੨੧ ਜੇਠ ਸ਼ਹਿਨਸ਼ਾਹੀ ਸੰਮਤ ੨ ਧੰਨਾ ਰਾਮ ਦੇ ਗ੍ਰਹਿ ਪਿੰਡ ਅੰਬਾ ਰਾਏ ਕੈਂਪ ਰਾਮ ਕੋਟ ਜੰਮੂ
ਜਨ ਭਗਤ ਕਹੇ ਮੇਰਾ ਮਾਲਕ ਇੱਕਾ, ਦੋ ਇਕ ਦਏ ਵਡਿਆਈਆ। ਭਗਤ ਉਧਾਰੇ ਵੱਡਾ ਨਿੱਕਾ, ਆਯੂ ਲੇਖਾ ਨਾ ਕੋਇ ਸਮਝਾਈਆ। ਗੁਰਸਿਖ ਪਾਰ ਉਤਾਰੇ ਸਾਚਾ ਸਿਖਾ, ਸਿਖਿਆ ਧੁਰ ਦੀ ਇਕ ਸਮਝਾਈਆ। ਪੂਰਾ ਕਰੇ ਜੋ ਬਾਵਨ ਲੇਖਾ ਲਿਖਾ, ਲਿਖਤ ਭਵਿਖਤ ਨਾਲ ਮਿਲਾਈਆ। ਰਿਸ਼ੀਆਂ ਪੂਰੀ ਕਰ ਕੇ ਇੱਛਾ, ਸਚ ਭੰਡਾਰਾ ਲੇਖੇ ਪਾਈਆ। ਅਗੇ ਨਾਮ ਦੀ ਪਾ ਕੇ ਭਿੱਛਾ, ਭਿਛਿਅਕ ਧੁਰ ਦੇ ਲਏ ਬਣਾਈਆ। ਮਾਨਸ ਜਨਮ ਜਿਨ੍ਹਾਂ ਜਿੱਤਾ, ਲੋਕਮਾਤ ਵੱਜੀ ਵਧਾਈਆ। ਅਬਿਨਾਸ਼ੀ ਕਰਤਾ ਕਰੇ ਹਿੱਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਧੁਰ ਠਾਕਰ ਮਿਲੇ ਸਿੱਧਾ, ਵਿਚੋਲਾ ਵਿਚ ਨਾ ਕੋਇ ਰਖਾਈਆ। ਜਗਤ ਨਿਰਾਲੀ ਕਰ ਕੇ ਬਿੱਧਾ, ਬਦਲਾ ਸਭ ਦਾ ਰਿਹਾ ਚੁਕਾਈਆ। ਜਿਸ ਨੂੰ ਸਮਝ ਨਾ ਸਕੇ ਕੋਈ ਕਿੱਡਾ, ਵੱਡਾ ਛੋਟਾ ਭੇਵ ਕੋਇ ਨਾ ਪਾਈਆ। ਸੋ ਭਗਤਾਂ ਦਾ ਭਗਤੀ ਦਾ ਪ੍ਰੇਮ ਪਿਆਰ ਅੰਦਰ ਕੱਢੇ ਸਿੱਟਾ, ਸਿੱਟੇਬਾਜ਼ੀ ਜਗਤ ਦਏ ਤਜਾਈਆ। ਜਨਮ ਜਨਮ ਦਾ ਲੇਖਾ ਕਰ ਕੇ ਚਿੱਟਾ, ਦੁਰਮਤ ਮੈਲ ਦਏ ਧਵਾਈਆ। ਸਾਚਾ ਘਰ ਗ੍ਰਹਿ ਮੰਦਰ ਧਾਮ ਵਖਾਏ ਇਕ ਅਨਡਿੱਠਾ, ਸਚਖੰਡ ਸਾਚਾ ਸੋਭਾ ਪਾਈਆ। ਜਿਥੇ ਯਾਦ ਨਾ ਰਹੇ ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਪਿੱਛਾ, ਪੁੱਤਰ ਧੀ ਪਿਆਰ ਨਾ ਕੋਇ ਰਖਾਈਆ। ਇਕੋ ਪੁਰਖ ਅਕਾਲ ਦੀਨ ਦਿਆਲ ਜੋਤ ਸਰੂਪ ਸਚ ਪਰਕਾਸ਼ ਦਿੱਸਾ, ਜੋ ਘਟ ਘਟ ਰਿਹਾ ਸਮਾਈਆ। ਸਚ ਦਵਾਰ ਏਕੰਕਾਰ ਜਨ ਭਗਤਾਂ ਕਰੇ ਹਿੱਤਾ, ਹਿਤਕਾਰੀ ਹੋ ਕੇ ਅੰਤਮ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਭਗਤ ਸੁਹੇਲੇ ਆਪ ਪਰਗਟਾਈਆ। ਜਨ ਭਗਤ ਕਹਿਣ ਸਾਡੀ ਜਨਮ ਦੀ ਪੂਰੀ ਹੋਈ ਬਾਜ਼ੀ, ਬਾਜ਼ਾਂ ਵਾਲੇ ਨਾਲ ਮਿਲ ਕੇ ਬਾਜ਼ੀ ਲਈ ਲਗਾਈਆ। ਸਾਡੀ ਆਤਮ ਹੋਈ ਰਾਜ਼ੀ, ਰਾਜ਼ਕ ਰਹੀਮ ਦਏ ਸਰਨਾਈਆ। ਝਗੜਾ ਰਿਹਾ ਨਾ ਕਿਸੇ ਪੰਡਤ ਮੁਲਾ ਕਾਜ਼ੀ, ਸ਼ਰਅ ਸ਼ਰੀਅਤ ਨਾ ਕੋਇ ਲੜਾਈਆ। ਮਨੂਆ
ਮਨ ਰਹੇ ਨਾ ਗ਼ਾਜ਼ੀ, ਹੰਕਾਰੀ ਗੜ੍ਹ ਦੇਣਾ ਤੁੜਾਈਆ। ਸੋਈ ਸੁਰਤ ਸਵਾਣੀ ਜਾਗੀ, ਸ਼ਬਦ ਗੁਰੂ ਰਿਹਾ ਉਠਾਈਆ। ਆਸਾ ਤ੍ਰਿਸ਼ਨਾ ਰਹੇ ਨਾ ਪਾਜੀ, ਪਾਜ ਸਭ ਦਾ ਦੇਣਾ ਖੁਲ੍ਹਾਈਆ। ਜਨ ਭਗਤ ਸੁਹੇਲੇ ਦਰ ਘਰ ਸਾਚੇ ਸਚਖੰਡ ਦਵਾਰ ਇਕੋ ਸੁਣਨ ਰਾਗੀ, ਜਿਸ ਦੀ ਧੁਨ ਜਗਤ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਕਰਮ ਦੀ ਪ੍ਰੀਤ ਵੇਖੇ ਸਾਚੀ, ਲੇਖੇ ਲਾਵੇ ਕਾਇਆ ਮਾਟੀ ਕਾਚੀ, ਕੰਚਨ ਗੜ੍ਹ ਅੰਦਰ ਵੜ, ਮੰਦਰ ਚੜ੍ਹ, ਸਚ ਦਵਾਰੇ ਖੜ੍ਹ, ਨਿਰਗੁਣ ਨੂਰ ਜੋਤ ਧਰ, ਮੇਲ ਮਿਲਾ ਹਰੀ ਹਰਿ, ਸਰ ਸਾਚੇ ਦਏ ਨੁਹਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੨ ਨੰਦੂ ਦੇ ਗ੍ਰਹਿ ਪਿੰਡ ਸਰਦਾਰੀ ਕੈਂਪ ਛਲੇ ਜੰਮੂ
ਜਨ ਭਗਤ ਕਹੇ ਮੇਰਾ ਗ੍ਰਹਿ ਮੰਦਰ ਸੁਹੰਜਣਾ, ਭਿੰਨੜੀ ਰੈਣ ਵੱਜੀ ਵਧਾਈਆ। ਪਰਮ ਪੁਰਖ ਪਰਮਾਤਮ ਆਤਮ ਪਾਇਆ ਦਰਦ ਦੁੱਖ ਭੈ ਭੰਜਨਾ, ਭੈ ਭੌ ਭਰਮ ਸਰਬ ਗਵਾਈਆ। ਆਦਿ ਜੁਗਾਦਿ ਸ਼ਾਹ ਪਾਤਸ਼ਾਹ ਆਦਿ ਨਿਰੰਜਣਾ, ਜੋਤੀ ਜਾਤਾ ਪੁਰਖ ਬਿਧਾਤਾ ਨੂਰ ਨੂਰ ਕਰੇ ਰੁਸ਼ਨਾਈਆ। ਏਕੰਕਾਰ ਕਰ ਪਿਆਰ ਚਰਨ ਧੂੜ ਕਰਾਏ ਧੁਰ ਦਾ ਮਜਨਾ, ਦੁਰਮਤ ਮੈਲ ਅੰਦਰ ਬਾਹਰ ਕੂੜੀ ਕਿਰਿਆ ਬਾਹਰ ਕਢਾਈਆ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਬਣੇ ਸਾਚਾ ਸੱਜਣਾ, ਸਗਲਾ ਸੰਗ ਸੂਰਾ ਸਰਬੰਗ ਆਪ ਨਿਭਾਈਆ। ਭਗਤ ਭਗਵਾਨ ਇਕੋ ਦੀਪ ਹੋ ਕੇ ਜਗਣਾ, ਜਾਗਰਤ ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਦੇਵੇ ਸਚ ਅਨੰਦਨਾ, ਆਨੰਦ ਆਨੰਦ ਵਿਚੋਂ ਪਰਗਟਾਈਆ। ਗੁਰਮੁਖਾਂ ਦੱਸ ਕੇ ਧੁਰ ਦੀ ਬੰਦਨਾ, ਬੰਦੀਖ਼ਾਨੇ ਵਿਚੋਂ ਬਾਹਰ ਕਢਾਈਆ। ਨਾਮ ਨਿਧਾਨ ਚਾੜ੍ਹੇ ਧੁਰ ਦੀ ਰੰਗਣਾ, ਰੰਗ ਰੰਗੀਲਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਜਨ ਭਗਤ ਕਹੇ ਪਰਮ ਪੁਰਖ ਦਾ ਵੇਖਣਾ ਅਗੰਮੀ ਨੂਰ, ਨੂਰ ਨੁਰਾਨਾ ਸ਼ਾਹ ਸੁਲਤਾਨਾ ਗ੍ਰਹਿ ਮੰਦਰ ਅੰਦਰ ਨਜ਼ਰੀ ਆਈਆ। ਜੋ ਸਦਾ ਸੁਹੇਲਾ ਇਕ ਅਕੇਲਾ ਸਰਬ ਕਲਾ ਭਰਪੂਰ, ਪਤਿਪਰਮੇਸ਼ਵਰ ਪਾਰਬ੍ਰਹਮ ਬੇਪਰਵਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਆਸਾ ਮਨਸਾ ਕਰੇ ਪੂਰ, ਕੂੜੀ ਕਿਰਿਆ ਮਾਇਆ ਮਮਤਾ ਤ੍ਰਿਸ਼ਨਾ ਭੁੱਖ ਮਿਟਾਈਆ। ਚਰਨ ਪ੍ਰੀਤੀ ਸਾਚੀ ਨੀਤੀ ਕਵਲ ਧਵਲ ਦੇਵੇ ਧੂੜ, ਅੱਵਲ ਆਪਣਾ ਰੰਗ ਰੰਗਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਨਾਮ ਨਿਧਾਨਾ ਸ੍ਰੀ ਭਗਵਾਨਾ ਇਕੋ ਕਰੇ ਪੜ੍ਹਾਈਆ। ਜਨ ਭਗਤਾਂ ਪੰਧ ਮੁਕਾਏ ਨੇੜੇ ਦੂਰ, ਅੰਤਰ ਆਤਮ ਹਾਜ਼ਰ ਹਜ਼ੂਰ, ਸਾਹਿਬ ਸਵਾਮੀ ਅੰਤਰਜਾਮੀ, ਘਟ ਭੀਤਰ ਮੇਲਾ ਮੇਲੇ ਸਹਿਜ ਸੁਭਾਈਆ। ਬੋਧ ਅਗਾਧ ਸ਼ਬਦ ਅਨਾਦ ਗੁਰ ਅਵਤਾਰ ਪੈਗ਼ੰਬਰ ਸੁਣਾਏ ਬਾਣੀ, ਬਾਨੀ ਹੋ ਕੇ ਆਪਣਾ ਹੁਕਮ ਵਰਤਾਈਆ। ਲੇਖਾ ਜਾਣੇ ਅੰਦਰ ਬਾਹਰ ਗੁਪਤ ਜਾਹਰ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਜਨ ਭਗਤਾਂ ਦੇਵੇ ਨਿਤ ਨਿੱਤ ਦਾਦ ਬ੍ਰਹਮ ਬ੍ਰਹਿਮਾਦ ਧੁਰ ਦੀ ਇਕ ਨਿਸ਼ਾਨੀ, ਜਿਸ ਦਾ ਨਿਸ਼ਾਨਾ ਨਜ਼ਰ ਕਿਸੇ ਨਾ ਆਈਆ। ਜਿਸ ਨੂੰ ਜਗਤ ਵਿਦਿਆ ਸਮਝੇ ਨਾ ਕੋਈ ਵਿਦਵਾਨੀ, ਚੌਦਾਂ ਵਿਦਿਆ ਨੇਤਰ ਰੋਵੇ ਮਾਰੇ ਧਾਈਆ। ਜਨ ਭਗਤਾਂ ਉਪਰ ਕਰੇ ਆਪ ਮਿਹਰਵਾਨੀ, ਮਹਿਬੂਬ ਹੋ ਕੇ ਮੁਹੱਬਤ ਵਿਚ ਦਏ ਦਰਸਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਜ਼ਲ ਕਰੇ ਆਸਾਨੀ, ਦੇਣੀ ਪਏ ਨਾ ਕੋਇ ਕ਼ੁਰਬਾਨੀ, ਬਖ਼ਸ਼ੇ ਇਕੋ ਪਦ ਨਿਰਬਾਨੀ, ਥਿਰ ਘਰ ਸਾਚਾ ਸਚ ਦਵਾਰਾ ਇਕ ਜਣਾਈਆ।
੨੨ ਜੇਠ ਸ਼ਹਿਨਸ਼ਾਹੀ ਸੰਮਤ ੨ ਵੀਰੋ ਦੇਵੀ ਪਿੰਡ ਧੰਗਾਲੀ ਕੈਂਪ ਛਲੇ ਜੰਮੂ
ਰਿਸ਼ੀ ਕਹਿਣ ਪਰਮ ਪਰਮ ਪ੍ਰਭ ਪਾਇਆ ਧੁਰ ਦਾ ਰਾਮ, ਰਮਈਆ ਰਾਮ ਨਜ਼ਰੀ ਆਈਆ। ਧਰਨੀ ਕਹੇ ਪੂਰਾ ਕਰ ਕੇ ਆਪਣਾ ਕਾਮ, ਮੇਰਾ ਲਹਿਣਾ ਰਿਹਾ ਚੁਕਾਈਆ। ਆਸਾ ਕਹੇ ਮੈਂ ਕਰਾਂ ਪਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਭਰਵਾਸਾ ਕਹੇ ਮੈਂ ਹੋਇਆ ਬਲਵਾਨ, ਜਿਸ ਪਿਛਲਾ ਪੈਂਡਾ ਲਿਆ ਮੁਕਾਈਆ। ਲਹਿਣਾ ਦੇਣਾ ਕਹੇ ਮੇਰਾ ਪੂਰਾ ਕੌਲ ਹੋਇਆ ਆਣ, ਇਕ਼ਰਾਰ ਦਿਤਾ ਭੁਗਤਾਈਆ। ਭਾਗ ਲਗਾ ਕੇ ਜੰਗਲ ਬੀਆਬਾਨ, ਜੂਹ ਮਿਲੀ ਵਡਿਆਈਆ। ਸਚ ਪਦਾਰਥ ਖਾ ਕੇ ਪਕਵਾਨ, ਪੱਕੇ ਕੱਚੇ ਆਪਣੇ ਰੰਗ ਰੰਗਾਈਆ। ਭੂਮੀ ਸੋਹੇ ਅਸਥਾਨ, ਵੱਜੇ ਸਚ ਵਧਾਈਆ। ਭਗਤ ਕਰੇ ਪਰਵਾਨ, ਭਗਵਾਨ ਬੇਪਰਵਾਹੀਆ। ਮੰਜ਼ਲ ਹੋਏ ਆਸਾਨ, ਮੁਸ਼ਕਲ ਹੱਲ ਕਰਾਈਆ। ਸਚ ਦਵਾਰੇ ਦੇਵੇ ਆਰਾਮ, ਧਾਮ ਸੁਹੰਜਣਾ ਇਕ ਸੁਹਾਈਆ। ਜਿਥੇ ਇਕੋ ਵਾਰ ਕਰਨੀ ਪਏ ਪਰਨਾਮ, ਦੂਸਰ ਸਿਰ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਪੂਰ ਕਰਾਈਆ। ਰਿਸ਼ੀ ਕਹਿਣ ਸਾਡੀ ਰਾਸ ਆਈ ਰਾਸ਼ੀ, ਰਸਤਾ ਮਿਲਿਆ ਬੇਪਰਵਾਹੀਆ। ਘਰ ਪਾ ਪੁਰਖ ਅਬਿਨਾਸ਼ੀ, ਕਰਨੀ ਦਾ ਕਰਤਾ ਨਜ਼ਰੀ ਆਈਆ। ਜਨਮ ਜਨਮ ਦੀ ਲਾਹ ਉਦਾਸੀ, ਅੰਦਰੋਂ ਚਿੰਤਾ ਦਿਤੀ ਕਢਾਈਆ। ਤੋੜ ਕਟ ਜਮਾਂ ਦੀ ਫਾਸੀ, ਫ਼ੈਸਲਾ ਇਕੋ ਹੁਕਮ ਸੁਣਾਈਆ। ਭਗਤ ਸੁਹੇਲੇ ਕਰ ਕੇ ਦਾਸੀ, ਦਹਿ ਦਿਸ਼ਾ ਵੇਖ ਵਖਾਈਆ। ਕਿਰਪਾ ਕਰ ਸਰਬ ਗੁਣਤਾਸੀ, ਗੁਣਵੰਤਾ ਹੋਏ ਸਹਾਈਆ। ਜਨ ਭਗਤ ਕੋਈ ਨਾ ਹੋਵੇ ਮਦਰਾ ਮਾਸੀ, ਸਵਾਸ ਸਵਾਸ ਇਕੋ ਨਾਮ ਧਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਅੰਤਰ ਹੋ ਕੇ ਬਣੇ ਸੱਚਾ ਪਾਠੀ, ਪਾਠਸ਼ਾਲਾ ਕਾਇਆ ਮੰਦਰ ਆਪ ਵਖਾਈਆ।
੨੨ ਜੇਠ ਸ਼ਹਿਨਸ਼ਾਹੀ ਸੰਮਤ ੨ ਧੰਨਾ ਸਿੰਘ ਦੇ ਘਰ ਪਿੰਡ ਖੇਰੋਵਾਲ ਕੈਂਪ ਛਲੇ ਜੰਮੂ
ਪ੍ਰਭ ਕਹੇ ਹਰਿ ਸੰਗਤ ਮੇਰਾ ਪਰਵਾਰ, ਪਾਰਾਵਾਰ ਕਹਿਣ ਕੋਇ ਨਾ ਪਾਈਆ। ਜਿਨ੍ਹਾਂ ਨੂੰ ਜੁਗ ਜੁਗ ਵਿਛੋੜਦਾ ਰਿਹਾ ਸੰਸਾਰ, ਅੰਤ ਆਪਣੇ ਨਾਲ ਮਿਲਾਈਆ। ਸਚ ਪ੍ਰੀਤੀ ਦੇ ਕੇ ਚਰਨ ਪਿਆਰ, ਪਿਆਰ ਮੁਹੱਬਤ ਵਿਚੋਂ ਲਏ ਪਰਗਟਾਈਆ। ਪੂਰਬ ਲਹਿਣਾ ਲੇਖਾ ਕਰਮ ਵਿਚਾਰ, ਵੇਖ ਵਖਾਏ ਥਾਉਂ ਥਾਈਂਆ। ਮਿਹਰਵਾਨ ਹੋ ਕੇ ਨਿੱਕੇ ਵੱਡੇ ਜੇਬਨਵੰਤੇ ਸਾਰੇ ਜਾਏ ਤਾਰ, ਤਾਰਨਹਾਰ ਬੇਪਰਵਾਹੀਆ। ਚੁਰਾਸੀ ਵਿਚ ਹੋਏ ਨਾ ਕੋਇ ਖ਼ੁਆਰ, ਖ਼ਾਲਸ ਆਪਣਾ ਰੰਗ ਚੜ੍ਹਾਈਆ। ਅੰਦਰ ਬਾਹਰ ਕਰੇ ਸੰਭਾਲ, ਏਥੇ ਓਥੇ ਹੋਏ ਸਹਾਈਆ। ਜਨ ਭਗਤ ਰਹੇ ਨਾ ਕੋਇ ਕੰਗਾਲ, ਨਾਮ ਭੰਡਾਰਾ ਝੋਲੀ ਪਾਈਆ। ਪਿਤਾ ਹੋ ਕੇ ਕਰੇ ਪ੍ਰਿਤਪਾਲ, ਬਾਲਕ ਆਪਣੇ ਗੋਦ ਉਠਾਈਆ। ਇਕ ਇਕ ਦਾ ਲੇਖਾ ਜਾਣੇ ਅਹਿਵਾਲ, ਭੁਲ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਮਾਣ ਵਡਿਆਈਆ। ਸ੍ਰੀ ਭਗਵਾਨ
ਕਹੇ ਹਰਿ ਸੰਗਤ ਮੇਰੀ ਧਾਰ, ਸਤਿਜੁਗ ਸਚ ਮਿਲੇ ਵਡਿਆਈਆ। ਜਿਸ ਦਾ ਲੇਖਾ ਰਹੇ ਜੁਗ ਚਾਰ, ਚਾਰ ਕੁੰਟ ਨਾ ਕੋਇ ਮਿਟਾਈਆ। ਜੁਗ ਚੌਕੜੀ ਗਾਉਂਦੇ ਰਹਿਣ ਵਾਰ, ਵਾਰਤਾ ਵਿਚ ਆਪਣਾ ਰਾਹ ਵਖਾਈਆ। ਕਰਦੇ ਰਹਿਣ ਨਿਮਸਕਾਰ, ਨਮੋਂ ਨਮੋਂ ਕਹਿ ਕੇ ਸੀਸ ਝੁਕਾਈਆ। ਮਨਾਉਂਦੇ ਰਹਿਣ ਤਿਉਹਾਰ, ਖ਼ੁਸ਼ੀਆਂ ਵਿਚੋਂ ਖ਼ੁਸ਼ੀਆਂ ਆਪ ਪਰਗਟਾਈਆ। ਝੁਕਦੇ ਰਹਿਣ ਹਰਿ ਭਗਤ ਦਵਾਰ, ਪੈਂਡੇ ਪੰਧ ਮੁਕਾਈਆ। ਗਾਉਂਦੇ ਰਹਿਣ ਨਿਰੰਕਾਰ ਨਿਰੰਕਾਰ, ਵਿਸ਼ਨੂੰ ਭਗਵਾਨ ਜੈਕਾਰ ਸੁਣਾਈਆ। ਅੰਤ ਅਖ਼ੀਰੀ ਸ਼ਬਦ ਜ਼ੰਜੀਰੀ ਆਤਮ ਪਰਮਾਤਮ ਜਾਏ ਡਾਰ, ਅੰਦਰ ਸਕੇ ਨਾ ਕੋਇ ਤੁੜਾਈਆ। ਅਗੇ ਹੋਣ ਨਾ ਦੇਵੇ ਖ਼ੁਆਰ, ਖ਼ੁਆਰੀ ਵਿਚ ਰਖੇ ਲੋਕਾਈਆ। ਰਿਸ਼ੀਆਂ ਦਾ ਪੂਰਾ ਕੀਤਾ ਵਿਹਾਰ, ਏਸੇ ਕਾਰਨ ਏਥੇ ਲਿਆ ਟਿਕਾਈਆ। ਸੋ ਲਹਿਣਾ ਦੇਣਾ ਪੂਰਬ ਕ਼ਰਜ਼ ਚਲਿਆ ਉਤਾਰ, ਮਕ਼ਰੂਜ਼ ਆਪ ਚੁਕਾਈਆ। ਅਗੇ ਦੇ ਕੇ ਸਚ ਪਿਆਰ, ਘਰਾਨੇ ਸਾਚੇ ਦਏ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਤੇਰਾ ਬਣਿਆ ਰਹੇ ਅਧਾਰ, ਸਹਾਰਾ ਇਕੋ ਇਕ ਨਜ਼ਰੀ ਆਈਆ।
੨੨ ਜੇਠ ਸ਼ਹਿਨਸ਼ਾਹੀ ਸੰਮਤ ੨ ਬੁਢੋ ਦੇਵੀ ਦੇ ਘਰ ਕੈਂਪ ਛੇਲੇ ਜੰਮੂ
ਰਿਸ਼ੀਓ ਤੁਹਾਡਾ ਪੂਰਾ ਹੋਇਆ ਵਰ, ਵਰ੍ਹੇ ਬਰਸ ਗਿਣਨ ਦੀ ਲੋੜ ਰਹੀ ਨਾ ਰਾਈਆ। ਪ੍ਰਭ ਦਰਸ਼ਨ ਲਿਆ ਕਰ, ਦਰਸ਼ਨ ਦੇ ਕੇ ਖ਼ੁਸ਼ੀ ਮਨਾਈਆ। ਸਭ ਦਾ ਚੁਕਿਆ ਡਰ, ਜਮ ਡੰਡ ਨਾ ਕੋਇ ਲਗਾਈਆ। ਇਕੋ ਪੱਲੂ ਲਿਆ ਫੜ, ਆਤਮ ਪਰਮਾਤਮ ਜੋੜ ਜੁੜਾਈਆ। ਸਾਚੇ ਮੰਦਰ ਜਾਣਾ ਚੜ੍ਹ, ਖ਼ੁਸ਼ੀਆਂ ਨਾਲ ਪੰਧ ਮੁਕਾਈਆ। ਨਹਾਉਣਾ ਇਕੋ ਸਰ, ਦੁਰਮਤ ਮੈਲ ਰਹੇ ਨਾ ਰਾਈਆ। ਖ਼ੁਸ਼ੀਆਂ ਨਾਲ ਸਭ ਨੇ ਜਾਣਾ ਆਪਣੇ ਘਰ, ਗ੍ਰਹਿ ਗ੍ਰਹਿ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਉਤੇ ਕਿਰਪਾ ਜਾਏ ਕਰ, ਮਿਹਰਵਾਨ ਹੋ ਕੇ ਮਿਹਰ ਨਜ਼ਰ ਨਾਲ ਤਰਾਈਆ।
ਪਹਿਲੀ ਹਾੜ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਪਿੰਡ ਜੇਠੂਵਾਲ ਅੰਮ੍ਰਿਤਸਰ
ਹਾੜ ਕਹੇ ਮੈਂ ਨਵ ਨੌ ਚਾਰ ਰਿਹਾ ਹੜ੍ਹਦਾ, ਹਾੜੇ ਕੱਢ ਕੇ ਦਿਆਂ ਦੁਹਾਈਆ। ਜੁਗ ਚੌਕੜੀ ਰਿਹਾ ਡਰਦਾ, ਨੇਤਰ ਨੈਣ ਅੱਖ ਸ਼ਰਮਾਈਆ। ਤੂੰ ਹੀ ਤੂੰ ਹੀ ਰਿਹਾ ਪੜ੍ਹਦਾ, ਦਿਵਸ ਰੈਣ ਢੋਲਾ ਗਾਈਆ। ਭੇਵ ਲੱਭਦਾ ਰਿਹਾ ਸਾਚੇ ਘਰ ਦਾ, ਗ੍ਰਹਿ ਮੰਦਰ ਲੱਖ ਚੁਰਾਸੀ ਫੋਲ ਫੁਲਾਈਆ। ਗੁਰ ਅਵਤਾਰ ਪੈਗ਼ੰਬਰ ਰਿਹਾ ਵਰਦਾ, ਨਾਤਾ ਤੱਤਾਂ ਵਾਲਾ ਰਖਾਈਆ। ਅੱਠ ਸੱਠ ਤੀਰਥ ਜਲਧਾਰ ਰਿਹਾ ਠਰਦਾ, ਵਹਿੰਦਾ ਵਹਿਣ ਵੇਖ ਵਖਾਈਆ। ਟਿੱਲੇ ਪਰਬਤ ਉਚੇ ਰਿਹਾ ਚੜ੍ਹਦਾ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਬਿਰਹੋਂ ਵਿਛੋੜੇ ਅੰਦਰ ਰਿਹਾ ਮਰਦਾ, ਵੈਰਾਗੀ ਹੋ ਕੇ ਧਿਆਨ ਰਖਾਈਆ। ਨਿਤ ਨਵਿਤ ਭਾਣਾ ਰਿਹਾ ਜਰਦਾ, ਹਾਏ ਉਫ਼ ਨਾ ਕੋਇ ਕਢਾਈਆ। ਸਾਧਾਂ ਸੰਤਾਂ ਪੱਲੂ ਰਿਹਾ ਫੜਦਾ, ਸੂਫ਼ੀਆਂ ਕੰਨੀ ਨਾਲ ਗੰਢ ਰਖਾਈਆ।
ਦਰਿਆਵਾਂ ਸਮੁੰਦ ਸਾਗਰਾਂ ਵਿਚ ਰਿਹਾ ਤਰਦਾ, ਤਾਰੀ ਆਪਣੀ ਆਪ ਪਰਗਟਾਈਆ। ਕੁੰਦਰਾਂ ਅੰਦਰ ਰਿਹਾ ਵੜਦਾ, ਭੱਜਿਆ ਵਾਹੋ ਦਾਹੀਆ। ਮੇਰਾ ਕਾਰਜ ਕਿਤੋਂ ਨਾ ਸਰਦਾ, ਆਹ ਸਰਦ ਲਾ ਕੇ ਦਿਆਂ ਦੁਹਾਈਆ। ਧੰਨ ਭਾਗ ਜੇ ਵੇਲਾ ਵਕ਼ਤ ਆਇਆ ਨਰਾਇਣ ਨਰ ਦਾ, ਦੋ ਜਹਾਨਾਂ ਵੱਜੇ ਵਧਾਈਆ। ਲਹਿਣਾ ਦੇਣਾ ਮੂਲ ਚੁਕਾਏ ਸਭ ਦਾ, ਪੂਰਬ ਲੇਖਾ ਦਏ ਮੁਕਾਈਆ। ਝਗੜਾ ਰਹੇ ਨਾ ਕੂੜ ਕਲ ਦਾ, ਕਲਜੁਗ ਮੇਟੇ ਕੂੜੀ ਸ਼ਾਹੀਆ। ਜਿਹੜਾ ਭੰਡਾਰਾ ਲੇਖੇ ਲੱਗਾ ਨਹੀਂ ਬਲ ਦਾ, ਬਾਵਨ ਹੋ ਕੇ ਦਏ ਗਵਾਹੀਆ। ਲੇਖਾ ਸਮਝਿਆ ਨਾ ਕੋਇ ਅੰਨ ਜਲ ਦਾ, ਜੁਗ ਚੌਕੜੀ ਗਏ ਵਿਹਾਈਆ। ਰਿਸ਼ੀਆਂ ਮੁਨੀਆਂ ਭੇਵ ਖੁਲ੍ਹਿਆ ਨਾ ਘੜੀ ਪਲ ਦਾ, ਪਲਕ ਉਤੋਂ ਪੜਦਾ ਨਾ ਕੋਇ ਉਠਾਈਆ। ਸਚ ਦਵਾਰ ਕੋਈ ਨਾ ਮੱਲਦਾ, ਸਿੰਘਾਸਣ ਹੱਕ ਨਾ ਕੋਇ ਸੋਭਾ ਪਾਈਆ। ਜੋਤੀ ਧਾਰ ਕੋਇ ਨਾ ਰਲਦਾ, ਸ਼ਬਦੀ ਸ਼ਬਦ ਨਾ ਕੋਇ ਸਮਾਈਆ। ਘਰ ਖੇਲ ਵੇਖਿਆ ਨਹੀਂ ਅਬਚਲ ਦਾ, ਚਲਤ ਵਿਚ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਵਰਤਾਈਆ। ਹਾੜ ਕਹੇ ਮੈਂ ਕੱਢਾਂ ਹਾੜਾ, ਹੌਕਿਆਂ ਨਾਲ ਜਣਾਈਆ। ਜੁਗ ਚੌਕੜੀ ਧੁਰਦਰਗਾਹੀ ਮਿਲਿਆ ਕੋਈ ਨਾ ਲਾੜਾ, ਰੰਡੇਪਾ ਅੰਤ ਨਾ ਕੋਇ ਕਟਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਵੇਂਹਦਾ ਰਿਹਾ ਅਖਾੜਾ, ਜੋ ਸਖ਼ੀਆਂ ਬਣ ਕੇ ਪ੍ਰਭ ਦਾ ਨਾਚ ਨਚਾਈਆ। ਨਿਸ਼ਾਨਾ ਤੱਕਦਾ ਰਿਹਾ ਰਵ ਸਸ ਸੂਰਜ ਚੰਦ ਸਤਾਰਾ, ਸਤਹ ਹੱਕ ਨਾ ਕੋਇ ਪਹੁੰਚਾਈਆ। ਚਾਰ ਜੁਗ ਸਾਚੇ ਦਰ ਦਰਵੇਸ਼ ਬਣਿਆ ਰਿਹਾ ਵਣਜਾਰਾ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਡਾਹੀਆ। ਸਾਚੀ ਮੰਜ਼ਲ ਚੜ੍ਹੇ ਨਾ ਕੋਇ ਮੁਨਾਰਾ, ਚਰਨ ਢਹਿ ਕੇ ਸਾਰੇ ਸੀਸ ਨਿਵਾਈਆ। ਜੁਗ ਚੌਕੜੀ ਖੇਲ ਵੇਖਦਾ ਰਿਹਾ ਨਿਆਰਾ, ਨਿਰੰਕਾਰਾ ਆਪ ਖੁਲ੍ਹਾਈਆ। ਕਾਗਤ ਕ਼ਲਮ ਨਾ ਲਿਖਣਹਾਰਾ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਕਲਜੁਗ ਤੱਕਿਆ ਅਗੰਮ ਅਪਾਰਾ, ਅਥਾਹ ਬੇਪਰਵਾਹ ਬੇਨਜ਼ੀਰ ਦਿਤਾ ਵਖਾਈਆ। ਬਲ ਬਾਵਨ ਵਾਲਾ ਉਧਾਰਾ, ਬਿਨਾ ਉਦਰ ਤੋਂ ਰਿਹਾ ਮੁਕਾਈਆ। ਸਾਚੇ ਰਿਸ਼ੀਆਂ ਕਰ ਪਿਆਰਾ, ਪ੍ਰੇਮ ਪ੍ਰੀਤੀ ਇਕ ਧਰਾਈਆ। ਭਗਤੀ ਦਾ ਭਰ ਭੰਡਾਰਾ, ਭਗਵਨ ਇਕੋ ਵਾਰ ਦਏ ਵਰਤਾਈਆ। ਕਲਜੁਗ ਮੇਟ ਕੂੜ ਪਸਾਰਾ, ਸਾਚਾ ਨੂਰ ਕਰੇ ਰੁਸ਼ਨਾਈਆ। ਸਤਿਜੁਗ ਬੰਨ੍ਹੇ ਸਾਚੀ ਧਾਰਾ, ਧਰਮ ਦਇਆ ਦਾ ਪੂਤ ਅਖਵਾਈਆ। ਜਿਸ ਦਾ ਅੰਤ ਨਾ ਪਾਰਾਵਾਰਾ, ਬੇਅੰਤ ਆਇਆ ਬੇਪਰਵਾਹੀਆ। ਸਾਚਾ ਖੇਲ ਕਰੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਵਗਾਰੀ ਲਏ ਬਣਾਈਆ। ਦਿਵਸ ਰੈਣ ਨੇਤਰ ਰੋਵਣ ਜ਼ਾਰੋ ਜ਼ਾਰਾ, ਅਗੇ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਹਾੜ ਕਹੇ ਮੈਂ ਰਿਹਾ ਡੁੱਬਦਾ, ਕਿਨਾਰਾ ਨਜ਼ਰ ਕੋਇ ਨਾ ਆਈਆ। ਕਿਸੇ ਹਾਲ ਨਾ ਪੁੱਛਿਆ ਮੁਝ ਦਾ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਰਿਹਾ ਧੁਖਦਾ, ਧੂੰਆਂਧਾਰ ਵੇਖੀ ਲੋਕਾਈਆ। ਵੇਲਾ ਵਕ਼ਤ ਮਿਲਿਆ ਨਾ ਕੋਇ ਸੁਖ ਦਾ, ਚਿੰਤਾ ਗ਼ਮ ਨਾ ਕੋਇ ਚੁਕਾਈਆ। ਲੱਖ ਚੁਰਾਸੀ ਜੀਵ ਜੰਤ ਨਾਤਾ ਜੁੜਿਆ ਵੇਂਹਦਾ ਰਿਹਾ ਉਲਟੇ ਰੁਖ਼ ਦਾ, ਰੁਖ਼ਸਤ ਦੇਹ ਛੁੱਟੀ ਨਾ ਮਨਾਈਆ। ਝਗੜਾ ਰਿਹਾ ਅੰਤਰ ਅੰਤਰ ਆਤਮ ਪਰਮਾਤਮ ਚੁੱਪ ਦਾ, ਮਿਲ ਕੇ ਢੋਲਾ ਨਾ ਕੋਇ ਸੁਣਾਈਆ। ਨਾਤਾ ਜੁੜਿਆ ਨਾ ਪਿਤਾ ਪੁੱਤ ਦਾ, ਕਲਮਿਆਂ ਵਿਚ ਕਾਇਲ ਹੋ ਕੇ ਦਿਤੇ ਭੁਲਾਈਆ। ਘਰਾਨਾ ਦਿਸਿਆਂ ਨਾ ਮਾਲਕ ਉਚ ਦਾ, ਅਗੰਮ ਅਥਾਹ ਨਾ ਕੋਇ ਸਰਨਾਈਆ। ਮੇਲਾ ਮਿਲਿਆ ਨਾ ਅਬਿਨਾਸ਼ੀ ਅਚੁੱਤ ਦਾ, ਚੇਤਨ ਰੂਪ ਨਾ
ਕੋਇ ਬਣਾਈਆ। ਚਾਰ ਜੁਗ ਨਿਸ਼ਾਨਿਉਂ ਰਿਹਾ ਉਕਦਾ, ਤੀਰ ਅੰਦਾਜ਼ ਰੂਪ ਨਾ ਕੋਇ ਵਟਾਈਆ। ਗੁਰ ਅਵਤਾਰ ਪੈਗ਼ੰਬਰ ਸਹਾਰਾ ਤੱਕਦਾ ਰਿਹਾ ਟੁੱਕ ਦਾ, ਟੁਕੜਿਆਂ ਵਿਚ ਦੀਨ ਮਜ਼੍ਹਬ ਵੰਡ ਵੰਡਾਈਆ। ਬਿਨਾ ਪੁਰਖ ਅਕਾਲ ਸਿੱਧਾ ਗੋਦ ਕੋਇ ਨਾ ਚੁਕਦਾ, ਭਗਤ ਭਗਵਾਨ ਰੂਪ ਨਾ ਕੋਇ ਰਖਾਈਆ। ਝਗੜਾ ਮੱਕੇ ਨਾ ਆਵਣ ਜਾਵਣ ਦੁੱਖ ਦਾ, ਦਲਿੱਦਰਾਂ ਵਿਚੋਂ ਨਾ ਬਾਹਰ ਕਢਾਈਆ। ਮੈਂ ਸ਼ੁਕਰਾਨਾ ਕਰਾਂ ਉਸ ਦਾ, ਜੋ ਮਾਲਕ ਬੇਪਰਵਾਹੀਆ। ਜਿਸ ਲਹਿਣਾ ਦੇਣਾ ਮੁਕਾਇਆ ਯੋਜਨਾਂ ਵਾਲੇ ਕੋਸ ਦਾ, ਕ਼ਸਮ ਵਿਚੋਂ ਭਸਮ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਹਿਲੀ ਹਾੜ ਕਹੇ ਮੈਂ ਰਿਹਾ ਰੋਂਦਾ, ਜੁਗ ਜੁਗ ਨੀਰ ਵਹਾਈਆ। ਸਾਚੀ ਸੇਜ ਕਦੇ ਨਾ ਸੌਂਦਾ, ਸੁਖਆਸਣ ਸੋਭਾ ਕੋਇ ਨਾ ਪਾਈਆ। ਚਾਰ ਕੁੰਟ ਰਿਹਾ ਭਾਉਂਦਾ, ਭੱਜਿਆ ਵਾਹੋ ਦਾਹੀਆ। ਵਰਨਾਂ ਬਰਨਾਂ ਰਿਹਾ ਮਿਲਾਉਂਦਾ, ਦੀਨਾਂ ਮਜ਼੍ਹਬਾਂ ਲੇਖਾ ਦਿਆਂ ਚੁਕਾਈਆ। ਇਕੋ ਪੁਰਖ ਅਕਾਲ ਰਿਹਾ ਦ੍ਰਿੜਾਉਂਦਾ, ਜੋ ਸਭ ਦਾ ਪਿਤਾ ਮਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਧਿਆਉਂਦਾ, ਦਿਵਸ ਰੈਣ ਮੰਗੇ ਸਰਨਾਈਆ। ਓਹ ਮਾਲਕ ਖ਼ਾਲਕ ਪ੍ਰਿਤਪਾਲਕ ਇਕ ਅਖਵਾਉਂਦਾ, ਨਾ ਮਰੇ ਨਾ ਜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੱਖ ਚੁਰਾਸੀ ਜੀਵ ਜੰਤ ਉਸ ਤੋਂ ਕੰਨੀ ਰਿਹਾ ਕਤਰਾਉਂਦਾ, ਸਨਮੁਖ ਹੋ ਕੇ ਦਰਸ ਕੋਇ ਨਾ ਪਾਈਆ। ਕੋਟਾਂ ਵਿਚੋਂ ਥੋੜਿਆਂ ਅੰਦਰ ਵੜ ਕੇ ਰਿਹਾ ਮਿਲਾਉਂਦਾ, ਕਬੀਰ ਜੁਲਾਹਾ ਦਏ ਗਵਾਹੀਆ। ਕਲਜੁਗ ਅੰਤ ਅਖ਼ੀਰ ਰਾਹ ਰਿਹਾ ਤਕਾਉਂਦਾ, ਬਿਨ ਅੱਖਾਂ ਅੱਖ ਬਦਲਾਈਆ। ਧਰਨੀ ਧਵਲ ਆਪਣਾ ਵੇਲਾ ਵਕ਼ਤ ਸੁਹਾਉਂਦਾ, ਸੋਹਣੀ ਰੁਤੜੀ ਸੋਭਾ ਪਾਈਆ। ਜੁਗ ਜਨਮ ਦੇ ਵਿਛੜੇ ਮੇਲ ਮਿਲਾਉਂਦਾ, ਮਿਲਣੀ ਜਗਦੀਸ਼ ਆਪ ਕਰਾਈਆ। ਸਾਚੀ ਵਾਰ ਥਿਤ ਆਪ ਸੁਹਾਉਂਦਾ, ਮਿਹਰ ਮਿਹਰ ਨਜ਼ਰ ਉਠਾਈਆ। ਪੂਰਬ ਇਛਿਆ ਪੂਰ ਕਰਾਉਂਦਾ, ਪੂਰਬ ਲਹਿਣਾ ਝੋਲੀ ਪਾਈਆ। ਸਚ ਸਮਗਰੀ ਨਾਲ ਰਲਾਉਂਦਾ, ਜਿਸ ਦੀ ਸਮਝ ਕਿਸੇ ਨਾ ਆਈਆ। ਜਨ ਭਗਤੋ ਤੁਹਾਡਾ ਮਾਰਗ ਇਕ ਚਲਾਉਂਦਾ, ਜਿਸ ਦਾ ਚਲਨ ਸਕੇ ਨਾ ਕੋਇ ਅਟਕਾਈਆ। ਅਨੰਦ ਕਾਰਜ ਓਹ ਰਚਾਉਂਦਾ, ਜਿਸ ਵਿਚੋਂ ਰਚਨਾ ਦਿਸੇ ਸ਼ਹਿਨਸ਼ਾਹੀਆ। ਸਾਚਾ ਸਗਨ ਜਨ ਭਗਤਾਂ ਮੁਖ ਲਗਾਉਂਦਾ, ਦੁੱਖ ਅੰਦਰੋਂ ਬਾਹਰ ਕਢਾਈਆ। ਹਾੜ ਕਹੇ ਮੈਂ ਹਾਰ ਕੇ ਆਪਣਾ ਆਪ ਬਦਲਾਉਂਦਾ, ਬਦਲ ਕੇ ਵੇਖਾਂ ਧੁਰ ਦਾ ਮਾਹੀਆ। ਜਿਸ ਦਾ ਚਾਰ ਜੁਗ ਰਾਹ ਤਕਾਉਂਦਾ, ਗੁਰ ਅਵਤਾਰ ਪੈਗ਼ੰਬਰ ਅੱਖ ਖੁਲ੍ਹਾਈਆ। ਓਸ ਦਾ ਵਕ਼ਤ ਸੁਹੰਜਣਾ ਨੇੜੇ ਆਉਂਦਾ, ਘੜੀ ਪਲ ਰਿਹਾ ਬੀਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਹਾੜ ਕਹੇ ਮੈਂ ਵੇਖਿਆ ਸਭ ਦਾ ਹਿਰਦਾ, ਅੰਦਰੇ ਅੰਦਰ ਧਿਆਨ ਲਗਾਈਆ। ਜੋ ਭਗਤ ਵਿਛੜਿਆ ਚਿਰ ਦਾ, ਚਿਰੀ ਵਿਛੁੰਨੇ ਲੈਣੇ ਮਿਲਾਈਆ। ਮੇਲ ਕਰਾਉਣਾ ਸਾਚੇ ਪਿਰ ਦਾ, ਜੋ ਪ੍ਰੀਤਮ ਹੋ ਕੇ ਗੋਦ ਉਠਾਈਆ। ਘਰ ਵਖਾਉਣਾ ਸਾਚੇ ਥਿਰ ਦਾ, ਜਿਥੇ ਗੁਰਮੁਖਾਂ ਮਿਲ ਕੇ ਵੱਜੇ ਵਧਾਈਆ। ਲਹਿਣਾ ਦੇਣਾ ਜਗਤ ਜਹਾਨ ਨਿਬੜਦਾ, ਬਾਕੀ ਰਹੇ ਨਾ ਰਾਈਆ। ਜਨ ਭਗਤ ਸਚ ਦਵਾਰ ਵਸ ਕਦੇ ਨਾ ਉਜੜਦਾ, ਉਜੜੇ ਖੇੜੇ ਸੋਭਾ ਪਾਈਆ। ਮਾਨਸ ਜਨਮ ਗੁਰਮੁਖਾਂ ਸਦਾ ਸੁਧਰਦਾ, ਸਿੱਧਾ ਰਸਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਹਾੜ ਕਹੇ ਮੈਂ ਫਿਰ ਫਿਰ ਥੱਕਾ, ਥਕਾਵਟ ਆਪਣੀ ਦਿਆਂ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖ ਕੇ ਹੋਇਆ ਹੱਕਾ,
ਹਕ਼ੀਕ਼ਤ ਬੈਠੀ ਮੁਖ ਛੁਪਾਈਆ। ਜਗਤ ਵਾਸਨਾ ਫਾਸੀ ਪਿਆ ਰੱਸਾ, ਰਸਤਿਉਂ ਭੁੱਲੀ ਲੋਕਾਈਆ। ਕਿਸੇ ਨਹੀਂ ਵੇਖਿਆ ਕਿਉਂ ਹੋੜਾ ਲੱਗਾ ਉਪਰ ਸੱਸਾ, ਚੌਥੇ ਅੱਖਰ ਵੱਜੀ ਵਧਾਈਆ। ਕਿਉਂ ਹਾਹੇ ਉਤੇ ਟਿੱਪੀ ਰਖੀ ਮਸਾ, ਮਸਲੇ ਸਭ ਦੇ ਵੇਖ ਵਖਾਈਆ। ਚੁਰਾਸੀ ਵਿਚੋਂ ਕਿਸੇ ਨਾ ਖੋਲ੍ਹੀ ਅੱਖਾਂ, ਆਖ਼ਰ ਬੈਠੇ ਮੁਖ ਛੁਪਾਈਆ। ਭਾਗ ਲੱਗਾ ਨਾ ਕਾਇਆ ਮਾਟੀ ਕੁਲੀ ਕੱਖਾਂ, ਦੀਆ ਬਾਤੀ ਘਰ ਜੋਤ ਨਾ ਕੋਇ ਰੁਸ਼ਨਾਈਆ। ਹਾੜ ਕਹੇ ਮੈਂ ਕਥਾ ਕਹਾਣੀ ਸਾਚੀ ਦੱਸਾਂ, ਦਹਿ ਦਿਸ਼ਾ ਦਿਆਂ ਜਣਾਈਆ। ਦਰਸ ਮੰਗਾਂ ਅੱਠੇ ਪਹਿਰ ਬਿਨਾ ਪਾਂਧੀਉਂ ਪਾਂਧੀ ਬਣ ਕੇ ਨੱਸਾਂ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਹਾੜ ਕਹੇ ਮੇਰੀ ਅੰਤਮ ਆ ਗਈ ਵਾਰੀ, ਵਾਰਤਾ ਦਿਆਂ ਜਣਾਈਆ। ਜਨ ਭਗਤੋ ਜਾਗਣਾ ਨਾਲ ਹੁਸ਼ਿਆਰੀ, ਹੁਕਮ ਧੁਰ ਦਾ ਇਕ ਸੁਣਾਈਆ। ਕਿਸੇ ਦੀ ਆਤਮ ਨਾ ਰਹੇ ਕੁਆਰੀ, ਕੰਨਿਆਂ ਰੂਪ ਲੈਣਾ ਬਦਲਾਈਆ। ਪਰਮ ਪੁਰਖ ਪਰਮਾਤਮ ਨਾਲ ਲਾਉਣੀ ਅਗੰਮੀ ਯਾਰੀ, ਯਾਰਾਨੇ ਕੂੜੇ ਦੇਣੇ ਤਜਾਈਆ। ਲੋਕਮਾਤ ਨਾ ਰਹੇ ਖ਼ੁਆਰੀ, ਖ਼ੁਮਾਰੀ ਅਗਲੀ ਦਏ ਚੜ੍ਹਾਈਆ। ਨੌ ਸੌ ਚੁਰਾਨਮੇਂ ਚੌਕੜੀ ਜੁਗ ਪਿਛੋਂ ਇਹ ਭਗਤਾਂ ਦੇ ਹੱਥ ਆਈ ਸਤਾਰਾਂ ਹਾੜ੍ਹੀ, ਹਾੜੇ ਕਢਦੀ ਗਈ ਲੋਕਾਈਆ। ਖ਼ੁਸ਼ੀ ਵੇਖਣ ਮਿਲ ਕੇ ਪੁਰਖ ਨਾਰੀ, ਨਰ ਨਰਾਇਣ ਦਏ ਵਖਾਈਆ। ਗੁਰਮੁਖ ਕਿਸੇ ਦਰ ਨਾ ਰਹੇ ਪਨਹਾਰੀ, ਪਨਘਟ ਤੋਂ ਬਾਹਰ ਡੇਰਾ ਲਾਈਆ। ਮਹੱਲ ਅਟਲ ਦੱਸ ਕੇ ਇਕ ਉਚ ਅਟਾਰੀ, ਟਿੱਲਿਆਂ ਪਰਬਤਾਂ ਦਾ ਖਹਿੜਾ ਦੇਣਾ ਛੁਡਾਈਆ। ਕਰੇ ਖੇਲ ਆਪ ਬਨਵਾਰੀ, ਬਿਵਹਾਰੀ ਭੇਖਾਧਾਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਕਰਨੀ ਦਾ ਕਰਤਾ ਬਣ ਕਰਤਾਰ, ਕ਼ੁਦਰਤ ਆਪਣੀ ਵੇਖ ਵਖਾਈਆ। ਹਰਿ ਸੰਗਤ ਰਹਿਣਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਪਹੁੰਚਾਈਆ। ਜਗਤ ਤੋਂ ਵੱਖਰਾ ਵਿਹਾਰ, ਚਾਰ ਜੁਗ ਜਿਸ ਦੀ ਸਮਝ ਨਾ ਕੋਇ ਸਮਝਾਈਆ। ਭਗਤਾਂ ਦਾ ਉਧਾਰ, ਪ੍ਰਿਥਮੀ ਦਾ ਸੁਧਾਰ, ਗਗਨਾਂ ਦਾ ਚਮਤਕਾਰ, ਮੰਡਲਾਂ ਦਾ ਲਿਸ਼ਕਾਰ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਜੈਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਜਨ ਭਗਤੋ ਵੇਲਾ ਆਇਆ ਨਾਜ਼ਕ, ਬੇਨਜ਼ੀਰ ਰਿਹਾ ਜਣਾਈਆ। ਇਕ ਦੇ ਬਣ ਜਾਉ ਆਜਿਜ਼, ਅਜ਼ੀਜ਼ ਹੋ ਕੇ ਸੀਸ ਨਿਵਾਈਆ। ਮਨੂਏ ਮਨ ਦੀ ਰਹਿਣ ਨਹੀਂ ਦੇਣੀ ਸਾਜ਼ਸ਼, ਸ਼ਰਅ ਵਿਚੋਂ ਸ਼ਰਅ ਦੇਣੀ ਬਦਲਾਈਆ। ਅਗਨੀ ਅੱਗ ਰਹੇ ਨਾ ਆਤਸ਼, ਸਾਂਤਕ ਸਤਿ ਦਏ ਕਰਾਈਆ। ਗੁਰਮੁਖ ਬਣ ਕੇ ਨੰਨ੍ਹੇ ਜਿਹੇ ਜਾਤਕ, ਯਥਾਰਥ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਭਗਤਾਂ ਝੋਲੀ ਪਾਈਆ। ਹਾੜ ਕਹੇ ਮੈਂ ਸੰਦੇਸ਼ਾ ਦੇਵਾਂ ਇਕ, ਏਕੰਕਾਰਾ ਦਿਤਾ ਜਣਾਈਆ। ਸਵਾਧਾਨ ਰਹਿਣਾ ਇੱਕੀ ਸਿੱਖ, ਸਿਖਿਆ ਬੇਪਰਵਾਹੀਆ। ਜੁਗ ਚੌਕੜੀ ਦਾ ਲਹਿਣਾ ਦੇਣਾ ਲਏ ਨਜਿਠ, ਵੇਲਾ ਵਕ਼ਤ ਦਏ ਵਡਿਆਈਆ। ਮਾਝੇ ਵਾਲਿਓ ਤੁਹਾਡਾ ਲੇਖਾ ਚੁਕਾਏ ਜੋ ਗੋਬਿੰਦ ਦਿਤੀ ਪਿੱਠ, ਪਿਛਲਾ ਪੂਰ ਕਰਾਈਆ। ਅਗੇ ਮਾਨਸ ਜਨਮ ਲਿਆ ਜਿੱਤ, ਬਿਨਾ ਯਤਨ ਦਏ ਵਡਿਆਈਆ। ਧੁਰਦਰਗਾਹੀ ਲੇਖਾ ਲਿਖ, ਲਿਖਤ ਭਵਿਖਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕ਼ੁਦਰਤ ਵਿਚ ਸਮਾਈਆ। ਹਾੜ ਕਹੇ ਮੈਂ ਆਇਆ ਮਾਤਲੋਕ, ਅਲਿੌਕਕ ਦਿਆਂ
ਜਣਾਈਆ। ਜਨ ਭਗਤੋ ਪ੍ਰਭ ਮਿਲਣ ਦਾ ਸੱਚਾ ਸ਼ੌਕ, ਸ਼ੌਕੀਨ ਹੋ ਕੇ ਵੇਖ ਵਖਾਈਆ। ਤੁਹਾਨੂੰ ਕੋਈ ਨਾ ਸਕੇ ਰੋਕ, ਆਉਣਾ ਚਾਈਂ ਚਾਈਂਆ। ਪਰਕਾਸ਼ ਲੈ ਕੇ ਜਾਣਾ ਧੁਰ ਦੀ ਜੋਤ, ਨੂਰ ਨੂਰ ਰੁਸ਼ਨਾਈਆ। ਮਰਨ ਤੋਂ ਪਹਿਲਾਂ ਤੁਹਾਡੀ ਲੇਖੇ ਲਾਵੇ ਮੌਤ, ਮੌਤ ਤੋਂ ਪਿਛੋਂ ਖ਼ੌਂਤ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਸਾਚਾ ਹੁਕਮ ਸੁਣਨਾ ਰਵਦਾਸ, ਗੁਰਮੁਖ ਸਚ ਦਿਆਂ ਦ੍ਰਿੜਾਈਆ। ਜਿਸ ਵੇਲੇ ਯਾਰਾਂ ਹਾੜ ਦੀ ਆਵੇ ਰਾਤ, ਵਕ਼ਤ ਯਾਰਾਂ ਯਾਰਾਂ ਸਮਝਾਈਆ। ਨਾਲ ਰਖਣੀ ਕ਼ਲਮ ਦਵਾਤ, ਪੰਜਾਂ ਨਾਲ ਸੋਭਾ ਪਾਈਆ। ਬੈਠਣਾ ਇਕ ਇਕਾਂਤ, ਚਰਨ ਕਵਲ ਸਰਨਾਈਆ। ਦੱਸਾਂ ਇਕ ਸਿਧਾਂਤ, ਜਿਸ ਨੂੰ ਸਮਝੇ ਨਾ ਕੋਇ ਲੋਕਾਈਆ। ਵੱਖਰੀ ਮਿਲੇ ਦਾਤ, ਦਾਤਾ ਦਏ ਵਰਤਾਈਆ। ਸਤਾਰਾਂ ਹਾੜ ਦਾ ਲੇਖਾ ਖ਼ਾਸ, ਖ਼ਸਮ ਨਾਲ ਹੋਏ ਕੁੜਮਾਈਆ। ਭਗਤ ਭਗਵਾਨ ਦਾ ਹੋਵੇ ਇਕ ਵਿਸ਼ਵਾਸ, ਵਿਸ਼ਿਆਂ ਚੋਂ ਬਾਹਰ ਕਢਾਈਆ। ਪੂਰਬ ਲਹਿਣਾ ਦੇਣਾ ਦੇ ਕੇ ਆਪ, ਆਪਣਾ ਪੜਦਾ ਦਏ ਉਠਾਈਆ। ਕਰੇ ਖੇਲ ਸਾਖਿਆਤ, ਜਾਹਰ ਜਹੂਰ ਨਜ਼ਰੀ ਆਈਆ। ਸ਼ਬਦ ਅਗੰਮੀ ਧੁਰ ਦੀ ਦਾਤ, ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਦਏ ਸਮਝਾਈਆ। ਹੁਕਮੇ ਅੰਦਰ ਇਕ ਫ਼ਰਮਾਨ, ਸਹਿਜ ਸਹਿਜ ਜਣਾਈਆ। ਸੁਣਨਾ ਨਾਲ ਧਿਆਨ, ਧਿਆਨ ਧਿਆਨ ਵਿਚੋਂ ਪਰਗਟਾਈਆ। ਸਤਾਰਾਂ ਹਾੜ ਕੁੰਦਨ ਸਿੰਘ ਕਰਾਉਣਾ ਅਸ਼ਨਾਨ, ਗਲਾਸ ਇਕੀ ਵੰਡ ਵੰਡਾਈਆ। ਪੁਰਖ ਅਬਿਨਾਸ਼ੀ ਹੋਵੇ ਮਿਹਰਵਾਨ, ਮਿਹਰ ਨਜ਼ਰ ਇਕ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਲੇਖਾ ਕਹੇ ਮੈਂ ਬੜਾ ਲਿਖਾਰ, ਜੁਗ ਜੁਗ ਲੇਖ ਬਣਾਈਆ। ਹੁਕਮੇ ਅੰਦਰ ਫਿਰਾਂ ਜੁਗ ਚਾਰ, ਭੱਜਾਂ ਵਾਹੋ ਦਾਹੀਆ। ਅਮਰਜੀਤ ਸਿੰਘ ਸੰਦੇਸ਼ਾ ਦਿਆਂ ਧੁਰ ਦੀ ਧਾਰ, ਧਰਮ ਦੀ ਕਾਰ ਕਮਾਈਆ। ਸੀਸ ਬੰਨ੍ਹ ਨੀਲੀ ਦਸਤਾਰ, ਪੋਸ਼ਾਕ ਚਿੱਟੀ ਤਨ ਛੁਹਾਈਆ। ਪੰਜ ਲੈ ਕਲੀਆਂ ਦੇ ਹਾਰ, ਪੰਜਾਂ ਪਿਆਰਿਆਂ ਦੇਣੇ ਪਹਿਨਾਈਆ। ਕਰ ਕੇ ਨਿਮਸਕਾਰ, ਦੋਏ ਜੋੜ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਦਰਸਾਈਆ। ਨਿਮਸਕਾਰ ਕਰ ਕੇ ਜਾਣਾ ਉਠ, ਮੁਖ ਚੜ੍ਹਦੀ ਦਿਸ਼ਾ ਰਖਾਈਆ। ਤੇਜਭਾਨ ਦਾ ਫੜਨਾ ਸੱਜਾ ਗੁਟ, ਉਂਗਲਾਂ ਨੀਚੇ ਅੰਗੂਠਾ ਉਪਰ ਨਜ਼ਰੀ ਆਈਆ। ਅਜੀਤ ਸਿੰਘ ਕੋਲੋਂ ਪਾਣੀ ਮੰਗਣਾ ਘੁਟ, ਜੋ ਬਟਾਲਿਉਂ ਲੈ ਕੇ ਏਥੇ ਦਏ ਪਹੁੰਚਾਈਆ। ਜਸਵੰਤ ਸਿੰਘ ਉਪਰ ਦੇਵੇ ਸੁੱਟ, ਜੋ ਇਟਾਰਸੀ ਬੈਠਾ ਡੇਰਾ ਲਾਈਆ। ਮਨਜੀਤ ਕੌਰ ਹੋਵੇ ਸਨਮੁਖ, ਜਸਬੀਰ ਕੌਰ ਪ੍ਰੀਤਮ ਸਿੰਘ ਦੀ ਬੇਟੀ ਨਾਲ ਮਿਲਾਈਆ। ਕੁਲਦੀਪ ਕੌਰ ਪੜ੍ਹੇ ਤੁਕ, ਸੋਹੰ ਢੋਲਾ ਬਿਸ਼ਨ ਸਿੰਘ ਦੀ ਜਾਈਆ। ਆਈ ਹਰਿ ਸੰਗਤ ਸਾਰੀ ਹੋਵੇ ਖ਼ੁਸ਼, ਵੱਜੇ ਨਾਮ ਵਧਾਈਆ। ਮੁਖੋਂ ਕਹਿਣਾ ਨਾਤਾ ਜੁੜਿਆ ਪਿਤਾ ਪੁੱਤ, ਵਾਹ ਵਾਹ ਤੇਰੀ ਬੇਪਰਵਾਹੀਆ। ਪੁਰਖ ਅਕਾਲ ਕਹੇ ਤੁਹਾਡਾ ਜਨਮ ਮਰਨ ਦਾ ਮੇਟਿਆ ਦੁੱਖ, ਸਾਚੇ ਚਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪੰਜ ਪਿਆਰੇ ਪੰਜੇ ਹਾਰ, ਤਨ ਨਾਲ ਛੁਹਾਈਆ। ਫੇਰ ਕੱਟਣ ਆਪਣੀ ਨੰਗੀ ਕਟਾਰ, ਟੁਕੜੇ ਦੋ ਦੋ ਬਣਾਈਆ। ਅਮਰਜੀਤ ਸਿੰਘ ਫੇਰ ਗਲੋਂ ਲਏ ਉਤਾਰ, ਪ੍ਰਭ ਚਰਨਾਂ ਭੇਟ ਕਰਾਈਆ। ਕਿਰਪਾ ਕਰੇ ਆਪ ਨਿਰੰਕਾਰ, ਜਮ ਕੀ ਫਾਸੀ ਸਭ ਦੀ ਦਏ ਮੁਕਾਈਆ। ਦਾਅਵੇ ਨਾਲ ਚੁਰਾਸੀ ਵਿਚੋਂ ਕਰ ਕੇ ਪਾਰ, ਚੁਰਸਤੇ
ਵਿਚੋਂ ਬਾਹਰ ਕਢਾਈਆ। ਸਚਖੰਡ ਦਵਾਰੇ ਲੈ ਕੇ ਜਾਏ ਏਕੋ ਵਾਰ, ਦੂਜੀ ਵਾਰ ਬਾਹਰ ਨਾ ਕੋਇ ਕਢਾਈਆ। ਅਗੇ ਹੋਰ ਬਹੁਤਾ ਵਿਹਾਰ, ਹਾੜ ਯਾਰਾਂ ਦਏ ਲਿਖਾਈਆ। ਜਨ ਭਗਤੋ ਤਸੀਂ ਵੇਖਣ ਨੂੰ ਰਹੋ ਤਿਆਰ, ਘਰ ਸਾਚੇ ਦਏ ਵਖਾਈਆ। ਪ੍ਰਭ ਦੀ ਮੌਲਣ ਲੱਗੀ ਬਹਾਰ, ਖ਼ੁਸ਼ੀਆਂ ਦੀ ਰੁੱਤ ਆਪਣਾ ਰੰਗ ਬਦਲਾਈਆ। ਪੂਰਬ ਲਹਿਣਾ ਦਏ ਉਤਾਰ, ਕੰਨਿਆ ਦੀ ਸ਼ਾਦੀ ਦਾ ਵਿਵਹਾਰ, ਸਿਕਦਾਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪਾਵਣਹਾਰ ਸਾਰ, ਸਰਸੇ ਵਾਲੇ ਵੇਖੇ ਯਾਰ, ਸ਼ਹਿਨਸ਼ਾਹ ਹੋ ਕੇ ਖੋਜ ਖੁਜਾਈਆ।
੧੧ ਹਾੜ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ ਦਰਬਾਰ ਵਿਚ
ਯਾਰਾਂ ਹਾੜ ਕਹੇ ਮੇਰਾ ਤਤ ਨਾ ਸਰੀਰ, ਸ਼ਰੀਰ ਫ਼ਕੀਰ ਨਜ਼ਰ ਕੋਇ ਨਾ ਆਈਆ। ਮੇਰੇ ਅੰਤਰ ਪ੍ਰਭ ਮਿਲਣ ਦੀ ਇਕ ਤਦਬੀਰ, ਤਕ਼ਦੀਰ ਮੇਰੀ ਨਾਲ ਕੁੜਮਾਈਆ। ਮੇਰਾ ਦਿਹਾੜਾ ਧੰਨ ਪਹਿਲੀ ਵਾਰ ਸੁਰਤੀ ਸ਼ਬਦ ਮਿਲੀ ਕਬੀਰ, ਕਾਇਆ ਕਾਅਬੇ ਵੱਜੀ ਵਧਾਈਆ। ਜਿਸ ਨੇ ਅੰਤਰ ਅੰਤਰ ਕਿਹਾ ਮੈਂ ਗ਼ਰੀਬ, ਮਨ ਗ਼ਾਇਬ ਕਰ ਕੇ ਗ਼ੁਰਬਤ ਦਿਤੀ ਗਵਾਈਆ। ਧੁਰ ਫ਼ਰਮਾਨ ਸੁਣੀ ਇਕ ਹਦੀਸ, ਹਰਿ ਹਜ਼ਰਤ ਦਿਤੀ ਪੜ੍ਹਾਈਆ। ਜਿਸ ਦਾ ਲੇਖਾ ਨਹੀਂ ਵਿਚ ਬਤੀਸ, ਸਿਫ਼ਤ ਵਿਚ ਨਾ ਕੋਇ ਸਮਝਾਈਆ। ਬਿਨ ਸਿਰ ਤੋਂ ਝੁਕ ਗਿਆ ਸੀਸ, ਬਿਨ ਸਜਦਿਉਂ ਸਰ ਨਿਵਾਈਆ। ਗਲ ਕੋਈ ਨਹੀਂ ਕ਼ਮੀਜ਼, ਕਮਲਿਆਂ ਦਾ ਕਮਲਾ ਨਜ਼ਰੀ ਆਈਆ। ਪੁਰਖ ਅਕਾਲ ਫੇਰ ਕਿਹਾ ਮੇਰੇ ਅਜ਼ੀਜ਼, ਪ੍ਰੇਮ ਪਿਆਰ ਵਿਚ ਬੁਲਾਈਆ। ਹੁਕਮ ਦੀ ਦੇ ਤਮੀਜ਼, ਸਚ ਨਾਮ ਕਰੀ ਸ਼ਨਵਾਈਆ। ਕਬੀਰ ਤੱਕਿਆ ਨਾਲ ਨੀਝ, ਬਿਨ ਅੱਖਾਂ ਅੱਖ ਉਠਾਈਆ। ਪਰਮ ਪੁਰਖ ਪਰਮਾਤਮ ਆਤਮ ਕਰਦਾ ਵੇਖਿਆ ਪ੍ਰੀਤ, ਪ੍ਰੀਤਮ ਬੇਪਰਵਾਹੀਆ। ਹੋਇਆ ਠਾਂਡਾ ਸੀਤ, ਅਗਨੀ ਤਤ ਬੁਝਾਈਆ। ਗਾਇਆ ਧੁਰ ਦਾ ਗੀਤ, ਸੋਹੰ ਵਿਚ ਸਮਾਈਆ। ਨਿਕਲੀ ਬਿਰਹੋਂ ਚੀਕ, ਕੂਕ ਕੂਕ ਦੁਹਾਈਆ। ਪੁਰਖ ਅਕਾਲ ਆਇਆ ਨਜ਼ਦੀਕ, ਅੰਦਰ ਵੜ ਕੇ ਪੜਦਾ ਲਾਹੀਆ। ਕਬੀਰਾ, ਸ਼ਹਾਦਤ ਦੇਵਾਂ ਕਿ ਕਰਾਂ ਤਸਦੀਕ, ਕਿ ਹੁਕਮ ਦਿਆਂ ਸਮਝਾਈਆ ? ਬਾਹਰ ਦਿਸਾਂ ਕਿ ਭੀਤ, ਭੈ ਵਿਚ ਵਡਿਆਈਆ ? ਕਬੀਰ ਅੰਦਰੇ ਅੰਦਰ ਨੱਕ ਨਾਲ ਕੱਢੀ ਲੀਕ, ਬਿਨ ਲਾਈਨ ਲਾਈਨ ਦਿਤੀ ਲਗਾਈਆ। ਸ੍ਰੀ ਭਗਵਾਨ ਤੇਰੇ ਨਾਲ ਬੋਲਣਾ ਨਹੀਂ ਮੈਂ ਨਾਲ ਜੀਭ, ਰਸਨਾ ਵਾਲੀ ਨਾ ਕੋਇ ਪੜ੍ਹਾਈਆ। ਧੁਰ ਦਾ ਹੁਕਮ ਦੇ ਠੀਕ, ਠਾਕਰ ਬੇਪਰਵਾਹੀਆ। ਸਾਚੀ ਦੱਸ ਤਾਰੀਖ, ਤਾਰੀਕ ਦੇ ਬਦਲਾਈਆ। ਜਨ ਭਗਤਾਂ ਭਿਛਿਆ ਪਾਵੀਂ ਭੀਖ, ਨਾਮ ਨਿਧਾਨ ਵਰਤਾਈਆ। ਸ੍ਰੀ ਭਗਵਾਨ ਕਿਹਾ ਪਹਿਲੋਂ ਤੇਰੀ ਪੂਰੀ ਕਰਾਂ ਰੀਝ, ਰਹਿਮਤ ਰਹਿਮ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਯਾਰਾਂ ਹਾੜ ਕਹੇ ਕਬੀਰ ਨੇ ਵੇਖਿਆ ਨੂਰ, ਨਿਰਾਕਾਰ ਨਜ਼ਰੀ ਆਈਆ। ਤੱਕਿਆ ਉਹ ਹਜ਼ੂਰ, ਜੋ ਸਭ ਦਾ ਪਿਤਾ ਮਾਈਆ। ਵੇਖਿਆ ਹੱਕ ਦਸਤੂਰ, ਹੁਕਮ ਬੇਪਰਵਾਹੀਆ। ਜਿਥੇ ਪਾਏ ਨਾ ਕੋਇ ਫ਼ਤੂਰ, ਫ਼ਤਵੇ ਵਿਚ ਨਾ ਕੋਇ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਬੈਠੇ ਮਜ਼ਦੂਰ, ਬਿਨ ਸੀਸ ਜਗਦੀਸ ਝੁਕਾਈਆ। ਮਾਲਕ ਦਿਸੇ ਇਕ ਹਜ਼ੂਰ, ਹਾਜ਼ਰੀ ਸਭ ਦੀ
ਵੇਖ ਵਖਾਈਆ। ਸਰਬ ਕਲਾ ਭਰਪੂਰ, ਦਾਤਾ ਬੇਪਰਵਾਹੀਆ। ਬਿਨ ਇਛਿਆ ਚਰਨਾਂ ਦੇ ਅੰਤਰ ਲਾ ਲਈ ਧੂੜ, ਧੂਲ ਆਪਣੇ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਿਤਾ ਵਖਾਈਆ। ਯਾਰਾਂ ਹਾੜ ਕਹੇ ਕਬੀਰ ਸੋਇਆ ਧੁਰ ਦੇ ਕਾਅਬੇ, ਕਲਮਾ ਸੁਣਿਆ ਧੁਰਦਰਗਾਹੀਆ। ਨਜ਼ਾਰਾ ਤੱਕਿਆ ਹੱਕ ਮਹਿਰਾਬੇ, ਮਹਿਬੂਬ ਮਿਲਿਆ ਬੇਪਰਵਾਹੀਆ। ਸਜਦਾ ਕਰ ਅਦਾਬੇ, ਨਮਸਤੇ ਸੀਸ ਨਿਵਾਈਆ। ਇਸ਼ਾਰਾ ਦਿਤਾ ਨਾਨਕ ਬੁੱਢੇ ਬਾਬੇ, ਬਿਨ ਤੱਤਾਂ ਅੱਖ ਖੁਲ੍ਹਾਈਆ। ਜਿਸ ਦੀ ਆਦਿ ਜੁਗਾਦਿ ਇਕ ਮਰਆਦੇ, ਧੁਰ ਦਾ ਹੁਕਮ ਸਚ ਵਰਤਾਈਆ। ਜਨ ਭਗਤਾਂ ਦੇ ਸਾਫ਼ ਕਰਨੇ ਇਰਾਦੇ, ਕੂੜੀ ਕਿਰਿਆ ਮੇਟ ਮਿਟਾਈਆ। ਜੋ ਆਤਮ ਪਰਮਾਤਮ ਸਾਜਣ ਸਾਜੇ, ਸੱਜਣ ਬੇਪਰਵਾਹੀਆ। ਜਿਸ ਦੇ ਹੁਕਮੇ ਅੰਦਰ ਵਜਾਏ ਵਾਜੇ, ਨਾਦ ਧੁਨ ਸ਼ਬਦ ਸ਼ਨਵਾਈਆ। ਗੁਰ ਅਵਤਾਰ ਪੈਗ਼ੰਬਰ ਜਾਗੇ, ਲੋਕਮਾਤ ਲਈ ਅੰਗੜਾਈਆ। ਜੋ ਲਹਿਣਾ ਦੇਣਾ ਚੁਕਾਏ ਹਿਸਾਬੇ, ਪੂਰਬ ਵੇਖ ਵਖਾਈਆ। ਮੈਂ ਨਜ਼ਾਰਾ ਤੱਕਿਆ ਇਕ ਬਗ਼ਦਾਦੇ, ਬਗ਼ਲ ਕ਼ੁਰਾਨ ਟਿਕਾਈਆ। ਬਸਤਰ ਪਹਿਨ ਕੇ ਜਗਤ ਵਿਹਾਰ ਸਾਦੇ, ਸਾਧਨ ਆਪਣਾ ਇਕ ਜਣਾਈਆ। ਮੈਂ ਸੁਣੀ ਇਕ ਆਵਾਜ਼ੇ, ਅਗੰਮ ਦਿਤੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹਾੜ ਯਾਰਾਂ ਕਹੇ ਨਾਨਕ ਤੱਕਿਆ ਨਾਲ ਕਬੀਰ, ਬਿਨ ਸਰੀਰ ਨਜ਼ਰੀ ਆਈਆ। ਸ਼ਹਿਨਸ਼ਾਹ ਵੇਖਿਆ ਬੇਨਜ਼ੀਰ, ਦਾਤਾ ਧੁਰਦਰਗਾਹੀਆ। ਜਿਸ ਦਾ ਹੁਕਮ ਹੁਕਮ ਵਿਚੋਂ ਹੋਵੇ ਤਾਮੀਰ, ਤੁਖ਼ਮ ਵਿਚੋਂ ਤਾਸੀਰ ਲਵੇ ਬਦਲਾਈਆ। ਮੰਜ਼ਲ ਵੇਖੇ ਅਖ਼ੀਰ, ਚੋਟੀ ਨੂਰ ਅਲਾਹੀਆ। ਸਾਚੀ ਸਤਿ ਜਾਗੀਰ, ਹੱਕ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਭੇਵ ਚੁਕਾਈਆ। ਕਬੀਰ ਕਹੇ ਯਾਰਾਂ ਹਾੜ ਮਿਲੀ ਦਾਦ, ਮੇਰੇ ਅੰਤਰ ਵੱਜੀ ਵਧਾਈਆ। ਪੁਰਖ ਅਕਾਲ ਸੁਣੀ ਫ਼ਰਿਆਦ, ਮਿਹਰ ਨਜ਼ਰ ਉਠਾਈਆ। ਵੇਲਾ ਵਕ਼ਤ ਮੈਨੂੰ ਯਾਦ, ਭੁੱਲ ਵਿਚ ਨਾ ਕੋਇ ਭੁਲਾਈਆ। ਨਾਨਕ ਕਿਹਾ ਮੇਰਾ ਲੇਖਾ ਵਿਚ ਬਗ਼ਦਾਦ, ਦਿਵਸ ਇਹੋ ਸੋਭਾ ਪਾਈਆ। ਧੁਰ ਦੀ ਸੁਣੀ ਸਚ ਆਵਾਜ਼, ਨਾਅਰਾ ਹੱਕ ਅਲਾਈਆ। ਸੱਤ ਸਤਰਾਂ ਵਾਲੀ ਕਿਤਾਬ, ਪੁਰਖ ਅਕਾਲ ਬਾਹਰੋਂ ਦਿਤੀ ਵਖਾਈਆ। ਜਿਸ ਦੇ ਵਿਚ ਓਸਦਾ ਆਦਿ, ਅੰਤ ਓਸੇ ਵਿਚ ਛੁਪਾਈਆ। ਨਾਨਕ ਕਿਹਾ ਮੈਂ ਕਰ ਨਾ ਸਕਿਆ ਕੋਈ ਸੁਆਲ ਜਵਾਬ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਕਬੀਰ ਕਹੇ ਮੈਂ ਪੁਛ ਨਾ ਸਕਿਆ ਰਾਜ, ਨੈਣ ਅੱਖ ਨਾ ਕੋਇ ਖੁਲ੍ਹਾਈਆ। ਅਬਿਨਾਸ਼ੀ ਕਰਤੇ ਇਕ ਵਜਾ ਅਗੰਮੀ ਸਾਜ, ਸੱਜਣ ਹੋ ਕੇ ਦਿਤਾ ਜਣਾਈਆ। ਆਦਿ ਜੁਗਾਦੀ ਜਿਸ ਦੇ ਹੱਥ ਵਾਗ, ਉਹ ਮਾਲਕ ਨਜ਼ਰੀ ਆਈਆ। ਜਿਥੇ ਵਜਾਉਣੀ ਪਏ ਨਾ ਕੋਇ ਰਬਾਬ, ਤੰਦ ਸਤਾਰ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਕਬੀਰ ਕਹੇ ਦਿਵਸ ਚੰਗਾ, ਮੈਨੂੰ ਪਿਛਲਾ ਨਜ਼ਰੀ ਆਈਆ। ਚਰਨਾਂ ਵਿਚ ਵਹਿੰਦੀ ਵੇਖੀ ਗੰਗਾ, ਜਿਸ ਵੇਲੇ ਪ੍ਰਭ ਨੇ ਦਇਆ ਕਮਾਈਆ। ਮੇਰਾ ਚੰਮ ਪਿੰਡਾ ਨੰਗਾ, ਓਢਣ ਨਜ਼ਰ ਨਾ ਕੋਇ ਵਖਾਈਆ। ਵਿੰਙਾ ਟੇਢਾ ਹੱਥ ਵਿਚ ਡੰਡਾ, ਪੰਜ ਫ਼ੁਟ ਸੱਤ ਇੰਚ ਨਜ਼ਰੀ ਆਈਆ। ਹੋਇਆ ਪਰਕਾਸ਼ ਬਿਨ ਸੂਰਜ ਚੰਦਾ, ਨੂਰੋ ਨੂਰ ਨੂਰ ਰੁਸ਼ਨਾਈਆ। ਮੈਂ ਭਾਗਹੀਣ ਬੰਦਾ, ਬਿਨ ਬੰਦਗੀਉਂ ਲਿਆ ਤਰਾਈਆ। ਭੇਵ ਖੁਲ੍ਹਿਆ ਹੰ ਬ੍ਰਹਮਾ, ਆਤਮ ਵੱਜੀ ਸਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਕਬੀਰ ਕਹੇ ਯਾਰਾਂ ਹਾੜ ਹੋਇਆ ਵਾਧਾ, ਪੁਰਖ ਅਕਾਲ ਦਿਤੀ ਵਡਿਆਈਆ। ਸੁਣਿਆ ਇਕ
ਅਗੰਮੀ ਰਾਗਾ, ਮੇਰਾ ਤੇਰਾ ਰਾਗ ਅਲਾਹੀਆ। ਦੁਰਮਤ ਮੈਲ ਧੋਇਆ ਦਾਗ਼ਾ, ਪਤਿਤ ਪੁਨੀਤ ਦਿਤਾ ਬਣਾਈਆ। ਸਚ ਦਵਾਰੇ ਹੋਇਆ ਵਾਧਾ, ਪਿਛਲਾ ਪੈਂਡਾ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਰਿਹਾ ਵਖਾਈਆ। ਕਬੀਰ ਕਹੇ ਯਾਰਾਂ ਹਾੜ ਮੇਰੀ ਅੰਦਰੋਂ ਖੁਲ੍ਹੀ ਅੱਖ, ਬਿਨ ਅੱਖਾਂ ਸਭ ਕੁਛ ਨਜ਼ਰੀ ਆਈਆ। ਪਰਮ ਪੁਰਖ ਵੇਖਿਆ ਪ੍ਰਤਖ, ਜੋਤੀ ਜਾਤਾ ਨਜ਼ਰੀ ਆਈਆ। ਜਿਸ ਦਾ ਹੁਕਮ ਸਦਾ ਜਗਤ ਸਚ, ਨਾ ਕੋਈ ਮੇਟੇ ਮੇਟ ਮਿਟਾਈਆ। ਲੇਖਾ ਜਾਣੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਸੋਭਾ ਪਾਈਆ। ਭਾਗ ਲਗਾ ਕੇ ਹੱਡ ਮਾਸ ਨਾੜੀ ਰੱਤ, ਰਤਨ ਅਮੋਲਕ ਦਏ ਬਣਾਈਆ। ਹਰ ਘਟ ਅੰਦਰ ਰਿਹਾ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਇਕੋ ਮੈਨੂੰ ਦੱਸਿਆ ਜਸ, ਸੋਹੰ ਢੋਲਾ ਦਿਤਾ ਸਮਝਾਈਆ। ਕਬੀਰ ਬਿਨ ਕ਼ਬਰਾਂ ਤੋਂ ਜਾਣਾ ਵਸ, ਬਿਨ ਕਾਅਬਿਉਂ ਕਲਮਾ ਦਿਆਂ ਜਣਾਈਆ। ਮੈਂ ਚਰਨੀਂ ਡਿਗਾ ਢੱਠ, ਜੁਲਾਹਾ ਦਏ ਦੁਹਾਈਆ। ਅਬਿਨਾਸ਼ੀ ਕਰਤੇ ਮੈਨੂੰ ਦੱਸ, ਕੀ ਤੇਰੀ ਬੇਪਰਵਾਹੀਆ। ਕਿਉਂ ਜੁਗ ਜੁਗ ਭਗਤਾਂ ਲਾਵੇਂ ਸੱਟ, ਲੋਕਮਾਤ ਭਟਕਾਈਆ। ਤੇਰਾ ਵੱਡਾ ਡੂੰਘਾ ਵੇਖਿਆ ਹੱਟ, ਜਿਥੇ ਤੋਟ ਰਹੇ ਨਾ ਰਾਈਆ। ਕਿਉਂ ਭਗਤਾਂ ਤੋਂ ਰਵੇਂ ਵੱਖ, ਦੂਰ ਦੁਰਾਡਾ ਡੇਰਾ ਲਾਈਆ। ਬਚਨ ਅਮੋਲਕ ਦੇ ਸਚ, ਸੁਚ ਸੰਜਮ ਨਾਲ ਸਮਝਾਈਆ। ਤੂੰ ਪਰਮੇਸ਼ਵਰ ਕਮਲਾਪਤ, ਪਾਰਬ੍ਰਹਮ ਅਖਵਾਈਆ। ਸਭ ਕੁਛ ਤੇਰੇ ਹੱਥ, ਦੂਜੇ ਦਰ ਨਾ ਮੰਗਣ ਜਾਈਆ। ਪੁਰਖ ਅਕਾਲ ਪਿਆ ਹੱਸ, ਖ਼ੁਸ਼ੀਆਂ ਨਾਲ ਦ੍ਰਿੜਾਈਆ। ਮੇਰਾ ਖੇਲ ਅਲੱਖਣਾ ਅਲਖ, ਲੇਖੇ ਵਿਚ ਨਾ ਕੋਇ ਰਖਾਈਆ। ਕਬੀਰ ਮੇਰੇ ਚਰਨਾਂ ਲਾ ਹੱਥ, ਸੱਜਾ ਖੱਬੇ ਨਾਲ ਛੁਹਾਈਆ। ਭੇਵ ਖੋਲ੍ਹਾਂ ਪੁਰਖ ਸਮਰਥ, ਜੋ ਸਮੇਂ ਦਏ ਬਦਲਾਈਆ। ਜੁਗ ਚੌਕੜੀ ਕਰਾਂ ਭੱਠ, ਖੇੜੇ ਖ਼ਾਕ ਵਿਚ ਮਿਲਾਈਆ। ਨਿਰਗੁਣ ਹੋ ਕੇ ਰਿਹਾ ਨੱਠ, ਸਰਗੁਣ ਵੇਖਾਂ ਥਾਉਂ ਥਾਈਂਆ। ਹੁਕਮ ਸੰਦੇਸ਼ਾ ਦੇਵਾਂ ਸਚ, ਧੁਰ ਦੀ ਧਾਰ ਇਕ ਜਣਾਈਆ। ਕਲਜੁਗ ਅੰਤ ਹੋਵਾਂ ਪਰਗਟ, ਕਲ ਕਲਕੀ ਵੇਸ ਵਟਾਈਆ। ਜਿਸ ਦੀ ਸਿਫ਼ਤ ਕਰ ਨਾ ਸਕੇ ਕੋਈ ਭੱਟ, ਗੁਰ ਅਵਤਾਰ ਪੈਗ਼ੰਬਰ ਸੀਸ ਝੁਕਾਈਆ। ਨਿਰਗੁਣ ਨੂਰ ਹੋ ਕੇ ਆਵਾਂ ਨੱਠ, ਜੋਤੀ ਜਾਤਾ ਹੋ ਕੇ ਭੇਵ ਚੁਕਾਈਆ। ਸਭ ਦਾ ਲਹਿਣਾ ਦੇਣਾ ਦੇਵਾਂ ਹੱਕ, ਪੂਰਬ ਲੇਖਾ ਦਿਆਂ ਚੁਕਾਈਆ। ਭਗਤ ਸੁਹੇਲੇ ਗੋਦੀ ਚੱਕ, ਚੱਕ ਚੱਕ ਆਪਣਾ ਰੰਗ ਰੰਗਾਈਆ। ਆਵਣ ਜਾਵਣ ਵਿਚ ਨਾ ਜਾਵਾਂ ਥੱਕ, ਦੋ ਜਹਾਨਾਂ ਆਪਣਾ ਖੇਲ ਵਰਤਾਈਆ। ਇਕੋ ਨਾਮ ਸੰਦੇਸ਼ਾ ਦੇ ਕੇ ਸਤਿ, ਸਤਿ ਸਤਿਵਾਦੀ ਲਵਾਂ ਉਠਾਈਆ। ਸ਼ਬਦੀ ਹੁਕਮ ਦੇ ਕੇ ਮਤ, ਮਨਮਤ ਦਿਆਂ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਕਬੀਰ ਤੈਨੂੰ ਸਚ ਸਚ ਦ੍ਰਿੜਾਵਾਂਗਾ। ਬਿਨ ਤੇਰੇ ਹੱਕ ਸਰੀਰ, ਹੁਕਮ ਧੁਰ ਦਾ ਆਪ ਸੁਣਾਵਾਂਗਾ। ਬਣ ਕੇ ਮਾਲਕ ਪੀਰਾਂ ਪੀਰ, ਪੈਗ਼ੰਬਰਾਂ ਨਾਲ ਵਖਾਵਾਂਗਾ। ਸ਼ਰਅ ਦੀ ਤੋੜ ਜ਼ੰਜੀਰ, ਧੁਰ ਦਾ ਹੁਕਮ ਇਕ ਦਰਸਵਾਂਗਾ। ਸ਼ਬਦੀ ਸ਼ਬਦ ਖਿਚ ਸ਼ਮਸ਼ੀਰ, ਖੰਡਾ ਖੜਗ ਇਕ ਚਮਕਾਵਾਂਗਾ। ਸਤਿਜੁਗ ਸਚ ਕਰ ਤਾਮੀਰ, ਤਮਅ ਕੂੜ ਜਗਤ ਗਵਾਵਾਂਗਾ। ਝਗੜਾ ਰਹੇ ਨਾ ਜਗਤ ਅਮੀਰ, ਉਮਰਾਓ ਖ਼ਾਕ ਮਿਲਾਵਾਂਗਾ। ਜਨ ਭਗਤ ਸੁਹੇਲੇ ਵੇਖ ਫ਼ਕੀਰ, ਫ਼ਿਕਰਾ ਇਕੋ ਇਕ ਪੜ੍ਹਾਵਾਂਗਾ। ਤੇਰੇ ਨਾਲ ਕਰਾਂ ਤਹਿਰੀਰ, ਬਿਨ ਅੱਖਰਾਂ ਲੇਖ ਲਿਖਾਵਾਂਗਾ। ਕਲਜੁਗ ਅੰਤ ਹੋਵੇ ਆਖੀਰ, ਸ਼ਹਿਨਸ਼ਾਹ ਹੋ ਕੇ ਦੇਵਾਂ ਧੀਰ, ਹੁਕਮ ਸ਼ਹਿਨਸ਼ਾਹੀ ਚਲਾਵਾਂਗਾ। ਜਨ ਭਗਤਾਂ ਅੰਦਰੋਂ ਕਟ ਕੇ ਦਵੈਤੀ ਪੀੜ, ਬਿਰਹੋਂ ਰੋਗ ਆਪ ਗਵਾਵਾਂਗਾ। ਚਾਰ ਵਰਨ ਅਠਾਰਾਂ ਬਰਨ ਹੋਵੇ ਭੀੜ, ਡੂੰਘੀ ਧਾਰ ਆਪ ਵਹਾਵਾਂਗਾ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਦਰਸਾਵਾਗਾ। ਸਾਚੀ ਖੇਲ ਆਪ ਦਰਸਾਵੇਗਾ। ਵੇਲਾ ਵਕ਼ਤ ਆਪ ਸੁਹਾਵੇਗਾ। ਲੇਖਾ ਜਾਣੇ ਜੀਵ ਜਹਾਨ ਜਗਤ, ਦੋ ਜਹਾਨਾਂ ਪੰਧ ਮੁਕਾਵੇਗਾ। ਜਨ ਭਗਤਾਂ ਲਹਿਣਾ ਦੇਣਾ ਲੇਖਾ ਮੁਕਾਵੇ ਫ਼ਕਤ, ਫ਼ਿਕਰਾ ਆਪਣਾ ਆਪ ਸਮਝਾਵੇਗਾ। ਜਿਹੜਾ ਹੁਕਮ ਸ਼ਬਦੀ ਦਿਤਾ ਬਿਨਾ ਦਸਖ਼ਤ, ਦਸਤਯਾਬ ਆਪ ਕਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਮਨਾਵੇਗਾ। ਕਬੀਰਾ, ਮੇਰਾ ਇਹ ਉਚ ਦਿਹਾੜਾ, ਪੁਰਖ ਅਕਾਲ ਜਣਾਈਆ। ਕਬੀਰ ਕਹੇ ਮੈਂ ਪਾਇਆ ਲਾੜਾ, ਧੁਰ ਦਾ ਮਾਲਕ ਬੇਪਰਵਾਹੀਆ। ਪੁਰਖ ਅਕਾਲ ਕਹੇ ਮੈਂ ਹਾੜ ਦਾ ਸੁਣਿਆ ਹਾੜਾ, ਜੋ ਹੌਕਿਆਂ ਵਿਚ ਜਣਾਈਆ। ਪੂਰਬ ਮਿਲਦਾ ਵੇਖਣਾ ਉਧਾਰਾ, ਬਾਵਨ ਨਾਲ ਭੁਗਤਾਈਆ। ਰਿਸ਼ੀਆਂ ਦਿਤਾ ਲਾਰਾ, ਵੇਲਾ ਵਕ਼ਤ ਦਏ ਗਵਾਹੀਆ। ਖੇਲ ਅਗੰਮ ਅਪਾਰਾ, ਹਰਿ ਕਰਤਾ ਦਏ ਭੁਗਤਾਈਆ। ਆਈ ਕਲਜੁਗ ਅੰਤਮ ਵਾਰਾ, ਵਾਰਤਾ ਪਿਛਲੀ ਦਏ ਸਫ਼ਾਈਆ। ਸਚ ਦਵਾਰ ਦਾ ਇਕ ਅਖਾੜਾ, ਇਕੋ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਕਬੀਰ ਸੁਣ ਹਾੜਾ ਬਾਤ, ਬਾਤਨ ਦਿਆਂ ਜਣਾਈਆ। ਸ਼ਬਦ ਸੰਦੇਸ਼ੇ ਚਲਿਆ ਆਖ, ਹੁਕਮ ਵਿਚ ਮਨਾਈਆ। ਕਲਜੁਗ ਹੋਵੇ ਅੰਧੇਰੀ ਰਾਤ, ਸਮਾਂ ਜਾਏ ਬਦਲਾਈਆ। ਸਾਚੀ ਰਹੇ ਨਾ ਕੋਇ ਜਮਾਤ, ਹਕ਼ੀਕ਼ਤ ਹੱਕ ਨਾ ਕੋਇ ਸਮਝਾਈਆ। ਭਗਤ ਰਹੇ ਨਾ ਕੋਈ ਖ਼ਾਸ, ਖ਼ਾਲਸ ਰੂਪ ਨਾ ਕੋਇ ਵਟਾਈਆ। ਓਸ ਵੇਲੇ ਆਵਾਂ ਆਪ, ਨਿਰਗੁਣ ਹੋ ਕੇ ਫੇਰਾ ਪਾਈਆ। ਜਨ ਭਗਤਾਂ ਬਣਾਂ ਬਾਪ, ਪਿਤਾ ਪੁਰਖ ਅਕਾਲ ਵਡਿਆਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਜੀਵਣ ਜੁਗਤ ਦਿਆਂ ਬਦਲਾਈਆ। ਕੋਟਨ ਕੋਟ ਮੇਟ ਕੇ ਪਾਪ, ਦੁਰਮਤ ਮੈਲ ਧਵਾਈਆ। ਦਰਸ਼ਨ ਦੇ ਕੇ ਸਖਿਆਤ, ਪੂਰਬ ਲੇਖਾ ਦਿਆਂ ਚੁਕਾਈਆ। ਰਵਦਾਸ ਹੱਥ ਫੜਾ ਕੇ ਕ਼ਲਮ ਦਵਾਤ, ਪੰਜਾਂ ਨਾਲ ਕਰਾਂ ਸ਼ਨਵਾਈਆ। ਜਨ ਭਗਤੋ ਤੁਹਾਡਾ ਲਹਿਣਾ ਦੇਣਾ ਦੱਸਾਂ ਖ਼ਾਸ, ਖ਼ਾਲਸ ਆਪਣਾ ਹੁਕਮ ਵਰਤਾਈਆ। ਜਿਸ ਮੰਜ਼ਲ ਤੇ ਕਬੀਰ ਨੂੰ ਦਿਤੀ ਦਾਤ, ਵਸਤ ਅਨਮੁਲੜੀ ਝੋਲੀ ਪਾਈਆ। ਤੁਹਾਡੀ ਓਸ ਨਾਲ ਮਿਲ ਕੇ ਅਗੇ ਹੋ ਗਈ ਜਮਾਤ, ਅਗੇ ਪੱਟੀਆਂ ਦੀ ਲੋੜ ਰਹੇ ਨਾ ਰਾਈਆ। ਸਤਾਰਾਂ ਹਾੜ ਅਗੇ ਇਕੋ ਵਾਰ ਦੇ ਦੇਣਾ ਵਿਸ਼ਵਾਸ, ਵਾਸਨਾ ਕੂੜੀ ਬਾਹਰ ਕਢਾਈਆ। ਪੰਜਾਂ ਪਿਆਰਿਆਂ ਕਰ ਸਚ ਪਰਕਾਸ਼, ਨੂਰ ਨੂਰ ਵਿਚ ਰੁਸ਼ਨਾਈਆ। ਇਹ ਲੇਖਾ ਜੁਗਾਦਿ ਆਦਿ, ਆਦਿ ਵੱਜੀ ਵਧਾਈਆ। ਜਿਸ ਕਾਰਨ ਰਚਿਆ ਇਹ ਕਾਜ, ਬਲ ਬਾਵਨ ਹੋ ਕੇ ਫੇਰਾ ਪਾਈਆ। ਜਿਸ ਪੰਚ ਪਰਵਾਨ ਕਰ ਕੇ ਮਾਰੀ ਆਵਾਜ਼, ਪੰਚ ਪਰਧਾਨ ਰੂਪ ਵਟਾਈਆ। ਦਰ ਸੋਹੇ ਪੰਚੇ ਭਗਤਾਂ ਵਿਚ ਸਮਾਜ, ਸਾਜਣ ਹੋ ਕੇ ਵੇਖ ਵਖਾਈਆ। ਜਨ ਭਗਤੋ ਤੁਹਾਡਾ ਅੰਦਰੋਂ ਬਦਲ ਦੇਵੇ ਸਵਾਦ, ਸਵਾ ਦਾ ਸਵਾ ਸਵਾ ਸਵਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਬੀਰ ਕਿਹਾ ਮੈਂ ਸੁਣਿਆ ਸ਼ਬਦ ਅਨੋਖਾ, ਸੋਹਣਾ ਦਿਤਾ ਦ੍ਰਿੜਾਈਆ। ਭਗਤਾਂ ਨਾਲ ਕਰੀਂ ਨਾ ਧੋਖਾ, ਇਹ ਅੰਤਮ ਮੰਗ ਮੰਗਾਈਆ। ਮੇਰਾ ਮਿੱਤਰ ਇਕ ਛੋਟਾ, ਉਮਰ ਤੇਤੀ ਸਾਲ ਦਰਸਾਈਆ। ਜਿਸ ਮੈਨੂੰ ਪੰਜ ਸੱਤ ਦਾ ਦਿਤਾ ਸੋਟਾ, ਵਿੰਗਾ ਟੇਢਾ ਹੱਥ ਫੜਾਈਆ। ਗ਼ਰੀਬੀ ਨਾਲ ਤੇੜ ਰਖੇ ਲੰਗੋਟਾ, ਓਢਣ ਹੱਥ ਨਾ ਕੋਇ ਰਖਾਈਆ। ਕੱਚਾ ਮਿੱਟੀ ਦਾ ਰੱਖੇ ਲੋਟਾ, ਆਸਣ ਕੱਖਾਂ ਵਾਲਾ ਰਖਾਈਆ। ਭਾਰ ਚੁਕਣ ਨੂੰ ਰੱਖਿਆ ਖੋਤਾ, ਗਧਾ ਕਹੇ ਸਰਬ ਲੋਕਾਈਆ। ਮਸਤਾਨਾ ਹੋ ਕੇ ਦੇਵੇ ਹੋਕਾ, ਮਿੱਟੀ ਖ਼ਾਕ ਨਾਲ ਉਡਾਈਆ।
ਦੁਨੀਆਦਾਰੋ ਸਾਫ ਕਰ ਲਓ ਕਾਇਆ ਕੋਠਾ, ਮਹੱਲ ਅਟਲ ਕੰਮ ਕਿਸੇ ਨਾ ਆਈਆ। ਕਬੀਰ ਕਹੇ ਪ੍ਰਭੂ ਓਸ ਨੇ ਇਕ ਦਿਨ ਮੇਰੀ ਉਂਗਲ ਦਾ ਚੁੰਘ ਲਿਆ ਪੋਟਾ, ਸੱਜੇ ਹੱਥ ਦਾ ਵੱਡਾ ਹਿੱਸਾ ਨਜ਼ਰੀ ਆਈਆ। ਮੇਰੇ ਅੰਦਰ ਮਾਰ ਕੇ ਗੋਤਾ, ਮਾਣਕ ਮੋਤੀ ਤੇਰਾ ਨਾਮ ਲਿਆ ਉਠਾਈਆ। ਮੇਰੇ ਜੁਲਾਹੇ ਦਾ ਸਾਫ਼ ਹੋ ਗਿਆ ਚੌਂਕਾ, ਭਿਟ ਰਹੀ ਨਾ ਰਾਈਆ। ਇਕ ਅੰਮ੍ਰਿਤ ਸਚ ਤਰੌਂਕਾ, ਸਾਂਤਕ ਦਿਤੀ ਵਰਤਾਈਆ। ਭੇਵ ਖੁਲ੍ਹਿਆ ਤੇਰੇ ਨਾਉਂ ਦਾ, ਨੌਕਾ ਮਿਲੀ ਬੇਪਰਵਾਹੀਆ। ਮੇਰਾ ਰੂਪ ਨਾ ਰਿਹਾ ਕਾਉਂ ਕਾ, ਹੰਸ ਹੋ ਕੇ ਸੋਹੰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕਬੀਰ ਕਿਹਾ ਮੇਰੇ ਮਿੱਤਰ ਦਾ ਛੋਟਾ ਇਕ ਭਰਾ, ਉਮਰ ਸਤਾਈ ਸਾਲ ਵਖਾਈਆ। ਉਹ ਹੁੰਦਾ ਸੀ ਬੇਪਰਵਾਹ, ਗ਼ਮੀ ਖ਼ੁਸ਼ੀ ਨਾ ਕੋਇ ਮਨਾਈਆ। ਉਸ ਨੂੰ ਸਾਰੇ ਕਹਿੰਦੇ ਹੋਇਆ ਸ਼ੁਦਾ, ਸ਼ੁਦਾ ਕੋਲ ਨਾ ਕੋਇ ਬਹਾਈਆ। ਇਕ ਦਿਨ ਮੈਨੂੰ ਹੱਸ ਕੇ ਕਹਿੰਦਾ ਕਬੀਰਾ ਮੈਨੂੰ ਵਖਾ ਖ਼ੁਦਾ, ਜੋ ਖ਼ੁਦੀ ਦਏ ਮਿਟਾਈਆ। ਸਿੱਧਾ ਹੋ ਕੇ ਉਪਰ ਧਿਆਨ ਲਿਆ ਲਗਾ, ਅੱਖਾਂ ਉਂਗਲਾਂ ਨਾਲ ਉਲਟਾਈਆ। ਨੇਤਰ ਨੈਣਾਂ ਨੀਰ ਰਿਹਾ ਵਹਾ, ਰੋ ਰੋ ਦਏ ਦੁਹਾਈਆ। ਮੈਂ ਹੁਣ ਨਹੀਂ ਰਹਿਣਾ ਜੁਦਾ, ਵੱਖਰੀ ਵੰਡ ਨਾ ਕੋਇ ਵਖਾਈਆ। ਕਬੀਰ ਕਹੇ ਓਧਰੋਂ ਹੁਕਮ ਦਿਤਾ ਬੇਪਰਵਾਹ, ਸ਼ਬਦ ਸੰਦੇਸ਼ੇ ਵਿਚ ਜਣਾਈਆ। ਕਬੀਰਾ ਇਨ੍ਹਾਂ ਨੂੰ ਲੈ ਪਰਚਾ, ਪਰਚਾ ਮੇਰੇ ਨਾਮ ਦਾ ਇਕ ਵਖਾਈਆ। ਅਗਲਾ ਲੇਖਾ ਦੇਵਾਂ ਬਣਾ, ਸਹਿਜੇ ਦਿਤਾ ਸਮਝਾਈਆ। ਜਿਸ ਵੇਲੇ ਬਣ ਕੇ ਆਵਾਂ ਸ਼ਹਿਨਸ਼ਾਹ, ਪਾਤਸ਼ਾਹਾਂ ਦਾ ਪਾਤਸ਼ਾਹ ਰੂਪ ਬਦਲਾਈਆ। ਦੋਹਾਂ ਦਾ ਨਾਤਾ ਲਵਾਂ ਜੁੜਾ, ਜਗਤ ਵਿਛੜੇ ਮੇਲ ਮਿਲਾਈਆ। ਦੋਹਾਂ ਨੂੰ ਬਣਾ ਕੇ ਭੈਣ ਭਰਾ, ਲੇਖਾ ਅਗਲੇ ਘਰ ਰਖਾਈਆ। ਕਬੀਰ ਕਿਹਾ ਮੈਨੂੰ ਵੀ ਦੇਣਾ ਵਖਾ, ਝੋਲੀ ਤੇਰੇ ਅਗੇ ਡਾਹੀਆ। ਪੁਰਖ ਅਕਾਲ ਕਿਹਾ ਇਹੋ ਦਿਵਸ ਦਿਆਂ ਸੁਹਾ, ਹਾੜ ਯਾਰਾਂ ਵੱਜੇ ਵਧਾਈਆ। ਦੋਹਾਂ ਦਾ ਮੇਲਾ ਲਵਾਂ ਮਿਲਾ, ਤੇਰੀ ਸ਼ਹਾਦਤ ਦੇਵਾਂ ਭੁਗਤਾਈਆ। ਬਾਵਨ ਦਾ ਲਹਿਣਾ ਦੇਵਾਂ ਚੁਕਾ, ਜੁਗ ਚੌਕੜੀ ਪੰਧ ਮੁਕਾਈਆ। ਪੜਦਿਆਂ ਵਿਚੋਂ ਪੜਦਾ ਦੇਵਾਂ ਉਠਾ, ਇਹ ਮੇਰੀ ਬੇਪਰਵਾਹੀਆ। ਜਿਸ ਨੂੰ ਕਹਿੰਦੇ ਹੋਇਆ ਸ਼ੁਦਾ, ਉਮਰ ਸਤਾਵੀਏ ਸਾਲ ਸਮਝਾਈਆ। ਦੂਜੇ ਦਾ ਲਹਿਣਾ ਦੇਵਾਂ ਬਣਾ, ਵੱਡੇ ਦੀ ਵੱਡੇ ਨਾਲ ਵਡਿਆਈਆ। ਜਿਸ ਉਂਗਲੀ ਨੂੰ ਉਂਗਲ ਦਿਤੀ ਲਾ, ਉਗਣ ਆਥਣ ਤਾਈਂ ਹੋਏ ਰੁਸ਼ਨਾਈਆ। ਏਸੇ ਸੁਰਸਤੀ ਦਾ ਮਨੀ ਸਿੰਘ ਲੇਖਾ ਗਿਆ ਲਿਖਾ, ਸੰਗਰੂਰ ਵਿਚ ਬਹਿ ਕੇ ਕ਼ਲਮ ਚਲਾਈਆ। ਓਸ ਦਾ ਪਿਛਲੇ ਜਨਮ ਦਾ ਭਰਾ, ਸਰੂਪ ਸਿੰਘ ਦਿਤਾ ਸਮਝਾਈਆ। ਕਬੀਰ ਦੋਹਾਂ ਦਾ ਵਿਚੋਲਾ ਬਣਿਆ ਜੁਲਾਹ, ਗੰਢ ਆਪਣੇ ਨਾਲ ਰਖਾਈਆ। ਜਿਸ ਕੰਨਿਆਂ ਦਾ ਹੋਣਾ ਵਿਵਾਹ, ਵਾਇਦੇ ਵਿਚ ਕਾਇਦੇ ਦਏ ਬਣਾਈਆ। ਸਾਢੇ ਨੌ ਦਾ ਵਕ਼ਤ ਜਾਣਾ ਆ, ਅਠਾਰਾਂ ਹਾੜ ਵੱਜੇ ਵਧਾਈਆ। ਪੰਜਾਂ ਪਿਆਰਿਆਂ ਤਲਵਾਰ ਪੰਜ ਵਾਰ ਪ੍ਰਭ ਦੇ ਸੀਸ ਉਤੇ ਦੇਣੀ ਟਿਕਾ, ਠੋਕਰ ਨਾਲ ਦੇਣੀ ਹਿਲਾਈਆ। ਇੱਕੀਆਂ ਜੈਕਾਰੇ ਦੇਣੇ ਲਾ, ਇਕੀ ਵਾਰ ਵੱਜੇ ਵਧਾਈਆ। ਸੁਰਸਤੀ ਤਿਲਕ ਦੇਣਾ ਲਗਾ, ਭੱਜੇ ਚਾਈਂ ਚਾਈਂਆ। ਬੁੱਢੀ ਦਾਦੀ ਦੋਹਾਂ ਦੇ ਸਿਰ ਤੇ ਹੱਥ ਦੇਣਾ ਟਿਕਾ, ਟਿਕਟਿਕੀ ਇਕੋ ਵਿਚ ਰਖਾਈਆ। ਲਾਲ ਸਿੰਘ ਨੇ ਕਿਰਪਾਨ ਦੇਣੀ ਫੜਾ, ਸੱਜੇ ਹੱਥ ਨਾਲ ਛੁਹਾਈਆ। ਬ੍ਰਾਹਮਣ ਤੀਰ ਕਮਾਨ ਅਗੇ ਦੇਣਾ ਟਿਕਾ, ਟਕੇ ਪੰਜ ਨਾਲ ਵਖਾਈਆ। ਅਮਰਜੀਤ ਪੰਜੇ ਹਾਰ ਲੈਣੇ ਉਠਾ, ਪ੍ਰਭ ਚਰਨਾਂ ਉਤੋਂ ਚੁਕ ਕੇ ਹਰਿ ਸੰਗਤ ਉਤੇ ਦੇਣੇ ਬਰਸਾਈਆ। ਫਿਰ ਅਗਲਾ ਵਿਹਾਰ ਹੋਵੇ ਰਵਾਂ, ਸਮਾਂ ਆਪਣਾ ਰੰਗ ਬਦਲਾਈਆ। ਜਨ ਭਗਤੋ ਤੁਹਾਨੂੰ ਉਹ ਸੰਦੇਸ਼ਾ
ਕਹਵਾਂ, ਜਿਸ ਦੀ ਕਹਾਣੀ ਨਾ ਕੋਇ ਸੁਣਾਈਆ। ਸਦਾ ਤੁਹਾਡੇ ਅੰਦਰ ਰਹਵਾਂ, ਬਹਿ ਕੇ ਖ਼ੁਸ਼ੀ ਮਨਾਈਆ। ਵੇਖਿਓ ਕੋਈ ਨਾ ਕਰਿਓ ਗ਼ਮਾ, ਗ਼ਮੀ ਅੰਦਰੋਂ ਦਿਆਂ ਕਢਾਈਆ। ਮੈਨੂੰ ਤੁਹਾਡੇ ਮਿਲਣ ਦੀ ਤਮਅ, ਤੁਸਾਂ ਲਾਲਚ ਮੇਰਾ ਬਣਤ ਬਣਾਈਆ। ਮੈਂ ਬਦਲ ਕੇ ਸਾਰਾ ਸਮਾਂ, ਜਗਤ ਵਿਹਾਰ ਪਰੇ ਦੇਣੇ ਸੁਟਾਈਆ। ਤੁਹਾਡਾ ਲੇਖਾ ਲਾ ਕੇ ਦਮ ਦਮਾ, ਦਮੜੇ ਚਮੜੇ ਸਾਰੇ ਆਪਣੇ ਹੱਟ ਵਿਕਾਈਆ। ਤੁਹਾਡਾ ਜੀਵਣ ਕਰ ਕੇ ਨਵਾਂ, ਰੰਗ ਦੇਣਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਇਕ ਹੁਕਮ ਵਰਤਾਈਆ। ਸਤਾਰਾ ਹਾੜ ਕਹੇ ਮੈਨੂੰ ਹੁਕਮ ਮਿਲਦਾ ਸਖ਼ਤ, ਹੈਰਾਨੀ ਮੇਰੇ ਅੰਦਰ ਆਈਆ। ਜਿਉਂ ਜਿਉਂ ਵੇਲਾ ਨੇੜੇ ਔਂਦਾ ਵਕ਼ਤ, ਵਿਅਕਤੀ ਰਿਹਾ ਹਿਲਾਈਆ। ਮੇਰੀ ਮੁਕਦੀ ਜਾਂਦੀ ਸ਼ਕਤ, ਸ਼ਕਤੀ ਨਜ਼ਰ ਕੋਇ ਨਾ ਆਈਆ। ਮੈਂ ਵੇਂਹਦਾ ਚਾਰ ਕੁੰਟ ਜਗਤ, ਨਵ ਸੱਤ ਅੱਖ ਖੁਲ੍ਹਾਈਆ। ਬਹੁੜੀ ਹਾਏ ਦਰੋਹੀ ਉਫ਼ ਮੈਨੂੰ ਥੋੜੇ ਦਿਸਦੇ ਭਗਤ, ਭਾਗਵਾਨ ਸੋਭਾ ਪਾਈਆ। ਬਾਕੀ ਉਤੇ ਫਿਰਦੀ ਦਿਸੇ ਕਰਦ, ਕ਼ਦਮਾਂ ਤੋਂ ਦੂਰ ਖ਼ੁਦਾਈਆ। ਗੁਰ ਅਵਤਾਰ ਪੈਗ਼ੰਬਰ ਵੰਡੇ ਕੋਈ ਨਾ ਦਰਦ, ਦੁੱਖੀ ਦੀਨ ਦੇਣ ਦੁਹਾਈਆ। ਗੁਰਮੁਖਾਂ ਪੂਰੀ ਕਰਨ ਆਇਆ ਗ਼ਰਜ਼, ਗਜ਼ਲ ਆਪਣਾ ਨਾਮ ਸੁਣਾਈਆ। ਮੈਂ ਹੈਰਾਨ ਹੋਇਆ ਅਸਚਰਜ, ਅਚਰਜ ਲੀਲਾ ਕੀ ਵਰਤਾਈਆ। ਪੂਰਬ ਜਨਮ ਦੀ ਕੱਢ ਕੇ ਫ਼ਰਦ, ਫ਼ੈਸਲੇ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਕਮ ਇਕ ਵਰਤਾਈਆ। ਹਾੜ ਸਤਾਰਾਂ ਕਹੇ ਮੈਂ ਦੱਸਾਂ ਸਚ ਵਿਚਾਰ, ਜੋ ਪ੍ਰਭ ਰਿਹਾ ਜਣਾਈਆ। ਪ੍ਰਭ ਚਰਨਾਂ ਤੋਂ ਕ਼ਦਮ ਅਗੇ ਚਾਰ, ਫ਼ੁਟ ਦਸ ਵੰਡ ਵੰਡਾਈਆ। ਜਿਥੇ ਹੋਣਾ ਸਚ ਵਿਹਾਰ, ਆਸਣ ਸੋਹਣਾ ਨਜ਼ਰੀ ਆਈਆ। ਸਾਢੇ ਤਿੰਨ ਤਿੰਨ ਹੱਥ ਚਾਰੋਂ ਕੁੰਟ ਲਕਾਰ, ਸਹਿਜੇ ਦੇਣੀ ਲਗਾਈਆ। ਚਾਰੇ ਝੰਡੇ ਹੋਣ ਉਜਿਆਰ, ਆਪਣਾ ਰੰਗ ਵਖਾਈਆ। ਅਠਾਰਾਂ ਇੰਚ ਦਾ ਉਚਾ ਮਨਾਰ, ਸੋਹਣਾ ਲੈਣਾ ਬਣਾਈਆ। ਸੱਤ ਚਾਰ ਦੀ ਹੋਵੇ ਧਾਰ, ਤੂਲ ਅਰਜ਼ ਵੇਖ ਵਖਾਈਆ। ਫੁੱਲਾਂ ਹੋਵੇ ਬਹਾਰ, ਗੁਲਸ਼ਨ ਇਕ ਮਹਿਕਾਈਆ। ਇੱਕੀਆਂ ਦੀ ਕਤਾਰ, ਦਸ ਦਸ ਵੰਡ ਵੰਡਾਈਆ। ਦਾਦੀ ਦਾ ਪਿਆਰ, ਸੋਹਣਾ ਸੋਭਾ ਪਾਈਆ। ਮਾਤਾ ਦਾ ਵਿਸਥਾਰ, ਬੇਨੰਤੀ ਬੇਪਰਵਾਹੀਆ। ਭਗਤਾਂ ਦਾ ਜੈਕਾਰ, ਦੋ ਜਹਾਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਮੈਂ ਉਠ ਉਠ ਤੱਕਾਂ, ਤਾਕਤ ਆਪਣੀ ਨਾਲ ਲਵਾਂ ਅੰਗੜਾਈਆ। ਵੇਖਾਂ ਉਹ ਅੱਖਾਂ, ਜੋ ਪ੍ਰਭ ਨੇ ਭਗਤਾਂ ਅੰਦਰ ਦਿਤੀਆਂ ਲਗਾਈਆ। ਜਿਨ੍ਹਾਂ ਦੇ ਨਾਲ ਮਿਲ ਕੇ ਹੱਸਾਂ, ਬਾਹਰੋਂ ਸਮਝੇ ਕੋਇ ਨਾ ਰਾਈਆ। ਉਹਨਾਂ ਨਾਲ ਵਸਾਂ, ਜਿਨ੍ਹਾਂ ਕਦੇ ਨਾ ਹੋਏ ਜੁਦਾਈਆ। ਜੁਗ ਚੌਕੜੀ ਭਾਵੇਂ ਕੋਟਨ ਕੋਟ ਕਾਰਜ ਹੁੰਦੇ ਕਰੋੜਾਂ ਲੱਖਾਂ, ਸ੍ਰੀ ਭਗਵਾਨ ਦੇ ਅਗੇ ਭਗਤ ਭਗਤ ਦੀ ਅਜੇ ਤੱਕ ਹੋਈ ਨਾ ਕਦੇ ਕੁੜਮਾਈਆ। ਅਠਾਰਾਂ ਹਾੜ ਪੂਰਬ ਜਨਮ ਸਭ ਦੇ ਲੇਖੇ ਦੱਸਾਂ, ਬੱਚੇ ਬੱਚੀਆਂ ਆਪਣੀ ਝੋਲੀ ਪਾਈਆ। ਉਮਰ ਵਿਚ ਆਯੂ ਵਿਚ ਜੋਬਨ ਵਿਚ ਭਾਵੇਂ ਥੋੜਾ ਸਮਾਂ, ਦੋ ਚਾਰ ਦਿਨ ਲੋਕਮਾਤ ਵਿਚ ਰਖਾਈਆ। ਫਿਰ ਵੀ ਜੋੜੀ ਬਿਨਾ ਘੋੜੀ (ਰੱਖਾਂ), ਦਰਗਹਿ ਸਾਚੀ ਦਿਆਂ ਪੁਚਾਈਆ। ਗੁਰਮੁਖਾਂ ਸੜਨ ਨਾ ਦੇਵਾਂ ਅਗਨੀ ਕੱਖਾਂ, ਜਨਮ ਮਰਨ ਦੇ ਦੁੱਖਾਂ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲੇਖਾ ਪੂਰਨ ਕਰਨ ਆਇਆ, ਅਗਲਾ ਲੇਖਾ ਕੱਚਾ ਰਹੇ ਨਾ ਰਾਈਆ।