ਪੁਸਤਕਾਲਾਭਾਗ ੧੯

੨੫ ਚੇਤ ਸ਼ਹਿਨਸ਼ਾਹੀ ਸੰਮਤ ੨ ਚੰਨਣ ਕੌਰ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ

ਹਰਿ ਕਿਰਪਾ ਹੋਏ ਜਨਮ ਰਹਿਰਾਸ, ਕਰਮ ਰੋਗ ਨਾ ਕੋਇ ਸਤਾਈਆ। ਆਤਮ ਪਰਮਾਤਮ ਹੋਵੇ ਦਾਸ, ਬਣ ਸੇਵਕ ਸੇਵ ਕਮਾਈਆ। ਘਰ ਸਾਚੇ ਕਰੇ ਨਿਵਾਸ, ਦਰ ਠਾਂਡੇ ਡੇਰਾ ਲਾਈਆ। ਸਦਾ ਸਦਾ ਸਦ ਵਸੇ ਪਾਸ, ਬਿਸਤਰ ਇਕੋ ਸੇਜ ਸੁਹਾਈਆ। ਜੁਗ ਚੌਕੜੀ ਨਾ ਹੋਵੇ ਨਾਸ, ਅਬਿਨਾਸ਼ੀ ਦੇਵੇ ਮਾਣ ਵਡਿਆਈਆ। ਤਨ ਮਾਟੀ ਚੋਲਾ ਲੱਖ ਚੁਰਾਸੀ ਬਦਲਣਾ ਨਾ ਪਏ ਲਬਾਸ, ਜੂਨਾਂ ਵਿਚ ਨਾ ਕੋਇ ਭਵਾਈਆ। ਫਿਰਨਾ ਪਏ ਨਾ ਪ੍ਰਿਥਮੀ ਆਕਾਸ਼, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰਾ ਇਕ ਵਸਾਈਆ। ਦਰ ਦਵਾਰਾ ਵੇਖ ਅਥਾਹ, ਵੱਜੇ ਸਚ ਵਧਾਈਆ। ਜਿਥੇ ਬੈਠਾ ਬੇਪਰਵਾਹ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਚ ਸਿੰਘਾਸਣ ਰਿਹਾ ਸੁਹਾ, ਸਤਿ ਸਤਿਵਾਦੀ ਡੇਰਾ ਲਾਈਆ। ਜੋਤੀ ਜੋਤ ਕਰ ਰੁਸ਼ਨਾ, ਨੂਰੋ ਨੂਰ ਡਗਮਗਾਈਆ। ਧੁਰ ਫੁਰਮਾਣੇ ਰਿਹਾ ਸੁਣਾ, ਸ਼ਬਦ ਅਗੰਮੀ ਹੁਕਮ ਵਰਤਾਈਆ। ਸਚ ਇਸ਼ਾਰੇ ਰਿਹਾ ਸਮਝਾ, ਬਿਨ ਸੈਨਤ ਅੱਖ ਹਿਲਾਈਆ। ਵਿਸ਼ਨ ਬ੍ਰਹਮਾ ਰਿਹਾ ਜਗਾ, ਸ਼ੰਕਰ ਨੇਤਰ ਅੱਖ ਖੁਲ੍ਹਾਈਆ। ਚਾਰੇ ਜੁਗ ਰਿਹਾ ਭਵਾ, ਚੌਕੜ ਆਪਣਾ ਬੰਧਨ ਪਾਈਆ। ਗੁਰ ਅਵਤਾਰ ਪੈਗ਼ੰਬਰ ਸੇਵਾ ਰਿਹਾ ਲਾ, ਸਿਖਿਆ ਇਕੋ ਇਕ ਸਮਝਾਈਆ। ਵਰਨ ਬਰਨ ਵੰਡ ਰਿਹਾ ਵੰਡਾ, ਦੀਨ ਮਜ਼੍ਹਬ ਖੇਲ ਖਿਲਾਈਆ। ਮਨ ਮਮਤਾ ਹਉਮੇ ਹੰਗਤਾ ਗੜ੍ਹ ਰਿਹਾ ਸੁਹਾ, ਸਾਢੇ ਤਿੰਨ ਹੱਥ ਨਾਚ ਨਚਾਈਆ। ਘਰ ਵਿਚ ਘਰ ਰਿਹਾ ਬਣਾ, ਦੀਆ ਬਾਤੀ ਕਮਲਾਪਾਤੀ ਇਕੋ ਨੂਰ ਕਰ ਰੁਸ਼ਨਾਈਆ। ਕਲਜੁਗ ਅੰਤਮ ਵੇਖਣ ਗਿਆ ਆ, ਅਗਲਾ ਪਿਛਲਾ ਲੇਖਾ ਦਏ ਚੁਕਾ, ਜਨ ਭਗਤ ਸੁਹੇਲੇ ਲਏ ਤਰਾ, ਤਾਰਨਹਾਰ ਹੱਥ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਵਿਆਪੀ ਇਕ ਖ਼ੁਦਾ, ਖ਼ੁਦੀ ਕੂੜੀ ਦਏ ਮਿਟਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ੨ ਅੱਤਰ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ

ਹੱਕ ਖ਼ੁਦਾ ਸਚ ਤੌਫ਼ੀਕ, ਹਦੀਸ ਪਨਹਾ ਆਪ ਜਣਾਇੰਦਾ। ਸੱਜਣ ਸਾਹਿਬ ਸਵਾਮੀ ਰਫ਼ੀਕ, ਜਗਦੀਸ਼ ਕਰਤਾ ਸੋਭਾ ਪਾਇੰਦਾ। ਨਾਮ ਸਚ ਸਤਿ ਉਮੀਦ, ਕਾਮਲ ਮੁਰਸ਼ਦ ਵੇਖ ਵਖਾਇੰਦਾ। ਦਰਸ ਅਗੰਮ ਦਰਸ਼ਨ ਦੀਦ, ਦਾਸਤਾਨ ਪਿਛਲੀ ਆਪ ਸਮਝਾਇੰਦਾ। ਧੁਰ ਦਾ ਖੇਲ ਜਗਤ ਸ਼ਦੀਦ, ਸ਼ਕਾਇਤ ਸਭ ਦੀ ਖੋਜ ਖੁਜਾਇੰਦਾ। ਜਾਬਰ ਜ਼ੋਰ ਜ਼ਬਰ ਹਮੀਦ, ਹਮਜ਼ਾ ਹਾਰਬ ਹਰਿ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਇੰਦਾ। ਨੂਰ ਪਰਕਾਸ਼ ਪੁਰਖ ਅਬਿਨਾਸ਼ ਮੰਡਲ ਰਾਸ ਸ਼ਾਹੋ ਸ਼ਾਬਾਸ਼ ਪ੍ਰਿਥਮੀ ਆਕਾਸ਼ ਪਵਣ ਸਵਾਸ ਦਾਸੀ ਦਾਸ ਨਿਰਗੁਣ ਸਰਗੁਣ ਨਜ਼ਰੀ ਆਈਆ। ਨੂਰੇ ਨੁਰਾਨਾ ਸ਼ਾਹ ਸੁਲਤਾਨਾ ਸ੍ਰੀ ਭਗਵਾਨਾ ਮਰਦ ਮਰਦਾਨਾ ਨੌਜਵਾਨਾ ਰਹੀਮ ਰਹਿਮਾਨਾ ਕਲਮਾ ਕਲਾਮਾ ਉਲਮਾਏ ਆਲਮਾਨਾ ਜ਼ਜ਼ਦਾਏ ਜੁਦਾਰਾਨਾ ਵੈਰੀ ਬੇਗਾਨਾ ਰੂਪ ਨਾ ਕੋਇ ਵਟਾਈਆ। ਹਜਰਤੇ ਹਜ਼ੂਰ ਸਰਬ ਕਲਾ ਭਰਪੂਰ ਸ਼ਬਦ ਨਾਦ ਤੂਰ ਨਾਮ ਖ਼ੁਮਾਰ ਸਰੂਰ ਮੁਰੀਦਾਂ ਮੁਰਸ਼ਦ ਹੋ ਕੇ ਮਿਲੇ ਜ਼ਰੂਰ ਫਜ਼ੂਲ ਵਕਤ ਨਾ ਕੋਇ ਲੰਘਾਈਆ। ਹੱਕ ਰੁਸ਼ਨਾ ਸਚ ਰਹਿਨੁਮਾ ਦੋ ਜਹਾਨਾਂ ਦੁਆ ਰਾਏਮਾ ਖ਼ੁਦਾ ਨਾਏਮਾ ਜੁਦਾ ਵਾਏਮਾ ਫਿਦਾ ਸਾਏਮਾ ਸਿਦਾ ਕਲਮਾ ਕਰਮ ਨਾ ਕੋਇ ਬਣਾਈਆ। ਅਦਲੋ ਆਦਲ ਅਦਲੇ ਇਨਸਾਫ ਗੁਸਾਏ ਗ਼ਮ ਗੁਸਤਾਖੀ ਮੁਆਫ਼ ਪਰਦਾਨਸ਼ੀਂ ਫਰਾਮੋਸ਼ੇ ਨਕਾਬ ਬਰਦਾ ਅਜ਼ੀ, ਅਨਾਇਤ ਤਰਮੀਮੇ ਕਫਾਇਤ ਕਫਨੇ ਕਾਫਰ ਨਾ ਕੋਇ ਰਖਾਈਆ। ਸਵਾਮੀ ਮਹਿਬੂਬ ਉਚ ਅਰੂਜ਼ ਮੁਹੱਬਤੇ ਮਹਿਦੂਦ ਮੰਜ਼ਲੇ ਮਕਸੂਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਰਸ਼ਦੇ ਮੁਰੀਦ ਮੁਰੀਦੇ ਮੁਰਸ਼ਦ ਮਰਾਸ਼ਲਾ ਇਕੋ ਦਏ ਵਖਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ੨ ਚਤਰ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ

ਦਾਇਰਾਏ ਤਜਦੀਦ, ਮੁਸ਼ਾਇਰਾਏ ਤਮਹੀਦ, ਜ਼ਾਹਿਰਾਏ ਪੁਸ਼ੀਦ, ਬਾਹਿਰਾਏ ਅਦੀਬ, ਨੂਰੇ ਖ਼ੁਦਾ ਖ਼ਾਲਕ ਖ਼ਲਕ ਬੇਪਰਵਾਹੀਆ। ਸਦਮਾਏ ਸਦਾਕ, ਕਦਮਾਏ ਪਾਕ, ਬਦਨਾਏ ਖ਼ਾਕ, ਯਦਨਾਏ ਤਾਕ, ਰਸਨਾਏ ਮੁਸਤਾਕ, ਕੁਸ਼ਤਾਏ ਇਲਹਾਕ, ਇਤਫ਼ਾਕ ਇਤਮਿਨਾਨ ਮੁਰੀਦੇ ਮੁਰਸ਼ਦ ਆਪ ਬਨਾਈਆ। ਜਾਹਿਰਾਏ ਬਾਤਨ, ਪਿਸਰਾਏ ਸਾਕਨ, ਸ਼ੋਹਰਾਏ ਫ਼ਾਕਬ, ਜੀਰਾਏ ਨਾਕਨ, ਅਮੀਰਾਏ ਵਾਚਨ ਵਫਦੇ ਵਫਾ, ਜਸਤੇ ਜੁਦਾ, ਆਸਮਾਨੇ ਖ਼ੁਦਾ, ਪੈਮਾਨੇ ਰੁਬਾ, ਜਮਾਨੇ ਦੁਵਾ, ਅਹਿਮਕਾਨੇ ਹਵਾ, ਬੇਗਾਨੇ ਗੁਨਾਹ, ਰਹਿਨੁਮਾਏ ਰਾਜ਼ੇ ਰਜ਼ੂਹ, ਨਮਾਜ਼ੇ ਵੁਜ਼ੂ, ਆਤਸ਼ੇ ਫ਼ਸ਼ੋ, ਸ਼ਾਇਰੇ ਸ਼ਾਇਰਾਨ, ਮੁਹੱਬਤੇ ਮਿਹਰਵਾਨ ਸਜਦੇ ਨਿਸ਼ਾਨ, ਬਰਦੇ ਗੁਲਾਮ, ਦਰਦੇ ਦੁਹਾਨ, ਅਜ਼ਮਤੇ ਈਮਾਨ, ਬਸ਼ਰਤੇ ਆਸਮਾਨ, ਜ਼ਮੀਨੋ ਦੀਨਾਨ, ਦਾਮਨੇਗੀਰ ਦਸਤ ਬਦਸਤ ਮੇਲ ਮਿਲਾਈਆ। ਚਸ਼ਮੇ ਚਰੋਗ, ਸ਼ਦਮੇ ਅਲੋਗ, ਕਦਮੇ ਤਲੋਕ, ਜ਼ਾਬਤੇ ਸਲੋਕ, ਰਾਸਤੇ ਬਹੋਸ਼, ਅਸ਼ਾਇਤੇ ਅਸ਼ਾਂ ਅਨਾਇਤ ਨਹਾਂ, ਜਮਾਨੇ ਜ਼ਮੀਨ, ਇਨਸਾਨੇ ਅਜ਼ੀਮ, ਫਸਾਨੇ ਤਕਸੀਮ, ਦੀਵਾਨੇ ਨਗ਼ਮੀਮ ਦਾਮਨੇਗੀਰ ਜਾਹਿਰਾ ਪੀਰ ਬੇਨਜ਼ੀਰ ਖ਼ਾਲਕੇ ਖ਼ੁਦਾ, ਦਿਲ ਦਿਲਰੁਬਾ, ਹੱਕ ਮੁਕਾਮ, ਪਕੇ ਅਵਾਮ, ਅਮਾਮ ਧੁਰ ਦਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,

ਕੁਦਰਤੇ ਕਾਦਰ, ਫਿਤਰਤੇ ਬਹਾਦਰ, ਮੁਸਰਤੇ ਆਦਰ, ਅਦਲੇ ਇਨਸਾਫ, ਪੁਰਖ ਅਬਿਨਾਸ਼, ਸਰਬ ਘਟ ਵਾਸ, ਜੋਤ ਪਰਕਾਸ਼, ਜਨ ਭਗਤਾਂ ਪੂਰੀ ਕਰੇ ਆਸ, ਆਸਾਨੀ ਨਾਲ ਅਸਲ ਵਸਲ ਹੱਕ ਮਹਿਬੂਬ ਦਏ ਤਰਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ੨ ਉਜਾਗਰ ਸਿੰਘ ਦੇ ਗ੍ਰਹਿ ਪਿੰਡ ਚੋਬੇ ਜ਼ਿਲਾ ਗੁਰਦਾਸ ਪੁਰ

ਰਾਵੀ ਦਾ ਕੰਢਾ, ਗੁਰਮੁਖ ਪ੍ਰੇਮ ਰਸ ਠੰਡਾ, ਅੰਮ੍ਰਿਤ ਧਾਰ ਸਚ ਸੁਗੰਧਾ, ਪਿਆਰ ਮੁਹੱਬਤ ਵਿਚ ਅਨੰਦਾ, ਸਚ ਪਰਕਾਸ਼ ਵਿਚ ਚੰਦਾ, ਬਿਨਾ ਬੰਦਗੀਉਂ ਬਣਿਆ ਧੁਰ ਦਾ ਬੰਦਾ, ਮੰਜ਼ਲ ਪੌੜੀ ਚੜ੍ਹਿਆ ਡੰਡਾ, ਮੇਲ ਹੋਇਆ ਸਵਾਮੀ ਸੰਦਾ, ਸੰਗ ਸਗਲਾ ਆਪ ਬਣਾਈਆ। ਰਾਵੀ ਕਿਨਾਰਾ, ਅਰਜਨ ਭਠਿਆਰਾ, ਸ਼ਬਦੀ ਸਹਾਰਾ, ਸੁਰਤੀ ਦਵਾਰਾ, ਸਾਚੀ ਕਾਰਾ, ਮੱਦਦਗਾਰਾ, ਪਰਮ ਪੁਰਖ ਪਰਮਾਤਮ ਦਇਆ ਕਮਾਈਆ। ਰਾਵੀ ਦੇ ਕੋਲ, ਸ਼ਬਦ ਅਗੰਮੀ ਬੋਲ, ਪ੍ਰੇਮ ਪ੍ਰੀਤੀ ਢੋਲ, ਚਰਨ ਪ੍ਰੀਤੀ ਘੋਲ, ਸਚ ਦਵਾਰਾ ਖੋਲ੍ਹ, ਤੋਲਿਆ ਪੂਰਾ ਤੋਲ, ਕੰਡਾ ਨਾਮ ਤਰਾਜ਼ੂ ਆਪਣਾ ਹੱਥ ਉਠਾਈਆ। ਰਾਵੀ ਦੇ ਨੇੜੇ, ਵਸਦੇ ਖੇੜੇ, ਚੁੱਕ ਗਏ ਝੇੜੇ, ਚੜ੍ਹ ਗਏ ਬੇੜੇ, ਹੋ ਗਏ ਮੇਰੇ, ਲੱਗੀ ਨਾ ਦੇਰੇ, ਆ ਗਏ ਘੇਰੇ, ਚਾਰ ਕੁੰਟ ਸਿੰਘ ਸ਼ੇਰੇ, ਲੇਖਾ ਮੁਕੇ ਅੰਡਜ ਜੇਰੇ, ਜਾਹਰ ਹੋ ਕੇ ਬਾਹਰ ਹੋ ਕੇ ਹਰਿਜਨ ਲਏ ਤਰਾਈਆ। ਰਾਵੀ ਦੇ ਪਿਛੇ ਅੱਗੇ, ਗੁਰਮੁਖ ਦੀਪਕ ਜੋਤੀ ਜਗੇ, ਠੰਡੀ ਪਵਣ ਅਗੰਮੀ ਵਗੇ, ਨੂਰ ਨੁਰਾਨੀ ਮਸਤਕ ਦਗੇ, ਆਤਮ ਪਰਮਾਤਮ ਆਵਣ ਮਜੇ, ਭਗਤ ਭਗਵਾਨ ਮਿਲ ਕੇ ਸਜੇ, ਸਚ ਮੁਹੱਬਤ ਅੰਦਰ ਬੱਧੇ, ਵਿਛੋੜਾ ਅੱਗੇ ਹੋਵੇ ਨਾ ਕਦੇ, ਜਨਮ ਜਨਮ ਨਾ ਹੋਵਣ ਦਗੇ, ਸਰਨ ਤੱਕੀ ਸ਼ਬਦੀ ਸ਼ੇਰ ਬੱਗੇ, ਲਾਜ ਰੱਖੀ ਚਿੱਟੀ ਪੱਗੇ, ਨਾਮ ਖ਼ੁਮਾਰੀ ਦੇਵੇ ਮਧੇ, ਹੁਕਮੇ ਅੰਦਰ ਗੁਰਮੁਖ ਰਹਿਣ ਬੱਝੇ, ਸਚ ਦਵਾਰੇ ਨਿਰਗੁਣ ਧਾਰ ਸੱਦੇ, ਸਦਾ ਸੁਨੇਹੜਾ ਆਪਣਾ ਨਾਮ ਸੁਣਾਈਆ। ਰਾਵੀ ਦਾ ਆਰ ਪਾਰ, ਪੁਰਖ ਅਕਾਲ ਦਾ ਖੇਲ ਨਿਆਰ, ਭਗਤ ਭਗਵਾਨ ਦਾ ਸਚ ਪਿਆਰ, ਬਾਲੂ ਥਲ ਦਏ ਅਧਾਰ, ਕਿਰਪਾਲੂ ਹੋ ਕੇ ਸਿਰਜਣਹਾਰ, ਸੰਤ ਸੁਹੇਲੇ ਵੇਖੇ ਆਣ, ਗੁਰਮੁਖ ਗੁਰ ਗੁਰ ਕਰ ਪਰਵਾਨ, ਦੇਵੇ ਨਾਮ ਪਦਾਰਥ ਦਾਨ, ਭੰਡਾਰਾ ਖਾ ਕੇ ਇਕ ਪਕਵਾਨ, ਚਰਨ ਧੂੜ ਕਰਾਏ ਇਸ਼ਨਾਨ, ਮੀਜ਼ਾਨ ਵਿਚ ਗੁਰਮੁਖ ਥੋੜੇ ਨਜ਼ਰੀ ਆਈਆ। ਰਾਵੀ ਦੇ ਪਿਛੇ ਅੱਗੇ, ਅਗਲਾ ਹੁਕਮ ਜਣਾਈਆ। ਦੀਵੇ ਬੁਝਣੇ ਜਗੇ, ਜਾਗਰਤ ਜੋਤ ਖੇਲ ਖਿਲਾਈਆ। ਸਾਰੇ ਫਿਰਨ ਭੱਜੇ, ਭੱਜਣ ਵਾਹੋ ਦਾਹੀਆ। ਪੁਰਖ ਅਕਾਲ ਕਿਸੇ ਨੂੰ ਨਾ ਲੱਭੇ, ਨੇਤਰ ਰੋਵਣ ਮਾਰਨ ਧਾਈਂਆ। ਜਿਨ੍ਹਾਂ ਦੇ ਅੰਦਰ ਪ੍ਰੇਮ ਡੋਰੀ ਬੱਧੇ, ਨਾਤਾ ਸਕੇ ਨਾ ਕੋਇ ਤੁੜਾਈਆ। ਸੋਹੰ ਗਾਵਣ ਛੰਦੇ, ਢੋਲਾ ਸ਼ਹਿਨਸ਼ਾਹੀਆ। ਗੁਰਮੁਖ ਗੁਰਸਿੱਖ ਕਲਜੁਗ ਦੀ ਅੰਤਮ ਚੜ੍ਹਨ ਜੰਝੇ, ਲਾੜੇ ਸੋਹਣੇ ਨਜ਼ਰੀ ਆਈਆ। ਪਾਰ ਕਰੌਣਾ ਬਿਨ ਮੁਹਾਣੇ ਵੰਝੇ, ਬੇੜਾ ਅਧਵਿਚਕਾਰ ਨਾ ਕੋਇ ਡੁਬਾਈਆ। ਜਿਹੜਾ ਕੌਲ ਇਕਰਾਰ ਕੀਤਾ ਕ੍ਰਿਸ਼ਨ ਨਾਲ ਸੰਜੇ, ਬਿਨ ਅੱਖਾਂ ਅੱਖ ਦਿਆਂ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੁਕਮੇ ਅੰਦਰ ਗੁਰਮੁਖ ਗੁਰਸਿੱਖ ਬੰਨ੍ਹੇ, ਬੰਧਨ ਆਪਣਾ ਆਪ ਪਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ੨ ਉਜਾਗਰ ਸਿੰਘ ਦੇ ਗ੍ਰਹਿ ਪਿੰਡ ਮੱਮੀਆਂ ਜ਼ਿਲਾ ਗੁਰਦਾਸ ਪੁਰ

ਰਾਵੀ ਦੀ ਰੇਤ, ਕਿਣਕਾ ਕਿਣਕਾ ਰਹੀ ਜਣਾਈਆ। ਦਿਲਬਰ ਦਾ ਭੇਤ, ਦਿਲਦਾਰ ਹੋ ਕੇ ਆਪ ਖੁਲ੍ਹਾਈਆ। ਪ੍ਰੇਮ ਦਾ ਖੇਤ, ਫੁਲਵਾੜੀ ਇਕ ਮਹਿਕਾਈਆ। ਮਹੀਨਾ ਹੋਇਆ ਚੇਤ, ਰੁੱਤ ਬਸੰਤੀ ਸੋਭਾ ਪਾਈਆ। ਦਰਸ਼ਨ ਕੀਤਾ ਨੇਤ ਨੇਤ, ਨਿਝ ਘਰ ਵੱਜੀ ਸਚ ਵਧਾਈਆ। ਪਰਮ ਪੁਰਖ ਮਿਲਿਆ ਖੇਵਟ ਖੇਟ, ਨਈਆ ਨੌਕਾ ਪਾਰ ਲੰਘਾਈਆ। ਸਚਖੰਡ ਲੈ ਕੇ ਜਾਏ ਧੁਰ ਦੇ ਦੇਸ, ਜਿਥੇ ਬਹਿ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਰਾਵੀ ਕੰਢਾ ਆਰ ਪਾਰ ਜਲ ਧਾਰ ਸੋਹਣੀ ਲਹਿਰ, ਪਵਣ ਝਕੋਲਿਆਂ ਵਿਚ ਸਮਾਈਆ। ਇਕੋ ਰਾਗ ਤਰਜ਼ ਇਕੋ ਬਹਿਰ, ਇਕੋ ਢੋਲਾ ਰਹੀ ਗਾਈਆ। ਕਲਜੁਗ ਕਾਇਆ ਕੱਪੜ ਹੋਣਾ ਕਹਿਰ, ਭਾਣਾ ਸਕੇ ਨਾ ਕੋਇ ਮਿਟਾਈਆ। ਵਸਣਾ ਨਹੀਂ ਕੋਈ ਮੇਰੇ ਉਤੇ ਸ਼ਹਿਰ, ਵਸਦਿਆਂ ਢੇਰੀ ਦਿਆਂ ਬਣਾਈਆ। ਇਹ ਵੀ ਪਰਮ ਪੁਰਖ ਦੀ ਮਿਹਰ, ਜੋ ਹੁਕਮੇਂ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਰ ਵਖਾਈਆ। ਰਾਵੀ ਦੀ ਧਾਰ ਪਾਣੀ ਦਾ ਸ਼ੋਰ, ਜਲ ਥਲ ਦੋਵੇਂ ਰੂਪ ਬਦਲਾਈਆ। ਪੁਰਖ ਅਕਾਲ ਦਾ ਖੇਲ ਹੋਰ, ਗੁਰ ਅਵਤਾਰ ਪੈਗ਼ੰਬਰ ਰਹੇ ਲੋੜ, ਜੋੜ ਦੋਵੇਂ ਸੀਸ ਝੁਕਾਈਆ। ਕਲਜੁਗ ਜੀਵ ਮਨ ਵਾਸਨਾ ਹੋਏ ਢੋਰ, ਮਮਤਾ ਮੋਹ ਬਣਾਇਆ ਚੋਰ, ਜਗਤ ਅੰਧ ਹੋਇਆ ਘਨਘੋਰ, ਗੋਰ ਵਿਚ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਖੇਲ ਰਿਹਾ ਵਰਤਾਈਆ। ਪਾਣੀ ਪਵਿਤ, ਗੁਰਮੁਖ ਮਿਤ, ਹਰਿਜਨ ਹਿਤ, ਸਤਿਗੁਰ ਦਰਸ਼ਨ ਨਿੱਤ, ਅਬਿਨਾਸ਼ੀ ਕਰਤਾ ਵਸੇ ਚਿਤ, ਚੇਤਨ ਸੁਰਤੀ ਆਪ ਕਰਾਈਆ। ਜਲ ਦਾ ਵਹਿਣ, ਗੁਰ ਅਵਤਾਰ ਪੈਗ਼ੰਬਰ ਕਹਿਣ, ਭਗਤ ਸੁਹੇਲਾ ਤੱਕੇ ਨੈਣ, ਨਾਮ ਨਿਧਾਨਾ ਲਏ ਰਸੈਣ, ਦਰਸ਼ਨ ਪਾਏ ਹੂਬ ਹੂ ਐਨ, ਨਿਰਗੁਣ ਨਿਰਵੈਰ ਨਿਰੰਕਾਰ ਆਪਣੀ ਦਇਆ ਕਮਾਈਆ। ਭਗਤੀ ਦੀ ਧਾਰ, ਪ੍ਰਿਥਮੀ ਪੁਕਾਰ ਪਵਣ ਦੀ ਹਾਹਾਕਾਰ, ਆਕਾਸ਼ ਦੀ ਗਿਰਿਆਜ਼ਾਰ, ਬ੍ਰਹਿਮੰਡਾਂ ਖੰਡਾਂ ਕੋਈ ਨਾ ਦੇਵੇ ਸਹਾਰ, ਸਹਾਇਕ ਨਾਇਕ ਏਕੰਕਾਰ, ਇਕੋ ਅਕਲ ਕਲਧਾਰੀ ਜਨ ਭਗਤਾਂ ਬਣ ਵਾਪਾਰੀ, ਪ੍ਰੇਮ ਪ੍ਰੀਤੀ ਖਰੀਦੇ ਥਾਉਂ ਥਾਈਂਆ। ਰਾਵੀ ਦਾ ਹਾਸਾ, ਜਗਤ ਤਮਾਸ਼ਾ, ਉਲਟੇ ਪਾਸਾ, ਭਗਤਾਂ ਭਰਵਾਸਾ, ਕੂੜੀ ਖਾਹਿਸ਼ਾ, ਲੇਖਾ ਰਵਦਾਸਾ, ਬਟਵਾਰੇ ਦਾ ਸਾਥਾ, ਬਾਲਮੀਕ ਦਾ ਆਖਾ, ਅਰਜਨ ਦਾ ਸਾਕਾ, ਗੋਬਿੰਦ ਦਾ ਵਾਕਾ, ਪੁਰਖ ਅਕਾਲ ਖੋਲ੍ਹ ਕੇ ਤਾਕਾ, ਤਕਦੀਰ ਦਾ ਮਾਲਕ ਤਦਬੀਰ ਆਪਣੀ ਇਕ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲ ਹੋ ਸਮਰਾਥਾ, ਸਾਮਰਾਜੀ ਵੇਖੇ ਥਾਉਂ ਥਾਈਂਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ੨ ਲੱਖਾ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ

ਰਾਵੀ ਦੇ ਉਰ੍ਹੇ, ਗੁਰਮੁਖ ਪ੍ਰੀਤੀ ਜੁੜੇ, ਸਚ ਭੰਡਾਰ ਕਦੇ ਨਾ ਰੁੁੜੇ, ਸ਼ੌਹ ਦਰਿਆ ਮੂਲ ਨਾ ਰੁੜ੍ਹੇ, ਰੰਗ ਅਗੰਮ ਚੜ੍ਹੇ ਗੂੜ੍ਹੇ, ਚਰਨ ਪ੍ਰੀਤੀ ਮਿਲੇ ਧੂੜੇ, ਚਤਰ ਸੁਘੜ ਬਣ ਮੂਰਖ ਮੂੜ੍ਹੇ, ਚਿੰਤਾ ਰੋਗ ਸੋਗ ਜਾਣ ਵਸੂਰੇ, ਪੁਰਖ ਅਕਾਲ ਨਜ਼ਰੀ ਆਏ ਹਾਜਰ ਹਜੂਰੇ, ਜਨਮ ਕਰਮ

ਦੇ ਕਾਰਜ ਕਰੇ ਪੂਰੇ, ਅਧੂਰੇ ਗੁਰਮੁਖ ਜਗਤ ਨਾ ਕੋਇ ਵਖਾਈਆ। ਰਾਵੀ ਤੋਂ ਉਰ੍ਹੀ, ਕੰਢੀ ਦਾ ਕੰਢਾ ਆਪ ਸੁਹਾਈਆ। ਭਗਤਾਂ ਦੀ ਪੁਰੀ, ਗੁਰਮੁਖਾਂ ਵਧਾਈਆ। ਹੋਏ ਨਾ ਕੂੜੀ, ਜਗਤ ਕੁਟੰਬ ਤਰਾਈਆ। ਮੁਹੱਬਤ ਵਿਚ ਜੁੜੀ, ਨਾਤਾ ਰਹੀ ਬੰਧਾਈਆ। ਸ੍ਰਿਸ਼ਟੀ ਨਾਲ ਹੋਣੀ ਬੁਰੀ, ਬੁਰਿਆਈ ਨਾਲ ਲੜਾਈਆ। ਸ਼ਰਅ ਚਲਣੀ ਛੁਰੀ, ਸ਼ਾਇਦ ਕੋਈ ਬਚਿਆ ਨਜ਼ਰੀ ਆਈਆ। ਜਨ ਭਗਤਾਂ ਪ੍ਰਭ ਸੇਵਾ ਕਦੇ ਨਾ ਖੁਰੀ, ਲੂਣ ਡਲੀ ਨਾ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਰਾਵੀ ਦੇ ਪਿਛੇ, ਪਸ਼ਚਾਤਾਪ ਮੁਕਾਈਆ। ਜੋ ਸੋਹੰ ਢੋਲਾ ਸਿਖੇ, ਸਿੱਖ ਸਤਿਗੁਰ ਲਏ ਬਣਾਈਆ। ਨਾਮ ਨਿਧਾਨਾ ਦੇਵੇ ਹਿਸੇ, ਵਸਤ ਅਮੋਲਕ ਆਪ ਵਰਤਾਈਆ। ਘਰ ਸਵਾਮੀ ਠਾਕਰ ਦਿਸੇ, ਨਿਝ ਗ੍ਰਹਿ ਹੋਵੇ ਰੁਸ਼ਨਾਈਆ। ਗੁਰਮੁਖ ਉਧਾਰੇ ਜਿਥੇ ਜਿਥੇ, ਦੂਰ ਦੁਰਾਡਾ ਪੰਧ ਮੁਕਾਈਆ। ਪੁਰਖ ਅਬਿਨਾਸ਼ੀ ਕਰੇ ਹਿਤੇ, ਪ੍ਰੇਮ ਪ੍ਰੀਤੀ ਵਿਚ ਵਡਿਆਈਆ। ਅਗਲੇ ਲੇਖ ਆਪੇ ਲਿਖੇ, ਪੂਰਬ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਰਾਵੀ ਕਹੇ ਮੇਰੇ ਉਰਾਰ, ਬਹੁ ਕੁਛ ਨਜ਼ਰੀ ਆਇੰਦਾ। ਬਾਲਮੀਕ ਦੀ ਧਾਰ, ਕੰਢੀ ਦਾ ਕੰਢਾ ਕੰਢੇ ਵਿਚੋਂ ਰਸ ਚੁਆਇੰਦਾ। ਨਾਮ ਦਾ ਜੈਕਾਰ, ਸ਼ਬਦ ਸ਼ਿੰਗਾਰ ਸੋਭਾ ਪਾਇੰਦਾ। ਭਗਤਾਂ ਦਾ ਉਧਾਰ, ਪੁਰਖ ਅਕਾਲ ਆਪ ਅਖਵਾਇੰਦਾ। ਕਲ ਦਾ ਅਵਤਾਰ, ਕਲਕੀ ਨਾਉਂ ਪਰਗਟਾਇੰਦਾ। ਅਸਵ ਦਾ ਅਸਵਾਰ, ਘੋੜਾ ਸ਼ਬਦੀ ਆਪ ਦੌੜਾਇੰਦਾ। ਸੰਤ ਸੁਹੇਲੇ ਲਏ ਉਠਾਲ, ਗੁਰਮੁਖ ਗੁਰ ਗੁਰ ਗੋਦ ਟਿਕਾਇੰਦਾ। ਸਤਿ ਸਤਿਵਾਦੀ ਹੋ ਦਿਆਲ, ਦੀਨ ਦਿਆਲ ਅੰਗ ਲਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਕਰੇ ਸੰਭਾਲ, ਸੰਬਲ ਦਾ ਵਾਸੀ ਪੁਰਖ ਅਬਿਨਾਸ਼ੀ ਘਾਟੀ ਮੰਜ਼ਲ ਰਾਹ ਔਝੜ ਪਾਰ ਕਰਾਇੰਦਾ।

੨੫ ਚੇਤ ਸ਼ਹਿਨਸ਼ਾਹੀ ਸੰਮਤ ੨ ਦੇਵਰਾਜ ਦੇ ਗ੍ਰਹਿ ਭੀਮ ਪੁਰਾ ਜ਼ਿਲਾ ਗੁਰਦਾਸ ਪੁਰ

ਜਨ ਭਗਤ ਕਹੇ ਪ੍ਰਭ ਵੇਖ ਕਲਜੁਗ ਕੂੜ ਕੁੜਿਆਰ, ਚਾਰ ਵਰਨ ਅਠਾਰਾਂ ਬਰਨ ਧੁਰ ਦਾ ਮੀਤ ਨਜ਼ਰ ਕੋਇ ਨਾ ਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਹਾਹਾਕਾਰ, ਚਾਰ ਕੁੰਟ ਦਹਿ ਦਿਸ਼ਾ ਦਏ ਦੁਹਾਈਆ। ਮਨ ਵਾਸਨਾ ਸ੍ਰਿਸ਼ਟੀ ਦ੍ਰਿਸ਼ਟੀ ਗਈ ਹਾਰ, ਧੁਰ ਦਾ ਇਸ਼ਟ ਏਕੰਕਾਰ ਨਾ ਕੋਇ ਮਨਾਈਆ। ਜੂਠ ਝੂਠ ਮਾਇਆ ਮਮਤਾ ਹਉਮੇ ਗੜ੍ਹ ਬਣਿਆ ਹੰਕਾਰ, ਸਤਿ ਸਚ ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਹੋ ਸਹਾਈਆ। ਜਨ ਭਗਤ ਕਹੇ ਪ੍ਰਭ ਵੇਖ ਆਪਣਾ ਲੋਕਮਾਤ, ਕਲਜੁਗ ਅੰਤ ਧਿਆਨ ਲਗਾਈਆ। ਸਦੀ ਚੌਧਵੀਂ ਦਿਸੇ ਅੰਧੇਰੀ ਰਾਤ, ਨਿਰਗੁਣ ਨੂਰ ਸਾਚਾ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਮਿਲ ਕੇ ਕਰੇ ਕੋਇ ਨਾ ਬਾਤ, ਜਗਤ ਵਿਦਿਆ ਪੜ੍ਹ ਪੜ੍ਹ ਮਨ ਮਮਤਾ ਹੋਈ ਹਲਕਾਈਆ। ਨਿਜ ਮੰਦਰ ਕਾਇਆ ਅੰਦਰ ਅਗੰਮੀ ਸੁਣੇ ਕੋਇ ਨਾ ਗਾਥ, ਅਨਹਦ ਨਾਦੀ ਧੁਨ ਨਾ ਕੋਇ ਸ਼ਨਵਾਈਆ। ਝਗੜਾ ਪਿਆ ਜਾਤ ਪਾਤ, ਆਤਮ ਬ੍ਰਹਮ ਪਾਰਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਵਸਤ ਅਮੋਲਕ ਸਚ ਪਦਾਰਥ ਤੇਰਾ ਨਾਮ ਦੇਵੇ ਕੋਈ ਨਾ ਦਾਤ, ਮਾਇਆ ਮਮਤਾ ਮੋਹ ਹੋਈ ਹਲਕਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਘਾਟ, ਅਧਵਾਟੇ ਬੈਠੀ ਸਰਬ ਲੋਕਾਈਆ। ਦੁਰਮਤ

ਮੈਲ ਸਕੇ ਕੋਇ ਨਾ ਕਾਟ, ਅੱਠ ਸੱਠ ਤੀਰਥ ਪਤਤ ਪੁਨੀਤ ਨਾ ਕੋਇ ਬਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਧੁਰ ਦਾ ਸੰਗ ਨਾ ਬਣਿਆ ਕਮਲਾਪਾਤ, ਪਤਿਪਰਮੇਸ਼ਵਰ ਬੇਪਰਵਾਹ ਤੇਰੀ ਸਿਫ਼ਤ ਸਾਲਾਹ ਸਾਰੇ ਰਹੇ ਗਾਈਆ। ਗੁਰ ਅਵਤਾਰ ਪੈਗ਼ੰਬਰ ਸ਼ਬਦ ਸੰਦੇਸ਼ਾ ਭਵਿਖਤਾਂ ਵਿਚ ਜੋ ਗਏ ਆਖ, ਨਾਮ ਨਿਧਾਨ ਸ੍ਰੀ ਭਗਵਾਨ ਮਿਹਰਵਾਨ ਮਿਹਰ ਝੋਲੀ ਨਾ ਕੋਇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਖ਼ਲਕ ਖ਼ੁਦਾਈਆ। ਜਨ ਭਗਤ ਕਹਿਣ ਪ੍ਰਭ ਵੇਖ ਲੋਕਮਾਤ ਆਪਣਾ ਜਗਤ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਨਿਰਗੁਣ ਨਿਰਵੈਰ ਨਿਰੰਕਾਰ ਤੇਰਾ ਕਰੇ ਕੋਈ ਨਾ ਦਰਸ, ਦ੍ਰਿਸ਼ਟ ਇਸ਼ਟ ਵਿਚ ਤੇਰਾ ਧਿਆਨ ਨਾ ਕੋਇ ਲਗਾਈਆ। ਕੂੜੀ ਕਿਰਿਆ ਹਉਮੇ ਲੱਗੀ ਹਿਰਸ, ਹਵਸ ਸਕੇ ਨਾ ਕੋਇ ਮਿਟਾਈਆ। ਕੋਟਾਂ ਵਿਚੋਂ ਸੰਤ ਸੁਹੇਲੇ ਥੋੜੇ ਰਹੇ ਤਰਸ, ਜੋ ਦਿਵਸ ਰੈਣ ਅੱਠੇ ਪਹਿਰ ਬਿਨ ਨੇਤਰ ਨਿਜ ਨੈਣ ਤੇਰਾ ਰਾਹ ਤਕਾਈਆ। ਸਾਹਿਬ ਸਵਾਮੀ ਅੰਤਰਜਾਮੀ ਪੁਰਖ ਬਿਧਾਤੇ ਕਰ ਤਰਸ, ਮਹਿਬੂਬ ਮੁਹੱਬਤ ਵਿਚ ਆਪਣਾ ਫੇਰਾ ਪਾਈਆ। ਲਹਿਣਾ ਦੇਣਾ ਚੁਕਾ ਉਪਰ ਫਰਸ਼, ਅਰਸ਼ੀ ਪ੍ਰੀਤਮ ਆਸਾ ਭਗਤਾਂ ਪੂਰ ਕਰਾਈਆ। ਦੀਨ ਦੁਖੀਆਂ ਵੰਡ ਦਰਦ, ਗ਼ਰੀਬ ਨਿਮਾਣੇ ਕੋਝੇ ਕਮਲੇ ਆਪਣੀ ਗੋਦ ਉਠਾਈਆ। ਸਚ ਬੇਨੰਤੀ ਸੁਣ ਅਰਜ਼, ਡੰਡੌਤ ਬੰਦਨਾ ਨਮਸਤੇ ਕਹਿ ਕੇ ਸੀਸ ਝੁਕਾਈਆ। ਆਦਿ ਜੁਗਾਦਿ ਜੁਗ ਚੌਕੜੀ ਭਗਤ ਉਧਾਰਨਾ ਤੇਰਾ ਫਰਜ਼, ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰਾ ਰਾਹ ਤਕਾਈਆ। ਕਲਜੁਗ ਕੂੜੀ ਕਿਰਿਆ ਵੇਖ ਅੰਧੇਰਾ ਗਰਦ, ਸਤਿ ਸਚ ਬੈਠਾ ਮੁਖ ਛੁਪਾਈਆ। ਸ਼ਰਅ ਛੁਰੀ ਮਾਰੀ ਜਾਏ ਸਭ ਨੂੰ ਕਰਦ, ਹਕ ਹਕੀਕਤ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਹੋ ਕੇ ਵੇਖ ਦਰ, ਗ੍ਰਹਿ ਮੰਦਰ ਪੜਦਾ ਆਪ ਉਠਾਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਅੰਤਮ ਵੇਖ ਮਾਰ ਝਾਕੀ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੀ ਓਟ ਤਕਾਈਆ। ਪਰਵਰਦਿਗਾਰ ਸਾਂਝੇ ਯਾਰ ਮੁਕਾਮੇ ਹੱਕ ਖੋਲ੍ਹ ਤਾਕੀ, ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼ੀ ਆਪਣੀ ਦਇਆ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦੇ ਕੰਤ ਭਗਤਾਂ ਬਣ ਸਾਥੀ, ਸੰਤ ਸੁਹੇਲੇ ਸੂਫ਼ੀ ਫ਼ਕੀਰ ਬੈਠੇ ਰਾਹ ਤਕਾਈਆ। ਨਿਜ ਆਤਮ ਕਾਇਆ ਮੰਦਰ ਅੰਦਰ ਨਿਰਗੁਣ ਜੋਤ ਕਰ ਪਰਕਾਸ਼ੀ, ਅੰਧ ਅੰਧੇਰਾ ਸੰਝ ਸਵੇਰਾ ਇਕੋ ਰੰਗ ਰੰਗਾਈਆ। ਮਨ ਚਿੰਦਿਆ ਰਹੇ ਨਾ ਕੋਇ ਉਦਾਸੀ, ਸੰਸਾ ਰੋਗ ਨਾ ਕੋਇ ਸਤਾਈਆ। ਲੱਖ ਚੁਰਾਸੀ ਕੱਟ ਜਾ ਫਾਸੀ, ਆਵਣ ਜਾਵਣ ਪਤਤ ਪਾਵਣ ਅਗਲਾ ਗੇੜ ਕਟਾਈਆ। ਨਿਤ ਨਵਿਤ ਨਿਰਗੁਣ ਸਰਗੁਣ ਜਨ ਭਗਤਾਂ ਮੰਨਦਾ ਰਹੇਂ ਆਖੀ, ਅੱਖਰ ਆਪਣਾ ਦੇ ਪੜ੍ਹਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਬਿਧਾਤਾ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹ ਬੇਨਜ਼ੀਰ ਨਜ਼ਰ ਆਪਣੀ ਲੈ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਜਨ ਭਗਤ ਕਹਿਣ ਪ੍ਰਭ ਵੇਖ ਕਲਜੁਗ ਅੰਤਮ ਵੇਲਾ, ਵੇਲਾ ਵਕਤ ਦਏ ਗਵਾਹੀਆ। ਸਾਚਾ ਦਿਸੇ ਨਾ ਕੋਇ ਗੁਰੂ ਗੁਰ ਚੇਲਾ, ਚੇਲਾ ਗੁਰ ਇਕ ਰੰਗ ਨਾ ਕੋਇ ਸਮਾਈਆ। ਦਰਗਹਿ ਸਾਚੀ ਬਣੇ ਨਾ ਕੋਇ ਸੱਜਣ ਸੁਹੇਲਾ, ਸਚਖੰਡ ਦਵਾਰੇ ਸਹਿਜੇ ਸਹਿਜ ਨਾ ਕੋਇ ਪੁਚਾਈਆ। ਸ਼ਬਦੀ ਧਾਰ ਕਰੇ ਕੋਈ ਨਾ ਮੇਲਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਤੂੰ ਸਮਰਥ ਮਹਿੰਮਾ ਅਕੱਥ ਜਨ ਭਗਤਾਂ ਮਿਲਦਾ ਰਿਹਾ ਇਕੇਲਾ, ਏਕੰਕਾਰ ਨਿਹਕਰਮੀ ਆਪਣਾ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਕੇ ਵੇਖ ਵਖਾਈਆ। ਜਨ ਭਗਤ ਕਹਿਣ

ਪ੍ਰਭ ਲੋਕਮਾਤ ਆ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਅੰਤਰ ਆਤਮ ਪਰਮਾਤਮ ਹੋ ਕੇ ਬਣ ਮਲਾਹ, ਨਈਆ ਨੌਕਾ ਨਾਮ ਇਕ ਚਲਾਈਆ। ਸਚ ਦਵਾਰ ਦੀ ਦੇਣੀ ਹੱਕ ਸਲਾਹ, ਲਾਸ਼ਰੀਕ ਸ਼ਰਕਤ ਅੰਦਰੋਂ ਦੇਣੀ ਕਢਾਈਆ। ਮਿਹਰਵਾਨ ਮਹਿਬੂਬ ਕੋਟਨ ਕੋਟ ਬਖ਼ਸ਼ ਗੁਨਾਹ, ਗਹਿਰ ਗੰਭੀਰ ਆਪਣਾ ਰੰਗ ਚੜ੍ਹਾਈਆ। ਤੇਰੇ ਦਵਾਰੇ ਦਰਵੇਸ਼ ਹੋ ਕੇ ਇਕ ਅਲਖ ਰਹੇ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਬਿਨ ਦੀਵੇ ਬਾਤੀ ਕਮਲਾਪਾਤੀ ਹੋਵੇ ਰੁਸ਼ਨਾ, ਦਿਵਸ ਰੈਣ ਇਕੋ ਰੰਗ ਸਮਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਬੂੰਦ ਸਵਾਂਤੀ ਦੇ ਚੁਆ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਨਿਝ ਨੇਤਰ ਲੋਚਨ ਨੈਣ ਦਰਸ ਦੀਦ ਈਦ ਦਰਸਾ, ਪੜਦਾ ਉਹਲਾ ਦੇ ਉਠਾਈਆ। ਰਹਿਮਤ ਕਰ ਪਰਵਰਦਿਗਾਰ ਐ ਖ਼ੁਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਕੂੜੀ ਕਿਰਿਆ ਵੇਖ ਜਹਾਲਤ, ਚਾਰ ਕੁੰਟ ਸਚ ਸੁਚ ਨਜ਼ਰ ਕੋਇ ਨਾ ਆਈਆ। ਧੁਰ ਦਰਗਾਹੀ ਬੇਪਰਵਾਹੀ ਹਕੀਕਤ ਵਿਚ ਕਰੇ ਨਾ ਕੋਇ ਹੱਕ ਅਦਾਲਤ, ਜੂਠ ਝੂਠ ਚਾਰ ਵਰਨ ਅਠਾਰਾਂ ਬਰਨ ਕਰੀ ਕੁੜਮਾਈਆ ਸਚ ਸਰੂਪ ਦਿਸੇ ਨਾ ਕੋਇ ਸਹੀ ਸਲਾਮਤ, ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਹੋਈ ਹਲਕਾਈਆ। ਕਲਜੁਗ ਅੰਤ ਅਖ਼ੀਰ ਸਚ ਦਵਾਰੇ ਦੇਵੇ ਨਾ ਕੋਇ ਜ਼ਮਾਨਤ, ਗੁਰ ਅਵਤਾਰ ਪੈਗ਼ੰਬਰ ਪਲੂ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਗੁਰਮੁਖ ਵਰ, ਦੂਰ ਦੁਰਾਡੇ ਨੇਰਨ ਨੇਰਾ ਫੇਰਾ ਪਾਈਆ। ਜਨ ਭਗਤ ਕਹਿਣ ਪ੍ਰਭ ਕਾਇਆ ਮੰਦਰ ਚੜ੍ਹ ਜਾ ਉਪਰ ਚੋਟੀ, ਚੋਟ ਸ਼ਬਦ ਨਗਾਰੇ ਦੇ ਲਗਾਈਆ। ਕਰ ਪਰਕਾਸ਼ ਨਿਰਮਲ ਜੋਤੀ, ਅੰਧ ਅੰਧੇਰ ਦੇ ਮਿਟਾਈਆ। ਮਨ ਵਾਸਨਾ ਰਹੇ ਨਾ ਖੋਟੀ, ਕੂੜੀ ਕਿਰਿਆ ਬਾਹਰ ਕਢਾਈਆ। ਆਤਮ ਪਰਮਾਤਮ ਪਰਮਾਤਮ ਆਤਮ ਤੂੰ ਆਦਿ ਜੁਗਾਦੀ ਗੋਤੀ, ਦੂਜਾ ਨਜ਼ਰ ਕੋਇ ਨਾ ਆਈਆ। ਨਾਮ ਇਸ਼ਾਰੇ ਸੁਰਤ ਉਠਾ ਸੋਤੀ, ਆਲਸ ਨਿੰਦਰਾ ਦੇ ਗਵਾਈਆ। ਗਲ ਲਗਾ ਕਮਲੀ ਕੋਝੀ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਬਿਨ ਤੇਰੀ ਕਿਰਪਾ ਸ੍ਰੀ ਭਗਵੰਤ ਕਿਸੇ ਨਾ ਆਵੇ ਸੋਝੀ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜਗਤ ਵਾਸਨਾ ਸਾਰੇ ਹੋਏ ਰੋਗੀ, ਹੰ ਬ੍ਰਹਮ ਪੜਦਾ ਨਾ ਕੋਇ ਉਠਾਈਆ। ਵਿਛੋੜੇ ਵਿਚ ਬਣ ਵਿਜੋਗੀ, ਧੁਰ ਸੰਜੋਗੀ ਮੇਲ ਨਾ ਕੋਇ ਕਰਾਈਆ। ਤੇਰੀ ਧਾਰ ਨਿਰਗੁਣ ਸਰਗੁਣ ਵੇਦੀ ਸੋਢੀ, ਸੋ ਪੁਰਖ ਨਿਰੰਜਣ ਲੇਖਾ ਲਹਿਣਾ ਦੇਣਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਲਾਹ ਲੋਕ ਪਰਲੋਕੀ, ਸਲੋਕ ਇਕੋ ਦੇ ਜਣਾਈਆ। ਜਨ ਭਗਤ ਕਹਿਣ ਪ੍ਰਭ ਦੱਸ ਅਗੰਮਾ ਸਲੋਕ, ਨਿਰਅੱਖਰ ਵਿਚੋਂ ਅੱਖਰ ਦੇ ਸਮਝਾਈਆ। ਜਿਸ ਦੇ ਨਾਲ ਆਤਮ ਪਰਮਾਤਮ ਮਿਲੇ ਮੌਜ, ਮਜਲਸ ਤੇਰੇ ਵਿਚ ਸਮਾਈਆ। ਸਚ ਦਵਾਰੇ ਕਰ ਖੋਜ, ਪੜਦਿਆਂ ਵਿਚੋਂ ਬਾਹਰ ਕਢਾਈਆ। ਨਿਰਗੁਣ ਧਾਰ ਤੇਰਾ ਦਰਸ਼ਨ ਹੋਵੇ ਰੋਜ਼, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਕਰਨਾ ਪਏ ਕੋਈ ਨਾ ਬੋਧ, ਸਿਮਰਨ ਪੂਜਾ ਜੋਗ ਅਭਿਆਸ ਤਤ ਸਾਧਨ ਦੀ ਲੋੜ ਰਹੇ ਨਾ ਰਾਈਆ। ਮਨ ਮਤ ਬੁੱਧੀ ਦੀ ਰਹੇ ਕੋਈ ਨਾ ਸੋਚ, ਅਨੁਭਵ ਪੜਦਾ ਦੇ ਉਠਾਈਆ। ਬਿਨ ਅੱਖਾਂ ਪੈਂਡਾ ਮੁੱਕ ਜਾਏ ਚੌਦਾਂ ਲੋਕ, ਜ਼ਿਮੀਂ ਅਸਮਾਨਾਂ ਪਰੇ ਆਪਣਾ ਡੇਰਾ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਹਰਿ, ਭਗਤ ਸੁਹੇਲੇ ਮੰਗਣ ਵਰ, ਦੀਨ ਦਿਆਲ ਦਇਆਵਾਨ ਜੋਤੀ ਜਾਤੇ ਪੁਰਖ ਬਿਧਾਤੇ ਵਸਤ ਅਨਮੋਲ ਗੁਰਮੁਖਾਂ ਝੋਲੀ ਦੇਣੀ ਪਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ੨ ਲਾਲ ਸਿੰਘ ਦੇ ਗ੍ਰਹਿ ਗੁਜਰਾਤ ਜ਼ਿਲਾ ਗੁਰਦਾਸ ਪੁਰ

ਜਨ ਭਗਤ ਤੇਰਾ ਧੁਰ ਦਾ ਜ਼ਾਮਨ, ਕਰਤਾ ਅਬਿਨਾਸ਼ੀ ਇਕ ਅਖਵਾਇੰਦਾ। ਬਿਨ ਹੱਥਾਂ ਪਕੜੇ ਦਾਮਨ, ਦਾਮਨਗੀਰ ਪੱਲੂ ਗੰਢ ਪੁਆਇੰਦਾ। ਜਗਤ ਅੰਧੇਰਾ ਮੇਟੇ ਸ਼ਾਮਨ, ਸ਼ਾਮ ਹੋ ਕੇ ਸ਼ਮ੍ਹਾਂ ਆਪ ਜਗਾਇੰਦਾ। ਮੇਲਾ ਮਿਲਿਆ ਰਹੇ ਅਗੰਮੀ ਰਾਮਨ, ਰਾਮ ਹੋ ਕੇ ਰਹਿਬਰ ਦਇਆ ਕਮਾਇੰਦਾ। ਜਣੌਂਦਾ ਰਹੇ ਧੁਰ ਦਾ ਨਾਮਨ, ਨਾਮ ਨਿਧਾਨਾ ਝੋਲੀ ਪਾਇੰਦਾ। ਵਖੌਂਦਾ ਰਹੇ ਸੱਚਾ ਆਰਾਮਨ, ਸਿੰਘਾਸਣ ਆਸਣ ਇਕ ਵਡਿਆਇੰਦਾ। ਜਣੌਂਦਾ ਰਹੇ ਧੁਰ ਪੈਗ਼ਾਮਨ, ਧੁਰ ਦਾ ਧਰਮ ਇਕ ਦਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਡਿਆਇੰਦਾ। ਜਨ ਭਗਤ ਤੇਰਾ ਡਾਹਢਾ ਜ਼ੋਰ, ਜ਼ੋਰਾਵਰ ਦਏ ਬਣਾਈਆ। ਆਤਮ ਪਰਮਾਤਮ ਬੱਝੀ ਰਹੇ ਡੋਰ, ਜਗਤ ਜਹਾਨ ਸਕੇ ਨਾ ਕੋਇ ਤੁੜਾਈਆ। ਝਗੜਾ ਮੁੱਕਿਆ ਰਹੇ ਪੰਜ ਚੋਰ, ਮਮਤਾ ਮੋਹ ਨਾ ਕਿੋੲ ਸਤਾਈਆ। ਮੰਦਰ ਲੱਭਣਾ ਪਏ ਨਾ ਕੋਈ ਹੋਰ, ਘਟ ਦਵਾਲੇ ਵੱਜੇ ਵਧਾਈਆ। ਮਨੂਆਂ ਮਨ ਨਾ ਪਾਵੇ ਸ਼ੋਰ, ਛੋਹਰਾ ਬਾਂਕਾ ਸ਼ਬਦੀ ਆਪਣੀ ਲਏ ਅੰਗੜਾਈਆ। ਸਦਾ ਸਦਾ ਸਦ ਰੱਖੇ ਤੇਰੀ ਲੋੜ, ਅਬਿਨਾਸ਼ੀ ਕਰਤਾ ਧਿਆਨ ਲਗਾਈਆ। ਸਮੇਂ ਸਮੇਂ ਲਏ ਜੋੜ, ਮੇਲਾ ਕਰੇ ਸਹਿਜ ਸੁਭਾਈਆ। ਅੰਤ ਕਾਲ ਕਲਜੁਗ ਇਕੱਲਾ ਕਦੇ ਨਾ ਜਾਵੇ ਛੋੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੁਟਕੀ ਲਿਵ ਆਪ ਲਗਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ੨ ਬੀਬੀ ਮਹੰਤੀ ਦੇ ਗ੍ਰਹਿ ਪਿੰਡ ਗੁਜਰਾਤ ਜ਼ਿਲਾ ਗੁਰਦਾਸਪੁਰ

ਜਨ ਭਗਤ ਵੇਖੋ ਸਚਖੰਡ, ਧਰਮ ਦਵਾਰਾ ਇਕੋ ਸੋਭਾ ਪਾਇੰਦਾ। ਜਿਥੇ ਨਾ ਕੋਈ ਸੂਰਜ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਰੁਸ਼ਨਾਇੰਦਾ। ਨਾ ਕੋਈ ਢੋਲਾ ਗੀਤ ਗਾਵੇ ਛੰਦ, ਰਾਗਾਂ ਤਾਲ ਨਾ ਕੋਇ ਅਲਾਇੰਦਾ। ਨਾ ਕੋਈ ਦਰ ਦਰਵੇਸ਼ ਭਿਖਿਆ ਰਿਹਾ ਮੰਗ, ਜਗਤ ਅਲੱਖ ਨਾ ਕੋਇ ਜਗਾਇੰਦਾ। ਨਾ ਕੋਈ ਮਨ ਵਾਸਨਾ ਦਿਸੇ ਅਨੰਦ, ਬੁੱਧੀ ਬਿਬੇਕ ਨਾ ਕੋਇ ਬਣਾਇੰਦਾ। ਨਾ ਕੋਈ ਤੀਰਥ ਤੱਟਾਂ ਵਾਲਾ ਪੰਧ, ਮੰਦਰ ਮਸਜਿਦ ਸ਼ਿਵਦਵਾਲਾ ਮੱਠ ਨਾ ਕੋਇ ਪਰਗਟਾਇੰਦਾ। ਨਾ ਕੋਈ ਅੰਮ੍ਰਿਤ ਧਾਰ ਦਿਸੇ ਗੰਗ, ਜਲ ਵਹਿਣ ਨਾ ਕੋਇ ਵਹਾਇੰਦਾ। ਨਾ ਕੋਈ ਸਾਕ ਸੱਜਣ ਸੈਣ ਹੋਵੇ ਸੰਗ, ਨਾਰ ਕੰਤ ਸੇਜ ਨਾ ਕੋਇ ਹੰਢਾਇੰਦਾ। ਨਾ ਕੋਈ ਪੂਜਾ ਪਾਠ ਸਿਮਰਨ ਜੋਗ ਅਭਿਆਸ ਮਿਲਣ ਦਾ ਢੰਗ, ਜੰਗਲ ਜੂਹ ਉਜਾੜ ਪਹਾੜ ਉਚਾ ਟਿੱਲਾ ਪਰਬਤ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਆਵਣ ਜਾਵਣ ਲੱਖ ਚੁਰਾਸੀ ਪਾਵੇ ਫੰਦ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇੰਦਾ। ਨਾ ਕੋਈ ਧਰਨੀ ਧਰਤ ਧਵਲ ਦਿਸੇ ਵਰਭੰਡ, ਬ੍ਰਹਿਮੰਡ ਖੰਡ ਪੁਰੀ ਲੋਅ ਨਾਚ ਨਾ ਕੋਇ ਨਚਾਇੰਦਾ। ਨਾ ਕੋਈ ਕਿਰਿਆ ਜੂਠ ਝੂਠ ਮਮਤਾ ਦਿਸੇ ਗੰਦ, ਸੁਗੰਧ ਧਾਰ ਨਾ ਕੋਇ ਬਣਾਇੰਦਾ। ਨਾ ਕੋਈ ਸੇਜ ਸੁਹੰਜਣੀ ਦਿਸੇ ਪਲੰਘ, ਜਗਤ ਆਸਣ ਨਾ ਕੋਇ ਵਿਛਾਇੰਦਾ। ਨਾ ਕੋਈ ਦੂਈ ਦਵੈਤ ਭਰਮਾਂ ਦਿਸੇ ਕੰਧ, ਭਾਂਡਾ ਭਰਮ ਨਾ ਕੋਇ ਵਡਿਆਇੰਦਾ। ਇਕ ਇਕੱਲਾ ਏਕੰਕਾਰਾ ਬੈਠਾ ਸੂਰਾ ਸਰਬੰਗ, ਜੋਤੀ ਜਾਤਾ ਪੁਰਖ ਬਿਧਾਤਾ ਨੂਰੋ ਨੂਰ ਨੂਰ ਰੁਸ਼ਨਾਇੰਦਾ। ਜਨ ਭਗਤਾਂ ਕੋਲੋਂ ਸਚ ਪ੍ਰੀਤੀ ਪ੍ਰੇਮ ਪਿਆਰ ਮੁਹੱਬਤ ਰਿਹਾ ਮੰਗ, ਦੂਜੀ

ਆਸ ਨਾ ਕੋਇ ਵਖਾਇੰਦਾ। ਇਕੋ ਨਾਮ ਸੰਦੇਸ਼ਾ ਦੇਵੇ ਸੋਹੰ ਢੋਲਾ ਸੁਣਾਏ ਛੰਦ, ਨਿਰਗੁਣ ਨਿਰਗੁਣ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਖਾਇੰਦਾ। ਜਨ ਭਗਤ ਵੇਖ ਪ੍ਰਭੂ ਦਾ ਦੇਸ, ਪਰਦੇਸੀ ਹੋ ਕੇ ਫੇਰਾ ਪਾਈਆ। ਜਿਥੇ ਵਸੇ ਇਕ ਨਰੇਸ਼, ਨਰ ਨਰਾਇਣ ਡੇਰਾ ਲਾਈਆ। ਜੁਗ ਚੌਕੜੀ ਦੇਵੇ ਸੰਦੇਸ਼, ਧੁਰ ਫ਼ਰਮਾਣੇ ਹੁਕਮ ਸੁਣਾਈਆ। ਚਰਨ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਦੇਵਤ ਸੁਰ ਬੈਠੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਰਦੇ ਹੇਤ, ਚਰਨ ਧੂੜੀ ਖਾਕ ਰਮਾਈਆ। ਸ਼ਬਦੀ ਗੁਰ ਪੁਛਦੇ ਭੇਤ, ਪੜਦਾ ਉਹਲਾ ਰਿਹਾ ਉਠਾਈਆ। ਸੰਤ ਸੁਹੇਲੇ ਤੱਕਦੇ ਨੇਤ ਨੇਤ, ਬਿਨ ਅੱਖਾਂ ਅੱਖ ਮਿਲਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਰੁਤ ਬਦਲ ਕੇ ਚੇਤ, ਚੇਤਨ ਸੁਰਤੀ ਸਭ ਦੀ ਦਏ ਕਰਾਈਆ। ਸ਼ਬਦੀ ਧਾਰ ਅਗੰਮੀ ਲਿਖੇ ਲੇਖ, ਲਿਖਤ ਭਵਿਖਤ ਨਾਲ ਵਡਿਆਈਆ। ਜਿਨ੍ਹਾਂ ਪਹਿਲੋਂ ਲਿਆ ਭੇਜ, ਅੰਤਮ ਸਹਿਜ ਲਿਆ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਪ੍ਰੀਤੀ ਅੰਦਰ ਲਏ ਪੇਖ, ਰੇਖ ਪਿਛਲੀ ਦਏ ਬਦਲਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ੨ ਕੌਸ਼ਲਿਆ ਦੇਵੀ ਦੇ ਗ੍ਰਹਿ ਪਿੰਡ ਗੁਜਰਾਤ ਜ਼ਿਲਾ ਗੁਰਦਾਸ ਪੁਰ

ਜਨ ਭਗਤ ਸਾਚੀ ਪ੍ਰਭ ਦੀ ਪ੍ਰੀਤ, ਆਦਿ ਜੁਗਾਦਿ ਜੁਗ ਚੌਕੜੀ ਲੋਕਮਾਤ ਬਣੀ ਆਈਆ। ਆਤਮ ਪਰਮਾਤਮ ਸਾਹਿਬ ਸੁਹੇਲਾ ਇਕੋ ਵਸੇ ਚੀਤ, ਚੇਤਨ ਸੁਰਤੀ ਅੰਦਰੋਂ ਦਏ ਕਰਾਈਆ। ਤੂੰ ਮੇਰਾ ਮੈਂ ਤੇਰਾ ਸਦਾ ਗੌਂਦੇ ਰਹਿਣਾ ਗੀਤ, ਪਾਰਬ੍ਰਹਮ ਬ੍ਰਹਮ ਮਿਲ ਕੇ ਖ਼ੁਸ਼ੀ ਮਨਾਈਆ। ਕਾਇਆ ਮਾਟੀ ਤਨ ਵਜੂਦ ਹੋਵੇ ਠਾਂਡਾ ਸੀਤ, ਅਗਨੀ ਤਤ ਮੋਹ ਵਿਕਾਰ ਨਾ ਕੋਇ ਸਤਾਈਆ। ਸਾਚਾ ਕਲਮਾ ਧੁਰ ਦਾ ਨਗ਼ਮਾ ਸੁਣਦੇ ਰਹਿਣ ਹਦੀਸ, ਹਜ਼ਰਤ ਹੋ ਕੇ ਹਰਿ ਜੂ ਕਰੇ ਪੜ੍ਹਾਈਆ। ਮਨ ਮਨੂਆ ਨਿਝ ਗ੍ਰਹਿ ਬਦਲ ਜਾਵੇ ਨੀਤ, ਬੁੱਧ ਬਿਬੇਕ ਸਾਚੀ ਟੇਕ ਦਏ ਸਮਝਾਈਆ। ਝਗੜਾ ਮੁਕ ਜਾਏ ਊਚ ਨੀਚ, ਰਾਓ ਰੰਕ ਹਸਤ ਕੀਟ ਜਾਤ ਪਾਤ ਵਰਨ ਬਰਨ ਵੰਡ ਨਾ ਕੋਇ ਵੰਡਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਅਬਿਨਾਸ਼ੀ ਕਰਤਾ ਸਭ ਦਾ ਮੀਤ, ਦਵੈਤ ਭਾਵਨਾ ਵਿਚ ਕਦੇ ਨਾ ਆਈਆ। ਸਦਾ ਛਤਰ ਝੁਲਦਾ ਰਹੇ ਜਿਸ ਦੇ ਸੀਸ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚ ਦਵਾਰੇ ਨਿਰਗੁਣ ਜੋਤ ਸੋਭਾ ਪਾਈਆ। ਨਾਮ ਭੰਡਾਰਾ ਹਰਿ ਨਿਰੰਕਾਰਾ ਨਿਤ ਨਵਿਤ ਭਗਤਾਂ ਕਰਦਾ ਰਹੇ ਬਖ਼ਸ਼ੀਸ਼, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਜਨ ਭਗਤ ਪ੍ਰਭੂ ਦਾ ਸੱਚਾ ਪਿਆਰ, ਬਿਨ ਕਿਰਪਾ ਹੱਥ ਕਿਸੇ ਨਾ ਆਇੰਦਾ। ਜੁਗ ਚੌਕੜੀ ਖੇਲੇ ਖੇਲ ਅਗੰਮ ਅਪਾਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸੰਤ ਸੁਹੇਲੇ ਲਏ ਉਠਾਲ, ਗੁਰ ਚੇਲੇ ਰੰਗ ਰੰਗਾਇੰਦਾ। ਦੀਆ ਬਾਤੀ ਕਮਲਾਪਾਤੀ ਕਾਇਆ ਮੰਦਰ ਅੰਦਰ ਦੇਵੇ ਬਾਲ, ਆਦਿ ਨਿਰੰਜਣ ਜੋਤ ਨਿਰੰਜਣ ਡਗਮਗਾਇੰਦਾ। ਸਾਢੇ ਤਿੰਨ ਹੱਥ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਇਕ ਵਡਿਆਇੰਦਾ। ਜਿਸ ਗ੍ਰਹਿ ਮਿਲੇ ਦੀਨ ਦਿਆਲ, ਸੋ ਮੰਦਰ ਸੋਭਾਵੰਤ ਅਖਵਾਇੰਦਾ। ਅੰਦਰ ਬਾਹਰ ਗੁਪਤ ਜਾਹਰ ਦਿਵਸ ਰੈਣ ਚਲੇ ਨਾਲ, ਮਨ ਨਾਲਿਸ਼ ਮੇਟ ਮਿਟਾਇੰਦਾ। ਝਗੜਾ ਮੁਕਾ ਕੇ ਸ਼ਾਹ

ਕੰਗਾਲ, ਸ਼ਹਿਨਸ਼ਾਹ ਇਕੋ ਦਰ ਵਖਾਇੰਦਾ। ਜਨ ਭਗਤਾਂ ਜੁਗ ਜੁਗ ਸੁਰਤ ਰਿਹਾ ਸੰਭਾਲ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਇੰਦਾ। ਨਿਰਵੈਰ ਹੋ ਕੇ ਬਣਦਾ ਰਿਹਾ ਦਲਾਲ, ਨਿਰੰਕਾਰ ਹੋ ਕੇ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਵਿਚ ਸਮਾਇੰਦਾ। ਜਨ ਭਗਤ ਆਦਿ ਜੁਗਾਦੀ ਪ੍ਰਭ ਦਾ ਸੱਚਾ ਨਾਤਾ, ਦੋ ਜਹਾਨ ਨਾ ਕੋਇ ਤੁੜਾਈਆ। ਮਾਰਗ ਦੱਸੇ ਧੁਰ ਦਾ ਸਾਚਾ, ਮੰਜ਼ਲ ਮੰਜ਼ਲ ਰਾਹ ਵਿਚ ਨਾ ਕੋਇ ਅਟਕਾਈਆ। ਆਤਮ ਪਰਮਾਤਮ ਦੱਸੇ ਗਾਥਾ, ਧੁਰ ਦੀ ਕਰੇ ਸਚ ਪੜ੍ਹਾਈਆ। ਜੋਤੀ ਦਾ ਬਣ ਕੇ ਜਾਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਅੰਤਰ ਮੇਟ ਅੰਧੇਰੀ ਰਾਤਾ, ਨਿਰੰਤਰ ਨੂਰ ਕਰੇ ਰੁਸ਼ਨਾਈਆ। ਗ੍ਰਹਿ ਮੰਦਰ ਵਖਾਏ ਸਾਚਾ, ਦਰ ਘਰ ਠਾਂਡੇ ਵੱਜੇ ਵਧਾਈਆ। ਜਿਸ ਗ੍ਰਹਿ ਭਗਤਾਂ ਬਣੇ ਰਾਖਾ, ਸਿਰ ਆਪਣਾ ਹੱਥ ਟਿਕਾਈਆ। ਪਿਆਵਣਹਾਰਾ ਅੰਮ੍ਰਿਤ ਬਾਟਾ, ਆਬੇਹਯਾਤ ਬੂੰਦ ਸਵਾਂਤੀ ਮੁਖ ਚੁਆਈਆ। ਸੁਹਾਵਣਹਾਰਾ ਆਤਮ ਸੁਹੰਜਣੀ ਸੇਜ ਖਾਟਾ, ਬਿਸਤਰ ਨਾ ਕੋਇ ਟਿਕਾਈਆ। ਜਨਮ ਜਨਮ ਕਰਮ ਕਰਮ ਲੱਖ ਚੁਰਾਸੀ ਆਵਣ ਜਾਵਣ ਮੇਟਣਹਾਰਾ ਵਾਟਾ, ਜਮ ਕੀ ਫਾਸੀ ਦਏ ਤੁੜਾਈਆ। ਅੰਤਮ ਮੇਲ ਮਿਲਾਏ ਪੁਰਖ ਸਮਰਾਥਾ, ਸਮਰਥ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਵਖਾਏ ਇਕ ਘਰ, ਜਿਥੇ ਅਵਰ ਨਾ ਕੋਇ ਸਾਕਾ, ਸੱਜਣ ਸਾਹਿਬ ਸਤਿਗੁਰ ਇਕੋ ਨਜ਼ਰੀ ਆਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ੨ ਕੰਸ ਰਾਜ ਦੇ ਗ੍ਰਹਿ ਪਿੰਡ ਗੁਜਰਾਤ ਜ਼ਿਲਾ ਗੁਰਦਾਸ ਪੁਰ

ਜਨ ਭਗਤ ਨਿਰਗੁਣ ਧਾਰ ਵੇਖ ਪ੍ਰਭ ਚਰਨ, ਕਵਲ ਮਿਲੇ ਸਰਨਾਈਆ। ਦੋ ਜਹਾਨਾਂ ਬਖ਼ਸ਼ੇ ਸਰਨ, ਸਰਨਗਤ ਇਕੋ ਇਕ ਸਮਝਾਈਆ। ਸਾਚੀ ਮੰਜ਼ਲ ਹੋਵੇ ਚੜ੍ਹਨ, ਅੱਗੇ ਹੋ ਨਾ ਕੋਇ ਅਟਕਾਈਆ। ਧੁਰ ਦਾ ਢੋਲਾ ਪੈਣਾ ਪੜ੍ਹਨ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਝਗੜਾ ਚੁੱਕ ਜਾਏ ਜਾਤ ਪਾਤ ਵਰਨ ਬਰਨ, ਹਿੰਸਾ ਵਾਲੀ ਵੰਡ ਨਾ ਕੋਇ ਵੰਡਾਈਆ। ਕਲਜੁਗ ਅਗਨੀ ਅੱਗ ਨਾ ਪਵੇ ਸੜਨ, ਅੰਤਰ ਆਤਮ ਮੇਘ ਬਰਸਾਈਆ। ਮਰਨ ਵਿਚੋਂ ਮਿਲੇ ਮਰਨ, ਜੀਵਣ ਵਿਚੋਂ ਜੀਵਣ ਦਏ ਬਦਲਾਈਆ। ਨਿਝ ਨੇਤਰ ਖੁਲ੍ਹਾ ਰਹੇ ਹਰਨ ਫਰਨ, ਦਰਸ਼ਨ ਦੇਵੇ ਚਾਈਂ ਚਾਈਂਆ। ਕਰਨੀ ਦਾ ਕਰਤਾ ਆਪ ਹਾਰਕਰਨ, ਕਰਤਾ ਪੁਰਖ ਬੇਪਰਵਾਹੀਆ। ਸੰਤ ਸੁਹੇਲੇ ਜੁਗ ਜੁਗ ਆਵੇ ਫੜਨ, ਭਗਤ ਭਗਵੰਤ ਵਿਛੜੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਲਏ ਮਿਲਾਈਆ। ਜਨ ਭਗਤ ਵੇਖ ਪ੍ਰਭੂ ਦਾ ਨੂਰ, ਨਿਰਗੁਣ ਜੋਤ ਡਗਮਗਾਈਆ। ਸਰਬ ਕਲਾ ਭਰਪੂਰ, ਖਾਲੀ ਭੰਡਾਰੇ ਦਏ ਭਰਾਈਆ। ਜਨ ਭਗਤਾਂ ਮਿਲੇ ਜ਼ਰੂਰ, ਨਿਤ ਨਵਿਤ ਵੇਸ ਵਟਾਈਆ। ਨਾਤਾ ਤੋੜ ਕੇ ਕੂੜੋ ਕੂੜ, ਸਤਿ ਸਚ ਇਕ ਸਮਝਾਈਆ। ਲੇਖੇ ਲਾ ਕੇ ਮੂਰਖ ਮੂੜ੍ਹ, ਮੁਗਧਾਂ ਦਏ ਵਡਿਆਈਆ। ਬੇੜੇ ਚਾੜ੍ਹ ਕੇ ਆਪਣੇ ਪੂਰ, ਜਗਤ ਜਹਾਨ ਪਾਰ ਕਰਾਈਆ। ਸਾਚੇ ਨਾਮ ਦਾ ਦੇ ਸਰੂਰ, ਸੁਖਸਾਗਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਵੇ ਇਕ ਘਰ, ਪਰਮ ਪੁਰਖ ਆਤਮ ਪਰਮਾਤਮ ਭਗਤ ਭਗਵਾਨ ਦਰ ਦਵਾਰਾ ਇਕੋ ਇਕ ਸੁਹਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ੨ ਜੀਤ ਸਿੰਘ ਦੇ ਗ੍ਰਹਿ ਪਿੰਡ ਕਤੋਵਾਲ ਜ਼ਿਲਾ ਗੁਰਦਾਸ ਪੁਰ

ਜਨ ਭਗਤ ਕਹੇ ਮੈਂ ਗਿਆ ਜਾਗ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਦਇਆ ਕਮਾਈਆ। ਮੇਰੇ ਅੰਤਰ ਉਪਜਿਆ ਇਕ ਵੈਰਾਗ, ਵੈਰੀ ਦੁਸ਼ਮਣ ਅੰਦਰੋਂ ਦਿਤੇ ਕਢਾਈਆ। ਬਿਨ ਨਗ਼ਮੇ ਸੁਣੀ ਆਵਾਜ਼, ਬਿਨ ਗੀਤ ਸੰਗੀਤ ਵੱਜੇ ਵਧਾਈਆ। ਬਿਨ ਤੇਲ ਬਾਤੀ ਹੋਏ ਪਰਕਾਸ਼, ਨਿਰਗੁਣ ਨੂਰ ਜੋਤ ਰੁਸ਼ਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਵਸੇ ਪਾਸ, ਸਦਾ ਸੁਹੇਲਾ ਸ਼ਹਿਨਸ਼ਾਹੀਆ। ਕਾਇਆ ਮੰਦਰ ਅੰਦਰ ਪਾਵੇ ਧੁਰ ਦੀ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਰੂਪ ਵਟਾਈਆ। ਸਾਢੇ ਤਿੰਨ ਹੱਥ ਕੱਟਦਾ ਫਿਰੇ ਬਨਬਾਸ, ਸੀਤਾ ਸੁਰਤੀ ਰਾਮ ਰਾਮ ਦੁਹਾਈਆ। ਪੂਰਬ ਜਨਮ ਕਰੌਂਦਾ ਫਿਰੇ ਯਾਦ, ਲੇਖਾ ਲਹਿਣਾ ਲਹਿਣੇ ਵਿਚੋਂ ਪਰਗਟਾਈਆ। ਧੁਰ ਦਾ ਖੇੜਾ ਕਰ ਆਬਾਦ, ਗੁਲਸ਼ਨ ਇਕੋ ਇਕ ਮਹਿਕਾਈਆ। ਜਿਥੇ ਦਿਸੇ ਕੋਈ ਨਾ ਦਾਗ਼, ਪਤਤ ਪੁਨੀਤ ਰਿਹਾ ਬਣਾਈਆ। ਗੁਰਮੁਖ ਹੰਸ ਬਣਾ ਕੇ ਕਾਗ, ਕਾਗੋਂ ਹੰਸ ਰਿਹਾ ਉਡਾਈਆ। ਮੇਲ ਮਿਲਾ ਕੇ ਕੰਤ ਸੁਹਾਗ, ਵਿਛੋੜਾ ਜਗਤ ਰਿਹਾ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਘਰ, ਜਿਸ ਘਰ ਵਜਦੀ ਰਹੇ ਵਧਾਈਆ। ਜਨ ਭਗਤ ਤੱਕ ਇਕ ਮਹਿਬੂਬ, ਜੋ ਮੁਹੱਬਤ ਵਿਚ ਸਮਾਈਆ। ਅਰਸ਼ ਕੁਰਸ਼ ਤੋਂ ਉਚਾ ਜਿਸ ਦਾ ਅਰੂਜ਼, ਆਲੀਸ਼ਾਨ ਬੈਠਾ ਡੇਰਾ ਲਾਈਆ। ਜਿਸ ਦੀ ਹੱਕ ਮੰਜ਼ਲ ਮਕਸੂਦ, ਹੱਕ ਮੁਕਾਮ ਡੇਰਾ ਲਾਈਆ। ਜਿਸ ਦੀਆਂ ਸਿਫ਼ਤਾਂ ਕਰੇ ਹਜ਼ਾਰਾ ਦਰੂਦ, ਅਲਫ਼ ਯੇ ਨਾਲ ਵਡਿਆਈਆ। ਜਿਸ ਦੀ ਕੋਈ ਸਮਝ ਨਾ ਸਕੇ ਹਦੂਦ, ਆਰ ਪਾਰ ਨਾ ਕੋਇ ਸਮਝਾਈਆ। ਜਗਤ ਤੱਤ ਨਾ ਕੋਇ ਵਜੂਦ, ਵਸਲ ਸਭ ਨੂੰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਬਿਨ ਅੱਖਾਂ ਵੇਖ ਸ੍ਰੀ ਭਗਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਸਭ ਤੋਂ ਵੱਖਰਾ ਗਿਆਨ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਸੂਝ ਦਏ ਸਮਝਾਈਆ। ਨਿੱਤ ਨਵਿਤ ਨਿਰਗੁਣ ਸਰਗੁਣ ਖੇਲੇ ਖੇਲ ਜਹਾਨ, ਜੁਗ ਚੌਕੜੀ ਹੁਕਮੇ ਹੁਕਮ ਆਪ ਸੁਣਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕਾਇਆ ਮੰਦਰ ਅੰਦਰ ਵੇਖੇ ਆਣ, ਪੜਦਾ ਓਹਲਾ ਮਾਟੀ ਚੋਲਾ ਰਹਿਣ ਕੋਇ ਨਾ ਪਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲਧਾਰੀ ਆਪਣੀ ਖੇਲ ਦਏ ਵਖਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਕਰਦਾ ਆਇਆ ਕਲਿਆਣ, ਕਾਇਨਾਤ ਦੀਨ ਦੁਨੀ ਵੇਖੇ ਚਾਈਂ ਚਾਈਂਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਰੂਪ ਹੋ ਪਰਧਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਆਪਣਾ ਹੁਕਮ ਸੁਣਾਈਆ। ਨਾਮ ਪਦਾਰਥ ਵਸਤ ਅਮੋਲਕ ਕਾਇਆ ਗੋਲਕ ਦੇਵਣਹਾਰਾ ਦਾਨ, ਬਿਨ ਹੱਥਾਂ ਜਨ ਭਗਤਾਂ ਝੋਲੀ ਦਏ ਭਰਾਈਆ। ਸ੍ਰਿਸ਼ਟੀ ਦਾ ਮਾਲਕ ਦ੍ਰਿਸ਼ਟੀ ਦਾ ਖ਼ਾਲਕ ਇਸ਼ਟੀ ਦਾ ਪ੍ਰਿਤਪਾਲਕ ਵਿਸ਼ੇਸ਼ ਨਰੇਸ਼ ਹਮੇਸ਼, ਹਰਿਜਨ ਹਮਸਾਜਣ ਲਏ ਬਣਾਈਆ। ਜਿਸ ਦੇ ਅੱਗੇ ਆਦਿ ਜੁਗਾਦਿ ਏਥੇ ਓਥੇ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਚਲੇ ਕੋਇ ਨਾ ਪੇਸ਼, ਪੇਸ਼ਵਾ ਪੇਸ਼ਤਰ ਸੰਦੇਸ਼ੇ ਗਏ ਸੁਣਾਈਆ। ਜੋ ਸਾਹਿਬ ਸਵਾਮੀ ਅੰਤਰਜਾਮੀ ਸਦਾ ਸੁਹੇਲਾ ਰਹੇ ਹਮੇਸ਼, ਸਚਖੰਡ ਦਵਾਰ ਏਕੰਕਾਰ ਇਕ ਇਕੱਲਾ ਸਚ ਮਹੱਲਾ ਆਪ ਵਸਾਈਆ। ਗੁਰ ਅਵਤਾਰ ਪੈਗ਼ੰਬਰ ਸਜਦਿਆਂ ਵਿਚ ਬਣੇ ਦਰਵੇਸ਼, ਵਿਸ਼ਨ ਬ੍ਰਹਮਾ ਸ਼ਿਵ ਨਮੋ ਕਹਿ ਕੇ ਸੀਸ ਨਿਵਾਈਆ। ਜੋ ਪੁਰਖ ਅਕਾਲਾ ਦੀਨ ਦਿਆਲਾ

ਸੁਹਾਵਣਹਾਰਾ ਸਚਖੰਡ ਸੱਚੀ ਧਰਮਸਾਲਾ ਕਲਜੁਗ ਅੰਤ ਸੁਨੇਹੜਾ ਦੇਵੇ ਇਕ ਸੰਦੇਸ਼, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧੁਰ ਦੀ ਧਾਰ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਟ ਭੀਤਰ ਗ੍ਰਹਿ ਮੰਦਰ ਹਰ ਘਟ ਲਏ ਵੇਖ, ਪੇਖਤ ਪੇਖ ਦਇਆ ਕਮਾਈਆ।

੨੬ ਚੇਤ ਸ਼ਹਿਨਸ਼ਾਹੀ ਸੰਮਤ ੨ ਗੁਰਚਰਨ ਸਿੰਘ ਦੇ ਗ੍ਰਹਿ ਪਿੰਡ ਕਤੋਵਾਲ ਜ਼ਿਲਾ ਗੁਰਦਾਸ ਪੁਰ

ਸਾਹਿਬ ਸਤਿਗੁਰ ਸਦਾ ਬੰਨ੍ਹੇ ਬੇੜਾ, ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਦਇਆ ਕਮਾਇੰਦਾ। ਚਰਨ ਕਵਲ ਸਚ ਸਰਨਾਈ ਆਏ ਜਿਹੜਾ, ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ ਫੰਦ ਕਟਾਇੰਦਾ। ਭਾਗ ਲਗਾਵੇ ਕਾਇਆ ਮਾਟੀ ਸਾਢੇ ਤਿੰਨ ਹੱਥ ਖੇੜਾ, ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਪੜਦਾ ਆਪ ਉਠਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਜ਼ਰੀ ਆਏ ਨੇਰਨ ਨੇਰਾ, ਦੋ ਜਹਾਨਾਂ ਵਾਲੀ ਦੂਰਨ ਦੂਰ ਪੰਧ ਮੁਕਾਇੰਦਾ। ਕੂੜੀ ਕਿਰਿਆ ਮਨ ਵਾਸਨਾ ਰਹਿਣ ਨਾ ਦੇਵੇ ਅੰਧੇਰਾ, ਨਿਰਗੁਣ ਜੋਤ ਸਤਿ ਪ੍ਰਕਾਸ਼ ਗ੍ਰਹਿ ਮੰਦਰ ਅੰਦਰ ਆਪ ਕਰਾਇੰਦਾ। ਭੇਵ ਖੁਲ੍ਹਾਏ ਦਇਆ ਕਮਾਏ ਸਚ ਬੁਝਾਏ ਤੇਰਾ ਮੇਰਾ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਜਨ ਭਗਤਾਂ ਬੇੜਾ ਦੇਵੇ ਬੰਨ੍ਹ, ਸਤਿਗੁਰ ਪੂਰੇ ਹੱਥ ਵਡਿਆਈਆ। ਨਿਤ ਨਵਿਤ ਨਾਮ ਨਿਧਾਨਾ ਦੇਵੇ ਧੁਰ ਦਾ ਧਨ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਲੋਕਮਾਤ ਸਤਿ ਸਰੂਪੀ ਸੰਤ ਸੁਹੇਲੇ ਚਾੜ੍ਹੇ ਚੰਨ, ਪਰਕਾਸ਼ ਵਿਚੋਂ ਆਪਣਾ ਪਰਕਾਸ਼ ਪਰਗਟਾਈਆ। ਮਨਸਾ ਕੂੜੀ ਰਹਿਣ ਨਾ ਦੇਵੇ ਮਨੂਆ ਮਨ, ਮਮਤਾ ਮੋਹ ਦਏ ਗਵਾਈਆ। ਭੇਵ ਖੁਲ੍ਹਾ ਕੇ ਅੰਤਰ ਆਤਮ ਬ੍ਰਹਮ ਹੰ, ਪਾਰਬ੍ਰਹਮ ਪ੍ਰਭ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਉਠਾਈਆ। ਜਨ ਭਗਤਾਂ ਬੇੜਾ ਬੰਨ੍ਹੇ ਪੁਰਖ ਅਕਾਲ, ਦੀਨ ਦੁਨੀ ਦਾ ਮਾਲਕ ਦਇਆ ਕਮਾਇੰਦਾ। ਸਚਖੰਡ ਦਵਾਰਾ ਵਖਾਏ ਸੱਚੀ ਧਰਮਸਾਲ, ਛੱਪਰ ਛੰਨ ਨਜ਼ਰ ਕੋਇ ਨਾ ਆਇੰਦਾ। ਦੀਵਾ ਬਾਤੀ ਕਮਲਾਪਾਤੀ ਜੋਤ ਅਗੰਮੀ ਦੇਵੇ ਬਾਲ, ਦੂਸਰ ਵੰਡ ਨਾ ਕੋਇ ਵੰਡਾਇੰਦਾ। ਬੋਧ ਅਗਾਧੀ ਸ਼ਬਦ ਅਨਾਦੀ ਸੁਣਾਏ ਆਪਣਾ ਤਾਲ, ਭੇਵ ਅਭੇਦਾ ਅਛਲ ਅਛੇਦਾ ਪੜਦਾ ਉਹਲਾ ਆਪ ਚੁਕਾਇੰਦਾ। ਪੂਰਬ ਜਨਮ ਜੋ ਸੰਤ ਸੁਹੇਲੇ ਘਾਲਣ ਆਏ ਘਾਲ, ਕੀਤੀ ਘਾਲ ਸਭ ਦੀ ਝੋਲੀ ਪਾਇੰਦਾ। ਗੁਰਮੁਖ ਸੱਜਣ ਵੇਖੇ ਆਪਣੇ ਲਾਲ, ਪੂਤ ਸਪੂਤੇ ਆਪਣੀ ਗੋਦ ਉਠਾਇੰਦਾ। ਅੰਦਰ ਬਾਹਰ ਗੁਪਤ ਜਾਹਰ ਨਿਰਗੁਣ ਸਰਗੁਣ ਚਲੇ ਨਾਲ, ਚਾਲ ਨਿਰਾਲੀ ਭਗਤਾਂ ਆਪ ਜਣਾਇੰਦਾ। ਜਿਸ ਨੂੰ ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰੇ ਭਾਲ, ਖੋਜਿਆਂ ਹੱਥ ਕਿਸੇ ਨਾ ਆਇੰਦਾ। ਉਹ ਪੁਰਖ ਬਿਧਾਤਾ ਲੇਖੇ ਲਾਏ ਸ਼ਾਹ ਕੰਗਾਲ, ਗੁਰਮੁਖ ਗੁਰਸਿੱਖ ਹਰਿਜਨ ਭਗਤ ਸੁਹੇਲੇ ਮੇਲ ਮਿਲਾਇੰਦਾ। ਸ਼ਬਦ ਸਰੂਪੀ ਬਿਨ ਰੰਗ ਰੂਪੀ ਬਣਿਆ ਮਾਤ ਦਲਾਲ, ਨਾਮ ਵਿਚੋਲਾ ਇਕੋ ਇਕ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਰਾਹ ਵਖਾਇੰਦਾ। ਜਨ ਭਗਤਾਂ ਬੇੜਾ ਬੰਨ੍ਹੇ ਪਹਿਲੇ ਪੂਰ, ਪੂਰਨ ਗੁਰ ਹੱਥ ਵਡਿਆਈਆ। ਕੋਟ ਜਨਮ ਦੇ

ਮੁਆਫ ਕਰ ਕਸੂਰ, ਦੁਰਮਤ ਮੈਲ ਦਏ ਧਵਾਈਆ। ਆਪਣੇ ਨਾਮ ਦਾ ਦੇ ਸਰੂਰ, ਸ਼ਬਦ ਖ਼ੁਮਾਰੀ ਇਕ ਰਖਾਈਆ। ਜੋਤੀ ਜਲਵਾ ਕਰ ਨੂਰ, ਅੰਧ ਅੰਧੇਰਾ ਦਏ ਗਵਾਈਆ। ਜਿਧਰ ਤੱਕਣ ਓਧਰ ਹਾਜ਼ਰ ਹਜ਼ੂਰ, ਸਨਮੁਖ ਹੋ ਕੇ ਸੋਭਾ ਪਾਈਆ। ਕੂੜੀ ਕਿਰਿਆ ਅੰਦਰੋਂ ਕੱਢੇ ਗਰੂਰ, ਹਉਮੇ ਹੰਗਤਾ ਗੜ੍ਹ ਤੁੜਾਈਆ। ਸਚ ਬੇਨੰਤੀ ਦਰੇ ਦਰਬਾਰ ਕਰੇ ਮਨਜ਼ੂਰ, ਮਿਹਰਵਾਨ ਮਿਹਰ ਨਜ਼ਰ ਨਾਲ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੇੜਾ ਪਾਰ ਕਰੇ ਜ਼ਰੂਰ, ਮੰਝਧਾਰ ਅਧਵਿਚਕਾਰ ਸ਼ੌਹ ਦਰਿਆ ਜਗਤ ਵਹਿਣ ਨਾ ਕੋਇ ਡੁਬਾਈਆ। ਜਨ ਭਗਤਾਂ ਬੇੜਾ ਲਾਏ ਆਪਣੇ ਪਤਣ, ਖੇਵਟ ਖੇਟਾ ਦਇਆ ਕਮਾਈਆ। ਪੁਰਖ ਅਕਾਲਾ ਦੀਨ ਦਿਆਲਾ ਸੰਤ ਸੁਹੇਲੇ ਆਇਆ ਰੱਖਣ, ਗੁਰ ਚੇਲੇ ਮੇਲ ਮਿਲਾਈਆ। ਭਗਤ ਭਗਵਾਨ ਮਿਲ ਕੇ ਇਕੋ ਮੰਦਰ ਵਸਣ, ਦੂਜਾ ਦਰ ਨਾ ਕੋਇ ਬਣਾਈਆ। ਖ਼ੁਸ਼ੀਆਂ ਅੰਦਰ ਗੀਤ ਗਾ ਕੇ ਹੱਸਣ, ਸੋਹੰ ਰਾਗ ਅਲਾਈਆ। ਮੁੜ ਕੇ ਜਾਣਾ ਆਪਣੇ ਓਸ ਵਤਨ, ਜਿਸ ਵਿਚੋਂ ਹੋਈ ਮਾਤ ਜੁਦਾਈਆ। ਸਾਹਿਬ ਸਤਿਗੁਰ ਪਤ ਆਇਆ ਰੱਖਣ, ਸਿਰ ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਜੀਵ ਜੰਤ ਅਨਕ ਬਿਧੀ ਕਰਦੇ ਯਤਨ, ਹਰਿ ਕਾ ਦਰਸ ਕੋਇ ਨਾ ਪਾਈਆ। ਗੁਰਮੁਖ ਸੰਤ ਸੁਹੇਲੇ ਸਹਿਜ ਸੁਭਾਉ ਪਤਿਪਰਮੇਸ਼ਵਰ ਤੱਕਣ, ਤਕਵਾ ਇਕੋ ਉਪਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਜਨ ਭਗਤਾਂ ਬੇੜਾ ਬੰਨੇ ਦੇਵੇ ਲਾ, ਲੱਖ ਚੁਰਾਸੀ ਰਹਿਣ ਨਾ ਪਾਈਆ। ਪਰਮ ਪੁਰਖ ਪਰਮਾਤਮ ਬਣੇ ਮਲਾਹ, ਨਈਆ ਨੌਕਾ ਆਪਣਾ ਨਾਮ ਵਖਾਈਆ। ਸੰਤ ਸੁਹੇਲੇ ਲਏ ਚੜ੍ਹਾ, ਸਤਿ ਸਤਿਵਾਦੀ ਹੋ ਸਹਾਈਆ। ਗੁਰ ਅਵਤਾਰ ਪੈਗ਼ੰਬਰ ਬਣਾਏ ਗਵਾਹ, ਸ਼ਹਾਦਤ ਇਕੋ ਵਾਰ ਭੁਗਤਾਈਆ। ਜਿਨ੍ਹਾਂ ਨੂੰ ਪਰਮ ਪੁਰਖ ਪਰਮਾਤਮ ਮਿਲ ਗਿਆ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਰੰਗ ਚੜ੍ਹਾਈਆ। ਉਹ ਵਸਣ ਸਾਚੇ ਥਾਂ, ਸਚਖੰਡ ਦਵਾਰੇ ਸਾਚੇ ਡੇਰਾ ਲਾਈਆ। ਜਿਥੇ ਨਾ ਕੋਈ ਪਿਤਾ ਨਾ ਕੋਈ ਮਾਂ, ਭੈਣ ਭਾਈ ਸਾਕ ਸੈਣ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਜਿਸ ਗ੍ਰਹਿ ਜਨ ਭਗਤਾਂ ਮਿਲ ਕੇ ਖ਼ੁਸ਼ੀ ਮਨਾਈਆ। ਜਨ ਭਗਤ ਤੇਰਾ ਬੇੜਾ ਪਾਰ ਕੰਢੇ, ਕੰਢੀਵਾਲਾ ਪਾਰ ਲੰਘਾਈਆ। ਮੰਜ਼ਲ ਚਾੜ੍ਹੇ ਓਸ ਡੰਡੇ, ਜਿਸ ਨੂੰ ਡਡੌਤ ਕਹਿ ਕੇ ਸਾਰੇ ਸੀਸ ਨਿਵਾਈਆ। ਬਿਨਾ ਭੁਜਾਂ ਤੋਂ ਚੁੱਕੇ ਨਿਰਗੁਣ ਨਿਰਗੁਣ ਕੰਧੇ, ਦੋ ਜਹਾਨਾਂ ਪੈਂਡਾ ਦਏ ਮੁਕਾਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਧੰਦੇ, ਧਰਮ ਦਵਾਰ ਇਕੋ ਇਕ ਵਖਾਈਆ। ਜਿਥੇ ਭਗਤ ਸੁਹੇਲੇ ਸੁਹੰਦੇ, ਸਵਾਮੀ ਮਿਲ ਕੇ ਖ਼ੁਸ਼ੀ ਮਨਾਈਆ। ਚਰਨ ਕਵਲ ਸਰਨਾਈ ਸਾਚੀ ਢਹਿੰਦੇ, ਬਿਨ ਧੂੜੀ ਮਸਤਕ ਟਿੱਕੇ ਖ਼ਾਕ ਰਹੇ ਲਗਾਈਆ। ਤੂੰ ਹੀ ਤੂੰ ਬਿਨ ਰਸਨਾ ਜਿਹਵਾ ਕਹਿੰਦੇ, ਗੀਤ ਅਗੰਮੀ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਧੁਰ ਵਡਿਆਈਆ। ਜਨ ਭਗਤੋ ਬੇੜੇ ਦਾ ਕਰੇ ਕੋਈ ਨਾ ਸ਼ੰਕਾ, ਸੰਸਾ ਅੰਦਰੋਂ ਦਏ ਕਢਾਈਆ। ਤੁਸਾਂ ਵਸਣਾ ਓਸ ਦਵਾਰੇ ਬੰਕਾ, ਜਿਥੇ ਬੈਠਾ ਬੇਪਰਵਾਹੀਆ। ਮਾਣ ਵਡਿਆਈ ਦੇਂਦਾ ਸਾਚੇ ਸੰਤਾ, ਭਗਤ ਸੁਹੇਲੇ ਗੋਦ ਉਠਾਈਆ। ਗੜ੍ਹ ਰਹੇ ਨਾ ਹਉਮੇ ਹੰਗਤਾ, ਹੰ ਬ੍ਰਹਮ ਇਕ ਦਰਸਾਈਆ। ਝਗੜਾ ਚੁਕ ਜਾਏ ਵਿਦਿਆ ਵਾਲਿਆਂ ਪੰਡਤਾਂ, ਸੋਹੰ ਢੋਲਾ ਸਚ ਸੁਣਾਈਆ। ਗੁਰਮੁਖੋ ਤੁਹਾਨੂੰ ਕਿਸੇ ਦੀ ਕਰਨੀ ਪਏ ਨਾ ਮਿੰਨਤਾ ਦੀਨ ਦੁਨੀ ਤੋਂ ਪੱਲਾ ਦੇਣਾ ਛੁਡਾਈਆ। ਸਚਖੰਡ ਦਵਾਰ ਤੁਹਾਡੀ ਸਿਧੀ

ਸਿੰਮਤਾ, ਉਤਰ ਪੂਰਬ ਪੱਛਮ ਵੰਡ ਨਾ ਕੋਇ ਵੰਡਾਈਆ। ਪ੍ਰਭੂ ਕਦੀ ਨਾ ਹੋਵੇ ਹਰਾਮ ਨਿਮਕਾ, ਜਨ ਭਗਤਾਂ ਖਾ ਕੇ ਅਹਿਸਾਨ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੇੜਾ ਪਾਰ ਕਰੇ ਜਿਥੇ ਜਗਤ ਮਲਾਹ ਕੋਇ ਨਾ ਮਿਲਦਾ, ਵਹਿਣਾਂ ਗਹਿਣਾਂ ਨੈਣਾਂ ਤੋਂ ਪਰੇ ਪਾਰਬ੍ਰਹਮ ਆਪਣੇ ਘਰ ਵਸਾਈਆ।

੨੬ ਚੇਤ ਸ਼ਹਿਨਸ਼ਾਹੀ ਸੰਮਤ ੨ ਜਸਵੰਤ ਸਿੰਘ ਦੇ ਗ੍ਰਹਿ ਨਵਾਂ ਪਿੰਡ ਜ਼ਿਲਾ ਗੁਰਦਾਸ ਪੁਰ

ਜਨ ਭਗਤ ਰਹੇ ਨਾ ਔਖੀ ਘਾਟੀ, ਆਵਣ ਜਾਵਣ ਲੇਖਾ ਦਏ ਮੁਕਾਈਆ। ਕੂੜੀ ਕਿਰਿਆ ਰਹੇ ਨਾ ਅੰਧੇਰੀ ਰਾਤੀ, ਨਾਮ ਨਿਧਾਨਾ ਸਾਚਾ ਚੰਦ ਚਮਕਾਈਆ। ਦੀਨ ਮਜ਼੍ਹਬ ਝਗੜਾ ਰਹੇ ਨਾ ਜਾਤ ਪਾਤੀ, ਸ਼ੱਤਰ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਮੇਲਾ ਹੋਵੇ ਕਮਲਾਪਾਤੀ, ਪਤਿਪਰਮੇਸ਼ਵਰ ਆਪਣਾ ਰੰਗ ਦਏ ਰੰਗਾਈਆ। ਨਾਮ ਪਿਆਲਾ ਜਾਮ ਦੇਵੇ ਬਣ ਕੇ ਧੁਰ ਦਾ ਸਾਕੀ, ਰਸ ਖ਼ੁਮਾਰੀ ਇਕੋ ਇਕ ਚੜ੍ਹਾਈਆ। ਪ੍ਰੇਮ ਪ੍ਰੀਤੀ ਮੁਹੱਬਤ ਅੰਦਰ ਦੇਵੇ ਸੱਚੀ ਦਾਤੀ, ਦਾਤਾ ਦਇਆਵਾਨ ਆਪਣੀ ਦਇਆ ਕਮਾਈਆ। ਨਿਜ ਗ੍ਰਹਿ ਨਿਜ ਮੰਦਰ ਸਾਚੇ ਘਰ ਨਿਰਗੁਣ ਧਾਰ ਕਰੇ ਵਾਸੀ, ਪੁਰਖ ਅਬਿਨਾਸ਼ੀ ਸਚ ਦਵਾਰਾ ਇਕ ਸੁਹਾਈਆ। ਅੰਮ੍ਰਿਤ ਬੂੰਦ ਅਗੰਮ ਪਿਆਏ ਸਵਾਂਤੀ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਏਥੇ ਓਥੇ ਦੋ ਜਹਾਨਾਂ ਜਨ ਭਗਤਾਂ ਬਣਿਆ ਰਹੇ ਧੁਰ ਦਾ ਸਾਥੀ, ਨਿਰਗੁਣ ਨਿਰਵੈਰ ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਲੇਖੇ ਲਾਈਆ। ਜਨ ਭਗਤਾਂ ਲੇਖਾ ਰਹੇ ਨਾ ਮਾਤਲੋਕ, ਜੂਨੀ ਜੂਨ ਨਾ ਕੋਇ ਭਵਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਰ ਨਰਾਇਣ ਆਤਮ ਪਰਮਾਤਮ ਦੱਸੇ ਇਕ ਸਲੋਕ, ਸੋਹੰ ਢੋਲਾ ਸਚ ਸੁਣਾਈਆ। ਘਟ ਭੀਤਰ ਗ੍ਰਹਿ ਮੰਦਰ ਹੋਵੇ ਪਰਕਾਸ਼ ਜੋਤ, ਨਿਰਮਲ ਨੂਰ ਡਗਮਗਾਈਆ। ਜੰਗਲ ਜੂਹ ਉਜਾੜ ਪਹਾੜ ਕਰਨੀ ਨਾ ਪਏ ਖੋਜ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰਦਵਾਰ ਨਾ ਕੋਇ ਭਵਾਈਆ। ਕੂੜੀ ਕਿਰਿਆ ਹਉਮੇ ਹੰਗਤਾ ਸੰਸਾ ਮੇਟੇ ਚਿੰਤਾ ਸੋਗ, ਹਰਖ ਹਵਸ ਨਾ ਕੋਇ ਵਧਾਈਆ। ਚਰਨ ਪ੍ਰੀਤੀ ਧੁਰ ਦੀ ਨੀਤੀ ਮਿਲੇ ਧੁਰ ਦਾ ਜੋਗ, ਜੋਗੀਸ਼ਰ ਰਿਖੀਸ਼ਰ ਮੁਨੀਸ਼ਰ ਲੱਭਣ ਦੀ ਲੋੜ ਰਹੇ ਨਾ ਰਾਈਆ। ਭਾਗ ਲੱਗੇ ਕਾਇਆ ਮਾਟੀ ਸਾਚੇ ਕੋਟ, ਕਿਲਾ ਬੰਕ ਦਵਾਰ ਇਕ ਸੁਹਾਈਆ। ਸ਼ਬਦ ਨਾਦ ਵੱਜਦੀ ਰਹੇ ਚੋਟ, ਸੋਈ ਸਵਾਣੀ ਸੁਰਤੀ ਸ਼ਬਦ ਹਾਣੀ ਆਪ ਉਠਾਈਆ। ਭਗਤ ਭਗਵਾਨ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਗੁਣ ਮਿਲ ਕੇ ਮਾਨਣ ਮੌਜ, ਸਰਗੁਣ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਗੰਮੀ ਆਪ ਵਰਤਾਈਆ। ਜਨ ਭਗਤ ਸਦਾ ਮਿਲਦਾ ਰਹੇ ਓਸ, ਜੋ ਏਕ ਏਕੰਕਾਰਾ ਆਪਣਾ ਨਾਉਂ ਧਰਾਈਆ। ਨਿਝ ਘਰ ਸਦ ਵਸਿਆ ਰਹੇ ਪੜੋਸ, ਮੰਦਰ ਅੰਦਰ ਡੇਰਾ ਲਾਈਆ। ਨਾਮ ਖ਼ੁਮਾਰੀ ਅੰਦਰ ਰੱਖੇ ਸਦਾ ਮਦਹੋਸ਼, ਜਗਤ ਪਿਆਲਾ ਮਧਰ ਨਾ ਕੋਇ ਪਿਆਈਆ। ਬੁਧੀ ਤੋਂ ਪਰੇ ਸ਼ਬਦੀ ਧਾਰ ਦੱਸੇ ਸੋਚ, ਜਗਤ ਵਿਦਿਆ ਲੋੜ ਰਹੇ ਨਾ ਰਾਈਆ। ਜਿਸ ਮੰਜ਼ਲ ਜਗਿਆਸੂ ਜੀਵ ਨਾ ਸਕੇ ਪਹੁੰਚ, ਜਨ ਭਗਤ ਸੁਹੇਲੇ ਸਹਿਜੇ ਬੈਠੇ ਡੇਰਾ ਲਾਈਆ। ਝਗੜਾ ਮੁਕ ਗਿਆ ਚੌਦਾਂ ਲੋਕ, ਚੌਦਾਂ ਤਬਕ

ਓਟ ਨਾ ਕੋਇ ਰਖਾਈਆ। ਇਕੋ ਢੋਲਾ ਗੀਤ ਗੌਂਦੇ ਤੂੰ ਮੇਰਾ ਮੈਂ ਤੇਰਾ ਸਲੋਕ, ਸੋਹਲਾ ਸਾਹਿਬ ਸਵਾਮੀ ਅੰਤਰ ਆਪ ਜਣਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਕੱਟ ਰੋਗ, ਸਚ ਸੁੱਚ ਸੰਜਮ ਵਿਚ ਗਏ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਵਖਾਏ ਧੁਰ ਦਾ ਘਰ, ਸਚਖੰਡ ਦਵਾਰਾ ਏਕੰਕਾਰਾ ਨਿਰਗੁਣ ਧਾਰਾ ਜੋਤੀ ਜਾਤਾ ਜਾਗਰਤ ਜੋਤ ਕਰੇ ਰੁਸ਼ਨਾਈਆ। ਜਨ ਭਗਤ ਤੇਰਾ ਦਵਾਰਾ ਧੁਰ ਦਾ ਇਕ, ਅਬਿਨਾਸ਼ੀ ਕਰਤੇ ਦਿਤਾ ਬਣਾਈਆ। ਬਿਨਾ ਕਲਮ ਸ਼ਾਹੀ ਲੇਖ ਦਿਤਾ ਲਿਖ, ਏਥੇ ਓਥੇ ਦੋ ਜਹਾਨ ਸਕੇ ਨਾ ਕੋਇ ਮਿਟਾਈਆ। ਨਾਮ ਪਦਾਰਥ ਅਗੰਮੀ ਪਾਏ ਭਿੱਖ, ਭਿਛਿਆ ਇਕੋ ਵਾਰ ਵਰਤਾਈਆ। ਸਚ ਦਵਾਰੇ ਜੋ ਬਣਿਆ ਸਿੱਖ ਸ਼ਿਸ਼, ਸਿੱਧਾ ਆਪਣੇ ਨਾਲ ਮਿਲਾਈਆ। ਜਨਮ ਜਨਮ ਦੀ ਕਰਮ ਕਰਮ ਦੀ ਪੂਰੀ ਕਰੇ ਪੂਰਬ ਇਛ, ਇਛਿਆ ਅੰਦਰ ਆਸਾ ਦਏ ਭਰਾਈਆ। ਪੁਰਖ ਅਕਾਲਾ ਦੀਨ ਦਿਆਲਾ ਸਾਖਿਆਤ ਨਿਜ ਮਹਲ ਅਟੱਲ ਪਏ ਦਿਸ, ਦਹਿ ਦਿਸ਼ਾ ਲੱਭਣ ਦੀ ਲੋੜ ਰਹੇ ਨਾ ਰਾਈਆ। ਜਨ ਭਗਤਾਂ ਸੰਗ ਆਦਿ ਜੁਗਾਦਿ ਸਦਾ ਕਰੇ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਲੋਕਮਾਤ ਔਂਦਾ ਰਹੇ ਨਵਿਤ, ਜੋਤੀ ਜਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਭਗਵਾਨ ਦੇਵੇ ਜੀਆ ਦਾਨ, ਜੀਵਣ ਜੁਗਤਾ ਮੁਫਤ ਦਰੁਸਤ ਦੀਨ ਦਿਆਲ ਦਏ ਸਮਝਾਈਆ।

੨੬ ਚੇਤ ਸ਼ਹਿਨਸ਼ਾਹੀ ਸੰਮਤ ੨ ਬੀਬੀ ਗਿਆਨੋ ਦੇ ਗ੍ਰਹਿ ਨਵਾਂ ਪਿੰਡ ਜ਼ਿਲਾ ਗੁਰਦਾਸ ਪੁਰ

ਜਨ ਭਗਤਾਂ ਪ੍ਰਭ ਆਪ ਬਣਦਾ, ਬੰਧਨਾਂ ਵਿਚੋਂ ਦਏ ਕਢਾਈਆ। ਗੁਰਮੁਖ ਸੁਹੇਲੇ ਸ਼ਬਦੀ ਧਾਰੋਂ ਜਣਦਾ, ਆਦਿ ਜੁਗਾਦੀ ਬਣੇ ਧੰਨ ਜਣੇਂਦੀ ਮਾਈਆ। ਲਹਿਣਾ ਦੇਣਾ ਚੁਕਾਏ ਪੰਜ ਤੱਤ ਖ਼ਾਕੀ ਮਾਟੀ ਤਨ ਦਾ, ਵਜੂਦ ਮਹਿਬੂਬ ਕਰੇ ਸਫ਼ਾਈਆ। ਝਗੜਾ ਮੇਟ ਕੇ ਅੰਦਰੋਂ ਮਨ ਦਾ, ਪਤਤ ਪੁਨੀਤ ਦਏ ਬਣਾਈਆ। ਇਕੋ ਨਾਮ ਅੱਖਰ ਦੇਵੇ ਧੰਨ ਧੰਨ ਧੰਨ ਦਾ, ਖ਼ੁਸ਼ੀਆਂ ਵਿਚ ਖ਼ੁਸ਼ੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਓਨ੍ਹਾਂ ਦੇ ਬੇੜੇ ਬੰਨ੍ਹਦਾ, ਜੋ ਪੂਰਬ ਜਨਮ ਵਿਛੜੇ ਰਾਹ ਤਕਾਈਆ।