੨੩ ਹਾੜ ਸ਼ਹਿਨਸ਼ਾਹੀ ਸੰਮਤ ੨ ਊਧਮ ਸਿੰਘ ਦੇ ਗ੍ਰਹਿ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਪ੍ਰੇਮ ਬੂਟਾ ਆਦਿ ਜੁਗਾਦਿ ਜੁਗ ਚੌਕੜੀ ਵੇਖ ਭਗਤ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਪਰਮ ਪੁਰਖ ਪਰਮਾਤਮ ਦਏ ਵਡਿਆਈਆ। ਜਿਸ ਦਾ ਲਹਿਣਾ ਦੇਣਾ ਏਥੇ ਓਥੇ ਦੋ ਜਹਾਨਾਂ ਉਪਰ ਅਰਸ਼, ਪੁਰਖ ਅਕਾਲ ਦੀਨ ਦਿਆਲ ਪਤਿਪਰਮੇਸ਼ਵਰ ਵੇਖ ਵਖਾਈਆ। ਨਿਰਗੁਣ ਨਿਰਵੈਰ ਨਿਰੰਕਾਰ ਹੋ ਕੇ ਆਵੇ ਪਰਤ, ਪੜਦਾ ਉਹਲਾ ਭੇਵ ਅਭੇਦਾ ਦਏ ਖੁਲ੍ਹਾਈਆ। ਦੇਵੇ ਮਾਣ ਵਡਿਆਈ ਉਪਰ ਧਰਤ, ਧਰਨੀ ਧਰਤ ਧਵਲ ਮਿਹਰ ਨਜ਼ਰ ਬੇਨਜ਼ੀਰ ਇਕ ਉਠਾਈਆ। ਜਨਮ ਜਨਮ ਦੀ ਕਰਮ ਕਰਮ ਦੀ ਮੇਟੇ ਹਰਸ, ਹਵਸ ਅਗਲੀ ਦਏ ਮੁਕਾਈਆ। ਸਤਿ ਸਵਾਮੀ ਅੰਤਰਜਾਮੀ ਹੋ ਕੇ ਕਰੇ ਤਰਸ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਦੀਨਨ ਆਪਣੇ ਰੰਗ ਰੰਗਾਈਆ। ਅੰਦਰ ਵੜ ਮੰਦਰ ਚੜ੍ਹ ਦਰਸ਼ਨ ਦੇਵੇ ਨਿਧੜਕ, ਪੰਚ ਵਿਕਾਰਾ ਹਉਮੇ ਹੰਗਤਾ ਗੜ੍ਹ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਵਖਾਏ ਇਕੋ ਘਰ ਧੁਰ ਦਾ ਪਾਲੀ ਜੋਤ ਅਕਾਲੀ ਅਕਲ ਕਲਧਾਰੀ ਆਪਣੀ ਦਇਆ ਕਮਾਈਆ। ਸਾਚਾ ਬੂਟਾ ਆਦਿ ਜੁਗਾਦੀ ਏਕਾ ਸੰਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਤਿਗੁਰ ਦੇਵਣਹਾਰ ਇਕ ਵਡਿਆਈਆ। ਜਿਸ ਦੀ ਨਿਰਗੁਣ ਸਰਗੁਣ ਧਾਰ ਮੌਲੀ ਰਹੇ ਰੁੱਤ ਬਸੰਤ, ਫੁੱਲ ਫੁਲਵਾੜੀ ਪੱਤ ਡਾਲੀ ਆਪ ਮਹਿਕਾਈਆ। ਆਤਮ ਪਰਮਾਤਮ ਮੇਲ ਮਿਲਾਵਾ ਕਰੇ ਸ਼ਬਦੀ ਮੇਲਾ ਨਾਰ ਕੰਤ, ਸੁਰਤ ਸਵਾਣੀ ਸੋਭਾ ਪਾਈਆ। ਭੇਵ ਅਭੇਦ ਬੋਧ ਅਗਾਧ ਮਹਿੰਮਾ ਦੱਸੇ ਅਗਣਤ, ਨਿਰਅੱਖਰ ਵੱਖਰ ਆਪਣੀ ਧਾਰ ਜਣਾਈਆ। ਕਾਇਆ ਮਾਟੀ ਸਾਚੀ ਹਾਟੀ ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਪਾਰਬ੍ਰਹਮ ਦਏ ਜਣਾਈਆ। ਨਾਉਂ ਨਿਰੰਕਾਰਾ ਨਿਰਗੁਣ ਧਾਰ ਬਣਾਏ ਸਾਚਾ ਪੰਡਤ, ਜਗਤ ਵਿਦਿਆ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਨਾਮ ਅਮੋਲਾ ਅਗੰਮੀ ਚਾੜ੍ਹੇ ਰੰਗਤ, ਏਥੇ ਓਥੇ ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਨਾਲ ਤਰਾਈਆ। ਸਾਚਾ ਬੂਟਾ ਲੋਕਮਾਤ ਏਕਾ ਏਕ ਗੁਰਮੁਖ, ਗੁਰ ਸਤਿਗੁਰ ਸ਼ਬਦੀ ਧਾਰ ਵਡਿਆਈਆ। ਜਿਸ ਅੰਤਰ ਆਤਮ ਇਕੋ ਉਪਜੇ ਸੁਖ, ਸਾਂਤਕ ਸਤਿ ਨਜ਼ਰੀ ਆਈਆ। ਜਨਮ ਮਰਨ ਦਾ ਰਹੇ ਕੋਇ ਨਾ ਦੁੱਖ, ਅਗਨੀ ਤਤ ਨਾ ਕੋਇ ਜਲਾਈਆ। ਮਾਤ ਗਰਭ ਹੋਵੇ ਨਾ ਉਲਟਾ ਰੁਖ਼, ਚੁਰਾਸੀ ਗੇੜ ਨਾ ਕੋਇ ਭਵਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਤੂੰ
ਮੇਰਾ ਮੈਂ ਤੇਰਾ ਆਤਮ ਪਰਮਾਤਮ ਪੜ੍ਹੇ ਸਾਚੀ ਤੁਕ, ਢੋਲਾ ਵਿਚੋਲਾ ਸੋਹਲਾ ਇਕੋ ਇਕ ਗਾਈਆ। ਆਵਣ ਜਾਵਣ ਪੈਂਡਾ ਜਾਏ ਮੁਕ, ਜਗਤ ਪਾਂਧੀ ਪੰਧ ਨਾ ਕੋਇ ਕਰਾਈਆ। ਸਦਾ ਸੁਹੇਲਾ ਇਕ ਇਕੇਲਾ ਏਕੰਕਾਰਾ ਦੇਵੇ ਸੁਖ, ਸੁਖ ਸਾਗਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚਾ ਬੂਟਾ ਏਕੋ ਸਿੱਖ, ਗੁਰ ਸਤਿਗੁਰ ਦੇਵਣਹਾਰ ਵਡਿਆਈਆ। ਬਿਨ ਕ਼ਲਮ ਸ਼ਾਹੀ ਲੇਖਾ ਦੇਵੇ ਲਿਖ, ਅੱਖਰਾਂ ਦੀ ਲੋੜ ਰਹੇ ਨਾ ਰਾਈਆ। ਨਾਮ ਭੰਡਾਰਾ ਅਗੰਮੀ ਪਾਵੇ ਭਿੱਖ, ਪਰਮਾਤਮ ਹੋ ਕੇ ਆਤਮ ਝੋਲੀ ਦਏ ਭਰਾਈਆ। ਬਿਨ ਜਗਤ ਨੇਤਰਾਂ ਪਏ ਦਿੱਸ, ਨਿਜ ਲੋਚਨ ਨੈਣ ਕਰੇ ਰੁਸ਼ਨਾਈਆ। ਜਿਧਰ ਵੇਖੇ ਮਾਲੀ ਨਜ਼ਰੀ ਆਏ ਇਕ, ਏਕੰਕਾਰਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਰਖਾਈਆ। ਜਨ ਭਗਤ ਕਹੇ ਸਾਚਾ ਮਾਲੀ ਇਕੋ ਮਾਲਕ, ਦੂਜਾ ਨਜ਼ਰ ਕੋਇ ਨਾ ਆਈਆ। ਨਿਰਗੁਣ ਧਾਰ ਸੱਚਾ ਖ਼ਾਲਕ, ਖ਼ਲਕ ਮਖ਼ਲੂਕ ਵੇਖੇ ਥਾਉਂ ਥਾਈਂਆ। ਆਦਿ ਜੁਗਾਦੀ ਧੁਰ ਦਾ ਪਾਲਕ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਸਮਝੇ ਕੋਇ ਨਾ ਆਦਤ, ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਭੇਵ ਕੋਇ ਨਾ ਪਾਈਆ। ਹੁਕਮੇ ਅੰਦਰ ਸਭ ਨੂੰ ਦੱਸਦਾ ਰਿਹਾ ਇਬਾਦਤ, ਨਾਮ ਕਲਮੇ ਢੋਲੇ ਗੀਤ ਰਾਗਾਂ ਨਾਦਾਂ ਵਿਚ ਸ਼ਨਵਾਈਆ। ਸਤਿਗੁਰ ਸ਼ਬਦ ਅਗੰਮੀ ਧਾਰ ਕੋਲੋਂ ਕਰਾਉਂਦਾ ਰਿਹਾ ਸਫ਼ਾਰਸ਼, ਸਫ਼ੇ ਵਿਚੋਂ ਸਫ਼ਾ ਆਪ ਉਲਟਾਈਆ। ਜਿਸ ਦੀ ਬਿਨ ਅੱਖਰਾਂ ਤੋਂ ਲਿਖੀ ਹੋਈ ਸਮਝੀ ਨਾ ਕਿਸੇ ਇਬਾਰਤ, ਬੇਅੰਤ ਕਹਿ ਕੇ ਸਾਰੇ ਖ਼ੁਸ਼ੀ ਮਨਾਈਆ। ਸਚਖੰਡ ਦਵਾਰਾ ਜਿਸ ਦਾ ਮਹੱਲ ਅਟਲ ਸਭ ਤੋਂ ਵਖਰੀ ਇਮਾਰਤ, ਦੀਵਾ ਬਾਤੀ ਕਮਲਾਪਾਤੀ ਬਿਨ ਤੇਲ ਬਾਤੀ ਡਗਮਗਾਈਆ। ਜਗਤ ਨੇਤਰਾਂ ਨਾਲ ਜਿਸ ਦਾ ਕਰੇ ਨਾ ਕੋਇ ਤੁਆਰਫ਼ ਤਾਰੀਫ਼ ਵਿਚ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਸੇਵਾ ਰਹੀ ਕਮਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਸਮਝੇ ਨਾ ਕੋਇ ਵਜ਼ਾਰਤ, ਹੁਕਮ ਵਿਚੋਂ ਹੁਕਮ ਨਿਤ ਨਵਿਤ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਈਆ। ਸਾਚਾ ਸੰਤ ਕਹੇ ਪ੍ਰਭ ਮਾਲਕ ਮਾਲੀ ਵੇਖਿਆ ਏਕ, ਏਕੰਕਾਰਾ ਨਜ਼ਰੀ ਆਈਆ। ਜਿਸ ਦੀ ਵਿਸ਼ਨ ਬ੍ਰਹਮਾ ਸ਼ਿਵ ਰਖਦੇ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਕਰ ਆਦੇਸ, ਡੰਡਾਵਤ ਨਮਸਤੇ ਕਹਿ ਕੇ ਸਾਰੇ ਸੀਸ ਝੁਕਾਈਆ। ਜੋ ਸਚ ਸੁਹੇਲਾ ਵਸਿਆ ਸਚਖੰਡ ਸਾਚੇ ਦੇਸ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਸੋਭਾ ਪਾਈਆ। ਜਿਸ ਦੀ ਨਜ਼ਰ ਨਾ ਆਏ ਰੂਪ ਰੰਗ ਰੇਖ, ਰੇਖਾ ਸਭ ਦੀ ਦਏ ਬਦਲਾਈਆ। ਜਿਸ ਨੇ ਸੁਤ ਬਣਾਇਆ ਗੋਬਿੰਦ ਦਸ ਦਸਮੇਸ਼, ਸ਼ਬਦ ਗੁਰੂ ਸਤਿਗੁਰ ਏਕਾ ਏਕ ਅਖਵਾਈਆ। ਜੁਗ ਚੌਕੜੀ ਸਦਾ ਰਹੇ ਹਮੇਸ਼, ਜਨਮ ਮਰਨ ਵੰਡ ਨਾ ਕੋਇ ਵੰਡਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਬਦਲਦਾ ਆਵੇ ਭੇਸ, ਭੇਖਾਧਾਰੀ ਸਵਾਂਗੀ ਆਪਣਾ ਸਵਾਂਗ ਰਚਾਈਆ। ਨਾਮ ਸੁਨੇਹੜਾ ਦੇਂਦਾ ਰਹੇ ਸੰਦੇਸ਼, ਕਲਮਾ ਕਾਇਨਾਤ ਜਣਾਈਆ। ਚਰਨ ਕਵਲ ਉਪਰ ਧਵਲ ਦੱਸਦਾ ਰਹੇ ਟੇਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕੋ ਇਕ ਵਖਾਈਆ। ਗੁਰਮੁਖ ਕਹੇ ਪ੍ਰਭ ਮਾਲੀ ਹੱਕ ਮਹਿਬੂਬ, ਮੁਹੱਬਤ ਵਿਚ ਸਮਾਈਆ। ਜਿਸ ਦਾ ਅਰਸ਼ ਫ਼ਰਸ਼ ਤੋਂ ਉਤੇ ਅਰੂਜ, ਮੁਕਾਮੇ ਹੱਕ ਲਾਸ਼ਰੀਕ ਸੋਭਾ ਪਾਈਆ। ਦੀਨ ਦੁਨੀ ਵਿਚ ਨਾ ਹੋਇਆ ਕਦੇ ਮਹਿਦੂਦ,
ਹੱਦਾਂ ਵਿਚ ਬੰਦ ਨਾ ਕੋਇ ਕਰਾਈਆ। ਜਿਸ ਦਾ ਪੈਗ਼ੰਬਰਾਂ ਧੁਰ ਇਸ਼ਾਰੇ ਨਾਲ ਥੋੜਾ ਜਿਹਾ ਦਿਤਾ ਸਬੂਤ, ਸਾਬਤ ਸੂਰਤ ਸਕਿਆ ਨਾ ਕੋਇ ਸਮਝਾਈਆ। ਹੁਕਮ ਸੁਣਾਉਂਦਾ ਰਿਹਾ ਕਾਇਆ ਕਾਅਬਾ ਕਲਬੂਤ, ਨਿਹਕਰਮੀ ਹੋ ਕੇ ਆਪਣਾ ਕਰਮ ਕਮਾਈਆ। ਜਿਧਰ ਤੱਕਣ ਓਧਰ ਮੌਜੂਦ, ਮੁਫ਼ਲਿਸ ਮੁਤੱਲਾ ਸਾਰੇ ਰਿਹਾ ਕਰਾਈਆ। ਜਿਸ ਦਾ ਨਾਮ ਕਦੇ ਨਾ ਹੋਵੇ ਨੇਸਤੋ ਨਾਬੂਦ, ਲੱਖ ਚੁਰਾਸੀ ਅੰਦਰ ਵੜ ਮੰਦਰ ਚੜ੍ਹ ਘਰ ਵਿਚ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਗੁਰਸਿਖ ਕਹੇ ਸਾਚਾ ਮਾਲੀ ਵੇਖਿਆ ਅਗੰਮ ਅਥਾਹ, ਬੇਪਰਵਾਹ ਨਜ਼ਰੀ ਆਈਆ। ਜੋ ਬ੍ਰਹਿਮੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਲੱਖ ਚੁਰਾਸੀ ਰਿਹਾ ਸਮਾ, ਈਸ਼ ਜੀਵ ਜਗਦੀਸ਼ ਖਾਣੀ ਬਾਣੀ ਅੰਡਜ ਜੇਰਜ ਉਤਭੁਜ ਸੇਤਜ ਆਪਣਾ ਰੰਗ ਰੰਗਾਈਆ। ਸ਼ਬਦ ਅਗੰਮ ਨਾਦ ਧੁਨ ਰਿਹਾ ਜਣਾ, ਪਰਾ ਪਸੰਤੀ ਮਧਮ ਬੈਖਰੀ ਆਪਣਾ ਹੁਕਮ ਵਰਤਾਈਆ। ਗ੍ਰਹਿ ਮੰਦਰ ਅੰਦਰ ਸਾਚੇ ਘਰ ਕਰੇ ਰੁਸ਼ਨਾ, ਆਦਿ ਨਿਰੰਜਣ ਨਿਰਗੁਣ ਜੋਤ ਕਰ ਰੁਸ਼ਨਾਈਆ। ਧੁਨ ਆਤਮਕ ਰਾਗ ਰਿਹਾ ਅਲਾ, ਆਲਮੀਨ ਯਾਮੁਬੀਨ ਮਿਹਬਾਨ ਬੀਦੋ ਬੀ ਖੈਰ ਯਾ ਅਲਾਹ ਆਪਣੀ ਆਵਾਜ਼ ਜਣਾਈਆ। ਬਜਰ ਕਪਾਟੀ ਪੜਦਾ ਰਿਹਾ ਉਠਾ, ਸਾਚੀ ਹਾਟੀ ਇਕੋ ਨਾਮ ਹੱਟ ਵਿਕਾਈਆ। ਅੰਧ ਅਗਿਆਨ ਰਿਹਾ ਚੁਕਾ, ਬੋਧ ਅਗਾਧ ਕਰ ਪੜ੍ਹਾਈਆ। ਸੁਖਮਨ ਟੇਢੀ ਬੰਕ ਪੈਂਡਾ ਰਿਹਾ ਮੁਕਾ, ਈੜਾ ਪਿੰਗਲ ਨਾ ਕੋਇ ਅਟਕਾਈਆ। ਜਨ ਭਗਤਾਂ ਵੇਖੇ ਥਾਉਂ ਥਾਂ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਸੰਤ ਸੁਹੇਲੇ ਰਿਹਾ ਮਿਲਾ, ਸੁਰਤੀ ਸ਼ਬਦੀ ਜੋੜ ਜੁੜਾਈਆ। ਗੁਰਮੁਖ ਗੁਰ ਗੁਰ ਗੋਦ ਰਿਹਾ ਉਠਾ, ਗਹਿਰ ਗੰਭੀਰ ਆਪਣਾ ਰੰਗ ਰੰਗਾਈਆ। ਗੁਰਸਿਖ ਸੱਜਣ ਮੀਤ ਰਿਹਾ ਹਿਲਾ, ਨਾਮ ਸੰਦੇਸ਼ਾ ਇਕ ਸੁਣਾਈਆ। ਅੰਮ੍ਰਿਤ ਆਤਮ ਜਲ ਰਿਹਾ ਪਿਲਾ, ਸਚ ਸਰੋਵਰ ਇਕੋ ਇਕ ਵਖਾਈਆ। ਪੰਜ ਤਤ ਕਾਇਆ ਮਾਟੀ ਸਾਢੇ ਤਿੰਨ ਹੱਥ ਸਾਚਾ ਬੂਟਾ ਰਿਹਾ ਲਹਿਰਾ, ਰੁਤੜੀ ਆਪਣੇ ਵਿਚ ਮਹਿਕਾਈਆ। ਸਾਚਾ ਪਾਣੀ ਰਿਹਾ ਪਾ, ਬਿਨ ਪਿਆਲੇ ਆਪ ਛਿੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਾਚਾ ਬੂਟਾ ਹਰਿ ਸਤਿਗੁਰ ਸ਼ਬਦ ਪਿਆਰ, ਪ੍ਰੀਤਮ ਪ੍ਰੇਮ ਵਿਚੋਂ ਪਰਗਟਾਈਆ। ਜਿਸ ਦਾ ਫਲ ਅਗੰਮ ਅਪਾਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਰਸ ਦੇਵੇ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੱਜਦੀ ਰਹੇ ਵਧਾਈਆ। ਮਿਲੇ ਵਡਿਆਈ ਵਿਚ ਸੰਸਾਰ, ਸ੍ਰੀ ਭਗਵਾਨ ਦਏ ਸਰਨਾਈਆ। ਜਿਸ ਦਾ ਲੇਖਾ ਕਾਗਤ ਕ਼ਲਮ ਨਾ ਲਿਖਣਹਾਰ, ਅੱਖਰਾਂ ਵਿਚ ਨਾ ਵੰਡ ਵੰਡਾਈਆ। ਜਗਤ ਸ਼ਰਅ ਤੋਂ ਦਿਸੇ ਬਾਹਰ, ਸ਼ਰੀਅਤ ਵਿਚ ਨਾ ਕੋਇ ਫਸਾਈਆ। ਚੜ੍ਹ ਕੇ ਵੇਖੇ ਮੰਜ਼ਲ ਹੱਕ ਮਨਾਰ, ਬਿਨ ਪਾਂਧੀਆਂ ਪੰਧ ਮੁਕਾਈਆ। ਜਿਥੇ ਇਕੋ ਨੂਰ ਹੋਏ ਉਜਿਆਰ, ਜਲਵਾਗਰ ਕਰੇ ਰੁਸ਼ਨਾਈਆ। ਸਜਦੇ ਕਰਨ ਪੈਗ਼ੰਬਰ ਗੁਰ ਅਵਤਾਰ, ਬਿਨ ਸੀਸ ਸੀਸ ਝੁਕਾਈਆ। ਤਤ ਵਜੂਦ ਨਜ਼ਰ ਨਾ ਆਵੇ ਕੋਈ ਧਾਰ, ਧਵਲ ਮਿਲੇ ਨਾ ਕੋਇ ਵਡਿਆਈਆ। ਦਰਗਹਿ ਸਾਚੀ ਸੋਹੇ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਜਨ ਭਗਤਾਂ ਪ੍ਰੇਮ ਪਿਆਰ ਦੀ ਖਿੜੀ ਵੇਖੇ ਗੁਲਜ਼ਾਰ, ਗੁਲਸ਼ਨ ਆਪਣਾ ਇਕ ਮਹਿਕਾਈਆ। ਜਿਥੇ ਨਾ ਕੋਈ ਪੁਰਖ ਨਾ ਕੋਈ ਨਾਰ, ਨਰਾਂ ਦਾ ਨਰਾਇਣ ਸੋਭਾ ਪਾਈਆ। ਕ਼ੁਦਰਤ ਦਾ ਕਰਤਾਰ ਕ਼ਾਦਰ ਖ਼ੁਦ ਮੁਖ਼ਤਿਆਰ, ਮੁਫ਼ਤ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਅੰਮ੍ਰਿਤ ਮੇਘ ਰਿਹਾ ਬਰਸਾਈਆ। ਬੂਟਾ ਕਹੇ ਮੈਂ ਆਦਿ ਜੁਗਾਦਿ ਜੁਗ ਚੌਕੜੀ ਫਲਦਾ ਫੁਲਦਾ, ਪੱਤ ਟਹਿਣੀ ਅੰਤਰ ਸੋਭਾ ਪਾਈਆ। ਮੇਰਾ ਰੂਪ ਹੋਵੇ ਓਸ ਅਗੰਮੀ ਕੁਲ ਦਾ, ਜਿਸ ਨੂੰ ਕੁੱਲ ਮਾਲਕ ਕਹਿ ਕੇ ਸਾਰੇ ਸੀਸ ਨਿਵਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਲਹਿਣਾ ਲੇਖ ਕਦੇ ਨਾ ਭੁਲਦਾ, ਕ਼ਦੀਮ ਦਾ ਮਾਲਕ ਕ਼ੁਦਰਤ ਦਾ ਖ਼ਾਲਕ ਸਰਬ ਦਾ ਸਾਲਸ ਨਜ਼ਰੀ ਆਈਆ। ਜਿਸ ਦਾ ਖੇਲ ਅਤੋਲ ਅਤੁਲ ਦਾ, ਜਗਤ ਤਰਾਜ਼ੂ ਤਤ ਬਾਜ਼ੂ ਹੱਥ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਏ ਵਡਿਆਈਆ। ਬੂਟਾ ਕਹੇ ਜੋ ਮੈਨੂੰ ਰਿਹਾ ਪਾਲ, ਹਰੀ ਸਿੰਚ ਕਿਆਰੀ ਆਪ ਕਰਾਈਆ। ਉਹ ਸਭ ਦੀ ਲੇਖੇ ਲਾਵੇ ਘਾਲ, ਕਰਨੀ ਕਰਤਾ ਵੇਖ ਵਖਾਈਆ। ਦੀਨਾਂ ਬੰਧਪ ਹੋ ਕੇ ਦਿਆਲ, ਦਇਆਨਿਧ ਆਪਣਾ ਰੰਗ ਚੜ੍ਹਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਭਾਲ, ਲੱਖ ਚੁਰਾਸੀ ਵਿਚੋਂ ਲਏ ਉਠਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਅੰਦਰ ਦੱਸੇ ਸੱਚੀ ਧਰਮਸਾਲ, ਘਰ ਵਿਚ ਘਰ ਸੋਭਾ ਪਾਈਆ। ਅਨਹਦ ਨਾਦੀ ਨਾਦ ਵਜਾਏ ਤਾਲ, ਤਲਵਾੜੇ ਦੀ ਲੋੜ ਰਹੇ ਨਾ ਰਾਈਆ। ਬਿਨ ਤੇਲ ਬਾਤੀ ਦੀਪਕ ਜੋਤੀ ਦੇਵੇ ਬਾਲ, ਦਿਵਸ ਰੈਣ ਅੱਠੇ ਪਹਿਰ ਕਰੇ ਰੁਸ਼ਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦਿਸੇ ਨਾਲ, ਮਨ ਦੀ ਨਾਲਿਸ਼ ਦਏ ਗਵਾਈਆ। ਜਿਥੇ ਪੋਹ ਨਾ ਸਕੇ ਕਾਲ, ਮਹਾਂਕਾਲ ਲੇਖਾ ਦਏ ਚੁਕਾਈਆ। ਜੋ ਕਲਜੁਗ ਅੰਤਮ ਵੇਲਾ ਵਕ਼ਤ ਵੇਖਣਹਾਰਾ ਹਾਲ, ਮਾਜ਼ੀ ਦਾ ਝਗੜਾ ਰਿਹਾ ਮੁਕਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਵਿਚ ਦੇ ਕੇ ਗਏ ਅਹਿਵਾਲ, ਸ਼ਬਦਾਂ ਵਿਚ ਸ਼ਨਵਾਈਆ। ਸੋ ਖੇਲ ਕਰੇ ਕਮਾਲ, ਕਾਮਲ ਮੁਰਸ਼ਦ ਵੇਸ ਵਟਾਈਆ। ਜਿਸ ਦੀ ਜਗਤ ਜੁਗਤ ਅਵੱਲੜੀ ਚਾਲ, ਨਿਰਾਲੀ ਆਪਣੇ ਹੱਥ ਰਖਾਈਆ। ਜਨ ਭਗਤਾਂ ਕਰੇ ਸੰਭਾਲ, ਸੰਬਲ ਆਪਣਾ ਡੇਰਾ ਲਾਈਆ। ਸੰਤ ਸਤਿਗੁਰ ਲਏ ਉਠਾਲ, ਸ਼ਬਦ ਸੁਨੇਹੜਾ ਇਕ ਘਲਾਈਆ। ਗੁਰਮੁਖ ਵੇਖੇ ਧੁਰ ਦੇ ਲਾਲ, ਲਾਲਨ ਹੋ ਕੇ ਮੇਲ ਮਿਲਾਈਆ। ਗੁਰਸਿਖ ਲੱਖ ਚੁਰਾਸੀ ਵਿਚੋਂ ਕਰ ਕੇ ਭਾਲ, ਆਵਣ ਜਾਵਣ ਪਤਿਤ ਪਾਵਣ ਪੰਧ ਮੁਕਾਈਆ। ਜੋ ਪ੍ਰੇਮ ਬੂਟਾ ਭਗਤੀ ਅੰਦਰ ਭਗਤਾਂ ਲਿਆ ਪਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਸਮਝਾਈਆ। ਬੂਟਾ ਕਹੇ ਮੇਰੀ ਵੇਖੋ ਸੋਹਣੀ ਛਾਇਆ, ਸ਼ਹਿਨਸ਼ਾਹ ਦਿਤੀ ਮਾਣ ਵਡਿਆਈਆ। ਜਿਸ ਦੇ ਨੇੜ ਨਾ ਆਵੇ ਤ੍ਰੈਗੁਣ ਮਾਇਆ, ਮਮਤਾ ਮੋਹ ਰਿਹਾ ਨਾ ਰਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਇਕ ਉਪਾਇਆ, ਸੰਗੀਤ ਢੋਲਾ ਧੁਰ ਦਾ ਰਾਗ ਅਲਾਈਆ। ਘਰ ਸਵਾਮੀ ਠਾਕਰ ਪਾਇਆ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਮੰਦਰ ਚੜ੍ਹ ਕੇ ਢੋਲਾ ਗਾਇਆ, ਗੀਤ ਗੋਬਿੰਦ ਜਣਾਈਆ। ਕੂੜ ਕਪਟ ਕੁੰਡਾ ਲਾਹਿਆ, ਪੜਦਾ ਓਹਲਾ ਦਿਤਾ ਉਠਾਈਆ। ਨਿਜ ਘਰ ਵਾਸੀ ਨਿਰਵੈਰ ਨਜ਼ਰੀ ਆਇਆ, ਮੂਰਤ ਅਕਾਲ ਸੋਭਾ ਪਾਈਆ। ਜਿਸ ਦਾ ਤੇਜ ਬੇਪਰਵਾਹਿਆ , ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰੇ ਰੁਸ਼ਨਾਈਆ। ਬਿਨਾ ਨੇਤਰ ਨੈਣ ਦਏ ਖੁਲ੍ਹਾਇਆ, ਬਿਨਾ ਨੈਣ ਅੱਖ ਕਰੇ ਰੁਸ਼ਨਾਈਆ। ਮਹੱਲ ਅਟਲ ਸੋਭਾ ਪਾਇਆ, ਜਿਥੇ ਛੱਪਰ ਛੰਨ ਨਾ ਕੋਇ ਛੁਹਾਈਆ। ਸੂਰਜ ਚੰਦ ਨਾ ਕੋਇ ਰੁਸ਼ਨਾਇਆ, ਮੰਡਲ ਮੰਡਪ ਨਾ ਕੋਇ ਵਡਿਆਈਆ। ਪਰਮ ਪੁਰਖ ਪਰਮੇਸ਼ਵਰ ਪਾਰਬ੍ਰਹਮ ਬ੍ਰਹਮ ਦਾਤਾ ਨਜ਼ਰੀ ਆਇਆ, ਦਾਨੀ ਹੋ ਕੇ ਦਇਆ ਕਮਾਈਆ। ਜ਼ਿਮੀਂ ਅਸਮਾਨੀ ਪੰਧ ਮੁਕਾਇਆ, ਬ੍ਰਹਮ ਗਿਆਨੀ ਗਿਆਨ ਇਕੋ ਇਕ ਜਣਾਈਆ। ਮੰਜ਼ਲ ਹੱਕ ਸਾਚੀ ਖੇਲ ਖਿਲਾਇਆ, ਜਿਥੇ ਸ਼ੱਕ ਸ਼ਕੂਕ
ਝਗੜਾ ਰਹੇ ਨਾ ਰਾਈਆ। ਗੁਰਮੁਖ ਬੂਟਾ ਸੋਹਣਾ ਨਜ਼ਰੀ ਆਇਆ, ਚਾਰੇ ਕੂਟਾਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਬੂਟਾ ਕਹੇ ਮੇਰਾ ਕੋਈ ਨਾ ਸਮਝੇ ਜਿਸਮ ਜ਼ਮੀਰ, ਪੜਦਾ ਓਹਲਾ ਨਾ ਕੋਇ ਉਠਾਈਆ। ਕਿਸ ਬਿਧ ਮਾਲੀ ਕੀਤਾ ਤਾਮੀਰ, ਤਾ ਅਖ਼ੀਰ ਆਪਣਾ ਹੁਕਮ ਜਣਾਈਆ। ਮੇਰਾ ਰੂਪ ਸ਼ਾਹ ਕੰਗਾਲ ਅਮੀਰ, ਸੁਲਤਾਨ ਰਾਜਾਨ ਨਜ਼ਰੀ ਆਈਆ। ਮੇਰੀ ਸਮਝੇ ਨਾ ਕੋਇ ਜਾਗੀਰ, ਮਾਲ ਧੰਨ ਨਾ ਕੋਇ ਵਡਿਆਈਆ। ਜਿਸ ਵਿਚੋਂ ਪਾਣੀ ਮਿਲਿਆ ਕਬੀਰ, ਕਾਅਬਿਆਂ ਦਾ ਲੇਖਾ ਗਿਆ ਮੁਕਾਈਆ। ਬਿਨ ਅੱਖਰਾਂ ਤੋਂ ਹੋਇਆ ਫ਼ਕੀਰ, ਫ਼ਿਕਰਿਆਂ ਤੋਂ ਬਗ਼ੈਰ ਬੇਨਜ਼ੀਰ ਦਰਸ਼ਨ ਪਾਈਆ। ਝਗੜਾ ਰਿਹਾ ਨਾ ਕੋਇ ਹਕੀਰ, ਹੁਕਮ ਦਾ ਮਾਲਕ ਹਿਕਮਤ ਰਿਹਾ ਸਮਝਾਈਆ। ਮਨੂਆ ਮਨ ਨਾ ਹੋਏ ਦਿਲਗੀਰ, ਵਾਸਨਾ ਜਗਤ ਨਾ ਕੋਇ ਹਲਕਾਈਆ। ਜਨ ਭਗਤੋ ਕਲਜੁਗ ਅੰਤ ਅਬਿਨਾਸ਼ੀ ਕਰਤੇ ਅਗੰਮੀ ਕਰ ਤਦਬੀਰ, ਤਕ਼ਦੀਰ ਤੁਹਾਡੀ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਵਖਾਈਆ। ਬੂਟਾ ਕਹੇ ਮੇਰਾ ਪੱਤ ਟਹਿਣੀ ਵੇਖੋ ਸ਼ਾਖ, ਸ਼ਨਾਖਤ ਸਤਿਗੁਰ ਹੱਥ ਵਖਾਈਆ। ਜੋ ਮੇਰੀ ਦੋ ਜਹਾਨਾਂ ਪੱਤ ਰਿਹਾ ਰਾਖ, ਰੱਖਿਆ ਕਰੇ ਚਾਈਂ ਚਾਈਂਆ। ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਗਿਆ ਆਖ, ਆਖ਼ਰ ਓਹੋ ਰੰਗ ਚੜ੍ਹਾਈਆ। ਭਵਿਖਤਾਂ ਵਿਚ ਦੇ ਕੇ ਗਏ ਵਾਕ, ਵਾਕਫ਼ਕਾਰ ਇਕੋ ਨਜ਼ਰੀ ਆਈਆ। ਜਿਸ ਦੇ ਨਾਲ ਮਿਲਣ ਦਾ ਹੋਇਆ ਇਤਫ਼ਾਕ, ਬੇਇਤਫ਼ਾਕੀ ਅੰਦਰੋਂ ਦਏ ਗਵਾਈਆ। ਆਤਮ ਪਰਮਾਤਮ ਨਾਤਾ ਜੋੜ ਕੇ ਧੁਰ ਦਾ ਸਾਕ, ਸੱਜਣ ਹੋ ਕੇ ਦਇਆ ਕਮਾਈਆ। ਰੂਹ ਬੁਤ ਦੋਵੇਂ ਕਰ ਕੇ ਪਾਕ, ਪਤਿਤ ਪੁਨੀਤ ਆਪਣਾ ਰੰਗ ਚੜ੍ਹਾਈਆ। ਪੂਰਬ ਜਨਮ ਦਾ ਲਹਿਣਾ ਦੇਣਾ ਕਰ ਬੇਬਾਕ, ਹਿਸਾਬ ਬਿਨ ਕਿਤਾਬ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦੀ ਦਾਤ, ਵਸਤ ਅਮੋਲਕ ਝੋਲੀ ਪਾਈਆ। ਬੂਟਾ ਕਹੇ ਮੇਰੀ ਵੇਖੋ ਮੌਲੀ ਟਹਿਣੀ, ਟਹਿਕ ਮਹਿਕ ਆਪਣੀ ਰਹੀ ਵਖਾਈਆ। ਸ਼ਬਦ ਸਤਿਗੁਰ ਮਿਲਿਆ ਹਾਣੀ, ਆਯੂ ਉਮਰ ਸਕੇ ਨਾ ਕੋਇ ਸਮਝਾਈਆ। ਜਿਸ ਝਗੜਾ ਮੁਕਾਉਣਾ ਚਾਰੇ ਖਾਣੀ, ਚਾਰੇ ਬਾਣੀ ਅੰਦਰੋਂ ਦਿਤੀ ਸਮਝਾਈਆ। ਅੰਮ੍ਰਿਤ ਅੰਮਿਉਂ ਰਸ ਦੇ ਕੇ ਠੰਡਾ ਪਾਣੀ, ਸਾਂਤਕ ਸਤਿ ਦਿਤਾ ਕਰਾਈਆ। ਝਗੜਾ ਮੁਕਾ ਕੇ ਆਵਣ ਜਾਣੀ, ਜਾਨਣਹਾਰ ਆਪਣਾ ਭੇਵ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਅਕਥ ਕਹਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਜਿਸ ਦੀ ਸੋਭਾ ਕਰ ਕਰ ਖ਼ੁਸ਼ੀ ਮਨਾਈਆ। ਪੁਰਖ ਅਕਾਲਾ ਦੀਨ ਦਿਆਲਾ ਘਟ ਭੀਤਰ ਸਰਬ ਜੀਆਂ ਜਾਣ ਜਾਣੀ, ਜਾਨਣਹਾਰ ਗੋਪਾਲ ਦੀਨ ਦਿਆਲ ਦਇਆ ਕਮਾਈਆ। ਜਿਸ ਦਾ ਭੇਵ ਅਭੇਦ ਚੌਦਾਂ ਵਿਦਿਆ ਸਮਝੇ ਨਾ ਕੋਇ ਗਿਆਨੀ, ਜਗਤ ਬੁਧੀ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਦੋ ਜਹਾਨੀ, ਜਹਾਂ ਤਹਾਂ ਆਪਣੀ ਕਾਰ ਕਮਾਈਆ। ਬੂਟਾ ਕਹੇ ਮੈਂ ਇਕ ਨੂੰ ਕਰਾਂ ਸਜਦਾ, ਬਿਨ ਸਰ ਸਿਰ ਝੁਕਾਈਆ। ਓਸ ਦਾ ਬਣਾ ਬਰਦਾ, ਜੋ ਬੰਦੀਖ਼ਾਨੇ ਰਿਹਾ ਮੁਕਾਈਆ। ਮਾਲਕ ਵੇਖਾਂ ਆਪਣੇ ਘਰ ਦਾ, ਜੋ ਘਰ ਘਰ ਆਬੇ ਹਯਾਤ ਰਿਹਾ ਪਿਆਈਆ। ਮੰਜ਼ਲ ਸਾਚੀ ਚੜ੍ਹਦਾ, ਬਿਨ ਕ਼ਦਮਾਂ ਪੰਧ ਮੁਕਾਈਆ। ਬਿਨਾ ਅਲਿਫ਼ ਯੇ ਕਲਮਾ ਪੜ੍ਹਦਾ, ਕਾਇਨਾਤ ਤੋਂ ਪਰੇ ਸੋਭਾ ਪਾਈਆ। ਲੇਖਾ ਜਾਣੇ ਜਲ ਥਲ ਦਾ, ਮਹੀਅਲ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਚ ਦਵਾਰਾ ਸੋਭਾਵੰਤ ਰਿਹਾ ਸੁਹਾਈਆ। ਬੂਟਾ ਕਹੇ ਮੈਂ ਵੇਖਿਆ ਅਗੰਮ ਪਿਆਰ, ਪ੍ਰੇਮੀ ਪਰਮ ਪੁਰਖ ਜਣਾਈਆ। ਜਿਸ ਦੇ ਵਿਚੋਂ ਨਿਕਲੇ ਗੁਰੂ ਅਵਤਾਰ, ਪੈਗ਼ੰਬਰ ਵੇਸ ਵਟਾਈਆ। ਪੰਜ ਤਤ ਕਰਦੇ ਗਏ ਸ਼ਿੰਗਾਰ, ਤਨ ਮਾਟੀ ਖ਼ਾਕ ਰਮਾਈਆ। ਸੁਣਦੇ ਰਹੇ ਅਗੰਮੀ ਗੁਫ਼ਤਾਰ, ਗੁਫ਼ਤ ਸ਼ਨੀਦ ਸ਼ਨਵਾਈਆ। ਮਿਲਦੇ ਰਹੇ ਸਾਂਝੇ ਯਾਰ, ਜੋ ਕਲਮਾ ਹੱਕ ਰਿਹਾ ਪੜ੍ਹਾਈਆ। ਝੁਕਦੇ ਰਹੇ ਵਿਚ ਸੰਸਾਰ, ਨਿਉਂ ਨਿਉਂ ਸੀਸ ਨਿਵਾਈਆ। ਲੇਖਾ ਲਿਖਦੇ ਰਹੇ ਅਪਾਰ, ਕ਼ਲਮ ਸ਼ਾਹੀ ਕਾਗ਼ਜ਼ ਜੋੜ ਜੁੜਾਈਆ। ਰਸਨਾ ਜਿਹਵਾ ਬੱਤੀ ਦੰਦ ਬੋਲਦੇ ਰਹੇ ਜੈਕਾਰ, ਵਾਹ ਵਾਹ ਬੇਅੰਤ ਬੇਪਰਵਾਹ ਤੇਰੀ ਬੇਪਰਵਾਹੀਆ। ਨਾਮ ਰਖਾਉਦੇ ਰਹੇ ਗੁਰੂ ਅਵਤਾਰ, ਪੈਗ਼ੰਬਰ ਕਹੇ ਜਗਤ ਲੋਕਾਈਆ। ਪਰਵਰਦਿਗਾਰ ਦੇ ਬਣਦੇ ਰਹੇ ਫ਼ਰਮਾਂਬਰਦਾਰ, ਸੇਵਕ ਹੋ ਕੇ ਸੇਵ ਕਮਾਈਆ। ਬੂਟੇ ਹੋ ਕੇ ਫਲਦੇ ਫੁਲਦੇ ਰਹੇ ਜੁਗ ਚਾਰ, ਚੌਕੜੀ ਆਪਣੀ ਸੇਵ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਵੇਖਣਹਾਰ, ਵੇਖੇ ਵਿਗਸੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਖ਼ਿਜ਼ਾਂ ਬਸੰਤ ਬਹਾਰ, ਮਹਿਜ ਆਪਣਾ ਹੁਕਮ ਵਰਤਾਈਆ। ਬੂਟਾ ਕਹੇ ਮੇਰੀ ਸਭ ਤੋਂ ਡੂੰਘੀ ਜੜ੍ਹ, ਮਾਟੀ ਖ਼ਾਕ ਵਿਚ ਨਾ ਕੋਇ ਦਬਾਈਆ। ਜਗਤ ਜਲਧਾਰ ਵਿਚ ਕਦੇ ਨਾ ਜਾਵਾਂ ਹੜ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਅਗਨੀ ਵਿਚ ਨਾ ਜਾਵਾਂ ਸੜ, ਡੂੰਘੇ ਖਾਤ ਨਾ ਕੋਇ ਦਬਾਈਆ। ਮੈਂ ਵਸਾਂ ਓਸ ਘਰ, ਜਿਸ ਗ੍ਰਹਿ ਨਜ਼ਰ ਨਾ ਕੋਇ ਉਠਾਈਆ। ਇਕੋ ਸਰਨ ਸਵਾਮੀ ਜਾਵਾਂ ਪੜ, ਪੁਰਖ ਅਕਾਲ ਓਟ ਤਕਾਈਆ। ਭੈ ਭਉ ਚੁੱਕੇ ਡਰ, ਭਿਆਨਕ ਰੂਪ ਨਾ ਕੋਇ ਵਖਾਈਆ। ਸ਼ਬਦੀ ਪਲੂ ਲਵਾਂ ਫੜ, ਅਗੇ ਸਕੇ ਨਾ ਕੋਇ ਛੁਡਾਈਆ। ਸਚ ਦਵਾਰੇ ਜਾਵਾਂ ਖੜ੍ਹ, ਸਚਖੰਡ ਸਾਚੇ ਸੋਭਾ ਪਾਈਆ। ਪਤਿਪਰਮੇਸ਼ਵਰ ਲਵਾਂ ਵਰ, ਮਾਲਕ ਇਕੋ ਨਜ਼ਰੀ ਆਈਆ। ਜਿਸ ਨੂੰ ਕਹਿੰਦੇ ਨਰਾਇਣ ਨਰ, ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸੋਭਾ ਪਾਈਆ। ਸਚ ਦਵਾਰ ਕਹੇ ਮੈਂ ਬੂਟਾ ਵੇਖਣਾ ਲੋਕਮਾਤ, ਮਤਾ ਪ੍ਰਭ ਦੇ ਨਾਲ ਪਕਾਈਆ। ਜਿਸ ਦੇ ਅੰਤਰ ਇਕੋ ਯਾਦ, ਪਤਿਪਰਮੇਸ਼ਵਰ ਰਿਹਾ ਧਿਆਈਆ। ਪ੍ਰੇਮ ਪਿਆਰ ਦਾ ਵੱਜੇ ਨਾਦ, ਧੁਨੀ ਧੁਨ ਵਿਚੋਂ ਸ਼ਨਵਾਈਆ। ਇਕੋ ਨਾਮ ਰਿਹਾ ਅਰਾਧ, ਰਾਧਾ ਕ੍ਰਿਸ਼ਨ ਦੀ ਲੋੜ ਰਹੀ ਨਾ ਰਾਈਆ। ਸਚ ਮੁਹੱਬਤ ਵਿਚ ਹੋ ਵਿਸਮਾਦ ਬਿਸਮਿਲ ਹੋ ਕੇ ਆਪਣਾ ਆਪ ਗਵਾਈਆ। ਸਚ ਘਰਾਨੇ ਵਿਚ ਹੋ ਆਬਾਦ, ਆਬਾਦੀ ਪਿਛਲੀ ਦੇਵੇ ਤਜਾਈਆ। ਰਸਨਾ ਜਿਹਵਾ ਰਹੇ ਨਾ ਕੋਇ ਸਵਾਦ, ਰਸ ਅੰਮ੍ਰਿਤ ਇਕ ਚਖਾਈਆ। ਜਿਸ ਨੇ ਰਚਨਾ ਰਚੀ ਆਦਿ, ਮਧ ਆਪਣਾ ਹੁਕਮ ਵਰਤਾਈਆ। ਜਿਸ ਦਾ ਖੇਲ ਹੋਣਾ ਜੁਗਾਦਿ, ਜੁਗ ਚੌਕੜੀ ਰਿਹਾ ਭਵਾਈਆ। ਓਸ ਦਾ ਬੂਟਾ ਸਭ ਤੋਂ ਸੁਹੰਜਣਾ ਬਾਗ਼, ਬਾਗ਼ਬਾਨ ਮਾਲੀ ਮਾਲਕ ਨਜ਼ਰੀ ਆਈਆ। ਜਿਸ ਨੇ ਅੰਤਰ ਜਗਾਉਣਾ ਇਕ ਚਿਰਾਗ਼, ਚਾਰਾਗਾਹਾਂ ਵਿਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਸੋਭਾ ਪਾਈਆ। ਬੂਟਾ ਕਹੇ ਮੈਂ ਦੱਸਾਂ ਆਪਣੀ ਕਹਾਣੀ, ਬੀਤੀ ਪਿਛਲੀ ਨਜ਼ਰੀ ਆਈਆ। ਫ਼ਰੀਦ ਫ਼ਾਕੇ ਵਿਚ ਨੌ ਦਵਾਰਿਆਂ ਤੋਂ ਬਾਹਰ ਏਥੇ ਗਾਉਦਾ ਰਿਹਾ ਅਗੰਮੀ ਬਾਣੀ, ਬਾਣ ਨਿਰਾਲਾ ਤੀਰ ਅੰਤਰ ਅੰਤਰ ਲਗਾਈਆ। ਧੁਰ ਦੇ ਮੁਰਸ਼ਦ ਕਰ ਮਿਹਰਵਾਨੀ, ਮਹਿਬੂਬ ਆਪਣਾ ਰੰਗ ਚੜ੍ਹਾਈਆ। ਸਜਦੇ ਵਿਚ ਆਪਣੀ ਕਰ ਕ਼ੁਰਬਾਨੀ, ਮਨ ਵਾਸਨਾ ਦਿਤੀ ਭੇਟ ਕਰਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਨਾ ਰਹੇ ਸ਼ੈਤਾਨੀ,
ਸ਼ਰਅ ਦੀ ਸ਼ਰਮ ਦਿਤੀ ਮਿਟਾਈਆ। ਹੱਥ ਮਾਰ ਕੇ ਉਤੇ ਪੇਸ਼ਾਨੀ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਮੇਰੀ ਮੰਜ਼ਲ ਨਹੀਂ ਕੋਈ ਰੁਹਾਨੀ, ਰੂਹ ਬੁਤ ਵੰਡ ਨਾ ਕੋਇ ਵੰਡਾਈਆ। ਮੈਂ ਵਸਾਂ ਤੇਰੇ ਓਸ ਆਲਮੇ ਜਾਵਦਾਨੀ, ਜਿਥੇ ਇਕੋ ਨੂਰ ਨਜ਼ਰੀ ਆਈਆ। ਪਰਵਰਦਿਗਾਰ ਮੇਰਾ ਤਨ ਨਹੀਂ ਜੂਹ ਬੇਗਾਨੀ, ਪਰਭਾਸ ਰੂਪ ਨਾ ਕੋਇ ਬਦਲਾਈਆ। ਤੂੰ ਮਾਲਕ ਇਕ ਅਸਮਾਨੀ, ਜਿਸਮਾਨੀ ਖ਼ਾਕ ਵੇਖ ਸੋਭਾ ਪਾਈਆ। ਕੂੜ ਕਿਰਿਆ ਹੋਈ ਤੁਗ਼ਿਆਨੀ, ਲਹਿਰ ਲਹਿਰ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਫ਼ਰੀਦ ਕਹੇ ਮੈਂ ਕੱਟਿਆ ਫ਼ਾਕਾ, ਫ਼ਿਕਰਾ ਤੇਰਾ ਢੋਲਾ ਗਾਈਆ। ਆ ਮਿਲ ਮਹਿਬੂਬ ਮੇਰੇ ਆਕ਼ਾ, ਅਕ਼ਲ ਬੁਧੀ ਦੀ ਚਲੀ ਨਾ ਕੋਇ ਚਤੁਰਾਈਆ। ਤੂੰ ਸੱਜਣ ਮੇਰਾ ਸਾਕਾ, ਸਾਖਿਆਤ ਦਰਸ ਦੇਣਾ ਵਖਾਈਆ। ਖੋਲ੍ਹ ਅੰਦਰੋਂ ਤਾਕਾ, ਪੜਦਾ ਦੇ ਚੁਕਾਈਆ। ਤੂੰ ਮੇਰਾ ਪਿਤਾ ਮਾਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਮੈਂ ਪੜ੍ਹਾਂ ਤੇਰੀ ਹੱਕ ਨਿਮਾਜ਼ਾ, ਅੱਖਰਾਂ ਦਾ ਗੀਤ ਨਾ ਕੋਇ ਅਲਾਈਆ। ਸਚ ਸੁਣਾ ਅਗੰਮੀ ਆਵਾਜ਼ਾ, ਅੱਵਲ ਅੱਲਾ ਨੂਰ ਖ਼ੁਦਾਈਆ। ਵਜਾ ਉਹ ਰਬਾਬਾ, ਜੋ ਰਹਿਮਤ ਵਿਚ ਤੇਰਾ ਨਾਮ ਸੁਣਾਈਆ। ਆਵੇ ਉਹ ਸਵਾਦਾ, ਜਿਸ ਨੂੰ ਰਸਨਾ ਚਖ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਹੁਕਮ ਆਇਆ ਧੁਰਦਰਗਾਹ, ਕਲਮਾ ਕਲਮੇ ਵਿਚੋਂ ਦ੍ਰਿੜਾਈਆ। ਪਰਵਰਦਿਗਾਰ ਹੋਇਆ ਮਿਹਰਵਾਂ, ਮਹਿਬੂਬ ਮਿਹਰ ਨਜ਼ਰ ਉਠਾਈਆ। ਅੰਤਰ ਕਰ ਇਕੋ ਰੁਸ਼ਨਾ, ਅੰਧ ਅੰਧੇਰਾ ਦਿਤਾ ਮਿਟਾਈਆ। ਫ਼ਰੀਦਾ ਤੇਰੇ ਬਖ਼ਸ਼ੇ ਸਰਬ ਗੁਨਾਹ, ਭਗਤੀ ਦਾ ਮਾਲਕ ਭਗਵਾਨ ਦਇਆ ਕਮਾਈਆ। ਉਠ ਵੇਖ ਹੱਕ ਅਮਾਮ (ਅਗੰਮਾ), ਜੋ ਅਮਲਾਂ ਤੋਂ ਲਏ ਛੁਡਾਈਆ। ਕੂੜੀ ਮੇਟੇ ਜਗਤ ਤਮਅ, ਤਮੰਨਾ ਇਕੋ ਦਏ ਜਣਾਈਆ। ਹਰਖ ਸੋਗ ਰਹੇ ਨਾ ਗ਼ਮਾਂ, ਗ਼ਾਇਬ ਹੋ ਕੇ ਮੁਸਾਇਬ ਹੋ ਕੇ ਅਜਾਇਬ ਅੰਦਰੋਂ ਰੰਗ ਵਖਾਈਆ। ਭਾਗ ਲਗਾਏ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਲੇਖੇ ਲਾ ਕੇ ਪਵਣ ਸਵਾਸੀ ਦਮਾਂ, ਦਾਮਨਗੀਰ ਹੋ ਕੇ ਪਲੂ ਗੰਢ ਬੰਧਾਈਆ। ਤੇਰੇ ਅੰਦਰੋਂ ਜਗਾ ਕੇ ਆਪਣੀ ਸ਼ਮਅ, ਸ਼ਮਸ਼ਾਨ ਭੂਮੀ ਵਿਚੋਂ ਬਾਹਰ ਕਢਾਈਆ। ਜੀਵਣ ਕਰ ਕੇ ਨਵਾਂ, ਨਵਾਂ ਰੰਗ ਦਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਫ਼ਰੀਦ ਕਿਹਾ ਕੀ ਕੀਤਾ ਜ਼ਿਕਰ, ਜਾਹਰ ਜਹੂਰ ਦੇ ਜਣਾਈਆ। ਮੇਰੇ ਅੰਤਰ ਚਿੰਤਾ ਰਹੇ ਨਾ ਫ਼ਿਕਰ, ਫ਼ਾਕਾ ਪੂਰਾ ਕਰ ਵਖਾਈਆ। ਆਪਣੀ ਧਾਰ ਵਿਚੋਂ ਨਿੱਤਰ, ਨਿਰਵੈਰ ਹੋ ਕੇ ਦਰਸ ਦੇਣਾ ਵਖਾਈਆ। ਤੂੰ ਆਤਮ ਦਾ ਸੱਚਾ ਮਿੱਤਰ, ਪਰਮਾਤਮ ਬੇਪਰਵਾਹੀਆ। ਤੇਰਾ ਚਿਤਰੇ ਕੋਇ ਨਾ ਚਿੱਤਰ, ਮੈਂ ਚਾਤ੍ਰਿਕ ਬੂੰਦ ਸਵਾਂਤੀ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਫ਼ਰੀਦ ਨੇ ਮੰਗੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਧਰਨੀ ਵਜਾਇਆ ਮਰਦੰਗ, ਧਵਲ ਹੋ ਕੇ ਖ਼ੁਸ਼ੀ ਮਨਾਈਆ। ਦੋਹਾਂ ਦਾ ਬਣਿਆ ਸੰਗ, ਵੱਜੀ ਨਾਮ ਵਧਾਈਆ। ਫਰਕਣ ਲੱਗਾ ਅੰਗ, ਅੰਗੀਕਾਰ ਹੋਵੇ ਬੇਪਰਵਾਹੀਆ। ਕਟੇ ਭੁੱਖ ਨੰਗ, ਦੁਖੜਾ ਦੁੱਖ ਗਵਾਈਆ। ਵਸੇ ਸਦਾ ਸਚ ਆਨੰਦ, ਆਨੰਦ ਆਨੰਦ ਵਿਚੋਂ ਪਰਗਟਾਈਆ। ਦੱਸੇ ਢੋਲਾ ਛੰਦ, ਨਾਮ ਨਿਧਾਨ ਸਮਝਾਈਆ। ਹੋਵੇ ਪਰਕਾਸ਼ ਚੰਦ, ਨੂਰ ਜੋਤ ਰੁਸ਼ਨਾਈਆ। ਲੇਖਾ ਚੁੱਕੇ ਵਰਭੰਡ, ਬ੍ਰਹਿਮੰਡ ਪੰਧ ਚੁਕਾਈਆ। ਦਵਾਰ ਵਖਾਏ ਸਚਖੰਡ,
ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਫ਼ਰੀਦ ਕਹੇ ਮੈਂ ਨੌ ਦਿਨ ਕੀਤਾ ਫ਼ਾਕਾਕਸ਼ੀ, ਕਸਮ ਖਾ ਕੇ ਦਿਆਂ ਜਣਾਈਆ। ਇਹ ਧਰਨੀ ਧਵਲ ਲੱਗੀ ਚੰਗੀ, ਜਿਥੇ ਬੈਠਾ ਆਸਣ ਲਾਈਆ। ਪ੍ਰੇਮ ਪਿਆਰ ਦੀ ਆਏ ਸੁਗੰਧੀ, ਦੁਰਗੰਧ ਰਹੀ ਨਾ ਰਾਈਆ। ਮਨਸਾ ਅੰਦਰ ਆਸਾ ਆਸਾ ਵਿਚ ਖ਼ਾਹਿਸ਼ ਚੰਗੀ, ਪ੍ਰਭ ਚਰਨ ਕਵਲ ਮਿਲੇ ਸਰਨਾਈਆ। ਜਿਸ ਦੀ ਧਾਰ ਸਦਾ ਬਹੁ ਰੰਗੀ, ਭੇਵ ਅਭੇਦਾ ਸਕੇ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਸਾਚਾ ਹੁਕਮ ਹੋਇਆ ਧੁਰਦਰਗਾਹੀ ਫ਼ਰੀਦ, ਫ਼ਿਕਰਾ ਇਕ ਜਣਾਈਆ। ਤੇਰੀ ਆਸਾ ਮਨਸਾ ਪੂਰੀ ਹੋਵੇ ਉਮੀਦ, ਆਮਲ ਕਾਮਲ ਮੁਰਸ਼ਦ ਦਏ ਗਵਾਹੀਆ। ਦਰਸ ਹੋਵੇ ਦੀਦ, ਨੈਣ ਨੂਰ ਰੁਸ਼ਨਾਈਆ। ਹੁਕਮੇ ਅੰਦਰ ਤਾਈਦ, ਸਚ ਦਿਤਾ ਸਮਝਾਈਆ। ਧਰਨੀ ਦੇ ਭਾਗ ਵਡ ਨਸੀਬ, ਨਿਸਬਤ ਸਕੇ ਨਾ ਕੋਇ ਕਢਾਈਆ। ਨੌ ਦਿਨ ਫ਼ਰੀਦਾ ਤੂੰ ਯਾਦ ਕੀਤਾ ਠੀਕ, ਠਾਕਰ ਇਕੋ ਇਕ ਮਨਾਈਆ। ਜਿਸ ਦੀ ਜਗਤ ਵਿਦਿਆ ਕਰੇ ਨਾ ਕੋਇ ਤਸਦੀਕ਼, ਤੱਤਾਂ ਵਾਲਾ ਸਰੀਰ ਸ਼ਹਾਦਤ ਨਾ ਕੋਇ ਭੁਗਤਾਈਆ। ਅੱਖਰਾਂ ਵਾਲੀ ਪਾਈ ਨਾ ਕਿਸੇ ਲੀਕ, ਗੁਣਾਂ ਵਿਚ ਗੁਣ ਨਾ ਕੋਇ ਵਡਿਆਈਆ। ਪੁਰਖ ਅਕਾਲ ਬਣਿਆ ਤੇਰਾ ਮੀਤ, ਮਿੱਤਰ ਪਿਆਰਾ ਸੋਭਾ ਪਾਈਆ। ਧਰਨੀ ਰੋ ਕੇ ਮਾਰੀ ਚੀਕ, ਉਚੀ ਕੂਕ ਕੂਕ ਸੁਣਾਈਆ। ਮੈਂ ਕੀਟਾਂ ਦੀ ਕੀਟ, ਨੀਚਾਂ ਦੀ ਨੀਚ ਨਜ਼ਰੀ ਆਈਆ। ਤੇਰਾ ਖੇਲ ਪ੍ਰਭੂ ਅਨਡੀਠ, ਅੱਖੀਂ ਵੇਖ ਨਾ ਕੋਇ ਸਮਝਾਈਆ। ਮੈਂ ਫ਼ਰੀਦ ਨਾਲ ਕੀਤੀ ਪ੍ਰੀਤ, ਪ੍ਰੇਮਿਕਾ ਹੋ ਕੇ ਸੇਵ ਕਮਾਈਆ। ਮੇਰਾ ਸੀਨਾ ਹੋਇਆ ਠਾਂਡਾ ਸੀਤ, ਜਿਥੇ ਬੈਠਾ ਆਸਣ ਲਾਈਆ। ਮੈਂ ਸੁਣੀ ਤੇਰੀ ਤਮਹੀਦ, ਸਿਫ਼ਤਾਂ ਵਿਚ ਸਾਲਾਹੀਆ। ਮੈਂ ਖ਼ੁਸ਼ੀ ਵਿਚ ਕਿਹਾ ਆ ਮੁਰੀਦ, ਆਮਦ ਵਿਚ ਰੁਸ਼ਨਾਈਆ। ਮੇਰੀ ਆਸਾ ਇਕ ਉਮੀਦ, ਸਹਿਜੇ ਦਿਆਂ ਸੁਣਾਈਆ। ਜਿਸ ਬਿਧ ਤਾਰਿਆ ਫ਼ਾਕੇ ਵਾਲਾ ਫ਼ਰੀਦ, ਫ਼ਿਕਰਾ ਇਕ ਸਮਝਾਈਆ। ਮੇਰੇ ਲੇਖੇ ਵਿਚ ਉਡੀਕ, ਧਿਆਨ ਧਿਆਨ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਫ਼ਰੀਦ ਪੜ੍ਹਨ ਲੱਗਾ ਨਿਮਾਜ਼, ਨਿਵਾਜ਼ਸ਼ ਕਹਿ ਕੇ ਸੀਸ ਝੁਕਾਈਆ। ਅੰਦਰੋਂ ਆਈ ਇਕ ਆਵਾਜ਼, ਤਰ੍ਹਾ ਤਰ੍ਹਾ ਸਮਝਾਈਆ। ਖੁਲ੍ਹਿਆ ਧੁਰ ਦਾ ਰਾਜ਼, ਪੜਦਾ ਰਿਹਾ ਨਾ ਰਾਈਆ। ਬਿਨ ਅੱਖਾਂ ਖੁਲ੍ਹੀ ਜਾਗ, ਨੇਤਰ ਨੈਣ ਰੁਸ਼ਨਾਈਆ। ਚੁਕਿਆ ਜਗਤ ਹਿਸਾਬ, ਬਾਕੀ ਦਿਤੀ ਮਿਟਾਈਆ। ਵੇਖੀ ਅਗੰਮੀ ਕਿਤਾਬ, ਪੁਰਖ ਅਕਾਲ ਲਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਰਿਹਾ ਉਠਾਈਆ। ਫ਼ਰੀਦ ਨਿਮਾਜ਼ ਵਿਚੋਂ ਸੁਣੀ ਆਵਾਜ ਹੱਕ, ਹਕ਼ੀਕ਼ਤ ਵਾਲੀ ਨਜ਼ਰੀ ਆਈਆ। ਅੰਤਰ ਸੰਸਾ ਰਿਹਾ ਨਾ ਸ਼ੱਕ, ਝਗੜਾ ਦਿਤਾ ਚੁਕਾਈਆ। ਹੱਭ ਕੁਛ ਮੰਨਿਆ ਸਚ, ਕੂੜਾ ਨਾਤਾ ਦਿਤਾ ਤੁੜਾਈਆ। ਪ੍ਰੇਮ ਪ੍ਰੀਤੀ ਅੰਦਰ ਰਚ, ਰਚਨਾ ਵੇਖੇ ਬੇਪਰਵਾਹੀਆ। ਥੱਲਿਉਂ ਧਰਨੀ ਪਈ ਹੱਸ, ਖ਼ੁਸ਼ੀਆਂ ਵਿਚ ਢੋਲੇ ਗਾਈਆ। ਫ਼ਰੀਦਾ ਮੇਰਾ ਗਾ ਜਸ, ਜਿਸ ਉਤੇ ਬਹਿ ਕੇ ਪ੍ਰਭ ਦਾ ਦਰਸ਼ਨ ਪਾਈਆ। ਤੇਰੀ ਅੰਦਰੋਂ ਖੁਲ੍ਹੀ ਅੱਖ, ਵੱਜੀ ਨਾਮ ਵਧਾਈਆ। ਕੁਝ ਮੈਨੂੰ ਭੇਵ ਦੱਸ, ਪੜਦਾ ਦੇ ਚੁਕਾਈਆ। ਮੇਰਾ ਦੇ ਹੱਕ, ਲਹਿਣਾ ਝੋਲੀ ਪਾਈਆ। ਮੈਂ ਨੌ ਦਿਨ ਭਾਰ ਚੁਕ ਕੇ ਗਈ ਥੱਕ, ਤੂੰ ਪਾਸਾ ਨਾ ਕੋਇ ਬਦਲਾਈਆ। ਮੇਰੇ ਅੰਦਰ ਲੱਗਾ ਫੱਟ, ਘਾਓ ਡੂੰਘਾ ਨਜ਼ਰੀ ਆਈਆ। ਜਿੰਨਾਂ ਚਿਰ ਮਿਲੇ ਨਾ ਪੁਰਖ ਸਮਰਥ,
ਮੇਰੀ ਆਸ਼ਾ ਨਾ ਕੋਇ ਬੁਝਾਈਆ। ਅੱਗੋਂ ਫ਼ਰੀਦ ਹੱਥ ਮਸਤਕ ਉਪਰ ਰਖ, ਨੈਣ ਮੂੰਦ ਧਿਆਨ ਲਗਾਈਆ। ਤਨ ਵਜੂਦ ਤੋਂ ਹੋ ਕੇ ਵੱਖ, ਵੱਖਰੇ ਘਰ ਬੈਠਾ ਫੇਰਾ ਪਾਈਆ। ਸ਼ਬਦੀ ਧਾਰ ਹੋ ਕੇ ਚਰਨ ਕਵਲ ਗਿਆ ਢੱਠ, ਨਿਉਂ ਨਿਉਂ ਲਾਗੇ ਪਾਈਆ। ਝਗੜਾ ਮੁਕਾ ਕੇ ਤਤ ਅੱਠ, ਗ੍ਰਹਿ ਮੰਦਰ ਵੇਖੇ ਚਾਈਂ ਚਾਈਂਆ। ਆਪਣੀ ਆਸਾ ਇਕ ਰਖ, ਸਚ ਬੇਨੰਤੀ ਦਿਤੀ ਸੁਣਾਈਆ। ਕਿਰਪਾ ਕਰ ਪੁਰਖ ਸਮਰਥ, ਸਾਹਿਬ ਤੇਰੀ ਸਰਨਾਈਆ। ਧਰਨੀ ਧਰਤ ਦੇ ਪੂਰਬ ਹੱਕ, ਹਾਕਮ ਹੋ ਕੇ ਝੋਲੀ ਦੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਫ਼ਰੀਦ ਕਿਹਾ ਮੇਰੀ ਅਗੰਮੀ ਅਰਜ਼, ਆਰਜ਼ੂ ਇਕ ਸੁਣਾਈਆ। ਮੇਰੀ ਆਸ਼ਾ ਪੂਰੀ ਕਰ ਗ਼ਰਜ਼, ਗ਼ਰਜ਼ੇ ਕਿ ਦੂਜੀ ਲੋੜ ਰਹੇ ਨਾ ਰਾਈਆ। ਦੀਨਾਂ ਦੁਖੀਆਂ ਦਾ ਵੰਡ ਦਰਦ, ਦਇਆਵਾਨ ਤੇਰੀ ਸਰਨਾਈਆ। ਤੂੰ ਜਵਾਨ ਸੂਰਬੀਰ ਮਰਦਾਨਾ ਮਰਦ, ਗੁਰ ਅਵਤਾਰ ਪੈਗ਼ੰਬਰ ਤੇਰੀ ਓਟ ਰਖਾਈਆ। ਕਿਰਪਾ ਕਰ ਉਪਰ ਧਰਤ, ਧੌਲ ਦੇ ਇਕ ਸਰਨਾਈਆ। ਮੇਰਾ ਲਹਿਣਾ ਚੁਕਾ ਕ਼ਰਜ਼, ਮਕ਼ਰੂਜ਼ ਹੋ ਕੇ ਲੇਖਾ ਦੇਣਾ ਮੁਕਾਈਆ। ਪਤਿਤ ਉਧਾਰਨਾ ਤੇਰਾ ਫ਼ਰਜ, ਪੁਨੀਤ ਦੇਣਾ ਕਰਾਈਆ। ਮਾਟੀ ਖ਼ਾਕੀ ਨਾ ਵੇਖ ਗਰਦ, ਗਰਦਸ਼ ਕੂੜੀ ਦੇਣੀ ਗਵਾਈਆ। ਲੱਖ ਚੁਰਾਸੀ ਤੇਰੇ ਕੋਲ ਫਰਦ, ਬਿਨ ਅੱਖਰਾਂ ਲੇਖੇ ਵਿਚ ਰਖਾਈਆ। ਤੇਰਾ ਖੇਲ ਪ੍ਰਭੂ ਅਸਚਰਜ, ਅਚਰਜ ਲੀਲਾ ਦੇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਿਹਾ ਫ਼ਰੀਦ ਸੁਣ, ਸ਼ਬਦ ਸ਼ਬਦੀ ਹੁਕਮ ਜਣਾਈਆ। ਕੋਟਾਂ ਵਿਚੋਂ ਭਗਤ ਸੁਹੇਲੇ ਥੋੜੇ ਲਵਾਂ ਚੁਣ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਕੋਟਨ ਕੋਟ ਲੱਭਦੇ ਰਿਖ ਮੁਨ, ਅਣਗਿਣਤ ਬੈਠੇ ਧਿਆਨ ਲਗਾਈਆ। ਤੇਰੀ ਪੁਕਾਰ ਲਈ ਸੁਣ, ਬੇਨੰਤੀ ਆਪਣੇ ਵਿਚ ਰਖਾਈਆ। ਸਾਚੇ ਭੇਵ ਨੂੰ ਜਾਣੇ ਕਵਣ, ਕਵਣ ਗੁਣ ਕਹਿ ਕੇ ਸ਼ੁਕਰ ਮਨਾਈਆ। ਹੁਕਮੇ ਅੰਦਰ ਪਾਣੀ ਪਵਣ, ਦੇਵਤ ਸੁਰ ਗਣ ਗੰਧਰਵ ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਖੇਲ ਕਰੇ ਅਵਣ ਗਵਣ, ਲੱਖ ਚੁਰਾਸੀ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਦੱਸਾਂ ਅਖ਼ੀਰ, ਫ਼ਰੀਦ ਦਿਆਂ ਜਣਾਈਆ। ਪ੍ਰਭ ਦੇ ਹੱਥ ਤਦਬੀਰ, ਤਹਿਰੀਰ ਵਿਚ ਨਾ ਕੋਇ ਲਿਖਾਈਆ। ਲੇਖਾ ਜਾਣੇ ਸ਼ਾਹ ਹਕੀਰ, ਝਗੜਾ ਲੱਖ ਚੁਰਾਸੀ ਵੇਖ ਵਖਾਈਆ। ਕਲਜੁਗ ਅੰਤ ਕਰਨੀ ਕਰ ਬੇਨਜ਼ੀਰ, ਜਗਤ ਨੇਤਰ ਨਾ ਕੋਇ ਵਡਿਆਈਆ। ਸਾਚੀ ਭੂਮਿਕਾ ਦੀ ਹੋਣੀ ਤਾਮੀਰ, ਮਿਲੇ ਮਾਤਲੋਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਵਖਾਈਆ। ਲੇਖਾ ਕਹੇ ਮੈਂ ਅਗੰਮ ਲਿਖਾਰੀ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਕੋਇ ਨਾ ਪਾਈਆ। ਮੇਰਾ ਮੇਲਾ ਨਾਲ ਜੋਤ ਨਿਰੰਕਾਰੀ, ਜੋ ਨਿਰਗੁਣ ਹੋ ਕੇ ਸਰਗੁਣ ਖੇਲ ਖਿਲਾਈਆ। ਫ਼ਰੀਦ ਜਿਥੇ ਨੌ ਦਿਨ ਨੌ ਰਾਤ ਗੁਜ਼ਾਰੀ, ਗੁਜ਼ਾਰੇ ਵਿਚ ਆਪਣਾ ਗੁਜ਼ਰ ਕਰਾਈਆ। ਉਸ ਦੀ ਆਾਉਣੀ ਕਲਜੁਗ ਅੰਤਮ ਵਾਰੀ, ਵਾਰਤਾ ਅਗਲੀ ਦਿਆਂ ਸਮਝਾਈਆ। ਜਿਹੜੀ ਬਾਵਨ ਵੇਲੇ ਦੀ ਕੰਨਿਆਂ ਕਵਾਰੀ, ਬਲ ਦਾ ਭੋਗ ਹਿੱਸਾ ਵੰਡ ਵੰਡਾਈਆ। ਓਸ ਦੀ ਏਥੇ ਪੈਜ ਜਾਣੀ ਸਵਾਰੀ, ਜਿਥੇ ਬਹਿ ਕੇ ਇਕੋ ਧਿਆਨ ਲਗਾਈਆ। ਲੇਖਾ ਚੁਕਾਉਣਾ ਵਡ ਸੰਸਾਰੀ, ਸਹਿੰਸਾ ਅੰਦਰ ਰਹੇ ਨਾ ਰਾਈਆ। ਭਗਤ ਵਛਲ ਬਣ ਗਿਰਧਾਰੀ, ਸੰਤ ਸੁਹੇਲਾ ਫੇਰਾ ਪਾਈਆ। ਗੁਰਮੁਖਾਂ ਦੇਵਣਹਾਰਾ ਨਾਮ ਖ਼ੁਮਾਰੀ, ਗੁਰਸਿਖਾਂ ਮੰਤਰ ਇਕੋ ਇਕ ਸਮਝਾਈਆ।
ਪੂਰਬ ਲਹਿਣਾ ਕਰਜ਼ਾ ਦੇਵੇ ਉਤਾਰੀ, ਲੇਖਾ ਲੇਖੇ ਵਿਚੋਂ ਪੂਰ ਕਰਾਈਆ। ਨਿਰਗੁਣ ਨੂਰ ਜੋਤ ਕਰ ਉਜਿਆਰੀ, ਜੋਤੀ ਜਾਤਾ ਵੇਖ ਵਖਾਈਆ। ਧਰਨੀ ਧਰਤ ਧੌਲ ਧਵਲ ਪੈਜ ਜਾਏ ਸਵਾਰੀ, ਚਾਰ ਵਰਨ ਅਠਾਰਾਂ ਬਰਨ ਇਕੋ ਰੰਗ ਚੜ੍ਹਾਈਆ। ਲੇਖਾ ਚੁਕਾਵੇ ਆਪਣੀ ਵਾਰੀ, ਵਾਰਤਾ ਪਿਛਲੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਹੇਲਾ ਇਕ ਅਕੇਲਾ ਏਕੰਕਾਰਾ ਬੇਪਰਵਾਹੀਆ। ਫ਼ਰੀਦ ਕਿਹਾ ਵਾਹ ਮੇਰੇ ਖ਼ੁਦਾ, ਨੂਰ ਨੁਰਾਨੇ ਤੇਰੀ ਬੇਪਰਵਾਹੀਆ। ਵਾਹਿਦ ਤੇਰਾ ਕਲਮਾ ਲਿਆ ਗਾ, ਐਨ ਗ਼ੈਨ ਗ਼ੈਨ ਐਨ ਵਿਚ ਨਾ ਕੋਇ ਪੜ੍ਹਾਈਆ। ਤੇਰੇ ਨਾਲੋਂ ਤੇਰਾ ਨਾ ਹੋਏ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਪਿਆਰ ਮੁਹੱਬਤ ਵਿਚ ਹੋਵਾਂ ਫ਼ਿਦਾ, ਆਪ ਆਪਾ ਤੇਰੀ ਭੇਟ ਚੜ੍ਹਾਈਆ। ਤੇਰਾ ਘਰ ਗ੍ਰਹਿ ਮੰਦਰ ਵੇਖ ਸਿੱਧਾ, ਸਿਦਕ ਸਬੂਰੀ ਲਵਾਂ ਹੰਢਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਪਰਮ ਪੁਰਖ ਆਤਮ ਪਰਮਾਤਮ ਪਿਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਤੇਰਾ ਖੇਲ ਨਿਤ ਨਵਿਤਾ, ਜਨ ਭਗਤਾਂ ਕਰੀਂ ਹਿੱਤਾ, ਚੇਤਨ ਚਿੱਤਾ ਦਇਆ ਕਮਾਈਆ। ਏਕੰਕਾਰ ਕੀ ਮਸਤਕ ਧੂੜੀ ਦੇਵੇਂ ਟਿੱਕਾ, ਵੱਡਾ ਨਿੱਕਾ ਨਜ਼ਰ ਕੋਇ ਨਾ ਆਈਆ। ਆਪਣੇ ਨਾਮ ਦਾ ਦੇ ਚਿੱਠਾ, ਜਿਹੜਾ ਹੋਵੇ ਸ਼ਬਦੀ ਧਾਰ ਅਨਡਿੱਠਾ, ਅੱਖਰਾਂ ਵਿਚ ਵੰਡ ਨਾ ਕਿੋੲ ਵੰਡਾਈਆ। ਅੰਤ ਅਖ਼ੀਰੀ ਨਿਕਲੇ ਸਿੱਟਾ, ਸਭ ਦਾ ਲਹਿਣਾ ਦੇਣਾ ਹੋਵੇ ਚਿੱਟਾ, ਚੇਟਕ ਆਪਣਾ ਦੇਣਾ ਲਗਾਈਆ। ਧਰਨੀ ਧਵਲ ਵੇਖਣਾ ਹਿੱਤਾ, ਹਿਤਕਾਰੀ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਏਕੰਕਾਰਾ ਇਕੋ ਦੇਣਾ ਵਖਾਈਆ। ਪੁਰਖ ਅਕਾਲ ਕਹੇ ਦੱਸਾਂ ਹੱਕ ਹਕ਼ੀਕ਼, ਹਿਕਮਤ ਦਿਆਂ ਜਣਾਈਆ। ਜਿਸ ਵੇਲੇ ਕਲਜੁਗ ਅੰਧੇਰਾ ਹੋਇਆ ਤਾਰੀਕ, ਤਰੀਕਾ ਦਿਆਂ ਸਮਝਾਈਆ। ਮੇਰੇ ਅੰਤਰ ਹੱਕ ਤੌਫ਼ੀਕ਼, ਤੋਹਫ਼ਾ ਸਾਚਾ ਦਿਆਂ ਪੁਚਾਈਆ। ਮਿੱਤਰ ਪਿਆਰਾ ਬਣ ਰਫ਼ੀਕ, ਰਕਾਬਤ ਅੰਦਰੋਂ ਦਿਆਂ ਕਢਾਈਆ। ਭਗਤ ਸੁਹੇਲਾ ਵੇਖ ਅਜ਼ੀਜ਼, ਰਹਿਮਤ ਵਿਚ ਸਮਾਈਆ। ਸੰਤ ਸਾਚੇ ਦੇ ਤਮੀਜ਼, ਤਮਅ ਦਿਆਂ ਚੁਕਾਈਆ। ਗੁਰਮੁਖਾਂ ਕਰ ਤਸਦੀਕ, ਗੁਰਸਿਖਾਂ ਸ਼ਹਾਦਤ ਆਪ ਭੁਗਤਾਈਆ। ਜਿਸ ਧਰਨੀ ਨੇ ਰਖੀ ਉਡੀਕ, ਉਸ ਦਾ ਲੇਖਾ ਦਿਆਂ ਮੁਕਾਈਆ। ਜਿਸ ਕੰਨਿਆਂ ਦੀ ਓਮੀਦ, ਬਲ ਬਾਵਨ ਨਾਲ ਵਡਿਆਈਆ। ਸਾਚੀ ਵੇਖ ਪ੍ਰੀਤ, ਪ੍ਰੀਤਮ ਹੋ ਕੇ ਹੋਵਾਂ ਸਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੀ ਬਦਲ ਕੇ ਰੀਤ, ਇਸ਼ਟੀ ਹੋ ਕੇ ਵੇਖ ਵਖਾਈਆ। ਫ਼ਰੀਦਾ ਜਿਹੜਾ ਢੋਲਾ ਅੰਤਰ ਤੈਨੂੰ ਦੱਸਿਆ ਗੀਤ, ਵਾਹਿਦ ਕਲਮਾ ਦਿਤਾ ਜਣਾਈਆ। ਸੋ ਭਗਤਾਂ ਦੱਸਾਂ ਠੀਕ, ਠਾਕਰ ਹੋ ਕੇ ਆਪ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਫ਼ਰੀਦ ਕਹੇ ਤੇਰਾ ਧੰਨਵਾਦ, ਬਿਨ ਕ਼ਦਮਾਂ ਸੀਸ ਨਿਵਾਈਆ। ਧਰਨੀ ਕਹੇ ਧੰਨ ਭਾਗ ਜੇ ਮੇਰਾ ਖੇੜਾ ਹੋਵੇ ਆਬਾਦ, ਘਰ ਸਾਚੇ ਵੱਜੇ ਵਧਾਈਆ। ਪੁਰਖ ਅਕਾਲ ਕਿਹਾ ਮੈਂ ਜੁਗ ਚੌਕੜੀ ਰਖਾਂ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਸਚ ਦਵਾਰੇ ਦੇਵਾਂ ਦਾਦ, ਵਸਤ ਧੁਰ ਦੀ ਝੋਲੀ ਪਾਈਆ। ਦੋ ਜਹਾਨਾਂ ਬਣ ਕੇ ਸ਼ਾਹ ਨਵਾਬ, ਸ਼ਹਿਨਸ਼ਾਹ ਹੋ ਕੇ ਹੁਕਮ ਸੁਣਾਈਆ। ਪੂਰਬ ਦੀ ਸੁਣ ਆਵਾਜ਼ ਲਹਿਣਾ ਅਗਲਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਫ਼ਰੀਦ ਕਿਹਾ ਮੈਂ ਵੇਖਿਆ ਆਪਣਾ ਆਪ ਨਹੀਂ ਫ਼ਾਇਦਾ, ਦੁੱਖ ਸੁਖ ਵਿਚ ਬਦਲਾਈਆ। ਪਰਵਰਦਿਗਾਰ ਤੇਰੇ ਨਾਲ ਹੋਇਆ ਮੁਆਇਦਾ, ਸ਼ਬਦੀ ਸ਼ਬਦ ਗੰਢ ਪਵਾਈਆ। ਕਲਜੁਗ
ਅੰਤਮ ਆਪਣੀ ਧਾਰ ਬਦਲਿਆ ਕਾਇਦਾ, ਕ਼ਾਨੂੰਨ ਆਪਣਾ ਇਕ ਜਣਾਈਆ। ਲੱਖ ਚੁਰਾਸੀ ਨਾਲੋਂ ਹੋ ਅਲਇਦਾ, ਭਗਤ ਸੰਤ ਗੁਰਮੁਖ ਗੁਰਸਿਖ ਲੈਣੇ ਉਠਾਈਆ। ਲੱਖ ਚੁਰਾਸੀ ਅੰਦਰ ਵੜ ਕੇ ਲਈਂ ਜਾਇਜ਼ਾ, ਬਚਿਆ ਰਹਿਣ ਕੋਇ ਨਾ ਪਾਈਆ। ਐਉਂ ਜਾਪਦਾ ਓਸ ਕੰਨਿਆਂ ਨੂੰ ਹੋਣਾ ਫ਼ਾਇਦਾ, ਜੋ ਬਾਵਨ ਨਾਲ ਬਾਹਮੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਧਰਨੀ ਕਹੇ ਮੈਨੂੰ ਲੱਗਾ ਭਾਗ, ਭਾਗਾਂ ਭਰੀ ਮਿਲੇ ਵਡਿਆਈਆ। ਮੇਰੀ ਖੁਲ੍ਹੀ ਜਾਗ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਭਗਤਾਂ ਬੁਝਣੀ ਆਗ, ਅਗਨੀ ਤਤ ਨਾ ਕੋਇ ਜਲਾਈਆ। ਪੂਰਬ ਲੱਭਣਾ ਰਾਜ਼, ਪੜਦਾ ਦੇਣਾ ਉਠਾਈਆ। ਜਿਥੇ ਫ਼ਰੀਦ ਪੜ੍ਹੀ ਨਿਮਾਜ਼, ਨਮੋ ਨਮੋ ਸੀਸ ਝੁਕਾਈਆ। ਓਸ ਦਾ ਸਾਜਣ ਲੈਣਾ ਸਾਜ, ਸਾਹਿਬ ਸਵਾਮੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਵਾਮੀ ਸਿਰ ਆਪਣਾ ਹੱਥ ਟਿਕਾਈਆ। ਧਰਨੀ ਕਹੇ ਮੇਰੀ ਸੋਹਣੀ ਹੋਣੀ ਧਰਤ, ਮਿਲੇ ਮਾਣ ਵਡਿਆਈਆ। ਪੁਰਖ ਅਕਾਲ ਪਰਵਰਦਿਗਾਰ ਆਉਣਾ ਪਰਤ, ਪਤਿ ਪਰਮੇਸ਼ਵਰ ਵੇਸ ਵਟਾਈਆ। ਬਾਵਨ ਦੀ ਪੂਰੀ ਹੋਣੀ ਸ਼ਰਤ, ਫ਼ਰੀਦ ਦਾ ਕੌਲ ਤੋੜ ਨਿਭਾਈਆ। ਮੇਰੀ ਮਿਟਣੀ ਹਰਸ, ਤ੍ਰਿਖਾ ਦੇਣੀ ਗਵਾਈਆ। ਭਗਤਾਂ ਉਤੇ ਹੋਣਾ ਤਰਸ, ਰਹਿਮਤ ਰਹਿਮ ਆਪ ਵਖਾਈਆ। ਖੇਲ ਕਰਨਾ ਵਾਲੀ ਅਰਸ਼, ਫ਼ਰਸ਼ ਬਹਿ ਕੇ ਖ਼ੁਸ਼ੀ ਮਨਾਈਆ। ਲਹਿਣਾ ਦੇਣਾ ਪੂਰਾ ਕਰਨਾ ਕ਼ਰਜ਼, ਲੇਖਾ ਅਵਰ ਰਹੇ ਨਾ ਰਾਈਆ। ਮਨਸਾ ਵਿਚੋਂ ਪੂਰੀ ਹੋਵੇ ਗ਼ਰਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸੋਭਾ ਪਾਈਆ। ਸਚ ਦਵਾਰਾ ਸੋਭਾਵੰਤ, ਸੋਭਨੀਕ ਧਰਤੀ ਨਜ਼ਰੀਂ ਆਈਆ। ਫ਼ਰੀਦ ਕਹੇ ਮੈਂ ਵੇਖੀ ਰੁੱਤ ਬਸੰਤ, ਪੱਤ ਡਾਲੀ ਸੋਹਣੀ ਮਹਿਕ ਮਹਿਕਾਈਆ। ਮਾਲਕ ਮਿਲਿਆ ਅਰਸ਼, ਫ਼ਰਸ਼ ਵੱਜੀ ਵਧਾਈਆ। ਮੁਹੱਬਤ ਵਿਚ ਕੀਤਾ ਤਰਸ, ਰਹਿਮਤ ਵਿਚ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਪੂਰ ਕਰਾਈਆ। ਧਰਨੀ ਕਹੇ ਮੇਰਾ ਭਾਰ ਹੋਇਆ ਹੌਲਾ, ਹੌਲੀ ਹੌਲੀ ਰਹੀ ਜਣਾਈਆ। ਮਿਲਿਆ ਮਾਲਕ ਮੌਲਾ, ਮਿਲ ਕੇ ਵੱਜੀ ਵਧਾਈਆ। ਪੜਦਾ ਰਿਹਾ ਨਾ ਓਹਲਾ, ਨਕ਼ਾਬ ਦਿਤਾ ਚੁਕਾਈਆ। ਪੂਰਾ ਹੋਇਆ ਕੌਲਾ, ਇਕ਼ਰਾਰ ਦਿਤਾ ਭੁਗਤਾਈਆ। ਸ਼ਬਦੀ ਸਤਿਗੁਰ ਬਣ ਵਿਚੋਲਾ, ਜੁਗ ਵਿਛੜੇ ਮੇਲ ਮਿਲਾਈਆ। ਸੋਹੰ ਦੱਸ ਕੇ ਢੋਲਾ, ਤੂੰ ਮੇਰਾ ਮੈਂ ਤੇਰਾ ਨਾਤਾ ਲਿਆ ਜੁੜਾਈਆ। ਕੂੜ ਰਿਹਾ ਨਾ ਓਹਲਾ, ਰੌਣਕ ਆਪਣੇ ਨਾਲ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਮੁਕਾਈਆ। ਪੂਰਬ ਲੇਖਾ ਕਹੇ ਮੈਂ ਮੁੱਕਿਆ ਅੱਜ, ਆਜਿਜ਼ ਹੋ ਕੇ ਦਿਆਂ ਜਣਾਈਆ। ਬਿਨਾ ਕਾਅਬਿਉਂ ਹੋਇਆ ਹੱਜ, ਹਜ਼ਰਤ ਮਿਲਿਆ ਬੇਪਰਵਾਹੀਆ। ਦਰਸ਼ਨ ਕਰ ਕੇ ਗਿਆ ਰੱਜ, ਰਜ਼ਾ ਵਿਚ ਚਲ ਕੇ ਖ਼ੁਸ਼ੀ ਮਨਾਈਆ। ਜਿਸ ਕਾਰਨ ਆਇਆ ਵਿਚ ਜਗ, ਧਰਨੀ ਧਰਤ ਧਵਲ ਦਏ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਗਏ ਸੱਦ, ਹੋਕਾ ਹੱਕ ਦੇ ਕੇ ਜਗਤ ਸ਼ਨਵਾਈਆ। ਨਿਰਗੁਣ ਧਾਰ ਹੋ ਕੇ ਆਇਆ ਭੱਜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਬਾਵਨ ਹੋਇਆ ਗਦ ਗਦ, ਬਿਨ ਰੰਗ ਰੂਪ ਵੇਖ ਖ਼ੁਸ਼ੀ ਮਨਾਈਆ। ਨਮਸਤੇ ਕਰੇ ਅਗੇ ਵਧ, ਆਪ ਆਪਣਾ ਸੀਸ ਝੁਕਾਈਆ। ਰਿਸ਼ੀਆਂ ਦਾ ਪੂਰਾ ਕਰ ਕੇ ਯੱਗ, ਜਗ ਜੀਵਣ ਦਾਤੇ ਦਿਤੀ ਵਡਿਆਈਆ। ਭਗਤ ਸੁਹੇਲੇ ਲਏ ਲੱਭ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਕੰਨਿਆਂ ਦੇ ਕਾਰਜ ਪੂਰੇ ਕਰ ਕੇ ਹੱਬ, ਹਮਸਾਜਣ
ਹੋ ਕੇ ਨਜ਼ਰੀ ਆਈਆ। ਫ਼ਰੀਦ ਦਾ ਪਿਆਰ ਯਾਦ ਆਇਆ ਝੱਬ, ਲਹਿਰ ਲਹਿਰ ਵਿਚੋਂ ਪਰਗਟਾਈਆ। ਧਰਨੀ ਧਰਤ ਧੌਲ ਉਤੇ ਆਇਆ ਭੱਜ, ਬਿਨ ਭਜਨ ਬੰਦਗੀ ਸੋਭਾ ਪਾਈਆ। ਚਰਨ ਕਵਲ ਨਾਲ ਸਹਿਜੇ ਦਿਤਾ ਦੱਬ, ਸੋਈ ਸੁਰਤੀ ਆਲਸ ਨਿੰਦਰਾ ਵਿਚੋਂ ਲਈ ਉਠਾਈਆ। ਦਰਸ਼ਨ ਕਰ ਅੱਬ, ਅਬਚਲ ਦਾ ਮਾਲਕ ਸੋਭਾ ਪਾਈਆ। ਜਿਸ ਦਾ ਗੁਰਮੁਖ ਬੂਟਾ ਰਿਹਾ ਫਬ, ਬ੍ਰਹਮ ਪਿਆਰ ਵਿਚੋਂ ਲਹਿਰਾਈਆ। ਬਾਵਨ ਹੋਇਆ ਗਦ ਗਦ, ਖ਼ੁਸ਼ੀ ਖ਼ੁਸ਼ੀ ਵਿਚੋਂ ਬਦਲਾਈਆ। ਧਰਨੀ ਦੀ ਸੋਹਣੀ ਲੱਗੀ ਹੱਦ, ਜਿਥੇ ਬੈਠਾ ਸੋਭਾ ਪਾਈਆ। ਜੋਤੀ ਧਾਰ ਹੋ ਕੇ ਰਿਹਾ ਜਗ, ਜਾਗਰਤ ਜੋਤ ਹੋ ਕੇ ਕਰੇ ਰੁਸ਼ਨਾਈਆ। ਸੰਤ ਸੁਹੇਲੇ ਰਿਹਾ ਸੱਦ, ਸ਼ਬਦ ਅਗੰਮੀ ਹੁਕਮ ਜਣਾਈਆ। ਆਪਣਾ ਲੇਖਾ ਲੈਣ ਅਗੇ ਵਧ, ਬਿਨ ਕ਼ਦਮਾਂ ਕ਼ਦਮ ਬਦਲਾਈਆ। ਦੇਵਣਹਾਰ ਵਡਿਆਈ ਉਪਰ ਜਗ, ਜਗ ਜੀਵਣ ਦਾਤਾ ਇਕ ਅਖਵਾਈਆ। ਸਚ ਭੰਡਾਰੇ ਦਾ ਪੂਰਨ ਹੋਇਆ ਜਗ, ਜਗਹ ਵਿਚੋਂ ਜਗ੍ਹਾ ਬਜਗ੍ਹਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਗ੍ਹਾ ਕਹੇ ਮੈਂ ਜਗਦੀ ਵੇਖੀ ਜੋਤ, ਧਰਨੀ ਖ਼ੁਸ਼ੀ ਗ਼ਮੀ ਵਿਚੋਂ ਬਦਲਾਈਆ। ਮੇਰਾ ਦਵਾਰਾ ਸੁਹਾਇਆ ਸੋਹਣਾ ਕੋਟ, ਕੁਟੰਬ ਭਗਤਾਂ ਨਜ਼ਰੀ ਆਈਆ। ਜਗਤ ਸੁੱਤੀ ਨੂੰ ਲੱਗੀ ਚੋਟ, ਚੋਟੀ ਚੜ੍ਹ ਕੇ ਲਿਆ ਉਠਾਈਆ। ਮੇਰੇ ਹਿਲਣ ਨਹੀਂ ਦਿਤੇ ਹੋਂਠ, ਅੰਦਰੇ ਅੰਦਰ ਦਿਤਾ ਸਮਝਾਈਆ। ਮੈਂ ਓਥੇ ਗਈ ਗਈ ਪਹੁੰਚ, ਜਿਥੇ ਸੰਤ ਸੁਹੇਲੇ ਡੇਰਾ ਲਾਈਆ। ਪ੍ਰਭ ਦਾ ਦਰਸ਼ਨ ਕਰਦੇ ਰੋਜ਼, ਰੋਜ਼ਾ ਨਿਮਾਜ਼ ਬਾਂਗ ਦੀ ਸ਼ਰਅ ਗਏ ਗਵਾਈਆ। ਪ੍ਰੇਮ ਦੀ ਮਾਨਣ ਮੌਜ, ਮਜਲਸ ਬਹਿ ਕੇ ਖ਼ੁਸ਼ੀ ਮਨਾਈਆ। ਮਨ ਦੀ ਗਈ ਸੋਚ, ਸਮਝ ਦਿਤੀ ਮੁਕਾਈਆ। ਇਕੋ ਦਰਸ਼ਨ ਰਹੇ ਲੋਚ, ਲੋਚਨ ਅੰਤਰ ਅੱਖ ਖੁਲ੍ਹਾਈਆ। ਰਸਨਾ ਹੋਈ ਖ਼ਾਮੋਸ਼, ਪੜ੍ਹਨ ਲਿਖਣ ਦਾ ਲੇਖਾ ਗਈ ਮੁਕਾਈਆ। ਮਧ ਖ਼ੁਮਾਰੀ ਵਿਚ ਹੋ ਕੇ ਮਦਹੋਸ਼, ਮਧ ਪ੍ਰਭ ਦਾ ਨਾਮ ਨਜ਼ਰੀ ਆਈਆ। ਇਕੋ ਤੱਕ ਕੇ ਸਾਚੀ ਓਟ, ਓੜਕ ਓਸੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਰਿਹਾ ਚੁਕਾਈਆ। ਧਰਨੀ ਕਹੇ ਮੇਰੀ ਨਿਮਸਕਾਰ, ਨਮੋ ਨਮੋ ਸੀਸ ਨਿਵਾਈਆ। ਫ਼ਰੀਦ ਕਹੇ ਮੈਂ ਕਰਿਆ ਦੀਦਾਰ, ਹਾਜ਼ਰ ਹਜ਼ੂਰ ਸੋਭਾ ਪਾਈਆ। ਬਾਵਨ ਕਹੇ ਮੇਰਾ ਲੱਥਾ ਉਧਾਰ, ਪਤਿਤ ਪਾਵਨ ਵੇਸ ਵਟਾਈਆ। ਲਹਿਣਾ ਦੇਣਾ ਓਸ ਕੰਨਿਆਂ ਚੁੱਕਿਆ ਸੰਸਾਰ, ਜਿਸ ਦਾ ਸੰਸਾਰੀ ਭੰਡਾਰੀ ਲੇਖਾ ਨਾ ਕੋਇ ਮੁਕਾਈਆ। ਕਿਰਪਾ ਕੀਤੀ ਪੁਰਖ ਅਕਾਲ, ਅਕਲ ਕਲਧਾਰੀ ਹੋ ਕੇ ਵੇਖ ਵਖਾਈਆ। ਭਾਗ ਲਗਾ ਕੇ ਸਾਚੀ ਧਰਨੀ ਧਰਤ ਧਵਲ ਧਰਮਸਾਲ, ਮਿਹਰ ਨਜ਼ਰ ਇਕ ਉਠਾਈਆ। ਭਗਤ ਸੰਤ ਗੁਰਮੁਖ ਗੁਰਸਿਖ ਲਏ ਬਹਾਲ, ਬਹਾਲੀ ਲੱਖ ਚੁਰਾਸੀ ਵਿਚੋਂ ਆਪ ਕਰਾਈਆ। ਅਗੇ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਆਵਣ ਜਾਵਣ ਤੋੜ ਜੰਜਾਲ, ਕੂੜਾ ਬੰਧਨ ਦਏ ਕਟਾਈਆ। ਸੁਣਨਹਾਰ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਫੇਰਾ ਪਾਈਆ। ਕਰਨਹਾਰ ਸਦਾ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਦੀਨਾਂ ਬੰਧਪ ਹੋ ਕੇ ਦੀਨ ਦਿਆਲ, ਦੀਨਨ ਆਪਣੀ ਗੋਦ ਉਠਾਈਆ। ਧਰਨੀ ਦਾ ਹਿੱਸਾ ਝੋਲੀ ਦਿਤਾ ਡਾਲ, ਪੱਤ ਡਾਲੀ ਆਪਣਾ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਉਠਾਈਆ। ਪੜਦਾ ਓਹਲਾ ਰਿਹਾ ਚੁੱਕ, ਚਾਰ ਕੁੰਟ ਕਰੇ ਰੁਸ਼ਨਾਈਆ। ਕਵਾਰ ਕੰਨਿਆਂ ਦਾ ਪੂਰਬ ਲਹਿਣਾ ਗਿਆ ਮੁਕ, ਬਾਵਨ ਖ਼ੁਸ਼ੀ ਵਖਾਈਆ। ਗੁਰਦਰਸ਼ਨ ਸਤਿਗੁਰ
ਵਿਛੋੜੇ ਦਾ ਰਹੇ ਨਾ ਅਗੇ ਦੁੱਖ, ਬਿਨ ਜਗਤ ਨੈਣ ਦਿਵਸ ਰੈਣ ਨਜ਼ਰੀ ਆਈਆ। ਮਨ ਵਾਸਨਾ ਮਿਟੇ ਭੁੱਖ, ਜਗਤ ਤ੍ਰਿਸ਼ਨਾ ਨਾ ਕੋਇ ਤਪਾਈਆ। ਮਿਲੇ ਮੇਲ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਆਪ ਕਰਾਈਆ। ਸਦਾ ਸੁਹੰਜਣੀ ਹੋਵੇ ਰੁੱਤ, ਮੌਲਾ ਹੋਕੇ ਆਪ ਮਹਿਕਾਈਆ। ਨਿਰਗੁਣ ਧਾਰ ਬਦਲ ਕੇ ਆਇਆ ਰੁਖ਼, ਮਾਣਸ ਮਨੁੱਖ ਸਮਝ ਕੋਇ ਨਾ ਪਾਈਆ। ਜਨ ਭਗਤ ਸਾਚੇ ਸੰਤ ਗੁਰਮੁਖ ਗੁਰਸਿਖ ਸੂਫ਼ੀ ਫ਼ਕੀਰ ਬਣਾ ਕੇ ਆਪਣੇ ਸੁਤ, ਅਪਰਾਧ ਕੋਟਨ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਸ਼ਬਦੀ ਧਾਰ ਸਚ ਦਵਾਰ ਗਿਆ ਪੁੱਜ, ਜਿਥੇ ਫ਼ਰੀਦ ਬਹਿ ਕੇ ਨੌ ਦਿਨ ਰਹਿ ਕੇ ਕੱਟੀ ਭੁੱਖ, ਭੁੱਖ ਵਿਚੋਂ ਫ਼ਾਕਾ, ਫ਼ਾਕੇ ਵਿਚੋਂ ਖੁਲ੍ਹਿਆ ਤਾਕਾ, ਤਾਕੇ ਵਿਚੋਂ ਮਿਲਿਆ ਆਕ਼ਾ, ਆਕ਼ੇ ਨਾਲ ਮਿਲ ਕੇ ਭੁਲਿਆ ਪਿਛਲਾ ਮਾਪਾ, ਬਣਿਆ ਧੁਰ ਦਾ ਸਾਥਾ, ਪਰਮ ਪੁਰਖ ਸਮਰਾਥਾ, ਜੋ ਆਦਿ ਜੁਗਾਦਿ ਜੁਗ ਚੌਕੜੀ ਜਣਾਏ ਆਪਣੀ ਗਾਥਾ, ਖਾਣੀ ਬਾਣੀ ਚਲਾਏ ਰਾਥਾ, ਲਹਿਣਾ ਦੇਣਾ ਚੁਕਾਏ ਹਾਥੋ ਹਾਥਾ, ਹੋਏ ਸਹਾਈ ਨਾਥ ਅਨਾਥਾ ਘਟ ਭੀਤਰ ਲੱਖ ਚੁਰਾਸੀ ਅੰਦਰ ਰਖੇ ਵਾਸਾ, ਨਿਰਗੁਣ ਜੋਤ ਕਰੇ ਪਰਕਾਸ਼ਾ, ਬਿਨ ਗੁਰ ਅਵਤਾਰ ਪੈਗ਼ੰਬਰ ਸ਼ਬਦ ਅਗੰਮੀ ਦੱਸੇ ਕਿਸੇ ਨਾ ਭਾਸ਼ਾ, ਅੱਖਰਾਂ ਵਾਲੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰੇ ਪੜ੍ਹਾਈਆ। ਭਗਤ ਫੁਲਵਾੜੀ ਦਾ ਸੋਹਣਾ ਬਾਗ਼ੀਚਾ, ਮਾਲੀ ਰਖਕ ਇਕੋ ਨਜ਼ਰੀ ਆਈਆ। ਬੂਟਾ ਦਿਸੇ ਨਾ ਊਚਾ ਨੀਚਾ, ਰਾਓ ਰੰਕਾਂ ਇਕੋ ਰੰਗ ਰੰਗਾਈਆ। ਆਤਮ ਪਰਮਾਤਮ ਦਾ ਬਣੇ ਸਾਚਾ ਮੀਤਾ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਸਤਿ ਸਤਿਵਾਦੀ ਦੱਸੇ ਸਾਚਾ ਗੀਤਾ, ਏਕੰਕਾਰ ਇਕੋ ਏਕ ਕਰੇ ਪੜ੍ਹਾਈਆ। ਤ੍ਰੈਗੁਣ ਮਾਇਆ ਤਪਣ ਨਾ ਦੇਵੇ ਅੰਗੀਠਾ, ਅੰਮ੍ਰਿਤ ਮੇਘ ਦੇਵੇ ਬਰਸਾਈਆ। ਝਗੜਾ ਮੁਕਾਏ ਹਸਤ ਕੀਟਾ, ਕੂੜ ਕੁਟੰਬ ਦਏ ਖਪਾਈਆ। ਸਤਿ ਧਰਮ ਚਲਾ ਕੇ ਰੀਤਾ, ਰੀਤੀਵਾਨ ਵੇਖ ਵਖਾਈਆ। ਖੇਲੇ ਖੇਲ ਤ੍ਰੈਗੁਣ ਅਤੀਤਾ, ਤ੍ਰੈਭਵਨ ਅਵਣ ਗਵਣ ਖੋਜ ਖੁਜਾਈਆ। ਜਨ ਭਗਤਾਂ ਸਾਚਾ ਕਲਮਾ ਦੱਸੇ ਹਦੀਸਾ, ਹਜ਼ਰਤ ਹੋ ਕੇ ਦਏ ਸਮਝਾਈਆ। ਨਿਰਗੁਣ ਨਾਮ ਨਿਧਾਨ ਦਏ ਅਨਡੀਠਾ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਕਵਲ ਉਪਰ ਧਵਲ ਸਚ ਮੁਹੱਬਤ ਦੱਸੇ ਪ੍ਰੀਤਾ, ਪ੍ਰੀਤਮ ਹੋ ਕੇ ਪਾਰਬ੍ਰਹਮ ਬ੍ਰਹਮ ਆਪਣੇ ਵਿਚ ਸਮਾਈਆ।