੨੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਦਲੀਪ ਸਿੰਘ ਦੇ ਗ੍ਰਹਿ ਪਿੰਡ ਬਦਨੀ ਜ਼ਿਲਾ ਫ਼ਿਰੋਜ਼ਪੁਰ
ਧਰਨੀ ਧਰਤ ਧਵਲ ਕਹੇ ਪ੍ਰਭ ਵੇਖ ਚਾਰ ਕੁੰਟ ਦਹਿ ਦਿਸ਼ਾ ਅੰਧੇਰੀ ਰਾਤਾ ਕਲਜੁਗ ਕੂੜ ਕੁੜਿਆਰ ਜੂਠ ਝੂਠ ਡੰਕ ਰਿਹਾ ਵਜਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀ ਪੜ੍ਹ ਪੜ੍ਹ ਥੱਕੇ ਤੇਰੀ ਗਾਥਾ, ਨਿਜਾਨੰਦ ਆਤਮਕ ਧੁਨ ਸੁਣਨ ਕੋਇ ਨਾ ਪਾਈਆ। ਨਾਤਾ ਤੁੱਟਾ ਆਤਮ ਪਰਮਾਤਮ ਪੁਰਖ ਬਿਧਾਤਾ, ਮਨ ਵਾਸਨਾ ਜਗਤ ਹਲਕਾਈਆ। ਤੇਰਾ ਨੂਰ ਜਹੂਰ ਲਾਸ਼ਰੀਕ ਪਰਵਰਦਿਗਾਰ ਕਿਸੇ ਨਾ ਜਾਤਾ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਦਰਸ ਕੋਇ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਾਇਆ ਮੰਦਰ ਅੰਦਰ ਆਇਆ ਘਾਟਾ, ਵਸਤ ਅਮੋਲਕ ਨਾਮ ਗੋਲਕ ਸਚ ਦਵਾਰੇ ਨਾ ਕੋਇ ਟਿਕਾਈਆ। ਨਿਜ ਗ੍ਰਹਿ ਨਿਜ ਮੰਦਰ ਨਿਜ ਘਰ ਮਹੱਲ ਅਟਲ ਪਾਰਬ੍ਰਹਮ ਬ੍ਰਹਮ ਕੋਇ ਨਾ ਵਾਸਾ, ਵਾਸਤਵਕ ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਮੈਂ ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖਦੀ ਆਈ ਤਮਾਸ਼ਾ, ਗੁਰ ਅਵਤਾਰ ਪੈਗ਼ੰਬਰ ਨਿਤ ਨਵਿਤ ਆਪਣਾ ਹੁਕਮ ਗਏ ਸੁਣਾਈਆ। ਸਦੀ ਚੌਧਵੀਂ ਧੁਰ ਫ਼ਰਮਾਨ ਸਚ ਸੰਦੇਸ਼ਾ ਮੰਨੇ ਕੋਇ ਨਾ ਆਖਾ, ਆਖਰ ਅੱਖਰ ਨਿਰਵੈਰ ਨਿਰੰਕਾਰ ਤੇਰਾ ਗਏ ਭੁਲਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਸਾਚਾ ਦਿਸੇ ਕੋਇ ਨਾ ਰਾਖਾ, ਬੇਵਾਰਿਸ ਹੋਈ ਲੋਕਾਈਆ। ਸਤਿਗੁਰ ਸ਼ਬਦ ਬੁੱਧੀ ਤੋਂ ਪਰੇ ਕਿਸੇ ਨਾ ਜਾਤਾ, ਜਗਤ ਵਿਦਿਆ ਨਾਲ ਕਰਨ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੀਨ ਦੁਨੀ ਵੇਖ ਵਖਾਈਆ। ਧਰਨੀ ਕਹੇ ਪ੍ਰਭੂ ਮੈਂ ਕੀ ਦੱਸਾਂ ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਦੀ ਹਾਲਤ, ਅਹਿਵਾਲ ਦੀਨ ਦੁਨੀ ਗੁਰ ਅਵਤਾਰ ਪੈਗ਼ੰਬਰ ਤੈਨੂੰ ਰਹੇ ਜਣਾਈਆ। ਕੂੜ ਕਿਰਿਆ ਜੂਠ ਝੂਠ ਮਨ ਵਾਸਨਾ ਕਾਇਆ ਮਾਟੀ ਹੋਈ ਜਹਾਲਤ, ਨਿਰਗੁਣ ਜੋਤ ਤਤਵ ਤਤ ਕਰੇ ਨਾ ਕੋਇ ਰੁਸ਼ਨਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰਦਵਾਰ ਤੇਰੀ ਸਿਫ਼ਤਾਂ ਵਾਲੀ ਕਰਦੇ ਇਬਾਦਤ, ਹੁਜਰਾ ਹੱਕ ਕਾਇਆ ਕਾਅਬਾ ਹਰਿ ਮੰਦਰ ਨਿਰਗੁਣ ਹੋ ਕੇ ਨਿਰਗੁਣ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਪਤਿਪਰਮੇਸ਼ਵਰ ਪਰਮ ਪੁਰਖ ਸੁਲਤਾਨ ਲੋਕਮਾਤ ਵੇਖ ਵਖਾਈਆ। ਧਰਨੀ ਕਹੇ ਪ੍ਰਭ ਵੇਖ ਆਪਣੀ ਦੀਨ ਦੁਨੀ ਮਖ਼ਲੂਕਾਤ, ਕਾਇਆ ਪੜਦਾ ਦੇ ਉਠਾਈਆ। ਦੀਨ ਮਜ਼੍ਹਬ ਝਗੜਾ ਪਿਆ ਜਾਤ ਪਾਤ, ਆਤਮ ਬ੍ਰਹਮ ਬ੍ਰਹਮ ਵਿਦਿਆ ਨਾ ਕੋਇ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ
ਸਾਚਾ ਦੇਵੇ ਕੋਇ ਨਾ ਸਾਥ, ਸਗਲੇ ਨਾਤੇ ਕੂੜੇ ਨਜ਼ਰੀ ਆਈਆ। ਸ਼ਾਹਰਗ ਤੋਂ ਉਪਰ ਤੇਰਾ ਜਪੇ ਕੋਈ ਨਾ ਜਾਪ, ਬਿਨ ਰਸਨਾ ਜਿਹਵਾ ਬੱਤੀ ਦੰਦ ਢੋਲਾ ਕੋਇ ਨਾ ਗਾਈਆ। ਜੋ ਗੁਰ ਅਵਤਾਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁਕਮ ਸੰਦੇਸ਼ਾ ਤੇਰਾ ਫ਼ਰਮਾਨਾ ਗਏ ਆਖ, ਆਖਰ ਕਲਜੁਗ ਜੀਵ ਸਾਰੇ ਗਏ ਭੁਲਾਈਆ। ਵਸਤ ਅਮੋਲਕ ਧੁਰ ਦੀ ਨਜ਼ਰ ਨਾ ਆਵੇ ਦਾਤ, ਦਾਤਾਰ ਤੇਰੇ ਦਰ ਦਾ ਪਾਂਧੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵਾਰ ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਸਰਗੁਣ ਵੇਖ ਵਖਾਈਆ। ਧਰਨੀ ਕਹੇ ਪ੍ਰਭੂ ਮੈਂ ਸਚ ਬੇਨੰਤੀ ਕਰ ਕੇ ਮੰਗਾਂ ਚਰਨ ਧੂੜ, ਧੂਲ ਧੂਰ ਧੂੜ ਤੇਰੇ ਦਰ ਤੋਂ ਝੋਲੀ ਪਾਈਆ। ਜਗਤ ਵਾਸਨਾ ਭੁੱਲ ਗਿਆ ਸੰਸਾਰ ਤੇਰਾ ਮੂਲ, ਅਮੁਲ ਤੇਰਾ ਭੇਵ ਨਾ ਕੋਇ ਖੁਲ੍ਹਾਈਆ। ਜਗਤ ਰੀਤੀ ਬਦਲ ਗਿਆ ਅਸੂਲ, ਅਸਲ ਵਿਚ ਤੇਰਾ ਵਸਲ ਕਰਨ ਕੋਇ ਨਾ ਆਈਆ। ਆਪਣਾ ਹੁਕਮ ਨਾਮ ਸੰਦੇਸ਼ਾ ਇਕ ਦੇ ਮਾਅਕੂਲ, ਜੋ ਚਾਰ ਵਰਨਾਂ ਇਕੋ ਰੰਗ ਦਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਸ੍ਰੀ ਭਗਵਾਨ ਕਹੇ ਧਰਨੀ ਰਖ ਧਰਵਾਸਾ, ਧਰਮ ਦੀ ਧਾਰ ਦਿਆਂ ਜਣਾਈਆ। ਕੂੜੀ ਕਿਰਿਆ ਕਲਜੁਗ ਉਲਟ ਦੇਵਾਂ ਪਾਸਾ, ਲੋਕਮਾਤ ਰਹਿਣ ਕੋਇ ਨਾ ਪਾਈਆ। ਨਿਰਗੁਣ ਨੂਰ ਜੋਤ ਕਰਾਂ ਪਰਕਾਸ਼ਾ, ਸ਼ਬਦੀ ਡੰਕ ਇਕ ਵਜਾਈਆ। ਮਾਇਆ ਮਮਤਾ ਹਉਮੇ ਹੰਗਤਾ ਗ੍ਰਹਿ ਮੰਦਰ ਅੰਦਰ ਕਰਾਂ ਨਾਸਾ, ਅਬਿਨਾਸ਼ੀ ਹੋ ਕੇ ਖੇਲ ਵਰਤਾਈਆ। ਲੱਖ ਚੁਰਾਸੀ ਜੀਵ ਜੰਤ ਜਨ ਭਗਤ ਸੁਹੇਲੇ ਕਰਾਂ ਦਾਸੀ ਦਾਸਾ, ਆਤਮ ਬ੍ਰਹਮ ਪਾਰਬ੍ਰਹਮ ਹੋ ਕੇ ਪੜਦਾ ਦਿਆਂ ਉਠਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਇਕੋ ਗਾਥਾ, ਗਹਿਰ ਗੰਭੀਰ ਬੇਨਜ਼ੀਰ ਲਾਸ਼ਰੀਕ ਦਿਆਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਜੁਗ ਚੌਕੜੀ ਆਪਣੇ ਹੁਕਮ ਅੰਦਰ ਚਲਾਈਆ। ਅਬਿਨਾਸ਼ੀ ਕਰਤਾ ਕਹੇ ਧਰਨੀ ਮੇਰੇ ਦਰ ਤੇ ਵੇਖ ਝੁਕਦੇ ਗੁਰ ਅਵਤਾਰ, ਪੈਗ਼ੰਬਰ ਸਜਦਿਆਂ ਵਿਚ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਬੈਠੇ ਭਿਖਾਰ, ਖ਼ਾਲੀ ਝੋਲੀਆਂ ਰਹੇ ਵਖਾਈਆ। ਮੇਰਾ ਹੁਕਮ ਆਦਿ ਜੁਗਾਦਿ ਜੁਗ ਚੌਕੜੀ ਸਦਾ ਚਲੇ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਿਰ ਸਕੇ ਨਾ ਕੋਇ ਉਠਾਈਆ। ਨਿਤ ਨਵਿਤ ਨਿਰਗੁਣ ਸਰਗੁਣ ਖੇਲ ਕਰਾਂ ਅਪਰ ਅਪਾਰ, ਅਪਰੰਪਰ ਸਵਾਮੀ ਹੋ ਕੇ ਆਪਣੀ ਕਲ ਵਰਤਾਈਆ। ਸਦੀ ਚੌਧਵੀਂ ਚੌਦਾਂ ਤਬਕ ਪਾਵਾਂ ਸਾਰ, ਪੜਦਾ ਓਹਲਾ ਕਾਇਆ ਚੋਲਾ ਸਾਢੇ ਤਿੰਨ ਹੱਥ ਮਾਟੀ ਅੰਦਰ ਰਹਿਣ ਕੋਇ ਨਾ ਪਾਈਆ। ਹੁਕਮੇਂ ਅੰਦਰ ਹੁਕਮੀਂ ਕਰਾਂ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਕਲ ਕਲਕੀ ਮੇਰਾ ਇਕ ਅਵਤਾਰ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਸੰਬਲ ਧਾਮ ਅਗੰਮ ਅਪਾਰ, ਛੱਪਰ ਛੰਨ ਮਾਟੀ ਖ਼ਾਕੀ ਬਣਤ ਨਾ ਕੋਇ ਬਣਾਈਆ। ਦੋ ਜਹਾਨਾਂ ਏਥੇ ਓਥੇ ਬ੍ਰਹਿਮੰਡ ਖੰਡ ਪੁਰੀ ਲੋਅ ਗਗਨ ਗਗਨੰਤਰ ਧੁਰ ਦਾ ਹੁਕਮ ਚਲੇ ਏਕਾ ਵਾਰ, ਦੂਜਾ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਆਪ ਦ੍ਰਿੜਾਈਆ। ਧਰਨੀ ਕਹੇ ਪ੍ਰਭੂ ਮੈਂ ਲੈਣਾ ਤੇਰਾ ਧੁਰ ਸੰਦੇਸ਼ਾ, ਖ਼ੁਸ਼ੀਆਂ ਵਿਚ ਖ਼ੁਸ਼ੀ ਪਰਗਟਾਈਆ। ਤੂੰ ਮਾਲਕ ਖ਼ਾਲਕ ਪਿਤਪਾਲਕ ਇਕ ਨਰੇਸ਼ਾ, ਨਰ ਨਰਾਇਣ ਤੇਰੀ ਬੇਪਰਵਾਹੀਆ। ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਧਾਰੇਂ ਵੇਸਾ, ਵਿਸ਼ਵ ਆਪਣੀ ਕਾਰ ਕਮਾਈਆ। ਕੋਟਾਂ ਵਿਚੋਂ ਜਨ ਭਗਤਾਂ ਖੋਲ੍ਹੇਂ ਆਪਣਾ ਭੇਤਾ, ਅੰਦਰ
ਵੜ ਕੇ ਮੰਦਰ ਚੜ੍ਹ ਕੇ ਦਰ ਦਵਾਰੇ ਸਾਚੇ ਸੋਭਾ ਪਾਈਆ। ਭਾਗ ਲਗਾਏਂ ਆਤਮ ਸੁਹੰਜਣੀ ਸੇਜਾ, ਸਾਜਣ ਹੋ ਕੇ ਆਪਣਾ ਜੋੜ ਜੁੜਾਈਆ। ਜਨਮ ਕਰਮ ਆਵਣ ਜਾਵਣ ਲੱਖ ਚੁਰਾਸੀ ਪਤਿਤ ਪਾਵਨ ਮੇਟੇਂ ਲੇਖਾ, ਜਮ ਕੀ ਫਾਸੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧਰਨੀ ਕਹੇ ਦਾਤਾ ਦਰ ਤੇਰੇ ਸੀਸ ਨਿਵਾਈਆ। ਅਬਿਨਾਸ਼ੀ ਕਰਤਾ ਕਹੇ ਮੈਂ ਕਰਨੇ ਯੋਗ, ਆਦਿ ਜੁਗਾਦੀ ਇਕ ਅਖਵਾਇੰਦਾ। ਕਲਜੁਗ ਕਾਇਆ ਕੂੜ ਕੱਪੜ ਰਹੇ ਕੋਈ ਨਾ ਰੋਗ, ਦੁਰਮਤ ਮੈਲ ਅੰਦਰੋਂ ਬਾਹਰੋਂ ਆਪ ਧਵਾਇੰਦਾ। ਆਤਮ ਪਰਮਾਤਮ ਕਰ ਕੇ ਧੁਰ ਸੰਜੋਗ, ਜੁਗ ਜਨਮ ਦੀ ਵਿਛੜੀ ਸੁਰਤ ਸ਼ਬਦ ਨਾਲ ਮਿਲਾਇੰਦਾ। ਭਾਗ ਲਗਾ ਕੇ ਕਾਇਆ ਮਾਟੀ ਸਾਚੇ ਕੋਟ, ਟਿੱਲਾ ਪਰਬਤ ਸਚ ਸਿੰਘਾਸਣ ਇਕੋ ਵੇਖ ਵਖਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਦੂਰ ਕਰਾਇੰਦਾ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਦੱਸ ਕੇ ਸਾਚੀ ਗੋਤ, ਜਾਤ ਪਾਤ ਦੀਨ ਮਜ਼੍ਹਬ ਲੇਖਾ ਅੰਤ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਅਗਲੀ ਮੇਟੇ ਸੋਚ, ਸਮਝ ਆਪਣੇ ਵਿਚ ਛੁਪਾਇੰਦਾ। ਧਰਨੀ ਕਹੇ ਪ੍ਰਭੂ ਮੈਂ ਰਖਾਂ ਤੇਰੀ ਉਡੀਕ, ਬਿਨ ਅੱਖਾਂ ਧਿਆਨ ਲਗਾਈਆ। ਸ੍ਰੀ ਭਗਵਾਨ ਕਹੇ ਮੈਂ ਦੀਨ ਦੁਨੀ ਦੀ ਬਦਲ ਦੇਣੀ ਤਾਰੀਖ, ਤਵਾਰੀਖ ਅਗਲੀ ਦੇਣੀ ਬਦਲਾਈਆ। ਦੂਰ ਦੁਰਾਡਾ ਚਲ ਕੇ ਆਵਾਂ ਨਜ਼ਦੀਕ, ਨੇਰਨ ਨੇਰਾ ਹੋ ਕੇ ਨਿਤ ਨਿਤ ਕਰਾਂ ਰੁਸ਼ਨਾਈਆ। ਲੱਖ ਚੁਰਾਸੀ ਜੀਵ ਜੰਤ ਚਾਰ ਵਰਨ ਅਠਾਰਾਂ ਬਰਨ ਦੱਸਣਾ ਇਕੋ ਢੋਲਾ ਗੀਤ, ਸੰਗੀਤ ਇਕੋ ਦੇਣਾ ਸਮਝਾਈਆ। ਪੁਰਖ ਅਕਾਲ ਦੀਨ ਦਿਆਲ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਕਰਨੀ ਇਕ ਪ੍ਰੀਤ, ਦੂਜਾ ਇਸ਼ਟ ਨਾ ਕੋਇ ਮਨਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਕਰ ਕੇ ਗਏ ਤਸਦੀਕ਼, ਦੂਜੀ ਸ਼ਹਾਦਤ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿ ਸਤਿਵਾਦੀ ਸਤਿ ਸਤਿ ਮਾਰਗ ਦਏ ਦ੍ਰਿੜਾਈਆ। ਧਰਨੀ ਕਹੇ ਮੈਂ ਉਹ ਤੱਕਾਂ ਰਾਹ, ਚਾਰੋਂ ਕੁੰਟ ਵੇਖ ਵਖਾਈਆ। ਜਿਸ ਵੇਲੇ ਪਰਮਾਤਮ ਆਤਮ ਦਾ ਮਿਲੇ ਮਲਾਹ, ਬਿਨ ਨਈਆ ਨੌਕਾ ਬੇੜਾ ਪਾਰ ਦਏ ਲੰਘਾਈਆ। ਮੰਜ਼ਲ ਰਹੇ ਨਾ ਕੋਈ ਥਲ ਅਸਗਾਹ, ਸਾਚੇ ਪੌੜੇ ਦਏ ਚੜ੍ਹਾਈਆ। ਬਿਨ ਅੱਖਰਾਂ ਤੋਂ ਜਣਾਵੇ ਆਪਣਾ ਨਾਂ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਲਕਾਈਆ। ਬਿਨ ਭੁਜਾਂ ਤੋਂ ਪਕੜੇ ਬਾਂਹ, ਬਿਨ ਅੱਖਾਂ ਤੋਂ ਅੱਖ ਖੁਲ੍ਹਾਈਆ। ਬਿਨ ਦੀਏ ਬਾਤੀ ਕਰੇ ਰੁਸ਼ਨਾ, ਜੋਤੀ ਜੋਤ ਜੋਤ ਡਗਮਗਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਦਏ ਬਦਲਾ, ਗ਼ਮੀ ਖ਼ੁਸ਼ੀ ਵਿਚ ਜਣਾਈਆ। ਸਤਿਜੁਗ ਸਤਿ ਸਤਿ ਬ੍ਰਹਮ ਮਤ ਵਿਚ ਦੇਵੇ ਲਾ, ਅਗਨੀ ਤਤ ਪੋਹ ਨਾ ਸਕੇ ਰਾਈਆ। ਮਹਿਬੂਬ ਮੁਹੱਬਤ ਵਿਚ ਮਿਲੇ ਜਲਵਾਗਰ ਨੂਰ ਨੂਰ ਖ਼ੁਦਾ, ਜੁਦਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਸੰਦੇਸ਼ਾ ਰਿਹਾ ਸੁਣਾ, ਜਿਸ ਦਾ ਲੇਖਾ ਬੁਧੀ ਵਿਚ ਕਦੇ ਨਾ ਆਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਕਪੂਰ ਸਿੰਘ ਦੇ ਗ੍ਰਹਿ ਮੋਗਾ ਜ਼ਿਲਾ ਫ਼ਿਰੋਜ਼ਪੁਰ
ਧਰਨੀ ਕਹੇ ਪ੍ਰਭੂ ਮੈਂ ਜਗਤ ਵਿਕਾਰ ਨਾਲ ਗਈ ਦੱਬੀ, ਪੜਦਾ ਸਕੇ ਨਾ ਕੋਇ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਤੈਨੂੰ ਰਹੀ ਲੱਭੀ, ਵਰਨ ਬਰਨ ਦੀਨ ਮਜ਼੍ਹਬ ਖੋਜ ਖੁਜਾਈਆ। ਦਿਵਸ ਰੈਣ ਅੱਠੇ ਪਹਿਰ ਤੇਰੇ ਹੁਕਮ ਅੰਦਰ ਰਹੀ ਭੱਜੀ, ਚਲਾਂ ਵਾਹੋ ਦਾਹੀਆ। ਸਾਚੀ ਦਿਸੇ ਕੋਈ ਨਾ ਗੱਦੀ, ਸਾਧ ਸੰਤ ਅਵਧੂਤ ਬੈਠੇ ਕੋਟਨ ਆਸਣ ਲਾਈਆ। ਨਿਰਗੁਣ ਨਿਰਵੈਰ ਨਿਰੰਕਾਰ ਤੇਰੀ ਸਚ ਜੋਤ ਕਿਤੇ ਨਾ ਜਗੀ, ਜਾਗਰਤ ਨੂਰ ਨਾ ਕੋਇ ਰੁਸ਼ਨਾਈਆ। ਸਾਢੇ ਤਿੰਨ ਹੱਥ ਕਾਇਆ ਤ੍ਰੈਗੁਣ ਅਗਨੀ ਲੱਗੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮਨ ਵਾਸਨਾ ਵਿਚ ਦੀਨ ਦੁਨੀ ਦਝੀ, ਭਾਂਡਾ ਭਰਮ ਨਾ ਕੋਇ ਭੰਨਾਈਆ। ਸਚ ਪ੍ਰੀਤ ਤ੍ਰੈਗੁਣ ਅਤੀਤ ਤੇਰੇ ਨਾਲ ਕਿਸੇ ਨਾ ਲੱਗੀ, ਲਗਾਂ ਮਾਤਰਾਂ ਦੀ ਕਰਨ ਪੜ੍ਹਾਈਆ। ਨੌਬਤ ਹੱਕ ਮੁਕਾਮ ਬਿਨ ਸਜਦਿਆਂ ਕੋਈ ਨਾ ਵੱਜੀ, ਸੁਲਹਕੁਲ ਤੇਰੀ ਸਰਨ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਦੇ ਵਡਿਆਈਆ। ਧਰਨੀ ਕਹੇ ਪ੍ਰਭੂ ਮੈਂ ਚਾਰ ਕੁੰਟ ਵੇਖਿਆ ਝਗੜਾ, ਧੁਰ ਦਾ ਦਾਅਵੇਦਾਰ ਨਜ਼ਰ ਕੋਇ ਨਾ ਆਈਆ। ਕੋਈ ਮਾਰਗ ਸਮਝੇ ਨਾ ਅਗਲਾ, ਪਿਛਲੀਆਂ ਕਹਾਣੀਆਂ ਗਾ ਗਾ ਖ਼ੁਸ਼ੀ ਮਨਾਈਆ। ਕਲਜੁਗ ਜੀਵ ਬਗ ਬਪੜਾ ਹੋਇਆ ਬਗਲਾ, ਹੰਸ ਰੂਪ ਨਜ਼ਰ ਕੋਇ ਨਾ ਆਈਆ। ਧੁਰ ਦੇ ਠਾਕਰ ਤੈਨੂੰ ਲੱਭਦੇ ਵਿਚੋਂ ਜੰਗਲਾ, ਕਾਇਆ ਪਰਭਾਸ ਖੋਜਣ ਕੋਇ ਨਾ ਆਈਆ। ਬਿਨ ਸਾਚੇ ਨਾਮ ਜਗਤ ਜਹਾਨ ਹੋਇਆ ਕੰਗਲਾ, ਕੂੜੀ ਮਾਇਆ ਮਮਤਾ ਕੰਮ ਕਿਸੇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤ ਸ੍ਰੀ ਭਗਵੰਤ ਆਪਣਾ ਖੇਲ ਵੇਖ ਸਗਲਾ, ਸਗਲ ਸ੍ਰਿਸ਼ਟੀ ਰਹੀ ਕੁਰਲਾਈਆ। ਬੁਧੀਵਾਨ ਬੁਧੀ ਵਿਚ ਹੋਇਆ ਕਮਲਾ, ਅਨੁਭਵ ਪੜਦਾ ਨਾ ਕੋਇ ਉਠਾਈਆ। ਬਾਹਰੋਂ ਹੱਥਾਂ ਨਾਲ ਢੋਲਕ ਛੈਣਾ ਵਜਾਉਂਦੇ ਤਬਲਾ, ਧੁਨ ਆਤਮਕ ਰਾਗ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖ ਅੰਤ ਅਖ਼ੀਰੀ ਪਤਣਾ, ਨਈਆ ਨੌਕਾ ਨਾਮ ਨਿਧਾਨ ਸਚ ਨਾ ਕੋਇ ਵਖਾਈਆ। ਧਰਨੀ ਕਹੇ ਮੈਂ ਵੇਖ ਵੇਖ ਦੁਨੀਆ ਥੱਕੀ, ਹੈਰਾਨੀ ਮੇਰੇ ਅੰਦਰ ਆਈਆ। ਪਰਮ ਪੁਰਖ ਤੂੰ ਕਿਸੇ ਨਹੀਂ ਮਿਲਿਆ ਕਮਲਾਪਤੀ, ਪਤਿਪਰਮੇਸ਼ਵਰ ਹੋ ਕੇ ਘਰ ਸਾਚੇ ਸੋਭਾ ਪਾਈਆ। ਨਿਜ ਨੇਤਰ ਖੋਲ੍ਹੇ ਕੋਈ ਨਾ ਅੱਖੀ, ਜਗਤ ਅੱਖਾਂ ਨਾਲ ਤੱਕਣ ਲੋਕਾਈਆ। ਸਾਚੇ ਕਾਹਨ ਦੀ ਬਣੀ ਕੋਈ ਨਹੀਂ ਸਖ਼ੀ, ਸੀਤਾ ਸੁਰਤੀ ਧੁਰ ਦਾ ਰਾਮ ਨਾ ਕੋਇ ਪਰਨਾਈਆ। ਬਿਨ ਅੱਖਰਾਂ ਵਾਲੀ ਗੁਣ ਨਿਧਾਨ ਤੇਰੀ ਪੜ੍ਹੀ ਕਿਸੇ ਨਹੀਂ ਪੱਟੀ, ਕ਼ਲਮ ਸ਼ਾਹੀ ਨਾਲ ਲਿਖ ਕੇ ਕਾਗ਼ਜ਼ ਅੱਖਰਾਂ ਨਾਲ ਸਾਲਾਹੀਆ। ਸਚ ਦਵਾਰ ਏਕੰਕਾਰ ਦਰਗਹਿ ਸਾਚੀ ਤੇਰੀ ਵੇਖੀ ਕਿਸੇ ਨਹੀਂ ਹੱਟੀ, ਜਗਤ ਵਣਜਾਰੇ ਚਾਰ ਕੁੰਟ ਭੱਜਣ ਥਾਉਂ ਥਾਈਂਆ। ਅੰਤ ਅਖ਼ੀਰ ਬੇਨਜ਼ੀਰ ਲਾਤਸਵੀਰ ਜਗਤ ਜਹਾਨ ਲੇਖਾ ਮੁਕਾ ਆਪਣੇ ਹੱਥੀਂ, ਗੁਰ ਅਵਤਾਰ ਪੈਗ਼ੰਬਰ ਤੇਰੀ ਓਟ ਗਏ ਤਕਾਈਆ। ਦਰ ਨਿਮਾਣੀ ਨਵਾਜ਼ਿਸ਼ ਵਿਚ ਢੱਠੀ, ਡੰਡਾਵਤ ਬੰਦਨਾ ਕਰ ਕੇ ਸੀਸ ਨਮਸਤੇ ਵਿਚ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰੀ ਦੇ ਕਰਾਈਆ। ਧਰਨੀ ਕਹੇ ਮੈਨੂੰ ਕਿਉਂ ਕਹਿੰਦੇ ਧੌਲ, ਧਵਲ ਕਹਿ ਕੇ ਕਿਉਂ ਗਾਈਆ। ਜਿਸ ਦਾ ਲੇਖਾ ਸਮਝੇ ਕੋਈ ਨਾ ਪੰਡਤ ਪਾਂਧਾ ਰੌਲ, ਮੁੱਲਾ ਸ਼ੇਖ਼ ਨਾ ਸਿਫ਼ਤ ਸਾਲਾਹੀਆ। ਇਕ ਗੋਬਿੰਦ ਜਾਣੇ ਜਿਨ ਅੰਮ੍ਰਿਤ ਧਾਰ ਪਿਆਈ ਪਾਹੁਲ, ਰਸ ਧੁਰ ਦਾ ਦਿਤਾ ਵਰਤਾਈਆ।
ਪੁਰਖ ਅਕਾਲ ਨਾਲ ਕਰ ਕੇ ਕੌਲ, ਕਵਲ ਨਾਭੀ ਬੂੰਦ ਸਵਾਂਤੀ ਦਿਤੀ ਟਿਕਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਨਿਰਗੁਣ ਹੋ ਕੇ ਨਿਰਗੁਣ ਵਿਚ ਗਿਆ ਮੌਲ, ਸਰਗੁਣ ਰੁੱਤ ਬਸੰਤ ਬਹਾਰ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੱਸ ਅਗੰਮਾ ਬੋਲ, ਅਨਬੋਲਤ ਆਪਣਾ ਫ਼ਰਮਾਨ ਜਣਾਈਆ। ਧਰਨੀ ਕਹੇ ਮੈਂ ਚਾਰ ਕੁੰਟ ਵੇਖਿਆ ਮਾਰ ਕੇ ਚੱਕਰ, ਬਿਨ ਪਾਂਧੀ ਪੰਧ ਮੁਕਾਈਆ। ਕੋਈ ਨਾ ਦਿਸਿਆ ਯਾਰੜੇ ਦੇ ਲੱਥਾ ਸੱਥਰ, ਜਗਤ ਸੇਜਾ ਸਾਰੇ ਰਹੇ ਹੰਢਾਈਆ। ਤੇਰੇ ਪਿਆਰ ਵਿਚ ਨੇਤਰ ਵਰੋਲੇ ਕੋਈ ਨਾ ਅੱਥਰ, ਜਗਤ ਹਾਵੇ ਵਿਚ ਮਾਰਨ ਸਾਰੇ ਧਾਹੀਆ। ਬਜਰ ਕਪਾਟੀ ਤੋੜੇ ਕੋਈ ਨਾ ਪੱਥਰ, ਪੜਦਾ ਦੂਈ ਨਾ ਕੋਇ ਉਠਾਈਆ। ਤੇਰਾ ਸਮਝੇ ਨਾ ਕੋਈ ਨਿਰਅੱਖਰ, ਨਿਰਵੈਰ ਸੀਸ ਨਾ ਕੋਇ ਨਿਵਾਈਆ। ਕਲਜੁਗ ਅੰਤ ਪੁਰਖ ਅਕਾਲ ਆਪਣੀ ਦੁਨੀਆ ਦਾ ਵੇਖ ਕੀ ਹੋਇਆ ਹਸ਼ਰ, ਹੈਸੀਅਤ ਵਿਚੋਂ ਅਸਲੀਅਤ ਸਾਰੇ ਗਏ ਗਵਾਈਆ। ਚਾਰ ਕੁੰਟ ਮੈਨੂੰ ਕਰਦੇ ਨਸ਼ਰ, ਨਸ਼ਿਆਂ ਵਿਚ ਆ ਕੇ ਨਿਸ਼ਾਨਾ ਤੇਰਾ ਗਏ ਭੁਲਾਈਆ। ਕੂੜ ਕੁੜਿਆਰ ਜਗਤ ਵਿਕਾਰੀ ਆ ਕੇ ਪਕੜ, ਸ਼ਬਦ ਅਗੰਮੀ ਫੇਰਾ ਪਾਈਆ। ਸਚ ਝੂਠ ਤੋਲ ਆਪਣੇ ਤੱਕੜ, ਤਰਾਜ਼ੂ ਇਕੋ ਨਾਮ ਵਖਾਈਆ। ਗੁਰਮੁਖ ਸੰਤ ਸੁਹੇਲੇ ਜਨ ਭਗਤ ਮੇਲ ਧੁਰ ਦੇ ਫ਼ੱਕਰ, ਜੋ ਫ਼ਿਕਰਾ ਇਕੋ ਢੋਲਾ ਗਾਈਆ। ਚੋਟੀ ਚੜ੍ਹ ਕੇ ਵੇਖ ਸਿਖਰ ਮੰਜ਼ਲ ਆਪਣੀ ਪੰਧ ਮੁਕਾਈਆ। ਜਿਸ ਧਾਰੋਂ ਤੇਰੀ ਧਾਰ ਬਣ ਕੇ ਆਤਮ ਆਈ ਨਿੱਕਲ, ਪਰਮਾਤਮ ਅੰਤ ਓਸੇ ਵਿਚ ਮਿਲਾਈਆ। ਗੁਰਮੁਖ ਰਹੇ ਕੋਈ ਨਾ ਪਿੱਤਲ ਦਾ ਪਿੱਤਲ, ਪਾਰਸ ਦਾ ਪਾਰਸ ਆਪਣਾ ਲੈ ਮਿਲਾਈਆ। ਧਰਨੀ ਕਹੇ ਮੈਂ ਸਾਚਿਆਂ ਗੁਰਮੁਖਾਂ ਦੀ ਕਰਾਂ ਸਫ਼ਾਰਸ਼, ਜੋ ਮੇਰੇ ਉਤੇ ਬਹਿ ਕੇ ਤੇਰਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਹੁਕਮ ਦੀ ਲਿਖ ਇਬਾਰਤ, ਬਿਨ ਤਖ਼ਤੀ ਤਖ਼ਤਾ ਦੇ ਉਲਟਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਅਜਮੇਰ ਸਿੰਘ ਦੇ ਗ੍ਰਹਿ ਮੋਗਾ
ਧਰਨੀ ਕਹੇ ਜੋ ਤੇਰੇ ਉਤੇ ਭਗਤ ਸੁਹੇਲੇ ਰਹੇ ਵਸ, ਸਦ ਇਕੋ ਧਿਆਨ ਲਗਾਈਆ। ਓਨ੍ਹਾਂ ਦੇ ਅੰਤਰ ਇਕ ਪ੍ਰੇਮ ਦਾ ਰਸ, ਰਸਤੇ ਚਲ ਕੇ ਖ਼ੁਸ਼ੀ ਮਨਾਈਆ। ਤਰਾਨਿਆਂ ਵਿਚ ਰਹੇ ਹੱਸ, ਗੀਤ ਗਹਿਰ ਗੰਭੀਰ ਸੁਣਾਈਆ। ਸਿਫ਼ਤਾਂ ਵਿਚ ਗਾਉਂਦੇ ਜਸ, ਧੁਰ ਦਾ ਰਾਗ ਅਲਾਈਆ। ਨਿਜ ਖੋਲ੍ਹ ਕੇ ਅੱਖ, ਨੇਤਰ ਦਰਸ਼ਨ ਪਾਈਆ। ਕੂੜ ਵਿਕਾਰਾ ਕਰ ਕੇ ਭੱਠ, ਖੇੜਾ ਇਕੋ ਰਹੇ ਸੁਹਾਈਆ। ਨਾਮ ਅਗੰਮੀ ਸ਼ਬਦੀ ਵੱਜੇ ਸੱਟ, ਸੋਈ ਸੁਰਤ ਜਗਾਈਆ। ਹਰਿ ਭੰਡਾਰ ਮਿਲੇ ਧੁਰ ਦਾ ਹੱਟ, ਵਸਤ ਅਮੋਲਕ ਨਜ਼ਰੀ ਆਈਆ। ਜਗੇ ਜੋਤ ਲਟ ਲਟ, ਦੀਵੇ ਬਾਤੀ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦਰਦ ਰਿਹਾ ਵੰਡਾਈਆ। ਧਰਨੀ ਤੇਰਾ ਦਰਦ ਵੰਡਾਂ ਬਣ ਕੇ ਦਰਦੀ, ਦੀਨਾਂ ਅਨਾਥਾਂ ਦਇਆ ਕਮਾਈਆ। ਤੂੰ ਵੇਖੇਂ ਪ੍ਰੇਮੀਆਂ ਭਗਤਾਂ ਦੀ ਮਰਜੀ, ਜੋ ਮਰਜ਼ ਦੂਈ ਅੰਦਰੋਂ ਰਹੇ ਕਢਾਈਆ। ਸਤਿ ਦਵਾਰ ਦੇ ਕੇ ਅਰਜ਼ੀ, ਅਜ਼ਲ ਦਾ ਲੇਖਾ ਰਹੇ ਮੁਕਾਈਆ। ਪ੍ਰਭ ਮਿਲਣ ਦੇ ਹੋ ਕੇ ਗ਼ਰਜ਼ੀ, ਕੂੜੇ ਨਾਤੇ ਰਹੇ ਤੁੜਾਈਆ। ਖੇਲ ਨਾ ਵੇਖ ਸ੍ਰਿਸ਼ਟੀ ਜਗ ਦੀ, ਜਗ ਜੀਵਣ ਦਾਤਾ ਦਏ ਸਮਝਾਈਆ। ਤੇਰੀ ਧੂੜ ਜਿਹੜੀ ਮੇਰੇ ਭਗਤਾਂ ਦੇ ਚਰਨਾਂ ਉਤੇ ਲੱਗਦੀ, ਨਾਲ
ਛੋਹ ਕੇ ਖ਼ੁਸ਼ੀ ਮਨਾਈਆ। ਤੇਰੀ ਤ੍ਰਿਸ਼ਨਾ ਮਿਟਾ ਦੇਵੇ ਅੱਗ ਦੀ, ਅਗਲਾ ਲੇਖਾ ਦਏ ਚੁਕਾਈਆ। ਕੂੜੀ ਕਿਰਿਆ ਵਿਚ ਨਾ ਰਹੇ ਦਗਦੀ, ਦਗ਼ੇਦਾਰਾਂ ਦਾ ਝਗੜਾ ਰਿਹਾ ਮੁਕਾਈਆ। ਸਚ ਪ੍ਰੇਮ ਦੀ ਵਧਾਈ ਰਹੇ ਵੱਜਦੀ, ਭਗਤ ਭਗਵਾਨ ਮਿਲ ਕੇ ਢੋਲਾ ਗਾਈਆ। ਸਤਿਜੁਗ ਅੰਦਰ ਸੁਖਾਂ ਨਾਲ ਰਹੀ ਵਸਦੀ, ਵਸਲ ਇਕੋ ਯਾਰ ਖ਼ੁਦਾਈਆ। ਧਾਰ ਮਿਲ ਜਾਏ ਅਗੰਮੇ ਰਸ ਦੀ, ਅੰਮ੍ਰਿਤ ਅੰਮਿਉਂ ਦਏ ਚੁਆਈਆ। ਤੂੰ ਭਗਤਾਂ ਨਾਲ ਰਹੀ ਸਜਦੀ, ਸੱਜਣ ਸਵਾਮੀ ਦੇਵਣਹਾਰ ਵਡਿਆਈਆ। ਕਥਾ ਕਹਾਣੀ ਯਾਦ ਰਖ ਲਈਂ ਅੱਜ ਦੀ, ਧੁਰ ਫ਼ਰਮਾਨੇ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਇਆ ਮੁਰੀਦਾਂ ਦੇ ਓਸ ਅਗੰਮੇ ਹੱਜ ਲਈ, ਜੋ ਮੁਰਸ਼ਦਾਂ ਦਾ ਮੁਰਸ਼ਦ ਬਿਨਾ ਦੀਦ ਦਏ ਕਰਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਸੁਰਜੀਤ ਕੌਰ ਦੇ ਗ੍ਰਹਿ ਪਿੰਡ ਮਨਾਵਾ ਜ਼ਿਲਾ ਫ਼ਿਰੋਜ਼ਪੁਰ
ਗੁਰਮੁਖ ਤੇਰੀ ਪੂਰੀ ਆਸਾ, ਜਨਮ ਜਨਮ ਦਾ ਲਹਿਣਾ ਦਏ ਚੁਕਾਈਆ। ਸਚ ਪ੍ਰੀਤੀ ਆਤਮ ਪਰਮਾਤਮ ਦੇ ਭਰਵਾਸਾ, ਕੂੜੀ ਕਿਰਿਆ ਨਾਤਾ ਦਏ ਤੁੜਾਈਆ। ਲੇਖੇ ਲਾਵੇ ਪਵਣ ਸਵਾਸਾ, ਸਾਹ ਸਾਹ ਯਾਦ ਵਿਚ ਸਮਾਈਆ। ਏਥੇ ਓਥੇ ਦੋ ਜਹਾਨਾਂ ਪਰਮ ਪੁਰਖ ਬਣਿਆ ਰਹੇ ਰਾਖਾ, ਸਮਰਥ ਸਵਾਮੀ ਅੰਤਰਜਾਮੀ ਨਿਹਕਰਮੀ ਹੋ ਕੇ ਆਪਣਾ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਰੰਗ ਰੰਗਾਈਆ। ਗੁਰਮੁਖ ਆਸਾ ਮਨਸਾ ਪੂਰ, ਸਤਿਗੁਰ ਸ਼ਬਦ ਵੱਡੀ ਵਡਿਆਈਆ। ਘਰ ਠਾਕਰ ਸਵਾਮੀ ਦਿਸੇ ਹਾਜ਼ਰ ਹਜ਼ੂਰ, ਦੂਰ ਦੁਰਾਡਾ ਪੰਧ ਮੁਕਾਈਆ। ਹਉਮੇਂ ਹੰਗਤਾ ਗੜ੍ਹ ਤੋੜ ਗ਼ਰੂਰ, ਸਾਚੀ ਨੀਤੀ ਦਏ ਬਦਲਾਈਆ। ਕਰ ਪਰਕਾਸ਼ ਜੋਤੀ ਨੂਰ, ਅੰਧ ਅੰਧੇਰਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਮੁਕਾਈਆ। ਹਰਿਜਨ ਤੇਰਾ ਲਹਿਣਾ ਦੇਣਾ ਲੋਕਮਾਤ ਜਾਏ ਚੁੱਕ, ਆਵਣ ਜਾਵਣ ਲੱਖ ਚੁਰਾਸੀ ਰਹਿਣ ਕੋਇ ਨਾ ਪਾਈਆ। ਮਾਨਸ ਜਨਮ ਬੂਟਾ ਨਾ ਜਾਏ ਸੁੱਕ, ਅੰਮ੍ਰਿਤ ਸਿੰਚ ਸਤਿਗੁਰ ਹਰਾ ਦਏ ਕਰਾਈਆ। ਕੂੜੀ ਮੇਟੇ ਤ੍ਰਿਸ਼ਨਾ ਚਿੰਤ, ਚਿੱਖਾ ਅਗਨ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਸਾਚੀ ਸਰਨ ਦੇਵੇ ਚਰਨ ਦਵਾਰ, ਚਰਨੋਦਕ ਅੰਮ੍ਰਿਤ ਜਾਮ ਮੁਖ ਪਿਆਈਆ। ਜਨਮ ਜਨਮ ਦਾ ਰੋਗ ਨਿਵਾਰ, ਕਰਮ ਕਰਮ ਦਾ ਲੇਖਾ ਦਏ ਮੁਕਾਈਆ। ਘਰ ਮੰਦਰ ਅੰਦਰ ਵਖਾਵੇ ਠਾਂਡਾ ਦਰਬਾਰ ਜਿਥੇ ਸਦਾ ਵੱਜਦੀ ਰਹੇ ਇਕੋ ਨਾਮ ਵਧਾਈਆ। ਬਿਨ ਗੋਪੀ ਕਾਹਨ ਸਖ਼ੀਆਂ ਹੋਵੇ ਮੰਗਲਾਚਾਰ, ਸੁਰਤੀ ਸ਼ਬਦੀ ਢੋਲਾ ਗੀਤ ਅਨਹਦ ਨਾਦ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਹਰਿਜਨ ਸਾਚਾ ਉਤਰੇ ਪਾਰ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਮਾਨਸ ਜਨਮ ਪੈਜ ਦਏ ਸਵਾਰ, ਲੱਖ ਚੁਰਾਸੀ ਆਵਣ ਜਾਵਣ ਗੇੜਾ ਦਏ ਕਟਾਈਆ। ਦਰ ਦਰ ਘਰ ਘਰ ਵੇਖੇ ਆਣ, ਨਿਰਗੁਣ ਨਿਰਵੈਰ ਦਾਤਾ ਬੇਪਰਵਾਹੀਆ। ਸਤਿ ਧਰਮ ਦਾ ਪੱਕਿਆ ਵੇਖ ਪਕਵਾਨ, ਪਵਿਤ ਪੁਨੀਤ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਕਰਨਹਾਰ ਕਲਿਆਣ, ਕਾਇਨਾਤ ਦੁਨੀਆ ਵਿਚੋਂ ਅੰਤਮ ਬਾਹਰ ਦਏ ਕਢਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਸਵਿੰਦਰ ਕੌਰ ਦੇ ਗ੍ਰਹਿ ਪਿੰਡ ਦੁਨੇ ਵਾਲਾ ਜ਼ਿਲਾ ਫ਼ਿਰੋਜ਼ਪੁਰ
ਗੁਰਮੁਖ ਤੇਰਾ ਵੇਲਾ ਆਇਆ ਸ਼ੁਕਰ ਦਾ, ਮਿਹਰ ਨਜ਼ਰ ਨਾਲ ਪਾਰ ਲੰਘਾਈਆ। ਆਤਮ ਪਰਮਾਤਮ ਨਾਤਾ ਬਣਿਆ ਰਹੇ ਪਿਤਾ ਪੁੱਤਰ ਦਾ, ਦੋ ਜਹਾਨ ਨਾ ਹੋਵੇ ਜੁਦਾਈਆ। ਪੁਰਖ ਅਕਾਲ ਆਪਣੀ ਧਾਰੋਂ ਉਤਰਦਾ, ਗੁਰਮੁਖ ਸੱਜਣ ਰਿਹਾ ਮਿਲਾਈਆ। ਭਾਵ ਰਹੇ ਨਾ ਕੋਈ ਦੁੱਤਰ ਦਾ, ਏਕਾ ਘਰ ਦਏ ਵਸਾਈਆ। ਲੇਖਾ ਲੱਗਾ ਕ਼ਦਮਾਂ ਉਤੇ ਸੀਸ ਝੁਕਣ ਦਾ, ਬਾਕੀ ਪਿਛਲੀ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਲਏ ਟਿਕਾਈਆ। ਜਨ ਭਗਤ ਕਿੱਡੀ ਸੋਹਣੀ ਮੌਲੀ ਰੁੱਤ, ਬਹਾਰ ਪ੍ਰਭ ਨੇ ਦਿਤੀ ਬਣਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਚਾਤਰਕ ਬਿਲਲਾਉਂਦੇ ਤ੍ਰਿਖਾ ਦਿਤੀ ਬੁਝਾਈਆ। ਸਚ ਦਵਾਰ ਬਣਾ ਕੇ ਆਪਣਾ ਸੁਤ, ਸੁਰਤੀ ਰੰਗ ਰੰਗਾਈਆ। ਅਗੇ ਵਿਛੋੜਨ ਦੀ ਕਿਸੇ ਦੀ ਰਹੇ ਕੋਈ ਨਾ ਜੁਰਤ, ਜ਼ੁਰਾਇਮ ਵਾਲੇ ਕ਼ਾਇਮ ਕਰ ਕੇ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਸਾ ਮਨਸਾ ਸਭ ਦੀ ਪੂਰਤ, ਇਛਿਆ ਅੰਦਰ ਭਿਛਿਆ ਨਾਮ ਅਮੋਲਾ ਝੋਲੀ ਪਾਈਆ। ਇਛਿਆ ਕਹੇ ਮੈਂ ਆਸਾਵੰਦ, ਸਦਾ ਸਦਾ ਰਾਹ ਤਕਾਈਆ। ਕਵਣ ਵੇਲਾ ਮੇਰਾ ਮਿਲੇ ਬਖ਼ਸ਼ੰਦ, ਮਿਹਰਵਾਨ ਹੋਏ ਸਹਾਈਆ। ਘਰ ਠਾਂਡੇ ਦੇਵੇ ਅਨੰਦ, ਅਗਨੀ ਅੱਗ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਵਣ ਜਾਵਣ ਲੱਖ ਚੁਰਾਸੀ ਕਟੇ ਫੰਦ, ਫਾਸੀ ਗਲ ਨਾ ਕੋਇ ਲਟਕਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਕੇਹਰ ਸਿੰਘ ਦੇ ਗ੍ਰਹਿ ਪਿੰਡ ਰਜੀ ਆਲਾ ਜ਼ਿਲਾ ਫ਼ਿਰੋਜ਼ਪੁਰ
ਸ੍ਰੀ ਭਗਵਾਨ ਕਹੇ ਫਲਗੁਣ ਆਪਣਾ ਸੁਣ ਲੈ ਨਤੀਜਾ, ਮਜ਼ਮੂਨ ਅਗਲਾ ਦਿਆਂ ਜਣਾਈਆ। ਚਾਚਾ ਗੁਰੂ ਗੁਰਮੁਖ ਰਹੇ ਨਾ ਕੋਇ ਭਤੀਜਾ, ਪਿਤਾ ਪੁਰਖ ਅਕਾਲ ਇਕੋ ਨਜ਼ਰੀ ਆਈਆ। ਜੋ ਜਨ ਭਗਤਾਂ ਨਿਜ ਆਤਮ ਗ੍ਰਹਿ ਮੰਦਰ ਕਰੇ ਰੀਝਾ, ਮਹੱਲ ਅਟਲ ਚੜ੍ਹ ਕੇ ਖ਼ੁਸ਼ੀ ਵਖਾਈਆ। ਨਿਜ ਨੇਤਰ ਖੋਲ੍ਹ ਕੇ ਸਿੱਧਾ ਕਰੇ ਦੀਦਾ, ਅੱਖ ਪਰਤੱਖ ਪਰਗਟੇ ਆਪ ਗੁਸਾਈਂਆ। ਚਰਨ ਪ੍ਰੀਤੀ ਯਕੀਨ ਦੇਵੇ ਇਕ ਅਕ਼ੀਦਾ, ਅਕ਼ਲ ਬੁਧੀ ਤੋਂ ਬਾਹਰ ਆਪਣਾ ਨਾਮ ਦਏ ਦ੍ਰਿੜਾਈਆ। ਤ੍ਰੈਗੁਣ ਮਾਇਆ ਪੰਜ ਤਤ ਕਾਇਆ ਅੰਦਰ ਬਣੇ ਸਚ ਤਬੀਬਾ, ਚਿੰਤਾ ਰੋਗ ਕੂੜਾ ਵੇਖ ਵਖਾਈਆ। ਗ੍ਰਹਿ ਮੰਦਰ ਧਾਮ ਦੱਸੇ ਅਜੀਬਾ, ਅਜਬ ਨਿਰਾਲਾ ਪੁਰਖ ਅਕਾਲਾ ਆਪਣਾ ਘਰ ਦਿਸਾਈਆ। ਜਿਥੇ ਝਗੜਾ ਰਹੇ ਨਾ ਅਮੀਰ ਗ਼ਰੀਬਾ, ਦੀਨ ਮਜ਼੍ਹਬ ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਸਾਚਾ ਕਲਮਾ ਦੱਸੇ ਹਦੀਸਾ, ਹਜ਼ਰਤ ਹੋ ਕੇ ਕਰੇ ਪੜ੍ਹਾਈਆ। ਲਹਿਣਾ ਦੇਣਾ ਪੂਰਾ ਕਰੇ ਮੁਹੰਮਦ
ਮੂਸਾ ਈਸਾ, ਅਸਲ ਆਪਣੀ ਖੇਲ ਜਣਾਈਆ। ਜਲਵਾ ਜੋਤ ਉਜਿਆਰ ਕਰ ਜਗਦੀਸ਼ਾ, ਜਗਦੀਸ਼ਰ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਆਦਿ ਜੁਗਾਦਿ ਵੱਡੀ ਬਲਵਾਨ, ਬਲਧਾਰੀ ਰਹਿਣ ਕੋਇ ਨਾ ਪਾਈਆ। ਮੇਰਾ ਮਾਲਕ ਪਰਮ ਪੁਰਖ ਸੁਲਤਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਨਾਉਂ ਧਰਾਈਆ। ਵਸਣਹਾਰਾ ਸਚਖੰਡ ਸਚ ਮਕਾਨ, ਮੁਕਾਮੇ ਹੱਕ ਡੇਰਾ ਲਾਈਆ। ਜਿਸ ਦਾ ਸਮਝ ਨਾ ਸਕੇ ਕੋਇ ਸਲਾਮ, ਧਰਮ ਦਾ ਧਰਮ ਨਾ ਕੋਇ ਪਰਗਟਾਈਆ। ਸਿਫ਼ਤਾਂ ਵਿਚ ਸਾਰੇ ਗਾਣ ਕਲਾਮ, ਜੋ ਕਲਮੇ ਦਿਤੇ ਪੜ੍ਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਆਪਣਾ ਬਦਲ ਦੇਵੇ ਵਿਧਾਨ, ਜਗਤ ਵਿਦਿਆ ਵਿਦਿਆਲਾ ਨਾ ਕੋਇ ਵਖਾਈਆ। ਨਵ ਨੌ ਚਾਰ ਵੇਖੇ ਮਾਰ ਧਿਆਨ, ਲੱਖ ਚੁਰਾਸੀ ਅੰਦਰ ਪੜਦਾ ਦਏ ਉਠਾਈਆ। ਅਗਲਾ ਸੰਮਤ ਦੇਣ ਵਾਲਾ ਬਿਆਨ, ਬਿਆਨਾ ਲੋਕਮਾਤ ਟਿਕਾਈਆ। ਜੀਵ ਬੁਧੀ ਰਹੇ ਨਾ ਕੋਇ ਅਨਜਾਣ, ਸੁਤਿਆਂ ਸੁਰਤ ਹਿਲਾਈਆ। ਸੁਣੋ ਸਾਹਿਬ ਦਾ ਇਕ ਫ਼ਰਮਾਨ, ਫ਼ੁਰਨੇ ਸਭ ਦੇ ਬੰਦ ਕਰਾਈਆ। ਜਨ ਭਗਤ ਕਰੇ ਪਰਵਾਨ, ਪਰਵਾਨੇ ਧੁਰ ਦੇ ਹੱਥ ਫੜਾਈਆ। ਨਿਰਗੁਣ ਹੋ ਕੇ ਵੇਖੇ ਆਣ, ਅਨਕ ਕਲਧਾਰੀ ਆਪਣਾ ਵੇਸ ਵਟਾਈਆ। ਦਰ ਦਵਾਰੇ ਦੇਵੇ ਮਾਣ, ਮਨ ਕਾ ਮਣਕਾ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਮੇਟੇ ਅੰਧੇਰੀ ਸ਼ਾਮ, ਸ਼ਾਮਤ ਸਭ ਦੇ ਸਿਰ ਤੇ ਆਈਆ। ਸ਼ਾਮਤ ਕਹੇ ਮੈਂ ਚਾਰ ਕੁੰਟ ਮੇਟਣੀ ਸ਼ਮਅ, ਸ਼ਾਇਦ ਕੋਈ ਗੁਰਮੁਖ ਵਿਰਲਾ ਬਚਿਆ ਨਜ਼ਰੀ ਆਈਆ। ਕੂੜੀ ਰਹਿਣ ਨਹੀਂ ਦੇਣੀ ਜਗਤ ਵਿਚ ਤਮਅ, ਤਮਾਚੇ ਮਾਰ ਕੇ ਬਾਹਰ ਦੇਣੇ ਕਢਾਈਆ। ਮਨਮੁਖਤਾ ਦਾ ਲੇਖਾ ਰਹਿਣ ਨਹੀਂ ਦੇਣਾ ਜਮਾ, ਜਮਾਂ ਦੇ ਹੱਥ ਦੇਣਾ ਫੜਾਈਆ। ਬਿਨ ਪੁਰਖ ਅਕਾਲ ਤੋਂ ਦੁਨੀ ਦਾ ਦੀਨ ਕਰ ਨਿਕੰਮਾ, ਗ਼ਮਾਂ ਵਿਚ ਫਿਰੇ ਲੋਕਾਈਆ। ਪ੍ਰਭ ਦਾ ਕੋਈ ਨਾ ਸਮਝੇ ਸਮਾਂ, ਸਹਾਇਤਾ ਵਿਚ ਸਹਾਇਕ ਅੱਖ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਕਰੇ ਰਵਾਂ, ਰਵਾਨਗੀ ਪਰਵਾਨੇ ਬਿਨਾ ਪਤ੍ਰਿਕਾ ਘਰ ਘਰ ਦਏ ਪੁਚਾਈਆ। ਪਤ੍ਰਿਕਾ ਕਹੇ ਮੈਂ ਨਹੀਂ ਬਣਨਾ ਅੱਖਰਾਂ ਵਾਲੀ ਪਾਤੀ, ਪਾਤਨ ਹੋ ਕੇ ਵੇਖ ਵਖਾਈਆ। ਮੈਂ ਇਕੇ ਹੁਕਮ ਸੁਣਨਾ ਕਮਲਾਪਾਤੀ, ਜੋ ਪਤਿਪਰਮੇਸ਼ਵਰ ਆਪਣੀ ਧਾਰ ਵਿਚੋਂ ਪਰਗਟਾਈਆ। ਖੇਲ ਵੇਖਣਾ ਬਹੁ ਬਿਧ ਭਾਤੀ, ਭਾਵੀ ਭਉ ਸਭ ਨੂੰ ਰਹੀ ਜਣਾਈਆ। ਅੰਧੇਰਾ ਚੁਕਦਾ ਤੱਕਣਾ ਕਲਜੁਗ ਅੰਧੇਰੀ ਰਾਤੀ, ਅਮਾਵਸ ਆਪਣਾ ਰੂਪ ਲਏ ਬਦਲਾਈਆ। ਜਨ ਭਗਤਾਂ ਦਾ ਤੱਕਣਾ ਸਾਥੀ, ਗੁਰਮੁਖਾਂ ਗੁਰ ਗੁਰ ਆਪਣੀ ਗੋਦ ਉਠਾਈਆ। ਬਹੁਤਾ ਲੇਖਾ ਲਿਖਾ ਦੇਣਾ ਏਸੇ ਆਉਣ ਵਾਲੀ ਵਸਾਖੀ, ਵਿਸ਼ਵ ਭੁੱਲ ਰਹੇ ਨਾ ਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਨ ਵਿਚੋਂ ਮਨ ਕਰਾਏ ਸਭ ਦਾ ਬਾਗ਼ੀ, ਬਗ਼ਾਵਤ ਵਿਚ ਵੇਖੇ ਜਗਤ ਲੋਕਾਈਆ।
੨੭ ਸ਼ਹਿਨਸ਼ਾਹੀ ਸੰਮਤ ੧ ਮਲ ਸਿੰਘ ਦੇ ਗ੍ਰਹਿ ਪਿੰਡ ਰਜੀ ਆਲਾ ਜ਼ਿਲਾ ਫ਼ਿਰੋਜ਼ਪੁਰ
ਦਰਦੀਆਂ ਵੰਡੇ ਪ੍ਰਭੂ ਸਦਾ ਦਰਦ ਦੁੱਖ, ਮਨ ਦਾ ਰੋਗ ਦਏ ਗਵਾਈਆ। ਸਚ ਦਵਾਰ ਦਾ ਬਦਲ ਕੇ ਰੁਖ਼, ਰੁਖ਼ਸਤ ਕੂੜੀ ਕੋਲੋਂ ਦਵੇ
ਦਵਾਈਆ। ਪੜਦਾ ਰਹਿਣ ਨਾ ਦੇਵੇ ਓਹਲਾ ਲੁਕ, ਹਸਤੀ ਵਿਚੋਂ ਹਸਤੀ ਦਏ ਵਖਾਈਆ। ਬਿਨ ਹੱਥਾਂ ਬਾਹਵਾਂ ਗੋਦੀ ਲਏ ਚੁੱਕ, ਸਤਿਗੁਰ ਪੂਰਾ ਪੁਰਖ ਅਕਾਲ ਦਇਆ ਕਮਾਈਆ। ਹਿਰਦਿਉਂ ਪਰਨਾਮ ਬੰਦਨਾ ਵਿਚ ਜੋ ਗਿਆ ਝੁਕ, ਆਸਾਨ ਮੁਸ਼ਕਲ ਹਲ ਕਰਾਈਆ। ਭਗਤ ਸੁਹੇਲਾ ਉਜਲ ਕਰੇ ਮੁਖ, ਚੇਲਾ ਗੁਰੂ ਲਏ ਅਪਣਾਈਆ। ਅਗਲਾ ਪੈਂਡਾ ਜਾਵੇ ਮੁਕ, ਪਿਛਲਾ ਲੇਖਾ ਦੇਵੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜਗੁਾਦਿ ਜੁਗ ਚੌਕੜੀ ਦੇਵਣਹਾਰਾ ਸਭ ਕੁਛ, ਸਬੱਬ ਨਾਲ ਸਮਝ ਦਏ ਬਦਲਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ੧ ਇੰਦਰ ਸਿੰਘ ਦੇ ਗ੍ਰਹਿ ਪਿੰਡ ਕ਼ਾਦਰ ਵਾਲਾ ਜ਼ਿਲਾ ਫ਼ਿਰੋਜ਼ਪੁਰ
ਜਨਮ ਜਨਮ ਦਾ ਲੇਖਾ ਰਿਹਾ ਮੁਕ, ਅਬਿਨਾਸ਼ੀ ਕਰਤਾ ਲਹਿਣਾ ਝੋਲੀ ਪਾਈਆ। ਆਵਣ ਜਾਵਣ ਮੇਟ ਕੇ ਦੁਖ, ਲੱਖ ਚੁਰਾਸੀ ਫੰਦ ਕਟਾਈਆ। ਆਤਮ ਪਰਮਾਤਮ ਦੇ ਕੇ ਸੁਖ, ਨਿਜਾਨੰਦ ਕਰੇ ਰਸ਼ਾਈਆ। ਸੜਨਾ ਪਏ ਨਾ ਜਨਣੀ ਕੁੱਖ, ਦਸ ਦਸ ਮਾਸ ਅਗਨੀ ਅੱਗ ਨਾ ਕੋਇ ਜਲਾਈਆ। ਪੁਰਖ ਅਕਾਲ ਦੀਨ ਦਿਆਲ ਗੋਦੀ ਲਏ ਚੁੱਕ, ਸਾਹਿਬ ਸਤਿਗੁਰ ਆਪਣਾ ਰੰਗ ਚੜ੍ਹਾਈਆ। ਅੰਮ੍ਰਿਤ ਪਿਆਏ ਅਗੰਮਾ ਘੁਟ, ਤ੍ਰਿਸ਼ਨਾ ਅੱਗ ਕੂੜ ਦੀ ਦਏ ਬੁਝਾਈਆ। ਕਰ ਪਰਕਾਸ਼ ਨਿਰਗੁਣ ਜੋਤ, ਜੋਤੀ ਜਾਤਾ ਕਰੇ ਰੁਸ਼ਨਾਈਆ। ਝਗੜਾ ਮੁਕਾ ਕੇ ਵਰਨ ਗੋਤ, ਇਕੋ ਬ੍ਰਹਮ ਦਏ ਦਰਸਾਈਆ। ਚਿੰਤਾ ਗ਼ਮ ਰਹੇ ਨਾ ਸੋਗ, ਹਿਰਸ ਕੂੜੀ ਦਏ ਗਵਾਈਆ। ਘਰ ਠਾਕਰ ਦਰਸ ਦੇਵਣਹਾਰ ਅਮੋਘ, ਸਨਮੁਖ ਹੋ ਕੇ ਨਜ਼ਰੀ ਆਈਆ ਨਾਮ ਸੰਦੇਸ਼ਾ ਦੇਕੇ ਇਕ ਸਲੋਕ, ਸੋਹੰ ਸਚ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਲਏ ਮਿਲਾਈਆ। ਹਰਿਜਨ ਲਹਿਣਾ ਰਿਹਾ ਵਸੂਲ, ਦਾਤਾ ਦੇਵਣਹਾਰ ਅਖਵਾਈਆ। ਜੋ ਦਰ ਆਇਆਂ ਕਰੇ ਕਬੂਲ, ਸਿਰ ਆਪਣਾ ਹੱਥ ਟਿਕਾਈਆ। ਮਾਨਸ ਜਨਮ ਜਾਣ ਨਾ ਦੇਵੇ ਫ਼ਜ਼ੂਲ, ਫ਼ਜ਼ਲ ਰਹਿਮਤ ਆਪ ਕਮਾਈਆ। ਨਾਮ ਨਿਧਾਨਾ ਦੱਸ ਮਜ਼ਮੂਨ, ਕਲਮਾ ਇਕੋ ਦਏ ਦ੍ਰਿੜਾਈਆ। ਕੂੜੀ ਕਿਰਿਆ ਬਦਲ ਕ਼ਾਨੂੰਨ, ਸਤਿ ਧਰਮ ਦਏ ਵਖਾਈਆ। ਸਾਚਾ ਗ੍ਰਹਿ ਕਰ ਮਾਲੂਮ, ਮੁਸ਼ਕਲ ਅਗਲੀ ਹੱਲ ਕਰਾਈਆ। ਜਿਸਨੂੰ ਸਮਝੇ ਨਾ ਕੋਇ ਅਲੂਮ, ਇਲਮ ਵਿਦਿਆ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਵਡਿਆਈਆ। ਜਨ ਭਗਤ ਕਾਇਆ ਮਾਟੀ ਅੰਦਰ ਝੋਲੀ ਰਿਹਾ ਭਰ, ਅਗੰਮੀ ਵਸਤ ਸਤਿਗੁਰ ਸ਼ਬਦ ਨਾਮ ਟਿਕਾਈਆ। ਜਨਮ ਮਰਨ ਭੈ ਭੌ ਚੁਕਾਏ ਡਰ, ਕਰਮ ਕਾਂਡ ਰਹੇ ਨਾ ਰਾਈਆ। ਦੁਰਮਤ ਮੈਲ ਧੁਆਏ ਨੁਹਾ ਕੇ ਸਾਚੇ ਸਰ, ਸਰ ਸਰੋਵਰ ਇਕੋ ਇਕ ਵਖਾਈਆ। ਕਰੇ ਪਰਕਾਸ਼ ਸਾਢੇ ਤਿੰਨ ਹੱਥ ਧੁਰ ਦੇ ਘਰ, ਘਰ ਵਿਚ ਘਰ ਹੋਏ ਰੁਸ਼ਨਾਈਆ। ਸੰਤ ਸੁਹੇਲਾ ਗੁਰਮੁਖ ਗੁਰ ਸ਼ਬਦੀ ਢੋਲਾ ਜਾਏ ਪੜ੍ਹ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਧਾਮ ਸੁਹੰਜਣਾ ਵੇਖੇ ਕਾਇਆ ਬੰਕ ਗੜ੍ਹ, ਸ਼ਾਹਰਗ ਉਪਰ ਸੋਭਾ ਪਾਈਆ। ਸੁਰਤੀ ਲੱਗੇ ਸ਼ਬਦੀ ਲੜ, ਮਨ ਵੈਰਾਗੀ ਕੰਤ ਸੁਹਾਗੀ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਹੇਲੇ ਲਏ ਫੜ, ਲੱਖ ਚੁਰਾਸੀ ਵਿਚੋਂ ਕਰ ਕਿਰਪਾ ਬਾਹਰ ਕਢਾਈਆ। ਜਨ ਭਗਤ ਤੇਰਾ ਲਹਿਣਾ ਦੇਣਾ ਪੂਰਬ ਜਨਮ ਦਾ ਪਿਆਰ, ਪਰਮ ਪੁਰਖ ਪਰਮਾਤਮ ਆਤਮ ਦੇਵਣਹਾਰ ਵਡਿਆਈਆ। ਜਗ ਵੇਂਹਦਿਆਂ ਲੰਘ ਗਏ ਜੁਗ ਚਾਰ, ਸਤਿਜੁਗ ਤਰੇਤਾ
ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਹੁਕਮ ਸੰਦੇਸ਼ੇ ਦੇ ਕੇ ਗਏ ਗੁਰੂ ਅਵਤਾਰ, ਪੈਗ਼ੰਬਰ ਕਲਮਿਆਂ ਵਿਚ ਕਰ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਅੰਜੀਲ ਕ਼ੁਰਾਨ ਬਾਈਬਲ ਹੋਕਾ ਹੱਕ ਸੁਣਾਈਆ। ਜਨ ਭਗਤ ਕਹਿਣ ਭਗਤ ਵਛਲ ਗਿਰਵਰ ਗਿਰਧਾਰ, ਗ਼ਰੀਬ ਨਿਮਾਣੇ ਕੋਝੇ ਕਮਲੇ ਗਲੇ ਲਗਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਕਲਜੁਗ ਅੰਤ ਸ੍ਰੀ ਭਗਵੰਤ ਦੇਵਣਹਾਰ ਸਚ ਦੀਦਾਰ, ਗ੍ਰਹਿ ਮੰਦਰ ਕਾਇਆ ਮਾਟੀ ਖ਼ੁਸ਼ੀ ਮਨਾਈਆ। ਜੁਗ ਜਨਮ ਦੇ ਵਿਛੜੇ ਫੜ ਬਾਹੋਂ ਲਏ ਤਾਰ, ਤਾਰਨਹਾਰ ਸਮਰਥ ਆਪਣੀ ਦਇਆ ਕਮਾਈਆ। ਲੇਖਾ ਜਾਣੇ ਗ੍ਰਹਿ ਗ੍ਰਹਿ ਸੱਚੇ ਘਰ ਬਾਹਰ, ਘਟ ਭੀਤਰ ਵੇਖ ਖ਼ੁਸ਼ੀ ਜਣਾਈਆ। ਕਰਨੀ ਦਾ ਕਰਤਾ ਦੁੱਖਾਂ ਦਾ ਹਰਤਾ ਸੰਤ ਸੁਹੇਲੇ ਲਏ ਭਾਲ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਲੇਖਾ ਰਹਿਣ ਨਾ ਦੇਵੇ ਸ਼ਾਹ ਕੰਗਾਲ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਊਚ ਨੀਚ ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਸਚ ਦਵਾਰਾ ਹਰਿ ਮੰਦਰ ਦੱਸਣਹਾਰਾ ਅਗੰਮੀ ਧਰਮਸਾਲ, ਜਿਥੇ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਬੈਠਾ ਡੇਰਾ ਲਾਈਆ। ਗੁਰਮੁਖਾਂ ਕਾਇਆ ਸੁਰਤੀ ਸਦਾ ਕਰੇ ਸੰਭਾਲ, ਅਕਾਲ ਮੂਰਤ ਹੋ ਕੇ ਮੂਰਤ ਨਾਦ ਤੂਰਤ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਹਿਜ ਸੁਭਾਈਆ। ਹਰਿਜਨ ਮੇਲਾ ਗਹਿਰ ਗੰਭੀਰ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਪੁਰਖ ਅਬਿਨਾਸ਼ੀ ਠਾਕਰ ਸਵਾਮੀ ਦੋ ਜਹਾਨਾਂ ਵਡ ਪੀਰਨ ਪੀਰ, ਪੈਗ਼ੰਬਰ ਸਵੰਬਰ ਆਪ ਰਚਾਇੰਦਾ। ਆਦਿ ਜੁਗਾਦਿ ਨਿਤ ਨਵਿਤ ਖੇਲੇ ਖੇਲ ਬੇਨਜ਼ੀਰ, ਸ਼ਾਹ ਸੁਲਤਾਨਾ ਸ੍ਰੀ ਭਗਵਾਨਾ ਆਪਣਾ ਹੁਕਮ ਵਰਤਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਸੱਜਣ ਲੱਭੇ ਅੰਤ ਅਖ਼ੀਰ, ਆਖ਼ਰ ਪੜਦਾ ਓਹਲਾ ਆਪ ਉਠਾਇੰਦਾ। ਪ੍ਰੇਮ ਵਿਛੋੜੇ ਵਿਚ ਹੋਣ ਨਾ ਦੇਵੇ ਦਿਲਗੀਰ, ਆਤਮ ਦਰਸੀ ਆਪਣਾ ਦਰਸ ਕਰਾਇੰਦਾ। ਹਰਿਜਨ ਬਣਾ ਕੇ ਸਾਚੇ ਸੰਤ ਫ਼ਕੀਰ, ਸਾਚਾ ਫ਼ਿਕਰਾ ਇਕੋ ਸੋਹੰ ਨਾਮ ਸਮਝਾਇੰਦਾ। ਜਿਸ ਨਾਲ ਜਨਮ ਜਨਮ ਦੀ ਕਰਮ ਕਰਮ ਦੀ ਬਦਲ ਦੇਵੇ ਤਕ਼ਦੀਰ, ਤਕ਼ਦੀਰ ਉਤੇ ਲਕੀਰ ਹੁਕਮ ਨਾਲ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵੇਂ ਜੁਗ ਦੀ ਜਨ ਭਗਤਾਂ ਨਾਲ ਕਰੀ ਜਾਏ ਤਾਮੀਰ, ਮਹੱਲ ਅਟਲ ਇਕੋ ਇਕ ਸੁਹਾਇੰਦਾ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ੧ ਸੋਹਣ ਸਿੰਘ ਦੇ ਗ੍ਰਹਿ ਪਿੰਡ ਮੁੰਡੀ ਜਮਾਲ ਜ਼ਿਲਾ ਫ਼ਿਰੋਜ਼ਪੁਰ
ਜਨ ਭਗਤਾਂ ਵਕ਼ਤ ਸਦਾ ਰਹੇ ਸੁਹੰਜਣਾ, ਘੜੀ ਸੁਹੰਜਣੀ ਜੁਗ ਜੁਗ ਦੇਵੇ ਵਡਿਆਈਆ। ਹੁੰਦਾ ਰਹੇ ਪੁਰਖ ਅਕਾਲ ਚਰਨ ਧੂੜੀ ਮੱਜਨਾ, ਧੁਰ ਬਿਨ ਮਸਤਕ ਮਸਤਕ ਛੁਹਾਈਆ । ਜੰਗਲ ਜੂਹ ਉਜਾੜ ਪਹਾੜ ਵਿਚੋਂ ਪਏ ਨਾ ਲੱਭਣਾ, ਘਰ ਬੈਠਿਆਂ ਘਰ ਘਰ ਨਜ਼ਰੀ ਆਈਆ। ਮਿੰਨਤਾਂ ਕਰ ਕੇ ਪਏ ਨਾ ਸੱਦਣਾ, ਤਪਾਂ ਵਾਲੀ ਖ਼ੁਸ਼ਾਮਦ ਨਾ ਕੋਇ ਕਰਾਈਆ। ਭਿਖਾਰੀ ਹੋ ਕੇ ਪਏ ਨਾ ਮੰਗਣਾ, ਸਵਾਲੀ ਹੋ ਕੇ ਨਾ ਝੋਲੀ ਡਾਹੀਆ। ਸ੍ਰੀ ਭਗਵਾਨ ਆਪਣੀ ਕਿਰਪਾ ਨਾਲ ਚਾੜ੍ਹੇ ਰੰਗਣਾ, ਰੰਗਤ ਇਕੋ ਦਏ ਰੰਗਾਈਆ। ਕਰਮ ਰਹੇ ਕੋਈ ਨਾ ਮੰਦਨਾ, ਵਡਭਾਗ ਦਏ ਬਣਾਈਆ। ਦੂਸਰ ਕਰਨੀ ਪਏ ਕੋਇ ਨਾ ਬੰਦਨਾ, ਸੀਸ ਜਗਦੀਸ਼ ਇਕ ਝੁਕਾਈਆ। ਭੀੜੀ ਗਲੀ ਪਏ ਨਾ ਲੰਘਣਾ, ਸਚ ਦਵਾਰਾ
ਦਏ ਵਖਾਈਆ। ਕਰੇ ਪਰਕਾਸ਼ ਅਗੰਮੀ ਚੰਦਨਾ, ਚੰਦ ਸੂਰਜ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਚੜ੍ਹਾਈਆ। ਜਨ ਭਗਤਾਂ ਪੂਰੀ ਕਰੇ ਸਧਰ, ਸਦ ਸਦ ਦਇਆ ਕਮਾਈਆ। ਪ੍ਰੇਮੀ ਪਿਆਰਾ ਫਿਰੇ ਮਗਰ, ਘਰ ਘਰ ਅਲਖ ਜਗਾਈਆ। ਕੂੜੀ ਕਿਰਿਆ ਮੇਟੇ ਗ਼ਦਰ, ਵਾਸਨਾ ਮਨ ਨਾ ਕੋਇ ਲੜਾਈਆ। ਭਾਗ ਲਗਾਏ ਅੰਦਰ, ਕਾਇਆ ਮੰਦਰ ਵੱਜੇ ਵਧਾਈਆ। ਕਲਜੁਗ ਕੂੜ ਨਾ ਨਚਾਏ ਕਲੰਦਰ, ਜੂਠ ਝੂਠ ਡੰਕ ਨਾ ਕੋਇ ਵਜਾਈਆ। ਕੂੜੀ ਵਾਸਨਾ ਰਹੇ ਨਾ ਬੰਦਰ, ਮਨ ਸ਼ਬਦੀ ਡੋਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੋੜਨਹਾਰਾ ਕੂੜਾ ਸੰਗਲ, ਸੰਗ ਆਪਣਾ ਆਪ ਬਣਾਈਆ। ਜਨ ਭਗਤਾਂ ਦੇਵਣ ਦੀ ਆਪਣੇ ਹੱਥ ਰਖੇ ਜੁਗਤ, ਜਗਤ ਜੁਗਤ ਦੀ ਲੋੜ ਰਹੇ ਨਾ ਰਾਈਆ। ਮਿਹਰ ਮੁਹੱਬਤ ਵੰਡੇ ਮੁਫ਼ਤ, ਕ਼ੀਮਤ ਕਰਮਾਂ ਨਾ ਕੋਇ ਚੁਕਾਈਆ। ਖੇਲ ਕਰਦਾ ਜਾਏ ਗੁਪਤ, ਜਗਤ ਸੰਸਾਰੀ ਨਜ਼ਰ ਨਾ ਕੋਇ ਤਕਾਈਆ। ਉਠਾਉਂਦਾ ਜਾਏ ਸੋਈ ਸੁਰਤ, ਸੁਤਿਆਂ ਦਏ ਅੰਗੜਾਈਆ। ਹੁਕਮ ਵਰਤਾਈ ਜਾਏ ਤੁਰਤ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰਮੁਖ ਰਹੇ ਕੋਈ ਨਾ ਮੂਰਖ, ਚਤੁਰ ਸੁਘੜ ਸੁਚੱਜੇ ਦੇ ਜਣਾਈਆ। ਨਾਮ ਸੁਣਾ ਕੇ ਆਪਣੀ ਤੂਰਤ, ਤਨ ਮਾਟੀ ਕਰੇ ਸ਼ਨਵਾਈਆ। ਆਸਾ ਮਨਸਾ ਸਭ ਦੀ ਪੂਰਤ, ਤ੍ਰਿਸ਼ਨਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਕਲਾ ਭਰਪੂਰਤ, ਭਾਂਡਾ ਭਰਮ ਦਏ ਭੰਨਾਈਆ। ਜਨ ਭਗਤਾਂ ਹੱਥ ਰਖਦਾ ਜਾਏ ਪੁਸ਼ਤ ਪਨਾਹ, ਮਿਹਰ ਨਜ਼ਰ ਟਿਕਾਈਆ। ਜਨਮ ਜਨਮ ਦਾ ਮੇਟਦਾ ਜਾਏ ਗੁਨਾਹ, ਬਦੀਆਂ ਨੂੰ ਬਧ ਕਰ ਵਖਾਈਆ। ਦ੍ਰਿੜਾਉਂਦਾ ਜਾਏ ਇਕ ਨਾਂ, ਸੋਹੰ ਢੋਲਾ ਬੇਪਰਵਾਹੀਆ। ਸਮਝੌਂਦਾ ਜਾਏ ਪੁਰਖ ਅਕਾਲ ਇਕੋ ਪਿਤਾ ਮਾਂ, ਦੋ ਜਹਾਨਾਂ ਗੋਦ ਟਿਕਾਈਆ। ਸਚਖੰਡ ਦਵਾਰਾ ਜਿਸ ਦਾ ਥਾਂ, ਤਖ਼ਤ ਨਿਵਾਸੀ ਹੋ ਕੇ ਸੋਭਾ ਪਾਈਆ। ਸੋ ਲੇਖਾ ਜਾਣੇ ਦੋ ਜਹਾਂ, ਨਿਰਗੁਣ ਸਰਗੁਣ ਹੁਕਮ ਵਰਤਾਈਆ। ਜਨ ਭਗਤਾਂ ਪਕੜੇ ਬਾਂਹ, ਕਲਜੁਗ ਅੰਤਮ ਹੋ ਸਹਾਈਆ। ਸਿਰ ਰਖ ਕੇ ਠੰਡੀ ਛਾਂ, ਅਗਨੀ ਤਤ ਦਏ ਗਵਾਈਆ। ਸਚ ਪ੍ਰੀਤੀ ਬਖ਼ਸ਼ ਕੇ ਚਰਨ ਧਿਆਂ, ਮਾਇਆ ਮਮਤਾ ਮੋਹ ਮਿਟਾਈਆ। ਸਾਚੀ ਸਿਖਿਆ ਦਏ ਸਿਖਾ, ਸਿਖਿਆ ਵਿਚੋਂ ਸਿੱਖੀ ਲਏ ਪਰਗਟਾਈਆ। ਸਤਿ ਸਰੂਪ ਦਰਸ਼ਨ ਜਾਏ ਦਿਖਾ, ਪੇਖ ਪੇਖ ਬਿਗਸਾਈਆ। ਜਨਮ ਜਨਮ ਦਾ ਲੇਖਾ ਜਾਏ ਚੁਕਾ, ਲਹਿਣਾ ਅਵਰ ਰਹੇ ਨਾ ਰਾਈਆ। ਭਗਤ ਸੁਹੇਲੇ ਦਏ ਤਰਾ, ਤਾਰਨਹਾਰਾ ਦਇਆ ਕਮਾਈਆ। ਆਤਮ ਪਰਮਾਤਮ ਨਾਲ ਲਏ ਮਿਲਾ, ਮਿਲਣੀ ਜਗਦੀਸ਼ ਕਰਾਈਆ। ਕਲਜੁਗ ਅੰਤਮ ਹੋ ਸਹਾ, ਸਹਾਇਤਾ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਪਕੜੇ ਬਾਂਹ, ਬਲ ਆਪਣੇ ਨਾਲ ਪਾਰ ਲੰਘਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ੧ ਬਗੀਚਾ ਸਿੰਘ ਦੇ ਗ੍ਰਹਿ ਪਿੰਡ ਮੁੰਡੀ ਜਮਾਲ ਜ਼ਿਲਾ ਫ਼ਿਰੋਜ਼ਪੁਰ
ਜਨ ਭਗਤਾਂ ਪ੍ਰਭ ਲੇਖੇ ਲਾਵੇ ਜਨਮ ਜਨਮ ਦੀ ਬੰਦਗੀ, ਬੰਦੀਖ਼ਾਨੇ ਵਿਚੋਂ ਬੰਦਾ ਦਏ ਛੁਡਾਈਆ। ਕੂੜੀ ਕਿਰਿਆ ਜਗਤ ਵਾਸਨਾ ਅੰਦਰ ਰਹੇ ਨਾ ਗੰਦਗੀ, ਮਾਇਆ ਮੋਹ ਲੋਭ ਰਸਨਾ ਜਿਹਵਾ ਨਾ ਕੋਇ ਹਲਕਾਈਆ। ਅਗੇ ਕੱਟਣੀ ਪਏ ਨਾ ਕਿਸੇ ਦੀ ਮਸ਼ੰਦਗੀ, ਮੁਸ਼ਕਲ ਵਿਚੋਂ
ਖ਼ੁਸ਼ੀਆਂ ਨਾਲ ਬਾਹਰ ਕਢਾਈਆ। ਆਸਾ ਰਹੇ ਨਾ ਸੁਰਪਤ ਇੰਦ ਦੀ, ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਮਨਾਈਆ। ਧਾਰ ਬਣਾ ਕੇ ਅਗੰਮੀ ਬਿੰਦ ਦੀ, ਬਿੰਦਰਾਬਨ ਤੋਂ ਖਹਿੜਾ ਦਏ ਛੁਡਾਈਆ। ਇਹ ਖੇਲ ਅਗੰਮੀ ਦਾਤੇ ਗੁਣੀ ਗਹਿੰਦ ਦੀ, ਜੋ ਗਹਿਰ ਗੰਭੀਰ ਬੇਨਜ਼ੀਰ ਨਿਰਗੁਣ ਨਿਰੰਕਾਰ ਨਜ਼ਰੀ ਆਈਆ। ਮੰਜ਼ਲ ਮੁਕ ਜਾਏ ਜੀਓ ਪਿੰਡ ਦੀ, ਬ੍ਰਹਿਮੰਡਾਂ ਖੰਡਾਂ ਉਪਰ ਆਪਣਾ ਦਰਸ ਦਿਖਾਈਆ। ਜੀਵਣ ਵਿਚੋਂ ਨਵੀਂ ਮਿਲ ਜਾਏ ਜ਼ਿੰਦਗੀ, ਮਰਨ ਪਿਛੋਂ ਮਰਤਬਾ ਦੇਵੇ ਧੁਰਦਰਗਾਹੀਆ। ਧਾਰ ਮਿਲੇ ਅੰਮ੍ਰਿਤ ਰਸ ਸਿੰਧ ਦੀ, ਸੰਧਿਆ ਕੂੜੀ ਦੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨ ਭਗਤ ਹੋਵੇ ਨਾ ਕਿਸੇ ਅਧੀਨ, ਅਦਨਾ ਹੋ ਕੇ ਮੰਗ ਨਾ ਕੋਇ ਮੰਗਾਈਆ। ਇਕ ਪਰਮਾਤਮ ਆਤਮ ਹੋ ਕੇ ਰਖੇ ਯਕੀਨ, ਇਸ਼ਟ ਦੇਵ ਇਕ ਮਨਾਈਆ। ਸਤਿ ਧਰਮ ਦਾ ਲੱਭੇ ਸੱਚਾ ਦੀਨ, ਆਪਣੇ ਮਜ਼੍ਹਬ ਵਿਚ ਜਜ਼ਬ ਲਏ ਕਰਾਈਆ। ਭਗਤ ਸੁਹੇਲਾ ਰਹੇ ਨਾ ਕੋਇ ਕਮੀਨ, ਦਾਤ ਅਗੰਮੀ ਨਿਰਗੁਣ ਦਾਤਾ ਆਪ ਵਰਤਾਈਆ। ਸਚ ਦਵਾਰ ਬਣਾ ਮਸਕੀਨ, ਮਸਲਾ ਅਗਲਾ ਹੱਲ ਕਰਾਈਆ। ਚਿੰਤਾ ਵਿਚ ਨਾ ਰਹੇ ਗ਼ਮਗੀਨ, ਗ਼ਮਾਂ ਤੋਂ ਲਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਹੋਣ ਨਾ ਦੇਵੇ ਤਕ਼ਸੀਮ, ਰੰਗ ਇਕੋ ਇਕ ਚੜ੍ਹਾਈਆ। ਜਨ ਭਗਤ ਕਦੇ ਨਾ ਹੋਵੇ ਦੂਰ, ਕ਼ਦਮਾਂ ਉਪਰ ਕ਼ਦੀਮ ਤੋਂ ਰਿਹਾ ਟਿਕਾਈਆ। ਦਰਸ ਦਿਖਾ ਦਏ ਸਦਾ ਸਦਾ ਸਦ ਹਾਜ਼ਰ ਹਜ਼ੂਰ, ਹਾਜ਼ਰੀ ਆਪਣੇ ਘਰ ਲਗਾਈਆ। ਪੂਰਬ ਬਖ਼ਸ਼ ਦੇਵੇ ਕਸੂਰ, ਕ਼ਸਮ ਅਗੇ ਇਕੋ ਨਾਮ ਦਏ ਖਵਾਈਆ। ਮਨੂਆ ਮਨ ਨਾ ਰਹੇ ਗ਼ਰੂਰ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਕਾਇਆ ਤਪੇ ਨਾ ਅਗਨ ਤੰਦੂਰ, ਤ੍ਰੈਗੁਣ ਅਗਨ ਲੇਖਾ ਦੇਵੇ ਢਾਹੀਆ। ਜਨਮ ਜਨਮ ਦਾ ਬਖ਼ਸ਼ ਕਸੂਰ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤ ਮਿਲਣ ਵਾਸਤੇ ਆਤਮਾ ਕਰੇ ਮਜਬੂਰ, ਹੁਕਮੇਂ ਅੰਦਰ ਅੰਦਰ ਸੁਣਾਈਆ। ਜੋਤ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਸਚ ਦਵਾਰੇ ਕਰ ਮਨਜ਼ੂਰ, ਮੰਜ਼ਲ ਪੈਂਡਾ ਦਿਤਾ ਮੁਕਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ੧ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਮੁੰਡੀ ਜਮਾਲ ਜ਼ਿਲਾ ਫ਼ਿਰੋਜ਼ਪੁਰ
ਜਨ ਭਗਤ ਰਹੇ ਨਾ ਕਦੇ ਅਨਭੋਲ, ਅਭੁੱਲ ਭੁੱਲਿਆਂ ਲਏ ਮਿਲਾਈਆ। ਹਿਰਦਾ ਸ਼ਾਂਤ ਮਨ ਰਖੇ ਅਡੋਲ, ਜਗਤ ਤ੍ਰਿਸ਼ਨਾ ਦੇਵੇ ਬੁਝਾਈਆ। ਪ੍ਰੀਤੀ ਵਿਚ ਪ੍ਰੀਤਮ ਵਸੇ ਕੋਲ, ਕੌਲ ਇਕ਼ਰਾਰ ਤੋੜ ਨਿਭਾਈਆ। ਸਚ ਦਵਾਰਾ ਇਕੋ ਖੋਲ੍ਹ, ਖ਼ਾਲਸ ਗੁਰਮੁਖ ਰਿਹਾ ਪਰਗਟਾਈਆ। ਨਾਮ ਕੰਡੇ ਤੋਲ ਕੇ ਤੋਲ, ਕ਼ੀਮਤ ਸਾਚੀ ਰਿਹਾ ਚੁਕਾਈਆ। ਸਾਂਝਾ ਦੱਸ ਕੇ ਇਕ ਬੋਲ, ਸੋਹੰ ਢੋਲਾ ਰਿਹਾ ਪੜ੍ਹਾਈਆ। ਲੱਖ ਚੁਰਾਸੀ ਤਤ ਵਰੋਲ, ਗੁਰਮੁਖ ਗੁਰ ਗੁਰ ਬਾਹਰ ਕਢਾਈਆ। ਸ਼ਬਦ ਸਵਾਮੀ ਬਣ ਵਿਚੋਲ, ਵਿਚਲਾ ਭੇਵ ਖੁਲ੍ਹਾਈਆ। ਵਸਤ ਦੇ ਅਨਮੋਲ, ਅੰਨ੍ਹਿਆਂ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਖ਼ਸ਼ੇ ਇਕ ਸਰਨਾਈਆ। ਜਨ ਭਗਤ ਰਹੇ ਨਾ ਮਨ ਅਧੀਨ, ਸੁਰਤੀ ਅੰਦਰੋਂ ਦਏ ਲਗਾਈਆ। ਲੇਖਾ ਚੁਕਾ ਕੇ ਉਪਰ ਜ਼ਮੀਨ, ਫ਼ਰਸ਼ ਤੋਂ ਅਰਸ਼ ਦਏ ਚੜ੍ਹਾਈਆ। ਜਿਥੇ ਮਾਲਕ ਇਕ ਆਮੀਨ, ਅਮਲ ਰਹਿਤ ਅਖਵਾਈਆ।
ਜਿਸ ਦਰ ਧਾਰ ਨਾ ਨਰ ਨਾ ਮਦੀਨ, ਜੋਤੀ ਨੂਰ ਨੂਰ ਰੁਸ਼ਨਾਈਆ। ਸੋ ਸਾਚਾ ਦੱਸੇ ਇਕ ਦੀਨ, ਧਰਮ ਹੰ ਬ੍ਰਹਮ ਦ੍ਰਿੜਾਈਆ। ਭੈ ਚੁਕਾ ਕੇ ਲੋਕ ਤੀਨ, ਮਾਇਆ ਤੀਨ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਹੇ ਆਫ਼ਰੀਨ, ਜੋ ਬਿਨਾ ਉਫ਼ ਹਾਏ ਤੋਂ ਸੀਸ ਨਿਵਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ੧ ਸੋਹਣ ਸਿੰਘ ਦੇ ਗ੍ਰਹਿ ਪਿੰਡ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
ਫਲਗੁਣ ਕਹੇ ਮੈਂ ਕੀ ਦੱਸਾਂ ਸਿਫ਼ਤਾਂ, ਸਿਫ਼ਤ ਵਿਚ ਨਾ ਸਿਫ਼ਤ ਸਾਲਾਹੀਆ। ਜਨ ਭਗਤਾਂ ਰੰਗ ਵੇਖਾਂ ਆਪਣੀ ਅੱਖਾਂ, ਸ੍ਰੀ ਭਗਵਾਨ ਰਿਹਾ ਚੜ੍ਹਾਈਆ। ਬਿਨ ਦੰਦਾਂ ਤੋਂ ਖ਼ੁਸ਼ੀਆਂ ਨਾਲ ਹੱਸਾਂ, ਬਿਨ ਤਨ ਵਜੂਦ ਹਸਤੀ ਲਏ ਅੰਗੜਾਈਆ। ਪਰਮ ਪੁਰਖ ਦੇ ਕ਼ਦਮਾਂ ਉਤੇ ਢੱਠਾਂ, ਮਾਣ ਅਭਿਮਾਣ ਮੋਹ ਮਿਟਾਈਆ। ਚਾਰ ਕੁੰਟ ਦਹਿ ਦਿਸ਼ਾ ਨੱਠਾਂ, ਭੱਜਾਂ ਚਾਈਂ ਚਾਈਂਆ। ਜਿਸ ਕੋਟਾਂ ਅਰਬਾਂ ਵਿਚੋਂ ਗੁਰਮੁਖ ਥੋੜ੍ਹੇ ਲੱਭੇ ਦੀਪਾਂ ਸੱਤਾਂ, ਨੌ ਖੰਡ ਵੇਖ ਵਖਾਈਆ। ਗਲ ਪਲੜੂ ਆਪਣੇ ਇਕ ਘੱਤਾਂ, ਨਿਰਧਨ ਹੋ ਕੇ ਸੀਸ ਝੁਕਾਈਆ। ਤੇਰਾ ਖੇਲ ਬੇਅੰਤ ਸਮਰਥਾ, ਸਮਰਥ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਇਆ ਆਪ ਕਮਾਈਆ। ਫਲਗੁਣ ਕਹੇ ਮੇਰੇ ਅੰਦਰੋਂ ਆਉਂਦੀ ਹਾਸੀ, ਹਸਤੀ ਵੇਖੀ ਬੇਪਰਵਾਹੀਆ। ਜੋਤ ਪਰਕਾਸ਼ ਤੱਕਿਆ ਸਚਖੰਡ ਨਿਵਾਸੀ, ਨਿਰਗੁਣ ਦਾਤਾ ਬੇਪਰਵਾਹੀਆ। ਜਨ ਭਗਤ ਸੁਹੇਲੇ ਵੇਖੇ ਦਾਸ ਦਾਸੀ, ਦਸਤ ਬਦਸਤ ਸੇਵ ਕਮਾਈਆ। ਗੋਬਿੰਦ ਸ਼ਬਦ ਵੇਖਿਆ ਸਾਥੀ, ਜੋ ਅੰਦਰ ਵੜ ਕੇ ਸੇਵ ਕਮਾਈਆ। ਪੁਰਖ ਅਕਾਲ ਕਰਦਾ ਵੇਖਿਆ ਰਾਖੀ, ਸ਼ਬਦ ਖੰਡਾ ਹੱਥ ਉਠਾਈਆ। ਪ੍ਰੇਮ ਪਿਆਰ ਅੰਦਰ ਬਣਦਾ ਵੇਖਿਆ ਸਾਕੀ, ਨਾਮ ਪਿਆਲਾ ਅੰਦਰ ਮੁਖ ਲਗਾਈਆ। ਝਗੜਾ ਮੁਕੌਂਦਾ ਵੇਖਿਆ ਜਾਤ ਪਾਤੀ, ਵਰਨ ਬਰਨ ਡੇਰਾ ਢਾਹੀਆ। ਸੰਦੇਸ਼ਾ ਦੇਂਦਾ ਵੇਖਿਆ ਕਮਲਾਪਾਤੀ ਪਤਿਪਰਮੇਸ਼ਵਰ ਹੁਕਮ ਜਣਾਈਆ। ਦਰਸ਼ਨ ਦੇਂਦਾ ਵੇਖਿਆ ਦਿਵਸ ਰਾਤੀ, ਜਨ ਭਗਤਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰ ਖੇਲ ਸਾਚੀ, ਸਚ ਮਾਰਗ ਇਕ ਪਰਗਟਾਈਆ। ਫਲਗੁਣ ਕਹੇ ਮੈਂ ਕੁਛ ਨਹੀਂ ਦਸਣਯੋਗ, ਯਥਾ ਸ਼ਕਤ ਕਹਿਣ ਕੁਛ ਨਾ ਪਾਈਆ। ਜਨ ਭਗਤਾਂ ਦਵਾਰੇ ਲਗਦਾ ਵੇਖਦਾ ਰਿਹਾ ਭੋਗ, ਭਾਵਨਾ ਸਭ ਦੀ ਖੋਜ ਖੁਜਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਪੁਰਖ ਅਕਾਲ ਦਾ ਤੱਕਿਆ ਇਹ ਚੋਜ, ਚੋਜੀ ਪ੍ਰੀਤਮ ਹੋ ਕੇ ਆਪ ਕਰਾਈਆ। ਖ਼ੁਸ਼ੀ ਵਿਚ ਵੇਖਿਆ ਲੋਕ ਪਰਲੋਕ, ਸਲੋਕ ਢੋਲੇ ਰਾਗ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਖੇਲ ਵੇਖਣਾ ਨਿਰਗੁਣ ਜੋਤ, ਜੋਤੀ ਜਾਤਾ ਆਪਣੀ ਕਾਰ ਕਮਾਈਆ। ਭਗਤ ਤੱਕੇ ਰਖਦੇ ਗਏ ਇਕ ਓਟ, ਦੂਜੀ ਆਸ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਾਰ ਕਮਾਈਆ। ਫਲਗੁਣ ਕਹੇ ਮੈਂ ਰੁੱਤ ਬਸੰਤੀ ਕਲਜੁਗ ਅੰਤ ਗੁਰਮੁਖ ਫੁੱਲ, ਫੁਲਵਾੜੀ ਮਹਿਕੀ ਬੇਪਰਵਾਹੀਆ। ਨਾਲ ਤੱਕੇ ਗ਼ੁੰਚੇ ਗੁਲ, ਪੱਤ ਟਹਿਣੀ ਵੇਖ ਵਖਾਈਆ। ਜਿਸ ਦੀ ਨਾ ਕੋਈ ਕ਼ੀਮਤ ਨਾ ਕੋਈ ਮੁੱਲ, ਹੱਟ ਬਜ਼ਾਰ ਨਾ ਕੋਇ ਵਿਕਾਈਆ। ਜਿਨ੍ਹਾਂ ਦਾ ਮਾਲਕ ਏਕੰਕਾਰਾ ਸੁਲਹਕੁਲ, ਪਰਵਰਦਿਗਾਰ ਨੂਰ ਖ਼ੁਦਾਈਆ। ਸੋ ਕਰੇ ਖੇਲ ਅਨਤੁਲ, ਅਡੁਲ ਦਇਆ
ਕਮਾਈਆ। ਜਨ ਭਗਤ ਬਣਾ ਕੇ ਆਪਣੀ ਕੁਲ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਧੁਰ ਦਾ ਇਕ ਪਰਗਟਾਈਆ। ਫਲਗੁਣ ਕਹੇ ਮੈਂ ਵੇਖਿਆ ਘਰ ਘਰ, ਜਨ ਭਗਤਾਂ ਵੱਜੀ ਵਧਾਈਆ। ਪੁਰਖ ਅਕਾਲਾ ਦੇ ਕੇ ਵਰ, ਦਰਦੀਆਂ ਦਰਦ ਵੰਡਾਈਆ। ਸਚ ਸਰੋਵਰ ਦੱਸ ਕੇ ਸਰ, ਬਿਨ ਤੀਰਥ ਤਟ ਇਸ਼ਨਾਨ ਕਰਾਈਆ। ਭਾਗ ਲਗਾ ਕੇ ਕਾਇਆ ਗੜ੍ਹ, ਕੂੜੀ ਗੜ੍ਹੀ ਦੇਵੇ ਵਡਿਆਈਆ। ਮੰਜ਼ਲ ਮਹੱਲ ਵੇਖੇ ਚੜ੍ਹ, ਪੌੜੀ ਡੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਫਲਗੁਣ ਕਹੇ ਮੈਂ ਭਗਤਾਂ ਅੰਦਰ ਵੇਖੀ ਸੋਹਣੀ ਸੁਗੰਧੀ, ਚਾਰ ਕੁੰਟ ਮਹਿਕਾਈਆ। ਜਿਨ੍ਹਾਂ ਦੀ ਨੇਤਰ ਅੱਖ ਰਹੇ ਨਾ ਅੰਧੀ, ਅੰਧਿਆਰਾ ਕੂੜਾ ਦਏ ਚੁਕਾਈਆ। ਮਨ ਵਾਸਨਾ ਰਹੇ ਨਾ ਗੰਦੀ, ਗੰਦਮ ਕਟਵਾ ਕੇ ਗੁਦਾਮ ਭਰਨ ਨਾਮ ਨਿਧਾਨ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਫਲਗੁਣ ਕਹੇ ਮੈਂ ਤੱਕਦਾ ਰਿਹਾ ਅਨਕ ਅਨੇਕ ਪਦਾਰਥ, ਚਾਰ ਜੁਗ ਖੋਜ ਖੁਜਾਈਆ। ਦੁਨੀਆ ਆਪਣਾ ਮੁੱਖ ਰਖਦੀ ਰਹੀ ਸਵਾਰਥ, ਜਗਤ ਆਸਾ ਵਿਚ ਲੋਕਾਈਆ। ਪ੍ਰਭੂ ਦਾ ਪ੍ਰਭੂ ਬਿਨ ਜਾਣੇ ਨਾ ਕੋਇ ਪਰਮਾਰਥ, ਪੜਦਾ ਪਰੇ ਨਾ ਕੋਇ ਹਟਾਈਆ। ਕਲਜੁਗ ਅੰਤ ਪੁਰਖ ਅਬਿਨਾਸ਼ੀ ਖੇਲ ਕਰਿਆ ਵਿਚ ਭਾਰਤ, ਧਰਨੀ ਹਿੱਸਾ ਸੋਹਣਾ ਵੰਡ ਵੰਡਾਈਆ। ਭਗਤ ਦਵਾਰ ਉਪਾ ਸੱਚੀ ਇਮਾਰਤ, ਮਹੱਲ ਅਟਲ ਕਰੇ ਰੁਸ਼ਨਾਈਆ। ਜਿਥੇ ਮਨਜ਼ੂਰ ਹੋਵੇ ਬਿਨ ਸਜਦਿਉਂ ਸਚ ਜ਼ਿਆਰਤ, ਸਫ਼ਾਰਸ਼ ਦੀ ਲੋੜ ਰਹੇ ਨਾ ਰਾਈਆ। ਜਿਸ ਦੀ ਬਦਲੇ ਨਾ ਕੋਇ ਵਜ਼ਾਰਤ, ਵੁਜ਼ੂਆਂ ਤੋਂ ਲਏ ਛੁਡਾਈਆ। ਜਨ ਭਗਤਾਂ ਮਹਿੰਮਾ ਧੁਰ ਦੀ ਗਾਥਾ ਸ਼ਬਦੀ ਨਾਮ ਲਿਖੇ ਇਬਾਰਤ, ਹੁਕਮੀ ਹੁਕਮ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਜਣਾਈਆ। ਫਲਗੁਣ ਕਹੇ ਮੈਂ ਵੇਖਿਆ ਘਰ ਘਰ ਦਾ ਹਿੱਸਾ, ਭਗਵਾਨ ਭਗਤ ਵੰਡ ਵੰਡਾਈਆ। ਗ਼ਰੀਬ ਨਿਮਾਣਿਆਂ ਦੇਵੇ ਕਿਸੇ ਨਾ ਪਿਛਾ, ਪਿਛਲੇ ਅਗੇ ਲਏ ਲਗਾਈਆ। ਸ਼ਾਹ ਸੁਲਤਾਨ ਹੋਕੇ ਕਰੇ ਰਿਛਾ, ਮਿਹਰ ਨਜ਼ਰ ਇਕ ਉਠਾਈਆ। ਭਗਤੀ ਦਾ ਭਾਵ ਨਾਮ ਪਾਏ ਭਿੱਛਾ, ਧੁਰ ਦੀ ਵਸਤ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਾ ਲਿਖਾ, ਲੱਖਪਤੀ ਸਮਝ ਕਿਸੇ ਨਾ ਆਈਆ। ਫਲਗੁਣ ਕਹੇ ਮੈਂ ਤੱਕਦਾ ਰਿਹਾ ਭਗਤ ਭਗਵਾਨ ਪਿਆਰ, ਪ੍ਰਿਥਮੀ ਆਕਾਸ਼ ਖੋਜ ਖੁਜਾਈਆ। ਵੇਂਹਦਾ ਰਿਹਾ ਜਗਤ ਸੰਸਾਰ, ਲੱਖ ਚੁਰਾਸੀ ਅੰਦਰ ਵੜ ਵੜ ਚਾਰੇ ਕੁੰਟ ਪੜਦਾ ਲਾਹੀਆ। ਸਾਚਾ ਦਿਸੇ ਨਾ ਕੋਇ ਦਿਲਦਾਰ, ਦਲਿਦ੍ਰੀਆਂ ਦੁੱਖ ਨਾ ਕੋਇ ਮਿਟਾਈਆ। ਹੰਗਤਾ ਵਿਚ ਭਰਿਆ ਸੰਸਾਰ, ਮਨੂਆ ਮਨ ਹੰਕਾਰ ਨਾ ਕੋਇ ਗਵਾਈਆ। ਪੁਰਖ ਅਕਾਲ ਹੋ ਤਿਆਰ, ਹਰਿਜਨ ਵੇਖੇ ਚਾਈਂ ਚਾਈਂਆ। ਗੁਰ ਅਵਤਾਰਾਂ ਪੈਗ਼ੰਬਰਾਂ ਦਾ ਪੂਰਬ ਵਿਹਾਰ, ਬਿਵਹਾਰੀ ਹੋ ਕੇ ਆਪ ਕਰਾਈਆ। ਜਿਸ ਦਾ ਲੇਖਾ ਓਸੇ ਦਾ ਲਹਿਣਾ ਸਦਾ ਜੁਗ ਚਾਰ, ਚੌਕੜ ਆਪਣੀ ਖੇਲ ਖਿਲਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਗ੍ਰਹਿ ਗ੍ਰਹਿ ਦੇ ਦੀਦਾਰ, ਦਲਿੱਦ੍ਰਾਂ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੁਕਮੇ ਅੰਦਰ ਆਪਣਾ ਹੁਕਮ ਕਰ ਵਰਤਾਰ, ਵਿਹਾਰ ਭਗਤਾਂ ਨਾਲ ਰਖਾਈਆ।