ਪੁਸਤਕਾਲਾਭਾਗ ੧੯

੨੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲਾ ਜ਼ਿਲਾ ਫ਼ਿਰੋਜ਼ਪੁਰ

ਸ੍ਰੀ ਭਗਵਾਨ ਕਹੇ ਜਨ ਭਗਤ ਤੇਰੇ ਉਤੇ ਹੋਏ ਭਰਵਾਸਾ, ਭਰਮਾਂ ਵਾਲਾ ਭਾਵ ਰਹੇ ਨਾ ਰਾਈਆ। ਜੁਗ ਚੌਕੜੀ ਗੁਰ ਅਵਤਾਰਾਂ ਪੈਗ਼ੰਬਰਾਂ ਦੀ ਪੂਰੀ ਕਰਨੀ ਆਸਾ, ਆਸਾਵੰਦ ਸਚਖੰਡ ਦਵਾਰ ਬੈਠੇ ਧਿਆਨ ਲਗਾਈਆ। ਖ਼ੁਸ਼ੀਆਂ ਵਿਚ ਗੀਤ ਗਾ ਕੇ ਸਚਖੰਡ ਦਵਾਰੇ ਕਰਨ ਹਾਸਾ,

ਹਸਤੀ ਵੇਖ ਬੇਪਰਵਾਹੀਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਮਾਨਸ ਜਨਮ ਕਰ ਰਹਿਰਾਸਾ, ਰਸਤਾ ਆਪਣਾ ਇਕ ਦ੍ਰਿੜਾਈਆ। ਨਿਰਗੁਣ ਨੂਰ ਕਰ ਪਰਕਾਸ਼ਾ, ਪਰਕਾਸ਼ਵਾਨ ਤੇਰੀ ਬੇਪਰਵਾਹੀਆ। ਦਰਸ਼ਨ ਦੀਦਾਰ ਦੇ ਸਾਖਿਆਤਾ, ਹਾਜ਼ਰ ਹੋ ਕੇ ਪੜਦਾ ਦਏ ਉਠਾਈਆ। ਜਿਨ੍ਹਾਂ ਗੁਰਮੁਖਾਂ ਮੰਨਿਆਂ ਤੇਰਾ ਆਖਾ, ਆਖ਼ਰ ਮੰਜ਼ਲ ਦੇ ਚੜ੍ਹਾਈਆ। ਮਾਨਸ ਜਨਮ ਰਹੇ ਕੋਇ ਨਾ ਘਾਟਾ, ਖ਼ਾਲੀ ਭੰਡਾਰੇ ਦੇ ਭਰਾਈਆ। ਤੇਰੇ ਵਿਹਾਰ ਅੰਦਰ ਜਿਹੜਾ ਲੱਗਿਆ ਆਟਾ, ਅੰਨ ਮਨ ਕਰੇ ਸਫ਼ਾਈਆ। ਸੇਜ ਸੁਹੰਜਣੀ ਸੁਹਾ ਖਾਟਾ, ਖਟੀਆ ਆਤਮ ਸੋਭਾ ਪਾਈਆ। ਜਿਸ ਕਾਰਨ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਧਾਰ ਕਟੇ ਵਾਟਾ, ਪਾਂਧੀ ਹੋ ਕੇ ਫੇਰਾ ਪਾਈਆ। ਸਤਿ ਸਚ ਦੇ ਕੇ ਜਾ ਦਾਤਾ, ਦਾਤਾਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਚੁਕਾ ਕੇ ਜਾਹ ਸਾਚਾ, ਸਤਿ ਸਚ ਆਪਣਾ ਆਪ ਸਮਝਾਈਆ। ਜਨ ਭਗਤ ਕਹੇ ਮੇਰਾ ਅੰਤਰ ਭੇਵ, ਅਭੇਦ ਦੇ ਖੁਲ੍ਹਾਈਆ। ਤੂੰ ਮਾਲਕ ਧੁਰ ਦਾ ਦੇਵੀ ਦੇਵ, ਦੀਵਾ ਬਾਤੀ ਕਰ ਰੁਸ਼ਨਾਈਆ। ਝਗੜਾ ਚੁਕਾ ਰਸਨਾ ਜਿਹਵ, ਅੰਤਰ ਮੰਤਰ ਦੇ ਚਲਾਈਆ। ਧਾਮ ਵਖਾ ਇਕ ਨਿਹਕੇਵ, ਨਿਹਚਲ ਅਸਥਲ ਨਜ਼ਰੀ ਆਈਆ। ਸਦਾ ਸਦਾ ਤੇਰੀ ਕਰਦੇ ਰਹੀਏ ਸੇਵ, ਸੇਵਾ ਵਿਚ ਮਿਲੇ ਵਡਿਆਈਆ। ਨਾਮ ਪਦਾਰਥ ਦੇ ਮੇਵ, ਰਸਨਾ ਤ੍ਰਿਸ਼ਨਾ ਕੂੜੀ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਕਹੇ ਪ੍ਰਭ ਦੇਵੀਂ ਕਲਜੁਗ ਅੰਤ ਨਿਸ਼ਾਨੀ, ਨਿਸ਼ਾਨਾ ਅਗਲਾ ਪਿਛਲਾ ਦੇਣਾ ਚੁਕਾਈਆ। ਜਨ ਭਗਤ ਕਹੇ ਸਾਡੀ ਲੇਖੇ ਲੱਗੇ ਵਰਜੀ ਤੇਰੀ ਮਹਿਮਾਨੀ, ਮਿਹਰਵਾਨ ਹੋ ਕੇ ਦਇਆ ਕਮਾਈਆ। ਤੂੰ ਗਹਿਰ ਗੰਭੀਰ ਬੇਨਜ਼ੀਰ ਗੁਣਵੰਤ ਗੁਣਦਾਨੀ, ਦਰਦਮੰਦ ਅਖਵਾਈਆ। ਸਭ ਦੀ ਮੁਸ਼ਕਲ ਕਰ ਆਸਾਨੀ, ਅਸਲ ਆਪਣਾ ਰੰਗ ਚੜ੍ਹਾਈਆ। ਲੋਕਮਾਤ ਜੂਹ ਦਿਸੇ ਬੇਗਾਨੀ, ਸਚਖੰਡ ਦਵਾਰਾ ਇਕੋ ਦੇ ਦਰਸਾਈਆ। ਜਿਥੇ ਹੋਵੇ ਨਾ ਕੋਇ ਹੈਰਾਨੀ, ਪਰੇਸ਼ਾਨੀ ਨਾ ਕੋਇ ਤੜਫਾਈਆ। ਜਿਸ ਘਰ ਵਸਿਆ ਸੁਤ ਭਾਨੀ, ਅਰਜਨ ਬੈਠਾ ਡੇਰਾ ਲਾਈਆ। ਗੋਬਿੰਦ ਮਾਰੇ ਤੀਰ ਦੀ ਕਾਨੀ, ਚਿੱਲਾ ਸ਼ਬਦੀ ਇਕ ਵਖਾਈਆ। ਪੁਰਖ ਅਕਾਲ ਦੀਨ ਦਿਆਲ ਜਿਥੇ ਤੇਰੇ ਨਾਮ ਦੀ ਹੋਵੇ ਨਾ ਬਦਨਾਮੀ, ਉਹ ਦਵਾਰਾ ਦੇਣਾ ਵਖਾਈਆ। ਲੋੜ ਰਹੇ ਨਾ ਸੂਰਜ ਚੰਦ ਭਾਨੀ, ਨਿਰਗੁਣ ਜੋਤ ਹੋਵੇ ਰੁਸ਼ਨਾਈਆ। ਭੱਜਣਾ ਪਏ ਨਾ ਜੰਗਲ ਵਿਚ ਮੈਦਾਨੀ, ਘਰ ਮਹਿਬੂਬ ਨਜ਼ਰੀ ਆਈਆ। ਮੰਜ਼ਲ ਅਵਰ ਨਾ ਰਹੇ ਰੁਹਾਨੀ, ਰੂਹ ਬੁਤ ਦੋਹਾਂ ਕਰ ਸਫ਼ਾਈਆ। ਤੈਨੂੰ ਈਸਾ ਮੂਸਾ ਮੁਹੰਮਦ ਮੰਨਿਆਂ ਮਾਲਕ ਉਤੇ ਅਸਮਾਨੀ, ਆਸਮਾਂ ਤੇਰੇ ਕ਼ਦਮਾਂ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਣਾ ਇਕ ਘਰ, ਜਿਸ ਘਰ ਬਹਿ ਖ਼ੁਸ਼ੀ ਮਨਾਈਆ। ਜਨ ਭਗਤ ਕਹੇ ਪ੍ਰਭ ਆਪਣਾ ਗ੍ਰਹਿ ਦੱਸ, ਦਿਸ਼ਾ ਦਿਸ਼ਾ ਨਾ ਕੋਇ ਭਵਾਈਆ। ਮੁਹੱਬਤ ਵਿਚ ਮਿਲ ਕੇ ਪਈਏ ਹੱਸ, ਵਿਕਾਰ ਵਿਸ਼ਾ ਰਹੇ ਨਾ ਰਾਈਆ। ਸਿਫ਼ਤ ਸਾਲਾਹੀ ਇਕ ਦੂਜੇ ਦਾ ਕਰੀਏ ਜਸ, ਸੋਹੰ ਢੋਲਾ ਗਾਈਆ। ਦੋਹਾਂ ਦਾ ਇਕੋ ਜਿਹਾ ਹੋ ਜਾਏ ਹੱਕ, ਮੁਰੀਦ ਮੁਰਸ਼ਦ ਮਿਲ ਕੇ ਖ਼ੁਸ਼ੀ ਮਨਾਈਆ। ਜੁਗ ਚੌਕੜੀ ਮਜ਼ਲ ਕਰ ਕੇ ਗਏ ਥਕ, ਮੰਜ਼ਲ ਆਪਣੀ ਲੈ ਚੜ੍ਹਾਈਆ। ਜਿਥੇ ਨਾ ਕੋਈ ਸ਼ਿਕਵਾ ਸ਼ਕੂਕ ਰਹੇ ਸ਼ੱਕ, ਸ਼ਕਾਇਤ ਕਰਨਵਾਲਾ ਨਜ਼ਰ ਕੋਇ ਨਾ ਆਈਆ। ਜਿਧਰ ਵੇਖੀਏ ਤੱਕੀਏ ਓਧਰੇ ਸਤਿ, ਸਚ ਸ਼ਬਦ ਹੋਵੇ ਸ਼ਨਵਾਈਆ। ਤੇਰੇ ਨਾਮ ਦੀ ਹੋਵੇ ਮਤ, ਵਾਸਨਾ ਮਨ ਨਾ ਕੋਇ

ਹਲਕਾਈਆ। ਤੂੰ ਪਰਮੇਸ਼ਵਰ ਰਖਣਵਾਲਾ ਪਤ, ਪਤੀ ਪਤਵੰਤਾ ਬੇਪਰਵਾਹੀਆ। ਤੇਰੇ ਪਿਛੇ ਸਭ ਕੁਛ ਹੱਬੋ ਦਿਤਾ ਛੱਡ, ਹਵਸ ਜਗਤ ਦਿਤੀ ਗਵਾਈਆ। ਅਗੇ ਪ੍ਰਭੂ ਕਦੀ ਨਾ ਹੋਵੀਂ ਅੱਡ, ਵੱਖਰਾ ਹੋ ਨਾ ਡੇਰਾ ਲਾਈਆ। ਅਸੀਂ ਤਾਅਨੇ ਮੇਹਣੇ ਸਹਿੰਦੇ ਜਗ, ਆਂਢੀ ਗਵਾਂਢੀ ਠੋਕਰਾਂ ਰਹੇ ਲਾਈਆ। ਸਿਰਫ਼ ਪਵਿੱਤਰ ਹੁੰਦੇ ਤੇਰੀ ਅੰਮ੍ਰਿਤ ਧਾਰ ਨਹਾ ਕੇ ਵਿਚ ਗੰਗ, ਦੁਰਮਤ ਮੈਲ ਰਹੇ ਨਾ ਰਾਈਆ। ਪੁਰਖ ਅਕਾਲ ਗੁਰਮੁਖ ਕਹੇ ਸਾਡੇ ਨਾਲੋਂ ਜਗਤ ਪਿਤਾ ਵਿਛੜ ਜਾਵੇ ਭਾਵੇਂ ਨਿਸੰਗ, ਤੇਰੀ ਨਾ ਹੋਵੇ ਜੁਦਾਈਆ। ਇਹ ਆਦਿ ਜੁਗਾਦੀ ਜਗਤ ਜੁਗ ਰੀਤੀ ਚਲੀ ਆਈ ਤੇਰਾ ਖੇਲ ਸੂਰੇ ਸਰਬੰਗ, ਪਿਤਾ ਪੁੱਤ ਹਰਨਾਕਸ਼ ਪ੍ਰਹਿਲਾਦ ਦਿਤਾ ਲੜਾਈਆ। ਜਨ ਭਗਤਾਂ ਸਦਾ ਅੰਦਰ ਰਹੇ ਠੰਡ, ਅਗਨੀ ਤਤ ਨਾ ਕੋਇ ਤਪਾਈਆ। ਤੇਰੇ ਪ੍ਰੇਮ ਦਾ ਮਿਲੇ ਅਨੰਦ, ਇਕੋ ਰਸ ਦੇਣਾ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਸਾਹਿਬ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਬਖ਼ਸ਼ੀਸ਼ ਕਰ ਨਾਮ ਝੋਲੀ ਦੇਣੀ ਭਰਾਈਆ।

੨੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲਾ ਜ਼ਿਲਾ ਫ਼ਿਰੋਜ਼ਪੁਰ ਡ

ਜਨ ਭਗਤ ਤੇਰੇ ਪ੍ਰੇਮ ਦੀ ਸੱਚੀ ਆਹੂਤੀ, ਸਚ ਸਮਗਰੀ ਵਿਚ ਸਮਾਈਆ। ਸਮਗਰੀ ਵਿਚੋਂ ਸਾਚੇ ਚਰਨ ਦੀ ਦੇ ਕੇ ਭਬੂਤੀ, ਪੰਜ ਭੂਤ ਕਰੇ ਸਫ਼ਾਈਆ। ਸ਼ਬਦ ਅਗੰਮਾਂ ਭੇਜ ਕੇ ਦੂਤ ਦੂਤੀ, ਦੁਤੀਆ ਭਾਉ ਦਏ ਚੁਕਾਈਆ। ਘਰ ਆਤਮ ਉਠਾਏ ਸੁੱਤੀ, ਸੁੱਤਿਆਂ ਅੱਖ ਖੁਲ੍ਹਾਈਆ। ਮਹਿਕਾ ਕੇ ਧੁਰ ਦੀ ਰੁੱਤੀ, ਰੁਤੜੀ ਦਏ ਬਦਲਾਈਆ। ਘੜੀ ਸੁਹੰਜਣੀ ਆ ਕੇ ਪੁਜੀ, ਵੇਲਾ ਵਕ਼ਤ ਨਾਲ ਵਡਿਆਈਆ। ਲੇਖਾ ਬਣਿਆ ਰਿਹਾ ਸਵਾ ਚੌਂਹ ਜੁਗੀਂ, ਸਤਿਜੁਗ ਤਰੇਤਾ ਦੁਆਪਰ ਕਲਜੁਗ ਜੋੜੀ ਚਲੀ ਆਈਆ। ਤੇਰਾ ਕੁਛ ਲਹਿਣਾ ਦੇਣਾ ਪਿਛਲਾ ਪਿੰਡ ਯਾਦ ਆਏ ਬੁਘੀਂ, ਮਨੀ ਸਿੰਘ ਨੂੰ ਮਿਲ ਕੇ ਪੰਜ ਪੈਸੇ ਭੇਟ ਚੜ੍ਹਾਈਆ। ਓਸ ਪਰੇਰ ਕੇ ਤੇਰੀ ਬੁਧੀ, ਬਿਧ ਦਿਤੀ ਸਮਝਾਈਆ। ਤੇਰੀ ਆਤਮਾ ਹੋਵੇ ਉਘੀ, ਉਦੇ ਅਸਤ ਹੋਵੇ ਰੁਸ਼ਨਾਈਆ। ਜਿਸ ਵੇਲੇ ਮੇਰੇ ਪੁਰਖ ਅਕਾਲ ਨੇ ਧਾਰ ਬਦਲੀ ਦੂਜੀ, ਸਰਗੁਣ ਤੋਂ ਨਿਰਗੁਣ ਵੇਸ ਵਟਾਈਆ। ਆਪੇ ਗੋਦੀ ਲਏ ਚੁੱਕੀ, ਚਾਕਰ ਹੋ ਕੇ ਸੇਵ ਕਮਾਈਆ। ਓਸ ਵੇਲੇ ਕੋਈ ਅਗਲੀ ਗੱਲ ਹੋਰ ਨਹੀਂ ਪੁਛੀ, ਜੇ ਪੁਛਦਾ ਸਭ ਕੁਛ ਦੇਣਾ ਸੀ ਸਮਝਾਈਆ। ਏਸੇ ਕਾਰਨ ਪੁਰਖ ਅਕਾਲ ਮਾਰ ਕੇ ਆਪਣੀ ਬੁੱਤੀ, ਪੈਂਡਾ ਪੰਧ ਮੁਕਾਈਆ। ਪ੍ਰੀਤਮ ਨਾਲ ਪ੍ਰੀਤਮ ਦੀ ਰੁਤ ਹੋਵੇ ਸੁਚੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਦਾ ਲੇਖਾ ਲਹਿਣੇ ਦਾ ਲਹਿਣਾ ਦੇਣੇ ਦਾ ਦੇਣਾ ਝੋਲੀ ਪਾਈਆ।

੨੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਬਲਵੰਤ ਸਿੰਘ ਦੇ ਗ੍ਰਹਿ ਨਾਥੇਵਾਲਾ ਜ਼ਿਲਾ ਫ਼ਿਰੋਜ਼ਪੁਰ

ਜੁਗ ਜੁਗ ਜਨ ਭਗਤਾਂ ਪ੍ਰਭ ਦੇਵੇ ਸਾਚੀ ਸਿਖਿਆ, ਪਾਠਸ਼ਾਲਾ ਕਾਇਆ ਮੰਦਰ ਦਏ ਵਖਾਈਆ। ਨਾਮ ਭੰਡਾਰਾ ਪਾਵੇ ਆਪਣੀ ਭਿਛਿਆ, ਵਸਤ ਅਗੰਮੀ ਆਪ ਵਰਤਾਈਆ। ਮਾਲਕ ਹੋ ਕੇ ਕਰੇ ਰਛਿਆ, ਰੱਛਕ ਹੋ ਕੇ ਵੇਖ ਵਖਾਈਆ। ਅਗਲਾ ਪਿਛਲਾ ਜਨਮ ਕਰਮ ਮਿਟਾਵੇ

ਲਿਖਿਆ, ਲੇਖਾ ਆਪਣੇ ਨਾਲ ਬਣਾਈਆ। ਮਾਇਆ ਮਮਤਾ ਮੋਹ ਪਿਆਰ ਦੱਸ ਕੇ ਮਿਥਿਆ, ਮਿਥਿਆ ਦੱਸੇ ਸਰਬ ਲੋਕਾਈਆ। ਸਚ ਪ੍ਰੀਤੀ ਝੋਲੀ ਪਾ ਕੇ ਹਿੱਸਿਆ, ਹਿਸਾਬ ਕੂੜਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਮਨ ਭਗਤਾਂ ਰਿਹਾ ਸਿੰਚਿਆ, ਕਲਜੁਗ ਕੂੜੀ ਅੱਗ ਬੁਝਾਈਆ। ਜਨ ਭਗਤਾਂ ਪ੍ਰਭ ਕੂੜੀ ਮੇਟਦਾ ਆਇਆ ਹਸਤੀ, ਹਸਤੀ ਆਪਣੀ ਇਕ ਸਮਝਾਈਆ। ਧਾਰ ਦੇ ਕੇ ਅੰਮ੍ਰਿਤ ਰਸ ਦੀ, ਰਸਤਾ ਧੁਰ ਦਾ ਦਏ ਵਖਾਈਆ। ਜਿਸ ਘਰ ਆਤਮ ਨਿਰਗੁਣ ਹੋ ਕੇ ਵਸਦੀ, ਪੜਦਾ ਦਏ ਉਠਾਈਆ। ਆਵਾਜ਼ ਸੁਣਾ ਕੇ ਧੁਰ ਦੇ ਜਸ ਦੀ, ਕਰੇ ਸਚ ਪੜ੍ਹਾਈਆ। ਖੇਲ ਮੁਕਾ ਕੇ ਰਹਿਣਾ ਵੱਖ ਦੀ, ਵੱਖਰਾ ਹੁਕਮ ਆਪ ਜਣਾਈਆ। ਸੱਚੀ ਪ੍ਰੀਤੀ ਪਰਮ ਪੁਰਖ ਨਾਲ ਸਚ ਦੀ, ਜੋ ਸਚ ਸਚ ਵਿਚ ਸਮਾਈਆ। ਕਾਇਆ ਮਾਟੀ ਖੇਲ ਕਾਚੀ ਵੰਗ ਦੀ, ਵੰਗਾਰ ਕੇ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੋਟ ਲਾ ਕੇ ਧੁਰ ਦੇ ਮਰਦੰਗ ਦੀ, ਸੰਤ ਸੁਹੇਲੇ ਲਏ ਜਗਾਈਆ। ਜਨ ਭਗਤਾਂ ਪ੍ਰਭ ਦੱਸੇ ਆਪਣੀ ਧਾਰ, ਧਰਮ ਧੁਰ ਦਾ ਇਕ ਜਣਾਈਆ। ਜਨ ਭਗਤੋ ਪਰਮ ਪੁਰਖ ਪਰਮਾਤਮ ਅਬਿਨਾਸ਼ੀ ਕਰਤਾ ਬਣਾਉਂਣਾ ਸਾਂਝਾ ਯਾਰ, ਯਾਰਾਨਾ ਅਵਰ ਨਾ ਕੋਇ ਰਖਾਈਆ। ਕ਼ਦਮਾਂ ਤੋਂ ਜਾਣਾ ਬਲਹਾਰ, ਚਰਨਾਂ ਸੀਸ ਝੁਕਾਈਆ। ਸੇਵਾ ਵਿਚ ਬਣਨਾ ਖ਼ਿਦਮਤਗਾਰ, ਖ਼ੁਸ਼ਾਮਦ ਵਿਚ ਆਪਣਾ ਆਪ ਲੈਣਾ ਬਦਲਾਈਆ। ਨੇਤਰ ਨੈਣਾਂ ਕਰ ਦੀਦਾਰ, ਦਾਅਵਾ ਕੂੜਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤ ਭਗਵਨ ਤੇਰੇ ਘਰ ਦਾ ਵਸਨੀਕ, ਦਰ ਠਾਂਡੇ ਸੋਭਾ ਪਾਈਆ। ਨਿਰਗੁਣ ਨਿਰਵੈਰ ਸਦਾ ਲਾਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਈਆ। ਜੁਗ ਜੁਗ ਜਨ ਭਗਤਾਂ ਕਰੇ ਉਡੀਕ, ਗੁਰਮੁਖਾਂ ਰਾਹ ਤਕਾਈਆ। ਜਨਮ ਜਨਮ ਦੀ ਪੂਰੀ ਕਰੇ ਪ੍ਰੀਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਮਾਇਆ ਮਮਤਾ ਵਿਚੋਂ ਕਰੇ ਅਤੀਤ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਕਾਇਆ ਮਾਟੀ ਕਰ ਕੇ ਠਾਂਡੀ ਸੀਤ, ਸੀਤਲ ਧਾਰ ਦਏ ਵਹਾਈਆ। ਝਗੜਾ ਮੁਕਾ ਕੇ ਹਸਤ ਕੀਟ, ਕੂੜ ਕੁਟੰਬ ਵਿਚੋਂ ਬਾਹਰ ਕਢਾਈਆ। ਕਲਜੁਗ ਅੰਤ ਅਖ਼ੀਰੀ ਰਿਹਾ ਬੀਤ, ਦੀਆ ਬਾਤੀ ਕਰੇ ਆਪ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜੀ ਕਿਰਿਆ ਅੰਦਰੋਂ ਕਰ ਕੇ ਠੀਕ, ਠਾਕਰ ਆਪਣਾ ਰੰਗ ਚੜ੍ਹਾਈਆ।

੨੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਜੋਗਿੰਦਰ ਸਿੰਘ, ਮਹਿੰਦਰ ਸਿੰਘ ਦੇ ਗ੍ਰਹਿ ਨਾਥੇਵਾਲਾ ਜ਼ਿਲਾ ਫ਼ਿਰੋਜ਼ਪੁਰ

ਨਿਆਮਤੇ ਨਾਮ ਕਿਆਮਤੇ ਪੈਗ਼ਾਮ ਸਦਾਕਤੇ ਸਲਾਮ, ਖ਼ੁਦਾਵੰਦ ਕਰੀਮ ਅਜ਼ੀਮਉਲਸ਼ਾਨ ਬੇਪਰਵਾਹੀਆ। ਨੂਰੇ ਨੁਰਾਨ ਵਾਲੀਏ ਦੋ ਜਹਾਨ, ਜ਼ਮੀਨਾਨੇ ਅਰਸ਼ਾਂ ਨੁਰਾਨੇ, ਫ਼ਰਸ਼ਾਂ ਫ਼ੈਸਲਾ ਹੱਕ ਹਕ਼ੀਕ਼ਤ ਇਕ ਦ੍ਰਿੜਾਈਆ। ਫ਼ਰਮਾਨੇ ਆਮ ਨਜ਼ਾਮੇ ਤਮਾਮ ਸ਼ਹਾਨੇ ਮਜ਼ਾਮ, ਜ਼ਮਾਨੇ ਅਲਜ਼ਾਮ ਬਦਨਾਮੇ ਖ਼ਲਕ ਖ਼ੁਦਾਈਆ। ਪੈਗ਼ੰਬਰੇ ਪੀਰ, ਦਸਤੇ ਦਸਤਗੀਰ, ਮੁਰਸ਼ਦੇ ਆਮੀਨ, ਫ਼ੁਰਸਤੇ ਅਜ਼ੀਨ, ਕ਼ੁਰਾਨੇ ਨਜ਼ੀਨ, ਤਸਲੀਮੇ ਤਲਕੀਨ, ਤਲਬਗਾਰੇ ਦੀਦ, ਦੁਆਏ ਸ਼ੁਨੀਦ, ਸ਼ਾਇਰੇ ਮਜ਼ੀਦ, ਸ਼ਮਾਏਗੁੱਲ, ਜਲਵਾ ਨੂਰ ਖ਼ੁਦਾਈਆ। ਕ਼ੁਦਰਤੇ ਕਾਦ, ਮੁਹੰਮਦੇ ਆਦਿ, ਮਸੀਹੇ ਆਦਾਬ,

ਯਸੂਏ ਖ਼ਤਾਬ, ਵਲੀਏ ਨਵਾਬ, ਹਜ਼ਰਤੇ ਮਹਿਰਾਬ, ਰਸੂਲੇ ਪਾਕ, ਮਾਟੀਏ ਖ਼ਾਕ, ਨਗ਼ਮਾਏ ਨਾਜ਼, ਕਲਮਾਏ ਆਵਾਜ਼, ਜ਼ੁਲਮਾਏ ਸਾਜ਼, ਉਲਮਾਏ ਖ਼ਾਹਸ਼, ਬੀ ਖ਼ੈਰ ਯਾ ਅਲਾਹ ਮਿਹਬਾਨ ਬੀਦੋ ਬੀ ਪਿਹਰ ਨਜ਼ਰੀ ਆਈਆ। ਦੁਆਏ ਰਫ਼ੀਕ, ਹੁਕਮੇ ਫ਼ਰੀਕ਼, ਸ਼ਬਦੇ ਤਾਈਦ, ਕ਼ਾਦਰੇ ਈਦ, ਬਹਾਦਰੇ ਰਸੀਦ, ਜਵਾਬੇ ਜਦੀਦ, ਮੁਦਾਏ ਅਜੀਬ, ਜਾਹਰ ਜਹੂਰ ਜਲਵਾ ਲਾਸਾਨੀ ਜਲਾਲ ਬੇਪਵਰਾਹੀਆ। ਕ਼ੁਦਰਤੇ ਕ਼ਾਨੂੰਨ ਫ਼ਿਤਰਤੇ ਮਮਨੂਨ, ਨੁਕ਼ਤਾਏ ਕ਼ਾਨੂੰਨ, ਹਮਜਾਏ ਮਜ਼ਮੂਨ, ਜਲਵਾਏ ਜਨੂੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਖ਼ਦੀਲੇ ਖ਼ੁਦਾ ਅਜ਼ੀਲੇ ਦੁਆ, ਜ਼ਮਾਨੇ ਰਹੀਮ, ਨੀਜ਼ਾਨੇ ਕਰੀਮ, ਨਿਰਾਕਾਰ ਨਜ਼ਰੀ ਆਈਆ। ਕੁਤਬੇ ਕਾਤਬ, ਮੁਰੀਦੇ ਮੁਖ਼ਾਤਬ, ਸ਼ੁਨੀਦੇ ਤੁਆਕ਼ਬ, ਅਹਿਮੀਯਤੇ ਰਖ਼ਾਕਤ ਦੀਦੇ ਸਵਾਗਤ, ਸਦਾ ਦਸ ਮੁਸਲਸਲ ਇਕੋ ਨੂਰੀ ਆਈਆ। ਜਵਾਬੇ ਮਰਗ਼ੂਬ, ਮਸਤੀਏ ਕਲਬੂਤ, ਹਸਤੀਏ ਮੌਜ਼ੂਦ, ਮਸਤੀਏ ਮਸਰੂਫ਼, ਅਰਸ਼ੀਏ ਬੇਹਰੂਫ਼, ਫ਼ਰਸ਼ੀਏ ਫ਼ੈਸਲਾਏ ਮਨਸੂਖ਼, ਮੰਜ਼ਲੇ ਮਕ਼ਸੂਦ, ਸਤਿ ਸਤਿਵਾਦ ਸਤਿ ਪੁਰਖ ਨਿਰੰਜਣ ਬੇਪਰਵਾਹੀਆ। ਕਿਸ਼ਤੇ ਕੁਨਾ, ਬਖ਼ਸ਼ੇ ਗੁਨਾਹ, ਦਾਨਿਸਤੇ ਸਯਾਹ, ਫ਼ਰਿਸ਼ਤੇ ਫ਼ਨਾਹ, ਬਹਿਸ਼ਤੇ ਮਵਾ ਗੁਲਦਸਤੇ ਗੁਲਾਂ, ਮੁਰੀਦੇ ਮਰਾ, ਦਾਨਿਸਤੇ ਨਜ਼ਾਂ, ਆਸ਼ਕੇ ਇਸ਼ਕ ਆਜ਼ਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ਜ਼ਲੇ ਫ਼ਿਜ਼ਾ, ਰਮਜ਼ੇ ਖ਼ੁਦਾ ਨਗ਼ਮੇ ਦੁਆ ਬਦਨੇ ਰੁਬਾ ਰਹਿਬਰ ਰਹੀਮ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਹਿਜ ਸੁਭਾਅ, ਹੁਕਮ ਅੰਦਰ ਹੁਕਮ ਰਿਹਾ ਵਰਤਾਈਆ।

੨੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਪੂਰਨ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲਾ ਜ਼ਿਲਾ ਫਿਰਜ਼ਪੁਰ

ਜਨ ਭਗਤਾਂ ਮਿਲਦੀ ਆਈ ਸਦਾ ਚਰਨ ਧੂੜ, ਧੂੜ ਮਸਤਕ ਟਿੱਕੇ ਰਹੀ ਰਮਾਈਆ। ਆਸਾ ਮਨਸਾ ਕਰਦਾ ਰਿਹਾ ਪੂਰ, ਨਿਰਾਸਾ ਆਸਾ ਵਿਚ ਬਦਲਾਈਆ। ਲੋਕਮਾਤ ਮਿਲਦਾ ਰਿਹਾ ਜ਼ਰੂਰ, ਨਿਰਗੁਣ ਹੋ ਕੇ ਸਰਗੁਣ ਦਏ ਵਡਿਆਈਆ। ਸਾਚੇ ਨਾਮ ਦਾ ਸੁਣਾਉਂਦਾ ਰਿਹਾ ਤੂਰ, ਤੁਰਤ ਆਪਣਾ ਭੇਵ ਖੁਲ੍ਹਾਈਆ। ਜਨ ਭਗਤ ਦਵਾਰੇ ਬਣਦਾ ਰਿਹਾ ਮਜ਼ਦੂਰ, ਮੁਫ਼ਲਿਸ ਹੋ ਕੇ ਸੇਵ ਕਮਾਈਆ। ਮੁਹੱਬਤ ਵਿਚ ਕਰਦਾ ਮੁਆਫ਼ ਕ਼ਸੂਰ, ਮਾਟੀ ਖ਼ਾਕੀ ਭਸਮ ਚਸ਼ਮ ਨਾਲ ਤਰਾਈਆ। ਪੰਧ ਮੁਕੌਂਦਾ ਰਿਹਾ ਨੇੜ ਦੂਰ, ਗ੍ਰਹਿ ਮਿਲ ਮਿਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਧੂੜ ਕਹੇ ਮੈਨੂੰ ਸਮਝਿਆ ਕੋਈ ਨਾ ਲੋਕਮਾਤ, ਮੇਰਾ ਭੇਵ ਕੋਇ ਨਾ ਪਾਈਆ। ਧੂੜ ਕਹਿ ਕੇ ਸਾਰੇ ਗਾਉਂਦੇ ਗਏ ਗਾਥ, ਸਿਫ਼ਤਾਂ ਵਿਚ ਸਾਲਾਹੀਆ। ਵਡਿਆਈ ਵੇਂਹਦੇ ਗਏ ਲਗਦੀ ਰਹੀ ਮਾਥ, ਮਸਤਕ ਟਿੱਕੇ ਜਗਤ ਭਗਤ ਲਗਾਈਆ। ਧੂੜ ਕਹੇ ਮੇਰੀ ਸਭ ਤੋਂ ਵੱਖਰੀ ਬਾਤ, ਖਾਣੀ ਬਾਣੀ ਨਾ ਕੋਇ ਜਣਾਈਆ। ਇਹ ਉਹ ਅਗੰਮੀ ਦਾਤ, ਜਿਹੜੀ ਚਰਨ ਕਵਲ ਥੱਲੇ ਰਖੀ ਛੁਪਾਈਆ। ਜਿਸ ਦਾ ਸ਼ਾਸਤਰਾਂ ਵਿਚ ਮਿਲਦਾ ਨਹੀਂ ਹਾਲਾਤ, ਅਹਿਵਾਲ ਨਾ ਕੋਇ ਦ੍ਰਿੜਾਈਆ। ਲੇਖਾ ਲਿਖਿਆ ਨਹੀਂ ਕ਼ਲਮ ਦਵਾਤ, ਕਲਮਿਆਂ ਵਾਲਿਆਂ ਨੇ ਕਲਾਮ ਕ਼ਾਇਮ ਨਾ ਕੋਇ ਕਰਾਈਆ। ਬਿਨਾ ਗੁਰ ਅਵਤਾਰ ਪੈਗ਼ੰਬਰ ਇਹ ਕਿਸੇ ਨਾ ਆਈ ਹਾਥ, ਜਗਤ

ਖੋਜਿਆਂ ਖੋਜ ਨਾ ਕੋਇ ਖੁਜਾਈਆ। ਜਿਸ ਨੇ ਪਾਈ ਉਸ ਨੇ ਇਸ ਦੀ ਸਿਫ਼ਤੀ ਗਾਈ ਗਾਥ, ਵਜੂਦ ਵਜਹ ਨਾ ਕੋਇ ਜਣਾਈਆ। ਕਿਉਂ ਇਸ ਦਾ ਮਾਲਕ ਇਕ ਜਨਾਬ, ਜਿਸ ਦਾ ਸਵਾਲ ਜਵਾਬ ਜਵਾਬ ਤਲਬੀ ਵਿਚ ਕਦੇ ਨਾ ਆਈਆ। ਕੁਛ ਇਸ ਦਾ ਲੇਖਾ ਪੀਰਾਂ ਨੇ ਨਾਨਕ ਕੋਲੋਂ ਪੁਛਿਆ ਵਿਚ ਬਗ਼ਦਾਦ, ਨਾਨਕ ਨੇ ਖ਼ਾਲੀ ਪਗੜੀ ਝਾੜ ਕੇ ਦਿਤੀ ਵਖਾਈਆ। ਪੁਰਖ ਅਕਾਲ ਨੇ ਮਾਰੀ ਅਗੰਮੀ ਆਵਾਜ਼, ਸ਼ਬਦੀ ਧੁਨ ਸ਼ਨਵਾਈਆ। ਨਾਨਕ ਤੇਰਾ ਮੇਰਾ ਦੋ ਜਹਾਨਾਂ ਤੋਂ ਬਾਹਰ ਰਾਜ਼, ਪੜਦਾ ਨਾ ਦੇਣਾ ਖੁਲ੍ਹਾਈਆ। ਜੇ ਤੂੰ ਦੱਸਿਆ ਤੇ ਇਨ੍ਹਾਂ ਨੂੰ ਭੁੱਲ ਜਾਣੀ ਨਿਮਾਜ਼, ਵੁਜ਼ੂਆਂ ਦੀ ਲੋੜ ਰਹੇ ਨਾ ਰਾਈਆ। ਜਿਸ ਵੇਲੇ ਮੈਂ ਆਇਆ ਆਪ, ਭਗਤਾਂ ਦਾ ਬਣਿਆ ਬਾਪ, ਪਿਤਾ ਪੁਰਖ ਅਕਾਲ ਆਪੇ ਵੇਸ ਵਟਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਜੀਵਣ ਜੁਗਤ ਦਿਤੀ ਬਦਲਾਈਆ। ਓਸ ਵੇਲੇ ਚਰਨ ਧੂੜੀ ਜੋ ਚਰਨਾਂ ਦੇ ਉਤੇ ਦਿਸਦੀ ਖ਼ਾਕ, ਜ਼ੱਰਾ ਜ਼ੱਰਾ ਰੂਪ ਨਜ਼ਰੀ ਆਈਆ। ਮੇਰੇ ਚਰਨ ਕਵਲ ਦੇ ਥੱਲੇ ਹੋਵੇ ਪਾਕ, ਪਵਿਤ ਰੂਪ ਵਟਾਈਆ। ਇਹ ਭਗਤਾਂ ਦੀ ਆਦਿ ਦੀ ਪੂੰਜੀ ਤੇ ਜੁਗਾਦਿ ਦੀ ਰਾਸ, ਜੁਗਾਂ ਦੇ ਲਹਿਣੇ ਦਏ ਚੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸਾਂਭ ਕੇ ਰਖੇ ਰਾਸ, ਬਿਨ ਗੁਰਮੁਖਾਂ ਝੋਲੀ ਕਿਸੇ ਨਾ ਪਾਈਆ।

੨੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਗੁਲਜ਼ਾਰ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲਾ ਜ਼ਿਲਾ ਫ਼ਿਰੋਜ਼ਪੁਰ

ਧੂੜ ਕਹੇ ਮੈਂ ਮਸਤਕ ਜਾਵਾਂ ਲੱਗ, ਲਗਨ ਇਕੋ ਦਿਆਂ ਲਗਾਈਆ। ਦੀਨ ਦੁਨੀ ਕਾਇਨਾਤ ਸ੍ਰਿਸ਼ਟੀ ਵਿਚੋਂ ਕਰ ਕੇ ਅਲੱਗ, ਅਗਲਾ ਭੇਵ ਦਿਆਂ ਖੁਲ੍ਹਾਈਆ। ਨਾਤਾ ਜੋੜ ਕੇ ਨਾਲ ਸੂਰੇ ਸਰਬਗ, ਅਲਪਗ ਜੀਵ ਦਿਆਂ ਵਡਿਆਈਆ। ਮਨ ਵਾਸਨਾ ਨੌ ਦਵਾਰ ਮੁਕੇ ਹੱਦ, ਜਗਤ ਤ੍ਰਿਸ਼ਨਾ ਰਹੇ ਨਾ ਰਾਈਆ। ਸ਼ਬਦ ਅਗੰਮੀ ਧੁਨ ਆਤਮਕ ਸੁਣੇ ਨਦ, ਅਨਹਦ ਨਾਦੀ ਨਾਦ ਵੱਜੇ ਵਧਾਈਆ। ਪੰਚ ਵਿਕਾਰਾ ਦੇਵੇ ਬੱਧ, ਬੰਦਨਾ ਇਕੋ ਦਏ ਸਮਝਾਈਆ। ਘਰ ਦੀਪਕ ਜੋਤੀ ਜਾਏ ਜਗ ਜਾਗਰਤ ਜੋਤ ਹੋਵੇ ਰੁਸ਼ਨਾਈਆ। ਭਗਤ ਭਗਵਾਨ ਰਹਿਣ ਕਦੇ ਨਾ ਅੱਡ, ਵਿਛੋੜਾ ਅੰਦਰੋਂ ਦਿਆਂ ਚੁਕਾਈਆ। ਧਰਮ ਦਵਾਰੇ ਇਕੋ ਸੱਦ, ਸਦਾ ਹੋਕਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਧੂੜ ਕਹੇ ਮੈਂ ਭਗਤਾਂ ਜੋਗੀ, ਜਗਜੀਵਣ ਦਾਤਾ ਪੁਰਖ ਅਕਾਲ ਦਏ ਵਡਿਆਈਆ। ਮੈਂ ਹੱਥ ਨਾ ਆਈ ਕਿਸੇ ਫ਼ਕੀਰ ਜੋਗੀ, ਚਾਰ ਕੁੰਟ ਖੋਜਣ ਥਾਉਂ ਥਾਈਂਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਦੇਵਾਂ ਸੋਝੀ, ਸੁਤਿਆਂ ਲਵਾਂ ਉਠਾਈਆ। ਨਾਮ ਭੰਡਾਰਾ ਦੇ ਕੇ ਰੋਜ਼ੀ, ਭੁਖਿਆਂ ਭੁੱਖ ਗਵਾਈਆ। ਬੁਧ ਬਿਬੇਕ ਕਰ ਕੇ ਬੋਧੀ, ਅਗਿਆਨ ਅੰਧੇਰ ਮਿਟਾਈਆ। ਜਨਮ ਕਰਮ ਦਾ ਰਹਿਣ ਦਾ ਦੇਵਾਂ ਰੋਗੀ, ਦੁੱਖ ਸੰਤਾਪ ਦਿਆਂ ਗਵਾਈਆ। ਠਾਕਰ ਮਿਲਾ ਕੇ ਧੁਰ ਦਾ ਮੌਜੀ, ਮਹਿਬੂਬ ਦਿਆਂ ਵਖਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਚੁਕਣਹਾਰਾ ਗੋਦੀ, ਜਿਸ ਨੂੰ ਗੋਦਾਵਰੀ ਕੰਢੇ ਗੋਬਿੰਦ ਗਿਆ ਗਾਈਆ। ਜਿਸ ਦਾ ਇਕ ਨਾਮ ਨਿਧਾਨ ਸਚ ਸਲੋਕੀ, ਸੋਹਲਾ ਢੋਲਾ ਇਕ ਦ੍ਰਿੜਾਈਆ। ਉਸ ਦੀ ਖੇਲ ਕਦੇ ਕਿਸੇ ਨਾ ਰੋਕੀ, ਦੋ ਜਹਾਨ ਬੈਠੇ ਸੀਸ ਨਿਵਾਈਆ। ਜਿਸ ਦੇ ਹੁਕਮੇਂ ਅੰਦਰ ਕੋਟਨ ਕੋਟ ਕ੍ਰਿਸ਼ਨ ਕਾਹਨ ਫਿਰਨ ਤ੍ਰੈਲੋਕੀ,

ਰਾਮ ਵਸ਼ਿਸ਼ਟ ਸੇਵ ਕਮਾਈਆ। ਜਿਸ ਨੇ ਪੜ੍ਹਾਉਣੀ ਕਦੇ ਨਹੀਂ ਕੋਈ ਪੋਥੀ, ਪੁਸਤਕ ਪਾਠਸ਼ਾਲਾ ਕਾਇਆ ਮੰਦਰ ਦਏ ਵਖਾਈਆ। ਆਦਿ ਨਿਰੰਜਣ ਨਿਰਗੁਣ ਨੂਰ ਜਗਾਏ ਜੋਤੀ, ਪੜਦਾ ਓਹਲਾ ਦਏ ਉਠਾਈਆ। ਭਗਤ ਸੁਹੇਲੇ ਵੇਖ ਕੇ ਮਾਣਕ ਮੋਤੀ, ਮਲ ਮੂਤਰ ਵਿਚੋਂ ਬਾਹਰ ਕਢਾਈਆ। ਦੁਰਮਤ ਮੈਲ ਜਾਏ ਧੋਤੀ, ਕੂੜੀ ਕਿਰਿਆ ਰਹੇ ਨਾ ਰਾਈਆ। ਵਾਸਨਾ ਕੱਢੇ ਖੋਟੀ, ਜੂਠ ਝੂਠ ਡੇਰਾ ਢਾਹੀਆ। ਮੰਜ਼ਲ ਚੜ੍ਹਾਵੇ ਚੋਟੀ, ਸਚਖੰਡ ਦਵਾਰਾ ਇਕ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਤਰਾਈਆ। ਧੂੜ ਕਹੇ ਮੈਂ ਨਿਸ਼ਾਨੀ ਧੁਰ ਦੀ, ਧੁਰ ਮਸਤਕ ਲੇਖ ਬਣਾਈਆ। ਮੈਂ ਵਸਤ ਅਮੋਲਕ ਪੂਰੇ ਸਤਿਗੁਰ ਦੀ, ਦੂਸਰ ਸਕੇ ਨਾ ਕੋਇ ਵਰਤਾਈਆ। ਮੈਂ ਖੇਲ ਵੇਖੀ ਅਨੰਦ ਪੁਰ ਦੀ, ਗੋਬਿੰਦ ਨਾਲ ਮਿਲ ਕੇ ਖ਼ੁਸ਼ੀ ਮਨਾਈਆ। ਮੈਂ ਚਾਲ ਵੇਖੀ ਦੇਵਤ ਸੁਰ ਦੀ, ਕਰੋੜ ਤੇਤੀਸਾ ਰਿਹਾ ਕੁਰਲਾਈਆ। ਮੈਂ ਕਲਜੁਗ ਲਹਿਰ ਵੇਖੀ ਅੰਧ ਘੋਰ ਦੀ, ਚਾਰੋਂ ਕੁੰਟ ਅੰਧੇਰਾ ਛਾਈਆ। ਹਕੂਮਤ ਬਣੀ ਠੱਗ ਚੋਰ ਦੀ, ਗੁਰਮੁਖ ਸੰਤ ਸਾਧ ਨਜ਼ਰ ਕੋਇ ਨਾ ਆਈਆ। ਐਸ ਵੇਲੇ ਜਨ ਭਗਤੋ ਜ਼ਰੂਰਤ ਪਈ ਓਸ ਦੀ ਲੋੜ ਦੀ, ਜੋ ਲੋੜੀਂਦਾ ਸਾਜਣ ਘਰ ਘਰ ਹੋਏ ਸਹਾਈਆ। ਮੈਂ ਓਸ ਪ੍ਰਭੂ ਦਾ ਹੁਕਮ ਕਦੇ ਨਾ ਮੋੜਦੀ, ਹੁਕਮੇਂ ਅੰਦਰ ਭੱਜਾਂ ਚਾਈਂ ਚਾਈਂਆ। ਆਵਾਜ਼ ਸੁਣ ਸ਼ਬਦ ਅਗੰਮੀ ਘਨਘੋਰ ਦੀ, ਘੋਰ ਅੰਧੇਰਾ ਘੁਪ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਦੇ ਖੇਲ ਨਾ ਕਰੇ ਕਮਜ਼ੋਰ ਦੀ, ਮਾਲਕ ਹੋ ਕੇ ਖ਼ਾਲਕ ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਾਰ ਰਖੇ ਆਪਣੇ ਜ਼ੋਰ ਦੀ, ਜ਼ਰੂਰਤ ਭਗਤਾਂ ਪੂਰ ਕਰਾਈਆ।

੨੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਬੂੜ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲਾ ਜ਼ਿਲਾ ਫ਼ਿਰੋਜ਼ਪੁਰ

ਜਨ ਭਗਤ ਖ਼ੁਸ਼ੀਆਂ ਨਾਲ ਰਿਹਾ ਕੁੱਦ, ਕ਼ਦੀਮ ਦੀ ਯਾਦ ਨਜ਼ਰੀ ਆਈਆ। ਪੁਰਖ ਅਕਾਲ ਬੁਧੀ ਵਿਚੋਂ ਬਦਲ ਦਿਤੀ ਬੁੱਧ, ਬਿਧ ਆਪਣੀ ਦਿਤੀ ਸਮਝਾਈਆ। ਲੇਖਾ ਲਾ ਕੇ ਦਇਆ ਕਮਾ ਕੇ ਵਿਚੋਂ ਕਲਜੁਗ, ਜੁਗ ਜਨਮ ਦੇ ਵਿਛੜੇ ਰਿਹਾ ਮਿਲਾਈਆ। ਲੱਖ ਚੁਰਾਸੀ ਵਿਰੋਲ ਸੰਤ ਸੁਹੇਲੇ ਲਏ ਚੁਗ, ਚੁਗ਼ਲੀ ਨਿੰਦਿਆ ਵਿਚੋਂ ਬਾਹਰ ਕਢਾਈਆ। ਓਨ੍ਹਾਂ ਦਾ ਪੈਂਡਾ ਅਗਲਾ ਪਿਛਲਾ ਜਾਵੇ ਮੁਕ, ਮੁਫ਼ਤ ਆਪਣੀ ਦਇਆ ਕਮਾਈਆ। ਅਗਨੀ ਤਤ ਵਿਚੋਂ ਦੇਵੇ ਸੁਖ, ਆਤਮ ਦਰਸੀ ਦਇਆ ਕਮਾਈਆ। ਘਰ ਬੈਠਿਆਂ ਗ੍ਰਹਿ ਮੰਦਰ ਸਵਾਮੀ ਸਤਿਗੁਰ ਲਏ ਪੁਛ, ਪਸਚਾਤਾਪ ਦਏ ਗਵਾਈਆ। ਮਾਨਸ ਜਨਮ ਉਜਲ ਕਰੇ ਮੁਖ, ਦੁੱਖ ਦਰਦ ਡੇਰਾ ਢਾਹੀਆ। ਸਫ਼ਲ ਕਰ ਕੇ ਧਰਨੀ ਕੁੱਖ, ਧਰਮ ਦਾ ਧਰਵਾਸ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਜਨ ਭਗਤ ਸੁਹੇਲਾ ਖ਼ੁਸ਼ੀਆਂ ਵਿਚ ਨੱਚਿਆ, ਅੰਤਰ ਵੱਜੀ ਵਧਾਈਆ। ਕਿਉਂ ਪੁਰਖ ਅਕਾਲ ਨੇ ਮੈਨੂੰ ਕਿਹਾ ਬੱਚਿਆ, ਪਿਤਾ ਹੋ ਕੇ ਗੋਦ ਉਠਾਈਆ। ਮੈਂ ਓਸ ਦੇ ਚਰਨ ਕਵਲ ਦਵਾਰੇ ਵਸਿਆ, ਜਿਥੇ ਅਗਨੀ ਤਤ ਨਾ ਲਾਗੇ ਰਾਈਆ। ਖ਼ੁਸ਼ੀਆਂ ਦੇ ਵਿਚ ਹੱਸਿਆ, ਹਸਤੀ ਵੇਖ ਬੇਪਰਵਾਹੀਆ। ਦਰਸ਼ਨ ਪਾਇਆ ਅੱਖੀਆਂ, ਆਖ਼ਰ ਤੱਕਿਆ

ਨੂਰ ਖ਼ੁਦਾਈਆ। ਮੇਲਾ ਮਿਲਿਆ ਨਾਲ ਸਖ਼ੀਆਂ, ਗੁਰਮੁਖ ਬੈਠੇ ਨਜ਼ਰੀ ਆਈਆ। ਜਿਨ੍ਹਾਂ ਨੂੰ ਲੋੜ ਨਾ ਰਹੀ ਜਗਤ ਵਾਲੀਆਂ ਮੋਮਬੱਤੀਆਂ, ਬਾਤਨ ਜਲਵਾ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਨਾਲ ਰਖ ਕੇ ਆਪਣੇ ਹਿੱਸੇ ਪੱਤੀਆਂ, ਪਤਿਪਰਮੇਸ਼ਵਰ ਨਾਲ ਮਿਲ ਕੇ ਢੋਲੇ ਗਾਈਆ। ਜਿਨ੍ਹਾਂ ਲੱਭਣੀਆਂ ਜਗਤ ਵਾਲੀਆਂ ਮੂਲ ਨਹੀਂ ਹੱਟੀਆਂ, ਹੱਟ ਇਕੋ ਵੇਖਣ ਬੇਪਰਵਾਹੀਆ। ਜਿਥੇ ਵਸਤਾਂ ਅਗੰਮ ਸੱਟੀਆਂ, ਅਤੋਟ ਅਤੁਟ ਟਿਕਾਈਆ। ਤੋਲ ਤੁਲੇ ਨਾ ਕਦੇ ਧੜੀ ਵੱਟੀਆਂ, ਤਰਾਜ਼ੂ ਜਗਤ ਨਾ ਕੋਇ ਵਖਾਈਆ। ਓਨ੍ਹਾਂ ਦੇ ਅੰਦਰ ਪ੍ਰੀਤਾਂ ਲੱਗੀਆਂ ਪੱਕੀਆਂ, ਲੋਕਮਾਤ ਸਕੇ ਨਾ ਕੋਇ ਤੁੜਾਈਆ। ਸਰਨ ਸਰਨਾਈ ਸਾਚੀ ਢੱਠੀਆਂ, ਆਪਣਾ ਆਪ ਮਿਟਾਈਆ। ਸੋ ਰੂਹਾਂ ਰਹਿਬਰ ਦਵਾਰੇ ਹੋਈਆਂ ਇਕੱਠੀਆਂ, ਗੁਰਮੁਖ ਸੋਹਣਾ ਰੂਪ ਬਦਲਾਈਆ। ਇਕੋ ਪੜ੍ਹ ਕੇ ਨਾਮ ਦੀਆਂ ਪੱਟੀਆਂ, ਪਟਨੇ ਵਾਲੇ ਨੂੰ ਮਿਲ ਕੇ ਇਕੋ ਆਪਣੀ ਖ਼ੁਸ਼ੀ ਵਖਾਈਆ। ਇਹੋ ਮਾਨਸ ਜਨਮ ਦੀਆਂ ਖੱਟੀਆਂ ਖੱਟੀਆਂ, ਅਗੇ ਦਾ ਖਟਕਾ ਰਿਹਾ ਨਾ ਰਾਈਆ। ਵਿਕਣਾ ਪਿਆ ਨਾ ਵਾਂਗ ਯੂਸਫ ਅੱਟੀਆਂ, ਸੁਲੇਮਾਨ ਦਾ ਤਖ਼ਤ ਨਾ ਕੋਇ ਉਲਟਾਈਆ। ਓਸ ਪ੍ਰਭੂ ਦੇ ਨਾਲ ਮਿਲ ਕੇ ਵਸੀਆਂ, ਜਿਸ ਦਾ ਵਸਲ ਹੱਥ ਕਿਸੇ ਨਾ ਆਈਆ। ਜਿਸ ਆਦਿ ਜੁਗਾਦਿ ਲਾਜਾਂ ਦੋ ਜਹਾਨ ਰਖੀਆਂ, ਰੱਖਿਆ ਕਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਗ ਗਾਵੇ ਨਾ ਕੋਈ ਵਾਂਗ ਭੱਟੀਆਂ, ਹੁਕਮ ਧੁਰ ਦਾ ਰਿਹਾ ਸੁਣਾਈਆ।

੨੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਕਰਤਾਰ ਸਿੰਘ ਦੇ ਗ੍ਰਹਿ ਚੜਿਕ ਜ਼ਿਲਾ ਫ਼ਿਰੋਜ਼ਪੁਰ

ਧਰਨੀ ਕਹੇ ਪ੍ਰਭੂ ਮੇਰੇ ਕਿਰਪਾ ਨਿਧਾਨ, ਪਤਿਪਰਮੇਸ਼ਵਰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਨਿਰਵੈਰ ਨਿਰਾਕਾਰ ਮਾਰ ਧਿਆਨ, ਆਦਿ ਨਿਰਜੰਣ ਬੇਪਰਵਾਹ ਆਪਣੀ ਅੱਖ ਉਠਾਈਆ। ਨਵ ਸੱਤ ਚਾਰ ਕੁੰਟ ਦਹਿ ਦਿਸ਼ਾ ਸਤਿ ਧਰਮ ਦਾ ਦਿਸੇ ਨਾ ਕੋਇ ਨਿਸ਼ਾਨ, ਚਾਰ ਵਰਨ ਅਠਾਰਾਂ ਬਰਨ ਦੀਨ ਮਜ਼੍ਹਬ ਜਾਤ ਪਾਤ ਕੂੜੀ ਕਿਰਿਆ ਕਰਨ ਲੜਾਈਆ। ਨਾਮ ਧੁਨ ਆਤਮਕ ਸੁਣੇ ਨਾ ਤੇਰਾ ਕੋਈ ਗਾਨ, ਅਨਹਦ ਨਾਦੀ ਨਾਦ ਕਾਇਆ ਮੰਦਰ ਅੰਦਰ ਸਾਢੇ ਤਿੰਨ ਹੱਥ ਨਾ ਕੋਇ ਸ਼ਨਵਾਈਆ। ਆਤਮ ਬ੍ਰਹਮ ਪਾਰਬ੍ਰਹਮ ਬ੍ਰਹਮ ਮਿਲੇ ਕੋਇ ਨਾ ਆਣ, ਸਾਚੇ ਪੌੜੇ ਅਗੰਮੀ ਮੰਜ਼ਲ ਧਾਮ ਅਵਲੜੇ ਡੇਰਾ ਕੋਇ ਨਾ ਲਾਈਆ। ਮਨ ਵਾਸਨਾ ਸ਼ਰਅ ਹੋਈ ਸ਼ੈਤਾਨ, ਬੁਧ ਬਿਬੇਕ ਸਾਚੀ ਟੇਕ ਏਕੰਕਾਰ ਤੇਰੇ ਉਤੇ ਨਾ ਕੋਇ ਰਖਾਈਆ। ਚਰਨ ਪ੍ਰੀਤੀ ਧੁਰ ਦੀ ਨੀਤੀ ਠਾਂਡੀ ਸੀਤੀ ਦਿਸੇ ਨਾ ਵਿਚ ਜਹਾਨ, ਨਿਰਗੁਣ ਜੋਤ ਸਚ ਪਰਕਾਸ਼ ਅੰਧ ਅੰਧੇਰ ਸਕੇ ਨਾ ਕੋਇ ਮਿਟਾਈਆ। ਰਸਨਾ ਜਿਹਵਾ ਬੱਤੀ ਦੰਦ ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਥੱਕੇ ਅਲਿਫ਼ ਯੇ ਵਾਲੀ ਕ਼ੁਰਾਨ, ਕਾਇਆ ਕਾਅਬਾ ਹੱਕ ਮਹਿਬੂਬ ਧੁਰ ਦੇ ਮੰਦਰ ਸਤਿ ਗੁਰਦੁਆਰਾ ਪਾਰਬ੍ਰਹਮ ਤੇਰਾ ਦਰਸ ਕੋਇ ਨਾ ਪਾਈਆ। ਹਉਮੇਂ ਹੰਗਤਾ ਕੂੜ ਕੁੜਿਆਰਾ ਹੋਇਆ ਪਰਧਾਨ, ਨਾਮ ਸ਼ਬਦ ਅਜਪਾ ਜਾਪ ਅੰਤਰ ਅੰਤਰ ਨਾ ਕੋਇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਧਰਨੀ ਕਹੇ ਪ੍ਰਭ ਵੇਖ ਆ ਕੇ ਆਪਣੀ ਧੌਲ, ਧਰਮ ਦਇਆ ਰਹਿਣ ਕੋਇ ਨਾ ਪਾਈਆ। ਫੱਗਣ

ਰੁਤੜੀ ਰਹੀ ਕੋਇ ਨਾ ਮੌਲ, ਸਚ ਬਹਾਰ ਨਾ ਕੋਇ ਵਖਾਈਆ। ਸਦੀ ਚੌਧਵੀਂ ਤੇਰਾ ਪੈਗ਼ੰਬਰਾਂ ਵਾਲਾ ਪੂਰਾ ਹੋਣ ਵਾਲਾ ਕੌਲ, ਵਕ਼ਤ ਦੁਹੇਲਾ ਸੁਹੇਲਾ ਦਏ ਬਣਾਈਆ। ਤੇਰਾ ਲੇਖਾ ਅਗੰਮ ਅਥਾਹ ਬੇਪਰਵਾਹ ਭਵਿਖਤਾਂ ਵਾਲਾ ਕੋਈ ਜਾਣੇ ਨਾ ਮੁੱਲਾ ਸ਼ੇਖ਼ ਪੰਡਤ ਪਾਂਧਾ ਰੌਲ, ਗ੍ਰੰਥੀ ਪੰਥੀ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋ ਸਹਾਈਆ। ਧਰਨੀ ਕਹੇ ਚਾਰ ਕੁੰਟ ਦਹਿ ਦਿਸ਼ਾ ਮੇਰੇ ਉਤੇ ਰਿਹਾ ਕੋਇ ਨਾ ਧਰਮ, ਤੀਰਥ ਤਟ ਅੱਠ ਸੱਠ ਦੇਣ ਦੁਹਾਈਆ। ਚੌਦਾਂ ਵਿਦਿਆ ਪਿਆ ਭਰਮ, ਚੌਦਾਂ ਲੋਕ ਹੱਕ ਸਚ ਨਾ ਕੋਇ ਸ਼ਨਵਾਈਆ। ਲੇਖਾ ਮੁੱਕਿਆ ਨਾ ਜਗਤ ਵਰਨ, ਬਰਨ ਰਹੇ ਕੁਰਲਾਈਆ। ਤੇਰੇ ਮਿਲਣ ਦਾ ਅਬਿਨਾਸ਼ੀ ਕਰਤੇ ਕੋਈ ਕਰੇ ਨਾ ਪ੍ਰਣ, ਸਾਚੀ ਮੰਜ਼ਲ ਚੜ੍ਹ ਕੇ ਦਰਸ ਕੋਇ ਨਾ ਪਾਈਆ। ਨਿਜ ਨੇਤਰ ਖੁੱਲ੍ਹਾ ਦਿਸੇ ਨਾ ਕਿਸੇ ਦਾ ਹਰਨ ਫਰਨ, ਲੋਚਨ ਅੱਖ ਨਾ ਕੋਇ ਰੁਸ਼ਨਾਈਆ। ਜਗਤ ਢੋਲੇ ਸਾਰੇ ਪੜ੍ਹਨ, ਆਤਮ ਪਰਮਾਤਮ ਰਾਗ ਨਾ ਕੋਇ ਜਣਾਈਆ। ਤੂੰ ਮੇਰਾ ਮੈਂ ਤੇਰਾ ਸਾਹਿਬ ਸਵਾਮੀ ਅੰਤਰਜਾਮੀ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤਰਨੀ ਤਰਨ, ਤਾਰਨਹਾਰਾ ਏਕੰਕਾਰਾ ਪੁਰਖ ਬਿਧਾਤਾ ਨਜ਼ਰੀ ਆਈਆ। ਦਰ ਦਰਵੇਸ਼ ਹੋ ਕੇ ਆਈ ਤੇਰੀ ਸਰਨ, ਸਰਨ ਇਕੋ ਦਿਤੀ ਜਣਾਈਆ। ਕਿਸ ਬਿਧ ਸੰਤ ਸੁਹੇਲੇ ਤੇਰੀ ਮੰਜ਼ਲ ਕਲਜੁਗ ਅੰਤਮ ਅੰਧੇਰੀ ਰੈਣ ਚੜ੍ਹਨ, ਬਿਨ ਦੀਵੇ ਬਾਤੀ ਕਮਲਾਪਾਤੀ ਤੇਰਾ ਦਰਸ਼ਨ ਪਾਈਆ। ਸਚ ਦਵਾਰੇ ਦਰਗਹਿ ਸਾਚੀ ਖੜ੍ਹਨ, ਜਿਥੇ ਪੰਜ ਤਤ ਤਨ ਵਜੂਦ ਖ਼ਾਕੀ ਪੁਤਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਮੁਕਾਈਆ। ਧਰਨੀ ਕਹੇ ਪ੍ਰਭੂ ਤੇਰੀ ਚੌਧਵੀਂ ਸਦੀ ਦੀ ਆਉਂਦੀ ਜਾਂਦੀ ਹੱਦ, ਹਦੂਦ ਆਪਣੀ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਸਚ ਦਵਾਰੇ ਸੱਦ, ਹੁਕਮ ਧੁਰ ਦਾ ਲੈ ਮਨਾਈਆ। ਜਿਹੜੇ ਦੀਨਾਂ ਮਜ਼੍ਹਬਾਂ ਵਿਚ ਹੋ ਗਏ ਤੈਥੋਂ ਅੱਡ, ਫ਼ਕੀਰਾਂ ਦੇ ਫ਼ਿਕਰੇ ਦੇ ਗਵਾਈਆ। ਆਤਮ ਪਰਮਾਤਮ ਸਭ ਨੂੰ ਦੱਸਦੇ ਇਕੋ ਯਦ, ਬ੍ਰਹਮ ਪਾਰਬ੍ਰਹਮ ਆਪਣਾ ਨੂਰ ਕਰ ਰੁਸ਼ਨਾਈਆ। ਤੇਰਾ ਤੈਥੋਂ ਰਹੇ ਨਾ ਕੋਇ ਅਲੱਗ, ਭਗਤ ਸੁਹੇਲੇ ਸੰਤ ਸੂਫ਼ੀ ਫ਼ਕੀਰ ਲੈ ਉਠਾਈਆ। ਕਰ ਪਰਕਾਸ਼ ਉਪਰ ਸ਼ਾਹ ਰਗ, ਜਲਵਾਗਰ ਇਕੋ ਨੂਰ ਰੁਸ਼ਨਾਈਆ। ਬਿਨ ਮੱਕੇ ਕਾਅਬਿਉਂ ਕਰਾ ਦੇ ਹੱਜ, ਹੁਜਰਾ ਹੱਕ ਦੇ ਵਖਾਈਆ। ਜਿਸ ਮੰਦਰ ਸਵਾਮੀ ਕਾਇਆ ਅੰਦਰ ਬੈਠੋਂ ਸੱਜ, ਸੱਜਣ ਹੋ ਕੇ ਪੜਦਾ ਦੇ ਉਠਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਤੇਰੀ ਸਰਨ ਸਰਨਾਈ ਜਾਵਣ ਲੱਗ, ਜਾਤ ਪਾਤ ਰਹਿਣ ਕੋਇ ਨਾ ਪਾਈਆ। ਤੇਰਾ ਦੀਪਕ ਜੋਤੀ ਜਾਤੇ ਜਗ, ਜਗਜੀਵਣ ਦਾਤੇ ਤੇਰੀ ਵਡ ਵਡਿਆਈਆ। ਮਾਨਸ ਮਾਨੁਖ ਮਾਨਵ ਰਹੇ ਨਾ ਕੋਇ ਬੁਧੀ ਕਗ, ਕਾਗ ਹੰਸ ਦੇ ਬਣਾਈਆ। ਤ੍ਰੈਗੁਣ ਮਾਇਆ ਸਾੜੇ ਨਾ ਅੱਗ, ਅਗਨੀ ਤਤ ਨਾ ਕੋਇ ਜਲਾਈਆ। ਆਪਣੇ ਮਿਲਣ ਦਾ ਛੋਟਾ ਰਸਤਾ ਨਿੱਕਾ ਦੱਸ ਦੇ ਢੰਗ, ਬਹੁਤੀ ਲਿਖਣ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਚਾੜ੍ਹ ਦੇ ਰੰਗ, ਅਨਡਿਠੜੀ ਆਪਣੀ ਧਾਰ ਜਣਾਈਆ। ਭੇਵ ਖੁਲ੍ਹਾ ਦੇ ਹੰ ਬ੍ਰਹਮ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਜਨ ਭਗਤਾਂ ਆਪਣੇ ਗ੍ਰਹਿ ਸ਼ਬਦੀ ਧਾਰ ਵਿਚੋਂ ਦੇ ਦੇ ਜਨਮ, ਜਨਮ ਵਿਚੋਂ ਜਨਮ ਦੇ ਬਦਲਾਈਆ। ਲੇਖਾ ਰਹੇ ਨਾ ਕੋਇ ਸ਼ਾਹੀ ਕ਼ਲਮ, ਕਾਇਨਾਤ ਵਿਚੋਂ ਬਾਹਰ ਕਢਾਈਆ। ਧਰਨੀ ਕਹੇ ਧਰਮ ਵਿਚ ਰਹੇ ਕੋਈ ਨਾ ਭਰਮ, ਅੰਧਵਿਸ਼ਵਾਸ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਲੋਕਮਾਤ, ਗ੍ਰਹਿ ਗ੍ਰਹਿ ਪਈ

ਲੜਾਈਆ। ਧਰਨੀ ਕਹੇ ਪ੍ਰਭੂ ਆਪਣਾ ਸ਼ਬਦੀ ਭੇਜ ਦੇ ਦੂਤ, ਦੁਤੀਆ ਭਾਉ ਦੇ ਮਿਟਾਈਆ। ਪੜਦਾ ਲਾਹ ਕੇ ਵੇਖ ਪੰਜ ਤਤ ਕਾਇਆ ਭੂਤ, ਲੱਖ ਚੁਰਾਸੀ ਖੋਜ ਖੁਜਾਈਆ। ਝਗੜਾ ਮੁਕਾ ਦੇ ਜੂਠ ਝੂਠ, ਮਾਇਆ ਮਮਤਾ ਮੋਹ ਦੇ ਗਵਾਈਆ। ਭਾਗ ਲਗਾ ਦੇ ਆਪਣੀ ਕੂਟ, ਕਾਇਆ ਕੁਟੀਆਂ ਅੰਦਰ ਘਰ ਘਰ ਵਿਚ ਹੋਏ ਰੁਸ਼ਨਾਈਆ। ਜਿਧਰ ਵੇਖਣ ਉਧਰ ਦਿਸੇਂ ਮੌਜੂਦ, ਮੁਫ਼ਲਿਸਾਂ ਮਿਲ ਕੇ ਆਪਣਾ ਰੰਗ ਵਖਾਈਆ। ਜਨ ਭਗਤਾਂ ਕਰ ਮਹਿਫ਼ੂਜ਼, ਕਲਜੁਗ ਅਗਨੀ ਅੱਗ ਨਾ ਲਾਗੇ ਰਾਈਆ। ਨੌ ਦਵਾਰੇ ਮੁਕਾ ਹਦੂਦ, ਅੰਦਰ ਪੜਦਾ ਦੇ ਖੁਲ੍ਹਾਈਆ। ਆਪਣੇ ਪ੍ਰੇਮ ਦਾ ਦੇ ਸਬੂਤ, ਸ਼ਬਦੀ ਧੁਨ ਕਰ ਸ਼ਨਵਾਈਆ। ਲੇਖਾ ਮੁਕ ਜਾਏ ਕੰਚਨ ਮਾਟੀ ਕਲਬੂਤ, ਕਲਮਾ ਇਲਮਾਂ ਤੋਂ ਬਾਹਰ ਦੇ ਦ੍ਰੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਥਾਉਂ ਥਾਈਂਆ। ਧਰਨੀ ਕਹੇ ਪ੍ਰਭੂ ਉਠ ਵੇਖ ਆਪਣੇ ਚੌਦਾਂ ਲੋਕ, ਚੌਦਾਂ ਤਬਕ ਦਏ ਦੁਹਾਈਆ। ਸਾਚਾ ਗਾਏ ਨਾ ਕੋਇ ਸਲੋਕ, ਸੋਹੰ ਰੂਪ ਨਾ ਕੋਇ ਬਣਾਈਆ। ਮਨ ਵਾਸਨਾ ਸਕੇ ਨਾ ਕੋਈ ਰੋਕ, ਝਗੜਿਆਂ ਵਿਚ ਲੋਕਾਈਆ। ਤੇਰਾ ਨੂਰ ਸਚ ਪਰਗਟੇ ਨਾ ਨਿਰਮਲ ਜੋਤ, ਗ੍ਰਹਿ ਮੰਦਰ ਹੋਏ ਨਾ ਕੋਇ ਰੁਸ਼ਨਾਈਆ। ਠਾਕਰ ਮਿਲ ਕੇ ਮਾਣੇ ਕੋਈ ਨਾ ਮੌਜ, ਮਜਲਸ ਕੂੜੀ ਸੋਭਾ ਪਾਈਆ। ਨਿਜ ਘਰ ਲਵੇ ਤੈਨੂੰ ਕੋਈ ਨਾ ਖੋਜ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਭੱਜਣ ਥਾਉਂ ਥਾਈਂਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਪਰਮ ਪੁਰਖ ਪਰਮਾਤਮ ਆਤਮ ਆਸਾ ਮਨਸਾ ਪੂਰੀ ਕਰ ਦੇ ਲੋਚ, ਲੋਚਨ ਅੰਦਰੋਂ ਲੋਚਾਂ ਵਾਲਾ ਦੇ ਖੁਲ੍ਹਾਈਆ। ਮੇਰੀ ਅਗਲੀ ਮਿਟਾ ਦੇ ਸੋਚ, ਸਮਝ ਦੀ ਲੋੜ ਰਹੇ ਨਾ ਰਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਹੋ ਕੇ ਸਰਗੁਣ ਪਹੁੰਚ, ਭੇਵ ਅਭੇਦਾ ਦੇ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਚਾਰ ਕੁੰਟ ਦਹਿ ਦਿਸ਼ਾ ਵੇਖ ਧੱਕਾ, ਦੀਨ ਦੁਨੀਆ ਦਏ ਦੁਹਾਈਆ। ਹਕ਼ੀਕ਼ਤ ਰਹੀ ਨਾ ਕਾਅਬਾ ਮੱਕਾ, ਹੁਜਰਿਆਂ ਵਿਚੋਂ ਮੁਰਸ਼ਦ ਮੁਰੀਦਾਂ ਰਹੇ ਜਣਾਈਆ। ਪਿਆਰ ਮੁਹੱਬਤ ਵਿਚ ਰਿਹਾ ਕੋਈ ਨਾ ਸਕਾ, ਸ਼ਰਅ ਨਾਲ ਸ਼ਰਅ ਕਰੇ ਲੜਾਈਆ। ਪਰਵਰਦਿਗਾਰ ਦਾ ਬਣੇ ਕੋਈ ਨਾ ਬੱਚਾ, ਪੂਤ ਸਪੂਤਾ ਰੂਪ ਨਾ ਕੋਇ ਵਟਾਈਆ। ਕਲਜੁਗ ਜੀਵ ਮਨ ਵਾਸਨਾ ਹੋਇਆ ਕੱਚਾ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਜੂਠ ਝੂਠ ਮਮਤਾ ਮੋਹ ਤ੍ਰਿਸ਼ਨਾ ਅੰਦਰ ਮੱਚਾ, ਭੱਜੇ ਵਾਹੋ ਦਾਹੀਆ। ਘਰ ਸਵਾਮੀ ਮਿਲਣ ਦਾ ਨਹੀਂ ਪਤਾ, ਜੋ ਮੰਦਰ ਅੰਦਰ ਗ੍ਰਹਿ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਵੇਖ ਅੰਤਸ਼ਕਰਨ ਸਾਵਧਾਨ ਕਰ ਚੇਤਨ ਸਤਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੇ ਜਣਾਈਆ। ਧਰਨੀ ਕਹੇ ਪ੍ਰਭੂ ਸ਼ਬਦ ਅਨਾਦ ਦੇ ਦੇ ਅਗੰਮੀ ਤੂਰ, ਤੁਰੀਆ ਪਦ ਦੇ ਸਮਝਾਈਆ। ਮੇਰੀ ਆਸਾ ਮਨਸਾ ਪੂਰ, ਕੂੜੀ ਕਿਰਿਆ ਦੇ ਕਢਾਈਆ। ਤੂੰ ਸਰਬ ਕਲਾ ਭਰਪੂਰ, ਬੇਅੰਤ ਤੇਰੀ ਬੇਪਰਵਾਹੀਆ। ਆਦਿ ਜੁਗਾਦਿ ਜੁਗ ਚੌਕੜੀ ਸਦਾ ਹਾਜ਼ਰ ਹਜ਼ੂਰ, ਹਜ਼ਰਤ ਹੋ ਕੇ ਆਪਣਾ ਮੇਲ ਮਿਲਾਈਆ। ਕੂੜੀ ਕਿਰਿਆ ਕਾਇਆ ਕੱਪੜ ਕਟ ਦੇ ਕ਼ਸੂਰ, ਕ਼ਸਮ ਖਾ ਕੇ ਤੇਰੇ ਅਗੇ ਸੀਸ ਨਿਵਾਈਆ। ਕਲਜੁਗ ਅੰਤ ਅਖ਼ੀਰ ਪੁਰਖ ਅਕਾਲ ਦੀਨ ਦਿਆਲ ਪਰਗਟ ਹੋ ਜ਼ਰੂਰ, ਤੇਰੀ ਜ਼ਰੂਰਤ ਬਿਨਾ ਕਲਜੁਗ ਅੰਧੇਰ ਨਾ ਕੋਇ ਗਵਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਕਲਜੁਗ ਗੜ੍ਹ ਬਣਿਆ ਹਉਮੇਂ ਹੰਗਤ ਸੁਘੜ ਸੁਚੱਜੇ ਹੋਏ ਮੂਰਖ ਮੂੜ੍ਹ, ਸਤਿ ਸਚ ਸਚ ਨਾ ਕੋਇ ਜਣਾਈਆ। ਤੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਜੋਤੀ ਜਲਵਾ ਨਜ਼ਰ ਨਾ ਆਏ ਨੂਰ, ਨੌਬਤ ਨਾਮ ਹੱਕ ਨਾ

ਕੋਇ ਵਜਾਈਆ। ਉੱਤਰ ਪੂਰਬ ਪੱਛਮ ਦੱਖਣ ਜਗਤ ਵਾਸਨਾ ਪਿਆ ਫ਼ਤੂਰ, ਸਾਰੇ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਆਪਣੇ ਲੇਖੇ ਲਾਈਆ। ਧਰਨੀ ਕਹੇ ਮੈਂ ਨੇਤਰ ਰਹੀ ਰੋ, ਉਚੀ ਕੂਕ ਕੂਕ ਸੁਣਾਈਆ। ਆਤਮ ਪਰਮਾਤਮ ਕਿਸੇ ਨਾ ਸਕੇ ਛੋਹ, ਬੰਕ ਦਵਾਰੇ ਖ਼ਾਲੀ ਦੇਣ ਦੁਹਾਈਆ। ਘਰ ਪਰਕਾਸ਼ ਕਿਸੇ ਨਾ ਹੋਵੇ ਲੋ, ਦੋਏ ਲੋਚਨ ਕੰਮ ਕਿਸੇ ਨਾ ਆਈਆ। ਸਮਰਥ ਸਵਾਮੀ ਅੰਤਰ ਆਤਮ ਨਿਝਰ ਝਿਰਨਾ ਅੰਮ੍ਰਿਤ ਰਸ ਦੇ ਚੋ, ਚੋਰ ਯਾਰ ਠੱਗ ਪੰਜ ਅੰਦਰ ਰਹਿਣ ਕੋਇ ਨਾ ਪਾਈਆ। ਬੀਅ ਅਗੰਮ ਨਾਮ ਨਿਧਾਨ ਬੋਅ, ਸਤਿ ਧਰਮ ਦਾ ਬੂਟਾ ਦੇ ਉਪਜਾਈਆ। ਤੇਰਾ ਲੇਖਾ ਲਿਖਤ ਵਿਚ ਨਾ ਜਾਣੇ ਕੋ, ਭਵਿਖਤ ਵਿਚ ਗੁਰ ਅਵਤਾਰ ਪੈਗ਼ੰਬਰ ਇਸ਼ਾਰਿਆਂ ਨਾਲ ਸ੍ਰਿਸ਼ਟੀ ਦੀ ਦ੍ਰਿਸ਼ਟੀ ਗਏ ਸਮਝਾਈਆ। ਨਿਰਗੁਣ ਨਿਰਵੈਰ ਪਰਮ ਪੁਰਖ ਪਰਮਾਤਮ ਆਪੇ ਹੋ, ਹੋਕਾ ਦੇ ਕੇ ਦੇ ਸੁਣਾਈਆ। ਧਰਨੀ ਕਹੇ ਮੇਰੇ ਨਾਲ ਜਗਤ ਜੀਵ ਕਮੌਂਦੇ ਧਰੋ, ਧਰਮ ਦਾ ਅਧਰਮ ਗਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਵਾਸਨਾ ਕੂੜ ਕੁੜਿਆਰ ਸ਼ਬਦੀ ਹੁਕਮ ਸਭ ਤੋਂ ਲੈ ਖੋਹ, ਖ਼ਾਲਸ ਚਾਰ ਵਰਨ ਅਠਾਰਾਂ ਬਰਨ ਦੇ ਬਣਾਈਆ।

੨੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਚੜਿਕ ਜ਼ਿਲਾ ਫ਼ਿਰੋਜ਼ਪੁਰ

ਧਰਨੀ ਕਹੇ ਮੇਰੀ ਨਮੋ ਨਮੋ ਨਿਮਸਕਾਰ, ਨਮਸਤੇ ਕਹਿ ਕੇ ਸੀਸ ਝੁਕਾਈਆ। ਪਰਮ ਪੁਰਖ ਨਿਰੰਕਾਰ, ਨਿਰਵੈਰ ਤੇਰੀ ਓਟ ਤਕਾਈਆ। ਜੁਗ ਚੌਕੜੀ ਵੇਖਦਾ ਰਿਹੋਂ ਆਪਣਾ ਸੰਸਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਅੱਖ ਖੁਲ੍ਹਾਈਆ। ਕੂੜ ਕੁੜਿਆਰ ਕਰਦਾ ਰਿਹੋਂ ਖ਼ੁਆਰ, ਨਾਮ ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਹੇ, ਸੁਣ ਧਰਤੀ, ਕੀ ਲੱਖ ਚੁਰਾਸੀ ਰੁੱਠੀ, ਸਾਰੇ ਗਏ ਭੁਲਾਈਆ ? ਧਰਨੀ ਕਿਹਾ ਪ੍ਰਭੂ ਨਹੀਂ ਕੋਟਾਂ ਵਿਚੋਂ ਮੁੱਠੀ, ਥੋੜੇ ਤੇਰੇ ਭਗਤ ਨਜ਼ਰੀ ਆਈਆ। ਜਿਨ੍ਹਾਂ ਦੀ ਅੰਤਰ ਆਤਮਾ ਉਠੀ ਸੁੱਤੀ, ਸਵਾਧਾਨ ਹੋ ਕੇ ਤੇਰਾ ਨਾਮ ਧਿਆਈਆ। ਏਕੰਕਾਰ ਤੇਰੇ ਨਾਲ ਲਾ ਕੇ ਰੁਚੀ, ਰਚਨਾ ਤੇਰੀ ਵੇਖ ਖ਼ੁਸ਼ੀ ਮਨਾਈਆ। ਓਨਾਂ ਦੀ ਬੁਧੀ ਮੈਨੂੰ ਦਿਸੇ ਸੁੱਚੀ, ਸਚ ਕਹਿ ਕੇ ਦਿਆਂ ਸੁਣਾਈਆ। ਇਹ ਕੋਈ ਖੇਲ ਨਹੀਂ ਲੁਕੀ, ਪੜਦਿਆਂ ਵਿਚ ਨਾ ਕੋਇ ਛੁਪਾਈਆ। ਮੈਂ ਵੇਖਿਆ ਪ੍ਰਭੂ ਤੂੰ ਓਨਾਂ ਪਿਛੇ ਕੱਟੇਂ ਬੁੱਤੀ, ਬੁਤਖ਼ਾਨੇ ਕਰਦਾ ਜਾਏਂ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਵੇਖ ਵਖਾਈਆ। ਧਰਨੀ ਕਹੇ ਪ੍ਰਭੂ ਗੁਰਮੁਖ ਥੋੜੇ, ਬਹੁਤਿਆਂ ਵਿਚੋਂ ਨਜ਼ਰੀ ਆਈਆ। ਜਿਨ੍ਹਾਂ ਅੰਤਰ ਆਤਮ ਆਪਣੇ ਨਾਲ ਜੋੜੇਂ, ਜੋੜ ਜਗਤ ਨਾ ਕੋਇ ਵਖਾਈਆ। ਆਪਣੇ ਨਾਮ ਦੇ ਸੁਣਾ ਕੇ ਧੁਰ ਦੇ ਦੋਹਰੇ, ਦੋਹਾ ਆਪਣਾ ਆਪ ਜਣਾਈਆ। ਸਦਾ ਸਦਾ ਸਦ ਆਪਣੀ ਰਖ ਲੋੜੇ, ਲੋਕਮਾਤ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਪਰਕਾਸ਼ ਅੰਧ ਘੋਰੇ, ਸਤਿ ਸਚ ਕਰ ਰੁਸ਼ਨਾਈਆ। ਸ੍ਰੀ ਭਗਵਾਨ ਕਹੇ ਗੁਰਮੁਖ ਥੋੜੇ ਨਹੀਂ ਅਨਕ, ਅੰਕ ਅਨੇਕ ਨਜ਼ਰੀ ਆਈਆ। ਜਿਨ੍ਹਾਂ ਦਾ ਭਾਗ ਵੱਡਾ ਨਾਲੋਂ

ਜਨਕ, ਜਾਮਨ ਹੋ ਕੇ ਮਿਲਿਆ ਬੇਪਰਵਾਹੀਆ। ਲਹਿਣਾ ਦੇਣਾ ਆਪਣੇ ਨਾਲ ਰਖੇ ਅੰਤ, ਅੰਤਮ ਹੋਏ ਨਾ ਕਦੇ ਜੁਦਾਈਆ। ਨਰਕਾਂ ਵਿਚ ਜਾ ਕੇ ਕੱਢਣੀ ਪਏ ਨਾ ਮਿੰਨਤ, ਤਰਾਜ਼ੂ ਧਰਮ ਨਾ ਕੋਇ ਟਿਕਾਈਆ। ਸਿੱਧੀ ਦੱਸੀ ਇਕੋ ਸਿੰਮਤ, ਸਹਿਮ ਫ਼ਹਿਮ ਰਹੇ ਨਾ ਰਾਈਆ। ਅਗੇ ਕਰਨੀ ਪਏ ਨਾ ਮਿੰਨਤ, ਸੀਸ ਅਵਰ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਮਿਟਾ ਚਿੰਤ, ਚਿੰਤਾ ਗ਼ਮ ਖ਼ੁਸ਼ੀ ਵਿਚ ਬਦਲਾਈਆ।

੨੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਰਾਮੂ ਵਾਲਾ ਜ਼ਿਲਾ ਫ਼ਿਰੋਜ਼ਪੁਰ

ਧਰਨੀ ਧਰਤ ਧਵਲ ਕਹੇ ਪ੍ਰਭ ਕਲਜੁਗ ਅੰਤਮ ਵੇਖ ਮੌਕਾ, ਦੀਨ ਦੁਨੀ ਵੇਖ ਵਖਾਈਆ। ਸਤਿ ਧਰਮ ਸੰਤੋਖ ਰਿਹਾ ਨਾ ਚੌਦਾਂ ਲੋਕਾ, ਚੌਦਾਂ ਵਿਦਿਆ ਲੋਕਮਾਤ ਕੁਰਲਾਈਆ। ਕਲਜੁਗ ਕੂੜੀ ਕਿਰਿਆ ਚਾਰ ਕੁੰਟ ਦਹਿ ਦਿਸ਼ਾ ਗ੍ਰਹਿ ਗ੍ਰਹਿ ਦੇਵੇ ਆਪਣਾ ਹੋਕਾ, ਮਨ ਮਨੂਆ ਆਪਣਾ ਹੁਕਮ ਰਿਹਾ ਚਲਾਈਆ। ਜੂਠ ਝੂਠ ਸਭ ਨਾਲ ਕਰੇ ਧੋਖਾ, ਕਪਟ ਹੰਕਾਰ ਅੰਦਰੋਂ ਸਕੇ ਨਾ ਕੋਇ ਗਵਾਈਆ। ਭਾਗ ਲੱਗਾ ਦਿਸੇ ਨਾ ਕਿਸੇ ਸਾਢੇ ਤਿੰਨ ਹੱਥ ਕਾਇਆ ਕੋਠਾ, ਕੁਟੀਆ ਸੁਹੰਜਣੀ ਨਜ਼ਰ ਕੋਇ ਨਾ ਆਈਆ। ਜੀਵ ਜੰਤ ਬਿਨ ਹਰਿ ਨਾਮੇ ਹੋਇਆ ਥੋਥਾ, ਅੰਤਰ ਆਤਮ ਰੰਗ ਨਾ ਕੋਇ ਰੰਗਾਈਆ। ਬਿਨ ਅੱਖਰਾਂ ਵਾਲਾ ਨਿਰਅੱਖਰ ਧਾਰ ਤੇਰਾ ਪੜ੍ਹੇ ਕੋਈ ਨਾ ਪੋਥਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਪੜ੍ਹ ਪੜ੍ਹ ਢੋਲੇ ਰਹੇ ਗਾਈਆ। ਸਤਿ ਪਰਕਾਸ਼ ਨੂਰ ਨੁਰਾਨਾ ਨਿਰਗੁਣ ਨਿਰਵੈਰ ਹੋਵੇ ਨਾ ਜੋਤਾ, ਪਾਰਬ੍ਰਹਮ ਬ੍ਰਹਮ ਪੜਦਾ ਨਾ ਕੋਇ ਉਠਾਈਆ। ਦੁਰਮਤ ਮੈਲ ਪਾਪ ਕਿਸੇ ਨਾ ਧੋਤਾ, ਅੱਠ ਸੱਠ ਤੀਰਥ ਫਿਰ ਫਿਰ ਥੱਕੀ ਮਾਤ ਲੋਕਾਈਆ। ਗਹਿਰ ਗੰਭੀਰ ਬੇਨਜ਼ੀਰ ਤੇਰੇ ਨਾਮ ਸਾਗਰ ਵਿਚ ਮਾਰਿਆ ਕਿਸੇ ਨਾ ਗੋਤਾ, ਮਾਣਕ ਮੋਤੀ ਹੱਥ ਕਿਸੇ ਨਾ ਆਈਆ। ਵਰਨ ਬਰਨ ਦੀਨ ਮਜ਼੍ਹਬ ਵੇਖਿਆ ਰੋਤਾ, ਰੁਤੜੀ ਰੁੱਤ ਨਾ ਕੋਇ ਸੁਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦਾ ਵਿਚਾਰ ਹੋਇਆ ਖੋਟਾ, ਇਸ਼ਟ ਪੁਰਖ ਅਕਾਲ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖ ਥਾਉਂ ਥਾਈਂਆ। ਧਰਨੀ ਕਹੇ ਪ੍ਰਭੂ ਮੇਰੀ ਤੇਰੇ ਚਰਨ ਕਵਲ ਨਿਮਸਕਾਰ, ਨਮੋ ਨਮੋ ਨਮਸਤੇ ਕਹਿ ਕੇ ਸੀਸ ਨਿਵਾਈਆ। ਕਲਜੁਗ ਅੰਤ ਹੋਈ ਦੁਖਿਆਰ, ਦੀਨਣ ਹੋ ਕੇ ਦਿਆਂ ਦੁਹਾਈਆ। ਚੁੱਕਿਆ ਨਾ ਜਾਏ ਭਾਰ, ਦਰੋਹੀ ਤੇਰਾ ਨਾਮ ਖ਼ੁਦਾਈਆ। ਸਦੀ ਚੌਧਵੀਂ ਆਉਂਦੀ ਦਿਸੇ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਭਵਿਖਤ ਪੂਰਾ ਹੋਇਆ ਗੁਰ ਅਵਤਾਰ, ਪੈਗ਼ੰਬਰ ਸ਼ਹਾਦਤ ਰਹੇ ਭਗਤਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਲੈ ਅਵਤਾਰ, ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਨੂਰ ਕਰ ਰੁਸ਼ਨਾਈਆ। ਸਚ ਵਖਾ ਇਕ ਠਾਂਡਾ ਦਰਬਾਰ, ਮਾਨਵ ਮਾਨੁਖ ਆਤਮ ਬ੍ਰਹਮ ਦ੍ਰਿੜਾਈਆ। ਦੀਵਾ ਬਾਤੀ ਕਮਲਾਪਾਤੀ ਸਾਢੇ ਤਿੰਨ ਹੱਥ ਮੰਦਰ ਅੰਦਰ ਘਰ ਵਿਚ ਘਰ ਕਰ ਉਜਿਆਰ, ਤੇਲ ਬਾਤੀ ਦੀ ਲੋੜ ਰਹੇ ਨਾ ਰਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਸੰਤ ਸਾਜਣ ਸੂਫ਼ੀ ਲੈ ਉਠਾਲ, ਸੁਰਤ ਸ਼ਬਦ ਹਲੂਣੇ ਨਾਲ ਜਗਾਈਆ। ਝਗੜਾ ਮੁਕਾ ਦੇ ਸ਼ਾਹ ਕੰਗਾਲ, ਊਚ ਨੀਚ ਜਾਤ ਪਾਤ ਦੀਨ ਮਜ਼੍ਹਬ ਰਹੇ ਨਾ ਕੋਇ ਰਾਈਆ। ਆਪਣੇ ਭਗਤ ਸੰਤ ਵੇਖ ਆਪਣੇ ਲਾਲ, ਲਾਲਨ ਹੋ

ਕੇ ਖੋਜ ਖੁਜਾਈਆ। ਜੋ ਤੇਰੀ ਪ੍ਰੀਤੀ ਨੀਤੀ ਅੰਦਰ ਘਾਲਨਾ ਰਹੇ ਘਾਲ, ਦਿਵਸ ਰੈਣ ਘੜੀ ਪਲ ਇਕ ਧਿਆਨ ਲਗਾਈਆ। ਤਿਨ੍ਹਾਂ ਲੇਖਾ ਚੁਕਾ ਆਣ ਸ਼ਾਹ ਪਾਤਸ਼ਾਹ ਸ੍ਰੀ ਭਗਵਾਨ, ਭਗਵੰਤ ਕੰਤ ਤੇਰੀ ਓਟ ਤਕਾਈਆ। ਦੀਨ ਦੁਨੀ ਜਗਤ ਆਸਾ ਹੋਈ ਸ਼ੈਤਾਨ, ਸ਼ਰਅ ਕਰ ਕਰ ਗਏ ਲੜਾਈਆ। ਬੋਧ ਆਵੇ ਨਾ ਕਿਸੇ ਗਿਆਨ, ਅੱਖਰਾਂ ਕਰਨ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਖ ਵਖਾਈਆ। ਧਰਨੀ ਕਹੇ ਮੈਂ ਰੋ ਕੇ ਮਾਰਾਂ ਧਾਹ, ਬਿਨ ਨੈਣਾਂ ਨੀਰ ਵਹਾਈਆ। ਪਰਵਰਦਿਗਾਰ ਨੂਰ ਖ਼ੁਦਾ, ਜਲਵਾਗਰ ਤੇਰੀ ਇਕ ਸਰਨਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪਤਿਪਰਮੇਸ਼ਵਰ ਇਕੋ ਓਟ ਤਕਾ, ਦੋ ਜਹਾਨਾਂ ਵਾਲੀ ਸਾਹਿਬ ਸੁਲਤਾਨ ਹੋ ਸਹਾਈਆ। ਨਿਰਗੁਣ ਨੂਰ ਜੋਤ ਕਰ ਰੁਸ਼ਨਾ, ਸ਼ਬਦ ਨਾਮ ਡੰਕਾ ਇਕ ਵਜਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਹੁਕਮ ਦੇ ਸੁਣਾਈਆ। ਆਤਮ ਪਰਮਾਤਮ ਨਿਝਰ ਧਾਰ ਬਣ ਮਲਾਹ, ਸਤਿ ਸਰੂਪ ਬਿਨ ਰੰਗ ਰੂਪ ਸ਼ਾਹੋ ਭੂਪ ਬੇਪਰਵਾਹ, ਸਾਚੀ ਦੱਸ ਇਕ ਸਲਾਹ, ਜੀਵ ਜੰਤ ਤੇਰਾ ਢੋਲਾ ਇਕੋ ਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਅਦਲ ਇਨਸਾਫ਼ ਵਿਚ ਕਰ ਨਿਆਂ, ਦੂਈ ਦਵੈਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਰਖ ਆਪਣੀ ਠੰਡੀ ਛਾਂ, ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਪ੍ਰਭੂ ਮੇਰਾ ਕਲਜੁਗ ਵੇਖ ਡੁਬਦਾ ਬੇੜਾ, ਨਈਆ ਨੌਕਾ ਨਾਮ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਗ੍ਰਹਿ ਗ੍ਰਹਿ ਪਿਆ ਝੇੜਾ, ਆਤਮ ਬ੍ਰਹਮ ਪਾਰਬ੍ਰਹਮ ਮੇਲ ਨਾ ਕੋਇ ਮਿਲਾਈਆ। ਭਾਗ ਲੱਗਾ ਦਿਸੇ ਨਾ ਕੋਇ ਕਾਇਆ ਖੇੜਾ, ਬੰਦ ਕਿਵਾੜੀ ਖਿੜਕੀ ਬਜਰ ਕਪਾਟੀ ਨਾ ਕੋਇ ਤੁੜਾਈਆ। ਸਾਹਿਬ ਸਤਿਗੁਰ ਕਿਸੇ ਦਿਸੇ ਨਾ ਨੇਰਨ ਨੇਰਾ, ਨਿਜ ਨੇਤਰ ਲੋਚਨ ਨੈਣ ਹੋਵੇ ਨਾ ਕੋਇ ਰੁਸ਼ਨਾਈਆ। ਦਏ ਦੁਹਾਈ ਗੁਰੂ ਚੇਰਾ, ਚੇਲਾ ਗੁਰ ਦੋਵੇਂ ਤੇਰਾ ਰਾਹ ਤਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪਣੇ ਨਾਮ ਦਾ ਅਗੰਮੀ ਦੱਸ ਦੇ ਗੇੜਾ, ਕੂੜੀ ਕਿਰਿਆ ਲੋਕਮਾਤ ਵਿਚੋਂ ਬਾਹਰ ਦੇ ਕਢਾਈਆ। ਸਤਿ ਧਰਮ ਦਾ ਖੁੱਲ੍ਹਾ ਕਰ ਦੇ ਵਿਹੜਾ, ਸਤਿ ਸੁਚ ਗੁਰਮੁਖਾਂ ਦੇ ਅੰਦਰ ਦੇ ਵਸਾਈਆ। ਤੇਰੇ ਨਾਉਂ ਦਾ ਸਭ ਦੇ ਅੰਦਰ ਹੋਵੇ ਚਾਓ ਘਨੇਰਾ, ਮਨ ਵਾਸਨਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋ ਸਹਾਈਆ। ਧਰਨੀ ਕਹੇ ਪ੍ਰਭੂ ਮੈਂ ਨੇਤਰ ਨੀਰ ਵਹਾਵਾਂ ਨੈਣ, ਛਹਿਬਰ ਇਕੋ ਇਕ ਵਖਾਈਆ। ਚਾਰ ਕੁੰਟ ਅੰਧੇਰੀ ਰੈਣ, ਸਾਚਾ ਚੰਦ ਨਾ ਕੋਇ ਚਮਕਾਈਆ। ਪਿਆਰ ਮੁਹੱਬਤ ਰਿਹਾ ਨਾ ਮਾਤ ਪਿਤ ਭਾਈ ਭੈਣ, ਸਾਕ ਸੱਜਣ ਸੈਣ ਸਗਲਾ ਸੰਗ ਨਾ ਕੋਇ ਨਿਭਾਈਆ। ਮਾਇਆ ਰਾਣੀ ਘਰ ਘਰ ਖਾਵੇ ਡੈਣ, ਸ਼ਾਹ ਸੁਲਤਾਨ ਰਾਜਾ ਰਾਣਾ ਮੂੰਹ ਦੇ ਭਾਰ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਬਿਨ ਤੇਰੇ ਨਜ਼ਰ ਕਿਸੇ ਨਾ ਆਈਆ। ਧਰਨੀ ਕਹੇ ਮੇਰੀ ਪੁਨਹ ਪੁਨਹ ਨਮਸਤੇ, ਨਿਉਂ ਨਿਉਂ ਸੀਸ ਨਿਵਾਈਆ। ਸ੍ਰੀ ਭਗਵਾਨ ਆਪਣੀ ਦੁਨੀਆ ਨੂੰ ਪਾ ਦੇ ਰਸਤੇ, ਕਿਉਂ ਬੈਠੀ ਤੈਨੂੰ ਭੁਲਾਈਆ। ਇਨ੍ਹਾਂ ਦੇ ਸਾਢੇ ਤਿੰਨ ਹੱਥ ਸ਼ਰੀਰ ਦੇ ਘਰਾਣੇ ਰਹਿਣ ਵਸਦੇ, ਜਿਸ ਗ੍ਰਹਿ ਬੈਠਾ ਸੋਭਾ ਪਾਈਆ। ਇਸ਼ਾਰੇ ਦੇ ਦੇ ਆਪਣੀ ਨਿਝਰ ਅੱਖ ਦੇ, ਨਿਜ ਲੋਚਨ ਹੋਏ ਰੁਸ਼ਨਾਈਆ। ਰਾਹ ਦੱਸ ਦੇ ਬ੍ਰਹਮ ਮਤ ਦੇ, ਮਨਮਤ ਝਗੜਾ ਦੇ ਮੁਕਾਈਆ। ਭੰਡਾਰੇ ਭਰ ਦੇ ਧੀਰਜ ਸੰਤੋਖ ਜਤ ਦੇ, ਮਨ ਵਾਸਨਾ ਹੋਏ ਨਾ ਕੋਇ ਹਲਕਾਈਆ। ਆਵਣ ਜਾਵਣ ਗੇੜੇ ਲੱਖ ਚੁਰਾਸੀ ਕਟ ਦੇ, ਜਮ ਕੀ ਫਾਸੀ ਅੰਤ

ਰੀਹਣ ਕੋਇ ਨਾ ਪਾਈਆ। ਨਾਮ ਸੁਣਾ ਦੇ ਅਗੰਮੀ ਨਦ ਦੇ, ਧੁਨ ਆਤਮਕ ਹੋਏ ਸ਼ਨਵਾਈਆ। ਘਰ ਵਖਾਦੇ ਪ੍ਰਭੂ ਜਿਥੇ ਤੇਰੇ ਦੀਪਕ ਜੋਤ ਜਗਦੇ, ਇਕੋ ਨੂਰ ਹੋਵੇ ਰੁਸ਼ਨਾਈਆ। ਜਿਥੇ ਭਗਤ ਕਬੀਰ ਵਰਗੇ ਵਸਦੇ, ਸਚਖੰਡ ਬੈਠੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈਕਾਰੇ ਸੁਣਾ ਦੇ ਇਕ ਅਲੱਖ ਦੇ, ਅਲਖ ਅਗੋਚਰ ਬੇਪਰਵਾਹ ਤੇਰੀ ਵੱਜਦੀ ਰਹੇ ਵਧਾਈਆ। ਧਰਨੀ ਕਹੇ ਪ੍ਰਭੂ ਵਖਾ ਦੇ ਉਹ ਧਰਮ ਦਵਾਰ, ਜਨ ਭਗਤਾਂ ਦਇਆ ਕਮਾਈਆ। ਘਰ ਠਾਕਰ ਮਿਲੇਂ ਧੁਰ ਦਾ ਯਾਰ, ਕੂੜਾ ਨਾਤਾ ਦੇ ਤੁੜਾਈਆ। ਤੇਰੀ ਆਤਮ ਤੇਰੀ ਖ਼ਿਦਮਤਗਾਰ, ਦੂਜਾ ਕੰਤ ਨਾ ਕੋਇ ਹੰਢਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਘਰ ਵਿਚ ਘਰ ਕਰ ਪਿਆਰ, ਮੁਹੱਬਤ ਬਾਹਰ ਨਾ ਕੋਇ ਲਗਾਈਆ। ਇਹੋ ਸਿਖਿਆ ਦੇ ਕੇ ਗਏ ਗੁਰ ਅਵਤਾਰ, ਪੈਗ਼ੰਬਰ ਕਲਮਿਆਂ ਵਿਚ ਪੜ੍ਹਾਈਆ। ਦੁਖੀਆਂ ਦਾ ਦੁੱਖ ਸੁਣ ਬਣ ਦਿਲਦਾਰ, ਦੀਨਣ ਆਪਣੀ ਗੋਦ ਉਠਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਬਖ਼ਸ਼ਣਹਾਰ, ਬਖ਼ਸ਼ਿਸ਼ ਰਹਿਮਤ ਤੇਰੀ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦੇ ਚੁਕਾਈਆ। ਧਰਨੀ ਕਹੇ ਪੁਰਖ ਅਕਾਲ ਕਲਜੁਗ ਜੀਵ ਵੇਖ ਸੜਦੇ, ਮਾਇਆ ਮਮਤਾ ਮੋਹ ਰਹੇ ਜਣਾਈਆ। ਤੇਰੀ ਮੰਜ਼ਲ ਮੂਲ ਨਾ ਚੜ੍ਹਦੇ, ਪਾਂਧੀ ਬਣੇ ਨਾ ਸੱਚੇ ਰਾਹੀਆ। ਦਰਸ਼ਨ ਕਰੇ ਨਾ ਅਗੰਮੀ ਹਰਿ ਦੇ, ਹਿਰਦੇ ਹਰਿ ਨਾ ਕੋਇ ਵਸਾਈਆ। ਪਿਆਲੇ ਪੀਤੇ ਨਹੀਂ ਅੰਮ੍ਰਿਤ ਧਾਰ ਜਲ ਦੇ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਝਗੜੇ ਮੁਕੇ ਨਹੀਂ ਦੂਈ ਸਲ ਦੇ, ਤੀਰ ਅਣਿਆਲਾ ਪਾਰ ਨਾ ਕੋਇ ਕਰਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਰਹਿਣ ਵਾਲੇ ਤੇਰੇ ਵਿਚ ਮੂਲ ਨਹੀਂ ਰਲਦੇ, ਆਤਮ ਪਰਮਾਤਮ ਪਰਮਾਤਮ ਆਤਮ ਵਿਚ ਨਾ ਕੋਇ ਸਮਾਈਆ। ਗੋਬਿੰਦ ਸ਼ਬਦ ਸਾਹਿਬ ਸਤਿਗੁਰ ਇਕੋ ਘੱਲ ਦੇ, ਜੋ ਕਲਜੁਗ ਦਾ ਘਲੂਘਾਰਾ ਦਏ ਮਿਟਾਈਆ। ਝਗੜੇ ਚੁਕਾ ਦੇ ਜਲ ਥਲ ਦੇ, ਮਹੀਅਲ ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲਹਿਣਾ ਦੇ ਜਣਾਈਆ। ਧਰਨੀ ਕਹੇ ਕਿਰਪਾ ਕਰ ਸ੍ਰੀ ਭਗਵਾਨ, ਨਾਮ ਭਗੌਤੀ ਆਪਣੀ ਲੈ ਚਮਕਾਈਆ। ਜੋਧਾ ਸੂਰਬੀਰ ਸ਼ਬਦ ਗੁਰੂ ਤੇਰਾ ਬਲਵਾਨ, ਬਾਵਰੀ ਦੁਨੀਆ ਦੇ ਮਿਟਾਈਆ। ਸਤਿ ਧਰਮ ਦਾ ਚਾਰ ਕੁੰਟ ਦਹਿ ਦਿਸ਼ਾ ਝੁਲਾ ਇਕ ਨਿਸ਼ਾਨ, ਨਿਸ਼ਾਨੇ ਕੂੜੇ ਦੇ ਗਵਾਈਆ। ਸਭ ਦੇ ਹਿਰਦੇ ਅੰਦਰੋਂ ਕਾਇਆ ਮੰਦਰੋਂ ਮਿਲਾਦੇ ਉਹ ਅਗੰਮੀ ਰਾਮ, ਜਿਸ ਰਾਮ ਨੇ ਰਾਮ ਵਰਗੇ ਦਸ਼ਰਥ ਬੇਟੇ ਦਿਤੇ ਬਣਾਈਆ। ਲੱਖ ਚੁਰਾਸੀ ਦਾ ਬਣ ਕੇ ਆਜਾ ਉਹ ਅਗੰਮੀ ਕਾਹਨ, ਜਿਸ ਦੀ ਧੁਨ ਨਾਮ ਬੰਸਰੀ ਵੱਜੇ ਥਾਉਂ ਥਾਈਂਆ। ਪੈਗ਼ੰਬਰਾਂ ਨੂੰ ਦੇਣ ਵਾਲੇ ਪੈਗ਼ਾਮ, ਅਮਾਮਾਂ ਦੇ ਅਮਾਮ, ਝਗੜੇ ਮੁਕਾ ਦੇ ਦੁਨੀ ਦੇ ਤਮਾਮ, ਸ਼ਰਅ ਵਿਚੋਂ ਸ਼ਰਅ ਦੇ ਬਦਲਾਈਆ। ਆਤਮ ਪਰਮਾਤਮ ਦਾ ਦੇ ਕੇ ਸਚ ਗਿਆਨ, ਅਗਿਆਨੀਆਂ ਦਾ ਅੰਧੇਰਾ ਦੇ ਮਿਟਾਈਆ। ਤੇਰੀ ਮਿਹਰ ਨਜ਼ਰ ਨਾਲ ਤੈਨੂੰ ਸਮਝ ਜਾਣ ਇਨਸਾਨ, ਹੈਵਾਨ ਰਹਿਣ ਕੋਇ ਨਾ ਪਾਈਆ। ਤੂੰ ਸਭ ਦਾ ਮਾਲਕ ਪ੍ਰਿਤਪਾਲਕ ਖ਼ਾਲਕ ਵਾਲੀ ਦੋ ਜਹਾਨ, ਜਹਾਲਤ ਅੰਦਰੋਂ ਦੇ ਕਢਾਈਆ। ਸ੍ਰਿਸ਼ਟੀ ਦ੍ਰਿਸ਼ਟੀ ਤੇਰਾ ਇਸ਼ਟ ਕਰੇ ਪਰਵਾਨ, ਪਰਵਾਨਾ ਹੁਕਮੇ ਨਾਮ ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਧਰਨੀ ਕਹੇ ਮੇਰਾ ਧਰਮ ਤੇਰੀ ਲੱਜਿਆ ਨਜ਼ਰੀ ਆਈਆ।

੨੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਮਾਧੋ ਸਿੰਘ ਦੇ ਗ੍ਰਹਿ ਪਿੰਡ ਰਾਮੂ ਵਾਲਾ ਜ਼ਿਲਾ ਫ਼ਿਰੋਜ਼ਪੁਰ

ਧਰਨੀ ਕਹੇ ਪ੍ਰਭੂ ਬਿਨ ਹੱਥਾਂ ਮੇਰੀ ਅਰਜ਼, ਬਿਨ ਮਸਤਕ ਸੀਸ ਝੁਕਾਈਆ। ਜਨ ਭਗਤਾਂ ਆਪਣੇ ਮਿਲਣ ਦੀ ਪੂਰੀ ਕਰ ਗ਼ਰਜ਼, ਖ਼ਾਹਿਸ਼ ਅੰਦਰੇ ਅੰਦਰ ਆਪਣੇ ਵਿਚ ਮਿਲਾਈਆ। ਜਨਮ ਜਨਮ ਦਾ ਪੂਰਬ ਲਾਹ ਕ਼ਰਜ਼, ਮਕ਼ਰੂਜ਼ ਪਿਛਲਾ ਲਹਿਣਾ ਦੇ ਚੁਕਾਈਆ। ਤੇਰੇ ਹੱਥ ਜੁਗ ਚੌਕੜੀ ਦੀ ਫ਼ਰਦ, ਲੱਖ ਚੁਰਾਸੀ ਵਿਚੋਂ ਵੇਖ ਵਖਾਈਆ। ਦੀਨਾਂ ਦੁਖੀਆਂ ਦਾ ਵੰਡ ਦਰਦ, ਮਜ਼ਲੂਮਾਂ ਨੂੰ ਜ਼ੁਲਮ ਤੋਂ ਲੈ ਬਚਾਈਆ। ਸ਼ਰਅ ਛੁਰੀ ਰਹੇ ਨਾ ਕਰਦ, ਕ਼ਤਲਗਾਹ ਨਾ ਕੋਇ ਵਖਾਈਆ। ਜੋਧਾ ਸੂਰਬੀਰ ਬਣ ਮਰਦਾਨਾ ਮਰਦ, ਮੁੱਦਾ ਆਪਣਾ ਦੇ ਸਮਝਾਈਆ। ਤੇਰਾ ਖੇਲ ਸਦਾ ਅਸਚਰਜ, ਅਚਰਜ ਤੇਰੀ ਬੇਪਰਵਾਹੀਆ। ਮਿਹਰਵਾਨ ਮਹਿਬੂਬ ਹਕ਼ੀਕ਼ਤ ਵਿਚ ਜਨ ਭਗਤਾਂ ਪਾਰ ਕਰ ਨਿਧੜਕ, ਭੈ ਭੌ ਦੋਵੇਂ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰੀ ਚਰਨ ਕਵਲ ਦੁਆ, ਬਿਨ ਇਬਾਦਤ ਅੱਬਾ ਰਹੀ ਜਣਾਈਆ। ਤੂੰ ਸਰਬ ਵਿਆਪੀ ਖ਼ੁਦਾ, ਖ਼ੁਦੀ ਕਲਜੁਗ ਅੰਤਮ ਦੇ ਮਿਟਾਈਆ। ਜਿਹੜੇ ਤੇਰੇ ਨਾਲੋਂ ਹੋਏ ਜੁਦਾ, ਜੁਜ਼ ਹਿੱਸਾ ਓਨਾਂ ਦਾ ਆਪਣੇ ਨਾਲ ਮਿਲਾਈਆ। ਆਤਮ ਪਰਮਾਤਮ ਮਾਰਗ ਦੱਸਦੇ ਸਿੱਧਾ, ਸਿਦਕ ਸਬੂਰੀ ਅੰਦਰ ਦੇ ਵਸਾਈਆ। ਆਪਣੇ ਮਿਲਣ ਦੀ ਮਹਿਬੂਬ ਹੋ ਕੇ ਦੱਸ ਬਿਧਾ, ਬਿਧਨਾ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ਰਮਾਨਾ ਆਪਣਾ ਇਕ ਸੁਣਾਈਆ। ਧਰਨੀ ਕਹੇ ਪ੍ਰਭੂ ਧੁਰ ਦੀ ਸਾਚੀ ਦੇ ਤਾਅਲੀਮ, ਤੁਲਬੇ ਗੁਰਮੁਖ ਲੈ ਬਣਾਈਆ। ਝਗੜਾ ਮੁਕਾ ਅਲਿਫ਼ ਯੇ ਨੁਕ਼ਤੇ ਨੂਨ ਮੀਮ, ਐਨ ਗ਼ੈਨ ਭੇਵ ਰਹੇ ਨਾ ਰਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਤਕਸੀਮ, ਝਗੜਾ ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਸਚ ਦਵਾਰਾ ਵਖਾ ਇਕ ਅਜ਼ੀਮ, ਸ਼ਾਹ ਸ਼ਾਹਾਨੇ ਆਪਣਾ ਪੜਦਾ ਲਾਹੀਆ। ਤੂੰ ਆਦਿ ਜੁਗਾਦੀ ਮਾਲਕ ਪ੍ਰਿਤਪਾਲਕ ਕ਼ਦੀਮ, ਕ਼ੁਦਰਤ ਦਾ ਕ਼ਾਦਰ ਨੂਰ ਖ਼ੁਦਾਈਆ। ਦਰ ਤੇਰੇ ਮੰਗਾਂ ਹੋ ਅਧੀਨ ਅਦਨਾ ਰੂਪ ਵਟਾਈਆ। ਅਬਿਨਾਸ਼ੀ ਕਰਤੇ ਸਦੀ ਚੌਧਵੀਂ ਦੇ ਯਕੀਨ, ਯੱਕ ਆਪਣਾ ਹੁਕਮ ਸੁਣਾਈਆ। ਧਰਨੀ ਕਹੇ ਮੈਂ ਸ਼ੁਕਰੀਏ ਵਿਚ ਕਹਾਂ ਆਮੀਨ, ਸਿਫ਼ਤਾਂ ਵਿਚ ਨਾਉਂ ਨਿਰੰਕਾਰ ਗਾਈਆ। ਮੇਰਾ ਅੰਤਰ ਨਾ ਰਹੇ ਗ਼ਮਗੀਨ, ਖ਼ੁਸ਼ੀਆਂ ਦਾ ਰੰਗ ਦੇਣਾ ਰੰਗਾਈਆ। ਬੇਸ਼ਕ ਤੇਰੀ ਧਾਰ ਜੁਗ ਚੌਕੜੀ ਬਾਰੀਕ ਮਹੀਨ, ਮਹਿੰਮਾ ਅਕਥ ਅਕਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇਣਾ ਰੰਗ ਰੰਗੀਨ, ਰੰਗਤ ਆਪਣੀ ਇਕ ਰੰਗਾਈਆ। ਧਰਨੀ ਕਹੇ ਪੁਰਖ ਅਕਾਲ ਆਪਣਿਆਂ ਭਗਤਾਂ ਚੁੱਕ ਲੈ ਗੋਦੀ, ਗੋਦਾਵਰੀ ਵਾਲੇ ਗੋਬਿੰਦ ਆਪਣੇ ਨਾਲ ਮਿਲਾਈਆ। ਝਗੜਾ ਮੁਕਾ ਦੇ ਵੇਦੀ ਸੋਢੀ, ਆਤਮ ਬ੍ਰਹਮ ਪੜਦਾ ਦੇ ਉਠਾਈਆ। ਜੰਗਲਾਂ ਵਿਚ ਵੈਰਾਗੀ ਬਣ ਕੇ ਫਿਰੇ ਕੋਇ ਨਾ ਜੋਗੀ, ਘਰ ਜਾਗਰਤ ਜੋਤ ਕਰੇ ਰੁਸ਼ਨਾਈਆ। ਤੇਰੇ ਵਿਛੋੜੇ ਵਿਚ ਰਹੇ ਕੋਈ ਨਾ ਰੋਗੀ, ਜਨਮ ਜਨਮ ਦਾ ਪੜਦਾ ਦੇ ਉਠਾਈਆ। ਚਸ਼ਮੇਂ ਦੀਦ ਦੀਦਾਰ ਦਰਸ ਦੇ ਅਮੋਘੀ, ਸਨਮੁਖ ਹੋ ਕੇ ਸੋਭਾ ਪਾਈਆ। ਇਕੋ ਨਾਮ ਨਿਧਾਨ ਸੁਣਾ ਸਚ ਸਲੋਕੀ, ਕਲਮਾ ਨਗ਼ਮਾ ਇਕ ਸ਼ਨਵਾਈਆ। ਜਨ ਭਗਤਾਂ ਆਪਣੇ ਪਿਆਰ ਦੀ ਦੇ ਸਾਚੀ ਸੋਝੀ, ਤੈਨੂੰ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣੇ ਹੱਥ ਟਿਕਾਈਆ। ਧਰਨੀ ਕਹੇ ਪ੍ਰਭ ਆਪਣੀ ਕਰ ਮਿਹਰ, ਨਜ਼ਰ ਵਿਚੋਂ ਨਜ਼ਰ ਬਦਲਾਈਆ।

ਤੂੰ ਸ਼ਾਹੋ ਭੂਪ ਸੁਲਤਾਨ ਵੱਡਾ ਕੇਹਰ, ਸ਼ੇਰ ਸਿੰਘ ਤੇਰੀ ਓਟ ਰਖਾਈਆ। ਕੂੜੀ ਕਿਰਿਆ ਜਗਤ ਵਾਸਨਾ ਨੌ ਖੰਡ ਪ੍ਰਿਥਮੀ ਸੱਤ ਦੀਪ ਲੈ ਘੇਰ, ਚਾਰ ਕੁੰਟ ਦਹਿ ਦਿਸ਼ਾ ਆਪਣਾ ਹੁਕਮ ਵਰਤਾਈਆ। ਲੋਕਮਾਤ ਵਿਚੋਂ ਜੜ੍ਹ ਦੇ ਉਖੇੜ, ਬੂਟਾ ਸਤਿ ਧਰਮ ਅਗਲਾ ਸਤਿਜੁਗ ਦੇ ਲਗਾਈਆ। ਧਰਨੀ ਕਹੇ ਮੇਰਾ ਖੁਲ੍ਹਾ ਕਰ ਦੇ ਵਿਹੜ, ਭੀੜੀ ਗਲੀ ਦੇ ਗਵਾਈਆ। ਹੁਕਮੇਂ ਅੰਦਰ ਦੇ ਦੇ ਗੇੜ, ਕੂੜੀਆਂ ਸਫਾਂ ਦੇ ਉਠਾਈਆ। ਅੰਤ ਝਗੜਾ ਦੇ ਨਬੇੜ, ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗੇ ਬਹੁਤੀ ਨਾ ਲਾਵੀਂ ਦੇਰ, ਡੇਰੇ ਸਭ ਦੇ ਦੇ ਉਠਾਈਆ।