੧੨ ਜੇਠ ਸ਼ਹਿਨਸ਼ਾਹੀ ਸੰਮਤ ੨ ਕਰਮ ਚੰਦ ਦੇ ਗ੍ਰਹਿ ਜੰਮੂ
ਜਨ ਭਗਤ ਕਿਸੇ ਨਾ ਝੁਕਦਾ, ਬਿਨ ਸ੍ਰੀ ਭਗਵਾਨ ਇਸ਼ਟ ਨਾ ਕੋਇ ਮਨਾਈਆ। ਆਪਣੇ ਮਾਰਗ ਕਦੇ ਨਾ ਰੁਕਦਾ, ਦੀਨ ਦੁਨੀ ਦੋਵੇਂ ਦੇਵੇ ਤਜਾਈਆ। ਸਲਾਹ ਮਸ਼ਵਰਾ ਕਿਸੇ ਕੋਲੋਂ ਨਹੀਂ ਪੁਛਦਾ, ਅੱਖਰਾਂ ਵਾਲੀ ਕਰੇ ਨਾ ਕੋਈ ਪੜ੍ਹਾਈਆ। ਚਾਰ ਜੁਗ ਸਦਾ ਢੋਲਾ ਗਾਵੇ ਇਕੋ ਤੁਕ ਦਾ, ਸੋਹੰ ਰਾਗ ਅਲਾਈਆ। ਜਿਸ ਨਾਲ ਆਤਮ ਦਾ ਪੈਂਡਾ ਮੁਕਦਾ, ਪਰਮਾਤਮ ਵਿਚ ਸਮਾਈਆ। ਸਰੂਪ ਨਜ਼ਰੀ ਆਵੇ ਸਤਿ ਸੁਚ ਦਾ, ਜੂਠ ਝੂਠ ਡੇਰਾ ਢਾਹੀਆ। ਪੜਦਾ ਓਹਲਾ ਰਹੇ ਨਾ ਲੁਕ ਦਾ, ਭੇਵ ਅਭੇਦਾ ਦਏ ਖੁਲ੍ਹਾਈਆ। ਧਿਆਨ ਰਖੇ ਸੌਂਦਾ ਉਠਦਾ, ਚਵੀ ਘੰਟੇ ਇਕੋ ਰੰਗ ਸਮਾਈਆ। ਲੇਖਾ ਮੁਕਾ ਕੇ ਜਨਣੀ ਕੁੱਖ ਦਾ, ਕਰਮਾਂ ਦਾ ਗੇੜਾ ਦਏ ਕਟਾਈਆ। ਰੂਪ ਧਾਰ ਕੇ ਸਚ ਸੁਤ ਦਾ, ਪਿਤਾ ਪੁਰਖ ਅਕਾਲ ਮਨਾਈਆ। ਮੰਦਰ ਸੁਹਾ ਕੇ ਕਾਇਆ ਬੁਤ ਦਾ, ਹੁਜਰਾ ਹੱਕ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਹਾਰਾ ਦੇ ਕੇ ਆਪਣੀ ਓਟ ਦਾ, ਕੋਟਨ ਕੋਟਾਂ ਵਿਚੋਂ ਬਾਹਰ ਕਢਾਈਆ। ਜਨ ਭਗਤ ਮਿਲੇ ਇਕ ਜਗਦੀਸ, ਜਗਜੀਵਣ ਦਾਤੇ ਆਸ ਰਖਾਈਆ। ਦੂਸਰ ਕਦੇ ਨਾ ਝੁਕੇ ਸੀਸ, ਗੱਲੀਂ ਯਾਰ ਨਾ ਕੋਇ ਮਨਾਈਆ। ਮਨੂਆ ਝਗੜਾ ਕਰੇ ਨਾ ਕੋਇ ਅਬਲੀਸ, ਸ਼ਰਅ ਸ਼ੈਤਾਨ ਨਾ ਕੋਈ ਲੜਾਈਆ। ਲੇਖਾ ਰਹੇ ਨਾ ਊਚ ਨੀਚ, ਵਰਨ ਬਰਨ ਨਾ ਵੰਡ ਵੰਡਾਈਆ। ਏਕੋ ਏਕ ਰਖੇ ਉਡੀਕ, ਆਸਾ ਮਨਸਾ ਵਿਚ ਸਮਾਈਆ। ਜਿਸ ਨਾਲ ਲੱਗੀ ਪ੍ਰੀਤ, ਸੋ ਸਾਹਿਬ ਮਿਲੇ ਸੱਚਾ ਮਾਹੀਆ। ਪ੍ਰੇਮ ਪੀਤੀ ਕਰੇ ਬਖ਼ਸ਼ੀਸ਼, ਨਾਮ ਨਿਧਾਨਾ ਝੋਲੀ ਪਾਈਆ। ਸਤਿ ਧਰਮ ਦੀ ਦੱਸੇ ਰੀਤ, ਮੰਦਰ ਮਸੀਤ ਮਸਲਾ ਇਕੋ ਹਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਇਕ ਸਮਝਾਈਆ। ਜਨ ਭਗਤ ਬਣੇ ਨਾ ਕਿਸੇ ਦੀ ਗੋਲੀ, ਮਜ਼ਦੂਰੀ ਜਗਤ ਨਾ ਕੋਈ ਕਮਾਈਆ। ਇਕੋ ਸਾਹਿਬ ਸਵਾਮੀ ਚਰਨ ਘੋਲੀ, ਆਪ ਆਪਣਾ ਭੇਟ ਚੜ੍ਹਾਈਆ। ਤੂੰ ਮੇਰਾ ਮੈਂ ਤੇਰਾ ਸਮਝ ਕੇ ਬੋਲੀ, ਦੂਜਾ ਰਾਗ ਨਾ ਕੋਈ ਅਲਾਈਆ। ਮਨੂਆ ਮਨ ਨਾ ਪਾਏ ਰੌਲੀ, ਝਗੜਾ ਦਿਸੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਵਸਤ ਅਨਮੋਲੀ, ਅਨਮੁਲ ਝੋਲੀ ਇਕੋ ਦਏ ਭਰਾਈਆ। ਜਨ ਭਗਤ ਦੂਸਰ ਦਾ ਨਾ ਹੋਵੇ ਭਿਖਾਰੀ, ਮੰਗਣ ਕੋਇ ਨਾ ਜਾਈਆ। ਜਿਸ ਦਾ ਮਾਲਕ ਇਕ ਮੁਰਾਰੀ, ਮੋਹਣ ਮਾਧਵ ਸ਼ਹਿਨਸ਼ਾਹੀਆ। ਜੁਗ ਚੌਕੜੀ ਰਹਿਣ ਨਾ ਦੇਵੇ ਖ਼ੁਆਰੀ, ਖ਼ਾਲਸ ਆਪਣੇ ਰੰਗ ਰੰਗਾਈਆ। ਸਚਖੰਡ ਦਵਾਰ ਦੇਵੇ ਸੱਚੀ ਸਰਦਾਰੀ, ਸਦਾ ਦਾ ਹੁਕਮ ਇਕ ਵਰਤਾਈਆ। ਬ੍ਰਹਮ ਦਾ ਬਣ ਅਧਾਰੀ, ਪਾਰਬ੍ਰਹਮ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖੇ ਵਿਚੋਂ ਬਾਹਰ ਕਢਾਈਆ। ਜਨ ਭਗਤ ਕਿਸੇ ਨਾ ਜਾਵੇ ਦਰ, ਦਰਵਾਜ਼ਾ ਦਹਿਲੀਜ਼ ਨਾ ਕੋਇ ਖੜਕਾਈਆ। ਭੈ ਭੌ ਨਾ ਰਖੇ ਡਰ, ਨਿਉਂ ਨਿਉਂ ਲਾਗੇ ਪਾਈਂਆ। ਇਕੋ ਪੁਰਖ ਅਕਾਲ ਪਕੜੇ ਲੜ, ਹੋ ਸਕੇ ਨਾ ਜੁਦਾਈਆ। ਸਾਚੀ ਮੰਜ਼ਲ ਜਾਵੇ ਚੜ੍ਹ, ਦਰ ਘਰ ਸਾਚੇ ਸੋਭਾ ਪਾਈਆ। ਜਿਥੇ ਵਸੇ ਨਰਾਇਣ ਨਰ, ਨਰਾਂ ਦਾ ਮਾਲਕ ਧੁਰਦਰਗਾਹੀਆ। ਸਹਿਜ ਸੁਭਾਓ ਕਿਰਪਾ ਦੇਵੇ ਕਰ, ਮਿਹਰ ਨਜ਼ਰ ਇਕ ਉਠਾਈਆ। ਸੰਤ ਸੁਹੇਲੇ ਗੁਰਮੁਖ ਲਏ ਵਰ, ਵਾਰਿਸ ਹੋ ਕੇ ਚਰਨ ਕਵਲ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਲਏ ਫੜ, ਫੜ ਬਾਹੋਂ ਪਾਰ ਕਿਨਾਰ ਸੰਸਾਰ ਆਪ ਕਰਾਈਆ।
੧੨ ਜੇਠ ਸ਼ਹਿਨਸ਼ਾਹੀ ਸੰਮਤ ੨ ਲਾਲ ਚੰਦ ਦੇ ਘਰ ਵਜ਼ਾਰਤ ਰੋਡ ਜੰਮੂ
ਜਨ ਭਗਤ ਸੁਹੰਜਣੀ ਸੁਹਾਵਣੀ ਸਾਚੀ ਝੁੱਗੀ, ਅੰਦਰਾਂ ਵਿਚੋਂ ਅੰਦਰ ਮੰਦਰਾਂ ਵਿਚੋਂ ਮੰਦਰ ਸੋਭਾ ਪਾਈਆ। ਜਿਥੇ ਪ੍ਰਭ ਦਾ ਵਸੇਰਾ ਹੁੰਦਾ ਬਾਹਰ ਜੁਗੀਂ, ਜੁਗ ਜੁਗ ਦੇਵੇ ਮਾਣ ਵਡਿਆਈਆ। ਜਿਸ ਦੀ ਵਿਚਾਰ ਕਰੇ ਕੋਈ ਨਾ ਬੁਧੀ, ਮਨ ਮੰਨਣ ਕੋਈ ਨਾ ਪਾਈਆ। ਰਮਜ਼ ਇਸ਼ਾਰਾ ਸੈਨਤ ਲਾਵੇ ਗੁੱਝੀ, ਹਲੂਣਾ ਹਿਰਦੇ ਵਿਚ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡਾ ਇਕ ਦਰਸਾਈਆ। ਜਨ ਭਗਤ ਝੁੱਗੀ ਜ ਜਗਦੀਸ਼, ਮਿਲੇ ਮਾਣ ਵਡਿਆਈਆ। ਆਤਮ ਪਰਮਾਤਮ ਜਿਥੇ ਮੇਲਾ ਹੋਵੇ ਬਿਨਾ ਧੜ ਸੀਸ, ਤਿਨ੍ਹਾਂ ਅੰਦਰ ਵੜ ਕੇ
ਖ਼ੁਸ਼ੀ ਮਨਾਈਆ। ਸਾਚਾ ਹੁਕਮ ਮੰਨ ਇਕ ਹਦੀਸ, ਹੱਦਾਂ ਤੋਂ ਪਰੇ ਝਗੜਾ ਵਰਨਾਂ ਵਾਲਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪੂਰੀ ਕਰੇ ਉਡੀਕ, ਆਸਾ ਮਨਸਾ ਪੂਰ ਕਰਾਈਆ। ਜਨ ਭਗਤ ਲੇਖਾ ਜਾਣੇ ਆਪਣੇ ਨੇਹੁੰ ਦਾ, ਨਵ ਨੌ ਚਾਰ ਵੰਡ ਨਾ ਕੋਇ ਵੰਡਾਈਆ। ਰਸ ਮਾਣੇ ਅਗੰਮੀ ਮੇਹੋਂ ਦਾ, ਮੇਘ ਅੰਮ੍ਰਿਤ ਰੂਪ ਬਦਲਾਈਆ। ਝਗੜਾ ਰਹੇ ਨਾ ਤੂੰ ਮੈਂ ਕਿਉਂ ਦਾ, ਕਾਮਲ ਮੁਰਸ਼ਦ ਮਿਲ ਕੇ ਵੱਜੇ ਵਧਾਈਆ। ਖੇਲ ਵੇਖੇ ਅਲਖ ਅਭੇਉ ਦਾ, ਪੜਦਾ ਓਹਲਾ ਦਏ ਚੁਕਾਈਆ। ਘਰਾਨਾ ਵੇਖੇ ਧੁਰ ਦੇ ਦੇਉ ਦਾ, ਦੇਵਤ ਸੁਰ ਜਿਸ ਦਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨਾਤਾ ਜੋੜ ਕੇ ਪਿਤਾ ਪੂਤ ਪਿਓ ਦਾ, ਪੀਆ ਪ੍ਰੀਤਮ ਹੋ ਕੇ ਗੋਦ ਉਠਾਈਆ। ਜਨ ਭਗਤ ਸਦਾ ਰਹੇ ਖ਼ੁਸ਼ਹਾਲ, ਖ਼ੁਸ਼ੀ ਗ਼ਮੀ ਨਾ ਕੋਈ ਵਖਾਈਆ। ਮੰਨਦਾ ਰਹੇ ਏਕਾ ਦੀਨ ਦਿਆਲ, ਜੋ ਦਇਆ ਵਿਚ ਦਾਨ ਝੋਲੀ ਪਾਈਆ। ਬਣਾਉਦਾ ਰਹੇ ਭਗਤ ਸੁਹੇਲੇ ਸਾਚੇ ਲਾਲ, ਲਾਲ ਗੁਲਾਲਾ ਆਪਣਾ ਰੰਗ ਚੜ੍ਹਾਈਆ। ਕਰਦਾ ਰਹੇ ਏਥੇ ਓਥੇ ਸਦਾ ਸੰਭਾਲ, ਦੂਸਰ ਹੱਥ ਨਾ ਦਏ ਫੜਾਈਆ। ਝਗੜਾ ਮੁਕਾਉਦਾ ਰਹੇ ਸ਼ਾਹ ਕੰਗਾਲ, ਊਚਾਂ ਨੀਚਾਂ ਇਕੋ ਘਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਸੁਹੇਲੇ ਸਾਚੇ ਭਾਲ, ਭਾਰ ਸਭ ਦਾ ਦਏ ਚੁਕਾਈਆ।
੧੨ ਜੇਠ ਸ਼ਹਿਨਸ਼ਾਹੀ ਸੰਮਤ ੨ ਪਰਕਾਸ਼ੋ ਦੇਵੀ ਦੇ ਗ੍ਰਹਿ ਜੰਮੂ
ਅਸਲੀਅਤ ਮੇਂ ਯੇ ਬਾਤ ਬੜੀ, ਵਿਦਿਆ ਵਿਚੋਂ ਵੱਡੀ ਨਜ਼ਰੀ ਆਈਆ। ਜਨ ਭਗਤ ਭਗਵਾਨ ਦੀ ਮੰਜ਼ਲ ਚੜ੍ਹੀ, ਮਾਨਸ ਜਨਮ ਪੰਧ ਮੁਕਾਈਆ। ਸਰਗੁਣ ਦੀ ਸੋਭਾਵੰਤ ਸੁਲੱਖਣੀ ਘੜੀ, ਵਕ਼ਤ ਸੁਹਾਵਣਾ ਰਹੀ ਬਣਾਈਆ। ਜਿਨ੍ਹਾਂ ਨਿਰਗੁਣ ਨਿਰਅੱਖਰ ਧਾਰ ਪੜ੍ਹੀ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਓਹਨਾਂ ਦੇ ਵਾਸਨਾ ਅੰਦਰੋਂ ਆਪੇ ਮਰੀ, ਮਾਰਨ ਦੀ ਲੋੜ ਰਹੀ ਨਾ ਪਾਈਆ। ਬੁਧ ਬਿਬੇਕ ਹੋਵੇ ਖਰੀ, ਬਰੀ ਜਗਤ ਵਿਚੋਂ ਕਰਾਈਆ। ਘਰ ਸਵਾਮੀ ਸੱਜਣ ਮਿਲੇ ਹਰੀ, ਹਿਰਦੇ ਬਹਿ ਬਹਿ ਖ਼ੁਸ਼ੀ ਮਨਾਈਆ। ਭਗਤ ਭਗਵਾਨ ਦੀ ਜੁਗ ਚੌਕੜੀ ਚਲਦੀ ਰਹੇ ਲੜੀ, ਇਕ ਦੂਜੇ ਦਾ ਲੜ ਸਕੇ ਨਾ ਕੋਈ ਛੁਡਾਈਆ। ਪਰਮਾਤਮਾ ਆਤਮਾ ਸਦਾ ਸੁਹੇਲੇ ਬਣ ਕੇ ਰਹੀ ਵਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਿਹਰ ਨਜ਼ਰ ਇਕ ਉਠਾਈਆ।
੧੨ ਜੇਠ ਸ਼ਹਿਨਸ਼ਾਹੀ ਸੰਮਤ ੨ ਸੇਵਾ ਸਿੰਘ ਦੇ ਗ੍ਰਹਿ ਪਿੰਡ ਕਲੋਏ ਜੰਮੂ
ਜਨ ਭਗਤ ਸਾਚੀ ਰਖੇ ਸ਼ਰਧਾ, ਸਦਾ ਸਦਾ ਸਦ ਇਕੋ ਧਿਆਨ ਲਗਾਈਆ। ਸਚਖੰਡ ਦਵਾਰੇ ਬਣੇ ਬਰਦਾ, ਅਬਿਨਾਸ਼ੀ ਕਰਤੇ ਅਗੇ ਝੋਲੀ ਡਾਹੀਆ। ਝਗੜਾ ਮੁਕਾ ਕੇ ਦਰ ਦਰ ਦਾ, ਦਰਵੇਸ਼ ਹੋ ਕੇ ਦੂਜੇ ਦਰ ਅਲਖ ਨਾ ਕੋਇ ਜਗਾਈਆ। ਦਰਸ਼ਨ ਪਾਵੇ ਇਕੋ ਨਰਾਇਣ ਨਰ ਦਾ, ਜੋ ਘਟ ਘਟ ਅੰਦਰ ਡੇਰਾ ਲਾਈਆ। ਸਾਚੀ ਮੰਜ਼ਲ ਪੌੜੀ ਚੜ੍ਹਦਾ, ਮਹੱਲ ਅਟਲ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲੇ ਸਾਚੇ ਘਰ, ਗ੍ਰਹਿ ਮੰਦਰ ਇਕ ਸੁਹਾਈਆ। ਜਨ ਭਗਤ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਗਾਵੇ ਇਕੋ ਢੋਲਾ, ਆਤਮ ਪਰਮਾਤਮ ਰਾਗ ਅਲਾਈਆ। ਰਾਗਾਂ ਨਾਦਾਂ ਬਾਹਰ ਜਾਣੇ ਸੋਹਲਾ, ਸੋ ਪੁਰਖ ਆਦਿ ਨਿਰੰਜਣ ਹੋ ਕੇ ਆਪ ਪੜ੍ਹਾਈਆ। ਵਿਸ਼ਨੂੰ ਧਾਰ ਰਵਿਆ ਵੇਖੇ ਮੌਲਾ, ਮੂਲ ਮੰਤਰ ਇਕੋ ਨਜ਼ਰੀ ਆਈਆ। ਖੇਲੇ ਖੇਲ ਉਪਰ ਧਰਨੀ ਧਰਤ ਧਵਲਾ, ਲੋਕਮਾਤ ਵਧਾਈਆ। ਜਲਵਾਗਰ ਅਲਾਹੀ ਨੂਰ ਅਵਲਾ, ਏਕੰਕਾਰ ਸੱਚਾ ਸ਼ਹਿਨਸ਼ਾਹੀਆ। ਜੋ ਭਗਤਾਂ ਚੜ੍ਹਾ ਕੇ ਸਾਚੀ ਮਜ਼ਲਾ, ਮੰਜ਼ਲ ਮੰਜ਼ਲ ਦਏ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਜਨ ਭਗਤ ਕਿਸੇ ਦਾ ਬਣੇ ਨਾ ਕਦੇ ਮੁਹਤਾਜ, ਮੰਗਣ ਦੂਜੇ ਦਰ ਕਦੇ ਨਾ ਜਾਈਆ। ਇਕੋ ਆਸਾ ਰਖੇ ਸਾਹਿਬ ਸਤਿਗੁਰ ਮਹਾਰਾਜ, ਪੁਰਖ ਅਕਾਲ ਓਟ ਤਕਾਈਆ। ਜੋ ਦੇਵਣਹਾਰ ਏਥੇ ਓਥੇ ਦੋ ਜਹਾਨਾਂ ਧੁਰਦਰਗਾਹੀ ਏਜ਼ਾਜ਼, ਕੰਗਾਲ ਸ਼ਾਹ ਆਪਣੇ ਰੰਗ ਰੰਗਾਈਆ। ਨਾਮ ਧੁਨ ਸੁਣਾਵਣਹਾਰਾ ਸ਼ਬਦ ਧੁਨ ਅਗੰਮੀ ਆਵਾਜ਼, ਧੁਰ ਸੰਦੇਸ਼ਾ ਇਕ ਅਲਾਹੀਆ। ਝਗੜਾ ਚੁਕਾਏ ਵੁਜ਼ੂ ਨਿਮਾਜ਼, ਸਿਮਰਨ ਜੋਗ ਅਭਿਆਸ ਸਾਧਨ ਇਕੋ ਦਏ ਦ੍ਰਿੜਾਈਆ। ਪ੍ਰਭ ਮਿਲਣ ਦੀ ਸਾਚੀ ਇਕੋ ਆਸ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਣਾਏ ਦਾਸੀ ਦਾਸ, ਦਾਸਤਾਨ ਪਿਛਲੀ ਵੇਖ ਵਖਾਈਆ। ਜਨ ਭਗਤ ਪ੍ਰਭ ਦੇਵਣਹਾਰਾ ਵਸਤ, ਨਾਮ ਅਨਮੁਲੜੀ ਦੌਲਤ ਆਪ ਵਰਤਾਈਆ। ਝਗੜਾ ਮੁਕਾ ਕੇ ਕੀਟ ਹਸਤ, ਹਸਤੀ ਵਿਚੋਂ ਹਸਤੀ ਦਏ ਬਦਲਾਈਆ। ਨਾਮ ਖ਼ੁਮਾਰੀ ਵਿਚ ਰਖੇ ਮਸਤ, ਸ਼ਬਦੀ ਸ਼ਬਦ ਕਰੇ ਸ਼ਨਵਾਈਆ। ਜਨਮ ਜਨਮ ਦਾ ਕਰਮ ਕਰਮ ਦਾ ਲੱਖ ਚੁਰਾਸੀ ਰਹਿਣ ਨਾ ਦੇਵੇ ਕਸ਼ਟ, ਗੇੜੇ ਵਿਚ ਗੇੜਾ ਨਾ ਕੋਈ ਭਵਾਈਆ। ਨੂਰ ਨੁਰਾਨਾ ਸ਼ਾਹ ਸੁਲਤਾਨਾ ਇਕੋ ਨਜ਼ਰੀ ਆਏ ਇਸ਼ਟ, ਈਸ਼ ਜੀਵ ਜਗਦੀਸ਼, ਜਗਦੀਸ਼ਰ ਕਰੇ ਰੁਸ਼ਨਾਈਆ। ਜਨ ਭਗਤਾਂ ਖੁਲ੍ਹੀ ਰਹੇ ਦ੍ਰਿਸ਼ਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਇਕ ਵਡਿਆਈਆ। ਜਨ ਭਗਤ ਕਦੇ ਨਾ ਮਾਰੇ ਧਾਹ, ਨੇਤਰ ਨੈਣਾਂ ਨੀਰ ਨਾ ਕੋਇ ਵਹਾਈਆ। ਜਿਨ੍ਹਾਂ ਮਿਲਿਆ ਪਰਮ ਪੁਰਖ ਬੇਪਰਵਾਹ, ਅੰਤਰਜਾਮੀ ਪੜਦਾ ਓਹਲਾ ਦਏ ਚੁਕਾਈਆ। ਲੋਕਮਾਤ ਬਣੇ ਸਚ ਮਲਾਹ, ਖੇਵਟ ਖੇਟਾ ਹੋ ਕੇ ਬੇੜਾ ਬੰਨੇ ਦਏ ਲਗਾਈਆ। ਸਚਖੰਡ ਦਵਾਰੇ ਸਾਚੀ ਦਰਗਾਹ ਦਏ ਪੁਚਾ, ਰਾਹ ਵਿਚ ਸਕੇ ਨਾ ਕੋਈ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾ, ਹਰਿਜਨ ਵੇਖੇ ਥਾਉਂ ਥਾਈਂਆ। ਜਨ ਭਗਤਾਂ ਪ੍ਰਭ ਤਾਰਨਹਾਰਾ ਆਪ, ਆਪ ਆਪਣੀ ਦਇਆ ਕਮਾਈਆ। ਅੰਤਰ ਨਿਰੰਤਰ ਮੰਤਰ ਦੱਸੇ ਜਾਪ, ਸਾਚਾ ਢੋਲਾ ਆਪ ਸੁਣਾਈਆ। ਰੂਹ ਬੁਤ ਤਨ ਮਾਟੀ ਖ਼ਾਕ ਕਰੇ ਪਾਕ, ਪਤਿਤ ਪੁਨੀਤ ਆਪਣੇ ਰੰਗ ਰੰਗਾਈਆ। ਬਜਰ ਕਪਾਟੀ ਖੋਲ੍ਹ ਕੇ ਤਾਕ, ਪੜਦਾ ਓਹਲਾ ਬਣ ਵਿਚੋਲਾ ਕਾਇਆ ਚੋਲਾ ਆਪ ਚੁਕਾਈਆ। ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਪ੍ਰਿਥਮੀ ਆਕਾਸ਼ ਦੇਵੇ ਸਾਥ, ਗਗਨ ਗਗਨੰਤਰ ਨਾਤਾ ਲਏ ਨਾ ਕੋਈ ਤੁੜਾਈਆ। ਸਚ ਘਰ ਸਚ ਦਵਾਰ ਕਾਇਆ ਮੰਦਰ ਅੰਦਰ ਹੋ ਕੇ ਦਾਸ, ਆਤਮ ਸੇਜਾ ਬਹਿ ਬਹਿ ਖ਼ੁਸ਼ੀ ਮਨਾਈਆ। ਝਗੜਾ ਚੁਕਾਏ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਪਰਭਾਸ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਸਤਿ ਜੋਤ ਨਿਰਗੁਣ ਧਾਰ ਨੂਰੋ ਨੂਰ ਕਰੇ ਪਰਕਾਸ਼, ਅੰਧ ਅੰਧੇਰਾ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਆਵਣ
ਜਾਵਣ ਮਾਨਸ ਜਾਤੀ ਮੁਕੇ ਵਾਟ, ਅਗਲਾ ਪੰਧ ਅਵਰ ਨਾ ਕੋਇ ਜਣਾਈਆ। ਸਚ ਕਿਨਾਰਾ ਦੱਸੇ ਘਾਟ, ਪਤਣ ਇਕੋ ਰਹੇ ਸੁਹਾਈਆ। ਜਿਸ ਦਵਾਰੇ ਬੈਠਾ ਰਹੇ ਪੁਰਖ ਸਮਰਾਥ, ਸਚਖੰਡ ਨਿਵਾਸੀ ਸ਼ਾਹੋ ਸ਼ਾਬਾਸ਼ੀ ਜੋਤ ਪਰਕਾਸ਼ੀ, ਪਰਕਾਸ਼ਵਾਨ ਹੋ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਮੰਡਲ ਰਾਸੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਖੋਜ ਖੁਜਾਈਆ। ਜਨ ਭਗਤ ਕੂੜੀ ਕਦੇ ਮੰਗੇ ਨਾ ਮੰਗ, ਮਾਂਗਤ ਹੋ ਕੇ ਝੋਲੀ ਕਦੇ ਨਾ ਡਾਹੀਆ। ਪੁਰਖ ਅਬਿਨਾਸ਼ੀ ਦੇਵਣਹਾਰਾ ਸੰਗ, ਸਗਲਾ ਸੰਗ ਜਣਾਈਆ। ਆਤਮ ਪਰਮਾਤਮ ਦੇਵੇ ਨਿਜਾਨੰਦ, ਅਨੰਦ ਅਨੰਦ ਵਿਚੋਂ ਵਖਾਈਆ। ਸ਼ਬਦੀ ਧੁਨ ਸਾਚੀ ਧਾਰ ਜਣਾਏ ਸਤਿਸੰਗ, ਸਤਿ ਸਤਿਵਾਦੀ ਧੁਰ ਦਾ ਡੰਕ ਵਜਾਈਆ। ਸ਼ਬਦ ਅਗੰਮੀ ਵਜਦਾ ਰਹੇ ਮਰਦੰਗ, ਤੰਦ ਸਤਾਰ ਇਕੋ ਦਏ ਦਰਸਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਪੜਦਾ ਦਏ ਉਠਾਈਆ। ਭਾਗ ਲੱਗੇ ਨਾੜੀ ਮਾਟੀ ਚੰਮ, ਚੰਮ ਦ੍ਰਿਸ਼ਟੀ ਅੰਦਰੋਂ ਦਏ ਬਦਲਾਈਆ। ਚਿੰਤਾ ਰੋਗ ਸੋਗ ਰਹੇ ਕੋਈ ਨਾ ਗ਼ਮ, ਭਾਂਡਾ ਭਰਮ ਭੌ ਭੰਨਾਈਆ। ਲੇਖੇ ਲਾ ਕੇ ਪਵਣ ਸਵਾਸੀ ਦਮ, ਦਾਮਨਗੀਰ ਹੋ ਕੇ ਪੱਲੂ ਆਪਣੇ ਨਾਲ ਬੰਧਾਈਆ। ਜਨ ਭਗਤ ਸੁਹੇਲੇ ਲੋਕਮਾਤ ਨਿਰਗੁਣ ਨੂਰ ਚਾੜ੍ਹ ਕੇ ਸਾਚੇ ਚੰਨ, ਚਾਰ ਵਰਨ ਅਠਾਰਾਂ ਬਰਨ ਕਰੇ ਰੁਸ਼ਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮਿਲ ਕੇ ਇਕ ਦੂਜੇ ਨੂੰ ਕਹਿਣ ਧੰਨ ਧੰਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦ ਆਪਣਾ ਹੁਕਮ ਵਰਤਾਈਆ। ਜਨ ਭਗਤ ਏਕੋ ਜਪੇ ਹਰਿ ਹਰਿ ਨਾਂ, ਨਾਉਂ ਨਿਰੰਕਾਰਾ ਇਕ ਧਿਆਈਆ। ਦੂਸਰ ਜਾਏ ਕਿਸੇ ਨਾ ਥਾਂ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਮਿਲ ਮਿਲ ਦੇਣ ਗਵਾਹੀਆ। ਪੁਰਖ ਅਕਾਲ ਇਕੋ ਬਣਾ ਕੇ ਪਿਤਾ ਮਾਂ, ਨਿਰਗੁਣ ਜੋਤ ਬਣੇ ਧੰਨ ਜਣੇਂਦੀ ਮਾਈਆ। ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤਾਂ ਪਕੜਨਹਾਰਾ ਬਾਂਹ, ਬਾਜ਼ੂ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ਼ਹਿਨਸ਼ਾਹ, ਸ਼ਾਹੀ ਕੂੜੀ ਦਏ ਮਿਟਾਈਆ। ਜਨ ਭਗਤ ਕਲਜੁਗ ਕੂੜ ਕੁੜਿਆਰ ਮੇਟੇ ਸ਼ਾਹੀ, ਜਗਤ ਅੰਧੇਰ ਰਹਿਣ ਨਾ ਪਾਈਆ। ਅਬਿਨਾਸ਼ੀ ਕਰਤਾ ਸ੍ਰੀ ਭਗਵਾਨ ਪਾਰਬ੍ਰਹਮ ਪੁਰਖ ਅਕਾਲ ਇਕੋ ਨਾਮ ਪਏ ਦੁਹਾਈ, ਚਾਰ ਕੁੰਟ ਦਹਿ ਦਿਸ਼ਾ ਤੋਬਾ ਤੋਬਾ ਕਰੇ ਲੋਕਾਈਆ। ਆਤਮ ਪਰਮਾਤਮ ਮੰਨਣਾ ਪਏ ਸਭ ਨੂੰ ਇਕ ਗੁਸਾਈਂ, ਇਸ਼ਟ ਦੇਵ ਇਕੋ ਨਜ਼ਰੀ ਆਈਆ। ਕਲਜੁਗ ਜੀਵ ਚਾਰ ਵਰਨ ਚਾਰ ਕੁੰਟ ਜਗਤ ਵਾਸਨਾ ਭੁੱਲੇ ਰਾਹੀ, ਮੰਜ਼ਲ ਹੱਕ ਨਾ ਕੋਈ ਪੁਚਾਈਆ। ਅੰਦਰ ਬਾਹਰ ਗੁਪਤ ਜਾਹਰ ਰੋ ਰੋ ਸਾਰੇ ਦੇਣ ਦੁਹਾਈ, ਦੋਹਰਾ ਹੱਕ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੰਤ ਸੁਹੇਲੇ ਸੱਜਣ ਮੀਤ ਘਰ ਸਾਚੇ ਲਏ ਚੜ੍ਹਾਈਆ। ਜਨ ਭਗਤ ਸੁਹੇਲਾ ਧੁਰ ਦਾ ਮਿੱਤਰ, ਸ੍ਰੀ ਭਗਵਾਨ ਵੇਖ ਵਖਾਇੰਦਾ। ਜੋ ਨਿਰਗੁਣ ਧਾਰੋਂ ਆਇਆ ਨਿੱਕਲ, ਸਰਗੁਣ ਅੰਦਰ ਸੋਭਾ ਪਾਇੰਦਾ। ਜਿਸ ਦਾ ਘੜੇ ਕੋਈ ਨਾ ਚਿੱਤਰ, ਰੂਪ ਅਵਰ ਨਾ ਕੋਇ ਸਮਝਾਇੰਦਾ। ਸੋ ਜਨ ਭਗਤਾਂ ਅੰਦਰ ਕਦੇ ਨਾ ਜਾਵੇ ਵਿੱਸਰ, ਵਿਛੜੇ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪਣੇ (ਰੰਗ) ਵਿਚ ਰੰਗਾਇੰਦਾ।
੧੨ ਜੇਠ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਘਰ ਪਿੰਡ ਕਲੋਏ ਜ਼ਿਲਾ ਜੰਮੂ
ਜਨ ਭਗਤ ਸਦ ਜਨਮ ਸੁਹੰਜਣਾ, ਚੁਰਾਸੀ ਵਿਚੋਂ ਫਾਸੀ ਜਾਏ ਕਟਾਈਆ। ਮਿਲੇ ਮੇਲ ਆਦਿ ਪੁਰਖ ਨਿਰੰਜਣਾ, ਸਰਗੁਣ ਨਾਤਾ ਜੁੜੇ ਸਹਿਜ ਸੁਭਾਈਆ। ਨੇਤਰ ਮਿਲੇ ਗਿਆਨ ਸਾਚਾ ਅੰਜਨਾ, ਅੰਧੇਰਾ ਅੰਧ ਅੰਧ ਅੰਦਰੋਂ ਦਏ ਗਵਾਈਆ। ਚਰਨ ਕਵਲ ਸਚ ਸਰਨਾਈ ਦੇਵੇ ਮਜਨਾ, ਮਿਜਾਜ਼ੀ ਹਕ਼ੀਕ਼ੀ ਇਸ਼ਕ ਜਿਸ ਨੂੰ ਦੋਵੇਂ ਸੀਸ ਨਿਵਾਈਆ। ਸਤਿ ਸਤਿ ਦੱਸੇ ਅਗੰਮੀ ਬੰਦਨਾ, ਜੋ ਬੰਦਗੀ ਬੰਦ ਬੰਦ ਲੇਖਾ ਦਏ ਮੁਕਾਈਆ। ਰਸ ਰਸਾਇਣ ਵਖਾਏ ਪਰਮਾਨੰਦਨਾ, ਜੋ ਬ੍ਰਹਮ ਤੋਂ ਪਰੇ ਪਾਰਬ੍ਰਹਮ ਵਿਚ ਸਮਾਈਆ। ਜਲਵਾ ਦਿਸੇ ਇਕੋ ਨੂਰੀ ਚੰਦਨਾ, ਚੰਦ ਤੋਂ ਪਰੇ ਜਿਸ ਦੀ ਸਤਿ ਜੋਤ ਰੁਸ਼ਨਾਈਆ। ਗ੍ਰਹਿ ਮੰਦਰ ਧੁਰ ਦਵਾਰ ਦੇ ਲੰਘਣਾ, ਮੰਜ਼ਲ ਵਿਚ ਕੰਡਾ ਰਹੇ ਨਾ ਰਾਈਆ। ਘਰ ਵਖਾਏ ਸਾਚਾ ਅੰਗਨਾ, ਜਗਤ ਦਵਾਰੀ ਹੱਦ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਬੇੜਾ ਬੰਨ੍ਹਣਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤ ਆਸਾ ਵਿਚ ਰਖੇ ਰੁਚੀ ਰਚਨਾ ਪ੍ਰਭ ਦੀ ਵੇਖ ਵਖਾਈਆ। ਧਾਰ ਮਿਲੇ ਉਚੀ, ਜਿਥੇ ਵਸੇ ਬੇਪਰਵਾਹੀਆ। ਆਤਮ ਹੋਵੇ ਸੁੱਚੀ, ਮਨੂਆ ਮੈਲ ਨਾ ਲਾਵੇ ਰਾਈਆ। ਸੁਹੰਜਣੀ ਹੋਵੇ ਰੁੱਤੀ, ਫੁਲਵਾੜੀ ਆਪ ਮਹਿਕਾਈਆ। ਭਾਗ ਲੱਗੇ ਕਾਇਆ ਬੁੱਤੀਂ, ਬੁਤਖ਼ਾਨੇ ਵੱਜਦੀ ਰਹੇ ਵਧਾਈਆ। ਸੁਰਤ ਸਵਾਣੀ ਉਠੇ ਸੁੱਤੀ, ਸ਼ਬਦ ਹਾਣੀ ਮੇਲ ਮਿਲਾਈਆ। ਸਾਚੇ ਮਾਰਗ ਰਹੇ ਨਾ ਘੁੱਸੀ, ਘੁੰਮਣਘੇਰ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਗੰਢਣਹਾਰਾ ਟੁੱਟੀ, ਟੁਕੜਿਆਂ ਵਾਲੀ ਵੰਡ ਨਾ ਕੋਈ ਕਰਾਈਆ। ਜਨ ਭਗਤ ਨਾਤਾ ਕਦੇ ਨਾ ਟੁੱਟਦਾ, ਡੋਰੀ ਗੰਢ ਨਾ ਕੋਇ ਕਟਾਈਆ। ਧੁਰ ਦਾ ਰਿਸ਼ਤਾ ਕਦੇ ਨਾ ਛੱਟਦਾ, ਛੁੱਟੇ ਸਰਬ ਲੋਕਾਈਆ। ਸਾਚਾ ਸੋਮਾ ਇਕੋ ਫੁੱਟਦਾ, ਅੰਮ੍ਰਿਤ ਧਾਰਾ ਦਏ ਵਹਾਈਆ। ਭੰਡਾਰਾ ਮਿਲੇ ਸਚ ਸੁਚ ਦਾ, ਜੂਠ ਝੂਠ ਪੰਧ ਮੁਕਾਈਆ। ਵੇਲਾ ਸੋਹਵੇ ਸਾਚੀ ਰੁੱਤ ਦਾ, ਘੜੀ ਪਲ ਸੋਭਾ ਪਾਈਆ। ਚੁਰਾਸੀ ਲੇਖਾ ਜਾਵੇ ਮੁਕ ਦਾ, ਮੁਕੰਮਲ ਆਪਣੇ ਵਿਚ ਮਿਲਾਈਆ। ਮਾਣ ਸੁਹੰਜਣੀ ਇਕੋ ਤੁਕ ਦਾ, ਤੁਰਤ ਲਹਿਣਾ ਦਏ ਮਿਟਾਈਆ। ਸਚਖੰਡ ਦਵਾਰਾ ਦੇਵੇ ਸੁਖ ਦਾ, ਸੁਖਆਸਣ ਆਪ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਨਾਤਾ ਜੋੜ ਕੇ ਪਿਤਾ ਪੁੱਤ ਦਾ, ਸਿਰ ਆਪਣਾ ਹੱਥ ਰਖਾਈਆ।
੧੨ ਜੇਠ ਸ਼ਹਿਨਸ਼ਾਹੀ ਸੰਮਤ ੨ ਰਣੀਆ ਰਾਮ ਦੇ ਘਰ ਪਿੰਡ ਕਲੋਏ ਜੰਮੂ
ਜਨ ਭਗਤ ਯਾਦ ਰਖੇ ਇੱਕ, ਏਕੰਕਾਰ ਧਿਆਨ ਲਗਾਈਆ। ਜੋ ਸਾਚਾ ਲੇਖਾ ਦੇਵੇ ਲਿੱਖ, ਪੂਰਬ ਲਹਿਣਾ ਝੋਲੀ ਪਾਈਆ। ਕੂੜੀ ਕਿਰਿਆ ਅੰਧ ਕੱਢ ਕੇ ਵਿਖ, ਅੰਮ੍ਰਿਤ ਜਾਮ ਦਏ ਪਿਆਈਆ। ਸਚ ਪ੍ਰੇਮ ਦਾ ਦੱਸੇ ਹਿਤ, ਨਵਿਤ ਆਪਣਾ ਰੰਗ ਰੰਗਾਈਆ। ਚਾਰੋਂ ਕੁੰਟ ਪਏ ਦਿੱਸ, ਹਰ ਘਟ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਸਾਈਆ। ਜਨ ਭਗਤ ਸਾਚੇ ਘਰ ਕਰੇ ਵਸੇਰਾ, ਸਚਖੰਡ ਦਵਾਰੇ ਡੇਰਾ ਲਾਈਆ। ਜਿਥੇ ਝਗੜਾ ਹੋਵੇ ਨਾ ਮੇਰਾ ਤੇਰਾ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ।
ਵਕ਼ਤ ਹੋਵੇ ਨਾ ਸੰਝ ਸਵੇਰਾ, ਰੁਤੜੀ ਰੁੱਤ ਨਾ ਕੋਇ ਬਦਲਾਈਆ। ਕਿਸ਼ਨਾ ਸ਼ੁਕਲਾ ਹੋਏ ਨਾ ਚੰਦ ਅੰਧੇਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਭਵ ਸਾਗਰ ਡੁੱਬੇ ਕੋਈ ਨਾ ਬੇੜਾ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਵਸਦਾ ਉਜੜੇ ਕਦੇ ਨਾ ਖੇੜਾ, ਛੱਪਰ ਛੰਨ ਨਾ ਕੋਇ ਛੁਹਾਈਆ। ਪੁਰਖ ਅਬਿਨਾਸ਼ੀ ਕਰਨਹਾਰਾ ਇਕੋ ਹੱਕ ਨਬੇੜਾ, ਹਕ਼ੀਕ਼ਤ ਦਾ ਮਾਲਕ ਦਇਆ ਕਮਾਈਆ। ਜਨ ਭਗਤ ਉਧਾਰੇ ਕਰ ਕੇ ਮਿਹਰਾ, ਮਿਹਰ ਨਜ਼ਰ ਉਠਾਈਆ। ਨਜ਼ਰੀ ਆਵੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਭਗਤਾਂ ਮੁਕਾ ਕੇ ਲੱਖ ਚੁਰਾਸੀ ਗੇੜਾ, ਚਾਰੇ ਖਾਣੀ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਲਾਵੇ ਡੇਰਾ, ਮੰਦਰ ਇਕੋ ਇਕ ਸੁਹਾਈਆ। ਜਨ ਭਗਤ ਕਦੇ ਨਾ ਕਰੇ ਸੋਗ, ਚਿੰਤਾ ਗ਼ਮ ਵਿਚ ਧਿਆਨ ਨਾ ਕੋਇ ਲਗਾਈਆ। ਹਉਮੇ ਹੰਗਤਾ ਰਹੇ ਨਾ ਰੋਗ, ਮਨੂਆ ਮਨ ਨਾ ਕੋਇ ਭਟਕਾਈਆ। ਆਤਮ ਪਰਮਾਤਮ ਨਾ ਹੋਏ ਵਿਜੋਗ, ਵਿਛੋੜੇ ਵਾਲਾ ਪੈਂਡਾ ਦਏ ਮੁਕਾਈਆ। ਪੁਰਖ ਅਕਾਲ ਦੀ ਬੈਠਾ ਰਹੇ ਗੋਦ, ਸਚ ਸਿੰਘਾਸਣ ਸੋਭਾ ਪਾਈਆ। ਸਾਚੇ ਨਾਮ ਦੀ ਚੁਗਦਾ ਰਹੇ ਚੋਗ, ਚੁਗ਼ਲੀ ਨਿੰਦਿਆ ਨੇੜ ਕੋਇ ਨਾ ਆਈਆ। ਚਰਨ ਪ੍ਰੀਤੀ ਕਰਦਾ ਰਹੇ ਜੋਗ, ਤਨ ਮਾਟੀ ਕੱਪੜ ਰੰਗ ਨਾ ਕੋਇ ਬਦਲਾਈਆ। ਆਤਮ ਸੇਜਾ ਸਾਚਾ ਭੋਗਦਾ ਰਹੇ ਭੋਗ, ਰਸੀਆ ਰਸ ਦਏ ਵਖਾਈਆ। ਝਗੜਾ ਮੁਕੇ ਲੋਕ ਪਰਲੋਕ, ਦੋ ਜਹਾਨ ਮਿਲੇ ਵਡਿਆਈਆ। ਸਾਚੇ ਨਾਮ ਦਾ ਗਾ ਕੇ ਸਲੋਕ, ਸ਼ੋਕ ਅੰਦਰੋਂ ਦਏ ਤਜਾਈਆ। ਝਗੜਾ ਮੁੱਕੇ ਲਾੜੀ ਮੌਤ, ਰਾਏ ਧਰਮ ਨਾ ਦਏ ਸਜ਼ਾਈਆ। ਸਚ ਦਵਾਰੇ ਜਾਏ ਪਹੁੰਚ, ਜਿਸ ਘਰ ਵਸੇ ਸ਼ਹਿਨਸ਼ਾਹੀਆ। ਜਨ ਭਗਤ ਸੱਚੇ ਮਾਰਗ ਚਲਦਿਆਂ ਕੋਈ ਨਾ ਸਕੇ ਰੋਕ, ਰੋਕੜ ਵਹੀ ਖਾਤਾ ਚਿਤਰ ਗੁਪਤ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਪ੍ਰੇਮ ਪਿਆਰ ਵਿਚ ਆਪਣੀ ਮੌਜ, ਮਹਿਬੂਬ ਹੋ ਕੇ ਆਪਣੀ ਖ਼ੁਸ਼ੀ ਵਖਾਈਆ।
੧੨ ਜੇਠ ਸ਼ਹਿਨਸ਼ਾਹੀ ਸੰਮਤ ੨ ਰਣੀਆ ਰਾਮ ਦੇ ਗ੍ਰਹਿ ਪਿੰਡ ਬਦੀ ਪੁਰ ਜ਼ਿਲਾ ਜੰਮੂ
ਜਨ ਭਗਤ ਕਦੇ ਨਾ ਕਟੇ ਤੰਗੀ, ਤੰਗਦਸਤ ਨਾ ਕੋਇ ਅਖਵਾਈਆ। ਨਾਮ ਵਸਤ ਮਿਲੇ ਅਨਮੰਗੀ, ਸਾਹਿਬ ਸਤਿਗੁਰ ਝੋਲੀ ਪਾਈਆ। ਕਾਇਆ ਚੋਲੀ ਜਾਏ ਰੰਗੀ, ਦੁਰਮਤ ਮੈਲ ਰਹੇ ਲਾ ਰਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਈ ਪਾਬੰਦੀ, ਬੰਧਨ ਜਗਤ ਕੋਇ ਨਾ ਪਾਈਆ। ਕੂੜੀ ਵਾਸਨਾ ਅੰਦਰੋਂ ਨਿਕਲੇ ਗੰਦੀ, ਸਚ ਸੁਗੰਧੀ ਦਏ ਭਰਾਈਆ। ਪਵਣ ਸਵਾਸੀ ਆਵੇ ਠੰਡੀ, ਅਗਨੀ ਤਤ ਨਾ ਕੋਈ ਤਪਾਈਆ। ਸੁਰਤ ਸਵਾਣੀ ਹੋਵੇ ਨਾ ਰੰਡੀ, ਮਿਲ ਹਰਿ ਕੰਤ ਵੱਜੇ ਵਧਾਈਆ। ਰਾਹ ਰਹੇ ਨਾ ਓਝੜ ਡੰਡੀ, ਮਾਰਗ ਇਕੋ ਇਕ ਸਮਝਾਈਆ। ਮਨੂਆ ਭੇਖ ਨਾ ਕਰੇ ਪਾਖੰਡੀ, ਪੜਦਾ ਓਹਲਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਬਣ ਕੇ ਸੰਗੀ, ਸਗਲਾ ਸੰਗ ਨਿਭਾਈਆ। ਜਨ ਭਗਤ ਕਦੇ ਨਾ ਜਾਏ ਸੌਂ, ਆਲਸ ਨਿੰਦਰਾ ਗ਼ਫ਼ਲਤ ਨਾ ਕੋਇ ਰਖਾਈਆ। ਇਕੋ ਏਕ ਏਕਾ ਜਾਏ ਹੋ, ਏਕੰਕਾਰ ਵਿਚ ਸਮਾਈਆ। ਅੰਤਰ ਅੰਤਰ ਸਦਾ ਰਹੇ ਲੋਅ, ਪਰਕਾਸ਼ ਪਰਕਾਸ਼ ਬੇਪਰਵਾਹੀਆ। ਜਗਤ ਨਾਤਾ ਤੁੱਟੇ ਮੋਹ, ਮੁਹੱਬਤ ਇਕੋ ਨਾਲ ਜੁੜਾਈਆ।
ਕੂੜੀ ਕਿਰਿਆ ਦੇਵੇ ਖੋਹ, ਖ਼ਾਲਸ ਆਪਣਾ ਰੂਪ ਪਰਗਟਾਈਆ। ਭੇਵ ਚੁਕਾ ਕੇ ਸੋਹੰ ਸੋ, ਸਤਿ ਸਤਿ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਦੇ ਨਾ ਫਿਰੇ ਕਿਸੇ ਦੇ ਗਿਰਦੇ, ਚੱਕਰ ਜਗਤ ਨਾ ਕੋਇ ਲਗਾਈਆ। ਇਕੋ ਸ੍ਰੀ ਭਗਵਾਨ ਵਸਾਵੇ ਹਿਰਦੇ, ਹਰਿ ਮੰਦਰ ਕਾਇਆ ਲਏ ਬਣਾਈਆ। ਮੇਲੇ ਹੋਵਣ ਵਿਛੜੇ ਚਿਰ ਦੇ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਦਰਵਾਜ਼ੇ ਖੁੱਲ੍ਹਣ ਘਰ ਥਿਰ ਦੇ, ਥਿਰ ਘਰ ਸਾਚੇ ਵਿਚ ਸਮਾਈਆ। ਦਰਸ਼ਨ ਹੋਵਣ ਅਗੰਮੀ ਪਿਰ ਦੇ, ਪਤਿਪਰਮੇਸ਼ਵਰ ਨਜ਼ਰੀ ਆਈਆ। ਝਗੜੇ ਮੁੱਕ ਜਾਣ ਧੜ ਸੀਸ ਸਿਰ ਦੇ, ਸਰ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਹਿਣੇ ਦੇਵੇ ਦੇਰ ਦੇ, ਪੂਰਬ ਜਨਮਾਂ ਵੇਖ ਵਖਾਈਆ। ਜਨ ਭਗਤ ਜਗਤ ਵਾਸਨਾ ਵਿਚ ਨਾ ਲਾਵੇ ਚੱਕਰ, ਚਕਰਵਤੀਆਂ ਪੱਲੂ ਜਾਏ ਛੁਡਾਈਆ। ਇਕੋ ਪ੍ਰੇਮ ਵਿਚ ਬਹਿ ਕੇ ਫ਼ੱਕਰ, ਫ਼ਿਕਰਾ ਧੁਰ ਦਾ ਢੋਲਾ ਗਾਈਆ। ਚੋਟੀ ਮੰਜ਼ਲ ਚੜ੍ਹ ਕੇ ਸਿਖਰ, ਸਿਖਿਆ ਇਕੋ ਇਕ ਲਏ ਅਪਣਾਈਆ। ਬਿਨ ਅਬਿਨਾਸ਼ੀ ਕਰਤੇ ਦੂਜਾ ਕਰੇ ਕੋਈ ਨਾ ਜ਼ਿਕਰ, ਜਗਤ ਵਾਲੀ ਨਾ ਕੋਈ ਪੜ੍ਹਾਈਆ। ਸ੍ਰੀ ਭਗਵਾਨ ਬਣਾ ਕੇ ਆਪਣਾ ਮਿੱਤਰ, ਮਿੱਤਰ ਮੁਰਾਰਾ ਲਏ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰਾ ਸਾਚਾ ਵਰ, ਸਾਚੀ ਧਾਰੋਂ ਕਾਇਆ ਮੰਦਰ ਅੰਦਰੋਂ ਆਵੇ ਨਿੱਕਲ, ਪੜਦਾ ਓਹਲਾ ਬਣ ਵਿਚੋਲਾ ਕਾਇਆ ਚੋਲਾ ਸਹਿਜੇ ਦਏ ਚੁਕਾਈਆ।
੧੨ ਜੇਠ ਸ਼ਹਿਨਸ਼ਾਹੀ ਸੰਮਤ ੨ ਬੀਬੀ ਚੰਨੋ ਦੇਵੀ ਦੇ ਗ੍ਰਹਿ ਪਿੰਡ ਬਦੀ ਪੁਰ ਜ਼ਿਲਾ ਜੰਮੂ
ਜਨ ਭਗਤ ਪ੍ਰਭ ਦੀ ਰਖੇ ਸਦਾ ਯਾਦ, ਜਗਤ ਵਾਸਨਾ ਵਿਚ ਵਿਸਰ ਕਦੇ ਨਾ ਜਾਈਆ। ਅੰਦਰੇ ਅੰਦਰ ਪ੍ਰੇਮ ਪਿਆਰ ਦੀ ਮਾਰਦਾ ਰਹੇ ਆਵਾਜ਼, ਸੁਰਤੀ ਸ਼ਬਦ ਨਾਲ ਜੁੜਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜੁਗ ਜੁਗ ਸੁਣਨਹਾਰਾ ਫ਼ਰਿਆਦ, ਸਚਖੰਡ ਨਿਵਾਸੀ ਵੇਖੇ ਥਾਉਂ ਥਾਈਂਆ। ਨਾਮ ਭੰਡਾਰਾ ਵਸਤ ਅਮੋਲਕ ਦੇਵੇ ਦਾਤ, ਕਾਇਆ ਝੋਲੀ ਆਪ ਭਰਾਈਆ। ਪੜਦਾ ਓਹਲਾ ਲਾਹ ਕੇ ਅੰਦਰ ਖੋਲ੍ਹ ਦਏ ਰਾਜ਼, ਅੰਧ ਅੰਧੇਰ ਦੇਵੇ ਮਿਟਾਈਆ। ਝਗੜਾ ਮੁਕਾ ਕੇ ਕੂੜ ਸਮਾਜ, ਸਮਗਰੀ ਇਕੋ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੁਰਮਤ ਮੈਲ ਧੋ ਕੇ ਦਾਗ਼, ਪਤਿਤ ਪੁਨੀਤ ਦਏ ਬਣਾਈਆ। ਜਨ ਭਗਤ ਪ੍ਰਭ ਦੀ ਰਖੇ ਸਦਾ ਲੋੜ, ਨਾਤਾ ਦੀਨ ਦੁਨੀ ਤੁੜਾਈਆ। ਕਰੇ ਬੇਨੰਤੀ ਦੋਏ ਜੋੜ, ਪ੍ਰਭ ਤੇਰੀ ਓਟ ਰਖਾਈਆ। ਪੁਰਖ ਅਬਿਨਾਸ਼ੀ ਜਾਏ ਬਹੁੜ, ਜੁਗ ਜੁਗ ਆਪਣਾ ਫੇਰਾ ਪਾਈਆ। ਲੱਗੀ ਪ੍ਰੀਤ ਨਿਭਾਏ ਤੋੜ, ਸਰਗੁਣ ਨਿਰਗੁਣ ਮੇਲ ਮਿਲਾਈਆ। ਮਨੂਆ ਰਹਿਣ ਨਾ ਦੇਵੇ ਕਠੋਰ, ਹਿਰਦੇ ਹਰਿ ਹਰਿ ਜਾਏ ਸਮਾਈਆ। ਝਗੜਾ ਮੁਕਾਏ ਪੰਜ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਸੁਰਤੀ ਸ਼ਬਦੀ ਬੰਨ੍ਹੇ ਸਾਚੀ ਡੋਰ, ਤੰਦ ਆਪਣਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਦੇਵੇ ਹੋੜ, ਭਗਤ ਭਗਵਾਨ ਆਪਣੇ ਰੰਗ ਰੰਗਾਈਆ। ਜਨ ਭਗਤ ਮਾਇਆ ਮਮਤਾ ਕੋਈ ਨਾ ਕਰੇ ਖ਼ਾਹਿਸ਼, ਕੂੜੀ ਖ਼ਸਲਤ ਵਿਚ ਕਦੇ ਨਾ ਆਈਆ। ਜਪਦਾ ਰਹੇ ਸਵਾਸ ਸਵਾਸ, ਸਾਹ ਸਾਹ ਮਿਲੇ ਵਡਿਆਈਆ।
ਪੁਰਖ ਅਬਿਨਾਸ਼ੀ ਸਦ ਵਸਣਹਾਰਾ ਪਾਸ, ਘਰ ਵਿਚ ਘਰ ਪੜਦਾ ਦਏ ਉਠਾਈਆ। ਜਨ ਭਗਤ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੋਹਾਂ ਦੀ ਇਕੋ ਜਾਤ, ਰੂਪ ਰੰਗ ਨਾ ਕੋਈ ਵੰਡਾਈਆ। ਤੇਰਾ ਮੇਲਾ ਦਵਾਰੇ ਸਾਚ, ਸਚ ਵੱਜੇ ਇਕ ਵਧਾਈਆ। ਮਨੂਆ ਮਨ ਨਾ ਹੋਏ ਉਦਾਸ, ਚਿੰਤਾ ਗ਼ਮ ਨਾ ਕੋਈ ਸਤਾਈਆ। ਜਨਮ ਕਰਮ ਦੀ ਪੂਰੀ ਹੋਵੇ ਆਸ, ਭਰਮ ਭਰਮ ਦਾ ਡੇਰਾ ਢਾਹੀਆ। ਕੂੜ ਵਿਕਾਰਾ ਹੋਵੇ ਨਾਸ ਸਚ ਸਚ ਦਏ ਉਪਜਾਈਆ। ਘਰ ਸਵਾਮੀ ਵਸੇ ਪਾਸ, ਕਾਇਆ ਮੰਦਰ ਹੋਏ ਰੁਸ਼ਨਾਈਆ। ਨਿਰਮਲ ਜੋਤ ਕਰੇ ਪਰਕਾਸ਼, ਅੰਧ ਅੰਧੇਰ ਦਏ ਮਿਟਾਈਆ। ਜਨ ਭਗਤਾਂ ਆਦਿ ਜੁਗਾਦਿ ਜੁਗ ਚੌਕੜੀ ਦੇਵਣਹਾਰਾ ਸਾਥ, ਸਗਲਾ ਸੰਗੀ ਆਪ ਬਣ ਜਾਈਆ। ਜਨ ਭਗਤ ਸਦਾ ਰਾਹ ਰਿਹਾ ਤੱਕ, ਤਕਵਾ ਇਕੋ ਉਪਰ ਰਖਾਈਆ। ਬਿਨ ਨੈਣ ਤੋਂ ਖੁੱਲ੍ਹੀ ਰਖੇ ਅੱਖ, ਲੋਚਣ ਤੀਜਾ ਇਕ ਖੁਲ੍ਹਾਈਆ। ਪੁਰਖ ਅਬਿਨਾਸ਼ੀ ਹਿਰਦੇ ਜਾਏ ਵਸ, ਹਰਿਜਨ ਹਰਿ ਹਰਿ ਆਪਣੀ ਬਣਤ ਬਣਾਈਆ। ਨਾਮ ਅਣਿਆਲਾ ਤੀਰ ਮਾਰੇ ਕਸ, ਤਿੱਖੀ ਮੁਖੀ ਧਾਰ ਬਣਾਈਆ। ਜਗਤ ਵਿਕਾਰਾ ਸੱਥਰ ਜਾਏ ਲੱਥ, ਸੋਈ ਸੁਰਤੀ ਆਪ ਉਠਾਈਆ। ਨਾਉਂ ਭੰਡਾਰਾ ਦੇ ਕੇ ਧੁਰ ਦੀ ਵੱਥ, ਵੱਖਰ ਅੱਖਰ ਦਏ ਵਖਾਈਆ। ਜਿਥੇ ਆਤਮ ਪਰਮਾਤਮ ਮਿਲ ਕੇ ਰਿਹਾ ਵਸ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਇਕੋ ਦੀਪਕ ਜੋਤ ਰਿਹਾ ਜਗ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਮਾਰਗ ਰਸਤਾ ਦੱਸੇ ਇਕੋ ਸਚ, ਸਤਿ ਸਤਿਵਾਦ ਦਇਆ ਕਮਾਈਆ। ਜਨ ਭਗਤ ਜਗਤ ਵਾਲੀ ਜਾਣੇ ਕੋਈ ਨਾ ਜੁਗਤੀ, ਜੀਵਣ ਵਿਚੋਂ ਜੀਵਣ ਲਏ ਬਦਲਾਈਆ। ਪਰਮ ਪੁਰਖ ਪਰਮਾਤਮ ਨਾਲ ਮੇਲੇ ਸਿੱਧੀ ਸੁਰਤੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਅਬਿਨਾਸ਼ੀ ਕਰਤਾ ਕਿਰਪਾ ਕਰੇ ਅਕਾਲ ਮੂਰਤੀ, ਮੋਹ ਮੁਹੱਬਤ ਕੂੜੀ ਦਏ ਮੁਕਾਈਆ। ਨਾਦ ਸੁਣਾਵੇ ਅਗੰਮੀ ਤੂਰਤੀ, ਤੁਰੀਆ ਪਦ ਕਰੇ ਰੁਸ਼ਨਾਈਆ। ਧਾਰ ਰਹੇ ਨਾ ਗੜ੍ਹ ਹੰਕਾਰ ਗ਼ਰੂਰ ਦੀ, ਗ਼ੁਰਬਤ ਅੰਦਰੋਂ ਦਏ ਕਢਾਈਆ। ਨਾਮ ਖ਼ੁਮਾਰੀ ਦੇਵੇ ਆਪਣੇ ਸਰੂਰ ਦੀ, ਮਸਤੀ ਹਸਤੀ ਵਿਚੋਂ ਪਰਗਟਾਈਆ। ਖੇਲ ਖਿਲਾਏ ਹਾਜ਼ਰ ਹਜ਼ੂਰ ਦੀ, ਹਰਿਜਨ ਸਾਚੇ ਲਏ ਤਰਾਈਆ। ਮਿਹਨਤ ਮੁਸ਼ੱਕਤ ਝੋਲੀ ਪਾਏ ਗੁਰਮੁਖ ਮਜ਼ਦੂਰ ਦੀ, ਜੋ ਸਦਾ ਇਕੋ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੰਜ਼ਲ ਕਟੇ ਦੂਰ ਦੀ, ਨੇਰਨ ਨੇਰਾ ਘਰ ਵਸੇਰਾ ਗ੍ਰਹਿ ਮੰਦਰ ਡੇਰਾ ਘਟ ਸਵਾਮੀ ਨਜ਼ਰੀ ਆਈਆ।
੧੨ ਜੇਠ ਸ਼ਹਿਨਸ਼ਾਹੀ ਸੰਮਤ ੨ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਸੀੜ ਜੰਮੂ
ਜਨ ਭਗਤ ਚੁੱਕੇ ਅੰਤਰ ਪੜਦਾ, ਪਰਨਦਾਨਸ਼ੀਨ ਦਇਆ ਕਮਾਈਆ। ਓਹਲਾ ਮਿਟਾਏ ਆਪਣੇ ਘਰ ਦਾ, ਗ੍ਰਹਿ ਵਿਚੋਂ ਗ੍ਰਹਿ ਲਏ ਪਰਗਟਾਈਆ। ਇਸ਼ਨਾਨ ਕਰਾਏ ਸਾਚੇ ਸਰ ਦਾ, ਸਰੋਵਰ ਇਕੋ ਇਕ ਵਖਾਈਆ। ਰੂਪ ਦਰਸਾਏ ਅਗੰਮੀ ਹਰਿ ਦਾ, ਜੋ ਹਰ ਘਟ ਡੇਰਾ ਲਾਈਆ। ਭੇਵ ਖੁਲ੍ਹਾਏ ਥਿਰ ਘਰ ਦਾ, ਜਿਥੇ ਗੁਰਮੁਖ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਜਨ ਭਗਤ ਥਿਰ ਘਰ ਸਦਾ ਨਾ ਰਖੇ ਆਸਣ, ਆਸ ਆਪਣੀ ਆਪ ਵਧਾਈਆ। ਤੱਕੇ ਰਾਹ ਪੁਰਖ ਅਬਿਨਾਸ਼ਣ, ਨਿਰਗੁਣ
ਨਿਰਵੈਰ ਬੇਪਰਵਾਹੀਆ। ਜਿਸ ਦਾ ਸਚ ਦਵਾਰ ਸਿੰਘਾਸਣ, ਸਵਾਮੀ ਹੋ ਕੇ ਸੋਭਾ ਪਾਈਆ। ਨਿਰਗੁਣ ਜੋਤ ਜੋਤ ਪਰਕਾਸ਼ਣ, ਰਵ ਸਸ ਨਾ ਕੋਇ ਵਡਿਆਈਆ। ਘੜੀ ਪਲ ਦਿਵਸ ਰਾਤਣ, ਮਾਸ ਬਰਖ ਨਾ ਵੰਡ ਵੰਡਾਈਆ। ਸ਼ਾਹੋ ਭੂਪ ਜਗਤ ਨਾ ਕੋਇ ਰਾਜਣ, ਸੀਸ ਤਾਜ ਨਾ ਕੋਇ ਟਿਕਾਈਆ। ਜਗਤ ਵਣਜਾਰਾ ਵਕ਼ਤ ਨਾ ਕੋਇ ਮਹਾਜਨ, ਹੱਟੋ ਹੱਟ ਨਾ ਕੋਇ ਭਵਾਈਆ। ਨਾਦ ਧੁਨ ਸ਼ਬਦ ਨਾ ਕੋਇ ਆਵਾਜ਼ਨ, ਤਾਲ ਤਲਵਾੜਾ ਨਾ ਕੋਇ ਖੜਕਾਈਆ। ਗੁਰ ਅਵਤਾਰ ਪੈਗ਼ੰਬਰ ਪੁਸਤਕ ਕੋਇ ਨਾ ਵਾਚਨ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਨਾ ਕੋਇ ਪੜ੍ਹਾਈਆ। ਕਰੇ ਖੇਲ ਸਰਬ ਗੁਣਤਾਸਣ, ਗੁਣ ਕਰਤਾ ਨੂਰ ਖ਼ੁਦਾਈਆ। ਜਲਵਾ ਜਾਹਰ ਕਰ ਬਾਤਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਥਿਰ ਘਰ ਅਗੇ ਜਾਵੇ ਵਧ, ਬਿਨ ਕ਼ਦਮਾਂ ਕ਼ਦਮ ਉਠਾਈਆ। ਪੁਰਖ ਅਕਾਲ ਸਹਿਜੇ ਲਏ ਸੱਦ, ਸਦਮਾ ਪਿਛਲਾ ਦਏ ਚੁਕਾਈਆ। ਸਚ ਦਵਾਰਾ ਵਖਾਏ ਹੱਦ, ਹਦੂਦ ਪਿਛਲੀ ਦਏ ਮਿਟਾਈਆ। ਵਿਸ਼ਨੂੰ ਧਾਰ ਬਣਾ ਕੇ ਆਪਣੀ ਯੱਦ, ਯਦਪ ਆਪਣੇ ਰੰਗ ਰੰਗਾਈਆ। ਬਿਨ ਤੱਤਾਂ ਹੋ ਜਾਣ ਸੰਗ, ਵਜੂਦ ਖ਼ਾਕ ਮਾਟੀ ਤਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਮਨਸਾ ਪੂਰੀ ਕਰੇ ਮੰਗ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਸਚਖੰਡ ਦਵਾਰਾ ਵੇਖ ਇਕ ਪਰਕਾਸ਼, ਪਰਕਾਸ਼ ਵਿਚ ਸਮਾਈਆ। ਨਾ ਕੋਈ ਬਚਨ ਨਾ ਬਿਲਾਸ, ਅਨੁਭਵ ਅੰਤਰ ਰਾਗ ਅਲਾਈਆ। ਨਾ ਸੇਵਕ ਨਾ ਦਾਸ, ਖ਼ਾਲਸ ਹੋ ਕੇ ਮਾਲਕ ਵਿਚ ਸਮਾਈਆ। ਨਾ ਮੰਡਲ ਨਾ ਰਾਸ, ਗੋਪੀ ਕਾਹਨ ਨਾ ਸੂਰਤ ਬਦਲਾਈਆ। ਨਾ ਸੀਆ ਨਾ ਰਾਮ ਨਾ ਜੰਗਲ ਬਨਬਾਸ, ਸਮੁੰਦ ਸਾਗਰ ਨਾ ਕੋਇ ਫੋਲ ਫੁਲਾਈਆ। ਨਾ ਹਜ਼ਰਤ ਨਾ ਰੂਹ ਪਾਕ, ਨਾ ਅਲਿਫ਼ ਯੇ ਪੜ੍ਹੇ ਲੁਗਾਤ, ਕਲਮਾ ਹੱਕ ਨਾ ਕੋਇ ਜਣਾਈਆ। ਸਚ ਦਵਾਰੇ ਖੋਲ੍ਹ ਕੇ ਤਾਕ, ਕਰ ਪਰਕਾਸ਼ ਬਿਨ ਆਫ਼ਤਾਬ, ਸਚ ਰਬਾਬ ਅਹਿਬਾਬ ਹੋ ਕੇ ਆਪਣੀ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਕਰ ਕੇ ਆਜ਼ਾਦ, ਦਰ ਘਰ ਠਾਂਡੇ ਦਏ ਟਿਕਾਈਆ। ਦਰ ਘਰ ਦੱਸੇ ਇਕੋ ਠੰਡਾ, ਚਰਨ ਕਵਲ ਮਿਲੇ ਸਰਨਾਈਆ। ਜਿਥੇ ਬੰਦਗੀ ਕਰੇ ਕੋਈ ਨਾ ਬੰਦਾ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਨਾ ਕੋਈ ਢੋਲਾ ਨਾ ਕੋਈ ਛੰਦਾ, ਗੀਤ ਰਾਗ ਨਾ ਕੋਇ ਸੁਣਾਈਆ। ਨਾ ਕੋਈ ਸੁਖਸਾਗਰ ਅਨੰਦਾ, ਸਦਾ ਅਨੰਦ ਚਿਤ ਨਾ ਕੋਇ ਵਡਿਆਈਆ। ਨਾ ਕੋਈ ਹੰ ਨਾ ਕੋਈ ਬ੍ਰਹਮਾ, ਨਾ ਕੋਈ ਧਰਮ ਨਾ ਧਰਮਾ, ਧਰਮੀ ਧੌਲ ਨਾ ਕੋਇ ਵਖਾਈਆ। ਨਾ ਕੋਈ ਜੀਵਣ ਨਾ ਕੋਇ ਮਰਨਾ, ਨਾ ਕੋਈ ਨੇਤਰ ਖੁਲ੍ਹੇ ਹਰਨਾ ਫਰਨਾ, ਨਾ ਕੋਈ ਗੁਰੂ ਅਵਤਾਰ ਪੈਗ਼ੰਬਰ ਦੇਵੇ ਸਰਨਾ, ਸਰਨਗਤ ਨਜ਼ਰ ਕੋਇ ਨਾ ਆਈਆ। ਨਾ ਕੋਈ ਮੰਜ਼ਲ ਪੌੜੀ ਡੰਡਾ ਚੜ੍ਹਨਾ, ਨਾ ਕੋਈ ਵਿਦਿਆ ਅੱਖਰ ਪੜ੍ਹਨਾ, ਨਾ ਕੋਈ ਤੱਤਾਂ ਵਾਲਾ ਲੜ ਫੜਨਾ, ਜਿਸ ਦੇ ਨਾਲੋਂ ਹੋਏ ਜੁਦਾਈਆ। ਪੁਰਖ ਅਬਿਨਾਸ਼ੀ ਜੋਤ ਪਰਕਾਸ਼ੀ ਸ਼ਾਹੋ ਸ਼ਾਬਾਸ਼ੀ ਇਕ ਪਰਮਾਤਮਾ ਵਰਨਾ, ਜੋ ਵਰਨਾਂ ਬਰਨਾਂ ਖਹਿੜਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਮੰਜ਼ਲ ਚੜ੍ਹੇ ਅਨੋਖੀ, ਜਗਤ ਜੁਗ ਨਜ਼ਰ ਕੋਇ ਨਾ ਆਈਆ। ਜਿਥੇ ਪੜ੍ਹਨੀ ਪਏ ਨਾ ਕੋਇ ਪੋਥੀ, ਬਗ਼ਲ ਕ਼ੁਰਾਨ ਨਾ ਕੋਇ ਟਿਕਾਈਆ। ਦਰਵੇਸ਼ ਹੋ ਕੇ ਮੰਗਣੀ ਪਏ ਨਾ ਰੋਟੀ, ਭਿੱਛਿਆ ਅਲਖ ਨਾ ਕੋਇ ਵਖਾਈਆ। ਬਿਰਧ ਬਾਲ ਹੋ ਕੇ ਫੜਨੀ ਪਏ
ਨਾ ਸੋਟੀ, ਕ਼ਦਮਾਂ ਨਾਲ ਚਲੇ ਨਾ ਵਾਹੋ ਦਾਹੀਆ। ਇਕੋ ਨੂਰ ਨਿਰਮਲ ਸਚ ਪਰਕਾਸ਼ ਹੋ ਕੇ ਜੋਤੀ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਹੜੀ ਮੰਜ਼ਲ ਦਿਤੀ ਰਵਦਾਸ ਚਮਾਰੇ ਮੋਚੀ, ਮੌਜੂਦਾ ਹੋ ਕੇ ਆਪਣੇ ਵਿਚ ਸਮਾਈਆ। ਜਨ ਭਗਤ ਸਚਖੰਡ ਦਵਾਰੇ ਚੜ੍ਹੇ ਆਪ, ਆਪਣਾ ਆਪ ਬਦਲਾਈਆ। ਇਕੋ ਪੁਰਖ ਅਕਾਲ ਮਿਲ ਕੇ ਬਾਪ, ਸਚ ਸਿੰਘਾਸਣ ਸੋਭਾ ਪਾਈਆ। ਲੋਕਮਾਤ ਫੇਰ ਕਦੇ ਨਾ ਲਵੇ ਝਾਕ, ਲੱਖ ਚੁਰਾਸੀ ਨਾਤਾ ਨਾ ਕੋਇ ਜੁੜਾਈਆ। ਆਦਿ ਜੁਗਾਦਿ ਜੁਗ ਚੌਕੜੀ ਸਦਾ ਸਦਾ ਸਦ ਵਸੇ ਓਸ ਦੇ ਪਾਸ, ਜਿਸ ਦਾ ਪਾਸਾ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਭਗਤ ਸੁਹੇਲੇ ਨਿਰਗੁਣ ਨੂਰ ਜੋਤ ਜੋੜੇ ਨਾਤ, ਤੱਤਾਂ ਵਾਲੀ ਵੰਡ ਨਾ ਕੋਇ ਵੰਡਾਈਆ।
੧੩ ਜੇਠ ਸ਼ਹਿਨਸ਼ਾਹੀ ਸੰਮਤ ੨ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਸੀੜ ਜੰਮੂ
ਜਨ ਭਗਤ ਪ੍ਰਭ ਪੂਰੀ ਕਰੇ ਸੱਧਰ, ਸਦਾ ਸਦਾ ਸਦ ਆਪਣਾ ਰੰਗ ਵਖਾਇੰਦਾ। ਲੋਕਮਾਤ ਨਿਰਗੁਣ ਧਾਰ ਸਰਗੁਣ ਕਰੇ ਕਦਰ, ਕ਼ੁਦਰਤ ਦਾ ਕ਼ਾਦਰ ਵੇਖ ਵਖਾਇੰਦਾ। ਅੰਮ੍ਰਿਤ ਰਸ ਨਾਮ ਪਿਆਲਾ ਦੇਵੇ ਮਧੁਰ, ਮਧ ਪਿਆਸ ਨਾ ਕੋਇ ਜਣਾਇੰਦਾ। ਜੀਵਣ ਜੁਗਤੀ ਦੇਵੇ ਬਦਲ, ਬਦੀ ਨੇਕੀ ਵਿਚ ਵਟਾਇੰਦਾ। ਪੂਰ ਕਰਾ ਕੇ ਮਜ਼ਲ, ਮੰਜ਼ਲ ਆਪਣੀ ਇਕ ਸਮਝਾਇੰਦਾ। ਸਚ ਤਰਾਜੂ ਤੋਲ ਕੇ ਵਜ਼ਨ, ਝੂਠ ਸਚ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਇੰਦਾ। ਜਨ ਭਗਤ ਜਾਗਰਤ ਜੋਤ, ਸ਼ਮਅ ਸ਼ਮਸ਼ਾਨ ਭੂਮੀ ਨਾ ਕੋਇ ਸਮਝਾਈਆ। ਸਦਾ ਪਰਕਾਸ਼ ਹੁੰਦਾ ਰਹੇ ਸਾਚੇ ਕੋਟ, ਕੁਟੀਆ ਵਿਚੋਂ ਕੂੜ ਕੁਟੰਬ ਬਾਹਰ ਕਢਾਈਆ। ਸੁਣਦਾ ਰਹੇ ਸਦਾ ਧੁਰ ਸਲੋਕ, ਸੋਹਲਾ ਅਗੰਮ ਅਥਾਹ ਬੇਪਰਵਾਹੀਆ। ਬੈਠਾ ਰਹੇ ਘਰਾਣੇ ਵਾਲੇ ਚੌਕ, ਚਾਰ ਕੁੰਟ ਜਿਸ ਦਾ ਰਸਤਾ ਇਕੋ ਸੋਭਾ ਪਾਈਆ। ਪਰਮ ਪੁਰਖ ਦਾ ਪੂਰਾ ਕਰਦਾ ਰਹੇ ਸ਼ੌਕ, ਸ਼ਾਕਰ ਹੋਕੇ ਸਦ ਸਦ ਸੀਸ ਨਿਵਾਈਆ। ਸਾਚੀ ਮੰਜ਼ਲ ਜਾਏ ਪਹੁੰਚ, ਦਰ ਘਰ ਸਾਚੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਜਨ ਭਗਤ ਕੋਈ ਨਾ ਰਹੇ ਤ੍ਰਿਖਾ, ਤ੍ਰਿਖਾ ਜਗਤ ਨਾ ਕੋਇ ਸਤਾਈਆ। ਪੁਰਖ ਅਬਿਨਾਸ਼ੀ ਪਾਵੇ ਭਿੱਛਾ, ਭਿੱਖਕ ਝੋਲੀ ਦਏ ਭਰਾਈਆ। ਮਨ ਬੁਧੀ ਪੂਰੀ ਕਰੇ ਇੱਛਾ, ਨਿਰਇੱਛਤ ਹੋ ਕੇ ਦਇਆ ਕਮਾਈਆ। ਰੂਪ ਬਣਾ ਕੇ ਸਾਚੇ ਸਿੱਖਾ, ਸਿਖਿਆ ਧੁਰ ਦੀ ਇਕ ਦ੍ਰਿੜਾਈਆ। ਜਨਮ ਜਨਮ ਦੀ ਮੇਟ ਕੇ ਵਿੱਖਾ, ਅੰਮ੍ਰਿਤ ਫਲ ਦਏ ਖੁਆਈਆ। ਸਚ ਸੰਦੇਸ਼ ਦੇਵੇ ਚਿੱਠਾ, ਕ਼ਲਮ ਸ਼ਾਹੀ ਨਾ ਕੋਇ ਬਣਾਈਆ। ਧਾਰ ਵਖਾਏ ਇਕ ਅਨਡਿੱਠਾ, ਜਿਥੇ ਵਸੇ ਬੇਪਰਵਾਹੀਆ। ਜਨ ਭਗਤਾਂ ਦਏ ਕਦੀ ਨਾ ਪਿਛਾ, ਸਨਮੁਖ ਹੋ ਕੇ ਗਲੇ ਲਗਾਈਆ। ਜੁਗ ਚੌਕੜੀ ਜਗਤ ਨੇਤਰ ਕਿਸੇ ਨਾ ਦਿਸਾ, ਬਿਨ ਭਗਤਾਂ ਲੋਚਨ ਅੱਖ ਨਾ ਕੋਇ ਖੁਲ੍ਹਾਈਆ। ਬਿਨ ਪ੍ਰੇਮ ਪਿਆਰ ਕਿਤੇ ਨਾ ਵਿਕਾ, ਖ਼ਾਲੀ ਹੱਥ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਦੂਜੇ ਘਰ ਨਾ ਬਣਨ ਗਾਹਕ, ਵਸਤ ਲੈਣ ਕੋਇ ਨਾ ਜਾਈਆ। ਕਦੇ ਹੋਰ ਬਣੇ ਨਾ ਰਾਹਕ, ਹਿਸੇਦਾਰ ਨਾ ਕੋਇ
ਜਣਾਈਆ। ਸਿੱਧਾ ਪੁਰਖ ਅਕਾਲ ਬਣਾਵੇ ਸਾਕ, ਸੱਜਣ ਸੈਣ ਇਕ ਅਖਵਾਈਆ। ਸਹਿਜ ਨਾਲ ਖੁਲ੍ਹਾਵੇ ਅੰਦਰੋਂ ਤਾਕ, ਪੜਦਾ ਓਹਲਾ ਪਰੇ ਹਟਾਈਆ। ਕਿਸੇ ਹੀਰ ਦਾ ਬਣੇ ਕਦੇ ਨਾ ਚਾਕ, ਚਾਕ ਦੀ ਹੀਰ ਬਣ ਕੇ ਆਪਣੀ ਸੇਵ ਕਮਾਈਆ। ਮੰਗਦਾ ਰਹੇ ਇਕੋ ਧੁਰ ਦੀ ਦਾਤ, ਜੋ ਦਾਤਾਰ ਬਿਨ ਤਮਅ ਰਿਹਾ ਵਰਤਾਈਆ। ਆਤਮ ਪਰਮਾਤਮ ਮਿਲਣ ਦਾ ਬਣਿਆ ਰਹੇ ਇਤਫ਼ਾਕ, ਵਿਛੋੜੇ ਵਿਚ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਸਦਾ ਲਾਵੇ ਇਕੋ ਨਾਅਰਾ, ਨਰ ਹੋ ਕੇ ਨਰਾਇਣ ਧਿਆਈਆ। ਪ੍ਰੇਮ ਪਿਆਰ ਦਾ ਹੱਕ ਜੈਕਾਰਾ, ਜੈ ਜੈ ਕਾਰ ਵਿਚ ਸਮਾਈਆ। ਕੂੜੀ ਕਿਰਿਆ ਜਗਤ ਵਾਸਨਾ ਛੱਡ ਕੇ ਦਾਇਰਾ, ਦਾਮਨ ਫੜ ਕੇ ਖ਼ੁਸ਼ੀ ਮਨਾਈਆ। ਰਮਜ਼ ਵਾਲਾ ਸਮਝ ਕੇ ਇਕ ਇਸ਼ਾਰਾ, ਬਹੁਤੀ ਕਰੇ ਨਾ ਕੋਇ ਪੜ੍ਹਾਈਆ। ਪਾਰ ਹੋਵੇ ਦੂਰ ਕਿਨਾਰਾ, ਮੰਜ਼ਲ ਨੇੜੇ ਲਏ ਮੁਕਾਈਆ। ਘਰ ਸੱਜਣ ਮਿਲੇ ਮੀਤ ਮੁਰਾਰਾ, ਠਾਕਰ ਹੋ ਕੇ ਦਰਸ ਦਿਖਾਈਆ। ਹਕ਼ੀਕ਼ਤ ਵਿਚੋਂ ਹੱਕ ਲੈ ਲਏ ਸਾਰਾ, ਮੁਜਾਰਾ ਹੋ ਕੇ ਦੂਜਾ ਹਿੱਸਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਆਪਣੇ ਵਿਚ ਸਮਾਈਆ।
੧੩ ਜੇਠ ਸ਼ਹਿਨਸ਼ਾਹੀ ਸੰਮਤ ੨ ਜੋਗਿੰਦਰ ਸਿੰਘ ਦੇ ਗ੍ਰਹਿ ਪਿੰਡ ਸੀੜ ਜੰਮੂ
ਜਨ ਭਗਤ ਵਿਰਲਾ ਵਿਚੋਂ ਪਦਮਾਂ, ਪਦ ਸਾਚਾ ਵੇਖ ਖ਼ੁਸ਼ੀ ਮਨਾਈਆ। ਦੂਸਰ ਚੁੱਕੇ ਨਾ ਕ਼ਦਮਾਂ, ਕ਼ਦੀਮ ਦੀ ਰੀਤੀ ਪ੍ਰਭ ਨੂੰ ਸੀਸ ਝੁਕਾਈਆ। ਧਰਮ ਰਾਏ ਦੀ ਅਦਾਲਤ ਭੁਗਤੇ ਨਾ ਮੁਕੱਦਮਾ, ਸਚ ਮੁਕਾਮ ਜਾਏ ਚਾਈਂ ਚਾਈਂਆ। ਲੱਖ ਚੁਰਾਸੀ ਭਰਮਣ ਦਾ ਰਹੇ ਕੋਈ ਨਾ ਸਦਮਾ, ਦੁੱਖ ਦਰਦ ਨਾ ਕੋਇ ਸਤਾਈਆ। ਝਗੜਾ ਰਹੇ ਨਾ ਪੰਜ ਤਤ ਕਾਇਆ ਮਾਟੀ ਬਦਨਾ, ਬਦਲਾ ਅਗਲਾ ਦਏ ਮੁਕਾਈਆ। ਮਨੂਆ ਰਹੇ ਨਾ ਕੋਈ ਪਗ਼ਲਾ, ਸੋਈ ਸੁਰਤ ਸੁਰਤ ਉਠਾਈਆ। ਭਟਕਣਾ ਪਏ ਨਾ ਵਿਚ ਜੰਗਲਾਂ, ਜੂਹ ਕੰਦਰਾਂ ਨਾ ਖੋਜ ਖੁਜਾਈਆ। ਭੀੜੀ ਗਲੀ ਪਏ ਨਾ ਲੰਘਣਾ, ਮੰਦਰ ਸਾਚੇ ਦਏ ਟਿਕਾਈਆ। ਮੰਗਤਿਆਂ ਕੋਲੋਂ ਪਏ ਨਾ ਮੰਗਣਾ, ਦਵਾਰਾ ਇਕੋ ਮੰਗੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੱਸ ਕੇ ਸਾਚੀ ਬੰਦਨਾ, ਬੰਦੀਖ਼ਾਨੇ ਵਿਚੋਂ ਬਾਹਰ ਕਢਾਈਆ। ਜਨ ਭਗਤ ਦੂਜੇ ਘਰ ਨਾ ਕਰੇ ਅਰਜ਼, ਆਰਜ਼ੂ ਅਵਰ ਨਾ ਕੋਇ ਜਣਾਈਆ। ਪੁਰਖ ਅਕਾਲ ਪੂਰਾ ਕਰੇ ਫਰਜ਼, ਮਿਹਰਵਾਨ ਹੋ ਕੇ ਦਇਆ ਕਮਾਈਆ। ਦੁਖੀਆਂ ਦੀ ਦੁੱਖ ਵਿਚੋਂ ਵੰਡੇ ਦਰਦ, ਦੀਨ ਦਿਆਲ ਹੋ ਕੇ ਵੇਖ ਵਖਾਈਆ। ਪੂਰਬ ਜਨਮ ਦੀ ਫੋਲ ਕੇ ਫ਼ਰਦ, ਫ਼ਰਮਾਂਬਰਦਾਰਾਂ ਆਪਣੀ ਗੋਦ ਉਠਾਈਆ। ਜਗਤ ਵਾਸਨਾ ਲੱਗਣ ਨਾ ਦੇਵੇ ਵਰਗ, ਵਾਹਿਦ ਕਲਮਾ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਜਨ ਭਗਤ ਕਿਸੇ ਨਾ ਹੋਵੇ ਅਧੀਨ, ਭੈ ਭੌ ਨਾ ਕੋਇ ਮਨਾਈਆ। ਇਕੋ ਪੁਰਖ ਅਕਾਲ ਲਏ ਚੀਨ, ਹਿਰਦੇ ਹਰਿ ਹਰਿ ਆਪ ਵਸਾਈਆ। ਮਾਰਗ ਚੜ੍ਹ ਕੇ ਜਗਤ ਮਹੀਨ, ਪੈਂਡਾ ਅਗਲਾ ਲਏ ਮੁਕਾਈਆ। ਸ੍ਰੀ ਭਗਵਾਨ ਕਰੇ ਤਸਲੀਮ, ਤਸਬੀ ਮਾਲਾ ਗਲੋਂ ਸੁਟਾਈਆ। ਤੂੰ ਮੇਰਾ ਮੈਂ ਤੇਰਾ ਸਾਂਝਾ ਦੇ ਯਕੀਨ, ਯਕ ਹੁਕਮ ਇਕ ਸੁਣਾਈਆ। ਬਿਨਾ ਮੁਰਸ਼ਦ ਤੋਂ ਦੱਸੇ ਨਾ ਕੋਇ ਤਾਲੀਮ, ਮੁਰੀਦ
ਮੁਰਦਾ ਨਾ ਕੋਇ ਉਠਾਈਆ। ਗੁਰਮੁਖ ਰਹੇ ਨਾ ਕੋਇ ਗ਼ਮਗੀਨ, ਗ਼ੁੱਸਾ ਗਿਲਾ ਦੇਵੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸਾਚਾ ਵਰ, ਝਗੜਾ ਰਹੇ ਨਾ ਨਰ ਮਦੀਨ, ਆਤਮ ਰੂਪ ਸਤਿ ਸਰੂਪ ਸਭ ਦਾ ਇਕੋ ਨਜ਼ਰੀ ਆਈਆ।
੧੩ ਜੇਠ ਸ਼ਹਿਨਸ਼ਾਹੀ ਸੰਮਤ ੨ ਮਾਈ ਲਛਮੀ ਦੇ ਗ੍ਰਹਿ ਪਿੰਡ ਸੀੜ ਜੰਮੂ
ਜਨ ਭਗਤਾਂ ਹੋਵੇ ਨਾ ਕਦੇ ਹੈਰਾਨੀ, ਪਸਚਾਤਾਪ ਨਾ ਕੋਇ ਰਖਾਈਆ। ਮਨ ਕਰੇ ਨਾ ਕੋਈ ਸ਼ੈਤਾਨੀ, ਸ਼ਰਅ ਜ਼ੰਜੀਰ ਨਾ ਕੋਇ ਬੰਧਾਈਆ। ਮੰਜ਼ਲ ਵੇਖੇ ਸਚ ਅਸਾਨੀ, ਅਹਿਸਾਨ ਵਿਚ ਕਿਸੇ ਨਾ ਆਈਆ। ਜੂਹ ਜਾਣੇ ਨਾ ਕੋਇ ਬੇਗਾਨੀ, ਹਰ ਘਟ ਰਮਿਆ ਵੇਖੇ ਧੁਰ ਦਾ ਮਾਹੀਆ। ਝਗੜਾ ਰਹੇ ਨਾ ਬੁੱਤਖ਼ਾਨੀ, ਖ਼ਾਲਸ ਰੰਗ ਵਿਚ ਸਮਾਈਆ। ਕਿਸੇ ਤੋਂ ਮੰਜ਼ਲ ਪੁਛਣੀ ਨਾ ਪਏ ਰੁਹਾਨੀ, ਪੌੜੇ ਡੰਡੇ ਹੱਥ ਨਾ ਕੋਇ ਟਿਕਾਈਆ। ਕਿਸੇ ਉਧਾਰ ਨਾ ਹੋਏ ਪ੍ਰਾਨੀ, ਜਗਤ ਰੀਤ ਨਾ ਕੋਇ ਵਖਾਈਆ। ਇਕੋ ਤੱਕੇ ਸਚ ਨਿਸ਼ਾਨੀ, ਜਿਸ ਦਾ ਨਿਸ਼ਾਨਾ ਝੁੱਲੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝਗੜਾ ਚੁਕਾਵਣਹਾਰਾ ਜਨਮ ਕਰਮ ਦੀਵਾਨੀ, ਦਾਅਵਾ ਦਾਇਰ ਫਿਰ ਨਾ ਕੋਇ ਕਰਾਈਆ। ਜਨ ਭਗਤ ਮਾਇਆ ਮਮਤਾ ਕਰੇ ਕੋਇ ਨਾ ਸੋਚ, ਗ਼ਮ ਵਿਚ ਨਾ ਕਦੇ ਸਮਾਈਆ। ਇਕੋ ਦਰਸ਼ਨ ਰਿਹਾ ਲੋਚ, ਲੋਚਾ ਮਨਸਾ ਪੂਰ ਮਿਲੇ ਵਡਿਆਈਆ। ਘਰ ਵਿਚ ਠਾਕਰ ਕਰੇ ਖੋਜ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਸਤਿਗੁਰ ਸਰਨ ਚਰਨ ਸਾਚੀ ਮੌਜ, ਮਜ਼ਾ ਅੰਦਰੋਂ ਦਏ ਚਖਾਈਆ। ਬਿਨਾ ਕਪੜੇ ਰੰਗਿਉਂ ਦੇਵੇ ਜੋਗ, ਜੁਗਤੀ ਆਪਣਾ ਨਾਮ ਸਮਝਾਈਆ। ਦਰਸ਼ਨ ਦੇਵੇ ਰੋਜ਼, ਰੋਜ਼ਿਆਂ ਤੋਂ ਲਵੇ ਬਚਾਈਆ। ਵਿਕਾਰਾਂ ਤੋਂ ਲਵੇ ਰੋਕ, ਹੰਗਤਾ ਦਏ ਮਿਟਾਈਆ। ਸੁਣਾ ਕੇ ਇਕ ਸਲੋਕ, ਸੂਖਮ ਮੇਲਾ ਸਹਿਜ ਸੁਭਾਈਆ। ਗੁਆ ਕੇ ਚਿੰਤਾ ਸੋਗ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਧੁਰ ਸੰਜੋਗ, ਜਗ ਵਿਛੜਿਆਂ ਜੋੜ ਜੁੜਾਈਆ। ਜਨ ਭਗਤ ਦੇਵੇ ਨਾ ਕਿਸੇ ਖ਼ਰਾਜ, ਜਜ਼ੀਆ ਡੰਨ ਭਰਨ ਕੋਇ ਨਾ ਆਈਆ। ਦੂਸਰ ਹੋਵੇ ਨਾ ਕਿਸੇ ਮੁਹਤਾਜ, ਆਸਾ ਵਿਚ ਨਾ ਨੀਰ ਵਹਾਈਆ। ਸਾਹਿਬ ਸਤਿਗੁਰ ਪੂਰਾ ਕਰੇ ਕਾਜ, ਕਰਨੀ ਦਾ ਮਾਲਕ ਹੋਏ ਸਹਾਈਆ। ਸ਼ਬਦੀ ਬੇੜੇ ਚਾੜ੍ਹ ਜਹਾਜ਼, ਜਗਤ ਜਹਾਨ ਪਾਰ ਲੰਘਾਈਆ। ਪੂਰਬ ਕਰਮਾਂ ਦਾ ਬਦਲ ਰਿਵਾਜ਼, ਰਵਾਦਾਰੀ ਪਿਛਲੀ ਦਏ ਚੁਕਾਈਆ। ਸਾਚਾ ਦੱਸ ਕੇ ਇਕ ਅਦਾਬ, ਸਿਖਿਆ ਸਿਖ ਸਿੱਖ ਦ੍ਰਿੜਾਈਆ। ਧੁਨ ਆਤਮਕ ਸੱਚੀ ਨਿਕਲੇ ਆਵਾਜ਼, ਸੋਹੰ ਢੋਲਾ ਸਹਿਜ ਸੁਭਾਈਆ। ਕੋਟਾਂ ਵਿਚੋਂ ਖੋਲ੍ਹ ਕੇ ਰਾਜ਼, ਹਰਿਜਨ ਸਾਚਾ ਆਪ ਜਗਾਈਆ। ਦੁਰਮਤ ਮੈਲ ਧੋਵੇ ਦਾਗ਼, ਦਗੇਬਾਜ਼ੀ ਤੋਂ ਲਵੇ ਬਚਾਈਆ। ਜੋਤੀ ਦੀਪ ਜਗਾ ਚਰਾਗ਼, ਚਾਰਾਗਾਹਾਂ ਵਿਚ ਨਾ ਕੋਇ ਫਿਰਾਈਆ। ਭਗਤ ਭਗਵਾਨ ਦੱਸ ਸਮਾਜ, ਸਮਗਰੀ ਇਕੋ ਝੋਲੀ ਪਾਈਆ। ਧੁਰ ਦਾ ਖੇੜਾ ਕਰ ਆਬਾਦ, ਇਬਾਦਤ ਆਪਣੀ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਮਾਟੀ ਖ਼ਾਕੀ ਸਾਚੀ ਦੇਵੇ ਪੋਸ਼ਾਕ, ਪੋਸ਼ੀਦਾ ਆਪਣਾ ਆਪ ਰਿਹਾ ਲੁਕਾਈਆ। ਜਨ ਭਗਤ ਸਦ ਰਖੇ ਹੱਥ ਪੁਸ਼ਤ, ਪਨਾਹ ਇਕੋ ਇਕ ਜਣਾਈਆ। ਹੁਕਮ ਨਾਮ ਦੇਵੇ ਦਰੁਸਤ, ਕੂੜੀ ਵੰਡ ਨਾ ਕੋਇ ਵੰਡਾਈਆ। ਨਾਮ ਭੰਡਾਰਾ ਵੰਡੇ ਮੁਫ਼ਤ, ਕ਼ੀਮਤ ਕਰਤਾ ਨਾ ਕੋਇ ਲਗਾਈਆ।
ਵਾਸਾ ਹੋਵੇ ਨਾ ਫੇਰ ਉਲਟ, ਗਰਭ ਜੂਨ ਨਾ ਫੇਰ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਜਨ ਭਗਤ ਕਦੇ ਨਾ ਹੋਵੇ ਮੁਰਦਾ, ਮੁਰੀਦ ਮੁਰਸ਼ਦ ਵਿਚ ਸਮਾਈਆ। ਆਦਿ ਜੁਗਾਦਿ ਲਹਿਣਾ ਦੇਣਾ ਸਾਚੇ ਸਤਿਗੁਰ ਦਾ, ਸਤਿ ਸਤਿਵਾਦੀ ਧਾਰ ਚਲੀ ਆਈਆ। ਜੋ ਸਚ ਪ੍ਰੇਮ ਅੰਦਰ ਜੁੜਦਾ, ਜੋੜੀ ਆਪਣੀ ਲਏ ਬਣਾਈਆ। ਰਾਗ ਸੁਣਾ ਕੇ ਸ਼ਬਦੀ ਤਾਲ ਸੁਰ ਦਾ, ਸੁਤਿਆਂ ਲਏ ਉਠਾਈਆ। ਝਗੜਾ ਮੁਕਾ ਕੇ ਅੰਧ ਘੋਰ ਦਾ, ਘਰਾਨਾ ਸਾਚਾ ਦਏ ਵਸਾਈਆ। ਝਗੜਾ ਚੁਕਾ ਕੇ ਠੱਗ ਚੋਰ ਦਾ, ਚੁਰਸਤੇ ਸਾਰੇ ਸਾਫ਼ ਕਰਾਈਆ। ਦਰਸ਼ਨ ਦੇਵੇ ਆਪਣੀ ਲੋੜ ਦਾ, ਲੋਕ ਪਰਲੋਕ ਵੇਖ ਵਖਾਈਆ। ਪੈਂਡਾ ਮੁਕਾਵੇ ਕਾਇਆ ਮੰਦਰ ਅੰਦਰ ਆਪਣੇ ਕੋਲ ਦਾ, ਕੁੱਲ ਮਾਲਕ ਆਪਣੀ ਦਇਆ ਕਮਾਈਆ। ਸਚ ਦਰਵਾਜ਼ਾ ਇਕੋ ਖੋਲ੍ਹਦਾ, ਜਨ ਭਗਤਾਂ ਦਏ ਸਮਝਾਈਆ। ਗੁਰਮੁਖਾਂ ਕੁਕਰਮ ਕਦੇ ਨਾ ਫੋਲ ਦਾ, ਜਗਤ ਕਰਮਾਂ ਦੀ ਕਰੇ ਸਫ਼ਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਕੰਡੇ ਤਰਾਜ਼ੂ ਸਾਚੇ ਤੋਲਦਾ, ਧੜੀ ਵੱਟੇ ਸੇਰ ਨਾਲ ਨਾ ਕੋਇ ਰਖਾਈਆ।
੧੩ ਜੇਠ ਸ਼ਹਿਨਸ਼ਾਹੀ ਸੰਮਤ ੨ ਮਾਨ ਕੌਰ ਦੇ ਘਰ ਪਿੰਡ ਸੀੜ ਜੰਮੂ
ਜਨ ਭਗਤ ਬਦਲੇ ਕਦੇ ਨਾ ਮਨਸਾ, ਚਰਨ ਕਵਲ ਧਿਆਨ ਲਗਾਈਆ। ਸੋਹੰ ਰੂਪ ਬਣਿਆ ਰਹੇ ਹੰਸਾ, ਚਤੁਰਮੁਖ ਸਾਚਾ ਢੋਲਾ ਗਾਈਆ। ਨਾਤਾ ਤੁਟੇ ਜਗਤ ਵਿਕਾਰ ਬੰਸਾ, ਅੰਦਰ ਦੇ ਬੰਧੂ ਬੰਧਨ ਕੋਇ ਨਾ ਪਾਈਆ। ਮਨੂਆ ਹੰਕਾਰੀ ਰਹੇ ਨਾ ਕੰਸਾ, ਕੂੜਾ ਗੜ੍ਹ ਦਏ ਤੁੜਾਈਆ। ਜਨਮ ਮਰਨ ਚੁੱਕੇ ਸੰਸਾ, ਗੇੜ ਚੁਰਾਸੀ ਨਾ ਕੋਇ ਭਵਾਈਆ। ਦੂਈ ਦਵੈਤ ਰਹੇ ਨਾ ਹਿੰਸਾ, ਇਕੋ ਰੰਗ ਵੇਖੇ ਸਰਬ ਲੋਕਾਈਆ। ਜੁਗ ਚੌਕੜੀ ਹੁਕਮੇ ਅੰਦਰ ਬਿਨਸਾ, ਅਬਿਨਾਸ਼ੀ ਆਪਣੀ ਖੇਲ ਖਿਲਾਈਆ। ਬਿਨ ਭਗਤਾਂ ਝਗੜਾ ਕਿਸੇ ਨਾ ਚੁਕਿਆ ਜੂਹ ਪਿੰਡ ਦਾ, ਬ੍ਰਹਿਮੰਡ ਖੰਡ ਪੰਧ ਨਾ ਕੋਇ ਮੁਕਾਈਆ। ਜਗਤ ਜਹਾਨ ਸਰਬ ਅਬਿਨਾਸ਼ੀ ਕਰਤਾ ਨਿੰਦ ਦਾ, ਨਿੰਦਕ ਹੋ ਕੇ ਦੇਣ ਦੁਹਾਈਆ। ਕੋਈ ਭੇਵ ਨਾ ਜਾਣੇ ਗਹਿਰ ਗੰਭੀਰ ਸਾਗਰ ਸਿੰਧ ਦਾ, ਸੰਗੀ ਹੋ ਕੇ ਸੰਗ ਨਾ ਕੋਇ ਰਖਾਈਆ। ਜਗਤ ਮਕਾਨ ਹੁਜਰਾ ਬਣਿਆ ਰਹੇ ਚਿੰਦ ਦਾ, ਚਿੰਤਾ ਵਿਚੋਂ ਬਾਹਰ ਨਾ ਕੋਇ ਕਢਾਈਆ। ਲੇਖਾ ਮੁਕੇ ਨਾ ਕਿਸੇ ਜ਼ਿੰਦਗਾਨੀ ਜ਼ਿੰਦ ਦਾ, ਜ਼ਿੰਦਗੀ ਵਿਚੋਂ ਜ਼ਿੰਦਗੀ ਨਾ ਕੋਇ ਬਦਲਾਈਆ। ਰਾਗ ਸੁਣਦੇ ਸਾਰੇ ਸੁਰਾਂ ਵਾਲੀ ਕਿੰਗ ਦਾ, ਸਾਚੇ ਸ਼ਬਦ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਖੇਲ ਗੁਣੀ ਗਹਿੰਦ ਦਾ, ਗਹਿਰ ਗਵਰ ਇਕ ਅਖਵਾਈਆ। ਜਨ ਭਗਤ ਕਦੇ ਨਾ ਜਾਵੇ ਦੋਜ਼ਖ਼ ਬਹਿਸ਼ਤ, ਸਵਰਗਾਂ ਵਿਚ ਡੇਰਾ ਕਦੇ ਨਾ ਲਾਈਆ। ਅਪੱਛਰਾਂ ਭੋਗੇ ਨਾ ਕੋਇ ਗ੍ਰਹਿਸਤ, ਮਮਤਾ ਨਾ ਕੋਇ ਵਧਾਈਆ। ਇਕੋ ਪੁਰਖ ਅਕਾਲ ਮੰਨੇ ਇਸ਼ਟ, ਆਸ਼ਕ ਮਾਸ਼ੂਕ ਦੋਹਾਂ ਵਿਚੋਂ ਬਾਹਰ ਕਢਾਈਆ। ਸਦਾ ਖੁਲ੍ਹੀ ਰਖੇ ਦ੍ਰਿਸ਼ਟ, ਦਿਬ ਨੇਤਰ ਵਿਚ ਰੁਸ਼ਨਾਈਆ। ਮਾਨਸ ਜਨਮ ਅੰਤ ਅਖ਼ੀਰੀ ਚੁਰਾਸੀ ਦੀ ਤਾਰਨ ਆਵੇ ਕਿਸ਼ਤ, ਪਿਛਲਾ ਲੇਖਾ ਹਿਸਾਬ ਬੇਬਾਕ ਕਰਾਈਆ। ਇਹ ਇਸ਼ਾਰਾ ਰਾਮ ਨੂੰ ਦਿਤਾ ਵਸ਼ਿਸ਼ਟ, ਵਿਸ਼ਿਆਂ ਵਾਲਾ ਰਾਮ ਵਿਸ਼ੇਸ਼ ਇਕੋ ਵਿਚ ਸਮਾਈਆ। ਜਿਸ ਦੀ ਕਲਪਣਾ ਵਿਚ
ਅੰਤਰ ਨਾ ਜਾਵੇ ਭ੍ਰਿਸ਼ਟ, ਭਰਮਾਂ ਵਿਚ ਨਾ ਕੋਇ ਭੁਲਾਈਆ। ਅਯੁਧਿਆ ਨਿਵਾਸੀ ਵੇਖ ਲਿਸਟ, ਫ਼ਰਿਸਤ ਅਗਲੀ ਦਿਤੀ ਵਖਾਈਆ। ਗੋਬਿੰਦ ਧਾਰ ਪਿਛੋਂ ਭਾਰਤ ਖੇਲ ਹੋਣਾ ਬ੍ਰਿਟਿਸ਼, ਵੈਰੀ ਘਰ ਘਰ ਨਜ਼ਰੀ ਆਈਆ। ਮੇਰਾ ਨਾਉਂ ਹੋਣਾ ਟਾਂਕ ਜਿਸਤ, ਇਕ ਦੋ ਵੰਡ ਵੰਡਾਈਆ। ਸਤਿ ਧਰਮ ਹੋਣਾ ਨਿਸ਼ਟ, ਨਸ਼ਿਆਂ ਵਿਚ ਹੋਵੇ ਲੋਕਾਈਆ। ਗੁਰ ਅਵਤਾਰ ਪੈਗ਼ੰਬਰਾਂ ਲੋਕਮਾਤ ਵਿਚੋਂ ਸਾਰਿਆਂ ਜਾਣਾ ਖ਼ਿਸਕ, ਪੱਲੂ ਜਗਤ ਨਾਲੋਂ ਛੁਡਾਈਆ। ਪੁਰਖ ਅਕਾਲ ਦੀਨ ਦਿਆਲ ਆਪਣੀ ਪੂਰੀ ਕਰਨੀ ਲਿਖਤ, ਜੋ ਭਵਿਖਤਾਂ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ਜਨ ਭਗਤ ਕਦੇ ਨਾ ਜਾਏ ਮੜ੍ਹੀ ਗੋਰ ਕ਼ਬਰ, ਲੇਖਾਂ ਵਾਲਾ ਰਾਹ ਨਾ ਕੋਇ ਤਕਾਈਆ। ਰਾਹ ਤੱਕੇ ਨਾ ਧਰਤੀ ਉਪਰ ਨੀਲਾ ਅੰਬਰ, ਜ਼ਿਮੀਂ ਅਸਮਾਨ ਨਾ ਕੋਇ ਵਡਿਆਈਆ। ਪ੍ਰੇਮ ਪਿਆਰ ਅੰਦਰ ਕਰ ਕੇ ਸਾਚਾ ਸਬਰ, ਸਾਬਤ ਸੂਰਤ ਤੱਕੇ ਧੁਰ ਦਾ ਮਾਹੀਆ। ਜਾਮ ਪਿਆਲਾ ਪੀ ਕੇ ਇਕੋ ਮਧਰ, ਮੱਧਮ ਬੈਖਰੀ ਪਰਾ ਪਸੰਤੀ ਚਾਰੇ ਜਾਏ ਤਜਾਈਆ। ਸੁਣੇ ਸੰਦੇਸ਼ਾ ਧੁਰ ਦੀ ਖ਼ਬਰ, ਸ਼ਾਸਤਰਾਂ ਵਾਲੀ ਕਰੇ ਨਾ ਕੋਇ ਪੜ੍ਹਾਈਆ। ਜਿਸ ਦਾ ਹੁਕਮ ਲੇਖ ਕੋਈ ਕਰ ਨਾ ਸਕੇ ਰਬੜ, ਗ਼ਲਤੀ ਵਿਚ ਦਰੁਸਤੀ ਕਰ ਨਾ ਕੋਇ ਵਖਾਈਆ। ਲੱਖ ਚੁਰਾਸੀ ਜੀਵ ਜੰਤ ਗੁਰ ਅਵਤਾਰ ਪੈਗ਼ੰਬਰ ਸਾਧ ਸੰਤ ਜਿਸ ਦਾ ਨਿੱਕਾ ਜਿਹਾ ਟੱਬਰ, ਟੱਪਿਆਂ ਵਾਲੀ ਸਭ ਨੂੰ ਕਰ ਕੇ ਗਿਆ ਪੜ੍ਹਾਈਆ। ਬਿਨ ਭਗਤਾਂ ਪੁਰਖ ਅਕਾਲ ਦੀਨ ਦਿਆਲ ਸਚਖੰਡ ਕੀਤੀ ਨਾ ਕਿਸੇ ਦੀ ਕਦਰ, ਬੇਕਦਰੀ ਹੋਈ ਲੋਕਾਈਆ। ਵਸ਼ਿਸ਼ਟ ਨੇ ਕਿਹਾ ਰਾਮ ਕਲਜੁਗ ਜਿਸ ਵੇਲੇ ਸ਼ੱਤਰੀਆਂ ਨੇ ਪਹਿਨਆਂ ਖੱਦਰ, ਕਿਸੇ ਦੀ ਪੂਰੀ ਹੋਣੀ ਨਹੀਂ ਸੱਧਰ, ਪੁਰਖ ਅਕਾਲ ਕਰਨਾ ਪੱਧਰ, ਉਪੱਦਰ ਵਿਚ ਵੇਖੇ ਜਗਤ ਲੋਕਾਈਆ। ਦੀਨ ਦੁਨੀ ਹੋਵੇ ਕ਼ਤਲ, ਸਾਚਾ ਮਿਲੇ ਨਾ ਕਿਸੇ ਪੱਤਨ, ਪੈਗ਼ੰਬਰਾਂ ਦਾ ਚਲੇ ਕੋਈ ਨਾ ਯਤਨ, ਯਥਾਰਥ ਇਕੋ ਹੁਕਮ ਵਰਤਾਈਆ। ਸੰਤ ਸੁਹੇਲੇ ਆਵੇ ਰਖਣ, ਲੱਖ ਚੁਰਾਸੀ ਵਿਚੋਂ ਵਰੋਲੇ ਮੱਖਣ, ਦਿਸ਼ਾ ਵੇਖੇ ਉੱਤਰ ਪੂਰਬ ਪੱਛਮ ਦੱਖਣ, ਚਾਰੇ ਖਾਣੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜੀ ਕਿਰਿਆ ਜੜ੍ਹ ਆਵੇ ਪੱਟਣ ਚਾਰ ਵਰਨ ਕਰੇ ਸਫ਼ਾਈਆ।