ਪੁਸਤਕਾਲਾਭਾਗ ੧੯

੨੪ ਫੱਗਣ ਸ਼ਹਿਨਸ਼ਾਹੀ ਸੰਮਤ ੧ ਤਾਰਾ ਸਿੰਘ ਦੇ ਗ੍ਰਹਿ ਪਿੰਡ ਗਾਜ਼ੀਆਣਾ ਜ਼ਿਲਾ ਫ਼ਿਰੋਜ਼ਪੁਰ

ਜਨ ਭਗਤ ਤੇਰਾ ਲਹਿਣਾ ਗਿਆ ਚੁਕ, ਲੋਕਮਾਤ ਲੱਖ ਚੁਰਾਸੀ ਜੂਨ ਰਹਿਣ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਆਤਮ ਪਰਮਾਤਮ ਹੋ ਕੇ ਤੁਠ, ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨਿਰਵੈਰ ਨਿਰਾਕਾਰ ਆਪਣੀ ਦਇਆ ਕਮਾਈਆ। ਅੰਮ੍ਰਿਤ ਜਾਮ ਨਿਝਰ ਝਿਰਨਾ ਦੇਵੇ ਅਗੰਮੀ ਘੁਟ, ਮਾਇਆ ਮਮਤਾ ਹਉਮੇਂ ਹੰਗਤਾ ਕੂੜੀ ਤ੍ਰਿਸ਼ਨਾ ਦਏ ਬੁਝਾਈਆ। ਤਨ ਮਾਟੀ ਖ਼ਾਕੀ ਕਾਇਆ ਮੰਦਰ ਅੰਦਰ ਮੌਲੇ ਬਸੰਤੀ ਰੁਤ, ਰੁਤੜੀ ਆਪਣੇ ਨਾਮ ਨਾਲ ਮਹਿਕਾਈਆ। ਕਿਰਪਾ ਕਰੇ ਸਾਹਿਬ ਸਵਾਮੀ ਅੰਤਰਜਾਮੀ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਆਪ ਕਰਾਈਆ। ਪੜਦਾ ਓਹਲਾ ਚੁਕਾਵੇ ਅੰਤਰ ਰਹੇ ਕੋਈ ਨਾ ਲੁਕ, ਜੋਤੀ ਜੋਤ ਡਗਮਗਾਈਆ। ਤੂੰ ਮੇਰਾ ਮੈਂ ਤੇਰਾ ਸ਼ਬਦ ਅਨਾਦ ਅਗੰਮੀ ਸੁਣਾ ਕੇ ਤੁਕ, ਧੁੰਨ ਆਤਮਕ ਕਰੇ ਸ਼ਨਵਾਈਆ। ਜਨਮ ਜਨਮ ਦਾ ਕਰਮ ਕਰਮ ਦਾ ਪੈਂਡਾ ਗਿਆ ਮੁਕ, ਆਵਣ ਜਾਵਣ ਲੇਖਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਹੇਲਾ ਇਕ ਅਕੇਲਾ ਹਰਿ ਸੱਜਣ ਮੇਲ ਮਿਲਾਈਆ। ਜਨ ਭਗਤ ਲਹਿਣਾ ਦੇਣਾ ਪਾਵੇ ਤੇਰੀ ਅੰਤਰ ਆਤਮ ਝੋਲੀ, ਸਾਢੇ ਤਿੰਨ ਹੱਥ ਘਰ ਮੰਦਰ ਸੋਭਾ ਪਾਈਆ। ਬਿਨ ਅੱਖਰਾਂ ਸੁਣਾਵੇ ਆਪਣੀ ਅਗੰਮੀ ਬੋਲੀ, ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਸਿਫ਼ਤ ਕਰ ਕਰ ਖ਼ੁਸ਼ੀ ਮਨਾਈਆ। ਮਨ ਵਾਸਨਾ ਕੂੜੀ ਕਿਰਿਆ ਜਗਤ ਵਿਚ ਪਾਏ ਨਾ ਰੌਲੀ, ਰਾਮ ਰਹੀਮ ਕਰੀਮ ਆਪਣਾ ਨਗ਼ਮਾ ਨਾਮ ਦਏ ਸੁਣਾਈਆ। ਉਲਟੀ ਕਰ ਕੇ ਨਾਭ ਕਵਲੀ, ਅੰਮ੍ਰਿਤ ਝਿਰਨਾ ਧੁਰ ਦਾ ਰਸ ਬੂੰਦ ਸਵਾਂਤੀ ਦੇਵੇ ਮੁਖ ਚੁਆਈਆ। ਮਾਣ ਵਡਿਆਈ ਉਪਰ ਧੌਲੀ, ਸਚਖੰਡ ਦਵਾਰੇ ਮਿਲ ਮਿਲ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾਈਆ। ਹਰਿ ਭਗਤ ਤੇਰਾ ਲੇਖਾ ਲੱਗਾ ਅਪਾਰ, ਮਸਤਕ ਪੂਰਬ ਵੇਖ ਵਖਾਈਆ। ਕਿਰਪਾ ਕਰ ਆਪ ਨਿਰੰਕਾਰ, ਨਿਰਗੁਣ ਸਰਗੁਣ ਜੋੜ ਜੁੜਾਈਆ। ਨਾਮ ਸੰਦੇਸ਼ਾ ਦੇ ਕੇ ਆਪਣੀ ਧਾਰ, ਧਰਮ ਇਕੋ ਇਕ ਦ੍ਰਿੜਾਈਆ। ਚਾਰੇ ਖਾਣੀ ਵਿਚੋਂ ਕੱਢ ਕੇ ਬਾਹਰ, ਆਤਮ ਪਰਮਾਤਮ ਮੇਲ ਮਿਲਾਈਆ। ਚਾਰੇ ਵਰਨਾਂ ਕਰ ਖ਼ੁਆਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾਤਾ ਗਏ ਤੁੜਾਈਆ। ਸਾਚਾ ਮੰਦਰ ਗ੍ਰਹਿ ਘਰ ਇਕ ਵਖਾਲ, ਸਾਢੇ ਤਿੰਨ ਹੱਥ ਪੜਦਾ ਓਹਲਾ ਦਏ ਉਠਾਈਆ। ਦੀਆ ਬਾਤੀ ਕਮਲਾਪਾਤੀ ਜਗਾਏ ਬੇਮਿਸਾਲ, ਜਿਸ ਦੀ ਮਿਸਲ ਗੁਰ ਅਵਤਾਰ ਪੈਗ਼ੰਬਰ ਸਿਫ਼ਤਾਂ ਵਿਚ ਸਾਲਾਹੀਆ। ਘਰ ਸਵਾਮੀ ਮਿਲੇ ਦੀਨ ਦਿਆਲ, ਠਾਕਰ ਹੋ ਕੇ ਠੋਕਰ ਆਪਣਾ ਨਾਮ ਲਗਾਈਆ। ਲੇਖਾ ਚੁਕਾ ਕੇ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਉਪਰ ਸ਼ਾਹ ਰਗ ਆਪਣਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਵਸੇ ਸਦਾ ਨਾਲ, ਜਗਤ ਵਿਛੋੜਾ ਰਹਿਣ ਕੋਇ ਨਾ ਪਾਈਆ। ਜਨ ਭਗਤ ਤੇਰੀ ਅੰਤਰ ਆਤਮ ਹਰਿ ਹਰਿ ਵੇਖ, ਘਰ ਠਾਂਡੇ ਖ਼ੁਸ਼ੀ ਮਨਾਈਆ। ਮਾਨਸ ਜਨਮ ਬਦਲ ਦੇਵੇ ਰੇਖ, ਪਿਛਲਾ ਅਗਲਾ ਲੇਖਾ ਦਏ ਚੁਕਾਈਆ। ਨਾਮ ਸੁਨੇਹੜਾ ਦੇ ਕੇ ਸੰਦੇਸ਼, ਸੋਈ ਸੁਰਤੀ ਦਏ ਉਠਾਈਆ। ਪੜਦਾ ਲਾਹ ਕੇ ਏਕੰਕਾਰਾ ਏਕ, ਇਕ ਇਕੱਲਾ ਦਇਆ ਕਮਾਈਆ। ਤ੍ਰੈਗੁਣ ਮਾਇਆ ਕੂੜੀ ਕਿਰਿਆ ਲਾਏ ਮੂਲ ਨਾ ਸੇਕ, ਪੰਚਮ ਪੰਚ ਨਾ ਕੋਇ ਵਡਿਆਈਆ। ਸ੍ਰੀ ਭਗਵਾਨ ਦੱਸ ਕੇ ਸਾਚੀ ਟੇਕ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਜੋਤੀ

ਜਾਤਾ ਪੁਰਖ ਬਿਧਾਤਾ ਨਿਰਗੁਣ ਨਿਰਵੈਰ ਨਿਰੰਕਾਰ ਧਾਰ ਕੇ ਆਪਣਾ ਭੇਸ, ਪਾਰਬ੍ਰਹਮ ਪਤਿਪਰਮੇਸ਼ਵਰ ਲੋਕਮਾਤ ਆਪਣਾ ਖੇਲ ਖਿਲਾਈਆ। ਜਨ ਭਗਤ ਸੁਹੇਲੇ ਵੇਖੇ ਆਪਣੇ ਦੇਸ, ਨੌ ਖੰਡ ਪ੍ਰਿਥਮੀ ਸੱਤ ਦੀਪ ਖੋਜਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰਾ ਸਾਚਾ ਹੇਤ, ਗ੍ਰਹਿ ਗ੍ਰਹਿ ਮੇਲਾ ਰਿਹਾ ਮਿਲਾਈਆ। ਜਨ ਭਗਤ ਤੇਰੀ ਆਸਾ ਮਨਸਾ ਪੂਰ, ਮੁਹੱਬਤ ਇਕੋ ਨਾਲ ਲਗਾਈਆ। ਪੰਧ ਮੁਕਾ ਕੇ ਨੇੜੇ ਦੂਰ, ਘਰ ਘਰ ਵਿਚ ਕਰੇ ਰੁਸ਼ਨਾਈਆ। ਸਾਹਿਬ ਸਤਿਗੁਰ ਸਵਾਮੀ ਹਾਜ਼ਰ ਹਜ਼ੂਰ, ਕਾਇਆ ਕਾਅਬੇ ਹਜ਼ਰਤ ਦਏ ਵਖਾਈਆ। ਜਨਮ ਜਨਮ ਦੀ ਭਗਤੀ ਕਰ ਮਨਜ਼ੂਰ, ਮਾਨਸ ਜਨਮ ਦਏ ਵਡਿਆਈਆ। ਸਰਬ ਕਲਾ ਆਪੇ ਭਰਪੂਰ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਜੋਤੀ ਜਾਤਾ ਦੇਵੇ ਨੂਰ, ਚੰਦ ਸੂਰਜ ਦੀ ਲੋੜ ਰਹੇ ਨਾ ਰਾਈਆ। ਸ਼ਬਦ ਨਾਦ ਧੁੰਨ ਸੁਣਾਏ ਅਗੰਮੀ ਤੂਰ, ਤੁਰੀਆ ਪਦ ਵਿਚੋਂ ਬਾਹਰ ਕਢਾਈਆ। ਜਿਧਰ ਤੱਕੇਂ ਹਾਜ਼ਰ ਹਜ਼ੂਰ, ਸਨਮੁਖ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵਣਹਾਰਾ ਧੁਰ ਦਾ ਘਰ, ਸਚਖੰਡ ਦਵਾਰਾ ਇਕ ਵਖਾਈਆ। ਜਨ ਭਗਤ ਤੇਰਾ ਦਵਾਰਾ ਸਚਖੰਡ, ਬ੍ਰਹਿਮੰਡ ਖੰਡ ਦੀ ਲੋੜ ਰਹੇ ਨਾ ਰਾਈਆ। ਜਿਥੇ ਵਸੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਡੇਰਾ ਲਾਈਆ। ਕਰੇ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਦੂਸਰ ਅਵਰ ਨਾ ਕੋਇ ਸੰਗ, ਏਕੰਕਾਰਾ ਇਕ ਇਕੱਲਾ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਕੋਟਨ ਦਰ ਦਰਵੇਸ਼ ਰਹੇ ਮੰਗ, ਭਿਖੱਕ ਹੋ ਕੇ ਝੋਲੀ ਅਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਭਗਤ ਸੁਹੇਲੇ ਗੁਰਮੁਖ ਸੰਤ ਘਟ ਭੀਤਰ ਖੋਜ ਖੁਜਾਈਆ। ਜਨ ਭਗਤ ਤੇਰਾ ਜਨਮ ਕਰਮ ਮੁਆਫ਼, ਮੁਫ਼ਤ ਆਪਣੀ ਦਇਆ ਕਮਾਇੰਦਾ। ਅਬਿਨਾਸ਼ੀ ਕਰਤਾ ਆਤਮ ਬ੍ਰਹਮ ਖੋਲ੍ਹ ਕੇ ਪੜਦਾ ਤਾਕ, ਦੂਈ ਦਵੈਤੀ ਡੇਰਾ ਢਾਹਿੰਦਾ। ਤੂੰ ਮੇਰਾ ਮੈਂ ਤੇਰਾ ਸਤਿ ਸਤਿਵਾਦੀ ਦੱਸ ਕੇ ਜਾਪ, ਸੁਤ ਨਾਦੀ ਆਪ ਬਣਾਇੰਦਾ। ਕੂੜੀ ਕਿਰਿਆ ਰਹੇ ਨਾ ਕੋਇ ਰੋਗ ਸੰਤਾਪ, ਜੂਠ ਝੂਠ ਨਾਤਾ ਮਾਤ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਜਨ ਭਗਤਾਂ ਅੰਤਰ ਆਤਮ ਦਰ ਦਰਵਾਜ਼ਾ ਦੇਵੇ ਖੋਲ੍ਹ, ਪੜਦਾ ਓਹਲਾ ਰਹਿਣ ਕੋਇ ਨਾ ਪਾਈਆ। ਬਿਨ ਅੱਖਰਾਂ ਸ਼ਬਦ ਅਗੰਮੀ ਦੱਸੇ ਬੋਲ, ਧੁਨ ਅਨਾਦੀ ਨਾਦ ਜਣਾਈਆ। ਨਿਰਗੁਣ ਹੋਕੇ ਵਸੇ ਕੋਲ, ਜੋਤੀ ਜੋਤ ਜੋਤ ਰੁਸ਼ਨਾਈਆ। ਪਰਮਾਤਮ ਹੋ ਕੇ ਜਾਵੇ ਮੌਲ, ਮੌਲਾ ਆਪਣੀ ਖੇਲ ਖਿਲਾਈਆ। ਪੂਰਬ ਜਨਮ ਦਾ ਲਹਿਣਾ ਦੇਣਾ ਲੇਖਾ ਪੂਰਾ ਕਰੇ ਕੌਲ, ਕ਼ੁਦਰਤ ਦਾ ਕ਼ਾਦਰ ਬੇਪਰਵਾਹੀਆ। ਜਨ ਭਗਤਾਂ ਮਾਣ ਵਡਿਆਈ ਦੇ ਕੇ ਉਪਰ ਧਰਨੀ ਧਰਤ ਧੌਲ, ਧਰਮ ਇਕੋ ਇਕ ਦਏ ਸਮਝਾਈਆ। ਜਿਸ ਨੂੰ ਸਮਝ ਨਾ ਸਕੇ ਵਿਦਿਆ ਵਾਲਾ ਕੋਈ ਪੰਡਤ ਪਾਂਧਾ ਰੌਲ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਸੁਹੇਲੇ ਘਰ ਠਾਂਡੇ ਲਏ ਮਿਲਾਈਆ। ਜਨ ਭਗਤ ਤੇਰਾ ਦਵਾਰਾ ਏਕ, ਦੂਜੀ ਟੇਕ ਨਾ ਕੋਇ ਰਖਾਈਆ। ਨਿਜ ਨੇਤਰ ਲੋਚਣ ਨੈਣ ਲੈਣਾ ਵੇਖ, ਗਿਆਨ ਅੱਖ ਇਕ ਖੁਲ੍ਹਾਈਆ। ਜਿਥੇ ਦੂਸਰ ਅਵਰ ਨਾ ਕੋਇ ਭੇਖ, ਏਕੰਕਾਰਾ ਇਕ ਅਕੱਲਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ।

ਧੁਰ ਫ਼ਰਮਾਨ ਕਹੇ ਮੈਂ ਸੰਦੇਸ਼ਾ ਦੇਵਾਂ ਧੁਰ ਦਾ, ਜੁਗ ਚੌਕੜੀ ਲੋਕਮਾਤ ਸੇਵ ਕਮਾਈਆ। ਭਗਤਾਂ ਅੰਦਰ ਫ਼ੁਰਨਾ ਹੋ ਕੇ ਫੁਰਦਾ, ਫ਼ਰਮਾਬਰਦਾਰ ਹੋ ਕੇ ਸੇਵ ਕਮਾਈਆ। ਨਾਤਾ ਜੋੜਾਂ ਆਤਮ ਪਰਮਾਤਮ ਸ਼ਬਦ ਅਗੰਮੀ ਸੁਰ ਦਾ, ਸੁਰਤੀ ਸ਼ਬਦ ਨਾਲ ਮਿਲਾਈਆ। ਰਸ ਦੇਵਾਂ ਪਾਰਬ੍ਰਹਮ ਪਤਿਪਰਮੇਸ਼ਵਰ ਸਚ ਦਵਾਰੇ ਅਨੰਦਪੁਰ ਦਾ, ਪੁਰੀ ਅਨੰਦ ਇਕੋ ਦਿਆਂ ਵਖਾਈਆ। ਜਿਥੇ ਆਦਿ ਜੁਗਾਦਿ ਜੁਗ ਚੌਕੜੀ ਬੇੜਾ ਕਦੇ ਨਾ ਰੁੜ੍ਹਦਾ, ਵਿਛੋੜਾ ਰੂਪ ਨਾ ਕੋਇ ਬਦਲਾਈਆ। ਇਕੋ ਦਰਸ ਬਿਨ ਅੱਖਾਂ ਹੁੰਦਾ ਰਹੇ ਪ੍ਰਭੂ ਸਤਿਗੁਰ ਦਾ, ਜੋ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪਣਾ ਨਾਉਂ ਜਣਾਈਆ। ਭੈ ਭਉ ਰਹੇ ਨਾ ਠੱਗ ਚੋਰ ਦਾ, ਕੂੜ ਕੁੜਿਆਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਈਆ। ਜਨ ਭਗਤ ਤੇਰਾ ਮੰਦਰ ਉਚ ਸੁਹੰਜਣਾ, ਸਚਖੰਡ ਇਕੋ ਨਜ਼ਰੀ ਆਈਆ। ਜਿਥੇ ਜਗੇ ਜੋਤ ਨਿਰੰਜਣਾ, ਦੀਆ ਬਾਤੀ ਲੋੜ ਰਹੇ ਨਾ ਰਾਈਆ। ਬਿਨ ਚਰਨ ਧੂੜੀ ਹੋਵੇ ਸਾਚਾ ਮਜਨਾ, ਦੁਰਮਤ ਮੈਲ ਨਾ ਕੋਇ ਰਖਾਈਆ। ਬਿਨ ਹੱਥਾਂ ਮਸਤਕ ਹੋਵੇ ਬੰਦਨਾ, ਸੀਸ ਜਗਦੀਸ ਝੁਕਾਈਆ। ਬਿਨ ਨਾਮ ਪਦਾਰਥ ਅਵਰ ਪਏ ਕੁਛ ਨਾ ਮੰਗਣਾ, ਵਸਤ ਅਮੋਲਕ ਝੋਲੀ ਦਏ ਭਰਾਈਆ। ਬਿਨ ਸੂਰਜ ਚੰਦ ਹੋਏ ਪਰਕਾਸ਼ ਧੁਰ ਦੇ ਚੰਦਨਾ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸੰਤ ਸਾਜਣ ਗੁਰਮੁਖ ਮੀਤ ਆਤਮ ਬ੍ਰਹਮ ਦੱਸ ਪ੍ਰੀਤ, ਸਤਿਜੁਗ ਬਖ਼ਸ਼ੇ ਧੁਰ ਦੀ ਰੀਤ, ਕਾਇਆ ਕਾਅਬਾ ਵਖਾਏ ਮੰਦਰ ਮਸੀਤ, ਅਸਲਾ ਮਸਲਾ ਜਨ ਭਗਤਾਂ ਹੱਲ ਕਰਾਈਆ। ਕਾਇਆ ਕਾਅਬਾ ਖੋਲ੍ਹ ਕੇ ਹੁਜਰਾ ਹੱਕ, ਹਕ਼ੀਕ਼ਤ ਦੇ ਦ੍ਰਿੜਾਈਆ। ਭਗਤ ਸੁਹੇਲੇ ਕਰ ਕੇ ਵੱਖ, ਵਾਸਤਾ ਇਕੋ ਨਾਲ ਕਰਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਦੋਏ ਲੋਚਣ ਨੈਣ ਦਏ ਵਖਾਈਆ। ਕਾਇਆ ਮਾਟੀ ਪਰਗਟਾ ਕੇ ਧੁਰ ਦਾ ਹੱਟ, ਨਾਮ ਅਮੋਲਕ ਦਏ ਵਰਤਾਈਆ। ਸ਼ਬਦੀ ਸ਼ਬਦ ਲਗਾ ਕੇ ਸੱਟ, ਸੋਈ ਸੁਰਤ ਅਕਾਲ ਮੂਰਤ ਤੁਰਤ ਦਏ ਉਠਾਈਆ। ਅੰਮਿਉਂ ਰਸ ਅੰਮ੍ਰਿਤ ਆਪਣਾ ਦੇ ਕੇ ਝੱਟ, ਝਟਕਾ ਕੂੜ ਕਿਰਿਆ ਕਰ ਵਖਾਈਆ। ਕਰ ਪਰਕਾਸ਼ ਜੋਤੀ ਨੂਰ ਲਟ ਲਟ, ਅੰਧ ਅੰਧੇਰਾ ਦਏ ਗਵਾਈਆ। ਕਿਰਪਾ ਕਰ ਪੁਰਖ ਸਮਰਥ, ਜਨ ਭਗਤਾਂ ਬਖ਼ਸ਼ੇ ਇਕ ਸਰਨਾਈਆ। ਏਥੇ ਓਥੇ ਦੋ ਜਹਾਨ ਰਹਿਣ ਨਾ ਦੇਵੇ ਵੱਖ, ਆਤਮ ਪਰਮਾਤਮ ਨਾਤਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਰਿਹਾ ਵਸ, ਸਤਿ ਸਤਿਵਾਦੀ ਸਤਿ ਸੰਦੇਸ਼ ਨਰ ਨਰੇਸ਼ ਜੁਗ ਚੌਕੜੀ ਨਿਤ ਨਵਿਤ ਲੋਕਮਾਤ ਮਾਰ ਝਾਤ ਲੱਖ ਚੁਰਾਸੀ ਘਟ ਭੀਤਰ ਮਾਨਵ ਮਾਨੁਖ ਮਾਨਸ ਆਪਣਾ ਹੁਕਮ ਵਰਤਾਈਆ।

੨੪ ਫੱਗਣ ਸ਼ਹਿਨਸ਼ਾਹੀ ਸੰਮਤ ੧ ਜਸਵੰਤ ਸਿੰਘ ਦੇ ਗ੍ਰਹਿ ਰਾਜੇਆਣਾ ਜ਼ਿਲਾ ਫ਼ਿਰੋਜ਼ਪੁਰ

ਜਸਵੰਤ ਤੇਰਾ ਸ਼ਬਦੀ ਧਾਰ ਜਸ, ਅਬਿਨਾਸ਼ੀ ਕਰਤਾ ਪੁਰਖ ਬਿਧਾਤਾ ਦਏ ਵਡਿਆਈਆ। ਸ੍ਰੀ ਭਗਵਾਨ ਅੰਤਰਜਾਮੀ ਸਾਹਿਬ ਸੁਲਤਾਨ ਕੀਤਾ ਵਸ, ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨਿਰਵੈਰ ਨਜ਼ਰੀ ਆਈਆ। ਮਿਹਰਵਾਨ ਦਇਆਵਾਨ ਨਿਜ ਨੇਤਰ ਖੋਲ੍ਹੇ ਅੱਖ, ਪਰਤੱਖ ਨਜ਼ਰੀ

ਆਏ ਧੁਰ ਗੁਸਾਈਂਆ। ਅੰਮ੍ਰਿਤ ਆਤਮ ਨਿਝਰ ਝਿਰਨਾ ਦੇਵੇ ਝੱਟ, ਅੰਮਿਉਂ ਰਸ ਆਪਣਾ ਆਪ ਬਰਸਾਈਆ। ਸ਼ਬਦ ਅਨਾਦੀ ਧੁਨ ਲਗਾਵੇ ਆਪਣੀ ਸੱਟ, ਸੋਈ ਸੁਰਤੀ ਮਾਤ ਉਠਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਦੱਸ ਕੇ ਛੰਦ, ਸੰਸਾ ਰੋਗ ਦਏ ਗਵਾਈਆ। ਪਾਰਬ੍ਰਹਮ ਬ੍ਰਹਮ ਮਿਲਾ ਕੇ ਆਪਣਾ ਅਨੰਦ, ਨਿਜਾਨੰਦ ਕਰੇ ਰਸਾਈਆ। ਦੂਈ ਦਵੈਤੀ ਭਰਮ ਰਹੇ ਕੋਈ ਨਾ ਕੰਧ, ਸਾਚੀ ਮੰਜ਼ਲ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਸੁਹੇਲਾ ਇਕ ਇਕੇਲਾ ਏਕੰਕਾਰ ਆਪਣਾ ਪੜਦਾ ਦਏ ਉਠਾਈਆ। ਜਨ ਭਗਤ ਤੇਰਾ ਜਸ ਕਰਨ ਚਾਰ ਵੇਦ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਪੁਰਖ ਅਕਾਲ ਦੀਨ ਦਿਆਲ ਅੰਦਰ ਵੜ ਮੰਦਰ ਚੜ੍ਹ ਕਾਇਆ ਹਾਟੀ ਖੋਲ੍ਹੇ ਆਪਣਾ ਭੇਦ, ਕੂੜੀ ਮਾਟੀ ਪੜਦਾ ਰਹੇ ਨਾ ਰਾਈਆ। ਆਤਮ ਸੁਹਾਵੇ ਸੁਹੰਜਣੀ ਸੇਜ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਡੇਰਾ ਲਾਈਆ। ਜੋਤੀ ਜਲਵਾ ਅਗੰਮ ਅਥਾਹ ਬੇਪਰਵਾਹ ਨੂਰ ਨੁਰਾਨਾ ਦੇਵੇ ਤੇਜ, ਅੰਧ ਅੰਧੇਰਾ ਅੰਦਰੋਂ ਦਏ ਕਢਾਈਆ। ਜਿਸ ਕਾਰਨ ਲੋਕਮਾਤ ਜਨਮ ਦੇ ਕੇ ਦਿਤਾ ਭੇਜ, ਸੋ ਭਜਨ ਬੰਦਗੀ ਬਿਨ ਰਸਨਾ ਜਿਹਵਾ ਬੱਤੀ ਦੰਦ ਦਏ ਸਮਝਾਈਆ। ਬਿਨ ਅੱਖਾਂ ਸਾਹਿਬ ਸਤਿਗੁਰ ਹੋ ਕੇ ਲਏ ਵੇਖ, ਜਗਤ ਲੋਚਣ ਦੀ ਲੋੜ ਰਹੇ ਨਾ ਰਾਈਆ। ਜਨਮ ਜਨਮ ਦਾ ਕਰਮ ਕਰਮ ਦਾ ਬਦਲ ਦੇਵੇ ਲੇਖ, ਰੇਖਾ ਪਿਛਲੀ ਦਏ ਮਿਟਾਈਆ। ਆਤਮ ਪਰਮਾਤਮ ਕਰੇ ਸੱਚਾ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਨਜ਼ਰੀ ਆਵੇ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਹਰਿ ਭਗਤ ਤੇਰੀ ਸਿਫ਼ਤ ਸਲਾਹ, ਮਹਿੰਮਾ ਚਾਰ ਜੁਗ ਜਸ ਗਾਈਆ। ਤੇਰਾ ਏਕੰਕਾਰਾ ਇਕ ਮਲਾਹ, ਧੁਰਦਰਗਾਹੀ ਨਜ਼ਰੀ ਆਈਆ। ਜਿਸ ਦਾ ਨਿਤ ਨਵਿਤ ਜੁਗ ਚੌਕੜੀ ਸੱਚਾ ਨਾਂ, ਨਾਉਂ ਨਿਰੰਕਾਰਾ ਕਹਿ ਕੇ ਸਾਰੇ ਰਹੇ ਗਾਈਆ। ਸੋ ਸਾਹਿਬ ਸੁਹੇਲਾ ਜਨ ਭਗਤਾਂ ਬਣੇ ਪਿਤਾ ਮਾਂ, ਪੂਤ ਸਪੂਤੇ ਗੋਦ ਉਠਾਈਆ। ਹੰਸ ਬੁਧੀ ਬਣਾਏ ਕਾਂ, ਕਾਗ ਹੰਸ ਰੂਪ ਵਟਾਈਆ। ਮਹਿਬੂਬ ਮੁਹੱਬਤ ਵਿਚ ਦੇਵੇ ਸਿਰ ਠੰਡੀ ਛਾਂ, ਕਲਜੁਗ ਅਗਨੀ ਤਤ ਨਾ ਲਾਗੇ ਰਾਈਆ। ਸਾਚਾ ਮੰਦਰ ਮਹੱਲ ਅਟਲ ਘਰ ਠਾਕਰ ਦਏ ਵਖਾ, ਠੋਕਰ ਆਪਣਾ ਨਾਮ ਲਗਾਈਆ। ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ ਦਏ ਤੁੜਾ, ਪਤਿਤ ਪਾਵਨ ਪਤਿਤ ਪੁਨੀਤ ਆਪਣੇ ਰੰਗ ਰੰਗਾਈਆ। ਅੰਮ੍ਰਿਤ ਮੇਘ ਨਿਝਰ ਝਿਰਨਾ ਬੂੰਦ ਸਵਾਂਤੀ ਬਖ਼ਸ਼ੇ ਸਾਵਣ, ਜਗਤ ਜਗ ਤ੍ਰਿਸ਼ਨਾ ਦਏ ਮਿਟਾਈਆ। ਮਨ ਹੰਕਾਰੀ ਕੂੜਾ ਮਾਰੇ ਰਾਵਣ, ਨਾਮ ਖੰਡਾ ਬ੍ਰਹਿਮੰਡਾਂ ਵਿਚ ਆਪਣਾ ਇਕ ਉਠਾਈਆ। ਸੰਤ ਸੁਹੇਲਾ ਹੋ ਕੇ ਪਕੜੇ ਦਾਮਨ, ਦਾਮਨਗੀਰ ਬੇਨਜ਼ੀਰ ਇਕੋ ਨਜ਼ਰੀ ਆਈਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਨਿਰਗੁਣ ਹੋਵੇ ਜ਼ਾਮਨ, ਪੰਜਾਂ ਤੱਤਾਂ ਲੇਖਾ ਦਏ ਮੁਕਾਈਆ। ਜਨ ਭਗਤ ਇਕੋ ਰੰਗ ਰੰਗਾਏ ਭੇਵ ਨਾ ਜਾਣੇ ਸ਼ੱਤਰੀ ਸ਼ੂਦਰ ਵੈਸ਼ ਬ੍ਰਾਹਮਣ, ਬ੍ਰਹਮਵੇਤਾ ਬ੍ਰਹਮ ਨੇਤਾ ਪਾਰਬ੍ਰਹਮ ਬ੍ਰਹਮ ਇਕੋ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਹੇਲਾ ਸਤਿ ਸਤਿ ਇਕੋ ਇਕ ਦ੍ਰਿੜਾਈਆ। ਜਨ ਭਗਤ ਤੇਰੀ ਆਦਿ ਜੁਗਾਦਿ ਮਹਿੰਮਾ ਜਗ, ਚਾਰ ਕੁੰਟ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਤੇਰੀ ਵਸਿਆ ਉਪਰ ਸ਼ਾਹ ਰਗ, ਨੌ ਦਵਾਰੇ ਬੈਠਾ ਪੰਧ ਮੁਕਾਈਆ। ਬਿਨ ਮੱਕੇ ਕਾਅਬੇ ਕਰਾਏ ਸਾਚਾ ਹੱਜ, ਮੰਦਰ ਮਸੀਤ ਸ਼ਿਵਦਵਾਲੇ ਮੱਠ ਦੀ ਲੋੜ ਰਹੇ ਨਾ ਰਾਈਆ। ਘਰ ਸੱਜਣ ਸਵਾਮੀ ਮਿਲੇ ਭੱਜ, ਪੁਰਖ ਅਕਾਲਾ ਦੀਨ ਦਿਆਲਾ ਨਿਜ

ਨੇਤਰ ਲੋਚਣ ਨੈਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਧੁਰ ਦਾ ਦਰ, ਜਿਥੇ ਵਸੇ ਬੇਪਰਵਾਹੀਆ। ਜਨ ਭਗਤ ਤੇਰੀ ਮਹਿੰਮਾ ਜਗਤ ਅਥਾਹ, ਕ਼ਲਮ ਸ਼ਾਹੀ ਕਾਤਬ ਲਿਖਣ ਕੋਇ ਨਾ ਪਾਈਆ। ਤੇਰਾ ਮਾਲਕ ਬੇਪਰਵਾਹ, ਸਦ ਬੇਪਰਵਾਹੀ ਵਿਚ ਰਖਾਈਆ। ਇਕੋ ਦ੍ਰਿੜਾ ਕੇ ਆਪਣਾ ਨਾਂ, ਕੂੜੇ ਨਾਤੇ ਦਏ ਤੁੜਾਈਆ। ਸਚਖੰਡ ਦਵਾਰਾ ਏਕੰਕਾਰਾ ਦਰਗਹਿ ਸਾਚੀ ਵਖਾਵੇ ਅਗੰਮਾ ਥਾਂ, ਜਿਥੇ ਨਾ ਕੋਈ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਉਚ ਘਰ, ਜਿਸ ਘਰ ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਨ ਭਗਤ ਤੇਰਾ ਵੇਲਾ ਕਲਜੁਗ ਅੰਤ ਹੋਏ ਨਾ ਅਖ਼ੀਰ, ਆਖ਼ਰ ਦਏ ਸਮਝਾਈਆ। ਸ਼ਰਅ ਸ਼ਰਾਇਤੀ ਜਗਤ ਬੰਧਨ ਤੋੜ ਕੇ ਆਪ ਜ਼ੰਜੀਰ, ਇਕੋ ਰੰਗ ਦਏ ਰੰਗਾਈਆ। ਭਾਗ ਲਗਾ ਕੇ ਕਾਇਆ ਮਾਟੀ ਸਾਢੇ ਤਿੰਨ ਹੱਥ ਸਰੀਰ, ਸ਼ੀਰ ਧੁਰ ਦਾ ਅੰਮ੍ਰਿਤ ਦਏ ਪਿਆਈਆ। ਮਿਹਰਵਾਨ ਮੁਹੱਬਤ ਵਿਚ ਮਿਲ ਕੇ ਪੀਰਨ ਪੀਰ, ਪੈਗ਼ੰਬਰਾਂ ਦਾ ਮਾਲਕ ਸਾਲਸ ਹੋ ਕੇ ਸਮੁੰਦ ਸਾਗਰ ਪਾਰ ਕਰਾਈਆ। ਜਨਮ ਜਨਮ ਦੀ ਕਰਮ ਕਰਮ ਦੀ ਧਰਮ ਧਰਮ ਦੀ ਬਦਲ ਦੇਵੇ ਤਕ਼ਦੀਰ, ਵਰਨ ਵਰਨ ਦਾ ਬਰਨ ਬਰਨ ਦਾ ਲੇਖਾ ਦਏ ਮੁਕਾਈਆ। ਝਗੜਾ ਮੁਕਾ ਕੇ ਸ਼ਾਹ ਫ਼ਕੀਰ ਹਕੀਰ ਅਮੀਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਦਰ ਦਏ ਸੁਹਾਈਆ। ਨਾਮ ਭੰਡਾਰਾ ਵਸਤ ਅਮੋਲਕ ਕਾਇਆ ਗੋਲਕ ਦੇ ਕੇ ਧੁਰ ਦੀ ਜਾਗੀਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਬਿਨ ਅੱਖਾਂ ਨਿਰਗੁਣ ਜੋਤ ਨਜ਼ਰੀ ਆਏ ਬੇਨਜ਼ੀਰ, ਨੂਰ ਨੂਰ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਸਤਕ ਲੇਖਾ ਰਿਹਾ ਚੁਕਾਈਆ। ਜਨ ਭਗਤ ਤੇਰੀ ਮਹਿੰਮਾ ਅਕਥ, ਸਦੀ ਚੌਧਵੀਂ ਖ਼ੁਸ਼ੀ ਮਨਾਈਆ। ਮਿਲਿਆ ਮੇਲ ਪਰਮ ਪੁਰਖ ਸਮਰਥ, ਜਿਸ ਦੀ ਵੱਜਦੀ ਰਹੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਭਵਿਖਤ ਗਏ ਦੱਸ, ਚਾਰ ਜੁਗ ਵੰਡ ਵੰਡਾਈਆ। ਨਿਰਗੁਣ ਤਕਦੇ ਰਹੇ ਖੋਲ੍ਹ ਅਗੰਮੀ ਅੱਖ, ਦੋ ਜਹਾਨਾਂ ਪਰੇ ਧਿਆਨ ਲਗਾਈਆ। ਜੋ ਪੁਰਖ ਅਕਾਲਾ ਦੀਨ ਦਿਆਲਾ ਵਸਣਹਾਰਾ ਘਟ ਘਟ, ਲੱਖ ਚੁਰਾਸੀ ਰਿਹਾ ਸਮਾਈਆ। ਸੋ ਆਪਣੀ ਧਾਰ ਏਕੰਕਾਰ ਨਿਰਗੁਣ ਹੋ ਕੇ ਆਇਆ ਨੱਠ, ਜੋਤੀ ਜਾਤਾ ਪੁਰਖ ਬਿਧਾਤਾ ਜਗਤ ਨੇਤਰ ਕਲਜੁਗ ਜੀਵ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਵਾਰਾ ਵੇਖ ਕੇ ਸਾਚਾ ਹੱਟ, ਬਣ ਹਟਵਾਣਾ ਫੇਰਾ ਪਾਈਆ। ਜਨ ਭਗਤ ਤੇਰੀ ਮਹਿੰਮਾ ਅਪਰ ਅਪਾਰ, ਅਪਰੰਪਰ ਸਵਾਮੀ ਦਏ ਵਡਿਆਈਆ। ਤੇਰਾ ਮੇਲ ਇਕ ਕਰਤਾਰ, ਦੂਜਾ ਰਿਸ਼ਤਾ ਨਾ ਕੋਇ ਵਖਾਈਆ। ਇਕੋ ਦਰਸ ਮੰਗੇ ਦੀਦਾਰ, ਦੂਜੀ ਓਟ ਨਾ ਕੋਇ ਤਕਾਈਆ। ਇਕੋ ਘਰ ਵਸੇ ਘਰਬਾਰ, ਸਚਖੰਡ ਸਾਚੇ ਵੱਜੇ ਵਧਾਈਆ। ਇਕੋ ਜੋਤ ਹੋਏ ਉਜਿਆਰ, ਨਿਰਗੁਣ ਨੂਰ ਰੁਸ਼ਨਾਈਆ। ਇਕੋ ਨਾਦ ਸ਼ਬਦ ਧੁਨਕਾਰ, ਢੋਲਕ ਛੈਣਾ ਨਾ ਕੋਇ ਖੜਕਾਈਆ। ਇਕੋ ਅੰਮ੍ਰਿਤ ਠੰਡਾ ਠਾਰ, ਅੱਠ ਸੱਠ ਤੀਰਥ ਲੱਭਣ ਕੋਇ ਨਾ ਜਾਈਆ। ਤੇਰਾ ਕਾਇਆ ਮੰਦਰ ਸੋਹਣਾ ਉਚ ਮਨਾਰ, ਘਰ ਵਿਚ ਘਰ ਮਿਲੇ ਬੇਪਰਵਾਹੀਆ। ਜਿਸ ਦੀ ਮੰਜ਼ਲ ਜਗਤ ਵਿਦਿਆ ਤੋਂ ਬਾਹਰ, ਚੌਦਾਂ ਲੋਕ ਚੌਦਾਂ ਤਬਕ ਸਿਫ਼ਤਾਂ ਵਿਚ ਸਾਲਾਹੀਆ। ਜਿਸ ਦਾ ਨਾਮ ਨਿਧਾਨ ਆਦਿ ਜੁਗਾਦਿ ਜੁਗ ਚੌਕੜੀ ਇਕ ਸਲੋਕ, ਗੁਰ ਅਵਤਾਰ ਪੈਗ਼ੰਬਰਾਂ ਕਰੇ ਪੜ੍ਹਾਈਆ। ਉਹ ਜਨਮ ਜਨਮ ਦੀ ਮੇਟੇ ਤੇਰੀ ਸੋਚ, ਬੁਧੀ ਸਮਝ ਦੀ ਲੋੜ ਰਹੇ ਨਾ ਰਾਈਆ। ਮਿਹਰਵਾਨ ਹੋ ਕੇ ਦਰਸ਼ਨ ਦੇਵੇ ਸਾਚੇ ਲੋਚ,

ਲੋਇਨ ਇਕੋ ਦਏ ਖੁਲ੍ਹਾਈਆ। ਰਾਤੀ ਸੁਤਿਆਂ ਦਿਨੇ ਜਾਗਦਿਆਂ ਆਪਣੇ ਪ੍ਰੇਮ ਦੀ ਅੰਤਰ ਆਤਮ ਪਰਮਾਤਮ ਦੇਵੇ ਮੌਜ, ਖ਼ੁਸ਼ੀ ਧੁਰ ਦੀ ਦਏ ਵਖਾਈਆ। ਦੂਜਾ ਕਰਨਾ ਪਏ ਕੋਈ ਨਾ ਜੋਗ, ਜਗਤ ਦੀ ਜੁਗਤੀ ਵਿਚੋਂ ਬਾਹਰ ਕਢਾਈਆ। ਆਵਣ ਜਾਵਣ ਲੱਖ ਚੁਰਾਸੀ ਮਾਤ ਗਰਭ ਦਾ ਕਟ ਕੇ ਰੋਗ, ਬੰਦਨਾ ਇਕੋ ਦਏ ਸਮਝਾਈਆ। ਧੁਰ ਮੇਲਾ ਸਚ ਦਵਾਰ ਕਰ ਸੰਜੋਗ, ਨਾਤਾ ਇਕੋ ਏਕੰਕਾਰ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਟ ਕੇ ਹਰਖ਼ ਸੋਗ, ਚਿੰਤਾ ਗ਼ਮ ਅੰਦਰੋਂ ਬਾਹਰ ਕਢਾਈਆ। ਜਨ ਭਗਤ ਤੇਰਾ ਦੇਵੇ ਨਾ ਕੋਈ ਸਚ ਸਬੂਤ, ਦੀਨ ਦੁਨੀ ਸਮਝ ਕੋਇ ਨਾ ਆਈਆ। ਤੇਰਾ ਅੱਖਾਂ ਤੋਂ ਓਹਲੇ ਮਹਿਬੂਬ, ਮੰਦਰਾਂ ਵਿਚੋਂ ਬਾਹਰ ਡੇਰਾ ਲਾਈਆ। ਮਹਿਲਾਂ ਤੋਂ ਦੂਰ ਜਿਸ ਦਾ ਅਰੂਜ, ਅਰਸ਼ ਤੋਂ ਉਤੇ ਸੋਭਾ ਪਾਈਆ। ਜਿਸ ਦੀ ਸਿਫ਼ਤਾਂ ਵਾਲੇ ਕੋਟਨ ਕੋਟ ਕਲਮੇ ਹਜ਼ਾਰਾ ਦਰੂਦ, ਹਜ਼ਰਤ ਕਰਨ ਪੜ੍ਹਾਈਆ। ਉਹ ਜਿਧਰ ਵੇਖੇ ਸਦਾ ਓਧਰ ਦਿਸੇ ਮੌਜੂਦ, ਘਟ ਘਟ ਵਿਚ ਰਿਹਾ ਸਮਾਈਆ। ਅੰਤਮ ਅੰਤ ਕਰ ਮਹਿਫ਼ੂਜ਼, ਜਨਮ ਮਰਨ ਤੋਂ ਲਏ ਛੁਡਾਈਆ। ਤੇਰਾ ਪ੍ਰੇਮ ਧੁਰ ਦਾ ਪਿਆਰ ਕਰ ਕ਼ਬੂਲ, ਕਾਮਲ ਮੁਰਸ਼ਦ ਦਇਆ ਕਮਾਈਆ। ਸਤਿਜੁਗ ਧਾਰ ਸਚ ਧਰਮ ਸਤਿ ਸਤਿਵਾਦ ਲਾ ਕੇ ਅਸੂਲ, ਅਸਲੀਅਤ ਦੋ ਜਹਾਨਾਂ ਦੇਣੀ ਵਖਾਈਆ। ਇਕੋ ਨਾਮ ਇਕੋ ਢੋਲਾ, ਇਕੋ ਗੀਤ ਇਕੋ ਸੋਹਲਾ, ਇਕੋ ਨਗ਼ਮਾ ਇਕੋ ਨਾਮ ਦੱਸਣਾ ਮਾਕੂਲ, ਜਿਸ ਨੂੰ ਦੀਨ ਦੁਨੀਦਾਰ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਖ਼ਸ਼ਣਹਾਰਾ ਚਰਨ ਕਵਲ ਧੁਰ ਦੀ ਸਾਚੀ ਧੂਲ, ਧਰਮ ਦਵਾਰਾ ਇਕੋ ਦਏ ਵਖਾਈਆ।

੨੪ ਫੱਗਣ ਸ਼ਹਿਨਸ਼ਾਹੀ ਸੰਮਤ ੧ ਸਾਧੂ ਸਿੰਘ, ਬਾਵਾ ਸਿੰਘ ਦੇ ਗ੍ਰਹਿ ਪਿੰਡ ਰੋਡੇ ਜ਼ਿਲਾ ਫ਼ਿਰੋਜ਼ਪੁਰ

ਸਾਧੂ ਸਿੰਘ ਆਪਣੀ ਸਾਧ ਲੈਣੀ ਸਾਧ, ਸਦ ਭਾਵਨਾ ਇਕੋ ਦਏ ਦ੍ਰਿੜਾਈਆ। ਪੁਰਖ ਅਕਾਲ ਦੀਨ ਦਿਆਲ ਇਕੋ ਰਖਣਾ ਯਾਦ, ਯਾਦਦਾਸ਼ਤ ਪੂਰਬ ਜਨਮ ਦੀ ਦਏ ਕਰਾਈਆ। ਕੂੜੀ ਕਿਰਿਆ ਅੰਦਰੋਂ ਕੱਢੇ ਵਾਦ ਵਿਵਾਦ, ਵਿਖ ਰਹਿਣ ਕੋਇ ਨਾ ਪਾਈਆ। ਨਾਮ ਭੰਡਾਰਾ ਦੇਵੇ ਧੁਰ ਦੀ ਦਾਦ, ਵਸਤ ਅਮੋਲਕ ਆਪ ਵਰਤਾਈਆ। ਸ਼ਬਦ ਅਗੰਮੀ ਵਜਾ ਕੇ ਨਾਦ, ਬੋਧ ਅਗਾਧ ਕਰੇ ਸ਼ਨਵਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਸੁਣਾਏ ਰਾਗ, ਨਗ਼ਮਾ ਇਕੋ ਇਕ ਅਲਾਈਆ। ਝਗੜਾ ਮੁਕਾ ਕੇ ਜਗਤ ਜਾਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਲਜੁਗ ਕੂੜੀ ਰੈਣ ਮੇਟ ਅੰਧੇਰੀ ਰਾਤ, ਨੇਤਰ ਅੰਧ ਕਰੇ ਰੁਸ਼ਨਾਈਆ। ਸਾਚੇ ਮੰਦਰ ਲਾਵੇ ਭਾਗ, ਭਾਗ ਮਥੋਰ ਲਏ ਬਣਾਈਆ। ਧੁਰ ਦਾ ਦੀਆ ਜਾਗਾਵੇ ਚਰਾਗ਼, ਚਾਰੋਂ ਕੁੰਟ ਨਜ਼ਰੀ ਆਈਆ। ਲੇਖੇ ਲਾਵੇ ਦਿਵਸ ਆਜ, ਘੜੀ ਪਲ ਖ਼ੁਸ਼ੀ ਬਣਾਈਆ। ਨਾਮ ਬੇੜੇ ਚਾੜ੍ਹ ਜਹਾਜ਼, ਜਹਾਲਤ ਵਿਚੋਂ ਬਾਹਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਚਰਨ ਮਿਲੇ ਸਰਨਾਈਆ। ਸੱਚਾ ਸਾਧ ਮਿਲੇ ਸੰਤ, ਸਤਿ ਸਤਿਵਾਦੀ ਦਇਆ ਕਮਾਈਆ। ਘਰ ਠਾਕਰ ਸਵਾਮੀ ਮੇਲਾ ਹੋਵੇ ਕੰਤ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਕਾਇਆ ਚੋਲੀ ਚੜ੍ਹੇ ਰੰਗ ਬਸੰਤ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਗੜ੍ਹ ਰਹੇ ਨਾ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਲੋੜ

ਰਹੇ ਨਾ ਕਿਸੇ ਪੰਡਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ, ਇਕੋ ਇਕ ਸਮਝਾਈਆ। ਸਾਚਾ ਸੰਤ ਮਿਲੇ ਸਹਿਜ ਸਹਿਜ ਗੁਰ ਸਤਿ, ਸਤਿ ਸਤਿ ਸਤਿ ਵਿਚ ਸਮਾਈਆ। ਨਾਤਾ ਤੋੜ ਕੇ ਪੰਜ ਤਤ, ਤਤਵ ਇਕੋ ਇਕ ਦਰਸਾਈਆ। ਦੂਰ ਕਰਾ ਕੇ ਮਨ ਮਤ, ਬ੍ਰਹਮ ਮਤ ਦਏ ਜਣਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਪਰਤੱਖ ਮਿਲੇ ਗੁਸਾਈਆ। ਪੂਰਬ ਜਨਮ ਦਾ ਦੇਵੇ ਹੱਕ, ਹਕ਼ੀਕ਼ਤ ਵਿਚੋਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇ ਸਚ ਸਤਿ, ਸਤਿ ਆਪਣਾ ਰਾਹ ਵਖਾਈਆ। ਸਾਚੇ ਸਾਧ ਤੇਰਾ ਰਾਹ ਏਕ, ਏਕੰਕਾਰ ਦੇਵੇ ਵਡਿਆਈਆ। ਬਿਨ ਪੁਰਖ ਅਬਿਨਾਸ਼ੀ ਦੂਜੀ ਰਖਣੀ ਨਾ ਕੋਇ ਟੇਕ, ਟਿੱਕਾ ਮਸਤਕ ਧੁਰ ਦਾ ਦਏ ਛੁਹਾਈਆ। ਆਤਮ ਪਰਮਾਤਮ ਪਾਰਬ੍ਰਹਮ ਅੰਦਰ ਵੜ ਕੇ ਖੋਲ੍ਹੇ ਭੇਤ, ਭਾਂਡਾ ਭਰਮ ਭਉ ਭੰਨਾਈਆ। ਸਚ ਦਵਾਰਾ ਵਖਾਵੇ ਆਪਣਾ ਦੇਸ਼, ਜਿਥੇ ਵਸੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨਰ ਨਰੇਸ਼, ਨਰ ਨਰਾਇਣ ਧੁਰਦਰਗਾਹੀਆ। ਜਨ ਭਗਤ ਤੇਰੀ ਸਾਧਨਾ ਸਚ, ਸਤਿਗੁਰ ਮਿਲ ਕੇ ਮਿਲੇ ਵਡਿਆਈਆ। ਭਾਗ ਲੱਗੇ ਕਾਇਆ ਮਾਟੀ ਕਚ, ਕੂੜ ਕਪਟ ਅੰਦਰ ਰਹਿਣ ਨਾ ਪਾਈਆ। ਅੰਮ੍ਰਿਤ ਧਾਰ ਦੇਵੇ ਰਸ, ਨਿਝਰ ਝਿਰਨਾ ਆਪ ਝਿਰਾਈਆ। ਤੀਰ ਨਿਰਾਲਾ ਮਾਰੇ ਕਸ, ਬਜਰ ਕਪਾਟੀ ਪਾੜ ਵਖਾਈਆ। ਪੰਚ ਵਿਕਾਰਾ ਕਰੇ ਸਥ, ਸਿਰ ਸਕੇ ਨਾ ਕੋਇ ਉਠਾਈਆ। ਨਾਮ ਜੈਕਾਰਾ ਬੋਲ ਅਲੱਖ, ਅਲਖ ਨਿਰੰਜਣ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਰਖਣਹਾਰਾ ਦੇ ਕਰ ਹੱਥ, ਮਿਹਰ ਨਜ਼ਰ ਆਪ ਉਠਾਈਆ। ਜਨ ਭਗਤ ਤੇਰਾ ਸਹਾਰਾ ਇਕੋ ਓਟ, ਪੁਰਖ ਅਕਾਲ ਨਜ਼ਰੀ ਆਈਆ। ਤੇਰਾ ਮੇਲਾ ਨਿਰਗੁਣ ਜੋਤ, ਦੂਜੀ ਲੋੜ ਰਹੇ ਨਾ ਰਾਈਆ। ਤੇਰਾ ਮੁਕਾਮ ਧੁਰ ਦਾ ਕਿਲ੍ਹਾ ਕੋਟ, ਸਚਖੰਡ ਸਾਚਾ ਸੋਭਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਤੈਨੂੰ ਸਕੇ ਕੋਈ ਨਾ ਰੋਕ, ਗੁਰ ਅਵਤਾਰ ਪੈਗ਼ੰਬਰ ਮਿਲ ਕੇ ਖ਼ੁਸ਼ੀ ਮਨਾਈਆ। ਤੇਰਾ ਢੋਲਾ ਸੋਹਲਾ ਇਕੋ ਸਲੋਕ, ਸੋ ਪੁਰਖ ਨਿਰੰਜਣ ਆਪ ਸਮਝਾਈਆ। ਜਨਮ ਜਨਮ ਦੀ ਰਹੇ ਕੋਈ ਨਾ ਸੋਚ, ਸੋਚ ਸਮਝ ਵਿਚੋਂ ਬਾਹਰ ਲਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰਾ ਏਕੰਕਾਰਾ ਬਖ਼ਸ਼ਣਹਾਰਾ ਧੁਰਦਰਗਾਹੀਆ। ਜਨ ਭਗਤ ਤੇਰਾ ਸਹਾਇਕ ਪੁਰਖ ਅਕਾਲ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਗੁਰਮੁਖ ਬਣਾਏ ਆਪਣੇ ਲਾਲ, ਆਪਣੀ ਗੋਦ ਉਠਾਈਆ। ਲੱਖ ਚੁਰਾਸੀ ਵਿਚੋਂ ਕਰੇ ਬਹਾਲ, ਜਮ ਕੀ ਫਾਸੀ ਦਏ ਤੁੜਾਈਆ। ਨੇੜ ਨਾ ਆਏ ਕਾਲ, ਮਹਾਂਕਾਲ ਬੈਠਾ ਸਿਰ ਨਿਵਾਈਆ। ਜੁਗ ਚੌਕੜੀ ਲੋਕਮਾਤ ਨਿਰਗੁਣ ਹੋ ਕੇ ਸਰਗੁਣ ਕਰੇ ਭਾਲ, ਗੁਰਮੁਖ ਵੇਖੇ ਥਾਉਂ ਥਾਈਂਆ। ਜੁਗ ਚੌਕੜੀ ਨਿਤ ਨਵਿਤ ਪਰਮ ਪੁਰਖ ਦੀ ਵੱਖਰੀ ਚਾਲ, ਜਗਤ ਵਿਦਿਆ ਸਮਝ ਕਿਸੇ ਨਾ ਆਈਆ। ਕਲਜੁਗ ਅੰਤਮ ਸਭ ਦੇ ਸਿਰ ਤੇ ਕੂੜਾ ਡੰਕਾ ਵੱਜੇ ਕਾਲ, ਚਾਰ ਕੁੰਟ ਨੌ ਖੰਡ ਸੱਤ ਦੀਪ ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਏ ਸਚ ਸਚ ਸਤਿ ਸੱਚੀ ਧਰਮਸਾਲ, ਕਾਇਆ ਮੰਦਰ ਅੰਦਰ ਪਰਮ ਪੁਰਖ ਪਰਮਾਤਮ ਬੈਠਾ ਡੇਰਾ ਲਾਈਆ। ਸਾਚੇ ਸੰਤ ਤੇਰਾ ਅਗੰਮਾ ਰੰਗ, ਜਗਤ ਲਲਾਰੀ ਰੰਗਣ ਕੋਇ ਨਾ ਪਾਈਆ। ਤੇਰਾ ਸਭ ਤੋਂ ਵੱਖਰਾ ਮਰਦੰਗ, ਢੋਲਕ ਛੈਣਾ ਸਮਝੇ ਕੋਇ ਨਾ ਰਾਈਆ। ਤੇਰਾ ਸਭ ਤੋਂ ਨਿਰਾਲਾ ਅਨੰਦ,

ਰਸਨਾ ਜਿਹਵਾ ਵਿਚ ਕਦੇ ਨਾ ਆਈਆ। ਤੇਰਾ ਉਚ ਮਹੱਲ ਅਟਲ ਸੁਹਾਵੇ ਪਲੰਘ, ਜਿਸ ਦਾ ਪਾਵਾ ਚੂਲ ਨਾ ਕਿਸੇ ਬਣਾਈਆ। ਜਿਥੇ ਮਿਲੇ ਸਾਹਿਬ ਸੂਰਾ ਸਰਬੰਗ, ਨਿਰਗੁਣ ਨਾਤਾ ਜੋੜੇ ਸਹਿਜ ਸੁਭਾਈਆ। ਸੁਰਤ ਸਵਾਣੀ ਮੁਕੇ ਪੰਧ, ਸ਼ਬਦ ਹਾਣੀ ਪੱਲੂ ਲਏ ਫੜਾਈਆ। ਦੋਹਾਂ ਮਿਲ ਕੇ ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਉਣਾ ਛੰਦ, ਸੰਸਾ ਰੋਗ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਦੀਨ ਦਿਆਲ ਬਣੇ ਜਨ ਭਗਤਾਂ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਵਰਤਾਈਆ। ਜਨ ਭਗਤ ਤੇਰਾ ਲੇਖਾ ਦਿਵਸ ਦਿਹਾੜਾ, ਫਲਗੁਣ ਰੁੱਤ ਮਿਲੇ ਵਡਿਆਈਆ। ਪੁਰਖ ਅਬਿਨਾਸ਼ੀ ਪਾਵਣਹਾਰਾ ਸਾਰਾ, ਘਟ ਭੀਤਰ ਖੋਜ ਖੁਜਾਈਆ। ਜਨਮ ਜਨਮ ਦਾ ਲੇਖਾ ਰਿਹਾ ਨਿਵਾਰਾ, ਨਵਿਰਤੀ ਪਰਕਿਰਤੀ ਪਰਮ ਪੁਰਖ ਆਪਣੇ ਅੰਦਰ ਲਏ ਛੁਪਾਈਆ। ਸਾਚਾ ਦੇ ਕੇ ਇਕ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਕੂੜੀ ਕਿਰਿਆ ਵਿਚੋਂ ਨਈਆ ਕਰੇ ਪਾਰਾ, ਸਈਆ ਹੋ ਕੇ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਅਗੰਮ ਅਥਾਹ ਬੇਪਰਵਾਹ ਬਿਨ ਅੱਖਰਾਂ ਤੋਂ ਨਾਮ ਭੰਡਾਰਾ, ਜਿਸ ਦੀ ਅੱਖਰ ਰਾਗਾਂ ਨਾਦਾਂ ਵਿਚ ਕਰਨ ਸਿਫ਼ਤ ਸਾਲਾਹੀਆ। ਜਨ ਭਗਤ ਤੇਰਾ ਨਾਮ ਸਦਾ ਨਿਰਅੱਖਰ, ਕ਼ਲਮ ਸ਼ਾਹੀ ਲਿਖ ਕੋਇ ਨਾ ਪਾਈਆ। ਜਿਸ ਨੂੰ ਕੋਟਾਂ ਵਿਚੋਂ ਸੰਤ ਫ਼ਕੀਰ ਜਾਣੇ ਫ਼ੱਕਰ, ਜੋ ਫ਼ਿਕਰਿਆਂ ਤੋਂ ਖਹਿੜਾ ਗਿਆ ਛੁਡਾਈਆ। ਉਹ ਲੱਖ ਚੁਰਾਸੀ ਆਵਣ ਜਾਵਣ ਤੋੜ ਕੇ ਚੱਕਰ, ਚਾਰ ਵਰਨ ਅਠਾਰਾਂ ਬਰਨ ਵਿਚੋਂ ਬਾਹਰ ਕਢਾਈਆ। ਚੋਟੀ ਚਾੜ੍ਹ ਕੇ ਧੁਰ ਦੀ ਸਿੱਖ਼ਰ, ਸਿਖਿਆ ਧੁਰ ਦੀ ਦਏ ਸਮਝਾਈਆ। ਜਨ ਭਗਤੋ ਪ੍ਰਭ ਨਾਲ ਮਿਲ ਕੇ ਦੂਜਾ ਰਹੇ ਕੋਇ ਨਾ ਫ਼ਿਕਰ, ਫ਼ਾਕਾ ਦਿਸੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਾਤਾ ਦਾਨੀ ਦਇਆ ਕਮਾਈਆ। ਜਨ ਭਗਤ ਵੇਖ ਆਪਣਾ ਹੱਕ ਮੁਕਾਮ, ਮਹਿਬੂਬ ਬੈਠਾ ਸੋਭਾ ਪਾਈਆ। ਜੋ ਸਭ ਤੋਂ ਵੱਖਰਾ ਰਾਮ, ਉਹ ਤੇਰਾ ਮਾਲਕ ਅਖਵਾਈਆ। ਜੋ ਲੱਖ ਚੁਰਾਸੀ ਕਾਹਨ, ਉਹ ਗੁਰਮੁਖ ਗੋਪੀ ਗੋਦ ਉਠਾਈਆ। ਜੋ ਪੈਗ਼ੰਬਰਾਂ ਦੇਵੇ ਪੈਗ਼ਾਮ, ਕਲਮਿਆਂ ਕਰੇ ਸ਼ਨਵਾਈਆ। ਜੋ ਗੁਰੂਆਂ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਜੋ ਭਗਤਾਂ ਦੱਸੇ ਪਰਨਾਮ, ਸੂਫ਼ੀਆਂ ਸਲਾਮ ਰਿਹਾ ਸਮਝਾਈਆ। ਉਸ ਦਾ ਤੁਹਾਡੇ ਅੰਦਰ ਕ਼ਿਆਮ, ਕ਼ਿਆਮਤ ਤੋਂ ਦਏ ਬਚਾਈਆ। ਗੁਰਮੁਖੋ ਤੁਹਾਡੀ ਜ਼ਿੰਦਗੀ ਹੋਣ ਨਾ ਦੇਵੇ ਬਦਨਾਮ, ਬਦੀਆਂ ਤੋਂ ਬਾਹਰ ਕਢਾਈਆ। ਸਤਿ ਧਰਮ ਦਾ ਗੁਰਮੁਖੋ ਤੁਹਾਡੇ ਦਰ ਝੁਲਾ ਕੇ ਨਿਸ਼ਾਨ, ਨਿਸ਼ਾਨਾ ਆਪਣਾ ਦਏ ਵਖਾਈਆ। ਜਿਥੇ ਮਿਲਣਾ ਹੋਵੇ ਆਸਾਨ, ਅਧਵਿਚਕਾਰ ਨਾ ਕੋਇ ਅਟਕਾਈਆ। ਰਾਏ ਧਰਮ ਦੇ ਹੋਣ ਨਾ ਦੇਵੇ ਗ਼ੁਲਾਮ, ਕੁੰਭੀ ਨਰਕ ਨਾ ਕੋਇ ਭਵਾਈਆ। ਜਨਮ ਜਨਮ ਦੇ ਤੁਹਾਡੇ ਮੇਟ ਦੇਵੇ ਲੱਗੇ ਇਲਜ਼ਾਮ, ਇਸਮ ਆਜ਼ਮ ਆਪਣਾ ਇਕ ਦਏ ਵਖਾਈਆ। ਸਚਖੰਡ ਦਵਾਰਾ ਏਕੰਕਾਰਾ ਦੇਵਣਹਾਰ ਆਰਾਮ, ਚਰਨ ਕਵਲ ਕਵਲ ਬਖ਼ਸ਼ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਦਰੋਂ ਮੇਟ ਕੇ ਅੰਧੇਰੀ ਸ਼ਾਮ, ਸਚ ਪਿਆ ਕੇ ਅੰਮ੍ਰਿਤ ਜਾਮ, ਜਮਾਂ ਤੋਂ ਪੱਲਾ ਦਏ ਛੁਡਾਈਆ।

੨੪ ਫੱਗਣ ਸ਼ਹਿਨਸ਼ਾਹੀ ਸੰਮਤ ੧ ਸੁਦਾਗਰ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲਾ ਜ਼ਿਲਾ ਫ਼ਿਰੋਜ਼ਪੁਰ

ਨੀਲੀ ਧਾਰੋਂ ਪਰੇ ਆਇਆ ਮੁੜ ਕੇ, ਗੁਰਮੁਖ ਗੁਰਸਿਖ ਲਏ ਜਗਾਈਆ। ਸ਼ਬਦੀ ਧਾਰ ਜੋਤ ਨਾਲ ਜੁੜ ਕੇ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਕ਼ਦਮਾਂ ਨਾਲ ਨਹੀਂ ਮੁਕਾਇਆ ਪੈਂਡਾ ਤੁਰ ਕੇ, ਅਗੰਮੀ ਖੇਲ ਇਕ ਵਖਾਈਆ। ਭੇਵ ਖੁਲ੍ਹਾ ਕੇ ਪੂਰੇ ਸਤਿਗੁਰ ਦੇ, ਸੁੱਤੇ ਲਏ ਜਗਾਈਆ। ਭੈ ਰਹੇ ਨਾ ਠੱਗ ਚੋਰ ਦੇ, ਕੂੜੇ ਯਰਾਨੇ ਦਿਤੇ ਤੁੜਾਈਆ। ਝਗੜੇ ਮੁਕਾ ਕੇ ਅੰਧ ਘੋਰ ਦੇ, ਸਚ ਚੰਦ ਕੀਤੇ ਰੁਸ਼ਨਾਈਆ। ਲਹਿਣੇ ਦੇਣੇ ਮੁਕਾ ਕੇ ਤੋਰ ਮੋਰ ਦੇ, ਮੋਹ ਮੁਹੱਬਤ ਇਕੋ ਨਾਲ ਰਖਾਈਆ। ਜੋ ਗੁਰਮੁਖ ਦਰਸ਼ਨ ਧੁਰ ਦਾ ਲੋੜਦੇ, ਬਿਨ ਅੱਖਾਂ ਦਰ ਦਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੀਲੀ ਧਾਰੋਂ ਪਰੇ ਆਇਆ ਉਤਰ, ਉੱਤਰ ਦੱਖਣ ਪੂਰਬ ਪੱਛਮ ਆਪਣੀ ਕਰੇ ਰੁਸ਼ਨਾਈਆ। ਪੁਰਖ ਅਕਾਲ ਦਾ ਕਰ ਕੇ ਸ਼ੁਕਰ, ਸ਼ੁਕਰਾਨੇ ਵਿਚ ਖ਼ੁਸ਼ੀ ਮਨਾਈਆ। ਬੰਦਨਾ ਵਿਚ ਲੱਗਾ ਪੁਛਣ, ਆਸ ਇਕ ਵਧਾਈਆ। ਕਿਸ ਬਿਧ ਮੈਨੂੰ ਬਣਾਇਆ ਪੁਤਣ, ਪਿਤਾ ਪੂਤ ਦੇ ਸਮਝਾਈਆ। ਕਿਉਂ ਨਾ ਭਗਤਾਂ ਆਵੇਂ ਚੁੱਕਣ, ਜੋ ਤੇਰਾ ਰਾਹ ਤਕਾਈਆ। ਪੁਰਖ ਅਕਾਲ ਦੀਨ ਦਿਆਲ ਅੰਦਰੋਂ ਖੋਲ੍ਹਦੇ ਆਪਣੀ ਬੁੱਕਲ, ਕਿਉਂ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੀਲੀ ਧਾਰ ਤੋਂ ਪਰੇ ਗਿਆ ਆ, ਨਿਰਗੁਣ ਨਿਰਵੈਰ ਫੇਰਾ ਪਾਈਆ। ਗੁਰਮੁਖਾਂ ਪ੍ਰੇਮੀ ਪਿਆਰਿਆਂ ਬਣੇ ਮਲਾਹ, ਨਈਆ ਨੌਕਾ ਆਪਣੇ ਕੰਧ ਉਠਾਈਆ। ਇਬਾਦਤ ਵਿਚ ਸ਼ਹਾਦਤ ਗੁਰ ਅਵਤਾਰ ਦੇਣ ਭੁਗਤਾ, ਤਸਲੀਮ ਕਰ ਕੇ ਪੈਗ਼ੰਬਰ ਦੇਣ ਸੁਣਾਈਆ। ਜਨ ਭਗਤਾਂ ਸਿੱਧਾ ਦੱਸ ਕੇ ਮਾਰਗ ਰਾਹ, ਰਹਿਬਰ ਇਕੋ ਇਕ ਵਖਾਈਆ। ਜਿਸ ਦਾ ਲੇਖਾ ਜਾਣੇ ਕੋਈ ਨਾ, ਕਾਗਦ ਕ਼ਲਮ ਸ਼ਾਹ ਲੇਖਣੀ ਮਿਲੇ ਨਾ ਕੋਇ ਵਡਿਆਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਰੂਪ ਜੋਤ ਸਰੂਪ ਸ਼ਬਦੀ ਧਾਰ ਜਨ ਭਗਤਾਂ ਪਕੜੇ ਬਾਂਹ, ਬਿਨ ਹੱਥਾਂ ਆਪ ਉਠਾਈਆ। ਸਚ ਦਵਾਰਾ ਏਕੰਕਾਰਾ ਅਗੰਮੀ ਦੇ ਕੇ ਥਾਂ, ਕਵਲ ਚਰਨ ਬਖ਼ਸ਼ਣਹਾਰ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਨੀਲੀ ਧਾਰ ਤੋਂ ਪਰੇ ਆਇਆ ਚਲ ਕੇ, ਚਲਿਤ ਆਪਣੇ ਰਿਹਾ ਵਖਾਈਆ। ਜੋਤੀ ਜੋਤ ਆਇਆ ਬਲ ਕੇ, ਨੂਰੋ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਅੰਦਰ ਸਿੰਘਾਸਣ ਮੱਲ ਕੇ, ਬੈਠਾ ਡੇਰਾ ਲਾਈਆ। ਆਤਮ ਪਰਮਾਤਮ ਰਲ ਕੇ, ਸੋਹਣਾ ਵਕ਼ਤ ਸੁਹਾਈਆ। ਲੋਕਮਾਤ ਪਹਿਲੋਂ ਘੱਲ ਕੇ, ਫੇਰ ਨਾਤਾ ਆਪਣੇ ਨਾਲ ਜੁੜਾਈਆ। ਲੱਖ ਚੁਰਾਸੀ ਸ੍ਰਿਸ਼ਟੀ ਦ੍ਰਿਸ਼ਟੀ ਛਲ ਕੇ, ਅਚਰਜ ਖੇਲ ਰਿਹਾ ਵਖਾਈਆ। ਸੁਹਾ ਕੇ ਦਵਾਰ ਦਵਾਰੇ ਵਾਲੇ ਬਲ ਦੇ, ਬਾਵਨ ਦਾ ਬਾਵਨ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝਗੜੇ ਮੁਕਾ ਦੇਵੇ ਗੁਰਮੁਖਾਂ ਦੇ ਮਨ ਦੇ, ਮਮਤਾ ਵਿਚੋਂ ਬਾਹਰ ਕਢਾਈਆ। ਨੀਲੀ ਧਾਰ ਤੋਂ ਪਰੇ ਰਹਿਣ ਵਾਲਾ ਆ ਗਿਆ ਥੱਲੇ, ਜਲਾਂ ਥਲਾਂ ਵੇਖ ਵਖਾਈਆ। ਜਨ ਭਗਤੋ ਤੁਹਾਨੂੰ ਰਹਿਣ ਨਾ ਦੇਵੇ ਅਕੱਲੇ, ਇਕ ਇਕ ਹੋ ਕੇ ਇਕ ਇਕ ਨਜ਼ਰੀ ਆਈਆ। ਸਦਾ ਵਸੇ ਤੁਹਾਡੇ ਕਾਇਆ ਸਚ ਮਹੱਲੇ, ਮਹਵ ਮਹਿਰਾਬ ਮਹਿਬੂਬ ਇਕੋ ਇਕ ਸੁਹਾਈਆ। ਧਾਮ ਵਖਾ ਕੇ ਨਿਹਚਲ ਇਕ ਅਟਲੇ, ਅਟਲ ਪਦਵੀ ਦੇਵੇ ਮਾਣ ਵਡਿਆਈਆ। ਜਿਸ ਦੀ ਜੋਤ ਨਾਲ ਤੁਹਾਡੇ ਦੀਪਕ ਬਲੇ, ਉਹ ਘਰ ਘਰ ਕਰੇ ਰੁਸ਼ਨਾਈਆ।

ਜਿਸ ਗੋਬਿੰਦ ਦੇ ਦਰਦਾਂ ਵਾਲੇ ਜਖ਼ਮ ਅੱਜੇ ਅੱਲੇ, ਉਹ ਆਲਮ ਦਾ ਮਾਲਕ ਹੋ ਕੇ ਆਪਣਾ ਫੇਰਾ ਪਾਈਆ। ਕੁਛ ਲਹਿਣਾ ਦੇਣਾ ਚੁਕਾਵੇ ਡੱਲੇ, ਧੁਰ ਦਾ ਲੇਖਾ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤੋ ਤੁਹਾਡਾ ਵਿਛੋੜਾ ਕਦੇ ਲਾ ਝੱਲੇ, ਝਲਕ ਆਪਣੀ ਦਏ ਵਖਾਈਆ। ਨੀਲੇ ਦੇ ਉਪਰ ਨੀਲੇ ਤੋਂ ਪਰੇ ਜਿਹੜਾ ਅਸਵਾਰ, ਸ਼ਾਹ ਸਵਾਰਾ ਫੇਰਾ ਪਾਈਆ। ਜਿਸ ਦਾ ਨਾਉਂ ਆਦਿ ਜੁਗਾਦੀ ਨਿਰੰਕਾਰ, ਨਿਰਗੁਣ ਹੋ ਕੇ ਖੇਲ ਖਿਲਾਈਆ। ਜਨ ਭਗਤ ਸੁਹੇਲੇ ਲਏ ਉਭਾਰ, ਲੱਖ ਚੁਰਾਸੀ ਵਿਚੋਂ ਵੇਖ ਵਖਾਈਆ। ਨਿਰਗੁਣ ਹੋ ਕੇ ਆਤਮ ਪਰਮਾਤਮ ਦੱਸੇ ਸਚ ਪਿਆਰ, ਪ੍ਰੀਤਮ ਪ੍ਰੀਤੀ ਆਪਣੀ ਦਏ ਸਮਝਾਈਆ। ਗੁਰਮੁਖੋ ਤੁਹਾਨੂੰ ਜਨਮ ਜਨਮ ਵਿਚ ਹੋਣ ਨਾ ਦੇਵੇ ਖ਼ੁਆਰ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਨਿਤ ਨਵਿਤ ਦਿੰਦਾ ਰਹੇ ਦਰਸ ਦੀਦਾਰ, ਦੀਦ ਈਦ ਚੰਦ ਕਰ ਰੁਸ਼ਨਾਈਆ। ਹੁਕਮੇਂ ਅੰਦਰ ਕਰਦਾ ਰਹੇ ਖ਼ਬਰਦਾਰ, ਸ਼ਬਦ ਸੰਦੇਸ਼ੇ ਨਾਲ ਜਗਾਈਆ। ਕਿਉਂ ਇਹ ਬਲ ਦਾ ਸੋਹਣਾ ਦਵਾਰ, ਬਾਵਨ ਹੋ ਕੇ ਪਤਿਤ ਪਾਵਨ ਵੇਸ ਵਟਾਈਆ। ਗੁਰਦਿਆਲ ਦਾ ਉਧਾਰ ਕੁਲ ਦਾ ਸੁਧਾਰ, ਭਗਤਾਂ ਦਾ ਸ਼ੰਗਾਰ, ਗੁਰਮੁਖਾਂ ਦਾ ਯਾਰ ਹੋ ਕੇ ਯਾਰਾਨਾ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਰਸ਼ ਦਾ ਮਾਲਕ ਫ਼ਰਸ਼ ਉਤੇ ਆਪਣਾ ਫ਼ਰਜ਼ ਰਿਹਾ ਨਿਭਾਈਆ। ਨੀਲੇ ਅੰਬਰ ਤੋਂ ਪਰੇ ਜਿਸ ਦਾ ਟਿਕਾਣਾ, ਧਰਨੀ ਧਰਤ ਧਵਲ ਵੇਖ ਵਖਾਈਆ। ਜਿਸ ਦਾ ਜੁਗ ਚੌਕੜੀ ਨਵੇਂ ਤੋਂ ਨਵਾਂ ਬਾਣਾ, ਨਿਰਗੁਣ ਸਰਗੁਣ ਫੇਰਾ ਪਾਈਆ। ਸ਼ਾਹੋ ਭੂਪ ਬਣ ਕੇ ਰਾਣਾ, ਹੁਕਮੀ ਹੁਕਮ ਸੁਣਾਈਆ। ਜਨ ਭਗਤੋ ਤੁਹਾਡਾ ਪ੍ਰਭੂ ਦੇ ਨਾਲ ਸਾਂਝਾ ਹੋ ਗਿਆ ਗਾਣਾ, ਗਾ ਗਾ ਇਕ ਦੂਜੇ ਦੀ ਖ਼ੁਸ਼ੀ ਵਿਚ ਸਮਾਈਆ। ਕਰਨੀ ਕਰਕੇ ਸਭ ਦਾ ਲਹਿਣਾ ਚੁਕਾਣਾ, ਪਿਛਲਾ ਲੇਖਾ ਝੋਲੀ ਪਾਈਆ। ਮਿਹਰ ਨਿਗਾਹ ਨਾਲ ਤੱਕੇ ਵਿਚ ਜਹਾਨਾ, ਚਾਰ ਕੁੰਟ ਖੋਜ ਖੁਜਾਈਆ। ਗੁਰਮੁਖੋ ਤੁਹਾਡੇ ਪ੍ਰੇਮ ਪਿਆਰ ਦਾ ਰਿਸ਼ਤਾ ਰਿਸ਼ੀਆਂ ਨਾਲੋਂ ਮਹਾਨਾ, ਜੁਗ ਚੌਕੜੀ ਰਖੀਸ਼ਰਾਂ ਜੋਗੀਸ਼ਰਾਂ ਤਪੀਸ਼ਰਾਂ ਮੁਨੀਸ਼ਰਾਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਹੋਏ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਈਆ। ਨੀਲੇ ਵਾਲਾ ਕਹੇ ਮੈਂ ਕਲਜੁਗ ਅੰਤਮ ਕਰ ਦੇਣਾ ਨੀਲਾਮ, ਕੌਡੀ ਕ਼ੀਮਤ ਸਾਚੇ ਦਰ ਕੋਇ ਨਾ ਪਾਈਆ। ਭਗਤੋ ਤੁਹਾਨੂੰ ਰਹਿਣ ਨਹੀਂ ਦੇਣਾ ਗੁਲਾਮ, ਸ਼ਰਅ ਜ਼ੰਜੀਰ ਦੇਣੀ ਕਟਾਈਆ। ਕੂੜੀ ਕਿਰਿਆ ਵੜਨ ਨਹੀਂ ਦੇਣਾ ਵਿਚ ਦੁਕਾਨ, ਨਾਮ ਭੰਡਾਰਾ ਝੋਲੀ ਪਾਈਆ। ਤੁਸੀਂ ਜ਼ਿੰਦਗੀ ਵਿਚ ਇਨਸਾਨ ਅਗੇ ਮੇਰੇ ਮਹਿਮਾਨ, ਮੇਲਾ ਹੋਵੇ ਨਾਲ ਸ੍ਰੀ ਭਗਵਾਨ, ਸ਼ਾਹ ਸੁਲਤਾਨ ਆਪਣੇ ਘਰ ਬਹਾਈਆ। ਮੇਰੇ ਹੱਥ ਦੋ ਜਹਾਨ ਕਮਾਨ, ਹੁਕਮ ਦੇਵਾਂ ਫ਼ਰਮਾਨ, ਸ਼ਰਅ ਮੇਟਾਂ ਸ਼ੈਤਾਨ, ਗੁਰਮੁਖਾਂ ਲੱਭਾਂ ਆਣ, ਲੱਖ ਚੁਰਾਸੀ ਵੇਖ ਵਖਾਈਆ। ਸਚਖੰਡ ਦਵਾਰੇ ਕਰਾਂ ਪਰਵਾਨ, ਜਿਥੇ ਝੁਲਦਾ ਇਕ ਨਿਸ਼ਾਨ, ਖੇੜਾ ਵਸੇ ਭਗਤ ਭਗਵਾਨ, ਦੂਜਾ ਨਜ਼ਰ ਕਿਸੇ ਨਾ ਆਈਆ। ਜਨ ਭਗਤੋ ਕਿਉਂ ਤੁਸੀਂ ਹੋਏ ਹੈਰਾਨ, ਤੁਹਾਡਾ ਮਾਲਕ ਇਕੋ ਧੁਰ ਦਾ ਕਾਹਨ, ਜਿਸਨੂੰ ਕੋਟਨ ਕੋਟ, ਸਜਦੇ ਕਰਦੇ ਮੰਨ ਕੇ ਇਕ ਅਮਾਮ, ਡੰਡੌਤ ਬੰਦਨਾ ਵਿਚ ਰਾਮ ਬੈਠੇ ਸੀਸ ਝੁਕਾਈਆ। ਸੋ ਸੰਦੇਸ਼ਾ ਦੇਵਣ ਆਇਆ ਪੈਗ਼ਾਮ, ਉਠੋ ਜੋਧੇ ਸੂਰਬੀਰ ਨੌਜਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੀਲੀ ਧਾਰ ਤੋਂ ਪਰੇ ਆਪਣਾ ਮਾਰਗ ਦੱਸੇ ਆਸਾਨ, ਮੁਸ਼ਕਲ ਵਿਚੋਂ ਮੁਸ਼ਕਲ ਬਾਹਰ ਕਢਾਈਆ।

੨੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਕਰਤਾਰ ਕੌਰ, ਬਲਜੀਤ ਕੌਰ ਦੇ ਨਵਿਤ ਪਿੰਡ ਨਾਥੇਵਾਲਾ ਜ਼ਿਲਾ ਫ਼ਿਰੋਜ਼ਪੁਰ

ਜਨ ਭਗਤ ਕਦੇ ਨਾ ਮਰਦਾ, ਮੁਰਦਿਆਂ ਵਿਚੋਂ ਮੁਰੀਦ ਮੁਰਸ਼ਦ ਬਾਹਰ ਕਢਾਈਆ। ਮਾਨਸ ਜਨਮ ਲੱਖ ਚੁਰਾਸੀ ਤਰਨੀ ਬੈਤਰਨੀ ਤਰਦਾ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਮੇਲ ਮਿਲਾਵਾ ਹੋਵੇ ਅਗੰਮੀ ਧੁਰ ਦੇ ਹਰਿ ਦਾ, ਜੋ ਹਿਰਦੇ ਅੰਦਰ ਵਸ ਕੇ ਆਪਣਾ ਨਾਮ ਜਪਾਈਆ। ਭੈ ਭੌ ਚੁਕਾਵੇ ਅਗਲੇ ਪਿਛਲੇ ਡਰ ਦਾ, ਭਿਆਨਕ ਰਹਿਣ ਕੋਇ ਨਾ ਪਾਈਆ। ਇਸ਼ਨਾਨ ਕਰਾ ਕੇ ਅੰਮ੍ਰਿਤ ਸਰੋਵਰ ਸਾਚੇ ਸਰ ਦਾ, ਸੁਰਤੀ ਹੰਸ ਦਏ ਬਣਾਈਆ। ਪੜਦਾ ਓਹਲਾ ਲਾਹ ਕੇ ਧੁਰ ਧਾਮ ਸਾਚੇ ਘਰ ਦਾ, ਖਹਿੜਾ ਪਿਛਲਾ ਦਏ ਛੁਡਾਈਆ। ਆਤਮ ਪਰਮਾਤਮ ਹੋ ਕੇ ਵਰਦਾ, ਪੰਜਾਂ ਤੱਤਾਂ ਅਗਨੀ ਭੇਟ ਚੜ੍ਹਾਈਆ। ਜਨ ਭਗਤ ਪਰਮਾਤਮ ਮਿਲ ਕੇ ਇਕੋ ਢੋਲਾ ਪੜ੍ਹਦਾ, ਸੋਹੰ ਸੋਹਲਾ ਗਾਈਆ। ਦਰਸ਼ਨ ਕਰ ਨਰਾਇਣ ਨਰ ਦਾ, ਨਿਜ ਖ਼ੁਸ਼ੀਆਂ ਵਿਚ ਟਿਕਾਈਆ। ਮੰਜ਼ਲ ਅਗੰਮੀ ਚੜ੍ਹਦਾ, ਬਿਨ ਪੌੜੇ ਡੰਡੇ ਪੰਧ ਮੁਕਾਈਆ। ਸਚ ਦਵਾਰੇ ਖੜਦਾ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਦੇ ਨਾ ਹੋਵੇ ਮੁਰਦਾ, ਜੰਮਣ ਮਰਨ ਵਿਚ ਕਦੇ ਨਾ ਆਈਆ। ਨਾਤਾ ਜੁੜ ਗਿਆ ਪੁਰਖ ਅਕਾਲ ਪੂਰੇ ਸਤਿਗੁਰ ਦਾ, ਜੋ ਗੋਰ ਮੜ੍ਹੀ ਵਿਚੋਂ ਬਾਹਰ ਕਢਾਈਆ। ਜਿਸ ਦਾ ਨਾਮ ਫੁਰਨਾ ਮੰਤਰ ਅੰਦਰੇ ਅੰਦਰ ਫੁਰਦਾ, ਖ਼ੁਸ਼ੀਆਂ ਰੰਗ ਚੜ੍ਹਾਈਆ। ਉਹ ਜਨ ਭਗਤਾਂ ਲੇਖਾ ਮੁਕਾ ਕੇ ਕੂੜੇ ਲੋਕ ਦਾ, ਪਰਲੋਕ ਦਏ ਵਡਿਆਈਆ। ਜਨ ਭਗਤੋ ਇਹੋ ਮੁੱਲ ਪੈਂਦਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਏ ਸਲੋਕ ਦਾ, ਜੋ ਸੁਲਹ ਨਾਲ ਗੁਰਮੁਖ ਆਪਣੇ ਘਰ ਰਖਾਈਆ। ਮੇਲ ਮਿਲਾਵਾ ਕਰ ਕੇ ਨਿਰਗੁਣ ਜੋਤ ਦਾ, ਜੋਤੀ ਜੋਤ ਵਿਚ ਸਮਾਈਆ। ਆਵਣ ਜਾਵਣ ਲੱਖ ਚੁਰਾਸੀ ਮਾਤ ਗਰਭ ਸੜਨਾ ਲੇਖਾ ਮੁਕ ਜਾਏ ਰੋਜ਼ ਦਾ, ਜੂਨ ਅਜੂਨ ਨਾ ਕੋਇ ਭਵਾਈਆ। ਜਨ ਭਗਤਾਂ ਕਾਰਨ ਸ੍ਰੀ ਭਗਵਾਨ ਆਪ ਸੋਚਦਾ, ਉਨ੍ਹਾਂ ਸੋਚਣ ਦੀ ਲੋੜ ਰਹੇ ਨਾ ਰਾਈਆ। ਜੋ ਮਾਨਸ ਜਨਮ ਵਿਚ ਇਕੋ ਆਸ ਲੋਚਦਾ, ਆਸ਼ਾ ਤ੍ਰਿਸ਼ਨਾ ਕੂੜ ਮਿਟਾਈਆ। ਉਸ ਦਾ ਖਹਿੜਾ ਛੁਟ ਜਾਵੇ ਮੁਕਤੀ ਮੋਖ ਦਾ, ਅਬਿਨਾਸ਼ੀ ਕਰਤਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਤੇਰਾ ਲਹਿਣਾ ਇਹੋ ਜਗ, ਜਗਜੀਵਣ ਦਾਤਾ ਦਏ ਜਣਾਈਆ। ਤਨ ਮਾਟੀ ਖ਼ਾਕੀ ਭੇਟ ਹੋਵੇ ਅਗਨੀ ਅੱਗ, ਆਤਮ ਪਰਮਾਤਮ ਆਪਣੇ ਵਿਚ ਸਮਾਈਆ। ਕੂੜ ਕੁਟੰਬ ਸਾਕ ਸੱਜਣ ਸੈਣ ਮਿੱਤਰ ਮਾਤ ਪਿਤ ਭਾਈ ਭੈਣ ਨਾਰ ਕੰਤ ਨਾਤੇ ਸਭ ਨੇ ਜਾਣੇ ਛੱਡ, ਸਗਲਾ ਸੰਗ ਨਾ ਕੋਇ ਰਖਾਈਆ। ਜਗ ਵੇਂਹਦਿਆਂ ਇਕ ਦੂਜੇ ਤੋਂ ਹੋ ਜਾਂਦੇ ਅੱਡ, ਬੰਧਨ ਬੰਨ੍ਹ ਨਾ ਕੋਇ ਵਖਾਈਆ। ਜਿਨ੍ਹਾਂ ਭਗਤਾਂ ਮਿਲਿਆ ਪੁਰਖ ਸਮਰਥ, ਦਾਤਾ ਦਾਨੀ ਧੁਰਦਰਗਾਹੀਆ। ਉਹ ਤਾਲੀ ਵਜਾਉਂਦੇ ਦੋ ਹੱਥ, ਖ਼ੁਸ਼ੀਆਂ ਵਾਲੇ ਢੋਲੇ ਗਾਈਆ। ਉਨ੍ਹਾਂ ਓਸ ਦਵਾਰੇ ਜਾਣਾ ਵਸ, ਜਿਥੇ ਵਸੇ ਬੇਪਰਵਾਹੀਆ। ਚਰਨ ਕਵਲ ਪਹੁੰਚਣਾ ਨੱਸ, ਸਚਖੰਡ ਸਾਚੇ ਵੱਜੇ ਵਧਾਈਆ। ਸਚ ਪ੍ਰੀਤ ਦਾ ਲੈਣਾ ਰਸ, ਪ੍ਰੀਤਮ ਧੁਰ ਦਾ ਝੋਲੀ ਪਾਈਆ। ਅਗੇ ਰਹਿਣਾ ਨਹੀਂ ਕਦੀ ਵੱਖ, ਵਿਛੋੜੇ ਵਿਚ ਨਾ ਕੋਇ ਜੁਦਾਈਆ। ਭਗਤ ਉਧਾਰਨੇ ਪ੍ਰਭ ਦਾ ਹੱਕ, ਹਕ਼ੀਕ਼ਤ ਰਿਹਾ ਸਮਝਾਈਆ। ਕਿਉਂ ਜਨ ਭਗਤ ਗਾਵੇ ਓਸ ਦਾ ਜਸ, ਦੂਜੀ ਓਟ ਨਾ ਕੋਇ ਰਖਾਈਆ। ਜੋ ਗੁਰਮੁਖ ਅੰਦਰ ਅੰਦਰ ਕਰਦੇ ਰਹਿਣ ਆਸ, ਧਿਆਨ ਧਿਆਨ ਵਿਚੋਂ

ਬਦਲਾਈਆ। ਉਨ੍ਹਾਂ ਦਾ ਲੇਖੇ ਲਾ ਕੇ ਪਵਣ ਸਵਾਸ, ਸਾਹਿਬ ਸਵਾਮੀ ਬਖ਼ਸ਼ੇ ਇਕ ਸਰਨਾਈਆ। ਝਗੜਾ ਮੁਕਾ ਕੇ ਪ੍ਰਿਥਮੀ ਆਕਾਸ਼, ਗਗਨ ਮੰਡਲ ਉਪਰ ਡੇਰਾ ਦਏ ਜਣਾਈਆ। ਜਿਥੇ ਨਿਰਗੁਣ ਜੋਤ ਪਰਕਾਸ਼, ਨੂਰ ਨੂਰ ਰੁਸ਼ਨਾਈਆ। ਪੁਰਖ ਅਕਾਲਾ ਦੀਨ ਦਿਆਲਾ ਸਰਬ ਸਵਾਮੀ ਅੰਤਰਜਾਮੀ ਦਿਸੇ ਮਾਈ ਬਾਪ, ਮਾਲਕ ਹੋ ਕੇ ਆਪਣੀ ਗੋਦ ਉਠਾਈਆ। ਜਨ ਭਗਤ ਨਾਤਾ ਛੱਡ ਤਤ ਸ਼ਰੀਰ, ਸ਼ਿਰਕਤ ਜਗਤ ਜਾਏ ਮੁਕਾਈਆ। ਮੰਜ਼ਲ ਚੜ੍ਹ ਚੋਟੀ ਅਖ਼ੀਰ, ਆਖ਼ਰ ਮਿਲੇ ਬੇਪਰਵਾਹੀਆ। ਜਿਸ ਦੀ ਨਜ਼ਰ ਨਾ ਆਵੇ ਤਸਵੀਰ, ਨੂਰੋ ਨੂਰ ਨੂਰ ਰੁਸ਼ਨਾਈਆ। ਸਚ ਦਵਾਰਾ ਲੰਘ ਦਹਿਲੀਜ਼, ਮੰਜ਼ਲ ਪਿਛਲੀ ਪੰਧ ਚੁਕਾਈਆ। ਪ੍ਰੇਮੀ ਪਿਆਰਾ ਬਣ ਅਜ਼ੀਜ਼, ਨਮਸਤੇ ਕਹਿ ਕੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਜਿਨ੍ਹਾਂ ਲੋਕਮਾਤ ਦਿਤੀ ਤਮੀਜ਼, ਤਾਮੀਰ ਆਪਣਾ ਆਪ ਗਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਚੋਲਾ ਬਦਲ ਦੇਵੇ ਕ਼ਮੀਜ਼, ਆਤਮ ਪਰਮਾਤਮ ਆਪਣੇ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰਖ ਤੌਫ਼ੀਕ਼, ਹਰਿਜਨ ਹਰਿਭਗਤ ਹਰਿ ਆਪਣੇ ਵਿਚ ਸਮਾਈਆ।

੨੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਇੰਦਰ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲਾ ਜ਼ਿਲਾ ਫ਼ਿਰੋਜ਼ਪੁਰ

ਜਨ ਭਗਤ ਕਹੇ ਪ੍ਰਭ ਸਰਨ ਮਿਲੀ ਠੰਡੀ ਛਾਂ, ਸ਼ਾਮ ਅੰਧੇਰੀ ਰੈਣ ਰਹੀ ਨਾ ਰਾਈਆ। ਸ਼ਾਂਤੀ ਆਈ ਬਿਨ ਪਿਤਾ ਮਾਂ, ਗੋਦ ਸੁਹੰਜਣੀ ਵੱਜੀ ਵਧਾਈਆ। ਗਾ ਕੇ ਸੋਹਣਾ ਨਾਂ, ਨਾਮ ਆਪਣਾ ਲਿਆ ਪਰਗਟਾਈਆ। ਨਾਤਾ ਛੱਡ ਕੇ ਸੂਰ ਗਾਂ, ਗਹਿਰ ਗੰਭੀਰ ਮਿਲ ਕੇ ਖ਼ੁਸ਼ੀ ਮਨਾਈਆ। ਸਿਰਫ਼ ਕਰਨੀ ਪਈ ਹਾਂ ਵਿਚ ਹਾਂ, ਕਠਨ ਤਪਸਿਆ ਨਾ ਕੋਇ ਕਰਾਈਆ। ਭਗਤਾਂ ਮਿਲਣ ਨੂੰ ਜਿਸ ਦਾ ਚਾਅ, ਚਾਓ ਘਨੇਰਾ ਰਿਹਾ ਵਖਾਈਆ। ਤੂੰ ਛੱਡ ਕੇ ਥਲ ਅਸਗਾਹ, ਸਮੁੰਦ ਸਰੋਵਰ ਪਰੇ ਹਟਾਈਆ। ਗੁਰਮੁਖਾਂ ਪ੍ਰੇਮੀ ਪਿਆਰਿਆਂ ਦਾ ਤੱਕ ਕੇ ਰਾਹ, ਰਹਿਬਰ ਹੋ ਕੇ ਫੇਰਾ ਪਾਈਆ। ਆਤਮ ਪਰਮਾਤਮ ਕਰ ਕੇ ਜਾਏ ਸੁਲਹ, ਸੁਾਹਕੁਲ ਆਪਣੀ ਦਇਆ ਕਮਾਈਆ। ਭਾਗ ਲਗਾ ਕੇ ਜਾਏ ਜਨ ਭਗਤ ਸਾਚੇ ਕੁਲਾ, ਕੁਲਵੰਤ ਦਏ ਬਣਾਈਆ। ਜਿਨ੍ਹਾਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਾਇਆ ਨਾਲ ਬੁੱਲਾਂ, ਜਲ ਬੁਲਬੁਲੇ ਤਰੰਗ ਵਾਂਗ ਉਨ੍ਹਾਂ ਸਕੇ ਨਾ ਕੋਇ ਮਿਟਾਈਆ। ਗੁਰਮੁਖ ਲਾਲ ਅਮੋਲਕ ਹੀਰਾ ਲੋਕਮਾਤ ਕਦੇ ਨਾ ਰੁਲਾ, ਮਾਣਕ ਮੋਤੀ ਆਪਣੇ ਲਏ ਪਰਗਟਾਈਆ। ਜੋ ਚਰਨ ਪ੍ਰੀਤੀ ਸਾਚੀ ਘੋਲ ਘੁਲਾ, ਤਿਸ ਦੇਵੇ ਮਾਣ ਵਡਿਆਈਆ। ਦਇਆ ਕਮਾਵੇ ਜੋ ਦਰ ਤੇ ਆਵੇ ਭੁੱਲਾ, ਭੁੱਲਿਆਂ ਗਲੇ ਲਗਾਈਆ। ਪ੍ਰਭ ਦਾ ਬੂਟਾ ਕਦੇ ਨਾ ਹੁਲਾ, ਖ਼ਿਜ਼ਾਂ ਰੂਪ ਨਾ ਕੋਇ ਵਖਾਈਆ। ਸ੍ਰੀ ਭਗਵਾਨ ਦਾ ਸਦਾ ਦਵਾਰਾ ਖੁਲ੍ਹਾ, ਪਾਪੀ ਅਪਰਾਧੀ ਦੁਸ਼ਟ ਦੁਰਾਚਾਰੀ ਹੰਕਾਰੀ ਵਿਕਾਰੀ ਦਰ ਆਏ ਚਰਨ ਲਗਾਏ ਮਿਹਰ ਨਜ਼ਰ ਨਾਲ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨ ਭਗਤ ਕਹੇ ਮੈਂ ਕਦੇ ਨਾ ਮੋਇਆ, ਮਰਜੀਵਤ ਰੂਪ ਵਟਾਈਆ। ਮੈਂ ਪ੍ਰਭ ਦੀ ਗੋਦੀ ਸੋਇਆ ਜਿਥੋਂ ਸਕੇ ਨਾ ਕੋਇ ਉਠਾਈਆ। ਨਿਰਗੁਣ ਜੋਤ ਨਿਰਗੁਣ ਰੂਪ ਹੋਇਆ, ਨਿਰਗੁਣ ਨਿਰਗੁਣ ਵਿਚ ਸਮਾਈਆ। ਭਗਤ ਭਗਵਾਨ ਦਾ ਭੇਵ ਨਾ ਜਾਣੇ ਕੋਇਆ,

ਕੂਕ ਪੁਕਾਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਕੇ ਨਿਝਰ ਧਾਰ ਅੰਮ੍ਰਿਤ ਚੋਇਆ, ਚੌਂਹ ਜੁਗਾਂ ਦਾ ਲੇਖਾ ਦਿਤਾ ਮੁਕਾਈਆ। ਜਨ ਭਗਤ ਕਹੇ ਮੈਂ ਕਰਤਾ ਲੱਭਾ, ਲਬਾਂ ਦੇ ਅੰਦਰ ਵੇਖ ਵਖਾਈਆ। ਜਿਸ ਨੂੰ ਮਿਲ ਕੇ ਕਦੇ ਕਹਿਣਾ ਨਾ ਪਏ ਹਾਏ ਰੱਬਾ, ਬਹੁੜੀ ਬਹੁੜੀ ਢੋਲਾ ਨਾ ਕੋਇ ਜਣਾਈਆ। ਮਾਲਕ ਹੋ ਕੇ ਮਿਲ ਗਿਆ ਪਰਮਾਤਮ ਇਕੋ ਅੱਬਾ, ਜੋ ਅਦਬ ਨਾਲ ਆਪਣੇ ਘਰ ਬਹਾਈਆ। ਜਨ ਭਗਤਾਂ ਕਦੇ ਨਾ ਦੇਵੇ ਦਗ਼ਾ, ਦਾਅਵੇਦਾਰ ਆਪਣੇ ਦਏ ਵਖਾਈਆ। ਗੁਰਮੁਖਾਂ ਨਾਲ ਵਧਾਵੇ ਪ੍ਰਭੂ ਆਪਣਾ ਅੱਗਾ, ਲੋਕਮਾਤ ਕਰੇ ਵਡਿਆਈਆ। ਭਾਗ ਲਗਾ ਕੇ ਕਾਇਆ ਮਾਟੀ ਹੱਡਾ, ਨਾੜੀ ਨਾੜੀ ਸੋਭਾ ਪਾਈਆ। ਸਤਿ ਨਿਸ਼ਾਨਾ ਸਤਿ ਸਰੂਪੀ ਅੰਦਰ ਗੱਡਾ, ਗਾਇਡ ਹੋ ਕੇ ਵਾਹਿਦ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਲੇਖਾ ਸਭ ਦਾ ਛੱਡਾ, ਹਰਿਜਨ ਸਾਚੇ ਮੇਲ ਮਿਲਾਈਆ। ਜਨ ਭਗਤ ਕਹੇ ਮੈਂ ਕੀ ਜਾਣਾਂ ਪ੍ਰਭੂ ਦੀ ਸਿਫ਼ਤ, ਸਿਫ਼ਤਾਂ ਵਿਚ ਨਾ ਕੋਇ ਵਡਿਆਈਆ। ਮੈਂ ਪ੍ਰੇਮ ਪਿਆਰ ਅੰਦਰ ਹੋਇਆ ਗ੍ਰਿਫ਼ਤ, ਬਿਨਾ ਗ੍ਰਿਫ਼ਤਾਰੀ ਆਪਣਾ ਆਪ ਹਵਾਲੇ ਦਿਤਾ ਕਰਾਈਆ। ਮੇਰਾ ਇਕੋ ਬਣ ਗਿਆ ਇਸ਼ਟ, ਇਕੋ ਏਕ ਏਕੰਕਾਰਾ ਨਜ਼ਰੀ ਆਈਆ। ਮੈਨੂੰ ਝੂਠੀ ਦਿਸੀ ਸ੍ਰਿਸ਼ਟ, ਨਾਤਾ ਕੂੜ ਤੁੜਾਈਆ। ਝਗੜਾ ਮੁਕਾਇਆ ਸਵਰਗ ਬਹਿਸ਼ਤ, ਬਹਿਸ ਕਰਨ ਦੀ ਲੋੜ ਰਹੀ ਨਾ ਰਾਈਆ। ਮੇਰੀ ਪ੍ਰੀਤ ਲੱਗੀ ਬਾਹਰ ਹਕ਼ੀਕ਼ੀ ਮਜ਼ਾਜੀ ਇਸ਼ਕ, ਮਜ਼ਾਜੀ ਹਕ਼ੀਕ਼ੀ ਇਸ਼ਕ ਜਿਸ ਦਾ ਬਾਹਰ ਰੰਗ ਰਹੇ ਵਖਾਈਆ। ਜਿਸ ਦੇ ਬਿਰਹੋਂ ਵੈਰਾਗ ਅੰਦਰ ਜੁਗ ਚੌਕੜੀ ਆਤਮਾ ਰਹੀ ਸਿਸਕ, ਹੌਕਿਆਂ ਵਿਚ ਧਿਆਨ ਲਗਾਈਆ। ਉਹ ਖੋਲ੍ਹ ਕੇ ਅੰਦਰੋਂ ਦ੍ਰਿਸ਼ਟ, ਦਿਬ ਨੇਤਰ ਕਰੇ ਰੁਸ਼ਨਾਈਆ। ਆਦਿ ਜੁਗਾਦਿ ਦੀ ਜਿਸ ਦੇ ਕੋਲ ਫ਼ਰਿਸਤ, ਉਹ ਗੁਰਮੁਖ ਚੁਣ ਚੁਣ ਰਿਹਾ ਉਠਾਈਆ। ਜਿਹੜੇ ਜਗਤ ਵਾਸਨਾ ਕਰ ਕੇ ਬਿਨ ਪ੍ਰਭ ਦੀ ਕਿਰਪਾ ਗਏ ਖ਼ਿਸਕ, ਪੱਲੂ ਜਗਤ ਵਾਲਾ ਕਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਹੁਕਮ ਇਕ ਸੁਣਾਈਆ। ਜਨ ਭਗਤ ਤੇਰਾ ਵਕ਼ਤ ਵਿਚੋਂ ਵਕ਼ਤ, ਵਿਅਕ਼ਤੀਆਂ ਦਏ ਵਡਿਆਈਆ। ਲਹਿਣਾ ਦੇਣਾ ਉਪਰ ਜਗਤ, ਜੁਗਤੀਆਂ ਵਿਚੋਂ ਕਢਾਈਆ। ਨਾਮ ਖ਼ੁਮਾਰੀ ਦੇ ਕੇ ਸ਼ਕਤ, ਸ਼ੱਕਾਂ ਸਹਿੰਸਿਆਂ ਦੇ ਰੋਗ ਦਏ ਗਵਾਈਆ। ਜਨਮ ਜਨਮ ਦੀ ਪੂਰੀ ਕਰ ਕੇ ਸ਼ਰਤ, ਸ਼ਰੀਅਤ ਆਪਣੀ ਦਏ ਦ੍ਰਿੜਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਰਹਿਣ ਨਾ ਦੇਵੇ ਫ਼ਰਕ਼, ਫ਼ਿਰਕੇਦਾਰੀ ਅੰਦਰੋਂ ਬਾਹਰ ਕਢਾਈਆ। ਰਹਿਮਤ ਵਿਚ ਆ ਕੇ ਮੁਹੱਬਤ ਵਿਚ ਕਰੇ ਤਰਸ, ਸਹਿਮਤ ਹੋ ਕੇ ਆਪਣਾ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਰਸ਼ ਦਾ ਮਾਲਕ ਉਤੇ ਆ ਕੇ ਫ਼ਰਸ਼, ਫ਼ੈਸਲਾ ਹੱਕ ਹੱਕ ਸੁਣਾਈਆ।