ਪੁਸਤਕਾਲਾਭਾਗ ੧੯

੧੩ ਜੇਠ ਸ਼ਹਿਨਸ਼ਾਹੀ ਸੰਮਤ ੨ ਮਾਇਆ ਦੇਵੀ ਦੇ ਗ੍ਰਹਿ ਪਿੰਡ ਮਗੋਵਾਲੀ ਜੰਮੂ

ਜਨ ਭਗਤਾਂ ਤਾਲੇ ਲੱਗੀ ਰਹੇ ਸਦਾ ਕੁੰਜੀ, ਕੁਫਲ ਬੰਦ ਨਾ ਕੋਇ ਕਰਾਈਆ। ਸਚ ਪ੍ਰੇਮ ਦੀ ਮਿਲੀ ਰਹੇ ਪੂੰਜੀ, ਅਤੋਟ ਅਤੁਟ ਦੇਣੀ ਵਰਤਾਈਆ। ਦੀਨ ਮਜ਼੍ਹਬ ਦੀ ਦੇਣੀ ਪਏ ਨਾ ਚੁੰਗੀ, ਸ਼ਰਅ ਮਸੂਲ ਨਾ ਕੋਇ ਲਗਾਈਆ। ਰਸਨਾ ਰਹੇ ਨਾ ਕੋਇ ਗੂੰਗੀ, ਗੁਣ ਗਹਿਰ ਗੰਭੀਰ ਸਦ ਗਾਈਆ। ਬਿਨ ਮੇਰੀ ਕਿਰਪਾ ਵਸਤ ਲੱਭੇ ਨਾ ਕਿਤੇ ਢੂੰਡੀ, ਸ੍ਰਿਸ਼ਟ ਸਬਾਈ ਫੋਲ ਫੁਲਾਈਆ। ਜਨ ਭਗਤਾਂ ਕਵਲੀ ਕਰਨੀ ਊਂਧੀ, ਨਾਭ ਵਿਚੋਂ ਆਬ ਦੇਣਾ ਚੁਆਈਆ। ਦਰ ਦਰ ਘਰ ਘਰ ਖਾ ਕੇ ਦਾਲ ਮਸਰ ਮੂੰਗੀ, ਅਸਰ ਆਪਣਾ ਦੇਣਾ ਵਖਾਈਆ। ਬਿਨ ਮੇਰੇ ਆਤਮਾ ਦਿਸੇ ਨਾ ਕੋਈ ਜੀਉਂਦੀ, ਅਮਰ ਰੂਪ ਨਾ ਕੋਇ ਵਟਾਈਆ। ਦਾਤ ਬਖ਼ਸ਼ਣ ਲੱਗੇ ਨੇਂਹੋਂ ਦੀ, ਨਿਉਂ ਨਿਉਂ ਸੀਸ ਝੁਕਾਈਆ।

ਧਾਰ ਮਿਲ ਜਾਏ ਅੰਮ੍ਰਿਤ ਮੇਹੋਂ ਦੀ, ਮੇਘਲਾ ਇਕ ਸ਼ਰਮਾਈਆ। ਖੇਲ ਤੱਕੀਏ ਅਛਲ ਅਭੇਓ ਦੀ, ਜਨ ਭਗਤ ਝੋਲੀ ਡਾਹੀਆ। ਸੇਜ ਮਾਣੀਏਂ ਓਸ ਪਿਓ ਦੀ ਜਿਥੇ ਮਤਰੇਆ, ਭਗਤ ਨਜ਼ਰ ਕੋਇ ਨਾ ਆਈਆ। ਪ੍ਰਭੂ ਤੇਰੇ ਅਗੇ ਸ਼ਰੀਣੀ ਰਖਣੀ ਨਹੀਂ ਕਿਸੇ ਘਿਓ ਦੀ, ਘਿਰਤ ਨਾਲ ਨਾ ਕੋਇ ਵਡਿਆਈਆ। ਸਾਚੀ ਖੇਲ ਵੇਖਣੀ ਅਗੰਮੀ ਦਿਓ ਦੀ, ਜਿਸ ਦਾ ਦੇਵਤ ਸੁਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਤਕਾਈਆ। ਜਨ ਭਗਤ ਕਿਸੇ ਨਾਲ ਨਾ ਜੋੜੇ ਰਿਸ਼ਤਾ, ਬੰਧਨ ਅਵਰ ਨਾ ਕੋਇ ਰਖਾਈਆ। ਲੇਖਾ ਰਖੇ ਨਾ ਕੋਈ ਫ਼ਰਿਸ਼ਤਾ, ਫ਼ਰਿਸਤ ਵਿਚੋਂ ਆਪਣਾ ਆਪ ਬਾਹਰ ਕਢਾਈਆ। ਇਕੋ ਸ੍ਰੀ ਭਗਵਾਨ ਉਤੇ ਕਰੇ ਨਿਸਚਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਚਾਰ ਕੁੰਟ ਅਵਰ ਨਾ ਕੋਈ ਦਿੱਸਦਾ, ਦਹਿ ਦਿਸ਼ਾ ਇਕੋ ਰੂਪ ਸਮਾਈਆ। ਗ੍ਰਹਿ ਵੇਖੇ ਧੁਰ ਦੇ ਮਿਤ ਦਾ, ਪਤਿਪਰਮੇਸ਼ਵਰ ਪੜਦਾ ਦਏ ਉਠਾਈਆ। ਮਾਨਸ ਜਨਮ ਵੇਲਾ ਜਿੱਤ ਦਾ, ਹਾਰ ਨੇੜ ਕੋਇ ਨਾ ਆਈਆ। ਸਾਡਾ ਨਾਤਾ ਨਹੀਂ ਕੋਈ ਮੁਨ ਰਿਖ ਦਾ, ਜੋ ਜੰਗਲਾਂ ਵਿਚ ਬਹਿ ਕੇ ਧੂਣੀਆਂ ਰਹੇ ਤਪਾਈਆ। ਸਾਡਾ ਪਿਆਰ ਨਹੀਂ ਜਗਤ ਵਾਲੇ ਸਿੱਖ ਦਾ, ਜੋ ਸੁਖ ਕਾਰਨ ਤੇਰਾ ਨਾਮ ਧਿਆਈਆ। ਸਾਡਾ ਲਹਿਣਾ ਦੇਣਾ ਆਦਿ ਜੁਗਾਦੀ ਏਕੰਕਾਰ ਇੱਕ ਦਾ, ਇਕ ਇਕੱਲੇ ਦੇ ਵਡਿਆਈਆ। ਜੇ ਭਗਤ ਨਾ ਹੋਵੇ ਤੂੰ ਕਿਸ ਦਾ ਨਾਮ ਲਿਖਦਾ, ਤੇਰੇ ਨਾਮ ਦੀ ਕਦਰ ਕੋਇ ਨਾ ਪਾਈਆ। ਲੇਖਾ ਮੁਕਾ ਦੇ ਕਰਵਟ ਵਾਲੀ ਪਿੱਠ ਦਾ, ਪਿਛਲਾ ਅਗਲਾ ਦੇ ਬਦਲਾਈਆ। ਅਸੀਂ ਸਫ਼ਰ ਨਹੀਂ ਕਰਨਾ ਸਵਾ ਗਿੱਠ ਦਾ, ਕਫ਼ਨੀ ਵਿਚ ਆਪਣਾ ਆਪ ਨਾ ਬੰਦ ਕਰਾਈਆ। ਅਸੀਂ ਕੋਈ ਤੇਰਾ ਦਵਾਰਾ ਵੇਖਿਆ ਨਹੀਂ ਪੱਥਰ ਇੱਟ ਦਾ, ਜਿਸ ਨੂੰ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਨ ਭਗਤਾਂ ਹਰ ਘਟ ਦਿਸਦਾ, ਦੇਸ ਦੇਸੰਤਰ ਤੇਰਾ ਢੋਲਾ ਗਾਈਆ। ਜਨ ਭਗਤ ਨਾਮ ਲਏ ਕੋਈ ਨਾ ਮੁੱਲ ਦਾ, ਕ਼ੀਮਤ (ਕਰਤਾ) ਕੋਈ ਨਾ ਪਾਈਆ। ਤੇਰੇ ਪਿਆਰ ਅੰਦਰ ਤੁਲਦਾ, ਭਾਣੇ ਵਿਚ ਸਮਾਈਆ। ਲੇਖਾ ਮੁਕਾ ਕੇ ਆਪਣੀ ਕੁਲ ਦਾ, ਕੁੱਲ ਮਾਲਕ ਕੁਲ ਤੇਰੀ ਝੋਲੀ ਪਾਈਆ। ਨਜ਼ਾਰਾ ਤੱਕ ਤੇਰੇ ਅਸਲ ਅਸੂਲ ਦਾ, ਵਸਲ ਵਿਚ ਆਪਣਾ ਆਪ ਸਮਾਈਆ। ਮਾਨਸ ਜਨਮ ਵੇਲਾ ਵਕ਼ਤ ਨਹੀਂ ਫ਼ਜ਼ੂਲ ਦਾ, ਫ਼ੈਸਲਾ ਹੱਕ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਤੇਰੀ ਯਾਦ ਕਦੇ ਨਾ ਭੁੱਲਦਾ, ਭੁੱਲੇਖੇ ਵਿਚ ਨਾ ਕੋਇ ਭਰਮਾਈਆ। ਜਨ ਭਗਤ ਪ੍ਰਭ ਚਲੇ ਤੇਰੇ ਭਾਉ, ਭਵਰ ਵਿਚ ਨਾ ਕੋਇ ਭਵਾਈਆ। ਜਪੇ ਸਾਚਾ ਨਾਉਂ, ਨਈਆ ਨੌਕਾ ਚਰਨ ਨਾ ਕੋਇ ਟਿਕਾਈਆ। ਵਸੇ ਤੇਰੇ ਗਾਉਂ, ਗਲੀ ਕੂਚੇ ਫਿਰੇ ਨਾ ਵਾਹੋ ਦਾਹੀਆ। ਕਰ ਕਿਰਪਾ ਪਕੜ ਉਹਨਾਂ ਬਾਹੋਂ, ਬਲ ਆਪਣਾ ਆਪ ਪਰਗਟਾਈਆ। ਕਲਜੁਗ ਅੰਤ ਦੇ ਠੰਡੀ ਛਾਉਂ, ਅਗਨੀ ਅੱਗ ਦੇ ਬੁਝਾਈਆ। ਤੇਰੇ ਹੱਥ ਸੱਚਾ ਨਿਆਉਂ, ਅਦਲ ਇਨਸਾਫ਼ ਦੇ ਵਖਾਈਆ। ਗੁਰ ਅਵਤਾਰ ਪੈਗ਼ੰਬਰ ਤੈਨੂੰ ਕਰਦੇ ਵਾਹੋ ਵਾਹੋ, ਵਾਹਿਗੁਰੂ ਤੇਰੀ ਸਰਨਾਈਆ। ਤੇਰੇ ਮਿਲਣ ਦਾ ਸੱਚਾ ਚਾਓ, ਘਨੇਰਾ ਘਰ ਘਰ ਨਜ਼ਰੀ ਆਈਆ। ਪਾਂਧੀ ਭੁੱਲੇ ਨਾ ਕੋਈ ਰਾਹੋਂ, ਜੋ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹੋਣਾ ਸਹਾਈਆ। ਜਨ ਭਗਤ ਤੇਰਾ ਨੂਰ ਇਕੋ ਲੱਭਦਾ, ਅੰਦਰੇ ਅੰਦਰ ਖੋਜ ਖੁਜਾਈਆ। ਜਿਥੇ ਝਗੜਾ ਮੁੱਕੇ ਹੱਬ ਦਾ, ਜਗਤ ਸਬਬ ਨਾ ਕੋਇ ਲੜਾਈਆ। ਵਿਛੋੜਾ ਮਿਟੇ ਪਿਛਲਾ ਕਬ ਦਾ, ਕ਼ਦੀਮ ਦੇ ਕਰਮ

ਦੇਵੇ ਕਟਾਈਆ। ਨੂਰ ਨਜ਼ਰੀ ਆਵੇ ਇਕੋ ਰੱਬ ਦਾ, ਜੋ ਰਹਿਮਤ ਰਿਹਾ ਕਮਾਈਆ। ਹੁਕਮੇ ਅੰਦਰ ਭਗਤਾਂ ਸਦਾ ਸੱਦਦਾ, ਸੁਨੇਹੜਾ ਸ਼ਬਦ ਧਾਰ ਪਹੁੰਚਾਈਆ। ਪ੍ਰੇਮ ਪ੍ਰੀਤੀ ਅੰਦਰ ਪਰਮਾਤਮ ਆਤਮ ਨਾਲ ਲਗਦਾ, ਲਗ ਮਾਤਰ ਨਜ਼ਰ ਕੋਇ ਨਾ ਆਈਆ। ਪਰਕਾਸ਼ ਹੋ ਕੇ ਜਗਦਾ, ਜੋਤੀ ਜੋਤ ਹੋਵੇ ਰੁਸ਼ਨਾਈਆ। ਕਾਇਆ ਭਵਰੀ ਵਿਚੋਂ ਕੱਢਦਾ, ਇਸ਼ਾਰਾ ਅਗਲਾ ਇਕ ਵਖਾਈਆ। ਸਚ ਸਿੰਘਾਸਣ ਜਿਥੇ ਸਜਦਾ, ਸਾਜਣ ਇਕੋ ਸੋਭਾ ਪਾਈਆ। ਸਚ ਨਗਾਰਾ ਇਕੋ ਵੱਜਦਾ, ਨਾਮ ਅਗੰਮਾ ਹੋਏ ਸ਼ਨਵਾਈਆ। ਦੀਪਕ ਨਿਰਾਲਾ ਇਕੋ ਜਗਦਾ, ਤੇਲ ਬਾਤੀ ਨਾ ਕੋਇ ਵਖਾਈਆ। ਅਬਿਨਾਸ਼ੀ ਕਰਤਾ ਜਿਥੇ ਵਸਦਾ, ਦਰ ਘਰ ਠਾਂਡਾ ਸੋਹਣਾ ਨਜ਼ਰੀ ਆਈਆ। ਜਨ ਭਗਤ ਮਾਲਕ ਓਸੇ ਹੱਕ ਦਾ, ਜਿਸ ਹੱਕ ਵਿਚ ਸ਼ੱਕ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਸਦਾ ਪੈਜ ਰਖਦਾ, (ਭੈ ਭੰਜਨ) ਆਪਣਾ ਆਪ ਜਣਾਈਆ।

੧੩ ਜੇਠ ਸ਼ਹਿਨਸ਼ਾਹੀ ਸੰਮਤ ੨ ਬੀਬੀ ਸ਼ਾਹਣੀ ਦੇ ਗ੍ਰਹਿ ਚੱਕ ਮਾਜਰਾ ਜੰਮੂ

ਜਨ ਭਗਤ ਭਵੇ ਕਿਸੇ ਨਾ ਕੂਟ, ਕੁਟੀਆ ਜਗਤ ਨਾ ਕੋਇ ਬਣਾਈਆ। ਖ਼ਾਕ ਰਮਾ ਨਾ ਬਣੇ ਅਵਧੂਤ, ਮਾਟੀ ਖੇਹ ਨਾ ਕੋਇ ਉਡਾਈਆ। ਗਲੀ ਗਲੀ ਨਾ ਕਰੇ ਕੂਚ, ਘਰ ਘਰ ਨਾ ਅਲਖ ਜਗਾਈਆ। ਭਾਗ ਲਗਾਏ ਕਾਇਆ ਪੰਜ ਭੂਤ, ਭਾਓ ਆਪਣਾ ਪੂਰ ਕਰਾਈਆ। ਚਿੰਤਾ ਗ਼ਮ ਮਿਟਾ ਕੇ ਦੂਖ, ਦਲਿੱਦਰ ਦਏ ਗਵਾਈਆ। ਸੰਸਾ ਰੋਗ ਜਾਏ ਚੂਕ, ਚੁਕੰਨਾ ਹੋ ਕੇ ਵੇਖ ਵਖਾਈਆ। ਸਤਿ ਸਚ ਦੀ ਪਾਵੇ ਸੂਝ, ਬੁਧ ਬਿਬੇਕ ਬਣਾਈਆ। ਘਰ ਤੱਕ ਮਹੱਲ ਅਰੂਜ, ਪੇਖ ਪੇਖ ਖ਼ੁਸ਼ੀ ਪਰਗਟਾਈਆ। ਝਗੜਾ ਰਹੇ ਨਾ ਏਕ ਦੂਜ, ਦੂਆ ਏਕਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਰੰਗ ਆਪ ਸਮਾਈਆ। ਜਨ ਭਗਤ ਵਸਤੂ ਲੱਭੇ ਨਾ ਕਿਸੇ ਬਾਜ਼ਾਰ, ਗਲੀ ਗਲੀ ਨਾ ਫੇਰਾ ਪਾਈਆ। ਨੇਤਰ ਰੋਵੇ ਨਾ ਜ਼ਾਰੋ ਜ਼ਾਰ, ਹੰਝੂਆਂ ਧਾਰ ਨਾ ਕੋਇ ਵਹਾਈਆ। ਅੰਤਰ ਅੰਤਰ ਕਰੇ ਸਚ ਪਿਆਰ, ਮੰਤਰ ਫ਼ੁਰਨੇ ਵਾਲਾ ਗਾਈਆ। ਬਸੰਤਰ ਸਕੇ ਕੋਈ ਨਾ ਸਾੜ, ਅਗਨੀ ਤਤ ਨਾ ਕੋਇ ਜਲਾਈਆ। ਪਰਕਾਸ਼ ਹੋਵੇ ਨਾੜ ਨਾੜ, ਹਾਡੀ ਮਾਟੀ ਸੋਭਾ ਪਾਈਆ। ਸਾਚਾ ਵੇਖੇ ਇਕ ਅਖਾੜ, ਸੁਰਤੀ ਸ਼ਬਦੀ ਮਿਲ ਕੇ ਰੰਗ ਰਹੇ ਵਖਾਈਆ। ਸ਼ਬਦ ਅਨਾਦੀ ਵੱਜੇ ਤਾੜ ਤਾੜ, ਪੰਚ ਵਿਕਾਰਾ ਸਿਰ ਨਾ ਕੋਇ ਉਠਾਈਆ। ਸਦਾ ਖੁਲ੍ਹਿਆ ਰਹੇ ਕਿਵਾੜ, ਬੰਧਨ ਬੰਦ ਨਾ ਕੋਇ ਕਰਾਈਆ। ਦੇਣੀ ਪਏ ਨਾ ਕਿਸੇ ਆੜ, ਆੜ੍ਹਤ ਜਗਤ ਨਾ ਕੋਇ ਵਖਾਈਆ। ਇਕੋ ਦਰਸ ਕਰੇ ਨਿਰੰਕਾਰ, ਨਿਰਵੈਰ ਮਿਲ ਕੇ ਖ਼ੁਸ਼ੀ ਮਨਾਈਆ। ਜੋ ਸੁਣੇ ਸਦਾ ਪੁਕਾਰ, ਪਾਰਬ੍ਰਹਮ ਬੇਪਰਵਾਹੀਆ। ਜਨ ਭਗਤਾਂ ਹੋਵੇ ਮਦਦਗਾਰ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਹੋਣ ਨਾ ਦੇਵੇ ਖ਼ੁਆਰ, ਖ਼ੁਆਰੀ ਗਵਾਰੀ ਦੋਵੇਂ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚਾ ਅਧਾਰ, ਧੀਰਜ ਧੀਰ ਇਕ ਵਖਾਈਆ। ਜਨ ਭਗਤ ਪੁਸਤਕ ਪੜ੍ਹੇ ਨਾ ਕੋਇ ਕਿਤਾਬ, ਕੁਤਬਖ਼ਾਨਾ ਫੋਲਣ ਕੋਇ ਨਾ ਜਾਈਆ। ਸਤਾਰ ਵਜਾਏ ਨਾ ਕੋਇ ਰਬਾਬ, ਸਰੰਗਾ ਕੰਧ ਨਾ ਕੋਇ ਲਗਾਈਆ। ਮੁਹੱਬਤ ਵਿਚ ਮਿਲੇ ਇਕ ਅਹਿਬਾਬ,

ਜੋ ਮਿਹਰ ਨਜ਼ਰ ਉਠਾਈਆ। ਪਿਆਲਾ ਦੇਵੇ ਹਯਾਤੇ ਆਬ, ਆਬਰੂ ਰਖੇ ਥਾਉਂ ਥਾਈਂਆ। ਸਾਚਾ ਬਖ਼ਸ਼ ਕੇ ਹੱਕ ਖ਼ਤਾਬ, ਖ਼ਤਾ ਪਿਛਲੀ ਸਾਫ਼ ਕਰਾਈਆ। ਜਨਮ ਜਨਮ ਚੋਂ ਕਰ ਆਜ਼ਾਦ, ਮਾਰਗ ਸਾਚਾ ਦਏ ਵਖਾਈਆ। ਜਿਹੜਾ ਹੋਵੇ ਨਾ ਕਦੇ ਬਰਬਾਦ, ਆਬਾਦੀ ਵਿਚ ਬਹੁਤੀ ਸੰਖਿਆ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਦਾਦ, ਦਾਸਤਾਨ ਅਵਰ ਨਾ ਕੋਇ ਦੋਹਰਾਈਆ। ਜਨ ਭਗਤ ਹੋਏ ਨਾ ਕਦੇ ਦਿਲਗੀਰ, ਜਿੰਦਾਦਿਲ ਨਜ਼ਰੀ ਆਈਆ। ਦਰ ਦਰ ਦਰਵੇਸ਼ ਨਾ ਬਣੇ ਫ਼ਕੀਰ, ਫ਼ਿਕਰਾ ਪ੍ਰਭ ਦਾ ਢੋਲਾ ਗਾਈਆ। ਸ਼ਰਅ ਵਾਲੀ ਪਾਏ ਨਾ ਕੋਇ ਜ਼ੰਜੀਰ, ਡੋਰੀ ਤੰਦ ਨਾ ਕੋਇ ਬੰਧਾਈਆ। ਸਾਗਰਾਂ ਵਿਚੋਂ ਲੱਭੇ ਨਾ ਨੀਰ, ਅੰਮ੍ਰਿਤ ਆਤਮ ਰਸ ਚੁਆਈਆ। ਸਾਹਿਬ ਸਵਾਮੀ ਇਕੋ ਕਰ ਕੇ ਦਸਤਗੀਰ, ਦਸਤ ਦਸਤ ਨਾਲ ਮਿਲਾਈਆ। ਸਦਾ ਰਹੇ ਬਗ਼ਲਗੀਰ, ਹਮ ਸਾਜਣ ਹੋ ਕੇ ਸੋਭਾ ਪਾਈਆ। ਜਿਥੇ ਪੜ੍ਹਨੀ ਪਏ ਨਾ ਕ਼ੁਰਾਨ ਮਜੀਦ, ਆਇਤ ਸੁਣਨ ਕੋਇ ਨਾ ਆਈਆ। ਸਦਾ ਖ਼ੁਸ਼ੀ ਰਹੇ ਤਬੀਅਤ, ਤਬਅ ਤਬੀਬ ਨਾ ਕੋਇ ਬਦਲਾਈਆ। ਨਜ਼ਰੀ ਆਏ ਹੱਕ ਅਸਲੀਅਤ, ਅਸਲ ਵੇਖੇ ਚਾਉ ਚਾਈਂਆ। ਭਗਤ ਭਗਵਾਨ ਜਾਣ ਵਲਦੀਅਤ, ਵਾਹਦ ਇਕੋ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੱਸਣਹਾਰਾ ਸਚ ਨਸੀਹਤ, ਦੂਜਾ ਨਾਮ ਨਸ਼ਰ ਨਾ ਕੋਇ ਕਰਾਈਆ।

੧੩ ਜੇਠ ਸ਼ਹਿਨਸ਼ਾਹੀ ਸੰਮਤ ੨ ਪਰਕਾਸ਼ੋ ਦੇਵੀ ਦੇ ਗ੍ਰਹਿ ਪਿੰਡ ਮਗੋਵਾਲੀ ਜੰਮੂ

ਜਨ ਭਗਤ ਪੜ੍ਹੇ ਕਿਸੇ ਨਾ ਪਾਠਸ਼ਾਲਾ, ਸਿਖਿਆ ਜਗਤ ਨਾ ਕੋਇ ਜਣਾਈਆ। ਵੜੇ ਕਿਸੇ ਨਾ ਧਰਮਸਾਲਾ, ਜੋ ਇੱਟਾਂ ਪੱਥਰਾਂ ਨਾਲ ਸੋਭਾ ਪਾਈਆ। ਨਹਾਵੇ ਨਾ ਕਿਸੇ ਤਾਲਾ, ਜੋ ਬੂੰਦ ਬੂੰਦ ਮਿਲ ਕੇ ਵਹਿਣ ਵਹਾਈਆ। ਕੂੜੀ ਘਾਲੇ ਨਾ ਕੋਈ ਘਾਲਾ, ਘਾਇਲ ਮਾਇਆ ਨਾ ਕੋਇ ਕਰਾਈਆ। ਇਕੋ ਮਿਲੇ ਪੁਰਖ ਅਕਾਲਾ, ਅਕ਼ਲ ਆਪਣੀ ਛੱਡ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਵਖਾਈਆ। ਜਨ ਭਗਤ ਪੜ੍ਹੇ ਨਾ ਕਿਸੇ ਮਕਤਬ ਮਦੱਰਸੇ, ਸਬਕ ਲੈਣ ਕੋਇ ਨਾ ਜਾਈਆ। ਲੇਖਾ ਲਿਖੇ ਨਾ ਉਪਰ ਕਿਸੇ ਫੱਟੇ, ਪੱਟੀ ਫੱਟੀ ਨਾ ਕੋਇ ਬਣਾਈਆ। ਕੈਦਾ ਖ਼ਰੀਦੇ ਨਾ ਕਿਸੇ ਹੱਟੇ, ਉਂਗਲਾਂ ਅੱਖਰਾਂ ਉਤੇ ਘਸਾਈਆ। ਇਕੋ ਓਟ ਪ੍ਰਭ ਦੀ ਰਖੇ, ਜੋ ਮਾਲਕ ਧੁਰ ਦਾ ਨਜ਼ਰੀ ਆਈਆ। ਜੋ ਸਿਖਿਆ ਸਾਚੀ ਦੱਸੇ, ਦਸਮ ਦਵਾਰੀ ਤੋਂ ਅਗੇ ਕਰੇ ਪੜ੍ਹਾਈਆ। ਪ੍ਰੀਤੀ ਵਿਚ ਕਰੇ ਪੱਕੇ, ਮਿਹਰ ਮੋਹਰ ਨਜ਼ਰ ਲਗਾਈਆ। ਖ਼ੁਸ਼ੀ ਰਖੇ ਪਹਿਰ ਅੱਠੇ, ਅੱਠਾਂ ਤੱਤਾਂ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਕਰਮ ਦੇ ਮੇਟ ਕੇ ਰੱਟੇ, ਲੇਖਾ ਅਗਲਾ ਦਏ ਚੁਕਾਈਆ। ਜਨ ਭਗਤ ਪੜ੍ਹੇ ਨਾ ਕੋਲ ਕਿਸੇ ਉਸਤਾਦ, ਹਿੰਦਸਾ ਹਰਫ਼ ਨਾ ਕੋਇ ਜਣਾਈਆ। ਬੰਧਨ ਪਾਏ ਨਾ ਕੋਇ ਸਮਾਜ, ਜਾਤੀ ਵੰਡ ਨਾ ਕੋਇ ਵੰਡਾਈਆ। ਲੇਖਾ ਲਿਖੇ ਨਾ ਕੋਇ ਹਿਸਾਬ, ਵਧਾਓ ਘਟਾਓ ਨਾ ਕੋਇ ਰਖਾਈਆ। ਇਕੋ ਪ੍ਰਭ ਦੀ ਰਖੇ ਯਾਦ, ਯਾਦਦਾਸ਼ਤ ਨਾ ਕਦੇ ਭੁਲਾਈਆ। ਜਿਸ ਕਾਇਆ ਖੇੜਾ ਕੀਤਾ ਆਬਾਦ, ਇਬਾਦਤ ਆਪਣੀ

ਦਏ ਸਮਝਾਈਆ। ਪ੍ਰੇਮ ਅੰਦਰ ਮਾਰੇ ਆਵਾਜ਼, ਸੁਤਿਆਂ ਲਏ ਜਗਾਈਆ। ਮਾਨਸ ਜਨਮ ਪੂਰਾ ਕਰੇ ਕਾਜ, ਕਰਨੀ ਆਪਣੀ ਇਕ ਦ੍ਰਿੜਾਈਆ। ਸਚ ਦਵਾਰ ਦਾ ਸਵਰਾਜ, ਸਰੋਪਾ ਇਕ ਰਖਾਈਆ। ਜਨਮ ਕਰਮ ਦਾ ਬਦਲ ਰਿਵਾਜ, ਰਾਹ ਆਪਣੇ ਲਏ ਚਲਾਈਆ। ਕਿਸੇ ਦਾ ਹੋਣ ਨਾ ਦੇਵੇ ਮੁਹਤਾਜ, ਸਚ ਭੰਡਾਰਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਬੇੜੇ ਚਾੜ੍ਹ ਜਹਾਜ਼, ਜਗਤ ਜਹਾਲਤ ਵਿਚੋਂ ਬਾਹਰ ਕਢਾਈਆ।

੧੩ ਜੇਠ ਸ਼ਹਿਨਸ਼ਾਹੀ ਸੰਮਤ ੨ ਦੇਵੀ ਸਿੰਘ ਦੇ ਗ੍ਰਹਿ ਮਗੋਵਾਲੀ ਜੰਮੂ

ਜਨ ਭਗਤ ਮੰਗੇ ਏਕਾ ਧੂੜ, ਮਸਤਕ ਮਸਤੀ ਨਾਮ ਰਮਾਈਆ। ਝਗੜਾ ਛੱਡੇ ਕਿਰਿਆ ਕੂੜ, ਸਤਿ ਸਚ ਸੁਚ ਇਕੋ ਲਏ ਪਰਨਾਈਆ। ਚਤੁਰ ਸੁਘੜ ਬਣੇ ਮੂਰਖ ਮੂੜ੍ਹ, ਬੁਧ ਬਿਬੇਕ ਨਜ਼ਰੀ ਆਈਆ। ਜਲਵਾ ਜੋਤੀ ਮਿਲੇ ਨੂਰ, ਅੰਧ ਅੰਧੇਰ ਰਹੇ ਨਾ ਰਾਈਆ। ਮਨ ਵਾਸਨਾ ਮਨੂਆ ਨਾ ਪਾਵੇ ਫ਼ਤੂਰ, ਮਤ ਮਤਵਾਲੀ ਨਾ ਕੋਇ ਕੁਰਲਾਈਆ। ਗੜ੍ਹ ਹਉਮੇਂ ਤੁੱਟੇ ਗ਼ਰੂਰ, ਨੌਬਤ ਅੰਦਰੋਂ ਬਾਹਰ ਕਢਾਈਆ। ਕਰੇ ਨਾ ਕੋਇ ਕਸੂਰ, ਕ਼ਸਮ ਖਾ ਕੇ ਪ੍ਰਭ ਦਾ ਢੋਲਾ ਗਾਈਆ। ਸਚ ਦਵਾਰੇ ਬਣ ਮਜ਼ਦੂਰ, ਚਾਕਰ ਹੋ ਕੇ ਸੇਵ ਕਮਾਈਆ। ਨਾਮ ਖ਼ੁਮਾਰੀ ਵਿਚ ਹੋ ਮਖ਼ਮੂਰ, ਮਹਿਫ਼ਲ ਵੇਖੇ ਧੁਰ ਦੀ ਚਾਈਂ ਚਾਈਂਆ। ਦਰਗਾਹ ਸਾਚੀ ਦਾ ਹੱਜ ਕਰ ਕ਼ਬੂਲ, ਕਾਅਬਿਆਂ ਵਿਚੋਂ ਪੱਲਾ ਲਏ ਛੁਡਾਈਆ। ਜਿਥੇ ਮਿਲੇ ਇਕੋ ਮਹਿਬੂਬ, ਮੁਹੱਬਤ ਦਾ ਮਾਲਕ ਨੂਰ ਅਲਾਹੀਆ। ਜਿਸ ਦਾ ਚਾਰ ਜੁਗ ਦਿੰਦੇ ਗਏ ਸਬੂਤ, ਸਾਬਤ ਸੂਰਤ ਦਏ ਵਖਾਈਆ। ਭਾਗ ਲਗਾਏ ਪੰਜ ਤਤ ਕਾਇਆ ਕਲਬੂਤ, ਵਜੂਦ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਵਾਜ਼ਾ ਦਏ ਖੁਲ੍ਹਾਈਆ। ਜਨ ਭਗਤ ਦਰ ਦਰਵਾਜ਼ਾ ਅੰਦਰੋਂ ਲਏ ਖੋਲ੍ਹ, ਬਾਹਰ ਪੜਦਾ ਨਾ ਕੋਇ ਜਣਾਈਆ। ਨਿਰਗੁਣ ਹੋ ਕੇ ਨਿਰਗੁਣ ਨਾਲ ਲਏ ਬੋਲ, ਸ਼ਬਦ ਅਗੰਮੀ ਧੁਨ ਸੁਣੇ ਚਾਈਂ ਚਾਈਂਆ। ਆਤਮ ਹੋ ਕੇ ਪਰਮਾਤਮ ਵੱਸੇ ਕੋਲ, ਕਾਇਲ ਹੋ ਕੇ ਆਪਣਾ ਆਪ ਮਿਟਾਈਆ। ਲੋਕਮਾਤ ਸੁਤਿਆਂ ਵਿਚ ਰਹੇ ਨਾ ਕੋਇ ਅਨਭੋਲ, ਸਲਾਹ ਮਸ਼ਵਰਾ ਵੰਡ ਨਾ ਕੋਇ ਵੰਡਾਈਆ। ਸਿੱਧਾ ਮਾਰਗ ਪਰਮ ਪੁਰਖ ਦਾ ਵੇਖੇ ਇਕ ਨਿਰੋਲ, ਅਨਮੋਲ ਧੁਰ ਦਾ ਨਜ਼ਰੀ ਆਈਆ। ਸਤਿ ਸਚ ਵਿਚ ਜਾਏ ਮੌਲ, ਮੌਲਾ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਡਿਆਈ ਉਪਰ ਧੌਲ, ਧਰਨੀ ਧਰਤ ਧਵਲ ਖੇਲ ਦਏ ਵਖਾਈਆ। ਜਨ ਭਗਤ ਦੂਸਰ ਕਰੇ ਨਾ ਕਦੇ ਸਜਦਾ, ਨਮਸਤੇ ਵਿਚ ਸੀਸ ਨਾ ਕਦੇ ਝੁਕਾਈਆ। ਇਕੋ ਪਰਮ ਪੁਰਖ ਦਾ ਬਣੇ ਬਰਦਾ, ਬੰਦੀਖ਼ਾਨੇ ਵਿਚੋਂ ਆਪਣਾ ਆਪ ਬਾਹਰ ਕਢਾਈਆ। ਮੇਲਾ ਮੰਗੇ ਇਕੋ ਹਰਿ ਦਾ, ਹਰ ਹਿਰਦੇ ਅੰਦਰ ਵੇਖੇ ਚਾਈਂ ਚਾਈਂਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਗੇੜਾ ਗਿੜਦਾ, ਲੱਖ ਚੁਰਾਸੀ ਰਿਹਾ ਭਵਾਈਆ। ਜਨ ਭਗਤਾਂ ਨਾਲ ਭਗਵੰਤ ਹੋ ਕੇ ਆਪੇ ਨਿਬੜਦਾ, ਗੁਰ ਅਵਤਾਰ ਪੈਗ਼ੰਬਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਖਾਈਆ। ਜਨ ਭਗਤ ਹੋਵੇ ਨਾ ਕਦੇ ਗ਼ਦਾਗਰ, ਗ਼ਦਾਰੀ ਵਿਚ ਡੇਰਾ ਨਾ ਕੋਇ ਲਗਾਈਆ।

ਇਕੋ ਮੰਗ ਧੁਰ ਦਰ, ਦਰ ਦਰਬਾਰੇ ਮੰਗ ਮੰਗਾਈਆ। ਮਾਲਕ ਮਿਲੇ ਸੱਚਾ ਹਰਿ, ਮਹਿਬੂਬ ਹੋ ਮੁਹੱਬਤ ਵਿਚ ਸਮਾਈਆ। ਮੰਜ਼ਲ ਮੰਜ਼ਲ ਆਪਣੀ ਜਾਏ ਚੜ੍ਹ, ਅਗੇ ਹੋ ਨਾ ਕੋਇ ਅਟਕਾਈਆ। ਬਿਨਾ ਕਲਮੇ ਤੋਂ ਕਲਮਾ ਜਾਏ ਪੜ੍ਹ, ਨਾਮ ਨਿਧਾਨਾ ਸੋਹਲਾ ਇਕੋ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਸਤਿ ਸਤਿਵਾਦੀ ਲਏ ਬਣਾਈਆ। ਜਨ ਭਗਤ ਮਸਤੀ ਅੰਦਰ ਹੋਏ ਮਤਵਾਲਾ, ਮੁਤਲਾਸ਼ੀ ਅਵਰ ਨਜ਼ਰ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਹੋਏ ਰਖਵਾਲਾ, ਰੱਖਿਆ ਕਰੇ ਥਾਉਂ ਥਾਈਂਆ। ਨਾਮ ਖ਼ੁਮਾਰੀ ਅੰਦਰ ਕਰੇ ਦੀਵਾਨਾ, ਦੀਵਾ ਬਾਤੀ ਨਿਰਗੁਣ ਜੋਤ ਕਰ ਰੁਸ਼ਨਾਈਆ। ਸਚ ਵਖਾਏ ਇਕੋ ਮੈਖ਼ਾਨਾ, ਮਹਿਬੂਬ ਹੋ ਕੇ ਮਿਹਰ ਨਜ਼ਰ ਉਠਾਈਆ। ਲੇਖਾ ਜਾਣੇ ਆਵਣ ਜਾਣਾ, ਆਵਤ ਜਾਵਤ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਸਾਚਾ ਘਰ ਵਸੇ ਉਚ ਮਹੱਲ ਅਟਲ ਟਿਕਾਣਾ, ਮਹਿਰਾਬ ਹੁਜਰਾ ਹੱਕ ਇਕ ਸਮਝਾਈਆ। ਜਨ ਭਗਤ ਦੂਸਰ ਹੋਏ ਨਾ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਨਾ ਕੋਇ ਕਮਾਈਆ। ਇਕੋ ਦਰਸ ਮੰਗੇ ਦੀਦਾਰ, ਦੀਦ ਈਦ ਚੰਦ ਰੁਸ਼ਨਾਈਆ। ਇਕੋ ਮੇਲਾ ਪਰਵਰਦਿਗਾਰ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜਿਸ ਦਾ ਲਹਿਣਾ ਦੇਣਾ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਨਿਤ ਨਵਿਤ ਪਰਗਟ ਹੋਏ ਵਿਚ ਸੰਸਾਰ, ਦੀਨ ਦੁਨੀ ਵੇਖੇ ਚਾਈਂ ਚਾਈਂਆ। ਭਗਤ ਸੁਹੇਲੇ ਲਏ ਉਠਾਲ, ਕਾਇਆ ਮੰਦਰ ਅੰਦਰ ਸੋਈ ਸੁਰਤੀ ਰਹਿਣ ਕੋਇ ਨਾ ਪਾਈਆ। ਕਰ ਕਿਰਪਾ ਬਣਾਵੇ ਆਪਣੇ ਲਾਲ, ਲਾਲਨ ਆਪਣੇ ਰੰਗ ਦਏ ਰੰਗਾਈਆ। ਸਚਖੰਡ ਵਖਾ ਕੇ ਸੱਚੀ ਧੁਰ ਦੀ ਧਰਮਸਾਲ, ਧਰਮ ਦਵਾਰਾ ਇਕੋ ਇਕ ਬਣਾਈਆ। ਜਿਥੇ ਪੋਹ ਨਾ ਸਕੇ ਕਾਲ, ਸਕਿਆਂ ਨਾਲੋਂ ਨਾਤਾ ਜਾਏ ਤੁੜਾਈਆ। ਲੱਖ ਚੁਰਾਸੀ ਵਿਚੋਂ ਹੋਏ ਬਹਾਲ, ਜਮ ਕੀ ਫਾਂਸੀ ਗਲ ਨਾ ਕੋਇ ਪਾਈਆ। ਮੇਲ ਮਿਲੇ ਦੀਨ ਦਿਆਲ, ਦੀਨਾਂ ਬੰਧੂ ਬੰਧਨ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦਾ ਮੁਸ਼ਕਲ ਹੱਲ ਕਰੇ ਸੁਆਲ, ਅਹਿਵਾਲ ਆਪਣਾ ਇਕ ਸਮਝਾਈਆ।

੧੪ ਜੇਠ ਸ਼ਹਿਨਸ਼ਾਹੀ ਸੰਮਤ ੨ ਹਰੀ ਸਿੰਘ ਦੇ ਗ੍ਰਹਿ ਮਗੋਵਾਲੀ ਜੰਮੂ

ਜਨ ਭਗਤ ਅਵਸਥਾ ਸਦਾ ਬਾਲ, ਪੁਰਖ ਅਕਾਲ ਆਪਣੀ ਗੋਦ ਟਿਕਾਇੰਦਾ। ਲੋਕਮਾਤ ਮਾਤਲੋਕ ਦੇ ਸਾਚੇ ਲਾਲ, ਲਾਲ ਗੁਲਾਲਾ ਅਗੰਮੀ ਰੰਗ ਚੜ੍ਹਾਇੰਦਾ। ਜੁਗ ਚੌਕੜੀ ਸਦ ਕਰਦਾ ਰਹੇ ਪ੍ਰਿਤਪਾਲ, ਸੇਵਕ ਹੋ ਕੇ ਆਪਣੀ ਸੇਵ ਕਮਾਇੰਦਾ। ਸ਼ਬਦ ਅਨਾਦੀ ਬਣਾਉਂਦਾ ਰਹੇ ਦਲਾਲ, ਵਿਚੋਲਾ ਹੋ ਕੇ ਵਿਚਲਾ ਭੇਵ ਖੁਲ੍ਹਾਇੰਦਾ। ਮੁਰੀਦਾਂ ਮੁਰਸ਼ਦ ਹੋ ਕੇ ਸੁਣਦਾ ਰਹੇ ਹਾਲ, ਹਾਲਤ ਸਭ ਦੀ ਫੋਲ ਫੁਲਾਇੰਦਾ। ਨਿਰਗੁਣ ਹੋ ਕੇ ਵਸਦਾ ਰਹੇ ਨਾਲ, ਸਰਗੁਣ ਮੇਲਾ ਆਪ ਕਰਾਇੰਦਾ। ਜੁਗ ਜੁਗ ਜਗਤ ਚਲੇ ਅਵਲੱੜੀ ਚਾਲ, ਭਗਤ ਭਗਵੰਤ ਆਪਣੀ ਕਾਰੇ ਲਾਇੰਦਾ। ਸਾਚਾ ਮੰਤਰ ਅੰਤਰ ਨਿਰੰਤਰ ਦੇਵੇ ਸਿਖਾਲ, ਇਸ਼ਟੀ ਦ੍ਰਿਸ਼ਟੀ ਇਕੋ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸਚ ਦਵਾਰਾ ਦੱਸ ਸੱਚੀ ਧਰਮਸਾਲ, ਧਰਮ ਦੀ ਧਿਰ ਆਪਣੇ ਨਾਲ ਰਖਾਇੰਦਾ। ਜਨ ਭਗਤ ਮਾਂਗੇ ਇਕ ਦਵਾਰ, ਘਰ ਠਾਂਡੇ ਡੇਰਾ ਲਾਈਆ। ਜਿਥੇ ਮਿਲੇ ਵਸਤ ਨਾਮ ਹਰਿ ਥਾਰ, ਥਿਰ ਘਰ ਵੱਜਦੀ ਰਹੇ ਵਧਾਈਆ। ਸਾਚੀ ਚੜ੍ਹੀ ਰਹੇ ਖ਼ੁਮਾਰ, ਖ਼ੁਸ਼ੀ ਆਪਣਾ ਰੰਗ ਵਖਾਈਆ। ਭਰਮੇ ਭੁੱਲੇ ਨਾ ਵਿਚ ਸੰਸਾਰ, ਸਹਿਸਾ ਗ਼ਮ ਨਾ ਕੋਇ ਸਤਾਈਆ। ਆਤਮ ਮਾਣੇ ਆਪਣੀ ਬਹਾਰ, ਬਸੰਤ ਬਸੰਤ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਅਧਾਰ, ਆਦਰ ਇਕੋ ਘਰ ਰਖਾਈਆ। ਜਨ ਭਗਤ ਸਦ ਪੂਰੀ ਹੋਵੇ ਮੁਰਾਦ, ਮੁਰੀਦ ਮੁਰਸ਼ਦ ਮਿਲ ਕੇ ਖ਼ੁਸ਼ੀ ਮਨਾਈਆ। ਠਾਕਰ ਕਰਦਾ ਰਹੇ ਇਮਦਾਦ, ਮਿਹਰਵਾਨ ਹੋ ਕੇ ਆਪ ਸਹਾਈਆ। ਆਪਣੇ ਉਪਰ ਰਖੇ ਸ਼ਾਕਰ ਸ਼ਾਦ, ਸ਼ਦੀਦ ਰੋਗ ਨਾ ਕੋਇ ਸਤਾਈਆ। ਕਰਨੀ ਹੋਣ ਨਾ ਦੇਵੇ ਬਰਬਾਦ, ਕਰਤਾ ਕਰਮ ਵੇਖ ਵਖਾਈਆ। ਲੇਖਾ ਅਗੇ ਮੰਗੇ ਨਾ ਕੋਇ ਜੁਆਬ, ਜਵਾਬ ਤਲਬੀ ਵਿਚ ਨਾ ਕੋਇ ਰਖਾਈਆ। ਦੋ ਜਹਾਨ ਦੇਣ ਸ਼ਾਬਾਸ਼, ਵਾਹਵਾ ਕਰ ਕੇ ਢੋਲੇ ਗਾਈਆ। ਪੁਰਖ ਅਕਾਲ ਹੋਇਆ ਸਾਥ, ਸਗਲਾ ਸੰਗ ਨਿਭਾਈਆ। ਝਗੜਾ ਪ੍ਰਿਥਮੀ ਆਕਾਸ਼, ਗਗਨਾਂ ਉਤੇ ਮੰਗਲ ਵੇਖ ਵਖਾਈਆ। ਲੇਖੇ ਲੱਗਾ ਸਾਹ ਸਵਾਸ, ਸਵਾਰਥ ਮਿਲੀ ਮਾਣ ਵਡਿਆਈਆ। ਦੀਆ ਜੋਤ ਹੋਈ ਪਰਕਾਸ਼, ਬਾਤੀ ਕਮਲਾਪਾਤੀ ਨਾਮ ਟਿਕਾਈਆ। ਪ੍ਰਭ ਚਰਨ ਮਿਲਿਆ ਪਰਤਾਪ, ਪਰਤ ਫੇਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਵੇਖ ਕੇ ਆਪ, ਆਪਣੇ ਘਰ ਟਿਕਾਈਆ। ਜਨ ਭਗਤ ਮਾਲਕ ਸਾਚੇ ਘਰ ਦਾ, ਘਿਰਨਾ ਵਿਚ ਕਦੇ ਨਾ ਆਈਆ। ਜਿਥੇ ਇਕੋ ਦੀਪਕ ਜਗਦਾ, ਜਗਹ ਜਗਹ ਨਾ ਕੋਇ ਰੁਸ਼ਨਾਈਆ। ਪੁਰਖ ਅਕਾਲ ਸਚ ਸਿੰਘਾਸਣ ਸਜਦਾ, ਸੋਭਾਵੰਤ ਡੇਰਾ ਲਾਈਆ। ਹੁਕਮ ਸੁਨੇਹੜਾ ਜੁਗ ਜੁਗ ਘਲਦਾ, ਫ਼ਰਮਾਨਾ ਆਪ ਉਪਾਈਆ। ਲੱਖ ਚੁਰਾਸੀ ਚੋਲੀ ਰੰਗਦਾ, ਤਨ ਮਾਟੀ ਕਰ ਸਫ਼ਾਈਆ। ਜਨ ਭਗਤਾਂ ਸਚ ਬੇਨੰਤੀ ਮੰਨਦਾ, ਸੁਣਨਹਾਰ ਗੁਸਾਈਂਆ। ਕਦੇ ਕੱਚਾ ਨਾ ਹੋਵੇ ਕੰਨ ਦਾ, ਚੁਗ਼ਲੀ ਨਿੰਦਿਆ ਸੁਣਨ ਕੋਇ ਨਾ ਪਾਈਆ। ਪਿਆਰਾ ਬਣੇ ਸਾਚੇ ਜਨ ਦਾ, ਜੋ ਜਨਮ ਪ੍ਰਭ ਦੀ ਝੋਲੀ ਪਾਈਆ। ਪੂਰਾ ਲੇਖਾ ਕਰੇ ਪਵਣ ਸਵਾਸ ਦਮ ਦਾ, ਦਾਮਨ ਆਪਣਾ ਦਏ ਫੜਾਈਆ। ਲੇਖਾ ਰਹੇ ਨਾ ਕੋਈ ਮਨ ਦਾ, ਮਨਸਾ ਮੋਹ ਕੂੜ ਦਏ ਚੁਕਾਈਆ। ਕਰ ਪਰਕਾਸ਼ ਸਾਚੇ ਚੰਨ ਦਾ, ਅੰਧ ਅੰਧੇਰਾ ਦਏ ਮਿਟਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ ਦਾ, ਪਾਰਬ੍ਰਹਮ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਸਦ ਸਾਚੇ ਘਰ ਟਿਕਾਈਆ। ਹਰਿ ਭਗਤ ਵੇਖੇ ਗ੍ਰਹਿ ਠੰਡਾ, ਅਗਨੀ ਤਤ ਨਾ ਕੋਇ ਤਪਾਈਆ। ਜਗਤ ਵਾਸਨਾ ਵਿਚ ਨਾ ਹੋਏ ਗੰਦਾ, ਕੂੜੀ ਕਿਰਿਆ ਨਾ ਕੋਇ ਰਖਾਈਆ। ਰਸਨਾ ਵਾਲਾ ਸੁਣੇ ਨਾ ਕੋਇ ਛੰਦਾ, ਅਗੰਮੀ ਨਾਦ ਕਰੇ ਸ਼ਨਵਾਈਆ। ਵਾਸਨਾ ਵਾਲਾ ਦਿਸੇ ਨਾ ਕੋਇ ਬੰਦਾ, ਬੰਦਗੀ ਵਿਚ ਬੰਧਨ ਸਾਰੇ ਜਾਏ ਤੁੜਾਈਆ। ਮੰਜ਼ਲ ਪੌੜੀ ਪਾਰ ਹੋਵੇ ਡੰਡਾ, ਡੰਡੌਤ ਕਰ ਕੇ ਸੀਸ ਝੁਕਾਈਆ। ਪੂਰੀ ਹੋਵੇ ਮਨਸਾ ਆਸਾ ਉਮੰਗਾ, ਸਹਿਸਾ ਸਹਿਮ ਰਹੇ ਨਾ ਰਾਈਆ। ਧਾਮ ਸੁਹਾਵਣਾ ਮਿਲੇ ਚੰਗਾ, ਚੰਗਿਆਈਆਂ ਬੁਰਿਆਈਆਂ ਦਾ ਲੇਖਾ ਦਏ ਮੁਕਾਈਆ। ਚਰਨਾਂ ਹੇਠਾਂ ਵਹਿੰਦੀ ਵਖਾਏ ਗੰਗਾ, ਗੋਦਾਵਰੀ ਸੁਰਸਤੀ ਜਮਨਾ ਝੁਕ ਝੁਕ ਲਾਗਣ ਪਾਈਆ। ਮਿਲੇ ਮੇਲ ਸੂਰਾ ਸਰਬੰਗਾ, ਸਾਹਿਬ ਸਵਾਮੀ ਨਜ਼ਰੀ ਆਈਆ। ਜਿਸ ਦਾ ਪਿਆਰ ਇਕ ਅਨੰਦਾ, ਚਿੰਤਾ ਰੋਗ ਦਏ ਗਵਾਈਆ। ਸਚ ਦਵਾਰਾ ਵਖਾਵੇ ਧੁਰ ਦਰਗਾਹ

ਠੰਡਾ, ਸਚਖੰਡ ਨਿਵਾਸੀ ਮਿਹਰ ਨਜ਼ਰ ਉਠਾਈਆ। ਜਨ ਭਗਤ ਪ੍ਰਭ ਦੇਵੇ ਸਚ ਸੁਗੰਧਾ, ਦੁਰਗੰਧਾਂ ਅੰਦਰੋਂ ਬਾਹਰ ਕਢਾਈਆ। ਦੀਨ ਦਿਆਲ ਹੋ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਾਰਨ ਸਚ ਦਵਾਰ ਦਾ ਸਦਾ ਖੁਲ੍ਹਾ ਰਖੇ ਜੰਦਾ, ਕੁਫ਼ਲ ਕਾਫ਼ਰ ਬੰਦ ਨਾ ਕੋਇ ਕਰਾਈਆ।

੧੪ ਜੇਠ ਸ਼ਹਿਨਸ਼ਾਹੀ ਸੰਮਤ ੨ ਵਕੀਲ ਸਿੰਘ ਦੇ ਗ੍ਰਹਿ ਪਿੰਡ ਹੰਸਾ ਜੰਮੂ

ਜਨ ਭਗਤ ਪ੍ਰੇਮ ਪਿਆਰਾ ਨਿਰਮਲ ਜੋਤ, ਇਸ਼ਟਾਂ ਦਾ ਇਸ਼ਟ ਇਕੋ ਵੇਖ ਵਖਾਈਆ। ਧਾਮ ਵੇਖੇ ਸਚਖੰਡ ਦਵਾਰਾ ਧੁਰ ਦਾ ਕੋਟ, ਬੰਕ ਦਵਾਰ ਛੱਪਰ ਛੰਨ ਨਾ ਕੋਇ ਛੁਹਾਈਆ। ਮਨ ਬੁਧੀ ਦੀ ਕਰੇ ਨਾ ਸੋਚ, ਅਨੁਭਵ ਅੰਦਰ ਆਪਣੀ ਅੱਖ ਖੁਲ੍ਹਾਈਆ। ਲੇਖਾ ਜਾਣੇ ਨਾ ਲੋਕ ਪਰਲੋਕ, ਬ੍ਰਹਿਮੰਡਾਂ ਖੰਡਾਂ ਧਿਆਨ ਨਾ ਕੋਇ ਲਗਾਈਆ। ਇਕੋ ਪਤਿਪਰਮੇਸ਼ਵਰ ਪੁਰਖ ਅਕਾਲ ਦੀ ਰਖੇ ਓਟ, ਓੜਕ ਆਪਣਾ ਆਪ ਓਸੇ ਵਿਚ ਸਮਾਈਆ। ਸਾਚਾ ਢੋਲਾ ਗਾਉਂਦਾ ਰਹੇ ਸਲੋਕ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਦਰ ਸਾਚਾ ਨੂਰ ਕਰੇ ਰੁਸ਼ਨਾਈਆ। ਜਨ ਭਗਤ ਇਕੋ ਹੋਵੇ ਧਾਰ, ਧਾਰਨਾ ਵਿਚ ਦੂਜੀ ਕਦੇ ਨਾ ਆਈਆ। ਨਾਤਾ ਤੋੜ ਸਰਬ ਸੰਸਾਰ, ਸੰਸਾਰੀ ਅੰਦਰ ਆਪਣਾ ਆਪ ਸਮਾਈਆ। ਸਤਿ ਧਰਮ ਦਾ ਬੋਲ ਜੈਕਾਰ, ਤੂੰ ਹੀ ਤੂੰ ਹੀ ਰਾਗ ਅਲਾਈਆ। ਦਰ ਵੇਖ ਠਾਂਡਾ ਦਰਬਾਰ, ਨਮਸਤੇ ਕਹਿ ਕੇ ਸੀਸ ਝੁਕਾਈਆ। ਕੂੜੀ ਕਿਰਿਆ ਵਿਚੋਂ ਹੋਏ ਬਾਹਰ, ਮਾਇਆ ਮਮਤਾ ਨਾ ਕੋਇ ਸਤਾਈਆ। ਮੰਜ਼ਲ ਚੜ੍ਹੇ ਜਗਤ ਦੁਸ਼ਵਾਰ, ਦੁਸ਼ਮਨ ਅੰਦਰੋਂ ਬਾਹਰ ਕਢਾਈਆ। ਸੁਰਤੀ ਸ਼ਬਦੀ ਕਰ ਪਿਆਰ, ਪਰਾ ਪਸੰਤੀ ਮਧਮ ਬੈਖਰੀ ਲੇਖਾ ਦਏ ਮੁਕਾਈਆ। ਏਕਾ ਰੰਗ ਮਾਣੇ ਕੰਤ ਭਤਾਰ, ਆਤਮ ਸੇਜਾ ਸੋਭਾ ਪਾਈਆ। ਦੀਆ ਬਾਤੀ ਕਮਲਾਪਾਤੀ ਘਰ ਕਰੇ ਉਜਿਆਰ, ਉਜਾਲਾ ਨਿਰਾਲਾ ਆਪਣਾ ਇਕ ਦਰਸਾਈਆ। ਜਿਸ ਦਾ ਹੁਕਮ ਚਲੇ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਨਾ ਕੋਇ ਉਲਟਾਈਆ। ਸੋ ਭਗਤ ਸੁਹੇਲਾ ਆਵੇ ਆਪਣੀ ਵਾਰ, ਵਾਰਤਾ ਪਿਛਲੀ ਵੇਖ ਵਖਾਈਆ। ਲੱਖ ਚੁਰਾਸੀ ਵਿਚੋਂ ਲਏ ਉਭਾਰ, ਨਿਰਗੁਣ ਹੋ ਕੇ ਸਰਗੁਣ ਲਏ ਜਗਾਈਆ। ਜਿਸ ਦਾ ਲੇਖਾ ਕਾਗਤ ਕ਼ਲਮ ਨਾ ਲਿਖਣਹਾਰ, ਕਾਤਬ ਚਲੇ ਨਾ ਕੋਇ ਚਤੁਰਾਈਆ। ਸੰਦੇਸ਼ੇ ਵਿਚ ਸੁਨੇਹੜਾ ਦੇਵੇ ਆਪ ਨਿਰੰਕਾਰ, ਹੁਕਮੇ ਅੰਦਰ ਹੁਕਮ ਆਪ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਲਾਵੇ ਪਾਰ, ਪਾਰਸ ਰੂਪ ਦੇਵੇ ਵਖਾਈਆ। ਜਨ ਭਗਤ ਦੂਸਰ ਕੋਈ ਨਾ ਜਾਣੇ ਜੁਗਤ, ਜੁਗਤੀ ਵਿਚ ਕਦੇ ਨਾ ਆਈਆ। ਕਦੀ ਨਾ ਮੰਗੇ ਮੁਕਤ, ਮੁਕਤੀ ਤੋਂ ਪਰੇ ਆਪਣਾ ਘਰ ਵਸਾਈਆ। ਜਿਥੇ ਪ੍ਰਭ ਦਾ ਦਰਸ਼ਨ ਹੋਵੇ ਮੁਫ਼ਤ, ਟਕਿਆਂ ਦੀ ਲੋੜ ਰਹੇ ਨਾ ਰਾਈਆ। ਮਾਤ ਗਰਭ ਫੇਰ ਨਾ ਆਵੇ ਉਲਟ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਜਨ ਭਗਤ ਕੂੜੀ ਕਿਰਿਆ ਮੇਟੇ ਲੀਕ, ਲਕੀਰ ਫ਼ਕੀਰ ਨਾ ਕਦੇ ਅਖਵਾਈਆ। ਪ੍ਰਭ ਦਾ ਦਰਸ਼ਨ ਮੰਗੇ ਠੀਕ, ਠਾਕਰ ਇਕੋ ਲਏ ਧਿਆਈਆ। ਜੋ ਦੇਵੇ ਵਡਿਆਈ ਊਚ ਨੀਚ, ਰਾਓ ਰੰਕਾਂ ਹੋਏ ਸਹਾਈਆ।

ਸਦਾ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਸਕੇ ਨਾ ਕੋਇ ਫਸਾਈਆ। ਜਨ ਭਗਤਾਂ ਕਾਇਆ ਮਾਟੀ ਠਾਂਡੀ ਕਰੇ ਸੀਤ, ਅੰਮ੍ਰਿਤ ਧਾਰਾ ਮੁਖ ਚੁਆਈਆ। ਸਚ ਦਵਾਰ ਧੁਰ ਦੀ ਦੱਸੇ ਪ੍ਰੀਤ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਮੇਲੇ ਸਹਿਜ ਸੁਭਾਈਆ। ਜਨ ਭਗਤ ਕਿਸੇ ਨਾ ਬਣੇ ਕਦੇ ਖ਼ਾਦਮ, ਖ਼ਿਦਮਤਗਾਰ ਇਕੋ ਘਰ ਦਾ ਨਜ਼ਰੀ ਆਈਆ। ਮਾਨਸ ਰੂਪ ਜਾਣੇ ਧੁਰ ਦਾ ਆਦਮ, ਹਵਾ ਪਵਣ ਨਾਲ ਉਡਾਈਆ। ਲੇਖਾ ਸਮਝੇ ਨਾ ਕੋਈ ਕਾਹਨਾ ਯਾਦਵ, ਯਦਿਪ ਆਪਣੇ ਰੰਗ ਵਿਚ ਸਮਾਈਆ। ਨਿਰਗੁਣ ਸਰਗੁਣ ਹੁੰਦਾ ਵੇਖੇ ਤਬਾਦਲ, ਤਬਦੀਲੀ ਅੰਦਰ ਖ਼ੁਸ਼ੀ ਮਨਾਈਆ। ਸਚ ਦਵਾਰੇ ਇਨਸਾਫ਼ ਤੱਕੇ ਆਦਲ, ਅਦਲੀ ਹੋਵੇ ਬੇਪਰਵਾਹੀਆ। ਜਿਥੇ ਦੂਜਾ ਰਹੇ ਨਾ ਕੋਇ ਕ਼ਾਤਲ, ਮਕ਼ਤੂਲ ਰੂਪ ਨਾ ਕੋਇ ਵਟਾਈਆ। ਜਲਵਾ ਹੋਏ ਬਾਤਨ, ਜ਼ਰਾ ਜ਼ਰਾ ਰੁਸ਼ਨਾਈਆ। ਪੁਰਖ ਅਬਿਨਾਸ਼ੀ ਦਿਸੇ ਸਾਥਨ, ਸਗਲਾ ਸੰਗ ਨਿਭਾਈਆ। ਭਗਤਾਂ ਪੜ੍ਹੇ ਗਾਥਨ, ਢੋਲਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰਾ ਦੱਸੇ ਧੁਰ ਦਾ ਪਾਤਨ, ਪੱਤਨ ਇਕੋ ਦਏ ਵਖਾਈਆ। ਜਨ ਭਗਤ ਦੂਜੇ ਜਾਏ ਕਦੇ ਨਾ ਪੱਤਨ, ਘਾਟ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਮਿਲਣ ਦਾ ਇਕੋ ਕਰੇ ਯਤਨ, ਦਿਵਸ ਰੈਣ ਧਿਆਨ ਲਗਾਈਆ। ਮੁੜ ਕੇ ਜਾਣਾ ਓਸ ਵਤਨ, ਜਿਸ ਗ੍ਰਹਿ ਵਿਚੋਂ ਹੋਈ ਜੁਦਾਈਆ। ਸਾਹਿਬ ਸਤਿਗੁਰ ਪਤ ਆਪੇ ਆਵੇ ਰਖਣ, ਰੱਖਿਆ ਕਰੇ ਥਾਉਂ ਥਾਈਂਆ। ਦਰਸ ਵਖਾਵੇ ਆਪਣੀ ਅੱਖਣ, ਆਖ਼ਰ ਆਪਣਾ ਪੜਦਾ ਦਏ ਉਠਾਈਆ। ਜਨ ਭਗਤਾਂ ਹਿਰਦੇ ਆਵੇ ਵਸਣ, ਓਹਲਾ ਅੰਦਰ ਰਹੇ ਨਾ ਰਾਈਆ। ਸੱਚਾ ਮਾਰਗ ਆਵੇ ਦੱਸਣ, ਸਹਿਜੇ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਚੁਕਾਏ ਆਪਣੇ ਹੱਥਨ, ਦੂਸਰ ਹੱਥ ਨਾ ਕੋਇ ਫੜਾਈਆ। ਜਨ ਭਗਤ ਆਤਮ ਕਦੇ ਨਾ ਹੋਵੇ ਅਕੇਲੀ, ਅਕਲ ਕਲਧਾਰੀ ਮੇਲ ਮਿਲਾਇੰਦਾ। ਪੁਰਖ ਅਕਾਲ ਬਣੇ ਬੇਲੀ, ਬੇਲੇ ਜੰਗਲ ਜੂਹ ਉਜਾੜ ਪਹਾੜ ਵੇਖ ਵਖਾਇੰਦਾ। ਸਤਿ ਪਿਆਰ ਬਣਾ ਕੇ ਚੇਲੀ, ਮੁਹੱਬਤ ਮਹਿਬੂਬ ਵਿਚੋਂ ਪਰਗਟਾਇੰਦਾ। ਸ਼ਬਦੀ ਧਾਰ ਬਣਾ ਸਹੇਲੀ, ਸੱਜਣ ਹੋ ਕੇ ਸੰਗ ਰਖਾਇੰਦਾ। ਅਚਰਜ ਖੇਲ ਪਾਰਬ੍ਰਹਮ ਆਦਿ ਜੁਗਾਦਿ ਜੁਗ ਚੌਕੜੀ ਖੇਲੀ, ਖ਼ਾਲਕ ਹੋ ਕੇ ਭੇਵ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸੀਸ ਰਖੇ ਓਸ ਹਥੇਲੀ, ਜਿਸ ਹੱਥ ਉਤੋਂ ਫੜ ਪਰੇ ਨਾ ਕੋਇ ਸੁਟਾਇੰਦਾ।

੧੪ ਜੇਠ ਸ਼ਹਿਨਸ਼ਾਹੀ ਸੰਮਤ ੨ ਦੌਲਤ ਰਾਮ ਦੇ ਗ੍ਰਹਿ ਪਿੰਡ ਕੋਟਲੀ ਜੰਮੂ

ਜਨ ਭਗਤ ਕੂੜੀ ਰਖੇ ਕੋਇ ਨਾ ਹਰਸ, ਮਮਤਾ ਮਨ ਨਾ ਕੋਇ ਧਰਾਈਆ। ਇਕੋ ਪ੍ਰਭ ਦਾ ਨਿਜ ਲੋਚਨ ਮੰਗੇ ਦਰਸ, ਜਗਤ ਅੱਖ ਨਾ ਕੋਇ ਵਡਿਆਈਆ। ਪ੍ਰੇਮ ਪਿਆਰ ਮੁਹੱਬਤ ਅੰਦਰ ਰਹੇ ਭਟਕ, ਭਟਕਣਾ ਬਾਹਰੋਂ ਸਰਬ ਚੁਕਾਈਆ। ਅਬਿਨਾਸ਼ੀ ਕਰਤਾ ਕਰੇ ਸੱਦਾ ਤਰਸ, ਮਿਹਰਵਾਨ ਮਿਹਰ ਨਜ਼ਰ ਵੇਖ ਵਖਾਈਆ। ਬੂੰਦ ਸਵਾਂਤੀ ਅੰਮ੍ਰਿਤ ਧਾਰ ਨਿਝਰ ਝਿਰਨਾ ਦੇਵੇ ਬਰਖ, ਅਗਨੀ ਤਤ ਕੂੜ ਬੁਝਾਈਆ। ਪੰਚ

ਵਿਕਾਰਾ ਮਿਟੇ ਕਟਕ, ਕਰਮ ਕਾਂਡ ਦਾ ਲੇਖਾ ਦਏ ਚੁਕਾਈਆ। ਆਪਣਾ ਘਰ ਵਖਾਏ ਪਰਤ, ਜਿਸ ਗ੍ਰਹਿ ਵਿਚੋਂ ਹੋਈ ਜੁਦਾਈਆ। ਤਖ਼ਤ ਨਿਵਾਸੀ ਨਜ਼ਰੀ ਆਏ ਉਪਰ ਸਚਖੰਡ ਦਵਾਰੇ ਸਾਚੇ ਤਖ਼ਤ, ਜੋਤੀ ਜਾਤਾ ਨੂਰ ਰੁਸ਼ਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮਿਲ ਕੇ ਨਾਤਾ ਜੁੜਾਏ ਭਗਤ ਭਗਵੰਤ, ਭਾਗ ਹਿੱਸਾ ਦੂਸਰ ਵੰਡ ਨਾ ਕੋਇ ਵੰਡਾਈਆ। ਜਗਤ ਵਾਸਨਾ ਕੂੜੀ ਕਿਰਿਆ ਮੇਟੇ ਚਿੰਤ, ਗ਼ਮ ਸੋਗ ਨਾ ਕੋਇ ਸਤਾਈਆ। ਘਟ ਭੀਤਰ ਸਦਾ ਬਹਾਰ ਰਹੇ ਬਸੰਤ, ਗੁਲਸ਼ਨ ਵੇਖੇ ਬੇਪਵਰਾਹੀਆ। ਮੇਲ ਮਿਲਾਵਾ ਹੋਵੇ ਧੁਰ ਦੇ ਕੰਤ, ਸੇਜ ਸੁਹੰਜਣੀ ਵੱਜੇ ਵਧਾਈਆ। ਝਗੜਾ ਮੁਕ ਜਾਏ ਸਵਰਗ ਜੱਨਤ, ਬਹਿਸ਼ਤਾਂ ਦੀ ਲੋੜ ਰਹੇ ਨਾ ਰਾਈਆ। ਸਚਖੰਡ ਦਵਾਰਾ ਮਿਲੇ ਇਕੋ ਅੰਤ, ਅੰਤਸ਼ਕਰਨ ਦਾ ਲਹਿਣਾ ਝੋਲੀ ਪਾਈਆ। ਬੋਧ ਅਗਾਧ ਜਨ ਭਗਤ ਬਣੇ ਅਗੰਮੀ ਪੰਡਤ, ਨਿਰਅੱਖਰ ਪੜ੍ਹ ਕੇ ਅੱਖਰਾਂ ਦਏ ਬਣਾਈਆ। ਨਾਤਾ ਤੋੜ ਕੇ ਜੇਰਜ ਅੰਡਜ, ਉਤਭੁਜ ਸੇਤਜ ਪੱਲੂ ਲਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਆਪਣੇ ਰੰਗ ਰੰਗਾਈਆ। ਜਨ ਭਗਤ ਕਦੇ ਨਾ ਬੱਝੇ ਸ਼ਰਅ ਵਿਚ ਜ਼ੰਜੀਰ, ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਵੰਡ ਨਾ ਕੋਇ ਵੰਡਾਈਆ। ਇਕੋ ਮੰਜ਼ਲ ਚੋਟੀ ਚੜ੍ਹੇ ਅਖ਼ੀਰ, ਆਖ਼ਰ ਪ੍ਰਭ ਨੂੰ ਮਿਲ ਕੇ ਖ਼ੁਸ਼ੀ ਮਨਾਈਆ। ਜਿਥੇ ਝਗੜਾ ਰਹੇ ਨਾ ਕੋਇ ਤਕ਼ਦੀਰ, ਕਰਮਾਂ ਦੀ ਕਰੇ ਨਾ ਕੋਇ ਲੜਾਈਆ। ਲੇਖਾ ਰਹੇ ਨਾ ਅਮੀਰ ਗ਼ਰੀਬ, ਅਮਰਾਪਦ ਇਕੋ ਨਜ਼ਰੀ ਆਈਆ। ਅੰਮ੍ਰਿਤ ਧਾਰਾ ਮਿਲੇ ਧੁਰ ਦਾ ਠੰਡਾ ਸੀਰ, ਰਸ ਅਨਡਿੱਠਾ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਡਿਆਈਆ। ਜਨ ਭਗਤ ਪ੍ਰਭ ਦਰਸ਼ਨ ਲੋੜੇ ਲੋਚ, ਨਿਜ ਨੈਣ ਅੱਖ ਖੁਲ੍ਹਾਈਆ। ਜਿਥੇ ਬੁਧੀ ਦੀ ਰਹੇ ਕੋਈ ਨਾ ਲੋਚ, ਮਨ ਚੈਂਚਲ ਨਾ ਕੋਇ ਚਤੁਰਾਈਆ। ਝਗੜਾ ਰਹੇ ਨਾ ਦੀਨ ਦੁਨੀ ਲੋਕ, ਸਲੋਕ ਇਕੋ ਸੁਣ ਕੇ ਖ਼ੁਸ਼ੀ ਮਨਾਈਆ। ਸਚ ਦਵਾਰ ਦੀ ਮਾਣੇ ਮੌਜ, ਗ਼ਮੀ ਅੰਦਰੋਂ ਬਾਹਰ ਕਢਾਈਆ। ਪਰਮ ਪੁਰਖ ਦਾ ਵੇਖੇ ਚੋਜ, ਚੋਲਾ ਆਪਣਾ ਰੰਗ ਰੰਗਾਈਆ। ਸਾਚੀ ਭਗਤੀ ਦਾ ਪੂਰਾ ਹੋਵੇ ਜੋਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਮੈਂ ਮਮਤਾ ਦਾ ਰਹੇ ਨਾ ਰੋਗ, ਹੰ ਬ੍ਰਹਮ ਪੜਦਾ ਦਏ ਉਠਾਈਆ। ਆਤਮ ਪਰਮਾਤਮ ਹੋਵੇ ਧੁਰ ਸੰਜੋਗ, ਵਿਛੋੜਾ ਦੂਈ ਵਾਲਾ ਚੁਕਾਈਆ। ਨਿਰਗੁਣ ਨਿਰਗੁਣ ਦਿੰਦਾ ਰਹੇ ਦਰਸ ਅਮੋਘ, ਸਰਗੁਣ ਸਰਗੁਣ ਵੱਜਦੀ ਰਹੇ ਵਧਾਈਆ। ਹੋਵੇ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਡਗਮਗਾਈਆ। ਭਾਗ ਲੱਗੇ ਸਾਚੇ ਕੋਟ, ਕੂੜ ਕੁਟੰਬ ਅੰਦਰੋਂ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਖ਼ੁਮਾਰੀ ਜਨ ਭਗਤਾਂ ਸਦਾ ਰਖੇ ਮਦਹੋਸ਼, ਮਧ ਆਪਣਾ ਜਾਮ ਪਿਆਈਆ। ਜਨ ਭਗਤ ਕੋਈ ਨਾ ਲੋੜੇ ਝਗੜਾ, ਝਗੜਤ ਵਕ਼ਤ ਨਾ ਕੋਇ ਗਵਾਈਆ। ਓਹ ਮਾਰਗ ਸੋਚੇ ਅਗਲਾ, ਜਿਸ ਬਿਧ ਮਿਲੇ ਬੇਪਰਵਾਹੀਆ। ਲੇਖਾ ਚੁੱਕੇ ਸਗਲਾ, ਲੱਖ ਚੁਰਾਸੀ ਰਹਿਣ ਨਾ ਪਾਈਆ। ਸਦਾ ਹੋਵੇ ਚਾਰ ਮੰਗਲਾ, ਗੀਤ ਗੋਬਿੰਦ ਅਲਾਈਆ। ਤਨ ਮਾਟੀ ਖ਼ਾਕੀ ਸੋਹੇ ਸਾਢੇ ਤਿੰਨ ਹੱਥ ਬੰਗਲਾ, ਬਗ ਬਪੜਾ ਹੰਸ ਰੂਪ ਵਟਾਈਆ। ਮਨੂਆ ਮਨ ਰਹੇ ਨਾ ਪਗ਼ਲਾ, ਜਗਤ ਵਾਸਨਾ ਨਾ ਕੋਇ ਹਲਕਾਈਆ। ਪੁਰਖ ਅਬਿਨਾਸ਼ੀ ਲੱਭਣਾ ਪਏ ਨਾ ਵਿਚੋਂ ਜੰਗਲਾਂ, ਕਾਇਆ ਮੰਦਰ ਅੰਦਰ ਮਿਲ ਕੇ ਖ਼ੁਸ਼ੀ ਮਨਾਈਆ। ਦਵਾਰਿਉਂ ਪਏ ਨਾ ਮੰਗਣਾ, ਲੋਕ ਲਾਜ ਨਾ ਕੋਇ ਜਣਾਈਆ। ਕਾਇਆ ਮਾਟੀ ਚੋਲਾ ਪਏ ਨਾ ਰੰਗਣਾ, ਸਤਿਗੁਰ ਪੂਰਾ ਚਰਨ ਧੂੜੀ ਟਿੱਕਾ ਖ਼ਾਕ ਦਏ ਰਮਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੱਸੇ ਇਕੋ ਬੰਦਨਾ, ਡੰਡਾਵਤ ਵਿਚ ਸਖਾਵਤ ਧੁਰ ਦੀ ਝੋਲੀ ਪਾਈਆ। ਜਨ ਭਗਤ ਇਕੋ ਕਰੇ ਬੰਦਗੀ, ਬੰਦਨਾ ਵਿਚ ਸੀਸ ਨਿਵਾਈਆ। ਦੂਸਰ ਰਖੇ ਨਾ ਕੋਇ ਮਸ਼ੰਦਗੀ, ਦਰ ਦਰ ਭੱਜੇ ਨਾ ਵਾਹੋ ਦਾਹੀਆ। ਮਨ ਮਨਸਾ ਕੂੜੀ ਕਿਰਿਆ ਅੰਦਰੋਂ ਕੱਢੇ ਗੰਦਗੀ, ਸੁਗੰਧੀ ਹਰਿ ਕਾ ਨਾਮ ਅੰਦਰ ਟਿਕਾਈਆ। ਲੋੜ ਰਹੇ ਨਾ ਸੂਰਜ ਚੰਦ ਦੀ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰੇ ਸਰਬੰਗ ਦੀ, ਹਰਿਜਨ ਸਾਚੇ ਮੇਲ ਮਿਲਾਈਆ। ਹਰਿਜਨ ਹਰਿ ਭਗਤ ਭਾਉ ਨਾ ਜਾਣੇ ਦੂਜਾ, ਦੂਈ ਵਿਚ ਨਾ ਕਦੇ ਆਈਆ। ਇਕੋ ਨੇਤਰ ਖੋਲ੍ਹ ਕੇ ਤੀਜਾ, ਤ੍ਰੈਗੁਣ ਲੇਖਾ ਦਏ ਮੁਕਾਈਆ। ਪਰਮ ਪੁਰਖ ਪਰਮਾਤਮ ਨਾਲ ਪਤੀਜਾ, ਪਤਿਪਰਮੇਸ਼ਵਰ ਇਕੋ ਲਏ ਹੰਢਾਈਆ। ਜਿਸ ਦੇ ਪ੍ਰੇਮ ਅੰਦਰ ਤਨ ਮਨ ਸੀਝਾ, ਅਗਨੀ ਤਤ ਨਾ ਕੋਇ ਜਲਾਈਆ। ਸਾਚਾ ਨਾਮ ਧੁਰ ਦਾ ਕਲਮਾ ਸੁਣੇ ਹਦੀਸਾ, ਹਜ਼ਰਤ ਹਜ਼ੂਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਸਦਾ ਅਨਡੀਠਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜਨ ਭਗਤ ਸਦ ਮੰਗੇ ਏਕਾ ਮੰਗ, ਖ਼ਾਹਿਸ਼ ਜਗਤ ਨਾ ਕੋਇ ਵਧਾਈਆ। ਪੁਰਖ ਅਬਿਨਾਸ਼ੀ ਟੁੱਟੀ ਗੰਢ, ਜੋੜਨਹਾਰ ਤੇਰੀ ਵਡਿਆਈਆ। ਚੁਰਾਸੀ ਰਹੇ ਨਾ ਕੋਈ ਵੰਡ, ਚਾਰੇ ਖਾਣੀ ਨਾ ਕੋਇ ਭਵਾਈਆ। ਲੇਖਾ ਚੁਕ ਜਾਏ ਬੱਤੀ ਦੰਦ, ਅਜਪਾ ਜਾਪ ਦੇ ਸਮਝਾਈਆ। ਮੇਰੀ ਆਤਮ ਨਾ ਹੋਏ ਰੰਡ, ਸੁਹਾਗਣ ਘਰ ਵਿਚ ਦੇਣਾ ਬਣਾਈਆ। ਇਕੋ ਤੇਰਾ ਗਾਵਾਂ ਛੰਦ, ਸਾਜਣ ਅਵਰ ਨਾ ਕੋਇ ਮਨਾਈਆ। ਸਚ ਦਵਾਰਾ ਧੁਰ ਦਾ ਤੇਰਾ ਜਾਵਾਂ ਲੰਘ, ਨੌ ਦਵਾਰ ਸਕੇ ਨਾ ਕੋਇ ਅਟਕਾਈਆ। ਮਨੂਆ ਕਰੇ ਨਾ ਕੋਈ ਪਖੰਡ, ਭਰਮ ਵਿਚ ਨਾ ਕੋਇ ਭਰਮਾਈਆ। ਪਰਕਾਸ਼ ਤੱਕਾਂ ਨਾ ਸੂਰਜ ਚੰਦ, ਇਕੋ ਤੇਰਾ ਨੂਰ ਵੇਖ ਕੇ ਆਪਣਾ ਆਪ ਪਰਚਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਵਜਾ ਅਗੰਮਾ ਮਰਦੰਗ, ਢੋਲਕ ਛੈਣਾ ਸਰਵਣ ਸੁਣਨ ਕੋਇ ਨਾ ਪਾਈਆ। ਤੇਰੇ ਪ੍ਰੇਮ ਦਾ ਤੇਰੇ ਗ੍ਰਹਿ ਮਾਣਾਂ ਅਨੰਦ, ਰਸਨਾ ਜਿਹਵਾ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਪਾ ਠੰਡ, ਅੰਮ੍ਰਿਤ ਧਾਰਾ ਮੁਖ ਚੁਆਈਆ। ਜਨ ਭਗਤ ਸਦਾ ਲੋੜੇ ਵਸਤ ਇਕ, ਦੂਜੀ ਮੰਗਣ ਕੋਇ ਨਾ ਜਾਈਆ। ਚਾਰ ਕੁੰਟ ਦਹਿ ਦਿਸ਼ਾ ਆਤਮ ਪਰਮਾਤਮ ਆਏ ਦਿਸ, ਦੂਜਾ ਰੂਪ ਨਾ ਕੋਇ ਵਖਾਈਆ। ਨਿਹਕਰਮੀ ਹੋ ਕੇ ਕਰਮਾਂ ਦਾ ਲੇਖਾ ਦੇਵੇ ਲਿਖ, ਪੂਰਬ ਲੇਖਾ ਦਏ ਬਦਲਾਈਆ। ਸਤਿ ਧਰਮ ਦੀ ਸਿਖਿਆ ਦੇ ਕੇ ਬਣਾਵੇ ਧੁਰ ਦਾ ਸਿੱਖ, ਸ਼ਿਸ਼ ਆਪਣਾ ਰੰਗ ਵਟਾਈਆ। ਕਰਵਟ ਦੇ ਨਾ ਬਦਲੇ ਪਿਠ, ਸਨਮੁਖ ਹੋ ਕੇ ਦਰਸ ਦਿਖਾਈਆ। ਮਾਨਸ ਜਨਮ ਲਵੇ ਜਿੱਤ, ਹਾਰ ਸ਼ੌਹ ਦਰਿਆ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਬਣਨਵਾਲਾ ਮਿਤ, ਮਿੱਤਰ ਪਿਆਰਾ ਹੋ ਕੇ ਮੇਲ ਮਿਲਾਈਆ। ਜਨ ਭਗਤ ਲੋੜੇ ਇਕੋ ਮਿੱਤਰ, ਸੱਜਣ ਅਵਰ ਨਾ ਕੋਇ ਬਣਾਈਆ। ਜਿਸ ਦਾ ਰੂਪ ਸਦਾ ਬਚਿੱਤਰ, ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਜੋ ਆਪਣੀ ਧਾਰੋਂ ਆਵੇ ਨਿਕਲ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਓਹ ਭਗਤਾਂ ਲੇਖਾ ਆਏ ਲਿਖਣ, ਧੁਰ ਦਾ ਮਾਲਕ ਬਣ ਕੇ ਬਿਨਾ ਕ਼ਲਮ ਸ਼ਾਹੀਆ। ਜੁਗ ਚੌਕੜੀ ਦਾ ਲਹਿਣਾ ਆਏ ਨਜਿੱਠਣ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਏ ਦਿਸਣ,

ਲੱਖ ਚੁਰਾਸੀ ਨਜ਼ਰ ਕੋਇ ਨਾ ਪਾਈਆ। ਜਨ ਭਗਤ ਤੱਕੇ ਇਕੋ ਬੇਨਜ਼ੀਰ, ਨਜ਼ਰ ਆਪਣੀ ਆਪ ਬਦਲਾਈਆ। ਜਿਸ ਦੀ ਸਮਝੇ ਨਾ ਕੋਇ ਤਸਵੀਰ, ਤਸਬੀ ਮਾਲਾ ਵਾਲੇ ਸਾਰੇ ਦੇਣ ਦੁਹਾਈਆ। ਜਿਸ ਦੀ ਸਭ ਤੋਂ ਵੱਖਰੀ ਤਦਬੀਰ, ਤਕ਼ਦੀਰ ਸਭ ਦੀ ਦਏ ਬਦਲਾਈਆ। ਜਨ ਭਗਤਾਂ ਪਿਛੇ ਘੱਤਦਾ, ਰਹੇ ਵਹੀਰ, ਜੁਗ ਜੁਗ ਆਪਣਾ ਫੇਰਾ ਪਾਈਆ। ਜਿਸ ਤਾਰੇ ਸਧਨਾ ਸੈਣ ਕਬੀਰ, ਜੁਲਾਹੇ ਦਿਤੀ ਮਾਣ ਵਡਿਆਈਆ। ਸੋ ਭਗਤਾਂ ਹੋਏ ਅਧੀਨ, ਧਰੂ ਪ੍ਰਹਿਲਾਦ ਗਿਆ ਸਮਝਾਈਆ। ਸ਼ੱਮਸ ਤਬਰੇਜ਼ ਕਿਹਾ ਆਮੀਨ, ਮਨਸੂਰ ਸੂਲੀ ਚੜ੍ਹ ਕੇ ਖ਼ੁਸ਼ੀ ਮਨਾਈਆ। ਕਲਜੁਗ ਅੰਤ ਜਨ ਭਗਤਾਂ ਨੂੰ ਦੇਵਣ ਆਏ ਆਪ ਯਕੀਨ, ਯਕੇ ਬਾਦ ਦੀਗਰੇ ਸਾਰੇ ਲਏ ਉਠਾਈਆ। ਉਹਨਾਂ ਕਹੇ ਆਫ਼ਰੀਨ, ਜੋ ਜਗਤ ਆਫ਼ਤ ਵਿਚੋਂ ਪ੍ਰਭ ਨੂੰ ਰਹੇ ਧਿਆਈਆ। ਲੇਖਾ ਦੋਹਾਂ ਦਾ ਸਾਂਝਾ ਰਖੇ ਨਰ ਮਦੀਨ, ਨਾਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਦਰ ਆਏ ਸਰਬ ਕਰੇ ਤਸਲੀਮ, ਜੋ ਨਿਉਂ ਨਿਉਂ ਸੀਸ ਝੁਕਾਈਆ। ਕਿਸੇ ਨੂੰ ਪੜ੍ਹਨ ਨਾ ਦੇਵੇ ਨੁਕਤਾ ਨੂੰਨ (ਤੇ ਸੀਨ), ਡੰਡੇ ਵਾਲੀ ਮੀਮ ਨਾ ਕੋਇ ਪੜ੍ਹਾਈਆ। ਮਾਰਗ ਪਾਰ ਕਰਾਏ ਜੋ ਕਾਇਆ ਮੰਦਰ ਅੰਦਰ ਮਹੀਨ, ਸੁਰਤੀ ਸ਼ਬਦ ਨਾਲ ਜੁੜਾਈਆ। ਘਰ ਦਾਤਾ ਕਰਨੀ ਦਾ ਕਰਤਾ ਮਿਲੇ ਕਰੀਮ, ਕਾਇਮ ਮੁਕਾਮ ਆਪਣਾ ਦਏ ਜਣਾਈਆ। ਜਿਥੇ ਝਗੜਾ ਰਹੇ ਨਾ ਲੋਕ ਤੀਨ, ਤ੍ਰੈਗੁਣ ਮਾਇਆ ਪੋਹ ਨਾ ਸਕੇ ਰਾਈਆ। ਹਿੱਸਾ ਨਹੀਂ ਕੋਈ ਮਜ਼੍ਹਬ ਦੀਨ, ਜਾਤ ਪਾਤ ਨਾ ਕੋਇ ਜਣਾਈਆ। ਜਨ ਭਗਤ ਇਕੋ ਪੁਰਖ ਅਬਿਨਾਸ਼ੀ ਵੇਖਣ ਹੱਕ ਹਸੀਨ, ਹੁਸਨ ਦਾ ਮਾਲਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਜਗਤ ਦਿੰਦਾ ਰਹੇ ਤਰਮੀਮ, ਤਲਕੀਨ ਹੁਕਮ ਵਿਚ ਕਰਾਈਆ। ਜਨ ਭਗਤ ਕਦੇ ਲੱਭਣ ਨਾ ਜਾਏ ਬਨ, ਜੰਗਲਾਂ ਵਿਚ ਨਾ ਫੇਰਾ ਪਾਈਆ। ਸਦਾ ਦਰਸ਼ਨ ਮੰਗੇ ਅੰਦਰ ਤਨ, ਕਾਇਆ ਕਾਅਬਾ ਖੋਲ੍ਹ ਵਖਾਈਆ। ਪ੍ਰੇਮ ਪ੍ਰੀਤੀ ਅੰਦਰ ਬਣੇ ਸਾਚਾ ਜਨ, ਜਨਮ ਮਰਨ ਦਾ ਲੇਖਾ ਜਾਏ ਚੁਕਾਈਆ। ਨਾਤਾ ਜੋੜੇ ਇਕੋ ਸ੍ਰੀ ਭਗਵਨ, ਭਾਗ ਹਿੱਸਾ ਓਸੇ ਦੀ ਝੋਲੀ ਪਾਈਆ। ਕੂੜ ਕੁੜਿਆਰਾ ਭਾਂਡਾ ਦੇਵੇ ਭੰਨ, ਭਰਮ ਅੰਦਰੋਂ ਬਾਹਰ ਕਢਾਈਆ। ਦਿਵਸ ਰੈਣ ਅੱਠੇ ਪਹਿਰ ਯਾਦ ਵਿਚ ਕਰਦਾ ਰਹੇ ਧੰਨ ਧੰਨ, ਧੰਨ ਤੇਰੀ ਬੇਪਰਵਾਹੀਆ। ਸਾਹਿਬ ਸਵਾਮੀ ਅੰਤਰਜਾਮੀ ਭਗਤ ਸੁਹੇਲਾ ਇਕ ਅਕੇਲਾ ਜਨ ਭਗਤਾਂ ਬੇੜਾ ਦੇਵੇ ਬੰਨ੍ਹ, ਜੁਗ ਜੁਗ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਜਗਤ ਮੇਟ ਕੇ ਵਾਸਨਾ ਗ਼ਮ, ਝਗੜਾ ਮੁਕਾ ਫਾਂਸੀ ਜਮ, ਲੇਖੇ ਲਾ ਕੇ ਪਵਣ ਸਵਾਸੀ ਦਮ, ਹਮ ਸਾਜਣ ਬਣਾ ਕੇ ਘਰ ਸਾਚੇ ਦਏ ਪਹੁੰਚਾਈਆ।

੧੪ ਜੇਠ ਸ਼ਹਿਨਸ਼ਾਹੀ ਸੰਮਤ ੨ ਸੁੰਦਰ ਸਿੰਘ ਦੇ ਘਰ ਪਿੰਡ ਮਗੋਵਾਲੀ ਜੰਮੂ

ਜਨ ਭਗਤ ਪੂਜੇ ਕੋਈ ਨਾ ਸਿਲ ਪੱਥਰ, ਪਾਹਿਨ ਪਾਉਂ ਨਾ ਸੀਸ ਝੁਕਾਈਆ। ਸੁਖ ਜਾਣੇ ਨਾ ਵਿਦਿਆ ਅੱਖਰ, ਕਿਤਾਬਾਂ ਦਾ ਕੁਤਬ ਨਾ ਕਦੇ ਅਖਵਾਈਆ। ਸਦਾ ਸਚ ਪ੍ਰੇਮ ਦੇ ਲੱਥਾ ਰਹੇ ਸੱਥਰ, ਆਪ ਆਪਣਾ ਆਪ ਮਿਟਾਈਆ। ਸਚ ਦੀਦਾਰ ਦਾ ਅੰਦਰੋਂ ਨਿਕਲੇ ਨਾ ਕਦੇ ਅਸਰ, ਅਸਲ ਆਪਣਾ ਰਾਹ ਤਕਾਈਆ। ਹਰਿਚਰਨ ਸ਼ਰਨਾਈ ਕਰੇ ਬਸਰ, ਬਿਸਤਰੇ ਮਰਗ ਸੇਜ ਨਾ ਕੋਇ ਹੰਢਾਈਆ। ਵਿਛੋੜੇ ਦੀ ਅੰਦਰ

ਲੱਗੀ ਰਹੇ ਦਰਦ, ਬਿਰਹੋਂ, ਚੋਟ ਲਗਾਈਆ। ਵੈਰਾਗ ਦੀ ਚਲਦੀ ਰਹੇ ਕਰਦ, ਕ਼ਾਤਲ ਕ਼ਤਲ ਕੂੜ ਕੁੜਿਆਰ ਵਖਾਈਆ। ਮਨ ਅੰਧੇਰਾ ਰਹੇ ਨਾ ਗਰਦ, ਗੁਬਾਰ ਗੋਰ ਨਾ ਕੋਇ ਪਰਗਟਾਈਆ। ਪ੍ਰਭ ਮਿਲ ਕੇ ਪੂਰੀ ਕਰਦਾ ਰਹੇ ਸੱਧਰ, ਸਦ ਮਨਸਾ ਜਾਏ ਗਵਾਈਆ। ਪੁਰਖ ਅਬਿਨਾਸ਼ੀ ਮਿਹਰ ਕਰੇ ਨਦਰ, ਨਜ਼ਰ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਰਿ ਆਪਣਾ ਭੇਵ ਖੁਲ੍ਹਾਈਆ। ਜਨ ਭਗਤ ਇਸ਼ਟ ਦੇਵ ਸਵਾਮੀ ਇਕੋ ਤੱਕੇ, ਅੱਖ ਅੱਖ ਨਾ ਕੋਇ ਬਦਲਾਈਆ। ਰਸਤਾ ਮਾਰਗ ਸਮਝ ਕੇ ਹੱਕੇ, ਹਿਕਮਤ ਕੂੜ ਛੱਡੇ ਚਤੁਰਾਈਆ। ਮੰਜ਼ਲ ਚੜ੍ਹਦਿਆਂ ਮੂਲ ਨਾ ਥੱਕੇ, ਭੱਜੇ ਵਾਹੋ ਦਾਹੀਆ। ਨਾਤੇ ਤੋੜੇ ਕੂੜੇ ਸਾਕ ਸੱਜਣ ਸਕੇ, ਸਾਹਿਬ ਇਕੋ ਇਕ ਮਨਾਈਆ। ਜੋ ਸਦਾ ਰਹੇ ਸੱਜੇ ਖੱਬੇ, ਅਗੇ ਪਿੱਛੇ ਹੋਏ ਸਹਾਈਆ। ਪਾਪ ਅੰਦਰੋਂ ਕੱਢੇ ਦੱਬੇ, ਪੜਦਾ ਮੋਹ ਦਏ ਚੁਕਾਈਆ। ਘਰ ਸੁਹਾਵਣੇ ਸਦਾ ਸੱਦੇ, ਚਰਨ ਕਵਲ ਦਏ ਸਰਨਾਈਆ। ਜਿਥੇ ਨਾਦ ਅਗੰਮੀ ਵੱਜੇ, ਸ਼ਬਦ ਧੁਨ ਸ਼ਨਵਾਈਆ। ਦੀਪਕ ਜੋਤ ਜਗੇ, ਦਿਵਸ ਰੈਣ ਹੋਵੇ ਰੁਸ਼ਨਾਈਆ। ਬਿਨ ਰਸਨਾ ਜਿਹਵਾ ਮਿਲਣ ਮਜ਼ੇ, ਝਿਰਨਾ ਅੰਮ੍ਰਿਤ ਦਏ ਝਿਰਾਈਆ। ਰਾਏ ਧਰਮ ਨਾ ਦੇਵੇ ਸਜ਼ੇ, ਜਮ ਡੰਡ ਨਾ ਦੇਵੇ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਚੜ੍ਹਾਈਆ। ਜਨ ਭਗਤ ਦੂਜਾ ਤੱਕੇ ਨਾ ਕੋਇ ਵਸੀਲਾ, ਓਟ ਅਵਰ ਨਾ ਕੋਇ ਰਖਾਈਆ। ਪ੍ਰਭ ਮਿਲਣ ਦਾ ਸਦਾ ਕਰੇ ਹੀਲਾ, ਹਿਰਦੇ ਹਰਿ ਹਰਿ ਆਪ ਵਸਾਈਆ। ਮਾਲਕ ਲੱਭੇ ਇਕੋ ਛੈਲ ਛਬੀਲਾ, ਜੋਬਨਵੰਤਾ ਬੇਪਰਵਾਹੀਆ। ਦੋ ਜਹਾਨ ਜਿਸ ਦੇ ਅਧੀਨਾ, ਸਿਰ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਨਾਮ ਰਹੇ ਚੀਨਾ, ਚਾਰੋਂ ਕੁੰਟ ਵੱਜੇ ਵਧਾਈਆ। ਆਤਮ ਪਰਮਾਤਮ ਹੋਵੇ ਪਰਬੀਨਾ, ਪ੍ਰਭੂ ਬੇਐਬ ਨੂਰ ਖ਼ੁਦਾਈਆ। ਜਿਸ ਦਾ ਨਾ ਕੋਈ ਮਜ਼੍ਹਬ ਨਾ ਕੋਈ ਦੀਨਾ, ਜਾਤਾਂ ਵਾਲੀ ਵੰਡ ਨਾ ਕੋਇ ਵੰਡਾਈਆ। ਮਿਹਰ ਵਿਚ ਹੋਏ ਨਾ ਕਦੇ ਕਮੀਨਾ, ਬਖ਼ਸ਼ਿਸ਼ ਆਪਣੀ ਰਹਿਮਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਠਾਂਡਾ ਕਰੇ ਸੀਨਾ, ਸਾਂਤਕ ਸਤਿ ਸਤਿ ਕਰਾਈਆ। ਜਨ ਭਗਤ ਕਦੇ ਨਾ ਜਾਣੇ ਮੁਸ਼ਕਲ, ਔਝੜ ਰਾਹ ਨਾ ਕੋਇ ਤਕਾਈਆ। ਸਦਾ ਸਦਾ ਸਦ ਰਹੇ ਖ਼ੁਸ਼ਦਿਲ, ਖ਼ੁਸ਼ੀਆਂ ਵਿਚ ਢੋਲਾ ਪ੍ਰਭ ਦਾ ਗਾਈਆ। ਕਾਇਰ ਹੋ ਕੇ ਬਣੇ ਕਦੇ ਨਾ ਬੁਜ਼ਦਿਲ, ਸੂਰਬੀਰ ਆਪਣਾ ਨਾਉਂ ਧਰਾਈਆ। ਪ੍ਰੇਮ ਪਿਆਰਾ ਹਰਦਿਲ, ਅਜ਼ੀਜ਼ ਧੁਰ ਦਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦਵਾਰਾ ਲਏ ਮੱਲ, ਦਰ ਘਰ ਸਾਚੇ ਸੋਭਾ ਪਾਈਆ। ਜਨ ਭਗਤ ਸਚ ਝੂਠ ਕਦੇ ਨਾ ਕਰੇ ਮਿਲਾਵਟ, ਦੋਏ ਦੋਏ ਰੰਗ ਨਾ ਰੂਪ ਬਦਲਾਈਆ। ਪ੍ਰੇਮ ਵਿਚ ਕਰੇ ਨਾ ਕੋਈ ਬਗ਼ਾਵਤ, ਮਨੁਆ ਮਨ ਨਾ ਕੋਇ ਸਤਾਈਆ। ਝਗੜੇ ਵਿਚ ਨਾ ਕੋਈ ਅਦਾਵਤ, ਦਵੈਤ ਦੂਈ ਨਾ ਕੋਇ ਰਖਾਈਆ। ਮਿਹਰ ਵਿਚ ਮੁਹੱਬਤ ਕਰੇ ਸਖਾਵਤ, ਧੁਰ ਦੀ ਵਸਤ ਆਪ ਵਰਤਾਈਆ। ਸਚ ਦਵਾਰੇ ਹਰਿਜਨ ਰਖੇ ਸਾਂਭ ਅਮਾਨਤ, ਅਮਲਾਂ ਦਰ ਅਮਲ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੁਕਮੇਂ ਅੰਦਰ ਹੁਕਮ ਕਰੇ ਬਿਆਨਤ, ਖਿਆਨਤ ਨੇੜ ਕੋਇ ਨਾ ਆਈਆ।

੧੪ ਜੇਠ ਸ਼ਹਿਨਸ਼ਾਹੀ ਸੰਮਤ ੨ ਨੰਤੀ ਦੇਵੀ ਦੇ ਗ੍ਰਹਿ ਪਿੰਡ ਮਗੋਵਾਲੀ ਜੰਮੂ

ਜਨ ਭਗਤ ਆਲਸ ਨਿੰਦਰਾ ਵਿਚ ਕਦੇ ਨਾ ਜਾਵੇ ਸੌਂ, ਗ਼ਫ਼ਲਤ ਰੂਪ ਨਾ ਕੋਇ ਬਦਲਾਈਆ। ਜਾਗਰਤ ਸੋਵਤ ਏਕਾ ਗਾਉਂਦਾ ਨਾਉਂ, ਨਾਉਂ ਨਿਰੰਕਾਰ ਇਕ ਧਿਆਈਆ। ਬੰਦਨਾ ਵਿਚ ਮਸਤਕ ਛੂੰਹਦਾ ਰਹੇ ਪਾਉਂ, ਪਾਰਬ੍ਰਹਮ ਚਰਨ ਕਵਲ ਸਰਨਾਈਆ। ਬਣਾਉਂਦਾ ਰਹੇ ਸੁਹੰਜਣਾ ਥਾਉਂ, ਆਤਮ ਸੇਜਾ ਸੋਭਾ ਪਾਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਪਕੜਦਾ ਰਹੇ ਬਾਹੋਂ, ਲੱਖ ਚੁਰਾਸੀ ਵਿਚੋਂ ਲਏ ਉਠਾਈਆ। ਸਦਾ ਸਦਾ ਸਦ ਕਰਦਾ ਰਹੇ ਨਿਆਉਂ, ਅਦਲ ਦਾ ਮਾਲਕ ਆਦਲ ਇਕ ਅਖਵਾਈਆ। ਹਰਿਜਨ ਬਣਾਉਂਦਾ ਰਹੇ ਹੰਸ ਫੜ ਫੜ ਕਾਉਂ, ਬੁਧੀ ਕਾਗ ਨਾ ਕੋਇ ਰਖਾਈਆ। ਏਥੇ ਬਣਦਾ ਰਹੇ ਪਿਤਾ ਮਾਉਂ, ਮਾਲਕ ਹੋ ਕੇ ਆਪਣੀ ਗੋਦ ਉਠਾਈਆ। ਸਚ ਪ੍ਰੀਤੀ ਅੰਦਰ ਕਰਦਾ ਰਹੇ ਵਾਹੋ ਵਾਹੋ, ਵਾਹ ਵਾਹ ਆਪਣਾ ਗੁਣ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਪਾਰ ਕਰੇ ਸ਼ੌਹ ਦਰਿਆਉਂ, ਸਾਚੇ ਕੰਧੇ ਆਪ ਉਠਾਈਆ। ਜਨ ਭਗਤ ਕੋਈ ਨਾ ਤੱਕੇ ਓਟ, ਆਸਰਾ ਨਜ਼ਰ ਕੋਇ ਨਾ ਆਈਆ। ਇਕ ਮੁਹੱਬਤ ਵਿਚ ਹੋਏ ਮੋਹਤ, ਮਾਲਕ ਮਿਲ ਕੇ ਖ਼ੁਸ਼ੀ ਮਨਾਈਆ। ਸਾਢੇ ਤਿੰਨ ਕਰੋੜ ਖੁਲ੍ਹੇ ਰਖੇ ਸੋਤ, ਰੋਮ ਰੋਮ ਵੱਜਦੀ ਰਹੇ ਵਧਾਈਆ। ਭਾਗ ਲੱਗੇ ਕਾਇਆ ਕੋਟ, ਤਨ ਮਾਟੀ ਰੰਗ ਚੜ੍ਹਾਈਆ। ਜਲਵਾ ਤੱਕੇ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਣਾਵੇ ਇਕ ਸਲੋਕ, ਸੋਹਲਾ ਧੁਰ ਦਾ ਇਕ ਦ੍ਰਿੜਾਈਆ। ਜਨ ਭਗਤ ਕਦੇ ਨਾ ਹੋਵੇ ਵਿਸ਼ਵਾਸ ਘਾਤੀ, ਦ੍ਰਿਸ਼ਟ ਆਪਣੀ ਨਾ ਕੋਇ ਬਦਲਾਈਆ। ਪ੍ਰਭ ਦਾ ਦਰਸ ਮੰਗੇ ਦਿਵਸ ਰਾਤੀ, ਅੱਠੇ ਪਹਿਰ ਧਿਆਨ ਲਗਾਈਆ। ਅੰਮ੍ਰਿਤ ਪੀਵੇ ਬੂੰਦ ਸਵਾਂਤੀ, ਅਗਨੀ ਤ੍ਰਿਖਾ ਜਗਤ ਬੁਝਾਈਆ। ਆਪਣੀ ਨਿਰਮਲ ਕਰੇ ਜਾਤੀ, ਉਜਲ ਹੋ ਕੇ ਸੋਭਾ ਪਾਈਆ। ਇਕੋ ਰੰਗ ਵੇਖੇ ਪਰਭਾਤੀ, ਸੰਧਿਆ ਰੂਪ ਨਾ ਕੋਇ ਬਦਲਾਈਆ। ਮਿਲੇ ਮੇਲ ਕਮਲਾਪਾਤੀ, ਕਵਲ ਨੈਣ ਨੈਣ ਕਰੇ ਰੁਸ਼ਨਾਈਆ। ਗ੍ਰਹਿ ਮੰਦਰ ਅੰਦਰ ਦੇਵੇ ਸ਼ਾਂਤੀ, ਸਾਂਤਕ ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਬਣੇ ਆਪ ਸਾਕ਼ੀ, ਸਾਖਿਆਤ ਅੰਮ੍ਰਿਤ ਜਾਮ ਦਏ ਪਿਆਈਆ।

੧੪ ਜੇਠ ਸ਼ਹਿਨਸ਼ਾਹੀ ਸੰਮਤ ੨ ਲੱਛਮੀ ਦੇਵੀ ਦੇ ਗ੍ਰਹਿ ਮੂਸੇ ਚੱਕ ਜੰਮੂ

ਜਨ ਭਗਤ ਪਿਆਰ ਬਣੇ ਨਾ ਕਾਇਆ ਝੁੱਗਾ, ਤਨ ਮਾਟੀ ਸਚ ਸਚ ਨਾ ਕੋਇ ਰਖਾਈਆ। ਅੰਦਰ ਪ੍ਰੇਮ ਲੱਭੇ ਗੁੱਝਾ, ਪੁਰਖ ਅਕਾਲ ਢੂੰਡੇ ਚਾਈਂ ਚਾਈਂਆ। ਜਿਥੇ ਭਾਓ ਰਹੇ ਨਾ ਦੂਜਾ, ਦਵੈਸ਼ ਰਹੇ ਨਾ ਰਾਈਆ। ਸਹਿਜ ਨੇਤਰ ਖੋਲ੍ਹੇ ਤੀਜਾ, ਤ੍ਰੈਗੁਣ ਲੇਖਾ ਦਏ ਮੁਕਾਈਆ। ਆਪਣਾ ਮਾਰਗ ਦੱਸੇ ਸਿੱਧਾ, ਜੰਗਲ ਜੂਹ ਉਜਾੜ ਪਹਾੜ ਨਾ ਕੋਇ ਫਿਰਾਈਆ। ਸਚ ਘਰਾਨਾ ਦੱਸੇ ਨਿੱਘਾ, ਦਰ ਠਾਂਡੇ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਪਣੇ ਮਿਲਣ ਦੀ ਦੇ ਕੇ ਬਿਧਾ, ਬਦੌਲਤ ਆਪਣੀ ਦਇਆ ਕਮਾਈਆ।

ਜਨ ਭਗਤ ਕਦੇ ਪ੍ਰੇਮ ਕਰੇ ਨਾ ਕਾਇਆ ਕੱਪੜ, ਕਪਟੀ ਰੂਪ ਨਾ ਕਦੇ ਬਣਾਈਆ। ਸਚ ਦਵਾਰੇ ਮੰਜ਼ਲ ਜਾਵੇ ਅੱਪੜ, ਪ੍ਰਭ ਚਰਨ ਮਿਲੇ ਸਰਨਾਈਆ। ਬੱਗਾ ਰਹੇ ਮੂਲ ਨਾ ਬੱਪੜ, ਹੰਸ ਸਰਬੰਸ ਮਿਲੇ ਵਡਿਆਈਆ। ਨਹਾਉਣਾ ਪਏ ਕਿਸੇ ਨਾ ਛੱਪੜ, ਸਚ ਸਰੋਵਰ ਇਸ਼ਨਾਨ ਦਏ ਕਰਾਈਆ। ਦੂਜਾ ਲੜ ਨਾ ਲਏ ਪਕੜ, ਆਤਮ ਪਰਮਾਤਮ ਗੰਢ ਪਵਾਈਆ। ਕਿਸੇ ਤਰਾਜ਼ੂ ਤੁਲੇ ਨਾ ਤੱਕੜ, ਨਾਮ ਕੰਡੇ ਵਜਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਕਿਨਾਰਾ ਪਾਰ ਕਰਾਏ ਰੱਕੜ, ਸਚ ਦਵਾਰ ਇਕ ਰਖਾਈਆ। ਜਨ ਭਗਤ ਕਾਇਆ ਮਾਟੀ ਕਦੇ ਨਾ ਮੰਗੇ ਸੁਖ, ਸੁਖ ਆਤਮ ਨਜ਼ਰੀ ਆਈਆ। ਜਨਮ ਜਨਮ ਦਾ ਮੇਟੇ ਦੁੱਖ, ਕਰਮ ਕਰਮ ਦਾ ਰੋਗ ਗਵਾਈਆ। ਪ੍ਰਭ ਮਿਲਣ ਦੀ ਰਖੇ ਭੁੱਖ, ਤ੍ਰਿਸ਼ਨਾ ਰੋਗ ਨਾ ਕੋਇ ਵਧਾਈਆ। ਲੇਖੇ ਲਾਵੇ ਜਾਮਾ ਮਾਨਸ ਮਨੁੱਖ, ਮਾਨਵ ਦਰ ਘਰ ਸੋਭਾ ਪਾਈਆ। ਪੁਰਖ ਅਬਿਨਾਸ਼ੀ ਸਾਹਿਬ ਸਵਾਮੀ ਆਪਣੀ ਗੋਦੀ ਲਵੇ ਚੁੱਕ, ਚਾਰ ਕੁੰਟ ਦਾ ਝਗੜਾ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਦੱਸ ਕੇ ਇਕ ਤੁਕ, ਤੁਰਤ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਰਹਿਣ ਨਾ ਦੇਵੇ ਓਹਲਾ ਲੁਕ, ਗੁਰਮੁਖ ਪੜਦਿਆਂ ਵਿਚੋਂ ਬਾਹਰ ਕਢਾਈਆ। ਜਨ ਭਗਤ ਕਾਇਆ ਮੰਦਰ ਅੰਦਰ ਕਰੇ ਅਰਦਾਸ, ਸੀਸ ਜਗਦੀਸ ਝੁਕਾਈਆ। ਹਰਿ ਕਰਤੇ ਵਸਣਾ ਮੇਰੇ ਪਾਸ, ਸਦਾ ਤੇਰਾ ਰਾਹ ਤਕਾਈਆ। ਮੋਹੇ ਤੇਰਾ ਇਕ ਵਿਸ਼ਵਾਸ, ਵਿਸ਼ਿਆਂ ਤੋਂ ਲੈਣਾ ਬਚਾਈਆ। ਤੇਰਾ ਨੂਰ ਜੋਤ ਪਰਕਾਸ਼, ਪਰਕਾਸ਼ਤ ਹੋ ਕੇ ਵੇਖੇ ਸਰਬ ਲੋਕਾਈਆ। ਮੈਂ ਬਣ ਕੇ ਤੇਰਾ ਦਾਸੀ ਦਾਸ, ਸੇਵਕ ਹੋ ਕੇ ਸਾਚੀ ਸੇਵ ਕਮਾਈਆ। ਮੇਰੀ ਪੂਰੀ ਕਰਨੀ ਆਸ, ਤ੍ਰਿਸ਼ਨਾ ਦੇਣੀ ਬੁਝਾਈਆ। ਤੇਰੇ ਮੰਦਰ ਕਰਾਂ ਵਾਸ, ਤੇਰੇ ਚਰਨ ਮਿਲੇ ਸਰਨਾਈਆ। ਮੇਰੀ ਨੇਤਰ ਖੁਲ੍ਹੇ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਮਾਨੁਖ ਜਨਮ ਹੋਵੇ ਵਡ ਵਡ ਭਾਗ, ਹਿੱਸਾ ਤੇਰੀ ਝੋਲੀ ਪਾਈਆ। ਮੇਰਾ ਜਗਦਾ ਰਹੇ ਚਰਾਗ, ਤੇਰਾ ਨੂਰ ਹੋਏ ਰੁਸ਼ਨਾਈਆ। ਜਲਵਾ ਤੱਕਾਂ ਵਿਚ ਬ੍ਰਹਿਮਾਦ, ਬ੍ਰਹਿਮਾਂਡ ਵੇਖ ਖ਼ੁਸ਼ੀ ਮਨਾਈਆ। ਤੂੰ ਰਚਨਾ ਰਚੀ ਆਦਿ, ਜੁਗਾਦਿ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਤ ਅਮੋਲਕ ਦੇ ਦੇ ਦਾਦ, ਦਾਤੇ ਦਾਨੀ ਦੇਂਦਿਆਂ ਤੋਟ ਰਹੇ ਨਾ ਰਾਈਆ।

੧੪ ਜੇਠ ਸ਼ਹਿਨਸ਼ਾਹੀ ਸੰਮਤ ੨ ਪਰਕਾਸ਼ ਚੰਦ ਦੇ ਗ੍ਰਹਿ ਪਿੰਡ ਮਗੋਵਾਲੀ ਜੰਮੂ

ਜਨ ਭਗਤ ਕਦੇ ਨਾ ਕਰੇ ਖ਼ੁਦੀ, ਹੰਕਾਰ ਵਿਚ ਨਾ ਆਈਆ। ਸਦਾ ਨਿਰਮਲ ਰਖੇ ਬੁਧੀ, ਪ੍ਰੇਮ ਪਿਆਰ ਮੁਹੱਬਤ ਵਿਚ ਸਮਾਈਆ। ਮੰਜ਼ਲ ਤੱਕੇ ਉਚੀ, ਜਿਥੇ ਵਸੇ ਬੇਪਰਵਾਹੀਆ। ਸੁਰਤੀ ਰਖੇ ਸੁੱਚੀ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਕਰੇ ਨਾ ਕੂੜ ਵਿਚਾਰ, ਮਮਤਾ ਮੋਹ ਨਾ ਕੋਇ ਰਖਾਈਆ। ਇਕੋ ਪ੍ਰਭ ਦਾ ਮੰਗੇ ਦਰਸ ਦੀਦਾਰ, ਚੰਦ ਨੂਰ ਹੋਏ ਰੁਸ਼ਨਾਈਆ। ਮੰਜ਼ਲ ਮਿਲੇ ਅਟਲ ਮੁਨਾਰ, ਦਰਗਾਹ ਸਾਚੀ ਵੱਜੇ ਵਧਾਈਆ। ਜਿਥੇ ਸੂਰਜ ਚੰਦ ਨਾ ਕੋਇ ਸਤਾਰ, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਇਕੋ ਖੇਲ ਅਗੰਮ ਅਪਾਰ, ਅਲਖ ਅਗੋਚਰ ਰਿਹਾ ਕਰਾਈਆ। ਜੋਤੀ ਜਾਤਾ ਹੋ ਉਜਿਆਰ,

ਨੂਰੋ ਨੂਰ ਨੂਰ ਡਗਮਗਾਈਆ। ਜਨ ਭਗਤਾਂ ਪਾਵੇ ਸਾਰ, ਮਹਾਂਸਾਰਥੀ ਹੋ ਕੇ ਆਪਣੇ ਦਰ ਪਹੁੰਚਾਈਆ। ਲੱਖ ਚੁਰਾਸੀ ਵਿਚੋਂ ਕੱਢੇ ਬਾਹਰ, ਜਮ ਕੀ ਫਾਂਸੀ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਇਕੋ ਮੰਗੋ ਧੁਰ ਦਾ ਰੰਗ, ਰੰਗਤ ਕੂੜ ਨਾ ਕੋਇ ਰਖਾਈਆ। ਆਤਮ ਸੇਜ ਸੁਹਾਏ ਪਲੰਘ, ਪਾਵਾ ਚੂਲ ਨਾ ਕੋਇ ਰਖਾਈਆ। ਸ਼ਬਦ ਨਾਦ ਵੱਜੇ ਮਰਦੰਗ, ਧੁਨ ਆਤਮਕ ਸੁਣੇ ਚਾਈਂ ਚਾਈਂਆ। ਨਿਜਾਨੰਦ ਵਿਚੋਂ ਪਰੇ ਹੋਏ ਪਰਮਾਨੰਦ, ਪਰਮ ਪੁਰਖ ਵਿਚ ਸਮਾਈਆ। ਜਿਥੇ ਇਕੋ ਢੋਲਾ ਇਕੋ ਛੰਦ, ਗੁਰ ਅਵਤਾਰ ਪੈਗ਼ੰਬਰ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰਾ ਸਰਬੰਗ, ਬਖ਼ਸ਼ੰਦ ਹਰਿਜਨ ਭਗਤ ਲਏ ਤਰਾਈਆ। ਜਨ ਭਗਤ ਚੜ੍ਹੇ ਮੰਜ਼ਲ ਮਹਿਬੂਬ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦਾ ਇਕੋ ਅਰਸ਼ ਅਰੂਜ਼, ਦੂਜੀ ਵੰਡ ਨਾ ਕੋਇ ਵੰਡਾਈਆ। ਹਜ਼ਰਤ ਪੜ੍ਹੇ ਨਾ ਕੋਇ ਹਜ਼ਾਰਾ ਦਰੂਦ, ਕਲਮਾ ਨਬੀ ਨਾ ਕੋਇ ਸੁਣਾਈਆ। ਪਰਵਰਦਿਗਾਰ ਸਾਂਝਾ ਯਾਰ ਪਰਮ ਪੁਰਖ ਪਰਮਾਤਮ ਹੋਏ ਮੌਜੂਦ, ਅਬਿਨਾਸ਼ੀ ਕਰਤਾ ਨਜ਼ਰੀ ਆਈਆ। ਜਿਸ ਦੀ ਸਮਝ ਨਾ ਸਕਿਆ ਕੋਇ ਹਦੂਦ, ਬੇਅੰਤ ਕਹਿ ਕੇ ਸਾਰੇ ਰਹੇ ਗਾਈਆ। ਜਨ ਭਗਤਾਂ ਸਦਾ ਹਾਜ਼ਰ ਮੌਜੂਦ, ਓਝਲ ਹੋ ਨਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਭਗਤ ਭਗਵਾਨ ਹੋ ਮਿਹਰਵਾਨ ਦਰ ਠਾਂਡੇ ਦੇਵੇ ਮਾਣ ਵਡਿਆਈਆ।