ਪੁਸਤਕਾਲਾਭਾਗ ੧੯

੧੮ ਹਾੜ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ

ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਤੇਰੀ ਸਰਨਾਈਆ। ਸਚਖੰਡ ਦਵਾਰਾ ਸੋਹੇ ਸਚ ਦਰਬਾਰ, ਮੁਕਾਮੇ ਹੱਕ ਹੋਏ ਰੁਸ਼ਨਾਈਆ। ਤੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਇਕੱਠੇ ਹੋਏ ਗੁਰੂ ਅਵਤਾਰ, ਪੀਰ ਪੈਗ਼ੰਬਰ ਸੀਸ ਨਿਵਾਈਆ। ਚਰਨ ਧੂੜੀ ਲਾ ਕੇ ਛਾਰ, ਮਸਤਕ ਟਿੱਕਾ ਨਾਮ ਰਮਾਈਆ। ਕਿਰਪਾ ਕਰ ਹਰਿ ਨਿਰੰਕਾਰ, ਵੱਡ ਦਾਤੇ ਤੇਰੀ ਓਟ ਤਕਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਵੇਲਾ ਅੰਤਮ ਆਈਆ। ਭਵਿਖਤਾਂ ਵਿਚ ਕਰ ਕੇ ਇਜ਼ਹਾਰ, ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕ਼ੁਰਾਨ ਖਾਣੀ ਬਾਣੀ ਦਏ ਗਵਾਹੀਆ। ਸ਼ਬਦੀ ਢੋਲਾ ਸਾਚਾ ਸੋਹਲਾ ਨਾ ਕੋਈ ਗਾਏ ਵਾਰ, ਨਿਰਗੁਣ ਸਰਗੁਣ ਕਰ ਪੜ੍ਹਾਈਆ। ਲੱਖ ਚੁਰਾਸੀ ਪਾਉਂਦੇ ਗਏ ਸਾਰ, ਅੰਡਜ ਜੇਰਜ ਉਤਭੁਜ ਸੇਤਜ ਖੋਜ ਖੁਜਾਈਆ। ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਕਹਿ ਕੇ ਪਲੂ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਸਚ ਦਵਾਰੇ ਝੁਕਾਉਂਦਾ ਸੀਸ, ਪੁਰਖ ਅਕਾਲ ਤੇਰੀ ਸਰਨਾਈਆ। ਤੂੰ ਕਰਨੀ ਕਰਤਾ ਹਰਿ ਜਗਦੀਸ਼, ਵਾਲੀ ਦੋ ਜਹਾਨ ਅਖਵਾਈਆ। ਸਾਚਾ ਕਲਮਾ ਦੱਸ ਹਦੀਸ, ਇਕੋ ਨਾਮ ਦੇ ਸਮਝਾਈਆ। ਝਗੜਾ ਰਹੇ ਨਾ ਰਸਨਾ ਜਿਹਵਾ ਦੰਦ ਬਤੀਸ, ਆਤਮ ਪਰਮਾਤਮ ਪੜਦਾ ਦੇ ਉਠਾਈਆ। ਵੇਲਾ ਚੁਕਿਆ ਬੀਸ ਇਕੀਸ, ਸਦੀ ਚੌਧਵੀਂ ਰਹੀ ਕੁਰਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਮੂਲ ਰਹੀ ਨਾ ਠੀਕ, ਠਾਕਰ ਸਚ ਨਾ ਕੋਇ ਮਨਾਈਆ। ਚਾਰ ਕੁੰਟ ਦਹਿ ਦਿਸ਼ਾ ਅੰਧੇਰਾ ਤਾਰੀਕ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਤੇਰਾ ਮਾਰਗ ਮਿਲੇ ਨਾ ਕਿਸੇ ਬਾਰੀਕ, ਮੰਜ਼ਲ ਮਿਲੇ ਨਾ ਬੇਪਰਵਾਹੀਆ। ਜੁਗ ਚੌਕੜੀ ਤੇਰੀ ਕਰਦੇ ਗਏ ਉਡੀਕ, ਸਤਿਜੁਗ ਤਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸ਼ਬਦੀ ਗੁਰ ਕਰ ਤਸਦੀਕ, ਸ਼ਹਾਦਤ ਗੋਬਿੰਦ ਇਕ ਭੁਗਤਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚ ਦਵਾਰੇ ਵਸਣਹਾਰ ਵਸਨੀਕ, ਵਾਸਤਾ ਆਪਣੇ ਨਾਲ ਜੁੜਾਈਆ। ਆਸਾ ਮਨਸਾ ਪੂਰੀ ਕਰ ਰੀਝ, ਤ੍ਰਿਸ਼ਨਾ ਪਿਛਲੀ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ

ਰਹੇ ਝੁਕ, ਦਰ ਠਾਂਡੇ ਸੀਸ ਨਿਵਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਚਾਤ੍ਰਿਕ ਵਾਂਗ ਰਹੇ ਬਿਲਲਾਈਆ। ਚਾਰ ਵਰਨ ਅਠਾਰਾਂ ਬਰਨ ਲੱਗਾ ਦੁੱਖ, ਸਾਚੀ ਸਿਖਿਆ ਗਏ ਭੁਲਾਈਆ। ਭਾਗ ਲੱਗਾ ਕਿਸੇ ਨਾ ਕੁੱਖ, ਜਨਣੀ ਮਿਲੇ ਨਾ ਕੋਇ ਵਡਿਆਈਆ। ਕੂੜੀ ਕਿਰਿਆ ਅੰਦਰੋਂ ਬਾਹਰ ਕੱਢੇ ਨਾ ਕੋਈ ਮਨੁੱਖ, ਵਾਸਨਾ ਮੋਹ ਵਿਚ ਹਲਕਾਈਆ। ਆਤਮ ਪਰਮਾਤਮ ਨਾਤਾ ਗਿਆ ਤੁੱਟ, ਸਾਚਾ ਮੇਲ ਨਾ ਕੋਇ ਮਿਲਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਚਾਰ ਕੁੰਟ ਪਈ ਫੁੱਟ, ਗੋਬਿੰਦ ਅੰਮ੍ਰਿਤ ਜਾਮ ਹੱਥ ਕਿਸੇ ਨਾ ਆਈਆ। ਕੂੜੀ ਕਿਰਿਆ ਮਨ ਵਾਸਨਾ ਹੋਈ ਲੁੱਟ, ਸਤਿ ਧਰਮ ਨਾ ਕੋਇ ਸਮਝਾਈਆ। ਕਾਇਆ ਮਾਟੀ ਖ਼ਾਲੀ ਭਾਂਡੇ ਦਿਸੇ ਠੁੱਠ, ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇ ਸਮਝਾਈਆ। ਸਾਚਾ ਹੁਕਮ ਦੇ ਫ਼ਰਮਾਨ, ਗੁਰ ਅਵਤਾਰ ਮੰਗ ਮੰਗਾਈਆ। ਪੈਗ਼ੰਬਰ ਕਰਨ ਸਲਾਮ, ਬਿਨ ਸਜਦੇ ਸੀਸ ਝੁਕਾਈਆ। ਨਿਰਗੁਣ ਨੂਰ ਸਚ ਅਮਾਮ, ਲਾਸ਼ਰੀਕ ਤੇਰੀ ਸਰਨਾਈਆ। ਧੁਰ ਦਰਗਾਹੀ ਸਾਚੇ ਰਾਮ, ਬੇਅੰਤ ਤੇਰੀ ਬੇਪਰਵਾਹੀਆ। ਡੰਡਾਵਤ ਬੰਦਨਾ ਕਰ ਪਰਨਾਮ, ਨਮਸਤੇ ਕਹਿ ਸੁਣਾਈਆ। ਕਲਜੁਗ ਅੰਤਮ ਵੇਖ ਆਣ, ਸ੍ਰੀ ਭਗਵਾਨ ਫੇਰਾ ਪਾਈਆ। ਭਵਿਖਤਾਂ ਵਿਚ ਤੇਰਾ ਬਿਆਨ, ਸ਼ਹਾਦਤਾਂ ਨਾਲ ਗਵਾਹੀਆ। ਜੋਧੇ ਸੂਰਬੀਰ ਬਲਵਾਨ, ਕਲ ਕਲਕੀ ਵੇਸ ਵਟਾਟੀਆ। ਦੀਨ ਮਜ਼੍ਹਬ ਝਗੜਾ ਨਾ ਰਹੇ ਸ਼ੈਤਾਨ, ਸ਼ਰਅ ਨਾ ਰਹੇ ਲੜਾਈਆ। ਆਤਮ ਪਰਮਾਤਮ ਸਭ ਨੂੰ ਦੇ ਗਿਆਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਕਾਇਆ ਮੰਦਰ ਸਾਚਾ ਕਾਅਬਾ ਦੱਸ ਮਕਾਨ, ਹੁਜਰਾ ਹੱਕ ਦੇ ਵਖਾਈਆ। ਜਲਵਾ ਜੋਤ ਨੂਰ ਮਹਾਨ, ਨਿਰਗੁਣ ਨੂਰ ਕਰ ਰੁਸ਼ਨਾਈਆ। ਅੰਮ੍ਰਿਤ ਆਤਮ ਦੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਸਾਚਾ ਮਾਰਗ ਦੱਸ ਜਹਾਨ, ਝਗੜਾ ਜਗਤ ਰਹੇ ਨਾ ਰਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਤੇਰਾ ਖੇਲਿਆ ਖੇਲ ਮਹਾਨ, ਲੋਕਮਾਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੁਰ ਅਵਤਾਰ ਪੈਗ਼ੰਬਰ ਦੇਵਣ ਹੋਕਾ, ਉਚੀ ਕੂਕ ਕੂਕ ਸੁਣਾਈਆ। ਫਿਰੀ ਦਰੋਹੀ ਚੌਦਾਂ ਲੋਕਾ, ਚੌਦਾਂ ਤਬਕ ਰਹੇ ਕੁਰਲਾਈਆ। ਤੇਰਾ ਪੜ੍ਹੇ ਨਾ ਕੋਇ ਹੱਕ ਸਲੋਕਾ, ਢੋਲਾ ਨਾਮ ਨਾ ਕੋਇ ਸ਼ਨਵਾਈਆ। ਭਾਗ ਲੱਗੇ ਨਾ ਕਾਇਆ ਕੋਠਾ, ਮਾਟੀ ਤਨ ਨਾ ਕੋਇ ਵਡਿਆਈਆ। ਪਰਕਾਸ਼ ਹੋਵੇ ਨਾ ਨਿਰਮਲ ਜੋਤਾ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਮੰਜ਼ਲ ਚੜ੍ਹੇ ਕੋਈ ਨਾ ਚੋਟਾ, ਚੋਟੀਆਂ ਪੰਧ ਨਾ ਕੋਇ ਮੁਕਾਈਆ। ਕਲਜੁਗ ਜੀਵ ਜਗਤ ਵਾਸਨਾ ਹੋਇਆ ਖੋਟਾ, ਸਤਿ ਸਚ ਨਾ ਕੋਇ ਅਪਨਾਈਆ। ਬਿਨ ਤੇਰੀ ਕਿਰਪਾ ਸ਼ਾਹ ਸੁਲਤਾਨ ਦਿਸੇ ਫੋਕਾ, ਬਗ ਬਪੜਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇ ਵਰਤਾਈਆ। ਸਾਚਾ ਹੁਕਮ ਦੇ ਸ੍ਰੀ ਭਗਵਾਨ, ਦਰ ਠਾਂਡੇ ਮੰਗ ਮੰਗਾਈਆ। ਕਲਜੁਗ ਅੰਤਮ ਬਦਲ ਦੇ ਵਿਧਾਨ, ਸ਼ਬਦ ਸੁਨੇਹੜਾ ਸਚ ਸੁਣਾਈਆ। ਝਗੜਾ ਰਹੇ ਨਾ ਸੀਤਾ ਰਾਮ, ਗੋਪੀ ਕਾਹਨ ਨਾ ਕੋਇ ਲੜਾਈਆ। ਈਸਾ ਮੂਸਾ ਮੁਹੰਮਦ ਸ਼ਰਅ ਰਹੇ ਨਾ ਕੋਇ ਸ਼ੈਤਾਨ, ਲਾਸ਼ਰੀਕ ਦੇ ਸਮਝਾਈਆ। ਨਾਨਕ ਗੋਬਿੰਦ ਹੱਕ ਪਹਿਚਾਨ, ਪੜਦਾ ਓਹਲਾ ਆਪ ਉਠਾਈਆ। ਸਾਚਾ ਮਾਲਕ ਮਿਹਰਵਾਨ, ਮਹਿਬੂਬ ਦੇ ਦ੍ਰਿੜਾਈਆ। ਚਾਰ ਵਰਨ ਕਰਨ ਪਰਵਾਨ, ਬਰਨ ਅਠਾਰਾਂ ਭੁੱਲ ਨਾ ਜਾਈਆ। ਆਤਮ ਪਰਮਾਤਮ ਆਪਣੇ ਨਾਲ ਕਰ ਪਰਵਾਨ, ਪਰਵਾਨਾ ਧੁਰ ਦਾ ਦੇ ਫੜਾਈਆ।

ਮਨੂਆ ਮਨ ਨਾ ਰਹੇ ਅਫ਼ਗ਼ਾਨ, ਸ਼ਬਦ ਖੰਡਾ ਹੱਥ ਉਠਾਈਆ। ਜੁਗ ਚੌਕੜੀ ਮੰਗਦੇ ਆਏ ਦਾਨ, ਖ਼ਾਲੀ ਝੋਲੀ ਅਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦੇ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਸਚ ਦਵਾਰੇ ਮੰਗਣ ਮੰਗ, ਅੰਤ ਅਖ਼ੀਰ ਧਿਆਨ ਲਗਾਈਆ। ਕਿਰਪਾ ਕਰ ਸੂਰੇ ਸਰਬੰਗ, ਪਾਰਬ੍ਰਹਮ ਤੇਰੀ ਸਰਨਾਈਆ। ਕਲਜੁਗ ਅੰਤਮ ਰਿਹਾ ਲੰਘ, ਲੇਖਾ ਮਾਤ ਰਹੇ ਨਾ ਰਾਈਆ। ਸ੍ਰਿਸ਼ਟ ਸਬਾਈ ਹੋਈ ਦੰਗ, ਹੈਰਾਨੀ ਅੰਦਰ ਦਿਸੇ ਲੋਕਾਈਆ। ਸਾਚੀ ਦਏ ਕੋਈ ਨਾ ਗੰਢ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸ਼ਬਦੀ ਨਾਮ ਨਾ ਵੱਜੇ ਮਰਦੰਗ, ਸੋਈ ਸੁਰਤ ਨਾ ਕੋਇ ਉਠਾਈਆ। ਦੀਨਾਂ ਮਜ਼੍ਹਬਾਂ ਝਗੜਾ ਪਾਇਆ ਕੰਧ, ਦੂਈ ਦਵੈਤ ਨਾ ਕੋਇ ਗਵਾਈਆ। ਪੜਦਾ ਲੱਥਾ ਨਾ ਬ੍ਰਹਮ ਹੰ, ਪਾਰਬ੍ਰਹਮ ਨਾ ਕੋਇ ਸਮਾਈਆ। ਸਾਚਾ ਨੂਰ ਨਾ ਦਿਸੇ ਚੰਨ, ਚਾਰੋਂ ਕੁੰਟ ਅੰਧੇਰਾ ਛਾਈਆ। ਸਾਚਾ ਰਾਗ ਸੁਣੇ ਕੋਇ ਨਾ ਕੰਨ, ਸਰਵਣ ਧਾਰ ਨਾ ਕੋਇ ਬੰਧਾਈਆ। ਦੋਏ ਲੋਚਨ ਸ੍ਰਿਸ਼ਟੀ ਹੋਈ ਅੰਨ੍ਹ, ਤੇਰਾ ਦਰਸ ਕੋਇ ਨਾ ਪਾਈਆ। ਸਾਚੇ ਮੰਦਰ ਮਿਟੇ ਕੋਈ ਨਾ ਪੰਧ, ਗ੍ਰਹਿ ਮੰਦਰ ਨਾ ਕੋਇ ਰੁਸ਼ਨਾਈਆ। ਕਿਰਪਾ ਕਰ ਸੂਰੇ ਸਰਬੰਗ, ਦਰ ਠਾਂਡੇ ਸੀਸ ਝੁਕਾਈਆ। ਸਚ ਪ੍ਰੇਮ ਦਾ ਦੇ ਆਨੰਦ, ਆਨੰਦ ਆਪਣਾ ਦੇ ਵਖਾਈਆ। ਲੇਖਾ ਮੁਕ ਜਾਏ ਜਮਨਾ ਸੁਰਸਤੀ ਗੋਦਾਵਰੀ ਗੰਗ, ਅੱਠ ਸੱਠ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਸਭ ਦੀ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਰ ਨਿਮਸਕਾਰ, ਸਚ ਦਵਾਰੇ ਸੀਸ ਝੁਕਾਈਆ। ਸਤਿਜੁਗ ਸਾਚੀ ਦੱਸ ਦੇ ਧਾਰ, ਸ਼ਬਦੀ ਹੁਕਮ ਪਰਗਟਾਈਆ। ਕਿਸ ਬਿਧ ਹੋਵੇ ਜਗਤ ਵਿਵਹਾਰ, ਵਿਵਹਾਰੀ ਆਪ ਕਰਾਈਆ। ਜਾਤ ਪਾਤ ਨਾ ਰਹੇ ਸੰਸਾਰ, ਆਤਮ ਬ੍ਰਹਮ ਦੇ ਸਮਝਾਈਆ। ਊਚ ਨੀਚ ਨਾ ਹੋਏ ਖ਼ੁਆਰ, ਰਾਓ ਰੰਕ ਨਾ ਕੋਇ ਵਡਿਆਈਆ। ਸਾਚਾ ਦੱਸ ਦੇ ਇਕ ਪਿਆਰ, ਸਾਂਝੇ ਯਾਰ ਤੇਰੀ ਵਡਿਆਈਆ। ਕਾਗਤ ਕ਼ਲਮ ਨਾ ਲਿਖਣਹਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚਾ ਮਾਰਗ ਦੱਸ ਭਗਵੰਤ, ਦੂਜਾ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਮੇਲ ਕੰਤ, ਕੰਤ ਕੰਤੂਹਲ ਤੇਰੀ ਵਡਿਆਈਆ। ਭਗਤ ਸੁਹੇਲੇ ਸੰਤ, ਸਤਿਗੁਰ ਹੋ ਕੇ ਪੈਜ ਧਰਾਈਆ। ਇਕੋ ਨਾਮ ਤੇਰਾ ਮੰਤ, ਮੰਤਰ ਸਾਚਾ ਦੇ ਸਮਝਾਈਆ। ਗੜ੍ਹ ਤੁੱਟੇ ਹਉਮੇ ਹੰਗਤ, ਹੰ ਬ੍ਰਹਮ ਨਜ਼ਰੀ ਆਈਆ। ਚਾਰ ਵਰਨ ਅਠਾਰਾਂ ਬਰਨ ਇਕੋ ਬਣ ਜਾਏ ਸੰਗਤ, ਝਗੜਾ ਦੁਨੀ ਰਹੇ ਨਾ ਰਾਈਆ। ਸਚ ਬ੍ਰਹਮ ਦੀ ਹੋਵੇ ਪੰਗਤ, ਪੰਗਤੀ ਆਪਣੀ ਦੇ ਸਮਝਾਈਆ। ਜਿਥੇ ਕੋਈ ਮੁੱਲਾ ਸ਼ੇਖ਼ ਨਾ ਹੋਵੇ ਪੰਡਤ, ਬੋਧ ਅਗਾਧ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਕ਼ਤ ਆਪ ਸੁਹਾਈਆ। ਸਾਚਾ ਵਕ਼ਤ ਸੁਹਾ ਭਗਵਾਨ, ਧੁਰ ਦੀ ਮੰਗ ਮੰਗਾਈਆ। ਖੇਲ ਖੇਲ ਵਿਚ ਜਹਾਨ, ਦੋ ਜਹਾਨਾਂ ਵੇਖ ਵਖਾਈਆ। ਸਤਿ ਧਰਮ ਦਾ ਬਣਾ ਇਕ ਵਿਧਾਨ, ਵਿਦਿਆ ਦੀ ਲੋੜ ਰਹੇ ਨਾ ਰਾਈਆ। ਆਤਮ ਅੰਤਰ ਦੇ ਬ੍ਰਹਮ ਗਿਆਨ, ਪਾਰਬ੍ਰਹਮ ਪੜਦਾ ਆਪ ਉਠਾਈਆ। ਸਚ ਪ੍ਰੀਤੀ ਦੇ ਕੇ ਦਾਨ, ਦਾਨਵ ਦੇਵਤ ਸੁਰ ਲਏ ਬਣਾਈਆ। ਘਰ ਸਵਾਮੀ ਮਿਲੇ ਆਣ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਅਰਜ਼, ਆਰਜ਼ੂ ਹੱਕ ਸੁਣਾਈਆ। ਜੁਗ ਬਦਲਣਾ

ਪ੍ਰਭੂ ਤੇਰਾ ਫ਼ਰਜ਼, ਸਤਿਜੁਗ ਤਰੇਤਾ ਦੁਆਪਰ ਕਲਜੁਗ ਰਹਿਣ ਨਾ ਪਾਈਆ। ਕਲਜੁਗ ਅੰਤਮ ਪੂਰੀ ਕਰ ਗ਼ਰਜ਼, ਨਿਰਗੁਣ ਹੋ ਕੇ ਵੇਖ ਵਖਾਈਆ। ਦੀਨ ਦੁਨੀ ਵੇਖ ਅਸੀਂ ਹੋਏ ਅਸਚਰਜ, ਹੈਰਾਨੀ ਸਾਡੇ ਅੰਦਰ ਆਈਆ। ਸ਼ਰਅ ਛੁਰੀ ਫਿਰੇ ਜਗਤ ਵਿਚ ਕਰਦ, ਕ਼ਾਤਲ ਮਕ਼ਤੂਲ ਦੋਵੇਂ ਰਹੇ ਕੁਰਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਹੋਏ ਨਾਪੜਦ, ਓਢਣ ਸ਼ਬਦ ਨਜ਼ਰ ਕੋਇ ਨਾ ਆਈਆ। ਤੇਰੇ ਨਾਮ ਦਾ ਸਾਰੇ ਮੰਗਦੇ ਧੜਤ, ਚੁੰਗ਼ੀਖ਼ਾਨਾ ਲਿਆ ਬਣਾਈਆ। ਨਾਨਕ ਨੇ ਆਤਮ ਪਰਮਾਤਮ ਚੌਥੀ ਲਾਵ ਕੀਤੀ ਲਿਖਤ, · ਤੇਰਾ ਰੂਪ ਮਨ ਨਾਲ ਤਨ ਨਾ ਕੋਇ

ਕੁੜਮਾਈਆ। ਗੁਰਮੁਖ ਮਿਲ ਕੇ ਰਹੇ ਕੋਈ ਨਾ ਫ਼ਰਕ, ਫ਼ੈਸਲਾ ਹੱਕ ਦੇਣਾ ਸੁਣਾਈਆ। ਚਾਰ ਜੁਗ ਦੀ ਪਿਛਲੀ ਕਰ ਦੇ ਤਰਕ, ਤੁਰਤ ਆਪਣਾ ਹੁਕਮ ਮਨਾਈਆ। ਤੂੰ ਮਾਲਕ ਉਤੇ ਅਰਸ਼, ਫ਼ਰਸ਼ ਤੇਰੀ ਵੱਜੇ ਵਧਾਈਆ। ਜਨ ਭਗਤਾਂ ਦੇ ਦਰਸ, ਸਨਮੁਖ ਹੋ ਕੇ ਸੋਭਾ ਪਾਈਆ। ਅੰਮ੍ਰਿਤ ਮੇਘ ਇਕੋ ਬਰਸ, ਬੂੰਦ ਸਵਾਂਤੀ ਮੁਖ ਚੁਆਈਆ। ਪੂਰਬ ਲਹਿਣਾ ਦੇਣਾ ਕ਼ਰਜ਼, ਮਕਰੂਜ਼ ਹਿਸਾਬ ਮੁਕਾਈਆ। ਆਪਣਾ ਖੇਲ ਕਰ ਨਿਧੜਕ, ਗੁਰ ਅਵਤਾਰ ਪੈਗ਼ੰਬਰ ਸੀਸ ਝੁਕਾਈਆ। ਤੇਰਾ ਨਾਮ ਇਕੋ ਹੋਵੇ ਖੰਡਾ ਖੜਗ, ਚਿੱਲਾ ਧੁਰ ਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਈਆ। ਸਾਚਾ ਮਾਰਗ ਲਾ ਦੇ ਚਾਰ ਵਰਨ, ਵਾਰਤਾ ਆਪਣੀ ਇਕ ਦ੍ਰਿੜਾਈਆ। ਝਗੜਾ ਰਹੇ ਕੋਈ ਨਾ ਬਰਨ, ਜਾਤ ਪਾਤ ਨਾ ਕੋਇ ਲੜਾਈਆ। ਜੀਵ ਜੰਤ ਸਾਧ ਸੰਤ ਤੇਰਾ ਢੋਲਾ ਇਕੋ ਪੜ੍ਹਨ, ਸੋਹੰ ਬੋਲਾ ਸਤਿ ਸਮਝਾਈਆ। ਸਚ ਪ੍ਰੀਤੀ ਦੱਸ ਦੇ ਪਰਨ, ਪਰਨਾਮ ਇਕੋ ਦੇ ਸਮਝਾਈਆ। ਤੂੰ ਕਿਰਪਾ ਕਰ ਕਰਨੀ ਕਰਨ, ਕ਼ਾਦਰ ਕ਼ੁਦਰਤ ਦ੍ਰਿੜਾਈਆ। ਭੈ ਭਉ ਚੁਕੌਣਾ ਡਰਨ, ਸਮਾਜ ਦਾ ਝਗੜਾ ਰਹੇ ਨਾ ਰਾਈਆ। ਸਚ ਦਵਾਰੇ ਦਸ ਵੜਨ, ਅਧਵਿਚਕਾਰ ਨਾ ਕੋਇ ਅਟਕਾਈਆ। ਸੰਤ ਸੁਹੇਲੇ ਪੌੜੀ ਚੜ੍ਹਨ, ਘਰ ਮੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇ ਵਰਤਾਈਆ। ਸ੍ਰੀ ਭਗਵਾਨ ਕਹੇ ਸੁਣ ਪੈਗ਼ੰਬਰ ਗੁਰ ਅਵਤਾਰ, ਅਵਤਰਾ ਦਏ ਜਣਾਈਆ। ਕਲਜੁਗ ਲੇਖਾ ਮੁਕੇ ਅੰਤਮ ਵਾਰ, ਵਾਰਤਾ ਆਪਣੀ ਦਏ ਸਮਝਾਈਆ। ਅਗੇ ਖੇਲ ਕਰੇ ਨਿਰੰਕਾਰ, ਨਿਰਗੁਣ ਦਾਤਾ ਵਡ ਵਡਿਆਈਆ। ਹੁਕਮ ਸੰਦੇਸ਼ੇ ਦੇਵੇ ਵਿਚ ਸੰਸਾਰ, ਵਿਸ਼ਨ ਬ੍ਰਹਮਾ ਸ਼ਿਵ ਨਾਲ ਸਮਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਲਏ ਉਠਾਲ, ਸੁਨੇਹੜਾ ਇਕ ਸੁਣਾਈਆ। ਝਗੜਾ ਰਹੇ ਨਾ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਖਾਈਆ। ਸਭ ਦੀ ਸੁਰਤੀ ਲਏ ਸੰਭਾਲ, ਸੰਬਲ ਬਹਿ ਕੇ ਖ਼ੁਸ਼ੀ ਮਨਾਈਆ। ਪੁਛਣਹਾਰ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਫੇਰਾ ਪਾਈਆ। ਸਤਿਗੁਰ ਸ਼ਬਦ ਬਣਾ ਦਲਾਲ, ਸਾਂਝਾ ਪੀਰ ਆਪ ਹੋ ਜਾਈਆ। ਜੋਤੀ ਨੂਰ ਜਲਵਾ ਕਰ ਜਲਾਲ, ਜਾਹਰ ਜਹੂਰ ਕਰੇ ਰੁਸ਼ਨਾਈਆ। ਨਿਰਗੁਣ ਧਾਰ ਇਕ ਅਮਾਮ, ਕਾਮਲ ਮੁਰਸ਼ਦ ਫੇਰਾ ਪਾਈਆ। ਸ਼ਰਅ ਦੇ ਝਗੜੇ ਮੇਟ ਤਮਾਮ, ਤਮੱਨਾ ਕੂੜੀ ਦਏ ਗਵਾਈਆ। ਦੀਨ ਮਜ਼੍ਹਬ ਦਾ ਰਹੇ ਨਾ ਕੋਈ ਗ਼ੁਲਾਮ, ਗ਼ੁਰਬਤ ਅੰਦਰੋਂ ਦਏ ਕਢਾਈਆ। ਇਕੋ ਪਰਵਰਦਿਗਾਰ ਪੁਰਖ ਅਕਾਲ ਸਾਚੇ ਰਾਮ ਕਰਨੀ ਪਏ ਸਰਬ ਪਰਨਾਮ, ਸਲਾਮ ਇਕੋ ਦਏ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਸੁਣੋ ਸ਼ਬਦੀ ਬਾਤ, ਹੁਕਮ ਸੰਦੇਸ਼ੇ ਵਿਚ ਜਣਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸੱਚਾ ਲਵਾਂ ਉਠਾਈਆ। ਸਾਚਾ ਜੋੜ ਕੇ ਧੁਰ ਦਾ ਨਾਤ, ਨਿਰਗੁਣ ਹੋ ਕੇ ਮੇਲ

ਮਿਲਾਈਆ। ਜੋ ਗੋਬਿੰਦ ਗਿਆ ਆਖ, ਭਵਿਖਤਾਂ ਵਿਚ ਸਮਝਾਈਆ। ਸੋ ਖੇਲ ਖੇਲਾਂ ਸਾਖਿਆਤ, ਪੜਦਾ ਓਹਲਾ ਨਜ਼ਰ ਕੋਇ ਨਾ ਆਈਆ। ਜਿਸ ਨਿਰਅੱਖਰ ਨੂੰ ਸਕਿਆ ਕੋਈ ਨਾ ਵਾਚ, ਬੁਧੀਵਾਨ ਸਕੇ ਨਾ ਕੋਇ ਸਮਝਾਈਆ। ਉਸ ਦਾ ਪੜਦਾ ਕਰਾਂ ਫ਼ਾਸ਼, ਨਕ਼ਾਬ ਨਜ਼ਰ ਕੋਇ ਨਾ ਆਈਆ। ਸਾਚਾ ਮਾਰਗ ਕਰ ਜਗਤ ਪਰਕਾਸ਼, ਨੂਰ ਨੂਰ ਦਿਆਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਾਰ ਕਮਾਵੇਗਾ। ਸੋ ਪੁਰਖ ਨਿਰੰਜਣ ਵੇਖ ਵਖਾਵੇਗਾ। ਹਰਿ ਪੁਰਖ ਨਿਰੰਜਣ ਰੰਗ ਚੜ੍ਹਾਵੇਗਾ। ਆਦਿ ਨਿਰੰਜਣ ਜੋਤ ਜਗਾਵੇਗਾ। ਏਕੰਕਾਰਾ ਖੇਲ ਖਿਲਾਵੇਗਾ। ਅਬਿਨਾਸ਼ੀ ਕਰਤਾ ਸੋਭਾ ਪਾਵੇਗਾ। ਸ੍ਰੀ ਭਗਵਾਨ ਪੜਦਾ ਲਾਹਵੇਗਾ। ਪਾਰਬ੍ਰਹਮ ਵੰਡ ਵੰਡਾਵੇਗਾ। ਬ੍ਰਹਮ ਆਪਣਾ ਰੂਪ ਦਰਸਾਵੇਗਾ। ਸ਼ਬਦੀ ਢੋਲਾ ਰਾਗ ਅਲਾਵੇਗਾ। ਸੋਹਲਾ ਸਾਚਾ ਇਕ ਸੁਣਾਵੇਗਾ। ਮੌਲਾ ਹੋ ਕੇ ਵੇਖ ਵਖਾਵੇਗਾ। ਕਾਇਆ ਚੋਲਾ ਆਪ ਸੁਹਾਵੇਗਾ। ਪੰਜ ਤਤ ਕੋਇ ਨਾ ਪਾਵੇਗਾ। ਤ੍ਰੈਗੁਣ ਲੇਖਾ ਅੰਤ ਕਰਾਵੇਗਾ। ਭਗਤ ਸੁਹੇਲਾ ਸੰਤ ਉਪਾਵੇਗਾ। ਗੁਰ ਚੇਲਾ ਅੰਗ ਲਗਾਵੇਗਾ। ਸੱਜਣ ਸੁਹੇਲਾ ਦਇਆ ਕਮਾਵੇਗਾ। ਕਲਜੁਗ ਅੰਤਮ ਆਇਆ ਵੇਲਾ, ਕੂੜੀ ਕਿਰਿਆ ਡੇਰਾ ਢਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵੇਗਾ। ਸਾਚੀ ਕਰਨੀ ਕਾਰ ਕਮਾਵਾਂਗਾ। ਨਿਰਗੁਣ ਹੋ ਕੇ ਹੁਕਮ ਵਰਤਾਵਾਂਗਾ। ਸਰਗੁਣ ਤੇਰੀ ਧਾਰ ਸਮਝਾਵਾਂਗਾ। ਲੱਖ ਚੁਰਾਸੀ ਫੋਲ ਫੁਲਾਵਾਂਗਾ। ਦੀਨ ਮਜ਼੍ਹਬ ਝਗੜਾ ਅੰਤ ਚੁਕਾਵਾਂਗਾ। ਚਾਰ ਵਰਨਾਂ ਇਕੋ ਅਦਬ, ਬੇਅਦਬੀ ਵਿਚੋਂ ਬਾਹਰ ਰਖਾਵਾਂਗਾ। ਪੁਰਖ ਅਕਾਲ ਦੇ ਸਭ ਨੂੰ ਪੂਜਣੇ ਪੈਣ ਕ਼ਦਮ, ਬਿਨ ਕ਼ਦਮਾਂ ਤੋਂ ਸੀਸ ਸਰਬ ਨਿਵਾਵਾਂਗਾ। ਆਤਮ ਪਰਮਾਤਮ ਸਾਚੇ ਢੋਲੇ ਵੱਜਣ, ਸ਼ਬਦ ਨਾਦ ਗੀਤ ਦ੍ਰਿੜਾਵਾਂਗਾ। ਨਾਤਾ ਜੋੜ ਕੇ ਪੰਜ ਤਤ ਕਾਇਆ ਮਾਟੀ ਬਦਨ, ਬਦਲਾ ਸਭ ਦਾ ਆਪ ਚੁਕਾਵਾਂਗਾ। ਦੋ ਜਹਾਨਾਂ ਕਰ ਕੇ ਅਦਲ, ਇਨਸਾਫ਼ ਇਕੋ ਇਕ ਰਖਾਵਾਂਗਾ। ਕਲਜੁਗ ਕੂੜੀ ਕਿਰਿਆ ਦੇਵਾਂ ਬਦਲ, ਸਤਿਜੁਗ ਸਾਚਾ ਮਾਰਗ ਪਰਗਟਾਵਾਂਗਾ। ਮਨ ਵਾਸਨਾ ਰਹਿਣ ਨਾ ਦੇਵਾਂ ਨਕਲ, ਅਕ਼ਲ ਸਭ ਦੀ ਇਕ ਰਖਾਵਾਂਗਾ। ਸਾਚਾ ਦੇ ਕੇ ਯਕੀਨ ਹੱਕਲ, ਹਕ਼ੀਕ਼ਤ ਆਪਣੀ ਇਕ ਸਮਝਾਵਾਂਗਾ। ਗੁਰ ਅਵਤਾਰ ਪੈਗ਼ੰਬਰੋ ਤੁਹਾਡਾ ਹੁਕਮ ਕਲਜੁਗ ਕਰਿਆ ਮੁਅਤਲ, ਮੁਅੱਤਲਾ ਸਭ ਨੂੰ ਆਪ ਕਰਾਵਾਂਗਾ। ਝੂਠਾ ਛੱਡਣਾ ਪਏ ਵਤਨ, ਬੇਵਤਨਾਂ ਆਪ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚਾ ਆਪ ਜਗਾਵਾਂਗਾ। ਸਤਿਜੁਗ ਸਾਚੇ ਉਠ ਬਲਵਾਨ, ਤੇਰੀ ਵਾਰੀ ਆਈਆ। ਕਿਰਪਾ ਕਰੇ ਸ੍ਰੀ ਭਗਵਾਨ, ਮਿਹਰ ਨਜ਼ਰ ਇਕ ਉਠਾਈਆ। ਕਲਜੁਗ ਵੇਲਾ ਅੰਤ ਪਹੁੰਚਿਆ ਆਣ, ਗੋਬਿੰਦ ਚਿੱਲਾ ਰਿਹਾ ਉਠਾਈਆ। ਪੁਰਖ ਅਕਾਲ ਦੇ ਹੱਥ ਹੋਣੀ ਕਮਾਨ, ਕਾਮਲ ਮੁਰਸ਼ਦ ਹੁਕਮ ਵਰਤਾਈਆ। ਘਰ ਘਰ ਮੰਨਣੇ ਪੈਣ ਨਾ ਮੂਲ ਜਜਮਾਨ, ਜਮਾਂ ਦਾ ਲੇਖਾ ਦੇਣਾ ਮੁਕਾਈਆ। ਸਭ ਨੂੰ ਮਾਰਗ ਦੇ ਆਸਾਨ, ਪੜਦਾ ਓਹਲਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਸੰਦੇਸ਼ਾ ਇਕ ਦ੍ਰਿੜਾਈਆ। ਸਤਿਜੁਗ ਉਠ ਕੇ ਚਰਨ ਰਿਹਾ ਝੁਕ, ਨੈਣਾਂ ਨੀਰ ਵਹਾਈਆ। ਕਲਜੁਗ ਪੈਂਡਾ ਕਿਸ ਬਿਧ ਰਿਹਾ ਮੁਕ, ਪੁਰਖ ਅਕਾਲ ਦੇ ਸਮਝਾਈਆ। ਅਬਿਨਾਸ਼ੀ ਕਰਤੇ ਕਿਹਾ ਗੋਬਿੰਦ ਕੋਲੋਂ ਪੁਛ, ਜੋ ਬਾਲੇ ਨੀਹਾਂ ਹੇਠ ਦਬਾਈਆ। ਇਕੋ ਸਾਚੀ ਰਖ ਕੇ ਓਟ, ਚੋਟ ਜਗਤ ਵਿਚ ਸ਼ਨਵਾਈਆ। ਸਚਖੰਡ ਦਵਾਰੇ ਬਹਿ ਕੇ ਕੋਟ, ਕਿਲ੍ਹਾ ਗੜ੍ਹ ਇਕ

ਦਰਸਾਈਆ। ਮੇਲਾ ਮਿਲ ਕੇ ਨਿਰਮਲ ਜੋਤ, ਜੋਤੀ ਜੋਤ ਕਰੇ ਰੁਸ਼ਨਾਈਆ। ਸ਼ਬਦ ਸਤਿਗੁਰ ਹੋ ਕੇ ਮਾਰੇ ਚੋਟ, ਚੋਟੀ ਚੜ੍ਹ ਕੇ ਲਏ ਉਠਾਈਆ। ਜਿਸ ਨੂੰ ਲੱਭਦੇ ਕੋਟੀ ਕੋਟ, ਲੱਭਿਆਂ ਹੱਥ ਕਿਸੇ ਨਾ ਆਈਆ। ਜੋ ਝਗੜਾ ਮੁਕਾ ਕੇ ਗਿਆ ਵਰਨ ਗੋਤ, ਅੰਮ੍ਰਿਤ ਜਾਮ ਇਕ ਪਿਆਈਆ। ਉਸ ਦੀ ਕਰੀ ਕਿਸੇ ਨਾ ਸੋਚ, ਦਵੈਤ ਅੰਦਰੋਂ ਨਾ ਕਿਸੇ ਕਢਾਈਆ। ਸਧਰਾਂ ਨਾਲ ਕਰਦੇ ਖੋਜ, ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸਰਨਾਈ ਇਕ ਸਮਝਾਈਆ। ਸਤਿਜੁਗ ਕਹੇ ਸੁਣ ਗੋਬਿੰਦ ਮੇਰੇ ਸਤਿਗੁਰ, ਬੇਨੰਤੀ ਇਕ ਦ੍ਰਿੜਾਈਆ। ਕੀ ਲਹਿਣਾ ਦੇਣਾ ਕਲਜੁਗ ਅੰਤਮ ਧੁਰ, ਮਸਤਕ ਸਭ ਦਾ ਵੇਖ ਵਖਾਈਆ। ਕਿਸ ਬਿਧ ਛੱਡਿਆ ਅਨੰਦ ਪੁਰ, ਲਹਿਣਾ ਜਗਤ ਚੁਕਾਈਆ। ਕਿਸ ਹੁਕਮ ਨਾਲ ਆਵੇਂ ਮੁੜ, ਨਿਰਗੁਣ ਹੋ ਕੇ ਫੇਰਾ ਪਾਈਆ। ਜਨ ਭਗਤਾਂ ਪ੍ਰੀਤ ਨਿਭਾਵੇਂ ਲੱਗੀ ਤੋੜ, ਟੁੱਟੀ ਗੰਢ ਪਵਾਈਆ। ਸਾਚੇ ਸ਼ਬਦ ਚੜ੍ਹੇਂ ਘੋੜ, ਭੱਜੇਂ ਵਾਹੋ ਦਾਹੀਆ। ਸਚ ਦਵਾਰੇ ਆਇਉਂ ਵਾਗਾਂ ਮੋੜ, ਇਹ ਤੇਰੀ ਬੇਪਰਵਾਹੀਆ। ਤੇਰਿਆਂ ਸਿੱਖਾਂ ਨੂੰ ਤੇਰੀ ਸਦਾ ਲੋੜ, ਲੋਹੜੇ ਵਿਚ ਲੋਕਾਈਆ। ਮਾਛੂਵਾੜੇ ਸੇਜ ਹੰਢਾਈ ਸੱਥਰ ਰੋੜ, ਰੋੜਾ ਅਗੇ ਨਾ ਕੋਇ ਅਟਕਾਈਆ। ਆਪਣਾ ਲੇਖਾ ਦੱਸ ਦੇ ਨਵਾਂ ਨਕੋਰ, ਕ਼ਲਮ ਸ਼ਾਹੀ ਸਮਝ ਸਕੇ ਨਾ ਰਾਈਆ। ਕਲਜੁਗ ਵੇਖ ਅੰਧੇਰਾ ਘੋਰ, ਤੇਰਾ ਦਰਸ ਕੋਇ ਨਾ ਪਾਈਆ। ਮਨ ਵਾਸਨਾ ਇਕੱਠੇ ਹੋਏ ਢੋਰ, ਪਸ਼ੂ ਪਰੇਤ ਰੂਪ ਵਟਾਈਆ। ਝਗੜਾ ਮੁੱਕੇ ਨਾ ਮੋਰ ਤੋਰ, ਤੇਰਾ ਮੇਰਾ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇ ਵਰਤਾਈਆ। ਗੋਬਿੰਦ ਕਹੇ ਸੁਣ ਸਤਿਜੁਗ ਸੱਚੇ ਮਿੱਤਰ, ਮਿਤਰਾ ਦਿਆਂ ਦ੍ਰਿੜਾਈਆ। ਮੈਂ ਨਿਰਗੁਣ ਧਾਰੋਂ ਆਇਆ ਨਿੱਕਲ, ਮੈਨੂੰ ਜਨਮੇ ਕੋਇ ਨਾ ਮਾਈਆ। ਮੇਰੀ ਲੱਭੇ ਕਿਸੇ ਨਾ ਸ਼ਕਲ, ਗਿਆਨੀ ਧਿਆਨੀ ਸਮਝ ਕਿਸੇ ਨਾ ਆਈਆ। ਮੈਨੂੰ ਕਰੇ ਕੋਈ ਨਾ ਕ਼ਤਲ, ਤਨ ਧੜ ਨਾ ਕੋਇ ਵਖਾਈਆ। ਸਚਖੰਡ ਦਵਾਰਾ ਮੇਰਾ ਵਤਨ, ਪੁਰਖ ਅਕਾਲ ਪਿਤਾ ਮਾਈਆ। ਮੈਂ ਆਇਆ ਭਗਤਾਂ ਦੇ ਪੱਤਨ, ਪਤਿਪਰਮੇਸ਼ਵਰ ਨਾਲ ਮਿਲਾਈਆ। ਕਲਜੁਗ ਕੂੜੀ ਕਿਰਿਆ ਦਾ ਰਹਿਣ ਨਹੀਂ ਦੇਣਾ ਯਤਨ, ਯਥਾਰਥ ਲੇਖਾ ਦੇਣਾ ਚੁਕਾਈਆ। ਮਾਟੀ ਭਾਂਡੇ ਕਰਨੇ ਸੱਖਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਉਹ ਵੇਖ ਤੇਈ ਅਵਤਾਰ, ਬੈਠੇ ਸੀਸ ਨਿਵਾਈਆ। ਈਸਾ ਮੂਸਾ ਮੁਹੰਮਦ ਕਰਨ ਪੁਕਾਰ, ਦਰੋਹੀ ਤੇਰਾ ਨਾਮ ਖ਼ੁਦਾਈਆ। ਯਾਮਬੀਨ ਸਾਂਝੇ ਯਾਰ, ਲਾਸ਼ਰੀਕ ਓਟ ਤਕਾਈਆ। ਵਾਹਿਦ ਤੇਰਾ ਕਲਮਾ ਕਾਇਨਾਤ ਜਿਸ ਦੀ ਪਾਵੇ ਕੋਈ ਨਾ ਸਾਰ, ਸਰ ਸਕੇ ਨਾ ਕੋਇ ਕਰਾਈਆ। ਸਦੀ ਚੌਧਵੀਂ ਸਭ ਦਾ ਗਿਆ ਇਤਬਾਰ, ਬੇਇਤਬਾਰੀ ਹੋਈ ਲੋਕਾਈਆ। ਜੋ ਸਿਖਿਆ ਆਇਆ ਸਿਖਾਲ, ਹੁਕਮ ਇਕ ਦ੍ਰਿੜਾਈਆ। ਉਸ ਦਾ ਅੰਤਮ ਹੋਇਆ ਜ਼ਵਾਲ, ਜਾਹਰ ਜਹੂਰ ਨਾ ਕੋਇ ਰੁਸ਼ਨਾਈਆ। ਤੇਰੇ ਅਗੇ ਇਕ ਸਵਾਲ, ਅਰਜ਼ ਨਾਲ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਈਸਾ ਮੂਸਾ ਮੁਹੰਮਦ ਕਰ ਸਲਾਮ, ਬਿਨ ਸਜਦਿਉਂ ਸੀਸ ਝੁਕਾਈਆ। ਕਿਰਪਾ ਕਰ ਵਡ ਅਮਾਮ, ਆਮਦ ਤੇਰੀ ਵੇਖ ਵਖਾਈਆ। ਸਾਚਾ ਮੰਦਰ ਕਾਇਆ ਕਾਅਬਾ ਨਜ਼ਰ ਨਾ ਆਏ ਜਹਾਨ, ਭੱਜਣ ਵਾਹੋ ਦਾਹੀਆ। ਸਤਿ ਰਿਹਾ ਨਾ ਕੋਇ ਸਲਾਮ, ਇਸਲਾਮ ਆਜ਼ਮ ਨਾ ਕੋਇ ਦ੍ਰਿੜਾਈਆ। ਸ਼ਰਅ ਵਿਚ ਸਾਰੇ ਹੋਏ ਬਦਨਾਮ, ਬਦੀ ਘਰ ਘਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸੱਚਾ ਰਾਹ ਰਹਿਬਰ ਦੇ ਸਮਝਾਈਆ। ਗੋਬਿੰਦ ਕਹੇ ਸੁਣ ਸਤਿਜੁਗ ਧੁਰ ਦੇ ਸਾਥੀ, ਸਚ ਦਿਆਂ ਦ੍ਰਿੜਾਈਆ। ਪੁਰਖ ਅਕਾਲ ਦੀ ਮੰਨਣੀ ਪਏ ਆਖੀ, ਆਖ਼ਰ ਇਕੋ ਨਜ਼ਰੀ ਆਈਆ। ਜਿਸ ਮੇਟਣੀ ਕਲਜੁਗ ਅੰਧੇਰੀ ਰਾਤੀ, ਕੂੜ ਕੁੜਿਆਰਾ ਦਏ ਖਪਾਈਆ। ਦੀਨ ਮਜ਼੍ਹਬ ਦੀ ਰਹਿਣ ਨਾ ਦੇਵੇ ਬਾਕੀ, ਗੁਰ ਅਵਤਾਰ ਪੈਗ਼ੰਬਰ ਲਏ ਬੁਲਾਈਆ। ਲੋਕਮਾਤ ਵੇਖੋ ਮਾਰ ਕੇ ਝਾਤੀ, ਬਿਨ ਪੁਰਖ ਅਕਾਲ ਅੱਖ ਤਕਾਈਆ। ਸਾਚਾ ਦਿਸੇ ਕੋਈ ਨਾ ਸਾਕੀ, ਜਾਮ ਹੱਕ ਨਾ ਕੋਇ ਪਿਆਈਆ। ਮੰਜ਼ਲ ਚੜ੍ਹੇ ਕੋਈ ਨਾ ਘਾਟੀ, ਮਿਲ ਮਹਿਬੂਬ ਦਰਸ ਕੋਇ ਨਾ ਪਾਈਆ। ਸੂਫ਼ੀਆਂ ਲੱਭੇ ਕੋਇ ਨਾ ਦਾਤੀ, ਸਾਧ ਸੰਤ ਰਹੇ ਕੁਰਲਾਈਆ। ਮਨੂਆ ਚੜ੍ਹਿਆ ਵਿਕਾਰ ਦੇ ਰਾਕੀ, ਐਰਾ ਗੈਰਾ ਰਿਹਾ ਜਗਾਈਆ। ਬਿਨ ਭਗਤਾਂ ਠੰਡੀ ਹੋਵੇ ਕਿਸੇ ਨਾ ਛਾਤੀ, ਸਾਂਤਕ ਸਤਿ ਨਾ ਕੋਇ ਕਰਾਈਆ। ਕੋਟਨ ਕੋਟ ਤੇਰੇ ਨਾਮ ਪ੍ਰਭ ਗਾਉਂਦੇ ਦਿਵਸ ਰੈਣ ਪਰਭਾਤੀ, ਸਿਫ਼ਤਾਂ ਵਿਚ ਸਾਲਾਹੀਆ। ਤੇਰੀ ਆਤਮ ਜੋਤ ਕਿਸੇ ਨਾ ਝਾਕੀ, ਪਰਮਾਤਮ ਮਿਲ ਨਾ ਵੱਜੀ ਵਧਾਈਆ। ਬਜਰ ਕਪਾਟ ਕਿਸੇ ਨਾ ਪਾਟੀ, ਨਾਭੀ ਕਵਲ ਤ੍ਰਿਸ਼ਨ ਨਾ ਕੋਇ ਮਿਟਾਈਆ। ਬਿਨ ਅੱਖਰਾਂ ਤੋਂ ਤੇਰੀ ਪੁਸਤਕ ਕਿਸੇ ਨਾ ਵਾਚੀ, ਗ੍ਰੰਥ ਪੜ੍ਹ ਪੜ੍ਹ ਸ਼ੁਕਰ ਮਨਾਈਆ। ਤੇਰੀ ਸਭ ਤੋਂ ਉਤਮ ਜਾਤੀ, ਜਿਥੇ ਅਲਿਫ਼ ਯੇ ਦੀ ਲੋੜ ਰਹੇ ਨਾ ਰਾਈਆ। ਨਾ ਕੋਈ ਝਗੜਾ ਦਿਸੇ ਸਮਾਜੀ, ਨਾ ਕੋਈ ਮੁਲਾ ਦਿਸੇ ਕ਼ਾਜ਼ੀ, ਨਾ ਕੋਈ ਪੰਡਤ ਹੋਵੇ ਰਾਜੀ, ਨਾ ਕੋਈ ਗ੍ਰੰਥੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇ ਵਖਾਈਆ। ਗੋਬਿੰਦ ਕਹੇ ਸਤਿਜੁਗ ਸਾਚੇ ਪ੍ਰਭ ਦਾ ਇਕ ਦਸਤੂਰ, ਚਾਰ ਜੁਗ ਸਮਝ ਕਿਸੇ ਨਾ ਪਾਈਆ। ਜੁਗ ਚੌਕੜੀ ਹਾਜ਼ਰ ਹਜ਼ੂਰ, ਹਜ਼ਰਤ ਹੋ ਕੇ ਵੇਖ ਵਖਾਈਆ। ਪੈਗ਼ੰਬਰਾਂ ਦੇ ਕੇ ਨੂਰ, ਕਲਮਿਆਂ ਨਾਲ ਪੜ੍ਹਾਈਆ। ਅੰਤਮ ਲੇਖਾ ਮੁਕਾ ਕੇ ਜ਼ਰੂਰ, ਜ਼ਰੂਰਤ ਸਭ ਦੀ ਫੋਲ ਫੁਲਾਈਆ। ਈਸਾ ਮੂਸਾ ਮੁਹੰਮਦ ਬਣਾ ਮਜ਼ਦੂਰ, ਸੇਵਾ ਸਚ ਲਗਾਈਆ। ਕਲਜੁਗ ਨਾਤਾ ਜੋੜ ਕੇ ਕੂੜੋ ਕੂੜ, ਕੂੜ ਕੁਟੰਬ ਦਿਤਾ ਵਖਾਈਆ। ਬੁਧੀਵਾਨ ਬਣਾਏ ਮੂਰਖ ਮੂੜ੍ਹ, ਚਤੁਰ ਸੁਘੜ ਨਾ ਕੋਇ ਚਤੁਰਾਈਆ। ਮਨੂਆ ਅੰਦਰ ਪਾਵੇ ਫ਼ਤੂਰ, ਫ਼ਤਵੇ ਸਭ ਦੇ ਉਪਰ ਲਗਾਈਆ। ਆਪਣਾ ਸਮਝੇ ਨਾ ਕੋਇ ਕ਼ਸੁੂਰ, ਕ਼ਸਮ ਖਾ ਖਾ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਆਉ ਅਗੇ, ਅਗਲਾ ਲੇਖ ਜਣਾਈਆ। ਜੋਤੀ ਨੂਰ ਇਕੋ ਜਗੇ, ਸਚ ਪਰਕਾਸ਼ ਮਿਲੇ ਵਡਿਆਈਆ। ਸਚ ਦਵਾਰਾ ਇਕੋ ਸਜੇ, ਦੂਜਾ ਨਜ਼ਰ ਕੋਇ ਨਾ ਆਈਆ। ਸਾਚਾ ਮਾਰਗ ਇਕੋ ਲੱਗੇ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਝਗੜਾ ਰਹੇ ਨਾ ਕੋਇ ਚੂੰਡੀ ਪਗੇ, ਸਤਿਜੁਗ ਸੱਚਾ ਮਾਰਗ ਲੱਗੇ, ਲਗ ਮਾਤਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਦਿਉ ਬਿਆਨ, ਬਿਨ ਕ਼ਲਮ ਕ਼ਲਮਬੰਦ ਕਰਾਈਆ। ਬਿਨ ਸੀਸ ਕਰੋ ਪਰਣਾਮ, ਜਗਦੀਸਰ ਵੇਖ ਖ਼ੁਸ਼ੀ ਮਨਾਈਆ। ਸਾਰੇ ਕਹੋ ਸਾਡਾ ਲੇਖਾ ਮੁਕਿਆ ਜਗਤ ਕਲਾਮ, ਢੋਲੇ ਦੀ ਲੋੜ ਰਹੀ ਨਾ ਰਾਈਆ। ਜਿਸ ਵਿਚ ਮਾਤ ਹੋਏ ਬਦਨਾਮ, ਬਦੀ ਦਾ ਲੇਖਾ ਨਜ਼ਰੀ ਆਈਆ। ਤੇਰੇ ਅਗੇ ਕਰੀਏ ਸਲਾਮ, ਸਜਦਿਆਂ ਵਿਚ ਸੀਸ ਝੁਕਾਈਆ। ਪਰਵਰਦਿਗਾਰ ਸਾਂਝੇ ਯਾਰ, ਲਾਸ਼ਰੀਕ ਤੇਰੇ ਹੱਥ ਹੱਕ ਤੋਫ਼ੀਕ਼, ਤੌਹਫ਼ਾ ਆਪਣਾ ਦੇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸਚ ਕਰਨੀ ਕਾਰ ਕਮਾਈਆ। ਹੁਕਮ ਸੁਣੋ ਤੇਈ ਅਵਤਾਰ, ਅਵਤਾਰ ਤੇਈ ਆਪ ਜਣਾਈਆ। ਸਾਰੇ ਹੋਵੋ ਖ਼ਬਰਦਾਰ, ਬੇਖ਼ਬਰਾਂ ਖ਼ਬਰ ਅਲਾਈਆ। ਨੇਤਰ ਤੱਕੋ ਜਗਤ ਸੰਸਾਰ, ਦ੍ਰਿਸ਼ਟੀ ਜੀਵ ਲੋਕਾਈਆ। ਆਤਮ ਪਰਮਾਤਮ ਕਿਹੜਾ ਕਰੇ ਪਿਆਰ, ਸੁਰਤੀ ਸ਼ਬਦ ਕਵਣ ਜੁੜਾਈਆ। ਤੁਸੀਂ ਵਿਆਹ ਕਰਦੇ ਆਏ ਜੁਗ ਚੌਕੜੀ ਚਾਰ, ਨਾਤਾ ਤੱਤਾਂ ਨਾਲ ਜੁੜਾਈਆ। ਅੰਤਰ ਅੰਤਮ ਉਤਰਿਆ ਕੋਈ ਨਾ ਪਾਰ, ਪਰਾ ਪਸੰਤੀ ਮਧਮ ਬੈਖਰੀ ਗਾ ਕੇ ਖ਼ੁਸ਼ੀ ਮਨਾਈਆ। ਰਾਗਾਂ ਨਾਦਾਂ ਵਿਚ ਕਰਦੇ ਗਏ ਇਜ਼ਹਾਰ, ਇਸ਼ਤਿਹਾਰ ਮੇਰਾ ਨਾਮ ਛਪਵਾਈਆ। ਸਿਫ਼ਤਾਂ ਵਾਲੇ ਅੱਖਰ ਦੱਸ ਦਿਤੇ ਦੋ ਚਾਰ, ਜਿਨ੍ਹਾਂ ਨੂੰ ਕਹਿੰਦੇ ਵੇਦ ਪੁਰਾਨ ਸ਼ਾਸਤਰ ਸਿਮਰਤ ਵਿਚ ਜਹਾਨ, ਅੰਜੀਲ ਕ਼ੁਰਾਨ ਹੋਏ ਪਰਧਾਨ, ਖਾਣੀ ਬਾਣੀ ਵੰਡ ਵੰਡਾਈਆ। ਇਸ ਤੋਂ ਪਰੇ ਭਗਤ ਭਗਵਾਨ, ਜਿਥੇ ਝੁੱਲੇ ਧਰਮ ਨਿਸ਼ਾਨ, ਨਾ ਕੋਈ ਜ਼ਿਮੀਂ ਨਾ ਅਸਮਾਨ, ਨਾ ਸ਼ਬਦ ਨਾ ਧੁਨਕਾਨ, ਨਾ ਕੋਈ ਰਾਗੀ ਗਾਵੇ ਗਾਨ, ਨਾ ਕੋਈ ਮਸਲਾ ਪੜ੍ਹੇ ਪੁਰਾਨ, ਨਾ ਕੋਈ ਵੇਦਾਂ ਮਾਰੇ ਧਿਆਨ, ਅਛਲ ਅਛੇਦ ਆਪਣਾ ਹੁਕਮ ਵਰਤਾਈਆ। ਏਕਾ ਸ਼ਬਦ ਗੁਰੂ ਬਲਵਾਨ, ਲੇਖਾ ਜਾਣੇ ਜ਼ਿਮੀ ਅਸਮਾਨ, ਬ੍ਰਹਿਮੰਡਾਂ ਖੰਡਾਂ ਮਾਰ ਧਿਆਨ, ਜੁਗ ਚੌਕੜੀ ਮੇਟੇ ਆਣ, ਕਲਜੁਗ ਲੇਖਾ ਦਏ ਮੁਕਾਈਆ। ਤੁਹਾਡਾ ਪਰਵਾਨਾ ਕਰੇ ਪਰਵਾਨ, ਅਬਿਨਾਸ਼ੀ ਕਰਤਾ ਮਿਹਰਵਾਨ, ਪੁਰਖ ਅਕਾਲਾ ਨੌਜਵਾਨ, ਜਨ ਭਗਤਾਂ ਬਣਾਏ ਇਕ ਵਿਧਾਨ, ਵਾਧਾ ਆਪਣੇ ਨਾਲ ਕਰਾਈਆ। ਗੁਰ ਅਵਤਾਰ ਪੈਗ਼ੰਬਰੋ ਮਨਾਵੋ ਖ਼ੁਸ਼ੀ, ਖ਼ੁਸ਼ਹਾਲੀ ਵਿਚ ਜਣਾਈਆ। ਸਤਿਜੁਗ ਧਾਰ ਚਲਾਵਾਂ ਸੁੱਚੀ, ਸੁਚ ਸੰਜਮ ਵੇਖ ਵਖਾਈਆ। ਮਨੂਆ ਕਰੇ ਕੋਇ ਨਾ ਰੁਚੀ, ਆਤਮ ਪਰਮਾਤਮ ਵੱਜੇ ਵਧਾਈਆ। ਜਨ ਭਗਤਾਂ ਪਦਵੀ ਦੇ ਕੇ ਉਚੀ, ਉਚ ਅਗੰਮ ਅਥਾਹ ਨਾਲ ਮਿਲਾਈਆ। ਮਤ ਹੋਣ ਨਾ ਦੇਵਾਂ ਪੁੱਠੀ, ਸ਼ਬਦੀ ਸ਼ਬਦ ਇਕ ਸ਼ਨਵਾਈਆ। ਵੜਿਆ ਰਹਿਣ ਨਾ ਦੇਵਾਂ ਕੋਈ ਵਿਚ ਤ੍ਰੈਕੁਟੀ, ਦਸਮ ਦਵਾਰੀ ਪਹਿਲੀ ਝਲਕ ਪਰਗਟਾਈਆ। ਜਨ ਭਗਤਾਂ ਕਰਨੀ ਨਾ ਪਏ ਕਿਸੇ ਦੀ ਬੁੱਤੀ, ਬੁਤਖ਼ਾਨੇ ਵਿਚੋਂ ਬਾਹਰ ਕਢਾਈਆ। ਸਾਚੀ ਪ੍ਰੀਤ ਕਦੇ ਨਾ ਜਾਵੇ ਲੁੱਟੀ, ਠੱਗ ਚੋਰ ਯਾਰ ਸਕੇ ਨਾ ਕੋਇ ਚੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਮਾਜ ਦਏ ਬਣਾਈਆ। ਸਚ ਸਮਾਜ ਇਕ ਬਣਾਵਾਂਗਾ। ਸ਼ਬਦ ਅਗੰਮੀ ਸੁਣਾ ਕੇ ਆਵਾਜ਼, ਪੜਦਾ ਓਹਲਾ ਆਪ ਉਠਾਵਾਂਗਾ। ਆਤਮ ਪਰਮਾਤਮ ਖੋਲ੍ਹ ਕੇ ਰਾਜ਼, ਰਾਜਕ ਰਹੀਮ ਮੇਲ ਮਿਲਾਵਾਂਗਾ। ਜਨ ਭਗਤੋ ਤੁਹਾਨੂੰ ਲੱਭਣਾ ਪਏ ਨਾ ਕੋਇ ਉਸਤਾਦ, ਮੈਂ ਇਕੋ ਨਾਮ ਪੜ੍ਹਾਵਾਂਗਾ। ਜਿਸ ਦੀ ਸਿਖਿਆ ਚਾਰ ਜੁਗ ਰਹਿਣੀ ਯਾਦ, ਅਗਲਾ ਮਾਰਗ ਆਪ ਲਗਾਵਾਂਗਾ। ਬੁਧੀ ਹੰਸ ਰਹੇ ਨਾ ਕਾਗ, ਸੋਹੰ ਢੋਲਾ ਇਕ ਦ੍ਰਿੜਾਵਾਂਗਾ। ਜਿਸ ਦੀ ਕਰਦੇ ਰਹੇ ਤਾਂਘ, ਆਖ਼ਰ ਓਸੇ ਨਾਲ ਮੇਲ ਮਿਲਾਵਾਂਗਾ। ਹੁਜਰਿਆਂ ਵਿਚ ਦੇਣੀ ਪਏ ਨਾ ਬਾਂਗ, ਮਸੀਤਾਂ ਦਾ ਰਗੜਾ ਰੰਗ ਚੁਕਾਵਾਂਗਾ। ਸਚ ਦਵਾਰਾ ਦਿਆਂ ਸੁਖਾਲਾ ਲਾਭ, ਭਗਤ ਦਵਾਰ ਇਕ ਵਖਾਵਾਂਗਾ। ਜਿਥੇ ਧੁਰ ਦਾ ਵੱਜੇ ਨਾਦ, ਢੋਲਕ ਛੈਣਾ ਨਾ ਕੋਇ ਖੜਕਾਵਾਂਗਾ। ਜਿਸ ਰਚਨ ਰਚਾਈ ਆਦਿ, ਅੰਤਮ ਓਸ ਦੇ ਰੰਗ ਰੰਗਾਵਾਂਗਾ। ਤੁਹਾਡਾ ਮਾਨਸ ਜਨਮ ਨਾ ਹੋਵੇ ਬਰਬਾਦ, ਬਰਬਾਦੀ ਵਿਚੋਂ ਬਾਹਰ ਕਢਾਵਾਂਗਾ। ਸਤਿਜੁਗ ਸਾਚਾ ਕਰ ਆਬਾਦ, ਨੀਂਹ ਲੋਕਮਾਤ ਪਰਗਟਾਵਾਂਗਾ। ਸਚ ਪ੍ਰੇਮ ਦੀ ਦੇ ਕੇ ਦਾਦ, ਨਾਨਕ ਦਾਦਕ ਆਪ ਅਖਵਾਵਾਂਗਾ। ਗੁਰਮੁਖ ਫੁਲਵਾੜੀ ਵੇਖ ਕੇ ਸੋਹਣਾ ਬਾਗ਼, ਗੋਬਿੰਦ ਬਗ਼ੀਚਾ ਸਚ ਮਹਿਕਾਵਾਂਗਾ। ਸਤਿਜੁਗ ਹੋਵੇ ਵੱਡ ਵਡਭਾਗ, ਭਗਵਨ ਹੋ ਕੇ ਦਇਆ ਕਮਾਵਾਂਗਾ। ਦੁਰਮਤ ਮੈਲ ਧੋ ਕੇ ਦਾਗ਼, ਨਿਰਮਲ ਰੂਪ ਆਪ ਵਖਾਵਾਂਗਾ। ਸਚ

ਵਡਿਆਈ ਮਿਲਣੀ ਆਜ, ਸੰਮਤ ਸ਼ਹਿਨਸ਼ਾਹੀ ਆਪ ਸਮਝਾਵਾਂਗਾ। ਗੁਰ ਅਵਤਾਰ ਪੈਗ਼ੰਬਰ ਦੇਵਣ ਸਾਥ, ਸਗਲਾ ਸੰਗ ਆਪ ਬਣਾਵਾਂਗਾ। ਪੁਰਖ ਅਕਾਲ ਧੁਰਦਰਗਾਹੀ ਬਣ ਮਹਾਰਾਜ, ਸ੍ਰੀ ਭਗਵੰਤ ਨਾਉਂ ਧਰਾਵਾਂਗਾ। ਜਨ ਭਗਤਾਂ ਭਗਤਾਂ ਨਾਲ ਰਚ ਕੇ ਕਾਜ, ਸ਼ਬਦ ਵਿਚੋਲਾ ਗੁਰੂ ਵਿਚ ਟਿਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਰਸਮ ਆਪ ਵਖਾਵਾਂਗਾ। ਸਤਿਗੁਰ ਸ਼ਬਦ ਜਨ ਭਗਤ ਵਿਚੋਲਾ, ਏਥੇ ਓਥੇ ਮੇਲ ਮਿਲਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਸੋਹਲਾ, ਸੋਹਣਾ ਜੋੜ ਜੁੜਾਈਆ। ਜਿਸ ਘਰ ਦਾ ਸਤਿਗੁਰ ਨਾਨਕ ਬਣਿਆ ਗੋਲਾ, ਚਾਕਰ ਹੋ ਕੇ ਸੇਵ ਕਮਾਈਆ। ਉਸ ਦਾ ਨਾਮ ਸਦਾ ਅਨਬੋਲਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਕੂੜੀ ਕਿਰਿਆ ਕਲਜੁਗ ਮਿਟਾਉਣਾ ਰੌਲਾ, ਸਤਿਜੁਗ ਸਚ ਵੱਜੇ ਵਧਾਈਆ। ਗੋਬਿੰਦ ਚੁਕਾਉਣਾ ਓਹਲਾ, ਪੜਦਾ ਦਏ ਉਠਾਈਆ। ਚਾਰ ਵਰਨ ਦਾ ਇਕੋ ਬੋਲਾ, ਸ਼ਬਦ ਜੈਕਾਰਾ ਇਕ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਹੋ ਕੇ ਵੇਖ ਵਖਾਈਆ। ਸਤਿਜੁਗ ਤੇਰਾ ਮਾਰਗ ਸਿੱਧਾ, ਸਾਹਿਬ ਸਵਾਮੀ ਆਪ ਲਗਾਈਆ। ਗੋਬਿੰਦ ਹੱਥ ਰਖਾਈ ਬਿਧਾ, ਜੋ ਕਰ ਕੇ ਗਿਆ ਸ਼ਨਵਾਈਆ। ਅੰਤਮ ਜੋਤੀ ਧਾਰ ਸ਼ਬਦੀ ਲੈ ਕੇ ਆਏ ਸੀਧਾ, ਨਿਰਵੈਰ ਹੋ ਕੇ ਵੇਸ ਵਟਾਈਆ। ਭਾਗ ਲਗਾਏ ਜੀਓ ਪਿੰਡਾ, ਸਾਢੇ ਤਿੰਨ ਹੱਥ ਸੋਭਾ ਪਾਈਆ। ਜਨ ਭਗਤਾਂ ਤਨ ਮਨ ਜਿਸ ਨੇ ਵਿੱਧਾ, ਅਣਿਆਲਾ ਤੀਰ ਚਲਾਈਆ। ਸਚ ਦਵਾਰਾ ਦੇ ਕੇ ਨਿੱਘਾ, ਸਾਂਤਕ ਸਤਿ ਦਏ ਕਰਾਈਆ। ਧੁਰਦਰਗਾਹੀ ਬਣ ਕੇ ਪਿਤਾ, ਪਤਿਪਰਮੇਸ਼ਵਰ ਨਾਲ ਮਿਲਾਈਆ। ਪਹਿਲੋਂ ਆਤਮ ਪਰਮਾਤਮ ਜਨ ਭਗਤਾਂ ਕਰਾ ਕੇ ਹਿੱਤਾ, ਨਾਤਾ ਧੁਰ ਦਾ ਆਪ ਜੁੜਾਈਆ। ਫਿਰ ਤਨ ਮਾਟੀ ਖ਼ਾਕ ਪੰਜ ਤਤ ਬੱਧਾ, ਲੜਕਾ ਲੜਕੀ ਹੋਏ ਕੁੜਮਾਈਆ। ਚਰਨ ਕਵਲ ਦਵਾਰੇ ਦੇ ਕੇ ਜਗ੍ਹਾ, ਜਗ੍ਹਾ ਆਪਣੀ ਦਏ ਸਮਝਾਈਆ। ਸ਼ਬਦੀ ਸਤਿਗੁਰ ਸ਼ੇਰ ਬੱਗਾ, ਕਲਜੁਗ ਕਾਲੀ ਧਾਰ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਪਰਗਟਾਈਆ। ਪੁਰਖ ਅਕਾਲ ਕਹੇ ਜਨ ਭਗਤਾਂ ਹੋਵੇ ਨਾਤਾ, ਸਰਗੁਣ ਸਰਗੁਣ ਮੇਲ ਮਿਲਾਈਆ। ਪੁਰਖ ਅਕਾਲ ਜੋਤੀ ਜਾਤਾ, ਹਰ ਘਟ ਰਮਿਆਂ ਵੇਖ ਵਖਾਈਆ। ਸਤਿਜੁਗ ਪੂਰੀ ਕਰੇ ਆਸਾ, ਤ੍ਰਿਸ਼ਨਾ ਕੂੜ ਦਏ ਮਿਟਾਈਆ। ਜਨ ਭਗਤਾਂ ਦੇ ਭਰਵਾਸਾ, ਸਮਾਜ ਸਚ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਸਦਾ ਕਰਾਉਂਦਾ ਕਾਜ, ਦੂਜੇ ਦੀ ਲੋੜ ਰਹੇ ਨਾ ਰਾਈਆ। ਭਗਤਾਂ ਨਾਲ ਬਣਦਾ ਸਮਾਜ, ਗੁਰਮੁਖਾਂ ਇਹ ਵਡਿਆਈਆ। ਪੰਜਾਂ ਜੈਕਾਰਿਆਂ ਦੀ ਸਚ ਆਵਾਜ਼, ਸੁਣੇ ਧੁਰਦਰਗਾਹੀਆ। ਚਾਰ ਵਰਨਾਂ ਦਾ ਸਾਥ, ਅਠਾਰਾਂ ਬਰਨ ਕੁੜਮਾਈਆ। ਪੁਰਖ ਅਕਾਲ ਹੁਕਮ ਰਿਹਾ ਆਖ, ਨਾ ਕੋਈ ਮੇਟੇ ਮੇਟ ਮਿਟਾਈਆ। ਸਤਿਜੁਗ ਸਭ ਨੂੰ ਮੰਨਣੀ ਪਏ ਬਾਤ, ਬਾਤਨ ਪੜਦਾ ਆਪ ਚੁਕਾਈਆ। ਅਬਿਨਾਸ਼ੀ ਕਰਤਾ ਨਰ ਨਿਰੰਕਾਰਾ ਸਭ ਨੇ ਕਰਨਾ ਯਾਦ, ਯਾਦਾਸ਼ਤ ਵਿਚ ਲੋਕਾਈਆ। ਜਿਸ ਨੇ ਸਤਿਜੁਗ ਖੇੜਾ ਕਰਨਾ ਆਬਾਦ, ਕਲਜੁਗ ਕੂੜਾ ਦਏ ਮਿਟਾਈਆ। ਜਨ ਭਗਤੋ ਤੁਹਾਡਾ ਸ਼ੁਰੂ ਹੋਇਆ ਕਾਜ, ਕੱਜਲ ਦੀ ਲੋੜ ਰਹੇ ਨਾ ਰਾਈਆ। ਆਤਮ ਅੰਤਰ ਸੁਣਨਾ ਇਕੋ ਨਾਦ, ਨਾਦ ਧੁਨ ਸ਼ਨਵਾਈਆ। ਸੋਈ ਸੁਰਤੀ ਜਾਏ ਜਾਗ, ਨਾਮ ਵੱਜੇ ਵਧਾਈਆ। ਅਬਿਨਾਸ਼ੀ ਕਰਤਾ ਕਿਰਪਾ ਕਰੇ ਆਪ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ

ਮਾਰਗ ਇਕ ਵਖਾਈਆ। ਸਾਚਾ ਮਾਰਗ ਲੱਗਣਾ ਜਗ, ਜਗਜੀਵਣ ਦਾਤਾ ਦਇਆ ਕਮਾਈਆ। ਭਗਤ ਸੁਹੇਲੇ ਸੱਜਣ ਸੱਦ, ਹਰਿ ਸੰਗਤ ਵਿਚ ਬਹਾਈਆ। ਸਤਿਗੁਰ ਢੋਲਾ ਸ਼ਬਦ ਗਾਇਓ ਸਦ, ਰਾਗ ਧੁਰਦਰਗਾਹੀਆ। ਕਾਰਜ ਹੋਵੇ ਹੱਬ, ਓਹਲਾ ਰਹੇ ਨਾ ਰਾਈਆ। ਪ੍ਰੀਤੀ ਜਾਵੇ ਬੱਝ, ਵੱਜੇ ਸਚ ਵਧਾਈਆ। ਤ੍ਰਿਸ਼ਨਾ ਮੇਟੇ ਅੱਗ, ਹਵਸ ਨਾ ਕੋਇ ਰਖਾਈਆ। ਹੰਸ ਬਣਾਏ ਕਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਸਚ ਦਵਾਰੇ ਬਹਿਣਾ ਵਧ, ਪਿਛਲਾ ਪੰਧ ਮੁਕਾਈਆ। ਜਨ ਭਗਤੋ ਤੁਸੀਂ ਸ੍ਰੀ ਭਗਵਾਨ ਦੀ ਯੱਦ, ਬੰਸ ਇਕੋ ਨਜ਼ਰੀ ਆਈਆ। ਵੇਖਿਓ ਜਾਤ ਪਾਤ ਵਿਚ ਨਾ ਹੋਇਓ ਅੱਡ, ਗੋਬਿੰਦ ਹੁਕਮ ਇਕ ਮਨਾਈਆ। ਏਸੇ ਕਰ ਕੇ ਨਾਨਕ ਸਭ ਨੂੰ ਗਿਆ ਛੱਡ, ਪੜਦਾ ਓਹਲਾ ਵਿਚ ਟਿਕਾਈਆ। ਜਿਹੜੇ ਖਾਂਦੇ ਮੱਛੀ ਡੱਡ, ਅਰਜਨ ਗੁਰੂ ਨਾ ਹੋਏ ਸਹਾਈਆ। ਜਿਹੜੇ ਕਹਿੰਦੇ ਗੋਬਿੰਦ ਬੱਕਰੇ ਦਿਤੇ ਵੱਢ, ਸਤਿ ਦਿਆਂ ਵਖਾਈਆ। ਸਤਿਗੁਰ ਸ਼ਬਦ ਪਰਵਾਨਾ ਸਦਾ ਸਦ, ਜੁਗ ਜੁਗ ਦੇਣ ਗਵਾਹੀਆ। ਸਚ ਪ੍ਰੀਤੀ ਚੜ੍ਹਿਆ ਰੰਗ ਖੜਗ, ਕਟਾਰ ਲਾਲ ਵਖਾਈਆ। ਦੀਨ ਮਜ਼੍ਹਬ ਝਗੜਾ ਮੁਕਾਏ ਸਚ, ਪੰਜਾਂ ਪਿਆਰਿਆਂ ਆਪ ਸਮਝਾਈਆ। ਮੈਂ ਤੂੰ ਤੂੰ ਮੈਂ ਅੰਦਰ ਜਾਵਾਂ ਰਚ, ਜੋ ਗੁਰਸਿਖ ਮੇਰਾ ਰੂਪ ਵਟਾਈਆ। ਸੋ ਵੇਲਾ ਸੁਹੰਜਣਾ ਹੋਵੇ ਅੱਜ, ਵੱਜੇ ਸਚ ਵਧਾਈਆ। ਇਹ ਖੇਲ ਪੁਰਖ ਸਮਰਥ, ਲੇਖਾ ਜਾਣੇ ਧੁਰ ਦਰਗਾਹੀਆ। ਜਨ ਭਗਤੋ ਧੁਰ ਸੰਦੇਸ਼ਾ ਦੇਵਾਂ ਦੱਸ ਨੌ ਖੰਡ ਪ੍ਰਿਥਮੀ ਦੇਣਾ ਸਮਝਾਈਆ। ਜੋ ਸਭ ਨੂੰ ਗਿਆ ਛੱਡ, ਭੱਜਿਆ ਵਾਹੋ ਦਾਹੀਆ। ਸੋ ਧਰਮ ਨਿਸ਼ਾਨਾ ਦਏ ਗੱਡ, ਸੱਤ ਰੰਗ ਨਿਸ਼ਾਨ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਮਾਰਗ ਇਕ ਲਗਾਈਆ। ਸਤਿਜੁਗ ਮਾਰਗ ਭਗਤਾਂ ਲੀਕ, ਲਕੀਰ ਸਕੇ ਨਾ ਕੋਇ ਮਿਟਾਈਆ। ਪੁਰਖ ਅਕਾਲ ਹੱਥ ਤੌਫ਼ੀਕ਼, ਸ਼ਬਦੀ ਸ਼ਬਦ ਹੁਕਮ ਚਲਾਈਆ। ਸਤਿਗੁਰ ਸ਼ਬਦੀ ਹੁਕਮ ਕਰੇ ਤਸਦੀਕ਼, ਸ਼ਹਾਦਤ ਨਾਮ ਭੁਗਤਾਈਆ। ਭਗਤਾਂ ਨਾਲ ਭਗਤਾਂ ਮੇਲ ਠੀਕ, ਪਰਮ ਪੁਰਖ ਦਏ ਵਡਿਆਈਆ। ਪੂਰਬ ਜਨਮ ਦੀ ਆਸਾ ਪੂਰੀ ਹੋਵੇ ਰੀਝ, ਜੋ ਸਨਮੁਖ ਸੋਭਾ ਪਾਈਆ। ਚਰਨ ਪ੍ਰੀਤੀ ਇਕ ਹਦੀਸ, ਸਾਚਾ ਹੁਕਮ ਦਿਤਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਵਡਿਆਈਆ। ਹਰਿਜਨ ਸਾਚੇ ਜੋੜੇ ਜੋੜ, ਪੂਰਬ ਜਨਮ ਵੇਖ ਵਖਾਈਆ। ਦੂਜੇ ਨਾਤਾ ਦਏ ਤੋੜ, ਕੂੜਾ ਸੰਗ ਨਾ ਕੋਇ ਨਿਭਾਈਆ। ਲਾਗੀ ਲਾਗਣ ਦੇਵੇ ਹੋੜ, ਹੋਕਾ ਇਕੋ ਨਾਮ ਜਣਾਈਆ। ਸਮਾਜ ਅਟਕਾਏ ਨਾ ਕੋਈ ਰੋੜ, ਅੜਿੱਕਾ ਦੁਨੀ ਦਿਤਾ ਮੁਕਾਈਆ। ਝਗੜਾ ਰਿਹਾ ਨਾ ਮੋਰ ਤੋਰ, ਤੋਰਾ ਮੋਰਾ ਨਜ਼ਰੀ ਆਈਆ। ਨੇਤਰ ਦੇ ਕੇ ਫ਼ੁਰਨਾ ਫੋਰ, ਫ਼ੌਰਨ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਮੇਲ ਮਿਲਾਈਆ। ਭਗਤ ਸੁਹੇਲੇ ਕਰ ਮਿਲਾਪ, ਮੇਲਾ ਹਰਿ ਜਗਦੀਸ਼ ਕਰਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਪਣਾ ਜਾਪ, ਦੂਜੀ ਲੋੜ ਰਹੇ ਨਾ ਰਾਈਆ। ਕੋਟ ਜਨਮ ਦੇ ਉਤਰਨ ਪਾਪ, ਦੁਰਮਤ ਮੈਲ ਧਵਾਈਆ। ਆਤਮ ਪਰਮਾਤਮ ਬਣੇ ਸਾਕ, ਪਾਰਬ੍ਰਹਮ ਬ੍ਰਹਮ ਲਏ ਪਰਨਾਈਆ। ਜੋ ਕਬੀਰਾ ਮੰਜ਼ਲ ਚੜ੍ਹ ਕੇ ਗਿਆ ਆਖ, ਢੋਲਾ ਗੀਤ ਸੰਗੀਤ ਸੁਣਾਈਆ। ਸੋ ਲੇਖਾ ਜਾਣੇ ਵੱਡ ਪਰਤਾਪ, ਬੇਪਰਵਾਹ ਬੇਪਰਵਾਹੀਆ। ਰੂਹ ਬੁਤ ਦੋਵੇਂ ਕਰ ਕੇ ਪਾਕ, ਆਪਣਾ ਰੰਗ ਰੰਗਾਈਆ। ਭਾਗ ਲਗਾ ਕੇ ਮਾਟੀ ਖ਼ਾਕ, ਤਨ ਵਜੂਦ ਕਰੇ ਸਫ਼ਾਈਆ। ਲਹਿਣਾ ਦੇਣਾ ਚੁਕਾਏ ਹੱਥੋ ਹਾਥ, ਜਗਤ ਉਧਾਰ ਦਏ ਚੁਕਾਈਆ। ਜਨ ਭਗਤੋ ਤੁਹਾਡਾ ਇਕੋ ਪੂਜਾ

ਪਾਠ, ਸਿਮਰਨ ਜੋਗ ਅਭਿਆਸ ਦਿਤਾ ਸਮਝਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਭਗਤਾਂ ਕਾਇਆ ਮੰਦਰ ਅੰਦਰ ਖੋਲ੍ਹ ਕੇ ਤਾਕ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਖੋਜਣ ਕੋਇ ਨਾ ਜਾਈਆ। ਕਿਸੇ ਹੱਥ ਨਾ ਆਏ ਸ਼ਿਵਦਵਾਲੇ ਮੰਦਰ ਮਾਠ, ਮੁੱਲਾ ਕ਼ਾਜ਼ੀ ਜਗਤ ਮਸੀਤ ਰਹੇ ਕੁਰਲਾਈਆ। ਜਨ ਭਗਤਾਂ ਦਾ ਸਭ ਤੋਂ ਵੱਖਰਾ ਸਮਾਜ, ਰਵਦਾਸ ਚਮਾਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜੋੜੀ ਜੋੜਾ ਲੜਕਾ ਲੜਕੀ, ਨਾਰੀ ਨਰ ਦੀ ਨਜ਼ਰੀ ਆਈਆ। ਜਨ ਭਗਤੋ ਇਹ ਖੇਲ ਪ੍ਰਭੂ ਦੇ ਘਰ ਦੀ, ਦੂਜਾ ਸੰਗ ਨਾ ਕੋਇ ਬਣਾਈਆ। ਉਹ ਆਤਮ ਪਿਆਰੀ ਤਰਦੀ, ਜੋ ਪ੍ਰਭ ਦਾ ਦਰਸ਼ਨ ਪਾਈਆ। ਸੋ ਕੰਤ ਸੁਹਾਗੀ ਵਰਦੀ, ਜੋ ਵਾਰਤਾ ਪਿਛਲੀ ਯਾਦ ਕਰਾਈਆ। ਤੁਹਾਡੀ ਕਲਾ ਹੋਵੇ ਚੜ੍ਹਦੀ, ਢਹਿੰਦੀ ਦਿਸੇ ਜਗਤ ਲੋਕਾਈਆ। ਜਿਹੜੀ ਤੂੰ ਹੀ ਤੂੰ ਪੜ੍ਹਦੀ, ਉਹ ਓਸੇ ਵਿਚ ਸਮਾਈਆ। ਖੇਲ ਰਹੀ ਨਾ ਕਲਜੁਗ ਕਲ ਦੀ, ਸਤਿਜੁਗ ਸੱਚੀ ਧਾਰ ਪਰਗਟਾਈਆ। ਕੁਛ ਆਸਾ ਬਾਵਨ ਬਲ ਦੀ, ਬਲ ਦਵਾਰੇ ਲਈ ਤਕਾਈਆ। ਖੇਲ ਵੇਖਣੀ ਪੁਰਖ ਅਟਲ ਦੀ, ਜੋ ਅਟਲ ਪਦਵੀ ਰਿਹਾ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਲਏ ਤਰਾਈਆ। ਜਨ ਭਗਤਾਂ ਹੋਇਆ ਧਰਮ ਵਿਵਾਹ, ਵਾਇਦਾ ਪੂਰ ਕਰਾਈਆ। ਕਿਸੇ ਗ੍ਰੰਥ ਦੀ ਲੋੜ ਰਹੇ ਨਾ ਰਾ, ਬਗ਼ਲ ਕ਼ੁਰਾਨ ਨਾ ਕੋਇ ਟਿਕਾਈਆ। ਪਾਂਧਾ ਲਏ ਨਾ ਕੋਇ ਸਦਾ, ਵੇਦੀ ਆਹੂਤੀ ਨਾ ਕੋਇ ਕਰਾਈਆ। ਇਕੋ ਪੁਰਖ ਅਕਾਲ ਲੈਣਾ ਧਿਆ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਜੋ ਸਿੱਧਾ ਮਿਲੇ ਆ, ਲਿਖਣ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਲੱਖ ਚੁਰਾਸੀ ਵਿਚੋਂ ਪਕੜੇ ਬਾਂਹ, ਨਿਰਗੁਣ ਹੋ ਕੇ ਲਏ ਜਗਾਈਆ। ਇਕੋ ਕਾਇਆ ਮੰਦਰ ਅੰਦਰ ਦੱਸ ਕੇ ਆਪਣਾ ਨਾਂ, ਨਾਉਂ ਨਿਰੰਕਾਰਾ ਦਏ ਸਮਝਾਈਆ। ਏਥੇ ਓਥੇ ਦੋ ਜਹਾਨਾਂ ਦੇਵੇ ਠੰਡੀ ਛਾਂ, ਅਗਨੀ ਅੱਗ ਨਾ ਕੋਇ ਤਪਾਈਆ। ਪਤਿਪਰਮੇਸ਼ਵਰ ਬਣ ਕੇ ਪਿਤਾ ਮਾਂ, ਭੈਣ ਭਈਆ ਸਾਕ ਸੈਣ ਨਜ਼ਰੀ ਆਈਆ। ਜਨ ਭਗਤੋ ਸਿੱਧਾ ਪ੍ਰਭ ਦਾ ਧਰੋ ਧਿਆਂ, ਹਾਜ਼ਰ ਹੋ ਕੇ ਹੋਏ ਸਹਾਈਆ। ਸਦਾ ਵਸਿਆ ਤੁਹਾਡੇ ਸਾਢੇ ਤਿੰਨ ਹੱਥ ਮਕਾਂ, ਕਾਇਆ ਮੰਦਰ ਡੇਰਾ ਲਾਈਆ। ਜਿਸ ਵੇਲੇ ਚਾਹੋ ਸਚ ਪ੍ਰੀਤ ਵਿਚ ਕਰਾਓ ਨਿਆਂ, ਅਦਲ ਇਨਸਾਫ਼ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਬਿਆਂ, ਆਪਣਾ ਆਪ ਲਿਆ ਪਰਗਟਾਈਆ। ਪੁਰਖ ਅਕਾਲ ਤੂੰ ਮਾਲਕ ਦੋ ਜਹਾਂ, ਦੋਹਰੀ ਆਪਣੀ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦਏ ਸੁਣਾਈਆ। ਸਾਚਾ ਹੁਕਮ ਸੁਣਾਉਣਾ ਸਾਢੇ ਨੌ ਰੈਣ, ਅਠਾਰਾਂ ਹਾੜ ਨਜ਼ਰੀ ਆਈਆ। ਸਤਿਗੁਰ ਧਾਰਾ ਦਿਸੇ ਐਨ, ਨੁਕ਼ਤਾ ਗ਼ੈਨ ਨਾ ਕੋਇ ਬਣਾਈਆ। ਸਾਚਾ ਬਣ ਕੇ ਧੁਰ ਦਾ ਸੈਣ, ਸਮਝ ਦਏ ਸਮਝਾਈਆ। ਚਾਰ ਜੁਗ ਜਿਸ ਦੇ ਹੁਕਮ ਅੰਦਰ ਰਹਿਣ, ਉਹ ਹੁਕਮ ਇਕ ਪਰਗਟਾਈਆ। ਕੂੜੀ ਕਿਰਿਆ ਖਾਏ ਕੋਈ ਨਾ ਡੈਣ, ਮਮਤਾ ਮੋਹ ਨਾ ਕੋਇ ਹਲਕਾਈਆ। ਕਿਰਪਾ ਕਰੇ ਨਰ ਨਰਾਇਣ, ਨਰ ਹਰਿ ਫੇਰਾ ਪਾਈਆ। ਵਿਦਿਆ ਮੁਖ ਛੁਪਾਏ ਜਗਤ ਵਿਦਵਾਇਨ, ਵਾਇਦੇ ਖ਼ਿਲਾਫ਼ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਚਲਾਈਆ। ਜਨ ਭਗਤੋ ਸੱਚਾ ਰਸਤਾ, ਰਹਿਬਰ ਹੋ ਕੇ ਦਿਆਂ ਜਣਾਈਆ। ਪਿਛਲਾ ਖੋਲ੍ਹਣਾ ਪਏ ਕਿਸੇ ਨਾ ਬਸਤਾ, ਵਿਦਿਆਲਾ ਲੱਭਣ ਕੋਇ ਨਾ ਜਾਈਆ। ਇਕੋ ਇਸ਼ਾਰਾ ਰਖਾਂ ਤੁਹਾਡੇ ਅੰਦਰ

ਦੀ ਅੱਖ ਦਾ, ਦੋਏ ਲੋਚਨ ਕੰਮ ਕਿਸੇ ਨਾ ਆਈਆ। ਲਹਿਣਾ ਦੇਣਾ ਦੇਵਾਂ ਹੱਕ ਦਾ, ਹਕ਼ੀਕ਼ਤ ਤੁਹਾਡੀ ਵੇਖ ਵਖਾਈਆ। ਪੜਦਾ ਓਹਲਾ ਰਹੇ ਨਾ ਸ਼ੱਕ ਦਾ, ਭਰਮ ਦੇਣਾ ਮਿਟਾਈਆ। ਜਿਹੜਾ ਚਾਰ ਜੁਗ ਪੁਰਖ ਅਕਾਲ ਰਿਹਾ ਤੱਕਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਉਹ ਮਾਲਕ ਬਣ ਕੇ ਸਚ ਦਾ, ਜੋਤੀ ਜਾਤਾ ਫੇਰਾ ਪਾਈਆ। ਜੋ ਸੰਬਲ ਗੋਬਿੰਦ ਦੱਸਦਾ, ਹਰਿ ਮੰਦਰ ਡੇਰਾ ਲਾਈਆ। ਜੋ ਝਗੜਾ ਮੁਕਾਵੇ ਦੀਨ ਮਜ਼੍ਹਬ ਵੱਟ ਦਾ, ਡੰਕਾ ਇਕੋ ਦਏ ਸੁਣਾਈਆ। ਮਾਰਗ ਲਾ ਕੇ ਸਤਿ ਦਾ, ਸਤਿ ਧਰਮ ਪਰਗਟਾਈਆ। ਜਨ ਭਗਤੋ ਤੁਹਾਡਾ ਰਾਖਾ ਬਣੇ ਪਤਿ ਦਾ, ਜਗਤ ਪਤੀਆਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਆਪ ਕਰਾਈਆ। ਸਾਚਾ ਮੇਲਾ ਵਿਚ ਸੰਸਾਰ, ਵਡ ਸੰਸਾਰੀ ਆਪ ਕਰਾਈਆ। ਸੰਤ ਸੁਹੇਲੇ ਲੱਭਦੇ ਦੋ ਚਾਰ, ਚਾਰ ਖਾਣੀ ਫੋਲ ਫੁਲਾਈਆ। ਪੂਰਬ ਲਹਿਣਾ ਪਾਵੇ ਸਾਰ, ਜਨਮ ਜਨਮ ਪੜਦਾ ਦਏ ਉਠਾਈਆ। ਪਿਛਲਾ ਕਰਜਾ ਦਏ ਉਤਾਰ, ਨਿਹਕਰਮੀ ਕਰਮ ਕਮਾਈਆ। ਜਿਨ੍ਹਾਂ ਦਾ ਅੱਜ ਹੋਇਆ ਵਿਹਾਰ, ਇੱਕੀ ਇੱਕੀ ਨਜ਼ਰੀ ਆਈਆ। ਇਹਨਾਂ ਦਾ ਗੋਬਿੰਦ ਨਾਲ ਪਿਆਰ, ਸਰਸੇ ਸ਼ਹਾਦਤ ਦੇ ਕੇ ਗਏ ਭੁਗਤਾਈਆ। ਡੁੱਬੇ ਪਹਿਲੀ ਧਾਰ, ਇਕੋ ਓਟ ਤਕਾਈਆ। ਜੇ ਮਿਲਿਉਂ ਕਿਉਂ ਵਿਛੋੜਾ ਦਿਤਾ ਸੰਸਾਰ, ਆਸਾ ਇਕ ਵਧਾਈਆ। ਪੁਰਖ ਅਕਾਲ ਦਿਤੀ ਆਵਾਜ਼, ਅਗੰਮੀ ਆਪ ਜਣਾਈਆ। ਇਹ ਧੁਰ ਦਾ ਖੇਲ ਤਮਾਸ਼, ਭਾਣੇ ਵਿਚ ਰਖਾਈਆ। ਜਿਸ ਵੇਲੇ ਕਲਜੁਗ ਅੰਤ ਬਦਲਾਂ ਰਿਵਾਜ, ਸਮਾਜ ਦਿਆਂ ਮਿਟਾਈਆ। ਛੱਤਰਧਾਰੀ ਹੋ ਕੇ ਦੇਵਾਂ ਧੁਰ ਦਾ ਰਾਜ, ਸਿਕਦਾਰੀ ਇਕ ਅਖਵਾਈਆ। ਪ੍ਰੇਮ ਪ੍ਰੀਤੀ ਆਪਣੇ ਨਾਲ ਰਚ ਕੇ ਕਾਜ, ਆਤਮ ਪਰਮਾਤਮ ਜੋੜ ਜੁੜਾਈਆ। ਫਿਰ ਜਗਤ ਬਣਾ ਸੁਭਾਗ, ਨਾਤਾ ਦੀਨ ਦੁਨੀ ਮੁਕਾਈਆ। ਸਾਚਾ ਚਲਾ ਕੇ ਇਕ ਜਹਾਜ਼, ਵਖਾਏ ਸਰਬ ਲੋਕਾਈਆ। ਤੁਸਾਂ ਪ੍ਰਭ ਦੀ ਰਖਣੀ ਲਾਜ, ਨੇਤਰ ਨੈਣ ਅੱਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਾਚੇ ਹੁਕਮ ਅੰਦਰ ਦਏ ਸੰਦੇਸ਼ਾ, ਸੁਨੇਹੜਾ ਇਕ ਜਣਾਈਆ। ਤੁਹਾਡਾ ਲਹਿਣਾ ਦਸ ਦਸਮੇਸਾ, ਪੂਰਬ ਰਿਹਾ ਮੁਕਾਈਆ। ਭਗਤ ਉਧਾਰੀ ਜਿਸ ਦਾ ਪੇਸ਼ਾ, ਪੇਸ਼ਤਰ ਦਏ ਸਮਝਾਈਆ। ਜਨ ਭਗਤੋ ਮੰਨਿਓ ਕੋਈ ਨਾ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ਾ, ਗੁਰੂ ਅਵਤਾਰ ਪੈਗ਼ੰਬਰ ਦੀ ਲੋੜ ਰਹੇ ਨਾ ਰਾਈਆ। ਜੇ ਲੱਭਣਾ ਤੇ ਲੱਭਿਓ ਇਕੋ ਗੋਬਿੰਦ ਪੁਰਖ ਅਕਾਲ ਦਾ ਬੇਟਾ, ਜੋ ਆਦਿ ਜੁਗਾਦਿ ਸੇਵ ਕਮਾਈਆ। ਏਥੇ ਓਥੇ ਦੋ ਜਹਾਨਾਂ ਖੇਵਟ ਖੇਟਾ, ਨਈਆ ਨੌਕਾ ਆਪਣੇ ਕੰਧ ਉਠਾਈਆ। ਜਿਸ ਦਾ ਕਦੇ ਨਾ ਭੁੱਲਿਆ ਚੇਤਾ, ਚੇਤਨ ਸਭ ਨੂੰ ਦਏ ਕਰਾਈਆ। ਤੁਹਾਡਾ ਖਾਵਣ ਆਏ ਨੇਂਦਾ, ਨਿੰਦਕਾਂ ਦਏ ਦੁਰਕਾਈਆ। ਜੋ ਬਿਨ ਅੱਖਾਂ ਰਹੇ ਵੇਂਹਦਾ, ਬ੍ਰਹਿਮੰਡ ਖੰਡ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਿਰ ਹੱਥ ਰਖੇ ਸਵਾਮੀ, ਸਮਾਂ ਮਿਲੇ ਵਡਿਆਈਆ। ਜਨ ਭਗਤੋ ਆਤਮ ਪਰਮਾਤਮ ਪੜ੍ਹਨੀ ਬਾਣੀ, ਸ਼ਬਦ ਨਿਸ਼ਾਨੀ ਇਕ ਵਖਾਈਆ। ਪੁਰਖ ਅਕਾਲ ਕਰੇ ਮਿਹਰਵਾਨੀ, ਮਹਿਬੂਬ ਧੁਰਦਰਗਾਹੀਆ। ਤੁਹਾਡੀ ਲੇਖੇ ਲੱਗੇ ਜਵਾਨੀ, ਜਵਾਂ ਮਰਦ ਹੋਏ ਸਹਾਈਆ। ਨਾਤਾ ਜੁੜਿਆ ਬਾਹਮੀ, ਸਕੇ ਨਾ ਕੋਇ ਤੁੜਾਈਆ। ਜਗਤ ਵਾਸਨਾ ਵਿਚ ਲੇਖਾ ਹੋਣਾ ਕਾਮੀ, ਕੂੜੀ ਕਿਰਿਆ ਬਾਹਰ ਕਢਾਈਆ। ਸ਼ਰਅ ਦੀ ਕੱਟਣੀ ਗੁਲਾਮੀ, ਤਨ ਜ਼ੰਜੀਰ ਨਾ ਕੋਇ ਵਖਾਈਆ। ਲੋਕਮਾਤ ਮਿਲੇ ਨੇਕਨਾਮੀ, ਨਿੱਕਿਆਂ ਤੋਂ ਵੱਡੇ ਦਿਤਾ

ਬਣਾਈਆ। ਜੁਗ ਜੁਗ ਦੀ ਤੁਹਾਡੀ ਜੋੜੀ ਤ੍ਰੇਤੇ ਵੇਲੇ ਦੀ ਪੁਰਾਣੀ, ਪੂਰਬ ਵਿਚੋਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਜਨ ਭਗਤੋ ਹੋਇਆ ਆਨੰਦ, ਆਨੰਦ ਸਤਿਗੁਰ ਇਕ ਜਣਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਧਨ ਨਾਮ ਦਿਤਾ ਵਖਾਈਆ। ਸਾਂਤਕ ਸਤਿ ਪਾ ਕੇ ਠੰਡ, ਅਗਨੀ ਤਤ ਬੁਝਾਈਆ। ਹਰਿ ਸੰਗਤ ਵਿਚ ਥਾਉਂ ਥਾਈਂ ਪਈ ਗੰਢ, ਦੂਜੇ ਦੀ ਲੋੜ ਨਾ ਕੋਇ ਵਖਾਈਆ। ਏਥੇ ਓਥੇ ਨੂਰੀ ਚਮਕਾਵੇ ਚੰਦ, ਸੀਤਲਾਂ ਵਿਚ ਸੀਤਲ ਹੋ ਸਮਾਈਆ। ਪੂਰਬ ਹੋਈ ਆਸਾ ਮਨਸਾ ਪੂਰੀ ਮੰਗ, ਮੰਗਲਾਚਾਰ ਖ਼ੁਸ਼ੀ ਮਨਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਜਨ ਭਗਤੋ ਤੁਹਾਡਾ ਹੁੰਦਾ ਇਹ ਪਰਬੰਧ, ਚਾਰ ਜੁਗ ਪੁਛੇ ਨਾ ਕੋਇ ਲੋਕਾਈਆ। ਪਹਿਲੋਂ ਰਸਨਾ ਜਿਹਵਾ ਮਦਿਰਾ ਮਾਸ ਛੁਡਾ ਕੇ ਕੂੜਾ ਗੰਦ, ਸਤਿਗੁਰ ਸ਼ਬਦ ਕਰ ਕੁੜਮਾਈਆ। ਫਿਰ ਚਾੜ੍ਹੇ ਜਗਤ ਦਾ ਰੰਗ, ਰੰਗਤ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਜੀਵਣ ਵਿਚੋਂ ਬਦਲਾਈਆ। ਜੀਵਣ ਵਿਚੋਂ ਬਦਲਿਆ ਜੀਵਣ, ਜਗ ਜੀਵਣ ਦਾਤਾ ਦਇਆ ਕਮਾਈਆ। ਭਗਤ ਸੁਹੇਲੇ ਅੰਮ੍ਰਿਤ ਰਸ ਪੀਵਣ, ਨਿਝਰ ਝਿਰਨਾ ਰਿਹਾ ਝਿਰਾਈਆ। ਬਿਨ ਪੁਰਖ ਅਕਾਲ ਲੋਕਮਾਤ ਕਿਸੇ ਨਾ ਨੀਵਣ, ਸਿਰ ਦਿਤਾ ਵਾਪਸ ਹੱਥ ਕਿਸੇ ਨਾ ਆਈਆ। ਜੋ ਅਬਿਨਾਸ਼ੀ ਕਰਤੇ ਚਰਨਾਂ ਥੀਵਣ, ਨਾਤਾ ਤੋੜਨ ਜਗਤ ਲੋਕਾਈਆ। ਸਾਚਾ ਬੀਜ ਅਗੰਮੀ ਬੀਵਣ, ਫੁੱਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਦਏ ਸੁਲਤਾਨ, ਸੁਤਿਆਂ ਆਪ ਉਠਾਈਆ। ਜਨ ਭਗਤੋ ਤੁਹਾਡੀ ਭਗਤੀ ਹੋਈ ਪਰਵਾਨ, ਪਰਮ ਪੁਰਖ ਦਏ ਸਰਨਾਈਆ। ਤੁਸੀਂ ਸਚਖੰਡ ਦੇ ਬਣੇ ਮਹਿਮਾਨ, ਜਗਤ ਮਹਿਮਾਨੀ ਦੀ ਲੋੜ ਰਹੇ ਨਾ ਰਾਈਆ। ਸਾਚੇ ਨਾਮ ਦਾ ਖਾਧਾ ਪਕਵਾਨ, ਕੱਚਿਆਂ ਤੋਂ ਪੱਕੇ ਹੋ ਕੇ ਖਾਈਆ। ਘਰ ਸੋਹਣਾ ਨਜ਼ਰੀ ਆਵੇ ਕਾਹਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਿਸ ਦਾ ਬਦਲੇ ਨਾ ਕੋਇ ਵਿਧਾਨ, ਵਾਧਾ ਤੁਹਾਡਾ ਦਏ ਕਰਾਈਆ। ਚਾਰ ਕੁੰਟ ਦਹਿ ਦਿਸ਼ਾ ਸ਼ਬਦੀ ਹੁਕਮ ਦੇਵੇ ਫ਼ਰਮਾਨ, ਧੁਰ ਦਰਬਾਰੀ ਆਪ ਦ੍ਰਿੜਾਈਆ। ਕਲਜੁਗ ਮੇਟੇ ਕੂੜਾ ਨਿਸ਼ਾਨ, ਸਤਿ ਧਰਮ ਇਕ ਪਰਗਟਾਈਆ। ਚਿੱਲਾ ਚੜ੍ਹੇ ਓਸ ਕਮਾਨ, ਜਿਸ ਨੂੰ ਲੁਹਾਰ ਤਰਖ਼ਾਨ ਨਾ ਕੋਇ ਘੜਾਈਆ। ਗੋਬਿੰਦ ਸੂਰਾ ਇਕ ਬਲਵਾਨ, ਦੋ ਜਹਾਨਾਂ ਵੇਖੇ ਚਾਈਂ ਚਾਈਂਆ। ਰਹਿਮਤ ਵਿਚ ਰਹਿਮਾਨ, ਮੁਹੱਬਤ ਨਾਲ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜਨ ਭਗਤੋ ਵੇਖੋ ਕਾਇਆ ਕੁਰਹ, ਕ਼ੁਰਾਨ ਦੀ ਲੋੜ ਰਹੇ ਨਾ ਰਾਈਆ। ਤੁਹਾਨੂੰ ਸਾਰੇ ਜਗ ਨੇ ਕਹਿਣਾ ਬੁਰਾ, ਦਰਗਹਿ ਸਾਚੀ ਮਿਲੇ ਵਡਿਆਈਆ। ਤੁਹਾਡੇ ਸਿਰ ਤੇ ਸ਼ਰਅ ਨਾ ਫਿਰੇ ਛੁਰਾ, ਦੀਨ ਮਜ਼੍ਹਬ ਦਾ ਝਗੜਾ ਨਾ ਕੋਇ ਬਣਾਈਆ। ਸਾਰਾ ਜਹਾਨ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬੇਗੁਰਾ, ਬਿਨ ਭਗਤਾ ਸਤਿਗੁਰ ਪੁਰਖ ਅਕਾਲ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਆ ਗਈ ਮਾਤ, ਪੁਰਖ ਅਕਾਲ ਦਿਤੀ ਵਡਿਆਈਆ। ਜਨ ਭਗਤਾਂ ਦੇਵਾਂ ਧੁਰ ਦੀ ਦਾਤ, ਵਸਤ ਅਮੋਲਕ ਝੋਲੀ ਪਾਈਆ। ਗੁਰਸਿਖੋ ਬਣਨਾ ਇਕ ਜਮਾਤ, ਇਕੋ ਕਰਨੀ ਸਚ ਪੜ੍ਹਾਈਆ। ਜਿਸ ਨੂੰ ਗੋਬਿੰਦ ਬਣਾਇਆ ਬਾਪ, ਉਹ ਪੁਰਖ ਅਕਾਲ ਸਭ ਦਾ ਪਿਤਾ ਮਾਈਆ। ਓਸੇ ਦਾ ਕਰਨਾ ਜਾਪ, ਸਿਫ਼ਤੀ ਨਾਮ ਨਾ ਕੋਇ ਸਲਾਹੀਆ। ਜੋ ਸਭ ਦਾ ਪੂਰਾ ਕਰਨ

ਆਇਆ ਭਵਿਖਤ ਵਾਕ, ਵਾਕਫ਼ਕਾਰ ਹੋ ਕੇ ਵੇਖ ਵਖਾਈਆ। ਤੁਹਾਡੇ ਕਾਇਆ ਮੰਦਰ ਅੰਦਰ ਖੋਲ੍ਹ ਕੇ ਤਾਕ, ਪੜਦਾ ਪੜਦੇ ਵਿਚੋਂ ਉਠਾਈਆ। ਲਹਿਣਾ ਦੇਣਾ ਪੂਰਾ ਕਰ ਕੇ ਹਿਸਾਬ ਕਿਤਾਬ, ਅਗੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਈਆ। ਧੁਰ ਫ਼ਰਮਾਨ ਸੁਣੋ ਭਗਤ, ਸ੍ਰੀ ਭਗਵਾਨ ਆਪ ਜਣਾਈਆ। ਝੂਠਾ ਨਾਤਾ ਵੇਖੋ ਜਗਤ, ਸੱਜਣ ਸਾਥੀ ਨਜ਼ਰ ਕਿਸੇ ਨਾ ਆਈਆ। ਜਿਨ੍ਹਾਂ ਦਾ ਵਿਹਾਰ ਖਾਣਾ ਪੀਣਾ ਫ਼ਕ਼ਤ, ਫ਼ਿਕਰਾ ਹੱਕ ਨਾ ਕੋਇ ਸੁਣਾਈਆ। ਹੱਡ ਮਾਸ ਨਾੜੀ ਉਬਲੇ ਬੂੰਦ ਰਕਤ, ਰਤੀ ਰੰਗ ਨਾ ਕੋਇ ਰੰਗਾਈਆ। ਆਤਮ ਪਰਮਾਤਮ ਲੱਭੇ ਕਿਸੇ ਨਾ ਸ਼ਕਤ, ਮਨ ਵਾਸਨਾ ਹੋਈ ਹਲਕਾਈਆ। ਤੁਹਾਡਾ ਗੋਬਿੰਦ ਨਾਲੋਂ ਸਮਝਦੇ ਫ਼ਰਕ਼, ਆਪ ਨੂੰ ਗੋਬਿੰਦ ਪੁੱਤਰ ਕਹਿ ਸੁਣਾਈਆ। ਕਿਸੇ ਨੂੰ ਹੱਥ ਨਾ ਆਈ ਗੋਬਿੰਦ ਵਾਲੀ ਸੜਕ, ਮੰਜ਼ਲ ਚੜ੍ਹਿਆ ਨਾ ਚਾਈਂ ਚਾਈਂਆ। ਬੁਧੀ ਅੰਦਰ ਸਾਰੇ ਗਏ ਅਟਕ, ਅਗਲਾ ਘਰ ਨਾ ਕੋਇ ਵਖਾਈਆ। ਬੱਕਰੇ ਰਹੇ ਝਟਕ, ਬਦਨਾਮ ਗੋਬਿੰਦ ਰਹੇ ਕਰਾਈਆ। ਹੁਣ ਆਉਣ ਵਾਲਾ ਵਕ਼ਤ, ਹੋਣੀ ਸਰਬ ਜੁਦਾਈਆ। ਕਿਸੇ ਨਹੀਂ ਵੰਡਣਾ ਦਰਦ, ਗੁਰ ਪੀਰ ਹੋਏ ਨਾ ਕੋਇ ਸਹਾਈਆ। ਕਿਸੇ ਨਹੀਂ ਮੰਨਣੀ ਅਰਜ਼, ਦੁਖੀਆਂ ਦੁੱਖ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਉਠਾਈਆ। ਜਨ ਭਗਤੋ ਤੁਹਾਡੀ ਧੁਰ ਦੀ ਸ਼ਾਦੀ, ਸ਼ਮਅ ਸ਼ਮਅ ਹੋਏ ਰੁਸ਼ਨਾਈਆ। ਕੋਟਾਂ ਵਿਚੋਂ ਥੋੜੀ ਦਿਸੇ ਆਬਾਦੀ, ਅਬਚਲ ਨਗਰ ਬਹਿ ਕੇ ਖ਼ੁਸ਼ੀ ਮਨਾਈਆ। ਤੁਹਾਡਾ ਨਾ ਕੋਈ ਢਾਡੀ ਨਾ ਰਬਾਬੀ, ਜਗਤ ਸਿਤਾਰ ਨਾ ਕੋਇ ਵਜਾਈਆ। ਨਾ ਸ਼ਰਅ ਤੇ ਨਾ ਸਮਾਜੀ, ਨਾ ਕੋਈ ਲਹਿਣਾ ਰਿਹਾ ਵਖਾਈਆ। ਤੁਹਾਡਾ ਭਗਵਾਨ ਤੁਹਾਡੇ ਨਾਲ ਰਾਜ਼ੀ, ਓਥੇ ਕੀ ਕਰੇ ਲੋਕਾਈਆ। ਜਿਹੜੀ ਜਗਤ ਨਿੰਦਰਾ ਵਿਚੋਂ ਨਹੀਂ ਜਾਗੀ, ਆਲਸ ਸਕਿਆ ਨਾ ਕੋਇ ਮਿਟਾਈਆ। ਪ੍ਰਭ ਦੀ ਨਿੰਦਿਆ ਕਰਨੀ ਇਨ੍ਹਾਂ ਦੀ ਧੁਰ ਦੀ ਵਾਦੀ, ਵਾਧਾ ਕੂੜ ਵਿਕਾਰ ਰਖਾਈਆ। ਜਿਨ੍ਹਾਂ ਦਾ ਮਨੂਆ ਹੋਇਆ ਬਾਗ਼ੀ, ਸੁਰਤੀ ਸੋਈ ਨਾ ਕੋਇ ਉਠਾਈਆ। ਕਲਪਣਾ ਵਿਚ ਹੋਏ ਦਾਗ਼ੀ, ਦੁਰਮਤ ਮੈਲ ਨਾ ਕੋਇ ਧੁਆਈਆ। ਬਣ ਕੇ ਤੱਤਾਂ ਵਾਲੇ ਪਾਂਧੀ, ਭੱਜਣ ਥਾਉਂ ਥਾਈਂਆ। ਕਿਸੇ ਨੇ ਖਾਧਾ ਸੂਰ ਕਿਸੇ ਨੇ ਖਾਧੀ ਢਾਂਡੀ, ਦੋਵੇਂ ਆਂਢੀ ਗੁਆਂਢੀ, ਰਾਏ ਧਰਮ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਰਾਇਣ ਵੇਖ ਵਖਾਈਆ। ਨਰ ਨਰਾਇਣ ਕਹੇ ਮੇਰਾ ਸਤਿਗੁਰ ਸ਼ਬਦ ਸੂਰਾ, ਸੁਤ ਸਾਚਾ ਇਕ ਜਣਾਈਆ। ਜਿਸ ਨੇ ਕਲਜੁਗ ਹੂੰਝਣਾ ਕੂੜਾ, ਕੂੜੀ ਕਿਰਿਆ ਦਏ ਮਿਟਾਈਆ। ਜਿਸ ਨੇ ਮੇਰੇ ਨਾਮ ਦਾ ਵਜਾਉਣਾ ਇਕੋ ਤੂਰਾ, ਤੁਰੀਆ ਤੋਂ ਅਗੇ ਕਰੇ ਪੜ੍ਹਾਈਆ। ਸਰਬ ਕਲਾ ਹੋਵੇ ਭਰਪੂਰਾ, ਭਰਪੂਰੀ ਵੇਖੇ ਥਾਉਂ ਥਾਈਂਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਜਿਨ੍ਹਾਂ ਅੰਮ੍ਰਿਤ ਜਾਮ ਪਿਆਈਆ। ਚਰਨ ਪ੍ਰੀਤੀ ਮਸਤਕ ਟਿੱਕਾ ਲਾਵੇ ਧੂੜਾ, ਅੰਦਰੋਂ ਕਰੇ ਸਫ਼ਾਈਆ। ਕਾਇਆ ਮਾਟੀ ਰੰਗ ਚੜ੍ਹਾਏ ਗੂੜ੍ਹਾ, ਦੋ ਜਹਾਨਾਂ ਉਤਰ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਪਰਗਟਾਈਆ। ਸਾਚੇ ਰਾਹ ਦਾ ਜਗਤ ਵਾਧਾ, ਵਾਹਿਗੁਰੂ ਪੁਰਖ ਅਕਾਲ ਕਰਾਈਆ। ਜਿਸ ਨੂੰ ਦੂਸਰ ਜਾਣੇ ਕੋਇ ਨਾਂਹ, ਨਾਂਹ ਨਾਂਹ ਕਰੇ ਸਰਬ ਲੋਕਾਈਆ। ਸਾਚੇ ਭਗਤਾਂ ਅੰਤਰ ਹੋਈ ਹਾਂ, ਹਾਂ ਹਾਂ ਵਿਚ ਰਖਾਈਆ। ਸਚ ਦਵਾਰੇ ਕਰ ਨਿਆਂ, ਅਦਲ ਇਨਸਾਫ਼ ਇਕ ਦ੍ਰਿੜਾਈਆ। ਜਨ ਭਗਤੋ ਇਕ ਦੂਜੇ ਦੀ ਫੜਨੀ ਬਾਂਹ, ਨਾਤਾ ਸਕੇ ਨਾ ਕੋਇ

ਤੁੜਾਈਆ। ਸਭ ਨੇ ਸਮਝਣਾ ਪੁਰਖ ਅਕਾਲ ਪਿਤਾ ਮਾਂ, ਜਗਤ ਮਾਤਾ ਪਿਤਾ ਨਾ ਕੋਇ ਭੇਵ ਚੁਕਾਈਆ। ਪੁਰਖ ਅਕਾਲ ਦਾ ਫ਼ਰਮਾਨਾ ਹੋਣ ਲੱਗਾ ਰਵਾਂ, ਪਹਿਲਾ ਦਿਨ ਦਏ ਦ੍ਰਿੜਾਈਆ। ਜਿਸ ਦਾ ਸਮਾਜ ਮੰਨਣਾ ਨਵਾਂ, ਨਵ ਨੌ ਵੇਖ ਵਖਾਈਆ। ਹੁਕਮੇਂ ਅੰਦਰ ਕਿਸੇ ਨਹੀਂ ਮਾਰਨਾ ਦਮਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਜਨ ਭਗਤੋ ਪੁਰਖ ਅਕਾਲ ਦਇਆ ਕਮਾਉਂਦਾ ਏ। ਸੋ ਪੁਰਖ ਨਿਰੰਜਣ ਨਿਰਗੁਣ ਧਾਰ ਨਿਰਵੈਰ ਹੋ ਕੇ ਰੰਗ ਚੜ੍ਹਾਉਂਦਾ ਏ। ਸਤਿ ਦਵਾਰ ਸੱਚੀ ਧਰਮਸਾਲ, ਸਾਚਾ ਮੰਦਰ ਇਕ ਵਖਾਉਂਦਾ ਏ। ਜਿਥੇ ਪੋਹੇ ਕੋਇ ਨਾ ਕਾਲ, ਸ਼ਾਹ ਕੰਗਾਲ ਇਕੋ ਰੂਪ ਰੰਗ ਚੜ੍ਹਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਸਮਝਾਉਂਦਾ ਏ। ਸਾਚਾ ਨਾਮ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰ, ਚਾਰ ਜੁਗ ਸਮਝ ਕਿਸੇ ਨਾ ਆਈਆ। ਆਉਂਦੇ ਰਹੇ ਗੁਰੂ ਅਵਤਾਰ, ਪੈਗ਼ੰਬਰ ਫੇਰਾ ਪਾਈਆ। ਆਪਣਾ ਹੁਕਮ ਬਦਲਦਾ ਰਿਹਾ ਵਿਚ ਸੰਸਾਰ, ਰਾਮ ਕ੍ਰਿਸ਼ਨ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਨਾਉਂ ਪਰਗਟਾਈਆ। ਪੜਦਾ ਖੋਲ੍ਹ ਕੇ ਅੰਤ ਦੱਸਿਆ ਨਾ ਪਾਰਾਵਾਰ, ਬੇਅੰਤ ਕਹਿ ਕੇ ਸਾਰੇ ਸ਼ੁਕਰ ਮਨਾਈਆ। ਦੋ ਜਹਾਨਾਂ ਵਿਚ ਕਰਦਾ ਰਿਹਾ ਇਜ਼ਹਾਰ, ਥੋੜਾ ਥੋੜਾ ਨਾਮ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪਣੇ ਹੱਥ ਰਖਾਈਆ। ਸਾਚਾ ਨਾਮ ਪੁਰਖ ਅਕਾਲ ਸੋ, ਸੋ ਸਾਹਿਬ ਆਪ ਦ੍ਰਿੜਾਈਆ। ਹੰ ਬ੍ਰਹਮ ਆਪੇ ਹੋ, ਲੱਖ ਚੁਰਾਸੀ ਡੇਰਾ ਲਾਈਆ। ਮਹਾਰਾਜ ਸ਼ਹਿਨਸ਼ਾਹ ਦੂਜਾ ਅਵਰ ਨਾ ਜਾਣੇ ਕੋ, ਪਾਤਸ਼ਾਹ ਬੇਪਰਵਾਹੀਆ। ਸ਼ੇਰ ਸਿੰਘ ਬੱਬਰ ਹੋ ਕੇ ਸ਼ਬਦੀ ਕਿਸੇ ਨਾਲ ਨਾ ਕਰੇ ਧਰੋਹ, ਬਲਧਾਰੀ ਵਡ ਵਡਿਆਈਆ। ਵਿਸ਼ਨੂੰ ਹੋ ਕੇ ਸੇਵਾ ਨਾਲ ਕਰੇ ਮੋਹ, ਹੁਕਮ ਪ੍ਰਭ ਦਾ ਮੰਨ ਮਨਾਈਆ। ਭਗਵਾਨ ਹੋ ਕੇ ਘਟ ਘਟ ਅੰਤਰ ਦੇਵੇ ਲੋ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਵੇਖ ਵਖਾਈਆ। ਆਤਮ ਪਰਮਾਤਮ ਨਾਲ ਜਾਵੇ ਛੋਹ, ਮੇਲਾ ਮੇਲੇ ਸਹਿਜ ਸੁਭਾਈਆ। ਜਨ ਭਗਤੋ ਪੁਰਖ ਅਕਾਲ ਸਤਿਗੁਰ ਸ਼ਬਦ ਇਕੋ ਬੜਾ ਗੁਰੂਆਂ ਦਾ ਚਾਹੀਏ ਨਹੀਂ ਗਰੋਹ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹੁਕਮ ਇਕ ਸਮਝਾਈਆ। ਹਰਿ ਦਾ ਹੁਕਮ ਹੁਕਮ ਅਨੋਖਾ, ਸ਼ਾਸਤਰ ਸਿਮਰਤ ਵੇਦ ਪੁਰਾਨ ਬੈਠੇ ਸੀਸ ਨਿਵਾਈਆ। ਜਿਸ ਦੇ ਵਿਚ ਨਹੀਂ ਕੋਈ ਧੋਖਾ, ਅਦਲ ਇਨਸਾਫ਼ ਇਕ ਦ੍ਰਿੜਾਈਆ। ਜੁਗ ਜੁਗ ਵੇਖੇ ਆਪਣਾ ਮੌਕਾ, ਨਿਰਗੁਣ ਹੋ ਕੇ ਫੇਰਾ ਪਾਈਆ। ਕਲਜੁਗ ਅੰਤਮ ਆਪੇ ਪਹੁੰਚਾ, ਪਾਰਬ੍ਰਹਮ ਪ੍ਰਭ ਵੇਸ ਵਟਾਈਆ। ਜਨ ਭਗਤ ਕਲਜੁਗ ਅੰਤ ਕੋਈ ਨਾ ਜਾਵੇ ਔਂਤਾ, ਸਾਚਾ ਮੇਲਾ ਆਪ ਕਰਾਈਆ। ਅੰਦਰ ਵੜ ਕੇ ਕਰੇ ਸਾਫ਼ ਚੌਂਕਾ, ਜਗਤ ਗੋਬਰ ਦੀ ਲੋੜ ਰਹੇ ਨਾ ਰਾਈਆ। ਅੰਮ੍ਰਿਤ ਰਸ ਗੋਬਿੰਦ ਧਾਰ ਇਕ ਤਰੌਂਕਾ, ਦੁਰਮਤ ਮੈਲ ਧਵਾਈਆ। ਸੰਤ ਸੁਹੇਲੇ ਗੁਰ ਚੇਲੇ ਚੜ੍ਹਾ ਕੇ ਆਪਣੀ ਨੌਕਾ, ਨਈਆ ਸਾਚੀ ਪਾਰ ਲੰਘਾਈਆ। ਜਨ ਭਗਤੋ ਗੋਬਿੰਦ ਸੁਤਾ ਇਕੋ ਢਈਆ ਲਾਇਆ ਢੌਂਕਾ, ਬਰਸ ਬਰਸੀ ਸਮਝ ਕਿਸੇ ਨਾ ਆਈਆ। ਅੰਤ ਸ਼ਬਦੀ ਧਾਰ ਵਜਾਇਆ ਧੌਂਸਾ, ਨਾਮ ਰਣਜੀਤ ਨਗਾਰਾ ਇਕ ਪਰਗਟਾਈਆ। ਜਿਸ ਨੇ ਛੱਡਿਆ ਪਟਨਾ ਪੌਂਟਾ, ਪਾਟਲ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਈਆ। ਹਰਿਜਨ ਸਾਚੇ ਤਾਰਨ ਜੋਗਾ, ਜੁਗਤ ਆਪਣੇ ਹੱਥ ਰਖਾਈਆ। ਚਿੰਤਾ ਗ਼ਮ ਰਹਿਣ ਨਾ

ਦੇਵੇ ਸੋਗਾ, ਹਰਖ ਵੰਡ ਨਾ ਕੋਇ ਵੰਡਾਈਆ। ਮਿਹਰਵਾਨ ਹੋ ਕੇ ਜੁਗ ਚੌਕੜੀ ਕਾਇਆ ਪੰਜ ਤਤ ਬਦਲੇ ਚੋਲਾ, ਝੁੱਗੀ ਸਭ ਦੀ ਵੇਖ ਵਖਾਈਆ। ਜਨ ਭਗਤੋ ਤੁਹਾਡਾ ਵੇਖੇ ਕਾਇਆ ਸਾਢੇ ਤਿੰਨ ਹੱਥ ਦਾ ਕੋਠਾ, ਕੋਠੜੀ ਪੜਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਰਨ ਕਹੇ ਮੈਂ ਆਈ ਲੋਕਮਾਤ, ਮਾਤਰ ਭੂਮੀ ਵੇਖ ਵਖਾਈਆ। ਮੇਰਾ ਇਕੋ ਮਾਈ ਬਾਪ, ਦੂਜਾ ਨਾਤਾ ਨਾ ਕਿਸੇ ਜੁੜਾਈਆ। ਭਗਤਾਂ ਬਣਾ ਸਾਥ, ਸਾਥਣ ਹੋ ਕੇ ਸੇਵ ਕਮਾਈਆ। ਜੋ ਗੋਬਿੰਦ ਗਿਆ ਆਖ, ਉਹ ਵੇਖਾਂ ਚਾਈਂ ਚਾਈਂਆ। ਜਿਸ ਦੀ ਨੰਦੇੜੋਂ ਚੁੱਕੀ ਨਾ ਕਿਸੇ ਰਾਖ, ਰਾਖੀ ਕਰੇ ਥਾਉਂ ਥਾਈਂਆ। ਗੁਰਮੁਖਾਂ ਪੁਛੇ ਵਾਤ, ਵਾਤਾਵਰਨ ਦਏ ਬਦਲਾਈਆ। ਜੋ ਆਪਣਾ ਅੰਤ ਅਖ਼ੀਰੀ ਦੱਸ ਕੇ ਗਿਆ ਜਾਪ, ਸੋਹੰ ਭੱਥਾ ਤੀਰ ਕਮਾਨ ਸਮਝਾਈਆ। ਸੋ ਲਹਿਣਾ ਦੇਣਾ ਰਿਹਾ ਵਾਚ, ਵਾਚਕ ਗਿਆਨੀ ਭੇਵ ਨਾ ਕੋਇ ਖੁਲ੍ਹਾਈਆ। ਪਤਰੇ ਪੜ੍ਹ ਪੜ੍ਹ ਸਾਰੇ ਰਹੇ ਵਾਚ, ਮੰਜ਼ਲ ਚੜ੍ਹ ਮੰਦਰ ਕਾਇਆ ਵੜ, ਧੁਰ ਦਾ ਹੁਕਮ ਸਚ ਫ਼ਰਮਾਨਾ ਲੋਕਮਾਤ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਈਆ। ਜਨ ਭਗਤਾਂ ਭਾਗ ਅਵੱਲੜਾ, ਲੇਖਾ ਲਿਖਤ ਨਾ ਕੋਇ ਜਣਾਈਆ। ਇਕੋ ਜਾਣੇ ਪੁਰਖ ਅਕਾਲ ਅਕੱਲੜਾ, ਏਕੰਕਾਰਾ ਬੇਪਰਵਾਹੀਆ। ਜੋ ਵਸਿਆ ਸਚ ਮਹੱਲੜਾ, ਸਚ ਦਵਾਰੇ ਸੋਭਾ ਪਾਈਆ। ਸ਼ਬਦੀ ਰੂਪ ਫੜਾਇਆ ਪਲੜਾ, ਤੰਦ ਸਕੇ ਨਾ ਕੋਇ ਤੁੜਾਈਆ। ਸਚ ਦਵਾਰੇ ਖਲੜਾ, ਸਨਮੁਖ ਹੋ ਕੇ ਨਜ਼ਰੀ ਆਈਆ। ਜੋਤੀ ਸ਼ਬਦੀ ਧਾਰ ਰਲੜਾ, ਪੰਜ ਤਤ ਨਾ ਕੋਇ ਰਖਾਈਆ। ਸਚ ਸਿੰਘਾਸਣ ਇਕੋ ਮਲੜਾ, ਆਤਮ ਸੇਜਾ ਡੇਰਾ ਲਾਈਆ। ਦੀਪਕ ਜੋਤ ਹੋ ਕੇ ਬਲੜਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਧਾਮ ਵਖਾਏ ਨਿਹਚਲ ਇਕ ਅਟਲੜਾ, ਸਚਖੰਡ ਸਾਚਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਜਨ ਭਗਤੋ ਮਾਣ ਜਗਤ ਵਡਿਆ, ਹਰਿ ਵੱਡਾ ਵੇਖ ਵਖਾਈਆ। ਨਾਤਾ ਬਿਧਾਤਾ ਜੋੜ ਕੇ ਦਏ ਪਰਨਾ, ਪਰਮ ਪੁਰਖ ਹੋ ਸਹਾਈਆ। ਸਾਚਾ ਸਭ ਦਾ ਸਾਂਝਾ ਹੋਏ ਵਿਵਾਹ, ਵੱਖਰੀ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਅਗਲਾ ਸਾਹ ਲੈਣਾ ਸੁਧਾ, ਇੱਕੀ ਹੋ ਕੇ ਪੰਧ ਮੁਕਾਈਆ। ਸਾਢੇ ਨੌ ਦਾ ਵਕ਼ਤ ਲੈਣਾ ਬਣਾ, ਬਨਾਵਟ ਕੂੜੀ ਬਾਹਰ ਕਢਾਈਆ। ਸਾਢੇ ਪੰਜ ਰੰਗ ਲੈਣਾ ਚੜ੍ਹਾ, ਦੁਰਮਤ ਮੈਲ ਧਵਾਈਆ। ਸੋਹਣਾ ਲਾੜਾ ਲੈਣਾ ਸਜਾ, ਜਿਸ ਦਾ ਸੱਜਣ ਬੇਪਰਵਾਹੀਆ। ਗੋਬਿੰਦ ਸੂਰਾ ਲੈਣਾ ਮਨਾ, ਸ਼ਬਦੀ ਸਤਿਗੁਰ ਨਜ਼ਰੀ ਆਈਆ। ਜੋ ਪਕੜਨਹਾਰਾ ਬਾਂਹ, ਬਾਹੂ ਬਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰਨੇ ਆਇਆ, ਕਰਤਾ ਪੁਰਖ ਗਹਿਰ ਗੰਭੀਰ। ਜਨ ਭਗਤਾਂ ਨਾਤਾ ਤੋੜੇ ਕੂੜੀ ਮਾਇਆ, ਸਾਂਤਕ ਸਾਂਤ ਸਤਿ ਕਰੇ ਸਰੀਰ। ਘਰ ਅਬਿਨਾਸ਼ੀ ਠਾਕਰ ਜਿਸ ਨੇ ਪਾਇਆ, ਸ਼ਰਅ ਤਨ ਨਾ ਰਹੇ ਜ਼ੰਜੀਰ। ਹਿਰਦੇ ਹਰਿ ਗੁਣ ਮੰਗਲ ਗਾਇਆ, ਮੰਜ਼ਲ ਚੋਟੀ ਚੜ੍ਹ ਅਖ਼ੀਰ। ਸੋ ਵੇਲਾ ਭਗਤੋ ਤੁਹਾਡੇ ਉਤੇ ਆਇਆ, ਤੁਹਾਡੀ ਬਦਲ ਦੇਵੇ ਤਕ਼ਦੀਰ। ਚਰਨ ਪ੍ਰੀਤੀ ਝੋਲੀ ਪਾਇਆ, ਅੰਮ੍ਰਿਤ ਆਤਮ ਦੇਵੇ ਸਾਚਾ ਸੀਰ। ਜੁਗ ਜਨਮ ਦੇ ਵਿਛੜੇ ਮੇਲ ਮਿਲਾਇਆ, ਸਤਿਜੁਗ ਤਰੇਤਾ ਦੁਆਪਰ ਕਲਜੁਗ ਅੰਤਮ ਪੰਧ ਚੀਰ। ਭਗਤ ਦਵਾਰੇ ਬਹਿ ਕੇ ਕਾਜ ਰਚਾਇਆ, ਮੁੱਲਾ ਕ਼ਾਜ਼ੀ ਸ਼ੇਖ਼ ਮੁਸਾਇਕ ਪੰਡਤ ਪਾਂਧਾ ਕਰੇ ਨਾ ਕੋਇ ਦਿਲਗੀਰ। ਸਭ ਨੇ ਸੋਹੰ ਢੋਲਾ ਧੁਰ ਦਾ ਬੋਲਾ ਮਿਲ ਕੇ ਗਾਇਆ, ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਤੇਰੀ ਪੂਰੀ ਹੋਈ ਮਨਸਾ, ਵਾਸਨਾ ਕੂੜ ਰਹੀ ਨਾ ਰਾਈਆ। ਗੁਰਮੁਖ ਰੂਪ ਹੋਇਆ ਹੰਸਾ, ਸੋਹੰ ਰੂਪ ਸਮਾਈਆ। ਹਰਿ ਸੰਗਤ ਤੇਰਾ ਬੰਸਾ, ਸਰਬੰਸ ਦਿਤਾ ਵਖਾਈਆ। ਮਨ ਹੰਕਾਰੀ ਮਾਰਨਾ ਕੰਸਾ, ਦੁਸ਼ਟ ਦੁਰਾਚਾਰੀ ਬਾਹਰ ਕਢਾਈਆ। ਪ੍ਰਭ ਮਿਲਣ ਦੀ ਰਖਣੀ ਮਮਤਾ, ਮਾਇਆ ਮੋਹ ਕੂੜ ਤਜਾਈਆ। ਗੜ੍ਹ ਰਹੇ ਨਾ ਹਉਮੇ ਹੰਗਤਾ, ਹੰ ਬ੍ਰਹਮ ਨਜ਼ਰੀ ਆਈਆ। ਪੁਰਖ ਅਕਾਲ ਦਾ ਦੂਜਾ ਚਲਿਆ ਸੰਮਤਾ, ਸ਼ਹਿਨਸ਼ਾਹੀ ਨਾਉਂ ਧਰਾਈਆ। ਜਿਸ ਨੇ ਖੇਲ ਕਰਨਾ ਰਮਤਾ ਰਮਤਾ, ਰਾਮ ਸਭ ਨੂੰ ਦੇਣਾ ਵਖਾਈਆ। ਦੂਜੇ ਅਗੇ ਕਰੇ ਨਾ ਕੋਈ ਮਿੰਨਤਾ, ਮੰਗਣ ਦਾ ਝਗੜਾ ਦਏ ਚੁਕਾਈਆ। ਤੁਸਾਂ ਕੀ ਕਰਨਾ ਸਵਰਗ ਬਹਿਸ਼ਤ ਜੱਨਤਾ, ਸਚਖੰਡ ਦਵਾਰੇ ਸਹਿਜੇ ਦਿਆਂ ਪੁਚਾਈਆ। ਕਿਨਾਰਾ ਮਿਲੇ ਕੋਈ ਨਾ ਨਿੰਦਕਾ, ਜੁਗ ਜੁਗ ਪ੍ਰਭ ਦੀ ਧਾਰ ਚਲੀ ਆਈਆ। ਤੁਹਾਡਾ ਪੜਦਾ ਖੋਲ੍ਹਾਂ ਜੀਓ ਪਿੰਡ ਦਾ, ਬ੍ਰਹਿਮੰਡ ਖੰਡ ਹੋਵੇ ਰੁਸ਼ਨਾਈਆ। ਅੰਮ੍ਰਿਤ ਬਖ਼ਸ਼ਾਂ ਸਾਗਰ ਸਿੰਧ ਦਾ, ਨਿਝਰ ਝਿਰਨਾ ਇਕ ਝਿਰਾਈਆ। ਦਰਸ਼ਨ ਹੋਵੇ ਗੁਣੀ ਗਹਿੰਦ ਦਾ, ਗਹਿਰ ਗਵਰ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਨੰਦ ਆਨੰਦ ਵਿਚੋਂ ਪਰਗਟਾਈਆ। ਆਨੰਦ ਵਿਚੋਂ ਆਨੰਦ ਦਏ ਪਰਗਟਾ, ਪਰਗਟ ਆਪਣਾ ਹੁਕਮ ਮਨਾਈਆ। ਗੁਰਮੁਖੋ ਤੁਸਾਂ ਵਿਕਣਾ ਇਕੋ ਹੱਟਾ, ਹਟਵਾਣੇ ਬਹੁਤੇ ਜਗ ਨਜ਼ਰੀ ਆਈਆ। ਜਿਸ ਦਵਾਰੇ ਨਹੀਂ ਕੋਈ ਰੱਟਾ, ਦਵੈਤ ਵਿਚ ਨਾ ਕੋਇ ਰਖਾਈਆ। ਸ਼ਰਅ ਦਾ ਨਹੀਂ ਕੋਈ ਪੱਟਾ, ਕੂੜ ਕਟਾਰ ਨਾ ਕੋਇ ਉਠਾਈਆ। ਇਕੋ ਪੁਰਖ ਅਕਾਲ ਸੱਚਾ, ਸਚ ਦਵਾਰੇ ਸੋਭਾ ਪਾਈਆ। ਗੁਰਸਿਖੋ ਤੁਹਾਡਾ ਇਕ ਦੂਜੇ ਦੇ ਨਾਲ ਨਾਤਾ ਹੋਇਆ ਪੱਕਾ, ਅਗੇ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰ ਪੈਗ਼ੰਬਰਾਂ ਤੋਂ ਕਲਜੁਗ ਅੰਤਮ ਅਖ਼ੀਰ ਲੈ ਕੇ ਸਭ ਹੱਛਾ, ਹੱਛੀ ਤਰ੍ਹਾਂ ਅਗੇ ਆਪਣਾ ਹੁਕਮ ਚਲਾਈਆ। ਸਤਿਗੁਰ ਸ਼ਬਦ ਕਰੇ ਪਰਵਾਨ, ਪ੍ਰਾਣੀ ਸਮਝ ਕੋਇ ਨਾ ਪਾਇੰਦਾ। ਜਿਸ ਨੂੰ ਬੁਧੀ ਜਾਣੇ ਨਾ ਨਾਲ ਗਿਆਨ, ਪੜਦਾ ਪਾੜ ਨਾ ਕੋਇ ਉਠਾਇੰਦਾ। ਇਕੋ ਜਾਣੇ ਸ੍ਰੀ ਭਗਵਾਨ, ਅਬਿਨਾਸ਼ੀ ਕਰਤਾ ਵੇਖ ਵਖਾਇੰਦਾ। ਸਤਿ ਸਤਿਵਾਦੀ ਦੇਵੇ ਦਾਨ, ਬ੍ਰਹਮ ਬ੍ਰਹਿਮਾਦੀ ਝੋਲੀ ਆਪ ਭਰਾਇੰਦਾ। ਆਦਿ ਜੁਗਾਦੀ ਖੇਲੇ ਖੇਲ ਮਹਾਨ, ਜੁਗ ਚੌਕੜੀ ਸੋਭਾ ਪਾਇੰਦਾ। ਨਿਤ ਨਵਿਤ ਹੋਏ ਪਰਧਾਨ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਖੇਲ ਆਪ ਦ੍ਰਿੜਾਇੰਦਾ। ਸਾਚਾ ਹੁਕਮ ਦੇਵੇ ਆਪ, ਆਪਣੀ ਦਇਆ ਕਮਾਈਆ। ਇੱਕੀਆਂ ਦਾ ਵੇਖ ਜਾਪ, ਅੰਤਰ ਮੇਲ ਮਿਲਾਈਆ। ਸੱਚਾ ਸੁਣ ਕੇ ਵਾਕ, ਵਕ਼ਤ ਦਏ ਸੁਹਾਈਆ। ਜਨ ਭਗਤੋ ਜਦੋਂ ਇਕੱਠੇ ਹੋ ਕੇ ਸੱਦੋ ਲੋਕਮਾਤ, ਨਿਰਗੁਣ ਹੋ ਕੇ ਆਵਾਂ ਚਾਈਂ ਚਾਈਂਆ। ਤੁਹਾਡਾ ਖੋਲ੍ਹ ਕੇ ਅੰਦਰੋਂ ਤਾਕ, ਪੜਦਾ ਦਿਆਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਇਕ ਤਕਾਈਆ। ਜਨ ਭਗਤੋ ਤੁਹਾਡੀ ਮੰਗ ਚੰਗੀ, ਚਾਰ ਕੁੰਟ ਵੱਜੀ ਵਧਾਈਆ। ਜਿਸ ਦੀ ਧਾਰ ਕਿਸੇ ਨਾ ਕੀਤੀ ਨੰਗੀ, ਓਹਲਾ ਸਕਿਆ ਨਾ ਕੋਇ ਉਠਾਈਆ। ਪਾਣੀ ਧਾਰ ਸਮਝ ਨਾ ਸਕੀ ਗੰਗੀ, ਗੋਦਾਵਰੀ ਸੁਰਸਤੀ ਜਮਨਾ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਹੋਈ ਰਹੀ ਰੰਡੀ, ਕੰਤ ਸੁਹਾਗ ਨਾ ਕੋਇ ਹੰਢਾਈਆ। ਦੀਨਾਂ ਮਜ਼੍ਹਬਾਂ ਦੀ ਚਲਦੀ ਰਹੀ

ਪਗਡੰਡੀ, ਗੁਰ ਅਵਤਾਰ ਪੈਗ਼ੰਬਰ ਹੋਣ ਸਹਾਈਆ। ਕਲਜੁਗ ਅੰਤਮ ਸ਼ਰਅ ਦੀ ਕੂੜ ਕੁੜਿਆਰੀ ਵੇਖੀ ਮੰਡੀ, ਵਣਜ ਜਗਤ ਨਾਲ ਦਸਾਈਆ। ਚਾਰ ਕੁੰਟ ਜਗਤ ਗੁਰੂ ਬਹੁਤੇ ਬਣ ਗਏ ਦੰਭੀ, ਭੇਖ ਪਖੰਡ ਵਖਾਈਆ। ਧਰਨੀ ਧਰਤ ਧਵਲ ਧੌਲ ਥਲਿਉਂ ਕੰਬੀ, ਰੋ ਕੇ ਪ੍ਰਭ ਨੂੰ ਦਿਤਾ ਸੁਣਾਈਆ। ਪੁਰਖ ਅਕਾਲ ਮੈਂ ਤੇਰੀ ਕੁੱਖੋਂ ਜੰਮੀ, ਬਾਲੀ ਨੱਢੀ ਬੱਚੀ ਨਜ਼ਰੀ ਆਈਆ। ਕਲਜੁਗ ਜੀਵਾਂ ਮੈਨੂੰ ਕੀਤਾ ਨਿਕੰਮੀ, ਨਿਕਰਮਣ ਹੋਕੇ ਦਿਆਂ ਦੁਹਾਈਆ। ਪੁਰਖ ਅਕਾਲ ਬੇੜਾ ਬੰਨ੍ਹੀਂ, ਸ਼ੌਹ ਦਰਿਆ ਨਾ ਅੰਤ ਰੁੜ੍ਹਾਈਆ। ਮਾਇਆ ਮਮਤਾ ਵੇਖੀ ਬਹੁਤੇ ਧਨੀ, ਮੋਹ ਜਗਤ ਹਲਕਾਈਆ। ਤੇਰੇ ਦਰਸ ਨੂੰ ਸ੍ਰਿਸ਼ਟੀ ਹੋਈ ਅੰਨ੍ਹੀ, ਜਗਤ ਰੂਪ ਤੱਕਣ ਚਾਈਂ ਚਾਈਂਆ। ਸਾਹਿਬ ਸਵਾਮੀ ਮੇਰੀ ਇਕੋ ਮੰਨੀਂ, ਤੇਰੇ ਦਰ ਅਰਜ਼ ਸੁਣਾਈਆ। ਕੂੜ ਕੁੜਿਆਰਾ ਅੰਤਮ ਡੰਨੀਂ, ਡੰਕਾ ਇਕੋ ਨਾਮ ਵਜਾਈਆ। ਗੜ੍ਹ ਹੰਕਾਰੀ ਭੰਨੀਂ, ਭਾਂਡਾ ਭਰਮ ਤੁੜਾਈਆ। ਗੁਰਮੁਖ ਸਵਾਣੀ ਵੇਖੀਂ ਵੰਨੀ, ਵਾਹਵਾ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਖੇਲ ਕਹੇ ਮੈਂ ਵੇਖਣਾ ਕਰਨੀ ਕਰਤਾ, ਕ਼ੁਦਰਤ ਦਾ ਮਾਲਕ ਬੇਪਰਵਾਹੀਆ। ਜੋ ਖੇਲ ਜਾਣੇ ਘਰ ਘਰ ਦਾ, ਲੱਖ ਚੁਰਾਸੀ ਫੋਲ ਫੁਲਾਈਆ। ਜਨ ਭਗਤ ਮੰਜ਼ਲ ਚੜ੍ਹਦਾ, ਚੋਟੀ ਚੜ੍ਹ ਕੇ ਖ਼ੁਸ਼ੀ ਮਨਾਈਆ। ਸਾਚਾ ਢੋਲਾ ਪੜ੍ਹਦਾ, ਆਪਣਾ ਰਾਗ ਅਲਾਈਆ। ਓਸੇ ਦਾ ਕਾਰਜ ਜਨ ਭਗਤਾਂ ਮਿਲ ਕੇ ਸਰਦਾ, ਸਚ ਨਾਮ ਸਮਝਾਈਆ। ਇਕੀਆਂ ਦਾ ਹੋ ਕੇ ਬਰਦਾ, ਧੁਰ ਦੀ ਸੇਵ ਕਮਾਈਆ। ਗੁਰਮੁਖੋ ਇਹ ਲੇਖਾ ਨਰਾਇਣ ਨਰ ਦਾ, ਨਰ ਨਾਰੀ ਮਿਲ ਕੇ ਲੈਣਾ ਚੁਕਾਈਆ। ਵੇਖਿਓ ਐਵੇਂ ਖ਼ਾਲੀ ਏਥੋਂ ਖਾ ਕੇ ਨਾ ਜਾਇਓ ਜ਼ਰਦਾ, ਮਠਿਆਈਆਂ ਵਿਚੋਂ ਮਿੱਠਾ ਰਸ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਜਨ ਭਗਤੋ ਅਗਲਾ ਸੁਣੋ ਹੁਕਮ ਅਥਾਹ, ਸਹਿਜ ਦਿਆਂ ਸਮਝਾਈਆ। ਜਿਥੇ ਭਗਤਾਂ ਦਾ ਹੋਵੇ ਵਿਆਹ, ਓਥੇ ਜਗਤ ਨਾਤਾ ਰਹਿਣ ਕੋਇ ਨਾ ਪਾਈਆ। ਦੋ ਚਾਰ ਇਕ ਇਕੱਠੇ ਹੋ ਕੇ ਜਾਵੋ ਆ, ਆਮਦ ਵਿਚ ਵੱਜੇ ਵਧਾਈਆ। ਤੁਹਾਡਾ ਲਹਿਣਾ ਦੇਣਾ ਨਾਲ ਬੇਪਰਵਾਹ, ਜੋ ਪਰਮ ਪੁਰਖ ਅਖਵਾਈਆ। ਇਕੀਆਂ ਮਿਲ ਕੇ ਸੁਰਜੀਤ ਸਿੰਘ ਦਾ ਸਾਹ ਲਿਆ ਸੁਧਾ, ਸੁਦੀ ਵਦੀ ਰਹੀ ਨਾ ਰਾਈਆ। ਬਾਰਾਂ ਰਾਸੀ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਜਨ ਭਗਤਾਂ ਸਾਢੇ ਪੰਜ ਵੇਲਾ ਲੈਣਾ ਸੁਹਾ, ਸੋਭਨੀਕ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਵੇਂ ਸਮਝੋ ਖ਼ੁਦਾ, ਭਾਵੇਂ ਜਾਣੋ ਹੋਇਆ ਸ਼ੁਦਾ, ਭਾਵੇਂ ਵੇਖੋ ਲੱਖ ਚੁਰਾਸੀ ਤੋਂ ਲਏ ਬਚਾ, ਜਮ ਕੀ ਫਾਸੀ ਦਏ ਤੁੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਬਣ ਕੇ ਕੰਤ ਸਚ ਦਵਾਰੇ ਭਗਵਨ ਹੋ ਕੇ ਗਿਆ ਆ, ਆਮਦ ਵਿਚ ਖ਼ੁਸ਼ਾਮਦ ਵਿਚ ਦਾਮਨ ਹੋ ਕੇ ਜਾਮਨ ਹੋ ਕੇ ਕਾਮਲ ਹੋ ਕੇ ਕਾਮਲ ਮੁਰਸ਼ਦ ਮੁਰੀਦ ਈਦ ਦੀਦ ਕਰੇ ਰੁਸ਼ਨਾਈਆ। ਜਨ ਭਗਤੋ ਖ਼ੁਸ਼ੀਆਂ ਵਿਚ ਹੋ ਜਾਓ ਚੁਪ, ਸੁਨ ਸਮਾਧ ਨੈਣ ਸ਼ਰਮਾਈਆ। ਵੇਖੇ ਖੇਲ ਅਬਿਨਾਸ਼ੀ ਅਚੁਤ, ਪਾਰਬ੍ਰਹਮ ਬੇਪਰਵਾਹੀਆ। ਸ਼ਬਦੀ ਗੋਬਿੰਦ ਮੌਲੀ ਰੁੱਤ, ਰੁਤੜੀ ਆਪਣੀ ਆਪ ਮਹਿਕਾਈਆ। ਪੜਦਾ ਓਹਲਾ ਰਿਹਾ ਨਾ ਲੁਕ, ਧੁਰ ਦੀ ਵੱਜੀ ਹੱਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਜਨ ਭਗਤੋ ਸੁਣੋ ਸ਼ਬਦ ਸੰਦੇਸ਼, ਵੇਲਾ ਸੰਧਿਆ ਆਈਆ। ਤੁਹਾਡਾ ਮਾਲਕ ਇਕ ਨਰੇਸ਼, ਨਰ ਨਰਾਇਣ ਅਖਵਾਈਆ। ਲਹਿਣਾ ਦਸ ਦਸਮੇਸ਼, ਗੋਬਿੰਦ ਧਾਰ ਚੁਕਾਈਆ।

ਜਿਸ ਦਾ ਹੁਕਮ ਜੁਗ ਚੌਕੜੀ ਚਲੇ ਏਕ, ਏਕਾ ਰਿਹਾ ਵਰਤਾਈਆ। ਸਾਚੇ ਸੰਤਾਂ ਦੇਵੇ ਟੇਕ, ਧੂੜੀ ਮਸਤਕ ਨਾਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤੋ ਤੁਹਾਡਾ ਖ਼ੁਸ਼ੀਆਂ ਦਾ ਆਇਆ ਵੇਲਾ, ਭਗਤ ਦਵਾਰ ਵੱਜੀ ਵਧਾਈਆ। ਇਕੋ ਰੂਪ ਹੋਇਆ ਗੁਰੂ ਚੇਲਾ, ਚੇਲਾ ਗੁਰੂ ਰੂਪ ਵਟਾਈਆ। ਇਹ ਕੋਈ ਜਗਤ ਵਿਹਾਰ ਦਾ ਨਹੀਂ ਮੇਲਾ, ਮਿਲਣੀ ਹਰਿ ਜਗਦੀਸ਼ ਕਰਾਈਆ। ਜੋ ਸਦਾ ਵਸੇ ਪਾਸ ਨਵੇਲਾ, ਸਚਖੰਡ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤ ਸੋਹਣੇ ਨੱਚੇ ਟੱਪੇ ਕੁੱਦੇ, ਕ਼ੁਦਰਤ ਵੇਖ ਵਖਾਈਆ। ਉਤਮ ਸ੍ਰੇਸ਼ਟ ਹੋਈ ਬੁਧੇ, ਮਨ ਮਮਤਾ ਦਿਤੀ ਗਵਾਈਆ। ਅੰਦਰੋਂ ਭੇਵ ਖੁਲ੍ਹੇ ਗੁੱਝੇ, ਪੜਦਾ ਰਹੇ ਜਗਤ ਨਾ ਰਾਈਆ। ਦੂਜੇ ਘਰ ਪੈਂਡੇ ਮੁਕੇ, ਮੁਕੰਮਲ ਆਪਣਾ ਘਰ ਸੁਹਾਈਆ। ਜਿਨ੍ਹਾਂ ਨੂੰ ਸ਼ਬਦ ਸੰਦੇਸ਼ੇ ਦਿਤੇ ਰੁੱਕੇ, ਧੁਰ ਫ਼ਰਮਾਨੇ ਨਾਲ ਵਡਿਆਈਆ। ਉਹਨਾਂ ਦੇ ਲੱਖ ਚੁਰਾਸੀ ਪੈਂਡੇ ਮੁੱਕੇ, ਆਵਣ ਜਾਵਣ ਦਿਤਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਵੇਖ ਵਖਾਈਆ। ਜਨ ਭਗਤੋ ਤੁਹਾਡਾ ਵੇਖਿਆ ਹੱਕ ਪ੍ਰੇਮ, ਮੁਹੱਬਤ ਵਿਚ ਵਡਿਆਈਆ। ਗੋਬਿੰਦ ਨਿਭਿਆ ਨੇਮ, ਨਿਰੰਕਾਰ ਇਕ ਸਰਨਾਈਆ। ਜਿਸ ਤਪੱਸਿਆ ਕੀਤੀ ਕੁੰਟ ਹੇਮ, ਹਮ ਘਰ ਸਾਜਣ ਹੋ ਕੇ ਵੇਖ ਵਖਾਈਆ। ਪੂਰਬ ਲਹਿਣਾ ਆਇਆ ਦੇਣ, ਦੇਵਣਹਾਰ ਫੇਰਾ ਪਾਈਆ। ਧੁਰ ਫ਼ਰਮਾਨਾ ਆਇਆ ਕਹਿਣ, ਸ਼ਬਦ ਸੁਨੇਹੜਾ ਇਕ ਦ੍ਰਿੜਾਈਆ। ਕਲਜੁਗ ਵੇਖੋ ਅੰਧੇਰੀ ਰੈਣ, ਸਾਚਾ ਚੰਦ ਨਾ ਕੋਇ ਚਮਕਾਈਆ। ਨਾਤਾ ਤੁੱਟਾ ਭਾਈ ਭੈਣ, ਨਾਰ ਕੰਤ ਹੋਏ ਜੁਦਾਈਆ। ਸਾਚੀ ਸੰਗਤ ਮਿਲੇ ਕਿਸੇ ਨਾ ਬਹਿਣ, ਕੂੜੀ ਕਿਰਿਆ ਮਾਤ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਦਿਆਂ ਮਿਲਾਈਆ। ਜਨ ਭਗਤੋ ਤੁਹਾਡਾ ਸੁਹੰਜਣਾ ਲੱਗਾ ਵੇਲਾ, ਗੋਬਿੰਦ ਗੀਤ ਅਲਾਹੀਆ। ਪ੍ਰੇਮ ਪਿਆਰ ਦਾ ਬੋਲਾ, ਬ੍ਰਹਿਮੰਡ ਖੰਡ ਹਿਲਾਈਆ। ਸਤਿਗੁਰ ਸ਼ਬਦ ਵਿਚੋਲਾ, ਸੌਹਰੇ ਪਈਏ ਖੋਜ ਖੁਜਾਈਆ। ਸਾਚੇ ਕੰਡੇ ਰਿਹਾ ਤੋਲਾ, ਤਰਾਜ਼ੂ ਨਾਮ ਹੱਥ ਵਖਾਈਆ। ਭਗਤ ਦਵਾਰਾ ਇਕੋ ਖੋਲ੍ਹਾ, ਖ਼ਾਲਕ ਖ਼ਲਕ ਪੜਦਾ ਆਪ ਉਠਾਈਆ। ਜਿਥੇ ਮਜ਼੍ਹਬ ਦਾ ਰਹੇ ਨਾ ਰੌਲਾ, ਜਾਤ ਪਾਤ ਨਾ ਕੋਇ ਲੜਾਈਆ। ਇਕੋ ਸਭ ਨੂੰ ਨਜ਼ਰੀ ਆਏ ਮੌਲਾ, ਮਿਹਰਵਾਨ ਮਹਿਬੂਬ ਬੇਪਰਵਾਹੀਆ। ਬਾਵਨ ਵਾਲਾ ਪੂਰਾ ਕਰੇ ਕੌਲਾ, ਰਿਸ਼ੀਆਂ ਰਿਸ਼ੀ ਕੇਸ਼ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਾ ਇਕੋ ਘਰ ਕਰਾਈਆ। ਇਕੋ ਘਰ ਸੁਹੰਜਣਾ, ਸੋ ਪੁਰਖ ਰਿਹਾ ਜਣਾਈਆ। ਪ੍ਰਭ ਪਾਇਆ ਠਾਕਰ ਸੱਜਣਾ, ਗ੍ਰਹਿ ਮੰਦਰ ਵੱਜੇ ਵਧਾਈਆ। ਦਰਸ਼ਨ ਕਰ ਕੇ ਰੱਜਣਾ, ਤ੍ਰਿਸ਼ਨਾ ਤ੍ਰਿਖਾ ਮਿਟਾਈਆ। ਕਿਰਪਾ ਕਰੇ ਦੀਨ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਚਰਨ ਧੂੜੀ ਦੇਵੇ ਮਜਨਾ, ਦੁਰਮਤ ਮੈਲ ਦਏ ਗਵਾਈਆ। ਸਾਚੇ ਗ੍ਰਹਿ ਵਖਾਏ ਅੰਗਣਾ, ਅੰਗੀਕਾਰ ਆਪ ਹੋ ਜਾਈਆ। ਜਨ ਭਗਤੋ ਜਿਸ ਦਾ ਤੁਹਾਡੇ ਪ੍ਰੇਮ ਵਿਚ ਹੋਇਆ ਮੰਗਣਾ, ਅੰਤ ਓਸੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖੇ ਲਾਏ ਹੁਕਮੇ ਅੰਦਰ ਸੱਦਣਾ, ਸੱਦੇ ਦਾ ਸਦਾ ਸਾਹਿਬ ਆਪਣੇ ਨਾਲ ਰਖਾਈਆ।