ਪੁਸਤਕਾਲਾਭਾਗ ੧੯

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਤਰੇਤਾ ਜੁਗ ਕਹੇ ਏਥੇ ਨਗਰੀ ਸੀ ਇਕ ਢੱਠੀ, ਨਿਸ਼ਾਨ ਪਿਛਲਾ ਰਹੀ ਜਣਾਈਆ। ਹਜ਼ਾਰਾ ਸਿੰਘ ਦੀ ਹੁੰਦੀ ਸੀ ਹੱਟੀ, ਵਣਜ ਕਰੇ ਚਾਈਂ ਚਾਈਂਆ। ਹਿਸਾਬ ਲਿਖਦਾ ਸੀ ਲੱਕੜ ਵਾਲੀ ਫੱਟੀ, ਅੱਖਰ ਵਿੰਗੇ ਟੇਢੇ ਪਾਈਆ। ਜਨਮ ਦੀ ਬਾਜ਼ੀ ਪੈਂਦੀ ਵੇਖੀ ਨੱਟੀ, ਹਾਰ ਵਿਚੋਂ ਰੂਪ ਬਦਲਾਈਆ। ਵਾਧਾ ਹੋਵੇ ਨਾ ਕਿਸੇ ਖੱਟੀ, ਅੰਦਰੇ ਅੰਦਰ ਮਾਰੇ ਧਾਹੀਆ। ਇਕ ਦਿਨ ਘਰ ਰਹੀ ਨਾ ਤੇਲ ਬੱਤੀ, ਅੰਧੇਰੇ ਬੈਠਾ ਰਾਹ ਤੱਕੇ ਹੱਕ ਗੋਸਾਈਂਆ। ਮੇਰੀ ਅਕਲ ਨਾ ਚਲੇ ਰੱਤੀ, ਰਤਨ ਪਦਾਰਥ ਘਰ ਦੇ ਗਏ ਮੁਕਾਈਆ। ਮੈਂ ਕਿਹੜਾ ਬਣਿਆ ਸ਼ਾਹ ਲੱਖੀ, ਪ੍ਰਭੂ ਸੁੱਕੇ ਟੁਕੜੇ ਨਾਲ ਪੇਟ ਦੇਣਾ ਭਰਾਈਆ। ਓਧਰੋਂ ਦਰਦ ਪਈ ਸੱਜੀ ਵੱਖੀ, ਰੋ ਰੋ ਰਿਹਾ ਕੁਰਲਾਈਆ। ਉਂਗਲ ਵੱਜ ਕੇ ਚੁਭ ਗਈ ਖੱਬੀ ਅੱਖੀ, ਦੁੱਖ ਦੁੱਖ ਨਾਲ ਬਣਾਈਆ। ਉਤੋਂ ਕੋਠੇ ਦੀ ਕੜੀ ਢੱਠੀ, ਜਿਸ ਕਮਰ ਦਿਤੀ ਹਿਲਾਈਆ। ਉਹਦੀ ਸਵਾਣੀ ਆਈ ਨੱਠੀ, ਕੁੰਤਲਾ ਵਾਹੋ ਦਾਹੀਆ। ਕੀ ਹੋਇਆ ਮੇਰੇ ਪਤੀ, ਪਤਾ ਦੇ ਜਣਾਈਆ। ਓਸ ਕਿਹਾ ਮੈਨੂੰ ਕੋਈ ਗਲ ਨਹੀਂ ਲਗਦੀ ਅੱਛੀ, ਰਸਨ ਕਹਿ ਨਾ ਸਕੇ ਰਾਈਆ। ਓਧਰੋਂ ਖੁਲ੍ਹ ਕੇ ਗਾਂ ਦੀ ਆ ਗਈ ਵੱਛੀ, ਜਿਸ ਮਾਰ ਕੇ ਟੱਕਰ ਮੂੰਹ ਦੇ ਭਾਰ ਦਿਤਾ ਸੁਟਾਈਆ। ਉਹਦੇ ਸੱਟ ਲੱਗੀ ਦੋ ਪੱਟੀਂ, ਪਿਟਿਆ ਵਾਹੋ ਦਾਹੀਆ। ਸਵਾਣੀ ਰੋਵੇ ਮੈਂ ਗਈ ਫੱਟੀ, ਦੁੱਖ ਦਰਦ ਨਾ ਕੋਇ ਕਟਾਈਆ। ਓਧਰੋਂ ਪੈਣ ਲੱਗੀ ਗ਼ਸ਼ੀ, ਹੋਸ਼ ਹਵਾਸ ਰਹੀ ਮਿਟਾਈਆ। ਗਵਾਂਢਣ ਲੈ ਕੇ ਆ ਗਈ ਖੱਟੀ ਲੱਸੀ, ਬਿਰਧ ਅਵਸਥਾ ਬੁੱਢੀ ਮਾਈਆ। ਸਹਿਜੇ ਕਿਹਾ ਏਸ ਨੂੰ ਉਂਗਲਾਂ ਨਾਲ ਚੱਟੀਂ, ਦੁੱਖੜਾ ਰਹੇ ਨਾ ਰਾਈਆ। ਆਪਣੇ ਲੀੜੇ ਦੀ ਪਾੜ ਕੇ ਪੱਟੀ, ਉਤੇ ਰਹੀ ਬੰਧਾਈਆ। ਇਹ ਸਭ ਕੁਛ ਵੇਖੇ ਖੇਲ ਲਖਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਓਧਰੋਂ ਰਾਵੀ ਕੰਢੇ ਬਾਲਮੀਕ ਨੇ ਖੋਲ੍ਹੀ ਅੱਖੀ, ਬਿਨਾ ਅੱਖ ਅੱਖ ਉਠਾਈਆ। ਓਹਨੂੰ ਨਜ਼ਰ ਆਈ ਸੱਚੀ, ਸਤਿ ਸਤਿਵਾਦੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਬਾਲਮੀਕ ਉਠਿਆ ਰਿਸ਼ੀ, ਮਹਾਂਰਿਸ਼ੀ ਲਈ ਅੰਗੜਾਈਆ। ਓਸ ਨੂੰ ਦੁਖੀ ਵਾਲੀ ਦੇਹ ਦਿਸੀ, ਜੋ ਦੁਖ ਵਿਚ ਰਹੀ ਕੁਰਲਾਈਆ। ਓਸ ਨੇ ਗੋੌਹ ਨਾਲ ਡਿੱਠੀ, ਬਿਨ ਨੈਣਾਂ ਨੈਣ ਪੰਧ ਮੁਕਾਈਆ। ਜਿਸ ਦੇ ਕੋਲ ਆਦਿ ਜੁਗਾਦੀ ਚਿੱਠੀ, ਸੋ ਸੰਦੇਸ਼ੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਬਾਲਮੀਕ ਰਿਖੀ ਇਕ ਲੈ ਅੰਗੜਾ, ਅੰਗਣਾ ਆਪਣਾ ਵੇਖ ਵਖਾਈਆ। ਕਵਣ ਸੰਦੇਸ਼ਾ ਰਿਹਾ ਸੁਣਾ, ਹੁਕਮੀ ਹੁਕਮ ਜਣਾਈਆ। ਓਧਰੋਂ ਆ ਗਿਆ ਬੇਪਰਵਾਹ, ਵੇਸ ਅਵੇਸਾ ਰੂਪ ਬਦਲਾਈਆ। ਹੱਥ ਕਰਮੰਡਲ ਰਿਹਾ ਲਟਕਾ, ਭੂਰੀ ਮੋਢਿਆਂ ਉਤੇ ਸੁਟਾਈਆ। ਕੇਸ ਸਾਰੇ ਰਿਹਾ ਖੁਲ੍ਹਾ, ਹੱਥ ਪੇਟ ਉਤੇ ਟਿਕਾਈਆ। ਖੱਬੇ ਹੱਥ ਨਾਲ ਮੰਗੇ ਦੁਆ, ਪੁੱਠਾ ਰਿਹਾ ਵਖਾਈਆ। ਬਾਲਮੀਕ ਵੇਖਿਆ ਸਹਿਜ ਸੁਭਾ, ਇਹ ਮੇਰਾ ਧੁਰ ਦਾ ਪਿਤਾ ਮਾਈਆ। ਅਬਿਨਾਸ਼ੀ ਕਰਤੇ ਸਹਿਜੇ ਦਿਤਾ ਸੁਣਾ, ਹੁਕਮ ਬੇਪਰਵਾਹੀਆ। ਉਹ ਜਾ ਕੇ ਵੇਖ ਜਿਸ ਨੂੰ ਮਿਲਦੀ ਸਜ਼ਾ, ਹੁਕਮੇਂ ਅੰਦਰ ਫਿਰਾਈਆ। ਉਹ ਮੰਨੇ ਮੇਰੀ ਰਜ਼ਾ, ਹਾਏ ਉਫ਼ ਨਾ ਕੋਇ ਕਢਾਈਆ। ਬਾਲਮੀਕ ਆਇਆ ਭੱਜਾ, ਚਲਿਆ ਵਾਹੋ ਦਾਹੀਆ। ਜਿਸ ਦਾ ਅਖ਼ੀਰੀ ਚਰਨ ਏਥੇ ਆ ਕੇ ਲੱਗਾ, ਜਿਥੇ ਸੋਭਾਵੰਤ ਰਿਹਾ ਸੁਹਾਈਆ। ਖੱਬੇ ਚਰਨ ਵਿਚ ਕੰਡਾ ਚੁਭਾ, ਦਰਦ ਦੁੱਖ ਨਾ ਕੋਇ ਵਖਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਲਮੀਕ ਬਿਨ ਕਦਮਾਂ ਆਇਆ ਖੇੜੇ, ਸ਼ਬਦੀ ਪੰਧ ਮੁਕਾਈਆ। ਵੜਿਆ ਓਸ ਦੇ ਵਿਹੜੇ, ਜੋ ਰੋਵੇ ਮਾਰੇ ਧਾਹੀਂਆ। ਹੌਲੀ ਹੌਲੀ ਪਹੁੰਚਿਆ ਨੇੜੇ, ਸਹਿਜੇ ਸਹਿਜ ਹੁਕਮ ਦਿਤਾ ਸੁਣਾਈਆ। ਚੜ੍ਹਾਵਾਂ ਓਸ ਬੇੜੇ, ਜਿਸ ਦਾ ਮਾਲਕ ਇਕ ਅਖਵਾਈਆ। ਏਸ ਨੇ ਕਿਹਾ ਤੇਰੇ ਵਰਗੇ ਸਾਧੂ ਵੇਖੇ ਬਥੇਰੇ, ਜੋ ਲੁੱਟ ਲੁੱਟ ਰਹੇ ਖਾਈਆ। ਝੂਠੇ ਵੇਖੇ ਡੇਰੇ, ਦਗ਼ਿਆ ਵਾਲੀ ਦੁਹਾਈਆ। ਕਿਹੜਾ ਦੁੱਖ ਕੱਟੇ ਮੇਰੇ, ਮਿਹਰ ਨਜ਼ਰ ਨਾਲ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਰਿਹਾ ਵਖਾਈਆ। ਬਾਲਮੀਕ ਕਿਹਾ ਆਹ ਵੇਖ ਮੇਰਾ ਹੱਥ, ਹਥੇਲੀ ਹਥੇਲੀ ਨਾਲ ਲਗਾਈਆ। ਇਧਰ ਤੱਕ ਪੁਰਖ ਸਮਰਥ, ਸਹਿਜੇ ਦਿਆਂ ਜਣਾਈਆ। ਦੋਹਾਂ ਦਾ ਨਾਮ ਜਪ, ਸੋਹੰ ਢੋਲਾ ਗਾਈਆ। ਤੇਰਾ ਕਾਰਜ ਪੂਰਾ ਹੋਵੇ ਸਭ, ਦੁੱਖ ਦਰਦ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਹੱਥ ਨਾਲ ਜੋੜਿਆ ਹੱਥ, ਹਥੇਲੀ ਦਿਤੀ ਮਿਲਾਈਆ। ਅੱਖ ਨਾਲ ਮੇਲ ਕੇ ਅੱਖ, ਅੱਖ ਅੱਖ ਵਿਚ ਸਮਾਈਆ। ਨਾਅਰਾ ਬੋਲ ਕੇ ਹੱਕ ਹੱਕ, ਢੋਲਾ ਹਕੀਕਤ ਵਾਲਾ ਗਾਈਆ। ਬਾਲਮੀਕ ਪ੍ਰੇਮ ਪਿਆਰ ਦਾ ਦੇ ਕੇ ਰਸ, ਰਸਤਾ ਅੰਦਰੋਂ ਦਿਤਾ ਵਖਾਈਆ। ਦੁੱਖ ਦਲਿੱਦਰ ਗਿਆ ਨੱਸ, ਤਨ ਮਾਟੀ ਹੋਈ ਸਫ਼ਾਈਆ। ਚਰਨਾਂ ਉਤੇ ਢੱਠ, ਰੋ ਰੋ ਦਏ ਦੁਹਾਈਆ। ਮੈਨੂੰ ਓਸ ਦੇ ਕਰ ਵਸ, ਜੋ ਵਾਸਤਾ ਤੇਰੇ ਨਾਲ ਰਖਾਈਆ। ਬਾਲਮੀਕ ਕਿਹਾ ਮੈਂ ਦੱਸਾਂ ਤੈਨੂੰ ਸੱਚ, ਸੁਨੇਹੜੇ ਵਿਚ ਦ੍ਰਿੜਾਈਆ। ਹੁਣ ਤੂੰ ਗਿਉਂ ਬਚ, ਖ਼ੁਸ਼ੀਆਂ ਵਿਚ ਕੁਛ ਮੈਨੂੰ ਦੇ ਖਵਾਈਆ। ਮੈਂ ਖਾ ਕੇ ਜਾਣਾ ਨੱਸ, ਰਾਵੀ ਕੰਢੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਇਕ ਵਰਤਾਈਆ। ਓਸ ਕਿਹਾ ਮੇਰਾ ਨਾਮ ਗਣੇਸ਼, ਪੁੱਤਰ ਸ਼ੱਤਰੀ ਨਜ਼ਰੀ ਆਈਆ। ਮੈਂ ਤੈਨੂੰ ਯਾਦ ਕਰਾਂ ਹਮੇਸ਼, ਹਿਰਦੇ ਵਿਚ ਸਮਾਈਆ। ਮੈਨੂੰ ਭੇਵ ਦੱਸ ਦੇ ਏਕ, ਇਕੋ ਦੇ ਦ੍ਰਿੜਾਈਆ। ਜਿਸ ਤੈਨੂੰ ਦਿਤਾ ਭੇਜ, ਮੈਨੂੰ ਲਿਆ ਬਚਾਈਆ। ਬਾਲਮੀਕ ਰਿਖੀ ਕਿਹਾ ਉਹ ਆਦਿ ਜੁਗਾਦਿ ਰਹੇ ਹਮੇਸ਼, ਹਰ ਘਟ ਰਿਹਾ ਸਮਾਈਆ। ਭਗਤਾਂ ਦੀ ਮਾਣੇ ਸੇਜ, ਸਿੰਘਾਸਣ ਡੇਰਾ ਲਾਈਆ। ਗੁਰਮੁਖਾਂ ਦੇ ਆਵੇ ਦੇਸ, ਲੱਖ ਚੁਰਾਸੀ ਕਰ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗਣੇਸ਼ ਕਿਹਾ ਮੈਂ ਤੱਕਾਂ ਸਾਖਿਆਤ, ਮੰਗ ਇਕੋ ਇਕ ਮੰਗਾਈਆ। ਓਹ ਵੇਖ ਮੇਰੀ ਫੱਟੀ ਤੇ ਕਲਮ ਦਵਾਤ, ਜਿਸ ਨਾਲ ਲੇਖਾ ਰਿਹਾ ਬਣਾਈਆ। ਅੰਕੜਿਆਂ ਵਾਲਾ ਹਿਸਾਬ, ਅੱਖਰਾਂ ਵਾਲੀ ਪੜ੍ਹਾਈਆ। ਪਹਿਲਾ ਹਿਸਾ ਤੇ ਪਹਿਲਾ ਬਾਬ, ਦੂਜੀ ਵੰਡ ਨਾ ਕੋਇ ਵਖਾਈਆ। ਦੁੱਖ ਵਿਚੋਂ ਮੇਰਾ ਬਦਲ ਗਿਆ ਮਿਜ਼ਾਜ, ਖ਼ੁਸ਼ੀ ਮੇਰੇ ਅੰਦਰ ਆਈਆ। ਉਜੜੀ ਨਗਰੀ ਹੋਈ ਆਬਾਦ, ਤੂੰ ਚਰਨ ਦਿਤਾ ਟਿਕਾਈਆ। ਬਾਲਮੀਕ ਦਿਤਾ ਜਵਾਬ, ਸਹਿਜ ਦਿਤਾ ਸਮਝਾਈਆ। ਜਿਸ ਮੈਨੂੰ ਦਿਤਾ ਖ਼ਤਾਬ, ਉਹ ਸਭ ਦਾ ਪਿਤਾ ਮਾਈਆ। ਜੁਗ ਚੌਕੜੀ ਚਲਾਏ ਰਵਾਜ, ਭਗਵਨ ਹੋ ਕੇ ਭਗਤਾਂ ਗੋਦ ਉਠਾਈਆ। ਜਿਸ ਦਾ ਲਹਿਣਾ ਦੇਣਾ ਆਦਿ ਜੁਗਾਦਿ, ਵੇਖੇ ਥਾਉਂ ਥਾਈਂਆ। ਪੜਦਾ ਲਾਹੇ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਬੇਪਰਵਾਹੀਆ। ਸਾਚੀ ਦੇਵੇ ਸਦਾ ਸਦਾ ਇਮਦਾਦ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤ ਤੇਰੀ ਰੱਖੇ ਲਾਜ, ਲਾਜਾਵੰਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗਣੇਸ਼

ਕਿਹਾ ਮੇਰਾ ਦੁਖੜਾ ਹੋਇਆ ਦੂਰ, ਰਿਸ਼ੀ ਤੇਰੀ ਸਰਨਾਈਆ। ਮੈਂ ਤੱਕਿਆ ਹਾਜ਼ਰ ਹਜ਼ੂਰ, ਤੇਰੇ ਮੰਦਰ ਸੋਭਾ ਪਾਈਆ। ਮੇਰੇ ਮੁਆਫ ਕਰ ਕਸੂਰ, ਕਿਸਮਤ ਦੇ ਬਦਲਾਈਆ। ਮੈਂ ਮਿਲਣਾ ਓਸ ਜ਼ਰੂਰ, ਜੋ ਆਦਿ ਜੁਗਾਦਿ ਪਿਤਾ ਮਾਈਆ। ਭੰਡਾਰਾ ਕਰੇ ਭਰਪੂਰ, ਖਾਲੀ ਦਏ ਭਰਾਈਆ। ਸੇਵਕ ਬਣਾਏ ਮਜ਼ਦੂਰ, ਹੁਕਮੀ ਹੁਕਮ ਸੁਣਾਈਆ। ਬਖ਼ਸ਼ੇ ਆਪਣਾ ਨੂਰ, ਅੰਧ ਅੰਧੇਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਬਾਲਮੀਕ ਕਿਹਾ ਮੈਂ ਪੀਣਾ ਠੰਡਾ ਪਾਣੀ, ਪੱਤਣ ਵਾਲਾ ਮੰਗ ਮੰਗਾਈਆ। ਲੈ ਕੇ ਆਈ ਖ਼ੁਸ਼ੀਆਂ ਨਾਲ ਸਵਾਣੀ, ਭੱਜੀ ਚਾਈਂ ਚਾਈਂਆ। ਜਿਸ ਦੀ ਸਤਾਈ ਸਾਲ ਦੀ ਤਰਲ ਜਵਾਨੀ, ਜੋਬਨ ਵਿਚ ਸੁਦਾਈਆ। ਨੈਣ ਅੱਖ ਮਸਤਾਨੀ, ਰੂਪ ਅਨੂਪ ਦਰਸਾਈਆ। ਅੰਤਰ ਹੋਈ ਹੈਰਾਨੀ, ਬੁੱਧੀ ਰਹੀ ਸਮਝਾਈਆ। ਕੁਛ ਰਿਸ਼ੀ ਨੂੰ ਦੇ ਨਿਸ਼ਾਨੀ, ਜੋ ਆਇਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਦ੍ਰਿੜਾਈਆ। ਸਵਾਣੀ ਕਹੇ ਕੀ ਦੇਵਾਂ ਸੁਗ਼ਾਤ, ਵਸਤ ਨਜ਼ਰ ਕੋਇ ਨਾ ਆਈਆ। ਆਟੇ ਤੋਂ ਬਿਨਾ ਖਾਲੀ ਦਿਸੇ ਪਰਾਤ, ਭੋਜਨ ਪਕਵਾਨ ਨਾ ਕੋਇ ਬਣਾਈਆ। ਗਣੇਸ਼ ਕਿਹਾ ਓਹ ਪਟੀ ਓਹ ਲੈ ਕਲਮ ਦਵਾਤ, ਰਿਖੀ ਹੱਥ ਦੇਣੀ ਫੜਾਈਆ। ਸਾਡੇ ਕੋਲ ਨਹੀਂ ਕੁਛ ਦਾਤ, ਜੋ ਤੇਰੀ ਭੇਟਾ ਦੇਈਏ ਕਰਾਈਆ। ਭੁੱਖਿਆਂ ਦੇ ਘਰ ਕੱਟ ਕੇ ਜਾਵੀਂ ਰਾਤ, ਦੁਖੀਆਂ ਦਰਦ ਵੰਡਾਈਆ। ਬਾਲਮੀਕ ਕਿਹਾ ਸ਼ਾਬਾਸ਼, ਹੱਥ ਪੁਸ਼ਤ ਪਨਾਹ ਰਖਾਈਆ। ਤੁਹਾਡੀ ਪੂਰੀ ਹੋਵੇ ਆਸ, ਤ੍ਰਿਸ਼ਨਾ ਰਹੇ ਨਾ ਰਾਈਆ। ਮੇਰੇ ਨਾਲ ਜਿਸ ਵੇਲੇ ਆਵੇ ਪੁਰਖ ਅਬਿਨਾਸ਼, ਮੰਜ਼ਲ ਪੈਂਡਾ ਪੰਧ ਮੁਕਾਈਆ। ਤੁਹਾਡੇ ਕੋਲੋਂ ਮੰਗੇ ਉਹ ਸੁਗ਼ਾਤ, ਜੋ ਆਸਾ ਖ਼ਾਹਸ਼ਾਂ ਵਿਚ ਰਖਾਈਆ। ਸਹਿਜੇ ਜਿਹੇ ਲਿਖ ਕੇ ਗਿਆ ਅਗੰਮੀ ਬਾਤ, ਨੁਕਤਾ ਅੱਗੇ ਦਿਤਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਰਿਹਾ ਕਮਾਈਆ। ਬਾਲਮੀਕ ਕਿਹਾ ਮੇਰੀ ਜਾਤ ਕੁਲ ਹੀਣੀ, ਸਚ ਦਿਆਂ ਸਮਝਾਈਆ। ਮੇਰੇ ਪ੍ਰਭੂ ਦੀ ਭੇਟਾ ਚਾੜ੍ਹਨੀ ਉਹ ਸ਼ਰੀਣੀ, ਜਿਹੜੀ ਸ਼ਰਅ ਵਿਚੋਂ ਬਾਹਰ ਰਖਾਈਆ। ਭੁੱਖੇ ਨੇ ਫੜ ਲਈ ਵੀਣੀ, ਘੁੱਟ ਕੇ ਗਲੇ ਲਗਾਈਆ। ਥੋੜੀ ਨਾ ਦੇਵੀਂ ਦੇਵੀਂ ਦੂਣੀ ਤੇ ਤੀਣੀ, ਤਿੰਨਾਂ ਲੋਕਾਂ ਵਿਚੋਂ ਜਿਹੜੀ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੈਣਹਾਰਾ ਪੂਰਬ ਦਾਨ, ਦੇਵਣਹਾਰਾ ਦੇ ਕੇ ਖ਼ੁਸ਼ੀ ਮਨਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਬੀਬੀ ਵੀਰੋ ਦੇ ਘਰ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

ਭੂਮਿਕਾ ਕਹੇ ਮੇਰੀ ਸੁਹੰਜਣੀ ਹੋਈ ਕੁੱਲੀ, ਕਲਮਿਆਂ ਦਾ ਮਾਲਕ ਰਿਹਾ ਸੁਹਾਈਆ। ਜਿਸ ਨੂੰ ਸਤਿਜੁਗ ਤਰੇਤਾ ਯਾਦ ਨਹੀਂ ਭੁੱਲੀ, ਭਰਮ ਰਿਹਾ ਮਿਟਾਈਆ। ਚਰਨ ਧੂੜ ਦੇ ਕੇ ਧੂਲੀ, ਧਰਮ ਰਿਹਾ ਬਣਾਈਆ। ਕਲਜੁਗ ਕੂੜੀ ਕਿਰਿਆ ਬਦਲ ਬੇਅਸੂਲੀ, ਅਸਲ ਆਪਣਾ ਆਪ ਸਮਝਾਈਆ। ਜਨ ਭਗਤਾਂ ਕੋਲੋਂ ਕਰਾਵੇ ਸਚ ਵਸੂਲੀ, ਪਿਛਲਾ ਲੇਖਾ ਝੋਲੀ ਪਾਈਆ। ਮਿਹਰ ਕਰਨੀ ਪ੍ਰਭ ਦੀ ਧਾਰ ਮਾਮੂਲੀ, ਨਾ ਮਾਲੂਮ ਹੋਏ ਸਹਾਈਆ। ਭਰਦਾ ਜਾਏ ਅਗੰਮੀ ਝੋਲੀ, ਝੂਲਾ ਆਪਣਾ ਇਕ ਝੁਲਾਈਆ। ਸੁਣੌਂਦਾ ਜਾਏ ਸਾਚੀ ਬੋਲੀ, ਅਨਬੋਲਤ ਰਾਗ ਅਲਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੇ ਉਤੇ ਭਗਤਾਂ ਦੀ ਸੋਹੀ ਝੁਗੀ, ਝਗੜਾ ਰਿਹਾ ਨਾ ਰਾਈਆ। ਅੰਤਮ ਔਧ ਪੁੱਗੀ, ਮੁਕਿਆ ਪੈਂਡਾ ਜੁਦਾਈਆ। ਨਿਰਮਲ ਹੋਈ ਬੁੱਧੀ, ਸਮਝ ਦਿਤੀ ਸਮਝਾਈਆ। ਨਾਮ ਜੈਕਾਰਾ ਦੱਸ ਕੇ ਉਚੀ, ਪੜਦਾ ਦਿਤਾ ਖੁਲ੍ਹਾਈਆ। ਹਰਿ ਸੰਗਤ ਬਣਾ ਕੇ ਸੁੱਚੀ, ਸੰਜਮ ਇਕੋ ਦਿਤਾ ਦਰਸਾਈਆ। ਗੁਰਮੁਖੋ ਕਟਣੀ ਨਾ ਕਿਸੇ ਦੀ ਬੁੱਤੀ, ਬੁਤਖਾਨਿਆਂ ਵਿਚੋਂ ਬਾਹਰ ਰਖਾਈਆ। ਤੁਹਾਡੀ ਆਤਮ ਰਹੇ ਨਾ ਸੁੱਤੀ, ਸੁੱਤੀ ਲਵਾਂ ਜਗਾਈਆ। ਸੁਹਾਵਾਂ ਆਪਣੀ ਰੁੱਤੀ, ਰੁਤ ਰੁਤੜੀ ਨਾਲ ਮਹਿਕਾਈਆ। ਘਰ ਘਰ ਬਖ਼ਸ਼ ਕੇ ਜਾਵਾਂ ਖ਼ੁਸ਼ੀ, ਗ਼ਮੀਆਂ ਦਾ ਗ਼ਮ ਨਾ ਕੋਇ ਸਤਾਈਆ। ਆਤਮ ਰਹੇ ਕੋਈ ਨਾ ਰੁੱਸੀ, ਰਸਤਾ ਇਕੋ ਦਿਆਂ ਜਣਾਈਆ। ਜੇ ਲੱਭ ਨਹੀਂ ਸਕੇ ਤੁਸੀਂ, ਸਹਿਜੇ ਲਿਆ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੀ ਵਾਸਨਾ ਕਰ ਕੇ ਉਚੀ, ਉਚ ਮਹੱਲ ਅਟੱਲ ਦਏ ਬਹਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਹਰਨਾਮ ਕੌਰ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਧਰਨੀ ਕਹੇ ਮੇਰਾ ਲੇਖਾ ਲੱਗਾ, ਮਾਲਕ ਮਿਲਿਆ ਧੁਰਦਰਗਾਹੀਆ। ਜਿਸ ਜਨ ਭਗਤਾਂ ਵਧੌਣਾ ਅੱਗਾ, ਅਗਲਾ ਹੁਕਮ ਮਨਾਈਆ। ਸਚ ਪ੍ਰੇਮ ਦਾ ਦੇਣਾ ਮਜਾ, ਰਸ ਅਗੰਮ ਚਖਾਈਆ। ਧੁਰ ਸੰਦੇਸ਼ਾ ਦੇਣਾ ਸੱਦਾ, ਸੁਤਿਆਂ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੀ ਆਸਾ ਹੋਈ ਪੂਰੀ, ਅਰਸ਼ਾਂ ਤੋਂ ਪਰੇ ਖ਼ੁਸ਼ੀ ਮਨਾਈਆ। ਮਿਲਿਆ ਮਾਲਕ ਧੁਰ ਦਾ ਨੂਰੀ, ਜੋ ਸਤਿ ਸਚ ਕਰੇ ਰੁਸ਼ਨਾਈਆ। ਵਾਸਨਾ ਕੱਟੀ ਕੂੜੀ, ਦੁਰਗੰਧ ਦਿਤੀ ਮਿਟਾਈਆ। ਜਨ ਭਗਤਾਂ ਬਖ਼ਸ਼ ਕੇ ਚਰਨ ਧੂੜੀ, ਚਰਨੋਦਕ ਇਕੋ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਵਿਰਸਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਧਰਨੀ ਕਹੇ ਮੈਂ ਵੇਖਿਆ ਅੰਨਦਾਤਾ, ਦਾਤਾਰ ਹੋ ਕੇ ਵੇਖ ਵਖਾਇੰਦਾ। ਸਰਬ ਜੀਆਂ ਦਾ ਬਣ ਗਿਆਤਾ, ਗੁਰਮੁਖ ਸੱਜਣ ਆਪ ਉਠਾਇੰਦਾ। ਦੇਵੇ ਧੁਰ ਦੀਆਂ ਸਚ ਸੁਗ਼ਾਤਾਂ, ਨਾਮ ਭੰਡਾਰਾ ਝੋਲੀ ਪਾਇੰਦਾ। ਪੂਰੀਆਂ ਕਰੇ ਸਭ ਦੀਆਂ ਆਸਾਂ, ਤ੍ਰਿਸ਼ਨਾ ਜਗਤ ਬੁਝਾਇੰਦਾ। ਲੇਖੇ ਲਾਵੇ ਪਵਣ ਸੁਵਾਸਾ, ਸਾਹ ਸਾਹ ਵਿਚੋਂ ਬਦਲਾਇੰਦਾ। ਗੁਰ ਅਵਤਾਰ ਪੈਗ਼ੰਬਰ ਜਿਸ ਦੀਆਂ ਸ਼ਾਖ਼ਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਰਤਾਇੰਦਾ। ਧਰਨੀ ਕਹੇ ਮੈਂ ਵੇਖੇ ਪਕਦੇ ਪਕਵਾਨ, ਕਚਿਉਂ ਪੱਕੇ ਰਿਹਾ ਬਣਾਈਆ। ਦੇਂਦਾ ਜਾਏ ਮਾਣ, ਅਭਿਮਾਨ ਰਿਹਾ ਕਢਾਈਆ। ਝੁਲਾਉਂਦਾ ਜਾਏ ਨਿਸ਼ਾਨ, ਨਿਸ਼ਾਨੇ ਰਿਹਾ ਵਖਾਈਆ। ਬਣੌਂਦਾ ਜਾਏ ਚਤਰ ਸੁਜਾਨ, ਮੂਰਖ ਮੂੜ੍ਹਾਂ ਦਇਆ ਕਮਾਈਆ। ਚਰਨ ਪ੍ਰੀਤੀ ਬਖ਼ਸ਼ ਇਕ ਧਿਆਨ, ਦੂਜਾ ਰੋਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਦਾ ਲਹਿਣਾ ਕਰ ਪਰਵਾਨ, ਮਿਹਰਵਾਨ ਹੋ ਕੇ ਸਹਿਜੇ ਰਿਹਾ ਵਰਤਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਵਰਖਾ ਸਿੰਘ ਦੇ ਗ੍ਰਹਿ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਧਰਤ ਕਹੇ ਮੇਰੇ ਜਾਗੇ ਭਾਗ, ਭਗਵਨ ਹੋਇਆ ਸਹਾਈਆ। ਜਨ ਭਗਤ ਜਗੇ ਚਿਰਾਗ, ਲੋਕਮਾਤ ਰੁਸ਼ਨਾਈਆ। ਸੁਣੀ ਅਗੰਮੀ ਆਵਾਜ਼, ਸ਼ਬਦੀ ਨਾਦ ਵਜਾਈਆ। ਸੰਤ ਸੁਹੇਲੇ ਰਹੇ ਜਾਗ, ਭਰਮੇ ਸੁਤੀ ਸਰਬ ਲੋਕਾਈਆ। ਗ੍ਰਹਿ ਗ੍ਰਹਿ ਲੱਗੀ ਆਗ, ਅਗਨੀ ਤੱਤ ਜਲਾਈਆ। ਬਿਨਾ ਗੁਰਮੁਖਾਂ ਮਿਲੇ ਨਾ ਕੰਤ ਸੁਹਾਗ, ਸੁਹੰਜਣੀ ਸੇਜ ਨਾ ਕੋਇ ਹੰਢਾਈਆ। ਬਿਰਹੋਂ ਮਿਲੇ ਨਾ ਕੋਇ ਵੈਰਾਗ, ਬਿਹਬਲ ਹੋ ਕੇ ਸਾਰੇ ਦੇਣ ਦੁਹਾਈਆ। ਝਗੜਾ ਪਿਆ ਕੂੜ ਸਮਾਜ, ਸਮਗਰੀ ਸਚ ਨਾ ਕੋਇ ਵਰਤਾਈਆ। ਜਿਸ ਨੇ ਰਚਨਾ ਰਚੀ ਆਦਿ, ਸੋ ਖੇਲੇ ਖੇਲ ਧੁਰਦਰਗਾਹੀਆ। ਜਨ ਭਗਤ ਦਵਾਰੇ ਸਾਚੇ ਰਸ ਦਾ ਲੈ ਸਵਾਦ, ਸਵਾਰਥ ਸਭ ਦਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਨੀ ਦਾ ਕਰਤਾ ਕਰ ਕੇ ਕਾਜ, ਕਾਰਜ ਆਪਣੇ ਵਿਚ ਰਖਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਮੁਨਸਾ ਸਿੰਘ, ਮੇਲਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਪੁਰਖ ਅਕਾਲ ਸਭ ਦਾ ਲਹਿਣਾ ਦੇਵੇ ਹੱਕ ਦਾ, ਠੱਗੀ ਚੋਰੀ ਨਾ ਕੋਇ ਕਮਾਈਆ। ਜੁਗ ਜੁਗ ਜਨ ਭਗਤਾਂ ਪੈਜ ਰਖਦਾ, ਲੋਕਮਾਤ ਹੋਏ ਸਹਾਈਆ। ਮਾਰਗ ਦੱਸੇ ਸਚ ਦਾ, ਸਾਧਨਾ ਇਕ ਦ੍ਰਿੜਾਈਆ। ਲੂੰ ਲੂੰ ਅੰਦਰ ਰਚਦਾ, ਰਚਨਾ ਆਪਣੀ ਦਏ ਪਰਗਟਾਈਆ। ਸੰਦੇਸ਼ਾ ਦੇ ਕੇ ਗੁਰਮਤ ਦਾ, ਮਨਮਤ ਅੰਦਰੋਂ ਬਾਹਰ ਕਢਾਈਆ। ਇਸ਼ਾਰਾ ਦੇ ਕੇ ਅਗੰਮੀ ਅੱਖ ਦਾ, ਬਿਨ ਅੱਖਰਾਂ ਕਰੇ ਪੜ੍ਹਾਈਆ। ਪੜਦਾ ਲਾਹ ਕੇ ਦੂਈ ਦਵੈਤ ਫਟ ਦਾ, ਸਤਿ ਸਚ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਪਿਛਲਾ ਅਗਲਾ ਦਏ ਮੁਕਾਈਆ। ਸ੍ਰੀ ਭਗਵਾਨ ਸਦਾ ਸੁਹੇਲਾ, ਸਰਬ ਵਿਆਪੀ ਇਕ ਅਖਵਾਇੰਦਾ। ਜਨ ਭਗਤਾਂ ਕਰੇ ਜੁਗ ਜੁਗ ਮੇਲਾ, ਵਿਛੜਿਆਂ ਜੋੜ ਜੁੜਾਇੰਦਾ। ਰੰਗ ਰੰਗਾ ਕੇ ਗੁਰੂ ਚੇਲਾ, ਚੇਲਾ ਗੁਰੂ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਿਰ ਆਪਣਾ ਹੱਥ ਰਖਾਇੰਦਾ। ਸਿਰ ਸਿਰ ਹੱਥ ਰੱਖੇ ਕਰਤਾਰ, ਕਰਨੀ ਦਾ ਮਾਲਕ ਦਇਆ ਕਮਾਈਆ। ਗੁਰਮੁਖਾਂ ਬਣ ਰਖਵਾਰ, ਰੱਛਿਆ ਕਰੇ ਚਾਈਂ ਚਾਈਂਆ। ਜਨਮ ਜਨਮ ਦਾ ਗੇੜ ਨਿਵਾਰ, ਕਰਮ ਕਰਮ ਦਾ ਰੋਗ ਮਿਟਾਈਆ। ਸਾਚੇ ਧਰਮ ਦਾ ਦੇ ਦਵਾਰ, ਦਰਵਾਜ਼ਾ ਇਕੋ ਦਏ ਖੁਲ੍ਹਾਈਆ। ਜਿਥੇ ਵਸੇ ਹਰਿ ਨਿਰੰਕਾਰ, ਸਚ ਦਵਾਰੇ ਸੋਭਾ ਪਾਈਆ। ਪ੍ਰੇਮ ਪਿਆਰ ਦਾ ਹੋਵੇ ਆਹਾਰ, ਭੋਜਨ ਆਪਣਾ ਰਸ ਬਣਾਈਆ। ਸਾਂਤਕ ਸਤਿ ਸਤਿ ਕਰ ਵਿਚ ਸੰਸਾਰ, ਗੁਰਮੁਖਾਂ ਅਗਨੀ ਤਤ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਅਪਾਰ, ਆਪ ਆਪਣੇ ਵਿਚ ਆਪਣੇ ਲਏ ਮਿਲਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੨ ਬੀਬੀ ਸਵਰਨੀ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਜਗਤ ਨਿਆਸਰਿਆਂ ਦੇਵੇ ਸਹਾਰਾ, ਸਹਾਇਕ ਹੋ ਕੇ ਦਇਆ ਕਮਾਈਆ। ਚਰਨ ਪ੍ਰੀਤੀ ਦੇ ਆਧਾਰਾ, ਉਦਮ ਨਾਲ ਲਏ ਉਠਾਈਆ। ਪਾਰ ਕਰਾਏ ਕੂੜ ਕਿਨਾਰਾ, ਸਾਚਾ ਦਰ ਇਕ ਸੁਹਾਈਆ। ਨਾਮ ਨਿਧਾਨ ਜਣਾ ਕੇ ਨਾਅਰਾ, ਨਰ ਨਰਾਇਣ ਲਏ ਉਠਾਈਆ। ਜਨਮ ਕਰਮ ਕਰ ਉਜਿਆਰਾ, ਉਜਰਤ ਪਿਛਲੀ ਝੋਲੀ ਪਾਈਆ। ਧੁਰ ਦਾ ਸ਼ਬਦ ਕਰ ਇਸ਼ਾਰਾ, ਆਸਾ ਮਨਸਾ ਖੋਜ ਖੁਜਾਈਆ। ਵਡਿਆਈ ਦੇ ਧੁਰ ਦਰਬਾਰਾ, ਦਰ ਘਰ ਸਾਚਾ ਇਕ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਪਾਰ ਉਤਾਰਾ, ਉਤਰ ਪੂਰਬ ਪੱਛਮ ਦੱਖਣ ਚਾਰੇ ਕੁੰਟਾਂ ਹੋਏ ਸਹਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਬੀਬੀ ਲਾਜੀ ਦੇ ਗ੍ਰਹਿ ਅਲ੍ਹੜ ਪਿੰਡੀ ਜ਼ਿਲਾ ਗੁਰਦਾਸ ਪੁਰ

ਜਨ ਭਗਤ ਤੇਰਾ ਪਕਵਾਨ ਆਦਿ ਜੁਗਾਦਿ ਰਹੇ ਪੱਕਦਾ, ਸਾਹਿਬ ਸਤਿਗੁਰ ਖਾ ਖਾ ਖ਼ੁਸ਼ੀ ਮਨਾਈਆ। ਪ੍ਰੇਮੀਆਂ ਦੇ ਪਿਆਰ ਵਿਚੋਂ ਰਹੇ ਛਕਦਾ, ਨੇਮੀਆਂ ਦਾ ਨੇਮ ਆਪ ਜਣਾਈਆ। ਲੇਖਾ ਦੇਂਦਾ ਰਹੇ ਧੁਰ ਹੱਕ ਦਾ, ਮਸਤਕ ਆਪੇ ਵੇਖ ਵਖਾਈਆ। ਹੁਕਮ ਚਲਦਾ ਰਹੇ ਸਦਾ ਏਕੰਕਾਰ ਯੱਕ ਦਾ, ਯਥਾਰਥ ਆਪਣਾ ਰੰਗ ਚੜ੍ਹਾਈਆ। ਨਾਤਾ ਬਿਧਾਤਾ ਜੁੜਿਆ ਰਹੇ ਸਚ ਦਾ, ਸਚ ਵੱਜਦੀ ਰਹੇ ਵਧਾਈਆ। ਰਾਹ ਤੱਕਦਾ ਰਹੇ ਕਾਇਆ ਮਾਟੀ ਭਾਂਡਾ ਕੱਚ ਦਾ, ਜਗਤ ਨੇਤਰ ਅੱਖ ਉਠਾਈਆ। ਕਿਰਪਾ ਨਿਧਾਨ ਸਦਾ ਅੰਦਰ ਰਹੇ ਵਸਦਾ, ਨਿਝ ਲੋਚਣ ਕਰੇ ਰੁਸ਼ਨਾਈਆ। ਸਾਚਾ ਮਾਰਗ ਰਹੇ ਦੱਸਦਾ, ਜੁਗ ਜੁਗ ਕਰ ਪੜ੍ਹਾਈਆ। ਭੇਵ ਖਲ੍ਹੌਂਦਾ ਰਹੇ ਘਟ ਘਟ ਦਾ, ਘਾਟੀ ਮੰਜ਼ਲ ਆਪ ਚੜ੍ਹਾਈਆ। ਦਰਵਾਜ਼ਾ ਖੁਲ੍ਹਾ ਰੱਖੇ ਆਪਣੇ ਹੱਟ ਦਾ, ਭੰਡਾਰਾ ਵਰਤੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੋਵਣਹਾਰ ਸਹਾਈਆ। ਜਨ ਭਗਤ ਤੇਰਾ ਪੱਕਦਾ ਰਹੇ ਪਕਵਾਨ, ਪਾਰਬ੍ਰਹਮ ਪ੍ਰਭ ਵੇਖ ਵਖਾਈਆ। ਭੋਗ ਲਗੌਂਦਾ ਰਹੇ ਸ੍ਰੀ ਭਗਵਾਨ, ਨਿਰਗੁਣ ਸਰਗੁਣ ਦਇਆ ਕਮਾਈਆ। ਧੁਰ ਦਾ ਦੇਂਦਾ ਰਹੇ ਦਾਨ, ਦਾਤਾ ਹੋ ਕੇ ਆਪ ਵਰਤਾਈਆ। ਆਤਮ ਸੁਰਤੀ ਮਿਲਦਾ ਰਹੇ ਕਾਨ੍ਹ, ਘਨਈਆ ਹੋ ਕੇ ਘਰ ਘਰ ਫੇਰਾ ਪਾਈਆ। ਸਈਆ ਹੋ ਕੇ ਮੁਗਧ ਵੇਖੇ ਚਤਰ ਸੁਜਾਨ, ਮੂਰਖ ਮੂੜ੍ਹੇ ਦਏ ਵਡਿਆਈਆ। ਚਾਰ ਵਰਨ ਅਠਾਰਾਂ ਬਰਨ ਕਰ ਪਰਵਾਨ, ਪਰਮ ਪੁਰਖ ਦੇਵੇ ਇਕ ਸਰਨਾਈਆ। ਦੂਰ ਨੇੜੇ ਸਾਰੇ ਰੱਖੇ ਆਪਣੇ ਵਿਚ ਧਿਆਨ, ਉਹਲਾ ਜਗਤ ਨਾ ਕੋਇ ਬਣਾਈਆ। ਸਭ ਦੀ ਕਰਨ ਜਾਏ ਕਲਿਆਣ, ਕਾਇਨਾਤ ਵਿਚੋਂ ਬਾਹਰ ਕਢਾਈਆ। ਸੁਣੌਂਦਾ ਜਾਏ ਧੁਰ ਫ਼ਰਮਾਨ, ਸ਼ਬਦ ਸੰਦੇਸ਼ਾ ਬੇਪਰਵਾਹੀਆ। ਪ੍ਰੇਮ ਪਿਆਰ ਮੁਹੱਬਤ ਦਾ ਸੱਚਾ ਪੀਣ ਖਾਣ, ਤ੍ਰਿਸ਼ਨਾ ਤ੍ਰਿਖਾ ਰਹੇ ਨਾ ਰਾਈਆ। ਪੂਰਬ ਲੇਖਾ ਲਹਿਣਾ ਚੁਕਣਾ ਲਾਲੋ ਤਰਖਾਣ, ਸਗਲੇ ਸਾਥੀ ਸਰਬ ਤਜਾਈਆ। ਨਾਨਕ ਦਾ ਮਹਿਮਾਨ, ਭਗਤ ਵਛਲ ਬੇਪਰਵਾਹੀਆ। ਸਭ ਦੀ ਇਛਿਆ ਪੂਰੀ ਕਰੇ ਆਣ, ਭਿਛਿਆ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਤੇਰਾ ਚਲਦਾ ਰਹੇ ਭੰਡਾਰਾ, ਭੰਡਾਰੀ ਪੁਰਖ ਅਕਾਲ ਅਖਵਾਈਆ। ਜੁਗ ਚੌਕੜੀ

ਵਸਦਾ ਰਹੇ ਦਵਾਰਾ, ਦਰ ਘਰ ਵਜਦੀ ਰਹੇ ਵਧਾਈਆ। ਮਿਲਦਾ ਰਹੇ ਨਾਮ ਅਧਾਰਾ, ਅਗਨੀ ਅੱਗ ਨਾ ਕੋਇ ਜਲਾਈਆ। ਜੁਗ ਚੌਕੜੀ ਹੁੰਦਾ ਰਹੇ ਮੇਲਾ ਕੰਤ ਭਤਾਰਾ, ਆਤਮ ਪਰਮਾਤਮ ਮਿਲ ਕੇ ਸੋਭਾ ਪਾਈਆ। ਖੇਲ ਖੇਲ ਅਗੰਮ ਅਪਾਰਾ, ਅਲੱਖ ਨਿਰੰਜਣ ਆਪਣੀ ਦਇਆ ਕਮਾਈਆ। ਜੁਗ ਚੌਕੜੀ ਜਨਮ ਕਰਮ ਦਾ ਪਹਿਲਾ ਲਾਹੇ ਉਧਾਰਾ, ਪੂਰਬ ਲੇਖਾ ਲੇਖੇ ਵਿਚੋਂ ਵਰਤਾਈਆ। ਸੁਹੰਜਣਾ ਹੋਇਆ ਸੁਭਾਗੀ ਦਿਹਾੜਾ, ਭਾਗ ਆਪਣਾ ਰਿਹਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਪ੍ਰੀਤੀ ਅੰਤਰ ਜਨ ਭਗਤ ਦਵਾਰੇ ਅੰਦਰ ਬਣੇ ਆਪ ਵਰਤਾਰਾ, ਵਰਤਮਾਨ ਵਾਰਤਾ ਆਪਣੇ ਨਾਲ ਮਿਲਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਬੀਬੀ ਬਿਸੀ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਸ੍ਰੀ ਭਗਵਾਨ ਕਹੇ ਉਠ ਵੇਖ ਕਬੀਰ, ਸਵਾਧਾਨ ਹੋ ਕੇ ਲੈ ਅੰਗੜਾਈਆ। ਕਰੇ ਖੇਲ ਕੀ ਪੁਰਖ ਅਕਾਲ ਪੀਰਾਂ ਦਾ ਪੀਰ, ਧੁਰ ਦਾ ਪੈਗ਼ੰਬਰ ਬੇਪਰਵਾਹੀਆ। ਜਨ ਭਗਤਾਂ ਲੇਖੇ ਲਾਏ ਪਦਾਰਥ ਧੁਰ ਦੀ ਖੀਰ, ਅੰਨ ਅਨੰਦ ਵਿਚ ਰਖਾਈਆ। ਕਿਸੇ ਨੂੰ ਟਿਕੌਣਾ ਨਾ ਪਏ ਕੰਡਿਆਂ ਵਿਚ ਸਰੀਰ, ਭੱਜਣਾ ਪਏ ਨਾ ਵਾਹੋ ਦਾਹੀਆ। ਕਿਸੇ ਨੂੰ ਬਣਨਾ ਨਾ ਪਏ ਹਕੀਰ, ਹੱਟੋ ਹੱਟ ਨਾ ਕੋਈ ਫਿਰਾਈਆ। ਕਲਜੁਗ ਅੰਤ ਝਗੜਾ ਮੁਕਾ ਕੇ ਸ਼ਾਹ ਹਕੀਰ, ਪੀਰ ਫਕੀਰ ਇਕੋ ਰੰਗ ਰੰਗਾਈਆ। ਸਾਚੇ ਮਾਰਗ ਦੀ ਕਰ ਤਾਮੀਰ, ਤਾਮੀਲ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਰਤਾਈਆ। ਵੇਖ ਕਬੀਰ ਉਠ ਸਾਧ ਸੰਤ, ਗੁਰਮੁਖ ਸੱਜਣ ਸੋਭਾ ਪਾਈਆ। ਜਿਨ੍ਹਾਂ ਦਾ ਮਾਲਕ ਇਕ ਬੇਅੰਤ, ਬੇਪਰਵਾਹੀ ਵਿਚ ਸਮਾਈਆ। ਭੰਡਾਰਾ ਦੇ ਅਗਣਤ, ਅਤੋਟ ਅਤੁਟ ਵਰਤਾਈਆ। ਸਾਚੀ ਬਣਾ ਕੇ ਬਣਤ, ਧੁਰ ਫੁਰਮਾਣਾ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਵੇਖ ਕਬੀਰ ਸੰਤ ਸੁਹੇਲੇ ਹੋਏ ਇਕੱਠੇ, ਗੁਰਮੁਖ ਮਿਲ ਮਿਲ ਖ਼ੁਸ਼ੀ ਮਨਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਫਿਰਦੇ ਨੱਠੇ, ਖ਼ੁਸ਼ੀਆਂ ਵਿਚ ਭੱਜਣ ਚਾਈਂ ਚਾਈਂਆ। ਜਿਨ੍ਹਾਂ ਖਾਤਰ ਪੁਰਖ ਅਕਾਲ ਪ੍ਰੇਮ ਪਦਾਰਥ ਪੱਕੇ, ਪਕਵਾਨ ਆਪਣਾ ਰੰਗ ਚੜ੍ਹਾਈਆ। ਤਿਨ੍ਹਾਂ ਦੇ ਅੰਦਰ ਜਾਣੇ ਰਤੇ, ਰੰਗ ਰਤੜੀ ਆਪ ਰੰਗਾਈਆ। ਧੁਰ ਸੰਦੇਸ਼ੇ ਦੇ ਕੇ ਪੱਕੇ, ਭਗਤ ਲਏ ਜਗਾਈਆ। ਨਾਤੇ ਜੋੜ ਕੇ ਭਾਈ ਭੈਣ ਸਕੇ, ਸੱਜਣ ਸੱਜਣਾਂ ਨਾਲ ਮਿਲਾਈਆ। ਜੋ ਇਸ ਭੰਡਾਰੇ ਵਿਚੋਂ ਛਕੇ, ਛਕ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਬੀਰ ਕਹੇ ਪ੍ਰਭੂ ਮੈਂ ਕੁਛ ਅੰਦਰ ਰਿਹਾ ਸੋਚ, ਚਲੇ ਨਾ ਕੋਈ ਚਤੁਰਾਈਆ। ਕਿਹੜੀ ਬਣੀ ਮੌਜ, ਮਜਲਸ ਬੇਪਰਵਾਹੀਆ। ਜਿਸ ਦੀ ਚਾਰ ਜੁਗ ਕੀਤੀ ਖੋਜ, ਨਵ ਨੌ ਧਿਆਨ ਲਗਾਈਆ। ਭੱਜ ਭੱਜ ਵੇਖਿਆ ਲੋਕ ਪਰਲੋਕ, ਸਾਖਿਆਤ ਸਤਿ ਨਾ ਕੋਇ ਵਖਾਈਆ। ਕਲਜੁਗ ਅੰਤ ਭਗਤਾਂ ਦੇ ਕੇ ਓਟ, ਓੜਕ ਆਪਣੇ ਨਾਲ ਮਿਲਾਈਆ। ਤਨ ਨਗਾਰੇ ਲਾ ਕੇ ਚੋਟ, ਚੋਟੀ ਚੜ੍ਹ ਕੇ ਰਿਹਾ ਉਠਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਰਿਹਾ ਗਵਾਈਆ। ਸਚ ਭੰਡਾਰਾ ਦੇ ਕੇ ਬਹੁਤ, ਗ੍ਰਹਿ ਗ੍ਰਹਿ ਰਿਹਾ ਵਰਤਾਈਆ। ਗੁਰਮੁਖ ਕੋਈ ਲੋਕਮਾਤ ਨਾ ਜਾਵੇ ਔਂਤ,

ਨੇਂਦਾ ਖਾ ਕੇ ਨੇਤਾ ਅੱਗੇ ਲਏ ਬਣਾਈਆ। ਜਿਥੇ ਕਿਸੇ ਦੀ ਨਹੀਂ ਕੋਈ ਪਹੁੰਚ, ਪੰਜਾ ਲਾ ਕੇ ਪੰਜਾਂ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਕਬੀਰ ਕਹੇ ਮੈਂ ਘਰ ਘਰ ਪਕਦਾ ਵੇਖਿਆ ਲੰਗਰ, ਗੁਰ ਅਵਤਾਰ ਪੈਗ਼ੰਬਰਾਂ ਦਿਤਾ ਸੁਣਾਈਆ। ਗੌਹ ਨਾਲ ਤੱਕਿਆ ਰਾਮ ਚੰਦਰ, ਤਰੇਤਾ ਦੁਆਪਰ ਕਲਜੁਗ ਅੰਤ ਲੰਘਾਈਆ। ਕੁਛ ਰਮਜ਼ ਮਾਰੀ ਥੋੜੀ ਜਿਹੀ ਹਨਵੰਤ ਬਾਨਰ ਬੰਦਰ, ਸ਼ਬਦੀ ਸ਼ਬਦ ਜਣਾਈਆ। ਹੁਣ ਖਾਣਾ ਮੂਲਕੰਦਨ, ਪੱਤ ਡਾਲੀ ਨਾਲ ਵਡਿਆਈਆ। ਕਲਜੁਗ ਅੰਤ ਸ੍ਰੀ ਭਗਵਾਨ ਜਨ ਭਗਤਾਂ ਤੋੜ ਕੇ ਬੰਧਨ, ਬੰਦਗੀ ਇਕੋ ਇਕ ਸਮਝਾਈਆ। ਭਿਖਾਰੀ ਹੋ ਕੇ ਦਰਵੇਸ਼ ਹੋ ਕੇ ਦਰ ਦਰ ਆਏ ਮੰਗਣ, ਮਾਣਕ ਮੋਤੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਰਿਹਾ ਕਰਾਈਆ। ਕਬੀਰ ਕਹੇ ਮੈਂ ਵੇਖੇ ਗੁਰਮੁਖ ਕਾਬਲ, ਕਬੀਲੇ ਆਪਣੇ ਰਹੇ ਤਰਾਈਆ। ਜਿਨ੍ਹਾਂ ਦਾ ਮਾਲਕ ਧੁਰ ਦਾ ਬਾਬਲ, ਪਤਿਪਰਮੇਸ਼ਵਰ ਬੇਪਰਵਾਹੀਆ। ਸੋ ਬਣ ਕੇ ਆਇਆ ਆਦਲ, ਅਦਲ ਇਨਸਾਫ਼ ਇਕ ਦ੍ਰਿੜਾਈਆ। ਸਚ ਦਵਾਰ ਦੱਸ ਕੇ ਪਾਤਨ, ਪਤ੍ਰਿਕਾ ਧੁਰ ਦੀ ਰਿਹਾ ਪੜ੍ਹਾਈਆ। ਭਗਤ ਸੁਹੇਲੇ ਮਿਲ ਕੇ ਸਾਜਣ ਸੱਚੀ ਕਰੇ ਬਾਤਨ, ਢੋਲਾ ਗਾਏ ਬੇਪਰਵਾਹੀਆ। ਤੂੰ ਮੇਰਾ ਮੈਂ ਤੇਰਾ ਮਿਲ ਕੇ ਸਾਰੇ ਆਖਣ, ਦੂਜੀ ਆਵਾਜ਼ ਨਾ ਕੋਈ ਸੁਣਾਈਆ। ਅਬਿਨਾਸ਼ੀ ਕਰਤਾ ਕਲਜੁਗ ਅੰਤ ਕੋਈ ਖਾਣ ਨਹੀਂ ਆਇਆ ਮਾਖਣ, ਮਟਕੀ ਦਹੀਂ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਕਬੀਰ ਕਹੇ ਮੈਂ ਜੁਗ ਚੌਕੜੀ ਪ੍ਰਭ ਨੂੰ ਵੇਖਿਆ, ਤ੍ਰਿਸ਼ਨਾ ਸਕੇ ਨਾ ਕੋਇ ਬੁਝਾਈਆ। ਨਿਰਗੁਣ ਸਰਗੁਣ ਧਾਰ ਕਰਦਾ ਰਹੇ (ਵੇਸਿਆ), ... ... ... ... ... ... ... ਮਨੁੱਖ ਮਾਨਵ ਆਪਣੀ ਖੇਲ ਕਰਾਈਆ। ਕਲਜੁਗ ਅੰਤ ਜਨ ਭਗਤਾਂ ਦਿਵੌਣ ਆਇਆ ਸਾਚਾ ਸੁੱਖਾ, ਸੁੱਖ ਸਾਗਰ ਨਾਲ ਲਿਆਈਆ। ਜਨਮ ਮਰਨ ਦਾ ਰਹਿਣ ਨਾ ਦੇਵੇ ਦੁੱਖਾ, ਆਵਣ ਜਾਵਣ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੱਸ ਕੇ ਮਾਰਗ ਉਚਾ, ਉਚ ਅਗੰਮ ਅਥਾਹ ਆਪਣੇ ਵਿਚ ਮਿਲਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਬੀਬੀ ਧਿਆਨੋ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਕਬੀਰ ਕਹੇ ਜਨ ਭਗਤੋ ਸੋਹਣਾ ਮਿਲ ਗਿਆ ਮੌਕਾ, ਵਕਤ ਆਪੇ ਰਿਹਾ ਸੁਹਾਈਆ। ਮੇਰੇ ਵਾਂਗ ਕਿਸੇ ਨੂੰ ਭਰਨਾ ਨਹੀਂ ਪਿਆ ਹੌਕਾ, ਦੁੱਖ ਭੁੱਖ ਨਾ ਕੋਇ ਸਤਾਈਆ। ਮਿਹਰਵਾਨ ਹੋ ਕੇ ਲੈ ਕੇ ਆ ਗਿਆ ਧੁਰ ਦੀ ਨੌਕਾ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਤੁਹਾਡਾ ਸਮਾਂ ਸੁਹਾਵਣਾ ਬਣਾਇਆ ਚਾਉ ਕਾ, ਖ਼ੁਸ਼ੀਆਂ ਰੰਗ ਵਖਾਈਆ। ਝਗੜਾ ਮੁਕਾ ਕੇ ਹਉਮੇ ਹਉਂ ਦਾ, ਹਰਿਜਨ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਰਨ ਇਕ ਦ੍ਰਿੜਾਈਆ। ਕਬੀਰ ਕਹੇ ਕਰਨੀ ਪਈ ਨਹੀਂ ਕੋਈ ਬੰਦਗੀ, ਬੰਧਨ ਦੁਨੀ ਦਿਤੇ ਤੁੜਾਈਆ। ਕੱਟਣੀ ਪਈ ਨਹੀਂ ਕੋਈ ਮੁਸ਼ੰਦਗੀ, ਮੁਸ਼ਕਲ ਆਪੇ ਹਲ ਕਰਾਈਆ। ਕਿਰਪਾ ਨਾਲ ਕੱਢ ਦੇ ਅੰਦਰੋਂ ਗੰਦਗੀ, ਮਨ ਵਾਸਨਾ ਕਰੇ ਸਫ਼ਾਈਆ।

ਧਾਰ ਬਖ਼ਸ਼ ਕੇ ਆਪਣੇ ਅਨੰਦ ਦੀ, ਅਨੰਦ ਅੰਦਰੋਂ ਇਕ ਪਰਗਟਾਈਆ। ਖੇਲ ਕਰ ਸਾਹਿਬ ਬਖ਼ਸ਼ੰਦ ਦੀ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਇਹ ਵਸਤ ਅਮੋਲਕ ਅੰਨ ਦੀ, ਆਦਿ ਅੰਤ ਕਾਰ ਕਮਾਈਆ। ਤੁਹਾਡੀ ਖ਼ੁਸ਼ੀ ਸਦਾ ਧੰਨ ਧੰਨ ਦੀ, ਧੰਨ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਾਸਨਾ ਮੇਟ ਕੇ ਮਨੂਆ ਮਨ ਦੀ, ਮਮਤਾ ਆਪਣੇ ਵਿਚ ਰਖਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਅੱਛਰ ਸਿੰਘ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਜਿਸ ਗ੍ਰਹਿ ਲੱਗੇ ਭੋਗ, ਭਾਗੀਰਥ ਵੇਖ ਖ਼ੁਸ਼ੀ ਮਨਾਈਆ। ਗੁਰਮੁਖਾਂ ਮਿਲੇ ਅਗੰਮੀ ਚੋਗ, ਅੰਮ੍ਰਿਤ ਭੰਡਾਰਾ ਰਸ ਚਖਾਈਆ। ਓਨ੍ਹਾਂ ਦਾ ਪੂਰਾ ਹੋਵੇ ਜੋਗ, ਜੁਗਤੀ ਆਪਣੀ ਨਾਲ ਤਰਾਈਆ। ਸਚ ਦਾ ਹੋਵੇ ਸੰਜੋਗ, ਸਤਿ ਨਾਲ ਕੁੜਮਾਈਆ। ਹਉਮੇ ਮਿਟੇ ਰੋਗ, ਹੰ ਬ੍ਰਹਮ ਦਰਸਾਈਆ। ਸ਼ਬਦੀ ਵੱਜੇ ਚੋਟ, ਸੁਤਿਆਂ ਲਏ ਉਠਾਈਆ। ਨਾਤਾ ਜੋੜ ਕੇ ਨਿਰਮਲ ਜੋਤ, ਜੋਤੀ ਜਾਤਾ ਹੋਏ ਸਹਾਈਆ। ਕੋਟਾਂ ਵਿਚੋਂ ਸੰਤ ਸੁਹੇਲੇ ਗੁਰਮੁਖ ਖੋਜ, ਖ਼ੁਦ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਜਨ ਭਗਤਾਂ ਗ੍ਰਹਿ ਅਗੰਮ ਰਸ, ਰਸਨਾ ਸਕੇ ਨਾ ਕੋਇ ਸਮਝਾਈਆ। ਜਿਸ ਪਰਮ ਪੁਰਖ ਕੀਤਾ ਵਸ, ਵਾਸਤਵਕ ਆਪਣੇ ਨਾਲ ਮਿਲਾਈਆ। ਨਾਤਾ ਜੋੜਿਆ ਸੱਚ, ਸਚ ਵੱਜੇ ਵਧਾਈਆ। ਖ਼ੁਸ਼ੀ ਹੋਏ ਕਾਇਆ ਮਾਟੀ ਕੱਚ, ਕੰਚਨ ਰੂਪ ਹੋ ਕੇ ਸੋਭਾ ਪਾਈਆ। ਅੰਤਰ ਮਿਲੇ ਧੁਰ ਦੀ ਮਤ, ਮੰਤਰ ਨਾਮ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਦੇ ਖ਼ੁਸ਼ੀ ਵਖਾਈਆ। ਜਨ ਭਗਤੋ ਭੋਗ ਲੱਗੇ ਅਗੰਮੀ ਰਸਨਾ, ਰਾਸਤਾ ਇਕੋ ਇਕ ਜਣਾਈਆ। ਸਚ ਦਵਾਰੇ ਸਦਾ ਵਸਣਾ, ਗ੍ਰਹਿ ਮੰਦਰ ਵੱਜੇ ਵਧਾਈਆ। ਧੁਰ ਦੇ ਪਾਂਧੀ ਹੋ ਕੇ ਨੱਸਣਾ, ਭੱਜਣਾ ਵਾਹੋ ਦਾਹੀਆ। ਸੋਹੰ ਢੋਲਾ ਸਾਚਾ ਜਪਣਾ, ਰਸਨਾ ਜਿਹਵਾ ਨਾਲ ਵਡਿਆਈਆ। ਜਿਸ ਗ੍ਰਹਿ ਪਰਮ ਪੁਰਖ ਦਾ ਪਦਾਰਥ ਪੱਕਣਾ, ਤਿਸ ਪਕਵਾਨ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤੋ ਤੁਹਾਡੀ ਖਾਤਰ ਸਭ ਕੁਛ ਛਕਣਾ, ਇਛਿਆ ਆਪਣੀ ਨਾ ਕੋਇ ਬਣਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਸਰੂਪ ਸਿੰਘ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਜਨ ਭਗਤ ਤੇਰੀ ਧਾਰ ਉਚੀ, ਧਰਮ ਦਵਾਰ ਮਿਲੇ ਵਡਿਆਈਆ। ਜਨ ਭਗਤ ਤੇਰੀ ਆਤਮ ਸੁਚੀ, ਸਚ ਸੂਚਨਾ ਸੁਣੇ ਚਾਈਂ ਚਾਈਂਆ। ਜਨ ਭਗਤ ਤੇਰੀ ਡੂੰਘੀ ਰੁਚੀ, ਰਚਨਾ ਵੇਖੇ ਸ਼ਹਿਨਸ਼ਾਹੀਆ। ਜਨ ਭਗਤ ਤੇਰੀ ਆਤਮਾ ਰਹੇ ਨਾ ਸੁੱਤੀ, ਸੋਵਤ ਜਾਗਤ ਰੂਪ ਬਦਲਾਈਆ। ਜਨ ਭਗਤ ਤੇਰੀ ਆਵਣ ਜਾਵਣ ਖੇਲ ਮੁੱਕੀ, ਗੇੜਿਆਂ ਵਿਚੋਂ ਬਾਹਰ ਰਖਾਈਆ। ਜਨ ਭਗਤ ਤੇਰੀ ਆਸਾ ਸਦਾ ਸੁਖੀ, ਸੁਖਸਾਗਰ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਤੇਰੀ ਵੱਡੀ ਦਲੀਲ, ਦਇਆਵਾਨ ਦਿਤੀ

ਬਣਾਈਆ। ਕਿਸੇ ਦੇ ਅੱਗੇ ਕਰਨੀ ਨਾ ਪਏ ਅਪੀਲ, ਅਪਰੰਪਰ ਸਵਾਮੀ ਹੋਏ ਸਹਾਈਆ। ਮਾਤਲੋਕ ਕਰੇ ਨਾ ਕੋਇ ਜ਼ਲੀਲ, ਜਗਤ ਖ਼ੁਆਰੀ ਵਿਚੋਂ ਬਾਹਰ ਕਢਾਈਆ। ਦਰਗਹਿ ਦਾ ਲੱਭਣਾ ਨਾ ਪਏ ਕੋਇ ਵਕੀਲ, ਬਿਨਾ ਸਫਾਰਸ਼ ਪਾਰ ਲੰਘਾਈਆ। ਸਚ ਦਵਾਰੇ ਕਰ ਕੇ ਤਸਲੀਮ, ਤਕਸੀਮ ਵੰਡ ਵਿਚੋਂ ਬਾਹਰ ਕਢਾਈਆ। ਬੁੱਧੀ ਹੋਣ ਨਾ ਦੇਵ ਮਲੀਨ, ਮਲ ਮੂਤਰ ਵਿਚੋਂ ਕਰੇ ਸਫ਼ਾਈਆ। ਗੁਰਮੁਖ ਹੋਵੇ ਨਾ ਕਦੇ ਬੇਦੀਨ, ਇਸ਼ਟ ਇਕੋ ਇਕ ਜਣਾਈਆ। ਝਗੜਾ ਚੁਕਾ ਕੇ ਨਰ ਮਦੀਨ, ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਮਨਾਈਆ। ਅਬਿਨਾਸ਼ੀ ਕਰਤਾ ਸਚ ਭਰੋਸਾ ਦੇ ਕੇ ਯਕੀਨ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਾਰ ਬਦਲ ਕੇ ਨਵੀਂ ਨਵੀਨ, ਨਵਾਂ ਰੰਗ ਦਏ ਰੰਗਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਸਾਂਝੀ ਰਾਮ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਜਨ ਭਗਤਾਂ ਸਦਾ ਰੰਗ ਏਕ, ਵੱਡਾ ਛੋਟਾ ਨਜ਼ਰ ਕੋਇ ਨਾ ਆਇੰਦਾ। ਅਬਿਨਾਸ਼ੀ ਕਰਤਾ ਬੁੱਧੀ ਕਰਨਹਾਰ ਬਿਬੇਕ, ਮਨ ਵਾਸਨਾ ਦੁਰਮਤ ਮੈਲ ਧੁਵਾਇੰਦਾ। ਚਰਨ ਪ੍ਰੀਤੀ ਸਾਚੀ ਰੀਤੀ ਦੱਸੇ ਧੁਰ ਦੀ ਟੇਕ, ਟਿੱਕਾ ਮਸਤਕ ਨਾਮ ਧੂੜੀ ਚਰਨ ਛਾਰ ਇਕ ਛੁਹਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਬਿਨ ਅੱਖਾਂ ਸਭ ਨੂੰ ਲਏ ਪੇਖ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਵਖਾਇੰਦਾ। ਪੂਰਬ ਜਨਮ ਲਹਿਣਾ ਦੇਣਾ ਜਨਮ ਕਰਮ ਲੇਖਾ ਲਿਖਤ ਭਵਿਖਤ ਜਾਣੇ ਰੇਖ, ਰਿਖੀ ਮੁਨੀ ਗੁਰਮੁਖ ਸੰਤ ਸੁਹੇਲੇ ਆਪ ਉਠਾਇੰਦਾ। ਨਾਮ ਸੁਨੇਹੜਾ ਦੇਵਣਹਾਰਾ ਸਚ ਸੰਦੇਸ਼, ਧੁਰ ਫੁਰਮਾਣਾ ਸ੍ਰੀ ਭਗਵਾਨਾ ਆਪ ਸੁਣਾਇੰਦਾ। ਜਨ ਭਗਤਾਂ ਵੇਖਣਹਾਰਾ ਸੱਚਾ ਸੁੱਚਾ ਦੇਸ, ਜਿਸ ਗ੍ਰਹਿ ਆਤਮ ਨਾਲ ਪਰਮਾਤਮ ਰਹਿ ਕੇ ਸੋਭਾ ਪਾਇੰਦਾ। ਮਾਣ ਵਡਿਆਈ ਦੇਵਣਹਾਰਾ ਵਿਸ਼ੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸੱਚਾ ਘਰ, ਸਚ ਦਵਾਰਾ ਏਕੰਕਾਰਾ ਵਿਚ ਸੰਸਾਰਾ, ਚਰਨ ਕਵਲ ਉਪਰ ਧਵਲ ਧਰਮ ਧਾਰ ਇਕ ਜਣਾਇੰਦਾ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਜਨ ਭਗਤ ਤੇਰੀ ਆਸਾ ਪੁੰਨੀ, ਪੂਰਨ ਬ੍ਰਹਮ ਦਇਆ ਕਮਾਈਆ। ਸਚ ਪੁਕਾਰ ਦਾਤਾਰ ਪ੍ਰਭ ਸੁਣੀ, ਸਚਖੰਡ ਨਿਵਾਸੀ ਆਪਣੀ ਅੱਖ ਖੁਲ੍ਹਾਈਆ। ਜਿਸ ਨੂੰ ਸਮਝੇ ਕੋਇ ਨਾ ਰਿਖੀ ਮੁਨੀ, ਮਨੀਮ ਜਗਤ ਹਿਸਾਬ ਨਾ ਕੋਇ ਦ੍ਰਿੜਾਈਆ। ਸੋ ਵੱਖਰੀ ਬਿਨ ਅੱਖਰੀ ਉਪਜਾ ਕੇ ਧੁਨੀ, ਅੰਦਰੇ ਅੰਦਰ ਲਏ ਜਗਾਈਆ। ਜਿਸ ਦਾ ਭੇਵ ਜਾਣੇ ਕੋਇ ਨਾ ਗੁਣੀ, ਸ਼ਾਸਤਰ ਸਿਮਰਤ ਵੇਦ ਸਿਫ਼ਤ ਸਾਲਾਹੀਆ। ਸੋ ਗੁਰਮੁਖ ਗੁਰਸਿੱਖ ਰਿਹਾ ਚੁਣੀ, ਚਾਰ ਵਰਨ ਫੋਲ ਫੁਲਾਈਆ। ਜਿਸ ਦੇ ਪ੍ਰੇਮ ਵਿਚ ਕਬੀਰ ਜੁਲਾਹੇ ਤਾਣੀ ਬੁਣੀ, ਭੱਜਿਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਹੋਏ ਸਹਾਈਆ। ਜਨ ਭਗਤ ਤੇਰੀ ਮੰਜ਼ਲ ਹੱਕ, ਹੁਕਮ ਮੰਨਿਆਂ ਬੇਪਰਵਾਹੀਆ। ਅੱਗੇ

ਰਹੇ ਕੋਈ ਨਾ ਸ਼ੱਕ, ਸ਼ਕਾਇਤ ਕਰਨ ਕੋਇ ਨਾ ਆਈਆ। ਮਾਲਕ ਮਿਲ ਗਿਆ ਇਕੋ ਸਤਿ, ਸਤਿਵਾਦੀ ਗੁਰਸਿੱਖ ਲਏ ਬਣਾਈਆ। ਧਰਮ ਧਾਰ ਦੀ ਦੇ ਕੇ ਮਤ, ਪ੍ਰੇਮ ਪਿਆਰ ਇਕ ਦ੍ਰਿੜਾਈਆ। ਨਾਤਾ ਜੋੜ ਕੇ ਸਚ, ਕੂੜੀ ਕਿਰਿਆ ਦਏ ਛੁਡਾਈਆ। ਅੰਦਰੋਂ ਬਦਲ ਕੇ ਅੱਖ, ਪਰਤੱਖ ਆਪਣਾ ਆਪ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਚੁਕਾਵੇ ਹੱਥੋ ਹੱਥ, ਅੱਗੇ ਉਧਾਰ ਨਾ ਕੋਇ ਰਖਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਗੰਡਾ ਸਿੰਘ ਦੇ ਗ੍ਰਹਿ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਜਨ ਭਗਤ ਤੇਰਾ ਬਣੇ ਆਪ, ਮਾਲਕ ਹੋ ਕੇ ਵੇਖ ਵਖਾਇੰਦਾ। ਸੋਹੰ ਢੋਲਾ ਦੱਸ ਕੇ ਜਾਪ, ਅੰਤਰ ਆਤਮ ਰੰਗ ਰੰਗਾਇੰਦਾ। ਲੇਖੇ ਲਾ ਕੇ ਤਨ ਮਾਟੀ ਖਾਕ, ਖਾਲਸ ਆਪਣਾ ਰੂਪ ਸਮਝਾਇੰਦਾ। ਹੋ ਸਹਾਈ ਅਨਾਥਾਂ ਨਾਥ, ਗਰੀਬ ਨਿਮਾਣੇ ਗਲੇ ਲਗਾਇੰਦਾ। ਏਥੇ ਓਥੇ ਦੋ ਜਹਾਨਾਂ ਦੇਵੇ ਸਗਲਾ ਸਾਥ, ਮੰਝਧਾਰ ਨਾ ਕੋਇ ਡੁਬਾਇੰਦਾ। ਮਿਹਰ ਵਿਚ ਮਹਿਬੂਬ ਸਿਰ ਰੱਖੇ ਹਾਥ, ਸਮਰਥ ਆਪਣਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਕਰ ਕੇ ਆਪਣੇ ਵਸ, ਵਾਸਤਾ ਏਥੇ ਓਥੇ ਆਪਣੇ ਨਾਲ ਰਖਾਇੰਦਾ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਬੰਤਾ ਸਿੰਘ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਜਨ ਭਗਤ ਤੇਰਾ ਵਡ ਘਰਾਨਾ, ਘਰਬਾਰ ਇਕੋ ਇਕ ਦਸਾਈਆ। ਉਚ ਅਗੰਮ ਅਥਾਹ ਟਿਕਾਣਾ, ਟਕਿਆਂ ਵਾਲਾ ਕੋਈ ਪਹੁੰਚ ਨਾ ਸਕੇ ਰਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਹੋਵੇ ਗਾਣਾ, ਗਾਵਣ ਵਾਲਾ ਨਜ਼ਰ ਕੋਇ ਨਾ ਆਈਆ। ਦੀਪਕ ਜੋਤ ਜਗੇ ਮਹਾਨਾ, ਬਿਨ ਨੂਰ ਨੂਰ ਰੁਸ਼ਨਾਈਆ। ਸੋਭਾਵੰਤ ਹੋਵੇ ਸਾਚਾ ਕਾਹਨਾ, ਰਾਧਾ ਆਪਣਾ ਖੇਲ ਖਿਲਾਈਆ। ਤਖ਼ਤ ਨਿਵਾਸੀ ਹੋਏ ਸ੍ਰੀ ਭਗਵਾਨਾ, ਸ਼ਾਹੋ ਸ਼ਾਬਾਸ਼ੀ ਸ਼ਹਿਨਸ਼ਾਹੀਆ। ਜੋ ਭਗਤਾਂ ਦੇਵਣ ਆਏ ਫ਼ਰਮਾਣਾ, ਧੁਰ ਦਾ ਹੁਕਮ ਇਕ ਸਮਝਾਈਆ। ਇਸ਼ਟ ਦੇਵ ਇਕ ਮਨਾਨਾ, ਦੂਜੀ ਟੇਕ ਨਾ ਕੋਇ ਬੰਧਾਈਆ। ਦਰਸ ਕਰੋ ਰੂਪ ਨਾਨਾ, ਨਰ ਨਰਾਇਣ ਹੋਏ ਸਹਾਈਆ। ਲੇਖਾ ਚੁੱਕੇ ਆਵਣ ਜਾਣਾ, ਜਾਨਸ਼ੀਂ ਆਪਣੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਉਪਰ ਹੋਏ ਆਪ ਮਿਹਰਵਾਨਾ, ਮਿਹਰ ਧੁਰ ਦੀ ਨਾਲ ਤਰਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਗਿਆਨ ਚੰਦ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਜਨ ਭਗਤਾਂ ਪ੍ਰਭ ਸਦਾ ਵਿਚੋਲਾ, ਜੁਗ ਵਿਛੜੇ ਮੇਲ ਮਿਲਾਇੰਦਾ। ਨਾਮ ਦੱਸ ਕੇ ਧੁਰ ਦਾ ਸਾਚਾ ਢੋਲਾ, ਢੋਲ ਮਾਹੀ ਹੋ ਕੇ ਦਇਆ ਕਮਾਇੰਦਾ। ਮਾਣ ਵਡਿਆਈ ਦੇ ਕੇ ਉਪਰ ਧਰਨੀ ਧਰਤ ਧੌਲਾ, ਧਰਮ ਧੁਰ ਦਾ ਇਕ ਸਮਝਾਇੰਦਾ। ਲੇਖੇ ਲਾਏ ਮੂਰਖ ਮੁਗਧ ਕਮਲਾ, ਕਮਲਾਪਾਤੀ

ਆਪਣੇ ਰੰਗ ਰੰਗਾਇੰਦਾ। ਬਿਰਥਾ ਜਾਣ ਨਾ ਦੇਵੇ ਮਾਨਸ ਜਨਮਾ, ਕੂੜਿਆਂ ਕਰਮਾਂ ਵਿਚੋਂ ਬਾਹਰ ਕਢਾਇੰਦਾ। ਸੰਸਾ ਰੋਗ ਚੁਕਾਏ ਭਰਮਾ, ਮਾਇਆ ਮਮਤਾ ਮੋਹ ਮਿਟਾਇੰਦਾ। ਝਗੜਾ ਮੁਕਾ ਕੇ ਵਰਨਾ ਬਰਨਾ, ਬ੍ਰਹਮ ਮਤ ਇਕ ਸਮਝਾਇੰਦਾ। ਇਕੋ ਪੁਰਖ ਅਕਾਲ ਦੀ ਸਾਚੀ ਸਰਨਾ, ਜੋ ਸਰਨ ਆਇਆ ਸਰਾਸਰ ਪਾਰ ਲੰਘਾਇੰਦਾ। ਝਗੜਾ ਰਹੇ ਨਾ ਫੇਰ ਮਰਨਾ, ਮਰਨ ਤੋਂ ਪਹਿਲੋਂ ਜਨਮ ਆਪਣੇ ਘਰ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਢੋਲਾ ਸਭ ਨੇ ਪੜ੍ਹਨਾ, ਪਾਟੇ ਚੀਥੜ ਰੰਗ ਅਗੰਮੀ ਆਪ ਰੰਗਾਇੰਦਾ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਬੀਬੀ ਧੰਨੀ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਜਨ ਭਗਤੋ ਤੁਹਾਡਾ ਬੜਾ ਅਹਿਸਾਨ, ਜ਼ਿਮੀ ਅਸਮਾਨ ਵੇਖ ਖ਼ੁਸ਼ੀ ਮਨਾਈਆ। ਜਿਨ੍ਹਾਂ ਦੇ ਗ੍ਰਹਿ ਗ੍ਰਹਿ ਫਿਰੇ ਸ੍ਰੀ ਭਗਵਾਨ, ਜੋਤੀ ਜਾਤਾ ਭੱਜੇ ਵਾਹੋ ਦਾਹੀਆ। ਤਨ ਵਜ਼ੂਦ ਤੋਂ ਬਾਹਰ ਇਨਸਾਨ, ਇਨਸਾਨ ਦਾ ਮਹਿਮਾਨ ਜੁਗ ਜੁਗ ਆਪ ਅਖਵਾਈਆ। ਸਚ ਭਗਤੀ ਦੇ ਕੇ ਆਪਣਾ ਗਿਆਨ, ਪ੍ਰੀਤੀ ਪ੍ਰੇਮ ਵਾਲੀ ਵਖਾਈਆ। ਵਿਛੜਿਆਂ ਵਿਛੜ ਮੇਲੇ ਆਣ, ਵਿਛੋੜਾ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਵੇਖ ਪਦਾਰਥ ਅਮੋਲਕ ਪਕਵਾਨ, ਪੱਕਾ ਹੋ ਕੇ ਖਾ ਕੇ ਖ਼ੁਸ਼ੀ ਮਨਾਈਆ। ... ... ... ... ... ... ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਾਰਦ ਦੀ ਚਲਣ ਨਾ ਦੇਵੇ ਕੋਇ ਚਤਰਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਬਾਵਾ ਰਾਮ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਗੁਰਦਾਸ ਪੁਰ

ਜਨਮ ਕਰਮ ਨਾ ਵਿਆਪੇ ਰੋਗ, ਚੁਰਾਸੀ ਦੁੱਖ ਨਾ ਕੋਇ ਸਤਾਈਆ। ਜਿਨ੍ਹਾਂ ਸੋਹੰ ਆਤਮ ਪਰਮਾਤਮ ਚੁਗ ਲਈ ਚੋਗ, ਚਾਰ ਕੁੰਟ ਤੋਂ ਖਹਿੜਾ ਗਏ ਛੁਡਾਈਆ। ਸਚ ਪ੍ਰੀਤੀ ਸਿਖ ਕੇ ਸਾਚਾ ਜੋਗ, ਜੁਗਤੀ ਧੁਰ ਦੀ ਲਈ ਅਪਨਾਈਆ। ਜਗਤ ਵਿਛੋੜਾ ਰਹੇ ਨਾ ਕੋਇ ਵਿਜੋਗ, ਵਿਅਕਤੀ ਭਗਤੀ ਲੇਖੇ ਪਾਈਆ। ਪੁਰਖ ਅਕਾਲ ਦੀਨ ਦਿਆਲ ਦੇਵੇ ਦਰਸ ਅਮੋਘ, ਅਮੁੱਲ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਜਿਸ ਗ੍ਰਹਿ ਇਕੋ ਨਜ਼ਰੀ ਆਈਆ। ਜਨ ਭਗਤ ਤੇਰੀ ਸਾਚੀ ਮਿਲਖ ਜਾਗੀਰ, ਜਗ੍ਹਾ ਜਗ੍ਹਾ ਨਜ਼ਰੀ ਆਈਆ। ਤੇਰੇ ਹੱਥ ਵੱਡੀ ਤਦਬੀਰ, ਅਬਿਨਾਸ਼ੀ ਕਰਤੇ ਦਿਤੀ ਫੜਾਈਆ। ਸ਼ਰਅ ਦੇ ਕੱਟ ਜ਼ੰਜੀਰ, ਸੋਹੰ ਢੋਲਾ ਗਾਈਆ। ਮੰਜ਼ਲ ਚੜ੍ਹ ਅਖ਼ੀਰ, ਅੱਖ਼ਰਾਂ ਛੱਡ ਪੜ੍ਹਾਈਆ। ਤੱਕ ਬੇਨਜ਼ੀਰ, ਜੋ ਬਿਨਾ ਨਜ਼ਰ ਕਰੇ ਰੁਸ਼ਨਾਈਆ। ਜੋ ਤਾਰਨਹਾਰਾ ਅਮੀਰ ਗਰੀਬ, ਦੁਖੀਆਂ ਦੁੱਖ ਆਪ ਵੰਡਾਈਆ। ਜਿਸ ਦੇ ਪਿਛੇ ਘਰ ਮੰਦਰ ਘਰਾਨੇ ਛੱਡ ਕੇ ਹੋਏ ਫ਼ਕੀਰ, ਸੋ ਫ਼ਿਕਰ ਤੁਹਾਡਾ ਕਰ ਕੇ ਫ਼ਾਕਿਆਂ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜੀ ਮੇਟ ਕੇ ਜਗਤ ਲਕੀਰ, ਲਾਇਕ ਗੁਰਮੁਖ ਲਏ ਬਣਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਪੂਰਨ ਸਿੰਘ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਜਨ ਭਗਤਾਂ ਨਾਮ ਪਵਣ ਮਿਲੇ ਠੰਡੀ, ਜਗਤ ਬਵਲਾ ਰਹਿਣ ਕੋਇ ਨਾ ਪਾਈਆ। ਸ਼ਬਦ ਧਾਰ ਦੀ ਮਿਲੇ ਅਗੰਮੀ ਸੁਗੰਧੀ, ਦੁਰਗੰਧੀ ਅੰਦਰੋਂ ਬਾਹਰ ਕਢਾਈਆ। ਦੀਨ ਮਜ਼੍ਹਬ ਨਾ ਰਹੇ ਪਾਬੰਦੀ, ਜਾਤ ਪਾਤ ਨਾ ਕੋਇ ਲੜਾਈਆ। ਆਤਮਾ ਪਰਮਾਤਮਾ ਮਿਲ ਕੇ ਹੋ ਜਾਏ ਚੰਗੀ, ਚਾਰ ਕੁੰਟ ਵੱਜੇ ਵਧਾਈਆ। ਆਵਣ ਜਾਵਣ ਰਾਏ ਧਰਮ ਦੀ ਰਹੇ ਨਾ ਬੰਦੀ, ਚੁਰਾਸੀ ਗੇੜ ਨਾ ਕੋਇ ਭੁਵਾਈਆ। ਪੁਰਖ ਅਕਾਲ ਦੀਨ ਦਿਆਲ ਮਿਲ ਜਾਏ ਧੁਰ ਦਾ ਸੰਗੀ, ਸੰਗਤ ਵਲ ਹੋ ਕੇ ਧੁਰ ਦਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਅਨੰਦੀ, ਅੰਤਰ ਅੰਤਰ ਰਸ ਨਿਝਰ ਨਿਝਰ ਝਿਰਨਾ ਝਰੋਕੇ ਵਿਚੋਂ ਆਪ ਝਿਰਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਬੀਬੀ ਚੰਨੋਂ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਜਨ ਭਗਤ ਤੇਰਾ ਸ਼ਬਦ ਗਿਆਨ, ਜਗਤ ਗਿਆਨੀਆਂ ਹੱਥ ਮੂਲ ਨਾ ਆਇੰਦਾ। ਸ਼ਾਸਤਰ ਸਿਮਰਤ ਜਿਸ ਦਾ ਦੇਂਦੇ ਪਰਮਾਣ, ਸੋ ਪਰਵਾਨਾ ਹੁਕਮ ਨਾਮ ਸੁਣਾਇੰਦਾ। ਚਰਨ ਪ੍ਰੀਤੀ ਏਕੰਕਾਰ ਇਕੋ ਵਾਰ ਕਰ ਧਿਆਨ, ਇਕ ਇਕੱਲਾ ਲੇਖਾ ਸਰਬ ਮੁਕਾਇੰਦਾ। ਜੋਧੇ ਸੂਰਬੀਰ ਬਣੋ ਬਲਵਾਨ, ਬਲਧਾਰੀ ਆਪ ਸਮਝਾਇੰਦਾ। ਆਤਮ ਪਰਮਾਤਮ ਮੇਲ ਮਿਲਾਓ ਸ੍ਰੀ ਭਗਵਾਨ, ਸਾਂਝਾ ਯਾਰ ਸਗਲਾ ਇਕ ਅਖਵਾਇੰਦਾ। ਬਿਨ ਸਾਹਿਬ ਸਤਿਗੁਰ ਕਿਸੇ ਦੀ ਹੋਵੇ ਨਾ ਮਾਤ ਕਲਿਆਣ, ਪੁਸਤਕ ਪੜ੍ਹਿਆਂ ਪਾਰ ਨਾ ਕੋਇ ਕਰਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਜੋ ਦਰਸ਼ਨ ਕਰੇ ਆਣ, ਦਾਸੀ ਦਾਸ ਹੋ ਕੇ ਵੇਖ ਵਖਾਇੰਦਾ। ਦਰਗਹਿ ਸਾਚੀ ਸਚ ਦਵਾਰੇ ਦੇਵੇ ਇਕੋ ਮਾਣ, ਮਿਹਰਵਾਨ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸ਼ਮਅ ਜਗਾਏ ਆਣ, ਦੀਪਕ ਆਪਣੇ ਨਾਲ ਡਗਮਗਾਇੰਦਾ। ੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਵਕੀਲ ਸਿੰਘ ਦੇ ਗ੍ਰਹਿ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਜਨ ਭਗਤ ਤੇਰਾ ਪਦਾਰਥ ਚੰਗਾ ਨਾਲੋਂ ਭੋਜਨ ਛੱਤੀ, ਗਿਣਤੀ ਦੀ ਲੋੜ ਰਹੇ ਨਾ ਰਾਈਆ। ਇਸ ਦਾ ਰਸ ਸਵਾਦ ਸੋਹਣਾ ਅਵੱਲੜਾ ਨਾਲੋਂ ਦੰਦ ਬੱਤੀ, ਜਿਹਵਾ ਚੱਖ ਨਾ ਕੋਇ ਸਮਝਾਈਆ। ਇਕ ਇਕੱਲਾ ਸਾਹਿਬ ਸਵਾਮੀ ਅੰਤਰਜਾਮੀ ਜਾਣੇ ਕਮਲਾਪਾਤੀ, ਕਾਮਲ ਮੁਰਸ਼ਦ ਜੋ ਖਾ ਕੇ ਖ਼ੁਸ਼ੀ ਮਨਾਈਆ। ਜੁਗ ਚੌਕੜੀ ਨਿਤ ਨਵਿਤ ਜਿਸ ਦੀ ਧਾਰ ਚਲੇ ਸੁੱਚੀ, ਸਚ ਸਾਜਣ ਆਪ ਬਣਾਈਆ। ਇਹ ਕੋਈ ਜਗਤ ਵਿਹਾਰ ਵਾਲੀ ਨਹੀਂ ਪੱਕੀ ਰੋਟੀ, ਪੇਟ ਭਰਨ ਦੀ ਆਸ ਨਾ ਕੋਇ ਰਖਾਈਆ। ਮਿਹਰ ਨਜ਼ਰ ਕਰ ਕੇ ਸਿਰਫ ਗੁਰਮੁਖ ਚਾੜ੍ਹੇ ਚੋਟੀ, ਚੱਟੀਆਂ ਤੋਂ ਲੈਣੇ ਬਚਾਈਆ। ਅੰਤਮ ਮੇਲਾ ਕਰ ਕੇ ਧੁਰ ਦੀ ਜੋਤੀ, ਜੋਤ ਜੋਤ ਵਿਚ ਸਮਾਈਆ। ਘੜੀ ਆਵਣ ਨਾ ਦੇਵੇ ਔਖੀ, ਰਾਏ ਧਰਮ ਨਾ ਕੋਇ ਸਜ਼ਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਪੜ੍ਹ ਲਈ ਅਗੰਮੀ ਪੋਥੀ, ਪੁਸਤਕਾਂ ਤੋਂ ਪਲੂ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਭੰਡਾਰੇ ਦੀ ਖੋਲ੍ਹ ਕੇ ਕੋਠੀ, ਲੰਗਰ ਭਗਤਾਂ ਦਿਤਾ ਲਗਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਬਚਨ ਸਿੰਘ ਪਿੰਡ ਸਿਮਲ ਸਕੋਰ ਜ਼ਿਲਾ ਗੁਰਦਾਸ ਪੁਰ

ਭਗਤ ਆਤਮਾ ਕਹੇ ਖੇਲ ਵੇਖਿਆ ਪੂਰੇ ਸਤਿਗੁਰ ਦਾ, ਜੋ ਤਨ ਵਜੂਦ ਮਾਟੀ ਖ਼ਾਕੀ ਪਹਿਨ ਕੇ ਕੁੜਤਾ, ਕੋਮਲ ਕਮਲ ਕਵਲ ਰੰਗ ਰੰਗਾਈਆ। ਨਿਰਗੁਣ ਧਾਰ ਸਚਖੰਡ ਦੁਵਾਰਿਉਂ ਵਾਪਸ ਆਇਆ ਮੁੜਦਾ, ਅੱਵਲ ਆਪਣਾ ਹੁਕਮ ਮਨਾਈਆ। ਲਹਿਣਾ ਦੇਣਾ ਜੁਗ ਚੌਕੜੀ ਪੂਰਬ ਦੇਖ ਧੁਰ ਦਾ, ਮਸਤਕਾਂ ਵਿਚੋਂ ਮਸਤਕ ਖੋਜ ਖੁਜਾਈਆ। ਲਹਿਣਾ ਪੂਰਾ ਕਰਨਹਾਰਾ ਅਨੰਦ ਪੁਰ ਦਾ, ਦੁਸ਼ਟ ਦਮਨ ਦਮਨ ਆਪਣੇ ਵਿਚ ਕਰਾਈਆ। ਜਿਹੜਾ ਭਵਿਖਤਾਂ ਵਿਚ ਫੁਰਨਾ ਰਿਹਾ ਫੁਰਦਾ, ਪੈਗ਼ੰਬਰਾਂ ਪਹਿਰਾ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਭਗਤ ਆਤਮਾ ਕਹੇ ਮੈਨੂੰ ਵੇਖ ਪੇਖ ਵੇਖ ਹੋਈ ਹੈਰਾਨੀ, ਹਰਿ ਮੰਦਰ ਕਵਣ ਪ੍ਰਭ ਸੁਹਾਈਆ। ਜਿਸ ਸੰਬਲ ਦੀ ਲੱਭੇ ਨਾ ਕੋਇ ਨਿਸ਼ਾਨੀ, ਨਸ਼ਿਆਂ ਵਿਚ ਸਾਰ ਕਿਸੇ ਨਾ ਆਈਆ। ਧੁਰ ਦੀ ਜੂਹ ਦਿਸੇ ਬੇਗਾਨੀ, ਗ੍ਰਹਿ ਮੰਦਰ ਨਾ ਖੋਜ ਖੁਜਾਈਆ। ਬਿਨ ਹੁਕਮੇ ਹੋਈ ਵੈਰਾਨੀ, ਖਿਜ਼ਾਂ ਆਪਣੀ ਰੁਤ ਬਦਲਾਈਆ। ਕੋਟਾਂ ਵਿਚੋਂ ਜਨ ਭਗਤਾਂ ਉਤੇ ਕਰ ਮਿਹਰਵਾਨੀ, ਨਜ਼ਰ ਮਿਹਰ ਇਕ ਉਠਾਈਆ। ਸ਼ਬਦੀ ਧਾਰ ਦੱਸ ਨਿਸ਼ਾਨੀ, ਜੋਤੀ ਜੋਤ ਕਰ ਰੁਸ਼ਨਾਈਆ। ਮਹਿੰਮਾ ਅਕੱਥ ਕਹਾਣੀ, ਧੁਰ ਦੀ ਆਪ ਪਰਗਟਾਈਆ। ਜਿਸ ਨੂੰ ਸਮਝ ਸਕੇ ਨਾ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਭਗਤ ਆਤਮਾ ਕਹੇ ਮੈਂ ਕੀ ਤੱਕਾਂ, ਤੱਕਣੀ ਸਮਝ ਕੁਛ ਨਾ ਆਈਆ। ਮੇਰੀਆਂ ਬਦਲ ਗਈਆਂ ਅੱਖਾਂ, ਅੱਖੀਆਂ ਪਿਛੇ ਅੱਖ ਖੁਲ੍ਹਾਈਆ। ਕਿਸੇ ਨੂੰ ਕਹਿ ਕੁਛ ਨਾ ਦਸਾਂ, ਪੜਦਾ ਭੇਵ ਨਾ ਕੋਇ ਉਠਾਈਆ। ਇਕੋ ਪੁਰਖ ਅਕਾਲ ਤੱਕਾਂ, ਧੁਰ ਦਾ ਮਾਲਕ ਬੇਪਰਵਾਹੀਆ। ਜਿਸ ਨੇ ਕਲਜੁਗ ਸਭ ਦੇ ਕੋਲੋਂ ਖੋਹਣੀਆਂ ਢੱਕਾਂ, ਢਾਕੇ ਵਿਚ ਪਏ ਦੁਹਾਈਆ। ਸ਼ਬਦ ਅਗੰਮੀ ਵੱਜਣ ਸੱਟਾਂ, ਸਿੱਟਾ ਸਕੇ ਨਾ ਕੋਇ ਕਢਾਈਆ। ਮੰਦਰ ਮਸਜਿਦ ਖੜਕਣ ਇੱਟਾਂ, ਇੱਟ ਇੱਟ ਰਹੀ ਕੁਰਲਾਈਆ। ਬਿਨ ਭਗਤਾਂ ਸਾਚੀ ਮਿਲੇ ਕਿਸੇ ਨਾ ਚਿਟਾ, ਚਿੱਠੀ ਹੱਥ ਨਾ ਕੋਇ ਫੜਾਈਆ। ਕੋਟਾਂ ਵਿਚੋਂ ਸਾਹਿਬ ਸਤਿਗੁਰ ਗੁਰਮੁਖ ਵਿਰਲੇ ਉਠਾਏ ਉਠ ਮੇਰਿਆਂ ਸਿੱਖਾ, ਸਿੱਖੀ ਵਿਚੋਂ ਸਾਖਿਆਤ ਨਜ਼ਰੀ ਆਈਆ। ਜਗ ਨੈਣ ਜਗਤ ਨੇਤਰ ਸ੍ਰਿਸ਼ਟੀ ਅੱਖ ਕਾਇਨਾਤ ਕਿਸੇ ਨਾ ਦਿਸਾ, ਹੈਵਾਨ ਇਨਸਾਨ ਸਾਰੇ ਦਿਤੇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਗਤ ਆਤਮਾ ਕਹੇ ਮੈਂ ਕਦੇ ਨਾ ਸੌਂਦੀ, ਆਲਸ ਨਿੰਦਰਾ ਮਨ ਦੇ ਨਾਲ ਪਰਨਾਈਆ। ਨਿਰਗੁਣ ਧਾਰ ਹੋ ਕੇ ਰਹਾਂ ਭੌਂਦੀ, ਬ੍ਰਹਿਮੰਡ ਖੰਡ ਵੇਖ ਵਖਾਈਆ। ਸੁਣਦੀ ਰਹਾਂ ਸ਼ਬਦ ਅਗੰਮੀ ਦੀ ਡੌਂਡੀ, ਜੋ ਡੰਕੇ ਨਾਲ ਕਰੇ ਸ਼ਨਵਾਈਆ। ਕਿਸੇ ਹੱਥ ਨਾ ਆਵਾਂ ਲੱਭਿਆਂ ਢੂੰਡੀ, ਅੰਦਰ ਮੰਦਰ ਬਹਿ ਕੇ ਆਪਣਾ ਆਪ ਛੁਪਾਈਆ। ਮੈਂ ਬਿਨ ਰਸਨਾ ਤੋਂ ਹੋਈ ਗੂੰਗੀ, ਜਿਹਵਾ ਨਾਲ ਨਾ ਕੋਇ ਚਤਰਾਈਆ। ਸੈਨਤ ਜਾਣਾਂ ਨਾ ਹਾਂ ਹੂੰ ਦੀ, ਹਉਮੇ ਰੋਗ ਨਾ ਕੋਇ ਸਤਾਈਆ। ਮੇਰੀ ਇਕੋ ਆਵਾਜ਼ ਤੂੰ ਹੀ ਤੂੰ ਦੀ, ਦੂਜਾ ਰਾਗ ਨਾ ਕੋਇ ਅਲਾਈਆ। ਮੈਂ ਬੜਬੋਲੀ ਨਹੀਂ ਕਿਸੇ ਮੂੰਹ ਦੀ, ਲਬ ਹੋਂਟ ਨਾ ਕੋਇ ਹਿਲਾਈਆ। ਮੈਂ ਡੱਡੀ ਨਹੀਂ ਕਿਸੇ ਖੂਹ ਦੀ, ਮੈਂਡਕ ਵਾਂਗ ਬੰਦ ਨਾ ਕੋਇ ਕਰਾਈਆ। ਮੈਂ ਵਸਨੀਕ ਨਹੀਂ ਕਿਸੇ ਜੂਹ ਦੀ, ਜੰਗਲਾਂ ਵਿਚ ਭੁਵਾਈਆ। ਮੈਂ ਬਣੀ ਨਹੀਂ ਕਿਸੇ ਬਦਬੂ ਦੀ, ਗੰਦਗੀ ਵਿਚ ਸਮਾਈਆ। ਮੇਰੀ ਧਾਰ

ਪੁਰਖ ਅਕਾਲ ਹੂ ਬਹੂ ਦੀ, ਰੂਹ ਬੁੱਤ ਨਾਲ ਮਿਲ ਕੇ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਭਗਤ ਆਤਮਾ ਕਹੇ ਮੈਂ ਤੱਕਦੀ ਕੀ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਸ ਦਾ ਰੂਪ ਬਣੀ ਪੁੱਤਰ ਧੀ, ਪਿਤਾ ਪੁਰਖ ਅਕਾਲ ਮਨਾਈਆ। ਜੋ ਦਰ ਆਇਆ ਘਰ ਕਹੇ ਸਭ ਨੂੰ ਜੀ, ਜੀਵਣ ਜੁਗਤ ਇਕ ਜਣਾਈਆ। ਹਿੱਸੇ ਦੇ ਕੇ ਸਾਢੇ ਤਿੰਨ ਹੱਥ ਸੀਂ, ਕਾਇਆ ਮਾਟੀ ਦਿਤਾ ਟਿਕਾਈਆ। ਮੈਂ ਤੱਕਦੀ ਰਹੀ ਗੋਬਿੰਦ ਦੀ ਇਕੀ ਵੀਹ, ਬੀਸ ਇਕੀਸਾ ਅੱਖ ਖੁਲ੍ਹਾਈਆ। ਜਿਸ ਦੇ ਪਿਛੋਂ ਧਾਰ ਬਦਲਣੀ ਲੀਹ, ਮਾਰਗ ਮਾਰਗ ਵਿਚੋਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਦ੍ਰਿੜਾਈਆ। ਭਗਤ ਆਤਮਾ ਕਹੇ ਮੈਂ ਤੱਕਿਆ ਇਕ ਹਜ਼ੂਰ, ਹਜ਼ੂਰੀ ਵਿਚ ਬਹਿ ਕੇ ਸੀਸ ਨਿਵਾਈਆ। ਜੋ ਸਰਬ ਬੇਨੰਤੀ ਕਰੇ ਮਨਜ਼ੂਰ, ਮਜ਼ਦੂਰੀ ਸਭ ਦੀ ਝੋਲੀ ਪਾਈਆ। ਕਰਮ ਕਾਂਡ ਦਾ ਕੱਟ ਕਸੂਰ, ਕੂੜੀ ਕਿਰਿਆ ਬਾਹਰ ਕਢਾਈਆ। ਸਚ ਪ੍ਰੇਮ ਦਾ ਦੇ ਕੇ ਨੂਰ, ਉਜਿਆਲਾ ਕਰੇ ਰੁਸ਼ਨਾਈਆ। ਨਾਮ ਭੰਡਾਰਾ ਭਰ ਭਰਪੂਰ, ਭਗਤਾਂ ਦਏ ਰਜਾਈਆ। ਜਨ ਭਗਤਾਂ ਹੋ ਮਸ਼ਕੂਰ, ਸ਼ੁਕਰੀਆ ਕਹਿ ਖ਼ੁਸ਼ੀ ਮਨਾਈਆ। ਨਾਮ ਖ਼ੁਮਾਰੀ ਦੇ ਕਰੇ ਮਖ਼ਮੂਰ, ਮੁਫ਼ਤ ਆਪਣੀ ਦਇਆ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਗੁਰਮੁਖ ਸੰਤ ਨਿਰਗੁਣ ਧਾਰ ਆ ਕੇ ਮਿਲਿਆ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਮਰਥ ਪੁਰਖ ਸਰਬ ਕਲ ਭਰਪੂਰ, ਭਾਰ ਗੁਰਮੁਖਾਂ ਰਿਹਾ ਉਠਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਚਰਨ ਸਿੰਘ ਦੇ ਗ੍ਰਹਿ ਪਿੰਡ ਕਠਿਆਲੀ ਜ਼ਿਲਾ ਗੁਰਦਾਸ ਪੁਰ

ਭਗਤ ਆਤਮਾ ਕਹੇ ਮੈਂ ਤੱਕਾਂ ਭਿੰਨੜੀ ਰਾਤੀ, ਰੈਣ ਸੁਹੰਜਣੀ ਵੇਖ ਖ਼ੁਸ਼ੀ ਮਨਾਈਆ। ਸ਼ਬਦ ਅਗੰਮੀ ਸੁਨੇਹੜਾ ਮਿਲਿਆ ਧੁਰ ਦੀ ਪਾਤੀ, ਪਤ੍ਰਿਕਾ ਵਾਚ ਪੱਤਣ ਬੈਠੀ ਆਈਆ। ਸੰਦੇਸ਼ਾ ਦਿਤਾ ਕਮਲਾਪਾਤੀ, ਪਤਿਪਰਮੇਸ਼ਵਰ ਲਿਆ ਬੁਲਾਈਆ। ਉਠ ਵੇਖ ਮਾਰ ਝਾਤੀ, ਝਾਕੀ ਆਪਣੀ ਇਕ ਦਿਖਲਾਈਆ। ਭਾਗ ਲਗਾ ਤਨ ਮਾਟੀ ਖ਼ਾਕੀ, ਖ਼ਾਲਸ ਆਪਣਾ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਲਹਿਣਾ ਦੇਣਾ ਚੁਕਾਵੇ ਬਾਕੀ, ਬਕਾਇਦਾ ਆਪਣਾ ਹੁਕਮ ਮਨਾਈਆ। ਸੰਤ ਸੁਹੇਲੇ ਬਣਾ ਕੇ ਸਾਥੀ, ਸਗਲਾ ਸੰਗ ਨਿਭਾਈਆ। ਸੋਹੰ ਦੱਸ ਕੇ ਧੁਰ ਦੀ ਗਾਥੀ, ਗਹਿਰ ਗੰਭੀਰ ਦਏ ਵਡਿਆਈਆ। ਜੋ ਇਕੋ ਹੁਕਮ ਮੰਨ ਲੈਣ ਆਖੀ, ਬੰਦਗੀ ਦੀ ਲੋੜ ਰਹੇ ਨਾ ਰਾਈਆ। ਨਾਮ ਪਿਆਲਾ ਦੇਵੇ ਬਣ ਕੇ ਸਾਕੀ, ਸਾਕਤ ਨਿੰਦਕ ਦੁਸ਼ਟ ਦੁਰਾਚਾਰ ਪਾਰ ਕਰਾਈਆ। ਆਤਮ ਪਰਮਾਤਮ ਬਣਾ ਕੇ ਜਾਤੀ, ਯਾਤਰਾ ਧੁਰ ਦੀ ਦਏ ਕਰਾਈਆ। ਸਚ ਭੰਡਾਰਾ ਦੇਵੇ ਦਾਤੀ, ਦਾਤਾ ਦਾਨੀ ਆਪ ਵਰਤਾਈਆ। ਅੰਮ੍ਰਿਤ ਬਖ਼ਸ਼ੇ ਅਗੰਮੀ ਬਾਟੀ, ਜਿਸ ਬਾਟੇ ਨੂੰ ਲੁਹਾਰ ਤਰਖਾਣ ਨਾ ਕੋਇ ਘੜਾਈਆ। ਪ੍ਰੇਮ ਪਿਆਲਾ ਦੇ ਕੇ ਬਦਲ ਦੇਵੇ ਹਯਾਤੀ, ਹਜ਼ਰਤ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਈਆ। ਭਗਤ ਆਤਮਾ ਕਹੇ ਮੈਂ ਚੁੱਕ ਕੇ ਵੇਖਿਆ ਪੜਦਾ, ਉਹਲਾ ਦਿਤਾ ਉਠਾਈਆ। ਪੁਰਖ ਅਕਾਲ ਭਗਤਾਂ ਦੇ ਢੋਲੇ ਪੜ੍ਹਦਾ,

ਢੋਲਕ ਛੈਣਾ ਨਾ ਕੋਇ ਖੜਕਾਈਆ। ਬਿਨ ਸੱਦਿਆਂ ਪੁਛਿਆਂ ਅੰਦਰ ਵੜਦਾ, ਘਰ ਘਰ ਸੁਤਿਆਂ ਰਿਹਾ ਉਠਾਈਆ। ਦਰਵੇਸ਼ ਬਣਿਆ ਦਰ ਦਰ ਦਾ, ਦਰ ਦਰ ਮੰਗੇ ਚਾਈਂ ਚਾਈਂਆ। ਰੂਪ ਧਰ ਕੇ ਨਰਾਇਣ ਨਰ ਦਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੰਤ ਸੁਹੇਲੇ ਸੱਜਣ ਫੜਦਾ, ਫਾਟਕ ਅੰਦਰੋਂ ਦਏ ਖੁਲ੍ਹਾਈਆ। ਚਰਨ ਪ੍ਰੀਤ ਬਣਾ ਕੇ ਬਰਦਾ, ਬੰਦੀਖਾਨਾ ਦਏ ਤੁੜਾਈਆ। ਜਿਹੜਾ ਕਾਰਜ ਕਿਸੇ ਕੋਲੋਂ ਨਹੀਂ ਸੀ ਸਰਦਾ, ਸੋ ਸਹਿਜੇ ਗੁਰਮੁਖ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪਰਮਾਤਮ ਹੋ ਕੇ ਆਤਮ ਵਰਦਾ, ਘਰ ਸੱਜਣ ਸਚ ਕਰੇ ਕੁੜਮਾਈਆ।