ਪੁਸਤਕਾਲਾਭਾਗ ੧੯

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਝੱਜਰ ਕੋਟਲੀ ਜੰਮੂ

ਜਨ ਭਗਤ ਪ੍ਰਭ ਮਿਲਣ ਦਾ ਰਖੇ ਸ਼ੌਂਕ, ਸ਼ਮਅ ਅੰਤਰ ਆਪਣੀ ਆਪ ਜਗਾਈਆ। ਸਾਚੀ ਮੰਜ਼ਲ ਜਾਏ ਪਹੁੰਚ, ਜਿਥੇ ਜਗਤ ਵਿਕਾਰ ਨਾ ਕੋਇ ਅਟਕਾਈਆ। ਮਨ ਬੁਧੀ ਦੀ ਰਹੇ ਕੋਈ ਨਾ ਸੋਚ, ਵਾਸਨਾ ਕੂੜ ਨਾ ਕੋਇ ਭਰਮਾਈਆ। ਝਗੜਾ ਰਹੇ ਨਾ ਕੋਈ ਜੀਵ ਲੋਕ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਨਾਮ ਨਿਧਾਨਾ ਸੁਣੇ ਇਕ ਸਲੋਕ, ਜਿਸ ਦੇ ਸੋਹਲੇ ਸਿਫ਼ਤ ਸਲਾਹੀਆ। ਸਚ ਦਵਾਰੇ ਲੱਗੀ ਵੇਖੇ ਮੌਜ, ਮਹਿਬੂਬ ਮਜਲਸ ਭਗਤਾਂ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਈਆ। ਜਨ ਭਗਤ ਵੇਖੇ ਆਪਣਾ ਪਿਛਲਾ ਘਰਾਨਾ, ਜਿਸ ਵਿਚੋਂ ਹੋਈ ਜੁਦਾਈਆ। ਜਿਸ ਦਾ ਮਾਲਕ ਇਕੋ ਇਕ ਸ੍ਰੀ ਭਗਵਾਨਾ, ਪਤਿਪਰਮੇਸ਼ਵਰ ਨਜ਼ਰੀ ਆਈਆ। ਓਥੇ ਦਿਸੇ ਨਾ ਕੋਇ ਬੇਗਾਨਾ, ਵੈਰੀ ਵੈਰ ਨਾ ਕੋਇ ਕਮਾਈਆ। ਕੂੜਾ ਦਿਸੇ ਨਾ ਕੋਇ ਨਿਸ਼ਾਨਾ, ਜੂਠ ਝੂਠ ਨਜ਼ਰ ਕੋਇ ਨਾ ਆਈਆ। ਇਕੋ ਤਖ਼ਤ ਬੈਠਾ ਸ਼ਾਹ ਸੁਲਤਾਨਾ, ਤਖ਼ਤ ਨਿਵਾਸੀ ਸੋਭਾ ਪਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਦੇਵੇ ਨਾਮ ਦਾਨਾ, ਭਗਤਾਂ ਭਗਤੀ ਵਿਚ ਲਗਾਈਆ। ਜੁਗ ਚੌਕੜੀ ਖੇਲ ਖੇਲਦਾ ਰਹੇ ਵਿਚ ਜਹਾਨਾ, ਨਿਰਗੁਣ ਸਰਗੁਣ ਵੇਸ ਵਟਾਈਆ। ਨਿਰਅੱਖਰ ਧਾਰ ਅੱਖਰਾਂ ਵਾਲਾ ਬਣਾਉਂਦਾ ਰਹੇ ਗਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਜਨ ਭਗਤ ਘਰ ਮੰਦਰ ਆਪਣੇ ਵੇਖੇ ਮੀਤ, ਮਿੱਤਰ ਪਿਆਰਾ ਹਰਿ ਜੂ ਨਜ਼ਰੀ ਆਈਆ। ਜਿਸ ਦਾ ਝਗੜਾ ਨਹੀਂ ਹਸਤ ਕੀਟ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਸਾਚਾ ਨਾਮ ਸਭ ਨੂੰ ਦੱਸੇ

ਹਦੀਸ, ਹਾਜ਼ਰ ਹੋ ਕੇ ਹਜ਼ਰਤਾਂ ਕਰੇ ਪੜ੍ਹਾਈਆ। ਮਨੂਆ ਸ਼ੈਤਾਨ ਨਾ ਰਹੇ ਅਬਲੀਸ, ਲਾਨਤ ਜਾਮਾ ਗਲ ਨਾ ਕੋਇ ਪਵਾਈਆ। ਜਨ ਭਗਤਾਂ ਰਖੇ ਸਦਾ ਉਡੀਕ, ਸੂਫ਼ੀ ਸੰਤਾਂ ਰਾਹ ਤਕਾਈਆ। ਸਾਚੇ ਨਾਮ ਦੀ ਕਰੇ ਤਬਲੀਕ, ਤਰਤੀਬ ਵਾਰ ਸਦਾ ਸਮਝਾਈਆ। ਗੁਰਮੁਖਾਂ ਬਦਲ ਦੇਵੇ ਨਸੀਬ, ਨਸਲ ਧੁਰ ਦੀ ਦਏ ਸਮਝਾਈਆ। ਘਰ ਵਖਾਏ ਇਕ ਅਜੀਬ, ਨਿਰਗੁਣ ਜੋਤ ਕਰ ਰੁਸ਼ਨਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਤਾਈਦ, ਸੋ ਸਚਖੰਡ ਦਵਾਰਾ ਦਏ ਜਣਾਈਆ। ਜਿਥੇ ਭਗਤਾਂ ਪ੍ਰਭ ਮਿਲਣ ਦੀ ਸਦਾ ਰਹੇ ਉਮੀਦ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਾਚੇ ਦਰ ਦਏ ਟਿਕਾਈਆ। ਜਨ ਭਗਤ ਆਪਣਾ ਗ੍ਰਹਿ ਮੰਦਰ ਵੇਖੇ ਕੋਠਾ, ਕੁਟੀਆ ਸੋਹਣੀ ਨਜ਼ਰੀ ਆਈਆ। ਜਿਸ ਨੂੰ ਸਮਝੇ ਕੋਇ ਨਾ ਲੰਬਾ ਚੌੜਾ ਛੋਟਾ, ਨਾਪ ਵਿਚ ਨਾ ਕੋਇ ਰਖਾਈਆ। ਜਿਥੇ ਇਕੋ ਪਰਕਾਸ਼ ਦੇਵੇ ਨਿਰਗੁਣ ਜੋਤਾ, ਆਦਿ ਜੁਗਾਦਿ ਸਦਾ ਰੁਸ਼ਨਾਈਆ। ਕੋਟਾਂ ਵਿਚੋਂ ਜਨ ਭਗਤ ਸੁਹੇਲੇ ਵਿਰਲੇ ਮਿਲਦਾ ਮੌਕਾ, ਜੋ ਮੰਦਰ ਚੜ੍ਹ ਕੇ ਅੰਦਰ ਵੜ ਕੇ ਖ਼ੁਸ਼ੀ ਮਨਾਈਆ। ਹੱਕ ਹਕ਼ੀਕ਼ਤ ਦਾ ਦੇਵੇ ਹੋਕਾ, ਉਚੀ ਕੂਕ ਕੂਕ ਸੁਣਾਈਆ। ਪੈਂਡਾ ਮੁਕੇ ਚੌਦਾਂ ਲੋਕਾ, ਚੌਦਾਂ ਤਬਕਾਂ ਲਹਿਣਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ। ਜਨ ਭਗਤ ਆਪਣਾ ਗ੍ਰਹਿ ਮੰਦਰ ਵੇਖੇ ਧੁਰ ਦਾ ਮਠ, ਪੜਦਿਆਂ ਵਿਚੋਂ ਪੜਦਾ ਫ਼ਾਸ਼ ਕਰਾਈਆ। ਜਿਥੇ ਨੂਰ ਨੁਰਾਨਾ ਜੋਤ ਰੋਸ਼ਨ ਹੋਵੇ ਲਟ ਲਟ, ਅੰਧ ਅੰਧੇਰ ਨਜ਼ਰ ਕੋਇ ਨਾ ਆਈਆ। ਇਕੋ ਸੋਭਾਵੰਤ ਸੋਭਾ ਪਾਏ ਪੁਰਖ ਸਮਰਥ, ਜਿਸ ਦੀ ਮਹਿੰਮਾ ਸਦਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਜਿਸ ਦੇ ਚਰਨ ਕਵਲ ਪੈਗ਼ੰਬਰ ਅਵਤਾਰ ਗੁਰੂ ਸ਼ੁਰੂ ਤੋਂ ਜਾਣ ਢੱਠ, ਅੰਤ ਨੂੰ ਓਸੇ ਵਿਚ ਸਮਾਈਆ। ਜੋ ਕਲਜੁਗ ਅੰਤ ਸ੍ਰੀ ਭਗਵੰਤ ਸ਼ਬਦੀ ਧਾਰ ਅੰਦਰ ਕਰ ਇਕੱਠ, ਏਕੰਕਾਰ ਵੇਖ ਵਖਾਈਆ। ਜਨ ਭਗਤਾਂ ਕਾਰਨ ਖੋਲ੍ਹ ਕੇ ਹੱਟ, ਭਗਤ ਦਵਾਰ ਦਿਤੀ ਵਡਿਆਈਆ। ਚਾਰ ਵਰਨ ਅਠਾਰਾਂ ਬਰਨ ਸਭ ਦਾ ਸਾਂਝਾ ਰਖ ਕੇ ਹੱਕ, ਹਕ਼ੀਕ਼ਤ ਧੁਰ ਦੀ ਦਿਤੀ ਜਣਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਈ ਵੱਟ, ਸ਼ਰਅ ਕਰੇ ਨਾ ਕੋਇ ਲੜਾਈਆ। ਊਚ ਨੀਚ ਦਾ ਦਿਸੇ ਕੋਇ ਨਾ ਹੱਟ, ਸਭ ਦਾ ਮਾਲਕ ਇਕੋ ਨਜ਼ਰੀ ਆਈਆ। ਜੋ ਸਰਨ ਸਰਨਾਈ ਜਾਏ ਢੱਠ, ਚਰਨ ਕਵਲ ਧਿਆਨ ਲਗਾਈਆ। ਓਹ ਲੋਆਂ ਪੁਰੀਆਂ ਬ੍ਰਹਿਮੰਡ ਖੰਡ ਆਕਾਸ਼ ਪਰਕਾਸ਼ ਵਿਚ ਜਾਵੇ ਟੱਪ, ਅਗੇ ਹੋ ਨਾ ਕੋਇ ਅਟਕਾਈਆ। ਸਚਖੰਡ ਦਵਾਰੇ ਸਾਚੇ ਘਰ ਜਾਵੇ ਵਸ, ਜਿਥੇ ਮੇਲਾ ਹੋਵੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਚਖੰਡ ਦਵਾਰੇ ਦੇ ਕੇ ਧੁਰ ਦਾ ਹੱਕ, ਹਿਕਮਤ ਨਾਲ ਕੂੜੀ ਹਕੂਮਤ ਦਏ ਬਦਲਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਬੇਲਾ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਝੱਜਰ ਕੋਟਲੀ ਜੰਮੂ

ਜਨ ਭਗਤ ਪ੍ਰਭ ਚਰਨ ਧੂੜੀ ਖ਼ਾਕ ਰਮਾਏ ਜਿਸਮ, ਰੋਮ ਰੋਮ ਵਿਚ ਸਮਾਈਆ। ਧੂਣੀ ਤਾਏ ਨਾ ਜਗਤ ਕੂੜੀ ਵੇਖੇ ਭਸਮ, ਸਵਾਹ ਸੀਸ ਨਾ ਕੋਇ ਪਵਾਈਆ। ਸਚ ਸੌਗੰਦ ਪ੍ਰਭੂ ਪ੍ਰੇਮ ਪ੍ਰੀਤੀ ਖਾਏ ਕ਼ਸਮ, ਕ਼ਿਸਮਤ ਆਪਣੀ ਲਏ ਬਦਲਾਈਆ। ਸਦ ਦਰਸ਼ਨ ਲੋੜੇ ਨੂਰੇ ਚਸ਼ਮ,

ਅੱਖ ਪਰਤੱਖ ਨਜ਼ਰ ਆਏ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤ ਨੂਰ ਵਿਚੋਂ ਲੋੜੇ ਨੂਰ, ਜਹੂਰ ਵਿਚੋਂ ਜਹੂਰ ਕਰੇ ਰੁਸ਼ਨਾਈਆ। ਮੰਜ਼ਲ ਵਿਚੋਂ ਮੰਜ਼ਲ ਨੇੜੇ ਕਰੇ ਦੂਰ, ਦੂਰ ਦਾ ਦੱਰਾ ਬੰਦ ਕਰਾਈਆ। ਹਾਜ਼ਰੀ ਵਿਚੋਂ ਹਾਜ਼ਰ ਤੱਕੇ ਹਜ਼ੂਰ, ਹਜ਼ਰਤ ਧੁਰਦਰਗਾਹੀਆ। ਸ਼ੁਕਰੀਏ ਵਿਚ ਸ਼ੁਕਰ ਕਰੇ ਮਸ਼ਕੂਰ, ਮੁਸ਼ਕਲ ਵਿਚੋਂ ਮੁਸ਼ਕਲ ਆਪਣੀ ਹਲ ਕਰਾਈਆ। ਵਿਛੋੜੇ ਵਿਚ ਵਿਛੜ ਕਦੇ ਨਾ ਰਹੇ ਮਜਬੂਰ, ਮਜਬੂਰੀ ਮਖ਼ਮੂਰੀ ਵਿਚ ਬਦਲਾਈਆ। ਸਦਾ ਸਦਾ ਸਦ ਅੰਮ੍ਰਿਤ ਰਸ ਦਾ ਚੱਖ ਇਕ ਸਰੂਰ, ਜੋ ਸਵਰਨ ਪਾਰਸ ਦੋਹਾਂ ਤੋਂ ਅਗੇ ਲੇਖਾ ਦਏ ਬਤਾਈਆ। ਖ਼ੁਸ਼ੀ ਵਿਚ ਸਦਾ ਹੋਵੇ ਮਸ਼ਕੂਰ, ਸਾਹਿਬ ਮੁਸਾਹਿਬ ਆਪਣਾ ਇਕ ਮਨਾਈਆ। ਗ਼ੁਰਬਤ ਤਨ ਨਾ ਰਹੇ ਗ਼ਰੂਰ, ਗ਼ਰੀਬ ਨਿਮਾਣਾ ਹੋ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਦਾ ਮੇਟ ਕਸੂਰ, ਕੁਸ਼ਲ ਕੁਸ਼ਲਤਾ ਝੋਲੀ ਪਾਈਆ। ਜਨ ਭਗਤ ਕਦੇ ਨਾ ਹੋਵੇ ਔਖਾ, ਦੁਖੜੇ ਵਿਚ ਨਾ ਦੁੱਖ ਸਮਾਈਆ। ਆਪਣਾ ਪੰਧ ਮੁਕਾਵੇ ਸੌਖਾ, ਸੁਖਮਣ ਵਿਚ ਨਾ ਕੋਇ ਅਟਕਾਈਆ। ਮਨੂਆ ਦੇਵੇ ਕੋਈ ਨਾ ਧੋਖਾ, ਧੂੰਆਂਧਾਰ ਨਾ ਕੋਇ ਕਰਾਈਆ। ਪੜ੍ਹਨਾ ਪਏ ਨਾ ਕੋਈ ਪੋਥਾ, ਪੁਸਤਕ ਹੱਥ ਨਾ ਕੋਇ ਉਠਾਈਆ। ਪੰਧ ਮੁਕਾਵੇ ਲੋਕ ਪਰਲੋਕਾ, ਭੱਜੇ ਵਾਹੋ ਦਾਹੀਆ। ਗਾਵੇ ਇਕ ਸਲੋਕਾ, ਸੋਹੰ ਰਾਗ ਅਲਾਹੀਆ। ਪ੍ਰਭ ਮਿਲਣ ਦਾ ਰਖ ਕੇ ਸ਼ੌਂਕਾ, ਸ਼ਾਕਰ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਿਧਾਨਾ ਜਨ ਭਗਤਾਂ ਅੰਦਰ ਵਜਾਏ ਅਗੰਮੀ ਧੌਂਸਾ, ਭੈ ਵਿਚ ਵਿਕਾਰ ਦਏ ਕਢਾਈਆ। ਜਨ ਭਗਤ ਸੁਣੇ ਇਕੋ ਧੌਂਸਾ ਡੰਕਾ, ਨਾਅਰਾ ਬੇਪਰਵਾਹੀਆ। ਜੋ ਜਾਣਿਆ ਰਾਜੇ ਜਨਕਾ, ਜੰਨ ਅੰਦਰੋਂ ਦਿਤਾ ਕਢਾਈਆ। ਜਿਸ ਕਾਰਨ ਫੇਰਿਆ ਮਨ ਕਾ ਮਣਕਾ, ਅਸ਼ਟ ਬੱਕਰ ਮਿਲੀ ਵਡਿਆਈਆ। ਭਾਗ ਹੋਇਆ ਸਾਚੇ ਤਨ ਕਾ, ਤਨ ਮਾਟੀ ਖ਼ਾਕੀ ਸੋਭਾ ਪਾਈਆ। ਪਰਕਾਸ਼ ਹੋਇਆ ਅਗੰਮੀ ਚੰਨ ਕਾ, ਨੂਰ ਨੂਰ ਨੂਰ ਰੁਸ਼ਨਾਈਆ। ਭੰਡਾਰਾ ਮਿਲਿਆ ਧੁਰ ਦੇ ਨਾਮ ਧਨ ਕਾ, ਘਰ ਖਜ਼ਾਨਾ ਦਿਤਾ ਟਿਕਾਈਆ। ਰਾਗ ਸੁਣਨਾ ਚੁਕਿਆ ਕੰਨ ਕਾ, ਕਾਇਆ ਮੰਦਰ ਅੰਦਰ ਸ਼ਬਦ ਸੁਣੇ ਸ਼ਨਵਾਈਆ। ਮਾਣ ਰਿਹਾ ਨਾ ਹਉਂ ਹਮ ਕਾ, ਹੰ ਬ੍ਰਹਮ ਰੂਪ ਆਪਣਾ ਨਜ਼ਰੀ ਆਈਆ। ਝੂਠਾ ਨਾਤਾ ਦਿਸਿਆ ਚਮੜੀ ਚੰਮ ਕਾ, ਚੰਮ ਦ੍ਰਿਸ਼ਟੀ ਲਈ ਬਦਲਾਈਆ। ਲੇਖਾ ਲਾ ਕੇ ਪਵਣ ਸਵਾਸ ਦਮ ਦਾ, ਦਾਮਨਗੀਰ ਇਕੋ ਸ੍ਰੀ ਭਗਵਾਨ ਲਿਆ ਬਣਾਈਆ। ਜੋ ਨਾ ਮਰੇ ਨਾ ਕਦੇ ਜੰਮਦਾ, ਜੂਨੀ ਵਿਚ ਲੱਖ ਚੁਰਾਸੀ ਰਿਹਾ ਭਵਾਈਆ। ਜਨ ਭਗਤਾਂ ਕਦੇ ਨਾ ਡੰਨਦਾ, ਲੱਖ ਚੁਰਾਸੀ ਸਜ਼ਾ ਦਏ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਵਕ਼ਤ ਸੁਹੰਜਣਾ ਕਰੇ ਧੰਨ ਧੰਨ ਧੰਨ ਕਾ, ਧਰਮ ਦਵਾਰਾ ਏਕੰਕਾਰਾ ਸਾਚਾ ਗ੍ਰਹਿ ਸਚਖੰਡ ਇਕੋ ਇਕ ਵਖਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਸਰਦਾਰੀ ਕੈਂਪ ਮੁਅਤਲ ਜੰਮੂ

ਜਨ ਭਗਤ ਕਿਸੇ ਦਰ ਨਾ ਮੰਗੇ ਆਬਾ, ਅੰਮ੍ਰਿਤ ਪ੍ਰਭ ਦਾ ਪੀ ਕੇ ਖ਼ੁਸ਼ੀ ਮਨਾਈਆ। ਮਾਣ ਰਖੇ ਨਾ ਕੋਇ ਕਵਲੀ ਨਾਭਾ, ਨਾਭੀ ਤੋਂ

ਪਰੇ ਸਵਾਦਾ ਬੇਪਰਵਾਹੀਆ। ਸੀਸ ਝੁਕਾ ਕੇ ਜਗਤ ਇਸ਼ਟ ਨਾ ਕਰੇ ਅਦਾਬਾ, ਸੀਸ ਇਕੋ ਇਕ ਨਿਵਾਈਆ। ਆਤਮ ਪਰਮਾਤਮ ਪਿਆਰ ਕਰੇ ਸਾਂਝਾ, ਸਾਚੀ ਰੀਤੀ ਆਪ ਮਨਾਈਆ। ਕਲਜੁਗ ਅੰਧੇਰ ਝੱਖੜ ਨਾ ਵੇਖੇ ਝਾਂਜਾ, ਅਡੋਲ ਅਡੁਲ ਰਹਿ ਕੇ ਖ਼ੁਸ਼ੀ ਵਿਚ ਸਮਾਈਆ। ਅੱਠੇ ਪਹਿਰ ਸੋਹੰ ਢੋਲਾ ਗੀਤ ਰਹੇ ਗਾਂਦਾ, ਗਾਵਤ ਗਾ ਗਾ ਖ਼ੁਸ਼ੀ ਮਨਾਈਆ। ਅਬਿਨਾਸ਼ੀ ਕਰਤਾ ਸਭ ਦਾ ਲੇਖਾ ਰਹੇ ਲਾਂਦਾ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥੱਕਾ ਮਾਂਦਾ, ਜਗਤ ਮੰਜ਼ਲ ਵਿਚੋਂ ਪਾਰ ਕਰਾਈਆ। ਹਰਿ ਭਗਤ ਕੂੜੀ ਕਰੇ ਨਾ ਕੋਈ ਬਨਾਵਟ, ਠੱਗਾਂ ਵਾਲਾ ਰੂਪ ਨਾ ਕੋਇ ਵਟਾਈਆ। ਪੁਰਖ ਅਬਿਨਾਸ਼ੀ ਕੋਲੋਂ ਮੰਗੇ ਨਾਮ ਨਿਆਮਤ, ਵਸਤ ਅਮੋਲਕ ਝੋਲੀ ਡਾਹੀਆ। ਜਿਸ ਦੇ ਨਾਲ ਰਹੇ ਸਦਾ ਸਹੀ ਸਲਾਮਤ, ਜਨਮ ਮਰਨ ਵਿਚ ਕਦੇ ਨਾ ਆਈਆ। ਪ੍ਰਭ ਦੀ ਬਣਿਆ ਰਹੇ ਅਮਾਨਤ, ਕਾਇਆ ਮਾਟੀ ਅੰਦਰ ਬਹਿ ਕੇ ਵਕ਼ਤ ਲੰਘਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਦਿ ਜੁਗਾਦਿ ਸਦਾ ਸਦ ਸਭ ਦਾ ਜਾਣਤ, ਅਣਜਾਣਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਉਜਲ ਆਪ ਕਰਾਈਆ। ਜਨ ਭਗਤ ਕੱਟੇ ਜਗਤ ਨਾ ਕੋਇ ਗ਼ੁਲਾਮੀ, ਦਰਵੇਸ਼ ਦਰ ਨਾ ਅਲਖ ਜਗਾਈਆ। ਕਲਮਾ ਪੜ੍ਹੇ ਨਾ ਸ਼ਰਅ ਕਲਾਮੀ, ਕਾਇਨਾਤ ਨਾ ਕੋਇ ਸੁਣਾਈਆ। ਵਡਿਆਈ ਵਿਚ ਨਾ ਲਏ ਬਦਨਾਮੀ, ਨੇਕੀ ਬਦੀ ਵੰਡ ਨਾ ਕੋਇ ਵੰਡਾਈਆ। ਮਮਤਾ ਮੋਹ ਵਿਚ ਮਨ ਨਾ ਕਰੇ ਹਰਾਮੀ, ਕੂੜੀ ਕਿਰਿਆ ਸੰਗ ਨਾ ਕੋਇ ਰਖਾਈਆ। ਇਕੋ ਧਿਆਨ ਪ੍ਰਭ ਚਰਨ ਕਰੇ ਧਿਆਨੀ, ਓਟ ਇਕੋ ਇਕ ਤਕਾਈਆ। ਜਿਸ ਦੀ ਦਰਗਹਿ ਸਚ ਨਿਸ਼ਾਨੀ, ਨਿਸ਼ਾਨਾ ਆਪਣਾ ਰਿਹਾ ਝੁਲਾਈਆ। ਜਨ ਭਗਤਾਂ ਦੇਵਣਹਾਰਾ ਪਦ ਨਿਰਬਾਣੀ, ਪਦਮਾਂ ਦੇ ਵਿਚੋਂ ਬਾਹਰ ਕਢਾਈਆ। ਆਤਮ ਰਹਿਣ ਨਾ ਦੇਵੇ ਬੇਗਾਨੀ, ਬੇਗਮ ਧੁਰ ਦੀ ਲਏ ਬਣਾਈਆ। ਲੇਖੇ ਲਾਵੇ ਬਾਲ ਬਿਰਧ ਅਵਸਥਾ ਜਵਾਨੀ, ਜੋਬਨਵੰਤਾ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਸੰਗ ਸੂਰਾ ਸਰਬੰਗ ਕਦੇ ਨਾ ਕਰੇ ਬੇਈਮਾਨੀ, ਬੇਵਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਜ਼ਲ ਆਪਣੀ ਦੱਸੇ ਆਸਾਨੀ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਬੀਬੀ ਭਾਈਆਂ ਦੇਵੀ ਪਿੰਡ ਧੰਗਾਲੀ ਕੈਂਪ ਝਜਰ ਕੋਟਲੀ ਜੰਮੂ

ਜਨ ਭਗਤ ਕਹੇ ਮੈਂ ਜਾਵਾਂ ਆਪਣੇ ਰਸਤੇ, ਸਚ ਦਵਾਰੇ ਖ਼ੁਸ਼ੀਆਂ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਰਾਹ ਵਿਚ ਮਿਲਣ ਹੱਸਦੇ, ਖ਼ੁਸ਼ੀਆਂ ਢੋਲੇ ਗਾਈਆ। ਸਾਨੂੰ ਪ੍ਰਭ ਦਾ ਖੇਲ ਦੱਸ ਦੇ, ਕੀ ਕਲਜੁਗ ਅੰਤ ਕਲ ਵਰਤਾਈਆ। ਅਸੀਂ ਚਾਰ ਕੁੰਟ ਦਹਿ ਦਿਸ਼ਾ ਰਹੇ ਨਠਦੇ, ਉਸ ਦੀ ਸਮਝ ਕੋਇ ਨਾ ਆਈਆ। ਚਰਨ ਕਵਲ ਸਰਨਾਈ ਰਹੇ ਢੱਠਦੇ, ਨਿਉਂ ਨਿਉਂ ਸੀਸ ਝੁਕਾਈਆ। ਭਾਂਡੇ ਘੜਦੇ ਰਹੇ ਅੱਠ ਤਤ ਦੇ, ਪੰਜਾਂ ਤੱਤਾਂ ਮਿਲ ਕੇ ਖ਼ੁਸ਼ੀ ਵਖਾਈਆ। ਮੇਲ ਕਰਦੇ ਰਹੇ ਹੱਡ ਮਾਸ ਨਾੜੀ ਰਤ ਦੇ, ਰਤਨ ਅਮੋਲਕ ਹੀਰੇ ਸਰਬ ਪਰਗਟਾਈਆ। ਸੰਦੇਸ਼ੇ ਦਿੰਦੇ ਰਹੇ ਸੱਜਣ ਸਚ ਦੇ, ਹੁਕਮੇ ਅੰਦਰ ਸੁਣਾਈਆ। ਸਾਨੂੰ ਖੇਲ ਦੱਸ ਦੇ ਅੱਜ ਦੇ, ਦਰ ਤੇਰੇ ਮੰਗ ਮੰਗਾਈਆ। ਕੀ ਵੇਸ ਪੁਰਖ ਸਮਰਥ ਦੇ,

ਕਿਸ ਬਿਧ ਭਗਤਾਂ ਦਏ ਵਡਿਆਈਆ। ਜਨ ਭਗਤ ਕਹੇ ਅਸੀਂ ਓਸਦੀ ਸਰਨਾਈ ਵਸਦੇ, ਚਰਨ ਕਵਲ ਆਸ ਰਖਾਈਆ। ਸਾਡੇ ਝਗੜੇ ਮੁੱਕ ਗਏ ਜਗਤ ਵਾਲੀ ਅੱਖ ਦੇ, ਪਰਤੱਖ ਦਰਸ਼ਨ ਪਾਈਆ। ਇਕੋ ਢੋਲਾ ਰਟਦੇ, ਜੋ ਸਹਿਜ ਦਿਤਾ ਸਮਝਾਈਆ। ਝਗੜੇ ਮਿਟ ਗਏ ਦੂਈ ਵਾਲੇ ਵਿਛੋੜੇ ਫੱਟ ਦੇ, ਪੱਟੀ ਸਹਿਜ ਦਿਤੀ ਬੰਧਾਈਆ। ਖੇਲ ਕਰੇ ਗ੍ਰਹਿ ਮੰਦਰ ਸਾਚੇ ਜੱਟ ਦੇ, ਜਟਾ ਜੂਟਧਾਰੀ ਨਜ਼ਰ ਕਿਸੇ ਨਾ ਆਈਆ। ਭੇਸ ਵਟਾ ਕੇ ਵਾਂਗ ਨਟ ਦੇ, ਨਟੂਆ ਹੋ ਕੇ ਆਪਣਾ ਸਾਂਗ ਵਖਾਈਆ। ਕੋਟਾਂ ਵਿਚੋਂ ਜਨ ਭਗਤ ਥੋੜੇ ਲਾਹਾ ਖਟ ਦੇ, ਜਿਨ੍ਹਾਂ ਦੀ ਖਟੀਆਂ ਆਤਮ ਸੇਜਾ ਦਿਤੀ ਸੁਹਾਈਆ। ਅੰਮ੍ਰਿਤ ਰਸ ਪ੍ਰੀਤੀ ਅੰਦਰ ਚੱਟ ਦੇ, ਚੇਟਕ ਕੂੜਾ ਦਏ ਗਵਾਈਆ। ਸਦਾ ਸਦਾ ਸਦ ਚਰਨ ਸਰਨ ਢੱਠਦੇ, ਡਿਗਿਆਂ ਲਏ ਉਠਾਈਆ। ਪ੍ਰੇਮ ਪਿਆਰ ਵਿਛੋਣੇ ਦੇਵੇ ਪੱਟ ਦੇ, ਬਿਸਤਰੇ ਜਗਤ ਨਾ ਕੋਇ ਸੁਹਾਈਆ। ਅਰਸ਼ਾਂ ਤੋਂ ਥੱਲੇ ਫ਼ਰਸ਼ਾਂ ਤੋਂ ਉਤੇ ਉਹ ਤੰਬੂਆਂ ਟੈਂਟਾਂ ਵਿਚ ਵਸਦੇ, ਟੰਟੇ ਸਾਰੇ ਗਏ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਰਾਹ ਵੇਖਣ ਓਸ ਅੱਖ ਦੇ, ਜੋ ਆਖ਼ਰ ਮੰਜ਼ਲ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਲਹਿਣੇ ਜਾਣੇ ਘਟ ਘਟ ਦੇ, ਦਰ ਦਰ ਦੇਣਾ ਦੇ ਕੇ ਖ਼ੁਸ਼ੀ ਮਨਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਬੰਤੀ ਦੇਵੀ ਦੇ ਗ੍ਰਹਿ ਛੰਬ ਝੱਜਰ ਕੋਟਲੀ ਕੈਂਪ ਜੰਮੂ

ਜਨ ਭਗਤ ਕਹੇ ਮੈਨੂੰ ਮਿਲੇ ਗੁਰੂ ਅਵਤਾਰ, ਪੈਗ਼ੰਬਰ ਹੱਸ ਹੱਸ ਖ਼ੁਸ਼ੀ ਮਨਾਈਆ। ਲੋਕਮਾਤ ਦਾ ਦੱਸ ਵਿਹਾਰ, ਕੀ ਖੇਲ ਪ੍ਰਭੂ ਰਚਾਈਆ। ਕਿਸ ਬਿਧ ਲਹਿਣਾ ਦੇਣਾ ਰਿਹਾ ਉਤਾਰ, ਭਗਤਾਂ ਹੋਏ ਸਹਾਈਆ। ਚਾਰ ਕੁੰਟ ਪਾਵੇ ਸਾਰ, ਦਹਿ ਦਿਸ਼ਾ ਖੋਜ ਖੁਜਾਈਆ। ਜਨਮ ਮਰਨ ਤੋਂ ਕਰੇ ਬਾਹਰ, ਚੁਰਾਸੀ ਗੇੜ ਰਹੇ ਨਾ ਰਾਈਆ। ਸਚ ਵਖਾਵੇ ਧਰਮ ਦਵਾਰ, ਨਾਤੇ ਕੂੜੇ ਦਏ ਤੁੜਾਈਆ। ਮਹੱਲ ਅਟਲ ਚੜ੍ਹਾਏ ਉਚ ਮਨਾਰ, ਮੰਜ਼ਲ ਅਗਲੀ ਪੰਧ ਮੁਕਾਈਆ। ਨਾਤਾ ਜੋੜੇ ਬਣ ਕੇ ਸਾਂਝਾ ਯਾਰ, ਯਰਾਨਾ ਆਪਣਾ ਇਕ ਵਖਾਈਆ। ਜਿਸ ਦੀ ਮਹਿੰਮਾ ਕਾਗਤ ਕ਼ਲਮ ਨਾ ਲਿਖਣਹਾਰ, ਸ਼ਾਹੀ ਰੋਵੇ ਮਾਰੇ ਧਾਈਆ। ਕਰੇ ਖੇਲ ਅਪਰ ਅਪਾਰ, ਅਪਰੰਪਰ ਆਪਣਾ ਹੁਕਮ ਮਨਾਈਆ। ਜਨ ਭਗਤਾਂ ਰਖੇ ਕਿਸ ਬਿਧ ਨਾਲ, ਸ਼ਬਦ ਇਸ਼ਾਰੇ ਨਾਲ ਉਠਾਈਆ। ਜਨ ਭਗਤਾਂ ਕਿਰਪਾ ਕੀਤੀ ਆਪ ਨਿਰੰਕਾਰ, ਨਿਰਗੁਣ ਹੋ ਕੇ ਵੇਖ ਵਖਾਈਆ। ਇਕੋ ਸਿਖਿਆ ਦਿਤੀ ਸਿਖਾਲ, ਸਾਚੀ ਕਰੇ ਪੜ੍ਹਾਈਆ। ਦੀਨਾਂ ਬੰਧੂ ਹੋ ਦਿਆਲ, ਮਿਹਰ ਨਜ਼ਰ ਉਠਾਈਆ। ਸਚ ਮੁਹੱਬਤ ਕਰ ਪਿਆਰ, ਪ੍ਰੀਤੀ ਆਪਣੀ ਵਿਚ ਰਖਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੱਸ ਜੈਕਾਰ, ਜੰਗਲ ਜੂਹ ਉਜਾੜ ਪਹਾੜਾਂ ਟਿੱਲੇ ਪਰਬਤਾਂ ਸਮੁੰਦ ਸਾਗਰਾਂ ਜਗਤ ਅਭਿਆਸਾਂ ਜੋਗਾਂ ਦਾ ਖਹਿੜਾ ਦਿਤਾ ਛੁਡਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਸ਼ਿਵੋ ਦੇਵੀ ਪਿੰਡ ਧੰਗਾਲੀ ਝੱਜਰ ਕੋਟਲੀ ਜੰਮੂ

ਜਨ ਭਗਤ ਕਹੇ ਮੈਂ ਚੜ੍ਹਿਆ ਸਚ ਮਨਾਰ, ਮੰਜ਼ਲ ਵੇਖੀ ਬੇਪਰਵਾਹੀਆ। ਜਿਥੇ ਇਕੋ ਇਕ ਜੈਕਾਰ, ਇਕੋ ਆਵਾਜ ਅਲਾਹੀਆ। ਜਿਥੇ ਇਕੋ ਇਕ ਚਮਤਕਾਰ, ਇਕੋ ਨੂਰ ਰੁਸ਼ਨਾਈਆ। ਜਿਥੇ ਇਕੋ ਸ਼ਹਿਨਸ਼ਾਹ ਸਿਕਦਾਰ, ਤਖ਼ਤ ਨਿਵਾਸੀ ਸੋਭਾ ਪਾਈਆ। ਇਕੋ ਹੁਕਮ ਦੇਵੇ ਜੁਗ ਚਾਰ, ਧੁਰ ਫ਼ਰਮਾਨਾ ਆਪ ਸੁਣਾਈਆ। ਇਕੋ ਭੇਜੇ ਗੁਰ ਅਵਤਾਰ, ਪੈਗ਼ੰਬਰਾਂ ਵੰਡ ਵੰਡਾਈਆ। ਇਕੋ ਸੰਤਾਂ ਭਗਤਾਂ ਦੇ ਅਧਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਇਕੋ ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਧੁਰ ਸੰਦੇਸ਼ਾ ਆਪ ਸਮਝਾਈਆ। ਇਕੋ ਤ੍ਰੈਗੁਣ ਮਾਇਆ ਪੰਜ ਤਤ ਭਰੇ ਭੰਡਾਰ, ਚਾਰੇ ਖਾਣੀ ਸੋਭਾ ਪਾਈਆ। ਇਕੋ ਲੱਖ ਚੁਰਾਸੀ ਖੇਲ ਕਰੇ ਅਪਾਰ, ਅਪਰੰਪਰ ਸਵਾਮੀ ਹੋ ਕੇ ਡੇਰਾ ਲਾਈਆ। ਇਕੋ ਚਾਰ ਕੁੰਟ ਦਹਿ ਦਿਸ਼ਾ ਹੋਵੇ ਉਜਿਆਰ, ਰਵ ਸਸ ਦੇਵਣਹਾਰ ਵਡਿਆਈਆ। ਇਕੋ ਮੰਡਲ ਮੰਡਪ ਗਗਨ ਗਗਨੰਤਰ ਖੇਲੇ ਖੇਲ ਬਣ ਕਰਤਾਰ, ਕਰਨੀ ਦਾ ਕਰਤਾ ਇਕ ਅਖਵਾਈਆ। ਇਕੋ ਇਕ ਧਰਨੀ ਧਰਤ ਧਵਲ ਦਏ ਅਧਾਰ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਖ਼ਸ਼ੇ ਸਚ ਦਵਾਰ, ਦਰਗਹਿ ਸਾਚੀ ਸੋਭਾ ਪਾਈਆ। ਜਨ ਭਗਤ ਕਹੇ ਮੈਂ ਤੱਕਿਆ ਮੰਦਰ ਨਿਰਾਲਾ, ਹਰਿ ਜੂ ਹਰਿ ਹਰਿ ਨਜ਼ਰੀ ਆਈਆ। ਜਿਥੇ ਬਿਨ ਦੀਪਕ ਜੋਤ ਹੋਵੇ ਉਜਾਲਾ, ਅੰਧ ਅੰਧੇਰ ਨਾ ਕੋਇ ਵਖਾਈਆ। ਸਚਖੰਡ ਦਵਾਰ ਸੋਹੇ ਸੱਚੀ ਧਰਮਸਾਲਾ, ਧਰਮ ਦਵਾਰਾ ਇਕੋ ਸੋਭਾ ਪਾਈਆ। ਜਿਥੇ ਵਸੇ ਪੁਰਖ ਅਕਾਲਾ, ਅਕਲ ਕਲਧਾਰੀ ਡੇਰਾ ਲਾਈਆ। ਜਿਸ ਦਾ ਖੇਲ ਜੁਗ ਜੁਗ ਨਿਰਾਲਾ, ਚੌਕੜੀ ਆਪਣਾ ਹੁਕਮ ਵਰਤਾਈਆ। ਪੂਰੀ ਕਰੇ ਘਾਲਾ, ਜੋ ਸੇਵਕ ਹੋ ਕੇ ਸਾਚੀ ਸੇਵ ਕਮਾਈਆ। ਅੰਤ ਅੰਤਸ਼ਕਰਨ ਵਿਚੋਂ ਪਕੜ ਉਠਾਏ ਬਾਲਾ, ਨੰਨ੍ਹੇ ਬੱਚੇ ਆਪਣੇ ਰੰਗ ਰੰਗਾਈਆ। ਮਾਰਗ ਦੱਸ ਇਕ ਸੁਖਾਲਾ, ਸੁਖਮਨ ਵਿਚੋਂ ਬਾਹਰ ਕਢਾਈਆ। ਤ੍ਰੈਗੁਣ ਮਾਇਆ ਕੂੜੀ ਕਿਰਿਆ ਤੋੜ ਜੰਜਾਲਾ, ਜੀਵਨ ਜੁਗਤ ਦਏ ਸਮਝਾਈਆ। ਹਰਿਜਨ ਹੋਣ ਨਾ ਦੇਵੇ ਕੋਈ ਬੇਹਾਲਾ, ਮਿਹਰ ਨਜ਼ਰ ਨਜ਼ਰ ਆਪਣੀ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਜਨ ਭਗਤਾਂ ਕਾਰਨ ਨਿਰਗੁਣ ਬਦਲਦਾ ਰਹੇ ਆਪਣੀ ਚਾਲਾ, ਚਾਰ ਵਰਨ ਅਠਾਰਾਂ ਬਰਨ ਮਨ ਮਤ ਬੁਧੀ ਸਮਝ ਕੋਇ ਨਾ ਪਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਫ਼ੱਤੂ ਰਾਮ ਦੇ ਗ੍ਰਹਿ ਪਿੰਡ ਅੰਬਾ ਰਾਏ ਜੰਮੂ

ਜਨ ਭਗਤ ਕਹੇ ਪ੍ਰਭੂ ਦਵਾਰਾ ਸੋਹਣਾ ਰਮਣੀਕ, ਸੁਹਾਵਣਾ ਸੁਹੰਜਣਾ ਨਜ਼ਰੀ ਆਈਆ। ਜਿਥੇ ਦਿਸੇ ਨਾ ਕੋਇ ਸ਼ਰੀਕ, ਦਵੈਤ ਵੰਡ ਨਾ ਕੋਇ ਵੰਡਾਈਆ। ਅੰਧੇਰਾ ਅੰਧ ਨਾ ਹੋਵੇ ਤਾਰੀਕ, ਇਕੋ ਨੂਰ ਜੋਤ ਕਰੇ ਰੁਸ਼ਨਾਈਆ। ਠਾਕਰ ਸਵਾਮੀ ਮਿਲੇ ਠੀਕ, ਨਿਰਗੁਣ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਕਰੇ ਸਚ ਪ੍ਰੀਤ, ਹਕ਼ੀਕ਼ਤ ਨੂੰ ਹਕ਼ੀਕ਼ਤ ਵਿਚ ਰਖਾਈਆ। ਸਨਮੁਖ ਸਦਾ ਰਹੇ ਨਜ਼ਦੀਕ, ਮੰਜ਼ਲ ਦੂਰ ਨਾ ਕੋਇ ਬਣਾਈਆ। ਸਚਖੰਡ ਦਵਾਰੇ ਦਾ ਬਣ ਵਸਨੀਕ, ਆਸਣ ਸਿੰਘਾਸਣ ਡੇਰਾ ਲਾਈਆ। ਜੁਗਾ ਜੁਗੰਤਰ ਗੁਰ ਅਵਤਾਰ ਪੈਗ਼ੰਬਰਾਂ ਦੇਂਦਾ

ਰਹੇ ਤਰਤੀਬ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣੇ ਵਿਚ ਭਵਾਈਆ। ਸਾਚਾ ਨਾਮ ਕਲਮਾ ਦੱਸਦਾ ਰਹੇ ਹਦੀਸ, ਸਤਿ ਸਤਿਵਾਦ ਦਏ ਜਣਾਈਆ। ਲੱਖ ਚੁਰਾਸੀ ਜੀਵ ਜੰਤ ਵੇਖਦਾ ਰਹੇ ਜਗਦੀਸ, ਜਗਦੀਸ਼ਰ ਹੋ ਕੇ ਫੇਰਾ ਪਾਈਆ। ਜਨ ਭਗਤਾਂ ਆਸਾ ਮਨਸਾ ਪੂਰੀ ਕਰੇ ਜੋ ਰਖ ਕੇ ਬੈਠੇ ਉਡੀਕ, ਸੰਸਾ ਰੋਗ ਦਏ ਚੁਕਾਈਆ। ਕਾਇਆ ਮਾਟੀ ਠਾਂਡੀ ਕਰੇ ਸੀਤ, ਅਗਨੀ ਤਤ ਬੁਝਾਈਆ। ਨਾਉਂ ਨਿਰੰਕਾਰਾ ਦੱਸੇ ਗੀਤ, ਸਤਿ ਸਤਾਰਾ ਨਾਲ ਵਜਾਈਆ। ਝਗੜਾ ਮੁਕਾ ਕੇ ਹਸਤ ਕੀਟ, ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਕਰੇ ਆਪ ਤਸਦੀਕ਼, ਤਸੱਲੀ ਨਾਲ ਹੁਕਮ ਆਪ ਸਮਝਾਈਆ। ਜਨ ਭਗਤ ਕਹੇ ਸਚ ਦਵਾਰਾ ਵੇਖਿਆ ਠੰਡਾ, ਅਗਨੀ ਅੱਗ ਨਾ ਕੋਇ ਤਪਾਈਆ। ਜੋ ਉਪਰ ਖੰਡਾਂ ਬ੍ਰਹਿਮੰਡਾਂ, ਗਗਨ ਗਗਨੰਤਰਾਂ ਸੋਭਾ ਪਾਈਆ। ਜਿਥੇ ਨਾ ਕੋਈ ਸੂਰਜ ਨਾ ਕੋਈ ਚੰਦਾ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਤਨ ਵਜੂਦ ਨਾ ਖ਼ਾਕੀ ਬੰਦਾ, ਰਸਨਾ ਢੋਲਾ ਨਾ ਕੋਇ ਸੁਣਾਈਆ। ਚਾਰੇ ਖਾਣੀ ਨਾ ਜੇਰਜ ਅੰਡਾ, ... ... ... ... ... ... ... ...। ਮਨ ਵਾਸਨਾ ਕਰੇ ਕੋਈ ਨਾ ਦੰਗਾ, ਬੁਧੀ ਵਾਲੀ ਨਾ ਕੋਇ ਲੜਾਈਆ। ਸਰੋਵਰ ਵਹੇ ਕੋਈ ਨਾ ਗੰਗਾ, ਗੋਦਾਵਰੀ ਜਮਨਾ ਸੁਰਸਤੀ ਨਾਲ ਨਾ ਕੋਇ ਮਿਲਾਈਆ। ਢੋਲਾ ਗੀਤ ਗਾਏ ਕੋਈ ਨਾ ਛੰਦਾ, ਜੈ ਜੈਕਾਰ ਨਾ ਕੋਇ ਸੁਣਾਈਆ। ਚਤੁਰਾਈ ਵਿਚ ਬਣੇ ਕੋਈ ਨਾ ਚੰਗਾ, ਬਦੀ ਰੂਪ ਨਾ ਕੋਇ ਵਖਾਈਆ। ਇਕੋ ਏਕ ਏਕੰਕਾਰ ਪੁਰਖ ਅਕਾਲ ਰਹੇ ਬਖ਼ਸ਼ੰਦਾ, ਜੋ ਭਗਤਾਂ ਮਿਹਰ ਨਜ਼ਰ ਨਾਲ ਪਾਰ ਕਰਾਈਆ। ਦੋ ਜਹਾਨ ਹੋਵੇ ਤਰੰਦਾ, ਤਾਰਨਹਾਰ ਇਕ ਅਖਵਾਈਆ। ਸੰਸਾਰ ਸਾਗਰ ਪਾਰ ਕਰਾਏ ਕੰਢਾ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਮੰਜ਼ਲ ਸਚ ਚੜ੍ਹਾਏ ਡੰਡਾ, ਡੰਡਾਵਤ ਆਪਣੀ ਦਏ ਸਮਝਾਈਆ। ਜਨ ਭਗਤਾਂ ਅੰਤਰ ਦੇ ਕੇ ਪ੍ਰੇਮ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਲਹਿਣਾ ਦੇਣਾ ਚੁਕਾਏ ਵਿਚੋਂ ਵਰਭੰਡਾ, ਭੰਡੀ ਕੂੜੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸਚਖੰਡ ਦਵਾਰ ਚੰਗਾ, ਜਿਥੇ ਚੁਗ਼ਲੀ ਨਿੰਦਿਆ ਕਰਨ ਕੋਇ ਨਾ ਆਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਫੁਮਣ ਸਿੰਘ ਦੇ ਗ੍ਰਹਿ ਪਿੰਡ ਛੰਬ ਕੈਂਪ ਮਨਵਾਲ ਜੰਮੂ

ਜਨ ਭਗਤ ਸੋਹੇ ਸਚਖੰਡ, ਜਿਥੇ ਖੰਡਾ ਖੜਗ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਵੰਡੇ ਕੋਈ ਨਾ ਵੰਡ, ਇਕੋ ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਜੋਤ ਜੋਤ ਵਿਚ ਸਮਾਈਆ। ਨਾ ਕੋਈ ਕਲਮਾ ਢੋਲਾ ਗੀਤ ਸੁਣਾਵੇ ਛੰਦ, ਰਸਨਾ ਵਾਲੀ ਆਵਾਜ਼ ਨਾ ਕੋਇ ਅਲਾਈਆ। ਨਾ ਕੋਈ ਸੂਰੀਆ ਦਿਸੇ ਚੰਦ, ਮੰਡਲ ਰੂਪ ਬਦਲਾਈਆ। ਨਾ ਕੋਈ ਭਰਮ ਭਲੇਖਾ ਦੂਈ ਦਵੈਤੀ ਸ਼ਰਅ ਦੀ ਹੋਵੇ ਕੰਧ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਨਾ ਕੋਈ ਇਸ਼ਟ ਦੇਵ ਵੱਖਰਾ ਹੋਵੇ ਢੰਗ, ਮੰਦਰ ਮਸਜਿਦ ਸ਼ਿਵ ਦਵਾਲਾ ਮਠ ਗੁਰੂਦਵਾਰ ਨਜ਼ਰ ਕੋਇ ਨਾ ਆਈਆ। ਨਾ ਜਲਧਾਰਾ ਵਹਿਣ ਵਹੇ ਗੰਗ, ਸਮੁੰਦ ਸਾਗਰ ਰੂਪ ਨਾ ਕੋਇ ਬਦਲਾਈਆ। ਨਾ ਕੋਈ ਚਾਰ ਕੁੰਟ ਦਹਿ ਦਿਸ਼ਾ ਮਾਰਨਾ ਪਏ ਪੰਧ, ਨੌ ਸੱਤ ਭੱਜੇ

ਕੋਇ ਨਾ ਵਾਹੋ ਦਾਹੀਆ। ਨਾ ਕੋਈ ਕਾਗ਼ਜ਼ ਕ਼ਲਮ ਸ਼ਾਹੀ ਲੇਖਾ ਕਰੇ ਬੰਦ, ਬੰਦ ਅੱਖਰ ਵੱਖਰ ਦਏ ਜਣਾਈਆ। ਨਾ ਕੋਈ ਰੂਪ ਰੇਖ ਦਿਸੇ ਰੰਗ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਖੇਲ ਰਿਹਾ ਕਰਾਈਆ। ਜਨ ਭਗਤਾਂ ਪ੍ਰੇਮ ਪਿਆਰ ਪ੍ਰੀਤੀ ਦੇਵੇ ਆਪਣਾ ਸਚ ਅਨੰਦ, ਅਨਰਸ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਇਕੋ ਏਕ ਏਕੰਕਾਰ ਆਪਣਾ ਦੱਸੇ ਧਰਮ, ਧੁਰ ਦੀ ਬਾਣ ਸਭ ਨੂੰ ਦਏ ਲਗਾਈਆ। ਜਨ ਭਗਤ ਤੱਕੇ ਸਚਖੰਡ ਮਹੱਲ, ਛੱਪਰ ਛੰਨ ਨਜ਼ਰ ਕੋਇ ਨਾ ਆਈਆ। ਜਿਥੇ ਬਿਨ ਤੇਲ ਬਾਤੀ ਦੀਪਕ ਰਿਹਾ ਬਲ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪੁਰਖ ਅਕਾਲ ਬੈਠਾ ਅਟਲ, ਪਦਵੀ ਆਪਣੀ ਆਪ ਬਣਾਈਆ। ਜਿਥੇ ਨਾ ਕੋਈ ਜਲ ਨਾ ਕੋਈ ਥਲ, ਸਮੁੰਦ ਸਾਗਰ ਰੂਪ ਨਾ ਕੋਇ ਵਖਾਈਆ। ਨਾ ਕੋਈ ਕਪਟ ਨਾ ਕੋਈ ਛਲ, ਅਛਲ ਅਛੱਲ ਵੇਸ ਨਾ ਕੋਇ ਧਰਾਈਆ। ਇਕੋ ਸ਼ਹਿਨਸ਼ਾਹ ਧਾਮ ਸੋਹੇ ਨਿਹਚਲ, ਨਿਹਕਰਮੀ ਆਪਣਾ ਡੇਰਾ ਲਾਈਆ। ਸਚ ਸੰਦੇਸ਼ੇ ਆਦਿ ਜੁਗਾਦਿ ਜੁਗ ਚੌਕੜੀ ਸ਼ਬਦੀ ਧਾਰ ਰਿਹਾ ਘੱਲ, ਧੁਰ ਫ਼ਰਮਾਨਾ ਇਕ ਅਲਾਈਆ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਅੰਦਰ ਜਾਏ ਰਲ, ਨਿਰਗੁਣ ਹੋ ਕੇ ਸੋਭਾ ਪਾਈਆ। ਮਿਹਰਵਾਨ ਹੋ ਕੇ ਮਹਿਬੂਬ ਜਨ ਭਗਤਾਂ ਹੋਵੇ ਵਲ, ਵਲਵਲੇ ਕੂੜੇ ਅੰਦਰੋਂ ਦਏ ਕਢਾਈਆ। ਸਾਚੇ ਨਾਮ ਦਾ ਦੇਵੇ ਫਲ, ਰਸ ਆਪਣਾ ਦਏ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਸਾਵੇ ਸਾਚੇ ਆਪਣੇ ਘਰ, ਜਿਸ ਘਰ ਦਾ ਸਵਾਮੀ ਇਕੋ ਇਕ ਅਖਵਾਈਆ। ਜਨ ਭਗਤ ਵੇਖੇ ਸੱਚੀ ਦਰਗਾਹ, ਮੁਕਾਮੇ ਹੱਕ ਖ਼ੁਸ਼ੀ ਮਨਾਈਆ। ਜਿਥੇ ਆਤਮ ਪਰਮਾਤਮ ਦਾ ਅੰਤ ਅਖ਼ੀਰੀ ਹੋਏ ਨਕਾਹ, ਤੱਤਾਂ ਦੀ ਲੋੜ ਰਹੇ ਨਾ ਰਾਈਆ। ਪਵਣ ਸਵਾਸੀ ਲੈਣਾ ਪਏ ਨਾ ਸਾਹ, ਚਮੜੀ ਹੱਡ ਜੋੜ ਨਾ ਕੋਇ ਜੁੜਾਈਆ। ਫਿਰਨਾ ਪਏ ਨਾ ਕਿਸੇ ਥਲ ਅਸਗਾਹ, ਜੰਗਲਾਂ ਵਿਚ ਨਾ ਕੋਇ ਭਵਾਈਆ। ਲੱਭਣਾ ਪਏ ਕਿਸੇ ਨਾ ਰਾਹ, ਚਾਰੇ ਕੁੰਟਾਂ ਭੱਜੇ ਨਾ ਵਾਹੋ ਦਾਹੀਆ। ਕਿਰਪਾ ਕਰੇ ਬੇਪਰਵਾਹ, ਅਬਿਨਾਸ਼ੀ ਕਰਤਾ ਪੜਦਾ ਦਏ ਉਠਾਈਆ। ਘਰ ਸੱਜਣ ਮਿਲੇ ਸਹਿਜ ਸਭਾ, ਗ੍ਰਹਿ ਬੈਠਾ ਨਜ਼ਰੀ ਆਈਆ। ਜਿਸ ਨੂੰ ਜਲਵਾਗਰ ਕਹਿੰਦੇ ਖ਼ੁਦਾ, ਖ਼ੁਦੀ ਤਕੱਬਰ ਦਏ ਮਿਟਾਈਆ। ਆਪਣਾ ਨੂਰ ਕਰੇ ਰੁਸ਼ਨਾ, ਜਹੂਰ ਵਿਚੋਂ ਜਹੂਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਦਾ ਮਿਹਰਵਾਂ, ਮਿਹਰਵਾਨ ਹੋ ਕੇ ਆਪਣੇ ਰੰਗ ਰੰਗਾਈਆ। ਜਨ ਭਗਤ ਕਦੇ ਨਾ ਲੋੜੇ ਸਵਰਗ ਨਰਕ, ਬਹਿਸ਼ਤ ਜਨਤ ਦੋਜ਼ਖ਼ ਲੋੜ ਰਹੇ ਨਾ ਰਾਈਆ। ਜਗਤ ਸੁਖ ਸਾਰੇ ਕਰੇ ਤਰਕ, ਤੁਰਤ ਫ਼ੈਸਲਾ ਇਕ ਕਰਾਈਆ। ਸਿੱਧੀ ਪਰਮ ਪੁਰਖ ਪਰਮਾਤਮ ਨਾਲ ਮੇਲ ਕੇ ਆਪਣੀ ਸੁਰਤ ਨਾਤਾ ਸਤਿਗੁਰ ਸ਼ਬਦ ਨਾਲ ਮਿਲਾਈਆ। ਦਰਸ਼ਨ ਕਰੇ ਅਕਾਲ ਮੂਰਤ, ਅਕਲ ਕਲਧਾਰੀ ਵੇਖ ਵਖਾਈਆ। ਜਿਸ ਦੀ ਸਮਝੇ ਕੋਈ ਨਾ ਸੂਰਤ, ਸਿਫ਼ਤਾਂ ਵਿਚ ਸਾਰੇ ਗਏ ਗਾਈਆ। ਜਿਸ ਦਾ ਨਾਦ ਅਗੰਮੀ ਤੂਰਤ, ਤੁਰੀਆ ਪਦ ਤੋਂ ਪਰੇ ਕਰੇ ਸ਼ਨਵਾਈਆ। ਜਿਸ ਦੀ ਆਦਿ ਕਰੀ ਨਾ ਕਿਸੇ ਮਹੂਰਤ, ਅੰਤ ਕਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਰਖਦੇ ਗਏ ਜ਼ਰੂਰਤ, ਉਹ ਜ਼ਰੂਰੀ ਭਗਤਾਂ ਹੋਏ ਸਹਾਈਆ। ਨਾਤਾ ਤੋੜ ਕੇ ਕੂੜੋ ਕੂੜਤ, ਮਮਤਾ ਮੋਹ ਦਏ ਚੁਕਾਈਆ। ਚਰਨ ਪ੍ਰੀਤੀ ਦੇ ਕੇ ਸਾਚੀ ਖ਼ਾਕ ਧੂੜਤ, ਧੁਰ ਦਾ ਲਹਿਣਾ ਝੋਲੀ ਪਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਤ, ਅਗਿਆਨ ਅੰਧੇਰ ਅੰਦਰੋਂ ਦਏ ਕਢਾਈਆ।

ਕਰ ਪਰਕਾਸ਼ ਨੂਰ ਨੁਰਾਨਾ ਨੂਰਤ, ਨਿਰਗੁਣ ਆਪਣੇ ਵਿਚ ਸਮਾਈਆ। ਆਸਾ ਮਨਸਾ ਜਨ ਭਗਤਾਂ ਸਦਾ ਹੋਵੇ ਪੂਰਤ, ਪੂਰਬ ਲੇਖਾ ਬਿਨ ਲੇਖਿਉਂ ਦਏ ਵਰਤਾਈਆ। ਸਰਬ ਕਲਾ ਬਣ ਭਰਪੂਰਤ, ਭਰਮ ਭੁਲੇਖਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਰ ਘਰ ਸਾਚੇ ਦੇਵੇ ਮਾਣ ਵਡਿਆਈਆ। ਜਨ ਭਗਤ ਕਦੇ ਨਾ ਕਰੇ ਮਿੰਨਤ, ਬਹੁੜੀ ਬਹੁੜੀ ਕਰ ਨਾ ਕੋਇ ਕੁਰਲਾਈਆ। ਸਦਾ ਜਾਵੇ ਪਰਮ ਪੁਰਖ ਦੀ ਸਿੰਮਤ, ਜਗਤ ਸਮਾਜ ਸਕੇ ਨਾ ਕੋਇ ਅਟਕਾਈਆ। ਅੰਤਰ ਆਤਮ ਕਰ ਕੇ ਹਿੰਮਤ, ਭੱਜੇ ਵਾਹੋ ਦਾਹੀਆ। ਰੋਕ ਨਾ ਸਕੇ ਕੋਈ ਨਿੰਦਕ, ਨਿੰਦਿਆ ਵਿਚ ਜਗਤ ਲੋਕਾਈਆ। ਮਨਸਾ ਮਨ ਰਹੇ ਨਾ ਚਿੰਤਕ, ਚਿੰਤਾ ਚਿਖਾ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਗ ਨਿਭਾਈਆ। ਜਨ ਭਗਤ ਕਦੇ ਨਾ ਲੋੜੇ ਜਗ ਤੀਰਥ ਪਾਣੀ, ਤੀਰਥ ਸਰੋਵਰ ਭਗਤ ਜਨ ਬਣਾਈਆ। ਇਕੋ ਅਬਿਨਾਸ਼ੀ ਕਰਤਾ ਲੱਭੇ ਆਪਣਾ ਹਾਣੀ, ਜੋ ਹਰ ਘਟ ਹਰ ਵੇਲੇ ਹੋਏ ਸਹਾਈਆ। ਜਿਸ ਦੀ ਬਦਲ ਨਾ ਜਾਏ ਕਦੇ ਜਵਾਨੀ, ਜੋਬਨਵੰਤਾ ਇਕੋ ਨਜ਼ਰੀ ਆਈਆ। ਜਿਸ ਦਾ ਖੇਲ ਪਰੇ ਜ਼ਿਮੀਂ ਅਸਮਾਨੀ, ਜਿਸਮਾਨੀ ਤਤ ਸਭ ਦੇ ਰਿਹਾ ਹੰਢਾਈਆ। ਜਿਸ ਦੁਨੀਆ ਰਖੀ ਫਾਨੀ, ਪੀਰ ਪੈਗ਼ੰਬਰ ਗੁਰ ਅਵਤਾਰ ਬਚਿਆ ਰਹਿਣ ਕੋਇ ਨਾ ਪਾਈਆ। ਜੋ ਧੁਰ ਦੇ ਕਲਮੇ ਦੀ ਕਾਇਨਾਤ ਮਾਰੇ ਕਾਨੀ, ਨਾਮ ਨਿਧਾਨਾ ਤੀਰ ਚਲਾਈਆ। ਜਿਸ ਦਾ ਦੂਜਾ ਦਿਸੇ ਕੋਇ ਨਾ ਸਾਨੀ, ਲਾਸਾਨੀ ਇਕੋ ਨਜ਼ਰੀ ਆਈਆ। ਜੋ ਜੁਗ ਚੌਕੜੀ ਖੇਲੇ ਖੇਲ ਮਹਾਨੀ, ਮਹਾਂਬੀਰ ਸੂਰਬੀਰ ਆਪ ਉਪਜਾਈਆ। ਜੋ ਜਨ ਭਗਤਾਂ ਅੰਤਰ ਬਖ਼ਸ਼ੇ ਨੂਰ ਜੋਤ ਨੁਰਾਨੀ, ਨਰ ਨਰਾਇਣ ਦਇਆ ਕਮਾਈਆ। ਮੰਜ਼ਲ ਚੜ੍ਹ ਕੇ ਸਚ ਰੁਹਾਨੀ, ਰੂਹ ਬੁਤ ਦੋਵੇਂ ਕਰੇ ਸਫ਼ਾਈਆ। ਆਤਮ ਰਹਿਣ ਨਾ ਦੇਵੇ ਬੇਗਾਨੀ, ਬੇਗਾਨੇ ਘਰ ਵਿਚੋਂ ਬਾਹਰ ਕਢਾਈਆ। ਆਤਮ ਪਰਮਾਤਮ ਮਿਲ ਕੇ ਪਾਵੇ ਪਦ ਨਿਰਬਾਣੀ, ਨਿਰਵੈਰ ਹੋ ਕੇ ਇਕੋ ਰੰਗ ਸਮਾਈਆ। ਜਨ ਭਗਤ ਸਚ ਦਵਾਰੇ ਚੜ੍ਹ ਕੇ ਜਲਵਾ ਤੱਕੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਇਕੋ ਸੋਭਾ ਪਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਭਗਤਾਂ ਲੇਖੇ ਲੌਂਦਾ ਰਿਹਾ ਕ਼ੁਰਬਾਨੀ, ਜੋ ਆਪਾ ਆਪ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਬਣਿਆ ਰਹੇ ਬਾਨੀ, ਬਾਵਨ ਅਕਾਵਨ ਆਪਣੇ ਵਿਚ ਛੁਪਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਬਿਸ਼ਨ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਮਨਵਾਲ ਕੈਂਪ ਜੰਮੂ

ਜਨ ਭਗਤ ਕਹੇ ਮੇਰਾ ਮਾਲਕ ਸ਼ਾਹ ਸੁਲਤਾਨੀ, ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਨਿਰੰਜਣ ਨੂਰ ਅਲਾਹੀਆ। ਸਚਖੰਡ ਦਵਾਰ ਜਿਸ ਦੀ ਜੋਤ ਜਗੇ ਮਹਾਨੀ, ਰੰਗ ਰੂਪ ਰੇਖ ਸਮਝ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਲੋਕਮਾਤ ਨਿਸ਼ਾਨੀ, ਜੁਗ ਚੌਕੜੀ ਨਿਤ ਨਵਿਤ ਵੇਸ ਵਟਾਈਆ। ਸ਼ਬਦ ਨਾਦ ਬੋਧ ਅਗਾਧ ਦੇਵੇ ਅਗੰਮੀ ਬਾਣੀ, ਧੁਰ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਇਕੋ ਇਕ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਬਣਿਆ ਰਹੇ ਦਾਨੀ, ਵਸਤ ਅਮੋਲਕ ਸਭ ਦੀ ਝੋਲੀ ਪਾਈਆ। ਭਗਤ ਸੁਹੇਲਾ ਇਕ ਇਕੇਲਾ ਨਾਮ ਨਿਧਾਨਾ ਦੇਵੇ ਸਚ ਨਿਸ਼ਾਨੀ,

ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪ ਵਰਤਾਈਆ। ਲੇਖਾ ਜਾਣੇ ਅੰਡਜ ਜੇਰਜ ਉਤਭੁਜ ਸੇਹਤਜ ਚਾਰੇ ਖਾਣੀ, ਚਾਰ ਵਰਨ ਅਠਾਰਾਂ ਬਰਨ ਕਰਨਹਾਰ ਪੜ੍ਹਾਈਆ। ਨਿਰਅੱਖਰ ਅੱਖਰ ਧਾਰ ਬਣਾਏ ਸ਼ਾਸਤਰ ਸਿਮਰਤ ਵੇਦ ਪੁਰਾਨੀ, ਕ਼ਲਮ ਸ਼ਾਹੀ ਕਾਗ਼ਜ਼ ਬੰਧਨ ਦੇਵੇ ਪਾਈਆ। ਜੀਵ ਜੰਤ ਸਾਧ ਸੰਤ ਗ੍ਰਹਿ ਮੰਦਰ ਕਾਇਆ ਹੋਵੇ ਜਾਣ ਜਾਣੀ, ਅੰਤਰਜਾਮੀ ਖੋਜੇ ਥਾਉਂ ਥਾਈਂਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਦੇਵੇ ਠੰਡਾ ਪਾਣੀ, ਤ੍ਰੈਗੁਣ ਮਾਇਆ ਪੰਜ ਤਤ ਅਗਨੀ ਅੱਗ ਬੁਝਾਈਆ। ਸੁਰਤ ਸਵਾਣੀ ਸਹਿਜ ਸਭਾਉ ਮੇਲ ਮਿਲਾਏ ਸ਼ਬਦ ਹਾਣੀ, ਹਰ ਘਟ ਹਿਰਦੇ ਅੰਦਰ ਬਹਿ ਕੇ ਖ਼ੁਸ਼ੀ ਮਨਾਈਆ। ਚਰਨ ਕਵਲ ਉਪਰ ਧਵਲ ਨਿਰਗੁਣ ਸਰਗੁਣ ਬਖ਼ਸ਼ਣਹਾਰ ਇਕ ਧਿਆਨੀ, ਇਸ਼ਟ ਦੇਵ ਸਵਾਮੀ ਸਤਿਗੁਰ ਵਾਹਿਦ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਏ ਸਚ ਘਰ, ਜਿਸ ਮੰਦਰ ਬਹਿ ਕੇ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਨ ਭਗਤ ਇਕੋ ਦਰਸ ਮੰਗੇ ਗਹਿਰ ਗੰਭੀਰ, ਬੇਨਜ਼ੀਰ ਨਜ਼ਰ ਟਿਕਾਈਆ। ਮੰਜ਼ਲ ਚੋਟੀ ਚੜ੍ਹ ਵੇਖੇ ਅਖ਼ੀਰ, ਆਖ਼ਰ ਪੈਂਡਾ ਦਏ ਮੁਕਾਈਆ। ਬਿਨ ਰੂਪ ਤੋਂ ਤੱਕੇ ਉਹ ਤਸਵੀਰ, ਜਿਸ ਨੂੰ ਤਸੱਵਰ ਸਕੇ ਨਾ ਕੋਇ ਕਰਾਈਆ। ਜਿਸ ਦੀ ਮਹਿੰਮਾ ਸਿਫ਼ਤ ਕਰੇ ਕਬੀਰ, ਕਾਇਆ ਕਾਅਬਾ ਗਿਆ ਜਣਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਮਿਲੇ ਦਸਤਗੀਰ, ਦਇਆਵਾਨ ਦ੍ਰਿਸ਼ਟ ਇਸ਼ਟ ਦਏ ਖੁਲ੍ਹਾਈਆ। ਦੂਈ ਦਵੈਤੀ ਸ਼ਰਅ ਮਜ਼੍ਹਬ ਦੀਨ ਕਟ ਜ਼ੰਜੀਰ, ਜ਼ਾਹਿਰਾ ਪੀਰ ਦਏ ਮਿਲਾਈਆ। ਨਾਮ ਖੰਡਾ ਤਿੱਖੀ ਧਾਰ ਸਚ ਵਖਾਏ ਸ਼ਮਸ਼ੀਰ, ਕੂੜੀ ਕਿਰਿਆ ਹਉਮੇ ਹੰਗਤਾ ਮਾਇਆ ਮਮਤਾ ਮੋਹ ਦਏ ਚੁਕਾਈਆ। ਅੰਤਰ ਆਤਮ ਪ੍ਰੇਮ ਰਸ ਨਿਝਰ ਦੇਵੇ ਨੀਰ, ਨਰ ਨਰਾਇਣ ਅਗਨੀ ਅੱਗ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਾਚੀ ਮੰਜ਼ਲ ਦਏ ਚੜ੍ਹਾਈਆ। ਜਨ ਭਗਤ ਮਜ਼ਲ ਚੜ੍ਹ ਕੇ ਵੇਖੇ ਏਕ, ਏਕੰਕਾਰ ਧਿਆਨ ਲਗਾਈਆ। ਜਿਸ ਦਾ ਜੁਗ ਚੌਕੜੀ ਨਿਤ ਨਵਿਤ ਅਵੱਲੜਾ ਭੇਖ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਸ ਲਏ ਵਟਾਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੈਗ਼ੰਬਰ ਸਾਧ ਸੰਤ ਕਰਨ ਆਦੇਸ਼, ਬਿਨ ਸੀਸ ਜਗਦੀਸ਼ ਨਿਉਂ ਨਿਉਂ ਲਾਗਣ ਪਾਈਆ। ਦੋ ਜਹਾਨਾਂ ਬ੍ਰਹਮ ਗਿਆਨਾ ਦੇਵੇ ਸਤਿ ਉਪਦੇਸ਼, ਨਿਰਅੱਖਰ ਵਿਚੋਂ ਅੱਖਰ ਧਾਰ ਪਰਗਟਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਹੋ ਕੇ ਰਹੇ ਸਦਾ ਹਮੇਸ਼, ਜਨਮ ਮਰਨ ਵਿਚ ਕਦੇ ਨਾ ਆਈਆ। ਜਿਸ ਨੂੰ ਸੀਸ ਝੁਕਾਉਂਦੇ ਸ਼ੰਕਰ ਗਣੇਸ਼, ਕਰੋੜ ਤਤੀਸਾ ਬੈਠਾ ਧਿਆਨ ਲਗਾਈਆ। ਦੇਵਤ ਸੁਰ ਜਿਸ ਦਾ ਲਿਖਦੇ ਲੇਖ, ਸਿਫ਼ਤਾਂ ਨਾਲ ਜਗਤ ਵਡਿਆਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਹਰ ਘਟ ਵੱਸੇ ਸਾਚੇ ਦੇਸ, ਬਿਨ ਭਗਤਾਂ ਨਜ਼ਰ ਕਿਸੇ ਨਾ ਆਈਆ। ਧੁਰ ਦਾ ਮਾਲਕ ਬਣ ਕੇ ਇਕ ਨਰੇਸ਼, ਨਾਰੀ ਨਰ ਦੋਵੇਂ ਦਏ ਤਰਾਈਆ। ਚਾਰ ਵਰਨ ਅਠਾਰਾਂ ਬਰਨ ਨੌ ਖੰਡ ਸੱਤ ਦੀਪ ਮਾਨਵ ਜਾਤੀ ਖੇਲੇ ਖੇਡ, ਖਿਡਾਰੀ ਹੋ ਕੇ ਫੇਰਾ ਪਾਈਆ। ਜੋਤੀ ਜਲਵਾ ਨੂਰੀ ਕਰ ਕੇ ਤੇਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੜਦਾ ਦੇਵੇ ਉਠਾਈਆ। ਜਿਨ੍ਹਾਂ ਭਗਤਾਂ ਲੋਕਮਾਤ ਸਰਗੁਣ ਧਾਰ ਦੇਵੇ ਭੇਜ, ਨਿਰਗੁਣ ਧਾਰ ਲੱਭੇ ਚਾਈਂ ਚਾਈਂਆ। ਆਤਮ ਪਰਮਾਤਮ ਮਾਣੇ ਸਾਚੀ ਸੇਜ, ਸਚ ਦਵਾਰਾ ਏਕੰਕਾਰਾ ਆਦਿ ਨਿਰੰਜਣ ਕਰੇ ਰੁਸ਼ਨਾਈਆ। ਸਾਚੇ ਸੰਤਾਂ ਸਤਿ ਸਵਾਮੀ ਅੰਤਰਜਾਮੀ ਦੂਰ ਦੁਰਾਡਾ ਨੇਰਨ ਨੇਰਾ ਹੋ ਕੇ ਲਏ ਵੇਖ, ਸਚ ਦਵਾਰੇ ਬਣ ਕੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹਾਏ ਸਾਚੇ ਘਰ,

ਜਿਸ ਘਰ ਦਾ ਦਰਵਾਜ਼ਾ ਨਜ਼ਰ ਕਿਸੇ ਨਾ ਆਈਆ। ਜਨ ਭਗਤ ਤੱਕੇ ਇਕੋ ਮੀਤ, ਸਾਹਿਬ ਸਵਾਮੀ ਨਜ਼ਰੀ ਆਈਆ। ਜਿਸ ਦਾ ਧੁਰ ਦਾ ਸਾਚਾ ਗੀਤ, ਲੋਕਮਾਤ ਸਕੇ ਨਾ ਕੋਇ ਬਦਲਾਈਆ। ਜੁਗ ਜੁਗ ਸੱਚੀ ਦੱਸੇ ਰੀਤ, ਨੀਤੀਵਾਨ ਦਏ ਸਮਝਾਈਆ। ਕੂੜੀ ਕਿਰਿਆ ਭਾਂਡਾ ਭੰਨੇ ਠੋਕਰ ਲਾ ਕੇ ਠੀਕ, ਠਾਕਰ ਹੋ ਕੇ ਆਪਣੇ ਰੰਗ ਰੰਗਾਈਆ। ਝਗੜਾ ਮੁਕਾ ਕੇ ਮੰਦਰ ਮਸੀਤ, ਸਾਢੇ ਤਿੰਨ ਹੱਥ ਅੰਦਰ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਨਜ਼ਰੀਂ ਆਏ ਬੈਠਾ ਅਤੀਤ, ਤ੍ਰੈਗੁਣ ਲੇਖਾ ਦਏ ਚੁਕਾਈਆ। ਝਗੜਾ ਰਹੇ ਨਾ ਹਸਤ ਕੀਟ, ਰਾਓ ਰੰਕ ਇਕੋ ਦਰ ਬਹਾਈਆ। ਪੜਦਾ ਰਹੇ ਨਾ ਊਚ ਨੀਚ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਨਾਮ ਦੇਵੇ ਸਮਝਾਈਆ। ਜਨ ਭਗਤਾਂ ਦੱਸ ਅਗੰਮੀ ਪ੍ਰੀਤ, ਪ੍ਰੀਤਮ ਆਪਣੇ ਵਿਚ ਸਮਾਈਆ। ਦਵਾਰਾ ਲੰਘੇ ਬਿਨ ਕ਼ਦਮਾਂ ਹੱਕ ਦਹਿਲੀਜ਼, ਪਦਮਾਂ ਵਿਚੋਂ ਗੁਰਮੁਖ ਜੋੜ ਜੁੜਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਚਾਰੇ ਬਾਣੀ ਵਿਚ ਕਰਦੇ ਗਏ ਉਡੀਕ, ਵੇਦ ਵਿਆਸਾ ਲਿਖ ਲਿਖ ਦਏ ਗਵਾਹੀਆ। ਮੁਹੰਮਦ ਕਰ ਕੇ ਗਿਆ ਤਸਦੀਕ਼, ਈਸਾ ਸ਼ਹਾਦਤ ਇਕ ਭੁਗਤਾਈਆ। ਨਾਨਕ ਗੋਬਿੰਦ ਬਣ ਕੇ ਗਏ ਰਫ਼ੀਕ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਦਾਤਾ ਪੁਰਖ ਬਿਧਾਤਾ ਕਲਜੁਗ ਅੰਤ ਅੰਧੇਰੀ ਰੈਣ ਮੇਟੇ ਤਾਰੀਕ, ਸਤਿਜੁਗ ਸਾਚਾ ਚੰਦ ਚਮਕਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਚਾਰ ਵਰਨਾਂ ਦੱਸੇ ਇਕ ਪ੍ਰੀਤ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਮਿਹਰਵਾਨ ਹੋ ਕੇ ਸਤਿ ਸਚ ਕਰੇ ਬਖ਼ਸ਼ੀਸ਼, ਰਹਿਮਤ ਨਾਲ ਆਪਣਾ ਰਹਿਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਤੌਫ਼ੀਕ਼, ਮਾਰਗ ਸਾਚੇ ਲਏ ਚਲਾਈਆ। ਜਨ ਭਗਤ ਬਿਨ ਸ੍ਰੀ ਭਗਵਾਨ ਕਰੇ ਨਾ ਕਦੇ ਸਜਦਾ, ਬਿਨ ਪਰਵਰਦਿਗਾਰ ਕ਼ਦਮਾਂ ਸੀਸ ਨਾ ਕੋਇ ਟਿਕਾਈਆ। ਦੂਸਰ ਹੋਏ ਨਾ ਕਦੇ ਬਰਦਾ, ਨਿਉਂ ਨਿਉਂ ਨਾ ਲਾਗੇ ਪਾਈਆ। ਮਾਲਕ ਇਕੋ ਲੱਭੇ ਪੁਰਖ ਅਕਾਲ ਸਾਚੇ ਘਰ ਦਾ, ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਪਿਤਾ ਮਾਈਆ। ਜਿਸ ਦਾ ਨਾਮ ਨਿਧਾਨਾ ਦਾ ਜਹਾਨਾਂ ਚਲਦਾ, ਸਿਫ਼ਤੀ ਢੋਲੇ ਸਾਰੇ ਗਾਈਆ। ਰਾਮ ਕ੍ਰਿਸ਼ਨ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਵਿਸ਼ਨ ਬ੍ਰਹਮਾ ਸ਼ਿਵ ਓਮ ਧਾਰ ਆਪੇ ਬਣਦਾ, ਸੋਇਮ ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਜੀਵ ਜੰਤ ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਆਪੇ ਜਣਦਾ, ਧੰਨ ਜਣੇਂਦੀ ਮਾਤਾ ਆਪ ਅਖਵਾਈਆ। ਅੰਤਕਾਲ ਤੋੜ ਜਮ ਕਾਲ ਜਨ ਭਗਤ ਸਹਾਈ ਲੋਕਮਾਤ ਬਣਦਾ, ਨਿਰਗੁਣ ਹੋ ਕੇ ਸਰਗੁਣ ਫੇਰਾ ਪਾਈਆ। ਸਾਚੇ ਤਖ਼ਤ ਸ਼ਾਹੋ ਭੂਪ ਸ਼ਾਹ ਸੁਲਤਾਨ ਰਾਜ ਰਾਜਾਨ ਹੋ ਕੇ ਚੜ੍ਹਦਾ, ਤਖ਼ਤ ਨਿਵਾਸੀ ਹੋ ਕੇ ਸੋਭਾ ਪਾਈਆ। ਹੱਕ ਮਨਾਰ ਉਚ ਮੰਜ਼ਲ ਮਹਿਬੂਬ ਹੋ ਕੇ ਖੜ੍ਹਦਾ, ਪੁਰਖ ਅਕਾਲ ਦੀਨ ਦਿਆਲ ਪਤਿਪਰਮੇਸ਼ਵਰ ਆਪਣਾ ਰੂਪ ਦਏ ਦਰਸਾਈਆ। ਜਨ ਭਗਤ ਸੁਹੇਲਾ ਇਕ ਅਕੇਲਾ ਆਤਮ ਪਰਮਾਤਮ ਹੋ ਕੇ ਵਰਦਾ, ਕੰਤ ਕੰਤੂਹਲ ਹੋ ਕੇ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤ ਸ੍ਰੀ ਭਗਵੰਤ ਲੇਖਾ ਜਾਣੇ ਘਰ ਘਰ ਦਾ, ਕਾਇਆ ਮੰਦਰ ਅੰਦਰ ਪੜਦੇ ਓਹਲੇ ਰਹਿਣ ਕੋਇ ਨਾ ਪਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਇੰਦਰੋ ਦੇਵੀ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਮੈਂ ਪ੍ਰਭ ਦਾ ਵੇਖਣਾ ਚਮਨ, ਦਵਾਰਾ ਸੋਹਣਾ ਸੋਭਾ ਪਾਈਆ। ਜਿਥੇ ਆਦਿ ਜੁਗਾਦਿ ਸਦਾ ਅਮਨ, ਅਗਨੀ ਅੱਗ ਨਾ ਕੋਇ ਤਪਾਈਆ। ਪੁਰਖ ਅਕਾਲ ਇਕੋ ਸਾਰੇ ਮੰਨਣ, ਨਿਉਂ ਨਿਉਂ ਬਿਨ ਸੀਸ ਸੀਸ ਝੁਕਾਈਆ ਜਿਸ ਦੀ ਧਾਰ ਵਿਚੋਂ ਗੁਰ ਅਵਤਾਰ ਪੈਗ਼ੰਬਰ ਲੋਕਮਾਤ ਜੰਮਣ, ਜਨਮ ਲੈ ਕੇ ਸਰਗੁਣ ਰੂਪ ਬਦਲਾਈਆ। ਭੈ ਵਿਚ ਦੇਵਤ ਸੁਰ ਸਾਰੇ ਕੰਬਣ, ਸਿਰ ਸਕੇ ਨਾ ਕੋਇ ਉਠਾਈਆ। ਜਿਥੋਂ ਵਡਿਆਈ ਮਿਲੀ ਦੁਸ਼ਟ ਦਮਨ, ਦਾਮਨਗੀਰ ਦਾਮਨ ਲਿਆ ਫੜਾਈਆ। ਸੰਤ ਸੁਹੇਲੇ ਸੋਹਣੇ ਲੱਭਣ ਚੰਦਣ, ਸੁਗੰਧੀ ਸੋਹਣਾ ਆਪਣਾ ਰੰਗ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੇੜਾ ਆਏ ਬੰਨ੍ਹਣ, ਫੜ ਬਾਹੋਂ ਆਪ ਉਠਾਈਆ। ਜਨ ਭਗਤ ਕਹਿਣ ਪ੍ਰਭ ਦਾ ਵੇਖਣਾ ਉਹ ਬਾਗ਼, ਜੋ ਨਿਰਗੁਣ ਹੋ ਕੇ ਰਿਹਾ ਲਗਾਈਆ। ਜਿਥੇ ਦੀਪਕ ਜਗੇ ਇਕ ਚਰਾਗ਼, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਬਿਨਾ ਤੰਬੂਰੀ ਵੱਜਦੇ ਸਾਜ, ਬਿਨ ਲੋੜਾਂ ਨਾਦ, ਬਿਨ ਪੜ੍ਹਿਆਂ ਖੁਲ੍ਹਦਾ ਰਾਜ਼, ਬਿਨ ਸੁਣਿਆਂ ਹੋਏ ਸ਼ਨਵਾਈਆ। ਬਿਨ ਕੀਤਿਆਂ ਹੁੰਦਾ ਕਾਜ, ਕਰਮਾਂ ਦਾ ਲੇਖਾ ਜਾਏ ਚੁਕਾਈਆ। ਬਿਨ ਸੇਵਾ ਬਣਦਾ ਚਾਕ, ਚਾਕਰ ਹੋ ਕੇ ਫੇਰਾ ਪਾਈਆ। ਲੇਖਾ ਚੁਕਾਉਂਦਾ ਮਾਟੀ ਖ਼ਾਕ, ਖ਼ਾਲਸ ਘਰ ਵਖਾਈਆ। ਨਾਮ ਨਿਧਾਨ ਦੂਜਾ ਵਜਾ ਨਾਦ, ਨਾਦੀ ਸੁਤ ਲਏ ਉਠਾਈਆ। ਦੁਰਮਤ ਮੈਲ ਧੋ ਦਾਗ਼, ਦਰਦੀ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੱਸ ਕੇ ਧੁਰਦਾ ਇਕ ਸਮਾਜ, ਸਮੇਂ ਦਾ ਗੇੜਾ ਦਏ ਭਵਾਈਆ। ਜਨ ਭਗਤ ਕਹੇ ਮੈਂ ਪ੍ਰਭ ਦਾ ਵੇਖਣਾ ਸਚ ਬਗ਼ੀਚਾ, ਬਾਗ਼ਬਾਨ ਜਿਥੇ ਇਕੋ ਨਜ਼ਰੀ ਆਈਆ। ਕੋਈ ਬੂਟਾ ਦਿਸੇ ਨਾ ਊਚਾ ਨੀਚਾ, ਇਕੋ ਰੰਗ ਰਿਹਾ ਵਖਾਈਆ। ਅੰਮ੍ਰਿਤ ਧਾਰ ਨਾਲ ਜਿਸ ਨੇ ਪ੍ਰੇਮ ਰਸ ਸੀਂਚਾ, ਸੁਚ ਸੰਜਮ ਰਿਹਾ ਸਮਝਾਈਆ। ਨਾਮ ਭੰਡਾਰਾ ਦੇ ਕੇ ਕਿਣਕਾ, ਕਿਰਨ ਕਿਰਨ ਕਰੇ ਰੁਸ਼ਨਾਈਆ। ਲਹਿਣਾ ਦੇਣਾ ਦੇਵੇ ਜਿਨ ਕਾ, ਜਮਾਂ ਤੋਂ ਲਏ ਛੁਡਾਈਆ। ਖੇਲ ਕਰੇ ਆਪਣਾ ਛਿਨ ਕਾ, ਸ਼ਹਿਨਸ਼ਾਹ ਹੋ ਕੇ ਵੇਖ ਵਖਾਈਆ। ਜਨ ਭਗਤਾਂ ਮੁਹੱਬਤ ਆਪਣੇ ਪ੍ਰੇਮ ਪੈਮਾਨੇ ਨਾਲ ਮਿਣਦਾ, ਮਿਣਤੀ ਗਿਣਤੀ ਹੋਰ ਨਾ ਕਿਸੇ ਸਮਝਾਈਆ। ਨਿਸ਼ਾਨਾ ਦੱਸ ਕੇ ਆਪਣੇ ਛਿੰਦ ਦਾ, ਚਿੰਤਾ ਕੂੜੀ ਦਏ ਚੁਕਾਈਆ। ਝਗੜਾ ਮੁਕਾ ਕੇ ਜੀਓ ਪਿੰਡ ਦਾ, ਘਰ ਸਾਚੇ ਦਏ ਬਹਾਈਆ। ਜਿਥੇ ਸ੍ਰੀ ਭਗਵਾਨ ਨੂੰ ਨਹੀਂ ਕੋਈ ਨਿੰਦ ਦਾ, ਨਿੰਦਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਸਦਾ ਬਖ਼ਸ਼ਿੰਦ ਦਾ, ਬਖ਼ਸ਼ਣਹਾਰ ਫੇਰਾ ਪਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਸ਼ਾਹਣੀ ਦੇਵੀ ਦੇ ਗ੍ਰਹਿ ਪਿੰਡ ਛੰਬ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਮੈਂ ਤੱਕਣੀ ਪ੍ਰਭ ਦੀ ਉਹ ਦਹਿਲੀਜ਼, ਜਿਸ ਦਰ ਭਗਤਾਂ ਮਿਲ ਕੇ ਖ਼ੁਸ਼ੀ ਮਨਾਈਆ। ਸਚ ਪਿਆਰ ਅੰਦਰ ਕਰੇ ਰੀਝ, ਮਿਹਰਵਾਨ ਆਪਣਾ ਰੰਗ ਚੜ੍ਹਾਈਆ। ਆਪਣੀ ਪਹਿਚਾਨ ਦੀ ਦੇਵੇ ਤਮੀਜ਼, ਪੜਦਾ ਅੰਦਰੋਂ ਦੇਵੇ ਉਠਾਈਆ। ਲੇਖਾ ਰਹੇ ਨਾ ਕੋਇ ਊਚ ਨੀਚ, ਚਾਰੇ ਵਰਨ ਇਕੋ ਦਏ ਸ਼ਰਨਾਈਆ। ਆਤਮ ਕਰੇ ਠਾਂਡੀ ਸੀਤ, ਅੰਮ੍ਰਿਤ ਮੇਘ ਇਕ ਬਰਸਾਈਆ। ਸਾਚੀ ਦੱਸੇ ਧਰਮ ਦੀ ਰੀਤ, ਸਿਖਿਆ

ਇਕੋ ਇਕ ਸਮਝਾਈਆ। ਸਚ ਦਵਾਰ ਦੇ ਬਣੇ ਵਸਨੀਕ, ਸਚਖੰਡ ਸਾਚੇ ਮਿਲੇ ਵਡਿਆਈਆ। ਅਬਿਨਾਸ਼ੀ ਕਰਤਾ ਸਦਾ ਕਰੇ ਤੁਹਾਡੀ ਉਡੀਕ, ਜੋ ਦਿਵਸ ਰੈਣ ਇਕੋ ਧਿਆਨ ਲਗਾਈਆ। ਚਾਰ ਜੁਗ ਦੀ ਸ਼ਹਾਦਤ ਦੇਵੇ ਤਵਾਰੀਖ, ਸਮਾਂ ਰਹੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਜਨ ਭਗਤ ਕਹੇ ਮੈਂ ਪ੍ਰਭ ਦਾ ਬੈ ਖ਼ਰੀਦ, ਸੌਦਾ ਅਵਰ ਨਾ ਕੋਇ ਜਣਾਈਆ। ਮੇਰੀ ਇਕੋ ਨਾਲ ਮਿਲ ਗਈ ਦੀਦ, ਦੀਦੜਿਆਂ ਵਿਚੋਂ ਬਾਹਰ ਦਿਤਾ ਕਢਾਈਆ। ਮੇਰੀ ਮਨਸਾ ਪੂਰੀ ਹੋਈ ਉਮੀਦ, ਕਾਮਲ ਮੁਰਸ਼ਦ ਮਿਲ ਕੇ ਵੱਜੀ ਵਧਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਤਾਈਦ, ਤਾਬੇਦਾਰ ਹੋ ਕੇ ਓਸੇ ਦਾ ਹੋ ਕੇ ਸੇਵ ਕਮਾਈਆ। ਜਿਸ ਦੀ ਖੇਲ ਮਹਾਂ ਅਜਬ, ਅਜੀਬ, ਆਜਿਜ਼ ਹੋ ਕੇ ਵੇਖਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰ ਦੇਵੇ ਮਾਣ ਵਡਿਆਈਆ। ਜਨ ਭਗਤ ਕਹੇ ਮੈਂ ਵੇਖ ਕੇ ਮਾਲਕ ਧੁਰ, ਧਰਨੀ ਧਰਤ ਧਵਲ ਦਿਤਾ ਜਣਾਈਆ। ਜਿਥੇ ਝੁਕਦੇ ਪੈਗ਼ੰਬਰ ਅਵਤਾਰ ਗੁਰ, ਸੁਰ ਬੇਨੰਤੀ ਕਰ ਸੀਸ ਝੁਕਾਈਆ। ਝਗੜਾ ਰਹੇ ਨਾ ਕਿਸੇ ਠੱਗ ਚੋਰ, ਕੂੜ ਕੁਟੰਬ ਨਾ ਕੋਇ ਬਣਾਈਆ। ਇਕੋ ਨਾਮ ਸ਼ਬਦ ਸੱਚਾ ਘਨਘੋਰ, ਘਨਈਏ ਮਿਲ ਕੇ ਢੋਲੇ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਆਪਣੇ ਹੱਥ ਰਖੇ ਡੋਰ, ਦੂਸਰ ਓਟ ਨਾ ਕੋਇ ਜਣਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਇੰਦਰੋ ਦੇਵੀ ਦੇ ਗ੍ਰਹਿ ਪਿੰਡ ਨਗਿਆਲ ਮਨਵਾਲ ਕੈਂਪ ਜੰਮੂ

ਜਨ ਭਗਤ ਕਹੇ ਮੈਂ ਤੱਕਿਆ ਉਹ ਰਾਮ, ਜੋ ਹਰ ਘਟ ਰਮਿਆ ਬੇਪਰਵਾਹੀਆ। ਸੋ ਵਸੇ ਅਗੰਮੀ ਸਾਚੇ ਧਾਮ, ਸਚਖੰਡ ਸਾਚੇ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਮਾਤਲੋਕ ਨਿਸ਼ਾਨ, ਸਰਗੁਣ ਹੋ ਕੇ ਫੇਰਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਜਿਸ ਦੇ ਢੋਲੇ ਗਾਣ, ਰਾਗਾਂ ਨਾਦਾਂ ਸਿਫ਼ਤਾਂ ਵਿਚ ਸਾਲਾਹੀਆ। ਜੋ ਲੱਖ ਚੁਰਾਸੀ ਘਟ ਘਟ ਵਸਿਆ ਕਾਇਆ ਸਚ ਮੁਕਾਮ, ਦਰ ਦਵਾਰਾ ਇਕ ਸੁਹਾਈਆ। ਜੋ ਜਨ ਭਗਤਾਂ ਲੋਕਮਾਤ ਜੁਗ ਚੌਕੜੀ ਮਿਲੇ ਆਣ, ਨਿਰਗੁਣ ਹੋ ਕੇ ਸਰਗੁਣ ਫੇਰਾ ਪਾਈਆ। ਜੋ ਆਤਮ ਪਰਮਾਤਮ ਖੇਲੇ ਖੇਲ ਮਹਾਨ, ਪਾਰਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ। ਜੋ ਤ੍ਰੈਗੁਣ ਮਾਇਆ ਪੰਜ ਤਤ ਕਰੇ ਪਰਧਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਆਪਣੀ ਵੰਡ ਵੰਡਾਈਆ। ਜੋ ਸ਼ਬਦ ਸੰਦੇਸ਼ੇ ਨਾਦ ਅਨਾਦੀ ਸੁਣਾਉਂਦਾ ਰਹੇ ਧੁਰ ਫ਼ਰਮਾਨ, ਨਿਤ ਨਵਿਤ ਆਪ ਜਣਾਈਆ। ਜਿਸ ਦਾ ਇਸ਼ਟ ਦ੍ਰਿਸ਼ਟ ਅੰਦਰ ਕਰਨ ਸਰਬ ਧਿਆਨ, ਸ੍ਰਿਸ਼ਟ ਸਬਾਈ ਮਾਲਕ ਬੇਪਰਵਾਹੀਆ। ਜਿਸ ਨੂੰ ਵਾਹਿਦ ਲਾਸ਼ਰੀਕ ਸਾਰੇ ਤੱਕਣ ਲਾਮੁਕਾਮ, ਹੱਕ ਮੁਕਾਮੇ ਸੋਭਾ ਪਾਈਆ। ਜਿਸ ਨੂੰ ਅਲਿਫ਼ ਯੇ ਸਿਫ਼ਤਾਂ ਵਿਚ ਸਾਲਾਹੀ ਗਾਣ, ਅੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਏ ਉਹ ਘਰ, ਜਿਥੇ ਮੰਦਰ ਮਸਜਿਦ ਸ਼ਿਵਦਵਾਲਾ ਮੱਠ ਛੱਪਰ ਛੰਨ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹੇ ਮੈਂ ਤੱਕਣਾ ਇਕ ਅਕੱਲਾ, ਜੋ ਮਾਲਕ ਸਭ ਦਾ ਨਜ਼ਰੀ ਆਈਆ। ਸਚ ਦਵਾਰੇ ਵਸੇ ਉਚ ਅਗੰਮ ਅਥਾਹ ਮਹੱਲਾ, ਦਰ ਦਰਬਾਰ

ਦੇਵੇ ਮਾਣ ਵਡਿਆਈਆ। ਜੋ ਗੁਰ ਅਵਤਾਰ ਪੈਗ਼ੰਬਰ ਨਿਰਗੁਣ ਧਾਰ ਫੜਾਏ ਆਪਣਾ ਪੱਲਾ, ਸ਼ਬਦ ਸ਼ਬਦੀ ਗੰਢ ਪਵਾਈਆ। ਜਿਸਨੂੰ ਸਾਰੇ ਕਹਿੰਦੇ ਵਾਹਿਗੁਰੂ ਗਾਡ ਅੱਲਾ, ਆਲਮੀਨ ਕਹਿ ਕੇ ਸੀਸ ਝੁਕਾਈਆ। ਜੋ ਵਸਿਆ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਰਿਹਾ ਸਮਾਈਆ। ਜੋ ਭਗਤਾਂ ਸ਼ਬਦ ਅਣਿਆਲਾ ਤੀਰ ਮਾਰੇ ਬਿਨ ਘੜੀ ਪਲਾਂ, ਸਚ ਨਿਸ਼ਾਨਾ ਸ੍ਰੀ ਭਗਵਾਨਾ ਬਿਨ ਹੱਥਾਂ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਵਰ, ਜਿਸ ਦੀ ਸਮਝ ਜਗਤ ਵਿਦਿਆ ਕੋਇ ਨਾ ਪਾਈਆ। ਜਨ ਭਗਤ ਕਹੇ ਮੈਂ ਤੱਕਣਾ ਦੀਨ ਦਿਆਲਾ, ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜਿਸ ਦੀ ਸਭ ਤੋਂ ਵੱਖਰੀ ਪਾਠਸ਼ਾਲਾ, ਨਿਰਅੱਖਰ ਕਰੇ ਪੜ੍ਹਾਈਆ। ਜਿਸ ਦਾ ਅਜਬ ਨਿਰਾਲਾ ਵਿਦਿਆਲਾ, ਬ੍ਰਹਮਮਤ ਦਏ ਸਮਝਾਈਆ। ਜਿਸ ਦੀ ਸਚ ਦਵਾਰ ਸਚਖੰਡ ਸੱਚੀ ਧਰਮਸਾਲਾ, ਦੀਨ ਮਜ਼੍ਹਬ ਜਾਤ ਪਾਤ ਵਰਨ ਗੋਤ ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਤੋੜਨਹਾਰਾ ਤ੍ਰੈਗੁਣ ਮਾਇਆ ਜਗਤ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਲਹਿਣਾ ਦੇਣਾ ਲੇਖਾ ਚੁਕਾਏ ਕਾਲ ਮਹਾਂਕਾਲਾ, ਮਿਹਰ ਨਜ਼ਰ ਇਕ ਉਠਾਈਆ। ਆਪਣੀ ਗੋਦ ਉਠਾਏ ਨਿਰਗੁਣ ਧਾਰ ਸਾਚਾ ਬੱਚਾ ਨੱਢਾ ਬਾਲਾ, ਗੁਰਮੁਖ ਗੁਰ ਗੁਰ ਆਪਣੇ ਰੰਗ ਰੰਗਾਈਆ। ਜਨਮ ਜਨਮ ਦਾ ਕਰਮ ਕਰਮ ਦਾ ਹੱਲ ਕਰੇ ਸਵਾਲਾ, ਪੂਰਬ ਲੇਖਾ ਲਹਿਣਾ ਝੋਲੀ ਦੇਵੇ ਪਾਈਆ। ਚਰਨ ਪ੍ਰੀਤੀ ਸਾਚੀ ਰੀਤੀ ਮਾਰਗ ਦੱਸੇ ਸੁਖਾਲਾ, ਚਾਰ ਕੁੰਟ ਦਹਿ ਦਿਸ਼ਾ ਭਟਕਣ ਦੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਦੇਵੇ ਪ੍ਰੇਮ ਪਿਆਲਾ, ਅੰਮ੍ਰਿਤ ਝਿਰਨਾ ਨਿਝਰ ਆਪ ਝਿਰਾਈਆ। ਜਨ ਭਗਤ ਕਹੇ ਮੈਂ ਭਗਵੰਤ ਦੇ ਨਾਮ ਦੀ ਅੰਤਰ ਆਤਮ ਪਾਉਣੀ ਉਹ ਮਾਲਾ, ਜੋ ਬਿਨਾ ਮਣਕਿਆਂ ਤੋਂ ਮਨ ਕਾ ਮਣਕਾ ਦਏ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੁਰਮਤ ਮੈਲ ਦਾਗ਼ ਰਹਿਣ ਨਾ ਦੇਵੇ ਕਾਲਾ, ਕਲਜੁਗ ਕੂੜੀ ਕਿਰਿਆ ਕਰਮ ਕਾਂਡ ਵਿਚੋਂ ਬਾਹਰ ਕਢਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਲਛਮੀ ਦੇਵੀ ਦੇ ਗ੍ਰਹਿ ਪਿੰਡ ਨਗਿਆਲ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਮੈਂ ਤੱਕਿਆ ਪੁਰਖ ਅਲੱਖ, ਅਲਖ ਅਗੋਚਰ ਅਥਾਹ ਅਨਾਮੀ ਨਜ਼ਰੀ ਆਈਆ। ਖ਼ੁਸ਼ੀਆਂ ਵਿਚ ਕਹਾਂ ਸਚ, ਸਤਿ ਸਤਿ ਦ੍ਰਿੜਾਈਆ। ਪ੍ਰਭੂ ਦਾ ਹੱਥ ਮੂੰਹ ਵੇਖਿਆ ਨਹੀਂ ਕੋਈ ਨੱਕ, ਕਾਇਆ ਕੰਚਨ ਕੱਚ ਨਾ ਕੋਇ ਬਣਾਈਆ। ਰਸਨਾ ਵਾਲਾ ਸੁਣਿਆ ਨਹੀਂ ਜਸ, ਦੰਦਾਂ ਵਾਲੀ ਨਾ ਕੋਇ ਪੜ੍ਹਾਈਆ। ਕਿਤਾਬਾਂ ਵਾਲਾ ਖੁਲ੍ਹਿਆ ਨਹੀਂ ਕੋਈ ਹੱਟ, ਪੁਸਤਕਾਂ ਕ਼ੀਮਤ ਕੋਇ ਨਾ ਪਾਈਆ। ਨਹਾਵਣ ਵਾਸਤੇ ਨਹੀਂ ਕੋਈ ਤਟ, ਤੀਰਥ ਵਹਿਣ ਨਾ ਕੋਇ ਵਗਾਈਆ। ਸੌਣ ਵਾਸਤੇ ਨਹੀਂ ਕੋਈ ਖਾਟ, ਸੇਜਾ ਬਿਸਤਰ ਰੰਗ ਨਾ ਕੋਇ ਰੰਗਾਈਆ। ਮੰਜ਼ਲ ਪੈਂਡਾ ਨਹੀਂ ਕੋਈ ਵਾਟ, ਜੋਜਨ ਗਣਤ ਨਾ ਕੋਇ ਗਿਣਾਈਆ। ਜਾਂ ਤੱਕਿਆ ਭਗਤਾਂ ਵਸਿਆ ਸਦਾ ਸਾਥ, ਘਰ ਘਰ ਬੈਠਾ ਸੋਭਾ ਪਾਈਆ। ਜਿਸ ਨੂੰ ਸੀਸ ਨਿਵਾਉਂਦੇ ਗਏ ਰਘੁਪਤ ਰਘੁਨਾਥ, ਬੰਸਰੀ ਵਾਲਾ ਜਿਸ ਦੀ ਧੁਨ ਉਪਜਾਈਆ। ਸੋ ਸਾਹਿਬ ਸਵਾਮੀ ਪੁਰਖ ਬਿਧਾਤਾ ਤੱਕਿਆ ਸਾਖਿਆਤ,

ਸਤਿ ਸਤਿਵਾਦੀ ਸੋਭਾ ਪਾਈਆ। ਜਿਸ ਦੀ ਵਰਨਾਂ ਬਰਨਾਂ ਵਿਚ ਵੰਡੀ ਨਾ ਜਾਏ ਜਾਤ, ਪਾਰਬ੍ਰਹਮ ਬ੍ਰਹਮ ਹਰ ਘਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਦੇਵੇ ਧੁਰ ਦਾ ਸਾਥ, ਜਗਤ ਜਹਾਨ ਵਿਚੋਂ ਬਾਹਰ ਕਢਾਈਆ। ਜਨ ਭਗਤ ਕਹੇ ਮੈਂ ਤੱਕਿਆ ਪ੍ਰਭ ਦਾ ਰਾਹ ਕਿਨਾਰਾ, ਜਿਥੇ ਨਈਆ ਨੌਕਾ ਨਜ਼ਰ ਕੋਇ ਨਾ ਆਈਆ। ਤੱਕਿਆ ਉਹ ਉਜਿਆਰਾ, ਜਿਥੇ ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਤੱਕਿਆ ਉਹ ਦਰਬਾਰਾ, ਜਿਥੇ ਦਰਬਾਨ ਦਰ ਸੀਸ ਨਾ ਕੋਇ ਝੁਕਾਈਆ। ਤੱਕਿਆ ਉਹ ਕਰਤਾਰਾ, ਜੋ ਕਰਨੀ ਦਾ ਕਰਤਾ ਕ਼ੁਦਰਤ ਰਿਹਾ ਬਣਾਈਆ। ਜਿਸ ਦੇ ਹੁਕਮੇ ਅੰਦਰ ਭੱਜੇ ਫਿਰਨ ਵਾਹੋਦਾਹ ਗੁਰੂ ਅਵਤਾਰਾ, ਪੈਗ਼ੰਬਰ ਨੱਠ ਨੱਠ ਢੋਲੇ ਗਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਦਏ ਸਹਾਰਾ, ਸ਼ਬਦੀ ਡੋਰੀ ਆਪਣੀ ਗੰਢ ਪਵਾਈਆ। ਸੋ ਸੱਜਣ ਸੁਹੇਲਾ ਇਕ ਅਕੇਲਾ ਜਨ ਭਗਤਾਂ ਵੇਖੇ ਵਿਗਸੇ ਵੇਖਣਹਾਰਾ, ਜਗ ਨੇਤਰ ਕਲਜੁਗ ਜੀਵ ਨਜ਼ਰ ਕਿਸੇ ਨਾ ਆਈਆ। ਜੋ ਨਾਮ ਨਿਧਾਨ ਸ੍ਰੀ ਭਗਵਾਨ ਬਖ਼ਸ਼ਣਹਾਰ ਅਤੁਟ ਭੰਡਾਰਾ, ਦਾਤਾ ਦਾਨੀ ਬੇਪਰਵਾਹੀਆ। ਸੋ ਸੰਤ ਸੁਹੇਲਾ ਆਤਮ ਪਰਮਾਤਮ ਬਣਿਆ ਰਹੇ ਹੱਕ ਵਣਜਾਰਾ, ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤ ਸੁਹੇਲੇ ਅੰਤਰ ਨਿਰੰਤਰ ਲਏ ਫੜ, ਬਾਹਰੋਂ ਬਣਤਰ ਵਿਚ ਨਜ਼ਰ ਕਿਸੇ ਨਾ ਆਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਕਰਮ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਮੈਂ ਵੇਖਿਆ ਆਲੀਜਾਹ, ਜਾਹਰ ਨਜ਼ਰੀ ਆਈਆ। ਜਲਵੇ ਵਿਚ ਖ਼ੁਦਾ, ਖ਼ੁਦਾਈ ਵਿਚ ਸਮਾਈਆ। ਕਦੇ ਨਾ ਹੋਵੇ ਜੁਦਾ, ਜੁਦਾਈ ਵਿਚ ਬਿਜਾਈਆ। ਜਨ ਭਗਤਾਂ ਕਰ ਵਿਵਾਹ, ਵਿਦਿਆ ਆਪਣੀ ਦਏ ਸਮਝਾਈਆ। ਮਾਰਗ ਬ੍ਰਹਮ ਕਰੋ ਸਿੱਧਾ, ਸਾਧਨਾ ਦੱਸੋ ਜਗਤ ਲੋਕਾਈਆ। ਪ੍ਰਭ ਮਿਲਣ ਦੀ ਜਣਾਓ ਬਿਧਾ, ਬੰਧਨ ਦਿਉ ਤੁੜਾਈਆ। ਦਵਾਰਾ ਦੱਸੋ ਨਿੱਘਾ, ਅਗਨੀ ਤਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਹਰਿ ਬੰਧਨ ਇਕ ਦਰਸਾਈਆ। ਜਨ ਭਗਤ ਕਹੇ ਮੈਂ ਵੇਖਣਾ ਪ੍ਰਭ ਦਾ ਉਹ ਮੱਕਾ, ਜਿਸ ਦਾ ਮੁਕਾਬਲਾ ਕਰੇ ਨਾ ਕੋਈ ਲੋਕਾਈਆ। ਜਿਸ ਗ੍ਰਹਿ ਵਸੇ ਮਹਿਬੂਬ ਸਕਾ, ਸਾਖਿਆਤ ਨਜ਼ਰੀ ਆਈਆ। ਮੰਜ਼ਲ ਵਿਚ ਕਦੇ ਨਾ ਥੱਕਾ, ਥਕਾਵਟ ਪਿਛਲੀ ਦਏ ਮਿਟਾਈਆ। ਯਕੀਨ ਦਵਾਵੇ ਹਕ਼ੀਕ਼ਤ ਹੱਕਾ, ਹਕਲ ਆਪ ਸਮਝਾਈਆ। ਭਗਤ ਉਧਾਰੇ ਵਿਚੋਂ ਕੋਟਾਂ ਲੱਖਾਂ, ਲਖਮੀ ਨਰਾਇਣ ਹੋਏ ਸਹਾਈਆ। ਜਿਸ ਦੀਆਂ ਸਮਝੇ ਕੋਈ ਨਾ ਅੱਖਾਂ, ਆਖ਼ਰ ਸਭ ਨੂੰ ਵੇਖ ਵਖਾਈਆ। ਓਸ ਦੀ ਸਿਫ਼ਤ ਮਹਿੰਮਾ ਕੀ ਲਿਖਾਂ, ਜਨ ਭਗਤ ਕਹੇ ਮੇਰੇ ਨੈਣ ਰਹੇ ਸ਼ਰਮਾਈਆ। ਜੋ ਵਡਿਆਈ ਦੇਵੇ ਗੁਰਮੁਖ ਪਿਆਰਿਆਂ ਸਿੱਖਾਂ, ਸਿਖ਼ਰ ਚੋਟੀ ਦਏ ਚੜ੍ਹਾਈਆ। ਜਿਥੇ ਜਨਮ ਮਰਨ ਦੀ ਮਿਟੇ ਤ੍ਰਿਖਾ, ਤ੍ਰਿਸ਼ਨਾ ਵਿਚ ਨਾ ਕੋਇ ਭਟਕਾਈਆ। ਅਗਨੀ ਵਾਲੀ ਬਾਲੇ ਕੋਈ ਨਾ ਚਿਖਾ, ਚਿੰਤਾ ਗ਼ਮ ਨਾ ਕੋਇ ਸਤਾਈਆ। ਚਰਨ ਕਵਲ ਲਿਆ ਕੇ ਸਿੱਧਾ, ਰਸਤੇ ਵਿਚ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਅੰਤਮ ਵੇਲੇ ਰਹਿਣ ਨਾ ਦੇਵੇ ਵਿੰਗਾ, ਟੇਢੀ ਬੰਕ ਰਸਤਾ ਭਵਰ ਦਏ ਮਿਟਾਈਆ।