ਪਹਿਲੀ ਸਾਵਣ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ
ਬਲ ਕਹੇ ਮੇਰੇ ਧੁਰ ਦੇ ਬਾਵਨ, ਵਾਹ ਵਾਹ ਤੇਰੀ ਬੇਪਰਵਾਹੀਆ। ਜਨ ਭਗਤ ਸੁਹੇਲੇ ਬਣਿਉਂ ਜ਼ਾਮਨ, ਨਿਰਗੁਣ ਹੋ ਕੇ ਮੇਲ ਮਿਲਾਈਆ। ਸ਼ਬਦੀ ਡੋਰ ਬੰਧਾਇਆ ਦਾਮਨ, ਸਤਿ ਸਤਿਵਾਦੀ ਖੇਲ ਖਿਲਾਈਆ। ਆਸਾ ਮਨਸਾ ਪੂਰੀ ਕਰ ਕੇ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਦੇਣਾ ਗਵਾਈਆ। ਧੁਰ ਦਰਗਾਹੀ ਬਣ ਕੇ ਪਤਿਤ ਪਾਵਨ, ਪੁਨੀਤ ਗੁਰਮੁਖ ਦਿਤੇ ਕਰਾਈਆ। ਸਚ ਸਰੋਵਰ ਤੇਰੇ ਨਹਾਵਣ ਦੁਰਮਤ ਮੈਲ ਰਹੇ ਨਾ ਰਾਈਆ। ਧੰਨ ਵਡਿਆਈ ਪਰਤ ਕੇ ਆਇਆ ਸਾਵਣ, ਸ਼ਹਿਨਸ਼ਾਹ ਵੇਖੇ ਚਾਈਂ ਚਾਈਂਆ। ਗੁਰ ਅਵਤਾਰ ਪੈਗ਼ੰਬਰ ਢੋਲੇ ਗਾਵਣ, ਸਚਖੰਡ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਸਰਨਾਈਆ। ਬਲ ਕਹੇ ਮੇਰੇ ਬਾਵਨ ਭਗਵਨ, ਭਗਤ ਹੋ ਕੇ ਸੀਸ ਨਿਵਾਈਆ। ਲੇਖਾ ਚੁੱਕਿਆ ਅਵਣ ਗਵਣ, ਗਹਿਰ ਗੰਭੀਰ ਮਿਲੀ ਸਰਨਾਈਆ। ਤੇਰਾ ਲੇਖ ਕਿਸੇ ਨਾ ਪੜ੍ਹਿਆ ਵਾਹਿਦ ਦੁਸ਼ਟ ਦਮਨ, ਦਮਾਂ ਵਾਲਾ ਸਾਰ ਕੋਇ ਨਾ ਪਾਈਆ। ਲੱਖ ਚੁਰਾਸੀ ਤੇਰਾ ਕੋਈ ਨਾ ਜਾਣੇ ਚਮਨ, ਚਮਤਕਾਰ ਤੇਰਾ ਜਲਵਾ ਨੂਰ ਖ਼ੁਦਾਈਆ। ਬਿਨ ਗੋਬਿੰਦ ਸ਼ਬਦ ਧਾਰ ਦੋ ਜਹਾਨਾਂ ਕਰੇ ਕੋਈ ਨਾ ਅਮਨ, ਆਮਦ ਵਿਚ ਨਜ਼ਰ ਕੋਇ ਨਾ ਆਈਆ। ਹਰਿ ਕਾ ਭੇਵ ਜਾਣੇ ਕਵਣ, ਪੜਦਾ ਓਹਲਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਖਾਈਆ। ਬਲ ਕਹੇ ਮੇਰੇ ਬਾਵਨ, ਪਰਮ ਪੁਰਖ ਪਰਮਾਤਮ ਤੇਰੀ ਵਡ ਵਡਿਆਈਆ। ਸਚ ਸਰੂਪ ਜਿਸ ਵੇਖੀ ਆਤਮ, ਅੰਤਰ ਅੰਤਰ ਖੋਜ ਖੁਜਾਈਆ। ਪੜਦਾ ਓਹਲਾ ਚੁੱਕਿਆ ਬਾਤਨ, ਨੂਰ ਨੂਰ ਨੂਰ ਰੁਸ਼ਨਾਈਆ। ਸਚ ਸਵਾਮੀ ਬਣ ਸਾਥਣ, ਸਗਲਾ ਸੰਗ ਆਪ ਪਰਗਟਾਈਆ। ਜਿਸ ਦੀ ਆਦਿ ਜੁਗਾਦਿ ਨਿਤ ਨਵਿਤ ਦੋ ਜਹਾਨ, ਬਿਨ ਰਸਨਾ ਜਿਹਵਾ ਬੱਤੀ ਦੰਦ ਗਾਉਂਦੇ ਗਾਥਣ, ਸੋਹਲੇ ਢੋਲੇ ਸ਼ਬਦੀ ਨਾਦ ਅਨਾਦੀ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਬਲ ਕਹੇ ਮੇਰੀ ਨਮਸਤੇ, ਨਿਉਂ ਨਿਉਂ ਸੀਸ ਨਿਵਾਈਆ। ਜੋ ਸਹਿਜ ਸੁਭਾਓ ਬਚਨ ਕਿਹਾ ਹੱਸਦੇ ਹੱਸਦੇ, ਹਸਤੀ ਵਿਚੋਂ ਹਸਤੀ ਆਪ ਪਰਗਟਾਈਆ। ਜਿਸ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਵੇਖੇ ਵਸਦੇ, ਵਾਸਤਾ ਇਕੋ ਨਾਲ ਜੁੜਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖੇ ਨੱਸਦੇ, ਜੁਗ ਚੌਕੜੀ ਭੱਜਣ ਵਾਹੋ ਦਾਹੀਆ। ਨਿਰਗੁਣ ਨਿਰਵੈਰ ਨਿਰੰਕਾਰ ਇਸ਼ਾਰੇ ਦਏ ਅਗੰਮੀ ਅੱਖ ਦੇ, ਆਖ਼ਰ ਮੰਜ਼ਲ ਚੜ੍ਹ ਕੇ ਖ਼ੁਸ਼ੀ ਮਨਾਈਆ। ਜਿਥੇ ਬਿਨ ਅੱਖਰਾਂ ਤੋਂ ਢੋਲੇ ਪਰਮ ਪੁਰਖ ਦੇ ਜਸ ਦੇ, ਅਲਿਫ਼ ਯੇ ਅੱਖਰ ਵੰਡ ਨਾ ਕੋਇ ਵੰਡਾਈਆ। ਖੇਲ ਵੇਖੇ ਪਰਮ ਪੁਰਖ ਸਮਰਥ ਦੇ, ਦਰਗਾਹ ਸਾਚੀ ਸੋਭਾ ਪਾਈਆ। ਜੈਕਾਰੇ ਵੇਖੇ ਅਲਖ ਅਲੱਖ
ਦੇ, ਨਾਅਰਾ ਹੱਕ ਹੱਕ ਦ੍ਰਿੜਾਈਆ। ਭੰਡਾਰੇ ਵੇਖੇ ਧੁਰ ਦੇ ਹੱਟ ਦੇ, ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਬੈਠੇ ਝੋਲੀਆਂ ਡਾਹੀਆ। ਭਗਤ ਸੁਹੇਲੇ ਸਤਿ ਸਤਿਵਾਦ ਵੇਖੇ ਰਟਦੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਲ ਕਹੇ ਬਾਵਨ ਮੈਂ ਵੇਖਿਆ ਅਜਬ ਨਜ਼ਾਰਾ, ਬੇਨਜ਼ੀਰ ਦਿਤਾ ਜਣਾਈਆ। ਢਾਈਆਂ ਕਰਮਾਂ ਵਿਚ ਮੇਰਾ ਹੋਇਆ ਕਿਨਾਰਾ, ਕਿਸ਼ਤੀ ਨਈਆ ਬਾਹਰ ਨਾ ਕੋਇ ਲੰਘਾਈਆ। ਸੰਬਲ ਦੇਸ ਹੋਇਆ ਅਵਤਾਰਾ, ਅਵਤਰ ਆਪਣਾ ਹੁਕਮ ਬਣਾਈਆ। ਜਿਸ ਦਾ ਅੰਤ ਨਾ ਪਾਰਾਵਾਰਾ, ਬੇਅੰਤ ਆਪ ਅਖਵਾਈਆ। ਸੋ ਖੇਲੇ ਖੇਲ ਖੇਲਣਹਾਰਾ, ਪਤਿਪਰਮੇਸ਼ਵਰ ਵਡ ਵਡਿਆਈਆ। ਜੁਗ ਚੌਕੜੀ ਪਾਵੇ ਸਾਰਾ, ਨਿਰਗੁਣ ਹੋ ਕੇ ਵੇਸ ਵਟਾਈਆ। ਕਾਗਤ ਕ਼ਲਮ ਨਾ ਲਿਖਣਹਾਰਾ, ਕ਼ਲਮ ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਬਲ ਕਹੇ ਤੇਰਾ ਖੇਲ ਅਵੱਲਾ, ਆਦਿ ਪੁਰਖ ਤੇਰੇ ਹੱਥ ਵਡਿਆਈਆ। ਜੁਗ ਚੌਕੜੀ ਵੇਸ ਵਟਾਏ ਇਕ ਇਕੱਲਾ, ਦੂਜਾ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਆਤਮ ਪਰਮਾਤਮ ਫੜਾਏ ਪੱਲਾ, ਪਰਮ ਪੁਰਖ ਤੇਰੀ ਬੇਪਰਵਾਹੀਆ। ਤੂੰ ਵਸੇਂ ਜਲਾਂ ਥਲਾਂ, ਡੂੰਘੇ ਸਾਗਰ ਗਹਿਰ ਗੰਭੀਰ ਆਪਣਾ ਆਸਣ ਲਾਈਆ। ਤੇਰਾ ਮਹੱਲ ਅਟਲ ਉਚ ਮਨਾਰ ਅਟਲਾ, ਸਾਚੇ ਦਰ ਵੱਜਦੀ ਰਹੇ ਵਧਾਈਆ। ਦੀਪਕ ਜੋਤ ਇਕੋ ਬਲਾ, ਨੂਰੋ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਸਮਝਾਈਆ। ਬਾਵਨ ਕਹੇ ਸੁਣ ਬਲ ਬਾਲੀ ਬੁਧ, ਸਚਖੰਡ ਦਵਾਰ ਤੈਨੂੰ ਦਿਆਂ ਜਣਾਈਆ। ਜਿਸ ਦੀ ਚਾਰ ਜੁਗ ਕਿਸੇ ਨਾ ਪਾਈ ਸੁਧ, ਗੁਰ ਅਵਤਾਰ ਪੈਗ਼ੰਬਰ ਨਿਉਂ ਨਿਉਂ ਸੀਸ ਨਿਵਾਈਆ। ਜੋ ਦੇਵਣਹਾਰਾ ਸਭ ਕੁਛ, ਪੜਦਾ ਓਹਲਾ ਦਏ ਚੁਕਾਈਆ। ਜਿਸ ਦਾ ਭੰਡਾਰ ਆਦਿ ਜੁਗਾਦਿ ਕਦੇ ਨਾ ਜਾਏ ਮੁੱਕ, ਅਤੋਟ ਅਤੁਟ ਆਪ ਵਰਤਾਈਆ। ਜਿਸ ਦਾ ਰੂਪ ਨਜ਼ਰ ਨਾ ਆਵੇ ਮਾਨਸ ਮਨੁੱਖ, ਤੱਤਾਂ ਵਿਚ ਵੰਡ ਨਾ ਕੋਇ ਵੰਡਾਈਆ। ਕੋਈ ਨਾ ਵਿਆਪੇ ਦੁੱਖ ਸੁਖ, ਚਿੰਤਾ ਗ਼ਮ ਨਾ ਕੋਇ ਸਤਾਈਆ। ਜਿਸ ਦਾ ਸ਼ਬਦ ਅਗੰਮੀ ਇਕੋ · ਜਿਸ ਵਿਚੋਂ ਲੱਖ ਚੁਰਾਸੀ ਲਈ ਪਰਗਟਾਈਆ। ਹੁਕਮੇਂ ਅੰਦਰ ਫਿਰੇ ਚਾਰੇ ਕੁੰਟ,
ਦਹਿ ਦਿਸ਼ਾ ਵੇਖੇ ਥਾਉਂ ਥਾਈਂਆ। ਪ੍ਰਭ ਚਰਨ ਦਵਾਰਾ ਦੱਸੇ ਧਾਮ ਬੈਕੁੰਠ, ਦਰ ਦਵਾਰਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਧੁਰ ਦਾ ਪੜਦਾ ਆਪ ਉਠਾਈਆ। ਬਲ ਕਹੇ ਸੁਣ ਮੇਰੇ ਭਗਤ, ਭਗਤ ਭਗਤ ਤਾਈਂ ਸਮਝਾਈਆ। ਜਿਸ ਖੇਲ ਰਚਾਇਆ ਜਗਤ, ਬਾਵਨ ਹੋ ਕੇ ਵੇਸ ਵਟਾਈਆ। ਜਿਸ ਦਾ ਕਾਰਨ ਇਕੋ ਫ਼ਕ਼ਤ, ਫ਼ਿਕਰਾ ਸਮਝੇ ਕੋਇ ਨਾ ਰਾਈਆ। ਚਾਰ ਵੇਦ ਅਠਾਰਾਂ ਪੁਰਾਨ ਲਿਖ ਨਾ ਸਕੇ ਲਿਖਤ, ਵੇਦ ਵਿਆਸੇ ਚਲੀ ਨਾ ਕੋਇ ਚਤੁਰਾਈਆ। ਮੇਰਾ ਜਾਣ ਨਾ ਸਕਿਆ ਇਸ਼ਟ, ਓਹਲਾ ਪੜਦਾ ਕੋਇ ਨਾ ਲਾਹੀਆ। ਰਾਮਾ ਮਿਲ ਕੇ ਨਾਲ ਵਸ਼ਿਸ਼ਟ, ਵਿਸ਼ਿਆ ਵਾਲਾ ਗੁਰੂ ਗਿਆ ਮਨਾਈਆ। ਜਿਸ ਦੀ ਨਾਮ ਮਿਲਦੀ ਰਹੀ ਕਿਸ਼ਤ, ਦੀਨ ਦੁਨੀ ਵੱਜਦੀ ਰਹੀ ਵਧਾਈਆ। ਚਾਰ ਜੁਗ ਪੂਰਾ ਹੋਇਆ ਕਿਸੇ ਨਾ ਸਿਦਕ, ਭਰੋਸੇ ਵਿਚ ਨਾ ਕੋਇ ਲੋਕਾਈਆ। ਗ਼ੁੱਸਾ ਆਉਂਦਾ ਰਿਹਾ ਜੇ ਕੋਈ ਦੁਸ਼ਟ ਵੇਖੇ ਨਿੰਦਕ, ਦੁਰਾਚਾਰਾਂ ਦਹਿਲੀਜ਼ ਦੁਰਕਾਈਆ। ਇਕੋ ਪੁਰਖ ਅਕਾਲ ਜਿਸ ਵਿਚ ਆਦਿ ਜੁਗਾਦੀ ਸਾਚੀ ਹਿੰਮਤ, ਹੌਸਲਾ ਆਪਣੇ ਨਾਲ ਰਖਾਈਆ। ਲੱਖ ਚੁਰਾਸੀ ਆਤਮ ਪਰਮਾਤਮ ਸਭ ਦੀ ਸਾਂਝੀ ਰਖੇ ਸਿੰਮਤ, ਦਿਸ਼ਾ ਵੰਡ ਨਾ ਕੋਇ
ਵੰਡਾਈਆ। ਜਨਮ ਕਰਮ ਦਾ ਪਾਪੀ ਦਾ ਹੋਵੇ ਨਿੰਦਕ, ਨਿਉਂ ਕੇ ਲਾਗੇ ਪਾਈਆ। ਦੂਜੀ ਵਾਰ ਕਰਾਵੇ ਕਦੇ ਨਾ ਮਿੰਨਤ, ਮਿਹਰ ਨਜ਼ਰ ਨਾਲ ਪਾਰ ਲੰਘਾਈਆ। ਮਨ ਦੀ ਰਹਿਣ ਨਾ ਦੇਵੇ ਇੱਲਤ, ਕੂੜੀ ਕਿਰਿਆ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਲ ਕਹੇ ਬਾਵਨ ਕੁਛ ਦੱਸ ਦੇ ਭੇਤ, ਚੌਥੇ ਜੁਗ ਮੰਗ ਮੰਗਾਈਆ। ਜਿਸ ਕਾਰਨ ਨਜ਼ਰੀ ਆਵੇਂ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਪਾਰ ਅੰਧੇਰਾ ਕਰੇਂ ਹੇਤ, ਪ੍ਰੇਮੀ ਹੋ ਕੇ ਪ੍ਰੇਮ ਵਖਾਈਆ। ਨਿਹਕਰਮੀ ਹੋ ਕੇ ਲਿਖੇਂ ਲੇਖ, ਬਿਨ ਕ਼ਲਮ ਸ਼ਾਹੀ ਦੇਵੇਂ ਮਾਣ ਵਡਿਆਈਆ। ਜਨ ਭਗਤਾਂ ਲੈ ਕੇ ਜਾਵੇਂ ਸਾਚੇ ਦੇਸ, ਸਚਖੰਡ ਦਵਾਰਾ ਸੋਭਾ ਪਾਈਆ। ਮਾਲਕ ਬਣ ਕੇ ਨਰ ਨਰੇਸ਼, ਨਰ ਨਰਾਇਣ ਨਜ਼ਰੀ ਆਈਆ। ਤੇਰਾ ਮੁੱਛ ਦਾੜ੍ਹੀ ਨਾ ਦਿਸੇ ਕੋਇ ਕੇਸ, ਮੂੰਡ ਮੁੰਡਾਇਆ ਤਤ ਨਾ ਕੋਇ ਵਖਾਈਆ। ਤੇਰਾ ਸ਼ਬਦ ਗਾਉਂਦਾ ਇਕ ਦਸਮੇਸ਼, ਦਹਿ ਦਿਸ਼ਾ ਵਿਚ ਸਮਾਈਆ। ਜਿਸ ਦੇ ਅਗੇ ਚਲੇ ਕੋਇ ਨਾ ਪੇਸ਼, ਪੇਸ਼ਵਾ ਸਾਰੇ ਸੀਸ ਨਿਵਾਈਆ। ਜੋ ਸਦਾ ਰਹੇ ਹਮੇਸ਼, ਹਮਸਾਜਣ ਹੋ ਕੇ ਵੇਖ ਵਖਾਈਆ। ਕੋਈ ਨਾ ਜਾਣੇ ਰੰਗ ਰੂਪ ਰੇਖ, ਰਿਖੀ ਮੁਨੀ ਸਾਰੇ ਦੇਣ ਦੁਹਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਇਕ ਇਕੱਲਾ ਏਕੰਕਾਰਾ ਦੱਸੇ ਭੇਤ, ਨਰ ਨਿਰੰਕਾਰਾ ਹੋ ਕੇ ਪੜਦਾ ਆਪ ਉਠਾਈਆ। ਸਚ ਦਵਾਰੇ ਆਪੇ ਲਏ ਵੇਖ, ਵੇਖਣਹਾਰ ਤੇਰੀ ਬੇਪਰਵਾਹੀਆ। ਮੈਂ ਭਗਤੀ ਅੰਦਰ ਹੋਇਆ ਤੇਰੇ ਪੇਸ਼, ਸ਼ਕਤੀ ਅੰਦਰ ਸ਼ਕਤ ਨਾ ਕੋਇ ਵਖਾਈਆ। ਮੈਨੂੰ ਅਗਲਾ ਦੱਸਦੇ ਲੇਖ, ਲੇਖਾ ਲੇਖੇ ਵਿਚੋਂ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਬਾਵਨ ਕਿਹਾ ਬਲ ਵੇਖ ਵਿਚਾਰ, ਬੁਧੀ ਰਹੇ ਨਾ ਕੋਇ ਚਤੁਰਾਈਆ। ਨਵ ਨੌ ਦਿਤਾ ਵਾਰ, ਹਿੱਸਾ ਵੰਡ ਨਾ ਕੋਇ ਵੰਡਾਈਆ। ਧਰਨੀ ਉਤੇ ਪੈਰ ਪਸਾਰ, ਆਪਣਾ ਆਪ ਦਿਤਾ ਮਿਟਾਈਆ। ਤੇਰੀ ਸਮਗਰੀ ਕਿਸੇ ਕੰਮ ਨਾ ਆਈ ਕਾਰ, ਕਰਤਾ ਭੋਗ ਨਾ ਮੁਖ ਲਗਾਈਆ। ਰਿਸ਼ੀ ਰੋਂਦੇ ਗਏ ਜਗਤ ਹਜ਼ਾਰ, ਅਗਣਤ ਦੇਣ ਦੁਹਾਈਆ। ਮੇਰੀ ਕਿਸੇ ਨਾ ਪਾਈ ਸਾਰ, ਪੜਦਾ ਸਕਿਆ ਨਾ ਕੋਇ ਚੁਕਾਈਆ। ਹੁਕਮੇਂ ਅੰਦਰ ਸਾਰੇ ਹੋਏ ਬੇਅਖਤਿਆਰ, ਬਚਿਆ ਰਹਿਣ ਕੋਇ ਨਾ ਪਾਈਆ। ਖੇਲ ਕਰਿਆ ਪਰਵਰਦਿਗਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਬਲ ਨੇਤਰ ਨੀਰ ਵਹਾ ਕੇ ਰੋਇਆ ਧਾਹਾਂ ਮਾਰ, ਇਕੋ ਇਕ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਬਣਾਈਆ। ਬਲ ਕਹੇ ਮੇਰੇ ਭਗਵੰਤ, ਤੇਰਾ ਅੰਤ ਕੋਇ ਨਾ ਆਈਆ। ਤੂੰ ਆਦਿ ਜੁਗਾਦੀ ਕੰਤ, ਵੇਸ ਅਨੇਕਾ ਰੂਪ ਧਰਾਈਆ। ਗੜ੍ਹ ਤੋੜ ਹਉਮੇ ਹੰਗਤ, ਪੜਦਾ ਓਹਲਾ ਦਏਂ ਚੁਕਾਈਆ। ਦਰ ਭਿਖਾਰੀ ਹੋਇਆ ਮੰਗਤ, ਖ਼ਾਲੀ ਝੋਲੀ ਅਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਵਨ ਕਿਹਾ ਸੁਣ ਬਲ ਨਾਲ ਪ੍ਰੇਮ, ਸ਼ਬਦੀ ਧਾਰ ਜਣਾਈਆ। ਨੇਤਰ ਪੁੱਟ ਕੇ ਵੇਖ ਤੈਨੂੰ ਨਜ਼ਰੀ ਆਵੇ ਵਿਚੋਂ ਹੇਮ, ਕੁੰਟ ਆਪਣੇ ਵਿਚ ਛੁਪਾਈਆ। ਜਿਸ ਦਾ ਲਹਿਣਾ ਉਸ ਦਾ ਦੇਣ, ਦੂਜੀ ਵੰਡ ਨਾ ਕੋਇ ਵੰਡਾਈਆ। ਸ਼ਬਦੀ ਧਾਰ ਗੋਬਿੰਦ ਜਿਸ ਨੂੰ ਕਹਿਣ, ਦੋ ਜਹਾਨ ਜਸ ਗਾਈਆ। ਉਸ ਦਾ ਖੇਲ ਵਖਾਇਆ ਬਿਨ ਨੈਣ, ਬਿਨ ਅੱਖਾਂ ਅੱਖ ਬਦਲਾਈਆ। ਬਿਨ ਭਗਤਾਂ ਸਾਕ ਸੈਣ, ਸੱਜਣ ਇਕ ਹੋ ਜਾਈਆ। ਜਿਸ ਦਾ ਲੇਖਾ ਬਾਲਮੀਕ ਲਿਖਣਾ ਵਿਚ ਰਮਾਇਣ, ਰਾਮ ਹੋ ਕੇ ਰਮਤਾ ਰਮਤਾ ਮੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਧੁਰ ਦਾ ਭੇਵ ਆਪ ਖੁਲ੍ਹਾਈਆ। ਬਲ ਕਹੇ ਮੈਂ ਮੂਰਖ ਮੂੜ੍ਹ, ਸਾਰ ਤੇਰੀ ਨਾ ਆਈਆ। ਕਰ ਕਿਰਪਾ ਦੇ ਚਰਨ ਧੂੜ, ਟਿੱਕਾ ਮਸਤਕ ਲਾਈਆ। ਨਜ਼ਰੀਂ ਆਏਂ ਹਾਜ਼ਰ ਹਜ਼ੂਰ, ਨਿਰਗੁਣ ਜੋਤ ਕਰੇਂ ਰੁਸ਼ਨਾਈਆ। ਮੇਰਾ ਮੁਆਫ਼ ਕਰ ਕ਼ੁਸੂਰ, ਕ਼ਸਮ ਖਾ ਕੇ ਦਿਆਂ ਜਣਾਈਆ। ਮੇਰੀ ਬੇਨੰਤੀ ਕਰ ਮਨਜ਼ੂਰ, ਘਰ ਮੇਰੇ ਭੋਗ ਲਗਾਈਆ। ਬਾਵਨ ਕਿਹਾ ਇਹ ਪੈਂਡਾ ਅਜੇ ਦੂਰ, ਕਲਜੁਗ ਅੰਤਮ ਦਿਆਂ ਵਖਾਈਆ। ਤੇਰੇ ਦਰ ਆਵਾਂ ਜ਼ਰੂਰ, ਨਿਰਗੁਣ ਹੋ ਕੇ ਵੇਸ ਵਟਾਈਆ। ਮਨ ਮਮਤਾ ਪਾਏ ਫ਼ਤੂਰ, ਫ਼ਤਵਾ ਲੱਗੇ ਸਰਬ ਲੋਕਾਈਆ। ਗੜ੍ਹ ਹੰਕਾਰੀ ਹੋਵੇ ਗ਼ਰੂਰ, ਗ਼ੁਰਬਤ ਵਿਚ ਲੋਕਾਈਆ। ਮਾਟੀ ਤਨ ਤਪੇ ਤੰਦੂਰ, ਸਾਂਤਕ ਸਤਿ ਨਾ ਕੋਇ ਕਰਾਈਆ। ਨਿਹਕਲੰਕ ਹੋ ਕੇ ਹੋਵਾਂ ਮਸ਼ਹੂਰ, ਮਸ਼ਵਰਾ ਭਗਤਾਂ ਨਾਲ ਬਣਾਈਆ। ਪੰਧ ਮੁਕਾ ਕੇ ਨੇੜਾ ਦੂਰ, ਦਰਗਾਹ ਵੇਖਾਂ ਚਾਈਂ ਚਾਈਂਆ। ਸਚ ਭੰਡਾਰ ਕਰ ਭਰਪੂਰ, ਭਰਮ ਦਿਆਂ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਬਲ ਕਿਹਾ ਪ੍ਰਭ ਖਾ ਲੈ ਇਕ ਦਾਣਾ, ਦਇਆਵਾਨ ਦਇਆ ਕਮਾਈਆ। ਮੇਰਾ ਤੇਰੇ ਉਤੇ ਮਾਣਾ, ਮਮਤਾ ਮੋਹ ਨਾ ਕੋਇ ਰਖਾਈਆ। ਤੂੰ ਚਤੁਰਭੁਜ ਸ੍ਰੀ ਭਗਵਾਨਾ, ਭਾਗ ਸਭ ਦਾ ਦਏਂ ਬਣਾਈਆ। ਨਿਰਗੁਣ ਤੇਰਾ ਹੋਇਆ ਆਣਾ, ਸਰਗੁਣ ਵੇਸ ਵਟਾਈਆ। ਬਖ਼ਸ਼ੀਂ ਚਰਨ ਧਿਆਨਾ, ਇਕੋ ਓਟ ਤਕਾਈਆ। ਹੋਇਆ ਬਾਲ ਅੰਞਾਣਾ, ਢਹਿ ਪਿਆ ਸਰਨਾਈਆ। ਬਾਵਨ ਕਿਹਾ ਉਠ ਵੇਖ ਕਰ ਧਿਆਨਾ, ਤੈਨੂੰ ਦਿਆਂ ਵਖਾਈਆ। ਤੇਰੀ ਨਗਰੀ ਵਿਚ ਬਾਲ ਅੰਞਾਣਾ, ਚਾਰ ਭੈਣਾਂ ਇਕੋ ਭਾਈਆ। ਜਿਸ ਦੇ ਗ੍ਰਹਿ ਦਾ ਮਨਜ਼ੂਰ ਹੋਇਆ ਖਾਣਾ, ਚਾਰੇ ਖਾਣੀ ਵਿਚੋਂ ਬਾਹਰ ਕਢਾਈਆ। ਓਸੇ ਦਰ ਮਨਜ਼ੂਰ ਹੋਣਾ ਪਕਵਾਨਾ, ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਨਿਰਗੁਣ ਹੋ ਕੇ ਖੇਲਾਂ ਖੇਲ ਦੋ ਜਹਾਨਾਂ, ਦੋਹਰਾ ਹੁਕਮ ਵਰਤਾਈਆ। ਜਨ ਭਗਤ ਸੁਹੇਲੇ ਦੇਵਾਂ ਇਕ ਗਿਆਨਾ, ਏਕਾ ਏਕ ਕਰ ਪੜ੍ਹਾਈਆ। ਮੇਲ ਮਿਲਾ ਕੇ ਸਚ ਦਵਾਰ ਸ੍ਰੀ ਭਗਵਾਨਾ, ਭਗਵਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਵਨ ਕਿਹਾ ਬਲ ਉਠ ਕੇ ਮਾਰ ਦੇ ਲੀਕ, ਸਾਢੇ ਤਿੰਨ ਹੱਥ ਲੰਮੀ ਨਜ਼ਰੀ ਆਈਆ। ਮੇਰੀ ਚਰਨ ਨਾਲ ਕਰਾ ਤਸਦੀਕ, ਸ਼ਬਦੀ ਹੁਕਮ ਨਾਲ ਸਮਝਾਈਆ। ਮੇਰੀ ਓਸ ਵੇਲੇ ਰਖਣੀ ਉਡੀਕ, ਬਿਨ ਅੱਖਾਂ ਅੱਖ ਖੁਲ੍ਹਾਈਆ। ਨਾਲ ਮਿਲਾਉਣਾ ਬਟਵਾਰਾ ਬਾਲਮੀਕ, ਜਿਸ ਨੇ ਰਾਮਾ ਦੇਣਾ ਪਰਗਟਾਈਆ। ਰਵਦਾਸ ਚੁਮਾਰਾ ਜਿਸ ਨੇ ਚੌਖੁਰ ਲੈਣੇ ਘਸੀਟ, ਖਲੜੀ ਖੱਲ ਲੁਹਾਈਆ। ਜਗਤ ਜਾਤੀ ਵਿਚੋਂ ਹੋਣਾ ਨੀਚ, ਊਚੋ ਊਚ ਮਿਲੇ ਸਰਨਾਈਆ। ਜਿਸ ਦਾ ਪੁਰਖ ਅਕਾਲ ਹੋਣਾ ਮੀਤ, ਮਿੱਤਰ ਪਿਆਰਾ ਬੇਪਰਵਾਹੀਆ। ਜਿਸ ਨੇ ਪਾਹਨ ਗੰਢਦਿਆਂ ਗੌਣਾ ਗੀਤ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸਾਚੀ ਹੋਣੀ ਹੱਕ ਪ੍ਰੀਤ, ਪ੍ਰੀਤਮ ਇਕੋ ਲੈਣਾ ਮਨਾਈਆ। ਨਿਰਗੁਣ ਧਾਰ ਬਿਨ ਅੱਖਰਾਂ ਤੋਂ ਸ਼ਬਦ ਦੇਣੀ ਰਸੀਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਬਾਵਨ ਕਿਹਾ ਬਲ ਖੋਲ੍ਹ ਕੇ ਵੇਖ ਅੱਖ, ਆਖ਼ਰ ਦਿਆਂ ਜਣਾਈਆ। ਨਿਰਗੁਣ ਧਾਰ ਗੋਬਿੰਦ ਪਰਤੱਖ, ਸਰਗੁਣ ਪੰਜ ਤਤ ਹੰਢਾਈਆ। ਪੁਰਖ ਅਕਾਲ ਦਾ ਕਰੇ ਜਸ, ਡੰਕਾ ਫ਼ਤਿਹ ਨਾਮ ਵਜਾਈਆ। ਹੁਕਮ ਮੰਨੇ ਹੱਸ ਹੱਸ, ਹਸਤੀ ਹਸਤੀ ਵਿਚੋਂ ਬਦਲਾਈਆ। ਸਭ ਕਿਛ ਪਰਮ ਪੁਰਖ ਦੀ ਝੋਲੀ ਘੱਤ, ਵਤ ਆਪਣਾ ਆਪ ਬਦਲਾਈਆ। ਲੇਖੇ ਲਾ ਕੇ ਆਪਣੀ ਬੂੰਦ ਰੱਤ, ਭੇਟਾ ਪ੍ਰਭ ਦੀ ਦਏ ਕਰਾਈਆ। ਸ਼ਬਦ ਨਿਰਾਲੇ ਤੀਰ
ਮਾਰ ਕੇ ਫੱਟ, ਫੱਟੜ ਕਰੇ ਸਰਬ ਲੋਕਾਈਆ। ਭਗਤ ਸੁਹੇਲੇ ਵੇਖੇ ਨਠ ਨਠ, ਪਾਂਧੀ ਹੋ ਕੇ ਪੰਧ ਚੁਕਾਈਆ। ਜਾਨਣਹਾਰਾ ਘਟ ਘਟ, ਲੱਖ ਚੁਰਾਸੀ ਖੋਜ ਖੁਜਾਈਆ। ਇਕੋ ਸ਼ਬਦ ਸੰਦੇਸ਼ਾ ਦੇਵੇ ਸਚ, ਸਾਚਾ ਹੁਕਮ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਈਆ। ਬਾਵਨ ਕਹੇ ਬਲ ਵੇਖ ਬੇਨਜ਼ੀਰ, ਬਿਨ ਨਜ਼ਰ ਨਜ਼ਰ ਉਠਾਈਆ। ਜੋ ਬਦਲੇ ਸਰਬ ਤਕ਼ਦੀਰ, ਤਦਬੀਰ ਦਏ ਸਮਝਾਈਆ। ਜਿਸ ਨੂੰ ਕੱਟੇ ਨਾ ਕੋਇ ਸ਼ਮਸ਼ੀਰ, ਸ਼ਮਾਂ ਸਕੇ ਨਾ ਕੋਇ ਬੁਝਾਈਆ। ਜਿਸ ਦੀ ਨਜ਼ਰ ਨਾ ਆਏ ਤਸਵੀਰ, ਤਸਬੀ ਮਾਲਾ ਨਾ ਗਲ ਲਟਕਾਈਆ। ਚੋਟੀ ਚੜ੍ਹ ਅਖ਼ੀਰ, ਘਰ ਘਰ ਡੇਰਾ ਲਾਈਆ। ਜਿਸ ਨੂੰ ਸਜਦੇ ਕਰਨ ਪੈਗ਼ੰਬਰ ਪੀਰ, ਗੁਰ ਅਵਤਾਰ ਸੀਸ ਝੁਕਾਈਆ। ਜਿਸ ਨੇ ਸ਼ਰਅ ਪੌਣਾ ਜ਼ੰਜੀਰ, ਸ਼ਰੀਅਤ ਵਿਚ ਫਸਾਈਆ। ਜਿਸ ਨੇ ਝਗੜਾ ਵਖਾਉਣਾ ਗ਼ਰੀਬ ਅਮੀਰ, ਅਮਰਾ ਪਦ ਨਾ ਕਿਸੇ ਜਣਾਈਆ। ਕਲਜੁਗ ਕਾਇਆ ਬਦਲਣੀ ਜ਼ਮੀਰ, ਖ਼ਮੀਰ ਅੰਦਰ ਦੇਣਾ ਟਿਕਾਈਆ। ਹੁਕਮ ਦੇ ਕੇ ਸ਼ਾਹ ਹਕੀਰ, ਸੰਸਾ ਰੋਗ ਦੇਣਾ ਗਵਾਈਆ। ਸੰਦੇਸ਼ਾ ਦੇ ਕੇ ਇਕ ਕਬੀਰ, ਕਾਇਆ ਕਾਅਬੇ ਵਿਚੋਂ ਕਰੇ ਰੁਸ਼ਨਾਈਆ। ਮੇਲਾ ਮਿਲੇ ਗਹਿਰ ਗੰਭੀਰ, ਗਵਰ ਇਕ ਸਰਨਾਈਆ। ਜੋ ਆਦਿ ਤੋਂ ਰਿਹਾ ਕ਼ਦੀਮ, ਕ਼ਦਮਾਂ ਤੇ ਕਾਇਮ ਮੁਕਾਮ ਇਕੋ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਵਨ ਕਹੇ ਬਲ ਹੋਰ ਕਰ ਵਿਚਾਰ, ਧੁਰ ਦੀ ਧਾਰ ਜਣਾਈਆ। ਜਿਸ ਵੇਲੇ ਬੀਤੇ ਜੁਗ ਚਾਰ, ਕਲਜੁਗ ਅੰਤਮ ਫੇਰਾ ਪਾਈਆ। ਕਲ ਕਲਕੀ ਲਏ ਅਵਤਾਰ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਕੰਨਿਆਂ ਦਾ ਪਰੋਸਾ ਵੇਖਿਆ ਥਾਲ, ਬਲ ਨਗਰੀ ਵਿਚੋਂ ਸੋਭਾ ਪਾਈਆ। ਓਸ ਦਾ ਨਾਤਾ ਜੋੜ ਕੇ ਗੋਬਿੰਦ ਨਾਲ, ਸ਼ਬਦੀ ਸ਼ਬਦ ਮੇਲ ਮਿਲਾਈਆ। ਅੰਤਮ ਲੇਖਾ ਜਾਣ ਮਾਜ਼ੀ ਹਾਲ, ਓਹਲਾ ਦਏ ਗਵਾਈਆ। ਸਚ ਸਵਾਮੀ ਕਰ ਕੇ ਭਾਲ, ਮੇਲਾ ਮੇਲੇ ਸਹਿਜ ਸੁਭਾਈਆ। ਅੰਤਰਜਾਮੀ ਵਸੇ ਨਾਲ, ਨਿਹਕਾਮੀ ਕਰਮ ਕਮਾਈਆ। ਬਾਲਮੀਕ ਦਏ ਅਹਿਵਾਲ, ਰਵਦਾਸ ਸ਼ਹਾਦਤ ਇਕ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਜਣਾਈਆ। ਬਾਵਨ ਕਿਹਾ ਬਲ ਵੇਖ ਇਕ ਇਸ਼ਾਰਾ, ਬਿਨ ਅੱਖਾਂ ਦਿਆਂ ਵਖਾਈਆ। ਜਿਸ ਵੇਲੇ ਨਿਰਗੁਣ ਨਿਰਵੈਰ ਹੋਵੇ ਉਜਿਆਰਾ, ਲੋਕਮਾਤ ਨੂਰ ਰੁਸ਼ਨਾਈਆ। ਸਚ ਦਵਾਰ ਹੋਵੇ ਸਚ ਵਿਵਹਾਰਾ, ਵਿਵਹਾਰੀ ਆਪਣੀ ਕਾਰ ਕਮਾਈਆ। ਜਨ ਭਗਤਾਂ ਭਰੇ ਭੰਡਾਰਾ, ਭੁੱਖਿਆਂ ਭੁੱਖ ਮਿਟਾਈਆ। ਉਠ ਵੇਖ ਲੇਖ ਅਪਾਰਾ, ਅਪਰੰਪਰ ਹੋ ਕੇ ਦਿਆਂ ਜਣਾਈਆ। ਆਲਮ ਇਲਮ ਤੋਂ ਬਾਹਰਾ, ਜ਼ੇਰ ਜ਼ਬਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪ ਚੁਕਾਈਆ। ਬਲ ਕਿਹਾ ਬਾਵਨ ਖੋਲ੍ਹ ਦੇ ਪੜਦਾ, ਓਹਲੇ ਵਿਚੋਂ ਆਪਣਾ ਆਪ ਜਣਾਈਆ। ਮੈਂ ਮੰਜ਼ਲ ਜਾਵਾਂ ਚੜ੍ਹਦਾ, ਅਗੇ ਹੋ ਨਾ ਕੋਇ ਅਟਕਾਈਆ। ਇਕੋ ਨਾਮ ਜਾਵਾਂ ਪੜ੍ਹਦਾ, ਜਿਸ ਨੂੰ ਪੜ੍ਹਿਆਂ ਦੂਜੇ ਦੀ ਲੋੜ ਰਹੇ ਨਾ ਰਾਈਆ। ਤੇਰਾ ਦਰਸ਼ਨ ਜਾਵਾਂ ਕਰਦਾ, ਕ਼ਦਮ ਕ਼ਦਮ ਤੇ ਸੀਸ ਨਿਵਾਈਆ। ਦਰ ਦਵਾਰੇ ਬਣਦਾ ਜਾਵਾਂ ਬਰਦਾ, ਬੰਦਗੀ ਵਿਚ ਤੇਰੀ ਸੇਵ ਕਮਾਈਆ। ਤੇਰਾ ਰੂਪ ਜਾਣ ਕੇ ਨਰਾਇਣ ਨਰ ਦਾ, ਨਰ ਹਰਿ ਤੇਰੀ ਓਟ ਤਕਾਈਆ। ਜਿਸ ਕਾਰਨ ਤੂੰ ਭਗਤਾਂ ਮਾਤ ਘਲਦਾ, ਘਲ ਕੇ ਆਪਣਾ ਜੋੜ ਜੁੜਾਈਆ। ਅਗੇ ਝਗੜਾ ਛੱਡ ਦੇ ਵਲ ਛਲ ਦਾ, ਅਛਲ ਅਛੱਲ ਤੇਰੇ ਅਗੇ ਮੰਗ ਮੰਗਾਈਆ। ਜਨ ਭਗਤ ਤੇਰੇ ਪਿਆਰ ਅੰਦਰ ਪਲਦਾ,
ਇਕੋ ਸਮਝੇ ਪਰਮ ਪੁਰਖ ਜਣੇਂਦੀ ਮਾਈਆ। ਰਸ ਲਵੇ ਅੰਮ੍ਰਿਤ ਤੇਰੇ ਜਲ ਦਾ, ਦੂਜਾ ਨੀਰ ਨਾ ਕੋਇ ਚੁਆਈਆ। ਔਖਾ ਵੇਲਾ ਜਿਸਦਾ ਕਲਜੁਗ ਕਲ ਦਾ, ਕਲਮੇ ਵਾਲਿਆਂ ਇਕੱਲਾ ਪਰਮ ਪੁਰਖ ਦੇਣਾ ਭੁਲਾਈਆ। ਝਗੜਾ ਪੈਣਾ ਸੂਰ ਗਊ ਖੱਲ ਦਾ, ਖ਼ਾਲਸ ਨਜ਼ਰ ਕੋਇ ਨਾ ਆਈਆ। ਲੇਖਾ ਹੋਣਾ ਕਾਮ ਕਰੋਧ ਲੋਭ ਮੋਹ ਹੰਕਾਰੀ ਦਲ ਦਾ, ਦਲਿੱਦਰੀ ਹੋਣੀ ਜਗਤ ਲੋਕਾਈਆ। ਪ੍ਰਭ ਦੇ ਭਾਣੇ ਅੰਦਰ ਕੋਇ ਨਾ ਚਲਦਾ, ਚਲਿੱਤਰਾਂ ਵਿਚ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਵਨ ਕਿਹਾ ਮੈਂ ਦੱਸਾਂ ਦੂਰ ਦੁਰਾਡਾ, ਅਗੇ ਤੋਂ ਅੱਗਾ ਦਿਆਂ ਜਣਾਈਆ। ਜਿਸ ਵੇਲੇ ਪੁਰਖ ਅਕਾਲ ਆਇਆ ਡਾਹਢਾ, ਨਿਰਗੁਣ ਹੋ ਕੇ ਫੇਰਾ ਪਾਈਆ। ਸ਼ਬਦ ਅਗੰਮੀ ਜਣਾਏ ਰਾਗਾ, ਧੁਰ ਦਾ ਹੁਕਮ ਮਨਾਈਆ। ਜਨ ਭਗਤ ਖੋਲ੍ਹੇ ਜਾਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਦੁਰਮਤ ਮੈਲ ਧੋਵੇ ਦਾਗ਼ਾ, ਦਗ਼ਿਆ ਤੋਂ ਲਏ ਬਚਾਈਆ। ਹਰਿ ਜੂ ਮੇਲੇ ਕੰਤ ਸੁਹਾਗਾ, ਜਗਤ ਰੰਡੇਪਾ ਦਏ ਕਟਾਈਆ। ਹੰਸ ਬਣਾਏ ਫੜ ਫੜ ਕਾਗਾ, ਸੋਹੰ ਜਾਪ ਜਪਾਈਆ। ਬਲ ਜਿਸ ਕੰਨਿਆਂ ਰਖੀਆਂ ਮੇਰੀਆਂ ਤਾਂਘਾਂ, ਤਮਅ ਵਿਚ ਸ਼ਮਅ ਦਿਆਂ ਜਗਾਈਆ। ਜਿਥੇ ਝੁਕਣੇ ਸੂਰਜ ਚਾਂਦਾ, ਗੁਰਮੁਖ ਚੰਦ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤ ਬਦਲ ਕੇ ਸਵਾਂਗਾ, ਸਵਾਂਗੀ ਹੋ ਕੇ ਵੇਖ ਵਖਾਈਆ। ਬਲ ਕਹੇ ਪ੍ਰਭ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਦੋਏ ਜੋੜ ਕੇ ਸੀਸ ਨਿਵਾ, ਬੇਨੰਤੀ ਦਿਤੀ ਜਣਾਈਆ। ਹਉਂ ਬਾਲਕ ਤੂੰ ਪਿਤਾ ਮਾਂ, ਤੇਰੀ ਓਟ ਤਕਾਈਆ। ਇਕੋ ਲਵਾਂ ਤੇਰਾ ਨਾਂ, ਦੂਜਾ ਗੀਤ ਨਾ ਕੋਇ ਜਣਾਈਆ। ਤੂੰ ਸਾਹਿਬ ਸਵਾਮੀ ਪਕੜੇਂ ਬਾਂਹ, ਫੜ ਬਾਹੋਂ ਗਲੇ ਲਗਾਈਆ। ਤੇਰੇ ਚਰਨ ਕਵਲ ਬਲ ਬਲ ਜਾਂ, ਨਿਉਂ ਨਿਉਂ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਵਨ ਕਿਹਾ ਬਲ ਆਹ ਲੈ ਮੇਰੀ ਚਿੱਠੀ, ਢਾਈਆਂ ਲੈਣਾਂ ਵਿਚ ਲਿਖਾਈਆ। ਜਿਸ ਦੀ ਧਾਰ ਅਗੰਮੀ ਚਿੱਟੀ, ਕ਼ਲਮ ਸ਼ਾਹੀ ਨਾ ਕੋਇ ਵਡਿਆਈਆ। ਜਿਸ ਦੇ ਅਗੇ ਲਿਖੀ ਇੱਕੀ, ਏਕੰਕਾਰ ਦਿਤੀ ਵਡਿਆਈਆ। ਜਿਸ ਦਾ ਭੇਵ ਕਿਸੇ ਨਾ ਦਿੱਸੀ, ਦਹਿ ਦਿਸ਼ਾ ਨਾ ਕੋਇ ਜਣਾਈਆ। ਉਨ੍ਹਾਂ ਦੀ ਧਾਰ ਹੋਵੇ ਮਿੱਠੀ, ਅਨਡਿੱਠੀ ਕਾਰ ਕਮਾਈਆ। ਸ੍ਰਿਸ਼ਟੀ ਜਾਣੀ ਜਿੱਤੀ, ਹਿਤੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਪਰਗਟਾਈਆ। ਚਿੱਠੀ ਬਲ ਨੇ ਲਈ ਵੇਖ, ਏਕੰਕਾਰ ਦਿਤੀ ਪੜ੍ਹਾਈਆ। ਜਿਸ ਦਾ ਪਹਿਲਾ ਸੋਹਣਾ ਲੇਖ, ਨਿਹਕਲੰਕ ਨਜ਼ਰੀ ਆਈਆ। ਜੋ ਵਸੇ ਭਗਤਾਂ ਦੇਸ, ਸਚ ਦਵਾਰੇ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੇ ਹੋਵਣ ਪੇਸ਼, ਚਾਰ ਜੁਗ ਦਾ ਲੇਖਾ ਵੇਖ ਵਖਾਈਆ। ਦੋ ਜਹਾਨਾਂ ਬਣ ਨਰੇਸ਼, ਇਕੋ ਹੁਕਮ ਦਏ ਸੁਣਾਈਆ। ਅੰਦਰ ਵੜ ਕੇ ਖੋਲ੍ਹੇ ਭੇਤ, ਪੜਦਾ ਆਪ ਚੁਕਾਈਆ। ਜਿਸ ਦੇ ਹੁਕਮੇਂ ਅੰਦਰ ਅਰਜਨ ਸਿਰ ਵਿਚ ਪੈਣੀ ਰੇਤ, ਤੱਤੀ ਅਗਨੀ ਅੱਗ ਜਲਾਈਆ। ਬਾਲੇ ਵਾਰਨੇ ਦਸ ਦਸਮੇਸ਼, ਦਹਿ ਦਿਸ਼ਾ ਰੂਪ ਦਰਸਾਈਆ। ਪੁਰਖ ਅਕਾਲ ਦੇ ਹੋ ਕੇ ਪੇਸ਼, ਮਾਛੂਵਾੜੇ ਸੀਸ ਝੁਕਾਈਆ। ਅੰਤ ਹੋ ਕੇ ਏਕ ਦਾ ਏਕ, ਏਕੰਕਾਰ ਵੇਖ ਵਖਾਈਆ। ਬਲ ਜਿਸ ਕੰਨਿਆਂ ਨੇ ਤੇਰੀ ਨਗਰੀ ਖਾਣਾ ਕੀਤਾ ਭੇਟ, ਭੱਟ ਬਣ ਕੇ ਓਸੇ ਦਾ ਜਸ ਗਾਈਆ। ਜਨ ਭਗਤਾਂ ਘਰ ਘਰ ਜਾ ਕੇ ਸਭ ਦਾ ਪਵਿੱਤਰ ਕਰੇ ਪੇਟ, ਪਟਨੇ ਵਾਲਾ ਨਾਮ ਮਿਲਾਈਆ। ਜਨਮ ਕਰਮ ਦਾ ਬਣ ਕੇ ਖੇਵਟ ਖੇਟ, ਬੇੜਾ ਦੋ ਜਹਾਨਾਂ
ਪਾਰ ਕਰਾਈਆ। ਚਿੱਠੀ ਮੇਰੀ ਲੈ ਲਪੇਟ, ਚਾਰ ਜੁਗ ਨਾ ਕੋਇ ਖੁਲ੍ਹਾਈਆ। ਫੇਰ ਤੈਨੂੰ ਸਚਖੰਡ ਦਾ ਬਣਾਵਾਂ ਸੇਠ, ਸਚ ਭੰਡਾਰਾ ਝੋਲੀ ਪਾਈਆ। ਬਲ ਚਰਨਾਂ ਉਤੇ ਕਰ ਆਦੇਸ, ਸੀਸ ਦਿਤਾ ਝੁਕਾਈਆ। ਬਾਵਨ ਕਿਹਾ ਮੇਰਾ ਤੇਰਾ ਹੇਤ, ਅੰਤ ਵੱਜੇ ਵਧਾਈਆ। ਘਰ ਆ ਕੇ ਲਵਾਂ ਪੇਖ, ਪੇਖਤ ਪੇਖਤ ਆਪਣੀ ਖ਼ੁਸ਼ੀ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਬਲ ਚਿੱਠੀ ਲੱਗਾ ਲਪੇਟਣ, ਤੀਜਾ ਹਿੱਸਾ ਦਿਤਾ ਉਲਟਾਈਆ। ਕੀ ਅਗੇ ਲੱਗਾ ਵੇਖਣ, ਬਾਲਮੀਕ ਬੈਠਾ ਰੂਪ ਬਦਲਾਈਆ। ਰਵਦਾਸ ਕਰਾਇਆ ਚੇਤਨ, ਚਿੰਤਾ ਰਹੀ ਨਾ ਰਾਈਆ। ਅਗਲਾ ਖੁਲ੍ਹਿਆ ਭੇਤਨ, ਪੜਦਾ ਇਕ ਉਠਾਈਆ। ਵੇਖਿਆ ਨਰ ਨਰੇਸ਼ਣ, ਨਰ ਨਿਰੰਕਾਰਾ ਨਜ਼ਰੀ ਆਈਆ। ਜੋ ਵਸਿਆ ਸਚਖੰਡ ਦਵਾਰੇ ਸਾਚੇ ਦੇਸਣ, ਤਖ਼ਤ ਨਿਵਾਸੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਪਰਗਟਾਈਆ। ਚਿੱਠੀ ਦਾ ਚੌਥਾ ਹਿੱਸਾ ਮਰੋੜ, ਬਲ ਆਪਣੀ ਸੇਵ ਕਮਾਈਆ। ਨਜ਼ਰੀ ਆਇਆ ਲੇਖਾ ਹੋਰ, ਹੋਰ ਦੀ ਹੋਰ ਹੋਈ ਪੜ੍ਹਾਈਆ। ਕਲਜੁਗ ਤੱਕਿਆ ਅੰਧ ਘੋਰ, ਚਾਰੋਂ ਕੁੰਟ ਅੰਧੇਰਾ ਛਾਈਆ। ਮਨ ਵਾਸਨਾ ਹੋਈ ਚੋਰ, ਘਰ ਘਰ ਬੈਠੀ ਮੁਖ ਛੁਪਾਈਆ। ਸਾਚਾ ਨਾਮ ਨਾ ਕਿਸੇ ਕੋਲ, ਖ਼ਾਲੀ ਦਿਸੇ ਲੋਕਾਈਆ। ਕੂੜਾ ਡੰਕਾ ਵੱਜੇ ਢੋਲ, ਢੋਲਕ ਛੈਣੇ ਸਰਬ ਖੜਕਾਈਆ। ਆਤਮ ਪਰਮਾਤਮ ਜਾਏ ਕੋਈ ਨਾ ਮੌਲ, ਨਿਰਗੁਣ ਨਿਰਗੁਣ ਵਿਚ ਨਾ ਕੋਇ ਸਮਾਈਆ। ਬਾਵਨ ਕਿਹਾ ਬਲ ਤੇਰੇ ਨਾਲ ਮੇਰਾ ਕੌਲ, ਕਲਜੁਗ ਅੰਤ ਦਿਆਂ ਦ੍ਰਿੜਾਈਆ। ਜਿਸ ਵੇਲੇ ਆਵਾਂ ਉਪਰ ਧੌਲ, ਤੇਰੀ ਧਰਨੀ ਭਾਗ ਲਗਾਈਆ। ਸਚ ਦਵਾਰਾ ਸਚ ਭੰਡਾਰਾ ਬਣ ਵਰਤਾਰਾ ਦੇਵਾਂ ਖੋਲ੍ਹ, ਤੇਈ ਮੱਘਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਬਲ ਚਿੱਠੀ ਦਾ ਪਾਸਾ ਦਿਤਾ ਪਲਟ, ਬਿਨ ਅੱਖਾਂ ਅੱਖ ਉਠਾਈਆ। ਸਾਰੀ ਸ੍ਰਿਸ਼ਟੀ ਦਿਸੀ ਗ਼ਲਤ, ਬਿਨ ਭਗਤਾਂ ਸਚ ਵਿਚ ਨਾ ਕੋਇ ਸਮਾਈਆ। ਬਲ ਦੀ ਥੋੜੀ ਖੁਲ੍ਹੀ ਪਲਕ, ਪਲਕਾਂ ਤੋਂ ਪਰੇ ਪਤਿਤ ਪੁਨੀਤ ਨਜ਼ਰੀ ਆਈਆ। ਜਿਸ ਦੀ ਅਗੰਮੀ ਝਲਕ, ਝੱਲਿਆਂ ਦਏ ਵਡਿਆਈਆ। ਜੋ ਰਾਖਾ ਹਲਤ ਪਲਤ, ਪਤਿਪਰਮੇਸ਼ਵਰ ਬੇਪਰਵਾਹੀਆ। ਸਦ ਵਸੇ ਉਪਰ ਫ਼ਲਕ, ਖ਼ਲਕ ਵੇਖੇ ਨੂਰ ਖ਼ੁਦਾਈਆ। ਜਿਸ ਦੀ ਝੱਲੇ ਕੋਇ ਨਾ ਝਲਕ, ਨੈਣ ਅੱਖ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਆਪ ਚੁਕਾਈਆ। ਬਲ ਨੇ ਚਿੱਠੀ ਦੀ ਕੀਤੀ ਤਹਿ, ਆਪ ਆਪਣੀ ਸੇਵ ਕਮਾਈਆ। ਦੁਨੀਆ ਹੁੰਦੀ ਵੇਖੀ ਲਯ, ਲੈਣਾਂ ਵਿਚ ਵੇਖੀ ਸਫ਼ਾਈਆ। ਚਾਰ ਜੁਗ ਦੀ ਕਰਨੀ ਹੁੰਦੀ ਵੇਖੀ ਖੈ, ਬੇਖ਼ਬਰਾਂ ਖ਼ਬਰ ਨਾ ਕੋਇ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਇਕੋ ਸਾਚਾ ਰਹੇ, ਰਹਿਬਰ ਸਾਰੇ ਮੁਖ ਛੁਪਾਈਆ। ਜੋ ਭਗਤਾਂ ਅੰਦਰ ਬਹੇ, ਭਗਵਨ ਹੋ ਕੇ ਨਜ਼ਰੀ ਆਈਆ। ਸਚ ਭੰਡਾਰਾ ਨਾਮ ਦਏ, ਮਨ ਦੈਂਤ ਦਏ ਖਪਾਈਆ। ਝਗੜਾ ਰਹੇ ਨਾ ਕੋਈ ਗ੍ਰਹਿ, ਗ੍ਰਹਿ ਭੀਤਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਚਿੱਠੀ ਕਹੇ ਮੈਂ ਹੋਈ ਇਕੱਠੀ, ਆਪਣਾ ਆਪ ਰੂਪ ਬਦਲਾਈਆ। ਪ੍ਰਭ ਚਰਨਾਂ ਉਤੇ ਢੱਠੀ, ਨਿਉਂ ਕੇ ਦੇਵਾਂ ਦੁਹਾਈਆ। ਮੈਂ ਵਿਕਣਾ ਕਿਸੇ ਨਹੀਂ ਹੱਟੀ, ਗੁਰ ਅਵਤਾਰ ਪੈਗ਼ੰਬਰਾਂ ਹੱਥ ਨਾ ਕੋਇ ਫੜਾਈਆ। ਮੈਂ ਜਗਣਾ ਨਹੀਂ ਬਣ ਕੇ ਮੋਮਬਤੀ, ਕਮਲਾਪਤੀ ਤੇਰੀ ਓਟ ਤਕਾਈਆ। ਮੈਂ ਕੋਈ ਨਾਮ ਮੰਗਣਾ ਨਹੀਂ ਇਕ ਰਤੀ, ਰਤਨ ਅਮੋਲਕ
ਤੇਰਾ ਨੂਰ ਨਜ਼ਰੀ ਆਈਆ। ਮੈਂ ਕਿਸੇ ਦੀ ਭਰਨੀ ਨਹੀਂ ਚੱਟੀ, ਹਿੱਸਾ ਵੰਡ ਨਾ ਕੋਇ ਵੰਡਾਈਆ। ਚਾਰ ਜੁਗ ਨਹੀਂ ਫਿਰਨਾ ਨੱਠੀ, ਭੱਜਾਂ ਵਾਹੋ ਦਾਹੀਆ। ਮੇਰੀ ਬਿਨਾ ਗੋਬਿੰਦ ਪੜ੍ਹੇ ਕੋਈ ਨਾ ਪੱਟੀ, ਅੱਖਰ ਅੱਖਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇ ਸਮਝਾਈਆ। ਪੁਰਖ ਅਕਾਲ ਕਿਹਾ ਚਿੱਠੀ ਤੇਰੇ ਉਤੇ ਮੇਰਾ ਕੋਈ ਨਹੀਂ ਦਸਖਤ, ਤੇਰੀ ਹੱਦ ਨਾ ਕੋਇ ਬਣਾਈਆ। ਜਿਸ ਵੇਲੇ ਪਰਤ ਕੇ ਆਵਾਂ ਵਤ, ਵਤਨ ਮਾਤਲੋਕ ਪਰਗਟਾਈਆ। ਤੇਰੇ ਅੰਦਰੋਂ ਪਰਗਟਾ ਕੇ ਸਚ, ਸਤਿ ਦਿਆਂ ਸਮਝਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਿਆਂ ਸੁਹਾਈਆ। ਜਨ ਭਗਤਾਂ ਮਾਰਗ ਧੁਰ ਦਾ ਦੱਸ, ਅਗੰਮੀ ਅਗੰਮ ਕਰਾਂ ਪੜ੍ਹਾਈਆ। ਨਿਜ ਨੇਤਰ ਲੋਚਨ ਖੋਲ੍ਹ ਕੇ ਅੱਖ, ਅੱਖਰਾਂ ਤੋਂ ਖਹਿੜਾ ਦਿਆਂ ਛੁਡਾਈਆ। ਤੂੰ ਮੇਰਾ ਮੈਂ ਤੇਰਾ ਭਗਤ ਭਗਵਾਨ ਦਾ ਸਾਂਝਾ ਹੋਵੇ ਜਸ, ਵੇਦ ਪੁਰਾਨਾਂ ਦੀ ਲੋੜ ਰਹੇ ਨਾ ਰਾਈਆ। ਸਤਿ ਧਰਮ ਦਾ ਖੋਲ੍ਹ ਕੇ ਹੱਟ, ਦਵਾਰਾ ਇਕੋ ਦਿਆਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਸਮਝਾਈਆ। ਚਿੱਠੀ ਕਹੇ ਮੈਂ ਤੇਰੇ ਹੁਕਮ ਦੀ ਧਾਰ ਮਾਮੂਲੀ, ਜਗਤ ਮੁਆਮਲਿਆਂ ਵਿਚ ਕਦੇ ਨਾ ਆਈਆ। ਪ੍ਰਭੂ ਵੇਖੀਂ ਮੇਰੇ ਨਾਲ ਨਾ ਵਰਤੀਂ ਬੇਅਸੂਲੀ, ਅਸਲ ਤੈਨੂੰ ਦਿਆਂ ਦ੍ਰਿੜਾਈਆ। ਤੂੰ ਮਾਲਕ ਕੰਤ ਕੰਤੂਹਲੀ, ਦੋ ਜਹਾਨਾਂ ਅਖਵਾਈਆ। ਤੇਰਾ ਨਾਮ ਵੱਡਾ ਕ਼ਾਨੂੰਨੀ, ਜਿਸ ਦਾ ਕਾਇਦਾ ਨਾ ਕੋਇ ਬਦਲਾਈਆ। ਤੈਨੂੰ ਸਮਝੇ ਨਾ ਕੋਇ ਨਜੂਮੀ, ਪੰਡਤਾਂ ਦੀ ਚਲੇ ਨਾ ਕੋਇ ਚਤੁਰਾਈਆ। ਤੇਰਾ ਬਾਲਕ ਨੱਢਾ ਇਕੋ ਸ਼ਬਦ ਮਾਸੂਮੀ, ਨੰਨ੍ਹਾਂ ਨੰਨ੍ਹਾਂ ਨਜ਼ਰੀ ਆਈਆ। ਜਿਸ ਦੀ ਯਾਦ ਕਦੇ ਨਾ ਭੂਲੀ, ਭੁੱਲਿਆਂ ਲਏ ਸਮਝਾਈਆ। ਜਿਸ ਦੇ ਬਾਗ਼ ਫੁਲਵਾੜੀ ਫੂਲੀ, ਪੱਤ ਟਹਿਣੀ ਮਾਤ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਚਿੱਠੀ ਕਹੇ ਮੈਂ ਹੋ ਗਈ ਪੜਦੇ ਓਹਲੇ, ਅੰਦਰੋਂ ਨਜ਼ਰ ਕਿਸੇ ਨਾ ਆਈਆ। ਮੈਂ ਛੁਪ ਗਈ ਸਾਚੇ ਚੋਲੇ, ਜੋ ਚੋਜੀ ਪ੍ਰੀਤਮ ਦਿਤਾ ਪਹਿਨਾਈਆ। ਹੇ ਪ੍ਰਭੂ ਮੈਨੂੰ ਬਿਨਾ ਗੋਬਿੰਦ ਕੋਈ ਨਾ ਖੋਲ੍ਹੇ, ਮੇਰੀ ਤੇਰੇ ਅਗੇ ਦੁਹਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਬਣਨੇ ਬੜੇ ਵਿਚੋਲੇ, ਵਿਚੇ ਵਿਚ ਫੇਰੀਆਂ ਪਾਈਆ। ਦੀਨਾਂ ਮਜ਼੍ਹਬਾਂ ਪਾਉਣੇ ਰੌਲੇ, ਝਗੜਾ ਜਗਤ ਹੋਵੇ ਲੋਕਾਈਆ। ਜਨ ਭਗਤ ਤੇਰੇ ਬਣਨ ਸਿੱਧੇ ਗੋਲੇ, ਦੂਜੇ ਦਰ ਨਾ ਮੰਗਣ ਜਾਈਆ। ਆਤਮ ਪਰਮਾਤਮ ਗਾਵਣ ਢੋਲੇ, ਢੋਆ ਦੇਣਾ ਬੇਪਰਵਾਹੀਆ। ਅਗਨੀ ਤਤ ਮੂਲ ਨਾ ਖੌਲੇ, ਪੰਚਮ ਪੰਚ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਿਸ ਵੇਲੇ ਬਲ ਨੇ ਚਿੱਠੀ ਲੈ ਲਈ ਮੁੱਠ, ਬਾਵਨ ਸੀਸ ਝੁਕਾਈਆ। ਕੰਨਿਆਂ ਕੁਆਰੀ ਘਰ ਤੋਂ ਆਈ ਉਠ, ਭੱਜੀ ਵਾਹੋ ਦਾਹੀਆ। ਬਦਲਿਆ ਆਪਣਾ ਰੁਖ਼, ਬਲ ਦਵਾਰੇ ਸੋਭਾ ਪਾਈਆ। ਮੈਂ ਹੁਣ ਨਹੀਂ ਰਹਿਣਾ ਚੁਪ, ਮੈਨੂੰ ਅੰਦਰੋਂ ਕੋਇ ਹਿਲਾਈਆ। ਮੈਂ ਵੇਖਾਂ ਕਲਜੁਗ ਅੰਧੇਰਾ ਘੁਪ, ਮੇਰਾ ਪੜਦਾ ਦਿਤਾ ਉਠਾਈਆ। ਲਹਿਣਾ ਦੇਣਾ ਭਗਤਾਂ ਜਾਵੇ ਨਾ ਮੁਕ, ਮੈਂ ਆਸਾ ਹੋਰ ਵਧਾਈਆ। ਬਾਵਨ ਜੇ ਤੂੰ ਭਗਤਾਂ ਲਾਹਵੇਂ ਨਾ ਭੁੱਖ, ਭੁੱਖਿਆਂ ਨਾ ਦਏਂ ਰਜਾਈਆ। ਪ੍ਰਭੂ ਦੀ ਸਫ਼ਲ ਹੋਣੀ ਨਹੀਂ ਕੁੱਖ, ਕੁਲਖਣੀ ਨਾਰ ਬਣ ਕੇ ਦਏਂ ਦੁਹਾਈਆ। ਜਿੰਨਾਂ ਚਿਰ ਭਗਤਾਂ ਨੂੰ ਸ੍ਰੀ ਭਗਵਾਨ ਕਹੇ ਨਾ ਪੁੱਤ, ਨਾਤਾ ਜਗਤ ਨਾਲੋਂ ਤੁੜਾਈਆ। ਓਨਾਂ ਚਿਰ ਮੈਂ ਤੇਰੇ ਨਾਲੋਂ ਪੈਣਾ ਰੁੱਠ, ਚਾਰ ਜੁਗ ਮਿਲ ਨਾ ਸੀਸ ਨਿਵਾਈਆ। ਬਾਵਨ
ਨੇ ਪ੍ਰੇਮ ਜਾਮ ਦੇ ਕੇ ਘੁਟ, ਘੁੱਟ ਕੇ ਗਲੇ ਨਾਲ ਲਗਾਈਆ। ਹੌਲੀ ਜਿਹੀ ਲਿਆ ਪੁਛ, ਕੀ ਕੁਛ ਵੇਖਿਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਕਾਈਆ। ਬਾਲੀ ਕਿਹਾ ਜਿਸ ਵੇਲੇ ਮੈਨੂੰ ਘੁੱਟਿਆ, ਬਾਵਨ ਪਿਆਰ ਵਧਾਈਆ। ਮਾਤਾ ਪਿਤਾ ਨਾਲੋਂ ਪਿਆਰ ਟੁੱਟਿਆ, ਪੁਰਖ ਅਕਾਲ ਇਕੋ ਨਜ਼ਰੀ ਆਈਆ। ਜਿਸ ਦਾ ਤਨ ਵਜੂਦ ਕੋਈ ਨਾ ਜੁੱਸਿਆ, ਮਾਟੀ ਖ਼ਾਕ ਨਾ ਕੋਇ ਹੰਢਾਈਆ। ਜਿਸ ਦਾ ਬੂਟਾ ਭਗਤ ਕਿਸੇ ਨਾ ਪੁੱਟਿਆ, ਭਗਵਨ ਹੋ ਕੇ ਸੇਵ ਕਮਾਈਆ। ਜਿਸ ਦਾ ਭੰਡਾਰਾ ਨਾ ਕਦੇ ਨਖੁੱਟਿਆ, ਜੁਗ ਜੁਗ ਰਿਹਾ ਵਰਤਾਈਆ। ਜੋ ਮਾਰਗ ਉਤੋਂ ਕਦੇ ਨਾ ਘੁੱਥਿਆ, ਗੁਰ ਅਵਤਾਰ ਪੈਗ਼ੰਬਰਾਂ ਰਿਹਾ ਚਲਾਈਆ। ਓਸ ਸਹਿਜੇ ਨਾਲ ਮੈਨੂੰ ਅੰਦਰ ਵੜ ਕੇ ਪੁੱਛਿਆ, ਸ਼ਬਦੀ ਸ਼ਬਦ ਮੰਗ ਮੰਗਾਈਆ। ਮੈਨੂੰ ਨਜ਼ਰ ਆਇਆ ਓਹ ਰੁੱਕਿਆ, ਜੋ ਰੁੱਕਾ ਬਲ ਆਪਣੇ ਹੱਥ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਨਜ਼ਰ ਦਿਤੀ ਬਦਲਾਈਆ। ਨੰਨ੍ਹੀ ਕਹੇ ਨੰਨ੍ਹੀ ਬੱਚੀਆ, ਬਚਪਨ ਆਪਣਾ ਦਿਆਂ ਜਣਾਈਆ। ਮੈਂ ਸ਼ਬਦ ਕਹਾਣੀ ਦੱਸਾਂ ਸੱਚੀਆ, ਅਖਰਾਂ ਵਾਲੀ ਨਾ ਕੋਇ ਪੜ੍ਹਾਈਆ। ਪਰਮ ਪੁਰਖ ਸਭ ਦਾ ਵੇਖ ਕੇ ਕਮਲਾਪਤੀਆ, ਪਤਿਪਰਮੇਸ਼ਵਰ ਸੀਸ ਝੁਕਾਈਆ। ਜਿਸ ਨੇ ਮੈਨੂੰ ਪੜ੍ਹਾਈ ਪੱਟੀਆ, ਪਟਨੇ ਵਾਲਾ ਦਿਤਾ ਵਖਾਈਆ। ਜਿਸ ਦੇ ਕੋਲੋਂ ਮੈਨੂੰ ਮਿਲਣੀ ਖੱਟੀਆ, ਖਟਕਾ ਰਹੇ ਨਾ ਰਾਈਆ। ਸੌਦਾ ਦੇਵੇ ਇਕੋ ਹੱਟੀਆ, ਹਟਵਾਣਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪ ਬੁਝਾਈਆ। ਨੰਨ੍ਹੀ ਕਹੇ ਮੈਂ ਵੇਖਿਆ ਨਿੱਕਾ, ਸਤਿ ਸਰੂਪ ਸੋਭਾ ਪਾਈਆ। ਜਿਸ ਦਾ ਸਭ ਤੋਂ ਵੱਖਰਾ ਹਿੱਸਾ, ਭਗਤਾਂ ਝੋਲੀ ਰਿਹਾ ਭਰਾਈਆ। ਸਚ ਦਾ ਬਣ ਕੇ ਪਿਤਾ, ਪੂਤ ਸਪੂਤੇ ਗੋਦ ਟਿਕਾਈਆ। ਕੂੜੀ ਕਿਰਿਆ ਸੜਨ ਨਾ ਦੇਵੇ ਚਿਖਾ, ਅਗਨੀ ਅੱਗ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਦਿਤਾ ਚੁਕਾਈਆ। ਪੜਦਾ ਚੁਕਿਆ ਹੋਈ ਹੈਰਾਨ, ਅੰਦਰੇ ਅੰਦਰ ਖ਼ੁਸ਼ੀ ਮਨਾਈਆ। ਮੈਨੂੰ ਉਪਜਿਆ ਬ੍ਰਹਮ ਗਿਆਨ, ਪੜ੍ਹਨ ਦੀ ਲੋੜ ਰਹੀ ਨਾ ਰਾਈਆ। ਨਜ਼ਰ ਆਇਆ ਨਿਸ਼ਾਨ, ਨਿਸ਼ਾਨੇ ਰਿਹਾ ਗਵਾਈਆ। ਮਿਲਿਆ ਸਾਹਿਬ ਸੁਲਤਾਨ, ਪਾਤਸ਼ਾਹ ਬੇਪਰਵਾਹੀਆ। ਹੁਕਮ ਦਿਤਾ ਫ਼ਰਮਾਨ, ਸੰਦੇਸਾ ਸ਼ਬਦ ਜਣਾਈਆ। ਕਲਜੁਗ ਅੰਤਮ ਵੇਖ ਮਾਰ ਧਿਆਨ, ਦੂਰ ਦੁਰਾਡਾ ਪੰਧ ਮੁਕਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਸਿਰ ਆਪਣਾ ਹੱਬ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਭੇਵ ਖੋਲ੍ਹਿਆ ਨਜ਼ਰੀ ਆਇਆ ਬਾਲਮੀਕ, ਕ਼ਲਮ ਸ਼ਾਹੀ ਮੋਰ ਪੰਖ ਚਲਾਈਆ। ਰਵਦਾਸ ਚਮਾਰਾ ਦਿਸਿਆ ਠੀਕ, ਜੋ ਠਾਕਰ ਇਕੋ ਰਿਹਾ ਮਨਾਈਆ। ਕਲਜੁਗ ਅੰਤ ਬਦਲਦੀ ਵੇਖੀ ਰੀਤ, ਰੀਤੀਵਾਨ ਦਇਆ ਕਮਾਈਆ। ਸਚ ਪ੍ਰੇਮ ਦੀ ਵੇਖੀ ਪ੍ਰੀਤ, ਪਰਮ ਪੁਰਮ ਨਾਲ ਵੱਜੀ ਵਧਾਈਆ। ਢੋਲਾ ਸੋਹਿਆ ਸਾਚਾ ਗੀਤ, ਸੋਹੰ ਸ਼ਬਦ ਸ਼ਨਵਾਈਆ। ਮਨ ਆਤਮਾ ਹੋਈ ਅਤੀਤ, ਤ੍ਰੈਗੁਣ ਲੇਖਾ ਰਿਹਾ ਨਾ ਰਾਈਆ। ਗੋਬਿੰਦ ਨਜ਼ਰੀ ਆਇਆ ਠੀਕ, ਸ਼ਬਦੀ ਸ਼ਬਦ ਵੇਖ ਵਖਾਈਆ। ਜਿਸ ਦੀ ਸ਼ਹਾਦਤ ਕਰੇ ਤਸਦੀਕ਼, ਓਸੇ ਦੀ ਸਤਿ ਗਵਾਹੀਆ। ਜੋ ਅੰਦਰ ਵਸੇ ਕ਼ਰੀਬ, ਬਾਹਰੋਂ ਮੇਲ ਮਿਲਾਈਆ। ਇਹ ਖੇਲ ਅਜਬ ਅਜੀਬ, ਪਰਮ ਪੁਰਖ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਵਿਚ ਤੱਕਿਆ ਰਵਦਾਸ, ਰਵੀ ਇਕੋ ਨਜ਼ਰੀ ਆਈਆ। ਕ਼ਲਮ
ਦਵਾਤ ਜਿਸ ਦੇ ਪਾਸ, ਸ਼ਾਹੀ ਸ਼ਹਿਨਸ਼ਾਹ ਵਡਿਆਈਆ। ਜਿਸ ਦੇ ਅੰਤਰ ਪ੍ਰੇਮ ਸਵਾਸ, ਸਾਹ ਸਾਹ ਧਿਆਈਆ। ਪ੍ਰਭ ਪਾ ਸਰਬ ਗੁਣਤਾਸ, ਗੁਣ ਆਪਣਾ ਗਿਆ ਭੁਲਾਈਆ। ਚਰਨ ਧੂੜੀ ਟਿੱਕਾ ਲਾ ਕੇ ਰਾਖ, ਰਾਖਸ਼ ਮਨ ਅੰਦਰੋਂ ਦਿਤਾ ਕਢਾਈਆ। ਆਤਮ ਪਰਮਾਤਮ ਕਰ ਇਤਫ਼ਾਕ, ਮੇਲ ਮਿਲਾਇਆ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਰਵੀਦਾਸ ਫੜ ਕੇ ਕਾਗ਼ਜ਼ ਕੋਰਾ, ਬਲ ਦਵਾਰੇ ਦਿਤਾ ਵਖਾਈਆ। ਮੇਰਾ ਅਜੇ ਤਿੰਨ ਜੁਗ ਵਿਛੋੜਾ, ਵਿਛੜਨ ਤੋਂ ਪਹਿਲੇ ਦਿਤਾ ਜਣਾਈਆ। ਜਿਸ ਦਾ ਕੋਈ ਨਾ ਜਾਣੇ ਹੋੜਾ, ਹੋਕਾ ਦੇ ਸਰਬ ਲੋਕਾਈਆ। ਜਿਸ ਦਾ ਅੰਤਮ ਇਕੋ ਪੌੜਾ, ਪੌੜੀ ਅੱਖਰ ਨਾ ਕੋਇ ਪੜ੍ਹਾਈਆ। ਓਸ ਦੀ ਸਭ ਨੂੰ ਪਏ ਲੋੜਾ, ਖ਼ਾਲੀ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਕਲਜੁਗ ਹੋਣਾ ਅੰਧ ਘੋਰਾ, ਠਗ ਚੋਰਾਂ ਯਾਰਾਂ ਨਾਲ ਵੱਜਣੀ ਕੂੜ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੰਨ੍ਹੀ ਬੱਚੀ ਕਿਹਾ ਮੈਂ ਵੇਖਿਆ ਕਾਗ਼ਜ਼ ਚਿੱਟਾ, ਬਲ ਬਾਵਨ ਸੀਸ ਨਿਵਾਈਆ। ਕੀ ਇਸ ਦਾ ਅੰਤਮ ਸਿੱਟਾ, ਮੈਨੂੰ ਦੇ ਸਮਝਾਈਆ। ਬਾਵਨ ਕਿਹਾ ਜਿਸ ਵੇਲੇ ਫੇਰ ਆਵਾਂ ਮੇਰੇ ਨਿਸ਼ਾਨ ਹੋਵੇ ਉਪਰ ਗਿੱਟਾ, ਇੱਟਾਂ ਪੱਬਰ ਮੰਨਣ ਕੋਇ ਨਾ ਜਾਈਆ। ਜਨ ਭਗਤਾਂ ਬਣ ਕੇ ਪਿਤਾ, ਨਿਰਗੁਣ ਨੂਰ ਜੋਤ ਕਰਾਂ ਰੁਸ਼ਨਾਈਆ। ਤੇਰੀ ਪੂਰੀ ਕਰਾਂ ਇੱਛਾ, ਦਰ ਦਰ ਘਰ ਘਰ ਭੋਗ ਲਗਾਈਆ। ਜਿਹੜਾ ਖੇਲ ਕਿਸੇ ਨਹੀਂ ਦਿਸਾ, ਚਾਰ ਜੁਗ ਦਿਆਂ ਪਗਟਾਈਆ। ਤੇਰਾ ਯਾਦ ਰਖਾਂ ਪਿਛਾ, ਅਗੇ ਹੋਵਾਂ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਾਵਨ ਖ਼ੁਸ਼ੀ ਨਾਲ ਫੜ ਕੇ ਹੱਥ, ਕੰਨਿਆ ਨੰਨ੍ਹੀ ਦਿਤਾ ਹਿਲਾਈਆ। ਓਸ ਵੇਖਿਆ ਪੁਰਖ ਸਮਰਥ, ਜੋ ਸਮਾਂ ਰਿਹਾ ਬਦਲਾਈਆ। ਅੰਦਰ ਆਸਾ ਉਪਜੀ ਕੁਛ ਤੇਰਾ ਲਿਖਾਂ ਜਸ, ਸਿਫ਼ਤਾਂ ਸਿਫ਼ਤ ਸਾਲਾਹੀਆ। ਪੁਰਖ ਅਕਾਲ ਕਿਹਾ ਬੱਸ, ਅਗੇ ਮੰਗ ਨਾ ਕੋਇ ਮੰਗਾਈਆ। ਜਿਸ ਵੇਲੇ ਕਲਜੁਗ ਅੰਤਮ ਆਪਣਾ ਖੋਲ੍ਹਾਂ ਹੱਟ, ਨਿਰਗੁਣ ਹੋ ਕੇ ਫੇਰਾ ਪਾਈਆ। ਪੂਰਬ ਲਹਿਣਾ ਦੇ ਕੇ ਵਥ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਕਲਜੁਗ ਅੰਤ ਅਖ਼ੀਰ ਆਵਾਂਗਾ। ਬੇਨਜ਼ੀਰ ਖੇਲ ਖਿਲਾਵਾਂਗਾ। ਦਸਤਗੀਰ ਆਪ ਅਖਵਾਵਾਂਗਾ। ਸ਼ਾਹ ਹਕੀਰ ਪੜਦਾ ਲਾਹਵਾਂਗਾ। ਮੰਜ਼ਲ ਚੜ੍ਹ ਅਖੀਰ, ਜਲਵਾ ਜੋਤ ਨੂਰ ਰੁਸ਼ਨਾਵਾਂਗਾ। ਸਾਚੀ ਦੱਸ ਤਦਬੀਰ, ਤਕ਼ਦੀਰ ਆਪ ਬਦਲਾਵਾਂਗਾ। ਕੁਛ ਲੇਖਾ ਹੱਥ ਕਬੀਰ, ਕਾਇਆ ਕ਼ਬਰ ਵਿਚੋਂ ਬਾਹਰ ਕਢਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਦਰਸਾਵਾਂਗਾ। ਸਾਚੀ ਸੇਵਾ ਇਕੋ ਦੱਸਾਂਗਾ। ਹਿਰਦੇ ਹਰਿ ਜੂ ਹੋ ਕੇ ਵਸਾਂਗਾ। ਕੂੜੀ ਕਿਰਿਆ ਕੋਲੋਂ ਨੱਸਾਂਗਾ। ਜਨ ਭਗਤਾਂ ਅੰਦਰ ਬਹਿ ਕੇ ਹੱਸਾਂਗਾ। ਨਵੀਂ ਰਚਨਾ ਜਗ ਵਿਚ ਰਚਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਇਕੋ ਵਸਾਂਗਾ। ਸਚ ਦਵਾਰਾ ਇਕ ਵਸਾਵਾਂਗਾ। ਲਹਿਣਾ ਦੇਣਾ ਮੂਲ ਚੁਕਾਵਾਂਗਾ। ਸਚ ਅਸੂਲ ਇਕ ਬਣਾਵਾਂਗਾ। ਲੇਖਾ ਕਦੇ ਨਾ ਜਾਵਾਂ ਭੂਲ, ਅਭੁਲ ਹੋ ਕੇ ਆਪ ਪਰਗਟਾਵਾਂਗਾ। ਚਰਨ ਪ੍ਰੀਤੀ ਦੇ ਕੇ ਧੂਲ, ਟਿੱਕਾ ਧੂੜੀ ਇਕ ਰਮਾਵਾਂਗਾ। ਸਤਿਜੁਗ ਸਚ ਬਣਾ ਅਸੂਲ, ਅਸਲ ਆਪਣਾ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਇੱਛਾ ਵੇਖ ਵਖਾਵਾਂਗਾ। ਪੂਰਬ
ਇਛਿਆ ਕਹੇ ਕੰਨਿਆ, ਪ੍ਰਭ ਤੇਰੀ ਓਟ ਤਕਾਈਆ। ਤੂੰ ਸਾਹਿਬ ਸਵਾਮੀ ਠਾਕਰ ਮੰਨਿਆਂ, ਮਿੰਨਤਾਂ ਦੀ ਲੋੜ ਰਹੇ ਨਾ ਰਾਈਆ। ਧੰਨ ਜਣੇਂਦੀ ਮਾਈ ਜਿਸ ਜਣਿਆਂ, ਜਣ ਕੇ ਤੇਰੀ ਗੋਦ ਟਿਕਾਈਆ। ਮੇਰਾ ਮੈਂ ਰਿਹਾ ਨਾ ਅੰਨਿਆ, ਤੇਰੀ ਕਿਰਪਾ ਮਿਲੀ ਸਰਨਾਈਆ। ਭਾਂਡਾ ਗੜ੍ਹ ਹੰਕਾਰੀ ਭੰਨਿਆ, ਬਾਲੀ ਬੁਧ ਦਿਤੀ ਵਡਿਆਈਆ। ਮੈਂ ਤੇਰਾ ਕਰਾਂ ਧੰਨ ਧੰਨਿਆ, ਸ਼ੁਕਰ ਕਹਿ ਕੇ ਖ਼ੁਸ਼ੀ ਮਨਾਈਆ। ਤੂੰ ਭੀਤਰ ਭੀਤਰ ਰਮਿਆ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਵੇਲੇ ਬਦਲੇਂ ਆਪਣਾ ਸਮਿਆਂ, ਸਮਾਂ ਆਪਣਾ ਦੇਣਾ ਵਖਾਈਆ। ਬਾਵਨ ਕਿਹਾ ਜਿਸ ਵੇਲੇ ਸਮਾਂ ਹੋਵੇ ਤਬਦੀਲ, ਕਲਜੁਗ ਅੰਤਮ ਵੇਖ ਵਖਾਈਆ। ਸ਼ਬਦੀ ਸ਼ਬਦ ਸੁਣ ਸਰਬ ਅਪੀਲ, ਪਿਛਲੇ ਖਾਤੇ ਵੇਖ ਵਖਾਈਆ। ਜਿਨ੍ਹਾਂ ਸਾਚੀ ਰਖੀ ਦਲੀਲ, ਦਿਲ ਦੇ ਪੜਦੇ ਦਿਆਂ ਉਠਾਈਆ। ਹੁਕਮੇ ਅੰਦਰ ਕਰ ਤਾਮੀਲ, ਘਰ ਸਾਚੇ ਲਵਾਂ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲੀ ਚਿੱਠੀ ਦਿਆਂ ਵਖਾਈਆ। ਮੇਰੀ ਚਿੱਠੀ ਅੰਦਰ ਇਕੋ ਅੱਖਰ, ਜਿਸ ਦਾ ਚਿੰਨ ਨਾ ਕੋਇ ਸਮਝਾਈਆ। ਸਭ ਤੋਂ ਨਿਰਾਲਾ ਵੱਖਰ ਵੱਖਰਾ ਹੁਕਮ ਸਮਝਾਈਆ। ਜਿਸ ਨੂੰ ਲਿਖੇ ਨਾ ਕੋਈ ਸਲੇਟ ਪੱਥਰ, ਕ਼ਲਮ ਸ਼ਾਹੀ ਨਾ ਰੰਗ ਚੜ੍ਹਾਈਆ। ਜੋ ਪ੍ਰਭ ਦੇ ਸੁੱਤਾ ਸੱਥਰ, ਯਾਰੜਾ ਸੇਜ ਇਕ ਹੰਢਾਈਆ। ਜਿਸ ਦੀ ਮਹਿੰਮਾ ਕਿਸੇ ਨਾ ਲਿਖੀ ਵਿਚ ਨਸਰ, ਅੱਖਰਾਂ ਨਾਲ ਆਖ਼ਰ ਆਪਣਾ ਆਪ ਗਵਾਈਆ। ਮੈਂ ਓਸੇ ਨਾਲ ਆਪਣਾ ਆਪ ਕਰਨਾ ਬਸਰ, ਬਸ਼ਰਤੇ ਕਿ ਓਹੋ ਮਿਲੇ ਧੁਰਦਰਗਾਹੀਆ। ਜਿਸ ਦਾ ਸਭ ਤੋਂ ਵੱਖਰਾ ਜਸ਼ਨ, ਭਗਤਾਂ ਨਾਲ ਖ਼ੁਸ਼ੀ ਮਨਾਈਆ। ਸਚ ਪ੍ਰੇਮ ਦਾ ਲੈ ਕੇ ਮਿਸ਼ਨ, ਚਾਰੋਂ ਕੁੰਟ ਵੇਖ ਵਖਾਈਆ। ਜਿਸ ਨੇ ਇਸ਼ਾਰਾ ਥੋੜਾ ਦਿਤਾ ਕਾਹਨ ਕ੍ਰਿਸ਼ਨ, ਗੋਪੀਆਂ ਗਵਾਲਿਆਂ ਵਾਲੀਆਂ ਨਚਾਈਆ। ਓਸ ਦੇ ਖੇਲ ਅਗੰਮੇ ਦਿਸਣ, ਦਿਸ਼ਾ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਖ਼ਰ ਭੇਵ ਦਏ ਜਣਾਈਆ। ਆਪਣਾ ਭੇਵ ਦੱਸੇ ਪ੍ਰਭ ਆਖ਼ਰ, ਅੱਖਰਾਂ ਸਿਫ਼ਤ ਸਾਲਾਹੀਆ। ਪੁਰਖ ਅਗੰਮਾ ਹੋਵੇ ਸਾਥਨ, ਸਗਲਾ ਸੰਗ ਬਣਾਈਆ। ਆਤਮ ਪਰਮਾਤਮ ਗਾਥਨ, ਢੋਲਾ ਗੀਤ ਸੁਣਾਈਆ। ਨਿਰਗੁਣ ਹੋਕੇ ਸਰਗੁਣ ਆਵੇ ਵਾਚਣ, ਵਾਚਕ ਵਿਦਿਆ ਦੀ ਲੋੜ ਰਹੇ ਨਾ ਰਾਈਆ। ਪ੍ਰੇਮ ਪ੍ਰੀਤੀ ਅੰਦਰ ਆਵੇ ਨਾਚਨ, ਕੂੜ ਸਵਾਂਗ ਨਾ ਕੋੲ ਰਚਾਈਆ। ਦਰਸ ਦੇਵੇ ਅਗੰਮੀ ਬਾਤਨ, ਬਾਹਰ ਖੋਜਣ ਦੀ ਲੋੜ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਹੁਕਮ ਸੁਣਨ ਨੂੰ ਉਠ ਖਲੋਤਾ ਰਵੀ, ਦਾਸ ਹੋ ਕੇ ਸੀਸ ਨਿਵਾਈਆ। ਪੁਰਖ ਅਕਾਲ ਸ਼ਬਦ ਅਗੰਮੀ ਕਹਵੀਂ, ਰਸਨਾ ਵਾਲੀ ਨਾ ਕੋਇ ਪੜ੍ਹਾਈਆ। ਜਿਸ ਵੇਲੇ ਤੇਰੀ ਧਾਰ ਚਲਣੀ ਨਵੀਂ, ਕਲਜੁਗ ਵਿਚੋਂ ਸਤਿਜੁਗ ਲੈਣਾ ਬਦਲਾਈਆ। ਸਚ ਸਿੰਘਾਸਣ ਇਕੋ ਬਹਵੀਂ, ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਸਾਰ ਲਵੀਂ, ਲਾਇਕ ਨਾਲਾਇਕ ਦੇਣੇ ਬਣਾਈਆ। ਓਸ ਵੇਲੇ ਤੈਨੂੰ ਸਾਰਿਆਂ ਕਹਿਣਾ ਅਵਤਾਰ ਚਵੀ, ਚੌਂਹ ਜੁਗਾਂ ਦਾ ਲਹਿਣਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਰਮ ਭੁਲੇਖਾ ਦੇਣਾ ਮੁਕਾਈਆ। ਜਿਸ ਵੇਲੇ ਹੋਵੇਂ ਚਵੀਆਂ ਅਵਤਾਰਾ, ਕਲ ਕਲਕੀ ਨਾਉਂ ਧਰਾਈਆ। ਤੇਰਾ ਰਵਦਾਸ ਹੋਏ ਲਿਖਾਰਾ, ਬਾਲਮੀਕ ਨਾਲ ਗਵਾਹੀਆ। ਜਿਹੜਾ ਕੰਨਿਆਂ ਦਾ ਉਧਾਰਾ, ਕਲਜੁਗ ਅੰਤਮ ਝੋਲੀ ਪਾਈਆ। ਤੇਰਾ ਵਕ਼ਤ ਸਮਾਂ ਹੋਏ ਅਪਾਰਾ, ਸ਼ਹਿਨਸ਼ਾਹੀ ਦੋ ਵੱਜੇ ਵਧਾਈਆ। ਗੋਬਿੰਦ ਦਾ ਪਿਛਲਾ ਚੁੱਕੇ ਉਧਾਰਾ, ਜੁਝਾਰ ਨਾਲ ਕੁੜਮਾਈਆ।
ਘਰ ਸਾਚੇ ਮੰਗਲਾਚਾਰਾ, ਗੀਤ ਗੋਬਿੰਦ ਸੁਣਾਈਆ। ਦੇਵੀਂ ਇਕ ਇਸ਼ਾਰਾ, ਸ਼ਬਦ ਸ਼ਬਦ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। ਬਾਵਨ ਕਿਹਾ ਸਭ ਕੁਛ ਹੋਵੇ ਪੂਰਾ, ਪੂਰਨ ਪ੍ਰਭ ਦਏ ਵਡਿਆਈਆ। ਜਿਸ ਵੇਲੇ ਆਵੇ ਪੁਰਖ ਅਕਾਲ ਸੂਰਾ, ਸਤਿਗੁਰ ਸਾਚਾ ਫੇਰਾ ਪਾਈਆ। ਰਵਦਾਸ ਨਾਲ ਹੋਵੇ ਜ਼ਰੂਰਾ, ਜ਼ਰੂਰਤ ਪਿਛਲੀ ਵੇਖ ਵਖਾਈਆ। ਸਭ ਦੀ ਅਰਜ਼ ਕਰੇ ਮਨਜ਼ੂਰਾ, ਮਜ਼ਦੂਰੀ ਸਭ ਦੀ ਝੋਲੀ ਪਾਈਆ। ਜਨ ਭਗਤਾਂ ਕਾਇਆ ਅੰਦਰੋਂ ਹੂੰਜੇ ਕੂੜਾ, ਦੁਰਮਤ ਮੈਲ ਧਵਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਦਰ ਦੇਵੇ ਮਾਣ ਵਡਿਆਈਆ। ਜਿਸ ਵੇਲੇ ਕੰਨਿਆਂ ਪ੍ਰਭ ਦੇ ਨਾਮ ਦਾ ਪਾਇਆ ਰੰਗਲਾ ਚੂੜਾ, ਮੰਗਲਾਚਾਰ ਵਿਚ ਜਣਾਈਆ। ਸ਼ਬਦੀ ਨਾਦ ਦੀ ਦੇ ਕੇ ਤੂਰਾ, ਤੁਰਤ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਵਦਾਸ ਨਾਲ ਮੇਲਾ ਮੇਲੇ ਸਹਿਜ ਸੁਭਾਈਆ। ਰਵਦਾਸ ਕਹੇ ਕੀ ਅਗੰਮੀ ਬਾਤ, ਪ੍ਰਭ ਸਾਚੇ ਦੇ ਸਮਝਾਈਆ। ਪੁਰਖ ਅਕਾਲ ਕਿਹਾ ਇੱਕੀ ਦਿਨ ਏਸੇ ਕੰਨਿਆਂ ਦੇ ਹੱਥ ਫੜਾਉਣੀ ਕ਼ਲਮ ਦਵਾਤ, ਢਾਈ ਘੰਟੇ ਨਿਤ ਸੇਵ ਕਮਾਈਆ। ਤੂੰ ਖ਼ੁਸ਼ੀਆਂ ਨਾਲ ਕੋਲ ਗਾਉਂਦੇ ਰਹਿਣਾ ਗਾਥ, ਇਹ ਕਰਦੀ ਰਹੇ ਲਿਖਾਈਆ। ਪੁਰਖ ਅਕਾਲ ਦੋਹਾਂ ਦੇ ਵੱਸੇ ਪਾਸ, ਹਿਰਦੇ ਹਰਿ ਸਮਾਈਆ। ਪਹਿਲੀ ਪੱਟੀ ਤੇ ਪਹਿਲੀ ਜਮਾਤ, ਪਹਿਲਾ ਸਬਕ ਦਏ ਸਮਝਾਈਆ। ਜਨ ਭਗਤੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੋਂ ਵੱਡੀ ਨਹੀਂ ਕੋਈ ਕਰਾਮਾਤ, ਜੋ ਕਰਮਾਂ ਦਾ ਲੇਖ ਚੁਕਾਈਆ। ਇੱਕੀ ਸਾਵਣ ਨੂੰ ਸਭ ਦੇ ਉਤੇ ਖ਼ੁਸ਼ੀਆਂ ਦੀ ਪਏ ਬਰਸਾਤ, ਬਰਖਾ ਮਿਹਰ ਆਪ ਬਰਸਾਈਆ। ਏਸ ਦਾ ਫੇਰ ਜਵਾਬ, ਤਿੰਨ ਅੱਸੂ ਦਿਆਂ ਦ੍ਰਿੜਾਈਆ। ਗੁਰਮੁਖ ਸਿੰਘ ਰਖਣਾ ਹਿਸਾਬ, ਭੁੱਲ ਵਿਚ ਭੁੱਲ ਕਦੇ ਨਾ ਜਾਈਆ। ਗੋਬਿੰਦ ਦੇ ਹੱਥ ਉਹ ਕਿਤਾਬ, ਜਿਥੇ ਅਜੀਤ ਜੁਝਾਰ ਸੋਭਾ ਪਾਈਆ। ਛੋਟਿਆਂ ਦਾ ਸਭ ਤੋਂ ਵੱਖਰਾ ਵਾਕ, ਜੋ ਵਾਕਫ਼ਕਾਰ ਭਗਤਾਂ ਦੇ ਅਖਵਾਈਆ। ਜਨ ਭਗਤੋ ਤੁਹਾਡੇ ਰਹਿਣ ਕੋਈ ਨਾ ਪਾਪ, ਪਤਿਤ ਪੁਨੀਤ ਦਿਤੇ ਬਣਾਈਆ। ਪੁਰਖ ਅਕਾਲ ਬਣਿਆ ਤੁਹਾਡਾ ਬਾਪ, ਜੰਮਣ ਵਾਲੀ ਇਕੋ ਮਾਈਆ। ਜਿਸ ਨੇ ਗੋਬਿੰਦ ਰੱਖਿਆ ਸਾਥ, ਸਗਲਾ ਸੰਗ ਬਣਾਈਆ। ਉਹ ਹੋਵੇ ਤੁਹਾਡਾ ਦਾਸ, ਨਿਰਧਨ ਹੋ ਕੇ ਸੇਵ ਕਮਾਈਆ। ਅੰਦਰ ਵੜ ਕੇ ਕਰੇ ਪਾਕ, ਪਤਿਤ ਪੁਨੀਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦੇਵੇ ਸਰਨਾਈਆ। ਕ਼ਲਮ ਦਵਾਤ ਕਹੇ ਮੇਰਾ ਲੇਖਾ ਬਣਨਾ ਨਾਲ ਸ਼ਾਹੀ, ਸ਼ਹਿਨਸ਼ਾਹ ਦਏ ਵਡਿਆਈਆ। ਬਲ ਬਾਵਨ ਦੋਵੇਂ ਦੇਣ ਗਵਾਹੀ, ਸ਼ਹਾਦਤ ਸਚ ਸਚ ਭੁਗਤਾਈਆ। ਬਾਲਮੀਕ ਭੁੱਲਣਾ ਨਾਹੀਂ, ਪੜਦਾ ਪੜਦੇ ਵਿਚੋਂ ਚੁਕਾਈਆ। ਰਵਦਾਸ ਵੇਖਿਆ ਸੱਚਾ ਥਾਈਂ, ਭਗਤ ਦਵਾਰਾ ਸੋਭਾ ਪਾਈਆ। ਜਿਥੇ ਹਰਿ ਭਗਤਾਂ ਮਿਲੇ ਵਡਿਆਈ, ਗੁਰਮੁਖਾਂ ਰੰਗ ਚੜ੍ਹਾਈਆ। ਦੁਰਮਤ ਮੈਲ ਧੋਵੇ ਸ਼ਾਹੀ, ਕਾਲਖ ਟਿੱਕਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦਏ ਸਰਨਾਈਆ। ਸਚ ਦਵਾਰਾ ਸੋਭਾਵੰਤ, ਸੋ ਸਾਹਿਬ ਆਪ ਸਮਝਾਈਆ। ਜਿਥੇ ਮੇਲਾ ਭਗਤ ਭਗਵੰਤ, ਆਤਮ ਪਰਮਾਤਮ ਵੱਜੇ ਵਧਾਈਆ। ਸਚ ਦਵਾਰੇ ਸੋਹਣ ਅਗੰਮੇ ਸੰਤ, ਜਿਨ੍ਹਾਂ ਸੱਜਣ ਇਕ ਅਖਵਾਈਆ। ਗੁਰਮੁਖ ਗੁਰਸਿਖ ਦੂਜੇ ਦਰ ਕਰਨ ਨਾ ਮਿੰਨਤ, ਨਮੋ ਨਮੋ ਨਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਹਰਿ ਸਾਚੇ ਪਾਰ ਲੰਘਾਈਆ। ਜਨ ਹਰਿ ਸਾਚਾ ਉਤਰੇ ਪਾਰ, ਪਰਮ ਪੁਰਖ ਦਇਆ
ਕਮਾਈਆ। ਕਰਨੀ ਦਾ ਕਰਤਾ ਕਰੇ ਹੁਦਾਰ, ਮਿਹਰ ਨਜ਼ਰ ਉਠਾਈਆ। ਜਿਸ ਦੀ ਆਸਾ ਰਖਦੇ ਗਏ ਜੁਗ ਚਾਰ, ਚਾਰੇ ਖਾਣੀ ਚਾਰੇ ਬਾਣੀ ਧਿਆਨ ਲਗਾਈਆ। ਸੋ ਆਇਆ ਅੰਤਮ ਵਾਰ, ਕਲਜੁਗ ਮੇਟੇ ਕੂੜੀ ਸ਼ਾਹੀਆ। ਜਨ ਭਗਤਾਂ ਦੇਵਣਹਾਰਾ ਨਾਮ ਭੰਡਾਰ, ਅਤੋਲ ਅਤੁਲ ਵਰਤਾਈਆ। ਸਾਵਣ ਬਰਖੇ ਅੰਮ੍ਰਿਤ ਧਾਰ, ਰਸ ਅੰਤਰ ਅੰਤਰ ਚੁਆਈਆ। ਸੋਈ ਸੁਰਤੀ ਕਰ ਕੇ ਖ਼ਬਰਦਾਰ, ਆਲਸ ਨਿੰਦਰਾ ਦੇ ਮਿਟਾਈਆ। ਜਨ ਭਗਤੋ ਪ੍ਰਭ ਤਕੋ ਆਪਣੇ ਭਗਤ ਦਵਾਰ, ਦੂਜੇ ਦਰ ਨਜ਼ਰ ਕਦੇ ਨਾ ਆਈਆ। ਪੰਜ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲੋ ਜੈਕਾਰ, ਜੈਕਾਰਿਆਂ ਵਿਚੋਂ ਨਿਰੰਕਾਰ ਨਜ਼ਰੀ ਆਈਆ।
੨ ਸਾਵਣ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਬਟਾਲਾ
ਹਰਿ ਜੈਕਾਰ ਅਗੰਮੀ ਸ਼ਬਦ, ਸੁਰਤ ਅਕਾਲ ਮੂਰਤ ਵਿਚ ਮਿਲਾਈਆ। ਝਗੜਾ ਰਹੇ ਨਾ ਕੋਇ ਦੀਨ ਮਜ਼੍ਹਬ, ਸ਼ਰਅ ਵਿਚ ਨਾ ਕੋਇ ਲੜਾਈਆ। ਸਚ ਦਵਾਰੇ ਹੋਵੇ ਅਦਬ, ਆਦਾਬ ਇਕੋ ਦਏ ਸਮਝਾਈਆ। ਹੈਰਾਨੀ ਵਿਚ ਨਾ ਹੋਵੇ ਗ਼ਜਬ, ਗ਼ਰਜ਼ ਸਭ ਦੀ ਪੂਰ ਕਰਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਮਦਦ ਭਗਤਾਂ ਕਰੇ ਚਾਈਂ ਚਾਈਂਆ। ਦੀਨਾਂ ਦੁਖੀਆਂ ਵੰਡੇ ਦਰਦ, ਨਾਥ ਅਨਾਥਾਂ ਹੋਏ ਸਹਾਈਆ। ਭਗਤਾਂ ਸੁਣੇ ਅਰਜ਼, ਜੁਗ ਚੌਕੜੀ ਵੇਖ ਵਖਾਈਆ। ਜਨਮ ਕਰਮ ਦੀ ਕਟ ਕੇ ਮਰਜ਼, ਮਜ਼ਾ ਆਪਣਾ ਨਾਮ ਚਖਾਈਆ। ਸਾਚਾ ਖੇਲ ਦੱਸ ਅਸਚਰਜ, ਅਚਰਜ ਲੀਲਾ ਆਪ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰਾ ਗਰਦ, ਸਤਿ ਜੋਤ ਕਰੇ ਰੁਸ਼ਨਾਈਆ। ਪੂਰਬ ਕਰਮ ਦੀ ਕੱਢ ਕੇ ਫ਼ਰਦ, ਫ਼ੈਸਲੇ ਹੱਕ ਹੱਕ ਸੁਣਾਈਆ। ਗੁਰਮੁਖ ਜਾਣ ਨਾ ਦੇਵੇ ਕੋਈ ਨਾਵਲਦ, ਵਲਦੀਅਤ ਆਪਣੇ ਨਾਲ ਬਣਾਈਆ। ਮਾਰਗ ਪੰਥ ਦੱਸੇ ਨਾ ਕੋਇ ਗ਼ਲਤ, ਕੂੜਾ ਰਾਹ ਨਾ ਕੋਇ ਚਲਾਈਆ। ਸਦਾ ਸਹਾਈ ਹਲਤ ਪਲਤ, ਪਤਿਪਰਮੇਸ਼ਵਰ ਬੇਪਰਵਾਹੀਆ। ਕਲਜੁਗ ਅੰਤ ਨਿਰਾਲਾ ਕਰੇ ਚਲਤ, ਚਲਿੱਤਰ ਵੇਖੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਹਰਿ ਸ਼ਬਦ ਸਚ ਜੈਕਾਰ, ਨਾਅਰਾ ਹੱਕ ਅਖਵਾਈਆ। ਖ਼ੁਸ਼ੀ ਕਰਨ ਗੁਰ ਅਵਤਾਰ, ਪੈਗ਼ੰਬਰ ਢੋਲੇ ਗਾਈਆ। ਕਲ ਵੇਖ ਕਲਕੀ ਅਵਤਾਰ, ਕਲਾਮ ਸਾਰੇ ਗਏ ਭੁਲਾਈਆ। ਅਮਾਮ ਅਮਾਮਾਂ ਦਾ ਸਿਕਦਾਰ, ਭਗਤ ਗ਼ੁਲਾਮਾਂ ਕਰੇ ਰਿਹਾਈਆ। ਸਭ ਕੁਛ ਰਖ ਆਪਣੇ ਅਖ਼ਤਿਆਰ, ਮੁਖ਼ਤਾਰਨਾਮੇ ਸਭ ਦੇ ਦਏ ਮਿਟਾਈਆ। ਹੁਕਮ ਦੇ ਕੇ ਏਕਾ ਵਾਰ, ਏਕੰਕਾਰ ਕਰੇ ਸ਼ਨਵਾਈਆ। ਜਿਸ ਦਾ ਜਸ ਸਦਾ ਰਿਹਾ ਜੁਗ ਚਾਰ, ਚੌਕੜੀ ਰਾਗ ਅਲਾਈਆ। ਉਹ ਵਸਿਆ ਭਗਤ ਦਵਾਰ, ਭਗਵਨ ਹੋ ਕੇ ਫੇਰਾ ਪਾਈਆ। ਵੇਖਣਹਾਰਾ ਅੰਦਰ ਬਾਹਰ, ਗੁਪਤ ਜਾਹਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਦਰਸਾਈਆ। ਜੈ ਜੈਕਾਰ ਹੋਵੇ ਹਰਿ ਸ਼ਬਦ ਸਚ ਸੰਗੀਤ, ਨਾਦ ਇਕੋ ਇਕ ਸ਼ਨਵਾਈਆ। ਜਿਸ ਦੀ ਜੁਗ ਚੌਕੜੀ ਬਦਲਦੀ ਆਈ ਰੀਤ, ਮੰਦਰ ਮਸੀਤ ਦੇਣ ਗਵਾਹੀਆ। ਸੋ ਕਰੇ ਖੇਲ ਅਨਡੀਠ, ਅਨਡਿਠੜੀ ਕਾਰ ਕਮਾਈਆ। ਜਨ ਭਗਤਾਂ ਦਰਸ ਦੇਵੇ ਆਪਣੀ ਦੀਦ, ਨੂਰ ਚੰਦ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਸਾਚਾ ਨਾਮ ਇਕ ਸਮਝਾਈਆ। ਨਾਮ ਸ਼ਬਦ ਜੈਕਾਰਾ ਸਤਿ, ਸਤਿ ਸਤਿਵਾਦੀ ਆਪ ਜਣਾਈਆ। ਘਟ ਭੀਤਰ ਉਪਜੇ ਬ੍ਰਹਮ ਮਤ, ਪਾਰਬ੍ਰਹਮ ਪਤਿਪਰਮੇਸ਼ਵਰ ਕਰੇ ਪੜ੍ਹਾਈਆ। ਜਨ ਭਗਤਾਂ ਖੋਲ੍ਹ ਨੇਤਰ ਲੋਚਨ ਅੱਖ, ਆਖ਼ਰ ਆਪਣਾ ਪੜਦਾ ਲਾਹੀਆ। ਸਵਾਮੀ ਹੋ ਕੇ ਅੰਦਰ ਵਸ, ਅੰਤਰਜਾਮੀ ਹੋ ਕੇ ਮੇਲ ਮਿਲਾਈਆ। ਨਾਮ ਨਿਧਾਨਾ ਅਣਿਆਲਾ ਤੀਰ ਮਾਰੇ ਕੱਸ, ਪਰਤੱਖ ਹੋ ਕੇ ਵੇਖ ਵਖਾਈਆ। ਕਲਜੁਗ ਅੰਤ ਹੋ ਪਰਗਟ, ਹੱਟ ਸਾਚਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਮਹਿੰਮਾ ਅਕਥ ਕਥ ਦ੍ਰਿੜਾਈਆ।