੧੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਜਗੀਰ ਸਿੰਘ ਦੇ ਗ੍ਰਹਿ ਫ਼ਿਰੋਜ਼ਸ਼ਾਹ ਜ਼ਿਲਾ ਫ਼ਿਰੋਜ਼ਪੁਰ
ਹਰਿ ਨਾਮ ਸ਼ਬਦ ਜਗਤ ਨੇਤਾ, ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਸੰਗ ਨਿਭਾਇੰਦਾ। ਤਨ ਮਾਟੀ ਖ਼ਾਕੀ ਅੰਤਰ ਆਤਮ ਕਰੇ ਠਾਂਡਾ ਸੀਤਾ, ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਅਗਨੀ ਤਤ ਬੁਝਾਇੰਦਾ। ਸਚ ਸੁਚ ਸਤਿ ਧਰਮ ਨਿਰਗੁਣ ਸਰਗੁਣ ਦੱਸੇ ਅਗੰਮੀ ਰੀਤਾ, ਪਾਰਬ੍ਰਹਮ ਪਤਿਪਰਮੇਸ਼ਵਰ ਘਰ ਸਵਾਮੀ ਸੱਜਣ ਮੇਲ ਮਿਲਾਇੰਦਾ। ਮਹੱਲ ਅਟਲ ਉਚ ਮਨਾਰ ਗ੍ਰਹਿ ਮੰਦਰ ਵਖਾਏ ਇਕ ਅਨਡੀਠਾ, ਚਾਰ ਦਵਾਰ ਛੱਪਰ ਛੰਨ ਨਜ਼ਰ ਕੋਇ ਨਾ ਆਇੰਦਾ। ਸਾਚਾ ਕਲਮਾ ਧੁਰ ਦਾ ਨਗ਼ਮਾ ਦੱਸੇ ਇਕ ਹਦੀਸਾ, ਹਜ਼ਰਤ ਹੋ ਕੇ ਆਪ ਪੜ੍ਹਾਇੰਦਾ। ਨਿਰਵੈਰ ਪੁਰਖ ਨਿਰੰਕਾਰ ਧੁਰ ਦੀ ਦੱਸੇ ਇਕ ਪ੍ਰੀਤਾ, ਪ੍ਰੀਤਮ ਹੋ ਕੇ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਤ ਨਵਿਤ ਕਰ ਕਰ ਹਿਤ, ਸੰਤ ਸੁਹੇਲੇ ਗੁਰਮੁਖ ਆਪਣੇ ਵਿਚ ਮਿਲਾਇੰਦਾ। ਸਤਿਗੁਰ ਸ਼ਬਦ ਸਚ ਸਵਾਮੀ ਆਦਿ ਅੰਤ ਇਕੋ ਨਜ਼ਰੀ ਆਈਆ। ਗੁਪਤ ਜਾਹਰ ਅੰਦਰ ਬਾਹਰ ਘਟ ਭੀਤਰ ਅੰਤਰਜਾਮੀ ਕਾਇਆ ਮਾਟੀ ਹਾਟੀ ਖੋਜ ਖੁਜਾਈਆ। ਬੋਧ ਅਗਾਧ ਸ਼ਬਦ ਅਨਾਦ ਅਗੰਮੀ ਸੁਣਾਏ ਬਾਣੀ, ਨਿਰਅੱਖਰ ਅੱਖਰਾਂ ਵਿਚ ਪਰਗਟਾਈਆ। ਅੰਮਿਉਂ ਰਸ ਅੰਮ੍ਰਿਤ ਜਾਮ ਨਿਝਰ ਧਾਰ ਦੇਵੇ ਠੰਡਾ ਪਾਣੀ, ਅਗਨੀ ਤਤ ਤਤਵ ਵਿਚੋਂ ਬੁਝਾਈਆ। ਸ਼ਬਦ ਨਾਦ ਧੁੰਨ ਬਿਨ ਕੰਨਾਂ ਸੁਣਾਏ ਮਹਾਨੀ, ਅਨਰਾਗੀ ਆਪਣਾ ਰਾਗ ਅਲਾਈਆ। ਨਿਰਗੁਣ ਜੋਤ
ਪਰਕਾਸ਼ ਕਰੇ ਅੰਧ ਅੰਧੇਰ ਨਾ ਰਹੇ ਨਿਸ਼ਾਨੀ, ਘਰ ਵਿਚ ਘਰ ਕਰੇ ਰੁਸ਼ਨਾਈਆ। ਜਨ ਭਗਤਾਂ ਸਾਚੇ ਸੰਤਾਂ ਦੇਵੇ ਪਦ ਇਕ ਨਿਰਬਾਨੀ, ਮੰਜ਼ਲ ਪੈਂਡਾ ਪੰਧ ਜਗਤ ਦਵਾਰ ਮੁਕਾਈਆ। ਪਰਮ ਪੁਰਖ ਦਾ ਮਿਲਣਾ ਹੋਵੇ ਸਚ ਆਸਾਨੀ, ਰਾਹ ਵਿਚ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਸ਼ਬਦ ਗੁਰੂ ਗਹਿਰ ਗੰਭੀਰ, ਬੇਨਜ਼ੀਰ ਨਜ਼ਰ ਕਿਸੇ ਨਾ ਆਇੰਦਾ। ਮੰਜ਼ਲ ਚੋਟੀ ਚੜ੍ਹ ਕੇ ਕਹੇ ਅਖ਼ੀਰ, ਉਪਰ ਸ਼ਾਹਰਗ ਡੇਰਾ ਲਾਇੰਦਾ। ਮਿਹਰਵਾਨ ਹੋ ਕੇ ਕੋਝਿਆਂ ਕਮਲਿਆਂ ਬਦਲ ਦੇਵੇ ਤਕ਼ਦੀਰ, ਤਦਬੀਰ ਆਪਣੀ ਇਕ ਦ੍ਰਿੜਾਇੰਦਾ। ਦੀਨ ਮਜ਼੍ਹਬ ਸ਼ਰਅ ਕਟ ਜ਼ੰਜੀਰ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਜਿਸ ਦੇ ਢੋਲੇ ਗਾਉਂਦੇ ਫ਼ਿਕਰਿਆਂ ਵਿਚ ਫ਼ਕੀਰ, ਸਿਫ਼ਤਾਂ ਵਿਚ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਸਾਲਾਹਿੰਦਾ। ਸੋ ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤਾਂ ਕਦੇ ਹੋਣ ਨਾ ਦੇਵੇ ਦਿਲਗੀਰ, ਮਨ ਵਾਸਨਾ ਕੂੜੀ ਕਿਰਿਆ ਮਾਇਆ ਮਮਤਾ ਬਾਹਰ ਕਢਾਇੰਦਾ। ਦੂਈ ਦਵੈਤੀ ਬਜਰ ਕਪਾਟੀ ਪੜਦਾ ਦੇਵੇ ਚੀਰ, ਚਾਰ ਕੁੰਟ ਦਹਿ ਦਿਸ਼ਾ ਚਾਰ ਵਰਨ ਅਠਾਰਾਂ ਬਰਨ ਇਕੋ ਰੰਗ ਰੰਗਾਇੰਦਾ। ਲੇਖਾ ਜਾਣੇ ਸ਼ਾਹ ਪਾਤਸ਼ਾਹ ਹਕੀਰ, ਗ਼ਰੀਬ ਨਿਮਾਣੇ ਆਅਲਾ ਅਦਨੇ ਇਕੋ ਘਰ ਬਹਾਇੰਦਾ। ਜਿਸ ਦੀ ਮੰਜ਼ਲ ਚੜ੍ਹਕੇ ਸਚ ਦਵਾਰੇ ਖੜ੍ਹਕੇ ਕਹਿ ਕੇ ਗਿਆ ਕਬੀਰ, ਕਾਇਆ ਕਾਅਬਾ ਹੱਕ ਹਕੂਕ ਘਰ ਠਾਂਡਾ ਇਕ ਦਰਸਾਇੰਦਾ। ਉਹ ਲੇਖਾ ਜਾਣੇ ਪੰਜਾਂ ਤੱਤਾਂ ਵਾਲਾ ਸ਼ਰੀਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਤਰ ਆਤਮ ਦੇਵੇ ਠੰਡਾ ਸੀਰ, ਨਿਝਰ ਝਿਰਨਾ ਇਕ ਝਿਰਾਇੰਦਾ। ਸ਼ਬਦ ਗੁਰੂ ਧੁਰ ਦਾ ਸੁਲਤਾਨ, ਮੁਕਾਮੇ ਹੱਕ ਡੇਰਾ ਲਾਈਆ। ਸਚਖੰਡ ਬਹੇ ਦਾਤਾ ਬਣ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰਾਂ ਪੈਗ਼ੰਬਰਾਂ ਦੇਂਦਾ ਰਹੇ ਦਾਨ, ਨਿਰਗੁਣ ਸਰਗੁਣ ਆਪਣੀ ਕਾਰ ਕਮਾਈਆ। ਭਗਤ ਸੁਹੇਲੇ ਲੋਕਮਾਤ ਜੁਗ ਚੌਕੜੀ ਲੱਭੇ ਆਣ, ਲੱਖ ਚੁਰਾਸੀ ਵਿਚੋਂ ਫੋਲ ਫੁਲਾਈਆ। ਨਾਮ ਪਦਾਰਥ ਦੇਵੇ ਦਾਨ, ਸ਼ਬਦ ਅਗੰਮਾ ਝੋਲੀ ਪਾਈਆ। ਅੰਤਰ ਆਤਮ ਦੇਵੇ ਬ੍ਰਹਮ ਗਿਆਨ, ਜਗਤ ਵਿਦਿਆ ਨਾ ਕੋਇ ਪੜ੍ਹਾਈਆ। ਸਾਚੀ ਮੰਜ਼ਲ ਦੇ ਹੱਕ ਮੁਕਾਮ, ਮੁਕਾਮੇ ਹਕ ਜਲਵਾ ਨੂਰ ਕਰੇ ਰੁਸ਼ਨਾਈਆ। ਘਰ ਵਿਚ ਘਰ ਠਾਕਰ ਸਵਾਮੀ ਪਾਰਬ੍ਰਹਮ ਪ੍ਰਭ ਮਿਲੇ ਆਣ, ਅਨੰਦ ਆਤਮ ਇਕ ਜਣਾਈਆ। ਭਗਤਾਂ ਦਾ ਬਣਿਆ ਭਗਤ ਵਛਲ ਭਗਵਾਨ, ਭਾਗ ਸਭ ਦਾ ਜੁਗ ਜੁਗ ਝੋਲੀ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਦਾ ਮੇਲਾ ਦੱਸੇ ਆਸਾਨ, ਮੁਸ਼ਕਲ ਅਗਲੀ ਹੱਲ ਕਰਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਅਰਜਨ ਸਿੰਘ ਦੇ ਗ੍ਰਹਿ ਬਸਤੀ ਖਲੀਲ ਜ਼ਿਲਾ ਫ਼ਿਰੋਜ਼ਪੁਰ
ਅੰਨ ਕਹੇ ਮੈਨੂੰ ਖਾਧਾ ਜੀਵ ਜੰਤ, ਮਾਨਵ ਉਦਰ ਅਧਾਰ ਬਣਾਈਆ। ਖਿਟਾ ਭਰਦੇ ਰਹੇ ਸੰਤ, ਰਸਨ ਸਵਾਦ ਵਖਾਈਆ। ਛਕਦੇ ਰਹੇ ਪੰਡਤ, ਜਜਮਾਨਾਂ ਘਰ ਫੇਰਾ ਪਾਈਆ। ਬਹਿੰਦੇ ਰਹੇ ਬਣ ਕੇ ਪੰਗਤ, ਪੰਜ ਸੱਤ ਜੋੜ ਜੁੜਾਈਆ। ਇਕੋ ਅਖਵਾਉਂਦੇ ਰਹੇ ਗੁਰ ਕੀ ਸੰਗਤ, ਗੁਰ ਧਾਰ ਨਾ ਕੋਇ ਦਰਸਾਈਆ। ਦਰ ਭਿਖਾਰੀ ਵੇਖੇ ਮੰਗਤ, ਮੰਗਣ ਥਾਉਂ ਥਾਈਂਆ। ਝਗੜਦੇ ਰਹੇ ਜੇਰਜ ਅੰਡਜ, ਸਾਂਤਕ
ਸਤਿ ਨਾ ਕੋਇ ਕਰਾਈਆ। ਮੈਨੂੰ ਹੋਏ ਹੈਰਾਨੀ ਰੰਜਸ਼, ਗ਼ਮੀ ਰਹੀ ਸਤਾਈਆ। ਲੇਖਾ ਮੁਕਿਆ ਨਾ ਕਿਸੇ ਕਰਨ ਅੰਤਸ਼, ਹੱਕ ਹੱਕ ਨਾ ਕੋਇ ਸਮਝਾਈਆ। ਜਗਤ ਵਾਸਨਾ ਰਹੀ ਬੰਦਸ਼, ਬੰਦਗੀ ਪ੍ਰਭ ਨਾ ਕੋਇ ਵਡਿਆਈਆ। ਤ੍ਰਿਸ਼ਨਾ ਮਿਟੀ ਕਿਸੇ ਨਾ ਤਮਸ, ਤਾਮਸ ਦਏ ਦੁਹਾਈਆ। ਯਾਦ ਆਈ ਕੂਕ ਮਾਰੀ ਸ਼ੱਮਸ, ਹੌਕੇ ਨਾਲ ਸੁਣਾਈਆ। ਪਰਵਰਦਿਗਾਰ ਤੇਰੀ ਰਮਜ਼, ਇਸ਼ਾਰਿਆਂ ਵਿਚ ਵਖਾਈਆ। ਬੁਧੀ ਨਾ ਆਵੇ ਸਮਝ, ਵਿਦਿਆ ਨਾ ਕੋਇ ਦ੍ਰਿੜਾਈਆ। ਬਿਨਾ ਅੰਨ ਤੋਂ ਚਲੇ ਕੋਈ ਨਾ ਨਬਜ਼, ਨਬੀਆਂ ਨੂੰ ਰਹੀ ਸਤਾਈਆ। ਦੁੱਖ ਹੋਵੇ ਗ਼ਜ਼ਬ, ਗਰਜ਼ ਰਹੀ ਭੜਕਾਈਆ। ਮਿਲੇ ਨਾ ਮਾਣ ਅਦਬ, ਵਡਿਆਈ ਵਡ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਵਰਤਾਈਆ। ਅੰਨ ਕਹੇ ਮੈਨੂੰ ਖਾਂਦੀ ਰਹੀ ਦੁਨੀਆ, ਦਾਅਵੇਦਾਰ ਅਖਵਾਈਆ। ਸਹਾਰਾ ਦਿਤਾ ਰਿਖੀਆਂ ਮੁਨੀਆਂ, ਜ਼ਿਦਗੀ ਜ਼ਿੰਦਗੀ ਨਾਲ ਮਿਲਾਈਆ। ਭੰਡਾਰਾ ਬਖ਼ਸ਼ਿਆ ਗੁਣ ਗੁਣੀਆਂ, ਗਹਿਰ ਗੰਭੀਰ ਸਮਝਾਈਆ। ਕਿਸੇ ਲੇਖਾ ਨਹੀਂ ਜਾਣਿਆ ਸੰਮਤ ਉਨੀਆਂ, ਏਕਾ ਨਾਇਆ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਰੰਗ ਆਪ ਰੰਗਾਈਆ। ਦਾਣਾ ਕਹੇ ਮੈਨੂੰ ਖਾਂਦਾ ਰਿਹਾ ਜਗ, ਜਗਦੀਸ਼ਰ ਸਮਝ ਕਿਸੇ ਨਾ ਆਈਆ। ਮੇਰਾ ਲੇਖਾ ਬਣਦਾ ਰਿਹਾ ਵਿਚ ਹੱਜ, ਹਜ਼ਰਤ ਗਏ ਅਪਨਾਈਆ। ਗੁਰ ਅਵਤਾਰ ਸਵਾਦ ਲੈਂਦੇ ਗਏ ਰੱਜ ਰੱਜ, ਰਸਨਾ (ਜਿਹਵਾ) ਬੱਤੀ ਦੰਦ ਮੇਰਾ ਸੰਗ ਬਣਾਈਆ। ਮੈਂ ਜੁਗ ਚੌਕੜੀ ਵੇਂਹਦਾ ਰਿਹਾ ਸਭ, ਪੈਗ਼ੰਬਰਾਂ ਧਿਆਨ ਲਗਾਈਆ। ਮੈਨੂੰ ਖਾ ਕੇ ਸਾਰੇ ਸ਼ੁਕਰੀਆ ਕਰਨ ਇਕੋ ਰੱਬ, ਵਾਹਿਗੁਰੂ ਨਾਮ ਸਿਫ਼ਤ ਸਾਲਾਹੀਆ। ਸਚ ਦਵਾਰੇ ਪੁਰਖ ਅਕਾਲ ਕੋਲ ਕਿਸੇ ਨਾ ਖੜਿਆ ਸਦ, ਆਪਣਾ ਵਕ਼ਤ ਗਏ ਲੰਘਾਈਆ। ਮੈਂ ਪਾਲਦਾ ਰਿਹਾ ਸਭ, ਹਡ ਮਾਸ ਨਾੜੀ ਨਾਲ ਰਲਾਈਆ। ਬਹੁੜੀ ਮੈਨੂੰ ਸਾਰੇ ਗਏ ਛੱਡ, ਸਾਚਾ ਯਾਰ ਨਾ ਕੋਇ ਮਿਲਾਈਆ। ਅੰਤ ਅਖ਼ੀਰੀ ਸਭ ਦੀ ਮੁਕੀ ਹੱਦ, ਪੈਂਡਾ ਰਿਹਾ ਨਾ ਰਾਈਆ। ਮੈਂ ਕੂਕ ਪੁਕਾਰ ਕੀਤੀ ਗੱਜ, ਹੋਕਾ ਦਿਤਾ ਸੁਣਾਈਆ। ਜਨ ਭਗਤੋ ਮੈਂ ਤੁਹਾਨੂੰ ਲੈਣਾ ਲੱਭ, ਲੱਖ ਚੁਰਾਸੀ ਫੋਲ ਫੁਲਾਈਆ। ਤੁਹਾਡੇ ਕਾਰਨ ਪ੍ਰਭੂ ਨਾਲ ਮਿਲਣ ਦਾ ਬਣੇ ਸਬੱਬ, ਸਭਾ ਵੇਖ ਸਾਚੀ ਖ਼ੁਸ਼ੀ ਮਨਾਈਆ। ਜਿਸ ਨੇ ਪ੍ਰੇਮ ਪ੍ਰੀਤੀ ਅੰਦਰ ਭੋਗ ਲਗਾਉਣਾ ਜਗ, ਭਾਗ ਮੇਰਾ ਦਏ ਬਣਾਈਆ। ਮੈਂ ਚਰਨ ਕਵਲ ਝੁਕਣਾ ਵਧ, ਵਾਧਾ ਅਗਲਾ ਲੈਣਾ ਬਣਾਈਆ। ਦਰਸ਼ਨ ਕਰਨਾ ਰੱਜ, ਨੇਤਰ ਨੈਣ ਰਿਝਾਈਆ। ਸੁਨੇਹੜਾ ਦੱਸਣਾ ਸਚ, ਸਤਿ ਦੇਣਾ ਸਮਝਾਈਆ। ਪ੍ਰਭੂ ਜਨ ਭਗਤਾਂ ਸਿਰ ਤੇ ਰਖਣਾ ਹੱਥ, ਸਮਰਥ ਤੇਰੀ ਸਰਨਾਈਆ। ਮੈਨੂੰ ਭੇਟ ਕੀਤਾ ਇਹਨਾਂ ਸਮਝ ਕੇ ਚੰਗੀ ਵਥ, ਵਸਤ ਅਮੋਲਕ ਦੇ ਬਣਾਈਆ। ਤੇਰੇ ਪ੍ਰੇਮ ਪਿਆਰ ਦਾ ਚਾਰ ਜੁਗ ਮਿਲਦਾ ਰਹੇ ਰਸ, ਰਸਤਾ ਇਕੋ ਦੇ ਵਖਾਈਆ। ਭਗਤ ਭਗਵਾਨ ਦਾ ਸੰਗ ਵੇਖਦਾ ਰਹਾਂ ਹੱਸ ਹੱਸ, ਖ਼ੁਸ਼ੀਆਂ ਵਿਚ ਆਪਣੀ ਖ਼ੁਸ਼ੀ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਰਹੇ ਨਾ ਵੱਖ, ਵਿਛੜੇ ਲਏ ਮਿਲਾਈਆ।
੧੭ ਫੱਗਣ ਸ਼ਹਿਨਸ਼ਾਹੀ ਸੰਮਤ ੧ ਹਰੀ ਸਿੰਘ ਦੇ ਗ੍ਰਹਿ ਬਸਤੀ ਖਲੀਲ ਜ਼ਿਲਾ ਫ਼ਿਰੋਜ਼ਪੁਰ
ਭਗਤ ਲੇਖ ਕਹੇ ਮੈਨੂੰ ਦੇਂਦੇ ਗਏ ਸਹਾਰਾ, ਸ੍ਰਿਸ਼ਟੀ ਵਿਚ ਸਤਿ ਸਚ ਸਚ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਬੋਲਦੇ ਗਏ ਜੈਕਾਰਾ, ਇਕੋ ਪ੍ਰਭ ਦਾ ਨਾਮ ਧਿਆਈਆ। ਸਾਂਝਾ ਰੂਪ ਪਰਗਟ ਹੋਇਆ ਨਾ ਵਿਚ ਸੰਸਾਰਾ, ਸਗਲਾ ਸੰਗ ਨਾ ਕੋਇ ਬਣਾਈਆ। ਭਵਿਖਤਾਂ ਵਿਚ ਦੇ ਕੇ ਗਏ ਇਸ਼ਾਰਾ, ਸੰਦੇਸ਼ਿਆ ਵਿਚ ਸਮਝਾਈਆ। ਪਰਮ ਪੁਰਖ ਲਏ ਅਵਤਾਰਾ, ਕਲ ਅੰਤਮ ਵੇਸ ਵਟਾਈਆ। ਜੋਤੀ ਨੂਰ ਕਰੇ ਉਜਿਆਰਾ, ਜਹੂਰ ਵਿਚ ਸਮਾਈਆ। ਭਗਤਾਂ ਸੁਹਾ ਕੇ ਦਵਾਰਾ, ਦਵਾਰਕਾ ਵਾਸੀ ਦੀ ਲੋੜ ਰਹੇ ਨਾ ਰਾਈਆ। ਦੇਵੇ ਅਗੰਮ ਭੰਡਾਰਾ, ਅਥਾਹ ਆਪ ਵਰਤਾਈਆ। ਸੱਜਣ ਬਣ ਕੇ ਪਿਆਰਾ, ਪ੍ਰੀਤਮ ਆਪ ਅਖਵਾਈਆ। ਮੇਟ ਕੇ ਅੰਧ ਅੰਧਿਆਰਾ, ਸਾਚਾ ਚੰਦ ਦਏ ਚਮਕਾਈਆ। ਸਤਿਜੁਗ ਸਾਚਾ ਕਰ ਪਿਆਰਾ, ਧਰਮ ਇਕ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਰਿ ਆਪਣਾ ਹੁਕਮ ਵਰਤਾਈਆ। ਹੁਕਮ ਕਹੇ ਮੈਂ ਵੇਖਿਆ ਹਾਕਮ, ਹਰਿ ਕਰਤਾ ਬੇਪਰਵਾਹੀਆ। ਜਿਸ ਦਾ ਇਕੋ ਨਗਰ ਖੇੜਾ ਸਾਕਨ, ਦੂਜਾ ਘਰ ਨਾ ਕੋਇ ਬਣਾਈਆ। ਪੈਗ਼ੰਬਰ ਅਵਤਾਰ ਜਿਸ ਦੀ ਸਿਫ਼ਤ ਆਖਣ, ਕਲਮਿਆਂ ਵਿਚ ਸਾਲਾਹੀਆ। ਜਿਸ ਦਾ ਜਲਵਾ ਤੱਕਣ ਬਾਤਨ, ਜਾਹਰ ਕਰੇ ਰੁਸ਼ਨਾਈਆ। ਸੋ ਸਚ ਸੁਨੇਹੜਾ ਆਇਆ ਆਖਣ, ਗੁਰਮੁਖਾਂ ਹੱਕ ਪੜ੍ਹਾਈਆ। ਕਲਜੁਗ ਮਿਟੇ ਅੰਧੇਰੀ ਰਾਤਨ, ਸਤਿਜੁਗ ਸਚ ਹੋਵੇ ਰੁਸ਼ਨਾਈਆ। ਭਾਗ ਲੱਗੇ ਕਾਇਆ ਮਾਟਨ, ਮਟਕੀ ਮਿੱਟੀ ਸੋਭਾ ਪਾਈਆ। ਸਚ ਦਵਾਰਾ ਦੱਸੇ ਬਾਤਨ, ਮਾਹੀ ਮਿਲ ਮਿਲ ਖ਼ੁਸ਼ੀ ਇਕ ਵਖਾਈਆ। ਲੇਖਾ ਜਾਣ ਪੁਰਖ ਅਬਿਨਾਸ਼ਣ, ਪੜਦਾ ਓਹਲਾ ਰਿਹਾ ਉਠਾਈਆ। ਜਨ ਭਗਤਾਂ ਕੋਟ ਜਨਮ ਦੇ ਕਟ ਕੇ ਪਾਪਣ, ਪਤਿਤ ਪੁਨੀਤ ਰਿਹਾ ਬਣਾਈਆ। ਆਤਮ ਪਰਮਾਤਮ ਦੱਸ ਕੇ ਮਹਾਤਮ, ਮਹਿੰਮਾ ਇਕੋ ਇਕ ਸਮਝਾਈਆ। ਸਾਚਾ ਧਰਮ ਇਕ ਸਨਾਤਮ, ਆਤਮ ਦਰਸੀ ਦਏ ਦਰਸਾਈਆ। ਜਿਸ ਦਾ ਲੇਖਾ ਲਿਖੇ ਨਾ ਕੋਈ ਕਾਤਬ, ਕ਼ਲਮ ਸ਼ਾਹੀ ਨਾ ਕੋਇ ਵਡਿਆਈਆ। ਪੁਰਖ ਅਕਾਲ ਸਿਰਫ਼ ਆਇਆ ਭਗਤਾਂ ਬਾਬਤ, ਬਾਅਦ ਮੇਲ ਨਾ ਕੋਇ ਮਿਲਾਈਆ। ਪ੍ਰੇਮੀਆਂ ਪੂਰੀ ਕਰੇ ਹਾਜਤ, ਤ੍ਰਿਸ਼ਨਾ ਜਗਤ ਮਿਟਾਈਆ। ਨਿੰਦਰਾ ਲਾਹ ਕੇ ਆਲਸ, ਅਸਲ ਦਏ ਸਮਝਾਈਆ। ਸਚ ਦਾ ਬਣ ਕੇ ਸਾਲਸ, ਸਦਮਾ ਦਏ ਗਵਾਈਆ। ਗੁਰਮੁਖ ਕਰ ਕੇ ਖ਼ਾਲਸ, ਆਪਣਾ ਰੰਗ ਚੜ੍ਹਾਈਆ। ਜੋੜ ਜੁੜਾ ਕੇ ਧੁਰ ਦਾ ਮਾਲਕ, ਮੇਲਾ ਇਕੋ ਲਏ ਕਰਾਈਆ। ਗੁਰਮੁਖ ਵੇਖੇ ਨੰਨ੍ਹਾਂ ਬਾਲਕ, ਬਚਪਨ ਆਪਣੀ ਗੋਦ ਸੁਹਾਈਆ। ਪ੍ਰੇਮੀ ਪਿਆਰਾ ਬਣਾ ਕੇ ਯਾਚਕ, ਯਥਾਰਥ ਦੇਵੇ ਇਕ ਸਰਨਾਈਆ। ਗੁਰਮੁਖ ਰਸਨਾ ਜਿਹਵਾ ਰੌਲਾ ਪਾਵੇ ਨਾ ਕੋਈ ਜਾਚਕ, ਪਿਛਲਾ ਪੜਦਾ ਦਏ ਉਠਾਈਆ। ਮਨ ਮਨੂਆ ਰਹੇ ਨਾ ਕੋਈ ਰਾਕਸ਼, ਬੁਧੀ ਬਿਬੇਕ ਦਏ ਕਰਾਈਆ। ਚੁਗ਼ਲੀ ਨਿੰਦਿਆ ਕਰੇ ਕੋਈ ਨਾ ਸਾਂਤਕ, ਸਾਚੀ ਸਿਖਿਆ ਕਰੇ ਪੜ੍ਹਾਈਆ। ਹਰਿਜਨ ਰਹੇ ਕੋਈ ਨਾ ਨਾਸਤਕ, ਸੁਆਰਥ ਸਭ ਦਾ ਦਏ ਬਣਾਈਆ। ਸਾਚਾ ਨਾਮ ਦੇਵੇ ਕਿਰਪਾ ਕਰ ਕੇ ਧੁਰ ਦੀ ਆਪ ਵਿਰਾਸਤ, ਵਿਰਸਾ ਇਕੋ ਝੋਲੀ ਪਾਈਆ। ਨਿਰਗੁਣ ਹੋ ਕੇ ਕਰੇ ਸਫ਼ਾਰਸ਼, ਹੁਕਮੇਂ ਅੰਦਰ ਹੁਕਮ ਵਰਤਾਈਆ। ਖ਼ੁਸ਼ੀਆਂ ਨਾਲ ਲਿਖਦਾ ਜਾਏ ਇਬਾਰਤ, ਅੱਖਰਾਂ ਨਾਲ ਜੋੜ ਜੁੜਾਈਆ। ਨਿਉਂ ਨਿਉਂ ਕ਼ਦਮ ਚੁੰਮੇ ਭਾਰਤ, ਭਾਵਨੀ ਸਭ ਦੀ ਵੇਖੇ ਥਾਉਂ ਥਾਈਂਆ। ਸੂਫ਼ੀਆਂ ਕਰਾਏ ਸਚ ਜ਼ਿਆਰਤ, ਜ਼ੇਰ ਜ਼ਬਰ ਨਾ ਕੋਇ ਵਡਿਆਈਆ। ਕੂੜੀ ਕਿਰਿਆ ਬਦਲ ਵਜ਼ਾਰਤ, ਹੁਕਮ ਇਕੋ ਇਕ ਸਮਝਾਈਆ। ਸਚਖੰਡ
ਦਵਾਰੇ ਲਾ ਅਦਾਲਤ, ਅਦਲ ਇਨਸਾਫ਼ ਆਪ ਕਰਾਈਆ। ਜਗਤ ਕਰੇ ਨਾ ਕੋਈ ਵਕਾਲਤ, ਵੁਕਲਾ ਵਿਦਿਆ ਵਾਲਾ ਕੰਮ ਕਿਸੇ ਨਾ ਆਈਆ। ਹੰਗਤਾ ਗੜ੍ਹ ਨਾ ਰਹੇ ਬਗ਼ਾਵਤ, ਬਗ਼ਲਗੀਰ ਨੂਰ ਖ਼ੁਦਾਈਆ। ਸਚ ਭੰਡਾਰਾ ਕਰੇ ਸਖ਼ਾਵਤ, ਵਸਤ ਅਮੋਲਕ ਝੋਲੀ ਪਾਈਆ। ਤ੍ਰਿਸ਼ਨਾ ਰਹੇ ਨਾ ਕੋਇ ਅਦਾਵਤ, ਰੰਗ ਇਕੋ ਦਏ ਰੰਗਾਈਆ। ਕੂੜੀ ਰਖੇ ਨਾ ਕੋਇ ਬਨਾਵਟ, ਗੁਰਮੁਖ ਸਤਿ ਸਚ ਨਾਲ ਪਰਨਾਈਆ। ਤਨ ਮਾਟੀ ਬਾਹਰੋਂ ਕਰੇ ਨਾ ਕੋਇ ਸਜਾਵਟ, ਅੰਦਰੋਂ ਨਿਰਮਲ ਰੂਪ ਦਏ ਵਖਾਈਆ। ਜਨ ਭਗਤਾਂ ਪ੍ਰਭ ਮਿਲਣ ਦੀ ਕਰੇ ਨਾ ਕੋਈ ਰੁਕਾਵਟ, ਅਧਵਿਚਕਾਰ ਨਾ ਕੋਇ ਅਟਕਾਈਆ। ਗੁਰਮੁਖਾਂ ਮੰਜ਼ਲ ਚੜ੍ਹਦਿਆਂ ਆਵੇ ਨਾ ਕੋਈ ਥਕਾਵਟ, ਭੱਜਣ ਚਾਈਂ ਚਾਈਂਆ। ਸਚਖੰਡ ਦਵਾਰੇ ਪਹੁੰਚਣ ਸਹੀ ਸਲਾਮਤ, ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਮਨਾਈਆ। ਗੁਰਮੁਖੋ ਸੱਚਾ ਪ੍ਰੇਮ ਜੁਗ ਜੁਗ ਦੀ ਤੁਹਾਡੀ ਰਖੀ ਅਮਾਨਤ, ਕਲਜੁਗ ਅੰਤਮ ਤੁਹਾਡੇ ਹੱਥ ਫੜਾਈਆ। ਸਾਚਾ ਪੀਰ ਗੁਣੀ ਗਹੀਰ ਬੇਨਜ਼ੀਰ ਹਰ ਘਟ ਜਾਣੀ ਜਾਣਤ, ਅਨਜਾਣਤ ਲਏ ਉਠਾਈਆ। ਜੇ ਤੁਹਾਨੂੰ ਮੇਰੀ ਨਹੀਂ ਸਿਆਣਤ, ਸੁਫ਼ਨਿਆਂ ਵਿਚ ਬਿਨ ਨੇਤਰਾਂ ਆਪਣਾ ਦਰਸ ਰਿਹਾ ਕਰਾਈਆ। ਸਦਾ ਸੁਹੇਲਾ ਬਣ ਕੇ ਪ੍ਰਿਤਪਾਲਕ, ਕਾਇਆ ਪਾਲਕੀ ਵਿਚ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਜਨਮ ਮਰਨ ਦੀ ਰਹਿਣ ਨਾ ਦੇਵੇ ਕੋਈ ਇਲਾਮਤ, ਬਿਨ ਇਲਮੋਂ ਆਲਮ ਦਏ ਬਣਾਈਆ।
੧੭ ਫੱਗਣ ਸ਼ਹਿਨਸ਼ਾਹੀ ਸੰਮਤ ੧ ਧਰਮ ਸਿੰਘ ਦੇ ਗ੍ਰਹਿ ਬਸਤੀ ਦਰਿਆ ਜ਼ਿਲਾ ਫ਼ਿਰੋਜ਼ਪੁਰ
ਜਨ ਭਗਤ ਆਸਾ ਕਹੇ ਮੇਰਾ ਲੇਖਾ ਲੱਗਾ, ਬਾਕੀ ਰਿਹਾ ਚੁਕਾਈਆ। ਪੁਰਖ ਅਕਾਲ ਦੇ ਕੇ ਸੱਦਾ, ਸਦਭਾਵਨਾ ਪੂਰ ਕਰਾਈਆ। ਲੱਖ ਚੁਰਾਸੀ ਨਾਲ ਕਰਕੇ ਦਗ਼ਾ, ਗੁਰਮੁਖ ਕੂੜੇ ਦੰਗੇ ਵਿਚੋਂ ਬਾਹਰ ਕਢਾਈਆ। ਲੇਖੇ ਲਾ ਕੇ ਭੁੱਖਾ ਨੰਗਾ, ਨਾਮ ਓਢਣ ਸੀਸ ਰਿਹਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਦਏ ਸਰਨਾਈਆ। ਆਸਾ ਕਹੇ ਮੈਂ ਅਗੇ ਨਹੀਂ ਜਾਣਾ ਬਿਛਰਤ, ਵਿਛੋੜਾ ਰਹੇ ਨਾ ਰਾਈਆ। ਜਗ ਵਾਸਨਾ ਛੱਡਿਆ ਐਸੋ-ਇਸ਼ਰਤ, ਰਾਹ ਇਕੋ ਇਕ ਤਕਾਈਆ। ਆਸਾ ਮਨਸਾ ਪੂਰੀ ਹੋਵੇ ਹਸਰਤ, ਅਸੂਲ ਇਕੋ ਦਏ ਸਮਝਾਈਆ। ਜਿਸ ਦੀ ਸਾਇਆ ਹੇਠ ਜੁਗ ਚੌਕੜੀ ਕੀਤੇ ਬਸਰਤ, ਬਿਸਵੇਦਾਰੀ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਨਈਆ ਦਏ ਚੜ੍ਹਾਈਆ। ਆਸਾ ਕਹੇ ਮੈਂ ਵੇਖਿਆ ਮਾਲਕ ਅਸਲੀ, ਅਸਲ ਰਿਹਾ ਜਣਾਈਆ। ਆਤਮ ਪਰਮਾਤਮ ਵਸਲੀ, ਮਹਿਬੂਬ ਨੂਰ ਖ਼ੁਦਾਈਆ। ਮਾਣ ਤੋੜ ਕੇ ਜਲ ਮਛਲੀ, ਪ੍ਰੀਤੀ ਧੁਰ ਦੀ ਰਿਹਾ ਬਣਾਈਆ। ਖੇਲ ਮੁਕਾ ਕੇ ਕਛ ਮਛ ਦੀ, ਇਕੋ ਰੰਗ ਰੰਗਾਈਆ। ਧਾਰ ਜਣਾ ਕੇ ਧੁਰ ਦੀ ਅੱਖ ਦੀ, ਅੱਖੀਆਂ ਰਿਹਾ ਬਦਲਾਈਆ। ਜਿਹੜੀ ਕਾਇਆ ਕ਼ੀਮਤ ਨਹੀਂ ਕੱਖ ਦੀ, ਕੰਚਨ ਰੂਪ ਰਿਹਾ ਜਣਾਈਆ। ਕੂੜੀ ਰੀਤੀ ਛੁਡਾ ਕੇ ਜਗ ਦੀ, ਜਾਗਰਤ ਜੋਤ ਰਿਹਾ ਜਗਾਈਆ। ਜਨ ਭਗਤਾਂ ਵੇਲ ਰਹੇ ਵਧਦੀ, ਵਾਧਾ ਆਪਣੇ ਨਾਲ ਪਵਾਈਆ। ਖੇਲ ਮੁਕੇ ਅੱਜ ਪੱਜ ਦੀ, ਭੁਲੇਖਾ ਭਰਮ ਨਾ ਕੋਇ ਭੁਲਾਈਆ। ਬਸਤੀ ਰਹੇ ਨਾ ਅਗੇ ਅੱਡ ਦੀ, ਬਸੇਰਾ ਇਕੋ ਘਰ ਬਣਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਇਕ ਟਿਕਾਈਆ। ਆਸਾ ਕਹੇ ਮੈਂ ਓਸ ਦਵਾਰੇ ਟਿਕਦੀ, ਜਿਥੇ ਟਿੱਕਾ ਇਕੋ ਨਜ਼ਰੀ ਆਈਆ। ਸਿਫ਼ਤ ਹੋਵੇ ਇਕ ਦੀ, ਇਕੋ ਢੋਲਾ ਗਾਈਆ। ਵਡਿਆਈ ਹੋਵੇ ਪਿਤ ਦੀ, ਪਿਤਾ ਪਰਮੇਸ਼ਵਰ ਬੇਪਰਵਾਹੀਆ। ਮੈਂ ਪਿਆਸੀ ਸਦਾ ਸਾਚੇ ਹਿਤ ਦੀ, ਹਿਤਕਾਰੀ ਵੇਖ ਵਖਾਈਆ। ਖੇਲ ਮੁਕਾ ਕੇ ਨਿਤ ਦੀ, ਨਿਜ ਘਰ ਬੈਠਾ ਚਾਈਂ ਚਾਈਂਆ। ਮੇਰੀ ਬਾਜ਼ੀ ਹੋ ਜਾਵੇ ਜਿੱਤ ਦੀ, ਹਾਰ ਨਜ਼ਰ ਕੋਇ ਨਾ ਆਈਆ। ਵਡਿਆਈ ਮਿਲ ਜਾਏ ਭਗਤਾਂ ਵਾਲੀ ਥਿਤ ਦੀ, ਘੜੀ ਪਲ ਸੋਭਾ ਪਾਈਆ। ਜਿਸ ਦੀ ਰੇਖ ਕਦੇ ਨਾ ਮਿਟਦੀ, ਮੇਟਣਹਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭਾਵਨਾ ਪੂਰ ਕਰਾਈਆ। ਆਸਾ ਕਹੇ ਮੈਂ ਧੁਰ ਦੀ ਆਸਾਵੰਦ, ਧਿਆਨ ਇਕ ਲਗਾਈਆ। ਵੇਖਣਾ ਧੁਰ ਦਾ ਚੰਦ, ਜੋਤ ਨੂਰ ਰੁਸ਼ਨਾਈਆ। ਮਾਨਣਾ ਇਕ ਅਨੰਦ, ਜੋ ਅਨੰਦ ਵਿਚੋਂ ਪਰਗਟਾਈਆ। ਗਾਉਣਾ ਇਕੋ ਛੰਦ, ਜੋ ਆਤਮ ਪਰਮਾਤਮ ਜੋੜ ਜੁੜਾਈਆ। ਸਿਖਣਾ ਇਕੋ ਢੰਗ, ਤਰੀਕਾ ਸ਼ਹਿਨਸ਼ਾਹੀਆ। ਕੂੜੀ ਢਾਹੁਣੀ ਕੰਧ, ਭਾਂਡਾ ਭਰਮ ਭੰਨਾਈਆ। ਮਿਲਣਾ ਸੂਰੇ ਸਰਬੰਗ, ਘਰ ਪ੍ਰੀਤਮ ਨਜ਼ਰੀ ਆਈਆ। ਸੁਣਨਾ ਇਕ ਮਰਦੰਗ, ਅਗੰਮੀ ਨਾਦ ਵਜਾਈਆ। ਸਚ ਦਵਾਰ ਵੇਖਣਾ ਲੰਘ, ਪ੍ਰਭ ਚਰਨ ਮਿਲੇ ਸਰਨਾਈਆ। ਸਿਰ ਰਹੇ ਨਾ ਪਾਪਾਂ ਪੰਡ, ਕੂੜ ਗਠੜੀ ਦੇਣੀ ਸੁਟਾਈਆ। ਧੁਰ ਦਾ ਬਣਾਉਣਾ ਇਕੋ ਸੰਗ, ਸੰਗੀ ਸਾਥੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਲੇਖਾ ਦਏ ਚੁਕਾਈਆ। ਆਸਾ ਕਹੇ ਮੈਂ ਜੁਗ ਚੌਕੜੀ ਰਹੀ ਤੱਕਦੀ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਿਸ ਵੇਲੇ ਕ਼ੀਮਤ ਪਵੇ ਹੱਕ ਦੀ, ਸਚ ਮਿਲੇ ਵਡਿਆਈਆ। ਤ੍ਰਿਸ਼ਨਾ ਰਹੇ ਨਾ ਕੋਈ ਸ਼ੱਕ ਦੀ, ਸੰਸੇ ਦਏ ਗਵਾਈਆ। ਧਾਰ ਰਹੇ ਨਾ ਮਨਮਤ ਦੀ, ਗੁਰਮਤ ਕਰੇ ਕੁੜਮਾਈਆ। ਸੂਰਤ ਨਜ਼ਰੀ ਆਵੇ ਕਮਲਾਪਤ ਦੀ, ਪਤਿਪਰਮੇਸ਼ਵਰ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਆਸਾ ਕਹੇ ਮੈਂ ਰਖਦੀ ਰਹੀ ਆਸ, ਆਸ਼ਾ ਵਿਚ ਧਿਆਨ ਲਗਾਈਆ। ਤੱਕਦੀ ਰਹੀ ਉਪਰ ਆਕਾਸ਼, ਚਾਰੇ ਕੁੰਟਾਂ ਫੋਲ ਫੁਲਾਈਆ। ਵੇਂਹਦੀ ਰਹੀ ਗੋਪੀ ਵਾਲੀ ਰਾਸ, ਮੁਖ ਘੁੰਗਟ ਇਕ ਉਠਾਈਆ। ਗੁਰ ਅਵਤਾਰਾਂ ਵਸੀ ਪਾਸ, ਪੈਗ਼ੰਬਰਾਂ ਨਾਲ ਕੁੜਮਾਈਆ। ਸੁਣਦੀ ਰਹੀ ਰਬਾਬ, ਜੋ ਤੂੰ ਹੀ ਤੂੰ ਹੀ ਗਾਈਆ। ਆਉਂਦੀ ਰਹੀ ਆਵਾਜ਼, ਗੋਬਿੰਦ ਬੇਪਰਵਾਹੀਆ। ਜਾਣਦੀ ਰਹੀ ਨਿਮਾਜ਼, ਸਜਦਿਆਂ ਵਿਚ ਸੀਸ ਝੁਕਾਈਆ। ਪੁਛਣੀ ਰਹੀ ਰਾਜ਼, ਘਰ ਘਰ ਫੇਰਾ ਪਾਈਆ। ਬਿਨ ਭਗਤਾਂ ਪ੍ਰਭ ਮਿਲਣ ਦੀ ਕਿਸੇ ਨਾ ਦੱਸੀ ਜਾਚ, ਤਤ ਇਸ਼ਟ ਸਾਰੇ ਰਹੇ ਮਨਾਈਆ। ਇਕੋ ਚੰਗੀ ਲੱਗੀ ਬਾਤ, ਹਭ ਕੁਛ ਪਿਛਲਾ ਗਈ ਭੁਲਾਈਆ। ਮਿਲਣਾ ਕਮਲਾਪਾਤ, ਘਰ ਸਵਾਮੀ ਨਜ਼ਰੀ ਆਈਆ। ਉਹ ਦੇਵੇ ਦਾਤ, ਚਰਨ ਪ੍ਰੀਤੀ ਧੁਰ ਦੀ ਝੋਲੀ ਪਾਈਆ। ਅੰਤਮ ਪੁਛੇ ਵਾਤ, ਕਦੇ ਨਾ ਹੋਵੇ ਜੁਦਾਈਆ। ਸੇਵਾ ਵਿਚ ਕਹੇ ਸ਼ਾਬਾਸ਼, ਮਿਹਰ ਨਜ਼ਰ ਉਠਾਈਆ। ਪ੍ਰੇਮ ਪਿਆਰ ਦੀ ਖਾ ਕੇ ਭਾਤ, ਭੋਜਨ ਆਪਣਾ ਲਏ ਬਣਾਈਆ। ਦੇ ਵਡਿਆਈ ਮਾਤ, ਮਤਲਬ ਅਗਲਾ ਹਲ ਕਰਾਈਆ। ਅੰਮ੍ਰਿਤ ਬੂੰਦ ਬਖ਼ਸ਼ ਸਵਾਂਤ, ਅਗਨੀ ਤਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਲਾ ਪਿਛਲਾ ਜਾਣੇ ਸਰਬ ਹਾਲਾਤ, ਲੇਖ ਲਿਖਾਵੇ ਨਾਲ ਕ਼ਲਮ ਦਵਾਤ, ਦਾਅਵੇਦਾਰ ਗੁਰਮੁਖ ਸਾਚੇ ਘਰ ਦਏ ਬਣਾਈਆ।
੧੭ ਫੱਗਣ ਸ਼ਹਿਨਸ਼ਾਹੀ ਸੰਮਤ ੧ ਸੁਰਜਨ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਸ਼ਹਿਰ
ਅੰਨ ਕਹੇ ਮੈਂ ਵੇਖੇ ਅਨੰਤ, ਅਰਬਾਂ ਖਰਬਾਂ ਫੋਲ ਫੁਲਾਈਆ। ਕੋਟਾਂ ਵਿਚੋਂ ਭਗਤ ਸੁਹੇਲਾ ਲੱਭੇ ਸੰਤ, ਗੁਰਮੁਖ ਸੂਫ਼ੀ ਨੂਰ ਖ਼ੁਦਾਈਆ। ਜਿਸ ਦੇ ਅੰਤਰ ਇਕੋ ਮੰਤ, ਢੋਲਾ ਧੁਰ ਦਾ ਗਾਈਆ। ਸਗਲੀ ਮੇਟ ਚਿੰਤ, ਦੁਖੜਾ ਰਿਹਾ ਮਿਟਾਈਆ। ਚੁਰਾਸੀ ਵਿਚੋਂ ਕਰ ਕੇ ਹਿੰਮਤ, ਹੌਸਲਾ ਰਿਹਾ ਵਧਾਈਆ। ਸਚ ਦਵਾਰ ਦੀ ਚੜ੍ਹ ਕੇ ਸਿੰਮਤ, ਸਾਹਿਬ ਸਵਾਮੀ ਅੰਤਰਜਾਮੀ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਅੰਨ ਕਹੇ ਮੈਂ ਵੇਖੇ ਅਨੇਕ, ਜੁਗ ਚੌਕੜੀ ਫੋਲ ਫੁਲਾਈਆ। ਜੋ ਖਾ ਕੇ ਰਹੇ ਲੇਟ, ਆਲਸ ਨਿੰਦਰਾ ਜਨਮ ਗਵਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਰਹੇ ਚੇਤ, ਚੇਤਨ ਸੁਰਤੀ ਆਪ ਕਰਾਈਆ। ਨਿਜ ਸਵਾਮੀ ਕਰਨ ਹੇਤ, ਪ੍ਰੀਤਮ ਆਪਣਾ ਆਪ ਮਨਾਈਆ। ਮਨ ਮਨਸਾ ਕਰ ਕੇ ਭੇਟ, ਗੜ੍ਹ ਹੰਕਾਰ ਤੁੜਾਈਆ। ਨਿਜ ਨੇਤਰ ਆਪਣੇ ਵੇਖ, ਪੇਖ ਖ਼ੁਸ਼ੀ ਮਨਾਈਆ। ਵੇਖ ਅਵੱਲੜਾ ਵੇਸ, ਗੀਤ ਗਾਵਣ ਚਾਈਂ ਚਾਈਂਆ। ਸਮਝ ਕੇ ਧੁਰ ਦਾ ਦੇਸ, ਦੱਸਣ ਥਾਉਂ ਥਾਈਂਆ। ਧੁਰ ਦੀ ਰਖ ਕੇ ਟੇਕ, ਪਿੱਛਾ ਜਾਣ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ। ਅੰਨ ਕਹੇ ਮੈਂ ਵੇਖੇ ਮਾਨੁਖ ਮਾਨੁਸ਼ ਮਾਨਵ ਆਦਮ, ਮਮਤਾ ਵਿਚ ਲੋਕਾਈਆ। ਬਹੁਤਿਆਂ ਵਿਚੋਂ ਥੋੜੇ ਖ਼ਾਦਮ, ਖ਼ਿਦਮਤਗਾਰ, ਹੋ ਕੇ ਸੇਵ ਕਮਾਈਆ। ਕਿਸੇ ਲੇਖਾ ਨਹੀਂ ਜਾਣਿਆ ਕ੍ਰਿਸ਼ਨ ਨਾਲ ਯਾਦਵ, ਯੁਧਿਸ਼ਟਰ ਸਮਝ ਰਤਾ ਨਾ ਆਈਆ। ਕਿਉਂ ਦੁਰਯੋਧਨ ਹੋਇਆ ਪਾਗ਼ਲ, ਬੁਧੀ ਮਤ ਗਵਾਈਆ। ਕਿਉਂ ਕ੍ਰਿਸ਼ਨ ਬਣਿਆ ਕ਼ਾਤਲ, ਕ਼ਤਲਗਾਹ ਵਡਿਆਈਆ। ਕਿਉਂ ਮੁਹੰਮਦ ਜਲਵਾ ਵੇਖਿਆ ਬੈਤੁਲ, ਮੁਕੱਦਸ ਨੂਰ ਖ਼ੁਦਾਈਆ। ਕਿਉਂ ਪੁਰਖ ਅਕਾਲ ਬਣਿਆ ਆਦਲ, ਅਦਾਲਤ ਇਕੋ ਇਕ ਪਰਗਟਾਈਆ। ਸੰਤ ਸੁਹੇਲੇ ਭਗਤ ਜਨ ਜਾਗਣ, ਜਗਾਵਣਹਾਰ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਭੁਗਤਾਈਆ। ਅੰਨ ਕਹੇ ਮੈਨੂੰ ਕਹਿੰਦੇ ਰਹੇ ਅਨਾਜ, ਰਸਨਾ ਨਾਲ ਵਡਿਆਈਆ। ਮੈਨੂੰ ਖਾਂਦੇ ਰਹੇ ਲੰਗੜੇ ਲੂਲ੍ਹੇ ਅਪਹਾਜ, ਰੋਗੀ ਸੋਗੀ ਆਪਣੇ ਮੁਖ ਲਗਾਈਆ। ਮੈਂ ਭੇਟਾ ਹੁੰਦਾ ਰਿਹਾ ਰਾਜਨ ਰਾਜ, ਸ਼ਾਹ ਸੁਲਤਾਨ ਮਿਲ ਕੇ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੇਰੀ ਦੇਂਦੇ ਗਏ ਦਾਤ, ਲੋਕਮਾਤ ਜੀਵ ਜੰਤ ਵਰਤਾਈਆ। ਮੇਰਾ ਸਤਿ ਸੁਚ ਨਾ ਵੇਖਿਆ ਕਿਸੇ ਸਵਾਦ, ਰਸ ਰਸੈਣ ਨਾ ਕੋਇ ਬਣਾਈਆ। ਲਹਿਣਾ ਦੇਣਾ ਚੁਕਾਇਆ ਨਾ ਮਾਤ, ਮਿਤੀਆਂ ਗਏ ਸਮਝਾਈਆ। ਸ਼ਬਦੀ ਢੋਲੇ ਗਾਏ ਗਾਥ, ਭਵਿਖਤ ਗਏ ਦ੍ਰਿੜਾਈਆ। ਲਹਿਣਾ ਦੇਣਾ ਫੜਾ ਕੇ ਹੱਥ ਪੁਰਖ ਅਬਿਨਾਸ਼, ਆਪਣਾ ਪਲੂ ਗਏ ਛੁਡਾਈਆ। ਜਿਸ ਵੇਲੇ ਕਲਜੁਗ ਅੰਤ ਆਵੇ ਅੰਧੇਰੀ ਰਾਤ, ਨਵ ਨੌ ਚਾਰ ਦਏ ਦੁਹਾਈਆ। ਅਬਿਨਾਸ਼ੀ ਕਰਤਾ ਘਟ ਘਟ ਵਾਸੀ ਜਨ ਭਗਤਾਂ ਹੋਵੇ ਦਾਸ, ਦਾਸ ਦਾਸੀ ਹੋਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਵਾਰੇ ਦਏ ਵਡਿਆਈਆ। ਅੰਨ ਕਹੇ ਮੇਰੀ ਸਭ ਨੇ ਮੰਗੀ ਮੰਗ, ਵਿਸ਼ਨੂੰ ਪ੍ਰਭ ਦੇ ਅਗੇ ਝੋਲੀ ਡਾਹੀਆ। ਗੁਰ ਅਵਤਾਰ ਪੈਗ਼ੰਬਰ ਰਹੇ ਦੰਗ, ਹੈਰਾਨੀ ਵਿਚ ਧਿਆਈਆ। ਸਰਗੁਣ ਦਾ ਬਖ਼ਸ਼ੀਂ ਸਾਚਾ ਸੰਗ, ਸਾਹਿਬ ਤੇਰੀ ਸਰਨਾਈਆ। ਅਧਾਰ ਦੇ ਵਰਭੰਡ, ਬ੍ਰਹਿਮੰਡ ਤੇਰੀ ਵਡਿਆਈਆ। ਜਿਸ ਧਾਰੋਂ ਉਪਜਿਆ ਜੇਰਜ ਅੰਡ, ਉਤਭੁਜ ਉਤਪਤ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਮਿਹਰ ਨਜ਼ਰ ਇਕ ਉਠਾਈਆ। ਅੰਨ ਕਹੇ ਮੇਰਾ ਨਾਤਾ ਅਨਾਦੀ, ਨਾਦੀ ਸੁਤ ਬਣਾਈਆ। ਜੋਤ ਅਕਾਲਣ ਮੇਰੀ ਦਾਦੀ, ਮਾਤਾ ਧਰਤੀ ਸੇਵ ਕਮਾਈਆ। ਜਗਤ ਪਿਆਰ ਨਾਲ ਹੋਈ ਸ਼ਾਦੀ, ਵਿਸ਼ਵ ਨਾਲ ਕੁੜਮਾਈਆ। ਨਿਰਗੁਣ ਸਰਗੁਣ ਪ੍ਰਭ ਦਾ ਰੂਪ ਆਬਾਦੀ, ਨਰ ਨਰਾਇਣ ਵੇਖ ਵਖਾਈਆ। ਪ੍ਰਿਥੂ ਕਹੇ ਆਸ਼ਾ ਇਕੋ ਜਾਗੀ, ਅੰਤਰ ਅੰਤਰ ਮਿਲੀ ਵਧਾਈਆ। ਪੁਰਖ ਅਕਾਲ ਨੇ ਦਿਤੀ ਧੁਰ ਦੀ ਭਾਜੀ, ਵਸਤ ਅਮੋਲਕ ਝੋਲੀ ਪਾਈਆ। ਜਿਸ ਦੀ ਜੜ੍ਹ ਲੋਕਮਾਤ ਲਾਗੀ, ਜੁਗ ਚੌਕੜੀ ਧਾਰ ਦਿਤੀ ਬੰਧਾਈਆ। ਓਸਦਾ ਪੁਰਖ ਅਕਾਲ ਬਣਿਆ ਭਾਗੀ, ਵਿਭਾਗ ਪਿਛਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਵਿਭਾਗ ਕਹੇ ਮੇਰਾ ਹਿੱਸਾ ਭਾਗ ਕੋਈ ਨਾ ਜਾਣੇ ਵੰਡ, ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਨ ਭਗਤ ਹੋਏ ਦੰਗ, ਹੈਰਾਨੀ ਸਭ ਦੇ ਅੰਦਰ ਆਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਗਏ ਲੰਘ, ਜੁਗ ਚੌਕੜੀ ਆਪਣਾ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਦੇ ਗਏ ਮੰਗ, ਕਰੋੜ ਤੇਤੀਸਾ ਝੋਲੀਆਂ ਡਾਹੀਆ। ਕਿਰਪਾ ਕਰ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਜਨ ਭਗਤਾਂ ਲਾ ਆਪਣੇ ਅੰਗ, ਅੰਗੀਕਾਰ ਇਕ ਅਖਵਾਈਆ। ਨਵ ਨੌ ਚਾਰ ਦਾ ਲਹਿਣਾ ਮੁਕਾ ਦੇ ਵਿਚ ਇਕ ਡੰਗ, ਡੰਕਾ ਆਪਣਾ ਨਾਮ ਸੁਣਾਈਆ। ਹਰਿਜਨ ਰਹੇ ਨਾ ਕੋਈ ਭਾਗਾਂਮੰਦ, ਮੰਦਭਾਗੀ ਦੇ ਤਰਾਈਆ। ਝੂਠਾ ਭੇਖ ਪਾਖੰਡ ਨਾ ਰਹੇ ਵੇਖ ਡੰਬ, ਡਿੰਬ ਅਵਰ ਨਾ ਕੋਇ ਵਖਾਈਆ। ਪਰਮ ਪੁਰਖ ਪਰਮਾਤਮ ਤੂੰ ਕਿਹੜਾ ੳਡਣਾ ਲਾ ਕੇ ਖੰਭ, ਜੋਤ ਸਰੂਪ ਸ਼ਬਦੀ ਧਾਰ ਜੋਤੀ ਜੋਤ ਕਰ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਅੰਤ ਅਖ਼ੀਰੀ ਗਏ ਹੰਭ, ਬਲ ਤੇਰੇ ਚਰਨਾਂ ਵਿਚ ਰਖਾਈਆ। ਚਾਰ ਕੁੰਟ ਦਹਿ ਦਿਸ਼ਾ ਜਗਤ ਵਿਕਾਰ ਰਿਹਾ ਕੰਬ, ਧਰਤ ਧਵਲ ਨਾ ਕੋਇ ਸਹਾਈਆ। ਦਰ ਦਰਵੇਸ਼ ਦਰ ਦਵਾਰੇ ਰਹੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਖ਼ਸ਼ ਇਕ ਅਨੰਦ, ਦੁੱਖ ਸੁਖ ਵਿਚ ਬਦਲਾਈਆ। ਅੰਨ ਕਰੇ ਮੈਂ ਕੀ ਦੱਸਾਂ ਹਾਲ, ਹਾਲਤ ਬਦਲੀ ਸਰਬ ਲੋਕਾਈਆ। ਮੈਨੂੰ ਖਾਣ ਵਾਲਿਆਂ ਨੂੰ ਖਾ ਗਿਆ ਕਾਲ, ਅੰਤ ਸਕਿਆ ਨਾ ਕੋਇ ਬਚਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਹੋਏ ਬੇਹਾਲ, ਬਿਹਬਲ ਹੋਏ ਦੇਣ ਦੁਹਾਈਆ। ਸੁਰਤ ਸਕਿਆ ਨਾ ਕੋਇ ਸੰਭਾਲ, ਸੂਰਤ ਮੂਰਤ ਨੂਰ ਨੂਰ ਨਾ ਕੋਇ ਪਰਗਟਾਈਆ। ਜੁਗ ਚੌਕੜੀ ਮੈਂ ਕਰਦਾ ਰਿਹਾ ਭਾਲ, ਪੁਛਦਾ ਰਿਹਾ ਥਾਉਂ ਥਾਈਂਆ। ਗੁਰ ਅਵਤਾਰ ਪੈਗ਼ੰਬਰ ਬਣੋ ਦਲਾਲ, ਹੋਕਿਆਂ ਨਾਲ ਜਣਾਈਆ। ਮੇਲ ਮਿਲਾਇਆ ਨਾਲ ਸ੍ਰੀ ਭਗਵਾਨ, ਭਾਗ ਮੇਰਾ ਮੇਰੀ ਝੋਲੀ ਦੇਵੇ ਟਿਕਾਈਆ। ਸਾਰੇ ਦੇ ਕੇ ਗਏ ਗਿਆਨ, ਅੱਖਰ ਵੱਖਰ ਲੇਖ ਜਣਾਈਆ। ਬਿਨਾ ਭਗਤਾਂ ਦੇ ਪ੍ਰਭ ਦਾ ਮਿਲੇ ਨਾ ਕਿਸੇ ਨਿਸ਼ਾਨ, ਦੋ ਜਹਾਨਾਂ ਨਜ਼ਰ ਕੋਇ ਨਾ ਆਈਆ। ਓਨ੍ਹਾਂ ਉਪਰ ਹੋਵੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਤੇਰਾ ਲੇਖੇ ਲਾਵੇ ਪਕਵਾਨ, ਪਾਕ ਪਾਕੀਜ਼ਾ ਦਏ ਬਣਾਈਆ। ਦਰ ਘਰ ਬਣੇ ਮਹਮਾਨ, ਮਹਿਬੂਬ ਸਾਹਿਬ ਗੁਸਾਈਂਆ। ਤੇਰਾ ਲੇਖਾ ਚੁਕਾਏ ਆਣ, ਅਨਕ ਕਲਧਾਰੀ ਦਇਆ ਕਮਾਈਆ। ਸਾਚੇ ਨਾਮ ਦਾ ਦੇ ਗਿਆਨ, ਅਗਿਆਨ ਅੰਧੇਰਾ ਦਏ ਗਵਾਈਆ। ਭਗਤਾਂ ਨਾਲ ਤੇਰੀ ਕਰੇ ਕਲਿਆਣ, ਕਲਮਿਆਂ ਦਾ ਲੇਖਾ ਦਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਪਰਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਪਤ ਤੇਰੀ ਲਏ ਰਖਾਈਆ।
੧੭ ਫੱਗਣ ਸ਼ਹਿਨਸ਼ਾਹੀ ਸੰਮਤ ੧ ਤਾਰਾ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਛਾਉਣੀ
ਅੰਨ ਕਹੇ ਮੈਨੂੰ ਕੋਟਨ ਖਾ ਖਾ ਹੋ ਗਏ ਮੁਰਦੇ, ਮੁਰਦਾ ਮੁਰੀਦ ਵਿਚ ਨਾ ਕੋਇ ਸਮਾਈਆ। ਸ਼ਾਹ ਕੰਗਾਲ ਜਗਤ ਜਹਾਨ ਗਏ ਤੁਰਦੇ, ਬਣ ਕੇ ਪਾਂਧੀ ਅੰਤਮ ਪੰਧ ਨਾ ਕੋਇ ਚੁਕਾਈਆ। ਸ਼ੌਹ ਦਰਿਆਏ ਗਏ ਰੁੜ੍ਹਦੇ, ਵਹਿਣਾਂ ਵਿਚੋਂ ਮੁਹਾਰ ਨਾ ਕੋਇ ਬਦਲਾਈਆ। ਗੁਰਮੁਖ ਵਿਰਲੇ ਭੇਵ ਪਾਏ ਪੂਰੇ ਸਤਿਗੁਰ ਦੇ, ਧਿਆਨ ਚਰਨ ਕਵਲ ਲਗਾਈਆ। ਸੁਰਤੀ ਅੰਦਰ ਮਿਲ ਕੇ ਜੁੜਦੇ, ਸ਼ਬਦੀ ਵੱਜੇ ਵਧਾਈਆ। ਰਾਗ ਸੁਣ ਕੇ ਅਗੰਮੀ ਸੁਰ ਦੇ, ਸੁਤਿਆਂ ਲਈ ਅੰਗੜਾਈਆ। ਲੇਖੇ ਲਾ ਕੇ ਭਾਗ ਧੁਰ ਦੇ, ਮਸਤਕ ਰੇਖਾ ਲਈ ਬਦਲਾਈਆ। ਵਾਸੀ ਬਣ ਕੇ ਸੱਚੇ ਅਨੰਦ ਪੁਰ ਦੇ, ਪੁਰੀ ਇਕੋ ਇਕ ਵਡਿਆਈਆ। ਜਿਥੇ ਤੂੰ ਮੇਰਾ ਮੈਂ ਤੇਰਾ ਸਾਚੇ ਮੰਤਰ ਫੁਰਦੇ, ਫ਼ੁਰਨਾ ਮਨ ਨਾ ਕੋਇ ਵਖਾਈਆ। ਝਗੜੇ ਮੁਕਾ ਕੇ ਅੰਧ ਘੋਰ ਦੇ, ਸਚ ਨੂਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਅੰਨ ਕਹੇ ਮੈਨੂੰ ਜੁਗ ਚੌਕੜੀ ਖਾ ਖਾ ਗਏ ਲੁਕ, ਕੋਟਨ ਕੋਟਾਂ ਵਿਚੋਂ ਕੋਇ ਰਹਿਣ ਨਾ ਪਾਈਆ। ਮਾਨਸ ਮਾਨਵ ਬੂਟੇ ਗਏ ਸੁੱਕ, ਪੱਤ ਟਹਿਣੀ ਫਲ ਫੁੱਲ ਨਾ ਕੋਇ ਮਹਿਕਾਈਆ। ਅਸੰਖ ਜਨਨੀਆਂ ਗੋਦ ਉਠਾ ਕੇ ਗਈਆਂ ਸੁਤ, ਸੁਤਿਆਂ ਰੈਣ ਜਗਤ ਵਿਹਾਈਆ। ਸਹਾਰਾ ਬਣਿਆ ਰਿਹਾ ਪੰਜ ਤਤ ਕਾਇਆ ਮਾਟੀ ਬੁਤ, ਤਨ ਵਜੂਦ ਖ਼ੁਸ਼ੀ ਮਨਾਈਆ। ਸਿੱਧਾ ਕਿਸੇ ਮਿਲਿਆ ਨਾ ਅਬਿਨਾਸ਼ੀ ਅਚੁਤ, ਚਾਤਰਕ ਤ੍ਰਿਖਾ ਨਾ ਕੋਇ ਬੁਝਾਈਆ। ਨਵ ਨੌ ਚਾਰ ਪਿਛੋਂ ਆਈ ਸੁਹੰਜਣੀ ਰੁੱਤ, ਰੁਤੜੀ ਆਪਣਾ ਰੂਪ ਬਦਲਾਈਆ। ਪੁਰਖ ਅਬਿਨਾਿੀ ਘਟ ਘਟ ਵਾਸੀ ਨਿਰਗੁਣ ਧਾਰ ਗਿਆ ਉਠ, ਨਿਰਵੈਰ ਨਿਰਾਕਾਰ ਦਇਆ ਕਮਾਈਆ। ਮਿਹਰਵਾਨ ਹੋ ਕੇ ਗੁਰਮੁਖਾਂ ਉਤੇ ਰਿਹਾ ਤੁਠ, ਦਇਆਵਾਨ ਹੋ ਕੇ ਆਪ ਜਗਾਈਆ। ਸਚ ਪ੍ਰੇਮ ਦਾ ਜਾਮ ਦੇਵੇ ਘੁਟ, ਕੂੜੀ ਤ੍ਰਿਸ਼ਨਾ ਅੱਗ ਬੁਝਾਈਆ। ਘਰ ਘਰ ਦਰ ਦਰ ਜਾ ਕੇ ਲਏ ਪੁਛ, ਪਸ਼ਚਾਤਾਪ ਦਏ ਵਡਿਆਈਆ। ਸਾਚੀ ਦੱਸੇ ਇਕੋ ਤੁਕ, ਸੋਹੰ ਢੋਲਾ ਸ਼ਹਿਨਸ਼ਾਹੀਆ। ਉਜਲ ਕਰੇ ਮਾਤ ਮੁਖ, ਮੁਫ਼ਤ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਤਮ ਅੰਤ ਅੰਦਰੋਂ ਨਿਕਲਣ ਨਾ ਦੇਵੇ ਹਾਏ ਉਫ਼, ਉਲਫ਼ਤ ਵਿਚ ਲੈ ਕੇ ਜਾਏ ਚਾਈਂ ਚਾਈਂਆ। ਅੰਨ ਕਹੇ ਮੈਨੂੰ ਖਾ ਖਾ ਅਨਕ ਅਨੇਕ ਥੱਕੇ, ਥਕਾਵਟ ਵਿਚ ਲੋਕਾਈਆ। ਮੈਂ ਫਿਰ ਫਿਰ ਵੇਖੇ ਮਦੀਨੇ ਮੱਕੇ, ਕਾਅਬੇ ਰਹੇ ਕੁਰਲਾਈਆ। ਨੌ ਅਠਾਰਾਂ ਮਿਲਦੇ ਧੱਕੇ, ਰਿਧ ਸਿਧ ਨਾ ਕੋਇ ਵਡਿਆਈਆ। ਕੋਟਾਂ ਵਿਚੋਂ ਗੁਰਮੁਖ ਥੋੜੇ ਮਿਲਦੇ ਸੱਚੇ, ਜੋ ਸਚ ਸੁਚ ਰਹੇ ਅਪਨਾਈਆ। ਸਿੱਧੇ ਪੁਰਖ ਅਕਾਲ ਦੇ ਬਣ ਕੇ ਬੱਚੇ, ਚਾਚਿਆਂ ਕੋਲੋਂ ਪੱਲੇ ਗਏ ਛੁਡਾਈਆ। ਉਨ੍ਹਾਂ ਦੇ ਲੂੰ ਲੂੰ ਅੰਦਰ ਰਚੇ, ਰਚਨਾ ਆਪਣੀ ਰਿਹਾ ਵਖਾਈਆ। ਉਨ੍ਹਾਂ ਲੋੜ ਨਾ ਰਹੇ ਪੜ੍ਹਨ ਦੀ ਕੱਕੇ ਖੱਖੇ, ਖ਼ਾਲਸ ਆਪਣੇ ਵਿਚ ਸਮਾਈਆ। ਲੋਕਮਾਤ ਵੇਖੇ ਆਪਣੀ ਅੱਖੇ, ਆਖ਼ਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਹਿਬਰ ਇਕ ਹੋ ਆਈਆ। ਅੰਨ ਕਹੇ ਮੈਨੂੰ ਖਾ ਖਾ ਵਧਦੀ ਗਈ ਜਗਤ ਦੀ ਖ਼ੁਦੀ, ਤਕੱਬਰ ਦਏ ਦੁਹਾਈਆ। ਸੁੱਧ ਨਾ ਰਹੀ ਬੁੱਧੀ, ਭ੍ਰਿਸ਼ਟੀ ਵਿਚ ਲੋਕਾਈਆ। ਨਿਰਮਲ ਜੋਤ ਨਾ ਹੋਈ ਉਘੀ, ਘਰ ਮੰਦਰ ਨਾ ਕੋਇ ਰੁਸ਼ਨਾਈਆ। ਸਾਢੇ ਤਿੰਨ ਹੱਥ ਨਾ ਵਸੀ ਝੁੱਗੀ, ਮਹੱਲ ਅਟਲ ਦੇਣ ਦੁਹਾਈਆ। ਮੈਂ ਝਗੜਾ ਵੇਖਿਆ ਚੌਂਹ ਜੁਗੀ, ਸਤਿਜੁਗ ਤ੍ਰੇਤਾ ਦੁਆਪਰ
ਕਲਜੁਗ ਫ਼ੈਸਲਾ ਨਾ ਕੋਇ ਸੁਣਾਈਆ। ਕਲਜੁਗ ਅੰਤਮ ਇਕੋ ਨਿਰਗੁਣ ਧਾਰ ਉਠੀ, ਨਿਰੰਕਾਰ ਆਪਣੀ ਕਲ ਵਰਤਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਲੱਭੇ ਇਕੋ ਮੁੱਠੀ, ਗੁਰਮੁਖ ਥੋੜੇ ਦਏ ਵਡਿਆਈਆ। ਸਤਿ ਆਤਮਾ ਰਹੇ ਕਦੇ ਨਾ ਰੁੱਠੀ, ਰੁਸਿਆਂ ਲਏ ਮਨਾਈਆ। ਮਨ ਵਾਸਨਾ ਜਾਏ ਕੁੱਠੀ, ਸ਼ਬਦ ਖੰਡਾ ਹੱਥ ਚਮਕਾਈਆ। ਜਨ ਭਗਤਾਂ ਗੰਢਦਾ ਜਾਏ ਤੁੱਟੀ, ਗੰਢਣਹਾਰ ਸਵਾਮੀ ਆਪਣੀ ਦਇਆ ਕਮਾਈਆ। ਸੁਹਾਉਂਦਾ ਜਾਏ ਸੁਹੰਜਣੀ ਰੁੱਤੀ, ਰੁੱਤ ਧੁਰ ਦੀ ਇਕ ਮਹਿਕਾਈਆ। ਦਰ ਦਰਵੇਸ਼ ਹੋ ਕੇ ਜਨ ਭਗਤਾਂ ਦਵਾਰੇ ਕੱਟੇ ਬੁੱਤੀ, ਬੁਤਖਾਨਿਆਂ ਕਰਦਾ ਜਾਏ ਸਫ਼ਾਈਆ। ਜੁਗ ਜਨਮ ਦਿਆਂ ਵਿਛੜਿਆਂ ਰਿਹਾ ਪੁੱਛੀ, ਬਿਨ ਸੱਦਿਆਂ ਲਏ ਉਠਾਈਆ। ਗੁਰਮੁਖੋ ਤੁਹਾਡੇ ਵਿਛੋੜੇ ਦੀ ਔਧ ਮੁਕੀ, ਵੱਖਰਾ ਰਾਹ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਗੋਦੀ ਰਿਹਾ ਚੁੱਕੀ, ਚੁਕ ਚੁਕ ਆਪਣੀ ਖ਼ੁਸ਼ੀ ਮਨਾਈਆ।
੧੭ ਫੱਗਣ ਸ਼ਹਿਨਸ਼ਾਹੀ ਸੰਮਤ ੧ ਸੂਬੇਦਾਰ ਰਾਮ ਸਿੰਘ ਦੇ ਗ੍ਰਹਿ ਗਵਾਲ ਟੋਲੀ ਫ਼ਿਰੋਜ਼ਪੁਰ
ਅੰਨ ਕਹੇ ਮੈਂ ਬਦਲਦੀ ਵੇਖੀ ਰੁੱਤ, ਜੁਗ ਚੌਕੜੀ ਧਿਆਨ ਲਗਾਈਆ। ਖੇਲ ਤੱਕਦਾ ਰਿਹਾ ਅਬਿਨਾਸ਼ੀ ਅਚੁਤ, ਕੀ ਵਰਤੇ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਬਦਲਦੇ ਰਹੇ ਰੁਖ਼, ਨਿਤ ਨਵਿਤ ਵੇਸ ਵਟਾਈਆ। ਤੱਕਦਾ ਰਿਹਾ ਅੰਧੇਰਾ ਘੁਪ, ਦੀਨ ਦੁਨੀ ਖੋਜ ਖੁਜਾਈਆ। ਬੈਠਾ ਰਿਹਾ ਉਹਲੇ ਲੁਕ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਦੁਨੀਦਾਰਾਂ ਤ੍ਰਿਸ਼ਨਾ ਲੱਗੀ ਰਹੀ ਭੁੱਖ, ਮਮਤਾ ਵਿਚ ਲੋਕਾਈਆ। ਬਿਨ ਭਗਤਾਂ ਸਾਚਾ ਮਿਲਿਆ ਕਿਸੇ ਨਾ ਸੁਖ, ਤ੍ਰਿਸ਼ਨਾ ਅਗਨ ਨਾ ਕੋਇ ਬੁਝਾਈਆ। ਸੁਫ਼ਲ ਹੋਈ ਨਾ ਜਨਨੀ ਕੁੱਖ, ਗੇੜਾ ਲੱਖ ਚੁਰਾਸੀ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਪੜਦਾ ਰਿਹਾ ਉਠਾਈਆ। ਅੰਨ ਕਹੇ ਮੈਂ ਵੇਖੇ ਕੋਟਨ ਕੋਟ ਅਨਕ, ਅਨਕ ਕਲਧਾਰੀ ਜੁਗ ਜੁਗ ਖੇਲ ਖਿਲਾਈਆ। ਧਾਰ ਵੇਂਹਦਾ ਰਿਹਾ ਜਨਕ, ਚਾਰੋਂ ਕੁੰਟ ਪੜਦਾ ਲਾਹੀਆ। ਤੱਕਦਾ ਰਿਹਾ ਸੱਜਣ ਸੰਤ, ਜੋ ਸਾਹਿਬ ਰਹੇ ਮਨਾਈਆ। ਵੇਖਦਾ ਰਿਹਾ ਪੁਰਖ ਅਬਿਨਾਸ਼ੀ ਕੰਤ, ਕੰਤ ਕੰਤੂਹਲ ਬੇਪਰਵਾਹੀਆ। ਜਿਸ ਦੀ ਸਭ ਤੋਂ ਵੱਖਰੀ ਨਿਰਾਲੀ ਰੰਗਤ, ਰੰਗ ਅਗੰਮਾ ਦਏ ਚੜ੍ਹਾਈਆ। ਬੋਧ ਅਗਾਧਾ ਬਣ ਕੇ ਪੰਡਤ, ਨਿਰਅੱਖਰ ਅੱਖਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਸਮਰਥ ਸਵਾਮੀ ਅੰਤਰਜਾਮੀ ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਭਗਤਾਂ ਸਦਾ ਨਜ਼ਦੀਕ, ਦੂਰ ਦੁਰਾਡਾ ਪੰਧ ਨਾ ਕੋਇ ਰਖਾਈਆ। ਮੇਲ ਮਿਲਾਵਾਂ ਲਾਸ਼ਰੀਕ, ਸ਼ਿਰਕਤ ਕੂੜੀ ਦਿਆਂ ਗਵਾਈਆ। ਸਾਚਾ ਕਲਮਾ ਦੱਸ ਹਦੀਸ, ਹਜ਼ਰਤ ਇਕੋ ਏਕੰਕਾਰ ਦਿਆਂ ਮਿਲਾਈਆ। ਮਹੱਲ ਅਟਲ ਮੰਦਰ ਮਨਾਰਾ ਦੱਸਾਂ ਠੀਕ, ਠਾਕਰ ਸਵਾਮੀ ਘਰ ਘਰ ਨਜ਼ਰੀ ਆਈਆ। ਜਿਸ ਦੀ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਉਡੀਕ, ਬਿਨ ਅੱਖਾਂ ਅੱਖ ਉਠਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਤਿਪਰਮੇਸ਼ਵਰ ਪਾਰਬ੍ਰਹਮ ਪਰਵਰਦਿਗਾਰ ਸਾਂਝਾ ਯਾਰ ਦੱਸੇ ਇਕ ਪ੍ਰੀਤ, ਰੀਤੀ ਨੀਤੀ ਅੰਦਰੋਂ ਦਏ ਬਦਲਾਈਆ। ਵਸਣਹਾਰਾ ਸਚ ਦਵਾਰ ਇਕ ਇਕੱਲਾ ਕਾਇਆ ਕਰੇ
ਠਾਂਡੀ ਸੀਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧੁਨ ਆਤਮਕ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਅੰਤਸ਼ਕਰਨ ਹਰ ਘਟ ਖੋਜ ਖੁਜਾਈਆ। ਖੋਜ ਕਹੇ ਮੇਰੀ ਕਿਸੇ ਨਾ ਕੀਤੀ ਖੋਜ, ਭਰਮੇ ਭੁੱਲੀ ਸਰਬ ਲੋਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹਦੇ ਰੋਜ਼, ਰੋਜ਼ਿਆਂ ਵਿਚ ਆਪਣਾ ਆਪ ਮਿਟਾਈਆ। ਨਿਰਮਲ ਨੂਰ ਨਾ ਤੱਕਿਆ ਕਿਸੇ ਜੋਤ, ਦੀਆ ਬਾਤੀ ਕਮਲਾਪਾਤੀ ਕਾਇਆ ਮਾਟੀ ਕਰੇ ਨਾ ਕੋਇ ਰੁਸ਼ਨਾਈਆ। ਮਨ ਵਾਸਨਾ ਦੀਨ ਦੁਨੀ ਕਰਦੀ ਰਹੀ ਸੋਚ, ਬੁਧੀ ਸਮਝ ਨਾਲ ਚਤੁਰਾਈਆ। ਨਿਜ ਨੇਤਰ ਕਿਸੇ ਨਾ ਖੋਲ੍ਹਿਆ ਲੋਚਣ ਲੋਚ, ਆਸਾ ਮਨਸਾ ਮਾਨਵ ਸਕਿਆ ਨਾ ਕੋਇ ਬਦਲਾਈਆ। ਅਬਿਨਾਸ਼ੀ ਕਰਤਾ ਜਨ ਭਗਤਾਂ ਦੱਸੇ ਆਪਣਾ ਨਿਰਾਲਾ ਚੋਜ, ਚੋਜੀ ਪ੍ਰੀਤਮ ਹੋ ਕੇ ਜੋਗ ਇਕੋ ਇਕ ਸਮਝਾਈਆ। ਝਗੜਾ ਮੁਕਾ ਕੇ ਲੋਕ ਪਰਲੋਕ, ਆਵਣ ਜਾਵਣ ਡੇਰਾ ਢਾਹੀਆ। ਨਾਮ ਸੁਣਾ ਕੇ ਸਚ ਸਲੋਕ, ਅੰਤਰ ਮੋਖ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੁਕਾ ਕੇ ਹਰਖ਼ ਸੋਗ਼, ਚਿੰਤਾ ਗ਼ਮ ਜਨ ਭਗਤਾਂ ਦਏ ਮੁਕਾਈਆ। ਚਿੰਤਾ ਗ਼ਮ ਕਹੇ ਮੈਂ ਜਗਤ ਪਿਆਰੀ, ਘਰ ਘਰ ਬੈਠੀ ਡੇਰਾ ਲਾਈਆ। ਮਾਇਆ ਮਮਤਾ ਨਾਲ ਸਰਦਾਰੀ, ਕੂੜ ਕੁਟੰਬ ਰਹੀ ਬਣਾਈਆ। ਕਾਮ ਕਰੋਧ ਨਾਲ ਯਾਰੀ, ਯਾਰਾਨੇ ਘਰ ਘਰ ਰਹੀ ਵਖਾਈਆ। ਜਗਤ ਵਿਦਿਆ ਕਰ ਖ਼ੁਆਰੀ, ਚਾਰੋਂ ਕੁੰਟ ਕਰੀ ਹਲਕਾਈਆ। ਦਰ ਦਰਵੇਸ਼, ਬਣੇ ਭਿਖਾਰੀ, ਜੀਵ ਜੰਤ ਮੰਗਣ ਥਾਉਂ ਥਾਈਂਆ। ਬਿਨ ਭਗਤਾਂ ਸਾਚੀ ਮਿਲੀ ਨਾ ਕਿਸੇ ਖ਼ੁਮਾਰੀ, ਖ਼ਾਹਸ਼ ਪੂਰ ਨਾ ਕੋਇ ਬਣਾਈਆ। ਜਗੀ ਜੋਤ ਗ੍ਰਹਿ ਨਾ ਇਕ ਨਿਰੰਕਾਰੀ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਕਲਜੁਗ ਅੰਤਮ ਦੁਨੀਆ ਵੇਖੀ ਸਾਰੀ, ਸ੍ਰਿਸ਼ਟੀ ਖੋਜੀ ਥਾਉਂ ਥਾਈਂਆ। ਮਹੱਲ ਅਟਲ ਸੋਹੇ ਨਾ ਕੋਇ ਦਵਾਰੀ ਦੇਹੁਰੇ, ਧਾਮ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰਾ ਚਰਨ ਕਵਲ ਧੂੜ ਸੱਚੀ ਛਾਰੀ, ਸ਼ਰਅ ਵਿਚੋਂ ਸ਼ਰਅ ਦਏ ਬਦਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਧੁਰ ਦਰਬਾਰੀ, ਦਰੇ ਦਰਬਾਰ ਆਪਣਾ ਹੁਕਮ ਮਨਾਈਆ।
੧੮ ਫੱਗਣ ਸ਼ਹਿਨਸ਼ਾਹੀ ਸੰਮਤ ੧ ਸੁਲੱਖਣ ਸਿੰਘ ਦੇ ਗ੍ਰਹਿ ਪਿੰਡ ਮੂੰਗਲਾ ਜ਼ਿਲਾ ਫ਼ਿਰੋਜ਼ਪੁਰ
ਅੰਨ ਕਹੇ ਮੈਨੂੰ ਜੁਗ ਚੌਕੜੀ ਰਹੇ ਖਾਂਦੇ, ਸਰਗੁਣ ਖ਼ੁਸ਼ੀਆਂ ਨਾਲ ਪਕਾਈਆ। ਰੰਗ ਮਾਣਦੇ ਰਹੇ ਪੰਡਤ ਪਾਂਧੇ, ਕ਼ਾਜ਼ੀਆਂ ਵਿਚ ਦੁਹਾਈਆ। ਸਾਧੂ ਖਾ ਖਾ ਫਿਰਨ ਨਾਂਗੇ, ਭਬੂਤੀ ਖ਼ਾਕ ਰਮਾਈਆ। ਵਿਦਿਆ ਵਾਲੇ ਵਿਦਿਆਰਥੀ ਰਹੇ ਗਾਂਦੇ, ਕੂਕ ਕੂਕ ਸੁਣਾਈਆ। ਫ਼ਕੀਰ ਸ਼ਾਹਾਂ ਘਰ ਰਹੇ ਜਾਂਦੇ, ਆਪਣਾ ਪੰਧ ਮੁਕਾਈਆ। ਭੇਟਾ ਚੜ੍ਹਦੀ ਰਹੀ ਮਾਤਾ ਗਾਂਗੇ, ਗੰਗਾ ਜਲ ਵਿਚ ਸਮਾਈਆ। ਗੁਰ ਅਵਤਾਰ ਪੈਗ਼ੰਬਰ ਮੈਨੂੰ ਹੌਲੀ ਹੌਲੀ ਰਹੇ ਆਂਹਦੇ, ਆਖ ਆਖ ਦ੍ਰਿੜਾਈਆ। ਤੇਰਾ ਲੇਖਾ ਮੁਕਾਵਾਂਗੇ ਅੰਤ ਮਾਲਕ ਕੋਲ ਧੁਰਾਂ ਦੇ, ਧੁਰ ਦਾ ਖੇਲ ਵਖਾਈਆ। ਮੈਂ ਸੁਣ ਕੇ ਬਚਨ ਤੱਤਾਂ ਵਾਲੇ ਗੁਰਾਂ ਦੇ, ਗੋਰ ਵਿਚ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਧੁਰ ਦਾ ਰਿਹਾ ਬਣਾਈਆ। ਮੈਨੂੰ ਖਾਂਦੇ ਰਹੇ ਹਜ਼ਰਤ ਹਕੀਰ ਵੱਡੇ ਹਾਜੀ, ਆਪਣੀ ਖ਼ੁਸ਼ੀ ਬਣਾਈਆ। ਰਸ ਲੈਂਦੇ ਰਹੇ ਪੈਗ਼ੰਬਰ ਬਣ ਨਮਾਜ਼ੀ,
ਆਅਲਾ ਅਦਨਾ ਇਕੋ ਰੰਗ ਵਖਾਈਆ। ਮੇਰੀ ਰਖੀ ਕਿਸੇ ਨਾ ਲਾਜੀ, ਜਵਾਬ ਦੇ ਕੇ ਸਾਰੇ ਪਲੂ ਗਏ ਛੁਡਾਈਆ। ਮੈਂ ਆਪਣੀ ਹਾਰਦੀ ਵੇਖ ਕੇ ਬਾਜ਼ੀ, ਬਾਜਾਂ ਵਾਲੇ ਅਗੇ ਦਿਤੀ ਦੁਹਾਈਆ। ਜਿਸ ਵੇਲੇ ਗੁਜਰੀ ਸਵਾਸ ਛੱਡਣ ਲੱਗੀ ਸੀ ਬੁੱਢੀ ਦਾਦੀ, ਧਿਆਨ ਇਕ ਨਾਲ ਲਗਾਈਆ। ਭੁੱਖੀ ਹੋ ਕੇ ਮਾਰੀ ਆਵਾਜ਼ੀ, ਦੁੱਖੀ ਹੋ ਸੁਣਾਈਆ। ਪੁਰਖ ਅਕਾਲ ਤੇਰਾ ਖੇਲ ਅਨਾਦੀ, ਜੁਗ ਚੌਕੜੀ ਨਾ ਕੋਇ ਬਦਲਾਈਆ। ਮੈਂ ਖ਼ੁਸ਼ੀਆਂ ਵਾਲੀ ਵੇਖੀ ਕੋਈ ਨਾ ਸ਼ਾਦੀ, ਸ਼ਾਦਿਆਨਾ ਨਾ ਕੋਇ ਵਜਾਈਆ। ਸੁਣਿਆ ਢੋਲਾ ਨਾ ਕੋਈ ਅਗੰਮੀ ਰਾਗੀ, ਤਾਲ ਵਜਿਆ ਨਾ ਥਾਉਂ ਥਾਈਂਆ। ਤੇਰਾ ਪਕਵਾਨ ਮਿਲਿਆ ਨਾ ਅਮ੍ਰਿਤ ਰੂਪ ਸਵਾਦੀ, ਹਾਵੇ ਅੰਨ ਦਿਤੀ ਦੁਹਾਈਆ। ਸ੍ਰੀ ਭਵਗਾਨ ਕਿਹਾ ਮੈਂ ਭਾਣੇ ਵਿਚ ਰਾਜ਼ੀ, ਖ਼ੁਸ਼ੀਆਂ ਵਿਚ ਸਮਾਈਆ। ਜਿਸ ਵੇਲੇ ਕਲਜੁਗ ਅੰਤਮ ਹੋਣ ਲਗੀ ਬਰਬਾਦੀ, ਘਰ ਬਾਹਰ ਦੇਣ ਦੁਹਾਈਆ। ਓਸ ਵੇਲੇ ਨਵੀਂ ਸਾਜਣ ਲਵਾਂ ਸਾਜੀ, ਧੁਰ ਦਾ ਸੱਜਣ ਹੋ ਕੇ ਫੇਰਾ ਪਾਈਆ। ਪ੍ਰੇਮੀਆਂ ਪਿਆਰਿਆਂ ਭਗਤਾਂ ਦਾ ਬਣਾਂ ਇਮਦਾਦੀ, ਆਮਦ ਵਿਚ ਖ਼ੁਸ਼ੀ ਪਰਗਟਾਈਆ। ਖੇਲ ਅਗੰਮੀ ਕਰਾਂ ਸਾਂਝੀ, ਆਤਮ ਪਰਮਾਤਮ ਪੜਦਾ ਲਾਹੀਆ। ਗੁਰਮੁਖ ਧਾਰ ਰਹੇ ਨਾ ਵਾਂਝੀ, ਵੰਝ ਮੁਹਾਣਾ ਇਕੋ ਦਿਆਂ ਜਣਾਈਆ। ਮਨੂਆ ਰਹੇ ਕੋਈ ਨਾ ਬਾਗ਼ੀ, ਬਗ਼ਾਵਤ ਭਗਤਾਂ ਅੰਦਰੋਂ ਦਿਆਂ ਕਢਾਈਆ। ਸਚ ਪ੍ਰੇਮ ਬਣਾ ਵੈਰਾਗੀ, ਵੈਰੀ ਕੂੜੇ ਦਿਆਂ ਖਪਾਈਆ। ਸਚ ਦਵਾਰਾ ਕਰਾਂ ਵਡ ਭਾਗੀ, ਭਾਗ ਉਨ੍ਹਾਂ ਦੀ ਝੋਲੀ ਪਾਈਆ। ਦਰ ਦਰ ਘਰ ਘਰ ਫਿਰਾਂ ਸਵਾਂਗੀ, ਵੇਸ ਅਵੇਸਾ ਰੂਪ ਵਟਾਈਆ। ਪ੍ਰੇਮ ਪਦਾਰਥ ਬਣਾਂ ਸਵਾਦੀ, ਗ੍ਰਹਿ ਗ੍ਰਹਿ ਆਪਣੀ ਖ਼ੁਸ਼ੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਲੇਖਾ ਕਹੇ ਮੈਂ ਵੇਖੀ ਲਿਖਤ, ਲੇਖ ਨੌ ਸਾਲ ਪਹਿਲੇ ਨਜ਼ਰੀ ਆਈਆ। ਮੇਰੀ ਅੰਦਰੋਂ ਖੁਲ੍ਹ ਗਈ ਦ੍ਰਿਸ਼ਟ, ਦਿਸ਼ਾ ਵੱਜੀ ਵਧਾਈਆ। ਪੁਰਖ ਅਕਾਲ ਦਾ ਆਪਣਾ ਇਕ ਭਵਿਖਤ, ਜਿਸ ਦੀ ਭਾਸ਼ਾ ਸਮਝ ਕਿਸੇ ਨਾ ਆਈਆ। ਸੋਚਦਾ ਰਿਹਾ ਰਾਮ ਵਸ਼ਿਸ਼ਟ, ਨੁਕ਼ਤਾ ਗੰਢ ਨਾ ਕੋਇ ਖੁਲ੍ਹਾਈਆ। ਜਿਸ ਅੰਤਰ ਨਵ ਨੌ ਚਾਰ ਦੀ ਲਿਸਟ, ਅੱਖਰ ਲੀਕ ਨਾ ਕੋਇ ਵੰਡਾਈਆ। ਚੌਥੇ ਜੁਗ ਦੀ ਅਖ਼ੀਰੀ ਕਿਸ਼ਤ, ਹਿੱਸਾ ਸੋਹਣਾ ਦਿਤਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਈਆ। ਖੇਲ ਕਹੇ ਮੈਂ ਜੁਗ ਜੁਗ ਵਰਤਾਂ, ਵਰਤਮਾਨ ਦਿਆਂ ਜਣਾਈਆ। ਜਿਸ ਵੇਲੇ ਰਾਮ ਤੋਂ ਵਿਛੜਿਆ ਭਰਤਾ, ਅਯੁੱਧਿਆ ਪਈ ਦੁਹਾਈਆ। ਉਸ ਹਾਲ ਸੁਣਾਇਆ ਘਰ ਦਾ, ਅੰਦਰੋਂ ਦਿਤੀ ਦੁਹਾਈਆ। ਰਾਮ ਕਿਹਾ ਇਹ ਖੇਲ ਅਗੰਮੇ ਹਰਿ ਦਾ, ਜੋ ਹੁਕਮ ਰਿਹਾ ਵਰਤਾਈਆ। ਭਰਤ ਕਿਹਾ ਜਿਹੜਾ ਭੋਗ ਤੈਨੂੰ ਸੀ ਲਗਦਾ, ਭੁੱਖ ਭੋਜ ਰੂਪ ਬਦਲਾਈਆ। ਜਿਸ ਨੂੰ ਖਾ ਕੇ ਮੈਂ ਸਾਂ ਰੱਜਦਾ, ਅੰਦਰੋਂ ਦੁੱਖ ਮਿਟਾਈਆ। ਰਾਮ ਕਿਹਾ ਮੈਂ ਹੁਕਮੇਂ ਅੰਦਰ ਸਭ ਕੁੱਛ ਤਜਦਾ, ਭਾਣੇ ਵਿਚ ਸਮਾਈਆ। ਤੈਨੂੰ ਸਭ ਕੁਛ ਦੱਸਦਾ, ਸਚ ਦਿਆਂ ਦ੍ਰਿੜਾਈਆ। ਬਚਨ ਯਾਦ ਰਖੀਂ ਅੱਜ ਦਾ, ਭੁਲ ਰਹੇ ਨਾ ਰਾਈਆ। ਤ੍ਰੇਤਾ ਦਆਪਰ ਜਾਵੇ ਭੱਜਦਾ ਕਲਜੁਗ ਅੰਤ ਕਰੇ ਰੁਸ਼ਨਾਈਆ। ਖੇਲ ਹੋਇਆ ਜਗਤ ਕਾਅਬਿਆਂ ਵਾਲੇ ਹੱਜ ਦਾ, ਮੰਦਰ ਮੱਠ ਵੰਡ ਵੰਡਾਈਆ। ਹੁਕਮ ਮਿਲਣਾ ਪੁਰਖ ਸਮਰਥ ਦਾ, ਅਕਥ ਕਰੇ ਪੜ੍ਹਾਈਆ। ਨੂਰ ਉਪਜਣਾ ਜੋਤ ਪਰਕਾਸ਼ ਦਾ, ਪਰਕਾਸ਼ਵਾਨ ਖ਼ੁਦਾਈਆ। ਲੇਖਾ ਮੁਕਣਾ ਤੇਰੀ ਆਸ ਦਾ, ਆਹਿਸਤਾ ਆਹਿਸਤਾ ਦਿਆਂ ਦ੍ਰਿੜਾਈਆ। ਮੇਰਾ ਵਸੇਰਾ ਹੋਣਾ ਜੰਗਲ ਪਰਭਾਸ ਦਾ, ਭਾਣੇ ਵਿਚ ਰਖਾਈਆ। ਅਗਲਾ ਲੇਖਾ ਐਉਂ ਜਾਪਦਾ, ਜਿਸ ਦੀ ਲਿਖਤ
ਨਾ ਕੋਇ ਦ੍ਰਿੜਾਈਆ। ਸਾਲ ਚੜ੍ਹਨਾ ਪੁਰਖ ਅਕਾਲ ਦਾ, ਸੰਮਤ ਸਾਚਾ ਸੋਭਾ ਪਾਈਆ। ਵਿਹਾਰ ਹੋਣਾ ਫੁੱਲ ਗੁਲਾਬ ਦਾ, ਗੁਰਮੁਖ ਮਹਿਕ ਦਏ ਮਹਿਕਾਈਆ। ਨਾਮ ਦੱਸਣਾ ਆਪਣੇ ਜਾਪ ਦਾ, ਅਵਰ ਨਾ ਕੋਇ ਪੜ੍ਹਾਈਆ। ਰਿਸ਼ਤਾ ਜੁੜਨਾ ਪਿਤਾ ਪੁਤ ਬਾਪ ਦਾ, ਪਤਿਪਰਮੇਸ਼ਵਰ ਗੋਦ ਉਠਾਈਆ। ਮੇਲਾ ਵੇਖਣਾ ਇਕੋ ਸਾਕ ਦਾ, ਦਰ ਸੱਜਣ ਨੂਰ ਖ਼ੁਦਾਈਆ। ਝਗੜਾ ਮੁਕਣਾ ਬੁਧੀ ਕਾਗ ਦਾ, ਗੁਰਮੁਖ ਹੰਸ ਦਏ ਬਣਾਈਆ। ਕੋਟਾਂ ਵਿਚੋਂ ਵਿਰਲਾ ਜਾਗਦਾ, ਜਿਸ ਦੀ ਅੱਖ ਆਪ ਖੁਲ੍ਹਾਈਆ। ਮਹੀਨਾ ਹੋਣਾ ਮਾਘ ਦਾ, ਰਵਦਾਸ ਮਿਲੇ ਵਡਿਆਈਆ। ਲੇਖਾ ਮੁਕਣਾ ਬਿਦਰ ਸਾਗ ਦਾ, ਸਾਹਿਬ ਦੇਵੇ ਸ਼ਰਨਾਈਆ। ਜਨ ਭਗਤਾਂ ਸੁਣਨਾ ਹੁਕਮ ਅਗੰਮੀ ਆਵਾਜ਼ ਦਾ, ਸ਼ਬਦੀ ਸ਼ਬਦ ਜਣਾਈਆ। ਅਬਿਨਾਸ਼ੀ ਕਰਤੇ ਰਸ ਲੈਣਾ ਓਸ ਸਵਾਦ ਦਾ, ਜੋ ਰਸ ਹੱਥ ਕਿਸੇ ਨਾ ਆਈਆ। ਜਨ ਭਗਤ ਦਵਾਰਿਉਂ ਲੇਖਾ ਪੂਰਾ ਕਰਨਾ ਖਾਜ ਦਾ, ਦੂਜੀ ਆਸ ਨਾ ਕੋਇ ਬਣਾਈਆ। ਮਾਰਗ ਲਾਉਣਾ ਅਗਲੇ ਰਿਵਾਜ ਦਾ, ਭਗਤ ਭਗਵਾਨ ਮਿਲ ਕੇ ਖ਼ੁਸ਼ੀ ਮਨਾਈਆ। ਰਾਮ ਕਿਹਾ ਭਰਤ ਹੁਣ ਅਗੇ ਕੋਈ ਵੇਲਾ ਨਹੀਂ ਸਵਾਲ ਜਵਾਬ ਦਾ, ਚੁਪ ਕਰ ਕੇ ਸੀਸ ਦੇਣਾ ਨਿਵਾਈਆ। ਸੋ ਲੇਖਾ ਪੂਰਾ ਹੋਣਾ ਓਸ ਅਹਿਬਾਬ ਦਾ, ਜੋ ਸ਼ਤਰੂ ਮਿੱਤਰ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਖ਼ਲ ਦੇਵੇ ਧੁਰ ਦਰਗਾਹੀ ਸਚ ਨਵਾਬ ਦਾ, ਸਿਰ ਆਪਣਾ ਹੱਥ ਰਖਾਈਆ।