ਪੁਸਤਕਾਲਾਭਾਗ ੧੯

੧੦ ਜੇਠ ਸ਼ਹਿਨਸ਼ਾਹੀ ਸੰਮਤ ੨ ਰਾਜ ਸਿੰਘ ਦੇ ਗ੍ਰਹਿ (ਪਿੰਡ ਮਰ੍ਹਾਜ ਜ਼ਿਲਾ ਗੁਰਦਾਸ ਪੁਰ ਵਾਲਾ) ਜੰਮੂ

ਜਨ ਭਗਤ ਆਸਾ ਵਿਚ ਰਖੇ ਕੋਈ ਨਾ ਆਲਸ, ਕੂੜੀ ਨਿੰਦਰਾ ਅੰਦਰੋਂ ਬਾਹਰ ਕਢਾਈਆ। ਸਾਹਿਬ ਸਤਿਗੁਰ ਬਣ ਕੇ ਧੁਰ ਦਾ ਸਾਲਸ, ਸਹੀ ਸਲਾਮਤ ਲਏ ਉਠਾਈਆ। ਮਾਰਗ ਦੱਸ ਕੇ ਆਪਣਾ ਇਕ ਖ਼ਾਲਸ, ਤਨ ਮਾਟੀ ਖ਼ਾਕੀ ਦਏ ਵਡਿਆਈਆ। ਸੰਤ ਸੁਹੇਲਾ ਬਣ ਕੇ ਧੁਰ ਦਾ ਬਾਲਕ, ਪਿਤਾ ਪੂਤ ਗੋਦ ਉਠਾਈਆ। ਠਾਂਡੇ ਦਰ ਬਣਾ ਕੇ ਯਾਚਕ, ਸਾਚੀ ਸਿਖਿਆ ਦਏ ਦ੍ਰਿੜਾਈਆ। ਮਨੂਆ ਮਨ ਰਹੇ ਨਾ ਨਾਸਤਕ, ਵਾਸਤਵਕ ਵਾਸਾ ਇਕੋ ਘਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੁਕਾ ਕੇ ਮਾਸ਼ੂਕ ਆਸ਼ਕ, ਹਰਿਜਨ ਸਾਚੇ ਆਪਣੇ ਵਿਚ ਟਿਕਾਈਆ। ਜਨ ਭਗਤ ਉਡੀਕ ਵਿਚ ਜੋ ਮਾਰੇ ਝਾਕੀ, ਅੰਤਰ ਅੰਤਰ ਪੜਦਾ ਲਾਹੀਆ। ਸਾਹਿਬ ਸਤਿਗੁਰ ਲਹਿਣਾ ਦੇਣਾ ਚੁਕਾਏ ਬਾਕੀ, ਪਿਛਲਾ ਲੇਖਾ ਰਹੇ ਨਾ ਰਾਈਆ। ਜਾਮ ਪਿਆਲਾ ਦੇਵੇ ਬਣ ਕੇ ਸਾਕੀ, ਅੰਮ੍ਰਿਤ ਰਸ ਇਕ ਚਖਾਈਆ। ਭਾਗ ਲਗਾ ਕੇ ਕਾਇਆ ਮਾਟੀ ਖ਼ਾਕੀ, ਖ਼ਾਲਸ਼ ਆਪਣਾ ਰੰਗ ਰੰਗਾਈਆ। ਨਿਰਗੁਣ ਜੋਤ ਜੋਤੀ ਜਾਤਾ ਕਰ ਪਰਕਾਸ਼ੀ, ਪਰਕਾਸ਼ਵਾਨ ਜਹੂਰ ਆਪਣਾ ਦਏ ਪਰਗਟਾਈਆ। ਮੇਲ ਮਿਲਾ ਕੇ ਪੁਰਖ ਅਬਿਨਾਸ਼ੀ, ਆਵਣ ਜਾਵਣ ਪਤਿਤ ਪਾਵਣ ਲੇਖਾ ਦਏ ਮੁਕਾਈਆ। ਏਥੇ ਓਥੇ ਦੋ ਜਹਾਨ ਸਚਖੰਡ ਦਵਾਰ ਦਾ ਬਣ ਕੇ ਸਾਥੀ, ਸਗਲਾ ਸੰਗ ਆਪ ਨਿਭਾਈਆ। ਮੰਜ਼ਲ ਔਖੀ ਰਹੇ ਕੋਈ ਨਾ ਘਾਟੀ, ਦੁਸ਼ਵਾਰੀ ਅਗੇ ਨਾ ਕੋਇ ਅਟਕਾਈਆ। ਜਨ ਭਗਤ ਕਾਇਆ ਮੰਦਰ ਅੰਦਰ ਬਣਿਆ ਰਹੇ ਆਪ ਸੱਚਾ ਪਾਠੀ, ਪਾਠਸ਼ਾਲਾ ਜਾਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਨੇ ਜਾਗਦਿਆਂ ਦਰਸ਼ਨ ਦੇਵੇ ਸੁਤਿਆਂ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਜਨ ਭਗਤ ਉਡੀਕ ਵਿਚ ਜੋ ਸੁਣਦਾ ਰਹੇ ਸੰਦੇਸ਼ਾ, ਧੁਰ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਵਡ ਨਰੇਸ਼ਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਆਪਣਾ ਭੇਵ ਜਣਾਈਆ। ਕਲਜੁਗ ਅੰਤਮ ਨਿਰਗੁਣ ਜੋਤੀ ਜਾਤਾ ਜਾਮਾ ਧਾਰ ਕੇ ਵੇਸਾ, ਵੇਸਵਾ ਰੂਪ ਵੇਖੇ ਸਰਬ ਲੋਕਾਈਆ। ਭਗਤ ਉਧਾਰਨਾ ਜਿਸਦਾ

ਪੇਸ਼ਾ, ਪਾਰਬ੍ਰਹਮ ਆਪਣਾ ਫੇਰਾ ਪਾਈਆ। ਕੂੜੀ ਕਿਰਿਆ ਕਲਜੁਗ ਅੰਤਮ ਸਦੀ ਚੌਧਵੀਂ ਮੁਕੇ ਠੇਕਾ, ਠਾਕਰ ਹੋ ਕੇ ਠੋਕਰ ਗੁਰਮੁਖਾਂ ਦਏ ਲਗਾਈਆ। ਸਵਾਮੀ ਸੱਜਣ ਮੰਨੋ ਏਕਾ, ਮਾਲਕ ਖ਼ਾਲਕ ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਨੂਰ ਖ਼ੁਦਾਈਆ। ਸਾਚੀ ਮੰਜ਼ਲ ਚੜ੍ਹ ਕੇ ਤੱਕੋ ਆਪਣਾ ਵਤਨ ਦੇਸਾ, ਜਿਸ ਵਿਚੋਂ ਹੋਈ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰਾ ਲੇਖਾ, ਲੇਖੇ ਵਿਚੋਂ ਲੇਖਾ ਦਏ ਬਦਲਾਈਆ। ਜਨ ਭਗਤ ਤੇਰਾ ਲਹਿਣਾ ਦੇਣਾ ਲੇਖਾ ਅਖ਼ੀਰ, ਆਖ਼ਰ ਤੋਂ ਆਖ਼ਰ ਦੇਵੇ ਮਾਣ ਵਡਿਆਈਆ। ਬਿਨ ਮੁਸੱਵਰ ਤੋਂ ਵਖਾ ਕੇ ਆਪਣੀ ਤਸਵੀਰ, ਤਜਵੀਜ਼ ਆਪਣੀ ਨਾਲ ਮਿਲਾਈਆ। ਜਨਮ ਕਰਮ ਦੀ ਕਟ ਭੀੜ, ਸਾਚੇ ਮਾਰਗ ਦਏ ਵਡਿਆਈਆ। ਲੱਖ ਚੁਰਾਸੀ ਭਰਮਣ ਦੀ ਰਹੇ ਕੋਈ ਨਾ ਪੀੜ, ਲੇਖਾ ਅਗਲਾ ਪਿਛਲਾ ਦਏ ਚੁਕਾਈਆ। ਜਾਤ ਪਾਤ ਦੀਨ ਮਜ਼੍ਹਬ ਜਗਤ ਸ਼ਰਅ ਰਹੇ ਨਾ ਕੋਇ ਜ਼ੰਜੀਰ, ਬੰਧਨ ਕੂੜਾ ਦਏ ਕਟਾਈਆ। ਜਿਸ ਮੰਜ਼ਲ ਚੜ੍ਹਿਆ ਜੁਲਾਹਾ ਕਬੀਰ, ਕਾਇਆ ਕ਼ਬਰ ਵਿਚੋਂ ਕੱਢ ਕੇ ਕਾਅਬੇ ਹੱਕ ਦੇ ਦਏ ਪੁਚਾਈਆ। ਜਿਥੇ ਮਾਲਕ ਬੇਨਜ਼ੀਰ, ਨਜ਼ਰਾਂ ਤੋਂ ਓਝਲ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪ੍ਰੇਮ ਦੇ ਬਦਲੇ ਵਿਚ ਬਦਲ ਦੇਵੇ ਤਕ਼ਦੀਰ, ਤਕ਼ਰੀਰ ਤਹਿਰੀਰ ਵਿਚ ਤਰਹ ਤਰਹ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੀਰਨ ਪੀਰ, ਪਾਰਬ੍ਰਹਮ ਬ੍ਰਹਮ ਆਪਣੇ ਘਰ ਵਸਾਈਆ।

੧੧ ਜੇਠ ਸ਼ਹਿਨਸ਼ਾਹੀ ਸੰਮਤ ੨ ਕੇਸਰ ਸਿੰਘ ਦੇ ਗ੍ਰਹਿ ਪਿੰਡ ਝਮਾਂ ਜ਼ਿਲਾ ਜੰਮੂ

ਜਨ ਭਗਤਾਂ ਪ੍ਰਭ ਬਣੇ ਖੋਜੀ, ਖੋਜਤ ਖੋਜਤ ਮੇਲ ਮਿਲਾਈਆ। ਸਾਚਾ ਮਾਰਗ ਦੱਸੇ ਪ੍ਰੀਤਮ ਚੋਜੀ, ਕਾਇਆ ਚੋਲੀ ਰਾਹ ਪਰਗਟਾਈਆ। ਜਨਮ ਕਰਮ ਦਾ ਰਹਿਣ ਨਾ ਦੇਵੇ ਕੋਈ ਰੋਗੀ, ਚਿੰਤਾ ਸੋਗ ਸਰਬ ਗਵਾਈਆ। ਬਣਨ ਨਾ ਦੇਵੇ ਜੰਗਲਾਂ ਵਿਚ ਫਿਰਨ ਵਾਲਾ ਜੋਗੀ, ਜੁਗਤ ਆਪਣੀ ਇਕ ਦ੍ਰਿੜਾਈਆ। ਦੇਵੇ ਦਰਸ ਦਰਸ ਅਮੋਘੀ, ਅੰਮਿਉਂ ਰਸ ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਜਨ ਭਗਤਾਂ ਪ੍ਰਭ ਜੁਗ ਜੁਗ ਲੱਭਦਾ, ਥਾਨ ਬਨੰਤਰ ਵੇਖ ਵਖਾਈਆ। ਮੇਲ ਮਿਲਾਏ ਆਪਣੇ ਸਬਬ ਦਾ, ਸੁਬਹ ਸ਼ਾਮ ਵੰਡ ਨਾ ਕੋਇ ਵੰਡਾਈਆ। ਪੈਂਡਾ ਮੁਕਾ ਕੇ ਜਗਤ ਵਾਲੀ ਹੱਦ ਦਾ, ਘਰ ਆਪਣਾ ਇਕ ਵਖਾਈਆ। ਜਿਥੇ ਦੀਪਕ ਜੋਤ ਜਗਦਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸੇਕ ਲੱਗੇ ਨਾ ਮਾਇਆ ਅੱਗ ਦਾ, ਅਗਨੀ ਤਤ ਨਾ ਕੋਈ ਤਪਾਈਆ। ਸਚ ਪ੍ਰੇਮ ਦਾ ਵਹਿਣ ਹੋਵੇ ਵਗਦਾ, ਸੀਤਲ ਧਾਰਾ ਨਾਲ ਪਰਗਟਾਈਆ। ਰੂਪ ਨਜ਼ਰੀ ਆਏ ਸੂਰੇ ਸਰਬਗ ਦਾ, ਸਰਬ ਵਿਆਪੀ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਦਰ ਠਾਂਡੇ ਸਦਾ ਸਦਦਾ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਜਨ ਭਗਤਾਂ ਪ੍ਰਭ ਕਰਦਾ ਰਹੇ ਤਲਾਸ਼, ਚਾਰ ਕੁੰਟ ਵੇਖ ਵਖਾਈਆ। ਸਮੁੰਦ ਸਾਗਰ ਪਰਬਤ ਵੇਖੇ ਖ਼ਾਸ, ਜੰਗਲ ਜੂਹ ਪੜਦਾ ਲਾਹੀਆ। ਪੂਰਬ ਜਨਮ ਜਿਨਾਂ ਬਖ਼ਸ਼ੀ ਨਾਮ ਰਾਸ, ਵਸਤ ਧੁਰ ਦੀ ਨਾਲ ਰਖਾਈਆ। ਓਹਨਾਂ ਬੁਝਾਵਣਹਾਰਾ ਪਿਆਸ, ਸਾਂਤਕ ਸਤਿ ਦਏ ਕਰਾਈਆ। ਚੁਰਾਸੀ ਵਿਚੋਂ ਕਰ ਖ਼ਲਾਸ, ਖ਼ਾਲਸ ਆਪਣਾ ਰੰਗ ਰੰਗਾਈਆ। ਚਰਨ ਦਵਾਰੇ ਕਰ ਵਾਸ, ਵਾਸਤਾ ਇਕੋ ਨਾਲ ਜੁੜਾਈਆ। ਮਿਹਰਵਾਨ ਹੋ ਪੁਰਖ ਅਬਿਨਾਸ਼,

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਜਨ ਭਗਤਾਂ ਪ੍ਰਭ ਜੁਗ ਜੁਗ ਵੇਖੇ, ਪੇਖ ਪੇਖ ਖ਼ੁਸ਼ੀ ਮਨਾਈਆ। ਜਨਮ ਕਰਮ ਦੇ ਮੇਟੇ ਲੇਖੇ, ਧੁਰ ਦਾ ਲੇਖਾ ਦਏ ਸਮਝਾਈਆ। ਜਗਤ ਵਿਕਾਰ ਕੱਢੇ ਭੁਲੇਖੇ, ਭਰਮ ਭਰਮ ਨਾ ਕੋਇ ਡੁਲਾਈਆ। ਪੂਰਬ ਲਹਿਣਾ ਰਖੇ ਚੇਤੇ, ਚੇਤਨ ਹੋ ਕੇ ਯਾਦ ਕਰਾਈਆ। ਸ਼ਬਦੀ ਧਾਰ ਜਿਸ ਕਾਰਨ ਏਥੇ, ਇਸਮ ਚਸ਼ਮ ਚਿਸ਼ਮ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਵੇਖ ਵਖਾਈਆ। ਜਨ ਭਗਤਾਂ ਪ੍ਰਭ ਲੱਭੇ ਫਿਰਦਾ ਫਿਰਦਾ, ਫਿਰਤ ਫਿਰਤ ਆਪਣਾ ਖੇਲ ਖਿਲਾਈਆ। ਸੰਤ ਸੁਹੇਲੇ ਸਾਫ਼ ਵੇਖੇ ਹਿਰਦਾ, ਹਿਰਦਕ ਹਾਰਦਿਕ ਦੇਵਣਹਾਰ ਵਡਿਆਈਆ। ਮੇਲ ਮਿਲਾਏ ਧੁਰਦਰਗਾਹੀ ਪਿਰ ਦਾ, ਪ੍ਰੀਤਮ ਹੋ ਕੇ ਪ੍ਰੇਮ ਬੰਧਾਈਆ। ਜੋ ਭਗਤ ਸੁਹੇਲਾ ਵਿਛੜਿਆ ਹੋਵੇ ਚਿਰ ਦਾ, ਸਹਿਜੇ ਸਹਿਜੇ ਨਾਤਾ ਲਏ ਜੁੜਾਈਆ। ਦਵਾਰਾ ਦੱਸ ਕੇ ਘਰ ਥਿਰ ਦਾ, ਮਹੱਲ ਅਟਲ ਦਏ ਵਡਿਆਈਆ। ਜਿਥੇ ਅੰਮ੍ਰਿਤ ਝਿਰਨਾ ਝਿਰਦਾ, ਰਸ ਨਿਝਰ ਰਿਹਾ ਟਪਕਾਈਆ। ਸਦਾ ਭੰਡਾਰਾ ਬਖ਼ਸ਼ੇ ਮਿਹਰ ਦਾ, ਮਿਹਰ ਨਜ਼ਰ ਪਾਰ ਕਰਾਈਆ। ਜਗਤ ਝੱਲ ਵਿਚ ਬੁਕਣਾ ਸਦਾ ਖੇਲ ਸ਼ਬਦ ਸ਼ੇਰ ਦਾ, ਸ਼ਾਇਰ ਸਕੇ ਨਾ ਕੋਈ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੋਜੀ ਪ੍ਰੀਤਮ ਹੋ ਕੇ ਖੇਲ ਖੇਲਦਾ, ਖ਼ਲਕ ਦਾ ਮਾਲਕ ਆਪਣੀ ਦਇਆ ਕਮਾਈਆ।

੧੧ ਜੇਠ ਸ਼ਹਿਨਸ਼ਾਹੀ ਸੰਮਤ ੨ ਜੀਵਣ ਸਿੰਘ ਦੇ ਗ੍ਰਹਿ ਪਿੰਡ ਮੋਇਲ ਜ਼ਿਲਾ ਜੰਮੂ

ਜਨ ਭਗਤਾਂ ਪ੍ਰਭ ਦੇਵੇ ਅਨੰਦ, ਅਨਨ ਦਇਆ ਕਮਾਈਆ। ਧੁਰ ਦਾ ਨਾਮ ਸੁਣਾ ਕੇ ਸੱਚਾ ਛੰਦ, ਸਹਿੰਸਾ ਰੋਗ ਦਏ ਮਿਟਾਈਆ। ਆਤਮ ਪਰਮਾਤਮ ਪਾ ਗੰਢ, ਨਾਤਾ ਧੁਰ ਦਾ ਲਏ ਜੁੜਾਈਆ। ਅੰਦਰ ਬਾਹਰ ਹੋ ਕੇ ਸੰਗ, ਸਗਲਾ ਸੰਗ ਨਿਭਾਈਆ। ਸਚ ਪਰਕਾਸ਼ ਚਾੜ੍ਹ ਕੇ ਚੰਦ, ਅਬਿਨਾਸ਼ੀ ਕਰਤਾ ਵੇਖ ਵਖਾਈਆ। ਆਵਣ ਜਾਵਣ ਚੁਕਾ ਕੇ ਪੰਧ, ਮੁਸਾਫ਼ਰ ਕਾਫ਼ਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਸੁਹਾਏ ਸੁਹਾਵਣੀ ਰੁੱਤ, ਸੋਭਾਵੰਤ ਸੁਹਾਈਆ। ਨਾਮ ਭੰਡਾਰਾ ਦੇ ਕੇ ਸਭ ਕੁੱਛ, ਕਿਸ਼ਤੀ ਨਈਆ ਨੌਕਾ ਨਾਮ ਚੜ੍ਹਾਈਆ। ਮਿਹਰਵਾਨ ਹੋ ਕੇ ਜਨਮ ਕਰਮ ਦਾ ਲੇਖਾ ਲਏ ਪੁਛ, ਧਰਮ ਦੀ ਧਾਰ ਇਕ ਸਮਝਾਈਆ। ਜਗਤ ਕਿਰਿਆ ਮੇਟੇ ਦੁੱਖ, ਦੁਖੜਾ ਦਰਦ ਵਾਲਾ ਗਵਾਈਆ। ਸਾਚੇ ਨਾਮ ਦਾ ਦੇਵੇ ਸੁਖ, ਸੋਹੰ ਢੋਲਾ ਇਕ ਸੁਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਭਗਤੀ ਅੰਦਰ ਗੋਦੀ ਲਏ ਚੁੱਕ, ਸ਼ਕਤੀ ਅੰਦਰ ਸ਼ਹਿਨਸ਼ਾਹ ਦਏ ਵਡਿਆਈਆ।

੧੧ ਜੇਠ ਸ਼ਹਿਨਸ਼ਾਹੀ ਸੰਮਤ ੨ ਬਸੰਤੀ ਦੇਵੀ ਦੇ ਘਰ ਪਿੰਡ ਅੰਬਾ ਰਾਏ ਜੰਮੂ

ਜਨ ਭਗਤਾਂ ਸਦ ਮਨਸਾ ਪੂਰੀ, ਮਾਨਸ ਜਨਮ ਮਿਲੇ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਕਿਰਪਾ ਕਰੇ ਜ਼ਰੂਰੀ, ਜ਼ਾਹਿਰ ਹੋ ਕੇ ਬਾਤਨ ਪੜਦਾ ਲਾਹੀਆ। ਲੱਖ ਚੁਰਾਸੀ ਆਵਣ ਜਾਵਣ ਕਟੇ ਮਜਬੂਰੀ, ਮਜ਼ਦੂਰੀ ਨਾਮ ਦੀ ਝੋਲੀ ਪਾਈਆ। ਜਲਵਾ ਬਖ਼ਸ਼ ਕੇ ਇਕੋ ਨੂਰੀ,

ਅੰਧ ਅੰਧੇਰ ਦਏ ਗਵਾਈਆ। ਚਰਨ ਕਵਲ ਸਰਨਾਈ ਬਖ਼ਸ਼ੇ ਧੂੜੀ, ਹਾਜ਼ਰ ਹੋ ਕੇ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਇਕ ਵਖਾਈਆ। ਜਨ ਭਗਤ ਆਤਮ ਪਰਮਾਤਮ ਰਖਦਾ ਰਹੇ ਮਿਲਾਪ, ਵਿਛੋੜਾ ਵਿਚ ਨਾ ਕੋਇ ਰਖਾਈਆ। ਧੁਰ ਫ਼ਰਮਾਨੇ ਸੁਣਦਾ ਰਹੇ ਬਾਤ, ਸ਼ਬਦ ਅਨਾਦ ਧੁਨ ਸ਼ਨਵਾਈਆ। ਦੀਨ ਮਜ਼੍ਹਬ ਵਿਚੋਂ ਬਣਿਆ ਰਹੇ ਆਜ਼ਾਦ, ਪਾਬੰਦੀ ਜਗਤ ਨਾ ਕੋਇ ਲਗਾਈਆ। ਬਿਨਾ ਸਾਧਨਾਂ ਤੋਂ ਸਚ ਦਵਾਰ ਨਾ ਬਣਿਆ ਰਹੇ ਸਾਧ, ਸਿਦਕ ਹਰਿ ਚਰਨ ਇਕ ਸਰਨਾਈਆ। ਸਾਚਾ ਖੇੜਾ ਕਰਦਾ ਰਹੇ ਆਬਾਦ, ਇਬਾਦਤ ਇਕੋ ਅਵਲ ਅਲ੍ਹਾ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੋਲ੍ਹਦਾ ਰਹੇ ਅੰਤਰ ਰਾਜ਼, ਰਹਿਮਤ ਨਾਲ ਪੜਦਾ ਆਪ ਉਠਾਈਆ। ਜਨ ਭਗਤ ਆਲਸ ਵਿਚ ਕਦੇ ਨਾ ਆਵੇ ਨਿੰਦਰਾ, ਗ਼ਫ਼ਲਤ ਵਿਚ ਗ਼ਾਫ਼ਲ ਨਾ ਕੋਇ ਬਣਾਈਆ। ਲੱਭਣਾ ਪਏ ਨਾ ਗੋਕਲ ਬਿੰਦਰਾ, ਬਨ ਬਨ ਨਾ ਫੇਰਾ ਪਾਈਆ। ਸਾੜਨਾ ਪਏ ਨਾ ਤਨ ਮਾਟੀ ਪਿੰਜਰਾ, ਪਿੰਜਰ ਖ਼ਾਕ ਨਾ ਕੋਇ ਰਮਾਈਆ। ਮਨਾਉਣਾ ਪਏ ਨਾ ਗਣਪਤ ਗਣੇਸ਼ ਇੰਦਰਾ, ਸੁਰਪਤ ਸੀਸ ਨਾ ਕੋਇ ਨਿਵਾਈਆ। ਜਗਤ ਜਗਿਆਸੂਆਂ ਕੋਲੋਂ ਖੁਲ੍ਹਾਉਣਾ ਪਏ ਨਾ ਜਿੰਦਰਾ, ਕ਼ੁਫ਼ਲ ਬੰਦ ਨਾ ਕੋਇ ਕਰਾਈਆ। ਮਨ ਬੁਧੀ ਅੰਦਰ ਸੋਚਨੀ ਪਏ ਕੋਈ ਨਾ ਬਿਧਨਾ, ਇਸ਼ਾਰਾ ਰਮਜ਼ ਨਾ ਕੋਇ ਲਗਾਈਆ। ਧੁਰ ਦਾ ਲੇਖਾ ਪੁਰਖ ਅਕਾਲ ਸਭ ਦਾ ਦੇਵੇ ਜਿਤਨਾ, ਪੂਰਬ ਲਹਿਣਾ ਵੇਖ ਵਖਾਈਆ। ਸਚ ਦਵਾਰੇ ਬਣ ਕੇ ਇਕੋ ਪਿਤਨਾ, ਪਤਿਪਰਮੇਸ਼ਵਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖਾ ਹੁਕਮੇਂ ਅੰਦਰ ਲਿਖਨਾ, ਕ਼ਲਮ ਸ਼ਾਹੀ ਕਾਗ਼ਜ਼ ਵੰਡ ਨਾ ਕੋਇ ਵੰਡਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਹਰਿਜਨ ਹਰਿ ਭਗਤ ਪ੍ਰੇਮ ਪ੍ਰੀਤੀ ਅੰਦਰ ਜਿੱਤਨਾ, ਜੀਵਤ ਜੀ ਜਾਗਰਤ ਜੋਤ ਵਿਚ ਸਮਾਈਆ।

੧੧ ਜੇਠ ਸ਼ਹਿਨਸ਼ਾਹੀ ਸੰਮਤ ੨ ਈਸ਼ਰ ਸਿੰਘ ਕੇ ਗ੍ਰਹਿ ਪਿੰਡ ਦੜ ਜੰਮੂ

ਜਨ ਭਗਤ ਤੇਰਾ ਸਤਿ ਸਰੂਪ, ਤੱਤਾਂ ਪੜਦਾ ਓਹਲਾ ਆਪ ਰਖਾਈਆ। ਤੇਰਾ ਮਾਲਕ ਦਾਤਾ ਦਾਨੀ ਏਕਾ ਸ਼ਾਹੋ ਭੂਪ, ਪਾਰਬ੍ਰਹਮ ਪਤਿਪਰਮੇਸ਼ਵਰ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਜੁਗ ਚੌਕੜੀ ਏਕਾ ਰੰਗ ਏਕਾ ਰੂਪ, ਰੇਖ ਭੇਖ ਇਕੋ ਇਕ ਵਖਾਈਆ। ਇਕੋ ਗ੍ਰਹਿ ਘਰ ਘਰਾਨਾ ਲੇਖਾ ਚਾਰ ਕੂਟ, ਦਹਿ ਦਿਸ਼ਾ ਮਿਲੇ ਵਡਿਆਈਆ। ਇਕੋ ਨੂਰ ਜੋਤੀ ਦੀਪਕ ਜਾਗਰਤ ਰੂਪ ਜਗੇ ਮਹਾਨਾ, ਸਤਿ ਸਤਿਵਾਦ ਨਜ਼ਰੀ ਆਈਆ। ਇਕੋ ਨਾਮ ਸ਼ਬਦ ਧੁਨ ਧੁਰ ਦਾ ਗਾਣਾ, ਗਾਵਤ ਗਾ ਗਾ ਖ਼ੁਸ਼ੀ ਮਨਾਈਆ। ਏਕਾ ਪੁਰਖ ਏਕਾ ਭਗਵੰਤ ਏਕਾ ਸ੍ਰੀ ਭਗਵਾਨਾ, ਭਗਵਨ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਹਰਿ ਆਪਣੇ ਵਿਚ ਟਿਕਾਈਆ। ਜਨ ਭਗਤ ਤੇਰੀ ਮਹਿੰਮਾ ਅਕਥ, ਸ਼ਾਸਤਰ ਸਿਮਰਤ ਵੇਦ ਪੁਰਨ ਕਹਿਣ ਕੋਇ ਨਾ ਪਾਈਆ। ਤੇਰਾ ਮਾਲਕ ਦਾਤਾ ਸਚ ਸਵਾਮੀ ਸਮਰਥ, ਪੁਰਖ ਅਕਾਲ ਦੀਨ ਦਿਆਲ ਬੇਪਰਵਾਹੀਆ। ਜੋ ਸਦਾ ਸਦਾ ਨਿਤ ਨਵਿਤ ਆਤਮ ਪਰਮਾਤਮ ਸਾਂਝਾ ਰਖੇ ਜਸ, ਹਿੱਸੇ ਵਾਲੀ ਵੰਡ ਨਾ ਕੋਈ ਵੰਡਾਈਆ। ਨਿਰਗੁਣ ਹੋ ਕੇ ਸਰਗੁਣ ਮਿਲਦਾ ਰਹੇ ਹੱਸ ਹੱਸ, ਹਸਤੀ ਮਸਤੀ ਨਾਮ ਖ਼ੁਮਾਰੀ ਧੁਰ ਦੀ ਇਕ ਚੜ੍ਹਾਈਆ। ਪਿਆਰ ਅੰਦਰ ਕਰ ਕੇ ਵਸ, ਮਹਿਬੂਬ

ਹੋ ਕੇ ਮਹਿਵ ਆਪਣਾ ਰੰਗ ਰੰਗਾਈਆ। ਇਸ਼ਾਰੇ ਅੰਤਰ ਨਿਰੰਤਰ ਨਿਜ ਨੇਤਰ ਖੋਲ੍ਹੇ ਅੱਖ, ਪਰਤੱਖ ਰੂਪ ਨਜ਼ਰ ਆਏ ਗੋਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਨਾਅਰਾ ਬੋਲ ਇਕ ਅਲੱਖ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਦੇਵਣਹਾਰ ਵਡਿਆਈਆ। ਜਨ ਭਗਤ ਤੇਰਾ ਮੰਦਰ ਸੁਹੇਲਾ, ਸਾਹਿਬ ਸਵਾਮੀ ਅੰਤਰਜਾਮੀ ਆਪ ਮਨਾਈਆ। ਜਿਥੇ ਵਸੇ ਏਕਾ ਏਕੰਕਾਰ ਅਕੇਲਾ, ਅਕਲ ਕਲਧਾਰੀ ਸੋਭਾ ਪਾਈਆ। ਸਿੱਧਾ ਭਗਤਾਂ ਕਰਦਾ ਰਹੇ ਮੇਲਾ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਬਣਿਆ ਰਹੇ ਸੱਜਣ ਸੁਹੇਲਾ, ਧੁਰ ਦਾ ਸੰਗੀ ਬਹੁਰੰਗੀ ਫੇਰਾ ਪਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਸੁਹਾਵਣਹਾਰਾ ਵੇਲਾ, ਦਰ ਦਰਬਾਰ ਦਰ ਆਪਣੇ ਹੱਥ ਰਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਜਣ ਸ਼ਹਿਨਸ਼ਾਹੀਆ। ਜਨ ਭਗਤ ਤੇਰਾ ਮਹੱਲ ਅਟਲ ਉਚ ਮੁਨਾਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਦੀਆ ਬਾਤੀ ਜਗੇ ਅਗੰਮ ਅਪਾਰ, ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਸ਼ਬਦ ਨਾਦ ਵੱਜੇ ਧੁਨਕਾਰ, ਧੁਰ ਦਾ ਰਾਗ ਅਲਾਈਆ। ਸਾਚੀ ਸਖ਼ੀਆਂ ਮੰਗਲਾਚਾਰ, ਗੀਤ ਗੋਬਿੰਦ ਸੁਣਾਈਆ। ਝਗੜਾ ਮੁਕੇ ਪੁਰਖ ਨਾਰ, ਨਾਰ ਕੰਤ ਇਕੋ ਰੰਗ ਵਟਾਈਆ। ਸਾਚਾ ਦਰ ਸੋਹੇ ਬੰਕ ਦਵਾਰ ਦਰ ਦਰਬਾਰ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਹਿੱਸਾ ਪੂਰਬ ਇੱਛਾ ਹਰਿਜਨ ਝੋਲੀ ਪਾਈਆ।

੧੧ ਜੇਠ ਸ਼ਹਿਨਸ਼ਾਹੀ ਸੰਮਤ ੨ ਪਰਤਾਪ ਸਿੰਘ ਦੇ ਗ੍ਰਹਿ ਪਿੰਡ ਦੜ ਜ਼ਿਲਾ ਜੰਮੂ

ਜਨ ਭਗਤ ਤੇਰਾ ਰਾਹ ਤੱਕਣ ਚੌਦਾਂ ਲੋਕ, ਬ੍ਰਹਿਮੰਡ ਖੰਡ ਰਾਹ ਤਕਾਈਆ। ਗੁਰ ਅਵਤਾਰ ਪੈਗ਼ੰਬਰ ਸੁਣਨ ਇਕ ਸਲੋਕ, ਸੋਹੰ ਢੋਲਾ ਚਾਈਂ ਚਾਈਂਆ। ਪਰਕਾਸ਼ ਤੱਕਣ ਨਿਰਮਲ ਜੋਤ, ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਈਆ। ਸਾਧ ਸੰਤ ਫ਼ਕੀਰ ਮਾਨਣ ਮੌਜ, ਮਜਲਸ ਵੇਖ ਬੇਪਰਵਾਹੀਆ। ਆਪਣੀ ਆਪ ਮਿਟਾ ਕੇ ਸੋਚ, ਸਮਝ ਵਿਚੋਂ ਸਮਝ ਗਏ ਗਵਾਈਆ। ਜਨ ਭਗਤ ਤੱਕਣ ਬਿਨਾ ਤਕੱਲਫ਼ ਮਿਲੀ ਮੌਜ, ਮੁਕੰਮਲ ਆਪਣਾ ਰੰਗ ਚੜ੍ਹਾਈਆ। ਜੰਗਲਾਂ ਕਰਨੀ ਪਏ ਨਾ ਖੋਜ, ਟਿੱਲੇ ਪਰਬਤ ਕੋਇ ਨਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਵਖਾਈਆ। ਜਨ ਭਗਤ ਤੇਰਾ ਨਿਰਾਲਾ ਗ੍ਰਹਿ, ਗ੍ਰਹਿਸਤੀ ਮਿਲੇ ਮਾਣ ਵਡਿਆਈਆ। ਜਿਸ ਘਰ ਸਵਾਮੀ ਰਹੇ, ਪਤਿਪਰਮੇਸ਼ਵਰ ਸੋਭਾ ਪਾਈਆ। ਸਚ ਭੰਡਾਰਾ ਅੰਮ੍ਰਿਤ ਦਏ, ਦਾਤਾ ਦਾਨੀ ਝੋਲੀ ਪਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਕਹੇ, ਕਹਿ ਕਹਿ ਆਪਣੀ ਖ਼ੁਸ਼ੀ ਮਨਾਈਆ। ਸਚ ਪਿਆਰ ਵਗਾ ਕੇ ਨੈਂ, ਨਈਆ ਨੌਕਾ ਨਾਮ ਚੜ੍ਹਾਈਆ। ਨਿਰਗੁਣ ਵਸਤ ਅਮੋਲਕ ਦੇ ਕੇ ਸ਼ੈ, ਸ਼ਹਿਨਸ਼ਾਹ ਆਪਣਾ ਘਰ ਸਮਝਾਈਆ। ਜਿਥੇ ਗੁਰਮੁਖ ਸੱਜਣ ਬਹੈ, ਬਹਿਸ਼ਤ ਸਵਰਗ ਦੋਵੇਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਤੇਰਾ ਘਰ ਸੁਹੰਜਣਾ, ਸੋਭਾਵੰਤ ਸੁਹਾਈਆ। ਦੀਪਕ ਜੋਤ ਜਗੇ ਨਿਰੰਜਣਾ, ਨੂਰ ਜਹੂਰ ਕਰੇ ਰੁਸ਼ਨਾਈਆ। ਸਾਹਿਬ ਸਤਿਗੁਰ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਦਰਗਾਹ ਸਾਚੀ ਬਣੇ ਸੱਜਣਾ, ਸਗਲਾ

ਸੰਗ ਰਖਾਈਆ। ਨੇਤਰ ਲੋਚਣ ਨੈਣ ਪਾਵੇ ਕਜਲਾ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜ ਕਰਾਏ ਮਜਨਾ, ਦੁਰਮਤ ਮੈਲ ਧੁਆਈਆ। ਸਾਚੀ ਦੱਸੇ ਧੁਰ ਦੀ ਬੰਦਨਾ, ਬੰਦਗੀ ਸੀਸ ਜਗਦੀਸ ਵਖਾਈਆ। ਆਤਮ ਦੇ ਕੇ ਪਰਮਾਨੰਦਨਾ, ਨਿਜਾਨੰਦ ਕਰੇ ਰਸਾਈਆ। ਦੂਜਾ ਦਰ ਪਏ ਨਾ ਮੰਗਨਾ, ਸਚ ਭੰਡਾਰਾ ਝੋਲੀ ਦੇਵੇ ਪਾਈਆ। ਭਾਗ ਲਗਾਏ ਕਾਇਆ ਬੰਗਲਾ, ਮੰਗਲਾਚਾਰ ਇਕੋ ਇਕ ਸੁਣਾਈਆ। ਪੁਰਖ ਅਕਾਲ ਸਾਹਿਬ ਮਿਲੇ ਰੰਗਲਾ, ਰੰਗ ਰਤੜਾ ਵੇਖ ਵਖਾਈਆ। ਜਿਸ ਦੀ ਏਥੇ ਓਥੇ ਕੋਈ ਨਾ ਵੰਡਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਤੇਰੀ ਮੰਜ਼ਲ ਹੱਕ, ਧੁਰ ਦੇ ਹੁਕਮ ਨਾਲ ਬਣਾਈਆ। ਜਿਥੇ ਰਹੇ ਕੋਈ ਨਾ ਸ਼ੱਕ, ਸ਼ਕਾਇਤ ਕਰ ਨਾ ਕੋਈ ਸੁਣਾਈਆ। ਅਗਨੀ ਤਪੇ ਕੋਈ ਨਾ ਮੱਠ, ਕੂੜੀ ਵੱਜੇ ਨਾ ਕੋਇ ਵਧਾਈਆ। ਤੀਰਥ ਦਿਸੇ ਨਾ ਅੱਠ ਸੱਠ, ਜਗਤ ਧਾਰ ਨਾ ਕੋਈ ਜਣਾਈਆ। ਵਣਜਾਰਾ ਬਹੇ ਕੋਈ ਨਾ ਹੱਟ, ਹੱਟੋ ਹੱਟ ਨਾ ਕੋਇ ਫਿਰਾਈਆ। ਇਕੋ ਮੇਲਾ ਪੁਰਖ ਸਮਰਥ, ਜੋ ਸਭ ਦਾ ਪਿਤਾ ਮਾਈਆ। ਨਿਜ ਨੇਤਰ ਖੋਲ੍ਹੇ ਅੱਖ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਪਿਆਰ ਮੁਹੱਬਤ ਵਿਚ ਕਰ ਕੇ ਵਸ, ਵਸਲ ਯਾਰ ਦਏ ਸਮਝਾਈਆ। ਨਾਤਾ ਜੋੜ ਕੇ ਧੁਰ ਦਾ ਸਚ, ਸਤਿ ਸਤਿਵਾਦੀ ਮੇਲ ਮਿਲਾਈਆ। ਮਾਰਗ ਮਹਿਬੂਬ ਹੋ ਕੇ ਦੇਵੇ ਦੱਸ, ਦਹਿ ਦਿਸ਼ਾ ਪੰਧ ਚੁਕਾਈਆ। ਜਨ ਭਗਤਾਂ ਸਾਚਾ ਦੱਸ ਕੇ ਆਪਣਾ ਜਸ, ਢੋਲਾ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਛੋੜਾ ਰਹਿਣ ਨਾ ਦੇਵੇ ਵੱਖ, ਵਾਸਤਾ ਆਪਣੇ ਨਾਲ ਰਖਾਈਆ।

੧੧ ਜੇਠ ਸ਼ਹਿਨਸ਼ਾਹੀ ਸੰਮਤ ੨ ਪਰਕਾਸ਼ ਸਿੰਘ ਦੇ ਘਰ ਪਿੰਡ ਦੜ ਜੰਮੂ

ਜਨ ਭਗਤ ਤੇਰਾ ਝਗੜਾ ਰਹੇ ਨਾ ਪ੍ਰਿਥਮੀ ਆਕਾਸ਼, ਗਗਨ ਮੰਡਲ ਨਾ ਕੋਇ ਲੜਾਈਆ। ਮੰਡਲ ਰਹੇ ਕੋਈ ਨਾ ਰਾਸ, ਗੋਪੀ ਕਾਹਨ ਨਾ ਕੋਇ ਨਚਾਈਆ। ਸੁਰਤੀ ਹੋਵੇ ਕਿਸੇ ਨਾ ਦਾਸ, ਸੇਵਕ ਸੇਵ ਨਾ ਕੋਇ ਕਮਾਈਆ। ਮਨੂਆ ਮਨ ਨਾ ਕਰੇ ਘਾਤ, ਦਾਓ ਚਲੇ ਨਾ ਕੋਇ ਚਤੁਰਾਈਆ। ਜਗਤ ਆਏ ਨਾ ਅੰਧੇਰੀ ਰਾਤ, ਕੂੜ ਅੰਧੇਰ ਨਾ ਕੋਇ ਛੁਪਾਈਆ। ਇਕੋ ਮੇਲਾ ਮਿਲੇ ਪੁਰਖ ਸਮਰਾਥ, ਜੋ ਬਖ਼ਸ਼ਣਹਾਰ ਬੇਪਰਵਾਹੀਆ। ਪੂਰਾ ਕਰ ਭਵਿਖਤ ਵਾਕ, ਵਾਕਫਕਾਰ ਅਗਲਾ ਲਏ ਬਣਾਈਆ। ਦੁਰਮਤ ਮੈਲ ਅੰਦਰੋਂ ਕਾਟ, ਬਾਹਰੋਂ ਬ੍ਰਹਮ ਕਰੇ ਸਫ਼ਾਈਆ। ਜਨਮ ਜਨਮ ਦੀ ਮੇਟੇ ਵਾਟ, (ਵੰਕਾ) ਧੁਰ ਦਾ ਰੰਗ ਚੜ੍ਹਾਈਆ। ਸਦਾ ਸੁਹੇਲਾ ਵਸੇ ਸਾਥ, ਸਗਲਾ ਸੰਗ ਨਿਭਾਈਆ। ਮਾਲਕ ਹੋ ਕੇ ਕਮਲਾਪਾਤ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਦੱਸ ਕੇ ਇਕੋ ਜਾਤ, ਜੇਰ ਜਬਰ ਦੀ ਕਰੇ ਨਾ ਕੋਈ ਪੜ੍ਹਾਈਆ। ਸਚ ਪ੍ਰੀਤੀ ਜੋੜ ਕੇ ਨਾਤ, ਨੇਤਰ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਵਸੇ ਪਾਸ, ਪਾਸਾ ਦੁਨੀ ਵਾਲਾ ਉਲਟਾਈਆ। ਜਨ ਭਗਤ ਤੇਰੀ ਕੋਈ ਨਾ ਜਾਣੇ ਹੱਦ, ਹਦੂਦ ਸਮਝ ਕੋਇ ਨਾ ਪਾਈਆ। ਤੇਰਾ ਨੂਰ ਪੁਰਖ ਅਕਾਲ ਦੀ ਯਦ, ਪਿਤਾ ਪੂਤ ਰੀਤੀ ਚਲੀ ਆਈਆ। ਜੁਗ ਚੌਕੜੀ ਹੁਕਮ ਅੰਦਰ ਲਵੇ ਸਦ, ਹੁਕਮੇ ਅੰਦਰ ਹੁਕਮ ਮਨਾਈਆ। ਆਪਣੀ ਧਾਰੋਂ ਲਏ ਕੱਢ, ਪੰਜ ਤਤ ਨਾਤਾ

ਮਾਨਵ ਜਾਤੀ ਲਏ ਬਣਾਈਆ। ਲੋਕਮਾਤ ਰਹਿਣ ਨਾ ਦੇਵੇ ਅੱਡ, ਨਿਰਗੁਣ ਹੋ ਕੇ ਸਰਗੁਣ ਵੇਖ ਵਖਾਈਆ। ਅੰਦਰ ਵੜ ਕੇ ਦੱਸੇ ਧੁਰ ਦਾ ਛੰਦ, ਛੰਦ ਇਕੋ ਇਕ ਸੁਣਾਈਆ। ਸਚ ਪ੍ਰੇਮ ਦਾ ਦੇ ਕੇ ਅਨੰਦ, ਚੰਦ ਨੂਰ ਕਰੇ ਰੁਸ਼ਨਾਈਆ। ਲੇਖਾ ਚੁਕਾ ਕੇ ਬੰਦ ਬੰਦ, ਬੰਦਗੀ ਇਕੋ ਦਏ ਦ੍ਰਿੜਾਈਆ। ਭਗਤ ਸੁਹੇਲਾ ਇਕ ਅਕੇਲਾ ਵਾਹੋ ਦਾਹੀ ਮਾਰੇ ਪੰਧ, ਵੇਖਣਹਾਰ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਸਦਾ ਬਖ਼ਸ਼ੰਦ, ਤੱਤਾਂ ਦਾ ਲੇਖਾ ਲੇਖੇ ਵਿਚ ਲੇਖੇ ਲਏ ਲਗਾਈਆ।

੧੧ ਜੇਠ ਸ਼ਹਿਨਸ਼ਾਹੀ ਸੰਮਤ ੨ ਝੰਡੂ ਰਾਮ ਦੇ ਗ੍ਰਹਿ ਪਿੰਡ ਜਿਉੜੀਆਂ ਜ਼ਿਲਾ ਜੰਮੂ

ਜਨ ਭਗਤ ਰਹੇ ਨਾ ਹਉਮੇ ਹੰਗਤਾ, ਹੰ ਬ੍ਰਹਮ ਪਾਰਬ੍ਰਹਮ ਮੇਲ ਮਿਲਾਈਆ। ਦੂਜੇ ਦਰ ਨਾ ਹੋਵੇ ਮੰਗਤਾ, ਭਿਖਾਰੀ ਬਣ ਨਾ ਅਲਖ ਜਗਾਈਆ। ਨਾਤਾ ਜੁੜ ਕੇ ਸਾਚੀ ਸੰਗਤਾ, ਹਰਿਜਨ ਹਰਿ ਹਰਿ ਮਿਲ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਕਾਇਆ ਚੋਲੀ ਰੰਗਦਾ, ਕੰਚਨ ਗੜ੍ਹ ਇਕ ਸੁਹਾਈਆ। ਜਨ ਭਗਤ ਖੇਲ ਵਖਾਏ ਸੂਰੇ ਸਰਬੰਗ ਦਾ, ਸਾਹਿਬ ਸਵਾਮੀ ਦਇਆ ਕਮਾਈਆ। ਪੜਦਾ ਉਠਾਏ ਨਿਜਾਨੰਦ ਦਾ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਸਦਾ ਦਰਸ਼ਨ ਤੱਕੇ ਨਿਜ ਨੈਣ, ਜਗਤ ਅੱਖ ਨਾ ਕੋਇ ਵਡਿਆਈਆ। ਪੁਰਖ ਅਬਿਨਾਸ਼ੀ ਮਿਲੇ ਧੁਰ ਦਾ ਸਾਕ ਸੈਣ, ਸੱਜਣ ਇਕੋ ਬੇਪਰਵਾਹੀਆ। ਜਨਮ ਕਰਮ ਦਾ ਬਣਾਏ ਲਹਿਣਾ ਦੇਣ, ਪੂਰਬ ਲੇਖਾ ਝੋਲੀ ਪਾਈਆ। ਨਾਮ ਅਗੰਮੜਾ ਦੇਵੇ ਸਚ ਰਸਾਇਣ, ਧੁਰ ਦੀ ਦਾਤ ਆਪ ਵਰਤਾਈਆ। ਤੂੰ ਮੇਰਾ ਮੈਂ ਤੇਰਾ ਭਗਤ ਸੁਹੇਲੇ ਸਦਾ ਕਹਿਣ, ਗੁਰਮੁਖ ਗਾ ਗਾ ਖ਼ੁਸ਼ੀ ਮਨਾਈਆ। ਸਚਖੰਡ ਦਵਾਰੇ ਸਤਿ ਸਤਿਵਾਦੀ ਹੋ ਕੇ ਬਹਿਣ, ਸਚ ਸਚ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਖ਼ਸ਼ੇ ਇਕ ਸਰਨਾਈਆ। ਜਨ ਭਗਤ ਪ੍ਰਭ ਦਾ ਬਣੇ ਯਾਚਕ, ਯਥਰਾਥ ਸੇਵ ਕਮਾਈਆ। ਅੱਖਰਾਂ ਦੀ ਲੋੜ ਰਹੇ ਨਾ ਵਾਚਕ, ਵਿਦਿਆ ਵਿਚ ਨਾ ਕੋਇ ਚਤੁਰਾਈਆ। ਮਨੂਆ ਮਨ ਹੋਵੇ ਸਾਂਤਕ, ਅੰਮ੍ਰਿਤ ਮੇਘ ਸਾਹਿਬ ਸਤਿਗੁਰ ਇਕ ਬਰਸਾਈਆ। ਕੂੜੀ ਕਿਰਿਆ ਰਹੇ ਨਾ ਨਾਸਤਕ, ਵਾਸਤਵਕ ਨਾਤਾ ਇਕੋ ਨਾਲ ਰਖਾਈਆ। ਜਿਸ ਦੀ ਮਹਿੰਮਾ ਕਰਦੇ ਸਿਮਰਤ ਸ਼ਾਸਤਰ, ਸ਼ੱਤਰੂ ਅੰਦਰੋਂ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖੇ ਲਾਏ ਸਵਾਰਥ, ਸਾਹ ਸਾਹ ਆਪਣਾ ਨਾਮ ਜਪਾਈਆ। ਜਨ ਭਗਤ ਕਦੇ ਨਾ ਹੋਵੇ ਦਰਵੇਸ਼, ਜਗਤ ਦਵਾਰਾ ਮੰਗਣ ਕਦੇ ਨਾ ਜਾਈਆ। ਇਕੋ ਮਾਲਕ ਮਿਲੇ ਨਰ ਨਰੇਸ਼, ਨਰ ਨਰਾਇਣ ਧੁਰਦਰਗਾਹੀਆ। ਆਦਿ ਜੁਗਾਦਿ ਜੁਗ ਚੌਕੜੀ ਰਹੇ ਹਮੇਸ਼, ਨਿਰਗੁਣ ਹੋ ਕੇ ਸਰਗੁਣ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਜਨ ਭਗਤਾਂ ਦੇਂਦਾ ਰਹੇ ਨਾਮ ਸੰਦੇਸ਼, ਕਲਮਾ ਕਾਇਨਾਤ ਪੜ੍ਹਾਈਆ। ਜਿਸ ਦਾ ਅੱਖਰਾਂ ਦਾ ਬਾਹਰ ਉਪਦੇਸ਼, ਸਿਫ਼ਤਾਂ ਤੋਂ ਪਰੇ ਸਾਫ਼ ਦਏ ਦ੍ਰਿੜਾਈਆ। ਜਿਸ ਦਾ ਕ਼ਲਮ ਸ਼ਾਹੀ ਲਿਖੇ ਕੋਈ ਨਾ ਲੇਖ, ਬੇਅੰਤ ਕਹਿ ਕੇ ਸਾਰੇ ਪੱਲੂ ਗਏ

ਛੁਡਾਈਆ। ਸੋ ਸਵਾਮੀ ਅੰਤਰਜਾਮੀ ਜਨ ਭਗਤਾਂ ਦੱਸੇ ਵੇਸ, ਗ੍ਰਹਿ ਮੰਦਰ ਡੇਰਾ ਲਾਈਆ। ਜਿਸ ਦੀ ਲੱਭੇ ਕਿਸੇ ਨਾ ਰੇਖ, ਰੂਪ ਰੰਗ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਜਨ ਭਗਤ ਕਦੇ ਨਾ ਹੋਵੇ ਨਿਰਾਸਾ, ਆਸਾ ਆਸਾ ਵਿਚੋਂ ਬਦਲਾਈਆ। ਪੁਰਖ ਅਬਿਨਾਸ਼ੀ ਦੇਵੇ ਸਾਥਾ, ਆਤਮ ਪਰਮਾਤਮ ਮੇਲ ਮਿਲਾਈਆ। ਏਥੇ ਓਥੇ ਦੋ ਜਹਾਨਾਂ ਹੋਵੇ ਰਾਖਾ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਨਿਰਗੁਣ ਨੂਰ ਜੋੜ ਕੇ ਨਾਤਾ, ਸਰਗੁਣ ਮੇਲਾ ਸਹਿਜ ਸੁਭਾਈਆ। ਸਚਖੰਡ ਦਵਾਰੇ ਕਰੇ ਵਾਸਾ, ਜੋਤੀ ਜੋਤ ਜੋਤ ਮਿਲਾਈਆ। ਨਿਰਗੁਣ ਨੂਰ ਨੂਰ ਪਰਕਾਸ਼ਾ, ਅੰਧ ਅੰਧੇਰ ਦਏ ਗਵਾਈਆ। ਜੋ ਸ਼ਬਦੀ ਹੁਕਮ ਫ਼ਰਮਾਨ ਮੰਨਦੇ ਆਖਾ, ਆਖ਼ਰ ਮੰਜ਼ਲ ਚੜ੍ਹ ਕੇ ਧੁਰ ਸਵਾਮੀ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਜ਼ਰੀ ਆਏ ਸਾਖਿਆਤਾ, ਸਾਹਿਬ ਸੁਲਤਾਨ ਪੜਦਾ ਲਾਹੀਆ। ਜਨ ਭਗਤ ਦੂਸਰ ਕਿਸੇ ਨਾ ਹੋਵੇ ਮੁਰੀਦ, ਮੁਰਸ਼ਦ ਮੰਨਣ ਕੋਈ ਨਾ ਜਾਈਆ। ਘਰ ਸਵਾਮੀ ਠਾਕਰ ਕਰਾਏ ਆਪਣਾ ਦੀਦ, ਦਰਸ਼ਨ ਦੇਵੇ ਸ਼ਹਿਨਸ਼ਾਹੀਆ। ਜਨਮ ਕਰਮ ਦੀ ਪੂਰੀ ਕਰੇ ਉਮੀਦ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੱਥ ਰਖੇ ਸੀਸ ਸੀਸ ਜਗਦੀਸ਼, ਜਗਦੀਸ਼ਰ ਆਪਣੇ ਲੇਖੇ ਲਾਈਆ।

੧੧ ਜੇਠ ਸ਼ਹਿਨਸ਼ਾਹੀ ਸੰਮਤ ੨ ਸ਼ਿਵ ਦੇ ਗ੍ਰਹਿ ਜਿਉੜੀਆਂ ਜ਼ਿਲਾ ਜੰਮੂ

ਜਨ ਭਗਤ ਕਦੇ ਨਾ ਹੋਵੇ ਹੈਰਾਨ, ਪਰੇਸ਼ਾਨੀ ਨਾ ਕੋਈ ਸੁਣਾਈਆ। ਮਾਲਕ ਮਿਲੇ ਇਕ ਸ੍ਰੀ ਭਗਵਾਨ, ਦੀਨ ਦੁਨੀ ਦੁੱਖ ਦਲਿਦ੍ਰ ਦਏ ਗਵਾਈਆ। ਸਚ ਵਖਾਏ ਨਿਸ਼ਾਨ, ਧਰਮ ਦਵਾਰੇ ਆਪ ਪਰਗਟਾਈਆ। ਸਤਿਗੁਰ ਹੋ ਕੇ ਹੋਵੇ ਮਿਹਰਵਾਨ, ਮਿਹਰ ਨਜ਼ਰ ਨਾਲ ਤਕਾਈਆ। ਸਚ ਧਰਮ ਦੇ ਗਿਆਨ, ਅਗਿਆਨ ਅੰਧੇਰਾ ਦਏ ਮਿਟਾਈਆ। ਦਰਗਾਹ ਸਾਚੀ ਬਖ਼ਸ਼ੇ ਮਾਣ, ਸਚਖੰਡ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਵੇਖ ਵਖਾਈਆ। ਜਨ ਭਗਤਾਂ ਅੰਦਰ ਕਦੇ ਨਾ ਆਵੇ ਉਦਾਸੀ, ਚਿੰਤਾ ਗ਼ਮ ਨਾ ਕੋਇ ਸਤਾਈਆ। ਗਲ ਰਹੇ ਨਾ ਜਮ ਕੀ ਫਾਸੀ, ਫ਼ੈਸਲਾ ਧੁਰ ਦਾ ਇਕ ਦ੍ਰਿੜਾਈਆ। ਮੇਲ ਮਿਲਾਏ ਸਚਖੰਡ ਨਿਵਾਸੀ, ਨਿਵਾਸ ਅਸਥਾਨ ਇਕ ਵਖਾਈਆ। ਜਿਥੇ ਨਿਰਗੁਣ ਨੂਰ ਜੋਤ ਪਰਕਾਸ਼ੀ, ਦੀਵਾ ਬਾਤੀ ਅਵਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਬਣਾਉਂਦਾ ਰਹੇ ਸਾਥੀ, ਸਖ਼ਾ ਸੁਹੇਲਾ ਹੋ ਕੇ ਜੋੜ ਜੁੜਾਈਆ। ਜਨ ਭਗਤ ਜਗ ਵਾਸਨਾ ਕਦੇ ਨਾ ਹੋਵੇ ਦੁੱਖੀ, ਦਲਿੱਦਰ ਵਿਚ ਕਦੇ ਨਾ ਆਈਆ। ਸ੍ਰੀ ਭਗਵਾਨ ਰਖਣਹਾਰਾ ਸੁਖੀ, ਸੁਖਆਸਣ ਆਤਮ ਸੇਜ ਦਏ ਬਣਾਈਆ। ਉਜਲ ਕਰੇ ਮਾਤ ਮੁਖੀ, ਮੁਖ ਅੰਤਰ ਦੁਰਮਤ ਮੈਲ ਧਵਾਈਆ। ਸਚ ਦਵਾਰੇ ਆਪਣੀ ਗੋਦੀ ਫਿਰੇ ਚੁੱਕੀ, ਚਾਰ ਕੁੰਟ ਮੰਜ਼ਲ ਆਪਣਾ ਪੰਧ ਮੁਕਾਈਆ। ਸ਼ਬਦੀ ਧਾਰ ਆਪਣੇ ਵਿਚ ਰਖੇ ਉਚੀ, ਰਚਨਾ ਬਾਹਰ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੁਰਤ

ਉਠਾਵੇ ਸੁੱਤੀ, ਆਲਸ ਨਿੰਦਰਾ ਦਏ ਗਵਾਈਆ। ਜਨ ਭਗਤ ਕਦੇ ਨਾ ਕਰੇ ਤਲਾਸ਼, ਲੱਭਣ ਬਨ ਕੋਇ ਨਾ ਜਾਈਆ। ਪੁਰਖ ਅਕਾਲ ਕਾਇਆ ਘਰ ਪੂਰੀ ਕਰੇ ਆਸ, ਆਸਣ ਸਿੰਘਾਸਣ ਸੋਭਾ ਪਾਈਆ। ਸਾਚੀ ਵਸਤ ਨਾਮ ਦੇਵੇ ਰਾਸ, ਰਹਿਬਰ ਹੋ ਕੇ ਰਸਤਾ ਦਏ ਸਮਝਾਈਆ। ਨਿਜ ਘਰ ਆਤਮ ਰਖੇ ਵਾਸ, ਪਰਮਾਤਮ ਪਰਮ ਪੁਰਖ ਵਡਿਆਈਆ। ਅਗਲੀ ਪਿਛਲੀ ਨਿਹਕਰਮੀ ਜਨਮ ਜਨਮ ਦੀ ਮੇਟੇ ਵਾਟ, ਕਿਰਿਆ ਕਾਂਡ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਵਿਆਪੀ ਪਰਤਾਪੀ ਹੋ ਕੇ ਵਸੇ ਪਾਸ, ਜਾਪੀ ਹੋ ਕੇ ਆਪਣਾ ਨਾਮ ਜਪਾਈਆ।

੧੧ ਜੇਠ ਸ਼ਹਿਨਸ਼ਾਹੀ ਸੰਮਤ ੨ ਭੋਲਾ ਰਾਮ ਦੇ ਗ੍ਰਹਿ ਪਿੰਡ ਜਿਉੜੀਆਂ ਜੰਮੂ

ਜਨ ਭਗਤ ਕਦੇ ਨਾ ਮਰਦਾ, ਮਰ ਜੀਵਤ ਰੂਪ ਵਟਾਈਆ। ਮਾਲਕ ਬਣੇ ਸਾਚੇ ਘਰ ਦਾ, ਸਚਖੰਡ ਦਵਾਰੇ ਸੋਭਾ ਪਾਈਆ। ਭੌ ਭੈ ਵਿਚ ਕਦੇ ਨਾ ਡਰਦਾ, ਭਿਆਨਕ ਰੂਪ ਨਾ ਕੋਇ ਸਤਾਈਆ। ਸਾਚੀ ਮੰਜ਼ਲ ਚੜ੍ਹਦਾ, ਭੱਜੇ ਵਾਹੋ ਦਾਹੀਆ। ਇਕੋ ਢੋਲਾ ਪੜ੍ਹਦਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਬਿਨ ਅੱਖਾਂ ਦਰਸ਼ਨ ਕਰਦਾ, ਸਚ ਦਵਾਰੇ ਖ਼ੁਸ਼ੀ ਮਨਾਈਆ। ਸਰਨ ਸਰਨਾਈ ਸਾਚੀ ਪੜਦਾ, ਜਿਥੋਂ ਸਕੇ ਨਾ ਕੋਈ ਉਠਾਈਆ। ਪੁਰਖ ਅਕਾਲ ਅਗੰਮੀ ਲੜ ਫੜਦਾ, ਦੋ ਜਹਾਨ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਆਪ ਵਰਦਾ, ਵਾਰਤਾ ਪੂਰਬ ਵੇਖ ਵਖਾਈਆ।

੧੧ ਜੇਠ ਸ਼ਹਿਨਸ਼ਾਹੀ ਸੰਮਤ ੨ ਕਰਮੋ ਦੇਵੀ ਦੇ ਗ੍ਰਹਿ ਪਿੰਡ ਕਰਨਗੇਲ ਜੰਮੂ

ਜਨ ਭਗਤ ਕਦੇ ਨਾ ਆਵੇ ਵਿਚ ਚੁਰਾਸੀ, ਚਾਰੇ ਖਾਣੀ ਨਾ ਕੋਇ ਭਵਾਈਆ। ਜੁਗ ਚੌਕੜੀ ਮੇਲਾ ਮਿਲਦਾ ਰਹੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਆਪਣਾ ਜੋੜ ਜੁੜਾਈਆ। ਚਰਨ ਸੇਵਕ ਬਣਾਉਦਾ ਰਹੇ ਦਾਸੀ, ਦਾਸਨ ਦਾਸ ਦਏ ਵਡਿਆਈਆ। ਆਤਮ ਪਰਮਾਤਮ ਨਿਰਗੁਣ ਨਿਰਗੁਣ ਬਣਿਆ ਰਹੇ ਸਾਥੀ, ਸਰਗੁਣ ਸਾਚਾ ਸੰਗ ਵਖਾਈਆ। ਨਿਜ ਘਰ ਸਾਚੇ ਮੰਦਰ ਸਾਢੇ ਤਿੰਨ ਹੱਥ ਰਖੇ ਵਾਸੀ, ਨਿਵਾਸ ਅਸਥਾਨ ਇਕੋ ਇਕ ਸਮਝਾਈਆ। ਹਰਿਜਨ ਹਰਿ ਪੂਰੀ ਕਰੇ ਆਸੀ, ਅਸਲ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੁਕਾ ਕੇ ਜਮ ਕੀ ਫਾਂਸੀ, ਫ਼ੈਸਲਾ ਧੁਰ ਦਾ ਇਕ ਸੁਣਾਈਆ। ਜਨ ਭਗਤ ਚੁਰਾਸੀ ਭੋਗੇ ਮੂਲ ਨਾ ਸਜ਼ਾ, ਦਸ ਦਸ ਮਾਸ ਨਾ ਅਗਨ ਤਪਾਈਆ। ਸਦਾ ਪਰਮ ਪੁਰਖ ਦੀ ਚਲੇ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਦਏ ਵਡਿਆਈਆ। ਆਤਮ ਰਸ ਦਾ ਚੱਖੇ ਮਜ਼ਾ, ਮਿਜ਼ਾਜ ਅਵਰ ਨਾ ਕੋਇ ਬਦਲਾਈਆ। ਸਿਰ ਤੇ ਕੂਕੇ ਕੋਈ ਨਾ ਕ਼ਜ਼ਾ, ਕਹਿਰ ਸਕੇ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰਫ਼ੁਰਮਾਣ ਅੰਦਰ ਦੇਵੇ ਸੱਦਾ, ਸ਼ਬਦੀ ਹੁਕਮੀ ਹੁਕਮ ਸੁਣਾਈਆ। ਜਨ ਭਗਤ ਦੂਸਰ ਕਦੇ ਨਾ ਤੱਕੇ ਓਟ, ਸਹਾਰਾ ਅਵਰ

ਨਾ ਕੋਇ ਰਖਾਈਆ। ਆਤਮ ਮਿਲ ਕੇ ਨਿਰਮਲ ਜੋਤ, ਪਾਰਬ੍ਰਹਮ ਵਿਚ ਸਮਾਈਆ। ਭਾਗ ਲਗਾ ਕੇ ਕਾਇਆ ਕੋਟ, ਗੜ੍ਹ ਬੰਕ ਦਏ ਵਡਿਆਈਆ। ਝਗੜਾ ਮੁਕਾ ਕੇ ਮੁਕਤੀ ਮੋਖ, ਮੁਫ਼ਤ ਪ੍ਰਭ ਦੇ ਵਿਚ ਸਮਾਈਆ। ਅਗੇ ਰਹੇ ਕੋਈ ਨਾ ਸੋਚ, ਝਗੜਾ ਚੁੱਕੇ ਕੂੜ ਲੋਕਾਈਆ। ਦਰਸ਼ਨ ਪਾ ਕੇ ਨੇਤਰ ਲੋਚ, ਅੱਖ ਅੰਦਰੋਂ ਲਏ ਖੁਲ੍ਹਾਈਆ। ਸਚ ਦਵਾਰੇ ਮਾਣੇ ਮੌਜ, ਮਿਲ ਮਿਲ ਠਾਕਰ ਖ਼ੁਸ਼ੀ ਬਣਾਈਆ। ਅਬਿਨਾਸ਼ੀ ਕਰਤਾ ਕਰੇ ਚੋਜ, ਕਾਇਆ ਚੋਲੀ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕੋ ਜੋਗ, ਜੁਗਤੀ ਆਪਣਾ ਨਾਮ ਰਖਾਈਆ। ਜਨ ਭਗਤ ਕਦੇ ਨਾ ਮਾਰੇ ਆਹ, ਨਾਅਰਾ ਹੱਕ ਹੱਕ ਸੁਣਾਈਆ। ਸਾਚੀ ਮੰਜ਼ਲ ਚੜ੍ਹੇ ਰਾਹ, ਰਹਿਬਰ ਵੇਖੇ ਬੇਪਰਵਾਹੀਆ। ਵਿਛੋੜਾ ਰਹੇ ਨਾ ਕੋਈ ਜੁਦਾ, ਜੁਜ਼ ਵੰਡ ਨਾ ਕੋਈ ਵੰਡਾਈਆ। ਸਿੱਧਾ ਮਾਨਸ ਜਨਮ ਵਿਚ ਮਿਲੇ ਆ, ਦੂਜੀ ਖਾਣੀ ਨਾ ਕੋਇ ਵਖਾਈਆ। ਘਰ ਦੀਪਕ ਹੋਵੇ ਰੁਸ਼ਨਾ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਮੇਲਾ ਲਏ ਮਿਲਾ, ਚੇਲਾ ਗੁਰ ਗੁਰ ਚੇਲਾ ਇਕੋ ਰੂਪ ਵਖਾਈਆ।

੧੧ ਜੇਠ ਸ਼ਹਿਨਸ਼ਾਹੀ ਸੰਮਤ ੨ ਬੀਬੀ ਲੀਲਾ ਦੇਵੀ ਪਿੰਡ ਕਰ ਨਮਯਾਲ ਜੰਮੂ

ਜਨ ਭਗਤ ਏਕਾ ਓਟ ਰਖੇ ਭਗਵੰਤ, ਦੂਸਰ ਆਸ ਨਾ ਕੋਇ ਰਖਾਈਆ। ਏਕਾ ਨਾਮ ਜਪੇ ਮਣੀਆਂ ਮੰਤ, ਮਨ ਵਾਸਨਾ ਬਾਹਰ ਕਢਾਈਆ। ਦੇਵੇ ਵਡਿਆਈ ਧੁਰ ਦਾ ਕੰਤ, ਪਾਰਬ੍ਰਹਮ ਬੇਪਵਰਾਹੀਆ। ਲੇਖਾ ਚੁਕੇ ਵਿਚੋਂ ਜੀਵ ਜੰਤ, ਚਾਰੇ ਖਾਣੀ ਖੰਡਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਈਆ। ਜਨ ਭਗਤ ਘਰ ਸਚ ਵਸੇਰਾ, ਨਿਹਚਲ ਧਾਮ ਮਿਲੇ ਵਡਿਆਈਆ। ਜਿਥੇ ਝਗੜਾ ਰਹੇ ਨਾ ਤੇਰਾ ਮੇਰਾ, ਆਤਮ ਪਰਮਾਤਮ ਵਿਚ ਸਮਾਈਆ। ਸਦਾ ਵਸਦਾ ਰਹੇ ਧੁਰ ਦਾ ਖੇੜਾ, ਸਚਖੰਡ ਦਵਾਰਾ ਸੋਭਾ ਪਾਈਆ। ਆਵਣ ਜਾਵਣ ਲੱਖ ਚੁਰਾਸੀ ਚੁੱਕੇ ਝੇੜਾ, ਜਨਮ ਮਰਨ ਵੰਡ ਨਾ ਕੋਈ ਵੰਡਾਈਆ। ਪੁਰਖ ਅਕਾਲਾ ਭਗਤਾਂ ਬੰਨ੍ਹੇ ਬੇੜਾ, ਸ਼ਬਦੀ ਡੋਰੀ ਤੰਦ ਆਪ ਬੰਧਾਈਆ। ਦੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰਾ, ਨਿਰਗੁਣ ਨਿਰਵੈਰ ਨਿਰਾਕਾਰ ਪੜਦਾ ਦਏ ਉਠਾਈਆ। ਚਰਨ ਕਵਲ ਸਚ ਸਰਨਾਈ ਇਕੋ ਗ੍ਰਹਿ ਕਰਾਏ ਵਸੇਰਾ, ਬਾਕੀ ਵਿਸਰੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਟਣਹਾਰਾ ਕੂੜ ਅੰਧੇਰਾ, ਸਚ ਨਾਮ ਕਰੇ ਰੁਸ਼ਨਾਈਆ। ਜਨ ਭਗਤ ਕੂੜੀ ਕਿਰਿਆ ਕਦੇ ਨਾ ਚਾੜ੍ਹੇ ਰੰਗ, ਮਾਇਆ ਮਮਤਾ ਨਾ ਮੋਹ ਹਲਕਾਈਆ। ਇਕੋ ਸਾਹਿਬ ਦਾ ਰਖੇ ਸੰਗ,ਨਾਤੇ ਸਗਲੇ ਕੂੜ ਤੁੜਾਈਆ। ਪ੍ਰੇਮ ਪਿਆਰ ਦਾ ਵਜਾਉਂਦਾ ਰਹੇ ਸਦਾ ਮਰਦੰਗ, ਬਿਨ ਤੰਦ ਸਤਾਰ ਹਿਲਾਈਆ। ਜਨ ਭਗਤਾਂ ਵਿਚ ਮਾਣਦਾ ਰਹੇ ਅਨੰਦ, ਨਿਜਾਨੰਦ ਹੋਏ ਰਸਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਂਦਾ ਰਹੇ ਛੰਦ, ਸ਼ਮਾ ਦੀਪ ਜੋਤ ਕਰੇ ਰੁਸ਼ਨਾਈਆ। ਧੁਰ ਦੇ ਹੁਕਮ ਅੰਦਰ ਰਹੇ ਪਾਬੰਦ, ਬੰਦੀਖ਼ਾਨਾ ਕੂੜਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਬੇੜਾ ਬੰਨ੍ਹ, ਸਾਚੇ ਪੱਤਨ ਪਾਰ ਕਿਨਾਰ ਦਰਗਾਹ ਸਾਚੀ ਆਪ ਲਗਾਈਆ। ਜਨ ਭਗਤ ਦੂਜੇ ਦਰ ਮੰਗੇ ਕਦੇ ਨਾ ਭਿਛਿਆ, ਝੋਲੀ

ਜਗਤ ਨਾ ਕੋਇ ਵਖਾਈਆ। ਦੀਨ ਦੁਨੀ ਕੂੜੀ ਸ੍ਰਿਸ਼ਟੀ ਜਾਣੇ ਮਿਥਿਆ, ਬਿਨ ਹਰਿ ਅਵਰ ਨਾ ਕੋਇ ਸਹਾਈਆ। ਜਨ ਭਗਤ ਸਚ ਦਵਾਰੇ ਸਿੱਖੇ ਧੁਰ ਦੀ ਸਿਖਿਆ, ਜਗਤ ਵਿਦਿਆ ਕਰੇ ਨਾ ਕੋਇ ਪੜ੍ਹਾਈਆ। ਪੁਰਖ ਅਬਿਨਾਸ਼ੀ ਸਤਿ ਸਤਿਵਾਦੀ ਨਾਮ ਪਦਾਰਥ ਪਾਵੇ ਭਿੱਛਿਆ ਵਸਤ ਅਮੋਲਕ ਕਾਇਆ ਗੋਲਕ ਦਏ ਟਿਕਾਈਆ। ਬਿਨ ਕ਼ਲਮ ਸ਼ਾਹੀ ਲੇਖਾ ਜਾਏ ਲਿਖਿਆ, ਰੇਖਾ ਧੁਰ ਦੀ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੀਤਾ ਠਾਂਡਾ ਸੀਤਾ, ਵਸਣਹਾਰਾ ਧਾਮ ਅਨਡੀਠਾ, ਸਚ ਦਵਾਰਾ ਏਕੰਕਾਰਾ ਇਕੋ ਇਕ ਸੁਹਾਈਆ।

੧੧ ਜੇਠ ਸ਼ਹਿਨਸ਼ਾਹੀ ਸੰਮਤ ੨ ਚੀਫ਼ ਇੰਨਜੀਨਿਅਰ ਆਰ੦ ਐਲ੦ ਸ਼ਰਮਾ ਕਰਨ ਨਗਰ ਜੰਮੂ

ਜੇਠ ਕਹੇ ਨਵ ਨੌ ਚਾਰ ਦਾ ਮੈਂ ਸ਼ੁਭ ਮਹੀਨਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਮੇਰਾ ਰਾਹ ਤਕਾਈਆ। ਮੈਂ ਵੇਖਾਂ ਖੇਲ ਸ਼ਾਹ ਸੁਲਤਾਨ ਪਰਮ ਪੁਰਖ ਪਰਬੀਨਾ, ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਪੜਦਾ ਨੂਰ ਉਠਾਈਆ। ਭੇਵ ਅਭੇਦਾ ਖੋਲ੍ਹਾਂ ਲੱਖ ਚੁਰਾਸੀ ਨਰ ਮਦੀਨਾ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਕੋਟਨ ਕੋਟਾਂ ਵਿਚੋਂ ਗੁਰਮੁਖ ਸੰਤ ਸੁਹੇਲਾ ਤੱਕਾਂ ਜਗਤ ਨਗੀਨਾ, ਮਾਣਕ ਮੋਤੀ ਜਗਤੀ ਜੋਤੀ ਨੂਰ ਨੂਰ ਰੁਸ਼ਨਾਈਆ। ਖੇਲ ਵੇਖਾਂ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਲੋਕ ਤੀਨਾ, ਤ੍ਰੈਗੁਣ ਮਾਇਆ ਪੰਜ ਤਤ ਤਤਵ ਤਤ ਜਣਾਈਆ। ਸਜਦਾ ਕਰਾਂ ਹੱਕ ਸਲਾਮ ਧੁਰ ਦਰਗਾਹ ਯਾ ਮੁਬੀਨਾ, ਦਰੋਹੀ ਤੋਬਾ ਤੋਬਾ ਤੋਬ ਦੁਹਾਈਆ। ਮਨੂਆ ਮਨ ਜਗਤ ਵਾਸਨਾ ਧਾਰ ਵੇਖਾਂ ਕਮੀਨਾ, ਕਾਮਲ ਮੁਰਸ਼ਦ ਸ਼ਬਦ ਸਤਿਗੁਰ ਸਾਹਿਬ ਸਵਾਮੀ ਦਰਸ ਨਾ ਕਿਸੇ ਵਖਾਈਆ। ਅੰਤਰ ਅੰਤਰ ਨਰ ਨਰਾਇਣ ਕਾਇਆ ਮੰਦਰ ਅੰਦਰ ਬਿਨ ਰਸਨਾ ਜਿਹਵਾ ਕਿਸੇ ਨਾ ਚੀਨਾ, ਜਗਤ ਵਿਦਿਆ ਪੜ੍ਹ ਪੜ੍ਹ ਥੱਕੀ ਲੋਕਾਈਆ। ਸਤਿ ਸਰੂਪ ਸ਼ਾਹੋ ਭੂਪ ਜੋਬਨਵੰਤਾ ਜੋਤ ਅਕਾਲਣ ਨਿਰਗੁਣ ਧਾਰ ਵਡ ਹਸੀਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਮਾਲਕ ਖ਼ਾਲਕ ਵੇਖ ਵਖਾਈਆ। ਜੇਠ ਕਹੇ ਮੈਂ ਖ਼ੁਸ਼ੀਆਂ ਵਾਲਾ ਮਾਸ, ਗੁਰ ਅਵਤਾਰ ਪੈਗ਼ੰਬਰ ਮੇਰਾ ਧਿਆਨ ਲਗਾਈਆ। ਕੁਛ ਲੇਖਾ ਲਿਖ ਕੇ ਗਿਆ ਚਮਿਆਰ ਰਵਦਾਸ, ਰਵੀ ਆਪਣਾ ਧਿਆਨ ਲਗਾਈਆ। ਕਬੀਰ ਬਿਨ ਨੇਤਰਾਂ ਵੇਖ ਕੇ ਗਿਆ ਪਰਕਾਸ਼, ਮੰਜ਼ਲ ਚੜ੍ਹ ਕੇ ਖ਼ੁਸ਼ੀ ਮਨਾਈਆ। ਪੈਗ਼ੰਬਰ ਲੱਭਦੇ ਗਏ ਸਾਥ, ਈਸਾ ਮੂਸਾ ਮੁਹੰਮਦ ਦੇਣ ਦੁਹਾਈਆ। ਨਾਨਕ ਗੋਬਿੰਦ ਮੰਜ਼ਲ ਲੱਭਦੇ ਰਹੇ ਘਾਟ, ਭੱਜਣ ਵਾਹੋ ਦਾਹੀਆ। ਗੋਪੀ ਕਾਹਨ ਕਰਦੇ ਗਏ ਨਾਚ, ਨਿਰਗੁਣ ਸਰਗੁਣ ਖੇਲ ਕਰਾਈਆ। ਧੁਰ ਫ਼ਰਮਾਨਾ ਸ਼ਬਦ ਅਗੰਮੀ ਸਾਰੇ ਰਹੇ ਵਾਚ, ਵਾਚਕ ਹੋ ਕੇ ਕਰਨ ਪੜ੍ਹਾਈਆ। ਕੋਟਾਂ ਵਿਚੋਂ ਪਰਮ ਪੁਰਖ ਦਾ ਜਨ ਭਗਤ ਸੁਹੇਲੇ ਵਿਰਲੇ ਮਿਲਦਾ ਸਾਥ, ਸੱਜਣ ਮਿਲੇ ਬੇਪਰਵਾਹੀਆ। ਨਜ਼ਰ ਆਏ ਨਾਲ ਇਤਫ਼ਾਕ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਖੋਜ ਖੁਜਾਈਆ। ਜੇਠ ਕਹੇ ਮੈਂ ਆਇਆ ਜਗ, ਨਵ ਨੌ ਚਾਰ ਪੰਧ ਮੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਮੇਰਾ ਗਾਉਂਦੀ ਗਈ ਛੰਦ, ਛੰਦਾਂ ਵਿਚ ਧੁਰ ਦਾ ਰਾਗ ਅਲਾਈਆ। ਕ਼ਲਮ ਸ਼ਾਹੀ ਮੈਨੂੰ ਕਿਸੇ ਨਾ ਕੀਤਾ ਬੰਦ, ਕਾਤਬ ਚਲੀ ਨਾ ਕਿਸੇ ਚਤੁਰਾਈਆ। ਰਸਨਾ ਜਿਹਵਾ ਗਾ

ਗਾ ਗਏ ਬੱਤੀ ਦੰਦ, ਸਿਫ਼ਤਾਂ ਨਾਲ ਸਿਫ਼ਤ ਵਡਿਆਈਆ। ਬਿਨ ਪਰਮ ਪੁਰਖ ਦੇ ਮੇਰਾ ਜਾਣਿਆਂ ਨਾ ਕਿਸੇ ਅਗਲਾ ਸੰਗ, ਸੰਗੀ ਸਾਥੀ ਸਾਰੇ ਦੇਣ ਦੁਹਾਈਆ। ਮੇਰੇ ਗ੍ਰਹਿ ਮੰਦਰ ਘਰ ਬਿਨ ਦੀਵਾ ਬਾਤੀ ਕਮਲਾਪਾਤੀ ਨਿਰਗੁਣ ਨੂਰ ਚੜ੍ਹਾ ਕੇ ਚੰਦ, ਰਵ ਸਸ ਦੀ ਲੋੜ ਰਹੇ ਨਾ ਰਾਈਆ। ਸਦਾ ਸਵਾਮੀ ਅੰਤਰਜਾਮੀ ਨਿਝਰ ਧਾਰ ਦੇਵੇ ਪਰਮਾਨੰਦ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰ ਘਟ ਵੇਖੇ ਥਾਉਂ ਥਾਈਂਆ। ਜੇਠ ਕਹੇ ਮੈਂ ਗਿਆ ਜਾਗ, ਬਿਨ ਅੱਖਾਂ ਅੱਖ ਖੁਲ੍ਹਾਈਆ। ਧੁਰ ਫ਼ਰਮਾਨਾ ਸੁਣਿਆ ਰਾਗ, ਅਗੰਮੀ ਅਵਾਜ਼ ਬੇਪਰਵਾਹੀਆ। ਜਿਸ ਦਾ ਖੋਲ੍ਹ ਨਾ ਸਕੇ ਕੋਈ ਰਾਜ਼, ਜਗਤ ਸਿਆਸਤ ਕੰਮ ਕਿਸੇ ਨਾ ਆਈਆ। ਜੋ ਆਤਮ ਪਰਮਾਤਮ ਪਰਮਾਤਮ ਆਤਮ ਵਜਾਵਣਹਾਰਾ ਸਾਜ, ਤੰਦ ਰਬਾਬ ਇਕ ਹਿਲਾਈਆ। ਸੋ ਖੇਲੇ ਖੇਲ ਵਿਚ ਬ੍ਰਹਿਮਾਦ, ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਦੀਨ ਦੁਨੀ ਦਾਇਰੇ ਅੰਦਰੋਂ ਹੋ ਕੇ ਆਜ਼ਾਦ, ਕਲਮਾ ਹੱਕ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਵੁਜ਼ੂ ਨਮਾਜ਼, ਵਾਹਿਦ ਆਪਣਾ ਹੁਕਮ ਵਰਤਾਈਆ। ਜੇਠ ਕਹੇ ਮੈਂ ਆਇਆ ਆਪਣੀ ਵਾਰ, ਵਾਰਤਾ ਅਗਲੀ ਦਿਆਂ ਜਣਾਈਆ। ਲੇਖਾ ਮੁਕਾਵਾਂ ਜੁਗ ਚੌਕੜੀ ਚਾਰ, ਕਲਜੁਗ ਲਹਿਣਾ ਦਿਆਂ ਉਠਾਈਆ। ਮੈਨੂੰ ਸਜਦੇ ਕਰਦੇ ਦੋ ਜਹਾਨ ਹੋ ਕੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦਿਆਂ ਸੁਣਾਈਆ। ਇਕੋ ਤੱਕੋ ਸਾਂਝਾ ਯਾਰ, ਰਸੂਲਾਂ ਦਾ ਰਸੂਲ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕੋ ਇਕ ਦ੍ਰਿੜਾਈਆ। ਜੇਠ ਕਹੇ ਮੈਂ ਦੇਵਾਂ ਇਕ ਫ਼ਰਮਾਨ, ਫ਼ੁਰਨੇ ਸਭ ਦੇ ਬੰਦ ਕਰਾਈਆ। ਖੇਲ ਵੇਖੇ ਵਾਲੀ ਦੋ ਜਹਾਨ, ਦੋਜ਼ਖ਼ ਬਹਿਸ਼ਤ ਦੋਵੇਂ ਦੇਣ ਦੁਹਾਈਆ। ਸਵਰਗ ਨਰਕ ਸਰਬ ਕੁਰਲਾਣ, ਕੂਕ ਕੂਕ ਸੁਣਾਈਆ। ਨਜ਼ਰੀ ਆਏ ਨਾ ਕਿਸੇ ਭਗਵਾਨ, ਸਾਖਿਆਤ ਦਰਸ ਕੋਇ ਨਾ ਪਾਈਆ। ਚਾਰੋਂ ਕੁੰਟ ਦਹਿ ਦਿਸ਼ਾ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਲੱਭਦੇ ਜੀਵ ਜਹਾਨ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਸਿਫ਼ਤਾਂ ਵਾਲਾ ਕਰਨ ਬਿਆਨ, ਅੱਖਰਾਂ ਵਾਲਾ ਲੇਖ ਵਖਾਈਆ। ਸਾਚੀ ਮੰਜ਼ਲ ਚੜ੍ਹੇ ਨਾ ਕੋਈ ਮਹਾਨ, ਮਹਿਬੂਬ ਮਿਲ ਕੇ ਖ਼ੁਸ਼ੀ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕ ਫ਼ਰਮਾਨ, ਸੰਦੇਸ਼ਾ ਇਕ ਸੁਣਾਈਆ। ਜੇਠ ਕਹੇ ਸੰਦੇਸ਼ਾ ਦੇਵਾਂ ਧੁਰ ਦਾ ਏਕ, ਏਕੰਕਾਰ ਰਿਹਾ ਜਣਾਈਆ। ਮਾਨਸ ਮਾਨਵ ਮਾਨੁੱਖ ਬੁਧੀ ਕਰਾਂ ਬਿਬੇਕ, ਵਿਵੇਕੀ ਆਪਣੀ ਧਾਰ ਪਰਗਟਾਈਆ। ਹਰ ਘਟ ਅੰਤਰ ਪਾਰਬ੍ਰਹਮ ਪਤਿਪਰਮੇਸ਼ਵਰ ਲਓ ਵੇਖ, ਆਤਮ ਬ੍ਰਹਮ ਪਾਰਬ੍ਰਹਮ ਰੰਗ ਰੰਗਾਈਆ। ਭਰਮੇ ਭੁੱਲੇ ਜਗਤ ਮਾਇਆ ਵਿਦਿਆ ਵਿਚ ਕਰੇ ਖੇਲ, ਪੜਦਾ ਓਹਲਾ ਨਾ ਕੋਇ ਚੁਕਾਈਆ। ਨਿਰਗੁਣ ਨਿਰਗੁਣ ਕਰੇ ਕੋਇ ਨਾ ਮੇਲ, ਸਰਗੁਣ ਵੱਜੇ ਨਾ ਕੋਇ ਵਧਾਈਆ। ਝਗੜਾ ਪਿਆ ਗੁਰੂ ਗੁਰ ਚੇਲ, ਮੁਰੀਦ ਮੁਰਸ਼ਦ ਮਿਲ ਕੇ ਖ਼ੁਸ਼ੀ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਦ੍ਰਿਸ਼ਟੀ ਸ੍ਰਿਸ਼ਟੀ ਇਸ਼ਟੀ ਕਰੇ ਖੇਲ, ਹੁਕਮ ਧੁਰ ਦਾ ਇਕ ਵਰਤਾਈਆ। ਜੇਠ ਕਹੇ ਮੈਂ ਦੇਵਾਂ ਇਕ ਸੰਦੇਸ਼, ਸੁਨੇਹੜਾ ਸਚ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਬਦਲ ਜਾਣਾ ਭੇਖ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਦੀਨ ਦਿਆਲ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਸਭ ਨੇ ਕਰਨੀ ਇਕ ਆਦੇਸ, ਨਮੋ ਨਮੋ ਸੀਸ ਸਰਬ ਝੁਕਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਹਮੇਸ਼, ਭਾਣੇ ਅੰਦਰ ਆਪਣਾ ਹੋ ਕੇ ਆਪਣਾ ਹੁਕਮ ਵਰਤਾਈਆ। ਆਪਣਾ ਹੁਕਮ ਦੱਸੇ ਕਰਤਾਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਨਵ ਨੌ ਚਾਰ ਹੋਵੇ ਪਾਰ, ਨੌ ਸੱਤ ਪੜਦਾ ਦਏ ਉਠਾਈਆ। ਅੱਠ ਪੰਜ ਕਰੇ ਖ਼ਬਰਦਾਰ, ਪੰਚਮ ਪੰਚ ਪੰਚ ਸ਼ਨਵਾਈਆ। ਨਾਮ ਸੰਦੇਸ਼ਾ ਨਰ ਨਰਾਇਣ ਦੇ ਦੇ ਆਪਣੀ ਵਾਰ, ਇਕ ਇਕੱਲਾ ਸਚ ਮਹੱਲਾ ਕਾਇਆ ਖੇੜਾ ਲੱਖ ਚੁਰਾਸੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਇਕ ਬੰਧਾਈਆ। ਜੇਠ ਕਹੇ ਮੈਂ ਨੌ ਸੌ ਚੁਰਾਨਵੇਂ ਜੁਗ ਚੌਕੜੀ ਪਿਛੋਂ ਆਇਆ ਭੱਜਾ, ਬਣ ਕੇ ਪਾਂਧੀ ਪੰਧ ਮੁਕਾਈਆ। ਸਚ ਦਵਾਰ ਬਹਿ ਕੇ ਸਜਾ, ਪੁਰਖ ਅਬਿਨਾਸ਼ੀ ਦੇਵਣਹਾਰ ਵਡਿਆਈਆ। ਜਿਸ ਮੇਰਾ ਏਥੇ ਓਥੇ ਦੋ ਜਹਾਨਾਂ ਪੜਦਾ ਕੱਜਾ, ਸ਼ਬਦੀ ਓਢਣ ਸੀਸ ਟਿਕਾਈਆ। ਕੂੜੀ ਕਿਰਿਆ ਮਨ ਵਾਸਨਾ ਜੂਠ ਝੂਠ ਕਲਜੁਗ ਅੰਤਮ ਦੇਵੇ ਸਜ਼ਾ, ਬਚਿਆ ਕੋਇ ਰਹਿਣ ਨਾ ਪਾਈਆ। ਜਨ ਭਗਤਾਂ ਅੰਤਰ ਆਤਮ ਆਪਣੇ ਨਾਮ ਦਾ ਦੇਵੇ ਮਜ਼ਾ, ਮਜ਼ਾਕ ਵਿਚ ਰਖੇ ਸਰਬ ਲੋਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਅਛਲ ਛੱਲਧਾਰੀ, ਬਿਨ ਸਾਚੇ ਸੰਤਾਂ ਸਭ ਦੇ ਨਾਲ ਕਰੇ ਦਗ਼ਾ, ਬਗ਼ਾਵਤ ਵਿਚ ਸਖ਼ਾਵਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਜੇਠ ਕਹੇ ਮੈਂ ਆਇਆ ਪਰਤ, ਲੋਕਮਾਤ ਫੇਰਾ ਪਾਈਆ। ਵੇਖਿਆ ਖੇਲ ਉਪਰ ਧਰਤ, ਧਰਨੀ ਧਵਲ ਦਏ ਦੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਾਗ਼ਜ਼ ਕ਼ਲਮ ਸ਼ਾਹੀ ਨਾਲ ਲਾ ਕੇ ਗਏ ਸ਼ਰਤ, ਲੇਖਾ ਅੱਖਰਾਂ ਵਿਚ ਲਿਖਾਈਆ। ਅਬਿਨਾਸ਼ੀ ਕਰਤਾ ਚਾਰ ਵਰਨ ਅਠਾਰਾਂ ਬਰਨ ਸਾਚਾ ਮਾਰਗ ਸਿੱਧੀ ਦੱਸੇ ਇਕੋ ਸੜਕ, ਸਚਖੰਡ ਦਵਾਰਾ ਏਕੰਕਾਰਾ ਇਕੋ ਘਰ ਵਖਾਈਆ। ਜਨ ਭਗਤ ਚਲਾਏ ਦਇਆ ਕਮਾਏ ਆਪ ਨਿਧੜਕ, ਭੈ ਭੌ ਖਤਰਾ ਗ਼ਮ ਨਾ ਕੋਇ ਰਖਾਈਆ। ਕੂੜੀ ਕਿਰਿਆ ਮਨ ਵਾਸਨਾ ਜੂਠ ਝੂਠ ਮੇਟੇ ਹਰਸ, ਹਵਸ ਅਵਰ ਨਾ ਕੋਇ ਵਧਾਈਆ। ਮਿਹਰਵਾਨ ਹੋ ਕੇ ਮਹਿਬੂਬ ਕਰੇ ਤਰਸ, ਰਹਿਮਤ ਆਪਣੀ ਨਾਲ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਅਸਚਰਜ, ਅਚਰਜ ਵਿਚ ਅਚਰਜ ਹੋ ਕੇ ਜਾਏ ਸਮਾਈਆ। ਜੇਠ ਕਹੇ ਮੈਂ ਵੇਖਾਂ ਦੀਨ ਦੁਨੀ ਹਾਲ, ਹਾਲਤ ਸਭ ਦੀ ਖੋਜ ਖੁਜਾਈਆ। ਜਿਸ ਦਾ ਭਵਿਖਤਾਂ ਵਿਚ ਮਿਲਦਾ ਅਹਿਵਾਲ, ਰਾਗਾਂ ਨਾਦਾਂ ਸ਼ਬਦਾਂ ਵਿਚ ਢੋਲੇ ਗਾਈਆ। ਸੋ ਸਭ ਦਾ ਹਲ ਕਰੇ ਸਵਾਲ, ਜਵਾਬਤਲਬੀ ਵਿਚ ਫੇਰ ਰਖੇ ਲੋਕਾਈਆ। ਚਾਰ ਕੁੰਟ ਦਹਿ ਦਿਸ਼ਾ ਸੰਮਤ ਸ਼ਹਿਨਸ਼ਾਹੀ ਕੂਕੇ ਕਾਲ, ਡੰਕ ਵਜਾਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੰਤ ਸੁਹੇਲੇ ਲਏ ਭਾਲ, ਲੱਖ ਚੁਰਾਸੀ ਵਿਚੋਂ ਵੇਖ ਵਖਾਈਆ। ਸੰਤ ਸੁਹੇਲਾ ਸਤਿ ਸਰੂਪ ਮਾਨੁਖ, ਮਾਨਵ ਜਾਤੀ ਨਜ਼ਰੀ ਆਈਆ। ਦੂਈ ਦਵੈਤ ਰਹੇ ਕੋਈ ਨਾ ਦੁੱਖ, ਝਗੜਾ ਹਉਂ ਨਾ ਕੋਇ ਬਣਾਈਆ। ਆਤਮ ਪਰਮਾਤਮ ਇਕੋ ਜਾਣੇ ਸੁਖ, ਸਚ ਸਾਗਰ ਵਿਚ ਸਮਾਈਆ। ਘਰ ਸੁਹੰਜਣੀ ਹੋਵੇ ਰੁੱਤ, ਬਸੰਤ ਬਹਾਰ ਇਕ ਪਰਗਟਾਈਆ। ਦਿਵਸ ਰੈਣ ਅੱਠੇ ਪਹਿਰ ਘੜੀ ਪਲ ਸੁਰਤੀ ਸ਼ਬਦ ਰਹੇ ਖ਼ੁਸ਼, ਸਦਾ ਵਜਦੀ ਰਹੇ ਵਧਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਰਹੇ ਚੁੱਪ, ਸ਼ਬਦੀ ਨਾਦ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰੋਂ ਪਏ ਉਠ, ਨਿਰਗੁਣ ਹੋ ਕੇ ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਨੂਰ ਪਰਕਾਸ਼, ਪਰਕਾਸ਼ਵਾਨ ਦਇਆ ਕਮਾਈਆ।

ਸਤਿਜੁਗ ਤਰੇਤਾ ਦੁਆਪਰ ਕਲਜੁਗ ਜਿਸ ਦਾ ਖੇਲ ਤਮਾਸ਼, ਗੁਰ ਅਵਤਾਰ ਪੈਗ਼ੰਬਰ ਲੋਕਮਾਤ ਸੇਵ ਲਗਾਈਆ। ਸੋ ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਫੇਰਾ ਪਾਈਆ। ਜਨ ਭਗਤਾਂ ਪੂਰੀ ਕਰੇ ਆਸ, ਆਹਿਸਤਾ ਆਹਿਸਤਾ ਸਾਚੇ ਮੰਦਰ ਅੰਦਰ ਪੜਦਾ ਦਏ ਉਠਾਈਆ। ਸਚ ਦਵਾਰੇ ਬਣ ਗੋਪੀ ਕਾਹਨ ਵਖਾਏ ਰਾਸ, ਮੰਡਲ ਮੰਡਪ ਵੱਜਦੀ ਰਹੇ ਵਧਾਈਆ। ਨਿਰਗੁਣ ਹੋ ਕੇ ਨਿਰਾਕਾਰ ਵਸੇ ਪਾਸ, ਨਿਰੰਕਾਰ ਹੋ ਕੇ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣਾ ਹੁਕਮ ਹੁਕਮ ਵਿਚੋਂ ਪਰਗਟਾਈਆ। ਜਨ ਭਗਤਾਂ ਦੇਵਾਂ ਸੱਦਾ, ਸਦਕੇ ਵਾਰੀ ਘੋਲ ਘੁਮਾਈਆ। ਗੁਰਮੁਖੋ ਕਿਸੇ ਨਾਲ ਕੋਈ ਨਾ ਕਰੇ ਦਗ਼ਾ, ਸਚ ਪ੍ਰੀਤੀ ਸਚ ਦਵਾਰੇ ਸੋਭਾ ਪਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਲੱਭਾ ਮਨੁੱਖਾ, ਹਉਮੇ ਹੰਗਤਾ ਲੈਣੀ ਪਰਨਾਈਆ। ਸਤਿ ਧਰਮ ਸਚ ਘਰ ਗ੍ਰਹਿ ਵਜਾਉਣਾ ਡੱਗਾ, ਹੋਕਾ ਹੱਕ ਹੱਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ।

੧੨ ਜੇਠ ਸ਼ਹਿਨਸ਼ਾਹੀ ਸੰਮਤ ੨ ਪਦਮਨੀ ਦੇ ਗ੍ਰਹਿ ਕਾਲੀ ਜਨੀ ਜੰਮੂ

ਜੋ ਸਭ ਕੁਛ ਸੌਂਪ ਦੇਵੇ ਪ੍ਰਭ ਦੇ ਹੱਥ, ਜਗਤ ਮਾਣ ਵਡਿਆਈ ਨਾ ਕੋਇ ਰਖਾਈਆ। ਤਿਨ੍ਹਾਂ ਉਪਰ ਕਿਰਪਾ ਕਰੇ ਸਾਹਿਬ ਸਵਾਮੀ ਪੁਰਖ ਸਮਰਥ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਸਚ ਭੰਡਾਰਾ ਹਰਿ ਨਿਰੰਕਾਰਾ ਦੇਵੇ ਨਾਮ ਵਥ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਨਿਝਰ ਧਾਰ ਅੰਮ੍ਰਿਤ ਦੇਵੇ ਅਗੰਮੀ ਰਸ, ਬੂੰਦ ਸਵਾਂਤੀ ਆਪ ਟਪਕਾਈਆ। ਨਿਜ ਨੈਣ ਨਰਾਇਣ ਖੋਲ੍ਹੇ ਅੱਖ, ਨਰ ਆਪਣਾ ਪੜਦਾ ਦਏ ਉਠਾਈਆ। ਆਤਮ ਪਰਮਾਤਮ ਰਹਿਣ ਨਾ ਦੇਵੇ ਵੱਖ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਧੀਰਜ ਸੰਤੋਖ ਦਾਨ ਦੇਵੇ ਸਤਿ ਸਚ, ਬੁਧ ਬਿਬੇਕ ਬਣਾਈਆ। ਜੈਕਾਰਾ ਸੁਣਾਏ ਇਕ ਅਲੱਖ, ਅਲਖ ਅਗੋਚਰ ਵੱਡ ਦਾਤਾ ਬੇਪਰਵਾਹੀਆ। ਹਿਰਦੇ ਅੰਤਰ ਨਿਰੰਤਰ ਹੋ ਕੇ ਜਾਵੇ ਵਸ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਸਾਚਾ ਮਾਰਗ ਕਾਇਆ ਮੰਦਰ ਦੇਵੇ ਦੱਸ, ਮੰਜ਼ਲ ਪੌੜੀ ਪੰਧ ਮੁਕਾਈਆ। ਹਕ਼ੀਕ਼ਤ ਵਿਚੋਂ ਝੋਲੀ ਪਾ ਕੇ ਹੱਕ, ਜਨਮ ਕਰਮ ਦਾ ਲਹਿਣਾ ਦੇਣਾ ਪੂਰਬ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਵੇ ਅਗੰਮੀ ਹੱਟ, ਜਿਥੇ ਵਣਜਾਰਾ ਦੂਜਾ ਨਜ਼ਰ ਕੋਇ ਨਾ ਆਈਆ। ਜੋ ਸਭ ਕੁਛ ਸੌਂਪ ਦੇਵੇ ਸ੍ਰੀ ਭਗਵਾਨ, ਲੇਖਾ ਹੱਥੋ ਹੱਥ ਚੁਕਾਈਆ। ਦੇਵਣਹਾਰਾ ਦਾਤਾ ਵਡ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਵੇਖ ਵਖਾਈਆ। ਖੇਲੇ ਖੇਲ ਹਰ ਘਟ ਵਸਿਆ ਰਾਮ, ਰਮਈਆ ਰਮਤਾ ਸੀਤਾ ਸੁਰਤੀ ਸਹਿਜ ਮੇਲ ਮਿਲਾਈਆ। ਘਰ ਮੰਦਰ ਗ੍ਰਹਿ ਮੇਲਾ ਕਰੇ ਆਸਾਨ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਫਿਰਨ ਦੀ ਲੋੜ ਰਹੇ ਨਾ ਰਾਈਆ। ਤਨ ਮਨ ਧਨ ਪ੍ਰੇਮ ਪਿਆਰ ਸਚ ਮੁਹੱਬਤ ਹੋਵੇ ਕ਼ੁਰਬਾਨ, ਮਨ ਵਾਸਨਾ ਮਮਤਾ ਰਹੇ ਨਾ ਰਾਈਆ। ਸਚ ਪ੍ਰੀਤੀ ਧੁਰ ਦੀ ਨੀਤੀ ਜਨ ਭਗਤਾਂ ਕਰੇ ਪਰਵਾਨ, ਪਰਮ ਪੁਰਖ ਪਰਮਾਤਮ ਆਤਮ ਬੰਧਨ ਇਕੋ ਇਕ ਜੁੜਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਹੱਬ ਕੁਛ ਜੋ ਪ੍ਰਭ ਨੂੰ ਦੇਵੇ ਸੌਂਪ, ਜਗਤ ਇਛਿਆ ਨਾ ਕੋਈ ਰਖਾਈਆ। ਲੋਕਮਾਤ ਮਾਨਸ ਜਾਮਾ ਕਦੇ ਨਾ ਜਾਵੇ ਔਂਤ, ਦੇਵਣਹਾਰ ਦਾਤਾਰ ਸੀਸ ਵਡਿਆਈਆ। ਮਾਲਕ ਖ਼ਾਲਕ ਪ੍ਰਿਤਪਾਲਕ ਨਰ ਦਾ ਨਰਾਇਣ ਮਿਲੇ ਇਕ ਨਿਰੰਕਾਰ ਇਕ ਇਕੱਲਾ ਠਾਕਰ ਸਵਾਮੀ ਧੁਰ ਦਾ ਖੌਂਤ, ਕੰਤ ਕੰਤੂਹਲ ਆਪਣੇ ਅੰਗ ਲਗਾਈਆ। ਸਚ ਦਵਾਰ ਕਰ ਪਿਆਰ ਦੇਵੇ ਅਗੰਮੀ ਮੌਜ, ਮਜਲਸ ਭਗਤਾਂ ਵਿਚ ਰਖਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਸਚ ਦਵਾਰੇ ਗੁਰਮੁਖਾਂ ਕਰੇ ਖੋਜ, ਪੜਦਾ ਓਹਲਾ ਦਏ ਚੁਕਾਈਆ। ਨਿਤ ਨਵਿਤ ਸੰਝ ਸਵੇਰ ਜਨ ਭਗਤਾਂ ਦਰਸ਼ਨ ਦੇਵੇ ਰੋਜ਼, ਜਾਗਤ ਸੋਵਤ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਅਗੇ ਜੋ ਆਪਣਾ ਆਪ ਕਰੇ ਅਰਪਣ, ਆਪ ਆਪਾ ਵਿਚੋਂ ਮਿਟਾਈਆ। ਜਨਮ ਮਰਨ ਲੱਖ ਚੁਰਾਸੀ ਦੀ ਰਹੇ ਕੋਈ ਨਾ ਧੜਕਨ, ਅੰਡਜ ਜੇਰਜ ਉਤਭੁਜ ਸੇਤਜ ਨਾ ਕੋਇ ਭਵਾਈਆ। ਦਇਆ ਕਮਾਏ ਜੋਧਾ ਸੂਰਬੀਰ ਮਰਦਾਨਾ ਮਰਦਨ, ਮਿਹਰ ਨਜ਼ਰ ਇਕ ਉਠਾਈਆ। ਪੂਰੇ ਸਤਿਗੁਰ ਅਗੇ ਜਿਸ ਦੀ ਪ੍ਰੇਮ ਪਿਆਰ ਵਿਚ ਇਕ ਵੇਰ ਝੁਕ ਗਈ ਗਰਦਨ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਤਿਸ ਦਾ ਲਹਿਣਾ ਲੇਖਾ ਪਰੇ ਤੋਂ ਪਰੇ ਧਾਰ ਗਵਰਧਨ, ਗਹਿਰ ਗੰਭੀਰ ਬੇਨਜ਼ੀਰ ਨਜ਼ਰ ਆਪਣੀ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਭ ਕੁਛ ਜੋ ਪ੍ਰਭ ਦੀ ਦਏ ਹਥੇਲੀ, ਬਿਨ ਹੱਥਾਂ ਹੱਥ ਟਿਕਾਈਆ। ਸੋ ਆਤਮ ਰਹੇ ਨਾ ਕਦੇ ਅਕੇਲੀ, ਪਰਮਾਤਮ ਮਿਲ ਕੇ ਖ਼ੁਸ਼ੀ ਮਨਾਈਆ। ਆਦਿ ਜੁਗਾਦਿ ਸੱਚੀ ਸਹੇਲੀ, ਸਾਜਣ ਧੁਰ ਦਾ ਸੰਗ ਨਿਭਾਈਆ। ਵਸਣਹਾਰੀ ਧਾਮ ਨਵੇਲੀ, ਸਚਖੰਡ ਦਵਾਰੇ ਬਹਿ ਕੇ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਤਿਜੁਗ ਤਰੇਤਾ ਦੁਆਪਰ ਕਲਜੁਗ ਲੇਖਾ ਰਿਹਾ ਮੇਲੀ, ਸਚ ਮਿਲਾਪ ਬਖ਼ਸ਼ ਆਪਣਾ ਜਾਪ ਬਿਨਾ ਰਸਨਾ ਜਿਹਵਾ ਬੱਤੀ ਦੰਦ ਧੁਨ ਆਤਮਕ ਅਨਾਦੀ ਰਾਗ ਸੁਣਾਈਆ।