ਪੁਸਤਕਾਲਾਭਾਗ ੧੯

੧੩ ਹਾੜ ਸ਼ਹਿਨਸ਼ਾਹੀ ਸੰਮਤ ੨ ਠਾਕਰ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ

ਜਨ ਭਗਤ ਕਹੇ ਮੈਂ ਪ੍ਰੀਤਮ ਵੇਖਿਆ ਚੋਜੀ, ਨਿਰਗੁਣ ਨਿਰਵੈਰ ਨਿਰੰਕਾਰ ਨਜ਼ਰੀ ਆਈਆ। ਜੋ ਆਤਮ ਪਰਮਾਤਮ ਨਿਰਗੁਣ ਸਰਗੁਣ ਬਣਿਆ ਰਹੇ ਖੋਜੀ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਵੇਖ ਵਖਾਈਆ। ਸ਼ਬਦ ਧਾਰ ਏਕੰਕਾਰ ਦੇਵੇ ਅਗੰਮੀ ਸੋਝੀ, ਨਿਰਅੱਖਰ ਧਾਰ ਆਪ ਪਰਗਟਾਈਆ। ਗੁਰਮੁਖ ਜਨਮ ਮਰਨ ਦਾ ਰਹਿਣ ਨਾ ਦੇਵੇ ਕੋਈ ਰੋਗੀ, ਕਰਮ ਕਾਂਡ ਦੇ ਵਿਚ ਨਾ ਕੋਇ ਫਸਾਈਆ। ਭੇਵ ਅਭੇਦ ਲਿਖ ਕੇ ਲੋਕ ਪਰਲੋਕੀ, ਸਚ ਸਲੋਕੀ ਨਾਮ ਨਿਧਾਨਾ ਦਏ ਸੁਣਾਈਆ। ਮਨ ਮਤ ਕੂੜ ਕਿਰਿਆ ਵਿਚ ਹੋਣ ਨਾ ਦੇਵੇ ਬੇਗੋਸ਼ੀ, ਸਚ ਸਰੂਪ ਆਪਣਾ ਦਏ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਰੰਗ ਰੰਗਾਈਆ। ਜਨ ਭਗਤ ਕਹੇ ਪ੍ਰਭ ਪਾਇਆ ਪੁਰਖ ਅਗੰਮ, ਮਹਿੰਮਾ ਕੱਥ ਨਾ ਕੋਇ ਜਣਾਈਆ। ਜਿਸ ਦਾ ਲਹਿਣਾ ਦੇਣਾ ਲੱਖ ਚੁਰਾਸੀ ਜੀਵ ਬ੍ਰਹਮ, ਪਾਰਬ੍ਰਹਮ ਬੇਪਰਵਾਹੀਆ। ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਆਦਿ ਜੁਗਾਦਿ ਏਕਾ ਧਰਮ, ਧੁਰ ਧਾਮ ਬੈਠਾ ਸੋਭਾ ਪਾਈਆ। ਨਿਹਕਰਮੀ ਹੋ ਕੇ ਕਰੇ ਆਪਣਾ ਕਾਮ, ਕਾਇਨਾਤ ਅੰਦਰ ਵੇਖ ਵਖਾਈਆ। ਸ਼ਬਦ ਸੰਦੇਸ਼ਾ ਨਰ ਨਰੇਸ਼ਾ ਦੇਵੇ ਇਕ ਪੈਗ਼ਾਮ, ਬਿਨ ਕਲਮਾ ਹੱਕ ਪੜ੍ਹਾਈਆ। ਸਜਦਾ ਦੱਸ ਕੇ ਸਚ ਸਲਾਮ, ਸਮਾਂ ਆਪਣਾ ਦਏ ਸਮਝਾਈਆ। ਬਰਦਾ ਕਰ ਕੇ ਧੁਰ ਗੁਲਾਮ, ਗਹਿਰ ਗੰਭੀਰ ਵੇਖ ਵਖਾਈਆ। ਜਨ ਭਗਤਾਂ ਮੰਜ਼ਲ ਕਰੇ ਆਸਾਨ, ਅਸਲ ਵਸਲ ਯਾਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਵਾਮੀ ਅੰਤਰਜਾਮੀ ਗ੍ਰਹਿ ਮੰਦਰ ਵੇਖ ਵਖਾਈਆ। ਜਨ ਭਗਤ ਕਹੇ ਪ੍ਰਭ ਪਾਇਆ ਪੁਰਖ ਅਪਾਰ, ਅਪਰੰਪਰ ਮਿਲਿਆ ਬੇਪਰਵਾਹੀਆ। ਜਿਸ ਨੂੰ ਗਾਉਂਦੇ ਗਏ ਸਦਾ ਜੁਗ ਚਾਰ, ਚੌਕੜੀ ਵਿਚ ਸਿਫ਼ਤ ਸਾਲਾਹੀਆ। ਲੇਖਾ ਲਿਖਦੇ ਗਏ ਗੁਰ ਅਵਤਾਰ, ਪੈਗ਼ੰਬਰ ਪੈਗ਼ਾਮ ਵਿਚ ਜਣਾਈਆ। ਸੋ ਲਹਿਣਾ ਦੇਣਾ ਦੇਵਣਹਾਰ ਵਿਚ ਸੰਸਾਰ, ਮਹਾਂਸਾਰਥੀ ਹੋ ਕੇ ਫੇਰਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਸਰਗੁਣ ਪਾਵੇ ਸਾਰ, ਸਤਿ ਸਵਾਮੀ ਅੰਤਰਜਾਮੀ ਪੜਦਾ ਓਹਲਾ ਦਏ ਉਠਾਈਆ। ਭਗਤ ਸੁਹੇਲਾ ਇਕ ਅਕੇਲਾ ਆਪਣੇ ਰੰਗ ਰਵੇ ਕਰਤਾਰ, ਕ਼ੁਦਰਤ ਦਾ ਮਾਲਕ ਖ਼ਲਕ ਦਾ ਖ਼ਾਲਕ, ਖ਼ਾਲਸ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਸੋਭਾ ਪਾਈਆ। ਜਨ ਭਗਤ ਕਹੇ ਪ੍ਰਭ ਆਇਆ ਪੁਰਖ ਅਕਾਲ, ਅਕਲ ਕਲਧਾਰੀ ਨਜ਼ਰੀ ਆਈਆ। ਦੀਨ ਦੁਨੀ ਦਾ ਦੀਨ ਦਿਆਲ, ਦਇਆਨਿਧ ਵੱਡੀ ਵਡਿਆਈਆ। ਲੇਖਾ ਚੁਕਾ ਕੇ ਕਾਲ ਮਹਾਂਕਾਲ, ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਦਏ ਦਰਸਾਈਆ। ਜਿਥੇ ਪੋਹ ਨਾ ਸਕੇ ਕਾਲ, ਸ਼ਬਦ ਅਗੰਮੀ ਵੱਜੇ ਤਾਲ, ਦੀਆ ਬਾਤੀ ਦੇਵੇ ਬਾਲ, ਸਾਚਾ ਚੰਦ ਨੂਰ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਕਰ ਸੰਭਾਲ, ਲੇਖੇ ਲਾਏ ਜਨਮ ਜਨਮ ਦੀ ਕੀਤੀ ਘਾਲ, ਗੋਦ ਉਠਾ ਕੇ ਆਪਣੇ ਲਾਲ, ਦੁਰਮਤ ਮੈਲ ਦਏ ਗਵਾਈਆ। ਝਗੜਾ ਰਹੇ ਨਾ ਸ਼ਾਹ ਕੰਗਾਲ, ਅੰਤਮ ਹੱਲ ਹੋਵੇ ਸਵਾਲ, ਫ਼ਿਕਰਾ ਇਕੋ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਵੇਖਣਹਾਰਾ ਬੇਪਰਵਾਹੀਆ। ਜਨ ਭਗਤ ਕਹੇ ਮੈਂ ਵੇਖਿਆ ਪਰਮ ਪੁਰਖ ਸ੍ਰੀ ਭਗਵੰਤ, ਭਗਵਨ ਇਕੋ ਨਜ਼ਰੀ ਆਈਆ। ਆਤਮ ਪਰਮਾਤਮ ਦਾ ਦਿਸਿਆ ਸਾਚਾ ਕੰਤ, ਨਾਤਾ

ਧੁਰ ਦਾ ਰਿਹਾ ਜੁੜਾਈਆ। ਗੜ੍ਹ ਰਿਹਾ ਨਾ ਹਉਮੇਂ ਹੰਗਤ, ਹੰ ਬ੍ਰਹਮ ਦਿਤਾ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਨਿਰਅੱਖਰ ਦਿਤਾ ਪੜ੍ਹਾਈਆ। ਜਨ ਭਗਤਾਂ ਜੁਗ ਜੁਗ ਦੀ ਸੁਣ ਕੇ ਮਿੰਨਤ, ਮਿਹਰ ਨਜ਼ਰ ਇਕ ਉਠਾਈਆ। ਸਚ ਪਿਆਰ ਦੀ ਦੇ ਕੇ ਹਿੰਮਤ, ਅੰਦਰੋਂ ਹੌਸਲਾ ਦਿਤਾ ਵਧਾਈਆ। ਜਨ ਭਗਤੋ ਤੁਹਾਡੀ ਨੌ ਖੰਡ ਦੀ ਇਕੋ ਸਿੰਮਤ, ਉੱਤਰ ਪੂਰਬ ਪੱਛਮ ਦੱਖਣ ਵੰਡ ਨਾ ਕਿੋੲ ਵੰਡਾਈਆ। ਦੂਜੇ ਦਰ ਕਰਨੀ ਪਏ ਨਾ ਮਿੰਨਤ, ਮਿੰਨਤਾਂ ਤੋਂ ਦਿਤਾ ਛੁਡਾਈਆ। ਮਨੂਆ ਕਰੇ ਕੋਈ ਨਾ ਇੱਲਤ, ਵਾਸਨਾ ਜਗਤ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡੀ ਮੇਟ ਖ਼ੁਆਰੀ ਜ਼ਿੱਲਤ, ਜ਼ਾਹਿਦ ਤੋਂ ਵਾਹਿਦ ਨਾਲ ਦਿਤਾ ਮਿਲਾਈਆ। ਜਨ ਭਗਤ ਕਹੇ ਪ੍ਰਭ ਪਾਇਆ ਏਕ, ਏਕੰਕਾਰ ਨਜ਼ਰੀ ਆਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਰਖਦੇ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਲਿਆ ਪੇਖ, ਬਿਨ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਜੋ ਵਸਿਆ ਸਚਖੰਡ ਦਵਾਰੇ ਸਾਚੇ ਦੇਸ, ਹੱਕ ਮੁਕਾਮੇ ਸੋਭਾ ਪਾਈਆ। ਮਾਲਕ ਬਣ ਕੇ ਪ੍ਰਭ ਨਰੇਸ਼, ਨਰਾਇਣ ਹੁਕਮ ਵਰਤਾਈਆ। ਜਿਸ ਦਾ ਕ਼ਲਮ ਸ਼ਾਹੀ ਲਿਖ ਨਾ ਸਕੇ ਲੇਖ, ਕਾਗ਼ਜ਼ ਮਿਲੇ ਨਾ ਕੋਇ ਵਡਿਆਈਆ। ਸੋ ਭਗਤ ਸੁਹੇਲਾ ਇਕ ਅਕੇਲਾ ਨਿਰਗੁਣ ਧਾਰ ਖੋਲ੍ਹੇ ਭੇਤ, ਪੜਦਾ ਅੰਦਰੋਂ ਆਪ ਚੁਕਾਈਆ। ਨਜ਼ਰੀ ਆਵੇ ਨੇਤਨ ਨੇਤ, ਨਿਜ ਘਰ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਦਇਆਵਾਨ ਦਇਆ ਕਮਾਈਆ। ਜਨ ਭਗਤ ਕਹੇ ਮੈਂ ਪਾਇਆ ਗਹਿਰ ਗੰਭੀਰ, ਗਵਰ ਨਜ਼ਰ ਕਿਸੇ ਨਾ ਆਈਆ। ਬਿਨ ਤੱਤਾਂ ਚੋਟੀ ਮੰਜ਼ਲ ਚੜ੍ਹੇ ਅਖ਼ੀਰ, ਆਖਰ ਬੈਠਾ ਡੇਰਾ ਲਾਈਆ। ਜਿਸ ਦੀ ਨਜ਼ਰ ਨਾ ਆਏ ਕੋਈ ਤਸਵੀਰ, ਤਸੱਵਰ ਸਭ ਨੂੰ ਦਏ ਕਰਾਈਆ। ਜਨ ਭਗਤ ਬਦਲ ਦੇਵੇ ਤਕ਼ਦੀਰ, ਤਦਬੀਰ ਆਪਣੀ ਇਕ ਦ੍ਰਿੜਾਈਆ। ਲੇਖਾ ਮੁਕਾ ਕੇ ਗ਼ਰੀਬ ਅਮੀਰ, ਅਮਰਾਪਦ ਦਏ ਜਣਾਈਆ। ਜਿਥੇ ਵਸੇ ਬੇਨਜ਼ੀਰ, ਜੋਤੀ ਜਾਤਾ ਸੋਭਾ ਪਾਈਆ। ਜਨ ਭਗਤਾਂ ਲਹਿਣਾ ਦੇਣਾ ਚੁਕਾ ਕੇ ਤਤ ਸਰੀਰ, ਮਨ ਸ਼ਰੀਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਣ ਨਾ ਦੇਵੇ ਕਦੇ ਮਾਤ ਦਿਲਗੀਰ, ਅਜ਼ੀਜ਼ ਆਪਣੇ ਲਏ ਬਣਾਈਆ।

੧੪ ਹਾੜ ਸ਼ਹਿਨਸ਼ਾਹੀ ਸੰਮਤ ੨ ਅਮੀਰ ਚੰਦ ਗੁਲਾਟੀ ਦੇ ਗ੍ਰਹਿ ਪਿੰਡ ਜੇਠੂਵਾਲ

ਪਾਰਬ੍ਰਹਮ ਪਤਿਪਰਮੇਸ਼ਵਰ ਸਾਹਿਬ ਸੁਲਤਾਨ ਮਾਲਕ ਘਰ ਘਰ ਦਾ, ਗ੍ਰਹਿ ਗ੍ਰਹਿ ਲੱਖ ਚੁਰਾਸੀ ਵੇਖ ਵਖਾਈਆ। ਆਦਿ ਅੰਤ ਮਧ ਮੰਜ਼ਲ ਅਗੰਮੀ ਚੜ੍ਹਦਾ, ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਪੰਧ ਮੁਕਾਈਆ। ਨਿਤ ਨਵਿਤ ਲੋਕਮਾਤ ਵੇਸ ਧਰਦਾ, ਧਰਨੀ ਧਰਤ ਧਵਲ ਵੱਜੇ ਵਧਾਈਆ। ਕਲਜੁਗ ਅੰਤ ਸ੍ਰੀ ਭਗਵੰਤ ਖੇਲ ਕਰੇ ਨਰਾਇਣ ਨਰ ਦਾ, ਨਰ ਹਰਿ ਆਪਣਾ ਹੁਕਮ ਵਰਤਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿਖ ਭਗਤ ਪਿਆਰੇ ਫੜਦਾ, ਲੱਖ ਚੁਰਾਸੀ ਖੋਜ ਖੁਜਾਈਆ। ਮੰਜ਼ਲ ਮੰਜ਼ਲ ਪੌੜੀ ਡੰਡੇ ਚੜ੍ਹਦਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣੇ ਵਿਚ ਸਮਾਈਆ। ਜਨ ਭਗਤ ਪ੍ਰਭ ਕਰਦਾ ਰਹੇ ਮਿਲਾਪ, ਮਿਲਣੀ

ਜਗਦੀਸ਼ ਆਪਣੇ ਨਾਲ ਕਰਾਈਆ। ਬਾਹੋਂ ਫੜ ਗੋਦੀ ਚੁੱਕਦਾ ਰਹੇ ਆਪ, ਧੁਰ ਦਾ ਜਾਪ ਬਿਨ ਅੱਖਰਾਂ ਦਏ ਸਮਝਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਰੁਤੜੀ ਰੈਣ ਸੁਹੰਜਣੀ ਦਏ ਵਡਿਆਈਆ। ਜਨ ਭਗਤ ਸਾਚੀ ਮੰਜ਼ਲ ਚੜ੍ਹਾ ਕੇ ਆਪਣੇ ਘਾਟ, ਗ੍ਰਹਿ ਮੰਦਰ ਅੰਦਰ ਦੇਵੇ ਮਾਣ ਵਡਿਆਈਆ। ਸਚ ਪ੍ਰੀਤੀ ਬਖ਼ਸ਼ ਕੇ ਸਤਿ ਵਿਸ਼ਵਾਸ, ਧੀਰਜ ਧੀਰ ਇਕ ਬੰਧਾਈਆ। ਗੁਰਮੁਖਾਂ ਲੇਖੇ ਲਾ ਕੇ ਸਚ ਪ੍ਰੇਮ ਦੀ ਸਾਚੀ ਦਾਤ, ਦਾਤਾਰ ਹੋ ਕੇ ਦਇਆ ਕਮਾਈਆ। ਜਗਤ ਜਹਾਨ ਵਿਚੋਂ ਲਏ ਰਾਖ, ਰੱਛਿਆ ਕਰੇ ਥਾਉਂ ਥਾਈਂਆ। ਦਰਸ਼ਨ ਦੀਦਾਰ ਦੀਦ ਅੰਦਰ ਦੇਵੇ ਸਾਖਿਆਤ, ਸੁਖੀਆਂ ਦਾ ਮਾਲਕ ਸੁਖ ਆਪਣੇ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਰਹਿਣ ਨਾ ਦੇਵੇ ਕੋਈ ਗੁਸਤਾਖ, ਰੂਹ ਬੁੱਤ ਪਵਿਤਰ ਪਾਕ ਪੁਨੀਤ ਪਵਿਤ ਲਏ ਕਰਾਈਆ।

੧੫ ਹਾੜ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ ਜੰਮੂ ਸੰਗਤ ਦੀ ਆਮਦ ਵਿਚ

ਧੁਰ ਸ਼ਬਦ ਸੰਦੇਸ਼ੇ ਦੇ ਕੇ ਆਏ ਸੱਦੇ, ਸਦੀਆਂ ਦੇ ਵਿਛੜੇ ਫੇਰਾ ਪਾਈਆ। ਧਰਮ ਪ੍ਰੀਤੀ ਅੰਦਰ ਬੱਧੇ, ਬੰਦਗੀ ਵਿਚ ਕਮਾਈਆ। ਸਚ ਦਵਾਰੇ ਬਹਿ ਬਹਿ ਸੱਜੇ, ਸਜਣਾਂ ਮਿਲ ਕੇ ਖ਼ੁਸ਼ੀ ਮਨਾਈਆ। ਪੂਰਬ ਲਹਿਣਾ ਮਿਲੇ ਮਜ਼ੇ, ਰਸ ਇਕੋ ਦਏ ਵਖਾਈਆ। ਬਲ ਦਵਾਰਿਉਂ ਜਿਹੜੇ ਰੱਜੇ, ਰਸਨਾ ਖਾ ਕੇ ਪੇਟ ਵਖਾਈਆ। ਬਾਵਨ ਸੰਦੇਸ਼ੇ ਦਿਤੇ ਅੱਧੇ, ਧੁਰ ਦਾ ਹੁਕਮ ਵਰਤਾਈਆ। ਕਲਜੁਗ ਅੰਤ ਭਗਵੰਤ ਜੋਤ ਇਕੋ ਜਗੇ, ਜਾਗਰਤ ਨੂਰ ਨੂਰ ਰੁਸ਼ਨਾਈਆ। ਤੁਹਾਡਾ ਲਹਿਣਾ ਦੇਣਾ ਲੇਖਾ ਦੇਵੇ ਹੱਥ ਬੱਧੇ, ਆਸ਼ਾ ਮਨਸਾ ਪੂਰ ਕਰਾਈਆ। ਸਤਿ ਧਰਮ ਦਾ ਖੇਲ ਕਰੇ ਅਗੇ, ਅਗਲਾ ਹੁਕਮ ਵਰਤਾਈਆ। ਨਾਮ ਭੰਡਾਰਾ ਧੁਰ ਦਾ ਵੰਡੇ, ਅਤੋਲ ਅਤੁਲ ਵਰਤਾਈਆ। ਸਾਚੇ ਚਾੜ੍ਹੇ ਨਾਮ ਪੌੜੇ ਡੰਡੇ, ਡੰਡਾਵਤ ਇਕੋ ਇਕ ਸਮਝਾਈਆ। ਵੇਲਾ ਵਕ਼ਤ ਅਖ਼ੀਰ ਵੇਖੇ ਕੰਢੇ, ਕੰਢੀ ਵਾਲੇ ਲਏ ਬੁਲਾਈਆ। ਜਗਤ ਗ਼ਰੀਬੀ ਵਿਚ ਹੋਵਣ ਨੰਗੇ, ਸ਼ਬਦ ਓਢਣ ਇਕੋ ਸੀਸ ਟਿਕਾਈਆ। ਹਰਿ ਭਗਤ ਪਿਆਰੇ ਕਰ ਕੇ ਚੰਗੇ, ਭਗਤਾਂ ਵਿਚ ਮਿਲਾਈਆ। ਬਿਨਾ ਬੰਦਗੀਉਂ ਬਣਾ ਕੇ ਬੰਦੇ, ਬੰਧਨ ਸਾਰੇ ਦਏ ਤੁੜਾਈਆ। ਜੁਗ ਜਨਮ ਦੇ ਤਪਦੇ ਕਰੇ ਠੰਡੇ, ਅੰਮ੍ਰਿਤ ਮੇਘ ਬਰਸਾਈਆ। ਸਾਚੀ ਰੰਗਣ ਆਪਣੀ ਰੰਗੇ, ਰੰਗਤ ਇਕੋ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਲੇਖਾ ਕਹੇ ਰਿਸ਼ੀ ਆ ਗਏ ਛੱਡ ਕੇ ਰਿਖੀਕੇਸ਼, ਕੇਸ਼ਵ ਕੁਸ਼ਲਤਾ ਪੁਛ ਪੁਛਾਈਆ। ਵਿਛੜਿਆਂ ਨੂੰ ਮੇਲੇ ਸਦਾ ਹਮੇਸ਼, ਹਮਸਾਜਣ ਆਪ ਬਣਾਈਆ। ਜਿਨ੍ਹਾਂ ਅਗੇ ਨਹੀਂ ਤੱਕਿਆ ਦਸ ਦਸਮੇਸ, ਸਹਿਜੇ ਦਰਸ਼ਨ ਦਏ ਕਰਾਈਆ। ਜਿਸ ਦਾ ਮਾਲਕ ਏਕੰਕਾਰ ਏਕ, ਪੁਰਖ ਅਕਾਲ ਵਡਿਆਈਆ। ਦੇਵਣਹਾਰਾ ਜੁਗ ਜੁਗ ਟੇਕ, ਟਿੱਕੇ ਮਸਤਕ ਨਾਮ ਲਗਾਈਆ। ਬਾਵਨ ਨਾਲੋਂ ਚੰਗਾ ਧਰ ਕੇ ਭੇਖ, ਵੇਸ ਆਪਣਾ ਆਪ ਬਦਲਾਈਆ। ਵੇਖ ਕੇ ਤੁਹਾਡਾ ਦੇਸ, ਪਰਦੇਸੀ ਲਏ ਮੰਗਾਈਆ। ਸਚ ਦਰ ਕਰੇ ਹੇਤ, ਨੇਤ ਨੇਤ ਨਜ਼ਰੀ ਆਈਆ। ਸਾਚੇ ਪ੍ਰੇਮ ਪਿਆਰ ਦੀ ਹਰਿ ਸੰਗਤ ਆਈ ਨੂੰ ਦੇਵੇ ਆਪਣੀ ਭੇਟ, ਨਾਮ ਨਿਧਾਨ ਸਚ ਵਰਤਾਈਆ। ਸਭ ਦੇ ਕਰਮ ਕੁਕਰਮ ਪਾਵੇ

ਆਪਣੇ ਪੇਟ, ਕੂੜ ਕਪਟ ਡੇਰਾ ਢਾਹੀਆ। ਪਿਛਲਾ ਲਹਿਣਾ ਪੂਰਾ ਕਰ ਕੇ ਲੇਖ, ਲੇਖਾ ਅਗਲਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਸਚ ਸੰਦੇਸ਼, ਸ਼ੁਭ ਸਗਣ ਲਗਣ ਵਿਚ ਮਨਾਈਆ।

੧੫ ਹਾੜ ਸ਼ਹਿਨਸ਼ਾਹੀ ਸੰਮਤ ੨ ਬੀਬੀ ਪਿਆਰੋ ਦੇ ਗ੍ਰਹਿ ਪਿੰਡ ਜੇਠੂਵਾਲ

ਵੇਲਾ ਕਹੇ ਮੇਰਾ ਸੁਹੰਜਣਾ ਵਕ਼ਤ, ਥਿਤ ਵਾਰ ਸੋਭਾ ਪਾਈਆ। ਸਚ ਦਵਾਰ ਸੁਹਾਏ ਭਗਤ, ਭਗਵਾਨ ਆਗਮਨ ਵਿਚ ਖ਼ੁਸ਼ੀ ਮਨਾਈਆ। ਪ੍ਰੇਮ ਪਿਆਰ ਵਡਿਆ ਕੇ ਵਿਚ ਜਗਤ, ਮੁਹੱਬਤ ਸਹਿਮਤ ਰਹਿਮਤ ਨਾਲ ਕਰਾਈਆ। ਧੁਰ ਪ੍ਰੀਤੀ ਆਤਮ ਨੀਤੀ ਸਾਚੀ ਰੀਤੀ ਦੇਵੇ ਸ਼ਕਤ, ਸ਼ਨਾਖਤ ਰਫਾਕਤ ਵਿਚ ਜਣਾਈਆ। ਨਾਮ ਨਿਧਾਨ ਸ੍ਰੀ ਭਗਵਾਨ ਦੇਵੇ ਆਪਣੀ ਵਸਤ, ਵਾਸਤਕ ਆਸਤਕ ਨਾਸਤਕ ਆਪਣਾ ਰੰਗ ਰੰਗਾਈਆ। ਜਨ ਭਗਤਾਂ ਸ੍ਰੀ ਭਗਵਾਨ ਬਣੇ ਪਿਆਰ ਪ੍ਰਸਤ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਹਰਿ ਦੇਵਣਹਾਰ ਵਡਿਆਈਆ। ਸ੍ਰੀ ਭਗਵਾਨ ਭਗਤ ਸੁਹਾਏ ਵੇਲਾ, ਦਿਵਸ ਰੈਣ ਵੰਡ ਨਾ ਕੋਇ ਵੰਡਾਈਆ। ਜਗਤ ਖੇਲ ਕਰ ਨਵੇਲਾ, ਨਵ ਨੌ ਚਾਰ ਖੋਜ ਖੁਜਾਈਆ। ਸਤਿ ਸਤਿ ਕਰ ਕੇ ਮੇਲਾ, ਅਸਤਿ ਅੰਦਰੋਂ ਦਏ ਕਢਾਈਆ। ਭਗਤਾਂ ਬਣ ਕੇ ਸੱਜਣ ਸੁਹੇਲਾ, ਸਾਹਿਬ ਸਵਾਮੀ ਹੋਏ ਸਹਾਈਆ। ਆਤਮ ਪਰਮਾਤਮ ਪਰਮਾਤਮ ਆਤਮ ਕਰ ਕੇ ਮੇਲਾ, ਮਿਲਤ ਵਿਚ ਜ਼ਿੱਲਤ ਖ਼ੁਆਰੀ ਦਏ ਮਿਟਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਕਰੇ ਖੇਲ ਇਕ ਅਕੇਲਾ, ਏਕੰਕਾਰ ਨਰ ਨਿਰੰਕਾਰ ਨਿਰਗੁਣ ਨਿਰਵੈਰ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦਾ ਕੰਤ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨਾਲੋਂ ਹੋ ਕੇ ਵਿਹਲਾ, ਵਸਤ ਅਮੋਲਕ ਕਾਇਆ ਗੋਲਕ ਗ੍ਰਹਿ ਮੰਦਰ ਅੰਦਰ ਭਗਤਾਂ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਗੜਾ ਨਾਮ ਰਹਿਣ ਨਾ ਦੇਵੇ ਝਮੇਲਾ, ਗੁਰ ਚੇਲਾ ਇਕੋ ਰੰਗ ਰੰਗਾਈਆ।