ਪੁਸਤਕਾਲਾਭਾਗ ੧੯

ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ

ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ਪਹਿਲਾ ਸਾਲ ਗਿਆ ਮੁਕ, ਫਲਗੁਣ ਅੰਤ ਅਖ਼ੀਰ ਜਨ ਭਗਤਾਂ ਦਏ ਵਡਿਆਈਆ। ਤੂੰ ਮੇਰਾ ਮੈਂ ਤੇਰਾ ਦੋ ਜਹਾਨ ਜਿਨ੍ਹਾਂ ਪੜ੍ਹੀ ਅਗੰਮੀ ਤੁਕ, ਸੋਹੰ ਢੋਲਾ ਹੱਕ ਬੋਲਾ ਬਣ ਵਿਚੋਲਾ ਨਿਰਗੁਣ ਸਰਗੁਣ ਆਪ ਜਣਾਈਆ। ਪਾਰਬ੍ਰਹਮ ਬ੍ਰਹਮ ਨਿਜ ਦੇ ਕੇ ਸੁਖ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਭੇਵ ਅਭੇਦਾ ਅਛਲ ਅਛੇਦਾ ਨਿਰਗੁਣ ਆਪ ਖੁਲ੍ਹਾਈਆ। ਭਗਤ ਭਗਵਾਨ ਨੌਜਵਾਨ ਮਰਦ ਮਰਦਾਨ ਪੜਦਾ ਓਹਲਾ ਰਹੇ ਨਾ ਲੁਕ, ਬਜਰ ਕਪਾਟੀ ਸਾਚੀ ਹਾਟੀ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਵ ਨੌ ਚਾਰ ਪਿਛੋਂ ਆਪਣਾ ਬਦਲ ਕੇ ਆਇਆ ਰੁਖ਼, ਰੁਖ਼ਸਤ ਦੇ ਕੇ ਗੁਰ ਅਵਤਾਰ ਪੈਗ਼ੰਬਰ ਜੋਤੀ ਜੋਤ ਵਿਚ ਸਮਾਈਆ। ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਸ਼ਾਹ ਸੁਲਤਾਨਾ ਹੁਕਮ ਦੇਵੇ ਅਬਿਨਾਸ਼ੀ ਅਚੁੱਤ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਧੁਰ ਦਾ ਕਲਮਾ ਬਿਨ ਅੱਖਰਾਂ ਇਕ ਦ੍ਰਿੜਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਜ਼ਿਮੀਂ ਅਸਮਾਨ ਚਾਰ ਕੁੰਟ ਦਹਿ ਦਿਸ਼ਾ ਸਾਚਾ ਮਿਲੇ ਕਿਸੇ ਨਾ ਸੁਖ, ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਅੰਡਜ ਜੇਰਜ ਉਤਭੁਜ ਸੇਹਤਜ ਪੜਦਾ ਦਏ ਉਠਾਈਆ। ਦੀਨ ਦੁਨੀ ਜਾਤ ਪਾਤ ਰਿਖੀ ਮੁਨੀ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਸਮੁੰਦ ਸਾਗਰ ਸਭ ਨੂੰ ਹੋਣਾ ਦੁੱਖ, ਦੁਖੀਆਂ ਦਰਦ ਹਾ ਭਰਕੇ ਸਰਦ ਸੁਣ ਕੇ ਅਰਜ਼ ਅਗੇ ਹੋ ਨਾ ਕੋਇ ਬਚਾਈਆ। ਜ਼ਾਲਮ ਜ਼ੁਲਮ ਅਗੰਮੀ ਧਾਰ ਹੁਕਮੇ ਪਿਆਰ ਸ਼ਬਦੀ ਕਾਰ ਫੜਨੀ ਕਰਦ, ਬੇਪਨਾਹ ਬੇਗੁਨਾਹ ਬੇਜ਼ਨਾਹ ਬੇਰਫ਼ਾ ਬੇਵਫ਼ਾ ਕੋਈ ਨਾ ਸਕੇ ਅਟਕ, ਖਟਕਾ ਸਭ ਨੂੰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਕਰਨੀ ਕਰਤਾ ਕ਼ੁਦਰਤ ਦਾ ਮਾਲਕ ਵਡ ਖ਼ਾਲਕ ਹੁਕਮ ਇਕੋ ਇਕ ਜਣਾਈਆ। ਪਹਿਲੀ ਚੇਤ ਕਹੇ ਮੈਂ ਦੱਸਾਂ ਇਕ ਸੰਦੇਸ਼ਾ, ਬਿਨ ਅੱਖਰਾਂ ਇਕ ਜਣਾਈਆ। ਕਲਜੁਗ ਜੀਵੋ ਰਿਹੋ ਨਾ ਵੇਖੀ ਵੇਖਾ, ਵੱਖਰਾ ਪੜਦਾ ਓਹਲਾ ਦਿਆਂ ਉਠਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਜੋਤ ਧਾਰ ਕੇ ਭੇਖਾ, ਭੇਖਾਧਾਰੀ ਆਪਣਾ ਆਪ ਬਦਲਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਏਥੇ ਓਥੇ ਬ੍ਰਹਿਮੰਡ ਖੰਡ ਸਚਖੰਡ ਮੁਕਾਮੇ ਹੱਕ ਰੂਪ ਰੰਗ ਨਾ ਕੋਇ ਰੇਖਾ, ਲਾਸ਼ਰੀਕ ਵਾਹਿਦ ਜਲਵਾਗਰ ਆਪਣਾ ਨੂਰ ਕਰੇ ਰੁਸ਼ਨਾਈਆ। ਨਾ ਕੋਈ ਮੁੱਛ ਨਾ ਕੋਈ ਦਾੜ੍ਹੀ ਨਾ ਕੋਈ ਕੇਸਾ, ਪੰਜਾਂ ਤੱਤਾਂ ਵਾਲੀ ਧਾਰ ਨਾ ਦਿਸੇ ਦਸ ਦਸਮੇਸਾ, ਸ਼ਬਦ ਖੰਡਾ ਦੇਵੇ ਸਚ ਅਨੰਦਾ, ਪਰਮਾਨੰਦਾ ਆਤਮ ਵਿਚੋਂ ਦਏ ਦ੍ਰਿੜਾਈਆ। ਲੱਖ ਚੁਰਾਸੀ ਵਿਚੋਂ ਥੋੜਿਆਂ ਵਾਸਤੇ ਸੰਮਤ ਚੜ੍ਹਿਆ ਚੰਗਾ, ਨੇਤਰ ਰੋਂਦੀ ਵੇਖੀ ਜਮਨਾ ਸੁਰਸਤੀ ਗੰਗਾ, ਅੱਠ ਸੱਠ ਤੀਰਥ ਬਿਨ ਅੱਖਾਂ ਨੀਰ ਵਹਾਈਆ। ਸਾਧ ਸੰਤ ਚਾਰ ਕੁੰਟ ਦਹਿ ਦਿਸ਼ਾ ਚਾਰ ਵਰਨ ਅਠਾਰਾਂ ਬਰਨ ਬਿਨ ਸ਼ਬਦ ਓਢਣ ਫਿਰੇ ਨੰਗਾ, ਕੂੜੀ ਕਿਰਿਆ ਸੀਸ ਖ਼ਾਕ, ਰੂਹ ਬੁੱਤ ਨਾ ਹੋਇਆ

ਪਾਕ, ਪਤਿਤ ਪੁਨੀਤ ਨਜ਼ਰ ਕੋਇ ਨਾ ਆਈਆ। ਮਨ ਵਾਸਨਾ ਕੂੜੀ ਕਿਰਿਆ ਹਉਮੇਂ ਹੰਗਤਾ ਹੋਇਆ ਗੰਦਾ, ਧੁਨ ਅਨਾਦ ਸ਼ਬਦ ਅਨਰਾਗੀ ਰਾਗ ਨਾ ਕੋਇ ਸੁਣਾਈਆ। ਸਚ ਦਵਾਰੇ ਕਰ ਦਰਸ ਨਰ ਨਿਰੰਕਾਰੇ, ਨਿਰਮਲ ਜੋਤ ਜੋਤ ਉਜਿਆਰੇ, ਨੂਰ ਨੂਰ ਨੂਰ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਲੱਖ ਚੁਰਾਸੀ ਘਟ ਭੀਤਰ ਅੰਦਰ ਬਾਹਰ ਗੁਪਤ ਜਾਹਰ ਨਿਰਗੁਣ ਸਰਗੁਣ ਖੋਜ ਖੁਜਾਈਆ। ਪਹਿਲੀ ਚੇਤ ਕਹੇ ਮੈਂ ਦੱਸਣ ਆਇਆ ਧੁਰ ਦੀ ਬਾਤ, ਚੋਰੀ ਚੋਰੀ ਫੇਰਾ ਪਾਈਆ। ਕੀ ਕਰੇ ਪੁਰਖ ਅਬਿਨਾਸ਼, ਕਰਨੀ ਕਰਤਾ ਆਪਣਾ ਹੁਕਮ ਵਰਤਾਈਆ। ਜਨ ਭਗਤੋ ਸੁਣ ਲਓ ਤੁਸੀਂ ਖ਼ਾਸ, ਖਸੂਸੀਅਤ ਵਿਚ ਦ੍ਰਿੜਾਈਆ। ਚਾਰ ਕੁੰਟ ਸ੍ਰਿਸ਼ਟੀ ਦ੍ਰਿਸ਼ਟੀ ਕਰਨੀ ਉਦਾਸ, ਸਾਂਤਕ ਸਤਿ ਨਾ ਕੋਇ ਵਰਤਾਈਆ। ਗੋਪੀ ਕਾਹਨ ਵਾਲੀ ਭੁੱਲਣੀ ਸਭ ਨੂੰ ਰਾਸ, ਨਟੂਆ ਸਵਾਂਗੀ ਸਾਂਗ ਨਾ ਕੋਇ ਜਣਾਈਆ। ਮੰਦਰ ਮਸਜਿਦ ਗੁਰਦਵਾਰ ਸ਼ਿਵਦਵਾਲੇ ਮਠ ਕਿਸੇ ਨਾ ਪੁਛਣੀ ਬਾਤ, ਵਾਤਾਵਰਨ ਬਦਲੇ ਲੋਕਾਈਆ। ਦੀਨ ਮਜ਼੍ਹਬ ਵੱਡਾ ਛੋਟਾ ਇਕ ਦੂਜੇ ਦਾ ਕਰਨ ਘਾਤ, ਘਾਓ ਲੱਗੇ ਥਾਉਂ ਥਾਈਂਆ। ਬਿਨ ਗੁਰਮੁਖਾਂ ਸਾਚੀ ਦਿਸੇ ਨਾ ਕੋਇ ਜਮਾਤ, ਜੁਮਲਾ ਹੱਕ ਨਾ ਕੋਇ ਪੜ੍ਹਾਈਆ। ਪੁਰਖ ਅਕਾਲਾ ਦੀਨ ਦਿਆਲਾ ਸਮਰਥ ਸਵਾਮੀ ਅੰਤਰਜਾਮੀ ਵੇਖਣ ਆਇਆ ਆਪ, ਆਪਣੇ ਵਾਕਿਆਤ, ਵਾਕ ਭਵਿਖਤ ਗੁਰ ਅਵਤਾਰ ਪੈਗ਼ੰਬਰਾਂ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਇਕ ਸਰਨਾਈਆ। ਚੇਤ ਕਹੇ ਮੈਂ ਦੱਸਣ ਜੋਗਾ ਨਹੀਂ ਕੁਛ, ਕੱਛ ਮੱਛ ਮਾਰਨ ਸਰਬ ਧਾਈਆ। ਸ੍ਰਿਸ਼ਟੀ ਵੇਖ ਪ੍ਰਭੂ ਦੀ ਮੈਨੂੰ ਆਵੇ ਦੁੱਖ, ਦ੍ਰਿਸ਼ਟੀ ਅੰਦਰ ਧਿਅਨ ਲਗਾਈਆ। ਮਨੁੱਖਾਂ ਅੰਦਰ ਦਿਸੇ ਨਾ ਸੁੱਚ, ਸਤਿ ਬੈਠਾ ਮੁਖ ਭਵਾਈਆ। ਹੋਇਆ ਨਾ ਪਿਆਰ ਸਾਚੇ ਪਿਤਾ ਪੁੱਤ, ਜਗਤ ਵਾਸਨਾ ਨਾ ਕੋਇ ਤਜਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਗਏ ਰੁਸ, ਰੁੱਸਿਆਂ ਨਾ ਕੋਇ ਮਨਾਈਆ। ਪੰਜਾਂ ਤੱਤਾਂ ਵਾਲੇ ਛੱਡ ਕੇ ਜਿਸਮ ਜੁਸ, ਨਾਤਾ ਲੋਕਮਾਤ ਤੁੜਾਈਆ। ਝਗੜਾ ਰਿਹਾ ਨਾ ਕਾਇਆ ਬੁਤ, ਬੁਤਖ਼ਾਨੇ ਗਏ ਤਜਾਈਆ। ਅੰਤਮ ਵੇਖਣੀ ਪਰਮ ਪੁਰਖ ਦੀ ਮੌਲੀ ਰੁੱਤ, ਲੋਕਮਾਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਖੇਲ ਖਿਲਾਈਆ। ਚੇਤ ਕਹੇ ਮੈਂ ਵੇਖ ਕੇ ਹੋਇਆ ਆਪ ਹੈਰਾਨ, ਬਿਨ ਹੈਰਾਨਿਉਂ ਹੈਰਾਨੀ ਆਈਆ। ਧੁਰ ਫ਼ਰਮਾਨਾ ਸੁਣ ਕੇ ਸ਼ਬਦੀ ਸਮਝੇ ਨਾ ਕੋਇ ਬਿਆਨ, ਵਿਦਿਆ ਵਿਚ ਜਗਤ ਵਡਿਆਈਆ। ਪੈਗ਼ੰਬਰਾਂ ਦੀ ਖ਼ੁਸ਼ੀਆਂ ਨਾਲ ਪੜ੍ਹਨ ਕਲਾਮ, ਪਰਵਰਦਿਗਾਰ ਦਾ ਕਲਮਾ ਸੁਣਨ ਕੋਇ ਨਾ ਆਈਆ। ਪੱਥਰਾਂ ਵਾਲਾ ਤੱਤਾਂ ਵਾਲਾ ਪੂਜਦੇ ਸਾਰੇ ਰਾਮ, ਹਰ ਘਟ ਵਸਿਆ ਰਾਮ ਨਾ ਕੋਇ ਮਨਾਈਆ। ਗਊਆਂ ਚਰਾਵਣ ਵਾਲਾ ਬੰਸਰੀ ਵਜਾਵਣ ਵਾਲਾ ਸਖ਼ੀਆਂ ਖੇਲ ਖਿਲਾਵਣ ਵਾਲਾ ਮੰਨਦੇ ਕਾਹਨ, ਧੁਰ ਦਾ ਕਾਹਨ ਜਿਸ ਦਾ ਨਜ਼ਰ ਨਾ ਆਏ ਕੋਈ ਨਿਸ਼ਾਨ, ਘਰ ਘਰ ਬਣਿਆ ਰਹੇ ਮਹਿਮਾਨ, ਲੱਖ ਚੁਰਾਸੀ ਸੁਰਤੀ ਗੋਪੀ ਆਦਿ ਜੁਗਾਦਿ ਪਰਨਾਈਆ। ਸਾਚਾ ਬੇਨਜ਼ੀਰ ਨਜ਼ਰ ਨਾ ਆਏ ਕਿਸੇ ਅਮਾਮ, ਕਲਮਿਆਂ ਵਿਚ ਸੀਸ ਸਰਬ ਝੁਕਾਈਆ। ਵੁਜ਼ੂਆਂ ਵਿਚ ਕਰਨ ਇਸ਼ਨਾਨ, ਸ਼ਰਆ ਸ਼ਰੀਅਤ ਹੋਏ ਵੈਰਾਨ, ਲਾਸ਼ਰੀਕ ਦਰਸ ਕੋਇ ਨਾ ਪਾਈਆ। ਨਾਨਕ ਸਰਗੁਣ ਗਾਉਂਦੇ ਗਾਨ, ਤੱਤਾਂ ਵਾਲਾ ਕਰਨ ਧਿਆਨ, ਅੱਖਰਾਂ ਦਾ ਦੇਣ ਪਰਮਾਨ, ਨਿਰਗੁਣ ਜੋਤ ਤੱਕੇ ਨਾ ਕੋਈ ਭਗਵਾਨ, ਜੋ ਨਾਨਕ ਨਾਨਕ ਆਪਣੇ ਵਿਚ ਸਮਾਈਆ। ਗੋਬਿੰਦ ਗੋਬਿੰਦ ਕਹਿ ਕੇ ਥੱਕੀ ਜ਼ਬਾਨ, ਬਾਹਰ ਦਾ

ਵੇਖ ਕੇ ਚਿੱਲਾ ਕਮਾਨ, ਬਾਜ਼ ਉਡਦਾ, ਕਿਹੜੇ ਅਸਮਾਨ, ਨੀਲਾ ਹਿਣਕੇ ਕਿਹੜੇ ਦਾਲਾਨ, ਸਭ ਦਾ ਮਾਲਕ ਸ੍ਰੀ ਭਗਵਾਨ, ਵੇਖ ਕੇ ਸੀਸ ਨਾ ਕੋਇ ਨਿਵਾਈਆ। ਪਹਿਲੀ ਚੇਤ ਕਹੇ ਮੈਂ ਤੱਕਿਆ ਵੇਦ ਪੁਰਾਨ, ਸ਼ਾਸਤਰਾਂ ਮਾਰ ਧਿਆਨ ਅੰਜੀਲ ਕ਼ੁਰਾਨਾਂ ਵੇਖਿਆ ਬਿਆਨ, ਅੰਤਰ ਅੰਤਰ ਰੋਵਣ, ਆਦਿ ਜੁਗਾਦਿ ਕਦੇ ਨਾ ਸੌਵਣ, ਬਿਨ ਹਰਿ ਕਿਰਪਾ ਕੱਟੀ ਜਾਏ ਕੋਈ ਨਾ ਬਿਪਤਾ, ਬਿਨ ਸਤਿਗੁਰ ਸ਼ਬਦ ਕੋਈ ਨਾ ਲਿਖਦਾ, ਕ਼ਲਮ ਚਲੇ ਨਾ ਕੋਇ ਚਤੁਰਾਈਆ। ਖਾਣੀ ਬਾਣੀ ਲੇਖਾ ਜਿਸਦਾ, ਉਸਦੇ ਉਤੇ ਕੋਈ ਨਾ ਵਿਸਦਾ, ਮੰਦਰ ਮਸਜਿਦ ਸ਼ਿਵਦਵਾਲਿਆਂ ਵਿਚੋਂ ਨਹੀਂ ਦਿਸਦਾ, ਪੂਜਾ ਪਾਠ ਉਤੇ ਕਦੀ ਨਹੀਂ ਟਿਕਦਾ, ਉਹ ਮਾਲਕ ਬਣਿਆ ਨਹੀਂ ਕਿਸੇ ਗਾਰੇ ਇੱਟ ਦਾ, ਹਰ ਘਟ ਨਿਵਾਸੀ ਪੁਰਖ ਅਬਿਨਾਸ਼ੀ ਸਾਖਿਆਤ, ਜੋਤੀ ਜਾਤਾ ਨਿਰਗੁਣ ਧਾਰ ਨਿਰਵੈਰ ਚਾਰ ਵਰਨ ਅਠਾਰਾਂ ਬਰਨ ਬੁਧੀ ਵਿਚ ਕਿਸੇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਗਾ ਗਾ ਰਿਹਾ ਕੁਰਲਾ, ਸਮੁੰਦ ਸਾਗਰ ਉਚੇ ਟਿੱਲੇ ਪਰਬਤ ਜੰਗਲ ਜੂਹਾਂ ਵਿਚੋਂ ਲੱਭਦੇ ਜਗਤ ਮਲਾਹ, ਪੰਡਤ ਪਾਂਧੇ ਮੁੱਲਾ ਸ਼ੇਖ਼ ਮੁਸਾਇਕ ਗ੍ਰੰਥੀ ਪੰਥੀ ਕਰਨ ਸਲਾਹ, ਸ਼ਬਦ ਸੰਦੇਸ਼ਾ ਨਰ ਨਰੇਸ਼ਾ ਧੁਰ ਫ਼ਰਮਾਨਾ ਵਿਚ ਜਹਾਨਾਂ ਕਲਜੁਗ ਅੰਤ ਸੁਣਨ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਚੇਤ ਕਹੇ ਮੈਂ ਵੇਖਿਆ ਲੱਖ ਚੁਰਾਸੀ ਅੰਦਰ, ਅੰਦਰ ਵੜ ਵੜ ਵੇਖ ਵਖਾਈਆ। ਸਾਚਾ ਸੋਹਿਆ ਕੋਇ ਨਾ ਮੰਦਰ, ਮੰਦਭਾਗ ਦਿਸੇ ਲੋਕਾਈਆ। ਭਾਗ ਲੱਗਾ ਕਿਸੇ ਨਾ ਕੰਦਰ, ਦੀਪਕ ਜੋਤ ਨਾ ਕੋਇ ਰੁਸ਼ਨਾਈਆ। ਮਨੁੱਸ਼ਾਂ ਨਾਲੋਂ ਚੰਗੇ ਡੰਗਰ, ਜੋ ਮਵੇਸ਼ੀ ਹੋ ਕੇ ਦਰਸ਼ਨ ਪਾਈਆ। ਉਨ੍ਹਾਂ ਦੇ ਅੰਦਰ ਗੁਰਮੁਖਾਂ ਸਿੱਖਾਂ ਦਿਸੀ ਇਕੋ ਬੰਦਨ, ਦੂਜੀ ਕਰੀ ਨਾ ਕੋਇ ਪੜ੍ਹਾਈਆ। ਟਿੱਕੇ ਲੱਗ ਗਏ ਬਿਨਾ ਧੂੜੀ ਮਸਤਕ ਚੰਦਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਚੇਤ ਕਹੇ ਮੈਨੂੰ ਹੋ ਗਈ ਚਿੰਦਾ, ਦੁੱਖੀ ਹੋ ਕੇ ਦਿਆਂ ਦੁਹਾਈਆ। ਪਰਮ ਪੁਰਖ ਪਰਮਾਤਮ ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਕਰਦੀ ਵੇਖੀ ਨਿੰਦਾ, ਨਿੰਦਿਆ ਵਿਚ ਲੋਕਾਈਆ। ਤੇਰਾ ਹਾਹੇ ਵਾਲਾ ਉਪਰ ਸਮਝਿਆ ਕਿਸੇ ਨਾ ਬਿੰਦਾ, ਟਿੱਪੀ ਕਹਿ ਕੇ ਸਾਰੇ ਰਹੇ ਗਾਈਆ। ਇਹੋ ਖੇਲ ਜਿਹੜਾ ਖੁਲ੍ਹੇ ਨਾ ਕਿਸੇ ਕੋਲੋਂ ਜਿੰਦਾ, ਕੁੰਜੀ ਕਲਜੁਗ ਸੰਤ ਸਕੇ ਨਾ ਕੋਇ ਲਾਈਆ। ਔਝੜ ਵੇਖਦੇ ਸੁਖਮਨ ਦਾ ਰਾਹ ਡਿੰਗਾ, ਭੱਜਣ ਵਾਹੋ ਦਾਹੀਆ। ਮੁਰਲੀ ਨਾਦ ਸੁਣ ਕੇ ਕਿੰਗਾ, ਬੱਚਿਆਂ ਵਾਂਗ ਆਪਣਾ ਮਨ ਪਰਚਾਈਆ। ਬੂੰਦ ਸਵਾਂਤੀ ਲੈ ਕੇ ਬੂੰਦ ਕਹਿਣ ਮਿਲਿਆ ਸਾਗਰ ਸਿੰਧਾ, ਖ਼ੁਸ਼ੀਆਂ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਚੇਤ ਕਹੇ ਮੈਂ ਵੇਖ ਵੇਖ ਕੇ ਹੱਸਾਂ, ਹਸਤੀ ਬੇਪਰਵਾਹੀਆ। ਮੂਰਖਾਂ ਮੁਗਧਾਂ ਦੱਸਾਂ, ਧੁਰ ਸੰਦੇਸ਼ ਸੁਣਾਈਆ। ਨਿਜ ਨੇਤਰ ਖੋਲ੍ਹੋ ਅੱਖਾਂ, ਲੋਚਣ ਬਾਹਰ ਬੰਦ ਕਰਾਈਆ। ਕੂੜੀਆਂ ਛੱਡ ਦਿਓ ਢਕਾਂ, ਦਲੀਲਾਂ ਸਾਢੇ ਤਿੰਨ ਹੱਥ ਵੱਜੇ ਵਧਾਈਆ। ਮੇਰੇ ਸਾਥੀ ਬਣ ਜਾਓ ਤੁਹਾਡੇ ਅੰਦਰ ਪੜਦੇ ਚੁੱਕਾਂ ਇਹ ਚੇਤ ਰਿਹਾ ਜਣਾਈਆ। ਦੀਨ ਮਜ਼੍ਹਬ ਦੀਆਂ ਨਕੇਲਾਂ ਕੱਢ ਦਿਓ ਵਿਚੋਂ ਨੱਕਾਂ, ਇਕੋ ਮਿਲੇ ਬੇਪਰਵਾਹੀਆ। ਜਿਸ ਦੀਆਂ ਸ਼ਬਦ ਅਗੰਮੀ ਸੱਟਾਂ, ਸੁਤਿਆਂ ਲਏ ਉਠਾਈਆ। ਓਸੇ ਦੇ ਹੁਕਮੇ ਅੰਦਰ ਲੋਕਮਾਤ ਵਿਚ ਵਸਾਂ, ਵਾਸਤਾ ਭਗਤਾਂ ਨਾਲ ਜੁੜਾਈਆ। ਦੁਨੀਆਦਾਰੋ ਪਹਿਲੀ ਚੇਤ ਕਹੇ ਅਜੇ ਸੜਨ ਲਗੀਆਂ ਬੱਸਾਂ, ਬਿਸਤਰੇ ਸਭ ਦੇ ਦੇਣੇ ਜਲਾਈਆ। ਅਗਨੀ ਅੱਗ ਲੱਗੇ ਬਿਨ ਕੱਖਾਂ, ਕਾਮਲ ਮੁਰਸ਼ਦ ਦਏ ਗਵਾਹੀਆ। ਜਿਸ ਦੇ ਹੁਕਮ ਨਾਲ ਪੈਣ ਲੱਗਾ

ਰੱਟਾ, ਰੋਟੀਨ ਵਿਚ ਆਪਣੀ ਕਾਰ ਕਮਾਈਆ। ਸਭ ਨੂੰ ਛਾਨਣਾ ਪਏ ਘੱਟਾ, ਕੌਡੀ ਨਾਮ ਹੱਥ ਕਿਸੇ ਨਾ ਆਈਆ। ਮਾਵਾਂ ਪੁੱਤਾਂ ਹੱਥ ਮਾਰਨੇ ਉਤੇ ਪੱਟਾਂ, ਪਟਣੇਵਾਲਾ ਦਏ ਸਜਾਈਆ। ਕਿਉਂ, ਉਸ ਨੇ ਵੇਸ ਵਟਾਇਆ ਵਾਂਗ ਜੱਟਾਂ, ਚਾਰ ਕੁੰਟ ਦਏ ਹਿਲਾਈਆ। ਭਾਵੇਂ ਸਾਰੀ ਦੁਨੀਆ ਕਰੇ ਠੱਠਾ, ਫਿਰ ਵੀ ਲੱਖ ਚੁਰਾਸੀ ਵਿਚੋਂ ਗੁਰਮੁਖ ਲੈਣੇ ਮਿਲਾਈਆ। ਨਾ ਕੋਈ ਚੂੰਕਿ ਚੁਨਾਂਚਿ ਨਾ ਅਲਬੱਤਾ, ਬੱਤੀ ਅੰਦਰੋਂ ਕਰਨੀ ਰੁਸ਼ਨਾਈਆ। ਆਤਮ ਪਰਮਾਤਮ ਨਾਤਾ ਜੋੜ ਕੇ ਸਕਾ, ਸਕਿਆਂ ਤੋਂ ਲੈਣਾ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ਚੇਤ ਕਹੇ ਕਲਜੁਗ ਜੀਵ ਜਾਓ ਸੌਂ, ਆਪਣੀ ਅੱਖ ਬੰਦ ਕਰਾਈਆ। ਲੱਖ ਚੁਰਾਸੀ ਫਿਰਨ ਦਾ ਤੁਹਾਨੂੰ ਚਾਓ, ਪਤਿਪਰਮੇਸ਼ਵਰ ਦਏ ਭਵਾਈਆ। ਤੁਸੀਂ ਭੁੱਲੇ ਪੁਰਖ ਅਕਾਲ ਦਾ ਨਾਉਂ, ਸਿਫ਼ਤਾਂ ਵਾਲੇ ਢੋਲੇ ਸਾਰੇ ਰਹੇ ਗਾਈਆ। ਜਿਸ ਦੇ ਹੱਥ ਅੰਤ ਅਖ਼ੀਰੀ ਨਿਆਉਂ, ਦੋ ਜਹਾਨਾਂ ਖੋਜ ਖੁਜਾਈਆ। ਨਾਤਾ ਤੋੜ ਕੇ ਪਿਤਾ ਮਾਉਂ, ਜਗਤ ਜਰਵਾਣਿਆਂ ਕਰੇ ਜੁਦਾਈਆ। ਸਦੀ ਚੌਧਵੀਂ ਕਿਉਂ ਭੁੱਲੇ ਰਾਹੋਂ, ਰਹਿਬਰ ਹੋ ਕੇ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਚੇਤ ਕਹੇ ਮੈਂ ਰਖ ਕੇ ਜਾਣੀ ਲੋਕਮਾਤ ਯਾਦਗਾਰ, ਚਾਰ ਜੁਗ ਮੇਰਾ ਢੋਲਾ ਗਾਈਆ। ਸ੍ਰਿਸ਼ਟੀ ਦਾ ਦ੍ਰਿਸ਼ਟੀ ਨਾਲ ਰਹਿਣ ਨਹੀਂ ਦੇਣਾ ਪਿਆਰ, ਮੁਹੱਬਤ ਵਿਚ ਨਾ ਕੋਇ ਲੋਕਾਈਆ। ਚਾਰ ਕੁੰਟ ਕਰਾ ਕੇ ਹਾਹਾਕਾਰ, ਖ਼ੁਸ਼ੀਆਂ ਨਾਲ ਵੇਖਾਂ ਚਾਈਂ ਚਾਈਂਆ। ਦਹਿ ਦਿਸ਼ਾ ਪੁੱਛਣ ਕਿਥੇ ਨਿਹਕਲੰਕ ਕਲ ਕਲਕੀ ਅਵਤਾਰ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਜਿਸ ਗੁਰ ਅਵਤਾਰਾਂ ਪੈਗ਼ੰਬਰਾਂ ਦਾ ਲਹਿਣਾ ਦੇਣਾ ਪੂਰਬ ਝੋਲੀ ਦਿਤਾ ਡਾਰ, ਅਗੇ ਆਪਣਾ ਹੁਕਮ ਵਰਤਾਈਆ। ਦੋ ਜਹਾਨਾਂ ਬਣ ਕੇ ਹੱਕ ਸਿਕਦਾਰ, ਧੁਰ ਫ਼ਰਮਾਨਾ ਇਕ ਸੁਣਾਈਆ। ਦਗ਼ਿਆਂ ਵਾਲਾ ਵੇਖ ਸੰਸਾਰ, ਕੂੜੀ ਕਿਰਿਆ ਫੋਲੇ ਥਾਉਂ ਥਾਈਂਆ। ਬੁਧੀ ਵਿਚ ਕੋਈ ਨਾ ਕਰੇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਪਹਿਲੀ ਚੇਤ ਕਹੇ ਪ੍ਰਭ ਮਾਰਨਾ ਆਪਣਾ ਚੌਂਕੜ, ਸੋਹਣਾ ਖੇਲ ਖਿਲਾਈਆ। ਦੋ ਜਹਾਨਾਂ ਪੈਣੀ ਔਕੜ, ਵਿਸ਼ਨ ਬ੍ਰਹਮਾ ਸ਼ਿਵ ਰਹੇ ਕੁਰਲਾਈਆ। ਦੀਨ ਮਜ਼੍ਹਬਾਂ ਦਾ ਝਗੜਾ ਹੋਣਾ ਵਾਂਗ ਸੌਂਕਣ, ਸੁੱਤੀ ਕਲਾ ਦਏ ਪਰਗਟਾਈਆ। ਸ਼ਾਹ ਸੁਲਤਾਨ ਕੂਕਰਾਂ ਵਾਂਗ ਭੌਂਕਣ, ਆਵਾਜ ਸੁਣਨ ਕੋਇ ਨਾ ਆਈਆ। ਪ੍ਰਭ ਦਾ ਭਾਣਾ ਮੇਟ ਨਾ ਸਕੇ ਵਿਚੋਂ ਕੋਟ ਕੋਟਨ, ਕਾਇਆ ਕੁਟੀਆ ਸਭ ਦੀ ਫੋਲ ਫੋਲਾਈਆ। ਗੁਰ ਅਵਤਾਰ ਪੈਗ਼ੰਬਰ ਵੇਲਾ ਵਕ਼ਤ ਅਖ਼ੀਰੀ ਸੋਚਣ, ਆਪਣੀ ਸਮਝ ਗਏ ਮਿਟਾਈਆ। ਜੋ ਲੇਖਾ ਇਕੋ ਇਕ ਲੋਚਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਚੇਤ ਕਹੇ ਪ੍ਰਭ ਨੇ ਆਪਣਾ ਚੁਕਣਾ ਗੋਡਾ, ਜਿਸ ਨੂੰ ਘੁਟਨਾ ਕਹੇ ਲੋਕਾਈਆ। ਸ੍ਰਿਸ਼ਟੀ ਨੂੰ ਲੱਗਣਾ ਰੋਗਾ, ਹਉਮੇ ਹੰਗਤਾ ਦਏ ਦੁਹਾਈਆ। ਸਾਚਾ ਮੇਲ ਨਾ ਹੋਣਾ ਧੁਰ ਸੰਜੋਗਾ, ਵਿਛੜ ਵਿਛੜ ਦਏ ਦੁਹਾਈਆ। ਇਕ ਧੁਰ ਸੰਦੇਸਾ ਸ਼ਬਦ ਅਨੋਖਾ ਗੋਬਿੰਦ ਕਿਹਾ ਸਿੰਘ ਜੋਗਾ, ਜਿਸ ਦੀ ਸਾਰ ਕਿਸੇ ਨਾ ਪਾਈਆ। ਗੁਰੂ ਚੇਲੇ ਦਾ ਇਕੋ ਘਰ ਇਕੋ ਸੇਜ ਤੇ ਇਕੋ ਭੋਗਾ, ਇਕੋ ਰਸ ਦਿਤਾ ਵਖਾਈਆ। ਇਕੋ ਅੰਦਰ ਵੜ ਕੇ ਮੰਦਰ ਚੜ੍ਹ ਕੇ ਵੇਸਵਾ ਦਵਾਰੇ ਖੜਕੇ ਤੂੰ ਮੇਰਾ ਮੈਂ ਤੇਰਾ ਗਾਇਆ ਸਲੋਕਾ, ਸੋਹੰ ਢੋਲਾ ਸੱਚਾ ਦਿਤਾ ਸੁਣਾਈਆ। ਜੋਗੇ ਕਿਹਾ ਸਾਹਿਬ ਇਹ ਕਿਹੋ ਜਿਹਾ ਮੌਕਾ, ਕੀ ਖੇਲ ਦਿਤੀ ਵਰਤਾਈਆ। ਗੋਬਿੰਦ ਕਿਹਾ ਮੈਂ ਤੇਰੇ ਕਾਰਨ ਪਹੁੰਚਾ, ਆਪਣਾ ਪੰਧ ਮੁਕਾਈਆ।

ਇਕ ਢਈਆ ਲਾਉਣਾ ਪਏ ਢੌਂਕਾ, ਨੀਤੀ ਬਦਲੇ ਸਰਬ ਲੋਕਾਈਆ। ਕਿਸੇ ਦਾ ਕਾਇਆ ਮਾਟੀ ਸਾਫ਼ ਨਹੀਂ ਰਹਿਣਾ ਚੌਂਕਾ, ਪੰਡਤ ਪਾਂਧਾ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰੇ ਨਾ ਕੋਇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜੋਗੇ ਕਿਹਾ ਤੇਰੇ ਚਰਨ ਮੇਰੀ ਨਿਮਸਕਾਰ, ਬੰਦਨ ਕਹਿ ਕੇ ਖ਼ੁਸ਼ੀ ਮਨਾਈਆ। ਗੋਬਿੰਦ ਕਿਹਾ ਕਰ ਮੇਰਾ ਦੀਦਾਰ, ਬਿਨ ਤੱਤਾਂ ਤਤ ਦਿਆਂ ਵਖਾਈਆ। ਇਹ ਖੇਲ ਹੋਣਾ ਅਪਰ ਅਪਾਰ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਕਲਜੁਗ ਅੰਤ ਮਿਲ ਕੇ ਨਾਲ ਸ੍ਰੀ ਭਗਵੰਤ ਜੋਤੀ ਸ਼ਬਦੀ ਚਲਣੀ ਧਾਰ, ਨਿਹਕਲੰਕ ਕਲ ਕਲਕੀ ਨਾਉਂ ਧਰਾਈਆ। ਓਸ ਸਮੇਂ ਸਭ ਦੇ ਅੰਦਰ ਹੋਣਾ ਕੂੜ ਵਿਕਾਰ, ਹੰਕਾਰ ਮਮਤਾ ਮੋਹ ਜਲਾਈਆ। ਜੋਗਿਆ, ਚੋਗਾ ਬਦਲ ਕੇ ਮੈਂ ਭਗਤਾਂ ਪਾਵਾਂ ਸਾਰ, ਕਾਇਆ ਮੰਦਰ ਅੰਦਰ ਵੜ ਵੜ ਕਰਾਂ ਆਪ ਸਫ਼ਾਈਆ। ਬਿਨ ਅੱਖਾਂ ਦੇਵਾਂ ਦੀਦਾਰ, ਬਣਾ ਧੁਰ ਦਾ ਸਾਂਝਾ ਯਾਰ, ਲੇਖਾ ਮੁਕਾ ਕੇ ਪੁਰਖ ਨਾਰ, ਨਜ਼ਰੀ ਆਵਾਂ ਰੂਪ ਕਰਤਾਰ, ਕ਼ੁਦਰਤ ਦਾ ਕ਼ਾਦਰ ਕਰਨੀ ਦਾ ਕਰਤਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਚੇਤ ਕਹੇ ਮੈਂ ਗੋਬਿੰਦ ਤੱਕਿਆ, ਜਿਸ ਦਾ ਤਤ ਨਜ਼ਰ ਕੋਇ ਨਾ ਆਈਆ। ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਨਿਰਗੁਣ ਰੂਪ ਫਿਰੇ ਨੱਠਿਆਂ ਬਿਨ ਲੱਤਾਂ ਪੈਰਾਂ ਭੱਜੇ ਵਾਹੋ ਦਾਹੀਆ। ਜਿਸ ਨੇ ਗੁਰਮੁਖ ਗੁਰਸਿਖ ਸੰਤ ਸੁਹੇਲਾ ਕਰ ਇਕੱਠਿਆ, ਇਕੋ ਰੰਗ ਦਿਤਾ ਚੜ੍ਹਾਈਆ। ਜਨ ਭਗਤੋ ਤੁਹਾਡੀ ਰੈਣ ਅਗੇ ਰਹਿਣ ਨਹੀਂ ਦੇਣੀ ਮੱਸਿਆ, ਅੰਦਰੋਂ ਅੰਧੇਰਾ ਬਾਹਰ ਦੇਣਾ ਕਢਾਈਆ। ਜੋ ਗੋਬਿੰਦ ਦੇ ਤੀਰ ਨਾਲ ਗਿਆ ਫੱਟਿਆ, ਦੂਈ ਦਵੈਤੀ ਫੱਟ ਰਹੇ ਨਾ ਰਾਈਆ। ਜਿਨ੍ਹਾਂ ਪ੍ਰੇਮ ਰਸ ਅੰਮ੍ਰਿਤ ਨਿਝਰ ਧਾਰੋਂ ਚੱਟਿਆ, ਅੱਠ ਸੱਠ ਦੀ ਲੋੜ ਰਹੇ ਨਾ ਰਾਈਆ। ਗੁਰਮੁਖ ਕੋਈ ਨਾ ਪੂਜੇ ਸਿਲ ਪੱਥਰ ਤੇ ਵੱਟਿਆ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਤੋਂ ਅਗੇ ਪ੍ਰਭ ਦਾ ਦਰਸ਼ਨ ਪਾਈਆ। ਜਿਥੇ ਬੈਠਾ ਲਾਮੁਕਾਮ, ਸ਼ਰਅ ਦਾ ਦਿਸੇ ਨਾ ਕੋਇ ਤੁਫ਼ਾਨ, ਨਾ ਕੋਈ ਬੰਦਾ ਤੇ ਨਾ ਬੰਦਗੀ ਨਾ ਇਨਸਾਨ, ਨਾ ਕੋਈ ਨੌਬਤ ਨਾ ਕੋਈ ਨਗ਼ਮਾ ਨਾ ਕੋਈ ਨਾਮ ਨਾ ਕੋਈ ਗਾਵੇ ਗਾਨ, ਨਾ ਕੋਈ ਜ਼ਿਮੀਂ ਨਾ ਅਸਮਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਸੋਭਾ ਪਾਈਆ। ਸੋ ਖੇਲ ਕਰੇ ਮਹਾਨ, ਕਲਜੁਗ ਅੰਤ ਸੰਤ ਸੁਹੇਲੇ ਵੇਖੇ ਆਣ, ਨਿਰਗੁਣ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣੇ ਰਿਹਾ ਉਠਾਈਆ। ਚੇਤ ਕਹੇ ਮੈਂ ਚਾਰ ਕੁੰਟ ਦਾ ਰਾਹੀ, ਤੱਕਾਂ ਸ੍ਰਿਸ਼ਟ ਸਬਾਈਆ। ਝਗੜਾ ਹੋਣਾ ਭਾਈ ਭਾਈ, ਸੱਜਣ ਜਾਣ ਰੂਪ ਬਦਲਾਈਆ। ਪ੍ਰਭ ਦਾ ਦੂਜਾ ਸੰਮਤ ਖ਼ੁਸ਼ੀਆਂ ਨਾਲ ਦੀਨ ਦੁਨੀ ਲਈ ਪੁੱਟੇ ਖਾਈ, ਡੂੰਘਾ ਘਾਓ ਲਗਾਈਆ। ਸੰਭਲ ਪੈਰ ਨਾ ਕੋਇ ਟਿਕਾਈ, ਗੋਬਿੰਦ ਦਾ ਲੇਖਾ ਭੁੱਲ ਗਿਆ ਜੋ ਇਕੱਠੇ ਕਰ ਗਿਆ ਛੀਂਬੇ ਝੀਵਰ ਨਾਈ, ਨੌਕਾ ਨਾਮ ਵਾਲੀ ਚਲਾਈਆ। ਓਸ ਨੇ ਆਪਣੇ ਹੁਕਮ ਨਾਲ ਬਦਲ ਦੇਣੀ ਸ਼ਾਹੀ, ਸ਼ਹਿਨਸ਼ਾਹ ਹੁਕਮ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ਧੁਰ ਦਾ ਹੁਕਮ ਕਹੇ ਮੈਂ ਆਇਆ ਲੋਕਮਾਤ, ਮਤਾ ਪ੍ਰਭ ਦੇ ਨਾਲ ਪਕਾਈਆ। ਅਬਿਨਾਸ਼ੀ ਕਰਤੇ ਦੇ ਕੇ ਅਗੰਮੀ ਦਾਤ, ਪੁਸ਼ਤ ਪਨਾਹ ਮੇਰੇ ਹੱਥ ਟਿਕਾਈਆ। ਜਾ ਕੇ ਮੇਟ ਕਲਜੁਗ ਅੰਧੇਰੀ ਰਾਤ, ਕੂੜੀ ਕਿਰਿਆ ਰਹੇ ਨਾ ਰਾਈਆ। ਭਗਤ ਸੁਹੇਲੇ ਸੱਜਣ ਬਣਾ ਮੇਰੇ ਸੱਜਣ ਸਾਕ, ਸੁੱਤਿਆਂ ਲੈ ਉਠਾਈਆ। ਅੰਦਰ ਵੜ ਕੇ ਬੰਦ ਕਿਵਾੜੀ

ਖੋਲ੍ਹ ਤਾਕ, ਬਜਰ ਕਪਾਟੀ ਪੜਦਾ ਰਹੇ ਨਾ ਰਾਈਆ। ਸ਼ਬਦ ਅਗੰਮੀ ਅਨਹਦ ਵਜਾ ਨਾਦ, ਧੁਨ ਆਤਮਕ ਕਰ ਸ਼ਨਵਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਸੁਣਾ ਰਾਗ, ਛੱਤੀ ਰਾਗ ਦੀ ਲੋੜ ਰਹੇ ਨਾ ਰਾਈਆ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਦੀਵਾ ਬਾਤੀ ਸੂਰਜ ਚੰਦ ਕਰੇ ਨਾ ਕੋਇ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰਨੀ ਖ਼ਾਹਿਸ਼, ਖ਼ਾਲਸ ਆਪਣਾ ਆਪ ਸਮਝਾਈਆ। ਸਭ ਦੀ ਲੇਖੇ ਲੌਣੀ ਪੂਰਬ ਆਸ, ਆਹਿਸਤਾ ਆਹਿਸਤਾ ਵੇਖਣਾ ਥਾਉਂ ਥਾਈਂਆ। ਚੌਥੇ ਜੁਗ ਦੀ ਫੋਲ ਕੇ ਵੇਖਣੀ ਦਰਖ਼ਾਸਤ, ਜੋ ਬਿਨਾ ਦਸਖ਼ਤਾਂ ਤੋਂ ਪ੍ਰਭ ਦੇ ਹੱਥ ਫੜਾਈਆ। ਜਿਸ ਨੂੰ ਚਾਰ ਜੁਗ ਕੋਈ ਨਾ ਸਕਿਆ ਵਾਚ, ਵਿਦਿਆ ਵਿਚ ਨਾ ਕੋਇ ਸਮਝਾਈਆ। ਸਿਫ਼ਤਾਂ ਦੀ ਗਾ ਕੇ ਥੱਕੇ ਗਾਥ, ਢੋਲਿਆਂ ਵਿਚ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਪਹਿਲੀ ਚੇਤ ਕਹੇ ਮੈਂ ਜੁਗ ਚੌਕੜੀ ਪਿਛੋਂ ਆਇਆ ਮਰ ਕੇ, ਆਪਣਾ ਫੇਰਾ ਪਾਈਆ। ਲੋਕਮਾਤ ਮੈਂ ਨਹੀਂ ਰਹਿਣਾ ਡਰ ਕੇ, ਸ੍ਰਿਸ਼ਟ ਸਬਾਈ ਦਿਆਂ ਹਲਾਈਆ। ਪੁਰਖ ਅਕਾਲ ਕੋਲੋਂ ਅਗੰਮੀ ਢੋਲਾ ਆਇਆ ਪੜ੍ਹ ਕੇ, ਦੂਜੀ ਕਰੀ ਨਾ ਕੋਇ ਪੜ੍ਹਾਈਆ। ਸਚਖੰਡ ਦਵਾਰੇ ਮੰਦਰ ਆਇਆ ਚੜ੍ਹ ਕੇ, ਮੁਕਾਮੇ ਹੱਕ ਵੇਖ ਖ਼ੁਸ਼ੀ ਮਨਾਈਆ। ਜੁਗ ਚੌਕੜੀ ਪਿਛੋਂ ਭਾਣਾ ਆਇਆ ਜ਼ਰ ਕੇ, ਜਿਹਵਾ ਕਥੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਚੇਤ ਕਹੇ ਮੈਨੂੰ ਕਹਿਣਾ ਬਰਸ ਦੂਜਾ, ਦੋ ਜਹਾਨ ਰਾਹ ਤਕਾਈਆ। ਮੈਂ ਭੇਵ ਖੁਲ੍ਹਾਉਣਾ ਗੂਝਾ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਜਿਸ ਕਾਰਨ ਅਜੀਤ ਜੂਝਾਰ ਝੂਜਾ, ਸੋ ਵੇਲਾ ਦੇਣਾ ਜਣਾਈਆ। ਕਲਜੁਗ ਦਾ ਠੂਠਾ ਕਰ ਕੇ ਮੂਧਾ, ਮੁੱਦਤਾਂ ਦੇ ਵਿਛੜੇ ਲੈਣੇ ਮਿਲਾਈਆ। ਜਿਸ ਦਾ ਦੇਵੇ ਨਾ ਕੋਇ ਸਬੂਤਾ, ਸੋ ਪੁਰਖ ਅਕਾਲਾ ਗਿਆ ਆਈਆ। ਕੋਈ ਨਾ ਜਾਣਿਉਂ ਇਹ ਪੰਜ ਤਤ ਕਲਬੂਤਾ, ਕਲਮਿਆਂ ਤੋਂ ਪਰੇ ਆਪਣਾ ਹੁਕਮ ਸੁਣਾਈਆ। ਸ਼ਬਦੀ ਧਾਰ ਹੋ ਮੌਜੂਦਾ, ਮੁਫ਼ਲਿਸਾਂ ਰਿਹਾ ਉਠਾਈਆ। ਮੁਹੱਬਤ ਵਾਲਾ ਮਹਿਬੂਬਾ, ਮਹਿਜ਼ ਇਕੋ ਜਾਮ ਪਿਆਈਆ। ਸ੍ਰਿਸ਼ਟੀ ਵਾਸਤੇ ਕੰਮ ਹੋ ਗਿਆ ਕਸੂਤਾ, ਕੁਸ਼ਤੀਆਂ ਵਿਚ ਲੜਦੀ ਵੇਖੇ ਲੋਕਾਈਆ। ਸਭ ਦੀ ਸਿਆਸਤ ਸਭ ਦੀ ਵਿਰਾਸਤ ਸਭ ਦੀ ਅਕ਼ਲ ਸਭ ਦੀ ਬੁਧੀ ਕਰਨੀ ਬੇਹੂਦਾ, ਬੇਵਾ ਚਾਰ ਕੁੰਟ ਨੂਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਸਰਨਾਈਆ। ਚੇਤ ਕਹੇ ਮੈਂ ਤੱਕਦਾ ਗੋਬਿੰਦ ਧਾਰ, ਬਿਨ ਅੱਖਾਂ ਨਜ਼ਰੀ ਆਈਆ। ਜਿਸ ਆਪਾ ਦਿਤਾ ਵਾਰ, ਕਰਤੇ ਪੁਰਖ ਨਾਲ ਕੁੜਮਾਈਆ। ਛੱਡ ਕੇ ਸੱਜਣ ਯਾਰ, ਨਾਤਾ ਇਕੋ ਨਾਲ ਰਖਾਈਆ। ਤੱਕ ਕੇ ਸਦਾ ਦੀਦਾਰ, ਅੱਖਾਂ ਗਿਆ ਤਕਾਈਆ। ਮੰਨ ਕੇ ਮਦਦਗਾਰ, ਡੰਕਾ ਦਿਤਾ ਵਜਾਈਆ। ਤੇਰੀ ਦੀਨ ਦੁਨੀ ਕਰਨੀ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਤੂੰ ਕਲ ਕਲਕੀ ਅਵਤਾਰ, ਮੈਂ ਤੇਰਾ ਨੂਰ ਉਜਿਆਰ, ਮੇਰਾ ਸ਼ਬਦ ਅਗੰਮੀ ਕਾਰ, ਕਰਤੇ ਪੁਰਖ ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਤੂੰ ਅਗੇ ਮੈਨੂੰ ਲਿਆ ਪਰਖ, ਮੈਂ ਕਰਾਉਣਾ ਭਗਤਾਂ ਨੂੰ ਦਰਸ, ਇਹ ਖ਼ੁਸ਼ੀਆਂ ਵਾਲਾ ਬਰਸ, ਸਭ ਦੀ ਮੇਟ ਕੇ ਚਿੰਤਾ ਹਰਖ, ਅੰਦਰੇ ਅੰਦਰ ਨੂਰੀ ਜੋਤ ਕਰਾਂ ਰੁਸ਼ਨਾਈਆ। ਸਿੱਧੀ ਕਰ ਕੇ ਦੀਨ ਮਜ਼੍ਹਬ ਦੀ ਸੜਕ, ਜਨਮ ਜਨਮ ਦੀ ਪਿਛਲੀ ਮੇਟ ਕੇ ਭਟਕ, ਕਾਇਆ ਮੰਦਰ ਅੰਦਰ ਰਹਿਣ ਨਾ ਦੇਵਾਂ ਕੋਈ ਰੜਕ, ਸਚ ਦਵਾਰਾ ਏਕੰਕਾਰਾ ਇਕੋ ਦਿਆਂ ਵਖਾਈਆ। ਪ੍ਰਭ ਦੇ ਨਾਲ ਪੂਰੀ ਹੋਈ ਸ਼ਰਤ, ਜਾਮਾ ਧਾਰ ਕੇ

ਆਇਆ ਪਰਤ, ਖੇਲ ਵੇਖਣਾ ਉਪਰ ਧਰਤ, ਕੂੜੀ ਕਿਰਿਆ ਕਰਨੀ ਗ਼ਰਕ, ਮਾਇਆ ਮਮਤਾ ਮੋਹ ਵਖਾਉਣਾ ਨਰਕ, ਨਾਮ ਖੰਡਾ ਵਿਚ ਬ੍ਰਹਿਮੰਡਾਂ ਜਾਣਾ ਖੜਕ, ਜਨ ਭਗਤੋ ਖਟਕਾ ਕੋਇ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਗੋਬਿੰਦ ਕਹੇ ਤੈਨੂੰ ਚਾਰ ਜੁਗ ਕਰਦੇ ਰਹੇ ਮਿੰਨਤਾ, ਪੁਰਖ ਅਕਾਲ ਤੇਰੇ ਅਗੇ ਸੀਸ ਨਿਵਾਈਆ। ਹੁਣ ਇਕੋ ਸ਼ਬਦ ਨੂੰ ਦੇ ਦੇ ਹਿੰਮਤਾ, ਦੂਜੇ ਦੀ ਲੋੜ ਰਹੇ ਨਾ ਰਾਈਆ। ਕੋਈ ਰਹਿਣ ਨਹੀਂ ਦੇਣਾ ਜਿਹੜਾ ਕਰਨ ਵਾਲਾ ਸੁੰਨਤਾ, ਸੁੰਨੀ ਮੁਸਲਿਮ ਸਾਰੇ ਦੇਣੇ ਖਪਾਈਆ। ਜਨ ਭਗਤੋ ਤੁਹਾਡੇ ਅੰਦਰ ਰਹੇ ਨਾ ਚਿੰਤਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਬੇੜਾ ਸ਼ੌਹ ਦਰਿਆਏ ਡੋਬਣਾ ਨਿੰਦਕਾ, ਉਚੀ ਕੂਕ ਦੇਣਾ ਸੁਣਾਈਆ। ਲੇਖਾ ਵੇਖਣਾ ਜੀਓ ਪਿੰਡ ਦਾ, ਬ੍ਰਹਿਮੰਡ ਖੰਡ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਧੁਰ ਫ਼ਰਮਾਨਾ ਕਹੇ ਮੈਂ ਗੋਬਿੰਦ ਰਖੀ ਆਸ, ਨਾਤੇ ਦੀਨ ਦੁਨੀ ਤੁੜਾਈਆ। ਜਿਸ ਬੱਚੇ ਦਾ ਮੋੜ ਕੇ ਖ਼ਾਲੀ ਗਲਾਸ, ਖ਼ਾਸ ਆਪਣਾ ਹੁਕਮ ਸੁਣਾਈਆ। ਮੈਂ ਸਦਾ ਭਗਤਾਂ ਗੁਰਮੁਖਾਂ ਦਾ ਦਾਸ, ਨਾਤਾ ਬੰਸ ਨਾ ਕੋਇ ਬਣਾਈਆ। ਸ਼ਬਦ ਅਗੰਮੀ ਦੇਵਾਂ ਦਾਤ, ਬਿਨ ਅੱਖਰਾਂ ਆਪ ਪੜ੍ਹਾਈਆ। ਅਗੇ ਮਾਰ ਕੇ ਵੇਖ ਝਾਤ, ਕਲਜੁਗ ਅੰਤ ਅਖ਼ੀਰੀ ਰਾਹ ਤਕਾਈਆ। ਜਿਸ ਵੇਲੇ ਮਿਲ ਕੇ ਆਵਾਂ ਨਾਲ ਪੁਰਖ ਅਬਿਨਾਸ਼, ਕਲ ਕਲਕੀ ਵੇਸ ਵਟਾਈਆ। ਲੇਖਾ ਜਾਣਾਂ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਸਚ ਧਰਮ ਦਾ ਹੋਣਾ ਨਾਸ, ਕੂੜੀ ਕਿਰਿਆ ਵੱਜੇ ਵਧਾਈਆ। ਓਸ ਵੇਲੇ ਗੁਰਮੁਖਾਂ ਦੇ ਅੰਦਰ ਕਰਨਾ ਵਾਸ, ਵਾਸਤਾ ਆਪਣੇ ਨਾਲ ਜੁੜਾਈਆ। ਬਿਨਾ ਸਿਖਿਆ ਤੋਂ ਦੇ ਕੇ ਵਿਸ਼ਵਾਸ, ਵਿਸ਼ਿਆਂ ਤੋਂ ਲੈਣਾ ਬਾਹਰ ਕਢਾਈਆ। ਮਨ ਵਾਸਨਾ ਕਰ ਕੇ ਫ਼ਾਸ਼ ਫ਼ਾਸ਼, ਫ਼ੈਸਲਾ ਹੱਕ ਦੇਣਾ ਸੁਣਾਈਆ। ਗੁਰਮੁਖ ਰਹੇ ਨਾ ਕੋਇ ਗੁਸਤਾਖ਼, ਗ਼ੁੱਸੇ ਗਿਲੇ ਆਪਣੀ ਝੋਲੀ ਪਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਚ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਚੇਤ ਕਹੇ ਮੈਂ ਕੀ ਕੁਛ ਸੁਣਿਆ · ਸਭ ਨੂੰ ਦਿਆਂ

ਜਣਾਈਆ। ਗੋਬਿੰਦ ਕਿਹਾ ਹੁਣ ਪੁਰਖ ਅਕਾਲ ਆ, ਝੱਲੀ ਨਾ ਜਾਏ ਜੁਦਾਈਆ। ਮਿਹਰਵਾਨ ਤੂੰ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਤੂੰ ਕਿਹੜੀ ਕਿਸੇ ਕੋਲੋਂ ਲੈਣੀ ਸਲਾਹ, ਧੁਰ ਫ਼ਰਮਾਨਾ ਦੇ ਦ੍ਰਿੜਾਈਆ। ਤੇਰਾ ਹੁਕਮ ਬੇਪਰਵਾਹ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਸਜਦਿਆਂ ਵਿਚ ਸੀਸ ਰਹੇ ਝੁਕਾ, ਸਿਰ ਸਕੇ ਨਾ ਕੋਇ ਉਠਾਈਆ। ਤੇਰੀ ਧਰਤੀ ਤੇਰੀ ਧਰਨੀ ਤੇਰੀ ਧਵਲ ਤੇਰੀ ਦੁਨੀਆ ਭਰੀ ਨਾਲ ਗੁਨਾਹ, ਹੱਕ ਹਕ਼ੀਕ਼ਤ ਨਾ ਕੋਇ ਸਮਝਾਈਆ। ਸੂਫ਼ੀ ਸੰਤ ਫ਼ਕੀਰਾਂ ਅੰਦਰ ਜਗੇ ਕੋਈ ਨਾ ਸ਼ਮਅ, ਤਾਰੀਕੀ ਚਾਰੋਂ ਕੁੰਟ ਨਜ਼ਰੀ ਆਈਆ। ਅੰਦਰ ਮੰਦਰ ਮਿਟੇ ਕਿਸੇ ਨਾ ਗ਼ਮਾ, ਸਾਂਤਕ ਸਤਿ ਨਾ ਕੋਇ ਕਰਾਈਆ। ਪੁਰਖ ਅਕਾਲ ਦੀਨ ਦਿਆਲ ਆਪਣਾ ਜੁਗ ਬਦਲ ਦੇ ਨਵਾਂ, ਨਵਾਂ ਰੰਗ ਆਤਮ ਸੇਜਾ ਪਲੰਘ ਸਭ ਨੂੰ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸ੍ਰੀ ਭਗਵਾਨ ਕਹੇ ਚੇਤ ਨਾ ਕਰ ਛੇਤੀ, ਛਤਰਧਾਰੀ ਸਰਬ ਵੇਖ ਵਖਾਈਆ। ਮੈਂ ਲੱਖ ਚੁਰਾਸੀ ਕਾਇਆ ਮੰਦਰ ਅੰਦਰ ਦਾ ਭੇਤੀ, ਬਾਹਰੋਂ ਵੇਖਣ ਦੀ ਲੋੜ ਰਹੇ ਨਾ ਰਾਈਆ। ਕਲਜੁਗ ਜਿਸ ਦੇ ਨਾਲ ਕਰਦਾ ਨੇਕੀ, ਨਿੱਕਿਆਂ ਤੋਂ ਵੱਡੇ ਦੇਣੇ ਬਣਾਈਆ। ਕਲਜੁਗ

ਕਹੇ ਪ੍ਰਭੂ ਤੇਰੇ ਹੁਕਮੇਂ ਅੰਦਰ ਮੈਂ ਪਵਿਤਰ ਰਹਿਣ ਨਹੀਂ ਦਿਤੀ ਕਿਸੇ ਬਹੁ ਬੇਟੀ, ਨੇਤਰ ਅੱਖ ਨਾਲ ਦ੍ਰਿਸ਼ਟੀ ਅੰਦਰ ਸ੍ਰਿਸ਼ਟੀ ਇਕ ਦੂਜੇ ਨੂੰ ਰਹੀ ਤਕਾਈਆ। ਮੈਂ ਗੁਰ ਅਵਤਾਰਾਂ ਪੈਗ਼ੰਬਰਾਂ ਦੀ ਲੇਖਣੀ ਵੇਖੀ, ਜੋ ਭਵਿਖਤਾਂ ਵਿਚ ਕਰ ਕੇ ਗਏ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਚਖੰਡ ਨਿਵਾਸੀ ਜੋਤ ਬਣ ਕੇ ਵੇਖ ਪਰਦੇਸੀ, ਪਰਦੇਸੀਆਂ ਨੂੰ ਲੈ ਕੇ ਆਪਣੇ ਘਰ ਖ਼ੁਸ਼ੀ ਮਨਾਈਆ। ਸ੍ਰੀ ਭਗਵਾਨ ਕਹੇ ਚੇਤ ਨਾ ਕਰ ਝਗੜਾ, ਧੁਰ ਦਾ ਹੁਕਮ ਜਣਾਈਆ। ਕਿਸੇ ਨੂੰ ਭੇਤ ਨਹੀਂ ਅਗਲਾ, ਪੜਦਾ ਓਹਲਾ ਨਾ ਕੋਇ ਉਠਾਈਆ। ਕਲਜੁਗ ਕੂੜ ਕੁੜਿਆਰ ਬਪੜਾ ਬਗਲਾ, ਬਾਹਰੋਂ ਦਏ ਸਫਾਈਆ। ਮਨ ਵਾਸਨਾ ਕਲਜੁਗ ਜੀਵ ਹੋਇਆ ਪਗ਼ਲਾ, ਬੁਧ ਬਿਬੇਕ ਨਾ ਕੋਇ ਬਣਾਈਆ। ਜੇ ਮੰਗਣਾ ਇਕ ਨਿਰਅੱਖਰ ਮੰਗ ਲੈ, ਅੱਖਰਾਂ ਦੀ ਲੋੜ ਰਹੇ ਨਾ ਰਾਈਆ। ਚੇਤ ਕਹੇ ਪ੍ਰਭੂ ਮੇਰਾ ਖੇੜਾ ਸਾਢੇ ਤਿੰਨ ਹੱਥ ਦਾ ਬੰਗਲਾ, ਜਿਥੇ ਰਹਿ ਕੇ ਬਹਿ ਕੇ ਖ਼ੁਸ਼ੀ ਮਨਾਈਆ। ਸ੍ਰੀ ਭਗਵਾਨ ਕਿਹਾ ਹੋਰ ਕਿਸੇ ਨੂੰ ਸੱਦ ਲੈ, ਸਾਥੀ ਲੈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਚੇਤ ਕਹੇ ਮੈਂ ਦੇਵਾਂ ਸੱਦਾ, ਕੋਟਨ ਕੋਟ ਕੂਕ ਸੁਣਾਈਆ। ਜਨ ਭਗਤੋ ਤੁਹਾਡੇ ਨਾਲ ਮਿਲ ਕੇ ਮੈਨੂੰ ਆਵੇ ਮਜ਼ਾ, ਮਜਾਜ ਵਿਚ ਸਰਬ ਲੋਕਾਈਆ। ਪੁਰਖ ਅਕਾਲ ਦੀਨ ਦਿਆਲ ਭਗਤਾਂ ਨਾਲ ਕਦੇ ਕਰੇ ਨਾ ਦਗ਼ਾ, ਦਗ਼ੇ ਫਰੇਬ ਤੋਂ ਲਏ ਬਚਾਈਆ। ਤੁਹਾਡੇ ਨਾਲ ਮਿਲ ਕੇ ਸ੍ਰੀ ਭਗਵਾਨ ਦਾ ਵਧਦਾ ਅੱਗਾ, ਪੁਸ਼ਤ ਦਰ ਪੁਸ਼ਤ ਵੱਜਦੀ ਰਹੇ ਵਧਾਈਆ। ਆਤਮ ਪਰਮਾਤਮ ਨਾਤਾ ਜੁੜ ਜਾਏ ਸਕਾ, ਸਾਜਣ ਹੋ ਕੇ ਮੇਲ ਮਿਲਾਈਆ। ਦਰਸ਼ਨ ਕਰਾਉਂਦਾ ਰਹੇ ਬਿਨ ਅੱਖਾਂ, ਨਿਜ ਲੋਚਨ ਕਰ ਰੁਸ਼ਨਾਈਆ। ਭਾਗ ਲਗਾਉਂਦਾ ਰਹੇ ਕੁੱਲੀ ਕੱਖਾਂ, ਬਿਨ ਕੱਖਾਂ ਮਹੱਲ ਅਟਲ ਨਾ ਕੋਇ ਵਡਿਆਈਆ। ਸੋ ਕਲਜੁਗ ਅੰਤਮ ਵੇਲਾ ਵਕ਼ਤ ਸੁਹੰਜਣਾ ਹੋਇਆ ਮਸਾਂ, ਮਸਤ ਖ਼ੁਮਾਰੀ ਲਓ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਜਨ ਭਗਤ ਕਹਿਣ ਕੀ ਰਿਹਾ ਆਖ, ਸਾਨੂੰ ਦੇ ਸਮਝਾਈਆ। ਅਸਾਂ ਪਰਮ ਪੁਰਖ ਨੂੰ ਤੱਕਣਾ ਸਾਖਿਆਤ, ਬਿਨਾ ਵੇਖਿਆਂ ਦੀਦ ਕਰ ਕੇ ਖ਼ੁਸ਼ੀ ਨਾ ਕੋਇ ਮਨਾਈਆ। ਅੱਠੇ ਪਹਿਰ ਦਿਵਸ ਰੈਣ ਸਾਡੀ ਖ਼ੁਸ਼ੀਆਂ ਵਾਲੀ ਰਖੇ ਪਰਭਾਤ, ਰੈਣ ਅੰਧੇਰੀ ਨਜ਼ਰ ਕੋਇ ਨਾ ਆਈਆ। ਅੰਮ੍ਰਿਤ ਆਤਮ ਸਚ ਪਿਆਲਾ ਦੇਵੇ ਆਬੇਹਯਾਤ, ਹਯਾਤੀ ਵਿਚੋਂ ਹਯਾਤੀ ਦਏ ਬਦਲਾਈਆ। ਬਿਨ ਦੀਏ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰੇ ਪਰਕਾਸ਼, ਅੰਧ ਅੰਧੇਰ ਰਹਿਣ ਨਾ ਪਾਈਆ। ਬਿਨ ਮੰਦਰ ਪੌੜੇ ਸਚਖੰਡ ਦਵਾਰ ਕਰਾਏ ਨਿਵਾਸ, ਅਧਵਿਚਕਾਰ ਨਾ ਕੋਇ ਅਟਕਾਈਆ। ਅੰਦਰ ਬਾਹਰ ਗੁਪਤ ਜਾਹਰ ਸਦਾ ਸੁਹੇਲਾ ਵਸੇ ਪਾਸ, ਵਿਛੋੜਾ ਰਹਿਣ ਕੋਇ ਨਾ ਪਾਈਆ। ਬੇਸ਼ਕ ਭਗਤ ਬਾਲੇ ਨੱਢੇ ਬੱਚੇ ਜੇ ਹੋ ਜਾਣ ਗੁਸਤਾਖ਼, ਫੜ ਬਾਹੋਂ ਗਲੇ ਲਏ ਲਗਾਈਆ। ਮਿਹਰ ਨਜ਼ਰ ਨਾਲ ਕਰ ਦੇਵੇ ਪਾਕ, ਰੂਹ ਬੁਤ ਕਰੇ ਸਫ਼ਾਈਆ। ਜਨ ਭਗਤ ਕਹਿਣ ਚੇਤ ਅਸਾਂ ਇਹੋ ਜਿਹੇ ਪਰਮ ਪੁਰਖ ਦਾ ਕਰਨਾ ਸਾਥ, ਜੋ ਸਮਰਥ ਆਪ ਅਖਵਾਈਆ। ਜਿਹੜਾ ਝੋਲੀ ਡਾਹ ਕੇ ਮੰਗਣ ਵਾਲਾ ਦਾਤ, ਓਸ ਗੁਰੂ ਦੀ ਲੋੜ ਰਹੇ ਨਾ ਰਾਈਆ। ਓਸ ਨਾਲੋਂ ਚੰਗੀ ਕੰਤ ਤੋਂ ਵਿਛੜੀ ਨਾਰ ਕਮਜਾਤ, ਘਰ ਘਰ ਖ਼ਸਮ ਨਾ ਕੋਇ ਹੰਢਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿ ਕੇ ਗਏ ਸਭ ਦਾ ਮਾਲਕ ਪੁਰਖ ਅਬਿਨਾਸ਼, ਮੁਰੀਦਾਂ ਦਾ ਮੁਰਸ਼ਦ ਸ਼ਹਿਨਸ਼ਾਹੀਆ। ਜਿਸ ਦੀ ਨਾ ਕੋਈ ਜਾਤ ਨਾ ਕੋਈ ਪਾਤ, ਵਰਨ ਬਰਨ ਵੰਡ ਨਾ ਕੋਇ ਵੰਡਾਈਆ। ਨਾ

ਕੋਈ ਰਸਨਾ ਜਿਹਵਾ ਬੱਤੀ ਦੰਦ ਕਰੇ ਬਾਤ, ਬਾਤਨ ਆਪਣਾ ਪੜਦਾ ਦਏ ਖੁਲ੍ਹਾਈਆ। ਨਾ ਕੋਈ ਨੂਰ ਕਰੇ ਆਫ਼ਤਾਬ, ਜਲਵਾਗਰ ਜੋਤੀ ਜੋਤ ਡਗਮਗਾਈਆ। ਚੇਤ ਜੇ ਇਹੋ ਜਹੇ ਸਤਿਗੁਰ ਨਾਲ ਬਣ ਜਾਏ ਸਾਕ, ਮਿਲ ਕੇ ਝਟ ਲਈਏ ਲੰਘਾਈਆ। ਜੇ ਕੋਈ ਗੁਰੂ ਵਿਦਿਆ ਵਾਲਾ ਮਿਲੇ ਚਾਲਾਕ, ਮੂੰਹ ਦੇ ਭਾਰ ਸੁੱਟ ਕੇ ਡੰਡੇ ਦਈਏ ਲਗਾਈਆ। ਅਸੀਂ ਕੋਈ ਮੱਝਾਂ ਚਾਰਨ ਵਾਲੇ ਨਹੀਂ ਚਾਕ, ਵੰਝਲੀ ਵਜਾ ਕੇ ਆਪਣਾ ਮਨ ਪਰਚਾਈਆ। ਜਨ ਭਗਤ ਕਹਿਣ ਅਸੀਂ ਲੱਭਣਾ ਤੇ ਲੱਭਣਾ ਇਕੋ ਬਾਪ, ਜਿਸ ਨੂੰ ਮੂਸਾ ਈਸਾ ਬਾਪ ਕਹਿ ਕੇ ਸੀਸ ਨਿਵਾਈਆ। ਚੇਤ ਕਹੇ ਜਨ ਭਗਤੋ ਮੈਂ ਹੁਣ ਹੋ ਗਿਆ ਚੁਪ, ਹੈਰਾਨੀ ਮੇਰੇ ਅੰਦਰ ਆਈਆ। ਮੈਂ ਸ੍ਰੀ ਭਗਵਾਨ ਤੋਂ ਲਵਾਂ ਪੁਛ, ਜੋ ਸਭ ਦਾ ਪਿਤਾ ਮਾਈਆ। ਪ੍ਰਭੂ ਕੀ ਤੇਰੇ ਕੋਲ ਕੁਛ, ਜੋ ਭਗਤਾਂ ਦਏਂ ਵਰਤਾਈਆ। ਸ੍ਰੀ ਭਗਵਾਨ ਕਹੇ ਚੇਤ ਤੂੰ ਨਹੀਂ ਜਾਣਦਾ ਮੈਂ ਚਾਰ ਜੁਗ ਸਭ ਤੋਂ ਬੈਠਾ ਰਿਹਾ ਲੁਕ, ਜਗਤ ਅੱਖਾਂ ਨਾਲ ਨਜ਼ਰ ਕਿਸੇ ਨਾ ਆਈਆ। ਇਕੋ ਦੱਸ ਕੇ ਕਲਜੁਗ ਅੰਤ ਅਖ਼ੀਰੀ ਆਪਣੀ ਤੁਕ, ਤੋਹਮਤ ਸਭ ਨੂੰ ਦਿਤੀ ਲਗਾਈਆ। ਜਿਸ ਨੂੰ ਪੜ੍ਹਿਆਂ ਅਗਲਾ ਪਿਛਲਾ ਜਨਮ ਦਾ ਪੈਂਡਾ ਜਾਏ ਮੁਕ, ਮੁਕੰਮਲ ਮਿਲੇ ਬੇਪਰਵਾਹੀਆ। ਜਨ ਭਗਤ ਸੁਹੇਲੇ ਗੋਦੀ ਚੁੱਕ ਕੇ ਕਹੇ ਲਾਡਲੇ ਪੁੱਤ, ਸੁਤ ਦੁਲਾਰੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਸਰਨਾਈਆ। ਚੇਤ ਕਹੇ ਪ੍ਰਭੂ ਤੂੰ ਆਦਿ ਜੁਗਾਦਿ ਦੇਵੇਂ ਧੋਖਾ, ਸ਼ਾਸਤਰ ਸਿਮਰਤ ਵੇਦ ਪਰਾਨ ਦੇਣ ਗਵਾਹੀਆ। ਜਨ ਭਗਤਾਂ ਮਿਲਦਾ ਰਿਹੋਂ ਉਤੇ ਮੌਕਾ, ਸਜ਼ਾ ਜਗਤ ਵਾਲੀ ਭੁਗਤਾਈਆ। ਲੁਕਿਆ ਰਿਹਾ ਅਰਸ਼ਾਂ ਤੋਂ ਪਰੇ ਫ਼ਰਸ਼ਾਂ ਤੋਂ ਥੱਲੇ ਸ਼ੈਤਾਨੀ ਵਿਚ ਕਾਇਆ ਕਾਅਬੇ ਕੋਠਾ, ਮਕ਼ਬਰੇ ਵਿਚ ਆਪਣਾ ਆਪ ਛੁਪਾਈਆ। ਲੱਖ ਚੁਰਾਸੀ ਜੀਵ ਜੰਤ ਪੜ੍ਹਨ ਲਾ ਕੇ ਅੱਖਰਾਂ ਵਾਲਾ ਪੋਥਾ, ਨਿਰਅੱਖਰ ਭੇਵ ਨਾ ਕੋਇ ਸਮਝਾਈਆ। ਤੇਰਾ ਸਤਿ ਸਚ ਕਿਸੇ ਨਾ ਸੋਚਾ, ਬੁਧੀ ਵਿਚ ਦਿਤਾ ਫਸਾਈਆ। ਕਲਜੁਗ ਅੰਤਮ ਖੇਲ ਕਰ ਕੇ ਨਿਆਰਾ ਨਿਰੰਕਾਰ ਕਰ ਕੇ ਮੋਟਾ, ਮੋਟੀ ਮਤ ਕੀਤੀ ਲੋਕਾਈਆ। ਵੱਡਿਉਂ ਬਣ ਕੇ ਨਿੱਕਾ ਜਿਹਾ ਛੋਟਾ, ਬਿਨ ਰੂਪ ਰੰਗ ਰੇਖ ਡੇਰਾ ਲਾਈਆ। ਗੁਰਮੁਖ ਵੇਖੀਂ ਤੱਕੀਂ ਆਪਣਾ ਪੋਤਾ, ਗੋਬਿੰਦ ਪਿਤਾ ਨਾਲ ਮਿਲਾਈਆ। ਜਲਵਾ ਨੂਰ ਜਲਾ ਕੇ ਜੋਤਾ, ਜੋਤੀ ਜੋਤ ਕਰੀ ਰੁਸ਼ਨਾਈਆ। ਤੇਰਾ ਸਾਗਰ ਫੋਲ ਸਕੇ ਨਾ ਮਾਰ ਕੇ ਕੋਈ ਗੋਤਾ, ਡੂੰਘੀ ਹਾਥ ਕਿਸੇ ਨਾ ਆਈਆ। ਪਾਇਆ ਅੰਤ ਕਿਸੇ ਨਾ ਚੌਦਾਂ ਲੋਕਾ, ਤ੍ਰੈਲੋਕੀ ਰਹੇ ਕੁਰਲਾਈਆ। ਕਰ ਕਿਰਪਾ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਆਪਣਾ ਸਿਫ਼ਤੀ ਦੱਸਦਾ ਰਿਹੋਂ ਸਲੋਕਾ, ਸਾਚਾ ਨਾਮ ਨਾ ਕਿਸੇ ਸਮਝਾਈਆ। ਜੋਗੀ ਅਭਿਆਸੀ ਤਪੀ ਹਠੀ ਸਨਿਆਸੀ ਵੈਰਾਗੀ ਤਿਆਗੀ ਇਸ ਨੂੰ ਕਹਿੰਦੇ ਰਹੇ ਵੱਡਾ ਚੋਖਾ, ਬਹੁਤਾ ਕਰ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਿਹਾ ਵਰਤਾਈਆ। ਸ੍ਰੀ ਭਗਵਾਨ ਕਹੇ ਮੈਂ ਸਭ ਨੂੰ ਦੱਸੇ ਸਜਦੇ, ਸਰੀਰ ਤਤ ਤਤ ਸਰੀਰ ਵਾਲੇ ਜਣਾਈਆ। ਮੈਂ ਗੁਰ ਅਵਤਾਰ ਬਣਾ ਕੇ ਬਰਦੇ, ਪੈਗ਼ੰਬਰਾਂ ਕਰੀ ਪੜ੍ਹਾਈਆ। ਮੰਗਤੇ ਕੀਤੇ ਘਰ ਦੇ, ਦਰਵੇਸ਼ ਨਜ਼ਰੀ ਆਈਆ। ਮਿੰਨਤਾਂ ਵੇਖੇ ਕੱਢਦੇ, ਖ਼ਾਲੀ ਝੋਲੀਆਂ ਅਗੇ ਡਾਹੀਆ। ਸਿਰ ਕ਼ਦਮਾਂ ਉਤੇ ਸਟਦੇ, ਨੈਣ ਅੱਖ ਸ਼ਰਮਾਈਆ। ਵਣਜਾਰੇ ਬਣੇ ਰਹੇ ਸਚਖੰਡ ਦਵਾਰੇ ਹੱਟ ਦੇ, ਦਰ ਠਾਂਡੇ ਫੇਰਾ ਪਾਈਆ। ਸਾਰੇ ਮੇਰਾ ਨਾਮ ਗਏ ਰਟਦੇ, ਦਿਵਸ ਰੈਣ ਧਿਆਨ ਲਗਾਈਆ। ਝਗੜੇ ਪਾ ਕੇ ਦੀਨ ਮਜ਼੍ਹਬ ਵਾਲੀ ਵਟ ਦੇ, ਹੁਕਮੇਂ ਅੰਦਰ ਖੇਲ ਖਿਲਾਈਆ। ਹੁਕਮਨਾਮੇ ਦਿਤੇ ਬਿਨਾ ਆਪਣੇ ਦਸਤਖ਼ਤ

ਦੇ, ਸ਼ਬਦੀ ਖ਼ਤਾਂ ਨਾਲ ਕਰੀ ਪੜ੍ਹਾਈਆ। ਜਿਨ੍ਹਾਂ ਦੇ ਪਿਛੇ ਛੋਟੇ ਛੋਟੇ ਦਾਇਰੇ ਮਜ਼੍ਹਬਾਂ ਵਾਲੇ ਦੱਸਦੇ, ਨਿੱਕੇ ਨਿੱਕੇ ਕ਼ਸਬੇ ਨਜ਼ਰੀ ਆਈਆ। ਹੁਣ ਅਗੇ ਖੇਲ ਹੋਣੇ ਪੁਰਖ ਸਮਰਥ ਦੇ, ਦੋ ਜਹਾਨਾਂ ਝਗੜੇ ਦਏ ਮੁਕਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਮਸੀਤ ਵੇਖੋ ਕਿਵੇਂ ਢੱਠ ਦੇ, ਅਗੇ ਹੋ ਨਾ ਕੋਇ ਬਚਾਈਆ। ਲਲਕਾਰੇ ਸੁਣਨੇ ਪੁਰਖ ਅਕਾਲ ਸ਼ਬਦੀ ਜੱਟ ਦੇ, ਜੋ ਜਟਾ ਜੂਟਧਾਰੀ ਸਾਰੇ ਦਏ ਖਪਾਈਆ। ਜਨ ਭਗਤ ਸੁਹੇਲੇ ਕਾਇਆ ਚੋਲੀ ਅੰਦਰ ਚੋਲੇ ਆਪਣੇ ਰੰਗਦੇ, ਰੰਗ ਰਤੜਾ ਆਪੇ ਰਿਹਾ ਰੰਗਾਈਆ। ਗੁਰਮੁਖੋ ਲਹਿਣੇ ਚੁਕ ਗਏ ਜਗਤ ਵਾਲੀ ਮਨਮਤ ਦੇ, ਗੁਰਮਤ ਇਕੋ ਦਏ ਸਮਝਾਈਆ। ਜੋ ਭਗਤ ਪ੍ਰਭੂ ਦੇ ਨਾਲ ਮਿਲ ਕੇ ਵਸਦੇ, ਦੋ ਜਹਾਨਾਂ ਰੰਡੇਪਾ ਨਾ ਕੋਇ ਕਰਾਈਆ। ਤੁਹਾਡੇ ਮੇਲ ਹੋਣੇ ਅੰਦਰ ਵਾਲੀ ਅੱਖ ਦੇ, ਬਾਹਰੋਂ ਪੂਜਾ ਪਾਠ ਨਾ ਕੋਇ ਕਰਾਈਆ। ਜੋ ਸੋਹੰ ਢੋਲਾ ਰਟਦੇ, ਰੱਟਿਆਂ ਤੋਂ ਲੈਣੇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਚੇਤ ਕਹੇ ਮੈਨੂੰ ਵੇਖ ਲੈਣ ਦਿਉ ਨਾਲ ਚੋਰੀ, ਚੋਰੀ ਚੋਰੀ ਅੱਖ ਖੁਲ੍ਹਾਈਆ। ਕਲਜੁਗ ਵੇਖਾਂ ਰੈਣ ਅੰਧੇਰੀ ਘੋਰੀ, ਸਾਚਾ ਚੰਦ ਨਾ ਕੋਇ ਚਮਕਾਈਆ। ਪੁਰਖ ਅਕਾਲ ਕਿਸ ਬਿਧ ਦੁਨੀਆ ਨਾਲ ਕਰੇ ਹੇਰੀ ਫੇਰੀ, ਫੇਰੀ ਵਿਚ ਆਇਆ ਫੇਰ ਨਾ ਕਿਸੇ ਸਮਝਾਈਆ। ਨਾ ਕੋਈ ਜਾਣੇ ਗੁਰੂ ਤੇ ਨਾ ਕੋਈ ਜਾਣੇ ਚੇਰੀ, ਕੋਟਾਂ ਵਿਚੋਂ ਚਿਰੀ ਵਿਛੁੰਨੇ ਗੁਰਮੁਖ ਆਤਮ ਆਪਣੇ ਨਾਲ ਮਿਲਾਈਆ। ਜਨ ਭਗਤੋ ਤੁਹਾਡੇ ਅੰਦਰ ਵੜ ਕੇ ਮੰਦਰ ਚੜ੍ਹ ਕੇ ਠੋਕਰ ਲਾ ਕੇ ਦਇਆ ਕਮਾ ਕੇ ਦਰਸ ਵਖਾਵੇ ਨਾ ਲਾਵੇ ਦੇਰੀ, ਦੁਰਗਾ ਇਸ਼ਟ ਦੀ ਲੋੜ ਰਹੇ ਨਾ ਰਾਈਆ। ਜਗਤ ਮਲਾਹਾਂ ਵਾਲੀ ਸਾਧਾਂ ਸੰਤਾਂ ਕੋਲ ਲੱਭਣੀ ਪਏ ਕਦੇ ਨਾ ਬੇੜੀ, ਇਕੋ ਨਾਮ ਜਹਾਜ਼ ਉਤੇ ਫੜ ਬਾਹੋਂ ਦਏ ਚੜ੍ਹਾਈਆ। ਫੇਰ ਦੱਸਿਓ ਭਗਤ ਆਤਮਾ ਵਿਛੜੀ ਕਿਹੜੀ, ਅਗਲੇ ਸਾਲ ਨੂੰ ਸਭ ਨੂੰ ਸੁੱਤਿਆਂ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣਾ ਰਿਹਾ ਵਰਤਾਈਆ। ਚੇਤ ਕਹੇ ਮੈਨੂੰ ਕੱਢ ਲੈਣ ਦੇ ਘੁੰਡ, ਪੜਦਾ ਲਵਾਂ ਪਾਈਆ। ਮੁਖ ਤੋਂ ਹੋ ਲੈਣ ਦੇ ਗੁੰਗ, ਰਸਨਾ ਜਿਹਵਾ ਨਾ ਕੋਇ ਸੁਣਾਈਆ। ਸ੍ਰੀ ਭਗਵਾਨ ਕਹੇ ਓਏ ਉਠ ਜਨ ਭਗਤਾਂ ਨੂੰ ਦੇ ਟੁੰਬ, ਸ਼ਬਦ ਇਸ਼ਾਰੇ ਨਾਲ ਉਠਾਈਆ। ਜਨ ਭਗਤੋ ਬਿਨਾ ਰਸਨਾ ਜਿਹਵਾ ਤੋਂ ਪੁਰਖ ਅਕਾਲ ਦੇ ਉਹ ਚਰਨ ਲਓ ਚੁੰਮ, ਜਿਨ੍ਹਾਂ ਦੀ ਧੂੜ ਨਜ਼ਰ ਕਿਸੇ ਨਾ ਆਈਆ। ਤੁਸੀਂ ਨਾ ਕੋਈ ਰਿਖ ਨਾ ਕੋਈ ਮੁਨ, ਜਿਨ੍ਹਾਂ ਦਸਮ ਦਵਾਰੀ ਵਿਚ ਵੜ ਕੇ ਖੁਲ੍ਹਾਉਣੀ ਪਏ ਸੁਨ, ਨਾ ਕੋਈ ਗਿਆਨੀਆਂ ਵਾਲਾ ਰਖਣਾ ਪਏ ਗੁਣ, ਲੱਖ ਚੁਰਾਸੀ ਵਿਚੋਂ ਥੋੜੇ ਲਏ ਚੁਣ, ਜਿਨ੍ਹਾਂ ਦੇ ਉਤੇ ਕਿਰਪਾ ਕਰਨੀ ਹੁਣ, ਅਗੇ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਚੇਤ ਕਹੇ ਮੈਨੂੰ ਥੋੜਾ ਪਿਛੇ ਲੈਣ ਦੇ ਖ਼ਿਸਕ, ਪਾਸਾ ਲਵਾਂ ਬਦਲਾਈਆ। ਪੁਰਖ ਅਕਾਲ ਕਹੇ ਸਾਰਿਆਂ ਨੂੰ ਦੱਸ ਕੇ ਇਕੋ ਸਭ ਦਾ ਇਸ਼ਟ, ਹਰਿ ਕਰਤਾ ਬੇਪਰਵਾਹੀਆ। ਜੋ ਲੱਖ ਚੁਰਸੀ ਨਾਲ ਭੋਗਦਾ ਗ੍ਰਹਿਸਤ, ਆਤਮ ਪਰਮਾਤਮ ਸੇਜ ਹੰਢਾਈਆ। ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਗੁਰ ਅਵਤਾਰਾਂ ਪੈਗ਼ੰਬਰਾਂ ਦੀ ਜਿਸ ਦੇ ਕੋਲ ਲਿਸਟ, ਫ਼ਰਿਸਤ ਆਪਣੇ ਹੱਥ ਰਖਾਈਆ। ਗੁਰਮੁਖੋ ਤੁਹਾਨੂੰ ਕਿਹੜੀ ਲੋੜ ਸਵਰਗ ਤੇ ਬਹਿਸ਼ਤ, ਬਿਨਾ ਪ੍ਰਭ ਦੇ ਚਰਨਾਂ ਦੂਜਾ ਧਾਮ ਨਾ ਕੋਇ ਵਖਾਈਆ। ਬੇਸ਼ਕ ਤੁਹਾਡੀ ਕਾਇਆ ਹੋ ਜਾਏ ਨਸ਼ਟ, ਤੁਹਾਡੀ ਆਤਮਾ ਪਰਮਾਤਮਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਚੇਤ

ਕਹੇ ਮੈਨੂੰ ਪਰਤ ਲੈਣ ਦੇ ਪਿਛਾ, ਕਰਵਟ ਲਵਾਂ ਬਦਲਾਈਆ। ਪੁਰਖ ਅਕਾਲ ਕਹੇ ਉਠ ਮੇਰੀ ਸੁਣ ਲੈ ਸਿਖਾ, ਬੱਚਿਆ ਤੈਨੂੰ ਦਿਆਂ ਦ੍ਰਿੜਾਈਆ। ਤੇਰੇ ਵਿਚ ਭਗਤਾਂ ਉਧਾਰਨਾ ਮੇਰੀ ਇੱਛਾ, ਇੱਛਾ ਸਭ ਦੀ ਪੂਰ ਕਰਾਈਆ। ਕੋਟਾਂ ਵਿਚੋਂ ਕਿਸੇ ਨਾ ਦਿਸਾ, ਗੁਰਮੁਖ ਥੋੜੇ ਅੱਖ ਖੁਲ੍ਹਾਈਆ। ਜਿਨ੍ਹਾਂ ਦੇ ਕੋਲ ਗੋਬਿੰਦ ਦੀ ਸ਼ਬਦੀ ਚਿੱਟਾ, ਚਿੱਟੀ ਧਾਰ ਵਿਚ ਫਿਰਾਈਆ। ਤਿਨ੍ਹਾਂ ਸੰਮਤ ਏਸੇ ਵਿਚ ਕੱਢ ਕੇ ਵੱਖਰਾ ਸਿੱਟਾ, ਸਿਟੇ ਦੀ ਬਾਜ਼ੀ ਸਭ ਨਾਲ ਦਿਆਂ ਲਗਾਈਆ। ਜਿਹੜਾ ਪੁਰਖ ਅਕਾਲ ਜਗਤ ਨੇਤਰਾਂ ਕਿਸੇ ਨਹੀਂ ਸੀ ਡਿਠਾ, ਸੋ ਸਨਮੁਖ ਸਭ ਨੂੰ ਦਿਆਂ ਸਮਝਾਈਆ। ਕੋਟਨ ਕੋਟ ਲੱਭਦੇ ਗਏ ਵਿਚੋਂ ਸਵਾ ਗਿਠਾ, ਸ਼ਾਸਤਰ ਸਿਮਰਤ ਵੇਦ ਪੁਰਾਨ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਚੇਤ ਕਹੇ ਮੈਂ ਪਿਛੋਂ ਹੋ ਜਾਂ ਅਗੇ, ਅਗਲੀ ਗਾਥ ਸੁਣਾਈਆ। ਨਿਰਮਲ ਜੋਤ ਇਕੋ ਜਗੇ, ਜੋ ਲੱਖ ਚੁਰਾਸੀ ਕਰੇ ਰੁਸ਼ਨਾਈਆ। ਜਿਸ ਦੇ ਹੁਕਮੇਂ ਅੰਦਰ ਬੱਧੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਸਰਨ ਢੱਠੇ, ਕਰੋੜ ਤੇਤੀਸਾ ਰਿਹਾ ਕੁਰਲਾਈਆ। ਗੁਰ ਅਵਤਾਰ ਪੈਗ਼ੰਬਰ ਗਾ ਗਾ ਥੱਕੇ, ਢੋਲੇ ਗੀਤ ਨਗ਼ਮੇ ਗਏ ਜਣਾਈਆ। ਕਲਜੁਗ ਅੰਤਮ ਸਾਰੇ ਕਰ ਕੇ ਇਕੱਠੇ, ਧੁਰ ਫ਼ਰਮਾਨਾ ਦਿਤਾ ਦ੍ਰਿੜਾਈਆ। ਪੁਰਖ ਅਕਾਲ ਮੇਟਣ ਲੱਗਾ ਦੀਨ ਮਜ਼੍ਹਬ ਦੇ ਰੱਟੇ, ਜਾਤ ਪਾਤ ਕਰੇ ਸਫ਼ਾਈਆ। ਇਕੋ ਜੋਤ ਘਰ ਘਰ ਜਗੇ ਲਟ ਲੱਟੇ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਸਦੀ ਚੌਧਵੀਂ ਲਿਖਤ ਪੜ੍ਹਤ ਦੇ ਤੁਹਾਡੇ ਪੂਰੇ ਹੋ ਗਏ ਪਟੇ, ਅਗੇ ਤੁਹਾਡੀ ਨਾ ਕੋਇ ਵਡਿਆਈਆ। ਧੁਰ ਫ਼ਰਮਾਨਾ ਸ੍ਰੀ ਭਗਵਾਨਾ ਨਰ ਨਰੇਸ਼ਾ ਹੱਕ ਸੰਦੇਸ਼ਾ ਇਕੋ ਦੱਸੇ, ਦਹਿ ਦਿਸ਼ਾ ਕਰੇ ਪੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਜਿਸ ਨੇ ਬਣਾਉਣੇ ਆਪਣੇ ਬੱਚੇ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਸਤਿ ਪ੍ਰੇਮ ਪ੍ਰੀਤੀ ਅੰਦਰ ਜਾਣ ਰੱਤੇ, ਰੰਗ ਅਗੰਮੜਾ ਦਏ ਚੜ੍ਹਾਈਆ। ਸਾਰੇ ਵੇਂਹਦੇ ਰਹਿ ਜਾਣ ਹੱਕੇ ਬੱਕੇ, ਪੜਦਾ ਹਕ਼ੀਕ਼ਤ ਨਾ ਕੋਇ ਉਠਾਈਆ। ਝਗੜਾ ਪੈਣਾ ਮਦੀਨੇ ਮੱਕੇ, ਮਕ਼ਬਰਿਆਂ ਵਿਚੋਂ ਮੁਰਸ਼ਦ ਰਹੇ ਕੁਰਲਾਈਆ। ਸਾਚੇ ਦੱਸੇ ਕਿਸੇ ਨਾ ਪਤੇ, ਇਸ਼ਾਰਿਆਂ ਵਿਚ ਗੁਰ ਅਵਤਾਰ ਗਏ ਜਣਾਈਆ। ਗੋਬਿੰਦ ਥੋੜੇ ਲੇਖ ਲਿਖੇ ਸੱਚੇ, ਜੋ ਸਰਸੇ ਵਿਚ ਗਏ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਚੇਤ ਕਹੇ ਮੇਰੀ ਚੇਤਨ ਹੋ ਗਈ ਸੁਰਤੀ, ਸੁੱਤਿਆਂ ਲਵਾਂ ਜਗਾਈਆ। ਜੋਤ ਵੇਖੀ ਅਕਾਲ ਮੂਰਤੀ, ਬਿਨ ਰੰਗ ਰੂਪ ਕਰੇ ਰੁਸ਼ਨਾਈਆ। ਜਿਸ ਦੀ ਆਵਾਜ਼ ਸ਼ਬਦ ਅਗੰਮੀ ਤੂਰਤੀ, ਤੁਰੀਆ ਪਦ ਸਾਰ ਨਾ ਆਈਆ। ਜਨ ਭਗਤੋ ਇਹ ਗੱਲ ਮਸ਼ਹੂਰ ਕਦ ਦੀ, ਕਲ ਕਲਕੀ ਫੇਰਾ ਪਾਈਆ। ਜਿਸ ਦੀ ਖੋਜ ਕਿਸੇ ਨਾ ਲੱਭਦੀ, ਵਿਦਵਾਨੀ ਗਿਆਨੀ ਰਹੇ ਕੁਰਲਾਈਆ। ਅਗੇ ਖੇਲ ਰਹਿਣ ਨਹੀਂ ਦੇਣੀ ਅਜ ਪਜ ਦੀ, ਸ਼ਾਹ ਸੁਲਤਾਨਾਂ ਦੇਣਾ ਸਮਝਾਈਆ। ਦੂਜਾ ਸਾਲ ਕਹੇ ਮੇਰੀ ਵੇਲ ਰਹਿਣੀ ਵੱਧਦੀ, ਵਾਧਾ ਪ੍ਰਭ ਦੇ ਘਰ ਬਣਾਈਆ। ਥੋੜੀ ਖੇਲ ਹੋਣੀ ਅਗਨੀ ਅੱਗ ਦੀ, ਅਗਲਾ ਪੜਦਾ ਪੜਦੇ ਵਿਚ ਛੁਪਾਈਆ। ਤਿੰਨ ਅਸੂ ਦੀ ਧਾਰ ਸਭ ਨੂੰ ਸੱਦ ਦੀ, ਸੱਦੇ ਦੇ ਕੇ ਰਹੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪਹਿਲੀ ਚੇਤ ਕਹੇ ਮੈਨੂੰ ਥੋੜਾ ਦਿਸਦਾ ਅਗੇ ਨਜ਼ਾਰਾ ਹੋਰ, ਪ੍ਰਭ ਨਜ਼ਰ ਰਿਹਾ ਬਦਲਾਈਆ। ਦੁਨੀਆ ਦੇ ਬਦਲੇ ਤੌਰ, ਤਰ੍ਹਾ ਤਰ੍ਹਾ ਖੇਲ ਵਰਤਾਈਆ। ਜਿਸ ਤੇ ਕਰੇ ਕੋਇ ਨਾ ਗ਼ੌਰ, ਉਹ ਸਮਝ ਦਏ ਸਮਝਾਈਆ।

ਜਿਸ ਨੂੰ ਕਹਿੰਦੇ ਬ੍ਰਾਹਮਣ ਗੌੜ, ਬਿਨ ਗੋਬਿੰਦ ਨਜ਼ਰ ਕਿਸੇ ਨਾ ਆਈਆ। ਚਾਰੋਂ ਕੁੰਟ ਕਰਨਾ ਚੌੜ, ਚਾਰ ਕੂਟ ਦਏ ਹਿਲਾਈਆ। ਜਨ ਭਗਤਾਂ ਜਾਣਾ ਬਹੁੜ, ਬਹੁੜੀ ਬਹੁੜੀ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਚੇਤ ਕਹੇ ਉਹ ਅਸੂ ਵੇਖੋ ਆਉਦਾ ਜਾਂਦਾ ਨੇੜੇ, ਨੇਤਰ ਨੈਣ ਉਠਾਈਆ। ਜਿਹੜੀ ਸ੍ਰਿਸ਼ਟੀ ਕਰਦੀ ਝੇੜੇ, ਧੱਕਾ ਲੱਗੇ ਥਾਉਂ ਥਾਈਂਆ। ਧਰਨੀ ਦੇ ਖੁਲ੍ਹੇ ਹੋਏ ਵਿਹੜੇ, ਚਾਰ ਕੁੰਟ ਹੋਏ ਰੁਸ਼ਨਾਈਆ। ਝੂਠੇ ਸਾਧਾਂ ਦੇ ਰਹਿਣੇ ਨਹੀਂ ਡੇਰੇ, ਡੰਕਾ ਇਕੋ ਨਾਮ ਵਜਾਈਆ। ਜਨ ਭਗਤਾਂ ਚਾੜ੍ਹ ਕੇ ਆਪਣੇ ਬੇੜੇ, ਬੇੜਾ ਦੋ ਜਹਾਨ ਪਾਰ ਕਰਾਈਆ। ਕਰੇ ਖੇਲ ਸਿੰਘ ਸੱਚਾ ਸ਼ੇਰੇ, ਸ਼ੇਰ ਭਬਕ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਤਿੰਨ ਅਸੂ ਕਹੇ ਕੁਛ ਮਿਲਣ ਵਾਲਾ ਫ਼ਰਮਾਨ, ਫਰਮਾਂਬਰਦਾਰਾਂ ਦਿਆਂ ਜਣਾਈਆ। ਪੁਰਖ ਅਕਾਲਾ ਕਰਨ ਵਾਲਾ ਧਿਆਨ, ਮਿਹਰ ਨਜ਼ਰ ਨਜ਼ਰ ਉਠਾਈਆ। ਰਾਸ਼ਟਰਪਤਿ ਦੇਣ ਵਾਲਾ ਗਿਆਨ, ਪਰਧਾਨ ਮੰਤਰੀਆਂ ਦਏ ਸਮਝਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਲਿਖ ਕੇ ਨਿਸ਼ਾਨ, ਨੌ ਖੰਡ ਪ੍ਰਿਥਮੀ ਦਏ ਵਖਾਈਆ। ਸਭ ਨੂੰ ਮੰਨਣੀ ਪਏ ਇਸ ਦੀ ਆਨ, ਸਿਰ ਸਕੇ ਨਾ ਕੋਇ ਉਠਾਈਆ। ਸ਼ਬਦੀ ਆਨ ਨਾਲ ਸਭ ਨੂੰ ਮੰਨਣਾ ਪਏ ਸ੍ਰੀ ਭਗਵਾਨ, ਭਾਂਡਾ ਭਰਮ ਦੇਣਾ ਭੰਨਾਈਆ। ਪੁਰਖ ਅਬਿਨਾਸ਼ੀ ਆਦਿ ਜੁਗਾਦੀ ਵੱਡਾ ਬਲਵਾਨ, ਜਿਸ ਦਾ ਸਾਨੀ ਨਜ਼ਰ ਕੋਇ ਆਈਆ। ਵੇਖਿਓ ਕਦੇ ਭੁੱਲ ਨਾ ਜਾਇਓ ਇਹ ਚਲਣ ਫਿਰਨ ਵਾਲਾ ਇਨਸਾਨ, ਤੱਤਾਂ ਵਾਲਾ ਵੇਸ ਵਟਾਈਆ। ਇਹ ਖੇਲ ਲਾਮੁਕਾਮ, ਬੇਮੁਕਾਮ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਧੁਰ ਫ਼ਰਮਾਨ ਕਹੇ ਮੈਂ ਖ਼ਬਰ ਸੁਣਾਵਾਂ ਧੁਰ ਦੀ, ਧਰਮ ਦੀ ਧਾਰ ਦਿਆਂ ਜਣਾਈਆ। ਖੇਲ ਦੱਸਾਂ ਓਸ ਸੱਚੇ ਸਤਿਗੁਰ ਦੀ, ਜੋ ਆਦਿ ਜੁਗਾਦਿ ਸਤਿ ਸਤਿਵਾਦੀ ਨਜ਼ਰੀ ਆਈਆ। ਜਿਹੜੀ ਬਾਕੀ ਰਹਿ ਗਈ ਅਨੰਦਪੁਰ ਦੀ, ਪੁਰੀਆਂ ਲੋਆਂ ਤੋਂ ਬਾਹਰ ਝੋਲੀ ਪਾਈਆ। ਧਾਰ ਬਖ਼ਸ਼ੇ ਆਪਣੇ ਪ੍ਰੇਮ ਪਿਆਰ ਸੁਰ ਦੀ, ਸੋਈ ਸੁਰਤੀ ਲਏ ਉਠਾਈਆ। ਧਾੜ ਰਹੇ ਨਾ ਕੋਈ ਗੁਰਮੁਖੋ ਪੰਜ ਚੋਰ ਦੀ, ਤ੍ਰਿਸ਼ਨਾ ਮਾਤ ਨਾ ਕੋਇ ਹਲਕਾਈਆ। ਨਗਰੀ ਰਹੇ ਨਾ ਅੰਧਘੋਰ ਦੀ, ਤਨ ਮਾਟੀ ਅੰਦਰ ਕਰੇ ਰੁਸ਼ਨਾਈਆ। ਗੰਢ ਟੁੱਟੇ ਨਾ ਕਦੇ ਸ਼ਬਦ ਅਗੰਮੀ ਡੋਰ ਦੀ, ਮੇਲਾ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਚੇਤ ਕਹੇ ਮੈਨੂੰ ਕਹਿੰਦੇ ਪਹਿਲਾ ਮਾਹ, ਮਹਿਰਮ ਹੋ ਕੇ ਦਿਆਂ ਜਣਾਈਆ। ਜਲਵਾਗਰ ਇਕ ਖ਼ੁਦਾ, ਨੂਰੋ ਨੂਰ ਨੂਰ ਰੁਸ਼ਨਾਈਆ। ਜਿਹੜਾ ਆਤਮ ਕਰ ਕੇ ਹੋਇਆ ਜੁਦਾ, ਪਰਮਾਤਮ ਹੋ ਕੇ ਨਾਲ ਮਿਲਾਈਆ। ਮਾਰਗ ਦੋ ਜਹਾਨਾਂ ਕਰ ਕੇ ਸਿੱਧਾ, ਮੰਜ਼ਲ ਆਪਣੀ ਰਿਹਾ ਚੜ੍ਹਾਈਆ। ਸਚ ਦਵਾਰਾ ਦੇ ਕੇ ਨਿੱਘਾ, ਜਗਤ ਤ੍ਰਿਖਾ ਰਿਹਾ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਵਡਿਆਈਆ। ਚੇਤ ਕਹੇ ਮੈਨੂੰ ਕਹਿੰਦੇ ਪਹਿਲਾ ਮਾਸ, ਅੱਖਰਾਂ ਨਾਲ ਜੋੜ ਜੁੜਾਈਆ। ਥੋੜੀ ਸਮਝ ਆਈ ਗੁਰਦਾਸ, ਜੋ ਅਰਜਨ ਦਏ ਗਵਾਹੀਆ। ਜੋਤੀ ਉਪਜੀ ਲਲਾਟ, ਸ਼ਬਦੀ ਹੋਈ ਸ਼ਨਵਾਈਆ। ਕਲਜੁਗ ਵੇਖ ਘਾਟ, ਪ੍ਰਭ ਕਰੇ ਖੇਲ ਬੇਪਰਵਾਹੀਆ। ਅੰਤ ਦਿਸੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਪੜ੍ਹੇ ਕੋਈ ਨਾ ਗਾਥ, ਬਾਣੀ ਬੈਖਰੀ ਸਰਬ ਸਾਲਾਹੀਆ।

ਹਰਿ ਕਾ ਸ਼ਬਦ ਸਕੇ ਕੋਈ ਨਾ ਵਾਚ, ਬੁਧੀ ਨਾਲ ਬੁਧੀ ਕਰੇ ਲੜਾਈਆ। ਮਨੂਆ ਕਰੇ ਨਾਚ, ਘਰ ਘਰ ਫੇਰਾ ਪਾਈਆ। ਗੁਰਦਾਸ ਬਿਨ ਤੇਰੇ ਕਿਸੇ ਹੱਥ ਨਹੀਂ ਆਉਣੀ ਕ਼ਲਮ ਦਵਾਤ, ਬਿਨਾ ਰਵਿਦਾਸ ਚੁਮਾਰ ਨਾ ਕੋਇ ਵਡਿਆਈਆ। ਬਿਨ ਭਗਤਾਂ ਪ੍ਰਭੂ ਨਹੀਂ ਦੇਣਾ ਸਾਥ, ਸਗਲਾ ਸੰਗ ਨਾ ਕੋਇ ਰਖਾਈਆ। ਗੁਰਮੁਖਾਂ ਹੋਣ ਨਾ ਦੇਵੇ ਉਦਾਸ, ਗੁਰਸਿਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਚੇਤ ਕਹੇ ਮੇਰਾ ਪਹਿਲਾ ਕਹਿੰਦੇ ਮਹੀਨਾ, ਰੁਤ ਰੁਤੜੀ ਵਿਚੋਂ ਬਦਲਾਈਆ। ਮੈਨੂੰ ਸਮਝੇ ਨਾ ਕੋਇ ਨਰ ਮਦੀਨਾ, ਪੜਦਾ ਸਕੇ ਨਾ ਕੋਇ ਉਠਾਈਆ। ਗ਼ਰੀਬ ਕਹਿੰਦੇ ਆਖ਼ਰੀ ਵਕ਼ਤ ਕਮੀਨਾ, ਭੁੱਖਿਆਂ ਭੁੱਖ ਨਾ ਕੋਇ ਮਿਟਾਈਆ। ਜਨ ਭਗਤ ਕਹਿਣ ਸਾਡਾ ਠਾਂਡਾ ਹੋਵੇ ਸੀਨਾ, ਅਗਨੀ ਤਤ ਬੁਝਾਈਆ। ਝਗੜਾ ਚੁਕ ਜਾਏ ਲੋਕ ਤੀਨਾ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਜਾਣਾ ਪਏ ਨਾ ਮੱਕਾ ਮਦੀਨਾ, ਮਕ਼ਬਰਿਆਂ ਸੀਸ ਨਾ ਕੋਇ ਝੁਕਾਈਆ। ਤੀਰਥ ਤਟਾਂ ਉਤੇ ਵਹਾਉਣਾ ਪਏ ਨਾ ਕੋਈ ਪਸੀਨਾ, ਪਾਂਧੀ ਬਣ ਨਾ ਪੰਧ ਮੁਕਾਈਆ। ਲੋੜ ਰਹੇ ਨਾ ਬਣਨ ਦੀ ਜਲਮੀਨਾ, ਭਗਤ ਭਗਵਾਨ ਵਿਚ ਸਮਾਈਆ। ਜਨ ਭਗਤੋ ਸ੍ਰੀ ਭਗਵਾਨ ਵਰਗੀ ਲੋਕਮਾਤ ਨਹੀਂ ਕੋਈ ਹੋਰ ਹੁਸੀਨਾ, ਜੋ ਜੋਬਨ ਆਪਣਾ ਸਦਾ ਰਖੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਚੇਤ ਕਹੇ ਮੈਂ ਕੀ ਬਣਨਾ ਚਾਤਰ, ਚਤੁਰਾਈ ਨਜ਼ਰ ਕੋਇ ਨਾ ਆਈਆ। ਮੈਨੂੰ ਯਾਦ ਆਈ ਗੋਬਿੰਦ ਵਾਲੀ ਪਾਤਰ, ਜੋ ਪਤਰਕਾ ਬਿਨ ਅੱਖਰਾਂ ਦਿਤੀ ਵਖਾਈਆ। ਪੁਰਖ ਅਕਾਲ ਆਉਣਾ ਭਗਤਾਂ ਖਾਤਰ, ਖਤਰੇ ਵਿਚ ਹੋਵੇ ਲੋਕਾਈਆ। ਜਿਸ ਵੇਲੇ ਧਰਮ ਦਾ ਨਿਸ਼ਾਨ ਰਿਹਾ ਨਾ ਤਿਲ ਮਾਤਰ, ਮਾਤਰਭੂਮੀ ਦਏ ਦੁਹਾਈਆ। ਅਬਿਨਾਸ਼ੀ ਕਰਤੇ ਪ੍ਰੇਮੀਆਂ ਦਾ ਬਣਨਾ ਯਾਚਕ, ਨਿਰਗੁਣ ਹੋ ਕੇ ਦਇਆ ਕਮਾਈਆ। ਗੁਰਮੁਖਾਂ ਦਾ ਲਹਿਣਾ ਲੇਖਾ ਦੇਣਾ ਬਣ ਵਿਦਿਆ ਦਾ ਵਾਚਕ, ਅੰਦਰ ਵੜ ਕੇ ਦੱਸਣੀ ਸਚ ਪੜ੍ਹਾਈਆ। ਗੁਰਮੁਖੋ ਕਲਜੁਗ ਦਾ ਅੰਤ ਵੇਖ ਲਓ ਨਾਟਕ, ਨਟੂਆ ਹੋ ਕੇ ਤੁਹਾਨੂੰ ਦਏ ਵਖਾਈਆ। ਕਿਰਪਾ ਕਰ ਕੇ ਤੁਹਾਡੇ ਅੰਦਰੋਂ ਖੋਲ੍ਹ ਦੇਵੇ ਫਾਟਕ, ਪੜਦਾ ਓਹਲਾ ਰਹੇ ਨਾ ਰਾਈਆ। ਤੁਸੀਂ ਬੱਚਿਓ ਸ੍ਰੀ ਭਗਵਾਨ ਦੇ ਨਿੱਕੇ ਜਿਹੇ ਜਾਤਕ, ਯਥਾ ਯੋਗ ਸਾਰੇ ਸੇਵ ਕਮਾਈਆ। ਉਹ ਤੁਹਾਨੂੰ ਲੈ ਕੇ ਜਾਵੇ ਆਪਣੇ ਪਾਤਨ, ਪਤਰਿਆਂ ਵਾਲੀ ਕਰੇ ਨਾ ਕੋਇ ਪੜ੍ਹਾਈਆ। ਤੁਹਾਡਾ ਮੇਲਾ ਜਾਹਰ ਤੇ ਰਾਤੀਂ ਸੁਤਿਆਂ ਬਾਤਨ, ਮੋਮਬੱਤੀਆਂ ਦੀ ਲੋੜ ਰਹੇ ਨਾ ਰਾਈਆ। ਗੁਰਮੁਖੋ ਤੁਹਾਡੇ ਪਿਛੇ ਪ੍ਰਭੂ ਆਇਆ ਸਦਾ ਜਾਗਣ, ਜਾਗਰਤ ਜੋਤ ਵਿਚ ਸਮਾਈਆ। ਸਭ ਦੇ ਕਰੇ ਵਡ ਵਡ ਭਾਗਣ, ਭਾਗ ਹਿੱਸਾ ਪਿਛਲਾ ਝੋਲੀ ਪਾਈਆ। ਵੇਖਿਓ ਭੁੱਲ ਕੇ ਕਦੇ ਨਾ ਲੱਭਿਓ ਤਿੱਤਰ ਬਾਜ਼ਨ, ਬਿਨਾ ਗੋਬਿੰਦ ਸਾਂਤ ਕਿਸੇ ਨਾ ਆਈਆ। ਸ਼ਬਦ ਅਗੰਮੀ ਸੁਣਿਉਂ ਆਵਾਜ਼ਨ, ਜੋ ਬਿਨਾ ਕਲਮਿਆਂ ਤੋਂ ਕਰੇ ਪੜ੍ਹਾਈਆ। ਤੁਹਾਡੀ ਸਾਜਣ ਆਵੇ ਸਾਜਣ, ਜਿਸ ਦੀ ਯਾਦ ਵਿਚ ਆਪਣਾ ਝਟ ਲੰਘਾਈਆ। ਤੁਹਾਡੀ ਲੇਖੇ ਲਾਵੇ ਰਾਤਣ, ਰੁੱਤ ਦੀ ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸ਼ਾਹੋ ਸ਼ਾਬਾਸ਼ਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਚੇਤ ਕਹੇ ਮੈਨੂੰ ਹੋਈ ਚਿਤਵਨਿ, ਚਿੰਤਾ ਗਈ ਆਈਆ। ਬੌਹੜੀ ਸਭ ਦਾ ਲੁੱਟਿਆ ਜਾਣਾ ਧਨ, ਕੂੜੀ ਮਾਇਆ ਰਹੀ ਕੁਰਲਾਈਆ। ਪੁਰਖ ਅਕਾਲ ਨੇ ਠੀਕਰ ਜਾਣਾ ਭੰਨ, ਠੱਗਾਂ ਚੋਰਾਂ ਕਰ ਲੜਾਈਆ। ਨਿਰਗੁਣ ਕੋਟਾਂ ਵਿਚੋਂ ਥੋੜੇ ਲੱਭੇ ਜਨ, ਲੇਖਾ ਚੁਕਾਉਣਾ

ਧਨ ਜਣੇਂਦੀ ਮਾਈਆ। ਜਿਨ੍ਹਾਂ ਦੇ ਸਚ ਪਰਵੇਸ਼ ਹੋਣਾ ਕਾਇਆ ਮਾਟੀ ਤਨ, ਤਿਨ੍ਹਾਂ ਬੁਧ ਤੋਂ ਸੁਧ ਦੇਣੀ ਕਰਾਈਆ। ਰਾਗ ਸੁਣਾਉਣਾ ਬਿਨਾ ਕੰਨ, ਅਨਹਦ ਨਾਦੀ ਨਾਦ ਧੁਨ ਸ਼ਨਵਾਈਆ। ਦੀਪਕ ਜੋਤ ਚਾੜ੍ਹਨਾ ਚੰਨ, ਸੂਰਜ ਚੰਦ ਲੋੜ ਰਹੇ ਨਾ ਰਾਈਆ। ਕਰਨਾ ਵਸੇਰਾ ਬਿਨ ਛੱਪਰ ਛੰਨ, ਹਰਿ ਚਰਨ ਕਵਲ ਬਿਨ ਚਰਨਾਂ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਚੇਤ ਕਹੇ ਮੈਂ ਖੇਲ ਵੇਖਿਆ ਚੌਂਹ ਜੁਗੀ, ਜੁਗ ਚੌਕੜੀ ਧਿਆਨ ਲਗਾਈਆ। ਕਲਜੁਗ ਅੰਤ ਔਧ ਰਹੀ ਪੁਗੀ, ਵੇਲਾ ਵਕ਼ਤ ਦਏ ਦੁਹਾਈਆ। ਵਸਦੀ ਰਹੇ ਕੋਇ ਨਾ ਝੁੱਗੀ, ਝਗੜਾ ਦਿਸੇ ਲੋਕਾਈਆ। ਪ੍ਰਭ ਦਾ ਨਾਮ ਜਪਣ ਤੋਂ ਜਗਤ ਰਸਨਾ ਹੋ ਗਈ ਗੁੰਗੀ, ਸਾਚਾ ਢੋਲਾ ਨਾ ਕੋਇ ਸੁਣਾਈਆ। ਸਾਧ ਸੰਤ ਜਗਤ ਫ਼ਕੀਰ ਪ੍ਰਭ ਦੇ ਨਾਮ ਦੀ ਲੈਂਦੇ ਚੁੰਗੀ, ਪੈਸਿਆਂ ਟਕਿਆਂ ਨਾਲ ਝਟ ਲੰਘਾਈਆ। ਸਤਿ ਵਸਤ ਹੱਥ ਨਾ ਆਵੇ ਢੂੰਡੀ, ਚਾਰ ਕੁੰਟ ਰਹੀ ਕੁਰਲਾਈਆ। ਚੇਤ ਕਹੇ ਮੈਂ ਚੇਤਨ ਹੋ ਕੇ ਸ਼ਬਦੀ ਧਾਰ ਵੇਖੀ ਉਹ ਅਗੰਮੀ ਖੂੰਡੀ, ਜੋ ਖੁਡਿਆਂ ਵਿਚੋਂ ਸਾਰੇ ਬਾਹਰ ਕਢਾਈਆ। ਜਨ ਭਗਤਾਂ ਨਾਭੀ ਕਰ ਕੇ ਊਂਧੀ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਅੰਮ੍ਰਿਤ ਬਰਖ ਕੇ ਆਪਣਾ ਬੂੰਦੀ, ਤ੍ਰਿਸ਼ਨਾ ਦਏ ਮਿਟਾਈਆ। ਸ਼ਰਅ ਦੱਸ ਕੇ ਸਚ ਗੁਰੂ ਦੀ, ਸਤਿਗੁਰੂ ਇਕੋ ਦਏ ਵਖਾਈਆ। ਜਨ ਭਗਤੋ ਦਸਮ ਦਵਾਰੀ ਤੋਂ ਤੁਹਾਡੀ ਮੰਜ਼ਲ ਸ਼ੁਰੂ ਦੀ, ਪਿਛੇ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਜਨ ਭਗਤ ਕਹੇ ਕੀ ਮੈਨੂੰ ਮਿਲਿਆ ਸੰਦੇਸ਼, ਕਵਣ ਰਿਹਾ ਜਣਾਈਆ। ਚੇਤ ਕਹੇ ਓਸ ਨੂੰ ਕਰ ਆਦੇਸ, ਜੋ ਸਭ ਦਾ ਪਿਤਾ ਮਾਈਆ। ਪੁਰਖ ਅਕਾਲ ਕਹੇ ਮੈਂ ਨਿਰਗੁਣ ਨਰ ਨਰੇਸ਼, ਦੋ ਜਹਾਨਾ ਹੁਕਮ ਦਿਆਂ ਵਰਤਾਈਆ। ਮੇਰੇ ਅਗੇ ਕਿਸੇ ਦੀ ਕੋਈ ਚਲੇ ਨਾ ਪੇਸ਼, ਪੇਸ਼ਵਾ ਗਏ ਸੀਸ ਝੁਕਾਈਆ। ਮਿੱਤਰ ਬਣ ਕੇ ਦਰਵੇਸ਼, ਖ਼ਾਲੀ ਬਗ਼ਲੀਆਂ ਗਏ ਫੜਾਈਆ। ਮੁਹੱਬਤ ਵਿਚ ਦਸ ਦਸਮੇਸ਼, ਪਿਤਾ ਪੁਰਖ ਅਕਾਲ ਮਨਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਰਹੇ ਹਮੇਸ਼, ਜਨਮ ਮਰਨ ਵਿਚ ਕਦੇ ਨਾ ਆਈਆ। ਓਸਦਾ ਦੇ ਕੇ ਗਿਆ ਸੰਦੇਸ਼, ਸ਼ਬਦ ਸੁਨੇਹੜਾ ਇਕ ਦ੍ਰਿੜਾਈਆ। ਕਲਜੁਗ ਅੰਤ ਕੂੜੀ ਕਿਰਿਆ ਹੋਏ ਕਲੇਸ਼, ਕਲਮਾ ਭੁੱਲੇ ਸਰਬ ਲੋਕਾਈਆ। ਪੁਰਖ ਅਕਾਲ ਦੀਨ ਦਿਆਲ ਲਵੇ ਵੇਖ, ਦੋ ਜਹਾਨਾਂ ਪੜਦਾ ਆਪ ਉਠਾਈਆ। ਸਚ ਧਰਮ ਦੀ ਮਿਟਦੀ ਵੇਖੋ ਰੇਖ, ਰੇਖਾ ਸਭ ਦੀ ਦਏ ਬਦਲਾਈਆ। ਸ਼ਬਦੀ ਸਤਿਗੁਰ ਆਪਣੀ ਧਾਰ ਭੇਜ, ਭਜਨ ਬੰਦਗੀ ਦਏ ਬਦਲਾਈਆ। ਜੋਤੀ ਜਲਵਾ ਦੇ ਕੇ ਤੇਜ, ਦੀਨ ਦੁਨੀ ਦਾ ਤਖ਼ਤਾ ਦਏ ਉਲਟਾਈਆ। ਜਨ ਭਗਤਾਂ ਮਾਣ ਕੇ ਸਾਚੀ ਸੇਜ, ਸੁਹੰਜਣੀ ਰੁਤ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਕਹੇ ਮੈਂ ਬਣ ਕੇ ਆਇਆ ਬਰਦਾ, ਧਰਮ ਸੰਦੇਸ਼ਾ ਦੇਵਾਂ ਥਾਉਂ ਥਾਈਂਆ। ਪੁਰਖ ਅਕਾਲ ਮਾਲਕ ਮੰਨੋ ਘਰ ਘਰ ਦਾ, ਲੱਖ ਚੁਰਾਸੀ ਅੰਦਰ ਡੇਰਾ ਲਾਈਆ। ਪੜਦਾ ਖੋਲ੍ਹੇ ਭੇਵ ਚੁੱਕੇ ਚੇਤਨ ਜੜ੍ਹ ਦਾ, ਓਹਲਾ ਅਵਰ ਨਾ ਕੋਇ ਜਣਾਈਆ। ਇਸ਼ਨਾਨ ਕਰੋ ਪੁਰਖ ਅਬਿਨਾਸ਼ੀ ਚਰਨ ਸਾਚੇ ਸਰ ਦਾ, ਸਰੋਵਰ ਅਵਰ ਨਾ ਕੋਇ ਨੁਹਾਈਆ। ਸੁਖ ਵੇਖਿਓ ਪੁਰਖ ਅਕਾਲ ਦੇ ਘਰ ਦਾ, ਜੋ ਘਰਾਨੇ ਰਿਹਾ ਬਣਾਈਆ। ਝਗੜਾ ਮੁੱਕੇ ਜਨਮ ਮਰਨ ਡਰ ਦਾ, ਲੱਖ ਚੁਰਾਸੀ ਨਾ ਕੋਇ ਫਿਰਾਈਆ। ਜੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਢੋਲਾ ਪੜ੍ਹਦਾ, ਅਬਿਨਾਸ਼ੀ ਕਰਤਾ ਆਪਣੀ ਗੋਦ ਉਠਾਈਆ।

ਉਹ ਗੁਰਮੁਖ ਸੰਤ ਸੁਹੇਲਾ ਬਿਨ ਮੰਜ਼ਲ ਪੌੜੇ ਚੜ੍ਹਦਾ, ਅੱਧ ਵਿਚ ਨਾ ਕੋਇ ਅਟਕਾਈਆ। ਦਰਸ਼ਨ ਕਰੇ ਪੁਰਖ ਅਬਿਨਾਸ਼ੀ ਨਰਾਇਣ ਨਰ ਦਾ, ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚੇਤ ਕਹੇ ਮੈਂ ਨਿਉਂ ਨਿਉਂ ਕਰਾਂ ਸਲਾਮ, ਬੰਦਨਾ ਬੇਪਰਵਾਹੀਆ। ਤੱਕਿਆ ਇਕ ਅਮਾਮ, ਜੋ ਨੌਬਤ ਹੱਕ ਸੁਣਾਈਆ। ਪੈਗ਼ੰਬਰ ਜਿਸ ਦੇ ਗ਼ੁਲਾਮ, ਬਰਦੇ ਲੋਕਮਾਤ ਅਖਵਾਈਆ। ਸੁਣਦੇ ਰਹੇ ਪੈਗ਼ਾਮ, ਕਲਮਿਆਂ ਵਿਚ ਪੜ੍ਹਾਈਆ। ਦੇ ਕੇ ਗਏ ਬਿਆਨ, ਸ਼ਰਅ ਵਿਚ ਸਮਝਾਈਆ। ਅੰਤ ਆਵੇ ਅਮਾਮ, ਜਲਵਾ ਨੂਰ ਖ਼ੁਦਾਈਆ। ਜਿਸ ਦਾ ਹਕ਼ੀਕ਼ਤ ਹੱਕ ਮੁਕਾਮ, ਜਗ ਨੇਤਰ ਦਰਸ ਕੋਇ ਨਾ ਪਾਈਆ। ਉਹ ਮਾਰਗ ਦੱਸੇ ਆਸਾਨ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਆਵਣ ਜਾਵਣ ਚੁਕਾ ਕੇ ਕਾਨ, ਬਿਨ ਕੰਨਾਂ ਰਾਗ ਸੁਣਾਈਆ। ਸ਼ਬਦੀ ਖੰਡਾ ਲੈ ਕੇ ਆਵੇ ਵਿਚ ਮੈਦਾਨ, ਮਦਦ ਅਵਰ ਨਾ ਮੰਗ ਮੰਗਾਈਆ। ਜਿਸ ਦੀ ਕੋਈ ਨਾ ਕਰੇ ਪਹਿਚਾਨ, ਬੇਪਹਿਚਾਨ ਕਰੇ ਲੋਕਾਈਆ। ਸ਼ਬਦੀ ਖੇਲ ਕਰੇ ਬਣ ਰਹਿਮਾਨ, ਹੁਕਮ ਆਪਣਾ ਇਕ ਸੁਣਾਈਆ। ਕੁਛ ਲੇਖਾ ਜਾਨਣ ਵਾਲਾ ਈਰਾਨ, ਤਹਿਰਾਨ ਦਏ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਕਹੇ ਮੈਂ ਵਰਤਣਾ ਜਗ, ਜਗ ਜੀਵਣਦਾਤਾ ਦਇਆ ਕਮਾਈਆ। ਜਨ ਭਗਤਾਂ ਕਰਾਉਣਾ ਧੁਰ ਦਾ ਹੱਜ, ਕਾਇਆ ਕਾਅਬਾ ਕਰ ਰੁਸ਼ਨਾਈਆ। ਕੂੜ ਕੁੜਿਆਰਾਂ ਲਾਾਉਣੀ ਅਗਨੀ ਅੱਗ, ਅਗਨੀ ਤਤ ਜਲਾਈਆ। ਗੁਰਮੁਖੋ ਯਾਦ ਰਖਣਾ ਦਿਹਾੜਾ ਅੱਜ, ਅਗੇ ਅਜ਼ਲ ਤੋਂ ਲਏ ਬਚਾਈਆ। ਲੋਕਮਾਤ ਚਲਾ ਕੇ ਤੁਹਾਡੀ ਯੱਦ, ਸਿਰ ਆਪਣਾ ਹੱਥ ਰਖਾਈਆ। ਨਾਮ ਨਿਧਾਨਾ ਪਿਆਲਾ ਪਿਆ ਕੇ ਮੱਧ, ਮਧੁਰ ਖ਼ੁਮਾਰੀ ਦਏ ਚੜ੍ਹਾਈਆ। ਲੱਖ ਚੁਰਾਸੀ ਕੱਟਣ ਵਾਸਤੇ ਸਚ ਦਵਾਰੇ ਲਏ ਸੱਦ, ਜਮ ਕੀ ਫਾਸੀ ਰਹਿਣ ਨਾ ਪਾਈਆ। ਦਰਸ ਦੇਵੇ ਜਗਤ ਦਵਾਰਿਉਂ ਅਗੇ ਵੱਧ, ਅਨਡਿੱਠੀ ਮੰਜ਼ਲ ਪੰਧ ਮੁਕਾਈਆ। ਸਾਚਾ ਢੋਲਾ ਗਾਉਂਦੇ ਰਹਿਣਾ ਸਦ, ਛੰਦ ਇਕੋ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਵੱਡੀ ਵਡਿਆਈਆ। ਜਨ ਭਗਤੋ ਤੁਹਾਡਾ ਮੇਲ ਹੋਵੇ ਸਚ ਮਿਲਾਪ, ਅਸਥਾਨ ਇਕੋ ਦਿਆਂ ਜਣਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਹੋਵੇ ਜਾਪ, ਭੂਮਿਕਾ ਸੋਈ ਸੋਭਾ ਪਾਈਆ। ਓਥੇ ਰਹੇ ਕੋਈ ਨਾ ਪਾਪ, ਦੁਰਮਤ ਮੈਲ ਕਰੇ ਸਫ਼ਾਈਆ। ਸੱਜਣ ਬਣੇ ਸਾਕ, ਸਗਲਾ ਸੰਗ ਨਿਭਾਈਆ। ਖੋਲ੍ਹ ਕੇ ਅੰਦਰ ਤਾਕ, ਪੜਦਾ ਦਏ ਉਠਾਈਆ। ਕਰੇ ਹਿਸਾਬ ਬੇਬਾਕ, ਪਿਛਲਾ ਲੇਖ ਚੁਕਾਈਆ। ਨਜ਼ਰੀ ਆਵੇ ਸਾਖਿਆਤ, ਨਿਹਕਲੰਕ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਚ ਮਿਲਣ ਦਾ ਸਚ ਅਸਥਾਨ, ਭੂਮਿਕਾ ਨਜ਼ਰ ਕੋਇ ਨਾ ਆਈਆ। ਜਿਥੇ ਝੁੱਲੇ ਧਰਮ ਨਿਸ਼ਾਨ, ਨਿਸ਼ਾਨਾ ਅਵਰ ਨਾ ਕੋਇ ਵਖਾਈਆ। ਸੀਤਾ ਸੁਰਤੀ ਮਿਲੇ ਰਾਮ, ਰਘੁਪਤ ਦੇਵਣਹਾਰ ਵਡਿਆਈਆ। ਸਾਚੀ ਰਾਧਾ ਮਿਲੇ ਕਾਹਨ, ਬੰਸਰੀ ਨਾਮ ਸੁਣਾਈਆ। ਧੁਰ ਦਾ ਗੋਬਿੰਦ ਮਿਲੇ ਰਾਮ, ਨਾਨਕ ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਾਚੇ ਆਸਣ ਸਿੰਘਾਸਣ ਕਰੇ ਬਿਸਰਾਮ, ਆਤਮ ਸੇਜਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸ਼ਾ ਬਿਨ ਅੱਖਰਾਂ ਵਾਲੀ ਚਿੱਠੀ ਦੇ ਕੇ ਜਾਵੇ ਗੁਮਨਾਮ, ਵਿਦਿਆ ਵੰਡ ਨਾ ਕੋਇ ਵੰਡਾਈਆ। ਚੇਤ ਕਹੇ ਮੈਂ ਵੇਖਾਂ ਉਹ ਚੇਤਰ, ਜਿਸ ਨੂੰ ਚਿੱਤਰਕਾਰ ਨਾ ਕੋਇ ਬਣਾਈਆ।

ਉਹ ਭਗਤਾਂ ਤੱਕਿਆ ਨੇਰ ਨੇਰ ਮਿੱਤਰ, ਮਿੱਤਰ ਪਿਆਰਾ ਬੇਪਰਵਾਹੀਆ। ਜੋ ਆਪਣੀ ਧਾਰੋਂ ਆਵੇ ਨਿਕਲ, ਅਰਸ਼ ਫ਼ਰਸ਼ ਖੇਲ ਖਿਲਾਈਆ। ਚੋਟੀ ਚੜ੍ਹੇ ਸਿਖ਼ਰ, ਸਚ ਦਵਾਰੇ ਸੋਭਾ ਪਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਭਗਤਾਂ ਸਦਾ ਫ਼ਿਕਰ, ਫ਼ਿਕਰਾ ਨਾਮ ਸੁਣਾਈਆ। ਜਿਸ ਨਿਹਕਲੰਕ ਕਲ ਕਲਕੀ ਦਾ ਕਰਦੇ ਗਏ ਜ਼ਿਕਰ, ਸੋ ਜਾਹਰ ਜਹੂਰ ਵੇਸ ਵਟਾਈਆ। ਜੋ ਚਾਰ ਵਰਨ ਅਠਾਰਾਂ ਬਰਨ ਕਦੇ ਨਾ ਹੋਵੇ ਭਿੱਟੜ, ਭਾਂਡੇ ਕੁੱਲ ਦੇ ਸਾਫ਼ ਕਰਾਈਆ। ਜਿਸ ਦਾ ਨਾਮ ਨਿਧਾਨਾ ਸ਼ਬਦ ਅਗੰਮਾ ਬੋਲ ਮਿੱਠੜ, ਕੂੜੀ ਵਿਖ ਅੰਦਰੋਂ ਦਏ ਕਢਾਈਆ। ਜਿਸ ਦਾ ਧਾਮ ਅਸਥਾਨ ਟਿਕਾਣਾ ਅਨਡਿੱਠੜ, ਘਰ ਘਰ ਬੈਠਾ ਸੋਭਾ ਪਾਈਆ। ਸੋ ਭਗਤੋ ਤੁਹਾਡੇ ਨਾਲੋਂ ਕਦੇ ਜਾਵੇ ਨਾ ਵਿੱਛੜ, ਵਿੱਛੜਿਆਂ ਮੇਲ ਮਿਲਾਈਆ। ਜਨਮ ਜਨਮ ਦੀਆਂ ਭਰੀਆਂ ਗੁਰਮੁਖ ਸਖੀਆਂ ਚਿੱਕੜ, ਫੜ ਬਾਹੋਂ ਗਲੇ ਲਗਾਈਆ। ਜਗਤ ਪਿਆਰ ਵਿਚ ਕਦੇ ਨਾ ਜਾਵੇ ਵਿਸਰ, ਭਰਮ ਭਰਮ ਨਾ ਕੋਇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡਾ ਦਏ ਵਖਾਈਆ। ਜਨ ਭਗਤੋ ਘਰ ਠੰਡਾ ਠਾਰ, ਤ੍ਰੈਗੁਣ ਅਗਨ ਨਾ ਲਾਗੇ ਰਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਇਹ ਬਣਿਆ ਭਗਤ ਦਵਾਰ, ਦਵਾਰਕਾਵਾਸੀ ਜਿਥੇ ਸੀਸ ਨਿਵਾਈਆ। ਚਲ ਕੇ ਆਉਣ ਗੁਰੂ ਅਵਤਾਰ, ਪੈਗ਼ੰਬਰ ਵੇਖ ਖ਼ੁਸ਼ੀ ਮਨਾਈਆ। ਭਗਤ ਭਗਵਾਨ ਇਕ ਦੂਜੇ ਦਾ ਕਰਨ ਦੀਦਾਰ, ਬਿਨ ਦੀਦ ਈਦ ਚੰਦ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਸੋਹਣੀ ਦਿਸੇ ਗੁਫ਼ਤਾਰ, ਗੁਫ਼ਤ ਸ਼ਨੀਦ ਵੱਜੇ ਵਧਾਈਆ। ਗੁਰਮੁਖੋ ਪ੍ਰਭ ਦੇ ਸੰਮਤ ਦੀ ਅਗੇ ਵੇਖਿਓ ਰਫ਼ਤਾਰ, ਜੋ ਚਲੇ ਵਾਹੋ ਦਾਹੀਆ। ਕੂੜ ਕੁੜਿਆਰਿਆਂ ਕਰੇ ਖ਼ਬਰਦਾਰ, ਡੋਰੀ ਹੁਕਮੀ ਤੰਦ ਬੰਧਾਈਆ। ਜਿਹੜੇ ਭਾਂਡੇ ਘੜੇ ਵਿਸ਼ਨ ਬ੍ਰਹਮਾ ਸ਼ਿਵ ਬਣ ਘੁਮਿਆਰ, ਸੋ ਠਠਿਆਰ ਠੋਕਰ ਨਾਲ ਠੁਕਰਾਈਆ। ਜਿਸ ਨੂੰ ਲੱਭਦੇ ਗਏ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਅੱਖ ਖੁਲ੍ਹਾਈਆ। ਸੋ ਆ ਗਿਆ ਸਾਂਝਾ ਯਾਰ, ਜਿਸ ਦੀ ਅਲੀ ਮੁਹੰਮਦ ਮੰਗ ਮੰਗਾਈਆ। ਹਕ਼ੀਕ਼ਤ ਦਾ ਸਰਦਾਰ, ਹੱਕ ਕਰੇ ਸ਼ਨਵਾਈਆ। ਜਿਸ ਦਾ ਲੋਕਮਾਤ ਕਿਸੇ ਨੇ ਬਣਾਇਆ ਨਹੀਂ ਕੋਈ ਮਜ਼ਾਰ, ਮਹਿਰਾਬਾਂ ਵਾਲੀ ਵੰਡ ਨਾ ਕੋਇ ਵੰਡਾਈਆ। ਜਿਸ ਦੀ ਕਲਾ ਦੀ ਲੱਭੇ ਨਾ ਕੋਈ ਮਿਕਦਾਰ, ਹਦ ਹਦੂਦ ਨਾ ਕੋਇ ਦ੍ਰਿੜਾਈਆ। ਉਹ ਮੁਰੀਦਾਂ ਦਾ ਬਣ ਕੇ ਤਲਬਗਾਰ, ਤਲਬ ਕਰ ਕੇ ਹੁਕਮ ਸੁਣਾਈਆ। ਭਗਤਾਂ ਦਾ ਹੋ ਕੇ ਖ਼ਿਦਮਤਗਾਰ, ਖ਼ਾਦਮ ਬਣ ਕੇ ਸੇਵ ਕਮਾਈਆ। ਗੁਰਮੁਖੋ ਜਿਸ ਦਾ ਜੁਗ ਚੌਕੜੀ ਕਰਦੇ ਰਹੇ ਇੰਤਜ਼ਾਰ, ਉਹ ਮਾਲਕ ਮਿਲਿਆ ਬੇਪਰਵਾਹੀਆ। ਜਿਸ ਨੂੰ ਮਿਲ ਕੇ ਹੋਣਾ ਨਾ ਪਏ ਖ਼ੁਆਰ, ਜੂਨੀ ਜੂਨ ਨਾ ਕੋਇ ਭਵਾਈਆ। ਦਰਗਾਹ ਵਿਚੋਂ ਦੇਵੇ ਨਾ ਕੋਇ ਦੁਰਕਾਰ, ਦਰੇ ਦਰਬਾਰ ਪਿਛੇ ਨਾ ਕੋਇ ਹਟਾਈਆ। ਜਿਨ੍ਹਾਂ ਦਾ ਕੋਟਾਂ ਵਿਚੋਂ ਥੋੜਾ ਸ਼ੁਮਾਰ, ਫਿਗਰਾਂ ਵਿਚ ਗਣਤ ਨਾ ਕੋਇ ਗਣਾਈਆ। ਓਨ੍ਹਾਂ ਪੁਰਖ ਅਕਾਲ ਦੇ ਦੇਣਾ ਇਤਬਾਰ, ਬੇਇਤਬਾਰੀ ਦਏ ਮਿਟਾਈਆ। ਸਾਚਾ ਨਾਮ ਦੇ ਕੇ ਸ਼ਬਦ ਖ਼ੁਮਾਰ, ਗ਼ਮੀਆਂ ਵਿਚੋਂ ਬਾਹਰ ਕਰਾਈਆ। ਪੂਰਬ ਜਨਮ ਦਾ ਦੇ ਉਧਾਰ, ਉਦਰ ਤੋਂ ਲਏ ਬਚਾਈਆ। ਕ਼ੁਦਰਤ ਦਾ ਕ਼ਾਦਰ ਬਣ ਕੇ ਯਾਰ, ਯਰਾਨਾ ਧੁਰ ਦਾ ਦਏ ਸਮਝਾਈਆ। ਜਨ ਭਗਤੋ ਰਹਿਣਾ ਬਣ ਕੇ ਬਰਖ਼ੁਰਦਾਰ, ਬਰਖਿਲਾਫ਼ੀ ਵਿਚ ਮਿਲੇ ਸਦਾ ਸਜ਼ਾਈਆ। ਸਦੀ ਚੌਧਵੀਂ ਆਈ ਹਾਰ, ਚੌਦਾਂ ਤਬਕ ਰਹੇ ਕੁਰਲਾਈਆ। ਪੁਰਖ ਅਕਾਲਾ ਸ਼ਬਦੀ ਖਿੱਚ ਕਟਾਰ, ਕਟੜਾ ਵੇਖੇ ਦੁਨੀ ਲੋਕਾਈਆ। ਸਭ ਨੂੰ ਮਾਰਨ ਵਾਲਾ ਮਾਰ, ਮੁਰਦਾ ਕਰੇ ਬੇਵਫ਼ਾਈਆ। ਕੋਟਾਂ ਵਿਚੋਂ ਲੱਭ ਕੇ ਦੋ ਚਾਰ, ਦੁਰਾਚਾਰਾਂ ਤੋਂ

ਲਏ ਬਚਾਈਆ। ਰੀਤੀ ਦੱਸ ਵੱਖਰੀ ਸੰਸਾਰ, ਧੁਰ ਦਾ ਹੁਕਮ ਇਕ ਜਣਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਬੋਲੋ ਜੈਕਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਘਰ ਦਾ ਮਾਲਕ ਸਦਾ ਪ੍ਰਿਤਪਾਲਕ ਗ੍ਰਹਿ ਮੰਦਰ ਮਿਲੇ ਸਾਚਾ ਯਾਰ, ਯਰਾਨਾ ਧੁਰ ਦਾ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਚੇਤ ਕਹੇ ਮੈਂ ਕਰਾਂ ਸਭ ਨੂੰ ਚੇਤਨ, ਚਿੰਤਾ ਵਿਚੋਂ ਕਢਾਈਆ। ਪਰਮ ਪੁਰਖ ਕਰੋ ਸੱਚਾ ਹੇਤਨ, ਹਿਤਕਾਰੀ ਇਕੋ ਲੈਣਾ ਬਣਾਈਆ। ਜੋ ਨਜ਼ਰੀ ਆਵੇ ਨੇਤ ਨੇਤਨ, ਨਿਤ ਨਵਿਤ ਹੋਵੇ ਸਹਾਈਆ। ਜਿਸ ਨੂੰ ਸਮਝੇ ਕੋਈ ਨਾ ਮੁੱਲਾ ਸ਼ੇਖ਼ਨ, ਸ਼ਖਸੀਅਤ ਤੋਂ ਬਾਹਰ ਆਪਣੀ ਦੱਸੇ ਸਿਫ਼ਤ ਸਾਲਾਹੀਆ। ਕਲਜੁਗ ਅੰਤ ਵਟਾ ਕੇ ਵੇਸਨ, ਜਨ ਭਗਤਾਂ ਬਣ ਕੇ ਭੇਤਨ, ਭੇਵ ਅੰਦਰੋਂ ਦਏ ਸਮਝਾਈਆ। ਸੰਤ ਸੁਹੇਲੇ ਆਇਆ ਵੇਖਣ, ਗੁਰਮੁਖ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਚੇਤ ਕਹੇ ਸਭ ਮੰਨਣਾ ਇਕ ਗਿਆਨ, ਅਗਿਆਨ ਅੰਧੇਰਾ ਦੇਣਾ ਮਿਟਾਈਆ। ਜਨ ਭਗਤੋ ਸੰਮਤ ਚੜ੍ਹਿਆ ਮਹਾਨ, ਜਗਤ ਮਸਤੀ ਸਭ ਦੀ ਦਏ ਗਵਾਈਆ। ਹੈਰਾਨੀ ਵਿਚ ਹੋਵੇ ਜਹਾਨ, ਜਵਾਨੀ ਸਭ ਦੀ ਦਏ ਦੁਹਾਈਆ। ਪ੍ਰਭੂ ਖੇਲ ਕਰਨ ਵਾਲਾ ਮਹਾਨ, ਜਿਸ ਨੂੰ ਲਿਖੇ ਕੋਇ ਕ਼ਲਮ ਨਾ ਸ਼ਾਹੀਆ। ਇਸ਼ਾਰੇ ਦੇਣ ਵਾਲਾ ਅਫ਼ਗਾਨ, ਆਫ਼ਤ ਕਲਜੁਗ ਧਾਰ ਨਾਲ ਮਿਲਾਈਆ। ਜਗਤ ਰੀਤੀ ਬਦਲਣ ਵਾਲਾ ਵਿਧਾਨ, ਵਿਦਿਆ ਵਿਚੋਂ ਵਿਦਿਆ ਦਏ ਸਮਝਾਈਆ। ਝਗੜਾ ਵੇਖਣਹਾਰਾ ਬੀਆਬਾਨ, ਕਾਇਆ ਅੰਦਰ ਮਨਮਤ ਮਨਸਾ ਨਾਲ ਦਏ ਦੁਹਾਈਆ। ਸਾਚਾ ਹੁਕਮ ਕਰੇ ਨਾ ਕੋਈ ਪਰਵਾਨ, ਪਰਵਾਨਾ ਬਣ ਕੇ ਆਪਣਾ ਆਪ ਨਾ ਕੋਇ ਜਲਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਤੋਂ ਲੈ ਕੇ ਕਮਾਨ, ਧੁਰ ਦਾ ਹੁਕਮ ਇਕ ਸੁਣਾਈਆ। ਕਲਜੁਗ ਅੰਤ ਪਰਗਟ ਹੋ ਸ੍ਰੀ ਭਗਵਾਨ, ਕਲ ਕਲਕੀ ਨਾਉਂ ਜਣਾਈਆ। ਜਿਸ ਦਾ ਦਿਸੇ ਨਾ ਕੋਇ ਨਿਸ਼ਾਨ, ਨਿਸ਼ਾਨੇ ਧੁਰ ਦੇ ਰਿਹਾ ਲਗਾਈਆ। ਸੋ ਸ਼ਬਦੀ ਧਾਰ ਆਇਆ ਮੈਦਾਨ, ਮਦਦ ਅਵਰ ਨਾ ਮੰਗ ਮੰਗਾਈਆ। ਸੰਤ ਸੁਹੇਲੇ ਵੇਖੇ ਆਣ, ਗੁਰਮੁਖ ਗੋਦ ਉਠਾਈਆ। ਆਤਮ ਪਰਮਾਤਮ ਮਿਲਣਾ ਦੱਸ ਆਸਾਨ, ਮੁਸ਼ਕਲ ਅਗਲਾ ਪੰਧ ਮੁਕਾਈਆ। ਪ੍ਰੇਮ ਪ੍ਰੀਤੀ ਕਰ ਪਰਵਾਨ, ਪਰਵਾਨੇ ਧੁਰ ਦੇ ਹੱਥ ਫੜਾਈਆ। ਜਨ ਭਗਤੋ ਤੁਹਾਡਾ ਮਾਰਗ ਸਚ ਜਹਾਨ, ਜਹਾਲਤ ਕੂੜੀ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਸਭ ਦਾ ਝੋਲੀ ਪਾਈਆ। ਭਾਗ ਕਹੇ ਪ੍ਰਭ ਦੇ ਦੇ ਪਿਛਲੀ ਵੰਡ, ਬਿਨ ਰਸਨਾ ਮੰਗ ਮੰਗਾਈਆ। ਜਨ ਭਗਤਾਂ ਆਤਮ ਗੰਢ, ਅਗੇ ਨਾ ਹੋਏ ਜੁਦਾਈਆ। ਸਾਂਤਕ ਸਤਿ ਦੇ ਠੰਡ, ਅਗਨੀ ਤਤ ਨਾ ਕੋਇ ਤਪਾਈਆ। ਸੁਰਤ ਸਵਾਣੀ ਨਾ ਹੋਵੇ ਰੰਡ, ਕੰਤ ਸੁਹਾਗੀ ਲੈਣਾ ਪਰਨਾਈਆ। ਸਾਚਾ ਸੁਣੌਣਾ ਛੰਦ, ਸੋਹੰ ਢੋਲਾ ਇਕ ਦ੍ਰਿੜਾਈਆ। ਆਦਿ ਜੁਗਾਦੀ ਧੁਰ ਦੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੇਰੇ ਨਾਮ ਦਾ ਵੱਜੇ ਮਰਦੰਗ, ਧੁਨ ਆਤਮਕ ਰਾਗ ਸੁਣਾਈਆ। ਰਸ ਅੰਮ੍ਰਿਤ ਧਾਰਾ ਵਹੇ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਤੋਂ ਪਲੂ ਦੇਣਾ ਛੁਡਾਈਆ। ਨਵ ਨੌ ਚਾਰ ਚੌਕੜੀ ਗਈ ਲੰਘ, ਕਲਜੁਗ ਵੇਲਾ ਅੰਤਮ ਆਈਆ। ਆਤਮ ਸੇਜ ਸੁਹਾ ਪਲੰਘ, ਘਰ ਸਾਜਣ ਸੋਭਾ ਪਾਈਆ। ਤੇਰਾ ਸੁਣਾਂ ਅਗੰਮਾ ਮਰਦੰਗ, ਤੰਦ ਸਤਾਰ ਨਾ ਕੋਇ ਹਿਲਾਈਆ। ਦਵੈਤੀ ਢਾਹ ਦੇ ਅੰਦਰੋਂ ਕੰਧ, ਕੰਧੇ ਉਤੇ

ਚੁੱਕ ਕੇ ਪਾਰ ਲੰਘਾਈਆ। ਤੂੰ ਦੀਨ ਦਿਆਲ ਸਦਾ ਬਖ਼ਸ਼ੰਦ, ਰਹਿਮਤ ਤੇਰੀ ਬੇਪਰਵਾਹੀਆ। ਪੁਰੀ ਅਨੰਦ ਦਾ ਦੇ ਉਹ ਅਨੰਦ, ਜਿਸ ਅਨੰਦ ਵਿਚ ਰਿਹਾ ਸਮਾਈਆ। ਜਨ ਭਗਤ ਮਿਲਾਉਣਾ ਤੇਰਾ ਵੱਖਰਾ ਢੰਗ, ਤਰੀਕਾ ਹੱਥ ਕਿਸੇ ਨਾ ਆਈਆ। ਖੇਲੇਂ ਖੇਲ ਵਿਚ ਬ੍ਰਹਿਮੰਡ, ਵਰਭੰਡ ਹੁਕਮ ਵਰਤਾਈਆ। ਜਨ ਭਗਤ ਸੁਹੇਲੇ ਇਕੋ ਮੰਗ ਰਹੇ ਮੰਗ, ਦੂਜੀ ਓਟ ਨਾ ਕੋਇ ਤਕਾਈਆ। ਕਿਰਪਾ ਕਰ ਸੂਰੇ ਸਰਬੰਗ, ਹਰਿ ਤੇਰੀ ਸਚ ਸਰਨਾਈਆ। ਕੋਈ ਰਹੇ ਨਾ ਭਾਗਾਂਮੰਦ, ਤਕ਼ਦੀਰ ਦੇਣੀ ਬਦਲਾਈਆ। ਖ਼ੁਸ਼ੀ ਕਰ ਕੇ ਬੰਦ ਬੰਦ, ਬੰਦਗੀ ਇਕੋ ਦੇਣੀ ਸਮਝਾਈਆ। ਕਲਜੁਗ ਅੰਤ ਅਖ਼ੀਰੀ ਰਿਹਾ ਹੰਢ, ਹੋਣੀ ਅੰਤ ਜੁਦਾਈਆ। ਸਤਿਜੁਗ ਮਿਲ ਕੇ ਪਵੇ ਠੰਡ, ਅਗਨੀ ਤਤ ਨਾ ਲਾਗੇ ਰਾਈਆ। ਸਤਿ ਸਤਿਵਾਦੀ ਦੇਣੀ ਇਕ ਸੁਗੰਧ, ਦੁਰਗੰਧੀ ਬਾਹਰ ਕਢਾਈਆ। ਪੁਰਖ ਅਕਾਲ ਤੇਰੇ ਨਾਮ ਦੇ ਹੋਈਏ ਪਾਬੰਦ, ਗੁਰਮੁਖ ਸਾਰੇ ਖ਼ੁਸ਼ੀ ਮਨਾਈਆ। ਹੇ ਪ੍ਰਭੂ ਤੇਰਾ ਪਿਆਰ ਨਹੀਂ ਕੋਈ ਕਾਚੀ ਵੰਗ, ਜੋ ਹੱਥਾਂ ਬਾਹਾਂ ਨਾਲੋਂ ਸਕੇ ਤੁੜਾਈਆ। ਚੇਤ ਕਹੇ ਮੈਂ ਹੈਰਾਨ ਹੋਇਆ ਦੰਗ, ਦੰਗਾ ਦਿਸੇ ਸਰਬ ਲੋਕਾਈਆ। ਅਬਿਨਾਸ਼ੀ ਕਰਤੇ ਕਿਹਾ ਮੇਰਾ ਹੁਕਮ ਕੋਟਨ ਕੋਟ ਬ੍ਰਹਿਮੰਡ ਵਰਭੰਡ ਸਕੇ ਨਾ ਕੋਇ ਉਲਟਾਈਆ। ਸੰਮਤ ਸ਼ਹਿਨਸ਼ਾਹੀ ਦੋ ਵਿਚ ਝਗੜਿਆਂ ਵਾਲਾ ਝਗੜੇ ਵਿਚ ਲਗੇ ਜਗਤ, ਜਗ੍ਹਾ ਬਜਗ੍ਹਾ ਵਿਚ ਸਮਝ ਕਿਸੇ ਨਾ ਆਈਆ।