ਪੁਸਤਕਾਲਾਭਾਗ ੧੯

੧੭ ਹਾੜ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਪਿੰਡ ਜੇਠੂਵਾਲ

ਸੋ ਪੁਰਖ ਨਿਰੰਜਣ ਅਗੰਮ ਅਥਾਹ, ਅਲਖ ਅਗੋਚਰ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਬੇਪਰਵਾਹ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕੰਕਾਰ ਜਲਵਾਗਰ ਖ਼ੁਦਾ, ਨੂਰ ਨੁਰਾਨਾ ਨੂਰ ਕਰੇ ਰੁਸ਼ਨਾਈਆ। ਆਦਿ ਨਿਰੰਜਣ ਡਗਮਗਾ, ਭੇਵ ਅਭੇਦਾ ਦਏ ਖੁਲ੍ਹਾਈਆ। ਅਬਿਨਾਸ਼ੀ ਕਰਤਾ ਪੜਦਾ ਲਾਹ, ਓਹਲਾ ਅੰਦਰੋਂ ਦਏ ਚੁਕਾਈਆ। ਸ੍ਰੀ ਭਗਵਾਨ ਦਇਆ ਕਮਾ, ਦਾਤਾ ਦਾਨੀ ਇਕ ਅਖਵਾਈਆ। ਪਾਰਬ੍ਰਹਮ ਆਪਣਾ ਨਾਉਂ ਧਰਾ, ਕਰੇ ਖੇਲ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਹਰਿ ਵੱਡਾ ਵੱਡ ਵਡਿਆਈਆ। ਸ਼ਾਹੋ ਭੂਪ ਬਣ ਸਿਕਦਾਰ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਸਚਖੰਡ ਦਵਾਰਾ ਏਕੰਕਾਰ

ਨਿਰਾਕਾਰ ਕਰ ਉਜਿਆਰ, ਜੋਤ ਉਜਾਲਾ ਪੁਰਖ ਅਕਾਲਾ ਆਪਣਾ ਮੰਦਰ ਕਰੇ ਰੁਸ਼ਨਾਈਆ। ਥਿਰ ਘਰ ਖੋਲ੍ਹ ਠਾਂਡਾ ਦਰਬਾਰ, ਸਚ ਸਵਾਮੀ ਅੰਤਰਜਾਮੀ ਵੇਖ ਵਖਾਈਆ। ਦੂਸਰ ਅਵਰ ਨਾ ਕੋਇ ਨਾਲ ਕਰੇ ਖੇਲ ਕਮਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਗੰਮ ਦੀ ਖੇਲ ਆਪ ਪਰਗਟਾਈਆ। ਧੁਰ ਦੀ ਖੇਲ ਕਰੇ ਪ੍ਰਭ ਆਪ, ਹਰਿ ਕਰਤਾ ਵੱਡ ਵਡਿਆਈਆ। ਨਿਰਗੁਣ ਨੂਰ ਜੋਤ ਪਰਕਾਸ਼, ਜੋਤੀ ਜਾਤਾ ਵੇਖ ਵਖਾਈਆ। ਸਚ ਦਵਾਰੇ ਪਰਗਟ ਹੋ ਕੇ ਕਮਲਾਪਾਤ, ਜਾਹਰ ਜਹੂਰ ਕਰੇ ਰੁਸ਼ਨਾਈਆ। ਖੇਲਣਹਾਰਾ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਾਚੀ ਕਰਨੀ ਦਾ ਕਰਤਾਰ, ਹਰਿ ਕਰਤਾ ਇਕ ਅਖਵਾਈਆ। ਜਿਸ ਦਾ ਸਚਖੰਡ ਦਵਾਰ, ਦਰਗਹਿ ਸਾਚੀ ਸੋਭਾ ਪਾਈਆ। ਨਿਰਗੁਣ ਨੂਰ ਜੋਤ ਉਜਿਆਰ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਏਕਾ ਹੁਕਮ ਸਾਚੀ ਧਾਰ, ਨਾਦ ਧੁਨ ਨਾ ਕੋਇ ਸ਼ਨਵਾਈਆ। ਨਾ ਕੋਈ ਗੁਰ ਅਵਤਾਰ ਪੈਗ਼ੰਬਰ ਦਿਸੇ ਯਾਰ, ਸਗਲਾ ਸੰਗ ਨਾ ਕੋਇ ਨਿਭਾਈਆ। ਕਰੇ ਖੇਲ ਅਪਰ ਅਪਾਰ, ਅਪਰੰਪਰ ਆਪਣੇ ਹੱਥ ਰਖੇ ਵਡਿਆਈਆ। ਨਿਰਗੁਣ ਹੋ ਕੇ ਖ਼ਬਰਦਾਰ, ਆਪਣਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਦਏ ਜਗਤ, ਅਪਰ ਅਪਾਰ ਇਕ ਜਣਾਈਆ। ਕਰੇ ਖੇਲ ਆਪ ਬੇਅੰਤ, ਭੇਵ ਅਭੇਦ ਸਮਝੇ ਕੋਇ ਨਾ ਰਾਈਆ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਕਰੇ ਭਗਵਾਨ, ਹਰਿ ਕਰਤਾ ਵਡ ਵਡਿਆਈਆ। ਨਿਰਗੁਣ ਹੋ ਕੇ ਮਿਹਰਵਾਨ, ਮਹਿਬੂਬ ਮਿਹਰ ਨਜ਼ਰ ਉਠਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਗ਼ੁਲਾਮ, ਬਰਦੇ ਹੁਕਮ ਸੁਣਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਰਚ ਦੋ ਜਹਾਨ, ਸ੍ਰਿਸ਼ਟੀ ਦ੍ਰਿਸ਼ਟੀ ਵੰਡ ਵੰਡਾਈਆ। ਤ੍ਰੈ ਪੰਜ ਕਰ ਪਰਧਾਨ, ਢੋਲੇ ਧੁਰ ਦੇ ਰਿਹਾ ਸੁਣਾਈਆ। ਪਰਗਟ ਹੋ ਕੇ ਜਾਣੀ ਜਾਣ, ਭੇਵ ਦੇਵੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਧੁਰ ਦੀ ਕਰਨੀ ਕਰੇ ਗੋਬਿੰਦ ਗਹਿਰ ਗੰਭੀਰ ਵੱਡੀ ਵਡਿਆਈਆ। ਸ਼ਬਦੀ ਧਾਰ ਬਣਾ ਕੇ ਆਪਣੀ ਬਿੰਦ, ਬੰਦਗੀ ਇਕੋ ਇਕ ਸਮਝਾਈਆ। ਹਰਖ਼ ਸੋਗ ਨਾ ਕੋਇ ਚਿੰਦ, ਚਿੰਤਾ ਗ਼ਮ ਨਾ ਕੋਇ ਉਪਾਈਆ। ਦਾਤਾ ਦਾਨੀ ਬਣ ਕੇ ਗਹਿਰ (ਗੰਭੀਰ) ਗੁਣੀ ਗਹਿੰਦ, ਗਵਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਧੁਰ ਫ਼ਰਮਾਨਾ ਇਕ ਅਕਾਲ, ਏਕੰਕਾਰਾ ਆਪ ਜਣਾਈਆ। ਸ਼ਾਹੋ ਭੂਪ ਬਣ ਸੁਲਤਾਨ, ਰਾਜ ਰਾਜਾਨ ਵੱਡੀ ਵਡਿਆਈਆ। ਸਚਖੰਡ ਦਵਾਰ ਹੋ ਪਰਧਾਨ, ਪਰਧਾਨਗੀ ਆਪਣੇ ਹੱਥ ਰਖਾਈਆ। ਥਿਰ ਘਰ ਸਾਚੇ ਦੇਵੇ ਦਾਨ, ਸੁਤ ਦੁਲਾਰੇ ਤੇਰੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਧਾਨ, ਤ੍ਰੈ ਪੰਜ ਕਰੇ ਕੁੜਮਾਈਆ। ਨਿਰਗੁਣ ਸਰਗੁਣ ਖੇਲ ਮਹਾਨ, ਲੱਖ ਚੁਰਾਸੀ ਵੰਡ ਵੰਡਾਈਆ। ਜੋਤੀ ਜਾਤਾ ਹੋ ਬਲਵਾਨ, ਨਿਰਗੁਣ ਸਰਗੁਣ ਡਗਮਗਾਈਆ। ਸਚ ਸੰਦੇਸ਼ਾ ਦੇ ਧੁਰ ਫ਼ਰਮਾਨ, ਨਾਮ ਨਿਧਾਨਾ ਆਪ ਜਣਾਈਆ। ਵੇਖਣਹਾਰਾ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਦੂਸਰ ਸਕੇ ਨਾ ਕੋਈ ਜਾਣ, ਭੇਵ ਸਚ ਨਾ ਕੋਇ ਖੁਲ੍ਹਾਈਆ। ਰਚਨਾ ਰਚ ਸਰਬ ਜਹਾਨ, ਵੇਖਣਹਾਰਾ ਥਾਉਂ ਥਾਈਂਆ। ਸਤਿਜੁਗ ਤ੍ਰੇਤਾ ਦੁਆਪਰ ਦੇ ਕੇ ਦਾਨ, ਕਲਜੁਗ

ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਰ ਬਲਵਾਨ, ਲੋਕਮਾਤ ਦਏ ਅੰਗੜਾਈਆ। ਸ਼ਬਦ ਸੰਦੇਸ਼ਾ ਦੋ ਜਹਾਨ, ਨਾਮ ਨਿਧਾਨਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸ਼ਬਦ ਸੰਦੇਸ਼ਾ ਦਿੰਦਾ ਰਿਹਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਬਣਾਉਂਦਾ ਰਿਹਾ ਸੇਵਾਦਾਰ, ਚਾਕਰ ਆਪਣੇ ਘਰ ਬਣਾਈਆ। ਧੁਰ ਫ਼ਰਮਾਨਾ ਦੇਂਦਾ ਰਿਹਾ ਏਕੰਕਾਰ, ਇਕ ਅਕੱਲਾ ਕਰ ਪੜ੍ਹਾਈਆ। ਜੋਤੀ ਨੂਰ ਕਰਦਾ ਰਿਹਾ ਉਜਿਆਰ, ਆਤਮ ਬ੍ਰਹਮ ਭੇਵ ਚੁਕਾਈਆ। ਮਹੱਲ ਅਟਲ ਸੁਹਾਉਂਦਾ ਰਿਹਾ ਮੁਨਾਰ, ਕਾਇਆ ਬੰਕ ਵੱਜੇ ਵਧਾਈਆ। ਨਾਮ ਸੰਦੇਸ਼ੇ ਦੇਂਦਾ ਰਿਹਾ ਅਪਰ ਅਪਾਰ, ਅਪਰੰਪਰ ਸਵਾਮੀ ਆਪ ਜਣਾਈਆ। ਭਗਤ ਸੁਹੇਲੇ ਕਰਦਾ ਰਿਹਾ ਉਜਿਆਰ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਖਿਲਾਈਆ। ਧੁਰ ਦੀ ਖੇਲ ਕਰੇ ਨਿਰੰਕਾਰ, ਨਰ ਹਰਿ ਵੱਡੀ ਵਡਿਆਈਆ। ਲੇਖਾ ਜਾਣ ਸਦਾ ਜੁਗ ਚਾਰ, ਨਵ ਨੌ ਚਾਰ ਪੰਧ ਮੁਕਾਈਆ। ਵੇਖਣਹਾਰਾ ਭਗਤਾਂ ਇਜਹਾਰ, ਪੜਦਾ ਓਹਲਾ ਆਪ ਉਠਾਈਆ। ਜਿਸ ਨੂੰ ਕਹਿੰਦੇ ਗਏ ਸਾਂਝਾ ਯਾਰ, ਵਾਹਿਦ ਲਾਸ਼ਰੀਕ ਅਖਵਾਈਆ। ਵੱਸੇ ਸਚਖੰਡ ਦਵਾਰ, ਹੱਕ ਮੁਕਾਮ ਡੇਰਾ ਲਾਈਆ। ਰੂਪ ਰੰਗ ਤੋਂ ਵਸੇ ਬਾਹਰ, ਹਰ ਘਟ ਮੌਲੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਹਰ ਘਟ ਬੋਲਣ ਵਾਲਾ ਰਾਮ, ਹਰਿ ਕਰਤਾ ਇਕ ਅਖਵਾਈਆ। ਭਗਤ ਉਧਾਰਨਾ ਜਿਸ ਦਾ ਕਾਮ, ਨਿਹਕਰਮੀ ਬੇਪਰਵਾਹੀਆ। ਮੰਜ਼ਲ ਦੱਸੇ ਹੱਕ ਆਸਾਨ, ਬਿਨ ਪੌੜੀ ਡੰਡੇ ਦਏ ਚੜ੍ਹਾਈਆ। ਭਗਤ ਸੁਹੇਲੇ ਕਰ ਪਰਵਾਨ, ਧੁਰ ਫ਼ਰਮਾਨਾ ਆਪ ਦ੍ਰਿੜਾਈਆ। ਕਾਇਆ ਕਾਅਬਾ ਸਚ ਮੁਕਾਮ, ਮੰਦਰ ਇਕੋ ਇਕ ਸੁਹਾਈਆ। ਅੰਦਰ ਸ਼ਰਅ ਨਾ ਰਹੇ ਸ਼ੈਤਾਨ, ਕੂੜੀ ਕਿਰਿਆ ਬਾਹਰ ਕਢਾਈਆ। ਜੁਗ ਚੌਕੜੀ ਹੋ ਪਰਧਾਨ, ਹੁਕਮੇਂ ਅੰਦਰ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਰੇ ਖੇਲ ਪੁਰਖ ਸਮਰਥ, ਹਰਿ ਕਰਤਾ ਵਡ ਵਡਿਆਈਆ। ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਗਿਆ ਦੱਸ, ਹੁਕਮੇਂ ਅੰਦਰ ਹੁਕਮ ਜਣਾਈਆ। ਕਲਜੁਗ ਅੰਤ ਅੰਧੇਰੀ ਹੋਣੀ ਰੈਣ ਮੱਸ, ਸਾਚਾ ਚੰਦ ਨਾ ਕੋਇ ਚਮਕਾਈਆ। ਚਾਰ ਵਰਨ ਅਠਾਰਾਂ ਬਰਨ ਨਾੜ ਬਹੱਤਰ ਉਬਲੇ ਰੱਤ, ਸਾਂਤਕ ਸਤਿ ਨਾ ਕੋਇ ਵਰਤਾਈਆ। ਅੰਤਰ ਆਤਮ ਰਹੇ ਨਾ ਕੋਈ ਬ੍ਰਹਮ ਮਤ, ਮਨਮਤ ਹੋਏ ਹਲਕਾਈਆ। ਭਰਮਦੇ ਰਹੇ ਤੀਰਥ ਤਟ ਅੱਠ ਸੱਠ, ਝਗੜਾ ਪਏ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਦੀਨ ਮਜ਼੍ਹਬ ਕਰੇ ਲੜਾਈਆ। ਆਤਮ ਪਰਮਾਤਮ ਨਾਲ ਜੋੜੇ ਕੋਇ ਨਾ ਨਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਨਿਜ ਨੇਤਰ ਲੋਚਨ ਨੈਣ ਖੋਲ੍ਹੇ ਕੋਇ ਨਾ ਅੱਖ, ਪੜਦਾ ਸਕੇ ਨਾ ਕੋਇ ਚੁਕਾਈਆ। ਕਾਇਆ ਮਾਟੀ ਖੇੜਾ ਸਭ ਦਾ ਦਿਸੇ ਭੱਠ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੋ ਵੇਲਾ ਵਕ਼ਤ ਲੋਕਮਾਤ ਮਾਰ ਝਾਤ ਬਾਵਨ ਬਲ ਦਵਾਰੇ ਗਿਆ ਦੱਸ, ਬਿਨ ਅੱਖਰਾਂ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬਲ ਦਵਾਰੇ ਬਾਵਨ ਗਿਆ ਆਖ, ਬਲਧਾਰੀ ਬਲ ਉਪਾਈਆ। ਕਲਜੁਗ ਅੰਤਮ ਪਰਗਟ ਹੋਏ ਪੁਰਖ ਅਬਿਨਾਸ਼, ਜਿਸ ਨੂੰ ਜਨਮੇ ਕੋਇ ਨਾ ਮਾਈਆ। ਵੇਲਾ ਵਕ਼ਤ ਜਨ ਭਗਤਾਂ ਸੁਹੰਜਣੀ ਕਰੇ ਪਰਭਾਤ, ਅੰਧ ਅੰਧੇਰ ਦਏ ਗਵਾਈਆ।

ਆਤਮ ਪਰਮਾਤਮ ਜੋੜ ਕੇ ਸਾਚਾ ਨਾਤ, ਤੂੰ ਮੇਰਾ ਮੈਂ ਤੇਰਾ ਧੁਰ ਦਾ ਢੋਲਾ ਦਏ ਸੁਣਾਈਆ। ਪੂਰਾ ਕਰੇ ਚਾਰ ਜੁਗ ਦਾ ਭਵਿਖਤਾਂ ਵਾਲਾ ਵਾਕ, ਵਾਕਫ਼ਕਾਰ ਹੋ ਕੇ ਦਇਆ ਕਮਾਈਆ। ਗੁਰਮੁਖਾਂ ਦੇ ਕੇ ਅਗੰਮੀ ਦਾਤ, ਨਾਮ ਭੰਡਾਰਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਵਾਮੀ ਵੇਖ ਵਖਾਈਆ। ਸਾਹਿਬ ਸਵਾਮੀ ਵੇਖਣਹਾਰਾ, ਹਰਿ ਕਰਤਾ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਜਿਸ ਦਾ ਇਜ਼ਹਾਰਾ, ਰਾਗਾਂ ਨਾਦਾਂ ਢੋਲਿਆਂ ਵਿਚ ਕਰ ਸ਼ਨਵਾਈਆ। ਜਿਸ ਨੂੰ ਨਿਰਗੁਣ ਨੂਰ ਕਹਿਣ ਉਜਿਆਰਾ, ਪਾਰਬ੍ਰਹਮ ਬੇਪਰਵਾਹੀਆ। ਜਿਸ ਦਾ ਸ਼ਬਦ ਅਗੰਮ ਨਗਾਰਾ, ਦੋ ਜਹਾਨਾਂ ਰਿਹਾ ਉਠਾਈਆ। ਸੋ ਖੇਲੇ ਖੇਲ ਖੇਲਣਹਾਰਾ, ਖ਼ਾਲਕ ਖ਼ਲਕ ਵੇਖ ਵਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜਾਮਾ ਸ੍ਰੀ ਭਗਵਾਨਾ ਨਿਰਗੁਣ ਨਿਰਵੈਰ ਲਏ ਅਵਤਾਰਾ, ਲੋਕਮਾਤ ਕਰੇ ਰੁਸ਼ਨਾਈਆ। ਜਨ ਭਗਤਾਂ ਸਾਚੇ ਸੰਤਾਂ ਪੂਰਬ ਲਹਿਣਾ ਜਨਮ ਦੇ ਉਧਾਰਾ, ਕਰਮ ਕਾਂਡ ਦਾ ਗੇੜਾ ਆਪ ਮਿਟਾਈਆ। ਸਚ ਪ੍ਰੀਤੀ ਧੁਰ ਦੀ ਨੀਤੀ ਚਰਨ ਕਵਲ ਦੇ ਸਹਾਰਾ, ਪੁਸਤ ਪਨਾਹ ਆਪਣਾ ਹੱਥ ਰਖਾਈਆ। ਜਿਸ ਦਾ ਕਾਗਤ ਕ਼ਲਮ ਸ਼ਾਹੀ ਲੇਖਾ ਲੇਖ ਨਾ ਲਿਖਣਹਾਰਾ, ਗੁਰ ਅਵਤਾਰ ਪੈਗ਼ੰਬਰ ਬੇਅੰਤ ਕਹਿ ਕੇ ਸੀਸ ਨਿਵਾਈਆ। ਸੋ ਸਵਾਮੀ ਅੰਤਰਜਾਮੀ ਕਲ ਕਲਕੀ ਲਏ ਅਵਤਾਰਾ, ਜੋਤੀ ਜਾਤਾ ਡਗਮਗਾਈਆ। ਵੇਖਣਹਾਰ ਹਰਿ ਕਰਤਾਰ ਅਗੰਮੜਾ ਯਾਰ ਸਰਬ ਸੰਸਾਰਾ, ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਖੋਜ ਖੁਜਾਈਆ। ਜਨ ਭਗਤਾਂ ਦੱਸੇ ਸਚ ਦਵਾਰਾ, ਜਿਥੇ ਦਗ਼ਾ ਨਾ ਕੋਇ ਕਮਾਈਆ। ਬਿਨ ਤੇਲ ਬਾਤੀ ਦੀਪ ਹੋਏ ਉਜਿਆਰਾ, ਉਜਰਤ ਕੋਈ ਨਾ ਲਾਗੇ ਰਾਈਆ। ਘਰ ਸਵਾਮੀ ਦਿਸੇ ਮੀਤ ਮੁਰਾਰਾ, ਪੀਆ ਪ੍ਰੀਤਮ ਨਜ਼ਰੀ ਆਈਆ। ਜਿਸ ਦਾ ਵਿਛੋੜਾ ਰਿਹਾ ਜੁਗ ਚਾਰਾ, ਖੋਜਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤ ਸੁਹੇਲੇ ਦਏ ਵਡਿਆ, ਹਰਿ ਵੱਡਾ ਵੱਡ ਵਡਿਆਈਆ। ਧੁਰ ਦਾ ਮਾਲਕ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਕੀਤੇ ਕੌਲ ਇਕ਼ਰਾਰ ਦੇ ਕਾਰਨ ਗਿਆ ਆ, ਆਵਣ ਜਾਵਣ ਸਮਝੇ ਕੋਇ ਨਾ ਰਾਈਆ। ਨਿਰਗੁਣ ਨੂਰ ਜੋਤ ਕਰ ਰੁਸ਼ਨਾ, ਅੰਧ ਅੰਧੇਰਾ ਦਏ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਲਏ ਬੁਲਾ, ਚਰਨਾਂ ਵਿਚ ਟਿਕਾਈਆ। ਹੁਕਮ ਦੇਵੇ ਸ਼ਹਿਨਸ਼ਾਹ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦੇ ਅਗੇ ਸਜਦਿਆਂ ਅੰਦਰ ਕਰਦੇ ਗਏ ਦੁਆ, ਦਵਾਰਕਾਵਾਸੀ ਹੋ ਕੇ ਫੇਰਾ ਪਾਈਆ। ਜਿਸ ਨੂੰ ਮੰਨਿਆ ਨੂਰੀ ਨੂਰ ਖ਼ੁਦਾ, ਖ਼ੁਦ ਮਾਲਕ ਵੇਸ ਵਟਾਈਆ। ਜੋ ਹਰ ਘਟ ਬੋਲੇ ਸੋ ਸਾਹਿਬ ਸਵਾਮੀ ਗਿਆ ਆ, ਆਮਦ ਵਿਚ ਖ਼ੁਸ਼ੀ ਜਣਾਈਆ। ਰਹਿਬਰ ਬਣ ਕੇ ਬੇਪਰਵਾਹ, ਤੁਹਾਡੇ ਪੜਦੇ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਹੋਈ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਨਿਰਗੁਣ ਰੂਪ ਸ੍ਰੀ ਭਗਵਾਨ, ਕਿਸ ਬਿਧ ਆਪਣਾ ਫੇਰਾ ਪਾਈਆ। ਜਿਹੜਾ ਜੁਗ ਚੌਕੜੀ ਲੱਭਿਆ ਨਾ ਵਿਚ ਜਹਾਨ, ਟਿੱਲੇ ਪਰਬਤ ਪਹਾੜ ਨਾ ਨਜ਼ਰੀ ਆਈਆ। ਸੋ ਖੇਲ ਕਰੇ ਆਪ ਮਹਾਨ, ਮਹਿੰਮਾ ਅਕਥ ਕਥ ਦ੍ਰਿੜਾਈਆ। ਪੂਰਬ ਲੇਖਾ ਚੁਕਾਵੇ ਆਣ, ਭਗਤ ਸੁਹੇਲੇ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਜਨ ਭਗਤੋ ਤੁਸਾਂ ਜਾਣਾ ਜਾਗ, ਜਾਗਣ ਵੇਲਾ ਜਗਤ ਆਈਆ। ਤੁਹਾਡਾ ਬਦਲ ਦੇਣਾ ਸਮਾਜ, ਸਮੇਂ ਦੀ ਸ਼ਹਾਦਤ ਆਪ ਭੁਗਤਾਈਆ। ਅੰਦਰ

ਰਹਿਣ ਨਹੀਂ ਦੇਣਾ ਦਾਗ਼, ਦੁਰਮਤ ਮੈਲ ਆਪ ਧਵਾਈਆ। ਭਗਤ ਜਗਤ ਰਹੇ ਨਾ ਕੋਈ ਕਾਗ, ਗੁਰਮੁਖ ਹੰਸ ਦੇਣਾ ਬਣਾਈਆ। ਆਪਣੇ ਨੂਰ ਦਾ ਦੇ ਕੇ ਚਿਰਾਗ਼, ਜੋਤੀ ਜੋਤ ਕਰਾਂ ਰੁਸ਼ਨਾਈਆ। ਅੰਦਰ ਬਾਹਰ ਦਾ ਦੇਵਾਂ ਸਾਥ, ਦਿਵਸ ਰੈਣ ਪੰਧ ਮੁਕਾਈਆ। ਸਾਚਾ ਢੋਲਾ ਦੱਸ ਕੇ ਗਾਥ, ਇਕੋ ਅੱਖਰ ਦਿਤਾ ਪੜ੍ਹਾਈਆ। ਜਨ ਭਗਤੋ ਤੁਹਾਨੂੰ ਮੇਲਿਆ ਆਪਣੀ ਜਾਤ, ਜਿਥੇ ਕਬੀਰ ਜੁਲਾਹਾ ਸੀਸ ਨਿਵਾਈਆ। ਦੇਵਾਂ ਸਾਚੀ ਦਾਤ, ਸੰਮਤ ਸ਼ਹਿਨਸ਼ਾਹੀ ਵਡਿਆਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਆਵੇ ਮਾਤ, ਮਤਾ ਪ੍ਰਭ ਦੇ ਨਾਲ ਪਕਾਈਆ। ਪੁਰਖ ਅਬਿਨਾਸ਼ੀ ਪੁਛੇ ਜਿਸ ਦੀ ਬਾਤ, ਦਾਤਾ ਦਾਨੀ ਹੋ ਕੇ ਸਰਬ ਲੋਕਾਈਆ। ਤੁਹਾਡਾ ਲਹਿਣਾ ਦੇਣਾ ਹਿਸਾ ਕਰਾਂ ਬੇਬਾਕ, ਲੇਖਾ ਧੁਰ ਦਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤੋ ਖੋਲ੍ਹੋ ਆਪਣੀ ਅੱਖ, ਨੇਤਰ ਨੈਣ ਉਠਾਈਆ। ਪਰਮ ਪੁਰਖ ਵੇਖੋ ਪਰਤੱਖ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਅੱਖਰਾਂ ਨਾਲ ਦੱਸਦੇ ਰਹੇ ਜਸ, ਵੇਦ ਪੁਰਾਨਾ ਸਿਫ਼ਤ ਸਾਲਾਹੀਆ। ਸੋ ਆ ਗਿਆ ਕਮਲਾਪਤਿ, ਪਤਿਪਰਮੇਸ਼ਵਰ ਵੇਸ ਵਟਾਈਆ। ਚਰਨ ਪ੍ਰੀਤੀ ਜੋੜ ਕੇ ਸਤਿ, ਹਰਿਜਨ ਸਾਚੇ ਲਏ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਗਏ ਦੱਸ, ਦਹਿ ਦਿਸ਼ਾ ਖੋਜ ਖੁਜਾਈਆ। ਬਿਨ ਕਰਨੀਉਂ ਤੁਹਾਡੇ ਹੋਇਆ ਵਸ, ਵਾਸਤਾ ਆਪਣੇ ਨਾਲ ਰਖਾਈਆ। ਸ਼ਬਦ ਅਣਿਆਲਾ ਮਾਰੇ ਕਸ, ਕਸਰ ਤੁਹਾਡੀ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ਬਰਦਾਰ ਸਭ ਨੂੰ ਦਏ ਕਰਾਈਆ। ਜਨ ਭਗਤੋ ਜਾਣਾ ਉਠ, ਸੋਇਆ ਰਹਿਣ ਕੋਇ ਨਾ ਪਾਈਆ। ਸਤਿਗੁਰ ਇਕੋ ਗਿਆ ਤੁਠ, ਬਹੁਤੇ ਗੁਰੂਆਂ ਦੀ ਲੋੜ ਰਹੀ ਨਾ ਰਾਈਆ। ਸ਼ਬਦ ਭੰਡਾਰਾ ਕਦੇ ਨਾ ਜਾਵੇ ਮੁੱਕ, ਜੋ ਗੁਰ ਅਵਤਾਰ ਪੈਗ਼ੰਬਰਾਂ ਝੋਲੀ ਰਿਹਾ ਭਰਾਈਆ। ਜਿਨ੍ਹਾਂ ਇਕੋ ਗਾਈ ਸੋਹੰ ਤੁਕ, ਤੁਖ਼ਮ ਤਾਸੀਰ ਦਿਆਂ ਬਦਲਾਈਆ। ਦੋ ਜਹਾਨਾਂ ਬਦਲ ਕੇ ਰੁਖ਼, ਰਾਖਾ ਬਣਿਆ ਧੁਰਦਰਗਾਹੀਆ। ਵਿਛੋੜੇ ਵਾਲੀ ਮੇਟ ਕੇ ਭੁੱਖ, ਤ੍ਰਿਸ਼ਨਾ ਦਏ ਮਿਟਾਈਆ। ਸਚ ਸੁਹੰਜਣੀ ਕਰ ਕੇ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਸੋ ਭਗਤ ਸੁਹੇਲੇ ਗਏ ਪੁਜ, ਪਾਂਧੀ ਬਣ ਕੇ ਪੰਧ ਮੁਕਾਈਆ। ਪੜਦਾ ਰਹੇ ਨਾ ਗੁਝ, ਸੋਇਆਂ ਅੱਖ ਆਪ ਉਠਾਈਆ। ਜਨ ਭਗਤੋ ਖੋਲ੍ਹ ਦਿਉ ਆਪਣਾ ਨੇਤਰ ਨੈਣ, ਨਿਜ ਨੈਣ ਦਿਆਂ ਖੁਲ੍ਹਾਈਆ। ਇਕੋ ਹੁਕਮ ਸੰਦੇਸ਼ਾ ਆਇਆ ਕਹਿਣ, ਜਿਸ ਦਾ ਭੇਵ ਨਾ ਕੋਇ ਸਮਝਾਈਆ। ਭਾਗ ਲੱਗਣਾ ਇਕੋ ਰੈਣ, ਮਿਲੇ ਸਚ ਦਵਾਰ ਵਡਿਆਈਆ। ਨਾਮ ਝੋਲੀ ਪਾਵਾਂ ਰਸੈਣ, ਦੇਣਾ ਧੁਰ ਦਾ ਦਿਆਂ ਚੁਕਾਈਆ। ਕੂੜੀ ਕਿਰਿਆ ਵਿਚ ਨਾ ਵਹਿਣ, ਗੁਰਮੁਖ ਸਾਚੇ ਸੋਭਾ ਪਾਈਆ। ਨੇਤਰ ਤੱਕੋ ਨਰ ਨਰਾਇਣ, ਜਿਸ ਦਾ ਸਿਫ਼ਤਾਂ ਨਾਲ ਸਾਰੇ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਜਨ ਭਗਤੋ ਵੇਲਾ ਗਿਆ ਆ, ਆਗਮਨ ਵਿਚ ਖ਼ੁਸ਼ੀ ਮਨਾਈਆ। ਤੁਹਾਡਾ ਲਹਿਣਾ ਦੇਣਾ ਦਿਆਂ ਮੁਕਾ, ਚਾਰੋਂ ਕੁੰਟ ਖੋਜ ਖੁਜਾਈਆ। ਬਾਵਨ ਦੀ ਆਸ਼ਾ ਨਾਲ ਮਿਲਾ, ਵੇਲਾ ਵਕ਼ਤ ਦਿਆਂ ਸੁਹਾਈਆ। ਰਿਸ਼ੀਆਂ ਦਾ ਮੇਲਾ ਰਿਹਾ ਮਿਲਾ, ਮਿਲਣੀ ਹਰਿ ਜਗਦੀਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਿਰ ਹੱਥ ਰਖੇ ਕਰਤਾਰ, ਕਰਨੀ ਕਰਤਾ ਵੇਖ ਵਖਾਈਆ। ਧੰਨ ਵਡਿਆਈ ਜੋ ਆਏ ਬੰਕ ਦਵਾਰ, ਭਗਵਨ ਖ਼ੁਸ਼ੀ ਮਨਾਈਆ। ਖੇਲ ਹੋਣ ਲੱਗਾ ਅਪਰ ਅਪਾਰ, ਪਾਰਬ੍ਰਹਮ

ਦਏ ਸਮਝਾਈਆ। ਜਿਸ ਦਾ ਰਾਹ ਤੱਕਦੇ ਗਏ ਗੁਰੂ ਅਵਤਾਰ, ਪੈਗ਼ੰਬਰ ਬਿਨ ਨੈਣਾਂ ਨੈਣ ਉਠਾਈਆ। ਕਲਮੇ ਢੋਲੇ ਗੀਤ ਜੁਗ ਜੁਗ ਗਾਂਦੇ ਗਏ ਵਾਰੋ ਵਾਰ, ਸ਼ਬਦ ਅਨਾਦ ਨਾਦ ਕਰ ਸ਼ਨਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਲਿਖਦੇ ਰਹੇ ਅੱਖਰਾਂ ਨਾਲ ਕਰ ਪਿਆਰ, ਨਿਰਅੱਖਰ ਧਾਰ ਲਏ ਜਣਾਈਆ। ਜੋਤੀ ਜਾਤਾ ਪੁਰਖ ਬਿਧਾਤਾ ਕਲਜੁਗ ਅੰਤਮ ਵੇਖੇ ਅੰਧੇਰੀ ਰਾਤਾ ਜਿਸ ਦੀ ਪਾਵੇ ਕੋਈ ਨਾ ਸਾਰ, ਮਹਾਂਸਾਰਥੀ ਆਪਣੀ ਕਾਰ ਕਮਾਈਆ। ਗੁਰਮੁਖੋ ਆਈ ਤੁਹਾਡੀ ਵਾਰ, ਜਿਸ ਦੀ ਸਮਝ ਨਹੀਂ ਜੁਗ ਚਾਰ, ਚਾਰੇ ਵੇਦ ਗਏ ਹਾਰ, ਪੜਦਾ ਓਹਲਾ ਨਾ ਕੋਇ ਚੁਕਾਈਆ। ਜਨ ਭਗਤ ਕਹਿਣ ਕਿਵੇਂ ਵਕ਼ਤ ਹੋਏ ਸੁਹੰਜਣਾ, ਪ੍ਰਭ ਦੇਵੇਂ ਕੀ ਵਡਿਆਈਆ। ਕੀ ਦਾਤਾ ਦਾਨੀ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਕੀ ਨੇਤਰ ਦੇਵੇਂ ਨਾਮ ਅੰਜਣਾ, ਅਗਿਆਨ ਅੰਧੇਰ ਮਿਟਾਈਆ। ਕੀ ਆਤਮ ਪਰਮਾਤਮ ਬਣੇ ਸੱਜਣਾ, ਸਗਲਾ ਸੰਗ ਨਿਭਾਈਆ। ਉੱਤਰ ਪੂਰਬ ਪੱਛਮ ਵੇਖੇਂ ਦੱਖਣਾ, ਚਾਰੇ ਕੁੰਟਾਂ ਖੋਜ ਖੁਜਾਈਆ। ਕੀ ਸਾਡੇ ਅੰਦਰ ਮਿਲ ਕੇ ਤੂੰ ਵਸਣਾ, ਵਾਸਤਾ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਆਪ ਉਠਾਈਆ। ਸ੍ਰੀ ਭਗਵਾਨ ਕਹੇ ਸੁਣ ਭਗਤ ਮੀਤ, ਧੁਰ ਦੇ ਮਿੱਤਰ ਦਿਆਂ ਜਣਾਈਆ। ਦਰਸ ਦਿਖਾ ਕੇ ਇਕ ਅਤੀਤ, ਤ੍ਰੈਗੁਣ ਲੇਖਾ ਦਿਆਂ ਮੁਕਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗੀਤ, ਪੜਦਾ ਓਹਲਾ ਦਿਆਂ ਚੁਕਾਈਆ। ਝਗੜਾ ਰਹੇ ਨਾ ਊਚ ਨੀਚ, ਜਾਤ ਪਾਤ ਨਾ ਵੰਡ ਵੰਡਾਈਆ। ਵੜਨਾ ਪਏ ਨਾ ਕਿਸੇ ਮਸੀਤ, ਮੰਦਰ ਮੱਠ ਨਾ ਕੋਇ ਭਵਾਈਆ। ਘਰ ਦੱਸਾਂ ਇਕ ਅਨਡੀਠ, ਜਿਸ ਦੀ ਛੱਪਰ ਛੰਨ ਨਾ ਕਿਸੇ ਛੁਹਾਈਆ। ਇਕੋ ਪਰਮਾਤਮ ਹੋਵੇ ਪ੍ਰੀਤ, ਦੂਜੀ ਅਵਰ ਨਾ ਕੋਇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਸ੍ਰੀ ਭਗਵਾਨ ਨਾ ਲਾਵੀਂ ਡੇਰ, ਜਨ ਭਗਤ ਰਹੇ ਦ੍ਰਿੜਾਈਆ। ਅਬਿਨਾਸ਼ੀ ਕਰਤੇ ਕਰ ਮਿਹਰ, ਮਿਹਰਵਾਨ ਹੋ ਸਹਾਈਆ। ਕਲਜੁਗ ਲਹਿਣਾ ਅੰਤ ਨਬੇੜ, ਲੇਖਾ ਪੂਰਬ ਦੇ ਚੁਕਾਈਆ। ਲੇਖਾ ਚੁੱਕੇ ਚੁਰਾਸੀ ਗੇੜ, ਮਾਤ ਗਰਭ ਨਾ ਕੋਇ ਫਿਰਾਈਆ। ਤੇਰੇ ਨਾਲ ਕੁਛ ਕੌਲ ਕੀਤਾ ਗੋਬਿੰਦ ਅੰਤ ਨੰਦੇੜ, ਜਿਸ ਦਾ ਉਧੇੜ ਨਾ ਕੋਇ ਕਰਾਈਆ। ਜਿਸ ਕਾਰਨ ਲੱਖ ਚੁਰਾਸੀ ਅੰਦਰ ਛੇੜਾਂ ਰਿਹੋਂ ਛੇੜ, ਹਰ ਘਟ ਵਸਿਆ ਰਾਮ ਆਪਣੀ ਕਾਰ ਕਮਾਈਆ। ਮਾਨਵ ਨਾਲ ਮਾਨਵ ਮਾਨਵ ਰਿਹੋਂ ਭੇੜ, ਮਨਮੁਖ ਨਾਲ ਮਨਮੁਖ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸ੍ਰੀ ਭਗਵਾਨ ਕਹੇ ਸੁਣ ਮੇਰੇ ਸੱਜਣ, ਜਨ ਭਗਤ ਦਿਆਂ ਜਣਾਈਆ। ਚਰਨ ਪ੍ਰੀਤੀ ਦੇਵਾਂ ਧੁਰ ਦਾ ਮਜਨ, ਧੂੜੀ ਟਿੱਕਾ ਇਕੋ ਲਾਈਆ। ਕੂੜੀ ਕਿਰਿਆ ਭਾਂਡੇ ਭੱਜਣ, ਭਰਮ ਗੜ੍ਹ ਦਿਆਂ ਤੁੜਾਈਆ। ਸਚ ਦਵਾਰੇ ਆਵਾਂ ਸੱਦਣ, ਹੋਕਾ ਇਕੋ ਨਾਮ ਸੁਣਾਈਆ। ਲੱਖ ਚੁਰਾਸੀ ਵਿਚੋਂ ਆਵਾਂ ਕੱਢਣ, ਆਵਣ ਜਾਵਣ ਦਿਆਂ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹੇ ਪ੍ਰਭ ਨੰਦੇੜ ਕੀਤਾ ਕੀ ਕੌਲ ਇਕ਼ਰਾਰ, ਗੋਬਿੰਦ ਸ਼ਬਦੀ ਸ਼ਬਦ ਰੂਪ ਜਣਾਈਆ। ਜਿਸ ਦਾ ਲੇਖਾ ਲਿਖਿਆ ਨਾ ਕਿਸੇ ਲਿਖਾਰ, ਬੁਧੀਵਾਨ ਨਾ ਕੋਇ ਚਤੁਰਾਈਆ। ਪੜ੍ਹ ਸਕਿਆ ਨਾ ਕੋਇ ਵਿਚ ਸੰਸਾਰ, ਨਿਰਅੱਖਰ ਧਾਰ ਨਾ ਕਿਸੇ ਸਮਝਾਈਆ। ਭੇਦ ਖੋਲ੍ਹ ਆਪ ਨਿਰੰਕਾਰ, ਪੜਦਾ ਦੇ ਚੁਕਾਈਆ। ਵੇਲਾ ਵਕ਼ਤ ਵੇਖ ਆਪਣੀ ਬਹਾਰ, ਖ਼ਿਜ਼ਾਂ ਰਹੀ ਰੂਪ

ਬਦਲਾਈਆ। ਤੇਰਾ ਸੋਹੇ ਇਕ ਦਰਬਾਰ, ਮੰਦਰ ਸਚ ਵੱਜੇ ਵਧਾਈਆ। ਭਗਤ ਸੁਹੇਲੇ ਬਣ ਭਿਖਾਰ, ਭਿਛਿਆ ਧੁਰ ਦੀ ਮੰਗ ਮੰਗਾਈਆ। ਤੂੰ ਦੇਵਣਹਾਰ ਦਾਤਾਰ, ਦਇਆਵਾਨ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦੇ ਚੁਕਾਈਆ। ਸ੍ਰੀ ਭਗਵਾਨ ਕਹੇ ਸੁਣ ਮੇਰੇ ਭਗਤ ਸੁਹੇਲੇ, ਸਹਿਜੇ ਦਿਆਂ ਜਣਾਈਆ। ਗੋਬਿੰਦ ਸ਼ਬਦੀ ਧਾਰ ਮੇਲੇ, ਜੋਤੀ ਜੋਤ ਜੋਤ ਰੁਸ਼ਨਾਈਆ। ਖੇਲੇ ਖੇਲ ਇਕ ਅਕੇਲੇ, ਦੂਜਾ ਨਜ਼ਰ ਕੋਇ ਨਾ ਆਈਆ। ਗੋਬਿੰਦ ਮੰਗੀ ਇਕੋ ਏਕ ਰੰਗਣ ਗੁਰੂ ਚੇਲੇ, ਦੂਜਾ ਫ਼ਰਕ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤ ਕਹੇ ਪ੍ਰਭ ਮੈਨੂੰ ਪੈ ਗਿਆ ਸ਼ੱਕ, ਵਲ ਛਲ ਦੇ ਚੁਕਾਈਆ। ਕਿਸ ਬਿਧ ਮੈਨੂੰ ਆਵੇ ਸਚ, ਗੋਬਿੰਦ ਇਹੋ ਗਿਆ ਸੁਣਾਈਆ। ਪੁਰਖ ਅਬਿਨਾਸ਼ੀ ਪਿਆ ਹੱਸ, ਖ਼ੁਸ਼ੀਆਂ ਵਿਚ ਮੁਸਕਰਾਈਆ। ਜਨ ਭਗਤ ਦਰ ਖੋਲ੍ਹ ਕੇ ਵੇਖੇ ਅੱਖ, ਗੋਬਿੰਦ ਮਿਲੇ ਸੱਚਾ ਮਾਹੀਆ। ਬਿਨ ਗੋਬਿੰਦ ਮੇਰਾ ਕਰੇ ਕੋਈ ਨਾ ਜਸ, ਵੇਦ ਪੁਰਾਨ ਕੰਮ ਕਿਸੇ ਨਾ ਆਈਆ। ਮੇਰਾ ਲਹਿਣਾ ਓਸੇ ਦੇ ਹੱਥ, ਜੋ ਆਪਾ ਗਿਆ ਮਿਟਾਈਆ। ਸ਼ਬਦ ਧਾਰ ਹੋਇਆ ਪਰਗਟ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਈਆ। ਜਨ ਭਗਤ ਕਹੇ ਇਹ ਮੈਨੂੰ ਨਹੀਂ ਮਨਜ਼ੂਰ, ਦੋਏ ਜੋੜ ਸੀਸ ਨਿਵਾਈਆ। ਵਲ ਛਲ ਕਰਨਾ ਤੇਰਾ ਦਸਤੂਰ, ਆਦਿ ਜੁਗਾਦਿ ਖੇਲ ਚਲੀ ਆਈਆ। ਮੈਨੂੰ ਗੋਬਿੰਦ ਮਿਲਾ ਜ਼ਰੂਰ, ਜੋ ਪੜਦਾ ਦਏ ਉਠਾਈਆ। ਸਾਚਾ ਖੇਲ ਦੱਸੇ ਸਰਬ ਕਲਾ ਭਰਪੂਰ, ਬੇਪਰਵਾਹ ਤੇਰੀ ਬੇਪਰਵਾਹੀ ਦਏ ਜਣਾਈਆ। ਕੋਟਨ ਕੋਟ ਜੁਗ ਲੰਘ ਗਏ ਤੇਰਾ ਪੰਧ ਨਾ ਮੁੱਕਿਆ ਦੂਰ, ਨੇਰਨ ਨੇਰੇ ਤੇਰਾ ਅੰਤ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇ ਸਮਝਾਈਆ। ਸ੍ਰੀ ਭਗਵਾਨ ਕਹੇ ਸੁਣ ਭਗਤ ਮੇਰੇ ਪਿਆਰੇ, ਪ੍ਰੇਮੀ ਪੁਰਖ ਦੇ ਜਣਾਈਆ। ਹੁਕਮੇਂ ਅੰਦਰ ਖੇਲ ਨਿਆਰੇ, ਨਿਰਗੁਣ ਸਰਗੁਣ ਆਪ ਸਮਝਾਈਆ। ਜਿਨ੍ਹਾਂ ਨੂੰ ਜੁਗ ਚੌਕੜੀ ਦੇਂਦਾ ਗਿਆ ਲਾਰੇ, ਬੰਧਨ ਆਪਣੇ ਨਾਲ ਪਾਈਆ। ਉਹਨਾਂ ਅੰਤਮ ਪੈਜ ਸਵਾਰੇ, ਜੁਗ ਜੁਗ ਦੇਵਣਹਾਰ ਵਡਿਆਈਆ। ਸ਼ਬਦ ਅਗੰਮੀ ਆਵਾਜ਼ ਇਕੋ ਮਾਰੇ, ਸੰਦੇਸ਼ਾ ਹੱਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਆਉ ਸਚ ਦਵਾਰੇ, ਮਿਲ ਕੇ ਸੱਚੇ ਮਾਹੀਆ। ਪੜਦਾ ਓਹਲਾ ਰਹੇ ਨਾ ਵਿਚ ਸੰਸਾਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਵਖਾਈਆ। ਪੁਰਖ ਅਕਾਲ ਕਹੇ ਮੈਂ ਦਇਆ ਕਮਾਵਾਂਗਾ। ਸੁਣ ਭਗਤ ਸੁਹੇਲ ਮੀਤ, ਭੇਵ ਅਭੇਦਾ ਆਪ ਜਣਾਵਾਂਗਾ ਜੁਗ ਚੌਕੜੀ ਬਦਲਣੀ ਰੀਤ, ਇਹ ਆਪਣਾ ਹੁਕਮ ਵਰਤਾਵਾਂਗਾ। ਗੋਬਿੰਦ ਦੱਸ ਕੇ ਸਾਚਾ ਗੀਤ, ਢੋਲਾ ਇਕੋ ਇਕ ਸੁਣਾਵਾਂਗਾ। ਤੁਹਾਨੂੰ ਛੱਡਣੀ ਪਏ ਮੰਦਰ ਮਸੀਤ, ਕਾਅਬਾ ਇਕੋ ਇਕ ਦਰਸਾਵਾਂਗਾ। ਜਿਥੇ ਬੁਧੀ ਦੀ ਰਹੇ ਨਾ ਕੋਈ ਤਾਮੀਜ਼, ਅਨੁਭਵ ਆਪਣਾ ਪੜਦਾ ਲਾਹਵਾਂਗਾ। ਪੂਰੀ ਆਸਾ ਹੋਵੇ ਉਮੀਦ, ਆਮਦ ਵਿਚ ਖ਼ੁਸ਼ੀ ਮਨਾਵਾਂਗਾ। ਜਿਹੜੀ ਗੋਬਿੰਦ ਕਰ ਕੇ ਗਿਆ ਤਾਈਦ, ਤਾਰੀਫ਼ ਓਸੇ ਕੋਲੋਂ ਸੁਣਾਵਾਂਗਾ। ਸਾਚੀ ਸਚ ਕਰ ਬਖ਼ਸ਼ੀਸ਼, ਬਖ਼ਸ਼ਿਸ਼ ਰਹਿਮਤ ਆਪ ਕਮਾਵਾਂਗਾ। ਸਾਚਾ ਕਲਮਾ ਦੱਸ ਹਦੀਸ, ਹਜ਼ਰਤ ਇਕੋ ਇਕ ਵਖਾਵਾਂਗਾ। ਝਗੜਾ ਮੁਕ ਜਾਏ ਊਚ ਨੀਚ, ਹਸਤ ਕੀਟ ਪੰਧ ਮੁਕਾਵਾਂਗਾ। ਲੇਖਾ ਮੁਕੇ ਬੀਚੋ ਬੀਚ, ਪੜਦਾ ਬਾਹਰ ਨਾ ਕੋਇ ਵਖਾਵਾਂਗਾ। ਆਤਮ ਪਰਮਾਤਮ ਲੱਗੇ ਪ੍ਰੀਤ, ਪ੍ਰੀਤਮ ਪੁਰਖ ਅਕਾਲ ਜਣਾਵਾਂਗਾ। ਜਿਸ ਦੇ ਛਤਰ ਝੁੱਲੇ ਸੀਸ,

ਛਤਰਧਾਰੀ ਹੋਵੇ ਜਗਦੀਸ, ਜਗਦੀਸ਼ਰ ਇਕੋ ਇਕ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਵਾਂਗਾ। ਜਨ ਭਗਤ ਕਹੇ ਮੈਂ ਮੰਗਾਂ ਮੰਗ, ਹਾੜ ਸਤਾਰਾਂ ਝੋਲੀ ਡਾਹੀਆ। ਪੁਰਖ ਅਕਾਲ ਸੂਰੇ ਸਰਬੰਗ, ਵਸਤ ਅਮੋਲਕ ਦੇਣੀ ਵਰਤਾਈਆ। ਹਰ ਘਟ ਬੋਲਣ ਵਾਲੇ ਚਾੜ੍ਹਨਾ ਰੰਗ, ਰੰਗਤ ਆਪਣੀ ਇਕ ਵਖਾਈਆ। ਮੇਰਾ ਤੇਰਾ ਬਣਿਆ ਸੰਗ, ਸਗਲਾ ਸੰਗ ਨਿਭਾਈਆ। ਸ਼ਬਦ ਨਾਦ ਵਜਾਉਣਾ ਮਰਦੰਗ, ਮਨ ਮਨੂਆ ਇਕ ਉਠਾਈਆ। ਸਾਚੀ ਮੰਜ਼ਲ ਆਉਣਾ ਲੰਘ, ਨੌ ਦਵਾਰ ਨਾ ਕੋਇ ਅਟਕਾਈਆ। ਸੁਹਾਵਣੀ ਸੇਜਾ ਵੇਖਣੀ ਪਲੰਘ, ਕੰਤ ਭਤਾਰ ਬੇਪਰਵਾਹੀਆ। ਮੇਰੀ ਭੰਨ ਨਾ ਦੇਵੀਂ ਕਾਇਆ ਮਾਟੀ ਕਾਚੀ ਵੰਗ, ਕੰਚਨ ਗੜ੍ਹ ਦੇਣਾ ਸੁਹਾਈਆ। ਪੂਰਬ ਜਨਮ ਦੀ ਆਸਾ ਮੰਗ, ਬਾਵਨ ਦਏ ਗਵਾਹੀਆ। ਰਿਸ਼ੀ ਤੇਰਾ ਦਵਾਰਾ ਆਏ ਲੰਘ, ਆਪਣਾ ਪੰਧ ਮੁਕਾਈਆ। ਜੋਤੀ ਚਾੜ੍ਹ ਦੇ ਚੰਦ, ਅੰਧ ਅਗਿਆਨ ਮਿਟਾਈਆ। ਤੂੰ ਸਾਹਿਬ ਸੂਰਾ ਸਰਬੰਗ, ਤੇਰੇ ਹੱਥ ਵਡਿਆਈਆ। ਇਕੋ ਦੇ ਦੇ ਪਰਮਾਨੰਦ, ਨਿਜਾਨੰਦ ਵਿਚੋਂ ਬਾਹਰ ਕਢਾਈਆ। ਲੋੜ ਰਹੇ ਨਾ ਜਮਨਾ ਸੁਰਸਤੀ ਗੰਗ, ਗੋਦਾਵਰੀ ਚਰਨਾਂ ਹੇਠ ਦਬਾਈਆ। ਸਾਨੂੰ ਮੰਗਦਿਆਂ ਨਹੀਂ ਕੋਈ ਸੰਗ, ਲੋਕਲਾਜ ਨਾ ਕੋਇ ਰਖਾਈਆ। ਤੇਰੀ ਦੀਨ ਦੁਨੀ ਵੇਖ ਕੇ ਹੋ ਗਏ ਤੰਗ, ਝਗੜਾ ਵੇਖਿਆ ਸਰਬ ਲੋਕਾਈਆ। ਦਰੋਹੀ ਫਿਰੀ ਵਿਚ ਵਰਭੰਡ, ਬ੍ਰਹਿਮੰਡ ਰਹੇ ਕੁਰਲਾਈਆ। ਸਾਂਤ ਮਿਲੇ ਨਾ ਜੇਰਜ ਅੰਡ, ਉਤਭੁਜ ਸੇਤਜ ਰਹੀ ਕੁਰਲਾਈਆ। ਜਨ ਭਗਤ ਕਹੇ ਪ੍ਰਭ ਤੇਰੀ ਆਤਮਾ ਰਹੇ ਕਦੇ ਨਾ ਰੰਡ, ਕੰਤ ਸੁਹਾਗੀ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਹੇ ਮੈਂ ਹਰ ਘਟ ਬੋਲਣ ਵਾਲਾ ਰਾਮ, ਰਮਤਾ ਰਮਤਾ ਖੇਲ ਕਰਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਕੇ ਕਾਮ, ਦਿਸ਼ਾ ਤੁਹਾਡੀ ਵੇਖ ਵਖਾਈਆ। ਕਲਜੁਗ ਵੇਖ ਅੰਧੇਰੀ ਸ਼ਾਮ, ਸ਼ਮਅ ਸਚ ਦਿਆਂ ਜਗਾਈਆ। ਇਕੋ ਦੱਸ ਧੁਰ ਪਰਨਾਮ, ਟਿੱਕਾ ਮਸਤਕ ਦਿਆਂ ਲਗਾਈਆ। ਜਨ ਭਗਤੋ ਤੁਹਾਨੂੰ ਰਹਿਣ ਨਾ ਦਿਆਂ ਗ਼ੁਲਾਮ, ਸ਼ਰਅ ਜ਼ੰਜੀਰ ਦਿਆਂ ਤੁੜਾਈਆ। ਕਾਇਆ ਮੰਦਰ ਅੰਦਰ ਰਹਿਣਾ ਦੱਸਾਂ ਆਸਾਨ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਜੇ ਕੋਈ ਤੁਹਾਡਾ ਘਰ ਗਰਾਮ ਪੁਛੇ ਬੇਮਕਾਮ, ਭਗਤ ਦਵਾਰਾ ਦੇਣਾ ਸੁਣਾਈਆ। ਜਿਥੇ ਰਾਸਤਾ ਬਰਾਸਤਾ ਕਰੇ ਨਾ ਕੋਇ ਬਦਨਾਮ, ਸਿੱਧਾ ਧੁਰ ਦਾ ਮੇਲ ਮਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਵਾਲਾ ਖਾਣੀ ਵਿਚੋਂ ਬਾਣੀ ਵਿਚੋਂ ਸੁਣਨਾ ਪਏ ਨਾ ਕੋਇ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਦੀ ਲੋੜ ਦਿਆਂ ਮੁਕਾਈਆ। ਅੱਖਾਂ ਮੀਟ ਕੇ ਮਨ ਘਸੀਟ ਕੇ ਸੁਰਤੀ ਪੀਚ ਕੇ ਵੇਖਣਾ ਪਏ ਨਾ ਸੂਰੀਆ ਭਾਨ, ਰਵ ਸਸ ਦੀ ਲੋੜ ਰਹੇ ਨਾ ਰਾਈਆ। ਮੰਦਰਾਂ ਵਿਚ ਅੰਦਰਾਂ ਵਿਚ ਕੰਦਰਾਂ ਵਿਚ ਲੱਭਣਾ ਪਏ ਨਾ ਸੀਤਾ ਰਾਮ, ਰਾਮ ਧੁਰ ਦਾ ਤੁਹਾਡਾ ਮੀਤ ਤੁਹਾਨੂੰ ਦਏ ਵਖਾਈਆ। ਗੋਪੀਆਂ ਵਾਲੀ ਰਾਸ ਤੱਕਣੀ ਨਾ ਪਏ ਜਗਤ ਕਾਹਨ, ਉਂਗਲਾਂ ਵਾਲੀ ਬੰਸਰੀ ਨਾ ਕੋਇ ਵਜਾਈਆ। ਇਕੋ ਦੇਵੇ ਸੱਚੀ ਧੁਨਕਾਨ, ਜਿਸ ਦਾ ਮਿਲੇ ਨਾ ਕੋਇ ਨਿਸ਼ਾਨ, ਨਿਸ਼ਾਨਾ ਆਪਣਾ ਇਕ ਲਗਾਈਆ। ਪੜ੍ਹਨੀ ਪਏ ਨਾ ਕੋਇ ਕਲਾਮ, ਬਦਲਣਾ ਪਏ ਨਾ ਕੋਇ ਨਿਜ਼ਾਮ, ਪੀਣਾ ਪਏ ਨਾ ਕੋਇ ਜਾਮ, ਬਿਨਾ ਆਬ ਤੋਂ ਬੇਤਾਬ ਦਿਆਂ ਬਣਾਈਆ। ਲੈਣਾ ਪਏ ਨਾ ਕੋਇ ਖਵਾਬ, ਕਰਨਾ ਪਏ ਨਾ ਕੋਇ ਅਦਾਬ, ਪੜ੍ਹਨਾ ਪਏ ਨਾ ਕੋਇ ਹਿਸਾਬ, ਝਗੜਾ ਰਹੇ ਨਾ ਕੋਇ ਪਾਪ, ਜਿਧਰ ਤੱਕੋ ਨਜ਼ਰੀ ਆਵਾਂ ਆਪ, ਆਪ ਆਪਣੇ ਵਿਚ ਮਿਲਾਈਆ। ਪ੍ਰੀਤੀ ਅੰਦਰ ਦਾਸ, ਸੇਵਾ

ਵਿਚ ਪਰਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਹਾੜ ਸਤਾਰਾਂ ਕਹੇ ਮੈਂ ਭਗਤ ਭਗਵਾਨ ਦਾ ਕੀ ਕੁਛ ਸੁਣਿਆ ਝਗੜਾ, ਸਮਝ ਕਿਛ ਨਾ ਆਈਆ। ਮੈਂ ਬੇਨੰਤੀ ਕਰਾਂ ਕੁਛ ਭੇਦ ਦੱਸ ਅਗਲਾ, ਪਿਛਲੀ ਕਰਨੀ ਕੀ ਪੜ੍ਹਾਈਆ। ਕਲਜੁਗ ਜੀਵ ਬਹੁਤਾ ਵੇਖਿਆ ਝਗੜਾ ਪਿਆ ਸਗਲਾ, ਸੋਹਣਾ ਤਨ ਬਣਾਈਆ। ਭੌਂਦਾ ਫਿਰੇ ਵਿਚ ਜੰਗਲਾਂ, ਟਿੱਲੇ ਪਰਬਤਾਂ ਖੋਜ ਖੁਜਾਈਆ। ਕਰਦਾ ਫਿਰੇ ਚਾਰ ਮੰਗਲਾ, ਤੇਰਾ ਨਾਮ ਸ਼ਬਦ ਸੁਣਨ ਕੋਇ ਨਾ ਪਾਈਆ। ਕੀ ਹੋਇਆ ਜੇ ਤੇਰਾ ਭਗਤ ਤੇਰੀ ਪ੍ਰੀਤੀ ਵਿਚ ਕੰਗਲਾ, ਕਮਲਾ ਕੋਝਾ ਨਜ਼ਰੀ ਆਈਆ। ਜਗਤ ਜਹਾਨ ਵਿਚੋਂ ਹੋ ਕੇ ਅੰਧਲਾ, ਅੱਖ ਤੇਰੀ ਇਕ ਖੁਲ੍ਹਾਈਆ। ਸਚ ਬੇਨੰਤੀ ਹਰਿ ਜੂ ਇਕ ਮੰਨ ਲਾ, ਚਰਨ ਕਵਲ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਸ੍ਰੀ ਭਗਵਾਨ ਕਹੇ ਮੈਂ ਸਭ ਕੁਛ ਰਿਹਾ ਜਾਣ, ਅਣਜਾਨਤ ਜਗ ਨੂੰ ਨਜ਼ਰੀ ਆਈਆ। ਹੁਕਮ ਦੇ ਰਿਹਾ ਫ਼ਰਮਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਹਾੜ ਸਤਾਰਾਂ ਕਰ ਲੈ ਕਾਨ, ਸਚ ਸੰਦੇਸ਼ਾ ਦਿਆਂ ਜਣਾਈਆ। ਮੇਰੇ ਹੁਕਮ ਦਾ ਉਠਣ ਵਾਲਾ ਤੁਫ਼ਾਨ, ਅਗੇ ਹੋ ਨਾ ਕੋਇ ਬਚਾਈਆ। ਗੋਬਿੰਦ ਦਾ ਚਿੱਲਾ ਚੜ੍ਹਨ ਵਾਲਾ ਕਮਾਨ, ਕਾਮਲ ਮੁਰਸ਼ਦ ਵੇਖ ਵਖਾਈਆ। ਜਿਸ ਅਬਿਨਾਸ਼ੀ ਕਰਤੇ ਨੂੰ ਸਾਰੇ ਕਰਦੇ ਗਏ ਬਦਨਾਮ, ਨਾਮ ਆਪਣਾ ਜਗਤ ਜਣਾਈਆ। ਉਹਨੂੰ ਅੱਖਰਾਂ ਵਾਲਾ ਬਣਾ ਕੇ ਭਗਵਾਨ, ਮੱਥੇ ਚਰਨਾਂ ਉਤੇ ਟਿਕਾਈਆ। ਬਣ ਕੇ ਚਤੁਰ ਸੁਜਾਨ, ਸੁਰਤੀ ਮਨ ਦੇ ਵਿਚ ਫਸਾਈਆ। ਕਹਿੰਦੇ ਗੋਪੀਆਂ ਨੂੰ ਗਾਓ ਮਿਲ ਗਿਆ ਕਾਹਨ, ਜਿਸ ਨੇ ਲੱਖ ਚੁਰਾਸੀ ਲਈ ਪਰਨਾਈਆ। ਜਨ ਭਗਤੋ ਤੁਹਾਡੇ ਬਿਨਾ ਹਰ ਘਟ ਬੋਲਣ ਵਾਲਾ ਮਿਲਿਆ ਕਿਸੇ ਨਾ ਰਾਮ, ਰਮਤਾ ਰਮਤਾ ਚਲਦੀ ਵੇਖੋ ਲੋਕਾਈਆ। ਦੇਵਣਹਾਰਾ ਦੇਵਣਵਾਲਾ ਦਾਤਾ ਆਦਿ ਜੁਗਾਦੀ ਇਕ ਜਜਮਾਨ, ਜੋ ਜਮਾਂ ਤੋਂ ਲਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦੇ ਉਠਾਈਆ। ਜਨ ਭਗਤ ਕਹਿਣ ਕਿਉਂ ਪਰਗਟ ਹੋਵੇਂ, ਸਾਨੂੰ ਦੇ ਸਮਝਾਈਆ। ਕਿਉਂ ਲੱਖ ਚੁਰਾਸੀ ਨਾਮ ਕੰਡੇ ਤੋਲੇਂ, ਤੋਲ ਤਰਾਜ਼ੂ ਆਪਣੇ ਹੱਥ ਰਖਾਈਆ। ਕਿਉਂ ਗੁਰ ਅਵਤਾਰ ਪੈਗ਼ੰਬਰ ਬਣਾਏ ਗੋਲੇ, ਦਰ ਸਾਚੇ ਸੇਵ ਕਮਾਈਆ। ਕਿਉਂ ਜੁਗ ਚੌਕੜੀ ਮਾਣਸ ਸੁਣਾਏ ਢੋਲੇ, ਆਪਣਾ ਨਾਮ ਬਦਲਾਈਆ। ਕਿਉਂ ਲੱਖ ਚੁਰਾਸੀ ਘਟ ਘਟ ਰਵਿਆ ਮੌਲੇਂ, ਮੌਲਾ ਹੋ ਕੇ ਵੇਖ ਵਖਾਈਆ। ਕਿਉਂ ਵਸਿਆ ਪੜਦੇ ਓਹਲੇ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਕਿਉਂ ਭਾਗ ਲਗਾਵੇਂ ਕਾਇਆ ਚੋਲੇ, ਚੋਲੀ ਆਪਣਾ ਰੰਗ ਚੜ੍ਹਾਈਆ। ਕਿਉਂ ਦੱਸੇਂ ਸਾਚੇ ਢੋਲੇ, ਢੋਲਕ ਛੈਣਾ ਨਾ ਕੋਇ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇ ਸਮਝਾਈਆ। ਮੈਂ ਹਰ ਘਟ ਬੋਲਣ ਵਾਲਾ ਰਾਮ, ਜਨ ਭਗਤੋ ਇਸ ਬਿਧ ਅਖਵਾਈਆ। ਸਚਖੰਡ ਦਵਾਰੇ ਹੋ ਪਰਧਾਨ, ਧੁਰ ਦਾ ਹੁਕਮ ਇਕ ਜਣਾਈਆ। ਥਿਰ ਘਰ ਚਰਨ ਕਵਲ ਖੋਲ੍ਹ ਦੁਕਾਨ, ਸ਼ਬਦੀ ਤਤ ਦਿਆਂ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਪਰਵਾਨਾ ਆਪਣਾ ਇਕ ਫੜਾਈਆ। ਤ੍ਰੈ ਪੰਜ ਕਰ ਪਰਧਾਨ, ਲੱਖ ਚੁਰਾਸੀ ਸੋਭਾ ਪਾਈਆ। ਚਾਰੇ ਖਾਣੀ ਕਰ ਇਕ ਨਿਸ਼ਾਨ, ਚਾਰੇ ਬਾਣੀ ਕਰਾਂ ਇਕ ਪੜ੍ਹਾਈਆ। ਨਿਰਗੁਣ ਸਰਗੁਣ ਖੇਲ ਮਹਾਨ, ਖੇਲ ਖੇਲਾਂ ਬਣ ਕੇ ਸ਼ਹਿਨਸ਼ਾਹੀਆ। ਗੁਰ ਅਵਤਾਰ ਪੈਗ਼ੰਬਰ ਦੇ ਕੇ ਦਾਨ, ਦਾਤਾ ਹੋ ਕੇ ਆਪ ਵਰਤਾਈਆ। ਭਗਤਾਂ ਹੋ ਕੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸੰਤ ਸੁਹੇਲੇ ਕਰ

ਪਹਿਚਾਨ, ਕੂੜੀ ਕਿਰਿਆ ਦਿਆਂ ਗਵਾਈਆ। ਗੁਰਮੁਖਾਂ ਬਖ਼ਸ਼ ਚਰਨ ਧਿਆਨ, ਪ੍ਰੀਤੀ ਰੀਤੀ ਇਕ ਸਮਝਾਈਆ। ਗੁਰਸਿਖਾਂ ਵਖਾ ਕੇ ਸਚ ਨਿਸ਼ਾਨ, ਕੂੜਾ ਲਾਲਚ ਦਿਆਂ ਮਿਟਾਈਆ। ਜੁਗ ਚੌਕੜੀ ਬਦਲ ਕੇ ਵਿਧਾਨ, ਸਤਿਜੁਗ ਤਰੇਤਾ ਦੁਆਪਰ ਕਲਜੁਗ ਦਿਆਂ ਟਿਕਾਈਆ। ਸ਼ਬਦ ਸੰਦੇਸ਼ਾ ਦੇ ਗਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਦਿਆਂ ਲਿਖਾਈਆ। ਭਵਿਖਤਾਂ ਵਿਚ ਦੱਸ ਫ਼ਰਮਾਨ, ਸ਼ਬਦ ਅਗੰਮੀ ਇਕ ਜਣਾਈਆ। ਸਭ ਦਾ ਬਣ ਕੇ ਹੁਕਮਰਾਨ, ਜ਼ਿਮੀਂ ਅਸਮਾਨ ਰਿਹਾ ਫਿਰਾਈਆ। ਰਵ ਸਸ ਹੋਏ ਹੈਰਾਨ, ਮੰਡਲ ਮੰਡਪ ਸੀਸ ਝੁਕਾਈਆ। ਦੇਵਤ ਸੁਰ ਕਰਨ ਪਰਨਾਮ, ਅਸੁਰ ਨੈਣਾਂ ਨੀਰ ਵਹਾਈਆ। ਕਿੰਨਰ ਯਸ਼ਪ ਗਾਇਨ ਗਾਣ, ਮਧੁਰ ਧੁੰਨ ਇਕ ਸੁਣਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਕਰਾਂ ਖੇਲ ਮਹਾਨ, ਮਹਿੰਮਾ ਅਕਥ ਕਥ ਸਮਝਾਈਆ। ਸਭ ਦਾ ਮਾਲਕ ਬਣ ਕੇ ਸ੍ਰੀ ਭਗਵਾਨ, ਭੇਵ ਆਪਣਾ ਆਪਣੇ ਵਿਚ ਰਖਾਈਆ। ਆਪਣੀ ਦਇਆ ਕਿਰਪਾ ਨਾਲ ਹਰ ਘਟ ਵਸ ਕੇ ਬੋਲਾਂ ਰਾਮ, ਰਹਿਮਤ ਵਿਚ ਦਇਆ ਕਮਾਈਆ। ਭਾਗ ਲਗਾ ਕੇ ਕਾਇਆ ਮਾਟੀ ਚਾਮ, ਚੰਮ ਦ੍ਰਿਸ਼ਟੀ ਦਿਆਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਹਰ ਘਟ ਬੋਲਣ ਵਾਲਾ ਜਗ, ਜਗ ਜੀਵਣ ਦਾਤਾ ਨਜ਼ਰੀ ਆਈਆ। ਜਨ ਭਗਤੋ ਤੁਹਾਡਾ ਮੇਲਾ ਉਪਰ ਸ਼ਾਹ ਰਗ, ਨਵ ਨਵ ਲੇਖਾ ਦਏ ਮੁਕਾਈਆ। ਬੁਧੀ ਰਹੇ ਨਾ ਜਗਤ, ਕੱਗ, ਹੰਸ ਗੁਰਮੁਖ ਲਏ ਪਰਗਟਾਈਆ। ਤ੍ਰੈਗੁਣ ਲੱਗੇ ਨਾ ਕੋਈ ਅੱਗ, ਸਚ ਖ਼ੁਮਾਰੀ ਪਿਆ ਕੇ ਮਧ, ਵਸਤ ਅਗੰਮੀ ਹੱਥ ਫੜਾਈਆ। ਭਗਤ ਦਵਾਰੇ ਸੱਦ, ਪੂਰਬ ਲੇਖਾ ਦਿਆਂ ਚੁਕਾਈਆ। ਜਨ ਭਗਤੋ ਰਿਸ਼ੀਓ ਤੁਹਾਡਾ ਯੱਗ, ਬਲ ਨਾਲੋਂ ਕੋਟਨ ਦਰਜੇ ਮਿਲੇ ਵਡਿਆਈਆ। ਜਿਸ ਨੂੰ ਖਾ ਕੇ ਸੁਖਾਲੇ ਹੋਏ ਹੱਡ, ਹੱਡੀਆਂ ਦੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਮਿਲ ਕੇ ਹੋਣਾ ਗਦ ਗਦ, ਗਦਾਗਰਾਂ ਦਾ ਲੇਖਾ ਦਏ ਚੁਕਾਈਆ। ਸਤਿਜੁਗ ਤੁਹਾਨੂੰ ਬਣਾ ਕੇ ਆਪਣੀ ਯੱਦ, ਭਗਤ ਸੁਹੇਲੇ ਨਾਮ ਪਰਗਟਾਈਆ। ਤੁਹਾਡੀ ਇਕੋ ਮੰਜ਼ਲ ਇਕੋ ਪਦ, ਇਕੋ ਮੰਦਰ ਦਿਆਂ ਵਖਾਈਆ। ਜਿਸ ਦੀ ਆਰ ਪਾਰ ਕਿਸੇ ਨਾ ਸਮਝੀ ਹੱਦ, ਹੱਦ ਸਕਿਆ ਨਾ ਕੋਇ ਸਮਝਾਈਆ। ਓਥੇ ਖ਼ੁਸ਼ੀਆਂ ਨਾਲ ਜਾਣਾ ਵਸ, ਵਸਲ ਇਕੋ ਯਾਰ ਖ਼ੁਦਾਈਆ। ਸਾਚੇ ਪ੍ਰੇਮ ਦਾ ਦੇਵੇ ਰਸ, ਰਸਨਾ ਦੇ ਰਸ ਦੀ ਲੋੜ ਰਹੇ ਨਾ ਰਾਈਆ। ਹਕ਼ੀਕ਼ਤ ਵਿਚ ਤੁਹਾਨੂੰ ਕਰ ਕੇ ਵਸ, ਵਾਸਤਾ ਆਪਣੇ ਨਾਲ ਰਖਾਈਆ। ਸਾਂਝਾ ਕਰ ਕੇ ਜਸ, ਸੋਹੰ ਢੋਲਾ ਦਿਤਾ ਪੜ੍ਹਾਈਆ। ਦਵੈਤੀ ਰਹੇ ਕੋਈ ਨਾ ਫੱਟ, ਇਕੋ ਗੋਬਿੰਦ ਮਿਲਿਆ ਸੱਚਾ ਮਾਹੀਆ। ਨਿਝਰ ਅੰਮ੍ਰਿਤ ਲੈਣਾ ਝੱਟ, ਝੰਜਟ ਮਨ ਦਾ ਦੇਣਾ ਚੁਕਾਈਆ। ਪੁਰਖ ਅਕਾਲਾ ਲੈਣਾ ਰਟ, ਝਗੜਾ ਮੁਕੇ ਨਟੂਆ ਨਟ, ਸਵਾਂਗੀ ਸਵਾਂਗ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤ ਕਹਿਣ ਅਸੀਂ ਆਏ ਦਵਾਰੇ, ਬਣ ਕੇ ਪਾਂਧੀ ਰਾਹੀਆ। ਪਰਮ ਪੁਰਖ ਤੇਰੇ ਤੱਕਣੇ ਸਚ ਨਜ਼ਾਰੇ, ਨਜ਼ਰੀਆ ਆਪਣਾ ਦੇ ਵਖਾਈਆ। ਚਾਰ ਜੁਗ ਤੇਰੇ ਨਾਲੋਂ ਰਹੇ ਕਵਾਰੇ, ਆਤਮ ਪਰਮਾਤਮ ਕਰੀ ਨਾ ਕਿਸੇ ਕੁੜਮਾਈਆ। ਮੰਜ਼ਲ ਚੜ੍ਹਦੇ ਜੁਗ ਜੁਗ ਹਾਰੇ ਸਾਡਾ ਪੰਧ ਨਾ ਕੋਇ ਮੁਕਾਈਆ। ਸਾਨੂੰ ਬਾਵਨ ਕੀਤੇ ਇਸ਼ਾਰੇ, ਆਸ਼ਾ ਨਾਲ ਮਿਲਾਈਆ। ਜਿਸ ਵੇਲੇ ਬੀਤੇ ਜੁਗ ਚਾਰੇ, ਕਲਜੁਗ ਅੰਤਮ ਫੇਰਾ ਪਾਈਆ। ਜਿਸ ਨੇ ਗੋਬਿੰਦ ਨਾਲ ਕੀਤੇ ਉਧਾਰੇ, ਨੰਦੇੜ, ਅੰਦਰ ਹੁਕਮ ਸੁਣਾਈਆ। ਉਹ ਪਰਗਟ ਹੋਵੇ ਆਪਣੀ ਧਾਰੇ, ਧਰਨੀ

ਧਰਤ ਧਵਲ ਸੁਹਾਈਆ। ਜਿਸ ਦਾ ਅੰਤ ਨਾ ਪਾਰਾਵਾਰੇ, ਬੇਪਰਵਾਹ ਆਪ ਅਖਵਾਈਆ। ਸ਼ਬਦੀ ਸ਼ਬਦ ਵਜਾਏ ਨਗਾਰੇ, ਨੌਬਤ ਨਾਮ ਹੱਕ ਵਖਾਈਆ। ਜੋਤੀ ਨੂਰ ਕਰੇ ਚਮਤਕਾਰੇ, ਅੰਧ ਅੰਧੇਰ ਦਏ ਗਵਾਈਆ। ਜਨ ਭਗਤਾਂ ਚਾੜ੍ਹ ਕੇ ਸਾਚੇ ਖਾਰੇ, ਖੋਟੇ ਖਰੇ ਲਏ ਬਣਾਈਆ। ਕਰ ਕੇ ਅਗੰਮ ਵਿਹਾਰੇ, ਵਿਵਹਾਰੀ ਧਾਰ ਚਲਾਈਆ। ਸਤਿਜੁਗ ਸਾਚੀ ਦੱਸੇ ਕਾਰੇ, ਕਰਤਾ ਹੋ ਕੇ ਆਪ ਉਪਜਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾਤੇ ਇਕੱਠੇ ਜੁੜਨੇ ਸਾਰੇ, ਊਚ ਨੀਚ ਰਹਿਣ ਕੋਇ ਨਾ ਪਾਈਆ। ਇਕੋ ਪੁਰਖ ਅਕਾਲ ਦੇ ਲੱਗਣੇ ਜੈਕਾਰੇ, ਚਾਚਿਆਂ ਦੇ ਨਾਮ ਸਾਰੇ ਦੇਣੇ ਭੁਲਾਈਆ। ਹਰ ਘਟ ਵਸਿਆ ਬੋਲੇ ਰਾਮ ਕਰੇ ਹੁਕਮ ਆਪ ਨਿਰੰਕਾਰੇ, ਨਿਰਾਕਾਰ ਆਪ ਜਣਾਈਆ। ਜਨ ਭਗਤ ਰਹਿਣ ਨਾ ਦੇਵੇ ਦੁਖਿਆਰੇ, ਵਿਛੋੜਾ ਦੁੱਖ ਵਾਲਾ ਗਵਾਈਆ। ਅਗੇ ਤੁਹਾਨੂੰ ਦਰਸ਼ਨ ਹੋਵੇ ਸਾਖਿਆਤ ਦਿਨ ਦਿਹਾੜੇ, ਬਜਰ ਕਪਾਟੀ ਤੋੜ ਵਖਾਈਆ। ਸ਼ਬਦ ਚਲੇ ਹੁਕਮ ਨਾਲ ਅਪਾਰੇ, ਧੁਰ ਦਾ ਪੜਦਾ ਆਪ ਉਠਾਈਆ। ਤੁਹਾਨੂੰ ਓਸ ਅੰਦਰ ਵਾੜੇ, ਜਿਸ ਘਰ ਅੰਦਰ ਕਬੀਰ ਵਰਗੇ ਬੈਠੇ ਦੋ ਚਾਰੇ, ਬਾਕੀ ਰੋਵਣ ਮਾਰਨ ਧਾਈਆ। ਸ੍ਰੀ ਭਗਵਾਨ ਦੇ ਸਮਝਣ ਵਾਲੇ ਇਸ਼ਾਰੇ, ਇਸ਼ਾਰਿਆਂ ਤੋਂ ਬਾਹਰ ਗੁਪਤ ਜਾਹਰ ਕਰ ਪਿਆਰ ਵਾਂਗ ਪੁਰਖ ਨਾਰ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਰੰਗ ਰੰਗਾਈਆ। ਜਨ ਭਗਤ ਕਹਿਣ ਕਿਉਂ ਹਰ ਘਟ ਵਸੇ, ਪ੍ਰਭ ਸਾਨੂੰ ਦੇ ਜਣਾਈਆ। ਸ੍ਰੀ ਭਗਵਾਨ ਕਹੇ ਇਹ ਖੇਲ ਮੇਰੇ ਹੱਥੇ, ਦੂਸਰ ਹੱਥ ਨਾ ਕਦੇ ਫੜਾਈਆ। ਗੁਰ ਅਵਤਾਰ ਪੈਗ਼ੰਬਰ ਬਣਾ ਕੇ ਨੰਨ੍ਹੇ ਨੰਨ੍ਹੇ ਬੱਚੇ, ਲੋਕਮਾਤ ਉਂਗਲੀ ਲਾ ਦਿਤੇ ਫਿਰਾਈਆ। ਸਭ ਨੂੰ ਦਿਤੇ ਕਾਇਆ ਮਾਟੀ ਭਾਂਡੇ ਕੱਚੇ, ਨਾਤਾ ਤੱਤਾਂ ਨਾਲ ਰਖਾਈਆ। ਆਪਣਾ ਦਰਸ ਦਿੰਦਾ ਰਿਹਾ ਆਪਣੀ ਅੱਖੇ, ਜਗਤ ਨੈਣ ਜਗਤ ਵਿਚ ਮਿਲਾਈਆ। ਗੋਬਿੰਦ ਜੋ ਨੰਦੇੜ ਦਿਤੇ ਪਤੇ, ਪਤਿਪਰਮੇਸ਼ਵਰ ਦਏ ਸਮਝਾਈਆ। ਜਿਸ ਨੇ ਚੌਥੇ ਜੁਗ ਹੋੜਾ ਲਾ ਕੇ ਉਪਰ ਸੱਸੇ, ਹਾਹਾ ਬਿੰਦੀ ਟਿੱਪੀ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਹੇ ਗੋਬਿੰਦ ਮੰਗੀ ਇਕ ਨਿਸ਼ਾਨੀ, ਆਸਾ ਅੰਤ ਨੰਦੇੜ ਰਖਾਈਆ। ਪੁਰਖ ਅਕਾਲ ਆਪਣੀ ਪ੍ਰੀਤ ਮੇਰੀ ਕਰ ਕ਼ੁਰਬਾਨੀ, ਕਿਉਂ ਜਗਤ ਨਾਲ ਲੜਾਈਆ। ਤੇਰਾ ਹੁਕਮ ਸਦਾ ਲਾਸਾਨੀ, ਲਾਸ਼ਰੀਕ ਤੇਰੀ ਬੇਪਰਵਾਹੀਆ। ਆਹ ਲੈ ਭੱਥਾ ਤੀਰ ਕਮਾਨੀ, ਮੇਰੇ ਕੰਮ ਕਿਸੇ ਨਾ ਆਈਆ। ਮੇਰੀ ਸ਼ਬਦ ਵਾਲੀ ਜਵਾਨੀ, ਜੁਗ ਚੌਕੜੀ ਨਾ ਕੋਇ ਬਦਲਾਈਆ। ਮੈਂ ਸਦਾ ਤੇਰੇ ਘਰ ਖਾਂਦਾ ਰਹਾਂ ਮਹਿਮਾਨੀ, ਨਿਰਗੁਣ ਹੋ ਕੇ ਨਿਰਗੁਣ ਫੇਰਾ ਪਾਈਆ। ਜਿਸ ਵੇਲੇ ਤੇਰਾ ਕਲਜੁਗ ਅੰਤਮ ਝਗੜਾ ਪਏ ਦੀਵਾਨੀ, ਚਾਰ ਜੁਗ ਦਾ ਲੇਖਾ ਨਾ ਕੋਇ ਮੁਕਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤੇਰੀ ਕਰਨ ਬਦਨਾਮੀ, ਪੁਰਖ ਅਕਾਲ ਤੇਰਾ ਨਾਮ ਨਾ ਕੋਇ ਧਿਆਈਆ। ਓਸ ਵੇਲੇ ਤੇਰੇ ਨਾਲ ਨਾਤਾ ਜੋੜਾਂ ਬਾਹਮੀਂ, ਵਜੂਦ ਆਪਣਾ ਨਾ ਕੋਇ ਜਣਾਈਆ। ਏਸੇ ਕਰ ਕੇ ਜੁਝਾਰ ਨੂੰ ਨਹੀਂ ਦਿਤਾ ਪਾਣੀ, ਨਾਤਾ ਜਗਤ ਨਾਲੋਂ ਮੁਕਾਈਆ। ਸ੍ਰਿਸ਼ਟੀ ਸਮਝ ਕੇ ਫ਼ਾਨੀ, ਮੰਗ ਤੇਰੇ ਕੋਲੋਂ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਦੇਣੀ ਉਠਾਈਆ। ਗੋਬਿੰਦ ਕਿਹਾ ਸੁਣ ਮੇਰੇ ਪੁਰਖ ਅਕਾਲ, ਅਕਲ ਕਲਧਾਰੀ ਦਿਆਂ ਜਣਾਈਆ। ਮੈਂ ਤੇਰੇ ਉਤੋਂ ਵਾਰੇ ਲਾਲ, ਲਾਲ ਹੋ ਕੇ ਸੇਵ ਕਮਾਈਆ। ਮੈਂ ਵੇਖੀ ਤੇਰੀ ਸਚਖੰਡ ਸੱਚੀ ਧਰਮਸਾਲ, ਅਕੱਲਾ ਬੈਠਾ ਨੂਰ ਚਮਕਾਈਆ। ਜੁਗ ਚੌਕੜੀ ਕੀ ਰਖੀ ਅਵੱਲੜੀ ਚਾਲ,

ਭਗਤਾਂ ਰਿਹੋਂ ਤੜਫਾਈਆ। ਮੇਰਾ ਮੰਨ ਇਕ ਸਵਾਲ, ਖ਼ਾਲੀ ਝੋਲੀ ਰਿਹਾ ਵਖਾਈਆ। ਕਲਜੁਗ ਅੰਤਮ ਹੋਣਾ ਪਰਧਾਨ, ਮਿਹਰ ਨਜ਼ਰ ਟਿਕਾਈਆ। ਭਗਤ ਸੁਹੇਲੇ ਲੱਭਣੇ ਬਾਲ ਅੰਞਾਣ, ਲੱਖ ਚੁਰਾਸੀ ਵਿਚੋਂ ਫੋਲ ਫੁਲਾਈਆ। ਤੂੰ ਮਾਲਕ ਖ਼ਾਲਕ ਅਬਿਨਾਸ਼ੀ ਕਰਤਾ ਸ੍ਰੀ ਭਗਵਾਨ, ਪਰਵਰਦਿਗਾਰ ਸਾਂਝਾ ਯਾਰ ਇਕ ਅਖਵਾਈਆ। ਜੇ ਤੈਥੋਂ ਨਹੀਂ ਕੁਛ ਹੁੰਦਾ ਮੇਰੇ ਹੱਥ ਦੇ ਦੇ ਕਮਾਨ, ਬ੍ਰਹਿਮੰਡ ਖੰਡ ਤੇਰੇ ਦੇਵਾਂ ਹਿਲਾਈਆ। ਜਿਹੜਾ ਤੇਰਾ ਨਾਮ ਨਾ ਲਵੇ ਜ਼ਬਾਨ ਜ਼ਿਬਹ ਕਰ ਕੇ ਦਿਆਂ ਵਖਾਈਆ। ਜੋਧਾ ਸੂਰਬੀਰ ਬਣ ਕੇ ਬਲਵਾਨ, ਸ਼ਬਦੀ ਗੁਰ ਆਪ ਅਖਵਾਈਆ। ਘਰ ਘਰ ਅੰਦਰ ਵੜ ਕੇ ਮੰਦਰ ਚੜ੍ਹ ਕੇ ਦੇਵਾਂ ਪੈਗ਼ਾਮ, ਪੈਗ਼ੰਬਰਾਂ ਤੋਂ ਦੇਵਾਂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਿਹਾ ਮੇਰੇ ਪ੍ਰਭੂ ਉਠ ਕੇ ਲੈ ਅੰਗੜਾਈ, ਨਿਉਂ ਨਿਉਂ ਸੀਸ ਝੁਕਾਈਆ। ਤੇਰੇ ਨਾਮ ਦੀ ਸਰਬ ਦੁਹਾਈ, ਕੂਕ ਕੂਕ ਸੁਣਾਈਆ। ਨਿਗਾਹ ਮਾਰ ਕੇ ਵੇਖ ਮੈਂ ਬੂਟਾ ਪੁੱਟਿਆ ਕਾਹੀ, ਕਾਇਨਾਤ ਦਿਤੀ ਹਿਲਾਈਆ। ਮੈਂ ਸੱਥਰ ਸੇਜ ਹੰਢਾਈ, ਆਸਣ ਸਿੰਘਾਸਣ ਇਕ ਵਖਾਈਆ। ਧਾਰ ਧਾਰ ਵਿਚ ਮਿਲਾਈ, ਨਾਤਾ ਮਿੱਟੀ ਖ਼ਾਕ ਤੁੜਾਈਆ। ਲੇਖਾ ਲਿਖਿਆ ਨਾ ਕਿਸੇ ਨਾਲ ਕ਼ਲਮ ਸ਼ਾਹੀ, ਸ਼ਹਾਦਤ ਸਕੇ ਨਾ ਕੋਇ ਭੁਗਤਾਈਆ। ਕਲਜੁਗ ਅੰਤ ਅਖ਼ੀਰੀ ਮੇਰੀ ਤੱਤਾਂ ਵਾਲੀ ਰਾਤ ਆਈ, ਫੇਰ ਮੈਨੂੰ ਜਨਮੇ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਾ ਥਾਉਂ ਥਾਈਂਆ। ਗੋਬਿੰਦ ਕਿਹਾ ਮੇਰੀ ਅਰਜ਼ ਅਖ਼ੀਰ, ਆਖ਼ਰ ਦਿਆਂ ਜਣਾਈਆ। ਮੈਂ ਕਿਸੇ ਦੇ ਹੱਥ ਭਗਤਾਂ ਦੀ ਫੜਾਉਣੀ ਨਹੀਂ ਤਕ਼ਦੀਰ, ਕਰਮਾਂ ਦਾ ਹਿਸਾਬ ਨਾ ਕੋਇ ਬਣਾਈਆ। ਉਹਨਾਂ ਦਾ ਬਣਨ ਨਹੀਂ ਦੇਣਾ ਕੋਈ ਦੂਜਾ ਪੀਰ, ਬਿਨਾ ਸਤਿਗੁਰ ਸ਼ਬਦ ਤੋਂ ਦੂਜੇ ਸੀਸ ਨਾ ਕਿਸੇ ਨਿਵਾਈਆ। ਤੇਰੇ ਕੋਲੋਂ ਲੈ ਕੇ ਤੇਰਾ ਨਾਮ ਬਦਲਣੀ ਸਭ ਦੀ ਜ਼ਮੀਰ, ਜ਼ਾਮਨ ਹੋ ਕੇ ਲੈਣਾ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਮੇਰੀ ਮੰਨੋ ਇਕੋ ਅਰਜ਼, ਆਰਜ਼ੂ ਦਿਤੀ ਜਣਾਈਆ। ਭਗਤ ਉਧਾਰਨਾ ਤੇਰਾ ਫ਼ਰਜ਼, ਫ਼ਰਜ਼ੀ ਰੂਪ ਨਾ ਕੋਇ ਬਣਾਈਆ। ਪੁਰਖ ਅਕਾਲ ਦੀਨ ਦਿਆਲ ਮੈਨੂੰ ਇਕੋ ਤੇਰੀ ਗ਼ਰਜ਼, ਦੂਜੀ ਓਟ ਨਾ ਕੋਇ ਤਕਾਈਆ। ਸ੍ਰੀ ਭਗਵਾਨ ਕਿਹਾ ਇਹ ਖੇਲ ਮੇਰਾ ਅਸਚਰਜ, ਭੇਦ ਅਭੇਦਾ ਦਿਆਂ ਖੁਲ੍ਹਾਈਆ। ਕਲਜੁਗ ਅੰਤ ਬਣ ਭਗਵੰਤ ਧੁਰ ਦਾ ਕੰਤ ਜਨ ਭਗਤਾਂ ਅੰਦਰ ਕਾਇਆ ਮੰਦਰ ਸਾਚੇ ਨਾਮ ਦੀ ਬਦਲ ਦੇਵਾਂ ਤਰਜ਼, ਤਰ੍ਹਾ ਤਰ੍ਹਾ ਨਾਲ ਸਮਝਾਈਆ। ਗੋਬਿੰਦ ਕਿਹਾ ਇਹ ਮੇਰੀ ਅੰਤ ਬੇਨੰਤੀ, ਚਰਨ ਕਵਲ ਸਰਨਾਈਆ। ਗੁਰਮੁਖ ਆਤਮ ਹੋਵੇ ਨਾ ਕਿਸੇ ਦੀ ਮੰਗਤੀ, ਝੋਲੀ ਦੂਸਰ ਅਗੇ ਨਾ ਡਾਹੀਆ। ਪ੍ਰਭੂ ਤੇਰੇ ਨਾਮ ਦੀ ਜਿਸ ਇਕੋ ਪੜ੍ਹ ਲਈ ਪੰਗਤੀ, ਵੇਦ ਪੁਰਾਨਾਂ ਦੀ ਲੋੜ ਰਹੇ ਨਾ ਰਾਈਆ। ਇਹ ਖੇਲ ਵੇਖਣੀ ਕਲਜੁਗ ਅੰਤਮ ਜੋਤ ਜਗਦੀ, ਜਾਗਰਤ ਜੋਤ ਕਰੇ ਰੁਸ਼ਨਾਈਆ। ਮੈਂ ਕਹਾਣੀ ਯਾਦ ਰਖਣੀ ਅੱਜ ਦੀ, ਹੁਕਮੇ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇਣਾ ਮੁਕਾਈਆ। ਗੋਬਿੰਦ ਤੇਰਾ ਲੇਖ ਮੁਕਾਵਾਂਗਾ। ਕਰ ਕੇ ਵੇਸ ਆਵੇਸ ਰੂਪ ਵਟਾਵਾਂਗਾ। ਵੱਸਾਂ ਸਾਚੇ ਦੇਸ, ਘਰ ਠਾਂਡੇ ਸੋਭਾ ਪਾਵਾਂਗਾ। ਬਣ ਕੇ ਧੁਰ ਨਰੇਸ਼, ਨਰ ਨਰਾਇਣ ਬਣ ਕੇ ਹੁਕਮ ਵਰਤਾਵਾਂਗਾ। ਵੇਖਾਂ ਦੇਸ ਪਰਦੇਸ, ਦੋ ਜਹਾਨਾ ਖੋਜ ਖੁਜਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਗਣਪਤ ਪੜਦਾ ਆਪ ਉਠਾਵਾਂਗਾ। ਗੁਰ ਅਵਤਾਰ ਪੈਗ਼ੰਬਰ ਜੋ ਲਿਖ ਕੇ ਗਏ ਲੇਖ, ਲੇਖਾ ਪੂਰਾ ਅੰਤ ਕਰਾਵਾਂਗਾ।

ਜੋ ਬਾਲਕ ਕੀਤੇ ਭੇਟ, ਲੇਖਾ ਸਭ ਦੀ ਝੋਲੀ ਪਾਵਾਂਗਾ। ਤੇਰੇ ਅੰਦਰ ਜਾਵਾਂ ਲੇਟ, ਮੰਦਰ ਇਕੋ ਇਕ ਸੁਹਾਵਾਂਗਾ। ਕੋਈ ਜਨਣੀ ਮੈਨੂੰ ਜਨਮੇ ਨਾ ਆਪਣੇ ਪੇਟ, ਰਕਤ ਬੂੰਦ ਨਾ ਰੰਗ ਰੰਗਾਵਾਂਗਾ। ਬਣ ਕੇ ਸਭ ਦਾ ਖੇਵਟ ਖੇਟ, ਨਈਆ ਨੌਕਾ ਆਪਣੇ ਕੰਧ ਉਠਾਵਾਂਗਾ। ਬੀਸ ਇਕੀਸੇ ਤੋਂ ਬਾਦ ਰੁੱਤ ਬਦਲ ਕੇ ਸ਼ਹਿਨਸ਼ਾਹੀ ਸੰਮਤ ਦੀ ਪਹਿਲੀ ਚੇਤ, ਚੇਤਨ ਸਭ ਨੂੰ ਆਪ ਕਰਾਵਾਂਗਾ। ਜਨ ਭਗਤਾਂ ਖੋਲ੍ਹ ਕੇ ਭੇਤ, ਅੰਤਰ ਆਤਮ ਕਰ ਕੇ ਹੇਤ, ਦਰਸ਼ਨ ਵਖਾ ਕੇ ਨੇਤਨ ਨੇਤ, ਨਿਜ ਲੋਚਨ ਨੈਣ ਅੱਖ ਖੁਲ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਵਾਂਗਾ। ਗੋਬਿੰਦ ਕਿਹਾ ਪ੍ਰਭੂ ਤੇਰੇ ਉਪਰ ਭਰਵਾਸਾ, ਭਰਮ ਰਿਹਾ ਨਾ ਰਾਈਆ। ਮੇਰੀ ਪੂਰੀ ਕਰਨੀ ਆਸਾ, ਆਸਾ ਆਸਾ ਵਿਚੋਂ ਪਰਗਟਾਈਆ। ਮੈਂ ਵੀ ਵੇਖਾਂ ਤੇਰਾ ਤਮਾਸ਼ਾ, ਨਿਰਗੁਣ ਹੋ ਕੇ ਨਿਰਗੁਣ ਸੋਭਾ ਪਾਈਆ। ਤੂੰ ਮੇਰਾ ਬਣਿਆ ਪਾਪਾ, ਪਿਤਾ ਪੁਰਖ ਅਕਾਲ ਵਡਿਆਈਆ। ਮੈਂ ਤੇਰਾ ਕਰਾਂ ਜਾਪਾ, ਅਵਰ ਨਾ ਕੋਇ ਪੜ੍ਹਾਈਆ। ਦੋਹਾਂ ਦਾ ਸਾਂਝਾ ਹੋਵੇ ਸਾਕਾ, ਚਾਰ ਜੁਗ ਅਗੇ ਵੱਜੇ ਵਧਾਈਆ। ਅਬਿਨਾਸ਼ੀ ਕਰਤੇ ਮੈਂ ਤੇਰੇ ਪਿਆਰ ਦੇ ਅੰਦਰ ਮਾਰਨਾ ਡਾਕਾ, ਡਾਕੂ ਹੋ ਕੇ ਖੇਲ ਵਖਾਈਆ। ਪੁਰਖ ਅਕਾਲ ਕਿਹਾ ਗੋਬਿੰਦ ਤੂੰ ਮੇਰਾ ਨਿੱਕਾ ਜਿਹਾ ਕਾਕਾ, ਨੰਨ੍ਹਾਂ ਗੋਦੀ ਬਹਿ ਕੇ ਖ਼ੁਸ਼ੀ ਮਨਾਈਆ। ਗੋਬਿੰਦ ਕਿਹਾ ਜਿੰਨਾਂ ਚਿਰ ਮੇਰੇ ਗੁਰਮੁਖਾਂ ਦਾ ਅੰਦਰੋਂ ਨਾ ਖੋਲ੍ਹੇਂ ਤਾਕਾ, ਪੜਦਾ ਨਾ ਮਾਤ ਉਠਾਈਆ। ਨਿਰਗੁਣ ਹੋ ਬਣਿਆ ਨਾ ਰਾਖਾ, ਸਰਗੁਣ ਸੇਵ ਕਮਾਈਆ। ਮਾਲਕ ਹੋਵੇਂ ਨਾ ਕਮਲਾਪਾਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਝਗੜਾ ਮੁਕਾਵੇਂ ਨਾ ਜਾਤਾਂ ਪਾਤਾਂ, ਦੀਨ ਦੁਨੀ ਨਾ ਪੜਦਾ ਲਾਹੀਆ। ਮੇਰਾ ਮੰਨੇ ਨਾ ਸੱਚਾ ਆਖਾ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਾਰ ਕਮਾਵਾਂਗਾ। ਧਰਤ ਧਰਨੀ ਸੋਭਾ ਪਾਵਾਂਗਾ। ਨਿਰਗੁਣ ਨਿਰਵੈਰ ਜੋਤ ਜਗਾਵਾਂਗਾ। ਪੁਰਖ ਅਕਾਲ ਰੂਪ ਧਰਾਵਾਂਗਾ। ਦੀਨ ਦਿਆਲ ਵੇਸ ਵਟਾਵਾਂਗਾ। ਸਚ ਧਰਮਸਾਲ ਇਕ ਬਣਾਵਾਂਗਾ। ਚਾਰ ਕੁੰਟ ਹੁਕਮ ਵਰਤਾਵਾਂਗਾ। ਦਹਿ ਦਿਸ਼ਾ ਪੜਦਾ ਲਾਹਵਾਂਗਾ। ਜਨ ਭਗਤਾਂ ਹਿੱਸਾ ਆਪ ਵੰਡਾਵਾਂਗਾ। ਜਿਹੜਾ ਗੋਬਿੰਦ ਬਿਨ ਅੱਖਰਾਂ ਤੋਂ ਲੇਖ ਲਿਖਾ, ਅੰਤ ਓਹੋ ਪੂਰ ਕਰਾਵਾਂਗਾ। ਤੂੰ ਪੁੱਤਰਾਂ ਨਾਲੋਂ ਪਿਆਰੇ ਕੀਤੇ ਸਿੱਖਾ, ਸਿਖ਼ਰ ਚੋਟੀ ਆਪ ਚੜ੍ਹਾਵਾਂਗਾ। ਝਗੜਾ ਮੁਕਾ ਕੇ ਵੱਡਾ ਨਿੱਕਾ, ਬੁੱਢਾ ਬਾਲ ਚਰਨ ਟਿਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਵਾਂਗਾ। ਧੁਰ ਦਾ ਹੁਕਮ ਵਰਤੇ ਕੀ, ਸ੍ਰੀ ਭਗਵਾਨ ਦੇ ਸਮਝਾਈਆ। ਸ੍ਰੀ ਭਗਵਾਨ ਕਿਹਾ ਜਨ ਭਗਤ ਬਣਾ ਕੇ ਪੁੱਤਰ ਧੀ, ਧੰਦਾ ਜਗਤ ਵਾਲਾ ਤੁੜਾਈਆ। ਸਤਿਜੁਗ ਸਚ ਰਖਾ ਕੇ ਨੀਂਹ, ਨਾਮ ਇਕੋ ਇਕ ਪੜ੍ਹਾਈਆ। ਸਾਚੇ ਮਾਰਗ ਦੀ ਲਾ ਕੇ ਲੀਹ, ਚਾਰ ਵਰਨ ਦਿਆਂ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਈਆ। ਗੋਬਿੰਦ ਕਿਹਾ ਕੀ ਕਰੇਂ ਪੁਰਖ ਸਮਰਥ, ਸਤਿ ਸਤਿਵਾਦੀ ਤੇਰੀ ਵਡਿਆਈਆ। ਅਬਿਨਾਸ਼ੀ ਕਿਹਾ ਸਭ ਕੁਛ ਮੇਰੇ ਹੱਥ, ਹਰ ਘਟ ਰਮਿਆਂ ਰਾਮ ਨਜ਼ਰੀ ਆਈਆ। ਬੋਲਣਹਾਰਾ ਸਚ, ਸ਼ਬਦੀ ਸ਼ਬਦ ਪੜ੍ਹਾਈਆ। ਜਨ ਭਗਤਾਂ ਜੋੜਾਂ ਨੱਤ, ਨਾਤਾ ਇਕੋ ਇਕ ਵਖਾਈਆ। ਨਾੜੀ ਨਾੜ ਨਾ ਉਬਲੇ ਰੱਤ, ਅਗਨੀ ਤਤ ਨਾ ਕੋਇ ਜਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਨਾਲੋਂ ਕਰ ਕੇ ਵੱਖ, ਇਸ਼ਟ ਪੁਰਖ ਅਕਾਲ ਸਮਝਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਅੱਖਰਾਂ ਦੀ ਪੜ੍ਹਾਈ ਦਿਆਂ ਮੁਕਾਈਆ। ਉਸ ਘਰ ਵਿਚ ਜਾਓ ਵਤ,

ਜਿਸ ਵਤਨ ਤੋਂ ਹੋਈ ਜੁਦਾਈਆ। ਮੇਲ ਮਿਲਾਵਾਂ ਬਣ ਕੇ ਕਮਲਾਪਤ, ਪਤਿਪਰਮੇਸ਼ਵਰ ਹੋ ਕੇ ਹੋਵਾਂ ਸਹਾਈਆ। ਜਿਉਂ ਭਾਵੇ ਤਿਉਂ ਲਵਾਂ ਰਖ, ਰਾਖਾ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕ਼ਤ ਦਏ ਸੁਹਾਈਆ। ਸਤਾਰਾਂ ਹਾੜ ਕਹੇ ਮੇਰੀ ਆਈ ਵਾਰੀ, ਵਾਹਵਾ ਵੱਜੀ ਵਧਾਈਆ। ਜੁਗ ਚੌਕੜੀ ਮੈਂ ਬਣਿਆ ਰਿਹਾ ਵਪਾਰੀ, ਲੋਕ ਪਰਲੋਕ ਭੱਜਿਆ ਵਾਹੋ ਦਾਹੀਆ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਵੇਖੇ ਖਿਲਾਰੀ, ਖੇਲ ਜਗਤ ਵਾਲੀ ਚਲਾਈਆ। ਜੁਗ ਚੌਕੜੀ ਬਣਦੀ ਵੇਖੀ ਪਨਹਾਰੀ, ਸੇਵਕ ਰੂਪ ਵਟਾਈਆ। ਲੱਖ ਚੁਰਾਸੀ ਹੁੰਦੀ ਵੇਖੀ ਖ਼ੁਆਰੀ, ਚਾਰ ਕੁੰਟ ਦਹਿ ਦਿਸ਼ਾ ਹੋਏ ਦੁਹਾਈਆ। ਕ਼ਲਮ ਸ਼ਾਹੀ ਕਾਗ਼ਜ਼ ਲਿਖਤੀ ਲਿਖਦੀ ਰਹੀ ਧੁਰ ਦੀ ਧਾਰੀ, ਨਿਰਅੱਖਰ ਅੱਖਰਾਂ ਵਿਚ ਵੰਡ ਵੰਡਾਈਆ। ਵਿਦਿਆ ਵੇਖੀ ਵਧਦੀ ਰਹੀ ਜੁਗ ਚਾਰੀ, ਚਾਰ ਕੁੰਟ ਕਰ ਰੁਸ਼ਨਾਈਆ। ਸਾਧ ਸੰਤ ਲੇਖਾ ਵਿਚ ਜੰਗਲ ਜੂਹ ਪਹਾੜੀ, ਟਿੱਲੇ ਪਰਬਤ ਖੋਜ ਖੁਜਾਈਆ। ਰਿਖੀ ਮੁਨੀ ਤਪੀ ਤਪੀਸ਼ਰ ਤਪਦੇ ਵੇਖੇ ਵਿਚ ਅੰਗਿਆਰੀ, ਸਾਂਤਕ ਸਤਿ ਨਾ ਕੋਇ ਕਰਾਈਆ। ਬਿਨ ਭਗਤਾਂ ਲੇਖੇ ਲੱਗੇ ਨਾ ਕਿਸੇ ਦਿਹਾੜੀ, ਜਗਤ ਮਜ਼ਦੂਰ ਜਗਤ ਵਾਸਨਾ ਖਾਰੀ ਸੀਸ ਉਠਾਈਆ। ਮਨ ਮਤ ਬੁਧ ਕੁਲਖਣੀ ਵਿਭਚਾਰਨ ਨਾਰੀ, ਨਰ ਹਰਿ ਕੰਤ ਨਾ ਕੋਇ ਹੰਢਾਈਆ। ਸੋਭਾਵੰਤ ਬਣਾਏ ਨਾ ਕੋਇ ਅਟਾਰੀ, ਮਹੱਲ ਅਟਲ ਨਾ ਕੋਇ ਵਡਿਆਈਆ। ਜਨ ਭਗਤੋ ਤੁਹਾਡੀ ਰਹੇ ਨਾ ਕੋਇ ਦੁਸ਼ਵਾਰੀ, ਦੁਸ਼ਮਣ ਅੰਦਰੋਂ ਦਿਆਂ ਖਪਾਈਆ। ਆਤਮ ਰਹਿਣ ਨਾ ਦੇਵਾਂ ਕਵਾਰੀ, ਕੰਤ ਸੁਹਾਗੀ ਇਕ ਮਿਲਾਈਆ। ਮਾਤ ਗਰਭ ਆਉਣਾ ਪਏ ਨਾ ਦੂਜੀ ਵਾਰੀ, ਗੇੜੇ ਵਿਚ ਨਾ ਕੋਇ ਭਵਾਈਆ। ਰਾਏ ਧਰਮ ਨਾ ਕਰੇ ਖ਼ੁਆਰੀ, ਚਿਤਰ ਗੁਪਤ ਨਾ ਹਿਸਾਬ ਖੁਲ੍ਹਾਈਆ। ਨੇੜ ਨਾ ਆਵੇ ਮੌਤ ਲਾੜੀ, ਜਮਦੂਤ ਨਾ ਕੋਇ ਸਤਾਈਆ। ਅੰਤਰ ਮੇਲਾ ਹੋਏ ਜੋਤ ਨਿਰੰਕਾਰੀ, ਜਿਸ ਤੋਂ ਵਿਛੜੇ ਓਸੇ ਵਿਚ ਸਮਾਈਆ। ਗੋਬਿੰਦ ਨਾਲ ਪੱਕੀ ਹੋਵੇ ਯਾਰੀ, ਯਾਰਾਨਾ ਇਕੋ ਨਾਲ ਨਿਭਾਈਆ। ਲੇਖੇ ਲੱਗੇ ਜਿਨ੍ਹਾਂ ਦਾਹੜੀ, ਦਮਾਂ ਦਾ ਸਹਿੰਸਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਇਕ ਸੁਹਾਈਆ। ਜਨ ਭਗਤ ਕਹਿਣ ਪ੍ਰਭ ਵੇਖ ਸਾਡਾ ਮੰਦਰ, ਮਨ ਵਾਸਨਾ ਖੋਜ ਖੁਜਾਈਆ। ਡੂੰਘੀ ਦਿਸੇ ਅੰਧੇਰੀ ਕੰਦਰ, ਨੂਰੀ ਜੋਤ ਨਾ ਕੋਇ ਚਮਕਾਈਆ। ਮਮਤਾ ਮੋਹ ਨਾ ਖੁਲ੍ਹੇ ਜੰਦਰ, ਧਾਤੂ ਗੜ੍ਹ ਨਾ ਕੋਇ ਤੁੜਾਈਆ। ਮਨਸਾ ਮਨ ਨਾ ਟਿਕੇ ਬੰਦਰ, ਭੱਜੇ ਵਾਹੋ ਦਾਹੀਆ। ਕੂੜੀ ਕਿਰਿਆ ਮੇਟ ਕੇ ਗੰਧਲ, ਗ਼ਰੀਬ ਨਿਮਾਣਿਆਂ ਹੋ ਸਹਾਈਆ। ਮਸਤਕ ਧੂੜੀ ਟਿੱਕਾ ਦੇ ਚੰਦਨ, ਚੰਦ ਸੂਰਜ ਦਾ ਰੂਪ ਨਾ ਕੋਇ ਚਮਕਾਈਆ। ਸਚ ਸੁਹੰਜਣੀ ਧੁਰ ਅਰਦਾਸ ਇਕੋ ਮੰਨ ਬੰਦਨ, ਨੈਣ ਕਰਨੀ ਨਾ ਪਏ ਪੜ੍ਹਾਈਆ। ਕਿਸੇ ਦਰ ਨਾ ਜਾਈਏ ਮੰਗਣ, ਦਰ ਦਰ ਨਾ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਇਕ ਸਰਨਾਈਆ। ਸਾਚੀ ਦੇਣੀ ਸਰਨ ਸਰਨਗਤ, ਪ੍ਰਭ ਤੇਰੀ ਓਟ ਤਕਾਈਆ। ਤੂੰ ਸਾਹਿਬ ਸਵਾਮੀ ਕੰਤ, ਦੂਹਲਾ ਨਜ਼ਰੀ ਆਈਆ। ਤੇਰੇ ਅਗੇ ਮੇਰੀ ਮਿੰਨਤ, ਬੇਨੰਤੀ ਇਕ ਸੁਣਾਈਆ। ਸਾਚੀ ਦੇਣੀ ਹਿੰਮਤ, ਹੌਸਲਾ ਇਕ ਵਧਾਈਆ। ਕਹੇ ਨਾ ਕੋਈ ਕਿੰਨਤ, ਗ਼ਮਾਂ ਦਾ ਡੇਰਾ ਢਾਹੀਆ। ਮਨ ਕਰੇ ਨਾ ਕੋਈ ਇੱਲਤ, ਹੋਵੇ ਸਚ ਜਣਾਈਆ। ਤੇਰੇ ਪ੍ਰੇਮ ਦੀ ਹੋਵੇ ਮਿਲਤ, ਤਮਾਂ ਕੰਚਨ ਦੇਣੀ ਮਿਟਾਈਆ। ਸਾਥੀ ਬਣੇ ਕੋਇ ਨਾ ਨਿੰਦਕ, ਭਗਤਾਂ ਮੇਲਾ ਲੈਣਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਹਿਰਦੇ ਡੇਰਾ ਲਾਈਆ।

ਐ ਹਰ ਘਟ ਵਸਣ ਵਾਲੇ ਮੇਰੇ ਭਗਵਾਨ, ਭਗਵਨ ਦੇ ਜਣਾਈਆ। ਕੀ ਤੇਰਾ ਸਚ ਨਿਸ਼ਾਨ, ਨਿਸ਼ਾਨੇ ਦੇ ਬਦਲਾਈਆ। ਕੀ ਤੇਰਾ ਤੀਰ ਕਮਾਨ, ਚਿੱਲਿਆਂ ਮੁਖ ਭਵਾਈਆ। ਕੀ ਤੇਰਾ ਰੂਪ ਧੁਰ ਦਾ ਕਾਹਨ, ਗੋਪੀ ਕਾਹਨ ਬੈਠੇ ਸੀਸ ਨਿਵਾਈਆ। ਕੀ ਪੈਗ਼ੰਬਰ ਕਰਨ ਸਲਾਮ, ਸਜਦਿਆਂ ਵਿਚ ਵਡਿਆਈਆ। ਕੀ ਗੁਰੂ ਗੁਰਦੇਵ ਤੈਨੂੰ ਸਤਿਗੁਰ ਮੰਨਣ ਆਣ, ਦੋ ਜਹਾਨ ਹੁਕਮ ਵਰਤਾਈਆ। ਕੀ ਤੇਰਾ ਸੱਚਾ ਨਾਮ, ਸਾਨੂੰ ਦੇ ਜਣਾਈਆ। ਕਿਉਂ ਬਦਲੇਂ ਵਿਚ ਜਹਾਨ, ਜੁਗ ਜੁਗ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਰਖਾਈਆ। ਸਾਚਾ ਮਾਰਗ ਦੇ ਦੇ ਇੱਕ, ਏਕੰਕਾਰ ਤੇਰੀ ਸਰਨਾਈਆ। ਸਾਚੇ ਨਾਮ ਦੀ ਪਾ ਦੇ ਭਿੱਖ, ਭਿਛਿਆ ਆਪਣੀ ਇਕ ਵਰਤਾਈਆ। ਗੋਬਿੰਦ ਧਾਰ ਬਣਾ ਦੇ ਸਿੱਖ, ਦੂਜੀ ਅਵਰ ਨਾ ਕੋਇ ਪੜਾਈਆ। ਹਉਂ ਬਾਲਕ ਤੂੰ ਸਾਡਾ ਪਿਤ, ਪਤਿਪਰਮੇਸ਼ਵਰ ਅਖਵਾਈਆ। ਸਦਾ ਸੁਹੇਲੇ ਵਸ ਚਿਤ, ਮਨ ਠਗੌਰੀ ਰਹੇ ਨਾ ਰਾਈਆ। ਸਾਡੀ ਪੂਰੀ ਕਰ ਦੇ ਇੱਛ, ਇਛਿਆਵਾਨ ਮੰਗ ਮੰਗਾਈਆ। ਚਾਰੋਂ ਕੁੰਟ ਆਵੇਂ ਦਿੱਸ, ਬਿਨ ਅੱਖਾਂ ਸੋਭਾ ਪਾਈਆ। ਅਸੀਂ ਤੇਰੇ ਚਰਨ ਕਵਲ ਦਵਾਰੇ ਗਏ ਵਿਕ, ਦੂਜਾ ਰਾਹ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਗੋਬਿੰਦ ਕਹੇ ਮੈਂ ਅੰਤਮ ਮੰਗੀ ਮੰਗ ਅਵੱਲੀ, ਦੁਨੀਆ (ਸਮਝ) ਕਿਸੇ ਨਾ ਆਈਆ। ਬਣ ਕੇ ਜੋਧਾ ਸੂਰਬੀਰ ਛਲੀ, ਭਰਮ ਭੁਲੇਖਾ ਗਿਆ ਪਾਈਆ। ਮਾਤਾ ਪਿਤਾ ਪੁਤਰਾਂ ਦੀ ਦੇ ਕੇ ਬਲੀ, ਬਾਲਣ ਹੱਡੀਆਂ ਨਾਲ ਰਲਾਈਆ। ਵਿਚੋਂ ਆਤਮ ਵੇਖ ਕੇ ਇਕੱਲੀ, ਅਕਲ ਕਲਧਾਰੀ ਨਾਲ ਜੁੜਾਈਆ। ਸੋਹਣੀ ਸਚ ਅਗੰਮੀ ਕਲੀ, ਧੁਰ ਦੀ ਮਹਿਕ ਨਾਲ ਮਹਿਕਾਈਆ। ਜਿਸ ਦਾ ਲੇਖਾ ਲਿਖਿਆ ਕੁਛ ਅਲੀ, ਮੁਹੰਮਦ ਨਾਲ ਸਲਾਹ ਪਕਾਈਆ। ਹੱਥ ਲੈ ਕੇ ਤੇਲ ਦੀ ਪਲੀ, ਸਵਾ ਤੋਲਾ ਪਟਿਆਂ ਉਤੇ ਲਗਾਈਆ। ਮੁਖ ਰਖ ਲੂਣ ਦੀ ਡਲੀ, ਅੱਖਾਂ ਮੀਟ ਦਏ ਦੁਹਾਈਆ। ਕਲਜੁਗ ਅੰਤਮ ਘੜੀ ਆਉਣੀ ਭਲੀ, ਭਾਣਾ ਪ੍ਰਭੂ ਦਏ ਵਰਤਾਈਆ। ਹੋਕਾ ਦੇਣਾ ਗਲੀਓ ਗਲੀ, ਮੁਰੀਦ ਮੁਰਸ਼ਦ ਲਏ ਉਠਾਈਆ। ਦੁਨੀਆ ਬਾਵਰੀ ਹੋਣੀ ਝੱਲੀ, ਕਾਇਨਾਤ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੋਬਿੰਦ ਕਿਹਾ ਪੁਰਖ ਅਕਾਲ ਵੇਖਾਂ ਤੇਰਾ ਸਚ ਦਰਬਾਰਾ, ਦਰਗਾਹ ਸਾਚੀ ਨਜ਼ਰੀ ਆਈਆ। ਮੇਰਾ ਭਵਿਖ ਦਾ ਇਸ਼ਾਰਾ, ਲੇਖਾ ਤੇਰੇ ਹੱਬ ਫੜਾਈਆ। ਕਵਾਰ ਕੰਨਿਆ ਦਾ ਉਧਾਰਾ, ਜੁਝਾਰ ਨਾਲ ਕੁੜਮਾਈਆ। ਜਿਸ ਨੂੰ ਸਮਝੇ ਨਾ ਕੋਇ ਸੰਸਾਰਾ, ਬਿਨ ਤੇਰੇ ਮੇਰੇ ਭੇਵ ਨਾ ਕਿਸੇ ਆਈਆ। ਮੈਂ ਕੀਤਾ ਨਹੀਂ ਪਿਆਰਾ, ਪਾਣੀ ਜਲ ਨਾ ਕੋਇ ਪਿਆਈਆ। ਦੇ ਕੇ ਅੰਦਰ ਸ਼ਬਦ ਇਸ਼ਾਰਾ, ਅੰਦਰੋਂ ਦਿਤਾ ਸਮਝਾਈਆ। ਜਾ ਕੇ ਵੇਖੋ ਪੁਰਖ ਨਿਰੰਕਾਰਾ, ਜੋ ਸਭ ਦਾ ਪਿਤਾ ਮਾਈਆ। ਉਹ ਕਰ ਕੇ ਨਿਮਸਕਾਰਾ , ਭੱਜਾ ਵਾਹੋ ਦਾਹੀਆ। ਝੂਜਿਆ ਨਾਲ ਕਟਾਰਾ, ਬੰਦ ਬੰਦ ਕਟਾਈਆ। ਕੰਨਿਆਂ ਮਾਰਿਆ ਇਕੋ ਆਹ ਦਾ ਨਾਅਰਾ, ਲੋਕਾਂ ਦਏ ਸੁਣਾਈਆ। ਗੋਬਿੰਦ ਤੇਰਾ ਮੇਰਾ ਇਕੋ ਅਧਾਰਾ, ਦੂਜਾ ਸਮਝੇ ਕੋਇ ਨਾ ਰਾਈਆ। ਮੇਰਾ ਬਾਵਨ ਨਾਲ ਪਿਆਰਾ, ਜੋ ਭਗਤਾਂ ਭਾਉ ਰਿਹਾ ਜਣਾਈਆ। ਮੈਂ ਆਉਣਾ ਲੋਕਮਾਤ ਦੂਜੀ ਵਾਰਾ, ਲੇਖਾ ਲੇਖ ਨਾ ਕੋਇ ਮਿਟਾਈਆ। ਖੇਲ ਹੋਣਾ ਨਰ ਨਿਰੰਕਾਰਾ, ਨਿਰਗੁਣ ਨਿਰਵੈਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੋਬਿੰਦ ਕਿਹਾ ਮੇਰੀ ਨੰਦੇੜ ਦੀ ਅੰਤਮ ਆਸਾ, ਆਸ਼ਾ ਦਿਆਂ

ਜਣਾਈਆ। ਜਿਸ ਕੰਨਿਆਂ ਨੇ ਕੀਤਾ ਭਰਵਾਸਾ, ਭਰੋਸਾ ਉਸ ਦਾ ਤੋੜ ਨਿਭਾਈਆ। ਜਿਸ ਦੀ ਚਾਰ ਜੁਗ ਚਲਦੀ ਆਈ ਸ਼ਾਖ਼ਾ, ਸ਼ਨਾਖ਼ਤ ਕਰੇ ਨਾ ਕੋਇ ਲੋਕਾਈਆ। ਮੈਂ ਓਸ ਦਾ ਮੰਨਣਾ ਆਖਾ, ਜੋ ਆਖ਼ਰ ਆਪਣਾ ਰੰਗ ਚੜ੍ਹਾਈਆ। ਜਿਸ ਭਗਤਾਂ ਦੀਆਂ ਮੇਟਣੀਆਂ ਵਾਟਾਂ, ਪੰਧ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਗੋਬਿੰਦ ਕਹੇ ਮੇਰੀ ਸ਼ਬਦੀ ਧਾਰ ਦਲੀਲ, ਮਨ ਵਾਸਨਾ ਨਾ ਕੋਇ ਰਖਾਈਆ। ਪੁਰਖ ਅਕਾਲ ਅਗੇ ਅਪੀਲ, ਦੂਸਰ ਅਗੇ ਨਾ ਕੋਇ ਸ਼ਨਵਾਈਆ। ਤੇਰੀ ਧਾਰ ਦੇ ਪਹਿਰੇ ਬਸਤਰ ਨੀਲ, ਨੀਲੇ ਵਾਲਾ ਦਏ ਦੁਹਾਈਆ। ਤੂੰ ਮਾਲਕ ਯਾ ਮੁਬੀਨ, ਅਜ਼ੀਮ ਤੇਰੀ ਸ਼ਰਨਾਈਆ। ਸਾਚੇ ਹੁਕਮ ਦੀ ਕਰ ਤਾਅਮੀਲ, ਫ਼ਰਮਾਨ ਦੇਣਾ ਸੁਣਾਈਆ। ਨਿਰਗੁਣ ਹੋ ਕੇ ਆਉਣਾ ਉਤੇ ਜ਼ਮੀਨ, ਨਿਹਕਲੰਕ ਵੇਸ ਵਟਾਈਆ। ਰਖਣੀ ਧਾਰ ਮਹੀਨ, ਜਗਤ ਨਜ਼ਰ ਕੋਇ ਨਾ ਪਾਈਆ। ਬਿਨ ਭਗਤਾਂ ਹੋਵੇ ਨਾ ਕਿਸੇ ਯਕੀਨ, ਯਕੇ ਬਾਦ ਦੀਗਰੇ ਸਾਰੇ ਦੇਣੇ ਹਿਲਾਈਆ। ਆਪਣੀ ਚਿੱਲੇ ਕਮਾਨ ਵਾਲੀ ਦੇ ਕੇ ਤਾਲੀਮ, ਸੋਹੰ ਭੱਥਾ ਦੇਣਾ ਸਮਝਾਈਆ। ਝਗੜਾ ਰਹੇ ਨਾ ਨਰ ਮਦੀਨ, ਮੁੱਦਾ ਇਕੋ ਨਜ਼ਰੀ ਆਈਆ। ਸਭ ਦਾ ਸਾਂਝਾ ਕਰਨਾ ਦੀਨ, ਵਰਨ ਬਰਨ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗ੍ਰਹਿ ਵੇਖ ਵਖਾਈਆ। ਗੋਬਿੰਦ ਕਿਹਾ ਮੇਰਾ ਅੰਤ ਅਖ਼ੀਰ ਇਕੋ ਇਰਾਦਾ, ਇਕੋ ਵਾਰ ਜਣਾਈਆ। ਜਨ ਭਗਤਾਂ ਗੁਰਮੁਖਾਂ ਬਣਾਂ ਪਿਤਾ ਪੁਰਖ ਅਕਾਲ ਮਿਲਾਵਾਂ ਦਾਦਾ, ਜੋ ਧੁਰ ਦਾ ਮਾਲਕ ਇਕ ਅਖਵਾਈਆ। ਓਸ ਦਾ ਵੇਖਾਂ ਅਗੰਮੀ ਸਵਾਂਗਾ, ਜੋ ਕਲਜੁਗ ਸੰਤ ਲਏ ਪਰਗਟਾਈਆ। ਜਿਸ ਦੀਆਂ ਸਾਰਿਆਂ ਰਖੀਆਂ ਤਾਂਘਾਂ, ਨਿਰਗੁਣ ਹੋ ਕੇ ਨਿਰਗੁਣ ਵਿਚ ਧਿਆਨ ਲਗਾਈਆ। ਜਿਸ ਪ੍ਰੇਮ ਦੀਆਂ ਚੜ੍ਹੌਣੀਆਂ ਸੱਚੀਆਂ ਕਾਂਗਾਂ, ਕਾਗੋਂ ਹੰਸ ਬਣਾਈਆ। ਜਿਸ ਦੇ ਨਾਮ ਦੀਆਂ ਪੈਣੀਆਂ ਧਾਕਾਂ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਓਸ ਪ੍ਰਭੂ ਨੇ ਫੜਨੀਆਂ ਨਹੀਂ ਕੋਈ ਡਾਂਗਾਂ, ਹੁਕਮ ਨਾਲ ਹੁਕਮ ਦੇਣਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਇਛਿਆ ਪੂਰ ਕਰਾਈਆ। ਗੋਬਿੰਦ ਕਿਹਾ ਮੇਰੀ ਇਛੀਆ ਮਨਸਾ, ਸਤਿ ਧਾਰ ਜਣਾਈਆ। ਗੁਰਮੁਖ ਰੂਪ ਸੋਹੰ ਹੰਸਾ, ਬੁਧੀ ਕਾਗ ਨਾ ਕੋਇ ਕੁਰਲਾਈਆ। ਜਨ ਭਗਤਾਂ ਦਾ ਸੋਹਣਾ ਬਣਾਵਾਂ ਬੰਸਾ, ਬੰਸਰੀ ਵਾਲਾ ਵੇਖੇ ਚਾਈਂ ਚਾਈਂਆ। ਮਨੂਆ ਹੰਕਾਰੀ ਰਹੇ ਨਾ ਕੰਸਾ, ਦੂਤੀ ਦੁਸ਼ਟ ਦਿਆਂ ਖਪਾਈਆ। ਕੋਟਨ ਕੋਟ ਵੇਖ ਸਹੰਸਾ, ਸੰਤ ਸੁਹੇਲੇ ਲਵਾਂ ਉਠਾਈਆ। ਆਪਣੇ ਬਣਾ ਕੇ ਅੰਸਾ, ਪਿਤਾ ਪੂਤ ਗੋਦ ਸੁਹਾਈਆ। ਭਰਮ ਭੁਲਾ ਕੇ ਸ੍ਰਿਸ਼ਟੀ ਜਨਤਾ, ਪੜਦੇ ਓਹਲੇ ਵਿਚ ਟਿਕਾਈਆ। ਗੜ੍ਹ ਬਣਾ ਕੇ ਹਉਮੇਂ ਹੰਗਤਾ, ਹੰ ਬ੍ਰਹਮ ਨਾ ਕੋਇ ਸਮਝਾਈਆ। ਬੋਧ ਅਗਾਧ ਬਣ ਕੇ ਪੰਡਤਾ, ਗੁਰਮੁਖਾਂ ਕਰਾਂ ਪੜ੍ਹਾਈਆ। ਜਨ ਭਗਤਾਂ ਦੁੱਖ ਲਾਹ ਕੇ ਕੂੜੀ ਚਿੰਤਾ, ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਵੇਖ ਵਖਾਈਆ। ਗੋਬਿੰਦ ਕਹੇ ਮੇਰੀ ਆਸਾ ਸ਼ਬਦ ਧਾਰ, ਰੂਪ ਅਵਰ ਨਾ ਕੋਇ ਵਖਾਈਆ। ਕਲਜੁਗ ਅੰਤਮ ਲਹਿਣਾ ਦੇਣਾ ਕਰਜ ਦਏ ਉਤਾਰ, ਮਕਰੂਜ਼ ਆਪਣੀ ਕਰੇ ਸਫ਼ਾਈਆ। ਭਗਤਾਂ ਦਾ ਸਾਂਝਾ ਕਰੇ ਪਿਆਰ, ਸ਼ਬਦੀ ਤੰਦ ਇਕ ਰਖਾਈਆ। ਪੂਰਬ ਲਹਿਣੇ ਦਾ ਉਧਾਰ, ਕੰਨਿਆਂ ਦੀ ਝੋਲੀ ਪਾਈਆ। ਗੋਬਿੰਦ ਦਾ ਲੇਖਾ ਨਾਲ ਜੁਝਾਰ, ਬਿਨ ਝੂਜਿਆਂ ਦਏ ਚੁਕਾਈਆ। ਜਿਸ ਦਾ ਹੋਣਾ ਸਚ ਵਿਹਾਰ, ਵੇਲਾ ਵਕ਼ਤ ਗਿਆ ਆਈਆ। ਬਾਵਨ ਬੋਲ ਕੇ ਸਚ ਜੈਕਾਰ, ਰਿਸ਼ੀਆਂ

ਦਿਤਾ ਸਮਝਾਈਆ। ਜਿਨ੍ਹਾਂ ਪੂਰਾ ਕੀਤਾ ਇਤਬਾਰ, ਉਨ੍ਹਾਂ ਲਿਆ ਪਰਗਟਾਈਆ। ਸਾਚੀ ਕਰਨੀ ਕਾਰ, ਕਰਤਾ ਕ਼ੀਮਤ ਆਪੇ ਆਪਣੇ ਹੱਥ ਰਖਾਈਆ। ਫੇਰ ਜਨਮ ਲੈਣਾ ਪਏ ਨਾ ਜੁਗ ਚਾਰ, ਬਿਨਾ ਗੋਬਿੰਦ ਨਾ ਹੋਏ ਕੁੜਮਾਈਆ। ਸੋਹਣਾ ਮਹੱਲ ਲਿਆ ਉਸਾਰ, ਜਿਸ ਦੀ ਨੀਂਹ ਨਾ ਕੋਇ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਇਕ ਵਖਾਈਆ। ਗੋਬਿੰਦ ਕਹੇ ਮੈਂ ਸਚ ਚਲਾਉਣੀ ਰੀਤ, ਰੀਤੀਵਾਨ ਦ੍ਰਿੜਾਈਆ। ਭਗਤ ਭਗਵਾਨ ਦੀ ਦੱਸ ਪ੍ਰੀਤ, ਪਰਮਾਤਮ ਆਤਮ ਮੇਲ ਮਿਲਾਈਆ। ਸਾਚਾ ਮਾਰਗ ਦੱਸ ਕੇ ਠੀਕ, ਠਾਕਰ ਦੇਣਾ ਵਖਾਈਆ। ਜਨ ਭਗਤੋ ਸਦਾ ਰਹੇ ਨਹੀਂ ਮੰਦਰ ਮਸੀਤ, ਸ਼ਿਵ ਦਵਾਲੇ ਮਠ ਤੋੜ ਸੰਗ ਨਾ ਕੋਇ ਨਿਭਾਈਆ। ਜਨ ਭਗਤ ਸੁਹੇਲੇ ਇਕੱਠੇ ਹੋ ਕੇ ਸਾਚੀ ਕਰੋ ਤਸਦੀਕ, ਸ਼ਹਾਦਤ ਆਪਣਾ ਪਿਆਰ ਭੁਗਤਾਈਆ। ਇੱਕੀਆਂ ਦੀ ਉਮੀਦ, ਗੋਬਿੰਦ ਅੰਤ ਨੰਦੇੜ ਗਿਆ ਰਖਾਈਆ। ਅਠਾਰਾਂ ਹਾੜ ਨੂੰ ਸਭ ਨੇ ਆਉਣਾ ਨਜ਼ਦੀਕ, ਨੇਰਨ ਨੇਰ ਸਮਝਾਈਆ। ਪੁਰਖ ਅਕਾਲਾ ਵਸਣਾ ਭੀਤ, ਭੀਤਰ ਹੋ ਕੇ ਖੋਜ ਖੁਜਾਈਆ। ਬੀਸ ਇਕੀਸਾ ਗਿਆ ਬੀਤ, ਸੰਮਤ ਸ਼ਹਿਨਸ਼ਾਹੀ ਵਡਿਆਈਆ। ਜਨ ਭਗਤਾਂ ਕਾਇਆ ਚੋਲੀ ਚੜ੍ਹਨਾ ਰੰਗ ਮਜੀਠ, ਲੋਕਮਾਤ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤ ਇਕ ਦ੍ਰਿੜਾਈਆ। ਗੋਬਿੰਦ ਕਹੇ ਮੇਰੀ ਅੰਤ ਅਖ਼ੀਰੀ ਮੰਗ, ਪੁਰਖ ਅਕਾਲ ਅਗੇ ਝੋਲੀ ਡਾਹੀਆ। ਗੁਰਮੁਖਾਂ ਚਾੜ੍ਹ ਸਾਚਾ ਰੰਗ, ਮਿਹਰ ਨਜ਼ਰ ਨਾਲ ਤਰਾਈਆ। ਨਾਮ ਵਜਾਉਣਾ ਹੱਕ ਮਰਦੰਗ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜਿਨ੍ਹਾਂ ਦਾ ਨਾਤਾ ਤੁੱਟਾ ਉਨ੍ਹਾਂ ਦਾ ਲੈਣਾ ਗੰਢ, ਗੰਢਣਹਾਰ ਗੋਪਾਲ ਸਵਾਮੀ ਤੇਰੀ ਇਕ ਸਰਨਾਈਆ। ਕੁਆਰ ਕੰਨੀਆਂ ਪਾਉਣੀ ਠੰਡ, ਜੋ ਬਾਵਨ ਭੋਜਨ ਭਾਗ ਕਢਾਈਆ। ਜਿਸ ਦੇ ਕਾਰਨ ਸਭ ਨੂੰ ਭੇਜੀ ਗੰਢ, ਗੁਰਮੁਖ ਗੁਰਸਿਖ ਲਏ ਮਿਲਾਈਆ। ਜਨ ਭਗਤੋ ਕਰਿਓ ਕੋਈ ਨਾ ਰੰਜ, ਦੁਖੜਾ ਅੰਦਰੋਂ ਦਏ ਕਢਾਈਆ। ਡੋਰੀ ਨਾਲੋਂ ਤੁਟਣ ਨਹੀਂ ਦੇਂਦਾ ਤੰਦ, ਬੰਧਨ ਜਗਤ ਨਾ ਕੋਇ ਵਖਾਈਆ। ਢੋਲਾ ਸੁਣਾ ਕੇ ਸੋਹੰ ਛੰਦ, ਸ਼ਾਮ ਕੂੜੀ ਦਏ ਗਵਾਈਆ। ਚਰਨ ਪ੍ਰੀਤੀ ਦੇ ਕੇ ਅਨੰਦ, ਚੰਦ ਇਕੋ ਦਏ ਚਮਕਾਈਆ। ਜਨ ਭਗਤੋ ਸਾਢੇ ਪੰਜ ਪ੍ਰੇਮ ਪਿਆਰ ਦੀ ਚੜ੍ਹਨਾ ਜੰਞ, ਲਾੜਾ ਦਿਹਾੜਾ ਇਕੋ ਨਜ਼ਰੀ ਆਈਆ। ਜਲ ਧਾਰਾ ਲੈ ਕੇ ਆਏ ਜਮਨਾ ਸੁਰਸਤੀ ਗੋਦਾਵਰੀ ਗੰਗ, ਕੁੰਦਨ ਸਿੰਘ ਹੱਥ ਫੜਾਈਆ। ਜਿਸ ਦਾ ਗੋਬਿੰਦ ਨਾਲ ਮੇਲਾ ਪੁਰੀ ਆਨੰਦ, ਸੇਵਾ ਸਾਢੇ ਸੱਤ ਸਾਲ ਕਮਾਈਆ। ਭੋਜਨ ਖਾਂਦਾ ਸੀ ਇਕ ਡੰਗ, ਦੂਜੇ ਡੰਗ ਰਸਨਾ ਚਰਨਾਂ ਨਾਲ ਛੁਹਾਈਆ। ਇਕ ਦਿਨ ਖ਼ੁਸ਼ੀਆਂ ਨਾਲ ਫੜ ਕੇ ਤੀਰ ਕਮੰਦ, ਚਿੱਲਾ ਉਪਰ ਲਿਆ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਗੋਬਿੰਦ ਕਹੇ ਮੈਂ ਅੰਤ ਅਖ਼ੀਰੀ ਦੱਸਾਂ, ਪੁਰਖ ਅਕਾਲ ਜਣਾਈਆ। ਮੈਂ ਕਲਜੁਗ ਵੇਲਾ ਵੇਖਾਂ ਅੱਖਾਂ, ਜਗਤ ਨੇਤਰ ਲੋੜ ਰਹੇ ਨਾ ਰਾਈਆ। ਤੇਰਾ ਪੂਤ ਤੇਰਾ ਦੂਤ ਹੋ ਕੇ ਤੇਰਾ ਕਲਬੂਤ ਹੋ ਕੇ ਨੱਠਾਂ, ਭੱਜਾਂ ਵਾਹੋ ਦਾਹੀਆ। ਖ਼ੁਸ਼ੀਆਂ ਵਿਚ ਨੱਚਾਂ, ਆਪਣਾ ਤਾਲ ਵਜਾਈਆ। ਜਨ ਭਗਤਾਂ ਨਾਲ ਨਾਤਾ ਕਰ ਕੇ ਪੱਕਾ, ਪੱਕੀ ਤੇਰੀ ਗੰਢ ਪਵਾਈਆ। ਜਿਸ ਕੰਨਿਆ ਦਾ ਲਛਮਣ ਸਿੰਘ ਪਿਛਲਾ ਤਾਇਆ ਸਕਾ, ਸਗਣ ਲੈ ਕੇ ਸਗਣ ਮਨਾਈਆ। ਓਸੇ ਦਾ ਗਵਾਂਢ ਓਸੇ ਦੱਸਾਂ, ਜੋ ਨਾਤਾ ਰਾਜ ਨਰੈਣ ਨਾਲ ਰਖਾਈਆ। ਜਿਸ ਦੇ ਕੋਲ ਮੌਲੀ ਅੱਟਾ, ਤੰਦ ਸੋਹਣਾ ਰਿਹਾ ਜੁੜਾਈਆ। ਬਾਦਾਮ ਬਦਲੀ ਕਰਨ ਵਾਲਾ ਅੱਛਾ, ਜੋ ਸ਼ਰਅ ਦਏ ਬਦਲਾਈਆ।

ਇਕ ਰੁਪਈਆ ਜਿਸ ਦੇ ਨਾਲ ਰਖਾ, ਦੋਆਬੇ ਵਾਲਿਆਂ ਮਿਲੀ ਵਡਿਆਈਆ। ਜਿਨ੍ਹਾਂ ਵਿਚੋਂ ਕੀੜੀ ਰੂਪ ਲਾਲ ਸਿੰਘ ਸੱਚਾ, ਜੋ ਮਾਛੂਵਾੜੇ ਗੋਬਿੰਦ ਸੇਵ ਕਮਾਈਆ। ਮਾਲਵੇ ਵਾਲਿਆਂ ਲਾਹਾ ਧੁਰ ਦਾ ਖਟਾ, ਕੰਗਣ ਧੁਰ ਦਾ ਲਿਆ ਛੁਹਾਈਆ। ਜੰਮੂ ਵਾਲਿਆਂ ਮਿਟਿਆ ਫੱਟਾ, ਤਨ ਸ਼ਿੰਗਾਰ ਇਕ ਵਖਾਈਆ। ਮਾਝੇ ਵਾਲਿਆਂ ਭੁੱਲਿਆਂ ਧੋਤਾ ਘੱਟਾ, ਦੁਰਮਤ ਮੈਲ ਗਵਾਈਆ। ਗੁਰਮੁਖ ਪੂਨਾ ਇਟਾਰਸੀ ਕਰ ਕੇ ਇਕੱਠਾ, ਦਿੱਲੀ ਦਿਲੋਂ ਲਏ ਜਗਾਈਆ। ਜਨ ਭਗਤੋ ਤੁਹਾਡਾ ਸਦਾ ਲਈ ਮੇਟ ਕੇ ਰੱਟਾ, ਸਮਾਜਾਂ ਤੋਂ ਦੇਣਾ ਛੁਡਾਈਆ। ਸਚਖੰਡ ਦਾ ਲੈ ਪੱਟਾ, ਦਸਖਤ ਉਤੇ ਦੇਣਾ ਕਰਾਈਆ। ਤੁਹਾਡੇ ਕਾਰਨ ਆਇਆ ਨੱਠਾ, ਗੋਬਿੰਦ ਵੇਸ ਵਟਾਈਆ। ਝਗੜਾ ਮੁਕ ਜਾਏ ਅੱਠ ਸਠਾ, ਤੱਤਾ ਅੱਠਾਂ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਜਨ ਭਗਤੋ ਮੈਂ ਤੁਹਾਡਾ ਵੇਖਿਆ ਸੁਹਾਵਣਾ ਸਮਾਂ, ਸ਼ਾਮਤ ਸ੍ਰਿਸ਼ਟੀ ਉਤੇ ਆਈਆ। ਜਿਸ ਕਾਰਨ ਤੁਹਾਨੂੰ ਕੀਤਾ ਜਮ੍ਹਾਂ, ਜ਼ਾਮਨ ਹੋ ਕੇ ਲਵਾਂ ਛੁਡਾਈਆ। ਮੈਨੂੰ ਤੁਹਾਡੇ ਪ੍ਰੇਮ ਦਾ ਤਮ੍ਹਾਂ, ਦੂਜੀ ਲੋੜ ਨਾ ਕੋਇ ਰਖਾਈਆ। ਤੁਸਾਂ ਵਿਹਾਰ ਕਰਨਾ ਨਵਾਂ, ਨੌ ਖੰਡ ਪ੍ਰਿਥਮੀ ਵੱਜੇ ਵਧਾਈਆ। ਪੁਰਖ ਅਕਾਲ ਦਾ ਹੁਕਮ ਹੋਣਾ ਰਵਾਂ, ਰਵਾਨਗੀ ਸਭ ਦੀ ਦੇਵੇ ਕਰਾਈਆ। ਕਲਜੁਗ ਅੰਤਮ ਹੋਣਾ ਨਿਕੰਮਾ, ਨਿਕਰਮਣ ਹੋ ਕੇ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡੇ ਲੇਖ ਦਾ ਸਭ ਤੋਂ ਵੱਖਰਾ ਰੱਖਿਆ ਪੰਨਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗ੍ਰੰਥ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤੋ ਤੁਹਾਡੀ ਸੁਹੰਜਣੀ ਹੋਵੇ ਦਿਹਾੜੀ, ਹਾੜ ਅਠਾਰਾਂ ਸੋਭਾ ਪਾਈਆ। ਪ੍ਰੇਮ ਪਿਆਰ ਦਾ ਵੇਖਣਾ ਲਾੜਾ ਲਾੜੀ, ਧਾਰ ਦੋ ਧਾਰ ਦਏ ਵਖਾਈਆ। ਕਲਜੁਗ ਅੰਤ ਆਈ ਵਾਰੀ, ਵਾਰਤਾ ਪਿਛਲੀ ਰਿਹਾ ਦੁਹਰਾਈਆ। ਜੋ ਸਤਿਜੁਗ ਤੋਂ ਕੰਨਿਆਂ ਚਲੀ ਆਈ ਕਵਾਰੀ, ਆਸਾ ਇਕੋ ਓਟ ਤਕਾਈਆ। ਓਸ ਦਾ ਨੂਰ ਹੋਵੇ ਉਜਿਆਰੀ, ਉਜਰਤ ਮੰਗੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਿਹਾ ਗੋਬਿੰਦ ਮੈਂ ਵੇਖੀ ਤੇਰੀ ਖੰਡੇ ਧਾਰ, ਖੜਗ ਖ਼ੁਸ਼ੀ ਮਨਾਈਆ। ਗੁਰਮੁਖਾਂ ਤੱਕਿਆ ਪਿਆਰ, ਗੁਰਸਿਖਾਂ ਵਿਚ ਸਮਾਈਆ। ਨਾਤਾ ਤੋੜ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖੇ ਥਾਉਂ ਥਾਈਂਆ। ਇਕੋ ਪੁਰਖ ਅਕਾਲ ਉਤੇ ਕਰ ਇਤਬਾਰ, ਭਰੋਸਾ ਚਰਨ ਕਵਲ ਜਣਾਈਆ। ਓਸ ਦੀ ਵੇਖਣੀ ਅੰਤਮ ਵਾਰ, ਵੇਲਾ ਵਕ਼ਤ ਦਏ ਗਵਾਹੀਆ। ਜਨ ਭਗਤੋ ਹੋਣਾ ਹੁਸ਼ਿਆਰ, ਹੋਛੀ ਮਤ ਨਾ ਕੋਇ ਬਣਾਈਆ। ਖ਼ੁਸ਼ੀਆਂ ਨਾਲ ਭੁਗਤੇ ਇਹ ਵਿਹਾਰ, ਵਿਵਹਾਰੀ ਦਏ ਭੁਗਤਾਈਆ। ਤੁਸਾਂ ਸੋਹੰ ਢੋਲੇ ਲਾਉਣੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰਨੀ ਜੈਕਾਰ, ਜੈ ਜੈਕਾਰ ਵਿਚ ਸਮਾਈਆ। ਅਗੇ ਸਭ ਕੁਛ ਪ੍ਰਭੂ ਅਖ਼ਤਿਆਰ, ਮੁਖ਼ਤਾਰਨਾਮਾ ਹੱਥ ਨਾ ਕਿਸੇ ਫੜਾਈਆ। ਤੁਹਾਡੇ ਕੋਲੋਂ ਪੂਰਾ ਕਰਨਾ ਇਹ ਉਧਾਰ, ਧੁਰ ਫ਼ਰਮਾਨੇ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤੋ ਕਿਸ ਬਿਧ ਖ਼ੁਸ਼ੀ ਮਨਾਓਗੇ, ਪੁਰਖ ਅਬਿਨਾਸ਼ੀ ਮੰਗ ਮੰਗਾਈਆ। ਕਿਹੜਾ ਰੰਗ ਚੜ੍ਹਾਓਗੇ, ਜੋ ਏਥੇ ਓਥੇ ਉਤਰ ਨਾ ਜਾਈਆ। ਕਿਹੜਾ ਸਗਣ ਪਾਓਗੇ, ਜਿਸ ਦੀ ਵਸਤ ਨਾ ਕਿਸੇ ਸਮਝਾਈਆ। ਕਿਹੜਾ ਜਸ਼ਨ ਵਖਾਓਗੇ, ਜਿਸ ਦਾ ਨੂਰ ਨਾ ਕੋਇ ਚਮਕਾਈਆ। ਕਿਹੜਾ ਗੁਲਸ਼ਨ ਮਹਿਕਾਓਗੇ,

ਸੁਗੰਧ ਇਕ ਪਰਗਟਾਈਆ। ਕਿਹੜਾ ਨਾਮ ਧਿਆਓਗੇ, ਢੋਲਾ ਇਕ ਸ਼ਨਵਾਈਆ। ਕਿਸ ਨੂੰ ਘੋੜ ਚੜ੍ਹਾਓਗੇ, ਜੋ ਆਪਣਾ ਜੋੜ ਜੁੜਾਈਆ। ਕਿਸ ਨਾਲ ਤੋੜ ਨਿਭਾਓਗੇ, ਅਧਵਿਚਕਾਰ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸੁਹੰਜਣਾ ਸਚ ਸੁਹਾਓਗੇ। ਘਰ ਸੁਹੰਜਣਾ ਸਚ ਸੁਹਾਵਾਂਗੇ। ਭਗਤ ਸੁਹੇਲੇ ਮਿਲ ਕੇ ਸੋਭਾ ਪਾਵਾਂਗੇ। ਤੇਰੇ ਢੋਲੇ ਹਰਿ ਜੂ ਗਾਵਾਂਗੇ। ਜਗਤ ਵਿਚੋਲੇ ਸਰਬ ਤਜਾਵਾਂਗੇ। ਜੋ ਤੇਰੀ ਪ੍ਰੀਤੀ ਅੰਦਰ ਮੌਲੇ, ਉਹਨਾਂ ਦਾ ਦਰਸ਼ਨ ਕਰ ਕੇ ਖ਼ੁਸ਼ੀ ਪਰਗਟਾਵਾਂਗੇ। ਜਿਨ੍ਹਾਂ ਦੇ ਨਾਲ ਕੀਤੇ ਇਕ਼ਰਾਰ ਕੌਲੇ, ਉਹਨਾਂ ਹੱਕ ਵੰਡ ਵੰਡਾਵਾਂਗੇ। ਤੂੰ ਹਰ ਘਟ ਅੰਦਰ ਬੋਲੇਂ, ਅਨਬੋਲਤ ਤੇਰਾ ਰਾਗ ਸੁਣ ਕੇ ਆਪਣੇ ਅੰਤਰ ਖ਼ੁਸ਼ੀ ਮਨਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਵਖਾਵਾਂਗੇ। ਕੀ ਆਪਣਾ ਰੰਗ ਵਖਾਓਗੇ। ਕੀ ਪ੍ਰੇਮ ਪਿਆਰ ਵਧਾਓਗੇ ? ਕੀ ਗੁਰਮੁਖ ਸੱਜਣ ਨਜ਼ਰੀ ਆਓਗੇ। ਕੀ ਗੁਰਸਿਖ ਸੋਹਣੀ ਵੰਡ ਵੰਡਾਓਗੇ। ਕੀ ਜੋ ਬਾਵਨ ਗਿਆ ਲਿਖ, ਓਸ ਦਾ ਪੂਰਨਾ ਆਪੇ ਪਾਓਗੇ। ਕੀ ਜੋ ਗੋਬਿੰਦ ਮੰਗੀ ਭਿਖ, ਉਸ ਦਾ ਲੇਖਾ ਵੇਖ ਵਖਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਓਗੇ। ਘਰ ਸਾਚੇ ਸਗਣ ਮਨਾਵਾਂਗੇ। ਪਿਛਲੇ ਨਾਤੇ ਆਪ ਪਰਗਟਾਵਾਂਗੇ। ਭਗਤ ਸਿੰਘ ਤੇ ਬਿਸ਼ਨ ਸਿੰਘ ਪਿਛਲੇ ਮਾਮੇ ਨਾਮ ਧਰਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਤੇਰੀ ਓਟ ਰਖਾਵਾਂਗੇ। ਜੇ ਪ੍ਰਭ ਦੀ ਓਟ ਰਖਾਓਗੇ। ਘਰ ਬੈਠੇ ਦਰਸ਼ਨ ਪਾਓਗੇ। ਬਾਹਰ ਲੱਭਣ ਕਦੇ ਨਾ ਜਾਓਗੇ। ਸੁਰਤੀ ਸ਼ਬਦ ਨਾਲ ਜੁੜਾਓਗੇ। ਨਿਰਮਲ ਨੂਰ ਜੋਤ ਡਗਮਗਾਓਗੇ। ਭਾਗ ਲਗਾ ਕੇ ਕਾਇਆ ਕੋਟ, ਕਾਇਆ ਕਾਅਬਾ ਵੇਖ ਵਖਾਓਗੇ। ਸ਼ਬਦ ਅਗੰਮੀ ਲੱਗੇ ਚੋਟ, ਸੋਈ ਸੁਰਤੀ ਆਪ ਉਠਾਓਗੇ। ਏਸ ਪਿਆਰ ਨੂੰ ਭਗਤੋ ਲੈਣਾ ਸੋਚ, ਆਪਣੀ ਸਮਝ ਵਿਚ ਮਿਲਾਓਗੇ। ਵੇਲੇ ਵਕ਼ਤ ਨਹੀਂ ਆਉਂਦੇ ਰੋਜ਼, ਨੌ ਸੌ ਚੁਰਾਨਵੇਂ ਚੌਕੜੀ ਜੁਗ ਪਛਤਾਓਗੇ। ਗੋਬਿੰਦ ਦੇ ਨੰਦੇੜ ਵਾਲੇ ਚੋਜ, ਪੁਰਖ ਅਕਾਲ ਨਾਲ ਮਿਲ ਕੇ ਵੇਖ ਵਖਾਓਗੇ। ਏਸੇ ਕਰ ਕੇ ਤੁਹਾਡੇ ਜਨਮ ਮਰਨ ਦੇ ਕਟੇ ਰੋਗ, ਲੱਖ ਚੁਰਾਸੀ ਵਿਚ ਫੇਰ ਨਾ ਆਓਗੇ। ਤੁਹਾਨੂੰ ਕਰਨੇ ਨਹੀਂ ਪੈਣੇ ਜੋਗ, ਚਿੰਤਾ ਸੋਗ ਸਰਬ ਮਿਟਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਇਕ ਸੁਹਾਓਗੇ। ਜਨ ਭਗਤ ਕਹਿਣ ਪ੍ਰਭ ਸਾਡੀ ਸਾਚੀ ਇਕੋ ਆਸ, ਅਗੰਮ ਅਗੰਮੜੇ ਦਈਏ ਜਣਾਈਆ। ਤੇਰਾ ਵੇਖ ਨੂਰ ਪਰਕਾਸ਼, ਵੱਜੇ ਨਾਮ ਵਧਾਈਆ। ਭਗਤਾਂ ਦਾ ਭਗਤਾਂ ਨਾਲ ਹੋਵੇ ਸਾਥ, ਸੋਹਣਾ ਰੰਗ ਰੰਗਾਈਆ। ਪੂਰਬ ਦੇ ਲਹਿਣੇ ਦਾ ਕਾਜ, ਕਰਨੀ ਦੇ ਕਰਤੇ ਤੇਰੀ ਵਡਿਆਈਆ। ਸਾਨੂੰ ਸਿਖਿਆ ਦੱਸ ਦੇ ਜਾਚ, ਯਾਚਕ ਹੋ ਕੇ ਮੰਗ ਮੰਗਾਈਆ। ਕਿਸ ਬਿਧ ਵੇਖੀਏ ਖੇਲ ਤਮਾਸ਼, ਪੜਦਾ ਦੇਣਾ ਉਠਾਈਆ। ਤੂੰ ਹਰ ਘਟ ਵਸਿਆ ਆਪ, ਬੋਲਣਹਾਰ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦੇਣਾ ਦ੍ਰਿੜਾਈਆ। ਸਾਚਾ ਖੇਲ ਦੱਸਾਂ ਸਚ ਏਕ, ਏਕੰਕਾਰ ਜਣਾਈਆ। ਜਿਨ੍ਹਾਂ ਦੀ ਪੂਰਬ ਪ੍ਰਭ ਚਰਨ ਦੀ ਟੇਕ, ਟਿੱਕੇ ਮਸਤਕ ਧੂੜੀ ਲਾਈਆ। ਸਭ ਨੇ ਖ਼ੁਸ਼ੀਆਂ ਰੰਗ ਲੈਣਾ ਵੇਖ, ਨੇਤਰ ਲੋਚਨ ਨੈਣਾਂ ਦਿਆਂ ਵਖਾਈਆ। ਭਗਤੋ ਭਗਤ ਦਵਾਰਾ ਬਣਾਓ ਦੇਸ, ਪਰਦੇਸ ਪੁਰਖ ਅਕਾਲ ਫੇਰਾ ਪਾਈਆ। ਸਿਰਫ਼ ਬਦਲਣ ਆਇਆ ਤੁਹਾਡੀ ਰੇਖ, ਕਰਮ ਕਾਂਡ ਦਾ ਗੇੜ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਮਿਹਰ ਨਜ਼ਰ ਕਹੇ ਮੈਂ ਦੱਸਾਂ ਹਾਲ, ਪੂਰਬ ਮਾਜ਼ੀ ਵੇਖ ਵਖਾਈਆ। ਹੁਕਮੇਂ ਅੰਦਰ ਪੁਰਖ ਅਕਾਲ, ਇਕ ਇਕੱਲਾ ਸ਼ਹਿਨਸ਼ਾਹੀਆ। ਜਨ ਭਗਤੋ ਪੰਜ ਪਿਆਰੇ ਵਿਚ ਰਖੇ ਦਲਾਲ, ਧੁਰ ਦਾ ਹੁਕਮ ਇਕ ਸੁਣਾਈਆ। ਇੱਕੀਆਂ ਦੀ ਮਿਸਾਲ, ਸਾਚੀ ਸਿੱਖੀ ਦਏ ਉਪਜਾਈਆ। ਹਰਿ ਭਗਤ ਸੁਹੇਲੇ ਕਰ ਖ਼ੁਸ਼ਹਾਲ, ਵੱਡੇ ਨਿੱਕੇ ਇਕੋ ਰੰਗ ਚੜ੍ਹਾਈਆ। ਰੱਛਿਆ ਕਰੇ ਬਣ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਸਾਚਾ ਹੁਕਮ ਮੰਨਣਾ ਇਕ ਜੋ ਬਣੇ ਸਵਾਲ, ਫ਼ਿਕਰਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਾਢੇ ਪੰਜ ਦਾ ਹੋਵੇ ਵਕ਼ਤ, ਘੜੀ ਘੜੀ ਨਾ ਕੋਇ ਬਦਲਾਈਆ। ਕੁੰਦਨ ਸਿੰਘ ਵਿਹਾਰ ਕਰਨਾ ਜਗਤ, ਇੱਕੀ ਗਲਾਸ ਸੋਭਾ ਪਾਈਆ। ਸਭ ਨੇ ਮੇਟਣੀ ਆਪਣੀ ਹਰਸ, ਖ਼ੁਸ਼ੀਆਂ ਢੋਲੇ ਗਾਈਆ। ਪੁਰਖ ਅਕਾਲ ਅੰਮ੍ਰਿਤ ਮੇਘ ਦੇਵੇ ਬਰਸ, ਦੁਰਮਤ ਮੈਲ ਧਵਾਈਆ। ਪੂਰਬ ਲਹਿਣਾ ਪੂਰਾ ਹੋਵੇ ਫ਼ਰਜ਼, ਪਿਛਲਾ ਲੇਖਾ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਸਿਰ ਆਪਣਾ ਹੁਕਮ ਸਮਝਾਈਆ। ਜਨ ਭਗਤੋ ਤੁਹਾਡੀ ਬਦਲ ਦੇਣੀ ਆਦਤ, ਨਾਤਾ ਭਗਤਾਂ ਨਾਲ ਰਖਾਈਆ। ਇਕ ਦੂਜੇ ਦਾ ਆਪੇ ਬਣਨਾ ਸਾਲਸ, ਕੂੜੇ ਰਿਸ਼ਤੇ ਦੀ ਲੋੜ ਰਹੇ ਨਾ ਰਾਈਆ। ਤੁਹਾਡੀ ਗੋਬਿੰਦ ਦਏ ਸ਼ਹਾਦਤ, ਮੌਕੇ ਸਿਰ ਆਪ ਭੁਗਤਾਈਆ। ਤੁਹਾਨੂੰ ਕਰਨੀ ਪਏ ਨਾ ਕੋਇ ਇਬਾਦਤ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤੋ ਦੋਆਬੇ ਵਾਲਿਆਂ ਦਾ ਵੱਖਰਾ ਵਿਹਾਰ, ਸੰਗਤ ਸਾਰੀ ਸੇਵ ਕਮਾਈਆ। ਜਿਸ ਦਾ ਵਾਰਨਾ ਇਕ ਇਕ ਵਾਰ, ਇਕ ਇਕ ਰੁਪਈਆ ਦੇਵੇ ਗਵਾਹੀਆ। ਜਿਹੜਾ ਦੱਬਿਆ ਥੱਲੇ ਭਗਤ ਦਵਾਰ, ਇਹ ਪਾਲ ਸਿੰਘ ਦਾ ਪਿਆਰ, ਜੋ ਪਿਛਲਾ ਰਿਹਾ ਪਰਗਟਾਈਆ। ਸੋਹਣਾ ਕਰੇ ਵਿਹਾਰ, ਵਿਵਹਾਰੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਦਏ ਵਖਾਈਆ। ਸਾਚੀ ਖੇਲ ਕਰੇ ਨਿਰੰਕਾਰ, ਨਿਰਗੁਣ ਹੱਥ ਵਡਿਆਈਆ। ਜਾਂਞੀ ਸੋਹਣੇ ਦਿਸੋ ਸੰਸਾਰ, ਮਨ ਮੋਹਣਾ ਰੂਪ ਬਦਲਾਈਆ। ਤੁਹਾਡੇ ਅੰਦਰ ਇਕ ਗੁਫ਼ਤਾਰ, ਜੋ ਤੂੰ ਹੀ ਤੂੰ ਹੀ ਰਾਗ ਅਲਾਈਆ। ਜਨ ਭਗਤੋ ਇਸ ਤੋਂ ਵੱਡਾ ਨਹੀਂ ਦਰਬਾਰ, ਜਿਥੇ ਭਗਤ ਭਗਵਾਨ ਮਿਲ ਕੇ ਖ਼ੁਸ਼ੀ ਮਨਾਈਆ। ਤੁਹਾਡੇ ਆਨੰਦ ਕਾਰਜ ਕਰਨੇ ਜਗਤ ਵਿਹਾਰ ਤੋਂ ਬਾਹਰ, ਸੰਸਾਰ ਵਾਲੀ ਨਾ ਕੋਇ ਕੁੜਮਾਈਆ। ਜਿਨ੍ਹਾਂ ਬੱਚਿਆਂ ਦਾ ਹਰਿ ਸੰਗਤ ਵਿਚ ਬਣਿਆ ਰਿਹਾ ਪਿਆਰ, ਮੁਹੱਬਤ ਸਕੇ ਨਾ ਕੋਇ ਤੁੜਾਈਆ। ਨਾ ਕੋਈ ਪੰਡਤ ਨਾ ਕੋਈ ਮੁੱਲਾ ਨਾ ਕੋਈ ਗ੍ਰੰਥੀ ਲਾਵਾਂ ਪੜ੍ਹੇ ਚਾਰ ਚਾਰ, ਚਾਰ ਵਰਨ ਦਾ ਸਾਚਾ ਨਾਤਾ ਪੁਰਖ ਬਿਧਾਤਾ ਭਗਤਾਂ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਵਰਤੇ ਸੰਸਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜਨ ਭਗਤੋ ਆਉਣਾ ਭਗਤ ਦਵਾਰ, ਪ੍ਰਭ ਦਾ ਮੇਲਾ ਸਹਿਜ ਸੁਭਾਈਆ। ਜਿਥੇ ਨਾਤਾ ਜੁੜੇ ਅਗੰਮ ਅਪਾਰ, ਕੂੜੀ ਕਿਰਿਆ ਰਹੇ ਨਾ ਰਾਈਆ। ਸ੍ਰਿਸ਼ਟੀ ਵਾਲੇ ਬਣ ਕੇ ਕੰਤ ਭਤਾਰ, ਦੋਵੇਂ ਮਿਲ ਕੇ ਪੁਰਖ ਅਕਾਲ ਇਕ ਮਨਾਈਆ। ਕਿਉਂ ਹਰ ਘਟ ਬੋਲੇ ਰਾਮ, ਰਮਈਆ ਸਭ ਦੇ ਵਿਚ ਸਮਾਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਗੁਰ ਅਵਤਾਰ ਪੈਗ਼ੰਬਰ ਸੇਵਾ ਲਾਈਆ। ਅੰਤ ਵੇਖੇ ਤੁਹਾਡੀ ਮੌਲੇ ਆਪ ਬਹਾਰ, ਬਸੰਤ ਖ਼ੁਸ਼ੀ ਮਨਾਈਆ। ਸੁਬਹ ਸੱਤ ਚਾਲੀ ਤੇ ਹੋਣਾ ਉਹ ਵਿਹਾਰ, ਜਿਸ ਦੀ ਧਾਰ ਭਗਤ ਰਹੇ ਪਰਗਟਾਈਆ।

ਨਰੈਣ ਸਿੰਘ ਫੂਲਣ ਬਰਖਾ ਪੰਜ ਪੰਜ ਮੁੱਠੀ ਲਾਏ ਪੰਜ ਪੰਜ ਵਾਰ, ਜੋੜੀ ਜੋੜੀ ਉਤੇ ਸੁਟਾਈਆ। ਹਰਿ ਸੰਗਤ ਬੋਲ ਕੇ ਜੈ ਜੈਕਾਰ, ਖ਼ੁਸ਼ੀ ਲੈਣ ਮਨਾਈਆ। ਸਾਢੇ ਦਸ ਨੂੰ ਖੜ੍ਹਾ ਹੋਣਾ ਉਠ ਕੇ ਇਕ ਵਾਰ, ਬੈਠਾ ਰਹਿਣ ਕੋਇ ਨਾ ਪਾਈਆ। ਉਚੀ ਕੂਕ ਕੇ ਕਹਿਣਾ ਪੁਰਖ ਅਕਾਲ ਤੇਰਾ ਇਕ ਪਿਆਰ, ਦੂਜੀ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਧੁਰ ਦਾ ਹੁਕਮ ਕਹੇ ਇਹ ਜਗਤ ਨਾ ਸਮਝਿਓ ਸ਼ਾਦੀ, ਸ਼ਾਦਿਆਨਾ ਬੇਪਰਵਾਹੀਆ। ਜਨ ਭਗਤੋ ਤੁਹਾਡੀ ਥੋੜੀ ਦਿਸੇ ਆਬਾਦੀ, ਗਿਣਤੀ ਗਣਤ ਨਾ ਕੋਇ ਗਿਣਾਈਆ। ਪੁਰਖ ਅਕਾਲ ਸਾਜਣ ਰਿਹਾ ਸਾਜੀ, ਸੱਜਣ ਹੋ ਕੇ ਹੋਏ ਸਹਾਈਆ। ਇਹ ਆਸ਼ਾ ਬੁਰਜ ਤੋਂ ਡਿਗਦੀ ਆਖੀ ਸੀ ਬੁੱਢੀ ਦਾਦੀ, ਦਾਅਵੇ ਨਾਲ ਜਣਾਈਆ। ਮੇਰੀ ਐਵੇਂ ਨਾ ਜਾਏ ਮਾਨਸ ਜਨਮ ਦੀ ਬਾਜੀ, ਬਾਜ਼ਾਂ ਵਾਲੇ ਤੇਰੇ ਅਗੇ ਸੁਣਾਈਆ। ... ... .... ... ... ... ਅੰਤਮ ਮਨ ਨੇ ਕੀਤਾ ਬਾਗ਼ੀ, ਮਾਇਆ ਪੜਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਹਰ ਘਟ ਵਸਿਆ ਇਕ ਰਮਈਆ, ਰਾਮਾ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਸਤਿ ਚਲਾਏ ਨਈਆ, ਨੌਕਾ ਨਾਮ ਉਪਜਾਈਆ। ਭਗਤ ਸੁਹੇਲਾ ਇਕ ਅਕੇਲਾ ਬਣੇ ਧੁਰ ਦਾ ਸਈਆ, ਸਾਹਿਬ ਸਵਾਮੀ ਅੰਤਰਜਾਮੀ ਖੋਜੇ ਥਾਉਂ ਥਾਈਂਆ। ਪਤਿਪਰਮੇਸ਼ਵਰ ਹੋ ਕੇ ਪਕੜੇ ਬਹੀਆ, ਸਗਲਾ ਸਾਥ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਇਕ ਵਰਤੰਤ, ਨਾ ਕੋਈ ਮੇਟੇ ਮੇਟ ਮਿਟਾਈਆ। ਕਰੇ ਖੇਲ ਸ੍ਰੀ ਭਗਵੰਤ, ਪਤਿਪਰਮੇਸ਼ਵਰ ਬੇਪਰਵਾਹੀਆ। ਸੰਤ ਸੁਹੇਲੇ ਇਕੱਠੇ ਕਰ ਕੇ ਅੰਤ, ਅੰਤਸ਼ਕਰਨ ਵੇਖ ਵਖਾਈਆ। ਗੁਰਮੁਖੋ ਤੁਹਾਡਾ ਗੀਤ ਇਕੋ ਮੰਤ, ਮੰਤਰ ਸਚ ਦਿਤਾ ਸਮਝਾਈਆ। ਹੋਵੇ ਮੇਲਾ ਧੁਰ ਦੇ ਕੰਤ, ਦੁਹਾਗਣ ਰਹਿਣ ਕੋਇ ਨਾ ਪਾਈਆ। ਸੱਦਣਾ ਪਏ ਕੋਇ ਨਾ ਪੰਡਤ, ਜਗਤ ਵੇਦੀ ਨਾ ਕੋਇ ਗਡਾਈਆ। ਮੁੱਲਾ ਦੀ ਕਰਨੀ ਪਏ ਨਾ ਮਿੰਨਤ, ਜਗਤ ਸ਼ਰਅ ਨਾ ਕੋਇ ਨਕਾਹੀਆ। ਆਤਮ ਪਰਮਾਤਮ ਦੀ ਲਾਂਵ ਚੌਥੀ ਨਾਨਕ ਬੋਲੀ ਜਗਤ ਵਾਸਨਾ ਖੇਲ ਨਾ ਖੇਲਣਾ ਇੱਲਤ, ਧੁਰ ਦਾ ਹੁਕਮ ਵਰਤਾਈਆ। ਏਸੇ ਕਰ ਕੇ ਜੋੜਿਆਂ ਅੰਦਰ ਹੁੰਦੀ ਜ਼ਿੱਲਤ, ਜ਼ਾਮਨ ਨਜ਼ਰ ਕੋਇ ਨਾ ਆਈਆ। ਬਿਨ ਸਤਿਗੁਰ ਪੂਰੇ ਸ਼ਬਦ ਸਵਾਮੀ ਅੰਤਰਜਾਮੀ ਦੇਵੇ ਕੋਇ ਨਾ ਨਾਮ ਦੀ ਖਿਲਤ, ਹੱਕ ਪੋਸ਼ਾਕ ਨਾ ਕੋਇ ਪਹਿਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤੋ ਤੁਹਾਡੇ ਅੰਦਰ ਸ਼ਬਦ ਨਾਮ ਦੀ ਹਿੰਮਤ, ਹੌਸਲੇ ਧੁਰ ਦੇ ਦਏ ਵਧਾਈਆ। ਜਨ ਭਗਤੋ ਤੁਹਾਡਾ ਹੋਣ ਵਾਲਾ ਸੰਜੋਗ, ਧੁਰ ਸੰਜੋਗੀ ਮੇਲ ਮਿਲਾਈਆ। ਜਗਤ ਸਮਾਜ ਵਿਚੋਂ ਹੋਣ ਲੱਗਾ ਵਿਜੋਗ, ਗੋਬਿੰਦ ਕਰੇ ਜੁਦਾਈਆ। ਤੁਹਾਡਾ ਇਸ ਵਿਚ ਨਹੀਂ ਕੋਈ ਦੋਸ਼, ਦੋਸ਼ੀ ਸ੍ਰਿਸ਼ਟੀ ਲਏ ਬਣਾਈਆ। ਤੁਸੀਂ ਸਦਾ ਰਹਿਣਾ ਖ਼ਾਮੋਸ਼, ਭਾਣੇ ਅੰਦਰ ਸੀਸ ਨਿਵਾਈਆ। ਅਗੇ ਤੁਹਾਨੂੰ ਦਰਸ਼ਨ ਦੇਵੇ ਰੋਜ਼, ਰੋਜ਼ੇ ਬਾਂਗ ਦੀ ਆਸ ਨਾ ਕੋਇ ਤਕਾਈਆ। ਸਦਾ ਮਾਣਿਓ ਮੌਜ, ਮਜਲਸ ਬੇਪਰਵਾਹੀਆ। ਘਰ ਠਾਕਰ ਲਿਓ ਖੋਜ, ਪੜਦਿਆਂ ਵਿਚੋਂ ਬਾਹਰ ਕਢਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਘਰ ਦਏ ਵਸਾਈਆ। ਸਾਚੇ ਘਰ ਹੋਣਾ ਵਸੇਰਾ, ਅਸਥਿਰ ਇਕ ਸੁਹਾਈਆ। ਭਰਮਾ ਚੁੱਕੇ ਡੇਰਾ, ਡੰਡਾਵਤ ਇਕ ਦ੍ਰਿੜਾਈਆ। ਤੂੰ

ਮੇਰਾ ਮੈਂ ਤੇਰਾ, ਇਹੋ ਸਚ ਪੜ੍ਹਾਈਆ। ਸ਼ਬਦੀ ਸਤਿਗੁਰ ਸਿੰਘ ਸ਼ੇਰਾ, ਤੱਤਾਂ ਵਾਲਾ ਨਜ਼ਰ ਕੋਇ ਨਾ ਆਈਆ। ਵਿਸ਼ਨੂੰ ਭਗਵਾਨ ਸੁਹਾਵਣ ਵਾਲਾ ਖੇੜਾ, ਦਰ ਠਾਂਡਾ ਸੋਭਾ ਪਾਈਆ। ਭਗਤ ਦਵਾਰੇ ਆ ਗਿਆ ਜਿਹੜਾ, ਅੰਤਰ ਆਤਮਾ ਪ੍ਰੇਮ ਵਧਾਈਆ। ਓਸ ਦਾ ਮਾਨਸ ਜਨਮ ਡੁੱਬਣ ਨਹੀਂ ਦੇਣਾ ਬੇੜਾ, ਦਾਅਵੇ ਨਾਲ ਪਾਰ ਲੰਘਾਈਆ। ਜੋ ਜਗਤ ਵਾਸਨਾ ਵਿਚ ਮਾਰਨ ਆਏ ਫੇਰਾ, ਰਾਏ ਧਰਮ ਹੱਥ ਸਜ਼ਾਈਆ। ਜਨ ਭਗਤੋ ਤੁਹਾਡਾ ਦਿਵਸ ਹੋਏ ਚੰਗੇਰਾ, ਚੰਗੇਰਾਂ ਵਾਲੇ ਚੰਗੀ ਤਰ੍ਹਾਂ ਤੁਹਾਡੇ ਨਾਲ ਮਿਲਾਈਆ। ਤੁਹਾਡਾ ਸੋਹਣਾ ਵੇਖੇ ਘੇਰਾ, ਇਰਦ ਗਿਰਦ ਵੱਜੇ ਵਧਾਈਆ। ਰਾਤ ਦੇ ਅੰਧੇਰੇ ਬਣਨਾ ਸਵੇਰਾ, ਗੁਰਮੁਖਾਂ ਸੁਬਹ ਲੈਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਹੋ ਕੇ ਕਰਨੀ ਮਿਹਰਾ, ਮਹਿਬੂਬ ਹੋ ਕੇ ਮੁਹੱਬਤ ਵਿਚ ਸਮਾਈਆ।