੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਬੀਬੀ ਬਚਨੀ ਦੇ ਗ੍ਰਹਿ ਪਿੰਡ ਕਾਣਾ ਕੌਂਟਾ ਜ਼ਿਲਾ ਗੁਰਦਾਸ ਪੁਰ
ਭਗਤ ਆਤਮਾ ਕਹੇ ਮੈਂ ਤੱਕਿਆ ਪਰਮਾਤਮ ਪਤੀ ਕਮਲੇਸ਼, ਕੁਸ਼ਲਤਾ ਵਿਚ ਬਹਿ ਕੇ ਖ਼ੁਸ਼ੀ ਮਨਾਈਆ। ਆਦਿ ਜੁਗਾਦਿ ਸਦਾ ਰਹੇ ਹਮੇਸ਼, ਸਚ ਘਰ ਬੈਠਾ ਡੇਰਾ ਲਾਈਆ। ਹੌਲੀ ਹੌਲੀ ਬਚਨ ਕਰਦਾ ਨਾਲ ਦਸਮੇਸ਼, ਸ਼ਬਦ ਸਤਿਗੁਰ ਸ਼ਬਦ ਗੁਰੂ ਸ਼ਨਵਾਈਆ। ਜਨ ਭਗਤਾਂ ਲਿਖ ਲੇਖ, ਲਿਖਤੀ ਲਿਖਤ ਬਦਲਾਈਆ। ਚੁਰਾਸੀ ਚੁਰਾਹੇ ਵਿਚੋਂ ਵੇਖ, ਦੋਰਾਹੇ ਵਿਚੋਂ ਪਾਰ ਕਢਾਈਆ। ਏਕੰਕਾਰ ਇਕ ਦਾ ਦੱਸ ਕੇ ਹੇਤ, ਨੇਤ ਨੇਤ ਦਏ ਸਮਝਾਈਆ। ਪ੍ਰਭ ਨੂੰ ਚੇਤਨ ਵਾਲਾ ਚੇਤ, ਚਿਤ ਮਨ ਚਿੰਦਿਆ ਦਏ ਮਿਟਾਈਆ। ਕਾਇਆ ਪਰਫੁੱਲਤ ਹੋਵੇ ਖੇਤ, ਪਤ ਟਹਿਣੀ ਖ਼ੁਸ਼ੀ ਮਨਾਈਆ। ਭਗਤ ਭਗਵਾਨ ਲਏ ਵੇਖ, ਘਰ ਸਾਜਣ ਫੇਰਾ ਪਾਈਆ। ਜਿਸ ਗੁਰਮੁਖ ਆਪ ਕੀਤਾ ਭੇਟ, ਪੇਟ ਓਨ੍ਹਾਂ ਦਾ ਲਏ ਭਰਾਈਆ। ਸ਼ਬਦ ਦੁਸ਼ਾਲੇ ਆਪ ਲਪੇਟ, ਧੁਰ ਦੀ ਗੋਦੀ ਲਏ ਉਠਾਈਆ। ਕੌੜਾ ਰਹਿਣ ਨਾ ਦੇਵੇ ਰੇਠ, ਮਿੱਠਾ ਰਸ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕੁਛ ਲਹਿਣਾ ਦੇਣਾ ਦੇਵੇ ਵਿਚ ਜੇਠ, ਮਹੀਨਾ ਪਸੀਨਾ ਮਿਹਨਤ ਲੇਖੇ ਲਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ੨ ਕਿਸ਼ਨ ਸਿੰਘ, ਬੀਬੀ ਪੂਰੋ ਦੇ ਗ੍ਰਹਿ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ
ਗੋਬਿੰਦ ਕਿਹਾ ਪ੍ਰਭ ਕੀ ਧਾਰ ਤੇਰੀ ਕਲ ਕਲਕੀ, ਕਲਗੀ ਵਾਲੇ ਮੰਗ ਮੰਗਾਈਆ। ਪੁਰਖ ਅਕਾਲ ਕਿਹਾ ਨਾ ਕਰ ਜਲਦੀ, ਭੇਵ ਅਭੇਦਾ ਦਿਆਂ ਦ੍ਰਿੜਾਈਆ। ਮੇਰੀ ਖੇਲ ਜਲ ਥਲ ਦੀ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਕਿਸੇ ਨੂੰ ਸਮਝ ਨਹੀਂ ਘੜੀ ਪਲ ਦੀ, ਸ਼ਬਦ ਇਸ਼ਾਰੇ ਵਿਚ ਨਚਾਈਆ। ਨਿਰਗੁਣ ਜੋਤ ਅਗੰਮੀ ਬਲਦੀ, ਲਟਾ ਲਟ ਕਰੇ ਰੁਸ਼ਨਾਈਆ। ਸਾਰ ਦੱਸਾਂ ਨਿਹਚਲ ਧਾਮ ਅਟੱਲ ਦੀ, ਜਿਥੇ ਬਹਿ ਕੇ ਹੁਕਮ ਵਰਤਾਈਆ। ਜੋ ਸਚ ਸੁਨੇਹੜੇ ਘਲਦੀ, ਹੁਕਮੇਂ ਅੰਦਰ ਹੁਕਮ ਪਰਗਟਾਈਆ। ਓਹ ਸਿੰਘਾਸਣ ਆਪਣਾ ਮਲਦੀ, ਜੋਤ ਅਕਾਲਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਿਹਾ ਕੀ ਧਾਰ ਹੋਵੇ ਕਲਕੀ, ਕਲਾ ਆਪਣੀ
ਦੇ ਜਣਾਈਆ। ਪੁਰਖ ਅਕਾਲ ਕਿਹਾ ਇਹ ਖੇਲ ਅਛਲ ਅਛੱਲ ਦੀ, ਜਗਤ ਬੁੱਧੀ ਨਾ ਕੋਈ ਵਡਿਆਈਆ। ਜਗਤ ਜਵਾਨੀ ਜਾਏ ਢਲਦੀ, ਢਹਿੰਦੀ ਕਲਾ ਸ੍ਰਿਸ਼ਟ ਸਬਾਈਆ। ਖੇਲ ਹੋਣੀ ਡੂੰਘੀ ਡਲ ਦੀ, ਸਮੁੰਦ ਸਾਗਰ ਦੇਣ ਦੁਹਾਈਆ। ਕੀਮਤ ਪੈਣੀ ਲੱਖ ਚੁਰਾਸੀ ਦੇ ਫਲ ਦੀ, ਗ੍ਰਹਿ ਗ੍ਰਹਿ ਫੋਲੇ ਸਰਬ ਲੁਕਾਈਆ। ਹਾਲਤ ਰਹਿਣੀ ਨਹੀਂ ਗੁਰ ਅਵਤਾਰ ਪੈਗ਼ੰਬਰ ਦੇ ਹਲ ਦੀ, ਹਾਹਾਕਾਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਗੋਬਿੰਦ ਕਿਹਾ ਕੁਛ ਮੈਨੂੰ ਦੇ ਦੇ ਭੇਦ, ਪੜਦਾ ਦੇ ਉਠਾਈਆ। ਮੈਂ ਛੱਡੇ ਚਾਰੇ ਵੇਦ, ਸ਼ਾਸਤਰ ਪੁਰਾਨ ਦਿਤੇ ਤਜਾਈਆ। ਤੱਕਣੀ ਨਹੀਂ ਕੋਈ ਕਤੇਬ, ਕੁਤਬਖਾਨਾ ਨਾ ਕੋਈ ਖੁਲ੍ਹਾਈਆ। ਮਮਤਾ ਵਾਲੀ ਭਰਨੀ ਨਹੀਂ ਜੇਬ, ਮਾਇਆ ਮੋਹ ਨਾ ਕੋਈ ਭਟਕਾਈਆ। ਮਨੌਣਾ ਨਹੀਂ ਕੋਈ ਦੇਵ, ਸੁਰ ਨਾ ਕੋਈ ਜਣਾਈਆ। ਪੁਰਖ ਅਕਾਲ ਇਕੋ ਕਰਨੀ ਤੇਰੀ ਸੇਵ, ਸਿਖਿਆ ਸਾਚੀ ਦੇਣੀ ਦ੍ਰਿੜਾਈਆ। ਮੈਂ ਕੁਛ ਬੋਲਨਾ ਨਹੀਂ ਨਾਲ ਜੇਹਵ, ਬੱਤੀ ਦੰਦ ਨਾ ਕੋਇ ਹਿਲਾਈਆ। ਸਚ ਦਵਾਰ ਦੱਸ ਨਿਹਕੇਵ, ਨਿਹਚਲ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਦੇ ਉਠਾਈਆ। ਗੋਬਿੰਦ ਕਹੇ ਪੜਦਾ ਰਹੇ ਨਾ ਓਹਲਾ, ਇਕੋ ਮੰਗ ਮੰਗਾਈਆ। ਸਚ ਦੱਸ ਦੇ ਢੋਲਾ, ਸੋਹਲਾ ਬੇਪਰਵਾਹੀਆ। ਪੁਰਖ ਅਕਾਲ ਕਿਹਾ ਤੂੰ ਬਣ ਮੇਰਾ ਵਿਚੋਲਾ, ਵਿਚਲਾ ਲੇਖਾ ਦਿਆਂ ਚੁਕਾਈਆ। ਨਾਮ ਕੰਡੇ ਦਾ ਬਣ ਤੋਲਾ, ਤਰਾਜ਼ੂ ਤੇਰੇ ਹੱਥ ਫੜਾਈਆ। ਪ੍ਰੀਤਮ ਦਾ ਬਣ ਗੋਲਾ, ਸੇਵਕ ਸੇਵਾ ਇਕੋ ਦਿਆਂ ਜਣਾਈਆ। ਸਾਚਿਆਂ ਭਗਤਾਂ ਦਾ ਕਰਨਾ ਭਾਰ ਹੌਲਾ, ਹੁਲੀਆਂ ਓਨ੍ਹਾਂ ਦਾ ਦਿਆਂ ਲਿਖਾਈਆ। ਜਿਨ੍ਹਾਂ ਦੇ ਨਾਲ ਮੇਰਾ ਜੁਗ ਜੁਗ ਦਾ ਕੌਲਾ, ਚੌਕੜੀ ਗਈ ਵਕਤ ਲੰਘਾਈਆ। ਓਨ੍ਹਾਂ ਪਰਗਟ ਹੋਣਾ ਉਪਰ ਧੌਲਾ, ਧਰਨੀ ਉਤੇ ਸੋਭਾ ਪਾਈਆ। ਓਨ੍ਹਾਂ ਦੱਸਣਾ ਜਾ ਕੇ ਮੇਰਾ ਬੋਲਾ, ਆਤਮ ਪਰਮਾਤਮ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚੀ ਕਰਨੀ ਇਕ ਸਮਝਾਈਆ। ਗੋਬਿੰਦ ਕਿਹਾ ਕੀ ਪ੍ਰਭੂ ਕਲ ਕਲਕੀ ਹੋਵੇਂ ਅਵਤਾਰ, ਅਵਤਰ ਆਪਣਾ ਦੇ ਸਮਝਾਈਆ। ਕਵਣ ਤੱਤ ਕਰੇਂ ਸ਼ੰਗਾਰ, ਮੰਦਰ ਅੰਦਰ ਡੇਰਾ ਲਾਈਆ। ਕਵਣ ਬੂਝ ਕਰੇਂ ਵਿਚਾਰ, ਕਵਣ ਧਾਰ ਪੜਦਾ ਦਏਂ ਉਠਾਈਆ। ਕੀ ਪੁਰਖ ਹੋਵੇਂ ਕਿ ਨਾਰ, ਤੱਤ ਤਨ ਵਜ਼ੂਦ ਦੇ ਸਮਝਾਈਆ। ਪੁਰਖ ਅਕਾਲ ਕਿਹਾ ਸੁਣ ਮੇਰੇ ਨੱਢੇ ਬਾਲ, ਭੇਵ ਅਭੇਦਾ ਦਿਆਂ ਜਣਾਈਆ। ਮੇਰੀ ਵਖਰੀ ਹੋਵੇ ਚਾਲ, ਨਿਰਾਲੀ ਖੇਲ ਵਖਾਈਆ। ਲੋਕਮਾਤ ਬਣਾ ਕੇ ਸਚਖੰਡ ਸਚੀ ਧਰਮਸਾਲ, ਸਚ ਦਵਾਰੇ ਦਿਆਂ ਵਡਿਆਈਆ। ਜਿਸ ਨੂੰ ਕੋਈ ਨਾ ਸਕੇ ਭਾਲ, ਨੇਤਰ ਨੈਣ ਨਾ ਕਿਸੇ ਵਖਾਈਆ। ਪਹਿਲੋਂ ਤੈਨੂੰ ਰੱਖਾਂ ਨਾਲ, ਆਪ ਆਪਣਾ ਜੋੜ ਜੁੜਾਈਆ। ਛੋਟੀ ਜਿਹੀ ਸਿਖਿਆ ਦੇਵਾਂ ਸਿਖਾਲ, ਢੋਲਾ ਇਕੋ ਇਕ ਦ੍ਰਿੜਾਈਆ। ਹੁਕਮ ਦੇਵਾਂ ਕਮਾਲ, ਫ਼ਰਮਾਣਾ ਬੇਪਰਵਾਹੀਆ। ਸਾਚੇ ਗੁਰਮੁਖਾਂ ਨੂੰ ਜਾ ਕੇ ਭਾਲ, ਸ਼ਬਦੀ ਰੂਪ ਧਰਾਈਆ। ਲੱਖ ਚੁਰਾਸੀ ਵਿਚੋਂ ਕਰ ਬਹਾਲ, ਗੇੜਾ ਆਵਣ ਜਾਣ ਕਟਾਈਆ। ਜਿਸ ਤਰ੍ਹਾਂ ਦਾ ਤੂੰ ਮੇਰਾ ਲਾਲ, ਇਹੋ ਜਿਹੇ ਲਾਲ ਗੁਰਮੁਖ ਮੇਰੀ ਗੋਦ ਦੇਣੇ ਸਵਾਈਆ। ਫੇਰ ਮੈਂ ਆਪੇ ਕਰਾਂ ਪ੍ਰਿਤਪਾਲ, ਮਿਹਰਵਾਨ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਜਿਧਰ ਵੇਖਣ ਓਧਰ ਚਲਾਂ ਨਾਲ, ਅੰਦਰ ਬਾਹਰ ਗੁਪਤ ਜਾਹਰ ਸਗਲਾ ਸੰਗ ਬਣਾਈਆ। ਸਭ ਦੀ ਲੇਖੇ ਲਾਵਾਂ ਪੂਰੀ ਘਾਲ, ਕੀਤੀ ਕਰਨੀ ਝੋਲੀ ਪਾਈਆ। ਤੂੰ ਮੇਰਾ ਮੈਂ ਤੇਰਾ ਭਗਤਾਂ ਦਾ ਬਣਿਆਂ ਰਹੀਂ ਦਲਾਲ, ਸ਼ਰਤਾਂ ਵਿਚੋਂ ਸ਼ਰਤ ਅਵਰ
ਨਾ ਕੋਇ ਵਖਾਈਆ। ਅੰਤ ਅਖ਼ੀਰੀ ਕਰੀਂ ਫੇਰ ਇਕ ਸਵਾਲ, ਸਵਾਲੀਆ ਫ਼ਿਕਰਾ ਨਾ ਕੋਇ ਬਣਾਈਆ। ਬਿਨਾ ਹੱਥਾਂ ਤੋਂ ਕਰ ਕੇ ਨਿਮਸਕਾਰ, ਮੰਗ ਵਾਸਤੇ ਬਿਨ ਝੋਲੀਉਂ ਝੋਲੀ ਦੇਣੀ ਡਾਹੀਆ। ਦਾਤਾ ਦੇਵਣਹਾਰ ਹੋਏ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਾਗ਼ਬਾਨ, ਪਰਦਾ ਪਰ ਦੇਹ ਵਿਚੋਂ ਖੁਲ੍ਹਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੨ ਚਰਨ ਸਿੰਘ ਦੇ ਗ੍ਰਹਿ ਪਿੰਡ ਅਨਤੋਰ ਜ਼ਿਲਾ ਗੁਰਦਾਸ ਪੁਰ
ਕਲ ਕਲਕੀ ਪ੍ਰਭ ਸਾਚੀ ਧਾਰ, ਕਲਗੀਧਰ ਕਲ ਪਰਗਟਾਈਆ। ਜੋਤ ਸ਼ਬਦ ਖੇਲ ਅਪਾਰ, ਤੱਤ ਵਜ਼ੂਦ ਨਾ ਕੋਇ ਵਖਾਈਆ। ਬੁੱਧੀ ਸਮਝੇ ਨਾ ਕੋਇ ਸੰਸਾਰ, ਮਨੂਆਂ ਖੋਜ ਨਾ ਕੋਇ ਵਖਾਈਆ। ਸ਼ਾਸਤਰ ਵੇਦ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਪੁਰਖ ਅਕਾਲ ਖੇਲ ਅਪਾਰ, ਅਪਰੰਪਰ ਆਪ ਵਖਾਈਆ। ਜਿਸ ਦਾ ਹੁਕਮ ਸਦਾ ਜੁਗ ਚਾਰ, ਚੌਕੜ ਰਿਹਾ ਭੁਵਾਈਆ। ਗੁਰ ਅਵਤਾਰ ਪੈਗ਼ੰਬਰ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਸੋ ਸਵਾਮੀ ਆਪਣੀ ਧਾਰੋਂ ਉਤਰਿਆ ਆਪਣੀ ਵਾਰ, ਵਾਰਤਾ ਅਗਲੀ ਦਏ ਜਣਾਈਆ। ਜਗਤ ਜੁਗ ਕੋਇ ਨਾ ਪਾਵੇ ਸਾਰ, ਪੜਦਾ ਓਹਲਾ ਨਾ ਕੋਇ ਉਠਾਈਆ। ਏਕੰਕਾਰਾ ਇਕ ਇਕੱਲਾ ਆਪਣਾ ਜਾਣੇ ਸਤਿ ਵਿਹਾਰ, ਬਿਵਹਾਰ ਆਪਣੇ ਨਾਲ ਵਖਾਈਆ। ਨਿਰਾਲਾ ਅਕਾਲਾ ਦਿਆਲਾ ਪ੍ਰਿਤਪਾਲਾ ਹੋ ਤਿਆਰ, ਸ਼ਾਹ ਕੰਗਾਲਾ ਫੇਰਾ ਪਾਈਆ। ਵਿਦਿਆਲਾ ਧਰਮਸਾਲਾ ਵੇਖ ਸੱਚਾ ਦਵਾਰ, ਪੜਦਾ ਓਹਲਾ ਆਪ ਚੁਕਾਈਆ। ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼ੀ ਪੁਰਖ ਅਬਿਨਾਸ਼ੀ ਹੋ ਹੁਸ਼ਿਆਰ, ਹੋਸ਼ ਸਭ ਦੀ ਰਿਹਾ ਭੁਲਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਨਿੱਤ ਨਵਿਤ ਸਿਫ਼ਤਾਂ ਦਾ ਇਜ਼ਹਾਰ, ਰਾਗਾਂ ਨਾਦਾਂ ਵਿਚ ਸ਼ਨਵਾਈਆ। ਸੋ ਖੇਲ ਕਰਨੇਹਾਰ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਸਚਖੰਡ ਨਿਵਾਸੀ ਸ਼ਾਹੋ ਸ਼ਾਬਾਸ਼ੀ ਲੋਕਮਾਤ ਮਾਰ ਝਾਤ ਅੰਧੇਰੀ ਰਾਤ ਪਾਵੇ ਸਾਰ, ਸਾਧ ਸੰਤ ਜੀਵ ਜੰਤ ਭਗਤ ਭਗਵੰਤ ਵੇਖ ਵਖਾਈਆ। ਬਿਨ ਰੂਪ ਰੰਗ ਰੇਖ ਜੋ ਵਸੇ ਧੁਰ ਦਰਬਾਰ, ਜੋਤੀ ਜਾਤਾ ਪੁਰਖ ਬਿਧਾਤਾ ਨੂਰ ਨੁਰਾਨਾ ਨੂਰ ਇਲਾਹੀਆ। ਸੋ ਸਾਹਿਬ ਨਰੇਸ਼ਾ ਇਕ ਸੰਦੇਸ਼ਾ ਨਾਮ ਡੰਕੇ ਦੇਵੇ ਵਿਚ ਸੰਸਾਰ, ਰਾਓ ਰੰਕਾਂ ਆਪ ਜਣਾਈਆ। ਜਗਤ ਵਿਦਿਆ ਹੋਵੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਜਿਸ ਦਾ ਅੱਖਰਾਂ ਵਿਚ ਕਰਦੇ ਇੰਤਜ਼ਾਰ, ਨੂਰ ਇਲਾਹੀ ਪਰਵਰਦਿਗਾਰ ਪਾਰਬ੍ਰਹਮ ਪ੍ਰਭ ਬੇਐਬ ਨਜ਼ਰੀ ਆਈਆ। ਜੋ ਭਗਤ ਸੁਹੇਲਾ ਇਕ ਇਕੇਲਾ ਨਿਰਗੁਣ ਸਰਗੁਣ ਕਰੇ ਮੇਲਾ ਆਪਣੀ ਧਾਰ, ਧਰਨੀ ਧਰਤ ਧਵਲ ਧਰਮ ਇਕੋ ਇਕ ਜਣਾਈਆ। ਉਠੋ ਵੇਖੋ ਨੇਤਰ ਲੋਚਣ ਨੈਣ ਅੱਖ ਪਰਤੱਖ ਕਰੋ ਦੀਦਾਰ, ਸਮਰਥ ਅਕੱਥ ਮਾਲਕ ਧੁਰਦਰਗਾਹੀਆ। ਜਿਸ ਦਾ ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਸਭ ਤੋਂ ਵੱਖਰਾ ਸ਼ਿੰਗਾਰ, ਭੂਸ਼ਨ ਬਸਤਰ ਜ਼ੇਵਰ ਓਢਨ ਸਮਝ ਕੋਇ ਨਾ ਪਾਈਆ। ਦੀਨ ਦੁਨੀ ਦਾ ਕਰਤਾ ਧਰਤਾ ਦਾਅਵੇਦਾਰ ਕਰਤਾਰ, ਕੁਦਰਤ ਕਾਦਰ ਵੱਡ ਬਹਾਦਰ ਸੂਰਬੀਰ ਅਖਵਾਈਆ। ਜਿਸ ਦਾ ਧੁਰਦਰਗਾਹੀ ਮੰਜ਼ਲ ਉਚ ਦਰਬਾਰ, ਬੁਜ਼ਦਿਲ ਕਾਇਰ ਰੂਪ ਨਾ ਕੋਇ ਵਖਾਈਆ। ਮਹੱਲ ਅਟੱਲ ਅਚੱਲ ਸੁਹਾਵਣਹਾਰਾ ਉਚ ਮਨਾਰ, ਜ਼ਿਮੀਂ ਅਸਮਾਨ ਦੋ ਜਹਾਨ ਗੋਰ ਮੜ੍ਹੀ ਕਬਰਸਤਾਨ ਨਾ ਕੋਇ ਦਬਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਇਕ ਅਖਵਾਈਆ। ਨਿਹਕਲੰਕ ਪ੍ਰਭ ਕਮਲਾਪਤੀ, ਪੱਤੀਦਾਰੀ ਨਾ ਕੋਇ ਰਖਾਈਆ। ਸਚਖੰਡ ਨਿਵਾਸੀ ਧਾਰ ਸੱਚੀ, ਆਸਣ ਸਿੰਘਾਸਣ ਨਾ ਕੋਇ ਬਦਲਾਈਆ। ਸ਼ਬਦ ਅਗੰਮੀ ਧੁਰ ਦੀ ਪੱਟੀ, ਪਾਰਬ੍ਰਹਮ ਹੋ ਕੇ ਕਰੇ ਆਪ ਪੜ੍ਹਾਈਆ। ਨਾਮ ਭੰਡਾਰ ਖੋਲ੍ਹੇ ਹੱਟੀ, ਆਦਿ ਜੁਗਾਦਿ ਵੱਡੀ ਵਡਿਆਈਆ। ਜਨ ਭਗਤਾਂ ਵਸਤ ਅਮੋਲਕ ਦੇਵੇ ਰਤੀ, ਜਗਤ ਰਤਨਾਂ ਦੀ ਲੋੜ ਰਹੇ ਨਾ ਰਾਈਆ। ਮੁਹੱਬਤ ਪਿਆਰ ਵਿਚ ਖੋਲ੍ਹੇ ਅੱਖੀ, ਅੱਖ ਆਪਣੇ ਨਾਲ ਮਿਲਾਈਆ। ਧੁਰ ਦਾ ਕਾਹਨ ਹੋ ਕੇ ਬਣਾਵੇ ਸੱਚੀ ਸਖੀ, ਸਖਾਵਤ ਨਾਮ ਇਕੋ ਝੋਲੀ ਪਾਈਆ। ਦਾਸਨ ਦਾਸੀ ਰੂਪ ਬਣਾਏ ਬੱਚੀ, ਬਚਪਨ ਆਪਣੀ ਗੋਦ ਟਿਕਾਈਆ। ਜਗਤ ਵਾਸਨਾ ਰਹਿਣ ਨਾ ਦੇਵੇ ਕੱਚੀ, ਕਾਇਆ ਕੰਚਨ ਗੜ੍ਹ ਸੁਹਾਈਆ। ਸਤਿ ਸੰਤੋਖ ਧੀਰਜ ਦੇਵੇ ਜਤੀ, ਮਿਹਰ ਨਜ਼ਰ ਇਕ ਉਠਾਈਆ। ਤ੍ਰੈਗੁਣ ਅਗਨੀ ਤਪਣ ਨਾ ਦੇਵੇ ਭੱਠੀ, ਅੰਮ੍ਰਿਤ ਮੇਘ ਇਕ ਬਰਸਾਈਆ। ਧਰਮ ਰਾਏ ਦੀ ਭਰਨ ਨਾ ਦੇਵੇ ਚੱਟੀ, ਚੇਟਕ ਅਵਰ ਨਾ ਕੋਇ ਲਗਾਈਆ। ਭਾਗ ਲਗਾ ਕੇ ਕਾਇਆ ਮੱਟੀ, ਮਨ ਕਾ ਮਣਕਾ ਦਏ ਭੁਵਾਈਆ। ਸਚ ਪਰਕਾਸ਼ ਕਰ ਕੇ ਆਪਣੀ ਬੱਤੀ, ਬਾਤਨ ਨੂਰ ਕਰੇ ਰੁਸ਼ਨਾਈਆ। ਬਿਰਹੋਂ ਵਿਛੋੜੇ ਵਿਚ ਜਾਏ ਫੱਟੀ, ਤੀਰ ਨਿਸ਼ਾਨਾ ਘਾਉ ਚਲਾਈਆ। ਸਚ ਦਵਾਰੇ ਆਵੇ ਨੱਠੀ, ਗੁਰਮੁਖ ਸਵਾਣੀ ਭੱਜੇ ਵਾਹੋ ਦਾਹੀਆ। ਪ੍ਰੇਮ ਡੋਰ ਕਦੇ ਨਾ ਜਾਵੇ ਕੱਟੀ, ਪੇਚਾ ਜਗਤ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰਾਏ ਸੱਚੀ, ਸਤਿ ਸਤਿਵਾਦੀ ਧਾਰ ਚਲਾਈਆ। ਨਿਹਕਲੰਕ ਕੀ ਪ੍ਰਭੂ ਤੈਨੂੰ ਕਹਿਣ ਸਤਿ, ਸਚ ਦੇ ਦ੍ਰਿੜਾਈਆ। ਕਿਸ ਬਿਧ ਦਰਸ਼ਨ ਕਰਨ ਨੈਣ ਅੱਖ, ਪਰਤੱਖ ਮਿਲੇ ਗੋਸਾਈਂਆ। ਭਗਵਾਨ ਕਹੇ ਮੈਂ ਜੁਗ ਜੁਗ ਦੇਵਣਹਾਰਾ ਦੇਣ, ਦਾਤਾ ਦਾਨੀ ਧੁਰਦਰਗਾਹੀਆ। ਭਗਤ ਸੁਹੇਲੇ ਗੁਰਮੁਖ ਲੈਣ, ਲਾਇਕ ਨਾਲਾਇਕ ਜੋ ਚਲ ਆਇਣ ਸਰਨਾਈਆ। ਓਨ੍ਹਾਂ ਲੇਖਾ ਚੁਕਾਵਾਂ ਐਨ ਗੈਨ, ਗ਼ਮ ਨਾ ਕੋਇ ਵਖਾਈਆ। ਨਾਮ ਪਦਾਰਥ ਦੇ ਕੇ ਰਸਾਇਣ, ਘਰ ਭੰਡਾਰਾ ਦਿਆਂ ਭਰਾਈਆ। ਜੋ ਬਾਲਮੀਕੀ ਲੇਖਾ ਲਿਖਿਆ ਵਿਚ ਰਮਾਇਣ, ਤਿੰਨ ਸੌ ਬਿਆਸੀ ਅੰਕ ਦਏ ਗਵਾਹੀਆ। ਜਨ ਭਗਤਾਂ ਕਲਜੁਗ ਅੰਤਮ ਲੈਣ ਆਵੇ ਆਪ ਨਰਾਇਣ, ਨਰ ਨਾਰੀ ਵੇਖ ਵਖਾਈਆ। ਕੜਵੀ ਧਾਰ ਰਹਿਣ ਨਾ ਦੇਵੇ ਅਜਵਾਇਣ, ਰਸ ਮਿੱਠਾ ਇਕ ਭਰਾਈਆ। ਗੁਰਮੁਖ ਆਤਮ ਹੋਏ ਨਾ ਕੋਇ ਸ਼ੁਦੈਣ, ਬਾਵਲੀ ਪਗਲੀ ਰੂਪ ਨਾ ਕੋਇ ਵਖਾਈਆ। ਦੂਜੇ ਘਰ ਨਾ ਬਣੇ ਪਰਾਇਣ, ਪਰਮ ਪੁਰਖ ਆਪ ਪਰਨਾਈਆ। ਧੁਰ ਦਾ ਮਾਲਕ ਬਣ ਕੇ ਸੈਣ, ਸੱਜਣ ਹੋ ਕੇ ਸੰਗ ਨਿਭਾਈਆ। ਸ਼ਬਦੀ ਸ਼ਬਦ ਸੰਦੇਸ਼ਾ ਆਵੇ ਕਹਿਣ, ਕਹਿ ਕਹਿ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਹੁਕਮ ਆਪਣਾ ਨਾਮ ਫ਼ਰਮਾਣ ਇਕੋ ਇਕ ਦ੍ਰਿੜਾਈਆ। ਕੀ ਨਿਹਕਲੰਕ ਪ੍ਰਭ ਤੇਰਾ ਨਾਮ, ਸਚ ਦੇ ਸਮਝਾਈਆ। ਪੁਰਖ ਅਬਿਨਾਸ਼ੀ ਕਰੇ ਖੇਲ ਤਮਾਮ, ਹੁਕਮੇ ਅੰਦਰ ਹੁਕਮ ਵਰਤਾਈਆ। ਜਨ ਭਗਤਾਂ ਦੇਵਾਂ ਨਾਮ, ਜਾਮ ਪਿਆਲਾ ਅੰਮ੍ਰਿਤ ਇਕ ਵਖਾਈਆ। ਸਾਂਤਕ ਸਤਿ ਕਰ ਕੇ ਨਗਰ ਗਰਾਮ, ਕਾਇਆ ਖੇੜਾ ਵੱਜੇ ਵਧਾਈਆ। ਝਗੜਾ ਚੁੱਕੇ ਅੰਦਰ ਤਮਾਮ, ਤਮਅ ਰੋਗ ਨਾ ਕੋਇ ਸਤਾਈਆ। ਚਰਨ ਕਵਲ ਦਵਾਰ ਵਖਾਵਾਂ ਸਚ ਹਮਾਮ, ਇਸ਼ਨਾਨ ਇਕੋ ਇਕ ਕਰਾਈਆ। ਲੱਖ ਚੁਰਾਸੀ ਦਾ ਰਹੇ ਨਾ ਕੋਈ ਗੁਲਾਮ, ਬੰਦੀਖਾਨਾ ਦਿਆਂ ਤੁੜਾਈਆ। ਧੁਰ ਦਾ ਢੋਲਾ ਦੱਸ ਕਲਾਮ, ਕਾਇਨਾਤ
ਵਿਚੋਂ ਬਾਹਰ ਕਢਾਈਆ। ਮਹਿਬੂਬ ਬਣ ਕੇ ਸਚ ਅਮਾਮ, ਆਮਦ ਆਪਣੀ ਦਿਆਂ ਸਮਝਾਈਆ। ਕਲਜੁਗ ਮੇਟ ਅੰਧੇਰੀ ਸ਼ਾਮ, ਸ਼ਮਾਂ ਭਗਤਾਂ ਦਿਆਂ ਜਗਾਈਆ। ਸਚ ਦਵਾਰੇ ਦੇ ਕੇ ਮਾਣ, ਮਮਤਾ ਮੋਹ ਦਿਆਂ ਮਿਟਾਈਆ। ਬਿਨ ਸੱਦਿਆਂ ਪੁੱਛਿਆਂ ਪਿਛੋਂ ਅੱਗੇ ਮਿਲਾਂ ਆਣ, ਅਗਲਾ ਆਪਣਾ ਰੰਗ ਵਖਾਈਆ। ਬਿਨ ਕਿਰਪਾ ਕਰੇ ਨਾ ਕੋਇ ਪਛਾਣ, ਪਸਚਾਤਾਪ ਸਰਬ ਲੋਕਾਈਆ। ਨਿਹਕਲੰਕ ਜੋਤ ਧਾਰ ਨਾਮ ਰੱਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ੈਤਾਨ ਸਾਰੇ ਦਿਆਂ ਮਿਟਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੨ ਬੀਬੀ ਛਿੰਦੋ ਦੇ ਗ੍ਰਹਿ ਪਿੰਡ ਮਧੇ ਪੁਰ ਜ਼ਿਲਾ ਗੁਰਦਾਸ ਪੁਰ
ਨਿਹਕਲੰਕ ਨਾਉਂ ਨਿਰੰਕਾਰ, ਨਿਰਵੈਰ ਨਿਰਅੱਖਰ ਧਾਰ ਚਲਾਇੰਦਾ। ਧੁਰ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਬਣ ਕੇ ਸਿਰਜਣਹਾਰ, ਪੁਰਖ ਸਮਰਥ ਹੁਕਮ ਇਕੋ ਇਕ ਵਰਤਾਈਆ। ਜੁਗ ਚੌਕੜੀ ਖੇਲ ਕਰ ਵਿਚ ਸੰਸਾਰ, ਸੰਸਾਰੀ ਭੰਡਾਰੀ ਲਾਏ ਦੀਬਾਣ ਸ਼ਬਦ ਡੋਰੀ ਤੰਦ ਬੰਧਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਕਲ ਕਲਕੀ ਲੈ ਅਵਤਾਰ, ਅਵਰ ਕਾ ਅਵਰਾ ਖੇਲ ਵਖਾਇੰਦਾ। ਭਗਤ ਸੁਹੇਲੇ ਗੁਰਮੁਖ ਸਾਚੇ ਤਾਰ, ਤੁਰਤ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ। ਸਾਚੀ ਕਰਨੀ ਕਰਤਾ ਪੁਰਖ, ਨਰ ਨਿਰੰਕਾਰ ਆਪਣੇ ਹੱਥ ਰਖਾਈਆ। ਜਨ ਭਗਤਾਂ ਅੰਤਰ ਅੰਤਰ ਖਿੱਚੇ ਸੁਰਤ, ਸੋਈ ਨੀਂਦਰ ਗਫ਼ਲਤ ਵਿਚੋਂ ਆਪ ਉਠਾਈਆ। ਭੇਵ ਖੁਲ੍ਹਾਵੇ ਦਇਆ ਕਮਾਵੇ ਪੜਦਾ ਲਾਹਵੇ ਤੁਰਤ, ਉਹਲਾ ਰਹਿਣ ਕੋਇ ਨਾ ਪਾਈਆ। ਰੂਪ ਦਰਸਾਵੇ ਸਤਿ ਸਰੂਪ ਅਕਾਲ ਮੂਰਤ, ਕਲ ਕਲੇਸ਼ ਦਰ ਦਰਵੇਸ਼ ਅੰਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਗੁਰਮੁਖ ਵਿਰਲਾ ਉਠਦਾ, ਉਠਾਏ ਗਹਿਰ ਗੰਭੀਰ। ਜਿਸ ਉਪਰ ਸਤਿਗੁਰ ਦੀਨ ਦਿਆਲਾ ਤੁੱਠਦਾ, ਪਾਰਬ੍ਰਹਮ ਪਤਿਪਰਮੇਸ਼ਵਰ ਬੇਨਜ਼ੀਰ। ਜਾਮ ਪਿਆਲਾ ਦੇ ਕੇ ਅੰਮ੍ਰਿਤ ਆਪਣੇ ਘੁੱਟ ਦਾ, ਧੁਰਦਰਗਾਹੀ ਬਖ਼ਸ਼ੇ ਸਾਚਾ ਸੀਰ। ਝਗੜਾ ਮੁਕ ਜਾਏ ਆਵਣ ਜਾਵਣ ਲੱਖ ਚੁਰਾਸੀ ਦੁੱਖ ਦਾ, ਪਾਰ ਕਿਨਾਰਾ ਕਰਾਏ ਦੋ ਜਹਾਨਾਂ ਪੈਂਡਾ ਚੀਰ। ਗ੍ਰਹਿ ਮਿਲ ਜਾਏ ਪੁਰਖ ਅਕਾਲ ਦੀ ਗੋਦੀ ਸੁਖ ਦਾ, ਦੁੱਖਾਂ ਵਿਚ ਨੈਣ ਵਹਾਏ ਕੋਇ ਨਾ ਨੀਰ। ਸੰਤ ਸੁਹੇਲੇ ਗੁਰਮੁਖ ਗੋਦੀ ਚੁੱਕਦਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਵਡ ਪੀਰਨ ਪੀਰ। ਘਰ ਸਾਜਣ ਆ ਆ ਪੁੱਛਦਾ, ਵਡ ਦਾਤਾ ਦਾਨੀ ਗਹਿਰ ਗੰਭੀਰ। ਨਾਤਾ ਜੋੜ ਕੇ ਧੁਰਦਰਗਾਹੀ ਪਿਤਾ ਪੁਤ ਦਾ, ਪੱਤਣ ਪਹੁੰਚੇ ਘਤ ਵਹੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਅਨਮੁਲਾ ਦੱਸੇ ਹੱਕ ਤਦਬੀਰ। ਹੱਕ ਤਦਬੀਰ ਸਚ ਤਰੀਕਾ, ਸਤਿਗੁਰ ਸ਼ਬਦੀ ਸ਼ਬਦ ਜਣਾਈਆ। ਭਰਮ ਮੇਟੇ ਜਨ ਜੀਵ ਜੀਅ ਕਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਫੁਹਾਰਾ ਬਰਖੇ ਅੰਮ੍ਰਿਤ ਮੀਂਹ ਕਾ, ਬੂੰਦ ਸਵਾਂਤੀ ਆਪ ਚੁਆਈਆ। ਲੇਖਾ ਜਾਣੇ ਪੁੱਤਰ ਧੀ ਕਾ, ਧੌਲ ਧਰਮ ਦਏ ਵਡਿਆਈਆ। ਲਹਿਣਾ ਦੇਣਾ ਚੁਕਾਏ ਘਿਰਤ ਘੀ ਕਾ, ਅਨੰਦ ਅਨੰਦ ਵਿਚ ਰਖਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸੱਚਾ ਦਾਨ, ਗੁਰਮੁਖ ਗੁਰਸਿੱਖ ਕਲਜੁਗ ਗੋਰ ਵਿਚੋਂ ਬਾਹਰ ਕਢਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੨ ਬੀਬੀ ਚੰਨੋ ਦੇ ਘਰ ਪਿੰਡ ਖ਼ੁਸ਼ੀਪੁਰ ਜ਼ਿਲਾ ਗੁਰਦਾਸ ਪੁਰ
ਕਿਰਪਾ ਕਰ ਅਬਿਨਾਸ਼ੀ ਕਰਤਾ, ਕਰਨਹਾਰ ਦਇਆ ਕਮਾਇੰਦਾ। ਜਨ ਭਗਤ ਬਣਾਏ ਸਾਚੇ ਘਰ ਦਾ ਬਰਦਾ, ਸਚ ਦਵਾਰਾ ਇਕੋ ਇਕ ਵਖਾਇੰਦਾ। ਅੰਤਰ ਆਤਮ ਖੋਲ੍ਹੇ ਪੜਦਾ, ਦੂਈ ਦਵੈਤੀ ਡੇਰਾ ਢਾਹਿੰਦਾ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਪੜ੍ਹਦਾ, ਦੂਜਾ ਰਾਗ ਨਾ ਕੋਇ ਅਲਾਇੰਦਾ। ਸਾਚੀ ਮੰਜ਼ਲ ਅਗੰਮ ਅਥਾਹ ਚੜ੍ਹਦਾ, ਹੱਕ ਮੁਕਾਮੇ ਸੋਭਾ ਪਾਇੰਦਾ। ਅਸ਼ਨਾਨ ਕਰੇ ਧੁਰ ਅਗੰਮੇ ਸਰ ਦਾ, ਅੱਠ ਸੱਠ ਤੀਰਥ ਵੰਡ ਨਾ ਕੋਇ ਵੰਡਾਇੰਦਾ। ਨਿਜ ਨੇਤਰ ਦਰਸ ਕਰੇ ਜੋਤ ਸਰੂਪੀ ਹਰਿ ਦਾ, ਲੋਚਣ ਨੈਣ ਅੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਆਦਿ ਜੁਗਾਦਿ, ਭਗਤ ਭਗਵਾਨ ਮਿਲ ਕੇ ਵੱਜੇ ਵਧਾਈਆ। ਸ਼ਬਦ ਅਗੰਮੀ ਧੁਨ ਆਤਮਕ ਸੁਣਾਏ ਨਾਦ, ਅਨਹਦ ਰਾਗੀ ਰਾਗ ਅਲਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਦੇਵੇ ਸਚ ਸਵਾਦ, ਅੰਮ੍ਰਿਤ ਅੰਮਿਉਂ ਰਸ ਆਪ ਚੁਵਾਈਆ। ਕੂੜੀ ਕਿਰਿਆ ਮਨ ਵਾਸਨਾ ਮੇਟੇ ਵਾਦ ਵਿਵਾਦ, ਬ੍ਰਹਿਮਾਦ ਬ੍ਰਹਿਮਾਂਡ ਬ੍ਰਹਿਮੰਡ ਖੰਡ ਪੜਦਾ ਦਏ ਉਠਾਈਆ। ਵਸਤ ਅਮੋਲਕ ਕਾਇਆ ਗੋਲਕ ਸ਼ਬਦ ਅਗੰਮੀ ਦੇਵੇ ਦਾਦ, ਦਾਤਾ ਦਾਨੀ ਕਰ ਮਿਹਰਵਾਨੀ, ਨਿਰਗੁਣ ਨਿਰਵੈਰ ਆਪ ਵਰਤਾਈਆ। ਅੰਦਰ ਬਾਹਰ ਗੁਪਤ ਜਾਹਰ ਸਦਾ ਸੁਹੇਲਾ ਇਕ ਇਕੇਲਾ ਬਖ਼ਸ਼ੇ ਆਪਣੀ ਯਾਦ, ਦੀਨ ਦੁਨੀ ਕੂੜਾ ਨਾਤਾ ਮਾਇਆ ਮਮਤਾ ਮੋਹ ਚੁਕਾਈਆ। ਕਾਇਆ ਖੇੜਾ ਸਾਢੇ ਤਿੰਨ ਹੱਥ ਕਰ ਆਬਾਦ, ਰੁੱਤ ਬਸੰਤੀ ਸਤਿ ਸੁਹਾਵਣੀ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੋਲ੍ਹੇ ਆਪਣਾ ਰਾਜ਼, ਰਾਜ਼ਕ ਰਿਜ਼ਕ ਰਹੀਮ ਦਇਆ ਕਮਾਈਆ। ਜਨ ਭਗਤਾਂ ਪ੍ਰਭ ਦੇਵਣਹਾਰਾ ਮਾਣ, ਜੁਗ ਚੌਕੜੀ ਦਇਆ ਕਮਾਈਆ। ਨਿਰਗੁਣ ਸਰਗੁਣ ਵੇਖੇ ਆਣ, ਸਤਿ ਸਰੂਪੀ ਸ਼ਾਹੋ ਭੂਪੀ ਵੇਸ ਅਵੱਲੜਾ ਰੂਪ ਵਟਾਈਆ। ਧੁਰ ਸੰਦੇਸ਼ਾ ਨਰ ਨਰੇਸ਼ਾ ਨਾਮ ਨਿਧਾਨਾ ਦੇਵੇ ਇਕ ਫ਼ਰਮਾਣ, ਧੁਰ ਦਾ ਢੋਲਾ ਇਕ ਜਣਾਈਆ। ਜਿਸ ਨੂੰ ਜਗਤ ਬੁੱਧੀ ਸਮਝੇ ਨਾ ਕੋਇ ਗਿਆਨ, ਚੌਦਾਂ ਵਿਦਿਆ ਭੇਵ ਆਵੇ ਨਾ ਰਾਈਆ। ਪੁਰਖ ਅਕਾਲਾ ਦੀਨ ਦਿਆਲਾ ਗੁਰਮੁਖਾਂ ਉਪਰ ਹੋ ਮਿਹਰਵਾਨ, ਅਬਿਨਾਸ਼ੀ ਕਰਤਾ ਮਹਿਬੂਬ ਮੁਹੱਬਤ ਵਿਚ ਪੜਦਾ ਦਏ ਉਠਾਈਆ। ਸਚ ਦਵਾਰਾ ਏਕੰਕਾਰਾ ਧਰਮ ਵਖਾਏ ਇਕ ਨਿਸ਼ਾਨ, ਕੂੜੀ ਕਿਰਿਆ ਜੂਠ ਝੂਠ ਕਾਇਆ ਮਾਟੀ ਖਾਕੀ ਅੰਦਰੋਂ ਬਾਹਰ ਕਢਾਈਆ। ਸਾਚਾ ਮੰਤਰ ਧੁਨ ਆਤਮਕ ਦੇਵੇ ਗਾਣ, ਗਹਿਰ ਗੰਭੀਰ ਬੇਨਜ਼ੀਰ ਆਪਣਾ ਹੁਕਮ ਸੁਣਾਈਆ। ਸੰਤ ਸੁਹੇਲੇ ਸਾਚੇ ਮੰਦਰ ਅੰਦਰ ਕਾਇਆ ਕਾਅਬੇ ਦਰਸ਼ਨ ਪਾਣ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਭਗਤਨ ਮੇਲਾ ਹੁੰਦਾ ਰਹੇ ਨਾਲ ਸ੍ਰੀ ਭਗਵਾਨ, ਪਾਰਬ੍ਰਹਮ ਬ੍ਰਹਮ ਮਿਲ ਕੇ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਭਗਵਾਨ ਜੋੜਾ ਰਿਹਾ
ਜੁੜਦਾ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਭੇਵ ਖੁਲ੍ਹਦਾ ਰਿਹਾ ਸਾਚੇ ਸਤਿਗੁਰ ਦਾ, ਸ਼ਬਦੀ ਸ਼ਬਦ ਵੱਜੇ ਵਧਾਈਆ। ਤਾਲ ਬਣਿਆ ਰਿਹਾ ਸੁਰਤ ਸਵਾਣੀ ਸੁਰ ਦਾ, ਆਲਸ ਨਿੰਦਰਾ ਪਰੇ ਹਟਾਈਆ। ਅੰਤਰ ਅੰਤਰ ਫੁਰਨਾ ਰਿਹਾ ਫੁਰਦਾ, ਗੁਰਮੁਖ ਗੁਰ ਗੁਰ ਆਪ ਪੜ੍ਹਾਈਆ। ਮੰਜ਼ਲ ਮਾਰਗ ਸੰਤ ਸੁਹੇਲਾ ਰਿਹਾ ਤੁਰਦਾ, ਭੱਜਿਆ ਵਾਹੋ ਦਾਹੀਆ। ਘਰ ਵੇਖਿਆ ਸੱਚੇ ਅਨੰਦ ਪੁਰ ਦਾ, ਜਿਥੇ ਪਰਮ ਪੁਰਖ ਪਰਮਾਤਮ ਬੈਠਾ ਸੋਭਾ ਪਾਈਆ। ਝਗੜਾ ਰਹੇ ਨਾ ਦੇਵਤ ਸੁਰ ਦਾ, ਵਿਸ਼ਨ ਬ੍ਰਹਮਾ ਸ਼ਿਵ ਇਸ਼ਟ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਭਗਤ ਭਗਵਾਨ ਵੇਖ ਵਖਾਈਆ। ਜਨ ਭਗਤਾਂ ਪ੍ਰਭ ਤੱਕਦਾ ਰਹੇ ਰਾਹ, ਨਿੱਤ ਨਵਿਤ ਧਿਆਨ ਲਗਾਈਆ। ਨਿਰਗੁਣ ਸਰਗੁਣ ਬਣਦਾ ਰਹੇ ਮਲਾਹ, ਨਈਆ ਨੌਕਾ ਆਪਣਾ ਨਾਮ ਚਲਾਈਆ। ਗੁਰ ਅਵਤਾਰ ਪੈਗ਼ੰਬਰ ਬਣੌਂਦਾ ਰਹੇ ਗਵਾਹ, ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਸ਼ਹਾਦਤ ਦਏ ਭੁਗਤਾਈਆ। ਨਿਤ ਨਵਿਤ ਦੇਂਦਾ ਰਹੇ ਸ਼ਬਦ ਅਗੰਮੀ ਸਲਾਹ, ਮਸ਼ਵਰਾ ਧੁਰ ਦਾ ਆਪ ਸਮਝਾਈਆ। ਨੌਜਵਾਨਾ ਮਰਦ ਮਰਦਾਨਾ ਜਣੌਂਦਾ ਰਹੇ ਆਪਣਾ ਨਾਂ, ਨਰ ਨਿਰੰਕਾਰਾ ਹੋ ਕੇ ਕਰੇ ਹੱਕ ਪੜ੍ਹਾਈਆ। ਵਾਹਦ ਕਲਮਾ ਦੱਸਦਾ ਰਹੇ ਨੂਰੀ ਖ਼ੁਦਾ, ਨਗ਼ਮਾ ਇਕੋ ਇਕ ਸੁਣਾਈਆ। ਜਨ ਭਗਤਾਂ ਆਪਣੇ ਮਿਲਣ ਦੀ ਜਣੌਂਦਾ ਰਹੇ ਬਿਧਾ, ਬਿਧਨਾ ਲੇਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਆਤਮ ਪਰਮਾਤਮ ਕਰ ਕਰ ਮੇਲੇ, ਮਿਲਣੀ ਜਗਦੀਸ਼ ਜਗਜੀਵਣ ਦਾਤਾ ਆਪ ਕਰਾਈਆ। ਜਨ ਭਗਤਾਂ ਪ੍ਰਭ ਦੇਂਦਾ ਰਿਹਾ ਦਾਤ, ਨਾਮ ਭੰਡਾਰਾ ਝੋਲੀ ਪਾਈਆ। ਕਲਜੁਗ ਅੰਤਮ ਵੇਖ ਅੰਧੇਰੀ ਰਾਤ, ਪੁਰਖ ਅਕਾਲਾ ਹੋਏ ਸਹਾਈਆ। ਸ਼ਬਦ ਅਗੰਮੀ ਲੈ ਕੇ ਆਏ ਸੁਗ਼ਾਤ, ਵਸਤ ਅਮੋਲਕ ਆਪ ਵਰਤਾਈਆ। ਅੰਤਰ ਬਾਤਨ ਕਰੇ ਬਾਤ, ਸ਼ਬਦ ਸ਼ਨੀਦ ਇਕ ਸ਼ਨਵਾਈਆ। ਮਨ ਮਨੂਆ ਕੂੜੀ ਕਿਰਿਆ ਕਰੇ ਘਾਤ, ਨਾਮ ਖੰਡਾ ਇਕ ਖੜਕਾਈਆ। ਜਨ ਭਗਤਾਂ ਪੁਛੇ ਵਾਤ, ਵਾਤਾਵਰਨ ਦਏ ਬਦਲਾਈਆ। ਸਚ ਪ੍ਰੀਤੀ ਚਰਨ ਕਵਲ ਉਪਰ ਧਵਲ ਜੋੜ ਕੇ ਨਾਤ, ਸਾਕ ਸੱਜਣ ਇਕੋ ਇਕ ਅਖਵਾਈਆ। ਸੋਹੰ ਢੋਲਾ ਬਣ ਵਿਚੋਲਾ ਦੱਸ ਅਗੰਮੀ ਗਾਥ, ਆਦਿ ਜੁਗਾਦੀ ਇਕੋ ਨਾਮ ਸੁਣਾਈਆ। ਖੇਲਣਹਾਰਾ ਨਿਤ ਨਵਿਤ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਮਾਲਕ ਹੋ ਕੇ ਘਰ ਘਰ ਦਾ, ਲੱਖ ਚੁਰਾਸੀ ਗ੍ਰਹਿ ਗ੍ਰਹਿ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਬਣਾ ਕੇ ਧੁਰ ਦੇ ਦਾਸ, ਦਸਤ ਆਪਣੇ ਨਾਲ ਮਿਲਾਈਆ। ਪ੍ਰਭ ਦੇਂਦਾ ਰਿਹਾ ਮਾਣ, ਊਚ ਨੀਚ ਜਾਤ ਪਾਤ ਰਾਓ ਰੰਕ ਨਾ ਕੋਇ ਵਡਿਆਈਆ। ਵਖੌਂਦਾ ਰਿਹਾ ਸਚ ਨਿਸ਼ਾਨ, ਨਿਸ਼ਾਨਾ ਅਪਾਣਾ ਨਾਮ ਦ੍ਰਿੜਾਈਆ। ਸੁਣੌਂਦਾ ਰਿਹਾ ਧੁਰ ਦਾ ਗਾਣ, ਬਿਨ ਅੱਖਰਾਂ ਕਰ ਪੜ੍ਹਾਈਆ। ਬਿਨ ਅੱਖਾਂ ਦੇਂਦਾ ਰਿਹਾ ਪਹਿਚਾਨ, ਨਿਝ ਲੋਚਨ ਅੱਖ ਖੁਲ੍ਹਾਈਆ। ਮਿਹਰ ਨਜ਼ਰ ਕਰਦਾ ਰਿਹਾ ਗੁਣ ਨਿਧਾਨ, ਗੁਣਵੰਤਾ ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਅੰਤਮ ਖੇਲ ਮਹਾਨ, ਮਹਿੰਮਾਂ ਅਕੱਥ ਕਥ ਸੁਣਾਈਆ। ਜਿਸ ਨੂੰ ਸਮਝੇ ਨਾ ਕੋਇ ਇਨਸਾਨ, ਪੰਜ ਤਤ ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਧੁਰ ਦਾ ਕਲਮਾ ਸਾਚਾ ਨਗ਼ਮਾ ਸ਼ਬਦ ਅਗੰਮੀ ਦਸੇ ਆਣ, ਹੰ ਬ੍ਰਹਮ ਪਾਰਬ੍ਰਹਮ ਪੜਦਾ ਦਏ ਉਠਾਈਆ। ਸਦੀ ਚੌਧਵੀਂ ਜਿਸ ਦਾ ਖੇਲ ਮਹਾਨ, ਹਜ਼ਰਤ ਪੈਗ਼ੰਬਰ ਪੀਰ ਈਸਾ ਮੂਸਾ ਮੁਹੰਮਦ ਬੈਠੇ ਸੀਸ ਨਿਵਾਈਆ।
ਜਿਸ ਦਾ ਧੁਰ ਦਰਗਹਿ ਹੁਕਮ ਚਲੇ ਫੁਰਮਾਣ, ਜੁਗ ਚੌਕੜੀ ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੨ ਬੀਬੀ ਕਰਤਾਰੀ ਦੇ ਗ੍ਰਹਿ ਦੁਰਾਂਗਲਾ ਜ਼ਿਲਾ ਗੁਰਦਾਸ ਪੁਰ
ਭਗਤ ਸੁਹੇਲਾ ਜੁਗਾਦਿ ਆਦਿ ਆਦਿ ਜੁਗਾਦਿ ਇਕ, ਆਦਿ ਪੁਰਖ ਅਬਿਨਾਸ਼ੀ ਕਰਤਾ ਏਕੰਕਾਰ ਬੇਪਰਵਾਹੀਆ। ਜਿਸ ਦਾ ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਸਮਝ ਨਾ ਸਕੇ ਭਵਿਖਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੜਦਾ ਅਗੰਮ ਨਾ ਕੋਇ ਉਠਾਈਆ। ਕਲਮ ਸ਼ਾਹੀ ਕਾਗਜ਼ ਸ਼ਬਦ ਸੰਦੇਸ਼ਾ ਸਿਫ਼ਤ ਸਾਲਾਹੀ ਲਿਖਦੇ ਗਏ ਲਿਖਤ, ਰਾਗ ਨਾਦ ਨਗ਼ਮੇ ਗੀਤ ਢੋਲੇ ਸਲੋਕ ਵਾਰਤਾ ਵਾਰਾਂ ਵਿਚ ਗਾਈਆ। ਵਿਸ਼ਨ ਬ੍ਰਹਮਾ ਸ਼ਿਵ ਰਿਖ ਮੁਨ ਖੋਜ ਖੋਜ ਗਏ ਇਸ਼ਟ, ਦ੍ਰਿਸ਼ਟ ਵਿਚ ਦਹਿ ਦਿਸ਼ਾਂ ਧਿਆਨ ਲਗਾਈਆ। ਲੱਖ ਚੁਰਾਸੀ ਜੀਵ ਜੰਤ ਚਾਰ ਖਾਣੀ ਅੰਡਜ਼ ਜੇਰਜ ਉਤਭੁਜ ਸੇਤਜ ਭੋਗਦੇ ਗਏ ਗ੍ਰਹਿਸਤ, ਗਹਿਰ ਗੰਭੀਰ ਬੇਨਜ਼ੀਰ ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੋਟਨ ਵਿਚੋਂ ਗੁਰਮੁਖ ਸੰਤ ਸੁਹੇਲੇ ਲਏ ਮਿਲਾਈਆ। ਆਦਿ ਜੁਗਾਦਿ ਜੁਗ ਚੌਕੜੀ ਖੇਲ ਪੁਰਖ ਸਮਰਥ, ਅਬਿਨਾਸ਼ੀ ਕਰਤਾ ਨਿਰਗੁਣ ਸਰਗੁਣ ਧਾਰ ਚਲਾਇੰਦਾ। ਜੋਤ ਸਰੂਪ ਸ਼ਾਹੋ ਭੂਪ ਨਿਰਗੁਣ ਸਰਗੁਣ ਹੋ ਪਰਗਟ, ਸ਼ਬਦ ਅਨਾਦ ਬ੍ਰਹਮ ਬ੍ਰਹਿਮਾਦ ਧੁਰ ਸੰਦੇਸ਼ਾ ਰਾਗ ਅਲਾਇੰਦਾ। ਸਚ ਦਵਾਰਾ ਨਾਉਂ ਨਿਰੰਕਾਰਾ ਲੋਕਮਾਤ ਖੋਲ੍ਹ ਕੇ ਹੱਟ, ਭਗਤ ਭਗਵਾਨ ਦੇਵੇ ਦਾਨ ਨਾਮ ਪਦਾਰਥ ਝੋਲੀ ਪਾਇੰਦਾ। ਚਾਰ ਵਰਨ ਅਠਾਰਾਂ ਬਰਨ ਨੌ ਖੰਡ ਪ੍ਰਿਥਮੀ ਸਤ ਦੀਪ ਮਨ ਵਾਸਨਾ ਸਾਰੇ ਰਹੇ ਨੱਠ, ਅੰਤਰ ਅੰਤਰ ਬ੍ਰਹਮ ਵਿਦਿਆ ਨਾ ਕੋਇ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪਣੇ ਰੰਗ ਰੰਗਾਇੰਦਾ। ਆਦਿ ਜੁਗਾਦੀ ਹੁਕਮਰਾਨ, ਪੁਰਖ ਅਕਾਲ ਇਕ ਅਖਵਾਈਆ। ਜੁਗ ਚੌਕੜੀ ਦੇਵਣਹਾਰ ਫ਼ਰਮਾਨ, ਸ਼ਬਦ ਸੰਦੇਸ਼ ਨਰ ਨਰੇਸ਼ ਇਕ ਦ੍ਰਿੜਾਈਆ। ਚਾਰ ਜੁਗ ਕਰਦੇ ਰਹਿਣ ਪਰਵਾਨ, ਸਿਰ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਗਾ ਗਾ ਗਏ ਗਾਨ, ਢੋਲੇ ਸਿਫ਼ਤਾਂ ਵਾਲੇ ਸੁਣਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਦੇ ਕੇ ਗਏ ਅਹਿਵਾਲ, ਭੇਖ ਭਵਿਖਤਾਂ ਵਿਚ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਹੋਵੇ ਪਰਧਾਨ, ਪਤਿਪਰਮੇਸ਼ਵਰ ਪਾਰਬ੍ਰਹਮ ਪਵਰਦਿਗਾਰ ਜਲਵਾ ਨੂਰ ਕਰੇ ਰੁਸ਼ਨਾਈਆ। ਏਥੇ ਓਥੇ ਦੋ ਜਹਾਨ ਜ਼ਿਮੀ ਅਸਮਾਨ ਪ੍ਰਿਥਮੀ ਆਕਾਸ਼ ਗਗਨ ਗਗਨੰਤਰ ਵੇਖੇ ਮਾਰ ਧਿਆਨ, ਧਰਨੀ ਧਰਤ ਧਵਲ ਖੋਜੇ ਥਾਉਂ ਥਾਈਂਆ। ਗੁਰਮੁਖ ਸਾਚੇ ਸੰਤ ਜਨਾਂ ਅੰਤਰ ਅੰਤਰ ਦੇਵੇ ਸਚ ਗਿਆਨ, ਨਾਮ ਮੰਤਰ ਧੁਰ ਦਾ ਇਕ ਸਮਝਾਈਆ। ਰਸਨਾ ਜਿਹਵਾ ਬੱਤੀ ਦੰਦ ਜਗਤ ਕਰੇ ਨਾ ਕੋਇ ਵਖਾਣ, ਜਨ ਭਗਤਾਂ ਅੰਦਰੋਂ ਵਿਖ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਦਰ, ਦਰ ਦਵਾਰਾ ਇਕ ਵਖਾਈਆ। ਆਦਿ ਜੁਗਾਦੀ ਪਰਮ ਪੁਰਖ ਪ੍ਰਭ ਦਾਤਾ, ਦਇਆਵਾਨ ਇਕ ਅਖਵਾਇੰਦਾ। ਜਿਸ ਦੀ ਚਾਰ ਜੁਗ ਗੌਂਦੇ ਗਏ ਗਾਥਾ, ਚਾਰੇ ਖਾਣੀ ਵੰਡ ਵੰਡਾਇੰਦਾ।
ਚਾਰੇ ਬਾਣੀ ਦੱਸੇ ਸਾਕਾ, ਪਰਾ ਪਸੰਤੀ ਮਧਮ ਬੈਖਰੀ ਆਪਣਾ ਹੁਕਮ ਵਰਤਾਇੰਦਾ। ਹੁੰਦਾ ਰਿਹਾ ਸਹਾਈ ਨਾਥ ਅਨਾਥਾ, ਦੀਨ ਦਿਆਲ ਦੀਨਾਂ ਆਪਣੇ ਰੰਗ ਰੰਗਾਇੰਦਾ। ਨਾਮ ਸੰਦੇਸ਼ਾ ਦੇਂਦਾ ਰਿਹਾ ਸਾਚਾ, ਸੁੱਚ ਸੰਜਮ ਇਕ ਸਮਝਾਇੰਦਾ। ਭਾਗ ਲਗੌਂਦਾ ਰਿਹਾ ਸਾਢੇ ਤਿੰਨ ਹੱਥ ਮਾਟੀ ਕਾਚਾ, ਕੰਚਨ ਗੜ੍ਹ ਮਹੱਲ ਅਟੱਲ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਕਰ ਕਰ ਹਿੱਤ, ਭਗਤ ਸੁਹੇਲਾ ਇਕ ਇਕੇਲਾ ਲੇਖਾ ਜਾਣ ਗੁਰੂ ਗੁਰ ਚੇਲਾ, ਗੁਰਮੁਖ ਗੁਰ ਗੁਰ ਆਪਣੀ ਗੋਦ ਉਠਾਇੰਦਾ। ਆਦਿ ਪੁਰਖ ਅਪਰੰਪਰ ਸਵਾਮੀ, ਆਦਿਨ ਅੰਤਾ ਇਕ ਅਖਵਾਈਆ। ਲੱਖ ਚੁਰਾਸੀ ਘਟ ਭੀਤਰ ਹੋਵੇ ਅੰਤਰਜਾਮੀ, ਪੜਦਾ ਉਹਲਾ ਨਾ ਕੋਇ ਵਖਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਦੱਸਣਹਾਰਾ ਅਗੰਮੀ ਬਾਣੀ, ਸ਼ਬਦ ਨਿਧਾਨਾ ਨਾਮ ਦ੍ਰਿੜਾਈਆ। ਅੰਮ੍ਰਿਤ ਆਤਮ ਸਰ ਸਰੋਵਰ ਬਖ਼ਸ਼ਣਹਾਰਾ ਠੰਡਾ ਪਾਣੀ, ਨਿਝਰ ਝਿਰਨਾ ਆਪ ਝਿਰਾਈਆ। ਸੋਈ ਸੁਰਤੀ ਉਠਾ ਕੇ ਦੇਵਣਹਾਰਾ ਪਦ ਨਿਰਬਾਣੀ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਰੰਗ ਰੰਗਾਈਆ। ਸਤਿ ਦਵਾਰ ਏਕੰਕਾਰ ਸਚਖੰਡ ਬਖ਼ਸ਼ੇ ਇਕ ਨਿਸ਼ਾਨੀ, ਨਿਸ਼ਾਨੇ ਕੂੜੇ ਦਏ ਗਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦਾ ਕੰਤ ਨਾਮ ਸੰਦੇਸ਼ਾ ਦੇਵੇ ਮਣੀਆਂ ਮੰਤ, ਆਤਮ ਪਰਮਾਤਮ ਪਰਮਾਤਮ ਆਤਮ ਮਿਲ ਕੇ ਵੱਜੇ ਵਧਾਈਆ। ਕੋਈ ਭੇਵ ਨਾ ਜਾਣੇ ਬੋਧ ਅਗਾਧਾ ਪੰਡਤ, ਚੌਦਾਂ ਵਿਦਿਆ ਸਾਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਆਦਿ ਜੁਗਾਦੀ ਹਰਿ ਭਗਤਾਂ ਸੰਗ, ਸਗਲਾ ਸੰਗ ਬਣਾਈਆ। ਨਾਮ ਮਜੀਠੀ ਚਾੜ੍ਹੇ ਰੰਗ, ਰੰਗਤ ਅਗਲੀ ਦਏ ਬਦਲਾਈਆ। ਮਾਨਸ ਜਨਮ ਹੋਣ ਨਾ ਦੇਵੇ ਭੰਗ, ਭਾਂਡਾ ਭਰਮ ਭੌ ਤੁੜਾਈਆ। ਨਿਰਗੁਣ ਨੂਰ ਚਾੜ੍ਹੇ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਪਵਣ ਸਵਾਸ ਲੇਖੇ ਲਾਏ ਦਮ, ਸਾਹ ਸਾਹ ਆਪਣਾ ਭੇਵ ਖੁਲ੍ਹਾਈਆ। ਝਗੜਾ ਰਹੇ ਨਾ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਅੰਦਰੋਂ ਦਏ ਬਦਲਾਈਆ। ਆਤਮ ਪਰਮਾਤਮ ਕੂੜੀ ਕਿਰਿਆ ਮੇਟ ਕੇ ਭਰਮ, ਪਾਰਬ੍ਰਹਮ ਬ੍ਰਹਮ ਆਪਣਾ ਰੂਪ ਦਏ ਦਰਸਾਈਆ। ਝਗੜਾ ਮੁਕਾ ਕੇ ਚਾਰ ਵਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਦਏ ਸੁਹਾਈਆ। ਗੁਰਮੁਖਾਂ ਨੇਤਰ ਖੋਲ੍ਹ ਕੇ ਅੰਤਰ ਹਰਨ ਫਰਨ, ਨਿਜ ਗ੍ਰਹਿ ਦਰਸ਼ਨ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮੰਜ਼ਲ ਆਪੇ ਆਇਆ ਚੜ੍ਹਨ, ਬਿਨ ਪੌੜੇ ਡੰਡੇ ਪਾਰਬ੍ਰਹਮ ਪਾਰ ਬ੍ਰਹਿਮੰਡੇ ਸਚ ਦਵਾਰ ਏਕੰਕਾਰ ਕਰਨੀ ਦਾ ਕਰਤਾ ਹਰਿਜਨ ਆਪਣੇ ਵਿਚ ਸਮਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੨ ਬੀਬੀ ਵੀਰੋ ਦੇ ਗ੍ਰਹਿ ਪਿੰਡ ਦੁਰਾਂਗਲਾ ਜ਼ਿਲਾ ਗੁਰਦਾਸ ਪੁਰ
ਪ੍ਰੇਮ ਪਿਆਰ ਦਾ ਮਿਲਿਆ ਪਰਸਾਦਿ, ਪਰਸਾਦਾ ਮੁਹੱਬਤ ਰੂਪ ਬਦਲਾਈਆ। ਅੰਤਰ ਆਤਮ ਦਾ ਸੁਵਾਦ, ਰਸਨਾ ਜਿਹਵਾ ਨਾ ਸਕੇ ਸਮਝਾਈਆ। ਜਿਸ ਦੀ ਸਿਫਤ ਅੰਦਰ ਲੇਖੇ ਲਿਖੇ ਗਏ ਬੋਧ ਅਗਾਧ, ਅੱਖਰ ਅੱਖਰਾਂ ਨਾਲ ਜੁੜਾਈਆ। ਸੋ ਸਾਹਿਬ ਸਵਾਮੀ ਦੇਵਣਹਾਰਾ ਦਾਦ, ਦਾਤ ਆਪਣੀ ਇਕ ਵਰਤਾਈਆ। ਜਿਨ੍ਹਾਂ ਦੇ ਅੰਤਰ ਰਿਹਾ ਯਦ, ਯਾਦਾਸ਼ਤ ਓਨ੍ਹਾਂ ਜਾਏ ਬਣਾਈਆ। ਆਤਮਾ ਹਰਿਮੰਦਰ ਸਦਾ ਰਹੇ ਆਬਾਦ, ਖੇੜਾ ਕੂੜ
ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਵਸਾ ਕੇ ਜਾਏ ਸਾਚਾ ਘਰ, ਜਿਸ ਗ੍ਰਹਿ ਗਿਰਹਾਬਾਨ ਹੋ ਕੇ ਵੇਖ ਵਖਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੨ ਬੂੜ ਸਿੰਘ ਦੇ ਗ੍ਰਹਿ ਪਿੰਡ ਵਜ਼ੀਰਪੁਰ ਜ਼ਿਲਾ ਗੁਰਦਾਸ ਪੁਰ
ਜਨ ਭਗਤ ਕਹੇ ਪ੍ਰਭ ਵੇਖ ਕਲਜੁਗ ਅੰਤ ਅਖ਼ੀਰ, ਬਿਨ ਅੱਖਾਂ ਧਿਆਨ ਲਗਾਈਆ। ਚਾਰ ਕੁੰਟ ਦਹਿ ਦਿਸ਼ਾ ਵਰਨ ਬਰਨ ਹੋਇਆ ਦਿਲਗੀਰ, ਸਾਂਤਕ ਸਤਿ ਨਾ ਕੋਇ ਕਰਾਈਆ। ਨਾਤਾ ਛੱਡ ਗਏ ਪੈਗ਼ੰਬਰ ਗੁਰ ਅਵਤਾਰ ਪੀਰ, ਸਗਲਾ ਸੰਗ ਨਾ ਕੋਇ ਨਿਭਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਸ਼ਰਅ ਕੱਟੇ ਨਾ ਕੋਇ ਜੰਜ਼ੀਰ, ਇਕੋ ਰੰਗ ਸੂਰੇ ਸਰਬੰਗ ਸਾਚੇ ਘਰ ਨਾ ਕੋਇ ਰੰਗਾਈਆ। ਅੰਮ੍ਰਿਤ ਆਤਮ ਸਾਚਾ ਮਿਲੇ ਕਿਸੇ ਨਾ ਨੀਰ, ਅੱਠ ਸੱਠ ਤੀਰਥ ਸ੍ਰਿਸ਼ਟੀ ਦ੍ਰਿਸ਼ਟੀ ਭੱਜੀ ਵਾਹੋ ਦਾਹੀਆ। ਹੱਕ ਹਕੀਕਤ ਮੰਜ਼ਲ ਪੈਂਡਾ ਲਏ ਕੋਇ ਨਾ ਚੀਰ, ਚਾਰ ਕੁੰਟ ਦਹਿ ਦਿਸ਼ਾ ਵੇਖਣ ਥਾਉਂ ਥਾਈਂਆ। ਮਿਹਰਵਾਨ ਬੇਨਜ਼ੀਰ, ਨਜ਼ਰ ਆਪਣੀ ਇਕ ਉਠਾਈਆ। ਜਨ ਭਗਤਾਂ ਬਦਲ ਦੇ ਤਕਦੀਰ, ਤਕੱਬਰ ਮਾਣ ਅੰਦਰੋਂ ਬਾਹਰ ਕਢਾਈਆ। ਤੇਰੀ ਯਾਦ ਵਿਚ ਸ਼ਾਹ ਸੁਲਤਾਨ ਹੋਏ ਫ਼ਕੀਰ, ਫ਼ਿਕਰੇ ਢੋਲੇ ਤੇਰਾ ਨਾਮ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦੇ ਚੁਕਾਈਆ। ਜਨ ਭਗਤ ਕਹੇ ਪ੍ਰਭ ਕਲਜੁਗ ਵੇਖ ਕੂੜ ਕੁੜਿਆਰ, ਸਾਚਾ ਧਰਮ ਨਾ ਕੋਇ ਵਖਾਈਆ। ਝਗੜਾ ਪਿਆ ਪੁਰਖ ਨਾਰ, ਪਿਤਾ ਪੂਤ ਕਰੇ ਲੜਾਈਆ। ਘਰ ਘਰ ਗ੍ਰਹਿ ਗ੍ਰਹਿ ਮੰਦਰ ਮੰਦਰ ਦਿਸੇ ਵਿਭਚਾਰ, ਸਤਿ ਸਚ ਨਾ ਕੋਇ ਸਮਝਾਈਆ। ਦੁਖੀਆਂ ਸੁਣੇ ਨਾ ਕੋਇ ਪੁਕਾਰ, ਭੁੱਖਿਆਂ ਭੁੱਖ ਨਾ ਕੋਇ ਗਵਾਈਆ। ਚਾਰ ਵਰਨ ਹਾਹਾਕਾਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰਹੇ ਕੁਰਲਾਈਆ। ਨਵ ਨੌ ਚਾਰ ਦਿਸੇ ਅੰਧਿਆਰ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਕਿਰਪਾ ਕਰ ਆਪ ਨਿਰੰਕਾਰ, ਨਿਰਗੁਣ ਆਪਣਾ ਹੁਕਮ ਸੁਣਾਈਆ। ਸਦੀ ਚੌਂਧਵੀ ਦਿਸੇ ਖੁਆਰ, ਖਾਲਸ ਰੂਪ ਨਾ ਕੋਇ ਪਰਗਟਾਈਆ। ਪੀਰ ਪੈਗ਼ੰਬਰ ਈਸਾ ਮੂਸਾ ਮੁਹੰਮਦ ਨੇਤਰ ਲੋਚਣ ਨੈਣ ਰਹੇ ਉਠਾਲ, ਚੌਦਾਂ ਲੋਕ ਚੌਦਾਂ ਤਬਕ ਵੇਖਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇ ਸਮਝਾਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਵੇਖ ਅੰਤ, ਚਾਰ ਕੁੰਟ ਰਿਹਾ ਕੁਰਲਾਈਆ। ਮਾਇਆ ਭੁੱਲੇ ਭੇਖਾਧਾਰੀ ਸੰਤ, ਸਹਿਬ ਸਤਿਗੁਰ ਤੇਰਾ ਭੇਵ ਨਾ ਕੋਇ ਖੁਲ੍ਹਾਈਆ। ਬੋਧ ਅਗਾਧਾ ਸ਼ਬਦ ਅਨਾਦਾ ਦਿਸੇ ਕੋਇ ਨਾ ਪੰਡਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਪੜ੍ਹ ਪੜ੍ਹ ਰਹੇ ਸੁਣਾਈਆ। ਤੇਰੇ ਮਿਲਣ ਦੀ ਕਿਸੇ ਅੰਤਰ ਸਤਿ ਨਾ ਦਿਸੇ ਹਿੰਮਤ, ਹੌਸਲੇ ਸਾਰੇ ਬੈਠੇ ਢਾਹੀਆ। ਕਲਜੁਗ ਕੂੜੀ ਕਿਰਿਆ ਘਰ ਘਰ ਕੀਤੀ ਇੱਲਤ, ਇਲਮ ਵਾਲੇ ਆਲਮ ਦਿਤੇ ਭੁਲਾਈਆ। ਦਰ ਦਰਵੇਸ਼ ਤੇਰੇ ਅੱਗੇ ਜਨ ਭਗਤ ਕਰਦੇ ਮਿੰਨਤ, ਪੁਰਖ ਅਕਾਲ ਦੀਨ ਦਿਆਲ ਨਿਉਂ ਨਿਉਂ ਸੀਸ ਝੁਕਾਈਆ। ਮਨੂਆ ਮਨ ਜਗਤ ਵਾਸਨਾ ਕਰੇ ਕੋਇ ਨਾ ਇੱਲਤ, ਸ਼ਬਦ ਡੋਰੀ ਤੰਦ ਲੈਣਾ ਬੰਧਾਈਆ। ਮਾਨੁਖ ਜਨਮ ਮਨੁਸ਼ ਨਾ ਆਵੇ ਜ਼ਿੱਲਤ, ਮਾਨਵ ਦੇਣੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਦੇਣਾ
ਵਖਾਈਆ। ਜਨ ਭਗਤ ਕਹਿਣ ਪ੍ਰਭੂ ਵੇਖ ਆਪਣਾ ਕਲਜੁਗ ਕੂੜ ਕੁੜਿਆਰਾ ਵਕਤ, ਵਾਕਿਆ ਵਾਕਿਆਤ ਦੇਵੇ ਗਵਾਹੀਆ। ਭਰਮੇ ਭੁੱਲਾ ਮਾਇਆ ਮਮਤਾ ਜਗਤ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਫਿਰੇ ਦਰੋਹੀ ਉਤੇ ਫ਼ਰਸ਼, ਅਰਸ਼ ਰਿਹਾ ਕੁਰਲਾਈਆ। ਗਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਉਤੇ ਕਰ ਤਰਸ, ਮਿਹਰ ਨਜ਼ਰ ਨਜ਼ਰ ਇਕ ਉਠਾਈਆ। ਅੰਮ੍ਰਿਤ ਮੇਘ ਅਗੰਮੀ ਬਰਸ, ਬੂੰਦ ਸਵਾਂਤੀ ਮੁਖ ਚੁਆਈਆ। ਲੋਕਮਾਤ ਮਾਰ ਝਾਤ ਖੋਲ੍ਹ ਤਾਕ ਪੁਰਖ ਅਬਿਨਾਸ਼ੀ ਨਿਰਗੁਣ ਧਾਰ ਆਇਉਂ ਪਰਤ, ਪਤਿ ਪਤਵੰਤੇ ਤੇਰੇ ਹੱਥ ਵੱਡੀ ਵਡਿਆਈਆ। ਗੁਰ ਅਵਤਾਰਾਂ ਪੈਗ਼ੰਬਰਾਂ ਨਾਲ ਪੂਰੀ ਹੋ ਗਈ ਸ਼ਰਤ, ਸ਼ਰੀਅਤ ਵਿਚੋਂ ਸ਼ਰਅ ਦੇ ਬਦਲਾਈਆ। ਤੇਰੇ ਹੁਕਮੇਂ ਅੰਦਰ ਏਥੇ ਓਥੇ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਪਏ ਕੋਈ ਨਾ ਫ਼ਰਕ, ਰਵ ਸਸ ਸੂਰੀਆ ਚੰਦ ਮੰਡਲ ਮੰਡਪ ਸੀਸ ਨਾ ਕੋਇ ਉਠਾਈਆ। ਪਿਛਲਾ ਹੁਕਮ ਮਨਸੂਖ਼ ਕਰ ਕਰਦੇ ਤਰਕ, ਤੁਰਤ ਆਪਣਾ ਹੁਕਮ ਦੇ ਦ੍ਰਿੜਾਈਆ। ਜਨ ਭਗਤਾਂ ਨਾਲ ਕਰ ਆਤਮ ਪਰਮਾਤਮ ਹੋ ਕੇ ਦਰਦ, ਦੀਨਾਂ ਅਨਾਥਾਂ ਦੀਨ ਦੁਨੀ ਵਿਚੋਂ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਮਨਜ਼ੂਰ ਕਰ ਅਰਜ਼, ਅਰਜ਼ ਖਾਹਸ਼ ਗੁਰਮੁਖ ਰਹੇ ਜਣਾਈਆ। ਜਨ ਭਗਤ ਕਹਿਣ ਪ੍ਰਭ ਇਕ ਵਾਰਾਂ ਵੇਖ ਚੁੱਕ ਕੇ ਪੜਦਾ, ਲੋਕਮਾਤ ਧਿਆਨ ਲਗਾਈਆ। ਤੇਰਾ ਨਾਮ ਕੋਈ ਨਾ ਪੜ੍ਹਦਾ, ਸਿਫ਼ਤੀ ਢੋਲੇ ਸਾਰੇ ਗਾਈਆ। ਹੱਕ ਮੰਜ਼ਲ ਕੋਇ ਨਾ ਚੜ੍ਹਦਾ, ਅਧਵਾਟੇ ਦਿਸੀ ਲੋਕਾਈਆ। ਤੇਰਾ ਦਰਸ ਕੋਇ ਨਾ ਕਰਦਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਰਹੇ ਕੁਰਲਾਈਆ। ਤੇਰਾ ਪ੍ਰੇਮ ਪਿਆਰ ਮੁਹੱਬਤ ਵਿਚ ਕੋਇ ਨਾ ਵਰਦਾ, ਵਾਰਤਾ ਸਾਰੇ ਰਹੇ ਸੁਣਾਈਆ। ਪੜਦਾ ਖੋਲ੍ਹਿਆ ਨਾ ਕਿਸੇ ਆਪਣੇ ਘਰ ਦਾ, ਸਾਢੇ ਤਿੰਨ ਹੱਥ ਵੱਜੀ ਨਾ ਕੋਇ ਵਧਾਈਆ। ਨਿਰੰਕਾਰ ਤੇਰਾ ਨਾਮ ਅੱਖਰ ਕੋਇ ਨਾ ਪੜ੍ਹਦਾ, ਜਗਤ ਵਿਦਿਆ ਪੜ੍ਹ ਪੜ੍ਹ ਢੋਲੇ ਰਹੇ ਸੁਣਾਈਆ। ਬਿਰਹੋਂ ਵੈਰਾਗ ਵਿਛੋੜੇ ਅੰਦਰ ਕੋਇ ਨਾ ਮਰਦਾ, ਮਰ ਜੀਵਤ ਰੂਪ ਬਦਲਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਨਿੱਤ ਨਵਿਤ ਆਪਣਾ ਖੇਲ ਕਰਦਾ, ਕਰਨੀ ਦਾ ਕਰਤਾ ਇਕ ਅਖਵਾਈਆ। ਜਨ ਭਗਤ ਸੁਹੇਲਾ ਤੇਰਾ ਦੀਦਾਰ ਦੀਦ ਨਾਲ ਇਕ ਮੰਗਦਾ, ਦਰੇ ਦਵਾਰ ਹੋਣਾ ਸਹਾਈਆ। ਪੜਦਾ ਲਾਹ ਦੇ ਹੰ ਬ੍ਰਹਮ ਦਾ, ਪਾਰਬ੍ਰਹਮ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਲਹਿਣਾ ਦੇਣਾ ਮੁੱਕ ਜਾਏ ਕਾਇਆ ਮਾਟੀ ਚੰਮ ਦਾ, ਆਵਣ ਜਾਵਣ ਪਤਤ ਪਾਵਨ ਰਹੇ ਨਾ ਰਾਈਆ। ਤੂੰ ਸਾਹਿਬ ਸੁਹੇਲਾ ਸਦਾ ਸਦਾ ਜਨ ਭਗਤਾਂ ਬੇੜਾ ਬੰਨ੍ਹਦਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣੇ ਕੰਧ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਵਕਤ ਸੁਹੰਜਣਾ ਕਰ ਤੇਰਾ ਢੋਲਾ ਗਾਈਏ ਧੰਨ ਧੰਨ ਧੰਨ ਦਾ, ਧਰਮ ਦਵਾਰ ਏਕੰਕਾਰ ਕਿਰਪਾ ਧਾਰ ਵਿਚ ਸੰਸਾਰ ਇਕੋ ਦੇ ਬਣਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਕੌਰ ਦੇ ਗ੍ਰਹਿ ਪਿੰਡ ਵਜ਼ੀਰਪੁਰ ਜ਼ਿਲਾ ਗੁਰਦਾਸ ਪੁਰ
ਜਨ ਭਗਤ ਤੇਰੀ ਮੰਜ਼ਲ ਰੁਹਾਨੀ, ਰੂਹੇ ਰਵਾਂ ਦਇਆ ਕਮਾਇੰਦਾ। ਕਿਰਪਾ ਕਰੇ ਖਾਕ ਜਿਸਮਾਨੀ, ਜਿਸਮ ਇਸਮ ਇਕ ਦ੍ਰਿੜਾਇੰਦਾ। ਮਿਲੇ ਮੇਲ ਮਹਿਬੂਬ ਅਸਮਾਨੀ, ਅਹਿਸਾਨ ਸਿਰ ਨਾ ਕੋਇ ਰਖਾਇੰਦਾ। ਸਚ ਦਵਾਰ ਬਖ਼ਸ਼ੇ ਇਕ ਮਹਿਮਾਨੀ, ਮਹਿਮਾਨ ਨਿਵਾਜ਼ ਆਪਣੀ ਦਇਆ
ਕਮਾਇੰਦਾ। ਹਰਿਜਨ ਵਸਤ ਦਿਸੇ ਨਾ ਕੋਇ ਬੇਗਾਨੀ, ਧੁਰ ਦੀ ਦਾਤ ਝੋਲੀ ਪਾਇੰਦਾ। ਕਿਰਪਾ ਕਰੇ ਸਾਹਿਬ ਗੁਣ ਨਿਧਾਨੀ, ਗੁਣਵੰਤ ਗੁਣ ਵਖਾਇੰਦਾ। ਜਿਨ੍ਹਾਂ ਬਖ਼ਸ਼ੇ ਚਰਨ ਪ੍ਰੀਤੀ ਸਚ ਧਿਆਨੀ, ਪੜਦਾ ਉਹਲਾ ਦਵੈਤ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਵੇਖੇ ਪਵਿਤ ਪੁਨੀਤ ਪਰਾਨੀ, ਪੂਰਨ ਬ੍ਰਹਮ ਆਪ ਸਮਝਾਇੰਦਾ।
੨੪ ਚੇਤ ਸ਼ਹਿਨਸ਼ਾਹੀ ਸੰਮਤ ੨ ਸਲਵਿੰਦਰ ਕੌਰ ਦੇ ਗ੍ਰਹਿ ਪਿੰਡ ਜੀਵਣ ਚਕ ਜ਼ਿਲਾ ਗੁਰਦਾਸ ਪੁਰ
ਅਗੰਮ ਅਥਾਹ ਖੇਲ ਸਤਿਗੁਰ ਦਾ, ਸਰਬ ਸਵਾਮੀ ਆਪ ਵਖਾਇੰਦਾ। ਲੱਖ ਚੁਰਾਸੀ ਨਾਲੋਂ ਤੁਟ ਭਗਤਾਂ ਨਾਲ ਜੁੜਦਾ, ਜੋੜਾ ਧੁਰ ਦਾ ਆਪ ਸੁਹਾਇੰਦਾ। ਗੁਰਮੁਖ ਸਵਾਧਾਨ ਕਰੇ ਮਨ ਵਾਸਨਾ ਮੁਰਦਾ, ਮੁਰੀਦ ਮੁਰਸ਼ਦ ਆਪਣੇ ਰੰਗ ਰੰਗਾਇੰਦਾ। ਲੇਖਾ ਮੁਕਾਵੇ ਅਵਰ ਹੋਰ ਦਾ, ਹਰਿ ਹਰ ਹਿਰਦੇ ਆਪਣਾ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਗ੍ਰਹਿ ਆਪ ਸੁਹਾਇੰਦਾ। ਸਾਚਾ ਗ੍ਰਹਿ ਗਰੀਬ ਨਿਵਾਜ਼, ਦਰ ਠਾਂਡਾ ਇਕ ਵਖਾਈਆ। ਜਿਸ ਦੀ ਨਿਰਗੁਣ ਸਾਜਣ ਲਈ ਸਾਜ, ਬਾਡੀ ਬਣਤ ਨਾ ਕੋਇ ਬਣਾਈਆ। ਧੁਰਦਰਗਾਹੀ ਬਹਿ ਕੇ ਕਰੇ ਰਾਜ, ਰਈਅਤ ਦੋ ਜਹਾਨਾਂ ਵੇਖ ਵਖਾਈਆ। ਭਗਤਾਂ ਸੁਆਰੇ ਕਾਜ, ਭਗਵਨ ਮੀਤਾ ਬੇਪਰਵਾਹੀਆ। ਸਚ ਬਣਾਏ ਸਮਾਜ, ਸਿਖਿਆ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੁਗਤ ਜਨ ਭਗਤਾਂ ਰੱਖੇ ਲਾਜ, ਬਿਧ ਆਪਣੀ ਨਾਲ ਤਰਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੨ ਗੁਰਬਖ਼ਸ਼ ਸਿੰਘ ਦੇ ਗ੍ਰਹਿ ਪਿੰਡ ਨਸ਼ਹਿਰਾ ਜ਼ਿਲਾ ਗੁਰਦਾਸ ਪੁਰ
ਜੈ ਜੈਕਾਰ ਸ੍ਰੀ ਭਗਵੰਤ, ਜਿਸ ਅੱਗੇ ਜ਼ਿਮੀਂ ਅਸਮਾਨ ਸੀਸ ਝੁਕਾਈਆ। ਆਦਿ ਜੁਗਾਦਿ ਜਿਸ ਦੀ ਮਹਿੰਮਾਂ ਅਗਣਤ, ਅਕਲ ਕਲਧਾਰੀ ਖੇਲ ਖਿਲਾਈਆ। ਸਤਿ ਧਰਮ ਬਣੌਂਦਾ ਰਹੇ ਬਣਤ, ਜੂਠ ਝੂਠ ਆਪਣਾ ਹੁਕਮ ਵਰਤਾਈਆ। ਪਰਗਟੌਂਦਾ ਰਹੇ ਗੁਰਮੁਖ ਸੱਜਣ ਸੰਤ, ਸਤਿ ਸਤਿਵਾਦੀ ਬੇਪਰਵਾਹੀਆ। ਨਾਤਾ ਜੋੜਦਾ ਰਹੇ ਆਤਮ ਪਰਮਾਤਮ ਨਾਰ ਕੰਤ, ਸੱਜਣ ਸੁਹੇਲਾ ਇਕ ਇਕੇਲਾ ਸ਼ਹਿਨਸ਼ਾਹੀਆ। ਕਾਇਆ ਚੋਲੀ ਜਨ ਭਗਤਾਂ ਚਾੜ੍ਹਦਾ ਰਹੇ ਰੰਗ ਬਸੰਤ, ਮੌਸਮ ਖ਼ਿਜ਼ਾ ਬਸੰਤ ਬਹਾਰ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਚੀ ਸੇਵ ਜਣਾਈਆ। ਜਨ ਭਗਤਾਂ ਦੇਂਦਾ ਆਇਆ ਹੱਕ, ਹਕੀਕਤ ਇਕ ਸਮਝਾਈਆ। ਸੇਵਾ ਕਰਾਉਂਦਾ ਆਇਆ ਅਨਥੱਕ, ਥਕਾਵਟ ਰੂਪ ਨਾ ਕੋਇ ਵਖਾਈਆ। ਮਿਲਦਾ ਰਿਹਾ ਹੱਸ ਹੱਸ, ਹਸਤੀ ਦਾ ਮਾਲਕ ਬੇਪਰਵਾਹੀਆ। ਖੋਲ੍ਹਦਾ ਰਿਹਾ ਅੱਖ, ਨਿਜ ਨੇਤਰ ਨੈਣ ਵਡਿਆਈਆ। ਜਣਾਉਂਦਾ ਰਿਹਾ ਸਚ, ਜੂਠ ਝੂਠ ਡੇਰਾ ਢਾਹੀਆ। ਬੰਧਾਉਂਦਾ ਰਿਹਾ ਨੱਤ, ਆਤਮ ਪਰਮਾਤਮ ਜੋੜ ਜੁੜਾਈਆ। ਸਿਰ ਟਿਕਾਉਂਦਾ ਰਿਹਾ ਹੱਥ, ਮਿਹਰਵਾਨ ਹੋ ਗੁਸਾਈਂਆ। ਜਨ ਭਗਤਾਂ ਕਰਦਾ ਰਿਹਾ ਵਸ, ਵਾਸਾ ਆਪਣਾ ਉਨ੍ਹਾਂ ਅੰਦਰ ਕਰਾਈਆ। ਦੇਂਦਾ ਰਿਹਾ ਅਮੋਲਕ ਰਸ, ਅੰਮ੍ਰਿਤ
ਝਿਰਨਾ ਇਕ ਝਿਰਾਈਆ। ਕਲਜੁਗ ਅੰਤਮ ਗਾਵਣ ਆਇਆ ਜਸ, ਸੋਹੰ ਢੋਲਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੇਲਾ ਸਹਿਜ ਮਿਲਾਈਆ। ਜਨ ਭਗਤਾਂ ਪ੍ਰਭ ਪੌਂਦਾ ਰਿਹਾ ਸਾਰ, ਮਹਾਂਸਾਰਥੀ ਹੋ ਕੇ ਸੇਵ ਕਮਾਈਆ। ਹਭ ਕੁਛ ਰੱਖੇ ਆਪਣੇ ਅਖਤਿਆਰ, ਮੁਖਤਿਆਰ ਗੁਰ ਅਵਤਾਰ ਪੈਗ਼ੰਬਰ ਮਾਤ ਜਣਾਈਆ। ਸੰਦੇਸ਼ੇ ਦਿੰਦਾ ਰਿਹਾ ਵਾਰੋ ਵਾਰ, ਵਾਰਤਾ ਅੱਖਰਾਂ ਵਿਚ ਦੁਹਰਾਈਆ। ਕਲਜੁਗ ਅੰਤਮ ਉਤਰ ਆਪਣੀ ਧਾਰ, ਧਰਨੀ ਧਰਤ ਧਵਲ ਉਤੇ ਸੋਭਾ ਪਾਈਆ। ਨਿਰਗੁਣ ਨੂਰ ਜੋਤ ਉਜਿਆਰ, ਜੋਤੀ ਜਾਤਾ ਡਗਮਗਾਈਆ। ਭਗਤ ਸੁਹੇਲੇ ਲਏ ਉਭਾਰ, ਲੱਖ ਚੁਰਾਸੀ ਵਿਚੋਂ ਆਪ ਉਠਾਈਆ। ਵੇਖੇ ਵਿਗਸੇ ਪਾਵੇ ਸਾਰ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਕਲ ਕਲਕੀ ਲਏ ਅਵਤਾਰ, ਕਲਧਾਰੀ ਆਪਣੀ ਕਲ ਵਰਤਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੨ ਮੁਨਸ਼ਾ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ
ਜਨ ਭਗਤ ਤੇਰੀ ਜਗਦੀ ਜੋਤ, ਜੋਤੀ ਜਾਤਾ ਆਪ ਜਗਾਇੰਦਾ। ਭਾਗ ਲਗਾ ਕੇ ਕਾਇਆ ਮੰਦਰ ਸਾਚੇ ਕੋਟ, ਮਹੱਲ ਅਟੱਲ ਉਚ ਮਨਾਰ ਆਪ ਸੁਹਾਇੰਦਾ। ਸ਼ਬਦ ਅਗੰਮੀ ਲਾ ਕੇ ਆਪਣੀ ਚੋਟ, ਸੋਈ ਸੁਰਤੀ ਮਾਤ ਉਠਾਇੰਦਾ। ਝਗੜਾ ਮੁਕਾ ਕੇ ਵਰਨ ਗੋਤ, ਆਤਮ ਬ੍ਰਹਮ ਸਚ ਸਮਝਾਇੰਦਾ। ਬੁੱਧੀ ਵਾਲੀ ਰਹੇ ਨਾ ਕੋਈ ਸੋਚ, ਅਨੁਭਵ ਆਪਣਾ ਖੇਲ ਵਖਾਇੰਦਾ। ਨਾਮ ਖ਼ੁਮਾਰੀ ਅੰਦਰ ਕਰੇ ਮਦਹੋਸ਼, ਮਨ ਵਾਸਨਾ ਕੂੜੀ ਕਿਰਿਆ ਆਪ ਬਦਲਾਇੰਦਾ। ਸਚ ਪ੍ਰੀਤੀ ਅੰਤਰ ਕਰੇ ਸੰਤੋਸ਼, ਅਗਨੀ ਅੱਗ ਨਾ ਕੋਇ ਤਪਾਇੰਦਾ। ਗੁਣ ਨਿਧਾਨਾ ਦੱਸ ਕੇ ਇਕ ਸਲੋਕ, ਸੋਹੰ ਢੋਲਾ ਆਪ ਪੜ੍ਹਾਇੰਦਾ। ਲੇਖਾ ਮੁਕਾ ਕੇ ਲੋਕ ਪਰਲੋਕ, ਸਚਖੰਡ ਦਵਾਰਾ ਇਕ ਵਖਾਇੰਦਾ। ਜਿਥੇ ਆਦਿ ਜੁਗਾਦਿ ਇਕੋ ਮੌਜ, ਦੂਜਾ ਰੂਪ ਨਾ ਕੋਇ ਬਦਲਾਇੰਦਾ। ਜਨ ਭਗਤਾਂ ਸੰਗ ਜੁਗ ਚੌਕੜੀ ਕਰਦਾ ਰਹੇ ਚੋਜ, ਚੋਜੀ ਪ੍ਰੀਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਇੰਦਾ। ਜਨ ਭਗਤ ਤੇਰਾ ਸਾਚਾ ਨੂਰ, ਅਰਸ਼ਾਂ ਤੋਂ ਪਰੇ ਨਜ਼ਰੀ ਆਈਆ। ਜਿਥੇ ਵਸੇ ਹਰਿ ਹਜ਼ੂਰ, ਸਰਬ ਕਲਾ ਭਰਪੂਰ ਡੇਰਾ ਲਾਈਆ। ਪੈਂਡਾ ਰਹੇ ਨਾ ਨੇੜੇ ਦੂਰ, ਮੰਜ਼ਲ ਪੰਧ ਨਾ ਕੋਇ ਵਖਾਈਆ। ਜੋਤੀ ਜਾਤਾ ਇਕੋ ਨਜ਼ਰੀ ਆਏ ਜਹੂਰ, ਜ਼ਰੂਰਤ ਅਵਰ ਰਹੇ ਨਾ ਰਾਈਆ। ਨਾਤਾ ਤੁਟ ਜਾਏ ਕੂੜੋ ਕੂੜ, ਸਤਿ ਸਚ ਮਿਲੇ ਵਡਿਆਈਆ। ਮਸਤਕ ਮਿਲਦੀ ਰਹੇ ਅਗੰਮੀ ਧੂੜ, ਧੂੜੀ ਟਿੱਕਾ ਸਰਗੁਣ ਆਪ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਵੇਖ ਵਖਾਈਆ। ਹਰਿਜਨ ਤੇਰੀ ਪੂਰੀ ਮਨਸਾ, ਮਨ ਮਮਤਾ ਮੋਹ ਮਿਟਾਇੰਦਾ। ਸੋਹੰ ਰੂਪ ਬਣਾ ਕੇ ਹੰਸਾ, ਮਾਣਕ ਮੋਤੀ ਚੋਗ ਚੁਗਾਇੰਦਾ। ਕੋਟਨ ਜਨਮ ਦਾ ਲਹਿਣਾ ਚੁਕਾ ਕੇ ਸਹੰਸਾ, ਸਿਰ ਆਪਣਾ ਹੱਥ ਰਖਾਇੰਦਾ। ਭਗਤ ਭਗਵਾਨ ਮਿਲ ਕੇ ਬਣਾਏ ਧੁਰ ਦਾ ਬੰਸਾ, ਬੰਸਾਵਲੀ ਆਪਣੀ ਆਪਣੇ ਹੱਥ ਰਖਾਇੰਦਾ। ਮਨੂਆ ਰੱਖੇ ਨਾ ਕੋਇ ਸੰਸਾ, ਹਉਮੇ ਰੋਗ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ।
ਜਨ ਭਗਤ ਤੇਰੀ ਧੁਰ ਦੀ ਪੂਜਾ, ਸਿਲ ਪੂਜਸ ਲੋੜ ਰਹੇ ਨਾ ਰਾਈਆ। ਭਾਓ ਭੇਵ ਖੁਲ੍ਹੇ ਗੂਝਾ, ਪੜਦਾ ਓਹਲਾ ਦਏ ਉਠਾਈਆ। ਨਿਰਮਲ ਨਿਰਮਲ ਸਾਫ਼ ਪਵਿਤਰ ਕਰੇ ਬੁੱਧਾ, ਚਿੱਟੀ ਧਾਰ ਵਿਚ ਪਰਗਟਾਈਆ। ਜੋ ਪ੍ਰਭ ਸਰਨਾਈ ਝੂਜਾ, ਸਚ ਦਵਾਰੇ ਦਏ ਟਿਕਾਈਆ। ਜਿਥੇ ਅਵਰ ਨਾ ਕੋਈ ਦੂਜਾ, ਨਿਰਗੁਣ ਨਿਰਵੈਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੋਕਮਾਤ ਲਾਏ ਬੂਟਾ, ਪੱਤ ਡਾਲੀ ਆਪ ਮਹਿਕਾਈਆ। ਜਨ ਭਗਤ ਤੇਰਾ ਲੇਖਾ ਵਿਚ ਜਹਾਨ, ਜਹਾਲਤ ਵਿਚੋਂ ਬਾਹਰ ਕਢਾਈਆ। ਮੇਲ ਮਿਲਾ ਸ੍ਰੀ ਭਗਵਾਨ, ਭਗਵਨ ਆਪਣਾ ਰੰਗ ਚੜ੍ਹਾਈਆ। ਮੁਹੱਬਤ ਵਿਚ ਬਣ ਮਹਿਮਾਨ, ਦਰ ਦਰ ਆਪਣੀ ਅਲਖ ਜਗਾਈਆ। ਲੇਖੇ ਲਾ ਪੱਕਾ ਪਕਵਾਨ, ਪਾਕੀਜ਼ਾ ਅੰਦਰੋਂ ਦਏ ਕਰਾਈਆ। ਦਰਗਹਿ ਸਾਚੀ ਦੇਵੇ ਮਾਣ, ਸਚਖੰਡ ਮਿਲ ਕੇ ਖ਼ੁਸ਼ੀ ਵਖਾਈਆ। ਕਲਜੁਗ ਅੰਤ ਕਰ ਪਰਵਾਨ, ਮਿਹਰਵਾਨ ਹੋਇਆ ਸਹਾਈਆ। ਜਿਸ ਦਵਾਰੇ ਝੁਲਾ ਕੇ ਜਾਏ ਸਚ ਨਿਸ਼ਾਨ, ਤਿਸਦਾ ਨਿਸ਼ਾਨਾ ਨਾ ਕੋਇ ਮਿਟਾਈਆ। ਚਾਰ ਜੁਗ ਦੇਂਦੇ ਰਹੇ ਬਿਆਨ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੋਹਲਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਕਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਰਮ ਵਿਚੋਂ ਬਾਹਰ ਕਢਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੨ ਤਰਲੋਕ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ
ਜਨ ਭਗਤ ਤੇਰੀ ਅੰਤਰ ਯਾਦ, ਯਾਦ ਪੂਰਬ ਰਹੀ ਕਰਾਈਆ। ਜਿਸ ਕਾਰਨ ਪੰਜ ਤੱਤ ਖੇੜਾ ਹੋਇਆ ਆਬਾਦ, ਸਾਢੇ ਤਿੰਨ ਹੱਥ ਵੱਜੀ ਵਧਾਈਆ। ਸ਼ਬਦ ਅਗੰਮੀ ਸੁਣ ਨਾਦ, ਸੁਰ ਤਾਲ ਬਦਲਾਈਆ। ਖੁਲ੍ਹੇ ਅੰਦਰੋਂ ਰਾਜ਼, ਪੜਦਾ ਦਏ ਉਠਾਈਆ। ਝਗੜਾ ਮੁਕ ਜਾਏ ਸਿਮਰਨ ਪੂਜਾ ਨਿਮਾਜ਼, ਸੀਸ ਇਕੋ ਇਕ ਝੁਕਾਈਆ। ਕਿਰਪਾ ਕਰੇ ਆਪ ਮਹਾਰਜ, ਪੁਰਖ ਅਕਾਲਾ ਦੀਨ ਦਿਆਲਾ ਬੇਪਰਵਾਹੀਆ। ਨਵੇਂ ਜਨਮ ਦੀ ਸਾਜਣ ਦੇਵੇ ਸਾਜ, ਜਨਮ ਜਨਮ ਵਿਚੋਂ ਬਦਲਾਈਆ। ਸ਼ਬਦ ਅਗੰਮੇ ਚਾੜ੍ਹ ਜਹਾਜ, ਦੋ ਜਹਾਨਾਂ ਪਾਰ ਲੰਘਾਈਆ। ਮਾਇਆ ਮਮਤਾ ਮੇਟ ਕੇ ਵਾਦ ਵਿਵਾਦ, ਅੰਮ੍ਰਿਤ ਇਕੋ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ। ਜਨ ਭਗਤ ਤੇਰੀ ਉਜਲ ਬੁੱਧੀ, ਮਨ ਵਿਕਾਰ ਰਹੇ ਨਾ ਰਾਈਆ। ਅੰਤਰ ਆਤਮ ਆਪੇ ਕਰੇ ਸੁੱਧੀ, ਅੰਤ ਪਵਿਤ ਆਪ ਬਣਾਈਆ। ਰਮਜ਼ ਲਾਏ ਸ਼ਬਦੀ ਗੁਝੀ, ਸੋਈ ਸੁਰਤੀ ਆਪ ਉਠਾਈਆ। ਖੇਲ ਰਹੇ ਕੋਈ ਨਾ ਲੁਕੀ, ਪੜਦਾ ਆਪ ਉਠਾਈਆ। ਅੰਤ ਅੰਤਸ਼ਕਰਨ ਵਿਚ ਰਹੇ ਕੋਈ ਨਾ ਦੁਖੀ, ਸੁਖ ਸਾਗਰ ਰੂਪ ਸਮਾਈਆ। ਉਜਲ ਕਰੇ ਮਾਤ ਮੁਖੀ, ਮੁਫ਼ਤ ਆਪਣਾ ਰੰਗ ਚੜ੍ਹਾਈਆ। ਸਚਖੰਡ ਦਵਾਰੇ ਗੋਦੀ ਫਿਰੇ ਚੁੱਕੀ, ਦਰ ਘਰ ਸਾਚੇ ਦਏ ਬਹਾਈਆ। ਲੋਕਮਾਤ ਰੋਟੀ ਖਾ ਕੇ ਸੁੱਕੀ, ਸੁੱਕੇ ਰੁਖੜੇ ਹਰੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਕੋਲੋਂ ਸਲਾਹ ਨਹੀਂ ਕੋਈ ਪੁੱਛੀ, ਪੁਸ਼ਤ ਪਨਾਹ ਜਨ ਭਗਤਾਂ ਆਪਣਾ ਹੱਥ ਟਿਕਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੨ ਸਵਰਨ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ
ਜਨ ਭਗਤ ਤੇਰਾ ਊਚ ਟਿਕਾਣਾ, ਟਕਿਆਂ ਵਾਲਾ ਪਹੁੰਚਣ ਕੋਇ ਨਾ ਪਾਈਆ। ਜਿਥੇ ਖੜੇ ਇਕੋ ਸ਼ਬਦ ਬਬਾਨਾ, ਖ਼ਾਕੀ ਤਨ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਗਾਉਂਦੀ ਜਾਏ ਗਾਣਾ, ਸੋਹੰ ਢੋਲਾ ਸਹਿਜ ਸੁਭਾਈਆ। ਅੰਤ ਪਏ ਨਾ ਪਛੋਤਾਣਾ, ਸਾਚੇ ਦਰ ਨਾ ਹੋਏ ਜੁਦਾਈਆ। ਮਿਲੇ ਮੇਲ ਸ੍ਰੀ ਭਗਵਾਨਾ, ਭਗਵਨ ਆਪਣੇ ਘਰ ਵਸਾਈਆ। ਚਰਨ ਕਵਲ ਬਖ਼ਸ਼ੇ ਸਚ ਧਿਆਨਾ, ਦੂਜੀ ਓਟ ਨਾ ਕੋਇ ਤਕਾਈਆ। ਮੰਦਰ ਸੋਹੇ ਸਚ ਮਕਾਨਾ, ਸਚਖੰਡ ਵੱਜਦੀ ਰਹੇ ਵਧਾਈਆ। ਲੇਖੇ ਲੱਗੇ ਆਵਣ ਜਾਣਾ, ਜਾਨਣਹਾਰ ਹੋਏ ਸਹਾਈਆ। ਚਲੇ ਚਲਾਏ ਸਦਾ ਆਪਣੇ ਭਾਣਾ, ਭਾਵੀ ਭੌ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਵਾਰੇ ਦੇਵੇ ਇਕੋ ਮਾਣਾ, ਮਾਨ ਅਭਿਮਾਨ ਰਹੇ ਨਾ ਰਾਈਆ। ਜਨ ਭਗਤ ਤੇਰੀ ਉਚੀ ਚੋਟੀ, ਚੋਟ ਸਤਿਗੁਰ ਸ਼ਬਦ ਆਪ ਲਗਾਇੰਦਾ। ਜਿਥੇ ਪਹੁੰਚ ਨਾ ਸਕਣ ਕੋਟਨ ਕੋਟੀ, ਕੂੜ ਕੁਟੰਬ ਭੇਵ ਕੋਇ ਨਾ ਆਇੰਦਾ। ਜਿਸ ਗ੍ਰਹਿ ਜਗੇ ਇਕੋ ਨਿਰਮਲ ਜੋਤੀ, ਜਾਗਰਤ ਜੋਤ ਡਗਮਗਾਇੰਦਾ। ਉਹ ਮੰਜ਼ਲ ਤੇਰੀ ਹੋਵੇ ਸੌਖੀ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਪੜ੍ਹਨੀ ਪਏ ਕੋਈ ਨਾ ਪੋਥੀ, ਪੁਸਤਕ ਹੱਥ ਨਾ ਕੋਇ ਫੜਾਇੰਦਾ। ਕਿਸੇ ਦਵਾਰਿਉਂ ਭਿਖਿਅਕ ਹੋ ਕੇ ਮੰਗਣੀ ਪਏ ਨਾ ਰੋਟੀ, ਸਚ ਭੰਡਾਰਾ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹੱਲ ਅਟੱਲ ਇਕੋ ਇਕ ਸੁਹਾਇੰਦਾ। ਜਨ ਭਗਤ ਤੇਰਾ ਘਰ ਬਹੁਰੰਗਾ, ਸਿਫ਼ਤੀ ਸਿਫ਼ਤ ਨਾ ਕੋਇ ਸਲਾਹੀਆ। ਜਿਥੇ ਸਤਿ ਸਤਿਵਾਦੀ ਡੱਠਾ ਇਕ ਪਲੰਘਾ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਵਜਾਏ ਮਰਦੰਗਾ, ਤਾਰ ਸਤਾਰ ਨਾ ਕੋਇ ਹਲਾਈਆ। ਬਿਨਾ ਰਸਨਾ ਤੋਂ ਆਵੇ ਰਸ ਅਨੰਦਾ, ਰਸਤਾ ਦਿਸੇ ਬੇਪਰਵਾਹੀਆ। ਅੰਮ੍ਰਿਤ ਧਾਰ ਵਹੇ ਬਿਨਾ ਗੰਗਾ, ਗਹਿਰ ਗੰਭੀਰ ਆਪਣੀ ਦਇਆ ਕਮਾਈਆ। ਮਨ ਵਾਸਨਾ ਦਿਸੇ ਕੋਇ ਨਾ ਦੰਗਾ, ਕਿਰਿਆ ਕੂੜ ਨਾ ਕੋਇ ਲੜਾਈਆ। ਸਤਿ ਪੁਰਖ ਨਿਰੰਜਣ ਇਕ ਲਹਿਰਾਏ ਧੁਰ ਦਾ ਝੰਡਾ, ਬ੍ਰਹਿਮੰਡਾਂ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅਗੰਮੀ ਫੜ ਕੇ ਖੰਡਾ, ਖੰਡਰਾਂ ਵਿਚੋਂ ਜਨ ਭਗਤਾਂ ਪਾਰ ਕਰਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੨ ਦਿਆਲ ਸਿੰਘ ਦੇ ਗ੍ਰਹਿ ਪਿੰਡ ਓਗਰਾ ਗੁਰਦਾਸ ਪੁਰ
ਕਿਰਪਾ ਕਰੇ ਹਰਿ ਜਗਦੀਸ, ਕਿਰਪਾਲ ਹੋ ਕੇ ਵੇਖ ਵਖਾਇੰਦਾ। ਧੁਰ ਦਾ ਨਾਮ ਦੱਸ ਹਦੀਸ, ਹਾਜ਼ਰ ਹੋ ਕੇ ਹਰਿਜਨ ਆਪ ਪੜ੍ਹਾਇੰਦਾ। ਲੇਖਾ ਮੁਕਾ ਕੇ ਬੀਸ ਇਕੀਸ, ਇਕੀ ਵੀਹ ਆਪਣਾ ਹੁਕਮ ਸੁਣਾਇੰਦਾ। ਛਤਰ ਝੁਲਾ ਕੇ ਧੁਰ ਦੇ ਸੀਸ, ਸੀਸ ਜਗਦੀਸ਼ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਇੰਦਾ। ਸਾਚਾ ਖੇਲ ਕਰੇ ਹਰਿ ਕਰਨੀ ਦਾ ਕਰਤਾ ਮਾਲਕ ਕੁਦਰਤ, ਲੇਖਾ ਕਦੀਮ ਵੇਖ ਵਖਾਇੰਦਾ। ਮਹਿਬੂਬ ਮਾਲਕ ਬਣ ਕੇ ਧੁਰ ਦਾ ਮੁਰਸ਼ਦ, ਮੁਰੀਦਾਂ ਮਰਨ ਤੋਂ ਆਪ ਬਚਾਇੰਦਾ। ਲੱਖ ਚੁਰਾਸੀ ਵਿਚੋਂ ਦੇ
ਕੇ ਫੁਰਸਤ, ਗ੍ਰਹਿ ਮੰਦਰ ਸਾਚੇ ਘਰ ਆਪ ਟਿਕਾਇੰਦਾ। ਜਿਥੇ ਇਕੋ ਨਾਮ ਸਾਚੀ ਉਲਫਤ, ਦੂਜਾ ਰਾਗ ਨਾ ਕੋਇ ਸੁਣਾਇੰਦਾ। ਅੱਗੇ ਰਹੀ ਕੋਈ ਨਾ ਮੁਸ਼ਕਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਇੰਦਾ। ਹਰਿਜਨ ਵਸਣਾ ਘਰ ਮਹਿਬੂਬ, ਮੁਹੱਬਤ ਵਿਚ ਸਮਾਈਆ। ਜਿਸ ਦੀ ਸਮਝੇ ਨਾ ਕੋਇ ਹਦੂਦ, ਜਗਤ ਵੰਡ ਨਾ ਕੋਇ ਵਖਾਈਆ। ਸਾਚੀ ਮੰਜ਼ਲ ਦੱਸ ਮਕਸੂਦ, ਧਾਮ ਇਕੋ ਇਕ ਦ੍ਰਿੜਾਈਆ। ਜਿਥੇ ਹਾਜ਼ਰ ਰਹੇ ਸਦਾ ਮੌਜੂਦ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਅੰਤਮ ਕੂੜੀ ਕਿਰਿਆ ਕਰ ਮੌਕੂਫ਼, ਮਸਰੂਫ਼ ਆਪਣੇ ਨਾਲ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਰਹਿਣ ਨਾ ਦੇਵੇ ਕੋਈ ਬੇਵਕੂਫ਼, ਬੇਵਾ ਦੀ ਸੇਵਾ, ਸੇਵਾ ਦਾ ਮੇਵਾ, ਮੇਵਾ ਦਾ ਦੇਵਾ, ਦੇਵਾ ਦਾ ਧਾਮ ਨਿਹਚਲ ਨਿਹਕੇਵਾ, ਇਕੋ ਘਰ ਦਏ ਵਸਾਈਆ।