ਪਹਿਲੀ ਜੇਠ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ
ਬਿਜਲੀ ਕਹੇ ਆਦਿ ਜੁਗਾਦਿ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਖੇਲ ਤਮਾਸ਼ਾ, ਜਲ ਵਿਚ ਥਲ ਵਿਚ ਜਲ ਵਿਚ ਪਲ ਵਿਚ ਖੇਲ ਕੋਇ ਨਾ ਪਾਈਆ। ਸੰਤ ਭਗਵੰਤ ਆਦਿ ਅੰਤ ਜੁਗਾ ਜੁਗੰਤ ਸਾਖਿਆਤ ਪ੍ਰਭੂ ਵੇਖੇ ਆਪ ਤਮਾਸ਼ਾ, ਤਮਾਸ਼ਬੀਨ ਦੀਨ ਦੁਨੀ ਜਗਤ ਲੋਕਾਈ ਨਾਲ ਮਿਲਾਈਆ। ਮੈਂ ਤੂੰ ਤੂੰ ਮੈਂ ਹੰ ਬ੍ਰਹਮ ਪਾਰਬ੍ਰਹਮ ਆਤਮ ਪਰਮਾਤਮ ਨਿਰਗੁਣ ਨਿਰਗੁਣ ਸਰਗੁਣ ਸਰਗੁਣ ਜਾਤ ਅਜਾਤੀ ਖੇਲ ਬਹੁਭਾਂਤਾ, ਦਿਵਸ ਰਾਤਾ ਆਪਣੀ ਕਾਰ ਕਮਾਈਆ। ਸੂਫ਼ੀ ਸੰਤ ਫ਼ਕੀਰ ਸ਼ਾਹ ਹਕੀਰ ਬੇਨਜ਼ੀਰ ਲਾਸ਼ਰੀਕ ਸਚ ਤੌਫ਼ੀਕ਼ ਅਗੰਮੀ ਕਰਨ ਅਗੰਮ ਬਾਤਾ, ਅਜਪਾ ਜਾਪ ਬਿਨ ਪੁੰਨ ਪਾਪ, ਬਿਨ ਰਸਨਾ ਜਿਹਵਾ ਬੱਤੀ ਦੰਦ ਵਾਕ, ਵਾਕਾ ਖ਼ਾਕਾ ਨਾਲ ਇਤਫਾਕਾ ਧੁਰ ਦਾ ਦਾਤਾ ਵੇਖ ਵਖਾਈਆ। ਸਹਿਜ ਸੁਭਾਉ ਬੇਪਰਵਾਹੋ ਸਚ ਨਿਆਉਂ ਸ਼ਬਦੀ ਧਾਰ ਸਚ ਜੈਕਾਰ ਏਕੰਕਾਰ ਨਿਰਾਕਾਰ ਕਰ ਪਸਾਰ ਬਿਨ ਰਸਨਾ ਜਿਹਵਾ ਬੱਤੀ ਦੰਦ ਸੂਰਾ ਸਰਬੰਗ ਮਾਰੇ ਅਗੰਮੀ ਹਾਕਾ, ਹਾਕਮ ਧੁਰ ਦਾ ਲੇਖਾ ਕੋਈ ਨਾ ਜਾਣੇ ਤਾਲ ਸੁਰ ਦਾ ਸਾਰੰਗਾ ਸਤਿ ਮਰਦੰਗਾ ਅਨਹਦ ਨਾਦੀ ਬ੍ਰਹਮ ਬ੍ਰਹਿਮਾਦੀ ਸਾਚੀ ਧਾਰ ਜਣਾਈਆ। ਪਤਾਸੇ ਨਾਲੋਂ ਭਗਤ ਭਗਵਾਨ ਦਾ ਮੇਲ ਚੰਗਾ, ਜਿਥੇ ਅਠਸਠ ਤੀਰਥ ਨਾ ਕੋਈ ਜਮਨਾ ਸੁਰਸਤੀ ਗੋਦਾਵਰੀ ਗੰਗਾ, ਤੰਦ ਤਨ ਤੰਬੂਰ ਰਬਾਬ ਵਜਾਏ ਮਰਦੰਗਾ, ਖੇਲੇ ਖੇਲ ਨਿਰਗੁਣ ਸਰਗੁਣ ਮੇਲ ਚੜ੍ਹੇ ਰੰਗ ਤਨ ਵਜੂਦ ਖ਼ਾਕੀ ਬੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਘਟ ਘਟ ਵਾਸੀ ਪੁਰਖ ਅਬਿਨਾਸ਼ੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸੰਤ ਸੁਹੇਲਾ ਇਕ ਇਕੇਲਾ ਗ੍ਰਹਿ ਭੀਤਰ ਗ੍ਰਹਿ ਗ੍ਰਹਿ ਵੇਖ ਵਖਾਈਆ। ਬਿਜਲੀ ਕਹੇ ਮੈਂ ਖ਼ੁਰਦਾ ਵੇਖਿਆ ਉਹ ਪਤਾਸਾ, ਜਿਸ ਦਾ ਵਜੂਦ ਨਜ਼ਰ ਕਿਸੇ ਨਾ ਆਈਆ। ਜਿਸ ਨੂੰ ਦੀਨ ਦੁਨੀ ਦੋਵੇਂ ਕਰੇ ਹਾਸਾ, ਹਸਤੀ ਵਿਚ ਹਸਤੀ ਬੇਪਰਵਾਹੀਆ। ਜਿਹਦਾ ਇਕੋ ਨਾਲ ਇਕੋ ਨਾਤਾ, ਦੂਜੇ ਵਿਚ ਦੂਜਾ ਹੋ ਨਾ ਕਦੇ ਸਮਾਈਆ। ਇਕੋ ਮਾਲਕ ਇਕੋ ਪਾਲਕ ਇਕੋ ਹੋਵੇ ਸਾਕਾ, ਸੱਜਣ ਸੈਣ ਬਿਨ ਨੇਤਰ ਲੋਚਨ ਨੈਣ ਬਿਨ ਅੱਖਾਂ ਇਕ ਅਖਵਾਈਆ। ਇਕੋ ਨੂਰ ਜਹੂਰ ਇਕੋ ਹੋਵੇ ਜਾਤਾ, ਆਦਿ ਜੁਗਾਦਿ ਧੁਰ ਦਾ ਦੇਵੇ ਸਾਥਾ, ਸਗਲਾ ਸੰਗ ਬਣਾਈਆ। ਬਿਨ ਕਰਮ ਕਾਂਡ ਵਿਚ ਬ੍ਰਹਿਮਾਂਡ ਨਿਰਾਕਾਰ ਕਰੇ ਖੇਲ ਤਮਾਸ਼ਾ, ਤਮਅ ਤਰੰਗ ਸੂਰਾ ਸਰਬੰਗ ਨਾ ਕੋਇ ਉਠਾਈਆ। ਭਗਤ ਸੁਹੇਲਾ ਇਕ ਇਕੇਲਾ ਖੇਲ ਜਾਣੇ ਗੁਰੂ ਗੁਰ ਚੇਲਾ ਸੱਜਣ ਸੁਹੇਲਾ ਪੂਰਨ ਪਾਰਬ੍ਰਹਮ ਪਤਿਪਰਮੇਸ਼ਵਰ ਕਰਨਹਾਰਾ ਅੰਤਰ ਅੰਤਰ ਪੂਰੀ ਆਸਾ, ਨਿਰਾਸ਼ਾ ਵਿਚ ਕਰਕੇ ਵਾਸਾ, ਨਿਰਗੁਣ ਨੂਰ ਜੋਤ ਨਿਰਗੁਣ ਪਰਕਾਸ਼ਾ, ਅਬਿਨਾਸ਼ਾ ਆਪਣਾ ਰੰਗ ਚੜ੍ਹਾਈਆ। ਕੋਟ ਜਨਮ ਦੇ ਪਿਛੋਂ ਪਰਮ ਪੁਰਖ ਦੇ ਨਾਲ ਸੁਭਾਵਕ ਮਿਲਣ ਦਾ ਹੁੰਦਾ ਵਾਕਿਆ, ਵਾਕਫ਼ਕਾਰ ਬਿਨਾ ਇਲਮ ਦੇ ਪਾਵਣ ਸਾਰ, ਬਿਨਾ ਮੰਜ਼ਲ ਦੇ ਚੜ੍ਹਨ ਦਵਾਰ, ਬਿਨਾ ਲੱਭਣ ਤੋਂ ਵੇਖਣ ਯਾਰ, ਬਿਨਾ ਸੁਣਨ ਤੋਂ ਸੁਣਨ ਜੈਕਾਰ, ਜੈ ਜੈਕਾਰਾ ਹਰਿ ਹਰਿ ਪਿਆਰਾ ਹਰਿ ਮੰਦਰ ਮਹਿਬੂਬ ਉਚ ਅਰੂਜ, ਅਰਸ਼ੇ ਆਜ਼ਮ ਇਕੋ ਧੁਨ ਧਨਵਾਦੀ ਹੋ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਸਚ ਘਰ ਯਾਰ, ਬਿਨ ਤੇਲ ਬਾਤੀ ਦੀਵੇ ਕਰ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਬਿਜਲੀ ਕਹੇ ਮੈਂ ਪਤਾਸੇ ਨੂੰ ਵੇਖਣਾ ਖੁਰਦਾ, ਬਿਨ ਅੱਖਾਂ ਧਿਆਨ ਲਗਾਈਆ। ਲਹਿਣਾ ਦੇਣਾ ਜਾਨਣਾ ਓਸ ਸਤਿਗੁਰ ਦਾ, ਜੋ ਸੁਤਿਆਂ ਰਿਹਾ
ਉਠਾਈਆ। ਜੋ ਬਿਨਾ ਭਜਨ ਬੰਦਗੀ ਪਰਮਾਤਮ ਹੋ ਕੇ ਆਤਮ ਜੁੜਦਾ, ਜੋੜੀ ਧੁਰ ਦੀ ਸਦਾ ਬਣਾਈਆ। ਜੋ ਏਥੇ ਓਥੇ ਦੋ ਜਹਾਨ ਜਗਤ ਪਿਆਰ ਵਿਚ ਕਦੇ ਨਾ ਮੁੜਦਾ, ਮਾਇਆ ਮਮਤਾ ਮੋਹ ਨਾ ਕੋਇ ਫਸਾਈਆ। ਕਰੇ ਖੇਲ ਅਗੰਮੀ ਅਗੰਮ ਹੋਰ ਹੋਰ ਦਾ, ਚੰਦ ਚਕੋਰ ਨਾ ਕੋਇ ਵਡਿਆਈਆ। ਲੇਖਾ ਲਹਿਣਾ ਦੇਣਾ ਜਾਣੇ ਆਪਣੀ ਲੋੜ ਦਾ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਝਗੜਾ ਚੁਕਾਏ ਮਨ ਵਾਸਨਾ ਚੋਰ ਦਾ, ਨੌ ਦਵਾਰ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਿਜਲੀ ਕਹੇ ਮੈਂ ਵੇਖਾਂ ਪਤਾਸਾ ਭੁਰਦਾ, ਕਿਣਕਾ ਕਿਣਕਾ ਰੂਪ ਬਦਲਾਈਆ। ਲਹਿਣਾ ਦੇਣਾ ਜਾਣਾਂ ਠੱਗ ਚੋਰ ਦਾ, ਲੱਖ ਚੁਰਾਸੀ ਖੋਜ ਖੁਜਾਈਆ। ਸ਼ਾਹਸਵਾਰਾ ਵੇਖਾਂ ਅਗੰਮੀ ਘੋੜ ਦਾ, ਜੋ ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਜਨ ਭਗਤਾਂ ਲੇਖਾ ਕਰੇ ਆਪਣੇ ਭਾਗ ਮਥੋਰ ਦਾ, ਮਿਥਿਆ ਦੱਸੇ ਅਵਰ ਲੋਕਾਈਆ। ਸਚ ਦਵਾਰਾ ਜਿਥੇ ਝਗੜਾ ਨਹੀਂ ਕਿਸੇ ਸ਼ੋਰ ਦਾ, ਸੁਨ ਸਮਾਧ ਨਾ ਕੋਇ ਲਗਾਈਆ। ਅੰਧ ਰਹੇ ਨਾ ਕੋਈ ਅੰਧ ਘੋਰ ਦਾ, ਜਗਤ ਬਿਜਲੀ ਨਾ ਕੋਇ ਡਗਮਗਾਈਆ। ਇਕੋ ਪਰਕਾਸ਼ ਪੁਰਖ ਅਬਿਨਾਸ਼ ਕਰੇ ਮੋਰ ਤੋਰ ਦਾ, ਤੁਰੀਆ ਪਦ ਤੋਂ ਤੁਰਤ ਅਗਲਾ ਪੈਂਡਾ ਦਏ ਵਖਾਈਆ। ਜਨ ਭਗਤਾਂ ਬਿਨਾ ਕਾਰਜ ਕਿਸੇ ਨਾ ਸੌਰ ਦਾ, ਸੋਵਤ ਜਾਗਤ ਵੇਖੀ ਜਗਤ ਲੋਕਾਈਆ। ਜਗਤ ਵਾਸਨਾ ਲਹਿਣਾ ਦੇਣਾ ਨਹੀਂ ਫੁੱਲ ਤੇ ਭੌਰ ਦਾ, ਗੁਰਮੁਖ ਆਸਾ ਸਚ ਵਾਸਨਾ ਜਗਤ ਕਵਲ ਕਲਮਬੰਦ ਨਾ ਕੋਇ ਕਰਾਈਆ। ਇਹ ਨਾਤਾ ਨਹੀਂ ਗੁੱਡੀ ਤੰਦ ਡੋਰ ਦਾ, ਪੇਚਾ ਲਾ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਿਜਲੀ ਕਹੇ ਮੈਂ ਪਤਾਸਾ ਰੂਪ ਵੇਖਣਾ ਦੀਨ ਦੁਨੀ, ਦੋ ਜਹਾਨਾਂ ਨਜ਼ਰ ਉਠਾਈਆ। ਕੋਟਨ ਕੋਟ ਖੁਰ ਗਏ ਰਿਖੀ ਮੁਨੀ, ਮੁਨੀਸ਼ਰ ਆਪਣਾ ਆਪ ਮਿਟਾਈਆ। ਵਿਦਿਆ ਵਾਲੇ ਵਿਦਵਾਨ ਗਏ ਬਹੁ ਗੁਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਪੜ੍ਹਾਈਆ। ਬਿਨ ਹਰਿ ਭਗਤਾਂ ਪ੍ਰਭ ਨੇ ਪੁਕਾਰ ਨਾ ਕਿਸੇ ਦੀ ਸੁਣੀ, ਅਨਸੁਣਤ ਕਰੀ ਲੋਕਾਈਆ। ਸਾਚੇ ਸੰਤਾਂ ਅੰਦਰ ਆਪਣੀ ਰਖ ਕੇ ਸ਼ਬਦ ਧੁਨੀ, ਧੁਨ ਆਤਮਕ ਰਾਗ ਦਏ ਦ੍ਰਿੜਾਈਆ। ਦਸਮ ਦਵਾਰੀ ਨਿੱਕੀ ਜਿਹੀ ਕੁੰਨੀ, ਕੁੱਲੀ ਚੋਂ ਬਾਹਰ ਕੱਢ ਕੇ ਆਪਣੇ ਕੁੰਭ ਵਿਚ ਟਿਕਾਈਆ। ਯਾਦ ਰਖੀ ਜੁਲਾਹੇ ਦੀ ਤਾਣੀ ਬੁਣੀ, ਜਿਸ ਦਾ ਲੇਖਾ ਰਿਹਾ ਮੁਕਾਈਆ। ਗੁਰਮੁਖ ਹਰਿਜਨ ਆਸਾ ਰਹੇ ਕਦੇ ਨਾ ਊਣੀ, ਊਣਤਾ ਵਿਚ ਨਾ ਕਦੇ ਜਣਾਈਆ। ਵਸਤ ਨਾਮ ਭੰਡਾਰਾ ਦੇਵੇ ਦੂਣੀ, ਦੁਨੀਆ ਤੋਂ ਬਾਹਰ ਲੇਖਾ ਦਏ ਕਰਾਈਆ। ਜਿਨ੍ਹਾਂ ਦੀ ਸੱਚੀ ਦਰਗਾਹ ਪੁਕਾਰ ਗਈ ਸੁਣੀ, ਪਤਾਸੇ ਵਾਂਗ ਖੁਰ ਕੇ ਆਪਣਾ ਆਪ ਨਾ ਕਦੇ ਮਿਟਾਈਆ। ਅਗੇ ਤੌਣੀ ਪਏ ਨਾ ਧੂਣੀ, ਅਗਨੀ ਤਤ ਨਾ ਕੋਇ ਤਪਾਈਆ। ਨਹੌਣਾ ਪਏ ਨਾ ਕਿਸੇ ਖੂਣੀ, ਜਲਧਾਰਾ ਨਾ ਕੋਇ ਵਹਾਈਆ। ਦੀਵੇ ਵਿਚ ਵੱਟੀ ਪਾਉਣੀ ਪਏ ਨਾ ਨਾਲੋਂ ਪੂਣੀ, ਗੋਹੜੇ ਹੱਥ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਿਜਲੀ ਕਹੇ ਮੈਂ ਪਤਾਸੇ ਦੀ ਵੇਖੀ ਹਾਲਤ, ਜੁਗ ਚੌਕੜੀ ਧਿਆਨ ਲਗਾਈਆ। ਸਚ ਦਵਾਰੇ ਦੀ ਤੱਕਾਂ ਅਦਾਲਤ, ਪ੍ਰਭ ਚਰਨ ਧਿਆਨ ਰਖਾਈਆ। ਲੱਖ ਚੁਰਾਸੀ ਦੀ ਵੇਖਾਂ ਬਗ਼ਾਵਤ, ਮਨੂਆ ਘਰ ਘਰ ਕਰੇ ਲੜਾਈਆ। ਪਰਵਰਦਿਗਾਰ ਦੀ ਵੇਖਾਂ ਸਖ਼ਾਵਤ, ਜੋ ਸੂਫ਼ੀਆਂ ਖ਼ੈਰ ਝੋਲੀ ਦੇਵੇ ਪਾਈਆ। ਜਨਮ ਮਰਨ ਦੀ ਰਹਿਣ ਨਾ ਦੇਵੇ ਅਲਾਮਤ, ਝਗੜਾ ਅਵਰ ਨਾ ਕੋਇ ਲੋਕਾਈਆ। ਜਨ ਭਗਤਾਂ ਸਦਾ ਰਖੇ ਸਹੀ ਸਲਾਮਤ, ਸੁਲ੍ਹਾਕੁਲ ਆਪਣੇ
ਵਿਚ ਸਮਾਈਆ। ਆਉਦਿਆਂ ਜਾਂਦਿਆਂ ਏਥੇ ਓਥੇ ਦੋ ਜਹਾਨਾਂ ਕਰੇ ਨਾ ਕੋਇ ਮਮਾਨਤ, ਅਧਵਿਚਕਾਰ ਨਾ ਕੋਇ ਅਟਕਾਈਆ। ਲੋਕਮਾਤ ਆ ਕੇ ਦਇਆ ਕਮਾ ਕੇ ਆਪਣੇ ਸ਼ਬਦ ਦੀ ਦੇ ਕੇ ਜਾਏ ਜ਼ਮਾਨਤ, ਅਗਲਾ ਹੁਕਮ ਹੁਕਮ ਵਿਚੋਂ ਸੁਣਾਈਆ। ਸਚ ਪ੍ਰੇਮ ਦੀ ਬਖ਼ਸ਼ ਕੇ ਜਾਏ ਨਿਆਮਤ, ਅੰਮ੍ਰਿਤ ਫਲ ਇਕੋ ਦਏ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਬਿਜਲੀ ਕਹੇ ਮੈਂ ਪਤਾਸੇ ਨਾਲ ਕਰਾਂ ਕੁਛ ਗੱਲ, ਅੰਤਰ ਅੰਤਰ ਜਣਾਈਆ। ਸਚ ਦੱਸ ਕੀ ਪੁਰਖ ਅਬਿਨਾਸ਼ੀ ਕਰਦਾ ਵਲ ਛਲ, ਲੱਖ ਚੁਰਾਸੀ ਭਵਰੀ ਵਿਚ ਭਵਾਈਆ। ਕੀ ਖੇਲ ਹੋਣਾ ਅੱਜ ਕਲ੍ਹ, ਕਲਮਿਆਂ ਤੋਂ ਬਾਹਰ ਦੇਣਾ ਦ੍ਰਿੜਾਈਆ। ਕੀ ਕਰਨੀ ਦਾ ਦੇਵੇ ਫਲ, ਹਰਿ ਕਰਤਾ ਬੇਪਰਵਾਹੀਆ। ਤੂੰ ਸਦਾ ਖ਼ੁਰਦਾ ਰਿਹੋਂ ਵਿਚ ਜਲ, ਧਾਰਾ ਵਿਚ ਆਪਣਾ ਆਪ ਬਦਲਾਈਆ। ਮਸਲੇ ਵਿਚੋਂ ਮਸਲਾ ਕਰ ਦੇ ਹੱਲ, ਅਹਿਵਾਲ ਅਗਲਾ ਦੇ ਦ੍ਰਿੜਾਈਆ। ਪਤਾਸਾ ਕਹੇ ਸੁਣ ਮੇਰੀ ਗੱਲ, ਸਹਿਜੇ ਦਿਆਂ ਜਣਾਈਆ। ਦੀਨ ਦਿਆਲਾ ਸਾਹਿਬ ਸਵਾਮੀ ਜਿਨ੍ਹਾਂ ਹੋਇਆ ਵੱਲ, ਵਲਵਲੇ ਅੰਦਰੋਂ ਦਏ ਕਢਾਈਆ। ਨਿਤ ਨਵਿਤ ਜੁਗ ਚੌਕੜੀ ਜਨ ਭਗਤਾਂ ਕਾਰਨ ਲੋਕਮਾਤ ਆਏ ਚਲ, ਚਲਿੱਤਰ ਆਪਣਾ ਨਾ ਕਿਸੇ ਸਮਝਾਈਆ। ਵੈਂਹਦੀ ਧਾਰ ਦੋ ਜਹਾਨ ਸਮੁੰਦ ਸਾਗਰ ਸਾਰੇ ਦੇਵੇ ਠੱਲ੍ਹ, ਸਿਰ ਸਕੇ ਨਾ ਕੋਇ ਉਠਾਈਆ। ਕੀ ਹੋਇਆ ਜੇ ਲੇਖਾ ਮੁਕ ਜਾਏ ਕਾਇਆ ਮਾਟੀ ਤਨ ਵਜੂਦ ਖੱਲ, ਫ਼ਲਕ ਖ਼ੁਦਾ ਰਹਿਣ ਨਾ ਪਾਈਆ। ਭਗਤਾਂ ਦੀ ਆਤਮ ਪਰਮਾਤਮ ਵਿਚ ਜਾਏ ਰਲ, ਜਲ ਵਿਚ ਮਿਲ ਕੇ ਆਪਣਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਤਾਸਾ ਕਹੇ ਸੁਣਾ ਬਿਜਲੀ ਭੈਣ, ਤੈਨੂੰ ਦਿਆਂ ਜਣਾਈਆ। ਕੀ ਤੂੰ ਮੈਨੂੰ ਆਈ ਕੁਛ ਕਹਿਣ, ਆਪਣਾ ਖ਼ਿਆਲ ਦ੍ਰਿੜਾਈਆ। ਜ਼ਰਾ ਖੋਲ੍ਹ ਕੇ ਵੇਖ ਨੈਣ, ਮੈਂ ਭਗਤਾਂ ਦਿਆਂ ਦਰਸਾਈਆ। ਜਿਸ ਨੂੰ ਸਭ ਨੇ ਮੰਨਿਆਂ ਆਪਣਾ ਸਾਕ ਸੱਜਣ ਸੈਣ, ਸਮਰਥ ਪੁਰਖ ਬੇਪਰਵਾਹੀਆ। ਜੋ ਜੁਗ ਚੌਕੜੀ ਦੇਵੇ ਦੇਣ ਦੇਣ, ਗੁਰ ਅਵਤਾਰ ਪੈਗ਼ੰਬਰ ਝੋਲੀ ਆਪ ਭਰਾਈਆ। ਉਹ ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਨਾਲ ਮਿਲ ਕੇ ਆਪਣੀ ਸੁਹਾਵਣ ਆਇਆ ਰੈਣ, ਭਿੰਨੜੀ ਆਪਣੇ ਰੰਗ ਰੰਗਾਈਆ। ਸੋ ਗੁਰਮੁਖ ਸੰਤ ਸੁਹੇਲੇ ਮੇਰੇ ਵਾਂਗ ਖੁਰ ਕੇ ਪਾਣੀ ਵਿਚ ਕਦੇ ਨਾ ਵਹਿਣ, ਵਹਿੰਦੀ ਧਾਰ ਕਦੇ ਨਾ ਜਾਈਆ। ਜੋ ਬਿਨ ਰਸਨਾ ਜਿਹਵਾ ਬੱਤੀ ਦੰਦ ਅਜਪਾ ਜਾਪ ਓਸ ਦਾ ਨਾਮ ਲੈਣ, ਜੋ ਬਿਨ ਸੱਦਿਆਂ ਪੁੱਛਿਆਂ ਘਰ ਘਰ ਡੇਰਾ ਲਾਈਆ। ਜਿਸ ਨੂੰ ਸਮਝ ਨਾ ਸਕੇ ਸ਼ਾਸਤਰ ਸਿਮਰਤ ਵੇਦ ਪੁਰਨ ਅੰਜੀਲ ਕ਼ੁਰਾਨ ਖਾਣੀ ਬਾਣੀ ਬਾਲਮੀਕ ਦੀ ਲਿਖੀ ਹੋਈ ਰਮਾਇਣ, ਰਮਤਾ ਰਾਮ ਰਮਿਆ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਬਿਜਲੀ ਕਹੇ ਸੁਣ ਪਤਾਸੇ ਵੀਰ, ਵਾਰਤਾ ਤੈਨੂੰ ਦਿਆਂ ਜਣਾਈਆ। ਮੈਂ ਜੁਗ ਜੁਗ ਵੇਖੇ ਸੰਤ ਫ਼ਕੀਰ, ਜੋ ਫ਼ਿਕਰੇ ਢੋਲੇ ਰਹੇ ਗਾਈਆ। ਜਿਨ੍ਹਾਂ ਤੋੜੇ ਸ਼ਰਅ ਜ਼ੰਜੀਰ, ਸੂਲੀ ਚੜ੍ਹ ਕੇ ਖ਼ੁਸ਼ੀ ਮਨਾਈਆ। ਜਿਨ੍ਹਾਂ ਮੰਨਿਆਂ ਇਕੋ ਪੀਰ, ਪੈਗ਼ੰਬਰ ਗਏ ਤਜਾਈਆ। ਜਿਨ੍ਹਾਂ ਦਾ ਅੰਤਰ ਹੋਇਆ ਦਿਲਗੀਰ, ਬਿਰਹੋਂ ਰਹੀ ਕੁਰਲਾਈਆ। ਓਨ੍ਹਾਂ ਪਿਆਰ ਦੀ ਵੇਖੀ ਸ਼ਮਸ਼ੀਰ, ਸ਼ਮਅ ਗਏ ਜਗਾਈਆ। ਬਦਲਦੀ ਵੇਖੀ ਤਕ਼ਦੀਰ, ਤਦਬੀਰ ਬੇਪਰਵਾਹੀਆ। ਤੱਕਿਆ ਬੇਨਜ਼ੀਰ, ਜੋ ਮਿਹਰ ਨਜ਼ਰ ਨਾਲ ਪਾਰ ਕਰਾਈਆ। ਜੁਲਾਹੇ ਦਾ ਤਾਣਾ ਜਾਣੇ ਨਹੀਂ ਕਬੀਰ, ਬਿਨ ਕਾਅਬਿਉਂ ਜਿਸ ਕਾਅਬਾ ਦਿਤਾ ਸਮਝਾਈਆ। ਤੁਹਾਡੀ ਸਚਖੰਡ ਵਿਚ
ਸਚ ਤਸਵੀਰ, ਜਿਨ੍ਹਾਂ ਦੇ ਹਥੋਂ ਤਸਬੀ ਮਾਲਾ ਦਿਤੀ ਸੁਟਾਈਆ। ਤੁਹਾਡੇ ਪਿਛੇ ਤੁਹਾਡਾ ਮਾਲਕ ਬਣਿਆ ਹਕੀਰ, ਹਿਕਮਤ ਨਾਲ ਹਾਕਮ ਧੁਰ ਦੇ ਦਏ ਬਣਾਈਆ। ਸਤਿ ਸਚ ਦੀ ਬਖ਼ਸ਼ ਇਕ ਜਾਗੀਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਤੁਹਾਡਾ ਨਾ ਕੋਈ ਆਦਿ ਨਾ ਕੋਈ ਅਖ਼ੀਰ, ਨਾ ਕੋਈ ਅੰਤਸ਼ਕਰਨ ਨਾ ਕੋਈ ਜ਼ਮੀਰ, ਨਾ ਕੋਈ ਸੁਖਮਨ ਟੇਢੀ ਬੰਕ ਨਾ ਨੌ ਦਵਾਰੇ ਦਿਲਗੀਰ, ਨਾ ਰਾਓ ਰੰਕ ਨਾ ਸ਼ਾਹ ਸੁਲਤਾਨ ਨਾ ਫੜਨੀ ਪਏ ਸ਼ਮਸ਼ੀਰ, ਤੁਹਾਡਾ ਇਕੋ ਦਵਾਰਾ ਬੰਕ ਜਿਥੇ ਵਸੇ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਫ਼ਰੀ ਜੀ ਬਿਜਲੀ ਕਦੇ ਕੱਟਣ ਨਾ ਦੇਵੇ ਨੰਬਰ, ਮਾਰਕ ਹੱਕ ਹੱਕ ਲਗਾਈਆ। ਜਿਨ੍ਹਾਂ ਦਾ ਹੋ ਗਿਆ ਸਚ ਸਵੰਬਰ, ਏਥੇ ਓਥੇ ਨਾ ਹੋਏ ਜੁਦਾਈਆ। ਪੁਰਖ ਅਕਾਲ ਦੀਨ ਦਿਆਲ ਸਰਬ ਕਲਾ ਭਰੰਤਬਰ, ਭਰਪੂਰ ਰਿਹਾ ਸਰਬ ਠਾਈਆ। ਬਿਨ ਕ਼ਲਮ ਸ਼ਾਹੀ ਦੇ ਲੇਖਾ ਜਾਣੇ ਅਮਲ, ਆਲਮ ਉਲਮਾ ਸਾਰੇ ਖੋਜ ਖੁਜਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਦ ਬੈਠਾ ਰਹੇ ਨਾਲ ਤਹੱਮਲ, ਸਚ ਸਿੰਘਾਸਣ ਡੇਰਾ ਲਾਈਆ। ਜਨ ਭਗਤਾਂ ਤੋੜ ਕੇ ਆਦਿ ਜੁਗਾਦੀ ਬੰਧਨ, ਬੰਦਗੀ ਇਕੋ ਦਏ ਸਮਝਾਈਆ। ਸਚ ਪਿਆਰ ਦਾ ਦੇ ਅਨੰਦਨ, ਅਨੰਦ ਅਨੰਦ ਵਿਚ ਟਿਕਾਈਆ। ਜੋ ਆਵੇ ਟੁੱਟੀ ਗੰਢਣ, ਨਾਤਾ ਆਪਣੇ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਮੇਲੇ ਸਹਿਜ ਸੁਭਾਈਆ। ਬਿਜਲੀ ਕਹੇ ਮੈਂ ਪਤਾਸੇ ਨੂੰ ਦੱਸਣਾ ਅੰਦਰਲਾ ਭੇਤ, ਜਿਸ ਨੂੰ ਕਥਨੀ ਕਥ ਨਾ ਸਕੇ ਰਾਈਆ। ਇਕ ਬਚਨ ਕਿਹਾ ਗੁਰੂ ਅਰਜਨ ਜਿਸ ਵੇਲੇ ਸੀਸ ਤੱਤੀ ਪਈ ਰੇਤ, ਬਿਨ ਰਸਨਾ ਜਿਹਵਾ ਆਖ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਤੇਰੀ ਵੇਖ ਅਗੰਮੀ ਖੇਡ, ਮੇਰਾ ਅੰਤਰ ਖ਼ੁਸ਼ੀ ਮਨਾਈਆ। ਜਿਸ ਕਾਰਨ ਮੈਨੂੰ ਦਿਤਾ ਭੇਜ, ਬਿਨਾ ਭਜਨ ਭੈ ਭੰਜਨ ਲਿਆ ਮਿਲਾਈਆ। ਧੰਨਭਾਗ ਤੂੰ ਤੱਤੀ ਤਵੀ ਉਤੇ ਮਾਣੀ ਮੇਰੀ ਸੇਜ, ਸੰਗੀ ਹੋ ਕੇ ਸੰਗ ਰਖਾਈਆ। ਕੁਛ ਪ੍ਰੇਮ ਪਿਆਰ ਅੰਦਰ ਲਿਖਦੇ ਲੇਖ, ਜਿਸ ਨੂੰ ਲਿਖੇ ਕੋਇ ਨਾ ਸ਼ਾਹੀਆ। ਜਿਸ ਵੇਲੇ ਨਿਰਗੁਣ ਹੋ ਕੇ ਧਾਰੇਂ ਭੇਖ, ਜੋਤੀ ਜੋਤ ਹੋ ਕੇ ਜੋਤੀ ਜੋਤ ਰੂਪ ਵਟਾਈਆ। ਐ ਪ੍ਰਭੂ ਆਪਣਿਆਂ ਭਗਤਾਂ ਨੂੰ ਲਈਂ ਵੇਖ, ਕਿਸੇ ਗੁਰੂ ਅਵਤਾਰ ਪੈਗ਼ੰਬਰ ਦੀ ਲੋੜ ਰਹੇ ਨਾ ਰਾਈਆ। ਬਦਲ ਦੇਵੀਂ ਰੇਖ, ਰਿਖੀਆਂ ਮੁਨੀਆਂ ਵਿਚੋਂ ਬਾਹਰ ਕਢਾਈਆ। ਵਖਾਵੀਂ ਆਪਣਾ ਦੇਸ, ਜਿਥੇ ਨਿਰਗੁਣ ਹੋ ਕੇ ਸੋਭਾ ਪਾਈਆ। ਸੁਣਾਵੀਂ ਇਕ ਸੰਦੇਸ਼, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸਦਾ ਕੋਲ ਰਖੀਂ ਹਮੇਸ਼, ਵਿਛੋੜੇ ਵਾਲੀ ਰੁੱਤ ਮਿਟਾਈਆ। ਓਨ੍ਹਾਂ ਪਿਛੇ ਜੇ ਤੈਨੂੰ ਜਾਣਾ ਪਏ ਲੋਕਮਾਤ ਬਦੇਸ਼, ਪਰਦੇਸ਼ੀ ਹੋ ਕੇ ਆਪਣੇ ਦੇਸੀ ਲੈਣੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰੂ ਅਰਜਨ ਕਿਹਾ ਮੈਂ ਨੀਲਾ ਨਹੀਂ ਤਰੰਗ, ਤਰੰਗ ਜਗਤ ਨਜ਼ਰ ਨਾ ਆਈਆ। ਤੂੰ ਮੇਰਾ ਮੈਂ ਤੇਰਾ ਵਜੂਦ ਮੇਰਾ ਵਜਦਾ ਰਹੇ ਵਜੂਦ ਤੇਰਾ ਅੰਗ, ਅੰਗੀਕਾਰ ਇਕ ਅਖਵਾਈਆ। ਸਦਾ ਭਗਤਾਂ ਦਾ ਮੰਗਾਂ ਸੰਗ, ਗੁਰਮੁਖਾਂ ਨਾਲ ਕੁੜਮਾਈਆ। ਅਬਿਨਾਸ਼ੀ ਕਰਤੇ ਕਦੇ ਨਾ ਨੰਗੀ ਕਰੀਂ ਕੰਡ, ਜੋ ਤੇਰੀ ਓਟ ਤਕਾਈਆ। ਲੱਖ ਚੁਰਾਸੀ ਵਿਚੋਂ ਥੋੜਾ ਹਿੱਸਾ ਤੇਰੀ ਵੰਡ, ਤੇਰੀ ਕਿਰਪਾ ਨਾਲ ਨਜ਼ਰੀ ਆਈਆ। ਆਪਣੀ ਪੀਚ ਕੇ ਰਖੀਂ ਗੰਢ, ਸਹਿਜੇ ਸਕੇ ਨਾ ਕੋਇ ਖੁਲ੍ਹਾਈਆ। ਪ੍ਰੇਮ ਪਿਆਰ ਪ੍ਰੀਤੀ ਮੁਹੱਬਤ ਦਾ ਚਾੜ੍ਹਨਾ ਰੰਗ, ਹਕ਼ੀਕ਼ਤ ਵਿਚੋਂ ਹਕ਼ੀਕ਼ਤ ਦੇਣੀ ਸਮਝਾਈਆ। ਨੂਰ ਜਹੂਰ ਦਾ ਬਖ਼ਸ਼ਣਾ ਆਨੰਦ, ਫ਼ਜ਼ੂਲ ਜਨਮ ਨਾ ਕੋਇ ਗਵਾਈਆ। ਬਿਨ ਭਗਤਾਂ
ਤੇਰਾ ਸਚ ਚੜ੍ਹੇ ਕੋਈ ਨਾ ਚੰਦ, ਜੋ ਅੱਠੇ ਪਹਿਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਿਹਾ ਮੈਂ ਦਿਆਂ ਸੰਦੇਸ਼ਾ, ਧੁਰ ਸ਼ਬਦੀ ਹੁਕਮ ਜਣਾਈਆ। ਲੱਖ ਚੁਰਾਸੀ ਖੇਲ ਖਿਲਾਉਣਾ ਮੇਰਾ ਪੇਸ਼ਾ, ਗੁਰ ਅਵਤਾਰ ਪੈਗ਼ੰਬਰ ਹੁਕਮੇਂ ਵਿਚ ਭਵਾਈਆ। ਕੋਟਾਂ ਵਿਚੋਂ ਗੁਰਮੁਖਾਂ ਸੰਤਾਂ ਖੋਲ੍ਹਾਂ ਆਪਣਾ ਭੇਤਾ, ਅੰਤਰ ਨਿਰੰਤਰ ਪੜਦਾ ਇਕ ਉਠਾਈਆ। ਸਾਚੇ ਭਗਤਾਂ ਪੂਰਾ ਕਰਾਂ ਲੇਖਾ, ਜਿਨ੍ਹਾਂ ਦੀ ਲਿਖਤ ਮੇਰਾ ਭਵਿਖਤ ਦਏ ਬਣਾਈਆ। ਜਿਨ੍ਹਾਂ ਦਾ ਸਦਾ ਸਦਾ ਸਦ ਮਾਰਗ ਏਕਾ, ਦੀਨ ਮਜ਼੍ਹਬ ਜਾਤ ਪਾਤ ਵਰਨ ਗੋਤ ਵੰਡ ਨਾ ਕੋਇ ਵੰਡਾਈਆ। ਤ੍ਰੈਗੁਣ ਮਾਇਆ ਪੰਜ ਤਤ ਪੰਜ ਵਿਕਾਰ ਨਾ ਲਾਏ ਸੇਕਾ, ਅਗਨੀ ਅੱਗ ਨਾ ਕੋਇ ਜਲਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਤਿਨ੍ਹਾਂ ਦਾ ਰਖਾਂ ਸਦਾ ਸਦਾ ਸਦ ਚੇਤਾ, ਚੇਤਨ ਹੋ ਕੇ ਚਤੁਰ ਦਿਆਂ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਜਗਤ ਮਿਸਾਲ ਵਿਦਿਆ ਵਿਚ ਪਰਚਾਰ, ਪਰਚਾ ਹਰਿ ਸਮਝ ਕੋਇ ਨਾ ਪਾਈਆ। ਬਿਨ ਭਗਤਾਂ ਕਰੇ ਨਾ ਕੋਇ ਦੀਦਾਰ, ਸਨਮੁਖ ਹੋ ਕੇ ਖ਼ੁਸ਼ੀ ਨਾ ਕੋਇ ਮਨਾਈਆ। ਅੱਖਰਾਂ ਵਾਲਾ ਜਗਤ ਵਿਵਹਾਰ, ਵਿਦਿਆ ਨਾਲ ਵਿਦਿਆ ਕਰੇ ਲੜਾਈਆ। ਸੰਤ ਸੁਹੇਲਾ ਕਰੇ ਨਾ ਕੋਇ ਇਤਬਾਰ, ਬਿਨ ਮਿਲਿਆਂ ਸਾਂਤ ਕੋਇ ਨਾ ਆਈਆ। ਲੱਖ ਚੁਰਾਸੀ ਰੁੜ੍ਹਦੀ ਜਾਏ ਵਿਚ ਸੰਸਾਰ, ਭਵਸਾਗਰ ਪਾਰ ਨਾ ਕੋਇ ਕਰਾਈਆ। ਗੁਰਮੁਖ ਰਾਹ ਤੱਕਣ ਧੁਰ ਦੇ ਯਾਰ, ਜੋ ਯਾਰਾਨਾ ਸ਼ਾਹ ਸੁਲਤਾਨਾ ਇਕੋ ਇਕ ਰਖਾਈਆ। ਬਿਨਾ ਗੁਲਸ਼ਨ ਦੇ ਦਿਸੇ ਉਹ ਬਹਾਰ, ਜਿਥੇ ਉਡਣਵਾਲੀ ਬੁਲਬੁਲ ਨਾ ਕੋਇ ਚਹਿਚਹਾਈਆ। ਜਿਥੇ ਖ਼ਿਜ਼ਾਂ ਦੀ ਆਵੇ ਕਦੇ ਨਾ ਵਾਰ, ਪਤਝੜ ਰੂਪ ਨਾ ਕੋਇ ਬਦਲਾਈਆ। ਇਕੋ ਰੰਗ ਰਹੇ ਸੱਚੀ ਗੁਲਜ਼ਾਰ, ਕਲੀ ਕਲੀ ਆਪ ਮਹਿਕਾਈਆ। ਖ਼ੁਦ ਖ਼ੁਦਾ ਬਣਿਆ ਰਹੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਸੂਫ਼ੀ ਸੰਤ ਬਣਾ ਕੇ ਵਫ਼ਾਦਾਰ, ਮਿਹਰ ਨਜ਼ਰ ਇਕ ਟਿਕਾਈਆ। ਸਚ ਭਰੋਸਾ ਦੇ ਇਤਬਾਰ, ਬੇਇਤਬਾਰੀ ਦਏ ਚੁਕਾਈਆ। ਜਨ ਭਗਤੋ ਤੁਹਾਨੂੰ ਖੁਰਨ ਨਹੀਂ ਦੇਣਾ ਵਿਚ ਸੰਸਾਰ, ਪਤਾਸੇ ਵਾਲਾ ਪਤਾ ਆਪਣੇ ਨਾਲ ਲਗਾਈਆ। ਤੁਹਾਡਾ ਉਹ ਸੱਚਾ ਘਰਬਾਰ, ਜਿਥੇ ਛੱਪਰ ਛੰਨ ਨਾ ਕੋਇ ਛੁਹਾਈਆ। ਬਿਨ ਤੇਲ ਬਾਤੀ ਹੋਏ ਉਜਿਆਰ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਬਿਨ ਜ਼ਿਮੀਂ ਅਸਮਾਨਾਂ ਹੋਏ ਬਹਾਰ, ਬਿਨ ਬਾਰਸ਼ ਰੁੱਤ ਦਏ ਮਹਿਕਾਈਆ। ਸਹਿਜ ਸਹਿਜ ਅੰਦਰ ਵੜ ਕੇ ਮੰਦਰ ਚੜ੍ਹ ਕੇ ਸੁਰਤ ਸਵਾਣੀ ਸ਼ਬਦੀ ਫੜ ਕੇ, ਪ੍ਰੇਮ ਪ੍ਰੀਤੀ ਅੰਦਰ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਬਿਨ ਹੱਥਾਂ ਬਾਹਵਾਂ ਫੜ ਕੇ ਬੇੜਾ ਕਰ ਕੇ ਜਾਏ ਪਾਰ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਜਿਥੇ ਰਾਗਾਂ ਦਾ ਨਹੀਂ ਸ਼ਮਾਰ, ਸ਼ਮਅ ਦੀਪ ਨਾ ਕੋਇ ਰੁਸ਼ਨਾਈਆ। ਲੈ ਜਾਏ ਓਸ ਦਰਬਾਰ, ਜਿਸ ਦਰਬਾਰ ਦਾ ਮਾਲਕ ਬੇਪਰਵਾਹੀਆ। ਦਰਗਹਿ ਸਾਚੀ ਦਾ ਹਕ਼ੀਕ਼ਤ ਵਾਲਾ ਯਾਰ, ਹੁਕਮ ਇਕ ਮਨਾਈਆ। ਜਿਸ ਦਾ ਪਿਆਰ ਮੁਹੱਬਤ ਵਿਚੋਂ ਹੋਵੇ ਨਮੂਦਾਰ, ਨੁਮਾਇੰਦੇ ਪੀਰ ਪੈਗ਼ੰਬਰ ਗਏ ਸੁਣਾਈਆ। ਜਲਵਾਗਰ ਜਲਵਾ ਵਖਾਏ ਬੇਮਿਸਾਲ, ਜਿਸ ਦੀ ਮਿਸਲ ਨਾ ਕਿਸੇ ਬਣਾਈਆ। ਜਨ ਭਗਤੋ ਤੁਹਾਡਾ ਵੱਡਾ ਕਰੇ ਇਕ਼ਬਾਲ, ਇਕ਼ਬਾਲ ਤੁਹਾਥੋਂ ਲੈ ਕੇ ਬਿਆਨ ਕਲਮਬੰਦ ਰਖਾਈਆ। ਜਿਸ ਨੂੰ ਗਾ ਨਾ ਸਕੇ ਕੋਈ ਜ਼ਬਾਨ, ਸੋ ਤੁਹਾਡੇ ਧਿਆਨ ਵਿਚ ਟਿਕਾਈਆ। ਜਿਸ ਨੂੰ ਵਿਦਿਆ ਨਾ ਜਾਣੇ ਗਿਆਨ, ਬ੍ਰਹਮਗਿਆਨ ਰਮਜ਼ ਵਿਚ ਸਮਾਈਆ। ਸਾਚੇ ਸੰਤ ਓਸ ਹੁਕਮ ਨੂੰ ਕਰਨ
ਪਰਵਾਨ, ਜੋ ਬਿਨਾ ਪਰਵਾਨਿਆਂ ਦੇ ਦਏ ਪੁਚਾਈਆ। ਬਿਨਾ ਸਫ਼ਰ ਦੇ ਸਫ਼ਰ ਅੰਦਰ ਰਹੇ ਆਣ, ਕਾਇਆ ਕਫ਼ਨੀ ਭਾਗ ਲਗਾਈਆ। ਬਿਨਾ ਜਗਹ ਤੋਂ ਜਗਹ ਲਏ ਪਹਿਚਾਣ, ਜਿਥੇ ਨਾ ਜ਼ਿਮੀ ਤੇ ਨਾ ਅਸਮਾਨ, ਨਾ ਪੀਣ ਤੇ ਨਾ ਖਾਣ, ਨਾ ਹੈਵਾਨ ਤੇ ਨਾ ਇਨਸਾਨ, ਨਾ ਦੁਨੀ ਨਾ ਜਹਾਨ, ਨਾ ਵਿਦਿਆ ਨਾ ਕੋਈ ਗਿਆਨ, ਨਾ ਸੀਤਾ ਨਾ ਕੋਈ ਰਾਮ, ਨਾ ਕੋਈ ਰਾਧਾ ਨਾ ਕੋਈ ਕਾਹਨ, ਨਾ ਕੋਈ ਗੁਰ ਅਵਤਾਰ ਪੈਗ਼ੰਬਰ ਦੇਵੇ ਬਿਆਨ, ਜਿਥੇ ਇਕੋ ਨੂਰ ਜੋਤ ਨਿਸ਼ਾਨ, ਦੂਜਾ ਨਜ਼ਰ ਕੋਇ ਨਾ ਆਈਆ। ਬਿਨਾ ਬਿਜਲੀ ਤੋਂ ਚਾਨਣ ਦੇਵੇ ਉਹ ਚਾਨਾਣ, ਜਿਥੇ ਜਲਵਾ ਨੂਰ ਮਹਾਨ, ਨਿਰਗੁਣ ਰੂਪ ਸ੍ਰੀ ਭਗਵਾਨ, ਜੋ ਸਭ ਨੂੰ ਦੇਵੇ ਦਾਨ, ਘਰ ਸਵਾਮੀ ਮਿਲੇ ਆਣ, ਲੱਖ ਚੁਰਾਸੀ ਚੁਕੇ ਕਾਣ, ਆਵਣ ਜਾਵਣ ਦੀ ਲੋੜ ਰਹੇ ਨਾ ਰਾਈਆ। ਬਿਨਾ ਚਪਾਤੀਆਂ ਤੋਂ ਦੇਵੇ ਪਕਵਾਨ, ਬਿਨਾ ਪਰੋਸਿਆਂ ਤੋਂ ਦੇਵੇ ਧਿਆਨ, ਬਿਨਾ ਮੰਜ਼ਲ ਤੋਂ ਦੇਵੇ ਨਿਸ਼ਾਨ, ਸਾਖਿਆਤ ਉਤਰ ਆਵੇ ਜਿਸਨੂੰ ਮੰਨਦੇ ਗਏ ਰਾਮ, ਰਮਤਾ ਰਮਤਾ ਸਭ ਦੇ ਅੰਦਰ ਰਸਤੇ ਦਏ ਬਣਾਈਆ। ਨਾ ਤਹਿਸੀਲ ਨਾ ਕੋਈ ਡਿਸਟਿਕ, ਕਰ ਕਿਰਪਾ ਜਿਸ ਨੂੰ ਮਾਰੇ ਆਪਣੀ ਹਿਟ, ਬਿਨ ਕਿਰਪਾ ਦੇ ਦਏ ਚਿਟ, ਹਰਿ ਸੰਗਤ ਦੇ ਕਰ ਦਏ ਫਿਟ, ਭਾਵੇਂ ਉਸ ਨੂੰ ਵੱਟ ਕਹੋ ਭਾਵੇਂ ਇੱਟ, ਥ੍ਰੀ ਆਈ ਦੀ ਸਮਝ ਕਿਸੇ ਨਾ ਆਈਆ। ਭਾਵੇਂ ਸਭ ਦਾ ਮਾਨਸ ਜਨਮ ਲਏ ਨਜਿਠ, ਬਿਨ ਅੱਖਾਂ ਤੋਂ ਨਜ਼ਰੀ ਆਵੇ ਵਿਚ, ਬਿਨ ਕਿਰਪਾ ਤੋਂ ਸ੍ਰਿਸ਼ਟੀ ਸਮਝੇ ਟਿਚ, ਦਿਆਲ ਹੋ ਕੇ ਜਨ ਭਗਤਾਂ ਲੇਖਾ ਦਏ ਲਿਖ, ਜਿਸ ਨੂੰ ਦੋ ਜਹਾਨ ਨਾ ਕੋਇ ਮਿਟਾਈਆ। ਨਾ ਕੋਈ ਬੀਕਾਨੇਰ ਨਾ ਕੋਈ ਗੰਗਾ ਨਗਰ, ਬਾਲੂ ਰੇਤ ਨਾ ਕੋਇ ਵਖਾਈਆ। ਜਿਨ੍ਹਾਂ ਦੇ ਅੰਦਰ ਵੜ ਕੇ ਪ੍ਰੇਮ ਪਿਆਰ ਦਾ ਪਾਵੇ ਸਗਨ, ਸਗਲ ਸ੍ਰਿਸ਼ਟੀ ਤੋਂ ਬਾਹਰ ਕਢਾਈਆ। ਆਤਮ ਪਰਮਾਤਮ ਕਰਕੇ ਲਗਨ, ਪਿਛਲਿਆਂ ਤੋਂ ਲਏ ਛੁਡਾਈਆ। ਬਿਨਾ ਬਿਜਲੀ ਤੋਂ ਅੰਦਰ ਦੀਪਕ ਜਗਣ, ਏਸ ਬਿਜਲੀ ਦੀ ਲੋੜ ਰਹੇ ਨਾ ਰਾਈਆ। ਇਸ ਬਿਜਲੀ ਵਾਲੇ ਭਾਖੜੇ ਦਾ (ਰਾਹ) ਤੱਕਣ, ਗੁਰਮੁਖ ਬੇਪਰਵਾਹ ਵਿਚ ਸਮਝਾਈਆ। ਜੋ ਥੋੜੇ ਜਿਹੇ ਹੋ ਜਾਣ ਸ਼ੱਕਣ, ਸ਼ਿਕਵੇ ਅੰਦਰੋਂ ਦਏ ਕਢਾਈਆ। ਜਿਸ ਦੇ ਹੱਥ ਦਸਮ ਦਵਾਰੀ ਦਾ ਨਿੱਕਾ ਜਿਹਾ ਢੱਕਣ, ਸਹਿਜੇ ਦਏ ਉਠਾਈਆ। ਬਿਨਾ ਪਤਾਸਿਆਂ ਤੋਂ ਅੰਮ੍ਰਿਤ ਬਹਿ ਕੇ ਛਕਣ, ਅੰਮ੍ਰਿਤ ਰਸ ਨਿਝਰ ਧਾਰ ਦਏ ਝਿਰਾਈਆ। ਬਿਨਾ ਬੋਲਿਆਂ ਤੋਂ ਨਾਦ ਅਗੰਮੀ ਵੱਜਣ, ਜਿਨ੍ਹਾਂ ਦੀ ਸਦਾ ਵਜਦੀ ਰਹੇ ਵਧਾਈਆ। ਜੇ ਚੰਦ ਚਕੋਰ ਨੂੰ ਜਾਂਦਾ ਨਹੀਂ ਸੱਦਣ, ਸ੍ਰੀ ਭਗਵਾਨ ਭਗਤਾਂ ਦੇ ਅੰਦਰ ਵੜ ਕੇ ਦਏ ਉਠਾਈਆ। ਜੁਗ ਜੁਗ ਪੈਜ ਆਵੇ ਰੱਖਣ, ਇਹ ਓਸੇ ਦੀ ਬੇਪਰਵਾਹੀਆ। ਭਾਂਡੇ ਰਹਿਣ ਨਾ ਦੇਵੇ ਕਾਇਆ ਮਾਟੀ ਸੱਖਣ, ਸਹਿਜੇ ਦਏ ਭਰਾਈਆ। ਜੋ ਸਤਿਗੁਰ ਪੂਰੇ ਦੇ ਆ ਗਏ ਪੱਤਨ, ਬੇੜਾ ਅਗਲੇ ਕਿਨਾਰੇ ਤੋਂ ਅਗੇ ਦਏ ਲੰਘਾਈਆ। ਜਿਥੇ ਉਹ ਸਾਹਿਬ ਸੁਹੇਲੇ ਵਸਣ, ਜਿਨ੍ਹਾਂ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਰਾਗਾਂ ਨਾਦਾਂ ਵਿਚ ਢੋਲੇ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮਿਹਰ ਨਜ਼ਰ ਟਿਕਾਈਆ। ਪਤਾਸਾ ਕਹੇ ਮੈਂ ਮਨਮੁਖਾਂ ਸਦਾ ਖੋਰਦਾ, ਜਿਨ੍ਹਾਂ ਪ੍ਰੇਮ ਨਜ਼ਰ ਨਾ ਆਈਆ। ਜਿਨ੍ਹਾਂ ਦਾ ਨਾਤਾ ਪੰਜ ਚੋਰ ਦਾ, ਪੰਜਾਂ ਵਿਚ ਮਿਲ ਕੇ ਖ਼ੁਸ਼ੀ ਮਨਾਈਆ। ਓਨ੍ਹਾਂ ਸ਼ੌਹ ਦਰਿਆਏ ਰੋੜ੍ਹਦਾ, ਚੁਰਾਸੀ ਪਾਰ ਨਾ ਕੋਇ ਕਰਾਈਆ। ਅਗੇ ਹੋ ਕੋਇ ਨਾ ਹੋੜਦਾ, ਸਚ ਸੰਦੇਸ਼ਾ ਨਾ ਕੋਇ ਦ੍ਰਿੜਾਈਆ। ਰਾਏ ਧਰਮ ਅਗੇ ਤੋਰਦਾ, ਜੋ ਤੁਰਤ ਦਏ ਸਜ਼ਾਈਆ। ਖੇਲ ਵੇਖਾਂ ਪੈਂਦੇ ਸ਼ੋਰ ਦਾ, ਹਾਹਾਕਾਰ ਵਿਚ ਖ਼ੁਸ਼ੀ ਮਨਾਈਆ। ਕਲਜੁਗ ਲਹਿਣਾ ਜਾਣਾ ਅੰਧ ਘੋਰ ਦਾ, ਚਾਰ
ਕੁੰਟ ਸਾਚਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਰਤਾਈਆ। ਪਤਾਸਾ ਕਹੇ ਮੈਂ ਦੱਸਾਂ ਸਚ ਸਲੋਕਾ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਉਚੀ ਕੂਕ ਜਣਾਵਾਂ ਹੋਕਾ, ਹੁਕਮ ਮੰਨੋ ਬੇਪਰਵਾਹੀਆ। ਜਿਸ ਦੇ ਵਿਚ ਨਹੀਂ ਕੋਈ ਧੋਖਾ, ਕੂੜੀ ਕਿਰਿਆ ਨਾ ਕੋਇ ਜਣਾਈਆ। ਮਾਨਸ ਜਨਮ ਮਿਲਿਆ ਮੌਕਾ, ਮੁਕੰਮਲ ਮਿਲੋ ਸ਼ਹਿਨਸ਼ਾਹੀਆ। ਜਿਸ ਦਾ ਮਾਰਗ ਸਭ ਤੋਂ ਸੌਖਾ, ਔਖੀ ਮੰਜ਼ਲ ਦਏ ਮੁਕਾਈਆ। ਪੜ੍ਹਨਾ ਪਏ ਕੋਈ ਨਾ ਪੋਥਾ, ਪੁਸਤਕ ਬਗ਼ਲ ਨਾ ਕੋਇ ਟਿਕਾਈਆ। ਭਿਖਾਰੀ ਬਣ ਕੇ ਫੜਨਾ ਪਏ ਨਾ ਸੋਟਾ, ਸਵਾਨਾਂ ਪਰੇ ਹਟਾਈਆ। ਭੇਖੀਆਂ ਵਿਚ ਬੰਨ੍ਹਣਾ ਨਾ ਪਏ ਲੰਗੋਟਾ, ਤਨ ਖ਼ਾਕ ਨਾ ਕੋਇ ਰਮਾਈਆ। ਕੱਖਾਂ ਦਾ ਬਣਾਉਣਾ ਪਏ ਨਾ ਕੋਠਾ, ਅਗਨੀ ਅੱਗ ਨਾ ਕੋਇ ਜਲਾਈਆ। ਗ੍ਰਹਿਸਤੀਆਂ ਘਰੋਂ ਮੰਗਣਾ ਪਏ ਨਾ ਤੋਸਾ, ਬਗਲੀ ਬਾਂਹ ਨਾ ਕੋਇ ਟਿਕਾਈਆ। ਗੋਬਰ ਨਾਲ ਦੇਣਾ ਪਏ ਨਾ ਕੋਈ ਚੌਂਕਾ, ਸੀਸ ਹਦੀਸ ਨਾ ਕੋਇ ਨਿਵਾਈਆ। ਜਿਨ੍ਹਾਂ ਨੂੰ ਪ੍ਰਭ ਮਿਲਣ ਦਾ ਸੌਂਕਾ, ਸਿਧੇ ਮਿਲੋ ਬੇਪਰਵਾਹੀਆ। ਜਿਸਨੂੰ ਮਿਲਿਆਂ ਕੋਈ ਜਾਵੇ ਨਾ ਔਂਤਾ, ਔਂਤ ਗਿਆਂ ਦੇ ਘਰ ਜਨਮ ਕੋਇ ਨਾ ਪਾਈਆ। ਮਾਲਕ ਮਿਲ ਜਾਏ ਖ਼ਾਲਕ ਇਕੋ ਖੌਂਤਾ, ਜਿਸ ਨੂੰ ਖ਼ਸਮ ਕਹਿ ਕੇ ਸਾਰੇ ਗਏ ਗਾਈਆ। ਓਸ ਦੀ ਗੋਦ ਵਿਚ ਲਾਓ ਢੌਂਕਾ, ਜਿਥੇ ਸੁਤਿਆਂ ਨਾ ਕੋਇ ਉਠਾਈਆ। ਸਾਚੀ ਮੰਜ਼ਲ ਚੜ੍ਹੋ ਜਿਥੇ ਕੋਇ ਨਾ ਪਹੁੰਚਾ, ਸਚ ਦਵਾਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾਲ ਹੋ ਕੇ ਕਿਰਪਨ ਲਏ ਤਰਾਈਆ। ਪਤਾਸਾ ਕਹੇ ਜਨ ਭਗਤੋ ਤੁਹਾਨੂੰ ਕੋਈ ਰਹੇ ਨਾ ਸੋਗ, ਚਿੰਤਾ ਅੰਦਰੋਂ ਦੇਣੀ ਕਢਾਈਆ। ਤੁਹਾਡਾ ਜਨਮ ਜਨਮ ਦਾ ਕੱਟਿਆ ਗਿਆ ਰੋਗ, ਜਗਤ ਰੋਗੀਆਂ ਵਿਚੋਂ ਬਾਹਰ ਕਢਾਈਆ। ਓਸ ਦੇ ਨਾਲ ਹੋਇਆ ਸੰਜੋਗ, ਜੋ ਪਰਮਾਤਮ ਆਤਮ ਆਪਣੀ ਖੇਲ ਖਿਲਾਈਆ। ਏਥੇ ਓਥੇ ਸਦਾ ਮਾਣੋ ਮੌਜ, ਮਜਲਸ ਇਕੋ ਨਜ਼ਰੀ ਆਈਆ। ਤੁਹਾਡਾ ਪੂਰਾ ਹੋਇਆ ਜੋਗ, ਜੁਗਤੀ ਪ੍ਰਭ ਨੇ ਦਿਤੀ ਸਮਝਾਈਆ। ਤੁਹਾਡੇ ਬਦਲੇ ਆਪ ਤੁਹਾਨੂੰ ਲਿਆ ਖੋਜ, ਗੁਰਸਿਖਾਂ ਲੱਭਣ ਦੀ ਲੋੜ ਰਹੀ ਨਾ ਰਾਈਆ। ਜਗਤ ਵਿਛੋੜਾ ਗਵਾਏ ਵਿਜੋਗ, ਵਿਚਲਾ ਲੇਖਾ ਦਏ ਮਿਟਾਈਆ। ਪ੍ਰੇਮ ਪਿਆਰ ਦਾ ਪ੍ਰੀਤਮ ਨਾਲ ਕਰੋ ਭੋਗ, ਭਗਵਨ ਹੋ ਕੇ ਭਗਤਾਂ ਵਿਚ ਸਮਾਈਆ। ਕਲਜੁਗ ਅੰਤਮ ਪ੍ਰਭ ਨੂੰ ਦੇਵੋ ਰੋਹਬ, ਆਪਣਾ ਬਲ ਦਿਓ ਵਖਾਈਆ। ਨਾਲੇ ਕਹੋ, ਹੇ ਪ੍ਰਭੂ, ਜੇ ਅਸੀਂ ਨਾ ਆਉਂਦੇ ਤੇਰੇ ਨਾਮ ਦਾ ਪੈ ਜਾਂਦਾ ਭੋਗ, ਕਲਜੁਗ ਜੀਵ ਭੋਗੀ ਵਿਸ਼ਿਆਂ ਵਿਚ ਤੇਰਾ ਨਾਮ ਮਿਟਾਈਆ। ਸਚ ਪੁਛੇਂ ਜੇ ਤੈਨੂੰ ਸਿੱਧੇ ਯਾਦ ਕਰੀਏ ਸਾਰੇ ਕਰਦੇ ਵਿਰੋਧ, ਕਿਉਂ ਤੇਰੀ ਸਿਫ਼ਤ ਨੂੰ ਪੜ੍ਹ ਕੇ ਮੂਰਖ ਝਟ ਲੰਘਾਈਆ। ਚੰਗਾ ਕੀਤਾ ਗੁਰਮੁਖਾਂ ਨਾਲ ਮਨਮੁਖਾਂ ਦੀ ਲੜਨ ਵਾਸਤੇ ਭੇਜੀ ਫ਼ੌਜ, ਬਿਨਾ ਸੀਮਾਂ ਹੱਦ ਤੋਂ ਅਗੇ ਪਿਛੇ ਕਰਨ ਲੜਾਈਆ। ਥੋੜਾ ਜਿਹਾ ਵਿਦਿਆ ਦਾ ਦੇ ਕੇ ਬੋਧ, ਬੁਧੀ ਸਭ ਦੀ ਦਿਤੀ ਬਦਲਾਈਆ। ਮਾਇਆ ਰਾਣੀ ਨੇ ਬਣਾ ਕੇ ਸਾਰੇ ਨਰ ਤੈਥੋਂ ਭੁੱਲੇ ਭੋਜ, ਅੱਡੀਆਂ ਮਾਰ ਕੇ ਸੁਰਤ ਦਿਤੀ ਭੁਲਾਈਆ। ਕਿਸੇ ਨੂੰ ਹੱਥ ਆਵੇ ਨਾ ਮੁਕਤੀ ਮੋਖ, ਮੁਫ਼ਤ ਵਿਚ ਟੱਲੀਆਂ ਰਹੇ ਖੜਕਾਈਆ। ਅੰਮ੍ਰਿਤ ਰਸ ਦੀ ਮਿਲੇ ਨਾ ਅੰਤਰ ਚੋਗ, ਚੁਗ਼ਲੀ ਨਿੰਦਿਆਂ ਕਰ ਕੇ ਝੱਟ ਰਹੇ ਲੰਘਾਈਆ। ਸ੍ਰੀ ਭਗਵਾਨ ਤੇਰੇ ਉਤੇ ਰਖੇ ਕੋਈ ਨਾ ਓਟ, ਗੁਰ ਅਵਤਾਰ ਪੈਗ਼ੰਬਰ ਮੰਨ ਕੇ ਓਨ੍ਹਾਂ ਦਾ ਹੁਕਮ ਰਹੇ ਉਲਟਾਈਆ। ਅੰਦਰੋਂ ਕੱਢੇ ਕੋਈ ਨਾ ਖੋਟ, ਖੋਟੇ ਹੋ ਕੇ ਖਟੀਆ ਸੇਜ ਹੰਢਾਈਆ। ਬਿਨ ਭਗਤਾਂ ਤੋਂ ਲੱਗੇ ਕਿਸੇ ਨਾ ਚੋਟ, ਜੋ ਚੁਟਕੀ ਅੰਦਰ
ਚੋਰੀ ਚੋਰੀ ਤੇਰਾ ਦਰਸ਼ਨ ਅੰਦਰੋਂ ਪਾਈਆ। ਜਿਥੇ ਬੁਧੀ ਦੀ ਨਹੀਂ ਸੋਚ, ਵਿਦਿਆ ਨਾ ਕੋਇ ਪੜ੍ਹਾਈਆ। ਹਰਖ ਨਹੀਂ ਕੋਈ ਸੋਗ, ਚਿੰਤਾ ਗ਼ਮ ਨਾ ਕੋਇ ਵਖਾਈਆ। ਸੰਜੋਗ ਨਹੀਂ ਵਿਜੋਗ, ਨਾਤਾ ਧੁਰ ਨਾ ਕੋਇ ਜੁੜਾਈਆ। ਬਿਨ ਤੇਰੇ ਮਿਲੇ ਨਾ ਸਾਚੀ ਮੌਜ, ਮੌਜੂਦਾ ਹੋ ਕੇ ਦਰਸ ਨਾ ਕੋਇ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਧ ਸਭ ਦਾ ਦੇ ਚੁਕਾਈਆ। ਪਤਾਸਾ ਕਹੇ ਜਨ ਭਗਤੋ ਮੈਂ ਵੇਖਾਂ ਤੁਹਾਡਾ ਪੱਤਨ ਪਤਿਤ ਪੁਨੀਤ ਦਇਆ ਕਮਾਈਆ। ਜਿਸ ਦਾ ਇਕੋ ਧੁਰ ਦਾ ਬਚਨ, ਬੱਚਿਆਂ ਵਾਂਗ ਰਿਹਾ ਮਨਾਈਆ। ਨਿਰਗੁਣ ਹੋ ਕੇ ਲੱਜਿਆ ਆਇਆ ਰੱਖਣ, ਸਰਗੁਣ ਦੇਵੇ ਮਾਣ ਵਡਿਆਈਆ। ਕਾਇਆ ਗੜ੍ਹ ਸੁਹਾਏ ਕੰਚਨ, ਮਾਟੀ ਖ਼ਾਕ ਵੱਜੇ ਵਧਾਈਆ। ਨਿਰਾਕਾਰ ਹੋ ਕੇ ਸਾਚੇ ਮੰਦਰ ਆਇਆ ਵਸਣ, ਘਟ ਭੀਤਰ ਡੇਰਾ ਲਾਈਆ। ਧੁਰ ਦਾ ਦੀਪਕ ਹੋ ਕੇ ਆਇਆ ਜਗਣ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਚ ਪ੍ਰੀਤੀ ਅੰਦਰ ਰਖੇ ਮਗਨ, ਮਾਰਗ ਇਕੋ ਰਿਹਾ ਵਖਾਈਆ। ਅਗਨੀ ਪੋਹ ਨਾ ਸਕੇ ਤ੍ਰੈਗੁਣ ਅਗਨ, ਅੰਮ੍ਰਿਤ ਮੇਘ ਰਿਹਾ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤੀ ਵਿਚੋਂ ਹਸਤੀ ਆਪ ਬਦਲਾਈਆ। ਬਿਜਲੀ ਕਹੇ ਮੈਂ ਸੰਤਾਂ ਕੋਲੋਂ ਕਦੇ ਨਾ ਜਾਵਾਂ ਮੁੱਕਰ, ਪਾਸਾ ਦੇ ਨਾ ਪੱਲੂ ਛੁਡਾਈਆ। ਜੋ ਸਾਹਿਬ ਦਾ ਕਰਦੇ ਸ਼ੁਕਰ, ਸ਼ੁਕਰੀਏ ਵਿਚ ਓਨ੍ਹਾਂ ਸੀਸ ਨਿਵਾਈਆ। ਜਿਨ੍ਹਾਂ ਦੀ ਖਾਤਰ ਨਿਰਗੁਣ ਧਾਰੋਂ ਆਇਆ ਉਤਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਬਿਨਾ ਮਾਤ ਪਿਤਾ ਬਣਾ ਕੇ ਆਪਣੇ ਪੁੱਤਰ, ਪਿਤਾ ਪੂਤ ਗੋਦ ਸੁਹਾਈਆ। ਸਵਾਮੀ ਹੋ ਕੇ ਆਇਆ ਪੁਛਣ, ਪੂਰਬ ਜਨਮਾਂ ਲੇਖਾ ਰਿਹਾ ਮੁਕਾਈਆ। ਸ਼ਬਦੀ ਧਾਰ ਹੋ ਕੇ ਆਇਆ ਬੁੱਕਣ, ਬੁਕਲ ਵਿਚੋਂ ਬੁਕਲ ਦਏ ਖੁਲ੍ਹਾਈਆ। ਸੰਤ ਸੁਹੇਲੇ ਜਨਮ ਕਰਮ ਦੇ ਕਰ ਕੇ ਮੇਲੇ ਅਗੇ ਦੇਵੇ ਨਾ ਰੁੱਸਣ, ਰੁਸਿਆਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਿਜਲੀ ਕਹੇ ਮੇਰੀ ਜਗਤ ਕੜਾਵੀ ਚਮਕ, ਸਹਾਰਾ ਪਿਛਲਾ ਨਜ਼ਰ ਨਾ ਆਈਆ। ਮੇਰੀ ਸਮਝ ਨਾ ਆਵੇ ਸਮਝ, ਬੇਸਮਝ ਦਿਆਂ ਦੁਹਾਈਆ। ਜਿਨ੍ਹਾਂ ਨੂੰ ਮੁਰਸ਼ਦ ਵਾਲੀ ਵੱਜ ਗਈ ਰਮਜ਼, ਉਹ ਰਮਜ਼ਾਨ ਦਾ ਲੇਖਾ ਗਏ ਮੁਕਾਈਆ। ਉਹ ਛਡ ਕੇ ਪੜ੍ਹਾਈ ਯੇ ਅਲਿਫ਼, ਆਰਫ਼ਾਂ ਵਾਲੀ ਮਤ ਮਿਟਾਈਆ। ਇਕੇ ਦੀ ਹੋ ਗਏ ਤਰਫ਼, ਜਿਸ ਦੀ ਸਿੰਮਤ ਨਾ ਕੋਇ ਬਦਲਾਈਆ। ਜਿਸ ਦਾ ਲਿਖਿਆ ਨਾ ਜਾਵੇ ਕਦੇ ਹਰਫ਼, ਹਰੂਫ਼ਾਂ ਵਿਚ ਜਮ੍ਹਾਂ ਨਾ ਕੋਇ ਕਰਾਈਆ। ਕਰਵਟ ਦੇ ਕੇ ਦੀਨ ਦੁਨੀਆ ਕਰ ਦੇਵੇ ਬੇਤਰਫ਼, ਪਾਸਾ ਲਏ ਉਲਟਾਈਆ। ਮਿਹਰਵਾਨ ਹੋ ਕੇ ਸੂਫ਼ੀ ਸੰਤਾਂ ਮੇਟੇ ਹਰਸ, ਹਵਸ ਅੰਦਰੋਂ ਦਏ ਚੁਕਾਈਆ। ਕੌਣ ਜਾਣੇ ਕੀ ਰਮਜ਼ ਮਾਰੀ ਸ਼ੱਮਸ, ਪੁਠੀ ਖੱਲ ਲੁਹਾਈਆ। ਵਿਦਿਆ ਵਾਲੇ ਅਹਮਕ਼, ਝਗੜਾ ਕਰੇ ਲੋਕਾਈਆ। ਮੁੱਲਾ ਕੀ ਜਾਣੇ ਸਿਰ ਉਤੇ ਕੁੱਲਾ ਤੇੜ ਤਹਿਮਤ, ਤੁਹਮਤ ਸਭਨਾਂ ਰਿਹਾ ਲਗਾਈਆ। ਪਤਾਸਾ ਕਹੇ ਓਨ੍ਹਾਂ ਨੂੰ ਮੇਰੇ ਵਾਂਗ ਕਦੇ ਨਾ ਆਵੇ ਜ਼ਹਿਮਤ, ਬਿਨਾ ਖੁਰਿਆਂ ਤੋਂ ਖ਼ੁਦ ਓਸੇ ਵਿਚ ਸਮਾਈਆ। ਜਿਨ੍ਹਾਂ ਉਤੇ ਹੋ ਗਈ ਰਹਿਮਤ, ਰਹਿਮ ਵਿਚ ਲਏ ਉਠਾਈਆ। ਸਫ਼ਰ ਕਰਨ ਦੀ ਸਭ ਦੀ ਲੇਖੇ ਲਾ ਦਏ ਮਿਹਨਤ, ਦਰ ਆਇਆਂ ਦਏ ਵਡਿਆਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਬਿਨ ਅੱਖ ਤੋਂ ਲਾ ਦਏ ਸੈਨਤ, ਬਿਨਾ ਇਸ਼ਾਰਿਉਂ ਇਸ਼ਾਰਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋ ਬਿਨ ਹਥਿਆਰਾਂ ਲੱਖ ਚੁਰਾਸੀ ਬਣਿਆ ਰਹੇ ਮਕੈਨਕ, ਬਿਨ ਬਿਜਲੀ ਬਿਨ ਅਲੈਕਟ੍ਰਿਕ ਆਪਣਾ ਸੁਚ ਕਰ ਸਿਲੈਕਟ,
ਡਾਇਰੈਕਟ ਸਿੱਧਾ ਦਏ ਮਿਲਾਈਆ। ਜਿਸ ਦੇ ਕੋਲ ਬਿਨਾ ਖੰਬਿਆਂ ਤੋਂ ਵੱਡਾ ਪ੍ਰਾਜੈਕਟ, ਕਦੀ ਬੰਦ ਨਾ ਹੋਵੇ ਵਿਚ ਬਰੈਕਟ, ਕੋਈ ਵਿਦਿਆ ਵਾਲਾ ਕਰ ਨਾ ਸਕੇ ਸਿਲੈਕਟ, ਸੀਲਾਂ ਨਾਲ ਬੰਦ ਨਾ ਕੋਇ ਕਰਾਈਆ। ਜਿਸ ਦਾ ਮਾਲ ਬੰਦ ਹੋ ਕੇ ਆਵੇ ਨਾ ਵਿਚ ਕਿਸੇ ਪੈਕਟ, ਰਾਹ ਵਿਚ ਰੋਕੇ ਨਾ ਕੋਈ ਸੰਤਰੀ ਖੜ੍ਹਾ ਉਤੇ ਟਰੈਫਕ, ਪੜਦਾ ਬਾਹਰੋਂ ਨਾ ਕੋਇ ਚੁਕਾਈਆ। ਜਿਸ ਨੂੰ ਜਾਣੇ ਕੋਈ ਨਾ ਈਸਟ ਵੈਸਟ, ਜਿਸ ਦੀ ਕਵਾਲਟੀ ਸਭ ਤੋਂ ਬੈਸਟ, ਜਿਸ ਦੇ ਮਾਲਕ ਨੂੰ ਇਨਕਮ ਟੈਕਸ ਵਿਚ ਕਰੇ ਕੋਈ ਨਾ ਅਰੈਸਟ, ਇਨਕੁਆਇਰੀ ਕਰਨ ਕੋਇ ਨਾ ਆਈਆ। ਜੇ ਉਹ ਕਿਰਪਾ ਕਰੇ ਭਾਵੇਂ ਮਾਰਕ ਦੇਵੇ ਅਨਪੜ੍ਹਿਆਂ ਨੂੰ ਕਲਾਸ ਫ਼ਸਟ, ਦਇਆ ਨਾਲ ਬਣਾ ਲਏ ਆਪਣੇ ਗੈਸਟ, ਆਪਣੀ ਮੁਹੱਬਤ ਦਾ ਰਖ ਦੇਵੇ ਟੈਸਟ, ਪਰਚਾ ਜਗਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਤੋਂ ਵੱਖਰੀ ਰਖੇ ਲਿਸਟ, ਜਿਨ੍ਹਾਂ ਦਾ ਇਕੋ ਇਕ ਇਸ਼ਟ, ਜਿਸ ਨੂੰ ਮੰਨਦੇ ਗਏ ਰਾਮਾ ਨਾਲ ਗੁਰੂ ਵਸ਼ਿਸ਼ਟ, ਜਿਸ ਨੇ ਗੁਰ ਅਵਤਾਰ ਪੈਗ਼ੰਬਰ ਦੀ ਹੁਕਮੇ ਅੰਦਰ ਰਖੀ ਫ਼ਰਿਸਤ, ਮੁਕਤੀ ਤੋਂ ਪਰੇ ਜੁਗਤੀ ਤੋਂ ਦੂਰ ਲਹਿਣੇ ਵਿਚ ਨਾ ਰਖੇ ਦੋਜ਼ਖ਼ ਬਹਿਸ਼ਤ, ਤਨ ਵਜੂਦ ਵਾਲਾ ਤੱਤਾਂ ਵਾਲਾ ਕਦੇ ਕਰੇ ਨਾ ਇਸ਼ਕ, ਜੇ ਬਖ਼ਤ ਪਏ ਤੇ ਭਗਤਾਂ ਕੋਲੋਂ ਕਦੇ ਜਾਏ ਨਾ ਖ਼ਿਸਕ, ਧਰੂ ਪ੍ਰਹਿਲਾਦ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਬਿਜਲੀ ਤੋਂ ਜਨ ਭਗਤਾਂ ਅੰਦਰ ਪ੍ਰੇਮ ਪਿਆਰ ਦੀ ਮਾਰ ਕੇ ਲਿਸ਼ਕ, ਲਸ਼ਕਰ ਅੰਦਰੋਂ ਚੋਰਾਂ ਵਾਲਾ ਦਏ ਕਢਾਈਆ। ਪਤਾਸਾ ਕਹੇ ਮੈਂ ਫ਼ਰਕ ਰਖਾਂ ਨਾ ਰਤੀ, ਖੇਲ ਦੱਸਾਂ ਬੇਪਰਵਾਹੀਆ। ਜੋ ਕੁਛ ਵੇਖਾਂ ਅੱਖੀਂ, ਸੋ ਸਚ ਦਿਆਂ ਦ੍ਰਿੜਾਈਆ। ਜਿਨ੍ਹਾਂ ਨੂੰ ਮਿਲ ਗਿਆ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਉਹ ਗੁਰਮੁਖ ਸਵਾਣੀ ਬਣ ਗਈ ਧੁਰ ਦੀ ਸਖ਼ੀ, ਨਾਤਾ ਸਕਿਆਂ ਨਾਲੋਂ ਤੁੜਾਈਆ। ਓਹਨੂੰ ਲੋੜ ਨਾ ਰਹੀ ਕਿਸੇ ਮੋਮਬੱਤੀ, ਘਰ ਘਰ ਵਿਚ ਘਰ ਦਾ ਮਾਲਕ ਕਰੇ ਰੁਸ਼ਨਾਈਆ। ਝਲਣੀ ਪਏ ਨਾ ਹੱਥਾਂ ਨਾਲ ਪੱਖੀ, ਪਵਣ ਉਣੰਜਾ ਸੇਵ ਕਮਾਈਆ। ਪੜ੍ਹਨੀ ਪਏ ਕੋਈ ਨਾ ਪੱਟੀ, ਹਰਫ਼ਾਂ ਵਾਲੀ ਨਾ ਕੋਇ ਲਿਖਾਈਆ। ਲੱਭਣੀ ਪਏ ਕੋਈ ਨਾ ਹੱਟੀ, ਜਗਤ ਵਣਜਾਰਾ ਰਾਹ ਨਾ ਕੋਇ ਤਕਾਈਆ। ਇਕੋ ਮਾਲਕ ਪ੍ਰਿਤਪਾਲਕ ਸਾਚਾ ਸਾਹਿਬ ਮਿਲ ਜਾਏ ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਨਾਮ ਕਹਾਣੀ ਸਦਾ ਸੱਚੀ, ਸਤਿ ਸਤਿ ਦਏ ਦ੍ਰਿੜਾਈਆ। ਜਿਸ ਦੀ ਨਗਰੀ ਜੋਤ ਉਜਗਰੀ ਇਕੋ ਦਵਾਰ ਵਸੀ, ਵਾਸਤਾ ਇਕੋ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਜਣਾਈਆ। ਬਿਜਲੀ ਕਹੇ ਮੈਂ ਭਗਤੋ ਕਦੇ ਨਾ ਬੁਝਦੀ, ਜਿਨ੍ਹਾਂ ਨੇ ਧੁਰਦਰਗਾਹੋਂ ਮੇਰਾ ਨਾਤਾ ਲਿਆ ਜੁੜਾਈਆ। ਮੈਂ ਖੇਲ ਅੰਦਰਲੀ ਬੁੱਝਦੀ, ਬੁਝਿਆਂ ਲਵਾਂ ਉਠਾਈਆ। ਇਹ ਖੇਲ ਨਹੀਂ ਕੋਈ ਲੁਕ ਦੀ, ਪੜਦਿਆਂ ਵਿਚੋਂ ਪੜਦੇ ਦਿਆਂ ਚੁਕਾਈਆ। ਮੈਨੂੰ ਯਾਦ ਕਹਾਣੀ ਆਈ ਗੁਜਰੀ ਦੀ ਕੁੱਖ ਦੀ, ਜਿਸ ਦੀ ਲਿਖਤ ਨਾ ਕੋਇ ਸੁਣਾਈਆ। ਉਹ ਅੰਤ ਅਖ਼ੀਰੀ ਘੜੀ ਵੇਖੀ ਸੁਖ ਦੀ, ਜਿਸ ਵੇਲੇ ਗੋਬਿੰਦ ਮਿਲੀ ਵਡਿਆਈਆ। ਧਾਰ ਜਾਣੀ ਪਿਤਾ ਪੁੱਤ ਦੀ, ਅੰਦਰ ਬਾਹਰ ਇਕੋ ਰੰਗ ਸਮਾਈਆ। ਜਿਸ ਨੂੰ ਝੁਕਿਆਂ ਤੋਂ ਬਿਨਾ ਝੁਕਦੀ, ਝੁਕੀ ਨੂੰ ਝੁਕਿਆਂ ਲਏ ਜਗਾਈਆ। ਇਹ ਮੈਂ ਕਥਾ ਦੱਸੀ ਨਹੀਂ ਕਿਸੇ ਉਲਟੇ ਰੁੱਖ ਦੀ, ਨਾ ਤੱਤਾਂ ਵਾਲੇ ਮਨੁੱਖ ਦੀ, ਅਬਿਨਾਸ਼ੀ ਸੁਤ ਮਿਲੀ ਮਾਣ ਵਡਿਆਈਆ। ਕਵਣ ਖੇਲ ਜਾਣੇ ਓਸ ਰੁੱਤ ਦੀ, ਰੁਤੜੀਆਂ ਵਿਚੋਂ ਰੁੱਤੀ ਰੁੱਤ ਨਾ ਕੋਇ ਬਦਲਾਈਆ। ਮੈਨੂੰ ਘਰ ਘਰ ਆਸਾ ਆਸਾ ਵਿਚੋਂ ਆਸ ਕਦੇ ਨਾ ਮੁਕਦੀ, ਚੁਰਾਸੀ ਵਿਚ
ਚੌਰਸਤਾ ਆਪਣਾ ਲਿਆ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਸਮਾਈਆ। ਬਿਜਲੀ ਕਹੇ ਮੈਂ ਧੋਖੇ ਵਾਲੀ ਕਰਾਂ ਕਦੇ ਨਾ ਬਾਤ, ਬਾਤਨ ਦਿਆਂ ਸਮਝਾਈਆ। ਸੁਹੰਜਣੀ ਹੋਈ ਰਾਤ, ਰੈਣ ਮਿਲੀ ਵਡਿਆਈਆ। ਭਗਤਾਂ ਬਣਿਆਂ ਸਾਥ, ਗੁਰਮੁਖ ਢੋਲੇ ਗਾਈਆ। ਮੈਨੂੰ ਆਇਆ ਵਿਸ਼ਵਾਸ, ਵਿਸ਼ਵ ਇਕੋ ਰੂਪ ਦਰਸਾਈਆ। ਓਸ ਦੇ ਪਹੁੰਚੀ ਪਾਸ, ਜੋ ਪਾਸਾ ਸਭ ਦਾ ਦਏ ਉਲਟਾਈਆ। ਜਿਥੇ ਸਦਾ ਨਿਰਗੁਣ ਨੂਰ ਜੋਤ ਪਰਕਾਸ਼, ਇਕੋ ਰੂਪ ਰਿਹਾ ਦਰਸਾਈਆ। ਜਨ ਭਗਤਾਂ ਪੂਰੀ ਕਰੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਦੁਰਮਤ ਮੈਲ ਦੇਵੇ ਕਾਟ, ਕਟਾਖਸ਼ ਇਕੋ ਨਾਮ ਲਗਾਈਆ। ਸਭ ਦੀ ਲੇਖੇ ਲਾਵੇ ਦੂਰ ਨੇੜੇ ਦੀ ਵਾਟ, ਵਟ ਅੰਦਰ ਰਹੇ ਨਾ ਰਾਈਆ। ਜਨ ਭਗਤਾਂ ਦੇਵੇ ਉਹ ਅਗੰਮੀ ਦਾਤ, ਜੋ ਦਾਤਾ ਹੋ ਕੇ ਆਪ ਵਰਤਾਈਆ। ਲਹਿਣਾ ਦੇਣਾ ਚੁੱਕੇ ਤਨ ਮਾਟੀ ਖ਼ਾਕ, ਖ਼ਾਲਸ ਆਪਣਾ ਰੰਗ ਰੰਗਾਈਆ। ਪੂਰਾ ਕਰੇ ਭਵਿਖਤ ਵਾਕ, ਵਾਕਿਫ਼ਕਾਰ ਹੋ ਕੇ ਵੇਖ ਵਖਾਈਆ। ਜਨ ਭਗਤ ਸੁਹੇਲੇ ਅੰਤਰ ਕਰ ਕੇ ਸਾਫ਼, ਸਫ਼ਾ ਕੂੜੀ ਦਏ ਮਿਟਾਈਆ। ਜਨਮ ਜਨਮ ਦੀ ਕਿਰਿਆ ਕਰ ਮੁਆਫ਼, ਮਿਹਰ ਨਜ਼ਰ ਇਕ ਉਠਾਈਆ। ਹਰਿਜਨ ਰਹੇ ਨਾ ਕੋਇ ਗੁਸਤਾਖ, ਗ਼ੁਸਾ ਗ਼ਮੀ ਵਿਚੋਂ ਕਢਾਈਆ। ਲਹਿਣਾ ਦੇਣਾ ਕਰੇ ਬੇਬਾਕ, ਪੂਰਬ ਲੇਖਾ ਝੋਲੀ ਪਾਈਆ। ਸੋਭਾਵੰਤ ਸੁਹਾਏ ਸੁਹੰਜਣੀ ਰਾਤ, ਰੈਣ ਨੈਣ ਅੱਖ ਰਹੀ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰਾ ਇਕੋ ਵਰ, ਵਾਰਤਾ ਜਗਤ ਨਾ ਕੋਇ ਸਿਖਾਈਆ। ਪਤਾਸਾ ਕਹੇ ਧੰਨ ਵਡਿਆਈ ਸਾਚੇ ਸੰਤ, ਜੋ ਸਾਹਿਬ ਸਤਿਗੁਰ ਵਿਚ ਸਮਾਈਆ। ਜਿਨ੍ਹਾਂ ਦਾ ਮਾਲਕ ਇਕੋ ਕੰਤ, ਸੇਜ ਸੁਹੰਜਣੀ ਸਚ ਹੰਢਾਈਆ। ਨਾਮ ਦੱਸ ਕੇ ਧੁਰ ਦਾ ਮੰਤ, ਮੰਤਵ ਜਨਮ ਜਨਮ ਦਾ ਹੱਲ ਕਰਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਬਿਨ ਅੱਖਰਾਂ ਕਰੇ ਪੜ੍ਹਾਈਆ। ਲੇਖਾ ਮੁਕਾ ਕੇ ਸਵਰਗ ਜੱਨਤ, ਚਰਨ ਕਵਲ ਦਏ ਸਰਨਾਈਆ। ਕਿਸੇ ਦੀ ਕਰਨੀ ਪਏ ਨਾ ਮਿੰਨਤ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਸਚਖੰਡ ਦਵਾਰਾ ਦੱਸ ਕੇ ਸਿੰਮਤ, ਮੰਜ਼ਲ ਮੰਜ਼ਲ ਦਏ ਪੁਚਾਈਆ। ਆਪਣੀ ਮਿਹਰ ਦੇਵੇ ਹਿੰਮਤ, ਹੌਸਲਾ ਸਚ ਨਾਲ ਜਣਾਈਆ। ਨਾਲ ਰਲਣ ਨਾ ਦੇਵੇ ਕੋਈ ਨਿੰਦਕ, ਚੁਗ਼ਲਖੋਰ ਨਾ ਕੋਇ ਹਮਸਾਈਆ। ਜਨ ਭਗਤ ਸੁਹੇਲਾ ਸਾਚੀ ਮੰਜ਼ਲ ਉਤੋਂ ਕਦੇ ਨਾ ਜਾਵੇ ਤਿਲਕ, ਅਗੇ ਹੋ ਨਾ ਕੋਇ ਅਟਕਾਈਆ। ਨਾਮ ਅਪਾਰਾ ਦੇ ਕੇ ਖਿੱਲਤ, ਸਿਹਰਾ ਸਤਿ ਸਤਿ ਬੰਧਾਈਆ। ਆਤਮ ਪਰਮਾਤਮ ਦੱਸ ਕੇ ਮਿਲਤ, ਜੋੜਾ ਧੁਰ ਦਾ ਲਏ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦਏ ਮੁਕਾਈਆ। ਪਤਾਸਾ ਕਹੇ ਮੈਂ ਗੁਰਮੁਖ ਵੇਖੇ ਸਜਦੇ, ਹਰਿਮੰਦਰ ਡੇਰਾ ਲਾਈਆ। ਜਿਥੇ ਦੀਪਕ ਜੋਤੀ ਜਗਦੇ, ਆਦਿ ਜੁਗਾਦਿ ਹੋਵੇ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਇਕੋ ਰੂਪ ਲਗਦੇ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਬਿਨ ਭਗਤਾਂ ਤੋਂ ਭੇਤ ਕਦੇ ਨਾ ਲੱਭਦੇ, ਸੱਚਾ ਰੱਬ ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਵਹਿਣ ਵੇਖੇ ਵਗਦੇ, ਕੋਟਨ ਕੋਟ ਜੁਗ ਗਏ ਪੰਧ ਮੁਕਾਈਆ। ਕਲਜੁਗ ਜੀਵ ਰੂਪ ਬਣੇ ਬਗਲੇ ਬਗ ਦੇ, ਬਪੜੇ ਅੰਦਰੋਂ ਸਾਫ਼ ਨਾ ਕੋਇ ਕਰਾਈਆ। ਜੋ ਇਕੋ ਸ੍ਰੀ ਭਗਵਾਨ ਦਾ ਨਾਮ ਜਪਦੇ, ਜੰਮਣ ਮਰਨ ਵਿਚ ਕਦੇ ਨਾ ਆਈਆ। ਬਿਨ ਗੁਰਮੁਖਾਂ ਫਲ ਕਦੇ ਨਾ ਪੱਕਦੇ, ਕਲਜੁਗ ਕਰਮ ਝੱਖੜ ਰਿਹਾ ਝੁਲਾਈਆ। ਜਿਨ੍ਹਾਂ ਦੇ ਲਹਿਣੇ ਦੇਣੇ ਹੁੰਦੇ ਹੱਕ ਦੇ, ਉਹ ਦੂਰ ਦੁਰਾਡੇ ਆਉਂਦੇ ਚਾਈਂ ਚਾਈਂਆ।
ਉਹ ਸੰਦੇਸੇ ਸੁਣਦੇ ਇਕੋ ਯੱਕ ਦੇ, ਇਕੋ ਓਟ ਰਹੇ ਤਕਾਈਆ। ਓਨ੍ਹਾਂ ਨੂੰ ਹੁਕਮ ਆ ਗਏ ਪਿਛਲੇ ਕਰਮ ਕਾਂਡ ਫ਼ਕ ਦੇ, ਬਿਨਾ ਪਟਵਾਰੀਆਂ ਕ਼ਲਮ ਦੇਣੀ ਚਲਾਈਆ। ਜਿਥੇ ਲਿਖਣ ਵਾਲੇ ਕਦੇ ਨਾ ਥੱਕਦੇ ਨਾ ਅੱਕਦੇ, ਬਿਨਾ ਅਕਲਾਂ ਤੋਂ ਲੇਖੇ ਰਹੇ ਬਣਾਈਆ। ਬਿਨਾ ਸਫ਼ਰ ਤੋਂ ਸਫ਼ਰ ਮਿਲਦੇ ਉਸ ਰੱਬ ਦੇ, ਜੋ ਰਬੀ ਖ਼ਰੀਫ਼ ਦੋਵੇਂ ਫ਼ਸਲਾਂ ਆਪਣੇ ਵਿਚੋਂ ਉਗਾਈਆ। ਝਗੜੇ ਨਹੀਂ ਚੁਰਾਸੀ ਲੱਖ ਯੱਭ ਦੇ, ਜਮਾਂ ਦੀ ਚੋਟ ਨਾ ਕੋਇ ਲਗਾਈਆ। ਭਗਤ ਭਗਵਾਨ ਜੁਗ ਚੌਕੜੀ ਮੇਲੇ ਪ੍ਰਭੂ ਸਬਬ ਦੇ, ਆਪਣੀ ਬਿਧੀ ਨਾ ਕੋਇ ਬਣਾਈਆ। ਕਿਸੇ ਨੂੰ ਪਤਾ ਨਹੀਂ ਵਿਛੜੇ ਕਦ ਦੇ, ਕ਼ਦੀਮ ਤੋਂ ਕ਼ਦਮਾਂ ਦਾ ਪਿਆਰ ਕ਼ੁਦਰਤ ਦੇ ਕ਼ਾਦਰ ਨਾਲ ਚਲਿਆ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਗੜੇ ਮੁਕਾ ਕੇ ਦੀਨ ਮਜ਼੍ਹਬ ਹੱਦ ਦੇ, ਮੜ੍ਹੀਆਂ ਵਿਚੋਂ ਦਾਅਵੇ ਨਾਲ ਬਾਹਰ ਕਢਾਈਆ। ਜਨ ਭਗਤ ਕਦੇ ਨਾ ਜੰਮਦਾ ਮਰਦਾ, ਮਾਨਸ ਰੂਪ ਬਦਲਾਈਆ। ਏਥੇ ਓਥੇ ਮਾਲਕ ਰਹੇ ਆਪਣੇ ਘਰ ਦਾ, ਘਰ ਵਿਚੋਂ ਕਦੇ ਨਾ ਹੋਏ ਜੁਦਾਈਆ। ਹੁਕਮੇਂ ਅੰਦਰ ਰਹੇ ਚਲਦਾ, ਜਗਤ ਜਹਾਨ ਸੇਵ ਕਮਾਈਆ। ਭਾਣਾ ਰਹੇ ਮੰਨਦਾ, ਭਾਵੀ ਦਾ ਦੁੱਖ ਲਾਗੇ ਨਾ ਰਾਈਆ। ਜਗਤ ਨਾਤਾ ਸਰੀਰ ਤਨ ਦਾ, ਆਤਮ ਪਰਮਾਤਮ ਵਿਚ ਸਮਾਈਆ। ਜਿਸ ਦਾ ਲੇਖਾ ਪਿਛਲਾ ਬਲ ਦਾ, ਧਰਮ ਦਵਾਰੇ ਸੋਭਾ ਪਾਈਆ। ਜੋਤ ਜੋਤ ਵਿਚ ਰਲਦਾ, ਜੋਤੀ ਜੋਤ ਜੋਤ ਰੁਸ਼ਨਾਈਆ। ਲਹਿਣਾ ਦਿਤਾ ਕਲਜੁਗ ਕਲ ਦਾ, ਕ਼ਲਮ ਲਿਖੇ ਕੋਇ ਨਾ ਸ਼ਾਹੀਆ। ਬਾਵਨ ਦਵਾਰੇ ਆਇਆ ਚਲਦਾ, ਆਯੂ ਪੰਜ ਦੋ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਰਿਹਾ ਭੁਗਤਾਈਆ। ਬਾਵਨ ਕੋਲ ਆਇਆ ਬਾਲ, ਅਵਸਥਾ ਬਾਲੀ ਨਜ਼ਰੀ ਆਈਆ। ਓਸ ਫੜ ਕੇ ਧੁਰ ਦਾ ਲਾਲ, ਗੋਦ ਆਪਣੀ ਲਿਆ ਟਿਕਾਈਆ। ਫਲ ਅਗੰਮੀ ਦਿਤਾ ਖਵਾਲ, ਭੁੱਖੇ ਰਹਿ ਕੇ ਦਿਤਾ ਰਜਾਈਆ। ਓਧਰੋਂ ਮੰਗਤੀ ਕੀਤਾ ਸਵਾਲ, ਭਿਖਾਰਨ ਹੋ ਕੇ ਦਿਤੀ ਦੁਹਾਈਆ। ਮੇਰੀ ਕਰ ਪ੍ਰਿਤਪਾਲ, ਦਇਆਵਾਨ ਤੇਰੀ ਵਡਿਆਈਆ। ਮੈਂ ਵੀ ਉਸ ਦੀ ਚਾਹਵਾਨ, ਜੋ ਨੱਢੇ ਦਿਤਾ ਛਕਾਈਆ। ਬਾਵਨ ਕਿਹਾ ਨਾ ਹੋ ਹੈਰਾਨ, ਤੈਨੂੰ ਦਿਆਂ ਦ੍ਰਿੜਾਈਆ। ਇਹ ਕੋਈ ਪੱਕਿਆ ਨਹੀਂ ਪਕਵਾਨ, ਤਵਾ ਪਰਾਤ ਨਾ ਕੋਇ ਵਖਾਈਆ। ਜਿਸ ਦੇ ਉਤੇ ਹੋਵਾਂ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਅਨਮੋਲ ਵਸਤੂ ਦੇਵਾਂ ਦਾਨ, ਚੁਰਾਸੀ ਵਿਚੋਂ ਬਾਹਰ ਕਢਾਈਆ। ਭਗਤਾਂ ਵਿਚ ਮਿਲਾਵਾਂ ਆਣ, ਭਾਵਨੀ ਪੂਰ ਕਰਾਈਆ। ਜਗਤ ਝੁਲਾਵਾਂ ਨਿਸ਼ਾਨ, ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਮੰਗਤੀ ਕਹੇ ਮੈਂ ਖੜ੍ਹੀ ਭਿਖਾਰ, ਭਿਖਾਰਨ ਨਜ਼ਰੀ ਆਈਆ। ਮੰਗਿਆਂ ਤੇਰਾ ਦਵਾਰ, ਦਵਾਰੇ ਸੀਸ ਝੁਕਾਈਆ। ਸਭ ਕੁਛ ਤੇਰੇ ਅਖ਼ਤਿਆਰ, ਇਖ਼ਤਲਾਫ਼ ਨਾ ਕੋਇ ਦ੍ਰਿੜਾਈਆ। ਬਾਵਨ ਕਿਹਾ ਨਾਲ ਪਿਆਰ, ਸਹਿਜ ਨਾਲ ਸਮਝਾਈਆ। ਤੇਰੀ ਮੰਜ਼ਲ ਦਿਸੇ ਦੁਸ਼ਵਾਰ, ਔਖੀ ਘਾਟੀ ਪਾਰ ਨਾ ਕੋਇ ਕਰਾਈਆ। ਤੇਰਾ ਜਨਮ ਨਾ ਜਾਏ ਕੋਈ ਸੁਆਰ, ਸਵਾਰਥ ਵਿਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। ਮੰਗਤੀ ਮਾਂਗਤ ਹੋ ਕੇ ਪਈ ਰੋ, ਨੈਣਾਂ ਨੀਰ ਵਹਾਈਆ। ਕਿਉਂ ਮੇਰੇ ਨਾਲ ਕਰਾਵੇਂ ਧਰੋਹ, ਕੀ ਤੇਰੀ ਬੇਪਰਵਾਹੀਆ। ਮੈਂ ਮੁਹੱਬਤ ਕਰਾਂ ਮੋਹ, ਤੂੰ ਨਾਤਾ ਰਿਹਾ ਤੁੜਾਈਆ। ਪੁਰਖ ਅਬਿਨਾਸ਼ੀ ਦਿਤੀ ਸੋ, ਸਮਝ ਅੰਦਰੇ ਅੰਦਰ ਜਣਾਈਆ।
ਮੇਰਾ ਲੇਖਾ ਜਾਣੇ ਨਾ ਕੋ, ਬੁਧੀਵਾਨ ਨਾ ਕੋਇ ਵਡਿਆਈਆ। ਜਿਸ ਵੇਲੇ ਜੁਗ ਬੀਤੇ ਚਾਰ ਨਵ ਨੌ, ਕਲਜੁਗ ਅੰਤਮ ਵੇਲਾ ਆਈਆ। ਸਚ ਪਰਕਾਸ਼ ਹੋਵੇ ਲੋ, ਅੰਧੇਰਾ ਜਗਤ ਖ਼ੁਦਾਈਆ। ਸਾਚਾ ਬੀਜ ਦੇਵਾਂ ਬੋ, ਭਗਤ ਸੁਹੇਲੇ ਮਾਤ ਪਰਗਟਾਈਆ। ਤੇਰੇ ਕੋਲੋਂ ਕਰਾਵਾਂ ਧਰੋਹ, ਧੁਰ ਦੀ ਲਿਖਤ ਆਪਣੇ ਹੱਥ ਰਖਾਈਆ। ਆਪਣੀ ਵਸਤ ਆਪਣਿਆਂ ਕੋਲੋਂ ਖੋਹ, ਆਪਣੇ ਘਰ ਟਿਕਾਈਆ। ਬਾਲ ਅਵਸਥਾ ਦਾ ਮੇਰਾ ਮੋਹ, ਮੁਹੱਬਤ ਅਗੇ ਇਹੋ ਚਲੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਵੇਖ ਵਖਾਈਆ। ਧੁਰ ਦਾ ਹੁਕਮ ਰਹੇ ਅਤੀਤ, ਨਾ ਕੋਈ ਮੇਟੇ ਮੇਟ ਮਿਟਾਈਆ। ਹੁਕਮੇਂ ਅੰਦਰ ਸਮਾਂ ਗਿਆ ਬੀਤ, ਵੇਲਾ ਵਕ਼ਤ ਦਏ ਗਵਾਹੀਆ। ਕਰੇ ਕਰਾਵੇ ਕਰਨਹਾਰਾ ਠੀਕ, ਠਾਕਰ ਹੋ ਕੇ ਠੂਠੇ ਭੰਨ ਵਖਾਈਆ। ਆਤਮ ਪਰਮਾਤਮ ਬਣਾ ਕੇ ਸਚ ਪ੍ਰੀਤ, ਪ੍ਰੀਤਮ ਹੋ ਕੇ ਤੋੜ ਨਿਭਾਈਆ। ਜਿਸ ਨੇ ਬਖ਼ਸ਼ਿਆ ਮਰਨ ਜੀਤ, ਅੰਤਮ ਆਪਣੇ ਦਰ ਲਏ ਬੁਲਾਈਆ। ਆਤਮਾ ਪਰਮਾਤਮ ਦਾ ਸੱਚਾ ਮੀਤ, ਤਨ ਨਾਲ ਮੋਹ ਨਾ ਕੋਇ ਰਖਾਈਆ। ਮਾਤਾ ਪਿਤ ਅੰਤਰ ਰਹੇ ਸੀਤ, ਅਗਨੀ ਅੱਗ ਨਾ ਕੋਇ ਜਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗੇ ਹੋਰ ਕਰੇ ਬਖ਼ਸ਼ੀਸ਼, ਬਖ਼ਸ਼ਿਸ਼ ਵਿਚੋਂ ਉਜੜੇ ਦਏ ਵਸਾਈਆ।
੨ ਜੇਠ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ
ਜੇਠ ਕਹੇ ਮੈਂ ਜੁਗ ਜੁਗ ਲੋਕਮਾਤ ਰਿਹਾ ਤਪਦਾ, ਮੇਰੀ ਅਗਨੀ ਅੱਗ ਨਾ ਕੋਇ ਬੁਝਾਈਆ। ਰਾਹ ਲੱਭਦਾ ਰਿਹਾ ਸਚ ਦਾ, ਮਾਰਗ ਮਿਲੇ ਇਕੋ ਬੇਪਰਵਾਹੀਆ। ਜਲਵਾ ਤੱਕਾਂ ਉਸ ਅਗੰਮੀ ਰੱਬ ਦਾ, ਜਿਸ ਨੂਰ ਨੂਰ ਵਿਚ ਰੁਸ਼ਨਾਈਆ। ਅਗੇ ਖਹਿੜਾ ਛੁੱਟੇ ਅਲਗ ਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਬਿਨਾ ਅਗਨੀ ਹੋਵੇ ਦਗਦਾ, ਜੋਤੀ ਜਾਤਾ ਜਲਵਾਗਰ ਨੂਰ ਖ਼ੁਦਾਈਆ। ਸ਼ਬਦ ਸੰਦੇਸ਼ੇ ਹੋਵੇ ਸੱਦਦਾ, ਬਿਨ ਹੱਦਾਂ ਸੱਦਾ ਇਕੋ ਨਾਮ ਸਮਝਾਈਆ। ਸਚ ਪਿਆਲਾ ਦੇਵੇ ਆਪਣੇ ਪ੍ਰੇਮ ਪਿਆਰ ਮਧ ਦਾ, ਮਧਮ ਪਰਾ ਪਸੰਤੀ ਬੈਖਰੀ ਲੋੜ ਰਹੇ ਨਾ ਰਾਈਆ। ਲੇਖਾ ਮੁਕਾਉਂਦਾ ਜਾਵੇ ਜਗ ਦਾ, ਜਾਗਰਤ ਜੋਤ ਕਰ ਰੁਸ਼ਨਾਈਆ। ਝਗੜਾ ਮੁਕਾਵੇ ਕਾਅਬਿਆਂ ਵਾਲੇ ਹੱਜ ਦਾ, ਹਾਜ਼ਰ ਹੋ ਕੇ ਵੇਖ ਵਖਾਈਆ। ਰਾਗ ਸੁਣਾਵੇ ਆਪਣੇ ਨਦ ਦਾ, ਜਗਤ ਤਾਲ ਨਾ ਕੋਇ ਵਜਾਈਆ। ਜਨ ਭਗਤਾਂ ਪਿਆਰਾ ਹੋਵੇ ਲੱਗ ਦਾ, ਲਗ ਮਾਤਰ ਦੀ ਕਰੇ ਨਾ ਕੋਇ ਪੜ੍ਹਾਈਆ। ਦਰਸ਼ਨ ਮਿਲੇ ਓਸ ਪ੍ਰਭ ਦਾ, ਜੋ ਪਾਰਬ੍ਰਹਮ ਹੋ ਕੇ ਬ੍ਰਹਮ ਰਿਹਾ ਉਪਜਾਈਆ। ਖੇਲ ਹੋਵੇ ਖ਼ੁਸ਼ੀਆਂ ਵਿਚ ਗਦ ਗਦ ਦਾ, ਗਦਾਗਦ ਆਪਣੀ ਧਾਰ ਲਏ ਬਦਲਾਈਆ। ਲੇਖਾ ਬਣਾ ਕੇ ਧੁਰਦਰਗਾਹੀ ਯੱਦ ਦਾ, ਹਰਿਜਨ ਆਪਣੇ ਰੰਗ ਰੰਗਾਈਆ। ਝਗੜਾ ਰਹਿਣ ਨਾ ਦੇਵੇ ਬਪੜੇ ਕੱਗ ਦਾ, ਕਾਲ ਫਾਸ ਨਾ ਕੋਇ ਸਜ਼ਾਈਆ। ਲੇਖਾ ਮੁਕਾਵੇ ਕੂੜ ਕੁੜਿਆਰੇ ਦੁਰਗੰਧ ਦਾ, ਸੁਗੰਧ ਇਕੋ ਨਾਮ ਜਣਾਈਆ। ਝਗੜਾ ਮੁਕਾ ਦੇ ਆਵਣ ਜਾਵਣ ਪੰਧ ਦਾ, ਪਾਂਧੀ ਹੋ ਕੇ ਫੇਰਾ ਪਾਈਆ। ਮਾਲਕ ਬਣ ਜਾਏ ਬੰਦੀਖ਼ਾਨੇ ਵਿਚੋਂ ਬੰਦ ਬੰਦ ਦਾ, ਬੰਦਨਾ ਇਕੋ ਇਕ ਸਮਝਾਈਆ। ਨਜ਼ਾਰਾ ਦੇ ਦੇ ਆਤਮ ਅਨੰਦ ਦਾ, ਪਰਮਾਨੰਦ ਪਰਮ ਪੁਰਖ ਜਣਾਈਆ। ਪਰਕਾਸ਼ ਕਰ ਦਏ ਆਪਣੇ ਨੂਰੀ ਚੰਦ ਦਾ, ਅੰਧ ਅੰਧੇਰਾ ਦਏ ਮਿਟਾਈਆ। ਨਾਤਾ ਜੋੜ ਕੇ ਆਪਣੇ ਛੰਦ ਦਾ, ਸੋਹੰ ਰੂਪ ਲਏ ਬਣਾਈਆ। ਜੇਠ ਕਹੇ ਮੈਂ ਸਤਿਜੁਗ ਤਰੇਤਾ ਦੁਆਪਰ ਕਲਜੁਗ ਇਕੋ ਮੰਗ ਆਇਆ ਮੰਗਦਾ,
ਮਾਂਗਤ ਹੋ ਕੇ ਝੋਲੀ ਡਾਹੀਆ। ਝਗੜਾ ਮੁਕੇ ਮਨੂਏ ਮਨ ਫ਼ਰੰਗ ਦਾ, ਸਾਚੀ ਨੀਤੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਜੇਠ ਕਹੇ ਮੈਂ ਜੁਗ ਚੌਕੜੀ ਰਿਹਾ ਫਿਰਦਾ, ਬ੍ਰਹਿਮੰਡ ਖੰਡ ਬਣ ਬਣ ਪਾਂਧੀ ਰਾਹੀਆ। ਮੈਂ ਮਾਲਕ ਬਣਿਆ ਰਿਹਾ ਲੱਖ ਚੁਰਾਸੀ ਦਿਲ ਦਾ, ਗ੍ਰਹਿ ਅੰਦਰ ਕਾਇਆ ਭੀਤਰ ਵੇਖ ਵਖਾਈਆ। ਬਿਨ ਭਗਤਾਂ ਪੁਰਖ ਅਬਿਨਾਸ਼ੀ ਕੋਈ ਨਾ ਮਿਲਦਾ, ਮਿਲਣੀ ਕਰੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜੇਠ ਕਹੇ ਮੇਰੀ ਅਗਨ ਰਹੇ ਨਾ ਧੁੱਪ, ਤਤਵ ਤਤ ਨਾ ਕੋਇ ਜਣਾਈਆ। ਮੇਰਾ ਮਾਲਕ ਆਪਣੀ ਧਾਰੋਂ ਆਇਆ ਉਠ, ਫੇਰਾ ਮੇਰੇ ਵਿਚ ਪਾਈਆ। ਏਕੇ ਨਾਲੋਂ ਦੂਏ ਉਤੇ ਗਿਆ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਿਨ ਹੱਥਾਂ ਬਾਂਹਵਾਂ ਗੋਦੀ ਲਿਆ ਚੁੱਕ, ਚਾਰ ਕੁੰਟ ਕਰ ਰੁਸ਼ਨਾਈਆ। ਵਸਤ ਅਮੋਲਕ ਦੇ ਕੇ ਆਦਿ ਜੁਗਾਦਿ ਸਭ ਕੁੱਛ, ਕੱਛ ਮੱਛ ਚਰਨਾਂ ਨਾਲ ਧੂੜੀ ਵਿਚ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਟਣਹਾਰਾ ਆਦਿ ਜੁਗਾਦੀ ਦੁੱਖੜਾ ਦੁੱਖ, ਦਰਦੀਆਂ ਦਰਦ ਰਿਹਾ ਵੰਡਾਈਆ। ਜੇਠ ਕਹੇ ਮੈਂ ਖ਼ੁਸ਼ੀਆਂ ਵਾਲਾ ਮਹੀਨਾ ਜੇਠ, ਦੋ ਜਹਾਨ ਖ਼ੁਸ਼ੀ ਮਨਾਈਆ। ਮੇਰੇ ਵਿਚ ਆਇਆ ਮਾਲਕ ਧੁਰ ਦਾ ਪੁਰਖ ਅਬਿਨਾਸ਼ੀ ਵੱਡਾ ਸੇਠ, ਜਿਸ ਦਾ ਲੇਖਾ ਲਿਖਤ ਨਾ ਕੋਇ ਗਣਾਈਆ। ਜੋ ਜਨ ਭਗਤਾਂ ਰਖੇ ਸਦਾ ਸਾਇਆ ਹੇਠ, ਹੇਠੋਂ ਉਪਰ ਲੈ ਕੇ ਆਪਣਾ ਚਰਨ ਟਿਕਾਈਆ। ਸਚਖੰਡ ਦਵਾਰ ਵਖਾਏ ਆਪਣਾ ਦੇਸ, ਦੇਸੰਤਰ ਇਕੋ ਪੜਦਾ ਦਏ ਉਠਾਈਆ। ਜਿਥੇ ਸਦਾ ਰਹੇ ਹਮੇਸ਼, ਹਮ ਸਾਜਣ ਬਣ ਕੇ ਖ਼ੁਸ਼ੀ ਮਨਾਈਆ। ਲੋਕਮਾਤ ਬਣ ਦਰਵੇਸ਼, ਦਰ ਦਰ ਘਰ ਘਰ ਅਲਖ ਜਗਾਈਆ। ਜਿਸ ਦਾ ਲਹਿਣਾ ਦੇਣਾ ਨਾਲ ਦਸਮੇਸ਼, ਦਹਿ ਦਿਸ਼ਾ ਖੋਜ ਖੁਜਾਈਆ। ਜੋਤੀ ਜਾਮਾ ਧਰ ਕੇ ਭੇਖ, ਭੇਖਾਧਾਰੀ ਭੇਸ ਵਟਾਈਆ। ਜਿਸ ਨੂੰ ਜਾਣੇ ਨਾ ਕੋਇ ਨਰੇਸ਼, ਨਰਾਂ ਦੀ ਬੁਧੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਅਗੰਮ ਸੰਦੇਸ਼, ਸੱਦਾ ਧੁਰ ਦਾ ਇਕ ਜਣਾਈਆ। ਸੱਦਾ ਦੇਵੇ ਸਚ ਸੰਦੇਸ਼ਾ, ਸਦੀਆਂ ਦੇ ਵਿਛੜੇ ਮੇਲ ਮਿਲਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਲੱਭਦੇ ਫਿਰਨ ਅਨੇਕਾਂ, ਕੋਟਨ ਕੋਟ ਭੱਜਣ ਵਾਹੋ ਦਾਹੀਆ। ਕਿਸੇ ਦਾ ਪੂਰ ਨਾ ਹੋਵੇ ਲੇਖਾ, ਲਿਖਿਆ ਲੇਖ ਨਾ ਕੋਇ ਚੁਕਾਈਆ। ਬਿਨ ਭਗਤਾਂ ਸਾਚੇ ਸੰਤਾਂ ਕਿਸੇ ਨਾ ਵੇਖਾ, ਦ੍ਰਿਸ਼ਟੀ ਵਿਚ ਦ੍ਰਿਸ਼ਟ ਧਰੇ ਨਾ ਕੋਇ ਲੋਕਾਈਆ। ਕਲਜੁਗ ਅੰਤਮ ਬਣ ਕੇ ਏਕੰਕਾਰ ਏਕਾ, ਇਕ ਇਕੱਲਾ ਫੇਰਾ ਪਾਈਆ। ਦੇਣਾ ਜਾਣੇ ਜੀਵ ਜੀਅ ਕਾ, ਲਹਿਣਾ ਸਭ ਤੋਂ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸੋ ਗੁਰਮੁਖ ਸੂਰਾ ਕਹੀਏ ਸੰਤ, ਜੋ ਸਤਿਗੁਰ ਸਰਨ ਸੇਵ ਕਮਾਇੰਦਾ। ਜਿਸ ਦਾ ਨਾਮ ਨਿਧਾਨ ਏਕਾ ਮੰਤ, ਮੰਤਰ ਅਵਰ ਨਾ ਕੋਇ ਦ੍ਰਿੜਾਇੰਦਾ। ਘਰ ਸਵਾਮੀ ਹੰਢਾਉਂਦਾ ਧੁਰ ਦਾ ਕੰਤ, ਮਾਲਕ ਖ਼ਾਲਕ ਖ਼ਲਕ ਵਿਚ ਨਾ ਕੋਇ ਬਦਲਾਇੰਦਾ। ਤਿਸ ਦਾ ਲਹਿਣਾ ਦੇਣਾ ਆਪਣੇ ਹੱਥ ਰਖੇ ਅੰਤ, ਅੰਤਰ ਅੰਤਰ ਲੇਖਾ ਸਰਬ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜਨਮ ਕਰਮ ਦਾ ਬਣ ਕੇ ਪਾਂਡਾ ਪੰਡਤ, ਬਿਨ ਵੇਦੀ ਬਿਨ ਸੋਢੀ ਬੇਦੀ ਬਣ ਬਿਨ ਅੰਦਰ ਭੇਦੀ ਭੇਵ ਭਾਵ ਭੌ ਆਪਣੇ ਵਿਚ ਰਖਾਇੰਦਾ। ਅਸ਼ਮੇਧ ਜਗ ਬਲ ਲਿਆ ਰਚਾ, ਰੁਚੀ ਅੰਤਰ ਅੰਤਰ ਬਦਲਾਈਆ। ਨੌ ਸੱਤ ਲਿਆ ਬੁਲਾ,
ਪੱਤਰ ਪੰਡਤਾਂ ਤਾਈਂ ਪੁਚਾਈਆ। ਸਾਧ ਸੰਤ ਲਿਆ ਮੰਗਾ, ਸੁਨੇਹੁੜਿਆਂ ਵਿਚ ਵਧਾਈਆ। ਬੇਅੰਤ ਭੋਜਨ ਲਿਆ ਪਕਵਾ, ਪਦਾਰਥਾਂ ਸੋਭਾ ਪਾਈਆ। ਖ਼ੁਸ਼ੀਆਂ ਨਾਲ ਲਿਆ ਖਵਾ, ਸੁਖ ਆਸਣ ਬਹਿ ਕੇ ਖ਼ੁਸ਼ੀ ਮਨਾਈਆ। ਇਕ ਬਾਵਨ ਨਾ ਸਕਿਆ ਰਜਾ, ਭੇਖਾਧਾਰੀ ਭਰਮ ਵਿਚ ਭੁਲਾਈਆ। ਜਿਸ ਨੂੰ ਕਵਾਰੀ ਕੰਨਿਆਂ ਭਈਆ ਭੈਣਾਂ ਨਾਲ ਮਿਲ ਕੇ ਲਿਆ ਮਨਾ, ਨਮੋ ਨਮਸਤੇ ਕਹਿ ਕੇ ਸੀਸ ਝੁਕਾਈਆ। ਗਲ ਪੱਲੂ ਇਕ ਪਾ, ਬੇਨੰਤੀ ਧੁਰ ਦੀ ਦਿਤੀ ਸੁਣਾਈਆ। ਮੇਰੇ ਦਵਾਰੇ ਚਰਨ ਟਿਕਾ, ਟਿੱਕੇ ਮਸਤਕ ਧੂੜੀ ਨਾਲ ਵਡਿਆਈਆ। ਰੁੱਖਾ ਸੁਖਾ ਭੋਜਨ ਦਿਆਂ ਖਵਾ, ਜੋ ਰਾਜ ਦਰਬਾਰ ਹੱਥ ਕਦੇ ਨਾ ਆਈਆ। ਬਾਵਣ ਸਹਿਜ ਦਿਤਾ ਸੁਣਾ, ਹੁਕਮੀ ਹੁਕਮ ਵਿਚ ਪਰਗਟਾਈਆ। ਜਿਸ ਵੇਲੇ ਬਿਨ ਲੱਤਾਂ ਬਾਂਹਵਾਂ ਤੋਂ ਜਾਵਾਂ ਆ, ਅਚਰਜ ਆਪਣੀ ਖੇਲ ਖਿਲਾਈਆ। ਤੇਰਾ ਲਹਿਣਾ ਦੇਣਾ ਦਿਆਂ ਚੁਕਾ, ਚਾਰ ਜੁਗ ਦਾ ਲੇਖਾ ਝੋਲੀ ਪਾਈਆ। ਤੇਰੇ ਪਿਛੇ ਚਾਰ ਜੁਗ ਦੇ ਗੁਰਮੁਖ ਮੰਗਤੇ ਦਿਆਂ ਰਜਾ, ਦਰ ਦਰ ਘਰ ਘਰ ਭੋਗ ਲਗਾਈਆ। ਰਵਦਾਸ ਚਮਿਆਰਾ ਬਣਾ ਗਵਾਹ, ਸ਼ਹਾਦਤ ਗੋਬਿੰਦ ਦਿਆਂ ਭੁਗਤਾਈਆ। ਜਿਸ ਦਾ ਸਦਾ ਚਲੇ ਜੁਗ ਨਾਂ, ਤੇਰੇ ਨਾਉਂ ਦਏ ਵਡਿਆਈਆ। ਧੁਰ ਦਾ ਬਣ ਕੇ ਪਿਤਾ ਮਾਂ, ਵਾਰਸ ਹੋ ਕੇ ਹੋਏ ਸਹਾਈਆ। ਪ੍ਰੇਮ ਪਿਆਰ ਦਾ ਪਕਵਾਨ ਲਵਾਂ ਖਾ, ਖ਼ਾਲਸ ਗੁਰਮੁਖ ਨਾਲ ਰਲਾਈਆ। ਜਿਨ੍ਹਾਂ ਰਸਨਾ ਲਾਉਣਾ ਨਾ ਹੋਵੇ ਸੂਰ ਗਾਂ, ਗ਼ਰੀਬਾਂ ਮਿਲ ਕੇ ਦਿਆਂ ਵਡਿਆਈਆ। ਬਿਨ ਹੱਥਾਂ ਪਕੜਾਂ ਬਾਂਹ, ਪੱਲੂ ਆਪਣੇ ਨਾਲ ਜੁੜਾਈਆ। ਇਕ ਵੇਰਾਂ ਕਹਿ ਦੇ ਹਾਂ ਵਿਚ ਹਾਂ, ਜੁਗ ਬੀਤਦਿਆਂ ਦੇਰ ਲੱਗੇ ਨਾ ਰਈਆ। ਕੰਨਿਆਂ ਨਿਉਂ ਕੇ ਸੀਸ ਦਿਤਾ ਨਿਵਾ, ਨੇਤਰ ਨੈਣਾਂ ਨੀਰ ਵਗਾਈਆ। ਬਾਵਨ ਹੋ ਕੇ ਮਿਹਰਬਾਂ, ਮਿਹਰ ਨਜ਼ਰ ਇਕ ਉਠਾਈਆ। ਤੇਰਾ ਲਹਿਣਾ ਦੇਣਾ ਚੁਕਾਵਾਂ ਆ, ਆਪ ਆਪਣਾ ਫੇਰਾ ਪਾਈਆ। ਕੋਈ ਮੈਨੂੰ ਵਾਹਿਗੁਰੂ ਕਹੇ ਕੋਈ ਕਹੇ ਖ਼ੁਦਾ, ਰਾਮਾਂ ਦਾ ਰਾਮ ਰੂਪ ਵਟਾਈਆ। ਜੁਜ਼ ਵਿਚ ਵਿਛੜਿਆਂ ਨਾ ਰਹਾਂ ਜੁਦਾ, ਜਜ਼ਬੇ ਵਿਚੋਂ ਜਜ਼ਬਾਂ ਲਵਾਂ ਪਰਗਟਾਈਆ। ਜਿਸ ਵੇਲੇ ਮੇਰਾ ਧੁਰ ਦਾ ਹੁਕਮ ਹੋਇਆ ਰਵਾਂ, ਰਵਾਨਗੀ ਸਭ ਦੀ ਦੇਵਾਂ ਪਾਈਆ। ਸ਼ਬਦ ਸੰਦੇਸ਼ਾ ਇਕੋ ਕਹਵਾਂ, ਢੋਲਾ ਧੁਰ ਦਾ ਦਿਆਂ ਦ੍ਰਿੜਾਈਆ। ਸਤਿਜੁਗ ਫੇਰ ਲਗਾਵਾਂ ਨਵਾਂ, ਨਵੀਂ ਕਾਰ ਕਮਾਈਆ। ਜਨ ਭਗਤਾਂ ਵਿਚ ਖ਼ੁਸ਼ੀਆਂ ਨਾਲ ਬਹਵਾਂ, ਸਚ ਦਵਾਰ ਵੱਜੇ ਵਧਾਈਆ। ਸਭ ਦਾ ਲੇਖਾ ਕਰ ਕੇ ਸਾਵਾਂ, ਪਿਛਲਾ ਮੂਲ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਤੱਕਾਂ ਆ, ਆਪ ਆਪਣੀ ਦਇਆ ਕਮਾਈਆ। ਸਤਿ ਧਰਮ ਦਾ ਦੱਸ ਕੇ ਰਾਹ, ਰਹਿਬਰ ਹੋ ਕੇ ਦਿਆਂ ਸਮਝਾਈਆ। ਜਿਹੜਾ ਪਕਵਾਨ ਬਲ ਦਵਾਰਿਉਂ ਨਹੀਂ ਲਿਆ ਖਾ, ਭਗਤ ਦਵਾਰੇ ਖਾ ਕੇ ਖ਼ੁਸ਼ੀ ਮਨਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਧੁਰ ਸੰਬੰਧੀ ਲਵਾਂ ਬਣਾਂ, ਨਾਤੇ ਕੂੜੇ ਤੋੜ ਤੁੜਾਈਆ। ਸੰਦੇਸ਼ਾ ਇਕੋ ਦਿਆਂ ਜਣਾ, ਸ਼ਬਦੀ ਸ਼ਬਦ ਸ਼ਨਵਾਈਆ। ਜਿਸ ਵੇਲੇ ਤੇਰਾ ਤੇਰਾ ਪਰਮ ਪੁਰਖ ਕਰੇ ਵਿਵਾਹ, ਵਾਹਵਾ ਵੱਜੇ ਇਕ ਵਧਾਈਆ। ਸੰਦੇਸ਼ਿਆਂ ਵਿਚ ਸਭ ਨੂੰ ਲਏ ਬੁਲਾ, ਜਿਸ ਦਾ ਬੁਲ੍ਹੇ ਸ਼ਾਹ ਆਪਣੀ ਕਾਫੀ ਵਿਚ ਢੋਲਾ ਗਿਆ ਗਾਈਆ। ਸ਼ੱਮਸ਼ ਤਬਰੇਜ਼ ਗਿਆ ਜਣਾ, ਖਲੜੀ ਦੇ ਅੰਦਰ ਬੈਠਾ ਬੇਪਰਵਾਹੀਆ। ਮਨਸੂਰ ਸੂਲੀ ਚੜ੍ਹ ਕੇ ਰਿਹਾ ਅੱਲਾ, ਅੱਲਾਹ ਤੋਂ ਅਲੈਹਦਾ ਨਜ਼ਰ ਕੋਇ ਨਾ ਆਈਆ। ਲੇਖਾ ਨਾਨਕ ਗਿਆ ਲਿਖਾ, ਘੜੀਆਂ ਪਲਾਂ ਵਿਚੋਂ ਆਪਣੀ ਵੰਡ ਵੰਡਾਈਆ। ਗੁਰ ਅਰਜਨ ਸਾਹ ਗਿਆ ਸੁਧਾ, ਸੁਦੀ ਵਦੀ
ਵਿਚੋਂ ਬਾਹਰ ਨਾ ਕੋਇ ਪਰਗਟਾਈਆ। ਗੋਬਿੰਦ ਮੰਨ ਕੇ ਗਿਆ ਰਜ਼ਾ, ਪ੍ਰਭ ਅਗੇ ਸੀਸ ਝੁਕਾਈਆ। ਬੇਟੇ ਪ੍ਰਭ ਦੇ ਪੇਟੇ ਪਾ, ਪਟਨੇ ਤੋਂ ਕੀਤੀ ਜੁਦਾਈਆ। ਸ਼ੱਤਰੀ ਦੇ ਬੇਟੇ ਦੀ ਮੰਨ ਕੇ ਦੁਆ, ਬੱਚੀ ਨੱਢੀ ਵੇਖ ਵਖਾਈਆ। ਤਿਨਾਂ ਦਾ ਲਹਿਣਾ ਦੇਣਾ ਦੇਣਾ ਚੁਕਾ, ਲੇਖਾ ਚੁੱਕੇ ਜਗਤ ਲੋਕਾਈਆ। ਜਨ ਭਗਤੋ ਅਗੇ ਮਾਰਗ ਦੇਣਾ ਲਾ, ਭਗਤ ਦਵਾਰੇ ਜੋ ਜੋੜੇ ਜੁੜੇ ਓਨ੍ਹਾਂ ਦੀ ਅਗੇ ਹੋਏ ਨਾ ਕਦੇ ਜੁਦਾਈਆ। ਕਿਉਂ ਅਠਾਰਾਂ ਹਾੜ ਸਾਹ ਲਿਆ ਸਮਝਾ, ਹੁਕਮ ਧੁਰ ਦਾ ਇਕ ਮਨਾਈਆ। ਓਸ ਦਿਨ ਸੁਰਜੀਤ ਦਾ ਸਰੀਰ ਹੋਣਾ ਸਵਾਹ, ਇਹ ਵਸਤ ਅਮੋਲਕ ਇੱਕੀਆਂ ਹੱਥ ਫੜਾਈਆ। ਜੇ ਤੁਹਾਨੂੰ ਨਾ ਬਣਾਉਂਦਾ ਗਵਾਹ, ਗੁਰਮੁਖਾਂ ਨੂੰ ਦੇਂਦਾ ਕੌਣ ਵਡਿਆਈਆ। ਪਾਰਬ੍ਰਹਮ ਪ੍ਰਭ ਸਦਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਵੇਖਿਓ ਬੇਨੰਤੀ ਵਿਚ ਭੁੱਲ ਨਾ ਰਖਿਓ ਰਾ, ਏਸੇ ਕਰ ਕੇ ਪਹਿਲੋਂ ਦਿਤਾ ਲਿਖਾਈਆ। ਫੇਰ ਅਗੇ ਢੋਲੇ ਖ਼ੁਸ਼ੀਆਂ ਵਾਲੇ ਲੈਣੇ ਗਾ, ਜਿੰਨੀ ਕਹੋ ਓਨੀ ਉਮਰ ਦਿਆਂ ਵਧਾਈਆ। ਅਗੇ ਤੋਂ ਗੁਰਮੁਖ ਗੁਰਸਿਖ ਬਿਨਾ ਬੱਚੇ ਤੋਂ ਕੋਈ ਖ਼ਾਲੀ ਰਹਿਣ ਨਾ ਦੇਵਾਂ ਮਾਂ, ਏਥੇ ਓਥੇ ਦਿਆਂ ਵਡਿਆਈਆ। ਸਮੇਂ ਵਿਚੋਂ ਸਮਾਂ ਦਿਆਂ ਬਦਲਾ, ਬਦਲਾ ਪਿਛਲਾ ਦਿਆਂ ਚੁਕਾਈਆ। ਕੋਟਨ ਕੋਟ ਜਗਤ ਜੀਵ ਜਹਾਨ ਗਏ ਖਾ, ਖਾ ਖਾ ਮਰੀ ਸਰਬ ਲੋਕਾਈਆ। ਬਲ ਨਾਲੋਂ ਤੁਹਾਡਾ ਵੱਡਾ ਅਸਮੇਧ ਜਗ ਦਿਤਾ ਰਚਾ, ਜਿਸ ਦਾ ਭੋਗ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕਦੇ ਨਾ ਦੇਵੇ ਸਜ਼ਾ, ਸਜ਼ਾ ਵਿਚੋਂ ਸਾਫ਼ ਬਾਹਰ ਕਢਾਈਆ।