ਪੁਸਤਕਾਲਾਭਾਗ ੧੯

੧੫ ਜੇਠ ਸ਼ਹਿਨਸ਼ਾਹੀ ਸੰਮਤ ੨ ਸਰਦਾਰ ਚੰਦ ਦੇ ਗ੍ਰਹਿ ਪਿੰਡ ਬਾਲੇਵਾਲ ਜ਼ਿਲਾ ਜੰਮੂ

ਜਨ ਭਗਤਾਂ ਅੰਦਰ ਸਾਚੀ ਰਾਸ, ਮੰਡਲ ਸੋਹਣਾ ਨਜ਼ਰੀ ਆਈਆ। ਗੋਪੀ ਕਾਹਨ ਪੈਂਦੀ ਰਾਸ, ਸੁਰਤੀ ਸ਼ਬਦੀ ਨਾਚ ਨਚਾਈਆ। ਸਚ ਦੀਪਕ ਹੋਏ ਪਰਕਾਸ਼, ਖ਼ਾਲੀ ਹੱਥ ਨਾ ਕੋਇ ਉਠਾਈਆ। ਖੇਲ ਖੇਲੇ ਜਿਸ ਰਚਨਾ ਰਚੀ ਆਦਿ, ਅੰਤ ਦਾ ਮਾਲਕ ਖ਼ੁਸ਼ੀ ਮਨਾਈਆ। ਜਿਸ ਮੰਜ਼ਲ ਨੂੰ ਖੋਜਦੇ ਸੰਤ ਸਾਧ, ਦਿਵਸ ਰੈਣ ਧਿਆਨ ਲਗਾਈਆ। ਸੋ ਭਗਤਾਂ ਸਹਿਜ ਮਿਲੇ ਦਾਦ, ਪੁਰਖ ਅਬਿਨਾਸ਼ੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮਿਹਰ ਨਜ਼ਰ ਉਠਾਈਆ। ਜਨ ਭਗਤ ਕਦੇ ਨਾ ਕਰੇ ਦਲਿੱਦਰ, ਆਲਸ ਵਿਚ ਕਦੇ ਨਾ ਆਈਆ। ਲੇਖਾ ਜਾਣੇ ਪੂਰਬ ਬਿਦਰ, ਬਿਧ ਸਭ ਨੂੰ ਗਿਆ ਦ੍ਰਿੜਾਈਆ। ਨਿਰਗੁਣ ਧਾਰੋਂ ਆਉਣਾ ਨਿੱਕਲ, ਪੜਦਾ ਮਾਇਆ ਪਰੇ ਹਟਾਈਆ। ਪੁਰਖ ਅਬਿਨਾਸ਼ੀ ਮਿਲਣਾ ਮਿੱਤਰ, ਮੀਤ ਮੁਰਾਰਾ ਖ਼ੁਸ਼ੀ ਮਨਾਈਆ। ਚੋਟੀ ਚੜ੍ਹਨਾ ਸਿਖ਼ਰ, ਘਰ ਵੱਜੇ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਘਰ ਟਿਕਾਈਆ। ਜਨ ਭਗਤ ਲੇਖਾ ਜਾਣੇ ਪੂਰੇ ਸਤਿਗੁਰ ਦਾ, ਸਤਿ ਸਤਿਵਾਦੀ ਸੀਸ ਨਿਵਾਈਆ। ਰਾਹ ਤੱਕੇ ਰਸਤਾ ਧੁਰ ਦਾ, ਧਰਮ ਦੀ ਧਾਰ ਨਾਲ ਵਡਿਆਈਆ। ਝਗੜਾ ਮੁਕਾਏ ਅੰਧ ਘੋਰ ਦਾ, ਅੰਧ ਅੰਧੇਰਾ ਨਾ ਕੋਇ ਭਰਮਾਈਆ। ਲੇਖਾ ਚੁਕਾ ਕੇ ਪੰਜ ਚੋਰ ਦਾ, ਚੋਰੀ ਚੋਰੀ ਦਾਓ ਨਾ ਕੋਇ ਲਗਾਈਆ। ਲਹਿਣਾ ਰਹੇ ਨਾ ਮਨੂਏ ਸ਼ੋਰ ਦਾ, ਸ਼ਹਿਨਸ਼ਾਹ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪੇ ਬਹੁੜਦਾ, ਬਹੁੜੀ ਬਹੁੜੀ ਕਰੇ ਲੋਕਾਈਆ।

ਜਨ ਭਗਤ ਕਦੇ ਨਾ ਬਣੇ ਜਗਿਆਸੂ, ਜਗਤ ਵਾਲੀ ਰੀਤ ਨਾ ਕੋਇ ਬਣਾਈਆ। ਜਗਤ ਮਮਤਾ ਨੇਤਰ ਨੀਰ ਵਹਾਏ ਕੋਇ ਨਾ ਆਂਸੂ, ਛਹਿਬਰ ਨੈਣ ਨਾ ਕੋਇ ਵਖਾਈਆ। ਜਿਸ ਦੀ ਧਾਰ ਨੂੰ ਕਟ ਸਕੇ ਨਾ ਧਾਤੂ, ਖੰਡਾ ਖੜਗ ਨਾ ਕੋਇ ਛੁਹਾਈਆ। ਜਗਤ ਵਿਦਿਆ ਸਮਝੇ ਕੋਈ ਨਾ ਸਾਧੂ, ਸਾਧਨਾ ਵਿਚ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੋਏ ਆਪ ਉਠਾਈਆ। ਜਨ ਭਗਤ ਸਦਾ ਸਦ ਨਿਰਗੁਣ ਧਾਰੋਂ ਉਠੇ, ਨਿਰਵੈਰ ਦਏ ਵਡਿਆਈਆ। ਪੁਰਖ ਅਕਾਲ ਅਬਿਨਾਸ਼ੀ ਕਰਤਾ ਤੁਠੇ, ਮਿਹਰਵਾਨ ਹੋਏ ਸਹਾਈਆ। ਹਰਿਜਨ ਰਹਿਣ ਨਾ ਦੇਵੇ ਸੁੱਤੇ, ਸੋਈ ਸੁਰਤੀ ਸਵਾਧਾਨ ਆਪ ਵਖਾਈਆ। ਭਾਗ ਲਗਾ ਕੇ ਕਾਇਆ ਬੁਤੇ, ਵਤਨ ਪਿਛਲੇ ਦਏ ਪਹੁੰਚਾਈਆ। ਜਿਥੇ ਪੈਂਡਾ ਮੰਜ਼ਲ ਮੁਕੇ, ਲੇਖਾ ਰਹੇ ਨਾ ਰਾਈਆ। ਸਾਹਿਬ ਸਵਾਮੀ ਪੁਛੇ, ਸਤਿਗੁਰ ਦਇਆ ਕਮਾਈਆ। ਜਨ ਭਗਤ ਸਚਖੰਡ ਦਵਾਰ ਪ੍ਰਭ ਸਰਨਾਈ ਪੁਜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਠਾਂਡੇ ਦਰ ਸਦਾ ਟਿਕਾਈਆ।

੧੫ ਜੇਠ ਸ਼ਹਿਨਸ਼ਾਹੀ ਸੰਮਤ ੨ ਖ਼ਜਾਨ ਸਿੰਘ ਦੇ ਘਰ ਰਣਬੀਰ ਸਿੰਘ ਪੁਰਾ ਜ਼ਿਲਾ ਜੰਮੂ

ਜਨ ਭਗਤ ਦੇਵੇ ਹਰਿ ਨਾਮ ਖ਼ਜ਼ਾਨਾ, ਅਤੋਟ ਅਤੁਟ ਆਦਿ ਜੁਗਾਦਿ ਰਖਾਇੰਦਾ। ਬਖ਼ਸ਼ਣਹਾਰ ਪਦ ਨਿਰਬਾਣਾ, ਨਿਰਵੈਰ ਨਿਰੰਕਾਰ ਨਿਰਾਕਾਰ ਆਪਣੀ ਦਇਆ ਕਮਾਇੰਦਾ। ਮਹੱਲ ਅਟਲ ਵਸੇ ਉਚ ਮਕਾਨਾ, ਮਹਿਬੂਬ ਹੋ ਕੇ ਮੁਹੱਬਤ ਵਿਚ ਸਮਾਇੰਦਾ। ਸ਼ਬਦ ਅਗੰਮੀ ਧੁਨ ਆਤਮਕ ਰਾਗ ਸੁਣਾਏ ਗਾਣਾ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਇੰਦਾ। ਨਾਮ ਖ਼ੁਮਾਰੀ ਅੰਤਰ ਕਰੇ ਮਸਤਾਨਾ, ਮਸਤੀ ਵਿਚ ਹਸਤੀ ਆਪ ਬਦਲਾਇੰਦਾ। ਸੁਰਤੀ ਸ਼ਬਦੀ ਮੇਲ ਕਰਾਏ ਗੋਪੀ ਕਾਹਨਾ, ਬੰਸਰੀ ਧੁਰ ਦੀ ਹੱਕ ਸੁਣਾਇੰਦਾ। ਏਥੇ ਓਥੇ ਨਿਰਗੁਣ ਸਰਗੁਣ ਦੇਵੇ ਵਡਿਆਈ ਦੋ ਜਹਾਨਾਂ, ਜਗਤ ਜਹਾਲਤ ਵਿਚੋਂ ਬਾਹਰ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਵਖਾਏ ਧੁਰ ਦਾ ਘਰ, ਜਿਸ ਗ੍ਰਹਿ ਆਪਣਾ ਆਸਣ ਲਾਇੰਦਾ। ਜਨ ਭਗਤ ਏਕਾ ਓਟ ਰਖੇ ਨਿਰੰਕਾਰ, ਦੂਜਾ ਰਾਹ ਨਾ ਕੋਇ ਤਕਾਈਆ। ਨਿਰਗੁਣ ਨੂਰ ਜੋਤ ਦਰਸ ਕਰੇ ਅਪਾਰ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਨਾਤਾ ਤੋੜ ਕੂੜ ਜਗਤ ਸੰਸਾਰ, ਵਡ ਸੰਸਾਰੀ ਮਿਲ ਕੇ ਖ਼ੁਸ਼ੀ ਮਨਾਈਆ। ਜਿਸ ਦੀ ਮਹਿੰਮਾ ਸਿਫ਼ਤ ਸਦਾ ਚਲੇ ਜੁਗ ਚਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਰਾਗਾਂ ਨਾਦਾਂ ਵਿਚ ਸੁਣਾਈਆ। ਸੋ ਭਗਤਾਂ ਮੀਤਾ ਠਾਂਡਾ ਸੀਤਾ ਦਰ ਸਾਚਾ ਮਿਲੇ ਦਰਬਾਰ, ਦਰਗਾਹ ਸਾਚੀ ਹੱਕ ਮੁਕਾਮ ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਹਿਜ ਸੁਭਾਈਆ। ਜਨ ਭਗਤ ਇਕੋ ਮੰਨੇ ਭਗਵੰਤ, ਦੂਜੀ ਓਟ ਨਾ ਕੋਇ ਤਕਾਈਆ। ਆਤਮ ਪਰਮਾਤਮ ਦਾ ਮਾਲਕ ਬਣਾ ਕੇ ਕੰਤ, ਕੰਤ ਕੰਤੂਹਲ ਸਾਚੀ ਸੇਜ ਸੁਹਾਈਆ। ਇਕੋ ਨਾਮ ਜਪਣਹਾਰਾ ਮਣੀਆਂ ਮੰਤ, ਮਨ ਕਾ ਮਣਕਾ ਦਏ ਭਵਾਈਆ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਪਾਰਬ੍ਰਹਮ ਇਕੋ ਨਜ਼ਰੀ ਆਈਆ। ਝਗੜਾ ਛੱਡ ਬਹਿਸ਼ਤ ਜੱਨਤ, ਸਚ ਦਵਾਰਾ ਰਾਹ ਤਕਾਈਆ। ਮੇਲ

ਮਿਲਾਵਾ ਹੋਵੇ ਨਿਰਗੁਣ ਧਾਰ ਅੰਤ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਸੁਹੇਲੇ ਪੜਦਾ ਦਏ ਉਠਾਈਆ। ਜਨ ਭਗਤ ਮੰਨੇ ਇਕ ਭਗਵਾਨ, ਨਿਰਗੁਣ ਨਿਰਗੁਣ ਧਿਆਨ ਲਗਾਈਆ। ਜਿਥੇ ਝੁੱਲੇ ਧਰਮ ਨਿਸ਼ਾਨ, ਦੂਜੀ ਵੰਡ ਨਾ ਕੋਇ ਵੰਡਾਈਆ। ਦੀਪਕ ਜੋਤ ਜਗੇ ਮਹਾਨ, ਤੇਲ ਬਾਤੀ ਦੀ ਲੋੜ ਰਹੇ ਨਾ ਰਾਈਆ। ਨਾਦ ਸ਼ਬਦ ਵੱਜੇ ਧੁਨਕਾਨ, ਅਗੰਮੀ ਰਾਗ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਰ ਤੇ ਸੀਸ ਨਿਵਾਣ, ਨਿਉਂ ਨਿਉਂ ਲਾਗਣ ਪਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤਾਂ ਕਰੇ ਪਰਵਾਨ, ਨਾਮ ਪਰਵਾਨਾ ਬਿਨ ਹੱਥਾਂ ਹੱਥ ਫੜਾਈਆ। ਸਾਚਾ ਬਣ ਕੇ ਧੁਰ ਦਾ ਕਾਹਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਜਨ ਭਗਤ ਏਕਾ ਮੰਨੇ ਆਦਿ ਨਿਰੰਜਣ, ਜੋਤੀ ਜੋਤ ਧਿਆਨ ਲਗਾਈਆ। ਜੋ ਦਾਤਾ ਦਾਨੀ ਦਰਦ ਦੁੱਖ ਭੈ ਭੰਜਣ, ਭਵ ਸਾਗਰ ਪਾਰ ਕਰਾਈਆ। ਨੇਤਰ ਨਾਮ ਨਿਧਾਨ ਪਾਵੇ ਅੰਜਣ, ਅਗਿਆਨ ਅੰਧੇਰ ਮਿਟਾਈਆ। ਚਰਨ ਕਵਲ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਧਵਾਈਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਬਣੇ ਸਾਚਾ ਸੱਜਣ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਪੜਦਾ ਲਾਹੀਆ। ਤ੍ਰੈਗੁਣ ਮਾਇਆ ਕੂੜੀ ਕਿਰਿਆ ਪੰਜ ਤਤ ਵਿਕਾਰਾ ਪੋਹ ਨਾ ਸਕੇ ਅਗਨ, ਮਾਇਆ ਮਮਤਾ ਮੋਹ ਨਾ ਕੋਇ ਸਤਾਈਆ। ਮਿਲੇ ਮੇਲ ਸੂਰਾ ਸਰਬੰਗਣ, ਆਤਮ ਪਰਮਾਤਮ ਵੱਜਦੀ ਰਹੇ ਵਧਾਈਆ। ਭਾਗ ਲਗਾਏ ਕਾਇਆ ਮਾਟੀ ਸਾਢੇ ਤਿੰਨ ਹੱਥ ਬਦਨ, ਘਰ ਵਿਚ ਘਰ ਮਿਲੇ ਵਰ ਨਰਾਇਣ ਨਰ ਨਿਰਗੁਣ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤ ਇਕੋ ਮੰਨੇ ਅਬਿਨਾਸ਼ੀ ਕਰਤਾ, ਸਾਹਿਬ ਸਵਾਮੀ ਸੀਸ ਨਿਵਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਮਰਦਾ, ਜਨਮ ਵਿਚ ਜਨਮ ਨਾ ਕੋਇ ਬਦਲਾਈਆ। ਜੋ ਲੱਖ ਚੁਰਾਸੀ ਮਾਲਕ ਘਰ ਘਰ ਦਾ, ਵਿਸ਼ਨ ਬ੍ਰਹਮਾ ਸ਼ਿਵ ਸੇਵਾ ਰਿਹਾ ਲਗਾਈਆ। ਜੋ ਮੰਜ਼ਲ ਅਗੰਮੀ ਚੜ੍ਹਦਾ, ਸਚ ਦਵਾਰੇ ਬਹਿ ਕੇ ਹੁਕਮ ਵਰਤਾਈਆ। ਜੋ ਸੰਤ ਸੁਹੇਲੇ ਨਿਤ ਨਵਿਤ ਫੜਦਾ, ਸ਼ਬਦੀ ਡੋਰੀ ਸੁਰਤੀ ਲਏ ਬੰਧਾਈਆ। ਭੇਵ ਅਭੇਦਾ ਅਛਲ ਅਛੇਦਾ ਖੋਲ੍ਹੇ ਆਪਣੇ ਘਰ ਦਾ, ਗ੍ਰਹਿ ਮੰਦਰ ਸਾਚਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੱਲੂ ਸਦਾ ਫੜਦਾ, ਲੋਕਮਾਤ ਸਕੇ ਨਾ ਕੋਇ ਛੁਡਾਈਆ। ਜਨ ਭਗਤ ਇਕੋ ਆਸਾ ਰਖੇ ਪਾਰਬ੍ਰਹਮ, ਪਤਿਪਰਮੇਸ਼ਵਰ ਇਕ ਧਿਆਈਆ। ਜੋ ਕਦੇ ਮਰੇ ਨਾ ਜਾਏ ਜੰਮ, ਜਮ ਕੀ ਫਾਸੀ ਨਾ ਕੋਇ ਭਵਾਈਆ। ਜਿਸ ਦਾ ਆਦਿ ਜੁਗਾਦਿ ਇਕੋ ਧਰਮ, ਵਰਨ ਬਰਨ ਵੰਡ ਨਾ ਕੋਇ ਵੰਡਾਈਆ। ਸੂਫ਼ੀ ਸੰਤ ਫ਼ਕੀਰਾਂ ਜਨ ਭਗਤਾਂ ਦੇਵੇ ਸਾਚੀ ਸਰਨ, ਜੋ ਸਿੱਧਾ ਹਰਿ ਹਰਿ ਓਟ ਤਕਾਈਆ। ਸਾਚੀ ਮੰਜ਼ਲ ਆਵੇ ਚੜ੍ਹਨ, ਕਾਇਆ ਪੜਦਾ ਓਹਲਾ ਦਏ ਉਠਾਈਆ। ਨਿਰਗੁਣ ਧਾਰ ਨਿਰਅੱਖਰ ਆਵੇ ਪੜ੍ਹਨ, ਜਗਤ ਅੱਖਰ ਵੱਖਰ ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਜਨ ਭਗਤ ਇਕੋ ਮੰਨੇ ਹਰੀ ਹਰਿ, ਹਿਰਦੇ ਹਰਿ ਵਸਾਈਆ। ਚੁੱਕੇ ਭਰਮ ਭਾਓ ਡਰ, ਭਿਆਨਕ ਨਜ਼ਰ ਕੋਇ ਨਾ ਆਈਆ। ਸਚ ਦਵਾਰੇ ਜਾਏ ਖੜ, ਖਟਕਾ ਅੰਦਰੋਂ ਦਏ ਕਢਾਈਆ। ਇਕੋ ਨਜ਼ਰੀ ਆਏ ਨਰਾਇਣ ਨਰ, ਨਰਾਂ ਦਾ ਮਾਲਕ ਬੇਪਰਵਾਹੀਆ। ਜੋ ਸ਼ਬਦੀ ਪਿਆਰ ਅੰਦਰ ਲਏ ਫੜ, ਆਤਮ ਪਰਮਾਤਮ ਜੋੜ ਜੁੜਾਈਆ।

ਭਾਗ ਲਗਾਏ ਕਾਇਆ ਮਾਟੀ ਘਰ, ਘਰ ਵਿਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੰਦਰ ਦਏ ਵਖਾਈਆ। ਜਨ ਭਗਤ ਆਪਣਾ ਮੰਦਰ ਲਏ ਤੱਕ, ਛੱਪਰ ਛੰਨ ਨਾ ਕੋਇ ਛੁਹਾਈਆ। ਜਿਥੇ ਲੇਖਾ ਹਕ਼ੀਕ਼ਤ ਹੱਕ, ਲਾਸ਼ਰੀਕ ਰਿਹਾ ਚੁਕਾਈਆ। ਪੁਰਖ ਅਕਾਲ ਰਿਹਾ ਦੱਸ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਪੂਰੀ ਹੋਏ ਆਸ, ਅਬਿਨਾਸ਼ੀ ਕਰਤਾ ਦਏ ਮਾਣ ਵਡਿਆਈਆ। ਸਾਚੀ ਪੂੰਜੀ ਮਿਲੇ ਰਾਸ, ਵਸਤ ਅਮੋਲਕ ਨਾਮ ਝੋਲੀ ਪਾਈਆ। ਮਿਟੇ ਕਲਜੁਗ ਰੈਣ ਅੰਧਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੱਸੇ ਆਪਣੀ ਗਾਥ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਮੇਲਾ ਮਿਲੇ ਪੁਰਖ ਸਮਰਾਥ, ਸਮਰਥ ਸਵਾਮੀ ਅੰਤਰਜਾਮੀ ਹਰਿਜਨ ਸਾਚੇ ਲਏ ਜੁੜਾਈਆ। ਜੁਗ ਜਨਮ ਦਿਆਂ ਵਿਛੜਿਆਂ ਪੁੱਛੇ ਵਾਤ, ਭੇਵ ਅਭੇਦਾ ਦਏ ਖੁਲ੍ਹਾਈਆ। ਚਰਨ ਪ੍ਰੀਤੀ ਸਾਚੀ ਨੀਤੀ ਧੁਰ ਦਾ ਜੋੜੇ ਨਾਤ, ਸਾਕ ਸੱਜਣ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸਾਚਾ ਸਾਥ, ਧੁਰ ਦਾ ਸੰਗੀ ਸੰਗ ਨਿਭਾਈਆ। ਜਨ ਭਗਤ ਇਕੋ ਪ੍ਰਭ ਦੀ ਕਰੇ ਪੂਜਾ, ਸਿਮਰਨ ਜੋਗ ਅਭਿਆਸ, ਇਕੋ ਨਜ਼ਰੀ ਆਈਆ। ਅਵਰ ਨਾ ਦਿਸੇ ਦੂਜਾ, ਤੀਜੇ ਲੋਇਣ ਹੋਏ ਰੁਸ਼ਨਾਈਆ। ਕਵਲ ਨਾਭੀ ਹੋਏ ਮੂਧਾ, ਝਿਰਨਾ ਨਿਝਰ ਦਏ ਝਿਰਾਈਆ। ਭੇਵ ਅਭੇਦਾ ਖੁਲ੍ਹੇ ਗੁਝਾ, ਸ਼ਬਦ ਨਾਦ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਵੇ ਸਾਚਾ ਦਰ, ਧੁਰ ਦਰਬਾਰੇ ਪੜਦਾ ਲਾਹੀਆ। ਜਨ ਭਗਤ ਖੁਲ੍ਹੇ ਦਰ ਦਰਵਾਜ਼ਾ, ਬੰਦ ਕਿਵਾੜੀ ਪੜਦਾ ਆਪ ਉਠਾਈਆ। ਰਾਹ ਤੱਕੇ ਗ਼ਰੀਬ ਨਿਵਾਜ਼ਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋ ਆਦਿ ਜੁਗਾਦਿ ਦੋ ਜਹਾਨਾਂ ਰਾਜਨ ਰਾਜਾ, ਸ਼ਾਹੋ ਭੂਪ ਸੁਲਤਾਨ ਨਜ਼ਰੀ ਆਈਆ। ਜੋ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਜ਼ਿਮੀਂ ਅਸਮਾਨ ਕਰਨਹਾਰਾ ਕਾਜਾ, ਗਗਨ ਗਗਨੰਤਰ ਸੋਭਾ ਪਾਈਆ। ਜੋ ਲੱਖ ਚੁਰਾਸੀ ਅੰਦਰ ਸ਼ਬਦ ਅਗੰਮੀ ਅਨਹਦ ਧਾਰ ਵਜਾਏ ਵਾਜਾ, ਪਵਣ ਸਵਾਸ ਨਾਲ ਰਲਾਈਆ। ਨਿਰਗੁਣ ਜੋਤ ਜੋਤੀ ਜੋਤ ਪਰਕਾਸ਼ਾ, ਅਸਲ ਆਪਣਾ ਰੰਗ ਰੰਗਾਈਆ। ਸਚ ਦਵਾਰੇ ਦੇ ਕੇ ਇਕ ਭਰਵਾਸਾ, ਭਾਂਡਾ ਭਰਮ ਦੇ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਵਖਾਵੇ ਓਹ ਘਰ, ਜਿਸ ਘਰ ਇਕੋ ਨੂਰ ਨਜ਼ਰੀ ਆਈਆ। ਜਨ ਭਗਤ ਤੱਕੇ ਓਹ ਮਨਾਰ, ਜਿਸ ਦੀ ਮੰਜ਼ਲ ਸਮਝ ਕਿਸੇ ਨਾ ਆਈਆ। ਮਾਰਗ ਦਿਸੇ ਦੁਸ਼ਵਾਰ, ਭਰਮੇ ਭੁੱਲੀ ਸਰਬ ਲੋਕਾਈਆ। ਜਿਸ ਦੀ ਸਿਫ਼ਤ ਮਹਿੰਮਾ ਕਰਦੇ ਗਏ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਢੋਲਾ ਗਾਈਆ। ਜਿਸ ਦੀ ਅਧਵਿਚਕਾਰੀ ਮੰਜ਼ਲ ਦਸਮ ਦਵਾਰ, ਇਸ ਤੋਂ ਉਪਰ ਲੇਖਾ ਬੇਪਰਵਾਹੀਆ। ਭਗਤ ਸੁਹੇਲਾ ਜਾਵੇ ਖ਼ੁਸ਼ੀਆਂ ਨਾਲ, ਅਗੇ ਹੋ ਨਾ ਕੋਇ ਅਟਕਾਈਆ। ਸੁਨ ਅਗੰਮ ਕਰੇ ਸਹਿਜੇ ਪਾਰ, ਪਾਰਬ੍ਰਹਮ ਪ੍ਰਭ ਆਪਣਾ ਰੰਗ ਵਖਾਈਆ। ਥਿਰ ਘਰ ਵਾਸੀ ਦਰਸ ਕਰੇ ਦੀਦਾਰ, ਹਰਿਜਨ ਆਪਣਾ ਆਪ ਮਿਟਾਈਆ। ਸਚਖੰਡ ਦਵਾਰੇ ਵੇਖ ਸੱਚੀ ਸਰਕਾਰ, ਸਚ ਜਗਦੀਸ਼ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਏਕਾ ਏਕੰਕਾਰ, ਅਕਲ ਕਲਧਾਰੀ ਆਪਣੇ ਵਿਚ ਸਮਾਈਆ। ਜਨ ਭਗਤ ਨਾਮ ਖ਼ਜ਼ਾਨੇ ਦਾ ਧੁਰ ਦਾ ਮਾਲਕ, ਦੇਵਣਹਾਰ ਦੇ ਦੇ ਖ਼ੁਸ਼ੀ ਮਨਾਈਆ। ਬਖ਼ਸ਼ਣਹਾਰ ਸਾਹਿਬ ਸਵਾਮੀ ਖ਼ਾਲਕ, ਅੰਤਰਜਾਮੀ ਬੇਪਰਵਾਹੀਆ।

ਝੋਲੀ ਭਰਾਏ ਹਰਿ ਭਗਤ ਸੁਹੇਲੇ ਬਾਲਕ, ਅੰਤਰ ਆਤਮ ਆਪ ਟਿਕਾਈਆ। ਜਿਥੇ ਰੂਪ ਨਜ਼ਰੀ ਆਏ ਖ਼ਾਲਸ, ਖ਼ਾਲਸ ਇਕੋ ਇਕ ਦਰਸਾਈਆ। ਮਨ ਵਾਸਨਾ ਰਹੇ ਕੋਈ ਨਾ ਲਾਲਸ, ਲਾਲਚ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਾਚੇ ਘਰ ਲੋਕਮਾਤ ਵਿਚੋਂ ਲੈ ਕੇ ਜਾਏ ਵਾਪਸ, ਜਿਸ ਘਰ ਵਿਚੋਂ ਆਦਿ ਹੋਈ ਜੁਦਾਈਆ। ਮਨ ਸ਼ਾਂਤੀ ਦੀ ਅਵਸਥਾ ਨਹੀਂ ਥੋੜੀ, ਬਹੁਤੀ ਤੋਂ ਬਹੁਤੀ ਨਜ਼ਰੀ ਆਈਆ। ਜਿਨ੍ਹਾਂ ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਸਾਚੇ ਸੰਤਾਂ ਅਬਿਨਾਸ਼ੀ ਕਰਤਾ ਆਪਣੇ ਸ਼ਬਦ ਨਾਲ ਦਏ ਜੋੜੀ, ਜੋੜੀ ਧੁਰ ਦੀ ਲਏ ਬਣਾਈਆ। ਓਥੇ ਮਨ ਕਰੇ ਨਾ ਬਹੁੜੀ ਬਹੁੜੀ, ਦਰੋਹੀ ਦਰੋਹੀ ਨਾ ਕੋਇ ਸੁਣਾਈਆ। ਇਹ ਵਾਰਤਾ ਨਹੀਂ ਕੋਈ ਲੰਮੀ ਚੌੜੀ, ਪੁਰਖ ਅਕਾਲ ਆਪਣੇ ਹੱਥ ਰਖਾਈਆ। ਜਿਧਰ ਚਾਹੇ ਉਧਰ ਖਿੱਚੇ ਡੋਰੀ, ਜਗਤ ਵਾਸਨਾ ਵਿਚੋਂ ਖਿਚ ਕੇ ਆਪਣੇ ਪ੍ਰੇਮ ਵਿਚ ਟਿਕਾਈਆ। ਹੁਕਮੇਂ ਅੰਦਰ ਜਾਏ ਤੋਰੀ, ਤੁਰਤ ਆਪਣਾ ਰਾਹ ਬਣਾਈਆ। ਇਕੋ ਮੰਤਰ ਦੱਸ ਕੇ ਫੁਰਨਾ ਫੋਰੀ, ਧੁਰ ਦਾ ਫ਼ਿਕਰਾ ਫਿਕਰ ਸਾਰੇ ਦਏ ਗਵਾਈਆ। ਮਨ ਵਾਸਨਾ ਵਿਚ ਕਦੇ ਕਰੇ ਨਾ ਚੋਰੀ, ਸਤਿਗੁਰ ਪੂਰਾ ਅੰਦਰੇ ਅੰਦਰ ਲਏ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਮਨੂਆ ਜਗਤ ਜਗਿਆਸੂ ਜਗ ਜਗਿਆਸ, ਜਗ ਜੀਵਣ ਦਾਤੇ ਦਿਤੀ ਵਡਿਆਈਆ। ਲੱਖ ਚੁਰਾਸੀ ਦਾ ਖੇਲ ਤਮਾਸ਼, ਮਨੂਆ ਵੇਖ ਕੇ ਖ਼ੁਸ਼ੀ ਮਨਾਈਆ। ਇੰਦਰੀਆਂ ਦੇ ਨਾਲ ਜੋੜ ਕੇ ਨਾਤ ਵਾਸਨਾ ਦਾ ਦੇਵੇ ਸਾਥ, ਕੂੜੀ ਕਿਰਿਆ ਨਾਲ ਸ਼ਬਦੀ ਧਾਰ ਮਿਲ ਜਾਏ ਸਹਿਜ ਹੋ ਜਾਏ ਸਾਫ਼, ਦੇਰ ਲੱਗੇ ਨਾ ਰਾਈਆ। ਥੋੜੀ ਬਹੁਤੀ ਕੋਈ ਨਾ ਸਕੇ ਵਾਚ, ਵਾਚਕ ਹੋ ਕੇ ਬਚਨ ਨਾ ਕੋਇ ਸੁਣਾਈਆ। ਇਕੋ ਸਚ ਪ੍ਰੀਤੀ ਦਾ ਬਣਾ ਦੇ ਆਪਣਾ ਨਾਤ, ਨਾਤਾ ਇਕੋ ਇਕ ਜਣਾਈਆ। ਥੋੜੀ ਤੋਂ ਬਹੁਤੀ ਹੋਵੇ ਖ਼ਾਹਿਸ਼, ਖ਼ਾਲਸ ਇਕੋ ਧਿਆਨ ਲਗਾਈਆ। ਪੁਰਖ ਅਕਾਲ ਦੀਨ ਦਿਆਲ ਆਪਣਾ ਦੇ ਕੇ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਕਢਾਈਆ। ਨਿਰਮਲ ਨੂਰ ਕਰ ਪਰਕਾਸ਼, ਜੋਤ ਸਰੂਪ ਜੋਤ ਦੀ ਧਾਰ ਵਿਚ ਟਿਕਾਈਆ। ਜਨ ਭਗਤ ਮਨ ਦੇ ਪਿਛੇ ਕਦੇ ਨਾ ਹੋਵੇ ਉਦਾਸ, ਚਿੰਤਾ ਗ਼ਮ ਨਾ ਕੋਇ ਰਖਾਈਆ। ਇਸ ਨੂੰ ਨਿੱਕੀ ਜਿਹੀ ਸਮਝ ਕੇ ਸ਼ਾਖ਼, ਸ਼ਹਿਨਸ਼ਾਹ ਇਕੋ ਲਏ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਹੁਤੀ ਥੋੜੀ ਥੋੜੀ ਬਹੁਤੀ ਬਹੁਤੀ ਮਨੂਏ ਦੀ ਮਨਸਾ ਵਾਲੀ ਰਾਸ, ਅਗੰਮਤਾ ਵਿਚ ਆਪਣਾ ਆਪ ਜਣਾਈਆ।

੧੫ ਜੇਠ ਸ਼ਹਿਨਸ਼ਾਹੀ ਸੰਮਤ ੨ ਜਸ ਕੌਰ ਦੇ ਗ੍ਰਹਿ ਨਿਹਾਲ ਪੁਰ ਸਿੰਬਲ ਜੰਮੂ

ਜਨ ਭਗਤਾਂ ਧਾਮ ਮਿਲੇ ਅਨਡਿੱਠਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮਿਲੇ ਅੰਮ੍ਰਿਤ ਰਸ ਇਕੋ ਮਿੱਠਾ, ਵਿਖ ਰੂਪ ਨਾ ਕੋਇ ਬਦਲਾਈਆ। ਜਨਮ ਕਰਮ ਦਾ ਲੇਖਾ ਹੋ ਜਾਏ ਚਿੱਟਾ, ਕਾਲੀ ਸ਼ਾਹੀ ਨਾ ਰੰਗ ਰੰਗਾਈਆ। ਮਾਨਸ ਜਨਮ ਦਾ ਅੰਤ ਅਖ਼ੀਰੀ ਨਿਕਲੇ ਸਿੱਟਾ, ਸਿੱਟੇਬਾਜ਼ੀ ਮੁੱਕੇ ਜਗਤ ਲੋਕਾਈਆ। ਪੁਰਖ ਅਬਿਨਾਸ਼ੀ ਇਕੋ ਮਿਲੇ ਪਿਤਾ, ਪਤਿਪਰਮੇਸ਼ਵਰ ਸ਼ਹਿਨਸ਼ਾਹੀਆ। ਜੋ ਸਾਚੇ ਭਗਤਾਂ ਕਰੇ ਸਾਚਾ ਹਿਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਮੇਲ ਮਿਲਾਵੇ ਨਿਤ ਨਵਿਤਾ, ਜੁਗ ਚੌਕੜੀ ਕਾਰ ਕਮਾਈਆ। ਏਥੇ ਓਥੇ ਦੋ ਜਹਾਨਾਂ ਕਦੇ ਨਾ ਦੇਵੇ ਪਿੱਛਾ,

ਪੱਲੂ ਗੰਢ ਨਾ ਕਦੇ ਖੁਲ੍ਹਾਈਆ। ਸਦਾ ਸੁਹੇਲਾ ਕਰਦਾ ਰਹੇ ਰਿੱਛਾ, ਰੱਛਕ ਹੋ ਕੇ ਵੇਖ ਵਖਾਈਆ। ਨਾਮ ਨਿਧਾਨਾ ਪਾਉਂਦਾ ਰਹੇ ਭਿੱਖਾ, ਭਿੱਖਕ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖੇ ਲਾਵੇ ਵੱਡਾ ਨਿੱਕਾ, ਨਿੱਕਾ ਵੱਡਾ ਜਨ ਭਗਤ ਮਾਂਗੇ ਇਕੋ ਸਰਨਗਤ ਸਰਨ ਸਰਨਾਈਆ। ਮਾਲਕ ਮਿਲੇ ਤਰਨੀ ਤਰਨ, ਤਾਰਨਹਾਰ ਬੇਪਰਵਾਹੀਆ। ਜਿਸ ਦੀ ਮੰਜ਼ਲ ਸੰਤ ਸੁਹੇਲੇ ਚੜ੍ਹਨ, ਅਧਵਿਚਕਾਰ ਨਾ ਕੋਇ ਅਟਕਾਈਆ। ਧੁਰ ਦਾ ਢੋਲਾ ਪੜ੍ਹਨ, ਬੋਧ ਅਗਾਧ ਸਮਝਾਈਆ। ਜੀਵਣ ਵਿਚ ਜੀਵਣ ਮਰਨ ਵਿਚ ਹੋਵੇ ਨਾ ਕਦੇ ਮਰਨ, ਮਰਜੀਵਤ ਰੂਪ ਵਟਾਈਆ। ਸਚ ਦਵਾਰੇ ਖੜ੍ਹਨ, ਸਨਮੁਖ ਹੋ ਕੇ ਸੋਭਾ ਪਾਈਆ। ਨਿਤ ਨਵਿਤ ਦਰਸ਼ਨ ਕਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਚੁਕਾਈਆ। ਜਨ ਭਗਤ ਰੂਪ ਧਾਰੇ ਨਾ ਕਦੇ ਜਲ ਮੀਨ, ਵਿਛੋੜਾ ਅੰਤਰ ਨਾ ਕੋਇ ਰਖਾਈਆ। ਲੇਖਾ ਮੁਕਾ ਕੇ ਲੋਕ ਤੀਨ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਇਕੋ ਪਰਮ ਪੁਰਖ ਦੇ ਹੋ ਅਧੀਨ, ਸੀਸ ਜਗਦੀਸ਼ ਦੇਵੇ ਝੁਕਾਈਆ। ਮਾਰਗ ਮੰਜ਼ਲ ਚੜ੍ਹੇ ਦੁਸ਼ਵਾਰ ਮਹੀਨ, ਮਹਿਬੂਬ ਮਿਲ ਕੇ ਖ਼ੁਸ਼ੀ ਮਨਾਈਆ। ਪਰਵਰਦਿਗਾਰ ਉਤੇ ਰਖੇ ਯਕੀਨ, ਦਲੀਲ ਦਲੀਲ ਵਿਚੋਂ ਨਾ ਕੋਇ ਪਰਗਟਾਈਆ। ਸੋ ਸਵਾਮੀ ਆਪੇ ਕਰੇ ਤਸਲੀਮ, ਤਸਬੀ ਮਾਲਾ ਪਰੇ ਦਏ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਤਾਲੀਮ, ਜਿਸ ਦੀ ਅਲਿਫ਼ ਯੇ ਸਿਫ਼ਤ ਕਰ ਕੇ ਖ਼ੁਸ਼ੀ ਮਨਾਈਆ। ਜਨ ਭਗਤ ਅਗੰਮ ਪੜ੍ਹੇ ਹਰਫ਼, ਹਰੂਫ਼ਾਂ ਜੋੜ ਨਾ ਕੋਇ ਜੁੜਾਈਆ। ਜੋ ਦੀਨ ਦੁਨੀ ਨਾਲੋਂ ਕਰੇ ਬੇਤਰਫ਼, ਨਾਤਾ ਕੂੜਾ ਦਏ ਛੁਡਾਈਆ। ਮਾਇਆ ਮਮਤਾ ਮਿਟੇ ਹਰਸ, ਹਵਸ ਦੇਵੇ ਬੁਝਾਈਆ। ਝਗੜਾ ਮੁਕਾ ਕੇ ਉਤੇ ਅਰਸ਼, ਸਚ ਦਵਾਰੇ ਦਏ ਬਹਾਈਆ। ਲੇਖਾ ਰਹੇ ਨਾ ਕੋਈ ਫ਼ਰਸ਼, ਫ਼ਰੇਬਾਂ ਵਿਚ ਨਾ ਕੋਇ ਭਰਮਾਈਆ। ਮਿਲੇ ਮੇਲ ਮਰਦਾਨੇ ਮਰਦ, ਮਾਲਕ ਇਕੋ ਨਜ਼ਰੀ ਆਈਆ। ਜਿਥੇ ਸ਼ਰਅ ਛੁਰੀ ਚਲੇ ਨਾ ਕਰਦ, ਕ਼ਦੀਮ ਦਾ ਮਾਲਕ ਇਕੋ ਸੋਭਾ ਪਾਈਆ। ਗ਼ਰੀਬ ਨਿਮਾਣਿਆਂ ਜਨ ਭਗਤਾਂ ਵੰਡੇ ਦਰਦ, ਦੀਨਾਂ ਦੁੱਖ ਆਪਣੇ ਵਿਚ ਛੁਪਾਈਆ। ਲੋਕਮਾਤ ਸੰਤ ਸੁਹੇਲਾ ਹੋ ਕੇ ਆਵੇ ਪਰਤ, ਨਿਰਗੁਣ ਸਰਗੁਣ ਵੇਸ ਵਟਾਈਆ। ਚਾਰ ਜੁਗ ਚਾਰ ਵਰਨ ਅਠਾਰਾਂ ਬਰਨ ਮਾਨਵ ਜਾਤੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਸਭ ਦੀ ਰਖੇ ਫ਼ਰਦ, ਬਚਿਆ ਰਹਿਣ ਕੋਇ ਨਾ ਪਾਈਆ। ਭਗਤਨ ਮੀਤਾ ਠਾਂਡਾ ਸੀਤਾ ਕਦੇ ਹੋਣ ਨਾ ਦੇਵੇ ਹਰਜ, ਹਰਜਾਨਾ ਸ੍ਰੀ ਭਗਵਾਨਾ ਨਾਮ ਨਿਧਾਨਾ ਸਭ ਦੀ ਝੋਲੀ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪਣੀ ਤਾਲ ਖੇਲ ਕਰੇ ਅਸਚਰਜ, ਅਚਰਜ ਦਾ ਮਾਲਕ ਅਚਰਜ ਵਿਚ ਅਚਰਜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਟ ਕੇ ਜਨਮ ਜਨਮ ਦੀ ਤੜਪ, ਤਪਸ਼ ਭਟਕ ਵਾਲੀ ਬੁਝਾਈਆ। ਜਨ ਭਗਤ ਵੇਖੇ ਧੁਰ ਦਾ ਗ੍ਰਹਿ, ਗਰਾਮੀ ਇਨਾਮੀ ਆਪਣਾ ਧਿਆਨ ਲਗਾਈਆ। ਜਿਥੇ ਸਮਰਥ ਪੁਰਖ ਅਬਿਨਾਸ਼ੀ ਰਹੇ, ਦੂਜਾ ਰਹਿਬਰ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਸ੍ਰਿਸ਼ਟੀ ਦ੍ਰਿਸ਼ਟੀ ਹੋਏ ਕੋਈ ਨਾ ਲੈ, ਵਿਸ਼ਨ ਬ੍ਰਹਮਾ ਸ਼ਿਵ ਨਜ਼ਰ ਕੋਇ ਨਾ ਆਈਆ। ਹੁਕਮ ਸੰਦੇਸ਼ਾ ਧੁਰ ਫ਼ਰਮਾਨ ਤਖ਼ਤ ਨਿਵਾਸੀ ਇਕੋ ਕਹੇ, ਥਿਰ ਘਰ ਵਾਸੀ ਸਾਚੇ ਘਰ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਧੁਰ ਦਾ ਘਰ, ਘਰਾਨਾ ਇਕ ਦਰਸਾਈਆ। ਜਨ ਭਗਤ ਸਾਚੀ ਮੰਜ਼ਲ ਵੇਖੇ ਮਹਿਬੂਬ, ਅਧ ਵਿਚ ਡੇਰਾ ਕੋਇ

ਨਾ ਲਾਈਆ। ਜਿਸ ਦਾ ਅਰਸ਼ ਤੋਂ ਉਪਰ ਅਰੂਜ, ਕੁਰਸ਼ ਕੁਰਹ ਨਾ ਕੋਇ ਵਖਾਈਆ। ਜਿਸ ਦੀ ਸਮਝੇ ਨਾ ਕੋਇ ਹਦੂਦ, ਹਿੱਸਾ ਵੰਡ ਨਾ ਕੋਇ ਵੰਡਾਈਆ। ਜੋ ਹਰ ਘਟ ਹਰ ਥਾਂ ਲੱਖ ਚੁਰਾਸੀ ਮੌਜੂਦ, ਨਿਰਗੁਣ ਹੋ ਕੇ ਸਰਗੁਣ ਸੋਭਾ ਪਾਈਆ। ਸੋ ਸਾਹਿਬ ਸਵਾਮੀ ਜਨ ਭਗਤਾਂ ਰਖੇ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਭਾਗ ਲਗਾਏ ਕਾਇਆ ਕਾਅਬਾ ਕਲਬੂਤ, ਹੁਕਮ ਇਕੋ ਦਏ ਜਣਾਈਆ। ਜਿਸ ਦਾ ਸਚ ਦਰਬਾਰ ਸਚਖੰਡ ਮਿਲੇ ਸਬੂਤ, ਸਾਬਤ ਸੂਰਤ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਦਰ ਸਹਿਜੇ ਮੇਲ ਮਿਲਾਈਆ। ਜਨ ਭਗਤ ਮੰਜ਼ਲ ਚੜ੍ਹੇ ਸਚ ਅਟਾਰੀ, ਅਟਲ ਪਦਵੀ ਇਕੋ ਪਾਈਆ। ਜਿਥੇ ਨਿਰਮਲ ਜੋਤ ਜਗੇ ਨਿਰੰਕਾਰੀ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਤਖ਼ਤ ਨਿਵਾਸੀ ਇਕੋ ਸੋਹੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਵਡ ਬਲਕਾਰੀ, ਸੁਲਤਾਨ ਭੂਪ ਸੋਭਾ ਪਾਈਆ। ਜਿਸ ਦਾ ਹੁਕਮ ਚਲੇ ਜੁਗ ਚਾਰੀ, ਬ੍ਰਹਿਮੰਡ ਖੰਡ ਸਕੇ ਨਾ ਕੋਇ ਉਲਟਾਈਆ। ਜਿਸ ਦੀ ਧਾਰ ਪੈਗ਼ੰਬਰ ਗੁਰ ਅਵਤਾਰੀ, ਨਿਰਗੁਣ ਸਰਗੁਣ ਖੇਲ ਖਿਲਾਈਆ। ਜੋ ਜਨ ਭਗਤਾਂ ਦਏ ਅਧਾਰੀ, ਅੰਤਰ ਆਤਮ ਬੂਝ ਬੁਝਾਈਆ। ਸਾਚੇ ਸੰਤਾਂ ਦੇਵੇ ਨਾਮ ਖ਼ੁਮਾਰੀ, ਮਸਤ ਦੀਵਾਨੇ ਦਏ ਕਰਾਈਆ। ਗੁਰਮੁਖਾਂ ਜਾਏ ਪੈਜ ਸਵਾਰੀ, ਮਿਹਰ ਨਜ਼ਰ ਇਕ ਉਠਾਈਆ। ਗੁਰਸਿਖ ਸਾਚੀ ਮੰਜ਼ਲ ਜਾਏ ਚਾੜ੍ਹੀ, ਅਗੰਮ ਅਥਾਹ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲਾ ਕਰੇ ਖੇਲ ਨਿਆਰੀ, ਨਿਰੰਕਾਰ ਆਪਣੀ ਕਾਰ ਕਮਾਈਆ। ਜਨ ਭਗਤ ਆਦਿ ਜੁਗਾਦਿ ਸਦਾ ਸਦ ਰਹੇ ਉਜਲ, ਅੰਧ ਅੰਧੇਰ ਨਾ ਕੋਇ ਕਰਾਈਆ। ਅੰਦਰ ਰਹੇ ਕੋਈ ਨਾ ਗੁੰਝਲ, ਸੁਖਮਨ ਟੇਢੀ ਬੰਕ ਨਾ ਕੋਇ ਅਟਕਾਈਆ। ਧੁਰ ਦਾ ਹੁਕਮ ਸੰਦੇਸ਼ਾ ਬੁਝਣ, ਸ਼ਬਦੀ ਸ਼ਬਦ ਹੋਏ ਸ਼ਨਵਾਈਆ। ਲੇਖਾ ਜਾਣਨ ਆਥਣ ਉਗਣ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਪ੍ਰਭ ਸਰਨਾਈ ਚਰਨ ਕਵਲ ਬਿਨ ਸ਼ਸਤਰ ਝੂਜਣ, ਕ਼ਾਤਲ ਮਕ਼ਤੂਲ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸਾਚੀ ਮੰਜ਼ਲ ਹੱਕ ਮਹਿਬੂਬ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਜਨ ਭਗਤ ਚੜ੍ਹੇ ਅਗੰਮੀ ਪੌੜੀ, ਡੰਡੇ ਹੱਥ ਨਾ ਕੋਇ ਟਿਕਾਈਆ। ਗਲੀ ਦਿਸੇ ਨਾ ਕੋਈ ਭੀੜੀ ਸੌੜੀ, ਡੂੰਘੀ ਭਵਰ ਨਾ ਕੋਇ ਭਵਾਈਆ। ਵਾਸਨਾ ਰਹੇ ਨਾ ਕੋਇ ਕੌੜੀ, ਸੁਗੰਧੀ ਇਕੋ ਇਕ ਪਰਗਟਾਈਆ। ਆਤਮ ਪਰਮਾਤਮ ਸਾਚੇ ਮੰਦਰ ਬਣ ਜਾਏ ਸਾਚੀ ਜੋੜੀ, ਲੁੜੀਂਦਾ ਸਾਜਣ ਘਰ ਘਰ ਨਜ਼ਰੀ ਆਈਆ। ਮਨੂਆ ਮਨ ਕਰੇ ਨਾ ਬਹੁੜੀ ਬਹੁੜੀ, ਬੁਧੀ ਦੇਵੇ ਨਾ ਕੋਇ ਦੁਹਾਈਆ। ਤੱਤਾਂ ਵਾਲੀ ਅਗਨ ਨਾ ਉਬਲੇ ਤੌੜੀ, ਸਾਢੇ ਤਿੰਨ ਹੱਥ ਵੱਜਦੀ ਰਹੇ ਵਧਾਈਆ। ਪੰਚ ਵਿਕਾਰਾ ਕਰੇ ਕੋਈ ਨਾ ਚੋਰੀ, ਚੁਰਸਤੇ ਸਭ ਦੇ ਬੰਦ ਕਰਾਈਆ। ਆਪਣਾ ਦਰਸ ਦੇ ਕੇ ਭੋਰੀ, ਭੋਰੇ ਵਿਚੋਂ ਬਾਹਰ ਕਢਾਈਆ। ਝਗੜਾ ਚੁਕਾ ਕੇ ਮੜ੍ਹੀ ਗੋਰੀ, ਗਹਿਰ ਗਵਰ ਆਪਣੇ ਵਿਚ ਸਮਾਈਆ। ਜਨ ਭਗਤ ਆਤਮਾ ਸਚਖੰਡ ਦਵਾਰੇ ਖ਼ੁਸ਼ੀਆਂ ਨਾਲ ਜਾਏ ਦੌੜੀ, ਭੱਜੇ ਵਾਹੋ ਦਾਹੀਆ। ਪੁਰਖ ਅਬਿਨਾਸ਼ੀ ਖੇਲ ਮੁਕਾ ਕੇ ਮੋਰੀ ਤੋਰੀ, ਤੋਰਾ ਮੋਰਾ ਇਕੋ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭਾਗ ਕਰੇ ਮਥੋਰੀ, ਮਿਥਿਆ ਦਿਸੇ ਸਰਬ ਲੋਕਾਈਆ।

੧੫ ਜੇਠ ਸ਼ਹਿਨਸ਼ਾਹੀ ਸੰਮਤ ੨ ਭਗਤ ਸਿੰਘ ਦੇ ਗ੍ਰਹਿ ਕੀਰ ਪਿੰਡ ਜ਼ਿਲਾ ਜੰਮੂ

ਜਨ ਭਗਤ ਦਰਸ਼ਨ ਮੰਗੇ ਪੁਰਖ ਅਕਾਲ, ਅਕਲ ਕਲਧਾਰੀ ਮਿਲੇ ਬੇਪਰਵਾਹੀਆ। ਸਾਹਿਬ ਸਵਾਮੀ ਲੱਭੇ ਦੀਨ ਦਿਆਲ, ਜੋ ਦੀਨ ਕਰ ਕੇ ਰੱਛਿਆ ਖ਼ੁਸ਼ੀ ਮਨਾਈਆ। ਲੇਖੇ ਲਾਏ ਜਨਮ ਜਨਮ ਦੀ ਕੀਤੀ ਘਾਲ, ਘਾਇਲ ਹੋ ਕੇ ਪੱਟੀ ਨਾਮ ਬੰਧਾਈਆ। ਗੋਦੀ ਚੁੱਕੇ ਆਪਣੇ ਲਾਲ, ਬਾਲ ਅੰਞਾਣੇ ਦਏ ਵਡਿਆਈਆ। ਸਦਾ ਸੁਹੇਲਾ ਹੋ ਕੇ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਚਰਨ ਦਵਾਰ ਬਖ਼ਸ਼ੇ ਸੱਚੀ ਧਰਮਸਾਲ, ਦਰ ਘਰ ਸਾਚੇ ਵੱਜਦੀ ਰਹੇ ਵਧਾਈਆ। ਬਿਰਹੋਂ ਵਿਛੋੜੇ ਵਿਚ ਕਦੇ ਨਾ ਕਰੇ ਬੇਹਾਲ, ਬਿਹਬਲ ਰੂਪ ਨਾ ਕੋਇ ਬਦਲਾਈਆ। ਨਾਮ ਸ਼ਬਦ ਦੇ ਕੇ ਸੱਚਾ ਧਨ ਮਾਲ, ਧਨੀ ਧੁਰ ਦੇ ਦਏ ਬਣਾਈਆ। ਨਿਰਮਾਣਤਾ ਵਿਚ ਰਖੇ ਕੰਗਾਲ, ਅਧੀਨਗੀ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਜਨ ਭਗਤ ਸੁਣੇ ਇਕ ਸੰਦੇਸ਼ਾ, ਅੱਠੇ ਪਹਿਰ ਧਿਆਨ ਲਗਾਈਆ। ਮਿਲੇ ਮੇਲ ਨਰ ਨਰੇਸ਼ਾ, ਜੋ ਨਰਾਇਣ ਹੋ ਕੇ ਨਰਾਂ ਦਏ ਵਡਿਆਈਆ। ਝਗੜਾ ਮੁਕਾਏ ਬ੍ਰਹਿਮੰਡ ਖੰਡ ਦੇਸ ਪਰਦੇਸ਼ਾ, ਪੁਰੀਆਂ ਲੋਆਂ ਵਿਚੋਂ ਬਾਹਰ ਕਢਾਈਆ। ਮਿੰਨਤ ਕਰਨੀ ਨਾ ਪਏ ਕਿਸੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਸ਼ੰਕਰ ਸੀਸ ਨਾ ਕੋਇ ਨਿਵਾਈਆ। ਦੂਜਾ ਮੰਗੇ ਕੋਈ ਨਾ ਲੇਖਾ, ਰਾਏ ਧਰਮ ਨਾ ਦਏ ਸਜ਼ਾਈਆ। ਮੰਜ਼ਲ ਚੜ੍ਹਦਿਆਂ ਲੱਗੇ ਕੋਈ ਨਾ ਠੇਡਾ, ਅਗੇ ਹੋ ਨਾ ਕੋਇ ਅਟਕਾਈਆ। ਸਚ ਦਵਾਰ ਦਾ ਖੁੱਲ੍ਹੇ ਭੇਦਾ, ਪੜਦਾ ਰਹੇ ਨਾ ਰਾਈਆ। ਫੋਲਣਾ ਪਏ ਨਾ ਚਾਰ ਵੇਦਾਂ, ਪੁਰਾਨ ਅਠਾਰਾਂ ਨਾ ਕੋਇ ਖੁਲ੍ਹਾਈਆ। ਸਿੱਧਾ ਮਿਹਰਵਾਨ ਨਾਲ ਮਿਲੇ ਦੀਦਾ, ਦੀਦਾ ਦਾਨਿਸਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੱਸੇ ਸਿਫ਼ਤ ਨਾਮ ਤਾਰੀਫ਼ਾ, ਤੁਆਰਫ਼ ਵਿਚ ਪੜਦਾ ਦਏ ਉਠਾਈਆ। ਜਨ ਭਗਤ ਪੜਦਾ ਦੇਵੇ ਚੁੱਕ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਅੰਤਰ ਓਹਲਾ ਰਹੇ ਲੁਕ, ਅੰਧ ਅੰਧੇਰ ਨਾ ਕੋਇ ਜਣਾਈਆ। ਮਨੂਆ ਮਨ ਨਾ ਹੋਵੇ ਚੁਪ, ਉਚੀ ਕੂਕ ਨਾ ਕੋਇ ਸੁਣਾਈਆ। ਜਗਤ ਤ੍ਰਿਸ਼ਨਾ ਮਿਟੇ ਭੁੱਖ, ਕਾਮ ਕਰੋਧ ਨਾ ਕੋਇ ਹਲਕਾਈਆ। ਲੱਖ ਚੁਰਾਸੀ ਰਹੇ ਨਾ ਦੁੱਖ, ਜੂਨੀ ਜੂਨ ਨਾ ਕੋਇ ਭਵਾਈਆ। ਘਰ ਸਵਾਮੀ ਠਾਕਰ ਮਿਲੇ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਦਏ ਕਰਾਈਆ। ਅੰਦਰੇ ਅੰਦਰ ਬਦਲ ਕੇ ਰੁਖ, ਰੁਖਸਤ ਦੇ ਕੇ ਨਾਤਾ ਜਗਤ ਦੇਵੇ ਤੁੜਾਈਆ। ਉਜਲ ਕਰੇ ਮੁਖ, ਮੁਫ਼ਤ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰੋਂ ਪਏ ਉਠ, ਨਿਰਗੁਣ ਹੋ ਕੇ ਨੂਰ ਕਰੇ ਰੁਸ਼ਨਾਈਆ। ਜਨ ਭਗਤ ਕਦੇ ਨਾ ਹੋਵੇ ਦੁਖੀਆ, ਦਲਿੱਦਰ ਵਿਚ ਕਦੇ ਨਾ ਆਈਆ। ਆਤਮ ਪਰਮਾਤਮ ਮਿਲ ਕੇ ਕਰੇ ਸੁਖੀਆ, ਸੁਖਸਾਗਰ ਵਿਚ ਸਮਾਈਆ। ਇਕੋ ਧਿਆਨ ਰਖੇ ਰੁਚੀਆ, ਰਚਨਾ ਬਾਹਰ ਨਾ ਕੋਇ ਰਖਾਈਆ। ਬੁਧੀ ਬਿਬੇਕ ਕਰੇ .. ... ... ... ... , ਆਪਣਾ ਆਪ ਲਏ ਅਪਨਾਈਆ। ਮਨ ਵਾਸਨਾ ਕਟੇ ਕੋਈ ਨਾ ਬੁੱਤੀਆ, ਬੁਤਖ਼ਾਨੇ ਵੱਜੇ ਵਧਾਈਆ। ਭਾਓ ਰਹੇ ਨਾ ਕੋਈ ਦੁਤੀਆ, ਦਵੈਤੀ ਲੇਖਾ ਦਏ ਚੁਕਾਈਆ। ਪ੍ਰੇਮ ਪਿਆਰ ਮੁਹੱਬਤ ਅੰਦਰ ਮਾਣੇ ਸਦਾ ਖ਼ੁਸ਼ੀਆ, ਖ਼ੁਸ਼ਹਾਲ ਮਿਲ ਕੇ ਆਪਣਾ ਆਪ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਗ ਲਗਾਏ ਕਾਇਆ ਕੁਟੀਆ, ਕੁਟਲਤਾ ਅੰਦਰੋਂ ਬਾਹਰ ਕਢਾਈਆ। ਜਨ ਭਗਤ ਕਾਇਆ ਕੁਟੀਆ ਕਰੇ ਖ਼ਿਆਲ, ਲੇਖਾ ਹੋਰ ਨਾ ਕੋਇ ਰਖਾਈਆ।

ਜਿਸ ਘਰ ਵਸੇ ਦੀਨ ਦਿਆਲ, ਸੋ ਮੰਦਰ ਸੋਭਾ ਪਾਈਆ। ਸੁਰਤੀ ਸ਼ਬਦੀ ਸੁਣੇ ਤਾਲ, ਤਲਵਾੜਾ ਵੱਜੇ ਚਾਈਂ ਚਾਈਂਆ। ਮਾਇਆ ਮਮਤਾ ਤੁੱਟੇ ਜੰਜ਼ਾਲ, ਜਾਗਰਤ ਜੋਤ ਹੋਏ ਰੁਸ਼ਨਾਈਆ। ਜੀਵਨ ਜ਼ਿੰਦਗੀ ਹੱਲ ਹੋਏ ਸਵਾਲ, ਫ਼ਿਕਰਾ ਅਵਰ ਨਾ ਕੋਇ ਪੜ੍ਹਾਈਆ। ਲੇਖਾ ਰਹੇ ਨਾ ਸ਼ਾਹ ਕੰਗਾਲ, ਕਿੰਗਰੇ ਕਿੰਗਰ ਮਰਦੰਗ ਨਾ ਕੋਇ ਵਜਾਈਆ। ਨਜ਼ਰੀ ਆਏ ਦੀਨ ਦਿਆਲ, ਬੇਨਜ਼ੀਰ, ਆਪਣੀ ਨਜ਼ਰ ਬਦਲਾਈਆ। ਜਨ ਭਗਤਾਂ ਸਦ ਰਖੇ ਚਰਨਾਂ ਨਾਲ, ਚਰਨੋਦਕ ਬੂੰਦ ਸਵਾਂਤੀ ਮੁਖ ਚੁਆਈਆ। ਲੱਖ ਚੁਰਾਸੀ ਵਿਚੋਂ ਭਾਲ, ਗਫ਼ਲਤ ਵਿਚੋਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਧਨ ਮਾਲ, ਨਾਮ ਖ਼ਜ਼ੀਨਾ ਇਕੋ ਦਏ ਵਖਾਈਆ। ਜਨ ਭਗਤ ਸਦ ਰਖੇ ਇਕੋ ਘਰ ਵਸੇਰਾ, ਜਿਥੇ ਵਿਸਰ ਕਦੇ ਨਾ ਜਾਈਆ। ਜੁਗ ਚੌਕੜੀ ਹੋਏ ਨਾ ਕਦੇ ਅੰਧੇਰਾ, ਕਿਸ਼ਨਾ ਸ਼ੁਕਲਾ ਪੱਖ ਥਿਤ ਨਾ ਕੋਇ ਵੰਡਾਈਆ। ਝਗੜਾ ਰਹੇ ਨਾ ਮੇਰਾ ਤੇਰਾ, ਤੂੰ ਮੈਂ ਨਾ ਕੋਇ ਲੜਾਈਆ। ਇਕੋ ਵਸੇ ਨਗਰ ਖੇੜਾ, ਜਿਥੇ ਸਾਹਿਬ ਸਵਾਮੀ ਡੇਰਾ ਲਾਈਆ। ਤੱਤਾਂ ਵਾਲਾ ਰਹੇ ਨਾ ਝੇੜਾ, ਦੀਨ ਮਜ਼੍ਹਬ ਰੋ ਰੋ ਦੇਵੇ ਨਾ ਕੋਇ ਦੁਹਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰਨਹਾਰਾ ਮਿਹਰਾ ਮਿਹਰਵਾਨ ਆਪਣੀ ਦਇਆ ਕਮਾਈਆ। ਜਨ ਭਗਤਾਂ ਕਰੇ ਹੱਕ ਨਿਬੇੜਾ, ਹਕ਼ੀਕ਼ਤ ਵਿਚੋਂ ਹਕ਼ੀਕ਼ਤ ਖੋਜ ਖੁਜਾਈਆ। ਚਰਨ ਸਰਨ ਸਰਨਾਈ ਆਇਆ ਜਿਹੜਾ, ਜਗਤ ਝੇੜੇ ਵਿਚੋਂ ਬਾਹਰ ਕਢਾਈਆ। ਸ਼ੌਹ ਦਰਿਆਏ ਡੁੱਬਣ ਨਾ ਦੇਵੇ ਬੇੜਾ, ਬਣ ਮਲਾਹ ਖੇਵਟ ਖੇਟਾ ਬੰਨੇ ਦੇਵੇ ਲਗਾਈਆ। ਪੁਰਖ ਅਕਾਲ ਦੀਨ ਦਿਆਲ ਸਤਿਗੁਰ ਸੱਚਾ ਆਦਿ ਜੁਗਾਦਿ ਜੁਗ ਚੌਕੜੀ ਇਕੋ ਬਥੇਰਾ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਇਕੋ ਰੰਗ ਰਵੇ ਸਦਾ ਸਦਾ ਸਦ ਗੁਰੂ ਗੁਰ ਚੇਲਾ, ਗੁਰ ਗੋਬਿੰਦ ਗਿਆ ਸਮਝਾਈਆ। ਮਾਨਸ ਜਨਮ ਹੋਵੇ ਵਕ਼ਤ ਸੁਹੇਲਾ, ਸੁਹੰਜਣੀ ਘੜੀ ਮਿਲੇ ਵਡਿਆਈਆ। ਜਨ ਭਗਤਾਂ ਪਰਮਾਤਮ ਲੱਭਣਾ ਨਾ ਪਏ ਜੰਗਲ ਜੂਹ ਵਿਚ ਬੇਲਾ, ਘਰ ਬੈਠਿਆਂ ਘਰ ਵਿਚ ਘਰ ਦਏ ਸਮਝਾਈਆ। ਜੋ ਵਸਣਹਾਰਾ ਧਾਮ ਨਵੇਲਾ, ਨਿਜ ਘਰ ਵਾਸੀ ਪੁਰਖ ਅਬਿਨਾਸ਼ੀ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਬੰਦ ਖਲਾਸੀ, ਬੰਧਨ ਅਗੇ ਨਾ ਕੋਇ ਰਖਾਈਆ। ਜਨ ਭਗਤ ਕਿਸੇ ਦਾ ਬਣੇ ਨਾ ਕਦੇ ਖ਼ਾਦਮ, ਖ਼ਿਦਮਤਗਾਰ ਨਾ ਕੋਇ ਅਖਵਾਈਆ। ਜਗਤ ਸ਼ਰਅ ਨਾ ਕੋਇ ਬਾਂਧਨ, ਬੰਧਨਾਂ ਵਿਚ ਨਾ ਕੋਇ ਭਟਕਾਈਆ। ਪਰਕਾਸ਼ ਤੱਕੇ ਨਾ ਸੂਰਜ ਚਾਂਦਨ, ਸਤਿ ਜੋਤ ਵੇਖੇ ਚਾਈਂ ਚਾਈਂਆ। ਪੈਸਿਆਂ ਟਕਿਆਂ ਦੀ ਲੱਭੇ ਕਦੇ ਨਾ ਆਮਦਨ, ਆਮਦ ਵਿਚ ਖ਼ੁਸ਼ਾਮਦ ਵਿਚ ਬਰਾਮਦ ਵਿਚ ਰਾਹ ਤੱਕੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਨਿਰਗੁਣ ਧਾਰ ਆਪਣੇ ਮਿਲਣ ਦਾ ਦੱਸ ਕੇ ਸਾਧਨ, ਸਿੱਧਾ ਆਪਣੇ ਰੰਗ ਸਮਾਈਆ।

੧੫ ਜੇਠ ਸ਼ਹਿਨਸ਼ਾਹੀ ਸੰਮਤ ੨ ਸੇਵਾ ਸਿੰਘ ਦੇ ਗ੍ਰਹਿ ਪਿੰਡ ਕੀਰ ਜੰਮੂ

ਜਨ ਭਗਤ ਅੰਤਰ ਆਤਮ ਪਰਮਾਤਮ ਨਾਲ ਜਾਏ ਜੁੜ, ਨਾਤਾ ਬਿਧਾਤਾ ਇਕ ਰਖਾਈਆ। ਕਿਸੇ ਆਸ ਨਾ ਰਖੇ ਦੇਵਤ ਸੁਰ, ਵਿਸ਼ਨ

ਬ੍ਰਹਮਾ ਸ਼ਿਵ ਸੀਸ ਨਾ ਕੋਇ ਝੁਕਾਈਆ। ਬਾਹਰੋਂ ਸੁਣੇ ਨਾ ਕੋਇ ਰਾਗ ਤਾਲ ਸੁਰ, ਧੁਨ ਆਤਮਕ ਸੁਣ ਕੇ ਖ਼ੁਸ਼ੀ ਮਨਾਈਆ। ਜਗਤ ਵਸਤ ਦੀ ਸਮਝੇ ਕੋਇ ਨਾ ਥੁੜ, ਨਾਮ ਭੰਡਾਰਾ ਲੈ ਕੇ ਹੱਸੇ ਚਾਈਂ ਚਾਈਂਆ। ਪਾਂਧੀ ਬਣ ਕੇ ਮੰਜ਼ਲ ਚੜ੍ਹੇ ਧੁਰ, ਧਾਮ ਦਵਾਰੇ ਜਾ ਕੇ ਸੋਭਾ ਪਾਈਆ। ਜਿਥੇ ਜਾ ਕੇ ਕੋਈ ਨਾ ਆਵੇ ਮੁੜ, ਪ੍ਰਭ ਚਰਨ ਕਵਲ ਬੈਠੇ ਡੇਰਾ ਲਾਈਆ। ਪੁਰਖ ਅਬਿਨਾਸ਼ੀ ਸਾਹਿਬ ਸਵਾਮੀ ਇਕੋ ਮਿਲੇ ਸਤਿਗੁਰ, ਸਤਿਗੁਰੂ ਗੁਰ ਗੋਰ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਇਕੋ ਦਰ ਰਹੇ ਹਜ਼ੂਰੀ, ਹਾਜ਼ਰ ਹੋ ਕੇ ਸੇਵ ਕਮਾਈਆ। ਸਚਖੰਡ ਦੀ ਲੈ ਮਨਜ਼ੂਰੀ, ਲੇਖਾ ਪਿਛਲਾ ਦਏ ਚੁਕਾਈਆ। ਵਾਸਨਾ ਰਹੇ ਕੋਇ ਨਾ ਕੂੜੀ, ਕੂੜ ਕੁਟੰਬ ਨਾ ਭਰਮ ਭੁਲਾਈਆ। ਬੁਧੀ ਰਹੇ ਨਾ ਮੂਰਖ ਮੂੜ੍ਹੀ, ਚਤੁਰ ਸੁਘੜ ਵੱਜੇ ਵਧਾਈਆ। ਮੰਜ਼ਲ ਰਹੇ ਨਾ ਨੇੜੇ ਦੂਰੀ, ਪੈਂਡਾ ਅਗਲਾ ਦਏ ਮੁਕਾਈਆ। ਮਾਨਸ ਜਨਮ ਲੇਖੇ ਲੱਗੇ ਜ਼ਰੂਰੀ, ਚੁਰਾਸੀ ਵਿਚ ਨਾ ਕੋਇ ਭਵਾਈਆ। ਇਕੋ ਦਰਸ਼ਨ ਕਰੇ ਨੂਰੀ, ਨੂਰ ਨੁਰਾਨਾ ਨਜ਼ਰੀ ਆਈਆ। ਜਨਮ ਜਨਮ ਦੀ ਕਰਮ ਕਰਮ ਦੀ ਲੇਖੇ ਲੱਗੇ ਮਜ਼ਦੂਰੀ, ਮੁਸ਼ਕਲ ਅਗੇ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਜਨ ਭਗਤ ਕਦੇ ਨਾ ਰਹੇ ਓਹਲੇ, ਪੜਦਿਆਂ ਵਿਚੋਂ ਪੜਦਾ ਲਏ ਉਠਾਈਆ। ਸੁਰਤੀ ਸ਼ਬਦੀ ਪ੍ਰੀਤਮ ਵਿਚ ਮੌਲੇ, ਮੌਲਾ ਘਰ ਮੇਂ ਨਜ਼ਰੀ ਆਈਆ। ਦੇਵੇ ਵਡਿਆਈ ਉਪਰ ਧਰਨੀ ਧਰਤ ਧਵਲੇ, ਧੌਲ ਹੱਸੇ ਚਾਈਂ ਚਾਈਂਆ। ਕਰੇ ਪਰਕਾਸ਼ ਨੂਰ ਅਲਾਹੀ ਅਵਲੇ, ਅੱਵਲ ਇਕੋ ਏਕੰਕਾਰ ਬੇਪਰਵਾਹੀਆ। ਜਨ ਭਗਤ ਸੁਹੇਲੇ ਮਸਤੀ ਅੰਦਰ ਕਰੇ ਬਵਲੇ, ਬਾਬਲ ਬਾਵਰਾ ਆਪਣਾ ਰੰਗ ਲਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਜਾਵਣ ਨਾ ਦੇਵੇ ਕੋਈ ਹੱਥਾਂ ਵਾਲੇ ਤਬਲੇ, ਤਪਦੇ ਹਿਰਦੇ ਸ਼ਾਂਤ ਕਰਕੇ ਸਤਿ ਦਏ ਸਮਝਾਈਆ। ਜਨ ਭਗਤ ਸਾਂਤਕ ਹੋਵੇ ਸਦਾ ਸਤਿ, ਅਗਨੀ ਤਤ ਨਾ ਕੋਇ ਤਪਾਈਆ। ਇਕੋ ਉਪਜੇ ਬ੍ਰਹਮਤ, ਬ੍ਰਹਮ ਵਿਦਿਆ ਦਏ ਸਮਝਾਈਆ। ਨਾੜੀ ਨਾੜੀ ਨਾ ਉਬਲੇ ਰਤ, ਬਹੱਤਰ ਭਵਰ ਨਾ ਕੋਇ ਭਵਾਈਆ। ਅਗਨੀ ਕੂੜ ਪੋਹ ਨਾ ਸਕੇ ਅੱਗ, ਅੰਮ੍ਰਿਤ ਮੇਘ ਦਏ ਬਰਸਾਈਆ। ਹੰਸ ਬੁਧੀ ਬਣਾਏ ਕਗ, ਕਾਗੋਂ ਹੰਸ ਉਡਾਈਆ। ਦਰਸ ਵਖਾ ਉਪਰ ਸ਼ਾਹ ਰਗ, ਸ਼ਮਅ ਬੁਝੀ ਦਏ ਜਗਾਈਆ। ਜਗਤ ਵਾਸਨਾ ਦੂਰ ਕਰਾਏ ਹੱਦ, ਹਦੂਦ ਆਪਣੀ ਦਏ ਵਖਾਈਆ। ਜਿਥੇ ਇਕੋ ਨਾਦ ਰਿਹਾ ਵੱਜ, ਆਦਿ ਜੁਗਾਦਿ ਕਰੇ ਸ਼ਨਵਾਈਆ। ਦੀਪਕ ਜੋਤੀ ਰਿਹਾ ਜਗ, ਅੰਧ ਅੰਧੇਰਾ ਰਿਹਾ ਮਿਟਾਈਆ। ਭਗਤ ਭਗਵਾਨ ਕਦੇ ਨਾ ਹੋਵਣ ਅੱਡ, ਸੁਹੰਜਣੀ ਸੇਜ ਸੋਭਾ ਪਾਈਆ। ਪਿਛਲਾ ਲੇਖਾ ਪਿਛੇ ਜਾਏ ਛੱਡ, ਅਗੇ ਅਗਲਾ ਮਾਲਕ ਮਿਲੇ ਬੇਪਰਵਾਹੀਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਭਗਤਾਂ ਨਾਲ ਮਿਲ ਕੇ ਬਣਦੀ ਯੱਦ, ਪੁਸ਼ਤ ਪਨਾਹ ਸਦ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਸਾਚੇ ਗ੍ਰਹਿ ਲਵੇ ਸੱਦ, ਸੱਦਾ ਹੋਕਾ ਆਪਣਾ ਨਾਮ ਸੁਣਾਈਆ। ਜਨ ਭਗਤ ਰਾਹ ਤੱਕੇ ਗਹਿਰ ਗੰਭੀਰ, ਗਵਰ ਇਕੋ ਨਜ਼ਰੀ ਆਈਆ। ਜਿਸ ਦਾ ਤੱਤਾਂ ਵਾਲਾ ਨਹੀਂ ਸ਼ਰੀਰ, ਪੰਜ ਤਤ ਕਾਇਆ ਦੇਵਣਹਾਰ ਵਡਿਆਈਆ। ਜਿਸ ਦੇ ਹੁਕਮੇ ਅੰਦਰ ਗੁਰ ਅਵਤਾਰ ਪੈਗ਼ੰਬਰ ਪੀਰ, ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਚਾਰੇ ਖਾਣੀ ਵਿਚੋਂ ਗਾਈਆ। ਸ਼ਰਅ ਸ਼ਰੀਅਤ ਤਨ ਮਾਟੀ ਖ਼ਾਕੀ ਪਾ ਜ਼ੰਜੀਰ, ਜ਼ੇਰ ਜ਼ਬਰ ਗਏ ਸਮਝਾਈਆ। ਮੰਜ਼ਲ ਦੱਸ ਕੇ ਚੋਟੀ ਅਖ਼ੀਰ,

ਵਾਹਵਾ ਕਹਿ ਕੇ ਢੋਲੇ ਰਹੇ ਸੁਣਾਈਆ। ਜਿਸ ਦੀ ਨਜ਼ਰ ਨਾ ਆਏ ਕਿਸੇ ਤਸਵੀਰ, ਮੁਸੱਵਰ ਰੂਪ ਨਾ ਕਿਸੇ ਦਰਸਾਈਆ। ਜਿਸ ਨੂੰ ਸਜਦਾ ਕੀਤਾ ਕਬੀਰ, ਕ਼ਬਰਾਂ ਵਿਚੋਂ ਬਾਹਰ ਡੇਰਾ ਗਿਆ ਲਗਾਈਆ। ਹਜ਼ਰਤਾਂ ਕਿਹਾ ਆਮੀਨ, ਤੇਰੀ ਬੇਪਰਵਾਹੀਆ। ਭਗਤਾਂ ਦੇਵੇ ਯਕੀਨ, ਭਰਵਾਸਾ ਇਕੋ ਇਕ ਰਖਾਈਆ। ਹੁਕਮੇ ਅੰਦਰ ਦੇ ਤਲਕੀਨ, ਤੁਲਬੇ ਸਾਰੇ ਦਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚੇ ਮਾਰਗ ਦਏ ਲਗਾਈਆ। ਜਨ ਭਗਤ ਲੱਭੇ ਇਕ ਮਲਾਹ, ਖੇਵਟ ਖੇਟਾ ਅਵਰ ਨਾ ਕੋਇ ਰਖਾਈਆ। ਜੋ ਸਿਧਾ ਸਚਖੰਡ ਦਾ ਦੱਸੇ ਰਾਹ, ਦੂਜੀ ਬਿਧੀ ਨਾ ਕੋਇ ਸਮਝਾਈਆ। ਮੰਜ਼ਲ ਮੰਜ਼ਲ ਸਾਚੀ ਮਜਲ ਦਏ ਪਹੁੰਚਾ, ਪੰਧ ਅਗੇ ਰਹੇ ਨਾ ਰਾਈਆ। ਨਿਰਅੱਖਰ ਵੱਖਰ ਸਿਖਿਆ ਦਏ ਸਿਖਾ, ਵਿਦਿਆ ਦਾ ਲੇਖਾ ਦਏ ਚੁਕਾਈਆ। ਪ੍ਰੇਮ ਪਿਆਰ ਦੀ ਭਿਛਿਆ ਦੇਵੇ ਪਾ, ਪਾਰਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ। ਪਾਰ ਕਰਾ ਕੇ ਥਲ ਅਸਗਾਹ, ਟਿੱਲੇ ਪਰਬਤ ਚੋਟੀ ਚਰਨਾਂ ਹੇਠ ਦਬਾਈਆ। ਧੁਰ ਦਾ ਦੱਸ ਕੇ ਇਕੋ ਨਾਂ, ਨਾਉਂ ਨਿਰੰਕਾਰ ਅੰਦਰ ਦਏ ਵਸਾਈਆ। ਸਦਾ ਸੁਹੇਲਾ ਹੋ ਕੇ ਦੇਵੇ ਠੰਡੀ ਛਾਂ, ਅਗਨੀ ਤਤ ਨਾ ਕੋਇ ਤਪਾਈਆ। ਬਾਲ ਅੰਞਾਣਿਆਂ ਬਣੇ ਪਿਤਾ ਮਾਂ, ਗੋਦੀ ਆਪਣੀ ਲਏ ਉਠਾਈਆ। ਜਨ ਭਗਤਾਂ ਵਖਾ ਕੇ ਧੁਰ ਦਾ ਥਾਂ, ਡੇਰਾ ਪਿਛਲਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਨਾਲ ਮਿਲ ਕੇ ਸ਼ਬਦੀ ਧਾਰ ਹਾਂ ਵਿਚ ਕਰ ਲਈ ਹਾਂ, ਹਾਰ ਜਿੱਤ ਦਾ ਲੇਖਾ ਦਏ ਚੁਕਾਈਆ।

੧੫ ਜੇਠ ਸ਼ਹਿਨਸ਼ਾਹੀ ਸੰਮਤ ੨ ਫ਼ਰੰਗੀ ਰਾਮ ਦੇ ਗ੍ਰਹਿ ਪਿੰਡ ਝੰਡੇ ਝੱਜਰ ਕੋਟਲੀ ਕੈਂਪ ਜੰਮੂ

ਜਨ ਭਗਤ ਚੜ੍ਹੇ ਅਗੰਮੀ ਘਾਟੀ, ਸਾਚੀ ਮੰਜ਼ਲ ਪੰਧ ਮੁਕਾਈਆ। ਆਵਣ ਜਾਵਣ ਰਹੇ ਨਾ ਕੋਈ ਵਾਟੀ, ਚੁਰਾਸੀ ਗੇੜ ਨਾ ਕੋਇ ਭਵਾਈਆ। ਸਾਹਿਬ ਸਵਾਮੀ ਅੰਤਰਜਾਮੀ ਮਿਲੇ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਨਾਮ ਭੰਡਾਰਾ ਦੇਵੇ ਸਾਚੀ ਦਾਤੀ, ਦਾਤਾ ਦਇਆਵਾਨ ਬੇਪਰਵਾਹੀਆ। ਦਰਸ ਵਖਾਵੇ ਇਕ ਇਕਾਂਤੀ, ਇਕ ਇਕੱਲਾ ਨਜ਼ਰੀ ਆਈਆ। ਅੰਮ੍ਰਿਤ ਬੂੰਦ ਦੇਵੇ ਹਯਾਤੀ, ਹਾਜ਼ਰ ਹੋ ਕੇ ਪੜਦਾ ਦੇਵੇ ਉਠਾਈਆ। ਚਰਨ ਪ੍ਰੀਤੀ ਜੋੜੇ ਸਾਚਾ ਨਾਤੀ, ਸਹਾਰਾ ਇਕੋ ਇਕ ਸਮਝਾਈਆ। ਮਾਨਸ ਜਨਮ ਜਨ ਭਗਤਾਂ ਪੁਛੇ ਵਾਤੀ, ਭੇਵ ਅਭੇਦਾ ਆਪ ਖੁਲ੍ਹਾਈਆ। ਜਿਨ੍ਹਾਂ ਦੀ ਲੇਖੇ ਲਾ ਲਏ ਇਕ ਰਾਤੀ, ਰੁੱਤ ਵਿਚੋਂ ਰੁੱਤ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਲੇਖਾ ਚੁੱਕੇ ਚਾਰੇ ਕੂਟ, ਹਰਿ ਭਗਤ ਵੱਜੇ ਵਧਾਈਆ। ਪੁਰਖ ਅਕਾਲ ਹੋਵੇ ਮੌਜੂਦ, ਮਿਹਰ ਨਜ਼ਰ ਇਕ ਰਖਾਈਆ। ਕਿਸੇ ਨੂੰ ਪੜ੍ਹਨਾ ਪਏ ਨਾ ਹਜ਼ਾਰਾ ਦਰੂਦ, ਇਸਮ ਆਜ਼ਮ ਇਕ ਦਰਸਾਈਆ। ਮਿਹਰਵਾਨ ਹੋ ਕੇ ਰਖੇ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਝਗੜਾ ਰਹੇ ਨਾ ਕਿਸੇ ਜਿੰਨ ਭੂਤ, ਜਨਤ ਬੇਖ਼ਬਰ ਖ਼ਬਰ ਉਠਾਈਆ। ਜੋ ਸਾਚੇ ਹਿਰਦਿਉਂ ਬਣ ਜਾਣ ਪੂਤ, ਤਿਨ੍ਹਾਂ ਦੁੱਖ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਜਗਤ ਦੁੱਖ ਵਿਚ ਕਦੇ ਨਾ ਰੋਵੇ, ਹਾਹਾਕਾਰ ਨਾ ਕੋਇ ਵਖਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੰਮ੍ਰਿਤ ਜਲ ਮੁਖੜਾ ਧੋਵੇ, ਦੁਰਮਤ ਮੈਲ ਧਵਾਈਆ। ਅੰਮ੍ਰਿਤ ਆਤਮ ਬੀਜ ਸਾਚਾ

ਬੋਵੇ, ਫਲ ਫੁਲਵਾੜੀ ਆਪ ਮਹਿਕਾਈਆ। ਗ਼ਫ਼ਲਤ ਵਿਚ ਕਦੇ ਨਾ ਸੋਵੇ, ਸੁਤਿਆਂ ਲਏ ਉਠਾਈਆ। ਕਰੇ ਕਰਾਏ ਸੋਈ ਜਗ ਹੋਵੇ, ਕਰਨ ਕਰਾਵਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਜਨ ਭਗਤ ਲਵੇ ਕਦੇ ਨਾ ਹੌਕਾ, ਗ਼ਮ ਗ਼ਮ ਨਾ ਕੋਇ ਸਤਾਈਆ। ਪੁਰਖ ਅਬਿਨਾਸ਼ੀ ਚੜ੍ਹਾਏ ਆਪਣੀ ਨੌਕਾ, ਨਈਆ ਨਾਮ ਦਏ ਸਮਝਾਈਆ। ਦਰਸ ਕਰਾਏ ਸ਼ਾਹ ਪਾਤਸ਼ਾਹ ਸੱਚੇ ਸ਼ਾਹੋ ਕਾ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਨਾਤਾ ਜੋੜ ਕੇ ਪਿਤਾ ਪੂਤ ਮਾਂਉ ਕਾ, ਗੋਦ ਸੁਹੰਜਣੀ ਇਕ ਟਿਕਾਈਆ। ਸਹਾਰਾ ਦੇ ਕੇ ਠੰਡੀ ਛਾਉਂ ਕਾ, ਅਗਨੀ ਤਤ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਕਦੀ ਨਾ ਮਾਰੇ ਧਾਹ, ਨੇਤਰ ਨੈਣਾਂ ਨੀਰ ਨਾ ਕੋਇ ਵਹਾਈਆ। ਜਿਨ੍ਹਾਂ ਮਿਲ ਗਿਆ ਬੇਪਰਵਾਹ, ਬੇਪਰਵਾਹੀ ਵਿਚ ਰਖਾਈਆ। ਅੰਮ੍ਰਿਤ ਆਤਮ ਜਾਮ ਦੇਵੇ ਪਿਆ, ਪਿਆਲਾ ਮਧੁਰ ਅੰਦਰੋਂ ਬਾਹਰ ਕਢਾਈਆ। ਸਾਚੀ ਮੰਜ਼ਲ ਦੱਸੇ ਰਾਹ ਰਸਤੇ ਵਿਚ ਨਾ ਕੋਇ ਅਟਕਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਜਨ ਭਗਤ ਕਦੀ ਨਾ ਹੋਵੇ ਜੁਦਾ, ਵੱਖਰਾ ਰਹਿਣ ਕੋਇ ਨਾ ਪਾਈਆ। ਹੱਕ ਪ੍ਰੀਤੀ ਹੋਵੇ ਫ਼ਿਦਾ, ਆਪਣਾ ਆਪ ਮਿਟਾਈਆ। ਮਾਰਗ ਵੇਖੇ ਧੁਰ ਦਾ ਸਿੱਧਾ, ਸਦਨੇ ਵਾਂਗ ਰਹੇ ਨਾ ਬਣਿਆ ਕਸਾਈਆ। ਸਾਚੀ ਮਿਲੇ ਧੁਰ ਦਰਗਾਹ ਜਗਹ, ਥਾਨ ਭੂਮਿਕਾ ਸੋਹਣੀ ਨਜ਼ਰੀ ਆਈਆ। ਜਿਥੇ ਨਾਮ ਪਦਾਰਥ ਮਿਲੇ ਮਜ਼ਾ, ਦੂਸਰਾ ਰਸ ਨਾ ਕੋਇ ਵਖਾਈਆ। ਪੋਹ ਨਾ ਸਕੇ ਕੋਇ ਕ਼ਜ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਵਰਤਾਈਆ। ਜਨ ਭਗਤਾਂ ਪ੍ਰਭ ਦਏ ਭਰੋਸਾ, ਸਿਦਕ ਸਿਦਕ ਵਿਚੋਂ ਉਪਜਾਈਆ। ਜਨਮ ਜਨਮ ਦਾ ਰਹਿਣ ਨਾ ਦੇਵੇ ਰੋਸਾ, ਰਸਤੇ ਸਾਚੇ ਦੇਵੇ ਲਗਾਈਆ। ਭਾਗ ਲਗਾਏ ਕਾਇਆ ਕੋਠਾ, ਪੰਜ ਤਤ ਵੱਜੇ ਇਕ ਵਧਾਈਆ। ਨਿਰਮਲ ਪਰਕਾਸ਼ ਕਰੇ ਜੋਤਾ, ਅੰਧ ਅੰਧੇਰ ਦਏ ਮਿਟਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਸਵੱਛ ਦੇ ਕੇ ਮੌਕਾ, ਮੁਕੰਮਲ ਪੜਦਾ ਦਏ ਉਠਾਈਆ। ਅਬਿਨਾਸ਼ੀ ਕਰਤਾ ਦੀਨ ਦਿਆਲ ਰਾਹ ਦੱਸ ਕੇ ਸੌਖਾ, ਮੰਜ਼ਲ ਆਪਣੀ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਵਗਾਨ, ਗੁਰਮੁਖਾਂ ਨਾਲ ਕਦੇ ਕਰੇ ਨਾ ਧੋਖਾ, ਧੁਖਦੇ ਧੂੰਏਂ ਠੰਡੇ ਠਾਰ ਬਣਾਈਆ।

੧੫ ਜੇਠ ਸ਼ਹਿਨਸ਼ਾਹੀ ਸੰਮਤ ੨ ਪਰਕਾਸ਼ੋ ਦੇਵੀ ਦੇ ਗ੍ਰਹਿ ਚੱਕ ਪੰਡਤ ਝੱਜਰ ਕੋਟਲੀ ਕੈਂਪ ਜੰਮੂ

ਜਨ ਭਗਤ ਕਦੇ ਨਾ ਤੱਕੇ ਦ੍ਰਿਸ਼ਟੀ ਚੰਮ, ਮਨ ਕਾ ਮੋਹ ਨਾ ਕੋਇ ਰਖਾਈਆ। ਝਗੜਾ ਮੁਕਾ ਕੇ ਖ਼ੁਸ਼ੀ ਗ਼ਮ, ਇਕੋ ਰੰਗ ਵਿਚ ਸਮਾਈਆ। ਭਰਮ ਭੈ ਨਾ ਰਹੇ ਜਨ, ਮਮਤਾ ਮੋਹ ਨਾ ਕੋਇ ਹਲਕਾਈਆ। ਨਾਮ ਭੰਡਾਰਾ ਮਿਲੇ ਧਨ, ਵਸਤ ਅਮੋਲਕ ਝੋਲੀ ਪਾਈਆ। ਭਾਗ ਲੱਗੇ ਕਾਇਆ ਮਾਟੀ ਤਨ, ਤਪਦੇ ਹਿਰਦੇ ਸ਼ਾਂਤ ਕਰਾਈਆ। ਸਾਚਾ ਨਾਮ ਸੰਦੇਸ਼ਾ ਦੇਵੇ ਕੰਨ, ਸਰਵਣ ਸੁਣੇ ਆਪ ਸੁਣਾਈਆ। ਭਾਂਡਾ ਭਰਮ ਦੇਵੇ ਭੰਨ, ਗੜ੍ਹ ਹੰਕਾਰ ਆਪ ਤੁੜਾਈਆ। ਸਚ ਪਰਕਾਸ਼ ਚਾੜ੍ਹੇ ਚੰਨ, ਜਲਵਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬੇੜਾ ਦੇਵੇ ਬੰਨ੍ਹ, ਬੰਧਨ ਆਪਣਾ ਇਕੋ ਪਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਸਾਈਂ ਦਾਸ ਦੇ ਘਰ ਪਿੰਡ ਝੰਡਾ ਕੈਂਪ ਝੱਜਰ ਕੋਟਲੀ ਜੰਮੂ

ਜਨ ਭਗਤ ਝਗੜਾ ਮੁਕਾ ਕੇ ਸੰਸਾਰ ਕੂੜ ਕੁਕਰਮ, ਕੁਟਲਤਾ ਅੰਦਰੋਂ ਦਏ ਕਢਾਈਆ। ਸਤਿ ਸਚ ਜਾਣੇ ਸਚ ਧਰਮ, ਧੀਰਜ ਜਤ ਸਤਿ ਸੰਤੋਖ ਵਧਾਈਆ। ਪ੍ਰਭੂ ਪ੍ਰੀਤੀ ਜਾਣੇ ਧੁਰ ਦਾ ਕਰਮ, ਕਾਂਡਾ ਦਾ ਝਗੜਾ ਦਏ ਮੁਕਾਈਆ। ਨਿਰਗੁਣ ਧਾਰ ਕਦੇ ਨਾ ਕਰੇ ਭਰਮ, ਭਾਂਡਾ ਭਰਮ ਭੌ ਭੰਨਾਈਆ। ਝਗੜਾ ਰਖੇ ਨਾ ਵਰਨ ਬਰਨ, ਇਕੋ ਰੰਗ ਤੱਕੇ ਖ਼ਲਕ ਖ਼ੁਦਾਈਆ। ਅਬਿਨਾਸ਼ੀ ਕਰਤਾ ਜਾਣੇ ਸਾਚੀ ਸਰਨ, ਸਰਨਗਤ ਮਾਲਕ ਇਕੋ ਨਜ਼ਰੀ ਆਈਆ। ਭੈ ਰਖੇ ਨਾ ਕੋਈ ਮਰਨ, ਮਰਨ ਜੀਵਣ ਇਕੋ ਰੰਗ ਸਮਾਈਆ। ਸਾਚੀ ਮੰਜ਼ਲ ਸਿੱਖੇ ਚੜ੍ਹਨ, ਸੁਰਤ ਸ਼ਬਦ ਨਾਲ ਜੁੜਾਈਆ। ਧੁਰ ਦਾ ਢੋਲਾ ਜਾਣੇ ਪੜ੍ਹਨ, ਸੋਹੰ ਸਾਚਾ ਸੋਹਲਾ ਗਾਈਆ। ਪੁਰਖ ਅਬਿਨਾਸ਼ੀ ਪਕੜੇ ਚਰਨ, ਚਰਨੋਦਕ ਪੀ ਪੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਭੇਵ ਦਏ ਖੁਲ੍ਹਾਈਆ। ਜਨ ਭਗਤ ਨਾਤਾ ਤੋੜੇ ਕਲਜੁਗ ਕੂੜ ਕੁੜਿਆਰ, ਮਮਤਾ ਮੋਹ ਨਾ ਕੋਇ ਰਖਾਈਆ। ਜੂਠ ਝੂਠ ਜੜ੍ਹ ਦੇਵੇ ਉਖਾੜ, ਅੰਦਰੋਂ ਕਰੇ ਸਫ਼ਾਈਆ। ਇਕੋ ਵਸਤ ਮੰਗੇ ਅਪਰ ਅਪਾਰ, ਪ੍ਰਭ ਦਰਸ਼ਨ ਕਰ ਕੇ ਖ਼ੁਸ਼ੀ ਮਨਾਈਆ। ਸ਼ਬਦ ਨਾਦ ਵੱਜੇ ਧੁਨਕਾਰ, ਅਗੰਮੀ ਰਾਗ ਅਲਾਹੀਆ। ਨਿਰਗੁਣ ਜੋਤ ਹੋਏ ਉਜਿਆਰ, ਬਿਨ ਚੰਦ ਸੂਰਜ ਰੁਸ਼ਨਾਈਆ। ਮੰਦਰ ਸੋਹੇ ਸਚ ਦਵਾਰ, ਜਿਸ ਗ੍ਰਹਿ ਬੈਠੇ ਡੇਰਾ ਲਾਈਆ। ਭਗਤ ਸੁਹੇਲਾ ਮੀਤ ਮੁਰਾਰ, ਮਿਹਰਵਾਨ ਦਇਆ ਕਮਾਈਆ। ਜਨ ਭਗਤਾਂ ਸਦ ਪਾਵੇ ਸਾਰ, ਸਾਰ ਸ਼ਬਦ ਨਾਦ ਸੁਣਾਈਆ। ਬਣਿਆ ਰਹੇ ਸਦਾ ਗ਼ਮਖਾਰ, ਗ਼ਮੀ ਚਿੰਤਾ ਦੂਰ ਕਰਾਈਆ। ਭਵ ਸਾਗਰ ਕਰੇ ਪਾਰ, ਭਵਰ ਵਿਚ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਤਰਾਈਆ। ਜਨ ਭਗਤ ਕਦੇ ਨਾ ਲੋੜੇ ਮੋਹ ਮਮਤਾ, ਮਾਇਆ ਬੰਧਨ ਕੋਇ ਨਾ ਪਾਈਆ। ਗੜ੍ਹ ਰਹੇ ਨਾ ਹਉਮੇਂ ਹੰਗਤਾ, ਹਿਰਦੇ ਹਰਿ ਹਰਿ ਵਸਾਈਆ। ਦਰਵੇਸ਼ ਰੂਪ ਨਾ ਧਾਰੇ ਮੰਗਤਾ, ਘਰ ਘਰ ਅਲਖ ਨਾ ਕੋਇ ਜਗਾਈਆ। ਸਚ ਦਵਾਰ ਨਾ ਰਹੇ ਸੰਗਦਾ, ਲੋਕ ਲਾਜ ਨਾ ਕੋਇ ਵਡਿਆਈਆ। ਰਿਵਾਜ ਛੱਡੇ ਦੀਨ ਦੁਨੀ ਜਗ ਦਾ, ਪ੍ਰਭ ਚਲੇ ਹੁਕਮ ਰਜਾਈਆ। ਅਗਨੀ ਵਾਂਗ ਕਦੇ ਨਾ ਮਘਦਾ, ਕੂੜੀ ਤਪਸ਼ ਨਾ ਕੋਇ ਜਲਾਈਆ। ਭੇਵ ਖੁਲ੍ਹੇ ਹੰ ਬ੍ਰਹਮ ਦਾ, ਪਾਰਬ੍ਰਹਮ ਮੇਲਾ ਮਿਲੇ ਸਹਿਜ ਸੁਭਾਈਆ। ਲੇਖਾ ਦੇਵੇ ਦਰ ਘਰ ਸਾਚੇ ਜਨਮ ਦਾ, ਕਰਮ ਕਰਮ ਨਾਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣ ਬਖ਼ਸ਼ ਕੇ ਆਪਣੀ ਸਰਨ ਦਾ, ਸਹਿੰਸੇ ਸਾਰੇ ਦਏ ਮਿਟਾਈਆ। ਜਨ ਭਗਤ ਕਦੇ ਫਸੇ ਨਾ ਵਿਚ ਦੁਨੀ, ਬੰਧਨ ਅਵਰ ਨਾ ਕੋਇ ਰਖਾਈਆ। ਸ਼ਬਦੀ ਦਾਤਾ ਬਣੇ ਗੁਨੀ, ਗਹਿਰ ਗੰਭੀਰ ਢੋਲਾ ਗਾਈਆ। ਲਹਿਣਾ ਮੁਕਾ ਕੇ ਰਿਖੀ ਮੁੰਨੀ, ਮੁੰਨ ਸੁੰਨ ਤੋਂ ਅਗੇ ਵੇਖੇ ਚਾਈਂ ਚਾਈਂਆ। ਜਿਥੇ ਸ਼ਬਦ ਨਾਦ ਨਾ ਕੋਇ ਧੁਨੀ, ਅਨਹਦ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪੁਕਾਰ ਸਦਾ ਰਿਹਾ ਸੁਣੀ, ਸੁਣ ਸੁਣ ਹਰ ਘਟ ਹਰ ਥਾਂ ਹਰਿ ਮੰਦਰ ਹਰਿ ਜੂ ਹਰਿ ਹਰਿ ਹੋਵੇ ਆਪ ਸਹਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਪ੍ਰੇਮੀ ਦੇਵੀ ਦੇ ਗ੍ਰਹਿ ਪਿੰਡ ਝੰਡਾ ਕੈਂਪ ਝੱਜਰ ਕੋਟਲੀ ਜੰਮੂ

ਜਨ ਭਗਤ ਏਕਾ ਸਿਮਰੇ ਹਰਿ ਕਾ ਨਾਮ, ਹਰਿ ਹਿਰਦੇ ਸਦਾ ਵਸਾਇੰਦਾ। ਦੂਸਰ ਬਣੇ ਨਾ ਕਿਸੇ ਗ਼ੁਲਾਮ, ਚਾਕਰ ਹੋ ਨਾ ਸੇਵ ਕਮਾਇੰਦਾ। ਝੋਲੀ ਪਾਏ ਧੁਰ ਦਾ ਦਾਨ, ਵਸਤ ਅਗੰਮ ਆਪ ਵਰਤਾਇੰਦਾ। ਲੋਕਮਾਤ ਵਡਿਆਈ ਦੇਵੇ ਮਾਣ, ਦਰਗਾਹ ਸਾਚੀ ਸਚਖੰਡ ਦਵਾਰ ਸੁਹਾਇੰਦਾ। ਜਨਮ ਜਨਮ ਦਾ ਪੂਰਨ ਹੋਵੇ ਕਾਮ, ਅਗਲਾ ਪਿਛਲਾ ਪੰਧ ਆਪ ਚੁਕਾਇੰਦਾ। ਭਾਗ ਲੱਗੇ ਕਾਇਆ ਖੇੜੇ ਨਗਰ ਗਰਾਮ, ਗ੍ਰਹਿ ਮੰਦਰ ਸੋਭਾ ਪਾਇੰਦਾ। ਮੰਜ਼ਲ ਮੰਜ਼ਲ ਪੌੜੇ ਚੜ੍ਹਨਾ ਕਰੇ ਆਸਾਨ, ਮਿਹਰ ਨਜ਼ਰ ਨਾਲ ਪਾਰ ਕਰਾਇੰਦਾ। ਗ਼ਫ਼ਲਤ ਵਿਚ ਗ਼ਾਫ਼ਲ ਰਹਿਣ ਨਾ ਦੇਵੇ ਬਾਲ ਅੰਞਾਣ, ਬੁਧ ਬਿਬੇਕ ਸਾਚੀ ਟੇਕ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੱਸੇ ਸਤਿ ਪਹਿਚਾਣ, ਪੜਦਾ ਓਹਲਾ ਆਪ ਉਠਾਇੰਦਾ। ਜਨ ਭਗਤ ਦੂਸਰ ਕਿਸੇ ਨਾ ਝੁਕਾਏ ਸਿਰ, ਸਰ ਪ੍ਰਭ ਦੀ ਭੇਟ ਕਰਾਈਆ। ਅੰਤਰ ਅੰਤਰ ਨਾ ਜਾਏ ਫਿਰ, ਧੀਰਜ ਧੀਰ ਨਾਲ ਵਡਿਆਈਆ। ਇਕੋ ਮਾਲਕ ਸਮਝੇ ਪ੍ਰੀਤਮ ਪਿਰ, ਪਾਰਬ੍ਰਹਮ ਬੇਪਰਵਾਹੀਆ। ਜਿਸ ਤੋਂ ਵਿਛੜਿਆਂ ਹੋਇਆ ਚਿਰ, ਅੰਤਮ ਓਸੇ ਵਿਚ ਸਮਾਈਆ। ਸਚ ਫੁਲਵਾੜੀ ਵਿਚੋਂ ਗੁਰਮੁਖ ਗ਼ੁੰਚਾ ਫੁੱਲ ਜਾਏ ਖਿਲ, ਪੱਤ ਟਹਿਣੀ ਆਪ ਮਹਿਕਾਈਆ। ਪ੍ਰੇਮ ਪਿਆਰਾ ਬਣਿਆ ਰਹੇ ਹਰਦਿਲ, ਹਿਰਦੇ ਹਰਿ ਹਰਿ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਜਨ ਭਗਤ ਕੂੜਾ ਰਖੇ ਕੋਈ ਨਾ ਡੇਰਾ, ਘਰ ਸੱਚਾ ਇਕ ਸੁਹਾਈਆ। ਜਿਥੇ ਰਹੇ ਨਾ ਅੰਧ ਅੰਧੇਰਾ, ਸਤਿਗੁਰ ਨਾਮ ਕਰੇ ਰੁਸ਼ਨਾਈਆ। ਵਸਦਾ ਰਹੇ ਧੁਰ ਦਾ ਖੇੜਾ, ਖਿੜਕੀ ਕੁੰਡੀ ਆਪ ਖੁਲ੍ਹਾਈਆ। ਨਜ਼ਰੀ ਆਏ ਨੇਰਨ ਨੇਰਾ, ਨਿਜ ਘਰ ਬੈਠਾ ਸੋਭਾ ਪਾਈਆ। ਜਿਥੇ ਇਕੋ ਰੰਗ ਸੰਝ ਸਵੇਰਾ, ਪਰਭਾਤੀ ਰੂਪ ਨਾ ਕੋਇ ਬਦਲਾਈਆ। ਚੁਰਾਸੀ ਵਾਲਾ ਰਹੇ ਨਾ ਗੇੜਾ, ਫਾਂਸੀ ਵਾਲਾ ਫੰਦ ਨਾ ਕੋਇ ਭਵਾਈਆ। ਸਦਾ ਸਦਾ ਸਦ ਰਹੇ ਚਾਓ ਘਨੇਰਾ, ਮਨ ਚੈਂਚਲ ਨਾ ਕੋਇ ਚਤੁਰਾਈਆ। ਬੁਧੀ ਦਾ ਰਹੇ ਕੋਈ ਨਾ ਝੇੜਾ, ਮਤ ਮਤਵਾਲੀ ਨਾ ਕੋਇ ਕੁਰਲਾਈਆ। ਪੁਰਖ ਅਕਾਲ ਕਰੇ ਮਿਹਰਾ, ਨਜ਼ਰੇ ਕਰਮ ਆਪ ਉਠਾਈਆ। ਆਪਣੇ ਰੰਗ ਰੰਗਾਏ ਚੇਰਾ, ਚੇਰਾ ਗੁਰ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪੜਦਾ ਦਏ ਚੁਕਾਈਆ। ਜਨ ਭਗਤ ਕਦੇ ਨਾ ਹੋਏ ਬੇਸਬਰ, ਸਬੂਰੀ ਸਿਦਕ ਨਾਲ ਹੰਢਾਈਆ। ਅੰਧੇਰਾ ਚੁਕਾ ਕੇ ਕਾਇਆ ਕ਼ਬਰ, ਕਾਅਬਾ ਕ਼ਿਬਲ ਵੇਖ ਵਖਾਈਆ। ਧੁਰ ਦਾ ਤੱਕੇ ਸੱਚਾ ਅਦਲ, ਇਨਸਾਫ਼ ਕਰੇ ਬੇਪਰਵਾਹੀਆ। ਜੋ ਜ਼ਿੰਦਗੀ ਜੀਵਣ ਦੇਵੇ ਬਦਲ, ਮਨ ਕਾ ਮਣਕਾ ਦਏ ਉਲਟਾਈਆ। ਸਚ ਚਾੜ੍ਹੇ ਆਪਣੀ ਮਜ਼ਲ, ਮੰਜ਼ਲ ਇਕੋ ਦਏ ਵਖਾਈਆ। ਜਿਥੇ ਨਾਦ ਗਾਵੇ ਧੁਰ ਦੀ ਗ਼ਜ਼ਲ, ਗ਼ਰਜ ਅਵਰ ਨਾ ਕੋਇ ਰਖਾਈਆ। ਜਨ ਭਗਤਾਂ ਪੋਹ ਨਾ ਸਕੇ ਅਜ਼ਲ, ਅਜ਼ੀਜ਼ ਆਪਣੇ ਲਏ ਉਠਾਈਆ। ਜਗਤ ਵਾਸਨਾ ਕਰ ਕੇ ਕ਼ਤਲ, ਮਕ਼ਤੂਲ ਇਕੋ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਵਖਾ ਕੇ ਪਿਛਲਾ ਵਤਨ, ਬੇਵਤਨਾਂ ਪੜਦਾ ਆਪ ਉਠਾਈਆ। ਜਨ ਭਗਤ ਸਦਾ ਲੋੜੇ ਆਪਣਾ ਘਰ, ਦੂਜੇ ਦਰ ਨਾ ਮੰਗਣ ਜਾਈਆ। ਜਿਥੇ ਵੱਸੇ ਮਾਲਕ ਇਕੋ ਹਰਿ, ਹਰਿਜਨ ਸਾਚੇ ਸਦਾ ਮਿਲਾਈਆ। ਖੁਲ੍ਹਾ ਰਖੇ ਧੁਰ ਦਾ ਦਰ, ਦਰਬਾਨ ਅਗੇ ਨਾ ਕੋਇ ਅਟਕਾਈਆ। ਗੁਰਮੁਖ ਸੰਤ ਸੁਹੇਲੇ ਲਏ ਫੜ, ਫੜ

ਬਾਹੋਂ ਆਪ ਉਠਾਈਆ। ਨਿਰਗੁਣ ਹੋ ਕੇ ਸਰਗੁਣ ਮੰਜ਼ਲ ਜਾਏ ਚੜ੍ਹ, ਪੈਂਡਾ ਪੰਧ ਮੁਕਾਈਆ। ਸ਼ਬਦੀ ਧਾਰ ਬੰਨ੍ਹੇ ਲੜ, ਜੋਰੂ ਜ਼ਰ ਚਲਣ ਨਾ ਦੇਵੇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਨੁਹਾਏ ਧੁਰ ਦੇ ਸਰ, ਸਰੋਵਰ ਇਕੋ ਇਕ ਵਖਾਈਆ। ਜਨ ਭਗਤ ਸਤਿਗੁਰ ਚਰਨ ਧੂੜੀ ਕਰੇ ਸੱਚਾ ਨਹਾਵਣ, ਤੀਰਥ ਤਟ ਨਾ ਕੋਇ ਵਡਿਆਈਆ। ਲੇਖਾ ਜਾਣੇ ਵਿਦਿਆ ਅੱਖਰੀ ਬਾਵਨ, ਨਿਰਗੁਣ ਸਰਗੁਣ ਵੱਜੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਭੇਵ ਦੱਸ ਕੇ ਗਏ ਅਕਾਵਨ, ਹੁਕਮੇਂ ਅੰਦਰ ਹੁਕਮ ਜਣਾਈਆ। ਸਾਹਿਬ ਸਤਿਗੁਰ ਮਿਹਰਵਾਨ ਅੰਮ੍ਰਿਤ ਮੇਘ ਬਰਸੇ ਸਾਵਣ, ਸਾਵਲ ਸੁੰਦਰ ਦਇਆ ਕਮਾਈਆ। ਦੁਰਮਤ ਮੈਲ ਧੋਵੇ ਪਤਿਤ ਪਾਵਨ, ਪੁਨੀਤ ਗੁਰਮੁਖ ਲਏ ਬਣਾਈਆ। ਦਰਦਵੰਦ ਹੋ ਕੇ ਪਕੜੇ ਦਾਮਨ, ਦਾਮਨਗੀਰ ਆਪ ਅਖਵਾਈਆ। ਆਤਮ ਦਾ ਬਣੇ ਅੰਤ ਜ਼ਾਮਨ, ਜਮਾਂ ਤੋਂ ਲਏ ਛੁਡਾਈਆ। ਮਨੂਆ ਮਨ ਹੰਕਾਰੀ ਹੰਕਾਰ ਕਰੇ ਕੋਈ ਨਾ ਰਾਵਣ, ਤੀਰ ਅਣਿਆਲਾ ਇਕੋ ਦਏ ਚਲਾਈਆ। ਸੰਤ ਸੁਹੇਲੇ ਸਾਚਾ ਨਾਮ ਇਕੋ ਗਾਵਣ, ਗਾ ਗਾ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਘਰ ਸਾਚੇ ਦਰਸ਼ਨ ਪਾਵਣ, ਨੇਤਰ ਲੋਚਨ ਨੈਣ ਅੱਖ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਜਨ ਭਗਤਾਂ ਆਵੇ ਆਪ ਉਠਾਵਣ, ਸੋਇਆ ਗ਼ਫ਼ਲਤ ਅੰਦਰ ਰਹਿਣ ਕੋਇ ਨਾ ਪਾਈਆ।