਾ ਦਿਆਂ ਜਣਾਈਆ। ਸੁਣਿਆ ਨਾਦ ਅਗੰਮੀ ਤੂਰੀ, ਤੁਰੀਆ ਤੋਂ ਅਗੇ ਗਿਆ ਜਣਾਈਆ। ਜਿਥੇ ਵਸਤ ਨਹੀਂ ਕੋਈ ਕੂੜੀ, ਸਤਿ ਸਚ ਵੱਜੇ ਵਧਾਈਆ। ਪੰਜ ਤਤ ਚਰਨ ਨਾ ਕੋਈ ਧੂੜੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਧਰ ਤੱਕੋ ਹਾਜ਼ਰ ਹਜ਼ੂਰੀ, ਹਜ਼ਰਤ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਿਰ ਕਹੇ ਮੈਂ ਜਾਵਾਂ ਸਦਕੇ, ਬਲਿਹਾਰ ਮਿਲੀ ਸਰਨਾਈਆ। ਪੁਰਖ ਅਕਾਲ ਦੀਨ ਦਿਆਲ ਦਰਸ਼ਨ ਕਰਾਂ ਰੱਜ ਕੇ, ਤ੍ਰਿਸ਼ਨਾ ਭੁੱਖ ਨਾ ਅਵਰ ਵਧਾਈਆ। ਕਾਇਆ ਅੰਤਰ ਆਪਣੀ ਲੱਭ ਕੇ, ਖੋਜਤ ਖੋਜਤ ਵੇਖ ਵਖਾਈਆ। ਝਗੜੇ ਮੁਕਾ ਕੇ ਨੌ ਦਵਾਰੇ ਹੱਦ ਦੇ, ਸੁਖਮਨ ਟੇਢੀ ਬੰਕ ਪੰਧ ਚੁਕਾਈਆ। ਨਾਦ ਅਗੰਮੀ ਵੇਖਾਂ ਵਜਦੇ, ਧੁਨ ਆਤਮਕ ਹੋਏ ਸ਼ਨਵਾਈਆ। ਦੀਪਕ ਵੇਖਾਂ ਜਗਦੇ, ਘਰ ਵਿਚ ਘਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਉਠਾਈਆ। ਪੜਦਾ ਓਹਲਾ ਦੇਵੇ ਚੁੱਕ, ਚਾਕਰ ਹੋ ਕੇ ਸੇਵ ਕਮਾਈਆ। ਦੂਈ ਦਵੈਤ ਮੇਟ ਕੇ ਦੁੱਖ, ਸੁਖ ਆਤਮ ਦਏ ਉਪਜਾਈਆ। ਘਰ ਸਵਾਮੀ ਸੱਜਣ ਜੋ ਬੈਠਾ ਲੁਕ, ਨਕ਼ਾਬ ਪਰੇ ਦਏ ਸੁਟਾਈਆ। ਗਲੀ ਭੀੜੀ ਮੰਜ਼ਲ ਪੈਡਾ ਜਾਏ ਮੁਕ, ਘਰ ਮਿਲੇ ਬੇਪਰਵਾਹੀਆ। ਪਰਮਾਤਮ ਹੋ ਕੇ ਆਤਮ ਲਏ ਪੁਛ, ਜਨਮ ਜਨਮ ਦੀ ਕਟੇ ਆਪ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਆਪ ਵਡਿਆਈਆ। ਆਤਮ ਪਰਮਾਤਮ ਕਰੇ ਮਿਲਾਪ, ਮਿਲਣੀ ਜਗਦੀਸ਼ ਕਰਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਜਾਪ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਨਿਰਗੁਣ ਸਰਗੁਣ ਕਰ ਕੇ ਪਾਕ, ਪਤਿਤ ਪੁਨੀਤ ਦਇਆ ਕਮਾਇੰਦਾ। ਨਿਜ ਘਰ ਦਰਸ਼ਨ ਦੇਵੇ ਸਾਖਿਆਤ, ਜੋਤੀ ਜਾਤਾ ਡਗਮਗਾਇੰਦਾ। ਨਾਮ ਸੰਦੇਸ਼ਾ ਦੇਵੇ ਬਿਨਾ ਕ਼ਲਮ ਦਵਾਤ, ਅੱਖਰਾਂ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਤਾ ਜੋੜ ਕੇ ਧੁਰ ਦਾ ਸਾਕ, ਸੱਜਣ ਇਕੋ ਸੋਭਾ ਪਾਇੰਦਾ। ਸੱਜਣ ਮਿਲੇ ਸਾਹਿਬ ਸਵਾਮੀ, ਆਤਮ ਅੰਤਰ ਵੱਜੇ ਵਧਾਈਆ। ਬੋਧ ਅਗਾਧ ਦੱਸੇ ਇਕੋ ਬਾਣੀ, ਨਿਰਅੱਖਰ ਕਰ ਪੜ੍ਹਾਈਆ। ਭੇਵ ਅਭੇਦਾ ਖੋਲ੍ਹੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪ ਸਮਝਾਈਆ। ਸੰਤ ਸੁਹੇਲਾ ਬਣਾ ਕੇ ਬ੍ਰਹਮ ਗਿਆਨੀ, ਵਿਦਿਆ ਆਪਣੀ ਦਏ ਪੜ੍ਹਾਈਆ। ਝਗੜਾ ਮੁਕਾ ਕੇ ਅੱਠਸੱਠ ਪਾਣੀ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਸ਼ਬਦ ਅਗੰਮੀ ਮਾਰ ਕੇ ਤੀਰ ਕਾਨੀ, ਕਾਇਨਾਤ ਵਿਚੋਂ ਬਾਹਰ ਕਢਾਈਆ। ਤਤ ਵਜੂਦ ਲੇਖਾ ਚੁੱਕੇ ਸ੍ਰਿਸ਼ਟੀ ਦ੍ਰਿਸ਼ਟੀ ਫ਼ਾਨੀ, ਫ਼ੈਸਲਾ ਹੱਕ ਹੱਕ ਸੁਣਾਈਆ। ਜਨ ਭਗਤਾਂ ਉਤੇ ਕਰ ਕੇ ਆਪ ਮਿਹਰਵਾਨੀ, ਮਹਿਬੂਬ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਵੇਖ ਵਖਾਈਆ। ਫਲਗੁਣ ਕਹੇ ਮੈਂ ਕੀ ਦੱਸਾਂ, ਰਸਨਾ ਜਿਹਵਾ ਨਜ਼ਰ ਕੋਇ ਨਾ ਆਈਆ। ਜਗਤ ਨੇਤਰ ਨਾ ਕੋਈ ਅੱਖਾ, ਨੈਣ ਨੈਣ ਨਾ ਕੋਇ ਬਦਲਾਈਆ। ਇਕੋ ਹੁਕਮੇ ਅੰਦਰ ਵੱਸਾਂ, ਭਾਣੇ ਵਿਚ ਸਮਾਈਆ। ਸੇਵ ਕਰਾਂ ਬਿਨ ਹੱਥਾਂ, ਬਿਨ ਕ਼ਦਮਾਂ ਪੰਧ ਮੁਕਾਈਆ। ਵਣਜ ਕਰਾਂ ਬਿਨ ਹੱਟਾਂ, ਭੱਜਾਂ ਚਾਈਂ ਚਾਈਂਆ। ਸਾਚਾ ਲਾਹਾ ਇਕੋ ਖੱਟਾਂ, ਸਹਿਜੇ ਸਹਿਜ ਦਿਆਂ ਦ੍ਰਿੜਾਈਆ। ਪੁਰਖ ਅਕਾਲ ਦੀਨ ਦਿਆਲ ਵੇਸ ਵਟਾ ਕੇ ਵਾਂਗ ਨਟਾਂ, ਜੁਗ ਜੁਗ ਆਪਣਾ ਫੇਰਾ ਪਾਈਆ। ਜਿਸ ਨੂੰ ਸਮਝ ਨਾ ਸਕਣ ਕੋਟਨ ਮਤਾਂ, ਬੁੱਧੀਵਾਨ ਨਾ ਕੋਇ ਚਤੁਰਾਈਆ। ਜਗਤ ਜਹਾਨ ਰਹਿ ਜਾਏ

ਹੱਕਾ ਬੱਕਾ, ਹਕ਼ੀਕ਼ਤ ਹੱਕ ਨਾ ਕੋਇ ਦਰਸਾਈਆ। ਬਿਨਾ ਭਗਤਾਂ ਸ੍ਰੀ ਭਗਵਾਨ ਦਾ ਮਿਲੇ ਕਿਸੇ ਨਾ ਪਤਾ, ਪਤਿਪਰਮੇਸ਼ਵਰ ਜੋੜ ਨਾ ਕੋਇ ਜੁੜਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜੀ ਵਾਸਨਾ ਪਿਆ ਰੱਟਾ, ਝਗੜੇ ਵਿਚ ਲੋਕਾਈਆ। ਗੜ੍ਹ ਹੰਕਾਰ ਬੁਰਜ ਨਾ ਢੱਠਾ, ਦੂਈ ਦਵੈਤ ਨਾ ਕੋਇ ਗਵਾਈਆ। ਸਾਚਾ ਭੋਜਨ ਕਿਸੇ ਨਾ ਚੱਖਾ, ਅੰਮ੍ਰਿਤ ਰਸ ਕੋਇ ਨਾ ਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚੀ ਸਰਨਾਈਆ। ਫਲਗੁਣ ਕਹੇ ਘਰ ਘਰ ਪਕੇ ਪਕਵਾਨ, ਨਵ ਨੌ ਸੱਤ ਪੇਟ ਭਰਾਈਆ। ਸਵਾਮੀ ਮਿਲੇ ਨਾ ਕੋਇ ਭਗਵਾਨ, ਭਾਗਾਂ ਵੰਡ ਨਾ ਕੋਇ ਵੰਡਾਈਆ। ਜਗਤ ਬੁੱਧੀ ਹੋਈ ਅਨਜਾਣ, ਅਨੁਭਵ ਪੜਦਾ ਨਾ ਕੋਇ ਖੁਲ੍ਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਵੈਰਾਨ, ਵੈਰੀ ਹੋ ਕੇ ਦੇਣ ਦੁਹਾਈਆ। ਸਤਿ ਧਰਮ ਗਿਆ ਨਿਸ਼ਾਨ, ਨਿਸ਼ਾਨੇ ਸਾਰੇ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਬੇਪਰਵਾਹੀਆ। ਪਕਵਾਨ ਕਹੇ ਮੈਨੂੰ ਸਾਰੇ ਕਹਿੰਦੇ ਰੋਟੀ, ਜੁਗ ਚੌਕੜੀ ਰੀਤੀ ਚਲੀ ਆਈਆ। ਮੈਨੂੰ ਖਾ ਕੇ ਸਭ ਦੀ ਵਾਸਨਾ ਹੋਈ ਖੋਟੀ, ਕੂੜਾ ਕਰਮ ਕਮਾਈਆ। ਜੀਵਾਂ ਜੰਤਾਂ ਖਾ ਕੇ ਬੋਟੀ, ਮੇਰਾ ਸਵਾਦ ਰਹੇ ਵਧਾਈਆ। ਮੈਂ ਵੇਖਣ ਆਇਆ ਜਿਹੜੇ ਗੁਰਮੁਖ ਚੜ੍ਹੇ ਮੰਜ਼ਲ ਚੋਟੀ, ਪੈਂਡਾ ਆਪਣਾ ਰਹੇ ਮੁਕਾਈਆ। ਕਰ ਪਰਕਾਸ਼ ਨਿਰਮਲ ਜੋਤੀ, ਅੰਧ ਅੰਧੇਰ ਦਏ ਚੁਕਾਈਆ। ਭਾਵੇਂ ਤਾਅਨੇ ਦੇਵਣ ਲੋਕੀ, ਇਕੋ ਪੁਰਖ ਅਕਾਲ ਰਹੇ ਮਨਾਈਆ। ਉਨ੍ਹਾਂ ਪੜ੍ਹਨੀ ਪਏ ਨਾ ਪੋਥੀ, ਬਗਲ ਕ਼ੁਰਾਨ ਨਾ ਕੋਇ ਟਿਕਾਈਆ। ਉਨ੍ਹਾਂ ਦੀ ਸੋਚ ਸ੍ਰੀ ਭਗਵਾਨ ਰਿਹਾ ਸੋਚੀ, ਸਮਝ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਰਿਹਾ ਵਰਤਾਈਆ। ਪਕਵਾਨ ਕਹੇ ਮੈਂ ਰਿਹਾ ਪੱਕਦਾ, ਜੁਗ ਚੌਕੜੀ ਸੇਵ ਕਮਾਈਆ। ਮੇਰਾ ਲਹਿਣਾ ਮਿਲਿਆ ਨਾ ਹੱਕ ਦਾ, ਹਕ਼ੀਕ਼ਤ ਝੋਲੀ ਕੋਇ ਨਾ ਪਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਆਇਆ ਦੱਸਦਾ, ਰੋ ਰੋ ਦਿਆਂ ਦੁਹਾਈਆ। ਮਾਲਕ ਮਿਲਾਉਣਾ ਇਕੋ ਸਚ ਦਾ, ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਖਵਾਈਆ। ਜੋ ਲੱਖ ਚੁਰਾਸੀ ਭਾਂਡਾ ਘੜੇ ਕੱਚ ਦਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਜੋ ਮਾਰਗ ਦੱਸੇ ਨਿਜ ਨੇਤਰ ਲੋਚਨ ਅੱਖ ਦਾ, ਅਗਿਆਨ ਅੰਧੇਰ ਮਿਟਾਈਆ। ਜੋ ਪੈਂਡਾ ਮੁਕਾਏ ਹਕ਼ੀਕ਼ਤ ਹੱਕ ਦਾ, ਮੰਜ਼ਲ ਇਕ ਚੜ੍ਹਾਈਆ। ਜੋ ਮੁਕਾਮੇ ਹੱਕ ਵਸਦਾ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦਾ ਭੰਡਾਰਾ ਸਿਫ਼ਤੀ ਜਸ ਦਾ, ਜੁਗ ਚੌਕੜੀ ਰਹੀ ਸਾਲਾਹੀਆ। ਉਹ ਭਗਤਾਂ ਪੈਜ ਰਖਦਾ, ਨਿਤ ਨਵਿਤ ਦਇਆ ਕਮਾਈਆ। ਦਰਸ਼ਨ ਕਰਨਾ ਸੂਰੇ ਸਰਬਗ ਦਾ, ਚਰਨ ਕਵਲ ਮਿਲੇ ਸਰਨਾਈਆ। ਨਾਤਾ ਤੁੱਟ ਜਾਏ ਕੂੜੇ ਜਗ ਦਾ, ਜਗ ਜੀਵਣ ਦਾਤਾ ਦਏ ਵਡਿਆਈਆ। ਪੈਂਡਾ ਮੁਕ ਜਾਏ ਸ਼ਾਹ ਰਗ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫਲਗੁਣ ਕਹੇ ਮੈਂ ਵੇਖਿਆ ਜੁਗ ਚੌਕੜੀ ਚਾਰ, ਚਾਰ ਕੁੰਟ ਧਿਆਨ ਲਗਾਈਆ। ਭਗਤ ਭਗਵਾਨ ਵੇਖਿਆ ਪਿਆਰ, ਪ੍ਰੇਮੀ ਪ੍ਰੇਮਿਕਾ ਰੂਪ ਬਦਲਾਈਆ। ਆਤਮ ਪਰਮਾਤਮ ਵੇਖਿਆ ਅਧਾਰ, ਤ੍ਰਿਸ਼ਨਾ ਮੋਹ ਨਾ ਕੋਇ ਰਖਾਈਆ। ਨਿਰਗੁਣ ਸਰਗੁਣ ਖੇਲ ਵੇਖਿਆ ਸੰਸਾਰ, ਜੀਵਣ ਜੀਵਣ ਰੰਗ ਰੰਗਾਈਆ। ਸੋ ਵੇਲਾ ਵਕ਼ਤ ਰਿਹਾ ਵਿਚਾਰ, ਘੜੀ ਪਲ ਥਿਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਸਮਝਾਈਆ। ਧੁਰ ਦੀ ਕਰਨੀ ਕਰੇ ਪ੍ਰਭ ਆਪ, ਆਪਣੀ ਦਇਆ ਕਮਾਇੰਦਾ। ਜਨ ਭਗਤਾਂ ਦੇ ਕੇ ਸਾਥ, ਸਗਲਾ ਸੰਗ

ਬਣਾਇੰਦਾ। ਪੜ੍ਹਾ ਅਗੰਮੀ ਗਾਥ, ਗਹਿਰ ਗੰਭੀਰ ਰੰਗ ਰੰਗਾਇੰਦਾ। ਮੰਤਰ ਦੱਸ ਕੇ ਸਾਚ, ਸਤਿ ਸਚ ਵਿਚ ਮਿਲਾਇੰਦਾ। ਸ਼ਬਦ ਚੜ੍ਹਾ ਕੇ ਰਾਕ, ਪੁਰੀਆਂ ਲੋਆਂ ਬਾਹਰ ਕਢਾਇੰਦਾ। ਆਤਮ ਪਰਮਾਤਮ ਕਰ ਇਤਫ਼ਾਕ, ਪੜਦਾ ਓਹਲਾ ਦੂਰ ਕਰਾਇੰਦਾ। ਪੂਰਾ ਕਰ ਭਵਿਖਤ ਵਾਕ, ਕਲਜੁਗ ਅੰਤਮ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦਾ ਖੋਲ੍ਹੇ ਜਗ, ਪਾਰਬ੍ਰਹਮ ਦਇਆ ਕਮਾਈਆ। ਚਾਰੋਂ ਕੁੰਟ ਵੇਖੇ ਲੱਗੀ ਅੱਗ, ਅਗਨੀ ਤਤ ਰਹੀ ਜਲਾਈਆ। ਸਾਚਾ ਕਰੇ ਕੋਈ ਨਾ ਹੱਜ, ਹੁਜਰਾ ਹੱਕ ਨਾ ਕੋਇ ਸੁਹਾਈਆ। ਆਤਮ ਪਰਮਾਤਮ ਨਾਲੋਂ ਹੋਈ ਅਲਗ, ਮਨ ਵਾਸਨਾ ਕਰੀ ਜੁਦਾਈਆ। ਸਚ ਸਿੰਘਾਸਣ ਮੇਲ ਨਾ ਹੋਇਆ ਸਜ, ਸੱਜਣ ਮੀਤ ਜੋੜ ਨਾ ਕੋਇ ਜੁੜਾਈਆ। ਬਿਨ ਅੱਖਾਂ ਦਰਸ ਨਾ ਕੀਤਾ ਰੱਜ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹੇ ਏਕ, ਏਕੰਕਾਰ ਦਇਆ ਕਮਾਈਆ। ਜਨ ਭਗਤਾਂ ਦੇ ਕੇ ਧੁਰ ਦੀ ਟੇਕ, ਟਿੱਕੇ ਮਸਤਕ ਦਏ ਲਗਾਈਆ। ਤ੍ਰੈਗੁਣ ਮਾਇਆ ਨਾ ਲਾਗੇ ਸੇਕ, ਅਗਨੀ ਅੱਗ ਨਾ ਕੋਇ ਜਲਾਈਆ। ਸਚਖੰਡ ਦਵਾਰਾ ਵਖਾ ਕੇ ਆਪਣਾ ਦੇਸ, ਇਕੋ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਜੋਤ ਪਰਵੇਸ਼, ਤਤ ਵਜੂਦ ਨਾ ਕੋਇ ਬਣਾਈਆ। ਨਾ ਕੋਈ ਵਿਸ਼ਨ ਬ੍ਰਹਮਾ ਮਹੇਸ਼, ਗੁਰ ਅਵਤਾਰ ਪੈਗ਼ੰਬਰ ਨਿਰਗੁਣ ਧਾਰ ਬੈਠੇ ਸੀਸ ਨਿਵਾਈਆ। ਇਕੋ ਕਲਮਾ ਇਕੋ ਨਾਮ ਇਕੋ ਢੋਲਾ ਇਕੋ ਸੋਹਲਾ ਇਕੋ ਕਰਨ ਆਦੇਸ, ਇਕੋ ਨਾਦ ਰਹੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੱਸਣਹਾਰ ਪ੍ਰੀਤ, ਆਤਮ ਪਰਮਾਤਮ ਪਰਮਾਤਮ ਆਤਮ ਰੰਗ ਰੰਗਾਈਆ। ਆਤਮ ਪਰਮਾਤਮ ਰੰਗੇ ਰੰਗ, ਭਗਤ ਭਗਵੰਤ ਵੱਜੇ ਵਧਾਈਆ। ਆਤਮ ਸੇਜਾ ਵੇਖ ਪਲੰਘ, ਸਚ ਸਵਾਮੀ ਸੋਭਾ ਪਾਈਆ। ਸ਼ਬਦ ਅਨਾਦ ਵੱਜੇ ਮਰਦੰਗ, ਤੰਦ ਸਤਾਰ ਨਾ ਕੋਇ ਹਿਲਾਈਆ। ਬਿਨ ਰਸਨਾ ਜਿਹਵਾ ਆਵੇ ਉਹ ਅਨੰਦ, ਜੋ ਅਨੰਦਪੁਰੀ ਵਾਲਾ ਆਪਣੇ ਵਿਚ ਛੁਪਾਈਆ। ਜਿਥੇ ਨਾ ਕੋਈ ਸੂਰਜ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਵਡਿਆਈਆ। ਨਾ ਕੋਈ ਬੰਦਗੀ ਅੰਦਰ ਕਰੇ ਬੰਦ, ਨਾ ਕੋਈ ਕਲਮੇ ਰਿਹਾ ਪੜ੍ਹਾਈਆ। ਨਾ ਕੋਈ ਢੋਲਾ ਗੀਤ ਛੰਦ, ਸੋਹਲਾ ਰਾਗ ਨਾ ਕੋਇ ਸੁਣਾਈਆ। ਇਕ ਦੀਨ ਦਿਆਲ ਸਾਹਿਬ ਕਿਰਪਾਲ ਬੈਠਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਸਦਾ ਸੰਗ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਵਡਿਆਈਆ। ਵਡਿਆਈ ਕਹੇ ਮੈਂ ਸਿਫ਼ਤ ਕਰਾਂ ਕੀ ਭਗਤ, ਭਗਵਨ ਅੰਤਰ ਨਜ਼ਰੀ ਆਈਆ। ਮੈਂ ਨਮਸਤੇ ਕਰ ਕਰ ਥੱਕਾਂ ਵਿਚ ਜਗਤ, ਨਿਉਂ ਨਿਉਂ ਲਾਗਾਂ ਪਾਈਆ। ਜਿਨ੍ਹਾਂ ਦਾ ਮੇਲ ਨਾਲ ਇਕੋ ਹੋਇਆ ਫ਼ਕਤ, ਫ਼ਿਕਰਾ ਇਕੋ ਢੋਲਾ ਗਾਈਆ। ਓਹਨਾਂ ਦਾ ਏਥੇ ਓਥੇ ਸੁਹੰਜਣਾ ਵਕ਼ਤ, ਨਿਰਗੁਣ ਨਿਰਗੁਣ ਨਾ ਹੋਏ ਜੁਦਾਈਆ। ਨਾਤਾ ਛੱਡ ਕੇ ਬੂੰਦ ਰਕਤ, ਜੋਤੀ ਜੋਤ ਵਿਚ ਸਮਾਈਆ। ਨਾ ਕੋਈ ਦੂਈ ਦਵੈਤੀ ਰਹੇ ਹਸਦ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰਾਹ ਇਕ ਵਖਾਈਆ। ਧੁਰ ਦਾ ਰਾਹ ਦੱਸੇ ਗ਼ਰੀਬ ਨਿਵਾਜ਼, ਕਲਜੁਗ ਅੰਤਮ ਦਇਆ ਕਮਾਈਆ। ਸਤਿਜੁਗ ਸਾਚਾ ਹੋਵੇ ਪਰਕਾਸ਼, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜਨ ਭਗਤਾਂ ਪੂਰੀ ਕਰੇ ਖ਼ਾਹਸ਼, ਆਸਾ ਆਪਣੇ ਵਿਚ ਸਮਾਈਆ। ਪਰਮ

ਪੁਰਖ ਦੇ ਕਰਕੇ ਦਾਸ, ਦਸਤ ਬਦਸਤ ਸੀਸ ਝੁਕਾਈਆ। ਮਨ ਵਾਸਨਾ ਕਰ ਕੇ ਅਨਾਥਾਂ ਅਨਾਥ, ਗੜ੍ਹ ਹੰਕਾਰੀ ਦਏ ਤੁੜਾਈਆ। ਸ਼ਿਵਜੀ ਤੱਕੇ ਉਪਰ ਕੈਲਾਸ਼, ਬ੍ਰਹਮਾ ਨੇਤਰ ਨੈਣ ਅੱਖ ਖੁਲ੍ਹਾਈਆ। ਵਿਸ਼ਨੂੰ ਚਲੇ ਸਾਥ ਸਾਥ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਬੇਪਰਵਾਹੀਆ। ਭਗਤ ਸੁਹੇਲਾ ਬੇਪਰਵਾਹ, ਬੇਪਰਵਾਹੀ ਵਿਚ ਸਮਾਇੰਦਾ। ਨਿਰਗੁਣ ਸਰਗੁਣ ਬਣ ਮਲਾਹ, ਬੇੜਾ ਲੋਕਮਾਤ ਚਲਾਇੰਦਾ। ਕਲਜੁਗ ਅੰਤਮ ਦਇਆ ਕਮਾ, ਦੀਨਾਂ ਅਨਾਥਾਂ ਆਪ ਉਠਾਇੰਦਾ। ਜਨਮ ਜਨਮ ਦਾ ਲੇਖਾ ਝੋਲੀ ਰਿਹਾ ਪਾ, ਪੂਰਬ ਵਿਛੜੇ ਜੋੜ ਜੁੜਾਇੰਦਾ। ਜਨਮ ਕਰਮ ਦੇ ਕਟ ਗੁਨਾਹ, ਗਹਿਰ ਗੰਭੀਰ ਰੰਗ ਰਗਾਇੰਦਾ। ਸਚ ਦਵਾਰਾ ਇਕ ਵਖਾ, ਪੜਦਾ ਓਹਲਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਸਮਝਾਇੰਦਾ। ਧੁਰ ਦਾ ਹੁਕਮ ਕਹੇ ਸਭ ਨੂੰ ਮੰਨਣਾ ਪਏ ਭਾਣਾ, ਭਾਣੇ ਵਿਚ ਲੋਕਾਈਆ। ਆਤਮ ਪਰਮਾਤਮ ਸਾਚਾ ਨਾਮ ਸਭ ਨੇ ਗਾਣਾ, ਗਾਵਤ ਗਾ ਗਾ ਖ਼ੁਸ਼ੀ ਮਨਾਈਆ। ਪੁਰਖ ਅਕਾਲ ਇਕੋ ਮੰਨਣਾ ਸਭ ਨੇ ਰਾਣਾ, ਰਈਅਤ ਦੋ ਜਹਾਨ ਨਜ਼ਰੀ ਆਈਆ। ਜਿਸ ਦਾ ਰੂਪ ਅਨੂਪ ਸ਼ਾਹ ਸ਼ਹਾਨਾ, ਸਿਫ਼ਤਾਂ ਵਿਚ ਨਾ ਕੋਇ ਸਾਲਾਹੀਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਦੇ ਕੇ ਗਏ ਬਿਆਨਾ, ਹੁਕਮ ਸੰਦੇਸ਼ੇ ਮਾਤ ਸੁਣਾਈਆ। ਉਹ ਪਰਗਟ ਹੋਵੇ ਵਾਲੀ ਦੋ ਜਹਾਨਾਂ, ਨੌਜਵਾਨਾਂ ਮਰਦ ਮਰਦਾਨਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਵਾਮੀ ਹੋਏ ਸਹਾਈਆ। ਸਾਹਿਬ ਸਵਾਮੀ ਪੁਰਖ ਸਮਰਥ, ਭਗਵਨ ਮੀਤਾ ਨਜ਼ਰੀ ਆਇੰਦਾ। ਜਿਸ ਦੀ ਮਹਿੰਮਾ ਸਦਾ ਅਕਥ, ਸਿਫ਼ਤਾਂ ਵਿਚ ਨਾ ਕੋਇ ਸਾਲਾਹਿੰਦਾ। ਉਹ ਕਲਜੁਗ ਸਤਿਜੁਗ ਲਹਿਣਾ ਦੇਣਾ ਚੁਕਾਵੇ ਹੱਥੋ ਹੱਥ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਸੰਤ ਭਗਤ ਗੁਰਮੁਖ ਗੁਰਸਿਖ ਕਰ ਕੇ ਵੱਖ, ਆਤਮ ਪਰਮਾਤਮ ਜੋੜ ਜੁੜਾਇੰਦਾ। ਵਸਤ ਅਮੋਲਕ ਦੇ ਕੇ ਹੱਕ, ਹਕ਼ੀਕ਼ਤ ਆਪਣੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰਨੇਹਾਰਾ, ਕਰਤਾ ਪੁਰਖ ਵਡੀ ਵਡਿਆਈਆ। ਕਲ ਕਲਕੀ ਨਿਰਗੁਣ ਲਏ ਅਵਤਾਰਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸੰਬਲ ਵਸੇ ਧਾਮ ਨਿਆਰਾ, ਬੰਕ ਸੁਹੇਲਾ ਡੇਰਾ ਲਾਈਆ। ਨਾਮ ਸ਼ਬਦ ਇਕ ਜੈਕਾਰਾ, ਦੋ ਜਹਾਨਾਂ ਆਪ ਸੁਣਾਈਆ। ਭਗਤ ਵਛਲ ਕਰ ਪਿਆਰਾ, ਭਗਵਨ ਆਪਣਾ ਰੰਗ ਚੜ੍ਹਾਈਆ। ਨਾਮ ਖੰਡਾ ਪਰਚੰਡ ਦੋ ਧਾਰਾ, ਵਿਚ ਸੰਸਾਰਾ ਆਪ ਫਿਰਾਈਆ। ਬੁਧੀ ਕਰੇ ਨਾ ਕੋਈ ਵਿਚਾਰਾ, ਸੋਚ ਸਮਝ ਨਾ ਕੋਇ ਜਣਾਈਆ। ਜਿਸ ਦਾ ਲੇਖਾ ਸ਼ਾਸਤਰ ਸਿਮਰਤ ਵੇਦ ਪੁਰਾਨਾਂ ਬਾਹਰਾ, ਅਨੁਭਵ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਡੇਰਾ ਲਾਈਆ। ਗ੍ਰਹਿ ਮੰਦਰ ਸਾਚੇ ਵਸਿਆ, ਵਸਨੀਕ ਇਕੋ ਨਜ਼ਰੀ ਆਈਆ। ਨਿਰਗੁਣ ਹੋ ਕੇ ਆਤਮ ਨਾਲ ਹੱਸਿਆ, ਪਰਮਾਤਮ ਭੇਵ ਖੁਲ੍ਹਾਈਆ। ਬ੍ਰਹਿਮੰਡਾਂ ਖੰਡਾਂ ਫਿਰੇ ਨੱਸਿਆ, ਬਿਨ ਕ਼ਦਮਾਂ ਕ਼ਦਮ ਟਿਕਾਈਆ। ਢੋਲੇ ਗੀਤ ਸੁਣਾ ਕੇ ਜਸਿਆ, ਬਿਨ ਅੱਖਰਾਂ ਕਰ ਪੜ੍ਹਾਈਆ। ਕਲਜੁਗ ਕੂੜਾ ਮੇਟੇ ਰੱਟਿਆ, ਸਤਿ ਸਚ ਲਏ ਉਪਜਾਈਆ। ਮਨ ਮਮਤਾ ਕਰ ਕੇ ਹੱਤਿਆ, ਸ਼ਬਦ ਖੰਡਾ ਖੜਗ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਰਗ ਲਾ ਕੇ ਸੱਚਿਆ, ਸਤਿ ਸਚ ਇਕ ਵਖਾਈਆ। ਸਤਿ ਸਚ ਦਾ ਮਾਰਗ ਏਕ, ਇਕੋ ਦਏ ਵਖਾਈਆ।

ਕਲਜੁਗ ਅੰਤਮ ਧੁਰ ਦੀ ਟੇਕ, ਟਿੱਕੇ ਮਸਤਕ ਦਏ ਲਗਾਈਆ। ਝਗੜਾ ਮੁਕਣਾ ਮੁੱਲਾ ਸ਼ੇਖ਼, ਕ਼ਾਜ਼ੀ ਮੁਸਾਇਕ ਰਹਿਣ ਕੋਇ ਨਾ ਪਾਈਆ। ਗੁਰਮੁਖਾਂ ਖੋਲ੍ਹ ਕੇ ਅੰਤਰ ਭੇਤ, ਪੜਦਾ ਦੇਣਾ ਉਠਾਈਆ। ਅਗਲੇ ਸਾਲ ਦੀ ਰੁਤ ਬਦਲਣ ਵਾਲੀ ਚੇਤ, ਚੇਤਨ ਸੁਰਤੀ ਸਭ ਦੀ ਦਏ ਕਰਾਈਆ। ਪੁਰਖ ਅਕਾਲ ਦੀ ਵੇਖੋ ਖੇਡ, ਜੋ ਚਾਰ ਕੁੰਟ ਖੰਡੇ ਦਏ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਤਰਦਾ ਵੇਖਣਾ ਮਾਤ, ਤਾਰਨਹਾਰ ਦਇਆ ਕਮਾਈਆ। ਸੋਹਣੀ ਦੱਸੇ ਇਕ ਪਰਭਾਤ, ਅੰਧ ਅੰਧੇਰਾ ਦੂਰ ਕਰਾਈਆ। ਨਿਰਗੁਣ ਹੋ ਕੇ ਪੁਛੇ ਵਾਤ, ਸਰਗੁਣ ਗੋਦ ਉਠਾਈਆ। ਜਨ ਭਗਤਾਂ ਘਰ ਦੀ ਖਾ ਕੇ ਸੋਹਣੀ ਭਾਤ, ਭਰਮ ਭੁਲੇਖਾ ਦੂਰ ਕਰਾਈਆ। ਚਾਰ ਜੁਗ ਦੀ ਮੰਗ ਪੂਰੀ ਕਰ ਕੇ ਆਜ, ਸਤਿਜੁਗ ਨੀਂਹ ਰਿਹਾ ਵਖਾਈਆ। ਭਗਤ ਭਗਵਾਨ ਦਾ ਭੋਗ ਲੱਗਣ ਦਾ ਸਦਾ ਰਿਵਾਜ, ਸਤਿਜੁਗ ਸਾਚਾ ਦਏ ਗਵਾਹੀਆ। ਗੁਰਮੁਖ ਦੋ ਜਹਾਨ ਤੁਹਾਨੂੰ ਦੇਣ ਸ਼ਾਬਾਸ਼, ਖ਼ੁਸ਼ੀਆਂ ਵਿਚ ਸਾਰੇ ਢੋਲੇ ਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਹੋ ਕੇ ਤੁਹਾਡਾ ਦੇਵੇ ਸਾਥ, ਸਾਥੀ ਹੋ ਕੇ ਸਗਲਾ ਸੰਗ ਬਣਾਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਪੂਰਨ ਸਿੰਘ ਦੇ ਗ੍ਰਹਿ ਪਿੰਡ ਮਨਾਵਾਂ ਜ਼ਿਲਾ ਫ਼ਿਰੋਜ਼ਪੁਰ

ਭਗਤ ਭਗਵਾਨ ਦਾ ਇਕੋ ਭੋਜਨ, ਭਜਨ ਬੰਦਗੀ ਸਚ ਵਡਿਆਈਆ। ਜਿਸਨੂੰ ਨਾਨਕ ਮਿਲਿਆ ਚੜ੍ਹ ਕੇ ਉਪਰ ਕੋਟਨ ਯੋਜਨ, ਜੁਜ਼ ਆਪਣਾ ਓਸੇ ਵਿਚ ਮਿਲਾਈਆ। ਨਾਮ ਸੰਦੇਸ਼ਾ ਲੈ ਕੇ ਆਇਆ ਅਗਾਧ ਬੋਧਨ, ਭੇਵ ਅਭੇਦਾ ਅਗੰਮ ਖੁਲ੍ਹਾਈਆ। ਸੋ ਭਗਤਾਂ ਦੇਵਣ ਆਇਆ ਸਾਚੀ ਮੌਜਣ, ਮੌਜੂਦਾ ਹੋ ਕੇ ਹੋਇਆ ਸਹਾਈਆ। ਜਨਮ ਜਨਮ ਦਾ ਕਟੇ ਰੋਗਣ, ਚਿੰਤਾ ਗ਼ਮ ਰਿਹਾ ਗਵਾਈਆ। ਨਾਮ ਦੁਸ਼ਾਲਾ ਦੇਵੇ ਓਢਣ, ਸੀਸ ਜਗਦੀਸ਼ ਹੱਥ ਰਖਾਈਆ। ਜਿਸ ਨੂੰ ਸੋਚੇ ਕੋਈ ਨਾ ਸੋਚਣ, ਬੁਧੀ ਚਲੇ ਨਾ ਕਿੋੲ ਚਤੁਰਾਈਆ। ਜਗ ਵੇਖੇ ਕੋਈ ਨਾ ਲੋਚਨ, ਨੈਣ ਅੱਖ ਸ਼ਰਮਾਈਆ। ਜਿਸ ਨੂੰ ਲੱਭਦੇ ਕੋਟੀ ਕੋਟਨ, ਭੱਜਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਈਆ। ਭਗਤ ਭਗਵਾਨ ਦਾ ਸਾਂਝਾ ਰਿਸ਼ਤਾ, ਆਤਮ ਪਰਮਾਤਮ ਵੱਜੇ ਵਧਾਈਆ। ਜੋ ਖੇਲੇ ਖੇਲ ਜੁਗ ਚੌਕੜੀ ਆਹਿਸਤਾ ਆਹਿਸਤਾ, ਹੌਲੀ ਹੌਲੀ ਭੇਵ ਖੁਲ੍ਹਾਈਆ। ਗੁਰਮੁਖਾਂ ਨਜ਼ਰੀ ਆਏ ਦੀਦਾ ਦਾਨਿਸਤਾ, ਦਾਸਤਾਨ ਪਿਛਲੀ ਰਿਹਾ ਦੁਹਰਾਈਆ। ਲੇਖਾ ਮੁਕਾ ਕੇ ਦੋਜ਼ਖ਼ ਬਹਿਸ਼ਤਾ, ਸਾਚਾ ਦਰ ਇਕ ਸੁਹਾਈਆ। ਜਿਥੇ ਲੇਖਾ ਮੰਗੇ ਕੋਈ ਨਾ ਫ਼ਰਿਸ਼ਤਾ, ਅਰਸ਼ ਫ਼ਰਸ਼ ਪੈਂਡਾ ਦਏ ਚੁਕਾਈਆ। ਲਹਿਣਾ ਦੇਣਾ ਜਾਨਣਹਾਰਾ ਰਾਮ ਵਸ਼ਿਸ਼ਟਾ, ਵਿਸ਼ਵ ਆਪਣਾ ਹੁਕਮ ਵਰਤਾਈਆ। ਨਿੰਦਰਾ ਵਿਚ ਖੋਲ੍ਹ ਕੇ ਦ੍ਰਿਸ਼ਟਾ, ਦ੍ਰਿਸ਼ ਆਪਣਾ ਦਏ ਜਣਾਈਆ। ਜੁਗ ਚੌਕੜੀ ਪਿਛਲੀ ਵੇਖ ਫਰਿਸਤਾ, ਗੁਰਮੁਖ ਗੋਦ ਲਏ ਉਠਾਈਆ। ਸਚ ਪ੍ਰੀਤੀ ਦੇ ਕੇ ਨਿਸਚਾ, ਨੀਤੀ ਅੰਦਰੋਂ ਦਏ ਬਦਲਾਈਆ। ਪੂਰਬ ਲੇਖਾ ਜਿਸ ਜਿਸ ਦਾ, ਦਰ ਦਰ ਘਰ ਘਰ ਜਾ ਚੁਕਾਈਆ। ਜਨਮ ਜਨਮ ਦਾ ਕਾਜ ਨਜਿਠਦਾ, ਤਨ ਮਾਟੀ ਵੇਖ ਵਖਾਈਆ। ਅਗੇ ਵੇਲਾ ਨਹੀਂ ਕਰਵਟ ਵਾਲੀ ਪਿੱਠ ਦਾ, ਸਨਮੁਖ ਹੋ ਕੇ ਨਜ਼ਰੀ ਆਈਆ। ਝਗੜਾ ਮੁੱਕ ਗਿਆ ਹਾਰ ਜਿੱਤ ਦਾ, ਰੰਗ ਇਕੋ ਦਏ ਰੰਗਾਈਆ। ਦਰਸ਼ਨ

ਬਖ਼ਸ਼ ਕੇ ਸਦਾ ਨਿਤ ਦਾ, ਨਿਜ ਆਤਮ ਮੇਲ ਮਿਲਾਈਆ। ਪਿਆਰ ਕਰ ਅਗੰਮੀ ਪਿਤ ਦਾ, ਗੁਰਮੁਖ ਪੂਤ ਗੋਦ ਉਠਾਈਆ। ਲੇਖਾ ਮੁਕਾ ਕੇ ਜਨਮਾਂ ਦੀ ਸਿਕ ਦਾ, ਸਿਖ਼ਰ ਚੋਟੀ ਦਏ ਚੜ੍ਹਾਈਆ। ਨਵ ਨੌ ਚਾਰ ਪਿਛੋਂ ਵਿਹਾਰ ਹੋਇਆ ਏਕੰਕਾਰ ਇਕ ਦਾ, ਇਕ ਇਕੱਲਾ ਬੇਪਰਵਾਹੀਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਲੇਖਾ ਗਿਆ ਲਿਖਦਾ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਸੋ ਮਾਲਕ ਬਣਿਆ ਗੁਰਮੁਖ ਪੂਰੇ ਸਿੱਖ ਦਾ, ਜਗਤ ਸਿਖਿਆ ਵਿਚੋਂ ਬਾਹਰ ਕਢਾਈਆ। ਦੀਨ ਦੁਨੀ ਕਿਸੇ ਨਾ ਦਿਸਦਾ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਭਗਤ ਭਗਵਾਨ ਸਦਾ ਮੀਤ, ਮਿੱਤਰਾਂ ਵਿਚੋਂ ਮਿੱਤਰ ਨਜ਼ਰੀ ਆਈਆ। ਜੁਗ ਚੌਕੜੀ ਬਦਲਦੇ ਰਹਿਣ ਰੀਤ, ਨਿਤ ਨਵਿਤ ਵੇਸ ਵਟਾਈਆ। ਸਾਂਝਾ ਗੌਂਦੇ ਰਹਿਣ ਗੀਤ, ਧੁਰ ਦਾ ਨਾਮ ਪੜ੍ਹਾਈਆ। ਝਗੜਾ ਛੱਡ ਕੇ ਮੰਦਰ ਮਸੀਤ, ਕਾਇਆ ਕਾਅਬੇ ਸੋਭਾ ਪਾਈਆ। ਮੇਲਾ ਮਿਲ ਕੇ ਹਰਿ ਜਗਦੀਸ਼, ਜਗਤ ਵਜੌਂਦੇ ਰਹਿਣ ਵਧਾਈਆ। ਵੱਖਰੀ ਨਿਰਾਲੀ ਕਰ ਪ੍ਰੀਤ, ਪ੍ਰੀਤਮ ਪ੍ਰੀਤੀ ਵਿਚੋਂ ਪਰਗਟਾਈਆ। ਬੈਠੇ ਰਹਿਣ ਸਦਾ ਅਤੀਤ, ਤ੍ਰੈਗੁਣ ਨੇੜ ਕੋਇ ਨਾ ਆਈਆ। ਜਿਸ ਦੀ ਕਰਦੇ ਰਹਿਣ ਉਡੀਕ, ਅੱਖਰਾਂ ਵਿਚ ਧਿਆਨ ਰਖਾਈਆ। ਸੋ ਸਾਹਿਬ ਆਇਆ ਨਜ਼ਦੀਕ, ਦੂਰ ਦੁਰਾਡਾ ਪੰਧ ਚੁਕਾਈਆ। ਜਨ ਭਗਤ ਦਵਾਰਿਉਂ ਮੰਗੇ ਭੀਖ, ਭਿਖਾਰੀ ਹੋ ਕੇ ਝੋਲੀ ਡਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਕਰੇ ਆਪ ਤਸਦੀਕ਼, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਸੱਦਾ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ

ਜਨ ਭਗਤਾਂ ਅੰਦਰੋਂ ਚੁਕਣਾ ਪੜਦਾ, ਦੂਈ ਰਹਿਣ ਕੋਇ ਨਾ ਪਾਈਆ। ਭੇਵ ਖੁਲ੍ਹੌਣਾ ਸਾਚੇ ਘਰ ਦਾ, ਗ੍ਰਹਿ ਮੰਦਰ ਵੱਜੇ ਵਧਾਈਆ। ਲੇਖਾ ਚੁਕਾਉਣਾ ਭੈ ਡਰ ਦਾ, ਭਿਆਨਕ ਰੂਪ ਨਾ ਕੋਇ ਦਰਸਾਈਆ। ਮੇਲ ਮਿਲਾਉਣਾ ਨਰਾਇਣ ਨਰ ਦਾ, ਆਤਮ ਪਰਮਾਤਮ ਜੋੜ ਜੁੜਾਈਆ। ਘਰ ਵਖਾਉਣਾ ਥਿਰ ਘਰ ਦਾ, ਸਚਖੰਡ ਸਾਚਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਵੇਖ ਵਖਾਈਆ। ਲਹਿਣਾ ਦੇਣਾ ਚੁਕਾਉਣਾ ਜਗ, ਹਰਿਜਨ ਸਾਚੇ ਲਏ ਜਗਾਈਆ। ਤ੍ਰੈਗੁਣ ਮਾਇਆ ਮੇਟ ਕੇ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਕਾਇਆ ਕਾਅਬੇ ਕਰਾ ਕੇ ਹੱਜ, ਹੁਜਰਾ ਇਕੋ ਦਏ ਵਖਾਈਆ। ਸ਼ਬਦ ਅਗੰਮੀ ਸੁਣਾ ਕੇ ਨਦ, ਅਨਹਦ ਨਾਦੀ ਤਾਲ ਵਜਾਈਆ। ਦਇਆ ਕਮਾ ਕੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਰੰਗ ਚੜ੍ਹਾਈਆ। ਸਚ ਦਵਾਰੇ ਬਹੇ ਸਜ, ਸੱਜਣ ਹੋ ਕੇ ਸੋਭਾ ਪਾਈਆ। ਨਾਮ ਪਿਆਲਾ ਦੇਵੇ ਮਦਿ, ਅੰਮ੍ਰਿਤ ਰਸ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਸਰਨਾਈਆ। ਜਨ ਭਗਤਾਂ ਦੇਣਾ ਨਾਮ ਅਮੋਲਾ, ਬਿਨ ਰਸਨਾ ਜਿਹਵਾ ਆਪ ਜਣਾਈਆ। ਧੁਰ ਦਾ ਸੁਣਾਉਣਾ ਅਗੰਮੀ ਸੋਹਲਾ, ਤੂੰ ਮੇਰਾ ਮੈਂ ਤੇਰਾ ਦੂਜੀ ਵੰਡ ਨਾ ਕੋਇ ਵੰਡਾਈਆ। ਮਨ ਮਨੂਆ ਪਾਏ ਨਾ ਰੌਲਾ, ਮਤ ਮਤਵਾਲੀ ਨਾ ਕੋਇ ਕੁਰਲਾਈਆ। ਪੜਦਾ ਚੁਕਾਉਣਾ ਅੰਧ ਅੰਧੇਰ ਓਹਲਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਹਿਜ ਸੁਭਾਓ ਸਤਿਗੁਰ ਸ਼ਬਦ ਬਣੇ ਵਿਚੋਲਾ, ਭੇਵ ਅਭੇਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਸਾਚੇ ਮੰਦਰ ਸੋਭਾ ਪਾਈਆ। ਜਨ ਭਗਤਾਂ ਦੱਸਣੀ ਅਗੰਮੀ ਰੀਤ, ਨਿਰਗੁਣ ਨਿਰਵੈਰ ਕਰੇ ਪੜ੍ਹਾਈਆ। ਝਗੜਾ ਮੁੱਕੇ ਮੰਦਰ ਮਸੀਤ, ਸਚ ਦਵਾਰਾ ਸੋਭਾ ਪਾਈਆ। ਆਤਮ ਪਰਮਾਤਮ ਗਾਏ ਇਕੋ ਗੀਤ, ਗਹਿਰ ਗੰਭੀਰ ਕਰੇ ਰੁਸ਼ਨਾਈਆ। ਜੁਗ ਚੌਕੜੀ ਜਿਸ ਦੀ ਕਰਦੇ ਰਹੇ ਉਡੀਕ, ਸੋ ਸਵਾਮੀ ਵੇਖ ਵਖਾਈਆ। ਇਕੋ ਕਲਮਾ ਦੱਸੇ ਹਦੀਸ, ਇਕੋ ਹਜ਼ਰਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਉਠਾਈਆ। ਪੜਦਾ ਓਹਲਾ ਚੁੱਕੇ ਆਪ, ਦੇਵਣਹਾਰ ਸੱਚੀ ਸਰਨਾਈਆ। ਬੰਦ ਕਿਵਾੜੀ ਖੋਲ੍ਹੇ ਤਾਕ, ਗ੍ਰਹਿ ਮੰਦਰ ਹੋਵੇ ਰੁਸ਼ਨਾਈਆ। ਰੂਹ ਬੁਤ ਕਰੇ ਪਾਕ, ਪਤਿਤ ਪੁਨੀਤ ਦਏ ਜਣਾਈਆ। ਪਾਰਬ੍ਰਹਮ ਬ੍ਰਹਮ ਧੁਰ ਦਾ ਦੇਵੇ ਸਾਥ, ਸਗਲਾ ਸੰਗ ਬਣਾਈਆ। ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਏ ਮਿਟਾਈਆ। ਸ਼ਬਦ ਅਗੰਮੀ ਵਜਾਏ ਨਾਦ, ਧੁਨ ਆਤਮਕ ਰਾਗ ਸੁਣਾਈਆ। ਪੂਰਬ ਲਹਿਣਾ ਦੇਣਾ ਕਰੇ ਬੇਬਾਕ, ਲੇਖਾ ਪਿਛਲਾ ਰਹੇ ਨਾ ਰਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਖੇਲ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਦਰਸਾਈਆ। ਜਨ ਭਗਤਾਂ ਸਚ ਦਵਾਰਾ ਵਖਾਏ ਦਰਸ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਨਮ ਮਰਨ ਦੀ ਮੇਟ ਕੇ ਹਰਸ, ਹਵਸ ਅਗਲੀ ਦਏ ਗਵਾਈਆ। ਕਰਮ ਕਰਮ ਦੀ ਮੇਟੇ ਭਟਕ, ਭਰਮ ਭਰਮ ਦਾ ਗੜ੍ਹ ਤੁੜਾਈਆ। ਨਾਤਾ ਤੋੜ ਕੇ ਕੂੜਾ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਰੀਤੀ ਦੱਸ ਕੇ ਭਗਵਾਨ ਭਗਤ, ਭਗਵਨ ਆਪਣਾ ਨੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਭਗਤ ਭਗਵਾਨ ਸਦਾ ਸੰਗ, ਜੁਗ ਜੁਗ ਖੇਲ ਖਿਲਾਇੰਦਾ। ਅੰਤਰ ਆਤਮ ਚਾੜ੍ਹੇ ਰੰਗ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਨਾਮ ਸਤਿ ਸਤਿ ਵਜਾਏ ਮਰਦੰਗ, ਨਾਦ ਅਨਾਦੀ ਰਾਗ ਅਲਾਇੰਦਾ। ਨਾਮ ਸੇਜਾ ਸੁਹਾ ਪਲੰਘ, ਸਿੰਘਾਸਣ ਆਸਣ ਇਕ ਵਡਿਆਇੰਦਾ। ਕਰ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਜੋਤ ਡਗਗਾਇੰਦਾ। ਗੁਰਮੁਖਾਂ ਦੇ ਕੇ ਅਗੰਮੀ ਅਨੰਦ, ਅਨੰਦ ਆਪਣੇ ਵਿਚ ਸਮਾਇੰਦਾ। ਦੀਨ ਦਿਆਲ ਹੋ ਬਖ਼ਸ਼ੰਦ, ਰਹੀਮ ਰਹਿਮਤ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਸੂਰਾ ਸਰਬੰਗ, ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਆਪਣੀ ਕਾਰ ਕਮਾਇੰਦਾ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਜੋਰਾ ਸਿੰਘ ਦੇ ਗ੍ਰਹਿ ਪਿੰਡ ਸੱਦਾ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ

ਜਨ ਭਗਤ ਕਹੇ ਪ੍ਰਭ ਖੋਲ੍ਹ ਪੜਦਾ, ਬੇਐਬ ਨਜ਼ਰੀ ਆਈਆ। ਦਰਸ਼ਨ ਕਰਾਂ ਤੇਰੇ ਸੱਚੇ ਘਰ ਦਾ, ਜਿਥੇ ਜਲਵਾ ਨੂਰ ਇਕ ਰੁਸ਼ਨਾਈਆ। ਦਰ ਦਰਵੇਸ਼ ਬਣਾ ਬਰਦਾ, ਬੰਦੀਖ਼ਾਨਾ ਰਹੇ ਨਾ ਰਾਈਆ। ਜਲ ਵੇਖਾਂ ਸਾਚੇ ਸਰ ਦਾ, ਅੰਮ੍ਰਿਤ ਇਕੋ ਨਜ਼ਰੀ ਆਈਆ। ਝਗੜਾ ਰਹੇ ਨਾ ਭੈ ਡਰ ਦਾ, ਭਵਜਲ ਵਿਚ ਨਾ ਕੋਇ ਭਵਾਈਆ। ਮੰਜ਼ਲ ਜਾਵਾਂ ਆਪਣੀ ਚੜ੍ਹਦਾ, ਰਾਹ ਵਿਚ ਨਾ ਕੋਇ ਅਟਕਾਈਆ। ਦਰਸ਼ਨ ਕਰਾਂ ਨਰਾਇਣ ਨਰ ਦਾ, ਨਰ ਨਿਰੰਕਾਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ

ਕਹੇ ਪ੍ਰਭ ਤੇਰੀ ਆਸ, ਤ੍ਰਿਸ਼ਨਾ ਜਗਤ ਨਾ ਕੋਇ ਜਣਾਈਆ। ਤੇਰੇ ਪ੍ਰੇਮ ਦੀ ਸਚ ਪਿਆਸ, ਬਿਲਪ ਕਰੇ ਕੁਰਲਾਈਆ। ਸਦ ਵਸਾਂ ਤੇਰੇ ਪਾਸ, ਹੋਵੇ ਨਾ ਕਦੇ ਜੁਦਾਈਆ। ਨਿਜ ਘਰ ਕਰ ਵਾਸ, ਨਿਵਾਸ ਅਸਥਾਨ ਦੇ ਸਮਝਾਈਆ। ਜੋਤੀ ਜੋਤ ਕਰ ਪ੍ਰਕਾਸ਼, ਪਰਕਾਸ਼ਵਾਨ ਤੇਰੀ ਬੇਪਰਵਾਹੀਆ। ਝਗੜਾ ਮੁਕ ਜਾਏ ਧਰਤੀ ਆਕਾਸ਼, ਗਗਨ ਪਾਤਾਲ ਦੀ ਲੋੜ ਰਹੇ ਨਾ ਰਾਈਆ। ਪਰਮ ਪੁਰਖ ਪਰਮਾਤਮ ਆਤਮ ਤੇਰੀ ਜਾਤ, ਕਿਉਂ ਨਾਤਾ ਬੈਠਾ ਤੁੜਾਈਆ। ਤੇਰਾ ਲੇਖਾ ਸਦਾ ਬਾਹਰ ਕ਼ਲਮ ਦਵਾਤ, ਅੱਖਰ ਸਕੇ ਨਾ ਕੋਇ ਸਮਝਾਈਆ। ਕਲਜੁਗ ਵੇਖ ਅੰਧੇਰੀ ਰਾਤ, ਚਾਰ ਕੁੰਟ ਅੰਧੇਰਾ ਛਾਈਆ। ਝਗੜਾ ਪਿਆ ਜਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਸਾਚਾ ਮਿਲੇ ਨਾ ਕੋਈ ਅਹਿਬਾਬ, ਮੁਹੱਬਤ ਵਿਚ ਨਾ ਕੋਇ ਸਮਾਈਆ। ਨਿਰਗੁਣ ਵਜਾਏ ਨਾ ਕੋਈ ਰਬਾਬ, ਹੱਕ ਆਵਾਜ਼ ਨਾ ਕੋਇ ਸ਼ਨਵਾਈਆ। ਲੱਖ ਚੁਰਾਸੀ ਵਿਚੋਂ ਕਰੇ ਨਾ ਕੋਈ ਆਜ਼ਾਦ, ਬੰਧਨ ਬੰਦੀਖ਼ਾਨਾ ਨਾ ਕੋਇ ਤੁੜਾਈਆ। ਦੀਨ ਦੁਨੀ ਹੁੰਦੀ ਵੇਖੀ ਬਰਬਾਦ, ਉਜੜਿਆ ਘਰ ਨਾ ਕੋਇ ਵਸਾਈਆ। ਰਾਏ ਧਰਮ ਦਏ ਅਜ਼ਾਬ, ਜੂਨੀ ਜੂਨ ਵਿਚ ਰਖਾਈਆ। ਬਿਨ ਅੱਖਰਾਂ ਵਾਲੀ ਦੱਸ ਦੇ ਆਪਣੀ ਅਗੰਮੀ ਕਿਤਾਬ, ਜਿਸ ਦੀ ਲੁਗ਼ਾਤ ਵੰਡ ਨਾ ਕੋਇ ਵੰਡਾਈਆ। ਤੂੰ ਸ਼ਹਿਨਸ਼ਾਹ ਪਾਤਸ਼ਾਹ ਨਵਾਬ, ਨੌਬਤ ਇਕੋ ਦੇ ਸੁਣਾਈਆ। ਮੇਰਾ ਸਜਦਾ ਤੈਨੂੰ ਆਦਾਬ, ਨਮਸਤੇ ਕਹਿ ਕੇ ਸੀਸ ਝੁਕਾਈਆ। ਮਹੱਲ ਅਟਲ ਵਖਾ ਮਹਿਰਾਬ, ਮਹਿਬੂਬ ਇਕੋ ਨਜ਼ਰੀ ਆਈਆ। ਲਹਿਣਾ ਦੇਣਾ ਦੇਦੇ ਹੋ ਕੇ ਦਸਤਯਾਬ, ਦਰੇ ਦਰਬਾਰ ਮੰਗ ਮੰਗਾਈਆ। ਤੇਰੀ ਮੰਜ਼ਲ ਮਿਲੇ ਸਚ ਖ਼ਤਾਬ, ਖ਼ਤਾ ਰਹਿਣ ਕੋਇ ਨਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸੰਤ ਸੁਹੇਲੇ ਇਕੋ ਮੰਗਣ ਤੇਰੀ ਇਮਦਾਦ, ਦੂਜੀ ਓਟ ਨਾ ਕੋਇ ਰਖਾਈਆ। ਸੋਈ ਸੁਰਤੀ ਜਾਏ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲੈਣਾ ਮਿਲਾਈਆ। ਜਨ ਭਗਤ ਕਹਿਣ ਪ੍ਰਭ ਤੇਰੇ ਪ੍ਰੇਮ ਦੀ ਵੱਜੇ ਖਿਚ, ਮਨ ਸੁਰਤੀ ਦੇ ਬਦਲਾਈਆ। ਪਰਗਟ ਹੋ ਜਾ ਕਾਇਆ ਵਿਚ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਬਿਨਾ ਅੱਖਾਂ ਆਵੇਂ ਦਿਸ, ਨਿਜ ਨੇਤਰ ਕਰ ਰੁਸ਼ਨਾਈਆ। ਧੰਨ ਵਡਿਆਈ ਗੁਰਮੁਖ ਪਰਗਟਾ ਆਪਣੇ ਸਿੱਖ, ਗੋਬਿੰਦ ਸਾਚੇ ਹੋ ਸਹਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਆਦਿ ਜੁਗਾਦਿ ਦੋ ਜਹਾਨਾਂ ਪਿਤ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਤੂੰ ਸਾਹਿਬ ਸਵਾਮੀ ਇਕ, ਏਕੰਕਾਰ ਤੇਰੀ ਇਕੋ ਵਡਿਆਈਆ। ਕਰਵਟ ਦੇ ਬਦਲ ਲੈ ਪਿੱਠ, ਸਨਮੁਖ ਹੋ ਕੇ ਸੋਭਾ ਪਾਈਆ। ਸਾਚੀ ਧਾਰ ਦਾ ਦੇ ਕੇ ਹਿੱਤ, ਨਿਤ ਨਵਿਤ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਖਿਆਤ ਪੜਦਾ ਦੇ ਉਠਾਈਆ। ਜਨ ਭਗਤ ਕਹਿਣ ਕਿਉਂ ਲੁਕਿਉਂ ਓਹਲੇ, ਪ੍ਰਭ ਤੇਰੀ ਬੇਪਰਵਾਹੀਆ। ਅਸਾਂ ਤੱਕਣਾਂ ਤੈਨੂੰ ਕਾਇਆ ਚੋਲੇ, ਸਾਢੇ ਤਿੰਨ ਹੱਥ ਤੇਰੀ ਵੱਜੇ ਇਕ ਵਧਾਈਆ। ਤੇਰੇ ਪ੍ਰੇਮ ਦੇ ਗਾਉਣੇ ਢੋਲੇ, ਸੋਹਲਾ ਸਚ ਸਚ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਅਗੇ ਬਣਦੇ ਰਹੇ ਵਿਚੋਲੇ, ਅਗੇ ਤੇਰੀ ਓਟ ਰਖਾਈਆ। ਜਿਹੜਾ ਇਕੋ ਕੰਡਾ ਸਚ ਤਰਾਜ਼ੂ ਤੋਲੇ, ਧੜੀ ਵੱਟਾ ਹੱਥ ਨਾ ਕੋਇ ਰਖਾਈਆ। ਆਤਮ ਪਰਮਾਤਮ ਹੋ ਕੇ ਮੌਲੇ, ਮੌਲਾ ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਆਵਣ ਜਾਵਣ ਜਨਮ ਮਰਨ ਦੇ ਚੁਕਣ ਰੌਲੇ, ਮਾਤ ਗਰਭ ਨਾ ਕੋਇ ਫਿਰਾਈਆ। ਸਚ ਸਵਾਮੀ ਅੰਤਰਜਾਮੀ ਅੰਤਰ ਆਤਮ ਹੋ ਕੇ ਬੋਲੇ, ਅਨਬੋਲਤ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲੈਣਾ ਮਿਲਾਈਆ। ਜਨ ਭਗਤ ਕਹੇ ਪ੍ਰਭ ਤੇਰੀ ਵੇਖੀ ਬੇਦਰਦੀ, ਦਰਦਵੰਦ

ਰਹੇ ਕੁਰਲਾਈਆ। ਆਤਮ ਬਣਾ ਲੈ ਆਪਣੀ ਬਰਦੀ, ਬੰਦੀਖ਼ਾਨੇ ਵਿਚੋਂ ਬਾਹਰ ਕਢਾਈਆ। ਸਾਚੀ ਮੰਜ਼ਲ ਜਾਵੇ ਚੜ੍ਹਦੀ, ਰਾਹ ਵਿਚ ਨਾ ਕੋਇ ਅਟਕਾਈਆ। ਨਿਤ ਦਰਸ਼ਨ ਰਹੇ ਕਰਦੀ, ਬਿਨ ਅੱਖਾਂ ਅੱਖ ਖੁਲ੍ਹਾਈਆ। ਮਾਲਕ ਬਣੇ ਤੇਰੇ ਘਰ ਦੀ, ਦੂਜਾ ਦਰ ਨਾ ਕੋਇ ਫਿਰਾਈਆ। ਵਿਛੋੜੇ ਅੰਦਰ ਰਹੇ ਨਾ ਸੜਦੀ, ਆਦਿ ਅੰਤ ਦੀ ਕਟ ਜੁਦਾਈਆ। ਤੇਰਾ ਨਾਮ ਰਹੇ ਪੜ੍ਹਦੀ, ਤੂੰ ਹੀ ਤੂੰ ਹੀ ਰਾਗ ਅਲਾਈਆ। ਮੁਹੱਬਤ ਪਿਆਰ ਅੰਦਰ ਰਹੇ ਮਰਦੀ, ਮੁਰਦੇ ਮੁਰੀਦ ਗੁਫ਼ਤ ਸ਼ਨੀਦ ਮੁਰਸ਼ਦ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਇਕੋ ਦੇਣਾ ਰੰਗਾਈਆ। ਜਨ ਭਗਤ ਕਹੇ ਪ੍ਰਭ ਮੇਰੇ ਠਾਕਰ, ਠੋਕਰ ਆਪਣੀ ਦੇ ਲਗਾਈਆ। ਤੂੰ ਗਹਿਰ ਗੰਭੀਰ ਡੂੰਘਾ ਸਾਗਰ, ਤੇਰੀ ਬੇਪਰਵਾਹੀਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਜੁਗ ਜਨਮ ਦਿਆਂ ਵਿਛੜਿਆਂ ਦੇ ਆਦਰ, ਆਦਰਸ਼ ਆਪਣਾ ਦੇ ਵਖਾਈਆ। ਤੂੰ ਪਰਵਰਦਿਗਾਰ ਸਾਂਝਾ ਯਾਰ ਧੁਰ ਦਾ ਕ਼ਾਦਰ, ਕ਼ੁਦਰਤ ਦਾ ਮਾਲਕ ਨਜ਼ਰੀ ਆਈਆ। ਸਚ ਦਵਾਰੇ ਕਰੀਂ ਸੱਚਾ ਆਦਲ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਤੱਕੀਏ ਜਲਵਾ ਨੂਰ ਬਾਤਨ, ਬੈਤੁਲਮੁਕੱਦਸ ਇਕੋ ਨਜ਼ਰੀ ਆਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਸੱਦਾ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ

ਸ੍ਰੀ ਭਗਵਾਨ ਕਹੇ ਜਨ ਭਗਤ ਤੇਰਾ ਪ੍ਰੇਮ ਸੱਚਾ, ਸਤਿ ਸਚ ਮਿਲੇ ਵਡਿਆਈਆ। ਮੈਂ ਨਿਰਗੁਣ ਧਾਰ ਹੋ ਕੇ ਤੇਰੇ ਲੂੰ ਲੂੰ ਅੰਦਰ ਰਚਾ, ਸਾਢੇ ਤਿੰਨ ਕਰੋੜ ਦੇਵੇ ਗਵਾਹੀਆ। ਸ਼ਬਦੀ ਗੁਰੂ ਬਣਾਇਆ ਬੱਚਾ, ਪਿਤਾ ਪੂਤ ਵੇਖ ਖ਼ੁਸ਼ੀ ਮਨਾਈਆ। ਦਰਸ਼ਨ ਦੇਵੇ ਨਿਜ ਨੇਤਰ ਲੋਚਨ ਅੱਖਾ, ਆਖ਼ਰ ਆਪਣਾ ਘਰ ਦਰਸਾਈਆ। ਧੁਰ ਧਾਮ ਦਾ ਦੇ ਕੇ ਪਤਾ, ਪਤਿਪਰਮੇਸ਼ਵਰ ਪੜਦਾ ਦਏ ਉਠਾਈਆ। ਨਾਤਾ ਤੋੜ ਕੇ ਕੂੜਾ ਕੱਚਾ, ਕਾਇਆ ਕਾਚੀ ਮਾਟੀ ਰੰਗ ਦਏ ਰੰਗਾਈਆ। ਅੰਮ੍ਰਿਤ ਰਸ ਦੇਵੇ ਨਿਝਰ ਰਸਾ, ਝਿਰਨਾ ਇਕ ਝਿਰਾਈਆ। ਮੰਦਰ ਅੰਦਰ ਰਹੇ ਵਸਾ, ਸਾਢੇ ਤਿੰਨ ਹੱਥ ਅੰਦਰ ਡੇਰਾ ਲਾਈਆ। ਪ੍ਰੇਮ ਪਿਆਰ ਦਾ ਨਾਤਾ ਕਰ ਕੇ ਪੱਕਾ, ਪਾਰਬ੍ਰਹਮ ਦੇਵਣਹਾਰ ਸੱਚੀ ਸ਼ਰਨਾਈਆ। ਹੁਕਮ ਵਿਚ ਫ਼ਰਕ ਪਵੇ ਨਾ ਰਤਾ, ਰਤਨ ਅਮੋਲਕ ਗੁਰਮੁਖਾਂ ਹੀਰੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸੰਤੋਖ ਧੀਰਜ ਦੇਵਣਹਾਰਾ ਹਠਾ, ਤਪ ਇਕੋ ਇਕ ਦ੍ਰਿੜਾਈਆ। ਸ੍ਰੀ ਭਗਵਾਨ ਕਹੇ ਸੁਣ ਭਗਤ ਸੁਹੇਲੇ ਸੱਜਣ, ਧੁਰ ਦਾ ਹੁਕਮ ਦਿਆਂ ਦ੍ਰਿੜਾਈਆ। ਹਰਿ ਚਰਨ ਪ੍ਰੀਤੀ ਅੱਠ ਸੱਠ ਤੀਰਥ ਨਾਲੋਂ ਚੰਗਾ ਮਜਨ, ਦੁਰਮਤ ਮੈਲ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦਾ ਇਕੋ ਭਜਨ, ਭਜਨ ਬੰਦਗੀ ਸੀਸ ਨਿਵਾਈਆ। ਜਨਮ ਜਨਮ ਦੀ ਪੂਰੀ ਹੋਵੇ ਮਜ਼ਲ, ਮੰਜ਼ਲ ਦੇਵੇ ਬੇਪਵਰਾਹੀਆ। ਗੀਤ ਢੋਲਾ ਗੌਣਾ ਨਾਮ ਗਜ਼ਲ, ਗ਼ਰਜ਼ ਪੂਰੀ ਦਏ ਕਰਾਈਆ। ਸਾਚੇ ਕੰਡੇ ਤੋਲ ਕੇ ਵਜ਼ਨ, ਕ਼ੀਮਤ ਕਰਤਾ ਲਏ ਪਾਈਆ। ਲੇਖੇ ਲਾ ਕੇ ਸਾਢੇ ਤਿੰਨ ਹੱਥ ਮਾਟੀ ਬਦਨ, ਬਦੌਲਤ ਪ੍ਰੇਮ ਜਨਮ ਮਰਨ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਸ੍ਰੀ ਭਗਵਾਨ ਕਹੇ ਸੁਣ ਭਗਤ ਮੀਤ, ਮਿੱਤਰ ਪਿਆਰਾ ਹੋ

ਕੇ ਦਇਆ ਕਮਾਈਆ। ਲੱਖ ਚੁਰਾਸੀ ਨਾਲੋਂ ਤੇਰੀ ਵੱਖਰੀ ਪ੍ਰੀਤ, ਪ੍ਰੀਤਮ ਹੋ ਕੇ ਦਏ ਸਮਝਾਈਆ। ਕਲਜੁਗ ਅੰਤ ਅਖ਼ੀਰੀ ਰਿਹਾ ਬੀਤ, ਬਾਤਨ ਪੜਦਾ ਦਏ ਖੁਲ੍ਹਾਈਆ। ਲੇਖਾ ਮੁਕਾਵਣਹਾਰਾ ਹਸਤ ਕੀਟ, ਊਚ ਨੀਚ ਵੇਖ ਵਖਾਈਆ। ਸਾਚਾ ਕਲਮਾ ਦੇ ਹਦੀਸ, ਹਜ਼ਰਤ ਹੋ ਕੇ ਕਰੇ ਹੱਕ ਪੜ੍ਹਾਈਆ। ਤੇਰੇ ਅੰਤਰ ਬਖ਼ਸ਼ੇ ਇਕ ਤੌਫ਼ੀਕ਼, ਤੋਫ਼ਾ ਆਪਣਾ ਦਏ ਵਰਤਾਈਆ। ਨਾਮ ਨਿਧਾਨਾ ਗਾਉਣਾ ਗੀਤ, ਗਹਿਰ ਗੰਭੀਰ ਇਕੋ ਕਰੇ ਪੜ੍ਹਾਈਆ। ਪਰਮ ਪੁਰਖ ਦਾ ਬਣਿਆ ਰਹਿਣਾ ਅਜ਼ੀਜ਼, ਅਜ਼ਲ ਤੋਂ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਦਏ ਦਰਸਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਤੇਰਾ ਸਦਾ ਸੰਗ, ਲੱਖ ਚੁਰਾਸੀ ਕੰਮ ਕਿਸੇ ਨਾ ਆਈਆ। ਦੋਹਾਂ ਦਾ ਮਿਲ ਕੇ ਵੱਜਦਾ ਰਹੇ ਮਰਦੰਗ, ਨਾਮ ਸਤਾਰ ਤੰਦ ਇਕ ਹਿਲਾਈਆ। ਸਚ ਦਵਾਰੇ ਬਣਿਆ ਰਹੇ ਅਨੰਦ, ਕੂੜੀ ਕਿਰਿਆ ਨਾ ਕੋਇ ਵਡਿਆਈਆ। ਚੜ੍ਹਿਆ ਰਹੇ ਅਗੰਮੀ ਚੰਦ, ਨਿਰਗੁਣ ਜੋਤ ਹੋਵੇ ਰੁਸ਼ਨਾਈਆ। ਤੇਰਾ ਮੇਰਾ ਢੋਲਾ ਸੋਹੰ ਛੰਦ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਕਰੇ ਸ਼ਨਵਾਈਆ। ਪੜਦਾ ਓਹਲਾ ਚੁੱਕੇ ਹੰ, ਬ੍ਰਹਮ ਪਾਰਬ੍ਰਹਮ ਦਏ ਸਮਝਾਈਆ। ਲੇਖੇ ਲਾਵੇ ਪਵਣ ਸਵਾਸ ਦਮ, ਦਮਾਂ ਆਪਣੇ ਲੇਖੇ ਪਾਈਆ। ਭਾਗ ਲਗਾ ਕੇ ਸਾਢੇ ਤਿੰਨ ਹੱਥ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਝਗੜਾ ਮੁਕਾ ਕੇ ਹਰਖ਼ ਸੋਗ਼ ਗ਼ਮ, ਚਿੰਤਾ ਅੰਦਰ ਖ਼ੁਸ਼ੀ ਦਏ ਵਖਾਈਆ। ਮਾਨਸ ਜਨਮ ਬੇੜਾ ਦੇਵੇ ਬੰਨ੍ਹ, ਕੂੜੀ ਕਿਰਿਆ ਨਾ ਸਕੇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇ ਕੇ ਮਾਣ, ਮਨੂਆ ਮਨ ਦਏ ਸਮਝਾਈਆ। ਜਨ ਭਗਤ ਤੇਰਾ ਸਚ ਸਹਾਰਾ, ਸਾਹਿਬ ਸਤਿਗੁਰ ਸਵਾਮੀ ਰਾਹ ਤਕਾਈਆ। ਕਲਜੁਗ ਅੰਤਮ ਵੇਖ ਕਿਨਾਰਾ, ਨਈਆ ਨੌਕਾ ਤੇਰੇ ਹੱਥ ਫੜਾਈਆ। ਚਾਰ ਕੁੰਟ ਅੰਧ ਅੰਧਿਆਰਾ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਭਰਮੇ ਭੁੱਲਾ ਸਰਬ ਸੰਸਾਰਾ, ਭਰਮ ਗੜ੍ਹ ਨਾ ਕੋਇ ਤੁੜਾਈਆ। ਪੜ੍ਹ ਪੜ੍ਹ ਥੱਕੇ ਵੇਦ ਚਾਰਾ, ਸ਼ਾਸਤਰ ਸਿਮਰਤ ਢੋਲੇ ਰਹੇ ਗਾਈਆ। ਸਾਚਾ ਮੰਦਰ ਗ੍ਰਹਿ ਤੱਕਿਆ ਨਾ ਕਿਸੇ ਗੁਰਦਵਾਰਾ, ਮਿਲ ਮਾਲਕ ਖ਼ੁਸ਼ੀ ਨਾ ਕੋਇ ਮਨਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਸ਼ਾਹੀ ਨੇਤਰ ਨੈਣਾਂ ਨੀਰ ਵਹਾਈਆ। ਜਿਨ੍ਹਾਂ ਪਰਮ ਪੁਰਖ ਪਰਮਾਤਮ ਆਤਮ ਮਿਲ ਗਿਆ ਇਕ ਨਿਰੰਕਾਰ ਏਕੰਕਾਰਾ, ਇਕੋ ਰੰਗ ਚੜ੍ਹਾਈਆ। ਜਨ ਭਗਤ ਕਦੇ ਮੰਗਣ ਨਾ ਜਾਏ ਦੂਜੇ ਦਵਾਰਾ, ਦਵਾਰਕਾ ਵਾਸੀ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਇਕ ਦੇਵਣਹਾਰ ਦਇਆ ਕਮਾਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਪੰਜਾਬ ਕੌਰ ਦੇ ਗ੍ਰਹਿ ਪਿੰਡ ਸੱਦਾ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ

ਆਦਿ ਜੁਗਾਦਿ ਹਰਿ ਕਿਰਪਾ ਸੱਚੇ ਸਤਿਗੁਰ ਦੀ, ਗੁਰਮੁਖ ਗੁਰਸਿਖ ਲਏ ਪਰਗਟਾਈਆ। ਵਸਤ ਅਮੋਲਕ ਨਾਮ ਨਿਧਾਨ ਦੇਵੇ ਧੁਰ ਦੀ, ਪੂਰਬ ਲਹਿਣਾ ਝੋਲੀ ਪਾਈਆ। ਖੇਲ ਮੁਕਾ ਕੇ ਦੇਵਤ ਸੁਰ ਦੀ, ਸੁਰਤੀ ਆਪਣੇ ਨਾਲ ਜੁੜਾਈਆ। ਨਗਰੀ ਵਖਾ ਕੇ ਅਗੰਮੀ ਅਨੰਦਪੁਰ ਦੀ, ਪੁਰੀਆਂ ਲੋਆਂ ਵਿਚੋਂ ਬਾਹਰ ਕਢਾਈਆ। ਲੋੜ ਰਹੇ ਨਾ ਪ੍ਰੀਤ ਚੰਦ ਚਕੋਰ ਦੀ, ਰੰਗ ਇਕੋ ਦਏ ਵਖਾਈਆ। ਚਿੰਤਾ ਮੁਕਾ ਕੇ ਗ਼ਮ ਹਰਖ਼

ਸੋਗ਼ ਦੀ, ਗ਼ਮੀ ਖ਼ੁਸ਼ੀ ਵਿਚ ਬਦਲਾਈਆ। ਵਸਤ ਦੇ ਕੇ ਨਾਮ ਭੰਡਾਰੇ ਚੋਗ ਦੀ, ਚੋਜੀ ਪ੍ਰੀਤਮ ਮੇਲ ਮਿਲਾਈਆ। ਸਹਾਇਤਾ ਦੱਸ ਕੇ ਇਕੋ ਓਟ ਦੀ, ਓੜਕ ਇਕੋ ਦਏ ਵਖਾਈਆ। ਹੱਦ ਪਾਰ ਕਰ ਕੇ ਪੰਜ ਤਤ ਕਾਇਆ ਕੋਟ ਦੀ, ਮੁਕਾਮੇ ਹੱਕ ਦਏ ਸਮਝਾਈਆ। ਜਿਸ ਨੂੰ ਬੁਧੀ ਵਿਦਿਆ ਵਿਚ ਕਦੇ ਨਾ ਸੋਚਦੀ, ਸੋਚ ਸਮਝ ਦਏ ਸਮਝਾਈਆ। ਇਹ ਕਿਰਪਾ ਪੁਰਖ ਅਕਾਲ ਓਸ ਦੀ, ਜਿਸ ਦੀ ਉਸਤਤ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਚੁਕਾਈਆ। ਸਤਿਗੁਰ ਪੂਰਾ ਦਇਆ ਨਿਧ, ਦੀਨ ਦਿਆਲ ਦਇਆ ਕਮਾਇੰਦਾ। ਜਨ ਭਗਤਾਂ ਆਪਣੇ ਮਿਲਣ ਦੀ ਦੱਸ ਕੇ ਬਿਧ, ਅੰਤਰ ਆਤਮ ਆਪ ਸਮਝਾਇੰਦਾ। ਕਰ ਪਰਕਾਸ਼ ਗ੍ਰਹਿ ਘਰ ਨਿਝ, ਧੂੰਆਂਧਾਰ ਸਰਬ ਮਿਟਾਇੰਦਾ। ਆਤਮ ਪਰਮਾਤਮ ਕਾਰਜ ਕਰ ਕੇ ਸਿੱਧ, ਸਿੱਧਾ ਆਪਣਾ ਜੋੜ ਜੁੜਾਇੰਦਾ। ਕਲਜੁਗ ਤੇਰਾ ਅੰਤ ਅਖ਼ੀਰੀ ਲੇਖਾ ਬਹੁਤਾ ਲਿਖਿਆ ਵਿਚ ਵੇਦ ਰਿਗ, ਅਥਰਬਣ ਇਸ਼ਾਰਿਆਂ ਨਾਲ ਦ੍ਰਿੜਾਇੰਦਾ। ਕੋਈ ਸਮਝ ਨਾ ਸਕੇ ਰਿਧ ਸਿਧ, ਸ਼ਾਸਤਰ ਪੜਦਾ ਨਾ ਕੋਇ ਉਠਾਇੰਦਾ। ਕਰੇ ਖੇਲ ਅਬਿਨਾਸ਼ੀ ਕਰਤਾ ਏਕ ਓਅੰਕਾਰਾ ਇਕ, ਇਕ ਇਕੱਲਾ ਆਪਣੀ ਕਾਰ ਕਮਾਇੰਦਾ। ਜਗਤ ਨੇਤਰ ਦੋਏ ਲੋਚਨ ਕਿਸੇ ਨਾ ਸਕੇ ਦਿਸ, ਨਿਜ ਅੱਖ ਪਰਤੱਖ ਗੁਰਮੁਖ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਸੁਹਾਇੰਦਾ। ਸਤਿਗੁਰ ਸ਼ਬਦ ਸਰਬ ਸਵਾਮੀ, ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਨਜ਼ਰੀ ਆਈਆ। ਲੱਖ ਚੁਰਾਸੀ ਅੰਤਰ ਆਤਮ ਅੰਤਰਜਾਮੀ, ਘਟ ਭੀਤਰ ਵੇਖੇ ਥਾਉਂ ਥਾਈਂਆ। ਸ਼ਬਦ ਨਾਦ ਬੋਧ ਅਗਾਧ ਸੁਣਾਏ ਧੁਰ ਦੀ ਬਾਣੀ, ਆਤਮ ਪਰਮਾਤਮ ਪੜਦਾ ਦਏ ਉਠਾਈਆ। ਝਗੜਾ ਮੁਕਾਏ ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ, ਖ਼ਾਲਸ ਸਾਲਸ ਹੋ ਕੇ ਇਕੋ ਦਏ ਵਖਾਈਆ। ਉੱਤਮ ਸ੍ਰੇਸ਼ਟ ਨਿਰਾਲਮ ਆਲਮ ਇਕੋ ਦੱਸੇ ਅੰਮ੍ਰਿਤ ਜਲ ਪਾਣੀ, ਆਬੇਹਯਾਤ ਹਜ਼ਰਤ ਦਏ ਪਿਲਾਈਆ। ਮੰਜ਼ਲ ਮਹਿਬੂਬ ਦੱਸੇ ਸਚ ਰੁਹਾਨੀ, ਮਾਲਕ ਮਿਲਾਏ ਉਪਰ ਅਸਮਾਨੀ, ਪਰਕਾਸ਼ ਪਰਕਾਸ਼ ਵਿਚ ਛੁਪਾਈਆ। ਜਨ ਭਗਤਾਂ ਦੇਵੇ ਅਗੰਮ ਨਿਸ਼ਾਨੀ, ਨਿਸ਼ਾਨਾ ਇਕੋ ਦਏ ਵਖਾਈਆ। ਚਰਨ ਪ੍ਰੀਤੀ ਸਾਚੀ ਰੀਤੀ ਜਗ ਤੋਂ ਵੱਖਰੀ ਕ਼ੁਰਬਾਨੀ, ਕਾਇਆ ਕ਼ਤਲਗਾਹ ਨਾ ਕੋਇ ਫਿਰਾਈਆ। ਨਿਰਗੁਣ ਨਿਰਵੈਰ ਨਿਰਾਕਾਰ ਹੋ ਕੇ ਗੁਰਮੁਖਾਂ ਰਖੇ ਕਰੇ ਮਿਹਰਵਾਨੀ, ਨਜ਼ਰੇ ਕਰਮ ਆਪ ਉਠਾਈਆ। ਸੁਰਤੀ ਸੁਰਤ ਅਕਾਲ ਮੂਰਤ ਮੁਰਦੀ ਕਰੇ ਸਾਵਧਾਨੀ, ਸਾਲਸ ਹੋ ਕੇ ਆਪ ਉਠਾਈਆ। ਮੰਜ਼ਲ ਦਿਸੇ ਹੱਕ ਇਕ ਲਾਸਾਨੀ, ਲਾਸ਼ਰੀਕ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਪੜਦਾ ਦਏ ਉਠਾਈਆ। ਸਤਿਗੁਰ ਸ਼ਬਦ ਦੇਵੇ ਸੁਖ ਅੰਤਰ, ਅੰਤਸ਼ਕਰਨ ਵੇਖ ਵਖਾਈਆ। ਧੁਰ ਦਾ ਨਾਮ ਦੱਸੇ ਸਚ ਮੰਤਰ, ਮਤਲਬ ਅਵਰ ਨਾ ਕੋਇ ਕਢਾਈਆ। ਨਿਰਗੁਣ ਰੂਪ ਬ੍ਰਹਮ ਦਿਸੇ ਨਿਰੰਤਰ, ਨਿਰਵੈਰ ਪੜਦਾ ਲਾਹੀਆ। ਕਲਜੁਗ ਅਗਨੀ ਅੱਗ ਮੇਟੇ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਈਆ। ਜਨ ਭਗਤਾਂ ਲਹਿਣਾ ਦੇਣਾ ਦੇਵੇ ਜੁਗਾ ਜੁਗੰਤਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਖੋਜ ਖੁਜਾਈਆ। ਅਗੇ ਬਣਾਵੇ ਸਾਚੀ ਬਣਤਰ, ਘੜਨ ਭੰਨਣਹਾਰ ਸਮਰਥ ਸਵਾਮੀ ਸਿਰ ਆਪਣਾ ਹੱਥ ਟਿਕਾਈਆ। ਪਾਵੇ ਸਾਰ ਬ੍ਰਹਮਾ ਮਨਵੰਤਰ, ਮਨੂ ਸਿਮਰਤੀ ਖੋਜ ਖੁਜਾਈਆ। ਝਗੜਾ ਮੁਕਾ ਗਗਨ ਗਗਨੰਤਰ, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਸਰਬ ਕਲਾ ਹੋ ਭਰਤੰਬਰ, ਭਰਮ ਭੁਲੇਖਾ ਦਏ ਕਢਾਈਆ। ਪੁਰਖ ਅਕਾਲਾ ਦੀਨ ਦਿਆਲਾ, ਆਤਮ ਪਰਮਾਤਮ ਜੁਗ ਚੌਕੜੀ ਜਨ ਭਗਤਾਂ ਰਚਦਾ

ਆਇਆ ਸੁਅੰਬਰ, ਸਤਿ ਸਤਿਵਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਇਕੋ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਵਡ ਭੰਡਾਰੀ, ਨਾਮ ਨਿਧਾਨਾ ਜਗਤ ਵਰਤਾਇੰਦਾ। ਮੇਰਾ ਖੇਲ ਬਾਹਰ ਜਗਤ ਸੰਸਾਰੀ, ਸਹਿੰਸਿਆਂ ਵਿਚ ਕਦੇ ਨਾ ਆਇੰਦਾ। ਮੇਰਾ ਰੂਪ ਜੋਤ ਨਿਰੰਕਾਰੀ, ਨਿਰਵੈਰ ਕਾਰ ਕਮਾਇੰਦਾ। ਮੈਂ ਵਸਾਂ ਸਚ ਦਰਬਾਰੀ, ਸਚਖੰਡ ਸਾਚੇ ਸੋਭਾ ਪਾਇੰਦਾ। ਜਿਥੇ ਝੁਕਦੇ ਗੁਰ ਅਵਤਾਰੀ, ਪੈਗ਼ੰਬਰ ਸਿਰ ਨਾ ਕੋਇ ਉਠਾਇੰਦਾ। ਭਗਤ ਸੰਤ ਮੰਗਣ ਵਾਰੋ ਵਾਰੀ, ਦਰਵੇਸ਼ ਸੀਸ ਨਿਵਾਇੰਦਾ। ਸੋ ਕ਼ੁਦਰਤ ਕ਼ਾਦਰ ਖੇਲ ਕਰੇ ਨਿਆਰੀ, ਪਰਵਰਦਿਗਾਰ ਸਾਂਝਾ ਯਾਰ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਵੇਖੇ ਵਿਗਸੇ ਕਰੇ ਵਿਚਾਰੀ, ਲੱਖ ਚੁਰਾਸੀ ਜੀਵ ਜੰਤ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਮੇਲਾਂ ਓਹ ਮਹਿਬੂਬ, ਜੋ ਮੁਹੱਬਤ ਵਿਚ ਸਮਾਈਆ। ਜਿਸ ਦਾ ਸਭ ਤੋਂ ਉਚ ਅਰੂਜ਼, ਛੱਪਰ ਛੰਨ ਨਾ ਕੋਇ ਛੁਹਾਈਆ। ਸਾਚੀ ਮੰਜ਼ਲ ਸਚ ਮਕਸੂਦ, ਸਚ ਦਵਾਰੇ ਡੇਰਾ ਲਾਈਆ। ਜਿਥੇ ਦੀਨ ਮਜ਼੍ਹਬ ਨਹੀਂ ਹਦੂਦ, ਲਾਸ਼ਰੀਕ ਜਲਵਾ ਨੂਰ ਰੁਸ਼ਨਾਈਆ। ਨਾ ਕੋਈ ਤਤ ਨਾ ਵਜੂਦ, ਕਾਇਆ ਬੁੱਤ ਨਾ ਕੋਇ ਵਖਾਈਆ। ਨਾ ਕੋਈ ਰੂਪ ਪਰਗਟਾਏ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਨਾ ਕੋਇ ਖਿਲਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਸੰਦੇਸਿਆਂ ਵਿਚ ਦੇ ਕੇ ਗਏ ਸਬੂਤ, ਨਿਰਅੱਖਰ ਅੱਖਰਾਂ ਵਿਚ ਬਦਲਾਈਆ। ਜਿਧਰ ਵੇਖਣ ਓਧਰ ਸਦਾ ਮੌਜੂਦ, ਹਰ ਘਟ ਬੈਠਾ ਡੇਰਾ ਲਾਈਆ। ਜਿਸ ਦੀ ਸਿਫ਼ਤਾਂ ਵਿਚੋਂ ਸਿਫ਼ਤ ਭਰੀ ਹਜ਼ਾਰਾ ਦਰੂਦ, ਹਜ਼ਰਤਾਂ ਇਕੋ ਢੋਲਾ ਗਿਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਦਾਤਾ ਬੇਪਰਵਾਹੀਆ। ਸਤਿਗੁਰ ਦਾਤਾ ਗਹਿਰ ਗੰਭੀਰ, ਗੁਰ ਇਕੋ ਇਕ ਅਖਵਾਇੰਦਾ। ਜਿਸ ਦੀ ਨਜ਼ਰ ਨਾ ਆਏ ਤਸਵੀਰ, ਨੂਰ ਨੁਰਾਨਾ ਡਗਮਗਾਇੰਦਾ। ਜਿਸ ਦਾ ਖੇਲ ਬੇਨਜ਼ੀਰ, ਨਜ਼ਰ ਵਿਚ ਨਾ ਕੋਇ ਟਿਕਾਇੰਦਾ। ਜੋ ਮੰਜ਼ਲ ਚੋਟੀ ਚੜ੍ਹੇ ਅਖ਼ੀਰ, ਹੱਕ ਮੁਕਾਮੇ ਡੇਰਾ ਲਾਇੰਦਾ। ਸਚਖੰਡ ਸਾਚੇ ਬਹੇ ਪੀਰਾਂ ਦਾ ਪੀਰ, ਪੁਰਖ ਅਕਾਲਾ ਸੋਭਾ ਪਾਇੰਦਾ। ਸੋ ਆਦਿ ਅੰਤ ਜੁਗਾ ਜੁਗੰਤ ਬਣਾਉਂਦਾ ਰਹੇ ਤਦਬੀਰ, ਤਕ਼ਦੀਰ ਦੀਨ ਦੁਨੀ ਮੇਟ ਮਿਟਾਇੰਦਾ। ਜਿਸ ਦਾ ਨਾਮ ਖੰਡਾ ਤਿੱਖੀ ਧਾਰ ਸ਼ਮਸ਼ੀਰ, ਸ਼ਮਅ ਲੱਖ ਚੁਰਾਸੀ ਗੁੱਲ ਕਰਾਇੰਦਾ। ਜਿਸ ਦਾ ਰਾਹ ਤੱਕਦਾ ਗਿਆ ਕਬੀਰ, ਕਾਇਆ ਕਾਅਬਾ ਵੇਖ ਖ਼ੁਸ਼ੀ ਮਨਾਇੰਦਾ। ਸੋ ਜਨ ਭਗਤਾਂ ਪਿਆਵਣ ਹਾਰਾ ਨਾਮ ਸੱਚਾ ਸੀਰ, ਸ਼ੀਰਖ਼ਾਰ ਬੱਚੇ ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਏਥੇ ਓਥੇ ਦੋ ਜਹਾਨਾਂ ਦਸਤਗੀਰ, ਆਤਮ ਪਰਮਾਤਮ ਆਪਣਾ ਜੋੜ ਜੁੜਾਇੰਦਾ।