ਪੁਸਤਕਾਲਾਭਾਗ ੧੯

੨੦ ਫੱਗਣ ਸ਼ਹਿਨਸ਼ਾਹੀ ਸੰਮਤ ੧ ਜਗੀਰ ਦਾਸ ਦੇ ਗ੍ਰਹਿ ਖਿਆਲੀ ਵਾਲਾ ਜ਼ਿਲਾ ਬਠਿੰਡਾ

ਜੁਗ ਜੁਗ ਖੇਲ ਹਰਿ ਨਿਰੰਕਾਰ ਦਾ, ਨਿਰਗੁਣ ਨਿਰਵੈਰ ਦਇਆ ਕਮਾਈਆ। ਲੇਖਾ ਵੇਖ ਜਗਤ ਸੰਸਾਰ ਦਾ, ਭਗਤ ਸੁਹੇਲੇ ਲਏ ਉਠਾਈਆ। ਪ੍ਰੇਮ ਰਸ ਦੇ ਕੇ ਆਪਣੀ ਧਾਰ ਦਾ, ਪੜਦਾ ਓਹਲਾ ਦਏ ਉਠਾਈਆ। ਜਲਵਾ ਦੇ ਕੇ ਨੂਰੀ ਚਮਤਕਾਰ ਦਾ, ਅੰਧ ਅੰਧੇਰ ਦਏ ਮਿਟਾਈਆ। ਮੇਲਾ ਕਰਾ ਕੇ ਸਾਚੇ ਯਾਰ ਦਾ, ਵਿਛੋੜਾ ਰਹਿਣ ਕੋਇ ਨਾ ਪਾਈਆ। ਝਗੜਾ ਮੁਕਾਵੇ ਰੋਗ ਸੋਗ ਚਿੰਤਾ ਕੁੜਿਆਰ ਦਾ, ਸਤਿ ਸਤਿ ਦਏ ਸਮਝਾਈਆ। ਗੜ੍ਹ ਤੋੜੇ ਹਉਮੇ ਹੰਗਤਾ ਹੰਕਾਰ ਦਾ, ਹੰ ਬ੍ਰਹਮ ਇਕ ਸਮਝਾਈਆ। ਦਰ ਵਖਾਵੇ ਸਚਖੰਡ ਨਿਵਾਸੀ ਸਚ ਦਰਬਾਰ ਦਾ, ਦਰਗਹਿ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਈਆ। ਸ੍ਰੀ ਭਗਵਾਨ ਜਨ ਭਗਤਾਂ ਜੁਗ ਜੁਗ ਦਿੰਦਾ ਰਹੇ ਦਲਾਸਾ, ਸੰਤੋਖ ਸਤਿ ਝੋਲੀ ਪਾਈਆ। ਇਸ਼ਟ ਦੇਵ ਬਣਿਆ ਰਹੇ ਭਰਵਾਸਾ, ਆਤਮ ਪਰਮਾਤਮ ਰੰਗ ਰੰਗਾਈਆ। ਗ੍ਰਹਿ ਮੰਡਲ ਅੰਦਰ ਵਖਾਉਂਦਾ ਰਹੇ ਰਾਸਾ, ਸੁਰਤੀ ਸ਼ਬਦੀ ਕਾਹਨ ਨਚਾਈਆ। ਨਿਜ ਗ੍ਰਹਿ ਕਰਦਾ ਰਹੇ ਵਾਸਾ, ਸਾਢੇ ਤਿੰਨ ਹੱਥ ਮੰਦਰ ਅੰਦਰ ਆਪਣਾ ਨੂਰ ਕਰੇ ਰੁਸ਼ਨਾਈਆ। ਭੇਵ ਖੁਲ੍ਹਾਉਂਦਾ ਰਹੇ ਬਣ ਕੇ ਦਾਸੀ ਦਾਸਾ, ਸੇਵਕ ਸੇਵ ਦੇਵਣਹਾਰ ਵਡਿਆਈਆ। ਜਨਮ ਜਨਮ ਦੀਆਂ ਪੂਰੀਆਂ ਕਰੇ ਆਸਾਂ, ਤ੍ਰਿਸ਼ਨਾ ਕੂੜੀ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦਲਿਦ੍ਰ ਦਏ ਮਿਟਾਈਆ। ਜਨ ਭਗਤਾਂ ਮੇਟਣਹਾਰ ਪ੍ਰਭੂ ਪ੍ਰਭ ਦੁੱਖ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਘਰ ਸਵਾਮੀ ਦੇਵੇ ਸੁਖ, ਸੁਖ ਸਾਗਰ ਰੂਪ ਪਰਗਟਾਈਆ। ਚਿੰਤਾ ਗ਼ਮ ਦਾ ਪੈਂਡਾ ਜਾਏ ਮੁਕ, ਮਕੰਮਲ ਆਪਣਾ ਰੰਗ ਚੜ੍ਹਾਈਆ। ਨਿਝਰ ਧਾਰੋਂ ਅੰਮ੍ਰਿਤ ਸੋਮਾ ਪਏ ਫੁੱਟ ਫੁਟਕਲ ਰਹਿਣ ਕੋਇ ਨਾ ਪਾਈਆ।

ਹਰਿਜਨ ਬਣਾਏ ਆਪਣੇ ਸੁਤ, ਅਬਿਨਾਸ਼ੀ ਅਚੁਤ ਦਇਆ ਕਮਾਈਆ। ਸੋਹਣੀ ਮੌਲੇ ਸੰਸਾਰ ਵਿਚ ਰੁੱਤ, ਪੱਤ ਟਹਿਣੀ ਆਪ ਮਹਿਕਾਈਆ। ਭਾਗ ਲਗਾ ਕੇ ਕਾਇਆ ਮਾਟੀ ਬੁਤ, ਬੁਤਖ਼ਾਨੇ ਵਿਚੋਂ ਅੰਤਮ ਬਾਹਰ ਕਢਾਈਆ। ਧੁਰ ਦੀ ਗੋਦੀ ਲਏ ਚੁੱਕ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਸਰਨਾਈਆ। ਜਨ ਭਗਤਾਂ ਪ੍ਰਭ ਦੇਵੇ ਸਰਨ ਸਰਨਗਤ, ਸਹਾਰਾ ਇਕ ਵਖਾਇੰਦਾ। ਨਿਹਕਰਮੀ ਦੇ ਕੇ ਧੁਰ ਦੀ ਮਤ, ਮਨਮਤ ਕੂੜੀ ਪਰੇ ਹਟਾਇੰਦਾ। ਨਾਅਰਾ ਸੁਣਾ ਕੇ ਅਲੱਖਣਾ ਅਲਖ, ਜੈਕਾਰਾ ਇਕੋ ਇਕ ਜਣਾਇੰਦਾ। ਆਤਮ ਪਰਮਾਤਮ ਕਦੇ ਨਾ ਹੋਵੇ ਵੱਖ, ਹਿੱਸਾ ਵੰਡ ਨਾ ਕੋਇ ਵੰਡਾਇੰਦਾ। ਜਨ ਭਗਤਾਂ ਅੰਤਰ ਦੇ ਕੇ ਧੁਰ ਦਾ ਸਚ, ਸਤਿ ਆਪਣਾ ਨਾਮ ਸਮਝਾਇੰਦਾ। ਕਾਇਆ ਮਾਟੀ ਭਾਗ ਲਗਾ ਕੇ ਕੱਚ, ਕੰਚਨ ਗੜ੍ਹ ਵੇਖ ਵਖਾਇੰਦਾ। ਮਨੂਆ ਮਨ ਨਾ ਜਾਏ ਨੱਚ, ਨਟੂਆਂ ਸਵਾਂਗ ਨਾ ਕੋਇ ਬਣਾਇੰਦਾ। ਨਾੜੀ ਨਾੜ ਨਾ ਉਬਲੇ ਰੱਤ, ਅਗਨੀ ਤਤ ਨਾ ਕੋਇ ਵਖਾਇੰਦਾ। ਸਚ ਦਵਾਰੇ ਲਏ ਸੱਦ, ਹੁਕਮ ਸੰਦੇਸ਼ਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਵਣਹਾਰਾ ਧੁਰ ਦਾ ਘਰ, ਘਰ ਠਾਕਰ ਨਜ਼ਰੀ ਆਇੰਦਾ। ਜਨ ਭਗਤਾਂ ਪ੍ਰਭ ਮੇਟਣਹਾਰ ਦੁੱਖੜਾ, ਦੂਰ ਦੁਰਾਡਾ ਨੇਰਨ ਨੇਰਾ ਦਇਆ ਕਮਾਈਆ। ਉਜਲ ਲੋਕਮਾਤ ਕਰੇ ਮੁਖੜਾ, ਦੁਰਮਤ ਮੈਲ ਆਪ ਧਵਾਈਆ। ਲੇਖਾ ਚੁਕਾਵੇ ਮਾਤ ਗਰਭ ਕੁੱਖੜਾ, ਕੁੱਖ ਸੁਹੰਜਣੀ ਦਏ ਵਖਾਈਆ। ਉਲਟਾ ਫੇਰ ਨਾ ਹੋਵੇ ਰੁਖ਼ੜਾ, ਚਰਨ ਕਵਲ ਦੇਵੇ ਸਰਨਾਈਆ। ਮਿਹਰਵਾਨ ਮਹਿਬੂਬ ਅਬਿਨਾਸ਼ੀ ਅਚੁਤੜਾ, ਚੇਤਨ ਸੁਰਤੀ ਦਏ ਬਣਾਈਆ। ਜਿਸ ਦੀ ਧਾਰੋਂ ਸ਼ਬਦ ਅਗੰਮੀ ਧੁਰ ਦਾ ਉਠੜਾ, ਨਿਰਗੁਣ ਨਿਰਵੈਰ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੜਦਾ ਦਏ ਉਠਾਈਆ। ਸ੍ਰੀ ਭਗਵਾਨ ਜਨ ਭਗਤਾਂ ਪੜਦਾ ਚੁੱਕੇ ਅੰਤਰ ਅੱਖ, ਓਹਲਾ ਰਹਿਣ ਕੋਇ ਨਾ ਪਾਈਆ। ਨਜ਼ਰੀ ਆਏ ਸਾਖ਼ਿਆਤ ਪਰਤੱਖ, ਸਚ ਦਵਾਰੇ ਸੋਭਾ ਪਾਈਆ। ਜਗਤ ਕੂੜੀ ਕਿਰਿਆ ਕਰੇ ਭੱਠ, ਭਾਂਡਾ ਭਰਮ ਭਉ ਭੰਨਾਈਆ। ਸਚ ਭੰਡਾਰਾ ਖੋਲ੍ਹ ਕੇ ਹੱਟ, ਵਸਤੂ ਇਕੋ ਇਕ ਵਰਤਾਈਆ। ਬਿਨ ਅੱਖਰਾਂ ਦੇ ਕੇ ਬ੍ਰਹਮ ਮਤ, ਬ੍ਰਹਮ ਵਿਦਿਆ ਦਏ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਭੇਵ ਖੁਲ੍ਹਾ ਕੇ ਸਚ, ਸਚ ਸਾਜਣ ਹੋਏ ਸਹਾਈਆ। ਮਾਰਗ ਰਸਤਾ ਧੁਰ ਦਾ ਦੱਸ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਭਗਤ ਭਗਵਾਨ ਇਕ ਦੂਜੇ ਦਾ ਸਾਂਝਾ ਕਰ ਕੇ ਜਸ, ਯਥਾਰਥ ਆਪਣਾ ਰੰਗ ਚੜ੍ਹਾਈਆ। ਅਗੇ ਰਹਿਣ ਨਾ ਦੇਵੇ ਵੱਖ, ਘਰ ਵਿਚ ਘਰ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਰਖ, ਰੱਖਿਆ ਕਰੇ ਚਾਈਂ ਚਾਈਂਆ। ਸ੍ਰੀ ਭਗਵਾਨ ਜਨ ਭਗਤਾਂ ਹੋਏ ਸਾਜਣ ਮੀਤਾ, ਮਿੱਤਰ ਪਿਆਰਾ ਇਕ ਅਖਵਾਇੰਦਾ। ਜੁਗ ਜੁਗ ਦੀ ਪਰਗਟ ਕਰ ਕੇ ਰੀਤਾ, ਰੀਤੀਵਾਨ ਰਾਹ ਚਲਾਇੰਦਾ। ਸਚ ਦਵਾਰਾ ਦੱਸ ਕੇ ਠਾਂਡਾ ਸੀਤਾ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਜੁਗ ਚੌਕੜੀ ਕਰਨਹਾਰਾ ਖੇਲ ਅਨਡੀਠਾ, ਅਨਡਿਠੜੀ ਕਾਰ ਆਪ ਕਮਾਇੰਦਾ। ਗੁਰਮੁਖਾਂ ਕਾਇਆ ਚੋਲੀ ਚਾੜ੍ਹ ਕੇ ਰੰਗ ਮਜੀਠਾ, ਸਤਿ ਸਤਿਵਾਦੀ ਵੇਖ ਖ਼ੁਸ਼ੀ ਮਨਾਇੰਦਾ। ਮਨ ਮਨੁਆ ਕੂੜੀ ਵਾਸਨਾ ਵਿਚ ਰਹੇ ਨਾ ਰੀਠਾ, ਅੰਮ੍ਰਿਤ ਫਲ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਵਰ, ਜਨਮ ਮਰਨ ਦਾ ਦੁੱਖ ਰੋਗ ਸੰਤਾਪ, ਲੱਖ ਚੁਰਾਸੀ ਵਿਚੋਂ ਕੱਢੇ ਆਪ, ਕੋਟ ਜਨਮ ਦੇ

ਮੇਟੇ ਪਾਪ, ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਜੀਵਣ ਜੁਗਤ ਜਗਤ ਦਏ ਬਦਲਾਈਆ। ਰੂਹ ਬੁੱਤ ਕਾਇਆ ਮਾਟੀ ਖ਼ਾਕੀ ਅੰਦਰ ਬਾਹਰ ਗੁਪਤ ਜਾਹਰ ਕਰ ਕੇ ਪਾਕ, ਪਤਿਤ ਪਾਵਨ ਅੰਮ੍ਰਿਤ ਮੇਘ ਬਰਸੇ ਸਾਵਨ, ਮਨ ਮਨੂਆ ਹੰਕਾਰੀ ਮਾਰੇ ਰਾਵਣ, ਸੀਤਾ ਸੁਰਤੀ ਧੁਰ ਦਾ ਰਾਮ, ਮਾਟੀ ਕਾਚੀ ਚਾਮ, ਚੰਮ ਦ੍ਰਿਸ਼ਟੀ ਵਿਚੋਂ ਇਸ਼ਟੀ ਆਪਣਾ ਇਸ਼ਟ ਦੇਵ ਸਮਝਾਈਆ। ਜਨ ਭਗਤ ਮੀਤਾ ਠਾਂਡਾ ਸੀਤਾ ਵੈਰਾਗੀ ਤਿਆਗੀ ਬੈਰਾਗੀ ਭਾਵੇਂ ਹੋ ਜਾਏ ਗ੍ਰਹਿਸਤੀ, ਨਾਤਾ ਤੋੜ ਕੇ ਜਗਤ ਬਹਿਸ਼ਤੀ, ਪਾਰ ਕਿਨਾਰਾ ਕਰਕੇ ਵਿਚੋਂ ਸ੍ਰਿਸ਼ਟੀ, ਸਾਹਿਬ ਸੁਲਤਾਨ ਸ੍ਰੀ ਭਗਵਾਨ ਹੋ ਮਿਹਰਵਾਨ ਦੇ ਕੇ ਦਾਨ, ਚਰਨ ਕਵਲ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰਾ ਇਕ ਵਰ, ਜਨਮ ਜਨਮ ਦਾ ਲੇਖਾ ਪੂਰਬ ਲਹਿਣਾ ਦੇਵਣਹਾਰਾ ਕਾਇਆ ਮਾਟੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਬਖ਼ਸ਼ ਕੇ ਤਨ ਵਜੂਦ ਗਹਿਣਾ, ਗਹਿਰ ਗੰਭੀਰ ਬੇਨਜ਼ੀਰ ਲਾਤਸਵੀਰ ਆਪਣਾ ਦਰਸ ਦਏ ਕਰਾਈਆ।

੨੦ ਫੱਗਣ ਸ਼ਹਿਨਸ਼ਾਹੀ ਸੰਮਤ ੧ ਬਖ਼ਤਾਵਰ ਸਿੰਘ ਦੇ ਗ੍ਰਹਿ ਪਿੰਡ ਖਿਆਲੀ ਵਾਲਾ ਜ਼ਿਲਾ ਬਠਿੰਡਾ

ਸ੍ਰੀ ਭਗਵਾਨ ਕਹੇ ਮੈਂ ਜਨ ਭਗਤਾਂ ਜਨਮ ਜਨਮ ਦੇ ਮੇਟਾਂ ਪੰਧ, ਜਗਤ ਪਾਂਧੀ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਹਉਮੇਂ ਹੰਗਤਾ ਮਾਇਆ ਮਮਤਾ ਸ਼ਰਅ ਸ਼ਰਾਇਤੀ ਢਾਹ ਕੇ ਕੰਧ, ਪੜਦਾ ਓਹਲਾ ਬਣ ਵਿਚੋਲਾ ਅੰਦਰੋਂ ਦਿਆਂ ਚੁਕਾਈਆ। ਨਾਮ ਅਨਡੀਠਾ ਸਵਾਮੀ ਹੋ ਕੇ ਚਾੜ੍ਹਾਂ ਰੰਗ, ਜਗ ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਬੋਧ ਅਗਾਧੀ ਸ਼ਬਦ ਅਨਾਦੀ ਸੁਣਾਵਾਂ ਅਗੰਮੀ ਛੰਦ, ਢੋਲਾ ਸੋਹਲਾ ਗੀਤ ਨਗ਼ਮਾ ਇਕੋ ਨਾਮ ਖ਼ੁਦਾਈਆ। ਝਗੜਾ ਚੁਕਾਵਾਂ ਰਸਨਾ ਜਿਹਵਾ ਬੱਤੀ ਦੰਦ, ਬੰਦਨਾ ਡੰਡਉਤ ਬਖ਼ਸ਼ਾਂ ਇਕ ਸਰਨਾਈਆ। ਅੰਦਰ ਬਾਹਰ ਗੁਪਤ ਜਾਹਰ ਆਤਮ ਪਰਮਾਤਮ ਦੇਵਾਂ ਸੰਗ, ਸਗਲਾ ਸੰਗ ਅਗਲਾ ਦਿਆਂ ਬਣਾਈਆ। ਨਿਰਗੁਣ ਜੋਤ ਸਚ ਪਰਕਾਸ਼ ਚਾੜ੍ਹ ਕੇ ਚੰਦ, ਰਵ ਸਸ ਖਹਿੜਾ ਦਿਆਂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਟ ਭੀਤਰ ਗ੍ਰਹਿ ਪੜਦਾ ਦਏ ਉਠਾਈਆ। ਸ੍ਰੀ ਭਗਵਾਨ ਕਹੇ ਮੈਂ ਦੇਣਾ ਭਗਤਾਂ ਭੰਡਾਰਾ ਏਕ, ਧੁਰਦਰਗਾਹੀ ਹੋ ਕੇ ਆਪ ਵਰਤਾਇੰਦਾ। ਚਰਨ ਕਵਲ ਸਚ ਸਹਾਰਾ ਬਖ਼ਸ਼ ਕੇ ਟੇਕ, ਚਰਨ ਧੂੜੀ ਟਿੱਕਾ ਮਸਤਕ ਨਾਮ ਖ਼ਾਕ ਰਮਾਇੰਦਾ। ਖ਼ੁਸ਼ੀ ਹੋਵਾਂ ਬਿਨਾ ਨੇਤਰਾਂ ਅੱਖਾਂ ਪੇਖ ਪੇਖ, ਲੋਚਨ ਨੈਣ ਧਾਰ ਨਾ ਕੋਇ ਬਣਾਇੰਦਾ। ਪਾਰਬ੍ਰਹਮ ਬ੍ਰਹਮ ਬਣਾ ਕੇ ਸਾਕ ਸੱਜਣ ਸੈਣ, ਸਚ ਦਵਾਰਾ ਏਕੰਕਾਰਾ ਇਕੋ ਇਕ ਸੁਹਾਇੰਦਾ। ਨਿਤ ਨਵਿਤ ਕਰੇ ਹਿਤ ਪਤਿਪਰਮੇਸ਼ਵਰ ਚੁਕਾਵਣਹਾਰਾ ਲਹਿਣਾ ਦੇਣ, ਦੀਨ ਦਿਆਲ ਹੋ ਕਿਰਪਾਲ ਵਸਤ ਅਮੋਲਕ ਕਾਇਆ ਗੋਲਕ ਸਚ ਦਵਾਰੇ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਧੁਰ ਦਾ ਘਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਸ੍ਰੀ ਭਗਵਾਨ ਜਨ ਭਗਤਾਂ ਖੋਲ੍ਹ ਦੇਵੇ ਦਰ ਦਰਵਾਜ਼ਾ, ਦਰਦੀ ਹੋ ਕੇ ਦਰਦ ਵੰਡਾਈਆ। ਨਜ਼ਰੀ ਆਏ ਨਰ ਨਰਾਇਣ ਸ਼ਾਹ ਨਵਾਬਾ, ਭੂਪਤ ਭੂਪ ਬੇਪਰਵਾਹੀਆ। ਝਗੜਾ ਮੁਕ ਜਾਏ ਮੱਕਾ ਮਦੀਨਾ ਜਗਤ ਕਾਅਬਾ, ਹੁਜਰੇ ਹੱਕ ਮਹਿਬੂਬ ਦਏ ਵਖਾਈਆ। ਧੁਰ ਨਾਮ ਦੀ ਮਾਰੇ ਇਕ ਆਵਾਜ਼ਾ, ਥਿਰ ਘਰ ਵਾਸੀ ਦਇਆ ਕਮਾਈਆ। ਸਚ ਦਵਾਰੇ

ਖੋਲ੍ਹੇ ਰਾਜ਼ਾ, ਸਚਖੰਡ ਦਵਾਰਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਦਾਤਾ, ਦਇਆਵਾਨ ਆਪ ਵਰਤਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਦੇਵਾਂ ਅੰਮਿਉਂ ਰਸ, ਬਿਨ ਰਸਨਾ ਜਿਹਵਾ ਆਪ ਚੁਆਈਆ। ਆਤਮ ਪਰਮਾਤਮ ਕਰ ਕੇ ਵੱਸ, ਵਾਸਤਕ ਆਪਣੇ ਘਰ ਵਸਾਈਆ। ਜਨਮ ਜਨਮ ਦਾ ਪੂਰਬ ਲੇਖਾ ਦੱਸ, ਬਿਨ ਸ਼ਾਸਤਰ ਸਿਮਰਤ ਕਰਾਂ ਪੜ੍ਹਾਈਆ। ਬਿਨ ਅੱਖਾਂ ਖੋਲ੍ਹ ਕੇ ਅੱਖ, ਦੋ ਜਹਾਨਾਂ ਦਿਆਂ ਵਖਾਈਆ। ਬਿਨ ਤੱਤਾਂ ਹੋ ਪਰਤੱਖ, ਜਲਵਾ ਨੂਰ ਕਰਾਂ ਰੁਸ਼ਨਾਈਆ। ਲਹਿਣਾ ਦੇਣਾ ਚੁਕਾ ਕੇ ਹੱਥ, ਨਾਭ ਕਵਲ ਦਿਆਂ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦਵਾਰਾ ਪਾਰ ਕਰ ਕੇ ਹੱਦ, ਹਦੂਦ ਇਕੋ ਦਏ ਵਖਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਦੇਣੀ ਸ਼ਬਦ ਦਲੀਲ, ਜਗਤ ਵਿਦਿਆ ਵਾਲੀ ਨਾ ਕੋਇ ਪੜ੍ਹਾਈਆ। ਸ਼ਾਸਤਰ ਸਿਮਰਤ ਬਣਾਉਂਣਾ ਨਾ ਪਏ ਕੋਈ ਵਕੀਲ, ਵਿਚੋਲਾ ਰਹਿਣ ਕੋਇ ਨਾ ਪਾਈਆ। ਸਾਚੇ ਦਰ ਕਰ ਕੇ ਮਨਜ਼ੂਰ ਅਪੀਲ, ਅਪਰੰਪਰ ਸਵਾਮੀ ਹੋ ਕੇ ਹੋਵਾਂ ਸਹਾਈਆ। ਕਲਜੁਗ ਕੂੜੀ ਕਿਰਿਆ ਕਰ ਦੇਣੀ ਤਬਦੀਲ, ਤਬ੍ਹਾ ਸਭ ਦੀ ਵੇਖ ਵਖਾਈਆ। ਸ਼ਬਦੀ ਧਾਰ ਖੇਲ ਕਰਨਾ ਆਰ ਪਾਰ ਅੰਬਰ ਨੀਲ, ਨਿਰਵੈਰ ਹੋ ਕੇ ਆਪਣੀ ਕਾਰ ਕਮਾਈਆ। ਜੋਧਾ ਸਰਬੀਰ ਬਣ ਕੇ ਛੈਲ ਛਬੀਲ, ਸ਼ਬੇ ਰੋਜ਼ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਰ ਅਧੀਨ, ਦੀਨ ਮਜ਼੍ਹਬ ਖਹਿੜਾ ਦੇਣਾ ਛੁਡਾਈਆ। ਜਨ ਭਗਤ ਸੁਹੇਲਾ ਰਹੇ ਨਾ ਕੋਇ ਕਮੀਨ, ਕਮਲੇ ਕੋਝੇ ਆਪਣੇ ਗਲੇ ਲਗਾਈਆ। ਚਾਰ ਵਰਨ ਅਠਾਰਾਂ ਬਰਨ ਮਾਰਗ ਰਸਤਾ ਦੱਸ ਮਹੀਨ, ਮਾਰਗ ਇਕੋ ਦੇਣਾ ਵਖਾਈਆ। ਗੁਰਮੁਖ ਰਹੇ ਨਾ ਕੋਇ ਗ਼ਮਗ਼ੀਨ, ਗ਼ਮਾਂ ਦਾ ਰੋਗ ਦੇਣਾ ਮਿਟਾਈਆ। ਆਤਮ ਪਰਮਾਤਮ ਸਭ ਨੂੰ ਦੇਣੀ ਤਾਲੀਮ, ਤੁਲਬੇ ਗੁਰਮੁਖ ਦੇਣੇ ਬਣਾਈਆ। ਮਹੱਲ ਅਟਲ ਵਖਾ ਕੇ ਇਕ ਅਜ਼ੀਮ, ਆਲੀਸ਼ਾਨ ਦੇਣਾ ਸਮਝਾਈਆ। ਜਿਸ ਦਾ ਨਕਸ਼ਾ ਨਜ਼ਰ ਨਾ ਆਏ ਕਿਸੇ ਉਤੇ ਜ਼ਮੀਨ, ਜਾਹਰ ਜਹੂਰ ਅੰਦਰੋਂ ਪੜਦਾ ਦਏ ਉਠਾਈਆ। ਜਨ ਭਗਤਾਂ ਸ਼ਾਬਾਸ਼ ਕਹੇ ਆਫ਼ਰੀਨ, ਜੋ ਪੁਰਖ ਅਕਾਲਾ ਦੀਨ ਦਿਆਲਾ ਇਕੋ ਰਹੇ ਮਨਾਈਆ। ਕਲਜੁਗ ਅੰਤ ਸਤਿ ਸਤਿ ਦਾ ਦੱਸ ਕੇ ਦੀਨ, ਧਰਮ ਦਾ ਧਰਮ ਦਵਾਰਾ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਲਕ ਬਣ ਕੇ ਆਪ ਰਹੀਮ, ਰਹਿਮਤ ਵਿਚ ਸਹਿਮਤ ਕਰੇ ਲੋਕਾਈਆ।

੨੧ ਫੱਗਣ ਸ਼ਹਿਨਸ਼ਾਹੀ ਸੰਮਤ ੧ ਮੁਕੰਦ ਸਿੰਘ ਦੇ ਗ੍ਰਹਿ ਪਿੰਡ ਮਰ੍ਹਾਜ ਜ਼ਿਲਾ ਬਠਿੰਡਾ

ਭਗਤ ਭਗਵਾਨ ਆਦਿ ਜੁਗਾਦੀ ਲੇਖਾ ਧੁਰ ਦਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦੀਨ ਦੁਨੀ ਵੇਖ ਵਖਾਈਆ। ਭੇਵ ਅਭੇਦਾ ਅਛਲ ਅਛੇਦਾ ਲੇਖਾ ਚੁਕਾਵੇ ਪੂਰੇ ਗੁਰ ਦਾ, ਗਹਿਰ ਗੰਭੀਰ ਬੇਨਜ਼ੀਰ ਲਾਤਸਵੀਰ ਅੰਦਰੇ ਅੰਦਰ ਜਲਵਾ ਨੂਰ ਨਜ਼ਰੀ ਆਈਆ। ਭਗਤ ਸੁਹੇਲਾ ਗੁਰੂ ਗੁਰ ਚੇਲਾ ਸਾਹਿਬ ਸਵਾਮੀ ਅੰਤਰਜਾਮੀ ਹੋਣ ਨਾ ਦੇਵੇ ਮੁਰਦਾ, ਮੁਰੀਦ ਮੁਰਸ਼ਦ ਮਹਿਬੂਬ ਮੁਹੱਬਤ ਆਪਣੀ ਵਿਚ ਜਣਾਈਆ। ਸ਼ਬਦ ਅਨਾਦ ਬੋਧ ਅਗਾਧ ਤਾਲ ਸੁਣਾਵੇ ਅਗੰਮੀ ਸੁਰ ਦਾ, ਤਤ ਸ਼ਬਦ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਸਾਚਾ ਚਮਤਕਾਰ ਦੇਵੇ

ਆਪਣੇ ਨੂਰ ਨੁਰਾਨੇ ਨੂਰ ਦਾ, ਅੰਧ ਅੰਧੇਰ ਸੰਝ ਸਵੇਰ ਇਕੋ ਰੰਗ ਦਏ ਵਖਾਈਆ। ਆਸਾ ਮਨਸਾ ਜੁਗ ਜਨਮ ਵਿਛੜਿਆਂ ਪੁਰਖ ਅਕਾਲ ਪੂਰਦਾ, ਪੂਰਨ ਬ੍ਰਹਮ ਸਚ ਧਰਮ ਇਕੋ ਦਏ ਵਖਾਈਆ। ਨਾਤਾ ਤੋੜ ਕੇ ਹਉਮੇ ਹੰਗਤਾ ਗੜ੍ਹ ਗ਼ਰੂਰ ਦਾ, ਗ਼ੁਰਬਤ ਕੂੜੀ ਅੰਦਰੋਂ ਦਏ ਕਢਾਈਆ। ਇਸ਼ਾਰਾ ਦੇ ਕੇ ਨਾਮ ਖ਼ੁਮਾਰੀ ਸਰੂਰ ਦਾ, ਸ਼ਰਅ ਸ਼ਰੀਅਤ ਅੰਦਰੋਂ ਦਏ ਬਦਲਾਈਆ। ਪੰਧ ਮੁਕਾ ਕੇ ਮਨ ਮਨੂਏ ਮਫ਼ਰੂਰ ਦਾ, ਹੁਕਮੇਂ ਅੰਦਰ ਆਪਣੇ ਬੰਦ ਕਰਾਈਆ। ਨਿਜ ਆਤਮ ਨਿਜ ਗ੍ਰਹਿ ਸਾਚੇ ਘਰ ਦਰਸ਼ਨ ਪਾਵੇ ਸਚਖੰਡ ਹਜ਼ੂਰ ਦਾ, ਮੁਕਾਮੇ ਹੱਕ ਇਕੋ ਜਲਵਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਈਆ। ਭਗਤ ਭਗਵਾਨ ਹੁੰਦਾ ਰਿਹਾ ਮਿਲਾਪ, ਆਦਿ ਅੰਤ ਜੁਗਾ ਜੁਗੰਤ ਵਜਦੀ ਰਹੀ ਵਧਾਈਆ। ਤੂੰ ਮੇਰਾ ਮੈਂ ਤੇਰਾ ਇਕੋ ਰਿਹਾ ਦੋਹਾਂ ਦਾ ਜਾਪ, ਜਗਤ ਵਿਦਿਆ ਦੂਜੀ ਅਵਰ ਨਾ ਕੋਇ ਪੜ੍ਹਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦੀਆ ਬਾਤੀ ਕਮਲਾਪਾਤੀ ਕਰਦਾ ਰਿਹਾ ਜੋਤ ਪਰਕਾਸ਼, ਜਲਵਾਗਰ ਜਾਹਰ ਜਹੂਰ ਇਕੋ ਨਜ਼ਰੀ ਆਈਆ। ਜਨਮ ਜਨਮ ਦਾ ਕਰਮ ਕਰਮ ਦਾ ਮੇਟਦਾ ਰਿਹਾ ਪਾਪ, ਪਤਿਤ ਪੁਨੀਤ ਹੋ ਕੇ ਦੁਰਮਤ ਮੈਲ ਅੰਦਰੋਂ ਆਪ ਧਵਾਈਆ। ਤੰਦ ਸਤਾਰ ਵਜਾਉਂਦਾ ਰਿਹਾ ਰਬਾਬ, ਅਹਿਬਾਬ ਪਿਆਰਾ ਮਿੱਤਰ ਹੋ ਕੇ ਆਪਣੀ ਖ਼ੁਸ਼ੀ ਵਖਾਈਆ। ਡੰਡਾਵਤ ਬੰਦਨਾ ਸਜਦਿਆਂ ਵਿਚ ਦੱਸਦਾ ਰਿਹਾ ਅਦਾਬ, ਸਿਰ ਸਰ ਸਾਹਿਬ ਸੀਸ ਨਿਵਾਈਆ। ਜਨ ਭਗਤਾਂ ਮੁਆਫ਼ ਕਰ ਕੇ ਦੇਂਦਾ ਰਿਹਾ ਖ਼ਤਾਬ, ਖ਼ਤੂਤ ਖ਼ਤ ਚਿੱਠੀ ਨਾ ਕੋਇ ਪੜ੍ਹਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਉਪਰ ਸ਼ਾਹਰਗ ਖੋਲ੍ਹਦਾ ਰਿਹਾ ਰਾਜ਼, ਘਰ ਵਿਚ ਘਰ ਪੜਦਾ ਰਿਹਾ ਉਠਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਬਿਨ ਅੱਖਰਾਂ ਦੇਂਦਾ ਰਿਹਾ ਦਾਤ, ਕਾਗ਼ਜ਼ ਕ਼ਲਮ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਅਮੋਲਕ ਕਰ ਅਨਾਇਤ, ਹਦਾਇਤ ਇਕੋ ਇਕ ਸਮਝਾਈਆ। ਜਨ ਭਗਤ ਹੁੰਦਾ ਰਿਹਾ ਇਕੱਠ, ਆਤਮ ਪਰਮਾਤਮ ਮਿਲ ਕੇ ਵਜਦੀ ਰਹੀ ਵਧਾਈਆ। ਸ਼ਬਦ ਅਗੰਮੀ ਲੌਂਦਾ ਰਿਹਾ ਸੱਟ, ਸੋਈ ਸੁਰਤੀ ਆਪ ਉਠਾਈਆ। ਦੇਂਦਾ ਰਿਹਾ ਸੰਤੋਖ ਧੀਰਜ ਜਤ, ਯਥਾਰਥ ਆਪਣਾ ਹੁਕਮ ਵਰਤਾਈਆ। ਬੋਧ ਅਗਾਧ ਸ਼ਬਦ ਅਨਾਦ ਸੁਣਾਉਂਦਾ ਰਿਹਾ ਗਾਥ, ਬਿਨ ਰਸਨਾ ਜਿਹਵਾ ਬੱਤੀ ਦੰਦ ਆਪ ਪੜ੍ਹਾਈਆ। ਘਰ ਸਵਾਮੀ ਅੰਤਰਜਾਮੀ ਹੋ ਕੇ ਕਰਦਾ ਰਿਹਾ ਵਾਸ, ਵਾਸਨਾ ਕੂੜੀ ਬਾਹਰ ਕਢਾਈਆ। ਤੂੰ ਮੇਰਾ ਮੈਂ ਤੇਰਾ ਮਿਲ ਕੇ ਸਾਚ, ਮੰਜ਼ਲ ਪੌੜਾ ਧੁਰ ਦਾ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਇਕ ਅਕੇਲਾ ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਹੁਕਮ ਵਰਤਾਈਆ। ਭਗਤ ਭਗਵਾਨ ਇਕ ਦੂਜੇ ਨੂੰ ਰਹੇ ਤੱਕਦੇ, ਬਿਨ ਅੱਖਾਂ ਅੱਖ ਮਿਲਾਈਆ। ਲੇਖੇ ਮਿਲਦੇ ਰਹੇ ਹਕ਼ੀਕ਼ਤ ਹੱਕ ਦੇ, ਸ਼ਰਅ ਸ਼ਰੀਅਤ ਨਾ ਕੋਇ ਵਖਾਈਆ। ਨਾਤੇ ਜੁੜਦੇ ਰਹੇ ਧੁਰਦਰਗਾਹੀ ਸਚ ਦੇ, ਸਚ ਸੁਚ ਵਿਚ ਸਮਾਈਆ। ਭੰਡਾਰੇ ਖੁਲ੍ਹਦੇ ਰਹੇ ਅਗੰਮੀ ਹੱਟ ਦੇ, ਜਗਤ ਵਣਜਾਰਾ ਨਜ਼ਰ ਕੋਇ ਨਾ ਆਈਆ। ਦੋਵੇਂ ਧਿਰਾਂ ਲਾਹਾ ਰਹੇ ਖਟਦੇ, ਭਗਤ ਭਗਵਾਨ ਮਿਲ ਕੇ ਖ਼ੁਸ਼ੀ ਆਈਆ। ਖੇਲ ਹੁੰਦੇ ਰਹੇ ਪੁਰਖ ਸਮਰਥ ਦੇ, ਮਹਿੰਮਾ ਅਕੱਥ ਕਥ ਦ੍ਰਿੜਾਈਆ। ਕਾਇਆ ਮੰਦਰ ਅੰਦਰ ਮਿਲ ਕੇ ਰਹੇ ਵਸਦੇ, ਵਸਲ ਯਾਰ ਇਕੋ ਇਕ ਜਣਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਰਹੇ ਹੱਸਦੇ, ਖ਼ੁਸ਼ੀਆਂ ਅੰਦਰ ਢੋਲੇ ਗੀਤ ਅਗੰਮੀ ਨਾਦ ਕਰਦੇ ਰਹੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਇਸ਼ਾਰੇ ਦੇਵਣਹਾਰਾ ਆਪਣੀ ਅੱਖ ਦੇ, ਗਿਆਨ ਨੇਤਰ ਪੜਦਾ ਦਏ ਉਠਾਈਆ। ਭਗਤ ਭਗਵਾਨ ਦੇਂਦੇ ਰਹੇ ਹੋਕਾ, ਉਚੀ ਕੂਕ ਕੂਕ ਸੁਣਾਈਆ। ਨਾਅਰਾ ਲਾਉਦੇ ਰਹੇ ਚੌਦਾਂ ਲੋਕਾ, ਚੌਦਾਂ ਤਬਕ ਦੇਣ ਦੁਹਾਈਆ। ਲੱਖ ਚੁਰਾਸੀ ਵਿਚੋਂ ਮਾਣਸ ਮਾਨੁਖ ਮਾਨਵ ਮਿਲਦਾ ਇਕ ਮੌਕਾ, ਜੋ ਮੁਕੰਮਲ ਪ੍ਰਭ ਦੇ ਨਾਲ ਮਿਲਾਈਆ। ਮੰਜ਼ਲ ਰਾਹ ਪੈਂਡਾ ਖਹਿੜਾ ਰਹੇ ਕੋਈ ਨਾ ਔਖਾ, ਅਧਵਿਚਕਾਰ ਨਾ ਕੋਇ ਅਟਕਾਈਆ। ਕਾਇਆ ਮੰਦਰ ਅੰਦਰ ਸਾਢੇ ਤਿੰਨ ਹੱਥ ਭਗਤਾਂ ਦਾ ਅਗੰਮੀ ਕੋਠਾ, ਗ੍ਰਹਿ ਪਰਮਾਤਮ ਮਿਲ ਕੇ ਵੱਜੇ ਵਧਾਈਆ। ਪ੍ਰਭ ਮਿਲਿਆਂ ਰਖਣਾ ਪਏ ਨਾ ਕੋਇ ਰੋਜ਼ਾ, ਨਿਮਾਜ਼ਾਂ ਵਿਚ ਸੀਸ ਨਾ ਕੋਇ ਝੁਕਾਈਆ। ਅੰਤਰ ਅੰਤਰ ਭੇਵ ਖੋਲ੍ਹੇ ਗੋਝਾ, ਗਹਿਰ ਗਵਰ ਆਪਣਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਨਾਮ ਬੋਧਾ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਭਗਤ ਭਗਵਾਨ ਬੋਲਦੇ ਰਹੇ ਇਕ ਜੈਕਾਰਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਵਰਨ ਬਰਨ ਤੋਂ ਹੋ ਕੇ ਬਾਹਰਾ, ਜਾਤ ਪਾਤ ਲੇਖਾ ਜਾਣ ਚੁਕਾਈਆ। ਇਕੋ ਨੂਰ ਨਜ਼ਰੀ ਆਏ ਦੀਆ ਬਾਤੀ ਕਮਲਾਪਾਤੀ ਕਰੇ ਉਜਿਆਰਾ, ਅੰਧ ਅੰਧੇਰ ਸੰਝ ਸਵੇਰ ਦਏ ਮਿਟਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਕਹਿਣ ਕੋਇ ਨਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਦ ਵਸਣਹਾਰਾ ਸਚਖੰਡ ਠਾਂਡੇ ਦਰਬਾਰਾ, ਮੁਕਾਮੇ ਹੱਕ ਆਸਣ ਸਿੰਘਾਸਣ ਇਕ ਸੁਹਾਈਆ। ਹੁਕਮੇਂ ਅੰਦਰ ਭੇਜ ਗੁਰ ਅਵਤਾਰਾ, ਪੈਗ਼ੰਬਰ ਕਲਮੇ ਨਗ਼ਮੇ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਇਕੋ ਇਕ ਵਡਿਆਈਆ। ਭਗਤ ਭਗਵਾਨ ਚੜ੍ਹਦਾ ਰਿਹਾ ਮਹੱਲ ਅਟਲ ਉਚ ਮਨਾਰੇ, ਮੰਜ਼ਲ ਮੰਜ਼ਲ ਆਪਣਾ ਪੰਧ ਮੁਕਾਈਆ। ਪੁਛਦਾ ਰਿਹਾ ਸ੍ਰੀ ਭਗਵਾਨ ਚਰਨ ਦਵਾਰੇ, ਦਵਾਰਕਾਵਾਸੀ ਜਿਥੇ ਬੈਠੇ ਸੀਸ ਨਿਵਾਈਆ। ਜਗਮਗ ਜੋਤ ਜਗੇ ਅਪਾਰੇ, ਅਪਰੰਪਰ ਸਵਾਮੀ ਨਿਰਗੁਣ ਨੂਰ ਕਰੇ ਰੁਸ਼ਨਾਈਆ। ਦੂਜਾ ਨਾ ਕੋਈ ਮੀਤ ਮੁਰਾਰੇ, ਸੱਜਣ ਸਾਚਾ ਸੰਗ ਨਾ ਕੋਇ ਬਣਾਈਆ। ਨਾ ਕੋਈ ਢੋਲਾ ਗੀਤ ਨਾ ਤੰਦ ਸਿਤਾਰੇ, ਰਾਗ ਰਾਗਨੀ ਸਿਫ਼ਤ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦੇਵੇ ਇਕ ਘਰ, ਜਿਸ ਘਰ ਆਪਣਾ ਡੇਰਾ ਲਾਈਆ। ਭਗਤ ਭਗਵਾਨ ਤੱਕਦਾ ਰਿਹਾ ਮੰਦਰ, ਮਹਿਬੂਬ ਹੋ ਕੇ ਵੇਖ ਵਖਾਈਆ। ਤਨ ਮਾਟੀ ਖ਼ਾਕ ਖੋਲ੍ਹਦਾ ਰਿਹਾ ਜੰਦਰ, ਬਜਰ ਕਪਾਟੀ ਕੁੰਡਾ ਲਾਹੀਆ। ਮਨ ਮਨੂਆ ਵਸ ਕਰ ਕੇ ਬੰਦਰ, ਸ਼ਬਦੀ ਡੋਰੀ ਤੰਦ ਬੰਧਾਈਆ। ਲੇਖਾ ਚੁਕਾ ਕੇ ਸੂਰੀਆ ਚੰਦਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸੂਰਾ ਸਰਬੰਗਣ, ਹਰਿਜਨ ਆਪਣੀ ਗੋਦ ਉਠਾਈਆ। ਭਗਤ ਭਗਵਾਨ ਚੁਕਦਾ ਰਿਹਾ ਗੋਦ, ਬਿਨ ਹੱਥਾਂ ਆਪ ਉਠਾਈਆ। ਸਤਿ ਧਰਮ ਦਾ ਦੇਂਦਾ ਰਿਹਾ ਜੋਗ, ਜੋਗੀਸ਼ਰਾਂ ਤੋਂ ਬਾਹਰ ਪੜ੍ਹਾਈਆ। ਤੱਕਦਾ ਰਿਹਾ ਹਉਮੇਂ ਰੋਗ, ਹੰ ਬ੍ਰਹਮ ਸਮਝਾਈਆ। ਪਰਕਾਸ਼ ਕਰਦਾ ਰਿਹਾ ਨਿਰਮਲ ਜੋਤ, ਅੰਧ ਅੰਧੇਰ ਚੁਕਾਈਆ। ਮੇਟਦਾ ਰਿਹਾ ਕੂੜੀ ਸੋਚ, ਸਮਝ ਸਮਝ ਵਿਚੋਂ ਬਦਲਾਈਆ। ਚਰਨ ਪ੍ਰੀਤੀ ਸਾਚੀ ਰੀਤੀ ਦਸਦਾ ਰਿਹਾ ਮੌਜ, ਮਜਲਸ ਆਪਣੇ ਨਾਲ ਰਖਾਈਆ। ਜੁਗ ਚੌਕੜੀ ਨਿਤ ਨਵਿਤ ਕਰ ਕਰ ਹਿਤ ਭਗਤਾਂ ਕਰਦਾ ਰਿਹਾ ਖੋਜ, ਕਾਇਆ ਮਾਟੀ ਅੰਦਰ ਪੜਦਾ ਦਏ ਉਠਾਈਆ। ਝਗੜਾ ਮੁਕਾ ਕੇ ਲੋਕ ਪਰਲੋਕ, ਸਚ ਸਲੋਕ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,

ਹਰਿਜਨ ਸਾਚੇ ਆਪਣੇ ਰੰਗ ਰੰਗਾਈਆ। ਜਨ ਭਗਤ ਕਹੇ ਮੈਂ ਪ੍ਰਭ ਦਾ ਕਰ ਕੇ ਦਰਸ, ਦੀਦਾਰ ਇਕੋ ਇਕ ਵੇਖ ਵਖਾਈਆ। ਮੇਰੀ ਜਨਮ ਜਨਮ ਦੀ ਮਿਟ ਗਈ ਹਰਸ, ਹਵਸ ਰਹੀ ਨਾ ਰਾਈਆ। ਪੁਰਖ ਅਕਾਲ ਦੀਨ ਦਿਆਲ ਕੀਤਾ ਤਰਸ, ਰਹਿਮਤ ਆਪਣੀ ਕਾਰ ਕਮਾਈਆ। ਮਾਣ ਵਡਿਆਈ ਦੇ ਕੇ ਉਪਰ ਫ਼ਰਸ਼, ਧਰਨੀ ਧਰਤ ਧਵਲ ਲੇਖਾ ਲੇਖੇ ਰਿਹਾ ਲਗਾਈਆ। ਪੂਰਬ ਜਨਮ ਦੇ ਕੇ ਕ਼ਰਜ਼ ਮਕ਼ਰੂਜ਼ ਹੋ ਕੇ ਝੋਲੀ ਰਿਹਾ ਪਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਦੀ ਮੰਨ ਕੇ ਅਰਜ਼, ਆਰਜ਼ੂ ਸਭ ਦੀ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਤਾਲ ਬਦਲ ਦੇਵੇ ਤਰਜ, ਢੋਲਾ ਗੀਤ ਇਕੋ ਆਪਣਾ ਨਾਮ ਸੁਣਾਈਆ। ਕਰੇ ਖੇਲ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਇਕ ਅਸਚਰਜ, ਅਚਰਜ ਲੀਲਾ ਆਪਣੀ ਇਕ ਵਰਤਾਈਆ। ਸ਼ਬਦ ਖੰਡਾਂ ਬ੍ਰਹਿਮੰਡਾਂ ਖੰਡਾਂ ਦੋ ਜਹਾਨਾਂ ਫਿਰੇ ਤਿੱਖੀ ਧਾਰ ਛੁਰੀ ਕਰਦ, ਕ਼ਤਲਗਾਹ ਵੇਖੇ ਲੋਕਾਈਆ। ਜੂਠ ਝੂਠ ਕੂੜ ਅਪਰਾਧ ਮੇਟ ਦੇਵੇ ਮਨ ਵਾਸਨਾ ਗਰਦ, ਬੁਧੀ ਬਿਬੇਕ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਜੋਧਾ ਸੂਰਬੀਰ ਬਣ ਮਰਦਾਨਾ ਮਰਦ, ਦੂਜੀ ਮਦਦ ਮੰਗ ਨਾ ਕੋਇ ਮੰਗਾਈਆ। ਜਨ ਭਗਤ ਕਹਿਣ ਖ਼ੁਸ਼ੀ ਹੋਈ ਵੇਖ ਕੇ ਸਚ ਮਹਿਬੂਬ, ਜੋ ਮੁਹੱਬਤ ਵਿਚ ਸਮਾਈਆ। ਜਿਸ ਦਾ ਆਅਲਾ ਅਰਸ਼ਾਂ ਤੋਂ ਪਰੇ ਇਕ ਅਰੂਜ਼, ਸਚ ਦਵਾਰੇ ਸੋਭਾ ਪਾਈਆ। ਜੋ ਮਿਹਰਵਾਨ ਹੋ ਕੇ ਜਨ ਭਗਤਾਂ ਰਖੇ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਚਾੜ੍ਹ ਕੇ ਮੰਜ਼ਲ ਸਾਚੀ ਮਕਸੂਦ, ਮਸਲਾ ਸਭ ਦਾ ਵੇਖ ਵਖਾਈਆ। ਲੋੜ ਰਹਿਣ ਨਾ ਦੇਵੇ ਹਜ਼ਾਰਾ ਦਰੂਦ, ਹਜ਼ਰਤ ਆਪਣੇ ਰੰਗ ਰੰਗਾਈਆ। ਚਾਰ ਕੁੰਟ ਦਹਿ ਦਿਸ਼ਾ ਜਿਧਰ ਵੇਖਣ ਓਧਰ ਮੌਜੂਦ, ਹਰ ਘਟ ਬੈਠਾ ਸੋਭਾ ਪਾਈਆ। ਕਾਇਆ ਮੰਦਰ ਅੰਦਰ ਵਸੇ ਸਾਚੀ ਕੂਟ, ਕੁਟੀਆ ਇਕੋ ਦਏ ਸੁਹਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਸਬੂਤ, ਸਾਬਤ ਹੋ ਕੇ ਅਪਣਾ ਭੇਵ ਦਏ ਖੁਲ੍ਹਾਈਆ। ਕਾਇਆ ਕਾਅਬਾ ਦੱਸ ਕੇ ਹੱਕ ਕਲਬੂਤ, ਮੰਦਰ ਮਸਜਿਦ ਗੁਰੂਦਵਾਰ ਇਕੋ ਦਏ ਵਖਾਈਆ। ਜਿਸ ਦਾ ਕਿਲ੍ਹਾ ਕੋਟ ਚਾਰ ਕੁੰਟ ਮਜ਼ਬੂਤ, ਜਗਤ ਸ਼ਸਤਰ ਪੋਹ ਸਕੇ ਕੋਇ ਨਾ ਰਾਈਆ। ਹੁਕਮ ਦੇਵਣਹਾਰਾ ਸ਼ਬਦ ਅਗੰਮਾ ਧੁਰ ਦਾ ਦੂਤ, ਦੁਤੀਆ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤ ਅਖ਼ੀਰ ਬੇਨਜ਼ੀਰ ਨਜ਼ਰ ਆਪਣੀ ਲਏ ਬਦਲਾਈਆ। ਭਗਤ ਕਹੇ ਮੈਂ ਪ੍ਰਭ ਦੀ ਵੇਖੀ ਨਜ਼ਰ (ਤਬਦੀਲ), ਤਬਦੀਲੀ ਸਭ ਦੀ ਰਿਹਾ ਕਰਾਈਆ। ਸਦੀ ਚੌਧਵੀਂ ਅੰਤ ਅਖ਼ੀਰ ਸੁਣੇ ਨਾ ਕਿਸੇ ਦੀ ਅਪੀਲ, ਅਪਰੰਪਰ ਸਵਾਮੀ ਧੁਰਦਰਗਾਹੀ ਬੈਠਾ ਸੋਭਾ ਪਾਈਆ। ਚਾਰ ਜੁਗ ਦਾ ਪਿਛਲਾ ਰਹਿਣ ਨਾ ਦੇਵੇ ਕੋਈ ਵਕੀਲ, ਵੁਕਲੇ ਸਾਰੇ ਦਏ ਮੁਕਾਈਆ। ਅਗੇ ਹੋਣ ਨਾ ਦੇਵੇ ਤਅਤੀਲ, ਤਰ੍ਹਾਂ ਤਰ੍ਹਾਂ ਹੁਕਮ ਦਏ ਸੁਣਾਈਆ। ਕੂੜੀ ਕਿਰਿਆ ਕਲਜੁਗ ਰਹਿਣ ਨਾ ਦੇਵੇ ਕਮੀਨ, ਕਾਇਆ ਕੱਪੜ ਲੱਖ ਚੁਰਾਸੀ ਵੇਖ ਵਖਾਈਆ। ਸਾਚੀ ਸਿਖਿਆ ਆਤਮ ਪਰਮਾਤਮ ਦੇਵੇ ਇਕ ਤਾਲੀਮ, ਚਾਰ ਵਰਨ ਅਠਾਰਾਂ ਬਰਨ ਤੁਲਬਾ ਕਰੇ ਇਕ ਪੜ੍ਹਾਈਆ। ਨਿਰਅੱਖਰ ਦੱਸ ਕੇ ਬਿਨਾ ਨੁਕਤੇ ਮੀਮ, ਅਲਿਫ਼ ਤੋਂ ਯੇ ਹਰਫ਼ ਇਕੋ ਦਏ ਸਮਝਾਈਆ। ਜਿਸ ਦੀ ਸਾਰੇ ਕਰਦੇ ਗਏ ਤਅਜ਼ੀਮ, ਤਨਜ਼ੀਮ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਡਿਆਈਆ। ਜਨ ਭਗਤ ਕਹੇ ਮੈਂ ਮੁਰਸ਼ਦ ਦਾ ਬਣਿਆ ਮਰੀਜ਼, ਗੁਰਮੁਖ ਪੂਰਾ ਨਜ਼ਰੀ ਆਈਆ। ਬਿਨ ਅੱਖਾਂ ਕੀਤੀ ਦੀਦ, ਨੂਰ ਨੂਰ ਵਿਚ ਸਮਾਈਆ।

ਜਿਸ ਦਾ ਹੁਕਮ ਕਰੇ ਤਾਈਦ, ਫ਼ਰਮਾਨਾ ਇਕ ਸੁਣਾਈਆ। ਅਗਲਾ ਲੇਖਾ ਦੱਸੇ ਕ਼ਰੀਬ, ਕਰਬਲਿਆਂ ਵਿਚ ਪਏ ਦੁਹਾਈਆ। ਇਹ ਖੇਲ ਹੋਣਾ ਅਜੀਬ, ਜਿਸ ਨੂੰ ਸਕੇ ਨਾ ਕੋਇ ਜਣਾਈਆ। ਬਗ਼ਲ ਰਹੇ ਨਾ ਕ਼ੁਰਾਨ ਮਜ਼ੀਦ, ਮੁੱਲਾ ਸ਼ੇਖ਼ ਮੁਸਾਇਕ ਸਾਰੇ ਰਹੇ ਕੁਰਲਾਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਰ ਕਰਨੀ ਤਰਤੀਬ, ਬਸੰਤਰ ਜਗਤ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੂਰੀ ਕਰੇ ਉਮੀਦ, ਆਪ ਆਪਣੇ ਵਿਚ ਛੁਪਾਈਆ। ਜਨ ਭਗਤ ਕਹੇ ਮੈਂ ਵੇਖ ਹੋਇਆ ਖ਼ੁਸ਼ਹਾਲ, ਅਬਿਨਾਸ਼ੀ ਕਰਤਾ ਨਜ਼ਰੀ ਆਈਆ। ਤੂੰ ਆਦਿ ਜੁਗਾਦੀ ਦੀਨ ਦਿਆਲ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਸੂਫ਼ੀ ਸੰਤ ਫ਼ਕੀਰਾਂ ਕਰੇਂ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖੇ ਥਾਉਂ ਥਾਈਂਆ। ਸੁਣੇਂ ਮੁਰੀਦਾਂ ਹਾਲ, ਠਾਕਰ ਸਵਾਮੀ ਸ਼ਹਿਨਸ਼ਾਹੀਆ। ਝਗੜਾ ਮੁਕਾਵੇ ਸ਼ਾਹ ਕੰਗਾਲ, ਆਤਮ ਪਰਮਾਤਮ ਬ੍ਰਹਮ ਗਿਆਨ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਗੁਰਮੁਖ ਵੇਖੇਂ ਆਪਣੇ ਲਾਲ, ਲਾਲਨ ਆਪਣੇ ਵਿਚ ਟਿਕਾਈਆ। ਗੋਦੀ ਚੁਕੇ ਨੰਨ੍ਹੇ ਬਾਲ, ਬਚਪਨ ਅਗਲਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਲੇਖਾ ਦਏ ਮੁਕਾਈਆ। ਜਨ ਭਗਤ ਕਹੇ ਕੂੜ ਕੁੜਿਆਰ ਖੇਲ ਵੇਖ ਮੁਕਦਾ, ਖ਼ੁਸ਼ੀ ਅੰਦਰੇ ਅੰਦਰ ਆਈਆ। ਨਗ਼ਾਰਾ ਸੁਣਨਾ ਇਕੇ ਤੁਕ ਦਾ, ਤੁਖ਼ਮ ਤਾਸੀਰ ਦਏ ਬਦਲਾਈਆ। ਵਿਹਾਰ ਵੇਖਣਾ ਸ਼ਬਦ ਅਨਾਦੀ ਸੁਤ ਦਾ, ਜੋ ਭਗਤਾਂ ਲਏ ਉਠਾਈਆ। ਵਕ਼ਤ ਵੇਖਣਾ ਅਬਿਨਾਸ਼ੀ ਅਚੁਤ ਦਾ, ਜੋ ਚਾਰ ਕੁੰਟ ਖੋਜ ਖੁਜਾਈਆ। ਜਿਸ ਦਾ ਭਾਣਾ ਕਦੇ ਨਾ ਰੁਕਦਾ, ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਹੋ ਕੇ ਆਪਣੀ ਧਾਰੋਂ ਉਠਦਾ, ਜੋਤੀ ਜੋਤ ਡਗਮਗਾਈਆ। ਜਨ ਭਗਤਾਂ ਉਪਰ ਤੁੱਠਦਾ, ਰੁਠਿਆਂ ਰਿਹਾ ਮਨਾਈਆ। ਨਾਤਾ ਜੋੜ ਕੇ ਪਿਤਾ ਪੁੱਤ ਦਾ, ਗੋਬਿੰਦ ਧਾਰ ਵਿਚ ਸਮਾਈਆ। ਝਗੜਾ ਰਹਿਣ ਨਹੀਂ ਦੇਣਾ ਓਹਲੇ ਲੁਕ ਦਾ, ਸਾਖਿਆਤ ਹੋ ਕੇ ਸਬਕ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪਣੀ ਖੇਲ ਖਿਲਾਈਆ। ਜਨ ਭਗਤ ਕਹੇ ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਆਈ ਪਰਮ ਪੁਰਖ ਦੀ ਵਾਰੀ, ਚਾਰ ਜੁਗ ਕਹਿਣ ਕਿਛ ਨਾ ਪਾਈਆ। ਨਿਰਮਲ ਜੋਤ ਜਗੇ ਇਕ ਨਿਰੰਕਾਰੀ, ਨਿਰਵੈਰ ਹੋ ਕੇ ਹੁਕਮ ਸੁਣਾਈਆ। ਸ਼ਬਦ ਅੰਦਰ ਕਰੇ ਖ਼ਬਰਦਾਰੀ, ਬੇਖ਼ਬਰਾਂ ਖ਼ਬਰ ਸੁਣਾਈਆ। ਕਲਜੁਗ ਕੂੜੀ ਰਹਿਣ ਨਹੀਂ ਦੇਣੀ ਸਿਕਦਾਰੀ, ਸਿੱਕਾ ਪਿਛਲਾ ਲੈਣਾ ਬਦਲਾਈਆ। ਨਵੀਂ ਰੁੱਤ ਉਪਜੇ ਬਹਾਰੀ, ਪੱਤ ਡਾਲੀ ਆਪ ਮਹਿਕਾਈਆ। ਜਨ ਭਗਤਾਂ ਖਿਲੇ ਫੁਲਵਾੜੀ, ਚਾਰ ਵਰਨ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਹੁਕਮ ਨਾ ਕੋਇ ਸੁਣਾਈਆ। ਜਨ ਭਗਤ ਕਹੇ ਮੈਂ ਪ੍ਰਭ ਦਾ ਹੁਕਮ ਸੁਣਦਾ, ਬਿਨ ਕੰਨਾਂ ਰਿਹਾ ਸੁਣਾਈਆ। ਭੇਵ ਖੁਲ੍ਹਾਵੇ ਆਪਣੇ ਅਗੰਮੀ ਗੁਣ ਦਾ, ਗਹਿਰ ਗੰਭੀਰ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਥੋੜੇ ਚੁਣਦਾ, ਨਵ ਨੌ ਚਾਰ ਵੇਖ ਵਖਾਈਆ। ਨਾਦ ਸੁਣਾ ਕੇ ਆਪਣੀ ਅਗੰਮੀ ਧੁਨ ਦਾ, ਧੁਨ ਆਤਮਕ ਰਾਗ ਅਲਾਈਆ। ਪੜਦਾ ਲਾਹ ਕੇ ਅਗੰਮੀ ਸੁੰਨ ਦਾ, ਸੁਤਿਆਂ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਤਾ ਜੋੜ ਕੇ ਆਪਣੇ ਖ਼ੂਨ ਦਾ, ਮਜ਼ਮੂਨ ਆਪਣਾ ਲਏ ਪੜ੍ਹਾਈਆ। ਜਨ ਭਗਤ ਕਹੇ

ਮੈਂ ਪ੍ਰਭ ਦਾ ਪੜ੍ਹਨਾ ਮਜ਼ਮੂਨ, ਕੁਤਬਖ਼ਾਨਿਆਂ ਵਿਚੋਂ ਕਿਤਾਬ ਨਾ ਕੋਇ ਵਖਾਈਆ। ਜਿਸ ਦਾ ਦੋ ਜਹਾਨਾਂ ਤੋਂ ਵੱਖਰਾ ਕ਼ਾਨੂੰਨ, ਜੁਗ ਚੌਕੜੀ ਧਾਰ ਨਾ ਕੋਇ ਬਦਲਾਈਆ। ਜਿਸ ਦਾ ਜਲਵਾ ਜਲਾਲ ਤੋਂ ਵਖਰਾ ਜਨੂੰਨ, ਜ਼ਾਵੀਏ ਵਿਚ ਸਕੇ ਨਾ ਕੋਇ ਸਮਝਾਈਆ। ਓਸ ਕਲਜੁਗ ਅੰਤ ਕੂੜੀ ਕਿਰਿਆ ਜਗਤ ਵਿਕਾਰ ਮਨ ਮਤ ਬੁਧ ਕਰ ਫ਼ਜ਼ੂਲ, ਫ਼ੈਸਲਾ ਹੱਕ ਦੇਣਾ ਸੁਣਾਈਆ। ਦੋ ਜਹਾਨਾਂ ਹੁਕਮ ਕਰਨਾ ਪਏ ਕ਼ਬੂਲ, ਸਿਰ ਸਕੇ ਨਾ ਕੋਇ ਉਠਾਈਆ। ਸਤਿ ਧਰਮ ਦਾ ਮਾਰਗ ਦੱਸਣਾ ਅਸੂਲ, ਅਸਲੀਅਤ ਇਕ ਸਮਝਾਈਆ। ਪ੍ਰਭ ਦੇ ਨਾਮ ਦਾ ਅਗੇ ਲਏ ਨਾ ਕੋਇ ਮਸੂਲ, ਦੀਨ ਮਜ਼੍ਹਬ ਜਾਤ ਪਾਤ ਚੁੰਗੀਖ਼ਾਨੇ ਦੇਣੇ ਮਿਟਾਈਆ। ਜਨ ਭਗਤਾਂ ਸਿੱਧੀ ਬਖ਼ਸ਼ੇ ਚਰਨ ਕਵਲ ਸੱਚੀ ਧੂਲ, ਚਰਨ ਧੂੜੀ ਟਿੱਕਾ ਮਸਤਕ ਆਪ ਰਮਾਈਆ। ਸਚ ਸਿੰਘਾਸਣ ਆਤਮ ਸੇਜਾ ਸੁਹਾਏ ਜਿਸ ਦੀ ਨਾ ਪਾਵਾ ਨਾ ਕੋਇ ਚੂਲ, ਬਿਨ ਤੇਲ ਬਾਤੀ ਦੀਪਕ ਜੋਤ ਹੋਵੇ ਰੁਸ਼ਨਾਈਆ। ਜਿਸ ਗ੍ਰਹਿ ਹੁਕਮ ਸੰਦੇਸ਼ਾ ਦੇਂਦਾ ਰਹੇ ਮਾਅਕ਼ੂਲ, ਮੁਕੰਮਲ ਆਪਣਾ ਨਾਮ ਜਣਾਈਆ। ਓਥੇ ਝਗੜਾ ਮੁਕਾ ਕੇ ਕ਼ਾਤਲ ਮਕ਼ਤੂਲ, ਮਿਹਰ ਨਜ਼ਰ ਇਕ ਉਠਾਈਆ। ਸੋ ਧਾਮ ਮੁਕ਼ਾਮ ਕ਼ਿਆਮ ਜਨ ਭਗਤਾਂ ਹੋਣਾ ਵਸੂਲ, ਸਤਿ ਸਚ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਰੂਪ ਸਦਾ ਅਭੂਲ, ਭੁੱਲਿਆਂ ਰਸਤੇ ਦਏ ਲਗਾਈਆ।

੨੧ ਫੱਗਣ ਸ਼ਹਿਨਸ਼ਾਹੀ ਸੰਮਤ ੧ ਬਧਾਵਾ ਸਿੰਘ ਦੇ ਗ੍ਰਹਿ ਪਿੰਡ ਮਰ੍ਹਾਜ ਜ਼ਿਲਾ ਬਠਿੰਡਾ

ਜੁਗ ਚੌਕੜੀ ਪ੍ਰਭ ਭਗਤ ਸੁਹੇਲਾ, ਸਚ ਸਾਜਣ ਇਕ ਅਖਵਾਇੰਦਾ। ਵਸਣਹਾਰਾ ਧਾਮ ਨਵੇਲਾ, ਸਤਿ ਸਤਿਵਾਦੀ ਵੇਸ ਵਟਾਇੰਦਾ। ਕਰੇ ਖੇਲ ਅਗੰਮ ਅਥਾਹ ਇਕ ਅਕੇਲਾ, ਏਕੰਕਾਰ ਆਪਣੀ ਦਇਆ ਕਮਾਇੰਦਾ। ਸੰਤ ਗੁਰਮੁਖ ਕਰ ਕਰ ਮੇਲਾ, ਜਨਮ ਜਨਮ ਦਾ ਵਿਛੋੜਾ ਪੰਧ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਜਨ ਭਗਤਾਂ ਪ੍ਰਭ ਖੋਲ੍ਹੇ ਪੜਦਾ, ਪੜਦੇ ਅੰਦਰ ਕਰੇ ਰੁਸ਼ਨਾਈਆ। ਦਰਵਾਜ਼ਾ ਖੋਲ੍ਹ ਕੇ ਆਪਣੇ ਦਰ ਦਾ, ਦਰੇ ਦਰਬਾਰ ਦਏ ਵਖਾਈਆ। ਜਿਥੇ ਨਾਦ ਅਗੰਮੀ ਸ਼ਬਦ ਵੱਜਦਾ, ਜਗਤ ਸਤਾਰ ਨਾ ਕੋਇ ਸੁਣਾਈਆ। ਅੰਮ੍ਰਿਤ ਝਿਰਨਾ ਝਿਰਦਾ, ਬੂੰਦ ਰਿਸਕ ਰਿਸਕ ਟਪਕਾਈਆ। ਸਾਫ਼ ਹੋਵੇ ਹਿਰਦਾ, ਹਿਰਦੇ ਹਰਿ ਜੂ ਨਜ਼ਰੀ ਆਈਆ। ਮਿਲਾਪ ਹੋਵੇ ਪਤਿਪਰਮੇਸ਼ਵਰ ਪਿਰ ਦਾ, ਪ੍ਰੀਤਮ ਹੋ ਕੇ ਗੋਦ ਉਠਾਈਆ। ਦਵਾਰਾ ਵਖਾਵੇ ਘਰ ਥਿਰ ਦਾ, ਜਿਥੇ ਸੰਤ ਸੁਹੇਲਾ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਚੁਕਾਈਆ। ਜਨ ਭਗਤਾਂ ਵਖਾਏ ਘਰ ਇਕ, ਏਕੰਕਾਰਾ ਨਜ਼ਰੀ ਆਈਆ। ਬਿਨ ਅੱਖਾਂ ਆਵੇ ਦਿਸ, ਦਹਿ ਦਿਸ਼ਾ ਹੋਵੇ ਰੁਸ਼ਨਾਈਆ। ਜਿਸ ਮੰਜ਼ਲ ਉਤੇ ਚੜ੍ਹ ਕੇ ਸ਼ਬਦੀ ਧਾਰ ਬਣਦਾ ਸਿੱਖ, ਸਿਖਿਆ ਮੰਨੇ ਬੇਪਰਵਾਹੀਆ। ਗੋਬਿੰਦ ਓਸੇ ਦਾ ਲੇਖਾ ਗਿਆ ਲਿਖ, ਜਿਸ ਦਾ ਲੇਖ ਨਾ ਕੋਇ ਬਦਲਾਈਆ। ਸੋ ਸਮਰਥ ਹੋ ਕੇ ਹੱਥ ਰਖੇ ਪਿਠ, ਪੁਸ਼ਤ ਪਨਾਹ ਆਪ ਟਿਕਾਈਆ। ਸੁਹੇਲਾ ਬਣੇ ਨਵਿਤ ਨਿਤ, ਨਿਜ ਨੇਤਰ ਦਰਸ ਦਿਖਾਈਆ। ਬਿਰਹੋਂ ਵੈਰਾਗੀ ਲਾਏ

ਸਿੱਕ, ਸਿਖ਼ਰ ਚੋਟੀ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਮਿਲਦਾ ਸਾਚੇ ਤਾਟ, ਤਟ ਇਕੋ ਦਏ ਵਖਾਈਆ। ਜਿਥੇ ਅਗਲੀ ਮੰਜ਼ਲ ਰਹੇ ਨਾ ਵਾਟ, ਪੈਂਡਾ ਪੰਧ ਮੁਕਾਈਆ। ਅੰਧੇਰੀ ਰਹੇ ਨਾ ਰਾਤ, ਸਚ ਨੂਰ ਰੁਸ਼ਨਾਈਆ। ਕੂੜਿਆਂ ਦੀ ਰਹੇ ਨਾ ਜਮਾਤ, ਭਗਤਾਂ ਵਿਚ ਮਿਲ ਕੇ ਖ਼ੁਸ਼ੀ ਮਨਾਈਆ। ਅੰਮ੍ਰਿਤ ਮਿਲੇ ਬੂੰਦ ਸਵਾਂਤ, ਅਗਨੀ ਅੱਗ ਬੁਝਾਈਆ। ਦਰਸ ਦੇਵੇ ਇਕ ਇਕਾਂਤ, ਘਰ ਬੈਠਾ ਨਜ਼ਰੀ ਆਈਆ। ਬੰਦ ਕਿਵਾੜੀ ਖੁਲ੍ਹ ਜਾਏ ਤਾਕ, ਓਹਲਾ ਰਹੇ ਨਾ ਰਾਈਆ। ਘਰ ਸਵਾਮੀ ਸਾਹਿਬ ਸਤਿਗੁਰ ਮਿਲੇ ਆਪ, ਆਪ ਆਪਾ ਵਿਚੋਂ ਪਰਗਟਾਈਆ। ਬਿਨ ਅੱਖਰਾਂ ਵਾਲੀ ਦੱਸੇ ਉਹ ਅਗੰਮੀ ਬਾਤ, ਜੋ ਬਾਤਨ ਪੜਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨਜ਼ਰੀ ਆਏ ਸਾਖਿਆਤ, ਸਖਾ ਸੁਹੇਲਾ ਇਕੋ ਇਕ ਅਖਵਾਈਆ। ਜਨ ਭਗਤ ਕਹਿਣ ਪ੍ਰਭ ਮੰਨ ਸਾਡੀ ਅਰਦਾਸ, ਅਰਜ਼ ਇਕੋ ਵਾਰ ਸੁਣਾਈਆ। ਸਦ ਰਖ ਆਪਣੇ ਪਾਸ, ਪਾਸਾ ਲੈ ਬਦਲਾਈਆ। ਨਿਜ ਆਤਮ ਹੋਵੇ ਵਾਸ, ਨਿਜ ਘਰ ਵੱਜੇ ਵਧਾਈਆ। ਮਨ ਮਮਤਾ ਹੋਏ ਨਾਸ, ਕੂੜੀ ਕਿਰਿਆ ਨਾ ਕੋਇ ਹਲਕਾਈਆ। ਸਾਚੇ ਮੰਡਲ ਪਵੇ ਰਾਸ, ਬਿਨ ਗੋਪੀ ਕਾਹਨ ਦੇ ਵਖਾਈਆ। ਤੇਰੇ ਵਿਛੋੜੇ ਵਿਚ ਹੋਵੇ ਨਾ ਕਦੇ ਉਦਾਸ, ਚਿੰਤਾ ਅੰਦਰੋਂ ਦੇ ਕਢਾਈਆ। ਸਦੀ ਚੌਧਵੀਂ ਅੰਤ ਅਖ਼ੀਰੀ ਪੂਰੀ ਕਰਨੀ ਆਸ, ਆਕਾਸ਼ ਪਾਤਾਲ ਲੇਖਾ ਦੇਣਾ ਮੁਕਾਈਆ। ਸਚ ਭੂਮਿਕਾ ਦੱਸ ਅਸਥਾਨ ਨਿਵਾਸ, ਅਸਥਲ ਇਕੋ ਨਜ਼ਰੀ ਆਈਆ। ਜਿਥੇ ਜੋਤ ਜੋਤ ਪਰਕਾਸ਼, ਸੂਰਜ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਮੁਹੱਬਤ ਵਿਚ ਰਖਾਈਆ। ਜਨ ਭਗਤ ਕਹੇ ਪ੍ਰਭੂ ਤੇਰੇ ਮਿਲਣ ਦਾ ਸਦਾ ਚਾਓ, ਜੁਗ ਚੌਕੜੀ ਧਿਆਨ ਲਗਾਈਆ। ਕਲਜੁਗ ਅੰਤ ਅਖ਼ੀਰੀ ਆਪ ਪਕੜ ਬਾਹੋਂ, ਲੱਖ ਚੁਰਾਸੀ ਵਿਚੋਂ ਲੈ ਉਠਾਈਆ। ਤੇਰੇ ਹੱਥ ਅਦਲ ਇਨਸਾਫ਼ ਨਿਆਉਂ, ਆਦਲ ਇਕੋ ਨਜ਼ਰੀ ਆਈਆ। ਮਿਹਰਵਾਨ ਹੋ ਕੇ ਸਿਰ ਦੇ ਠੰਡੀ ਛਾਉਂ, ਅਗਨੀ ਤਤ ਨਾ ਲਾਗੇ ਰਾਈਆ। ਨਿਵ ਨਿਵ ਲਾਗਾਂ ਤੇਰੇ ਪਾਉਂ, ਚਰਨ ਸਰਨ ਮਿਲੇ ਸਰਨਾਈਆ। ਹਉਂ ਬਾਲਕ ਤੂੰ ਧੁਰ ਦਾ ਪਿਤਾ ਮਾਉਂ, ਪਤਿਪਰਮੇਸ਼ਵਰ ਇਕ ਅਖਵਾਈਆ। ਤੇਰੇ ਉਤੋਂ ਸਦ ਸਦ ਬਲ ਬਲ ਜਾਉਂ, ਸਦ ਸਦ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੰਸ ਰੂਪ ਬਣਾ ਕਾਉਂ, ਕਾਗ ਬੁਧੀ ਰਹਿਣ ਨਾ ਪਾਈਆ। ਜਨ ਭਗਤ ਕਹੇ ਪ੍ਰਭੂ ਹੰਸ ਬਣਾ ਲੈ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਦੁਰਮਤ ਮੈਲ ਧੋ ਦਾਗ਼, ਕੂੜੀ ਕਿਰਿਆ ਦੇ ਖਪਾਈਆ। ਅੰਤਰ ਉਪਜਾ ਆਪਣਾ ਰਾਗ, ਸ਼ਬਦ ਅਗੰਮੀ ਧੁਨ ਸੁਣਾਈਆ। ਸੋਈ ਸੁਰਤੀ ਜਾਵੇ ਜਾਗ, ਆਲਸ ਨਿੰਦਰਾ ਦੇ ਮਿਟਾਈਆ। ਤੇਰੀ ਇਕੋ ਸੁਣ ਆਵਾਜ਼, ਲੱਖ ਚੁਰਾਸੀ ਨਾਤਾ ਜਾਈਏ ਤੁੜਾਈਆ। ਭੇਵ ਅਭੇਦਾ ਖੋਲ੍ਹ ਦੇ ਰਾਜ਼, ਰਾਜ਼ਕ ਰਿਜ਼ਕ ਰਹੀਮ ਤੇਰੀ ਓਟ ਤਕਾਈਆ। ਝਗੜਾ ਮੁਕ ਜਾਏ ਸ਼ਰਅ ਨਿਮਾਜ਼, ਲਿਖਣ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਕਾਇਆ ਖੇੜਾ ਕਰ ਆਬਾਦ, ਉਜੜੀ ਨਗਰੀ ਦੇ ਵਸਾਈਆ। ਜਿਸ ਵਿਚ ਸਦਾ ਤੇਰੀ ਰਹੇ ਯਾਦ, ਯਾਦਦਾਸ਼ਤ ਇਕੋ ਦੇ ਬੰਧਾਈਆ। ਇਸ਼ਕ ਰਹੇ ਨਾ ਕੋਈ ਦੂਜਾ ਹਕ਼ੀਕ਼ੀ ਮਜਾਜ਼, ਮਜ਼ਲਸ ਆਪਣੀ ਦੇ ਵਖਾਈਆ। ਲੱਖ ਚੁਰਾਸੀ ਵਿਚੋਂ ਕਰ ਆਜ਼ਾਦ, ਜਮ ਕੀ ਫਾਸੀ ਦੇ ਤੁੜਾਈਆ। ਬਿਨ ਤੇਰੇ ਦੂਸਰੇ ਡੰਡੌਤ ਨਾ ਹੋਵੇ ਅਦਾਬ, ਅਦਬ ਇਕੋ ਦੇ ਸਮਝਾਈਆ। ਸਚਖੰਡ ਦਵਾਰੇ ਚਰਨ ਪ੍ਰੀਤੀ ਸਚ

ਦਾ ਦੇ ਖ਼ਿਤਾਬ, ਸ਼ਾਹ ਨਵਾਬ ਸਿਰ ਆਪਣਾ ਹੱਥ ਟਿਕਾਈਆ। ਤੇਰਾ ਮੰਦਰ ਮਹੱਲ ਅਟਲ ਅਚਲ ਉਚ ਵੇਖਾਂ ਮਹਿਰਾਬ, ਮਹਿਬੂਬ ਸੋਹਣਾ ਨਜ਼ਰੀ ਆਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਹੋਏ ਲਾਜਵਾਬ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦੇ ਸਰਨਾਈਆ। ਸਾਚੇ ਘਰ ਪ੍ਰਭੂ ਦੇ ਦੇ ਸਰਨ, ਕਲਜੁਗ ਕੂੜੀ ਕਿਰਿਆ ਰਹਿਣ ਕੋਇ ਨਾ ਪਾਈਆ। ਆਪਣੇ ਲੇਖੇ ਲਾ ਲੈ ਜਨਮ ਮਰਨ, ਮਰਜੀਵਤ ਰੂਪ ਵਟਾਈਆ। ਤੂੰ ਸਾਹਿਬ ਸਵਾਮੀ ਤਾਰਨ ਤਰਨ, ਤਾਰਨਹਾਰ ਤੇਰੀ ਓਟ ਤਕਾਈਆ। ਨੇਤਰ ਖੁਲ੍ਹ ਜਾਏ ਹਰਨ ਫਰਨ, ਚਾਰੋਂ ਕੁੰਟ ਹੋਏ ਰੁਸ਼ਨਾਈਆ। ਝਗੜਾ ਚੁਕ ਜਾਏ ਵਰਨ ਬਰਨ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਰਾਏ ਧਰਮ ਨਾ ਆਵੇ ਫੜਨ, ਚਿਤਰ ਗੁਪਤ ਲੇਖਾ ਨਾ ਕੋਇ ਪਰਗਟਾਈਆ। ਤੇਰੇ ਭਗਤ ਤੇਰੀ ਮੰਜ਼ਲ ਚੜ੍ਹਨ, ਅਧਵਿਚਕਾਰ ਸਕੇ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਪੜ੍ਹਨ, ਬਾਕੀ ਦੀ ਲੋੜ ਰਹੇ ਨਾ ਰਾਈਆ। ਬਿਨ ਪੌੜੀਉਂ ਡੰਡਿਉਂ ਸਚਖੰਡ ਦਵਾਰੇ ਵੜਨ, ਨਿਰਗੁਣ ਹੋ ਕੇ ਨਿਰਗੁਣ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨਾਲ ਪੂਰਾ ਕੌਲ ਇਕ਼ਰਾਰ ਕਰ ਪ੍ਰਨ, ਪਰਤੀਨਿਧ ਹੋ ਕੇ ਆਪੇ ਵੇਖ ਵਖਾਈਆ। ਜਨ ਭਗਤ ਕਹਿਣ ਪ੍ਰਭੂ ਵੇਖ ਕਲਜੁਗ ਅੰਤ ਆਪਣਾ ਸਮਾਜ, ਸਚ ਸਮਗਰੀ ਨਜ਼ਰ ਕੋਇ ਨ ਆਈਆ। ਸ਼ੌਹ ਦਰਿਆਏ ਡੁੱਬਣ ਵਾਲਾ ਜਹਾਜ਼, ਬੇੜਾ ਸਕੇ ਨਾ ਕੋਇ ਉਠਾਈਆ। ਮਨ ਵਾਸਨਾ ਕੂੜੀ ਕਿਰਿਆ ਘਰ ਘਰ ਕਰੇ ਨਾਚ, ਮੁਖ ਘੂੰਗਟ ਰਹੀ ਵਖਾਈਆ। ਸਾਚਾ ਸਜਦਾ ਪੜ੍ਹੇ ਨਾ ਕੋਈ ਨਿਮਾਜ਼, ਵੁਜ਼ੂ ਹੱਕ ਨਾ ਕੋਇ ਕਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਮੇਟ ਨਾ ਸਕੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਦੀਨ ਦੁਨੀ ਨਾਰ ਹੋਏ ਕਮਜਾਤ, ਹਰਿ ਕੰਤ ਨਾ ਕੋਇ ਹੰਢਾਈਆ। ਝਗੜੇ ਝਗੜਨ ਸੰਤ ਸਾਧ, ਸਾਧਨਾ ਸਚ ਨਾ ਕੋਇ ਸਮਝਾਈਆ। ਤੇਰੇ ਪ੍ਰੇਮ ਪਿਆਰ ਅੰਦਰ ਹੋਇਆ ਨਾ ਕੋਇ ਵਿਸਮਾਦ, ਬਿਸਮਿਲ ਹੋ ਕੇ ਆਪਣਾ ਆਪ ਮਿਟਾਈਆ। ਪਰਮ ਪੁਰਖ ਪਰਮਾਤਮ ਤੇਰੇ ਅਗੇ ਕੀਤੀ ਸਚ ਅਰਦਾਸ, ਫ਼ਰਮਾਬਰਦਾਰ ਹੋ ਕੇ ਅਰਜ਼ ਦਿਤੀ ਸੁਣਾਈਆ। ਮਾਇਆ ਮਮਤਾ ਕਲਜੁਗ ਕੂੜੀ ਕਿਰਿਆ ਕਰ ਬਰਬਾਦ, ਨੇਸਤੋ ਨਾਬੂਦ ਕਰ ਕੇ ਦੇ ਵਖਾਈਆ। ਤੇਰਿਆਂ ਭਗਤਾਂ ਦਾ ਗੁਲਸ਼ਨ ਮਹਿਕੇ ਅਗੰਮਾ ਬਾਗ਼, ਬਾਗ਼ਬਾਨ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਆਪਣੀ ਕਾਰ ਕਮਾਈਆ। ਜਨ ਭਗਤ ਕਹੇ ਪ੍ਰਭੂ ਆਤਮ ਪਰਮਾਤਮ ਦਾ ਵਿਛੋੜਾ ਕਰ ਦੇ ਤਰਕ, ਤੁਰਤ ਆਪਣਾ ਹੁਕਮ ਸੁਣਾਈਆ। ਤੇਰਾ ਮੇਰਾ ਰਹੇ ਕੋਈ ਨਾ ਫ਼ਰਕ਼, ਫ਼ੈਸਲਾ ਹੱਕ ਦੇ ਕਰਾਈਆ। ਗੋਬਿੰਦ ਨਾਲ ਤੇਰੀ ਸ਼ਰਤ, ਸ਼ਰਤੀਆ ਦਏ ਗਵਾਹੀਆ। ਮੈਂ ਨਿਰਗੁਣ ਹੋ ਕੇ ਆਵਾਂ ਲੋਕਮਾਤ ਪਰਤ, ਪਤਿਪਰਮੇਸ਼ਵਰ ਰੂਪ ਵਟਾਈਆ। ਜੋਤੀ ਜਾਤਾ ਹੋਵਾਂ ਉਪਰ ਧਰਤ, ਧਰਨੀ ਧਰਤ ਧੌਲ ਦਿਆਂ ਵਡਿਆਈਆ। ਜਨ ਭਗਤਾਂ ਲਹਿਣਾ ਦੇਣਾ ਚੁਕਾਵਾਂ ਉਪਰ ਅਰਸ਼, ਅਜ਼ੀਮ ਕਰੀਮ ਬੇਨਜ਼ੀਰ ਨਜ਼ਮ ਨਗ਼ਮਾ ਨਾਮਾ ਨਾਮ ਸੁਣਾਈਆ। ਜਨਮ ਜਨਮ ਦੀ ਕਰਮ ਕਰਮ ਦੀ ਮੇਟਾਂ ਹਰਸ, ਹੈਸੀਅਤ ਅਸਲੀਅਤ ਇਕੋ ਦਿਆਂ ਵਖਾਈਆ। ਭਗਤਾਂ ਪ੍ਰੇਮੀਆਂ ਪਿਆਰਿਆਂ ਉਪਰ ਕਰ ਕੇ ਤਰਸ, ਰਹਿਮਤ ਮੇਘ ਇਕ ਬਰਸਾਈਆ। ਜੋ ਬਿਰਹੋਂ ਵਿਛੋੜੇ ਵਿਚ ਰਹੇ ਤੜਪ, ਫੜ ਬਾਹੋਂ ਗਲੇ ਲਗਾਈਆ। ਪੂਰੀ ਕਰਾਂ ਲਿਖਤ ਪੜ੍ਹਤ, ਕੀਤਾ ਕੌਲ ਇਕ਼ਰਾਰ ਨਾ ਕਦੇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਕਰ ਮਰਦਾਨੇ

ਮਰਦ, ਜਨ ਭਗਤ ਤੇਰੀ ਇਕੋ ਮੰਗ ਮੰਗਾਈਆ। ਜਨ ਭਗਤ ਕਹੇ ਪ੍ਰਭੂ ਕਿਉਂ ਲੁਕਦਾ ਕਾਇਆ ਓਹਲੇ, ਪੜਦਾ ਓਹਲਾ ਦੇ ਚੁਕਾਈਆ। ਤੇਰੇ ਦਰ ਦੇ ਜੁਗ ਚੌਕੜੀ ਬਣੇ ਰਹੇ ਗੋਲੇ, ਨਾਨਕ ਨਿਰਗੁਣ ਸਰਗੁਣ ਗਿਆ ਸਮਝਾਈਆ। ਆਪਣੇ ਨਾਮ ਦੇ ਬਿਨ ਅੱਖਰਾਂ ਵਾਲੇ ਦੱਸ ਢੋਲੇ, ਢੋਲਕ ਛੈਣੇ ਦੀ ਲੋੜ ਰਹੇ ਨਾ ਰਾਈਆ। ਚਾਰ ਜੁਗ ਗੁਰ ਅਵਤਾਰ ਪੈਗ਼ੰਬਰ ਤੇਰੇ ਬਣੇ ਰਹੇ ਵਿਚੋਲੇ, ਲੋਕਮਾਤ ਨਾਤੇ ਗਏ ਜੁੜਾਈਆ। ਜਨ ਭਗਤ ਤੇਰੇ ਪ੍ਰੇਮ ਪਿਆਰ ਅੰਦਰ ਮੌਲੇ, ਮੌਲਾ ਹੋ ਕੇ ਦਰਸ ਦਿਖਾਈਆ। ਮੰਜ਼ਲ ਪੈਂਡਾ ਪੰਧ ਮੁਕਾ ਦੇ ਹੌਲੇ ਹੌਲੇ, ਆਹਿਸਤਾ ਆਹਿਸਤਾ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਉਪਰ ਧਵਲੇ, ਧਵਲ ਢਹਿ ਪਈ ਸਰਨਾਈਆ। ਜਨ ਭਗਤ ਕਹਿਣ ਪ੍ਰਭੂ ਵੇਖ ਖੇਲ ਉਪਰ ਧਰਤੀ, ਧਰਨੀ ਰਹੀ ਕੁਰਲਾਈਆ। ਗ਼ਰੀਬ ਨਿਮਾਣਿਆਂ ਸੁਣ ਅਰਜ਼ੀ, ਆਰਜ਼ੂ ਰਹੇ ਜਣਾਈਆ। ਮਿਹਰਵਾਨ ਮਹਿਬੂਬ ਬਣ ਦਰਦੀ, ਦੁਖੀਆਂ ਦੁੱਖ ਵੰਡਾਈਆ। ਲੱਖ ਚੁਰਾਸੀ ਮਾਣਸ ਜਨਮ ਜਾਏ ਹਰਦੀ, ਹਿਰਦੇ ਹਰਿ ਨਾ ਕੋਇ ਵਸਾਈਆ। ਸਮਝ ਨਾ ਆਈ ਪੁਰਖ ਅਕਾਲ ਤੇਰੇ ਘਰ ਦੀ, ਘਟ ਭੀਤਰ ਖੋਜ ਖ਼ੁਸ਼ੀ ਨਾ ਕੋਇ ਮਨਾਈਆ। ਚੌਦਾਂ ਵਿਦਿਆਂ ਜਗਤ ਬੁੱਧੀ ਪੜ੍ਹਦੀ, ਤੇਰੇ ਨਾਮ ਦੀ ਪੱਟੀ ਨਾ ਕਿਸੇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੂੰ ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਮਾਲਕ ਕਿਉਂ ਖੇਲ ਕਰੇ ਫ਼ਰਜ਼ੀ, ਫ਼ੈਸਲਾ ਹੱਕ ਦੇ ਦ੍ਰਿੜਾਈਆ। ਜਨ ਭਗਤ ਕਹਿਣ ਪ੍ਰਭੂ ਫ਼ੈਸਲਾ ਦੇ ਵਿਚੋਂ ਹੱਕ ਹਕ਼ੀਕ਼ਤ, ਹੁਕਮ ਆਪਣਾ ਇਕ ਸੁਣਾਈਆ। ਤੇਰੀ ਸ਼ਰਅ ਲਾਸ਼ਰੀਕਤ, ਲਾਸਾਨੀ ਤੇਰਾ ਨੂਰ ਨਜ਼ਰੀ ਆਈਆ। ਤੇਰੇ ਉਤੇ ਵਡ ਅਹਿਮੀਅਤ, ਆਮਦ ਵਿਚ ਬੈਠੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਦਲ ਦੇ ਤਬੀਅਤ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹਿਣ ਪ੍ਰਭ ਵੇਖੀਂ ਅੰਤ ਨਾ ਦੇਵੀਂ ਪਿੱਛਾ, ਪਿਛਲੀ ਕਹਾਣੀ ਯਾਦ ਕਰਾਈਆ। ਸਾਚੇ ਸੰਤਾਂ ਪੂਰੀ ਕਰਨੀ ਇੱਛਾ, ਆਸਾ ਮਨਸਾ ਨਾਲ ਮਿਲਾਈਆ। ਕਲਜੁਗ ਅੰਤ ਕਰਨੀ ਰਿੱਛਾ, ਰੱਛਕ ਹੋ ਕੇ ਹੋਏਂ ਸਹਾਈਆ। ਨਾਮ ਪਦਾਰਥ ਪੌਣੀ ਭਿਛਾ, ਭਿਖਕ ਹੋ ਕੇ ਝੋਲੀ ਰਹੇ ਡਾਹੀਆ। ਜਿਨ੍ਹਾਂ ਗੁਰਮੁਖਾਂ ਸਿਖ ਲਈ ਤੇਰੀ ਸਾਚੀ ਸਿੱਖਾ, ਸਿਖ਼ਰ ਚੋਟੀ ਦੇਣੇ ਚੜ੍ਹਾਈਆ। ਨਾਮ ਨਿਧਾਨਾ ਹੱਥ ਫੜਾਉਣਾ ਤੀਰ ਤਿੱਖਾ, ਅਣਿਆਲਾ ਆਪ ਪਰਗਟਾਈਆ। ਜੋ ਰਹਿਣ ਨਾ ਦੇਵੇ ਅੱਧ ਵਿੱਚਾ, ਪਾਰ ਕਿਨਾਰੇ ਦਏ ਲਗਾਈਆ। ਤੂੰ ਮਾਲਕ ਪ੍ਰਿਤਪਾਲਕ ਸ੍ਰਿਸ਼ਟ ਸਬਾਈ ਖ਼ਾਲਕ ਪਿਤਾ, ਪਾਰਬ੍ਰਹਮ ਪ੍ਰਭ ਤੇਰੀ ਆਸ ਰਖਾਈਆ। ਜਨ ਭਗਤ ਉਧਾਰੀ ਵੱਡਾ ਨਿੱਕਾ, ਬੁਢਾ ਨੱਢਾ ਫ਼ਰਕ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਲੇਖਾ ਮੁਕਾਵਾਂ ਤੇਰਾ ਹਿਸਾ, ਹਿਸੇਦਾਰੀ ਪਿਛਲੀ ਦੇਣੀ ਗਵਾਈਆ।

੨੧ ਫੱਗਣ ਸ਼ਹਿਨਸ਼ਾਹੀ ਸੰਮਤ ੧ ਲਾਭ ਸਿੰਘ ਦੇ ਗ੍ਰਹਿ ਪਿੰਡ ਚਕ ਫ਼ਤਿਹ ਸਿੰਘ ਜ਼ਿਲਾ ਬਠਿੰਡਾ

ਧਰਨੀ ਕਹੇ ਜੋ ਮੇਰੇ ਉਪਰ ਬੈਠੇ ਅੱਜ, ਧਾਮ ਆਸਣ ਸਿੰਘਾਸਣ ਟਿਕਾਈਆ। ਧਾਰ ਵੇਖੀ ਅੰਦਰ ਵਾਸਨਾ ਰੂਪ ਜਗ, ਖ਼ਾਹਿਸ਼ ਖ਼ਾਸ ਰਹੀ ਦ੍ਰਿੜਾਈਆ। ਦੁਨੀ ਵਿਹਾਰਾਂ ਵਿਚ ਰਹੇ ਭੱਜ, ਭੱਜਣ ਚਾਈਂ ਚਾਈਂਆ। ਘਰ ਸਵਾਮੀ ਸੱਜਣ ਮਿਲਿਆ ਨਾ ਸਦ, ਸਦਕੇ ਵਾਰੀ ਨਾ

ਘੋਲ ਘੁਮਾਈਆ। ਨਿਜ ਨੇਤਰ ਦਰਸ਼ਨ ਕੀਤਾ ਨਾ ਰੱਜ, ਰਜੋ ਤਮੋ ਸਤੋ ਪੰਧ ਨਾ ਕੋਇ ਮੁਕਾਈਆ। ਨਾਮ ਪਿਆਲਾ ਪੀਤਾ ਨਾ ਧੁਰ ਦੀ ਮਦਿ, ਸਚ ਖ਼ੁਮਾਰੀ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਆਪਣੀ ਖ਼ਲਕ ਖ਼ੁਦਾਈਆ। ਧਰਨੀ ਕਹੇ ਮੈਨੂੰ ਆਵੇ ਹਾਸਾ, ਹਸਤੀ ਵਿਚੋਂ ਹਸਤੀ ਵੇਖ ਵਖਾਈਆ। ਸਾਚਾ ਜਲਵਾ ਨਜ਼ਰ ਨਾ ਆਏ ਜੋਤ ਪਰਕਾਸ਼ਾ, ਜਹੂਰ ਰੂਪ ਨਾ ਕਿੋੲ ਬਦਲਾਈਆ। ਜਗਤ ਵਾਸਨਾ ਵਿਚ ਤਮਾਸ਼ਾ, ਭੇਵ ਅਭੇਦ ਪੜਦਾ ਨਾ ਕੋਇ ਉਠਾਈਆ। ਧੁਰ ਦਾ ਹੁਕਮ ਸਮਝੇ ਨਾ ਕੋਈ ਆਖਾ, ਆਖ਼ਰ ਮੰਜ਼ਲ ਪੰਧ ਨਾ ਕੋਇ ਮੁਕਾਈਆ। ਜਗਤ ਇਤਹਾਸ ਜਾਨਣ ਸਾਕਾ, ਅਨੁਭਵ ਪੜਦਾ ਨਾ ਕੋਇ ਉਠਾਈਆ। ਠਾਕਰ ਸਵਾਮੀ ਸੱਜਣ ਮਿਲਿਆ ਨਾ ਪਤਿਪਰਮੇਸ਼ਵਰ ਆਕਾ, ਅਕਲ ਬੁਧੀ ਨਾ ਕੋਇ ਚਤੁਰਾਈਆ। ਸਚ ਸਮਝਿਆ ਨਾ ਜੋਤੀ ਜਾਤਾ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਜਗਤ ਵਿਦਿਆ ਬੋਧ ਗਿਆਤਾ, ਆਲਮ ਇਲਮ ਨਾ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਦੇ ਜਣਾਈਆ। ਧਰਨੀ ਕਹੇ ਮੇਰੇ ਅੰਦਰੋਂ ਬਦਲ ਗਈ ਰੁਚੀ, ਰਚਨਾ ਵੇਖ ਖ਼ੁਸ਼ੀ ਮਨਾਈਆ। ਅੰਗੜਾਈ ਲਈ ਸੁੱਤੀ, ਕਰਵਟ ਲਈ ਬਦਲਾਈਆ। ਝਗੜਾ ਵੇਖਿਆ ਕਾਇਆ ਬੁੱਤੀ, ਬੁੱਤਖ਼ਾਨੇ ਰਹੇ ਕੁਰਲਾਈਆ। ਮੰਜ਼ਲ ਮਹਿਬੂਬ ਚੜ੍ਹ ਵੇਖੀ ਨਾ ਉਚੀ, ਮਹੱਲ ਅਟਲ ਸੋਭਾ ਕੋਇ ਨਾ ਪਾਈਆ। ਸਚ ਕਹਾਣੀ ਅਗੰਮ ਅਥਾਹ ਬੇਪਰਵਾਹ ਕੋਲੋਂ ਕਿਸੇ ਨਾ ਪੁੱਛੀ, ਰਮਜ਼ ਰਾਜ਼ ਵਿਚ ਸਮਝਾਈਆ। ਜਿਸ ਦੀ ਵਧਾਈ ਵੱਜਦੀ ਰਹੀ ਆਦਿ ਜੁਗਾਦਿ ਚੌਂਹ ਜੁਗੀ, ਜੁਗ ਚੌਕੜੀ ਖੇਲ ਵਰਤਾਈਆ। ਉਹ ਸਭ ਦੀ ਵੇਖਣ ਪਰਖਣਹਾਰਾ ਬਿਬੇਕ ਬੁਧੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਧਰਨੀ ਕਹੇ ਮੈਂ ਵੇਖਿਆ ਸਤਿਸੰਗ, ਗੁਰਮੁਖ ਗੁਰਮੁਖ ਢੋਲੇ ਗਾਈਆ। ਪ੍ਰੇਮ ਪਿਆਰ ਦਾ ਵੇਖਿਆ ਤਰੰਗ, ਤੁਰੀਆ ਪਦ ਵੱਜੇ ਵਧਾਈਆ। ਆਤਮ ਪਰਮਾਤਮ ਤੱਕਿਆ ਸੰਗ, ਸੋਹਣਾ ਰੂਪ ਵਖਾਈਆ। ਸਚ ਗ੍ਰਹਿ ਆਇਆ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਨੂਰ ਤੱਕਿਆ ਚੰਦ, ਜਲਵਾ ਇਕੋ ਇਕ ਰੁਸ਼ਨਾਈਆ। ਖ਼ੁਸ਼ੀ ਹੋਇਆ ਬੰਦ ਬੰਦ, ਬਿਨ ਤਨ ਵਜੂਦ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਵਖਾਈਆ। ਧਰਨੀ ਕਹੇ ਮੈਂ ਵੇਖੇ ਗੁਰਮੁਖ ਸੱਜਣ ਮੀਤ, ਸੁਹੇਲੇ ਧੁਰ ਦੇ ਨਜ਼ਰੀ ਆਈਆ। ਜਿਨ੍ਹਾਂ ਦੀ ਅੰਦਰੋਂ ਬਦਲੀ ਨੀਤ, ਨੀਤੀਵਾਨ ਸੋਹਣੇ ਸੋਭਾ ਪਾਈਆ। ਇਕੋ ਪਰਮ ਪੁਰਖ ਪਰਮਾਤਮ ਦਾ ਗਾਾਉਦੇ ਗੀਤ, ਗਹਿਰ ਗੰਭੀਰ ਰਹੇ ਧਿਆਈਆ। ਠਗੌਰੀ ਮੂਲ ਨਾ ਪਾਏ ਮਨੂਆ ਚੀਤ, ਚੇਤਨ ਸੁਰਤੀ ਦਏ ਕਰਾਈਆ। ਝਗੜਾ ਛੱਡ ਜਾਏ ਹਸਤ ਕੀਟ, ਊਚ ਨੀਚ ਬੈਠੇ ਪੰਧ ਮੁਕਾਈਆ। ਪਰਮ ਪੁਰਖ ਨਾਲ ਕਰ ਕੇ ਸਚ ਪ੍ਰੀਤ, ਪ੍ਰੀਤਮ ਇਕੋ ਰਹੇ ਮਨਾਈਆ। ਜੋ ਕਾਇਆ ਕਰੇ ਠਾਂਡੀ ਸੀਤ, ਅਗਨੀ ਤਤ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕ਼ਤ ਸੁਹੰਜਣਾ ਦਏ ਸੁਹਾਈਆ। ਧਰਨੀ ਕਹੇ ਮੈਂ ਹੋਈ ਖ਼ੁਸ਼ਹਾਲ, ਖ਼ੁਸ਼ੀਆਂ ਵਿਚ ਨੱਚਾਂ ਟੱਪਾਂ ਕੁੱਦਾਂ ਚਾਈਂ ਚਾਈਂਆ। ਗੁਰਮੁਖ ਵੇਖੇ ਸੋਹਣੇ ਲਾਲ, ਸੱਜਣ ਸੁਹੇਲੇ ਸੋਭਾ ਪਾਈਆ। ਜਿਨ੍ਹਾਂ ਦੇ ਅੰਦਰ ਪ੍ਰੀਤਮ ਸਦਾ ਨਾਲ, ਪਾਰਬ੍ਰਹਮ ਪ੍ਰਭ ਆਪਣਾ ਸੰਗ ਨਿਭਾਈਆ। ਨਾਤਾ ਤੋੜ ਕੇ ਕਾਲ ਮਹਾਂਕਾਲ, ਧਰਮਸਾਲ ਸਚਖੰਡ ਇਕੋ ਦਏ ਵਖਾਈਆ। ਦਰਸ਼ਨ ਕਰ ਗੁਰਮੁਖਾਂ ਦਾ ਹੋਈ ਮੈਂ ਨਿਹਾਲ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਹਰਿਜਨ ਸਾਚੇ ਦਏ ਵਡਿਆਈਆ। ਧਰਨੀ ਕਹੇ ਮੈਂ ਵੇਖਿਆ ਅਜਬ ਨਜ਼ਾਰਾ, ਬਿਨ ਅੱਖਾਂ ਨਜ਼ਰੀ ਆਈਆ। ਹਰਿਜਨ ਹਰਿ ਹਰਿ ਸਾਚੀ ਧਾਰ ਵਿਚ ਲੱਗੇ ਪਿਆਰਾ, ਵਿਵਹਾਰ ਇਕੋ ਇਕ ਦ੍ਰਿੜਾਈਆ। ਗੁਰਮੁਖਾਂ ਨੂੰ ਸ਼ਬਦ ਅਗੰਮੀ ਅਨਾਦੀ ਧੁਨ ਦਾ ਬਿਨ ਰਮਜ਼, ਲੱਗੇ ਇਸ਼ਾਰਾ, ਐਸ਼ੋ ਇਸ਼ਰਤ ਦੋਵੇਂ ਦੇਣ ਗਵਾਈਆ। ਮਹੱਲ ਮਿਲੇ ਅਟਲ ਉਚ ਮੁਨਾਰਾ, ਘਰ ਵਿਚ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਪਰਮਾਤਮ ਆਤਮ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਕਰ ਕਰ ਹਿਤ, ਸਾਚਾ ਕਰਦਾ ਰਹੇ ਪ੍ਰੇਮ ਪਿਆਰਾ, ਪਰਮ ਪੁਰਖ ਪਤਿਪਰਮੇਸ਼ਵਰ ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੧ ਹਰਚਰਨ ਸਿੰਘ ਦੇ ਗ੍ਰਹਿ ਬਠਿੰਡਾ

ਜਨ ਭਗਤਾਂ ਲਹਿਣਾ ਦੇਣਾ ਦੇਵੇ ਦੀਨ ਦਿਆਲ, ਦਿਆਲ ਆਪਣੀ ਦਇਆ ਕਮਾਈਆ। ਜੁਗ ਜਨਮ ਦਾ ਲੇਖਾ ਰੱਖਿਆ ਸੰਭਾਲ, ਸਹਿਜ ਸਹਿਜ ਦਏ ਵਰਤਾਈਆ। ਸ਼ਾਹ ਬਣਾ ਕੇ ਕੰਗਾਲ, ਨਾਮ ਭੰਡਾਰਾ ਝੋਲੀ ਪਾਈਆ। ਮਿਸਲ ਬਣਾ ਕੇ ਬੇਮਿਸਾਲ, ਮਸੱਰਤ ਖ਼ੁਸ਼ੀ ਇਕ ਪਰਗਟਾਈਆ। ਵਿਛੜਿਆਂ ਕਰ ਸੰਭਾਲ, ਰੁਠੜਿਆਂ ਲਏ ਮਨਾਈਆ। ਗੋਦੀ ਚੁਕ ਕੇ ਬਾਲ, ਗੋਬਿੰਦ ਹੋਏ ਸਹਾਈਆ। ਸੁਣੇ ਮੁਰੀਦਾਂ ਹਾਲ, ਮੁਰਸ਼ਦ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਵਰਤਾਈਆ। ਜਨ ਭਗਤ ਸਦਾ ਰਿਹਾ ਜਾਗ, ਜਾਗਣਹਾਰ ਆਪ ਜਗਾਈਆ। ਸੁਣਦਾ ਰਹੇ ਅਗੰਮੀ ਆਵਾਜ਼, ਧੁਨੀ ਖ਼ਾਹਿਸ਼ ਧੁਨੀ ਵਿਚ ਪਰਗਟਾਈਆ। ਸਦਾ ਵੇਖਦਾ ਰਹੇ ਸਾਥ, ਸੰਗੀ ਸਾਥੀ ਇਕੋ ਨਜ਼ਰੀ ਆਈਆ। ਜੋ ਪੂਰੀ ਕਰਦਾ ਰਹੇ ਆਸ, ਮਿਹਰ ਨਜ਼ਰ ਇਕ ਉਠਾਈਆ। ਦਰਸ ਵਿਛੋੜੇ ਦੀ ਬੁਝਾ ਕੇ ਪਿਆਸ, ਤਰਸ ਆਪਣਾ ਇਕ ਕਮਾਈਆ। ਬਹੁਤਾ ਦੁੱਖ ਆਉਣਾ ਸੀ ਤਿੰਨ ਵਸਾਖ, ਉਸਦਾ ਲੇਖਾ ਰਿਹਾ ਚੁਕਾਈਆ। ਸੱਜੇ ਅੰਗ ਵਲੋਂ ਹੋਣਾ ਸੀ ਪਸ਼ਚਾਤਾਪ, ਲੱਤ ਟੁੱਟੀ ਲਈ ਜੁੜਾਈਆ। ਸਹਾਇਤਾ ਕਰੇ ਬਣ ਕੇ ਬਾਪ, ਪਿਤਾ ਹੋ ਕੇ ਅੰਗ ਲਗਾਈਆ। ਦੁਖੀਆਂ ਦੇ ਮੇਟ ਰੋਗ ਸੰਤਾਪ, ਸੁਖ ਦਏ ਉਪਜਾਈਆ। ਗੁਰਮੁਖ ਬੂਟਾ ਵੇਖ ਕੇ ਵਿਚੋਂ ਬਾਗ਼, ਰੁੱਤੀ ਰੁੱਤ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਿਹਰ ਨਜ਼ਰ ਕਹੇ ਮੈਂ ਕਰਾਂ ਕਰਮ, ਕਰਮ ਭਗਤਾਂ ਦਿਆਂ ਬਦਲਾਈਆ। ਗੁਰਮੁਖ ਦਾ ਨਵਾਂ ਬਣਾਵਾਂ ਜਨਮ, ਮਿਲੇ ਜਗਤ ਵਡਿਆਈਆ। ਅਗਨੀ ਦੁੱਖ ਵਿਚ ਨਹੀਂ ਦਿਤਾ ਸੜਨ, ਹੋਇਆ ਆਪ ਸਹਾਈਆ। ਚਿੰਤਾ ਵਿਚ ਨਹੀਂ ਦਿਤਾ ਵੜਨ, ਗ਼ਮਾਂ ਤੋਂ ਲਿਆ ਬਚਾਈਆ। ਬਖ਼ਸ਼ ਕੇ ਆਪਣੀ ਸ਼ਰਨ, ਹੋਇਆ ਸਾਹਿਬ ਸਹਾਈਆ। ਕਰਨੀ ਆਇਆ ਕਰਨ, ਕਰਤਾ ਖ਼ੈਰਖ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਅਪਾਣਾ ਹੱਥ ਰਖਾਈਆ। ਵਿਸਾਖ ਕਹੇ ਮੇਰੀ ਅੰਦਰੋਂ ਨਿਕਲ ਗਈ ਧਾਹ, ਤਿੰਨਾਂ ਲੋਕਾਂ ਰਿਹਾ ਸੁਣਾਈਆ। ਕੀ ਕੀਤਾ ਬੇਪਰਵਾਹ, ਨਿਰਗੁਣ ਹੋ ਕੇ ਫੇਰਾ ਪਾਈਆ। ਭਗਤ ਸੁਹੇਲਾ ਲਿਆ ਬਚਾ, ਕਰਨੀ ਦਾ ਕਰਨ ਦਿਤਾ ਭੁਗਤਾਈਆ। ਹੁਕਮੇਂ ਅੰਦਰ ਲਿਆ ਛੁਡਾ, ਹੁਕਮੀ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਹੋਇਆ ਸਹਾਈਆ। ਵਸਾਖ ਕਹੇ

ਮੇਰੇ ਉਤੇ ਆਈ ਹੈਰਾਨੀ, ਹਿਰਦੇ ਵਿਚ ਬੂਝ ਬੁਝਾਈਆ। ਬਹੁਤੀ ਹੋਈ ਪਰੇਸ਼ਾਨੀ, ਸੁੱਧ ਬੁਧ ਭੁਲਾਈਆ। ਕਿਉਂ ਪ੍ਰਭੂ ਕਰਦਾ ਭਗਤਾਂ ਉਤੇ ਮਿਹਰਵਾਨੀ, ਮਿਹਰਵਾਨ ਹੋ ਕੇ ਫੇਰਾ ਪਾਈਆ। ਕਿਰਪਾ ਕਰ ਕੇ ਮੈਨੂੰ ਓਸ ਦਿਨ ਥੋੜੀ ਜਿਹੀ ਲਾ ਲੈਣ ਦੇਵੇ ਨਿਸ਼ਾਨੀ, ਤੀਰ ਇਕੋ ਇਕ ਚਲਾਈਆ। ਮੈਨੂੰ ਬਹੁਤਾ ਦੁੱਖ ਕਿਉਂ ਬਖ਼ਸ਼ ਦਿਤੀ ਜ਼ਿੰਦਗਾਨੀ, ਚਰਨ ਮਿਲੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਦੇ ਮੁਕਾਈਆ। ਪਿਛਲਾ ਲੇਖਾ ਕਹੇ ਮੈਂ ਮੰਗਾਂ ਕਰ ਇਕ ਅਰਦਾਸ, ਸਹਿਜੇ ਸੀਸ ਨਿਵਾਈਆ। ਤੂੰ ਪ੍ਰਭੂ ਸਾਹਿਬ ਗੁਣਤਾਸ, ਸਚ ਤੇਰੀ ਸਰਨਾਈਆ। ਸਦ ਵਸੇਂ ਭਗਤਾਂ ਪਾਸ, ਹੋਏਂ ਮਾਤ ਸਹਾਈਆ। ਵੇਖੀਂ ਕਿਤੇ ਮਿੰਨਤ ਮੰਨ ਨਾ ਲਈਂ ਤਿੰਨ ਵਸਾਖ, ਢੇਰੀ ਹੋ ਕੇ ਦਾਅ ਨਾ ਕੋਇ ਲਗਾਈਆ। ਤੇਰੇ ਕੋਲ ਅਛਲ ਅਛੱਲ ਦੀ ਬਹੁਤੀ ਜਾਚ, ਵਲ ਛਲ ਕਰ ਕੇ ਦੇਣਾ ਵਕ਼ਤ ਲੰਘਾਈਆ। ਅਗਲਾ ਦੇਣਾ ਸੱਚਾ ਸਾਥ, ਸੰਗੀ ਹੋ ਕੇ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਆ ਕੇ ਦਰ ਆ ਕੇ ਪਤ ਜਾਏ ਰਾਖ, ਪਿਤਰ ਹੋ ਕੇ ਜਨਮ ਦੇਣਾ ਬਦਲਾਈਆ।