ਪੁਸਤਕਾਲਾਭਾਗ ੧੯

੩੦ ਫੱਗਣ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਸ਼ਹਿਨਸ਼ਾਹੀ ਸੰਮਤ ਕਹੇ ਪਹਿਲੀ ਸਦੀ ਦਾ ਪਹਿਲਾ ਸੁਹੰਜਣਾ ਬਰਸ, ਜਨ ਭਗਤਾਂ ਸਦੀਆਂ ਦੇ ਸਦਮੇ ਦਏ ਗਵਾਈਆ। ਸਚ ਪ੍ਰੇਮ ਪਿਆਰ ਮੁਹੱਬਤ ਦਾ ਦੇ ਕੇ ਦਰਸ, ਦਰਸੀ · ਦਰਸ ਆਪਣੇ ਰੰਗ ਰੰਗਾਈਆ। ਅਗਲਾ ਖੇਲ ਕਰ ਉਤੇ ਫ਼ਰਸ਼, ਆਤਸ਼ਫ਼ਸ਼ਾਂ ਵੇਖੇ ਲੋਕਾਈਆ।

ਲਹਿਣਾ ਦੇਣਾ ਦੇਵੇ ਸ਼ਰਕੁਲ ਸ਼ਰਕ, ਮਸ਼ਰਕ ਹੁਕਮ ਵਰਤਾਈਆ। ਮਗ਼ਰਬ ਪਏ ਭੜਕ, ਅਗਨੀ ਤਤ ਜਲਾਈਆ। ਸ਼ਮਾਲ ਉਠੇ ਨਿਧੜਕ, ਜਨੂਬ ਲਏ ਅੰਗੜਾਈਆ। ਪੁਰਖ ਅਕਾਲ ਹੁਕਮ ਦੇਵੇ ਕੜਕ, ਸਖ਼ਤੀ ਵਿਚ ਸੁਣਾਈਆ। ਫ਼ਰਮਾਨ ਅੰਦਰ ਰਹੇ ਨਾ ਅਟਕ, ਅਟਕ ਤੋਂ ਪਰੇ ਲਏ ਉਠਾਈਆ। ਸ਼ਮਅ ਉਤੇ ਪਤੰਗਿਆਂ ਦਾ ਚੜ੍ਹੇ ਕਟਕ, ਕਠਪੁਤਲੀ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਭੁਗਤਾਈਆ। ਬਰਸ ਕਹੇ ਮੈਂ ਪਹਿਲਾ ਇੱਕ, ਇੱਕ ਦੀ ਕਰਾਂ ਸ਼ਨਵਾਈਆ। ਪੂਰੀ ਕਰ ਕੇ ਸਿੱਕ, ਸਿਕਮ ਦਿਆਂ ਹਿਲਾਈਆ। ਧੁਰ ਦਾ ਹੁਕਮ ਲਿਖ, ਲੇਖਾ ਦਿਆਂ ਭਗਤਾਈਆ। ਭਗਤ ਸੁਹੇਲਾ ਵੇਖ ਕੇ ਸਿੱਖ, ਸਿਖਰ ਚੋਟੀ ਆਪ ਚੜ੍ਹਾਈਆ। ਮੇਰੇ ਵਿਚ ਦਰਸ਼ਨ ਕੀਤਾ ਜਿਸ, ਜਿਸਮ ਜ਼ਮੀਰ ਦੋਵੇਂ ਲੇਖੇ ਪਾਈਆ। ਸੰਮਤ ਕਹੇ ਜੋ ਕੁਛ ਕਰਨਾ ਸੋ ਇਸ, ਇਸ ਤੋਂ ਪਰੇ ਨਾ ਕੋਇ ਖ਼ੁਦਾਈਆ। ਜਗਤ ਅੱਖਾਂ ਨਾ ਆਵੇ ਦਿਸ, ਗਿਆਨ ਲੋਚਣ ਕਰੇ ਰੁਸ਼ਨਾਈਆ। ਕਲਜੁਗ ਅੰਤਮ ਲਾਹਵੇ ਵਿਖ, ਰਸ ਮਿੱਠਾ ਇਕ ਚਖਾਈਆ। ਜੋ ਭਗਤਾਂ ਭਗਤ ਦਵਾਰ ਲਿਆਏ ਖਿਚ, ਖਿਚ ਅੰਦਰੇ ਅੰਦਰ ਰਖਾਈਆ। ਓਸ ਸ੍ਰਿਸ਼ਟੀ ਕਰਨੀ ਜਿਚ, ਜੱਚਾਂ ਦੇਣ ਦੁਹਾਈਆ। ਸਾਚਾ ਰਹੇ ਕੋਈ ਨਾ ਹਿੱਤ, ਹਿੰਮਤ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਫਲਗੁਣ ਕਹੇ ਪਹਿਲੇ ਬਰਸ ਦਾ ਮੇਰਾ ਅੰਤ ਸੰਦੇਸ਼, ਸਾਚੇ ਸੰਤਾਂ ਦਿਆਂ ਜਣਾਈਆ। ਜਨ ਭਗਤੋ ਸਦਾ ਵਸਣਾ ਪ੍ਰਭ ਦੇ ਦੇਸ, ਦਿਸ਼ਾ ਵੰਡ ਨਾ ਕਿੋੲ ਵੰਡਾਈਆ। ਜਾਤ ਪਾਤ ਨਾ ਲੈਣੀ ਵੇਖ, ਵਿਸ਼ਿਆਂ ਵਿਚ ਨਾ ਵਕ਼ਤ ਗਵਾਈਆ। ਆਪਣਾ ਬਲ ਕੁਛ ਪਰਗਟਾਉਣਾ ਦਸ ਦਸਮੇਸ, ਦਹਿ ਦਿਸ਼ਾ ਕਰ ਰੁਸ਼ਨਾਈਆ। ਥੋੜਾ ਸ਼ਮਾਂ ਫਿਰ ਜੋਤ ਪਰਕਾਸ਼ ਰਹੇ ਹਮੇਸ਼, ਪੜਦਾ ਉਹਲਾ ਦੂਰ ਕਰਾਈਆ। ਸੁਣਾਉਂਦਾ ਰਹੇ ਸੰਦੇਸ਼, ਸੁਤਿਆਂ ਆਪ ਉਠਾਈਆ। ਮਾਲਕ ਬਣ ਨਰੇਸ਼, ਨਿਸ਼ਾਨਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਜਾ ਸਾਲ ਸੰਮਤ ਸਦੇ ਪੇਸ਼, ਪੇਸ਼ਤਰ ਆਪਣਾ ਹੁਕਮ ਸੁਣਾਈਆ। ਅਗਲਾ ਸਾਲ ਕਹੇ ਮੈਂ ਚੜ੍ਹਨ ਵਾਲਾ ਜਗ, ਜੁਗਤੀ ਪਿਛਲੇ ਸੰਮਤ ਦਿਤੀ ਸਮਝਾਈਆ। ਲਾ ਕੇ ਬੁਝਾਉਣੀ ਅੱਗ, ਇਹੋ ਮੇਰੀ ਵਡਿਆਈਆ। ਹੰਸ ਬਣਾਉਣੇ ਕਗ, ਚਾਰ ਕੁੰਟ ਹਲਕਾਈਆ। ਸੰਤ ਸੁਹੇਲੇ ਮਿਲ ਕੇ ਗਾਉਣਾ ਛਦ, ਛੰਦ ਇਕੋ ਇਕ ਸੁਣਾਈਆ। ਪਰਗਟ ਹੋਣੀ ਭਗਤ ਭਗਵਾਨ ਯਦ, ਯਥਾਰਥ ਬਖ਼ਸ਼ੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟੀ ਦ੍ਰਿਸ਼ਟੀ ਤੋਂ ਹੋ ਕੇ ਬੈਠਾ ਦੂਰ ਅੱਡ, ਮਾਸ ਨਾੜੀ ਹੱਡ ਨਜ਼ਰ ਕਿਸੇ ਨਾ ਆਈਆ। ਅਗਲਾ ਸਾਲ ਕਹੇ ਮੈਨੂੰ ਕਹੋ ਸੁਭਾਗਾ, ਭਾਗ ਸਭ ਦਾ ਦੇਣਾ ਬਦਲਾਈਆ। ਜਨ ਭਗਤਾਂ ਧੋਣਾ ਦੁਰਮਤ ਮੈਲ ਦਾਗ਼ਾ, ਦਗ਼ਿਆਂ ਦੀ ਲੋੜ ਰਹੇ ਨਾ ਰਾਈਆ। ਧੁਰ ਦਾ ਸੱਜਣ ਮਿਲਣਾ ਸਾਕਾ, ਸਕੀਰੀ ਅਗਲੀ ਲਏ ਬਣਾਈਆ। ਚਾਰ ਕੁੰਟ ਦਹਿ ਦਿਸ਼ਾ ਦਾ ਨਵਾਂ ਬਣਾਉਣਾ ਖ਼ਾਕਾ,

ਖ਼ਾਲਸ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਪ੍ਰਿਥਮੀ ਆਕਾਸ਼ਾ, ਆਕਾਸ਼ਾਂ ਤੋਂ ਉਪਰ ਆਪਣਾ ਹੁਕਮ ਵਰਤਾਈਆ।