ਪੁਸਤਕਾਲਾਭਾਗ ੧੯

੨੨ ਫੱਗਣ ਸ਼ਹਿਨਸ਼ਾਹੀ ਸੰਮਤ ੧ ਬੁਗਰ ਸਿੰਘ ਦੇ ਗ੍ਰਹਿ ਪਿੰਡ ਬਰਗਾੜੀ ਜ਼ਿਲਾ ਬਠਿੰਡਾ

ਜਨ ਭਗਤ ਕਹੇ ਪ੍ਰਭੂ ਕਿਸੇ ਹੱਥ ਨਾ ਰਹੀ ਤੇਰੀ ਕੁੰਜੀ, ਮੰਦਰ ਕ਼ੁਫ਼ਲ ਨਾ ਕੋਇ ਖੁਲ੍ਹਾਈਆ। ਜਗਤ ਵਾਸਨਾ ਲੁਟਾ ਬੈਠੇ ਪੂੰਜੀ, ਕਲਜੁਗ ਸੰਤ ਰਹੇ ਕੁਰਲਾਈਆ। ਕੋਈ ਰਮਜ਼ ਨਾ ਦਿਸੇ ਗੁਝੀ, ਸ਼ਬਦੀ ਧੁਨ ਨਾ ਕੋਇ ਸ਼ਨਵਾਈਆ। ਧਾਰ ਤੇਰੇ ਤੋਂ ਰਖ ਕੇ ਦੂਜੀ, ਬੁਧ ਮਤ ਕਰਨ ਪੜ੍ਹਾਈਆ। ਇਹ ਖੇਲ ਨਹੀਂ ਹੁਣ ਲੁਕੀ, ਓਹਲਾ ਪੜਦਾ ਰਿਹਾ ਨਾ ਰਾਈਆ। ਅੰਤਮ ਔਧ ਸਭ ਦੀ ਮੁਕੀ, ਵੇਲਾ ਵਕ਼ਤ ਦਏ ਗਵਾਹੀਆ। ਘਰਾਨਾ ਦਿਸੇ ਕੋਇ ਨਾ ਸੁਖੀ, ਨੇਤਰ ਰੋਵੇ ਜਗਤ ਲੇਕਾਈਆ। ਝਗੜਾ ਪਿਆ ਪਿਤਾ ਪੁੱਤੀਂ, ਸਾਚੀ ਗੋਦ ਨਾ ਕੋਇ ਸੁਹਾਈਆ। ਆਤਮ ਪਰਮਾਤਮ ਸੁਹਾਏ ਕੋਇ ਨਾ ਰੁੱਤੀ, ਰੁਤੜੀ ਤਨ ਨਾ ਕੋਇ ਮਹਿਕਾਈਆ। ਮਨ ਵਾਸਨਾ ਜਗਤ ਤ੍ਰਿਸ਼ਨਾ ਭੁੱਖੀ, ਚਾਰ ਕੁੰਟ ਦਹਿ ਦਿਸ਼ਾ ਭੱਜੇ ਵਾਹੋ ਦਾਹੀਆ। ਤੇਰੀ ਮੰਜ਼ਲ ਸ੍ਰੀ ਭਗਵੰਤ ਨਜ਼ਰ ਨਾ ਆਏ ਕਿਸੇ ਉਚੀ, ਉਚ ਅਗੰਮ ਅਥਾਹ ਤੇਰਾ ਦਰਸ ਕੋਇ ਨਾ ਪਾਈਆ। ਤੇਰੀ ਧਾਰ ਆਤਮ ਹੋ ਕੇ ਤੇਰੇ ਨਾਲੋਂ ਰੁੱਠੀ, ਸਨਮੁਖ ਦਰਸ ਕੋਇ ਨਾ ਪਾਈਆ। ਕਿਰਪਾ ਨਿਧਾਨ ਪਾਰਬ੍ਰਹਮ ਪਤਿਪਰਮੇਸ਼ਵਰ ਜਨ ਭਗਤਾਂ ਗੰਢ ਪਾ ਟੁੱਟੀ, ਨਾਮ ਡੋਰੀ ਜੋੜ ਜੁੜਾਈਆ। ਵਸਤ ਅਮੋਲਕ ਦੇ ਜਿਹੜੀ ਗ੍ਰਹਿ ਨਾ ਜਾਵੇ ਲੁੱਟੀ, ਠੱਗ ਚੋਰ ਯਾਰ ਸਕੇ ਨਾ ਕੋਇ ਚੁਰਾਈਆ। ਜੁਗ ਚੌਕੜੀ ਨਾਮ ਭੰਡਾਰਾ ਵਰਤਾਉਂਦਾ ਰਿਹੋਂ ਭੁੱਖ ਵਿਚ ਦੁੱਖੀ, ਹੌਲੀ ਹੌਲੀ ਆਪਣੀ ਗੰਢ ਖੁਲ੍ਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪ੍ਰੇਮੀ ਪਿਆਰਿਆਂ ਅੰਤਰ ਆਤਮ ਕਰ ਦੇ ਸੁੱਚੀ, ਸੰਜਮ ਇਕੋ ਦੇ ਜਣਾਈਆ। ਦਿਵਸ ਰੈਣ ਅੱਠੇ ਪਹਿਰ ਘੜੀ ਪਲ ਤੇਰੇ ਨਾਲ ਲੱਗੀ ਰਹੇ ਰੁਚੀ, ਰਚਨਾ ਵੇਖਣੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲ ਲਏ ਮਿਲਾਈਆ। ਜਨ ਭਗਤ ਕਹਿਣ ਕਿਸੇ ਕੋਲ ਨਾ ਦਿਸੇ ਚਾਬੀ, ਚਾਰ ਵਰਨ ਰਿਹਾ ਕੁਰਲਾਈਆ। ਕਿਰਪਾ ਕਰ ਪ੍ਰਭੂ ਸ਼ਤਾਬੀ, ਵੇਲਾ ਵਕ਼ਤ ਦਏ ਗਵਾਹੀਆ। ਕਲਜੁਗ ਜੀਵ ਹੋਏ ਬਾਗ਼ੀ,

ਮਨ ਵਾਸਨਾ ਨਾਲ ਹਲਕਾਈਆ। ਕੂੜੀ ਕਿਰਿਆ ਕੀਤੇ ਦਾਗ਼ੀ, ਦੁਰਮਤ ਮੈਲ ਨਾ ਕੋਇ ਧਵਾਈਆ। ਸੋਈ ਸੁਰਤ ਕਿਸੇ ਨਾ ਜਾਗੀ, ਜਾਗਰਤ ਜੋਤ ਕਰ ਰੁਸ਼ਨਾਈਆ। ਝਗੜਾ ਪਿਆ ਦੀਨ ਮਜ਼੍ਹਬ ਸਮਾਜੀ, ਜਾਤ ਪਾਤ ਕਰੇ ਲੜਾਈਆ। ਅੰਤਮ ਸਭ ਦੀ ਉਲਟੀ ਕਰ ਦੇ ਬਾਜ਼ੀ, ਬਾਜ਼ੀਗਰ ਹੋ ਕੇ ਸਵਾਮੀ ਆਪਣਾ ਡੰਕ ਵਜਾਈਆ। ਤੇਰੇ ਪ੍ਰੇਮ ਪਿਆਰ ਸਚ ਦਾ ਰਿਹਾ ਕੋਇ ਨਾ ਰਾਗੀ, ਬਿਨ ਤੰਦ ਸਤਾਰ ਸੁਰ ਨਾ ਕੋਇ ਬਣਾਈਆ। ਕੋਟਨ ਵਿਚੋਂ ਗੁਰਮੁਖ ਵਿਰਲਾ ਜਗਤ ਤ੍ਰਿਸ਼ਨਾ ਤਿਆਗੀ, ਵੈਰਾਗੀ ਹੋ ਕੇ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਬਣਾ ਲੈ ਆਧੀ, ਹਿੱਸਾ ਧੁਰ ਦਾ ਝੋਲੀ ਪਾਈਆ। ਜਨ ਭਗਤ ਕਹਿਣ ਚਾਰ ਕੁੰਟ ਦਹਿ ਦਿਸ਼ਾ ਦਿਸੇ ਖ਼ਾਲੀ, ਖ਼ਾਲਕ ਖ਼ਲਕ ਦਏ ਦੁਹਾਈਆ। ਸਤਿ ਵਸਤ ਨਜ਼ਰ ਨਾ ਆਏ ਕਿਤੋਂ ਭਾਲੀ, ਕੂੜੀ ਕਿਰਿਆ ਭਾਂਬੜ ਮੱਚੇ ਲੋਕਾਈਆ। ਚਾਰੋਂ ਕੁੰਟ ਮੰਦਰ ਅੰਦਰ ਦਿਸੇ ਰੈਣ ਕਾਲੀ, ਨਿਰਗੁਣ ਜੋਤ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਬਣਿਆ ਕੋਇ ਨਾ ਵਾਲੀ, ਤੁਧ ਬਿਨ ਮਾਲਕ ਸੰਗ ਨਾ ਕੋਇ ਨਿਭਾਈਆ। ਗੁਰ ਅਵਤਾਰ ਪੈਗ਼ੰਬਰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਦਰ ਤੇਰੇ ਸਵਾਲੀ, ਸਾਰੇ ਬੈਠੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਜਨ ਭਗਤ ਕਹਿਣ ਪ੍ਰਭ ਚਾਰ ਕੁੰਟ ਅੰਧੇਰਾ ਦਿਸੇ ਘੁਪ, ਕਾਇਆ ਮੰਦਰ ਅੰਦਰ ਹੋਵੇ ਨਾ ਕਿਸੇ ਰੁਸ਼ਨਾਈਆ। ਕਿਉਂ ਸਵਾਮੀ ਹੋ ਕੇ ਬੈਠੋਂ ਲੁਕ, ਠਾਕਰ ਹੋ ਕੇ ਪੜਦਾ ਦੇ ਉਠਾਈਆ। ਤੇਰੀ ਸਿਫ਼ਤ ਤੇਰੇ ਕੋਲੋਂ ਲਈਏ ਪੁਛ, ਬਾਹਰੋਂ ਪੁਛਣ ਦੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਨਿਜ ਗ੍ਰਹਿ ਸਾਚੇ ਮੰਦਰ ਦੇ ਅਗੰਮਾ ਸੁਖ, ਜਿਸ ਵਿਚ ਦੁੱਖ ਨਾ ਲਾਗੇ ਰਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਮਿਲਿਆ ਮਨੁੱਖ, ਮਾਇਆ ਮਮਤਾ ਮੋਹ ਦੇ ਮਿਟਾਈਆ। ਸਖਿਆਤ ਹੋ ਕੇ ਸੰਤ ਸੁਹੇਲੇ ਜਨ ਭਗਤ ਆਪਣੇ ਬਣਾ ਲੈ ਸੁਤ, ਅਪਰਾਧੀ ਰਹਿਣ ਕੋਇ ਨਾ ਪਾਈਆ। ਭਾਗ ਲਗਾ ਦੇ ਕਾਇਆ ਮਾਟੀ ਬੁੱਤ, ਸਾਢੇ ਤਿੰਨ ਹੱਥ ਵੱਜਦੀ ਰਹੇ ਵਧਾਈਆ। ਤੇਰੇ ਕੋਲ ਸਭ ਕੁਛ, ਕਿਉਂ ਬੈਠਾ ਪੜਦਾ ਪਾਈਆ। ਉਜਲ ਕਰ ਮਾਤ ਮੁਖ, ਜੋ ਤੇਰਾ ਨਾਮ ਬਿਨ ਰਸਨਾ ਜਿਹਵਾ ਰਹੇ ਗਾਈਆ। ਸਾਚੇ ਮਾਰਗ ਜਾਂਦਿਆਂ ਜਾਣ ਮੂਲ ਨਾ ਘੁਸ, ਰਸਤਾ ਇਕੋ ਦੇਣਾ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦੇਣਾ ਚੜ੍ਹਾਈਆ। ਜਨ ਭਗਤ ਕਹੇ ਪ੍ਰਭ ਅੰਦਰ ਖੁਲ੍ਹਾ ਵੇਖਿਆ ਨਾ ਕੋਇ ਜੰਦਰ, ਜ਼ਿੰਦਗੀ ਸਕੇ ਨਾ ਕੋਇ ਬਦਲਾਈਆ। ਲੱਗਾ ਭਾਗ ਨਾ ਕਾਇਆ ਮਾਟੀ ਮੰਦਰ, ਮੰਦ ਵਾਸਨਾ ਨਾ ਕੋਇ ਕਢਾਈਆ। ਚੁਰਾਸੀ ਤੋੜੇ ਨਾ ਕੋਇ ਬੰਧਨ, ਬੰਦਗੀ ਹੱਕ ਨਾ ਕੋਇ ਸੁਣਾਈਆ। ਦਰ ਮਿਲੇ ਨਾ ਪਰਮਾਨੰਦਨ, ਨਿਜਾਨੰਦ ਨਾ ਕੋਇ ਰਸਾਈਆ। ਚਾਰ ਵਰਨ ਅਠਾਰਾਂ ਬਰਨ ਟੁੱਟੀ ਆਏ ਕੋਈ ਨਾ ਗੰਢਣ, ਸੁਰਤੀ ਸ਼ਬਦੀ ਜੋੜ ਨਾ ਕੋਇ ਜੁੜਾਈਆ। ਬ੍ਰਹਮ ਵਿਦਿਆ ਦਾ ਰਿਹਾ ਨਾ ਕੋਈ ਬ੍ਰਾਹਮਣ, ਭਰਮੇਂ ਭਰੀ ਲੋਕਾਈਆ। ਤੇਰੇ ਨਾਮ ਦਾ ਬਿਨ ਅੱਖਰਾਂ ਤੋਂ ਕਰੇ ਕੋਈ ਨਾ ਵਰਨਣ, ਜਗਤ ਵਿਦਿਆ ਵਾਲੀ ਕਰਨ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਗਲਾ ਸੰਗ ਰਖਾਈਆ। ਜਨ ਭਗਤ ਕਹਿਣ ਪ੍ਰਭੂ ਜਨ ਭਗਤਾਂ ਖੋਲ੍ਹ ਖਿੜਕੀ, ਖੜਖੜਾਹਟ ਰਹਿਣ ਕੋਇ ਨਾ ਪਾਈਆ। ਆਸਾ ਲੱਗੀ ਪੂਰਬ ਜਨਮ ਚਿਰ ਕੀ, ਚਿਰੀ ਵਿਛੁੰਨੇ ਲੈ ਮਿਲਾਈਆ। ਇਹੋ ਖੇਲ ਆਦਿ ਜੁਗਾਦੀ ਸੱਚੇ ਪਿਰ ਦੀ, ਪ੍ਰੀਤਮ ਹੋ ਕੇ ਆਪਣੀ ਗੋਦ ਉਠਾਈਆ। ਨਿਗਾਹ ਬਦਲ ਦੇ ਆਪਣੀ

ਮਿਹਰ ਦੀ, ਮਹਿਬੂਬ ਹੋ ਕੇ ਆਪਣਾ ਰੰਗ ਚੜ੍ਹਾਈਆ। ਹੁਣ ਖੇਲ ਨਹੀਂ ਬਹੁਤੀ ਦੇਰ ਦੀ, ਅਗਲਾ ਪੰਧ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਲੈ ਟਿਕਾਈਆ। ਜਨ ਭਗਤ ਕਹਿਣ ਪ੍ਰਭ ਸਦਾ ਖੁਲ੍ਹੀ ਰਖ ਬਜਰ ਕਪਾਟੀ, ਕਪਟ ਰਹਿਣ ਕੋਇ ਨਾ ਪਾਈਆ। ਵਸਤ ਦੇ ਘਰ ਦੀ ਹਾਟੀ, ਬਾਹਰ ਵਣਜ ਨਾ ਕੋਇ ਕਰਾਈਆ। ਭਾਗ ਲੱਗੇ ਕੰਚਨ ਧਾਰ ਮਾਟੀ, ਮਟਕੀ ਅੰਦਰ ਹੋਏ ਰੁਸ਼ਨਾਈਆ। ਬੂੰਦ ਦੇ ਅਗੰਮ ਸਵਾਂਤੀ, ਅਗਨੀ ਤਤ ਬੁਝਾਈਆ। ਝਗੜਾ ਮੇਟ ਜਗਤ ਵਾਲੀ ਜਾਤੀ, ਆਤਮ ਬ੍ਰਹਮ ਦੇ ਦਰਸਾਈਆ। ਤੂੰ ਸਾਹਿਬ ਕਮਲਾਪਾਤੀ, ਪਤਿਪਰਮੇਸ਼ਵਰ ਨਜ਼ਰੀ ਆਈਆ। ਜਨ ਭਗਤ ਤੇਰੇ ਹੁਕਮ ਦੀ ਮੰਨਣ ਆਖੀ, ਅੱਖਰਾਂ ਵਾਲੀ ਛੱਡਣ ਪੜ੍ਹਾਈਆ। ਵਸਤ ਅਮੋਲਕ ਦੇ ਦਾਤੀ, ਦਾਤਾ ਹੋ ਦੇ ਦਇਆ ਕਮਾਈਆ। ਤੇਰੇ ਵਿਛੋੜੇ ਵਿਚ ਪ੍ਰਭੂ ਲੰਘੇ ਕੋਇ ਨਾ ਰਾਤੀ, ਰਾਤੀਂ ਸੁਤਿਆਂ ਦਿਨੇ ਜਾਗਦਿਆਂ ਅੰਦਰ ਬਹਿ ਬਹਿ ਖ਼ੁਸ਼ੀ ਮਨਾਈਆ। ਕਿਉਂ ਤੂੰ ਸਾਹਿਬ ਪੁਰਖ ਅਬਿਨਾਸ਼ੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਦਾ ਸਚਖੰਡ ਨਿਵਾਸੀ, ਮੁਕਾਮੇ ਹੱਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਲੀ ਮੰਜ਼ਲ ਮੇਟ ਵਾਟੀ, ਪੰਧ ਪਿਛਲਾ ਰਹੇ ਨਾ ਰਾਈਆ।

੨੨ ਫੱਗਣ ਸ਼ਹਿਨਸ਼ਾਹੀ ਸੰਮਤ ੧ ਸੁਹਾਵਾ ਸਿੰਘ ਦੇ ਗ੍ਰਹਿ ਪਿੰਡ ਪੰਜ ਗਰਾਈਆਂ ਜ਼ਿਲਾ ਬਠਿੰਡਾ

ਧੰਨ ਵਡਿਆਈ ਦਰ ਆਈ ਸੰਗਤ, ਸੰਗੀ ਧੁਰ ਦਾ ਦਏ ਮਿਲਾਈਆ। ਕਾਇਆ ਚੋਲੀ ਚਾੜ੍ਹ ਅਗੰਮੀ ਰੰਗਤ, ਰੰਗ ਇਕੋ ਦਏ ਵਖਾਈਆ। ਸ਼ਬਦ ਅਨਾਦੀ ਦੇਵੇ ਬੋਧ ਅਗਾਧਾ ਬਣ ਕੇ ਪੰਡਤ, ਨਿਰਵੈਰ ਨਿਰਾਕਾਰ ਨਿਰੰਕਾਰ ਨਿਰਅੱਖਰ ਕਰੇ ਪੜ੍ਹਾਈਆ। ਕੂੜੀ ਕਿਰਿਆ ਮਾਇਆ ਮਮਤਾ ਮੋਹ ਗੜ੍ਹ ਤੋੜੇ ਹੰਗਤ, ਹੰ ਬ੍ਰਹਮ ਪਾਰਬ੍ਰਹਮ ਆਪ ਜਣਾਈਆ। ਗੁਰਮੁਖ ਸੰਤ ਸੁਹੇਲਾ ਏਥੇ ਓਥੇ ਦੋ ਜਹਾਨਾਂ ਦੂਸਰ ਕਰੇ ਕਿਸੇ ਨਾ ਮਿੰਨਤ, ਸਚ ਦਵਾਰੇ ਏਕੰਕਾਰੇ ਇਕੋ ਘਰ ਬਹਾਈਆ। ਲਹਿਣਾ ਦੇਣਾ ਝਗੜਾ ਮੁਕਾਵੇ ਬਹਿਸ਼ਤ ਜੱਨਤ, ਸਵਰਗ ਦਾ ਲੇਖਾ ਦਏ ਮੁਕਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਤਮ ਪਰਮਾਤਮ ਨਾਤਾ ਜੋੜੇ ਨਾਰ ਕੰਤ, ਸੇਜ ਸੁਹੰਜਣੀ ਸਾਢੇ ਤਿੰਨ ਹੱਥ ਕਾਇਆ ਮੰਦਰ ਆਪ ਸੁਹਾਈਆ। ਮਾਨਸ ਜਨਮ ਲੱਖ ਚੁਰਾਸੀ ਵਿਚੋਂ ਧੁਰਦਰਗਾਹੀ ਬਣਤ, ਘੜਨ ਭੰਨਣਹਾਰ ਸਮਰਥ ਸਵਾਮੀ ਦੀਨ ਦਿਆਲ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਵੇਖ ਵਖਾਈਆ। ਧੰਨ ਵਡਿਆਈ ਸੰਗਤ ਪਾਇਆ ਹਰਿ ਕਾ ਦਵਾਰ, ਹਰਿ ਮੰਦਰ ਦਏ ਸੁਹਾਈਆ। ਸਚ ਪ੍ਰੀਤੀ ਦੇਵਣਹਾਰ ਦਾਤਾ ਏਕੰਕਾਰ, ਅਕਲ ਕਲਧਾਰੀ ਪ੍ਰਭੂ ਆਪਣੀ ਦਇਆ ਕਮਾਈਆ। ਲੇਖਾ ਮੁਕਾ ਕੇ ਨੌ ਦਵਾਰ, ਅੰਧ ਅੰਧਿਆਰ ਕੂੜੀ ਕਿਰਿਆ ਦਏ ਮਿਟਾਈਆ। ਅੰਮ੍ਰਿਤ ਦੇ ਕੇ ਬੂੰਦ ਸਵਾਂਤ ਠਾਂਡੀ ਠਾਰ, ਨਿਝਰ ਝਿਰਨਾ ਦਏ ਝਿਰਾਈਆ। ਸ਼ਬਦ ਅਨਾਦੀ ਧੁਨ ਆਤਮਕ ਸੁਣਾਏ ਆਪਣੀ ਧਾਰ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਦੀਵਾ ਬਾਤੀ ਕਮਲਾਪਾਤੀ ਜੋਤੀ ਜਾਤਾ ਕਰੇ ਉਜਿਆਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਮਹੱਲ ਅਟਲ ਉਚ ਮਿਨਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ

ਲਹਿਣਾ ਵੇਖ ਵਖਾਈਆ। ਧੰਨ ਵਡਿਆਈ ਜੋ ਚਲ ਕੇ ਆਈ ਸੰਗਤ ਦਰ, ਕਾਇਆ ਮੰਦਰ ਅੰਦਰ ਦਰ ਦਰਵਾਜ਼ਾ ਦਏ ਖੁਲ੍ਹਾਈਆ। ਜਨਮ ਮਰਨ ਦਾ ਚੁਕਾਏ ਡਰ, ਲੱਖ ਚੁਰਾਸੀ ਗੇੜਾ ਦਏ ਮੁਕਾਈਆ। ਅੰਮ੍ਰਿਤ ਆਤਮ ਸਚ ਨੁਹਾਏ ਇਕੋ ਸਰ, ਦੁਰਮਤ ਮੈਲ ਰਹਿਣ ਨਾ ਪਾਈਆ। ਬਜਰ ਕਪਾਟੀ ਤੋੜ ਘਰ ਵਿਚ ਵਖਾ ਕੇ ਆਪਣਾ ਘਰ, ਠਾਕਰ ਸਵਾਮੀ ਬਿਨ ਅੱਖਾਂ ਨਜ਼ਰੀ ਆਈਆ। ਲੇਖੇ ਲਗਾ ਕੇ ਸੀਸ ਧੜ, ਆਤਮ ਪਰਮਾਤਮ ਪਰਮਾਤਮ ਆਤਮ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਸੰਤ ਸੁਹੇਲੇ ਸੱਜਣ ਵੇਖ ਵਖਾਈਆ। ਧੰਨ ਵਡਿਆਈ ਹਰਿ ਸੰਗਤ ਹੋਇਆ ਮੇਲ, ਪ੍ਰਭ ਆਪਣੀ ਦਇਆ ਕਮਾਈਆ। ਨਾਤਾ ਤੋੜ ਗੁਰੂ ਗੁਰ ਚੇਲ, ਚੇਲਾ ਗੁਰ ਇਕੋ ਰੰਗ ਵਖਾਈਆ। ਆਤਮ ਪਰਮਾਤਮ ਬਣ ਕੇ ਸੱਜਣ ਸੁਹੇਲ, ਪਾਰਬ੍ਰਹਮ ਬ੍ਰਹਮ ਲੇਖਾ ਦਏ ਚੁਕਾਈਆ। ਨਿਰਗੁਣ ਨਿਰਵੈਰ ਕਰੇ ਪਰਕਾਸ਼ ਬਿਨ ਬਾਤੀ ਤੇਲ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਘਟ ਭੀਤਰ ਵੇਖ ਵਖਾਈਆ। ਹਰਿ ਸੰਗਤ ਤੇਰਾ ਵੇਲਾ ਵਕ਼ਤ ਸੁਹੰਜਣਾ, ਪੁਰਖ ਅਕਾਲ ਦੇਵਣਹਾਰ ਵਡਿਆਈਆ। ਘਰ ਸਾਜਣ ਮਿਲਿਆ ਆਦਿ ਪੁਰਖ ਨਿਰੰਜਣਾ, ਪਾਰਬ੍ਰਹਮ ਬੇਪਰਵਾਹੀਆ। ਚਰਨ ਧੂੜ ਕਰਾਏ ਮਜਨਾ, ਅੱਠ ਸੱਠ ਤੀਰਥ ਲੋੜ ਰਹੇ ਨਾ ਰਾਈਆ। ਸ਼ਬਦ ਅਨਾਦੀ ਇਕੋ ਇਕ ਵੱਜਣਾ, ਬਿਨ ਅੱਖਰਾਂ ਕਰੇ ਪੜ੍ਹਾਈਆ। ਸਚ ਪਰਕਾਸ਼ ਕਾਇਆ ਮੰਦਰ ਅੰਦਰੇ ਅੰਦਰ ਜਗਣਾ, ਅੰਧ ਅੰਧੇਰਾ ਦਏ ਚੁਕਾਈਆ। ਪੁਰਖ ਅਕਾਲ ਦੀਨ ਦਿਆਲ ਆਤਮ ਸੇਜਾ ਦਰਸ਼ਨ ਕਰ ਕਰ ਰੱਜਣਾ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਸਚ ਖ਼ੁਮਾਰੀ ਵਿਚ ਮਘਣਾ, ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਸਰਨਾਈਆ। ਹਰਿ ਸੰਗਤ ਤੇਰਾ ਪਰਮ ਪੁਰਖ ਨਾਲ ਹੋਏ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਇੰਦਾ। ਦੋਹਾਂ ਦਾ ਸਾਂਝਾ ਇਕੋ ਜਾਪ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਅਲਾਇੰਦਾ। ਰੂਹ ਬੁੱਤ ਤਨ ਮਾਟੀ ਖ਼ਾਕ ਕਰੇ ਪਵਿਤ ਪਾਕ, ਪਤਿਤ ਪੁਨੀਤ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤ ਅੰਧੇਰੀ ਮੇਟੇ ਰਾਤ, ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਖੋਜ ਖੁਜਾਇੰਦਾ। ਅੰਮ੍ਰਿਤ ਆਤਮ ਦੇਵੇ ਠੰਡਾ ਠਾਰ ਬੂੰਦ ਸਵਾਂਤ, ਨਿਝਰ ਝਿਰਨਾ ਆਪ ਝਿਰਾਇੰਦਾ। ਦਰਸ ਦਿਖਾਵੇ ਇਕ ਅਕੇਲਾ ਇਕਾਂਤ, ਦੂਜਾ ਨਜ਼ਰ ਕੋਇ ਨਾ ਆਇੰਦਾ। ਵੇਸ ਵਟਾ ਕੇ ਜੁਗ ਚੌਕੜੀ ਬਹੁ ਭਾਂਤ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਜਨ ਭਗਤਾਂ ਬਖ਼ਸ਼ਣਹਾਰਾ ਦਾਤ, ਪੂਰਬ ਲਹਿਣਾ ਵੇਖ ਵਖਾਇੰਦਾ। ਨਾਮ ਪਦਾਰਥ ਦੇਵਣਹਾਰਾ ਦਾਤ, ਧੁਰਦਰਗਾਹੀ ਖ਼ਾਲੀ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਖ਼ੁਸ਼ੀਆਂ ਬਖ਼ਸ਼ੇ ਆਜ, ਅਗੇ ਅਜ਼ਲ ਤੋਂ ਆਪ ਬਚਾਇੰਦਾ। ਹਰਿ ਸੰਗਤ ਤੇਰਾ ਆਉਣਾ ਜਾਵੇ ਲੇਖੇ ਲੱਗ, ਕ਼ਦਮ ਕ਼ਦਮ ਦਏ ਵਡਿਆਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਬੁਝਾਏ ਅਗਨੀ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਹੰਸ ਬੁਧ ਬਣਾਏ ਕਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਦਰਸ ਦੇਵੇ ਉਪਰ ਸ਼ਾਹ ਰਗ, ਨੌ ਦਵਾਰੇ ਲੇਖਾ ਰਹੇ ਨਾ ਰਾਈਆ। ਘਰ ਸੁਹੰਜਣਾ ਦਰਸ ਕਰਾਏ ਆਤਮ ਪਰਮਾਤਮ ਬਿਨ ਕਾਅਬੇ ਧੁਰ ਦਾ ਹੱਜ, ਮੁਕਾਮੇ ਹੱਕ ਇਕੋ ਕਰ ਰੁਸ਼ਨਾਈਆ। ਜੁਗ ਜਨਮ ਦੇ ਵਿਛੜੇ ਸ਼ਬਦੀ ਹੁਕਮ ਲਏ ਸੱਦ, ਹੋਕਾ ਸਦਾ ਨਾਮ ਘਟ

ਭੀਤਰ ਆਪ ਜਣਾਈਆ। ਕੂੜੀ ਕਿਰਿਆ ਕਲਜੁਗ ਵਾਸਨਾ ਦੂਈ ਦਵੈਤੀ ਸ਼ਰਅ ਸ਼ਰਾਇਤੀ ਮੇਟ ਕੇ ਹੱਦ, ਦੀਨ ਮਜ਼੍ਹਬ ਜਾਤ ਪਾਤ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਬਖ਼ਸ਼ਣਹਾਰ ਸਰਨਾਈਆ। ਹਰਿ ਸੰਗਤ ਤੇਰਾ ਲੇਖੇ ਲਾਵੇ ਅੰਤਰ ਆਤਮ ਧਿਆਨ, ਘਟ ਘਟ ਵਾਸੀ ਵੇਖ ਵਖਾਈਆ। ਸੋਹਲਾ ਢੋਲਾ ਗਾਇਆ ਕਰੇ ਪਰਵਾਨ, ਪਰਮ ਪੁਰਖ ਦਏ ਸਰਨਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਸਾਂਝੀ ਹੋਵੇ ਪਹਿਚਾਣ, ਦੋਹਾਂ ਦਾ ਭੇਵ ਰਹੇ ਨਾ ਰਾਈਆ। ਭਾਗ ਲੱਗੇ ਸਾਢੇ ਤਿੰਨ ਹੱਥ ਮਾਟੀ ਕਾਇਆ ਉਚ ਮਕਾਨ, ਮਕ਼ਬਰਿਆਂ ਵਿਚੋਂ ਕਾਅਬੇ ਦਏ ਵਖਾਈਆ। ਗੁਰਸਿਖ ਸੰਤ ਸੁਹੇਲਾ ਸਾਹਿਬ ਸਤਿਗੁਰ ਜੁਗ ਚੌਕੜੀ ਨਿਤ ਨਵਿਤ ਗੋਦੀ ਚੁੱਕੇ ਆਣ, ਬਿਨ ਹੱਥਾਂ ਬਾਹਾਂ ਆਪਣੇ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਮਿਹਰਵਾਨਾ ਮਹਿਬੂਬ ਮੁਹੱਬਤ ਵਿਚ ਸਮਾਈਆ। ਹਰਿ ਸੰਗਤ ਤੇਰਾ ਲੇਖਾ ਜਾਵੇ ਲੱਗ, ਲਗ ਮਾਤਰ ਦਾ ਫ਼ਰਕ ਰਹੇ ਨਾ ਰਾਈਆ। ਗੁਰਮੁਖੋ ਤੁਹਾਨੂੰ ਰਹਿਣ ਨਾ ਦੇਵੇ ਅਲੱਗ, ਵਿਛੋੜਾ ਜਨਮ ਜਨਮ ਕਟਾਈਆ। ਸ਼ਬਦ ਡੋਰੀ ਅਗੰਮੇ ਤੰਦ ਲਏ ਬੰਨ੍ਹ, ਬੰਧਨ ਇਕੋ ਦਏ ਸਮਝਾਈਆ। ਕਰ ਪਰਕਾਸ਼ ਬਿਨ ਸੂਰਜ ਚੰਦ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਜ ਆਤਮ ਦੇਵੇ ਆਪਣਾ ਪਰਮਾਨੰਦ, ਪਰਮਾਨੰਦ ਵਿਚ ਸਮਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਸਾਢੇ ਤਿੰਨ ਕਰੋੜ ਸ਼ਹਾਦਤ ਦਏ ਭੁਗਤਾਈਆ। ਜਨਮ ਕਰਮ ਦਾ ਭਾਰ ਸਿਰ ਚੁੱਕਣੀ ਪਵੇ ਨਾ ਪੰਡ, ਮਿਹਰ ਨਜ਼ਰ ਕਰ ਕੇ ਲੇਖਾ ਦਏ ਮੁਕਾਈਆ। ਮਨ ਵਾਸਨਾ ਕੂੜੀ ਕਿਰਿਆ ਰਹਿਣ ਨਾ ਦੇਵੇ ਗੰਦ, ਸੁਗੰਧੀ ਆਪਣਾ ਨਾਮ ਭਰਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਭੇਖ ਪਖੰਡ, ਸਤਿਜੁਗ ਸਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਬੇਪਰਵਾਹੀਆ। ਹਰਿ ਸੰਗਤ ਤੇਰਾ ਵਕ਼ਤ ਸੁਹਾਵਾ, ਸੁਹਾਵਾ ਸਿੰਘ ਮਿਲੇ ਵਡਿਆਈਆ। ਪ੍ਰਭ ਮਿਲਣ ਦਾ ਤੁਹਾਡਾ ਪੂਰਾ ਹੋਵੇ ਦਾਅਵਾ, ਪਿਛਲੀ ਮਿਸਲ ਖ਼ਾਰਜ ਦਏ ਕਰਾਈਆ। ਸਚਖੰਡ ਦਵਾਰਾ ਬਿਨ ਅੱਖਰਾਂ ਲਾ ਦੇਵੇ ਨਾਵਾਂ, ਦੋ ਜਹਾਨ ਸਕੇ ਨਾ ਕੋਇ ਮਿਟਾਈਆ। ਧੰਨ ਜਣੇਦੀਆਂ ਮਾਵਾਂ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਏਥੇ ਓਥੇ ਰਖੇ ਠੰਡੀਆਂ ਛਾਂਵਾਂ, ਕਲਜੁਗ ਅਗਨੀ ਤਤ ਨਾ ਲਾਗੇ ਰਾਈਆ। ਨਿਤ ਨਵਿਤ ਜਨ ਭਗਤਾਂ ਪ੍ਰਭ ਦਾ ਢੋਲਾ ਮਿਲ ਕੇ ਸਾਚਾ ਗਾਵਾਂ, ਗਹਿਰ ਗੰਭੀਰ ਬੇਨਜ਼ੀਰ ਆਪਣੀ ਨਜ਼ਰ ਉਠਾਈਆ। ਅੰਤ ਅਖ਼ੀਰ ਲੱਖ ਚੁਰਾਸੀ ਭਰੇ ਕੋਈ ਨਾ ਹਾਵਾ, ਹਉਕਿਆਂ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਦਏ ਚੁਕਾਈਆ। ਹਰਿ ਸੰਗਤ ਤੇਰਾ ਪੁਰਖ ਅਕਾਲ ਇਕੋ ਸੱਜਣ ਮੀਤਾ, ਪਾਰਬ੍ਰਹਮ ਪਰਮ ਪੁਰਖ ਦਾਤਾ ਨਜ਼ਰੀ ਆਈਆ। ਜੋ ਦੇਵਣਹਾਰਾ ਅਨਡੀਠਾ ਧਾਮ ਤ੍ਰੈਗੁਣ ਅਤੀਤਾ, ਕੂੜੀ ਕਿਰਿਆ ਦਏ ਮਿਟਾਈਆ। ਕਾਇਆ ਮਾਟੀ ਠਾਂਡੀ ਕਰੇ ਸੀਤਾ, ਸੱਜਣ ਹੋ ਕੇ ਦਰਦੀ ਦੁੱਖ ਵੰਡਾਈਆ। ਧੁਰ ਦਾ ਰੰਗ ਚਾੜ੍ਹੇ ਇਕ ਮਜੀਠਾ, ਮਜਲਸ ਆਪਣੇ ਨਾਲ ਬਣਾਈਆ। ਆਤਮ ਪਰਮਾਤਮ ਜਣਾ ਕੇ ਸਚ ਪ੍ਰੀਤਾ, ਪ੍ਰੀਤਮ ਹੋ ਕੇ ਵੇਖ ਵਖਾਈਆ। ਸਤਿਜੁਗ ਸਾਚੀ ਚਲਾਵਣਹਾਰਾ ਰੀਤਾ, ਕਲਜੁਗ ਕੂੜੀ ਕਿਰਿਆ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਝੋਲੀ ਪਾਈਆ। ਹਰਿ ਸੰਗਤ ਤੇਰਾ ਸੋਹਣਾ ਹੋਇਆ ਵਕ਼ਤ, ਘੜੀ ਪਲ ਥਿਤ ਵਾਰ ਖ਼ੁਸ਼ੀ ਮਨਾਈਆ। ਸੁਫ਼ਲ

ਹੋਇਆ ਮਾਨਸ ਜਨਮ ਔਣਾ ਜਗਤ, ਜੀਵਣ ਜੁਗਤ ਮਿਲੀ ਵਡਿਆਈਆ। ਮਾਲਕ ਖ਼ਾਲਕ ਦਰਸ਼ਨ ਪਾਇਆ ਉਤੇ ਅਰਸ਼, ਫ਼ਰਸ਼ ਵੱਜੀ ਵਧਾਈਆ। ਗ਼ਰੀਬ ਨਿਮਾਣਿਆਂ ਉਤੇ ਕਰ ਕੇ ਤਰਸ, ਰਹਿਮਤ ਹਕ ਕਮਾਈਆ। ਮੇਘ ਨਿਆਰਾ ਦੇਵੇ ਬਰਸ, ਆਬੇਹਯਾਤ ਮੁਖ ਚੁਆਈਆ। ਦੀਨਾਂ ਅਨਾਥਾਂ ਵੰਡੇ ਦਰਦ, ਦੁਖੀਆਂ ਦੁੱਖ ਮਿਟਾਈਆ। ਸ਼ਰਅ ਛੁਰੀ ਚਲੇ ਕੋਈ ਨਾ ਕਰਦ, ਕ਼ਤਲਗਾਹ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਰੰਗ ਰੰਗਾਈਆ। ਹਰਿ ਸੰਗਤ ਤੇਰਾ ਅੰਤਰ ਆਤਮ ਸੋਹਣਾ ਰੂਪ, ਤਨ ਮਾਟੀ ਖਾਕੀ ਪੜਦਾ ਉਪਰ ਪਾਈਆ। ਜਿਸ ਦਾ ਮਾਲਕ ਸ਼ਹਿਨਸ਼ਾਹ ਸ਼ਾਹੋ ਭੂਪ, ਸੁਲਤਾਨ ਇਕ ਅਖਵਾਈਆ। ਜੋ ਵਸੇ ਚਾਰੋਂ ਕੂਟ, ਦਹਿ ਦਿਸ਼ਾ ਫੋਲ ਫੁਲਾਈਆ। ਝਗੜਾ ਮੁਕਾ ਕੇ ਜੂਠ ਝੂਠ, ਸਚ ਸੁਚ ਦਏ ਦ੍ਰਿੜਾਈਆ। ਮਿਹਰਵਾਨ ਹੋ ਕੇ ਜਾਵੇ ਤੁਠ, ਰੁਠਿਆਂ ਲਏ ਮਨਾਈਆ। ਪੰਚ ਵਿਕਾਰਾ ਦੇਵੇ ਕੁਠ, ਸ਼ਬਦੀ ਖੰਡਾ ਇਕ ਖੜਕਾਈਆ। ਪ੍ਰੇਮ ਪਿਆਰ ਸੁਹੰਜਣੀ ਮੌਲੇ ਰੁਤ, ਪੱਤਝੜ ਨਜ਼ਰ ਕੋਇ ਨਾ ਆਈਆ। ਦੇਵੇ ਵਡਿਆਈ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਦਏ ਕਰਾਈਆ। ਮਾਤ ਗਰਭ ਆਉਣਾ ਪਏ ਨਾ ਉਲਟਾ ਰੁੱਖ, ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਚਰਨ ਕਵਲ ਸਰਨਾਈ ਦੇਵੇ ਸੁਖ, ਸੁਖ ਆਤਮ ਇਕ ਉਪਜਾਈਆ। ਉਜਲ ਕਰੇ ਮਾਤ ਮੁਖ, ਦੁਰਮਤ ਮੈਲ ਰਹੇ ਨਾ ਰਾਈਆ। ਭਗਤ ਭਗਵਾਨ ਬਣਾਏ ਆਪਣੇ ਸੁਤ, ਧੁਰ ਦੀ ਬਣੇ ਜਣੇਂਦੀ ਮਾਈਆ। ਸ਼ਬਦੀ ਧਾਰ ਗੋਦੀ ਚੁਕ, ਦੋ ਜਹਾਨਾਂ ਪਾਰ ਟਿਕਾਈਆ। ਭਾਗ ਲਗਾ ਕੇ ਸਾਚੇ ਕੋਟ, ਸਚਖੰਡ ਸਾਚਾ ਦਏ ਸੁਹਾਈਆ। ਜਿਥੇ ਜਗੇ ਨਿਰਮਲ ਜੋਤ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦੇਵੇ ਸਰਨਾਈਆ। ਹਰਿ ਸੰਗਤ ਤੇਰਾ ਮਹੱਲ ਅਟਲ ਉਚ ਮੁਨਾਰਾ, ਮਹਿਬੂਬ ਮੁਹੱਬਤ ਵਿਚ ਸੁਹਾਈਆ। ਜੋ ਲਹਿਣਾ ਦੇਣਾ ਚੁਕਾਵੇ ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛਲਾ ਪੂਰ ਕਰੇ ਵਿਹਾਰਾ, ਵਿਵਹਾਰੀ ਅਗਲਾ ਲੇਖਾ ਦਏ ਸਮਝਾਈਆ। ਕਲਜੁਗ ਅੰਤਮ ਨਈਆ ਆਈ ਅੰਤ ਕਿਨਾਰਾ, ਦੋ ਜਹਾਨ ਡੋਲੇ ਥਾਉਂ ਥਾਈਂਆ। ਪੁਰਖ ਅਕਾਲ ਕਰੇ ਖੇਲ ਅਪਾਰਾ, ਅਪਰੰਪਰ ਸਵਾਮੀ ਆਪਣਾ ਹੁਕਮ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਸੱਦ ਦਵਾਰਾ, ਧੁਰ ਦਾ ਹੁਕਮ ਇਕ ਜਣਾਈਆ। ਚਾਰੋਂ ਕੁੰਟ ਵੇਖੋ ਹਾਹਾਕਾਰਾ, ਬਿਲਪ ਕਰੇ ਲੋਕਾਈਆ। ਸਾਚਾ ਲੱਗੇ ਕਿਸੇ ਨਾ ਨਾਮ ਪਿਆਰਾ, ਨਿਰਗੁਣ ਨੂਰ ਗਏ ਭੁਲਾਈਆ। ਮਨ ਵਾਸਨਾ ਹੋਇਆ ਹੰਕਾਰਾ, ਜਗਤ ਵਿਦਿਆ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵੇਖੇ ਚਾਈਂ ਚਾਈਂਆ। ਹਰਿ ਸੰਗਤ ਤੇਰਾ ਮੇਲਾ ਅੰਤ ਅਖ਼ੀਰੀ ਪੁਰਖ ਅਕਾਲ, ਅਕਲ ਕਲਧਾਰੀ ਦਏ ਵਡਿਆਈਆ। ਸਚਖੰਡ ਦਵਾਰਾ ਜਿਸ ਦੀ ਸੱਚੀ ਧਰਮਸਾਲ, ਦਰਗਾਹ ਸਾਚੀ ਸੋਭਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੇ ਨੰਨ੍ਹੇ ਨੱਢੇ ਬਾਲ, ਨਿਤ ਨਵਿਤ ਜੁਗ ਚੌਕੜੀ ਸੇਵ ਕਮਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਖੇਲ ਕਰੇ ਕਮਾਲ, ਕਾਇਨਾਤ ਵੇਖ ਵਖਾਈਆ। ਹੁਕਮ ਸੰਦੇਸ਼ੇ ਦੇ ਕੇ ਗੁਰ ਅਵਤਾਰ, ਪੈਗ਼ੰਬਰਾਂ ਨਗ਼ਮੇ ਦਿਤੇ ਪੜ੍ਹਾਈਆ। ਭਵਿਖਤਾਂ ਵਿਚ ਕਰ ਇਜ਼ਹਾਰ, ਸੰਦੇਸ਼ੇ ਲੋਕਮਾਤ ਸੁਣਾਈਆ। ਕਲ ਕਲਕੀ ਅੰਤ ਇਕ ਅਵਤਾਰ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਆਕਾਸ਼ਾਂ ਗਗਨ ਗਗਨੰਤਰਾਂ ਪਾਵੇ ਸਾਰ, ਮਹਾਂਸਾਰਥੀ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਸੰਤ ਸੁਹੇਲੇ ਲਏ ਉਠਾਲ, ਘਟ ਭੀਤਰ ਖੋਜ

ਖੁਜਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਲੇਖਾ ਮੁਕਾ ਕੇ ਸ਼ਾਹ ਕੰਗਾਲ, ਚਾਰ ਵਰਨ ਇਕੋ ਸਰਨ, ਨੇਤਰ ਖੋਲ੍ਹ ਹਰਨ ਫਰਨ, ਆਤਮ ਬ੍ਰਹਮ ਦਏ ਸਮਝਾਈਆ। ਝਗੜਾ ਚੁਕਾ ਕੇ ਡਰਨ ਮਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰ ਸਚ ਘਰ, ਗ੍ਰਹਿ ਗ੍ਰਹਿ ਅੰਤਰ ਕਰ ਰੁਸ਼ਨਾਈਆ। ਹਰਿ ਸੰਗਤ ਤੇਰਾ ਅੰਦਰ ਬਾਹਰ ਏਕ, ਇਕੋ ਰੂਪ ਨਜ਼ਰੀ ਆਈਆ। ਅਬਿਨਾਸ਼ੀ ਕਰਤੇ ਰਖਣੀ ਟੇਕ, ਜੋ ਜੁਗ ਜੁਗ ਟਿੱਕੇ ਮਸਤਕ ਭਗਤਾਂ ਰਿਹਾ ਲਗਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਵੇ ਕਰਕੇ ਭੇਖ, ਵੇਸ ਅਵੇਸਾ ਰੂਪ ਵਟਾਈਆ। ਜਿਸ ਦੀ ਨਜ਼ਰ ਨਾ ਆਏ ਕਿਸੇ ਰੇਖ, ਰੰਗ ਰੂਪ ਨਾ ਕੋਇ ਸਮਝਾਈਆ। ਤਿਸ ਦਾ ਨਵਾਂ ਸੰਦੇਸ਼ਾ ਮਿਲਣਾ ਪਹਿਲੀ ਚੇਤ, ਚਾਤਰਕ ਗੁਰਮੁਖ ਲਏ ਬਣਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਨਿਜ ਆਤਮ ਖੋਲ੍ਹੇ ਭੇਤ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਜ਼ਰੀ ਆਵੇ ਨੇਤਨ ਨੇਤ, ਦੂਰ ਦੁਰਾਡਾ ਪੰਧ ਚੁਕਾਈਆ। ਹਰਿ ਸੰਗਤ ਜੋ ਪ੍ਰੇਮ ਪਿਆਰ ਅੰਦਰ ਮਾਰ ਕੇ ਆਈ ਪੰਧ, ਪਾਂਧੀ ਹੋ ਕੇ ਪੰਧ ਮੁਕਾਈਆ। ਢੋਲਾ ਗਾ ਕੇ ਇਕ ਛੰਦ, ਸੰਸੇ ਅੰਦਰੋਂ ਦਏ ਕਢਾਈਆ। ਲੇਖੇ ਲਾ ਕੇ ਬੱਤੀ ਦੰਦ, ਬੰਦਨਾ ਇਕੋ ਇਕ ਸਮਝਾਈਆ। ਜੋਤੀ ਚਾੜ੍ਹ ਕੇ ਨੂਰੀ ਚੰਦ, ਅਗਿਆਨ ਅੰਧੇਰਾ ਦਏ ਮਿਟਾਈਆ। ਭੇਵ ਰਹੇ ਨਾ ਹੰ ਬ੍ਰਹਮ, ਪਾਰਬ੍ਰਹਮ ਲੇਖਾ ਦਏ ਚੁਕਾਈਆ। ਮਾਣਸ ਜਨਮ ਪੂਰਾ ਕਰੇ ਕੰਮ, ਨਿਹਕਰਮੀ ਆਪਣੀ ਦਇਆ ਕਮਾਈਆ। ਜੀਂਵਦਿਆਂ ਜਗ ਬੇੜਾ ਦੇਵੇ ਬੰਨ੍ਹ, ਅੰਤ ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਅਗਲਾ ਦਏ ਬਣਾਈਆ। ਹਰਿ ਸੰਗਤ ਤੇਰਾ ਲੇਖਾ ਸੋਹਣਾ ਅਗੇ, ਆਗਮਨ ਵਿਚ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਹੱਕ ਮੁਕਾਮੇ ਸੱਦੇ, ਸਚਖੰਡ ਦਏ ਵਡਿਆਈਆ। ਸ਼ਬਦੀ ਧਾਰ ਕਰ ਪਿਆਰ ਆਤਮ ਅੰਤਰ ਅੰਤਰ ਜਾਣਾ ਬੱਝੇ, ਤਨ ਵਜੂਦ ਖ਼ਾਕੀ ਮਾਟੀ ਲੋਕਮਾਤ ਤਜਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਹੋਵੇ ਪਿੱਛੇ ਅਗੇ ਸੱਜੇ ਖੱਬੇ, ਏਥੇ ਓਥੇ ਦੋ ਜਹਾਨਾਂ ਸੇਵ ਕਮਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗੌਂਦੇ ਜਾਦਾ ਭੱਜੇ, ਜਸ ਵੇਦ ਪੁਰਾਨ ਦੀ ਲੋੜ ਰਹੇ ਨਾ ਰਾਈਆ। ਸਚ ਸਵਾਮੀ ਨਾਲ ਮਿਲ ਕੇ ਅੰਮ੍ਰਿਤ ਰਸ ਦੇ ਲੈਣੇ ਮਜ਼ੇ, ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਸਚਖੰਡ ਦਵਾਰਾ ਜਿਥੇ ਇਕੋ ਦੀਪਕ ਜਗੇ, ਨੂਰ ਨੂਰ ਵਿਚ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਲਹਿਣਾ ਦਏ ਮੁਕਾਈਆ। ਹਰਿ ਸੰਗਤ ਤੇਰਾ ਮੇਲਾ ਇਕ ਭਗਵੰਤ, ਜੋ ਮਾਲਕ ਖ਼ਾਲਕ ਪ੍ਰਿਤਪਾਲਕ ਆਦਿ ਜੁਗਾਦਿ ਜੁਗ ਚੌਕੜੀ ਧੁਰ ਦਾ ਨਜ਼ਰੀ ਆਈਆ। ਏਥੇ ਓਥੇ ਸਦਾ ਸਹਾਈ ਗੁਰਮੁਖ ਸੱਜਣ ਸੰਤ, ਮਨਮੁਖਾਂ ਅੱਖ ਨਾ ਕੋਇ ਖੁਲ੍ਹਾਈਆ। ਕੂੜੀ ਕਿਰਿਆ ਗ਼ਮੀ ਮੇਟ ਕੇ ਚਿੰਤ, ਸੁਖ ਸੁਖ ਵਿਚੋਂ ਉਪਜਾਈਆ। ਸਚ ਦਵਾਰੇ ਜਾਣ ਦੀ ਦੇ ਕੇ ਹਿੰਮਤ, ਸ਼ਬਦੀ ਹੌਸਲਾ ਦਏ ਵਧਾਈਆ। ਗੁਰਮੁਖੋ ਤੁਹਾਡੇ ਅੰਦਰ ਮਨ ਕਰੇ ਨਾ ਇੱਲਤ, ਸ਼ਰਅ ਸ਼ਰਾਇਤ ਨਾ ਕੋਇ ਲੜਾਈਆ। ਖ਼ਵਾਰੀ ਅੰਤ ਹੋਵੇ ਨਾ ਜ਼ਿੱਲਤ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹਣਹਾਰਾ, ਹਰਿ ਸੱਜਣ ਇਕ ਅਖਵਾਈਆ। ਕਲਜੁਗ ਅੰਤਮ ਪਾਵੇ ਸਾਰਾ, ਸਦੀ ਚੌਧਵੀਂ ਫੋਲ ਫੁਲਾਈਆ। ਲੇਖਾ ਜਾਣ ਗੁਰ ਅਵਤਾਰਾ, ਪੈਗ਼ੰਬਰਾਂ ਪੜਦਾ ਲਾਹੀਆ। ਪੁਰਖ ਅਕਾਲਾ ਦੀਨ ਦਿਆਲਾ ਕਰੇ ਖੇਲ ਨਿਆਰਾ, ਨਿਰਗੁਣ ਨਿਰਾਕਾਰ

ਆਪਣੀ ਕਾਰ ਕਮਾਈਆ। ਕਾਗਦ ਕ਼ਲਮ ਲੇਖ ਨਾ ਲਿਖਣਹਾਰਾ, ਕਾਤਬ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਕਰਨੀ ਆਪਣੇ ਹੱਥ ਰਖਾਈਆ। ਧੁਰ ਦੀ ਕਰਨੀ ਕਰਨੇ ਯੋਗ, ਹਰਿ ਕਰਤਾ ਇਕ ਅਖਵਾਇੰਦਾ। ਜਨ ਭਗਤਾਂ ਮੇਲਾ ਕਰ ਧੁਰ ਸੰਜੋਗ, ਆਤਮ ਪਰਮਾਤਮ ਨਾਤਾ ਇਕ ਜੁੜਾਇੰਦਾ। ਜਗਤ ਤ੍ਰਿਸ਼ਨਾ ਰਹਿਣ ਨਾ ਦੇਵੇ ਰੋਗ, ਕੂੜ ਕਪਟ ਬਾਹਰ ਕਢਾਇੰਦਾ। ਸਾਚੇ ਨਾਮ ਦੀ ਦੇ ਕੇ ਚੋਗ, ਚੁਗ਼ਲੀ ਨਿੰਦਿਆ ਕੋਲੋਂ ਪਲੂ ਛੁਡਾਇੰਦਾ। ਘਰ ਦੇ ਕੇ ਦਰਸ ਅਮੋਘ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਕ਼ਤ ਸੁਹੇਲਾ ਇਕ ਸੁਹਾਇੰਦਾ। ਵਕ਼ਤ ਸੁਹੇਲਾ ਹੋਇਆ ਸੁਹੰਜਣੀ ਹੋਈ ਰੁੱਤ, ਘਰ ਵੱਜੀ ਨਾਮ ਵਧਾਈਆ। ਜਨ ਭਗਤੋ ਗੁਰਮੁਖੋ ਹਰਿ ਸੰਗਤੇ ਜੋ ਕੁਛ ਲੈਣਾ ਸੋ ਲੈਣਾ ਪੁੱਛ, ਭਰਮ ਭਰਮ ਰਹੇ ਨਾ ਰਾਈਆ। ਏਥੇ ਓਥੇ ਦੇਵਣਹਾਰਾ ਦੋ ਜਹਾਨਾਂ ਸੁਖ, ਸਦਾ ਸਦਾ ਸਦ ਸੁਖ ਸਾਗਰ ਵਿਚ ਸਮਾਈਆ। ਜਿਸ ਦਾ ਭਾਣਾ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦਿ ਸ਼ਬਦੀ ਹੁਕਮ ਕਦੇ ਨਾ ਜਾਵੇ ਰੁਕ, ਨਾ ਕੋਈ ਮੇਟੇ ਮੇਟ ਮਿਟਾਈਆ। ਓਸ ਦਾ ਢੋਲਾ ਸੋਹਲਾ ਗੀਤ ਨਗ਼ਮਾ ਨਾਮ ਕਲਾਮ ਅਗੰਮੀ ਤੁਕ, ਜਿਸ ਦੀ ਵੰਡ ਨਾ ਕੋਇ ਵੰਡਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਕਲਜੁਗ ਅੰਤ ਸ੍ਰੀ ਭਗਵੰਤ ਬਦਲ ਕੇ ਆ ਗਿਆ ਆਪਣਾ ਰੁਖ਼, ਨਿਰਗੁਣ ਹੋ ਕੇ ਜੋਤੀ ਜਾਤਾ ਪੁਰਖ ਬਿਧਾਤਾ ਵੇਸ ਵਟਾਈਆ। ਜਿਸ ਦੀ ਸਮਝ ਸਮਝੇ ਕੋਈ ਨਾ ਕੁਛ, ਪੜਦਾ ਉਹਲਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਹਰਿ ਸੰਗਤ ਗੁਰਮੁਖ ਦਰ ਆਏ ਜਾਣਾ ਰਾਜ਼ੀ, ਦੁੱਖ ਸਤਿਗੁਰ ਝੋਲੀ ਪਾਈਆ। ਮਾਣਸ ਜਨਮ ਜਿੱਤ ਕੇ ਜਾਣਾ ਬਾਜ਼ੀ, ਹਾਰ ਰਹਿਣ ਕੋਇ ਨਾ ਪਾਈਆ। ਅੰਤਰ ਰਹੇ ਕੋਇ ਨਾ ਦਾਗ਼ੀ, ਦੁਰਮਤ ਮੈਲ ਜਾਣੀ ਧਵਾਈਆ। ਮਨੂਆ ਰਹੇ ਮੂਲ ਨਾ ਬਾਗ਼ੀ, ਬਗ਼ਾਵਤ ਅੰਦਰੋਂ ਲੈਣੀ ਕਢਾਈਆ। ਸਤਿਗੁਰ ਸ਼ਬਦ ਮਿਲਣਾ ਸਾਕੀ, ਜੋ ਜਾਮ ਪਿਆਲਾ ਮਧਰ ਦਏ ਪਿਆਈਆ। ਅੰਦਰੋਂ ਖੋਲ੍ਹ ਕੇ ਕਿਰਪਾ ਨਾਲ ਤਾਕੀ, ਤਖ਼ਤਾ ਕੂੜਾ ਦਏ ਉਲਟਾਈਆ। ਸ਼ਬਦ ਅਗੰਮੀ ਚੜ੍ਹਾ ਕੇ ਰਾਕੀ, ਘਰ ਵਿਚੋਂ ਬਾਹਰ ਕਢਾਈਆ। ਜਿਥੇ ਮਿਲੇ ਇਕੋ ਬੂੰਦ ਸਵਾਂਤੀ, ਅੰਮ੍ਰਿਤ ਮੇਘ ਆਪ ਬਰਸਾਈਆ। ਜੋਤ ਜਗੇ ਕਮਲਾਪਾਤੀ, ਪਤਿਪਰਮੇਸ਼ਵਰ ਨਜ਼ਰੀ ਆਈਆ। ਓਥੇ ਲੇਖੇ ਲੱਗੇ ਅੱਜ ਦੀ ਰਾਤੀ, ਰੈਣ ਭਿੰਨੜੀ ਖ਼ੁਸ਼ੀ ਮਨਾਈਆ। ਮਿਲੇ ਮੇਲ ਸਚਖੰਡ ਨਿਵਾਸੀ, ਅਸਥਾਨ ਭੂਮਿਕਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਧਰਮ ਵਡਿਆਈਆ। ਹਰਿ ਸੰਗਤ ਤੇਰਾ ਸਤਿ ਸਚ ਦਾ ਧਰਮ, ਮਾਨਸ ਜਾਤੀ ਇਕੋ ਨਜ਼ਰੀ ਆਈਆ। ਪ੍ਰੇਮ ਪਿਆਰ ਪ੍ਰੀਤੀ ਦਾ ਸੱਚਾ ਕਰਮ, ਦੂਜਾ ਕਾਂਡ ਨਾ ਕੋਇ ਬਣਾਈਆ। ਆਤਮ ਬ੍ਰਹਮ ਅਗੰਮੀ ਵਰਨ, ਜਿਸ ਦੀ ਜਾਤ ਨਾ ਕੋਇ ਸਮਝਾਈਆ। ਪੁਰਖ ਅਕਾਲ ਸੱਚੀ ਸਰਨ, ਜਿਸ ਦੀ ਓਟ ਨਾ ਕੋਇ ਛੁਡਾਈਆ। ਧੁਰ ਦਾ ਢੋਲਾ ਨਾਮ ਪੜ੍ਹਨ, ਗੁਰ ਅਵਤਾਰ ਪੈਗ਼ੰਬਰ ਗਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿਖਿਆ ਇਕ ਸਮਝਾਈਆ। ਸਚ ਸੁਣ ਲਓ ਸਾਚੀ ਸਿਖਿਆ, ਸਤਿਜੁਗ ਸੱਚੀ ਧਾਰ ਜਣਾਈਆ। ਜੋ ਨਾਨਕ ਗੋਬਿੰਦ ਲੇਖਾ ਲਿਖਿਆ, ਕਲਜੁਗ ਅੰਤ ਸਕੇ ਨਾ ਕੋਇ ਮਿਟਾਈਆ। ਜਨ ਭਗਤਾਂ ਪੈਣੀ ਨਾਮ ਦੀ ਭਿਛਿਆ, ਕੂੜੇ ਕੂੜ ਕੂੜ ਕੁਰਲਾਈਆ। ਮਨਮੁਖ ਮਨ ਦੇ ਹੱਟ ਵਿਕਿਆ, ਅਗੇ ਚਲੇ ਨਾ ਕੋਇ ਚਤੁਰਾਈਆ। ਜਿਨ੍ਹਾਂ ਸਤਿਗੁਰ

ਸ਼ਬਦ ਚਿਤਵਿਆ, ਵੱਜਦੀ ਰਹੇ ਵਧਾਈਆ। ਮਾਣ ਇਕੋ ਜਿਹਾ ਵੱਡਿਆਂ ਨਿੱਕਿਆਂ, ਜੋ ਪ੍ਰਭ ਨੂੰ ਰਹੇ ਧਿਆਈਆ। ਜਿਨ੍ਹਾਂ ਦੇ ਅੰਦਰ ਅੰਦਰ ਦਿਸਿਆ, ਨਿਜ ਨੈਣ ਹੋਈ ਰੁਸ਼ਨਾਈਆ। ਕਰਵਟ ਬਦਲ ਕੇ ਬਦਲਿਆ ਪਿਛਿਆ, ਸਨਮੁਖ ਹੋ ਕੇ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਸਰਨ ਇਕ ਵਖਾਈਆ। ਧੁਰ ਦੀ ਸਰਨ ਸੱਚੀ ਸਰਨਾਗਤ, ਸਾਧ ਸੰਤ ਧਿਆਨ ਲਗਾਈਆ। ਗੁਰਸਿੱਖੋ ਇਕੋ ਸਿਖਣੀ ਬ੍ਰਹਮ ਮਤ, ਮਨਮਤ ਦੇਣੀ ਤਜਾਈਆ। ਅੰਦਰ ਰਖਣੀ ਧੀਰਜ ਜਤ, ਸਤਿ ਸੰਤੇਖ ਨਾਲ ਕੁੜਮਾਈਆ। ਸੰਗਤ ਵਿਚ ਕਦੀ ਬਦਲੋ ਨਾ ਆਪਣੀ ਅੱਖ, ਸਭ ਜਾਣੋ ਭੈਣ ਮਾਈਆ। ਪੁਰਖ ਅਕਾਲ ਨੂੰ ਮਿਲਣਾ ਤੁਹਾਡਾ ਹੱਕ, ਅਧਵਿਚਕਾਰ ਨਾ ਕੋਇ ਅਟਕਾਈਆ। ਜੇ ਸਤਿਗੁਰ ਉਤੇ ਮਨ ਵਾਸਨਾ ਪੈ ਜਾਏ ਸ਼ੱਕ, ਸਹਿੰਸਾ ਸ਼ਬਦੀ ਲਓ ਚੁਕਾਈਆ। ਆਤਮ ਪਰਮਾਤਮ ਕਦੇ ਨਾ ਹੋਵੇ ਵੱਖ, ਘਰ ਸਾਚੇ ਬਹਿ ਕੇ ਖ਼ੁਸ਼ੀ ਮਨਾਈਆ। ਸਭ ਦੀ ਰਖਣਹਾਰਾ ਪਤ, ਪਤਿਪਰਮੇਸ਼ਵਰ ਹੋਵੇ ਆਪ ਸਹਾਈਆ। ਹਰਿ ਸੰਗਤ ਤੇਰਾ ਸੋਹਣਾ ਸੱਚਾ ਧਾਮ, ਧਰਨੀ ਧਰਤ ਧਵਲ ਖ਼ੁਸ਼ੀ ਮਨਾਈਆ। ਜਿਥੇ ਮਿਲਦਾ ਇਕੋ ਰਾਮ, ਰਹਿਮਤ ਵਿਚ ਦਇਆ ਕਮਾਈਆ। ਦੱਸਦਾ ਧੁਰ ਦਾ ਨਾਮ, ਬਿਨ ਅੱਖਰਾਂ ਅੱਖ ਖੁਲ੍ਹਾਈਆ। ਦੇਵੇ ਸਚ ਪੈਗ਼ਾਮ, ਕਰੇ ਹਕ ਪੜ੍ਹਾਈਆ। ਚਰਨ ਪ੍ਰੀਤੀ ਇਕ ਬਿਸਰਾਮ, ਵਿਸ਼ਵ ਆਸਣ ਦਏ ਜਣਾਈਆ। ਜਿਥੇ ਕੋਟਨ ਕੋਟ ਬੈਠੇ ਕਾਹਨ, ਬੰਸਰੀਆਂ ਵਾਲੀ ਧੁਨ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰ ਆਪਣੀ ਕਾਰ ਕਮਾਈਆ। ਹਰਿ ਸੰਗਤ ਤੇਰਾ ਸਤਿ ਸਚ ਜੈਕਾਰਾ, ਪ੍ਰੀਤੀ ਪ੍ਰੀਤਮ ਨਾਲ ਬਣਾਈਆ। ਨਾਤਾ ਜਗਤ ਕੂੜ ਕੁੜਿਆਰਾ, ਥਿਰ ਰਹਿਣ ਕੋਇ ਨਾ ਪਾਈਆ। ਸਭ ਚਲਦੇ ਆਪਣੀ ਵਾਰਾ, ਵਾਰਤਾ ਵੇਖੋ ਜਗਤ ਲੋਕਾਈਆ। ਲਿਖ ਲਿਖ ਗਏ ਗੁਰੂ ਅਵਤਾਰਾ, ਪੈਗ਼ੰਬਰ ਕਲਮਿਆਂ ਵਿਚ ਸੁਣਾਈਆ। ਮਿਲੋ ਇਕ ਏਕੰਕਾਰਾ, ਜੋ ਅਕਲ ਕਲਧਾਰੀ ਨਜ਼ਰੀ ਆਈਆ। ਜਿਸ ਦਾ ਸਤਿ ਸਤਿ ਪਸਾਰਾ, ਚਾਰੇ ਖਾਣੀ ਚਾਰੇ ਬਾਣੀ ਹੁਕਮ ਮਨਾਈਆ। ਦਰ ਦਰਵੇਸ਼ ਹੋ ਕੇ ਮੰਗੋ ਬਣ ਭਿਖਾਰਾ, ਭਿੱਖਕ ਹੋ ਕੇ ਆਪਣੀ ਝੋਲੀ ਡਾਹੀਆ। ਉਹ ਦੇਵਣਹਾਰ ਦਾਤਾਰਾ, ਦਇਆਨਿਧ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਪਾਵਣਹਾਰਾ ਸਾਰਾ, ਬਚਿਆ ਰਹਿਣ ਕੋਇ ਨਾ ਪਾਈਆ। ਹਰਿ ਸੰਗਤ ਤੇਰਾ ਜਨਮ ਕਰਮ ਅਨਮੁਲ, ਕ਼ੀਮਤ ਕਹਿਣ ਕੋਇ ਨਾ ਪਾਈਆ। ਸਤਿਗੁਰ ਕੰਡੇ ਜਾਣਾ ਤੁਲ, ਸ਼ਬਦੀ ਵਜ਼ਨ ਆਪ ਸਮਝਾਈਆ। ਸ੍ਰੀ ਭਗਵਾਨ ਦੀ ਬਣਨਾ ਕੁਲ, ਪੁਸ਼ਤ ਪੁਨਾਹ ਹੱਥ ਟਿਕਾਈਆ। ਸਚ ਪ੍ਰੀਤੀ ਜਾਣਾ ਘੁਲ, ਸਾਚੀ ਸਿਖਿਆ ਇਕ ਸਮਝਾਈਆ। ਲੋਕਮਾਤ ਨਾ ਜਾਣਾ ਰੁਲ, ਮਾਇਆ ਮਮਤਾ ਮੋਹ ਹਲਕਾਈਆ। ਆਤਮ ਪਰਮਾਤਮ ਨਾਤਾ ਜਾਣਾ ਨਾ ਭੁੱਲ, ਭੁੱਲਿਆਂ ਹੋਏ ਜੁਦਾਈਆ। ਪੁਰਖ ਅਬਿਨਾਸ਼ੀ ਆਦਿ ਜੁਗਾਦਿ ਸਦਾ ਸੁਲਹਕੁਲ, ਕੁਲ ਮਾਲਕ ਆਪਣਾ ਰੰਗ ਚੜ੍ਹਾਈਆ। ਜਨ ਭਗਤ ਤੇਰੀ ਲੇਖੇ ਲੱਗੀ ਉਮੀਦ, ਆਮਦ ਖ਼ੁਸ਼ੀ ਮਨਾਈਆ। ਨੇਤਰ ਕਰ ਲੈ ਦੀਦ, ਦਰਸ਼ਨ ਬੇਪਰਵਾਹੀਆ। ਸ਼ਬਦ ਦੀ ਸੁਣ ਤਾਈਦ, ਹੁਕਮੀ ਹੁਕਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਧਰਮ ਵਡਿਆਈਆ। ਹਰਿ ਸੰਗਤ ਤੱਕੇ ਭਿੰਨੜੀ ਰੈਣ, ਬਿਨ ਅੱਖਾਂ ਅੱਖ ਖੁਲ੍ਹਾਈਆ। ਧੰਨ ਵਡਿਆਈ ਜੇ ਮਿਲਿਆ ਸੱਚਾ ਸੈਣ, ਸੱਜਣ ਨੂਰ ਖ਼ੁਦਾਈਆ। ਜੋ ਚੁਕਾਵਣਹਾਰਾ ਲਹਿਣਾ ਦੇਣ, ਪੂਰਬ ਲੇਖਾ ਝੋਲੀ ਪਾਈਆ। ਨਾਮ ਨਿਧਾਨਾ ਦੇ ਰਸੈਣ, ਕੂੜੀ ਕਿਰਿਆ

ਬਾਹਰ ਕਢਾਈਆ। ਲੇਖਾ ਮੁਕਾ ਕੇ ਐਨ ਗ਼ੈਨ, ਅਲਿਫ਼ ਯੇ ਤੋਂ ਦਿਤਾ ਛੁਡਾਈਆ। ਦਰਸ ਕਰਾ ਕੇ ਨਿਜ ਨੈਣ, ਮੇਲਾ ਮੇਲੇ ਸਹਿਜ ਸੁਭਾਈਆ। ਨਾਤਾ ਤੋੜ ਕੇ ਭਾਈ ਭੈਣ, ਸੱਜਣ ਇਕੋ ਇਕ ਸਮਝਾਈਆ। ਕਰੇ ਖੇਲ ਨਰ ਨਰਾਇਣ, ਨਰ ਹਰਿ ਆਪਣੀ ਧਾਰ ਬਦਲਾਈਆ। ਲੇਖਾ ਜਾਣ ਪੰਚ ਪੰਚਾਇਣ, ਪੰਚਮ ਰੰਗ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਅੰਦਰ ਪੜਦਾ ਲਾਹੀਆ। ਗ੍ਰਹਿ ਮੰਦਰ ਪੜਦਾ ਜਾਏ ਲਥ, ਗੁਰਮੁਖ ਓਹਲਾ ਰਹਿਣ ਕੋਇ ਨਾ ਪਾਈਆ। ਮਿਲਣਾ ਮੇਲ ਪੁਰਖ ਸਮਰਥ, ਸਮਾਂ ਸ਼ਹਾਦਤ ਦਏ ਗਵਾਹੀਆ। ਝੋਲੀ ਪੈਣੀ ਹਕ਼ੀਕ਼ਤ ਹੱਕ, ਹਾਕਮ ਧੁਰ ਦਾ ਹੋਏ ਸਹਾਈਆ। ਜੋ ਮੰਜ਼ਲ ਉਤੇ ਪਾਂਧੀ ਬਣ ਕੇ ਲਏ ਨੱਠ, ਭੱਜੇ ਚਾਈਂ ਚਾਈਂਆ। ਹਰਿ ਸੰਗਤ ਮਿਲ ਕੇ ਕਰਿਆ ਇਕ ਇਕੱਠ, ਪ੍ਰੇਮ ਪ੍ਰੀਤੀ ਵਿਚ ਸਮਾਈਆ। ਸਤਿ ਸੰਤੋਖ ਧੀਰਜ ਲੈ ਕੇ ਹੱਠ, ਗ੍ਰਹਿ ਜਾਣਾ ਚਾਈਂ ਚਾਈਂਆ। ਤਨ ਮਾਟੀ ਖੁਲ੍ਹਿਆ ਰਹੇ ਹਟ, ਵਸਤ ਦੇਵੇ ਬੇਪਰਵਾਹੀਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਲੈਣਾ ਰਟ, ਰੱਟਾ ਰਹੇ ਨਾ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦਾ ਕਰਮ ਕਰਮ ਦਾ ਪੂਰਬ ਲੇਖਾ ਦੇਵੇ ਕਟ, ਅਗਲਾ ਮਾਰਗ ਇਕੋ ਦਏ ਵਖਾਈਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ੧ ਬਿਸ਼ਨ ਸਿੰਘ ਦੇ ਗ੍ਰਹਿ ਪਿੰਡ ਪੰਜ ਗਰਾਈਂਆਂ

ਕਲਜੁਗ ਅੰਤਮ ਕੂੜ ਡੰਕਾ, ਜੂਠ ਝੂਠ ਵੱਜੇ ਵਧਾਈਆ। ਝਗੜਾ ਪਿਆ ਰਾਓ ਰੰਕਾ, ਦੁੱਖ ਭੁੱਖ ਵਿਚ ਲੋਕਾਈਆ। ਸਚ ਦਵਾਰਾ ਸੋਹੇ ਕੋਈ ਨਾ ਬੰਕਾ, ਕਾਇਆ ਮਾਟੀ ਸਾਢੇ ਤਿੰਨ ਹੱਥ ਅੰਤ ਵੱਜੇ ਨਾ ਕੋਇ ਵਧਾਈਆ। ਗੜ੍ਹ ਤੁਟੇ ਨਾ ਹਉਮੇ ਹੰਗਤਾ, ਹੰ ਬ੍ਰਹਮ ਭੇਵ ਨਾ ਕੋਇ ਚੁਕਾਈਆ। ਮਨ ਵਾਸਨਾ ਦੀਨ ਦੁਨੀ ਹੋਇਆ ਮੰਗਤਾ, ਚਾਰ ਕੁੰਟ ਦਹਿ ਦਿਸ਼ਾ ਭੱਜਣ ਵਾਹੋ ਦਾਹੀਆ। ਬੋਧ ਅਗਾਧਾ ਸ਼ਬਦ ਅਨਾਦਾ ਦਿਸੇ ਕੋਈ ਨਾ ਪੰਡਤਾ, ਚਾਰ ਵਰਨ ਅਠਾਰਾਂ ਬਰਨ ਚੌਦਾਂ ਵਿਦਿਆ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਕਲਜੁਗ ਅੰਤਮ ਕੂੜ ਪਸਾਰਾ, ਨਵ ਨੌ ਚਾਰ ਨਜ਼ਰੀ ਆਇੰਦਾ। ਸਾਚਾ ਮਿਲੇ ਨਾ ਮੀਤ ਮੁਰਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਅੰਗ ਨਾ ਕੋਇ ਲਗਾਇੰਦਾ। ਸ੍ਰਿਸ਼ਟੀ ਦ੍ਰਿਸ਼ਟੀ ਰੋਵੇ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਕੋਟਨ ਕੋਟਾਂ ਵਿਚੋਂ ਗੁਰਮੁਖ ਵਿਰਲਾ ਸੰਤ ਭਗਵੰਤ ਭਗਤ ਕਰੇ ਪਿਆਰਾ, ਜਗਤ ਵਾਸਨਾ ਮਾਇਆ ਮਮਤਾ ਮੋਹ ਚੁਕਾਇੰਦਾ। ਤਨ ਮਾਟੀ ਖ਼ਾਕੀ ਵਜੂਦ ਸੁਹਾਏ ਇਕ ਦਵਾਰਾ, ਕਾਇਆ ਕਾਅਬਾ ਵੇਖ ਖ਼ੁਸ਼ੀ ਮਨਾਇੰਦਾ। ਨਾਦ ਧੁਨ ਸ਼ਬਦ ਸੁਣੇ ਅਗੰਮੀ ਵਾਰਾ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਪੀ ਲਏ ਠੰਡਾ ਠਾਰਾ, ਜਗਤ ਤ੍ਰਿਸ਼ਨਾ ਤ੍ਰਿਖਾ ਰਹੇ ਨਾ ਰਾਈਆ। ਘਰ ਦੀਆ ਬਾਤੀ ਜੋਤੀ ਜੋਤ ਵੇਖੇ ਉਜਿਆਰਾ, ਅੰਧ ਅੰਧੇਰਾ ਬਾਹਰ ਕਢਾਈਆ। ਸਗਲਾ ਸਾਥੀ ਕਮਲਾਪਾਤੀ ਪਤਿਪਰਮੇਸ਼ਵਰ ਮਿਲੇ ਮੀਤ ਮੁਰਾਰਾ, ਘਰ ਸੱਜਣ ਸੋਭਾ ਪਾਈਆ। ਰੋਗ ਸੋਗ ਚਿੰਤਾ ਦੁੱਖ ਤੋਂ ਵਸੇ ਬਾਹਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣਾ ਰਿਹਾ ਖਿਲਾਈਆ। ਕਲਜੁਗ ਵੇਖ ਜਗਤ ਅੰਧ, ਚਾਰ ਕੁੰਟ ਅੰਧੇਰਾ ਛਾਈਆ। ਸਾਚੀ ਮੰਜ਼ਲ ਪੂਰਾ ਕਰੇ ਕੋਈ ਨਾ ਪੰਧ, ਅਧਵਾਟੇ

ਦਿਸੀ ਲੋਕਾਈਆ। ਜਗਤ ਕਿਰਿਆ ਮਨ ਵਾਸਨਾ ਜੂਠ ਝੂਠ ਗੰਦ, ਗ੍ਰਹਿ ਗ੍ਰਹਿ ਨਜ਼ਰੀ ਆਈਆ। ਪਰਮ ਪੁਰਖ ਆਤਮ ਬ੍ਰਹਮ ਨਿਰਗੁਣ ਧਾਰ ਗਾਵੇ ਕੋਈ ਨਾ ਛੰਦ, ਸਰਗੁਣ ਹੋ ਕੇ ਸਗਣ ਨਾ ਕੋਇ ਮਨਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਹੰਕਾਰੀ ਢਾਏ ਕੋਈ ਨਾ ਕੰਧ, ਬਜਰ ਕਪਾਟੀ ਸਾਚੀ ਹਾਟੀ ਪੜਦਾ ਨਾ ਕੋਇ ਉਠਾਈਆ। ਅੰਦਰ ਬਾਹਰ ਗੁਪਤ ਜਾਹਰ ਤਨ ਵਜੂਦ ਸਾਚਾ ਨਾਮ ਚੜ੍ਹਾਏ ਕੋਈ ਨਾ ਰੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਰਨੀ ਵੇਖ ਵਖਾਈਆ। ਕਲਜੁਗ ਕੂੜਾ ਚਾਰ ਕੁੰਟ ਰਿਹਾ ਚਮਕ, ਨਵ ਸੱਤ ਆਪਣਾ ਬਲ ਧਰਾਈਆ। ਦੀਨ ਦੁਨੀ ਦੀ ਸ੍ਰਿਸ਼ਟੀ ਕੀਤੀ ਅਹਿਮਕ਼, ਮੁਹੱਬਤ ਵਿਚ ਨਾ ਕੋਇ ਲੋਕਾਈਆ। ਆਤਮ ਪਰਮਾਤਮ ਨਿਜ ਘਰ ਹੋਏ ਕੋਇ ਨਾ ਸਹਿਮਤ, ਪਾਰਬ੍ਰਹਮ ਬ੍ਰਹਮ ਦਰਸ ਕੋਇ ਨਾ ਪਾਈਆ। ਜਨ ਭਗਤਾਂ ਪਰਮ ਪੁਰਖ ਸਾਹਿਬ ਸਵਾਮੀ ਦੀਨ ਦਿਆਲਾ ਕਰੇ ਆਪ ਰਹਿਮਤ, ਬਖ਼ਸ਼ਿਸ਼ ਨਾਮ ਨਿਧਾਨਾ ਝੋਲੀ ਪਾਈਆ। ਜਨਮ ਜਨਮ ਦੀ ਕਰਮ ਕਰਮ ਦੀ ਕਟ ਕੇ ਜ਼ਹਿਮਤ, ਜਗਤ ਜਹਾਲਤ ਵਿਚੋਂ ਬਾਹਰ ਕਢਾਈਆ। ਸਾਚੇ ਨਾਮ ਦੀ ਦੇ ਕੇ ਨੇਅਮਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਫੋਲ ਫੁਲਾਈਆ। ਕਲਜੁਗ ਵੇਖ ਤਮਾਸ਼ਾ, ਚਾਰ ਕੁੰਟ ਦਹਿ ਦਿਸ਼ਾ ਸਦੀ ਚੌਧਵੀਂ ਹੈਰਾਨੀ ਗਈ ਛਾਈਆ। ਸਾਚਾ ਨੂਰ ਹੋਏ ਨਾ ਕੋਇ ਪਰਕਾਸ਼ਾ, ਅੰਧ ਅੰਧਿਆਰ ਨਾ ਕੋਇ ਮਿਟਾਈਆ। ਸੁਰਤੀ ਸ਼ਬਦੀ ਗੋਪੀ ਕਾਹਨ ਮਿਲ ਕੇ ਪਾਵੇ ਕੋਈ ਨਾ ਰਾਸਾ, ਨਾਮ ਬੰਸਰੀ ਹੱਕ ਨਾ ਕੋਇ ਸੁਣਾਈਆ। ਆਤਮ ਪਰਮਾਤਮ ਸੇਵਕ ਸੇਵਾ ਕਰੇ ਨਾ ਬਣ ਕੇ ਦਾਸੀ ਦਾਸਾ, ਦਾਸਤਾਨ ਪਿਛਲੀ ਗਏ ਭੁਲਾਈਆ। ਮਿਲੇ ਮੇਲ ਨਾ ਪੁਰਖ ਅਬਿਨਾਸ਼ਾ, ਘਰ ਸੱਜਣ ਦਰਸ ਕੋਇ ਨਾ ਪਾਈਆ। ਝਗੜਾ ਮੁਕਿਆ ਨਾ ਜਾਤ ਪਾਤਾ, ਦੀਨ ਮਜ਼੍ਹਬ ਕਰਨ ਲੜਾਈਆ। ਨਿਰਗੁਣ ਨਿਰਵੈਰ ਨਿਰੰਕਾਰ ਘਟ ਭੀਤਰ ਨਜ਼ਰ ਨਾ ਆਇਆ ਸਾਖਿਆਤਾ, ਜੋਤ ਸਰੂਪੀ ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖੇ ਥਾਉਂ ਥਾਈਂਆ। ਕਲਜੁਗ ਵੇਖ ਜਗਤ ਨਾਦਾਨੀ, ਵਿਦਵਾਨੀ ਭਰਮ ਨਾ ਕੋਇ ਤੁੜਾਈਆ। ਸਤਿ ਸਚ ਦੀ ਰਹੀ ਨਾ ਕੋਈ ਨਿਸ਼ਾਨੀ, ਸਚ ਨਿਸ਼ਾਨਾ ਸਾਰੇ ਗਏ ਭੁਲਾਈਆ। ਪਰਮ ਪੁਰਖ ਪਰਮਾਤਮ ਆਤਮ ਮਿਲਿਆ ਨਾ ਕੋਈ ਗਿਆਨੀ, ਜਗਤ ਵਿਦਿਆ ਕੰਮ ਕਿਸੇ ਨਾ ਆਈਆ। ਮੰਜ਼ਲ ਚੜ੍ਹੀ ਨਾ ਕਿਸੇ ਰੁਹਾਨੀ, ਜ਼ਿਮੀਂ ਅਸਮਾਨ ਪੈਂੜਾ ਨਾ ਕੋਇ ਮੁਕਾਈਆ। ਮਨ ਵਾਸਨਾ ਕੂੜੀ ਕਿਰਿਆ ਅੰਦਰੋਂ ਕੱਢੀ ਨਾ ਕਿਸੇ ਤੁਗ਼ਿਆਨੀ, ਜੀਵਾਂ ਜੰਤਾਂ ਰਹੀ ਰੁੜ੍ਹਾਈਆ। ਪੁਰਖ ਅਕਾਲ ਦੀਨ ਦਿਆਲ ਘਰ ਸੱਦ ਕੇ ਕਾਇਆ ਮੰਦਰ ਅੰਦਰ ਪ੍ਰੇਮ ਪਿਆਰ ਦੀ ਦਿਤੀ ਨਾ ਕਿਸੇ ਮਹਿਮਾਨੀ, ਸਤਿ ਸਚ ਦਾ ਭੋਜ ਭੋਜਨ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੂੜੀ ਕਿਰਿਆ ਫੋਲ ਫੁਲਾਈਆ। ਕਲਜੁਗ ਕੂੜ ਹੋਇਆ ਪਰਧਾਨ, ਚਾਰੋਂ ਕੁੰਟ ਡੰਕਾ ਰਿਹਾ ਵਜਾਈਆ। ਜਿਸ ਬੁਧੀ ਵਾਲੇ ਭੁਲਾ ਦਿਤੇ ਇਨਸਾਨ, ਸੁਧੀ ਸੁਧ ਰਹਿਣ ਕੋਇ ਨਾ ਪਾਈਆ। ਜਗਤ ਵਾਸਨਾ ਵਿਚ ਫਿਰਦੇ ਬੀਆਬਾਨ, ਜੰਗਲ ਜੂਹ ਉਜਾੜ ਪਹਾੜ ਭੱਜਣ ਵਾਹੋ ਦਾਹੀਆ। ਧੁਰ ਦਾ ਮਿਲਿਆ ਨਾ ਅਗੰਮੀ ਰਾਮ, ਸੁਰਤੀ ਸ਼ਬਦ ਨਾ ਕੋਇ ਕੁੜਮਾਈਆ। ਮੰਜ਼ਲ ਅਗਲੀ ਹੋਈ ਨਾ ਆਸਾਨ, ਪਿਛਲਾ ਪੰਧ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਕਲਜੁਗ ਕੂੜ ਵੇਖ ਪਸਾਰਾ ਜਗਤ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਚਾਰ ਵਰਨ ਅਠਾਰਾਂ ਬਰਨ ਵਿਚੋਂ ਸੰਤ ਸੁਹੇਲੇ ਲੱਭ ਕੇ ਭਗਤ, ਭਗਵਾਨ ਆਪਣਾ

ਰੰਗ ਰੰਗਾਈਆ। ਆਤਮ ਸ਼ਬਦੀ ਸਤਿ ਸਚ ਦੇ ਕੇ ਫ਼ਕਤ, ਫ਼ਿਕਰਾ ਇਕੋ ਦਿਤਾ ਪੜ੍ਹਾਈਆ। ਅੰਤ ਸੁਹੇਲਾ ਹੋਏ ਵਕ਼ਤ, ਰਾਏ ਧਰਮ ਨਾ ਦਏ ਸਜ਼ਾਈਆ। ਨਾਮ ਖ਼ੁਮਾਰੀ ਅੰਦਰ ਕਰ ਕੇ ਮਸਤ, ਮਸਤਾਨੇ ਧੁਰ ਦੇ ਦਿਤੇ ਬਣਾਈਆ। ਲੇਖਾ ਚੁਕਾ ਕੇ ਕੀਟ ਹਸਤ, ਹਸਤੀ ਵਿਚੋਂ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਕਲਜੁਗ ਕੂੜੇ ਵੇਖ ਜਨ ਭਗਤਾਂ ਮਿਲੇ ਅਗੰਮਾ ਨਾਮ, ਸ਼ਬਦ ਭੰਡਾਰਾ ਝੋਲੀ ਪਾਈਆ। ਮੇਲਾ ਹੋਏ ਧੁਰ ਦੇ ਰਾਮ, ਅਗਲਾ ਪਿਛਲਾ ਵਿਛੋੜਾ ਦਏ ਚੁਕਾਈਆ। ਨਾਮ ਭੰਡਾਰਾ ਅੰਮ੍ਰਿਤ ਰਸ ਨਿਝਰ ਝਿਰਨਾ ਦੇਵੇ ਜਾਮ, ਅੰਮਿਉਂ ਰਸ ਇਕੋ ਮੁਖ ਚੁਆਈਆ। ਕਰਮ ਧਰਮ ਸਫ਼ਲ ਹੋਵੇ ਕਾਮ, ਮਰਨ ਪਿਛੋਂ ਜਨਮ ਸਤਿਗੁਰ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚਾ ਜੁਗ ਚੌਕੜੀ ਸਦਾ ਉਧਰੇ, ਸ੍ਰੀ ਭਗਵਾਨ ਦਇਆ ਕਮਾਈਆ। ਮਾਨਸ ਜਨਮ ਜਿਸ ਦਾ ਸੁਧਰੇ, ਵਦੀ ਸੁਦੀ ਦਾ ਲੇਖਾ ਜਾਏ ਮੁਕਾਈਆ। ਪੂਰਬ ਲਹਿਣਾ ਦੇਣਾ ਉਤਰੇ, ਦੇਵਣਹਾਰ ਦੇ ਦੇ ਖ਼ੁਸ਼ੀ ਮਨਾਈਆ। ਨਵ ਨੌ ਚਾਰ ਜੁਗ ਖੋਜ ਵਿਚ ਗੁਜ਼ਰੇ, ਖੋਜਤ ਖੋਜਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਜੋੜ ਜੁੜਾਈਆ। ਹਰਿਜਨ ਤੇਰਾ ਸਦਾ ਜੋੜ ਜੁੜਦਾ, ਜੋੜੀ ਹਰਿ ਜੂ ਆਪ ਬਣਾਈਆ। ਸੰਗ ਬਣਾ ਕੇ ਪੁਰਖ ਅਕਾਲ ਅਗੰਮੀ ਧੁਰ ਦਾ, ਧੁਰ ਮਸਤਕ ਵੇਖ ਵਖਾਈਆ। ਨਾਮ ਨਿਧਾਨ ਸੁਣਾ ਕੇ ਆਪਣੀ ਸੁਰ ਦਾ, ਸੋਈ ਸੁਰਤੀ ਲਏ ਉਠਾਈਆ। ਗੁਰਮੁਖ ਜੀਵਤ ਰੂਪ ਹੋਏ ਕਦੇ ਨਾ ਮੁਰਦਾ, ਮੁਰੀਦ ਮੁਰਸ਼ਦ ਹੋਏ ਸਹਾਈਆ। ਜਿਨ੍ਹਾਂ ਦੇ ਅੰਤਰ ਸ਼ਬਦੀ ਫੁਰਨਾ ਹੋਵੇ ਫੁਰਦਾ, ਜਗਤ ਵਾਸਨਾ ਦਏ ਗਵਾਈਆ। ਇਹੋ ਲਹਿਣਾ ਆਦਿ ਜੁਗਾਦਿ ਜੁਗ ਚੌਕੜੀ ਪੂਰੇ ਸਤਿਗੁਰ ਦਾ, ਜੋ ਭਗਤਾਂ ਲਏ ਉਠਾਈਆ। ਦੇ ਪਰਕਾਸ਼ ਆਪਣੇ ਨੂਰ ਦਾ, ਜੋਤੀ ਜੋਤ ਕਰੇ ਰੁਸ਼ਨਾਈਆ। ਦਰਸ ਕਰਾ ਹਾਜ਼ਰ ਹਜ਼ੂਰ ਦਾ, ਹਜ਼ਰਤ ਧੁਰ ਦਾ ਦਏ ਮਿਲਾਈਆ। ਆਸਾ ਮਨਸਾ ਗ਼ਰੀਬ ਨਿਮਾਣਿਆਂ ਪੂਰਦਾ, ਪੂਰਨ ਬ੍ਰਹਮ ਇਕ ਦ੍ਰਿੜਾਈਆ। ਗੜ੍ਹ ਤੁੜਾ ਕੇ ਹਉਮੇ ਹੰਕਾਰ ਗ਼ਰੂਰ ਦਾ, ਗ਼ੁਰਬਤ ਅੰਦਰੋਂ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਗੜਾ ਮੁਕਾ ਕੇ ਨੇੜ ਦੂਰ ਦਾ, ਘਰ ਵਿਚੋਂ ਘਰ ਗੁਰਮੁਖਾਂ ਦਏ ਵਖਾਈਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ੧ ਭਗਤ ਸਿੰਘ ਦੇ ਗ੍ਰਹਿ ਪਿੰਡ ਪੰਜ ਗਰਾਈਆਂ ਜ਼ਿਲਾ ਬਠਿੰਡਾ

ਕਲਜੁਗ ਕਹੇ ਮੈਨੂੰ ਡਰ ਇਕ ਭਗਵਾਨ, ਭੌ ਬਾਕੀ ਦਿਤੇ ਚੁਕਾਈਆ। ਸਤਿ ਸਚ ਦਾ ਮੇਟ ਨਿਸ਼ਾਨ, ਕੂੜ ਕੁੜਿਆਰੇ ਦਿਤੀ ਵਡਿਆਈਆ। ਮਨ ਵਾਸਨਾ ਕਰ ਸਵਾਨ, ਚਾਰੋਂ ਕੁੰਟ ਭਰਮਾਈਆ। ਮੂਰਖ ਮੁਗਧ ਕਰ ਅੰਞਾਣ, ਚਤੁਰ ਸੁਘੜ ਦਿਤੇ ਰੁਲਾਈਆ। ਨਾਮ ਕਲਮਾ ਭੁਲਾ ਕਲਾਮ, ਕਾਇਨਾਤ ਦਿਤੀ ਹਿਲਾਈਆ। ਸਾਧ ਸੰਤ ਕਰ ਬਦਨਾਮ, ਧੀਰਜ ਜਤ ਦਿਤਾ ਤੁੜਾਈਆ। ਜਗਤ ਮਦਿ ਦੇ ਕੇ ਜਾਮ, ਜਮਾਂ ਦੇ ਹੱਥ ਦਿਤਾ ਫੜਾਈਆ। ਸੱਚਾ ਮਿਲਣ ਨਹੀਂ ਦਿਤਾ ਕਿਸੇ ਨੂੰ ਰਾਮ, ਅੱਖਰਾਂ ਵਾਲੇ ਰਾਮ ਨਾਲ ਨਾਤੇ ਦਿਤੇ ਕਰਾਈਆ। ਵਰਨ ਬਰਨ ਦਿਸੇ ਹਰਾਮ, ਸਾਚੀ ਸਰਨ ਨਾ ਕੋਇ ਤਕਾਈਆ। ਅੰਤਮ ਮਿਲੇ ਨਾ ਕਿਸੇ ਅਰਾਮ, ਦੀਨ ਦੁਨੀ ਹੋਏ ਦੁਖਦਾਈਆ। ਸਭ ਦੀ ਕਰਨੀ ਕਰਕੇ ਨਾਕਾਮ, ਨਿਕੰਮੇ

ਜੀਵ ਦਿਤੇ ਵਖਾਈਆ। ਗ੍ਰਹਿ ਗ੍ਰਹਿ ਅੰਦਰ ਕਰ ਕ਼ਿਆਮ, ਕ਼ਿਸਮਤ ਸਭ ਦੀ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸਾਚੀ ਸੇਵ ਕਮਾਈਆ। ਕਲਜੁਗ ਕਹੇ ਸ੍ਰੀ ਭਗਵਾਨ ਨਾਲ ਮੇਰਾ ਨਹੀਂ ਕੋਈ ਯੁੱਧ, ਨਿਮਾਣਾ ਹੋ ਕੇ ਸੀਸ ਝੁਕਾਈਆ। ਵਿਦਿਆ ਦੀ ਮਾਰ ਕੇ ਬੁਧ, ਬੁੱਧੀਵਾਨ ਦਿਤੇ ਭੁਲਾਈਆ। ਕਿਸੇ ਕੋਲ ਰਹਿਣ ਨਹੀਂ ਦਿਤਾ ਕੁਝ, ਖ਼ਾਲੀ ਅੰਦਰੋਂ ਦਿਤੇ ਕਰਾਈਆ। ਪੜਦਾ ਰਿਹਾ ਨਾ ਲੁਕ, ਲੁਕਮਾ ਕੀਤੀ ਲੋਕਾਈਆ। ਏਸੇ ਕਾਰਨ ਗੁਰ ਅਵਤਾਰਾਂ ਪੈਗ਼ੰਬਰਾਂ ਪੁਰਖ ਅਕਾਲ ਲਿਆ ਪੁਛ, ਹੁਕਮ ਦੇ ਕੇ ਧੁਰਦਰਗਾਹੀਆ । ਕਿਉਂ ਮਾਨਵ ਬੂਟਾ ਰਿਹਾ ਸੁਕ, ਹਰਿਆਵਲ ਨਜ਼ਰ ਕੋਇ ਨਾ ਆਈਆ। ਸਾਰੇ ਗਏ ਝੁਕ, ਨਿਉਂ ਨਿਉਂ ਸੀਸ ਝੁਕਾਈਆ। ਸਭ ਦਾ ਲੇਖਾ ਗਿਆ ਮੁਕ, ਮੁਕੰਮਲ ਤੇਰੀ ਓਟ ਤਕਾਈਆ। ਪੁਰਖ ਅਕਾਲ ਹੋ ਕੇ ਖ਼ੁਸ਼, ਥਪਕੀ ਪੁਸ਼ਤ ਪਨਾਹ ਲਗਾਈਆ। ਤੁਸੀਂ ਵੇਖੋ ਕਰਕੇ ਚੁਪ, ਬਿਨ ਅੱਖਾਂ ਅੱਖ ਖੁਲ੍ਹਾਈਆ। ਮੈਂ ਗੁਰਮੁਖਾਂ ਨੂੰ ਲੱਖ ਚੁਰਾਸੀ ਵਿਚੋਂ ਆਪੇ ਲਵਾਂ ਪੁਛ, ਦੂਜੇ ਦੀ ਲੋੜ ਰਹੇ ਨਾ ਰਾਈਆ। ਕਾਇਆ ਮੰਦਰ ਅੰਦਰ ਜਾਵਾਂ ਘੁੱਸ, ਆਉਂਦਾ ਜਾਂਦਾ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਮਿਹਰ ਨਜ਼ਰ ਉਠਾਈਆ। ਕਲਜੁਗ ਕਹੇ ਮੈਂ ਇਕ ਸ੍ਰੀ ਭਗਵਾਨ ਕੋਲੋਂ ਡਰਦਾ, ਡੰਡੌਤ ਵਿਚ ਸੀਸ ਨਿਵਾਈਆ। ਬਾਕੀ ਸ੍ਰਿਸ਼ਟ ਸਬਾਈ ਹਰਦਾ, ਹਦ ਆਪਣੀ ਦਿਤੀ ਵਖਾਈਆ। ਜੋ ਮਰਜ਼ੀ ਸੋ ਕਰਦਾ, ਕ਼ੁਦਰਤ ਕ਼ਾਦਰ ਤੋਂ ਦਿਤੀ ਭੁਲਾਈਆ। ਜਨ ਭਗਤਾਂ ਚਰਨੀ ਪੜਦਾ, ਨਿਉਂ ਨਿਉਂ ਸੀਸ ਨਿਵਾਈਆ। ਭਗਤ ਦਵਾਰੇ ਬਾਹਰ ਖੜਦਾ, ਅਗੇ ਕ਼ਦਮ ਨਾ ਸਕਾਂ ਟਿਕਾਈਆ। ਜੋ ਸੋਹੰ ਢੋਲਾ ਪੜ੍ਹਦਾ, ਸ੍ਰੀ ਭਗਵਾਨ ਰਿਹਾ ਮਨਾਈਆ। ਮੈਂ ਉਨ੍ਹਾਂ ਦੇ ਦਰ ਦਾ ਬਰਦਾ, ਦਰਵੇਸ਼ ਹੋ ਕੇ ਅਲਖ ਜਗਾਈਆ। ਦਸਤ ਜੋੜ ਵਸਤ ਮੰਗਦਾ, ਬੇਨੰਤੀ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਕਾਇਆ ਚੋਲੀ ਆਪ ਰੰਗ ਦਾ, ਰੰਗਤ ਪਿਛਲੀ ਰਿਹਾ ਬਦਲਾਈਆ।