ਪੁਸਤਕਾਲਾਭਾਗ ੧੯

੨੩ ਫੱਗਣ ਸ਼ਹਿਨਸ਼ਾਹੀ ਸੰਮਤ ੧ ਪ੍ਰੀਤਮ ਸਿੰਘ ਦੇ ਗ੍ਰਹਿ ਸਮਾਲ ਸਰ ਜ਼ਿਲਾ ਫ਼ਿਰੋਜ਼ਪੁਰ

ਸਚ ਬੇਨੰਤੀ ਸੁਣ ਅਰਦਾਸ, ਅਬਿਨਾਸ਼ੀ ਕਰਤਾ ਦਇਆ ਕਮਾਇੰਦਾ। ਜਨ ਭਗਤਾਂ ਵਸੇ ਸਦਾ ਪਾਸ, ਨਿਰਗੁਣ ਨਿਰਵੈਰ ਨਿਰਾਕਾਰ ਆਸਣ ਲਾਇੰਦਾ। ਜੁਗ ਜਨਮ ਦੀ ਪੂਰਬ ਪੂਰੀ ਕਰੇ ਆਸ, ਤ੍ਰਿਸ਼ਨਾ ਅਵਰ ਨਾ ਕੋਇ ਵਧਾਇੰਦਾ। ਕਾਇਆ ਮੰਦਰ ਅੰਦਰ ਨਿਰਗੁਣ ਜੋਤ ਕਰੇ ਪਰਕਾਸ਼, ਅੰਧ ਅੰਧੇਰਾ ਕੂੜ ਚੁਕਾਇੰਦਾ। ਨਿਝਰ ਝਿਰਨਾ ਅੰਮ੍ਰਿਤ ਦੇਵੇ ਬੂੰਦ ਸਵਾਂਤ, ਅਗਨੀ ਤਤ ਸਰਬ ਬੁਝਾਇੰਦਾ। ਮੰਜ਼ਲ ਚੜ੍ਹਾ ਕੇ ਆਪਣੇ ਘਾਟ, ਮਹੱਲ ਅਟਲ ਇਕ ਵਖਾਇੰਦਾ। ਆਤਮ ਪਰਮਾਤਮ ਜੋੜੇ ਨਾਤ, ਪਾਰਬ੍ਰਹਮ ਬ੍ਰਹਮ ਮੇਲਾ ਆਪ ਕਰਾਇੰਦਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਸੋਹੰ ਢੋਲਾ ਸਚ ਸੁਣਾਇੰਦਾ। ਝਗੜਾ ਮੁਕਾ ਕੇ ਜਾਤ ਪਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਹਰਿਜਨ ਸਾਚੇ ਮੇਲ ਮਿਲਾਇੰਦਾ। ਜਨ ਭਗਤਾਂ ਪ੍ਰਭ ਸੁਣ ਬੇਨੰਤੀ, ਦੀਨ ਦਿਆਲ ਦਇਆ ਕਮਾਈਆ। ਸ਼ਬਦ ਨਾਦ ਸੁਣਾ ਕੇ ਬੋਧ ਅਗਾਧ ਭੇਵ ਚੁਕਾ ਕੇ ਪਰਾ ਪਸੰਤੀ, ਮਧਮ ਬੈਖਰੀ ਲੇਖਾ ਰਿਹਾ ਮੁਕਾਈਆ। ਨਾਤਾ ਰਹੇ ਕਿਸੇ

ਨਾ ਪੰਡਤੀ, ਮੁੱਲਾ ਸ਼ੇਖ਼ ਮੁਸਾਇਕ ਸੱਜਣ ਨਾ ਕੋਇ ਅਖਵਾਈਆ। ਗੜ੍ਹ ਤੋੜ ਕੇ ਹਉਮੇ ਹੰਗਤੀ, ਹੰ ਬ੍ਰਹਮ ਰਿਹਾ ਦ੍ਰਿੜਾਈਆ। ਕੂੜੀ ਮਮਤਾ ਮੇਟ ਕੇ ਮਨ ਦੀ, ਮਮਤਾ ਮੋਹ ਚੁਕਾਈਆ। ਦੁਰਮਤ ਮੈਲ ਧੋ ਕੇ ਤਨ ਦੀ, ਪਤਿਤ ਪੁਨੀਤ ਰਿਹਾ ਵਖਾਈਆ। ਖੇਲ ਮੁਕਾ ਕੇ ਨੇਤਰ ਅੰਨ੍ਹ ਦੀ, ਨਿਜ ਨੈਣ ਕਰੇ ਰੁਸ਼ਨਾਈਆ। ਝੋਲੀ ਭਰ ਕੇ ਨਾਮ ਧਨ ਦੀ, ਭੰਡਾਰਾ ਇਕੋ ਇਕ ਵਖਾਈਆ। ਸਜ਼ਾ ਰਹੇ ਨਾ ਰਾਏ ਧਰਮ ਡੰਨ ਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਜਨ ਭਗਤਾਂ ਪ੍ਰਭ ਸੁਣ ਕੇ ਅਰਜ਼, ਆਰਜ਼ੂ ਸਭ ਦੀ ਵੇਖ ਵਖਾਈਆ। ਮਿਹਰਵਾਨ ਹੋ ਕੇ ਮਹਿਬੂਬ ਕਰੇ ਤਰਸ, ਰਹਿਮਤ ਰਹੀਮ ਆਪ ਕਮਾਈਆ। ਜਨਮ ਜਨਮ ਦੀ ਕਰਮ ਕਰਮ ਦੀ ਵਿਛੋੜੇ ਵਾਲੀ ਮੇਟੇ ਹਰਸ, ਧੁਰ ਦਾ ਨਾਤਾ ਲਏ ਜੁੜਾਈਆ। ਦੀਨਾਂ ਦੁਖੀਆਂ ਵੰਡੇ ਦਰਦ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਸ਼ਰਅ ਛੁਰੀ ਕੋਹੇ ਕਿਸੇ ਨਾ ਕਰਦ, ਕ਼ਤਲਗਾਹ ਨਾ ਕੋਇ ਵਖਾਈਆ। ਜੋਧਾ ਸੂਰਬੀਰ ਬਣ ਕੇ ਮਰਦਾਨਾ ਮਰਦ, ਮਦਦ ਕਰੇ ਥਾਉਂ ਥਾਈਂਆ। ਪੁਰਖ ਅਕਾਲਾ ਦੀਨ ਦਿਆਲਾ ਹੋ ਕੇ ਪੂਰਾ ਕਰੇ ਫ਼ਰਜ਼, ਫ਼ਰਾਇਜ਼ ਆਪਣਾ ਆਪ ਨਿਭਾਈਆ। ਨਾਮ ਨਿਧਾਨਾ ਸੁਣਾਏ ਆਪਣੀ ਤਰਜ਼, ਚਾਰ ਜੁਗ ਦਾ ਲੇਖਾ ਦਏ ਚੁਕਾਈਆ। ਮਾਲਕ ਮਕ਼ਰੂਜ਼ ਹੋਕੇ ਕ਼ਰਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਹਿਣਾ ਦਏ ਚੁਕਾਈਆ। ਜਨ ਭਗਤਾਂ ਪ੍ਰਭ ਵੇਖ ਕੇ ਅੰਤਰ ਆਤਮ ਖ਼ਾਸ, ਖ਼ਾਲਸ ਹੋ ਕੇ ਦਇਆ ਕਮਾਈਆ। ਨਿਜ ਆਤਮ ਹੋਣ ਨਾ ਦੇਵੇ ਉਦਾਸ, ਮਨ ਚਿੰਤਾ ਦਏ ਗਵਾਈਆ। ਭਾਗ ਲਗਾ ਕੇ ਕਾਇਆ ਪਰਭਾਸ, ਸਾਚੀ ਰੁਤੜੀ ਰੁਤ ਮਹਿਕਾਈਆ। ਲੇਖਾ ਲਿਖ ਕੇ ਬਿਨ ਕ਼ਲਮ ਦਵਾਤ, ਪੂਰਬ ਲਹਿਣਾ ਦਏ ਚੁਕਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਚੰਨ ਕਰੇ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਜੋ ਗਏ ਆਖ, ਸ਼ਬਦ ਸੰਦੇਸਿਆਂ ਵਿਚ ਸੁਣਾਈਆ। ਸੋ ਪੂਰਾ ਕਰੇ ਭਵਿਖਤ ਵਾਕ, ਵਾਤਾਵਰਨ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਜਨ ਭਗਤ ਜਿਸ ਦੀ ਕਰਦੇ ਗਏ ਉਡੀਕ, ਨਿਤ ਨਵਿਤ ਧਿਆਨ ਲਗਾਈਆ। ਸੋ ਨਜ਼ਰੀ ਆਏ ਕਾਇਆ ਮਾਟੀ ਅੰਦਰ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਬੇੜਾ ਬੰਨ੍ਹ ਦਇਆ ਕਰੇ ਲਾਸ਼ਰੀਕ, ਸ਼ਰਕਤ ਕੂੜੀ ਅੰਦਰੋਂ ਬਾਹਰ ਕਢਾਈਆ। ਮੁਹੱਬਤ ਵਿਚ ਦਏ ਤੌਫ਼ੀਕ਼, ਤਾਬਿਆਦਾਰੀ ਦਏ ਜਣਾਈਆ। ਜਨਮ ਜਨਮ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਜਗਤ ਤ੍ਰਿਸ਼ਨਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਜਨ ਭਗਤਾਂ ਪ੍ਰਭ ਆਦਿ ਜੁਗਾਦੀ ਰਿਹਾ ਜੋੜ, ਜੋੜੀ ਆਪਣੇ ਨਾਲ ਮਿਲਾਈਆ। ਨਿਰਗੁਣ ਹੋ ਕੇ ਸਰਗੁਣ ਜਾਵੇ ਬਹੁੜ, ਨਿਤ ਨਵਿਤ ਵੇਸ ਵਟਾਈਆ। ਸ਼ਬਦੀ ਸੁਰਤੀ ਬੰਨ੍ਹ ਕੇ ਡੋਰ, ਬੰਧਨ ਇਕੋ ਦਏ ਵਖਾਈਆ। ਲੇਖਾ ਚੁਕਾ ਕੇ ਕਾਇਆ ਮਾਟੀ ਗੋਰ, ਜ਼ੋਰ ਆਪਣਾ ਇਕ ਪਰਗਟਾਈਆ। ਕਰ ਪਰਕਾਸ਼ ਅੰਧੇਰੇ ਘੋਰ, ਸਚ ਚਾਂਦਨੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਵਡਿਆਈਆ। ਜਨ ਭਗਤਾਂ ਪ੍ਰਭ ਪੂਰੀ ਕਰੇ ਖ਼ਾਹਿਸ਼, ਲੱਖ ਚੁਰਾਸੀ ਵਿਚੋਂ ਵੇਖ ਵਖਾਇੰਦਾ। ਜੁਗ ਜਨਮ ਦਿਆਂ ਵਿਛੜਿਆਂ ਕਰੇ ਤਲਾਸ਼, ਘਰ ਆਪਣੇ ਬਹਿ ਬਹਿ ਡੇਰਾ ਲਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਰੁਤੜੀ ਆਪਣੇ ਨਾਮ ਰੰਗਾਇੰਦਾ। ਏਥੇ ਓਥੇ ਦੋ ਜਹਾਨਾਂ ਦੇਵੇ ਸਾਥ, ਸੰਗੀ ਇਕੋ ਇਕ ਅਖਵਾਇੰਦਾ। ਲਹਿਣਾ ਦੇਣਾ ਚੁਕਾ ਕੇ ਮਸਤਕ ਮਾਥ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਆਤਮ ਬ੍ਰਹਮ ਦੱਸ ਕੇ ਸਾਚੀ ਜਾਤ,

ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇੰਦਾ। ਜਨਮ ਜਨਮ ਦੇ ਅੰਤਰ ਬਦਲ ਦੇਵੇ ਹਾਲਾਤ, ਜੀਵਣ ਵਿਚ ਜੀਵਣ ਆਪਣਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਪੂਰੀ ਕਰਨਹਾਰਾ ਆਸ, ਆਸਾ ਮਨਸਾ ਸਭ ਦੀ ਪੂਰ ਕਰਾਇੰਦਾ। ਜਨ ਭਗਤ ਪਾਰਬ੍ਰਹਮ ਪਤਿਪਰਮਸ਼ਵਰ ਜੋ ਰਹੇ ਤੱਕ, ਤਕਵਾ ਇਕੋ ਉਪਰ ਰਖਾਈਆ। ਹਕ਼ੀਕ਼ਤ ਝੋਲੀ ਪਾਏ ਹੱਕ, ਹਾਕਮ ਹੋ ਕੇ ਧੁਰਦਰਗਾਹੀਆ। ਸਚ ਦਵਾਰੇ ਲਏ ਸੱਦ, ਨਾਮ ਸੁਨੇਹੜਾ ਇਕ ਸੁਣਾਈਆ। ਲੋਕਮਾਤ ਕੂੜੀ ਕਿਰਿਆ ਦੇਣੀ ਛੱਡ, ਜੂਠ ਝੂਠ ਨਾਤਾ ਦਏ ਤੁੜਾਈਆ। ਨੌ ਦਵਾਰੇ ਪਾਰ ਕਰ ਕੇ ਹੱਦ, ਸੁਖਮਨ ਟੇਢੀ ਬੰਕ ਪੈਂਡਾ ਦਏ ਮੁਕਾਈਆ। ਈੜਾ ਪਿੰਗਲ ਜਾਏ ਢੱਠ, ਮਨੂਆ ਮਨ ਨਾ ਕੋਇ ਚਤੁਰਾਈਆ। ਝਗੜਾ ਮੁਕਾ ਕੇ ਤੀਰਥ ਅੱਠ ਸੱਠ, ਅੰਮ੍ਰਿਤ ਸਚ ਸਰੋਵਰ ਦਏ ਨੁਹਾਈਆ। ਸ਼ਬਦ ਸੁਣਾਏ ਨਾਦ ਧੁਨ ਆਤਮਕ ਅਨਹਦ, ਅੱਖਰਾਂ ਵਾਲੀ ਨਾ ਕੋਈ ਪੜ੍ਹਾਈਆ। ਸਾਚੀ ਜੋਤ ਜਗਾ ਕੇ ਲਟ ਲਟ, ਨੂਰੋ ਨੂਰ ਕਰੇ ਰੁਸ਼ਨਾਈਆ। ਧਰਮ ਦਵਾਰਾ ਖੋਲ੍ਹ ਕੇ ਹੱਟ, ਵਸਤ ਅਮੋਲਕ ਇਕ ਵਰਤਾਈਆ। ਧੁਰਦਰਗਾਹੀ ਦੇ ਕੇ ਬ੍ਰਹਮ ਮਤ, ਵਿਦਿਆ ਆਪਣੀ ਦਏ ਸਮਝਾਈਆ। ਤੂੰ ਮੇਰਾ ਮੈਂ ਤੇਰਾ ਭਗਤ ਭਗਵਾਨ ਸਾਂਝਾ ਬਣ ਜਾਏ ਜਸ, ਵੇਦ ਪੁਰਾਨ ਸ਼ਾਸਤਰ ਸਿਮਰਤ ਜਿਸ ਦਾ ਢੋਲਾ ਗਾਈਆ। ਦੋਏ ਲੋਚਨ ਬੰਦ ਕਰ ਕੇ ਅੰਤਰ ਖੋਲ੍ਹੇ ਅੱਖ, ਆਖ਼ਰ ਆਪਣਾ ਮੰਦਰ ਦਏ ਵਖਾਈਆ। ਜਿਸ ਘਰ ਸਵਾਮੀ ਠਾਕਰ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਨਿਰਗੁਣ ਜੋਤ ਬਿਨ ਵਰਨ ਗੋਤ ਪੁਰਖ ਅਕਾਲਾ ਦੀਨ ਦਿਆਲਾ ਰਿਹਾ ਦਿਸ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇ ਕੇ ਸਾਚਾ ਆਪਣਾ ਰਸ, ਰਸਤਾ ਇਕੋ ਦਏ ਦ੍ਰਿੜਾਈਆ। ਜਨ ਭਗਤ ਜਿਸ ਦਾ ਵੇਖਦੇ ਰਹੇ ਰਸਤਾ, ਜ਼ਿਮੀਂ ਅਸਮਾਨਾਂ ਧਿਆਨ ਲਗਾਈਆ। ਸੋ ਪੁਰਖ ਅਕਾਲ ਦੀਨ ਦਿਆਲ ਕਾਇਆ ਅੰਦਰ ਮੰਦਰ ਮਿਲੇ ਹੱਸਦਾ, ਵਡ ਸ਼ਾਨ ਵਾਲੀ ਹਸਤੀ ਨਜ਼ਰੀ ਆਈਆ। ਭਰਿਆ ਭੰਡਾਰਾ ਦੇਵੇ ਧੁਰ ਦੇ ਜਸ ਦਾ, ਵਸਤ ਅਮੋਲਕ ਝੋਲੀ ਪਾਈਆ। ਤੀਰ ਨਿਸ਼ਾਨਾ ਕਰ ਕੇ ਅਗੰਮੀ ਅੱਖ ਦਾ, ਆਖ਼ਰ ਆਪਣੇ ਨਾਲ ਮਿਲਾਈਆ। ਲੱਖ ਚੁਰਾਸੀ ਵਿਚੋਂ ਰਖਦਾ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਦੱਸ ਕੇ ਸਚ ਦਾ, ਸੱਚਾ ਰਸਤਾ ਇਕ ਵਖਾਈਆ। ਜਨ ਭਗਤਾਂ ਜਿਸ ਦੀ ਸਦਾ ਸਦਾ ਸਦ ਰਖੀ ਓਟ, ਓੜਕ ਆਪਣੇ ਨਾਲ ਮਿਲਾਈਆ। ਮਨ ਵਾਸਨਾ ਕੱਢੇ ਖੋਟ, ਕੂੜੀ ਕਿਰਿਆ ਦਏ ਮਿਟਾਈਆ। ਸ਼ਬਦ ਅਗੰਮੀ ਲਾ ਕੇ ਚੋਟ, ਸੋਈ ਸੁਰਤੀ ਲਏ ਉਠਾਈਆ। ਹਉਮੇਂ ਹੰਗਤਾ ਰਹੇ ਨਾ ਰੋਗ, ਸੰਜੋਗੀ ਧੁਰ ਦਾ ਮੇਲ ਮਿਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੇ ਕੇ ਸਾਚੀ ਚੋਗ, ਚੁਗ਼ਲੀ ਨਿੰਦਿਆਂ ਤੋਂ ਬਾਹਰ ਕਢਾਈਆ। ਝਗੜਾ ਚੁਕਾ ਕੇ ਲੋਕ ਪਰਲੋਕ, ਸਚ ਸਲੋਕ ਇਕ ਸੁਣਾਈਆ। ਦੀਨ ਦੁਨੀ ਦਾ ਰਹੇ ਨਾ ਹਰਖ਼ ਸੋਗ, ਚਿੰਤਾ ਗ਼ਮ ਦਏ ਮੁਕਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਸਾਚੀ ਖੋਜ, ਮੁਫ਼ਤ ਆਪਣਾ ਦਰਸ ਦਿਖਾਈਆ। ਅੰਤਰ ਆਤਮ ਕਰ ਕੇ ਬੋਧ, ਬੁਧੀ ਤੋਂ ਪਰੇ ਕਰੇ ਪੜ੍ਹਾਈਆ। ਸਾਚੇ ਨਾਮ ਦਾ ਦੇ ਕੇ ਜੋਗ, ਜਗਤ ਜੋਗੀਆਂ ਤੋਂ ਲਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਜਨ ਭਗਤ ਜਿਸ ਦੀ ਕਰਦਾ ਰਿਹਾ ਖਿੱਚ, ਬਿਨ ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਈਆ। ਸੋ ਪੁਰਖ ਅਕਾਲ ਨਿਰਗੁਣ ਰੂਪ ਰਹੇ ਸਦਾ ਵਿੱਚ, ਵਿਚਲਾ ਭੇਵ ਦਏ ਖੁਲ੍ਹਾਈਆ। ਅੰਮ੍ਰਿਤ ਮੇਘ ਬਰਸ ਕਾਇਆ ਦੇਵੇ ਸਿੰਚ, ਹਰਿਆਵਲ ਆਪਣੀ ਦਏ

ਪਰਗਟਾਈਆ। ਫਲ ਫੁੱਲ ਫੁਲਵਾੜੀ ਮੌਲੇ ਨਿਤ, ਮਹਿਕ ਮਹਿਕ ਵਿਚੋਂ ਪਰਗਟਾਈਆ। ਠਗੋਰੀ ਮੂਲ ਨਾ ਪਾਏ ਚਿਤ, ਚੇਤਨ ਸੁਰਤੀ ਦਏ ਕਰਾਈਆ। ਨਿਰਗੁਣ ਨਿਰਗੁਣ ਬਣਿਆ ਰਹੇ ਹਿਤ, ਆਤਮ ਪਰਮਾਤਮ ਵਜਦੀ ਰਹੇ ਵਧਾਈਆ। ਸਦਾ ਬਸੰਤੀ ਰਹੇ ਥਿਤ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਪੂਰੀ ਕਰ ਕੇ ਇੱਛ, ਆਸਾ ਦਏ ਬੁਝਾਈਆ। ਵਸਤ ਅਮੋਲਕ ਪਾ ਕੇ ਭਿੱਛ, ਭਿੱਖਕ ਦਏ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਸਵਾਮੀ ਆਏ ਦਿੱਸ, ਅੰਧਾ ਨਜ਼ਰ ਕੋਇ ਨਾ ਆਈਆ। ਮਾਲਕ ਹੋ ਕੇ ਖ਼ਾਲਕ ਹੋ ਕੇ ਪ੍ਰਿਤਪਾਲਕ ਹੋ ਕੇ ਪਤੀ ਪਤਵੰਤਾ ਮਿਲੇ ਇੱਕ, ਏਕੰਕਾਰਾ ਬੇਪਰਵਾਹੀਆ। ਜਨਮ ਜਨਮ ਦਾ ਲਹਿਣਾ ਦੇਣਾ ਦਏ ਨਜਿੱਠ, ਕਰਮ ਕਾਂਡ ਦਾ ਲੇਖਾ ਦਏ ਮੁਕਾਈਆ। ਘਰ ਵਖਾ ਆਪਣਾ ਅਨਡਿੱਠ, ਸਚ ਦਵਾਰੇ ਦਏ ਟਿਕਾਈਆ। ਜਿਥੇ ਕਦੀ ਨਾ ਬਦਲੇ ਪਿੱਠ, ਕਰਵਟ ਵਾਲੀ ਖੇਲ ਨਾ ਕੋਇ ਖਿਲਾਈਆ। ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਦਰਸ਼ਨ ਦੇਵੇ ਨਿੱਤ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਗੋਦ ਉਠਾ ਲਏ ਪਿਤ, ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਸਾਚੀ ਧਾਰ ਹਰਿ ਨਿਰੰਕਾਰ ਬਿਨ ਅੱਖਰਾਂ ਬਿਨ ਪੱਥਰਾਂ ਬਿਨ ਸਥਰਾਂ ਬਿਨ ਕ਼ਲਮ ਸ਼ਾਹੀ ਕਾਗ਼ਜ਼ ਗੁਰਮੁਖਾਂ ਲੇਖਾ ਦੇਵੇ ਲਿਖ, ਜਿਸ ਦਾ ਲੇਖ ਨਾ ਕੋਇ ਬਦਲਾਈਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ੧ ਨਾਜ਼ਰ ਸਿੰਘ ਦੇ ਗ੍ਰਹਿ ਪਿੰਡ ਮਾੜੀ ਮੁਸਤਫਾ ਜ਼ਿਲਾ ਫ਼ਿਰੋਜ਼ਪੁਰ

ਸ੍ਰੀ ਭਗਵਾਨ ਜੋ ਲੇਖਾ ਕਾਇਆ ਝੁੱਗੀ, ਝੁੱਗਾ ਆਪਣੇ ਦੇ ਵਖਾਈਆ। ਜਿਸ ਦਾ ਖੇਲ ਸਦਾ ਚੌਂਹੁ ਜੁਗੀਂ, ਜੁਗ ਜੁਗ ਵੱਜਦੀ ਰਹੇ ਵਧਾਈਆ। ਓਹ ਜਨ ਭਗਤਾਂ ਅੰਦਰੋਂ ਬਦਲ ਦੇਵੇ ਬੁਧੀ, ਬੁਧ ਬਿਬੇਕ ਆਪ ਕਰਾਈਆ। ਨਾਮ ਭੰਡਾਰਾ ਦੇਵੇ ਰੁੱਗੀਂ, ਮੁੱਠਾਂ ਨਾਲ ਨਾ ਕੋਇ ਵਰਤਾਈਆ। ਤੁਸਾਂ ਫਿਰਨਾ ਲੋਕਮਾਤ ਅੱਡੀ ਉਚੀ, ਉਚ ਅਗੰਮ ਅਥਾਹ ਦੇਵੇ ਸਰਨਾਈਆ। ਤੁਹਾਡੀ ਆਤਮ ਕਰ ਕੇ ਸੁੱਚੀ, ਸੰਜਮ ਇਕੋ ਦੇਣਾ ਸਮਝਾਈਆ। ਸਦਾ ਲੱਗੀ ਰਹੇ ਅੰਤਰ ਰੁਚੀ, ਰਚਨਾ ਆਪਣੀ ਦਏ ਵਖਾਈਆ। ਦੂਜੇ ਦੀ ਕਰਨੀ ਪਏ ਨਾ ਬੁੱਤੀ, ਦਰ ਦਵਾਰ ਮੰਗਣਾ ਪਏ ਨਾ ਥਾਉਂ ਥਾਈਂਆ। ਸੁਰਤ ਉਠਾਵੇ ਸੁੱਤੀ, ਆਲਸ ਨਿੰਦਰਾ ਦਏ ਗਵਾਈਆ। ਪਹਿਲੇ ਸੰਮਤ ਹੁਣ ਬਦਲਣ ਲੱਗਾ ਰੁੱਤੀ, ਫੁੱਲ ਬਹਾਰ ਅਗਲੀ ਲਏ ਪਰਗਟਾਈਆ। ਤੁਸੀਂ ਤਾਅ ਦੇਣਾ ਮੁੱਛੀਂ, ਮੁਸ਼ਕਲ ਸਭ ਦੀ ਹਲ ਕਰਾਈਆ। ਗੁਰਮੁਖ ਸਵਾਣੀ ਰਸਤਿਉਂ ਰਹੇ ਕੋਇ ਨਾ ਘੁੱਥੀ, ਮਾਰਗ ਇਕੋ ਦਏ ਜਣਾਈਆ। ਵਿਛੋੜੇ ਵਿਚ ਨਾ ਰੁੱਠੀ, ਰੁਠਿਆਂ ਲਏ ਮਨਾਈਆ। ਤੁਸਾਂ ਕਿਹੜੀ ਸਜ਼ਾ ਲੈਣੀ ਲਟਕ ਕੇ ਪੁੱਠੀ, ਪੁਠਿਆਂ ਤੋਂ ਸਿੱਧੇ ਦਏ ਕਰਾਈਆ। ਜਗਤ ਅੰਧੇਰੇ ਦੀ ਔਧ ਰਹੀ ਮੁੱਕੀ, ਮੁਕੰਮਲ ਆਪਣਾ ਦਰਸ ਦਿਖਾਈਆ। ਤੁਹਾਡੇ ਘਰਾਂ ਤੋਂ ਖਾ ਕੇ ਰੁੱਖੀ ਸੁੱਕੀ, ਸੁਖ ਤੁਹਾਨੂੰ ਦਏ ਉਪਜਾਈਆ। ਸਦਾ ਸੁਹੇਲਾ ਇਕ ਅਕੇਲਾ ਗੋਦੀ ਰਿਹਾ ਚੁੱਕੀ, ਚੁਕੰਨਾ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਜੋ ਕਾਇਆ ਅੰਦਰ ਸਦਾ ਸਦਾ ਰਿਹਾ ਲੁਕ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਦੇਵਣ ਲੱਗਾ ਥੋੜਾ ਕੁਛ, ਖ਼ਾਹਮਖ਼ਾਹ ਆਪਣੀ ਦਇਆ ਕਮਾਈਆ। ਪੰਡਤ ਕਿਤੇ ਖਾਣ ਪੀਣ ਤੋਂ ਨਾ ਜਾਈਂ ਰੁਸ, ਸਚ ਸੰਦੇਸ਼ਾ ਇਕ ਦ੍ਰਿੜਾਈਆ। ਸਭ

ਦੇ ਅੰਤਰ ਬਖ਼ਸ਼ ਕੇ ਇਕੋ ਓਟ, ਸਹਾਰਾ ਇਕੋ ਦਏ ਵਖਾਈਆ। ਹੋਵੇ ਪਰਕਾਸ਼ ਬਿਨ ਤੇਲ ਬਾਤੀ ਜੋਤ, ਕਮਲਾਪਾਤੀ ਕਰੇ ਰੁਸ਼ਨਾਈਆ। ਅਗੇ ਚਿੰਤਾ ਕਰਨ ਦੀ ਲੋੜ ਰਹੇ ਨਾ ਸੋਚ, ਸਚ ਆਪਣਾ ਰੰਗ ਚੜ੍ਹਾਈਆ। ਜਿਹੜਾ ਤੁਹਾਡੇ ਕਾਇਆ ਮਾਟੀ ਭਾਂਡੇ ਰਿਹਾ ਪੋਚ, ਵਸਤ ਆਪੇ ਦਏ ਟਿਕਾਈਆ। ਤੁਸਾਂ ਕਿਹੜਾ ਪੈਂਡਾ ਮਾਰਨਾ ਜੋਜਨਾ ਵਾਲਾ ਕੋਸ, ਦੂਰ ਦੁਰਾਡਾ ਆਪੇ ਹੋਏ ਸਹਾਈਆ। ਦਇਆ ਕਮਾਏ ਤੁਹਾਡੇ ਬਹਿ ਕੇ ਕਾਇਆ ਕੋਨੇ ਗੋਸ਼, ਗੋਸ਼ਟ ਆਪਣੀ ਦਏ ਸੁਣਾਈਆ। ਪਰਮ ਪੁਰਖ ਅਗੇ ਰਹੇ ਨਾ ਕਦੇ ਖ਼ਾਮੋਸ਼, ਖ਼ੁਸ਼ਖ਼ਬਰੀ ਆਪਣੀ ਦਏ ਦ੍ਰਿੜਾਈਆ। ਜੋ ਚਾਰ ਜੁਗ ਹੋਇਆ ਰਿਹਾ ਰੂਪੋਸ਼, ਪੇਸ਼ ਹੋ ਕੇ ਪੁਸ਼ਤ ਪਨਾਹ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਸ੍ਰੀ ਭਗਵਾਨ ਜੋ ਅੰਦਰ ਲੁਕਿਆ ਰਿਹਾ ਚੁੱਪ, ਬਚਨ ਬਿਲਾਸ ਨਾ ਕੋਇ ਜਣਾਈਆ। ਵੜਿਆ ਰਹੇ ਅੰਧੇਰੇ ਘੁੱਪ, ਆਪਣਾ ਆਪ ਛੁਪਾਈਆ। ਵਿਛੋੜੇ ਦਾ ਦੇਂਦਾ ਰਿਹਾ ਦੁੱਖ, ਬਿਰਹੋਂ ਵਿਚ ਸਤਾਈਆ। ਓਸਦਾ ਅਗਲਾ ਪੈਂਡਾ ਰਿਹਾ ਮੁਕ, ਮੁਕੰਮਲ ਆਪਣਾ ਰੰਗ ਚੜ੍ਹਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਭਗਤ ਭਗਵਾਨ ਗ੍ਰਹਿ ਆਪਣੇ ਲੈ ਜਾਏ ਚੁੱਕ, ਗਿਰਹ ਆਪਣੀ ਵਿਚ ਟਿਕਾਈਆ। ਜਿਨ੍ਹਾਂ ਗਾ ਲਈ ਇਕ ਤੁਕ, ਧੁਰ ਦੇ ਤਗ਼ਮੇ ਦੇਵੇ ਸ਼ਹਿਨਸ਼ਾਹੀਆ। ਸਤਿਗੁਰ ਬਚਨ ਕੋਈ ਮੁਖੀਂ ਭਰਿਆ ਨਹੀਂ ਥੁੱਕ, ਲਾਅਨਤ ਵਾਲਾ ਰੂਪ ਨਾ ਕੋਇ ਬਣਾਈਆ। ਨਾਤਾ ਜੋੜ ਕੇ ਪਿਤਾ ਪੁੱਤ, ਵਸੀਅਤ ਸਚ ਦੀ ਦਏ ਲਿਖਾਈਆ। ਜਿਨ੍ਹਾਂ ਚਿਰ ਗੁਰਮੁਖ ਨਾ ਹੋਵਣ ਖ਼ੁਸ਼, ਖ਼ੁਸ਼ੀ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਕਾਇਆ ਝੁੱਗੀ ਕਹੇ ਮੈਂ ਪੜਦਾ ਦੇਣਾ ਪਾੜ, ਕਫਨੀ ਰਹਿਣ ਕੋਇ ਨਾ ਪਾਈਆ। ਪ੍ਰਭੂ ਨੂੰ ਲੁਕਿਆ ਨਹੀਂ ਰਹਿਣ ਦੇਣਾ ਵਿਚ ਕਿਸੇ ਝਾੜ, ਮਨ ਬਿਰਖ ਨਾ ਕੋਇ ਛੁਪਾਈਆ। ਪੜਦੇ ਵਾਲੀ ਰਹਿਣ ਨਹੀਂ ਦੇਣੀ ਆੜ, ਅੜਿੱਕੇ ਨਾਲ ਬਾਹਰ ਦੇਣਾ ਕਢਾਈਆ। ਜਿੰਨਾਂ ਚਿਰ ਪਰਕਾਸ਼ ਕਰੇ ਨਾ ਨਾੜ ਨਾੜ, ਅਨਾੜੀ ਇਸ ਦਾ ਨਾਂ ਦੇਣਾ ਪਰਗਟਾਈਆ। ਫਿਰ ਸੰਤ ਸੁਹੇਲੇ ਵੇਖੇ ਵਾਰੋ ਵਾਰ, ਚਾਰੋਂ ਕੁੰਟ ਖੋਜ ਖੁਜਾਈਆ। ਬੇਇਤਬਾਰਾਂ ਨੂੰ ਜ਼ਰੂਰ ਦੇਵੇ ਇਤਬਾਰ, ਬੇਪਰਤੀਤਿਆਂ ਨੂੰ ਪਰਤੀਤ ਵਾਲੇ ਬਣਾਈਆ। ਗ਼ਮੀਆਂ ਵਿਚ ਹੋਵੇ ਗ਼ਮਖ਼ਾਰ, ਖ਼ੁਸ਼ੀਆਂ ਵਿਚ ਖ਼ੁਸ਼ੀ ਰੰਗ ਵਖਾਈਆ। ਜਨ ਭਗਤੋ ਪ੍ਰਭ ਦੀ ਵੇਖਦੇ ਜਾਓ ਬਹਾਰ, ਰੁੱਤ ਆਪੇ ਦਏ ਮਹਿਕਾਈਆ। ਸਦੀਆਂ ਦੇ ਵਿਛੜੇ ਮੇਲੇ ਵਿਚ ਸੰਸਾਰ, ਜੁਗਾਂ ਦੇ ਲਹਿਣੇ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਧਾਰ ਕਰੇ ਬੇਦਾਰ, ਬੇਪਰਵਾਹ ਆਪਣਾ ਪੜਦਾ ਲਾਹੀਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ੧ ਜਗੀਰ ਸਿੰਘ, ਈਸ਼ਵਰ ਸਿੰਘ, ਗੁਰਦਿਆਲ ਕੌਰ ਦੇ ਗ੍ਰਹਿ
ਪਿੰਡ ਮਾੜੀ ਮੁਸਤਫਾ ਜ਼ਿਲਾ ਫ਼ਿਰੋਜ਼ਪੁਰ

ਜਨ ਭਗਤ ਕਹੇ ਪ੍ਰਭ ਅਗੇ ਨਾ ਰਹੇ ਵਿਛੋੜਾ, ਵਿਛੜਿਆਂ ਮੇਲ ਮਿਲਾਈਆ। ਬਿਨਾ ਭਗਤ ਭਗਵਾਨ ਕਦੇ ਨਾ ਸੋਹੇ ਜੋੜਾ, ਜੁਗ ਚੌਕੜੀ ਦਏ ਗਵਾਹੀਆ। ਪੁਰਖ ਅਕਾਲ ਕਿਹਾ ਜਨ ਭਗਤੋ ਹੁਣ ਸੱਸੇ ਉਪਰ ਲਾ ਕੇ ਹੋੜਾ, ਨਿਰਗੁਣ ਸਰਗੁਣ ਖੇਲ ਦਿਤਾ ਵਖਾਈਆ। ਭਗਤ ਪ੍ਰੇਮ

ਪਾਰਬ੍ਰਹਮ ਹੋ ਕੇ ਬਹੁੜਾ, ਨਿਰਗੁਣ ਨਿਰਵੈਰ ਵੇਸ ਵਟਾਈਆ। ਲੱਖ ਚੁਰਾਸੀ ਜਵਾਬ ਦੇ ਕੇ ਕੋਰਾ, ਕਾਫ਼ਰ ਦੱਸੀ ਲੋਕਾਈਆ। ਗੁਰਮੁਖ ਉਠਾ ਕੇ ਬਾਂਕਾ ਛੋਹਰਾ, ਜੋਬਨ ਧੁਰ ਦਾ ਰੰਗ ਰੰਗਾਈਆ। ਕਲਜੁਗ ਕੂੜ ਕੁੜਿਆਰ ਕਟ ਕੇ ਅੰਧ ਘੋਰਾ, ਸਚ ਨੂਰ ਦਿਤਾ ਚਮਕਾਈਆ। ਝਗੜਾ ਮੁਕਾਏ ਜਗਤ ਵਾਸਨਾ ਚੋਰਾ, ਚੁਰਾਸੀ ਬੰਧਨ ਰਹੇ ਨਾ ਰਾਈਆ। ਸ਼ਬਦ ਅਗੰਮੀ ਦੇ ਕੇ ਤੋੜਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪਾਰ ਲੰਘਾਈਆ। ਹਰਿਜਨ ਕਰ ਕੇ ਭਾਗ ਮਥੋਰਾ, ਮਿਥਿਆ ਸ੍ਰਿਸ਼ਟੀ ਵਿਚੋਂ ਆਪ ਕਢਾਈਆ। ਜੋ ਗੁਰ ਅਵਤਾਰ ਪੈਗ਼ੰਬਰ ਨਿਰਗੁਣ ਧਾਰ ਗਾਇਆ ਦੋਹਰਾ, ਦੋਹਰੀ ਧਾਰ ਬਣ ਕੇ ਆਪਣਾ ਖੇਲ ਵਖਾਈਆ। ਜਗਤ ਸ੍ਰਿਸ਼ਟੀ ਬਿਨ ਸਾਰ ਪਾਸ਼ੇ ਬਦਲ ਦੇਵੇ ਮੋਹਰਾ, ਮੋਹਰ ਆਪਣਾ ਨਾਮ ਲਗਾਈਆ। ਖੇਲ ਕਰ ਕੇ ਹੋਰ ਦਾ ਹੋਰਾ, ਹੋਕਾ ਦੇ ਕੇ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ਾਲਕ ਖ਼ਲਕ ਵੇਖ ਵਖਾਈਆ। ਜਨ ਭਗਤ ਕਹੇ ਪ੍ਰਭੂ ਤੇਰੀ ਕਦੀ ਨਾ ਰਹਿਵੇ ਯਾਦ, ਯਾਦਗਾਰ ਨਾ ਕੋਇ ਬਣਾਈਆ। ਸਾਚਾ ਖੇੜਾ ਨਾ ਹੋਵੇ ਆਬਾਦ, ਅਬਾਦਤ ਸਮਝੇ ਨਾ ਕੋਇ ਲੋਕਾਈਆ। ਬਿਨ ਭਗਤਾਂ ਲੋਕਮਾਤ ਹੋ ਜਾਵੇਂ ਬਰਬਾਦ, ਨਿਸ਼ਾਨਾ ਰਹਿਣ ਕੋਇ ਨਾ ਪਾਈਆ। ਕਿਸੇ ਕੰਮ ਨਾ ਆਵੇ ਤੇਰੇ ਸਚਖੰਡ ਦਾ ਰਾਜ, ਜਿੰਨਾਂ ਚਿਰ ਗੁਰਮੁਖ ਰਈਅਤ ਨਾ ਲਏਂ ਬਣਾਈਆ। ਕਲਜੁਗ ਅੰਤਮ ਸਾਨੂੰ ਦੇ ਜਵਾਬ, ਧੁਰ ਦੇ ਮਾਲਕ ਧੁਰ ਦੀ ਮੰਗ ਮੰਗਾਈਆ। ਸ੍ਰੀ ਭਗਵਾਨ ਕਹੇ ਗੁਰਮੁਖੋ ਮੇਰੀ ਸੁਣੋ ਅਗੰਮੀ ਆਵਾਜ਼, ਨਾਮ ਸੰਦੇਸ਼ੇ ਵਿਚ ਜਣਾਈਆ। ਵਰਨ ਬਰਨ ਜਾਤ ਪਾਤ ਜਗਤ ਸਮਾਜ ਤੋਂ ਕਰ ਕੇ ਆਜ਼ਾਦ, ਸਿੱਧਾ ਆਪਣੇ ਨਾਲ ਮਿਲਾਈਆ। ਭੇਵ ਖੁਲ੍ਹਾ ਕੇ ਬੋਧ ਅਗਾਧ, ਧੁਰ ਸ਼ਬਦ ਕਰਾਂ ਪੜ੍ਹਾਈਆ। ਗੁਰਮੁਖ ਫੁਲਵਾੜੀ ਦਾ ਮੌਲੇ ਬਾਗ਼, ਮਾਲੀ ਹੋ ਕੇ ਵੇਖਾਂ ਚਾਈਂ ਚਾਈਂਆ। ਨਿਰਗੁਣ ਜੋਤ ਜਗਾ ਚਿਰਾਗ਼, ਅੰਧ ਅੰਧੇਰਾ ਦਿਆਂ ਗਵਾਈਆ। ਕਲਜੁਗ ਕੂੜੀ ਤ੍ਰਿਸ਼ਨਾ ਮੇਟ ਕੇ ਆਗ, ਕਪਟ ਕੁਟੰਬ ਦਿਆਂ ਖਪਾਈਆ। ਸ਼ਾਹੋ ਭੂਪ ਬਣ ਕੇ ਰਾਜਨ ਰਾਜ, ਹੁਕਮ ਇਕੋ ਇਕ ਸੁਣਾਈਆ। ਸਚ ਦਵਾਰੇ ਦੇ ਕੇ ਧਰਮ ਖ਼ਤਾਬ, ਮੁਖ਼ਾਤਬ ਹੋ ਕੇ ਆਪਣਾ ਹੁਕਮ ਮਨਾਈਆ। ਲੇਖੇ ਲਾ ਕੇ ਤੁਹਾਡਾ ਅਦਾਬ, ਅਦਬ ਨਾਲ ਸਚ ਦਵਾਰੇ ਦਿਆਂ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਲੇਖਾ ਦਏ ਮੁਕਾਈਆ। ਜਨ ਭਗਤ ਕਹੇ ਪ੍ਰਭ ਤੈਨੂੰ ਜਾਣੇ ਕੌਣ, ਲੋਕਮਾਤ ਤੇਰਾ ਰੰਗ ਰੂਪ ਨਜ਼ਰ ਕਿਸੇ ਨਾ ਆਈਆ। ਭਗਤ ਸੁਹੇਲੇ ਤੇਰੇ ਪ੍ਰੇਮ ਪਿਆਰ ਦੇ ਢੋਲੇ ਗਾਉਣ, ਗੁਣ ਗਾਵਤ ਖ਼ੁਸ਼ੀ ਮਨਾਈਆ। ਦਿਵਸ ਰੈਣ ਅੱਠੇ ਪਹਿਰ ਆਤਮ ਅੰਤਰ ਧਿਆਉਣ, ਧਿਆਨ ਤੇਰੇ ਵਿਚ ਟਿਕਾਈਆ। ਆਤਮਾ ਤੇਰੇ ਪ੍ਰੇਮ ਪਿਆਰ ਵਿਚ ਪਰਚੌਣ, ਦੂਜੀ ਮੰਗ ਨਾ ਕੋਇ ਮੰਗਾਈਆ। ਧੁਰ ਦੇ ਹੁਕਮੇਂ ਅੰਦਰ ਕਲਜੁਗ ਅੰਤ ਗੁਰਮੁਖ ਸੰਤ ਤੈਨੂੰ ਤੇਰਾ ਪਕਵਾਨ ਆਏ ਖਵਾਉਣ, ਖੁੱਲ੍ਹਾ ਭੰਡਾਰਾ ਤੇਰੇ ਹੱਥ ਫੜਾਈਆ। ਚਾਰ ਜੁਗ ਦੇ ਭੁਖਿਆ ਤੈਨੂੰ ਆਏ ਰਜਾਉਣ, ਰਜ਼ਾ ਵਿਚ ਚਲ ਕੇ ਸਚ ਦਵਾਰਾ ਮੱਲ ਕੇ ਬਲ ਆਪਣਾ ਆਪ ਧਰਾਈਆ। ਤੇਰਾ ਵਾਧਾ ਆਏ ਵਧਾਉਣ, ਤੇਰਾ ਨਾਮ ਆਏ ਜਪਾਉਣ, ਤੂੰ ਮੇਰਾ ਮੈਂ ਤੇਰਾ ਢੋਲੇ ਗਾ ਗਾ ਖ਼ੁਸ਼ੀ ਮਨਾਈਆ। ਸੋਈ ਦੁਨੀਆ ਆਏ ਉਠਾਉਣ, ਸਤਿ ਸਰੂਪ ਤੇਰਾ ਰੂਪ ਆਏ ਪਰਗਟਾਉਣ, ਜੋਤੀ ਜਾਤੇ ਪੁਰਖ ਬਿਧਾਤੇ ਤੇਰੀ ਧਾਰ ਵਿਚ ਆਪਣੀ ਧਾਰ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਚਾਰ ਜੁਗ ਸਤਿਗੁਰ ਸਤਿ ਸਤਿਵਾਦ ਦੇਣਾ ਦ੍ਰਿੜਾਈਆ। ਜਨ ਭਗਤ ਕਹੇ ਪ੍ਰਭੂ ਤੇਰੀ ਬਿਨਾ ਭਗਤਾਂ ਕਿਸ ਦੇ

ਨਾਲ ਯਾਰੀ, ਯਾਰਾਨਾ ਹੱਕ ਨਾ ਕੋਇ ਲਗਾਈਆ। ਲੱਖ ਚੁਰਾਸੀ ਹੋਈ ਬੇਇਤਬਾਰੀ, ਬੇਇਤਬਾਰਾ ਤੈਨੂੰ ਰਹੇ ਬਣਾਈਆ। ਤੂੰ ਨਜ਼ਰ ਨਾ ਆਵੇਂ ਕਿਸੇ ਜਗਤ ਅੱਖ ਸੰਸਾਰੀ, ਦੋਏ ਲੋਚਣ ਵੇਖਣ ਕੋਇ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਨੇਤਰ ਨੈਣ ਨੀਰ ਵਹਾਵਣ ਧਾਰੀ, ਧਰਨੀ ਧਰਮ ਰਹਿਣ ਕੋਇ ਨਾ ਪਾਈਆ। ਠਾਕਰ ਸਵਾਮੀ ਧੁਰ ਦੇ ਦਾਤੇ ਮਨ ਵਾਸਨਾ ਤੇਰੀ ਦੁਨੀਆ ਬਣੀ ਤੇਰੀ ਪੁਜਾਰੀ, ਆਤਮ ਪਰਮਾਤਮ ਤੇਰਾ ਧਿਆਨ ਨਾ ਕੋਇ ਲਗਾਈਆ। ਤੇਰੀ ਜੋਤ ਅਕਾਲਣ ਬਿਨ ਭਗਤਾਂ ਸਦਾ ਰਹੇ ਕਵਾਰੀ, ਸੱਜਣ ਮੀਤ ਮਿੱਤਰ ਨਾ ਕੋਇ ਬਣਾਈਆ। ਉਠ ਵੇਖ ਕਲਜੁਗ ਅੰਤ ਰੈਣ ਦਿਸੇ ਅੰਧਿਆਰੀ, ਸਾਚਾ ਚੰਦ ਨੂਰ ਨਾ ਕੋਇ ਚਮਕਾਈਆ। ਜਨ ਭਗਤ ਤੇਰਾ ਰਾਹ ਤੱਕਣ ਰੈਣ ਦਿਵਸ ਦਿਹਾੜੀ, ਪਲ ਪਲ ਪਲਕ ਪਲਕ ਬਦਲਾਈਆ। ਤੂੰ ਦੇਵਣਹਾਰਾ ਦੀਨ ਦਿਆਲ ਦਰਸ ਦੀਦਾਰੀ, ਦਇਆਵਾਨ ਦਇਆ ਦੇ ਕਮਾਈਆ। ਵੇਖੀਂ ਭਗਤਾਂ ਨਾਲ ਨਾ ਕਰੀਂ ਗ਼ਦਾਰੀ, ਗਦਾਗਰ ਹੋ ਕੇ ਘਰ ਘਰ ਫੇਰਾ ਲੈਣਾ ਪਾਈਆ। ਤੇਰੇ ਚਰਨ ਕਵਲ ਸਦਾ ਨਮਸਕਾਰੀ, ਨਿਉਂ ਨਿਉਂ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਨਾਮ ਖ਼ੁਮਾਰੀ, ਖ਼ੁਸ਼ਾਮਦ ਅਵਰ ਰਹੇ ਨਾ ਰਾਈਆ। ਜਨ ਭਗਤ ਕਹਿਣ ਪ੍ਰਭੂ ਤੇਰਾ ਕਿਹੜਾ ਸੰਗੀ, ਚਾਰ ਕੁੰਟ ਦਹਿ ਦਿਸ਼ਾ ਨਜ਼ਰ ਕੋਇ ਨਾ ਆਈਆ। ਪਿਆਰ ਮੁਹੱਬਤ ਤੈਨੂੰ ਦੇਵੇ ਕੋਈ ਨਾ ਮੰਗੀ, ਖ਼ਾਲੀ ਫਿਰੇਂ ਥਾਉਂ ਥਾਈਂਆ। ਪੁਰਖ ਅਕਾਲ ਕਿਹਾ ਮੈਂ ਭਗਤੋ ਬੜਾ ਢੰਗੀ, ਤੌਰ ਤਰੀਕਾ ਆਪਣੇ ਹੱਥ ਰਖਾਈਆ। ਸਾਰੀ ਦੁਨੀਆ ਨਾਲੋਂ ਮੈਨੂੰ ਥੋੜੀ ਸਿੱਖੀ ਚੰਗੀ, ਜੋ ਸਿਖਿਆ ਵਿਚ ਰਖਾਈਆ। ਨਾਤਾ ਤੋੜ ਕੇ ਖ਼ਾਨਾਬੰਦੀ, ਬੰਦਗੀ ਵਾਲੇ ਬੰਦੇ ਲਵਾਂ ਉਪਜਾਈਆ। ਜਿਨ੍ਹਾਂ ਦੇ ਅੰਤਰ ਕੂੜ ਵਾਸਨਾ ਰਹੇ ਨਾ ਗੰਦੀ, ਸੁਗੰਧੀ ਨਾਮ ਦਿਆਂ ਭਰਾਈਆ। ਮਾਣ ਦੇ ਕੇ ਵਿਚ ਵਰਭੰਡੀ, ਬ੍ਰਹਿਮੰਡੀ ਕਰਾਂ ਰੁਸ਼ਨਾਈਆ। ਪੰਧ ਮੁਕਾ ਕੇ ਜੇਰਜ ਅੰਡੀ, ਉਤਭੁਜ ਸੇਹਤਜ ਖਹਿੜਾ ਦਿਆਂ ਛੁਡਾਈਆ। ਸਚ ਪ੍ਰੇਮ ਦਾ ਦੇ ਕੇ ਇਕ ਅਨੰਦੀ, ਅਨੰਦ ਅਨੰਦ ਵਿਚ ਟਿਕਾਈਆ। ਸਾਚਾ ਸੋਹਲਾ ਦੱਸ ਕੇ ਛੰਦੀ, ਅਗੰਮ ਅਥਾਹ ਕਰਾਂ ਪੜ੍ਹਾਈਆ। ਭਗਤ ਸੁਹੇਲੇ ਬਣਾ ਕੇ ਆਪ ਭੁਯੰਗੀ, ਭੁਜਾਂ ਤੋਂ ਲਵਾਂ ਉਠਾਈਆ। ਸਿੱਧਾ ਮਾਰਗ ਦਸ ਕੇ ਡੰਡੀ, ਡੰਡੋਤ ਇਕੋ ਦਿਆਂ ਜਣਾਈਆ। ਜਨ ਭਗਤੋ ਤੁਹਾਡੀ ਆਤਮਾ ਕਦੇ ਰਹੇ ਨਾ ਰੰਡੀ, ਪਰਮਾਤਮ ਹੋ ਕੇ ਕੰਤ ਸੁਹਾਗੀ ਲਏ ਪਰਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਦੀਨ ਦਿਆਲ ਸਦਾ ਬਖ਼ਸ਼ੰਦੀ, ਬਖ਼ਸ਼ਸ਼ ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਵਸਤ ਅਮੋਲਕ ਦੇਵੇ ਬਿਨਾ ਮੂੰਹੋਂ ਮੰਗੀ, ਅਨਡਿਠੜੀ ਦੌਲਤ ਆਪ ਵਰਤਾਈਆ।

੨੪ ਫੱਗਣ ਸ਼ਹਿਨਸ਼ਾਹੀ ਸੰਮਤ ੧ ਭਾਗ ਸਿੰਘ ਦੇ ਗ੍ਰਹਿ ਪਿੰਡ ਮਾੜੀ ਮੁਸਤਫ਼ਾ ਜ਼ਿਲਾ ਫ਼ਿਰੋਜ਼ਪੁਰ

ਦੁਰਬਾਸ਼ੇ ਕਿਹਾ ਸੁਣ ਨਾਥ ਤਿਰਲੋਕੀ, ਕ੍ਰਿਸ਼ਨ ਦਿਆਂ ਜਣਾਈਆ। ਕਿਸ ਬਿਧ ਬਿਨਾ ਭਗਤੀ ਭਗਤਾਂ ਅੰਦਰ ਜਗੇ ਜੋਤੀ, ਪਰਕਾਸ਼ ਕਰੇ ਰੁਸ਼ਨਾਈਆ। ਸੁਰਤੀ ਉਠੇ ਸੋਤੀ, ਨਾਮ ਸ਼ਬਦ ਵੱਜੇ ਸ਼ਨਵਾਈਆ। ਚੜ੍ਹਨ ਮੰਜ਼ਲ ਚੋਟੀ, ਅੰਤਰ ਪੰਧ ਮੁਕਾਈਆ। ਵਾਸਨਾ ਨਿਕਲੇ ਖੋਟੀ, ਸੁਗੰਧ ਨਜ਼ਰੀ ਆਈਆ। ਜਨਮ ਕਰਮ ਰਹੇ ਨਾ ਰੋਗੀ, ਦੁਖੜਾ ਦਰਦ ਮਿਟਾਈਆ। ਮਿਲੇ ਮੇਲ ਸੰਜੋਗੀ, ਵਿਛੋੜਾ ਦਏ ਚੁਕਾਈਆ। ਬਣਨਾ

ਪਏ ਨਾ ਜੋਗੀ, ਬਨਖੰਡ ਫੇਰਾ ਪਾਈਆ। ਬਿਨ ਪੜ੍ਹਿਆਂ ਆਵੇ ਸੋਝੀ, ਸਮਝ ਮਿਲੇ ਚਤੁਰਾਈਆ। ਠਾਕਰ ਮਿਲੇ ਮੌਜੀ, ਮਿਲ ਕੇ ਰੰਗ ਚੜ੍ਹਾਈਆ। ਨਾਮ ਨਿਧਾਨ ਦੇਵੇ ਬੋਧੀ, ਬੁਧੀ ਤੋਂ ਪਰੇ ਸਮਝਾਈਆ। ਚੁੱਕੀ ਰਖੇ ਗੋਦੀ, ਸਿਰ ਆਪਣਾ ਹੱਥ ਟਿਕਾਈਆ। ਸ੍ਰੀ ਭਗਵਾਨ ਕਿਹਾ ਓ ਦੁਰਬਾਸ਼ੇ ਇਹ ਭਾਵ ਜਾਣੇ ਕੋਇ ਨਾ ਲੋਕੀ, ਪਰਲੋਕ ਦਏ ਦੁਹਾਈਆ। ਜਿਸ ਉਪਰ ਮਿਹਰਵਾਨ ਹੋ ਕੇ ਸ੍ਰੀ ਭਗਵਾਨ ਨਿਰਗੁਣ ਧਾਰ ਸਰਗੁਣ ਬਣ ਕੇ ਖਾ ਜਾਵੇ ਰੋਟੀ, ਰੱਟੇ ਦੋ ਜਹਾਨਾਂ ਦਏ ਮੁਕਾਈਆ। ਓਨ੍ਹਾਂ ਪੜ੍ਹਨੀ ਪਏ ਨਾ ਪੋਥੀ, ਪੁਸਤਕ ਬਗਲ ਨਾ ਕੋਇ ਉਠਾਈਆ। ਬੁਧੀ ਹੋਏ ਨਾ ਥੋਥੀ, ਸਵੱਛ ਦਏ ਕਰਾਈਆ। ਭਾਗ ਲੱਗੇ ਕਾਇਆ ਲੋਥੀ, ਚੰਮ ਦ੍ਰਿਸ਼ਟੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਕ੍ਰਿਸ਼ਨ ਕਿਹਾ ਸੁਣ ਦੁਰਬਾਸ਼ਾ ਰਿਖੀ, ਰਖੀਸ਼ਰ ਦਿਆਂ ਜਣਾਈਆ। ਸ੍ਰੀ ਭਗਵਾਨ ਦੀ ਧਾਰ ਤਿੱਖੀ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਬਹੁ ਬਾਰੀਕ ਨਿੱਕੀ ਨੇਤਰ ਨੈਣ ਨਾ ਕੋਇ ਤਕਾਈਆ। ਜੋ ਜੁਗ ਚੌਕੜੀ ਦੇਵਣਹਾਰ ਅਗੰਮੀ ਚਿੱਠੀ, ਸ਼ਬਦੀ ਵੰਡ ਨਾ ਕੋਇ ਕਰਾਈਆ। ਕਰੇ ਖੇਲ ਅਨਡਿੱਠੀ, ਭੇਵ ਅਭੇਦਾ ਆਪਣੇ ਵਿਚ ਛੁਪਾਈਆ। ਜੁਗ ਚੌਕੜੀ ਬਦਲਦਾ ਰਹੇ ਮਿਤੀ, ਸਾਲ ਬਸਾਲਾ ਦਏ ਖਪਾਈਆ। ਲੇਖਾ ਜਾਣੇ ਆਪਣੀ ਥਿਤੀ, ਵਾਰਤਾ ਧੁਰ ਦੀ ਆਪ ਵਡਿਆਈਆ। ਕਲਜੁਗ ਅੰਤ ਸ੍ਰੀ ਭਗਵੰਤ ਤੇਰੇ ਵਰਗੇ ਭਗਤ ਬਣਾਉਣੀ ਆਪਣੀ ਸਿੱਖੀ, ਸਾਖਿਆਤ ਆਪਣੀ ਦਇਆ ਕਮਾਈਆ। ਓਨ੍ਹਾਂ ਦੀ ਧਾਰ ਜਾਣੀ ਲਿਖੀ, ਨਾ ਕੋਈ ਮੇਟੇ ਮੇਟ ਮਿਟਾਈਆ। ਗੋਬਿੰਦ ਦੀ ਧਾਰ ਹੋਣੀ ਬੀਸ ਇਕੀ, ਵੀਹ ਇਕੀਹ ਪੰਧ ਮੁਕਾਈਆ। ਜਿਹੜੀ ਦਾਤ ਕਿਸੇ ਨਹੀਂ ਦਿਤੀ, ਸੋ ਪੁਰਖ ਅਕਾਲ ਦੇਣੀ ਵਰਤਾਈਆ। ਵੇਖੀਂ ਤੂੰ ਵੀ ਕਰੀਂ ਕੋਈ ਨਾ ਛੇਤੀ, ਛੱਤੀ ਰਾਗ ਨਾ ਕੋਇ ਵਡਿਆਈਆ। ਮੇਰੇ ਬਚਨ ਦੀ ਸਮਝੀਂ ਨੇਕੀ, ਨਿਰਾਕਾਰ ਹੋ ਕੇ ਦਿਆਂ ਸਮਝਾਈਆ। ਸਾਹਿਬ ਸੁਲਤਾਨ ਦੀ ਇਕ ਟੇਕੀ, ਟਿਕਟਿਕੀ ਇਕੋ ਵਿਚ ਲਗਾਈਆ। ਲਹਿਣਾ ਚੁਕਣਾ ਸੋਢੀ ਬੇਦੀ, ਵੇਦ ਸ਼ਾਸਤਰ ਦੇਣ ਗਵਾਹੀਆ। ਪੁਰਖ ਅਕਾਲ ਆਉਣਾ ਧੁਰ ਦਾ ਭੇਦੀ, ਭੇਵ ਆਪਣਾ ਦਏ ਖੁਲ੍ਹਾਈਆ। ਭਗਤਾਂ ਬਣਨਾ ਹੇਤੀ, ਗੁਰਮੁਖ ਲਏ ਜਗਾਈਆ। ਸਾਰੀ ਸ੍ਰਿਸ਼ਟੀ ਰਹੇ ਵੇਂਹਦੀ, ਬੁਧੀ ਸਮਝ ਨਾ ਕੋਇ ਸਮਝਾਈਆ। ਰੀਤੀ ਬਣਾਏ ਧਰ ਦੇ ਨੇਹੋਂ ਦੀ, ਨਾਤਾ ਆਪਣੇ ਨਾਲ ਰਖਾਈਆ। ਧਾਰ ਬਖ਼ਸ਼ ਅੰਮ੍ਰਿਤ ਮੇਹੋਂ ਦੀ, ਅਗਨੀ ਤਤ ਦਏ ਬੁਝਾਈਆ। ਮੁਹੱਬਤ ਪਾ ਪਿਤਾ ਪਿਉ ਦੀ, ਪੂਤ ਸਪੂਤੇ ਗੋਦ ਉਠਾਈਆ। ਸ਼ਰੀਣੀ ਦੇ ਕੇ ਧੁਰ ਦੇ ਘਿਉ ਦੀ, ਘਿਰਤ ਸਾਚਾ ਲਏ ਉਪਜਾਈਆ। ਇਹ ਖੇਲ ਅਗੰਮੀ ਦੇਉ ਦੀ, ਜਿਸ ਨੂੰ ਦੇਵਤ ਸੁਰ ਸੀਸ ਨਿਵਾਈਆ। ਇਹ ਧਾਰ ਨਹੀਂ ਕਿਉਂ ਦੀ, ਕ਼ਿਸਮਤ ਜਨ ਭਗਤਾਂ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਖ਼ਸ਼ਣਹਾਰ ਵਡਿਆਈਆ। ਦੁਰਬਾਸ਼ੇ ਕਿਹਾ ਪ੍ਰਭੂ ਕੀ ਉਹ ਗੁਰਮੁਖ ਹੋਵਨ ਸੰਤ ਭਗਤ, ਭਗਵਾਨ ਦੇ ਜਣਾਈਆ। ਸ੍ਰੀ ਭਗਵਾਨ ਕਿਹਾ ਓਨ੍ਹਾਂ ਦੇ ਅੰਤਰ ਦੇਵਾਂ ਇਕੋ ਮੰਤ, ਮੰਤਵ ਸਭ ਦਾ ਹੱਲ ਕਰਾਈਆ। ਦੁਰਬਾਸ਼ੇ ਕਿਹਾ ਕੀ ਪਛਾਣ ਹੋਵੇ ਵਿਚ ਜੀਵ ਜੰਤ, ਕਿਸ ਬਿਧ ਕਰੇਂ ਰੁਸ਼ਨਾਈਆ। ਕ੍ਰਿਸ਼ਨ ਕਿਹਾ ਓਨ੍ਹਾਂ ਦਾ ਮੇਲਾ ਅੰਤ ਹੋਵੇ ਸ੍ਰੀ ਭਗਵੰਤ, ਨਾਤਾ ਪੁਰਖ ਅਕਾਲ ਜੁੜਾਈਆ। ਕਿਸੇ ਦਵਾਰੇ ਕਰਨ ਨਾ ਮਿੰਨਤ, ਸੀਸ ਅਵਰ ਨਾ ਕੋਇ ਝੁਕਾਈਆ। ਜਨਮ ਜਨਮ ਦੀ ਮੇਟ ਕੇ ਚਿੰਨਤ, ਦੁੱਖ ਦਰਦ ਦੇਣ ਗਵਾਈਆ। ਸਿੱਧੇ ਸਚਖੰਡ ਦੀ ਜਾਣ ਸਿੰਮਤ, ਦੂਜਾ ਰਾਹ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਓਨ੍ਹਾਂ ਦੇਵੇ ਮਾਣ ਵਡਿਆਈਆ। ਦੁਰਬਾਸ਼ੇ ਕਿਹਾ ਕੀ ਉਹ ਜਪਣ ਤੇਰਾ ਨਾਮ, ਕ੍ਰਿਸ਼ਨ ਕਹਿ ਕਹਿ ਖ਼ੁਸ਼ੀ ਮਨਾਈਆ। ਕ੍ਰਿਸ਼ਨ ਕਿਹਾ ਨਹੀਂ ਉਹ ਸਿਮਰਨ ਸ੍ਰੀ ਭਗਵਾਨ, ਜੋ ਮੇਰਾ ਪਿਤਾ ਮਾਈਆ। ਮੈਂ ਤੱਤਾਂ ਵਾਲਾ ਨਿਸ਼ਾਨ, ਥਿਰ ਰਹਿਣ ਕੋਇ ਨਾ ਪਾਈਆ। ਅੱਖਰਾਂ ਵਾਲਾ ਦੇ ਕੇ ਗਿਆਨ, ਗੀਤਾ ਗੁਣ ਜਾਣਾ ਸਮਝਾਈਆ। ਜਿਸ ਨੂੰ ਪੜ੍ਹ ਕੇ ਮਿਲੇ ਮਿਹਰਵਾਨ, ਮੁਹੱਬਤ ਮੇਲ ਮਿਲਾਈਆ। ਉਹ ਦਾਤਾ ਦਾਨੀ ਦੇਵਣਹਾਰਾ ਦਾਨ, ਜਨ ਭਗਤਾਂ ਦਇਆ ਕਮਾਈਆ। ਮੈਂ ਬਿਦਰ ਦਾ ਖਾਧਾ ਪਕਵਾਨ, ਉਹ ਦਲਿੱਦਰੀ ਸਾਰੇ ਪਾਰ ਕਰਾਈਆ। ਜਨਮ ਜਨਮ ਦੀ ਮੇਟ ਕੇ ਕਾਣ, ਕਾਇਨਾਤ ਵਿਚੋਂ ਬਾਹਰ ਕਢਾਈਆ। ਚਰਨ ਭੂਮਿਕਾ ਦੇ ਕੇ ਸਚ ਅਸਥਾਨ, ਸਚ ਦਵਾਰੇ ਦਏ ਟਿਕਾਈਆ। ਜਿਥੇ ਦੁਰਬਾਸ਼ਾ ਕੋਟਨ ਕੋਟ ਕ੍ਰਿਸ਼ਨ ਬੈਠੇ ਸੀਸ ਨਿਵਾਣ, ਗੋਪੀਆਂ ਵਾਲੀ ਰਾਸ ਨਾ ਕੋਇ ਵਖਾਈਆ। ਨਾ ਜਮਨਾ ਇਸ਼ਨਾਨ, ਗੋਕਲ ਬਿੰਦਰਾਬਨ ਨਾ ਕੋਇ ਵਡਿਆਈਆ। ਨਾ ਬੰਸਰੀ ਧੁਨਕਾਨ, ਨਾ ਮਧੁਰ ਧੁੰਨ ਸੁਣਾਈਆ। ਨਾ ਗਊਆਂ ਦਾ ਚਰਵਾਹਾ ਗਊਆਂ ਜਾਏ ਚਰਵਾਨ, ਨਾ ਬਛੜੇ ਮੋੜ ਮੁੜਾਈਆ। ਨਾ ਚਿੱਲਾ ਤੀਰ ਕਮਾਨ, ਨਾ ਰਥ ਬਣੇ ਰਥਵਾਹੀਆ। ਨਾ ਅਰਜਨ ਭੀਮ ਨੌਜਵਾਨ, ਨਾ ਦਰਯੋਧਨ ਜ਼ੁਲਮ ਕਮਾਈਆ। ਨਾ ਦੁਰਬਾਸ਼ੇ ਵਰਗੇ ਫਿਰਨ ਵਿਚ ਬੀਆਬਾਨ, ਨਾ ਕੋਈ ਪੱਟੀ ਪੇਟ ਬੰਧਾਈਆ। ਨਾ ਕੋਈ ਮਨ ਦਿਸੇ ਸ਼ੈਤਾਨ, ਨਾ ਸ਼ਰਅ ਦਿਸੇ ਲੜਾਈਆ। ਨਾ ਵਿਦਿਆ ਵਾਲਾ ਗਿਆਨ, ਨਾ ਅੱਖਰਾਂ ਵਾਲੀ ਪੜ੍ਹਾਈਆ। ਨਾ ਕੋਈ ਲੈਣ ਦੇਣ ਵਾਲਾ ਇਮਤਿਹਾਨ, ਪਾਠਸ਼ਾਲਾ ਨਾ ਕੋਇ ਵਖਾਈਆ। ਨਾ ਕੋਈ ਬਿਰਧ ਬਾਲ ਜਵਾਨ, ਨਾ ਕੋਈ ਸੂਰਬੀਰ ਚਤੁਰਾਈਆ। ਨਾ ਕੋਈ ਤੱਤਾਂ ਵਾਲਾ ਭਗਵਾਨ, ਦੁਰਬਾਸ਼ਿਆ ਨਿਰਗੁਣ ਨੂਰ ਜੋਤ ਜੋਤ ਰੁਸ਼ਨਾਈਆ। ਸੋ ਸਹਿਜ ਸੁਭਾਉ ਕਰ ਕਿਰਪਾ ਭਗਤਾਂ ਮਿਲੇ ਮਾਣ, ਮਿਲਣੀ ਜਗਦੀਸ਼ ਆਪਣੇ ਨਾਲ ਕਰਾਈਆ। ਦੁਖੀਆਂ ਦਾ ਦੁੱਖ ਵੰਡਾ ਕੇ ਖਾ ਜਾਏ ਪਕਵਾਨ, ਪਾਕ ਪਵਿੱਤਰ ਦੋ ਜਹਾਨ ਦਏ ਕਰਾਈਆ। ਦੁਰਬਾਸ਼ੇ ਕਿਹਾ ਕੀ ਓਸ ਵੇਲੇ ਓਸ ਦਾ ਹੋਵੇ ਨਾਮ, ਮੈਨੂੰ ਦੇ ਸਮਝਾਈਆ। ਕ੍ਰਿਸ਼ਨ ਕਿਹਾ ਉਹ ਆਤਮ ਪਰਮਾਤਮ ਹੋ ਕੇ ਢੋਲਾ ਗਾਏ ਆਪਣਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਸਭ ਦੇ ਝੋਲੀ ਪਾਈਆ। ਸਭ ਦਾ ਬਦਲ ਦੇਵੇ ਵਿਧਾਨ, ਵਾਧਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕਰ ਜਾਏ ਕਲਿਆਣ, ਇਕ ਇਕੱਲਾ ਕੱਲਾ ਕੱਲਾ ਲੇਖੇ ਲਏ ਲਗਾਈਆ।

੨੪ ਫੱਗਣ ਸ਼ਹਿਨਸ਼ਾਹੀ ਸੰਮਤ ੧ ਨਰਾਇਣ ਸਿੰਘ ਦੇ ਗ੍ਰਹਿ ਨਿਹਾਲ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ

ਜਨ ਭਗਤ ਕਲਜੁਗ ਅੰਤਮ ਚੁੱਕੇ ਲੇਖਾ, ਪਰਮ ਪੁਰਖ ਪਰਮਾਤਮ ਆਤਮ ਲਹਿਣਾ ਦੇਣਾ ਦਏ ਚੁਕਾਈਆ। ਜਨਮ ਜਨਮ ਦਾ ਕਰਮ ਕਰਮ ਦਾ ਮੇਟੇ ਭਰਮ ਭੁਲੇਖਾ, ਪਤਿਪਰਮੇਸ਼ਵਰ ਬੇਪਰਵਾਹ ਜੁਗ ਜਨਮ ਦੇ ਵਿਛੜੇ ਲਏ ਮਿਲਾਈਆ। ਸਾਹਿਬ ਸਵਾਮੀ ਅੰਤਰਜਾਮੀ ਇਕੋ ਬਣ ਕੇ ਧੁਰ ਦਾ ਨੇਤਾ, ਨਰ ਨਰਾਇਣ ਨਰ ਹਰਿ ਆਪਣੀ ਗੋਦ ਉਠਾਈਆ। ਤ੍ਰੈਗੁਣ ਮਾਇਆ ਅਗਨੀ ਤਤ ਪੰਜ ਤਤ ਨਾ ਲਾਏ ਸੇਕਾ, ਅੰਮ੍ਰਿਤ ਮੇਘ ਨਿਝਰ ਝਿਰਨਾ ਅਨਰਸ ਆਪਣਾ ਦਏ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਜਨ ਭਗਤਾਂ

ਲਹਿਣਾ ਦੇਣਾ ਚੁਕੇ ਲੋਕਮਾਤ, ਨਿਰਗੁਣ ਸਰਗੁਣ ਦਏ ਚੁਕਾਈਆ। ਨਾਮ ਭੰਡਾਰਾ ਅਗੰਮੀ ਵਸਤ ਧੁਰ ਦੀ ਦੇਵੇ ਦਾਤ, ਦਇਆਵਾਨ ਆਪਣੀ ਦਇਆ ਕਮਾਈਆ। ਮਨ ਵਾਸਨਾ ਕੂੜੀ ਕਿਰਿਆ ਹਉਮੇਂ ਹੰਗਤਾ ਮੇਟੇ ਅੰਧੇਰੀ ਰਾਤ, ਨਿਜ ਨੇਤਰ ਗਿਆਨ ਲੋਚਣ ਸਤਿ ਜੋਤ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੱਸ ਅਗੰਮੀ ਗਾਥ, ਬੋਧ ਅਗਾਧਾ ਸ਼ਬਦ ਅਨਾਦਾ ਧੁਨ ਆਤਮਕ ਕਰੇ ਸ਼ਨਵਾਈਆ। ਸਾਚੀ ਮੰਜ਼ਲ ਪੌੜੀ ਚੜ੍ਹਾਏ ਆਪਣੇ ਘਾਟ, ਨੌ ਦਵਾਰ ਜਗਤ ਵਾਸਨਾ ਮਨ ਮਤ ਬੁਧ ਲੇਖਾ ਦਏ ਮੁਕਾਈਆ। ਮੇਲ ਮਿਲਾਏ ਦਇਆ ਕਮਾਏ ਪਰਮ ਪੁਰਖ ਅਬਿਨਾਸ਼, ਸ਼ਾਹ ਸੁਲਤਾਨ ਵਾਲੀ ਦੋ ਜਹਾਨ ਚਰਨ ਕਵਲ ਦਏ ਸਰਨਾਈਆ। ਗ੍ਰਹਿ ਮਾਟੀ ਹਾਟੀ ਸਾਢੇ ਤਿੰਨ ਹਾਥ, ਕਾਇਆ ਬੰਕ ਅੰਦਰ ਖੋਲ੍ਹ ਬਜਰ ਕਪਾਟੀ ਤਾਕ, ਪੜਦਾ ਓਹਲਾ ਦੂਈ ਦਵੈਤੀ ਸ਼ਰਅ ਸ਼ਰਾਇਤੀ ਦਏ ਗਵਾਈਆ। ਜੋਤੀ ਜਾਤਾ ਪੁਰਖ ਬਿਧਾਤਾ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਨਜ਼ਰੀ ਆਏ ਸਾਖਿਆਤ, ਬਿਨ ਅੱਖਾਂ ਪਰਤੱਖ ਰੂਪ ਗੁਸਾਈਆ। ਜਨ ਭਗਤਾਂ ਅੰਦਰ ਸਚ ਦਵਾਰੇ ਕਰ ਕੇ ਆਪਣਾ ਵਾਸ, ਨਿਜ ਆਤਮ ਨਿਜਾਨੰਦ ਪਰਮਾਨੰਦ ਆਪਣਾ ਦਏ ਵਖਾਈਆ। ਬਿਨ ਤੇਲ ਬਾਤੀ ਨਿਰਗੁਣ ਜੋਤ ਕਰ ਪਰਕਾਸ਼, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਜਨ ਭਗਤਾਂ ਹੋਏ ਸਹਾਈਆ। ਜਨ ਭਗਤਾਂ ਪ੍ਰਭ ਦੇਵਣਹਾਰਾ ਮਾਣ, ਚਰਨ ਕਵਲ ਦਏ ਸਰਨਾਈਆ। ਨਾਤਾ ਤੋੜ ਕੂੜੀ ਕਿਰਿਆ ਜਹਾਨ, ਮਨ ਵਾਸਨਾ ਬਾਹਰ ਕਢਾਈਆ। ਬੁਧੀ ਦਾ ਰਹਿਣ ਨਾ ਦੇਵੇ ਗਿਆਨ, ਬੋਧ ਅਗਾਧ ਕਰੇ ਪੜ੍ਹਾਈਆ। ਚੌਦਾਂ ਵਿਦਿਆ ਕਰ ਹੈਰਾਨ, ਹਰਫ਼ ਆਪਣਾ ਦਏ ਸਮਝਾਈਆ। ਜਿਸ ਦੀ ਸਿਫ਼ਤ ਕਰੇ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕ਼ੁਰਾਨ ਖਾਣੀ ਬਾਣੀ ਢੋਲੇ ਗਾਈਆ। ਜੋ ਗੁਰ ਅਵਤਾਰ ਪੈਗ਼ੰਬਰ ਦੇ ਕੇ ਦਾਨ, ਵਸਤ ਅਮੋਲਕ ਗੋਪੀ ਕਾਹਨ ਝੋਲੀ ਪਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਸੰਤ ਸੁਹੇਲੇ ਨਿਰਗੁਣ ਸਰਗੁਣ ਵੇਖੇ ਆਣ, ਲੱਖ ਚੁਰਾਸੀ ਵਿਚੋਂ ਜਨ ਭਗਤ ਪਿਆਰੇ ਆਪਣੇ ਰੰਗ ਰੰਗਾਈਆ। ਮਾਇਆ ਮਮਤਾ ਕੂੜੀ ਕਿਰਿਆ ਹਉਮੇ ਹੰਗਤਾ ਤੋੜ ਮਾਣ ਅਭਿਮਾਨ, ਪ੍ਰੇਮ ਪ੍ਰੀਤੀ ਸਾਚੀ ਨੀਤੀ ਸਚ ਮਹਿਬੂਬ ਮੁਹੱਬਤ ਵਿਚ ਸਮਝਾਈਆ। ਧੁਰ ਦਾ ਸ਼ਬਦ ਨਾਮ ਨਿਧਾਨ ਸੁਣਾ ਸੱਚੀ ਧੁਨਕਾਨ, ਸੋਈ ਸੁਰਤੀ ਆਲਸ ਨਿੰਦਰਾ ਗ਼ਫ਼ਲਤ ਵਿਚੋਂ ਬਾਹਰ ਕਢਾਈਆ। ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਉਤੇ ਹੋਏ ਮਿਹਰਵਾਨ, ਦਇਆਵਾਨ ਹੋ ਕੇ ਆਪਣੀ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਦੱਸ ਕੇ ਸਾਚਾ ਗਾਨ, ਸੀਤਾ ਰਾਮ ਗੋਪੀ ਕਾਹਨ ਇਕੋ ਰੰਗ ਦਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰਨਹਾਰਾ ਪਹਿਚਾਨ, ਲੱਖ ਚੁਰਾਸੀ ਕੋਟਨ ਕੋਟ ਜੀਵ ਜੰਤ ਘਟ ਭੀਤਰ ਕਾਇਆ ਮੰਦਰ ਅੰਦਰ ਵੇਖ ਵਖਾਈਆ। ਜਨ ਭਗਤਾਂ ਪ੍ਰਭੂ ਜੁਗ ਜੁਗ ਵਰਦਾ, ਨਾਤਾ ਆਤਮ ਪਰਮਾਤਮ ਜੋੜ ਜੁੜਾਈਆ। ਭੇਵ ਖੁਲ੍ਹਾਵੇ ਆਪਣੇ ਘਰ ਦਾ, ਘਰ ਘਰ ਵਿਚੋਂ ਆਪਣਾ ਪੜਦਾ ਦਏ ਚੁਕਾਈਆ। ਇਸ਼ਨਾਨ ਕਰਾ ਕੇ ਸਾਚੇ ਸਰ ਦਾ, ਦੁਰਮਤ ਮੈਲ ਦਏ ਧਵਾਈਆ। ਜਿਸ ਗ੍ਰਹਿ ਇਕੋ ਦੀਪਕ ਬਲਦਾ, ਸੋ ਮੰਦਰ ਦਏ ਸੁਹਾਈਆ। ਲੇਖਾ ਮੁਕਾ ਕੇ ਜਲ ਥਲ ਦਾ, ਸਿਰ ਆਪਣਾ ਹੱਥ ਟਿਕਾਈਆ। ਮਾਣ ਦਵਾ ਕੇ ਨਿਹਚਲ ਧਾਮ ਅਟਲ ਦਾ, ਸਚਖੰਡ ਦਵਾਰਾ ਇਕ ਵਖਾਈਆ। ਜਨ ਭਗਤ ਅੰਤਮ ਅੰਤ ਸ੍ਰੀ ਭਗਵੰਤ ਜੋਤੀ ਜੋਤ ਰਲਦਾ, ਦੂਜਾ ਹਿੱਸਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਹਰਿਜਨ ਸਾਚੇ ਆਪਣੇ ਰੰਗ ਰੰਗਾਈਆ। ਜਨ ਭਗਤਾਂ ਜੁਗ ਚੌਕੜੀ ਪ੍ਰਭੂ ਦੇਵਣਹਾਰ ਲਹਿਣਾ, ਦੇਵਣਹਾਰਾ ਇਕ ਅਖਵਾਈਆ। ਦਰਸ ਕਰਾਏ ਆਪਣੇ ਨੈਣਾਂ, ਦੋਏ ਲੋਚਨ ਸਮਝ ਕਿਸੇ ਨਾ ਆਈਆ। ਨਾਤਾ ਤੋੜ ਕੇ ਜਗਤ ਵਾਸਨਾ ਮਾਤ ਪਿਤ ਭਾਈ ਭੈਣਾ, ਸਾਕ ਸੱਜਣ ਸੈਣ ਆਪ ਇਕੋ ਇਕ ਅਖਵਾਈਆ। ਤਨ ਵਜੂਦ ਕਾਇਆ ਮਾਟੀ ਖ਼ਾਕੀ ਨਾਮ ਭੂਸ਼ਨ ਪਾਏ ਸਾਚਾ ਗਹਿਣਾ, ਪ੍ਰੇਮ ਰੰਗਣ ਰੰਗ ਰੰਗਾਈਆ। ਸਾਚੇ ਧਾਮ ਅਗੰਮ ਭੂਮਿਕਾ ਹਰਿ ਸਰਨਾਈ ਦੱਸੇ ਬਹਿਣਾ, ਕੂੜੀ ਮਜਲਸ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸੰਤ ਸੁਹੇਲੇ ਗੁਰਮੁਖ ਸੰਤ ਫ਼ਕੀਰ ਸੂਫ਼ੀ ਸੁਰਤੀ ਸ਼ਬਦ ਨਾਲ ਉਠਾਈਆ। ਜਨ ਭਗਤਾਂ ਪ੍ਰਭ ਕਰਨਹਾਰਾ ਜਨਮ ਜਨਮ ਦਾ ਪੂਰਾ ਜੋਗ, ਜੁਗਤੀ ਜਗਤ ਜਗਦੀਸ਼ਰ ਆਪ ਜਣਾਈਆ। ਆਤਮ ਦਰਸੀ ਦੇਵਣਹਾਰਾ ਦਰਸ ਅਮੋਘ, ਘਰ ਮੰਦਰ ਸਾਚੇ ਅੰਦਰ ਕਰੇ ਰੁਸ਼ਨਾਈਆ। ਭਾਗ ਲਗਾ ਕੇ ਕਾਇਆ ਮਾਟੀ ਸਾਚੇ ਕੋਟ, ਕੂੜ ਕੁਟੰਬ ਅੰਦਰੋਂ ਬਾਹਰ ਕਢਾਈਆ। ਸ਼ਬਦ ਅਨਾਦੀ ਲਾ ਕੇ ਚੋਟ, ਚੇਤਨ ਸੁਰਤੀ ਦਏ ਕਰਾਈਆ। ਪ੍ਰੇਮ ਪਿਆਰ ਪ੍ਰੀਤੀ ਅੰਦਰ ਦੱਸੇ ਆਪਣੀ ਖੋਜ, ਪੜਦਾ ਓਹਲਾ ਦਏ ਉਠਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਕਰੇ ਰੁਸ਼ਨਾਈਆ। ਨਾਤਾ ਤੋੜ ਕੇ ਵਰਨ ਗੋਤ, ਇਕੋ ਬ੍ਰਹਮ ਦਏ ਸਮਝਾਈਆ। ਨਾਮ ਖ਼ੁਮਾਰੀ ਅੰਦਰ ਕਰ ਕੇ ਮਦਹੋਸ਼, ਜਗਤ ਨਸ਼ਿਆਂ ਤੋਂ ਦਏ ਬਚਾਈਆ। ਸਾਹਿਬ ਸਵਾਮੀ ਅੰਤਰਜਾਮੀ ਘਟ ਭੀਤਰ ਗ੍ਰਹਿ ਮੰਦਰ ਆਤਮ ਪਰਮਾਤਮ ਦਰਸ਼ਨ ਦੇਵੇ ਰੋਜ਼, ਨਿਤ ਨਵਿਤ ਨਰ ਨਰਾਇਣ ਇਕੋ ਨਜ਼ਰੀ ਆਈਆ। ਭਾਗ ਲਗਾ ਕੇ ਪੰਜ ਤਤ ਚੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਸੁਹੇਲੇ ਗੁਰ ਚੇਲੇ ਆਪਣੀ ਗੋਦ ਉਠਾਈਆ। ਜਨ ਭਗਤਾਂ ਪ੍ਰਭੂ ਦੇਵਣਹਾਰਾ ਰਾਹ, ਰਹਿਬਰ ਹੋ ਕੇ ਦਇਆ ਕਮਾਈਆ। ਮੰਜ਼ਲ ਇਕੋ ਦਏ ਵਖਾ, ਪਾਂਧੀ ਹਰਿਜਨ ਲਏ ਬਣਾਈਆ। ਨਾਮ ਨਿਧਾਨਾ ਦੇ ਕੇ ਆਪਣਾ ਨਾਂ, ਨਾਉਂ ਨਿਰੰਕਾਰਾ ਦਏ ਦ੍ਰਿੜਾਈਆ। ਪਾਰ ਕਰਾਏ ਜਲ ਥਲ ਅਸਗਾਹ, ਬ੍ਰਹਿਮੰਡਾਂ ਖੰਡਾਂ ਉਪਰ ਦਏ ਚੜ੍ਹਾਈਆ। ਜਿਥੇ ਸੂਰਜ ਚੰਦ ਨਾ ਕੋਇ ਰੁਸ਼ਨਾ, ਮੰਡਲ ਮੰਡਪ ਨਾ ਕੋਇ ਵਡਿਆਈਆ। ਲੱਖ ਚੁਰਾਸੀ ਚਾਰ ਵਰਨ ਅਠਾਰਾਂ ਬਰਨ ਦਿਸੇ ਕੋਈ ਨਾ ਨਾਂ, ਹਿੱਸਿਆਂ ਵਾਲੀ ਵੰਡ ਨਾ ਕੋਇ ਵੰਡਾਈਆ। ਸਚਖੰਡ ਦਵਾਰ ਹੱਕ ਮੁਕਾਮੇ ਦਸਤਗੀਰ ਪਰਵਰਦਿਗਾਰ ਨੂਰ ਖ਼ੁਦਾ ਇਕੋ ਸੋਭਾ ਰਿਹਾ ਪਾ, ਜਲਵਾਗਰ ਨੂਰ ਨਜ਼ਰੀ ਆਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਨਾਲੋਂ ਕਦੇ ਨਾ ਹੋਵੇ ਜੁਦਾ, ਵੱਖਰਾ ਘਰ ਨਾ ਕੋਇ ਬਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਹੋ ਕੇ ਮਿਲਿਆ ਆ, ਆਪ ਆਪਣਾ ਪੜਦਾ ਰਿਹਾ ਉਠਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਬਣਿਆ ਮਲਾਹ, ਨਈਆ ਨੌਕਾ ਨਾਮ ਬੇੜਾ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰਾ ਸਦਾ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਕਲਜੁਗ ਅੰਤਮ ਹਕ਼ੀਕ਼ਤ ਵਿਚੋਂ ਦੇਵੇ ਹੱਕ, ਵਸਤ ਅਮੋਲਕ ਝੋਲੀ ਪਾਈਆ। ਜੋ ਮੰਜ਼ਲ ਮੰਜ਼ਲ ਪਾਂਧੀ ਬਣ ਕੇ ਗਏ ਥੱਕ, ਸਤਿਜੁਗ ਤਰੇਤਾ ਦੁਆਪਰ ਕਲਜੁਗ ਚਲੇ ਵਾਹੋ ਦਾਹੀਆ। ਜਗਤ ਵਿਦਿਆ ਪੜ੍ਹ ਪੜ੍ਹ ਗਏ ਅੱਕ, ਅਕ਼ਲ ਬੁਧੀ ਚਲੀ ਨਾ ਕੋਈ ਚਤੁਰਾਈਆ। ਫਿਰ ਫਿਰ ਥੱਕੇ ਤੀਰਥ ਤਟ, ਅਠਸਠ ਭੱਜੇ ਵਾਹੋ ਦਾਹੀਆ। ਖੋਜਦੇ ਰਹੇ ਜਗਤ ਦਵਾਰੇ ਮਠ, ਮਸੀਤਾਂ ਵਿਚੋਂ ਮਸਲਾ ਹੱਲ ਨਾ ਕੋਇ ਕਰਾਈਆ।

ਜਾਂ ਵੇਖਿਆ ਤੱਕਿਆ ਬੁਝਿਆ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਾਇਆ ਮੰਦਰ ਅੰਦਰ ਵਸੇ ਸਮਰਥ, ਘਟ ਭੀਤਰ ਬੈਠਾ ਸੋਭਾ ਪਾਈਆ। ਜਿਸ ਦਾ ਆਤਮਾ ਨੇ ਗਾਉਣਾ ਜਸ, ਮਨ ਦੀ ਲੋੜ ਰਹੇ ਨਾ ਰਾਈਆ। ਸੋ ਸਾਹਿਬ ਸਵਾਮੀ ਭਗਤਾਂ ਹੋ ਕੇ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਕਲਜੁਗ ਕੂੜੀ ਨੀਂਦ ਵਿਚੋਂ ਖੋਲ੍ਹ ਜਾਵੇ ਅੱਖ, ਆਲਸ ਰਹਿਣ ਕੋਇ ਨਾ ਪਾਈਆ। ਸਾਖਿਆਤ ਦਰਸ ਦਿਖਾਵੇ ਪਰਤੱਖ, ਪਾਰਬ੍ਰਹਮ ਪਤਿਪਰਮੇਸ਼ਵਰ ਪੜਦਾ ਦਏ ਉਠਾਈਆ। ਲੱਖ ਚੁਰਾਸੀ ਵਿਚੋਂ ਲਏ ਰਖ, ਰਾਏ ਧਰਮ ਨਾ ਦਏ ਸਜ਼ਾਈਆ। ਚਰਨ ਪ੍ਰੀਤੀ ਸਾਚੀ ਨੀਤੀ ਧੁਰ ਦਾ ਮਾਰਗ ਦੱਸ, ਦਹਿ ਦਿਸ਼ਾ ਚਾਰ ਕੁੰਟ ਦਾ ਲੇਖਾ ਦਏ ਮੁਕਾਈਆ। ਪਾਰਬ੍ਰਹਮ ਮੇਲ ਮਿਲਾਏ ਹੱਸ ਹੱਸ, ਹਸਤੀ ਵਿਚੋਂ ਹੱਸਤੀ ਦਏ ਬਦਲਾਈਆ। ਜਨ ਭਗਤਾਂ ਗੁਰਮੁਖਾਂ ਪ੍ਰੇਮੀਆਂ ਨਾਲ ਰੰਗ ਕੇ ਅੰਦਰੋਂ ਰਤ, ਰਤਨ ਅਮੋਲਕ ਹੀਰੇ ਰੂਪ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆਵਾਨ ਇਕ ਸਮਰਥ, ਅਲਖ ਘਰ ਘਰ ਦਏ ਜਗਾਈਆ।

੨੪ ਫੱਗਣ ਸ਼ਹਿਨਸ਼ਾਹੀ ਸੰਮਤ ੧ ਸੰਤ ਕੌਰ ਦੇ ਗ੍ਰਹਿ ਪਿੰਡ ਨਿਹਾਲ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ

ਸ੍ਰੀ ਭਗਵਾਨ ਜਨ ਭਗਤਾਂ ਆਤਮ ਕਰੇ ਪਿਆਰੀ, ਅੰਤਰ ਅੰਤਰ ਵੇਖ ਵਖਾਇੰਦਾ। ਧਰਮ ਰਖੇ ਨਾ ਕੋਇ ਨਰ ਨਾਰੀ, ਤਨ ਵਜੂਦ ਆਪਣੇ ਹੁਕਮ ਚਲਾਇੰਦਾ। ਚਰਨ ਪ੍ਰੀਤੀ ਧੁਰ ਦੀ ਨੀਤੀ ਸਚ ਦੱਸੀ ਖ਼ੁਮਾਰੀ, ਖ਼ਾਲਸ ਆਪਣਾ ਰੰਗ ਰੰਗਾਇੰਦਾ। ਕੂੜੀ ਕਿਰਿਆ ਮਾਇਆ ਹਉਮੇ ਹੰਗਤਾ ਦੁਰਮਤ ਮੈਲ ਦੇਵੇ ਉਤਾਰੀ, ਉਤਮ ਸ੍ਰੇਸ਼ਟ ਆਪਣਾ ਨਾਮ ਜਪਾਇੰਦਾ। ਸਾਚੇ ਦਰ ਸੰਤ ਸੁਹੇਲੇ ਨਾਮ ਵਣਜ ਦੇ ਕਰ ਵਪਾਰੀ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਇੰਦਾ। ਨਿਰਗੁਣ ਜੋਤ ਜਗਾ ਨਿਰੰਕਾਰੀ, ਅੰਧ ਅੰਧੇਰਾ ਦੂਰ ਕਰਾਇੰਦਾ। ਸ਼ਬਦ ਅਨਾਦ ਦੇ ਸੱਚੀ ਧੁਨਕਾਰੀ, ਬੋਧ ਅਗਾਧਾ ਭੇਵ ਖੁਲ੍ਹਾਇੰਦਾ। ਅਗੇ ਮੰਜ਼ਲ ਰਹੇ ਨਾ ਕੋਇ ਦੁਸ਼ਵਾਰੀ, ਦੂਰ ਦੁਰਾਡਾ ਪੰਧ ਚੁਕਾਇੰਦਾ। ਮਹੱਲ ਅਟਲ ਦੇਵੇ ਉਚ ਮਨਾਰੀ, ਸਚਖੰਡ ਸਾਚੇ ਸੋਭਾ ਪਾਇੰਦਾ। ਜਿਥੇ ਵਸੇ ਆਪ ਨਰ ਨਰਾਇਣ ਨਿਰੰਕਾਰੀ, ਸੋ ਭਗਤਾਂ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਟਿਕਾਇੰਦਾ। ਜਨ ਭਗਤ ਕੋਈ ਭੇਵ ਨਾ ਜਾਣੇ ਮਦੀਨ ਨਰ, ਨਰ ਨਰਾਇਣ ਵੱਡੀ ਵਡਿਆਈਆ। ਜਿਨ੍ਹਾਂ ਵਖਾਏ ਆਪਣਾ ਘਰ, ਗ੍ਰਹਿ ਕੂੜਾ ਦਏ ਤਜਾਈਆ। ਜਨਮ ਜਨਮ ਦਾ ਮੇਟ ਕੇ ਡਰ, ਭੈ ਭਿਆਨਕ ਵਿਚੋਂ ਬਾਹਰ ਕਢਾਈਆ। ਆਤਮ ਪਰਮਾਤਮ ਜੋੜ ਕੇ ਲੜ, ਨਾਤਾ ਦੋ ਜਹਾਨ ਵਖਾਈਆ। ਸੋ ਗੁਰਮੁਖ ਸੰਤ ਸੁਹੇਲਾ ਸਾਚੀ ਮੰਜ਼ਲ ਪੌੜੀ ਜਾਏ ਚੜ੍ਹ, ਜਿਥੇ ਗੁਰ ਅਵਤਾਰ ਪੈਗ਼ੰਬਰ ਪ੍ਰਭੂ ਦਵਾਰੇ ਬੈਠੇ ਸੀਸ ਨਿਵਾਈਆ। ਸਾਚੇ ਧਾਮ ਉਪਰ ਦੇ ਰਾਮ ਪਾਸ ਜਾਵੇ ਖੜ੍ਹ, ਚਰਨ ਕਵਲ ਮਿਲੇ ਇਕ ਸਰਨਾਈਆ। ਆਦਿ ਜੁਗਾਦਿ ਜੁਗ ਚੌਕੜੀ ਨਾ ਜਨਮੇ ਨਾ ਜਾਵੇ ਮਰ, ਭਗਤ ਸੁਹੇਲਾ ਇਕ ਅਕੇਲਾ ਮਰ ਜੀਵਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੁਲ੍ਹਾ ਰਖੇ ਧੁਰ ਦਾ ਦਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪੜਦਾ ਭਗਤਾਂ ਦਏ ਉਠਾਈਆ। ਜਨ ਭਗਤ ਕੋਈ ਨਾ ਹੋਵੇ ਵੱਡਾ ਨਿੱਕਾ, ਨਿਕੰਮਾ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਜਿਨ੍ਹਾਂ ਦਾ ਪਿਤਾ, ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ।

ਚਰਨ ਪ੍ਰੀਤੀ ਧਰਮ ਨੀਤੀ ਕਾਇਆ ਅਤੀਤੀ ਝੋਲੀ ਪਾਏ ਧੁਰ ਦਾ ਹਿੱਸਾ, ਹਸਤੀ ਵਿਚੋਂ ਹਸਤੀ ਦਏ ਬਦਲਾਈਆ। ਯਾਦ ਰਹਿਣ ਨਾ ਦੇਵੇ ਕਰਮ ਕੁਕਰਮ ਦਾ ਪਿਛਾ, ਪਸਚਾਤਾਪ ਦਏ ਗਵਾਈਆ। ਨਿਤ ਨਵਿਤ ਕਰਦਾ ਆਇਆ ਰੱਛਾ, ਰੱਛਕ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਨਾਮ ਭੰਡਾਰਾ ਪਾਵੇ ਭਿੱਛਾ, ਖ਼ਾਲੀ ਭੰਡਾਰੇ ਦਏ ਭਰਾਈਆ। ਮਸਤਕ ਜੋਤ ਲਲਾਟੀ ਲਾਵੇ ਟਿੱਕਾ, ਕੂੜੀ ਕਿਰਿਆ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਜ਼ਰੀ ਆਵੇ ਦਹਿ ਦਿਸ਼ਾ, ਉੱਤਰ ਪੂਰਬ ਪੱਛਮ ਦੱਖਣ ਇਕੋ ਜਲਵਾ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਪ੍ਰਭ ਚਾੜ੍ਹਨਹਾਰਾ ਅਗੰਮੀ ਰੰਗ, ਕਾਇਆ ਮਾਟੀ ਚੋਲੀ ਆਪ ਰੰਗਾਈਆ। ਨਿਜ ਆਤਮ ਦੇ ਕੇ ਸਚ ਅਨੰਦ, ਦੀਨ ਦੁਨੀਆ ਵਿਚੋਂ ਬਾਹਰ ਕਢਾਈਆ। ਤੂੰ ਮੇਰਾ ਮੈਂ ਤੇਰਾ ਸੁਣਾ ਕੇ ਧੁਰ ਢੋਲਾ ਛੰਦ, ਸਹਿੰਸੇ ਕੂੜੇ ਦਏ ਮਿਟਾਈਆ। ਖ਼ੁਸ਼ੀ ਕਰ ਕੇ ਬੰਦ ਬੰਦ, ਬੰਦਗੀ ਇਕੋ ਦਏ ਸਮਝਾਈਆ। ਲੋਕਮਾਤ ਚਾੜ੍ਹ ਕੇ ਨੂਰੀ ਚੰਦ, ਜੁਗ ਚੌਕੜੀ ਕਰੇ ਰੁਸ਼ਨਾਈਆ। ਜਨਮ ਜਨਮ ਦੀ ਟੁੱਟੀ ਗੰਢ, ਦਰ ਦਵਾਰੇ ਆਪਣੇ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਨ ਭਗਤਾਂ ਪ੍ਰਭ ਰਹਿਣ ਨਾ ਦੇਵੇ ਅੰਦਰ ਪੜਦਾ ਓਹਲਾ, ਭਾਂਡਾ ਭਰਮ ਭੌ ਭੰਨਾਈਆ। ਸਤਿਗੁਰ ਸ਼ਬਦ ਬਣੇ ਵਿਚੋਲਾ, ਜੁਗ ਜਨਮ ਦਿਆਂ ਰੁਠਿਆਂ ਲਿਆ ਮਨਾਈਆ। ਮਨੂਆ ਮਨ ਨਾ ਪਾਵੇ ਰੌਲਾ, ਬੁਧੀ ਬਲ ਨਾ ਕੋਇ ਧਰਾਈਆ। ਮਿਹਰ ਨਜ਼ਰ ਨਾਲ ਉਲਟਾ ਕਰੇ ਨਾਭ ਕਵਲਾ, ਅੰਮ੍ਰਿਤ ਝਿਰਨਾ ਨਿਝਰ ਰਸ ਦਏ ਚੁਆਈਆ। ਨਜ਼ਰੀ ਆਏ ਨੂਰ ਖ਼ੁਦਾਈ ਅੱਵਲਾ, ਆਲਮੀਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖਾ ਜਾਣੇ ਉਪਰ ਧਰਨੀ ਧਵਲਾ, ਧਰਤ ਵੇਖ ਖ਼ੁਸ਼ੀ ਮਨਾਈਆ। ਜਨ ਭਗਤਾਂ ਲਹਿਣਾ ਦੇਣਾ ਦੇਵੇ ਜੁਗ ਚਾਰ, ਚਾਰ ਕੁੰਟ ਵਿਚੋਂ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਦੇ ਕੇ ਸਚ ਪਿਆਰ, ਪੀਆ ਪ੍ਰੀਤਮ ਪ੍ਰੀਤੀ ਇਕੋ ਦਏ ਸਿਖਾਈਆ। ਜਿਸ ਨੂੰ ਲੱਭਦੇ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਚੋਟੀ ਸਮੁੰਦ ਸਾਗਰ ਖੋਜ ਖੁਜਾਈਆ। ਸੋ ਖੇਲ ਕਰੇ ਨਿਰਾਕਾਰ ਸਾਕਾਰ, ਸਾਕਾਰ ਨਿਰਾਕਾਰ ਆਪਣਾ ਪੜਦਾ ਪਾਈਆ। ਜਿਸ ਉਪਰ ਕਿਰਪਾ ਕਰੇ ਮਿਹਰਵਾਨ ਹੋ ਕਰਤਾਰ, ਕ਼ੁਦਰਤ ਦਾ ਕ਼ਾਦਰ ਕਰਨੀ ਦਾ ਕਰਤਾ ਕਰਮਾਂ ਦਾ ਲੇਖਾ ਦਏ ਮੁਕਾਈਆ। ਘਰ ਮੰਦਰ ਵਿਚੋਂ ਨਿਕਲੇ ਬਾਹਰ, ਜੋਤੀ ਜਾਤਾ ਪੁਰਖ ਬਿਧਾਤਾ ਜਲਵਾਗਰ ਜਹੂਰ ਨਜ਼ਰੀ ਆਈਆ। ਜਨ ਭਗਤਾਂ ਨਜ਼ਰੀ ਆਏ ਸਾਖਿਆਤਾ, ਲੱਖ ਚੁਰਾਸੀ ਜੀਵ ਜੰਤ ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਗੁਰਮੁਖਾਂ ਪੂਰੀ ਕਰੇ ਆਸਾ, ਤ੍ਰਿਸ਼ਨਾ ਜਗਤ ਦਏ ਬੁਝਾਈਆ। ਜੀਵਣ ਵਿਚ ਜੀਵਣ ਦਾ ਦੇ ਕੇ ਭਰਵਾਸਾ, ਜ਼ਿੰਦਗੀ ਵਿਚੋਂ ਜ਼ਿੰਦਗੀ ਦਏ ਬਦਲਾਈਆ। ਘਰ ਠਾਕਰ ਮਿਲੇ ਪੁਰਖ ਸਮਰਾਥਾ, ਜਗਤ ਸਮਾਜ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਝਗੜਾ ਮੁਕਾ ਕੇ ਜਾਤ ਪਾਤਾ, ਦੀਨ ਦੁਨੀ ਦਾਅਵੇਦਾਰ ਕੂੜਾ ਰਹਿਣ ਕੋਇ ਨਾ ਪਾਈਆ।