੯ ਜੇਠ ਸ਼ਹਿਨਸ਼ਾਹੀ ਸੰਮਤ ੨ ਸੰਗਤ ਦੇ ਨਵਿਤ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ
ਜੇਠ ਕਹੇ ਮੇਰਾ ਧੁਰ ਦਾ ਜਰਮ, ਜਨਮ ਲਿਆ ਬਦਲਾਈਆ। ਪੁਰਖ ਅਕਾਲ ਦੀਨ ਦਿਆਲ ਬਦਲੇ ਕਰਮ, ਨਿਹਕਰਮੀ ਹੋ ਸਹਾਈਆ। ਜਨ ਭਗਤਾਂ ਬਖ਼ਸ਼ੇ ਆਪਣੀ ਨਿਰਗੁਣ ਧਾਰ ਸਰਨ, ਸ਼ਰਨ ਸ਼ਰਨਗਤ ਇਕ ਦ੍ਰਿੜਾਈਆ। ਝਗੜਾ ਰਹੇ ਨਾ ਕੋਈ ਮਨ ਵਾਸਨਾ ਭਰਮ, ਭਾਂਡਾ ਭਰਮ ਕੂੜ ਭੰਨਾਈਆ। ਸਾਚਾ ਪ੍ਰੇਮ ਬਖ਼ਸ਼ੇ ਇਕੋ ਧਰਮ, ਪਤਿਪਰਮੇਸ਼ਵਰ ਦਇਆ ਕਮਾਈਆ। ਨਿਰਗੁਣ ਹੋ ਕੇ ਸਰਗੁਣ ਆਏ ਵਰਨ, ਵਰਨ ਗੋਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਗੁਰਮੁਖਾਂ ਅੰਤਰ ਨਿਰੰਤਰ ਆਪਣਾ ਨਾਮ ਆਏ ਪੜ੍ਹਨ, ਪੁਸਤਕ ਵਿਦਿਆ ਹੱਥ ਨਾ ਕੋਇ ਉਠਾਈਆ। ਗੁਰਸਿਖਾਂ ਮੰਜ਼ਲ ਪੌੜੀ ਆਏ ਚੜ੍ਹਨ, ਚਾਰ ਕੁੰਟ ਦਹਿ ਦਿਸ਼ਾ ਨਵ ਦਵਾਰ ਪੰਧ ਮੁਕਾਈਆ। ਜਨ ਭਗਤਾਂ ਅਗੇ ਆਵੇ ਖੜ੍ਹਨ, ਸਨਮੁਖ ਹੋ ਕੇ ਸਾਖਿਆਤ ਸਵਾਮੀ ਹੋ ਕੇ ਸਾਹਿਬ ਦਰਸ ਦਿਖਾਈਆ। ਜੁਗ ਚੌਕੜੀ ਕੀਤਾ ਕੌਲ ਇਕ਼ਰਾਰੀ ਪੂਰਾ ਕਰੇ ਪਰਨ, ਪਰਮਾਤਮ ਆਤਮ ਆਪਣੀ ਗੰਢ ਪਵਾਈਆ। ਸਾਚੇ ਸੰਤਾਂ ਨੇਤਰ ਖੋਲ੍ਹ ਕੇ ਅੰਤਰ ਫਰਨ, ਫ਼ੁਰਨਾ ਮਨੂਆ ਮਨ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਚੇਤ ਕਹੇ ਮੈਂ ਵੇਖਾਂ ਪ੍ਰਭ ਦਾ ਅਗੰਮੀ ਚਲਿੱਤਰ, ਚੇਤਨ ਹੋ ਕੇ ਧਿਆਨ ਲਗਾਈਆ। ਜਿਸ ਦਾ ਖੇਲ ਵੱਡਾ ਬਚਿੱਤਰ, ਵਰਨ ਬਰਨ ਭੇਵ ਕੋਇ ਨਾ ਆਈਆ। ਜੋ ਨਿਰਗੁਣ ਧਾਰੋਂ ਨਿਰਵੈਰ ਹੋ ਕੇ ਆਇਆ ਨਿੱਕਲ, ਨਿਰੰਕਾਰ ਨੂਰ ਨੂਰ ਖ਼ੁਦਾਈਆ। ਭਗਤ ਸੁਹੇਲਾ ਬਣ ਕੇ ਮਿੱਤਰ, ਮੀਤ ਪਿਆਰਾ ਆਪਣਾ ਮੇਲ ਕਰਾਈਆ। ਜਨਮ ਕਰਮ ਦਾ ਪਿਛਲਾ ਲੇਖਾ ਅਗਲਾ ਲਹਿਣਾ ਚੁਕਾ ਕੇ ਫ਼ਿਕਰ,
ਫ਼ਿਕਰਾ ਢੋਲਾ ਇਕੋ ਦਏ ਸੁਣਾਈਆ। ਗੁਰਮੁਖਾਂ ਅੰਦਰੋਂ ਕਦੇ ਨਾ ਜਾਵੇ ਵਿਸਰ, ਜੁਗ ਜਨਮ ਦੇ ਵਿਛੜੇ ਸੁਰਤੀ ਸ਼ਬਦੀ ਜੋੜ ਜੁੜਾਈਆ। ਮਹਿਬੂਬ ਹੋ ਕੇ ਮੁਹੱਬਤ ਵਿਚ ਚੋਟੀ ਚਾੜ੍ਹੇ ਸਿਖਰ, ਸਾਖਿਆਤ ਹੋ ਕੇ ਨਜ਼ਰੀ ਆਈਆ। ਬਿਨ ਰੰਗ ਰੂਪ ਰੇਖ ਪਿਆਰ ਵਿਚ ਦੱਸੇ ਇਕੋ ਚਿੱਤਰ, ਜਿਸ ਦੀ ਚਾਹਵਾਨ ਆਦਿ ਜੁਗਾਦਿ ਬਣੀ ਰਹੀ ਲੋਕਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਅੱਖਰੀ ਧਾਰ ਦੱਸੇ ਲਿਖਣ, ਸਿੱਖਣ ਸਤਿ ਸਚ ਦ੍ਰਿੜਾਈਆ। ਦੀਨ ਦੁਨੀ ਦ੍ਰਿਸ਼ਟੀ ਇਸ਼ਟੀ ਦੱਸੇ ਮਿੱਥਨ, ਧੁਰ ਦਾ ਹੁਕਮ ਇਕ ਸਮਝਾਈਆ। ਗੁਰਸਿਖਾਂ ਪੂਰੀ ਕਰੇ ਇੱਛਨ, ਇੱਛਿਆ ਅੰਦਰ ਭਿੱਛਿਆ ਆਪਣਾ ਨਾਮ ਝੋਲੀ ਪਾਈਆ। ਪ੍ਰੇਮ ਪਿਆਰ ਅੰਦਰ ਆਵੇ ਵਿਕਣ, ਕਰਨੀ ਦਾ ਕਰਤਾ ਆਪਣੀ ਕ਼ੀਮਤ ਨਾ ਕੋਇ ਰਖਾਈਆ। ਗੁਰਮੁਖ ਸੰਤ ਸੁਹੇਲੇ ਜਿਸ ਨੂੰ ਧੁਰ ਦੇ ਪੂਤ ਦਿਸਣ, ਪਿਤਾ ਹੋ ਕੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚੇਤ ਕਹੇ ਮੈਂ ਜੇਠ ਦਾ ਵੇਖਾਂ ਹਾਲ, ਜੇਠ ਕਹੇ ਮੈਂ ਜਗਹ ਬਜਗਹ ਧਿਆਨ ਲਗਾਈਆ। ਨਵ ਨੌ ਚਾਰ ਦਾ ਪੂਰਾ ਕਰਾਂ ਸਵਾਲ, ਸਵਾਲੀਆ ਫ਼ਿਕਰਾ ਜਵਾਬ ਵਿਚ ਬਦਲਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਪੂਰਾ ਕਰਾਂ ਅਹਿਵਾਲ, ਜ਼ਵਾਲ ਵੇਖਾਂ ਖ਼ਲਕ ਖ਼ੁਦਾਈਆ। ਕੂੜ ਨਗਾਰਾ ਵੱਜੇ ਕਾਲ, ਕਲਮਾ ਕਾਇਨਾਤ ਭੁਲਾਈਆ। ਕੁਛ ਲਹਿਣਾ ਦੇਣਾ ਗੋਬਿੰਦ ਨਾਲ ਰਵਾਲ, ਸੰਮਤ ਚੌਦਾਂ ਰਿਹਾ ਸਮਝਾਈਆ। ਜਨ ਭਗਤਾਂ ਹਿਰਦਾ ਕਰਾਂ ਵਿਸ਼ਾਲ, ਕੂੜ ਵਿਕਾਰ ਵਿਸ਼ਿਆਂ ਤੋਂ ਬਾਹਰ ਕਢਾਈਆ। ਹਰਿ ਦੀ ਸਿਫ਼ਤ ਸੁਣਾਵਾਂ ਬੇਮਿਸਾਲ, ਜਿਸ ਦੀ ਮਿਸਲ ਨਾ ਕਿਸੇ ਬਣਾਈਆ। ਗੁਰਮੁਖਾਂ ਅੰਦਰ ਪ੍ਰੇਮ ਦਾ ਵਜਾਵਾਂ ਤਾਲ, ਢੋਲਕ ਛੈਣਾਂ ਨਾ ਕੋਇ ਖੜਕਾਈਆ। ਬਿਨਾ ਰਸਨਾਂ ਤੋਂ ਗੀਤ ਗਾਵਾਂ ਬਣ ਅਗੰਮੀ ਕਵਾਲ, ਤਾਨ ਤਰਜ਼ ਰਸਨਾ ਜਿਹਵਾ ਨਾ ਕੋਇ ਜਣਾਈਆ। ਸਚ ਮੁਹੱਬਤ ਵਿਚ ਬਣਾਂ ਗਵਾਲ, ਗੋਕਲ ਬਿੰਦਰਾਬਨ ਕਾਇਆ ਮੰਦਰ ਦਿਆਂ ਸਮਝਾਈਆ। ਬਨ ਵਿਚ ਖੋਜਣਾ ਪਏ ਕੋਈ ਨਾ ਰਾਮ, ਸੀਤਾ ਸੁਰਤੀ ਸ਼ਬਦੀ ਜੋੜ ਜੁੜਾਈਆ। ਮਨ ਇੱਛਿਆ ਬਖ਼ਸ਼ਾਂ ਧੁਰ ਦਾ ਨਾਮ, ਮਨਸਾ ਮਮਤਾ ਮੋਹ ਬਾਹਰ ਕਢਾਈਆ। ਧੁਰ ਦਾ ਸਜਦਾ ਹਕ ਹਕ਼ੀਕ਼ਤ ਜਣਾਵਾਂ ਇਕ ਪੈਗ਼ਾਮ, ਕਲਮਾ ਹੱਕ ਹੱਕ ਸੁਣਾਈਆ। ਮੂਰਖਾਂ ਮੁਗਧਾਂ ਕੋਲੋਂ ਕਦੇ ਨਾ ਹੋਵਾਂ ਬਦਨਾਮ, ਬਦੀਆਂ ਅੰਦਰ ਬਦਲਾ ਦਿਆਂ ਚੁਕਾਈਆ। ਨਿਰਗੁਣ ਨੂਰ ਜੋਤ ਸਰੂਪ ਹੋ ਸ੍ਰੀ ਭਗਵਾਨ, ਭਾਗ ਭਗਤਾਂ ਦਿਆਂ ਵਖਾਈਆ। ਸਾਚੇ ਮੰਦਰ ਦਾ ਬਣ ਕੇ ਕਾਹਨ, ਗੋਪੀ ਇਕੋ ਇਕ ਅੰਤਰ ਆਤਮ ਦਿਆਂ ਵਖਾਈਆ। ਨਾਮ ਸੰਦੇਸ਼ਾ ਦੱਸਾਂ ਇਕੋ ਗਾਨ, ਭਗਤ ਭਗਵਾਨ ਮਿਲ ਕੇ ਵੱਜੇ ਵਧਾਈਆ। ਜਨ ਭਗਤਾਂ ਝਗੜੇ ਜਨਮ ਜਨਮ ਕਰਮ ਕਰਮ ਮੇਟਾਂ ਸਰਬ ਤਮਾਮ, ਤਮਅ ਤ੍ਰਿਸ਼ਨਾ ਕੂੜੀ ਬਾਹਰ ਕਢਾਈਆ। ਸਚ ਦਵਾਰੇ ਸਚਖੰਡ ਸਤਿ ਸਤਿਵਾਦੀ ਬਣਾਵਾਂ ਉਹ ਮਹਿਮਾਨ, ਜਿਨ੍ਹਾਂ ਦਾ ਭੋਜਨ ਆਪਣਾ ਨਾਮ ਬੰਦਗੀ ਰਸਨਾ ਦਿਆਂ ਲਗਾਈਆ। ਸਤਿ ਸਚ ਦਾ ਹੋਵੇ ਪਕਵਾਨ, ਪੀਣ ਖਾਣ ਅੰਮ੍ਰਿਤ ਰਸ ਵਖਾਈਆ। ਸਤਿ ਸਤਿਵਾਦੀ ਝੁੱਲਦਾ ਹੋਵੇ ਨਿਸ਼ਾਨ, ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਬੈਠਣ ਸੀਸ ਨਿਵਾਈਆ। ਮਿਲੇ ਹੁਕਮ ਧੁਰ ਦਾ ਇਕ ਫ਼ਰਮਾਨ, ਫ਼ਰਮਾਬਰਦਾਰ ਸਾਰੇ ਦਿਆਂ ਸਮਝਾਈਆ। ਕਲਜੁਗ ਅੰਤਮ ਵੇਖੋ ਮਾਰ ਧਿਆਨ, ਨਿਗਾਹਬਾਨ ਹੋ ਕੇ ਖੋਜ ਖੁਜਾਈਆ। ਮਾਨਸ ਜਾਤੀ ਝਗੜਾ ਕਰੇ ਇਨਸਾਨ ਨਾਲ ਇਨਸਾਨ, ਅੰਸ ਬੰਸ ਆਪਣਾ ਗਏ ਭੁਲਾਈਆ। ਬਿਨ ਭਗਤਾਂ ਪ੍ਰਭੂ ਕਿਸੇ ਨਾ ਕਰੇ ਪਰਵਾਨ, ਪਾਰਬ੍ਰਹਮ ਬ੍ਰਹਮ ਵਿਚ ਨਾ ਕੋਇ ਸਮਾਈਆ। ਗੁਰਮੁਖ ਜੋਧੇ ਸੂਰਬੀਰ ਬਣਾ ਜਵਾਨ, ਜਾਗਰਤ ਜੋਤ ਕਰੇ ਰੁਸ਼ਨਾਈਆ।
ਕਲਜੁਗ ਕੂੜੀ ਕਿਰਿਆ ਵੇਖਣ ਵਿਚ ਮੈਦਾਨ, ਮੁੱਦਤ ਤੋਂ ਵਿਛੜੇ ਸਹਿਜੇ ਲਿਆ ਮਿਲਾਈਆ। ਬਿਨਾ ਚਿੱਠੀ ਪੱਤਰ ਤੋ ਕਰਂ ਪਰਵਾਨ, ਪਰਾ ਪਸੰਤੀ ਮਧਮ ਬੈਖ਼ਰੀ ਵਿਚੋਂ ਬਾਹਰ ਕਢਾਈਆ। ਸਚ ਦਵਾਰ ਦੱਸ ਇਕ ਅਸਥਾਨ, ਅਸਥਿਤੀ ਅੰਦਰੋਂ ਦਿਤੀ ਉਲਟਾਈਆ। ਗੁਰਮੁਖਾਂ ਮਾਨਸ ਜਨਮ ਕਦੇ ਨਾ ਜਾਏ ਹਰਾਮ, ਪੁਰਖ ਅਕਾਲ ਦੀਨ ਦਿਆਲ ਪਿਤਾ ਹੋ ਕੇ ਗੋਦ ਉਠਾਈਆ। ਸਾਚੇ ਗੁਰਸਿਖਾਂ ਕਰੇ ਆਪ ਪਹਿਚਾਨ, ਪੂਰਬ ਜਨਮ ਦਾ ਲਹਿਣਾ ਦੇਣਾ ਖੋਜਣਹਾਰਾ ਥਾਉਂ ਥਾਈਂਆ। ਜਨ ਭਗਤੋ ਤੁਹਾਡੀ ਲੇਖੇ ਲਾ ਕੇ ਚਰਨ ਕਵਲ ਪਰਨਾਮ, ਲੋਹੇ ਤੋਂ ਕੰਚਨ ਕੰਚਨ ਤੋਂ ਪਾਰਸ ਪਾਰਸ ਤੋਂ ਖ਼ਾਲਸ ਖ਼ਾਸ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਮੇਘ ਬਰਖੇ ਅਗੰਮੀ ਬਾਰਸ਼, ਅਗਨੀ ਅੱਗ ਜੇਠ ਤਪਸ਼ ਦਏ ਬੁਝਾਈਆ।
੯ ਜੇਠ ਸ਼ਹਿਨਸ਼ਾਹੀ ਸੰਮਤ ੨ ਚੇਲਾ ਸਿੰਘ ਦੇ ਗ੍ਰਹਿ ਵਜ਼ਾਰਡ ਰੋਡ ਜੰਮੂ
ਜੇਠ ਕਹੇ ਮੈਂ ਖ਼ੁਸ਼ੀਆਂ ਨਾਲ ਚੜ੍ਹਿਆ, ਚੜ੍ਹਦੀ ਕਲਾ ਦਿਆਂ ਵਖਾਈਆ। ਪੁਰਖ ਅਕਾਲ ਅਕਲ ਕਲਧਾਰੀ ਲੜ ਫੜਿਆ, ਪੱਲੂ ਆਪਣੀ ਗੰਢ ਪਵਾਈਆ। ਸਚ ਸਵਾਮੀ ਢੋਲਾ ਇਕੋ ਪੜ੍ਹਿਆ, ਪੁਸਤਕ ਹੱਥੋ ਹੱਥ ਨਾ ਕੋਇ ਉਠਾਈਆ। ਸਚ ਦਵਾਰਾ ਵੇਖ ਕੇ ਘਰਿਆ, ਗ੍ਰਹਿ ਬਹਿ ਕੇ ਖ਼ੁਸ਼ੀ ਮਨਾਈਆ। ਕੰਤ ਕੰਤੂਹਲ ਕ਼ੁਦਰਤ ਦਾ ਮਾਲਕ ਇਕੋ ਵਰਿਆ, ਵਾਰਤਾ ਜਿਸ ਦੀ ਸਾਰੇ ਰਹੇ ਗਾਈਆ। ਮੇਰਾ ਅੰਤਰ ਅੰਤਰ ਹੋਇਆ ਹਰਿਆ, ਬਾਹਰ ਬਸੰਤਰ ਅਗਨੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਹੁਕਮ ਵਿਚੋਂ ਪਰਗਟਾਈਆ। ਜੇਠ ਕਹੇ ਮੈਂ ਮੰਨਣ ਆਇਆ ਹੁਕਮ, ਹਾਕਮ ਹਕ਼ੀਕ਼ਤ ਵਿਚੋਂ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਮੇਟਣਾ ਤੁਖ਼ਮ, ਤਾਸੀਰ ਅਗਲੀ ਦੇਣੀ ਬਦਲਾਈਆ। ਮੈਨੂੰ ਗੁਰ ਅਵਤਾਰ ਪੈਗ਼ੰਬਰ ਇਕੱਠੇ ਹੋ ਕੇ ਪੁਛਣ, ਕਿਸ ਬਿਧ ਮਿਲਿਆ ਬੇਪਰਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਕਹੇ ਕਿਉਂ ਕਲਜੁਗ ਪੈਂਡਾ ਆਇਆ ਮੁਕਣ, ਮੁਕੰਮਲ ਦੇ ਜਣਾਈਆ। ਕਿਸ ਬਿਧ ਪੁਰਖ ਅਬਿਨਾਸ਼ੀ ਜਨ ਭਗਤਾਂ ਆਇਆ ਚੁੱਕਣ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਨਿਰਗੁਣ ਹੋ ਕੇ ਸਾਚੀ ਧਾਰੋਂ ਆਇਆ ਉਠਣ, ਧਰਨੀ ਧਰਤ ਧਵਲ ਵੇਖ ਖ਼ੁਸ਼ੀ ਮਨਾਈਆ। ਸ਼ਬਦ ਅਗੰਮੀ ਸ਼ਬਦੀ ਧਾਰ ਸ਼ਾਹ ਸੁਲਤਾਨ ਆਇਆ ਬੁੱਕਣ, ਬੁੱਕਲ ਸਭ ਦੀ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਜੇਠ ਕਹੇ ਮੈਨੂੰ ਚੜ੍ਹਿਆ ਚਾਓ ਵਿਚੋਂ ਘਨੇਰਾ, ਘਨਈਆ ਵੇਖ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਕਰੇ ਆਪਣੀ ਮਿਹਰਾ, ਮਿਹਰ ਮੁਹੱਬਤ ਵਿਚ ਪਰਗਟਾਈਆ। ਦੂਰ ਦੁਰਾਡਾ ਨਜ਼ਰੀ ਆਵੇ ਨੇਰਨ ਨੇਰਾ, ਨਿਰਗੁਣ ਨਿਰਵੈਰ ਨਿਰੰਕਾਰ ਸ਼ਹਿਨਸ਼ਾਹੀਆ। ਜਿਸ ਦਾ ਜਗਤ ਨੇਤਰ ਨਜ਼ਰ ਨਾ ਆਏ ਕੋਈ ਤੱਤਾਂ ਵਾਲਾ ਚਿਹਰਾ, ਚਿੰਨ੍ਹ ਇਨ ਬਿਨ ਨਾ ਕੋਇ ਸਮਝਾਈਆ। ਸੋ ਪਰਮ ਪੁਰਖ ਪਰਮਾਤਮ ਸਚ ਵਸਾਏ ਇਕ ਖੇੜਾ, ਬਿਨ ਦਵਾਰਕਾ ਦਵਾਰੇ ਵੱਜੇ ਵਧਾਈਆ। ਜਿਸ ਦਾ ਸਮਝ ਸਕੇ ਨਾ ਕੋਈ ਵਿਹੜਾ, ਹੱਦ ਹਦੂਦ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰਾ ਹੱਕ ਨਿਬੇੜਾ, ਲੇਖਾ ਸਭ ਦਾ ਦਏ ਚੁਕਾਈਆ। ਜੇਠ ਕਹੇ ਮੈਂ ਤੱਕਿਆ ਇਕ
ਹਜ਼ੂਰ, ਹਜ਼ਰਤਾਂ ਦਾ ਹਜ਼ਰਤ ਨਜ਼ਰੀਂ ਆਈਆ। ਜਿਸ ਦੇ ਪਿਛੇ ਸੂਲੀ ਚੜ੍ਹਿਆ ਮਨਸੂਰ, ਸੂਰਬੀਰ ਮਿਲੀ ਵਡਿਆਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਬਣਿਆ ਮਜ਼ਦੂਰ, ਸੇਵਕ ਹੋ ਕੇ ਸੇਵ ਕਮਾਈਆ। ਕਲਜੁਗ ਕੂੜੀ ਕਿਰਿਆ ਵਿਚੋਂ ਕੱਢੇ ਕਪੂਰ, ਕਰਮਾਂ ਦਾ ਲੇਖ ਦਏ ਚੁਕਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਸ਼ਬਦੀ ਬੇੜੇ ਚਾੜ੍ਹੇ ਆਪਣੇ ਪੂਰ, ਪੁਰੀਆਂ ਲੋਆਂ ਤੋਂ ਬਾਹਰ ਰਖਾਈਆ। ਮਨੂਆ ਪਾ ਨਾ ਸਕੇ ਕੋਇ ਫਤੂਰ, ਫਤਵਾ ਅਵਰ ਨਾ ਕੋਇ ਵਖਾਈਆ। ਜੋਤੀ ਜਾਤਾ ਹੋ ਕੇ ਬਖ਼ਸ਼ੇ ਆਪਣਾ ਨੂਰ, ਨੂਰ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦੇਵਣਹਾਰ ਸਦਾ ਭਰਪੂਰ, ਭਰਮ ਭੁਲੇਖਾ ਭਰਮ ਦਏ ਮਿਟਾਈਆ। ਜੇਠ ਕਹੇ ਮੈਂ ਵੇਖਿਆ ਆ ਕੇ ਜਗ, ਜਗਜੀਵਨ ਦਾਤੇ ਦਿਤੀ ਮਾਣ ਵਡਿਆਈਆ। ਬਾਹਰੋ ਬਾਹਰ ਸਭ ਨੂੰ ਲਾਉਣੀ ਅੱਗ, ਅਗਨੀ ਤਤ ਨਾ ਕੋਇ ਬੁਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕਰਨੀ ਵਾਂਗ ਕੱਗ, ਸ਼ਾਹ ਸੁਲਤਾਨ ਦੇਣ ਦੁਹਾਈਆ। ਜਨ ਭਗਤ ਸੁਹੇਲੇ ਪ੍ਰੇਮ ਪ੍ਰੀਤੀ ਅੰਦਰ ਜਾਵਣ ਬੱਝ, ਟੁੱਟੀ ਆਪਣੇ ਨਾਲ ਜੁੜਾਈਆ। ਦੀਨ ਦੁਨੀ ਕੂੜ ਨਗਾਰਾ ਜਾਏ ਵੱਜ, ਵਜਹ ਸਕੇ ਨਾ ਕੋਇ ਸਮਝਾਈਆ। ਜਗਤ ਪਰਧਾਨ ਕੋਈ ਨਾ ਜਾਵੇ ਬਚ, ਬਚਤ ਵਿਚ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪਣਾ ਨਾਮ ਸੰਦੇਸ਼ਾ ਦੇਵੇ ਸਚ, ਸਚ ਸਤਿ ਵਿਚ ਮਿਲਾਈਆ। ਜੇਠ ਕਹੇ ਮੈਂ ਹੌਲੀ ਹੌਲੀ ਖੋਲ੍ਹਣਾ ਆਪਣਾ ਪੜਦਾ, ਪੜਦਾ ਅੰਦਰੋਂ ਦੇਣਾ ਉਠਾਈਆ। ਲੇਖਾ ਦੱਸਣਾ ਘਰ ਘਰ ਦਾ, ਓਹਲਾ ਨਜ਼ਰ ਕੋਇ ਨਾ ਆਈਆ। ਲੇਖਾ ਜਾਨਣਾ ਜਲ ਥਲ ਦਾ, ਸਮੁੰਦ ਸਾਗਰ ਫੋਲ ਫੁਲਾਈਆ। ਭਾਣਾ ਵਰਤਣਾ ਪੁਰਖ ਅਕਾਲ ਦਾ, ਅਕਲ ਕਲਧਾਰੀ ਅਕਲਾਂ ਵਾਲੇ ਦੇਣੇ ਭੁਲਾਈਆ। ਕੋਟਾਂ ਵਿਚੋਂ ਗੁਰਮੁਖ ਆਤਮ ਪਰਮਾਤਮ ਹੋ ਕੇ ਰਲਦਾ, ਪਰਮ ਪੁਰਖ ਵਿਚ ਸਮਾਈਆ। ਖੇਲ ਜਾਣੇ ਨਿਹਚਲ ਧਾਮ ਅਟਲ ਦਾ, ਵਲਵਲੇ ਕੂੜੇ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਸਭ ਦਾ ਜਾਣੇ ਪਲ ਪਲ ਦਾ, ਪਲਕ ਤੋਂ ਪਹਿਲੇ ਖ਼ਲਕ ਖ਼ਾਲਕ ਹੋ ਕੇ ਵੇਖ ਵਖਾਈਆ।
੧੦ ਜੇਠ ਸ਼ਹਿਨਸ਼ਾਹੀ ਸੰਮਤ ੨ ਅਮਰੋ ਦੇਵੀ ਦੇ ਗ੍ਰਹਿ ਵਜਾਰਤ ਰੋਡ ਜੰਮੂ
ਜਨ ਭਗਤ ਪ੍ਰਭ ਪਾਵੇ ਸਾਰ, ਸਾਰ ਸ਼ਬਦ ਸ਼ਬਦ ਵਿਚ ਮਿਲਾਈਆ। ਨਿਜ ਨੇਤਰ ਨੈਣ ਦੇਵੇ ਦੀਦਾਰ, ਬਿਨ ਅੱਖਾਂ ਅੱਖ ਪਰਤੱਖ ਖੁਲ੍ਹਾਈਆ। ਅੰਮ੍ਰਿਤ ਰਸ ਨਿਝਰ ਹਕ਼ੀਕ਼ੀ ਜਾਮ ਦਏ ਪਿਆਲ, ਮਨ ਵਾਸਨਾ ਕੂੜੀ ਤ੍ਰਿਸ਼ਨਾ ਮੇਟ ਮਿਟਾਈਆ। ਕਾਇਆ ਮੰਦਰ ਅੰਦਰ ਧੁਰ ਦਾ ਕਾਅਬਾ ਵਖਾਏ ਸੱਚੀ ਧਰਮਸਾਲ, ਸਚ ਦਵਾਰਾ ਇਕੋ ਇਕ ਸੁਹਾਈਆ। ਬਿਨ ਤੇਲ ਬਾਤੀ ਜੋਤੀ ਦੀਪਕ ਦੇਵੇ ਬਾਲ, ਦਿਵਸ ਰੈਣ ਅੱਠੇ ਪਹਿਰ ਕਰੇ ਰੁਸ਼ਨਾਈਆ। ਨਿਰਗੁਣ ਹੋ ਕੇ ਸਰਗੁਣ ਕਰੇ ਸੰਭਾਲ, ਰੱਖਕ ਰੱਖਿਆ ਕਰੇ ਥਾਉਂ ਥਾਈਂਆ। ਆਤਮ ਪਰਮਾਤਮ ਹੋ ਕੇ ਵਸੇ ਨਾਲ, ਨਾਲਿਸ਼ ਕੂੜ ਨਾ ਕੋਇ ਪਰਗਟਾਈਆ। ਜਨਮ ਜ਼ਿੰਦਗੀ ਜੀਵਣ ਆਪਣੀ ਜੁਗਤੀ ਕਰੇ ਬਹਾਲ, ਗੇੜੇ ਵਿਚ ਫੇਰੇ ਵਿਚ ਭਰਮ ਨਾ ਕੋਇ ਭੁਲਾਈਆ। ਪੂਰਬ ਲਹਿਣਾ ਆਸਾ ਮਨਸਾ ਪੂਰਾ ਕਰੇ ਸਵਾਲ, ਅਹਿਵਾਲ ਆਪਣਾ ਇਕ ਜਣਾਈਆ। ਸਦਾ ਸੁਹੇਲਾ ਇਕ ਇਕੇਲਾ ਪਾਰਬ੍ਰਹਮ ਬ੍ਰਹਮ ਵਸੇ ਨਾਲ, ਨਾਲਿਸ਼
ਕੂੜੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਦੇਵੇ ਪ੍ਰਭ ਹੱਕ ਦੀਦਾਰ, ਨੂਰ ਨੂਰ ਵਿਚੋਂ ਚਮਕਾਈਆ। ਸੋਈ ਸੁਰਤੀ ਕਰੇ ਬੇਦਾਰ, ਆਲਸ ਗ਼ਫ਼ਲਤ ਨਾ ਕੋਇ ਵਡਿਆਈਆ। ਪੜਦਾ ਲਾਹ ਕੇ ਦਹਿ ਦਿਸ਼ਾ ਕੁੰਟ ਚਾਰ, ਚਾਰ ਵਰਨ ਅਠਾਰਾਂ ਬਰਨ ਝਗੜਾ ਦਏ ਚੁਕਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਦੱਸ ਕੇ ਇਕ ਪਿਆਰ, ਮੁਹੱਬਤ ਮਹਿਬੂਬ ਨਾਲ ਜਣਾਈਆ। ਕ਼ੁਦਰਤ ਦਾ ਕ਼ਾਦਰ ਕਰਨੀ ਦਾ ਕਰਤਾ ਪਾਵੇ ਸਾਰ, ਸਰਬ ਵਿਆਪੀ ਆਪਣਾ ਰੰਗ ਰੰਗਾਈਆ। ਹਰਿ ਸੰਤ ਸੁਹੇਲੇ ਗੁਰੂ ਗੁਰ ਚੇਲੇ ਮੇਲੇ ਵਿਚ ਸੰਸਾਰ, ਸੰਸਾਰੀ ਹੋ ਕੇ ਖੁਆਰੀ ਦਏ ਗਵਾਈਆ। ਕਾਇਆ ਮੰਦਰ ਅੰਦਰ ਵਖਾਏ ਧਰਮ ਦਵਾਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪੜਦਾ ਇਕ ਉਠਾਈਆ। ਨਾਦ ਸ਼ਬਦ ਸੁਣਾਏ ਸੱਚੀ ਧੁਨ ਧੁਨਕਾਰ, ਅਨਹਦ ਨਾਦੀ ਨਾਦ ਅਲਾਈਆ। ਵੇਖੇ ਵਿਗਸੇ ਪਾਵੇ ਸਾਰ, ਪੜਦਾ ਓਹਲਾ ਅੰਦਰੋਂ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਜਨ ਭਗਤਾਂ ਪ੍ਰਭ ਦੱਸੇ ਏਕਾ ਟੇਕ, ਟਿੱਕਾ ਮਸਤਕ ਨਾਮ ਲਗਾਈਆ। ਅੰਤਰ ਅੰਤਰ ਕਰਨਾ ਬਿਬੇਕ, ਸੁਰਤੀ ਸੁਰਤ ਸ਼ਬਦ ਵਿਚ ਸਮਾਈਆ। ਕੂੜ ਕੁੜਿਆਰਾ ਰਹੇ ਕੋਈ ਨਾ ਭੇਵ, ਪਾਖੰਡ ਰੂਪ ਨਾ ਕੋਇ ਬਦਲਾਈਆ। ਪਰਮਾਤਮ ਆਤਮ ਏਕੰਕਾਰਾ ਏਕ, ਏਕ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਜਨ ਭਗਤ ਦੱਸੇ ਏਕਾ ਓਟ, ਓੜਕ ਆਪਣੇ ਨਾਲ ਮਿਲਾਈਆ। ਗੁਰਮੁਖ ਤੇਰਾ ਸਤਿ ਸਰੂਪ ਸਤਿ ਨਿਰਮਲ ਜੋਤ, ਪਰਕਾਸ਼ ਵਿਚੋਂ ਪਰਕਾਸ਼ ਕਰੇ ਰੁਸ਼ਨਾਈਆ। ਝਗੜਾ ਰਿਹਾ ਨਾ ਜਾਤ ਪਾਤ ਦੀਨ ਮਜ਼੍ਹਬ ਵਰਨ ਗੋਤ, ਸਤਿਗੁਰ ਸ਼ਬਦ ਇਕੋ ਕਰੇ ਸ਼ਨਵਾਈਆ। ਲਹਿਣਾ ਦੇਣਾ ਚੁੱਕੇ ਲੋਕ ਪਰਲੋਕ, ਲੇਖਾ ਮੰਗਣ ਕੋਇ ਨਾ ਆਈਆ। ਮਨ ਬੁਧੀ ਦੀ ਕਰੇ ਕੋਈ ਨਾ ਸੋਚ, ਬਿਨ ਅਨੁਭਵ ਹਮਸਾਜਣ ਮਿਲਣ ਕੋਇ ਨਾ ਪਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤਾਂ ਵਾਲੇ ਸਲੋਕ, ਅੰਤਰ ਅੰਤਰ ਬਿਨ ਰਸਨਾ ਹੋਵੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਜਨ ਭਗਤ ਪ੍ਰਭ ਪੜਦਾ ਖੋਲ੍ਹੇ ਆਪ, ਆਪਣੀ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਜਾਪ, ਦੂਜੀ ਵੰਡ ਨਾ ਕੋਇ ਵੰਡਾਈਆ। ਮੇਰਾ ਨੂਰ ਸਦਾ ਪਾਕ, ਪਾਕ ਪਵਿਤ ਸੋਭਾ ਪਾਈਆ। ਲੱਭਿਆਂ ਕੋਈ ਕਰ ਨਾ ਸਕੇ ਤਲਾਸ਼, ਖੋਜਿਆਂ ਹੱਥ ਕਿਸੇ ਨਾ ਆਈਆ। ਕਾਇਆ ਮੰਦਰ ਅੰਦਰ ਬਣ ਨਿਰਗੁਣ ਧਾਰ ਜਾਵਾਂ ਗਵਾਚ, ਭਰਮ ਭੁਲਾਵਾਂ ਸਰਬ ਲੋਕਾਈਆ। ਕੂੜ ਕੁੜਿਆਰਾਂ ਲਾਵਾਂ ਆਂਚ, ਅਗਨੀ ਅੱਗ ਤਪਾਈਆ। ਜਨ ਭਗਤਾਂ ਮੇਲ ਮਿਲਾ ਕੇ ਕਮਲਾਪਾਤ, ਪਤਿਪਰਮੇਸ਼ਵਰ ਨਾਤਾ ਦਿਆਂ ਜੁੜਾਈਆ। ਸਾਚੇ ਸੰਤਾਂ ਧੁਰ ਸੰਦੇਸ਼ਾ ਜਾਵਾਂ ਆਖ, ਆਖ਼ਰ ਇਕੋ ਹੁਕਮ ਦ੍ਰਿੜਾਈਆ। ਮਨ ਵਾਸਨਾ ਹੋਇਓ ਨਾ ਕੋਇ ਗੁਸਤਾਖ, ਪੰਜਾਂ ਨਾਤਾ ਜਾਣਾ ਤੁੜਾਈਆ। ਮਾਨੁਖ ਮਾਨਵ ਮਾਨਸ ਏਕੋ ਜਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਰਖੋ ਇਤਫਾਕ, ਇਤਮੀਨਾਨ ਆਪਣਾ ਨਾਮ ਦਏ ਕਰਾਈਆ। ਹੱਥੋਂ ਸੁੱਟੋ ਨਾ ਕੋਇ ਰਬਾਬ, ਅਹਿਬਾਬ ਮਿਲ ਕੇ ਵੱਜੇ ਵਧਾਈਆ। ਸੁਫ਼ਨੇ ਵਾਲਾ ਨਹੀਂ ਖ਼ਵਾਬ, ਖ਼ਾਲਸ ਮਿਲ ਕੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਭ ਨੂੰ ਸਜਦਾ ਕਲਮਾ ਦੱਸੇ ਇਕ ਆਦਾਬ, ਆਦਤ ਇਬਾਦਤ ਅੰਦਰੋਂ ਦਏ ਬਦਲਾਈਆ।
੧੦ ਜੇਠ ਸ਼ਹਿਨਸ਼ਾਹੀ ਸੰਮਤ ੨ ਸਧਰੋ ਦੇਵੀ ਪਿੰਡ ਦਵਾਣਾ ਜੰਮੂ
ਜਨ ਭਗਤ ਆਪਣਾ ਤਨ ਵਜੂਦ ਵੇਖ ਜੁੱਸਾ ਨਜ਼ਰ ਵਿਚੋਂ ਨਜ਼ਰ ਉਠਾਈਆ। ਆਤਮ ਪਰਮਾਤਮ ਕਦੇ ਨਾ ਰੁੱਸਾ, ਮਨ ਵਾਸਨਾ ਸ੍ਰਿਸ਼ਟ ਦ੍ਰਿਸ਼ਟ ਹਲਕਾਈਆ। ਸਤਿ ਸਚ ਕਰਨਾ ਨਹੀਂ ਕਦੇ ਗ਼ੁੱਸਾ, ਗਿਲੇ ਵਿਚ ਗ਼ੁੱਸਾ ਨਾ ਕੋਇ ਪਾਈਆ। ਸਚ ਦਵਾਰ ਰਹਿਣਾ ਨਾ ਰੁੱਸਾ, ਸਾਚੀ ਸਿਖਿਆ ਇਕ ਸਮਝਾਈਆ। ਆਤਮ ਨੂਰ ਰਹੇ ਨਾ ਲੁਕਾ, ਹਰਿਜਨ ਵੇਖ ਖ਼ੁਸ਼ੀ ਮਨਾਈਆ। ਕਾਇਆ ਮੰਦਰ ਅੰਦਰ ਤੂੰ ਮੇਰਾ ਮੈਂ ਤੇਰਾ ਪੜ੍ਹਨਾ ਇਕੋ ਤੁਕਾ, ਜਿਸ ਨਾਲ ਤੋਹਮਤ ਲੱਗੇ ਨਾ ਕੋਇ ਲੋਕਾਈਆ। ਕਰਮ ਕਰਮ ਰਹੇ ਨਾ ਦੁੱਖਾ, ਦਲਿੱਦਰਾਂ ਦਏ ਚੁਕਾਈਆ। ਤਨ ਸਰੀਰ ਕਰ ਕੇ ਸੁੱਚਾ, ਸੰਜਮ ਇਕੋ ਦਏ ਸਮਝਾਈਆ। ਕਲਜੁਗ ਅੰਤਮ ਪੈਂਡਾ ਰਿਹਾ ਮੁੱਕਾ, ਸਤਿਜੁਗ ਸਾਚੇ ਵੱਜੇ ਵਧਾਈਆ। ਜਨ ਭਗਤੋ ਸ੍ਰੀ ਭਗਵਾਨ ਨਾਤਾ ਸ਼ਬਦੀ ਧਾਰ ਪਿਤਾ ਪੁੱਤਾ, ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਵਿੰਘ ਵਿਸ਼ਨੂੰ ਭਗਵਾਨ, ਮਿਹਰ ਨਜ਼ਰ ਇਕ ਉਠਾਈਆ।
੧੦ ਜੇਠ ਸ਼ਹਿਨਸ਼ਾਹੀ ਸੰਮਤ ੨ ਕੇਸਰੀ ਦੇਵੀ ਸਤਿਵਾਰੀ ਰੇਲਵੇ ਲਾਈਨ ਜੰਮੂ
ਜਨ ਭਗਤ ਤੇਰਾ ਸੱਚਾ ਰਸਤਾ, ਰਹਿਬਰ ਇਕੋ ਨਜ਼ਰੀ ਆਈਆ। ਬੰਨ੍ਹਣਾ ਪਏ ਕੋਇ ਨਾ ਬਸਤਾ, ਪੁਸਤਕ ਸੀਸ ਨਾ ਕੋਇ ਉਠਾਈਆ। ਸਚ ਭੰਡਾਰਾ ਮਿਲੇ ਸਸਤਾ, ਬਿਨ ਕ਼ੀਮਤ ਝੋਲੀ ਪਾਈਆ। ਸਚ ਮੁਹੱਬਤ ਵਿਚ ਹੋਣਾ ਵਾਬਸਤਾ, ਆਹਿਸਤਾ ਆਹਿਸਤਾ ਦੇਵਣਹਾਰ ਸਰਨਾਈਆ। ਮਾਨਸ ਜਨਮ ਲਾਹਾ ਖੱਟਣਾ ਸਾਚੇ ਜਸ ਦਾ, ਕੂੜੀ ਕਿਰਿਆ ਬਾਹਰ ਕਢਾਈਆ। ਨਜ਼ਾਰਾ ਤੱਕਣਾ ਨਿਜ ਨੇਤਰ ਅੱਖ ਦਾ, ਦੋਏ ਲੋਚਨ ਬੰਦ ਕਰਾਈਆ। ਚੰਗਾ ਨਹੀਂ ਲੱਗਦਾ ਵਸਣਾ ਵੱਖ ਦਾ, ਆਤਮ ਪਰਮਾਤਮ ਕਾਇਆ ਮੰਦਰ ਅੰਦਰ ਮਿਲ ਕੇ ਇਕੋ ਘਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਸਮਝਾਈਆ। ਜਨ ਭਗਤ ਤੇਰੀ ਆਤਮ ਸ੍ਰੇਸ਼ਟ ਸਿਫ਼ਤਾਂ ਤੋਂ ਬਾਹਰ ਜਾਤ, ਵਰਨਾਂ ਦਾ ਵਰਨ ਇਕੋ ਨਜ਼ਰੀ ਆਈਆ। ਸਚ ਪ੍ਰੇਮ ਪਿਆਰ ਮੁਹੱਬਤ ਦੀ ਤੇਰੀ ਜਮਾਤ, ਅੱਖਰਾਂ ਵਿਚੋਂ ਨਿਰਅੱਖਰ ਤੇਰੀ ਅਗੰਮ ਪੜ੍ਹਾਈਆ। ਆਤਮਾ ਕਦੇ ਨਾ ਪਾਏ ਵਫ਼ਾਤ, ਮਰਨ ਵਿਚ ਮਰ ਕੇ ਆਪਣਾ ਆਪ ਨਾ ਕਦੇ ਮਿਟਾਈਆ। ਇਸ ਦੀ ਸਿਫ਼ਤ ਅੱਖਰਾਂ ਵਿਚ ਕਰੇ ਨਾ ਕੋਇ ਲੁਗ਼ਾਤ, ਲਾਇਕ ਨਾਲਾਇਕ ਭੇਵ ਕੋਇ ਨਾ ਪਾਈਆ। ਜੁਗ ਚੌਕੜੀ ਆਤਮ ਪਰਮਾਤਮ ਮੇਲ ਹੁੰਦਾ ਪ੍ਰਭ ਕਿਰਪਾ ਇਤਫ਼ਾਕ, ਪਰਵਰਦਿਗਾਰ ਸਾਂਝਾ ਯਾਰ ਆਪਣਾ ਰੰਗ ਵਖਾਈਆ। ਲਹਿਣਾ ਦੇਣਾ ਪੂਰਬ ਲੇਖਾ ਕਰਾਏ ਬੇਬਾਕ, ਹਿਸਾਬ ਕਿਤਾਬ ਨਾ ਕੋਇ ਵਡਿਆਈਆ। ਸਚ ਪ੍ਰੀਤੀ ਜੋੜ ਕੇ ਆਪਣਾ ਨਾਤ, ਨਾਤਵਾਂ ਤੋਂ ਨੌਜਵਾਨ ਦਏ ਬਣਾਈਆ। ਬਿਨ ਸਾਹਿਬ ਸਵਾਮੀ ਅੰਤਰਜਾਮੀ ਸਤਿਗੁਰ ਪੂਰੇ ਦੂਸਰ ਕੋਲੋਂ ਸਿਖੀ ਕਿਸੇ ਨਾ ਜਾਚ, ਜਗਤ ਮੀਤ ਹੱਕ ਵਤਨ ਨਾ ਕੋਇ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੱਸਣਹਾਰਾ ਗਾਥ, ਗਾਵਣਹਾਰਾ ਗਾ ਗਾ ਖ਼ੁਸ਼ੀ ਮਨਾਈਆ। ਜਨ ਭਗਤ ਸਤਿ ਸਤਿ ਤੇਰਾ ਰੂਪ ਮਨੁੱਖ ਮਨੁੱਸ਼, ਮੁਸ਼ਕਲ ਰਹੇ ਨਾ ਰਾਈਆ। ਮਾਨਵ ਆਏ ਕੋਈ ਨਾ ਦੁੱਖ, ਮੰਤਰ
ਆਪਣਾ ਦਏ ਦ੍ਰਿੜਾਈਆ। ਤ੍ਰਿਸ਼ਨਾ ਜਗਤ ਰਹੇ ਨਾ ਭੁੱਖ, ਮਮਤਾ ਮੋਹ ਵਿਚੋਂ ਕਢਾਈਆ। ਸਾਚੇ ਨਾਮ ਦੀ ਦੱਸ ਕੇ ਤੁਕ, ਤੂੰ ਮੇਰਾ ਮੈਂ ਤੇਰਾ ਇਕੋ ਘਰ ਦਏ ਵਖਾਈਆ। ਅਗਲਾ ਪੈਂਡਾ ਜਾਏ ਮੁੱਕ, ਪਿਛਲਾ ਲੇਖਾ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਤੇਰੇ ਹੱਥ ਸਚ ਤੌਫ਼ੀਕ਼, ਯਕਤਰਫ਼ ਮਿਲੇ ਵਡਿਆਈਆ। ਤੇਰਾ ਰਹੇ ਨਾ ਕੋਇ ਫ਼ਰੀਕ, ਫ਼ਿਰਕੇ ਕੂੜੇ ਦੇਣੇ ਚੁਕਾਈਆ। ਕਾਇਆ ਮਾਟੀ ਕਰਕੇ ਅੰਦਰੋਂ ਸੀਤ, ਅਗਨੀ ਅੱਗ ਬੁਝਾਈਆ। ਚਾਰ ਵਰਨ ਬਣਾ ਕੇ ਪ੍ਰੀਤ, ਪ੍ਰੀਤਮ ਇਕੋ ਲੈਣਾ ਮਨਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਤਸਦੀਕ਼, ਸ਼ਹਾਦਤ ਸ਼ਬਦ ਹੁਕਮ ਭੁਗਤਾਈਆ। ਸਚ ਦਵਾਰੇ ਦਾ ਮਾਲਕ ਬਣ ਵਸਨੀਕ, ਵਾਸਤਾ ਤੁਹਾਡੇ ਨਾਲ ਜੁੜਾਈਆ। ਸਤਿ ਸਚ ਦੀ ਇਕ ਉਮੀਦ, ਅਮਲਾਂ ਵਿਚੋਂ ਅਮਲ ਇਕੋ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਕਾਇਆ ਮਾਟੀ ਸਚ ਗ੍ਰਹਿ ਵਸਣ ਵਾਲਾ ਨਜ਼ਦੀਕ, ਦੂਰ ਦੁਰਾਡਾ ਸਫ਼ਰ ਮੁਸਾਫ਼ਰ ਹੋ ਕੇ ਆਪੇ ਦਏ ਮੁਕਾਈਆ।
੧੦ ਜੇਠ ਸ਼ਹਿਨਸ਼ਾਹੀ ਸੰਮਤ ੨ ਬੀਬੀ ਬੰਤੀ ਦੇਵੀ ਵਜ਼ਾਰਤ ਰੋਡ ਜੰਮੂ ਸ਼ਹਿਰ
ਜਨ ਭਗਤ ਸਦ ਲੇਖੇ ਲੱਗੇ ਜਰਮ, ਜਨਮ ਜਨਮ ਮਿਲੇ ਵਡਿਆਈਆ। ਅਬਿਨਾਸ਼ੀ ਕਰਤਾ ਕਰਨੇਹਾਰ ਦੇਵੇ ਆਪਣੀ ਸਰਨ, ਸਵਰਨ ਕੰਚਨ ਗੜ੍ਹ ਕਾਇਆ ਮਾਟੀ ਸੋਭਾ ਪਾਈਆ। ਇਕ ਪ੍ਰੀਤੀ ਧੁਰ ਦੀ ਨੀਤੀ ਇਸ਼ਟ ਪੁਰਖ ਅਕਾਲ ਚਰਨ, ਦ੍ਰਿਸ਼ਟੀ ਦਇਆ ਨਾਲ ਖੁਲ੍ਹਾਈਆ। ਪੂਰਬ ਲੇਖਾ ਰਹਿਣ ਨਾ ਦੇਵੇ ਕੋਈ ਕਰਮ, ਕਾਮਨਾ ਕਾਇਨਾਤ ਵਿਚੋਂ ਪੂਰ ਕਰਾਈਆ। ਨਿਤ ਨਵਿਤ ਕੌਲ ਇਕ਼ਰਾਰ ਪੂਰਾ ਕਰੇ ਪ੍ਰਨ, ਪਰਮਾਨੰਦ ਨਿਜਾਨੰਦ ਨਿਜ ਗ੍ਰਹਿ ਆਪ ਵਖਾਈਆ। ਝਗੜਾ ਚੁਕਾ ਕੇ ਜਾਤ ਪਾਤੀ ਵਰਨ ਬਰਨ, ਆਤਮ ਬ੍ਰਹਮ ਇਕ ਦ੍ਰਿੜਾਈਆ। ਜਗਤ ਵਿਕਾਰ ਸ਼ਬਦੀ ਧਾਰ ਨਿਰਗੁਣ ਨਿਰੰਕਾਰ ਆਵੇ ਲੜਨ, ਨਾਮ ਖੰਡਾ ਸਚ ਬ੍ਰਹਿਮੰਡਾਂ ਇਕੋ ਇਕ ਉਠਾਈਆ। ਗੁਰਮੁਖ ਸੰਤ ਫ਼ਕੀਰ ਆਪਣੇ ਫ਼ਿਕਰੇ ਨਾਲ ਆਵੇ ਫੜਨ, ਡੋਰੀ ਤੰਦ ਮੁਹੱਬਤ ਨਾਲ ਬੰਧਾਈਆ। ਸਾਚੀ ਮੰਜ਼ਲ ਮਹਿਬੂਬ ਹੋ ਕੇ ਆਵੇ ਚੜ੍ਹਨ, ਚਾਰ ਦੀਵਾਰੀ ਜਗਤ ਦੁਸ਼ਵਾਰੀ ਸ਼ਤਰੂ ਦੁਸ਼ਮਣ ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਲਕ ਹੋ ਕੇ ਤਰਨੀ ਤਰਨ, ਜਨ ਭਗਤਾਂ ਤਾਰ ਭਵਸਾਗਰ ਪਾਰ ਸਚ ਦਰਬਾਰ ਦਵਾਰਾ ਇਕੋ ਇਕ ਜਣਾਈਆ।
੧੦ ਜੇਠ ਸ਼ਹਿਨਸ਼ਾਹੀ ਸੰਮਤ ੨ ਅਮਰੋ ਦੇਵੀ ਵਜ਼ਾਰਤ ਰੋਡ ਜੰਮੂ
ਜਨ ਭਗਤਾਂ ਦੇਵੇ ਪ੍ਰਭ ਇਕੋ ਜੋਗ, ਜੁਗਤੀ ਆਪਣੀ ਇਕ ਦ੍ਰਿੜਾਈਆ। ਬਿਨ ਕਪੜੇ ਰੰਗਣ ਤੋਂ ਬਖ਼ਸ਼ੇ ਉਹ ਅਗੰਮੀ ਮੌਜ, ਜਿਸ ਦਾ ਮਾਜਰਾ ਗਾਵੇ ਸਰਬ ਲੋਕਾਈਆ। ਯਾਦ ਅੰਦਰ ਯਾਦ ਦੇਵੇ ਰੋਜ਼, ਰੋਜ਼ਿਆਂ ਤੋਂ ਬਿਨਾ ਰਹਿਮ ਵਿਚ ਮਿਲੇ ਸਚ ਗੁਸਾਈਆ। ਨਾਮ ਭੰਡਾਰਾ
ਬਖ਼ਸ਼ ਆਪਣੀ ਚੋਗ, ਚੁਗ਼ਲੀ ਨਿੰਦਿਆਂ ਕੂੜੀ ਕਿਰਿਆ ਤੋਂ ਲਏ ਬਚਾਈਆ। ਆਤਮ ਪਰਮਾਤਮ ਮਿਲਣ ਦੀ ਦੱਸੇ ਸਾਚੀ ਹੋਸ਼, ਹਵਸ ਹਵਾਸ ਹਮਦ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੇਲ ਮਿਲਾਈਆ। ਜਨ ਭਗਤ ਤਪੀਸ਼ਰ ਹੋਵੇ ਸਤਿ, ਤਪਦਾ ਹਿਰਦਾ ਸ਼ਾਂਤ ਕਰਾਈਆ। ਇਕੋ ਨਾਮ ਲਏ ਜਪ, ਅਜਪਾ ਜਾਪ ਵਿਚ ਬਦਲਾਈਆ। ਕੋਟ ਜਨਮ ਦੇ ਮਿਟਣ ਪਪ, ਪਤਰਿਆਂ ਦੀ ਕਰਨੀ ਪਏ ਨਾ ਕੋਇ ਪੜ੍ਹਾਈਆ। ਮਾਲਕ ਮਿਲੇ ਜਗਤ ਵਾਲਾ ਹੱਕ, ਹਿਕਮਤ ਨਾਲ ਹੁਕਮ ਦਏ ਸਮਝਾਈਆ। ਦਇਆਵਾਨ ਹੋ ਪੁਰਖ ਸਮਰਥ, ਸਮੇਂ ਨਾਲ ਸਮਾਂ ਦਏ ਟਕਰਾਈਆ। ਜਨ ਭਗਤ ਮੇਲੇ ਨਠ ਨਠ, ਦੀਨ ਦੁਨੀ ਵਿਚੋਂ ਬਾਹਰ ਕਢਾਈਆ। ਸਚ ਦਵਾਰਾ ਖੋਲ੍ਹ ਕੇ ਹੱਟ, ਵਸਤ ਧੁਰ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਈਆ। ਹਰਿ ਭਗਤ ਵਡ ਵੱਡਾ ਰਿਖੀ, ਰੇਖਾ ਆਪਣੀ ਆਪ ਬਦਲਾਈਆ। ਜਿਸ ਦੇ ਪਾਸ ਨਾਮ ਨਿਧਾਨ ਧੁਰ ਦੀ ਚਿੱਠੀ, ਬਿਨ ਅੱਖਰਾਂ ਪੜ੍ਹ ਕੇ ਆਪਣੀ ਖ਼ੁਸ਼ੀ ਵਿਚ ਸਮਾਈਆ। ਜਿਸ ਦੀ ਸਤਰ ਮਜ਼ਮੂਨ ਵਿਚ ਨਿੱਕੀ, ਕ਼ਾਨੂੰਨ ਵਿਚ ਵੱਡੀ ਨਜ਼ਰੀ ਆਈਆ। ਧਾਰ ਹੋਵੇ ਤਿੱਖੀ, ਤ੍ਰਿਖਾ ਤ੍ਰਿਸ਼ਨਾ ਦਏ ਬੁਝਾਈਆ। ਮੇਲਾ ਮਿਲ ਕੇ ਨਾਲ ਸਾਚੀ ਸਿੱਖੀ, ਸਾਖਿਆਤ ਸਖ਼ਾਵਤ ਵਾਲਾ ਪ੍ਰਭ ਦਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਦਲ ਦੇਵੇ ਸੰਮਤ ਵਾਲੀ ਮਿੱਤੀ, ਮਿੱਤਰ ਮਾਤਹਤ ਨਾ ਕਿਸੇ ਰਖਾਈਆ। ਜਨ ਭਗਤ ਪ੍ਰੇਮ ਪਿਆਰ ਦਾ ਵੱਡਾ ਰਸੀਆ, ਰਸ ਵਿਚ ਰਸ ਸਮਾਈਆ। ਨੈਣਾਂ ਵਿਚੋਂ ਨੈਣ ਨੇਤਰਾਂ ਵਿਚੋਂ ਨੇਤਰ ਅੱਖਾਂ ਵਿਚੋਂ ਅੱਖੀਆਂ, ਆਖ਼ਰ ਇਕੋ ਨਾਲ ਮਿਲਾਈਆ। ਜਿਸ ਮੁਹੱਬਤ ਪਿਆਰ ਨੂੰ ਜੁਗਾਂ ਪਰਵਾਨ ਲੱਭਦੀਆਂ ਰਹੀਆਂ ਸਖੀਆਂ, ਸੋ ਮਿਹਰਵਾਨ ਹੋ ਕੇ ਭਗਤਾਂ ਅੰਦਰ ਦਏ ਟਿਕਾਈਆ। ਸਚ ਪਿਆਰ ਦੀਆਂ ਰਸਮਾਂ ਚਸਮਾਂ ਅੰਦਰੋਂ ਕਰ ਕੇ ਪੱਕੀਆਂ, ਜਿਸਮ ਵਿਚੋਂ ਇਸਮ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜ ਕੁੜਿਆਰਿਆਂ ਰਹਿਣ ਨਾ ਦੇਵੇ ਹਿੱਸੇ ਵਾਲੀ ਪੱਤੀਆਂ, ਪਤਿਪਰਮੇਸ਼ਵਰ ਹੋ ਕੇ ਇਕੋ ਹੁਕਮ ਦਏ ਵਰਤਾਈਆ।
੧੦ ਜੇਠ ਸ਼ਹਿਨਸ਼ਾਹੀ ਸੰਮਤ ੨ ਬਾਜ ਸਿੰਘ ਦੇ ਗ੍ਰਹਿ ਪਿੰਡ ਮਟੂ ਜ਼ਿਲਾ ਜੰਮੂ
ਜਨ ਭਗਤ ਸਚ ਧਾਰ ਦੀ ਤੇਰੀ ਜੁਗਤ, ਜੋਗੀ ਜੁਗੀਸ਼ਰ ਸਿਫ਼ਤ ਸਾਲਾਹੀਆ। ਸਚ ਦਾ ਮਾਰਗ ਸਦਾ ਦਰੁਸਤ, ਜੂਠ ਝੂਠ ਕੂੜੀ ਕਿਰਿਆ ਕੰਮ ਕਿਸੇ ਨਾ ਆਈਆ। ਮੁਹੱਬਤ ਵਿਚੋਂ ਮੁਹੱਬਤ ਪਿਆਰ ਵਿਚੋਂ ਪਿਆਰ ਲੈਣਾ ਮੁਫ਼ਤ, ਯਾਰ ਨਾਲ ਯਾਰਾਨਾ ਤੋੜ ਲੈਣਾ ਨਿਭਾਈਆ। ਦੀਨ ਦੁਨੀਆ ਵਿਚੋਂ ਰਹਿਣਾ ਚੁਸਤ, ਅੰਤਸ਼ਕਰਨ ਆਪ ਆਪਣਾ ਵੇਖ ਵਖਾਈਆ। ਮੁੜ ਕੇ ਆਉਣਾ ਨਾ ਪਏ ਮਾਤ ਗਰਭ ਉਲਟ, ਗੇੜ ਗੇੜ ਜਨਮ ਰਖਾਈਆ। ਜਾ ਕੇ ਵੇਖਣਾ ਆਪਣਾ ਵਿਛੜਿਆ ਹੋਇਆ ਮੁਲਕ, ਜਿਥੇ ਮਾਲਕ ਬੇਪਰਵਾਹੀਆ। ਜਗਤ ਵਾਸਨਾ ਵਿਚ ਨਾ ਜਾਣਾ ਉਲਝ, ਮਮਤਾ ਮੋਹ ਨਾ ਕੋਇ ਵਧਾਈਆ। ਮਾਨਸ ਜਨਮ ਜਾਵੇ ਸੁਲਝ, ਸੁਲ੍ਹਹਕੁਲ ਮਿਲ ਕੇ ਸਹੀ ਸਲਾਮਤ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਜਨ ਭਗਤ ਤੇਰੇ ਅੰਤਰ ਰਹੇ ਨਾ ਚੁਗਲੀ ਨਿੰਦਾ, ਸਤਿ ਧਰਮ ਇਕ ਸਮਝਾਈਆ। ਭੇਵ ਖੁਲ੍ਹਾਏ ਦਾਤਾ ਗਹਿਰ ਗੁਣੀ ਗਹਿੰਦਾ, ਗਵਰ ਸਬਰ ਸਵਰ ਇਕ ਆਪਣਾ ਆਪ ਜਣਾਈਆ। ਤੇਰਾ ਮੂਲ ਨਿਰਗੁਣ ਧਾਰ ਦੱਸੇ ਬਿੰਦਾ, ਮਾਤ ਪਿਤ ਦੀ ਰਕਤ ਬੂੰਦ ਨਾਤਾ ਦਏ ਤੁੜਾਈਆ। ਮਾਨਸ ਜਨਮ ਕਰ ਕੇ ਮਾਟੀ ਚਰਮ ਦੀ ਰਹੇ ਨਾ ਚਿੰਦਾ, ਭਰਮ ਗੜ੍ਹ ਨਾ ਕੋਇ ਵਖਾਈਆ। ਅੰਮ੍ਰਿਤ ਧਾਰ ਰਹੇ ਸਾਗਰ ਸਿੰਧਾ, ਰਸ ਅਨਰਸ ਹੋ ਕੇ ਵਸ, ਵਿਸ਼ਵ ਆਪਣਾ ਆਪ ਸਮਝਾਈਆ। ਖੇਲ ਵਖਾ ਕੇ ਜੀਉ ਪਿੰਡਾ, ਬ੍ਰਹਿਮੰਡ ਖੰਡ ਪੜਦਾ ਆਪ ਉਠਾਈਆ। ਨਿਤ ਨਵਿਤ ਜੀਵਣ ਜੁਗਤੀ ਭਗਤ ਭਗਵਾਨ ਦਾਨ ਦੇਂਦਾ, ਦੇਹ ਵਿਚ ਦੇਹ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਦਰਸਾਈਆ। ਜਨ ਭਗਤ ਤੇਰੀ ਮੰਜ਼ਲ ਇਕ ਨਿਰਾਲੀ, ਬਿਖੜਾ ਰਾਹ ਨਾ ਕੋਇ ਵਖਾਈਆ। ਜਿਥੇ ਜਲਵਾ ਨੂਰ ਜਲਾਲੀ, ਰੋਸ਼ਨ ਰਹਿਮ ਵਿਚ ਪਰਗਟਾਈਆ। ਤੇਰਾ ਲੇਖਾ ਤਤ ਵਜੂਦ ਜਿਸਮ ਨਹੀਂ ਜਿਸਮਾਨੀ, ਨਿਰਗੁਣ ਧਾਰ ਬੂਝ ਬੁਝਾਈਆ। ਤੇਰਾ ਮਾਲਕ ਇਕ ਅਸਮਾਨੀ, ਜੋ ਇਸਮ ਆਪਣਾ ਆਪੇ ਦਏ ਸਮਝਾਈਆ। ਸੋ ਮਾਰਗ ਦੱਸੇ ਆਸਾਨੀ, ਅਸਲ ਵਿਚ ਵਸਲ ਵਿਚ ਵਾਸਤਾ ਆਪਣੇ ਨਾਲ ਜੁੜਾਈਆ। ਸਚ ਦਵਾਰ ਕਿਰਪਾ ਧਾਰ ਖਾਵੇ ਖਵਾਵੇ ਇਕ ਮਹਿਮਾਨੀ, ਮਿਹਰ ਵਿਚ ਰਸ ਇਕ ਚਖਾਈਆ। ਲੇਖੇ ਲਾਏ ਪਿਆਰ ਦੀ ਕ਼ੁਰਬਾਨੀ, ਕਾਇਨਾਤ ਵਿਚੋਂ ਕਾਇਮ ਮੁਕਾਮ ਮੁਕੰਮਲ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਤੇਰੀ ਜਗਤ ਵਾਸਨਾ ਵਿਚ ਹੋਵੇ ਨਾ ਕਦੇ ਬਦਨਾਮੀ, ਬਦੀਆਂ ਦਾ ਬਦਲਾ ਆਪਣੀ ਬਦੌਲਤ ਆਪਣੀ ਖ਼ੁਸ਼ੀਆਂ ਵਿਚ ਚੁਕਾਈਆ।
੧੦ ਜੇਠ ਸ਼ਹਿਨਸ਼ਾਹੀ ਸੰਮਤ ੨ ਪਰਕਾਸ਼ ਚੰਦ ਵਜ਼ਾਰਤ ਰੋਡ ਜੰਮੂ
ਜਨ ਭਗਤ ਤੇਰਾ ਸੱਚਾ ਸਨਿਆਸ, ਚਰਨ ਪ੍ਰੀਤੀ ਹਰਿ ਜਣਾਈਆ। ਬਾਹਰੋਂ ਲੱਭਣਾ ਨਾ ਪਏ ਕੋਈ ਪਰਕਾਸ਼, ਘਰ ਵਿਚ ਘਰ ਕਰੇ ਰੁਸ਼ਨਾਈਆ। ਹੋਣਾ ਪਏ ਨਾ ਕਦੇ ਉਦਾਸ, ਖ਼ੁਸ਼ੀ ਵਿਚ ਨਾ ਗ਼ਮੀ ਕੋਇ ਵਖਾਈਆ। ਆਸਾ ਹੋਵੇ ਨਾ ਕਦੇ ਬੇਆਸ, ਭਗਤ ਭਗਵਾਨ ਜੁਗ ਚੌਕੜੀ ਚਲਦੀ ਰਹੇ ਸ਼ਾਖ਼, ਸ਼ਖਸੀਅਤ ਵਿਚੋਂ ਅਸਲੀਅਤ ਆਪ ਸਮਝਾਈਆ। ਝਗੜਾ ਰਹਿਣ ਨਾ ਦੇਵੇ ਦਸ ਦਸ ਮਾਸ, ਮਸਲਾ ਮਸਤੀ ਵਾਲਾ ਹੱਲ ਕਰਾਈਆ। ਤੂੰ ਮੇਰਾ ਮੈਂ ਤੇਰਾ ਇਹੋ ਤੇਰਾ ਅਭਿਆਸ, ਮਨ ਦਾ ਮਣਕਾ ਬਿਨ ਮਣਕਿਉਂ ਦਏ ਭਵਾਈਆ। ਮਾਲਕ ਉਤੇ ਬਿਨ ਕਿਰਪਾ ਹੋਵੇ ਨਾ ਕਦੇ ਵਿਸ਼ਵਾਸ, ਵਿਸ਼ਿਆਂ ਵਾਲਾ ਵਿਸ਼ਾ ਸਭ ਨੂੰ ਰਿਹਾ ਡੁਲਾਈਆ। ਰਸਨਾ ਤੱਤਾਂ ਵਾਲਾ ਜਗਤ ਸਵਾਦ, ਵਿਸਮਾਦ ਹੋ ਕੇ ਵਿਸ਼ਵ ਰੰਗ ਨਾ ਕੋਇ ਬਦਲਾਈਆ। ਬਿਨ ਭਗਤਾਂ ਖੇੜਾ ਹੋਇਆ ਨਾ ਕਦੇ ਆਬਾਦ, ਆਬਾਦੀ ਵਿਚ ਵਧਦੀ ਵੇਖੀ ਲੋਕਾਈਆ। ਜੇ ਸਤਿਗੁਰ ਸੱਜਣ ਗਿਆ ਜਾਗ, ਜਗਹ ਜਗਹ ਕਰੇ ਰੁਸ਼ਨਾਈਆ। ਹਰਿਜਨ ਪ੍ਰੀਤੀ ਸਭ ਤੋਂ ਵੱਡਾ ਤਿਆਗ, ਵੈਰਾਗ ਵਿਚੋਂ ਬੈਰਾਗ ਸੀਸ ਨਿਵਾਈਆ। ਹਰਿਜਨ ਤੇਰਾ ਝਗੜਾ ਨਹੀਂ ਵਿਚ ਕਿਸੇ ਸਮਾਜ, ਸਮੇਂ ਦਾ ਮਾਲਕ ਸਮਝ ਰਮਜ਼ ਵਿਚ ਮਿਲਾਈਆ। ਜੀਉਂਦਿਆਂ ਜਗਤ ਸਨਬੰਧੀਆਂ ਜਵਾਬ, ਮਰਨ ਤੋਂ ਪਹਿਲੇ
ਆਦਾਬ, ਬਾਅਦ ਵਿਚ ਲੈਣਾ ਨਾ ਪਏ ਖ਼ਵਾਬ ਮਿਲ ਕੇ ਧੁਰਦਰਗਾਹੀ ਇਕ ਅਹਿਬਾਬ, ਗ੍ਰਹਿ ਸਾਚੇ ਡੇਰਾ ਲਾਈਆ। ਹੰਸ ਬਣਨਾ ਨਾ ਪਏ ਕਾਗ, ਕੰਨਾਂ ਵਾਲਾ ਸੁਣਨਾ ਨਾ ਪਏ ਰਾਗ, ਰਸਨਾ ਵਾਲਾ ਚੱਖਣਾ ਨਾ ਪਏ ਸਵਾਦ, ਵਿਕਾਰਾਂ ਵਾਲਾ ਲੱਭਣਾ ਨਾ ਪਏ ਵਵਾਦ, ਸਤਾਰਾਂ ਵਾਲਾ ਵਜਾਉਣਾ ਨਾ ਪਏ ਸਾਜ, ਚੱਪੂਆਂ ਵਾਲਾ ਤੱਕਣਾ ਨਾ ਪਏ ਜਹਾਜ਼, ਜਿਨ੍ਹਾਂ ਉਪਰ ਕਿਰਪਾ ਕਰੇ ਆਪ ਮਹਾਰਾਜ, ਮਾਰਫ਼ਤ ਵਿਚੋਂ ਕਰਕੇ ਬਾਹਿਰ, ਨਾਮ ਸਿਫ਼ਤੀ ਕਰ ਕੇ ਸ਼ਾਹਿਰ, ਸ਼ਰੀਰ ਦੀ ਸ਼ਰਅ ਵਿਚੋਂ ਬਾਹਰ ਕਢਾਈਆ। ਜਨ ਭਗਤ ਤੇਰਾ ਇਕ ਵੈਰਾਗ, ਵੈਰੀ ਅੰਦਰੋਂ ਦਏ ਕਢਾਈਆ। ਦੁਰਮਤ ਰਹੇ ਨਾ ਦਾਗ਼, ਦਵੈਤੀ ਪੰਧ ਚੁਕਾਈਆ। ਦੀਆ ਬੱਤੀ ਰਹੇ ਨਾ ਚਰਾਗ਼, ਨਿਰਗੁਣ ਨੂਰ ਜੋਤ ਹੋਵੇ ਰੁਸ਼ਨਾਈਆ। ਤੱਤੀ ਲੱਗੇ ਨਾ ਅਗਨੀ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਸੁਣਨੀ ਪਏ ਨਾ ਕੋਇ ਆਵਾਜ਼, ਨਾਮ ਸ਼ਬਦ ਸੰਗੀਤ ਕਰੇ ਸ਼ਨਵਾਈਆ। ਸਤਿਜੁਗ ਸਤਿ ਧਰਮ ਚਲਾ ਰਿਵਾਜ, ਰਿਆਇਤ ਵਿਚ ਅਨਾਇਤ ਵਿਚ ਹਮਾਇਤ ਵਿਚ ਅਸ਼ਾਇਤ ਵਿਚ ਕਫ਼ਾਇਤ ਵਿਚ ਹਰਿਜਨ ਪਾਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਰਗ ਅਨਡਿਠੜੇ ਧੁਰ ਦੇ ਆਪ ਪੁਚਾਈਆ।
੧੦ ਜੇਠ ਸ਼ਹਿਨਸ਼ਾਹੀ ਸੰਮਤ ੨ ਬੀਬੀ ਰਾਮ ਕੌਰ ਦੇ ਗ੍ਰਹਿ ਵਜ਼ਾਰਤ ਰੋਡ ਜੰਮੂ
ਜਨ ਭਗਤ ਅੰਤਰ ਹੋਵੇ ਕਦੇ ਨਾ ਅੰਧਾ, ਬਿਨ ਨੇਤਰ ਨੈਣ ਨੂਰ ਜੋਤ ਰੁਸ਼ਨਾਈਆ। ਮਨ ਵਾਸਨਾ ਕੂੜੀ ਕਿਰਿਆ ਹੋਏ ਕਦੇ ਨਾ ਗੰਦਾ, ਜਗਤ ਤ੍ਰਿਸ਼ਨਾ ਨਾ ਕੋਇ ਸਤਾਈਆ। ਸਚ ਪਰਕਾਸ਼ ਆਤਮ ਬ੍ਰਹਮ ਚੜ੍ਹਿਆ ਰਹੇ ਚੰਦਾ, ਓਮ ਸੋਮ ਦੋਵੇਂ ਇਕੋ ਰੰਗ ਰੰਗਾਈਆ। ਪਰਮਾਨੰਦਾ ਵਿਚੋਂ ਲੈਂਦਾ ਰਹੇ ਅਨੰਦਾ, ਨਿਜਾਨੰਦ ਨਿਜ ਆਨੰਦ ਸੁਖ ਸਾਗਰ ਰੂਪ ਸਮਾਈਆ। ਧੁਰ ਦੀ ਬੰਦਗੀ ਵਿਚ ਬਣਿਆ ਰਹੇ ਬੰਦਾ, ਬੰਦਨਾ ਅੰਦਰ ਬੰਧਨ ਸਰਬ ਕਟਾਈਆ। ਸਾਚੀ ਮੰਜ਼ਲ ਚੜ੍ਹੇ ਸ਼ਬਦ ਅਗੰਮੀ ਡੰਡਾ, ਡੰਡਾਵਤ ਵਿਚ ਇਕੋ ਸੀਸ ਝੁਕਾਈਆ। ਕਾਇਆ ਮਾਟੀ ਸਾਚੀ ਹਾਟੀ ਖੁੱਲ੍ਹੇ ਜਿੰਦਾ, ਜ਼ਿੰਦਗੀ ਵਿਚੋਂ ਜ਼ਿੰਦਗੀ ਜੀਵਣ ਵਿਚੋਂ ਜੀਵਣ ਲਏ ਬਦਲਾਈਆ। ਲੇਖਾ ਜਾਣ ਗਹਿਰ ਗੰਭੀਰ ਗੁਣੀ ਗਹਿੰਦਾ, ਸਾਗਰ ਗਹਿਰਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਡਗਮਗਾਈਆ। ਗੁਰਮੁਖ ਅੰਧ ਨਾ ਹੋਵੇ ਅੰਧਿਆਰ, ਸਤਿ ਸਚ ਸਤਿ ਰੁਸ਼ਨਾਈਆ। ਆਤਮ ਆਤਮ ਨਾਲ ਪਿਆਰ, ਪਰਮਾਤਮ ਪਰਮਾਤਮ ਵਿਚ ਸਮਾਈਆ। ਬੇਖ਼ਬਰ ਹੋਵੇ ਖ਼ਬਰਦਾਰ, ਬੇਕ਼ਦਰ ਕ਼ਦਰਦਾਨ ਨਾਲ ਮਿਲ ਕੇ ਖ਼ੁਸ਼ੀ ਮਨਾਈਆ। ਜਗਤ ਗ਼ਫ਼ਲਤ ਵਿਚੋਂ ਹੋਵੇ ਬਾਹਰ, ਮੁਸ਼ਕਲ ਵਿਚੋਂ ਮੁਸ਼ਕਲ ਮੁਸੀਬਤ ਵਿਚੋਂ ਮੁਸੀਬਤ ਗ਼ਮੀ ਵਿਚੋਂ ਗ਼ਮਖ਼ਾਰ ਦਏ ਗਵਾਈਆ। ਸਚ ਦਵਾਰੇ ਹੱਕ ਮਹਿਬੂਬ ਦੀਦਾ ਦੇਵੇ ਦੀਦਾਰ, ਜਾਹਰ ਹੋ ਕੇ ਆਪਣਾ ਰੰਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨੂਰ ਕਰ ਰੁਸ਼ਨਾਈਆ। ਹਰਿ ਸੰਤ ਅੰਤਰ ਹੋਏ ਨਾ ਕਦੇ ਅੰਧੇਰਾ, ਜਗਤ ਅੱਖ ਲੋੜ ਰਹੇ ਨਾ ਰਾਈਆ। ਇਕੋ ਲੇਖਾ ਜਾਣੇ ਤੂੰ ਮੇਰਾ ਮੈਂ ਤੇਰਾ, ਹਉਂ ਹੰ ਹੰ ਬ੍ਰਹਮ ਵਿਚ ਸਮਾਈਆ। ਆਵਣ ਜਾਵਣ ਚੁਰਾਸੀ ਚੁੱਕੇ ਗੇੜਾ, ਝੇੜਾ ਜੂਨ ਰਹੇ ਨਾ ਰਾਈਆ। ਕਾਇਆ ਕਾਅਬਾ ਕ਼ੁਦਰਤ ਵਾਲਾ ਕ਼ਾਦਰ ਵਸਾਵੇ ਖੇੜਾ, ਕਾਅਬਾ ਮਹਿਰਾਬਾ ਇਕ ਜਣਾਈਆ। ਦਰੇ ਦਰਬਾਰ ਨਜ਼ਰੀ ਆਏ ਨੇਰਨ ਨੇਰਾ, ਦੂਰ
ਦੁਰਾਡਾ ਪੰਧ ਮੁਕਾਈਆ। ਮਿਹਰਵਾਨ ਹੋ ਕੇ ਮਿਹਰ ਨਜ਼ਰ ਕਰੇ ਮਿਹਰਾ, ਬੇਨਜ਼ੀਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਲਵਾ ਇਕੋ ਦਏ ਵਖਾਈਆ। ਗੁਰਸਿਖ ਅੰਤਰ ਹੋਵੇ ਨਾ ਕਦੇ ਕਾਲੀ ਰਾਤ, ਅੰਧ ਅੰਧੇਰ ਨਾ ਕੋਇ ਵਡਿਆਈਆ। ਨਿਰਗੁਣ ਜੋਤ ਕਰੇ ਪਰਕਾਸ਼, ਪਰਕਾਸ਼ਵਾਨ ਬੇਪਰਵਾਹੀਆ। ਸਾਚੇ ਮੰਡਲ ਪਾਵੇ ਰਾਸ, ਰਸਤਾ ਬਾਵਸਤਾ ਆਪਣੇ ਨਾਲ ਜੁੜਾਈਆ। ਜਗਤ ਨੈਣ ਕੋਈ ਨਾ ਲਵੇ ਝਾਕ, ਚਾਰ ਕੁੰਟ ਪੜਦਾ ਨਾ ਕੋਇ ਉਠਾਈਆ। ਜਿਨ੍ਹਾਂ ਰਮਜ਼ ਵਾਲੀ ਰਮਜ਼ ਇਸ਼ਾਰੇ ਵਿਚੋਂ ਜਾਣੀ ਬਾਤ, ਕਿਨਾਰੇ ਤੋਂ ਕਿਨਾਰਾ ਕਰ ਕੇ ਕ਼ਾਦਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨੂਰ ਕਰ ਪਰਕਾਸ਼, ਪਰਕਾਸ਼ਤ ਹੋ ਕੇ ਵੇਖ ਵਖਾਈਆ। ਜਨ ਭਗਤਾਂ ਅੰਦਰ ਕਦੇ ਨਾ ਹੋਵੇ ਧੁੰਆਂਧਾਰ, (ਅੰਧ ਅੰਧੇਰ) ਨਜ਼ਰ ਕੋਇ ਨਾ ਆਈਆ। ਬਿਨ ਤੇਲ ਬਾਤੀ ਦੀਪਕ ਹੋਏ ਉਜਿਆਰ, ਉਜਾਲਾ ਇਕੋ ਦਏ ਵਖਾਈਆ। ਮੇਲਾ ਮਿਲ ਕੇ ਸਾਚੇ ਯਾਰ, ਮੁਹੱਬਤ ਨਾਤਾ ਲਏ ਜੁੜਾਈਆ। ਆਤਮ ਆਤਮ ਦੇ ਆਧਾਰ, ਪਰਮਾਤਮ ਪਰਮ ਆਤਮ ਸਾਚੀ ਖ਼ੁਸ਼ੀ ਵਖਾਈਆ। ਸ਼ਬਦ ਸਾਰ ਪਾਵੇ ਸਾਰ, ਤੁਰੀਆ ਪਦ ਪੈਂਡਾ ਤੁਰਤ ਮੁਕਾਈਆ। ਗੁਫ਼ਤ ਸ਼ਨੀਦ ਕਰ ਗੁਫ਼ਤਾਰ, ਨਾਦ ਅਗੰਮੀ ਦਏ ਵਜਾਈਆ। ਜਿਸ ਦੀ ਸਮਝ ਨਾ ਆਈ ਜੁਗ ਚਾਰ, ਚੌਕੜੀ ਕੂਕ ਕੇ ਦਏ ਦੁਹਾਈਆ। ਲੇਖਾ ਲਿਖ ਕੇ ਗਏ ਪੈਗ਼ੰਬਰ ਗੁਰ ਅਵਤਾਰ, ਸੇਵਾ ਕਰ ਕੇ ਕ਼ਲਮ ਸ਼ਾਹੀਆ। ਸਿਫ਼ਤਾਂ ਵਿਚ ਕਰ ਇਜ਼ਹਾਰ, ਇਬਾਦਤ ਵਿਚ ਇਬਾਦਤ ਗਏ ਜਣਾਈਆ। ਬਿਨ ਹਰਿ ਕਿਰਪਾ ਕਾਇਆ ਮੰਦਰ ਅੰਦਰ ਹੋਇਆ ਨਾ ਕੋਇ ਪਸਾਰ, ਪਿਸ਼ਰ ਪਿਦਰ ਸਾਰੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਜਨ ਭਗਤਾਂ ਅੰਤਰ ਹੋਵੇ ਰੋਸ਼ਨ, ਜਾਹਰ ਜਹੂਰ ਕਰੇ ਰੁਸ਼ਨਾਈਆ। ਜਿਸ ਦਾ ਸਮਝੇ ਕੋਈ ਨਾ ਮੋਸ਼ਨ, ਭੇਵ ਅਭੇਦ ਦਏ ਖੁਲ੍ਹਾਈਆ। ਸੰਸਾਰ ਸਾਗਰ ਵੇਖ ਡੂੰਘਾ ਓਸ਼ਨ, ਇਸ਼ਾਰੇ ਆਪਣੇ ਨਾਲ ਪਾਰ ਕਰਾਈਆ। ਕੋਟਨ ਕੋਟ ਬੁਧੀਵਾਨ ਜਿਸ ਨੂੰ ਸੋਚਣ, ਮਨ ਵਿਦਿਆ ਕਰ ਪੜ੍ਹਾਈਆ। ਉਹ ਨਜ਼ਰ ਨਾ ਆਇਆ ਬਿਨ ਭਗਤਾਂ ਵਾਲੇ ਲੋਚਨ, ਬਿਨ ਨਿਜ ਨੈਣ ਦਰਸ ਕੋਇ ਨਾ ਪਾਈਆ। ਖੋਜ ਖੋਜ ਥੱਕੇ ਚੌਦਾਂ ਲੋਕਨ, ਚਾਰ ਕੁੰਟ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਇਕ ਰੰਗ ਰੰਗਾਈਆ। ਜਨ ਭਗਤਾਂ ਬਿਨਾ ਅੱਖ ਤੋਂ ਖੁਲ੍ਹੀ ਰਹਿੰਦੀ ਅੱਖ, ਦੋਏ ਲੋਚਨ ਕੰਮ ਕਿਸੇ ਨਾ ਆਈਆ। ਨਿਰਗੁਣ ਰੂਪ ਤੱਕ ਪਰਤੱਖ, ਪਾਰਬ੍ਰਹਮ ਵਿਚ ਸਮਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਗੁਰ ਅਵਤਾਰ ਪੈਗ਼ੰਬਰ ਪੀਰ ਭਗਤ ਸੁਹੇਲੇ ਗਾਉਂਦੇ ਜਸ, ਜਗਤ ਵਿਦਿਆ ਨਾਲ ਪੜ੍ਹਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਭੀਤਰ ਗ੍ਰਹਿ ਮੰਦਰ ਕਾਇਆ ਮਾਟੀ ਅੰਦਰ ਰਿਹਾ ਵਸ, ਰਸਤਾ ਰਹਿਬਰ ਹੋ ਕੇ ਗੁਰਮੁਖਾਂ ਆਪ ਵਖਾਈਆ। ਖ਼ੁਸ਼ੀਆਂ ਅੰਦਰ ਹੱਕ ਮਹਿਬੂਬ ਮੁਹੱਬਤ ਵਿਚ ਪਏ ਹੱਸ, ਹਸਤੀ ਵਿਚ ਮਸਤੀ ਮਸਤੀ ਵਿਚ ਮਤਵਾਲਾ ਮਾਤਰਭੂਮੀ ਖੋਜ ਖੁਜਾਈਆ। ਜੋਗੀ ਜੋਗੀਸ਼ਰ ਤਪੀ ਤਪੀਸ਼ਰ ਰਿਖੀ ਮੁਨੀ ਸਾਧੂ ਸੰਤ ਫ਼ਕੀਰ ਸੂਫ਼ੀ ਲੱਭਣ ਨਠ ਨਠ, ਦਿਵਸ ਰੈਣ ਬਿਨ ਜਗਤ ਨੈਣ ਭੱਜਣ ਵਾਹੋ ਦਾਹੀਆ। ਸੋ ਪੁਰਖ ਬਿਧਾਤਾ ਵਸਤ ਅਮੋਲਕ ਦੇਵੇ ਵਿਚੋਂ ਆਪਣੇ ਹੱਟ, ਨਾਮ ਭੰਡਾਰਾ ਨਿਰਗੁਣ ਧਾਰਾ ਝੋਲੀ ਪਾਈਆ। ਸਤਿ ਸਰੂਪ ਹੋ ਪਰਗਟ, ਭਾਗ ਲਗਾਏ ਕਾਇਆ ਮਟ, ਮੰਦਰ ਮਸਜਿਦ ਸ਼ਿਵ ਦਵਾਲਾ ਮੱਠ, ਨਜ਼ਰ ਕੋਇ ਨਾ ਆਈਆ। ਬਿਨ ਭਗਤਾਂ ਅੰਤਰ ਖੁਲ੍ਹੇ ਕਿਸੇ ਨਾ ਅੱਖ, ਦੀਨ
ਦੁਨੀ ਨਾਲੋਂ ਹੋਏ ਕਦੇ ਨਾ ਵੱਖ, ਹਕ਼ੀਕ਼ਤ ਵਿਚੋਂ ਲੱਭੇ ਨਾ ਆਪਣਾ ਹੱਕ, ਪਰਮ ਪੁਰਖ ਉਤੇ ਸਾਰੇ ਕਰਦੇ ਸ਼ੱਕ, ਸ਼ਕਾਇਤ ਅੰਦਰ ਸ਼ਿਕਵਾ, ਸ਼ਿਕਵੇ ਅੰਦਰ ਸ਼ਿੰਗਾਰ ਮਨੂਆ ਹੋਏ ਓਦਾਸ, ਮੰਡਲ ਨਾ ਵੇਖੇ ਰਾਸ, ਵਸਤੂ ਨਾ ਲੱਭੇ ਪਾਸ, ਬਦੀ ਵਿਚ ਗੁਸਤਾਖ, ਬਿਨ ਸਖ਼ੀ ਦਰਸ ਨਾ ਪਾਵੇ ਕੋਈ ਸਾਖਿਆਤ, ਧੁਰ ਦਾ ਕਾਹਨ ਨਜ਼ਰ ਕਿਸੇ ਨਾ ਆਈਆ। ਜੋ ਬਿਨ ਨੈਣਾਂ ਰਿਹਾ ਝਾਕ, ਲੇਖਾ ਜਾਣੇ ਕਾਇਨਾਤ, ਪੜਦਾ ਲਾਹੇ ਨਬਾਤਾਤ, ਦੀਨ ਦੁਨੀ ਜਾਣੇ ਹਾਲਾਤ, ਜੁਗ ਚੌਕੜੀ ਵੇਖੇ ਵਾਕਿਆਤ, ਭੇਵ ਖੋਲ੍ਹੇ ਕ਼ਲਮ ਦਵਾਤ, ਆਲਮ ਉਲਮਾ ਆਲਮੀਨ ਯਾਮਬੀਨ ਰਹਿਮਤ ਰਹਿਮਾਨ ਜ਼ਿਮੀਂ ਅਸਮਾਨ ਬੰਦਾਏ ਖ਼ਾਕੀ, ਖ਼ਾਲਕੇ ਖ਼ਲਕ ਲੇਖਾ ਜਾਣੇ ਫ਼ਰਸ਼ੇ ਫ਼ਲਕ, ਬਿਨ ਦੀਦੇ ਦੀਦ ਨੂਰੇ ਚਸ਼ਮ, ਰੋਸ਼ਨੇ ਜ਼ਮੀਰ ਜ਼ਾਹਿਰਾ ਪੀਰ ਬੇਨਜ਼ੀਰ, ਆਫ਼ਤਾਬੇ ਮਹਿਬੂਬ, ਲੇਖਾ ਜਾਣੇ ਉਚ ਅਰੂਜ, ਕਾਇਆ ਮਾਟੀ ਦੇਵੇ ਸਚ ਸਬੂਤ, ਬਿਨ ਭਗਤਾਂ ਅੰਤਰ ਆਈਨਾ ਹੋਵੇ ਕਿਸੇ ਨਾ ਸਾਫ਼, ਦਿਲ ਦਾ ਦਿਲ ਵਿਚ ਨਜ਼ਰ ਨਾ ਆਏ ਪਰਕਾਸ਼, ਖ਼ੁਹਾਇਸ਼ ਵਿਚ ਖ਼ੁਸ਼ੀ ਖ਼ੁਸ਼ੀ ਵਿਚ ਖ਼ਸੂਸੀਅਤ, ਖ਼ਸੂਸੀਅਤ ਵਿਚੋਂ ਨਸੀਅਤ, ਨਸ਼ਰੇ ਨਾਬ ਅਨਾਇਤ ਕਰ ਝੋਲੀ ਨਾ ਕੋਇ ਪਾਈਆ।
੧੦ ਜੇਠ ਸ਼ਹਿਨਸ਼ਾਹੀ ਸੰਮਤ ੨ ਸੂਬੇਦਾਰ ਤੇਜ ਭਾਨ ਦੇ ਗ੍ਰਹਿ ਪਿੰਡ ਸ਼ੇਖ਼ਸਰ ਜ਼ਿਲਾ ਜੰਮੂ
ਜਨ ਭਗਤ ਰਖੇ ਸਦਾ ਉਡੀਕ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਰਸਨਾ ਜਿਹਵਾ ਬੱਤੀ ਦੰਦ ਅੰਤਰ ਆਤਮ ਕਰਦਾ ਰਹੇ ਤਾਰੀਫ਼, ਸਿਫ਼ਤਾਂ ਨਾਲ ਸਾਹਿਬ ਸਵਾਮੀ ਸਿਫ਼ਤ ਸਾਲਾਹੀਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਘਰ ਮੰਦਰ ਅੰਦਰ ਮਿਲੇ ਸੱਜਣ ਮੀਤ, ਸਾਹਿਬ ਸੁਹੇਲਾ ਇਕ ਅਕੇਲਾ ਆਪਣੀ ਦਇਆ ਕਮਾਈਆ। ਝਗੜਾ ਮਿਟਾ ਕੇ ਊਚ ਨੀਚ, ਰਾਓ ਰੰਕ ਹਸਤ ਕੀਟ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਧੁਰ ਦਾ ਨਾਮ ਸਾਚਾ ਕਲਮਾ ਦੱਸ ਆਪਣੀ ਇਕ ਹਦੀਸ, ਹਜ਼ਰਤ ਹੋ ਕੇ ਹਰਿ ਜੂ ਕਰੇ ਸਚ ਪੜ੍ਹਾਈਆ। ਆਸਾ ਮਨਸਾ ਪੂਰੀ ਖ਼ਾਹਿਸ਼ ਕਰੇ ਉਮੀਦ, ਆਮਦ ਖ਼ੁਸ਼ਾਮਦ ਇਕੋ ਘਰ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਸਾਚਾ ਗੀਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧੁਨ ਆਤਮਕ ਰਾਗ ਅਲਾਈਆ। ਅੰਦਰ ਬਾਹਰ ਗੁਪਤ ਜਾਹਰ ਨਿਰਗੁਣ ਸਰਗੁਣ ਬਣ ਕੇ ਸਾਚਾ ਮੀਤ, ਮਿੱਤਰ ਪਿਆਰਾ ਏਕੰਕਾਰਾ ਆਪਣੇ ਘਰ ਵਸਾਈਆ। ਕੂੜੀ ਕਿਰਿਆ ਜਗਤ ਵਾਸਨਾ ਮਨ ਮਨਸਾ ਮੇਟ ਕੇ ਲੀਕ, ਸਤਿ ਸਚ ਇਕੋ ਦਏ ਸਮਝਾਈਆ। ਸਚ ਦਵਾਰ ਦਾ ਜਨ ਭਗਤ ਬਣਾ ਕੇ ਹਕ਼ੀਕ਼ਤ ਵਿਚੋਂ ਵਸਨੀਕ, ਵਾਸਤਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਭਗਤ ਸੁਹੇਲਾ ਦਇਆ ਕਮਾਈਆ। ਪ੍ਰਭ ਮਿਲਣ ਦੀ ਜੋ ਜਨ ਆਸ ਰਖਦਾ, ਹਿਰਦੇ ਹਰਿ ਹਰਿ ਆਪ ਧਿਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਹੋ ਕੇ ਅੰਦਰ ਵਸਦਾ, ਜੋਤੀ ਜਾਤਾ ਪੁਰਖ ਬਿਧਾਤਾ ਨਿਰਮਲ ਜੋਤ ਕਰੇ ਰੁਸ਼ਨਾਈਆ। ਸਚ ਸਵਾਮੀ ਅੰਤਰਜਾਮੀ ਘਟ ਭੀਤਰ ਮਾਰਗ ਦੱਸੇ ਸਚ ਦਾ, ਕੂੜੀ ਕਿਰਿਆ ਹਉਮੇ ਹੰਗਤਾ ਗੜ੍ਹ ਤੁੜਾਈਆ। ਏਥੇ ਓਥੇ ਦੋ ਜਹਾਨਾਂ ਜਨ ਭਗਤਾਂ ਪੈਜ ਰਖਦਾ, ਸਮਰਥ ਹੋ ਕੇ ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਝਗੜਾ ਮੁਕਾਵੇ ਆਤਮ ਪਰਮਾਤਮ
ਆਪਣਾ ਵੱਖ ਦਾ, ਪਾਰਬ੍ਰਹਮ ਬ੍ਰਹਮ ਆਪਣੇ ਵਿਚ ਸਮਾਈਆ। ਨਾਮ ਨਿਧਾਨਾ ਇਕੋ ਢੋਲਾ ਦੱਸੇ ਧੁਰ ਦੇ ਜਸ ਦਾ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕ਼ੁਰਾਨ ਖਾਣੀ ਬਾਣੀ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲ ਕਰੇ ਸਦਾ ਨਿਜ ਨੇਤਰ ਆਪਣੀ ਅੱਖ ਦਾ, ਗਿਆਨ ਨੈਣ ਇਕ ਖੁਲ੍ਹਾਈਆ। ਜਨ ਭਗਤ ਉਡੀਕ, ਵਿਚ ਰਖੇ ਆਸਾ ਮਨਸਾ ਮਨ ਹੀ ਮਾਂਹੇ ਛੁਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਚਰਨ ਕਵਲ ਦੇਵਣਹਾਰ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਕਾਇਆ ਮੰਡਲ ਅੰਦਰ ਨਿਰਗੁਣ ਨਿਰਵੈਰ ਹੋ ਕੇ ਪਾਵੇ ਰਾਸਾ, ਸੁਰਤ ਸ਼ਬਦ ਗੋਪੀ ਕਾਹਨ ਖੇਲ ਖਿਲਾਈਆ। ਝਗੜਾ ਮੁਕਾ ਕੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਪੰਧ ਦਏ ਚੁਕਾਈਆ। ਨਿਰਮਲ ਜੋਤ ਕਰ ਪਰਕਾਸ਼ਾ, ਅੰਧ ਅੰਧੇਰ ਦਏ ਗਵਾਈਆ। ਦਰਸ਼ਨ ਵਖਾਏ ਸਾਖਿਆਤਾ, ਜੋਤੀ ਜੋਤ ਕਰੇ ਰੁਸ਼ਨਾਈਆ। ਹੁਕਮੇ ਅੰਦਰ ਮੰਨ ਕੇ ਆਖਾ, ਆਖ਼ਰ ਆਪਣੀ ਮੰਜ਼ਲ ਦਏ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜੋੜ ਕੇ ਨਾਤਾ, ਧੁਰ ਦਾ ਸੰਗ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਤਰ ਰਹਿਣ ਨਾ ਦੇਵੇ ਮਨੂਆ ਮਨ ਉਦਾਸਾ, ਉੱਤਮ ਸ੍ਰੇਸ਼ਟ ਆਪਣਾ ਨਾਮ ਸਮਝਾਈਆ। ਜਨ ਭਗਤ ਉਡੀਕ ਵਿਚ ਜੋ ਰਿਹਾ ਤੱਕ, ਤਕਵਾ ਇਕੋ ਉਪਰ ਰਖਾਈਆ। ਪਰਮ ਪੁਰਖ ਪਰਮਾਤਮ ਪਰਵਰਦਿਗਾਰ ਦੇਵੇ ਹਕ਼ੀਕ਼ਤ ਵਾਲਾ ਹੱਕ, ਵਸਤ ਅਮੋਲਕ ਕਾਇਆ ਗੋਲਕ ਝੋਲੀ ਪਾਈਆ। ਸ਼ਬਦ ਅਗੰਮੀ ਸੋਈ ਸੁਰਤੀ ਲਾਵੇ ਸੱਟ, ਸਿੱਟੇਬਾਜੀ ਕੂੜੀ ਦਏ ਗਵਾਈਆ। ਸਚ ਭੰਡਾਰਾ ਖੋਲ੍ਹ ਕੇ ਆਪਣਾ ਹੱਟ, ਵਸਤ ਅਗੰਮੀ ਇਕ ਵਰਤਾਈਆ। ਨਾੜ ਬਹੱਤਰ ਕਦੇ ਨਾ ਉਬਲੇ ਰੱਤ, ਅਪ ਤੇਜ ਵਾਏ ਪ੍ਰਿਥਵੀ ਆਕਾਸ਼ ਪੰਜ ਤਤ ਤ੍ਰੈਗੁਣ ਮਾਇਆ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਸਿਰ ਤੇ ਰਖੇ ਹੱਥ, ਰਖਕ ਹੋ ਕੇ ਰੱਛਿਆ ਕਰੇ ਥਾਉਂ ਥਾਈਂਆ। ਜਨ ਭਗਤ ਜੋ ਉਡੀਕ ਵਿਚ ਤੱਕੇ ਰਾਹ, ਬਿਨ ਅੱਖਾਂ ਅੱਖ ਖੁਲ੍ਹਾਈਆ। ਪੁਰਖ ਅਬਿਨਾਸ਼ੀ ਮਿਲੇ ਬੇਪਰਵਾਹ, ਪਾਰਬ੍ਰਹਮ ਆਪਣੀ ਦਇਆ ਕਮਾਈਆ। ਦੋ ਜਹਾਨਾਂ ਬਣ ਮਲਾਹ, ਖੇਵਟ ਖੇਟਾ ਬੇੜਾ ਆਪਣੇ ਕੰਧ ਉਠਾਈਆ। ਸਾਚੇ ਨਾਉਂ ਦੀ ਦੇ ਕੇ ਇਕ ਸਲਾਹ, ਸੱਚੀ ਸਿਖਿਆ ਇਕੋ ਇਕ ਵਖਾਈਆ। ਮਿਹਰ ਨਜ਼ਰ ਨਾਲ ਕੋਟ ਜਨਮ ਦੇ ਪਿਛਲੇ ਕਟੇ ਗੁਨਾਹ, ਗਹਿਰ ਗੰਭੀਰ ਬੇਨਜ਼ੀਰ ਨਜ਼ਰ ਆਪਣੀ ਇਕ ਉਠਾਈਆ। ਸਚ ਦਵਾਰਾ ਏਕੰਕਾਰਾ ਮੁਕਾਮੇ ਹੱਕ ਸਚਖੰਡ ਦਏ ਵਖਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੜਦਾ ਦਏ ਚੁਕਾਈਆ। ਜਨ ਭਗਤ ਜੋ ਉਡੀਕ ਵਿਚ ਰਿਹਾ ਵੇਖ, ਅੰਤਰ ਅੰਤਰ ਧਿਆਨ ਲਗਾਈਆ। ਭਗਤ ਉਧਾਰੀ ਰਿਹਾ ਪੇਖ, ਜੁਗ ਚੌਕੜੀ ਹੋਏ ਸਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਬਦਲ ਦੇਵੇ ਰੇਖ, ਰਿਖੀ ਮੁਨੀ ਸਮਝ ਕੋਇ ਨਾ ਪਾਈਆ। ਨਿਰਗੁਣ ਹੋ ਕੇ ਸਰਗੁਣ ਆਵੇ ਦੇਸ, ਸਾਢੇ ਤਿੰਨ ਹੱਥ ਕਾਇਆ ਮੰਦਰ ਅੰਦਰ ਡੇਰਾ ਲਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨਿਰਵੈਰ ਆਪਣਾ ਧਾਰੇ ਭੇਖ, ਭੇਖਾਧਾਰੀ ਅਛਲ ਅਛੱਲ ਆਪਣੀ ਕਾਰ ਕਮਾਈਆ। ਜਿਸ ਦਾ ਗੁਣ ਗਾਇਣ ਕਰਨ ਚਾਰ ਵੇਦ, ਜੁਗ ਚੌਕੜੀ ਚਾਰ ਵਰਨ ਅਠਾਰਾਂ ਬਰਨ ਬਖ਼ਸ਼ਣਹਾਰ ਸਰਨਾਈਆ। ਸੋ ਸੰਤ ਸੁਹੇਲਾ ਇਕ ਅਕੇਲਾ ਜਨ ਭਗਤਾਂ ਅੰਦਰ ਵੜ ਕੇ ਮੰਦਰ ਚੜ੍ਹ ਕੇ ਖੋਲ੍ਹੇ ਆਪਣਾ ਭੇਤ, ਪੜਦਾ ਉਹਲਾ ਬਜਰ ਕਪਾਟੀ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਰੰਗ ਰੰਗਾਈਆ। ਜਨ ਭਗਤ ਉਡੀਕ ਵਿਚ ਜੋ ਰਿਹਾ ਤਰਸ, ਤੜਫ ਤੜਫ ਵਕ਼ਤ ਲੰਘਾਈਆ। ਪੁਰਖ ਅਕਾਲਾ ਦੀਨ ਦਿਆਲਾ ਅੰਮ੍ਰਿਤ ਮੇਘ ਦੇਵੇ ਬਰਸ, ਬੂੰਦ ਸਵਾਂਤੀ ਇਕ ਚੁਆਈਆ। ਜਨਮ ਜਨਮ ਦੀ ਕਰਮ ਕਰਮ ਦੀ ਮੇਟਣਹਾਰਾ ਹਰਸ, ਦੀਨ ਦੁਨੀ ਦੀ ਹਵਸ ਦਏ ਗਵਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਪ੍ਰੇਮੀਆਂ ਪਿਆਰਿਆਂ ਕਰੇ ਤਰਸ, ਰਹਿਮਤ ਵਿਚੋਂ ਰਹਿਮਤ ਰਹੀਮ ਝੋਲੀ ਦੇਵੇ ਪਾਈਆ। ਸਾਚੀ ਮੰਜ਼ਲ ਚੜ੍ਹਦਾ ਜਨ ਭਗਤ ਕੋਈ ਨਾ ਜਾਵੇ ਅਟਕ, ਸੁਖਮਨ ਟੇਢੀ ਬੰਕ ਸਿਰ ਸਕੇ ਨਾ ਕੋਇ ਉਠਾਈਆ। ਪੰਜ ਵਿਕਾਰਾ ਕੋਈ ਨਾ ਪਾਏ ਭਟਕ, ਰਿਧ ਸਿਧ ਬੈਠੇ ਮੁਖ ਛੁਪਾਈਆ। ਧੁਰ ਫ਼ਰਮਾਨ ਨਾਮ ਸੰਦੇਸ਼ਾ ਮਿਲੇ ਸਖ਼ਤ, ਕਲਮਾ ਇਕੋ ਇਕ ਜਣਾਈਆ। ਨਵ ਨੌ ਚਾਰ ਪਿਛੋਂ ਜਨ ਭਗਤਾਂ ਮਿਲਣ ਦਾ ਆ ਗਿਆ ਵਕ਼ਤ, ਘੜੀ ਪਲ ਥਿਤ ਵਾਰ ਦਏ ਗਵਾਹੀਆ। ਮਿਲੇ ਵਡਿਆਈ ਲੋਕਮਾਤ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਹਿਬ ਸਤਿਗੁਰ ਗੁਰਮੁਖਾਂ ਕਾਰਨ ਆਇਆ ਫ਼ਕ਼ਤ, ਫਿਕ਼ਰਿਆਂ ਵਿਚ ਫ਼ੈਸਲਾ ਦਏ ਕਰਾਈਆ। ਜੋਧਾ ਸੂਰਬੀਰ ਬਣ ਕੇ ਮਰਦਾਨਾ ਮਰਦ, ਮਦਦ ਕਰੇ ਥਾਉਂ ਥਾਈਂਆ। ਦੂਰ ਦੁਰਾਡਾ ਨੇਰਨ ਨੇਰਾ ਮੰਨੇ ਅਰਜ਼, ਆਰਜ਼ੂ ਅੰਦਰ ਬੈਠੇ ਧਿਆਨ ਲਗਾਈਆ। ਕਰੇ ਖੇਲ ਆਪ ਅਸਚਰਜ, ਜਗਤ ਵਿਦਿਆ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਦੁੱਖ ਦਏ ਗਵਾਈਆ। ਜਨ ਭਗਤ ਉਡੀਕ ਅੰਦਰ ਜੋ ਕਰੇ ਧਿਆਨ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਪੁਰਖ ਅਬਿਨਾਸ਼ੀ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਸਚ ਬੇਨੰਤੀ ਕਰ ਪਰਵਾਨ, ਪਰਵਾਨਾ ਧੁਰ ਦਾ ਦਏ ਫੜਾਈਆ। ਬਿਨ ਅੱਖਰਾਂ ਬਿਨ ਪੜ੍ਹਿਆਂ ਦੇਵੇ ਇਕ ਗਿਆਨ, ਬ੍ਰਹਮ ਵਿਦਿਆ ਅੰਦਰੇ ਅੰਦਰ ਦਏ ਜਣਾਈਆ। ਜਿਸ ਦਾ ਨਜ਼ਰ ਨਾ ਆਏ ਕੋਈ ਨਿਸ਼ਾਨ, ਨਿਸ਼ਾਨਾ ਆਪਣਾ ਆਪਣੇ ਨਾਲ ਰਲਾਈਆ। ਸਾਚੀ ਮੰਜ਼ਲ ਦੱਸ ਹੱਕ ਮੁਕਾਮ, ਮੁਕਾਮੇ ਹੱਕ ਦਏ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਿਰ ਕਦੇ ਨਾ ਕਰੇ ਅਹਿਸਾਨ, ਆਸਾਨ ਇਕੋ ਰਸਤਾ ਦਏ ਵਖਾਈਆ। ਜਨ ਭਗਤ ਉਡੀਕ ਵਿਚ ਜੋ ਰਿਹਾ ਉਠ, ਆਲਸ ਨਿੰਦਰਾ ਨਾ ਕੋਇ ਰਖਾਈਆ। ਜਿਨ੍ਹਾਂ ਉਪਰ ਜਾਏ ਤੁਠ, ਦੀਨਾਂ ਅਨਾਥਾਂ ਹੋਏ ਸਹਾਈਆ। ਸਤਿ ਜਾਮ ਨਿਝਰ ਧਾਰ ਦੇਵੇ ਘੁਟ, ਰਸਨਾ ਰਸ ਨਾ ਕੋਇ ਚਖਾਈਆ। ਪੰਚ ਵਿਕਾਰਾ ਅੰਦਰੋਂ ਕੱਢੇ ਕੁੱਟ, ਕਾਇਆ ਕੁਟੀਆਂ ਸਾਫ਼ ਕਰਾਈਆ। ਜਨ ਭਗਤਾਂ ਸਦਾ ਸੁਹਾਵਣੀ ਮੌਲੇ ਰੁੱਤ, ਬਸੰਤ ਖ਼ੁਸ਼ੀ ਦਏ ਵਖਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਗੁਰਮੁਖ ਚਾਤ੍ਰਿਕ ਤ੍ਰਿਖਾ ਦਏ ਬੁਝਾਈਆ। ਭਾਗ ਲਗਾ ਕੇ ਕਾਇਆ ਮਾਟੀ ਬੁਤ, ਬੁਤਖ਼ਾਨਾ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਹਿਣ ਨਾ ਦੇਵੇ ਲੁਕ, ਰਾਜ਼ ਬਿਨਾ ਨਿਮਾਜ਼ ਭੇਵ ਦਏ ਜਣਾਈਆ। ... ... ... ... ... ... ... ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖਾ ਜਾਣੇ ਸਚ ਮੁਚ, ਦੀਰਘ ਰੋਗ ਦਏ ਕਟਾਈਆ। ਜਨ ਭਗਤ ਉਡੀਕ ਵਿਚ ਜੋ ਲਾਵੇ ਕੰਨ, ਕਾਇਨਾਤ ਵਿਚੋਂ ਬਾਹਰ ਕਢਾਈਆ। ਮਨਸਾ ਵਿਚੋਂ ਰੋਕ ਕੇ ਮਨ, ਮਮਤਾ ਕੂੜੀ ਪਰੇ ਤਜਾਈਆ। ਲਾਲਚ ਵਿਚੋਂ ਵਿਰੋਲ ਕੇ (ਤਨ), ਅਡੋਲ ਬਹਿ ਕੇ ਢੋਲਾ ਗਾਈਆ। ਭਾਗ ਲੱਗੇ ਤਿਸ ਛੱਪਰੀ ਛੰਨ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਘਰ ਸਵਾਮੀ ਠਾਕਰ ਮਿਲੇ ਸ੍ਰੀ ਭਗਵਨ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਗੁਰਮੁਖ ਗੁਰਸਿਖ ਹਰਿਜਨ
ਹਰਿ ਭਗਤ ਅਗੰਮੀ ਚੜ੍ਹੇ ਚੰਨ, ਸੂਰਜ ਚੰਦ ਜਿਸ ਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਪੜਦਾ ਦਏ ਉਠਾਈਆ। ਜਨ ਭਗਤ ਉਡੀਕ ਵਿਚ ਜੋ ਹੋਇਆ ਮਸਤ, ਮਸਤ ਖ਼ੁਮਾਰੀ ਵਿਚ ਸਮਾਈਆ। ਝਗੜਾ ਮੁਕਾ ਕੇ ਕੀਟ ਹਸਤ, ਹਸਤੀ ਇਕੋ ਵੇਖੇ ਬੇਪਰਵਾਹੀਆ। ਜੋ ਜ਼ਮੀਨ ਤੋਂ ਥੱਲੇ ਵਾਸਾ ਰਖੇ ਉਪਰ ਅਰਸ਼, ਅਰਸ਼ਾਂ ਦਾ ਮਾਲਕ ਪ੍ਰੀਤਮ ਸ਼ਹਿਨਸ਼ਾਹੀਆ। ਸੋ ਭਗਤਾਂ ਜੁਗ ਜੁਗ ਮੇਟਣਹਾਰਾ ਭਟਕ, ਸੰਤ ਸੁਹੇਲੇ ਆਪਣੀ ਗੋਦ ਉਠਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਕਰੇ ਚਟਕ, ਜਗਤ ਫ਼ੁਰਤੀਆਂ ਵਿਚ ਬੰਦ ਨਾ ਕੋਇ ਕਰਾਈਆ। ਗੁਰਮੁਖਾਂ ਮਿਲਣ ਆਵੇ ਸਚਖੰਡ ਨਿਵਾਸੀ ਪਰਤ, ਪਤਿਪਰਮੇਸ਼ਵਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਹੋਣ ਨਾ ਦੇਵੇ ਕੋਈ ਹਰਜ, ਹਰਜਾਨਾ ਪਿਛਲਾ ਪੂਰਬ ਝੋਲੀ ਪਾਈਆ।