ਸੁਰਜੀਤ ਸਿੰਘ ਦੀ ਸ਼ਾਦੀ ਵਾਸਤੇ ਬੇਨਤੀ
ਮਾਝਾ ਮਾਲਵਾ ਜੰਮੂ ਵੇਖੋ ਨਿਸ਼ਾਨ ਦੋਆਬਾ, ਦੋ ਧਾਰ ਖੇਲ ਖਿਲਾਈਆ। ਜਿਸ ਦਾ ਲੇਖਾ ਲਿਖ ਕੇ ਗਿਆ ਸ਼ਬਦ ਗੁਰੂ ਆਦਿ ਜੁਗਾਦੀ ਜੋਬਨਵੰਤਾ ਨੱਢਾ ਬਾਬਾ, ਜਿਸ ਦੀ ਉਮਰ ਸਕੇ ਨਾ ਕੋਇ ਸਮਝਾਈਆ। ਜਿਸ ਦਾ ਖੇਲ ਕਰਦਾ ਗਿਆ ਵਾਲਾ ਬਾਜ਼ਾਂ, ਬਾਜ਼ੀ ਅੰਤ ਲਗਾਈਆ। ਛੱਡ ਕੇ ਜਗਤ ਖ਼ਾਹਿਸ਼ ਤਖ਼ਤ ਤਾਜਾ, ਤਖ਼ਤਾ ਦੀਨ ਦੁਨੀ ਉਲਟਾਈਆ। ਕਰੇ ਖੇਲ ਵਡ ਰਾਜਨ ਰਾਜਾ, ਭੂਪਤ ਭੂਪ ਬੇਪਰਵਾਹੀਆ। ਜਿਸ ਨੇ ਜਗਤ ਦਾ ਬਦਲਣਾ ਸਮਾਜਾ, ਸਮੇਂ ਦੀ ਸ਼ਹਾਦਤ ਦਏ ਭੁਗਤਾਈਆ। ਜਿਸ ਦੇ ਹੁਕਮੇਂ ਅੰਦਰ ਹੋਣਾ ਕਾਜਾ, ਕਾਰ ਆਪਣੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿਗੁਰ ਸ਼ਬਦ ਆਦਿ ਬੁੱਢਾ ਨੱਢਾ ਨੌਜਵਾਨ, ਬਿਨ ਹੱਡਾਂ ਸੋਭਾ ਪਾਈਆ। ਹੁਕਮ ਸੰਦੇਸ਼ੇ ਦੇਂਦਾ ਰਹੇ ਫ਼ਰਮਾਨ, ਜੁਗ ਚੌਕੜੀ ਸੇਵ ਕਮਾਈਆ। ਪੂਰਬ ਲੇਖਾ ਵੇਖੇ ਮਾਰ ਧਿਆਨ, ਪੜਦਾ ਓਹਲਾ ਰਹਿਣ ਨਾ ਦੇਵੇ ਰਾਈਆ। ਦੇਵਣਹਾਰਾ ਸਭ ਨੂੰ ਵਰਦਾਨ, ਝੋਲੀ ਖ਼ਾਲੀ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਜਨ ਭਗਤੋ ਜਗਤ ਸਮਾਜ ਦੀ ਸਾਚੀ ਬਦਲਣੀ ਰੀਤ, ਰੀਤੀਵਾਨ ਦਏ ਦ੍ਰਿੜਾਈਆ। ਲੋੜ ਰਹੇ ਨਾ ਮੰਦਰ ਮਸੀਤ, ਸਾਚਾ ਕਲਮਾ ਦਏ ਜਣਾਈਆ। ਆਤਮ ਪਰਮਾਤਮ ਦੱਸੇ ਪ੍ਰੀਤ, ਪ੍ਰੀਤਮ ਇਕੋ ਲੈਣਾ ਮਨਾਈਆ। ਜੋ ਸਦਾ ਰਹੇ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਜਿਸ ਦਾ ਮਾਰਗ ਸਦਾ ਠੀਕ, ਲੋਕਮਾਤ ਨਾ ਕੋਇ ਬਦਲਾਈਆ। ਜਿਸ ਦੀ ਸਾਰੇ ਕਰਦੇ ਗਏ ਉਡੀਕ, ਬਿਨ ਅਖਾਂ ਅੱਖ ਖੁਲ੍ਹਾਈਆ। ਉਸ ਦੀ ਆ ਗਈ ਤਾਰੀਕ, ਤਵਾਰੀਖ ਵੇਖੇ ਥਾਉਂ ਥਾਈਂਆ। ਜਨ ਭਗਤੋ ਤੁਹਾਡੇ ਕੋਲੋਂ ਕਰਾਉਣੀ ਇਕ ਤਸਦੀਕ਼, ਸ਼ਹਾਦਤ ਇੱਕੀਆਂ ਦੇਣੀ ਭੁਗਤਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਹੁਕਮ ਆਪ ਦ੍ਰਿੜਾਈਆ। ਇੱਕੀ ਸਿੱਖ ਕਰੋ ਅਰਦਾਸ, ਬੇਨੰਤੀ ਇਕੋ ਇਕ ਜਣਾਈਆ। ਪੁਰਖ ਅਕਾਲ ਸਭ ਦੇ ਕਾਰਜ ਕਰਨੇ ਰਾਸ, ਜੋ ਤੇਰਾ ਧਿਆਨ ਲਗਾਈਆ। ਭਗਤ ਸਮਾਜ ਬਣਾਉਣਾ ਖ਼ਾਸ, ਵਰਨ ਬਰਨ ਨਾ ਕੋਇ ਲੜਾਈਆ। ਜਿਹੜੀ ਪੂਰਬ ਕੰਨਿਆਂ ਵਾਲੀ ਆਸ, ਗੋਬਿੰਦ ਸ਼ਬਦੀ ਹੁਕਮ ਸੁਣਾਈਆ। ਜੁਝਾਰ ਦਾ ਇਕ ਗਲਾਸ, ਪਿਆਸ ਸਭ ਦੀ ਦਏ ਬੁਝਾਈਆ। ਜਨ ਭਗਤੋ ਸਾਰੇ ਕਰੋ ਕਿਆਸ, ਪੰਜ ਪੋਹ ਦਏ ਸਮਝਾਈਆ। ਲਛਮਣ ਸਿੰਘ ਗ੍ਰਹਿ ਕਰ ਨਿਵਾਸ, ਇਸ਼ਨਾਨ ਸਭ ਤੋਂ ਲਿਆ ਕਰਾਈਆ। ਓਸ ਵਿਚ ਡੂੰਘੀ ਰਾਜ਼ ਵਾਲੀ ਬਾਤ, ਜੋ ਪੜਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਜਨ ਭਗਤੋ ਜੇ ਤੁਸੀਂ ਖ਼ੁਸ਼ੀ ਨਾਲ ਕਰਾਉਣੀ ਚਾਹੁੰਦੇ ਜੀਤ ਦੀ ਸ਼ਾਦੀ, ਸੁਰਜੀਤ ਸਿੰਘ ਤੁਹਾਡੇ ਹੱਥ ਫੜਾਈਆ। ਮਜ਼੍ਹਬਾਂ ਵਿਚੋਂ ਦੇ ਕੇ ਆਜ਼ਾਦੀ, ਬਰਬਾਦੀ ਵਿਚੋਂ ਬਾਹਰ ਕਢਾਈਆ। ਸਤਿਗੁਰੂ ਮਿਲਣ ਦੇ ਬਣ ਕੇ ਆਦੀ, ਆਦਤ ਦਿਆਂ ਬਦਲਾਈਆ। ਜਿਸ ਕੰਨਿਆਂ ਦੀ ਪੂਰਬਲੇ ਕਰਮ ਦੀ ਕ਼ਿਸਮਤ ਜਾਗੀ, ਜਨਮ ਵਿਚੋਂ ਜਨਮ ਲਿਆ ਪਰਗਟਾਈਆ। ਹੋਵਣ ਮਾਤ ਵਡਭਾਗੀ, ਵੱਜੇ ਸਚ ਵਧਾਈਆ। ਨਵੀਂ ਸਾਜਣਾ ਦਿਤੀ ਸਾਜੀ, ਹੁਕਮ ਇਕ ਮਨਾਈਆ। ਜਨ ਭਗਤੋ ਸੱਚਾ ਪ੍ਰੇਮ ਭਗਤਾਂ ਦਾ ਲਾਗਣ ਲਾਗੀ, ਦੂਸਰ ਸੇਵ ਨਾ ਕੋਇ ਕਮਾਈਆ। ਪੰਜ ਪੰਜ ਸਿਖ ਮਾਝਾ ਮਾਲਵਾ ਦੋਆਬਾ ਜੰਮੂ ਇਕੱਠੇ ਹੋ ਕੇ ਮੰਗ ਮੰਗੋ ਨਾਲ ਆਜ਼ਾਦੀ, ਬੀਸ ਤੁਹਾਡੀ ਗਣਤ ਗਣਾਈਆ। ਇਕੀਵੀਂ ਨਾਲ ਰਲਾਓ ਬਿਸ਼ਨ ਕੌਰ ਦਾਦੀ, ਜੋ ਦਾਅਵੇਦਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਇੱਕੀ ਜਨ ਭਗਤ ਪੰਜ ਵਾਰ ਦੇਣ ਆਖ, ਇਕੱਠੇ ਹੋ ਕੇ ਬਚਨ ਜਣਾਈਆ। ਪੁਰਖ ਅਕਾਲ ਖ਼ੁਸ਼ੀਆਂ ਵਾਲੀ ਵਖਾ ਓਹ ਰਾਤ, ਜਿਸ ਰਾਤ ਵਿਚੋਂ ਦਿਵਸ ਸਚ ਦਾ ਨਜ਼ਰੀ ਆਈਆ। ਸਾਚੀ ਮਿਲੇ ਦਾਤ, ਦੌਲਤ ਬੇਪਰਵਾਹੀਆ। ਗੁਰਮੁਖ ਖ਼ੁਸ਼ੀਆਂ ਦੀ ਲੈ ਕੇ ਔਣ ਸੌਗ਼ਾਤ, ਫੂਲਣ ਬਰਖਾ ਇਕ ਲਗਾਈਆ। ਦੋ ਜਹਾਨ ਮਾਰਨ ਝਾਕ, ਬ੍ਰਹਿਮੰਡ ਖੰਡ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇੱਕੀ ਸਿੱਖ ਮੰਗਣ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਪੁਰਖ ਅਕਾਲ ਚਾੜ੍ਹੇ ਰੰਗ, ਰੰਗ ਪਿਛਲਾ ਦਏ ਬਦਲਾਈਆ। ਸੋਹਣਾ ਬਣੇ ਸੰਗ, ਵੱਜਦੀ ਰਹੇ ਪ੍ਰੇਮ ਵਧਾਈਆ। ਚੜ੍ਹਿਆ ਰਹੇ ਚੰਦ, ਗੁਰਮੁਖਾਂ ਕਰ ਰੁਸ਼ਨਾਈਆ। ਗੁਰਦਰਸ਼ਨ ਪਏ ਠੰਡ, ਤ੍ਰਿਸ਼ਨਾ ਅਗਨ ਬੁਝਾਈਆ। ਸਤਿ ਦੀ ਪਏ ਗੰਢ, ਸਕੇ ਨਾ ਕੋਇ ਤੁੜਾਈਆ। ਜਨ ਭਗਤੋ ਅਠਾਰਾਂ ਹਾੜ ਸਾਢੇ ਨੌ ਦਾ ਵੇਲਾ ਹੋਵੇ ਰਾਤ ਨਸ਼ੰਗ, ਨਿਸਚੇ ਨਾਲ ਤਕਾਈਆ। ਖ਼ੁਸ਼ੀਆਂ ਨਾਲ ਢੋਲੇ ਗਾਉਣੇ ਧੁਰ ਦੇ ਛੰਦ, ਬਿਨ ਸਾਜਾਂ ਤਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇੱਕੀ ਸਿੱਖ ਇਕੀ ਲੈਣ ਹਾਰ, ਹਰ ਇਕ ਵਿਚ ਸੋਹੰ ਅੰਕ ਜੁੜਾਈਆ। ਪੰਜਾਂ ਪਿਆਰਿਆਂ ਦੇ ਸਿਰ ਉਤੇ ਪੀਲੀ ਹੋਵੇ ਦਸਤਾਰ, ਤਨ ਚੋਲਾ ਆਪਣਾ ਰੰਗ ਰੰਗਾਈਆ। ਨੰਗੀ ਹੋਵੇ ਕਟਾਰ, ਚਮਕ ਵਿਚ ਰੁਸ਼ਨਾਈਆ। ਸੋਹਣਾ ਹੋਵੇ ਸ਼ੰਗਾਰ, ਅਗੰਮੀ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਏ ਦ੍ਰਿੜਾਈਆ। ਇੱਕੀ ਹਾਰ ਇਕ ਇਕ ਦੀ ਵੰਡ, ਵੰਡੇ ਬੇਪਰਵਾਹੀਆ। ਦਸ ਦਸ ਦੀ ਗੰਢ, ਇਕ ਨਾਲ ਜੁੜਾਈਆ। ਪਿਆਰ ਪਿਆਰ ਦਾ ਛੰਦ, ਸੋਹੰ ਢੋਲਾ ਬੇਪਰਵਾਹੀਆ। ਹੋਵੇ ਕਾਰਜ ਅਨੰਦ, ਕ਼ਰਜ਼ਾ ਪਿਛਲਾ ਦਏ ਚੁਕਾਈਆ। ਜੁਝਾਰ
ਪਿਛੇ ਗੁਰਮੁਖਾਂ ਕਰਨਾ ਪਏ ਨਾ ਜਗ, ਜਗਤ ਨਾ ਕੋਇ ਲੜਾਈਆ। ਖ਼ੁਸ਼ੀ ਰਖੇ ਬੰਦ ਬੰਦ, ਬੰਦੀਖ਼ਾਨੇ ਤੋਂ ਦਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇੱਕੀ ਸਿੱਖ ਕਰੋ ਧਿਆਨ, ਸ਼ਬਦੀ ਹੁਕਮ ਜਣਾਈਆ। ਜੇ ਹਰਿ ਸੰਗਤ ਕਰੇ ਪਰਵਾਨ, ਫੇਰ ਸ਼ਾਦੀ ਪ੍ਰਭ ਨੂੰ ਭਾਈਆ। ਚਾਰ ਕੁੰਟ ਚਾਰ ਸੱਤ ਰੰਗੇ ਝੁਲਦੇ ਹੋਣ ਨਿਸ਼ਾਨ, ਰਾਜ ਨਰੈਣ ਸੇਵ ਕਮਾਈਆ। ਤਾਰਾ ਸਿੰਘ ਬ੍ਰਾਹਮਣ ਇਕ ਨਿੱਕਾ ਜਿਹਾ ਲਿਆਵੇ ਤੀਰ ਕਮਾਨ, ਰੰਗ ਸੱਤ ਨਾਲ ਰੰਗਾਈਆ। ਲਾਲ ਸਿੰਘ ਛੇ ਇੰਚ ਦੀ ਲਿਆਵੇ ਕਿਰਪਾਨ, ਵੱਡੀ ਛੋਟੀ ਨਾ ਕੋਇ ਬਣਾਈਆ। ਡਾਕਟਰ ਪਾਲ ਸਿੰਘ ਸਵਾ ਰੁਪਈਏ ਦਾ ਦੇਵੇ ਦਾਨ, ਹਰਿ ਸੰਗਤ ਹੱਥ ਵਡਿਆਈਆ। ਕੇਹਰ ਸਿੰਘ ਜਲ ਕਰਾਏ ਪਾਨ, ਗਲਾਸ ਢਾਈ ਉਂਗਲਾਂ ਵੰਡ ਵੰਡਾਈਆ। ਤੇਜ ਭਾਨ ਸਵਾ ਰਤੀ ਕਰੇ ਪਰਵਾਨ, ਕੇਸਰ ਕਿਸਮ ਵਾਲਾ ਬਦਲਾਈਆ। ਗੁਰਮੁਖੋ ਸੋਹਣੇ ਬਣ ਕੇ ਆਇਓ ਮਹਿਮਾਨ, ਮਹਿਮਾਨੀ ਆਪਣਾ ਨਾਮ ਪ੍ਰਭੂ ਸਭ ਨੂੰ ਦਏ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਹਰਿ ਸੰਗਤ ਆਉਣਾ ਨਾਲ ਚਾਓ, ਖ਼ੁਸ਼ੀਆਂ ਵਿਚ ਵਡਿਆਈਆ। ਤੁਹਾਡੇ ਨਾਲ ਸੱਚਾ ਭਾਓ, ਭਗਤ ਵੱਜੇ ਵਧਾਈਆ। ਧੁਰ ਦਾ ਢੋਲਾ ਗਾਓ, ਅਗੰਮੀ ਕਰ ਪੜ੍ਹਾਈਆ। ਹੋਣਾ ਸਚ ਨਿਆਉਂ, ਨਿਆਂਕਾਰ ਦਏ ਸਮਝਾਈਆ। ਜਨ ਭਗਤਾਂ ਬਿਨਾ ਪ੍ਰਭ ਨੂੰ ਮਿਲੇ ਕੋਈ ਨਾ ਥਾਉਂ, ਆਪਣੀ ਡੋਰ ਤੁਹਾਡੇ ਹੱਥ ਫੜਾਈਆ। ਤੁਹਾਡਾ ਪਰਤ ਕੇ ਬਣਿਆ ਪਿਤਾ ਮਾਉਂ, ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇਵੇ ਵਡਿਆਈਆ। ਮਾਝਾ ਮਾਲਵਾ ਜੰਮੂ ਦੋਆਬਾ ਖ਼ੁਸ਼ੀਆਂ ਵਾਲੀ ਲੈ ਕੇ ਆਇਓ ਸੌਗ਼ਾਤ, ਸੋਹਣਾ ਰੰਗ ਬਦਲਾਈਆ। ਗੋਬਿੰਦ ਦੀ ਤੁਹਾਡੇ ਨਾਲ ਮਿਲ ਕੇ ਸੁਹੰਜਣੀ ਹੋਵੇ ਰਾਤ, ਭਿੰਨੜੀ ਵੱਜੇ ਵਧਾਈਆ। ਸਤਿਜੁਗ ਦੀ ਹੋਣੀ ਪਰਭਾਤ, ਭਰਮ ਦਏ ਮਿਟਾਈਆ। ਗੁਰਮੁਖ ਸਿੰਘ ਲੇਖਾ ਲਿਖੇ ਨਾਲ ਕ਼ਲਮ ਦਵਾਤ, ਸ਼ਹਾਦਤ ਇਕ ਭੁਗਤਾਈਆ। ਲੇਖਾ ਰਹੇ ਜੁਗ ਆਦਿ, ਜੁਗ ਚੌਕੜੀ ਵਡਿਆਈਆ। ਸ਼ਬਦੀ ਗੋਬਿੰਦ ਦਾ ਗੁਰਮੁਖੋ ਘਰਾਨਾ ਕਰਨਾ ਆਬਾਦ, ਜੋ ਤੁਹਾਡੇ ਪਿਛੇ ਗਿਆ ਲੁਟਾਈਆ। ਇਸ ਦਾ ਹੋਰ ਨਾ ਕੋਈ ਲੱਭਿਓ ਜਵਾਬ, ਖ਼ਤਾਬ ਦੇਵੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਹੁਕਮ ਇਕ ਵਰਤਾਈਆ। ਜੋ ਦੱਸਿਆ ਸੋ ਸ਼ਬਦੀ ਹੁਕਮ ਠੀਕ, ਠਾਕਰ ਦਏ ਦ੍ਰਿੜਾਈਆ। ਕੁਛ ਲੇਖਾ ਸੁਰਜੀਤ ਦੀ ਮਾਤਾ ਕੌਰ ਰਣਜੀਤ, ਕ਼ਲਮ ਨਾਲ ਵਡਿਆਈਆ। ਪ੍ਰਭ ਦੇ ਕੋਲੋਂ ਮੰਗਣੀ ਪਏ ਭੀਖ, ਅਬਿਨਾਸ਼ੀ ਕਰਤੇ ਝੋਲੀ ਦੇਣੀ ਭਰਾਈਆ। ਇੱਕੀਆਂ ਨੂੰ ਕਰਨੀ ਪਏ ਤਸਦੀਕ਼, ਸ਼ਹਾਦਤ ਵਿਚ ਗਵਾਹੀਆ। ਹਰਿ ਸੰਗਤ ਵਿਚ ਤੌਫ਼ੀਕ਼, ਜੋ ਤੋਅਫ਼ੇ ਵਿਚ ਪ੍ਰੇਮ ਪਿਆਰ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਮਾਰਗ ਦੀ ਹੁਕਮ ਅੰਦਰ ਕਰ ਕੇ ਆਪ ਤਸਦੀਕ, ਅਗਲਾ ਲੇਖਾ ਦਏ ਬਣਾਈਆ।
੫ ਚੇਤ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਕਿੰਗਜਵੇ ਕੈਂਪ ਧੀਰਪੁਰ ਦਿੱਲੀ-੯
ਸੰਮਤ ਸ਼ਹਿਨਸ਼ਾਹੀ ਦੋ ਕਹੇ ਮੇਰਾ ਪੰਚਮ ਚੇਤ, ਨਵ ਨੌ ਚਾਰ ਦਏ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਦਾ ਖੋਲ੍ਹੇ ਭੇਤ, ਭੇਵ
ਅਗਲਾ ਦਏ ਜਣਾਈਆ। ਜਨ ਭਗਤੋ ਸਭ ਤੋਂ ਪਹਿਲੋਂ ਸਾਖਿਆਤ ਤੱਕੋ ਨੇਤ ਨੇਤ, ਨਿਤ ਨਵਿਤ ਦਾ ਮਾਲਕ ਬੇਪਰਵਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਆਤਮ ਪਰਮਾਤਮ ਕਰੇ ਹੇਤ, ਪਾਰਬ੍ਰਹਮ ਬ੍ਰਹਮ ਮਾਲਕ ਇਕ ਅਖਵਾਈਆ। ਜੋ ਵਸਣਹਾਰਾ ਸਚਖੰਡ ਅਗੰਮੇ ਦੇਸ, ਲੋਕਮਾਤ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਆਦੇਸ, ਸੀਸ ਸਜਦਿਆਂ ਵਿਚ ਝੁਕਾਈਆ। ਜਿਸਦਾ ਭਵਿਖਤ ਬਿਨ ਲਿਖਤ ਸ਼ਬਦੀ ਧਾਰ ਦੱਸ ਕੇ ਗਿਆ ਦਸਮੇਸ਼, ਗੋਬਿੰਦ ਖੋਜੀ ਖੋਜ ਖੁਜਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਖੇਲ ਕਰਨਹਾਰਾ ਹਮੇਸ਼, ਹਮਸਾਜਣ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੰਜ ਚੇਤ ਕਹੇ ਸੰਮਤ ਸ਼ਹਿਨਸ਼ਾਹੀ ਦੂਜਾ, ਦੁਤੀਆ ਭਾਓ ਰਹੇ ਨਾ ਰਾਈਆ। ਜਨ ਭਗਤਾਂ ਭੇਵ ਖੁਲ੍ਹੇ ਅੰਦਰੋਂ ਗੂਝਾ, ਰਮਜ਼ ਇਸ਼ਾਰਾ ਆਪ ਲਗਾਈਆ। ਗੁਰਮੁਖ ਰਹੇ ਕੋਈ ਨਾ ਸੁੱਤਾ, ਨੇਤਰ ਲੋਚਨ ਅੱਖ ਖੁਲ੍ਹਾਈਆ। ਗੋਦ ਉਠਾਏ ਧੁਰ ਦਾ ਪਿਤਾ ਪੁਤਾਂ, ਪਤਿਪਰਮੇਸ਼ਵਰ ਗੋਦ ਉਠਾਈਆ। ਸਾਚਾ ਮਾਰਗ ਦੱਸੇ ਸੁਚਾ, ਸੰਜਮ ਇਕੋ ਇਕ ਸਮਝਾਈਆ। ਲੇਖਾ ਰਹੇ ਕੋਈ ਨਾ ਲੁਕਾ, ਸਨਮੁਖ ਹੋ ਕੇ ਦਏ ਦ੍ਰਿੜਾਈਆ। ਕਲਜੁਗ ਵੇਲਾ ਅੰਤਮ ਢੁੱਕਾ, ਪੈਂਡਾ ਆਪਣਾ ਪੰਧ ਮੁਕਾਈਆ। ਪੁਰਖ ਅਕਾਲ ਦੀਨ ਦਿਆਲ ਆਪਣੇ ਭਾਣੇ ਵਿਚ ਕਦੇ ਨਾ ਰੁਕਾ, ਨਾ ਕੋਈ ਹੁਕਮ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸੰਮਤ ਸ਼ਹਿਨਸ਼ਾਹੀ ਦੂਜਾ ਕਹੇ ਪੰਚਮ ਚੇਤ ਦਾ ਵੇਖੋ ਦਿਨ, ਰੁੱਤ ਬਦਲ ਕੇ ਗਿਆ ਆਈਆ। ਗੁਰ ਅਵਤਾਰ ਪੈਗ਼ੰਬਰ ਲਓ ਗਿਣ, ਚਾਰ ਜੁਗ ਦੇ ਬੈਠੇ ਸੀਸ ਨਿਵਾਈਆ। ਜਿਨ੍ਹਾਂ ਦਾ ਖੇਲ ਵੇਖਿਆ ਭਿੰਨ ਭਿੰਨ, ਨਿਰਗੁਣ ਸਰਗੁਣ ਕਾਰ ਕਮਾਈਆ। ਤੱਤਾਂ ਵਾਲਾ ਛੱਡ ਕੇ ਚਿੰਨ, ਚਿੰਤਾ ਜਗਤ ਵਾਲੀ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਪੰਜ ਚੇਤ ਕਹੇ ਪ੍ਰਭ ਦਾ ਸ਼ਹਿਨਸ਼ਾਹੀ ਸੰਮਤ ਆ ਗਿਆ ਦੋ, ਦੋਹਰੀ ਧਾਰ ਰਿਹਾ ਬਣਾਈਆ। ਨਿਰਗੁਣ ਸਰਗੁਣ ਆਪੇ ਹੋ, ਹੋਕਾ ਦੇ ਕੇ ਰਿਹਾ ਸੁਣਾਈਆ। ਭਗਤ ਸੁਹੇਲੇ ਅੰਦਰ ਕਰ ਕੇ ਲੋ, ਲੋਚਣ ਆਪਣੀ ਅੱਖ ਖੁਲ੍ਹਾਈਆ। ਜਗਤ ਨਾਲੋਂ ਕਰ ਨਿਰਮੋਹ, ਮੁਹੱਬਤ ਆਪਣੇ ਨਾਲ ਬਣਾਈਆ। ਕੂੜੀ ਕਿਰਿਆ ਸਕੇ ਨਾ ਛੋਹ, ਧੁਰ ਦਾ ਮੇਲਾ ਰਿਹਾ ਜੁੜਾਈਆ। ਨਾਮ ਨਿਧਾਨਾ ਲੈ ਕੇ ਢੋਆ ਢੋ, ਸਚ ਦਵਾਰੇ ਗਿਆ ਆਈਆ। ਜਿਸ ਦਾ ਮਤਲਬ ਸਮਝੇ ਨਾ ਕੋ, ਸੋ ਸਾਹਿਬ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸ਼ਹਿਨਸ਼ਾਹੀ ਸੰਮਤ ਕਹੇ ਪੰਚ ਚੇਤ ਦਾ ਆ ਗਿਆ ਦਿਨ ਸੁਭਾਗਾ, ਦੋ ਜਹਾਨ ਵੱਜੀ ਵਧਾਈਆ। ਸ਼ਬਦ ਅਗੰਮੀ ਮਾਰੇ ਆਵਾਜ਼ਾ, ਸੁਤਿਆਂ ਰਿਹਾ ਉਠਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੱਕੋ ਰਾਜਨ ਰਾਜਾ, ਭੂਪਤ ਭੂਪ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਨਿਰਗੁਣ ਕਾਜਾ, ਸਰਗੁਣ ਹੁਕਮੇਂ ਅੰਦਰ ਫਿਰਾਈਆ। ਸੋ ਦੋ ਜਹਾਨ ਨਿਰਵੈਰ ਹੋ ਚਲਾਏ ਜਹਾਜ਼ਾ, ਦੂਜਾ ਰੂਪ ਨਾ ਕੋਇ ਬਦਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਵੇਖਣ ਆਇਆ ਜਗਤ ਤਮਾਸ਼ਾ, ਸ਼ਾਹ ਸੁਲਤਾਨ ਆਪਣਾ ਵੇਸ ਵਟਾਈਆ। ਜਿਸ ਨੂੰ ਜੁਗ ਚੌਕੜੀ ਦੀਨ ਦੁਨੀ ਕਰਦਾ ਰਿਹਾ ਹਾਸਾ, ਹਸਤੀ ਵੇਖੋ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਚਮ ਚੇਤ ਕਹੇ ਸੰਮਤ ਸ਼ਹਿਨਸ਼ਾਹੀ ਦੋ ਦਾ ਕੀ ਕਰਾਂ ਬਿਆਨ, ਮੇਰੀ ਚਲੇ ਨਾ ਕੋਇ ਚਤੁਰਾਈਆ।
ਗੁਰ ਅਵਤਾਰ ਪੈਗ਼ੰਬਰ ਹੋਏ ਸਵਾਧਾਨ, ਆਪਣੀ ਆਪ ਲੈਣ ਅੰਗੜਾਈਆ। ਨੇਤਰ ਲੋਚਣ ਨੈਣ ਉਠਾਣ, ਬਿਨ ਅੱਖਾਂ ਅੱਖ ਖੁਲ੍ਹਾਈਆ। ਚਲੋ ਵੇਖੀਏ ਤੱਕੀਏ ਸ਼ਾਹ ਪਾਤਸ਼ਾਹ ਸ੍ਰੀ ਭਗਵਾਨ, ਜੋ ਆਦਿ ਜੁਗਾਦੀ ਪਿਤਾ ਮਾਈਆ। ਜੋ ਜੁਗ ਚੌਕੜੀ ਲਹਿਣਾ ਦੇਣਾ ਚੁਕਾਵੇ ਆਣ, ਨਿਰਗੁਣ ਹੋ ਕੇ ਫੇਰਾ ਪਾਈਆ। ਜਿਸ ਦਾ ਕੌਲ ਇਕ਼ਰਾਰ ਨਾਲ ਕ੍ਰਿਸ਼ਨਾ ਕਾਹਨ, ਕਾਇਨਾਤ ਸਮਝ ਸਕੇ ਨਾ ਰਾਈਆ। ਸੋ ਭਗਵੰਤ ਪਰਗਟ ਹੋਇਆ ਮਿਹਰਵਾਨ, ਮਹਿਬੂਬ ਆਪਣਾ ਵੇਸ ਵਟਾਈਆ। ਨਿਗਾਹ ਮਾਰ ਜ਼ਿਮੀਂ ਅਸਮਾਨ, ਲੇਖਾ ਜਾਣ ਦੋ ਜਹਾਨ, ਬ੍ਰਹਿਮੰਡ ਖੰਡ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਰਿਹਾ ਕਮਾਈਆ। ਸ਼ਹਿਨਸ਼ਾਹੀ ਸੰਮਤ ਕਹੇ ਪੰਜ ਚੇਤ ਸਭ ਤੋਂ ਵੱਡਾ ਮਾਤ, ਮਤਾ ਪ੍ਰਭ ਦੇ ਨਾਲ ਪਕਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਮੰਗਦੇ ਗਏ ਦਾਤ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਲੇਖਾ ਜਾਣੇ ਖੇਲ ਤਮਾਸ਼, ਖ਼ਾਲਕ ਖ਼ਲਕ ਭੇਵ ਖੁਲ੍ਹਾਈਆ। ਜਨ ਭਗਤਾਂ ਪੂਰੀ ਕਰੇ ਆਸ, ਆਸਾ ਤ੍ਰਿਸ਼ਨਾ ਰਹੇ ਨਾ ਰਾਈਆ। ਸਚ ਦਵਾਰੇ ਦੇਵਣਹਾਰ ਸ਼ਾਬਾਸ਼, ਮਿਹਰ ਨਜ਼ਰ ਇਕ ਉਠਾਈਆ। ਜੋ ਭਵਿਖਤਾਂ ਵਿਚ ਗਿਆ ਆਖ, ਅੰਤਮ ਓਹੋ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਬੇਪਰਵਾਹੀਆ। ਪੰਚ ਚੇਤ ਕਹੇ ਸੰਮਤ ਸ਼ਹਿਨਸ਼ਾਹੀ ਦੋ ਗਿਆ ਆ, ਆਗਮਨ ਵਿਚ ਸਾਰੇ ਖ਼ੁਸ਼ੀ ਮਨਾਈਆ। ਪੁਰਖ ਅਕਾਲ ਦੀਨ ਦਿਆਲ ਦਇਆ ਕਮਾ, ਮਿਹਰ ਨਜ਼ਰ ਇਕ ਉਠਾਈਆ। ਸਚ ਦਵਾਰਾ ਇਕ ਸੁਹਾ, ਸੋਭਾਵੰਤ ਵੇਖ ਵਖਾਈਆ। ਜਿਸ ਦਾ ਭੇਵ ਜਾਣੇ ਕੋਈ ਨਾ, ਸੋ ਪੜਦਾ ਰਿਹਾ ਉਠਾਈਆ। ਜਿਸਦਾ ਲੱਭੇ ਨਾ ਕੋਇ ਨਿਸ਼ਾਨ, ਸੋ ਨਿਸ਼ਾਨੇ ਰਿਹਾ ਗਡਾਈਆ। ਜਿਸ ਦਾ ਸਮਝੇ ਨਾ ਕੋਇ ਈਮਾਨ, ਸੋ ਅਮਲ ਆਪਣਾ ਨਾਮ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਜ ਚੇਤ ਕਹੇ ਮੈਂ ਕਰਾਂ ਖ਼ਬਰਦਾਰ, ਸ਼ਬਦ ਅਗੰਮੀ ਢੋਲਾ ਗਾਈਆ। ਜਨ ਭਗਤੋ ਆਪਣਾ ਵੇਖੇ ਸੱਚਾ ਘਰਬਾਰ, ਜੋ ਘਰਾਨੇ ਰਿਹਾ ਬਣਾਈਆ। ਜਿਸ ਦਾ ਰਾਹ ਤੱਕਦੇ ਗਏ ਜੁਗ ਚਾਰ, ਚੌਕੜ ਅੱਖ ਖੁਲ੍ਹਾਈਆ। ਭਿਛਿਆ ਮੰਗਦੇ ਗਏ ਗੁਰ ਅਵਤਾਰ, ਪੈਗ਼ੰਬਰ ਝੋਲੀਆਂ ਡਾਹੀਆ। ਸੋ ਦੇਵਣਹਾਰ ਦਾਤਾਰ, ਆਪਣੀ ਦਇਆ ਕਮਾਈਆ। ਜਿਸ ਦਾ ਲੇਖਾ ਸਿਫ਼ਤ ਤੋਂ ਬਾਹਰ, ਸਿਫ਼ਤ ਕਰੇ ਨਾ ਕ਼ਲਮ ਸ਼ਾਹੀਆ। ਰਸਨਾ ਸਕੇ ਨਾ ਕੋਈ ਉਚਾਰ, ਕਥਨੀ ਕਥ ਨਾ ਕੋਇ ਵਡਿਆਈਆ। ਸੋ ਭਗਤੋ ਤੁਹਾਡਾ ਬਣਾ ਸੱਚਾ ਦਰਬਾਰ, ਦਿਲਾਂ ਦਾ ਯਾਰ ਨਜ਼ਰੀ ਆਈਆ। ਜਿਸ ਨੂੰ ਕਿਤੋਂ ਨਾ ਲੱਭਿਆ ਪਿਆਰ, ਤਿਸ ਮਿਹਰ ਮੁਹੱਬਤ ਝੋਲੀ ਪਾਈਆ। ਜਸ ਦਾ ਨਿਸ਼ਾਨਾ ਰਹੇ ਸਦਾ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਜ ਚੇਤ ਕਹੇ ਦਿੱਲੀ ਦਰਬਾਰ ਦਾ ਵੇਖੋ ਤਖ਼ਤ, ਤਖ਼ਤਾ ਦੀਨ ਦੁਨੀ ਉਲਟਾਈਆ। ਸ਼ਬਦ ਅਗੰਮੀ ਇਕੋ ਸਖ਼ਤ, ਸਖ਼ਤੀ ਨਾਲ ਭੁਗਤਾਈਆ। ਦੂਜਾ ਰਹਿਣ ਨਹੀਂ ਦੇਣਾ ਵਕ਼ਤ, ਵੇਲਾ ਦਏ ਗਵਾਹੀਆ। ਹੋਏ ਖ਼ੁਆਰੀ ਜਗਤ, ਜਾਗਰਤ ਜੋਤ ਹੁਕਮ ਜਣਾਈਆ। ਸਾਂਤਕ ਸਤਿ ਰਹੇ ਜਨ ਭਗਤ, ਭਗਵਨ ਦਇਆ ਕਮਾਈਆ। ਗੁਰ ਅਵਤਾਰਾਂ ਪੂਰੀ ਕਰ ਕੇ ਲਿਖਤ, ਲੱਖਾਂ ਤੋਂ ਖ਼ਾਕ ਦਏ ਬਣਾਈਆ। ਗੁਰਮੁਖਾਂ ਖੋਲ੍ਹ ਕੇ ਅੰਦਰੋਂ ਦ੍ਰਿਸ਼ਟ, ਦ੍ਰਿਸ਼ਟੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਦਿੱਲੀ ਦਰਬਾਰ ਦਾ ਤੱਕੋ ਸਿੰਘਾਸਣ, ਸਿੰਘ ਆਸਣ ਨਜ਼ਰੀ ਆਈਆ।
ਜਿਸ ਨੂੰ ਕਹਿੰਦੇ ਪੁਰਖ ਅਬਿਨਾਸ਼ਨ, ਉਹ ਪੁਰਖਾਂ ਤੋਂ ਪਰੇ ਬੈਠਾ ਡੇਰਾ ਲਾਈਆ। ਖੇਲੇ ਖੇਲ ਖੇਲ ਤਮਾਸ਼ਨ, ਹੁਕਮੀ ਹੁਕਮ ਆਪ ਸਮਝਾਈਆ। ਜਨ ਭਗਤਾਂ ਦੱਸੇ ਅਗੰਮੀ ਗਾਥਨ, ਨਿਰਗੁਣ ਨਿਰਵੈਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦਿੱਲੀ ਸਿੰਘਾਸਣ ਕਹੇ ਮੈਂ ਸੋਹਿਆ ਭਗਤ ਦਵਾਰ, ਭਾਗ ਬਣਿਆ ਬੇਪਰਵਾਹੀਆ। ਪਹਿਲਾ ਹੁਕਮ ਦਿਓ ਸੰਸਾਰ, ਸਚ ਸੰਦੇਸ਼ਾ ਇਕ ਅਲਾਈਆ। ਸੰਤ ਜਗਤ ਕਰੋ ਖ਼ਬਰਦਾਰ, ਬੇਅੰਤ ਹੱਥ ਵਡਿਆਈਆ। ਲੇਖਾ ਲਿਖ ਕੇ ਭੇਜੋ ਵਾਰੋ ਵਾਰ, ਆਇਆ ਧੁਰ ਦਾ ਇਕੋ ਮਾਹੀਆ। ਭਗਤ ਸੁਹੇਲੇ ਹੋ ਜਾਓ ਖ਼ਬਰਦਾਰ, ਬੇਖ਼ਬਰਾਂ ਖ਼ਬਰ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪੰਜ ਚੇਤ ਕਹੇ ਅੱਜ ਦਾ ਲਿਖ ਦਿਓ ਲੇਖ ਅਵੱਲਾ, ਆਲਮ ਸਮਝ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਕਲਜੁਗ ਕਾਇਆ ਰਿਹਾ ਬਦਲਾਈਆ। ਸਾਧ ਸੰਤ ਜਗਤ ਵਾਸਨਾ ਜੋ ਰਲ ਕੇ ਮਾਰਨ ਹੱਲਾ, ਕਿਸੇ ਦੀ ਚਲਣ ਨਾ ਦੇਵੇ ਚਤੁਰਾਈਆ। ਸ਼ਾਹ ਸੁਲਤਾਨ ਫੜਾਏ ਮੂਲ ਨਾ ਪੱਲਾ, ਭਰਮੇ ਵਿਚ ਭਰਮ ਲੋਕਾਈਆ। ਸਹਿਜ ਸੁਭਾਉ ਸ਼ਹਿਨਸ਼ਾਹੀ ਸੰਮਤ ਦੋ ਆ ਗਿਆ ਦਵਾਰੇ ਸਚ ਮਹੱਲਾ, ਪੜਦਾ ਉਹਲਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਕਮਾਈਆ। ਪੰਜ ਚੇਤ ਕਹੇ ਮੇਰਾ ਸੰਦਸ਼ਾ ਦੇ ਦਿਓ ਰਾਸ਼ਟਰਪਤ, ਨੌ ਚੇਤ ਨੂੰ ਘਰ ਘਰ ਹੋਏ ਸ਼ਨਵਾਈਆ। ਪੁਰਖ ਅਕਾਲ ਪਰਤ ਕੇ ਆ ਗਿਆ ਵਤ, ਜੋ ਬੇਵਤਨਾਂ ਤੋਂ ਵਤਨ ਕਰਾਈਆ। ਸ਼ਬਦ ਅਗੰਮੀ ਲਾਵੇ ਸੱਟ, ਸਿੱਟੇਬਾਜ਼ੀ ਵੇਖੇ ਜਗਤ ਲੋਕਾਈਆ। ਚਾਰ ਕੁੰਟ ਦਹਿ ਦਿਸ਼ਾ ਜਿਧਰ ਚਾਹੋ ਲਓ ਨੱਠ, ਬਿਨਾ ਪੁਰਖ ਅਕਾਲ ਨਾ ਕੋਇ ਸਰਨਾਈਆ। ਹੁਕਮੇ ਅੰਦਰ ਸਭ ਨੂੰ ਲਾਉਣਾ ਫੱਟ, ਨਾ ਕੋਈ ਮੇਟੇ ਮੇਟ ਮਿਟਾਈਆ। ਮਿਸਲ ਮਸ਼ਹੂਰ ਮੱਛੀ ਮੁੜਦੀ ਪੱਥਰ ਚੱਟ, ਸੋ ਵੇਲਾ ਗਿਆ ਆਈਆ। ਦਿੱਲੀ ਦਰਬਾਰ ਆਣ ਕੇ ਖੋਲ੍ਹ ਦਿਤਾ ਸੱਚਾ ਹੱਟ, ਸਚ ਵਣਜਾਰਾ ਬਣਿਆ ਬੇਪਰਵਾਹੀਆ। ਦੂਸਰ ਵਸਤ ਕਿਸੇ ਰਹਿਣ ਨਹੀਂ ਦੇਣੀ ਹੱਥ, ਸਾਧਾਂ ਸੰਤਾਂ ਦਿਓ ਸੁਣਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਪਰਧਾਨ ਸਾਰੇ ਕਰਨੇ ਵੱਸ, ਪ੍ਰੈਜ਼ੀਡੈਂਟ ਅਡੈਂਟੀ ਕਾਰਡਾਂ ਉਤੇ ਜਗਤ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਪੰਚਮ ਚੇਤ ਕਹੇ ਖ਼ਬਰ ਦੇ ਦਿਉ ਪਰਧਾਨ ਮੰਤਰੀ, ਜਗਤ ਮੰਤਰ ਕੰਮ ਕਿਸੇ ਨਾ ਆਈਆ। ਸਮਝ ਸਕੇ ਨਾ ਕੋਈ ਪੰਡਤਾਂ ਵਾਲੀ ਪੱਤਰੀ, ਨੈਣ ਨਜ਼ਰ ਆਵੇ ਨਾ ਬੇਪਰਵਾਹੀਆ। ਧੁਰ ਦਾ ਹੁਕਮ ਨਾ ਕਦੀ ਲਿਖਿਆ ਗਿਆ ਨਿਰਅੱਖਰੀ, ਫ਼ਰਮਾਨੇ ਵਿਚ ਜਣਾਈਆ। ਜੋ ਤੋਲਣਹਾਰਾ ਦੋ ਜਹਾਨ ਬਿਨਾ ਤੱਕੜੀ, ਕੰਡਾ ਇਕੋ ਇਕ ਉਠਾਈਆ। ਝਗੜਾ ਪੈਂਦਾ ਸ਼ੂਦਰ ਵੈਸ਼ ਬ੍ਰਾਹਮਣ ਸ਼ਤਰੀ, ਸ਼ਤਰੂ ਸਾਰੇ ਦੇਣੇ ਬਣਾਈਆ। ਸਿਆਸਤ ਰਹਿ ਜਾਏ ਹਕੜੀ ਬਕੜੀ, ਹੁਕਮ ਚਲੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਧੁਰ ਸੰਦੇਸ਼ਾ ਦੇ ਦਿਓ ਮਨਿਸਟਰ ਹੋਮ, ਧੁਰ ਦਾ ਹੁਕਮ ਹੁਕਮ ਮਨਾਈਆ। ਪੁਰਖ ਅਕਾਲ ਨੇ ਵਸ ਕਰ ਲਿਆ ਆਪਣੇ ਓਮ, ਵਿਸ਼ਨ ਬ੍ਰਹਮਾ ਸ਼ਿਵ ਦੀ ਚਲੇ ਨਾ ਕੋਇ ਚਤੁਰਾਈਆ। ਦੂਜਾ ਰਹਿਣ ਨਹੀਂ ਦੇਣਾ ਦੋਮ, ਦਵੈਤ ਭਾਵਨਾ ਬਾਹਰ ਕਢਾਈਆ। ਤੀਜਾ ਹੋਰ ਨਾ ਕੋਈ ਸੋਮ, ਸਵੰਬਰ ਇਕੋ ਦੇਣਾ ਰਚਾਈਆ। ਸ਼ਬਦੀ ਤੇਜ ਨਾਲ ਕਰਨੇ ਮੋਮ, ਵਜੂਦ ਸਾਰੇ ਜਾਣ ਬਦਲਾਈਆ। ਪੁਰਖ ਅਕਾਲ ਦੀ ਇਕੋ ਦੱਸਣੀ ਆਤਮ ਕ਼ੌਮ,
ਝਗੜੇ ਮਜ਼੍ਹਬਾਂ ਵਾਲੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਖ ਦੀ ਨੀਂਦੇ ਕਿਸੇ ਨਾ ਦੇਵੇ ਸੌਣ, ਸੋਹਣਾ ਹੁਕਮ ਵਰਤਾਈਆ। ਪੰਜ ਚੇਤ ਕਹੇ ਮੇਰਾ ਹੁਕਮ ਧੁਰ ਫ਼ਰਮਾਨਾ, ਫੁਰਤੀਆਂ ਵਿਚ ਸੁਣਾਈਆ। ਸਾਧੋ ਸੰਤੋ ਪ੍ਰਭ ਦੇ ਸਾਹਮਣੇ ਆ ਕੇ ਦੱਸੋ ਗਾ ਕੇ ਗਾਣਾ, ਜੋ ਬਿਨ ਰਸਨਾ ਜਿਹਵਾ ਰਾਗ ਅਲਾਈਆ। ਤਿੰਨ ਚੇਤ ਤੋਂ ਲੈ ਕੇ ਪੁਰਖ ਅਬਿਨਾਸ਼ੀ ਬਦਲ ਲਿਆ ਆਪਣਾ ਟਿਕਾਣਾ, ਭੂਮਿਕਾ ਸਮਝ ਕਿਸੇ ਨਾ ਆਈਆ। ਤਖ਼ਤ ਨਿਵਾਸੀ ਬਣ ਕੇ ਧੁਰ ਦਾ ਰਾਣਾ, ਮੁਕਾਮੇ ਹੱਕ ਸੋਭਾ ਪਾਈਆ। ਭਰਮ ਵਿਚ ਰਹੇ ਨਾ ਕੋਇ ਅੰਞਾਣਾ, ਬੋਧ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਕਾਰ ਕਮਾਈਆ। ਪੰਜ ਚੇਤ ਕਹੇ ਮੈਂ ਆਇਆ ਦਿੱਲੀ ਦਰਬਾਰ, ਦਵਾਰਾ ਇਕੋ ਦੇਣਾ ਸੁਹਾਈਆ। ਸਭ ਨੂੰ ਵੇਖਣਾ ਚੜ੍ਹ ਕੇ ਮੰਜ਼ਲ ਮਨਾਰ, ਪੜਦਾ ਪੜਦਿਆਂ ਵਿਚੋਂ ਉਠਾਈਆ। ਮਨ ਵਾਸਨਾ ਦਾ ਰਹਿਣ ਨਹੀਂ ਦੇਣਾ ਜੈਕਾਰ, ਜੈਕਾਰ ਜਗਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪੰਜ ਚੇਤ ਕਹੇ ਮੈਂ ਦੱਸਣਹਾਰਾ ਸਤਿ ਸਚ, ਸਹਿਜ ਨਾਲ ਜਣਾਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਅੰਦਰ ਗਿਆ ਰਚ, ਰਚਨਾ ਆਪਣੀ ਅਵਰ ਵਖਾਈਆ। ਚਰਨ ਕਵਲ ਦੇ ਕੇ ਬ੍ਰਹਮ ਮਤ, ਬਿਨ ਵਿਦਿਆ ਕਰੇ ਪੜ੍ਹਾਈਆ। ਬਿਨ ਅੱਖਾਂ ਖੋਲ੍ਹ ਕੇ ਅੱਖ, ਨੇਤਰ ਨੇਤਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੁਣੋ ਹੁਕਮ ਪੁਰਖ ਅਕਾਲ, ਅਕਲ ਕਲਧਾਰੀ ਰਿਹਾ ਜਣਾਈਆ। ਅਖ਼ੀਰੀ ਸੰਦੇਸ਼ਾ ਬਾਗ਼ ਦਿਆਲ, ਬਾਗ਼ਵਾਨ ਧੁਰ ਦਾ ਰਿਹਾ ਜਣਾਈਆ। ਸ਼ਬਦ ਅੰਦਰ ਜਾਗਣਾ ਸੰਤ ਕਿਰਪਾਲ, ਸਿੰਘ ਰਿਹਾ ਉਠਾਈਆ। ਮੁਨੀ ਸੁਸ਼ੀਲ ਮਾਰ ਧਿਆਨ, ਗਿਆਨ ਦੇਵੇ ਬੇਪਰਵਾਹੀਆ। ਨਿਰੰਕਾਰ ਨਿਰੰਕਾਰ ਨਿਰੰਕਾਰ ਕੋਲੋਂ ਪੁੱਛੇ ਸਚ ਭੂਮਿਕਾ ਅਸਥਾਨ, ਬਿਨ ਛੱਪਰ ਛੰਨ ਦੇਣਾ ਦ੍ਰਿੜਾਈਆ। ਮਹੀਨਾ ਅੱਸੂ ਭੱਜਿਆ ਆਉਂਦਾ ਵਿਚ ਜਹਾਨ, ਆਪਣਾ ਪੰਧ ਮੁਕਾਈਆ। ਫੇਰ ਖੇਲ ਕਰਨਾ ਸ੍ਰੀ ਭਗਵਾਨ, ਦਰ ਦਰ ਜਾ ਕੇ ਪੁਛੇ ਥਾਉਂ ਥਾਈਂਆ। ਕਿਸੇ ਨੂੰ ਲੁਕਣ ਨਾ ਦੇਵੇ ਹੁਕਮ ਫ਼ਰਮਾਨ, ਫ਼ੁਰਨਿਆਂ ਵਿਚੋਂ ਫੜ ਕੇ ਬਾਹਰ ਕਢਾਈਆ। ਵਿਦਿਆ ਵਾਲੀ ਚਲਣ ਨਾ ਦੇਵੇ ਕਲਾਮ, ਅਗੰਮਤਾ ਵਿਚੋਂ ਅਗੰਮਤਾ ਲਏ ਪਰਗਟਾਈਆ। ਆਦਿ ਜੁਗਾਦਿ ਜੁਗ ਚੌਕੜੀ ਗੁਰੂਆਂ ਵਿਚੋਂ ਸਤਿਗੁਰ ਦਾ ਝੁਲਦਾ ਇਕ ਨਿਸ਼ਾਨ, ਨਿਸ਼ਾਨਿਆਂ ਦੇ ਨਿਸ਼ਾਨੇ ਗਏ ਗਵਾਈਆ। ਸੋ ਚੜ੍ਹ ਗਿਆ ਜ਼ਿਮੀ ਤੋਂ ਉਤੇ ਅਸਮਾਨ, ਅਸਮਾਨਾਂ ਦੇ ਉਤੇ ਮਿਹਰਵਾਨ ਦਏ ਵਖਾਈਆ। ਸਭ ਨੂੰ ਮੰਨਣੀ ਪਏ ਇਸਦੀ ਆਨ, ਜੋ ਆਪਣਾ ਰੰਗ ਰਿਹਾ ਵਖਾਈਆ। ਸਚਿਆਈ ਦਾ ਸਭ ਨੂੰ ਹੋਣਾ ਪਏ ਗ਼ੁਲਾਮ, ਬੁਰਿਆਈ ਦੀ ਲੋੜ ਨਾ ਕੋਇ ਰਖਾਈਆ। ਨੌ ਸੌ ਚੁਰਾਨਵੇਂ ਜੁਗ ਚੌਕੜੀ ਪੁਰਖ ਅਕਾਲ ਹੁੰਦਾ ਰਿਹਾ ਬਦਨਾਮ, ਕਲਜੁਗ ਅੰਤਮ ਤੇਰਾ ਨੂਰ ਕਰਾਂ ਰੁਸ਼ਨਾਈਆ। ਪਰਗਟ ਹੋ ਕੇ ਜੋਧਾ ਸੂਰਬੀਰ ਬਲਵਾਨ, ਬਲੀਆਂ ਦੇ ਬਲ ਦੇਵੇ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇਂ ਅੰਦਰ ਹੁਕਮ ਦਏ ਪਰਗਟਾਈਆ। ਨਿਸ਼ਾਨਾ ਕਹੇ ਮੈਂ ਚੜ੍ਹ ਗਿਆ ਓਸ ਦਰਬਾਰ, ਜਿਸ ਦਵਾਰ ਦਾ ਭੇਵ ਕੋਇ ਨਾ ਪਾਈਆ। ਜਿਸ ਨੂੰ ਡੰਡੌਤ ਬੰਦਨਾ ਕਰਦੇ ਗੁਰ ਅਵਤਾਰ, ਪੈਗ਼ੰਬਰ ਸੀਸ ਝੁਕਾਈਆ। ਅੰਤ ਬਦਲ ਕੇ ਆ ਗਈ ਓਸ ਦੀ ਵਾਰ, ਜਿਸ ਦੀ ਵਾਰਤਾ ਗਾ ਗਾ ਸਾਰੇ ਝਟ ਗਏ ਲੰਘਾਈਆ। ਲੇਖਾ ਲਿਖ ਲਿਖ ਗਏ ਵਿਚ ਸੰਸਾਰ, ਸ਼ਾਸਤਰ ਸਿਮਰਤ ਵੇਦ ਪੁਰਾਨ
ਅੰਜੀਲ ਕ਼ੁਰਾਨ ਦਏ ਗਵਾਹੀਆ। ਓਸ ਨੇ ਮਹੀਨੇ ਅੱਸੂ ਵਿਚ ਸਾਰਿਆਂ ਦੇ ਕੱਢ ਦੇਣੇ ਇਸ਼ਤਹਾਰ, ਹੋਏ ਫਰੰਟ ਕੱਢ ਕੇ ਵਾਰੰਟ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਈਆ। ਧੁਰ ਫ਼ਰਮਾਨਾ ਕਹੇ ਮੈਂ ਬਲੀ ਬਲਧਾਰੀ, ਬਲ ਸਭ ਦਾ ਵੇਖ ਵਖਾਈਆ। ਆਦਿ ਜੁਗਾਦਿ ਜੁਗ ਚੌਕੜੀ ਸਦਾ ਜੋਤ ਜਗੇ ਇਕ ਨਿਰੰਕਾਰੀ, ਬਹੁਤੇ ਨਿਰੰਕਾਰ ਕੰਮ ਕਿਸੇ ਨਾ ਆਈਆ। ਸਭ ਦੀ ਇਕ ਨਾਲ ਪੱਕੀ ਰਹੇ ਯਾਰੀ, ਦੁਹਾਗਣਾਂ ਵਾਲੇ ਯਾਰਾਨੇ ਸਾਰੇ ਗਏ ਤੁੜਾਈਆ। ਇਹ ਖੇਲ ਅਗੰਮ ਅਪਾਰੀ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਮਨਾਈਆ। ਜਨ ਭਗਤਾਂ ਦੇ ਕੇ ਧੁਰ ਦੀ ਸੱਚੀ ਸਰਦਾਰੀ, ਸਦਾ ਦੇ ਦੁਖੜੇ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਜ ਚੇਤ ਕਹੇ ਮੇਰਾ ਵਕ਼ਤ ਹੋਇਆ ਚਾਲੂ, ਲੋਕਮਾਤ ਵੱਜੀ ਵਧਾਈਆ। ਸਾਹਿਬ ਸਤਿਗੁਰ ਤੱਕਿਆ ਪਰਮ ਪੁਰਖ ਕਿਰਪਾਲੂ, ਕਿਰਪਾ ਨਿਧਾਨ ਬੇਪਰਵਾਹੀਆ। ਆਦਿ ਜੁਗਾਦਿ ਦੀਨਾਂ ਨਾਥ ਸਦਾ ਦਿਆਲੂ, ਗ਼ਰੀਬ ਨਿਮਾਣੇ ਆਪਣੀ ਗੋਦ ਉਠਾਈਆ। ਜੋ ਕਲਜੁਗ ਅੰਤ ਅਖ਼ੀਰ ਗੁਰਮੁਖਾਂ ਸੁਰਤ ਸੰਭਾਲੂ, ਸਭਨਾਂ ਦੇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਕਹੇ ਮੈਂ ਕਿਸੇ ਦੀ ਕਰਦਾ ਰਿਹਾ ਉਡੀਕ, ਪੂਰਬ ਲੇਖਾ ਵੇਖ ਵਖਾਈਆ। ਸੋ ਵੇਲਾ ਵਕ਼ਤ ਪਹੁੰਚਿਆਂ ਆਣ ਤਾਰੀਖ, ਤਰੀਕਾ ਅਗਲਾ ਦਿਆਂ ਦ੍ਰਿੜਾਈਆ। ਸਾਹਿਬ ਸਵਾਮੀ ਹੋ ਕੇ ਨਜ਼ਦੀਕ, ਦੂਰ ਦੁਰਾਡਾ ਰਿਹਾ ਸਮਝਾਈਆ। ਜਿਸ ਦੇ ਵਿਚ ਹੱਕ ਤੌਫ਼ੀਕ਼, ਵਾਹਿਦ ਨੂਰ ਖ਼ੁਦਾਈਆ। ਜੋ ਪੂਰੀ ਕਰੇ ਉਮੀਦ, ਕਾਮਲ ਮੁਰਸ਼ਦ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਜ ਚੇਤ ਕਹੇ ਮੈਂ ਕਿੱਡਾ ਵੱਡਾ ਬਣਿਆ ਲੋਕਮਾਤ, ਮਤ ਆਪਣੀ ਦਿਤੀ ਗਵਾਈਆ। ਪੁਰਖ ਅਕਾਲ ਦੀ ਸੁਣ ਕੇ ਅਗੰਮੀ ਬਾਤ, ਮੇਰੇ ਅੰਤਰ ਵੱਜੀ ਵਧਾਈਆ। ਨਵ ਨੌ ਚਾਰ ਪਿਛੋਂ ਆਉਣ ਵਾਲੀ ਅੱਜ ਦੀ ਉਹ ਰਾਤ, ਜਿਸ ਰਾਤ ਵਿਚ ਰੁਤ ਗੁਰ ਅਵਤਾਰ ਪੈਗ਼ੰਬਰ ਜਾਣ ਬਦਲਾਈਆ। ਮੈਨੂੰ ਯਾਦ ਆਈ ਕਾਹਨ ਵਾਲੀ ਉਹ ਬਾਤ, ਜੋ ਬਿਨਾ ਮੁਰਲੀ ਧੁਨ ਵਿਚ ਜਣਾਈਆ। ਜਿਸ ਦਾ ਸਭ ਤੋਂ ਵੱਖਰਾ ਸੁਆਦ, ਰਸਨਾ ਜਿਹਵਾ ਨਾ ਕੋਇ ਸਮਝਾਈਆ। ਜਿਸ ਦੇ ਕਾਰਨ ਏਥੇ ਬੱਧੀ ਮੁਨਿਆਦ, ਪਿਛਲਾ ਲੇਖਾ ਬਿਨ ਕ਼ਲਮ ਸ਼ਾਹੀ ਸ਼ਹਾਦਤ ਰਿਹਾ ਭੁਗਤਾਈਆ। ਓਸ ਵੇਲੇ ਗਵਾਲਿਆਂ ਦੀ ਇੱਕੀਆਂ ਦੀ ਜਮਾਤ, ਕਾਨੇ ਦੀਆਂ ਕਲਮਾਂ ਤੇ ਮਿੱਟੀ ਦੀ ਦਵਾਤ, ਫੱਟੀ ਜ਼ਮੀਨ ਲਈ ਬਣਾਈਆ। ਤੱਕ ਕੇ ਉਪਰ ਆਕਾਸ਼, ਖ਼ੁਸ਼ੀ ਵਿਚ ਕਰ ਕੇ ਹਾਸ, ਅੰਤਰ ਕਰ ਕੇ ਆਸ, ਪਿਆਸ ਲਈ ਵਧਾਈਆ। ਜਿੰਨਾਂ ਚਿਰ ਨਾ ਮਿਲੇ ਸਰਬ ਗੁਣਤਾਸ, ਸਾਚੇ ਮੰਦਰ ਨਾ ਕਰੇ ਨਿਵਾਸ, ਨਿਰਗੁਣ ਜੋਤ ਨਾ ਹੋਏ ਪਰਕਾਸ਼, ਕੂੜੀ ਕਿਰਿਆ ਨਾ ਹੋਵੇ ਫਾਸ਼ ਫਾਸ਼, ਦੁਖੜਾ ਰੋਗ ਨਾ ਦਰਦ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਹੁਕਮ ਵਰਤਾਈਆ। ਹੁਕਮ ਕਹੇ ਮੈਂ ਤਕਿਆ ਪਿਛਲਾ ਵੇਲਾ, ਜੋ ਆਪਣਾ ਪੰਧ ਗਿਆ ਮੁਕਾਈਆ। ਪ੍ਰਭ ਤੱਕਿਆ ਸੱਜਣ ਸੁਹੇਲਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਵਕ਼ਤ ਨਾ ਹੋਏ ਦੁਹੇਲਾ, ਆਦਿ ਜੁਗਾਦਿ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਵੇਖ ਵਖਾਈਆ। ਧੁਰ ਦਾ ਖੇਲ ਕਹੇ ਮੈਂ ਬੜਾ ਖਿਲਾੜੀ, ਜੁਗ ਚੌਕੜੀ ਖੇਲ ਖਿਲਾਇੰਦਾ। ਮੈਂ ਲੇਖਾ ਜਾਣਾ ਕ੍ਰਿਸ਼ਨ ਮੁਰਾਰੀ, ਜੋ ਮੁਰਲੀ ਮਨੋਹਰ
ਆਪ ਸੁਣਾਇੰਦਾ। ਜਿਸ ਏਥੇ ਰਾਤ ਗੁਜਾਰੀ, ਧਿਆਨ ਇਕੋ ਵਿਚ ਟਿਕਾਇੰਦਾ। ਇੱਕੀਆਂ ਦੀ ਆਈ ਵਾਰੀ, ਏਕਾ ਆਪਣਾ ਰੂਪ ਬਦਲਾਇੰਦਾ। ਅਧਰਮੀ ਆ ਗਿਆ ਇਕ ਵੈਸ਼ ਵਪਾਰੀ, ਜੋ ਪਰਸ਼ੋਤਮ ਨਾਮ ਅਖਵਾਇੰਦਾ। ਉਹ ਵੇਖ ਕੇ ਖੇਲ ਅਪਾਰੀ, ਦੂਰ ਖਲੋਤਾ ਅੱਖ ਉਠਾਇੰਦਾ। ਕ੍ਰਿਸ਼ਨ ਸਹਿਜੇ ਆਵਾਜ਼ ਮਾਰੀ, ਇਸ਼ਾਰੇ ਨਾਲ ਸਮਝਾਇੰਦਾ। ਕੁਛ ਮੰਗ ਦਰ ਤੋਂ ਭਿਖਾਰੀ, ਬਿਨਾ ਮੰਗਿਆਂ ਭੇਟਾ ਤੇਰੀ ਝੋਲੀ ਪਾਇੰਦਾ। ਓਸ ਕਿਹਾ ਮੇਰੀ ਓਸਦੇ ਨਾਲ ਲਾ ਦੇ ਯਾਰੀ, ਜਿਸ ਦਾ ਯਾਰਾਨਾ ਨਾ ਕੋਇ ਤੁੜਾਇੰਦਾ। ਇੱਕੀਆਂ ਕਿਹਾ ਤੇਰੇ ਨਾਲੋਂ ਮੰਗਣ ਦੀ ਸਾਡੀ ਪਹਿਲੋਂ ਵਾਰੀ, ਕ੍ਰਿਸ਼ਨ ਸਾਡੇ ਨਾਲ ਮਿਲ ਕੇ ਝਟ ਲੰਘਾਇੰਦਾ। ਰਾਤ ਬੋਲੀ ਮੈਂ ਭਿੰਨੜੀ ਰੈਣ ਸਭ ਤੋਂ ਨਿਆਰੀ, ਨਿਰਾਕਾਰ ਆਪਣਾ ਹੁਕਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਇੰਦਾ। ਇੱਕੀਆਂ ਕਿਹਾ ਸਾਡੀ ਅਰਦਾਸ, ਬੇਨੰਤੀ ਇਕ ਸੁਣਾਈਆ। ਅਸੀਂ ਸਿੱਧੇ ਵਸਣਾ ਓਸ ਦੇ ਪਾਸ, ਜਿਸਦਾ ਪਾਸਾ ਨਾ ਕੋਇ ਬਦਲਾਈਆ। ਪਰਸ਼ੋਤਮ ਕਿਹਾ ਮੈਂ ਓਸ ਦੀ ਵੇਖਣੀ ਰਾਸ, ਜੋ ਬਿਨਾ ਗੋਪੀਆਂ ਕਾਹਨ ਰਿਹਾ ਨਚਾਈਆ। ਮੈਂ ਤੱਕਣਾ ਉਹ ਬਾਪ, ਜੋ ਪੂਤ ਸਪੂਤੇ ਗੋਦ ਉਠਾਈਆ। ਕ੍ਰਿਸ਼ਨ ਕਿਹਾ ਉਹ ਪੁਰਖ ਅਕਾਲ ਆਪ, ਜਿਸ ਮੇਰੀ ਬਣਤ ਬਣਾਈਆ। ਜੇ ਓਸ ਨਾਲ ਜੋੜ ਲਓ ਸਾਕ, ਮੈਂ ਸਭ ਨੂੰ ਦਿਆਂ ਸਮਝਾਈਆ। ਦੁਆਪਰ ਚਲਦਾ ਰਹਿਣਾ ਤ੍ਰੈਲੋਕੀ ਦਾ ਨਾਥ, ਅਨਾਥਾਂ ਦਇਆ ਕਮਾਈਆ। ਕਲਜੁਗ ਵੇਖਣਾ ਡੂੰਘਾ ਖਾਤ, ਜਗਤ ਅੰਧੇਰਾ ਨਜ਼ਰੀ ਆਈਆ। ਝਗੜਾ ਦਿਸਦਾ ਜਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਅੰਤਮ ਨਿਰਗੁਣ ਜੋਤ ਪਰਗਟ ਹੋਣਾ ਪੁਰਖ ਅਬਿਨਾਸ਼, ਜੋਤੀ ਜਾਤਾ ਸ਼ਹਿਨਸ਼ਾਹੀਆ। ਉਸਨੇ ਕਰਨਾ ਖੇਲ ਤਮਾਸ਼, ਅਗੰਮ ਅਗੰਮੜੀ ਕਾਰ ਕਮਾਈਆ। ਫੇਰ ਤੁਹਾਡੀ ਪੁਛਣੀ ਵਾਤ, ਲੇਖਾ ਹੁਣ ਦਾ ਦਏ ਚੁਕਾਈਆ। ਲੇਖੇ ਲਾਵੇ ਅੱਜ ਦੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਬੱਚੇ ਕਿਹਾ ਕੀ ਉਹ ਮੇਰਾ ਹੋਵੇ ਬਾਪ, ਕ੍ਰਿਸ਼ਨ ਕਿਹਾ ਨਹੀਂ ਉਸਦਾ ਸਭ ਤੋਂ ਵੱਖਰਾ ਪਰਤਾਪ, ਜਿਸ ਦਾ ਆਦਿ ਅੰਤ ਲੇਖਾ ਕਹਿਣ ਕੋਇ ਨਾ ਪਾਈਆ। ਇੱਕੀਆਂ ਕਿਹਾ ਕੀ ਉਹ ਸਾਨੂੰ ਰਖੇ ਯਾਦ, ਯਾਦਦਾਸ਼ਤ ਵਿਚ ਟਿਕਾਈਆ। ਕ੍ਰਿਸ਼ਨ ਕਿਹਾ ਹਾਂ ਤੁਹਾਡੇ ਕਾਇਆ ਖੇੜੇ ਕਰ ਕੇ ਆਬਾਦ, ਵਾਸਤਾ ਆਪਣੇ ਨਾਲ ਬਣਾਈਆ। ਪਰਸ਼ੋਤਮ ਕਿਹਾ ਕੀ ਮੈਨੂੰ ਦੇਵੇਂ ਦਾਤ, ਵਸਤ ਅਗੰਮੀ ਇਕ ਵਰਤਾਈਆ। ਕ੍ਰਿਸ਼ਨ ਕਿਹਾ ਸੁਣ ਮੇਰੀ ਬਾਤ, ਤੈਨੂੰ ਦਿਆਂ ਜਣਾਈਆ। ਉਹ ਤੇਰੇ ਬਾਪ ਦਾ ਹੋਵੇ ਬਾਪ, ਜਿਸ ਦੀ ਸਮਝ ਕਿਸੇ ਨਾ ਆਈਆ। ਇੱਕੀਆਂ ਕਿਹਾ ਕੀ ਸਚ ਦਿਤਾ ਆਖ, ਕ੍ਰਿਸ਼ਨ ਕਿਹਾ ਆਖ, ਬਿਨ ਕ਼ਲਮ ਸ਼ਾਹੀ ਲੇਖਾ ਦਿਤਾ ਬਣਾਈਆ। ਪਰਸ਼ੋਤਮ ਕਿਹਾ ਮੇਰਾ ਓਸ ਦੇ ਨਾਲ ਜੋੜ ਦੇ ਨਾਤ, ਜਿਸ ਦਾ ਨਾਤਾ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇੱਕੀਆਂ ਕਿਹਾ ਸਾਨੂੰ ਇਸ ਵਿਚ ਦਿਸਦਾ ਕੋਈ ਧੋਖਾ, ਐਵੇਂ ਮਿਲ ਕੇ ਰਿਹਾ ਪਰਚਾਈਆ। ਕ੍ਰਿਸ਼ਨ ਕਿਹਾ ਮੈਂ ਮਾਰਗ ਦੱਸਾਂ ਸੌਖਾ, ਸਹਿਜ ਨਾਲ ਸਮਝਾਈਆ। ਜਿਸ ਵੇਲੇ ਪਰਮ ਪੁਰਖ ਦੇ ਸ਼ਹਿਨਸ਼ਾਹੀ ਸੰਮਤ ਦਾ ਆਇਆ ਮੌਕਾ, ਮੌਕੇ ਨਾਲ ਸਾਰੇ ਲਏ ਉਠਾਈਆ। ਆਪਣੇ ਨਾਮ ਦਾ ਦੇ ਕੇ ਹੋਕਾ, ਹੁਕਮ ਨਾਲ ਲਿਆਈਆ। ਹੁਣ ਤੇਰੀ ਬ੍ਰਾਹਮਣ ਮਾਟੀ ਦਾ ਪੋਚਦੇ ਚੌਂਕਾ, ਫੇਰ ਤੁਹਾਡੇ ਅੰਦਰੋਂ ਕਰੇ ਸਫ਼ਾਈਆ। ਪਰਸ਼ੋਤਮ ਤੂੰ ਹੋਵੇਂ ਓਸਦਾ ਪੋਤਾ, ਜਿਸ ਦਾ ਰੋਸਾ ਨਜ਼ਰ ਕਿਸੇ ਨਾ ਆਈਆ। ਪਰਸ਼ੋਤਮ ਕਿਹਾ ਕੀ ਪਹਿਚਾਣ ਤੇ ਕੀ ਸਲੋਕਾ, ਮੈਨੂੰ ਦੇ ਸਮਝਾਈਆ। ਓਧਰੋਂ ਮਾਲਣ ਆ ਗਈ ਦੇਂਦੀ ਹੋਕਾ, ਕੂਕ ਕੂਕ ਅਲਾਈਆ। ਇਕ
ਬੁੱਢਣੀ ਨਿਕਲੀ ਅੰਦਰੋਂ ਕੋਠਾ, ਕੁੰਡਾ ਦਿਤਾ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਦ੍ਰਿੜਾਈਆ। ਪੰਜ ਚੇਤ ਕਹੇ ਮੈਂ ਇਸ ਦਵਾਰ ਦੀ ਦੱਸਦਾ ਰਿਹਾ ਕਹਾਣੀ, ਜਿਸ ਦਾ ਲੇਖਾ ਨਾ ਕੋਇ ਸਮਝਾਈਆ। ਇਹ ਖੇਲ ਕੋਈ ਬਹੁਤੀ ਨਹੀਂ ਪੁਰਾਣੀ, ਦੁਆਪਰ ਦਾ ਵੇਲਾ ਯਾਦ ਕਰਾਈਆ। ਉਹ ਫੁੱਲਾਂ ਵਾਲੀ ਸਵਾਣੀ, ਪੁਰਖ ਅਕਾਲ ਆਪਣਾ ਵੇਸ ਰਹੀ ਬਦਲਾਈਆ। ਓਨ ਸਹਿਜ ਨਾਲ ਪੁਛਿਆ ਭੇਵ ਦੱਸੋ ਮਹਾਨੀ, ਬਿਨ ਮਹਿੰਮਾਂ ਮਹਿੰਮਾਂ ਦਿਓ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਕ੍ਰਿਸ਼ਨ ਕਿਹਾ ਇਹ ਖੇਲ ਅਪਾਰ, ਮੈਂ ਸਭ ਨੂੰ ਦਿਆਂ ਸਮਝਾਈਆ। ਇੱਕੀ ਕਰੋ ਵਿਚਾਰ, ਵੇਲਾ ਵਕ਼ਤ ਦਏ ਗਵਾਹੀਆ। ਜਿਸ ਵੇਲੇ ਕਲ ਕਲਕੀ ਲੈ ਕੇ ਆਇਆ ਅਵਤਾਰ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਏਸ ਧਰਤੀ ਉਤੇ ਬਣੇ ਓਸ ਦਾ ਧਰਮ ਦਵਾਰ, ਭਗਤ ਭਗਵਾਨ ਮਿਲ ਕੇ ਖ਼ੁਸ਼ੀ ਮਨਾਈਆ। ਤੁਹਾਡਾ ਪੂਰਬ ਲਹਿਣਾ ਦੇਣਾ ਦੇਵੇ ਉਧਾਰ, ਲੇਖਾ ਆਪਣੀ ਹੱਥੀਂ ਦਏ ਮੁਕਾਈਆ। ਓਸ ਮਾਲਣ ਨੇ ਫੁਲਾਂ ਵਾਲੇ ਗੁੰਦ ਕੇ ਹਾਰ, ਕ੍ਰਿਸ਼ਨ ਦੇ ਹੱਥੀਂ ਦਿਤੇ ਪਹਿਨਾਈਆ। ਖ਼ੁਸ਼ੀਆਂ ਨਾਲ ਗਾ ਕੇ ਤਾਲ, ਢੋਲਾ ਦਿਤਾ ਸੁਣਾਈਆ। ਆਹ ਵੇਖ ਮੇਰਾ ਹਾਲ, ਬਿਰਹੋਂ ਵਿਚ ਕੁਰਲਾਈਆ। ਇਹ ਬਚਨ ਸੁਣ ਕੇ ਪਰਸ਼ੋਤਮ ਬੱਚਾ ਲਾਲ, ਨੇਤਰ ਰੋ ਕੇ ਮਾਰੇ ਧਾਹੀਆ। ਮੈਂ ਬੱਚਾ ਨਹੀਂ ਗਵਾਲ, ਜਾਤ ਆਪਣੀ ਵੰਡ ਵੰਡਾਈਆ। ਕ੍ਰਿਸ਼ਨ ਕਿਹਾ ਮੈਂ ਤੇਰੀ ਕਰਾਂ ਭਾਲ, ਭੋਲੇ ਭਾਉ ਦਿਆਂ ਵਡਿਆਈਆ। ਤੂੰ ਉਸ ਦਾ ਬਣਨਾ ਲਾਲ, ਜਿਸ ਦੇ ਲਾਲ ਚਾਰ ਵਰਨ ਦੀ ਸੇਵ ਕਮਾਈਆ। ਤੇਰਾ ਲੇਖੇ ਲੱਗੇ ਇਹ ਸਵਾਲ, ਜਵਾਬ ਮੰਗਣ ਦੀ ਲੋੜ ਰਹੇ ਨਾ ਰਾਈਆ। ਜਿਸ ਵੇਲੇ ਸ੍ਰਿਸ਼ਟੀ ਹੋਈ ਬੇਹਾਲ, ਚਾਰ ਕੁੰਟ ਦਏ ਦੁਹਾਈਆ। ਕਿਰਪਾ ਕਰੇ ਪੁਰਖ ਅਕਾਲ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਝੋਲੀ ਪਾਈਆ। ਭਗਤ ਦਵਾਰ ਕਹੇ ਮੈਂ ਕਿਉਂ ਬਣ ਗਿਆ ਲੋਕਮਾਤ, ਮਤਾ ਆਪਣਾ ਦਿਆਂ ਸਮਝਾਈਆ। ਮੈਨੂੰ ਯਾਦ ਦੁਆਪਰ ਦੀ ਬਾਤ, ਬਾਤਨ ਹੋ ਕੇ ਭੇਦ ਖੁਲ੍ਹਾਈਆ। ਇੱਕੀਆਂ ਨੂੰ ਦਿਤੀ ਦਾਤ, ਸੁਗੰਦ ਖਾ ਕੇ ਆਪਣੀ ਗੰਢ ਬੰਧਾਈਆ। ਬੱਚੇ ਦਾ ਜੋੜ ਕੇ ਨਾਤ, ਪਰਸ਼ੋਤਮ ਦਿਤੀ ਵਡਿਆਈਆ। ਜਿਸ ਵੇਲੇ ਆਵੇ ਪੁਰਖ ਅਬਿਨਾਸ਼, ਮੇਲਾ ਸਭ ਦਾ ਲਏ ਕਰਾਈਆ। ਅਗਲੇ ਜੁਗ ਦੀ ਝੋਲੀ ਪਾ ਕੇ ਰਾਸ, ਰਸਤਾ ਸਭ ਦਾ ਦਏ ਉਲਟਾਈਆ। ਭਗਤਾਂ ਨੂੰ ਦੇ ਕੇ ਵਿਸ਼ਵਾਸ, ਵਿਸ਼ਿਆਂ ਵਿਚੋਂ ਬਾਹਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਖੇਲ ਤਮਾਸ਼, ਪੜਦਾ ਓਹਲਾ ਦਏ ਉਠਾਈਆ। ਇੱਕੀਆਂ ਕਿਹਾ ਆਹ ਲੈ ਪ੍ਰਭੂ ਆਪਣੇ ਹਾਰ, ਹਿਰਦੇ ਵਿਚ ਹਰਿ ਰੂਪ ਨਜ਼ਰੀ ਆਈਆ। ਕ੍ਰਿਸ਼ਨ ਕਿਹਾ ਨਾਲ ਪਿਆਰ, ਸਿਰ ਆਪਣਾ ਹੱਥ ਟਿਕਾਈਆ। ਜਿਸ ਵੇਲੇ ਕਲਜੁਗ ਹੋਵੇ ਅੰਧ ਅੰਧਿਆਰ, ਪਰਗਟ ਹੋਵੇ ਧੁਰਦਰਗਾਹੀਆ। ਤੁਹਾਡੇ ਕੋਲੋਂ ਕਰਾਵੇ ਆਪਣਾ ਸ਼ਿੰਗਾਰ, ਸੋਹਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਰਸ਼ੋਤਮ ਕਿਹਾ ਦੱਸ ਮੇਰੇ ਭਗਵਾਨ, ਮੈਂ ਆਪਣੀ ਮੰਗ ਮੰਗਾਈਆ। ਕਲਜੁਗ ਅੰਤ ਕੀ ਹੋਵੇ ਨਿਸ਼ਾਨ, ਨਿਸ਼ਾਨਾ ਦੇ ਸਮਝਾਈਆ। ਕੀ ਮੈਂ ਮਾਨਸ ਹੋਵਾਂ ਕਿ ਇਨਸਾਨ, ਬਿਰਧ ਹੋਵਾਂ ਕਿ ਜਵਾਨ, ਬਾਲੀ ਬੁਧ ਦੇ ਦ੍ਰਿੜਾਈਆ। ਕ੍ਰਿਸ਼ਨ ਕਿਹਾ ਪ੍ਰਭੂ ਮੇਰਾ ਮਿਹਰਵਾਨ, ਆਦਿ ਜੁਗਾਦੀ ਜਾਣੀ ਜਾਣ, ਸਦ ਵੇਖੇ ਮਾਰ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਬਾਲਾ ਕਹੇ ਆਪਣੇ ਹੁਕਮ ਦੀ ਦੱਸ ਧਾਰ, ਬਿਨ ਸੰਗ ਦੇ ਸਮਝਾਈਆ। ਕ੍ਰਿਸ਼ਨ ਕਿਹਾ ਜਿਸ ਵੇਲੇ ਕਿਰਪਾ ਕਰੇ ਨਿਰੰਕਾਰ, ਮਿਹਰ ਨਜ਼ਰ ਇਕ ਉਠਾਈਆ। ਪਰਸ਼ੋਤਮ ਤੇਰੇ ਪ੍ਰੇਮ ਦੀ ਖਿੜੇ ਗੁਲਜ਼ਾਰ, ਗੁਲਜ਼ਾਰ ਸਿੰਘ ਤੇਰਾ ਨਾਮ ਰਖਾਈਆ। ਗਲ ਪਾ ਕੇ ਫੁੱਲਾਂ ਦੇ ਹਾਰ, ਪੂਰਬ ਲੇਖਾ ਦਏ ਮੁਕਾਈਆ। ਅਗੇ ਵੇਖਣਾ ਖੇਲ ਨਿਰੰਕਾਰ, ਦੀਨ ਦੁਨੀ ਦਏ ਹਿਲਾਈਆ। ਚਾਰ ਕੁੰਟ ਰੋਵਣ ਜ਼ਾਰੋ ਜ਼ਾਰ, ਦਹਿ ਦਿਸ਼ਾ ਪਏ ਦੁਹਾਈਆ। ਸੱਚੀ ਰਹੇ ਨਾ ਕੋਈ ਸਰਕਾਰ, ਸਰੋਕਾਰ ਨਾ ਖ਼ਲਕ ਖ਼ੁਦਾਈਆ। ਥੋੜੇ ਭਗਤਾਂ ਉਤੇ ਰਹੇ ਬਹਾਰ, ਬਾਕੀ ਖ਼ਿਜ਼ਾਂ ਰੂਪ ਜਾਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਪੂਰ ਕਰਾਈਆ। ਲੇਖਾ ਸਭ ਦਾ ਪੂਰਾ ਹੋਣਾ, ਹੋਣੀ ਘਰ ਘਰ ਵੇਖ ਵਖਾਈਆ। ਬਿਨ ਦੁੱਖਾਂ ਤੋਂ ਸਭ ਨੇ ਰੋਣਾ, ਦੁਖੀਆਂ ਦੀ ਸੁਣੇ ਕੋਇ ਨਾ ਆਹੀਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਭਗਤ ਸੁਹੇਲੇ ਪਰਮ ਪੁਰਖ ਨੂੰ ਪਾਉਣਾ, ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਮਨਾਈਆ। ਜਨਮ ਜਨਮ ਦਾ ਕਰਮ ਕਰਮ ਦਾ ਦੁਰਮਤ ਦਾਗ਼ ਧਵਾਉਣਾ, ਮਨ ਕੀ ਮੈਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਜ ਚੇਤ ਕਹੇ ਮੈਂ ਕੋਈ ਕਰਨ ਨਹੀਂ ਲੱਗਾ ਖ਼ੁਦੀ, ਤਕੱਬਰ ਵਿਚ ਨਾ ਕੋਇ ਵਡਿਆਈਆ। ਮੈਂ ਸਭ ਦੀ ਭਰਿਸ਼ਟ ਕਰਨੀ ਬੁੱਧੀ, ਬੁਧੀਵਾਨ ਰਹਿਣ ਕੋਇ ਨਾ ਪਾਈਆ। ਜਿਹੜੀ ਖੇਲ ਕਿਸੇ ਨਹੀਂ ਕੀਤੀ ਚੌਂਹ ਜੁਗੀ, ਉਹ ਪੁਰਖ ਅਕਾਲ ਕੋਲੋਂ ਦੇਣੀ ਵਰਤਾਈਆ। ਵਸਦੀ ਰਹੇ ਕੋਇ ਨਾ ਝੁੱਗੀ, ਅੱਗ ਲੱਗੇ ਥਾਉਂ ਥਾਈਂਆ। ਲੁਕਿਆ ਰਹੇ ਕੋਇ ਨਾ ਖੁੱਡੀਂ, ਖੁਡਿਆਂ ਵਿਚੋਂ ਬਾਹਰ ਕਢਾਈਆ। ਲਾੜੀ ਮੌਤ ਚਾਰ ਕੁੰਟ ਦਹਿ ਦਿਸ਼ਾ ਆਪਣੇ ਪਿਆਰ ਦੀ ਪਾਵੇ ਲੁੱਡੀ, ਵਾਂਗ ਮਲੰਗਾਂ ਨੱਚੇ ਟੱਪੇ ਕੁੱਦੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਜਨ ਭਗਤੋ ਦਿੱਲੀ ਦਰਬਾਰ ਵਿਚ ਤੁਹਾਡੇ ਦਿਲਾਂ ਦਾ ਰਾਹ, ਰਹਿਬਰ ਹੋ ਕੇ ਰਸਤਾ ਦਏ ਵਖਾਈਆ। ਚੌਹਾਂ ਕੁੰਟਾਂ ਸਦਾ ਬਣਿਆ ਰਹੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਜਾਗਦਿਆਂ ਸੁਤਿਆਂ ਤੁਹਾਡੇ ਨਾਲ ਸ਼ਬਦੀ ਕਰੇ ਸਲਾਹ, ਅੱਖਰਾਂ ਵਾਲੀ ਕਰੇ ਨਾ ਕੋਇ ਪੜ੍ਹਾਈਆ। ਕੋਟ ਜਨਮ ਦੇ ਬਖ਼ਸ਼ ਦੇਵੇ ਗੁਨਾਹ, ਜੋ ਪ੍ਰੇਮ ਨਾਲ ਚਰਨਾਂ ਸੀਸ ਨਿਵਾਈਆ। ਅੱਜ ਤੋਂ ਬਣ ਕੇ ਦੋ ਜਹਾਨਾਂ ਦਾ ਸੱਚਾ ਸ਼ਹਿਨਸ਼ਾਹ, ਸਿਰ ਤੁਹਾਡੇ ਹੱਥ ਟਿਕਾਈਆ। ਹੋਕਾ ਦੇ ਦਿਉ ਥਾਂ ਥਾਂ, ਪਰਮ ਪੁਰਖ ਪਰਮਾਤਮ ਆ ਗਿਆ ਬੇਪਰਵਾਹੀਆ। ਖ਼ਬਰਦਾਰ ਹੋ ਜਾਓ ਜਿਹੜੇ ਖਾਂਦੇ ਸੂਰ ਗਾਂ, ਸਭ ਦੀ ਕਰਨੀ ਸਫ਼ਾਈਆ । ਮਾਤਲੋਕ ਵਿਚ ਉਡਣ ਨਹੀਂ ਦੇਣੇ ਵਿਸ਼ਟਾ ਫੋਲਣ ਵਾਲੇ ਕਾਂ, ਹੰਸ ਰੂਪ ਗੁਰਮੁਖ ਲੈਣੇ ਬਣਾਈਆ। ਬਿਨਾ ਭਗਤ ਤੋਂ ਜਨੇਂਦੀ ਕਿਸੇ ਕੰਮ ਨਹੀਂ ਆਉਣੀ ਮਾਂ, ਲੱਖ ਚੁਰਾਸੀ ਕੂਕਰ ਸੂਕਰ ਜਨਮਾਂ ਵਿਚ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਭਗਤ ਦਵਾਰ ਕਹੇ ਕੋਈ ਨਾ ਸਮਝਿਓ ਇਹ ਘਰਾਣਾ ਨਿੱਕਾ ਜਿਹਾ ਵਿਚ ਦਿੱਲੀ, ਦਲੀਲਾਂ ਦਾ ਮਾਲਕ ਦੇਵਣਹਾਰ ਵਡਿਆਈਆ। ਤੁਹਾਨੂੰ ਕੁਛ ਪਤਾ ਹੋਣਾ ਇਹਦੇ ਵਿਚ ਕਿੰਨੀ ਇੱਟ ਲਾਈ ਪਿੱਲੀ, ਜਿਸ ਦਾ ਲੇਖਾ ਪਿਛੇ ਦਿਤਾ ਲਿਖਾਈਆ। ਏਸੇ ਸਾਲ ਵਿਚ ਸਭ ਦੀ ਸੁਰਤੀ ਕਰ ਦੇਣੀ ਢਿੱਲੀ, ਸਿਰ ਸਕੇ ਨਾ ਕੋਇ ਉਠਾਈਆ। ਕੋਈ ਰਹਿਣ ਨਹੀਂ ਦੇਣਾ ਏਧਰ ਓਧਰ ਸ਼ੇਖ਼ ਚਿੱਲੀ, ਸ਼ਰਾਰਤ ਵਾਲੇ ਸਾਰੇ ਦੇਣੇ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਧੁਰ ਫ਼ਰਮਾਨਾ ਇਕ ਸੁਣਾਈਆ। ਦਿੱਲੀ ਦਰਬਾਰ ਕਹੇ ਮੇਰਾ ਵੇਖੋ ਜ਼ਰਾ ਦੱਬਾ, ਹੁਕਮ ਚਲੇ ਬੇਪਰਵਾਹੀਆ। ਸਭ ਨੂੰ ਭੁੱਲਿਆ ਚਾਚਾ ਅੱਬਾ, ਅੰਮੀ ਯਾਦ ਨਾ ਕੋਇ ਕਰਾਈਆ। ਤੋਬਾ ਹੋਈ ਹਾਏ ਰੱਬਾ, ਦੁਹਾਈ ਵਿਚ ਖ਼ੁਦਾਈਆ। ਕਾਇਆ ਖ਼ਾਲੀ ਹੋਣਾ ਸਭ ਦਾ ਡੱਬਾ, ਡੌਰੂ ਡੰਕ ਨਾ ਕੋਇ ਵਜਾਈਆ। ਏਸੇ ਕਾਰਨ ਸੱਤ ਰੰਗ ਨਿਸ਼ਾਨਾ ਗੱਡਾ, ਗੁਡਲਕ ਕਹਿਣ ਵਾਲੇ ਸਾਰੇ ਮੁਖ ਜਾਣ ਭਵਾਈਆ। ਇਹ ਝੁਲਦਾ ਰਹਿਣਾ ਸਦਾ, ਸ਼ਾਹ ਸੁਲਤਾਨਾਂ ਈਨ ਮਨਾਈਆ। ਇਸ ਦੇ ਹੁਕਮੇ ਅੰਦਰ ਗੁਰ ਅਵਤਾਰ ਪੈਗ਼ੰਬਰ ਬੱਧਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਰਹੇ ਕਮਾਈਆ। ਜਨ ਭਗਤੋ ਤੁਹਾਡਾ ਵੱਧਣ ਲੱਗਾ ਅੱਗਾ, ਅਗਲਵਾਂਢੀ ਹੋ ਕੇ ਤੁਹਾਨੂੰ ਮਿਲੇ ਚਾਈਂ ਚਾਈਂਆ। ਹੁਣ ਪੂਰੇ ਸਤਿਗੁਰ ਦਾ ਬਿਨਾ ਰਸਨਾ ਤੋਂ ਚਖਿਓ ਮਜ਼ਾ, ਜੋ ਆਪਣਾ ਰਸ ਬਿਨਾ ਰਸਤੇ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦਰਬਾਰ ਕਹੇ ਮੇਰਾ ਅਸਲੀ ਵੇਲਾ ਰਾਤ ਦੇ ਸਾਢੇ ਨੌ, ਪੂਰਾ ਲੇਖਾ ਦਿਆਂ ਜਣਾਈਆ। ਮੈਨੂੰ ਕੁਛ ਦੀਨ ਦੁਨੀਆ ਨਾਲ ਗੌਂ, ਗਾਉਂ ਗਾਉਂ ਦਿਆਂ ਹਿਲਾਈਆ। ਮੈਂ ਇਕ ਉਪਜਾਉਣਾ ਨਾਉਂ, ਨੌ ਨੌ ਦੇਣੇ ਭੁਲਾਈਆ। ਜਨ ਭਗਤਾਂ ਫੜ ਕੇ ਬਾਹੋਂ, ਸਿਧੇ ਪੁਰਖ ਅਕਾਲ ਨਾਲ ਮਿਲਾਈਆ। ਹੋਰ ਕਿਸੇ ਦਾ ਲੱਗਣ ਨਹੀਂ ਦੇਣਾ ਦਾਓ, ਬੁਧੀਵਾਨਾਂ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਾਢੇ ਨੌ ਕਹਿਣ ਮੈਂ ਲਿਖਾਉਣੀ ਅਗੰਮੀ ਇਬਾਰਤ, ਜਿਸ ਦਾ ਹਰਫ਼ ਹਰੂਫ਼ ਨਾ ਕੋਇ ਸਮਝਾਈਆ। ਥੋੜੀ ਜਿਹੀ ਅੱਧੇ ਘੰਟੇ ਲਈ ਸਾਰੀ ਦੁਨੀਆ ਉਤੇ ਕਰ ਦੇਣੀ ਸ਼ਰਾਰਤ, ਸ਼ਰਅ ਵਿਚ ਆਪਣੀ ਅੱਗ ਲਗਾਈਆ। ਸਾਢੇ ਬਾਰਾਂ ਸਕਿੰਟਾਂ ਵਿਚ ਜਨ ਭਗਤਾਂ ਦੀ ਕਰ ਕੇ ਸਫ਼ਾਰਸ਼, ਚਾਰ ਜੁਗ ਦੇ ਲਿਖੇ ਹੋਏ ਸਫ਼ੇ ਦੇਣੇ ਬਦਲਾਈਆ। ਸਾਢੇ ਤਿੰਨ ਹੱਥ ਦੀ ਸੋਹਣੀ ਸੁਹਾ ਕੇ ਇਮਾਰਤ, ਬਿਨ ਤੇਲ ਬੱਤੀ ਦੀਪਕ ਕਰਨਾ ਰੁਸ਼ਨਾਈਆ। ਮਨ ਦੀ ਰਹੇ ਕੋਈ ਨਾ ਸਾਜ਼ਸ਼, ਪੰਚ ਵਿਕਾਰ ਨਾ ਕੋਇ ਲੜਾਈਆ। ਤ੍ਰਿਸ਼ਨਾ ਦੀ ਮੇਟ ਦੇਣੀ ਆਤਸ਼, ਅਗਨੀ ਅੱਗ ਬੁਝਾਈਆ। ਇਕੋ ਨਾਤਾ ਜੋੜਨਾ ਆਪਣੇ ਨਾਲ ਵਾਸਤਵਕ, ਵਸਤੂ ਇਕੋ ਝੋਲੀ ਪਾਈਆ। ਢਾਈ ਮਹੀਨਿਆਂ ਪਿਛੋਂ ਝਗੜਾ ਛੇੜ ਦੇਣਾ ਵਿਚ ਨਾਸਤਕ, ਨਾਸਤਕਾਂ ਨੂੰ ਅੰਦਰੋਂ ਦੇਣਾ ਉਠਾਈਆ। ਸਾਰਿਆਂ ਪਰਧਾਨਾਂ ਦੀ ਕਿਸੇ ਕੰਮ ਨਹੀਂ ਆਉਣੀ ਸਿਆਸਤ, ਓਨ੍ਹਾਂ ਆਪੇ ਲੱਭਣਾ ਬੇਪਰਵਾਹੀਆ। ਓਨ੍ਹਾਂ ਦੇ ਕੋਲੋਂ ਸਾਢੇ ਤਿੰਨ ਹੱਥ ਸਰੀਰ ਦੀ ਖੋਹ ਲੈਣੀ ਰਿਆਸਤ, ਬਿਨਾ ਰਾਜੇ ਤੋਂ ਰਈਅਤ ਕੰਮ ਕਿਸੇ ਨਾ ਆਈਆ। ਕਿਸੇ ਨੇ ਕਰਨੀ ਨਹੀਂ ਹਿਫ਼ਾਜ਼ਤ, ਅਗੇ ਹੋ ਨਾ ਕੋਇ ਬਚਾਈਆ। ਵੇਖਿਓ ਕਿਸ ਤਰ੍ਹਾ ਚਾਰ ਕੁੰਟ ਬਦਲਦੀ ਵਜ਼ਾਰਤ, ਵਜ਼ੀਰਾਂ ਦੇ ਫ਼ਕੀਰ ਫ਼ਕੀਰਾਂ ਦੇ ਹਕੀਰ ਨਜ਼ਰੀ ਆਈਆ। ਇਹ ਅੱਜੇ ਥੋੜੀ ਜਿਹੀ ਕਰਨੀ ਵਿਚ ਬਨਾਵਟ, ਇਸ ਸਾਲ ਦਾ ਨਿਸ਼ਾਨਾ ਦੇਣਾ ਵਖਾਈਆ। ਅਗਲੇ ਸਾਲ ਤੋਂ ਕਿਸੇ ਨਹੀਂ ਕਰਨੀ ਰੁਕਾਵਟ, ਹੁਕਮ ਨਾਲ ਸਾਰੇ ਦੇਣੇ ਉਠਾਈਆ। ਪ੍ਰਭ ਦੇ ਨਾਮ ਦੀ ਲੱਗੀ ਹੋਈ ਕਿਹੜਾ ਮੇਟੇ ਬਗ਼ਾਵਤ, ਬਗ਼ਲਗੀਰ ਮਿਲ ਕੇ ਕੋਈ ਸੰਗ ਨਾ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿੱਲੀ ਦਵਾਰ ਦੀ ਬੜੀ ਸੋਹਣੀ ਨੀਂਹ ਰਿਹਾ ਰਖਾਈਆ। ਨੀਂਹ ਕਹੇ ਮੈਂ ਬੜੀ ਡੂੰਘੀ, ਚਾਰ ਜੁਗ ਹੱਥ ਕਿਸੇ ਨਾ ਆਈਆ। ਮੈਂ ਬਣੀ ਰਹੀ ਗੂੰਗੀ, ਬਾਲੇ ਆਪਣੇ ਵਿਚ ਛੁਪਾਈਆ। ਹੁਣ ਵੇਖਿਓ ਮੈਂ ਸਾਰਿਆਂ ਨੂੰ ਰਹੀ ਟੁੰਬੀ, ਸੋਇਆ ਕੋਇ ਨਜ਼ਰ ਨਾ ਆਈਆ। ਸਚ ਪੁਛੋ ਮੈਂ ਅੱਸੂ ਤੋਂ ਬਾਅਦ ਬਣ ਜਾਣਾ ਲੁੰਡੀ, ਲੰਡਿਆਂ
ਘਰ ਡੰਡੇ ਦੇਣੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਭਗਤ ਦਵਾਰ ਕਹੇ ਮੈਂ ਦਾਅਵੇ ਨਾਲ ਕਹਾਂ ਆ ਗਿਆ ਭਗਵਾਨ, ਹੋਕਾ ਸਭ ਨੂੰ ਦੇਣਾ ਸੁਣਾਈਆ। ਸਾਰੇ ਤੱਕ ਲਓ ਝੁਲਦਾ ਨਿਸ਼ਾਨ, ਜਿਸ ਨੇ ਧਰਮ ਧਰਮ ਵਿਚੋਂ ਦੇਣੇ ਬਦਲਾਈਆ। ਕੋਈ ਹੋ ਨਾ ਜਾਵੇ ਹੈਰਾਨ, ਹੈਰਾਨੀ ਸਭ ਦੀ ਦੇਣੀ ਕਢਾਈਆ। ਜੇ ਕੋਈ ਅੰਦਰ ਕਿਸੇ ਦੇ ਆਰਾਮ, ਪੜਦਾ ਉਸ ਦਾ ਦੇਣਾ ਉਠਾਈਆ। ਚਲੋ ਜ਼ਰਾ ਮਿਲ ਕੇ ਸਾਮ੍ਹਣੇ ਹੋ ਕੇ ਵੇਖੋ ਕਿੱਥੇ ਵਸਦਾ ਨਾਮ, ਕਿੱਥੇ ਮਿਲਦਾ ਜਾਮ, ਕਵਣ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਗਟ ਹੋਣਾ ਇਕੋ ਹੁਕਮਰਾਨ, ਹਕੂਮਤ ਸਭ ਦੀ ਦਏ ਗਵਾਈਆ। ਸਾਢੇ ਨੌ ਕਹੇ ਵੇਲੇ ਦੀ ਚੰਗੀ ਤਰ੍ਹਾ ਕਰਿਓ ਪਹਿਚਾਨ, ਪੱਛਮ ਦੱਖਣ ਉੱਤਰ ਪੂਰਬ ਧਿਆਨ ਲਗਾਈਆ। ਬਿਨਾ ਸ੍ਰੀ ਭਗਵਾਨ ਤੋਂ ਦੂਜੀ ਰਹਿਣ ਨਹੀਂ ਦੇਣੀ ਕੋਈ ਦੁਕਾਨ, ਹਟਵਾਣੇ ਬਨੀਏ ਭੱਜਣ ਥਾਉਂ ਥਾਈਂਆ। ਹੁਕਮ ਮਿਲਣਾ ਫ਼ਰਮਾਨ, ਫੁਰਨੇ ਧੁਰ ਦੇ ਦਏ ਸੁਣਾਈਆ। ਸਭ ਨੂੰ ਮੰਨਣਾ ਪਏ ਇਕ ਆਦਿ ਜੁਗਾਦੀ ਨੌਜਵਾਨ, ਜਿਸ ਦਾ ਰੂਪ ਰੰਗ ਰੇਖ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਹੁਤਾ ਲੇਖਾ ਅੱਜ ਦੀ ਰੈਣ ਦਏ ਲਿਖਾਈਆ।