੨ ਵਿਸਾਖ ਸ਼ਹਿਨਸ਼ਾਹੀ ਸੰਮਤ ੨ ਹਰਚਰਨ ਸਿੰਘ ਦੇ ਗ੍ਰਹਿ ਬਠਿੰਡਾ
ਜਨ ਭਗਤ ਕਦੇ ਨਾ ਹੋਵੇ ਬੇਘਰ, ਘਰਾਨਾ ਵਸਦਾ ਰਹੇ ਬੇਪਰਵਾਹੀਆ। ਅਬਿਨਾਸ਼ੀ ਕਰਤਾ ਪਰਮ ਪੁਰਖ ਜਿਨ੍ਹਾਂ ਦਾ ਵਰ, ਅੰਤਰ ਮਿਲ ਕੇ ਦਏ ਵਡਿਆਈਆ। ਸਦਾ ਸਦਾ ਸਦ ਨੁਹਾਏ ਅਗੰਮੀ ਸਰ, ਸਰੋਵਰ ਇਕੋ ਇਕ ਵਖਾਈਆ। ਭੈ ਭੌ ਚੁਕਾਵੇ ਕੂੜਾ ਡਰ, ਚੁਰਾਸੀ ਗੇੜ ਨਾ ਕੋਇ ਭਵਾਈਆ। ਦੀਨ ਦੁਨੀ ਵਿਚੋਂ ਲਏ ਫੜ, ਨਿਰਗੁਣ ਸਰਗੁਣ ਖੋਜ ਖੁਜਾਈਆ। ਪੱਲੂ ਨਾਲ ਸ਼ਬਦੀ ਡੋਰ ਬੰਧਾਏ ਲੜ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਸਾਚੇ ਮੰਦਰ ਅੰਦਰ ਜਾਵੇ ਚੜ੍ਹ, ਗ੍ਰਹਿ ਵੱਜੇ ਇਕ ਵਧਾਈਆ। ਧੁਰ ਦਾ ਢੋਲਾ ਗੀਤ ਸੋਹਲਾ ਲਏ ਪੜ੍ਹ, ਸੋਹੰ ਰਾਗ ਇਕ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਵਡਿਆਈਆ। ਜਨ ਭਗਤ ਕਦੇ ਨਾ ਹੋਵੇ ਖ਼ਾਨਾਬਦੋਸ਼, ਬੇਦਰ ਨਾ ਮਾਤ ਅਖਵਾਈਆ। ਜਿਨ੍ਹਾਂ ਦੇ ਅੰਦਰ ਅਬਿਨਾਸ਼ੀ ਕਰਤਾ ਵਸਦਾ ਰਹੇ ਖ਼ਾਮੋਸ਼, ਸਚ ਸਿੰਘਾਸਣ ਆਸਣ ਡੇਰਾ ਲਾਈਆ। ਨਾਮ ਖ਼ੁਮਾਰੀ ਅੰਦਰ ਰਖੇ ਮਦਹੋਸ਼, ਪਿਆਲਾ ਮਧਰ ਜਾਮ ਜਾਣ ਭੁਲਾਈਆ। ਜਨਮ ਜਨਮ ਦੀ ਮੇਟੇ ਸੋਚ, ਸਮਝ ਸਮਝ ਵਿਚੋਂ ਬਦਲਾਈਆ। ਚਰਨ ਪ੍ਰੀਤੀ ਦੱਸ ਕੇ ਮੌਜ, ਮਜਲਸ ਆਪਣੇ ਸੰਗ ਵਖਾਈਆ। ਪੂਰਬ ਜਨਮ ਦੀ ਮਨਸਾ ਪੂਰੀ ਕਰ ਕੇ ਲੋਚ, ਲੋਚਣ ਅੰਦਰੋਂ ਦਏ ਖੁਲ੍ਹਾਈਆ। ਨਾਮ ਸੁਣਾ ਕੇ ਧੁਰ ਸਲੋਕ, ਸੋਹੰ ਢੋਲਾ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਵਡਿਆਈਆ। ਜਨ ਭਗਤ ਕਦੇ ਨਾ ਹੋਏ ਬੇਗਾਨਾ, ਦੂਸਰ ਵੰਡ ਨਾ ਕੋਇ ਵੰਡਾਇੰਦਾ। ਜਿਨ੍ਹਾਂ ਦਾ ਮਾਲਕ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਦੋ ਜਹਾਨਾਂ ਸੋਭਾ ਪਾਇੰਦਾ। ਸੋ ਆਤਮ ਪਰਮਾਤਮ ਨਿਰਗੁਣ ਧਾਰ ਨਿਰਗੁਣ ਲਾਏ ਯਾਰਾਨਾ, ਮੁਹੱਬਤ ਮਿਹਰ ਵਿਚ ਰਖਾਇੰਦਾ। ਸਾਚੇ ਨਾਮ
ਦਾ ਸੁਣਾਏ ਅਗੰਮੀ ਅਫ਼ਸਾਨਾ, ਅਫ਼ਸੋਸ ਚਿੰਤਾ ਨਾ ਕੋਇ ਰਖਾਇੰਦਾ। ਸਚ ਪ੍ਰੀਤੀ ਅੰਦਰ ਕਰੇ ਦੀਵਾਨਾ, ਮਸਤੀ ਹਸਤੀ ਵਿਚੋਂ ਪਰਗਟਾਇੰਦਾ। ਧੁਰ ਦਾ ਧਾਮ ਦੱਸ ਨਿਸ਼ਾਨਾ, ਤੀਰ ਨਿਸ਼ਾਨਾ ਇਕੋ ਇਕ ਚਲਾਇੰਦਾ। ਜੋਧਾ ਸੂਰਬੀਰ ਬਣ ਮਰਦ ਮਰਦਾਨਾ, ਮਦਦ ਆਪਣੀ ਨਾਲ ਉਠਾਇੰਦਾ। ਪਹਿਲੋਂ ਲੋਕਮਾਤ ਜਨ ਭਗਤਾਂ ਕਰੇ ਰਵਾਨਾ, ਪਿਛੇ ਆਪਣਾ ਨੂਰ ਚਮਕਾਇੰਦਾ। ਮੇਲ ਮਿਲਾਏ ਗੁਣ ਨਿਧਾਨਾ, ਗੁਣਵੰਤਾ ਆਪਣਾ ਭੇਵ ਖੁਲ੍ਹਾਇੰਦਾ। ਪਰਗਟ ਹੋ ਕੇ ਆਵੇ ਵਿਚ ਮੈਦਾਨਾ, ਸਚ ਸੁਹਾਨਾ ਵਕ਼ਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਜਨ ਭਗਤ ਕਦੇ ਨਾ ਜਾਵੇ ਔਝੜ ਰਾਹ, ਉਜੜਿਆ ਖੇੜਾ ਨਾ ਕਦੇ ਵਖਾਈਆ। ਜਿਨ੍ਹਾਂ ਦਾ ਪਰਮ ਪੁਰਖ ਪਰਮਾਤਮ ਬਣੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਸ਼ਬਦੀ ਸ਼ਬਦ ਦਏ ਸਲਾਹ, ਮਸ਼ਵਰਾ ਇਕੋ ਨਾਮ ਕਰਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਦੁਰਮਤ ਮੈਲ ਕਰੇ ਸਫਾਈਆ। ਚਰਨ ਕਵਲ ਦੇ ਪਨਾਹ, ਮਿਹਰ ਨਜ਼ਰ ਇਕ ਉਠਾਈਆ। ਜੀਵਣ ਵਿਚੋਂ ਜੀਵਣ ਦੇ ਕੇ ਨਵਾਂ, ਨਵ ਜੋਬਨ ਆਪਣਾ ਦਏ ਵਖਾਈਆ। ਮਨ ਮਮਤਾ ਮੇਟ ਦੇ ਤਮਅ, ਸਮਝ ਮਸਝ ਵਿਚੋਂ ਬਦਲਾਈਆ। ਲੇਖੇ ਲਾ ਕੇ ਪਵਣ ਸਵਾਸ ਦਮਾਂ, ਦਾਮਨ ਹੋ ਕੇ ਦਾਮਨਗੀਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਜਨ ਭਗਤ ਕਦੇ ਨਾ ਹੋਵੇ ਦੂਰ, ਦੁਰਾਡਾ ਪੰਧ ਨਾ ਕੋਇ ਵਖਾਈਆ। ਜਿਨ੍ਹਾਂ ਦੇ ਅੰਤਰ ਇਕੋ ਨੂਰ, ਮੰਤਰ ਢੋਲਾ ਇਕੋ ਗਾਈਆ। ਸਚ ਨਾਮ ਸਰੂਰ, ਸੁਰਤੀ ਸ਼ਬਦ ਵਿਚ ਸਮਾਈਆ। ਨਾਤਾ ਤੋੜ ਕੂੜ ਮਫ਼ਰੂਰ, ਮਾਇਆ ਮਮਤਾ ਮੋਹ ਚੁਕਾਈਆ। ਨਿਤ ਦਰਸ਼ਨ ਕਰਨ ਹਾਜ਼ਰ ਹਜ਼ੂਰ, ਹਜ਼ਰਤ ਵੇਖਣ ਸ਼ਹਿਨਸ਼ਾਹੀਆ। ਜਿਸ ਦਾ ਸ਼ੁਕਰੀਏ ਵਿਚ ਸਾਰੇ ਕਰਦੇ ਮਸ਼ਕੂਰ, ਮੁਸ਼ਕਲ ਸਭ ਦੀ ਹੱਲ ਕਰਾਈਆ। ਸਰਬ ਕਲਾ ਭਰਪੂਰ, ਅਤੋਟ ਅਤੁਟ ਰਿਹਾ ਵਰਤਾਈਆ। ਜਨ ਭਗਤਾਂ ਮਾਨਸ ਜਨਮ ਕਰ ਮਨਜ਼ੂਰ, ਕਲਜੁਗ ਕੂੜ ਫਤੂਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਵੇਖੇ ਪ੍ਰੇਮ ਭਗਤੀ ਵਾਲੇ ਮਜ਼ਦੂਰ, ਮਿਹਨਤ ਮੁਸ਼ੱਕਤ ਬਾਵਕ਼ਤ ਸਭ ਦੀ ਝੋਲੀ ਪਾਈਆ।
੪ ਵਿਸਾਖ ਸ਼ਹਿਨਸ਼ਾਹੀ ਸੰਮਤ ੨ ਮੈਹਿੰਗਾ ਸਿੰਘ ਦੇ ਗ੍ਰਹਿ ਪਿੰਡ ਹਰੀ ਪੁਰ
ਤੇਰਾ ਖੇਲ ਪੁਰਖ ਸਮਰਥ, ਆਦਿ ਜੁਗਾਦਿ ਜੁਗ ਚੌਕੜੀ ਭੇਵ ਕੋਈ ਨਾ ਪਾਇੰਦਾ। ਬੋਧ ਅਗਾਧ ਸ਼ਬਦ ਅਨਾਦ ਮਹਿੰਮਾ ਅਕੱਥ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਸਿਫ਼ਤ ਸਾਲਾਹਿੰਦਾ। ਗੁਰ ਅਵਤਾਰ ਪੈਗ਼ੰਬਰ ਗਾਉਂਦੇ ਤੇਰਾ ਜਸ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹਿੰਦਾ, ਸੰਤ ਭਗਤ ਸੂਫ਼ੀ ਦਿਵਸ ਰੈਣ ਰਹੇ ਲੱਭ, ਅੰਤਰ ਆਤਮ ਖੋਜ ਖੁਜਾਇੰਦਾ। ਨੌ ਸੱਤ ਆਰ ਪਾਰ ਤੇਰੀ ਕੋਈ ਨਾ ਜਾਣੇ ਹੱਦ, ਚੌਦਾਂ ਲੋਕ ਚੌਦਾਂ ਤਬਕ ਪੜਦਾ ਨਾ ਕੋਇ ਉਠਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੇਵੇ ਅਗੰਮੀ ਵਥ, ਵਸਤ ਅਮੋਲਕ ਨਾਮ ਨਿਧਾਨਾ ਝੋਲੀ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਵੇ ਨਠ ਨਠ, ਜੁਗ ਚੌਕੜੀ ਆਪਣੀ ਧਾਰ ਚਲਾਇੰਦਾ। ਗੰਗਾ ਗੋਦਾਵਰੀ ਜਮਨਾ ਸੁਰਸਤੀ ਤੀਰਥ ਸਰੋਵਰ ਅੱਠ ਸੱਠ ਸਮੁੰਦ ਸਾਗਰ ਜਲਧਾਰਾ ਤੇਰੀ ਓਟ ਤਕਾਇੰਦਾ। ਹੁਕਮੇ ਅੰਦਰ ਖੇਲੇ ਖੇਲ ਚੁਰਾਸੀ ਲੱਖ, ਅੰਡਜ ਜੇਰਜ
ਉਤਭੁਜ ਸੇਤਜ ਚਾਰੇ ਖਾਣੀ ਆਪ ਵਡਿਆਇੰਦਾ। ਨਿਤ ਨਵਿਤ ਨਿਰਵੈਰ ਨਿਰਾਕਾਰ ਨਿਰਗੁਣ ਜੋਤ ਹੋਏ ਪਰਗਟ, ਸਾਖਿਆਤ ਸਵੱਛ ਸਰੂਪੀ ਅਨੁਭਵ ਪਰਕਾਸ਼ ਆਪਣਾ ਇਕ ਦ੍ਰਿੜਾਇੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੋ ਜਹਾਨ ਸ੍ਰੀ ਭਗਵਾਨ ਖੋਲ੍ਹ ਆਪਣਾ ਹੱਟ, ਕਲਮਾ ਹੱਕ ਹੱਕ ਸਮਝਾਇੰਦਾ। ਜੋਤੀ ਨੂਰ ਜਾਹਰ ਜਹੂਰ ਹੋਵੇ ਲਟ ਲਟ, ਕਰਨੀ ਦਾ ਕਰਤਾ ਕ਼ੁਦਰਤ ਦਾ ਕ਼ਾਦਰ ਮਹਿਬੂਬ ਮੁਹੱਬਤ ਵਿਚ ਆਪਣਾ ਖੇਲ ਖਿਲਾਇੰਦਾ। ਸੋਈ ਸੁਰਤੀ ਹੁਕਮੇਂ ਅੰਦਰ ਆਤਮ ਪਰਮਾਤਮ ਲਾਵੇ ਸੱਟ, ਪਾਰਬ੍ਰਹਮ ਬ੍ਰਹਮ ਪੜਦਾ ਆਪ ਉਠਾਇੰਦਾ। ਨਿਝਰ ਝਿਰਨਾ ਅੰਮ੍ਰਿਤ ਧਾਰ ਅੰਮਿਉਂ ਦੇਵੇ ਰਸ, ਰਸਤਾ ਰਹਿਬਰ ਹੋ ਕੇ ਆਪ ਵਖਾਇੰਦਾ। ਘਰ ਘਟ ਭੀਤਰ ਜਗਤ ਨਿਰਾਲਾ ਰਿਹਾ ਦੱਸ, ਭੇਵ ਅਭੇਦਾ ਅਛਲ ਅਛੇਦਾ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਕੋਈ ਨਾ ਪਾਵੇ ਭੇਵ, ਪੜਦਾ ਓਹਲਾ ਧੁਰ ਦਰਗਾਹ ਸਚ ਮਲਾਹ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਕਰਦੇ ਰਹੇ ਸੇਵ, ਨਿਰਗੁਣ ਸਰਗੁਣ ਅੱਖਰਾਂ ਵਾਲੀ ਜਗਤ ਪੜ੍ਹਾਈਆ। ਢੋਲੇ ਗਾਉਂਦੇ ਗਏ ਬੱਤੀ ਦੰਦ ਜੇਹਵ, ਰਾਗ ਨਾਦ ਸ਼ਬਦ ਧੁਨ ਕਲਮਿਆਂ ਵਿਚ ਸ਼ਨਵਾਈਆ। ਤੇਰਾ ਮਹੱਲ ਅਟਲ ਉਚ ਮਨਾਰ ਸਦਾ ਨਿਹਕੇਵ, ਅਗੰਮ ਅਥਾਹ ਬੇਪਰਵਾਹ ਤੇਰਾ ਅੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਧਾਰ ਚਲਾਈਆ। ਪਾਰਬ੍ਰਹਮ ਬੇਅੰਤ ਅਗੰਮ ਅਥਾਹ, ਬੇਪਰਵਾਹ ਬੇਪਰਵਾਹੀ ਵਿਚ ਸਮਾਇੰਦਾ। ਨਿਤ ਨਵਿਤ ਜੁਗ ਚੌਕੜੀ ਨਿਰਗੁਣ ਸਰਗੁਣ ਬਣੇ ਮਲਾਹ, ਆਤਮ ਪਰਮਾਤਮ ਪਰਮਾਤਮ ਆਤਮ ਬ੍ਰਹਮ ਪੜਦਾ ਆਪ ਉਠਾਇੰਦਾ। ਸ਼ਬਦ ਅਨਾਦੀ ਬੋਧ ਅਗਾਧੀ ਬਿਨ ਅੱਖਰਾਂ ਦੇਵੇ ਇਕ ਸਲਾਹ, ਨਿਸ਼ਅੱਖਰ ਆਪਣਾ ਹੁਕਮ ਵਰਤਾਇੰਦਾ। ਸਾਹਿਬ ਸਵਾਮੀ ਅੰਤਰਜਾਮੀ ਆਪੇ ਬਣੇ ਮਲਾਹ, ਖੇਵਟ ਖੇਟਾ ਬੇੜਾ ਆਪਣੇ ਕੰਧ ਉਠਾਇੰਦਾ। ਸੰਤ ਸੁਹੇਲੇ ਗੁਰ ਗੁਰ ਚੇਲੇ ਲਏ ਉਠਾ, ਜਾਗਰਤ ਜੋਤ ਬਿਨ ਵਰਨ ਗੋਤ ਆਪ ਡਗਮਗਾਇੰਦਾ। ਜਲਵਾਗਰ ਨੂਰੀ ਨੂਰ ਇਕ ਖ਼ੁਦਾ, ਖ਼ੁਦੀ ਤਕੱਬਰ ਮਾਇਆ ਮਮਤਾ ਮੋਹ ਮੇਟ ਮਿਟਾਇੰਦਾ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਕਦੇ ਨਾ ਹੋਵੇ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਇੰਦਾ। ਸੂਫ਼ੀ ਸੰਤ ਫ਼ਕੀਰਾਂ ਅੰਦਰ ਵੜ ਕੇ ਮੰਦਰ ਚੜ੍ਹ ਕੇ ਸਾਚਾ ਮਾਰਗ ਦਏ ਸਿੱਧਾ, ਰਿੱਧ ਸਿੱਧ ਕੂੜ ਕੁੜਿਆਰ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਘਟ ਭੀਤਰ ਨਿਰੰਤਰ ਅੰਤਰ ਮੰਤਰ ਇਕੋ ਨਾਮ ਦ੍ਰਿੜਾਇੰਦਾ। ਪਾਰਬ੍ਰਹਮ ਤੇਰਾ ਖੇਲ ਅਗੰਮ, ਅਗੋਚਰ, ਕਹਿਣ ਕੋਇ ਨਾ ਪਾਈਆ। ਰਸਨ ਸਵਾਸੀ ਕੋਈ ਨਾ ਗਾਵੇ ਪਵਣੀ ਦਮ, ਵਿਦਿਆ ਵਿਚ ਨਾ ਕੋਇ ਚਤੁਰਾਈਆ। ਲੇਖਾ ਜਾਣੇ ਨਾ ਕੋਈ ਕਾਇਆ ਮਾਟੀ ਹੱਡ (ਚੰਮ), ਚੰਮ ਇਸ਼ਟੀ ਦ੍ਰਿਸ਼ਟੀ ਭੇਵ ਨਾ ਕੋਇ ਖੁਲ੍ਹਾਈਆ। ਤੇਰੀ ਧਾਰ ਨੂਰੋ ਨੂਰ ਜਲਵਾਗਰ ਬ੍ਰਹਮ, ਇਸਮ ਆਜ਼ਮ ਇਕ ਰੁਸ਼ਨਾਈਆ। ਨਿਹਕਰਮੀ ਹੋ ਕੇ ਕਰੇ ਅਗੰਮ ਕਰਮ, ਜਗਤ ਕਾਂਡ ਦਾ ਝਗੜਾ ਦਏ ਚੁਕਾਈਆ। ਮਨ ਵਾਸਨਾ ਕੂੜੀ ਕਿਰਿਆ ਮੇਟਣਹਾਰ ਭਰਮ, ਭਾਂਡਾ ਭਰਮ ਭੌ ਭੰਨਾਈਆ। ਮਾਨਵ ਜਾਤੀ ਮਨੁੱਖਤਾ ਇਕੋ ਦੱਸੇ ਧਰਮ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਈ ਵੰਡਾਈਆ। ਪਾਰਬ੍ਰਹਮ ਬ੍ਰਹਮ ਸਤਿ ਸਤਿਵਾਦੀ ਸਾਚੀ ਸਰਨ, ਦੂਸਰ ਓਟ ਨਾ ਕੋਇ ਤਕਾਈਆ। ਸਾਚਾ ਢੋਲਾ ਧੁਰ ਦਾ ਸੰਗੀਤ ਨਾਮ ਨਿਧਾਨ ਗੁਰਮੁਖ ਸੰਤ ਸੁਹੇਲੇ ਪੜ੍ਹਨ,
ਦੂਈ ਦਵੈਤੀ ਰਹੇ ਨਾ ਰਾਈਆ। ਬਿਨ ਪੌੜੀ ਡੰਡੇ ਮੰਜ਼ਲ ਆਪਣੀ ਚੜ੍ਹਨ, ਨੌ ਦਵਾਰ ਸੁਖਮਨ ਟੇਡੀ ਬੰਕ ਜਗਤ ਵਾਸਨਾ ਅਧਵਿਚਕਾਰ ਨਾ ਕੋਇ ਅਟਕਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜੋਤ ਪਰਕਾਸ਼ੀ ਨਿਰਗੁਣ ਨੂਰ ਜੋਤ ਦਰਸ਼ਨ ਕਰਨ, ਦੀਦਾਰ ਦੀਦ ਦੂਰ ਕਰੇ ਨਾ ਬੀਨਾਈਆ। ਆਤਮ ਹੋ ਕੇ ਪਰਮਾਤਮ ਪੀਆ ਪਤਿਪਰਮੇਸ਼ਵਰ ਵਰਨ, ਪਾਰਬ੍ਰਹਮ ਬ੍ਰਹਮ ਨਾਤਾ ਜੋੜੇ ਸਹਿਜ ਸੁਭਾਈਆ। ਭਗਤ ਭਗਵਾਨ ਮਿਲ ਕੇ ਬਿਨ ਅੱਖਰਾਂ ਢੋਲੇ ਪੜ੍ਹਨ, ਬਿਨ ਨਾਦ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਗ੍ਰਹਿ ਆਪਣੀ ਖ਼ੁਸ਼ੀ ਮਨਾਈਆ। ਪਾਰਬ੍ਰਹਮ ਬੇਅੰਤ ਅਬਿਨਾਸ਼ਾ, ਅਬਿਨਾਸ਼ੀ ਆਪਣੀ ਖੇਲ ਖਿਲਾਈਆ। ਜੁਗ ਚੌਕੜੀ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਵੇਖਣਹਾਰਾ ਤਮਾਸ਼ਾ, ਤਮਅ ਤ੍ਰਿਸ਼ਨਾ ਜਗਤ ਵਾਸਨਾ ਫੋਲ ਫੁਲਾਈਆ। ਜਨ ਭਗਤਾਂ ਅੰਤਰ ਆਤਮਾ ਨਿਜ ਗ੍ਰਹਿ ਮੰਦਰ ਅੰਦਰ ਵੇਖੇ ਪੂਰਬ ਜਨਮ ਦੀ ਆਸਾ, ਆਸਾ ਮਨਸਾ ਤ੍ਰਿਸ਼ਨਾ ਮਮਤਾ ਮੋਹ ਮੇਟ ਮਿਟਾਈਆ। ਸਚ ਪ੍ਰੀਤੀ ਚਰਨ ਕਵਲ ਉਪਰ ਧਵਲ ਦੇਵੇ ਧੁਰ ਭਰਵਾਸਾ, ਭਾਂਡਾ ਭਰਮ ਭੌ ਕੂੜੀ ਕਿਰਿਆ ਆਪ ਭੰਨਾਈਆ। ਬਿਨ ਦੀਆ ਬਾਤੀ ਕਮਲਾਪਾਤੀ ਜੋਤ ਕਰ ਪਰਕਾਸ਼ਾ, ਮੰਡਲ ਰਾਸੀ ਸੁਰਤੀ ਸ਼ਬਦੀ ਗੋਪੀ ਕਾਹਨ ਆਪ ਨਚਾਈਆ। ਜਨ ਭਗਤਾਂ ਅੰਦਰ ਬਾਹਰ ਗੁਪਤ ਜਾਹਰ ਨਿਤ ਨਵਿਤ ਸਦਾ ਸੁਹੇਲਾ ਵਸੇ ਪਾਸਾ, ਉੱਤਰ ਪੂਰਬ ਪੱਛਮ ਦੱਖਣ ਚਾਰ ਕੁੰਟ ਦਹਿ ਦਿਸ਼ਾ ਵਿਛੜ ਕਦੇ ਨਾ ਜਾਈਆ। ਏਥੇ ਓਥੇ ਦੋ ਜਹਾਨ ਭਗਤ ਭਗਵਾਨ ਬਣਿਆ ਰਹੇ ਰਾਖਾ, ਰੱਖਕ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਹਰਿਜਨ ਹਰਿ ਹਰਿ ਮੇਲੇ ਸਹਿਜ ਸੁਭਾਈਆ।
੫ ਵਿਸਾਖ ਸ਼ਹਿਨਸ਼ਾਹੀ ਸੰਮਤ ੨ ਪਰਗਟ ਸਿੰਘ ਦੇ ਗ੍ਰਹਿ ਹਰਿ ਭਗਤ ਦਵਾਰ ਧੀਰ ਪੁਰ ਦਿੱਲੀ
ਬ੍ਰਹਮ ਕਹੇ ਤੇਰੀ ਬੇਪਵਰਾਹੀ, ਪਾਰਬ੍ਰਹਮ ਤੇਰੇ ਵਿਚ ਸਮਾਈਆ। ਆਤਮ ਪਰਮਾਤਮ ਹੋਈ ਜੁਦਾਈ, ਤਨ ਵਜੂਦ ਤਤ ਡੇਰਾ ਲਾਈਆ। ਨੂਰੋ ਨੂਰ ਕਰ ਰੁਸ਼ਨਾਈ, ਦੀਪਕ ਦੀਆ ਡਗਮਗਾਈਆ। ਲੱਖ ਚੁਰਾਸੀ ਖੇਲ ਰਚਾਈ, ਅੰਡਜ ਜੇਰਜ ਉਤਭੁਜ ਸੇਤਜ ਅਗੰਮੀ ਬਣਤ ਬਣਾਈਆ। ਘਟ ਭੀਤਰ ਗ੍ਰਹਿ ਡੇਰਾ ਲਾਈ, ਸੁਹੰਜਣਾ ਦਰ ਸੁਹਾਈਆ। ਨਾਮ ਧੁਨ ਸ਼ਬਦ ਸ਼ਨਵਾਈ, ਬਿਨ ਰਸਨਾ ਜਿਹਵਾ ਬੱਤੀ ਦੰਦ ਗਾਈਆ। ਖ਼ਾਲਮ ਖ਼ਲਕ ਬਣ ਨੂਰ ਖ਼ੁਦਾਈ, ਜਲਵਾਗਰ ਆਪ ਅਖਵਾਈਆ। ਜੁਗ ਚੌਕੜੀ ਵੰਡ ਵੰਡਾਈ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਗੁਰ ਅਵਤਾਰ ਬਣਤ ਬਣਾਈ, ਨਿਰਗੁਣ ਸਰਗੁਣ ਸੇਵ ਲਗਾਈਆ। ਨਾਤਾ ਜੋੜ ਕਾਗ਼ਜ਼ ਕ਼ਲਮ ਸ਼ਾਹੀ, ਅੱਖਰਾਂ ਅੰਦਰ ਸਧਰਾਂ ਜੋੜ ਜੁੜਾਈਆ। ਹੁਕਮ ਦੇ ਕੇ ਧੁਰਦਰਗਾਹੀ, ਫ਼ਰਮਾਨਾ ਇਕ ਸਮਝਾਈਆ। ਕਲਜੁਗ ਅੰਤਮ ਕੂੜ ਦੁਹਾਈ, ਦੋਹਰਾ ਹੱਕ ਨਾ ਕੋਈ ਸੁਣਾਈਆ। ਚਾਰ ਵਰਨ ਰਹੇ ਕੁਰਲਾਈ, ਅਠਾਰਾਂ ਬਰਨ ਰੋਵਣ ਮਾਰਨ ਧਾਹੀਆ। ਮਿਲਿਆ ਮੇਲ ਨਾ ਮਹਿਬੂਬ ਮੁਹੱਬਤ ਵਿਚ ਗੁਸਾਈਂ, ਗਹਿਰ ਗੰਭੀਰ ਜੋੜ ਨਾ ਕੋਇ ਜੁੜਾਈਆ। ਅਲਖ ਅਗੋਚਰ ਤੇਰਾ ਭੇਵ ਕੋਈ ਜਾਣੇ ਨਾਹੀਂ, ਜੀਵ ਜੰਤ ਸਾਰ ਕੋਇ ਨਾ ਆਈਆ। ਸਮੁੰਦ ਸਾਗਰ ਹਾਹਾਕਾਰ ਮਚਾਈ, ਜ਼ਿਮੀਂ
ਅਸਮਾਨ ਧੀਰ ਨਾ ਕੋਇ ਧਰਾਈਆ। ਜਗਤ ਵਾਸਨਾ ਮਾਤ ਨਚਾਈ, ਨਟੂਆ ਨਟ ਸਵਾਂਗ ਬਣਾਈਆ। ਮਮਤਾ ਮੋਹ ਕਰ ਕੁੜਮਾਈ, ਨਾਤਾ ਦੀਨ ਦੁਨੀ ਬੰਧਾਈਆ। ਆਪਣਾ ਭੇਵ ਨਾ ਕਿਸੇ ਖੁਲ੍ਹਾਈ, ਉਹਲਾ ਅੰਦਰੋਂ ਨਾ ਕੋਈ ਉਠਾਈਆ। ਸੰਤ ਸੁਹੇਲੇ ਵੇਖਣ ਚਾਈਂ ਚਾਈਂ, ਚਾਰੋਂ ਕੁੰਟ ਫੋਲ ਫੁਲਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹੀ, ਸ਼ਹਿਨਸ਼ਾਹ ਸੁਲਤਾਨ ਮਿਹਰਵਾਨ ਬੇਅੰਤ ਅੰਤ ਕਹਿਣ ਕੋਇ ਨਾ ਪਾਈਆ। ਸਦੀ ਚੌਧਵੀਂ ਹੁਕਮੇਂ ਅੰਦਰ ਹੋਵੇ ਤਬਾਹੀ, ਤੋਬਾ ਤੋਬਾ ਸਾਰੇ ਫਿਰੇ ਦੁਹਾਈਆ। ਕੋਈ ਨਾ ਪਕੜੇ ਬਾਂਹੀ, ਬਲਧਾਰੀ ਨਜ਼ਰ ਕੋਇ ਨਾ ਆਈਆ। ਗੋਬਿੰਦ ਲੇਖਾ ਲਿਖਿਆ ਜੀਵ ਸਮਝੇ ਨਾਹੀਂ, ਅੰਮ੍ਰਿਤ ਆਤਮ ਜਾਮ ਨਾ ਕੋਇ ਪਿਆਈਆ। ਸਾਚੀ ਮੰਜ਼ਲ ਬਣੇ ਕੋਇ ਨਾ ਰਾਹੀ, ਪਾਂਧੀ ਹੋ ਕੇ ਪੰਧ ਨਾ ਕੋਇ ਮੁਕਾਈਆ। ਅੰਤਮ ਸਭ ਦੇ ਗਲ ਵਿਚ ਪੈਣੀ ਫਾਹੀ, ਫਾਂਸੀ ਧਰਮ ਰਾਏ ਲਟਕਾਈਆ। ਗੁਰ ਅਵਤਾਰ ਪੈਗ਼ੰਬਰ ਦੇਵੇ ਨਾ ਕੋਇ ਗਵਾਹੀ, ਅੰਤ ਸਹਾਈ ਨਾ ਕੋਇ ਛੁਡਾਈਆ। ਜਗਤ ਵਿਦਿਆ ਡੂੰਘੀ ਖਾਈ, ਖ਼ਾਲਸ ਖ਼ਾਲਕ ਨਾ ਕੋਇ ਮਿਲਾਈਆ। ਲਹਿਣਾ ਦੇਣਾ ਤੇਰਾ ਦੋ ਜਹਾਨਾਂ ਥਾਉਂ ਥਾਈਂ, ਥਾਨ ਥਨੰਤਰ ਸਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਧੁਰ ਦਾ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਤੇਰੀ ਓਟ ਸਹਾਰੇ ਛੱਡੇ ਕੋਟਨ ਕੋਟ, ਕਾਇਆ ਕੁਟੀਆ ਸਾਚੇ ਕਟੜੇ ਅੰਦਰੋਂ ਕਾਮਲ ਮੁਰਸ਼ਦ ਮਿਲ ਕੇ ਕ਼ਬੀਲਾ ਭਗਤ ਭਗਵਾਨ ਇਕੋ ਨਜ਼ਰੀ ਆਈਆ।
੫ ਵਿਸਾਖ ਸ਼ਹਿਨਸ਼ਾਹੀ ਸੰਮਤ ੨ ਰਤਨ ਸਿੰਘ ਨੂਰ ਪੁਰ (ਜ਼ਿਲਾ ਜਲੰਧਰ) ਨਿਵਾਸੀ ਦੇ ਪਰਸ਼ਾਦ ਕਰਾਉਂਣ ਤੇ,
ਹਰਿ ਭਗਤ ਦਵਾਰ ਦਿੱਲੀ
ਬੇਪਰਵਾਹ ਤੇਰੀ ਬੇਪਰਵਾਹੀ, ਆਦਿ ਅੰਤ ਭੇਵ ਨਾ ਕੋਇ ਜਣਾਇੰਦਾ। ਗੁਰ ਅਵਤਾਰ ਪੈਗ਼ੰਬਰ ਬਣ ਕੇ ਪਾਂਧੀ ਰਾਹੀ, ਆਦਿ ਜੁਗਾਦਿ ਜੁਗ ਚੌਕੜੀ ਹੁਕਮੇ ਅੰਦਰ ਫਿਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਭੱਜਣ ਥਾਉਂ ਥਾਈਂ, ਦੇਵਤ ਸੁਰ ਸੇਵਕ ਹੋ ਕੇ ਸੀਸ ਨਿਵਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਦੁਹਾਈ, ਅੰਜੀਲ ਕ਼ੁਰਾਨ, ਨਾਅਰਾ ਹੱਕ ਹੱਕ ਦ੍ਰਿੜਾਇੰਦਾ। ਖਾਣੀ ਬਾਣੀ ਢੋਲਾ ਰਹੀ ਗਾਈ, ਗਹਿਰ ਗੰਭੀਰ ਬੇਨਜ਼ੀਰ ਤੇਰੀ ਸਿਫ਼ਤੀ ਸਿਫ਼ਤ ਸਾਲਾਹਿੰਦਾ। ਜਨ ਭਗਤ ਸੁਹੇਲੇ ਧਿਆਨ ਰਹੇ ਲਗਾਈ, ਨਿਜ ਨੇਤਰ ਲੋਚਨ ਨੈਣ ਪੜਦਾ ਉਹਲਾ ਇਕ ਉਠਾਇੰਦਾ। ਸੰਤ ਸੱਜਣ ਲੱਭਣ ਥਾਉਂ ਥਾਈਂ, ਖੋਜਤ ਖੋਜਤ ਆਪਣਾ ਮੇਲ ਵਖਾਇੰਦਾ। ਗੁਰਮੁਖ ਗੁਰਸਿਖ ਨਾਮ ਰਹੇ ਧਿਆਈ, ਦਿਵਸ ਰੈਣ ਅੱਠੇ ਪਹਿਰ ਇਕੋ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮੀ ਦਰ, ਧੁਰ ਦਰਬਾਰੇ ਧਾਰ ਨਾ ਕੋਇ ਜਣਾਇੰਦਾ। ਧੁਰ ਦਰਬਾਰੇ ਤੇਰੀ ਧਾਰ, ਧਰਨੀ ਧਰਤ ਧਵਲ ਸਮਝ ਕੋਇ ਨਾ ਆਈਆ। ਹੁਕਮੇ ਅੰਦਰ ਹੁਕਮ ਗੁਰੂ ਅਵਤਾਰ, ਹੁਕਮੀ ਹੁਕਮ ਖ਼ੁਸ਼ੀ ਮਨਾਈਆ। ਗਾਵਤ ਗਾ ਗਾ ਤੇਰਾ ਨਾਮ ਸਿਫ਼ਤ ਅਪਾਰ, ਪਰਾ ਪਸੰਤੀ ਮਧਮ ਬੈਖਰੀ ਗਏ ਜਣਾਈਆ। ਚਾਰ ਜੁਗ ਜੁਗਤੀ ਨਾਲ ਕਰਦੇ ਗਏ ਇਜ਼ਹਾਰ, ਸੁਰਤੀ ਅਕਾਲ ਮੂਰਤੀ ਸੁਰਤੀ ਨਾਲ ਮਿਲਾਈਆ। ਨਾਮ ਨਿਧਾਨਾ ਸੁਣਦੇ ਗਏ ਸ਼ਬਦ ਸੱਚੀ ਧੁਨਕਾਰ, ਧੁਨਕੀ ਤੂੰਬਾ ਤਨ ਰਬਾਬ ਵਜਾਈਆ।
ਬਿਨ ਜੁਗਤ ਪੈਗ਼ੰਬਰ ਕਰਦੇ ਗਏ ਦੀਦਾਰ, ਸਤਿ ਸਰੂਪ ਅਨੂਪ ਵੇਖ ਵਖਾਈਆ। ਰਾਹ ਤੱਕਦੇ ਗਏ ਪਰਵਰਦਿਗਾਰ, ਸਚ ਗ਼ਮਖ਼ਾਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸੋਭਾ ਪਾਈਆ। ਬੇਅੰਤ ਬੇਪਰਵਾਹ ਤੇਰੀ ਅਪਰੰਪਰ ਵੇਖੀ ਲੀਲਾ, ਲਾਲਚ ਵਿਚ ਜਗਤ ਲੋਕਾਈਆ। ਕੋਈ ਨਾ ਜਾਣੇ ਤੇਰਾ ਅੰਬਰ ਰੰਗ ਨੀਲਾ, ਨੀਲੀ ਧਾਰੋਂ ਪਰੇ ਸਾਰੇ ਕਹਿਣ ਬੇਪਰਵਾਹੀਆ। ਜੀਵ ਜੰਤ ਸਾਧ ਸੰਤ ਸਚ ਬਣਾਏ ਨਾ ਤੈਨੂੰ ਕੋਈ ਵਸੀਲਾ, ਵਾਸਤਾ ਵਾਸਤਵਿਕ ਤੇਰੇ ਨਾਲ ਜੁੜਾਈਆ। ਗੁਰ ਅਵਤਾਰ ਪੈਗ਼ੰਬਰ ਬਣ ਕੇ ਤੇਰਾ ਕ਼ਬੀਲਾ, ਕ਼ਿਬਲਾ ਕਾਮਲ ਮੁਰਸ਼ਦ ਗਏ ਜਣਾਈਆ। ਖੇਲ ਕਰ ਕੇ ਉਤੇ ਧਰਨੀ ਧਰਤ ਜ਼ਮੀਨਾ, ਜ਼ਾਮਨ ਹੋ ਕੇ ਜ਼ਮੀਮਾ ਗਏ ਸਮਝਾਈਆ। ਠੰਡਾ ਕਰਕੇ ਸੀਨਾ, ਸੀਤਲ ਧਾਰ ਅੰਮ੍ਰਿਤ ਵਿਚ ਸਮਾਈਆ। ਦਰਵੇਸ਼ ਸੇਵਕ ਹੋ ਅਧੀਨਾ, ਅਦਨੇ ਹੋ ਕੇ ਆਅਲਾ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਬਹਿ ਕੇ ਖ਼ੁਸ਼ੀ ਮਨਾਈਆ। ਅਦਨੇ ਹੋ ਕੇ ਕਿਸੇ ਕਹਿੰਦੇ ਗਏ ਆਅਲਾ, ਆਲਮਗੀਰ ਇਲਮ ਨਾ ਕੋਇ ਚਤੁਰਾਈਆ। ਸਚ ਖ਼ੁਦਾਏ ਮੰਨਦੇ ਗਏ ਤਾਅਲਾ, ਤੁਲਬਾ ਹੋ ਕੇ ਕਰੀ ਹੱਕ ਪੜ੍ਹਾਈਆ। ਪਿਆਰ ਮੁਹੱਬਤ ਮਿਹਰ ਪਾ ਕੇ ਮਾਲਾ, ਮਸਲਾ ਮਿਸਲ ਵਿਚੋਂ ਹੱਲ ਕਰਾਈਆ। ਮਾਰਗ ਵੇਖ ਸੁਖਾਲਾ, ਸੁਖਸਾਗਰ ਅੰਦਰ ਤਾਰੀਆਂ ਲਾਈਆ। ਹੁਕਮੇ ਅੰਦਰ ਦੇ ਅਹਿਵਾਲਾ, ਸਵਾਲ ਸਭ ਦੇ ਅੰਦਰ ਟਿਕਾਈਆ। ਤ੍ਰੈਗੁਣ ਮਾਇਆ ਕਰ ਖੇਲ ਨਿਰਾਲਾ, ਜ਼ੰਜਾਲਾ ਜੀਵਣ ਜੁਗਤ ਜਗਤ ਜਣਾਈਆ। ਸਾਰ ਪਾਸ਼ੇ ਵਾਲੀ ਚਲ ਕੇ ਚਾਲਾ, ਸ਼ਤਰੂ ਮਿੱਤਰ ਆਪਣਾ ਆਪ ਛੁਪਾਈਆ। ਗੋਪ ਬਣ ਗਵਾਲਾ, ਮਟਕੀ ਠੋਕਰ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਅੰਦਰ ਜਨ ਭਗਤ ਦਵਾਰੇ ਨਾਸ਼ਤਾ ਕਰਨ ਵਾਲਾ, ਸਵਾਲ ਪਿਛਲਾ ਹੱਲ ਕਰਾਈਆ। ਸਚ ਗ੍ਰਹਿ ਜਨ ਸੱਚੀ ਧਰਮਸਾਲਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਜਿਥੇ ਦੀਪਕ ਜੋਤ ਜਗੇ ਬੇਮਿਸਾਲਾ, ਮਿਸਲ ਵਿਚ ਮਸਲਾ ਨਾ ਕੋਇ ਸਮਝਾਈਆ। ਹੁਕਮੇ ਅੰਦਰ ਹੁਕਮ ਵਰਤਾ ਕੇ ਪੁਰਖ ਅਕਾਲਾ, ਕਲਧਾਰੀ ਆਪਣੀ ਕਲ ਜਣਾਈਆ। ਗੁਰਮੁਖਾਂ ਪੂਰਬ ਜਨਮ ਲੇਖੇ ਲਾ ਕੇ ਘਾਲਾ, ਕੀਤੀ ਘਾਲ ਪਾਏ ਥਾਈਂਆ। ਹਰਿਜਨ ਗੋਦ ਉਠਾਏ ਧੁਰ ਦਾ ਬਾਲਾ, ਬਾਲੀ ਬੁੱਧ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਖਾਈਆ। ਸਚ ਦਵਾਰਾ ਧੁਰ ਦਾ ਧਾਮ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਸਭ ਤੋਂ ਨਿਰਾਲਾ ਆਅਲਾ ਵਸੇ ਰਾਮ, ਰਹਿਮਤ ਵਿਚ ਰਹਿਮ ਆਪ ਕਮਾਈਆ। ਪੈਗ਼ੰਬਰਾਂ ਦਾ ਪੈਗ਼ੰਬਰ ਸਾਚਾ ਦਿਸੇ ਅਮਾਮ, ਆਮਦ ਵਿਚ ਵੇਖੇ ਖ਼ਲਕ ਲੋਕਾਈਆ। ਹੱਕ ਹਕ਼ੀਕ਼ੀ ਦੇਵੇ ਅਗੰਮੀ ਜਾਮ, ਜਾਮਾਵੰਤ ਬੈਠਾ ਸੀਸ ਨਿਵਾਈਆ। ਜਨ ਭਗਤ ਦਵਾਰੇ ਭਗਵਨ ਕਰ ਬਿਸਰਾਮ, ਵਿਸ਼ਵ ਆਪਣਾ ਹੁਕਮ ਵਰਤਾਈਆ। ਸਤਿ ਧਰਮ ਝੁਲਾ ਨਿਸ਼ਾਨ, ਨਿਸ਼ਾਨੇ ਕੂੜੇ ਦਏ ਬਦਲਾਈਆ। ਸੰਤ ਸੁਹੇਲੇ ਵੇਖੇ ਆਣ, ਚਾਰ ਕੁੰਟ ਦਹਿ ਦਿਸ਼ਾ ਖੋਜ ਖੁਜਾਈਆ। ਪਰਗਟ ਹੋ ਸ੍ਰੀ ਭਗਵਾਨ, ਭਾਗ ਉਨ੍ਹਾਂ ਦਾ ਝੋਲੀ ਪਾਈਆ। ਜੋਧੇ ਸੂਰਬੀਰ ਬਣਾ ਮਰਦ ਮਰਦਾਨ, ਮਦਦ ਦਾ ਲੇਖਾ ਦਏ ਚੁਕਾਈਆ। ਅੰਤਰ ਆਤਮ ਪਰਮਾਤਮ ਹੋ ਕੇ ਮਿਲੇ ਆਣ, ਸਰੋਸਮਾਨ ਦੀ ਲੋੜ ਰਹੇ ਨਾ ਰਾਈਆ। ਜਿਸ ਦਾ ਸਚਖੰਡ ਦਵਾਰਾ ਬਦਲੇ ਨਾ ਕਦੇ ਵਿਧਾਨ, ਅਜ਼ੀਮ ਤਰਮੀਮ ਨਾ ਕੋਇ ਰਖਾਈਆ। ਸਦ ਸੁਹੇਲਾ ਬਣਿਆ ਰਹੇ ਨਿਗਾਹਬਾਨ, ਵੇਖ ਵਖਾਣੇ ਚਾਈਂ ਚਾਈਂਆ। ਕਲਜੁਗ ਅੰਤਮ ਹੋ ਮਿਹਰਵਾਨ, ਮਹਿਬੂਬ
ਹੋ ਕੇ ਵੇਸ ਵਟਾਈਆ। ਜਨ ਭਗਤਾਂ ਸਹਿਜ ਸੁਭਾਓ, ਮਿਲੇ ਆਣ, ਬਨ ਖੰਡ ਖੋਜਣ ਦੀ ਲੋੜ ਰਹੇ ਨਾ ਰਾਈਆ। ਜਨਮ ਕਰਮ ਦੇ ਝਗੜੇ ਸਹਿੰਸੇ ਮੇਟੇ ਤਮਾਮ, ਤਮਅ ਤਕੱਬਰ ਅੰਦਰੋਂ ਬਾਹਰ ਕਢਾਈਆ। ਚੁਰਾਸੀ ਵਿਚ ਰਹਿਣ ਨਾ ਦਏ ਗ਼ੁਲਾਮ, ਗ਼ੁਲਾਮਾਂ ਦੀ ਗ਼ਮੀ ਦਏ ਗਵਾਈਆ। ਸਾਚਾ ਦੱਸ ਕੇ ਇਕੋ ਨਾਮ, ਸੋਹੰ ਢੋਲਾ ਸਤਿ ਪੜ੍ਹਾਈਆ। ਅੰਤ ਕੰਤ ਭਗਵੰਤ ਕਰੇ ਕਰਮ ਕਾਂਡ ਕਲਿਆਣ, ਪ੍ਰੇਮ ਪ੍ਰੀਤੀ ਬ੍ਰਹਮ ਬ੍ਰਹਿਮਾਂਡ ਵੱਜੇ ਵਧਾਈਆ। ਸਚ ਸੰਦੇਸ਼ਾ ਦੇਂਦਾ ਰਹੇ ਫ਼ਰਮਾਨ, ਫ਼ੁਰਨਿਆਂ ਵਿਚੋਂ ਫ਼ੁਰਨਾ ਆਪ ਪਰਗਟਾਈਆ। ਗੁਰਮੁਖ ਗੁਰਸਿਖ ਹਰਿ ਸੰਤ ਸੁਹੇਲੇ ਕਰ ਪਰਵਾਨ, ਪ੍ਰੇਮ ਪਿਆਰ ਵਿਚ ਆਪ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਦੇਵੇ ਇਕ ਆਰਾਮ, ਅਗੇ ਹੋਣਾ ਨਾ ਪਏ ਬਦਨਾਮ, ਮਹਿਮਾਨ ਆਪਣੇ ਲਏ ਬਣਾਈਆ।
੬ ਵਿਸਾਖ ਸ਼ਹਿਨਸ਼ਾਹੀ ਸੰਮਤ ੨ ਤਰਲੋਕ ਸਿੰਘ ਸਨਾਮ ਨਿਵਾਸੀ ਦੇ ਪਰਸ਼ਾਦ ਕਰਾਉਣ ਤੇ, ਦਿੱਲੀ ਹਰਿ ਭਗਤ ਦਵਾਰ
ਪੁਰਖ ਅਕਾਲ ਭੇਵ ਕਿਸੇ ਕੀ ਕਹਿਣਾ, ਗੁਰ ਅਵਤਾਰ ਪੈਗ਼ੰਬਰ ਕਥਨੀ ਢੋਲਾ ਗਾਈਆ। ਅਬਿਨਾਸ਼ੀ ਕਰਤਾ ਆਦਿ ਜੁਗਾਦਿ ਜੁਗ ਚੌਕੜੀ ਸਭ ਕੁਛ ਵੇਖੇ ਬਿਨ ਆਪਣੇ ਨੈਣਾਂ, ਅੱਖ ਜਲਵਾ ਨੂਰ ਰੁਸ਼ਨਾਈਆ। ਜਨ ਭਗਤਾਂ ਜੁਗ ਚੌਕੜੀ ਦੇਵੇ ਦੇਣਾ, ਦੇ ਦੇ ਖ਼ੁਸ਼ੀ ਵਖਾਈਆ। ਸਾਚੇ ਸੰਤਾਂ ਭਾਣਾ ਦੱਸੇ ਸਹਿਣਾ, ਸਿਰ ਆਪਣਾ ਹੱਥ ਰਖਾਈਆ। ਗੁਰਮੁਖਾਂ ਆਤਮ ਪਰਮਾਤਮ ਜੁੜ ਕੇ ਦੱਸੇ ਰਹਿਣਾ, ਘਰ ਸੱਚੇ ਵੱਜੇ ਵਧਾਈਆ। ਗੁਰਮੁਖਾਂ ਬਣੇ ਸਾਕਸੱਜਣ ਧੁਰ ਦਾ ਸੈਣਾ, ਸਰਬ ਸਵਾਮੀ ਦਇਆ ਕਮਾਈਆ। ਨਾਮ ਅਮੋਲਕ ਵਸਤ ਤਨ ਸਾਚਾ ਪਾਏ ਗਹਿਣਾ, ਜਗਤ ਮੁਲੱਮਾ ਰੂਪ ਨਾ ਕੋਇ ਵਖਾਈਆ। ਤਨ ਮਾਟੀ ਖ਼ਾਕੀ ਸਾਚੀ ਵਸਤ ਵਖਾਏ ਰਸਾਇਣਾ, ਜਿਸ ਅੰਤਰ ਅਨਮੁਲੜੀ ਵਸਤ ਦਿਤੀ ਟਿਕਾਈਆ। ਸ਼ਬਦੀ ਸ਼ਬਦ ਧੁਰ ਦੀ ਧਾਰ ਬਣੇ ਅਲਾਇਨਾ, ਆਲਮ ਉਲਮਾ ਆਪ ਸਮਝਾਈਆ। ਭਗਤ ਵਛਲ ਵਿਸ਼ਵ ਬਣੇ ਤਰਾਇਨਾ, ਤਾਰਨਹਾਰ ਸਮਰਥ ਆਪ ਅਖਵਾਈਆ। ਜਿਸ ਦਾ ਲੇਖਾ ਕੋਈ ਲਿਖ ਨਾ ਸਕੇ ਗੀਤਾ ਰਮਾਇਣਾ, ਵੇਦ ਸ਼ਾਸਤਰ ਬਿਧ ਰਹੇ ਸਮਝਾਈਆ। ਕਰੇ ਖੇਲ ਅਗੰਮ ਅਥਾਹ ਨਿਰਗੁਣ ਨੂਰ ਨਰਾਇਣਾ, ਨਰ ਹਰਿ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਰਤਾਈਆ। ਪਾਰਬ੍ਰਹਮ ਤੇਰੀ ਸਾਰੇ ਕਰਦੇ ਗਏ ਸਿਫ਼ਤ, ਸਾਲਾਹੀ ਸਾਲਾਹ ਵੱਡੀ ਵਡਿਆਈਆ। ਹੁਕਮੇ ਅੰਦਰ ਹੋ ਕੇ ਗ੍ਰਿਫਤ, ਗ੍ਰਹਿ ਅੰਦਰ ਨਿਗਾਹਬਾਨ ਖੋਜ ਖੁਜਾਈਆ। ਨਾਮ ਸੰਦੇਸ਼ਾ ਸੁਨੇਹੜਾ ਦੇਂਦੇ ਗਏ ਸ੍ਰਿਸ਼ਟ, ਸ਼ਰੇਆਮ ਢੋਲਾ ਗਾਈਆ। ਪੁਰਖ ਅਕਾਲ ਜਣਾਉਂਦੇ ਗਏ ਇਸ਼ਟ, ਈਸ਼ ਜੀਵ ਜਗਦੀਸ਼ ਕਰ ਪੜ੍ਹਾਈਆ। ਰਸੀਏ ਭੋਗੀ ਹੋ ਕੇ ਭੋਗਦੇ ਗਏ ਗ੍ਰਹਿਸਤ, ਨਾਤਾ ਤਨ ਮਾਟੀ ਖ਼ਾਕ ਜੁੜਾਈਆ। ਅਦਦਾਂ ਅੰਕਾਂ ਵਿਚ ਬਣਦੀ ਰਹੀ ਫਰਿਸਤ, ਮੀਜ਼ਾਨ ਵਿਚ ਬਹੁਤੇ ਰੰਗ ਰੰਗਾਈਆ। ਨਿਜ ਨੇਤਰ ਨੈਣ ਤੀਰ ਨਿਸ਼ਾਨੇ ਲਾਉਂਦੇ ਰਹੇ ਸ਼ਿਸਤ, ਬਣ ਸ਼ਿਕਾਰੀ ਸ਼ਿਕਾਰ ਪਿਛੇ ਭੱਜੇ ਵਾਹੋ ਦਾਹੀਆ। ਸਾਚੇ ਨਾਮ ਦੀ ਲੋਕਮਾਤ ਥੋੜ੍ਹੀ ਥੋੜ੍ਹੀ ਤਾਰਦੇ ਰਹੇ ਕਿਸ਼ਤ, ਕੇਸ਼ਵ ਕ੍ਰਿਸ਼ਨ ਕਹਿ ਕੇ ਆਕਾਸ਼ ਉਪਰ ਧਿਆਨ ਲਗਾਈਆ। ਅੰਤਮ ਹੁੰਦੇ ਰਹੇ ਨਿਸ਼ਟ, ਨਸ਼ਟ ਪੰਜ ਤਤ ਤਨ ਵਜੂਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ
ਵਖਾਈਆ। ਖੇਲ ਤੇਰਾ ਸਦਾ ਅਨੋਖਾ, ਬਿਨ ਅਨੁਭਵ ਸਮਝ ਕਿਸੇ ਨਾ ਆਈਆ। ਬੁਧੀ ਵਿਚ ਸਭ ਨੇ ਖਾਧਾ ਧੋਖਾ,ਸਾਧ ਸੰਤ ਚਲੇ ਨਾ ਕੋਇ ਚਤੁਰਾਈਆ। ਅੱਖਰਾਂ ਵਾਲਾ ਗ੍ਰੰਥ ਪੋਥਾ, ਤੇਰੀ ਮਹਿੰਮਾ ਰਿਹਾ ਸੁਣਾਈਆ। ਸ਼ਨਵਾਈ ਕਰਦਾ ਰਿਹਾ ਲੋਕਾਂ, ਲੁਕਵਾਂ ਭੇਵ ਨਾ ਕੋਇ ਖੁਲ੍ਹਾਈਆ। ਗੁਰ ਅਵਤਾਰਾਂ ਦਾ ਉਚੀ ਹੋਕਾ, ਹੁਕਮ ਬੇਪਰਵਾਹੀਆ। ਬਿਨ ਹਰਿ ਕਿਰਪਾ ਕੋਈ ਨਾ ਉਠੇ ਸੋਤਾ, ਆਲਸ ਨਿੰਦਰਾ ਨਾ ਕੋਇ ਮਿਟਾਈਆ। ਆਦਿ ਜੁਗਾਦਿ ਜੁਗ ਚੌਕੜੀ ਇਕੋ ਸਤਿਗੁਰ ਬਹੁਤਾ, ਬਹੁ ਗਿਣਤੀ ਵਿਚ ਕਦੇ ਨਾ ਆਈਆ। ਨਿਤ ਨਵਿਤ ਕਦੇ ਨਾ ਪਏ ਹੋਛਾ, ਹੁਸ਼ਿਆਰੀ ਵਿਚ ਹੁਸ਼ਿਆਰਾਂ ਦਏ ਬਤਲਾਈਆ। ਕਿਸੇ ਨਾਲ ਕਰੇ ਨਾ ਗੁੱਸਾ ਰੋਸਾ, ਜੁਗ ਜਨਮ ਦਿਆਂ ਵਿਛੜਿਆਂ ਰੁਸਿਆਂ ਲਏ ਮਨਾਈਆ। ਬਿਨਾ ਭਗਤਾਂ ਕਿਸੇ ਦਵਾਰਿਉਂ ਨਾ ਖਾਵੇ ਤੋਸਾ, ਭੋਗ ਭਗਵਾਨ ਨਾ ਕਦੇ ਲਗਾਈਆ। ਪ੍ਰੇਮ ਪਿਆਰ ਦਾ ਰਸ ਜਗਤ ਪਦਾਰਥਾਂ ਵਿਚੋਂ ਬਹੁਤਾ, ਪ੍ਰੇਮ ਪਿਆਰਿਆਂ ਵਿਚੋਂ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਜਨਮ ਮਰਨ ਦੀ ਦੂਰ ਕਰਾਏ ਸੋਚਾ, ਸੋਚ ਵਿਚੋਂ ਸਚ ਸਚ ਵਿਚੋਂ ਸਤਿ ਸਤਿ ਵਿਚੋਂ ਹੋ ਪਰਗਟ ਆਪਣੇ ਵਿਚ ਸਮਾਈਆ।
੬ ਵਿਸਾਖ ਸ਼ਹਿਨਸ਼ਾਹੀ ਸੰਮਤ ੨ ਲਛਮਣ ਸਿੰਘ ਦੇ ਗ੍ਰਹਿ ਹਰਿ ਭਗਤ ਦਵਾਰ ਦਿੱਲੀ
ਸਤਿਗੁਰ ਸ਼ਬਦ ਕਹੇ ਜਨ ਭਗਤਾਂ ਭਗਤੀ ਕਰਾਵਾਂ ਆਪਣੀ ਰੁਚੀਆ, ਕੋਟਨ ਕੋਟ ਜਗਤ ਅੱਖਾਂ ਵਾਲੇ ਵੇਖਣ ਕੋਇ ਨਾ ਪਾਈਆ। ਜਿਥੋਂ ਇਕੋ ਪ੍ਰੇਮ ਪਿਆਰ ਮੁਹੱਬਤ ਸੋਹਵੇ ਸਾਚੀ ਰੁਤੀਆ, ਰੁੱਤ ਅਗੰਮੀ ਆਪਣੇ ਰੰਗ ਰੰਗਾਈਆ। ਏਕਾ ਦੂਜਾ ਭੌ ਰਹੇ ਕੋਇ ਨਾ ਦੁਤੀਆ, ਏਕਾ ਏਕ ਮਿਲੀ ਵਡਿਆਈਆ। ਸੁਰਤ ਸਵਾਣੀ ਰਹੇ ਮੂਲ ਨਾ ਸੁਤੀਆ, ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਮਨ ਵਾਸਨਾ ਲੱਗੇ ਕੋਇ ਨਾ ਰੁਚੀਆ, ਰਚਨਾ ਮਾਇਆ ਨਾ ਕੋਇ ਭਰਮਾਈਆ। ਸ਼ਾਹੋ ਭੂਪ ਸਤਿ ਸਰੂਪ ਮਿਲੇ ਪੰਜ ਮੁਖੀਆ, ਜੋ ਪੰਚਮ ਦੇਵਣਹਾਰ ਵਡਿਆਈਆ। ਜਿਸ ਦਾ ਲੇਖਾ ਬੋਧ ਅਗਾਧ ਰਹੇ ਨਾ ਲੁਕਿਆ, ਪੜਦਿਆਂ ਵਿਚੋਂ ਪੜਦਾ ਦਏ ਉਠਾਈਆ। ਜਿਸ ਦੇ ਦਵਾਰ ਉਤੇ ਰਹੇ ਨਾ ਕੋਇ ਦੁਖੀਆ, ਜਨਮ ਮਰਨ ਦਾ ਰੋਗ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਦਏ ਵਡਿਆਈਆ। ਜਨ ਭਗਤਾਂ ਅੰਦਰ ਦੱਸੇ ਉਹ ਸਮਾਧੀ, ਜਿਸ ਵਿਚ ਜਗਤ ਅੰਗੜਾਈ ਨਾ ਕੋਇ ਰਖਾਈਆ। ਮਨ ਵਾਸਨਾ ਰਹੇ ਬਾਂਧੀ, ਬੰਧਨ ਕੂੜਾ ਮੋਹ ਚੁਕਾਈਆ। ਸੁਰਤੀ ਢੋਲੇ ਰਹੇ ਗਾਂਦੀ, ਤੂੰ ਹੀ ਤੂੰ ਰਾਗ ਅਲਾਈਆ। ਭੂਮਿਕਾ ਮਿਲੇ ਅਗੰਮੀ ਠਾਂਡੀ, ਅਗਨੀ ਅੱਗ ਨਾ ਕੋਇ ਜਲਾਈਆ। ਲੱਖ ਚੁਰਾਸੀ ਬਣਨਾ ਪਏ ਨਾ ਪਾਂਧੀ, ਜੂਨਾਂ ਵਿਚ ਨਾ ਕੋਇ ਭਵਾਈਆ। ਮਿਲੇ ਵਡਿਆਈ ਜਨਮ ਕਰਮ ਧੁਰਾਂ ਦੀ, ਧੁਰ ਲਹਿਣਾ ਮਸਤਕ ਵਿਚੋਂ ਚੁਕਾਈਆ। ਲੋੜ ਰਹੇ ਨਾ ਦੀਪਕ ਸ਼ਮਅ ਦੀ, ਸ਼ਮਸ਼ਾਨ ਭੂਮੀ ਵਿਚੋਂ ਬਾਹਰ ਕਢਾਈਆ। ਤ੍ਰਿਸ਼ਨਾ ਰਹੇ ਨਾ ਕੋਈ ਤਮਅ ਦੀ, ਤਮੰਨਾ ਅੰਦਰੋਂ ਪੂਰ ਕਰਾਈਆ। ਮਾਰ ਖਾਣੀ ਨਾ ਪਏ ਜਮਾਂ ਦੀ, ਰਾਏ ਧਰਮ ਨਾ ਦਏ ਸਜ਼ਾਈਆ। ਘੜੀ ਵੇਖਣੀ ਨਾ ਪਏ ਗ਼ਮਾਂ ਦੀ, ਹਿਰਸ ਹਵਸ ਦਏ ਗਵਾਈਆ। ਲੇਖੇ ਲਾਏ ਧਾਰ ਦਮਾਂ ਦੀ, ਦਾਮਨਗੀਰ ਹੋ ਕੇ ਦਮਨ ਆਪਣੇ ਵਿਚ ਕਰਾਈਆ। ਚਲੇ ਚਤੁਰਾਈ ਨਾ ਕੋਈ ਨਾਵਾਂ ਦੀ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ।
ਮੰਜ਼ਲ ਮੁਕੇ ਜੁਗ ਚਵ੍ਹਾਂ ਦੀ, ਚੌਥੇ ਪਦ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕਾਇਆ ਕੁਟੀਆ ਅੰਦਰ ਦੱਸੇ ਧੁਰ ਦਾ ਜੋਗ, ਜਗਤ ਜੁਗੀਸ਼ਰਾਂ ਵਾਲੀ ਨਾ ਕੋਇ ਪੜ੍ਹਾਈਆ। ਮਮਤਾ ਮਨ ਰਹੇ ਨਾ ਰੋਗ, ਹਉਮੇ ਹੰਗਤਾ ਨਾ ਕੋਇ ਭਰਮਾਈਆ। ਝਗੜਾ ਰਹੇ ਨਾ ਲੋਕ ਪਰਲੋਕ, ਸਲੋਕ ਇਕੋ ਇਕ ਸੁਣਾਈਆ। ਚਿੰਤਾ ਗ਼ਮ ਰਹੇ ਨਾ ਦੋਖ, ਦੁਖੀਆਂ ਦਰਦ ਦਏ ਮਿਟਾਈਆ। ਸਚ ਦਵਾਰੇ ਬਖ਼ਸ਼ੇ ਮੌਜ, ਮੇਲਾ ਮੇਲੇ ਸਹਿਜ ਸੁਭਾਈਆ। ਨਾਮ ਨਿਧਾਨਾ ਦੇਵੇ ਚੋਗ, ਚੁਗ਼ਲੀ ਨਿੰਦਿਆ ਵਿਚੋਂ ਬਾਹਰ ਕਢਾਈਆ। ਅੰਤਰ ਪਿਆਰ ਦਰਸ਼ਨ ਦੇਵੇ ਰੋਜ਼, ਰੋਜਿਆਂ ਵਿਚ ਫਾਕਾ ਨਾ ਕੋਇ ਕਟਾਈਆ। ਸਮਝ ਵਿਚ ਕਿਸੇ ਨਾ ਆਵੇ ਸੋਚ, ਬੁਧੀ ਵਿਚ ਪੜਦਾ ਨਾ ਕੋਇ ਉਠਾਈਆ। ਜਨ ਭਗਤਾਂ ਕਿਰਪਾ ਕਰਕੇ ਦੱਸੇ ਆਪਣੀ ਖੋਜ, ਬਿਨ ਖੋਜਤ ਖ਼ਬਰ ਦਏ ਪਹੁੰਚਾਈਆ। ਜਗਤ ਜਨਮ ਦਾ ਦਾਤਾ ਬਣ ਕੇ ਬਖ਼ਸ਼ੇ ਸਾਚੀ ਮੌਜ, ਮਜਲਸ ਆਪਣੇ ਨਾਲ ਰਖਾਈਆ। ਸੰਤ ਸੁਹੇਲਾ ਸਾਚੀ ਮੰਜ਼ਲ ਜਾਵੇ ਪਹੁੰਚ, ਪੰਚਾਂ ਦਾ ਪਰਪੰਚ ਦਏ ਗਵਾਈਆ। ਜਿਥੇ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਖੌਂਤ, ਖ਼ਤਰਾ ਲੱਖ ਚੁਰਾਸੀ ਦਏ ਗਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਦੇ ਨਾ ਜਾਵੇ ਔਂਤ, ਭਗਤ ਭਗਵਾਨ ਮਿਲ ਕੇ ਸਾਚੀ ਧਾਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਕਾਇਆ ਕੁਟੀਆਂ ਅੰਦਰ ਦੱਸੇ ਧੁਰ ਦਾ ਗੀਤ, ਗਹਿਰ ਗੰਭੀਰ ਗੋਬਿੰਦ ਆਪ ਜਣਾਈਆ। ਭਗਤ ਭਗਵਾਨ ਦੀ ਸਾਚੀ ਚਲੇ ਰੀਤ, ਹੱਡ ਮਾਸ ਨਾੜੀ ਰਤ ਰਤੀ ਰਤ ਨਾ ਕੋਇ ਡੁਲ੍ਹਾਈਆ। ਧਾਰ ਹੋ ਕੇ ਵਸੇ ਅੰਤਰ ਚੀਤ, ਚੇਤਨ ਹੋ ਕੇ ਚਾਤਰਕ ਲਏ ਉਠਾਈਆ। ਤਨ ਵਜੂਦ ਕਾਇਆ ਮਾਟੀ ਕਰ ਕੇ ਠਾਂਡੀ ਸੀਤ, ਅਗਨੀ ਅੱਗ ਦਏ ਬੁਝਾਈਆ। ਜਨ ਭਗਤ ਆਪਣਾ ਹਮਸਾਇਆ ਬਣਾ ਕੇ ਨਜ਼ਦੀਕ, ਵਾਸਤਾ ਇਕੋ ਘਰ ਰਖਾਈਆ। ਆਪਣੇ ਹੱਥ ਰਖ ਤੌਫ਼ੀਕ਼, ਹੁਕਮ ਸੰਦੇਸ਼ਾ ਇਕ ਦ੍ਰਿੜਾਈਆ। ਕਰੇ ਕਰਾਏ ਠਾਕਰ ਠੀਕ, ਠੋਕਰ ਵਿਚ ਜਗਤ ਲੋਕਾਈਆ। ਜੁਗ ਚੌਕੜੀ ਜਿਸ ਦੀ ਕਰਦੇ ਗਏ ਉਡੀਕ, ਓਢਣ ਆਪਣਾ ਰਿਹਾ ਬਦਲਾਈਆ। ਜਿਸ ਦੀ ਸ਼ਬਦੀ ਸਤਿਗੁਰ ਕਰੇ ਤਸਦੀਕ਼, ਸ਼ਹਾਦਤ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰਖੇ ਤੌਫ਼ੀਕ਼, ਤੁਆਰਫ਼ ਵਿਚ ਸਿਫ਼ਾਰਸ਼ ਵਿਚ ਇਬਾਰਤ ਵਿਚ ਜਨ ਭਗਤਾਂ ਬਖ਼ਸ਼ਿਸ਼ ਕਰੇ ਚਰਨ ਪ੍ਰੀਤੀ ਮਾਣ ਵਡਿਆਈਆ।
੭ ਵਿਸਾਖ ਸ਼ਹਿਨਸ਼ਾਹੀ ਸੰਮਤ ੨ ਅਰਜਨ ਸਿੰਘ ਦੇ ਗ੍ਰਹਿ ਬਲੋਚਪੁਰਾ ਜ਼ਿਲਾ ਕਰਨਾਲ
ਪੁਰਖ ਅਕਾਲ ਅਗੰਮ ਅਥਾਹ, ਅਲਖ ਅਗੋਚਰ ਸ਼ਹਿਨਸ਼ਾਹੀਆ। ਜਨ ਭਗਤਾਂ ਦੱਸੇ ਏਕੰਕਾਰਾ ਇਕੋ ਰਾਹ, ਰਹਿਬਰ ਹੋ ਕੇ ਦਇਆ ਕਮਾਈਆ। ਦਰ ਦਵਾਰਾ ਧੁਰ ਦਰਬਾਰਾ ਦਏ ਵਖਾ, ਨਰ ਨਿਰੰਕਾਰਾ ਸੋਭਾ ਪਾਈਆ। ਸ਼ਬਦ ਇਸ਼ਾਰਾ ਇਕ ਜਣਾ, ਨਾਮ ਨਿਧਾਨਾ ਸ੍ਰੀ ਭਗਵਾਨਾ ਪੜਦਾ ਆਪ ਉਠਾਈਆ। ਮੇਲਾ ਮਿਲਾਏ ਸਹਿਜ ਸੁਭਾ, ਦੂਈ ਦਵੈਤੀ ਅੰਦਰੋਂ ਦਏ ਚੁਕਾ, ਚਾਰ ਕੁੰਟ ਦਹਿ ਦਿਸ਼ਾ ਕਰ ਰੁਸ਼ਨਾਈਆ। ਜਲਵਾਗਰ ਨਜ਼ਰੀ ਆਏ ਖ਼ੁਦਾ, ਆਤਮ ਪਰਮਾਤਮ ਰਹਿਣ ਨਾ ਦੇਵੇ ਜੁਦਾ, ਜਾਗਰਤ ਜੋਤ ਡਗਮਗਾਈਆ। ਧੁਰ ਦਾ ਨਗ਼ਮਾ ਨਾਮ ਸੁਣਾਏ ਸਦਾ, ਸੂਫ਼ੀ
ਸੰਤ ਫ਼ਕੀਰ ਲਏ ਉਠਾ, ਆਲਸ ਨਿੰਦਰਾ ਮਾਤ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਰਨ ਕਹੇ ਮੈਂ ਭਗਤਾਂ ਜੋਗੀ, ਜਗਤ ਜੋਗੀਸ਼ਰਾਂ ਹੱਥ ਕਦੇ ਨਾ ਆਈਆ। ਮੇਲ ਮਿਲਾਵਾਂ ਪ੍ਰੀਤਮ ਚੋਜੀ, ਜੋ ਚਾਰ ਜੁਗ ਦਾ ਲੇਖਾ ਰਿਹਾ ਚੁਕਾਈਆ। ਅੰਤਰ ਆਤਮ ਬਖ਼ਸ਼ ਕੇ ਇਕੋ ਸੋਝੀ ਸੂਝ ਸਮਝ ਦਿਆਂ ਬਦਲਾਈਆ। ਜਨ ਭਗਤ ਕਰਮ ਦਾ ਰਹੇ ਕੋਈ ਨਾ ਰੋਗੀ, ਨਿਹਕਰਮੀ ਮੇਲਾ ਮੇਲੇ ਸਹਿਜ ਸੁਭਾਈਆ। ਜਿਸ ਦੀ ਧਾਰ ਸਮਝੇ ਕੋਈ ਨਾ ਬੋਧੀ, ਵਿਦਿਆ ਵਿਚ ਨਾ ਕੋਇ ਵਡਿਆਈਆ। ਸੋ ਗੁਰਮੁਖਾਂ ਚੁੱਕੇ ਆਪਣੀ ਗੋਦੀ, ਬਾਲ ਅੰਞਾਣੇ ਆਪਣੇ ਰੰਗ ਰੰਗਾਈਆ। ਠਾਕਰ ਹੋ ਕੇ ਸਚਖੰਡ ਦਾ ਮੌਜੀ, ਮਜਲਸ ਧੁਰ ਦੀ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਸਰਨਾਈਆ। ਸਰਨ ਕਹੇ ਮੈਂ ਵੇਖਾਂ ਖੇਲ ਦੇਵਤ ਸੁਰ ਦੀ, ਵਿਸ਼ਨ ਬ੍ਰਹਮਾ ਸ਼ਿਵ ਓਟ ਰਖਾਈਆ। ਖੇਲ ਜਾਣਾਂ ਅਨੰਦ ਪੁਰ ਦੀ, ਪੁਰੀ ਅਨੰਦ ਪੜਦਾ ਉਹਲਾ ਚੁਕਾਈਆ। ਸੇਵਾ ਵੇਖਾਂ ਪੂਰੇ ਸਤਿਗੁਰ ਦੀ, ਜੋ ਸਤਿ ਸਤਿਵਾਦੀ ਹੋ ਕੇ ਦਇਆ ਕਮਾਈਆ। ਮੰਜ਼ਲ ਵੇਖਾਂ ਓਸ ਘਰ ਦੀ, ਜਿਸ ਗ੍ਰਹਿ ਮਿਲੇ ਮਾਣ ਵਡਿਆਈਆ। ਗੁਰਮੁਖ ਆਤਮ ਮਰਨ ਵਿਚ ਕਦੇ ਨਾ ਮਰਦੀ, ਜਨਮ ਵਿਚ ਜਨਮ ਨਾ ਕੋਇ ਭਵਾਈਆ। ਸਾਚੀ ਮੰਜ਼ਲ ਅਗੰਮੀ ਚੜ੍ਹਦੀ, ਸਚਖੰਡ ਸਾਚੇ ਸੋਭਾ ਪਾਈਆ। ਕੰਤ ਸੁਹਾਗੀ ਇਕੋ ਵਰ ਦੀ, ਵਾਰਤਾ ਪਿਛਲੀ ਜਾਏ ਭੁਲਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦੀ, ਪੁਸਤਕ ਹੱਥ ਨਾ ਕੋਇ ਉਠਾਈਆ। ਬਿਨ ਅੱਖਾਂ ਦਰਸ਼ਨ ਕਰਦੀ, ਬਿਨ ਦੀਦ ਈਦ ਚੰਦ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਵਖਾ ਦੇ ਆਪਣੇ ਦਰ ਦੀ, ਜਿਥੇ ਇਕੋ ਵਜਦੀ ਰਹੇ ਵਧਾਈਆ।
੧੩ ਵਿਸਾਖ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ
ਸੱਚ ਦਵਾਰੇ ਲੱਗਾ ਨਾਵਾਂ, ਗੁਰਮੁਖਾਂ ਮਿਲੇ ਮਾਣ ਵਡਿਆਈਆ। ਭਗਤ ਭਗਵਾਨ ਦੀਆਂ ਸਾਂਝੀਆਂ ਹੋਈਆਂ ਬਾਹਵਾਂ, ਚਤੁਰਭੁਜ ਵਾਲੀ ਪਿਛਲੀ ਵੰਡ ਰਹੀ ਨਾ ਰਾਈਆ। ਧੰਨ ਧੰਨ ਧੰਨ ਜਣੇਂਦੀਆਂ ਮਾਵਾਂ, ਜਿਨ੍ਹਾਂ ਅੰਦਰ ਵੱਜੇ ਵਧਾਈਆ। ਅਗੇ ਪ੍ਰੇਮ ਪਿਆਰ ਦਾ ਰਿਸ਼ਤਾ ਹੋਇਆ ਸਾਂਵਾਂ, ਦੂਜੀ ਵੰਡ ਨਾ ਕੋਇ ਵੰਡਾਈਆ। ਗੋਬਿੰਦ ਦਾ ਲੇਖਾ ਪਤਰਿਆਂ ਵਿਚੋਂ ਵਰਕਾ ਨਿਕਲੇ ਬੇਦਾਅਵਾ, ਦਾਅਵੇਦਾਰ ਅਗਲੇ ਦਿਤਾ ਬਣਾਈਆ। ਜਨਮ ਤੋਂ ਪਹਿਲਾਂ ਬਾਅਦ ਭਰਨਾ ਪਏ ਕਿਸੇ ਨਾ ਹਾਵਾ, ਹੌਕਿਆਂ ਵਿਚ ਆਪਣਾ ਆਪ ਨਾ ਕੋਇ ਮਿਟਾਈਆ। ਬਿਨ ਰਸਨਾ ਜਿਹਵਾ ਗੀਤ ਆਤਮ ਪਰਮਾਤਮ ਧੁਰ ਦੇ ਗਾਵਾਂ, ਗੁਰਮੁਖ ਗੁਰ ਗੁਰ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਵਡਿਆਈ ਕਹੇ ਮੈਂ ਕੀ ਦੱਸਾਂ ਸਲਾਹ, ਸਾਹਿਬ ਹੁਕਮ ਇਕ ਜਣਾਈਆ। ਪੂਰਬ ਲਹਿਣਾ ਰਿਹਾ ਚੁਕਾ, ਚਾਰ ਜੁਗ ਦਾ ਲੇਖਾ ਰਿਹਾ ਗਵਾਈਆ। ਸਾਚੇ ਦਰ ਰਿਹਾ ਬਹਾ, ਮਹੱਲ ਅਟਲ ਵੱਜੇ ਵਧਾਈਆ। ਪੂਰਬ ਦਾ ਪੂਰਬ ਲਹਿਣਾ ਝੋਲੀ ਪਾ, ਅਗਲਾ ਹੁਕਮ ਇਕ ਸੁਣਾਈਆ। ਜਿਨ੍ਹਾਂ ਨੇ ਸੇਵਾ ਲਈ ਕਮਾ, ਸਰਸੇ ਦੇ ਵਿਛੜੇ ਸਹਿਜੇ ਲਏ ਮਿਲਾਈਆ। ਏਸੇ ਕਾਰਨ ਲਏ ਬੁਲਾ, ਮਾਝੇ ਵਿਚੋਂ ਮਹਿਬੂਬ ਆਪਣੇ ਬਾਹਰ ਕਢਾਈਆ। ਜਿਸ ਨੂੰ ਦੂਜਾ ਬਦਲੇ ਨਾ ਕੋਇ ਖ਼ੁਦਾ, ਖ਼ੁਦ ਆਪਣੇ ਹੁਕਮ ਵਿਚ ਰਖਾਈਆ। ਏਥੇ ਓਥੇ ਅਗੇ ਪਿਛੇ ਦੋ ਜਹਾਨ ਹੋਣ
ਨਾ ਦੇਵੇ ਕਦੇ ਜੁਦਾ, ਵੱਖਰਾ ਅੰਗ ਨਾ ਕੋਇ ਰਖਾਈਆ। ਗੋਬਿੰਦ ਇਕ ਅੰਤ ਅਖ਼ੀਰ ਬਿਨ ਅੱਖਰਾਂ ਢੋਲਾ ਗਿਆ ਗਾ, ਜਿਸ ਦੀ ਸਮਝ ਕਿਸੇ ਨਾ ਆਈਆ। ਅੰਗੀਠੇ ਵਿਚ ਬਹਿਣ ਲੱਗੇ ਨੇਤਰ ਆਂਸੂ ਲਿਆ ਵਹਾ, ਧਿਆਨ ਮਾਝੇ ਵਿਚ ਟਿਕਾਈਆ। ਪੁਰਖ ਅਕਾਲ ਲਿਆ ਮਨਾ, ਬੇਨੰਤੀ ਬਿਨ ਹੱਥਾਂ ਦਿਤੀ ਸੁਣਾਈਆ। ਜੇ ਬਣੇਂ ਪਿਤਾ ਮਾਂ, ਇਕੋ ਗੋਦ ਬਹਿ ਕੇ ਖ਼ੁਸ਼ੀ ਮਨਾਈਆ। ਅਗੇ ਗੁਰਮੁਖਾਂ ਦਾ ਮੇਰਾ ਲੇਖਾ ਇਕੋ ਘਰ ਦਏਂ ਸੁਹਾ, ਦੂਜਾ ਦਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਕੀ ਦੱਸਾਂ ਹਾਲਤ ਅੱਜ, ਕਹਿਣ ਵਾਲੀ ਕਥਾ ਨਾ ਕੋਇ ਬਣਾਈਆ। ਕੀ ਬਹਾਨਾ ਪ੍ਰਭ ਨੇ ਲਾਇਆ ਪੱਜ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਜਿਸ ਨੂੰ ਕੋਈ ਜਾਣ ਨਾ ਸਕੇ ਵਕੀਲ ਜੱਜ, ਅੱਖਰਾਂ ਵਿਚ ਵੰਡ ਨਾ ਕੋਇ ਵੰਡਾਈਆ। ਪੂਰਬ ਜਨਮ ਦਾ ਲਹਿਣਾ ਦੇਣਾ ਹੱਕ, ਹਕ਼ੀਕ਼ਤ ਵਿਚੋਂ ਝੋਲੀ ਰਿਹਾ ਭਰਾਈਆ। ਜਿਨ੍ਹਾਂ ਉਤੇ ਕੋਈ ਨਹੀਂ ਰਿਹਾ ਸ਼ੱਕ, ਸ਼ਕੂਕ ਸ਼ਿਕਵੇ ਸਾਰੇ ਦਿਤੇ ਮਿਟਾਈਆ। ਅਗੇ ਮਿਹਰ ਦਾ ਸਿਰ ਉਤੇ ਰਖੇ ਹੱਥ, ਹਥੇਲੀ ਉਤੇ ਆਪਣਾ ਆਪ ਜਮਾਈਆ। ਨਾਮ ਪਿਆਰ ਦੀ ਦੇ ਕੇ ਵਥ, ਵੱਖਰੇ ਸਭ ਤੋਂ ਲਏ ਕਰਾਈਆ। ਬਿਨਾ ਅੱਖਾਂ ਤੋਂ ਦੇ ਕੇ ਅੱਖ, ਦਰਸ਼ਨ ਦੇਵੇ ਚਾਈਂ ਚਾਈਂਆ। ਜਨ ਭਗਤੋ ਤੁਹਾਡਾ ਪਿਛਲੇ ਜਨਮ ਦਾ ਜਸ, ਗਾਵਣ ਦਾ ਵੇਲਾ ਰਿਹਾ ਸੁਹਾਈਆ। ਕੋਈ ਨਾ ਕਿਹੋ ਅਸੀਂ ਗਏ ਥੱਕ, ਥਕਾਵਟ ਜਨਮ ਜਨਮ ਦੀ ਦਿਤੀ ਮਿਟਾਈਆ। ਤੁਹਾਡੇ ਅੰਦਰ ਜਾਵਾਂ ਵਸ, ਵਾਸਤਾ ਆਪਣੇ ਨਾਲ ਰਖਾਈਆ। ਗੋਬਿੰਦ ਨੰਦੇੜ ਵਿਚ ਬਹਿ ਕੇ ਇਕ ਬਚਨ ਬੋਲਿਆ ਸਚ, ਸਤਿ ਕਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਮੈਂ ਵੇਖਾਂ ਮਾਝਾ ਦੇਸ, ਜਿਥੇ ਮਹਿਬੂਬ ਫੇਰਾ ਪਾਈਆ। ਹੋਵੇ ਸਚ ਨਰੇਸ਼, ਨਰਾਇਣ ਬੇਪਰਵਾਹੀਆ। ਦੇਵੇ ਇਕ ਸੰਦੇਸ਼, ਭਗਤਾਂ ਆਪ ਉਠਾਈਆ। ਮੇਰੇ ਲੇਖੇ ਲਾਵੇ ਮੁੱਛ ਦਾੜ੍ਹੀ ਕੇਸ, ਕ਼ਿਸਮਤ ਸਭ ਦੀ ਦਏ ਬਦਲਾਈਆ। ਮੈਂ ਓਨ੍ਹਾਂ ਲਵਾਂ ਵੇਖ, ਜੋ ਮੇਰੇ ਪਿਛੇ ਆਪਣਾ ਆਪ ਮਿਟਾਈਆ। ਮੈਨੂੰ ਫੇਰ ਕਿਸੇ ਨਹੀਂ ਕਹਿਣਾ ਦਸ ਦਸਮੇਸ, ਦਹਿ ਦਿਸ਼ਾ ਵਿਚ ਨਜ਼ਰ ਕਿਸੇ ਨਾ ਆਈਆ। ਮੇਰੀ ਬਦਲ ਜਾਣੀ ਰੇਖ, ਰੇਖਾ ਜਗਤ ਦੇਣੀ ਬਦਲਾਈਆ। ਮੈਂ ਰਹਿਣਾ ਸਦਾ ਹਮੇਸ਼, ਜਨਮ ਮਰਨ ਵਿਚ ਕਦੇ ਨਾ ਫੇਰਾ ਪਾਈਆ। ਬਦਲ ਕੇ ਆਵਾਂ ਭੇਸ, ਜੋਤੀ ਜਾਤਾ ਆਪਣਾ ਲੈ ਕੇ ਨਾਲ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਜਨ ਭਗਤੋ ਕੋਈ ਨਾ ਕਿਹੋ ਅਸੀਂ ਵਾਢੀ ਨਾਲ ਕੀਤੀ ਦਾਤੀ, ਬਲ ਬਾਹਵਾਂ ਵਾਲਾ ਵਖਾਈਆ। ਤੁਹਾਡੇ ਪਿਛੇ ਸਚਖੰਡ ਵਿਚ ਖੇਲ ਕੀਤਾ ਰਾਤੀਂ, ਗੁਰ ਅਵਤਾਰ ਪੈਗ਼ੰਬਰ ਇਕੱਠੇ ਕਰ ਕੇ ਸਭ ਨੂੰ ਦਿਤਾ ਵਖਾਈਆ। ਜ਼ਰਾ ਵੇਖੋ ਮਾਰ ਕੇ ਝਾਤੀ, ਬੇਦਾਅਵਿਆਂ ਦੇ ਹਾਵੇ ਦਿਤੇ ਗਵਾਈਆ। ਮੇਰੀ ਲੇਟੇ ਉਤੇ ਛਾਤੀ, ਬੱਚਿਆਂ ਨਾਲੋਂ ਬੱਚੇ ਪਿਆਰੇ ਲਏ ਬਣਾਈਆ। ਮੇਰੀ ਅੱਜ ਦੀ ਨਹੀਂ ਕੋਈ ਬਾਤੀ, ਜੁਗ ਚੌਕੜੀ ਚਲੀ ਆਈਆ। ਤੁਹਾਡੀ ਮੰਜ਼ਲ ਪਾਰ ਕਰ ਦਿਤੀ ਘਾਟੀ, ਘਾਟਾ ਏਥੇ ਓਥੇ ਦੋ ਜਹਾਨ ਰਹੇ ਨਾ ਰਾਈਆ। ਤੁਹਾਡੀ ਮੰਜ਼ਲ ਮੁਕੀ ਵਾਟੀ, ਸਚਖੰਡ ਦਵਾਰਾ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਮਾਝੇ ਵਾਲਿਓ ਕਿਉਂ ਤੁਹਾਨੂੰ ਸੱਦਿਆਂ ਇਕੱਲੇ, ਸਦਮਾ ਪਿਛਲਾ ਦਿਤਾ ਚੁਕਾਈਆ। ਜੇ ਤੁਸੀਂ ਭੱਜੇ ਸੋ ਕਿਸੇ ਵਿਚੋਂ ਹੱਲੇ, ਹਾਲਤ ਤੁਹਾਡੀ ਦਿਤੀ ਬਦਲਾਈਆ।
ਤੁਹਾਨੂੰ ਫੇਰ ਵਸਾਵਾਂ ਓਸੇ ਮਹੱਲੇ, ਜਿਥੇ ਗੋਬਿੰਦ ਸੋਭਾ ਪਾਈਆ। ਤੁਸੀਂ ਮਾੜੇ ਨਹੀਂ ਚੰਗੇ ਜੇ ਭਲੇ, ਭਾਰ ਤੁਹਾਡਾ ਦਿਤਾ ਉਠਾਈਆ। ਕਿਉਂ ਸਾਹਿਬ ਸੁਲਤਾਨ ਮਿਹਰਵਾਨ ਤੁਹਾਡੇ ਹੋ ਗਿਆ ਵਲੇ, ਵਲਵਲੇ ਅੰਦਰੋਂ ਦਏ ਕਢਾਈਆ। ਨਾਮ ਵਸਤ ਅਮੋਲਕ ਬੰਨ੍ਹੇ ਤੁਹਾਡੇ ਪੱਲੇ, ਖ਼ਾਲੀ ਹੱਥ ਨਾ ਕੋਇ ਜਾਈਆ। ਤੁਸੀਂ ਓਸ ਸਾਹਿਬ ਨਾਲ ਰਲੇ, ਜਿਥੋਂ ਕਰੇ ਨਾ ਕੋਇ ਜੁਦਾਈਆ। ਤੁਹਾਨੂੰ ਕਲਜੁਗ ਮਾਇਆ ਮੂਲ ਨਾ ਛਲੇ, ਮਮਤਾ ਮੋਹ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖੋ ਤੁਸੀਂ ਮਾਝੇ ਦੇ ਨਹੀਂ ਵਾਸੀ, ਪੁਰਖ ਅਕਾਲ ਚਰਨ ਦਏ ਸਰਨਾਈਆ। ਤੁਹਾਡੇ ਅੰਦਰ ਨਿਰਮਲ ਜੋਤ ਪਰਕਾਸ਼ੀ, ਜੋ ਬਿਨ ਦੀਪਕ ਕਰੇ ਰੁਸ਼ਨਾਈਆ। ਤੁਹਾਡੀ ਮੰਡਲ ਤੋਂ ਪਰੇ ਰਾਸੀ, ਜਿਥੇ ਗੋਪੀ ਕਾਹਨ ਨਾਚ ਨਾ ਕੋਇ ਵਖਾਈਆ। ਤੁਹਾਡਾ ਇਕ ਇਕੱਲਾ ਨਿਰਗੁਣ ਨਿਰਵੈਰ ਪੁਰਖ ਅਬਿਨਾਸ਼ ਸਾਥੀ, ਦੂਜਾ ਸੰਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਕਵਲ ਬਖ਼ਸ਼ੇ ਅਗੰਮੀ ਦਾਤੀ, ਦਾਤਾਰ ਦਾਤਾ ਹੋ ਕੇ ਆਪੇ ਜੋਤ ਜਗਾਈਆ।
੨੧ ਵਿਸਾਖ ਸ਼ਹਿਨਸ਼ਾਹੀ ਸੰਮਤ ੨ ਇੰਦਰਜੀਤ ਸਿੰਘ, ਅਜਮੇਰ ਸਿੰਘ ਦੇ ਗ੍ਰਹਿ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਮੈਂ ਦੋ ਜਹਾਨ ਵੇਖੀ ਕੁਟੀਆ, ਕੋਟਨ ਕੋਟ ਬ੍ਰਹਿਮੰਡ ਖੰਡ ਵੇਖ ਵਖਾਈਆ। ਬਿਨ ਭਗਤਾਂ ਲੱਖ ਚੁਰਾਸੀ ਖ਼ਾਲੀ ਵੇਖੀ ਲੁਟੀਆ, ਆਬੇ ਹਯਾਤ ਅੰਮ੍ਰਿਤ ਧਾਰਾ ਨਾ ਕੋਇ ਸੁਹਾਈਆ। ਸਚ ਸੁਹੰਜਣੀ ਸੋਹੇ ਕੋਈ ਨਾ ਰੁਤੀਆ, ਰੁਤੜੀ ਰੁਤ ਅਬਿਨਾਸ਼ੀ ਅਚੁਤ ਨਾ ਕੋਇ ਮਹਿਕਾਈਆ। ਚਾਰ ਵਰਨ ਅਠਾਰਾਂ ਬਰਨ ਭਾਉ ਜਾਣਿਆ ਦੁਤੀਆ, ਏਕਾ ਏਕੰਕਾਰ ਏਕਾ ਰੰਗ ਨਾ ਕੋਇ ਸਮਾਈਆ। ਜਗਤ ਵਾਸਨਾ ਸ੍ਰਿਸ਼ਟੀ ਦ੍ਰਿਸ਼ਟੀ ਵੇਖੀ ਸੁਤੀਆ, ਸੋਵਤ ਜਾਗਤ ਹਰਿ ਕਾ ਦਰਸ ਕੋਇ ਨਾ ਪਾਈਆ। ਮਾਨਸ ਜਨਮ ਕਲਜੁਗ ਜੀਵ ਕਰਨ ਆਏ ਬੁੱਤੀਆ, ਬੁਤਖ਼ਾਨੇ ਅੰਦਰ ਮਨ ਵਾਸਨਾ ਰਹੀ ਕੁਰਲਾਈਆ। ਸੁਰਤ ਸਵਾਣੀ ਸ਼ਬਦ ਹਾਣੀ ਮਿਲ ਕੋਈ ਨਾ ਉਠੀਆ, ਸਤਿ ਸਚ ਲਏ ਨਾ ਕੋਇ ਅੰਗੜਾਈਆ। ਆਤਮ ਪਰਮਾਤਮ ਪਰਮ ਪੁਰਖ ਲੱਗੇ ਕੋਇ ਨਾ ਰੁਚੀਆ, ਰਚਨਾ ਕੂੜੀ ਤੱਕੇ ਜਗਤ ਲੋਕਾਈਆ। ਬਿਨ ਸਤਿਗੁਰ ਚਰਨ ਤਨ ਮਾਟੀ ਖ਼ਾਕ ਹੋਏ ਕੋਇ ਨਾ ਸੁਚੀਆ, ਸੁਚ ਸੰਜਮ ਕੀਤੇ ਕੰਮ ਕਿਸੇ ਨਾ ਆਈਆ। ਜਿਸ ਦੀ ਯਾਦ ਵਿਚ ਜੁਗ ਚੌਕੜੀ ਮੁਕੀਆ, ਮੁਕੰਮਲ ਗੁਰ ਅਵਤਾਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਜੋ ਗੁਰਮੁਖ ਸੰਤ ਸੁਹੇਲੇ ਕਰੇ ਮੁੱਖੀਆ, ਮੁਖ ਅੰਤਰ ਨਰੰਤਰ ਬਸੰਤਰ ਦਏ ਬੁਝਾਈਆ। ਸੰਤ ਸੁਹੇਲੇ ਗੁਰ ਚੇਲੇ ਕਰੇ ਸੁਖੀਆ, ਸੁਖਆਸਣ ਸਿੰਘਾਸਣ ਪੁਰਖ ਅਬਿਨਾਸ਼ਣ ਇਕ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਰਨ ਕਹੇ ਮੈਂ ਤੱਕਾਂ ਲੱਖ ਚੁਰਾਸੀ, ਧੁਰ ਹੁਕਮ ਧਿਆਨ ਲਗਾਈਆ। ਬਿਨ ਭਗਤਾਂ ਸਭ ਦੇ ਗਲੇ ਦਿਸੇ ਫਾਸੀ, ਫ਼ੈਸਲਾ ਹੱਕ ਨਾ ਕੋਇ ਸੁਣਾਈਆ। ਸਚਖੰਡ ਦਵਾਰ ਦਾ ਬਣੇ ਕੋਇ ਨਾ ਵਾਸੀ, ਵਸਲ ਯਾਰ ਕਰੇ ਨਾ ਕੋਇ ਨੂਰ ਖ਼ੁਦਾਈਆ। ਕਲਮਿਆਂ ਅੰਦਰ ਭੁੱਲਿਆ ਬੰਦਾ ਖ਼ਾਕੀ, ਖ਼ਾਲਸ ਰੰਗ ਨਾ ਕੋਇ ਚੜ੍ਹਾਈਆ। ਬਿਨਾ ਮਹਿਬੂਬ ਖੋਲ੍ਹੇ ਕੋਇ ਨਾ ਤਾਕੀ, ਤਕਵਾ ਹੱਕ ਨਾ ਕੋਇ ਜਣਾਈਆ। ਜਿਨ੍ਹਾਂ
ਦਾ ਮੇਲ ਹੋਇਆ ਇਤਫ਼ਾਕੀ, ਇਤਮੀਨਾਨ ਦਏ ਜਣਾਈਆ। ਪ੍ਰੇਮ ਪਿਆਲਾ ਦੇਵੇ ਬਣ ਕੇ ਸਾਕੀ, ਸਕਿਆਂ ਤੋਂ ਲਏ ਛੁਡਾਈਆ। ਵਸਤ ਅਮੋਲਕ ਦੇ ਕੇ ਦਾਤੀ, ਦਾਤਾਰ ਆਪਣਾ ਭੇਵ ਖੁਲ੍ਹਾਈਆ। ਪੂਰਬ ਲਹਿਣਾ ਜਾਣ ਕੇ ਬਾਕੀ, ਬੰਧਨ ਅਗਲੇ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਹੁਕਮ ਕਹੇ ਮੇਰਾ ਹੁਕਮੀ ਸੰਦੇਸ਼ਾ, ਫ਼ਰਮਾਨਾ ਇਕ ਦ੍ਰਿੜਾਈਆ। ਪੁਰਖ ਅਕਾਲਾ ਦੀਨ ਦਿਆਲਾ ਵਡ ਨਰੇਸ਼ਾ, ਨਰ ਨਰਾਇਣ ਸ਼ਹਿਨਸ਼ਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਰਹੇ ਹਮੇਸ਼ਾ, ਸਦਾ ਸਦਾ ਸਦ ਆਪਣਾ ਖੇਲ ਵਖਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਦੋ ਜਹਾਨਾਂ ਬਣਿਆ ਰਹੇ ਮੀਤਾ, ਨਿਤ ਨਵਿਤ ਆਪਣੀ ਕਾਰ ਕਮਾਈਆ। ਭਗਤ ਸੁਹੇਲਾ ਇਕ ਇਕੇਲਾ ਕਰਦਾ ਰਹੇ ਹੇਤਾ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਰੰਗ ਰੰਗਾਈਆ। ਸਤਿ ਸਵਾਮੀ ਅੰਤਰਜਾਮੀ ਹੋ ਕੇ ਭੁੱਲੇ ਕਦੇ ਨਾ ਚੇਤਾ, ਚਾਤਰਕ ਗੁਰਮੁਖ ਗੁਰਸਿਖ ਗੁਰ ਗੁਰ ਲਏ ਉਠਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਸਚ ਦਵਾਰ ਖੜ ਕੇ ਖੋਲ੍ਹੇ ਭੇਤਾ, ਭਾਵਨਾ ਭਾਉ ਭੈ ਭੌ ਭਾਵੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਹਰਿ ਹਰਿ ਆਪਣੇ ਰੰਗ ਵਖਾਈਆ। ਹਰਿ ਹਰਿ ਰੰਗ ਆਦਿ ਜੁਗਾਦਿ ਅਨੋਖਾ, ਜਗਤ ਲਲਾਰੀ ਸਮਝ ਕੋਇ ਨਾ ਪਾਈਆ। ਜਿਸ ਦੇ ਵਿਚ ਏਥੇ ਓਥੇ ਨਹੀਂ ਧੋਖਾ, ਅਗਨੀ ਵਾਲੀ ਭੱਠੀ ਨਾ ਕੋਇ ਤਪਾਈਆ। ਮੰਜ਼ਲ ਮਾਰਗ ਰਾਹ ਦੱਸ ਕੇ ਸੌਖਾ, ਸੋਹਣੇ ਮਨਮੋਹਣੇ ਗੁਰਮੁਖ ਲਏ ਤਰਾਈਆ। ਝਗੜਾ ਰਹੇ ਨਾ ਚੌਦਾਂ ਲੋਕਾ, ਲੁਕਵਾਂ ਭੇਵ ਅਗਲਾ ਦਏ ਖੁਲ੍ਹਾਈਆ। ਪੜ੍ਹਨਾ ਪਏ ਨਾ ਕੋਈ ਪੋਥਾ, ਵਰਕਾ ਵਰਕਾ ਨਾ ਕੋਇ ਉਲਟਾਈਆ। ਲੱਭਣਾ ਪਏ ਕੋਈ ਨਾ ਕੋਠਾ, ਮੰਜ਼ਲ ਆਪਣੀ ਦਏ ਚੜ੍ਹਾਈਆ। ਜਿਥੇ ਰਹੇ ਕੋਈ ਨਾ ਰੋਗਾ, ਹੰ ਬ੍ਰਹਮ ਨਾ ਕੋਇ ਵਡਿਆਈਆ। ਤੱਤਾਂ ਵਾਲਾ ਦਿਸੇ ਕੋਈ ਨਾ ਚੋਗਾ, ਤਨ ਵਜੂਦ ਨਾ ਕੋਇ ਸਫ਼ਾਈਆ। ਬੈਰਾਗੀਆਂ ਵਾਲਾ ਧਾਰਨਾ ਪਏ ਨਾ ਜੋਗਾ, ਜਗਤ ਜੋਗੀਸ਼ਰ ਨਾ ਕੋਇ ਸਮਝਾਈਆ। ਅਲਖ ਜਗਾ ਕੇ ਦੇਣਾ ਪਏ ਨਾ ਹੋਕਾ, ਰਸਨਾ ਢੋਲਾ ਗੀਤਾ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਚਰਨ ਪ੍ਰੀਤੀ ਦੇ ਕੇ ਇਕੋ ਮੌਕਾ, ਮੁਫ਼ਤ ਆਪਣੇ ਨਾਲ ਰਲਾਈਆ। ਮੁਫ਼ਤ ਕਹੇ ਮੇਰੀ ਕੋਈ ਨਾ ਜਾਣੇ ਕ਼ੀਮਤ, ਕ਼ਿਆਮਗਾਹ ਵਿਚ ਗੁਰ ਅਵਤਾਰ ਨਾ ਕੋਇ ਚੁਕਾਈਆ। ਜਨ ਭਗਤਾਂ ਵਕ਼ਤ ਦੱਸਾਂ, ਗ਼ਨੀਮਤ, ਗ਼ਮੀ ਦੇ ਵਿਚੋਂ ਗੁਮਨਾਮ ਬਾਹਰ ਕਢਾਈਆ। ਪੜਦਾ ਰਹੇ ਨਾ ਤਿਰੀਆ ਤ੍ਰੀਮਤ, ਤਵਾਮ ਆਮ ਬਮਕਾਮ ਨਿਸ਼ਾਨ ਨਾ ਕੋਇ ਵਖਾਈਆ। ਵਿਚਾਰਨੀ ਪਏ ਨਾ ਕੋਇ ਜ਼ਹਿਨੀਅਤ, ਜ਼ਿਹਨ ਜਹਾਨ ਨਾ ਕੋਇ ਰੁਸ਼ਨਾਈਆ। ਵਡਿਆਈ ਦਿਸੇ ਨਾ ਕੋਇ ਵਿਚ ਜ਼ੀਨਤ, ਜ਼ੇਰ ਜ਼ਬਰ ਜ਼ਬਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸਦਮੇ ਦਏ ਮਿਟਾਈਆ। ਸਦ ਕਹੇ ਸਦਾ ਮੇਟਦਾ ਰਹਾਂ ਸਦਮਾ, ਸਦੀ ਸਦੀਵੀ ਸਮਝ ਕੋਇ ਨਾ ਪਾਈਆ। ਗੁਰਮੁਖ ਤਾਰਾਂ ਵਿਚੋਂ ਪਦਮਾਂ, ਪਦਮ ਦੀ ਰੇਖਾ ਦਏ ਗਵਾਹੀਆ। ਪੁਰਖ ਅਕਾਲ ਦੇ ਰਖਾਂ ਵਿਚ ਕ਼ਦਮਾਂ, ਕ਼ਦੀਮ ਤੋਂ ਧਾਰਾ ਜਿਸ ਦੀ ਚਲੀ ਆਈਆ। ਨਾਮ ਨਿਧਾਨ ਸੁਣਾਵਾਂ ਨਗ਼ਮਾ, ਨਬੀਆਂ ਦੀ ਸੇਵਾ ਇਕ ਸਮਝਾਈਆ। ਨੂਰ ਨੁਰਾਨਾ ਦੇਵਾਂ ਚਸ਼ਮਾ, ਚਸ਼ਮੇ ਦੀਦ ਸ਼ਮਾਂ ਗੁਲ ਗੁਲੇ ਗੁਲਸ਼ਨ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਸਦਾ
ਬੇਨਜ਼ੀਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਵੇਖਾਂ ਸ਼ਾਹ ਫ਼ਕੀਰ, ਆਅਲਾ ਅਦਨਾ ਖੋਜ ਖੁਜਾਈਆ। ਮੈਂ ਫਿਰਦੇ ਵੇਖੇ ਫ਼ਕੀਰ, ਫ਼ਿਕਰੇ ਢੋਲੇ ਰਹੇ ਗਾਈਆ। ਪ੍ਰਭੂ ਦੀ ਵੇਖੀ ਤਦਬੀਰ, ਤਾਲੀਮ ਵਿਚ ਸਕੇ ਨਾ ਕੋਇ ਸਮਝਾਈਆ। ਸ਼ਰਅ ਦੀ ਵੇਖੀ ਜ਼ੰਜੀਰ, ਸ਼ਰੀਅਤ ਨਾਲ ਲੜਾਈਆ। ਦੁਨੀ ਦੀ ਵੇਖੀ ਤਕ਼ਦੀਰ, ਤਕੱਬਰ ਵਿਚ ਲੋਕਾਈਆ। ਦੁੱਧ ਦੀ ਵੇਖੀ ਤਾਸੀਰ, ਤਬਾ ਰਹੀ ਬਦਲਾਈਆ। ਝਗੜਾ ਪਿਆ ਅਮੀਰ ਗ਼ਰੀਬ, ਅਮਰਾਪਦ ਨਾ ਕੋਇ ਸਮਝਾਈਆ। ਸਾਚੀ ਦਏ ਨਾ ਕੋਇ ਤਰਤੀਬ, ਦੀਨ ਮਜ਼੍ਹਬ ਪਲੂ ਨਾ ਕੋਇ ਛੁਡਾਈਆ। ਖੇਲ ਵੇਖਿਆ ਅਜੀਬ, ਅਜਬ ਨਿਰਾਲਾ ਹਰਿ ਕਰਾਈਆ। ਜਨ ਭਗਤਾਂ ਪੂਰੀ ਹੋਈ ਉਮੀਦ, ਆਮਦ ਵਿਚ ਖ਼ੁਸ਼ਾਮਦ ਵਿਚ ਦਰ ਪਾਇਆ ਬੇਪਵਰਾਹੀਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਰੇ ਤਮਹੀਦ, ਸਿਫ਼ਤਾਂ ਵਿਚ ਸਿਫ਼ਤੀ ਸਿਫ਼ਤ ਸਾਲਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਦੱਸੇ ਇਕ ਪ੍ਰੀਤ, ਪ੍ਰੀਤਮ ਹੋ ਕੇ ਪਰਮ ਪੁਰਖ ਆਪਣਾ ਰੰਗ ਰੰਗਾਈਆ। ਦੂਰ ਦੁਰਾਡਾ ਨੇਰਨ ਨੇਰਾ ਭੀਤਰ ਹੋ ਕੇ ਵਸਿਆ ਭੀਤ, ਕਰੇ ਕਰਾਏ ਠਾਂਡਾ ਸੀਤ, ਸੀਤਲ ਧਾਰਾ ਸਤਿ ਸਵਾਮੀ ਇਕ ਵਹਾਈਆ। ਜਨ ਭਗਤ ਅੰਦਰ ਬਾਹਰ ਹੋਣ ਨਾ ਦੇਵੇ ਪਲੀਤ, ਫ਼ਰੀਕ ਫ਼ਿਰਕਾ ਮਨ ਨਾ ਕੋਇ ਬਣਾਈਆ। ਨਾਉਂ ਨਿਰੰਕਾਰਾ ਦੇ ਕੇ ਇਕ ਤੌਫੀਕ, ਹਦੀਸ ਕਲਮਾ ਸਚ ਪੜ੍ਹਾਈਆ। ਨੇੜੇ ਆਏ ਨਾ ਕੋਇ ਅਬਲੀਸ, ਲਾਅਨਤ ਜਾਮਾ ਨਾ ਕੋਇ ਛੁਹਾਈਆ। ਮੁਰਸ਼ਦ ਮੁਰੀਦ ਬਣਾ ਕੇ ਅਜ਼ੀਜ਼, ਮੁਹੱਬਤ ਵਿਚ ਆਪਣੀ ਗੋਦ ਉਠਾਈਆ। ਸਾਚੇ ਘਰ ਦੀ ਦੱਸ ਤਮੀਜ਼, ਤਮਾ ਕੂੜੀ ਦਏ ਗਵਾਈਆ। ਝਗੜਾ ਰਹੇ ਨਾ ਊਚ ਨੀਚ, ਇਕੋ ਰੰਗ ਦਏ ਚੜ੍ਹਾਈਆ। ਜਨ ਭਗਤ ਜਗਜੀਵਣ ਦਾਤਾ ਮਿਲ ਕੇ ਜਗਤ ਜਾਵਣ ਜੀਤ, ਹਾਰ ਹਿਰਦੇ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬਖ਼ਸ਼ਣਹਾਰ ਪ੍ਰੇਮ ਪਿਆਰ ਦੀ ਇਕ ਬਖ਼ਸ਼ੀਸ਼, ਬਖ਼ਸ਼ਸ਼ ਵਿਚੋਂ ਬਖ਼ਸ਼ਸ਼ ਰਹਿਮਤ ਵਿਚੋਂ ਰਹਿਮ ਕਾਇਮ ਮੁਕਾਮ ਮੁਕੀਮ ਮੁਕੰਮਲ ਆਪਣੀ ਦਇਆ ਕਮਾਈਆ।
੨੩ ਵਿਸਾਖ ਸ਼ਹਿਨਸ਼ਾਹੀ ਸੰਮਤ ੨ ਊਧਮ ਸਿੰਘ ਦੇ ਗ੍ਰਹਿ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਭਗਤ ਭਗਵਾਨ ਆਦਿ ਜੁਗਾਦੀ ਬੰਧਨ, ਬੰਦਗੀ ਦੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਦੇਵੇ ਸਾਚਾ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਧੂੜੀ ਟਿੱਕਾ ਮਸਤਕ ਲਾਏ ਚੰਦਨ, ਨਿਰਗੁਣ ਚਾਂਦਨੀ ਚੰਦ ਜੋਤੀ ਜੋਤ ਜੋਤ ਰੁਸ਼ਨਾਈਆ। ਸਾਹਿਬ ਸਵਾਮੀ ਅੰਤਰਜਾਮੀ ਹੋ ਕੇ ਲਾਏ ਅੰਗਨ, ਅੰਗੀਕਾਰ ਖ਼ੁਦ ਮੁਖਤਿਆਰ ਇਕ ਅਖਵਾਈਆ। ਲਹਿਣਾ ਦੇਣਾ ਮੂਲ ਚੁਕਾਏ ਲੋਕਮਾਤ ਵਰਭੰਡਨ, ਬ੍ਰਹਿਮੰਡ ਖੰਡ ਪੁਰੀ ਲੋਅ ਲੇਖਾ ਰਹੇ ਨਾ ਰਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦੀ ਧਾਰ ਆਏ ਮੰਗਣ, ਪ੍ਰੇਮ ਪ੍ਰੀਤੀ ਸਾਚੀ ਨੀਤੀ ਆਪਣੀ ਝੋਲੀ ਪਾਈਆ। ਸਚ ਦਵਾਰ ਏਕੰਕਾਰ ਨਿਰਗੁਣ ਨਿਰਵੈਰ ਆਏ ਲੰਘਣ, ਜਗਤ ਦਵਾਰਕਾ ਲੇਖਾ ਰਹੇ ਨਾ ਰਾਈਆ। ਨਿਰਗੁਣ ਨਿਰਗੁਣ ਨਾਤਾ ਆਏ ਗੰਢਣ, ਸਰਗੁਣ ਮੇਲਾ ਮੇਲੇ ਸਹਿਜ ਸੁਭਾਈਆ। ਚਰਨ ਧੂੜੀ ਅੰਮ੍ਰਿਤਸਰ ਨੁਹਾਏ ਸਾਚੀ ਗੰਗਨ, ਅੰਦਰ ਬਾਹਰ ਗੁਪਤ ਜਾਹਰ ਦੁਰਮਤ ਮੈਲ ਰਹੇ ਨਾ
ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਭਗਤ ਭਗਵਾਨ ਆਦਿ ਜੁਗਾਦੀ ਮੇਲਾ ਧੁਰ ਦਾ, ਧੁਰ ਮਸਤਕ ਲੇਖਾ ਆਪ ਬਣਾਈਆ। ਜੁਗ ਚੌਕੜੀ ਮੇਲਾ ਮਿਲਦਾ ਰਹੇ ਸੱਚੇ ਸਤਿਗੁਰ ਦਾ, ਸਤਿ ਸਵਾਮੀ ਸ਼ਬਦ ਅਨਾਮੀ ਇਕੋ ਬੇਪਰਵਾਹੀਆ। ਅੰਤਰ ਅੰਤਰ ਨਿਰੰਤਰ ਸਾਚਾ ਫ਼ੁਰਨਾ ਰਹੇ ਫੁਰਦਾ, ਮਨ ਵਾਸਨਾ ਝਗੜਾ ਦਏ ਚੁਕਾਈਆ। ਤਾਲ ਬਣਿਆ ਰਹੇ ਸੁਰਤ ਸਵਾਣੀ ਸ਼ਬਦੀ ਸੁਰ ਦਾ, ਸੋਵਤ ਜਾਗਤ ਇਕੋ ਰੰਗ ਵਖਾਈਆ। ਲਹਿਣਾ ਦੇਣਾ ਆਦਿ ਜੁਗਾਦਿ ਜੁਗ ਚੌਕੜੀ ਮੁਕਾਉਂਦਾ ਰਹੇ ਅਨੰਦ ਪੁਰ ਦਾ, ਪੂਰਨ ਬ੍ਰਹਮ ਪਾਰਬ੍ਰਹਮ ਪ੍ਰਭ ਆਪ ਜਣਾਈਆ। ਝਗੜਾ ਚੁਕਾਉਂਦਾ ਰਹੇ ਕਲਜੁਗ ਕੂੜੀ ਕਿਰਿਆ ਅੰਧ ਘੋਰ ਦਾ, ਸਤਿ ਸਤਿਵਾਦੀ ਆਪਣਾ ਨੂਰ ਕਰ ਰੁਸ਼ਨਾਈਆ। ਲੇਖਾ ਰਹਿਣ ਨਾ ਦੇਵੇ ਪੰਜ ਚੋਰ ਦਾ, ਠਗੌਰੀ ਮਨ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਾਰਜ ਕਰੇ ਲੋੜ ਦਾ, ਲੋੜੀਂਦਾ ਸਾਜਣ ਦਇਆ ਕਮਾਈਆ। ਜਨ ਭਗਤਾਂ ਮੇਲਾ ਆਦਿ ਅੰਤ, ਅੰਤਸ਼ਕਰਨ ਲੇਖਾ ਰਹੇ ਨਾ ਰਾਈਆ। ਮੇਲਾ ਮਿਲਦਾ ਰਹੇ ਗੁਰਮੁਖ ਸਾਚੇ ਸੰਤ, ਸਤਿ ਸਤਿਵਾਦੀ ਆਪਣਾ ਜੋੜ ਜੁੜਾਈਆ। ਜੋੜ ਜੁੜਦਾ ਰਹੇ ਧੁਰ ਦੇ ਕੰਤ, ਨਿਰਗੁਣ ਸਰਗੁਣ ਸੋਭਾ ਪਾਈਆ। ਤੂੰ ਮੇਰਾ ਮੈਂ ਤੇਰਾ ਚਲਦਾ ਰਹੇ ਇਕੋ ਮੰਤ, ਮੰਤਵ ਸਾਰੇ ਹੱਲ ਕਰਾਈਆ। ਰੁੱਤ ਮੌਲੀ ਰਹੇ ਸਦਾ ਬਸੰਤ, ਫੁੱਲ ਫੁਲਵਾੜੀ ਪੱਤ ਡਾਲੀ ਆਪ ਮਹਿਕਾਈਆ। ਭਗਤ ਭਗਵਾਨ ਜੋੜਾ ਜੁੜਦਾ ਰਹੇ ਵਿਚੋਂ ਜੀਵ ਜੰਤ, ਜੀਵਣ ਜੁਗਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਵੇਖ ਵਖਾਈਆ। ਭਗਤ ਭਗਵਾਨ ਇਕੋ ਗ੍ਰਹਿ ਹੁੰਦਾ ਰਹੇ ਵਾਸ, ਨਿਵਾਸ ਅਸਥਾਨ ਮਿਲੇ ਵਡਿਆਈਆ। ਇਕੋ ਮੰਦਰ ਹੁੰਦਾ ਰਹੇ ਪਰਕਾਸ਼, ਪਰਕਾਸ਼ਵਾਨ ਨੂਰ ਖ਼ੁਦਾਈਆ। ਬਿਨ ਮੰਜ਼ਲ ਬਣਿਆ ਰਹੇ ਸਾਥ, ਸਗਲਾ ਸੰਗ ਆਪ ਜਣਾਈਆ। ਪੂਰਬ ਜਨਮ ਪੂਰੀ ਕਰਦਾ ਰਹੇ ਆਸ, ਆਸਾ ਮਨਸਾ ਆਪਣੇ ਰੰਗ ਰੰਗਾਈਆ। ਨਿਰਗੁਣ ਹੋ ਕੇ ਵਸਦਾ ਰਹੇ ਪਾਸ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਪ੍ਰੇਮ ਪ੍ਰੀਤੀ ਅੰਦਰ ਦੇਂਦਾ ਰਹੇ ਸ਼ਾਬਾਸ਼, ਸ਼ਹਿਨਸ਼ਾਹ ਹੋ ਕੇ ਆਪਣੀ ਖ਼ੁਸ਼ੀ ਵਖਾਈਆ। ਝਗੜਾ ਮੁਕਾਉਂਦਾ ਰਹੇ ਪ੍ਰਿਥਮੀ ਆਕਾਸ਼, ਅਕਲ ਕਲਧਾਰੀ ਆਪਣੀ ਖੇਲ ਵਖਾਈਆ। ਲੇਖੇ ਲਾਉਂਦਾ ਰਹੇ ਪਵਣ ਸਵਾਸ, ਸਾਹ ਸਾਹ ਆਪਣਾ ਨਾਮ ਜਪਾਈਆ। ਤੂੰ ਮੇਰਾ ਮੈਂ ਤੇਰਾ ਇਕੋ ਦੱਸ ਕੇ ਜਾਪ, ਜ਼ਾਮਨ ਹੋ ਕੇ ਲਏ ਛੁਡਾਈਆ। ਕੋਟ ਜਨਮ ਦੇ ਮੇਟ ਦੇਵੇ ਪਾਪ, ਮਿਹਰਵਾਨ ਹੋ ਕੇ ਆਪਣਾ ਦਰਸ ਕਰਾਈਆ। ਤਨ ਮਾਟੀ ਖ਼ਾਕੀ ਕਰੇ ਪਾਕ, ਪਤਿਤ ਪੁਨੀਤ ਦਏ ਬਣਾਈਆ। ਜੁਗ ਚੌਕੜੀ ਪੂਰਾ ਕਰੇ ਵਾਕ, ਭਵਿਖਤ ਲੇਖਾ ਆਪਣੇ ਹੱਥ ਰਖਾਈਆ। ਗੁਰਮੁਖ ਗੁਰ ਗੁਰ ਬਣਾ ਸਾਕ, ਸੱਜਣ ਹੋ ਕੇ ਮੇਲ ਮਿਲਾਈਆ। ਆਤਮ ਪਰਮਾਤਮ ਵੇਖ ਆਪਣੀ ਜਾਤ, ਪੜਦਾ ਉਹਲਾ ਦਏ ਚੁਕਾਈਆ। ਭਗਤ ਭਗਵਾਨ ਇਕੋ ਮੰਦਰ ਅੰਦਰ ਧੁਰ ਦਾ ਵਾਸ, ਦੂਜਾ ਗ੍ਰਹਿ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਰਖੇ ਆਪਣੇ ਹਾਥ, ਦੂਸਰ ਹੱਥ ਨਾ ਕਿਸੇ ਫੜਾਈਆ।