੧੯ ਫੱਗਣ ਸ਼ਹਿਨਸ਼ਾਹੀ ਸੰਮਤ ੧ ਅਮਰ ਸਿੰਘ ਦੇ ਗ੍ਰਹਿ ਪਿੰਡ ਮਾਨ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ
ਸਤਿ ਕਹੇ ਪ੍ਰਭ ਵੇਖ ਕਲਜੁਗ ਅੰਤ ਅਖ਼ੀਰ, ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਨਿਰਗੁਣ ਆਪਣਾ ਧਿਆਨ ਲਗਾਈਆ। ਸਾਂਤਕ ਸਤਿ ਪੰਜ ਤਤ ਚੋਲੀ ਮਿਲੇ ਕਿਸੇ ਨਾ ਧੀਰ, ਮਨ ਵਾਸਨਾ ਕੂੜ ਕੁੜਿਆਰ ਸ੍ਰਿਸ਼ਟੀ ਦ੍ਰਿਸ਼ਟੀ ਹੋਏ ਹਲਕਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਕੋਇ ਨਾ ਝਿਰੇ ਧੁਰ ਦਾ ਸੀਰ, ਚਾਰ ਵਰਨ ਅਠਾਰਾਂ ਬਰਨ ਰਹੇ ਕੁਰਲਾਈਆ। ਹਉਮੇਂ ਹੰਗਤਾ ਮਾਇਆ ਮਮਤਾ ਕਟੇ ਕੋਈ ਨਾ ਭੀੜ, ਦੂਈ ਦਵੈਤੀ ਸ਼ਰਅ ਸ਼ਰਾਇਤੀ ਬਾਹਰ ਨਾ ਕੋਇ ਕਢਾਈਆ। ਪ੍ਰੇਮ ਪਿਆਲਾ ਆਬੇ ਹਯਾਤ ਦੇਵੇ ਕੋਇ ਨਾ ਸੀਰ, ਤ੍ਰੈਗੁਣ ਅਗਨੀ ਤਤ ਨਾ ਕੋਇ ਬੁਝਾਈਆ। ਝਗੜਾ ਪਿਆ ਸ਼ਾਹੋ ਭੂਪ ਰਾਓ ਰੰਕ ਫ਼ਕੀਰ, ਜਾਤ ਪਾਤ ਦੀਨ ਮਜ਼੍ਹਬ ਕਰੇ ਲੜਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਧੁਰ ਦਾ ਦਿਸੇ ਕੋਈ ਨਾ ਪੀਰ, ਸੰਤ ਸਤਿਗੁਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਲੋਕਮਾਤ ਵੇਖ ਵਖਾਈਆ। ਸਤਿ ਕਹੇ ਪ੍ਰਭ ਲੋਕਮਾਤ ਵੇਖ ਆਪਣੀ ਧਰਤ, ਧਰਨੀ ਧਰਤ ਧਵਲ ਦਏ ਦੁਹਾਈਆ। ਸਾਚਾ ਨੂਰ ਕਿਸੇ ਨਜ਼ਰ ਨਾ ਆਏ ਉਪਰ ਅਰਸ਼ ਫ਼ਰਸ਼, ਅੰਧ ਅੰਧੇਰ ਨਾ ਕੋਇ ਮਿਟਾਈਆ। ਤੇਰੇ ਮਿਲਣ ਦੀ ਜੀਵ ਜੰਤ ਰਖੇ ਕੋਇ ਨਾ ਗ਼ਰਜ਼, ਮਨ ਵਾਸਨਾ ਦੇਣ ਦੁਹਾਈਆ। ਸਚ ਅਰਦਾਸ ਪੂਰੀ ਹੋਵੇ ਨਾ ਕਿਸੇ ਅਰਜ਼, ਖ਼ਾਹਿਸ਼ ਮਿਟੇ ਨਾ ਖ਼ਲਕ ਖ਼ੁਦਾਈਆ। ਬਿਨ ਨਾਮ ਪੜਦੇ ਓਢਣ ਦੀਨ ਦੁਨੀ ਹੋਈ ਨਾਪੜਦ, ਸੀਸ ਜਗਦੀਸ ਹੱਥ ਨਾ ਕੋਇ ਟਿਕਾਈਆ। ਕੂੜੀ ਕਿਰਿਆ ਚਾਰ ਵਰਨ ਫੜੀ ਸ਼ਰਅ ਛੁਰੀ ਕਰਦ, ਸਤਿ ਸੰਤੋਖ ਧੀਰਜ ਜਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖ ਸ੍ਰੀ ਭਗਵਾਨ, ਪਾਰਬ੍ਰਹਮ ਪ੍ਰਭ ਤੇਰੀ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਦੇ ਕੇ ਗਏ ਬਿਆਨ, ਭਵਿਖਤਾਂ ਵਿਚ ਸੰਦੇਸ਼ ਜਗਤ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਦਏ ਗਿਆਨ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਤੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਨਜ਼ਰ ਨਾ ਆਵੇ ਕਿਸੇ ਵਿਚ ਜਹਾਨ, ਜਹਾਲਤ ਦੂਰ ਨਾ ਕੋਇ ਕਰਾਈਆ। ਸੁਰਤ ਸਵਾਣੀ
ਸ਼ਬਦ ਹਾਣੀ ਧੁਰ ਦਾ ਮਿਲੇ ਕਿਸੇ ਨਾ ਰਾਮ, ਗੋਪੀ ਕਾਹਨ ਆਤਮ ਸੇਜਾ ਸਚ ਨਾ ਕੋਇ ਹੰਢਾਈਆ। ਤੀਰ ਅਣਿਆਲਾ ਲਾਏ ਕੋਇ ਨਾ ਬਾਣ, ਸ਼ਬਦੀ ਗੋਬਿੰਦ ਚਿੱਲਾ ਸਕਿਆ ਨਾ ਕੋਇ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਹੋਈ ਹੈਰਾਨ, ਹਰਿ ਕਾ ਮੰਦਰ ਕਾਇਆ ਸਾਢੇ ਤਿੰਨ ਹੱਥ ਵੱਜੇ ਨਾ ਕੋਇ ਵਧਾਈਆ। ਬਿਨ ਕੰਨਾਂ ਸੁਣੇ ਨਾ ਕੋਇ ਤੇਰਾ ਨਾਮ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਲੇਖਾ ਦੇ ਚੁਕਾਈਆ। ਸਤਿ ਕਹੇ ਪ੍ਰਭ ਤੇਰੀ ਉਡੀਕ, ਜੁਗ ਚੌਕੜੀ ਧਿਆਨ ਲਗਾਈਆ। ਨਵ ਨੌ ਚਾਰ ਬਦਲ ਦੇ ਤਾਰੀਖ਼, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਦਰ ਠਾਂਡੇ ਦਰੇ ਦਰਬਾਰ ਸਚਖੰਡ ਦਵਾਰੇ ਮੁਕਾਮੇ ਹੱਕ ਮੰਗਦੇ ਭੀਖ, ਭਿੱਖਕ ਹੋ ਕੇ ਝੋਲੀ ਡਾਹੀਆ। ਨਿਰਗੁਣ ਸਰਗੁਣ ਕਰ ਧੁਰ ਤਸਦੀਕ਼, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਬਣ ਰਫ਼ੀਕ, ਫ਼ਰੀਕ ਰਹਿਣ ਕੋਇ ਨਾ ਪਾਈਆ। ਦੂਰ ਦੁਰਾਡਾ ਨਜ਼ਰ ਆਵੇਂ ਨਜ਼ਦੀਕ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਮਨ ਮਮਤਾ ਠਗੌਰੀ ਪਾਏ ਕੋਇ ਨਾ ਚੀਤ, ਚੇਤਨ ਸੁਰਤੀ ਦੇ ਕਰਾਈਆ। ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਦੱਸ ਗੀਤ, ਨਿਰਅੱਖਰ ਵੱਖਰ ਸਚ ਪੜ੍ਹਾਈਆ। ਝਗੜਾ ਚੁੱਕੇ ਜਗਤ ਮੰਦਰ ਮਸੀਤ, ਗ੍ਰਹਿ ਗ੍ਰਹਿ ਅੰਤਰ ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਦੇ ਖਪਾਈਆ। ਸਤਿ ਕਹੇ ਪ੍ਰਭ ਕਲਜੁਗ ਵੇਖ ਕੂੜ ਕੁੜਿਆਰਾ, ਚਾਰੋਂ ਕੁੰਟ ਡੰਕ ਰਿਹਾ ਵਜਾਈਆ। ਸਾਚਾ ਰਿਹਾ ਨਾ ਕੋਇ ਮੀਤ ਮੁਰਾਰਾ, ਸ਼ੱਤਰੂ ਬਣੀ ਸਰਬ ਲੋਕਾਈਆ। ਨਾਤਾ ਤੋੜ ਕੇ ਕੂੜ ਕੁੜਿਆਰਾ, ਸਚਖੰਡ ਦਵਾਰੇ ਬੈਠਣ ਕੋਇ ਨਾ ਆਸਣ ਲਾਈਆ। ਹੱਕ ਸੁਣਾਏ ਨਾ ਕੋਈ ਨਾਅਰਾ, ਹਕ਼ੀਕ਼ਤ ਸਕੇ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਫੇਰਾ ਪਾਈਆ। ਮਿਹਰਵਾਨ ਮੇਰੇ ਮਹਿਬੂਬ, ਮੁਹੱਬਤ ਤੇਰੀ ਬੇਪਰਵਾਹੀਆ। ਸਾਚੇ ਨਾਮ ਦਾ ਦੇ ਸਬੂਤ, ਭਗਤ ਸੁਹੇਲੇ ਮਾਤ ਉਠਾਈਆ। ਭਾਗ ਲਗਾ ਕੇ ਕਾਇਆ ਸਚ ਕਲਬੂਤ, ਤਨ ਮਾਟੀ ਕਰ ਰੁਸ਼ਨਾਈਆ। ਮਹੱਲ ਅਟਲ ਸੁਹਾ ਇਕ ਅਰੂਜ਼, ਅਰਸ਼ ਫ਼ਰਸ਼ ਤੇਰੀ ਵੱਜੇ ਵਧਾਈਆ। ਮੰਦਰ ਇਕੋ ਦੱਸ ਮੰਜ਼ਲੇ ਮਕ਼ਸੂਦ, ਗ੍ਰਹਿ ਇਕੋ ਸੋਭਾ ਪਾਈਆ। ਜਿਥੇ ਰਹੇ ਨਾ ਕੋਇ ਦੂਜ, ਤ੍ਰੈਗੁਣ ਲੇਖ ਨਾ ਕੋਇ ਜਣਾਈਆ। ਆਤਮ ਪਰਮਾਤਮ ਭੇਵ ਚੁਕਾ ਦੇ ਪੰਜ ਤਤ ਤਨ ਵਜੂਦ, ਵਾਜ਼ਿਹ ਕਰਕੇ ਦੇ ਸਮਝਾਈਆ। ਨੌ ਦਵਾਰ ਜਗਤ ਵਾਸਨਾ ਪਾਰ ਕਰ ਹਦੂਦ, ਸ਼ਾਹਰਗ ਉਪਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਲੇਖਾ ਦੇਣਾ ਚੁਕਾਈਆ। ਕਲਜੁਗ ਅੰਤਮ ਲੇਖਾ ਦੇ ਚੁਕਾ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਸਦੀ ਚੌਧਵੀਂ ਲੇਖਾ ਜਾਏ ਮੁਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਤੇਰਾ ਨਿਸ਼ਾਨਾ ਬਿਨ ਤੀਰ ਕਦੇ ਨਾ ਉਕਾ, ਅਗਿਆਨ ਅੰਧੇਰਾ ਦੇ ਖਪਾਈਆ। ਗੁਰਮੁਖ ਨਿਰਵੈਰ ਨਿਰੰਕਾਰ ਆਤਮ ਬੋਧ ਕਰ ਸੁੱਚਾ, ਅਗਾਧ ਬੋਧ ਕਰ ਪੜ੍ਹਾਈਆ। ਤੇਰਾ ਭੇਵ ਅਭੇਦਾ ਅਛਲ ਅਛੇਦਾ ਅਚਰਜ ਰਹੇ ਕੋਈ ਨਾ ਲੁਕਾ, ਲੋਕ ਪਰਲੋਕ ਇਕੋ ਸੋਹਲਾ ਸਚ ਸਲੋਕ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਕਲਜੁਗ ਕੂੜੀ ਕਿਰਿਆ ਦੇ ਚੁਕਾਈਆ। ਕਲਜੁਗ ਕੂੜਾ ਮੇਟ ਜਗ, ਦੀਨ ਦੁਨੀ (ਚੋਂ) ਦੇ ਕਢਾਈਆ। ਤੂੰ ਸਾਹਿਬ ਸਦਾ ਸਮਰਥ, ਸ਼ਾਹ ਪਾਤਸ਼ਾਹ ਤੇਰੀ ਇਕ ਸਰਨਾਈਆ। ਭਗਤ ਸੁਹੇਲੇ ਕਰ ਕੇ
ਵਖ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਗੁਰਸਿਖਾਂ ਨਿਰਗੁਣ ਖੋਲ੍ਹ ਅੱਖ, ਨਿਜ ਨੇਤਰ ਹੋਏ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਨਾਮ ਧੁਰ ਦਾ ਦੱਸ, ਜਿਸ ਦੀ ਬਦਲੀ ਅਗੇ ਨਾ ਕੋਇ ਕਰਾਈਆ। ਤੇਰੇ ਹੱਥ ਹਕ਼ੀਕ਼ਤ ਹੱਕ, ਲਾਸ਼ਰੀਕ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿ ਕਹੇ ਮੈਂ ਦਰ ਦਵਾਰੇ ਬਣਿਆ ਮੰਗਤਾ, ਮਾਂਗਤ ਹੋ ਕੇ ਸੀਸ ਨਿਵਾਈਆ। ਪੁਰਖ ਅਕਾਲ ਮਾਤਲੋਕ ਕੱਢ ਕੂੜੀ ਹੰਗਤਾ, ਹੰ ਬ੍ਰਹਮ ਦੇ ਸਮਝਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਣ ਅਗੰਮੀ ਪਡੰਤਾ, ਬਿਨ ਅੱਖਰਾਂ ਕਰ ਪੜ੍ਹਾਈਆ। ਜੋਤ ਜਗਾ ਸ਼ਬਦ ਨਾਦ ਸੁਣਾ ਗੁਰਮੁਖ ਸਾਚੇ ਸੰਤਾ, ਸਤਿ ਸਤਿਵਾਦ ਇਕ ਦ੍ਰਿੜਾਈਆ। ਸਤਿਜੁਗ ਸਾਚੀ ਬਣਾ ਬਣਤਾ, ਲੋਕਮਾਤ ਹੋਏ ਰੁਸ਼ਨਾਈਆ। ਚਾਰ ਕੁੰਟ ਦੀਨ ਦੁਖੀ ਦਿਸੇ ਜੰਤਾ, ਸਾਂਤਕ ਸਤਿ ਨਾ ਕੋਇ ਕਰਾਈਆ। ਕੋਟਨ ਕੋਟ ਤੇਰੇ ਨਾਮ ਰੰਗ ਧਾਰ ਤੇਰੀ ਸੰਗਤਾ, ਇਕੋ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਦੇ ਵਖਾਈਆ। ਸਤਿ ਕਹੇ ਪ੍ਰਭ ਕਰ ਦੇ ਸਾਂਤ, ਸਾਂਤਕ ਸਤਿ ਸਤਿ ਇਕੋ ਨਜ਼ਰੀ ਆਈਆ। ਨੌ ਖੰਡ ਪ੍ਰਿਥਮੀ ਇਕ ਪ੍ਰਾਂਤ, ਦੂਜੀ ਵੰਡ ਨਾ ਕੋਇ ਵੰਡਾਈਆ। ਝਗੜਾ ਮੁਕਾ ਦੇ ਜਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਵਿਚ ਗਏ ਆਖ, ਸ਼ਬਦ ਸੰਦੇਸ਼ੇ ਜਗਤ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਵੇ ਪੁਰਖ ਅਬਿਨਾਸ਼, ਜਿਸ ਦਾ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਕਰੇ ਖੇਲ ਸਰਬ ਗੁਣਤਾਸ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਗਗਨ ਪਾਤਾਲਾਂ ਖੋਜ ਖੁਜਾਈਆ। ਨਵੇਂ ਜੁਗ ਦੀ ਧਾਰ ਕਰ ਪਰਕਾਸ਼, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪ ਸੁਣਾਈਆ। ਜਨ ਭਗਤਾਂ ਦੇ ਅੰਦਰ ਅੰਤਰ ਆਤਮ ਵਸ ਪਾਸ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਜਨਮ ਜਨਮ ਦੀ ਕਰਮ ਕਰਮ ਦੀ ਵਿਛੋੜੇ ਦੀ ਤ੍ਰਿਸ਼ਨਾ ਵਾਲੀ ਬੁਝਾ ਦੇ ਪਿਆਸ, ਮਨਸਾ ਪੂਰਨ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਂਣਾ ਸਚ ਘਰ, ਜਿਸ ਘਰ ਇਕੋ ਤੇਰੇ ਨਾਮ ਦੀ ਵੱਜੇ ਵਧਾਈਆ। ਸਤਿ ਕਹੇ ਪੁਰਖ ਅਬਿਨਾਸ਼ੀ ਦੇ ਹੁਲਾਰਾ, ਸ਼ਬਦ ਅਗੰਮੀ ਧਾਰ ਪਰਗਟਾਈਆ। ਕਲਜੁਗ ਕੂੜੀ ਕਿਰਿਆ ਹੋਵੇ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚਾ ਸਤਿ ਹੋਏ ਵਰਤਾਰਾ, ਵਾਰਤਾ ਆਪਣੀ ਦੇ ਸਮਝਾਈਆ। ਇਕੋ ਹੁਕਮ ਤੇਰਾ ਚਲੇ ਵਿਚ ਸੰਸਾਰਾ, ਦੂਜਾ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਤੇਰੇ ਨਾਮ ਦਾ ਹੋਏ ਜੈਕਾਰਾ, ਜੈ ਜੈਕਾਰ ਕਰੇ ਲੋਕਾਈਆ। ਤੂੰ ਵਾਹਿਦ ਸਰਬ ਗੁਣਤਾਸ ਆਦਿ ਅੰਤ ਪਰਵਰਦਿਗਾਰਾ, ਜਲਵਾ ਨੂਰ ਤੇਰਾ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜਾ ਲੇਖਾ ਦੇ ਚੁਕਾਈਆ। ਕਲਜੁਗ ਕੂੜਾ ਲੇਖਾ ਚੁਕਾ ਦੇ ਲੋਕਮਾਤ, ਮਾਤਰ ਭੂਮੀ ਦੇ ਸੁਹਾਈਆ। ਜਨ ਭਗਤਾਂ ਦੇ ਉਹ ਅਗੰਮੀ ਦਾਤ, ਜਿਹੜੀ ਲੋਕਮਾਤ ਜਗਤ ਵਣਜਾਰਿਆਂ ਕੋਲੋਂ ਹੱਥ ਕਿਸੇ ਨਾ ਆਈਆ। ਬਿਨ ਅੱਖਾਂ ਤੇਰਾ ਦਰਸ ਕਰਨ ਦਿਵਸ ਰਾਤ, ਨਿਜ ਨੇਤਰ ਆਪਣੀ ਦੇ ਰੁਸ਼ਨਾਈਆ। ਅੰਮ੍ਰਿਤ ਬੂੰਦ ਦੇ ਸਵਾਂਤ, ਨਿਝਰ ਝਿਰਨਾ ਇਕ ਝਿਰਾਈਆ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦੇ ਮਿਟਾਈਆ। ਜਿਧਰ ਵੇਖਣ ਉਧਰ ਨਜ਼ਰੀ ਆਵੇਂ ਸਾਥ, ਸਗਲਾ ਸੰਗ ਆਪਣਾ ਆਪ ਬਣਾਈਆ। ਆਤਮ ਪਰਮਾਤਮ ਤੇਰੀ ਇਕੋ ਜਾਤ, ਦੂਜਾ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਸਾਚਾ ਜੋੜਨਾ ਨਾਤ, ਰਿਸ਼ਤਾ ਅਵਰ ਨਾ ਕੋਇ ਵਖਾਈਆ। ਸਤਿ ਕਹੇ ਪ੍ਰਭ ਸ਼ਬਦ ਅਗੰਮੀ ਲਾ ਚੋਟ, ਸੁਤਿਆਂ ਦੇ ਉਠਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤੇ ਤੇਰੀ ਬੇਪਰਵਾਹੀਆ। ਭਾਗ ਲਗਾ ਦੇ ਜਨ ਭਗਤਾਂ ਦੇ ਕਿਲ੍ਹਾ ਕਾਇਆ ਕੋਟ, ਬਨ ਖੰਡ ਢੂੰਡਣ ਕੋਇ ਨਾ ਜਾਈਆ। ਤੇਰਾ ਦਰਸ਼ਨ ਕਰਨ ਰੋਜ਼, ਨਿਤ ਨਵਿਤ ਤੇਰੀ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਨਾਲ ਮਿਲ ਕੇ ਮਾਣ ਲਏ ਮੌਜ, ਜਿਹੜੀ ਮਜਲਸ ਕਬੀਰ ਜੁਲਾਹੇ ਵਰਗੇ ਗਏ ਸਮਝਾਈਆ। ਭਾਗ ਲਗਾ ਦੇ ਕਾਇਆ ਮਾਟੀ ਚੰਮ ਪੋਸ਼, ਚੰਮ ਦ੍ਰਿਸ਼ਟੀ ਅੰਦਰੋਂ ਦੇ ਬਦਲਾਈਆ। ਗੁਰਮੁਖਾਂ ਦੀ ਜਨਮ ਮਰਨ ਦੀ ਮੁਕ ਜਾਏ ਸੋਚ, ਲੱਖ ਚੁਰਾਸੀ ਦਾ ਗੇੜਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਣਾ ਧੁਰ ਦਾ ਸਲੋਕ, ਜਿਸਨੂੰ ਸੁਣਦਿਆਂ ਤੇਰੀ ਕਦੇ ਨਾ ਹੋਵੇ ਜੁਦਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਮੀਤਾ, ਜੁਗ ਚੌਕੜੀ ਵੇਸ ਵਟਾਇੰਦਾ। ਨਿਤ ਨਵਿਤ ਜਣਾਵਾਂ ਆਪਣੀ ਰੀਤਾ, ਰਾਤੀ ਰੁੱਤੀ ਥਿਤੀ ਆਪ ਸਮਝਾਇੰਦਾ। ਗੁਰਮੁਖ ਗੁਰਸਿਖ ਸੰਤ ਸੁਹੇਲੇ ਰਖਾਂ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਆਪਣੇ ਰੰਗ ਰੰਗਾਇੰਦਾ। ਕਲਜੁਗ ਅੰਤ ਕਾਇਆ ਮਾਟੀ ਕਰ ਕੇ ਠਾਂਡੀ ਸੀਤਾ, ਅਗਨੀ ਤਤ ਬੁਝਾਇੰਦਾ। ਲੇਖਾ ਜਾਣਾਂ ਜੀਵ ਜੀ ਕਾ, ਲੱਖ ਚੁਰਸੀ ਖੋਜ ਖੁਜਾਇੰਦਾ। ਗੁਰਮੁਖਾਂ ਝਗੜਾ ਮੁਕਾ ਕੇ ਸਾਢੇ ਤਿੰਨ ਹੱਥ ਸੀਂ ਕਾ, ਆਵਣ ਜਾਵਣ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਤਮ ਪਰਮਾਤਮ ਸਾਚੀ ਦੱਸੇ ਪ੍ਰੀਤਾ, ਪ੍ਰੀਤੀਵਾਨ ਹੋ ਕੇ ਪ੍ਰੀਤਮ ਆਪਣੇ ਵਿਚ ਸਮਾਇੰਦਾ। ਦਇਆ ਕਰੇ ਪ੍ਰਭ ਧੁਰ ਦਾ ਠਾਕਰ, ਨਿਰਗੁਣ ਆਪਣਾ ਰੰਗ ਰੰਗਾਈਆ। ਭਾਗ ਲਗਾਵੇ ਕਾਇਆ ਗਾਗਰ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਦਏ ਧਵਾਈਆ। ਦਰ ਆਇਆਂ ਦਰਦੀਆਂ ਦੇਵੇ ਆਦਰ, ਅਦਲ ਅਦਾਲਤ ਇਕੋ ਇਕ ਸਮਝਾਈਆ। ਝਗੜਾ ਚੁਕ ਜਾਏ ਮਕ਼ਤੂਲ ਕ਼ਾਤਲ, ਕ਼ਤਲਗਾਹ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦਇਆ ਕਰੇ ਪ੍ਰਭ ਸਰਬ ਗੁਣਵੰਤ, ਹਰਿਜਨ ਵੇਖ ਵਖਾਈਆ। ਨਾਤਾ ਜੋੜ ਕੇ ਆਤਮ ਪਰਮਾਤਮ ਨਾਰੀ ਕੰਤ, ਸੇਜ ਸੁਹੰਜਣੀ ਦਏ ਸੁਹਾਈਆ। ਮੌਲੇ ਰੁੱਤ ਅਗੰਮੀ ਬਸੰਤ, ਫੁੱਲ ਫੁਲਵਾੜੀ ਆਪ ਮਹਿਕਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਜਨਮ ਵਿਚ ਮਰਨ ਤੋਂ ਬਾਦ ਕਿਸੇ ਦੀ ਕੱਢਣੀ ਨਾ ਪਏ ਮਿੰਨਤ, ਸਿੱਧਾ ਸਚਖੰਡ ਦਏ ਪੁਚਾਈਆ। ਲੋੜ ਰਹੇ ਨਾ ਕਿਸੇ ਬਹਿਸ਼ਤ ਜੱਨਤ, ਸਵਰਗਾਂ ਦਾ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰਾ ਇਕ ਵਖਾਈਆ। ਜਿਸ ਜਨ ਦਰਸ਼ਨ ਦੀ ਅੰਤਰ ਆਤਮ ਲੋੜ, ਆਸਾ ਆਸਾ ਨਾਲ ਵਧਾਈਆ। ਉਹ ਆਤਮ ਉਹ ਰੂਹ ਵਿਛੜੀ ਲਏ ਜੋੜ, ਜੋੜੀ ਸ਼ਬਦ ਨਾਲ ਕਰਾਈਆ। ਮਨ ਵਾਸਨਾ ਜਗਤ ਕਿਰਿਆ ਵਲੋਂ ਲਏ ਮੋੜ, ਸ਼ਬਦ ਖੰਡਾ ਹੱਥ ਉਠਾਈਆ। ਸਤਿਗੁਰ ਆਪਣੇ ਹੁਕਮ ਅੰਦਰ ਗੁਰਮੁਖਾਂ ਨੂੰ ਲਏ ਤੋਰ, ਠੱਗ ਚੋਰ ਯਾਰ ਸਾਧ ਸੰਤ ਲਏ ਬਣਾਈਆ। ਕਰ ਪਰਕਾਸ਼ ਅੰਧੇਰੇ ਘੋਰ, ਪੰਜਾਂ ਤੋਂ ਖਹਿੜਾ ਦਏ ਛੁਡਾਈਆ। ਲੱਗੀ ਪ੍ਰੀਤੀ ਆਤਮ ਪਰਮਾਤਮ ਦੀ ਨਿਭਾਏ ਤੋੜ, ਅਧਵਿਚਕਾਰ ਨਾ ਕੋਇ ਤੁੜਾਈਆ। ਮਾਨਸ ਜਨਮ ਜਾਏ ਸੌਰ, ਲੱਖ ਚੁਰਾਸੀ ਪੰਧ ਰਹਿਣ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਅੰਤਮ ਸਮੇਂ ਅੰਤਸ਼ਕਰਨ ਵਿਚ ਜਾਏ ਬਹੁੜ, ਆਤਮ
ਦਾ ਮਾਲਕ ਪਰਮਾਤਮ ਹੋ ਕੇ ਆਪਣੇ ਵਿਚ ਮਿਲਾਈਆ। · ਬਿਮਾਰੀ ਤੇਰੀ ਜਾਏ ਨੱਠ, ਤਨ ਵਜੂਦ ਰਹਿਣ ਨਾ ਪਾਈਆ। ਹੌਲੀ
ਜਿਹੀ ਮਾਰ ਕੇ ਪ੍ਰੇਮ ਵਾਲੀ ਸੱਟ, ਪ੍ਰੀਤੀ ਆਪਣੇ ਨਾਲ ਜੁੜਾਈਆ। ਜਨਮ ਜਨਮ ਦਾ ਰੋਗ ਜਾਵੇ ਕਟ, ਕਸ਼ਟਾਂ ਵਿਚ ਨਾ ਡੇਰਾ ਲਾਈਆ।
ਸਾਚੇ ਨਾਮ ਦਾ ਵਖਾ ਕੇ ਹੱਟ, ਵਸਤ ਅਮੋਲਕ ਕਾਇਆ ਗੋਲਕ ਥੋੜੀ ਜਹੀ ਦੇਵੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਦੇਵਣਹਾਰਾ ਸਾਚਾ ਰਸ, ਰਸਤਾ ਬਿਨ ਰਸਤਿਉਂ ਦਏ ਸਮਝਾਈਆ।
੧੯ ਫੱਗਣ ਸ਼ਹਿਨਸ਼ਾਹੀ ਸੰਮਤ ੧ ਇੰਦਰ ਸਿੰਘ ਦੇ ਗ੍ਰਹਿ ਕੋਟਕਪੂਰਾ ਜ਼ਿਲਾ ਫ਼ਿਰੋਜ਼ਪੁਰ
ਜਨ ਭਗਤਾਂ ਪ੍ਰਭ ਕਿਰਪਾ ਕਰਦਾ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਦੇਵਣਹਾਰ ਵਡਿਆਈਆ। ਮਾਰਗ ਸਮਝਾਵੇ ਅਗਲੇ ਘਰ ਦਾ, ਮੰਜ਼ਲ ਮੰਜ਼ਲ ਅਗਲਾ ਪਿਛਲਾ ਪੂਰਬ ਪੰਧ ਮੁਕਾਈਆ। ਇਸ਼ਨਾਨ ਕਰਾਏ ਅੰਮ੍ਰਿਤ ਆਤਮ ਸਰੋਵਰ ਸਾਚੇ ਸਰਦਾ, ਦੁਰਮਤ ਪਾਪਾਂ ਮੈਲ ਰਹਿਣ ਨਾ ਪਾਈਆ। ਜੋਤ ਪਰਕਾਸ਼ ਨੁਰਾਨਾ ਇਕੋ ਨੂਰ ਕਰਦਾ, ਅੰਧ ਅੰਧੇਰ ਦਏ ਗਵਾਈਆ। ਸਚ ਦਵਾਰੇ ਸਚਖੰਡ ਬ੍ਰਹਿਮੰਡਾਂ ਉਪਰ ਆਪੇ ਖੜ੍ਹਦਾ, ਦਰ ਦਵਾਰਾ ਦਏ ਵਡਿਆਈਆ। ਪਰਮਾਤਮ ਹੋ ਕੇ ਆਤਮ ਘਰ ਸਵਾਮੀ ਸੱਜਣ ਵਰਦਾ, ਕੰਤ ਕੰਤੂਹਲ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਢੋਲਾ ਇਕੋ ਪੜ੍ਹਦਾ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਅਲਾਈਆ। ਜਨ ਭਗਤਾਂ ਪ੍ਰਭ ਦੇਵੇ ਆਪਣੀ ਮਤ, ਮਨਮਤ ਰਹਿਣ ਕੋਇ ਨਾ ਪਾਈਆ। ਸਤਿ ਸੰਤੋਖ ਧੀਰਜ ਦੇ ਯਤ, ਯਥਾਰਥ ਆਪਣਾ ਰੰਗ ਚੜ੍ਹਾਈਆ। ਭੇਵ ਅਭੇਦਾ ਖੋਲ੍ਹ ਕੇ ਤਤਵ ਤਤ, ਤਤਵੇਤਾ ਇਕੋ ਦੇਵੇ ਮਾਣ ਵਡਿਆਈਆ। ਨਾੜੀ ਨਾੜ ਉਬਲੇ ਕੋਇ ਨਾ ਰੱਤ, ਅਗਨੀ ਤਤ ਨਾ ਕੋਇ ਜਲਾਈਆ। ਨਾਮ ਨਿਧਾਨਾ ਦੇ ਕੇ ਵਸਤੂ ਸਚ, ਕੂੜ ਕੁੜਿਆਰਾ ਅੰਦਰੋਂ ਦਏ ਕਢਾਈਆ। ਲੂੰ ਲੂੰ ਅੰਦਰ ਜਾਵੇ ਰਚ, ਧੁੰਨ ਅਨਾਦੀ ਆਤਮਕ ਆਪਣਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਇਕ ਅਤੀਤਾ, ਠਾਂਡਾ ਸੀਤਾ ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤਾਂ ਪ੍ਰਭ ਸਹਾਰਾ ਦੇਵੇ ਚਰਨ ਕਵਲ, ਸਰਨ ਮਿਲੇ ਸਚ ਸਰਨਾਈਆ। ਲੇਖਾ ਚੁਕਾ ਕੇ ਧਰਨੀ ਧਰਤ ਧਵਲ, ਧਾਮ ਇਕੋ ਦਏ ਵਖਾਈਆ। ਜਿਥੇ ਜੋਤ ਸਰੂਪੀ ਰਿਹਾ ਮਵਲ, ਨੂਰੋ ਨੂਰ ਡਗਮਗਾਈਆ। ਜਨਮ ਜਨਮ ਦਾ ਪੂਰਾ ਕਰੇ ਕਉਲ, ਕਮਲਾਪਤ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਚ ਪ੍ਰੀਤੀ ਦੱਸ ਕੇ ਧੁਰ ਦਾ ਹਵਨ, ਆਹੂਤੀ ਇਕੋ ਪ੍ਰੇਮ ਪਿਆਰ ਮਸਤੀ ਵਿਚ ਰਖਾਈਆ। ਜਨ ਭਗਤਾਂ ਪ੍ਰਭ ਜੁਗ ਜੁਗ ਬਣਦਾ ਰਿਹਾ ਸਹਾਰਾ, ਅਬਿਨਾਸ਼ੀ ਕਰਤਾ ਸ੍ਰੀ ਭਗਵਾਨ ਆਦਿ ਨਿਰੰਜਣ ਆਪਣੀ ਦਇਆ ਕਮਾਈਆ। ਨਈਆ ਨੌਕਾ ਲਾਉਂਦਾ ਰਿਹਾ ਕਿਨਾਰਾ, ਬਣ ਮਲਾਹ ਖੇਵਟ ਖੇਟਾ ਆਪਣੀ ਸੇਵ ਕਮਾਈਆ। ਨਿਜ ਨੇਤਰ ਲੋਚਣ ਨੈਣ ਦੇਂਦਾ ਰਿਹਾ ਦੀਦਾਰਾ, ਗਿਆਨ ਅੱਖ ਪਰਤੱਖ ਆਪ ਖੁਲ੍ਹਾਈਆ। ਰਾਗ ਨਾਦ ਸ਼ਬਦ ਧੁੰਨ ਸੁਣਾਉਂਦਾ ਰਿਹਾ ਜੈਕਾਰਾ, ਅਨਹਦ ਅਗੰਮੀ ਆਵਾਜ਼ ਅਲਾਈਆ। ਮਹੱਲ
ਅਟਲ ਸੁਹਾਉਂਦਾ ਰਿਹਾ ਕਾਇਆ ਕਾਅਬਾ ਉਚ ਮਨਾਰਾ, ਚਾਰ ਦੀਵਾਰ ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਉਠਾਈਆ। ਜਨ ਭਗਤ ਜੁਗ ਚੌਕੜੀ ਲੋਕਮਾਤ ਉਠਦਾ, ਪਰਮ ਪੁਰਖ ਪਰਮਾਤਮ ਆਤਮ ਦਏ ਜਗਾਈਆ। ਸਾਹਿਬ ਸਤਿਗੁਰ ਦੀਨ ਦਿਆਲ ਹੋ ਕੇ ਤੁਠਦਾ, ਵਸਤ ਅਮੋਲਕ ਕਾਇਆ ਗੋਲਕ ਨਾਮ ਨਿਧਾਨਾ ਦਏ ਟਿਕਾਈਆ। ਭੇਵ ਜਣਾ ਕੇ ਸੁਨ ਸਮਾਧ ਚੁਪ ਦਾ, ਚਾਤਰਿਕ ਅੰਮ੍ਰਿਤ ਮੇਘ ਬੂੰਦ ਸਵਾਂਤੀ ਮੁਖ ਦਏ ਚਖਾਈਆ। ਝਗੜਾ ਚੁਕਾਏ ਅੰਧੇਰੇ ਘੁਪ ਦਾ, ਗ੍ਰਹਿ ਮੰਦਰ ਘਟ ਭੀਤਰ ਤਨ ਵਜੂਦ ਕਰੇ ਰੁਸ਼ਨਾਈਆ। ਆਉਣਾ ਜਾਣਾ ਲੇਖਾ ਮੁਕਾ ਕੇ ਮਾਤ ਗਰਭ ਉਲਟੇ ਰੁਖ਼ ਦਾ, ਲੱਖ ਚੁਰਸੀ ਜਮ ਕੀ ਫਾਸੀ ਫੰਦਨ ਦਏ ਕਟਾਈਆ। ਏਥੇ ਓਥੇ ਦੋ ਜਹਾਨ ਨਾਤਾ ਜੋੜ ਕੇ ਪਿਤਾ ਪੁੱਤ ਦਾ, ਸੁਰਤੀ ਸ਼ਬਦੀ ਆਪਣੀ ਗੰਢ ਪਵਾਈਆ। ਸੰਦੇਸ਼ਾ ਦੇ ਕੇ ਇਕ ਅਗੰਮੇ ਸਲੋਕ ਦਾ, ਤੂੰ ਮੇਰਾ ਮੈਂ ਤੇਰਾ ਸੋਹੰ ਕਰੇ ਸਚ ਪੜ੍ਹਾਈਆ। ਜਨ ਭਗਤਾਂ ਮੰਜ਼ਲ ਚੜ੍ਹਦਿਆਂ ਅਗੇ ਕੋਈ ਨਾ ਰੋਕਦਾ, ਗੁਰ ਅਵਤਾਰ ਪੈਗ਼ੰਬਰ ਮਿਲ ਮਿਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਰ ਬਖ਼ਸ਼ ਕੇ ਆਪਣੀ ਓਟ ਦਾ, ਓੜਕ ਆਪਣੇ ਵਿਚ ਟਿਕਾਈਆ। ਜਨ ਭਗਤ ਸਦਾ ਮੰਗੇ ਮੰਗ ਇਕ, ਏਕੰਕਾਰ ਅਗੇ ਝੋਲੀ ਡਾਹੀਆ। ਚਾਰ ਕੁੰਟ ਦਹਿ ਦਿਸ਼ਾ ਆਵੇਂ ਦਿਸ, ਹਿੱਸਾ ਵੰਡ ਨਾ ਕੋਇ ਵੰਡਾਈਆ ਪ੍ਰੇਮ ਪਿਆਰ ਦੀ ਅੰਤਰ ਲਾ ਸਿਕ, ਸਿਖ਼ਰ ਚੋਟੀ ਚੜ੍ਹ ਕੇ ਪੜਦਾ ਦੇ ਉਠਾਈਆ। ਬਿਨ ਅੱਖਰਾਂ ਨਿਹਕਰਮੀ ਹੋ ਕੇ ਸੱਚਾ ਲੇਖਾ ਦੇ ਲਿਖ, ਕਰਮ ਕਾਂਡ ਦਾ ਰੋਗ ਦੇ ਗਵਾਈਆ। ਨਾਮ ਸੰਦੇਸ਼ੇ ਵਿਚ ਅਗਲਾ ਦੱਸ ਭਵਿਸ਼, ਭਵਿਖ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਮਾਂਗਤ ਸੰਤ ਸੁਹੇਲਾ ਝੋਲੀ ਡਾਹੀਆ। ਜਨ ਭਗਤਾਂ ਪ੍ਰਭ ਦੇਵਣਹਾਰਾ ਸਾਚਾ ਜੋਗ, ਜੋਗੀਸ਼ਰ ਆਪਣਾ ਰੰਗ ਰੰਗਾਈਆ। ਜਨਮ ਕਰਮ ਦਾ ਹਉਮੇਂ ਹੰਗਤਾ ਕਟ ਕੇ ਰੋਗ, ਹੰ ਬ੍ਰਹਮ ਦਏ ਸਮਝਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਪੜਦਾ ਓਹਲਾ ਦਏ ਉਠਾਈਆ। ਝਗੜਾ ਮੁਕਾ ਕੇ ਵਰਨ ਗੋਤ, ਕਾਇਆ ਸੁਹਾ ਕੇ ਬੰਕ ਕਿਲਾ ਕੋਟ, ਦਵਾਰ ਇਕੋ ਇਕ ਵਖਾਈਆ। ਪਰਮ ਪੁਰਖ ਪਰਮਾਤਮ ਪ੍ਰੀਤਮ ਨਿਜ ਆਤਮ ਨਿਜ ਨੈਣ ਦੱਸੇ ਆਪਣਾ ਚੋਜ, ਚੋਜੀ ਹੋ ਕੇ ਆਪਣੀ ਖੇਲ ਖਿਲਾਈਆ। ਪੜਦਾ ਓਹਲਾ ਭੇਵ ਚੁਕਾਵੇ ਗੋਝ, ਦੂਈ ਦਵੈਤੀ ਬਜਰ ਕਪਾਟੀ ਕਾਇਆ ਮਾਟੀ ਹਾਟੀ ਅੰਦਰ ਰਹਿਣ ਕੋਇ ਨਾ ਪਾਈਆ। ਲੇਖਾ ਰਹੇ ਨਾ ਚਿੰਤਾ ਸੋਗ, ਗ਼ਮੀ ਖ਼ੁਸ਼ੀ ਵਿਚ ਬਦਲਾਈਆ। ਮਿਹਰਵਾਨ ਹੋ ਕੇ ਮਹਿਬੂਬ ਮੁਹੱਬਤ ਵਿਚ ਦੇਵੇ ਦਰਸ ਅਮੋਘ, ਜਾਗਤ ਸੋਵਤ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਵਣਹਾਰਾ ਧੁਰ ਦਾ ਦਰ, ਜਿਥੇ ਜਗਤ ਦਰਬਾਨ ਸਕੇ ਨਾ ਕੋਇ ਅਟਕਾਈਆ। ਜਨ ਭਗਤੋ ਤੁਹਾਡਾ ਇਕੋ ਦਰ ਦਰਵਾਜ਼ਾ, ਅਬਿਨਾਸ਼ੀ ਕਰਤਾ ਆਪ ਜਣਾਈਆ। ਜਿਸ ਘਰ ਵਸੇ ਗ਼ਰੀਬ ਨਿਵਾਜਾ, ਸਚਖੰਡ ਸਾਚੇ ਸੋਭਾ ਪਾਈਆ। ਤੁਹਾਡੀ ਸਦਾ ਸਦਾ ਜੁਗ ਚੌਕੜੀ ਕਰਦਾ ਰਹੇ ਇਮਦਾਦਾ, ਸਮਰਥ ਸਿਰ ਆਪਣਾ ਹੱਥ ਟਿਕਾਈਆ। ਨਾਮ ਜਣਾਉਂਦਾ ਰਹੇ ਬੋਧ ਅਗਾਧਾ, ਨਿਰਅੱਖਰ ਕਰ ਪੜ੍ਹਾਈਆ। ਸੁਰਤੀ ਅੰਦਰ ਮਾਰਦਾ ਰਹੇ ਆਵਾਜ਼ਾ, ਸੋਈ ਆਪ ਉਠਾਈਆ। ਦੇਂਦਾ ਰਹੇ ਸਚ ਵੈਰਾਗਾ, ਵੈਰੀ ਦੁਸ਼ਮਨ ਅੰਦਰੋਂ ਦਏ ਕਢਾਈਆ। ਹੰਸ ਬਣਾਉਂਦਾ ਰਹੇ ਕਾਗਾ, ਕਾਗ ਹੰਸ ਰੂਪ ਬਦਲਾਈਆ। ਮਿਲਦਾ ਰਹੇ ਮੇਲ ਬਣ ਕੇ ਕੰਤ ਸੁਹਾਗਾ, ਆਤਮ ਪਰਮਾਤਮ
ਨਾਤਾ ਆਪਣੇ ਨਾਲ ਜੁੜਾਈਆ। ਦੁਰਮਤ ਮੈਲ ਧੋਂਦਾ ਰਹੇ ਦਾਗ਼ਾ, ਪਤਿਤ ਪੁਨੀਤ ਹਰਿਜਨ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਦਾਤਾ, ਦਇਆਵਾਨ ਦਇਆ ਕਮਾਈਆ।
੧੯ ਫੱਗਣ ਸ਼ਹਿਨਸ਼ਾਹੀ ਸੰਮਤ ੧ ਚਰਨ ਦਾਸ ਦੇ ਗ੍ਰਹਿ ਕੋਟ ਕਪੂਰਾ ਜ਼ਿਲਾ ਫ਼ਿਰੋਜ਼ਪੁਰ
ਸ੍ਰੀ ਭਗਵਾਨ ਕਹੇ ਜਨ ਭਗਤ ਤੇਰੇ ਪਿਆਰ ਦੀ ਭੁੱਖ, ਤ੍ਰਿਸ਼ਨਾ ਜਗਤ ਨਾ ਕੋਇ ਵਖਾਈਆ। ਮਿਲ ਕੇ ਤੇਰਾ ਜਨਮ ਜਨਮ ਦਾ ਮੇਟਾਂ ਦੁਖ, ਦਲਿਦ੍ਰ ਦਿਆਂ ਗਵਾਈਆ। ਕੂੜੀ ਕਿਰਿਆ ਵਿਚੋਂ ਚੁਕ, ਸਚ ਦਵਾਰ ਇਕ ਸਮਝਾਈਆ। ਅਗਲਾ ਦੇ ਕੇ ਧੁਰ ਦਾ ਸੁਖ, ਚਿੰਤਾ ਗ਼ਮ ਦਿਆਂ ਮਿਟਾਈਆ। ਸੁਫਲ ਕਰ ਕੇ ਜਨਨੀ ਕੁੱਖ, ਮੁਖ ਉਜਲ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਦੇਵਣਹਾਰ ਸਰਨਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਤੇਰੇ ਅੰਤਰ ਲਾਵਾਂ ਖਿੱਚ, ਸ਼ਬਦੀ ਤਾਰ ਸਤਾਰ ਹਿਲਾਈਆ। ਦਰਸ਼ਨ ਦੇ ਕੇ ਨਿਜ, ਨੈਣ ਦਿਆਂ ਖੁਲ੍ਹਾਈਆ। ਫੇਰ ਨਜ਼ਰੀ ਆਵਾਂ ਵਿੱਚ, ਹੋਏ ਨਾ ਕਦੇ ਜੁਦਾਈਆ। ਸਤਿਗੁਰ ਮਿਲਿਆਂ ਪੰਜ ਤਤ ਕਾਇਆ ਮਾਟੀ ਪੁਤਲਾ ਫੇਰ ਬਣਦਾ ਸਿੱਖ, ਸ਼ਿਸ਼ ਆਪਣਾ ਰੂਪ ਵਟਾਈਆ। ਅਗੇ ਮੇਲਾ ਨਾਲ ਇਕ, ਏਕੰਕਾਰ ਰੰਗ ਚੜ੍ਹਾਈਆ। ਮਾਨਸ ਜਨਮ ਬਾਜ਼ੀ ਲਈ ਜਿੱਤ, ਹਾਰ ਚਰਨਾਂ ਹੇਠ ਦਬਾਈਆ। ਸਚ ਪ੍ਰੇਮ ਪਿਆਰ ਦਾ ਮਿਲਿਆ ਹਿੱਤ, ਹਿਤਕਾਰੀ ਹੋਇਆ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਕਰਮ ਦਾ ਲੇਖਾ ਦੇਵੇ ਲਿਖ, ਲਿਖਤ ਲਲਾਟ ਦਏ ਬਦਲਾਈਆ।
੧੯ ਫੱਗਣ ਸ਼ਹਿਨਸ਼ਾਹੀ ਸੰਮਤ ੧ ਗੁਲਜ਼ਾਰ ਸਿੰਘ ਦੇ ਗ੍ਰਹਿ ਸਾਹੋ ਕੇ ਜ਼ਿਲਾ ਫ਼ਿਰੋਜ਼ਪੁਰ
ਸ੍ਰੀ ਭਗਵਾਨ ਕਹੇ ਮੈਂ ਗੁਰਮੁਖ ਸੂਫ਼ੀ ਸੰਤ ਤੱਕਾਂ ਫ਼ਕੀਰ, ਲੱਖ ਚੁਰਾਸੀ ਖੋਜ ਖੁਜਾਈਆ। ਕਲਜੁਗ ਅੰਤ ਕੂੜੀ ਕਿਰਿਆ ਮੇਟ ਦੇਵਾਂ ਲਕੀਰ, ਮਾਇਆ ਮਮਤਾ ਮੋਹ ਰਹਿਣ ਨਾ ਪਾਈਆ। ਲੱਖ ਚੁਰਾਸੀ ਜੀਵ ਜੰਤ ਦੱਸ ਸਚ ਤਦਬੀਰ, ਗੁਰ ਗੁਰ ਸ਼ਬਦ ਕਰਾਂ ਪੜ੍ਹਾਈਆ। ਸ਼ਰਅ ਸ਼ਰੀਅਤ ਰਹਿਣ ਨਾ ਦੇਵਾਂ ਕੋਇ ਜੰਜੀਰ, ਜਾਹਰ ਜਹੂਰ ਨੂਰ ਕਰਾਂ ਰੁਸ਼ਨਾਈਆ। ਜਨ ਭਗਤਾਂ ਬਣਾਂ ਮਦਦਗੀਰ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਸਤਿ ਧਰਮ ਦਾ ਮਾਰਗ ਕਰ ਤਾਮੀਰ, ਤਮਅ ਤਮਾਚਾ ਦਿਆਂ ਲਗਾਈਆ। ਨਾਮ ਖੰਡਾ ਹੱਥ ਫੜ ਸ਼ਮਸ਼ੀਰ, ਸ਼ਮਅ ਕੂੜੀ ਦਿਆਂ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਮੈਂ ਭਗਤਾਂ ਦੇਣਾ ਇਕ ਸੰਦੇਸ਼ਾ, ਜੁਗ ਜਨਮ ਦਾ ਸਦਮਾ ਦੇਣਾ ਚੁਕਾਈਆ। ਪੁਰਖ ਅਕਾਲ ਮੇਲ ਮਿਲਾਾਉਣਾ ਏਕੰਕਾਰ ਏਕਾ, ਇਕ ਇਕੱਲਾ ਘਰ ਘਰ ਨਜ਼ਰੀ ਆਈਆ। ਮਨ ਵਾਸਨਾ ਵਿਚੋਂ ਕਰਨੀ ਬੁਧ ਬਿਬੇਕਾ, ਪੜਦਾ ਓਹਲਾ ਦੇਣਾ ਉਠਾਈਆ। ਸਦੀ ਚੌਧਵੀਂ ਅੰਤਮ ਪੂਰਾ ਹੋਣਾ ਠੇਕਾ, ਈਸਾ ਮੂਸਾ ਮੁਹੰਮਦ ਬਹਿ ਬਹਿ ਸੀਸ ਝੁਕਾਈਆ। ਦੋ ਜਹਾਨਾਂ ਪਰਮ ਪੁਰਖ ਪਰਮਾਤਮ ਬਣਨਾ ਧੁਰ ਦਾ ਨੇਤਾ, ਨਿਰਵੈਰ ਨਿਰਾਕਾਰ ਆਪਣਾ
ਹੁਕਮ ਵਰਤਾਈਆ। ਆਤਮ ਪਰਮਾਤਮ ਦੱਸਣਾ ਸਾਚਾ ਹੇਤਾ, ਸੁਰਤੀ ਸ਼ਬਦ ਵੱਜੇ ਵਧਾਈਆ। ਕਰਮ ਕੁਕਰਮ ਦ੍ਰਿਸ਼ਟੀ ਇਸ਼ਟੀ ਚੁਕਣਾ ਲੇਖਾ, ਭਵਿਖਤ ਅਗਲੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਸਮਝਾਈਆ। ਪੁਰਖ ਅਕਾਲ ਕਹੇ ਮੈਂ ਦੇਣਾ ਨਾਮ ਅਨਮੋਲ, ਅਨਮੁਲੜੀ ਵਸਤ ਜਨ ਭਗਤਾਂ ਲੋਕਮਾਤ ਵਰਤਾਈਆ। ਸ਼ਬਦ ਤਰਾਜ਼ੂ ਕੰਡੇ ਲੈਣਾ ਤੋਲ, ਦੋ ਜਹਾਨ ਹੁਲਾਰਾ ਇਕ ਵਖਾਈਆ। ਜਨ ਭਗਤਾਂ ਅੰਤਰ ਅੰਤਰ ਪੜਦਾ ਦੇਣਾ ਖੋਲ੍ਹ, ਜਗਤ ਬਸੰਤਰ ਦੇਣੀ ਬੁਝਾਈਆ। ਸਾਹਿਬ ਸਵਾਮੀ ਅੰਤਰਜਾਮੀ ਹੋ ਕੇ ਵਸਣਾ ਕੋਲ, ਕਲਮਾ ਕਾਇਨਾਤ ਨਗ਼ਮਾ ਇਕ ਸੁਣਾਈਆ। ਸਤਿ ਸਤਿਵਾਦੀ ਹੋ ਕੇ ਜਾਣਾ ਮੌਲ, ਕੌਲ ਇਕ਼ਰਾਰ ਆਪਣਾ ਤੋੜ ਨਿਭਾਈਆ। ਲਹਿਣਾ ਦੇਣਾ ਲੇਖ ਚੁਕਾਉਣਾ ਧਰਨੀ ਧਰਤ ਧੌਲ, ਧਵਲਾ ਆਪਣਾ ਹੁਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਆਪ ਸਮਝਾਈਆ। ਸ੍ਰੀ ਭਗਵਾਨ ਕਹੇ ਮੈਂ ਜਨ ਭਗਤਾਂ ਦੇਣੀ ਸੋਝੀ, ਸੁਤਿਆਂ ਲੈਣਾ ਉਠਾਈਆ। ਆਲਸ ਨਿੰਦਰਾ ਦਾ ਰਹੇ ਕੋਈ ਨਾ ਰੋਗੀ, ਪਤਿਤ ਪੁਨੀਤ ਦੇਣਾ ਬਣਾਈਆ। ਕਿਸੇ ਨੂੰ ਮੰਗਣਾ ਪਏ ਨਾ ਬਣ ਕੇ ਜੋਗੀ, ਦਰ ਦਰ ਅਲਖ ਨਾ ਕੋਇ ਜਗਾਈਆ। ਫੜ ਕੇ ਚਾੜ੍ਹਨਾ ਅਗੰਮੀ ਚੋਟੀ, ਚੋਟ ਇਕੋ ਦੇਣੀ ਲਗਾਈਆ। ਅੰਦਰੋਂ ਕੱਢ ਕੇ ਵਾਸਨਾ ਖੋਟੀ, ਕੂੜੇ ਕਰਮਾਂ ਡੇਰਾ ਦੇਣਾ ਢਾਹੀਆ। ਠਾਕਰ ਮਿਲਾ ਕੇ ਇਕੋ ਮੌਜੀ, ਮਹਿਬੂਬ ਇਕੋ ਦੇਣਾ ਸਮਝਾਈਆ। ਅੰਤਮ ਚੁੱਕਣਾ ਧੁਰ ਦੀ ਗੋਦੀ, ਗੋਬਿੰਦ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਦੇਵਾਂ ਵੰਡ, ਨਾਮ ਅੰਗਮਾ ਝੋਲੀ ਪਾਈਆ। ਦੂਈ ਦਵੈਤੀ ਢਾਹ ਕੇ ਕੰਧ, ਭਾਂਡਾ ਭਰਮ ਭੌ ਭੰੜਾਈਆ। ਤੂੰ ਮੇਰਾ ਮੈਂ ਤੇਰਾ ਸੁਣਾ ਕੇ ਛੰਦ, ਸੰਸਾ ਰੋਗ ਦੇਣਾ ਚੁਕਾਈਆ। ਨਿਜ ਆਤਮ ਦੇ ਕੇ ਅਨੰਦ, ਅਨੰਦ ਪਰਮਾਨੰਦ ਵਿਚ ਸਮਾਈਆ। ਸਚ ਸਰੋਵਰ ਨੁਹਾ ਕੇ ਅਗੰਮੀ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਤੋਂ ਪੱਲੂ ਦੇਣਾ ਛੁਡਾਈਆ। ਨਾਮ ਨਿਧਾਨ ਵਜਾ ਕੇ ਮਰਦੰਗ, ਧੁਨ ਆਤਮਕ ਰਾਗ ਅਲਾਈਆ। ਖ਼ੁਸ਼ੀ ਕਰਾ ਕੇ ਬੰਦ ਬੰਦ, ਬੰਦਨਾ ਇਕੋ ਦੇਣੀ ਸਮਝਾਈਆ। ਨਿਰਗੁਣ ਜੋਤ ਚਾੜ੍ਹ ਕੇ ਚੰਦ, ਮੰਦਰ ਕਰਨੀ ਸਚ ਰੁਸ਼ਨਾਈਆ। ਮੰਜ਼ਲ ਮੁਕਾ ਕੇ ਪੈਂਡਾ ਪੰਧ, ਮਿਹਰਵਾਨ ਦੇਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰਾ ਸਰਬੰਗ, ਹੁਕਮ ਧੁਰ ਦਾ ਆਪ ਚਲਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਵੜਨਾ ਅੰਦਰ, ਅੰਤਸ਼ਕਰਨ ਵੇਖ ਵਖਾਈਆ। ਮਾਇਆ ਮਮਤਾ ਤੋੜ ਕੇ ਜੰਦਰ, ਜ਼ਿੰਦਗੀ ਅੰਦਰੋਂ ਦੇਣੀ ਬਦਲਾਈਆ। ਮਨ ਵਾਸਨਾ ਭਵੇ ਨਾ ਕੋਈ ਬੰਦਰ, ਦਹਿ ਦਿਸ਼ਾ ਨਾ ਕੋਇ ਫਿਰਾਈਆ। ਭਾਗ ਲਗਾ ਕੇ ਕਾਇਆ ਮੰਦਰ, ਇਕੋ ਕਾਅਬਾ ਦੇਣਾ ਸਮਝਾਈਆ। ਡੰਡਉਤ ਦੱਸ ਕੇ ਅਗੰਮੀ ਬੰਦਨ, ਬੰਦਾ ਬੰਦੀਖ਼ਾਨੇ ਵਿਚੋਂ ਬਾਹਰ ਕਢਾਈਆ। ਚਰਨ ਧੂੜ ਲਗਾ ਕੇ ਟਿੱਕਾ ਮਸਤਕ ਚੰਦਨ, ਚੰਦ ਸੂਰਜ ਦਾ ਲੇਖਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਧੁਰ ਦਾ ਬਣ ਕੇ ਸੱਜਣ, ਸਹਿਜ ਸੁਭਾਉ ਸਚ ਘਰ ਸਾਚਾ ਦਏ ਵਖਾਈਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ੧ ਚੰਨਣ ਸਿੰਘ ਦੇ ਘਰ ਪਿੰਡ ਵਾਂਦਰ
ਭਗਤ ਭਗਵਾਨ ਦਾ ਨਾਤਾ ਅਗੰਮ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਆਤਮ ਪਰਮਾਤਮ ਪੜਦਾ ਦੇਵੇ ਭੰਨ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਇੰਦਾ। ਨਾਮ ਭੰਡਾਰਾ ਦੇਵੇ ਧੁਰ ਦਾ ਧਨ ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਇੰਦਾ। ਨਿਰਗੁਣ ਨੂਰ ਜੋਤ ਚਾੜ੍ਹੇ ਚੰਨ, ਜੋਤੀ ਜਾਤਾ ਜਲਵਾ ਨੂਰ ਡਗਮਗਾਇੰਦਾ। ਪਾਰਬ੍ਰਹਮ ਭੇਵ ਖੁਲ੍ਹਾਵੇ ਹੰ ਬ੍ਰਹਮ, ਪੜਦਾ ਉਹਲਾ ਕਾਇਆ ਮਾਟੀ ਰਹਿਣ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਭਗਤਾਂ ਵੇਖ ਵਖਾਇੰਦਾ। ਭਗਤ ਭਗਵਾਨ ਦਾ ਨਾਤਾ ਏਕ, ਏਕੰਕਾਰ ਦਏ ਵਡਿਆਈਆ। ਸਚ ਪ੍ਰੀਤੀ ਬਖ਼ਸ਼ ਧੁਰ ਦੀ ਟੇਕ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਅੰਤਰ ਅੰਤਰ ਬੁਧੀ ਕਰੇ ਬਿਬੇਕ, ਮਨ ਵਾਸਨਾ ਲੇਖਾ ਦਏ ਮੁਕਾਈਆ। ਜਨਮ ਕਰਮ ਦੀ ਬਦਲ ਦੇਵੇ ਰੇਖ, ਸਮਰਥ ਸਵਾਮੀ ਸਿਰ ਆਪਣਾ ਹੱਥ ਟਿਕਾਈਆ। ਸਚਖੰਡ ਦਵਾਰਾ ਦੱਸੇ ਅਗੰਮੜਾ ਦੇਸ, ਥਿਰ ਘਰ ਵੱਜੇ ਇਕ ਵਧਾਈਆ। ਪੁਰਖ ਅਕਾਲਾ ਦੀਨ ਦਿਆਲਾ ਨਜ਼ਰੀ ਆਵੇ ਇਕ ਨਰੇਸ਼, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਕਰੇ ਵੇਸ, ਕਾਇਆ ਮਾਟੀ ਪੰਜ ਤਤ ਚੋਲਾ ਜਗਤ ਪਰਗਟਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਸਚ ਅਗੰਮਾ ਦਏ ਸੰਦੇਸ਼, ਖਾਣੀ ਬਾਣੀ ਹੁਕਮੀ ਹੁਕਮ ਸੁਣਾਈਆ। ਜਨ ਭਗਤਾਂ ਲਿਖੇ ਬਿਨ ਕ਼ਲਮ ਸ਼ਾਹੀ ਲੇਖ, ਲਿਖਤ ਭਵਿਖਤ ਆਪ ਦ੍ਰਿੜਾਈਆ। ਸੇਵ ਲਗਾ ਕੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਸਿਰ ਸਕੇ ਨਾ ਕੋਇ ਉਠਾਈਆ। ਭੇਵ ਅਭੇਦਾ ਅਛਲ ਅਛੇਦਾ ਲਹਿਣਾ ਦੇਣਾ ਦੇਵਣਹਾਰਾ ਗੁਰ ਦਸਮੇਸ਼, ਦਹਿ ਦਿਸ਼ਾ ਚਾਰ ਕੁੰਟ ਵੇਖੇ ਚਾਈਂ ਚਾਈਂਆ। ਗੁਰਮੁਖ ਹਰਿਜਨ ਸੰਤ ਪਿਆਰੇ ਅੰਦਰ ਵੜ ਕੇ ਦੇਵੇ ਭੇਤ, ਪੜਦਾ ਓਹਲਾ ਰਹਿਣ ਕੋਇ ਨਾ ਪਾਈਆ। ਸਾਜਣ ਮੀਤਾ ਠਾਂਡਾ ਸੀਤਾ ਨਜ਼ਰੀ ਆਵੇ ਨੇਤਨ ਨੇਤ, ਨਿਜ ਨੇਤਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਗੁਰਮੁਖ ਚੇਲੇ ਲਏ ਪੇਖ, ਲੋਕਮਾਤ ਦਹਿ ਦਿਸ਼ਾ ਵੇਖ ਵਖਾਈਆ। ਭਗਤ ਭਗਵਾਨ ਦਾ ਨਾਤਾ ਆਦਿ ਜੁਗਾਦਿ, ਜੁਗ ਚੌਕੜੀ ਰਹੇ ਹਮੇਸ਼, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਨਾਉਂ ਨਿਰੰਕਾਰਾ ਸੁਣਾਉਂਦਾ ਰਹੇ ਨਾਦ, ਆਤਮਕ ਧੁਨ ਅਗੰਮੀ ਆਪ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸਦਾ ਰਹੇ ਯਾਦ, ਭਰਮ ਵਿਚ ਭਰਮ ਨਾ ਕੋਇ ਰਖਾਈਆ। ਅੱਖਰ ਵੱਖਰ ਦੱਸਦਾ ਰਹੇ ਬੋਧ ਅਗਾਧ, ਕਲਮਾ ਹੱਕ ਹੱਕ ਸੁਣਾਈਆ। ਸੋਈ ਸੁਰਤੀ ਕਾਇਆ ਮਾਟੀ ਹਾਟੀ ਅੰਦਰ ਜਾਵੇ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਤ੍ਰੈਗੁਣ ਮਾਇਆ ਡੱਸਣੀ ਮੂਲ ਨਾ ਡੱਸੇ ਨਾਗ, ਪੰਚ ਵਿਕਾਰਾ ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਸਚ ਭੰਡਾਰਾ ਨਾਮ ਅਮੋਲਕ ਦੇਵੇ ਧੁਰ ਦੀ ਦਾਦ, ਦਾਤਾ ਦਾਨੀ ਦਇਆ ਕਮਾਈਆ। ਇਕ ਦੂਜੇ ਨੂੰ ਭਗਤ ਭਗਵਾਨ ਸਦਾ ਰਹੇ ਅਰਾਧ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਅੰਮ੍ਰਿਤ ਰਸ ਧੁਰ ਦਾ ਲੈਂਦੇ ਰਹਿਣ ਸਵਾਦ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਰਾਗ, ਸਾਚਾ ਸੋਹਲਾ ਇਕ ਸੁਣਾਈਆ। ਭਗਤ ਭਗਵਾਨ ਬਣਦਾ ਰਿਹਾ ਸੰਗ, ਸਤਿਜੁਗ ਤਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਨਾਮ ਨਿਧਾਨ ਵੱਜਦਾ ਰਿਹਾ ਮਰਦੰਗ, ਤਾਲ ਤਲਵਾੜੇ ਦੀ ਲੋੜ ਰਹੀ ਨਾ ਰਾਈਆ।
ਸੋਹੰ ਤੂੰ ਮੇਰਾ ਮੈਂ ਤੇਰਾ ਬਣਦਾ ਰਿਹਾ ਛੰਦ, ਨਿਰਗੁਣ ਨਿਰਗੁਣ ਮੇਲਾ ਸਹਿਜ ਸੁਭਾਈਆ। ਕਾਇਆ ਮਾਟੀ ਚੜ੍ਹਦਾ ਰਿਹਾ ਰੰਗ, ਸਾਹਿਬ ਸਵਾਮੀ ਰੰਗਣ ਇਕ ਵਖਾਈਆ। ਆਤਮ ਪਰਮਾਤਮ ਦੇਂਦਾ ਰਿਹਾ ਨਿਜਾਨੰਦ, ਅੰਤਸ਼ਕਰਨ ਪਰਮਾਨੰਦ ਵਿਚ ਸਮਾਈਆ। ਖ਼ੁਸ਼ੀ ਵਿਚ ਵੇਖਦਾ ਰਿਹਾ ਬੰਦਗੀ ਵਾਲਾ ਬੰਦ ਬੰਦ, ਬੰਧਨ ਲੱਖ ਚੁਰਾਸੀ ਮਾਤ ਤੁੜਾਈਆ। ਸੁਰਤ ਸਵਾਣੀ ਸ਼ਬਦ ਹਾਣੀ ਰਹਿਣ ਨਾ ਦੇਵੇ ਰੰਡ, ਘਰ ਸੁਹੰਜਣਾ ਜੋਤ ਨਿਰੰਜਣਾ ਵੱਜਦੀ ਰਹੇ ਵਧਾਈਆ। ਸਚ ਦਵਾਰ ਏਕੰਕਾਰ ਘਰ ਸਵਾਮੀ ਠਾਕਰ ਜਾਏ ਲੰਘ, ਹੱਕ ਮੁਕਾਮੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਵਰਤਾਈਆ। ਭਗਤ ਭਗਵਾਨ ਦਾ ਸੱਚਾ ਜਾਮਾ, ਜ਼ਾਮਨ ਇਕੋ ਨਜ਼ਰੀ ਆਈਆ। ਇਕ ਸੰਦੇਸ਼ ਇਕ ਨਰੇਸ਼ ਇਕੋ ਨਾਮਾ, ਨਿਰੰਕਾਰਾ ਨਾਉਂ ਇਕੋ ਗਾਈਆ। ਇਕੋ ਕਰਨੀ ਇਕੋ ਕਾਮਾ, ਇਕੋ ਕਰਤਾ ਪੁਰਖ ਰਿਹਾ ਵਖਾਈਆ। ਇਕੋ ਅੰਮ੍ਰਿਤ ਇਕੋ ਜਾਮਾ, ਆਬੇਹਯਾਤ ਪਿਆਲਾ ਇਕੋ ਹੱਥ ਉਠਾਈਆ। ਇਕੋ ਸੁਣਾਵਣਹਾਰਾ ਧੁਨ ਆਤਮਕ ਸਾਚਾ ਗਾਣਾ, ਢੋਲਾ ਗਹਿਰ ਗੰਭੀਰ ਅਲਾਈਆ। ਇਕੋ ਸੁਹਾਵਣਹਾਰਾ ਸਚ ਮਕਾਨਾ, ਕਾਇਆ ਮਾਟੀ ਹੋਏ ਰੁਸ਼ਨਾਈਆ। ਇਕੋ ਬਣ ਕੇ ਬੀਨਾ ਦਾਨਾ, ਦੀਨਾਂ ਅਨਾਥਾਂ ਲਏ ਉਠਾਈਆ। ਭਗਤ ਭਗਵਾਨ ਨਿਰਗੁਣ ਨਿਰਗੁਣ ਸਤਿ ਸਤਵਾਦੀ ਕਰੇ ਪਹਿਚਾਨਾ, ਸਚ ਸਚ ਆਪਣਾ ਜੋੜ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਤਿਗੁਰ ਇਕ ਅਖਵਾਈਆ। ਭਗਤ ਭਗਵਾਨ ਜੁੜਦਾ ਰਿਹਾ ਜੋੜ, ਜੁਗ ਚੌਕੜੀ ਵੱਜਦੀ ਰਹੀ ਵਧਾਈਆ। ਇਕ ਦੂਜੇ ਦੀ ਸਾਂਝੀ ਲੋੜ, ਹਿੱਸਾ ਵੰਡ ਨਾ ਕੋਇ ਵਖਾਈਆ। ਨਾਮ ਅਗੰਮਾ ਪਾਵੇ ਡੋਰ, ਆਤਮ ਪਰਮਾਤਮ ਆਪਣੀ ਗੰਢ ਜਣਾਈਆ। ਕੂੜੀ ਕਿਰਿਆ ਗ੍ਰਹਿ ਮੰਦਰ ਅੰਦਰ ਰਹਿਣ ਨਾ ਦੇਵੇ ਚੋਰ, ਠੱਗੀ ਠੱਗ ਨਾ ਕੋਇ ਕਮਾਈਆ। ਮਨ ਵਾਸਨਾ ਪਾਵੇ ਨਾ ਕੋਈ ਸ਼ੋਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜਗਤ ਸ਼ਰਅ ਨਾ ਕੋਇ ਚਲਾਈਆ। ਕਰ ਪਰਕਾਸ਼ ਅੰਧੇਰੇ ਘੋਰ, ਸਚ ਚੰਦ ਕਰੇ ਰੁਸ਼ਨਾਈਆ। ਪਰਮਾਤਮ ਆਤਮ ਵਸੇ ਸਦਾ ਕੋਲ, ਪਾਰਬ੍ਰਹਮ ਬ੍ਰਹਮ ਲੇਖਾ ਦਏ ਮੁਕਾਈਆ। ਸ਼ਬਦ ਅਨਾਦਾ ਬੋਧ ਅਗਾਧਾ ਵਜਾਵੇ ਡੰਕਾ ਧੁਰ ਦਾ ਢੋਲ, ਆਲਸ ਨਿੰਦਰਾ ਦਏ ਮਿਟਾਈਆ। ਲੱਖ ਚੁਰਾਸੀ ਨਾਮ ਮਧਾਣੇ ਲਏ ਵਰੋਲ, ਕੋਟਾਂ ਵਿਚੋਂ ਗੁਰਮੁਖ ਵਿਰਲੇ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦ ਇਕ ਦਰਸਾਈਆ। ਭਗਤ ਭਗਵਾਨ ਹੁੰਦਾ ਰਿਹਾ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਇੰਦਾ। ਅੰਤਰ ਆਤਮ ਦੇਂਦਾ ਰਿਹਾ ਜਾਪ, ਅਜਪਾ ਜਾਪ ਆਪ ਸਮਝਾਇੰਦਾ। ਤ੍ਰੈਗੁਣ ਮਾਇਆ ਕੂੜੀ ਕਿਰਿਆ ਮੇਟਦਾ ਰਿਹਾ ਪਾਪ, ਤ੍ਰੈਗੁਣ ਅਗਨੀ ਅੱਗ ਨਾ ਕੋਇ ਤਪਾਇੰਦਾ। ਨਿਰਗੁਣ ਹੋ ਕੇ ਸਰਗੁਣ ਦੇਂਦਾ ਰਿਹਾ ਸਾਥ, ਲੋਕਮਾਤ ਫੇਰਾ ਪਾਇੰਦਾ। ਸਾਢੇ ਤਿੰਨ ਹੱਥ ਕਾਇਆ ਚਲਾਉਂਦਾ ਰਿਹਾ ਰਾਥ, ਬਣ ਰਥਵਾਹੀ ਸੇਵ ਕਮਾਇੰਦਾ। ਸਾਚੀ ਮੰਜ਼ਲ ਚੜ੍ਹਾਉਂਦਾ ਰਿਹਾ ਘਾਟ, ਦੂਰ ਦੁਰਾਡਾ ਪੰਧ ਆਪ ਮੁਕਾਇੰਦਾ। ਕਲਜੁਗ ਅੰਤ ਮੇਟੇ ਅੰਧੇਰੀ ਰਾਤ, ਸਤਿ ਸਤਿਵਾਦੀ ਸ਼ਬਦ ਅਨਾਦੀ ਇਕੋ ਰਾਗ ਅਲਾਇੰਦਾ। ਭਗਤ ਸੁਹੇਲਿਆਂ ਪੁੱਛੇ ਵਾਤ, ਗੁਰਮੁਖ ਗੁਰ ਗੁਰ ਖੋਜ ਖੁਜਾਇੰਦਾ। ਝਗੜਾ ਮੁਕਾ ਕੇ ਜਾਤ ਪਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਇੰਦਾ। ਨਾਮ ਪਦਾਰਥ ਦੇਵਣਹਾਰਾ ਸੱਚੀ ਸੌਗ਼ਾਤ, ਅਨਮੁਲੜੀ ਦੌਲਤ ਝੋਲੀ ਪਾਇੰਦਾ। ਮਨ ਵਾਸਨਾ ਕੂੜੀ ਕਿਰਿਆ ਘਰ ਰਹੇ ਨਾ ਨਾਰ ਕਮਜਾਤ, ਗੁਰਮੁਖ ਗੁਰ ਗੁਰ ਹੰਸ ਰੂਪ ਪਰਗਟਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਸਾਚਾ ਮੰਦਰ ਇਕ ਸੁਹਾਇੰਦਾ। ਭਗਤ ਭਗਵਾਨ ਗਾਉਂਦਾ ਰਿਹਾ ਇਕ ਸਲੋਕ, ਸੋਹਲਾ ਢੋਲਾ ਆਪਣਾ ਨਾਮ ਜਣਾਈਆ। ਲੇਖਾ ਚੁੱਕਦਾ ਰਿਹਾ ਚੌਦਾਂ ਲੋਕ, ਚੌਦਾਂ ਤਬਕ ਨਾ ਕੋਇ ਵਡਿਆਈਆ। ਚਰਨਾਂ ਹੇਠ ਦਬਾਉਂਦਾ ਰਿਹਾ ਮੁਕਤੀ ਮੋਖ, ਨਿਰਬਾਣ ਪਦ ਇਕ ਸਮਝਾਈਆ। ਘਰ ਠਾਕਰ ਸਵਾਮੀ ਜਗਾਉਂਦਾ ਰਿਹਾ ਜੋਤ, ਅੰਧ ਅੰਧੇਰ ਆਪ ਮਿਟਾਈਆ। ਸ਼ਬਦ ਨਗਾਰੇ ਲਾਉਂਦਾ ਰਿਹਾ ਚੋਟ, ਸੋਈ ਸੁਰਤ ਲਏ ਜਗਾਈਆ। ਕੂੜੀ ਕਿਰਿਆ ਕੱਢ ਕੇ ਖੋਟ, ਸਚ ਵਸਤੂ ਦਏ ਟਿਕਾਈਆ। ਆਤਮ ਪਰਮਾਤਮ ਸਾਚੇ ਧਾਮ ਦੱਸੇ ਅਗੰਮੀ ਮੌਜ, ਮਜਲਸ ਭਗਤਾਂ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਕਰੇ ਚੋਜ, ਚੋਲੇ ਅੰਦਰ ਉਹਲਾ ਦਏ ਮਿਟਾਈਆ। ਭਗਤ ਭਗਵਾਨ ਰਿਹਾ ਤੱਕਦਾ, ਨਿਜ ਨੈਣ ਵੇਖ ਵਖਾਈਆ। ਲਹਿਣਾ ਦੇਣਾ ਦੇਵੇ ਹਕ਼ੀਕ਼ਤ ਹੱਕ ਦਾ, ਹਾਕਮ ਹੋ ਕੇ ਬੇਪਰਵਾਹੀਆ। ਝਗੜਾ ਮੁਕਾ ਕੇ ਕੂੜੇ ਸ਼ੱਕ ਦਾ, ਸੰਸਾਂ ਦਏ ਗਵਾਈਆ। ਭੇਵ ਖੁਲ੍ਹਾ ਕੇ ਪੁਰਖ ਸਮਰਥ ਦਾ, ਪੜਦਾ ਦਏ ਉਠਾਈਆ। ਝਗੜਾ ਮੁਕਾ ਕੇ ਰਹਿਣਾ ਵੱਖ ਦਾ, ਇਕੋ ਘਰ ਦਏ ਵਸਾਈਆ। ਜਿਥੇ ਦੀਪਕ ਜੋਤੀ ਜਗਦਾ, ਜਲਵਾ ਨੂਰ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਵੱਜਦਾ, ਨਾਦ ਧੁਨ ਸ਼ਨਵਾਈਆ। ਅੰਮ੍ਰਿਤ ਝਿਰਨਾ ਰਿਸਦਾ, ਰਸਤਾ ਰਿਹਾ ਵਖਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਦਿਸਦਾ, ਜਿਸ ਜਨ ਆਪਣਾ ਰੰਗ ਰੰਗਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਭਗਤ ਸੁਹੇਲਾ ਇਕ ਇਕੇਲਾ ਨਿਤ ਨਵਿਤ ਭਗਤਾਂ ਲੇਖਾ ਲਿਖਦਾ, ਲੋਕਮਾਤ ਦਏ ਵਡਿਆਈਆ। ਨਾਤਾ ਜੋੜ ਕੇ ਪਿਤਾ ਪੁੱਤ ਦਾ, ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ। ਉੱਤਮ ਜਨਮ ਸ੍ਰੇਸ਼ਟ ਜਾਮਾ ਪੂਰਨ ਗੁਰਸਿਖ ਦਾ, ਜੋ ਸਿੱਖ ਸਤਿਗੁਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਚੁਕਾਵੇ ਜਿਸ ਜਿਸ , ਚਾਰ ਵਰਨ ਅਠਾਰਾਂ ਬਰਨ ਵੇਖਣਹਾਰਾ ਥਾਉਂ ਥਾਈਂਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ੧ ਭਾਗ ਸਿੰਘ ਦੇ ਗ੍ਰਹਿ ਪਿੰਡ ਦਬੜੀ ਖ਼ਾਨਾ ਜ਼ਿਲਾ ਬਠਿੰਡਾ
ਪਰਮ ਪੁਰਖ ਦਾ ਸਰਬ ਪਰਵਾਰ, ਲੱਖ ਚੁਰਾਸੀ ਇਕੋ ਨੂਰ ਨਜ਼ਰੀ ਆਈਆ। ਪੁਰਖ ਅਕਾਲ ਕਿਸੇ ਤੋਂ ਨਹੀਂ ਬਾਹਰ, ਘਟ ਘਟ ਮੰਦਰ ਰਿਹਾ ਸਮਾਈਆ। ਜਿਸ ਚਾਰੇ ਖਾਣੀ ਮਹੱਲ ਲਿਆ ਉਸਾਰ, ਅੰਡਜ ਜੇਰਜ ਉਤਭੁਜ ਸੇਹਤਜ ਡੇਰਾ ਲਾਈਆ। ਸੋ ਜੁਗ ਚੌਕੜੀ ਖੇਲ ਕਰੇ ਅਪਰ ਅਪਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਵਿਸ਼ਨ ਬ੍ਰਹਮਾ ਸ਼ਿਵ ਲਗਾ ਕੇ ਸੇਵਾਦਾਰ, ਨਿਤ ਨਵਿਤ ਹੋਏ ਸਹਾਈਆ। ਸੰਦੇਸ਼ੇ ਦੇਵੇ ਬਣ ਗੁਰੂ ਅਵਤਾਰ, ਪੈਗ਼ੰਬਰ ਹੋ ਕੇ ਕਲਮਾ ਹੱਕ ਜਣਾਈਆ। ਮਾਨਸ ਮਾਨੁਖ ਕਰ ਕੇ ਖ਼ਬਰਦਾਰ, ਜਗਤ ਨਿੰਦਰਾ ਸੁਤਿਆਂ ਲਏ ਉਠਾਈਆ। ਅੰਮ੍ਰਿਤ ਬਖ਼ਸ਼ ਕੇ ਠੰਡਾ ਠਾਰ, ਅਗਨੀ ਤਤ ਦਏ ਬੁਝਾਈਆ। ਧੁਰ ਦਾ ਨਾਮ ਸੁਣਾ ਕੇ ਸ਼ਬਦ ਸੱਚੀ ਧੁਨਕਾਨ, ਨਾਦ ਅਨਾਦੀ ਆਪ ਵਜਾਈਆ। ਨਿਰਮਲ ਜੋਤੀ ਕਰ ਉਜਿਆਰ, ਘਰ ਘਰ ਕਾਇਆ ਮੰਦਰ ਅੰਦਰ ਕਰੇ ਰੁਸ਼ਨਾਈਆ। ਸਰਬ ਜੀਆਂ ਪ੍ਰਭ ਪਾਵਣਹਾਰਾ, ਸਾਰ, ਲੁਕਿਆ ਰਹਿਣ ਕੋਇ ਨਾ ਪਾਈਆ। ਕਰੇ ਖੇਲ ਅਗੰਮ ਅਪਾਰ, ਨਿਰਗੁਣ ਸਰਗੁਣ ਧਾਰ ਚਲਾਈਆ। ਸਿਖਿਆ ਦੇ ਕੇ ਸਿੱਖਾਂ ਕਰੇ
ਪਿਆਰ, ਗੁਰਮੁਖਾਂ ਮੁਖ ਉਜਲ ਆਪ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਸਚ ਜੈਕਾਰ, ਨਾਅਰਾ ਇਕੋ ਦਏ ਸਮਝਾਈਆ। ਕਾਗਦ ਕ਼ਲਮ ਸ਼ਾਹੀ ਬਣ ਲਿਖਾਰ, ਸ੍ਰਿਸ਼ਟੀ ਢੋਲੇ ਦਏ ਪਰਗਟਾਈਆ। ਜੁਗ ਚੌਕੜੀ ਪਿਛੋਂ ਜਿਸ ਵੇਲੇ ਆਵੇ ਆਪ ਨਿਰੰਕਾਰ, ਨਿਰਗੁਣ ਹੋ ਕੇ ਵੇਸ ਵਟਾਈਆ। ਪ੍ਰੇਮੀ ਪ੍ਰੀਤਮ ਲਏ ਉਠਾਲ, ਜੀਵ ਜੰਤ ਵਿਚੋਂ ਖੋਜ ਖੁਜਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਇਕੋ ਰੰਗ ਦਏ ਰੰਗਾਈਆ। ਜਿਨ੍ਹਾਂ ਬਣਾ ਲਏ ਆਪਣੇ ਲਾਲ, ਲਾਲਨ ਦੇਵੇ ਮਾਣ ਵਡਿਆਈਆ। ਅੰਤਮ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਸਾਚਾ ਮੰਦਰ ਦਏ ਵਖਾਲ, ਸਚਖੰਡ ਸਾਚਾ ਸੋਭਾ ਪਾਈਆ। ਦੀਵਾ ਬਲੇ ਬੇਮਿਸਾਲ, ਜੋਤੀ ਜੋਤ ਹੋਵੇ ਰੁਸ਼ਨਾਈਆ। ਮਹੱਲ ਅਟਲ ਸੁਹਾਏ ਧਰਮਸਾਲ, ਦਵਾਰਾ ਇਕੋ ਇਕ ਵਖਾਈਆ। ਕੋਟਾਂ ਵਿਚੋਂ ਜਨ ਭਗਤਾਂ ਚਲੇ ਨਾਲ ਨਾਲ, ਅੰਦਰ ਬਾਹਰ ਆਪਣਾ ਸਾਥ ਬਣਾਈਆ। ਜਨਮ ਮਰਨ ਦਾ ਲੇਖਾ ਕਰ ਬਹਾਲ, ਲੱਖ ਚੁਰਾਸੀ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਪਰਮ ਪੁਰਖ ਦਾ ਦੋ ਜਹਾਨ ਵਡ ਬੰਸ, ਸਰਬੰਸ ਆਪਣਾ ਵੇਖ ਵਖਾਈਆ। ਆਤਮ ਪਰਮਾਤਮ ਨੂਰ ਨੁਰਾਨਾ ਅੰਸ, ਅੰਤਸ਼ਕਰਨ ਦਏ ਸਮਝਾਈਆ। ਕਾਗ ਲੇਖਾ ਜਾਣੇ ਹੰਸ, ਨਿਰਗੁਣ ਸਰਗੁਣ ਖੋਜ ਖੁਜਾਈਆ। ਮਾਨਸ ਜਨਮ ਬਣਾਏ ਬਣਤ, ਜਿਸ ਜਨ ਬਖ਼ਸ਼ੇ ਸਚ ਸਰਨਾਈਆ। ਹਉਮੇ ਗੜ੍ਹ ਨਾ ਰਹੇ ਹੰਗਤ, ਮਾਇਆ ਮਮਤਾ ਮੋਹ ਮਿਟਾਈਆ। ਕਰ ਕਿਰਪਾ ਜਿਨ੍ਹਾਂ ਮੇਲੇ ਆਪਣੀ ਸੰਗਤ, ਸੋ ਗੁਰਮੁਖ ਸੋਭਾ ਪਾਈਆ। ਝਗੜਾ ਚੁਕਾ ਕੇ ਸਵਰਗ ਜੱਨਤ, ਸਚਖੰਡ ਦਵਾਰਾ ਇਕ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਭਗਤ ਸੁਹੇਲੇ ਪ੍ਰਭ ਦਾ ਸੱਚਾ ਪਰਵਾਰ, ਪਾਰਾਵਾਰ ਕਹਿਣ ਕੋਇ ਨਾ ਪਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਲਿਖ ਕੇ ਗਏ ਆਪਣੀ ਵਾਰ, ਵਾਰਤਾ ਅੱਖਰਾਂ ਵਾਲੀ ਜਣਾਈਆ। ਜਿਨ੍ਹਾਂ ਦਾ ਮਾਲਕ ਇਕ ਨਿਰੰਕਾਰ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਉਹ ਕਰੇ ਪ੍ਰੇਮ ਅੰਦਰ ਬਾਹਰ, ਗੁਪਤ ਜਾਹਰ ਵੇਖ ਵਖਾਈਆ। ਨਿਜ ਨੇਤਰ ਦੇਵੇ ਦੀਦਾਰ, ਦਰਸ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਪੁਰਖ ਅਕਾਲ ਦਾ ਸਭ ਦੇ ਨਾਲ ਸੰਗ, ਵਿਛੜਿਆ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਚਲਾਵੇ ਨਾਲ ਢੰਗ, ਹੁਕਮੇ ਵਿਚ ਭਵਾਈਆ। ਗੁਰਮੁਖਾਂ ਅੰਦਰ ਚਾੜ੍ਹ ਕੇ ਆਪਣਾ ਰੰਗ, ਦੁਰਮਤ ਮੈਲ ਦਏ ਧਵਾਈਆ। ਸੰਤ ਸੁਹੇਲੇ ਮੰਗਣ ਸਾਚੀ ਮੰਗ, ਖ਼ਾਲੀ ਝੋਲੀ ਅਗੇ ਡਾਹੀਆ। ਕਿਰਪਾ ਕਰੇ ਸੂਰਾ ਸਰਬੰਗ, ਨਾਮ ਭੰਡਾਰਾ ਦਏ ਵਰਤਾਈਆ। ਭਾਗ ਰਹਿਣ ਨਾ ਪਾਏ ਮੰਦ, ਮੰਦ ਵਾਸਨਾ ਦਏ ਕਢਾਈਆ। ਘਰ ਵਖਾ ਕੇ ਧੁਰ ਦਾ ਚੰਦ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਝਗੜਾ ਮੁਕ ਜਾਏ ਜੇਰਜ ਅੰਡ, ਉਤਭੁਜ ਸੇਹਤਜ ਲੇਖਾ ਨਾ ਕੋਇ ਰਖਾਈਆ। ਆਤਮ ਪਰਮਾਤਮ ਨਿਜ ਘਰ ਦੇਵੇ ਸੱਚਾ ਅਨੰਦ, ਸੁਖਆਸਣ ਸਿੰਘਾਸਣ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸ੍ਰੀ ਭਗਵਾਨ ਦਾ ਜਗਤ ਸਰਬ ਸੰਸਾਰ, ਸਾਥੀ ਗੁਰਮੁਖ ਲਏ ਬਣਾਈਆ। ਅੰਤਰ ਅੰਤਰ ਦੇ ਕੇ ਹੁਲਾਰ, ਸੁਤਿਆਂ ਲਏ ਜਗਾਈਆ। ਨੇਤਰ ਅੱਖ ਉਘਾੜ, ਦਰਸ਼ਨ ਦਏ ਕਰਾਈਆ। ਖ਼ੁਸ਼ੀ ਕਰਾ ਕੇ ਨਾੜ ਨਾੜ, ਪੰਜ ਤਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਬੰਸ ਸਰਬੰਸ ਦਾ ਰਾਖਾ ਇਕ,
ਇਕ ਇਕੱਲਾ ਏਕੰਕਾਰ ਨਜ਼ਰੀ ਆਈਆ। ਜਿਨ੍ਹਾਂ ਗੁਰਮੁਖਾਂ ਸਿਖ ਲਈ ਸਾਚੀ ਸਿਖ, ਸਿੱਖ ਹੋ ਕੇ ਸਿਖਿਆ ਵਿਚ ਸਮਾਈਆ। ਓਨ੍ਹਾਂ ਦਾ ਅਗਲਾ ਲੇਖਾ ਦੇਵੇ ਲਿਖ, ਪਿਛਲੀ ਕਟੇ ਜੁਦਾਈਆ। ਨਾਮ ਭੰਡਾਰਾ ਪਾ ਕੇ ਭਿੱਖ, ਬਹਿਸ਼ਤਾਂ ਤੋਂ ਪਰੇ ਆਪਣੇ ਚਰਨਾ ਵਿਚ ਰਖਾਈਆ। ਆਤਮ ਦੀ ਪੂਰੀ ਕਰੇ ਸਿੱਕ, ਸਿਖ਼ਰ ਚੋਟੀ ਦਏ ਚੜ੍ਹਾਈਆ। ਜਿਧਰ ਵੇਖਣ ਓਧਰ ਆਵੇ ਦਿੱਸ, ਚਾਰ ਕੁੰਟ ਦਹਿ ਦਿਸ਼ਾ ਆਪਣਾ ਰੰਗ ਰੰਗਾਈਆ। ਜਨ ਭਗਤਾਂ ਦਾ ਬਣ ਕੇ ਧੁਰ ਦਾ ਮਿਤ, ਮਿੱਤਰ ਪਿਆਰਾ ਦੇਵੇ ਮਾਣ ਵਡਿਆਈਆ। ਸਚ ਪ੍ਰੀਤੀ ਕਰੇ ਹਿਤ, ਹਰਿ ਸੱਜਣ ਆਪ ਅਖਵਾਈਆ। ਦਰਸ਼ਨ ਦੇਵੇ ਨਿਤ, ਸਾਖ਼ਿਆਤ ਸੋਭਾ ਪਾਈਆ। ਠਗੋਰੀ ਮਨ ਨਾ ਪਾਏ ਚਿਤ, ਚੇਤਨ ਸੁਰਤੀ ਦਏ ਕਰਾਈਆ। ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਪ੍ਰਭੂ ਪਿਤ, ਪਿਤਾ ਪੂਤ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸ੍ਰੀ ਭਗਵਾਨ ਕਹੇ ਦੁਨੀਆ ਦਾ ਝੂਠਾ ਜਾਣੋ ਰਿਸ਼ਤਾ, ਸਗਲਾ ਸੰਗ ਨਾ ਕੋਇ ਬਣਾਈਆ। ਸਭ ਨੇ ਕੂਚ ਕਰਨਾ ਆਹਿਸਤਾ ਆਹਿਸਤਾ, ਅਗੇ ਪਿਛੇ ਭੱਜਣ ਵਾਹੋ ਦਾਹੀਆ। ਇਕ ਅਕਾਲ ਉਤੇ ਕਰ ਲਓ ਸੱਚਾ ਨਿਸਚਾ, ਜੋ ਨਿਹਚਲ ਧਾਮ ਦਏ ਪੁਚਾਈਆ। ਪਰਮ ਪੁਰਖ ਦਾ ਮੰਨੋ ਇਸ਼ਟਾ, ਗੁਰਦੇਵ ਇਕੋ ਸੋਭਾ ਪਾਈਆ। ਜੋ ਅੰਦਰੋਂ ਖੋਲ੍ਹੇ ਦ੍ਰਿਸ਼ਟਾ, ਦ੍ਰਿਸ਼ਟੀ ਦਏ ਬਦਲਾਈਆ। ਝਗੜਾ ਮੁਕਾ ਕੇ ਦੀਨ ਦੁਨੀ ਸ੍ਰਿਸ਼ਟਾ, ਸ੍ਰੇਸ਼ਟ ਆਪਣਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦਏ ਚੁਕਾਈਆ। ਪਰਮ ਪੁਰਖ ਦਾ ਬਹੁ ਵੱਡਾ ਪਰਵਾਰ, ਬੱਚਿਆਂ ਦਾ ਮਾਲਕ ਇਕੋ ਨਜ਼ਰੀ ਆਈਆ। ਜੋ ਨਾਤਾ ਤੋੜੇ ਨਾ ਕਦੇ ਵਿਚ ਸੰਸਾਰ, ਸੰਸਾਰੀਆਂ ਵਾਲੀ ਕਾਰ ਨਾ ਕੋਇ ਕਮਾਈਆ। ਮਾਵਾਂ ਦੇ ਘਰ ਪੁੱਤ ਜੰਮਦੇ ਦੋ ਚਾਰ, ਅਬਿਨਾਸ਼ੀ ਕਰਤਾ ਲੱਖ ਚੁਰਾਸੀ ਜੂਨ ਰਿਹਾ ਉਪਾਈਆ। ਹੁਕਮੇਂ ਅੰਦਰ ਕਰ ਕੇ ਖ਼ਬਰਦਾਰ, ਸ਼ਬਦ ਸੰਦੇਸ਼ੇ ਜੁਗ ਜੁਗ ਸੁਣਾਈਆ। ਸੇਵਾ ਲਾ ਕੇ ਗੁਰੂ ਅਵਤਾਰ, ਪੈਗ਼ੰਬਰਾਂ ਕਰੀ ਪੜ੍ਹਾਈਆ। ਕਲਜੁਗ ਅੰਤ ਸ੍ਰਿਸ਼ਟੀ ਹੋਈ ਬੇਹਾਲ, ਭੁੱਲੀ ਨਾਮ ਖ਼ੁਦਾਈਆ। ਜੋ ਸਾਹਿਬ ਸਤਿਗੁਰ ਦਾ ਗੁਰਮੁਖ ਹੋ ਕੇ ਬਣ ਗਿਆ ਸਾਚਾ ਲਾਲ, ਸਚ ਸੁਚ ਵਿਚ ਸਮਾਈਆ। ਉਸ ਨੂੰ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਸਾਹਿਬ ਸਤਿਗੁਰ ਚਲੇ ਨਾਲ ਨਾਲ, ਹੁਕਮੇਂ ਅੰਦਰ ਆਪ ਭਵਾਈਆ। ਜਨਮ ਜਨਮ ਦੀ ਲੇਖੇ ਲਾਵੇ ਕੀਤੀ ਘਾਲ, ਘਾਇਲ ਹੋਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪੇ ਰਿਹਾ ਸੰਭਾਲ, ਸੁਬਹ ਸ਼ਾਮ ਵੇਖ ਵਖਾਈਆ। ਅਬਿਨਾਸ਼ੀ ਕਰਤਾ ਕਹੇ ਜਨ ਭਗਤਾਂ ਸਦਾ ਵੱਡਾ ਵੱਡ ਭਾਗ, ਭਾਗਾਂ ਵਾਲਾ ਦਿਆਂ ਬਣਾਈਆ। ਜੋ ਸਚ ਸਰਨਾਈ ਗਿਆ ਲਾਗ, ਲਗਨ ਇਕੋ ਦਿਆਂ ਵਖਾਈਆ। ਦੁਰਮਤ ਮੈਲ ਧੋ ਕੇ ਦਾਗ਼, ਦਗ਼ਾ ਫ਼ਰੇਬ ਦਿਆਂ ਛੁਡਾਈਆ। ਅੰਦਰ ਖੋਲ੍ਹ ਕੇ ਆਪਣਾ ਰਾਜ਼, ਪੜਦਾ ਦੇਵਾਂ ਲਾਹੀਆ। ਨਾਮ ਜਣਾ ਕੇ ਨਾਦ, ਸੋਈ ਸੁਰਤ ਲਵਾਂ ਉਠਾਈਆ। ਮੇਟ ਅੰਧੇਰੀ ਰਾਤ, ਸਚ ਚੰਦ ਕਰਾਂ ਰੁਸ਼ਨਾਈਆ। ਨਾਮ ਭੰਡਾਰ ਦੇ ਕੇ ਦਾਤ, ਭੁੱਖਿਆਂ ਦੇਵਾਂ ਰਜਾਈਆ। ਦਰਸ਼ਨ ਦੇ ਕੇ ਬਹੁ ਭਾਤ, ਬਿਧ ਆਪਣੀ ਦਿਆਂ ਸਮਝਾਈਆ। ਝਗੜਾ ਮੁਕਾ ਕੇ ਜਾਤ ਪਾਤ, ਦੀਨ ਦੁਨੀ ਤੋਂ ਬਰੀ ਦਿਆਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸ਼ਾਹ ਨਵਾਬ, ਨਈਆ ਨੌਕਾ ਇਕੋ ਨਾਮ ਵਖਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਸਦਾ ਸਦਾ ਸਦ ਸਹਾਰਾ, ਸਾਹਿਬ ਇਕੋ ਇਕ ਅਖਵਾਈਆ। ਕੂੜੀ ਕਿਰਿਆ
ਕਰਾਂ ਪਾਰ ਕਿਨਾਰਾ, ਜਗਤ ਵਹਿਣ ਨਾ ਕੋਇ ਵਹਾਈਆ। ਕਲਜੁਗ ਅੰਤਮ ਹੋ ਉਜਿਆਰਾ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਸਾਚਾ ਬੰਸ ਸਰਬੰਸ ਕਰ ਤਿਆਰਾ, ਤ੍ਰੈਗੁਣ ਤੋਂ ਪੱਲੂ ਦਿਆਂ ਛੁਡਾਈਆ। ਇਕੋ ਏਕੰਕਾਰਾ ਵਖਾ ਕੇ ਸਚ ਦਵਾਰਾ, ਦੂਜਾ ਲੇਖਾ ਦਿਆਂ ਮੁਕਾਈਆ। ਜੋ ਜਨ ਸਾਚੇ ਦਰ ਸੱਚਾ ਸਚ ਕਰੇ ਨਿਮਸਕਾਰਾ, ਸੀਸ ਜਗਦੀਸ਼ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਵੇਖ ਵਖਾਈਆ। ਲੇਖਾ ਕਹੇ ਮੈਨੂੰ ਜੁਗ ਜੁਗ ਸਤਿਗੁਰ ਲਿਖਦਾ, ਦੂਜੀ ਕ਼ਲਮ ਨਾ ਕੋਇ ਚਤੁਰਾਈਆ। ਜਿਸ ਵੇਲੇ ਜੀਵ ਰੂਪ ਧਰੇ ਸਾਚੇ ਸਿੱਖ ਦਾ, ਗੁਰਮੁਖ ਆਪਣਾ ਆਪ ਪਰਗਟਾਈਆ। ਚਾਓ ਘਨੇਰਾ ਹੋਵੇ ਅਗੰਮੀ ਪਿਤ ਦਾ, ਪਤਿਪਰਮੇਸ਼ਵਰ ਵੇਖ ਖ਼ੁਸ਼ੀ ਮਨਾਈਆ। ਉਹ ਮਾਨਸ ਜਨਮ ਬਾਜ਼ੀ ਜਿੱਤਦਾ, ਲੱਖ ਚੁਰਾਸੀ ਮੰਜ਼ਲ ਤੈਅ ਕਰਾਈਆ। ਉਹ ਪ੍ਰੇਮੀ ਪਿਆਰਾ ਹੋ ਜਾਏ ਏਕੰਕਾਰ ਇਕ ਦਾ, ਇਕੋ ਵਿਚ ਸਮਾਈਆ। ਜਨ ਭਗਤਾਂ ਸ੍ਰੀ ਭਗਵਾਨ ਜੁਗ ਜੁਗ ਆਪਣੇ ਅੰਦਰ ਦਿਸਦਾ, ਬਾਹਰੋਂ ਲੱਭਣ ਕੋਇ ਨਾ ਜਾਈਆ। ਝਗੜਾ ਮੁਕਾ ਕੇ ਉਹਲੇ ਵਿਚ ਦਾ, ਵਿਚੋਂ ਆਪਣਾ ਆਪ ਪਰਗਟਾਈਆ। ਲੇਖਾ ਵਖਾਏ ਘਰ ਠਾਕਰ ਨਿਜ ਦਾ, ਨਿਜ ਨੇਤਰ ਕਰੇ ਰੁਸ਼ਨਾਈਆ। ਮੇਲ ਮਿਲਾਵਾ ਆਪਣੇ ਸ਼ਬਦੀ ਨਾਮ ਬਿਧ ਦਾ, ਤਰੀਕਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਜਾਣੇ ਸੱਚੇ ਪ੍ਰੇਮ ਪਿਆਰ ਵਾਲੀ ਸਿਕ ਦਾ, ਸਾਚੀ ਸਿਕ ਬਿਨ ਭਗਤਾਂ ਹੱਥ ਕਿਸੇ ਨਾ ਆਈਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ੧ ਹਰਚੰਦ ਸਿੰਘ ਦੇ ਗ੍ਰਹਿ ਹਰਿਰਾਏ ਪੁਰ ਜ਼ਿਲਾ ਬਠਿੰਡਾ
ਆਦਿ ਜੁਗਾਦਿ ਖੇਲ ਅਗੰਮੀ ਸ਼ਬਦ ਸਤਿਗੁਰ ਦਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਆਤਮ ਪਰਮਾਤਮ ਸੁਰਤੀ ਧਾਰ ਹੋ ਕੇ ਜੁੜ ਦਾ, ਵਿਛੋੜਾ ਅੰਤਰ ਬਾਹਰ ਦਏ ਕਢਾਈਆ। ਨਾਦ ਅਨਾਦ ਵਜਾਏ ਬੇਪਰਵਾਹ ਆਪਣੇ ਤਾਲ ਸੁਰ ਦਾ, ਧੁਨ ਆਤਮਕ ਰਾਗ ਸੁਣਾਈਆ। ਸਰਜੀਵਤ ਰੂਪ ਕਰੇ ਜਨ ਭਗਤ ਗੁਰਮੁਖ ਮੁਰਦਾ, ਗ੍ਰਹਿ ਮੰਦਰ ਸਾਚੇ ਵੱਜੇ ਵਧਾਈਆ। ਭਗਤਾਂ ਦੇ ਅੰਦਰ ਫ਼ੁਰਨਾ ਹੋ ਕੇ ਫੁਰਦਾ, ਮਨ ਵਾਸਨਾ ਦਏ ਖਪਾਈਆ। ਲੇਖਾ ਜਣਾਵੇ ਪਿਛਲਾ ਅਗਲਾ ਧੁਰ ਦਾ, ਪੂਰਬ ਝੋਲੀ ਪਾਈਆ। ਪੰਧ ਮੁਕਾਵੇ ਵਿਛੋੜੇ ਵਾਲਾ ਅਨੰਦਪੁਰ ਦਾ, ਪੁਰੀ ਅਨੰਦ ਇਕੋ ਦਏ ਵਖਾਈਆ। ਜਿਥੇ ਸੂਰਜ ਚੰਦ ਕਦੇ ਨਾ ਚੜ੍ਹਦਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਭਗਤ ਭਗਵਾਨ ਇਕ ਦੂਜੇ ਦਾ ਢੋਲਾ ਪੜ੍ਹਦਾ, ਸੋਹੰ ਸੋ ਵੱਜੇ ਵਧਾਈਆ। ਪੜਦਾ ਲਹਿ ਜਾਵੇ ਸਚਖੰਡ ਸਾਚੇ ਘਰ ਦਾ, ਥਿਰ ਘਰ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਭਗਤ ਭਗਵਾਨ ਸਦ ਵਸਣ ਪਾਸ, ਪਾਸਾ ਸਕੇ ਨਾ ਕੋਇ ਬਦਲਾਈਆ। ਜਗਤ ਵਾਸਨਾ ਕਦੇ ਨਾ ਕਰੇ ਉਦਾਸ, ਚਿੰਤਾ ਗ਼ਮ ਨਾ ਕੋਇ ਰਖਾਈਆ। ਸਦਾ ਸਦਾ ਸਦ ਪ੍ਰਭ ਮਿਲਣ ਦੀ ਰਖੇ ਆਸ, ਆਸ਼ਾ ਅਵਰ ਨਾ ਕੋਇ ਵਧਾਈਆ। ਗਾਉਂਦਾ ਰਹੇ ਬਿਨ ਰਸਨਾ ਜਿਹਵਾ ਸਵਾਸ ਸਵਾਸ, ਸਾਹ ਸਾਹ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਜਨਮ ਕਰਨਹਾਰਾ ਰਾਸ, ਰਸਤਾ ਆਪਣਾ ਦਏ ਵਖਾਈਆ। ਭਗਤ ਭਗਵਾਨ ਆਦਿ ਜੁਗਾਦੀ ਇਕੋ ਰਾਹ, ਦੂਜੀ ਧਾਰ ਨਾ ਕੋਇ
ਵਖਾਈਆ। ਆਤਮ ਪਰਮਾਤਮ ਮਿਲ ਕੇ ਕਰਨ ਸੱਚੀ ਸਲਾਹ, ਝੂਠੀ ਵੰਡ ਨਾ ਕੋਇ ਵੰਡਾਈਆ। ਸ਼ਬਦੀ ਗੁਰੂ ਵਿਚੋਲਾ ਹੋਵੇ ਵਿਚ ਮਲਾਹ, ਨਾਤਾ ਧੁਰ ਦਾ ਦਏ ਬੰਧਾਈਆ। ਜੁਗ ਜਨਮ ਦਿਆਂ ਵਿਛੜਿਆਂ ਲਏ ਮਿਲਾ, ਫੜ ਬਾਹੋਂ ਗੋਦ ਉਠਾਈਆ। ਕਲਜੁਗ ਅੰਤਮ ਕੂੜੀ ਕਿਰਿਆ ਦਏ ਮਿਟਾ, ਸਤਿ ਸਚ ਇਕ ਦ੍ਰਿੜਾਈਆ। ਧੀਰਜ ਧਰਮ ਧਰਵਾਸ ਦਏ ਵਖਾ, ਨਿਹਕਰਮੀ ਕਰਮ ਬਣਾਈਆ। ਘਰ ਸੱਜਣ ਸਵਾਮੀ ਜਾਏ ਆ, ਠਾਕਰ ਹੋ ਕੇ ਫੇਰਾ ਪਾਈਆ। ਜਨਮ ਜਨਮ ਦਾ ਲੇਖਾ ਦਏ ਮੁਕਾ, ਚੁਰਾਸੀ ਗੇੜ ਨਾ ਕੋਇ ਭਵਾਈਆ। ਮਿਹਰਵਾਨ ਹੋ ਕੇ ਦਰਸ ਦਏ ਦਿਖਾ, ਪ੍ਰੀਖਿਆ ਜਗਤ ਨਾ ਕੋਇ ਜਣਾਈਆ। ਗ਼ਰੀਬ ਨਿਮਾਣੇ ਆਪਣੇ ਰੰਗ ਲਏ ਰੰਗਾ, ਰੰਗਤ ਇਕੋ ਇਕ ਚੜ੍ਹਾਈਆ। ਦਰ ਦਰਵੇਸ਼ਾਂ ਦਰਦ ਲਏ ਵੰਡਾ, ਦੀਨਾਂ ਅਨਾਥਾਂ ਹੋਏ ਸਹਾਈਆ। ਗ੍ਰਹਿ ਗ੍ਰਹਿ ਘਰ ਘਰ ਮੰਦਰ ਅੰਦਰ ਵੇਖੇ ਥਾਉਂ ਥਾਂ, ਘਟ ਭੀਤਰ ਸੋਭਾ ਪਾਈਆ। ਪ੍ਰੇਮ ਪਦਾਰਥ ਪਰਮ ਪੁਰਖ ਲਏ ਖਾ, ਨਿਰਗੁਣ ਹੋ ਕੇ ਸਰਗੁਣ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਵਾਰੇ ਭਾਵਨਾ ਦਾ ਭੋਗ ਦਏ ਲਗਾ, ਭਾਣਾ ਆਪਣਾ ਲਏ ਮਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਹੋ ਕੇ ਆਪ ਸਹਾ, ਦੂਜੀ ਸਹਾਇਤਾ ਦੀ ਲੋੜ ਰਹੇ ਨਾ ਰਾਈਆ।