ਪੁਸਤਕਾਲਾਭਾਗ ੧੯

੧੯ ਫੱਗਣ ਸ਼ਹਿਨਸ਼ਾਹੀ ਸੰਮਤ ੧ ਗੁਰਦੀਪ ਸਿੰਘ ਦੇ ਗ੍ਰਹਿ ਪਿੰਡ ਤੂਤ ਜ਼ਿਲਾ ਫ਼ਿਰੋਜ਼ਪੁਰ

ਸਤਿ ਕਹੇ ਸ਼ਾਹ ਪਾਤਸ਼ਾਹ ਮੇਰੇ ਹਜ਼ੂਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਅਰਜ਼ ਕਰ ਮਨਜ਼ੂਰ, ਦੋ ਜਹਾਨਾਂ ਵਾਲੀ ਤੇਰੀ ਓਟ ਤਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੂਠ ਝੂਠ ਕੂੜੀ ਕਿਰਿਆ ਕੱਢ ਕੂੜ, ਲੋਕਮਾਤ ਧਰਨੀ ਧਰਤ ਧਵਲ ਰਹਿਣ ਨਾ ਪਾਈਆ। ਚਤੁਰ ਸੁਘੜ ਬਣਾ ਮਨਮੁਖ ਮੂਰਖ ਮੁਗਧ ਮੂੜ੍ਹ, ਗਿਆਨ ਨੇਤਰ ਨਿਜ ਲੋਚਨ ਕਰ ਰੁਸ਼ਨਾਈਆ। ਸਚ ਪ੍ਰੀਤੀ ਧੁਰ ਸਰਨਾਈ ਬਖ਼ਸ਼ ਅਗੰਮੀ ਚਰਨ ਧੂੜ, ਮਸਤਕ ਟਿੱਕੇ ਧੂੜੀ ਖ਼ਾਕ ਰਮਾਈਆ। ਮਾਇਆ ਮਮਤਾ ਹਉਮੇਂ ਹੰਗਤਾ ਜਗਤ ਤ੍ਰਿਸ਼ਨਾ ਕੱਢ ਗ਼ਰੂਰ, ਗਹਿਰ ਗੰਭੀਰ ਬੇਨਜ਼ੀਰ ਗੁਣਵੰਤ ਤੇਰੇ ਹੱਥ ਵਡਿਆਈਆ। ਜਗਤ ਵਾਸਨਾ ਪੰਚਮ ਪੰਚ ਕਰ ਚੂਰੋ ਚੂਰ, ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਨੂਰ ਕਰ ਰੁਸ਼ਨਾਈਆ। ਮਾਨਵ ਮਾਨੁਖ ਮਾਨਸ ਅੰਤਰ ਆਤਮ ਆਪਣਾ ਜੋਤੀ ਬਖ਼ਸ਼ ਨੂਰ, ਅੰਧ ਅੰਧੇਰਾ ਸੰਝ ਸਵੇਰਾ ਇਕੋ ਰੰਗ ਦੇ ਵਖਾਈਆ। ਸਾਹਿਬ ਸਵਾਮੀ ਅੰਤਰਜਾਮੀ ਤੂੰ ਸਰਬ ਕਲਾ ਭਰਪੂਰ, ਬੇਅੰਤ ਬੇਪਰਵਾਹ ਆਪਣੀ ਦਇਆ ਕਮਾਈਆ। ਮਨਮੁਖ ਜੀਵ ਜੋ ਤੈਥੋਂ ਵਿਛੜ ਹੋਏ ਮਫ਼ਰੂਰ, ਕਾਇਆ ਕਾਅਬੇ ਸਾਚੇ ਹੁਜਰੇ ਅੰਦਰ ਫੜ ਬਾਹੋਂ ਲੈ ਮਿਲਾਈਆ। ਸ਼ਬਦ ਅਗੰਮੀ ਨਾਦ ਅਨਾਦੀ ਨਿਜ ਗ੍ਰਹਿ ਦੇ ਆਪਣੀ ਤੂਰ, ਤੁਰਤ ਸੁਰਤ ਅਕਾਲ ਮੂਰਤ ਨਾਲ ਮਿਲਾਈਆ। ਜਗਤ ਤ੍ਰਿਸ਼ਨਾ ਮਨੂਆ ਮਨ ਨਾ ਪਾਵੇ ਫ਼ਤੂਰ, ਫ਼ਤਵਾ ਇਕੋ ਵਾਰ ਲਾ ਕੇ ਲੱਖ ਚੁਰਾਸੀ ਜੀਵ ਜੰਤ ਲੇਖਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਧਰਮ ਦੇ ਉਪਜਾਈਆ। ਸਤਿ ਕਹੇ ਪ੍ਰਭ ਕਲਜੁਗ ਮੇਟ ਦੇ ਕੂੜਾ ਧੰਦਾ, ਚਾਰ ਵਰਨ ਅਠਾਰਾਂ ਬਰਨ ਰਹਿਣ ਨਾ ਪਾਈਆ। ਆਤਮ ਪਰਮਾਤਮ ਤੇਰਾ

ਨੂਰ ਅਲਾਹੀ ਬੰਦਾ, ਬੰਦਗੀ ਇਕੋ ਦੇ ਸਮਝਾਈਆ। ਜਲਵਾਗਰ ਨੂਰੀ ਜੋਤ ਚਾੜ੍ਹ ਚੰਦਾ, ਜੋਤੀ ਜੋਤ ਕਰ ਰੁਸ਼ਨਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਸ਼ਬਦ ਅਗੰਮੀ ਦੇ ਖੰਡਾ, ਖੜਗ ਇਕੋ ਇਕ ਚਮਕਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਸੂਫ਼ੀ ਫ਼ਕੀਰ ਰਹੇ ਕੋਈ ਨਾ ਗੰਦਾ, ਜਗਤ ਤ੍ਰਿਸ਼ਨਾ ਅੰਦਰੋਂ ਬਾਹਰ ਕਢਾਈਆ। ਦਿਵਸ ਰੈਣ ਅੱਠੇ ਪਹਿਰ ਘੜੀ ਪਲ ਤੇਰੇ ਨਾਮ ਸ਼ਬਦ ਦਾ ਵਜਦਾ ਰਹੇ ਸੁਰੰਗਾ, ਧੁੰਨ ਆਤਮਕ ਅਨਰਾਗੀ ਆਪਣਾ ਰਾਗ ਸੁਣਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਕਾਲਾ ਦੀਨ ਦਿਆਲਾ ਦੋ ਜਹਾਨਾਂ ਵਾਲੀ ਜੋਧਾ ਸੂਰਬੀਰ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਕਾਇਆ ਮੰਦਰ ਅੰਦਰ ਅੱਠ ਸੱਠ ਤੀਰਥ ਜਮਨਾ ਸੁਰਸਤੀ ਗੋਦਾਵਰੀ ਵਖਾ ਅਗੰਮੀ ਗੰਗਾ, ਨਿਝਰ ਝਿਰਨਾ ਅੰਮ੍ਰਿਤ ਰਸ ਬੂੰਦ ਸਵਾਂਤੀ ਇਕ ਚੁਆਈਆ। ਪੜਦਾ ਲਾਹ ਦੇ ਨਿਜ ਆਤਮ ਪਰਮਾਤਮ ਭੇਵ ਖੁਲ੍ਹਾ ਦੇ ਹੰ ਬ੍ਰਹਮਾ, ਪਾਰਬ੍ਰਹਮ ਤੇਰਾ ਰੂਪ ਇਕੋ ਨਜ਼ਰੀ ਆਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਜਾਤ ਪਾਤ ਮਿਟਾ ਦੇ ਭਰਮਾ, ਕੂੜੀ ਕਿਰਿਆ ਗੜ੍ਹ ਤੁੜਾਈਆ। ਲੇਖੇ ਲਾ ਦੇ ਕਾਇਆ ਮਾਟੀ ਸਾਢੇ ਤਿੰਨ ਹੱਥ ਚਰਮਾ, ਚਾਨਣ ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਦੇ ਬਦਲਾਈਆ। ਸਤਿ ਕਹੇ ਸ੍ਰੀ ਭਗਵਾਨ ਕਲਜੁਗ ਕੂੜਾ ਦੇ ਬਦਲ, ਮਾਬਦੌਲਤ ਤੇਰੀ ਇਕ ਸਰਨਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦੋ ਜਹਾਨਾਂ ਕਰ ਇਕੋ ਅਦਲ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਗੁਰਮੁਖਾਂ ਸਾਚੀ ਇਕੋ ਦੱਸ ਮੰਜ਼ਲ, ਦੂਜਾ ਰਾਹ ਨਾ ਕੋਇ ਤਕਾਈਆ। ਧੁਰਦਾ ਢੋਲਾ ਸਚ ਨਗ਼ਮਾ ਦੱਸ ਅਗੰਮੀ ਗ਼ਜ਼ਲ, ਗ਼ਰਜ਼ ਸਭ ਦੀ ਪੂਰ ਕਰਾਈਆ। ਚਾਰ ਕੁੰਟ ਦਹਿ ਦਿਸ਼ਾ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਸਾਰੇ ਤੈਨੂੰ ਲੱਭਣ, ਵਰਨ ਬਰਨ ਖੋਜਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਲੇਖਾ ਦੇ ਮੁਕਾਈਆ। ਸਤਿ ਕਹੇ ਪ੍ਰਭ ਵੇਖ ਅੰਧੇਰਾ ਅੰਧ, ਸਾਚਾ ਚੰਦ ਨਾ ਕੋਇ ਚਮਕਾਈਆ। ਜਗਤ ਪਾਂਧੀਆਂ ਮੁਕਿਆ ਕਿਸੇ ਨਾ ਪੰਧ, ਮੰਜ਼ਲ ਮੰਜ਼ਲ ਤੇਰਾ ਦਰਸ ਕੋਇ ਨਾ ਪਾਈਆ। ਰਸਨਾ ਜਿਹਵਾ ਬੱਤੀ ਦੰਦ ਨਿਜਾਨੰਦ, ਨਿਜ ਤਾਲ ਨਾ ਕੋਇ ਵਜਾਈਆ। ਖ਼ੁਸ਼ੀਆਂ ਮਨਾਉਂਦੇ ਰਵ ਸਸ ਵੇਖ ਕੇ ਤਾਰਾ ਚੰਦ, ਘਰ ਜੋਤ ਪਰਕਾਸ਼ ਸਾਢੇ ਤਿੰਨ ਹੱਥ ਕਰੇ ਨਾ ਕੋਇ ਰੁਸ਼ਨਾਈਆ। ਜਗਤ ਜਗਿਆਸੂ ਜਗਤ ਵਸਤੂ ਸਾਰੇ ਰਹੇ ਮੰਗ, ਆਤਮ ਪਰਮਾਤਮ ਪਰਮਾਤਮ ਆਤਮ ਤੇਰਾ ਮੇਲਾ ਹੱਕ ਨਾ ਕੋਇ ਮਿਲਾਈਆ। ਨਾਮ ਨਿਧਾਨਾ ਇਕੋ ਵੰਡ, ਬ੍ਰਹਿਮੰਡ ਖੰਡ ਤੇਰੀ ਓਟ ਤਕਾਈਆ। . . . . . . . . ਸਤਿ ਕਹੇ ਪ੍ਰਭੂ ਮੈਂ ਵੇਖਣਾ ਚਾਹੁੰਦਾ ਤੇਰਾ ਇਕ ਅਗੰਮੀ ਦਰਬਾਰ, ਸਚਖੰਡ ਸਾਚਾ ਸੋਭਾ ਪਾਈਆ। ਜਿਥੇ ਦਰ ਦਰਵੇਸ਼ ਖੜ੍ਹੇ ਗੁਰ ਪੈਗ਼ੰਬਰ ਅਵਤਾਰ, ਵਿਸ਼ਨ ਬ੍ਰਹਮਾ ਸੀਸ ਨਿਵਾਈਆ। ਤੂੰ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ, ਜੋਤੀ ਜਾਤਾ ਪੁਰਖ ਬਿਧਾਤਾ ਸਚ ਸਿੰਘਾਸਣ ਸੋਭਾ ਪਾਈਆ। ਦੀਆ ਬਾਤੀ ਕਮਲਾਪਾਤੀ ਤੇਰਾ ਜਗੇ ਅਗੰਮ ਅਪਾਰ, ਆਦਿ ਜੁਗਾਦਿ ਜੁਗ ਚੌਕੜੀ ਸਕੇ ਨਾ ਕੋਇ ਬੁਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਲੱਖ ਚੁਰਾਸੀ ਜੀਵ ਜੰਤ ਕਰ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦੇ ਸੁਣਾਈਆ। ਮਨ ਵਾਸਨਾ ਕੂੜੀ ਕਿਰਿਆ ਤਜੋ ਹੰਕਾਰ, ਬੁਧ ਬਿਬੇਕ ਲਓ ਬਣਾਈਆ। ਕਾਗ਼ਜ਼ ਕ਼ਲਮ ਲਿਖ ਲਿਖ ਗਏ ਹਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਦਏ ਗਵਾਹੀਆ। ਬਿਨ ਸਾਹਿਬ ਸਤਿਗੁਰ ਪੁਰਖ

ਅਕਾਲ ਸਾਚੇ ਮੰਦਰ ਚੜ੍ਹੇ ਨਾ ਕੋਇ ਦਵਾਰ, ਦਰਗਹਿ ਸਾਚੀ ਹੱਕ ਮੁਕਾਮੇ ਸਚਖੰਡ ਸੋਭਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਤਿ ਕਹੇ ਪ੍ਰਭ ਵੇਖ ਕਲਜੁਗ ਕਾਲੀ ਰਾਤ, ਰਾਤੀ ਰੁੱਤੀ ਰੁੱਤੜੀ ਹੱਕ ਨਾ ਕੋਇ ਮਹਿਕਾਈਆ। ਸਾਚੀ ਵਸਤ ਨਾ ਕਿਸੇ ਕੋਲ ਦਾਤ, ਖ਼ਾਲੀ ਭਾਂਡੇ ਕਾਇਆ ਮਾਟੀ ਨਜ਼ਰੀ ਆਈਆ। ਅੰਦਰ ਵੜ ਮੰਦਰ ਚੜ੍ਹ ਨਾ ਵੇਖੇ ਕੋਈ ਝਾਕ, ਪੜਦਾ ਓਹਲਾ ਨਾ ਕੋਇ ਉਠਾਈਆ। ਅੰਮ੍ਰਿਤ ਪੀਵੇ ਨਾ ਕੋਇ ਬੂੰਦ ਸਵਾਤ, ਅਗਨੀ ਤਤ ਨਾ ਕੋਇ ਬੁਝਾਈਆ। ਤੂੰ ਮੇਰਾ ਮੈਂ ਤੇਰਾ ਪਰਮ ਪੁਰਖ ਪਰਮਾਤਮ ਆਤਮ ਗਾਵੇ ਕੋਈ ਨਾ ਗਾਥ, ਸਿਫ਼ਤੀ ਢੋਲੇ ਗਾ ਗਾ ਥੱਕੀ ਜਗਤ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਜੋ ਭਵਿਖਤਾਂ ਵਿਚ ਗਏ ਆਖ, ਸ਼ਬਦ ਸੰਦੇਸ਼ੇ ਲੋਕਮਾਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਜੋਤ ਕਰ ਪਰਕਾਸ਼, ਕਲਜੁਗ ਅੰਧ ਅੰਧੇਰਾ ਦੇ ਮਿਟਾਈਆ। ਸਤਿ ਕਹੇ ਮੇਰੇ ਅੰਤਰਜਾਮੀ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਤੂੰ ਸਰਬ ਕਲਾ ਸਮਰਥ ਮਹਿੰਮਾ ਅਕਥ ਅਗੰਮੀ ਤੇਰੀ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਕੋਇ ਨਾ ਪਾਈਆ। ਕਲਜੁਗ ਅੰਤਮ ਚਾਰ ਕੁੰਟ ਦਹਿ ਦਿਸ਼ਾ ਰੋਵੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਰਹੀ ਕੁਰਲਾਈਆ। ਰਾਹ ਤੱਕੇ ਤੇਰਾ ਅੱਠ ਸੱਠ ਤੀਰਥ ਪਾਣੀ, ਸ਼ਿਵਦਵਾਲੇ ਮੰਦਰ ਮਸਜਿਦ ਮਠ ਦਏ ਦੁਹਾਈਆ। ਕਿਰਪਾ ਕਰ ਪਰਮ ਪੁਰਖ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰੀ ਆਸ ਰਖਾਈਆ। ਸਦੀ ਚੌਧਵੀਂ ਸਭ ਨੂੰ ਹੋਈ ਹੈਰਾਨੀ, ਬੇਈਮਾਨੀ ਅੰਦਰ ਮੰਦਰ ਬੈਠੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਬਖ਼ਸ਼ ਪਦ ਨਿਰਬਾਨੀ, ਆਪਣੀ ਦਇਆ ਕਮਾਈਆ। ਸਤਿ ਕਹੇ ਪ੍ਰਭੂ ਬਖ਼ਸ਼ ਸਤਿ ਸਤਿਵਾਦ, ਸਤਿ ਧਰਮ ਦੇ ਲਗਾਈਆ। ਕਲਜੁਗ ਕੂੜੀ ਕਿਰਿਆ ਕਰ ਬਰਬਾਦ, ਜੜ੍ਹ ਲੋਕਮਾਤ ਉਖੜਾਈਆ। ਹਰ ਹਿਰਦੇ ਅੰਦਰ ਆਪਣੀ ਦੇ ਦੇ ਉਹ ਯਾਦ, ਜਿਸ ਦੀ ਯਾਦਦਾਸ਼ਤ ਨਾ ਕੋਇ ਭੁਲਾਈਆ। ਕਾਇਆ ਖੇੜਾ ਕਰ ਦੇ ਆਬਾਦ, ਗ੍ਰਹਿ ਗ੍ਰਹਿ ਆਤਮ ਬੂਟਾ ਦੇ ਮਹਿਕਾਈਆ। ਧੁਨ ਆਤਮਕ ਸੁਣਾ ਆਪਣਾ ਨਾਦ, ਅਗੰਮੀ ਰਾਗ ਅਲਾਈਆ। ਬਿਨ ਰਸਨਾ ਦੇ ਸਵਾਦ, ਰਸ ਆਪਣਾ ਇਕ ਚਖਾਈਆ। ਸੋਈ ਸੁਰਤੀ ਜਾਵੇ ਜਾਗ, ਆਲਸ ਨਿੰਦਰਾ ਦੇ ਮਿਟਾਈਆ। ਸ੍ਰਿਸ਼ਟੀ ਬੁਧੀ ਨਾ ਰਹੇ ਕਾਗ, ਹੰਸ ਬੰਸ ਦੇ ਬਣਾਈਆ। ਸਾਚੀ ਪ੍ਰੀਤੀ ਦਾ ਬਖ਼ਸ਼ ਇਕ ਵੈਰਾਗ, ਵੈਰੀ ਦੁਸ਼ਮਣ ਇਕੋ ਰੰਗ ਰੰਗਾਈਆ। ਦੁਰਮਤ ਮੈਲ ਦੁਰਾਚਾਰੀਆਂ ਧੋ ਦਾਗ਼, ਪਤਿਤ ਪੁਨੀਤ ਦੇ ਕਰਾਈਆ। ਜਗਤ ਤ੍ਰਿਸ਼ਨਾ ਕੂੜੀ ਬੁੱਝੇ ਆਗ, ਅੰਮ੍ਰਿਤ ਮੇਘ ਬਰਸਾਈਆ। ਫਲ ਫੁਲਵਾੜੀ ਤੇਰੀ ਮੌਲੇ ਰੁਤ ਸੁਹੰਜਣੀ ਗੁਰਮੁਖ ਬੂਟਾ ਸੋਹਣਾ ਦਿਸੇ ਬਾਗ਼, ਚਾਰ ਕੁੰਟ ਇਕੋ ਮਹਿਕ ਦੇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਅਖ਼ੀਰੀ ਬਦਲ ਦੇ ਰਿਵਾਜ, ਧੁਰ ਫ਼ਰਮਾਨਾ ਇਕ ਸੁਣਾਈਆ। ਸਤਿ ਕਹੇ ਪੁਰਖ ਅਕਾਲ ਲੋਕਮਾਤ ਲਾ ਦੇ ਸਤਿ ਧਰਮ, ਸਤਿ ਸੰਤੋਖ ਦੇ ਜਣਾਈਆ। ਨਿਹਕਰਮੀ ਹੋ ਕੇ ਦੱਸ ਆਪਣਾ ਕਰਮ, ਕਰਮ ਕਾਂਡ ਦੇ ਗਵਾਈਆ। ਕੂੜੀ ਕਿਰਿਆ ਕਿਸੇ ਦੇ ਅੰਦਰ ਰਹੇ ਕੋਈ ਨਾ ਭਰਮ, ਭਾਂਡਾ ਭਰਮ ਭੌ ਭੰਨਾਈਆ। ਇਕੋ ਇਕ ਦੱਸ ਠਾਕਰ ਸਵਾਮੀ ਆਪਣੀ ਸਰਨ, ਸਰਨਗਤ ਇਕੋ ਦੇ ਜਣਾਈਆ। ਗੁਰਮੁਖ ਸੰਤ ਸੁਹੇਲੇ ਤੈਨੂੰ ਵਰਨ, ਆਤਮ ਪਰਮਾਤਮ ਜੋੜ ਜੁੜਾਈਆ। ਲੇਖਾ ਚੁੱਕੇ ਜਨਮ ਮਰਨ, ਲੱਖ ਚੁਰਾਸੀ ਰਹਿਣ ਨਾ ਪਾਈਆ। ਸਾਚੀ ਮੰਜ਼ਲ ਬਿਨ

ਪੌੜੇ ਡੰਡੇ ਚੜ੍ਹਨ, ਅਧਵਿਚਕਾਰ ਨਾ ਕੋਇ ਅਟਕਾਈਆ। ਸਚ ਦਵਾਰੇ ਤੇਰੇ ਖੜਨ, ਸਚਖੰਡ ਨਿਵਾਸੀ ਠਾਂਡੇ ਘਰ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਪੜ੍ਹਨ, ਦੂਜਾ ਗੀਤ ਨਾ ਕੋਇ ਸੁਣਾਈਆ। ਤੂੰ ਕਰਨੀ ਦਾ ਕਰਤਾ ਕਾਰਨ ਕਰਨ, ਕਰਤੇ ਪੁਰਖ ਤੇਰੀ ਬੇਪਰਵਾਹੀਆ। ਪ੍ਰੇਮੀਆਂ ਪਿਆਰਿਆਂ ਨਿਜ ਨੇਤਰ ਖੋਲ੍ਹਦੇ ਹਰਨ ਫਰਨ, ਦੋਏ ਲੋਚਨ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਸ਼ਟ ਦ੍ਰਿਸ਼ਟ ਸ੍ਰਿਸ਼ਟ ਵੇਖ ਵਖਾਈਆ। ਸਤਿ ਕਹੇ ਪ੍ਰਭੂ ਦੇ ਦੇ ਧੁਰ ਦਾ ਜੋਗ, ਜੋਗੀਸ਼ਰ ਤੇਰਾ ਧਿਆਨ ਲਗਾਈਆ। ਕੂੜੀ ਕਿਰਿਆ ਕੱਢ ਦੇ ਰੋਗ, ਰੰਗਤ ਆਪਣੀ ਦੇ ਰੰਗਾਈਆ। ਚਿੰਤਾ ਗ਼ਮ ਰਹੇ ਨਾ ਸੋਗ਼, ਦੁੱਖ ਦਰਦ ਨਾ ਲਾਗੇ ਰਾਈਆ। ਆਤਮ ਪਰਮਾਤਮ ਮਿਲ ਕੇ ਮਾਣੇ ਮੌਜ, ਦੂਜੀ ਓਟ ਨਾ ਕੋਇ ਤਕਾਈਆ। ਨਿਤ ਨਵਿਤ ਤੱਕਣ ਤੇਰਾ ਦਰਸ ਲੋਚਨ ਲੋਚ, ਅੱਖ ਪਰਤੱਖ ਮਿਲੇ ਗੁਸਾਈਂਆ। ਮਨ ਵਾਸਨਾ ਰਹੇ ਕੋਈ ਨਾ ਸੋਚ, ਮਤ ਮਤਵਾਲੀ ਨਾ ਦਏ ਦੁਹਾਈਆ। ਨਾਮ ਖ਼ੁਮਾਰੀ ਅੰਦਰ ਕਰ ਮਦਹੋਸ਼, ਜਗਤ ਮਦਿ ਨਾਤਾ ਦੇ ਤੁੜਾਈਆ। ਝਗੜਾ ਚੁਕਾ ਦੇ ਲੋਕ ਪਰਲੋਕ, ਸਲੋਕ ਇਕੋ ਦੇਣਾ ਸੁਣਾਈਆ। ਚਰਨਾਂ ਹੇਠਾਂ ਰੋਂਦੀ ਫਿਰਦੀ ਮੁਕਤੀ ਮੋਖ, ਜਨ ਭਗਤ ਤੇਰਾ ਨੂਰ ਤੇਰੇ ਵਿਚ ਆਪਣਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਸਾਚੀ ਦੱਸ ਦੇ ਖੋਜ, ਪੜਦਾ ਓਹਲਾ ਦੇ ਚੁਕਾਈਆ। ਸਤਿ ਕਹੇ ਪ੍ਰਭੂ ਮੇਰੇ ਧੰਨਵੰਤ, ਧੰਨ ਤੇਰੀ ਵਡਿਆਈਆ। ਤੂੰ ਲੱਖ ਚੁਰਾਸੀ ਕੰਤ, ਕੰਤ ਕੰਤੂਹਲ ਤੇਰੀ ਸਰਨਾਈਆ। ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਬੋਧ ਅਗਾਧਾ ਬਣ ਪੰਡਤ, ਚਾਰ ਵਰਨ ਦੇ ਜਣਾਈਆ। ਗੁਰਮੁਖ ਵੇਖ ਧੁਰ ਦੇ ਸੰਤ, ਸੱਜਣ ਮੀਤ ਲੈ ਉਠਾਈਆ। ਨਾਮ ਨਿਧਾਨਾ ਦੱਸ ਮੰਤ, ਮੰਤਵ ਸਭ ਦਾ ਹਲ ਕਰਾਈਆ। ਸਤਿਜੁਗ ਸਚ ਬਣਾ ਬਣਤ, ਕਲਜੁਗ ਕੂੜੀ ਕਿਰਿਆ ਦੇ ਖਪਾਈਆ। ਜੁਗ ਚੌਕੜੀ ਬੀਤੇ ਲੋਕਮਾਤ ਅਨੰਤ, ਕਲਜੁਗ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇ ਪਰਗਟਾਈਆ। ਸਤਿ ਕਹੇ ਪਰਮ ਪੁਰਖ ਤੇਰੀ ਕਰਦੇ ਰਹੇ ਉਡੀਕ, ਸਤਿਜੁਗ ਤਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰ ਦੱਸ ਕੇ ਗਏ ਠੀਕ, ਠਾਕਰ ਸਵਾਮੀ ਆਪਣਾ ਵੇਸ ਵਟਾਈਆ। ਜੁਗ ਜੁਗ ਚਲਾ ਕੇ ਅਵਲੱੜੀ ਰੀਤ, ਮੰਦਰ ਮਸੀਤ ਲੇਖਾ ਦਏ ਮੁਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਦੱਸ ਕੇ ਇਕੋ ਗੀਤ, ਗਹਿਰ ਗੰਭੀਰ ਬੇਨਜ਼ੀਰ ਨਜ਼ਰੀਆ ਅੰਦਰੋਂ ਦਏ ਬਦਲਾਈਆ। ਕਾਇਆ ਮਾਟੀ ਕਰ ਕੇ ਠਾਂਡੀ ਸੀਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧੁਨ ਸੁਣਾਈਆ। ਝਗੜਾ ਮੁਕਾ ਕੇ ਊਚ ਨੀਚ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਹਕੀਰ ਫ਼ਕੀਰ ਇਕੋ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਜਗਦੀਸ਼, ਜੁਗ ਜਗਤ ਆਪਣਾ ਹੁਕਮ ਵਰਤਾਈਆ। ਸਤਿ ਕਹੇ ਪ੍ਰਭੂ ਦੇ ਦੇ ਫ਼ਰਮਾਨ, ਫ਼ੁਰਨੇ ਸਭ ਦੇ ਬੰਦ ਕਰਾਈਆ। ਤੂੰ ਆਦਿ ਜੁਗਾਦੀ ਪਰਮ ਪੁਰਖ ਸੁਲਤਾਨ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਤੈਨੂੰ ਝੁਕਦੇ ਦੋ ਜਹਾਨ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਤੂੰ ਲੱਖ ਚੁਰਾਸੀ ਸੱਚਾ ਕਾਹਨ, ਨਾਮ ਬੰਸਰੀ ਧੁਨ ਵਜਾਈਆ। ਕਲਜੁਗ ਕੂੜੀ ਕਿਰਿਆ ਮੇਟ ਸ਼ੈਤਾਨ, ਸ਼ਰਅ ਦੀ ਲੋੜ ਰਹੇ ਨਾ ਰਾਈਆ। ਇਕੋ ਢੋਲਾ ਤੇਰਾ ਗੀਤ ਗਾਣ, ਗੋਬਿੰਦ ਤੇਰੀ ਸਚ ਸਰਨਾਈਆ। ਕਾਇਆ ਮਾਟੀ ਭਾਗ ਲੱਗੇ ਸਾਢੇ ਤਿੰਨ ਹੱਥ ਮਕਾਨ, ਝੂਠੇ ਮਕ਼ਬਰਿਆਂ ਵਿਚੋਂ ਬਾਹਰ ਕਢਾਈਆ।

ਆਪਣਾ ਮਿਲਣਾ ਕਰ ਆਸਾਨ, ਮੁਸ਼ਕਲ ਅਗਲੀ ਹਲ ਕਰਾਈਆ। ਤੂੰ ਰਹਿਮਤਾਂ ਦਾ ਰਹਿਮਾਨ, ਰਹੀਮ ਕਰੀਮ ਇਕੋ ਇਕ ਅਖਵਾਈਆ। ਤੇਰਾ ਕਲਮਾ ਸਚ ਕਲਾਮ, ਨਗ਼ਮਾ ਨੂਰ ਖ਼ੁਦਾਈਆ। ਤੂੰ ਜਲਵਾਗਰ ਅਮਾਮ, ਈਸਾ ਮੂਸਾ ਮੁਹੰਮਦ ਤੇਰੇ ਦਰ ਤੇ ਸੀਸ ਨਿਵਾਈਆ। ਸਚ ਬੇਨੰਤੀ ਕਰ ਪਰਵਾਨ, ਪਰਮ ਪੁਰਖ ਤੇਰਾ ਸਹਾਰਾ ਬੈਠੇ ਰਖਾਈਆ। ਕਲਜੁਗ ਜੂਠ ਝੂਠ ਮੇਟ ਮਾਤ ਨਿਸ਼ਾਨ, ਨਿਸ਼ਾਨਾ ਧਰਮ ਦੇ ਉਪਜਾਈਆ। ਮਾਨਵ ਬਖ਼ਸ਼ ਆਪਣਾ ਗਿਆਨ, ਅਗਿਆਨ ਅੰਧੇਰਾ ਦੇ ਚੁਕਾਈਆ। ਤੂੰ ਸਭ ਦਾ ਸਾਂਝਾ ਸ੍ਰੀ ਭਗਵਾਨ, ਹਿੱਸਿਆਂ ਵਾਲੀ ਵੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਰ ਦਵਾਰ ਮਹਾਨ, ਮਹਿੰਮਾ ਅਕਥ ਨਾ ਕੋਇ ਸੁਣਾਈਆ।

੧੯ ਫੱਗਣ ਸ਼ਹਿਨਸ਼ਾਹੀ ਸੰਮਤ ੧ ਹਜੂਰਾ ਸਿੰਘ ਦੇ ਗ੍ਰਹਿ ਪਿੰਡ ਗੋਲੇ ਵਾਲਾ ਜ਼ਿਲਾ ਫ਼ਿਰੋਜ਼ਪੁਰ

ਸਤਿ ਕਹੇ ਪ੍ਰਭ ਵੇਖ ਖੇਲ ਕਲਜੁਗ ਕਲ ਦੀ, ਕਾਇਨਾਤ ਰਹੀ ਕੁਰਲਾਈਆ। ਮੰਜ਼ਲ ਸਭ ਨੂੰ ਭੁਲੀ ਤੇਰੇ ਨਿਹਚਲ ਧਾਮ ਅਟਲ ਦੀ, ਸਚਖੰਡ ਦਵਾਰੇ ਮਿਲਣ ਕੋਇ ਨਾ ਆਈਆ। ਕੂੜ ਕੁੜਿਆਰੀ ਅਗਨੀ ਬਲਦੀ, ਬਲਧਾਰੀ ਜੋਧਾ ਸੂਰਬੀਰ ਸਕੇ ਨਾ ਕੋਇ ਬੁਝਾਈਆ। ਮਾਇਆ ਮਮਤਾ ਕੂੜ ਕੁੜਿਆਰੀ ਖੇਲ ਵੇਖੀ ਅਛਲ ਅਛੱਲ ਦੀ, ਸ਼ਾਂਤੀ ਸਤਿ ਸੰਤੋਖ ਧਰਮ ਨਾ ਕੋਇ ਵਡਿਆਈਆ। ਮਨ ਵਾਸਨਾ ਦੁਨੀਆਦਾਰੀ ਅੰਦਰ ਰਲਦੀ, ਕਾਗ ਹੰਸ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜਾ ਝਗੜਾ ਦੇ ਖਪਾਈਆ। ਸਤਿ ਕਹੇ ਪ੍ਰਭ ਕਲਜੁਗ ਅੰਤਮ ਕਰ ਛੇਤੀ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਆਤਮ ਪਰਮਾਤਮ ਬਣ ਭੇਸੀ, ਪਾਰਬ੍ਰਹਮ ਬ੍ਰਹਮ ਪੜਦਾ ਦੇ ਉਠਾਈਆ। ਜਨ ਭਗਤਾਂ ਆਤਮ ਰਹੇ ਨਾ ਕੋਇ ਪਰਦੇਸੀ, ਗੁਰਮੁਖ ਆਪਣੇ ਘਰ ਵਸਾਈਆ। ਨਿਜ ਨੇਤਰ ਲੋਚਨ ਨੈਣ ਆਪਣੇ ਪੇਖੀ, ਕਾਇਆ ਮੰਦਰ ਅੰਦਰ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦੇਣਾ ਰੰਗਾਈਆ। ਸਤਿ ਕਹੇ ਪ੍ਰਭ ਕਲਜੁਗ ਮੇਟ ਦੇ ਨਿੰਦਰਾ ਆਲਸ, ਅਸਲ ਵਸਲ ਆਪਣਾ ਦੇ ਕਰਾਈਆ। ਪੁਰਖ ਅਕਾਲ ਬਣ ਸਾਲਸ, ਝਗੜਾ ਕੂੜ ਰਹੇ ਨਾ ਰਾਈਆ। ਮਿਟੇ ਰੈਣ ਅੰਧੇਰੀ ਅਮਾਵਸ, ਸਤਿਜੁਗ ਸਾਚਾ ਚੰਦ ਕਰ ਰੁਸ਼ਨਾਈਆ। ਗੁਰਮੁਖ ਸੱਜਣ ਬਣਾ ਖ਼ਾਲਸ, ਖ਼ਾਲਸ ਆਪਣਾ ਦਰਸ ਦਿਖਾਈਆ। ਮਨ ਵਿਕਾਰਾ ਰਹੇ ਨਾ ਕੋਇ ਨਾਲਿਸ਼, ਕੂੜ ਕੁੜਿਆਰ ਵੰਡ ਨਾ ਕੋਇ ਵੰਡਾਈਆ। ਦੋ ਜਹਾਨ ਤੇਰੀ ਇਕੋ ਦਿਸੇ ਅਦਾਲਤ, ਲੋਕਮਾਤ ਵੱਜੇ ਵਧਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਦੀ ਰਹੇ ਨਾ ਕੋਇ ਬਗ਼ਾਵਤ, ਬਗ਼ਲਗੀਰ ਬਣਨਾ ਆਪ ਗੁਸਾਈਂਆ। ਆਤਮਾ ਤੇਰੀ ਅਮਾਨਤ, ਪਰਮਾਤਮ ਆਪਣੇ ਲੇਖੇ ਲੈਣੀ ਲਾਈਆ। ਤੂੰ ਆਦਿ ਜੁਗਾਦੀ ਸਹੀ ਸਲਾਮਤ, ਸਾਹਿਬ ਸੁਲਤਾਨ ਤੇਰੀ ਸ਼ਰਨਾਈਆ। ਤੇਰੀ ਮਹਿੰਮਾ ਸਿਫ਼ਤ ਮਹਾਨਤ, ਨਾਦ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜ ਦੇ ਮਿਟਾਈਆ। ਕਲਜੁਗ ਕੂੜ ਮਿਟਾ ਦੇ ਅੰਧੇਰੀ ਰੈਣ, ਅੰਧਿਆਂ ਮਾਰਗ ਦੇ ਵਖਾਈਆ। ਖੋਲ੍ਹ ਦੇ ਨਿਜ ਨੇਤਰ ਨੈਣ, ਲੋਚਨ ਅੱਖ ਕਰ ਰੁਸ਼ਨਾਈਆ। ਚਾਰ ਵਰਨ ਅਠਾਰਾਂ

ਬਰਨ ਨਾਤਾ ਜੋੜ ਦੇ ਭਾਈ ਭੈਣ, ਦਵੈਤ ਵਿਚ ਕਰੇ ਨਾ ਕੋਇ ਲੜਾਈਆ। ਮਾਲਕ ਪ੍ਰਿਤਪਾਲਕ ਸਭ ਦਾ ਬਣ ਸਾਕ ਸੱਜਣ ਸੈਣ, ਸੁਹੇਲਾ ਇਕੋ ਇਕ ਅਖਵਾਈਆ। ਜਨ ਭਗਤਾਂ ਦੇ ਦੇ ਲਹਿਣਾ ਦੇਣ, ਦੇਵਣਹਾਰ ਤੇਰੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਸਿਫ਼ਤ ਕਹਿਣ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਤੇਰਾ ਨਾਮ ਨਿਧਾਨਾ ਇਕ ਰਸੈਣ, ਲੋਹਾ ਕੰਚਨ ਦੇ ਬਣਾਈਆ। ਤੂੰ ਸਚਖੰਡ ਨਿਵਾਸੀ ਨਰ ਨਰਾਇਣ, ਮੁਕਾਮੇ ਹੱਕ ਤੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਦੇ ਵਖਾਈਆ। ਸਤਿ ਕਹੇ ਪ੍ਰਭੂ ਤੇਰੇ ਉਤੇ ਇਕੋ ਓਟ, ਓੜਕ ਆਸ ਰਖਾਈਆ। ਜਗਤ ਵਾਸਨਾ ਕੱਢ ਦੇ ਕੂੜਾ ਖੋਟ, ਮਨ ਦੀ ਮਨਸਾ ਰਹੇ ਨਾ ਰਾਈਆ। ਸੋਈ ਸੁਰਤੀ ਲਾ ਦੇ ਚੋਟ, ਸ਼ਬਦ ਨਗਾਰੇ ਦੇ ਉਠਾਈਆ। ਭਾਗ ਲੱਗੇ ਸਾਢੇ ਤਿੰਨ ਹੱਥ ਕਾਇਆ ਕੋਟ, ਗ੍ਰਹਿ ਮੰਦਰ ਵੱਜੇ ਵਧਾਈਆ। ਹੋਏ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਨਾਮ ਸੰਦੇਸ਼ਾ ਪਵਣਾ ਦੇਵੇ ਚੌਦਾਂ ਲੋਕ, ਚੌਦਾਂ ਤਬਕ ਅੱਖ ਪਰਤੱਖ ਖੁਲ੍ਹਾਈਆ। ਜਨ ਭਗਤਾਂ ਬਖ਼ਸ਼ ਕੇ ਆਪਣੀ ਮੌਜ, ਮੌਜੂਦਾ ਹੋ ਕੇ ਨਜ਼ਰੀ ਆਈਆ। ਅੰਦਰ ਵੜ ਕੇ ਦੱਸ ਦੇ ਖੋਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਸਚ ਕਹੇ ਪ੍ਰਭ ਚਾੜ੍ਹ ਦੇ ਆਪਣਾ ਰੰਗ, ਪਤਿਪਰਮੇਸ਼ਵਰ ਤੇਰੀ ਆਸ ਰਖਾਈਆ। ਨਾਮ ਨਿਧਾਨਾ ਵਜਾ ਮਰਦੰਗ, ਜਗਤ ਤੰਬੂਰ ਨਾ ਕੋਇ ਖੜਕਾਈਆ। ਪ੍ਰੇਮ ਪ੍ਰੀਤੀ ਦੇ ਅਨੰਦ, ਪੁਰੀ ਅਨੰਦ ਇਕੋ ਨਜ਼ਰੀ ਆਈਆ। ਜਿਥੇ ਨਾ ਕੋਈ ਸੂਰਜ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਵਡਿਆਈਆ। ਸੇਜ ਸੁਹੰਜਣੀ ਸੋਹੇ ਸਚ ਪਲੰਘ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਅੰਮ੍ਰਿਤ ਵਹਾਵੇ ਨਿਝਰ ਧਾਰਾ ਗੰਗ, ਗਹਿਰ ਗੰਭੀਰ ਆਪਣਾ ਮੇਘ ਬਰਸਾਈਆ। ਪਾਰਬ੍ਰਹਮ ਬ੍ਰਹਮ ਦੇ ਕੇ ਸੱਚਾ ਸੰਗ, ਸੱਜਣ ਹੋ ਕੇ ਸਵਾਮੀ ਨਜ਼ਰੀ ਆਈਆ। ਸਤਿਜੁਗ ਤਰੇਤਾ ਦੁਆਪਰ ਗਿਆ ਲੰਘ, ਕਲਜੁਗ ਅੰਤਮ ਲੇਖਾ ਦੇ ਚੁਕਾਈਆ। ਅਨਕ ਬਿਧੀ ਦਾ ਤੇਰਾ ਢੰਗ, ਬੁਧੀ ਸਮਝ ਸਕੇ ਨਾ ਰਾਈਆ। ਦਰੇ ਦਰਬਾਰ ਦਰ ਦਰਵੇਸ਼ ਦਰਦੀ ਹੋ ਕੇ ਮੰਗੀ ਮੰਗ, ਅਰਜ਼ ਇਕੋ ਇਕ ਜਣਾਈਆ। ਤੂੰ ਸਾਹਿਬ ਸੁਲਤਾਨ ਬੇਪਰਵਾਹ ਪਰਮ ਪੁਰਖ ਬਖ਼ਸ਼ੰਦ, ਮਿਹਰ ਨਜ਼ਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਖ਼ਸ਼ ਧੁਰ ਦਾ ਸੰਗ, ਪਿਛਲਾ ਲੇਖਾ ਦੇ ਚੁਕਾਈਆ। ਸਤਿ ਕਹੇ ਪ੍ਰਭੂ ਮਾਰ ਅਗੰਮੀ ਆਵਾਜ਼, ਸ਼ਬਦ ਧੁੰਨ ਸੁਣਾਈਆ। ਕਲਜੁਗ ਜੀਵ ਜਾਵਣ ਜਾਗ, ਸੁਤਿਆਂ ਲੈ ਉਠਾਈਆ। ਕਰ ਦੇ ਵਡ ਵਡਭਾਗ, ਭੁੱਖਿਆਂ ਦੇ ਰਜਾਈਆ। ਜੋਤ ਜਗਾ ਚਿਰਾਗ਼, ਘਰ ਮੰਦਰ ਕਰ ਰੁਸ਼ਨਾਈਆ। ਬਦਲ ਦੇ ਸਮਾਜ, ਚਾਰ ਵਰਨ ਮੰਗੇ ਇਕ ਸਰਨਾਈਆ। ਬਖ਼ਸ਼ ਅਗੰਮੀ ਦਾਤ, ਨਾਮ ਖ਼ਜ਼ਾਨਾ ਝੋਲੀ ਪਾਈਆ। ਮਿਟੇ ਅੰਧੇਰੀ ਰਾਤ, ਅੰਧ ਗੁਬਾਰ ਨਾ ਕੋਇ ਵਖਾਈਆ। ਤੂੰ ਵਸੇਂ ਭਗਤਾਂ ਸਾਥ, ਪੜਦਾ ਓਹਲਾ ਦੇਣਾ ਉਠਾਈਆ। ਇਕੋ ਸਿਮਰਨ ਇਕੋ ਪੂਜਾ ਪਾਠ, ਇਕੋ ਇਸ਼ਟ ਦੇਵ ਦੇਣਾ ਜਣਾਈਆ। ਇਕੋ ਮੰਜ਼ਲ ਇਕੋ ਪੌੜਾ ਚੜ੍ਹੇ ਘਾਟ, ਦਵਾਰਾ ਇਕੋ ਸੋਭਾ ਪਾਈਆ। ਜਿਸ ਘਰ ਵਸੇਂ ਪੁਰਖ ਅਬਿਨਾਸ਼, ਸੋ ਭਗਤਾਂ ਦੇਣਾ ਵਖਾਈਆ। ਲੇਖਾ ਮੁਕ ਜਾਏ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਉਪਰ ਡੇਰਾ ਲਾਈਆ। ਅੰਤ ਅਖ਼ੀਰੀ ਇਕ ਰਖੀ ਆਸ, ਆਸ਼ਾ ਪੂਰ ਦੇਣੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇਣਾ ਵਰਤਾਈਆ। ਸਤਿ ਕਹੇ ਪ੍ਰਭ ਦੇ ਦੇ ਹੁਕਮ ਸੰਦੇਸ਼ਾ, ਸਦਾ ਆਪਦਾ ਨਾਮ ਜਣਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ

ਨਰ ਨਰੇਸ਼ਾ, ਦੋ ਜਹਾਨ ਤੇਰੀ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਪੂਰਾ ਕਰ ਦੇ ਦੁਨੀਦਾਰ ਦਾ ਠੇਕਾ, ਠਾਕਰ ਸਵਾਮੀ ਆਪਣਾ ਹੁਕਮ ਵਰਤਾਈਆ। ਜੁਗ ਜਨਮ ਦਿਆਂ ਵਿਛੜਿਆਂ ਭਗਤਾਂ ਕਰ ਲੈ ਚੇਤਾ, ਕੌਲ ਇਕ਼ਰਾਰ ਵਿਚ ਸੰਸਾਰ ਪੂਰਾ ਦੇ ਕਰਾਈਆ। ਸੰਤ ਉਬਾਰਨਾ ਤੇਰਾ ਪੇਸ਼ਾ, ਗੁਰਮੁਖ ਗੁਰਸਿਖ ਦੇ ਵਡਿਆਈਆ। ਜੁਗ ਚੌਕੜੀ ਬਦਲਦਾ ਆਇਆ ਹਮੇਸ਼ਾ, ਵਿਸ਼ਨ ਬ੍ਰਹਮਾ ਸ਼ਿਵ ਸਕਿਆ ਨਾ ਕੋਇ ਉਲਟਾਈਆ। ਜੋ ਲੇਖਾ ਲਿਖ ਕੇ ਗਿਆ ਦਸ ਦਸਮੇਸਾ, ਦਹਿ ਦਿਸ਼ਾ ਦਏ ਭਵਾਈਆ। ਨਜ਼ਰੀ ਆਏ ਪੁਰਖ ਅਕਾਲ ਏਕਾ, ਏਕੰਕਾਰ ਤੇਰਾ ਨੂਰ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਕਲਜੁਗ ਕੂੜ ਕੁੜਿਆਰ ਰਹੇ ਨਾ ਵਿਚ ਸੰਸਾਰ, ਮਾਇਆ ਅਗਨੀ ਅੱਗ ਨਾ ਲੱਗੇ ਅੰਗਿਆਰ, ਅੰਮ੍ਰਿਤ ਮੇਘ ਆਪਣਾ ਨਾਮ ਘਰ ਘਰ ਦੇਣਾ ਬਰਸਾਈਆ।

੧੯ ਫੱਗਣ ਸ਼ਹਿਨਸ਼ਾਹੀ ਸੰਮਤ ੧ ਕਿਰਪਾਲ ਸਿੰਘ ਦੇ ਗ੍ਰਹਿ ਪਿੰਡ ਗੋਲੇ ਵਾਲਾ ਜ਼ਿਲਾ ਫ਼ਿਰੋਜ਼ਪੁਰ

ਸਤਿ ਕਹੇ ਕਿਰਪਾ ਕਰ ਪੁਰਖ ਸਮਰਥ, ਸਾਹਿਬ ਸਤਿਗੁਰ ਤੇਰੀ ਇਕ ਸਰਨਾਈਆ। ਹਕ਼ੀਕ਼ਤ ਵਿਚੋਂ ਦੇ ਦੇ ਹੱਕ, ਮਿਹਰਵਾਨ ਦਇਆ ਕਮਾਈਆ। ਨਿਜ ਨੇਤਰ ਲੋਚਨ ਖੋਲ੍ਹ ਆਪਣੀ ਅੱਖ, ਆਖਰ ਆਪਣਾ ਪੜਦਾ ਦੇ ਉਠਾਈਆ। ਨਾਮ ਭੰਡਾਰੇ ਭਰ ਸਖ, ਵਸਤ ਅਮੋਲਕ ਵਿਚ ਟਿਕਾਈਆ। ਸਚ ਪ੍ਰੀਤੀ ਦੇ ਜਸ, ਜਿਸਮ ਜ਼ਮੀਰ ਦੇ ਬਦਲਾਈਆ। ਧੁਰ ਦਰਗਾਹੀ ਜੁੜੇ ਨਤ, ਸਾਕ ਸੱਜਣ ਇਕ ਅਖਵਾਈਆ। ਤੇਰਾ ਮੇਲਾ ਹੋਵੇ ਹੱਸ ਹੱਸ, ਗੁਰ ਚੇਲਾ ਮਿਲ ਕੇ ਵੱਜੇ ਵਧਾਈਆ। ਘਟ ਭੀਤਰ ਗ੍ਰਹਿ ਮੰਦਰ ਨਿਜ ਦਵਾਰ ਵਸੇ ਪਰਤੱਖ, ਵੱਖਰਾ ਧਾਮ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਣਾ ਧੁਰ ਦਾ ਘਰ, ਘਰ ਸਵਾਮੀ ਪੜਦਾ ਦੇਣਾ ਲਾਹੀਆ। ਸਤਿ ਕਹੇ ਪ੍ਰਭੂ ਆਪਣੇ ਨਾਮ ਦਾ ਸਚ ਦੇ ਸਬੂਤ, ਹੁਕਮ ਧੁਰ ਦਾ ਇਕ ਜਣਾਈਆ। ਭਾਗ ਲਗਾ ਕਾਇਆ ਕਾਅਬੇ ਸਚ ਕਲਬੂਤ, ਕਲਮਾ ਇਕੋ ਇਕ ਦ੍ਰਿੜਾਈਆ। ਮੁਹੱਬਤ ਵਿਚ ਮਿਲ ਆਪ ਮਹਿਬੂਬ, ਮਹਵ ਇਕੋ ਰੰਗ ਰੰਗਾਈਆ। ਲੇਖੇ ਲੱਗੇ ਤਤ ਕਾਇਆ ਪੰਜ ਭੂਤ, ਜਗ ਸੂਤ ਰਹੇ ਨਾ ਰਾਈਆ। ਜਲਵਾ ਨੂਰ ਦਿਸੇ ਚਾਰੇ ਕੂਟ, ਗ੍ਰਹਿ ਭੀਤਰ ਹੋਵੇ ਰੁਸ਼ਨਾਈਆ। ਜਗਤ ਰਹੇ ਨਾ ਜੂਠ ਝੂਠ, ਮਮਤਾ ਮੋਹ ਨਾ ਕੋਇ ਹਲਕਾਈਆ। ਅਰਸ਼ ਫ਼ਰਸ਼ ਇਕੋ ਦਿਸੇ ਅਰੂਜ, ਆਖ਼ਰ ਅਖ਼ੀਰ ਤੂੰਹੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਧੁਰ ਦਾ ਘਰ, ਦਰ ਦਰਵਾਜ਼ਾ ਦੇਣਾ ਖੁਲ੍ਹਾਈਆ। ਸਤਿ ਕਹੇ ਪੁਰਖ ਅਕਾਲ ਦੀਨ ਦਿਆਲ ਘਰ ਮਿਲ ਸਾਚੇ ਸੱਜਣ, ਸਾਜਣ ਤੇਰੀ ਓਟ ਤਕਾਈਆ। ਗੜ੍ਹ ਹੰਕਾਰੀ ਭਾਂਡੇ ਭੱਜਣ, ਨਿਰਅੱਖਰ ਵੱਖਰ ਕਰ ਪੜ੍ਹਾਈਆ। ਪ੍ਰੇਮ ਧੂੜੀ ਦੇ ਅਗੰਮੀ ਮੱਜਨ, ਸਰੋਵਰ ਇਕੋ ਇਕ ਨੁਹਾਈਆ। ਪਤਿਤ ਪੁਨੀਤ ਕਰ ਪਾਕ ਮਾਟੀ ਬਦਨ, ਬਦਲਾ ਪੂਰਬ ਦੇ ਚੁਕਾਈਆ। ਢੋਲ ਸੁਣਾ ਜਗਤ ਅਨਾਦੀ ਨਦਨ, ਅਨਾਹਦ ਆਪਣਾ ਰਾਗ ਅਲਾਈਆ। ਜੋਤੀ ਦੀਪਕ ਜਨ ਭਗਤਾਂ ਅੰਦਰ ਜਗਣ, ਅੰਧ ਅੰਧੇਰ ਦੇ ਮਿਟਾਈਆ। ਨਾਮ ਅਮੋਲਾ ਅਨਮੋਲਾ ਅਨਤੋਲਾ ਲਾ ਸਗਣ, ਸਮੁੰਦ ਸਾਗਰ ਲੇਖਾ ਰਹੇ ਨਾ ਰਾਈਆ। ਤੇਰਾ ਦਰਸ ਹੋਵੇ ਉਪਰ ਗਗਨ, ਕਾਇਆ ਗਾਗਰ ਵੱਜੇ ਵਧਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਧੁਰ ਦਾ ਘਰ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਸਤਿ ਕਹੇ ਮੈਂ ਤੱਕਣਾ ਸਾਖਿਆਤ, ਸਨਮੁਖ ਹੋ ਕੇ ਨਜ਼ਰੀ ਆਈਆ। ਅੰਮ੍ਰਿਤ ਦੇਵੇ ਅਗੰਮੀ ਆਬੇਹਯਾਤ, ਹਯਾਤੀ ਵਿਚੋਂ ਹਯਾਤੀ ਦਏ ਬਦਲਾਈਆ। ਮਹੱਲ ਅਟਲ ਵਖਾਏ ਇਕ ਮਹਿਰਾਬ, ਮਹਿਬੂਬ ਬੈਠਾ ਸੋਭਾ ਪਾਈਆ। ਡੰਡੌਤ ਬੰਦਨਾ ਸਜਦਾ ਦਿਸੇ ਇਕ ਆਦਾਬ, ਬਿਨ ਕ਼ਦਮਾਂ ਸੀਸ ਨਿਵਾਈਆ। ਆਤਮ ਪਰਮਾਤਮ ਖੋਲ੍ਹ ਕੇ ਰਾਜ਼, ਰਾਜ਼ਕ ਰਿਜ਼ਕ ਰਹੀਮ ਦਏ ਵਡਿਆਈਆ। ਦਿਵਸ ਰੈਣ ਅੱਠੇ ਪਹਿਰ ਘੜੀ ਪਲ ਵੱਜਦੀ ਰਹੇ ਆਵਾਜ਼, ਧੁਨ ਆਤਮਕ ਬੰਦ ਨਾ ਕੋਇ ਕਰਾਈਆ। ਜਨ ਭਗਤਾਂ ਤੇਰੇ ਮਿਲਣ ਦੀ ਖ਼ਾਹਿਸ਼, ਗਹਿਰ ਗੰਭੀਰ ਮਿਲਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਣਾ ਇਕ ਖ਼ਤਾਬ, ਖ਼ਤਾ ਪਿਛਲੀ ਮੁਆਫ਼ ਕਰਾਈਆ। ਸਤਿ ਕਹੇ ਜਨ ਭਗਤ ਉਠਾ ਸੁੱਤੇ, ਆਲਸ ਲਿੰਦਰਾ ਰਹਿਣ ਕੋਇ ਨਾ ਪਾਈਆ। ਤੂੰ ਮਿਹਰਵਾਨ ਅਬਿਨਾਸ਼ੀ ਅਚੁਤੇ, ਚਾਤ੍ਰਿਕਾਂ ਬੂੰਦ ਸਵਾਂਤੀ ਦੇ ਚੁਆਈਆ। ਤੇਰੀ ਮੌਲੇ ਸੁਹੰਜਣੀ ਰੁੱਤੇ, ਆਪਣਾ ਰੰਗ ਬਦਲਾਈਆ। ਤੇਰੀ ਧਾਰ ਨਿਰੰਕਾਰ ਨਿਰਵੈਰ ਹੋ ਕੇ ਉਠੇ, ਬ੍ਰਹਿਮੰਡ ਖੰਡ ਫਿਰੇ ਚਾਈਂ ਚਾਈਂਆ। ਦੀਨਾਂ ਅਨਾਥਾਂ ਭਗਤਾਂ ਸੰਤਾਂ ਫ਼ਕੀਰਾਂ ਫ਼ਿਕਰਿਆਂ ਵਿਚ ਪੁੱਛੇ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਵਖਾਉਂਣਾ ਧੁਰ ਦਾ ਦਰ, ਦਰਵਾਜ਼ਾ ਅੰਦਰੋਂ ਦੇਣਾ ਖੁਲ੍ਹਾਈਆ। ਸਤਿ ਕਹੇ ਪ੍ਰਭੂ ਤੇਰਾ ਸ਼ਬਦ ਅਗੰਮੀ ਬੋਲ, ਅਨਬੋਲਤ ਵੱਜੇ ਵਧਾਈਆ। ਨਾਦ ਅਨਾਦੀ ਢੋਲ, ਬ੍ਰਹਿਮੰਡਾਂ ਖੰਡਾਂ ਰਿਹਾ ਉਠਾਈਆ। ਭਗਤਾਂ ਅੰਦਰ ਜਾਵੇਂ ਮੌਲ, ਮੌਲਾ ਹੋ ਕੇ ਨਜ਼ਰੀ ਆਈਆ। ਅੰਤਰ ਪੜਦਾ ਦੇਵੀਂ ਖੋਲ੍ਹ, ਖ਼ਾਲਕ ਖ਼ਲਕ ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਪਰਗਟ ਹੋ ਕੇ ਉਪਰ ਧੌਲ, ਧਵਲਾ ਲੇਖ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਕੌਲ, ਕਵਲ ਨੈਣ ਬਿਨ ਨੈਣਾਂ ਵੇਖ ਵਖਾਈਆ।

੧੯ ਫੱਗਣ ਸ਼ਹਿਨਸ਼ਾਹੀ ਸੰਮਤ ੧ ਗੁਰਦੀਪ ਸਿੰਘ ਦੇ ਗ੍ਰਹਿ ਗੋਲੇ ਵਾਲਾ ਜ਼ਿਲਾ ਫ਼ਿਰੋਜ਼ਪੁਰ

ਸਤਿਗੁਰ ਸ਼ਬਦ ਪਿਆਰਾ ਮੀਤਾ, ਸੱਜਣ ਧੁਰ ਦਾ ਇਕ ਅਖਵਾਇੰਦਾ। ਗੁਰਮੁਖ ਕਾਇਆ ਕਰੇ ਠਾਂਡਾ ਸੀਤਾ, ਕੂੜੀ ਕਿਰਿਆ ਅਗਨੀ ਤਤ ਬੁਝਾਇੰਦਾ। ਮਨ ਵਾਸਨਾ ਡੂੰਘੀ ਭਵਰੀ ਲੱਖ ਚੁਰਾਸੀ ਜਾਣੇ ਰੀਤਾ, ਮਾਟੀ ਹਾਟੀ ਫੋਲ ਫੁਲਾਇੰਦਾ। ਧੁਰ ਦਾ ਨਾਮ ਅੰਮਿਉਂ ਰਸ ਦੇਵੇ ਅੰਮ੍ਰਿਤ ਜਾਮ ਮੀਠਾ, ਕੂੜ ਕੁੜਿਆਰਾ ਕਰੋਧ ਹੰਕਾਰ ਰਹਿਣ ਨਾ ਪਾਇੰਦਾ। ਧਾਮ ਅਵੱਲੜਾ ਸਚਖੰਡ ਵਖਾਏ ਅਨਡੀਠਾ, ਨਿਜ ਨੇਤਰ ਲੋਚਨ ਅੱਖ ਖੁਲ੍ਹਾਇੰਦਾ। ਸਾਚਾ ਮੰਦਰ ਘਰ ਵਿਚ ਘਰ ਵਖਾਏ ਅਗੰਮੀ ਮਸੀਤਾ, ਹੁਜਰਾ ਹੱਕ ਹੱਕ ਸਾਲਾਹਿੰਦਾ। ਜਿਥੇ ਇਕੋ ਕਲਮਾ ਨਾਮ ਸਿਫ਼ਤ ਸਾਲਾਹੀ ਹਦੀਸਾ, ਪੁਰਖ ਅਕਾਲਾ ਦੀਨ ਦਿਆਲਾ ਇਕੋ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਆਪਣਾ ਖੇਲ ਖਿਲਾਇੰਦਾ। ਸਤਿਗੁਰ ਸ਼ਬਦ ਸਦ ਗਹਿਰ ਗੰਭੀਰ, ਡੂੰਘਾ ਸਾਗਰ ਭਵਰ ਆਪਣਾ ਨਾਮ ਵਖਾਇੰਦਾ। ਨਿਤ ਨਵਿਤ ਜੁਗ ਚੌਕੜੀ ਬਦਲਦਾ ਰਹੇ ਤਦਬੀਰ, ਤਕ਼ਦੀਰ ਸ਼ਾਹ ਸੁਲਤਾਨ ਹਕੀਰ ਆਪਣੇ ਹੱਥ ਰਖਾਇੰਦਾ। ਵੇਖਦਾ ਰਹੇ

ਸ਼ਾਹ ਫ਼ਕੀਰ, ਅਮੀਰ ਗ਼ਰੀਬ ਦੀਨ ਦੁਨੀ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਇੰਦਾ। ਸ਼ਬਦ ਗੁਰੂ ਕਹੇ ਮੇਰਾ ਹੁਕਮ ਬਲਵਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਝੁਕਦੇ ਰਹੇ ਦੋ ਜਹਾਨ, ਬ੍ਰਹਿਮੰਡ ਖੰਡ ਸੀਸ ਨਾ ਕੋਇ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਦੇ ਰਹੇ ਦਾਨ, ਝੋਲੀਆਂ ਖ਼ਾਲੀ ਅਗੇ ਡਾਹੀਆ। ਗੁਰ ਅਵਤਾਰ ਪੈਗ਼ੰਬਰ ਕਰਦੇ ਰਹੇ ਪਰਵਾਨ, ਧੁਰ ਦੀ ਧਾਰ ਵਿਚ ਬੰਧਾਈਆ। ਰਸਨਾ ਜਿਹਵਾ ਬੱਤੀ ਦੰਦ ਨਿਰਗੁਣ ਸਰਗੁਣ ਕਰਦੇ ਰਹੇ ਕਲਿਆਣ, ਕਲਮਾ ਨਗ਼ਮਾ ਨਾਮ ਢੋਲਾ ਗੀਤ ਸੰਗੀਤ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸ਼ਬਦ ਗੁਰੂ ਕਹੇ ਮੇਰਾ ਹੁਕਮ ਏਕਾ, ਏਕੰਕਾਰ ਦਿਤੀ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਰਖਣਾ ਟੇਕਾ, ਦੂਜੀ ਓਟ ਨਾ ਕੋਇ ਤਕਾਈਆ। ਪ੍ਰੇਮ ਪਿਆਰ ਮੁਹੱਬਤ ਅੰਦਰ ਕਰਾਂ ਬੁਧ ਬਿਬੇਕਾ, ਕੂੜੀ ਕਿਰਿਆ ਬਾਹਰ ਕਢਾਈਆ। ਸਚ ਦਵਾਰਾ ਵਖਾਵਾਂ ਧੁਰ ਦਾ ਦੇਸਾ, ਜਿਥੇ ਵਸੇ ਪਾਤਸ਼ਾਹ ਬੇਪਰਵਾਹੀਆ। ਓਥੇ ਜਨ ਭਗਤਾਂ ਜਨਮ ਜਨਮ ਦਾ ਮੁਕੇ ਲੇਖਾ, ਕਰਮ ਕਰਮ ਦਾ ਰੋਗ ਰਹੇ ਨਾ ਰਾਈਆ। ਤ੍ਰੈਗੁਣ ਮਾਇਆ ਲਾਏ ਕੋਈ ਨਾ ਸੇਕਾ, ਤਤਵ ਤਤ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਅੰਦਰ ਕਾਇਆ ਮਾਟੀ ਪੜਦਾ ਓਹਲਾ ਦਏ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਸੂਰਬੀਰ ਸੁਲਤਾਨ, ਦੋ ਜਹਾਨਾਂ ਵਾਲੀ ਨਜ਼ਰੀ ਆਈਆ। ਮੈਂ ਵੇਖੇ ਰਾਮ ਕਾਹਨ, ਸਤਿਜੁਗ ਤਰੇਤਾ ਦੁਆਪਰ ਕਲਜੁਗ ਫੇਰਾ ਪਾਈਆ। ਕਲਜੁਗ ਖੇਲ ਕੀਤਾ ਮਹਾਨ, ਵਰਨ ਬਰਨ ਜਗਤ ਰੀਤੀ ਵਿਚ ਫਸਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇ ਕੇ ਦਾਨ, ਦਾਤਾ ਹੋ ਕੇ ਆਪਣੀ ਦਇਆ ਕਮਾਈਆ। ਭਵਿਖਤਾਂ ਵਿਚ ਕਰ ਕੇ ਗਏ ਕਲਿਆਣ, ਕਾਅਬਿਆਂ ਵਿਚ ਕੂਕ ਕੂਕ ਸੁਣਾਈਆ। ਹਰ ਘਟ ਵਿਚ ਵੱਸੇ ਸ੍ਰੀ ਭਗਵਾਨ, ਲਾਸ਼ਰੀਕ ਜਲਵਾ ਨੂਰ ਖ਼ੁਦਾਈਆ। ਸੋ ਵੇਲਾ ਵਕ਼ਤ ਪਹੁੰਚਿਆ ਆਣ, ਸਚ ਦਵਾਰੇ ਵੱਜੀ ਇਕ ਵਧਾਈਆ। ਗੁਰਮੁਖ ਸੰਤ ਸੁਹੇਲੇ ਹਰਿਜਨ ਵੇਖੇ ਆਣ, ਆਨਨ ਫ਼ਾਨਨ ਪੂਰਬ ਲੇਖਾ ਦਏ ਮੁਕਾਈਆ। ਨਾਮ ਭੰਡਾਰਾ ਵਸਤ ਅਮੋਲਕ ਧੁਰ ਦੀ ਦਾਤ ਦੇਵੇ ਦਾਨ, ਅਨਮੰਗੀ ਦੌਲਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਥੇ ਓਥੇ ਦੋ ਜਹਾਨਾਂ ਸਦਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ।

੧੯ ਫੱਗਣ ਸ਼ਹਿਨਸ਼ਾਹੀ ਸੰਮਤ ੧ ਰਾਜ ਸਿੰਘ ਅਜੈਬ ਸਿੰਘ ਇਕਬਾਲ ਸਿੰਘ ਦੇ ਗ੍ਰਹਿ ਡੋਗਰ ਬਸਤੀ ਫ਼ਰੀਦਕੋਟ

ਸਤਿ ਕਹੇ ਪ੍ਰਭ ਸ਼ਬਦ ਅਗੰਮੀ ਵਜਾ ਡੰਕਾ, ਦੋ ਜਹਾਨ ਬ੍ਰਹਿਮੰਡ ਖੰਡ ਵੱਜੇ ਸ਼ਨਵਾਈਆ। ਸਵਾਧਾਨ ਕਰਾ ਰਾਓ ਰੰਕਾ, ਲੱਖ ਚੁਰਾਸੀ ਚਾਰੇ ਖਾਣੀ ਪੜਦਾ ਦੇ ਉਠਾਈਆ। ਸਚ ਦਵਾਰ ਵਖਾ ਇਕੋ ਬੰਕਾ, ਗ੍ਰਹਿ ਮੰਦਰ ਧੁਰ ਦਰਬਾਰ ਇਕੋ ਨਜ਼ਰੀ ਆਈਆ। ਮਨ ਵਾਸਨਾ ਕੂੜੀ ਕਿਰਿਆ ਹਉਮੇਂ ਹੰਗਤਾ ਮੇਟ ਸ਼ੰਕਾ, ਆਤਮ ਬ੍ਰਹਮ ਸਰਬ ਦੇ ਸਮਝਾਈਆ। ਨਾਮ ਨਿਧਾਨ ਜੋਤੀ ਨੂਰ ਦੇ ਆਪਣਾ ਕਣਕਾ, ਕਿਣਕਾ ਅੰਦਰ ਦੇ ਪਰਗਟਾਈਆ। ਭਾਗ ਮਥੋਰ ਹੋਵੇ ਗੁਰਮੁਖ ਸੱਜਣ ਜਨ ਕਾ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਫੇਰ ਦੇ ਅੰਤਰ ਮਨ ਕਾ ਮਣਕਾ,

ਜੋਗ ਅਭਿਆਸ ਦੀ ਲੋੜ ਰਹੇ ਨਾ ਰਾਈਆ। ਝਗੜਾ ਮੁਕਾ ਦੇ ਹਰਖ ਸੋਗ ਚਿੰਤਾ ਗ਼ਮ ਕਾ, ਗਹਿਰ ਗੰਭੀਰ ਬੇਨਜ਼ੀਰ ਆਪਣੀ ਦਇਆ ਕਮਾਈਆ। ਮੰਦਰ ਸੁਹਾ ਦੇ ਕਾਇਆ ਮਾਟੀ ਸਾਢੇ ਤਿੰਨ ਹੱਥ ਚੰਮ ਕਾ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਭੈ ਭੌ ਚੁਕਾ ਦੇ ਰਾਏ ਧਰਮ ਜਨ ਕਾ, ਜ਼ਾਮਨ ਹੋ ਕੇ ਅਗੇ ਲੈ ਛੁਡਾਈਆ। ਜਗਤ ਖੇਲ ਤੇਰੇ ਪਵਣ ਸਵਾਸ ਦਮ ਕਾ, ਦਾਮਨਗੀਰ ਹੋ ਕੇ ਆਪਣਾ ਮੇਲ ਲੈ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਦੇਣਾ ਪਰਗਟਾਈਆ। ਸਤਿ ਕਹੇ ਮੇਰੇ ਸਾਹਿਬ ਪੁਰਖ ਸਮਰਥ, ਪੁਰਖ ਅਕਾਲ ਦੀਨ ਦਿਆਲ ਤੇਰੀ ਓਟ ਤਕਾਈਆ। ਆਦਿ ਜੁਗਾਦਿ ਜੁਗ ਚੌਕੜੀ ਚਲਾਵਣਹਾਰਾ ਰਥ, ਪੁਰੀ ਲੋਅ ਬ੍ਰਹਿਮੰਡ ਖੰਡ ਆਕਾਸ਼ (ਪਾਤਾਲ) ਹੁਕਮੇਂ ਅੰਦਰ ਭਵਾਈਆ। ਜਨ ਭਗਤਾਂ ਸ਼ਬਦ ਅਗੰਮੀ ਦੇ ਵੱਥ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਗਿਆਨ ਨੇਤਰ ਨਿਜ ਲੋਚਨ ਖੋਲ ਅੱਖ ਪਰਤੱਖ, ਸਾਖਿਆਤ ਆਪਣਾ ਦਰਸ ਵਖਾਈਆ। ਕਿਉਂ ਵਿਛੋੜੇ ਵਿਚ ਬੈਠਾ ਵੱਖ, ਪੜਦੇ ਵਿਚੋਂ ਪੜਦਾ ਦੇ ਚੁਕਾਈਆ। ਤੇਰਾ ਦੇਣ ਦਾ ਆਦਿ ਜੁਗਾਦੀ ਹੱਕ, ਹਕ਼ੀਕ਼ਤ ਆਪਣੀ ਦੇ ਸਮਝਾਈਆ। ਤੂੰ ਪੁਰਖ ਅਕਾਲਾ ਸਾਹਿਬ ਸਵਾਮੀ ਸਚ, ਸਤਿ ਤੇਰਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਰਸਤਾ ਦੇ ਬਣਾਈਆ। ਸਤਿ ਕਹੇ ਪਰਮ ਪੁਰਖ ਨਿਰੰਕਾਰ, ਨਿਰਵੈਰ ਤੇਰੀ ਆਸ ਰਖਾਈਆ। ਮੈਂ ਮੰਗਦਾ ਰਿਹਾ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਝੋਲੀ ਡਾਹੀਆ। ਦਰ ਦਰਵੇਸ਼ ਨਰ ਨਰੇਸ਼ ਬਣਿਆ ਰਿਹਾ ਭਿਖਾਰ, ਦਰ ਠਾਂਡੇ ਅਲਖ ਜਗਾਈਆ। ਕ਼ੁਦਰਤ ਦੇ ਕ਼ਾਦਰ ਜਲਵਾਗਰ ਖ਼ੁਦਾਈ ਯਾਰ, ਬੇਪਰਵਾਹ ਤੇਰੀ ਆਸ ਰਖਾਈਆ। ਜਨ ਭਗਤਾਂ ਇਕੋ ਬਖ਼ਸ਼ ਸਚ ਪਿਆਰ, ਆਤਮ ਪਰਮਾਤਮ ਮੇਲਾ ਮਿਲੇ ਸਹਿਜ ਸੁਭਾਈਆ। ਚਾਰ ਕੁੰਟ ਦਹਿ ਦਿਸ਼ਾ ਮਨ ਵਾਸਨਾ ਹੋਏ ਨਾ ਕੋਇ ਖ਼ਆਰ, ਕੂੜੀ ਕਿਰਿਆ ਬਾਹਰ ਦੇਣੀ ਕਢਾਈਆ। ਤੂੰ ਸਾਜਣ ਮੀਤਾ ਧੁਰ ਦਰਬਾਰ, ਮਹਿੰਮਾ ਅਕਥ ਅਕਥ ਸਿਫ਼ਤਾਂ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਰੰਗ ਆਪਣਾ ਦੇਣਾ ਰੰਗਾਈਆ। ਸਤਿ ਕਹੇ ਮੈਂ ਸਦਕੇ ਵਾਰੀ ਜਾਵਾਂ ਤੈਥੋਂ ਘੋਲੀ, ਨਿਉਂ ਨਿਉਂ ਲਾਗਾਂ ਪਾਈਆ। ਪੁਰਖ ਅਕਾਲ ਦੀਨ ਦਿਆਲ ਚਾਰ ਵਰਨ ਅਠਾਰਾਂ ਬਰਨ ਆਪਣੀ ਦੱਸ ਅਗੰਮੀ ਬੋਲੀ, ਅਨਬੋਲਤ ਆਪਣਾ ਰਾਗ ਜਣਾਈਆ। ਸਚ ਦਵਾਰਾ ਜਾਣਾ ਖੋਲ੍ਹੀ, ਖ਼ਾਲਕ ਖ਼ਲਕ ਮਖ਼ਲੂਕ ਮਾਲਕ ਹੋ ਕੇ ਦੇਣਾ ਜਣਾਈਆ। ਸਤਿਗੁਰ ਸ਼ਬਦ ਤੇਰਾ ਅਗੰਮੀ ਨਾਦ ਬਣੇ ਦੋ ਜਹਾਨਾਂ ਢੋਲੀ, ਢੋਲਾ ਸੋਹਲਾ ਬਣ ਵਿਚੋਲਾ ਇਕੋ ਇਕ ਜਣਾਈਆ। ਤੇਰੀ ਆਤਮਾ ਪਰਮਾਤਮਾ ਸਦਾ ਬਣੀ ਰਹੇ ਗੋਲੀ, ਰੀਤੀ ਨੀਤੀ ਅੰਦਰ ਸਾਚੀ ਸੇਵ ਕਮਾਈਆ। ਮਨੂਆ ਮਨ ਜਗਤ ਵਾਸਨਾ ਪਾਏ ਨਾ ਰੌਲੀ, ਰਹਿਬਰ ਹੋ ਕੇ ਦੇ ਵਡਿਆਈਆ। ਮਤ ਮਤਵਾਲੀ ਰਹੇ ਮੂਲ ਨਾ ਬੌਰੀ, ਬਵਰੀ ਬਾਬਲ ਦੇ ਸਮਝਾਈਆ। ਤੇਰੀ ਖੇਲ ਆਦਿ ਜੁਗਾਦਿ ਜੁਗ ਚੌਕੜੀ ਸਦਾ ਬੇਖ਼ਬਰੀ, ਬਿਨ ਭਗਤਾਂ ਸਮਝ ਕਿਸੇ ਨਾ ਆਈਆ। ਕਲਜੁਗ ਦੀਨ ਦੁਨੀ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਬੇਸਬਰੀ, ਨਾਮ ਪਿਆਲਾ ਸ਼ਬਦੀ ਜਾਮ ਰਸ ਦੇਣਾ ਪਿਆਈਆ। ਸਾਚੀ ਧੁਨ ਗਾਏ ਕੋਇ ਨਾ ਮਧੁਰੀ, ਰਸਨਾ ਜਿਹਵਾ ਢੋਲੇ ਗਾ ਕੇ ਮਨ ਰਹੇ ਬਹਿਲਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਦੋ ਜਹਾਨਾਂ ਅਦਲੀ, ਅਦਾਲਤ ਵਕਾਲਤ ਇਕੋ ਦੇ ਸਮਝਾਈਆ। ਕਲਜੁਗ ਕੂੜੀ ਕਿਰਿਆ ਧਰਤ ਧਵਲ ਉਤੋਂ ਕਰ ਬਦਲੀ, ਬਾਦਲ ਅੰਧੇਰਾ ਅੰਧ ਰਹਿਣ ਕੋਇ ਨਾ ਪਾਈਆ। ਕਾਇਨਾਤ ਜਗਤ ਵਿਕਾਰ ਵਿਚ ਰਹੇ ਨਾ ਕੋਇ ਪਗ਼ਲੀ, ਸਗਲੀ ਚਿੰਤਾ ਦੇਣੀ ਮਿਟਾਈਆ।

ਤੈਨੂੰ ਲੱਭਣ ਕੋਇ ਨਾ ਜਾਏ ਜੰਗਲੀਂ, ਗੁਰਮੁਖਾਂ ਦੇ ਅੰਦਰ ਡੇਰਾ ਦੇਣਾ ਵਖਾਈਆ। ਜਿਥੇ ਇਸ਼ਾਰਾ ਕਰੇ ਕੋਇ ਨਾ ਉਂਗਲੀ, ਹੱਥਾਂ ਦੀ ਲੋੜ ਰਹੇ ਨਾ ਰਾਈਆ। ਬਿਨ ਤੇਰੀ ਕਿਰਪਾ ਮੰਜ਼ਲ ਕਿਸੇ ਦੀ ਕਦੇ ਨਾ ਮੁਕ ਗਈ, ਮੁਕੰਮਲ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਆ ਕੇ ਪੁਛ ਲਈਂ, ਪਛੋਤਾਓ ਰਹੇ ਨਾ ਰਾਈਆ। ਸਤਿ ਕਹੇ ਪ੍ਰਭ ਪਰਗਟ ਕਰਦੇ ਸਤਿ ਸਤਿ ਸਤਿਵਾਦ, ਸਤਿ ਧਰਮ ਇਕੋ ਨਜ਼ਰੀ ਆਈਆ। ਘਟ ਘਟ ਅੰਤਰ ਤੇਰੀ ਹੋਵੇ ਯਾਦ, ਬਿਨ ਰਸਨਾ ਜਿਹਵਾ ਢੋਲੇ ਆਤਮ ਬ੍ਰਹਮ ਪੜ੍ਹਾਈਆ। ਅਨਰਸ ਦੇ ਆਪਣਾ ਅਗੰਮੀ ਸਵਾਦ, ਜਿਸ ਦੀ ਸਮਝ ਕੋਇ ਨਾ ਪਾਈਆ। ਨਾਮ ਨਿਧਾਨਾ ਦੱਸ ਬੋਧ ਅਗਾਧ, ਅੱਖਰਾਂ ਦੀ ਲੋੜ ਰਹੇ ਨਾ ਰਾਈਆ। ਨਿਜ ਗ੍ਰਹਿ ਪੜਦਿਆਂ ਦੇ ਅੰਤਰ ਖੋਲ੍ਹ ਰਾਜ਼, ਨਿਮਾਜ਼ ਵੰਡ ਨਾ ਕੋਇ ਵੰਡਾਈਆ। ਮਿਹਰਵਾਨ ਮੁਹੱਬਤ ਵਿਚ ਮਹਿਬੂਬ ਕਰ ਇਸ਼ਾਇਤ, ਆਸ਼ਰਮ ਇਕੋ ਦੇ ਸਮਝਾਈਆ। ਜਿਥੇ ਤੇਰਾ ਧਾਮ ਅਵੱਲਾ ਤੇ ਨਿਰਗੁਣ ਰੂਪ ਰਿਹਾਇਸ਼, ਆਸਣ ਸਿੰਘਾਸਣ ਸੋਭਾ ਪਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਕਰ ਨਾ ਸਕੇ ਪੈਮਾਇਸ਼, ਅੰਤ ਕਹਿ ਕੋਇ ਨਾ ਗਾਈਆ। ਜੁਗ ਚੌਕੜੀ ਆਈ ਨਾ ਵਿਚ ਕਿਸੇ ਅਜ਼ਮਾਇਸ਼, ਇਲਮ ਆਲਮ ਦਏ ਦੁਹਾਈਆ। ਤੇਰਾ ਖੇਲ ਅਨੋਖਾ ਨਹਾਇਤ, ਕਲਜੁਗ ਅੰਤ ਜ਼ਰੂਰੀ ਨਜ਼ਰੀ ਆਈਆ। ਚਾਰ ਵਰਨ ਅਠਾਰਾਂ ਬਰਨ ਬਣਾ ਇਕ ਜਮਾਇਤ, ਤੁਲਬਿਆਂ ਇਕੋ ਕਰ ਪੜ੍ਹਾਈਆ। ਭਗਤਾਂ ਨਾਲ ਮਿਹਰ ਨਜ਼ਰ ਕਰੀਂ ਰਿਆਇਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਇਕੋ ਦੇਣਾ ਵਖਾਈਆ। ਸਤਿ ਕਹੇ ਪ੍ਰਭੂ ਸਤਿ ਸਚ ਕਰ ਪਰਗਟ, ਪਰਗਟ ਹੋ ਕੇ ਆਪਣਾ ਹੁਕਮ ਵਰਤਾਈਆ। ਤੂੰ ਵਸਣ ਵਾਲਾ ਹਰ ਘਟ, ਘਟ ਘਟ ਰਿਹਾ ਸਮਾਈਆ। ਤੇਰੇ ਹੁਕਮੇਂ ਅੰਦਰ ਗੁਰ ਅਵਤਾਰ ਪੈਗ਼ੰਬਰ ਰਹੇ ਨਠ, ਜੁਗ ਚੌਕੜੀ ਭੱਜਣ ਵਾਹੋ ਦਾਹੀਆ। ਸੇਵਾ ਕਰਲ ਅੱਠ ਸੱਠ, ਜਲਧਾਰਾ ਨਿਉਂ ਨਿਉਂ ਲਾਗੇ ਪਾਈਆ। ਅਗਨੀ ਬਲੇ ਲਟ ਲਟ, ਨੂਰ ਨੂਰ ਰੁਸ਼ਨਾਈਆ। ਧੁਨ ਸ਼ਨਵਾਈ ਕਥ ਅਕੱਥ, ਕਾਤਬ ਲਿਖ ਲਿਖ ਦੇਣ ਗਵਾਹੀਆ। ਤੇਰਾ ਨਾਮ ਨਿਧਾਨਾ ਇਕੋ ਸਚ, ਸਤਿ ਦਏ ਸਮਝਾਈਆ। ਭਾਗ ਲਗਾ ਦੇ ਕਾਇਆ ਮਾਟੀ ਕੱਚ, ਗੁਰਮੁਖ ਕੰਚਨ ਗੜ੍ਹ ਦਏ ਸੁਹਾਈਆ। ਲੂੰ ਲੂੰ ਅੰਦਰ ਜਾਣਾ ਰਚ, ਰਚਨਾ ਆਪਣੀ ਦੇਣੀ ਵਖਾਈਆ। ਮਨੂਆ ਮਨ ਨਾ ਜਾਵੇ ਨੱਚ, ਨਾਟਕ ਚੇਟਕ ਦੋਵੇਂ ਦੇਣੇ ਗਵਾਈਆ। ਸਾਚੀ ਜੋਤ ਜਗੇ ਲੱਟ ਲੱਟ, ਲਾਟਾਂ ਵਾਲੀ ਨਿਉਂ ਨਿਉਂ ਲਾਗੇ ਪਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਮੇਟਦੇ ਫੱਟ, ਪੱਟੀ ਆਪਣਾ ਨਾਮ ਬੰਧਾਈਆ। ਨਾੜ ਬਹੱਤਰ ਕੂੜੀ ਕਿਰਿਆ ਉਬਲੇ ਕੋਈ ਨਾ ਰਤ, ਰਤੀ ਰਤ ਆਪਣਾ ਰੰਗ ਦੇ ਰੰਗਾਈਆ। ਸਤਿ ਸੰਤੋਖ ਧੀਰਜ ਨਾਮ ਦੇ ਜੱਤ, ਯਥਾਰਥ ਆਪਣੀ ਦਇਆ ਕਮਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਸੂਫ਼ੀ ਸੰਤ ਫ਼ਕੀਰ ਕਰ ਆਪਣੇ ਵੱਸ, ਵਾਸਤਾ ਆਪਣੇ ਨਾਲ ਜੁੜਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਖ਼ੁਸ਼ੀਆਂ ਵਿਚ ਹੱਸ, ਆਕਾਸ਼ ਪਰਕਾਸ਼ ਤੇਰੀ ਵਜਦੀ ਰਹੇ ਵਧਾਈਆ। ਭਗਤ ਉਧਾਰਨੇ ਤੇਰਾ ਧੁਰ ਦਾ ਹੱਕ, ਦਰ ਠਾਂਡੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਉਂ ਰਖਣਾ ਅਲਖੱਣਾ ਅਲਖ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਤੇਰੀ ਓਟ ਤਕਾਈਆ।

੧੯ ਫੱਗਣ ਸ਼ਹਿਨਸ਼ਾਹੀ ਸੰਮਤ ੧ ਤੇਜਾ ਸਿੰਘ ਦੇ ਗ੍ਰਹਿ ਪਿੰਡ ਸਾਦਕ ਜ਼ਿਲਾ ਫ਼ਿਰੋਜ਼ਪੁਰ

ਜਨ ਭਗਤ ਕਹੇ ਪ੍ਰਭ ਸੁਣਾ ਅਗੰਮੀ ਰਾਗ, ਰਸਨਾ ਜਿਹਵਾ ਬੱਤੀ ਦੰਦ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਸੋਈ ਸੁਰਤੀ ਜਾਏ ਜਾਗ, ਆਲਸ ਨਿੰਦਰਾ ਮੋਹ ਵਿਕਾਰਾ ਮਮਤਾ ਰਹੇ ਨਾ ਰਾਈਆ। ਮਨ ਵਾਸਨਾ ਕੂੜ ਰਹੇ ਨਾ ਕਾਗ, ਹੰਸ ਆਪਣਾ ਰੂਪ ਦੇ ਸਮਝਾਈਆ। ਦੁਰਮਤ ਮੈਲ ਧੋ ਦਾਗ਼, ਪਤਿਤ ਪੁਨੀਤ ਦੇ ਬਣਾਈਆ। ਗ੍ਰਹਿ ਮੰਦਰ ਨਿਰਮਲ ਜੋਤ ਹੋਏ ਪਰਕਾਸ਼, ਅਬਿਨਾਸ਼ੀ ਕਰਤੇ ਆਪਣੀ ਦਇਆ ਕਮਾਈਆ। ਪਾਰਬ੍ਰਹਮ ਬ੍ਰਹਮ ਵਸੀਂ ਸਦਾ ਸਾਥ, ਸਗਲਾ ਸੰਗ ਬਣਾਈਆ। ਨਿਰਗੁਣ ਤੇਰੀ ਸਰਗੁਣ ਧਾਰ ਅੰਦਰ ਵੇਖੀਏ ਰਾਸ, ਗੋਪੀ ਕਾਹਨ ਦੀ ਲੋੜ ਰਹੇ ਨਾ ਰਾਈਆ। ਬਿਨ ਅੱਖਾਂ ਨਜ਼ਰੀ ਆਵੇਂ ਸਾਖਿਆਤ, ਨੇਤਰ ਗਿਆਨ ਕਰ ਰੁਸ਼ਨਾਈਆ। ਚਰਨ ਚਰਨੋਦਕ ਅੰਮ੍ਰਿਤ ਰਸ ਦੇ ਆਬੇਹਯਾਤ, ਹਯਾਤੀ ਵਿਚੋਂ ਹਯਾਤੀ ਦੇ ਬਦਲਾਈਆ। ਤਨ ਵਜੂਦ ਵਜਾ ਅਗੰਮੀ ਰਬਾਬ, ਅਹਿਬਾਬ ਹੋ ਕੇ ਢੋਲਾ ਦੇ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਇਕੋ ਤੇਰੀ ਮੰਗੀ ਇਮਦਾਦ, ਨਾਤੇ ਸਾਰੇ ਦਿਤੇ ਤੁੜਾਈਆ। ਘਟ ਭੀਤਰ ਖੋਲ੍ਹ ਰਾਜ਼, ਪੜਦਾ ਉਹਲਾ ਰਹੇ ਨਾ ਰਾਈਆ। ਝਗੜਾ ਮਿਟ ਜਾਏ ਜਗਤ ਨਿਮਾਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰਾ ਦੇ ਖੁਲ੍ਹਾਈਆ। ਜਨ ਭਗਤ ਕਹੇ ਪ੍ਰਭੂ ਆਪਣਾ ਪੂਰਾ ਕਰ ਫ਼ਰਜ਼, ਫ਼ੈਸਲਾ ਹੱਕ ਦੇ ਸੁਣਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦੀ ਸੁਣ ਅਰਜ਼, ਖ਼ਾਹਿਸ਼ ਤੇਰੇ ਅਗੇ ਟਿਕਾਈਆ। ਜੋਧਾ ਸੂਰਬੀਰ ਮਰਦਾਨਾ ਬਣ ਮਰਦ, ਮਿਹਰ ਨਜ਼ਰ ਇਕ ਟਿਕਾਈਆ। ਪੂਰਬ ਜਨਮ ਦਾ ਕਰਨੀ ਦੇ ਕਰਤੇ ਲਾਹ ਕ਼ਰਜ਼, ਲੇਖਾ ਧੁਰ ਦਾ ਫੋਲ ਫੁਲਾਈਆ। ਪ੍ਰੇਮ ਪਿਆਰ ਪ੍ਰੀਤੀ ਅੰਦਰ ਭਗਵਨ ਹੋ ਕੇ ਵੰਡ ਦਰਦ, ਦੁੱਖੀ ਮਜ਼ਲੂਮ ਰਹੇ ਕੁਰਲਾਈਆ। ਸ਼ਰਅ ਛੁਰੀ ਚਲੇ ਕੋਈ ਨਾ ਕਰਦ, ਕਾਇਨਾਤ ਕਾਤਲ ਰਹਿਣ ਕੋਇ ਨਾ ਪਾਈਆ। ਨਾਮ ਨਿਧਾਨ ਸ੍ਰੀ ਭਗਵਾਨ ਬਿਨ ਅੱਖਰਾਂ ਕਰ ਪੜ੍ਹਤ, ਕ਼ਲਮ ਸ਼ਾਹੀ ਕਾਗ਼ਜ਼ ਲਹਿਣਾ ਦੇ ਮੁਕਾਈਆ। ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਹੋ ਕੇ ਵੇਖ ਉਪਰ ਧਰਤ, ਧੌਲ ਧਵਲ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਚੁਕਾ ਫ਼ਰਸ਼ ਅਰਸ਼ਾਂ ਦੇ ਮਾਲਕ ਆਪਣਾ ਫੇਰਾ ਪਾਈਆ। ਜਨ ਭਗਤ ਕਹੇ ਪਰਮ ਪੁਰਖ ਪਰਮਾਤਮ ਆਤਮ ਦੇ ਵਸ ਨੇੜੇ, ਦੂਰ ਨੇੜਾ ਰਹਿਣ ਕੋਇ ਨਾ ਪਾਈਆ। ਦੀਨ ਦੁਨੀ ਚੁਕਾ ਦੇ ਝੇੜੇ, ਝਗੜਾ ਅਵਰ ਨਾ ਕੋਇ ਰਖਾਈਆ। ਭਾਗ ਲਗਾ ਦੇ ਸਾਢੇ ਤਿੰਨ ਹੱਥ ਕਾਇਆ ਮਾਟੀ ਖੇੜੇ, ਬੰਦ ਕਿਵਾੜੀ ਖਿੜਕੀ ਦੇ ਖੁਲ੍ਹਾਈਆ। ਝਗੜੇ ਚੁਕ ਜਾਣ ਤੇਰੇ ਮੇਰੇ, ਤੂੰ ਮੇਰਾ ਮੈਂ ਤੇਰਾ ਇਕੋ ਨੂਰ ਨਜ਼ਰੀ ਆਈਆ। ਇਕੋ ਰੰਗ ਰੰਗਾ ਸੰਝ ਸਵੇਰੇ, ਕਲਜੁਗ ਕਾਲੀ ਰੈਣ ਜਗਤ ਅੰਧੇਰਾ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਖੋਲ੍ਹ ਘਰ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਜਨ ਭਗਤ ਕਹੇ ਪ੍ਰਭ ਕਿਰਪਾ ਨਿਧਾਨ, ਦਇਆਨਿਧ ਤੇਰੀ ਸਰਨਾਈਆ। ਬਿਨ ਅੱਖਰਾਂ ਦੇ ਦੇ ਉਹ ਗਿਆਨ, ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਸਿਫ਼ਤ ਰਹੇ ਸਾਲਾਹੀਆ। ਧਰਮ ਵਖਾ ਸਚਖੰਡ ਨਿਸ਼ਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਇਕੋ ਨਜ਼ਰੀ ਆਏ ਸ਼ਹਿਨਸ਼ਾਹੀਆ। ਚਾਰ ਕੁੰਟ ਦਹਿ ਦਿਸ਼ਾ ਡੰਕਾ ਵੱਜੇ ਦੋ ਜਹਾਨ, ਨਾਉਂ ਨਿਰੰਕਾਰਾ ਸਚ ਜੈਕਾਰਾ ਕਰੇ ਸ਼ਨਵਾਈਆ। ਕੂੜੀ ਕਿਰਿਆ ਕਲਜੁਗ ਅੰਤ ਸ੍ਰੀ ਭਗਵੰਤ ਮੇਟ ਨਿਸ਼ਾਨ, ਹਰਾਮ ਨਜ਼ਰ ਕੋਇ ਨਾ ਆਈਆ। ਪਰਮ ਪੁਰਖ ਪਰਮਾਤਮ

ਆਤਮ ਆਪਣੀ ਦੱਸ ਸੱਚੀ ਪਛਾਣ, ਬਜਰ ਕਪਾਟੀ ਕਾਇਆ ਮਾਟੀ ਪੜਦਾ ਦੇਣਾ ਉਠਾਈਆ। ਹਰ ਘਟ ਰਵਿਆ ਨਜ਼ਰੀ ਆ ਅਗੰਮੇ ਰਾਮ, ਜਿਸ ਨੂੰ ਆਦਿ ਅੰਤ ਜੁਗਾ ਜੁਗੰਤ ਜਨਮੇ ਕੋਇ ਨਾ ਮਾਈਆ। ਮਨ ਮਨੂਆ ਜਗਤ ਵਿਕਾਰਾ ਰਹੇ ਨਾ ਕੋਈ ਸ਼ੈਤਾਨ, ਸ਼ੈਤਾਨਾਂ ਦੀ ਸ਼ਰਅ ਦੇ ਗਵਾਈਆ। ਮਾਨਸ ਮਾਨੁਖ ਮਾਨਵ ਤੇਰੇ ਪ੍ਰੇਮ ਅੰਦਰ ਬਣਨ ਇਨਸਾਨ, ਇਨਸਾਨੀਅਤ ਇਕੋ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਖ਼ਸ਼ ਇਕ ਪਰਨਾਮ, ਡੰਡਉਤ ਸਜਦਾ ਇਕੋ ਦੇ ਦਰਸਾਈਆ। ਜਨ ਭਗਤ ਕਹੇ ਪ੍ਰਭ ਆਪਣਾ ਵੇਖ ਕੌਲ ਇਕ਼ਰਾਰ, ਪੂਰਬ ਲਹਿਣਾ ਰਿਹਾ ਜਣਾਈਆ। ਲਿਖ ਕੇ ਗਏ ਗੁਰ ਅਵਤਾਰ, ਪੈਗ਼ੰਬਰ ਸੰਦੇਸ਼ਿਆਂ ਵਿਚ ਸੁਣਾਈਆ। ਕਲ ਕਲਕੀ ਆਵੇ ਅੰਤ ਅਵਤਾਰ, ਨਿਰਗੁਣ ਨਿਰਵੈਰ ਦਾਤਾ ਫੇਰਾ ਪਾਈਆ। ਰੂਪ ਰੰਗ ਰੇਖ ਤੋਂ ਵਸੇ ਬਾਹਰ, ਪੰਜ ਤਤ ਵੰਡ ਨਾ ਕੋਇ ਵੰਡਾਈਆ। ਬੇਖ਼ਬਰਾਂ ਕਰੇ ਖ਼ਬਰਦਾਰ, ਸ਼ਬਦ ਸੰਦੇਸ਼ਾ ਨਾਮ ਕਲਮਾ ਇਕੋ ਨਗ਼ਮਾ ਕਰੇ ਸ਼ਨਵਾਈਆ। ਮੁਕਾਮੇ ਹੱਕ ਦਾ ਸਾਂਝਾ ਯਾਰ, ਜਲਵਾਗਰ ਬੇਐਬ ਵੇਸ ਵਟਾਈਆ। ਸਚਖੰਡ ਸੁਹਾਏ ਮਹੱਲ ਅਟਾਰ, ਉਚ ਅਗੰਮ ਅਥਾਹ ਆਪਣੀ ਦਇਆ ਕਮਾਈਆ। ਰਹਿਬਰ ਬਣੇ ਸੰਸਾਰ, ਚਾਰੇ ਖਾਣੀ ਪਾਵੇ ਸਾਰ, ਬਾਣੀ ਆਪਣਾ ਨਾਮ ਢੋਲਾ ਗੀਤ ਸੁਣਾਈਆ। ਆਤਮ ਪਰਮਾਤਮ ਦੇਵੇ ਸਚ ਅਧਾਰ, ਉਦਰ ਅਗਨ ਨਾ ਕੋਇ ਤਪਾਈਆ। ਮੰਜ਼ਲ ਚੜ੍ਹ ਕੇ ਖੋਲ੍ਹੇ ਬੰਦ ਕਿਵਾੜ, ਪੌੜੀ ਡੰਡਾ ਬ੍ਰਹਿਮੰਡਾਂ ਖੰਡਾਂ ਉਪਰ ਆਪਣਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਜਨ ਭਗਤ ਕਹਿਣ ਪ੍ਰਭ ਪੂਰੀ ਕਰ ਦੇ ਆਸ, ਆਸਾ ਤ੍ਰਿਸ਼ਨਾ ਦੇ ਮਿਟਾਈਆ। ਜਨਮ ਜਨਮ ਦੀ ਕਰਮ ਕਰਮ ਦੀ ਮੇਟ ਪਿਆਸ, ਅੰਮ੍ਰਿਤ ਮੇਘ ਇਕ ਬਰਸਾਈਆ। ਤੂੰ ਦਾਤਾ ਦਾਨੀ ਸਾਹਿਬ ਸਰਬ ਗੁਣਤਾਸ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤੇਰੇ ਅਗੇ ਕੀਤੀ ਇਕੋ ਇਕ ਅਰਦਾਸ, ਬੇਨੰਤੀ ਹੱਕ ਹੱਕ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਦਿਵਸ ਰੈਣ ਘੜੀ ਪਲ ਵਸੀਂ ਪਾਸ, ਵਿਛੋੜਾ ਨਜ਼ਰ ਕੋਇ ਨਾ ਆਈਆ। ਸਚ ਕਿਨਾਰਾ ਪਾਰ ਕਰਾ ਦੇ ਘਾਟ, ਘਾਟਾ ਰਹਿਣ ਕੋਇ ਨਾ ਪਾਈਆ। ਜਨਮ ਜਨਮ ਦੀ ਅਗੇ ਮੁਕ ਜਾਏ ਵਾਟ, ਲੱਖ ਚੁਰਾਸੀ ਨਾ ਕੋਇ ਭੁਆਈਆ। ਤੂੰ ਇਕੋ ਦਾਤਾ ਇਕੋ ਤੇਰਾ ਨਾਮ ਸੌਗ਼ਾਤ, ਖ਼ਾਲੀ ਭੰਡਾਰੇ ਦੇ ਭਰਾਈਆ। ਕਲਜੁਗ ਅੰਤ ਵੇਖ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਗੁਰਮੁਖਾਂ ਸੰਤ ਸੁਹੇਲੇ ਸੂਫ਼ੀ ਫ਼ਕੀਰਾਂ ਜਨ ਭਗਤਾਂ ਅੰਤਰ ਆਤਮ ਅੰਤਸ਼ਕਰਨ ਪੁਛ ਵਾਤ, ਨਿਜਾਨੰਦ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਦਰਵੇਸ਼ ਹੋ ਕੇ ਅਲਖ ਜਗਾਈਆ। ਜਨ ਭਗਤ ਕਹਿਣ ਪੁਰਖ ਅਕਾਲ ਦੀਨ ਦਿਆਲ ਕਿਉਂ ਫਿਰੇਂ ਲੁਕਦਾ, ਆਪਣਾ ਪੜਦਾ ਪਾਈਆ। ਬਿਨ ਤੇਰੀ ਕਿਰਪਾ ਕਿਸੇ ਦਾ ਪੈਂਡਾ ਨਹੀਂ ਮੁੱਕਦਾ, ਚਾਰ ਜੁਗ ਲੱਖ ਚੁਰਾਸੀ ਪੰਧ ਨਾ ਕੋਇ ਮੁਕਾਈਆ। ਮਿਹਰਵਾਨ ਹੋ ਕੇ ਨਾਤਾ ਜੋੜ ਸ਼ਬਦੀ ਧਾਰ ਸੁਤ ਦਾ, ਅਬਿਨਾਸ਼ੀ ਅਚੁਤ ਤੇਰੀ ਇਕ ਸਰਨਾਈਆ। ਕਲਜੁਗ ਵੇਲਾ ਹੋਵੇ ਸੁਹੰਜਣਾ ਅਗੰਮੀ ਰੁਤ ਦਾ, ਰੁਤੜੀ ਆਪਣੇ ਨਾਲ ਮਹਿਕਾਈਆ। ਭਾਗ ਅਨੋਖਾ ਕਰਦੇ ਕਾਇਆ ਮਾਟੀ ਬੁੱਤ ਦਾ, ਪੰਜ ਤਤ ਵੱਜੇ ਵਧਾਈਆ। ਤੇਰਾ ਵਿਛੋੜਾ ਸਭ ਤੋਂ ਵੱਡਾ ਦੁਖ ਦਾ, ਪਾਰਬ੍ਰਹਮ ਝੱਲੇ ਨਾ ਤੇਰੀ ਜੁਦਾਈਆ। ਤੇਰੀ ਮੰਜ਼ਲ ਚੜ੍ਹ ਹੱਦ ਤੇਰਾ ਭਗਤ ਕਦੇ ਨਾ ਰੁਕਦਾ, ਰੁਕਾਵਟ ਅਗੇ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਸਹਾਰਾ ਦੱਸ ਨਿਰਮਲ

ਜੋਤ ਦਾ, ਜੋਤੀ ਜੋਤ ਹੋਵੇ ਰੁਸ਼ਨਾਈਆ। ਜਨ ਭਗਤ ਕਹੇ ਮੈਂ ਤੇਰਾ ਤੱਕਣਾ ਨੂਰ, ਨੂਰ ਨੁਰਾਨਾ ਇਕੋ ਨਜ਼ਰੀ ਆਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਟ ਸਰਬ ਕ਼ਸੂਰ, ਕਸਰ ਅਸ਼ਾਰੀਏ ਨਾਲ ਉਡਾਈਆ। ਤੂੰ ਦਾਤਾ ਦਾਨੀ ਸਰਬ ਕਲਾ ਭਰਪੂਰ, ਦੇਵਣਹਾਰ ਇਕ ਅਖਵਾਈਆ। ਪੈਂਡਾ ਮੁਕਾ ਦੇ ਨੇੜੇ ਦੂਰ, ਘਰ ਵਿਚ ਬੈਠਾ ਘਰ ਹੀ ਨਜ਼ਰੀ ਆਈਆ। ਤੇਰਾ ਮਿਲਣਾ ਆਤਮ ਦਾ ਪਰਮਾਤਮ ਸਦਾ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਨਿਵਣ ਸੁ ਅੱਖਰ ਦੱਸ ਕੇ ਸੂਝ ਗੜ੍ਹ ਤੋੜ ਗ਼ਰੂਰ, ਹੰਗਤਾ ਅੰਦਰੋਂ ਦੇ ਕਢਾਈਆ। ਜਿਧਰ ਤੱਕਾਂ ਓਧਰ ਹਾਜ਼ਰ ਹਜ਼ੂਰ, ਹਰ ਘਟ ਬੈਠਾ ਸੋਭਾ ਪਾਈਆ। ਸਚ ਬੇਨੰਤੀ ਪਰਮ ਪੁਰਖ ਪਰਮਾਤਮ ਆਤਮ ਕਰਨੀ ਮਨਜ਼ੂਰ, ਮਨਸਾ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਿਰਪਾ ਨਿਧਾਨ ਕਿਰਪਨ ਆਪਣੇ ਗਲੇ ਲਗਾਈਆ।