ਪੁਸਤਕਾਲਾਭਾਗ ੧੯

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਦਰਸ਼ਨ ਕੌਰ ਦੇ ਗ੍ਰਹਿ ਬਾਬੂਪੁਰ ਜ਼ਿਲਾ ਗੁਰਦਾਸਪੁਰ

ਜਨ ਭਗਤ ਨਾਮ ਨਿਧਾਨਾ ਗੌਣਾ ਧੁਰ ਦਾ ਮੰਗਲ, ਸਤਿਜੁਗ ਕੀਤੀ ਸਚ ਪੜ੍ਹਾਈਆ। ਕੂੜੀ ਸ਼ਰਅ ਦਾ ਤੋੜ ਕੇ ਸੰਗਲ, ਸੰਗ ਰਹਿਣ ਬੇਪਰਵਾਹੀਆ। ਫਿਰਨਾ ਪਏ ਨਾ ਉਜਾੜ ਜੰਗਲ, ਜੂਹਾਂ ਵਿਚ ਨਾ ਕੋਇ ਭੁਆਈਆ। ਮਸਤਕ ਟਿੱਕਾ ਲੌਣਾ ਪਏ ਨਾ ਚੰਦਨ, ਸੰਧੂਰ ਕਸੂਰ ਨਾ ਮੁਆਫ਼ ਕਰਾਈਆ। ਮਮਤਾ ਮਨ ਰਹੇ ਨਾ ਗੰਧਲ, ਅਗਿਆਨ ਅੰਧੇਰ ਚੁਕਾਈਆ। ਚਰਨ ਪ੍ਰੀਤੀ ਕਰਨੀ ਧੁਰ ਦੀ ਬੰਦਨ, ਬੰਦਗੀ ਇਕ ਦ੍ਰਿੜਾਈਆ। ਦੂਜੇ ਦਰ ਨਾ ਜਾਣਾ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਅਬਿਨਾਸ਼ੀ ਕਰਤਾ ਚਾੜ੍ਹਨਹਾਰਾ ਆਪਣੀ ਰੰਗਣ, ਰੰਗ ਰੰਗੀਲਾ ਦਇਆ ਕਮਾਈਆ। ਸਚ ਦਵਾਰੇ ਦੇ ਕੇ ਧੁਰ ਦਾ ਅਨੰਦਨ, ਅਨੰਦ ਆਤਮ ਵਿਚੋਂ ਪਰਗਟਾਈਆ। ਲੱਖ ਚੁਰਾਸੀ ਵਿਚੋਂ ਆਇਆ ਕੱਢਣ, ਧੁਰ ਦਾ ਕਟੜਾ ਆਪਣਾ ਦਏ ਸਮਝਾਈਆ। ਸ਼ਬਦ ਸੰਦੇਸ਼ੇ ਵਿਚ ਆਇਆ ਸੱਦਣ, ਸੱਦਾ ਦੇਵੇ ਨਾਮ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਤੇਰਾ ਲੇਖਾ ਰਹਿਣ ਨਾ ਦੇਵੇ ਜਗ, ਜਗ੍ਹਾ ਜਗ੍ਹਾ ਵੇਖ ਵਖਾਈਆ। ਕੂੜੀ ਤ੍ਰਿਸ਼ਨਾ ਮੇਟ ਕੇ ਅੱਗ, ਅਗਲਾ ਪੜਦਾ ਦਏ ਉਠਾਈਆ। ਸਚ ਦਵਾਰੇ ਦਾ ਬਖ਼ਸ਼ ਕੇ ਹੱਜ, ਹਾਜਤ ਪੂਰੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਪੁਰਖ ਸਮਰਥ, ਸਮਾਂ ਸਮਝ ਵਿਚੋਂ ਬਦਲਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਦਲੀਪ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

ਹਰਿ ਦਾਤਾ ਆਦਿ ਜੁਗਾਦਿ, ਜੁਗ ਚੌਕੜੀ ਦੇਵਣਹਾਰ ਅਖਵਾਇੰਦਾ। ਨਾਮ ਪਦਾਰਥ ਸ਼ਬਦ ਭੰਡਾਰਾ ਦੇਵੇ ਦਾਦ, ਵਸਤ ਅਮੋਲਕ ਝੋਲੀ ਪਾਇੰਦਾ। ਗੁਰਮੁਖ ਗੁਰਸਿੱਖ ਸੰਤ ਸੁਹੇਲੇ ਬਣਾਏ ਆਪਣੇ ਸਾਧ, ਸਾਧਨਾ ਧੁਰ ਦੀ ਇਕ ਵਖਾਇੰਦਾ। ਧੁਰ ਦੀ ਪ੍ਰੀਤੀ ਦੱਸੇ ਅਗੰਮੀ ਯਾਦ, ਆਤਮ ਪਰਮਾਤਮ ਮੇਲ ਮਿਲਾਇੰਦਾ। ਉਜੜੇ ਖੇੜੇ ਕਰ ਆਬਾਦ, ਰੁੱਤ ਸੁਹੰਜਣੀ ਨਾਲ ਸੁਹਾਇੰਦਾ। ਜਨ ਭਗਤਾਂ ਕਰ ਵਾਸ, ਨਿਵਾਸ ਅਸਥਾਨ ਇਕ ਵਡਿਆਇੰਦਾ। ਘਰ ਸਾਚੇ ਕਰ ਪ੍ਰਕਾਸ਼, ਅੰਧ ਅਗਿਆਨ ਚੁਕਾਇੰਦਾ। ਸਵਾਮੀ ਹੋ ਕੇ ਵਸੇ ਪਾਸ, ਅੰਤਰਜਾਮੀ ਹੋ ਕੇ ਪੜਦਾ ਲਾਹਿੰਦਾ। ਜੁਗ ਚੌਕੜੀ ਚਲੀ ਆਈ ਗਾਥ, ਸਤਿਜੁਗ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ

ਇਕ ਉਠਾਇੰਦਾ। ਸਤਿਜੁਗ ਕਹੇ ਇਹ ਪਿਛਲੀ ਪੁਰਾਣੀ ਬਸਤੀ, ਬਸਤਿਆਂ ਗ੍ਰੰਥਾਂ ਵਿਚੋਂ ਹੱਥ ਕਿਸੇ ਨਾ ਆਈਆ। ਰਾਜੇ ਬਲ ਦੇ ਨਾਲ ਸੀ ਵਸਦੀ, ਸੋਹਣਾ ਆਪਣਾ ਰੰਗ ਵਖਾਈਆ। ਏਥੇ ਕੁਟੀਆ ਸੀ ਰਾਮਜਸ ਦੀ, ਜੋ ਪੰਡਤ ਵੇਤਾ ਵੇਦਾਂ ਦਾ ਅਖਵਾਈਆ। ਉਸ ਦੀ ਰਮਜ਼ ਸੀ ਅੰਦਰਲੀ ਅੱਖ ਦੀ, ਬਿਨ ਅੱਖਾਂ ਰਾਹ ਤਕਾਈਆ। ਗਾਥਾ ਧੁਰ ਦੀ ਸਚ ਦੀ, ਸਚ ਸਚ ਸਮਝਾਈਆ। ਧਰਨੀ ਖ਼ੁਸ਼ੀਆਂ ਨਾਲ ਹੱਸਦੀ, ਢੋਲਿਆਂ ਵਿਚ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਏਥੇ ਰਾਮਜਸ ਪ੍ਰਭ ਦਾ ਭਗਤ, ਸਤਿਜੁਗ ਪਿਛਲਾ ਰਿਹਾ ਜਣਾਈਆ। ਜਿਸ ਦੀ ਬਲ ਨਾਲ ਸੀ ਸ਼ਰਤ, ਬਲਖ ਜਾ ਜਾ ਗਿਆ ਸੁਣਾਈਆ। ਮੈਨੂੰ ਐਂ ਦਿਸਦਾ ਪੁਰਖ ਅਕਾਲ ਕਲਜੁਗ ਔਣਾ ਏਥੇ ਪਰਤ, ਨਿਰਗੁਣ ਹੋ ਕੇ ਫੇਰਾ ਪਾਈਆ। ਸੋਹਣੀ ਹੋਣੀ ਧਰਤ, ਕਲਜੁਗ ਕੰਡਿਆਂ ਵਿਚੋਂ ਗੁਰਮੁਖ ਲਏ ਪਰਗਟਾਈਆ। ਮਾਲਕ ਬਣ ਕੇ ਅਰਸ਼, ਫ਼ਰਸ਼ ਦਏ ਵਡਿਆਈਆ। ਗੁਰਮੁਖਾਂ ਮੇਟੇ ਹਰਸ, ਸੰਸਾ ਰੋਗ ਗਵਾਈਆ। ਨਿਮਾਣਿਆਂ ਕਰੇ ਤਰਸ, ਰਹਿਮਤ ਨਾਲ ਤਰਾਈਆ। ਅੰਮ੍ਰਿਤ ਦੇਵੇ ਬਰਸ, ਬੂੰਦ ਸਵਾਂਤ ਚੁਆਈਆ। ਪਿਛਲੀ ਯਾਦ ਕਰੇ ਪੜ੍ਹਤ, ਲਿਖਤ ਅਗਲੀ ਦਏ ਬਣਾਈਆ। ਸੋਹਣਾ ਸ਼ਹਿਨਸ਼ਾਹੀ ਹੋਵੇ ਬਰਸ, ਸੰਮਤ ਸੰਮਤੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ। ਬਸਤੀ ਕਹੇ ਮੇਰੇ ਵਿਚ ਪਿਛੇ ਵਸੇ ਥੋੜੇ ਲੋਕ, ਇਕ ਸੌ ਉਨੱਤੀ ਨਜ਼ਰੀ ਆਈਆ। ਇਕ ਦਾ ਇਕੋ ਗਾਉਂਦੇ ਸਲੋਕ, ਦੋ ਦਾ ਦੂਆ ਗਏ ਮਿਟਾਈਆ। ਨੌ ਦਰ ਤੋਂ ਬਾਹਰ ਮਾਨਣ ਮੌਜ, ਮਜਲਸ ਕਰ ਕੇ ਬੇਪਰਵਾਹੀਆ। ਦਰਸ਼ਨ ਕਰ ਕੇ ਰੋਜ਼, ਖ਼ੁਸ਼ੀਆਂ ਝੱਟ ਲੰਘਾਈਆ। ਚੁਗਦੇ ਰਹੇ ਚੋਗ, ਨਾਮ ਅਮੋਲਕ ਰਸਨਾ ਲਾਈਆ। ਕਟਦੇ ਰਹੇ ਵਿਜੋਗ, ਸੰਜੋਗੀ ਜੋੜ ਜੁੜਾਈਆ। ਕਰਦੇ ਰਹੇ ਭੋਗ, ਆਤਮ ਸੇਜ ਹੰਢਾਈਆ। ਪੈਂਡਾ ਮੁਕਾਉਂਦੇ ਰਹੇ ਲੋਕ ਪਰਲੋਕ, ਪੰਧ ਵਿਚ ਨਾ ਕੋਇ ਅਟਕਾਈਆ। ਸੋਹੰ ਢੋਲਾ ਗਾਉਂਦੇ ਰਹੇ ਸਲੋਕ, ਜੋ ਰਾਮਜਸ ਦਿਤਾ ਸਮਝਾਈਆ। ਪੁਰਖ ਅਕਾਲ ਦੀ ਰੱਖਦੇ ਓਟ, ਓੜਕ ਮਿਲ ਕੇ ਵਿਚ ਸਮਾਈਆ। ਜੋ ਆਦਿ ਜੁਗਾਦੀ ਨਿਰਮਲ ਜੋਤ, ਜੋਤੀ ਜਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਰਬ ਸਵਾਮੀ ਵੇਖ ਵਖਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਬਲਾਕਾ ਸਿੰਘ, ਆਸਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

ਧਰਨੀ ਕਹੇ ਮੇਰੇ ਵਸਦਾ ਸੀ ਖੇੜਾ, ਸਤਿਜੁਗ ਪਿਛਲਾ ਰਿਹਾ ਜਣਾਈਆ। ਸਤਿ ਸਤਿਵਾਦੀ ਰਾਮਜਸ ਦਾ ਸੀ ਡੇਰਾ, ਬਾਵਨ ਬਾਵਨ ਕਰਮ ਵੰਡ ਵੰਡਾਈਆ। ਜਿਸ ਦੇ ਅੰਦਰ ਢੋਲਾ ਗੌਂਦਾ ਸੀ ਤੂੰ ਮੇਰਾ ਮੈਂ ਤੇਰਾ, ਦੂਜੀ ਆਵਾਜ਼ ਨਾ ਕੋਇ ਸੁਣਾਈਆ। ਬਾਈ ਚੇਤ ਨੂੰ ਪਿਛੇ ਹੋਇਆ ਅੰਧੇਰਾ, ਬਾਦਲ ਘਨਘੋਰ ਰਹੇ ਕੁਰਲਾਈਆ। ਮਨ ਵਿਚ ਉਲਟਾ ਆਇਆ ਗੇੜਾ, ਮਨੂਆਂ ਲਿਆ ਭੁਆਈਆ। ਜਿਨ੍ਹਾਂ ਚਿਰ ਸਾਹਿਬ ਘਰ ਆ ਮਿਲੇ ਨਾ ਮੇਰਾ, ਮਿੱਤਰ ਹੋ ਕੇ ਮੀਤ ਬਣਾਈਆ। ਨਜ਼ਰ ਨਾ ਆਏ ਨੇਰਨ ਨੇੜਾ, ਦੂਰ ਦੁਰਾਡਾ ਪੰਧ ਚੁਕਾਈਆ। ਜਗਤ ਮੋਹ ਨਾ ਮਿਟਾਏ ਝੇੜਾ, ਝਗੜਾ ਅੰਦਰੋਂ ਬਾਹਰ ਕਢਾਈਆ। ਚਾਰ ਕੁੰਟ ਨਾ ਪਾਏ ਘੇਰਾ, ਸ਼ਾਹਸਵਾਰਾ ਹੋ ਕੇ ਸੇਵ ਕਮਾਈਆ। ਮਿਹਰਵਾਨ ਹੋ ਕੇ ਕਰੇ ਨਾ

ਮਿਹਰਾ, ਮਿਹਰ ਨਜ਼ਰ ਨਾਲ ਤਰਾਈਆ। ਓਨ੍ਹਾਂ ਚਿਰ ਸੁਹੰਜਣਾ ਦਿਸੇ ਨਾ ਮੇਰਾ ਡੇਰਾ, ਜੇ ਡੇਰੀ ਲਾ ਕੇ ਆਵੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਰੰਗਾਈਆ। ਅੰਧੇਰੀ ਰਾਤ ਰਾਮਜਸ ਦੇ ਪੈਰ ਹੇਠਾਂ ਆ ਗਈ ਕੀੜੀ, ਅੰਦਰੋਂ ਦਿਤੀ ਹਾਲ ਦੁਹਾਈਆ। ਮੈਂ ਦਰਦ ਨਾਲ ਗਈ ਪੀੜੀ, ਪੀੜ ਅੰਦਰੋਂ ਨਾ ਕੋਇ ਕਢਾਈਆ। ਮੇਰੀ ਜ਼ਿੰਦਗੀ ਦੀ ਮੰਜ਼ਲ ਅੰਤ ਅਖ਼ੀਰ, ਮੰਜ਼ਲ ਮਿਲੀ ਨਾ ਬੇਪਰਵਾਹੀਆ। ਹੋਈ ਮਾਤ ਦਿਲਗੀਰੀ, ਰੋ ਰੋ ਰਹੀ ਸੁਣਾਈਆ। ਧੀਰਜ ਮਿਲੇ ਨਾ ਕੋਇ ਧੀਰੀ, ਧਰਵਾਸ ਰਿਹਾ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਦਰਸਾਈਆ। ਕੀੜੀ ਕਹੇ ਜਿਸ ਵੇਲੇ ਮੈਨੂੰ ਪੈਰ ਨਾਲ ਦਿਤਾ ਦੱਬ, ਅੱਡੀ ਚੁੱਕ ਕੇ ਪੰਜੇ ਉਤੇ ਭਾਰ ਲਿਆ ਟਿਕਾਈਆ। ਮੇਰੇ ਅੰਦਰੋਂ ਨਿਕਲਿਆਂ ਹਾਏ ਰੱਬ, ਬਹੁੜੀ ਬਹੁੜੀ ਕਰ ਕੇ ਦਿਤਾ ਸੁਣਾਈਆ। ਰਾਮਜਸ ਨੂੰ ਸੁਰਤੀ ਆਈ ਝੱਬ, ਚਾਰੋਂ ਕੁੰਟ ਵੇਖੇ ਅੱਖ ਉਠਾਈਆ। ਮੈਂ ਥੱਲਿਉਂ ਕਿਹਾ ਮੈਨੂੰ ਮਿੱਟੀ ਵਿਚੋਂ ਲੈ ਲੱਭ, ਜਿਸ ਦਾ ਤਨ ਵਜ਼ੂਦ ਦਿਤਾ ਗਵਾਈਆ। ਓਸ ਅੰਧੇਰੇ ਵਿਚ ਮਾਰਿਆ ਹੱਥ, ਖਾਕ ਵਿਚ ਫਿਰਾਈਆ। ਮੈਂ ਅੱਗੋਂ ਬੋਲੀ ਹੱਸ, ਮਸਖ਼ਰੀ ਵਿਚ ਸੁਣਾਈਆ। ਰਾਮਜਸ ਜੇ ਤੂੰ ਪ੍ਰਭ ਦਾ ਗਾਉਂਦਾ ਜਸ, ਕਿਉਂ ਨਹੀਂ ਤੇਰੀ ਅੰਦਰੋਂ ਖੁਲ੍ਹੀ ਅੱਖ, ਨਿੱਕਿਆਂ ਨੂੰ ਵੇਖ ਖ਼ੁਸ਼ੀ ਮਨਾਈਆ। ਪ੍ਰਭ ਮਿਲਣ ਤੋਂ ਬਿਨਾ ਖੇੜਾ ਦਿਸੇ ਭੱਠ, ਸਾਢੇ ਤਿੰਨ ਹੱਥ ਮਾਟੀ ਚਾਰ ਗੁਣਾਂ ਦੀ ਚੌਗੁਣੀ ਕੰਮ ਕਿਸੇ ਨਾ ਆਈਆ। ਓਸ ਨੇ ਏਧਰ ਓਧਰ ਤੱਕਿਆ ਝੱਟ, ਅੰਦਰ ਝਟਕਾ ਵੱਜਾ ਸਹਿਜ ਸੁਭਾਈਆ। ਅਣਿਆਲੇ ਤੀਰ ਨਾਲ ਕਿਸੇ ਨੇ ਦਿਤਾ ਫੱਟ, ਘਾਉ ਇਕੋ ਦਿਤਾ ਵਖਾਈਆ। ਮੂੰਹ ਦੇ ਭਾਰ ਗਿਆ ਢੱਠ, ਨੇਤਰ ਨੈਣਾਂ ਨੀਰ ਵਹਾਈਆ। ਦੋਵੇਂ ਮਾਰੇ ਹੱਥ, ਖ਼ਾਕ ਰਿਹਾ ਉਡਾਈਆ। ਕੀੜੀ ਕਿਹਾ ਜੇ ਪ੍ਰਭ ਨੂੰ ਮਿਲਿਉਂ ਸਚ, ਮੈਨੂੰ ਓਸ ਦੀ ਸੂਚਨਾ ਦੇ ਸਮਝਾਈਆ। ਕੀ ਹੋਇਆ ਤੇਰੇ ਵਸ, ਕਿ ਬੈਠਾ ਕਰ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਪੂਰਬ ਲੇਖਾ ਲੇਖੇ ਵਿਚੋਂ ਕਢਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਪਿਆਰਾ ਸਿੰਘ ਦੇ ਗ੍ਰਹਿ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ

ਕੀੜੀ ਕਹੇ ਮੇਰਾ ਸਬਰ, ਸੰਤੋਖ ਵਿਚ ਜਣਾਈਆ। ਮੇਰਾ ਬਹੁਤਾ ਵੱਡਾ ਟੱਬਰ, ਅਣਗਿਣਤ ਭੈਣ ਭਾਈਆ। ਜਿਨ੍ਹਾਂ ਨੂੰ ਮਿਲਣ ਦੀ ਮੇਰੀ ਰਹਿ ਗਈ ਸੱਧਰ, ਧਿਆਨ ਵਿਚ ਧਿਆਨ ਰਖਾਈਆ। ਮੈਂ ਰੋਂਦੀ ਕਿਉਂ ਆ ਗਈ ਇਧਰ, ਆਪਣਾ ਰੁਖ ਬਦਲਾਈਆ। ਦਰਦੀ ਨਹੀਂ ਕੋਈ ਜਿਧਰ, ਦੁਖੀਆਂ ਦੁੱਖ ਵੰਡਾਈਆ। ਮੈਨੂੰ ਬਹੁਤਾ ਲੱਗਾ ਫਿਕਰ, ਅੰਦਰੋਂ ਰਹੀ ਕੁਰਲਾਈਆ। ਮੈਂ ਫਸ ਗਈ ਕਿਸ ਚਿੱਕੜ, ਬਾਹਰ ਨਾ ਕੋਇ ਕਢਾਈਆ। ਕਿਸ ਬਿਧ ਜਾਵਾਂ ਨਿੱਕਲ, ਭੱਜਾਂ ਵਾਹੋ ਦਾਹੀਆ। ਕੋਈ ਧੁਰ ਦਾ ਮਿਲ ਜਾਏ ਮਿੱਤਰ, ਪਲੂ ਲਏ ਛੁਡਾਈਆ। ਮੈਂ ਓਸ ਦਾ ਕਰਾਂ ਜ਼ਿਕਰ, ਜੋ ਜਾਹਰ ਜਹੂਰ ਹੋਵੇ ਸਹਾਈਆ। ਚੋਟੀ ਚਾੜ੍ਹੇ ਸਿੱਖਰ, ਸਿਖਿਆ ਇਕ ਸੁਣਾਈਆ। ਧੁਰ ਦੇ ਪ੍ਰੇਮ ਦਾ ਲਾਵੇ ਇਸ਼ਕ, ਹਕ਼ੀਕ਼ਤ ਵਿਚ ਵਡਿਆਈਆ। ਔਖੀ ਵੇਲੇ ਨਾ ਜਾਵੇ ਖਿਸਕ, ਹੋਵੇ ਧੁਰ ਦਾ ਮਾਹੀਆ। ਰਾਮਜਸ ਤੇਰੇ ਵਰਗਾ ਜੇ ਓਸ ਦਾ ਵੀ ਹੋਵੇ ਝੂਠਾ ਤਿਲਕ, ਮੈਂ ਜਾਵਾਂ ਮੁਖ ਭੁਆਈਆ। ਰਾਮਜਸ ਕਿਹਾ ਮੇਰਾ ਵੀ ਇਹੋ ਇਸ਼ਟ, ਜੋ ਸਭ ਦਾ ਪਿਤਾ ਮਾਈਆ। ਮੇਰੀ ਖੁਲ੍ਹੀ ਅੰਦਰੋਂ ਦ੍ਰਿਸ਼ਟ,

ਜਿਸ ਦਿਸ਼ਾ ਦਿਤੀ ਬਦਲਾਈਆ। ਜਿਸ ਦਾ ਲੇਖਾ ਨਹੀਂ ਵਿਚ ਟਾਂਕ ਜਿਸਤ, ਇਕ ਦੋ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਕੀੜੀ ਕਿਹਾ ਖੁਲ੍ਹੀ ਦ੍ਰਿਸ਼ਟ ਵੇਖਿਆ ਕੀ, ਮੈਨੂੰ ਦੇ ਸਮਝਾਈਆ। ਮੈਂ ਵੀ ਨਿੱਕਾ ਜਿਹਾ ਓਸ ਦਾ ਜੀਅ, ਜੋ ਤੇਰੇ ਪੈਰਾਂ ਹੇਠ ਆ ਕੇ ਦਿਆਂ ਦੁਹਾਈਆ। ਉਸ ਦੀ ਸਹਾਦਤ ਦੇ ਤਸ਼ਬੀਹ, ਤਮਹੀਦ ਨਾਲ ਦ੍ਰਿੜਾਈਆ। ਕੀ ਧਾਰ ਜਲਵਾ ਨੂਰ ਰੱਬੀ, ਰਹਿਮਤ ਵਿਚ ਸਮਾਈਆ। ਕੋਈ ਕਰਨਾ ਨਹੀਂ ਅੱਜ ਪੱਜੀ, ਭਰਮ ਨਾ ਕੋਇ ਰਖਾਈਆ। ਮੈਂ ਓਸੇ ਦੇ ਪ੍ਰੇਮ ਅੰਦਰ ਬੱਧੀ, ਵਿਆਕੁਲ ਹੋ ਕੇ ਦਿਆਂ ਦੁਹਾਈਆ। ਹੁਕਮੇਂ ਅੰਦਰ ਆ ਗਈ ਸੱਦੀ, ਗਲੀ ਕੂਚੇ ਫਿਰਾਂ ਚਾਈਂ ਚਾਈਂਆ। ਮੇਰੀ ਤਾਰ ਸਿਤਾਰ ਓਸੇ ਨਾਲ ਵੱਜੀ, ਜੋ ਹਰ ਘਟ ਰਿਹਾ ਸਮਾਈਆ। ਪਰ ਮੈਨੂੰ ਮਿਲਦਾ ਕਦੀ ਕਦੀ, ਕਦੀਮ ਦਾ ਮਾਲਕ ਕਦਮ ਪੁੱਟ ਕੇ ਚਰਨ ਮੇਰੇ ਨਾਲ ਛੁਹਾਈਆ। ਮੈਂ ਓਸੇ ਦੀ ਧਾਰ ਵਿਚ ਬੱਧੀ, ਬੰਦਨਾ ਕਹਿ ਕੇ ਖ਼ੁਸ਼ੀ ਮਨਾਈਆ। ਜਿਸ ਦੇ ਕੋਲ ਪੰਡਤਾਂ ਪਾਂਧਿਆਂ ਵਾਲੀ ਨਹੀਂ ਕੋਈ ਗੱਦੀ, ਮੱਥੇ ਸੰਧੂਰ ਨਾ ਕੋਇ ਛੁਹਾਈਆ। ਇਕੋ ਜੋਤ ਅਗੰਮੀ ਜਗੀ, ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਮੈਂ ਓਸ ਨੂੰ ਰਹੀ ਲੱਭੀ, ਜੋ ਮਾਲਕ ਬੇਪਰਵਾਹੀਆ। ਰਾਮਜਸ ਕਿਹਾ ਕਲਜੁਗ ਅੰਤ ਜਿਸ ਵੇਲੇ ਬੀਤਣ ਵਾਲੀ ਹੋਈ ਚੌਧਵੀਂ ਸਦੀ, ਸਦਮਾ ਹੋਵੇ ਸਰਬ ਲੋਕਾਈਆ। ਓਸ ਵੇਲੇ ਨਿਰਗੁਣ ਧਾਰ ਆਵੇ ਉਹ ਰੱਬੀ, ਜੋ ਰਹਿਮਤਾਂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ ਕੀੜੀ ਕਿਹਾ ਚੌਧਵੀਂ ਸਦੀ ਦਾ ਕੀ ਲੱਗੇ ਪਤਾ, ਮੈਨੂੰ ਦੇ ਸਮਝਾਈਆ। ਹੁਣ ਮੇਲ ਮਿਲਾ ਦੇ ਰਤਾ, ਰੰਗ ਰਤੜੀ ਦੇ ਬਣਾਈਆ। ਮੇਰਾ ਅੰਦਰ ਰਹੇ ਨਾ ਤੱਤਾ, ਅਗਨੀ ਅੱਗ ਗਵਾਈਆ। ਤੇਰੇ ਪੈਰ ਥੱਲੇ ਆ ਕੇ ਮੇਰੀ ਹੋਈ ਹੱਤਾ, ਹੱਤਿਆ ਵਿਚ ਦਿਆਂ ਦੁਹਾਈਆ। ਮੈਂ ਓਸ ਦੀ ਵੇਖਣੀ ਸਤ੍ਹਾ, ਜੋ ਸਤਿ ਸਤਿਵਾਦੀ ਬੇਪਵਰਾਹੀਆ। ਦਰਸ ਕਰਨਾ ਨਾਲ ਅੱਖਾਂ, ਆਖ਼ਰ ਰਾਹ ਤਕਾਈਆ। ਮੈਂ ਸੜਨਾ ਨਹੀਂ ਵਿਚ ਕੱਖਾਂ, ਅਗਨੀ ਭੇਟ ਨਾ ਕੋਇ ਬਣਾਈਆ। ਮੈਂ ਅੰਤਰ ਧਾਰ ਦੱਸਾਂ, ਰੋ ਰੋ ਕੁਰਲਾਈਆ। ਮੈਂ ਬਿਨਾ ਪ੍ਰਭੂ ਦੇ ਚਰਨ ਹੋਰ ਕਿਤੇ ਨਾ ਵਸਾਂ, ਵਾਸਤਾ ਅਵਰ ਨਾ ਕੋਇ ਰਖਾਈਆ। ਇਕੋ ਪ੍ਰੇਮ ਪਿਆਰ ਦਾ ਰਸ ਚੱਖਾਂ, ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਚਰਨ ਕਵਲਾਂ ਢੱਠਾਂ, ਨਿਉਂ ਨਿਉਂ ਲਾਗਾਂ ਪਾਈਆ। ਸਾਚਾ ਲਾਹਾ ਖੱਟਾਂ, ਝੋਲੀ ਲਵਾਂ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦੀਆਂ ਮੱਤਾਂ, ਮਤਿਆਂ ਵਿਚੋਂ ਬਾਹਰ ਕਢਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਰਵੇਲ ਕੌਰ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਕੀੜੀ ਕਹੇ ਜਿਸ ਵੇਲੇ ਮੇਰੇ ਉਤੇ ਪਾਇਆ ਭਾਰ, ਭਾਵੀ ਸਿਰ ਤੇ ਨਜ਼ਰੀ ਆਈਆ। ਮੈਂ ਰੋਈ ਧਾਹਾਂ ਮਾਰ, ਉਚੀ ਕੂਕ ਕੂਕ ਸੁਣਾਈਆ। ਇਕੱਠੇ ਹੋ ਗਏ ਦੋ ਚਾਰ, ਬਹੁਤਿਆਂ ਰੌਲਾ ਦਿਤਾ ਪਾਈਆ। ਮੈਂ ਵੇਖ ਕੇ ਇਹ ਹਾਲ, ਆਪਣੀ ਹਾਲਤ ਲਈ ਬਦਲਾਈਆ। ਮੇਰਾ ਅੰਤ ਪਹੁੰਚਿਆ ਕਾਲ, ਆਪਣਾ ਗਰਾਸ ਲਏ ਬਣਾਈਆ। ਮੈਂ ਹੋ ਕੇ ਅੰਤਰ ਧਿਆਨ, ਧਿਆਨ ਲਿਆ ਲਗਾਈਆ। ਹੇ ਮੇਰੇ ਭਗਵਾਨ, ਪ੍ਰਭੂ

ਬੇਪਰਵਾਹੀਆ। ਸਹਾਇਤਾ ਕਰ ਆਣ, ਰੱਛਕ ਸ਼ਹਿਨਸ਼ਾਹੀਆ। ਮੇਰੀ ਕਰ ਕਲਿਆਣ, ਕਾਇਨਾਤ ਵਿਚੋਂ ਬਾਹਰ ਕਢਾਈਆ। ਹੋਇਆ ਧੁਰ ਫ਼ਰਮਾਣ, ਸ਼ਬਦ ਸੰਦੇਸ਼ਾ ਇਕ ਸੁਣਾਈਆ। ਗੌਣਾ ਧੁਰ ਦਾ ਗਾਣ, ਸੋਹੰ ਢੋਲਾ ਦਿਤਾ ਪੜ੍ਹਾਈਆ। ਮਿਲੇ ਮਿਹਰਵਾਨ, ਮਹਿਬੂਬ ਨਜ਼ਰੀ ਆਈਆ। ਤੇਰਾ ਲੇਖਾ ਚੁੱਕੇ ਵਿਚ ਜਹਾਨ, ਜਨਮ ਮਰਨ ਦਾ ਗੇੜ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਕੀੜੀ ਕਹੇ ਮੇਰੇ ਉਤੇ ਆਇਆ ਬੋਝ, ਬੋਝਲ ਹੋ ਕੇ ਦਿਤੀ ਦੁਹਾਈਆ। ਮੇਰੀ ਰਹੀ ਨਾ ਕੋਈ ਸੋਚ, ਸਮਝ ਦਿਤੀ ਗਵਾਈਆ। ਇਕੋ ਦਰਸ ਤੱਕਾਂ ਨੇਤਰ ਲੋਚ, ਲੋਚਣ ਲਏ ਉਠਾਈਆ। ਅੰਦਰੋਂ ਗਾ ਕੇ ਸਚ ਸਲੋਕ, ਸੋਹਲਾ ਲਿਆ ਗਾਈਆ। ਮਿਲੇ ਓਸ ਦੀ ਮੌਜ, ਜੋ ਮਜਲਸ ਭਗਤਾਂ ਸੰਗ ਰਖਾਈਆ। ਜੋ ਹੱਥ ਨਾ ਆਵੇ ਚੌਦਾਂ ਲੋਕ, ਚੌਦਾਂ ਤਬਕ ਦੇਣ ਦੁਹਾਈਆ। ਜਿਸ ਦਾ ਨਾਮ ਨਿਧਾਨਾ ਇਕ ਸਲੋਕ, ਧੁਰ ਦਾ ਅੱਖਰ ਦਏ ਦ੍ਰਿੜਾਈਆ। ਨਿੱਤ ਦਰਸ਼ਨ ਦੇਵੇ ਰੋਜ਼, ਨੇਤਰ ਗਿਆਨ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਚੀਊਂਟੀ ਕਹੇ ਮੈਂ ਥੋੜਾ ਜਿਹਾ ਕਰ ਲਿਆ ਚਲਿੱਤਰ, ਪੁੱਠੀ ਹੋ ਕੇ ਦਿਤੀ ਦੁਹਾਈਆ। ਕੋਈ ਮਿਲਾਵੇ ਮੇਰਾ ਮਿੱਤਰ, ਪ੍ਰੀਤਮ ਸ਼ਹਿਨਸ਼ਾਹੀਆ। ਜੋ ਨਿਰਗੁਣ ਧਾਰੋਂ ਆਵੇ ਨਿਕਲ, ਜੋਤੀ ਜਾਤਾ ਰੂਪ ਬਦਲਾਈਆ। ਮੰਜ਼ਲ ਚੜ੍ਹ ਕੇ ਵੇਖਾਂ ਸਿਖਰ, ਸਿਖਿਆ ਇਕੋ ਦਏ ਸੁਣਾਈਆ। ਅਕੱਲਾ ਰਹੇ ਕੋਈ ਨਾ ਫ਼ਿਕਰ, ਫ਼ਾਕਿਆਂ ਵਿਚੋਂ ਬਾਹਰ ਕਢਾਈਆ। ਆਦਿ ਜੁਗਾਦਿ ਨਾ ਜਾਏ ਵਿੱਛੜ, ਵਿਛੋੜਾ ਪੰਧ ਮੁਕਾਈਆ। ਗਲ ਲਾਵੇ ਭਰੀ ਚਿੱਕੜ, ਅਵਗੁਣ ਗੁਣ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਚੀਊਂਟੀ ਕਹੇ ਮੈਂ ਪਰਤ ਕੇ ਹੋ ਗਈ ਉਲਟੀ, ਆਪਣਾ ਆਪ ਬਦਲਾਈਆ। ਭਗਤ ਭਗਵਾਨ ਦੀ ਵੇਖਣੀ ਕੁਸ਼ਤੀ, ਬਲ ਜੋਰ ਨਾਲ ਮਿਲਾਈਆ। ਜਿਸ ਦੀ ਕਰੇ ਨਾ ਕੋਇ ਦਰੁਸਤੀ, ਅੱਗੇ ਹੋ ਨਾ ਕੋਇ ਸਮਝਾਈਆ। ਜੋ ਖੇਲ ਕਰੇ ਪੁਸ਼ਤ ਦਰ ਪੁਸ਼ਤੀ, ਪੋਸ਼ਾਕ ਕਾਇਆ ਚੋਲਾ ਬਦਲਾਈਆ। ਅੰਦਰ ਆਵੇ ਕਦੇ ਨਾ ਸੁਸਤੀ, ਨਿੰਦਰਾ ਆਲਸ ਨਾ ਕੋਇ ਰਖਾਈਆ। ਮੰਜ਼ਲ ਵੇਖਣੀ ਓਸ ਦੀ, ਜਿਸ ਦੀ ਉਸਤਤ ਸ਼ਾਸਤਰ ਸਿਮਰਤ ਰਹੇ ਗਾਈਆ। ਸੈਰ ਕਰਨੀ ਲੋਕ ਪਰਲੋਕ ਦੀ, ਦੋ ਜਹਾਨ ਪਰੇ ਡੇਰਾ ਲਾਈਆ। ਮੌਜ ਵੇਖਣੀ ਇਕ ਸਲੋਕ ਦੀ, ਜੋ ਸੋਹੰ ਢੋਲਾ ਰਿਹਾ ਸੁਣਾਈਆ। ਚਾਂਦਨੀ ਤੱਕਣੀ ਨਿਰਮਲ ਜੋਤ ਦੀ, ਜੋ ਬਿਨਾ ਸੂਰਜ ਚੰਦ ਕਰੇ ਰੁਸ਼ਨਾਈਆ। ਜਿਸ ਨੂੰ ਆਦਿ ਜੁਗਾਦਿ ਦ੍ਰਿਸ਼ਟੀ ਅੰਦਰ ਸ੍ਰਿਸ਼ਟੀ ਖੋਜ ਦੀ, ਲੱਭਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਦਇਆ ਕਮਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ

ਚੀਊਂਟੀ ਕਿਹਾ ਦੱਸ ਰਾਮਜਸ ਪੰਡੇ, ਪੰਡਤ ਹੋ ਕੇ ਦੇਣਾ ਸਮਝਾਈਆ। ਕਿਸ ਬਿਧ ਚੜ੍ਹਾਂ ਮੰਜ਼ਲ ਅਖੀਰੀ ਡੰਡੇ, ਡੰਡਾਵਤ ਇਕੋ ਸੀਸ ਨਿਵਾਈਆ। ਖਲੋਤੀ ਰਹਿਵਾਂ ਨਾ ਕਿਸੇ ਕੰਢੇ, ਤਟ ਕਿਨਾਰ ਨਾ ਦਿਆਂ ਦੁਹਾਈਆ। ਧੁਰ ਦਾ ਮਾਲਕ ਹੋਵੇ ਸੰਗੇ, ਸਗਲਾ ਸੰਗ ਬਣਾਈਆ।

ਦੇਵੇ ਭੰਡਾਰੇ ਬਿਨਾ ਮੰਗੇ, ਮਾਂਗਤ ਝੋਲੀ ਦਏ ਭਰਾਈਆ। ਕਰਮ ਕਰੇ ਚੰਗੇ, ਚੰਗਿਆਈਆਂ ਵਿਚ ਵਡਿਆਈਆ। ਸਿਰ ਧੜ ਰਹਿਣ ਨਾ ਦੇਵੇ ਨੰਗੇ, ਓਢਣ ਸੀਸ ਟਿਕਾਈਆ। ਨਹਾਵਣ ਦੇਵੇ ਨਾ ਕਿਸੇ ਗੰਗੇ, ਬਖ਼ਸ਼ੇ ਚਰਨ ਸਰਨਾਈਆ। ਨੇਤਰ ਰਹਿਣ ਮੂਲ ਨਾ ਅੰਧੇ, ਲੋਚਣ ਕਰੇ ਰੁਸ਼ਨਾਈਆ। ਜਿਸ ਨੂੰ ਲੱਭ ਨਾ ਸਕਣ ਬੁੱਧੀ ਵਾਲੇ ਬੰਦੇ, ਵਿਦਿਆ ਵਿਚੋਂ ਹੱਥ ਨਾ ਆਈਆ। ਆਪਣਾ ਨਿਰਾਲਾ ਦੱਸੇ ਢੰਗੇ, ਤਰਤੀਬ ਬੇਪਰਵਾਹੀਆ। ਵਸਤ ਅਮੋਲਕ ਭੋਜਨ ਖਾ ਕੇ ਇਕ ਡੰਗੇ, ਡੰਕਾ ਆਪਣਾ ਦਏ ਸੁਣਾਈਆ। ਮੰਜ਼ਲ ਓਸ ਅਗੰਮੀ ਲੰਘੇ, ਜਿਥੇ ਵੇਖਣ ਕੋਇ ਨਾ ਪਾਈਆ। ਨਾਮ ਅਨਮੁਲੜੇ ਵਿਚ ਰੰਗੇ, ਰੰਗ ਇਕੋ ਇਕ ਚੜ੍ਹਾਈਆ। ਜਿਧਰ ਵੇਖਾਂ ਓਧਰ ਆਵੇ ਸੰਗੇ, ਸਗਲਾ ਸੰਗ ਬਣਾਈਆ। ਨਾ ਮਰੇ ਨਾ ਕਦੇ ਜੰਮੇ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਭਗਤ ਸੁਹੇਲੇ ਹੋਣ ਨਾ ਦਏ ਨਿਕੰਮੇ, ਨਿਹਕਰਮਣ ਮਾਤਲੋਕ ਨਾ ਕੋਇ ਅਖਵਾਈਆ। ਸਦਾ ਖੇਲ ਦੱਸੇ ਨਵੇਂ, ਜੁਗ ਚੌਕੜੀ ਵੇਸ ਵਟਾਈਆ। ਜਿਹੜਾ ਗ਼ਰੀਬ ਨਿਮਾਣਿਆਂ ਦੀ ਮੰਨੇ, ਇਹੋ ਜਿਹਾ ਮਿਲੇ ਬੇਪਰਵਾਹੀਆ। ਕਰੇ ਪਰਕਾਸ਼ ਨੇਤਰ ਅੰਨ੍ਹੇ, ਅੰਧ ਦਏ ਚੁਕਾਈਆ। ਸੰਤ ਸੁਹੇਲੇ ਆਪੇ ਜਣੇ, ਬਣੇ ਧੁਰ ਦੀ ਮਾਈਆ। ਕੂੜੀ ਕਿਰਿਆ ਭਾਂਡੇ ਭੰਨੇ, ਭਰਮ ਭੌ ਗਵਾਈਆ। ਸਦਾ ਵਸੇ ਬਿਨ ਛੱਪਰ ਛੰਨੇ, ਦਰ ਸੁਹੰਜਣੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਮਜਸ ਕਹੇ ਚੀਊਂਟੀ ਮੈਨੂੰ ਵੇਖ ਲੈਣ ਦੇ ਪੱਤਰੀ, ਵਰਕਾ ਵਰਕਾ ਉਲਟਾਈਆ। ਉਹ ਪ੍ਰਭੂ ਬ੍ਰਾਹਮਣ ਹੋਵੇ ਕਿ ਸ਼ੱਤਰੀ, ਸ਼ੂਦਰ ਵੈਸ਼ ਕਵਣ ਰੂਪ ਧਰਾਈਆ। ਉਸ ਦਾ ਲੇਖਾ ਲਿਖਿਆ ਹੋਵੇ ਵਿਚ ਸਤਰੀਂ, ਕਿ ਅੱਖਰਾਂ ਵਿਚ ਵਡਿਆਈਆ। ਉਹ ਬੈਠਾ ਹੋਵੇ ਕਿਹੜੇ ਪਤਣੀਂ, ਪਤਿਪਰਮੇਸ਼ਵਰ ਹੋ ਕੇ ਡੇਰਾ ਲਾਈਆ। ਜਾਂ ਪੁਸਤਕ ਵੇਖੀ ਉਹ ਸਖਣੀ ਦੀ ਸਖਣੀ, ਪ੍ਰਭ ਦਾ ਰੂਪ ਨਾ ਕੋਇ ਬਦਲਾਈਆ। ਆਵਾਜ ਆਈ ਉਹ ਧੁਰ ਦਾ ਮਾਲਕ ਸਦਾ ਬੇਵਤਨੀ, ਜਿਸ ਦਾ ਵਤਨ ਨਾ ਕੋਇ ਸਮਝਾਈਆ। ਜਿਸ ਆਦਿ ਜੁਗਾਦਿ ਜੁਗ ਚੌਕੜੀ ਭਗਤਾਂ ਪਤ ਰਖਣੀ, ਭਗਤ ਦਵਾਰੇ ਬਹਿ ਕੇ ਖ਼ੁਸ਼ੀ ਮਨਾਈਆ। ਓਹਨੂੰ ਜਗਤ ਅੱਖ ਕਿਸੇ ਨਾ ਤੱਕਣੀ, ਤਾਕਤਵਰ ਲੱਭ ਨਾ ਸਕੇ ਕੋਇ ਆਪਣਾ ਬਲ ਰਖਾਈਆ। ਜਿਸ ਨੇ ਗ੍ਰਹਿ ਗ੍ਰਹਿ ਗਰਾਹੀ ਇਕ ਇਕ ਚੱਖਣੀ, ਚਾਰ ਜੁਗ ਦਾ ਲੇਖਾ ਦਏ ਮੁਕਾਈਆ। ਤੁਕ ਅਗੰਮੀ ਦੱਸਣੀ, ਇਕੋ ਕਰੇ ਪੜ੍ਹਾਈਆ। ਜਿਸ ਦੀ ਵਸਤੀ ਕਲਜੁਗ ਅੰਤਮ ਵਿਚ ਫੇਰ ਵਸਣੀ, ਘਰਾਨੇ ਸੋਹਣੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਰਾਮਜਸ ਕਹੇ ਮੇਰੇ ਹਿਸਾਬ ਵਿਚ ਨਾ ਆਈ ਕੋਈ ਕੁੰਡਲੀ, ਨਛੱਤਰ ਸਕਿਆ ਨਾ ਕੋਇ ਸਮਝਾਈਆ। ਪਤਾ ਲੱਗੇ ਨਾ ਧਾਰ ਮੁਢਲੀ, ਮੁੱਦਾ ਭੇਵ ਨਾ ਕੋਇ ਖੁਲ੍ਹਾਈਆ। ਇਹ ਅੱਖਰਾਂ ਵਾਲੀ ਖੇਲ ਬਣੀ ਬੁੱਧ ਲਈ, ਇਸ ਤੋਂ ਪਰੇ ਦਾ ਪੜਦਾ ਨਾ ਕੋਇ ਉਠਾਈਆ। ਮੈਂ ਅੰਦਰੇ ਅੰਦਰ ਓਸ ਦੀ ਰਮਜ਼ ਬੁੱਝ ਲਈ, ਜੋ ਸ਼ਬਦ ਵਿਚ ਸਮਝਾਈਆ। ਰਾਮਜਸ ਮੈਂ ਦੁਨੀਆਂ ਵਾਸਤੇ ਕੀਤਾ ਕੁਛ ਨਹੀਂ, ਭਗਤਾਂ ਵਾਸਤੇ ਸਭ ਕੁਛ ਅੰਦਰ ਦਿਤਾ ਟਿਕਾਈਆ। ਬੇਸ਼ਕ ਮੈਂ ਪ੍ਰੇਮ ਪਿਆਲਾ ਪੀਵਣ ਵਾਲਾ ਦੁੱਧ ਨਹੀਂ, ਅੰਮ੍ਰਿਤ ਧਾਰਾ ਸਭ ਦੇ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੱਤਰੀ ਕਹੇ ਜਿਸ ਵੇਲੇ ਮੇਰਾ ਫੋਲਿਆਂ ਪਤਰਾ, ਬੌਹੜੀ ਬੌਹੜੀ ਦੇ ਕੇ ਦਿਤੀ ਦੁਹਾਈਆ। ਮੈਨੂੰ ਪੈ ਗਿਆ ਖ਼ਤਰਾ, ਨੈਣਾਂ ਨੀਰ ਵਹਾਈਆ। ਜਿਸ ਦਾ ਲੇਖਾ ਨਹੀਂ ਵਿਚ ਸਤਰਾਂ, ਅੱਖਰਾਂ ਵੰਡ ਨਾ ਕੋਇ

ਵੰਡਾਈਆ। ਲੱਭਿਆਂ ਨਹੀਂ ਕੋਈ ਵਿਚੋਂ ਪੱਥਰਾਂ, ਧੰਨੇ ਨੂੰ ਬਜਰ ਕਪਟੀ ਅੰਦਰੋਂ ਦਰਸ ਦਿਖਾਈਆ। ਜਿਸ ਦਾ ਸ਼ੈਤਾਨਾਂ ਵਾਲਾ ਨਹੀਂ ਨਖ਼ਰਾ, ਵੇਸ ਅਵਲੜਾ ਲਏ ਵਟਾਈਆ। ਨਟੂਆਂ ਵਾਂਗ ਨਹੀਂ ਕੋਈ ਮਸਖ਼ਰਾ, ਮਸਤ ਖ਼ੁਮਾਰੀ ਨਾਮ ਚੜ੍ਹਾਈਆ। ਲੁਹਾਰ ਤਰਖਾਣ ਦਾ ਘੜਿਆ ਹੋਇਆ ਨਹੀਂ ਸ਼ਸਤਰਾ, ਸ਼ਬਦ ਖੰਡਾ ਖੜਗ ਖੜਕਾਈਆ। ਜਿਸ ਦਾ ਕੋਈ ਲੇਫ਼ ਤਲਾਈ ਵਾਲਾ ਨਹੀਂ ਬਿਸਤਰਾ, ਆਤਮ ਸੇਜਾ ਸਦਾ ਹੰਢਾਈਆ। ਪੱਤਰੀ ਕਹੇ ਮੈਂ ਓਸ ਦਾ ਬਿਆਨ ਕਰਾਂ ਕਿਸ ਤਰ੍ਹਾ, ਮੇਰੀ ਅਕਲ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੱਤਰੀ ਕਹੇ ਮੈਨੂੰ ਮੁੜ ਕੇ ਨਾ ਲੈਣਾ ਫੋਲ, ਸਹਿਜੇ ਦਿਆਂ ਸੁਣਾਈਆ। ਤੁਸੀਂ ਓਸ ਦਾ ਸੁਣੋ ਬੋਲ, ਜੋ ਅੰਦਰੇ ਅੰਦਰ ਕਰੇ ਸ਼ਨਵਾਈਆ। ਜਨ ਭਗਤਾਂ ਵਸੇ ਕੋਲ, ਦੂਜਿਆਂ ਅੱਖ ਨਾ ਕਦੇ ਮਿਲਾਈਆ। ਨਾਮ ਨਿਧਾਨ ਵਜਾ ਕੇ ਢੋਲ, ਸੁਤਿਆਂ ਲਏ ਉਠਾਈਆ। ਜਿਸ ਨੂੰ ਸਮਝੇ ਕੋਈ ਨਾ ਪਾਂਧਾ ਰੌਲ, ਪੰਡਤ ਵਿਦਿਆ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਪ ਆਪਣੀ ਖੇਲ ਵਖਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਸੰਪੂਰਨ ਕੌਰ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

ਪੱਤਰੀ ਕਹੇ ਮੈਂ ਕੁਛ ਨਹੀਂ ਦੱਸਣ ਜੋਗੀ, ਜੁਗਤੀ ਨਾ ਕੋਇ ਜਣਾਈਆ। ਸ੍ਰੀ ਭਗਵਾਨ ਵੈਰਾਗੀ ਤਿਆਗੀ ਬੈਰਾਗੀ ਸਨਿਆਸੀ ਨਹੀਂ ਕੋਈ ਭੋਗੀ, ਭਾਵਨਾ ਜਗਤ ਨਾ ਕੋਇ ਵਖਾਈਆ। ਉਹ ਆਦਿ ਜੁਗਾਦਿ ਜੁਗ ਚੌਕੜੀ ਪ੍ਰੀਤਮ ਧੁਰ ਦਾ ਚੋਜੀ, ਖੇਲ ਨਿਰਾਲੀ ਆਪ ਬਣਾਈਆ। ਬਿਨਾ ਭਗਤਾਂ ਕਿਸੇ ਨਾ ਦੇਵੇ ਸੋਝੀ, ਬੁੱਧੀਵਾਨ ਨਾ ਕੋਇ ਚਤਰਾਈਆ। ਜਗਤ ਵਾਸਨਾ ਸਭ ਨੂੰ ਕਰੇ ਰੋਗੀ, ਹੰਗਤਾ ਗੜ੍ਹ ਬਣਾਈਆ। ਗੁਰਮੁਖ ਵਿਰਲਾ ਜਾਣੇ ਵਿਚੋਂ ਕੋਟਨ ਕੋਟੀ, ਕਾਇਆ ਕੁਟੀਆ ਫੋਲ ਫੁਲਾਈਆ। ਮੰਜ਼ਲ ਚੜ੍ਹ ਕੇ ਤੱਕੇ ਚੋਟੀ, ਚੋਟ ਜਿਸ ਨੂੰ ਦਏ ਲਗਾਈਆ। ਵਾਸਨਾ ਰਹਿਣ ਨਾ ਦੇਵੇ ਖੋਟੀ, ਕੂੜੀ ਕਿਰਿਆ ਬਾਹਰ ਕਢਾਈਆ। ਕਰ ਪਰਕਾਸ਼ ਨਿਰਮਲ ਜੋਤੀ, ਜੋਤ ਜੋਤੀ ਜੋਤ ਕਰੇ ਰੁਸ਼ਨਾਈਆ। ਭਗਤਾਂ ਪੜ੍ਹਨੀ ਪਏ ਕੋਈ ਨਾ ਪੋਥੀ, ਪੁਸਤਕ ਹੱਥ ਨਾ ਕੋਇ ਫੜਾਈਆ। ਤਿਲਕ ਮਾਲਾ ਨਾ ਕੋਇ ਧੋਤੀ, ਟਿੱਕਿਆਂ ਵਿਚ ਨਾ ਕਦੇ ਫਸਾਈਆ। ਮਿਹਰ ਨਜ਼ਰ ਨਾਲ ਅੰਦਰੋਂ ਵਾਸਨਾ ਕੱਢ ਦਏ ਖੋਟੀ, ਖੋਟਿਆਂ ਤੋਂ ਖਰੇ ਦਏ ਵਖਾਈਆ। ਆਪਣੇ ਆਪ ਬਣਾ ਕੇ ਗੋਤੀ, ਵਰਨਾਂ ਬਰਨਾਂ ਤੋਂ ਦਏ ਛੁਡਾਈਆ। ਜਿਹੜੀ ਸਮਝ ਕਿਸੇ ਨਾ ਸੋਚੀ, ਉਹ ਸੋਚ ਗੁਰਮੁਖਾਂ ਅੰਦਰ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਬੇਪਰਵਾਹੀਆ। ਪੱਤਰੀ ਕਹੇ ਮੈਂ ਦੱਸਾਂ ਅੰਤਮ ਏਕ, ਇਕੋ ਵਾਰ ਜਣਾਈਆ। ਪ੍ਰਭ ਬਿਨ ਅਵਰ ਨਾ ਕੋਈ ਦੂਜੀ ਟੇਕ, ਟਿਕਿਆਂ ਵਾਲੇ ਸਾਰੇ ਓਸੇ ਨੂੰ ਰਹੇ ਧਿਆਈਆ। ਸ਼ਾਸਤਰ ਸਿਮਰਤ ਪੜ੍ਹ ਪੜ੍ਹ ਲਏ ਵੇਖ, ਵਿਦਿਆ ਵਾਲੀ ਜਗਤ ਚਤਰਾਈਆ। ਹਰਿ ਦਾ ਸਮਝੇ ਕੋਇ ਨਾ ਭੇਖ, ਭੇਖਾਧਾਰੀ ਕੀ ਕੀ ਕਲ ਵਰਤਾਈਆ। ਮੈਂ ਬਿਨ ਅੱਖਾਂ ਲਿਆ ਵੇਖ, ਅਗਲਾ ਹਾਲ ਸੁਣਾਈਆ। ਜਿਸ ਵੇਲੇ ਕਲਜੁਗ ਕੂੜੀ ਕਿਰਿਆ ਮਿਟਣ ਲੱਗੀ ਰੇਖ, ਮਾਤਲੋਕ ਹੋਏ ਦੁਹਾਈਆ। ਓਸ ਵੇਲੇ ਫੇਰ ਇਹ ਨਗਰ ਖੇੜਾ ਵਸਣਾ ਦੇਸ, ਪਰਦੇਸਾ ਦੇ ਵਿਛੜੇ ਏਥੇ

ਲਏ ਮਿਲਾਈਆ। ਜਿਨ੍ਹਾਂ ਦਾ ਨਾਤਾ ਜੋੜ ਹਮੇਸ਼, ਹਮਸਾਜਣ ਲਏ ਬਣਾਈਆ। ਕੁਛ ਥੋੜਾ ਜਿਹਾ ਲੇਖਾ ਏਸ ਥਾਂ ਦਾ ਲਿਖਣਾ ਗੁਰ ਦਸਮੇਸ਼, ਬਰਿਜ ਭਾਸ਼ਾ ਵਿਚ ਬਿੰਝਲ ਕਹਿ ਕੇ ਨਾਉਂ ਗਾਈਆ। ਜਿਥੇ ਪੁਰਖ ਅਕਾਲ ਜਨ ਭਗਤਾਂ ਲਏ ਪੇਖ, ਵੇਖ ਵੇਖ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਸੰਦੇਸ਼, ਸੁਨੇਹੜਾ ਇਕੋ ਨਾਮ ਸੁਣਾਈਆ। ਪੱਤਰੀ ਕਹੇ ਮੈਥੋਂ ਫੇਰ ਨਾ ਪੁਛਿਓ ਕੋਈ ਬਾਤ, ਬਿਨ ਅੱਖਰਾਂ ਦਿਤੀ ਸਮਝਾਈਆ। ਜਿਸ ਵੇਲੇ ਆਏ ਕਲ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਚਾਰ ਜੁਗ ਦੇ ਭਗਤ ਏਥੇ ਹੋਣੇ ਆਬਾਦ, ਬਰਬਾਦੀ ਵਿਚੋਂ ਆਜ਼ਾਦੀ ਦੇਣੀ ਕਰਾਈਆ। ਜਿਨ੍ਹਾਂ ਦੇ ਅੰਦਰ ਇਕੋ ਹੋਣੀ ਆਵਾਜ਼, ਸੋਹੰ ਧੁਰ ਦਾ ਢੋਲਾ ਗਾਈਆ। ਅੰਦਰ ਖੁਲ੍ਹਣਾ ਰਾਜ਼, ਪੜਦਾ ਰਹੇ ਨਾ ਰਾਈਆ। ਧੁਰ ਦਾ ਮਿਲਣਾ ਸਾਥ, ਸਗਲਾ ਸੰਗ ਬਣਾਈਆ। ਪੂਰੀ ਹੋਵੇ ਆਸ, ਤ੍ਰਿਸ਼ਨਾ ਦਏ ਬੁਝਾਈਆ। ਪੱਤਰੀ ਕਹੇ ਮੇਰੇ ਉਤੇ ਕਰਿਓ ਵਿਸ਼ਵਾਸ਼, ਵਿਸ਼ਵ ਦਾ ਮਾਲਕ ਆਉਣਾ ਚਾਈਂ ਚਾਈਂਆ। ਜਿਸ ਦਾ ਨੂਰ ਨੂਰ ਹੋਣਾ ਪਰਕਾਸ਼, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਪੂਰੀ ਕਰੇ ਖ਼ਾਹਸ਼, ਖ਼ਾਸ ਆਪਣਾ ਰੰਗ ਚੜ੍ਹਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਕਰਤਾਰ ਕੌਰ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਰਾਮਜਸ ਕਿਹਾ ਮੇਰੀ ਰਹੇ ਕੋਈ ਨਾ ਸੁੱਧ, ਵਦੀ ਸੁਦੀ ਨਾ ਕੋਇ ਵਡਿਆਈਆ। ਪੁਰਖ ਅਕਾਲ ਆਪਣੀ ਕਰਨੀ ਦਾ ਖੇਲ ਲੈਣਾ ਬੁੱਝ, ਪੜਦਾ ਓਹਲਾ ਦਏ ਉਠਾਈਆ। ਲਹਿਣਾ ਚੁਕੌਣਾ ਅੰਤਮ ਕਲਜੁਗ, ਚੌਥੀ ਧਾਰ ਮਿਲੇ ਵਡਿਆਈਆ। ਜਨ ਭਗਤ ਬਣਾ ਕੇ ਆਪਣੇ ਪੁੱਤ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਨਿਰਮਲ ਕਰ ਕੇ ਬੁੱਧ, ਬਿਬੇਕ ਦੇਣਾ ਬਣਾਈਆ। ਮਨ ਮਨੂਆ ਬਦਲ ਕੇ ਰੁਖ਼, ਰਾਹ ਆਪਣਾ ਦੇਣਾ ਸਮਝਾਈਆ। ਜਿਥੇ ਆਤਮ ਪਰਮਾਤਮ ਮਿਲਦਾ ਸੁਖ, ਲੱਖ ਚੁਰਾਸੀ ਗੇੜ ਨਾ ਕੋਇ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਤਰਾਈਆ। ਕੀੜੀ ਕਿਹਾ ਮੈਂ ਨਿੱਕੀ ਜਿਹੀ ਚੀਊਂਟੀ, ਬੇਜਾਨ ਹੋ ਕੇ ਦਿਆਂ ਦੁਹਾਈਆ। ਕੋਲੋਂ ਬੋਲ ਪਈ ਨਿੱਕੀ ਜੇਹੀ ਬੂਟੀ, ਜੋ ਪਤ ਟਹਿਣੀ ਆਪਣੀ ਰਹੀ ਮਹਿਕਾਈਆ। ਮੈਂ ਜਾਗ ਪਈ ਸੁਤੀ, ਅੰਦਰੋਂ ਲਈ ਅੰਗੜਾਈਆ। ਕੁਛ ਸਹਿਜੇ ਰਹੀ ਪੁੱਛੀ, ਸਹਿਜ ਸੁਭਾਉ ਨਾਲ ਜਣਾਈਆ। ਤੇਰੀ ਕਿਧਰ ਲੱਗੀ ਰੁਚੀ, ਮੈਨੂੰ ਦੇ ਦ੍ਰਿੜਾਈਆ। ਚੀਊਂਟੀ ਕਿਹਾ ਮੇਰੀ ਔਧ ਰਹੀ ਮੁਕੀ, ਤਨ ਹੋਏ ਜੁਦਾਈਆ। ਮੈਨੂੰ ਏਸ ਖ਼ੁਸ਼ੀ ਦੀ ਖ਼ੁਸ਼ੀ, ਖ਼ੁਸ਼ਖ਼ਬਰੀ ਦਿਆਂ ਜਣਾਈਆ। ਜਿਸ ਪੁਰਖ ਅਕਾਲ ਦੀਨ ਦਿਆਲ ਭਗਤਾਂ ਦੀ ਗੰਢ ਪਵੌਣੀ ਵਾਂਗ ਪੁਤੀਂ, ਪਿਤਾ ਹੋ ਕੇ ਗੋਦ ਉਠਾਈਆ। ਜਿਸ ਲੇਖੇ ਲੌਣੀ ਰਵਦਾਸ ਦੀ ਗੰਢੀ ਜੁਤੀ, ਬਟਵਾਰੇ ਦਾ ਲਹਿਣਾ ਝੋਲੀ ਪਾਈਆ। ਗੁਰਮੁਖਾਂ ਪਿਛੇ ਕੱਟਣੀ ਬੁੱਤੀ, ਘਰ ਘਰ ਆਪਣਾ ਫੇਰਾ ਪਾਈਆ। ਓਨ੍ਹਾਂ ਦੀ ਰੋਟੀ ਖਾ ਕੇ ਸੁੱਕੀ, ਸੁਖ ਦੋ ਜਹਾਨਾਂ ਦਏ ਵਖਾਈਆ। ਮੰਜ਼ਲ ਦੇਣੀ ਉਚੀ, ਅਗੰਮ ਅਥਾਹ ਇਕ ਸਰਨਾਈਆ। ਆਪਣੇ ਵਿਚ ਲਗਾ ਕੇ ਰੁਚੀ, ਜਗਤ ਰਚਨਾ ਤੋਂ ਲੈਣਾ ਛੁਡਾਈਆ। ਧਾਰ ਚਲਾ ਕੇ ਸੱਚੀ ਮੁਖੀ, ਗੁਰਮੁਖ ਆਪਣੇ ਰੰਗ ਰੰਗਾਈਆ। ਚਾਰ ਜੁਗ ਦੀ ਜੋ ਆਤਮਾ ਪ੍ਰਭ ਪ੍ਰੇਮ ਤੋਂ ਭੁੱਖੀ, ਉਸ ਦਾ ਦੁਖੜਾ ਦਏ ਗਵਾਈਆ। ਮੈਂ ਕੂਕ ਸੁਣਾਵਾਂ

ਉਚੀ, ਦੋਹਿਆਂ ਵਿਚ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਝਾੜੀ ਕਹੇ ਮੈਂ ਨਿੱਕਾ ਜੇਹਾ ਪੌਦਾ, ਪਦਮ ਰੇਖਾ ਨਜ਼ਰ ਕੋਇ ਨਾ ਆਈਆ। ਮੈਂ ਕਿਸ ਬਿਧ ਕਰਾਂ ਸੌਦਾ, ਚੀਊਂਟੀ ਮੈਨੂੰ ਦੇ ਸਮਝਾਈਆ। ਓਸ ਹਸ ਕੇ ਕਿਹਾ ਚਰਨ ਕਵਲ ਝੁਕਣ ਵਿਚ ਮਿਲ ਜਾਏ ਉਹ ਔਹਦਾ, ਜਿਸ ਨੂੰ ਅਦਾਲਤ ਹੁਕਮ ਵਿਚ ਨਾ ਕੋਇ ਸੁਣਾਈਆ। ਮਿਲ ਜਾਏ ਉਹ ਚੋਗਾ, ਜਿਸ ਨੂੰ ਖਾ ਕੇ ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਮਿਲ ਜਾਏ ਉਹ ਜੋਗਾ, ਜਨਮ ਮਰਨ ਦਾ ਲੇਖਾ ਦਏ ਚੁਕਾਈਆ। ਸੁਣਾ ਦੇਵੇ ਅਗੰਮੀ ਹੋਕਾ, ਹੁਕਮ ਨਾਲ ਉਠਾਈਆ। ਜਨ ਭਗਤੋ ਝੂਠਾ ਨਾਤਾ ਚੌਦਾਂ ਲੋਕਾ, ਲੱਖ ਚੁਰਾਸੀ ਕੰਮ ਕਿਸੇ ਨਾ ਆਈਆ। ਬਨਾਸਪਤ ਵਿਚ ਰਹਿ ਕੇ ਪ੍ਰਭ ਮਿਲਣ ਦਾ ਮਿਲ ਜਾਏ ਮੌਕਾ, ਮੁਕੰਮਲ ਮਿਲੇ ਸ਼ਹਿਨਸ਼ਾਹੀਆ। ਅਗਲਾ ਮਾਰਗ ਦਿਸੇ ਸੌਖਾ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚੀਊਂਟੀ ਕਹੇ ਮੈਂ ਦੱਸਾਂ ਕਹਾਣੀ ਧੁਰ ਦੀ, ਕੀੜੀ ਕੱਪੜ ਰੂਪ ਬਦਲਾਈਆ। ਕੀ ਸਿਫ਼ਤ ਕਰਾਂ ਪੂਰੇ ਸਤਿਗੁਰ ਦੀ, ਜੋ ਸੁਤਿਆਂ ਲਏ ਉਠਾਈਆ। ਜਿਸ ਦੇ ਨਾਲ ਆਤਮ ਪਰਮਾਤਮ ਹੋ ਕੇ ਜੁੜਦੀ, ਜੋੜੀ ਧੁਰ ਦੀ ਦਏ ਵਖਾਈਆ। ਕੁਛ ਕਥਾ ਕਹਾਣੀ ਹੋਣੀ ਅੱਗੇ ਅਨੰਦਪੁਰ ਦੀ, ਪੁਰ ਅਨੰਦ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਝਾੜੀ ਕਹੇ ਮੈਨੂੰ ਹੋਈ ਹੈਰਾਨੀ, ਅਨੰਦਪੁਰ ਕਹਿ ਕੇ ਕੀ ਸੁਣਾਈਆ। ਕੁਛ ਓਸ ਦੀ ਦੱਸ ਨਿਸ਼ਾਨੀ, ਨਿਸ਼ਾਨਾ ਦੇ ਲਗਾਈਆ। ਓਸ ਨੇ ਕਿਹਾ ਪ੍ਰਭ ਨੇ ਸਿਖਿਆ ਦੇਣੀ ਕਿਸ ਤਰ੍ਹਾਂ ਪ੍ਰਭ ਦੀ ਦਿਤੀ ਜਾਂਦੀ ਕੁਰਬਾਨੀ, ਜਗਤ ਮਾਣ ਨਾ ਕੋਇ ਵਡਿਆਈਆ। ਕਿਸ ਬਿਧ ਮੰਜ਼ਲ ਮਿਲਦੀ ਆਸਾਨੀ, ਅਹਿਸਾਨ ਸਿਰ ਨਾ ਕੋਇ ਰਖਾਈਆ। ਕਿਸ ਬਿਧ ਖਾਈ ਜਾਂਦੀ ਮਹਿਮਾਨੀ, ਚੀਊਂਟੀ ਮਾਛੂਵਾੜੇ ਦਾ ਰਾਹ ਤਕਾਈਆ। ਵੇਖੀਂ ਕਿਤੇ ਇਸ ਵਿਚ ਕਦੇ ਨਾ ਕਰੀਂ ਬੇਈਮਾਨੀ, ਬੇਵਫ਼ਾ ਹੋ ਨਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਧੁਰ ਦਾ ਹਰਿ, ਹਿਰਦਾ ਫੋਲੇ ਥਾਉਂ ਥਾਈਂਆ। ਚੀਊਂਟੀ ਕਹੇ ਮੈਨੂੰ ਦਿਸਦਾ ਚੰਮੜੇ ਲਾਹਣ ਵਾਲਾ ਚੁਮਿਆਰ, ਕਲਜੁਗ ਅੰਤਮ ਨਜ਼ਰੀ ਆਈਆ। ਜਿਸ ਦਾ ਪਰਮ ਪੁਰਖ ਹੋਣਾ ਯਾਰ, ਯਾਰਾਨਾ ਧੁਰ ਦਾ ਇਕ ਲਗਾਈਆ। ਲੇਖਾ ਲਿਖੇ ਅਪਰ ਅਪਾਰ, ਅਪਰੰਪਰ ਸਵਾਮੀ ਦਏ ਸਮਝਾਈਆ। ਪੂਰਬ ਜਨਮ ਲਾਹੇ ਉਧਾਰ, ਕਰਜ਼ਾ ਜਾਏ ਚੁਕਾਈਆ। ਜਨ ਭਗਤਾਂ ਕਰ ਬੇਦਾਰ, ਸੁਤਿਆਂ ਲਏ ਉਠਾਈਆ। ਪ੍ਰੀਤੀ ਬਖ਼ਸ਼ ਸਚ ਸੰਸਾਰ, ਸਿਖਿਆ ਇਕ ਦ੍ਰਿੜਾਈਆ। ਗੁਰਮੁਖੋ ਸਾਚਾ ਕਰੋ ਦਰਸ ਦੀਦਾਰ, ਦਰਸ ਵਿਚ ਖ਼ੁਸ਼ੀ ਆਪ ਪਰਗਟਾਈਆ। ਮੰਗਣ ਜਾਏ ਭਗਤਾਂ ਦਵਾਰ, ਘਰ ਘਰ ਫੇਰਾ ਪਾਈਆ। ਗੁਰਮੁਖ ਜੋ ਕੁਛ ਖ਼ੁਸ਼ੀਆਂ ਵਿਚ ਦੇਣ ਖੁਆਲ, ਖਾ ਕੇ ਸ਼ੁਕਰ ਮਨਾਈਆ। ਅੱਗੇ ਲੇਖਾ ਮੁਕਾ ਕੇ ਕਾਲ, ਕਰਮਾਂ ਵਿਚੋਂ ਬਾਹਰ ਕਢਾਈਆ। ਸਚਖੰਡ ਦਵਾਰੇ ਲੈ ਕੇ ਜਾਏ ਸੱਚੀ ਧਰਮਸਾਲ, ਧਰਮ ਦਵਾਰਾ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਵੇਖੇ ਆਣ, ਮੇਲਾ ਕਰ ਭਗਤ ਭਗਵਾਨ, ਦੇਵੇ ਨਾਮ ਪਦਾਰਥ ਦਾਨ, ਦਾਤਾ ਹੋ ਕੇ ਆਪ ਵਰਤਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਦੀਦਾਰ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਕੀੜੀ ਕਿਹਾ ਮੈਂ ਖਾ ਕੇ ਕਹਾਂ ਕਸਮ, ਸੁਗੰਧ ਨਾਲ ਜਣਾਈਆ। ਪੁਰਖ ਅਕਾਲ ਧੁਰ ਦਾ ਮਾਲਕ ਕਲ ਅੰਤਮ ਔਣਾ ਖ਼ਸਮ, ਲੱਖ ਚੁਰਾਸੀ ਜਗਤ ਹੰਢਾਈਆ। ਓਸ ਦਾ ਇਕੋ ਹੋਣਾ ਇਸਮ, ਵਾਹਦ ਇਕ ਸ਼ਰਨਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਕਿਸਮ, ਤਰ੍ਹਾਂ ਤਰ੍ਹਾਂ ਉਪਜਾਈਆ। ਮਾਣ ਵਡਿਆਈ ਦੇ ਕੇ ਖ਼ਾਕੀ ਜਿਸਮ, ਜੁਮਲਾ ਅੱਖਰ ਕਰੇ ਪੜ੍ਹਾਈਆ। ਉਸ ਨੇ ਵਖਰਾ ਚਲੌਣਾ ਆਪਣਾ ਧਰਮ ਮਿਸ਼ਨ, ਆਤਮ ਬ੍ਰਹਮ ਪਾਰਬ੍ਰਹਮ ਦ੍ਰਿੜਾਈਆ। ਜਿਸ ਨੂੰ ਝੁਕਦੇ ਰਾਮਾ ਕ੍ਰਿਸ਼ਨ, ਕਿਸ਼ਨਾ ਸ਼ੁਕਲਾ ਦੋਵੇਂ ਪੱਖ ਸੀਸ ਨਿਵਾਈਆ। ਦਰ ਮੰਗਤੇ ਸ਼ਿਵ ਬ੍ਰਹਮਾ ਵਿਸ਼ਨ, ਝੋਲੀਆਂ ਰਹੇ ਵਖਾਈਆ। ਚਾਰੇ ਜੁਗ ਭਿਖਾਰੀ ਦਿਸਣ, ਪੈਗ਼ੰਬਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਝਾੜੀ ਕਹੇ ਕੁਛ ਮੈਨੂੰ ਲੱਗਾ ਝਟਕਾ, ਬਿਨਾ ਝਕੋਲੇ ਦਿਤਾ ਹਿਲਾਈਆ। ਮੇਰੇ ਅੰਤਰ ਹੋਇਆ ਖਟਕਾ, ਹੈਰਾਨੀ ਇਕੋ ਆਈਆ। ਖੇਲ ਹੋਣਾ ਉਪਰ ਫ਼ਰਸ਼ਾ, ਅਰਸ਼ ਦੇਣ ਦੁਹਾਈਆ। ਕੁਛ ਗੋਬਿੰਦ ਦਾ ਲਹਿਣਾ ਦਿਸੇ ਉਪਰ ਸਰਸਾ, ਕਲਜੁਗ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਹੁਕਮ ਕਹੇ ਪੱਤਰੀ ਸਮਝਿਆ ਨਾ ਰਾਮਜਸ ਪਾਂਧਾ, ਪੜਦਾ ਭੇਵ ਨਾ ਕੋਇ ਖੁਲ੍ਹਾਈਆ। ਜਗਤ ਵਿਚਾਰਾਂ ਰਿਹਾ ਗਾਂਦਾ, ਢੋਲੇ ਸਲੋਕਾਂ ਵਿਚ ਅਲਾਈਆ। ਬਿਨਾ ਮੰਜ਼ਲ ਥੱਕਿਆ ਮਾਂਦਾ, ਬੈਠਾ ਡੇਰਾ ਲਾਈਆ। ਪਰੋਹਤ ਬਣ ਕੇ ਰਿਹਾ ਖਾਂਦਾ, ਘਰ ਘਰ ਖ਼ੁਸ਼ੀ ਮਨਾਈਆ। ਜਜਮਾਨਾਂ ਘਰ ਰਿਹਾ ਜਾਂਦਾ, ਭੱਜਿਆ ਵਾਹੋ ਦਾਹੀਆ। ਗੰਗਾ ਸਾਗਰਾਂ ਵਿਚ ਰਿਹਾ ਨਹਾਂਦਾ, ਜਲਧਾਰਾ ਸੀਸ ਝੁਕਾਈਆ। ਪਤਾ ਲਗਿਆ ਨਾ ਸਚ ਥਾਂ ਦਾ, ਪੜਦਾ ਓਹਲਾ ਨਾ ਕੋਇ ਉਠਾਈਆ। ਗੋਬਰ ਵੇਂਹਦਾ ਰਿਹਾ ਗਊ ਮਾਂ ਦਾ, ਮਮਤਾ ਮੋਹ ਨਾ ਕੋਇ ਚੁਕਾਈਆ। ਜਿੰਨਾਂ ਚਿਰ ਰਸ ਲਿਆ ਨਾ ਪ੍ਰਭੂ ਦੇ ਨਾਂ ਦਾ, ਨੌਕਾ ਨਾਮ ਨਾ ਕੋਇ ਚੜ੍ਹਾਈਆ। ਹੰਸ ਬਦਲਿਆ ਨਾ ਰੂਪ ਕਾਂ ਦਾ, ਮਾਣਕ ਮੋਤੀ ਚੋਗ਼ ਨਾ ਕੋਇ ਚੁਗਾਈਆ। ਜਿਸ ਵੇਲੇ ਦਵਾਰਾ ਵੇਖਿਆ ਬਲ ਰਾਜੇ ਦੇ ਥਾਂ ਦਾ, ਜਿਥੇ ਹੁਕਮ ਬੇਪਰਵਾਹੀਆ। ਇਨਸਾਫ਼ ਹੋਵੇ ਨਿਆਂ ਦਾ, ਨਿਆਂਕਾਰੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਇਕ ਵਖਾਈਆ। ਰਾਮਜਸ ਜਿਸ ਵੇਲੇ ਆਇਆ ਸੀ ਇਸ ਗ੍ਰਹਿ, ਅਵਸਥਾ ਤੇਤੀ ਸਾਲ ਜਣਾਈਆ। ਹੁਕਮੇਂ ਅੰਦਰ ਗਿਆ ਬਹਿ, ਕਰੀ ਅਗੰਮ ਪੜ੍ਹਾਈਆ। ਅੰਦਰ ਉਪਜੀ ਇਕ ਲੈ, ਪ੍ਰੇਮ ਲਗਾਨ ਲਗਾਈਆ। ਪੁਰਖ ਅਕਾਲ ਅੰਦਰੋਂ ਕਹੈ, ਹੁਕਮ ਇਕ ਸੁਣਾਈਆ। ਕਲਜੁਗ ਕੂੜੀ ਵਗਣੀ ਨੈਂ, ਵੈਂਹਦੀ ਧਾਰ ਵਹਾਈਆ। ਓਸ ਵੇਲੇ ਪਰਗਟ ਹੋਣਾ ਨਿਰਗੁਣ ਰੂਪ ਮੈਂ, ਮਮਤਾ ਭਗਤਾਂ ਦੇਣੀ ਚੁਕਾਈਆ। ਸਾਰੀ ਸ੍ਰਿਸ਼ਟੀ ਨੇ ਕਰਨਾ ਹੈਂ, ਕੀ ਖੇਲ ਕੀਤਾ ਬੇਪਰਵਾਹੀਆ। ਇਕੋ ਮੇਰੇ ਨਾਮ ਦੀ ਹੋਣੀ ਜੈ, ਜੈ ਜੈਕਾਰ ਇਕ ਸ਼ਨਵਾਈਆ। ਤੂੰ ਵੀ ਔਣਾ ਏਸ ਗ੍ਰਹਿ, ਗ੍ਰਹਿ ਮੰਦਰ ਦੇਣਾ ਸੁਹਾਈਆ। ਤੇਰਾ ਲਹਿਣਾ ਦੇਣਾ ਪੂਰਬ ਦਏ, ਦੇਵਣਹਾਰ ਵਡੀ ਵਡਿਆਈਆ। ਲੰਘ ਜਾਣ ਦੇ ਜੁਗ ਤ੍ਰੈ, ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਧੁਰ ਫੁਰਮਾਣਾ ਸੱਚਾ ਕਹੈ, ਸ਼ਬਦੀ ਸ਼ਬਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਮਜਸ ਕਿਹਾ ਮੈਂ ਸੁਣਨਾ ਤੇਰਾ ਪੈਗ਼ਾਮ, ਸ਼ਬਦ ਵਿਚ

ਸ਼ਨਵਾਈਆ। ਕੀ ਮੇਰਾ ਲੇਖਾ ਹੋਣਾ ਨਾਲ ਰਾਮ, ਕ੍ਰਿਸ਼ਨ ਨਾਲ ਵਡਿਆਈਆ। ਕੀ ਪੈਗ਼ੰਬਰਾਂ ਕਰਨਾ ਅਹਿਸਾਨ, ਸਚ ਦਿਆਂ ਦ੍ਰਿੜਾਈਆ। ਕੀ ਗੁਰੂਆਂ ਦੇਣਾ ਦਾਨ, ਝੋਲੀ ਮਾਤ ਭਰਾਈਆ। ਕੀ ਤੀਰਥ ਤੱਟਾਂ ਮਿਲਣਾ ਮਾਣ, ਅਠ ਸਠ ਖੋਜ ਖੁਜਾਈਆ। ਕੀ ਪੜ੍ਹਿਆਂ ਹੋਣਾ ਗਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ ਫੋਲ ਫੁਲਾਈਆ। ਕੀ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਵੇਖਣੇ ਨਿਸ਼ਾਨ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਹੁਕਮ ਵਿਚ ਕਿਹਾ ਸ੍ਰੀ ਭਗਵਾਨ, ਇਹ ਮੇਰੀ ਬੇਪਰਵਾਹੀਆ। ਜਿਸ ਵੇਲੇ ਕਲਜੁਗ ਅੰਤ ਪਹੁੰਚਿਆ ਆਣ, ਨਿਰਗੁਣ ਜੋਤ ਕਰਾਂ ਰੁਸ਼ਨਾਈਆ। ਭਗਤ ਸੁਹੇਲੇ ਪਰਗਟਾਵਾਂ ਵਿਚ ਜਹਾਨ, ਜਾਗਰਤ ਜੋਤ ਕਰ ਰੁਸ਼ਨਾਈਆ। ਨਾਮ ਸੰਦੇਸ਼ਾ ਦੇਵਾਂ ਮਹਾਨ, ਸ਼ਬਦੀ ਢੋਲਾ ਇਕ ਸਮਝਾਈਆ। ਸਾਚੀ ਬਸਤੀ ਦੇਵਾਂ ਦਾਨ, ਗ੍ਰਹਿਸਤੀ ਵੇਖਾਂ ਚਾਈਂ ਚਾਈਂਆ। ਜੋ ਮੰਜ਼ਲ ਚੜ੍ਹਨ ਆਸਾਨ, ਫੜ ਬਾਹੋਂ ਪਾਰ ਕਰਾਈਆ। ਘਰ ਘਰ ਦਾ ਖਾ ਕੇ ਪਕਵਾਨ, ਪੱਕੇ ਨਾਤੇ ਦੇਵਾਂ ਜੁੜਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਸਦਾ ਜਵਾਨ, ਬੁੜੇਪੇ ਵਾਲਾ ਰੂਪ ਨਾ ਕੋਇ ਵਖਾਈਆ। ਰਾਮਜਸ ਤੇਰਾ ਰੂਪ ਓਸ ਵੇਲੇ ਸਮਝੇ ਨਾ ਕੋਇ ਇਨਸਾਨ, ਇਨਸਾਨੀਅਤ ਤੋਂ ਬਾਹਰ ਦੇ ਵਡਿਆਈਆ। ਚਰਨ ਧੂੜੀ ਦੀ ਖ਼ਾਕ ਤੇਰੀ ਪਹਿਚਾਨ, ਵਸਤ ਚੋਰੀ ਦੀ ਆਪਣੇ ਵਿਚ ਛੁਪਾਈਆ। ਜਿਸ ਦਾ ਸਭ ਨੂੰ ਟਿੱਕਾ ਮਸਤਕ ਵਿਚ ਲਾਇਆ ਆਣ, ਪਿਛਲਾ ਸੰਮਤ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਸਤਿਗੁਰ ਦਇਆ ਕਮਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

ਸੋਹਣੀ ਸੁਹੰਜਣੀ ਬਣੇ ਬਸਤੀ, ਬਿਸਰਾਮ ਘਰ ਧੁਰ ਦਾ ਰੂਪ ਬਦਲਾਈਆ। ਪੁਰਖ ਅਕਾਲ ਦੀ ਆਵੇ ਅਗੰਮੀ ਹਸਤੀ, ਜਿਸ ਨੂੰ ਹਜ਼ਰਤ ਰਹੇ ਗਾਈਆ। ਲਹਿਣਾ ਦੇਣਾ ਚੁਕਾਵੇ ਦਸਤੀ, ਜਗਤ ਉਧਾਰ ਨਾ ਕੋਇ ਬਣਾਈਆ। ਨਾਮ ਖ਼ੁਮਾਰੀ ਦੇ ਕੇ ਮਸਤੀ, ਮਸਤ ਦੀਵਾਨੇ ਦਏ ਵਖਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਸਸਤੀ, ਸੁਤਿਆਂ ਲਏ ਉਠਾਈਆ। ਹਰਿਜਨ ਉਧਾਰੇ ਗ੍ਰਹਿਸਤੀ, ਗ੍ਰਹਿ ਗ੍ਰਹਿ ਚਰਨ ਛੁਹਾਈਆ। ਸਭ ਦੀ ਧਾਰ ਜਿਸ ਨੂੰ ਦਿਸਦੀ, ਦਹਿ ਦਿਸ਼ਾਂ ਵੇਖ ਵਖਾਈਆ। ਉਹ ਕਰਨੀ ਵੇਖੇ ਕਿਸ ਕਿਸ ਦੀ, ਕਿਸਮਤ ਵਾਲੇ ਲਏ ਉਠਾਈਆ। ਖੇਲ ਹੋਵੇ ਇਕ ਦੀ, ਏਕੰਕਾਰ ਦਇਆ ਕਮਾਈਆ। ਧਾਰ ਚਲੇ ਪਿਤਾ ਪੁਰਖ ਅਕਾਲ ਪਿਤ ਦੀ, ਪਾਰਬ੍ਰਹਮ ਪ੍ਰਭ ਹੋਏ ਸਹਾਈਆ। ਖੇਲ ਮੁੱਕ ਜਾਏ ਆਵਣ ਜਾਵਣ ਨਿੱਤ ਦੀ, ਚੁਰਾਸੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਾਰ ਵੇਖੇ ਧੁਰ ਦੇ ਸਿੱਖ ਦੀ, ਜੋ ਸਿਖਿਆ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨਗਰੀ ਦੇ ਲੰਘ ਜਾਏ ਵਿਚ ਦੀ, ਵਿਚਲੇ ਪੜਦੇ ਦਏ ਉਠਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਸੰਤ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਨਾਮ ਸੰਦੇਸ਼ਾ ਪਿਛਲਾ ਪਾਤਰ, ਪਤਵੰਤਿਆਂ ਰਿਹਾ ਉਠਾਈਆ। ਸ੍ਰੀ ਭਗਵਾਨ ਸਦ ਆਵੇ ਭਗਤਾਂ ਖਾਤਰ, ਖ਼ਤਮ ਕਰੇ ਅੱਗੇ ਜੁਦਾਈਆ। ਹਰਿਜਨ ਬਣਾਏ ਧੁਰ ਦੇ ਚਾਤਰ, ਚਾਤ੍ਰਿਕ ਵਾਂਗ ਜੋ ਰਹੇ ਬਿਲਲਾਈਆ। ਜਲਵਾ ਦੇ ਕੇ ਬਾਤਨ, ਨੂਰ ਕਰੇ ਰੁਸ਼ਨਾਈਆ। ਜੋ ਦਵਾਰੇ ਆਏ ਪਾਤਣ, ਫੜ ਬਾਹੋਂ ਪਾਰ ਕਰਾਈਆ। ਕਲਜੁਗ ਅੰਤਮ ਇਕ ਸੁਨੇਹੜਾ ਆਇਆ ਆਖਣ, ਧੁਰ ਦਾ ਹੁਕਮ ਜਣਾਈਆ। ਪੁਰਖ ਅਕਾਲ ਮੰਨਣਾ ਮਾਈ ਬਾਪਨ, ਪਿਤਾ ਪੂਤ ਗੋਦ ਲਏ ਬਹਾਈਆ। ਤਨ ਮਾਟੀ ਖ਼ਾਕੀ ਕਰੇ ਪਵਿਤ ਰਹੇ ਨਾ ਭਰੀ ਪਾਪਣ, ਪੁਨੀਤ ਆਪ ਬਣਾਈਆ। ਜਨ ਭਗਤਾਂ ਬਣ ਕੇ ਧੁਰ ਦਾ ਸਾਕਣ, ਸੱਜਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਲਏ ਕਮਾਈਆ। ਕੀੜੀ ਕਹੇ ਮੈਂ ਵੇਖੀ ਇਕ ਬਸਤੀ, ਅਗੰਮੀ ਨਜ਼ਰੀ ਆਈਆ। ਜਿਸ ਦੀ ਕਥਾ ਕਹਾਣੀ ਜੁਗ ਚੌਕੜੀ ਰਹੀ ਦੱਸਦੀ, ਹੁਕਮ ਬੇਪਰਵਾਹੀਆ। ਓਥੇ ਭਗਤਾਂ ਦੀ ਧਾਰਾ ਵੇਖੀ ਵਸਦੀ, ਵਸਣ ਚਾਈਂ ਚਾਈਂਆ। ਧਾਰ ਓਨ੍ਹਾਂ ਅੰਦਰ ਪ੍ਰੇਮ ਰਸ ਦੀ, ਰਸਤੇ ਚਲ ਕੇ ਖ਼ੁਸ਼ੀ ਮਨਾਈਆ। ਆਤਮ ਰਹਿੰਦੀ ਹਸਦੀ, ਖ਼ੁਸ਼ੀਆਂ ਢੋਲੇ ਗਾਈਆ। ਥੋੜੀ ਕਹਾਣੀ ਰਾਮਜਸ ਦੀ, ਜੋ ਸਿਫ਼ਤਾਂ ਵਿਚ ਸਲਾਹੀਆ। ਅੱਗੇ ਗਾਥਾ ਅਗੰਮੀ ਬਾਪ ਦੀ, ਜੋ ਪੁੱਤਰਾਂ ਕਰੇ ਪੜ੍ਹਾਈਆ। ਕੁਛ ਖੇਲ ਹੋਰ ਜਾਪ ਦੀ, ਜਗਜੀਵਣ ਦਾਤਾ ਦਏ ਦ੍ਰਿੜਾਈਆ। ਕਲਜੁਗ ਕਿਰਿਆ ਕੂੜੀ ਸੜਨੀ ਪਾਪ ਦੀ, ਮਾਇਆ ਮਮਤਾ ਅੱਗ ਲਗਾਈਆ। ਜਨ ਭਗਤੋ ਤੁਹਾਡੀ ਸੁਲੱਖਣੀ ਘੜੀ ਸੋਹੰ ਜਾਪ ਦੀ, ਸਵਾਸਾਂ ਵਿਚੋਂ ਭਰਵਾਸਾ ਦਿਤਾ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਵੇਖੋ ਸਾਖਿਆਤ ਦੀ, ਜੋ ਸਤਿ ਸਤਿਵਾਦੀ ਹੋ ਕੇ ਆਪਣੀ ਕਲ ਵਰਤਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਮੁਨਸ਼ਾ ਸਿੰਘ ਦੇ ਗ੍ਰਹਿ ਜ਼ਿਲਾ ਗੁਰਦਾਸ ਪੁਰ

ਸਤਿ ਭੂਮਿਕਾ ਸੁਹੌਣਾ ਨਗਰ, ਨਾਗਰਕ ਗੁਰਮੁਖ ਸੋਭਾ ਪਾਈਆ। ਪੁਰਖ ਅਬਿਨਾਸ਼ੀ ਪੂਰੀ ਕਰੇ ਸਧਰ, ਸਦੀਆਂ ਦੇ ਵਿਛੜੇ ਜੋੜ ਜੁੜਾਈਆ। ਕਰਨੀ ਦਾ ਕਰਤਾ ਕਰੇ ਕਦਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨਮ ਕਰਮ ਦੀ ਰੇਖਾ ਦੇਵੇ ਬਦਲ, ਬਦਲਾ ਚੁਕਾਵੇ ਬੇਪਰਵਾਹੀਆ। ਸਚ ਦਵਾਰੇ ਕਰੇ ਅਦਲ, ਇਨਸਾਫ਼ ਇਕੋ ਇਕ ਜਣਾਈਆ। ਜਨ ਭਗਤੋ ਤੁਹਾਡੀ ਪੂਰੀ ਹੋਈ ਮਜ਼ਲ, ਮੰਜ਼ਲ ਆਪਣੀ ਦਏ ਵਖਾਈਆ। ਨਾਮ ਗੌਣਾ ਧੁਰ ਦੀ ਗਜ਼ਲ, ਗਰਜ਼ ਸਭ ਦੀ ਵੇਖ ਵਖਾਈਆ। ਸਚ ਦਵਾਰੇ ਤੁਹਾਨੂੰ ਜਾਣਾ ਨਾ ਪਏ ਪੈਦਲ, ਸ਼ਬਦੀ ਧਾਰ ਵਿਚ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਨਗਰੀ ਸੋਹਣੀ ਸੁਹੰਜਣਾ ਧਾਮ, ਧਰਮ ਮਿਲੇ ਵਡਿਆਈਆ। ਚਿਰੀ ਵਿਛੁੰਨਿਆਂ ਮਿਲਿਆ ਰਾਮ, ਰਹਿਮਤ ਆਪ ਕਮਾਈਆ। ਸੁਹਾਵਣਾ ਹੋਇਆ ਗਰਾਮ, ਗ੍ਰਹਿ ਗ੍ਰਹਿ ਵੱਜੇ ਵਧਾਈਆ। ਸੰਤ ਸੁਹੇਲੇ ਤਾਰੇ ਤਮਾਮ, ਤਮ੍ਹਾਂ ਵਿਚੋਂ ਬਾਹਰ ਕਢਾਈਆ। ਪ੍ਰਭ ਦਾ ਮਾਰਗ ਨਹੀਂ ਆਮ, ਸੰਤ ਸੁਹੇਲੇ ਜੋੜ ਜੁੜਾਈਆ। ਜਨ ਭਗਤਾਂ ਦੇ ਪੈਗ਼ਾਮ, ਪਰਤ

ਕੇ ਲਏ ਉਠਾਈਆ। ਸਚ ਪ੍ਰੀਤੀ ਬਖ਼ਸ਼ ਕੇ ਆਰਾਮ, ਦਵਾਰਾ ਧੁਰ ਦਾ ਦਏ ਵਖਾਈਆ। ਦੂਜੇ ਦੇ ਰਹਿਣਾ ਨਾ ਪਏ ਗੁਲਾਮ, ਚੁਰਾਸੀ ਫਾਸੀ ਦਏ ਕਟਾਈਆ। ਮਨ ਵਾਸਨਾ ਵਿਚ ਹੋਣਾ ਨਾ ਪਏ ਬਦਨਾਮ, ਬਦੀਆਂ ਤੋਂ ਬਾਹਰ ਰਖਾਈਆ। ਪੁਰਖ ਅਕਾਲ ਕਰੋ ਪਰਨਾਮ, ਅਵਰ ਅਵਰਾ ਸੀਸ ਨਾ ਕੋਇ ਝੁਕਾਈਆ। ਅਗਲੀ ਸੁਣੋ ਦਾਸਤਾਨ, ਪਿਛਲੀ ਕਹਾਣੀ ਨਾ ਕੋਇ ਦ੍ਰਿੜਾਈਆ। ਸਾਹਿਬ ਸਵਾਮੀ ਹੋ ਕੇ ਮਿਹਰਵਾਨ, ਮਹਿਵ ਆਪਣਾ ਹੁਕਮ ਚਲਾਈਆ। ਗੁਰਮੁਖ ਗੁਰਸਿੱਖ ਵੇਖੇ ਆਣ, ਬਿਨ ਅੱਖੀਆਂ ਅੱਖ ਖੁਲ੍ਹਾਈਆ। ਭੰਡਾਰਾ ਦੇ ਕੇ ਧੁਰ ਦਾ ਦਾਨ, ਨਾਮ ਅਨਮੋਲਾ ਝੋਲੀ ਪਾਈਆ। ਕਿਰਪਾ ਕਰ ਪ੍ਰਭੂ ਮਹਾਨ, ਮਹਿੰਮਾ ਆਪਣੀ ਦਏ ਸਮਝਾਈਆ। ਲੱਖ ਚੁਰਾਸੀ ਹੋਏ ਹੈਰਾਨ, ਹੈਰਾਨੀ ਅੰਦਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਇਕ ਨਿਸ਼ਾਨ, ਜਿਸ ਨੂੰ ਜਗਤ ਨਿਸ਼ਾਨੇ ਸੀਸ ਨਿਵਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਭਾਗ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਭੂਮਿਕਾ ਕਹੇ ਮੇਰੇ ਉਤੇ ਭਗਤਾਂ ਦੀ ਜਗੀ ਸ਼ਮਾਂ, ਸ਼ਮਸਾਨ ਭੂਮੀ ਦਏ ਪੰਧ ਮੁਕਾਈਆ। ਚਿੰਤਾ ਸੋਗ ਮਿਟਾਇਆ ਗ਼ਮਾਂ, ਹਰਖ਼ ਹਵਸ ਨਾ ਕੋਇ ਵਖਾਈਆ। ਪ੍ਰਭ ਮਿਲਣ ਦੀ ਰੱਖ ਕੇ ਤਮਅ, ਲਾਲਚ ਅਗਲਾ ਰਹੇ ਬਣਾਈਆ। ਝਗੜਾ ਮੁਕਾ ਕੇ ਰਾਏ ਧਰਮ ਜਮਾਂ, ਜਨਮ ਮਰਨ ਦਾ ਗੇੜ ਕਟਾਈਆ। ਪੁਰਖ ਅਕਾਲ ਦਾ ਨਾਮ ਸੁਣ ਕੇ ਨਵਾਂ, ਨਾਅਰਾ ਢੋਲਾ ਇਕੋ ਗਾਈਆ। ਜਿਸ ਦੀ ਉਡੀਕ ਕਰਦਾ ਰਿਹਾ ਲੋਕਮਾਤ ਦਾ ਸਮਾਂ, ਸਮਝ ਤੋਂ ਬਾਹਰ ਧਿਆਨ ਰਖਾਈਆ। ਕੋਈ ਭੇਵ ਨਾ ਜਾਣੇ ਕਾਇਆ ਮਾਟੀ ਚੰਮਾ, ਚੰਮਦ੍ਰਿਸ਼ਟੀ ਨਾ ਕੋਇ ਦ੍ਰਿੜਾਈਆ। ਤਿਸ ਦਾ ਖੇਲ ਹੋਇਆ ਰਵਾਂ, ਰੌਣਕ ਭਗਤਾਂ ਵਿਚ ਰਖਾਈਆ। ਕੀ ਸਿਫ਼ਤ ਓਸ ਦੀ ਕਹਾਂ, ਧਰਨੀ ਖ਼ੁਸ਼ੀਆਂ ਵਿਚ ਨੀਰ ਵਹਾਈਆ। ਕਿਸ ਬਿਧ ਨਾਮ ਅਗੰਮੀ ਲਵਾਂ, ਲਗ ਮਾਤਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਰਿਹਾ ਵਰਤਾਈਆ। ਭੂਮੀ ਕਹੇ ਮੇਰਾ ਮਿਟ ਗਿਆ ਭਰਮ, ਭੁਲੇਖਾ ਰਿਹਾ ਨਾ ਰਾਈਆ। ਲੱਜਿਆ ਰਹੀ ਨਾ ਸ਼ਰਮ, ਪੜਦਾ ਦਿਤਾ ਉਠਾਈਆ। ਕਾਂਡ ਰਿਹਾ ਨਾ ਕਰਮ, ਕੂੜ ਨਾ ਕੋਇ ਚਤੁਰਾਈਆ। ਜਿਸ ਵੇਲੇ ਤੱਕਿਆ ਪਿਤਾ ਪੁਰਖ ਪਰਮ, ਪਰਮੇਸ਼ਵਰ ਬੇਪਰਵਾਹੀਆ। ਝਗੜਾ ਰਿਹਾ ਨਾ ਵਰਨ, ਬਰਨ ਨਾ ਕੋਇ ਲੜਾਈਆ। ਜਨ ਭਗਤ ਢਹਿੰਦੇ ਵੇਖੇ ਸਰਨ, ਓਟ ਇਕ ਰਖਾਈਆ। ਢੋਲਾ ਇਕੋ ਪੜ੍ਹਨ, ਸੋਹੰ ਰਾਗ ਅਲਾਈਆ। ਮੰਜ਼ਲ ਅਗੰਮੀ ਚੜ੍ਹਨ, ਭੱਜਣ ਚਾਈਂ ਚਾਈਂਆ। ਇਕੋ ਦਾ ਪੱਲੂ ਫੜਨ, ਜਿਥੇ ਹੋਵੇ ਨਾ ਕਦੇ ਜੁਦਾਈਆ। ਖੋਲ੍ਹ ਕੇ ਹਰਨ ਫਰਨ, ਨਿਝ ਨੈਣ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਧਰਨੀ ਕਹੇ ਮੇਰੇ ਉਤੇ ਰਿਹਾ ਘੁੰਮ, ਘੁੰਮਣ ਘੇਰੀ ਵਿਚ ਜਗਤ ਲੋਕਾਈਆ। ਜਿਸ ਨੂੰ ਸਮਝੇ ਕੋਈ ਨਾ ਰਿਖ ਮੁਨ, ਮੁਨੀਸ਼ਰ ਅੱਖ ਨਾ ਕੋਇ ਖੁਲ੍ਹਾਈਆ। ਜਿਸ ਨੇ ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਲਏ ਚੁਣ, ਚੌਣਵੇਂ ਗੁਰਮੁਖ ਆਪਣੇ ਨਾਲ ਰਲਾਈਆ। ਇਸ ਦਾ ਕਵਣ ਜਾਣੇ ਗੁਣ, ਸਾਸ਼ਤਰ ਸਿਮਰਤ ਭੇਵ ਨਾ ਆਈਆ। ਮੈਂ ਅਗੰਮੀ ਆਵਾਜ਼ ਲਈ ਸੁਣ, ਜੋ ਗੁਰਮੁਖ ਰਹੇ ਗਾਈਆ। ਧਰਨੀ ਕਿਹਾ ਮੈਂ ਧਰਵਾਸ ਨਾਲ ਥੱਲੇ ਚਰਨ ਲਏ ਚੁੰਮ, ਚਰਨੋਦਕ ਧੂੜ ਆਪਣੇ

ਮੁਖ ਛੁਹਾਈਆ। ਰਸ ਪੀ ਕੇ ਹੋ ਗਈ ਗੁੰਮ, ਸੁਰਤੀ ਸੁਰਤ ਭੁਲਾਈਆ। ਅੰਦਰੋਂ ਆਈ ਧੁਨ, ਸ਼ਬਦੀ ਸ਼ਬਦ ਸ਼ਨਵਾਈਆ। ਪਰਮ ਪੁਰਖ ਦਾ ਲਹਿਣਾ ਵੇਖ ਹੁਣ, ਹਰਿਜਨ ਸਾਚੇ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦਾ ਸੁਹੇਲਾ ਲੇਖਾ ਜਾਣੇ ਕੁਨ, ਕੁਨਬਾ ਜਨ ਭਗਤ ਵੇਖ ਵਖਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਧਵਲ ਕਹੇ ਪ੍ਰਭ ਭਗਤਾਂ ਅੰਦਰੋਂ ਮੇਟ ਦੇ ਧੱਬਾ, ਨਾਮ ਅਗੰਮਾ ਰੰਗ ਚੜ੍ਹਾਈਆ। ਤੈਨੂੰ ਸਾਰੇ ਮੰਨਣ ਇਕੋ ਅੱਬਾ, ਮਾਲਕ ਹੋ ਕੇ ਦੇ ਦ੍ਰਿੜਾਈਆ। ਸਚ ਪਿਆਰ ਦਾ ਬਖ਼ਸ਼ ਮਜ਼ਾ, ਮਜਲਸ ਧੁਰ ਦੀ ਇਕ ਜਣਾਈਆ। ਅੰਤ ਦੇਵੇ ਕੋਈ ਨਾ ਸਜ਼ਾ, ਸੱਜਣ ਹੋ ਕੇ ਹੋਣਾ ਸਹਾਈਆ। ਕਲਜੁਗ ਅੰਤ ਨਾ ਦੇਵੀਂ ਦਗ਼ਾ, ਫਰੇਬਾਂ ਵਿਚ ਨਾ ਫੇਰ ਭਵਾਈਆ। ਨਵ ਨੌ ਚਾਰ ਪਿਛੋਂ ਤੈਨੂੰ ਨਿਰਗੁਣ ਧਾਰ ਲੱਭਾ, ਜੋਤੀ ਜੋਤ ਜੋਤ ਰੁਸ਼ਨਾਈਆ। ਜਗਤ ਵਿਕਾਰ ਮਿਟੌਣਾ ਹੱਭਾ, ਹਮਸਾਜਨ ਲੈਣੇ ਬਣਾਈਆ। ਧੁਰ ਧਾਮ ਵਖੌਣੀ ਜਗ੍ਹਾ, ਚਰਨ ਕਵਲ ਸਰਨਾਈਆ। ਜਿਥੇ ਸਤਿ ਨਿਸ਼ਾਨਾ ਗੱਡਾ, ਆਦਿ ਜੁਗਾਦਿ ਸੋਭਾ ਪਾਈਆ। ਤੇਰੇ ਨਾਲੋਂ ਨਹੀਂ ਕੋਈ ਵੱਡਾ, ਜਿਸ ਦੇ ਅੱਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇਣਾ ਬਣਾਈਆ। ਧਰਨੀ ਕਹੇ ਪ੍ਰਭੂ ਭਗਤਾਂ ਦੀ ਲੇਖੇ ਲੌਣੀ ਭਗਤੀ, ਵਡਭਾਗੀ ਲੈਣੇ ਬਣਾਈਆ। ਪਿਆਰ ਦੀ ਬਖ਼ਸ਼ਣੀ ਸ਼ਕਤੀ, ਸ਼ੱਕ ਦੇਣਾ ਕਢਾਈਆ। ਬਣ ਕੇ ਧੁਰ ਦਾ ਅਰਸ਼ੀ, ਫ਼ਰਸ਼ ਹੋਣਾ ਸਹਾਈਆ। ਦਰਖ਼ਾਸਤ ਵੇਖਣੀ ਅਰਜ਼ੀ, ਜੁਗ ਚੌਕੜੀ ਫੋਲ ਫੁਲਾਈਆ। ਵਰਤੀਂ ਨਾ ਆਪਣੀ ਮਰਜ਼ੀ, ਮਜ਼ਾਕ ਵਿਚ ਨਾ ਦੇਣਾ ਭੁਲਾਈਆ। ਵੇਖ ਕਲਜੁਗ ਅੰਧੇਰ ਗਰਦੀ, ਗ਼ਦਾਗਰ ਹੋਈ ਸਰਬ ਲੋਕਾਈਆ। ਆਤਮ ਦਾ ਪਰਮਾਤਮ ਬਣ ਕੇ ਹੋਏ ਨਾ ਕੋਇ ਦਰਦੀ, ਦੁਖੀਆਂ ਦੁੱਖ ਨਾ ਕੋਇ ਵੰਡਾਈਆ। ਧਾਰ ਬਦਲ ਦੇ ਜਗ ਦੀ, ਜਗਜੀਵਣ ਦਾਤੇ ਬੇਪਰਵਾਹੀਆ। ਲੇਖੇ ਲਾ ਦੇ ਸੇਵਾ ਕੀਤੀ ਸਭ ਦੀ, ਸਬੱਬ ਨਾਲ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣੀ ਇਕ ਸਰਨਾਈਆ। ਧਰਨੀ ਕਹੇ ਪ੍ਰਭ ਕੋਟ ਜਨਮ ਦੇ ਕਰ ਦੇ ਪਾਪ ਮੁਆਫ਼, ਮੁਫ਼ਤ ਆਪਣੀ ਦਇਆ ਕਮਾਈਆ। ਅੰਦਰੋਂ ਬਾਹਰੋਂ ਕਰ ਦੇ ਸਾਫ਼, ਸੁਥਰੇ ਗੁਰਮੁਖ ਲੈ ਬਣਾਈਆ। ਸਾਚਾ ਕਲਮਾ ਦੱਸ ਆਦਾਬ, ਨਮਸਤੇ ਇਕੋ ਦੇ ਸਿਖਾਈਆ। ਪ੍ਰੇਮ ਪਿਆਰ ਵਜਾ ਰਬਾਬ, ਅਹਿਬਾਬ ਹੋ ਕੇ ਨਾਲ ਰਖਾਈਆ। ਸਚ ਅੰਮ੍ਰਿਤ ਦਾ ਦੇ ਸਵਾਦ, ਰਸਨਾ ਰਸ ਨਾ ਕੋਇ ਵਡਿਆਈਆ। ਲੇਖਾ ਲਿਖ ਅਗੰਮੀ ਕਤਾਬ, ਜਿਸ ਨੂੰ ਕੁਤਬਖਾਨਾ ਨਾ ਕੋਇ ਵਖਾਈਆ। ਅੰਤ ਅਖੀਰੀ ਤੇਰੀ ਮੰਗਦੇ ਇਕ ਇਮਦਾਦ, ਕੂੜਿਆਂ ਅਮਲਾਂ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਰੱਖਣੀ ਲਾਜ, ਲੋਕਮਾਤ ਤੇਰੀ ਓਟ ਤਕਾਈਆ।