੧੯ ਚੇਤ ਸ਼ਹਿਨਸ਼ਾਹੀ ਸੰਮਤ ੨ ਗੁਰਦਰਸ਼ਨ ਕੌਰ ਸੁਖਵੰਤ ਕੌਰ ਮਹੱਲਾ ਜੱਟਪੁਰਾ ਕਪੂਰਥਲਾ
ਸਤਿਗੁਰ ਧਾਰ ਅੰਮ੍ਰਿਤ ਦੁੱਧ, ਮਿੱਠਾ ਰਸ ਨਾ ਕੋਇ ਜਣਾਇੰਦਾ। ਜਨ ਭਗਤਾਂ ਕਰੇ ਨਿਰਮਲ ਬੁਧ, ਵਿਵੇਕ ਵਿਵੇਕੀ ਆਪ ਬਣਾਇੰਦਾ। ਪੂਰਬ ਜਨਮ ਦੀ ਹੋਵੇ ਸੁੱਧ, ਮਾਨਸ ਜਨਮ ਆਤਮ ਪਰਮਾਤਮ ਰੰਗ ਚੜ੍ਹਾਇੰਦਾ। ਮਨ ਵਾਸਨਾ ਕੂੜੀ ਕਿਰਿਆ ਕਰੇ ਨਾ ਯੁੱਧ, ਜਗਤ ਵਿਕਾਰਾ ਮੋਹ ਮਿਟਾਇੰਦਾ। ਆਤਮ ਪਰਮਾਤਮ ਸਚ ਪ੍ਰੇਮ ਬਖ਼ਸ਼ ਕੇ ਸੁੱਧ, ਵਦੀ ਸੁਦੀ ਵੰਡ ਨਾ ਕੋਇ ਵੰਡਾਇੰਦਾ। ਕਲਜੁਗ ਧਾਰ ਬਦਲ ਕੇ ਫੇਰ ਰੁਤੜੀ ਆਉਣ ਲੱਗੀ ਸਤਿਜੁਗ, ਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਦੁੱਧ ਕਹੇ ਮੈਂ ਅੰਮਿਉਂ ਰਸ ਅੰਮ੍ਰਿਤ ਸੀਰ, ਸਰ ਸਰੋਵਰ ਵਿਚੋਂ ਹੱਥ ਕਿਸੇ ਨਾ ਆਈਆ। ਮੇਰਾ ਦਾਤਾ ਪੁਰਖ ਅਕਾਲ ਗਹਿਰ ਗੰਭੀਰ ਬੇਨਜ਼ੀਰ, ਨਰ ਨਰਾਇਣ ਵੱਡੀ ਵਡਿਆਈਆ। ਜੋ ਮਿਹਰ ਨਜ਼ਰ ਨਾਲ ਜਨ ਭਗਤਾਂ ਅੰਤਰ ਆਤਮ ਬਦਲ ਦੇਵੇ ਤਾਸੀਰ, ਲਾਤਸਵੀਰ ਜਲਵਾ ਨੂਰ ਨੁਰਾਨਾ ਕਰ ਰੁਸ਼ਨਾਈਆ। ਫੜ ਕੇ ਚੋਟੀ ਚਾੜ੍ਹੇ ਮੰਜ਼ਲ ਹੱਕ ਅਖ਼ੀਰ, ਕੂੜੀ ਕਿਰਿਆ ਪੰਧ ਮੁਕਾਈਆ। ਸਚ ਪਿਆਰ ਹੱਕ ਮੁਹੱਬਤ ਦੇ ਕੇ ਇਕੋ ਧੀਰ, ਧਰਮ ਧਰਵਾਸ ਆਪ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਦੀ ਕਟ ਲਕੀਰ, ਫ਼ਿਕਰਾ ਇਕੋ ਇਕ ਦਏ ਸਮਝਾਈਆ। ਦੁੱਧ ਕਹੇ ਮੇਰਾ ਓਸ ਦੇ ਨਾਲ ਹੋਣ ਲੱਗਾ ਮਿਲਾਪ, ਜਿਸ ਨੂੰ ਦਿਹੁਰਿਆਂ ਅੰਦਰ ਸਾਰੇ ਰਹੇ ਗਾਈਆ। ਗੁਰ ਅਵਤਾਰ ਪੈਗ਼ੰਬਰ ਭਗਤ ਸੂਫ਼ੀ ਜਿਸ ਦਾ ਦਸਦੇ ਗਏ ਭਵਿਖਤ ਵਾਕ, ਵਾਕ਼ਿਫ਼ਕਾਰ ਅੰਤਰ ਆਤਮ ਬੇਪਰਵਾਹੀਆ। ਬਖ਼ਸ਼ਣਹਾਰਾ ਸਚ ਸੌਗ਼ਾਤ, ਨਾਮ ਅਗੰਮੀ ਦੇਵੇ ਦਾਤ, ਕਾਇਆ ਮਾਟੀ ਹਾਟੀ ਸਰਗੁਣ ਨਿਰਗੁਣ ਝੋਲੀ ਆਪ ਭਰਾਈਆ। ਜਨ ਭਗਤਾਂ ਮੇਟਣਹਾਰ ਅੰਧੇਰੀ ਰਾਤ, ਦੇਵਣਹਾਰਾ ਅੰਮ੍ਰਿਤ ਬੂੰਦ ਸਵਾਂਤ, ਬੋਧ ਅਗਾਧ ਦੱਸ ਅਗੰਮੀ ਗਾਥ, ਕਰੇ ਸਚ ਪੜ੍ਹਾਈਆ। ਉਹ ਸਾਹਿਬ ਸਵਾਮੀ ਅੰਤਰਜਾਮੀ ਪਤਿਪਰਮੇਸ਼ਵਰ ਕਮਲਾਪਾਤ, ਦੇਵਣਹਾਰ ਸੱਚੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਜਨਮ ਕਰਮ ਲੇਖਾ ਦੇਵਣਹਾਰਾ ਸਾਖਿਆਤ, ਪੜਦਾ ਓਹਲਾ ਰਹਿਣ ਕੋਈ ਨਾ ਪਾਈਆ। ਦੁੱਧ ਕਹੇ ਮੈਨੂੰ ਯਾਦ ਆਈ ਦਾਦੂ ਵਾਲੀ ਗਾਥਾ, ਗੋਬਿੰਦ ਰਿਹਾ ਸਮਝਾਈਆ। ਜਿਸ ਨੇ ਭਰਿਆ ਹੱਕ ਗਲਾਸਾ, ਜਾਮ ਹਕ਼ੀਕ਼ੀ ਰਿਹਾ ਦਿਖਾਈਆ। ਨੇਤਰ ਰੋ ਕੇ ਕਿਹਾ ਮੈਂ ਕਿਸ ਬੂੰਦ ਦਾ ਪਿਆਸਾ, ਜਿਸ ਨੂੰ ਚਾਤਰਕ ਸਮਝੇ ਕੋਇ ਨਾ ਰਾਈਆ। ਗੋਬਿੰਦ ਕਿਹਾ ਸੁਣ ਅਗੰਮੀ ਬਾਤਾ, ਧੁਰ ਫ਼ਰਮਾਨ ਦਿਆਂ ਦ੍ਰਿੜਾਈਆ। ਜਿਸ ਵੇਲੇ ਕਲਜੁਗ ਅੰਤ ਹੋਵੇ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਗੁਰ ਅਵਤਰ ਪੈਗ਼ੰਬਰਾਂ ਪੁੱਛੇ ਕੋਇ ਨਾ ਵਾਤਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਸਾਰੇ ਦੇਣ ਦੁਹਾਈਆ। ਓਸ ਵੇਲੇ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਨਿਰਗੁਣ ਜੋਤ ਕਰੇ ਪਰਕਾਸ਼ਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਰੂਪ ਧਰਾਈਆ। ਭਗਤ ਭਗਵਾਨਾ ਖੇਲੇ ਲੋਕਮਾਤ ਤਮਾਸ਼ਾ, ਜਗਤ ਜੁਗਤ ਆਪਣੇ ਹੱਥ ਰਖਾਈਆ। ਬਾਵਨ ਦੀ ਯਾਦ ਰਖੇ ਗਾਥਾ, ਬਲ ਦਾ ਲਹਿਣਾ ਦਏ ਦੁਹਰਾਈਆ। ਬੱਚਿਆਂ ਦਾ ਪਿਛਲਾ ਦੇਵੇ ਬਾਕਾ, ਹਿਸਾਬ ਆਪਣੇ ਹੱਥ ਵਖਾਈਆ। ਪਹਿਲੀ ਧਾਰ ਬਣ ਕੇ ਅੰਨ ਦਾਤਾ, ਦੂਜੀ ਵਾਰ ਭੋਗ ਲਗਾਏ ਓਸ ਗਲਾਸਾ, ਜਿਸ ਨਾਲ ਭਗਤਾਂ ਦੀ ਬੁਝੇ ਪਿਆਸਾ, ਗੁਰਮੁਖਾਂ ਦੀ ਪੂਰਨ ਹੋਵੇ ਆਸਾ, ਤੂੰ ਮੇਰਾ ਮੈਂ ਤੇਰਾ ਚਲਦਾ ਰਹੇ ਸਵਾਸਾ, ਚਰਨ ਪ੍ਰੀਤੀ ਬਣਿਆ ਰਹੇ ਭਰਵਾਸਾ,
ਭਾਉ ਭਉ ਇਕੋ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਰਬ ਲੇਖਾ ਲੇਖੇ ਵਿਚੋਂ ਭਵਿਖਤ ਨਾਲ ਮਿਲਾਈਆ।
੧੯ ਚੇਤ ਸ਼ਹਿਨਸ਼ਾਹੀ ਸੰਮਤ ੨ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਅਹਿਮਦਪੁਰ ਜ਼ਿਲਾ ਕਪੂਰਥਲਾ
ਚੇਤ ਕਹੇ ਮੈਂ ਕਰਨ ਆਇਆ ਆਦਾਬ, ਅਦਬ ਵਿਚ ਸੀਸ ਨਿਵਾਈਆ। ਜਲਵਾ ਤੱਕ ਮਹਿਰਾਬ, ਮਹਿਬੂਬ ਵੇਖ ਬੇਪਰਵਾਹੀਆ। ਜੋ ਭਗਤਾਂ ਦੇਵੇ ਖ਼ਤਾਬ, ਮੁਖ਼ਾਤਬ ਹੋ ਕੇ ਰਿਹਾ ਸੁਣਾਈਆ। ਹਕ਼ੀਕ਼ਤ ਵਾਲਾ ਹੱਕ ਜਨਾਬ, ਜਾਹਰ ਜਹੂਰ ਨੂਰ ਖ਼ੁਦਾਈਆ। ਹੱਕ ਨਿਵਾਸੀ ਇਕੋ ਵਾਹਿਦ, ਵਾਹਵਾ ਆਪਣੀ ਕਾਰ ਕਮਾਈਆ। ਨਾਮ ਨਿਧਾਨਾ ਕਰ ਅਨਾਇਤ, ਇਲਮ ਇਕੋ ਇਕ ਜਣਾਈਆ। ਆਤਮ ਪਰਮਾਤਮ ਸਚ ਸ਼ਰਾਇਤ, ਸ਼ਰੀਅਤ ਅਵਰ ਨਾ ਕੋਇ ਵਖਾਈਆ। ਸਚਖੰਡ ਦਵਾਰੇ ਕਰਨੀ ਇਕ ਰਿਹਾਇਸ਼, ਧਾਮ ਇਕੋ ਇਕ ਸਮਝਾਈਆ। ਜਿਸ ਦੀ ਕਰ ਸਕਿਆ ਨਾ ਕੋਇ ਪੈਮਾਇਸ਼, ਪੈਮਾਨਾ ਨਾਪ ਨਾ ਕੋਇ ਬਣਾਈਆ। ਧੁਰ ਦਾ ਸੰਦੇਸ਼ਾ ਦੇਵੇ ਸਚ ਹਦਾਇਤ, ਹਾਜ਼ਰ ਹਜ਼ੂਰ ਕਰੇ ਪੜ੍ਹਾਈਆ। ਜਨ ਭਗਤੋ ਏਥੇ ਓਥੇ ਤੁਹਾਡੀ ਕਰਾਂ ਹਮਾਇਤ, ਹਮ ਸਾਜਣ ਹੋ ਕੇ ਵੇਖ ਵਖਾਈਆ। ਮੁਹੱਬਤ ਵਿਚ ਕਰਾਂ ਇਤਾਇਤ, ਇਤਲਾਹ ਦੇਵਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਚੇਤ ਕਹੇ ਮੈਂ ਕਰਨ ਆਇਆ ਨਿਮਸਕਾਰ, ਨਮੋ ਨਮੋ ਸੀਸ ਝੁਕਾਈਆ। ਡੰਡਾਵਤ ਕਰਾਂ ਬਾਰੰਬਾਰ, ਬੇਨੰਤੀ ਇਕ ਸੁਣਾਈਆ। ਪਰਮ ਪੁਰਖ ਮੀਤ ਮੁਰਾਰ, ਪਾਰਬ੍ਰਹਮ ਤੇਰੀ ਸਚ ਸਰਨਾਈਆ। ਜਨ ਭਗਤਾਂ ਕਰੀਂ ਪਿਆਰ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਦੁਖੀਆਂ ਦਾ ਦਿਲਦਾਰ, ਦਰਦੀਆਂ ਹੋ ਕੇ ਦਰਦ ਆਪਣੀ ਝੋਲੀ ਪਾਈਆ। ਸ਼ਬਦ ਅਗੰਮੀ ਕਰੇ ਗੁਫ਼ਤਾਰ, ਗੁਫ਼ਤ ਸ਼ਨੀਦ ਇਕ ਪੜ੍ਹਾਈਆ। ਨਜ਼ਰ ਨਾ ਆਵੇ ਜਗਤ ਨੇਤਰ ਵਿਚ ਸੰਸਾਰ, ਸੰਸਾਰੀ ਸਮਝ ਨਾ ਕੋਇ ਰਖਾਈਆ। ਤੇਰਾ ਮਹੱਲ ਅਟਲ ਉਚ ਮਨਾਰ, ਮਹਿਬੂਬ ਹੋ ਕੇ ਵਸੇਂ ਬੇਪਰਵਾਹੀਆ। ਨਵ ਨੌ ਚਾਰ ਪਿਛੋਂ ਆਈ ਵਾਰ, ਵਾਰਤਾ ਪਿਛਲੀ ਰਹੇ ਨਾ ਰਾਈਆ। ਸਤਿ ਸਤਿਵਾਦੀ ਸ਼ਬਦ ਅਨਾਦੀ ਬਖ਼ਸ਼ ਦੇ ਧਾਰ, ਧਰਨੀ ਧਰਤ ਧਵਲ ਦਏ ਦੁਹਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਆਗਿਆਕਾਰ, ਸਿਰ ਸਕੇ ਨਾ ਕੋਇ ਉਠਾਈਆ। ਕੁਛ ਲਹਿਣਾ ਦੇਣਾ ਪਿਛਲਾ ਕੌਲ ਯਾਦ ਕਰ ਜੁਝਾਰ, ਜੋਗੀ ਜੋਗੀਸ਼ਰ ਦੇਣ ਗਵਾਹੀਆ। ਤੈਨੂੰ ਸਜਦਾ ਇਸਤਗੁਫ਼ਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚੇਤ ਕਹੇ ਮੈਂ ਕਰਨ ਆਇਆ ਬੰਦਨ, ਭੱਜਿਆ ਵਾਹੋ ਦਾਹੀਆ। ਮਸਤਕ ਟਿੱਕਾ ਧੂੜੀ ਲਾ ਕੇ ਚੰਦਨ, ਚੰਦ ਚਾਂਦਨਾ ਕਰਾਂ ਰੁਸ਼ਨਾਈਆ। ਜਨ ਭਗਤਾਂ ਦੱਸ ਕੇ ਇਕ ਅਨੰਦਨ, ਅਨੰਦ ਪਰਮਾਨੰਦ ਦਿਆਂ ਜਣਾਈਆ। ਲੱਖ ਚੁਰਾਸੀ ਕੱਟੋ ਬੰਧਨ, ਜਮ ਕੀ ਫਾਸੀ ਰਹੇ ਨਾ ਰਾਈਆ। ਦੂਜੇ ਦਰ ਨਾ ਜਾਇਓ ਮੰਗਣ, ਦੇਵਣਹਾਰਾ ਬੇਪਰਵਾਹੀਆ। ਜਿਸ ਦਾ ਖੁਲ੍ਹਾ ਸਦਾ ਅੰਗਣ, ਦੋ ਜਹਾਨ ਵਸਣ ਚਾਈਂ ਚਾਈਂਆ। ਨਾਮ ਨਿਧਾਨ ਸ੍ਰੀ ਭਗਵਾਨ ਚਾੜ੍ਹੇ ਆਪਣੀ ਰੰਗਣ, ਰੰਗ ਰੰਗੀਲਾ ਸ਼ਹਿਨਸ਼ਾਹੀਆ। ਜੋ ਤੁਹਾਡੇ ਕਾਇਆ ਮੰਦਰ ਅੰਦਰ ਆਇਆ ਲੰਘਣ, ਬਿਨ ਪੌੜੀ ਡੰਡੇ ਆਪਣਾ ਕ਼ਦਮ ਟਿਕਾਈਆ। ਨਾਮ ਪਦਾਰਥ ਆਇਆ ਵੰਡਣ, ਧੁਰ ਦੀ
ਵਸਤ ਝੋਲੀ ਪਾਈਆ। ਜਨ ਭਗਤੋ ਜਨਮ ਕਰਮ ਦਿਆਂ ਵਿਛੜਿਆਂ ਆਇਆ ਸੱਦਣ, ਸਧਨੇ ਤੋਂ ਅਗੇ ਲੇਖਾ ਤੁਹਾਡਾ ਦਏ ਰਖਾਈਆ। ਲੇਖੇ ਲਾ ਕੇ ਕਾਇਆ ਮਾਟੀ ਬਦਨ, ਬਦੀਆਂ ਤੋਂ ਲਏ ਬਚਾਈਆ। ਜਿਹੜਾ ਹੱਥ ਨਾ ਆਇਆ ਕੋਟਨ ਕੋਟ ਕੀਤਿਆਂ ਯਤਨ, ਯਥਾਰਥ ਤੁਹਾਡਾ ਲੇਖਾ ਦਏ ਚੁਕਾਈਆ। ਜਨ ਭਗਤੋ ਤੁਹਾਨੂੰ ਰਹਿਣ ਨਾ ਦੇਵੇ ਬੇਵਤਨ, ਵਤਨ ਦੇ ਮਾਲਕ ਘਰ ਠਾਂਡੇ ਦਏ ਬਣਾਈਆ। ਸਾਂਝਾ ਦੱਸ ਕੇ ਇਕੋ ਆਪਣਾ ਪੱਤਨ, ਨਾਮ ਬੇੜੇ ਦਏ ਚੜ੍ਹਾਈਆ। ਜੁਗ ਜਨਮ ਦੇ ਲੇਖੇ ਕਾਰਨ ਤੁਹਾਡਾ ਪਦਾਰਥ ਆਇਆ ਚੱਖਣ, ਚਸਕਾ ਜ਼ਬਾਨ ਨਾ ਕੋਇ ਰਖਾਈਆ। ਬਿਨਾ ਅੱਖਾਂ ਤੋਂ ਆਇਆ ਤੱਕਣ, ਦੋਏ ਲੋਚਨ ਜਗਤ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵਿਚੋਂ ਵਿਰੋਲ ਕੇ ਮੱਖਣ, ਕ਼ੀਮਤ ਆਪਣੇ ਘਰ ਚੁਕਾਈਆ।
੨੦ ਚੇਤ ਸ਼ਹਿਨਸ਼ਾਹੀ ਸੰਮਤ ੨ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਅਹਿਮਦਪੁਰ ਜ਼ਿਲਾ ਕਪੂਰਥਲਾ
ਸ੍ਰੀ ਭਗਵਾਨ ਕਹੇ ਜਨ ਭਗਤਾਂ ਦੱਸ ਕੇ ਨਿਰਅੱਖਰ ਆਪਣਾ ਊੜਾ, ਓੜਕ ਲੇਖਾ ਦਿਆਂ ਮੁਕਾਈਆ। ਬਿਨਾ ਲਲਾਰੀ ਨਾਮ ਅਗੰਮਾ ਰੰਗ ਚਾੜ੍ਹਾਂ ਗੂੜ੍ਹਾਂ, ਗੁਰਮੁਖ ਵਿਚ ਉਤਰ ਕਦੇ ਨਾ ਜਾਈਆ। ਚਤੁਰ ਸੁਘੜ ਬਣਾਵਾਂ ਮਿਹਰਵਾਨ ਹੋ ਕੇ ਮੂੜ੍ਹਾ, ਮੁਰਦਿਆਂ ਮੁਰਸ਼ਦ ਹੋ ਕੇ ਲਵਾਂ ਉਠਾਈਆ। ਸਰਗੁਣ ਚਰਨ ਪ੍ਰੀਤੀ ਮਸਤਕ ਦੇਵਾਂ ਧੂੜਾ, ਧੂੜ ਨਿਰਗੁਣ ਧਾਰ ਛੁਹਾਈਆ। ਮਨ ਵਾਸਨਾ ਨਾਤਾ ਤੋੜਾਂ ਕੂੜਾਂ, ਕੁਟੰਬ ਝੂਠ ਦਿਆਂ ਛੁਡਾਈਆ। ਪੂਰਬ ਜਨਮ ਦਾ ਲਹਿਣਾ ਦੇਣਾ ਕਰਾਂ ਪੂਰਾ, ਪੂਰਨ ਪਰਮੇਸ਼ਵਰ ਹੋ ਕੇ ਹੋਵਾਂ ਸਹਾਈਆ। ਹਰਿ ਭਗਤ ਦੂਜੇ ਗ੍ਰਹਿ ਬਣੇ ਨਾ ਕੋਇ ਮਜ਼ਦੂਰਾ, ਮਾਂਗਤ ਹੋ ਕੇ ਝੋਲੀ ਕੋਇ ਨਾ ਡਾਹੀਆ। ਨਾਮ ਖ਼ੁਮਾਰੀ ਬਖ਼ਸ਼ਾਂ ਸਚ ਸਰੂਰਾ, ਸਿਮਰਨ ਇਕੋ ਇਕ ਸਮਝਾਈਆ। ਸਚ ਪਰਕਾਸ਼ ਦੇ ਕੇ ਨੂਰਾ, ਨਿਰਗੁਣ ਜੋਤ ਕਰਾਂ ਰੁਸ਼ਨਾਈਆ। ਮਾਨਸ ਜਨਮ ਰਹਿਣ ਨਾ ਦੇਵਾਂ ਅਧੂਰਾ, ਹਾਜ਼ਰ ਹੋ ਕੇ ਪਾਰ ਲੰਘਾਈਆ। ਜਨ ਭਗਤ ਖੱਲ ਲਹਾਉਣੀ ਨਾ ਪਏ ਵਾਂਗ ਮਨਸੂਰਾ, ਮੁਸ਼ਕਲ ਅਗਲੀ ਆਪ ਚੁਕਾਈਆ। ਮੂਸੇ ਵਾਂਗ ਡਿਗਣਾ ਨਾ ਪਏ ਉਤੇ ਕੋਹਤੂਰਾ, ਕ਼ੁਦਰਤ ਦਾ ਮਾਲਕ ਕਾਇਆ ਕਿੱਤੇ ਵਿਚ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਜਿਸ ਨਿਰਗੁਣ ਧਾਰ ਪੜ੍ਹਿਆ ਊੜਾ ਅੱਖਰ, ਆਖ਼ਰ ਆਪਣੇ ਵਿਚ ਮਿਲਾਈਆ। ਬਿਨਾ ਪੌੜੀ ਡੰਡੇ ਚੜ੍ਹ ਕੇ ਸਿਖ਼ਰ, ਸਾਖਿਆਤ ਆਪਣਾ ਦਰਸ ਦਿਖਾਈਆ। ਜਨਮ ਕਰਮ ਆਵਣ ਜਾਵਣ ਲੱਖ ਚੁਰਾਸੀ ਮਿਟਾ ਕੇ ਫ਼ਿਕਰ, ਫ਼ਿਕਰਾ ਇਕੋ ਦਿਆਂ ਸੁਣਾਈਆ। ਧੁਰ ਦਾ ਰਸ ਦੇਵਾਂ ਅੰਮ੍ਰਿਤ ਧਾਰ ਨਿਝਰ, ਨਿਜ ਨੇਤਰ ਕਰ ਰੁਸ਼ਨਾਈਆ। ਜਿਸ ਦਰਸ ਨੂੰ ਤੜਪਦਾ ਰਿਹਾ ਬਿਦਰ, ਬਿਧ ਨਾਲ ਸਨਮੁਖ ਹੋ ਕੇ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਇਕੋ ਇਕ ਨਿਰਗੁਣ ਊੜੇ ਨਾਲ ਕਰੇ ਪਿਆਰ, ਪਰਮ ਪੁਰਖ ਪਰਮਾਤਮ ਦੇਵਣਹਾਰ ਸੱਚੀ ਸਰਨਾਈਆ। ਬਿਨਾ ਅੱਖਰਾਂ ਤੋਂ ਮੇਲਾ ਹੁੰਦਾ ਰਹੇ ਨਾਲ ਨਿਰੰਕਾਰ, ਨਿਰਗੁਣ ਆਪਣੀ ਧਾਰ ਵਿਚ ਸਮਾਈਆ। ਜਿਸ ਦੀਆਂ ਸਿਫ਼ਤਾਂ ਕਰਦੇ ਰਹੇ ਸਦਾ ਜੁਗ ਚਾਰ, ਚੌਕੜੀ ਪਾਠਸ਼ਾਲਾ ਵਿਚ ਕੁਰਲਾਈਆ। ਸਜਦਿਆਂ ਵਿਚ ਸਿਰ ਨਿਵਾਉਂਦੇ ਰਹੇ ਉਪਰ ਮਜ਼ਾਰ,
ਨੇਤਰ ਨੈਣਾਂ ਨੀਰ ਵਹਾਈਆ। ਕਹਿੰਦੇ ਰਹੇ ਸਿਫ਼ਤਾਂ ਵਿਚ ਸਾਂਝਾ ਯਾਰ, ਕਾਅਬਿਆਂ ਦਾ ਮਾਲਕ ਖ਼ਲਕ ਦਾ ਖ਼ਾਲਕ ਜਲਵਾ ਨੂਰ ਖ਼ੁਦਾਈਆ। ਜਿਸ ਦਾ ਸਦਾ ਸਦਾ ਨਿਤ ਬਣਿਆ ਰਿਹਾ ਬੇਇਤਬਾਰ, ਬੇਇਤਬਾਰੀ ਲੋਕਮਾਤ ਨਾ ਕੋਇ ਰਖਾਈਆ। ਉਹ ਭਗਤਾਂ ਮੀਤਾ ਪਰਗਟ ਹੋ ਕੇ ਵੇਖੇ ਠਾਂਡਾ ਦਰਬਾਰ, ਦਰ ਦਰਵਾਜ਼ਾ ਇਕ ਸੁਹਾਈਆ। ਸਤਿ ਵਰਤਾਰਾ ਬਣ ਕੇ ਦੇਵੇ ਇਕ ਭੰਡਾਰ, ਭੰਡੀ ਵਰਭੰਡੀ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਿਰਜਣਹਾਰ, ਸਤਿ ਸਵਾਮੀ ਅੰਤਰਜਾਮੀ ਗੁਣ ਨਿਧਾਨ ਗੁਣ ਆਪਣਾ ਭਗਤਾਂ ਝੋਲੀ ਪਾਈਆ।
੨੦ ਚੇਤ ਸ਼ਹਿਨਸ਼ਾਹੀ ਸੰਮਤ ੨ ਫੁਮਣ ਸਿੰਘ ਦੇ ਗ੍ਰਹਿ ਅਹਿਮਦਪੁਰ ਜ਼ਿਲਾ ਕਪੂਰਥਲਾ
ਸ੍ਰੀ ਭਗਵਾਨ ਕਹੇ ਨਿਰਗੁਣ ਊੜੇ ਦਾ ਸਮਝੇ ਨਾ ਕੋਇ ਆਕਾਰ, ਓਅੰਕਾਰ ਸਿਫ਼ਤ ਵਿਚ ਸਾਲਾਹੀਆ। ਜਿਸ ਧਾਰ ਵਿਚੋਂ ਨਿਕਲ ਕੇ ਧਾਰ, ਧੁਰ ਦਾ ਹੁਕਮ ਸਦਾ ਵਰਤਾਈਆ। ਉਹ ਲੇਖ ਲਿਖਣ ਤੋਂ ਬਾਹਰ, ਕ਼ਲਮ ਸ਼ਾਹੀ ਵੰਡ ਨਾ ਕੋਇ ਵੰਡਾਈਆ। ਓਸ ਦਾ ਹੁਕਮ ਸੁਣਦੇ ਰਹੇ ਗੁਰ ਅਵਤਾਰ, ਪੈਗ਼ੰਬਰ ਕਲਮਾ ਨਾਮ ਖ਼ੁਦਾਈਆ। ਪੁਰਖ ਅਕਾਲ ਦੀਨ ਦਿਆਲ ਆਪਣੇ ਅੰਤਰ ਰਖੀ ਸੰਭਾਲ, ਬਾਹਰ ਰੂਪ ਰੰਗ ਨਾ ਕੋਇ ਵਖਾਈਆ। ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਖੋਜ ਵਿਚ ਕਰਦੇ ਗਏ ਭਾਲ, ਖ਼ੁਦ ਵਿਚੋਂ ਖ਼ੁਦੀ ਨਾ ਜਗਤ ਮਿਟਾਈਆ। ਕਿਸੇ ਦਾ ਹੱਲ ਨਾ ਹੋਇਆ ਅੰਤਰ ਸਵਾਲ, ਸਵਾਲ ਜਵਾਬ ਵਿਚ ਨਿਰਗੁਣ ਸਰਗੁਣ ਖੇਲ ਵਖਾਈਆ। ਸਿਫ਼ਤਾਂ ਵਾਲਾ ਸ਼ਾਸਤਰ ਦੇਣ ਅਹਿਵਾਲ, ਜੈਕਾਰਿਆਂ ਵਾਲੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪਣੇ ਵਿਚ ਛੁਪਾਈਆ। ਸ੍ਰੀ ਭਗਵਾਨ ਕਹੇ ਨਿਰਗੁਣ ਊੜੇ ਦੀ ਪਾਈ ਕਿਸੇ ਨਾ ਸਾਰ, ਸਰਬ ਵਿਆਪੀ ਪੜਦਾ ਨਾ ਕੋਇ ਉਠਾਈਆ। ਕਾਗ਼ਜ਼ ਕ਼ਲਮ ਲਿਖ ਲਿਖ ਗਏ ਹਾਰ, ਸ਼ਾਹੀ ਰੋ ਰੋ ਦਏ ਦੁਹਾਈਆ। ਜਿਸ ਦਾ ਅੰਤ ਨਾ ਪਾਰਾਵਾਰ, ਬੇਅੰਤ ਬੇਪਰਵਾਹੀਆ। ਉਹ ਸਿਖਿਆ ਦਏ ਸਿਖਾਲ, ਨਿਰਗੁਣ ਸਰਗੁਣ ਕਰ ਪੜ੍ਹਾਈਆ। ਜੁਗ ਚੌਕੜੀ ਦੋ ਜਹਾਨਾਂ ਵੱਖਰੀ ਰਖ ਕੇ ਚਾਲ, ਚਾਰ ਕੁੰਟ ਦਹਿ ਦਿਸ਼ਾ ਆਪਣਾ ਫੇਰਾ ਪਾਈਆ। ਜਿਸ ਦਾ ਹੁਕਮ ਬੇਮਿਸਾਲ, ਵਸ਼ਾਲ ਜਿਸ ਦੀ ਧਾਰ ਨਜ਼ਰੀ ਆਈਆ। ਢੋਲਾ ਗਾਏ ਕੋਇ ਨਾ ਕਵਾਲ, ਰਾਗ ਨਾਦ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਵਿਚ ਰਖਾਈਆ। ਸ੍ਰੀ ਭਗਵਾਨ ਕਹੇ ਨਿਰਗੁਣ ਊੜੇ ਦਾ ਜੇ ਕੋਈ ਸਮਝ ਲੈਂਦਾ ਰਾਜ਼, ਇਸ਼ਾਰਾ ਧੁਰ ਦਾ ਇਕ ਜਣਾਈਆ। ਝਗੜਾ ਰਹਿੰਦਾ ਨਾ ਪੂਜਾ ਪਾਠ ਨਿਮਾਜ਼, ਸਿਮਰਨ ਜਗਤ ਨਾ ਕੋਇ ਵਖਾਈਆ। ਪੈਂਡਾ ਮੁਕ ਜਾਂਦਾ ਪ੍ਰਿਥਮੀ ਆਕਾਸ਼, ਸਮਾਧੀਆਂ ਵਾਲੀ ਸੁਨ ਨਾ ਕੋਇ ਵਡਿਆਈਆ। ਬਿਨ ਦੀਵਾ ਬਾਤੀ ਸਦਾ ਹੁੰਦਾ ਰਹੇ ਪਰਕਾਸ਼, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੁਗ ਚੌਕੜੀ ਪਿਛੋਂ ਕੋਟਾਂ ਵਿਚੋਂ ਜਨ ਭਗਤਾਂ ਮਿਲਦੀ ਇਹ ਦਾਤ, ਲੱਖ ਚੁਰਾਸੀ ਪੜ੍ਹ ਪੜ੍ਹ ਥੱਕੇ ਮਾਤ ਲੋਕਾਈਆ। ਜਿਨ੍ਹਾਂ ਦੇ ਅੰਤਰ ਨਿਰੰਤਰ ਹੋ ਕੇ ਨਿਰਵੈਰ ਕਰੇ ਨਿਵਾਸ, ਆਸਣ ਸਿੰਘਾਸਣ ਇਕ ਸੁਹਾਈਆ। ਸਦਾ ਸੁਹੇਲਾ ਬਣ ਕੇ ਵਸੇ ਪਾਸ, ਕਰਵਟ ਪਾਸਾ ਆਪਣਾ ਲਏ ਬਦਲਾਈਆ। ਓਨ੍ਹਾਂ ਪੜ੍ਹਨ
ਲਿਖਣ ਦੀ ਰਹੇ ਕੋਈ ਨਾ ਖਾਹਸ਼, ਮਨਸਾ ਮਨਸਾ ਵਿਚੋਂ ਪੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆਵਾਨ ਹੋ ਕੇ ਦਇਆ ਕਰੇ ਸਾਖਿਆਤ, ਸਾਹਿਬ ਹੋ ਕੇ ਸਬੱਬ ਆਪਣਾ ਆਪ ਬਣਾਈਆ।
੨੦ ਚੇਤ ਸ਼ਹਿਨਸ਼ਾਹੀ ਸੰਮਤ ੨ ਗੁਰਬਚਨ ਕੌਰ ਦੇ ਗ੍ਰਹਿ ਅਹਿਮਦਪੁਰ ਜ਼ਿਲਾ ਕਪੂਰਥਲਾ
ਸ੍ਰੀ ਭਗਵਾਨ ਕਹੇ ਨਿਰਗੁਣ ਊੜੇ ਦੀ ਜੇ ਸਮਝ ਜਾਵੇ ਜਨ ਉਸਤਤ, ਜਗਤ ਨਿੰਦਿਆ ਰਹੇ ਨਾ ਰਾਈਆ। ਪੜ੍ਹਨੀ ਪਏ ਨਾ ਕੋਈ ਵਾਚਕਾਂ ਵਾਲੀ ਪੁਸਤਕ, ਅੱਖਰਾਂ ਰਾਗ ਨਾ ਕੋਇ ਅਲਾਈਆ। ਜਗਤ ਜਹਾਨ ਵਿਚੋਂ ਮਿਲ ਜਾਏ ਫ਼ੁਰਸਤ, ਮਮਤਾ ਮੋਹ ਬੰਧਨ ਨਾ ਕੋਇ ਬੰਧਾਈਆ। ਇਕੋ ਮਾਲਕ ਮਿਲ ਜਾਏ ਧੁਰ ਦਾ ਮੁਰਸ਼ਦ, ਜੋ ਮੁਰੀਦਾਂ ਹਾਲ ਸੁਣ ਕੇ ਖ਼ੁਸ਼ੀ ਮਨਾਈਆ। ਮੁਹੱਬਤ ਵਿਚ ਦੱਸੇ ਅਗੰਮੀ ਉਲਫ਼ਤ, ਧੁਰ ਸੰਦੇਸ਼ਾ ਇਕ ਜਣਾਈਆ। ਮਨ ਵਾਸਨਾ ਰਹਿਣ ਨਾ ਦੇਵੇ ਦੁਰਮਤ, ਗੁਰਮਤ ਇਕੋ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਆਪਣਾ ਦਏ ਖੁਲ੍ਹਾਈਆ। ਸ੍ਰੀ ਭਗਵਾਨ ਕਹੇ ਨਿਰਗੁਣ ਊੜੇ ਦਾ ਜੋ ਲੇਖਾ ਜਾਣੇ ਮੁਕਤ, ਮੁਕੰਮਲ ਪੜਦਾ ਲਏ ਉਠਾਈਆ। ਓਸ ਕੋਲ ਧੁਰ ਭੰਡਾਰ ਰਹੇ ਮੁਫ਼ਤ, ਭਜਨ ਬੰਦਗੀ ਸਮਝ ਨਾ ਕੋਇ ਬਣਾਈਆ। ਆਤਮ ਸਵਾਧਾਨ ਰਹੇ ਚੁਸਤ, ਆਲਸ ਨਿੰਦਰਾ ਨਾ ਕੋਇ ਬਣਾਈਆ। ਸ੍ਰੀ ਭਗਵਾਨ ਮਿਲਦਾ ਰਹੇ ਦਰੁਸਤ, ਮੇਲਾ ਧੁਰ ਦਾ ਜੋੜ ਜੁੜਾਈਆ। ਝਗੜਾ ਰਹੇ ਨਾ ਬਾਲਿਸ਼ਤ ਅੰਗੁਸ਼ਤ, ਉਂਗਲੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਵਖਾਈਆ। ਸ੍ਰੀ ਭਗਵਾਨ ਕਹੇ ਜਿਸ ਨਿਰਗੁਣ ਊੜਾ ਤੱਕਿਆ ਬਿਨ ਅੱਖ, ਨੇਤਰ ਨੈਣ ਬੰਦ ਕਰਾਈਆ। ਉਹ ਪਰਮ ਪੁਰਖ ਪਰਮਾਤਮ ਨਾਲ ਮਿਲ ਕੇ ਹੋ ਗਿਆ ਸਚ, ਸਤਿ ਸਤਿ ਵਿਚ ਸਮਾਈਆ। ਬਿਨਾ ਤਤ ਵਜੂਦ ਗਿਆ ਰਚ, ਰਚਨਾ ਵੇਖ ਬੇਪਰਵਾਹੀਆ। ਪਰਕਾਸ਼ ਹੋ ਕੇ ਜਗੇ ਲਟ ਲਟ, ਨੂਰ ਹੋ ਕੇ ਡਗਮਗਾਈਆ। ਸ਼ਬਦ ਹੋ ਕੇ ਮਾਰੇ ਅਗੰਮੀ ਸੱਟ, ਤਾਲ ਤਲਵਾੜਾ ਨਾ ਕੋਇ ਵਜਾਈਆ। ਨਿਰਵੈਰ ਹੋ ਕੇ ਨਜ਼ਰੀ ਆਏ ਪਰਤੱਖ, ਮਿਹਰਵਾਨ ਮਹਿਬੂਬ ਗੋਸਾਈਂਆ। ਜਨ ਭਗਤਾਂ ਇਕੋ ਮਾਰਗ ਦਏ ਦੱਸ, ਦਰ ਦਰਵਾਜ਼ਾ ਅੰਦਰੋਂ ਦਏ ਖੁਲ੍ਹਾਈਆ। ਮੋਹ ਮੁਹੱਬਤ ਵਿਚ ਹੋ ਕੇ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਨਿਰਗੁਣ ਊੜਾ ਕਹੇ ਭਗਤ ਭਗਵਾਨ ਦਾ ਸਾਂਝਾ ਜਸ, ਅੱਖਰ ਏਸੇ ਦੀ ਕਰਨ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸ੍ਰੀ ਭਗਵਾਨ ਕਹੇ ਨਿਰਗੁਣ ਊੜਾ ਬੁਧੀ ਵਿਚ ਕਦੇ ਨਾ ਆਵੇ ਵਿਚਾਰ, ਅਕਲ ਵਿਦਿਆ ਨਾ ਕੋਇ ਚਤੁਰਾਈਆ। ਲਿਖਣ ਵਿਚ ਨਾ ਕੋਇ ਸ਼ੁਮਾਰ, ਸਤਰਾਂ ਵੰਡ ਨਾ ਕੋਇ ਵੰਡਾਈਆ। ਬੋਲਣ ਵਿਚ ਨਾ ਕੋਇ ਜੈਕਾਰ, ਕਲਮੇ ਦੇਣ ਦੁਹਾਈਆ। ਅਦਦਾਂ ਵਿਚ ਨਾ ਕੋਇ ਆਧਾਰ, ਅੰਕੜਿਆਂ ਵਿਚ ਨਾ ਕੋਇ ਜਣਾਈਆ। ਤ੍ਰੈਗੁਣ ਮਾਇਆ ਨਾ ਕੋਇ ਪਿਆਰ, ਪੰਜ ਤਤ ਨਾ ਕੋਇ ਸਰਨਾਈਆ। ਇਕੋ ਖੇਲ ਵੇਖੇ ਪਰਵਰਦਿਗਾਰ, ਪਾਰਬ੍ਰਹਮ ਪ੍ਰਭ ਨਜ਼ਰੀ ਆਈਆ। ਜੋ ਭਗਤਾਂ ਦੇਵੇ ਅਧਾਰ, ਨਿਤ ਨਵਿਤ ਹੋਏ ਸਹਾਈਆ। ਜਿਸ ਨਿਰਗੁਣ ਅੱਖਰ ਪੁਰਖ ਅਕਾਲ ਲਿਆ ਵਿਚਾਰ, ਵਿਚਰਕੇ ਅਵਰ ਨਾ ਕਿਸੇ ਸੁਣਾਈਆ। ਜਿਸ ਨੂੰ ਬੀਤੇ ਨਹੀਂ ਜੁਗ ਦੋ ਚਾਰ, ਕੋਟਨ ਕੋਟ ਗਏ ਵਿਹਾਈਆ।
ਸੋ ਕਲਜੁਗ ਅੰਤ ਜਨ ਭਗਤਾਂ ਕਰਨ ਆਇਆ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਇਕੋ ਅੱਖਰ ਪੜ੍ਹੋ ਜਿਸ ਨਾਲ ਦੋ ਜਹਾਨਾਂ ਬੇੜਾ ਹੋ ਜਾਏ ਪਾਰ, ਨਈਆ ਨੌਕਾ ਮਾਤ ਨਾ ਕੋਇ ਵਡਿਆਈਆ। ਧੁਰਦਰਗਾਹੀ ਮਿਲ ਜਾਏ ਅਬਿਨਾਸ਼ੀ ਕਰਤਾ ਧੁਰ ਦਾ ਯਾਰ, ਕੂੜਾ ਨਾਤਾ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵ ਨੌ ਚਾਰ ਪਿਛੋਂ ਜਨ ਭਗਤਾਂ ਵਖਾ ਕੇ ਆਪਣੀ ਬਹਾਰ, ਵਿਹਾਰ ਵਿਚ ਬਿਵਹਾਰ ਵਿਚ ਤਿਵਹਾਰ ਵਿਚ ਆਪਣਾ ਰੰਗ ਰੰਗਾਈਆ।
੨੦ ਚੇਤ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਪਿੰਡ ਅਹਿਮਦਪੁਰ ਜ਼ਿਲਾ ਕਪੂਰਥਲਾ
ਸ੍ਰੀ ਭਗਵਾਨ ਕਹੇ ਮੈਂ ਅੱਖਰਾਂ ਵਾਲਾ ਲੇਖ ਕਦੇ ਨਾ ਲਿਖਦਾ, ਵੱਖਰ ਦੀ ਧਾਰ ਹੁਕਮ ਜਣਾਈਆ। ਆਦਿ ਜੁਗਾਦਿ ਲੇਖਾ ਲਹਿਣਾ ਦੇਣਾ ਜਾਣਾਂ ਸਤਿਗੁਰ ਸਿੱਖ ਦਾ, ਜਨ ਭਗਤਾਂ ਖੋਜਾਂ ਥਾਉਂ ਥਾਈਂਆ। ਆਵਣ ਜਾਵਣ ਪੰਧ ਮੁਕਾਵਾਂ ਝਗੜਾ ਨਿਤ ਦਾ, ਲੱਖ ਚੁਰਾਸੀ ਦਿਆਂ ਕਟਾਈਆ। ਮੇਲ ਬਣਾਵਾਂ ਧੁਰ ਦੇ ਮਿਤ ਦਾ, ਮਿੱਤਰ ਪਿਆਰਾ ਹੋ ਕੇ ਸੰਗ ਨਿਭਾਈਆ। ਜੋ ਜਗ ਨੇਤਰ ਨੈਣ ਕਿਸੇ ਨਹੀਂ ਦਿਸਦਾ, ਗੁਰਮੁਖ ਵਿਰਲਾ ਦਰਸ਼ਨ ਪਾਈਆ। ਗੁਰਮੁਖੋ ਇਹ ਲਹਿਣਾ ਦੇਣਾ ਨਹੀਂ ਪਿਛਲੀ ਰੀਤੀ ਵਾਲੀ ਇੱਕ ਦਾ, ਇਕ ਇਕੱਲਾ ਜੁਗ ਜੁਗ ਦਿਆਂ ਵਿਛੜਿਆਂ ਪਾਰ ਕਰਾਈਆ। ਨਾਤਾ ਜੋੜ ਕੇ ਸ਼ਬਦੀ ਧਾਰ ਪਿਤਾ ਪੂਤ ਪਿਤ ਦਾ, ਪਤਿਪਰਮੇਸ਼ਵਰ ਹੋਏ ਸਹਾਈਆ। ਮਾਰਗ ਦੱਸੇ ਜਗਤ ਜਹਾਨ ਹਿੱਤ ਦਾ, ਹਿਤਕਾਰੀ ਹੋ ਕੇ ਜੋੜ ਜੁੜਾਈਆ। ਸਤਿਗੁਰ ਨਾਮ ਜਗਤ ਵਣਜਾਰਿਆਂ ਕੋਲ ਕਿਤੇ ਨਹੀਂ ਵਿਕਦਾ, ਹੱਟ ਹਟਵਾਣੇ ਖ਼ਾਲੀ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਦਏ ਵਡਿਆਈਆ। ਸ੍ਰੀ ਭਗਵਾਨ ਕਹੇ ਮੈਂ ਪੜ੍ਹਾਵਣ ਆਇਆ ਅਗੰਮੀ ਪੱਟੀ, ਜਿਸ ਦਾ ਹਰੂਫ਼ ਨਾ ਕੋਇ ਸਮਝਾਈਆ। ਨਾਮ ਅਮੋਲਕ ਦੇਣ ਆਇਆ ਅਗੰਮੀ ਰਤੀ, ਰਤਨ ਜਵਾਹਰ ਮਾਣਕ ਮੋਤੀ ਜਿਸ ਦੀ ਕ਼ੀਮਤ ਨਾ ਕੋਇ ਚੁਕਾਈਆ। ਮਿਲਾਵਣ ਆਇਆ ਨਿਰਗੁਣ ਧਾਰ ਕਮਲਾਪਾਤੀ, ਪਤਿਤ ਉਧਾਰਨ ਜੋ ਆਦਿ ਜੁਗਾਦਿ ਅਖਵਾਈਆ। ਬਿਨ ਕਰਮ ਕਾਂਡ ਤੋਂ ਕਰਨ ਆਇਆ ਗਤੀ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਆਤਮਾ ਸੀਤ ਕਰਾਵਣ ਆਇਆ ਤੱਤੀ, ਅਗਨੀ ਤਤ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਈਆ। ਜਨ ਭਗਤੋ ਮੈਂ ਸਿਖਿਆ ਵਾਲਾ ਖੋਲ੍ਹਿਆ ਨਹੀਂ ਕੋਈ ਵਿਦਿਆਲਾ, ਵਿਦਿਆ ਵਾਲਾ ਇਲਮ ਨਾ ਕੋਇ ਪੜ੍ਹਾਈਆ। ਇਕੋ ਮਾਰਗ ਦੱਸ ਕੇ ਸੁਖਾਲਾ, ਸੋਹੰ ਢੋਲਾ ਦਿਤਾ ਸਮਝਾਈਆ। ਹੱਥ ਵਿਚ ਕਿਸੇ ਨੂੰ ਪਕੜਨੀ ਪਏ ਨਾ ਮਾਲਾ, ਮਨ ਕਾ ਮਣਕਾ ਦਿਆਂ ਭਵਾਈਆ। ਪੂਜਾ ਕਰਨੀ ਪਏ ਨਾ ਜੋਤ ਜਵਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਦੇਂਦੇ ਗਏ ਅਹਿਵਾਲਾ, ਉਹ ਹਾਲਤ ਵੇਖੇ ਥਾਉਂ ਥਾਈਂਆ। ਤੁਹਾਡਾ ਕਾਇਆ ਕਾਅਬਾ ਬਣਾ ਕੇ ਸੱਚੀ ਧਰਮਸਾਲਾ, ਧਰਮ ਦਵਾਰਾ ਆਪਣਾ ਦਿਆਂ ਵਖਾਈਆ। ਜਿਥੇ ਦੀਪਕ ਜੋਤ ਜਗੇ ਮਿਸਾਲਾ, ਆਦਿ ਅੰਤ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਥੇ ਓਥੇ ਦੋ ਜਹਾਨ ਸਦਾ ਬਣਿਆ ਰਿਹਾ ਰਖਵਾਲਾ, ਰੱਖਕ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤੋ ਪ੍ਰਭ
ਦੇਣ ਨਹੀਂ ਆਇਆ ਕੋਈ ਇਸ਼ਾਰੇ, ਸੈਨਤ ਜਗਤ ਨਾ ਕੋਇ ਲਗਾਈਆ। ਮਿਹਰਵਾਨ ਹੋ ਕੇ ਪਾਰ ਲੰਘਾਉਂਣ ਆਇਆ ਆਪਣੇ ਕਿਨਾਰੇ, ਮੰਝਧਾਰ ਨਾ ਕੋਇ ਰੁੜ੍ਹਾਈਆ। ਜਿਸ ਨੂੰ ਝੁਕਦੇ ਗਏ ਸਦਾ ਜੁਗ ਚਾਰੇ, ਚੌਕੜੀ ਬੈਠੀ ਸੀਸ ਨਿਵਾਈਆ। ਸਜਦਿਆਂ ਵਿਚ ਗੁਰੂ ਅਵਤਾਰੇ, ਪੈਗ਼ੰਬਰ ਢੋਲੇ ਗਾਈਆ। ਉਹ ਆ ਭਗਤਾਂ ਦੇ ਦਵਾਰੇ, ਭਾਗ ਹਿੱਸਾ ਪਿਛਲਾ ਝੋਲੀ ਪਾਈਆ। ਨਿਹਕਰਮੀ ਹੋ ਕੇ ਕਰਮ ਕਾਂਡ ਤੋਂ ਕੱਢੇ ਬਾਹਰੇ, ਸਿਰ ਆਪਣਾ ਹੱਥ ਰਖਾਈਆ। ਮਾਨਸ ਜਨਮ ਗੁਰਮੁਖਾਂ ਪੈਜ ਸਵਾਰੇ, ਸੇਵਕ ਹੋ ਕੇ ਆਪਣੀ ਸੇਵ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਧਰਨੀ ਧਰਤ ਧਵਲ ਜਨ ਭਗਤ ਦਵਾਰੇ ਨਿਰਗੁਣ ਰੂਪ ਪਧਾਰੇ, ਸਰਗੁਣ ਲੇਖੇ ਲਏ ਲਗਾਈਆ।
੨੦ ਚੇਤ ਸ਼ਹਿਨਸ਼ਾਹੀ ਸੰਮਤ ੨ ਚਰਨ ਸਿੰਘ ਦੇ ਗ੍ਰਹਿ ਅਹਿਮਦਪੁਰ ਜ਼ਿਲਾ ਕਪੂਰਥਲਾ
ਜਨ ਭਗਤੋ ਤੁਹਾਡਾ ਪਵਿੱਤਰ ਸਾਫ਼ ਕਰਨਾ ਹਿਰਦਾ ਚੰਗਾ, ਹਰਦਮ ਇਕੋ ਯਾਦ ਦੇਣੀ ਬੰਧਾਈਆ। ਸ਼ਬਦ ਅਨਾਦ ਧੁਨ ਆਤਮਕ ਵਜਾ ਅਗੰਮੀ ਮਰਦੰਗਾ, ਨਾਮ ਸੰਦੇਸ਼ਾ ਦੇਣਾ ਸੁਣਾਈਆ। ਅੰਤਰ ਆਤਮ ਚਾੜ੍ਹ ਕੇ ਆਪਣਾ ਰੰਗਾ, ਰੰਗਤ ਦੂਜੀ ਦੇਣੀ ਬਦਲਾਈਆ। ਸਾਚਾ ਢੋਲਾ ਸੁਣਾ ਕੇ ਛੰਦਾ, ਸੰਸਾ ਰੋਗ ਦੇਣਾ ਮਿਟਾਈਆ। ਨਿਜ ਆਤਮ ਦੇ ਕੇ ਇਕ ਅਨੰਦਾ, ਅਨੰਦ ਅਨੰਦ ਵਿਚ ਦੇਣਾ ਸਮਾਈਆ। ਬਿਨਾ ਬੰਦਗੀਉਂ ਬਣਾ ਦੇਣਾ ਉਹ ਬੰਦਾ, ਜੋ ਬੰਦੀਖ਼ਾਨਾ ਆਪਣਾ ਜਾਏ ਤੁੜਾਈਆ। ਸਦਾ ਮਿਲਿਆ ਮੇਲ ਰਹੇ ਨਾਲ ਸੂਰੇ ਸਰਬੰਗਾ, ਵਿਛੋੜੇ ਵਾਲੀ ਵੰਡ ਨਾ ਕੋਇ ਵਖਾਈਆ। ਤੁਹਾਡੇ ਚਰਨਾਂ ਦਾ ਰਾਹ ਤੱਕਦੀ ਰਹੇ ਜਮਨਾ ਸੁਰਸਤੀ ਗੋਦਾਵਰੀ ਗੰਗਾ, ਤ੍ਰਬੈਣੀ ਨੈਣ ਅੱਖ ਖੁਲ੍ਹਾਈਆ। ਅੰਮ੍ਰਿਤ ਰਸ ਨਿਝਰ ਮਿਲਦਾ ਰਹੇ ਠੰਡਾ, ਬੂੰਦ ਸਵਾਂਤੀ ਆਪ ਟਪਕਾਈਆ। ਸਚ ਪ੍ਰੇਮ ਦਾ ਚੜ੍ਹਿਆ ਰਹੇ ਚੰਦਾ, ਅੰਧ ਅਗਿਆਨ ਰਹੇ ਨਾ ਰਾਈਆ। ਬੇੜਾ ਪਾਰ ਕਰਨਾ ਚੁੱਕ ਕੇ ਆਪਣੇ ਕੰਧਾ, ਕ਼ਦਮ ਕ਼ਦਮ ਦਾ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸੀਸ ਰਹਿਣ ਨਾ ਦੇਵੇ ਨੰਗਾ, ਮਹਿਬੂਬ ਹੋ ਕੇ ਆਪਣਾ ਹੱਥ ਟਿਕਾਈਆ। ਜਨ ਭਗਤੋ ਪ੍ਰਭ ਨੇ ਚੁਕਣਾ ਓਸ ਗੋਦੀ, ਜਿਥੇ ਗੁਰ ਅਵਤਾਰ ਬੈਠੇ ਸੋਭਾ ਪਾਈਆ। ਪੁਰਖ ਅਕਾਲ ਦੀਨ ਦਿਆਲ ਦੇਣੀ ਉਹ ਸੋਝੀ, ਜਿਸ ਨੂੰ ਸਮਝ ਸਕੇ ਨਾ ਕੋਇ ਚਤੁਰਾਈਆ। ਜਿਥੇ ਜੰਗਲਾਂ ਵਿਚ ਫਿਰਨਾ ਨਾ ਪਏ ਬਣ ਕੇ ਜੋਗੀ, ਤਪੱਸਵੀਆਂ ਵਾਲਾ ਤਪ ਨਾ ਕੋਇ ਕਮਾਈਆ। ਤਿਆਗ ਵੈਰਾਗ ਦਾ ਬਣਨਾ ਨਾ ਪਏ ਰੋਗੀ, ਸੀਸ ਖ਼ਾਕ ਨਾ ਕੋਇ ਛੁਹਾਈਆ। ਬੰਸ ਲੱਭਣਾ ਨਾ ਪਏ ਵੇਦੀ ਸੋਢੀ, ਚਾਰ ਵਰਨ ਇਕੋ ਰੰਗ ਦਏ ਚੜ੍ਹਾਈਆ। ਝਗੜਾ ਮੁਕਾ ਕੇ ਜੰਞੂ ਬੋਦੀ, ਆਤਮ ਬ੍ਰਹਮ ਸਭ ਨੂੰ ਦਏ ਸਮਝਾਈਆ। ਨਾਮ ਸੰਦੇਸ਼ਾ ਦੇ ਕੇ ਇਕ ਸਲੋਕੀ, ਸੁਲਹਕੁਲ ਘਰ ਵਿਚ ਦਏ ਮਿਲਾਈਆ। ਸਾਚੇ ਨਾਮ ਦੀ ਦੇ ਕੇ ਅਗੰਮੀ ਰੋਜ਼ੀ, ਰੋਜ਼ ਦੇ ਮੰਗਤੇ ਮੰਗਣ ਦੀ ਆਦਤ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਜਨ ਭਗਤੋ ਆਤਮ ਪਰਮਾਤਮ ਬਣਾ ਕੇ ਇਕੋ ਯਾਚਕ, ਯਥਾਰਥ ਇਕੋ ਹੁਕਮ ਦਿਆਂ ਸੁਣਾਈਆ। ਤੁਹਾਡੇ ਅੰਤਰ ਦਾ ਬਣ ਕੇ ਵਾਚਕ, ਲੇਖਾ ਪੜ੍ਹਾਂ ਸਹਿਜ ਸੁਭਾਈਆ। ਗੁਰਮੁਖ ਰਹਿਣ ਨਾ ਦੇਵਾਂ ਕੋਈ ਸਾਕਤ, ਨਿੰਦਕ ਦੁਸ਼ਟ ਦੁਰਾਚਾਰ ਨਾ ਕੋਇ ਅਖਵਾਈਆ। ਪ੍ਰੇਮ ਪਿਆਰ ਮੁਹੱਬਤ
ਵਿਚ ਬਣਾਵਾਂ ਆਸਤਕ, ਇਸ਼ਟ ਇਕੋ ਇਕ ਜਣਾਈਆ। ਨਾਤਾ ਜੋੜ ਧੁਰ ਦਾ ਵਾਸਤਵਕ, ਵਸਲ ਇਕੋ ਦਿਆਂ ਵਖਾਈਆ। ਅਬਿਨਾਸ਼ੀ ਕਰਤਾ ਤੁਹਾਡਾ ਬਣੇ ਉਪਾਸ਼ਕ, ਉਪਨਿਸ਼ਦਾਂ ਦੀ ਕਰਨੀ ਨਾ ਪਏ ਪੜ੍ਹਾਈਆ। ਹਰਿ ਚਰਨ ਦਵਾਰ ਚੰਗੀ ਸੇਜ ਨਾਲੋਂ ਬਾਸ਼ਕ, ਵਿਸ਼ਨੂੰ ਸਾਗੋਂ ਪਾਂਗ ਉਤੇ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਜਨ ਭਗਤੋ ਤੁਹਾਡਾ ਲੇਖਾ ਰਿਹਾ ਕੋਇ ਦੀਨ ਨਾ ਮਜ਼੍ਹਬੀ, ਆਤਮ ਪਰਮਾਤਮ ਮਿਲ ਕੇ ਵੱਜਦੀ ਰਹੇ ਵਧਾਈਆ। ਪੁਰਖ ਅਕਾਲ ਬਣਿਆ ਰਹੇ ਮਦਦੀ, ਦੂਜਾ ਸਿਰ ਨਾ ਕੋਇ ਉਠਾਈਆ। ਤੁਹਾਡਾ ਮਨ ਨਾ ਰਹੇ ਤਸ਼ੱਦਦੀ, ਕੂੜ ਵਿਕਾਰਾ ਦਿਆਂ ਖਪਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਬੰਦਗੀ, ਬੰਦੀਖ਼ਾਨਾ ਦਿਆਂ ਤੁੜਾਈਆ। ਗੁਰਮੁਖੋ ਤੁਸੀਂ ਕੱਟਣੀ ਨਹੀਂ ਕਿਸੇ ਦੀ ਮੁਸ਼ੰਦਗੀ ਮੁਸ਼ਕਲਾਂ ਵਿਚੋਂ ਆਪੇ ਬਾਹਰ ਕਢਾਈਆ। ਮੌਜ ਲੈਣੀ ਅਗੇ ਸਤਿਗੁਰੂ ਦੇ ਅਨੰਦ ਦੀ, ਰਸਨਾ ਰਸ ਫੀਕੇ ਦਏ ਜਣਾਈਆ। ਕੂੜ ਵਿਕਾਰ ਦੀ ਖਾਣੀ ਨਾ ਪਏ ਗੰਦਗੀ, ਸੁਗੰਧੀ ਆਪਣਾ ਨਾਮ ਧਰਾਈਆ। ਇਹ ਖੇਲ ਓਸ ਅਗੰਮੀ ਚੰਦ ਦੀ, ਜਿਸ ਨੂੰ ਚੰਦ ਸੂਰਜ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਜਨ ਭਗਤੋ ਤੁਹਾਡਾ ਬਦਲ ਦੇਣਾ ਕ਼ਾਨੂੰਨ ਕਾਇਦਾ, ਕਾਮਲ ਮੁਰਸ਼ਦ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਪੂਰਾ ਕਰ ਕੇ ਵਾਅਦਾ, ਵਾਹਿਦ ਆਪਣਾ ਹੁਕਮ ਸੁਣਾਈਆ। ਸ਼ਬਦੀ ਗੋਬਿੰਦ ਦੋ ਜਹਾਨਾਂ ਬਣ ਕੇ ਆਇਆ ਨੁਮਾਇੰਦਾ, ਨਮੋ ਨਮਸਤੇ ਇਕੋ ਦਏ ਦ੍ਰਿੜਾਈਆ। ਜਿਸ ਦਾ ਹੁਕਮ ਫ਼ਰਮਾਨ ਚਲਣਾ ਆਇੰਦਾ, ਵੇਖੇ ਥਾਉਂ ਥਾਈਂਆ। ਸੋ ਸਵਾਮੀ ਅੰਤਰਜਾਮੀ ਖੇਲ ਕਰੇ ਬਾਕਾਇਦਾ, ਧੁਰ ਦੀ ਧਾਰ ਆਪ ਦ੍ਰਿੜਾਈਆ। ਅਗੇ ਗੁਰਮੁਖੋ ਤੁਹਾਡੇ ਨਾਲੋਂ ਹੋਵੇ ਨਾ ਕਦੇ ਅਲਾਇਦਾ, ਵੱਖਰਾ ਘਰ ਨਾ ਕੋਇ ਸੁਹਾਈਆ। ਜਨ ਭਗਤੋ ਤੁਹਾਨੂੰ ਮਿਲ ਕੇ ਤੁਹਾਡੇ ਨਾਲੋਂ ਪ੍ਰਭ ਨੂੰ ਬਹੁਤਾ ਫ਼ਾਇਦਾ, ਜੋ ਫ਼ੈਸਲੇ ਹੱਕ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੋ ਆਦਿ ਜੁਗਾਦਿ ਜੁਗ ਚੌਕੜੀ ਰਹੇਗਾ, ਲੋਕਮਾਤ ਨਾ ਕੋਈ ਮੇਟੇ ਮੇਟ ਮਿਟਾਈਆ।
੨੦ ਚੇਤ ਸ਼ਹਿਨਸ਼ਾਹੀ ਸੰਮਤ ੨ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਅਹਿਮਦਪੁਰ ਜ਼ਿਲਾ ਕਪੂਰਥਲਾ
ਜਨ ਭਗਤ ਲੋਕਮਾਤ ਬਣਨਾ ਧਰਨੀ, ਧੁਰ ਦਾ ਧਾਮ ਇਕ ਜਣਾਈਆ। ਪੁਰਖ ਅਕਾਲ ਕਰਤਾ ਕਰਨੀ, ਕ਼ੁਦਰਤ ਦਾ ਕ਼ਾਦਰ ਬੇਪਰਵਾਹੀਆ। ਜਿਸ ਦੀ ਮੰਜ਼ਲ ਤੁਸਾਂ ਚੜ੍ਹਨੀ, ਨੌ ਦਵਾਰੇ ਪੰਧ ਮੁਕਾਈਆ। ਇਕੋ ਤੁਕ ਓਸ ਦੀ ਪੜ੍ਹਨੀ, ਜੋ ਤੋਹਮਤਾਂ ਤੋਂ ਲਏ ਬਚਾਈਆ। ਜਿਸ ਦੀ ਪਤ ਟਹਿਣੀ ਕਦੇ ਨਾ ਝੜਨੀ, ਬਸੰਤ ਖ਼ਿਜਾਂ ਨਾ ਰੂਪ ਵਖਾਈਆ। ਧਾਰ ਅਗਨੀ ਹਵਨ ਕਦੇ ਨਹੀਂ ਸੜਨੀ, ਮੜ੍ਹੀ ਗੋਰ ਨਾ ਕੋਇ ਦਬਾਈਆ। ਝਗੜਾ ਮੁਕ ਜਾਏ ਵਰਨੀ ਬਰਨੀ, ਜਾਤ ਪਾਤ ਨਾ ਕੋਇ ਜਣਾਈਆ। ਇਕੋ ਪਰਮ ਪੁਰਖ ਦੀ ਲੱਗਣਾ ਸਰਨੀ, ਦੂਜੀ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਲਏ ਉਠਾਈਆ। ਜਨ ਭਗਤ ਪਰਮ ਪੁਰਖ ਪਰਮਾਤਮ ਵੇਖਣਾ ਚਾਰ ਕੂਟ, ਦਹਿ ਦਿਸ਼ਾ ਰਿਹਾ ਸਮਾਈਆ। ਖੋਟੇ ਖਰੇ ਪਰਖੇ ਜੂਠ ਝੂਠ, ਸਤਿ ਸਤਿਵਾਦ ਪੜਦਿਆਂ ਵਿਚੋਂ ਬਾਹਰ ਕਢਾਈਆ। ਕਲਜੁਗ ਅੰਤ ਤੁਹਾਡੇ ਉਪਰ
ਗਿਆ ਤੁਠ, ਤੁਛ ਤੋਂ ਕੁਛ ਦਏ ਬਣਾਈਆ। ਅੰਮ੍ਰਿਤ ਜਾਮ ਪਿਆ ਕੇ ਘੁਟ, ਘਾਟੀ ਮੰਜ਼ਲ ਪਾਰ ਕਰਾਈਆ। ਨਾਮ ਭੰਡਾਰੇ ਦੀ ਪਾ ਕੇ ਲੁੱਟ, ਲੁਟੇਰਿਆਂ ਤੋਂ ਲੁਕਾ ਕੇ ਤੁਹਾਡੇ ਅੰਦਰ ਦਏ ਟਿਕਾਈਆ। ਤੁਸਾਂ ਖ਼ੁਸ਼ੀਆਂ ਨਾਲ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੜ੍ਹਨੀ ਤੁਕ, ਤੁਰਤ ਨਿਰਤ ਸੁਰਤ ਅਕਾਲ ਮੂਰਤ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੁਹਾਡਾ ਅੰਦਰੋਂ ਬਦਲ ਦੇਵੇ ਰੁਖ਼, ਰੁੱਖਾ ਸੁੱਖਾ ਖਾ ਕੇ ਸੁਖ ਤੁਹਾਡੇ ਵਿਚ ਵਖਾਈਆ।
੨੦ ਚੇਤ ਸ਼ਹਿਨਸ਼ਾਹੀ ਸੰਮਤ ੨ ਸੂਰਤ ਸਿੰਘ ਦੇ ਗ੍ਰਹਿ ਪਿੰਡ ਡਾਲਾ ਜ਼ਿਲਾ ਕਪੂਰਥਲਾ
ਕਲਜੁਗ ਵੇਖ ਅੰਧੇਰੀ ਰਾਤ, ਪੁਰਖ ਅਕਾਲ ਦੀਨ ਦਿਆਲ ਦਇਆ ਕਮਾਇੰਦਾ। ਲੱਖ ਚੁਰਾਸੀ ਤੱਕੇ ਮਾਰ ਝਾਤ, ਚਾਰੇ ਖਾਣੀ ਫੋਲ ਫੁਲਾਇੰਦਾ। ਜਨ ਭਗਤਾਂ ਬੰਦ ਕਿਵਾੜੀ ਖੋਲ੍ਹ ਤਾਕ, ਪੜਦਾ ਓਹਲਾ ਆਪ ਉਠਾਇੰਦਾ। ਲੇਖੇ ਲਾ ਕੇ ਤਨ ਮਾਟੀ ਖ਼ਾਕ, ਅਸਲ ਵਸਲ ਵਜੂਦ ਆਪ ਕਰਾਇੰਦਾ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਜਾਪ, ਜੀਵਣ ਜੁਗਤ ਜਗਤ ਦ੍ਰਿੜਾਇੰਦਾ। ਕੋਟਨ ਕੋਟ ਜਨਮ ਦੇ ਮੇਟ ਕੇ ਪਾਪ, ਦੁਰਮਤ ਮੈਲ ਧਵਾਇੰਦਾ। ਸਤਿ ਸਤਿਵਾਦੀ ਹੋ ਕੇ ਦੇਵੇ ਸਾਥ, ਅੰਦਰ ਬਾਹਰ ਗੁਪਤ ਜਾਹਰ ਸਗਲਾ ਸੰਗ ਨਿਭਾਇੰਦਾ। ਮਿਹਰਵਾਨ ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਹੋ ਕੇ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਪੜਦਾ ਆਪ ਉਠਾਇੰਦਾ। ਕਲਜੁਗ ਅੰਤਮ ਵੇਖ ਅੰਧੇਰਾ ਅੰਧ, ਚਾਰ ਕੁੰਟ ਖੋਜ ਖੁਜਾਈਆ। ਸਾਚਾ ਦੇਵੇ ਕੋਇ ਨਾ ਸੰਗ, ਭਰਮੇ ਭੁੱਲੀ ਸਰਬ ਲੋਕਾਈਆ। ਆਤਮ ਪਰਮਾਤਮ ਚਾੜ੍ਹੇ ਕੋਈ ਨਾ ਰੰਗ, ਕੂੜੀ ਕਿਰਿਆ ਜਗਤ ਵਾਸਨਾ ਹੋਈ ਹਲਕਾਈਆ। ਨਾਮ ਅਗੰਮਾ ਸੁਣਾਏ ਕੋਇ ਨਾ ਛੰਦ, ਅੱਖਰਾਂ ਵਾਲੇ ਢੋਲੇ ਰਹੇ ਗਾਈਆ। ਨਿਜ ਘਰ ਨਿਜ ਗ੍ਰਹਿ ਪਾਏ ਕੋਇ ਨਾ ਨਿਜਾਨੰਦ, ਪਰਮਾਨੰਦ ਵਿਚ ਨਾ ਕੋਇ ਸਮਾਈਆ। ਚਾਰ ਕੁੰਟ ਦਹਿ ਦਿਸ਼ਾ ਅੰਤਰ ਆਤਮਾ ਦਿਸੇ ਰੰਡ, ਸੰਤ ਕੰਤ ਸੁਹਾਗੀ ਨਿਰਗੁਣ ਨਿਰਵੈਰ ਨਿਰਾਕਾਰ ਨਾ ਕੋਇ ਹੰਢਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਨੂੰ ਦੇਵਣਹਾਰਾ ਦੰਡ, ਨਾਮ ਖੰਡਾ ਬ੍ਰਹਿਮੰਡਾਂ ਇਕੋ ਰਿਹਾ ਉਠਾਈਆ। ਨੇਤਰ ਰੋਵਣ ਸੂਰੀਆ ਚੰਦ, ਪਾਤਾਲ ਆਕਾਸ਼ ਰਹੇ ਕੁਰਲਾਈਆ। ਭੇਵ ਚੁੱਕਿਆ ਨਾ ਕਿਸੇ ਬ੍ਰਹਮ ਹੰ, ਆਤਮ ਅੰਤਰ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਲੇਖਾ ਅਗਲਾ ਦਏ ਸਮਝਾਈਆ। ਕਲਜੁਗ ਕਹੇ ਮੇਰੀ ਅੰਧੇਰੀ ਘਟ, ਘਟ ਘਟ ਪੜਦਾ ਦਿਤਾ ਪਾਈਆ। ਕਰਿਆ ਖੇਲ ਬਾਜ਼ੀਗਰ ਸਵਾਂਗੀ ਹੋ ਕੇ ਨਟ, ਨਟੂਆ ਮਨ ਦਿਤਾ ਨਚਾਈਆ। ਵਸਤ ਅਮੋਲਕ ਰਹਿਣ ਨਾ ਦਿਤੀ ਕਿਸੇ ਸਾਢੇ ਤਿੰਨ ਹੱਥ ਕਾਇਆ ਹੱਟ, ਜਗਤ ਵਾਸਨਾ ਕੂੜੀ ਕਿਰਿਆ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਹਲਕਾਈਆ। ਨਿਜ ਨੇਤਰ ਖੋਲ੍ਹ ਕੇ ਵੇਖੇ ਕੋਇ ਨਾ ਅੱਖ, ਪਰਤੱਖ ਮਿਲੇ ਨਾ ਰੂਪ ਗੁਸਾਈਆ। ਮਾਇਆ ਮਮਤਾ ਗ੍ਰਹਿ ਗ੍ਰਹਿ ਨਾਤਾ ਤੋੜਿਆ ਸਚ, ਜੂਠ ਝੂਠ ਕੂੜ ਕੁਟੰਬ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਕੁੰਟ ਦਹਿ ਦਿਸ਼ਾ ਆਪਣਾ ਹੁਕਮ ਰਿਹਾ ਵਰਤਾਈਆ। ਕਲਜੁਗ ਕਹੇ ਤੇਰਾ ਖੇਲ ਅਗੰਮਾ ਅਨੋਖਾ, ਜੀਵ ਬੁਧੀ ਸਮਝ
ਕੋਇ ਨਾ ਪਾਈਆ। ਜਗਤ ਵਿਦਿਆ ਰਹਿਣ ਨਾ ਦੇਵਾਂ ਸੋਚਾ, ਵਿਦਵਾਨ ਚਲੇ ਨਾ ਕੋਇ ਚਤੁਰਾਈਆ। ਹਾਹਾਕਾਰ ਕਰਾਏ ਚੌਦਾਂ ਲੋਕਾ, ਪਰਲੋਕ ਦਿਤਾ ਰਵਾਈਆ। ਦੀਵਾ ਬਾਤੀ ਜਗਣ ਨਾ ਦਿਤਾ ਕਿਸੇ ਕਾਇਆ ਮਾਟੀ ਕੋਠਾ, ਅੰਧ ਅੰਧੇਰ ਦਿਤਾ ਬਣਾਈਆ। ਜੀਵ ਜੰਤ ਸਾਧ ਸੰਤ ਪੜ੍ਹਨ ਲਗਾਇਆ ਅੱਖਰਾਂ ਵਾਲਾ ਪੋਥਾ, ਨਿਰਅੱਖਰ ਭੇਵ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਮੇਰਾ ਚਾਰ ਕੁੰਟ ਵੇਖੋ ਕਲੇਸ਼, ਕਲਮਾ ਹੱਕ ਨਾ ਕੋਇ ਜਣਾਈਆ। ਜੋ ਹੁਕਮ ਦੇ ਕੇ ਗਿਆ ਦਸ ਦਸਮੇਸ਼, ਦਹਿ ਦਿਸ਼ਾ ਗਈ ਭੁਲਾਈਆ। ਧੁਰ ਦਾ ਸੁਣੇ ਨਾ ਕੋਇ ਸੰਦੇਸ਼, ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਨਿਜ ਨੇਤਰ ਨਿਰਗੁਣ ਨਿਰਵੈਰ ਨਿਰੰਕਾਰ ਕੋਈ ਨਾ ਸਕੇ ਵੇਖ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਲੱਭਣ ਥਾਉਂ ਥਾਈਂਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਬਦਲਣਹਾਰਾ ਵੇਸ, ਵੇਸਾਧਾਰੀ ਆਪਣਾ ਰੂਪ ਵਖਾਈਆ। ਜਿਸ ਦਾ ਕ਼ਲਮ ਸ਼ਾਹੀ ਤੋਂ ਬਾਹਰ ਲਿਖਣ ਵਾਲਾ ਲੇਖ, ਕਾਗ਼ਜ਼ਾਂ ਉਤੇ ਵੰਡ ਨਾ ਕੋਇ ਵੰਡਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਕਲਜੁਗ ਅੰਤਮ ਖੇਲ ਦੇਣਾ ਖੇਡ, ਜਗਤ ਖਿਲਾਰੀ ਹੋ ਕੇ ਫੇਰਾ ਪਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਿਹਾ ਭੇਜ, ਭਜਨ ਬੰਦਗੀ ਨਾਮ ਕਲਮਾ ਉਲਮਾ ਇਲਮ ਵਿਚ ਕਰੇ ਪੜ੍ਹਾਈਆ। ਸੋ ਪੁਰਖ ਬਿਧਾਤਾ ਸੁਣਾਵੇ ਗਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣੀ ਕਾਰ ਕਮਾਈਆ। ਕਲਜੁਗ ਕਹੇ ਮੈਂ ਹੋਣ ਨਾ ਦੇਵਾਂ ਕਿਸੇ ਦਾ ਕਲਿਆਣ, ਕਲਮੇ ਵਾਲੇ ਦੇਵਾਂ ਭੁਲਾਈਆ। ਅੰਤਰ ਰਹਿਣ ਨਾ ਦੇਵਾਂ ਕੋਈ ਗਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ ਸਾਰੇ ਰਹੇ ਕੁਰਲਾਈਆ। ਸਤਿ ਧਰਮ ਦਾ ਮੇਟ ਕੇ ਜਗਤ ਨਿਸ਼ਾਨ, ਕੂੜ ਕੁੜਿਆਰਾ ਦਿਆਂ ਝੁਲਾਈਆ। ਮੇਲਾ ਹੋਣ ਨਾ ਦੇਵਾਂ ਮਨ ਵਾਸਨਾ ਵਿਚ ਸ੍ਰੀ ਭਗਵਾਨ, ਤ੍ਰਿਸ਼ਨਾ ਵਿਚ ਰਖਾਂ ਜਗਤ ਲੋਕਾਈਆ। ਕਰਾਂ ਖੇਲ ਖ਼ਲਕ ਵਿਚ ਮਹਾਨ, ਮਹਿਬੂਬ ਦਾ ਹੁਕਮ ਮੰਨ ਕੇ ਆਪਣੀ ਕਾਰ ਕਮਾਈਆ। ਕੋਟਾਂ ਵਿਚੋਂ ਹਰਿਜਨ ਭਗਤ ਸੁਹੇਲੇ ਥੋੜੇ ਚਤੁਰ ਸੁਜਾਨ, ਜੋ ਬਿਨਾ ਵਿਦਿਆ ਬੁਧ ਬਿਬੇਕ ਰਹੇ ਕਰਾਈਆ। ਤਿਨ੍ਹਾਂ ਕਾਇਆ ਮੰਦਰ ਅੰਦਰ ਦੀਆ ਬਾਤੀ ਕਮਲਾਪਾਤੀ ਜਗਾਏ ਆਪ ਮਹਾਨ, ਸ਼ਬਦ ਨਾਦ ਬੋਧ ਅਗਾਧ ਅਕੱਥ ਕਥ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਆਪਣਾ ਹੁਕਮ ਵਰਤਾਈਆ। ਕਲਜੁਗ ਕਹੇ ਮੈਨੂੰ ਕਹਿੰਦੇ ਕੂੜ ਕੁੜਿਆਰ, ਕਾਇਆ ਕੱਪੜ ਸਭ ਦਾ ਦਿਤਾ ਬਦਲਾਈਆ। ਲਹਿਣਾ ਦੇਣਾ ਮੁਕਾ ਕੇ ਗੁਰੂ ਅਵਤਾਰ, ਪੈਗ਼ੰਬਰਾਂ ਧੁਰ ਦਾ ਹੁਕਮ ਦਿਤਾ ਸੁਣਾਈਆ। ਸਚਖੰਡ ਦਵਾਰੇ ਜਾ ਕੇ ਸਾਰੇ ਇਕੱਠੇ ਕਰੋ ਨਿਮਸਕਾਰ, ਦੀਨ ਮਜ਼੍ਹਬ ਦਾ ਝਗੜਾ ਰਹੇ ਨਾ ਰਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਜਿਸ ਨੂੰ ਜੁਗ ਚੌਕੜੀ ਸਿਫ਼ਤਾਂ ਵਿਚ ਗਾਉਂਦੇ ਗਏ ਵਾਰੋ ਵਾਰ, ਵਾਰਤਾ ਅੱਖਰਾਂ ਵਾਲੀ ਬਣਾਈਆ। ਸੋ ਨਿਰਗੁਣ ਜੋਤ ਬਿਨ ਵਰਨ ਗੋਤ ਕਲ ਕਲਕੀ ਲੈ ਅਵਤਾਰ, ਕਲਮਿਆਂ ਤੋਂ ਬਾਹਰ ਇਜ਼ਹਾਰ ਆਪਣਾ ਰਿਹਾ ਜਣਾਈਆ। ਜਿਸ ਦੀ ਰਸਨਾ ਜਿਹਵਾ ਬੱਤੀ ਦੰਦ ਵਾਲੀ ਨਹੀਂ ਕੋਈ ਗੁਫ਼ਤਾਰ, ਗੁਫ਼ਤ ਸ਼ਨੀਦ ਆਪਣਾ ਹੁਕਮ ਸੁਣਾਈਆ। ਸੋ ਸਾਹਿਬ ਸੁਹੇਲਾ ਇਕ ਅਕੇਲਾ ਜਨ ਭਗਤਾਂ ਦੇਵੇ ਆਪ ਦੀਦਾਰ, ਦਇਆਵਾਨ ਹੋ ਕੇ ਪੜਦਾ ਅੰਦਰੋਂ ਦਏ ਉਠਾਈਆ। ਗ੍ਰਹਿ ਮੰਦਰ ਘਰ ਮੇਲਾ ਮਿਲੇ ਮੀਤ ਮੁਰਾਰ, ਬਾਹਰ
ਲੱਭਣ ਦੀ ਲੋੜ ਰਹੇ ਨਾ ਰਾਈਆ। ਬਿਨ ਤੇਲ ਬਾਤੀ ਦੀਪਕ ਦੀਆ ਹੋਏ ਉਜਿਆਰ, ਦਿਵਸ ਰੈਣ ਅੱਠੇ ਪਹਿਰ ਕਰੇ ਰੁਸ਼ਨਾਈਆ। ਧੁਨ ਆਤਮਕ ਸੁਣਾਏ ਅਗੰਮੀ ਆਵਾਜ, ਬਿਨ ਸਰਵਣ ਜਸ ਧੁਰ ਦਾ ਆਪ ਦ੍ਰਿੜਾਈਆ। ਸੰਤ ਸੁਹੇਲੇ ਸੁਰਤੀ ਸ਼ਬਦ ਉਠਾਏ ਆਣ, ਸਿਰ ਆਪਣਾ ਹੱਥ ਟਿਕਾਈਆ। ਕਾਇਆ ਮਾਟੀ ਸਾਚੀ ਹਾਟੀ ਅੰਦਰ ਆਤਮ ਪਰਮਾਤਮ ਮਿਲੇ ਸ੍ਰੀ ਭਗਵਾਨ, ਭਾਵਨਾ ਜਨ ਭਗਤਾਂ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਧੁਰ ਦਾ ਦਾਨ, ਨਾਮ ਅਮੋਲਕ ਕਾਇਆ ਗੋਲਕ ਵਸਤ ਅਗੰਮੀ ਝੋਲੀ ਪਾਈਆ।
੨੧ ਚੇਤ ਸ਼ਹਿਨਸ਼ਾਹੀ ਸੰਮਤ ੨ ਮੱਖਣ ਸਿੰਘ ਦੇ ਗ੍ਰਹਿ ਪਿੰਡ ਬਾਊਪੁਰ ਜ਼ਿਲਾ ਗੁਰਦਾਸਪੁਰ
ਸ੍ਰੀ ਭਗਵਾਨ ਕਹੇ ਮੈਂ ਆਪਣੀ ਦੁਨੀਆ ਤੱਕੀ, ਲੱਖ ਚੁਰਾਸੀ ਜੀਵ ਜੰਤ ਵੇਖ ਵਖਾਈਆ। ਮਨ ਵਾਸਨਾ ਜਗਤ ਕਿਰਿਆ ਵਿਚ ਹੋਈ ਸ਼ੱਕੀ, ਗੁਰ ਅਵਤਾਰ ਪੈਗ਼ੰਬਰਾਂ ਹੁਕਮ ਗਈ ਭੁਲਾਈਆ। ਆਤਮ ਪਰਮਾਤਮ ਪ੍ਰੀਤ ਨਾ ਵੇਖੀ ਹੱਕੀ, ਹਕ਼ੀਕ਼ਤ ਵਿਚੋਂ ਹੱਕ ਕੀਤੀ ਜੁਦਾਈਆ। ਚਾਰ ਕੁੰਟ ਦਹਿ ਦਿਸ਼ਾ ਨਠ ਨਠ ਥੱਕੀ, ਜਗਤ ਮਾਇਆ ਭੱਜੀ ਵਾਹੋ ਦਾਹੀਆ। ਨਿਜ ਨੇਤਰ ਗਿਆਨ ਖੁਲ੍ਹੀ ਕਿਸੇ ਨਾ ਅੱਖੀ, ਅੱਖੀਆਂ ਵਾਲੇ ਅੰਧੇ ਨਜ਼ਰੀ ਆਈਆ। ਅੰਮ੍ਰਿਤ ਧਾਰ ਨਿਝਰ ਬੂੰਦ ਸਵਾਂਤ ਕਿਸੇ ਨਾ ਚੱਖੀ, ਚਸਕਾ ਰਸਨਾ ਪਿਆ ਲੋਕਾਈਆ। ਪਰਮ ਪੁਰਖ ਪਰਮਾਤਮ ਪਰਮੇਸ਼ਵਰ ਮਿਲਿਆ ਨਾ ਕਮਲਾਪਤੀ, ਪਤਿਤ ਉਧਾਰਨ ਨਜ਼ਰ ਕੋਇ ਨਾ ਪਾਈਆ। ਘਰ ਘਰ ਅੰਦਰ ਬੁਝੀ ਵੇਖੀ ਬੱਤੀ, ਸਤਿ ਜੋਤ ਨਾ ਕੋਇ ਰੁਸ਼ਨਾਈਆ। ਬਿਨ ਹਰਿਨਾਮੇ ਖ਼ਾਲੀ ਹੋਈ ਸਾਢੇ ਤਿੰਨ ਹੱਥ ਹੱਟੀ, ਮਨ ਹਟਵਾਣਾ ਪੂੰਜੀ ਬੈਠਾ ਲੁਟਾਈਆ। ਸਦੀ ਚੌਧਵੀਂ ਸਾਰੇ ਭਰਨ ਵਾਲੇ ਚੱਟੀ, ਚੋਟ ਪਰਵਰਦਿਗਾਰ ਇਕ ਲਗਾਈਆ। ਨਾਮ ਪਦਾਰਥ ਮਿਲੇ ਕੋਇ ਨਾ ਰਤੀ, ਰਤਨ ਅਮੋਲਕ ਹੀਰੇ ਮਾਟੀ ਖ਼ਾਕ ਮਿਲ ਕੇ ਆਪਣੀ ਪਤ ਗਏ ਗਵਾਈਆ। ਸਤਿ ਸੰਤੋਖ ਧੀਰਜ ਵਿਚ ਨਜ਼ਰ ਨਾ ਆਵੇ ਕੋਇ ਜਤੀ, ਸਤਿ ਵਿਚ ਸਤੀ ਨਾ ਕੋਇ ਸਮਾਈਆ। ਸ੍ਰੀ ਭਗਵਾਨ ਕਹੇ ਮੇਰੀ ਖਾਤਰ ਮਾਇਆ ਕਰਦੇ ਇਕੱਠੀ, ਭੱਠੀ ਕੂੜੀ ਅਗਨ ਤਪਾਈਆ। ਸਿਫ਼ਤਾਂ ਦੀ ਪੜ੍ਹਦੇ ਪੱਟੀ, ਪਟਨੇ ਵਾਲੇ ਨਾਲੋਂ ਹੋਈ ਜੁਦਾਈਆ। ਜਿਸ ਨੇ ਲੇਖ ਲੇਖਣੀ ਬਿਨ ਕ਼ਲਮ ਸ਼ਾਹੀ ਲਿਖੀ, ਇਬਾਰਤ ਵਿਚ ਨਾ ਕੋਇ ਪੜ੍ਹਾਈਆ। ਜਿਸ ਦੀ ਚਾਰ ਵਰਨ ਤੋਂ ਬਾਹਰ ਪ੍ਰੇਮ ਧਾਰ ਦੀ ਸਿੱਖੀ, ਸਖ਼ਾਵਤ ਵਿਚ ਚਰਨ ਪ੍ਰੀਤੀ ਝੋਲੀ ਪਾਈਆ। ਧਾਰ ਅਗੰਮੀ ਦੱਸ ਅਨਡਿੱਠੀ, ਬਿਨ ਨੇਤਰ ਕਰੇ ਰੁਸ਼ਨਾਈਆ। ਜਿਸ ਨੂੰ ਸਮਝੇ ਕੋਇ ਨਾ ਵਾਰ ਥਿੱਤੀ, ਜੁਗ ਚੌਕੜੀ ਦੇਣ ਦੁਹਾਈਆ। ਓਸ ਪ੍ਰਭੂ ਦੀ ਭਗਤ ਉਧਾਰਨ ਦੀ ਸਾਚੀ ਮਿੱਤੀ, ਮਿੱਤਰ ਪਿਆਰਾ ਹੋ ਕੇ ਨਜ਼ਰੀ ਆਈਆ। ਜਿਸ ਨੇ ਮੰਜ਼ਲ ਵੱਡਿਉਂ ਕੀਤੀ ਨਿੱਕੀ, ਨਿਕਿਆਂ ਤੋਂ ਵੱਡੇ ਦਏ ਬਣਾਈਆ। ਖੇਲ ਜਾਣੇ ਜੀਵ ਜੀਅ ਕੀ, ਲੱਖ ਚੁਰਾਸੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਬੇਪਰਵਾਹੀਆ। ਸ੍ਰੀ ਭਗਵਾਨ ਕਹੇ ਮੈਂ ਆਪਣਾ ਵੇਖਿਆ ਲੋਕਮਾਤ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੀ ਅੰਧੇਰੀ ਰਾਤ, ਗਿਆਨ ਗੁਰੂ ਚੰਦ ਨਾ ਕੋਇ ਚਮਕਾਈਆ। ਸਚ ਭੰਡਾਰਾ ਨਜ਼ਰ ਨਾ ਆਏ ਅਗੰਮੀ ਸੁਗ਼ਾਤ, ਜੋ
ਸਾਹਿਬ ਸਤਿਗੁਰ ਆਪ ਵਰਤਾਈਆ। ਆਤਮ ਪਰਮਾਤਮ ਜੁੜਿਆ ਨਾ ਵੇਖਿਆ ਨਾਤ, ਨਾਤਵਾਂ ਹੋਈ ਲੋਕਾਈਆ। ਸਿਫ਼ਤਾਂ ਵਾਲੀ ਗਾਉਂਦੇ ਗਾਥ, ਆਤਮ ਪਰਮਾਤਮ ਵੱਜੇ ਨਾ ਕੋਇ ਵਧਾਈਆ। ਪਿਛਲੀਆਂ ਕਥਾ ਕਹਾਣੀਆਂ ਕਰਦੇ ਯਾਦ, ਸਨਮੁਖ ਹੋ ਕੇ ਦਰਸ ਕੋਇ ਨਾ ਪਾਈਆ। ਸਾਢੇ ਤਿੰਨ ਹੱਥ ਕਾਇਆ ਖੇੜਾ, ਮਾਨਵ ਵੇਖਿਆ ਬਰਬਾਦ, ਮਨੁਸ਼ ਹੋ ਕੇ ਸੋਭਾ ਵਿਚ ਨਾ ਕੋਇ ਸੁਹਾਈਆ। ਜਨਮ ਕਰਮ ਵਿਚੋਂ ਕਰੇ ਨਾ ਕੋਇ ਆਜ਼ਾਦ, ਆਜ਼ਾਦੀ ਹੱਕ ਨਾ ਕੋਇ ਦਵਾਈਆ। ਲੇਖਾ ਮੁੱਕਿਆ ਨਾ ਵੁਜ਼ੂ ਵਿਚ ਨਿਮਾਜ਼, ਸਜਦਿਆਂ ਵਿਚ ਸਿਰ ਨਾ ਕੋਇ ਝੁਕਾਈਆ। ਸਚਖੰਡ ਦਵਾਰੇ ਵਸਿਆ ਤੱਕਿਆ ਨਾ ਕੋਇ ਆਬਾਦ, ਇਬਾਦਤ ਵਿਚ ਲੱਗੀ ਸਰਬ ਲੋਕਾਈਆ। ਸ੍ਰੀ ਭਗਵਾਨ ਮਿਹਰਵਾਨ ਮਹਿਬੂਬ ਮਾਲਕ ਖ਼ਾਲਕ ਗ੍ਰਹਿ ਮੰਦਰ ਅੰਦਰ ਸੁਣੇ ਨਾ ਕੋਇ ਫ਼ਰਿਆਦ, ਦੁਖੀਆਂ ਦਰਦ ਨਾ ਕੋਇ ਮਿਟਾਈਆ। ਅੱਲਾ ਰਾਮ ਵਾਹਿਗੁਰੂ ਕਹਿ ਕਹਿ ਗਾਡ, ਬੈਠੇ ਸੀਸ ਨਿਵਾਈਆ। ਸਚ ਦਵਾਰੇ ਕਰੇ ਨਾ ਕਿਸੇ ਲਾਡ, ਗੋਦੀ ਗੋਦ ਨਾ ਕੋਇ ਉਠਾਈਆ। ਦੀਨ ਦੁਨੀ ਦਾ ਲੱਗਾ ਦਾਗ਼, ਦੁਰਮਤ ਮੈਲ ਨਾ ਕੋਇ ਧਵਾਈਆ। ਦੀਪਕ ਜੋਤ ਨਾ ਜਗੇ ਚਿਰਾਗ਼, ਗ੍ਰਹਿ ਮੰਦਰ ਨਾ ਕੋਇ ਰੁਸ਼ਨਾਈਆ। ਜਿਸ ਨੇ ਰਚਨਾ ਰਚੀ ਆਦਿ, ਸੋ ਭੁੱਲਿਆ ਬੇਪਰਵਾਹੀਆ। ਰਸਨਾ ਜਿਹਵਾ ਦਾ ਲੈਂਦੇ ਸਵਾਦ, ਨਿਜ ਰਸ ਨਾ ਕੋਇ ਚਖਾਈਆ। ਕੰਨਾਂ ਨਾਲ ਸੁਣਦੇ ਆਵਾਜ਼, ਧੁਨ ਆਤਮਕ ਰਾਗ ਨਾ ਕੋਇ ਅਲਾਈਆ। ਜਗਤ ਨੀਂਦਰ ਵਿਚੋਂ ਜਾਣ ਜਾਗ, ਮਾਇਆ ਪੜਦਾ ਨਾ ਕੋਇ ਉਠਾਈਆ। ਵਿਦਿਆ ਨਾਲ ਵੱਡਾ ਹੋਇਆ ਦਿਮਾਗ਼, ਵੈਰਾਗ ਅੰਦਰ ਨਾ ਕੋਇ ਜਣਾਈਆ। ਹਰਿ ਕੰਤ ਕਿਸੇ ਨਾ ਪਾਇਆ ਸੁਹਾਗ, ਸੌਹਰੇ ਪਈਏ ਸਾਰੇ ਰਹੇ ਹੰਢਾਈਆ। ਸ੍ਰੀ ਭਗਵਾਨ ਕਹੇ ਮੈਂ ਵੇਖਿਆ ਜਗਤ ਵਿਵਾਦ, ਗੁਰ ਅਵਤਾਰ ਪੈਗ਼ੰਬਰ ਸਕਿਆ ਨਾ ਕੋਇ ਮਿਟਾਈਆ। ਸਚ ਪ੍ਰੇਮ ਦਾ ਉਜੜਿਆ ਹੋਇਆ ਬਾਗ਼, ਪੱਤ ਟਹਿਣੀ ਕਲੀ ਮੁਰਝਾਈਆ। ਏਸੇ ਕਾਰਨ ਕਲਜੁਗ ਅੰਤ ਸ੍ਰੀ ਭਗਵੰਤ ਵੇਖਣ ਆਇਆ ਆਪ, ਨਿਰਗੁਣ ਹੋ ਕੇ ਵੇਸ ਵਟਾਈਆ। ਜਨ ਭਗਤਾਂ ਖੋਲ੍ਹ ਕੇ ਅੰਦਰ ਤਾਕ, ਪੜਦਾ ਰਿਹਾ ਉਠਾਈਆ। ਸ਼ਬਦ ਸੁਨੇਹੜਾ ਦੇ ਕੇ ਸਾਫ਼, ਧੁਰ ਹੁਕਮ ਕਰੇ ਸ਼ਨਵਾਈਆ। ਪੂਰਬ ਜਨਮ ਦਾ ਕਰਮ ਕੀਤਾ ਮੁਆਫ਼, ਮੁਸਤਕਿਲ ਨਾਤਾ ਇਕੋ ਲਿਆ ਬੰਧਾਈਆ। ਅੰਦਰ ਬਾਹਰ ਰਹੇ ਕੋਈ ਨਾ ਨਾ ਪਾਕ, ਦੁਰਮਤ ਮੈਲ ਧਵਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਸੋਹੰ ਸਚ ਕਰੀ ਪੜ੍ਹਾਈਆ। ਪੁਰਖ ਅਕਾਲ ਮੇਲ ਕੇ ਬਾਪ, ਗੋਦੀ ਧੁਰ ਦੀ ਲਿਆ ਟਿਕਾਈਆ। ਜੋ ਗੁਰ ਅਵਤਾਰ ਪੈਗ਼ੰਬਰ ਗਏ ਆਖ, ਆਖ਼ਰ ਓਹੋ ਰਿਹਾ ਭੁਗਤਾਈਆ। ਲੇਖਾ ਜਾਣੇ ਭਵਿਖਤ ਵਾਕ, ਵਾਕਿਆ ਆਪਣਾ ਦਏ ਸਮਝਾਈਆ। ਸੰਤ ਸੁਹੇਲੇ ਕਰ ਕੇ ਦਾਸ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਜਿਥੇ ਵੱਜੇ ਅਗੰਮੀ ਨਾਦ, ਸ਼ਬਦ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਵਡ ਵਡਿਆਈਆ। ਸ੍ਰੀ ਭਗਵਾਨ ਕਹੇ ਮੈਂ ਵੇਖਿਆ ਲੋਕਮਾਤ ਜਗ, ਚਾਰ ਕੁੰਟ ਦਹਿ ਦਿਸ਼ਾ ਫੇਰਾ ਪਾਈਆ। ਘਟ ਘਟ ਅੰਦਰ ਲੱਗੀ ਅੱਗ, ਤ੍ਰਿਸ਼ਨਾ ਜਗਤ ਨਾ ਕੋਇ ਬੁਝਾਈਆ। ਕੂੜੀ ਕਿਰਿਆ ਪਾਰ ਕਰੇ ਨਾ ਕੋਇ ਹੱਦ, ਹਦੂਦ ਪੜਦਾ ਨਾ ਕੋਇ ਉਠਾਈਆ। ਘਰ ਸਵਾਮੀ ਸੱਜਣ ਲਏ ਕੋਈ ਨਾ ਸੱਦ, ਪੁਰਖ ਅਕਾਲ ਮਿਲਣ ਕਿਸੇ ਨਾ ਆਈਆ। ਮਨ ਵਾਸਨਾ ਜਗਤ ਤ੍ਰਿਸ਼ਨਾ ਰਹੇ ਨੱਠ, ਭੱਜਣ ਵਾਹੋ ਦਾਹੀਆ। ਸਾਚਾ ਕਰੇ ਕੋਈ ਨਾ ਹੱਠ, ਹਿਰਦੇ ਹਰਿ ਨਾ ਕੋਇ ਵਸਾਈਆ। ਲੱਭਦੇ ਤੀਰਥ ਤਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੋਜ ਖੁਜਾਈਆ। ਨਜ਼ਰ ਆਏ ਨਾ ਕਮਲਾਪਤ, ਪਤਿਪਰਮੇਸ਼ਵਰ
ਬੇਪਰਵਾਹੀਆ। ਸ੍ਰੀ ਭਗਵਾਨ ਕਹੇ ਮੈਂ ਦੁਨੀਆ ਕਰ ਕੇ ਵੱਸ, ਵਾਸਨਾ ਵਿਚ ਜਗਤ ਕੀਤੀ ਹਲਕਾਈਆ। ਮੋਹ ਮਮਤਾ ਵਿਚ ਗਏ ਫਸ, ਫ਼ਰਮਾਂਬਰਦਾਰ ਨਜ਼ਰ ਕੋਇ ਨਾ ਆਈਆ। ਕੋਟਾਂ ਵਿਚੋਂ ਸੰਤ ਸੁਹੇਲੇ ਗੁਰਮੁਖ ਥੋੜੇ ਲਏ ਰਖ, ਜਿਨ੍ਹਾਂ ਦੇ ਅੰਦਰ ਵੜ ਕੇ ਲਿਆ ਉਠਾਈਆ। ਬਿਨ ਅੱਖਾਂ ਤੋਂ ਖੋਲ੍ਹ ਕੇ ਅੱਖ, ਆਖ਼ਰ ਮੰਜ਼ਲ ਦਿਤਾ ਚੜ੍ਹਾਈਆ। ਨਾਅਰਾ ਜੈਕਾਰਾ ਬੋਲ ਕੇ ਹੱਕ, ਹਕ਼ੀਕ਼ਤ ਪੜਦਾ ਦਿਤਾ ਉਠਾਈਆ। ਪ੍ਰੇਮ ਪਿਆਰ ਦਾ ਦੇ ਕੇ ਰਸ, ਰਸਤਾ ਇਕੋ ਦਿਤਾ ਜਣਾਈਆ। ਆਤਮ ਪਰਮਾਤਮ ਕਰ ਕੇ ਵੱਸ, ਵਸਲ ਆਪਣਾ ਦਿਤਾ ਵਖਾਈਆ। ਅਬਿਨਾਸ਼ੀ ਕਰਤਾ ਰਖਣਹਾਰਾ ਪਤ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਭਗਤਾਂ ਕਾਰਨ ਆਇਆ ਵਤ, ਬੇਵਤਨ ਹੋ ਕੇ ਗੁਰਮੁਖ ਵਤਨ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਸਰਬ ਕਲਾ ਸਮਰਥ, ਧੁਰ ਦਾ ਲੇਖਾ ਦਏ ਚੁਕਾਈਆ। ਸ੍ਰੀ ਭਗਵਾਨ ਕਹੇ ਮੈਂ ਵੇਖੇ ਭਗਤ, ਜੋ ਬੈਠੇ ਧਿਆਨ ਲਗਾਈਆ। ਨਾਤਾ ਤੋੜ ਕੇ ਕੂੜਾ ਜਗਤ, ਜਾਗਰਤ ਜੋਤ ਕਰੀ ਰੁਸ਼ਨਾਈਆ। ਇਕੋ ਨਾਮ ਚੇਤਣ ਫ਼ਕਤ, ਫ਼ਿਕਰੇ ਸਾਰੇ ਗਏ ਭੁਲਾਈਆ। ਉਨ੍ਹਾਂ ਦਾ ਮਿਲਣ ਦਾ ਆਵੇ ਵਕ਼ਤ, ਵਾਰ ਥਿਤ ਦਏ ਗਵਾਹੀਆ। ਜਿਨ੍ਹਾਂ ਦੇ ਅੰਦਰ ਦੇਣੀ ਸ਼ਕਤ, ਸ਼ਖਸੀਅਤ ਦੇਣੀ ਬਦਲਾਈਆ। ਪਿਆਰ ਵਿਚ ਹੋਣ ਨਾ ਦੇਣਾਂ ਫ਼ਰਕ, ਫ਼ਿਰਕੇਦਾਰੀ ਦੇਣੀ ਖਪਾਈਆ। ਦੇਣੀ ਵਡਿਆਈ ਉਪਰ ਧਰਤ, ਧਰਨੀ ਧਵਲ ਵੱਜੇ ਵਧਾਈਆ। ਭਗਤ ਉਧਾਰਨਾ ਭਗਤਾਂ ਨਾਲ ਪ੍ਰਭ ਦੀ ਸ਼ਰਤ, ਸ਼ਰਅ ਵਿਚੋਂ ਬਾਹਰ ਕਢਾਈਆ। ਜੋ ਨਿਰਗੁਣ ਧਾਰ ਹੋ ਕੇ ਆਇਆ ਪਰਤ, ਪਤਪਰਮੇਸ਼ਵਰ ਬੇਪਰਵਾਹੀਆ। ਉਹ ਅਰਸ਼ ਵਿਚ ਲੈ ਕੇ ਜਾਏ ਉਤੋਂ ਫ਼ਰਸ਼, ਫ਼ੈਸਲਾ ਹੱਕ ਹੱਕ ਸੁਣਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਜਨ ਭਗਤਾਂ ਮਦਦ ਕਰੇ ਚਾਈਂ ਚਾਈਂਆ। ਅਜ਼ਲ ਛੁਰੀ ਕੋਹੇ ਕੋਇ ਨਾ ਕਰਦ, ਕ਼ਤਲਗਾਹ ਵੰਡ ਨਾ ਕੋਇ ਵੰਡਾਈਆ। ਅਬਿਨਾਸ਼ੀ ਕਰਤਾ ਆਤਮ ਦਾ ਬਣੇ ਹਮਦਰਦ, ਦੀਨਾਂ ਅਨਾਥਾਂ ਦਇਆ ਕਮਾਈਆ। ਸਚ ਬੇਨੰਤੀ ਸੁਣ ਕੇ ਅਰਜ਼, ਆਰਜ਼ੂ ਆਪਣੇ ਵਿਚ ਸਮਾਈਆ। ਕਲਜੁਗ ਅੰਤਮ ਪੂਰਾ ਕਰੇ ਫ਼ਰਜ਼ ਪੁਰਖ ਅਕਾਲ ਹੋਏ ਸਹਾਈਆ। ਜਨ ਭਗਤੋ ਤੁਹਾਡੇ ਨਾਲ ਮਿਲਣ ਦੀ ਪ੍ਰਭ ਨੂੰ ਬਹੁਤੀ ਗ਼ਰਜ਼, ਪ੍ਰੇਮ ਦੀ ਖ਼ਾਤਰ ਚਾਤ੍ਰਿਕ ਹੋ ਕੇ ਚਲਿੱਤਰਾਂ ਵਿਚ ਬਿਲਪ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਸਭ ਦੀ ਜਾਣੇ ਬਿਨ ਅੱਖਰਾਂ ਵਾਲੀ ਫ਼ਰਦ, ਨਿਤ ਨਵਿਤ ਲੇਖਾ ਲੇਖੇ ਵਿਚੋਂ ਬਾਹਰ ਕਢਾਈਆ।
ਦਲੀਪ ਕਹੇ ਮੈਂ ਹਾਜ਼ਰ ਹੋਇਆ, ਹਜ਼ੂਰੀ ਵਿਚ ਖ਼ੁਸ਼ੀ ਮਨਾਈਆ। ਗੁਰਮੁਖੋ ਮੈਨੂੰ ਕੋਈ ਨਾ ਜਾਣਿਓ ਮੋਇਆ, ਮੁਰਦਿਆਂ ਵਾਲੀ ਵੰਡ ਨਾ ਕੋਇ ਵੰਡਾਈਆ। ਮੈਂ ਓਸ ਦੀ ਗੋਦੀ ਸੋਇਆ, ਜਿਥੋਂ ਸੁਤਿਆਂ ਨਾ ਕੋਇ ਉਠਾਈਆ। ਜਿਹੜਾ ਮੇਰੇ ਮਰਨ ਉਤੇ ਨਹੀਂ ਰੋਇਆ, ਮੈਂ ਦੇਵਣ ਆਇਆ ਵਧਾਈਆ। ਮੈਂ ਅਬਿਨਾਸ਼ੀ ਕਰਤੇ ਦਾ ਰੂਪ ਹੋਇਆ, ਜੋਤੀ ਜੋਤ ਵਿਚ ਸਮਾਈਆ। ਮੈਂ ਪਰਕਾਸ਼ ਤੱਕਾਂ ਉਪਰ ਤ੍ਰੈਲੋਆ, ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਛੁਪਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਸਦਾ ਨਵਾਂ ਨਰੋਇਆ, ਜੋਬਨਵੰਤਾ ਸੋਭਾ ਪਾਈਆ। ਮੈਂ ਓਸ ਪਰਮ ਪੁਰਖ
ਦਾ ਹੋਇਆ, ਜਿਸ ਦਾ ਹੋਕਾ ਦੇਵੇ ਲੋਕਾਈਆ। ਮਾਤਾ ਪਿਤਾ ਨੇ ਲਾਲ ਨਹੀਂ ਖੋਇਆ, ਜਿਸ ਦੀ ਵਸਤ ਓਸੇ ਹੱਥ ਫੜਾਈਆ। ਮੈਂ ਸੰਦੇਸੇ ਵਿਚ ਲੈ ਕੇ ਆਇਆ ਢੋਆ, ਧੁਰ ਦਾ ਹੁਕਮ ਇਕ ਜਣਾਈਆ। ਜਨ ਭਗਤੋ ਤੁਹਾਡੇ ਪ੍ਰੇਮ ਪਿਆਰ ਦੀ ਮੁਹੱਬਤ ਮੈਨੂੰ ਮੋਹਿਆ, ਮਿਲ ਕੇ ਖ਼ੁਸ਼ੀ ਵਖਾਈਆ। ਅਬਿਨਾਸ਼ੀ ਕਰਤੇ ਵਰਗਾ ਅਵਰ ਨਾ ਕੋਆ, ਕੂਕ ਕੂਕ ਦਿਆਂ ਸੁਣਾਈਆ। ਜਿਸਨੇ ਅੰਮ੍ਰਿਤ ਰਸ ਨਿਝਰ ਧਾਰੋਂ ਚੋਇਆ, ਸਾਂਤਕ ਸਤਿ ਦਿਤਾ ਕਰਾਈਆ। ਮੇਰੇ ਕੋਲੋਂ ਕੁਛ ਨਹੀਂ ਲਕੋਇਆ, ਸਭ ਕੁਛ ਬਿਨ ਅੱਖਾਂ ਦਿਤਾ ਵਖਾਈਆ। ਮੈਨੂੰ ਓਸ ਧਾਰ ਵਿਚ ਪਰੋਇਆ, ਜਿਥੇ ਭਗਤ ਸੁਹੇਲੇ ਬੈਠੇ ਡੇਰੇ ਲਾਈਆ। ਮੈਂ ਓਸੇ ਦਾ ਰੂਪ ਤੇ ਓਸੇ ਦਾ ਹੋਇਆ, ਅਵਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦਲੀਪ ਕਹੇ ਮੈਂ ਕਹਿਣ ਆਇਆ ਧੰਨ ਧੰਨ, ਧੰਨ ਧੰਨ ਤੇਰੀ ਵਡਿਆਈਆ। ਜਿਸ ਪ੍ਰੇਮ ਧਾਰ ਅੰਦਰ ਕਹਿਣਾ ਲਿਆ ਮੰਨ, ਆਸਾ ਮਨਸਾ ਵੇਖ ਵਖਾਈਆ। ਭਗਤ ਸੁਹੇਲੇ ਚਾੜ੍ਹ ਕੇ ਸਾਚੇ ਚੰਨ, ਲੋਕਮਾਤ ਕੀਤੀ ਰੁਸ਼ਨਾਈਆ। ਨਾਮ ਸੰਦੇਸ਼ਾ ਸੁਣਾ ਕੇ ਅਗੰਮੀ ਕੰਨ, ਪੜਦਾ ਦਿਤਾ ਉਠਾਈਆ। ਸਾਚੇ ਸੰਤਾਂ ਨੇਤਰ ਨੈਣ ਰਿਹਾ ਨਾ ਅੰਨ੍ਹ, ਹੋਈ ਸਚ ਰੁਸ਼ਨਾਈਆ। ਉਨ੍ਹਾਂ ਅੱਗੇ ਬੇਨੰਤੀ ਕਰਾਂ ਸਭ ਨੇ ਲੈਣੀ ਮੰਨ, ਮਮਤਾ ਵਿਚ ਸੁਣਾਈਆ। ਜਨ ਭਗਤੋ ਪਿਛਲਾ ਸਾਂਭ ਕੇ ਰੱਖਿਆ ਤੁਸਾਂ ਖਾਧਾ ਅੱਜ ਅੰਨ, ਅਨੰਦ ਵਿਚ ਢੋਲੇ ਲੈਣੇ ਗਾਈਆ। ਮਾਲਕ ਹੋ ਕੇ ਬੇੜਾ ਜਾਵੇ ਬੰਨ੍ਹ, ਬੰਦਿਆਂ ਦੇ ਬੰਦੀਖਾਨੇ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਲਾਏ ਆਤਮ ਤਨ, ਪਰਮਾਤਮ ਹੋ ਕੇ ਆਪਣੇ ਵਿਚ ਮਿਲਾਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਗੰਢਾ ਸਿੰਘ ਦੇ ਗ੍ਰਹਿ ਬਾਬੂਪੁਰ ਜ਼ਿਲਾ ਗੁਰਦਾਸਪੁਰ
ਤਨ ਮਾਟੀ ਖ਼ਾਕੀ ਜਗਤ ਸਾਕ, ਲੋਕਮਾਤ ਰਹਿਣ ਨਾ ਪਾਇੰਦਾ। ਆਤਮ ਪਰਮਾਤਮ ਧੁਰ ਦਾ ਸਾਥ, ਅਬਿਨਾਸ਼ੀ ਕਰਤਾ ਆਪ ਬਣਾਇੰਦਾ। ਜਨ ਭਗਤਾਂ ਮਾਣਸ ਜਨਮ ਕਰ ਕੇ ਰਾਸ, ਰਸਤਾ ਧੁਰ ਦਾ ਇਕ ਜਣਾਇੰਦਾ। ਅੰਤ ਅਖ਼ੀਰੀ ਲੇਖੇ ਲਾ ਕੇ ਸਵਾਸ, ਸਾਹ ਸਾਹ ਆਪਣਾ ਰੰਗ ਰੰਗਾਇੰਦਾ। ਨਿਰਗੁਣ ਵਸਤ ਲੈ ਕੇ ਜਾਏ ਆਪਣੇ ਪਾਸ, ਸਰਗੁਣ ਆਪਣੀ ਭੇਟ ਜਣਾਇੰਦਾ। ਮੇਲਾ ਕਰ ਧੁਰ ਪਰਕਾਸ਼, ਪਿਛਲਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਵਿਚ ਛੁਪਾਇੰਦਾ। ਤਨ ਮਾਟੀ ਖ਼ਾਕੀ ਜਗਤ ਮੀਤ, ਪਰਮਾਤਮ ਆਤਮ ਮਿੱਤਰ ਇਕ ਅਖਵਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਕਰਦਾ ਰਹੇ ਉਡੀਕ, ਨਿੱਤ ਨਵਿਤ ਧਿਆਨ ਲਗਾਈਆ। ਸੋ ਕਲਜੁਗ ਅੰਤ ਗੁਰਮੁਖਾਂ ਕਰਨ ਆਇਆ ਤਸਦੀਕ, ਸ਼ਹਾਦਤ ਸ਼ਬਦੀ ਨਾਲ ਭੁਗਤਾਈਆ। ਆਪਣੇ ਹੱਥ ਰੱਖ ਤੌਫ਼ੀਕ, ਤੋਹਫੇ ਦੇਵੇ ਥਾਉਂ ਥਾਈਂਆ। ਜਨਮ ਕਰਮ ਦੀ ਮੇਟ ਕੇ ਲੀਕ, ਪੂਰਬ ਲਹਿਣਾ ਦਏ ਚੁਕਾਈਆ। ਮਨਸਾ ਆਸਾ ਪੂਰੀ ਕਰ ਉਮੀਦ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਆਪਣਾ ਘਰ, ਜਿਸ ਗ੍ਰਹਿ ਦਾ ਮਾਲਕ ਇਕੋ ਨਜ਼ਰੀ ਆਈਆ। ਤਨ ਮਾਟੀ ਖਾਕੀ ਕੂੜਾ ਰਿਸ਼ਤਾ ਖ਼ਾਕ, ਖ਼ਾਲਸ ਰੰਗ ਨਾ ਕੋਇ ਰੰਗਾਇੰਦਾ। ਬਿਨ ਸਤਿਗਰ ਪੂਰੇ ਕਰੇ ਨਾ ਕੋਇ ਸਾਫ਼,
ਦੁਰਮਤ ਮੈਲ ਨਾ ਕੋਇ ਧੁਆਇੰਦਾ। ਰੂਹ ਬੁੱਤ ਨਾ ਹੋਵੇ ਪਾਕ, ਪਤਤ ਪੁਨੀਤ ਨਾ ਰੂਪ ਬਦਲਾਇੰਦਾ। ਜਨ ਭਗਤ ਸੁਹੇਲੇ ਕਰ ਕੇ ਆਪਣੇ ਦਾਸ, ਸਿਰ ਆਪਣਾ ਹੱਥ ਟਿਕਾਇੰਦਾ। ਨਿਝ ਆਤਮ ਕਰ ਕੇ ਵਾਸ, ਵਿਸ਼ਵ ਆਪਣੀ ਧਾਰ ਸਮਝਾਇੰਦਾ। ਸਦ ਰੱਖਣਹਾਰਾ ਪਾਸ, ਪਾਸਾ ਜ਼ਿਮੀਂ ਅਸਮਾਨ ਉਲਟਾਇੰਦਾ। ਮੇਲਾ ਕਰ ਜੋਤ ਪਰਕਾਸ਼, ਪਰਕਿਰਤੀ ਬੰਧਨ ਆਪ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰੇ ਰਹਿਰਾਸ, ਰਿਸ਼ਤਾ ਆਤਮ ਪਰਮਾਤਮ ਆਪ ਰਖਾਇੰਦਾ।