ਪੁਸਤਕਾਲਾਭਾਗ ੧੯

ਸਾਢੇ ਨੌ ਵੱਜੇ ਦਾ ਵਿਹਾਰ ਅਠਾਰਾਂ ਹਾੜ

ਬਾਵਨ ਕਹੇ ਮੈਂ ਵੇਖਿਆ ਜਗ ਨਜ਼ਾਰਾ, ਬੇਨਜ਼ੀਰ ਦਿਤਾ ਵਖਾਈਆ। ਰਿਸ਼ੀਆਂ ਦਾ ਛੁੱਟਿਆ ਉਧਾਰਾ, ਪੂਰਬ ਲੇਖਾ ਰਿਹਾ ਨਾ ਰਾਈਆ। ਧੁਰ ਸ਼ਬਦੀ ਇਕ ਵਿਵਹਾਰਾ, ਹਰਿ ਆਪ ਭੁਗਤਾਈਆ। ਸਤਿਜੁਗ ਦਾ ਅੰਤ ਭੰਡਾਰਾ, ਕਲਜੁਗ ਸਹਿਜੇ ਦਿਆਂ ਭੁਗਤਾਈਆ। ਲੇਖਾ ਜਾਣ ਸਰਬ ਜੁਗ ਚਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਵੱਡ ਵਡਿਆਈਆ। ਨਿਰਗੁਣ ਨਿਰਵੈਰ ਨਰ ਨਿਰੰਕਾਰ ਲੈ ਅਵਤਾਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਬਾਵਨ ਕਹੇ ਮੈਂ ਵੇਖਿਆ ਗ੍ਰਹਿ, ਘਰ ਸਾਚੇ ਵੱਜੇ ਵਧਾਈਆ। ਜਿਥੇ ਪੁਰਖ ਅਬਿਨਾਸ਼ੀ ਏਕੋ ਰਹੇ, ਭਗਤਾਂ ਦੇਵੇ ਨਾਮ ਵਡਿਆਈਆ। ਸਚ ਸੰਦੇਸ਼ਾ ਧੁਰ ਦਾ ਕਹੇ, ਨਿਰਅੱਖਰ ਆਪ ਪੜ੍ਹਾਈਆ। ਕੂੜੀ ਮਾਇਆ ਕਰੇ ਲਯ, ਠਾਂਡੇ ਦਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਖੇਲ ਰਚਾਈਆ। ਬਾਵਨ ਕਹੇ ਮੈਂ ਵੇਖਿਆ ਖੇਲ ਅਜੀਬ, ਆਖ਼ਰ ਵੱਜੀ ਵਧਾਈਆ। ਜਨ ਭਗਤਾਂ ਬੱਝੀ ਧੀਰ, ਧੀਰਜ ਇਕ ਵਖਾਈਆ। ਬਖ਼ਸ਼ਿਆ ਸਾਚਾ ਨੀਰ, ਅੰਮ੍ਰਿਤ ਜਾਮ ਪਿਆਈਆ। ਕੱਢੀ ਬਿਰਹੋਂ ਪੀੜ, ਹਉਮੇ ਰੋਗ ਮਿਟਾਈਆ। ਨਿਰਾਲਾ ਮਾਰ ਕੇ ਤੀਰ, ਸੋਈ ਸੁਰਤ ਉਠਾਈਆ। ਜਨ ਭਗਤਾਂ ਦੱਸ ਤਦਬੀਰ, ਤਕ਼ਦੀਰ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਕਹੇ ਮੈਂ ਆਇਆ ਮਾਤ, ਧੁਰ ਧਾਰ ਦਿਆਂ ਜਣਾਈਆ। ਜਨ ਭਗਤੋ ਤੁਹਾਡੀ ਖ਼ੁਸ਼ੀਆਂ ਵਾਲੀ ਰਾਤ, ਦਿਵਸ ਨਾਲੋਂ ਰੈਣ ਰਹੀ ਆਪਣਾ ਰੰਗ ਵਖਾਈਆ। ਪੁਰਖ ਅਕਾਲ ਦਿਸਿਆ ਸਾਥ, ਅਬਿਨਾਸ਼ੀ ਕਰਤਾ ਜੋੜ ਜੁੜਾਈਆ। ਪੂਰਬ ਲਹਿਣਾ ਚੁਕਿਆ ਮਾਥ, ਲਹਿਣਾ ਰਿਹਾ ਨਾ ਰਾਈਆ। ਜੋ ਬਾਵਨ ਗਿਆ ਆਖ, ਆਖ਼ਰ ਓਹੋ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਉਠਾਈਆ। ਪੜਦਾ ਓਹਲਾ ਕਹੇ ਮੇਰਾ ਰਹੇ ਕੋਇ ਨਾ ਮੂਲ, ਅੰਤਮ ਮੁੱਲ ਕੋਇ ਨਾ ਪਾਈਆ। ਤ੍ਰੈਗੁਣ ਕਰੇ ਕੋਇ ਨਾ ਭੂਲ, ਪੰਜ ਤਤ ਨਾ ਕੋਇ ਹਲਕਾਈਆ। ਪ੍ਰਭ ਦਾ ਸੁਣਿਆ ਇਕ ਅਸੂਲ, ਅਸਲ ਹੁਕਮ ਦਿਤਾ ਦ੍ਰਿੜਾਈਆ। ਸਤਿਜੁਗ ਸਚ ਬਣਾ ਕ਼ਾਨੂੰਨ, ਕਾਇਦਾ ਇਕੋ ਇਕ ਪਰਗਟਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਜਾਣੇ ਨਾ ਮਜ਼ਮੂਨ, ਅੱਖਰਾਂ ਵਿਚ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਉਪਜਾਈਆ। ਸਾਚਾ ਹੁਕਮ ਦੇਵੇ ਕਰਤਾਰ, ਕਰਨੀ ਕਰਤਾ ਆਪ ਕਮਾਈਆ। ਜਨ ਭਗਤੋ ਵੇਖੋ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਵਗਾਰੀ ਤੁਹਾਡੇ ਦਿਤੇ ਬਣਾਈਆ। ਜਿਸ ਨੂੰ ਲੱਭਦੇ ਰਹੇ ਜੁਗ ਚਾਰ, ਗੁਰ ਅਵਤਾਰ ਪੈਗ਼ੰਬਰ ਅੱਖ ਖੁਲ੍ਹਾਈਆ। ਖਾਣੀ ਬਾਣੀ ਕਰਦੀ ਗਈ ਇਜ਼ਹਾਰ, ਢੋਲੇ ਗੀਤ ਸੁਣਾਈਆ। ਸੋ ਆਇਆ ਆਪਣੀ ਧਾਰ, ਧਰਨੀ ਧਰਤ ਧਵਲ ਦਏ ਵਡਿਆਈਆ। ਜੋਤੀ ਜੋਤ ਕਰ ਉਜਿਆਰ, ਨਿਰਗੁਣ ਨੂਰ ਨੂਰ ਕਰ ਰੁਸ਼ਨਾਈਆ। ਬਾਵਨ ਦਾ ਲੇਖਾ ਵੇਖੇ ਭਾਲ, ਭਾਰ ਸਭ ਦਾ ਦਏ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਆਪ ਚੁਕਾਈਆ। ਬਾਵਨ ਕਹੇ ਵੇਖੋ ਰਿਸ਼ੀ ਤੇਰਾਂ ਸੌ ਸਤਾਸੀ, ਜੰਮੂ ਵਾਲਿਆਂ

ਦਿਆਂ ਜਣਾਈਆ। ਕੱਟਾਂ ਗਲੋਂ ਸਰਬ ਜਮ ਫਾਸੀ, ਰਾਏ ਧਰਮ ਦਏ ਨਾ ਕੋਇ ਸਜ਼ਾਈਆ। ਕਲਜੁਗ ਮਿਟੇ ਅੰਧੇਰੀ ਰਾਤੀ, ਸਾਚਾ ਚੰਦ ਚਮਕਾਈਆ। ਤੁਹਾਨੂੰ ਬਣਾ ਕੇ ਸਚ ਦਵਾਰੇ ਦੇ ਵਡ ਜਮਾਤੀ, ਨਿਰਗੁਣ ਅੱਖਰ ਦਿਆਂ ਸਮਝਾਈਆ। ਮੰਜ਼ਲ ਪੂਰੀ ਹੋਵੇ ਘਾਟੀ, ਅਧਵਿਚਕਾਰ ਨਾ ਕੋਇ ਅਟਕਾਈਆ। ਖੇਲੇ ਖੇਲ ਨਾ ਕੋਇ ਮਨੂਆ ਬਾਜ਼ੀਗਰ ਨਾਟੀ, ਨਟੂਆ ਸਵਾਂਗ ਨਾ ਕੋਇ ਵਰਤਾਈਆ। ਬਲ ਦਵਾਰੇ ਬਾਵਨ ਦੱਸੀ ਸਾਖੀ, ਸਹਿਜ ਸਹਿਜ ਸਮਝਾਈਆ। ਇਹ ਕੰਨਿਆਂ ਤੇਰਾਂ ਸਾਲ ਦੀ ਨੰਨ੍ਹੀ ਕਾਕੀ, ਜਿਸ ਦਾ ਕਾਰਜ ਰਿਹਾ ਰਚਾਈਆ। ਜਿਸ ਨੂੰ ਗੋਬਿੰਦ ਦਿਤੀ ਸ਼ਬਦੀ ਪਾਤੀ, ਬਿਨ ਅੱਖਰਾਂ ਆਪ ਫੜਾਈਆ। ਓਸ ਦਾ ਬਣ ਕੇ ਰਵਦਾਸ ਸਾਥੀ, ਸਗਲਾ ਸੰਗ ਆਪ ਬਣਾਈਆ। ਗੁਰਮੁਖੋ ਤੁਹਾਡੀ ਵੇਖ ਕੇ ਖ਼ੁਸ਼ੀਆਂ ਵਾਲੀ ਹਾਸੀ, ਹਸਤੀ ਅੰਦਰੋਂ ਦਏ ਬਦਲਾਈਆ। ਜਿਹੜੀ ਨੱਚ ਟੱਪ ਕੇ ਤੁਸਾਂ ਪਾਈ ਰਾਸੀ, ਗੋਪੀ ਕਾਹਨ ਵੇਖ ਖ਼ੁਸ਼ੀ ਮਨਾਈਆ। ਜਿਹੜਾ ਨੇਂਦਾ ਦਿਤਾ ਬਾਵਨ ਭਾਜੀ, ਸੋ ਲੇਖ ਚੁਕਾਏ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਦੱਸੇ ਭਗਵਾਨ, ਹਰਿ ਕਰਤਾ ਵਡ ਵਡਿਆਈਆ। ਸਚਖੰਡ ਨਿਵਾਸੀ ਹੋ ਪਰਧਾਨ, ਨਿਰਗੁਣ ਨਿਰਵੈਰ ਦਇਆ ਕਮਾਈਆ। ਲੱਖ ਚੁਰਾਸੀ ਸਖ਼ੀਆਂ ਦਾ ਸਾਚਾ ਕਾਹਨ, ਪਾਰਬ੍ਰਹਮ ਪਤਿਪਰਮੇਸ਼ਵਰ ਵੇਸ ਵਟਾਈਆ। ਵੇਖਣਹਾਰਾ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਖੋਜ ਖੁਜਾਈਆ। ਸਭ ਦਾ ਲਹਿਣਾ ਦੇਣਾ ਚੁਕਾਏ ਆਣ, ਨਿਤ ਨਵਿਤ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਦਾ ਬੰਧਾਏ ਇਕ ਵਿਧਾਨ, ਕੂੜਾ ਰੰਗ ਨਾ ਕੋਇ ਰੰਗਾਈਆ। ਸਚ ਧਰਮ ਦਾ ਮਾਰਗ ਦੇਵੇ ਏਕ, ਏਕੰਕਾਰਾ ਆਪ ਬਤਲਾਈਆ। ਸਤਿ ਧਰਮ ਦੀ ਸਾਚੀ ਟੇਕ, ਦੂਜੀ ਓਟ ਨਾ ਕੋਇ ਰਖਾਈਆ। ਸਤਿ ਧਰਮ ਕਰੇ ਬੁੱਧ ਬਿਬੇਕ, ਮਨੂਆ ਮਨ ਨਾ ਕੋਇ ਹਲਕਾਈਆ। ਸਤਿ ਧਰਮ ਵੱਖਰੀ ਰੇਖ, ਜਗਤ ਲਕੀਰ ਨਾ ਕੋਇ ਬਣਾਈਆ। ਸਤਿ ਧਰਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਸਤਿ ਧਰਮ ਦਾ ਮਾਰਗ ਸਤਿ, ਸਤਿ ਸਤਿਵਾਦ ਆਪ ਦ੍ਰਿੜਾਈਆ। ਜਨ ਭਗਤੋ ਦੇਵੇ ਬ੍ਰਹਮ ਮਤ, ਵਿਦਿਆ ਇਕੋ ਦਏ ਦ੍ਰਿੜਾਈਆ। ਅੰਦਰੋਂ ਖੋਲ੍ਹ ਤੁਹਾਡੀ ਅੱਖ, ਪੜਦਾ ਦੂਈ ਮਿਟਾਈਆ। ਘਰ ਮੇਲਾ ਪੁਰਖ ਸਮਰਥ, ਅਕਲ ਕਲਧਾਰੀ ਨਜ਼ਰੀ ਆਈਆ। ਆਤਮ ਮਿਲ ਕੇ ਗਾਵੇ ਜਸ, ਸੋਹੰ ਢੋਲਾ ਦਏ ਸਮਝਾਈਆ। ਮੁਹੱਬਤ ਵਿਚ ਜਾਏ ਫਸ, ਫਾਂਸੀ ਜਮ ਦੀ ਦਏ ਕਟਾਈਆ। ਜਿਉਂ ਭਾਵੇ ਤਿਉਂ ਲਏ ਰਖ, ਰਖਣਹਾਰ ਆਪ ਗੁਸਾਂਈਆ। ਝਗੜਾ ਮੁਕਾ ਕੇ ਅੱਠ ਤੱਤ, ਬਿਨ ਤਤਵ ਤਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਪਰਗਟਾਈਆ। ਸਾਚੀ ਖੇਲ ਕਰੇ ਸੰਸਾਰ, ਹਰਿ ਕਰਤਾ ਵਡ ਵਡਿਆਈਆ। ਜਿਸ ਦਾ ਲਹਿਣਾ ਰਹੇ ਜੁਗ ਚਾਰ, ਅਗੇ ਨਾ ਕੋਈ ਮੇਟ ਮਿਟਾਈਆ। ਭਗਤ ਸੁਹੇਲੇ ਬਣਾ ਮੀਤ ਮੁਰਾਰ, ਮਿੱਤਰ ਆਪਣਾ ਆਪ ਅਖਵਾਈਆ। ਕਾਗਤ ਕ਼ਲਮ ਨਾ ਲਿਖਣਹਾਰ, ਲੇਖਾ ਸਕੇ ਨਾ ਕੋਇ ਸਮਝਾਈਆ। ਜਨ ਭਗਤੋ ਤੁਹਾਡੀ ਮੰਜ਼ਲ ਰਹੇ ਨਾ ਕੋਇ ਦੁਸ਼ਵਾਰ, ਦੁਖੀਆਂ ਦਾ ਦਰਦ ਵੰਡਾਈਆ। ਅੰਦਰੋਂ ਸਤਹ ਕਰ ਹਮਵਾਰ, ਕੂੜਾ ਕਰਕਟ ਬਾਹਰ ਕਢਾਈਆ। ਨਿਰਮਲ ਜੋਤ ਕਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਸੋਹੰ ਸ਼ਬਦ ਦੱਸ ਜੈਕਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਮਿਲਾਈਆ। ਜਿਸ ਨੂੰ ਸਜਦੇ ਕਰਨ ਗੁਰੂ ਅਵਤਾਰ, ਪੈਗ਼ੰਬਰ ਨੈਣ ਸ਼ਰਮਾਈਆ।

ਵਾਹਿਦ ਤੁਹਾਡਾ ਯਾਰ, ਕਲਮਿਆਂ ਦਾ ਮਾਲਕ ਨਜ਼ਰੀ ਆਈਆ। ਜਿਸ ਨੂੰ ਕਹਿੰਦੇ ਪਰਵਰਦਿਗਾਰ, ਉਹ ਪੜਦਾ ਦਏ ਉਠਾਈਆ। ਜਿਸ ਦਾ ਨਾਉਂ ਸੱਚਾ ਨਿਰੰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਬ੍ਰਹਿਮੰਡ ਖੰਡ ਵਿਸ਼ਨ ਬ੍ਰਹਮਾ ਸ਼ਿਵ ਜਿਸ ਦੇ ਬਣਨ ਭਿਖਾਰ, ਦਰ ਠਾਂਡੇ ਸੇਵ ਕਮਾਈਆ। ਉਹ ਕਲ ਕਲਕੀ ਲਏ ਅਵਤਾਰ, ਨਿਰਗੁਣ ਹੋ ਕੇ ਫੇਰਾ ਪਾਈਆ। ਸੰਬਲ ਵਸੇ ਧਾਮ ਨਿਆਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਸਚਖੰਡ ਨਿਵਾਸੀ ਹੋ ਪਰਧਾਨ, ਹੁਕਮ ਸੰਦੇਸ਼ਾ ਇਕ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਮੇਟੇ ਜਹਾਨ, ਜਹਾਲਤ ਅਵਰ ਰਹਿਣ ਨਾ ਪਾਈਆ। ਸ਼ਬਦੀ ਖੰਡਾ ਲੈ ਕੇ ਆਵੇ ਵਿਚ ਮੈਦਾਨ, ਭੇਵ ਅਭੇਦਾ ਦਏ ਖੁਲ੍ਹਾਈਆ। ਗੁਰਮੁਖੋ ਸੋਹਣੇ ਉਠੋ ਨੌਜਵਾਨ, ਨੌਬਤ ਨਾਮ ਨਾਲ ਰਖਾਈਆ। ਚਾਰ ਵਰਨਾਂ ਦੇਵੇ ਇਕੋ ਦਾਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਸਰਬ ਜੀਆਂ ਦਾ ਇਕੋ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਕੂੜੀ ਸ਼ਰਅ ਮੇਟ ਸ਼ੈਤਾਨ, ਰਮਜ਼ ਸਭ ਨੂੰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸ੍ਰੀ ਭਗਵਾਨ ਕਹੇ ਵੇਖਾਂ ਜੁਗ ਚਾਰ, ਚੌਕੜੀ ਆਪਣਾ ਖੇਲ ਖਿਲਾਈਆ। ਥੋੜਾ ਥੋੜਾ ਗੁਰ ਅਵਤਾਰ ਪੈਗ਼ੰਬਰਾਂ ਦੇ ਅਖਤਿਆਰ, ਲੋਕਮਾਤ ਹੁਕਮ ਸੁਣਾਈਆ। ਨਿਉਂ ਨਿਉਂ ਕਰਦੇ ਗਏ ਨਿਮਸਕਾਰ, ਸਜਦਿਆਂ ਵਿਚ ਸੀਸ ਝੁਕਾਈਆ। ਅਲਿਫ਼ ਯੇ ਦਾ ਕਰ ਕੇ ਗਏ ਇਜ਼ਹਾਰ, ਊੜਿਆਂ ਐੜਿਆਂ ਵਿਚ ਪੜ੍ਹਾਈਆ। ਪ੍ਰਭ ਦਾ ਹੁਕਮ ਸਭ ਤੋਂ ਬਾਹਰ, ਅੱਖਰਾਂ ਵਿਚ ਬੰਦ ਨਾ ਕੋਇ ਕਰਾਈਆ। ਤੁਹਾਡਾ ਵੇਖਣਾ ਮਹੱਲ ਅਟਾਰ, ਕਾਇਆ ਕਾਅਬਾ ਖੋਜ ਖੁਜਾਈਆ। ਜਿਥੇ ਵੱਸੇ ਆਪ ਨਿਰੰਕਾਰ, ਨਿਰਗੁਣ ਹੋ ਕੇ ਡੇਰਾ ਲਾਈਆ। ਸਤਿਜੁਗ ਸਾਚੀ ਬੰਨ੍ਹ ਕੇ ਜਾਏ ਧਾਰ, ਧਰਨੀ ਧਰਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਜਨ ਭਗਤੋ ਤੁਹਾਡਾ ਸਤਿਜੁਗ ਦਾ ਸਮਾਜ, ਗੁਰਮੁਖ ਸੋਹਣੇ ਨਜ਼ਰੀ ਆਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਉਣਾ ਰਾਗ, ਛੱਤੀ ਰਾਗਾਂ ਦੀ ਲੋੜ ਰਹੇ ਨਾ ਰਾਈਆ। ਘਰ ਬੈਠਿਆਂ ਅੰਦਰੋਂ ਤੁਹਾਡੀ ਸੁਰਤੀ ਜਾਏ ਜਾਗ, ਸਤਿਗੁਰ ਸ਼ਬਦ ਦਏ ਹਿਲਾਈਆ। ਤ੍ਰੈਗੁਣ ਮਾਇਆ ਬੁਝੇ ਆਗ, ਅਗਨੀ ਤਤ ਨਾ ਕੋਇ ਤਪਾਈਆ। ਘਰ ਸਵਾਮੀ ਮਿਲੇ ਕੰਤ ਸੁਹਾਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਦੋ ਜਹਾਨਾਂ ਆਦਿ ਜੁਗਾਦਿ ਜੁਗ ਚੌਕੜੀ ਬਦਲੇ ਕੋਇ ਨਾ ਰਾਜ, ਰਈਅਤ ਲੱਖ ਚੁਰਾਸੀ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਈਆ। ਧੁਰ ਫ਼ਰਮਾਨਾ ਆਵੇ ਭੱਜਾ, ਨੱਠੇ ਵਾਹੋ ਦਾਹੀਆ। ਸਤਿਜੁਗ ਸਾਚੇ ਵੇਖੇ ਅੱਗਾ, ਕਲਜੁਗ ਪਿਛਾ ਪਰੇ ਹਟਾਈਆ। ਨਾਮ ਨਗਾਰਾ ਇਕੋ ਵੱਜਾ, ਬ੍ਰਹਿਮੰਡ ਖੰਡ ਸ਼ਨਵਾਈਆ। ਪੁਰਖ ਅਕਾਲਾ ਦੇਵੇ ਸੱਦਾ, ਸੰਤ ਸੁਹੇਲੇ ਆਪ ਉਠਾਈਆ। ਨਾਮ ਖ਼ੁਮਾਰੀ ਦੇਵੇ ਮਜ਼ਾ, ਜਾਮ ਪਿਆਲਾ ਇਕ ਪਿਆਈਆ। ਜਨ ਭਗਤੋ ਭਗਤ ਦਵਾਰਾ ਤੁਹਾਡੀ ਜਗ੍ਹਾ, ਸ਼ਿਵਦਵਾਲੇ ਮੰਦਰ ਮਸੀਤ ਮਠ ਗੁਰੂਦਵਾਰੇ ਦੀ ਲੋੜ ਰਹੀ ਨਾ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹਰਿ ਸਰਨਾਈ ਆਵੇ ਭੱਜਾ, ਭਜਨ ਬੰਦਗੀ ਇਕੋ ਢੋਲਾ ਗਾਈਆ। ਕਲਜੁਗ ਅੰਤ ਇਸ ਦੀ ਸਮਝ ਸਕੇ ਨਾ ਕੋਇ ਵਜਹ, ਵਾਕਫ਼ਕਾਰ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਨਾਲ ਕਰ ਕੇ ਦਗ਼ਾ, ਹਰਿਜਨ ਸਾਚੇ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਆਪਣੇ ਨਾਮ ਦਾ ਦੇ ਕੇ ਸਾਚਾ ਮਜਾ, ਮਜ਼ਾਕ ਦੁਨੀਆ ਨਾਲ ਵਖਾਈਆ।

ਜਨ ਭਗਤੋ ਵੇਖੋ ਭਗਤੀ ਦਾ ਵਿਵਹਾਰ, ਵਿਵਹਾਰੀ ਆਪ ਕਰਾਈਆ। ਜਿਸ ਨੂੰ ਸਮਝੇ ਨਾ ਸੰਸਾਰ, ਦੀਨ ਦੁਨੀ ਦਏ ਦੁਹਾਈਆ। ਕਾਗਤ ਕ਼ਲਮ ਨਾ ਲਿਖਣਹਾਰ, ਸ਼ਾਹੀ ਰਹੀ ਕੁਰਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਕਰੋੜ ਤੇਤੀਸਾ ਨੀਰ ਵਹਾਈਆ। ਗੁਰ ਅਵਤਾਰ ਪੈਗ਼ੰਬਰ ਤੱਕਣ ਨਾਲ ਪਿਆਰ, ਪ੍ਰੀਤਮ ਪਿਆਰਾ ਨਜ਼ਰੀ ਆਈਆ। ਜਿਸ ਨੂੰ ਲੱਭਦੇ ਗਏ ਸਦਾ ਜੁਗ ਚਾਰ, ਸ਼ਬਦੀ ਅੰਦਰ ਖੋਜ ਖੁਜਾਈਆ। ਸੋ ਕਲ ਕਲਕੀ ਲਏ ਅਵਤਾਰ, ਕਲ ਕਾਤੀ ਦਏ ਮਿਟਾਈਆ। ਸੰਬਲ ਵਸਿਆ ਧਾਮ ਅਪਾਰ, ਧਰਮ ਦੀ ਧਾਰ ਇਕ ਜਣਾਈਆ। ਸਾਚਾ ਮਾਰਗ ਲਾ ਕੇ ਅਪਰ ਅਪਾਰ, ਅਪਰੰਪਰ ਸਵਾਮੀ ਦਏ ਵਡਿਆਈਆ। ਜਨ ਭਗਤਾਂ ਕਰ ਕੇ ਖ਼ਬਰਦਾਰ, ਬੇਖ਼ਬਰਾਂ ਦਏ ਉਠਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚੋਂ ਕਢ ਕੇ ਬਾਹਰ, ਇਸ਼ਟੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤ ਕਹੇ ਪ੍ਰਭ ਦੇ ਦੇ ਵਸਤ ਅਨਮੋਲ, ਦਰ ਠਾਂਡੇ ਮੰਗ ਮੰਗਾਈਆ। ਸਾਡੇ ਅੰਦਰ ਰਹੇ ਨਾ ਪੋਲ, ਕੂੜੀ ਕਿਰਿਆ ਦੇ ਕਢਾਈਆ। ਭਗਤਾਂ ਨਾਲ ਮਾਰੀਂ ਨਾ ਰੋਲ, ਮਮਤਾ ਮੋਹ ਨਾ ਕੋਇ ਫਸਾਈਆ। ਤੇਰੇ ਹੁਕਮੇ ਅੰਦਰ ਆਏ ਉਪਰ ਧੌਲ, ਧਰਨੀ ਉਤੇ ਸੋਭਾ ਪਾਈਆ। ਤੇਰਾ ਬਾਵਨ ਨਾਲ ਕੌਲ, ਇਕ਼ਰਾਰ ਆਪਣਾ ਦੇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦੇ ਵਸਾਈਆ। ਜਨ ਭਗਤੋ ਸਾਚੇ ਗ੍ਰਹਿ ਵਸਣਾ ਖੇੜਾ, ਮੰਦਰ ਇਕੋ ਨਜ਼ਰੀ ਆਈਆ। ਜਿਥੇ ਭਗਤਾਂ ਬੰਨ੍ਹੇ ਬੇੜਾ, ਨਈਆ ਨੌਕਾ ਆਪਣੇ ਨਾਮ ਚੜ੍ਹਾਈਆ। ਲੱਖ ਚੁਰਾਸੀ ਆਵਣ ਜਾਵਣ ਕਟੇ ਗੇੜਾ, ਜਮ ਕੀ ਫਾਸੀ ਦਏ ਤੁੜਾਈਆ। ਮਿਹਰਵਾਨ ਹੋ ਕੇ ਮਹਿਬੂਬ ਮੁਹੱਬਤ ਵਿਚ ਕਰੇ ਮਿਹਰਾ, ਮਹਿਵ ਆਪਣਾ ਹੁਕਮ ਸੁਣਾਈਆ। ਨਿਜ ਕਾਇਆ ਮੰਦਰ ਦਿਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਰਖਾਈਆ। ਸਾਚਾ ਹੁਕਮ ਦੇਵੇ ਕਰਤਾ ਪੁਰਖ, ਕਰਨੀ ਦਾ ਮਾਲਕ ਦਇਆ ਕਮਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਲਏ ਪਰਖ, ਨਾਮ ਕਸਵੱਟੀ ਉਤੇ ਘਸਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਸਚ ਦਵਾਰੇ ਦੇਵੇ ਦਰਸ, ਜੋਤੀ ਜੋਤ ਕਰ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਜਗਤ ਨਿਤਾਣਿਆਂ ਵੰਡੇ ਦਰਦ, ਦੀਨਾਂ ਆਪਣੀ ਗੋਦ ਉਠਾਈਆ। ਜਨ ਭਗਤੋ ਤੁਹਾਡੇ ਉਤੇ ਦੀਨ ਮਜ਼੍ਹਬ ਦੀ ਚਲੇ ਕੋਈ ਨਾ ਕਰਦ, ਕਰਮਾਂ ਦਾ ਮਾਣ ਦੇ ਕੇ ਦਏ ਮਿਟਾਈਆ। ਜਿਸ ਦੇ ਕੋਲ ਆਦਿ ਜੁਗਾਦਿ ਜੁਗ ਚੌਕੜੀ ਬ੍ਰਹਿਮੰਡ ਖੰਡ ਪੁਰੀ ਲੋਅ ਗਗਨ ਗਗਨੰਤਰ ਗੁਰ ਅਵਤਾਰਾਂ ਪੈਗ਼ੰਬਰਾਂ ਦੀ ਫ਼ਰਦ, ਫ਼ੈਸਲੇ ਹੱਕ ਹੱਕ ਸੁਣਾਈਆ। ਤੁਹਾਡੀ ਮੰਨ ਕੇ ਸਾਚੀ ਅਰਜ਼, ਪੂਰਬ ਲਹਿਣਾ ਚੁਕਾਏ ਕ਼ਰਜ਼, ਸ਼ਬਦ ਅਗੰਮੀ ਸੁਣਾਏ ਤਰਜ, ਢੋਲਾ ਇਕੋ ਇਕ ਦ੍ਰਿੜਾਈਆ। ਢੋਲਾ ਸੁਣੋ ਸਚ ਸੰਗੀਤ, ਹਰਿ ਕਰਤਾ ਆਪ ਜਣਾਈਆ। ਝਗੜਾ ਚੁੱਕੇ ਮੰਦਰ ਮਸੀਤ, ਹਰਿ ਮੰਦਰ ਇਕੋ ਦਏ ਸਮਝਾਈਆ। ਜਿਥੇ ਬੈਠਾ ਰਹੇ ਅਤੀਤ, ਤ੍ਰੈਗੁਣ ਪੰਧ ਨਾ ਕੋਇ ਹੰਢਾਈਆ। ਆਤਮ ਕਰਦਾ ਰਹੇ ਪ੍ਰੀਤ, ਪਰਮਾਤਮ ਹੋ ਕੇ ਵੇਖ ਵਖਾਈਆ। ਕਲਜੁਗ ਅੰਤ ਬਦਲ ਕੇ ਰੀਤ, ਸਾਚੀ ਨੀਤੀ ਇਕ ਵਖਾਈਆ। ਧੁਰ ਦਾ ਕਲਮਾ ਦੱਸ ਹਦੀਸ, ਹਜ਼ਰਤ ਕਰੇ ਪੜ੍ਹਾਈਆ। ਪਿਛਲਾ ਲੇਖਾ ਸਭ ਦਾ ਰਿਹਾ ਬੀਤ, ਬਾਕੀ ਨਜ਼ਰ ਕੋਇ ਨਾ ਆਈਆ। ਕਰੇ ਖੇਲ ਆਪ ਅਨਡੀਠ, ਪੁਰਖ ਅਬਿਨਾਸ਼ੀ

ਬੇਪਰਵਾਹੀਆ। ਲੱਖ ਚੁਰਾਸੀ ਦੇ ਕੇ ਪੀਠ, ਜਨ ਭਗਤ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸ੍ਰੀ ਭਗਵਾਨ ਕਹੇ ਸਤਿਜੁਗ ਸਾਚੀ ਧਾਰ, ਭਗਤ ਮਿਲੇ ਵਡਿਆਈਆ। ਸਚ ਸ਼ਬਦ ਸਚ ਜੈਕਾਰ, ਢੋਲਾ ਗੀਤ ਸੁਣਾਈਆ। ਜਿਸ ਨੂੰ ਸੰਤ ਸੁਹੇਲੇ ਵੇਖਣ ਆਣ, ਗੁਰ ਚੇਲੇ ਮਿਲ ਕੇ ਖ਼ੁਸ਼ੀ ਮਨਾਈਆ। ਪੜਦਾ ਓਹਲਾ ਚੁਕਾਏ ਸ੍ਰੀ ਭਗਵਾਨ, ਨਕ਼ਾਬ ਰਹਿਣ ਕੋਇ ਨਾ ਪਾਈਆ। ਧੁਰ ਦਾ ਹੁਕਮ ਦਏ ਫ਼ਰਮਾਨ, ਫ਼ੁਰਨਾ ਮਨ ਦਾ ਰਹੇ ਨਾ ਰਾਈਆ। ਮੰਜ਼ਲ ਚੜ੍ਹਨਾ ਦੱਸੇ ਆਸਾਨ, ਪੌੜੀ ਡੰਡਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਉਠਾਈਆ। ਪੜਦਾ ਓਹਲਾ ਚੁੱਕੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਜਾਪ, ਜਗਜੀਵਣ ਦਾਤਾ ਆਪਣੇ ਹੱਥ ਰਖੇ ਵਡਿਆਈਆ। ਤ੍ਰੈਗੁਣ ਮਾਇਆ ਮਮਤਾ ਮੇਟੇ ਤਾਪ, ਪੰਚ ਵਿਕਾਰ ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਜਨ ਭਗਤਾਂ ਦਰਸ਼ਨ ਦੇਵੇ ਸਾਖਿਆਤ, ਨਿਰਗੁਣ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਈਆ। ਸਾਚਾ ਮਾਰਗ ਲਾਵੇ ਆਪ, ਆਪਣੇ ਹੱਥ ਰਖੇ ਵਡਿਆਈਆ। ਰੂਹ ਬੁਤ ਦੋਵੇਂ ਕਰ ਕੇ ਪਾਕ, ਪਤਿਤ ਪੁਨੀਤ ਦਏ ਕਰਾਈਆ। ਆਤਮ ਪਰਮਾਤਮ ਬਣਾ ਕੇ ਸੱਚਾ ਸਾਥ, ਸਾਜਣ ਹੋ ਕੇ ਮੇਲ ਮਿਲਾਈਆ। ਮੰਦਰ ਚੜ੍ਹ ਕੇ ਖੋਲ੍ਹੇ ਤਾਕ, ਪੜਦਾ ਦਏ ਉਠਾਈਆ। ਪੂਰਾ ਕਰ ਭਵਿਖਤ ਵਾਕ, ਅਗਲਾ ਲੇਖਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਡਿਆਈ ਸਤਿਗੁਰ ਸਾਚ, ਸਚ ਸਵਾਮੀ ਹੋਏ ਸਹਾਈਆ। ਸਚ ਕਹੇ ਮੈਂ ਸਦਾ ਸੱਚਾ, ਕੂੜਾ ਨਜ਼ਰ ਕੋਇ ਨਾ ਆਈਆ। ਕਿਸੇ ਹੱਥ ਨਾ ਆਵਾਂ ਮਦੀਨਾ ਮੱਕਾ, ਕਾਅਬੇ ਕੋਈ ਨਾ ਖੋਜ ਖੁਜਾਈਆ। ਫੜਿਆ ਜਾਵਾਂ ਨਾ ਤੀਰਥ ਤਟਾਂ, ਅੱਠ ਸੱਠ ਰਹੇ ਕੁਰਲਾਈਆ। ਕਦੇ ਵੜਿਆ ਨਾ ਮੰਦਰ ਮੱਠਾਂ, ਸ਼ਿਵਦਵਾਲੇ ਦੇਣ ਦੁਹਾਈਆ। ਜਗਤ ਪਿਆਰ ਕੋਲੋਂ ਦੂਰ ਨੱਠਾਂ, ਆਪਣਾ ਮੁਖ ਭਵਾਈਆ। ਇਕੋ ਪ੍ਰਭ ਦੇ ਅਗੇ ਵਾਸਤਾ ਘੱਤਾਂ, ਦੋਏ ਜੋੜ ਸੀਸ ਨਿਵਾਈਆ। ਸ੍ਰੀ ਭਗਵਾਨ ਜਨ ਭਗਤਾਂ ਦੇ ਸਾਚੀਆਂ ਮਤਾਂ, ਮਨ ਮਤ ਰਹੇ ਨਾ ਰਾਈਆ। ਜਿਨ੍ਹਾਂ ਦੇ ਜੋਬਨ ਅੰਦਰ ਰੱਤਾਂ, ਰੰਗ ਰਤੜੇ ਤੇਰੀ ਸੇਵ ਕਮਾਈਆ। ਉਹਨਾਂ ਦੀ ਅੰਦਰੋਂ ਖੋਲ੍ਹ ਅੱਖਾਂ, ਜੋ ਤੇਰਾ ਧਿਆਨ ਲਗਾਈਆ। ਮੈਂ ਸ਼ਬਦ ਕਹਾਣੀ ਦੱਸਾਂ, ਢੋਲਾ ਰਾਗ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ। ਹੁਕਮ ਕਹੇ ਪ੍ਰਭ ਆਇਆ ਅਠਾਰਾਂ ਹਾੜ, ਹਾੜਾ ਕੱਢੇ ਲੋਕਾਈਆ। ਲੱਗੀ ਅੱਗ ਬਹੱਤਰ ਨਾੜ, ਹਾਡੀ ਹਾਡੀ ਦਏ ਦੁਹਾਈਆ। ਸੱਚਾ ਮਿਲੇ ਨਾ ਕੋਇ ਸਿਕਦਾਰ, ਧੁਰ ਦਾ ਹੁਕਮ ਨਾ ਕੋਇ ਮਨਾਈਆ। ਪੱਲੂ ਛੱਡ ਗੁਰ ਅਵਤਾਰ, ਪੈਗ਼ੰਬਰ ਪ੍ਰਭ ਦੇ ਵਿਚ ਸਮਾਈਆ। ਦੀਨ ਮਜ਼੍ਹਬ ਹਾਹਾਕਾਰ, ਬਹੁੜੀ ਬਹੁੜੀ ਕਰ ਕੁਰਲਾਈਆ। ਕਿਰਪਾ ਕਰ ਆਪ ਨਿਰੰਕਾਰ, ਤੇਰੀ ਬੇਪਰਵਾਹੀਆ। ਕਲਜੁਗ ਆਈ ਅੰਤਮ ਵਾਰ, ਵਾਰਤਾ ਪਿਛਲੀ ਦੇ ਚੁਕਾਈਆ। ਸਚ ਸੰਦੇਸ਼ਾ ਦੇ ਸੰਸਾਰ, ਸਦੀ ਚੌਧਵੀਂ ਮੰਗ ਮੰਗਾਈਆ। ਬੀਸ ਇਕੀਸਾ ਹੋਇਆ ਪਾਰ, ਗੋਬਿੰਦ ਨਿਉਂ ਨਿਉਂ ਸੀਸ ਝੁਕਾਈਆ। ਅਗੇ ਤੇਰੇ ਸਰਬ ਅਖ਼ਤਿਆਰ, ਹੁਕਮਨਾਮਾ ਦੇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਸਾਚਾ ਹੁਕਮ ਦੇ ਭਗਵੰਤ, ਸਾਚੀ ਮੰਗ ਮੰਗਾਈਆ। ਤੂੰ ਮਾਲਕ ਹਰਿ ਹਰਿ ਕੰਤ,

ਕੰਤੂਹਲ ਤੇਰੀ ਸਰਨਾਈਆ। ਤੇਰਾ ਭੇਵ ਨਾ ਪਾਏ ਕੋਈ ਬੇਅੰਤ, ਅਨੰਤ ਘਰ ਖੇਲ ਖਿਲਾਈਆ। ਕੋਟਨ ਕੋਟ ਲੱਭਦੇ ਸੰਤ, ਜੰਗਲ ਜੂਹਾਂ ਫੇਰਾ ਪਾਈਆ। ਕੋਈ ਨਾ ਤੋੜੇ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸ੍ਰੀ ਭਗਵਾਨ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਲੱਗੇ ਅਰਦਾਸ, ਬੇਨੰਤੀ ਅੰਤ ਸੁਣਾਈਆ। ਸਾਡੀ ਪੂਰੀ ਕਰ ਦੇ ਖ਼ਾਹਿਸ਼, ਝਗੜਾ ਦੀਨ ਦੁਨੀ ਚੁਕਾਈਆ। ਇਕੋ ਨਜ਼ਰੀ ਆਵੇ ਤੇਰੀ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਬਣਾਈਆ। ਸਾਚੀ ਪੱਟੀ ਦੱਸ ਅਗੰਮ ਜਮਾਤ, ਜਿਸ ਦਾ ਅੱਖਰ ਨਜ਼ਰ ਕਿਸੇ ਨਾ ਆਈਆ। ਧੁਰ ਦਰਗਾਹੀ ਬਣ ਬਾਪ, ਪਿਤਾ ਪੁਰਖ ਤੇਰੀ ਓਟ ਰਖਾਈਆ। ਸਤਿਜੁਗ ਸਾਚਾ ਜੋੜ ਨਾਤ, ਨਾਤਵਾਂ ਕਲਜੁਗ ਦੇ ਖਪਾਈਆ। ਜੋ ਬੁੱਢਾ ਹੋ ਕੇ ਰਿਹਾ ਕਾਂਪ, ਪਾਪਾਂ ਅੰਦਰੋਂ ਦਿਤਾ ਹਿਲਾਈਆ। ਇਕੋ ਮੰਗ ਮੰਗੀ ਖ਼ਾਸ, ਖ਼ਾਲਸ ਖ਼ਾਲਸਾ ਚਾਰ ਵਰਨ ਦੇਣਾ ਉਪਜਾਈਆ। ਜਨ ਭਗਤਾਂ ਵਸਣਾ ਪਾਸ, ਵਿਛੋੜਾ ਅੰਤਰ ਰਹੇ ਨਾ ਰਾਈਆ। ਸੁਹੰਜਣੀ ਹੋਵੇ ਪਰਭਾਤ, ਵੱਜੇ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਦੇ ਸਰਨਾਈਆ। ਚਰਨ ਕਵਲ ਦਾ ਸਚ ਸਹਾਰਾ, ਸਿਰ ਸਿਰ ਹੱਥ ਟਿਕਾਈਆ। ਭਗਤ ਭਗਤ ਦਾ ਹੱਕ ਵਿਹਾਰਾ, ਹਕ਼ੀਕ਼ਤ ਵਿਚੋਂ ਪਰਗਟਾਈਆ। ਜਿਸ ਦਾ ਹੁਕਮ ਚਲੇ ਜੁਗ ਚਾਰਾ, ਹੁਕਮੇਂ ਹੁਕਮ ਸਰਬ ਭਵਾਈਆ। ਉਹ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੱਸ ਜੈਕਾਰਾ, ਨਾਤੇ ਜਗਤ ਵਾਲੇ ਬੰਧਾਈਆ। ਜਨ ਭਗਤੋ ਇਕੱਠੇ ਹੋ ਕੇ ਬੋਲੋ ਪੰਜ ਵਾਰਾ, ਪੰਜਾਂ ਦਾ ਲੇਖਾ ਦਏ ਮੁਕਾਈਆ। ਤੁਹਾਡੇ ਕਾਇਆ ਮੰਦਰ ਨਾਲੋਂ ਚੰਗਾ ਨਹੀਂ ਕੋਈ ਗੁਰੂਦਵਾਰਾ, ਸ਼ਿਵਦਵਾਲਾ ਮੱਠ ਸੋਭਾ ਕੋਇ ਨਾ ਪਾਈਆ। ਠਾਕਰ ਸਵਾਮੀ ਮਿਲੋ ਗ੍ਰਹਿ ਪ੍ਰੀਤਮ ਪਿਆਰਾ, ਪ੍ਰੇਮੀ ਹੋ ਕੇ ਵੇਖ ਵਖਾਈਆ। ਜਿਸ ਦਾ ਬਾਵਨ ਨੇ ਤੱਕਿਆ ਨਜ਼ਾਰਾ, ਨਜ਼ਰੀਆ ਤੁਹਾਡਾ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂਆਂ ਅਵਤਾਰਾਂ ਪੈਗ਼ੰਬਰਾਂ ਮੂਲ ਚੁਕਾਏ ਉਧਾਰਾ, ਬਾਕੀ ਲੇਖਾ ਰਹੇ ਨਾ ਰਾਈਆ। ਜਨ ਭਗਤੋ ਅਗੇ ਜਿਸ ਵੇਲੇ ਹੋਵੇ ਵਿਆਹ, ਘਰ ਘਰ ਕਾਜ ਲੈਣਾ ਰਚਾਈਆ। ਪੰਜਾਂ ਮਿਲ ਕੇ ਸਚ ਜੈਕਾਰਾ ਲੈਣਾ ਲਾ, ਪੁਰਖ ਅਬਿਨਾਸ਼ੀ ਸਨਮੁਖ ਨਜ਼ਰੀ ਆਈਆ। ਸ਼ਬਦ ਸਤਿਗੁਰ ਹੋ ਕੇ ਬਣੇ ਗਵਾਹ, ਨਾਮ ਸ਼ਹਾਦਤ ਇਕ ਭੁਗਤਾਈਆ। ਲੜਕਾ ਲੜਕੀ ਇਕ ਦੂਜੇ ਨੂੰ ਲਵੇ ਪਰਨਾ, ਪਰਨੇ ਫੜਨ ਦੀ ਲੋੜ ਰਹੀ ਨਾ ਰਾਈਆ। ਲਾਗੀ ਲਾਗਣ ਜਨ ਭਗਤੋ ਤੁਹਾਨੂੰ ਦਿਤਾ ਬਣਾ, ਨਾਮ ਵਸਤ ਤੁਹਾਡੀ ਝੋਲੀ ਪਾਈਆ। ਜਿਸ ਨਾਲ ਕੋਟ ਜਨਮ ਦੇ ਮੁਕ ਜਾਣ ਗੁਨਾਹ, ਗੁਨਾਹਗਾਰ ਗੁਰਮੁਖ ਰਹਿਣ ਕੋਇ ਨਾ ਪਾਈਆ। ਤੁਸੀਂ ਕੋਈ ਕਰਨਾ ਨਹੀਂ ਹੁਣ ਓਮ ਸਵਾਹ, ਸਹਾਇਤਾ ਮੰਗਣ ਕੋਇ ਨਾ ਜਾਈਆ। ਜਿਨ੍ਹਾਂ ਦੇ ਰੋਮ ਰੋਮ ਅੰਦਰ ਗਿਆ ਸਮਾ, ਸਮੇਂ ਦਾ ਸਮਾਂ ਦਏ ਪਰਗਟਾਈਆ। ਜਨ ਭਗਤੋ ਜਿਸ ਕਾਰਨ ਤੁਹਾਨੂੰ ਕੀਤਾ ਜਮਾਂ, ਜਾਮਨ ਹੋ ਕੇ ਵੇਖ ਵਖਾਈਆ। ਬਲ ਦਵਾਰੇ ਬਾਵਨ ਰਿਸ਼ੀਆਂ ਨਾਲ ਕੀਤਾ ਤਮਅ ਮਿਲਣ ਦੀ ਆਸਾ ਲਈ ਵਧਾਈਆ। ਸੋ ਵੇਲਾ ਵਕ਼ਤ ਆਇਆ ਸੁਹਾਵਣਾ ਸਮਾਂ, ਸੋਹਣਾ ਆਪਣਾ ਰੰਗ ਰੰਗਾਈਆ। ਤੁਹਾਡੇ ਮੰਦਰ ਅੰਦਰ ਰਹਿਣ ਨਾ ਦੇਵੇ ਕੋਈ ਗ਼ਮਾ, ਖ਼ੁਸ਼ੀਆਂ ਦਾ ਢੋਲਾ ਰਾਗ ਸੁਣਾਈਆ। ਭਾਗ ਲਗਾਏ ਕਾਇਆ ਮਾਟੀ ਚੰਮਾਂ, ਚੰਮ ਦ੍ਰਿਸ਼ਟੀ ਲਏ ਬਦਲਾਈਆ। ਲੇਖੇ ਲਾ ਕੇ ਪਵਣ ਸਵਾਸਾਂ ਦਮਾਂ, ਦਾਮਨਗੀਰ ਹੋ ਕੇ ਹੋਏ ਸਹਾਈਆ। ਗੁਰਮੁਖੋ ਪ੍ਰਭ ਦਾ ਹੁਕਮ ਚਲਿਆ ਨਵਾਂ, ਨੌ

ਸੱਤ ਆਪ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਮਾਜ ਇਕ ਵਖਾਈਆ। ਜਨ ਭਗਤੋ ਸਮਾਜ ਵੇਖਸ ਇਕੋ ਹਕ, ਜਗਤ ਵਿਚੋਂ ਨਜ਼ਰੀ ਆਈਆ। ਜਿਥੇ ਉਬਲੇ ਕੋਇ ਨਾ ਰੱਤ, ਰਤਨ ਅਮੋਲਕ ਗੁਰਮੁਖ ਲਏ ਉਪਜਾਈਆ। ਨਾਮ ਖ਼ੁਮਾਰੀ ਦੇਵੇ ਪੁਰਖ ਸਮਰਥ, ਮਿਹਰ ਨਜ਼ਰ ਇਕ ਉਠਾਈਆ। ਲਹਿਣਾ ਦੇਣਾ ਚੁਕਾਏ ਹੱਥੋ ਹੱਥ, ਪੂਰਬ ਲੇਖਾ ਝੋਲੀ ਪਾਈਆ। ਸੰਤ ਸੁਹੇਲੇ ਦਰ ਘਰ ਸੱਦ, ਸੱਦੇ ਧੁਰ ਦੇ ਨਾਲ ਮੰਗਾਈਆ। ਅਗੇ ਜਮ ਕੀ ਫਾਸੀ ਦੇਵੇ ਵੱਢ, ਸ਼ਬਦ ਕਟਾਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਵੇਖਣਹਾਰਾ ਥਾਨ ਥਨੰਤਰ, ਥਿਰ ਘਰ ਵਾਸੀ ਗੁਰਮੁਖ ਦਏ ਉਠਾਈਆ। ਸਾਚਾ ਨਾਮ ਦੱਸ ਕੇ ਮੰਤਰ, ਮੰਤਵ ਅਗਲਾ ਹੱਲ ਕਰਾਈਆ। ਨਿਰਗੁਣ ਜੋਤ ਦੇ ਨਿਰੰਤਰ, ਨਿਰਵੈਰ ਹੋਏ ਸਹਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਲੱਖ ਚੁਰਾਸੀ ਖੋਜ ਖੁਜਾਈਆ। ਝਗੜਾ ਰਹੇ ਨਾ ਗਗਨ ਗਗਨੰਤਰ, ਪੁਰੀ ਲੋਅ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਸੁਣੋ ਸਾਹਿਬ ਸਵਾਮੀ, ਸਤਿ ਸਤਿ ਸਮਝਾਈਆ। ਜਨ ਭਗਤੋ ਤੁਹਾਡੇ ਕੋਲ ਇਕ ਨਿਸ਼ਾਨੀ, ਜਿਸ ਦਾ ਨਿਸ਼ਾਨਾ ਨਾ ਕੋਇ ਵਖਾਈਆ। ਗੋਬਿੰਦ ਦਾ ਚਿੱਲਾ ਪ੍ਰਭ ਦੀ ਕਮਾਨੀ, ਭੱਥਾ ਸਤਿਗੁਰ ਸੋਭਾ ਪਾਈਆ। ਜਿਸ ਦੀ ਪਿਛਲੀ ਵੇਖੀ ਅਲੜ੍ਹ ਜਵਾਨੀ, ਬਾਲ ਅਵਸਥਾ ਵੱਜੇ ਵਧਾਈਆ। ਜਿਸ ਕੰਨਿਆਂ ਦਾ ਦਾਨ ਸਭ ਨੂੰ ਬਣਿਆ ਦਾਨੀ, ਦੂਰ ਦੁਰੇਡੇ ਲਏ ਮੰਗਾਈਆ। ਪੰਧ ਮੁਕਾ ਕੇ ਆਏ ਜ਼ਿਮੀਂ ਅਸਮਾਨੀ, ਮੰਡਲ ਭੱਜੇ ਚਾਈਂ ਚਾਈਂਆ। ਖ਼ੁਸ਼ੀ ਹੋਈ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੱਜੇ ਵਧਾਈਆ। ਸਿਫ਼ਤ ਕਰੇ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਢੋਲਾ ਗਾਈਆ। ਜਨ ਭਗਤੋ ਤੁਹਾਡਾ ਤਿਲਕ ਲਾਏ ਪਟਨੇ ਦੀ ਰਾਣੀ, ਜਿਸ ਦੀ ਗੋਦੀ ਗੋਬਿੰਦ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਈਆ। ਜਨ ਭਗਤ ਕਹਿਣ ਸਾਨੂੰ ਹੋਏ ਹੈਰਾਨੀ, ਹੈਰਤ ਅੰਦਰ ਆਈਆ। ਕੀ ਖੇਲ ਹੋਇਆ ਜ਼ਿਮੀਂ ਅਸਮਾਨੀ, ਮਨ ਮਤ ਬੁਧ ਸਮਝ ਸਕੇ ਨਾ ਰਾਈਆ। ਵਾਸਤਾ ਘੱਤਿਆ ਅਗੇ ਆਦਿ ਸ਼ਕਤ ਭਵਾਨੀ, ਭਾਵਨਾ ਪੂਰ ਨਾ ਕੋਇ ਕਰਾਈਆ। ਚਤਰਭੁਜ ਨੂੰ ਸਮਝ ਕੇ ਦਾਨੀ, ਸੀਸ ਸੀਸ ਇਕ ਝੁਕਾਈਆ। ਰਾਜੇ ਰਾਮ ਨੂੰ ਸਮਝ ਕੇ ਬਾਨੀ, ਬਾਹਮੀ ਮੰਗ ਇਕ ਮੰਗਾਈਆ। ਕਾਹਨ ਕ੍ਰਿਸ਼ਨ ਸਮਝ ਕੇ ਸਾਚਾ ਕਾਹਨੀ, ਭਾਰ ਉਹਦੇ ਹੱਥ ਫੜਾਈਆ। ਈਸਾ ਮੂਸਾ ਮੁਹੰਮਦ ਵੇਖੇ ਜਾਣ ਜਾਣੀ, ਜਾਨਣਹਾਰ ਨਾ ਕੋਇ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਬੇਈਮਾਨੀ, ਬੇਵਾ ਰੂਪ ਸਰਬ ਵਖਾਈਆ। ਜਿਨ੍ਹਾਂ ਦੇ ਪਿਛੇ ਤੱਤੀ ਲੋਹ ਤੇ ਬੈਠਾ ਸੁਤ ਭਾਨੀ, ਅਰਜਨ ਅਰਜ਼ ਪ੍ਰਭ ਨੂੰ ਆਪ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਭਗਤਾਂ ਆਤਮ ਰਹਿਣ ਨਾ ਦੇਵੀਂ ਬੇਗਾਨੀ, ਬੇਗਾਨਾ ਘਰ ਨਾ ਕੋਇ ਜਣਾਈਆ। ਅੰਤਰ ਆਤਮਾ ਬਾਲੀ ਨੱਢੀ ਬੱਚੀ ਇਕ ਅੰਞਾਣੀ, ਸੋਚ ਸਮਝ ਨਾ ਕੋਇ ਵਧਾਈਆ। ਸੁਣਦੀ ਰਹੀ ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨਾਂ ਦੀ ਕਹਾਣੀ, ਤੇਰਾ ਦਰਸ ਕੋਇ ਨਾ ਪਾਈਆ। ਰਸਨਾ ਜਿਹਵਾ ਬੱਤੀ ਦੰਦ ਸੁਣਦੀ ਰਹੀ ਅੱਖਰਾਂ ਵਾਲੀ ਬਾਣੀ, ਨਿਰਅੱਖਰ ਨਾ ਕੋਇ ਸਮਝਾਈਆ। ਆਉਂਦੀ ਜਾਂਦੀ ਰਹੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਆਪਣਾ ਤਨ ਹੰਢਾਈਆ। ਐ ਪ੍ਰਭੂ ਕਲਜੁਗ ਅੰਤ ਕਰ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਲਹਿਣਾ ਦੇਣਾ ਚੁਕਾ

ਜਿਸਮ ਜਿਸਮਾਨੀ, ਜਾਮਨ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹਣਹਾਰਾ, ਖ਼ਾਲਕ ਖ਼ਲਕ ਦਏ ਸਮਝਾਈਆ। ਜਨ ਭਗਤੋ ਤੁਹਾਡਾ ਵਿਵਹਾਰਾ, ਲਹਿਣਾ ਪਿਛਲਾ ਝੋਲੀ ਪਾਈਆ। ਸ਼ਬਦ ਹੋਇਆ ਹੱਕ ਵਿਹਾਰਾ, ਬਰਨ ਅਠਾਰਾਂ ਵੱਜੀ ਵਧਾਈਆ। ਸੋਹਣਾ ਵੇਖਿਆ ਧੁਰ ਦਰਬਾਰਾ, ਪੁਰਖ ਅਕਾਲ ਨਾਲ ਜਣਾਈਆ। ਸਭ ਦਾ ਲਹਿਣਾ ਚੁੱਕਿਆ ਅੰਤਮ ਵਾਰਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਅਗਲਾ ਹੁਕਮ ਸੱਚੀ ਸਰਕਾਰਾ, ਸਹਿਜੇ ਦਏ ਸੁਣਾਈਆ। ਗੁਰਮੁਖੋ ਗੁਰਸਿਖੋ ਜਨ ਭਗਤੋ ਜਿਸ ਵੇਲੇ ਧਰਮ ਵਿਆਹ ਦਾ ਹੋਵੇ ਵਿਵਹਾਰਾ, ਪੰਜਾਂ ਦਾ ਲੇਖੇ ਲੱਗੇ ਜੈਕਾਰਾ, ਜੈਕਾਰੇ ਪੰਜਾਂ ਵਿਚ ਨਾਤਾ ਦਏ ਜੁੜਾਈਆ। ਬਿਨਾ ਪ੍ਰਭੂ ਤੋਂ ਕਿਸੇ ਹੋਰ ਦੀ ਨਹੀਂ ਗਾਉਣੀ ਵਾਰਾ, ਵਰਕਾ ਵਰਕਾ ਨਾ ਕੋਇ ਉਲਟਾਈਆ। ਸਚਖੰਡ ਤੁਹਾਡਾ ਸੱਚਾ ਦਰਬਾਰਾ, ਜਿਥੇ ਮਿਲੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਪਾਰ ਕਰ ਕੇ ਆਪ ਕਿਨਾਰਾ, ਸਹਾਰਾ ਇਕੋ ਦਏ ਵਖਾਈਆ। ਜਨ ਭਗਤ ਕਹਿਣ ਪ੍ਰਭ ਸਾਡੇ ਅੰਦਰ ਆਈ ਖ਼ੁਸ਼ਹਾਲੀ, ਖ਼ਾਹਿਸ਼ ਏਕਾ ਦਈਏ ਜਣਾਈਆ। ਸਾਡੀ ਕਾਇਆ ਚੜ੍ਹੀ ਲਾਲੀ, ਜੋਬਨ ਆਪਣਾ ਰੰਗ ਬਦਲਾਈਆ। ਤੇਰੇ ਦਰ ਦੇ ਬਣੇ ਸਵਾਲੀ, ਭਿੱਖਕ ਹੋ ਕੇ ਝੋਲੀ ਡਾਹੀਆ। ਕਲਜੁਗ ਮੇਟ ਰੈਣ ਅੰਧੇਰੀ ਕਾਲੀ, ਕਲਮਾ ਆਪਣਾ ਦੇ ਸਮਝਾਈਆ। ਤੇਰਾ ਹੁਕਮ ਬੇਮਿਸਾਲੀ, ਮਿਸਲ ਵਿਚ ਬੰਦ ਨਾ ਕੋਇ ਕਰਾਈਆ। ਪ੍ਰਭੂ ਤੇਰੇ ਦਰ ਤੇ ਗੁਰ ਅਵਤਾਰ ਪੈਗ਼ੰਬਰ ਹੋਏ ਇਕ਼ਬਾਲੀ, ਇਕ਼ਬਾਲ ਦੇ ਕੇ ਜਗਤ ਨਾਤਾ ਗਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਹੇ ਮੈਂ ਸਭ ਕੁਛ ਦਿਤਾ ਆਪ, ਭਗਤਾਂ ਝੋਲੀ ਪਾਈਆ। ਰਹੇ ਕੋਈ ਨਾ ਪਾਪ, ਇਕੋ ਮੰਗ ਮੰਗਾਈਆ। ਨਜ਼ਰੀ ਆਏ ਸਾਖਿਆਤ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋ ਪੂਰਾ ਕਰੇ ਭਵਿਖਤ ਵਾਕ, ਗੋਬਿੰਦ ਦਏ ਗਵਾਹੀਆ। ਜਿਸ ਕੰਨਿਆਂ ਦਾ ਨਾਤਾ ਜੁੜਿਆ ਸਾਕ, ਸਗਨ ਦੋਆਬੇ ਵਿਚੋਂ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਖੇਲ ਰਿਹਾ ਵਖਾਈਆ। ਸਾਚਾ ਸਗਨ ਆਇਆ ਵਿਚੋਂ ਦੋਆਬੇ, ਦੋਹਰਾ ਫੇਰਾ ਪਾਈਆ। ਖ਼ੁਸ਼ੀਆਂ ਵੱਜੇ ਅਨਹਦ ਵਾਜੇ, ਧੁਨੀ ਆਪਣਾ ਰਾਗ ਸੁਣਾਈਆ। ਵਰ ਪਾਇਆ ਵਡ ਰਾਜਨ ਰਾਜੇ, ਕੂੜੀ ਕਿਰਿਆ ਰਹੀ ਨਾ ਰਾਈਆ। ਲੇਖਾ ਮੁਕਿਆ ਕੂੜ ਸਮਾਜੇ, ਭਗਤ ਭਗਵਾਨ ਮਿਲੀ ਵਡਿਆਈਆ। ਜਿਸ ਨੇ ਖੇਲ ਰਚਾਇਆ ਵਿਚ ਮਾਝੇ, ਸੰਬਲ ਬੈਠਾ ਡੇਰਾ ਲਾਈਆ। ਉਹ ਵੇਖਣਹਾਰਾ ਦੂਰ ਦੁਰਾਡੇ, ਆਂਢ ਗੁਆਂਢੇ ਦਏ ਤਜਾਈਆ। ਸਾਚੇ ਨਾਤੇ ਰਖੇ ਸਾਂਝੇ, ਸੱਜਣ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰ ਰਿਹਾ ਭੁਗਤਾਈਆ। ਦੋਆਬੇ ਵਾਲੇ ਸਗਨ ਲੈ ਕੇ ਆਏ ਹੋਰ, ਭਾਰ ਸਿਰ ਉਤੇ ਵਖਾਈਆ। ਪ੍ਰਭ ਤੇ ਆਸਾ ਰਖ ਕੇ ਡੋਰ, ਨਾਤਾ ਤੰਦ ਸਿਤਾਰ ਜੁੜਾਈਆ। ਕਲਜੁਗ ਵੇਖ ਅੰਧੇਰਾ ਘੋਰ, ਅੰਦਰੇ ਅੰਦਰ ਰਹੇ ਪਛਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੇਰਾ ਕੋਈ ਨਾ ਜਾਣੇ ਭੇਤ, ਭਾਵੀ ਵਿਚ ਸਰਬ ਰਖਾਈਆ। ਮੈਂ ਹਰ ਘਟ ਰਿਹਾ ਵੇਖ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਜਿਸ ਦਾ ਜ਼ਾਮਨ ਬਣ ਕੇ ਦਸ ਦਸਮੇਸ਼, ਸ਼ਬਦੀ ਸ਼ਬਦ ਗਿਆ ਜਣਾਈਆ। ਸੋ ਖੇਲੇ ਖੇਲ ਇਕ ਨਰੇਸ਼, ਨਰ ਨਰਾਇਣ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸਿਰ ਆਪਣਾ ਹੱਥ ਰਖਾਈਆ। ਸਿਰ ਕਹੇ ਮੈਂ ਕਦੇ ਨਾ ਹੋਵਾਂ ਸਰ, ਜਨ ਭਗਤਾਂ ਦਿਆਂ ਜਣਾਈਆ। ਮੈਂ ਇਕੋ ਲੱਭਣਾ ਹਰਿ, ਜੋ ਹਿਰਦੇ ਬਹਿ ਕੇ ਰੰਗ ਚੜ੍ਹਾਈਆ। ਭੈ ਭਉ ਚੁਕਾਵੇ ਡਰ, ਅਗਨੀ ਤਤ ਨਾ ਕੋਇ ਤਪਾਈਆ। ਸਾਚੇ ਮੰਦਰ ਬਹੇ ਚੜ੍ਹ, ਢੋਲਾ ਗੀਤ ਕਰੇ ਸ਼ਨਵਾਈਆ। ਨਿਰਗੁਣ ਜੋਤ ਆਪੇ ਧਰ, ਨੂਰ ਜਹੂਰ ਦਏ ਵਖਾਈਆ। ਸੰਤ ਸੁਹੇਲੇ ਲਏ ਫੜ, ਫੜ ਬਾਂਹੋਂ ਗੋਦ ਟਿਕਾਈਆ। ਜਗਤ ਹਵਸ ਵਿਚ ਸਾਰੇ ਰਹੇ ਮਰ, ਬਿਨ ਸਤਿਗੁਰ ਚਰਨਾਂ ਮਰਨਾ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਆਪ ਪਰਗਟਾਈਆ। ਦੋਆਬੇ ਵਾਲਿਓ ਸੁਣਨਾ ਇਕ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਪੜ੍ਹਾਈਆ। ਤੁਹਾਡਾ ਹਿੱਸਾ ਸੱਤ ਸੱਤ ਬਾਦਾਮ, ਗੋਬਿੰਦ ਮਾਛੂਵਾੜੇ ਲਾਲ ਸਿੰਘ ਗਿਆ ਸਮਝਾਈਆ। ਜਿਸ ਨੇ ਤਰੇਤੇ ਜੁਗ ਵਿਚ ਪੀਤਾ ਜਾਮ, ਰਾਮ ਰਾਮ ਢੋਲਾ ਗਾਈਆ। ਉਹਨਾਂ ਖੇਲ ਦੱਸ ਆਸਾਨ, ਮੁਸ਼ਕਲ ਅਗਲੀ ਦਿਤੀ ਮਿਟਾਈਆ। ਸੁਣ ਕੇ ਸਚ ਪੈਗ਼ਾਮ, ਭੱਜੇ ਵਾਹੋ ਦਾਹੀਆ। ਕੀ ਹੁਕਮ ਦੇਵੇ ਭਗਵਾਨ, ਭਗਵਤ ਭੇਵ ਕੋਇ ਨਾ ਆਈਆ। ਕੀ ਰਹਿਮਤ ਰਹੀਮ ਕਰੇ ਰਹਿਮਾਨ, ਮਿਹਰ ਨਜ਼ਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ। ਧੁਰ ਦਾ ਖੇਲ ਕਹੇ ਮੈਂ ਰਵਾਂ ਜੁਗ ਚਾਰ, ਵਰਨ ਬਰਨ ਵਿਚ ਸਮਾਈਆ। ਜਨ ਭਗਤਾਂ ਕਰਾਂ ਪਿਆਰ, ਭਗਤੀ ਮਾਰਗ ਵੇਖ ਆਪਣੀ ਖ਼ੁਸ਼ੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਦੇਸ, ਜਿਥੇ ਰਹੇ ਸਦਾ ਹਮੇਸ਼, ਨਿਰਗੁਣ ਹੇ ਕੇ ਸੋਭਾ ਪਾਈਆ। ਜਨ ਭਗਤੋ ਤੁਹਾਡਾ ਵਿਹਾਰਾ ਸੱਤ ਬਾਦਾਮ, ਬਦਨ ਦੇ ਅੰਦਰ ਹੋਏ ਰੁਸ਼ਨਾਈਆ। ਮਿਲੇ ਧੁਰ ਦਾ ਰਾਮ, ਰਹੀਮ ਹੋ ਕੇ ਵੇਖ ਵਖਾਈਆ। ਝਗੜਾ ਮੇਟੇ ਤਮਾਮ, ਤਮਅ ਦਏ ਗਵਾਈਆ। ਮਿਲਣਾ ਹੋਵੇ ਆਸਾਨ, ਸਹਿਜੇ ਦਰਸ਼ਨ ਪਾਈਆ। ਰੋਕ ਰੁਪਈਆ ਅਗੇ ਰਖਣਾ ਆਣ, ਜੋ ਹੁਕਮ ਅੰਦਰ ਘਰ ਬੈਠਿਆਂ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚਾ ਦੇਵਣਹਾਰਾ ਦਾਨ, ਦਾਨੀ ਗੁਰਮੁਖ ਵੇਖ ਵਖਾਈਆ। ਜਨ ਭਗਤਾਂ ਸਗਨ ਦੋਹਰਾ ਦੇਣਾਂ ਪਾ, ਨਵਾਂ ਜਨਮ ਫੇਰ ਬਦਲਾਈਆ। ਜਿਸ ਸੁਰਜੀਤ ਸਿੰਘ ਦਾ ਅਠਾਰਾਂ ਹਾੜ ਨੂੰ ਨਾਤਾ ਤੁੱਟਣਾ ਸੀ ਵਿਚ ਜਹਾਨ ਉਸ ਨੂੰ ਫੇਰ ਦਿਤਾ ਪਰਗਟਾ, ਸੱਠ ਸਾਲ ਦੀ ਆਯੂ ਦਿਤੀ ਵਧਾ, ਵਾਧਾ ਆਪਣੇ ਨਾਲ ਵਧਾਈਆ। ਜਿਸ ਕੰਨਿਆਂ ਗੁਰਦਰਸ਼ਨ ਦਾ ਸਾਂਢੇ ਤਿੰਨ ਸਾਲ ਨੂੰ ਸਰੀਰ ਹੋਣਾ ਸੀ ਸਵਾਹ, ਹੱਡੀਆਂ ਰਾਖ ਕੰਮ ਕਿਸੇ ਨਾ ਆਈਆ। ਜਨ ਭਗਤੋ ਉਹ ਤੁਹਾਡੇ ਕੋਲੋਂ ਲਈ ਬਚਾ, ਵਿਚੋਲਾ ਗੁਰਮੁਖ ਨਾਲ ਮਿਲਾਈਆ। ਏਸੇ ਕਰ ਕੇ ਜੁਗ ਚੌਕੜੀ ਸਦੀਆਂ ਦਾ ਸਾਹ ਲਿਆ ਸੁਧਾ, ਸਦਮਾ ਮਾਤ ਰਹੇ ਨਾ ਰਾਈਆ। ਕ਼ਦਮਾਂ ਦਾ ਸਹਾਰਾ ਦਿਤਾ ਵਖਾ, ਪਦਮਾਂ ਦੇ ਵਿਚੋਂ ਬਾਹਰ ਕਢਾਈਆ। ਅਰਸ਼ਾਂ ਤੋਂ ਅਰਸ਼ ਸਾਚੀ ਮੰਜ਼ਲ ਦਿਤਾ ਚੜ੍ਹਾ, ਪਿਛਲਾ ਪੈਂਡਾ ਰਹੇ ਨਾ ਰਾਈਆ। ਜਨਮ ਵਿਚੋਂ ਜਨਮ ਦਿਤਾ ਬਦਲਾ, ਇੱਕੀ ਸੰਗ ਮਿਲਾਏ ਗਵਾਹ, ਸ਼ਹਾਦਤ ਪੰਜਾਂ ਕੋਲੋਂ ਭੁਗਤਾਈਆ। ਜੇ ਇਕ ਗੁਰਮੁਖ ਵੀ ਵਿਚੋਂ ਕਰ ਜਾਂਦਾ ਨਾਂਹ, ਫੇਰ ਹੋਣੀ ਨਹੀਂ ਸੀ ਕੁੜਮਾਈਆ। ਜਨ ਭਗਤੋ ਤੁਹਾਡੀ ਮਹਿੰਮਾ ਦੇਵਤ ਸੁਰ ਗਣ ਗੰਧਰਵ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੈਗੰਬਰ ਥਾੳਂ ਥਾਈਂ ਰਹੇ ਗਾ, ਸੋਹਲੇ ਢੋਲੇ ਬਿਨਾ ਰਾਗਾਂ ਨਾਦਾਂ ਸੋਹਣਾ ਰਾਗ ਅਲਾਈਆ। ਹੁਣ ਖ਼ੁਸ਼ੀਆਂ ਨਾਲ ਆਪਣੇ ਵੀਰੇ ਦਾ ਵੇਖੋ ਵਿਆਹ, ਹੀਰੇ ਤੁਹਾਡੇ ਅਗੇ ਟਿਕਾਈਆ। ਜਿਸ ਭੋਜਨ

ਪਿਛੇ ਬਾਵਨ ਨੇ ਇਕੱਠੇ ਲਏ ਕਰਾ, ਉਹ ਤੁਹਾਡਾ ਪਕਵਾਨ ਖਾ ਕੇ ਸ੍ਰੀ ਭਗਵਾਨ ਖ਼ੁਸ਼ੀ ਮਨਾਈਆ। ਮਨਮੁਖ ਮੂਰਖ ਮੁਗਧ ਅੰਞਾਣ ਦਾ ਲੱਗਣ ਨਹੀਂ ਦਿਤਾ ਦਾਅ, ਖ਼ਾਲੀ ਹੱਥ ਆਏ ਤੇ ਖ਼ਾਲੀ ਹੱਥ ਦਏ ਭਵਾ, ਸਮਰਥ ਦੇਵੇ ਨਾ ਕੋਇ ਵਡਿਆਈਆ। ਜਿਨ੍ਹਾਂ ਪ੍ਰੇਮ ਪਿਆਰ ਸਤਿਕਾਰ ਨਾਲ ਇਕ ਵਾਰ ਸੀਸ ਦਿਤਾ ਝੁਕਾ, ਤਿਨ੍ਹਾਂ ਨੂੰ ਚਾਰ ਕੁੰਟ ਵਿਚੋਂ ਬਾਹਰ ਕੱਢ ਕੇ, ਮਨ ਵਾਸਨਾ ਕੂੜੀ ਕਿਰਿਆ ਅੰਦਰੋਂ ਵੱਢ ਕੇ, ਸਾਚੇ ਧਾਮ ਦਏ ਟਿਕਾਈਆ। ਜਨ ਭਗਤੋ ਖ਼ੁਸ਼ੀਆਂ ਨਾਲ ਖ਼ੁਸ਼ੀ ਮਨਾਉਂਣੀ ਰੱਜ ਕੇ, ਰਜ਼ਾ ਪ੍ਰਭ ਦੀ ਸਾਚੀ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਦੋਆਬੇ ਵਾਲਿਆਂ ਵਾਰਨਾਂ ਕਰਨੀ ਗਿਰੀ ਠੂਠੀ, ਖੋਪਰਾ ਨਾਲ ਜੁੜਾਈਆ। ਤੁਹਾਡੀ ਆਤਮਾ ਰਹੇ ਨਾ ਰੂਠੀ, ਰੁਸਿਆਂ ਲਏ ਮਨਾਈਆ। ਝਗੜਾ ਰਹੇ ਨਾ ਦਿਸ਼ਾ ਕੂਟੀ, ਮਮਤਾ ਮੋਹ ਦਏ ਗਵਾਈਆ। ਮਨੂਆ ਮਨ ਨਾ ਭੱਜੇ ਦੂਤੀ, ਦੁਸ਼ਮਣ ਅੰਦਰੋਂ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਮਾਲਕ ਇਕ ਅਖਵਾਈਆ। ਦੋਆਬੇ ਵਾਲਿਓ ਤੁਹਾਡਾ ਸੋਹਣਾ ਸੰਗ, ਪਾਲ ਸਿੰਘ ਨਜ਼ਰੀ ਆਈਆ। ਜਿਸ ਦੇ ਕੋਲ ਪ੍ਰਭ ਮਿਲਣ ਦਾ ਵੱਡਾ ਢੰਗ, ਤਰੀਕਾ ਨਵਾਂ ਰਿਹਾ ਸਮਝਾਈਆ। ਜਿਸ ਕਾਰਨ ਗ੍ਰਹਿ ਗ੍ਰਹਿ ਖਾਵੇ ਡੰਗ, ਡੰਕਾ ਸ਼ਬਦ ਨਾਮ ਸ਼ਨਵਾਈਆ। ਉਹਨਾਂ ਭਗਤਾਂ ਦਰ ਆਇਆਂ ਲਾਵੇ ਅੰਗ, ਅੰਗੀਕਾਰ ਅਖਵਾਈਆ। ਆਤਮ ਸੁਹਾਏ ਪਲੰਘ, ਪਾਵਾ ਚੂਲ ਨਾ ਕੋਇ ਜਣਾਈਆ। ਘਰ ਪਰਕਾਸ਼ ਚਾੜ੍ਹੇ ਚੰਦ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਅੰਮ੍ਰਿਤ ਧਾਰ ਪਾਵੇ ਠੰਡ, ਅਗਨੀ ਅਗਨ ਬੁਝਾਈਆ। ਸੁਰਤੀ ਹੋਣ ਨਾ ਦੇਵੇ ਰੰਡ, ਸ਼ਬਦੀ ਕੰਤ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਆਨੰਦ, ਆਨੰਦ ਆਨੰਦ ਵਿਚੋਂ ਵਖਾਈਆ। ਜਨ ਭਗਤੋ ਦੋਹਰਾ ਸਗਨ ਤੁਹਾਡਾ ਏਕ, ਦੋਹਰਾ ਜਨਮ ਬਣਾਈਆ। ਜਿਹੜਾ ਲਛਮਣ ਪਿਛੇ ਕੀਤਾ ਭੇਟ, ਉਸ ਦਾ ਵਾਧਾ ਦਿਤਾ ਵਧਾਈਆ। ਸਤਿ ਧਰਮ ਦੀ ਖੇਲ ਕੇ ਖੇਡ, ਖ਼ਾਲਸ ਖ਼ਾਲਕ ਖ਼ਲਕ ਆਪ ਜਣਾਈਆ। ਨਾਮ ਸੰਦੇਸਾ ਧੁਰ ਦਾ ਭੇਜ, ਭਜਨ ਬੰਦਗੀ ਵਿਚੋਂ ਬਾਹਰ ਕਰਾਈਆ। ਆਤਮ ਪਰਮਾਤਮ ਬਣ ਕੇ ਮਾਣੇ ਸੇਜ, ਸਾਜਣ ਹੋ ਕੇ ਡੇਰਾ ਲਾਈਆ। ਲਹਿਣਾ ਦੇਣਾ ਸ਼ਬਦ ਗੁਰੂ ਦਹਿ ਦਿਸ਼ਾ ਵਸਣਹਾਰਾ ਦਸ ਦਸਮੇਸ਼, ਨਿਰਗੁਣ ਨਿਰਵੈਰ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਹਾਈ ਹੋ ਕੇ ਸਦਾ ਹਮੇਸ਼, ਹਮਸਾਜਣ ਹੋ ਕੇ ਭੁੱਲ ਕਦੇ ਨਾ ਜਾਈਆ।

੧੯ ਹਾੜ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ

ਸਤਿਗੁਰ ਸਰਨ ਮਿਲੇ ਸਚ ਸੁਖ, ਮਾਨਸ ਜਨਮ ਮਿਲੇ ਵਡਿਆਈਆ। ਉਜਲ ਹੋਵੇ ਮੁਖ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖ ਸੰਤ ਸੁਹੇਲੇ ਬਣਾ ਕੇ ਆਪਣੇ ਸੁਤ, ਬਿਨ ਜਨਣੀ ਗੋਦ ਉਠਾਈਆ। ਆਵਣ ਜਾਵਣ ਮੇਟੇ ਦੁੱਖ, ਜਗਤ ਦਲਿੱਦਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਜਨ ਭਗਤਾਂ ਹੋਵੇ ਸਚ ਵਸੇਰਾ, ਗ੍ਰਹਿ ਮੰਦਰ ਇਕੋ ਨਜ਼ਰੀ ਆਈਆ।

ਜਿਥੇ ਢੋਲਾ ਸੋਹੰ ਹੋਵੇ ਤੇਰਾ ਮੇਰਾ, ਮੇਰੀ ਮੈਂ ਨਾ ਕੋਇ ਵਖਾਈਆ। ਨਜ਼ਰੀ ਆਵੇ ਨੇਰਨ ਨੇਰਾ, ਦੂਰ ਦੁਰਾਡਾ ਵੇਖ ਵਖਾਈਆ। ਜਨ ਭਗਤਾਂ ਬੰਨ੍ਹਣ ਆਏ ਬੇੜਾ, ਖੇਵਟ ਖੇਟਾ ਹੋ ਕੇ ਕੰਧ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮਿਹਰਵਾਨ ਮਹਿਬੂਬ ਹੋਇਆ ਸਿੰਘ ਸ਼ੇਰਾ, ਸ਼ਬਦੀ ਗੁਰ ਸਤਿਗੁਰ ਹੋਏ ਸਹਾਈਆ। ਆਤਮ ਪਰਮਾਤਮ ਤਨ ਮਾਟੀ ਖ਼ਾਕ ਕਰੇ ਨਬੇੜਾ, ਬਾਕੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਹਾਰਾ ਇਕ ਦਰਸਾਈਆ। ਸਚ ਸਹਾਰਾ ਦੇ ਕੇ ਏਕ, ਏਕੰਕਾਰ ਵੇਖ ਵਖਾਈਆ। ਜਿਨ੍ਹਾਂ ਦੇ ਪੂਰਬ ਜਨਮ ਦੇ ਲੇਖ, ਤਿਨ੍ਹਾਂ ਦਾ ਮੇਲਾ ਲਏ ਮਿਲਾਈਆ। ਸਚ ਵਸਾਏ ਭਗਤਾਂ ਦੇਸ, ਜਿਥੇ ਅਗਨੀ ਤਤ ਨਾ ਕੋਇ ਤਪਾਈਆ। ਕਰਮ ਕਰਮ ਦੀ ਬਦਲ ਕੇ ਰੇਖ, ਲੇਖਾ ਆਪਣੇ ਹੱਥ ਬਣਾਈਆ। ਜੋ ਵਿਛੜੇ ਨਾਲੋਂ ਦਸ ਦਸਮੇਸ਼, ਸੋ ਸਹਿਜੇ ਰਿਹਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪ੍ਰੇਮ ਪਿਆਰ ਸਚ ਮੁਹੱਬਤ ਕਰ ਕੇ ਭੇਟ, ਬੇਟੀ ਬੇਟ ਆਪਣੇ ਅੰਗ ਲਗਾਈਆ। ਜਨ ਭਗਤੋ ਤੁਹਾਡਾ ਧਰਮ ਪਕਵਾਨ, ਸਚਖੰਡ ਨਿਵਾਸੀ ਦਏ ਵਡਿਆਈਆ। ਜਿਸ ਧਾਰੋਂ ਗੋਬਿੰਦ ਅੰਮ੍ਰਿਤ ਪੀਤਾ ਪਾਨ, ਪਾਰਬ੍ਰਹਮ ਓਹੋ ਰਸ ਤੁਹਾਡੇ ਵਿਚ ਭਰਾਈਆ। ਸ਼ਬਦ ਅਣਿਆਲਾ ਮਾਰ ਅਗੰਮੀ ਬਾਣ, ਬਾਵਨ ਦਾ ਲੇਖਾ ਦਿਤਾ ਮੁਕਾਈਆ। ਅੰਤਮ ਹੋਣ ਨਾ ਦਿਤਾ ਹੈਰਾਨ, ਪਸ਼ਚਾਤਾਪ ਨਾ ਕੋਇ ਲੋਕਾਈਆ। ਸਾਚਾ ਦੇ ਕੇ ਧੁਰ ਫ਼ਰਮਾਨ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਲਹਿਣਾ ਦੇਣਾ ਵੇਖੋ ਸ੍ਰੀ ਭਗਵਾਨ, ਅਬਿਨਾਸ਼ੀ ਕਰਤਾ ਝੋਲੀ ਪਾਈਆ। ਭਗਤ ਵਛਲ ਹਰਿ ਬਣ ਕੇ ਕਾਹਨ, ਨਿਹਕਰਮੀ ਹੋ ਕੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਰੰਗ ਰੰਗਾਈਆ। ਜਨ ਭਗਤੋ ਹੋਇਆ ਯੱਗ ਧਰਮ, ਧਰਮ ਆਤਮਾ ਖ਼ੁਸ਼ੀ ਮਨਾਈਆ। ਝਗੜਾ ਰਿਹਾ ਨਾ ਕੋਈ ਬਰਨ ਵਰਨ, ਸਰਨ ਨਾ ਕੋਇ ਜਣਾਈਆ। ਕਿਰਪਾ ਕਰ ਤਰਨੀ ਤਰਨ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਪੂਰਾ ਦਿਤਾ ਕਰਾਈਆ। ਜਨ ਭਗਤੋ ਤੁਹਾਡਾ ਪ੍ਰੇਮ ਵੇਖਿਆ ਰਸ ਅਨਡਿੱਠਾ, ਰਸਤਿਆਂ ਵਿਚ ਗਾਉਂਦੀ ਦਿਸੀ ਲੋਕਾਈਆ। ਮੁਹੱਬਤ ਅੰਦਰ ਜਿਨ੍ਹਾਂ ਹਰਿ ਜੂ ਜਿੱਤਾ, ਵੈਰੀ ਦੁਸ਼ਮਣ ਅੰਦਰੋਂ ਬਾਹਰ ਕਢਾਈਆ। ਇਕੋ ਪੁਰਖ ਅਕਾਲ ਮੰਨ ਕੇ ਪਿਤਾ, ਪਤਿਪਰਮੇਸ਼ਵਰ ਵੇਖ ਵਖਾਈਆ। ਜਿਸ ਦੀ ਯਾਰੀ ਦਾ ਨਿਕਲੇ ਸਿੱਟਾ, ਸੱਟ ਠੋਕਰ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਚੜ੍ਹਾਈਆ। ਜਨ ਭਗਤੋ ਤੁਹਾਡਾ ਪ੍ਰੇਮ ਪਕਵਾਨ ਪੱਕਾ, ਸੋਹਣਾ ਨਜ਼ਰੀ ਆਈਆ। ਮੈਂ ਹੈਰਾਨ ਹੋਇਆ ਹੱਕਾ, ਹਕ਼ੀਕ਼ਤ ਖੋਜ ਖੁਜਾਈਆ। ਮੇਰਾ ਸੰਸਾ ਚੁਕਿਆ ਸ਼ੱਕਾ, ਸ਼ਕਾਇਤ ਅਗੇ ਨਾ ਕੋਇ ਲਗਾਈਆ। ਮੇਰੀਆਂ ਅੰਦਰੋਂ ਬਾਹਰੋਂ ਖੁਲ੍ਹੀਆਂ ਅੱਖਾਂ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਮੈਂ ਸਚ ਕਹਾਣੀ ਦੱਸਾਂ, ਕੂਕ ਕੂਕ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਵਖਾਈਆ। ਜਨ ਭਗਤੋ ਤੁਹਾਡਾ ਸਚ ਧਰਮ ਦਾ ਯੱਗ, ਜੁਗਤੀ ਪ੍ਰਭ ਦਿਤੀ ਬਣਾਈਆ। ਬਿਨ ਕਾਅਬਿਆਂ ਵਾਲਾ ਹੱਜ, ਘਰ ਮੰਦਰ ਦਿਤਾ ਪਰਗਟਾਈਆ। ਨਾਤਾ ਤੋੜ ਸਾਢੇ ਤਿੰਨ ਹੱਥ, ਹਥੇਲੀ ਉਤੇ ਸੀਸ ਟਿਕਾਈਆ। ਇਕੋ ਢੋਲਾ ਪ੍ਰਭ ਦਾ ਗਾਵੇ ਜਸ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਨੇਤਰ ਤੱਕੇ ਕਿਸੇ ਨਾ ਅੱਖ, ਹਰਿਜਨ ਵੇਖੇ ਭੈਣ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਕੇ ਮਿਹਰ ਕਰੇ ਸਚ, ਸਤਿ

ਸਤਿਵਾਦੀ ਜੋੜ ਜੁੜਾਈਆ। ਜਨ ਭਗਤ ਕਹਿਣ ਅਸੀਂ ਬਾਲੀ ਬੁਧ, ਚਲੇ ਮਾਤ ਨਾ ਕੋਇ ਚਤੁਰਾਈਆ। ਸਾਚੇ ਸਰ ਦੀ ਰਹੇ ਨਾ ਸੁੱਧ, ਸੁਦੀ ਵਦੀ ਰਹੇ ਨਾ ਰਾਈਆ। ਤੁਹਾਡਾ ਲੇਖੇ ਲਾਇਆ ਸਭ ਕੁਛ, ਭੇਟਾ ਦਾਨ ਆਪਣੀ ਝੋਲੀ ਪਾਈਆ। ਲੰਗਰ ਸਾਂਝਾ ਕਰ ਕੇ ਪਿਉ ਪੁਤ, ਪਿਤਾ ਪੂਤ ਖ਼ੁਸ਼ੀ ਮਨਾਈਆ। ਜਨਮ ਜਨਮ ਦੀ ਕਟ ਕੇ ਤੁਹਾਡੀ ਭੁੱਖ, ਭੁੱਖਿਆਂ ਦਿਤਾ ਰਜਾਈਆ। ਬਾਵਨ ਦਾ ਸਲ ਰਿਹਾ ਨਾ ਦੁੱਖ, ਲੇਖਾ ਪੂਰ ਕਰਾਈਆ। ਜਨ ਭਗਤੋ ਘਰ ਜਾ ਕੇ ਮਾਨਣਾ ਸੁਖ, ਦੁਖੀਆਂ ਦਾ ਦੁੱਖ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਿਆ ਤੁੱਠ, ਨਜ਼ਰ ਨਜ਼ਰ ਨਾਲ ਦਏ ਬਦਲਾਈਆ।