ਪੁਸਤਕਾਲਾਭਾਗ ੧੯

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਮੰਗਲ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਮੈਂ ਪ੍ਰਭ ਦੇ ਨੂਰ ਦੀ ਵੇਖੀ ਚਮਕ, ਚੰਦ ਚਾਂਦਨਾ ਸੀਸ ਨਾ ਕੋਇ ਉਠਾਈਆ। ਮਿਹਰਵਾਨ ਹੋ ਕੇ ਬਖ਼ਸ਼ਿਸ਼ ਕਰੇ ਰਹਿਮਤ, ਦਇਆਨਿਧ ਦਇਆ ਕਮਾਈਆ। ਭਗਤਾਂ ਨਾਲ ਹੋ ਕੇ ਸਹਿਮਤ, ਸਹਿਮ ਪਿਛਲਾ ਰਿਹਾ ਚੁਕਾਈਆ। ਭਗਤੀ ਭਾਓ ਦੀ ਲੇਖੇ ਲਾਵੇ ਮਿਹਨਤ, ਜੋ ਢੋਲੇ ਰਹੇ ਗਾਈਆ। ਸਚ ਭੰਡਾਰ ਦੇਵੇ ਨਿਆਮਤ, ਕਾਇਆ ਝੋਲੀ ਆਪ ਭਰਾਈਆ। ਅੰਤ ਹੋਵੇ ਨਾ ਕਦੇ ਕ਼ਿਆਮਤ, ਚਰਨ ਕ਼ਦਮਾਂ ਦੇਵੇ ਮਾਣ ਵਡਿਆਈਆ। ਸਚ ਦਵਾਰੇ ਖੜੇ ਸਹੀ ਸਲਾਮਤ, ਆਤਮ ਚੁਰਾਸੀ ਵਿਚ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਲਏ ਬਣਾਈਆ। ਜਨ ਭਗਤ ਕਹੇ ਮੈਂ ਤੱਕਿਆ ਪ੍ਰਭ ਦਾ ਅਰਸ਼, ਅਰਸ਼ਾਂ ਤੋਂ ਉਤੇ ਧਿਆਨ ਲਗਾਈਆ। ਮੇਰੇ ਉਪਰ ਕੀਤਾ ਤਰਸ, ਦੀਨ ਦਿਆਲ ਹੋਇਆ ਸਹਾਈਆ। ਦਮਾਂ ਦਾ ਪੱਲੇ ਬੰਨ੍ਹਿਆ ਨਾ ਕੋਇ ਖਰਚ, ਧਨ ਦੌਲਤ ਕੰਧ ਨਾ ਕੋਇ ਉਠਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗਿਆ ਕਿਸੇ ਨਾ ਚਰਚ, ਚਰਚਾ ਸੁਣੀ ਨਾ ਜਗਤ ਲੋਕਾਈਆ। ਧਾਮ ਨਿਰਾਲਾ ਡਿੱਠਾ ਇਕ ਅਸਚਰਜ, ਜਿਥੇ ਅਚਰਜ ਲੀਲਾ ਬੇਪਰਵਾਹੀਆ। ਦੀਨਾਂ ਦੁਖੀਆਂ ਵੰਡੇ ਦਰਦ, ਨਿਮਾਣਿਆਂ ਹੋਏ ਸਹਾਈਆ। ਜਨ ਭਗਤਾਂ ਸੁਣੇ ਅਰਜ਼, ਜੋ ਬੇਨੰਤੀ ਰਹੇ ਜਣਾਈਆ। ਪੂਰਾ ਕਰੇ ਫ਼ਰਜ਼, ਫਰਮਾਂਬਰਦਾਰਾਂ ਵੇਖ ਵਖਾਈਆ। ਆਪਣੇ ਮਿਲਣ ਦੀ ਆਸਾ ਵੇਖ ਕੇ ਗ਼ਰਜ਼, ਭੁੱਲੇ ਭਟਕੇ ਲਏ ਜਗਾਈਆ। ਅੰਦਰ ਨਾਦ ਸੁਣਾ ਕੇ ਤਰਜ, ਤਰਫਦਾਰੀ ਦਏ ਮਿਟਾਈਆ। ਮਮਤਾ ਮੋਹ ਰਹੇ ਨਾ ਮਰਜ਼, ਮਰੀਜਾਂ ਸਫਾ ਦਏ ਵਖਾਈਆ। ਜਨ ਭਗਤਾਂ ਹੋਣ ਨਾ ਦੇਵੇ ਭਗਤੀ ਵਾਲਾ ਹਰਜ, ਹਰਜਾਨਾ ਸਹਿਜੇ ਝੋਲੀ ਪਾਈਆ। ਜਿਨ੍ਹਾਂ ਦਾ ਨਾਮ ਲੇਖਾ ਰਵਿਦਾਸ ਰਾਹੀਂ ਕਰ ਲਿਆ ਦਰਜ, ਦਰਜਾ ਉਨ੍ਹਾਂ ਦਾ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੰਦੇਸੇ ਕਹੇ ਗਰਜ, ਨਾਮ ਸੁਨੇਹੜੇ ਵਿਚ ਸੁਣਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਮੇਲਾ ਰਾਮ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਪ੍ਰਭ ਦਾ ਵੇਖਿਆ ਥਿਰ ਘਰ, ਜਿਥੇ ਚਰਨ ਕਵਲ ਟਿਕਾਈਆ। ਜਿਥੇ ਸ਼ਬਦੀ ਸੁਤ ਰਿਹਾ ਖੜ੍ਹ, ਦੋਏ ਜੋੜ ਸੀਸ ਝੁਕਾਈਆ। ਪੁਰਖ ਅਕਾਲੇ ਕਿਰਪਾ ਕਰ, ਦੀਨ ਦਿਆਲ ਤੇਰੀ ਬੇਪਰਵਾਹੀਆ। ਕਲਜੁਗ ਅਗਨੀ ਵਿਚ ਰਿਹਾ ਸੜ, ਸਾਂਤਕ ਸਤਿ ਨਾ ਕੋਇ ਕਰਾਈਆ। ਸਾਚੀ ਵਿਦਿਆ ਕੋਈ ਨਾ ਰਿਹਾ ਪੜ੍ਹ, ਪੁਸਤਕਾਂ ਵਾਲੀ ਕਰਨ ਲੜਾਈਆ। ਗੁਰ ਅਵਤਾਰ ਪੈਗ਼ੰਬਰ ਜੋ ਮਾਰਗ ਆਏ ਧਰ, ਧਰਨੀ ਧਰਤ ਧਵਲ ਉਪਰ ਟਿਕਾਈਆ। ਓਸ ਨੂੰ ਸਾਰੇ ਗਏ ਹਰ, ਹਿਰਦੇ ਹਰਿ ਨਾ ਕੋਇ ਮਨਾਈਆ। ਪੁਰਖ ਅਬਿਨਾਸ਼ੀ ਤੇਰਾ ਚੁਕਿਆ ਡਰ, ਭਟਕਣਾ ਵਿਚ ਰਹੇ ਕੁਰਲਾਈਆ। ਤੂੰ ਸਚਖੰਡ ਦਵਾਰੇ ਰਿਹੋਂ ਵੜ, ਸਿੰਘਾਸਣ ਬਹਿ ਕੇ ਖ਼ੁਸ਼ੀ ਮਨਾਈਆ। ਜਨ ਭਗਤ ਸੁਹੇਲੇ ਲੋਕਮਾਤ ਮਿੰਨਤਾ ਰਹੇ ਕਰ, ਦੋਏ ਜੋੜ ਵਾਸਤਾ ਪਾਈਆ। ਸਚ ਸਵਾਮੀ ਆ ਸਾਡੇ ਘਰ, ਘਰਾਨਾ ਸਾਚਾ ਦੇ ਬਣਾਈਆ। ਜੁਗ ਚੌਕੜੀ ਪਿਛੋਂ ਮਾਨਸ ਜਨਮ ਮਿਲਿਆ ਵਰ,

ਕਰਮ ਰੇਖਾ ਦੇ ਬਦਲਾਈਆ। ਸਤਿਗੁਰ ਹੋ ਕੇ ਦੇ ਵਰ, ਵਸਤ ਆਪਣੀ ਆਪ ਵਰਤਾਈਆ। ਅੰਤਮ ਲੈ ਕੇ ਜਾਵੀਂ ਆਪਣੇ ਘਰ, ਗ੍ਰਹਿ ਡੇਰਾ ਦੇਣਾ ਲਗਾਈਆ। ਤੇਰਾ ਪਲੂ ਲਿਆ ਫੜ, ਪਲਕ ਨਾ ਹੋਏ ਜੁਦਾਈਆ। ਤੂੰ ਆਦਿ ਜੁਗਾਦੀ ਚੋਟੀ ਜੜ, ਹੱਭ ਕੁਛ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਇਕੋ ਵਾਰ ਨੁਹਾਵੇ ਓਸ ਸਰ, ਜਿਸ ਸਰ ਵਿਚੋਂ ਸਰੀਰ ਦਾ ਲੇਖਾ ਰਹੇ ਨਾ ਰਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਪੂਰਨ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਮੈਂ ਪ੍ਰਭ ਦਾ ਮਾਨਣਾ ਇਕ ਆਨੰਦ, ਜੋ ਅਨੰਦ ਵਿਚੋਂ ਅਨੰਦ ਪਰਗਟਾਈਆ। ਆਤਮ ਪਰਮਾਤਮ ਇਕੋ ਦੇਵੇ ਠੰਡ, ਸੀਤਲਧਾਰ ਅਗਨੀ ਤਤ ਨਾ ਕੋਇ ਤਪਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਬੰਨ੍ਹੇ ਉਹ ਗੰਢ, ਏਥੇ ਓਥੇ ਦੋ ਜਹਾਨ ਮਨ ਬੁਧੀ ਸਕੇ ਨਾ ਕੋਇ ਖੁਲ੍ਹਾਈਆ। ਸਤਿ ਸਰੂਪ ਸ਼ਾਹੋ ਭੂਪ ਅਨਡਿਠੜਾ ਚਾੜ੍ਹੇ ਰੰਗ, ਜਗਤ ਲਲਾਰੀ ਜਿਸ ਨੂੰ ਰੰਗਣ ਕੋਇ ਨਾ ਆਈਆ। ਸੇਜ ਸੁਹਾਉਣੀ ਸਚ ਸਵਾਮੀ ਬਖ਼ਸ਼ੇ ਇਕ ਪਲੰਘ, ਜਿਸ ਦਾ ਪਾਵਾ ਚੂਲ ਬਾਡੀ ਘੜ ਨਾ ਕੋਇ ਵਖਾਈਆ। ਨਾਮ ਨਿਧਾਨ ਬਿਨ ਤੰਦ ਸਿਤਾਰ ਵਜਾਏ ਉਹ ਮਰਦੰਗ, ਜੋ ਛੱਤੀ ਰਾਗ ਤੋਂ ਬਾਹਰ ਸਚ ਜੈਕਾਰ ਦਏ ਦ੍ਰਿੜਾਈਆ। ਨਿਰਗੁਣ ਹੋ ਕੇ ਸਰਗੁਣ ਸਦਾ ਬਖ਼ਸ਼ੇ ਆਪਣਾ ਸੰਗ, ਸਗਲਾ ਸਾਥੀ ਹੋ ਕੇ ਲੱਗੀ ਤੋੜ ਨਿਭਾਈਆ। ਝਗੜਾ ਰਹੇ ਨਾ ਜੇਰਜ ਅੰਡ, ਉਤਭੁਜ ਸੇਤਜ ਚਾਰੇ ਖਾਣੀ ਨਾ ਕੋਇ ਭਵਾਈਆ। ਪਰਕਾਸ਼ ਤੱਕਣਾ ਪਏ ਨਾ ਸੂਰਜ ਚੰਦ, ਜਲਵਾ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਰਮਾਂ ਢਾਹੇ ਝੂਠੀ ਕੰਧ, ਬਖ਼ਸ਼ਿੰਦ ਹੋ ਕੇ ਰਹਿਮਤ ਆਪ ਕਮਾਈਆ। ਜਨ ਭਗਤ ਕਹੇ ਮੈਂ ਤੱਕਣਾ ਪ੍ਰਭ ਦਾ ਸਾਂਤਕ ਸਤਿ, ਸਤਿ ਸਤਿਵਾਦੀ ਦਏ ਦ੍ਰਿੜਾਈਆ। ਇਕੋ ਦੇਵੇ ਬ੍ਰਹਮਮਤ, ਪਾਰਬ੍ਰਹਮ ਪ੍ਰਭ ਭਿਛਿਆ ਧੁਰ ਦੀ ਝੋਲੀ ਪਾਈਆ। ਸਾਚਾ ਨਾਅਰਾ ਜੈਕਾਰਾ ਦੱਸੇ ਅਲਖ, ਅਲਖ ਅਗੋਚਰ ਦਇਆ ਦ੍ਰਿਸ਼ਟੀ ਇਸ਼ਟੀ ਆਪ ਸਮਝਾਈਆ। ਪਾਰਬ੍ਰਹਮ ਬ੍ਰਹਮ ਰਹਿਣ ਨਾ ਦੇਵੇ ਵੱਖ, ਦੂਜਾ ਦਰ ਨਾ ਕੋਇ ਵਖਾਈਆ। ਆਤਮ ਪਰਮਾਤਮ ਮੇਲਾ ਹੋਵੇ ਨਿਰਗੁਣ ਧਾਰ ਸਚ, ਸਚ ਦਵਾਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਅਗੰਮੀ ਵਥ, ਵਸਤ ਧੁਰ ਦੀ ਝੋਲੀ ਪਾਈਆ। ਜਨ ਭਗਤ ਕਹੇ ਮੈਂ ਤੱਕਣਾ ਪ੍ਰਭ ਦਾ ਨੂਰ ਉਜਾਲਾ, ਜੋ ਕਰੇ ਸਚ ਰੁਸ਼ਨਾਈਆ। ਜਿਥੇ ਕਲਜੁਗ ਕੂੜ ਰਹੇ ਨਾ ਕਾਲਾ, ਕਾਇਨਾਤ ਕਰਮ ਨਾ ਕੋਇ ਕਮਾਈਆ। ਮਾਰਗ ਮਿਲੇ ਧਰਮ ਸੁਖਾਲਾ, ਵਰਨ ਬਰਨ ਨਾ ਕੋਇ ਵੰਡਾਈਆ। ਲੇਖੇ ਲੱਗੇ ਪਿਛਲੀ ਘਾਲਾ, ਘਾਇਲ ਹੋ ਕੇ ਸੇਵ ਕਮਾਈਆ। ਮਹੱਲ ਅਟਲ ਚੜ੍ਹ ਕੇ ਤੱਕੇ ਸਚ ਸੱਚੀ ਧਰਮਸਾਲਾ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਜਿਸ ਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਰਸ ਵਖਾਵੇ ਅਗੇ ਖੜ੍ਹ, ਸਵੱਛ ਸਰੂਪ ਸ਼ਾਹੋ ਭੂਪ ਨਜ਼ਰੀ ਆਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ੨ ਰਾਜਾ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਸੁਰਤੀ ਸ਼ਬਦੀ ਮੇਰਾ ਜੋੜ, ਜੋੜੀ ਜੁੜ ਕੇ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਸਾਂਝੀ ਰਖੀ ਲੋੜ, ਦਰਦੀ ਹੋ ਕੇ ਦਰਦ ਦਰਦ ਵੰਡਾਈਆ। ਪ੍ਰਭ ਮਾਲਕ ਸਵਾਮੀ ਹੋ ਕੇ ਜਾਏ ਬਹੁੜ, ਅਗਲਾ ਪਿਛਲਾ ਪੰਧ ਮੁਕਾਈਆ। ਸਾਚੇ ਮੰਦਰ ਲਾ ਕੇ ਆਪਣਾ ਪੌੜ, ਆਖ਼ਰ ਚੜ੍ਹ ਕੇ ਲਏ ਉਠਾਈਆ। ਬਿਨ ਅੱਖਾਂ ਵੇਖੇ ਕਰ ਕੇ ਗ਼ੌਰ, ਗਹਿਰ ਗੰਭੀਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਜਗਤ ਵਿਚੋਂ ਲਏ ਪਰਗਟਾਈਆ। ਜਨ ਭਗਤ ਕਹੇ ਮੇਰਾ ਪ੍ਰਭ ਦੇ ਅਰਪਣ ਜੀਵਣ, ਜੁਗਤ ਜੀਵਣ ਦੀ ਲੋੜ ਰਹੇ ਨਾ ਰਾਈਆ। ਮੈਂ ਨਾਮ ਨਿਧਾਨ ਅੰਮ੍ਰਿਤ ਰਸ ਆਇਆ ਪੀਵਣ, ਸਾਹਿਬ ਸਚ ਪਿਆਲਾ ਦੀਨ ਦਿਆਲਾ ਹੱਥ ਫੜਾਈਆ। ਚਰਨ ਕਵਲ ਸਰਨਾਈ ਆਇਆ ਥੀਵਣ, ਬਲਿਹਾਰ ਹੋ ਕੇ ਬਲ ਬਲ ਜਾਈਆ। ਗ਼ਰੀਬ ਨਿਮਾਣਾ ਹੋ ਕੇ ਆਇਆ ਨੀਵਣ, ਨਿਉਂ ਨਿਉਂ ਲਾਗਾਂ ਪਾਈਆ। ਤਨ ਪਾਟਾ ਆਇਆ ਸੀਵਣ, ਕੱਪੜ ਲਿਬਾਸ ਲਵਾਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਅੰਦਰ ਸਾਚਾ ਬੀਜ ਆਇਆ ਬੀਵਣ, ਬੀਰ ਰਸ ਅੰਮ੍ਰਿਤ ਰਸ ਸਵਾਸ ਰਸ ਪਰਕਾਸ਼ ਰਸ ਅਬਿਨਾਸ਼ ਰਸ ਕਰ ਕੇ ਆਪਣੇ ਵਸ, ਵਾਸਤਾ ਏਕੰਕਾਰ ਏਕਾ ਆਪਣੇ ਨਾਲ ਰਖਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਧਰਮੋ ਦੇਵੀ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਪ੍ਰਭ ਮਿਲੇ ਸਾਹਿਬ ਬਖ਼ਸ਼ੰਦੀ, ਰੋਗ ਸੋਗ ਚਿੰਤਾ ਦੁੱਖ ਜਗਤ ਦਏ ਗਵਾਈਆ। ਸਾਚੇ ਨਾਮ ਪ੍ਰੇਮ ਦੀ ਬਖ਼ਸ਼ੇ ਇਕ ਸੁਗੰਧੀ, ਦੁਰਗੰਧੀ ਅੰਦਰੋਂ ਦਏ ਕਢਾਈਆ। ਜਨਮ ਜਨਮ ਦੀ ਰਹੇ ਨਾ ਕੋਇ ਪਾਬੰਦੀ, ਲੱਖ ਚੁਰਾਸੀ ਆਵਣ ਜਾਵਣ ਝਗੜਾ ਦਏ ਮੁਕਾਈਆ। ਸਿੱਧਾ ਮਾਰਗ ਦੱਸ ਕੇ ਡੰਡੀ, ਦਰਗਹਿ ਸਾਚੀ ਸਚ ਦਵਾਰੇ ਦਏ ਪਹੁੰਚਾਈਆ। ਮਾਇਆ ਮਮਤਾ ਵਿਚੋਂ ਲਏ ਕੱਢੀ, ਜਗਤ ਜੰਜਾਲ ਨਾ ਕੋਇ ਫਸਾਈਆ। ਆਤਮ ਪਰਮਾਤਮ ਹੋਣ ਨਾ ਦੇਵੇ ਰੰਡੀ, ਸੁਹਾਗਣ ਸੋਭਾਵੰਤ ਸਦਾ ਸੁਖਦਾਈਆ। ਆਪਣੇ ਲੇਖੇ ਲਾਵੇ ਮੰਦੀ ਚੰਗੀ, ਝਗੜਾ ਰਹੇ ਨਾ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਆਪਣੇ ਚਰਨ ਟਿਕਾਈਆ। ਜਨ ਭਗਤ ਕਹੇ ਪ੍ਰਭ ਤੱਕਣਾ ਆਪਣੇ ਨੈਣ, ਕਥਾ ਸੁਣਨ ਦੀ ਲੋੜ ਰਹੇ ਨਾ ਰਾਈਆ। ਜਿਸ ਨੂੰ ਨਿਰਗੁਣ ਧਾਰ ਪੁਰਖ ਅਕਾਲ ਜੋਤ ਸਰੂਪ ਸਾਰੇ ਕਹਿਣ, ਮਾਲਕ ਧੁਰ ਦਾ ਇਕ ਅਖਵਾਈਆ। ਉਹ ਨਜ਼ਰੀ ਆਵੇ ਇਕੋ ਸਾਕ ਸੱਜਣ ਸੈਣ, ਨਾਤਾ ਕੂੜ ਕੁਟੰਬ ਤੁੜਾਈਆ। ਆਪਣਾ ਦਰਸ਼ਨ ਦੇਵੇ ਨਿਰਗੁਣ ਧਾਰ ਐਨ, ਅੱਖ ਪਰਤੱਖ ਆਪ ਖੁਲ੍ਹਾਈਆ। ਮਨ ਮਨੂਆ ਸੁਖ ਸ਼ਾਂਤੀ ਵਿਚ ਕਰੇ ਚੈਨ, ਵਾਸਨਾ ਅੰਦਰ ਭੱਜੇ ਨਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਮੰਦਰ ਦਏ ਸੁਹਾਈਆ। ਜਨ ਭਗਤ ਕਹੇ ਮੈਂ ਤੱਕਣਾ ਉਹ ਨਵਾਬ, ਜੋ ਨੌਬਤ ਧੁਰ ਦਾ ਨਾਮ ਵਜਾਈਆ। ਜਿਸ ਦਾ ਸਿਫ਼ਤਾਂ ਤੋਂ ਬਾਹਰ ਖ਼ਤਾਬ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਖਵਾਈਆ। ਜਿਸ ਦਾ ਲੇਖਾ ਲਿਖ ਨਾ ਸਕੇ ਕੋਇ ਕਿਤਾਬ, ਹਰਫ਼ ਹਿੰਦਸਾ ਸਿਫ਼ਤ

ਨਾ ਕੋਇ ਸਾਲਾਹੀਆ। ਗਾ ਸਕੇ ਨਾ ਕੋਇ ਰਬਾਬ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਪੂਰਾ ਕਰ ਸਕੇ ਨਾ ਕੋਇ ਆਦਾਬ, ਸਜਦਿਆਂ ਵਿਚ ਸਾਰੇ ਸੀਸ ਝੁਕਾਈਆ। ਜੋ ਬੈਠਾ ਹੱਕ ਮਹਿਰਾਬ, ਸਚ ਸਿੰਘਾਸਣ ਸੋਭਾ ਪਾਈਆ। ਸੋ ਖੇਲ ਕਰੇ ਸਾਹਿਬ ਸਵਾਮੀ ਸ੍ਰੀ ਸਤਿਗੁਰੂ ਮਹਾਰਾਜ, ਰਾਜਨ ਭੂਪ ਬੇਪਰਵਾਹੀਆ। ਜਨ ਭਗਤਾਂ ਬਖ਼ਸ਼ੇ ਆਪਣੀ ਦਾਤ, ਨਾਮ ਨਿਧਾਨਾ ਝੋਲੀ ਪਾਈਆ। ਕਲਜੁਗ ਅੰਤਮ ਮੇਟ ਅੰਧੇਰੀ ਰਾਤ, ਰੁਤੜੀ ਆਪਣੇ ਸੰਗ ਨਿਭਾਈਆ। ਚਿੰਤਾ ਰੋਗ ਸੋਗ ਮਿਟੇ ਸੰਤਾਪ, ਸੰਸਾ ਅੰਦਰੋਂ ਦਏ ਕਢਾਈਆ। ਪੂਰਾ ਕਰੇ ਭਵਿਖਤ ਵਾਕ, ਵਾਕਫ਼ਕਾਰ ਭਗਤ ਲਏ ਕਰਾਈਆ। ਨਿਰਗੁਣ ਹੋ ਕੇ ਦੇਵੇ ਸੱਚਾ ਸਾਥ, ਸਗਲਾ ਸੰਗ ਨਿਭਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਦੱਸ ਕੇ ਸਾਚੀ ਗਾਥ, ਗਹਿਰ ਗੰਭੀਰ ਕਰੇ ਪੜ੍ਹਾਈਆ। ਲਹਿਣਾ ਦੇਣਾ ਜਨਮ ਕਰਮ ਦੇਵੇ ਹੱਥੋ ਹਾਥ, ਅਗੇ ਉਧਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਟਣਹਾਰਾ ਅੰਧੇਰੀ ਰਾਤ, ਨਿਰਗੁਣ ਸਾਚੀ ਜੋਤ ਧੁਰ ਦਾ ਨੂਰ ਕਰੇ ਰੁਸ਼ਨਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਕੌਰ ਦੇ ਗ੍ਰਹਿ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਮੈਂ ਪ੍ਰਭ ਦਾ ਬਣਨਾ ਬਾਲਾ ਸੱਚਾ, ਨੰਨ੍ਹਾਂ ਨਿੱਕਾ ਨੱਢਾ ਰੂਪ ਵਟਾਈਆ। ਭਾਗ ਲਗਾਉਣਾ ਕਾਇਆ ਮਾਟੀ ਭਾਂਡਾ ਕੱਚਾ, ਕੰਚਨ ਗੜ੍ਹ ਵੱਜੇ ਸਚ ਵਧਾਈਆ। ਸ਼ਬਦ ਅਨਾਦੀ ਧੁਰ ਦਾ ਰਾਗ ਗਾਉਣਾ ਸੱਚਾ, ਜਗਤ ਵਿਦਿਆ ਨਾ ਕੋਇ ਪੜ੍ਹਾਈਆ। ਸਾਚੀ ਮੰਜ਼ਲ ਚੜ੍ਹ ਕੇ ਪ੍ਰਭ ਦਾ ਕਰਨਾ ਪੂਰਾ ਪਤਾ, ਪਤਿਪਰਮੇਸ਼ਵਰ ਵਸੇ ਕਿਸ ਕਿਸ ਥਾਈਂਆ। ਸੁਰਤੀ ਧਾਰ ਅੰਦਰ ਫਿਰਾਂ ਨੱਠਾਂ, ਭੱਜਾਂ ਵਾਹੋ ਦਾਹੀਆ। ਖਹਿੜਾ ਛੁਡਾ ਅੱਠਾਂ ਸੱਠਾਂ, ਸਚ ਸਰੋਵਰ ਨਹਾ ਕੇ ਖ਼ੁਸ਼ੀ ਮਨਾਈਆ। ਜਿਥੇ ਮਨ ਵਾਸਨਾ ਰਹੇ ਨਾ ਕੋਈ ਰੱਟਾ, ਝਗੜਾ ਤਤ ਨਾ ਕੋਇ ਵਖਾਈਆ। ਮੰਦਰ ਦਿਸੇ ਨਾ ਪੱਥਰਾਂ ਇੱਟਾਂ, ਗੁਰੂਦਵਾਰਾ ਨਜ਼ਰੀ ਆਈਆ। ਖੋਜਣਾ ਪਏ ਨਾ ਕਿਸੇ ਹੱਟਾਂ, ਜਗਤ ਬਜ਼ਾਰ ਨਾ ਕੋਇ ਭਵਾਈਆ। ਇਕੋ ਲਾਹਾ ਹਰਿ ਸਰਨਾਈ ਖੱਟਾਂ, ਖਟਕਾ ਅਗੇ ਰਹੇ ਨਾ ਰਾਈਆ। ਅੰਮ੍ਰਿਤ ਆਤਮ ਨਿਝਰ ਧਾਰ ਝੱਟਾਂ, ਨਾਭੀ ਕਵਲੀ ਕਵਲ ਉਲਟਾਈਆ। ਪੰਚ ਵਿਕਾਰਾ ਸੱਥਰ ਘੱਤਾਂ, ਕੂੜ ਕੁੜਿਆਰਾ ਪਰੇ ਹਟਾਈਆ। ਪ੍ਰਭ ਦਾ ਦਰਸ਼ਨ ਕਰਾਂ ਬਿਨ ਅੱਖਾਂ, ਨਿਜ ਲੋਚਨ ਹੋਏ ਰੁਸ਼ਨਾਈਆ। ਆਤਮ ਹੋ ਕੇ ਪਰਮਾਤਮ ਗ੍ਰਹਿ ਵਸਾਂ ਸਾਚੇ ਮੰਦਰ ਬਹਿ ਕੇ ਖ਼ੁਸ਼ੀ ਮਨਾਈਆ। ਦੀਨ ਦੁਨੀ ਜਗਤ ਜਹਾਨ ਛੱਡਾਂ, ਛੁਟਕੇ ਸਰਬ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਵੇ ਆਪਣਾ ਘਰ, ਜਨ ਭਗਤ ਕਹੇ ਨਿਰਗੁਣ ਦਰਸ਼ਨ ਕਰ ਕੇ ਹੱਸਾਂ, ਮਸਤੀ ਵਿਚੋਂ ਨਾਮ ਮਸਤੀ ਇਕ ਚੜ੍ਹਾਈਆ। ਜਨ ਭਗਤ ਕਹੇ ਮੈਂ ਚੜ੍ਹੌਣੀ ਧੁਰ ਦੀ ਮਸਤੀ, ਜਾਮ ਇਕੋ ਮੁਖ ਲਗਾਈਆ। ਜਿਸ ਨਾਲ ਭਾਗ ਲੱਗੇ ਮੇਰੀ ਕਾਇਆ ਬਸਤੀ, ਖੇੜੇ ਸਾਚੇ ਵੱਜੇ ਵਧਾਈਆ। ਪ੍ਰਭ ਦੀ ਨਜ਼ਰ ਆਏ ਨਿਰਗੁਣ ਧਾਰ ਹਸਤੀ, ਜੋਤੀ ਜੋਤ ਜੋਤ ਰੁਸ਼ਨਾਈਆ। ਮੈਂ ਇਕੋ ਦਾ ਹੋਣਾ ਚਰਨ ਪਰੱਸਤੀ, ਸੀਸ ਇਕੋ ਇਕ ਝੁਕਾਈਆ। ਖੇਲ ਵੇਖਣੀ ਦਰਗਹਿ ਸਾਚੀ ਸਚ ਦੀ ਸਚ ਸੰਜਮ ਲੈਣਾ ਅਪਣਾਈਆ। ਮੁਹੱਬਤ ਵੇਖਣੀ

ਪਰਮ ਪੁਰਖ ਪਰਮਾਤਮ ਕਮਲਾਪਤਿ ਦੀ, ਜੋ ਪਤਿਪਰਮੇਸ਼ਵਰ ਹੋ ਕੇ ਆਤਮ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਧਾਰ ਦੱਸੇ ਸਾਚੀ ਅੱਖ ਦੀ, ਅੱਖੀਆਂ ਤੋਂ ਪਿਛੇ ਸਖ਼ੀਆਂ ਦਾ ਰੂਪ ਬਦਲਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਪਿਆਰੀ ਦੇਵੀ ਦੇ ਗ੍ਰਹਿ ਖ਼ੈਰੋਵਾਲ ਮਨਵਾਲ ਕੈਂਪ ਜੰਮੂ

ਜਨ ਭਗਤ ਕਹੇ ਤਨ ਮਨ ਦੇਣਾ ਪ੍ਰਭ ਦੇ ਜੁੰਮਾ, ਆਪਣੀ ਜੁੰਮੇਵਾਰੀ ਨਾ ਕੋਇ ਰਖਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਸਤਿ ਸਤਿਵਾਦੀ ਚਰਨ ਚੁੰਮਾ, ਰਸਨਾ ਰਸ ਅਵਰ ਨਾ ਕੋਇ ਵਡਿਆਈਆ। ਮਿਹਰਵਾਨ ਕਿਰਪਾ ਕਰ ਕੇ ਕੂੜੀ ਵਿਖ ਰਹਿਣ ਨਾ ਦੇਵੇ ਤੁਮਾ, ਅੰਮ੍ਰਿਤ ਰੂਪ ਦਏ ਜਣਾਈਆ। ਚਾਰੇ ਖਾਣੀ ਲੱਖ ਚੁਰਾਸੀ ਵਿਚ ਕਦੇ ਨਾ ਘੁੰਮਾ, ਘੁੰਮਣ ਘੇਰ ਡੂੰਘੀ ਭਵਰ ਨਾ ਕੋਇ ਭਵਾਈਆ। ਇਕੋ ਨਾਮ ਸੰਦੇਸ਼ ਪੁਰਖ ਅਕਾਲ ਦਾ ਸੁਣਾ, ਸਰਵਣ ਦੂਜੀ ਆਵਾਜ਼ ਸੁਣਨ ਕੋਇ ਨਾ ਪਾਈਆ। ਇਕੋ ਉਪਜੇ ਅਗੰਮੀ ਧੁਨਾ, ਢੋਲਕ ਛੈਣਾ ਨਾ ਕੋਇ ਖੜਕਾਈਆ। ਸਵਾਮੀ ਮਿਲੇ ਸਤਿਗੁਰ ਬਹੁਗੁਣਾ, ਔਗੁਣ ਮੇਰੇ ਦਏ ਛੁਪਾਈਆ। ਤਨ ਮਾਟੀ ਭਾਂਡਾ ਰਹਿਣ ਨਾ ਦੇਵੇ ਊਣਾ, ਵਸਤ ਅਮੋਲਕ ਵਿਚ ਟਿਕਾਈਆ। ਅੰਤਕਾਲ ਕਲ ਪਏ ਨਾ ਰੋਣਾ, ਜਮ ਕੀ ਫਾਸੀ ਗਲ ਨਾ ਕੋਇ ਲਟਕਾਈਆ। ਮੜ੍ਹੀ ਗੋਰ ਪਏ ਨਾ ਸੌਣਾ, ਬਿਸਤਰੇ ਮਰਗ ਸੇਜ ਨਾ ਕੋਇ ਹੰਢਾਈਆ। ਆਤਮ ਪਰਮਾਤਮ ਹਵਾਲੇ ਹਭ ਕਰਾਉਣਾ, ਆਪਣਾ ਆਪ ਮਿਟਾਈਆ। ਸਚਖੰਡ ਦਵਾਰਾ ਇਕੋ ਪਾਉਣਾ, ਜਿਸ ਵਿਚ ਰਹਿ ਕੇ ਝਟ ਲੰਘਾਈਆ। ਪੁਰਖ ਅਬਿਨਾਸ਼ੀ ਦਰਸ਼ਨ ਕਰ ਕੇ ਆਪਾ ਆਪ ਭੇਟ ਚੜਾਉਣਾ, ਬਾਕੀ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਕਹੇ ਮੋਹੇ ਦੇਵੇ ਇਕ ਵਰ, ਵਰਮ ਦਵੈਤ ਰਹਿਣ ਨਾ ਪਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਕ੍ਰਿਸ਼ਨਾ ਦੇਵੀ ਦੇ ਗ੍ਰਹਿ ਪਿੰਡ ਖ਼ੈਰੋਵਾਲ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਮੈਂ ਪੁਰਖ ਅਕਾਲ ਇਕੋ ਬਨਾਉਣਾ ਬਾਪ, ਪਿਤਾ ਪਰਮੇਸ਼ਵਰ ਨਜ਼ਰੀ ਆਈਆ। ਜਿਸ ਦਾ ਆਦਿ ਜੁਗਾਦਿ ਸਾਚਾ ਜਾਪ, ਜੁਗ ਚੌਕੜੀ ਜਗਤ ਸੁਣਾਈਆ। ਜਨ ਭਗਤਾਂ ਕਰੇ ਦਾਸੀ ਦਾਸ, ਸੇਵਕ ਆਪਣੇ ਲਏ ਬਣਾਈਆ। ਰੂਹ ਬੁਤ ਦੋਵੇਂ ਕਰ ਕੇ ਪਾਕ, ਪਵਿਤ੍ਰ ਧਾਰਾ ਵਿਚ ਰਖਾਈਆ। ਆਤਮ ਦਾ ਦੇਵੇ ਸੱਚਾ ਸਾਥ, ਸਗਲਾ ਸੰਗ ਤੋੜ ਨਿਭਾਈਆ। ਲਹਿਣਾ ਦੇਣਾ ਚੁਕਾ ਕੇ ਮਸਤਕ ਮਾਥ, ਪੂਰਬ ਲੇਖਾ ਦਏ ਮੁਕਾਈਆ। ਜਨਮ ਜਨਮ ਦੀ ਪੂਰੀ ਕਰ ਕੇ ਆਸ, ਤ੍ਰਿਸ਼ਨਾ ਰੋਗ ਰਹੇ ਨਾ ਰਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ। ਜਨ ਭਗਤਾਂ ਮਿਲਣ ਆਵੇ ਆਪ, ਨਿਰਗੁਣ ਹੋ ਕੇ ਵੇਖ ਵਖਾਈਆ। ਤ੍ਰੈਗੁਣ ਮੇਟੇ ਰੋਗ ਸੰਤਾਪ, ਪਤਿਤ ਪੁਨੀਤ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਮੁਕਾਏ ਵਿਚ ਲੋਕਮਾਤ, ਸਚਖੰਡ ਦਵਾਰੇ ਸਾਚਾ ਹਿੱਸਾ ਝੋਲੀ ਦੇਵੇ ਪਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਰਸਾਲ ਸਿੰਘ ਦੇ ਗ੍ਰਹਿ ਪਿੰਡ ਮਨਾਵਰ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਪ੍ਰਭ ਮਾਲਕ ਬਣੇ ਸੱਚੇ ਹਿਤ ਦਾ, ਪ੍ਰੇਮ ਬੰਧਨ ਨਾਮ ਰਖਾਈਆ। ਜਨਮ ਮਰਨ ਝਗੜਾ ਮੁਕ ਜਾਏ ਨਿਤ ਦਾ, ਚੁਰਾਸੀ ਫੰਦ ਨਾ ਕੋਇ ਪਵਾਈਆ। ਸਾਚਾ ਲੇਖਾ ਜਾਵੇ ਲਿਖਦਾ, ਜਨਮ ਕਰਮ ਉਲਟਾਈਆ। ਨਜ਼ਰੀ ਆਵੇ ਦਿਸਦਾ, ਸਨਮੁਖ ਸੋਭਾ ਪਾਈਆ। ਨਾਤਾ ਜੋੜੇ ਸਾਚੇ ਪਿਤ ਦਾ, ਪਿਤਾ ਪੂਤ ਗੋਦ ਸੁਹਾਈਆ। ਘਰ ਮਿਲੇ ਇਕੋ ਠਾਕਰ ਸੱਜਣ ਇਕ ਦਾ, ਏਕੰਕਾਰ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦੇਵੇ ਲਗਾਈਆ। ਜਨ ਭਗਤ ਕਹੇ ਮੈਂ ਪ੍ਰਭ ਦਾ ਬਣਨਾ ਸਖ਼ਾ, ਸੱਜਣ ਨਜ਼ਰ ਕੋਇ ਨਾ ਆਈਆ। ਦਰਸ ਕਰਨਾ ਅੱਖਾਂ, ਆਖ਼ਰ ਮੰਜ਼ਲ ਚੜ੍ਹ ਕੇ ਖ਼ੁਸ਼ੀ ਮਨਾਈਆ। ਖ਼ੁਸ਼ੀ ਰਹਿਣਾ ਵਸ ਕੇ ਕੁੱਲੀ ਕੱਖਾਂ, ਮਹੱਲ ਅਟਲ ਨਾ ਕੋਇ ਵਡਿਆਈਆ। ਝਗੜਾ ਚੁਕਾ ਕੇ ਕੂੜ ਕੁੜਿਆਰ ਲੱਖਾਂ, ਲਖਮੀ ਨਰਾਇਣ ਇਕੋ ਲੈਣਾ ਧਿਆਈਆ। ਜਿਸ ਦੀ ਸਰਨਾਈ ਸਦਾ ਵੱਸਾਂ, ਚਰਨ ਕਵਲ ਧਿਆਨ ਲਗਾਈਆ। ਖ਼ੁਸ਼ੀਆਂ ਵਿਚ ਢੋਲੇ ਗਾ ਕੇ ਹੱਸਾਂ, ਗੀਤ ਗੋਬਿੰਦ ਜਣਾਈਆ। ਓਸ ਦਾ ਪੱਲੂ ਕਦੇ ਨਾ ਛੱਡਾਂ, ਮਾਲਕ ਧੁਰ ਦਾ ਆਪਣੀ ਗੰਢ ਪਵਾਈਆ। ਭਾਗ ਲਗਾ ਕੇ ਕਾਇਆ ਮਾਟੀ ਹੱਡਾਂ, ਹਿਰਦੇ ਵਿਚੋਂ ਹਰਿ ਲਵਾਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਕਹੇ ਚੁਰਾਸੀ ਵਿਚੋਂ ਤੈਨੂੰ ਨਿਰਗੁਣ ਧਾਰ ਹੋ ਕੇ ਲੱਭਾਂ, ਜਗਤ ਖੋਜਣ ਦੀ ਲੋੜ ਰਹੇ ਨਾ ਰਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਰਵੇਲਾ ਰਾਮ ਦੇ ਗ੍ਰਹਿ ਪਿੰਡ ਸਰਦਾਰੀ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਸਾਚੀ ਧਾਰ ਤੱਕਾਂ ਸਤਿਗੁਰ ਸ਼ਬਦ, ਥਿਰ ਘਰ ਵਾਸੀ ਨਜ਼ਰੀ ਆਈਆ। ਜਿਸ ਦਾ ਨਾ ਕੋਈ ਦੀਨ ਨਾ ਕੋਈ ਮਜ਼੍ਹਬ, ਵਰਨ ਬਰਨ ਵੰਡ ਨਾ ਕੋਇ ਵੰਡਾਈਆ। ਵਿਆਪਕ ਹੋਵੇ ਸ੍ਰਿਸ਼ਟੀ ਸਰਬ, ਦ੍ਰਿਸ਼ਟੀ ਦਾ ਮਾਲਕ ਨਜ਼ਰੀ ਆਈਆ। ਜਿਸਨੂੰ ਝੁਕਦੇ ਅਰਬ ਖਰਬ, ਦੋ ਜਹਾਨ ਸੀਸ ਨਿਵਾਈਆ। ਜਿਸਦਾ ਲਹਿਣਾ ਦੇਣਾ ਸ਼ਰਕਨ ਗਰਬ, ਪੱਛਮ ਦੱਖਣ ਸੋਭਾ ਪਾਈਆ। ਪ੍ਰੇਮੀਆਂ ਪਿਆਰਿਆਂ ਵੰਡੇ ਸਦਾ ਦਰਦ, ਦੀਨਾਂ ਦੁਖੀਆਂ ਗਲੇ ਲਗਾਈਆ। ਸਾਚੇ ਸੰਤਾਂ ਸੁਣ ਕੇ ਅੰਤਰ ਅਰਜ਼, ਸਰਗੁਣ ਹੋ ਕੇ ਦਏ ਵਡਿਆਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਪੂਰਾ ਕਰਦਾ ਆਇਆ ਫ਼ਰਜ਼, ਗੁਰ ਅਵਤਾਰ ਪੈਗ਼ੰਬਰ ਆਪਣਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਕਹੇ ਮੈਂ ਸਤਿਗੁਰ ਸ਼ਬਦ ਵੇਖਣਾ ਇਕ ਗੁਰਦੇਵ, ਦੇਵਤ ਸੁਰ ਜਿਸ ਦਾ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਦੇ ਸੇਵ, ਨਿਉਂ ਨਿਉਂ ਲਾਗਣ ਪਾਈਆ। ਜੋ ਦਿਸੇ ਸਦਾ ਨਿਹਚਲ ਧਾਮ ਨਿਹਕੇਵ, ਅਟਲ ਪਦਵੀ ਡੇਰਾ ਲਾਈਆ। ਜਿਸ ਦੀ ਸਿਫ਼ਤ ਕਰ ਨਾ ਸਕੇ ਕੋਈ ਰਸਨਾ ਜਿਹਵ, ਕਾਤਬ ਲਿਖੇ ਨਾਲ ਨਾ ਕ਼ਲਮ ਸ਼ਾਹੀਆ। ਗਹਿਰ ਗੰਭੀਰ ਹੋਵੇ ਅਲਖ ਅਭੇਵ, ਬੇਅੰਤ ਬੇਪਰਵਾਹ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਹੋਵੇ ਸਹਾਈਆ। ਜਨ ਭਗਤ ਕਹੇ ਸਤਿਗੁਰ ਸ਼ਬਦ

ਤੱਕਣਾ ਧੁਰ ਦਾ ਪੀਰ, ਪੈਗ਼ੰਬਰਾਂ ਦਾ ਪੈਗ਼ੰਬਰ ਨਜ਼ਰੀ ਆਈਆ। ਜੋ ਸਭ ਦਾ ਦਸਤਗੀਰ, ਦਸਤ ਨਾਲ ਦਸਤ ਮਿਲਾਈਆ। ਮੰਜ਼ਲ ਚੋਟੀ ਚੜ੍ਹ ਕੇ ਬੈਠਾ ਅਖ਼ੀਰ, ਕਾਇਆ ਕਾਅਬਾ ਪੜਦਾ ਦਏ ਉਠਾਈਆ। ਨਿਰਗੁਣ ਨਿਰਵੈਰ ਨਿਰਾਕਾਰ ਵਖਾਏ ਆਪਣੀ ਸਚ ਤਸਵੀਰ, ਜਿਸ ਦਾ ਮੁਸੱਵਰ ਰੂਪ ਰੰਗ ਰੇਖ ਨਾ ਕੋਇ ਸਮਝਾਈਆ । ਜਨ ਭਗਤਾਂ ਮੁਰਸ਼ਦ ਹੋ ਕੇ ਦੱਸੇ ਸਚ ਤਦਬੀਰ, ਮੁਰੀਦ ਆਪਣੇ ਲਏ ਜਣਾਈਆ। ਸਹਾਰਾ ਦੇ ਕੇ ਜੁਲਾਹੇ ਕਬੀਰ, ਕ਼ਬਰਾਂ ਵਿਚੋਂ ਬਾਹਰ ਦਿਤਾ ਕਢਾਈਆ। ਨੂਰ ਜਹੂਰ ਕਰੇ ਨਜ਼ੀਰ, ਨਜ਼ਰੀਆ ਅੰਦਰੋਂ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝਗੜਾ ਮਿਟਾਵਣਹਾਰਾ ਅਮੀਰ ਗ਼ਰੀਬ, ਜਨ ਭਗਤਾਂ ਅਮਰਾਪਦ ਇਕੋ ਇਕ ਵਖਾਈਆ। ਜਨ ਭਗਤ ਕਹੇ ਮੈਂ ਸਤਿਗੁਰ ਸ਼ਬਦ ਤੱਕਾਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਫਿਰਨਾ ਪਏ ਨਾ ਕਿਸੇ ਮਦੀਨਾ ਮੱਕਾ, ਤੀਰਥ ਤਟ ਭੱਜਣਾ ਪਏ ਨਾ ਵਾਹੋ ਦਾਹੀਆ। ਖੋਜਣਾ ਪਏ ਨਾ ਮੰਦਰ ਮੱਠਾਂ, ਗੁਰੂਦਵਾਰ ਪੜਦਾ ਨਾ ਕੋਇ ਉਠਾਈਆ। ਇਕੋ ਓਸੇ ਦੀ ਓਟ ਰਖਾਂ, ਜੋ ਰੱਖਿਆ ਕਰੇ ਹਰ ਹਰ ਥਾਈਂਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਤੱਕਦੇ ਰਹੇ ਨਾਲ ਅਗੰਮੀ ਅੱਖਾਂ, ਦੋਏ ਲੋਚਨ ਬੰਦ ਧਿਆਨ ਕਰਾਈਆ। ਜਿਸ ਦੇ ਚਰਨ ਕਵਲ ਸਰਨਾਈ ਸਦਾ ਵਸਾਂ, ਵਾਸਤਾ ਇਕੋ ਨਾਲ ਜੁੜਾਈਆ। ਮਨ ਹੰਕਾਰੀ ਵਿਕਾਰੀ ਕਰ ਕੇ ਢੱਠਾਂ, ਬੁਧੀ ਚਲੇ ਨਾ ਕੋਇ ਚਤੁਰਾਈਆ। ਸੱਚਾ ਲਾਹਾ ਸਾਚੇ ਨਾਮ ਪਦਾਰਥ ਦਰ ਤੋਂ ਖੱਟਾਂ, ਅਗੇ ਦਾ ਖਟਕਾ ਰਹੇ ਨਾ ਰਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਬਣੇ ਸੱਜਣ ਸਖ਼ਾ, ਸਗਲਾ ਸੰਗ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸ਼ਬਦ ਜਨ ਭਗਤਾਂ ਮਿਲਾਏ ਇਕੋ ਸੱਚਾ, ਦਰਗਹਿ ਸਾਚੀ ਸਚ ਧਾਮ ਵਡਿਆਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਬਚਨ ਸਿੰਘ ਤੂਤਾਂ ਵਾਲੇ ਦੇ ਗ੍ਰਹਿ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਮੈਂ ਪ੍ਰਭ ਲੱਭਣਾ ਸੱਚਾ ਖੋਜੀ, ਜੋ ਖੋਜਤ ਖੋਜਤ ਵੇਖ ਵਖਾਈਆ। ਸਚਖੰਡ ਦਵਾਰੇ ਦਾ ਬਣਿਆ ਰਹੇ ਮੌਜੀ, ਮਜਲਸ ਭਗਤਾਂ ਵਿਚ ਜਣਾਈਆ। ਪ੍ਰੀਤਮ ਬਣਿਆ ਰਹੇ ਚੋਜੀ, ਚੋਜ ਨਿਰਾਲੇ ਆਪ ਜਣਾਈਆ। ਜਨ ਭਗਤ ਜਨਮ ਕਰਮ ਦਾ ਰਹਿਣ ਨਾ ਦੇਵੇ ਰੋਗੀ, ਚੁਰਾਸੀ ਦੁੱਖਾਂ ਵਿਚੋਂ ਬਾਹਰ ਕਢਾਈਆ। ਸਚ ਦਵਾਰ ਦੀ ਦੇਵੇ ਆਪਣੀ ਸੋਝੀ, ਸਮਝ ਵਿਚੋਂ ਸਮਝ ਦਏ ਬਦਲਾਈਆ। ਭਾਗ ਲਗਾ ਕੇ ਕਾਇਆ ਮਾਟੀ ਸਾਚੀ ਕੋਠੀ, ਸਾਢੇ ਤਿੰਨ ਹੱਥ ਵੇਖੇ ਚਾਈਂ ਚਾਈਂਆ। ਕਰ ਪਰਕਾਸ਼ ਨਿਰਮਲ ਜੋਤੀ, ਜੋਤੀ ਜੋਤ ਡਗਮਗਾਈਆ। ਸ਼ਬਦੀ ਸੁਰਤ ਉਠਾਵੇ ਸੋਤੀ, ਸੁੱਤਿਆਂ ਰੈਣ ਨਾ ਕੋਇ ਵਿਹਾਈਆ। ਆਤਮ ਪਰਮਾਤਮ ਬਣਾ ਕੇ ਆਪਣਾ ਗੋਤੀ, ਘਰ ਵਿਚ ਘਰ ਮੇਲਾ ਲਏ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਰੰਗਾਈਆ। ਜਨ ਭਗਤ ਕਹੇ ਮੈਂ ਪ੍ਰਭ ਲੱਭਣਾ ਦੀਨਾਂ ਬੰਧੂ, ਜੋ ਬੰਦਨ ਇਕੋ ਇਕ ਜਣਾਈਆ। ਗਹਿਰ ਗੰਭੀਰ ਹੋਵੇ ਸਾਗਰ ਸਿੰਧੂ, ਮਿਹਰ ਨਜ਼ਰ ਇਕ ਉਠਾਈਆ। ਮਨੂਆ ਮਨ ਵਾਸਨਾ ਰਹਿਣ ਨਾ ਦੇਵੇ ਚਿੰਦੂ, ਚਿੰਤਾ ਗ਼ਮ ਨਾ ਕੋਇ ਸਤਾਈਆ। ਮੁਸਲਿਮ ਸਿੱਖ ਈਸਾਈ ਸਾਰੇ ਤਾਰੇ ਹਿੰਦੂ, ਦੀਨ ਮਜ਼੍ਹਬ ਵੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਸਿਫ਼ਤ ਸਾਲਾਹੀਆ। ਜਨ ਭਗਤ ਕਹੇ ਮੈਂ ਵੇਖਣਾ ਸਚ ਭੰਡਾਰ, ਜੋ ਭੰਡਾਰੀ ਹੋ ਕੇ ਰਿਹਾ ਵਰਤਾਈਆ। ਮੁਕੇ ਕਦੇ ਨਾ ਸਦਾ ਜੁਗ ਚਾਰ, ਜੁਗ ਚੌਕੜੀ ਦੂਣ ਸਵਾਈਆ। ਕਲਜੁਗ ਅੰਤਮ ਖੇਲ ਕਰੇ ਅਪਾਰ, ਅਪਰੰਪਰ ਹੋ ਕੇ ਵੇਸ ਵਟਾਈਆ। ਸੁਤ ਦੁਲਾਰਾ ਕਰ ਤਿਆਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਸਚ ਸੰਦੇਸ਼ਾ ਦੇਵੇ ਆਪਣੀ ਧਾਰ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਧਾਮ ਵਖਾਵੇ ਅਪਰ ਅਪਾਰ, ਸੰਬਲ ਬਹਿ ਕੇ ਸੋਭਾ ਪਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮਿਲ ਕੇ ਸ਼ਬਦ ਰਖੇ ਆਪਣੇ ਅਖ਼ਤਿਆਰ, ਦੂਸਰ ਹੱਥ ਨਾ ਕਿਸੇ ਫੜਾਈਆ। ਜਿਸ ਨੂੰ ਹਜ਼ਰਤਾਂ ਪੈਗ਼ੰਬਰਾਂ ਰਸੂਲਾਂ ਮੰਨਿਆ ਸਾਂਝਾ ਯਾਰ, ਪਰਵਰਦਿਗਾਰ ਨੂਰ ਖ਼ੁਦਾਈਆ। ਉਹ ਭਗਤਾਂ ਉਤੇ ਕਰੇ ਇਕ ਇਤਬਾਰ, ਬੇਇਤਬਾਰੀ ਵੇਖੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚੇ ਰੰਗ ਸਮਾਈਆ। ਜਨ ਭਗਤ ਕਹੇ ਮੈਂ ਵੇਖਣਾ ਸ਼ਬਦ ਨਿਰਾਲਾ ਗੁਰੂ, ਜਿਸ ਨੂੰ ਗੁਰਦੇਵ ਕਹਿ ਕੇ ਸਾਰੇ ਗਏ ਮਨਾਈਆ। ਜਿਸਦੇ ਕੋਲੋਂ ਪਰਮ ਪੁਰਖ ਦਾ ਕਾਰਜ ਹੁੰਦਾ ਸ਼ੁਰੂ, ਆਦਿ ਆਦਿ ਰਚਨਾ ਜਿਸ ਰਚਾਈਆ। ਜਿਹੜਾ ਮੰਜ਼ਲ ਚੜ੍ਹ ਕੇ ਪਾਂਧੀ ਹੋ ਕੇ ਮੁਸਾਫ਼ਰ ਕਦੇ ਨਾ ਮੁੜੂ, ਸਚ ਦਵਾਰੇ ਬਹਿ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਦਰ ਸ਼ਬਦੀ ਨਾਮ ਫ਼ੁਰਨਾ ਹੋ ਕੇ ਫੁਰੂ, ਫ਼ੁਰਨੇ ਮਨ ਦੇ ਬੰਦ ਕਰਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਦੇਸ ਰਾਜ ਦੇ ਗ੍ਰਹਿ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਮੈਂ ਪ੍ਰਭ ਦੀ ਲੈਣੀ ਸਿਖਿਆ, ਨਿਰਅੱਖਰ ਪੜ੍ਹ ਕੇ ਖ਼ੁਸ਼ੀ ਮਨਾਈਆ। ਜਿਹੜਾ ਕ਼ਲਮ ਸ਼ਾਹੀ ਨਾਲ ਨਾ ਜਾਏ ਲਿਖਿਆ, ਰਸਨਾ ਗਾ ਨਾ ਕੋਇ ਸੁਣਾਈਆ। ਜਿਥੋਂ ਗੁਰ ਅਵਤਾਰ ਪੈਗ਼ੰਬਰਾਂ ਮਿਲਦੀ ਭਿਛਿਆ, ਅਣਮੰਗੀ, ਦੌਲਤ ਰਿਹਾ ਵਰਤਾਈਆ। ਜਿਸ ਦੀ ਧਾਰ ਨਾਲ ਆਦਿ ਜੁਗਾਦਿ ਕਰੇ ਸਭ ਦੀ ਰੱਛਿਆ, ਰੱਛਕ ਹੋ ਕੇ ਵੇਖ ਵਖਾਈਆ। ਜਗ ਨੇਤਰ ਨਾਲ ਵਿਦਿਆ ਵਿਚੋਂ ਕਿਸੇ ਨਾ ਦਿਸਿਆ, ਚੌਦਾਂ ਵਿਦਿਆ ਰਹੀ ਕੁਰਲਾਈਆ। ਜੋ ਦੀਨ ਮਜ਼੍ਹਬ ਜਾਤ ਪਾਤ ਵਿਚ ਆ ਕੇ ਕਦੇ ਨਾ ਜਾਏ ਭਿਟਿਆ, ਭਿੱਟੜ ਰੂਪ ਨਾ ਕੋਇ ਵਟਾਈਆ। ਸਦਾ ਸਦਾ ਸਚ ਸਵਾਮੀ ਬੋਲ ਬੋਲੇ ਮਿਠਿਆ, ਅਨਰਸ ਆਪਣਾ ਦਏ ਚਖਾਈਆ। ਜਨ ਭਗਤਾਂ ਮਾਰਗ ਲਾ ਕੇ ਜੁਗ ਜੁਗ ਸਿਧਿਆ, ਸਾਜਣ ਸਾਚਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਜਨ ਭਗਤਾਂ ਪ੍ਰੇਮ ਪ੍ਰੀਤੀ ਅੰਦਰ ਵਿਕਿਆ, ਬਿਨ ਕ਼ੀਮਤ ਤੋਂ ਕ਼ੀਮਤ ਸਭ ਦੀ ਦਏ ਚੁਕਾਈਆ। ਜਨ ਭਗਤ ਕਹੇ ਮੈਂ ਤੱਕਣਾ ਭਗਵਾਨ ਉਹ, ਜਿਸਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਉਸਤਤ ਕਰ ਕੇ ਖ਼ੁਸ਼ੀ ਮਨਾਈਆ। ਜਗਤ ਵਾਸਨਾ ਵਿਚੋਂ ਕਰੇ ਨਿਰਮੋਹ, ਮੁਹੱਬਤ ਆਪਣੇ ਨਾਲ ਜੁੜਾਈਆ। ਪਰਮਾਤਮ ਹੋ ਕੇ ਆਤਮ ਜਾਵੇ ਛੋਹ, ਸ਼ਹਿਨਸ਼ਾਹ ਹੋ ਕੇ ਆਪਣਾ ਰੰਗ ਚੜ੍ਹਾਈਆ। ਤਨ ਮਾਟੀ ਖ਼ਾਕੀ ਮੰਦਰ ਅੰਦਰ ਦੇਵੇ ਸਾਚੀ ਲੋ, ਜੋਤੀ ਨੂਰ ਕਰ ਰੁਸ਼ਨਾਈਆ। ਨਾਮ ਨਿਧਾਨਾ ਸਾਚੇ ਬੀਜ ਦੇਵੇ ਬੋ, ਪੱਤ ਟਹਿਣੀ ਆਪ ਮਹਿਕਾਈਆ। ਕੂੜੀ ਕਿਰਿਆ ਅੰਦਰੋਂ ਲਵੇ ਖੋਹ, ਧਰੋਹ ਮਨ ਨਾ ਕੋਇ ਕਮਾਈਆ।

ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਦੇਵੇ ਗਰੋਹ, ਸ਼ਬਦੀ ਖੰਡਾਂ ਇਕ ਚਮਕਾਈਆ। ਸਾਚਾ ਅੰਮ੍ਰਿਤ ਨਿਝਰ ਧਾਰ ਦੇਵੇ ਚੋ, ਚਰਨ ਚਰਨੋਦਕ ਆਪਣਾ ਨਾਮ ਪਿਆਈਆ। ਭਗਤਾਂ ਅੰਦਰ ਮਿਲ ਕੇ ਭਗਤਾਂ ਰੂਪ ਜਾਵੇ ਹੋ, ਨਿਰਵੈਰ ਨਿਰਾਕਾਰ ਆਪਣਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸ਼ਬਦ ਸੰਦੇਸ਼ਾ ਦੇ ਕੇ ਸੋਹੰ ਸੋ, ਸਰਬ ਵਿਆਪੀ ਪਰਤਾਪੀ ਗੁਰਮੁਖ ਲਏ ਬਣਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਧਰਮੋ ਦੇਵੀ ਪਿੰਡ ਧੰਗਾਲੀ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਮੈਂ ਸ੍ਰੀ ਭਗਵਾਨ ਤੱਕਣਾ ਸ਼ਹਿਨਸ਼ਾਹ, ਜੋ ਦੋ ਜਹਾਨਾਂ ਹੁਕਮ ਚਲਾਈਆ। ਸਤਿ ਸਚ ਦ੍ਰਿੜਾਏ ਇਕ ਆਪਣਾ ਨਾਂ, ਨਾਉਂ ਨਿਰੰਕਾਰਾ ਸਰਬ ਜਣਾਈਆ। ਹੋਏ ਸਹਾਈ ਹਰ ਘਟ ਥਾਂ, ਥਾਨ ਥਨੰਤਰ ਦੀਨ ਦੁਨੀ ਵੇਖ ਵਖਾਈਆ। ਸਦਾ ਸੁਹੇਲਾ ਜੁਗ ਜੁਗ ਸਿਰ ਠੰਡੀ ਰਖੇ ਛਾਂ, ਜਗਤ ਅਗਨੀ ਅੱਗ ਨਾ ਕੋਇ ਤਪਾਈਆ। ਜਨ ਭਗਤਾਂ ਸੰਤਾਂ ਗੁਰਮੁਖਾਂ ਗੁਰਸਿਖਾਂ ਸੰਤ ਫ਼ਕੀਰਾਂ ਪਕੜੇ ਬਾਂਹ, ਸੰਸਾਰ ਸਾਗਰ ਵਿਚੋਂ ਬਾਹਰ ਕਢਾਈਆ। ਕੋਟਨ ਕੋਟ ਜਨਮ ਦੇ ਬਖ਼ਸ਼ ਦੇਵੇ ਗੁਨਾਹ, ਦੁਰਮਤ ਮੈਲ ਪਾਪਾਂ ਆਪ ਧਵਾਈਆ। ਅੰਤਰ ਆਤਮ ਪਰਮਾਤਮ ਹੋ ਕੇ ਬਖ਼ਸ਼ੇ ਸਚ ਧਿਆਨ, ਗਿਆਨ ਇਕੋ ਇਕ ਸਮਝਾਈਆ। ਮਾਨਸ ਜਨਮ ਕਰੇ ਕਲਿਆਣ, ਗੇੜੇ ਵਿਚ ਨਾ ਕੋਇ ਭਵਾਈਆ। ਸਾਚਾ ਧਰਮ ਦੱਸੇ ਈਮਾਨ, ਪੁਰਖ ਅਕਾਲ ਇਕੋ ਇਸ਼ਟ ਮਨਾਈਆ। ਜਨ ਭਗਤ ਅੰਦਰੋਂ ਰਹੇ ਨਾ ਕੋਈ ਬੇਈਮਾਨ, ਕੂੜ ਸ਼ੈਤਾਨ ਨਾ ਕੋਇ ਲੜਾਈਆ। ਹੰਕਾਰੀ ਮਨ ਨਾ ਕਰੇ ਗੁਮਾਨ, ਗ਼ੁਰਬਤ ਗ਼ੈਰ ਨਾ ਵੰਡ ਵੰਡਾਈਆ। ਇਕੋ ਇਕ ਅਬਿਨਾਸ਼ੀ ਕਰਤਾ ਗਾਵੇ ਗਾਣ, ਕ਼ੁਦਰਤ ਦਾ ਕ਼ਾਦਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਬਣਾ ਕੇ ਦਰ ਘਰ ਸਾਚੇ ਦੇ ਮਹਿਮਾਨ, ਮਿਹਰਵਾਨ ਆਪਣੀ ਦਇਆ ਕਮਾਈਆ। ਜਨ ਭਗਤ ਪ੍ਰਭ ਦੀ ਸਦਾ ਕਰੇ ਤਲਾਸ਼, ਸ਼ਾਸਤਰ ਸਿਮਰਤ ਵੇਦ ਪੁਰਾਨ ਫੋਲ ਫੁਲਾਈਆ। ਜਿਸ ਦੇ ਵਿਚ ਸਿਫ਼ਤਾਂ ਦੀ ਸ਼ਾਖ਼, ਸ਼ਨਾਖ਼ਤ ਦੀ ਸ਼ਹਾਦਤ ਰਹੇ ਭੁਗਤਾਈਆ। ਬਿਨ ਹਰਿ ਕਿਰਪਾ ਦਰਸ ਨਾ ਹੋਵੇ ਸਾਖਿਆਤ, ਸਨਮੁਖ ਹੋ ਕੇ ਦਰਸ ਕੋਇ ਨਾ ਪਾਈਆ। ਜੁਗ ਚੌਕੜੀ ਖੇਲੇ ਖੇਲ ਤਮਾਸ਼, ਨਿਤ ਨਵਿਤ ਆਪਣਾ ਵੇਸ ਵਟਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਦੇਵਣਹਾਰਾ ਦਾਤ, ਦਾਨੀ ਹੋ ਕੇ ਆਪ ਵਰਤਾਈਆ। ਕੂੜੀ ਕਿਰਿਆ ਮਿਟੇ ਅੰਧੇਰੀ ਰਾਤ, ਸਾਚਾ ਨੂਰ ਚੰਦ ਕਰੇ ਰੁਸ਼ਨਾਈਆ। ਗੁਰਮੁਖ ਕਦੇ ਗ਼ਰੂਬ ਨਾ ਹੋਵੇ ਆਫ਼ਤਾਬ, ਸਾਚੀ ਚਮਕ ਦਏ ਚਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸਾਚੇ ਨਾਮ ਦੀ ਸਦਾ ਦੇਵੇ ਅਮਦਾਦ, ਅਨਮੁਲ ਦੌਲਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਲਹਿਣਾ ਦੇਣਾ ਪੂਰਬ ਜਨਮ ਕਰਮ ਦਾ ਕਰੇ ਬੇਬਾਕ, ਬਾਕੀ ਅਵਰ ਔਰ ਨਾ ਕੋਇ ਰਖਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਰਾਜੋ ਦੇਵੀ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਮੈਂ ਅਬਿਨਾਸ਼ੀ ਕਰਤੇ ਨਾਲ ਲਾਉਣਾ ਯਾਰਾਨਾ, ਕੂੜਾ ਯਾਰ ਨਾ ਕੋਇ ਜਿਥੇ ਦਿਸੇ ਨਾ ਕੋਇ ਬੈਗਾਨਾ, ਵੈਰੀ ਰੂਪ ਨਾ ਕੋਇ ਬਦਲਾਈਆ। ਇਕੋ ਨਜ਼ਰੀ ਆਏ ਸਾਹਿਬ ਸੁਲਤਾਨਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਹੁਕਮ ਚਲੇ ਸਦਾ ਦੋ ਜਹਾਨਾਂ, ਜੁਗ ਚੌਕੜੀ ਬੈਠੇ ਸੀਸ ਨਿਵਾਈਆ। ਦਿੰਦਾ ਰਹੇ ਧੁਰ ਫ਼ਰਮਾਨਾ, ਗੁਰ ਅਵਤਾਰ ਪੈਗ਼ੰਬਰ ਹੁਕਮੇਂ ਵਿਚ ਫਿਰਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਪਹਰਿਆ ਆਪਣਾ ਜਾਮਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਸ਼ਬਦੀ ਜੋਧਾ ਸੂਰਬੀਰ ਸੁਤ ਬਲਵਾਨਾ, ਗੋਬਿੰਦ ਆਪਣੇ ਨਾਲ ਰਖਾਈਆ। ਜਿਸ ਦਾ ਖੰਡਾ ਖੜਕੇ ਕੂੜੀ ਕਿਰਿਆ ਸ਼ਰਅ ਮੇਟੇ ਸ਼ੈਤਾਨਾ, ਸਰੀਰ ਸ਼ਰੀਰ ਰਹਿਣ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਹੋਏ ਹੈਰਾਨਾ, ਭੇਵ ਅਭੇਦ ਸਕੇ ਨਾ ਕੋਇ ਖੁਲ੍ਹਾਈਆ। ਜਨ ਭਗਤ ਸੁਹੇਲੇ ਗਾਵਣ ਇਕੋ ਗਾਣਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਜੀਵ ਜਹਾਨਾ, ਮਾਨਸ ਮਾਨਵ ਮਾਨੁਖ ਪੜਦਾ ਦਏ ਉਠਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਗੁਰੋ ਦੇ ਗ੍ਰਹਿ ਪਿੰਡ ਝੰਡਾ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਪ੍ਰਭ ਪੁਕਾਰ ਲੈ ਸੁਣ, ਸੰਦੇਸ਼ਾ ਤੇਰੇ ਦਰ ਪੁਚਾਈਆ। ਤੁਧ ਬਿਨ ਸਹਾਈ ਹੋਵੇ ਕੌਣ, ਲੋਕਮਾਤ ਦਇਆ ਕਮਾਈਆ। ਕਲਜੁਗ ਅਗਨੀ ਵਗੇ ਤੱਤੀ ਪੌਣ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸੁਖ ਸਾਗਰ ਵਿਚ ਮਿਲੇ ਨਾ ਨਹਾਉਣ, ਤੀਰਥ ਤਟ ਫਿਰ ਫਿਰ ਦਿਤੀ ਦੁਹਾਈਆ। ਮਨੂਆ ਮਨ ਹੰਕਾਰੀ ਮਰੇ ਨਾ ਰੌਣ, ਸੱਚਾ ਤੀਰ ਨਿਸ਼ਾਨਾ ਅਣਿਆਲਾ ਨਾ ਕੋਇ ਲਗਾਈਆ। ਮਨ ਵਾਸਨਾ ਪਿਛੇ ਆਏ ਨਾ ਕੋਇ ਹਟਾਉਣ, ਪੜਦਾ ਅੰਦਰੋਂ ਨਾ ਕੋਇ ਚੁਕਾਈਆ। ਵਰਨ ਬਰਨ ਵੇਖੇ ਸਾਰੇ ਤੇਰੇ ਢੋਲੇ ਗਉਂਣ, ਮੰਦਰ ਚੜ੍ਹ ਕੇ ਅੰਦਰ ਵੜ ਕੇ ਨਿਜ ਨੇਤਰ ਤੇਰਾ ਦਰਸ ਕੋਇ ਨਾ ਪਾਈਆ। ਚਰਨ ਕਵਲ ਕੋਈ ਨਾ ਭੁੱਲ ਬਖ਼ਸ਼ਾਉਣ, ਬਖ਼ਸ਼ਿਸ਼ ਮੰਗੇ ਨਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਇਉਂ ਭਗਤ ਦਵਾਰ ਬੁਲਾਉਣ, ਬੁਲਾਵਾ ਆਪਣਾ ਨਾਮ ਸਮਝਾਈਆ। ਜਨ ਭਗਤ ਕਹੇ ਪ੍ਰਭੂ ਤੇਰੀ ਯਾਦ ਅੰਦਰ ਗਏ ਰੁਲ, ਆਪਣਾ ਆਪ ਮਿਟਾਈਆ। ਪੜ੍ਹ ਪੜ੍ਹ ਥੱਕ ਗਏ ਬੁੱਲ੍ਹ, ਬੱਤੀ ਦੰਦ ਦੇਣ ਦੁਹਾਈਆ। ਕ਼ੀਮਤ ਪਿਆ ਕੋਈ ਨਾ ਮੁੱਲ, ਲੇਖੇ ਲੇਖਾ ਨਾ ਕੋਇ ਲਗਾਈਆ। ਸਚ ਭੰਡਾਰ ਗਿਆ ਡੁਲ੍ਹ, ਵਸਤ ਅਮੋਲਕ ਹੱਥ ਕੋਇ ਨਾ ਆਈਆ। ਕਲਜੁਗ ਅੰਧੇਰਾ ਝੱਖੜ ਰਿਹਾ ਝੁੱਲ, ਠੰਡੀ ਪਵਣ ਨਾ ਕੋਇ ਵਖਾਈਆ। ਮੂਰਖ ਮੁਗਧ ਹੋ ਕੇ ਜੇ ਗਏ ਭੁੱਲ, ਅਭੁੱਲ ਤੇਰੀ ਓਟ ਰਖਾਈਆ। ਭਾਗ ਲਗਾ ਦੇ ਸਾਚੀ ਕੁੱਲ, ਕੁੱਲ ਮਾਲਕ ਤੇਰੇ ਅਗੇ ਸੀਸ ਰਹੇ ਝੁਕਾਈਆ। ਸਚ ਦਵਾਰਾ ਜਾਏ ਖੁਲ੍ਹ, ਖ਼ਾਲਸ ਰੂਪ ਤੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਲੈ ਤਰਾਈਆ। ਜਨ ਭਗਤ ਕਹੇ ਪ੍ਰਭ ਤੇਰੀ ਲੱਗੇ ਕੋਇ ਨਾ ਕ਼ੀਮਤ, ਨਿਹਕਰਮੀ ਕਰਮ

ਦੇ ਕਮਾਈਆ। ਜਨ ਭਗਤ ਤੇਰੀ ਆਤਮ ਬਣ ਕੇ ਬਣੇ ਤਰੀਮਤ, ਤ੍ਰਿਆ ਹੋ ਕੇ ਸੇਵ ਕਮਾਈਆ। ਮਾਨਸ ਜਨਮ ਚੁਰਾਸੀ ਵਿਚੋਂ ਮਿਲਿਆ ਇਕ ਗ਼ਨੀਮਤ, ਗ਼ਮਾਂ ਤੋਂ ਦੇ ਛੁਡਾਈਆ। ਸਾਡੀ ਪਵਿਤ੍ਰ ਕਰ ਜਿਹਨ ਵਾਲੀ ਜਿਹਨੀਅਤ, ਜ਼ੇਰ ਜ਼ਬਰ ਵਿਚ ਨਾ ਕੋਇ ਅਟਕਾਈਆ। ਸਾਚੀ ਸਿਖਿਆ ਸਤਿ ਸਤਿ ਨਸੀਹਤ, ਹੁਕਮ ਫ਼ਰਮਾਨਾ ਆਪ ਸੁਣਾਈਆ। ਭੇਵ ਖੋਲ੍ਹ ਦੇ ਅਸਲ ਅਸਲੀਅਤ, ਦੁਰਮਤ ਮੈਲ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪਣੇ ਮਿਲਣ ਦੀ ਦੇ ਕਾਬਲੀਅਤ, ਕਾਮਲ ਮੁਰਸ਼ਦ ਮੁਰੀਦ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਿਰਾਸਤ ਨਾਮ ਭੰਡਾਰਾ ਜਨ ਭਗਤਾਂ ਕਰਦੇ ਵਸੀਅਤ, ਮਿਹਰਵਾਨ ਹੋ ਕੇ ਬਿਨ ਲੇਖੇ ਲੇਖ ਬਣਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਪ੍ਰੇਮਾ ਦੇਵੀ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਪ੍ਰਭ ਕਿਰਪਾ ਕਰ ਖ਼ੁਦ, ਖਾਦਮ ਆਪਣੇ ਲੈ ਬਣਾਈਆ। ਨਿਰਮਲ ਹੋਵੇ ਬੁਧ, ਬੁਧੀ ਮਲੀਨ ਨਾ ਕੋਇ ਬਣਾਈਆ। ਪੰਜ ਵਿਕਾਰੇ ਕਰਨਾ ਪਏ ਨਾ ਯੁੱਧ, ਝਗੜਾ ਮਨ ਨਾ ਕੋਇ ਲੜਾਈਆ। ਤੇਰਾ ਦਵਾਰਾ ਜਾਏ ਸੁਝ, ਪੜਦਾ ਉਹਲਾ ਦੇ ਉਠਾਈਆ। ਮੰਜ਼ਲ ਚੜ੍ਹਦਿਆਂ ਰਸਤੇ ਵਿਚ ਨਾ ਜਾਵਾਂ ਰੁਕ, ਅਗੇ ਹੋ ਨਾ ਕੋਇ ਅਟਕਾਈਆ। ਤੇਰਾ ਨੂਰੀ ਦਰਸ ਕਰ ਕੇ ਭਗਤ ਸੁਹੇਲਾ ਹੋਵੇ ਖ਼ੁਸ਼, ਖ਼ੁਸ਼ੀਆਂ ਵਿਚ ਤੇਰੇ ਵਿਚ ਸਮਾਈਆ। ਜਨਮ ਕਰਮ ਦਾ ਰਹੇ ਕੋਈ ਨਾ ਦੁੱਖ, ਬਣ ਦਰਦੀ ਦਰਦ ਦੇਣਾ ਗਵਾਈਆ। ਸਾਚੀ ਗੋਦੀ ਲੈਣਾ ਚੁਕ, ਪੁਰਖ ਅਕਾਲ ਬਣ ਕੇ ਧੁਰ ਦਾ ਪਿਤਾ ਮਾਈਆ। ਆਵਣ ਜਾਵਣ ਪੈਂਡਾ ਜਾਵੇ ਮੁਕ, ਝਗੜਾ ਕਰਮ ਰਹੇ ਨਾ ਰਾਈਆ। ਅਪਰਾਧੀ ਬਣਾਉਣਾ ਆਪਣਾ ਸੁਤ, ਸਾਹਿਬ ਸਤਿਗੁਰ ਦੇਣੀ ਇਕ ਸਰਨਾਈਆ। ਬਿਨ ਕ਼ਦਮ ਸੀਸ ਜਗਦੀਸ਼ ਤੋਹੇ ਜਾਏ ਝੁਕ, ਨਿਉਂ ਨਿਉਂ ਮਸਤਕ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਜਨ ਭਗਤ ਕਹੇ ਤੇਰਾ ਰੂਪ ਤੱਕਣਾ ਖ਼ਾਲਸ, ਖ਼ਾਲਸ ਖ਼ਾਲਸਾ ਆਪਣਾ ਲੈਣਾ ਬਣਾਈਆ। ਦੋ ਜਹਾਨਾਂ ਬਣਨਾ ਸਾਲਸ, ਸਚ ਸਾਲਾਸੀ ਆਪ ਕਮਾਈਆ। ਕੂੜੀ ਨਿੰਦਰਾ ਰਹੇ ਨਾ ਆਲਸ, ਗ਼ਫਲਤ ਨਾਤਾ ਦੇਣਾ ਤੁੜਾਈਆ। ਮੈਂ ਬਾਲਾ ਨੱਢਾ ਤੇਰਾ ਬਾਲਕ, ਬਾਲ ਅਵਸਥਾ ਦਿਆਂ ਦੁਹਾਈਆ। ਤੂੰ ਸਾਹਿਬ ਸਵਾਮੀ ਧੁਰ ਦਾ ਖ਼ਾਲਕ, ਖ਼ਾਵੰਦ ਸਭ ਦਾ ਨਜ਼ਰੀ ਆਈਆ। ਆਦਿ ਜੁਗਾਦਿ ਸਦਾ ਸਦ ਬਣਿਆ ਪ੍ਰਿਤਪਾਲਕ, ਸੇਵਕ ਹੋ ਦੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸਾਂਭ ਆਪਣੀ ਅਮਾਨਤ, ਕਲਜੁਗ ਅੰਤਮ ਵੇਖ ਵਖਾਈਆ। ਜਨ ਭਗਤ ਕਹੇ ਪ੍ਰਭ ਕਿਉਂ ਬੈਠਾ ਛੁਪ, ਆਪਣਾ ਆਪ ਲੁਕਾਈਆ। ਕਲਜੁਗ ਵੇਖ ਅੰਧੇਰਾ ਘੁੱਪ, ਸਾਚਾ ਚੰਦ ਨਾ ਕੋਇ ਚਮਕਾਈਆ। ਡੂੰਘੀ ਭਵਰੀ ਬੈਠੋਂ ਚੁਪ, ਸ਼ਬਦ ਸੰਦੇਸ਼ ਨਾ ਕੋਇ ਸੁਣਾਈਆ। ਕਲਜੁਗ ਸ੍ਰਿਸ਼ਟੀ ਦ੍ਰਿਸ਼ਟੀ ਦਾ ਬਦਲਿਆ ਰੁਖ਼, ਬਿਨ ਤੇਰੀ ਕਿਰਪਾ ਵਾਂਗ ਸਕੇ ਨਾ ਕੋਇ ਬਦਲਾਈਆ। ਮਨ ਵਾਸਨਾ ਹੋਈ ਭੁੱਖ, ਤ੍ਰਿਸ਼ਨਾ ਤ੍ਰਿਪਤ

ਨਾ ਕੋਇ ਕਰਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਸਤਿਗੁਰ ਪੂਰੇ ਗੋਦੀ ਸਕੇ ਕੋਈ ਨਾ ਚੁੱਕ, ਸੀਸ ਭਾਰ ਨਾ ਕੋਇ ਉਠਾਈਆ। ਦੀਨ ਮਜ਼੍ਹਬ ਵਿਚ ਆ ਕੇ ਸਾਰੇ ਗਏ ਰੁਠ, ਅਗੇ ਕ਼ਦਮ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਉਜਲ ਕਰ ਮੁਖ, ਮੁਖ ਅੰਤਰ ਨਿਰੰਤਰ ਮੰਤਰ ਆਪਣਾ ਦੇ ਸਮਝਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਚੂੜ੍ਹ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਪ੍ਰਭ ਤੇਰਾ ਸੁਣਨਾ ਸੱਚਾ ਢੋਲਾ, ਢੋਲ ਮਾਹੀ ਦੇਣਾ ਸੁਣਾਈਆ। ਭਾਗ ਲਗਾ ਦੇ ਕਾਇਆ ਚੋਲਾ, ਚੋਲੀ ਆਪਣੀ ਰੰਗ ਰੰਗਾਈਆ। ਸੁਣਾ ਦੇ ਧੁਰ ਦਾ ਸੋਹਲਾ, ਸੋਹਣੀ ਆਵਾਜ਼ ਸੁਣਾਈਆ। ਜਨਮ ਕਰਮ ਦਾ ਰਹੇ ਨਾ ਓਹਲਾ, ਰੌਣਕ ਆਪਣੀ ਦੇਣੀ ਵਖਾਈਆ। ਤੂੰ ਮਾਲਕ ਧੁਰ ਦਾ ਦਿਸੇਂ ਮੌਲਾ, ਹਰ ਘਟ ਰਿਹਾ ਸਮਾਈਆ। ਨੂਰ ਖ਼ੁਦਾਈ ਅਵੱਲਾ, ਅਵਲ ਇਕ ਜਣਾਈਆ। ਦੇ ਵਡਿਆਈ ਉਪਰ ਧੌਲਾ, ਧਰਨੀ ਧਰਤ ਵੇਖ ਖ਼ੁਸ਼ੀ ਮਨਾਈਆ। ਆਪਣਾ ਪੂਰਾ ਇਕ਼ਰਾਰ ਕਰ ਕ਼ੌਲਾ, ਜਨ ਭਗਤਾਂ ਹੋਏਂ ਸਹਾਈਆ। ਮਨ ਹੰਗਤਾ ਸੀਸ ਮਾਰ ਪਉਲਾ, ਪਾਹੁਲ ਅੰਮ੍ਰਿਤ ਗੁਰਮੁਖਾਂ ਅੰਤਰ ਆਤਮ ਦੇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਜਨ ਭਗਤ ਕਹੇ ਪ੍ਰਭ ਸੋਹਣੇ ਸੁੰਦਰ, ਸਵਾਮੀ ਤੇਰੀ ਬੇਪਰਵਾਹੀਆ। ਧੂੜੀ ਖ਼ਾਕ ਰਮੌਣੀ ਕੰਨ ਨਹੀਂ ਪੌਣੀ ਮੁੰਦਰ, ਸੀਸ ਸਵਾਹ ਨਾ ਕੋਇ ਸੁਟਾਈਆ। ਵੜਨਾ ਨਹੀਂ ਕਿਸੇ ਡੂੰਘੀ ਕੁੰਦਰ, ਕੰਦਰ ਵਿਚ ਡੇਰਾ ਕੋਇ ਨਾ ਲਾਈਆ। ਤੇਰੇ ਕੋਲੋਂ ਖੁਲ੍ਹਾਉਣਾ ਆਪਣਾ ਕ਼ੁਫਲ ਜੰਦਰ, ਪੜਦਾ ਸਹਿਜੇ ਦੇਣਾ ਚੁਕਾਈਆ। ਪੂਜਾ ਕਰਨੀ ਨਹੀਂ ਕਿਸੇ ਸੁਰਪਤ ਇੰਦਰ, ਗਣਪਤ ਗਣੇਸ਼ ਵਿਸ਼ਨ ਬ੍ਰਹਮਾ ਸ਼ਿਵ ਧਿਆਨ ਨਾ ਕੋਇ ਲਗਾਈਆ। ਤੂੰ ਮਾਲਕ ਵਡ ਗਜਿੰਦਰ, ਫੁਨਿੰਦਰ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇਣਾ ਵਰਤਾਈਆ। ਜਨ ਭਗਤ ਕਹਿਣ ਮਾਲਕ ਸਿੱਧਾ ਹੋ ਕੇ ਆ, ਵਲ ਛਲ ਖੇਲ ਨਾ ਕੋਇ ਖਿਲਾਈਆ। ਤੁਧ ਬਿਨ ਅਵਰ ਨਾ ਦਿਸੇ ਕੋਈ ਮਲਾਹ, ਮੁਲਾਹਜ਼ੇਦਾਰ ਸੰਗ ਨਾ ਕੋਇ ਬਣਾਈਆ। ਸਾਚਾ ਮਾਰਗ ਦੱਸ ਰਾਹ, ਰਹਿਬਰ ਹੋ ਕੇ ਦੇ ਸਮਝਾਈਆ। ਮਾਲਕ ਖ਼ਾਲਕ ਸਾਂਝਾ ਬਣ ਖ਼ੁਦਾ, ਖ਼ੁਦੀ ਤਕੱਬਰ ਅੰਦਰੋਂ ਬਾਹਰ ਕਢਾਈਆ। ਵਾਅਜ਼ ਵਹਦਤ ਇਕੋ ਦੇ ਸਮਝਾ, ਇਬਾਦਤ ਤੇਰਾ ਨਾਮ ਨਜ਼ਰੀ ਆਈਆ। ਫ਼ਜ਼ਲ ਰਹਿਮਤ ਦੇ ਕਮਾ, ਅਜ਼ਲ ਲੇਖਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਪਣੇ ਚਰਨ ਕਵਲ ਕਰ ਫ਼ਿਦਾ, ਮਾਣ ਹੰਕਾਰ ਅਭਿਮਾਨ ਅੰਦਰੋਂ ਬਾਹਰ ਦੇਣਾ ਕਢਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਸੇਵਾ ਰਾਮ ਦੇ ਗ੍ਰਹਿ ਪਿੰਡ ਚੱਕ ਪੰਡਤ ਕੈਂਪ ਮਨਵਾਲ ਜੰਮੂ

ਜਨ ਭਗਤ ਕਹੇ ਸ੍ਰੀ ਭਗਵਾਨ ਕਟ ਦੁੱਖੜਾ, ਚਿੰਤਾ ਗ਼ਮ ਸੋਗ ਨਾ ਕੋਇ ਸਤਾਈਆ। ਤੇਰੀ ਕਿਰਪਾ ਉਜਲ ਹੋਵੇ ਲੋਕਮਾਤ ਮੁਖੜਾ, ਮੁਖ ਅੰਤਰ ਆਪਣਾ ਨਾਮ ਦੇ ਸਮਝਾਈਆ। ਮਾਤ ਗਰਭ ਆਉਣਾ ਪਏ ਨਾ ਉਲਟਾ ਰੁਖੜਾ, ਚੁਰਾਸੀ ਵਾਲੀ ਫਾਸੀ ਦੇ ਕਟਾਈਆ। ਤੇਰੇ ਪ੍ਰੇਮ ਪਿਆਰ ਅੰਦਰ ਸਦਾ ਭੁੱਖੜਾ, ਦੇ ਦਰਸ ਭੁੱਖਿਆਂ ਭੁੱਖ ਦੇ ਗਵਾਈਆ। ਸਾਚੇ ਨਾਮ ਦਾ ਬਖ਼ਸ਼ ਅਗੰਮੀ ਟੁੱਕੜਾ, ਜਿਸ ਨੂੰ ਖਾਧਿਆਂ ਤੋਟ ਰਹੇ ਨਾ ਰਾਈਆ। ਮਾਨਸ ਜਨਮ ਜਾਏ ਸੁਧਰਾ, ਸੁੱਧ ਬੁਧ ਬਿਬੇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਦੇ ਵਰਤਾਈਆ। ਜਨ ਭਗਤ ਕਹੇ ਪ੍ਰਭ ਜਨਮ ਜਨਮ ਦੀ ਕਟ ਤੰਗੀ, ਜਗਤ ਕਲੇਸ਼ ਰਹਿਣ ਨਾ ਪਾਈਆ। ਆਤਮ ਪਰਮਾਤਮ ਬਣ ਸੰਗੀ, ਧੁਰ ਦਾ ਸੰਗ ਬਣਾਈਆ। ਨਾਮ ਵਸਤ ਸਾਚੀ ਦਾਤ ਦੇ ਮੰਗੀ, ਅਨਡਿਠੜੀ ਝੋਲੀ ਪਾਈਆ। ਦੂਈ ਦਵੈਤ ਅੰਦਰੋਂ ਢਾਹ ਕੰਧੀ, ਅੰਧ ਅਗਿਆਨ ਦੇ ਚੁਕਾਈਆ। ਝਗੜਾ ਰਹੇ ਨਾ ਖ਼ਾਨਾਬੰਦੀ, ਚੁਰਾਸੀ ਫਾਸੀ ਨਜ਼ਰ ਕੋਇ ਨਾ ਆਈਆ। ਸਾਚਾ ਨਾਮ ਢੋਲਾ ਗਾਈਏ ਛੰਦੀ, ਛੰਦ ਆਨੰਦ ਤੇਰਾ ਨਜ਼ਰੀ ਆਈਆ। ਜਨਮ ਜਨਮ ਦੀ ਕਰਮ ਕਰਮ ਦੀ ਵਿਛੜੀ ਆਤਮ ਤੇਰੇ ਨਾਲ ਜਾਏ ਗੰਢੀ, ਪਾਰਬ੍ਰਹਮ ਬ੍ਰਹਮ ਮਿਲ ਕੇ ਖ਼ੁਸ਼ੀ ਮਨਾਈਆ। ਤੇਰੇ ਸਾਚੇ ਰਸ ਦੀ ਆਵੇ ਇਕ ਸੁਗੰਧੀ, ਦੁਰਗੰਧੀ ਦਰ ਰਹੇ ਨਾ ਰਾਈਆ। ਏਥੇ ਓਥੇ ਦੋ ਜਹਾਨਾਂ ਜਨ ਭਗਤਾਂ ਪਿਠ ਹੋਏ ਨਾ ਨੰਗੀ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਲੋਕਮਾਤ ਵਰਭੰਡੀ ਵਿਚ ਹੋਏ ਮੂਲ ਨਾ ਭੰਡੀ, ਭਾਂਡਾ ਭਰਮ ਦੇਣਾ ਭੰਨਾਈਆ। ਸਾਚੇ ਨਾਮ ਦੀ ਸਤਿ ਸਤਿਵਾਦ ਸੁਣਾਉਣੀ ਇਕ ਸੁਰੰਗੀ, ਸੁਰ ਤਾਲ ਦੀ ਲੋੜ ਰਹੇ ਨਾ ਰਾਈਆ। ਜਨ ਭਗਤ ਆਸਾ ਤੇਰਾ ਚਰਨ ਭਰਵਾਸਾ ਪੁਰਖ ਅਬਿਨਾਸ਼ਾ ਸਦਾ ਸਦਾ ਸਦ ਰਹੀ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਇਕ ਵਰ, ਹਰਿ ਸੰਤ ਸੁਹੇਲੇ ਗੁਰ ਚੇਲੇ ਲਾ ਆਪਣੇ ਅੰਗੀ, ਅੰਗੀਕਾਰ ਏਕੰਕਾਰ ਨਿਰਾਕਾਰ ਆਪ ਅਖਵਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਧਰਮੋ ਦੇਵੀ ਦੇ ਗ੍ਰਹਿ ਪਿੰਡ ਖ਼ੈਰੋਵਾਲ ਮਨਵਾਲ ਕੈਂਪ ਜੰਮੂ

ਜਨ ਭਗਤ ਕਹੇ ਪ੍ਰਭ ਤੇਰਾ ਮੇਰਾ ਸਾਂਝਾ ਹੋਵੇ ਰਿਸ਼ਤਾ, ਰਿਸ਼ਤਾ ਦੁਨੀ ਨਾ ਕੋਇ ਵਡਿਆਈਆ। ਨੇੜ ਆਏ ਨਾ ਕੋਇ ਫ਼ਰਿਸ਼ਤਾ, ਜਮ ਦੰਡ ਨਾ ਕੋਇ ਲਗਾਈਆ। ਲਹਿਣਾ ਦੇਣਾ ਪਿਛਲਾ ਮੁਕ ਜਾਏ ਆਹਿਸਤਾ ਆਹਿਸਤਾ, ਵੇਲਾ ਵਕ਼ਤ ਗਿਆ ਆਈਆ। ਤੇਰੇ ਕੋਲ ਆਦਿ ਜੁਗਾਦੀ ਸਤਿ ਫ਼ਰਿਸਤਾ, ਹਰਿਜਨ ਆਪਣੇ ਲੈ ਜਗਾਈਆ। ਜਿਨ੍ਹਾਂ ਦੇ ਅੰਦਰ ਵੜ ਕੇ ਸਾਚਾ ਦੇਵੇਂ ਨਿਸਚਾ, ਨਿਹਚਲ ਧਾਮ ਦੇਣਾ ਵਖਾਈਆ। ਇਕੋ ਪੁਰਖ ਅਕਾਲ ਹੋ ਕੇ ਇਸ਼ਟਾ, ਦ੍ਰਿਸ਼ਟੀ ਦਾ ਦੀਰਘ ਰੋਗ ਦੇਣਾ ਮੁਕਾਈਆ। ਮਿਹਰਵਾਨ ਹੋ ਕੇ ਜਨ ਭਗਤਾਂ ਰਹੇਂ ਦਿਸਦਾ, ਲੋਚਨ ਨੈਣ ਅੱਖ ਬੰਦ ਨਾ ਕੋਇ ਕਰਾਈਆ। ਲਹਿਣਾ ਦੇਣਾ ਦੇਣਾ ਜਿਸ ਜਿਸ ਦਾ, ਦਰ ਘਰ ਜਾ ਕੇ ਝੋਲੀ ਪਾਈਆ। ਹਿਸਾਬ ਰਖੇ ਪੁਰਖ ਅਕਾਲ ਇਕ ਇਕ ਦਾ, ਅਭੁੱਲ ਭੁੱਲ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਨ੍ਹਾਂ ਦਾ ਲੇਖਾ ਆਪ ਲਿਖਦਾ, ਜਿਨ੍ਹਾਂ ਦੀ ਲਿਖਤ ਅਗੇ ਸਕੇ ਨਾ ਕੋਇ ਮਿਟਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਦੇਵਾ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਮਾਨਸਰ ਜੰਮੂ

ਜਨ ਭਗਤ ਕਹੇ ਪ੍ਰਭ ਕਿਰਪਾ ਕਰ ਛੇਤੀ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਭਗਤ ਸੁਹੇਲੇ ਬਣਾ ਅੰਤਰ ਆਤਮ ਦੇ ਭੇਤੀ, ਪੜਦਾ ਓਹਲਾ ਦੇ ਚੁਕਾਈਆ। ਅਗੇ ਕੋਟਨ ਕੋਟ ਤੈਨੂੰ ਕਹਿ ਕੇ ਗਏ ਨੇਤੀ ਨੇਤੀ, ਰਸਨਾ ਜਿਹਵਾ ਢੋਲਾ ਸਿਫ਼ਤ ਸਾਲਾਹੀਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਬਣਿਆ ਰਿਹੋਂ ਪਰਦੇਸੀ, ਖੋਜਿਆਂ ਹੱਥ ਕਿਸੇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਨਾਲ ਕਰ ਆਪਣੀ ਨੇਕੀ, ਨਿੱਕਿਆਂ ਤੋਂ ਵੱਡੇ ਲੈ ਬਣਾਈਆ। ਤੇਰੀ ਯਾਦ ਕਰੇ ਨਾ ਕੋਈ ਵੇਖਾ ਵੇਖੀ, ਸਿੱਧਾ ਆਪਣਾ ਰੰਗ ਰੰਗਾਈਆ। ਨਾਮ ਸੰਦੇਸ਼ਾ ਸ਼ਬਦ ਸੁਨੇਹੜਾ ਧੁਰ ਦਾ ਭੇਜੀਂ, ਭਜਨ ਬੰਦਗੀ ਇਕ ਸਮਝਾਈਆ। ਜਲਵਾ ਨੂਰ ਦੇਣਾ ਤੇਜੀ, ਤਪਦੇ ਹਿਰਦੇ ਸ਼ਾਂਤ ਕਰਾਈਆ। ਪ੍ਰੀਤੀ ਬਣੀ ਰਹੇ ਸੱਚੇ ਨੇਂਹ ਦੀ, ਨੇਹੋਂ ਅੰਦਰ ਇਕ ਜਣਾਈਆ। ਧਾਰ ਬਰਸੇ ਅੰਮ੍ਰਿਤ ਮੇਂਹ ਦੀ, ਅਗਨੀ ਅੱਗ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਬਖ਼ਸ਼ਣੀ ਇਕ ਸਰਨਾਈਆ। ਜਨ ਭਗਤ ਕਹੇ ਪ੍ਰਭ ਝਗੜਾ ਮੁਕ ਜਾਏ ਮੋਰਾ ਤੋਰਾ, ਤੁਰਤ ਪੜਦਾ ਦੇ ਉਠਾਈਆ। ਸ਼ਬਦ ਅਗੰਮੀ ਭੇਜ ਘੋੜਾ, ਆਸਣ ਪਲਾਣੇ ਲੋੜ ਰਹੇ ਨਾ ਰਾਈਆ। ਨਾਦ ਸੁਣਾ ਦੇ ਧੁਰ ਦਾ ਦੋਹਰਾ, ਸਚ ਸਚ ਜਣਾਈਆ। ਜਨ ਭਗਤ ਬਣਾ ਲੈ ਆਪਣਾ ਬਾਂਕਾ ਛੋਹਰਾ, ਇਸਤਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਬਣਿਆ ਰਹੇ ਜੋੜਾ, ਜੁਗ ਚੌਕੜੀ ਹੋਵੇ ਨਾ ਕਦੇ ਜੁਦਾਈਆ। ਸੋਹਣਾ ਲਗਦਾ ਰਹੇ ਤੇਰਾ ਸੱਸੇ ਉਪਰ ਹੋੜਾ, ਹਾਹੇ ਟਿੱਪੀ ਹਰਿ ਹਰਿ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਆਸਾ ਪੂਰੀ ਕਰ ਲੋੜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਡੋਰੀ ਤੇਰੇ ਹੱਥ ਨਜ਼ਰੀ ਆਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਲਾਲ ਚੰਦ ਦੇ ਗ੍ਰਹਿ ਪਿੰਡ ਮੋਇਲ ਕੈਂਪ ਮਾਨਸਰ ਜੰਮੂ

ਜਨ ਭਗਤ ਕਹੇ ਪ੍ਰਭੂ ਤੂੰ ਆਪਣੀ ਕਰ ਦੇ ਰਹਿਮਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕੂੜੀ ਕਿਰਿਆ ਅੰਦਰੋਂ ਕੱਢ ਦੇ ਜ਼ਹਿਮਤ, ਜਮਾਂ ਦਾ ਰੋਗ ਚਲੇ ਨਾ ਰਾਈਆ। ਨਾਮ ਭੰਡਾਰਾ ਦੇ ਦੇ ਨਿਆਮਤ, ਨਿਮਖ ਨਿਮਖ ਤੇਰਾ ਧਿਆਨ ਲਗਾਈਆ। ਗੁਰਮੁਖ ਕੋਈ ਨਾ ਰਹੇ ਅਹਿਮਕ, ਮੂੜ੍ਹਾਂ ਡੇਰਾ ਢਾਹੀਆ। ਆਪਣੇ ਸ਼ਬਦ ਇਸ਼ਾਰੇ ਦੀ ਦੱਸ ਅਗੰਮੀ ਸੈਨਤ, ਜਗਤ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਦੇਣਾ ਜਣਾਈਆ। ਜਨ ਭਗਤ ਕਹੇ ਸ੍ਰੀ ਭਗਵੰਤ ਬਣ ਧੁਰ ਦਾ ਸਾਥੀ, ਸਾਥ ਆਪਣਾ ਦੇ ਨਿਭਾਈਆ। ਤੇਰੀ ਭੇਟਾ ਕਰਨਾ ਨਹੀਂ ਕੋਈ ਐਰਾਪਤ, ਹਾਥੀ, ਅਸਵ ਭੇਟ ਨਾ ਕੋਇ ਚੜ੍ਹਾਈਆ। ਸਿਮਰਨ ਜੋਗ ਨਾ ਪੂਜਾ ਪਾਠੀ, ਮਾਲਾ ਮਣਕਾ ਨਾ ਕੋਇ ਫਿਰਾਈਆ। ਜਾਗਿਆ ਨਹੀਂ ਜਾਂਦਾ ਰਾਤੀ, ਜਲਧਾਰ ਸੀਸ ਨਾ ਕੋਇ ਗਿਰਾਈਆ। ਤੀਰਥਾਂ ਉਤੇ ਮਾਰੀ ਨਹੀਂ ਜਾਂਦੀ ਵਾਟੀ, ਵਰਕਾ ਵਰਕਾ ਨਾ ਕੋਇ ਉਲਟਾਈਆ। ਇਕੋ ਸਮਝੀਏ ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਇਕੋ ਜਾਤੀ, ਦੂਜਾ ਨਜ਼ਰ ਕੋਇ ਨਾ ਆਈਆ। ਤੇਰੀ ਸੰਧਿਆ ਖੇਲ ਪਰਭਾਤੀ, ਤੇਰਾ ਨੂਰ ਨੂਰ ਰੁਸ਼ਨਾਈਆ। ਦਰਸ਼ਨ ਮੰਗੀਏ ਇਕ ਇਕਾਂਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸਾਚੇ ਦਰ ਦੇਣੀ ਵਡਿਆਈਆ। ਜਨ ਭਗਤ ਕਹੇ ਪ੍ਰਭ ਖੋਲ੍ਹ ਖਲਾਸਾ, ਖ਼ੁਸ਼ੀਆਂ ਦੇ ਵਖਾਈਆ। ਤੇਰਾ ਨੂਰ ਹੋਵੇ ਪਰਕਾਸ਼ਾ, ਅੰਧ ਅੰਧੇਰ ਦੇ ਮਿਟਾਈਆ। ਸਾਚੇ ਗ੍ਰਹਿ ਸਾਚੇ ਮੰਦਰ ਨਿਰਗੁਣ ਸਰਗੁਣ ਵੇਖੇ ਖੇਲ ਤਮਾਸ਼ਾ, ਸ਼ਮਅ ਦੀਪਕ ਇਕੋ ਜੋਤ ਹੋਵੇ ਰੁਸ਼ਨਾਈਆ। ਜਨ ਭਗਤਾਂ ਪੂਰੀ ਕਰ ਆਸਾ, ਅਸਲ ਆਪਣਾ ਆਪ ਸਮਝਾਈਆ। ਜਨਮ ਜਨਮ ਦਾ ਪੂਰਾ ਕਰ ਦੇ ਘਾਟਾ, ਘਾਟ ਆਪਣੇ ਪਾਰ ਲੰਘਾਈਆ। ਨੈਣ ਉਠਾ ਕੇ ਸਾਥੋਂ ਤੱਕੀਆਂ ਨਹੀਂ ਜਾਂਦੀਆਂ ਵਾਟਾਂ, ਰਾਤੀਂ ਸੁਤਿਆਂ ਦਿਨੇ ਜਾਗਦਿਆਂ ਸਨਮੁਖ ਹੋ ਕੇ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਤੇਰੀਆਂ ਸੱਚੀਆਂ ਸ਼ਾਖਾਂ, ਸ਼ਨਾਖਤ ਤੇਰੀ ਰਹੀਆਂ ਕਰਾਈਆ।

੧੭ ਜੇਠ ਸ਼ਹਿਨਸ਼ਾਹੀ ਸੰਮਤ ੨ ਸੇਵਾ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਮਾਨਸਰ ਜੰਮੂ

ਜਨ ਭਗਤ ਕਹੇ ਪ੍ਰਭ ਸ਼ਬਦੀ ਧਾਰ ਗੋਬਿੰਦ ਤੇਰਾ ਪਰਗਟ, ਪਰਗਣੇ ਆਪਣੇ ਡੇਰਾ ਲਾਈਆ। ਜਿਥੇ ਕਦੇ ਨਾ ਹੋਵੇ ਮਰਘਟ, ਸ਼ਮਸ਼ਾਨ ਭੂਮੀ ਰੂਪ ਨਾ ਕੋਇ ਬਣਾਈਆ। ਇਕੋ ਇਕ ਸਾਚਾ ਮਿਲੇ ਅੰਮ੍ਰਿਤ ਰਸ, ਰਸਤਾ ਰਹਿਬਰ ਹੋ ਕੇ ਦੇ ਸਮਝਾਈਆ। ਆਤਮ ਪਰਮਾਤਮ ਕਰ ਕੇ ਵਸ, ਨਾਤਾ ਕੂੜਾ ਦੇ ਛੁਡਾਈਆ। ਨਿਜ ਨੇਤਰ ਖੋਲ੍ਹ ਕੇ ਧੁਰ ਦੀ ਅੱਖ, ਬਿਨ ਅੱਖਰਾਂ ਕਰ ਪੜ੍ਹਾਈਆ। ਧੁਰ ਦਵਾਰਾ ਦੱਸ ਕੇ ਇਕੋ ਸਚ, ਘਰ ਠਾਕਰ ਸਵਾਮੀ ਸੱਜਣ ਲੈ ਮਿਲਾਈਆ। ਸਦਾ ਸੁਹੇਲਾ ਰਖਣਹਾਰਾ ਪਤ, ਪਤਿਪਰਮੇਸ਼ਵਰ ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਰਹਿਣ ਨਾ ਦੇਵੀਂ ਕਦੇ ਵੱਖ, ਵੱਖਰੇ ਘਰ ਨਾ ਕੋਇ ਟਿਕਾਈਆ। ਮਾਨਸ ਜਨਮ ਪੰਜ ਤਤ ਕਾਇਆ ਚੋਲਾ ਸਭ ਨੇ ਜਾਣਾ ਛੱਡ, ਹੱਡ ਮਾਸ ਨਾੜੀ ਪਿੰਜਰ ਕੰਮ ਕਿਸੇ ਨਾ ਆਈਆ। ਸਚ ਦਵਾਰੇ ਹਰਿਜਨ ਸਾਚੇ ਜਾਣਾ ਵਸ, ਭਗਤ ਭਗਵਾਨ ਮਿਲ ਕੇ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਜਨ ਭਗਤਾਂ ਦੇਵੇ ਅਗੰਮੀ ਵਥ, ਅੰਮ੍ਰਿਤ ਆਤਮ ਰਸ ਲੈਣਾ ਚਖ, ਚਸਕਾ ਕੂੜ ਰਹੇ ਨਾ ਰਾਈਆ।