੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਨਜ਼ਾਮ ਪੁਰਾ ਜ਼ਿਲਾ ਅੰਮ੍ਰਿਤਸਰ
ਹਰਿ ਨਾਮ ਭਗਤ ਭੰਡਾਰ, ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦਿ ਜੁਗ ਚੌਕੜੀ ਲੋਕਮਾਤ ਵਰਤਾਈਆ। ਦੇਵਣਹਾਰ ਨਿਤ ਨਵਿਤ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਅੰਤਮ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਜਿਸ ਦਰ ਖੜ੍ਹੇ ਭਿਖਾਰ, ਮਾਂਗਤ ਹੋ ਕੇ ਨਿਰਗੁਣ ਸਰਗੁਣ ਝੋਲੀ ਡਾਹੀਆ। ਸੋ ਦੇਵਣਹਾਰਾ ਦਾਤਾ ਇਕ ਇਕੱਲਾ ਏਕੰਕਾਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪ ਵਰਤਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਪਾ ਨਾ ਸਕੀ ਸਾਰ, ਬੇਅੰਤ ਕੰਤ ਭਗਵੰਤ ਕਹਿ ਕੇ ਸਾਰੇ ਸ਼ੁਕਰ ਮਨਾਈਆ। ਸੋ ਨਿਰਗੁਣ ਨਿਰਵੈਰ ਨਿਰਾਕਾਰ ਕਲ ਕਲਕੀ ਲੈ ਅਵਤਾਰ, ਲਿਖਤ ਭਵਿਖਤ ਅਨਦ੍ਰਿਸ਼ਟ ਵੇਖੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਆਪਣੀ ਕਲ ਵਰਤਾਈਆ। ਜਨ ਭਗਤ ਭੰਡਾਰਾ ਏਕਾ ਹਰਿ ਹਰਿ ਨਾਮ, ਅੰਤਰ ਆਤਮ ਆਪ ਜਣਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਦੇਵੇ ਸੱਚਾ ਜਾਮ, ਤ੍ਰਿਸ਼ਨਾ ਭੁੱਖ ਜਨਮ ਮਰਨ ਦਏ ਚੁਕਾਈਆ। ਨਾਮ ਸੰਦੇਸ਼ਾ ਧੁਰ ਦਾ ਦਏ ਪੈਗ਼ਾਮ, ਬਿਨ ਅੱਖਰਾਂ ਤੋਂ ਨਿਰਅੱਖਰ ਕਰੇ ਪੜ੍ਹਾਈਆ। ਮੁਕਾਮੇ ਹੱਕ ਮੰਜ਼ਲ ਦੱਸੇ ਆਸਾਨ, ਪੁਰੀ ਲੋ ਬ੍ਰਹਿਮੰਡ ਖੰਡ ਅੱਧ ਵਿਚਕਾਰ ਨਾ ਕੋਇ ਅਟਕਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਸ਼ਬਦ ਨਾਦ ਦੱਸੇ ਧੁਨ ਕਾਨ, ਬੋਧ ਅਗਾਧ ਕਰੇ ਪੜ੍ਹਾਈਆ। ਦੀਆ ਬਾਤੀ ਕਮਲਾਪਾਤੀ ਪਤਿ ਪਰਮੇਸ਼ਵਰ ਆਪ ਜਗਾਏ ਮਹਾਨ, ਸਤਿ ਸਵਾਮੀ ਅੰਤਰਜਾਮੀ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਦਾ ਭੇਵ ਅਭੇਦ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਮਝ ਨਾ ਸਕੇ ਕੋਈ ਪੰਜ ਤਤ ਇਨਸਾਨ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਸੋ ਕਰਨੀ ਦਾ ਕਰਤਾ ਪੁਰਖ ਕਰੇ ਖੇਲ ਆਪ ਸ੍ਰੀ ਭਗਵਾਨ, ਭਗਤਨ ਮੀਤਾ ਠਾਂਡਾ ਸੀਤਾ ਸਚ ਸਚ ਸਾਚੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰਗਾਹ ਸਾਚੀ ਸਚਖੰਡ ਸਾਚਾ ਇਕ ਸੁਹਾਈਆ। ਜਨ ਭਗਤ ਭੰਡਾਰਾ ਅੰਮ੍ਰਿਤ ਰਸ, ਨਿਝਰ ਝਿਰਨਾ ਆਪ ਝਿਰਾਈਆ। ਆਤਮ ਪਰਮਾਤਮ ਕਰ ਕੇ ਵਸ, ਮਨ ਵਾਸਨਾ ਕੂੜੀ ਕਿਰਿਆ ਅੰਦਰੋਂ ਦਏ ਕਢਾਈਆ। ਸਾਚਾ ਮਾਰਗ ਸ਼ਬਦ ਅਗੰਮੀ ਇਕੋ ਦੱਸ, ਚਾਰ ਕੁੰਟ ਦਹਿ ਦਿਸ਼ਾ ਪੈਂਡਾ ਦਏ ਮੁਕਾਈਆ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਅੰਧ ਅਗਿਆਨ
ਕੂੜੀ ਕਿਰਿਆ ਮਮਤਾ ਮੋਹ ਚੁਕਾਈਆ। ਕਾਇਆ ਮੰਦਰ ਅੰਦਰ ਸਾਢੇ ਤਿੰਨ ਹੱਥ ਦੇਵੇ ਨਾਮ ਅਮੋਲਕ ਵਥ, ਜਗਤ ਨੇਤਰ ਸ੍ਰਿਸ਼ਟੀ ਦ੍ਰਿਸ਼ਟੀ ਨਜ਼ਰ ਕਿਸੇ ਨਾ ਆਈਆ। ਸਰਬ ਕਲਾ ਪ੍ਰਭ ਆਪ ਹੋ ਸਮਰਥ, ਜਨ ਭਗਤਾਂ ਮਹਿੰਮਾ ਲਿਖਾਏ ਬੋਧ ਅਗਾਧ ਅਕਥ, ਜਗਤ ਬੁਧੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਅੰਦਰ ਪੜਦਾ ਆਪ ਚੁਕਾਈਆ। ਜਨ ਭਗਤ ਭੰਡਾਰ ਸਦਾ ਅਮੋਲ, ਜਗਤ ਤਰਾਜੂ ਤੋਲ ਨਾ ਕੋਇ ਤੁਲਾਈਆ। ਪੁਰਖ ਅਬਿਨਾਸ਼ੀ ਧੁਰ ਦਾ ਮਾਲਕ ਸਚ ਦਵਾਰਾ ਦੇਵੇ ਖੋਲ੍ਹ, ਨੌ ਦਵਾਰੇ ਪਰੇ ਪਰਮਾਤਮ ਆਤਮ ਪੜਦਾ ਦਏ ਉਠਾਈਆ। ਸ਼ਬਦ ਅਗੰਮੀ ਨਾਦ ਵਜਾ ਆਪਣਾ ਢੋਲ, ਸੋਈ ਸੁਰਤ ਅਕਾਲ ਮੂਰਤ ਨਾਦ ਤੂਰਤ ਆਪ ਜਣਾਈਆ। ਨਿਜ ਘਰ ਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਵੱਸੇ ਕੋਲ, ਬਿਨ ਤੱਤਾਂ ਤਤ ਗਿਆਨ ਦਏ ਸਮਝਾਈਆ। ਅੰਮ੍ਰਿਤ ਆਤਮ ਨਿਝਰ ਧਾਰ ਦੇ ਕੇ ਸਾਚੀ ਪਾਹੁਲ, ਪਰਮ ਪੁਰਖ ਪਰਮਾਤਮ ਪ੍ਰੇਮ ਰਸ ਇਕੋ ਇਕ ਚਖਾਈਆ। ਜਿਸ ਦਾ ਲੇਖਾ ਕੋਈ ਜਾਣ ਨਾ ਸਕੇ ਪੰਡਤ ਪਾਂਧਾ ਰੌਲ, ਮੁਲਾ ਕ਼ਾਜ਼ੀ ਸ਼ੇਖ਼ ਮੁਸਾਇਕ ਸਮਝ ਕਿਸੇ ਨਾ ਆਈਆ। ਸੋ ਸਵਾਮੀ ਅੰਤਰਜਾਮੀ ਨਿਰਗੁਣ ਜੋਤ ਬਿਨ ਵਨ ਗੋਤ ਪਰਗਟ ਹੋਵੇ ਉਪਰ ਧੌਲ, ਧਰਨੀ ਧਰਤ ਧਵਲ ਵੇਖੇ ਥਾਉਂ ਥਾਈਂਆ। ਭਗਤ ਸੁਹੇਲਾ ਇਕ ਇਕੇਲਾ ਅਕਲ ਕਲਧਾਰੀ ਜੁਗ ਜਨਮ ਦਾ ਪੂਰਾ ਕਰੇ ਕ਼ੌਲ, ਪੂਰਬ ਲੇਖਾ ਵੇਖੇ ਚਾਈਂ ਚਾਈਂਆ। ਸ਼ਬਦੀ ਧਾਰ ਹਰਿ ਨਿਰੰਕਾਰ ਘਟ ਸਵਾਮੀ ਗਿਆ ਮੌਲ, ਮੌਲਾ ਹੋ ਕੇ ਪੜਦਾ ਉਹਲਾ ਦਏ ਉਠਾਈਆ। ਜਿਸ ਦਾ ਨਿਤ ਨਵਿਤ ਜੁਗ ਚੌਕੜੀ ਸਦਾ ਸਦਾ ਗੁਰ ਅਵਤਾਰ ਪੈਗ਼ੰਬਰ ਬਦਲਦੇ ਗਏ ਬੋਲ, ਦੀਨਾਂ ਮਜ਼੍ਹਬਾਂ ਜਾਤਾਂ ਪਾਤਾਂ ਵਿਚ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤਨ ਮੀਤਾ ਠਾਂਡਾ ਸੀਤਾ ਏਕੰਕਾਰਾ ਇਕੋ ਨਜ਼ਰੀ ਆਈਆ। ਜਨ ਭਗਤ ਭੰਡਾਰ ਦੇਵਣਹਾਰਾ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਜਿਸ ਦਾ ਆਦਿ ਜੁਗਾਦਿ ਨਿਤ ਨਵਿਤ ਝੁਲਦਾ ਰਹੇ ਨਿਸ਼ਾਨ, ਧਰਮ ਨਿਸ਼ਾਨਾ ਇਕੋ ਦਏ ਵਖਾਈਆ। ਜਿਸ ਨੂੰ ਝੁਕਦੇ ਰਹੇ ਸੀਤਾ ਰਾਮ, ਕਾਹਨਾ ਕ੍ਰਿਸ਼ਨ ਸੀਸ ਝੁਕਾਈਆ। ਈਸਾ ਮੂਸਾ ਮੁਹੰਮਦ ਸੁਣਦੇ ਰਹੇ ਪੈਗ਼ਾਮ, ਕਾਇਆ ਕਾਅਬੇ ਅੰਦਰ ਖੋਜ ਖੁਜਾਈਆ। ਨਾਨਕ ਗੋਬਿੰਦ ਕਰਦੇ ਗਏ ਪਰਨਾਮ, ਸੀਸ ਜਗਦੀਸ ਝੁਕਾਈਆ। ਜਿਸ ਦਾ ਮੰਤਰ ਸ਼ਬਦ ਅਗੰਮੀ ਵਿਚ ਜਹਾਨ, ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਕਰੇ ਸਤਿ ਜਣਾਈਆ। ਦਰਗਾਹ ਸਾਚੀ ਵਸੇ ਸਚਖੰਡ ਧਾਮ, ਭੂਮਿਕਾ ਅਸਥਾਨ ਜਗਤ ਦਵਾਰੇ ਸਮਝ ਕੋਇ ਨਾ ਪਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਖੇਲ ਕਰੇ ਮਹਾਨ, ਸਿਫ਼ਤ ਸਾਲਾਹੀ ਬੇਪਰਵਾਹੀ ਕ਼ਲਮ ਸ਼ਾਹੀ ਲੇਖਾ ਲਿਖ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਜੁਗ ਜੁਗ ਦੇਵਣਹਾਰ ਵਡਿਆਈਆ। ਜਨ ਭਗਤਾਂ ਦੇਵੇ ਆਤਮ ਪਰਮਾਤਮ ਦਰਸ, ਨਿਜ ਲੋਇਨ ਨੈਣ ਖੁਲ੍ਹਾਈਆ। ਜਨਮ ਜਨਮ ਦੀ ਕਰਮ ਕਰਮ ਦੀ ਮਿਟੇ ਹਰਸ, ਹਵਸ ਅਗਲੀ ਦਏ ਮੁਕਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਰੇ ਤਰਸ, ਤ੍ਰੈਗੁਣ ਲੇਖਾ ਦਏ ਚੁਕਾਈਆ। ਪ੍ਰਭ ਦਰਸ਼ਨ ਜੋ ਜਨ ਰਹੇ ਤੜਪ, ਦੂਰ ਦੁਰਾਡਾ ਨੇਰਨ ਨੇਰਾ ਮਿਲ ਕੇ ਆਪਣੀ ਖ਼ੁਸ਼ੀ ਵਖਾਈਆ। ਮਨ ਵਾਸਨਾ ਕੂੜੀ ਕਿਰਿਆ ਜਗਤ ਮੇਟ ਕੇ ਭਟਕ, ਅਟਕ ਅਗਲੀ ਦਏ ਚੁਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਤਤ ਨਿਵਾਸ ਰਹਿਣ ਨਾ ਦੇਵੇ ਕਟਕ, ਘਰ ਵਿਚ ਘਰ ਦਰ ਦਰਵਾਜ਼ਾ ਸਾਚਾ ਆਪ ਖੁਲ੍ਹਾਈਆ। ਬੂੰਦ ਸਵਾਂਤੀ ਅੰਮ੍ਰਿਤ
ਮੇਘ ਜਨ ਭਗਤਾਂ ਅੰਤਰ ਆਪੇ ਬਰਸ, ਅਗਨੀ ਅੱਗ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਧਾਰ ਆਵੇ ਪਰਤ, ਪਤਿਪਰਮੇਸ਼ਵਰ ਵੇਖ ਵਖਾਈਆ। ਜਨ ਭਗਤਾਂ ਨਾਮ ਦੇਵੇ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਨਾਤਾ ਜੋੜ ਕੇ ਆਤਮ ਪਰਮਾਤਮ ਨਾਰ ਕੰਤ, ਸੇਜ ਸੁਹੰਜਣੀ ਦਏ ਸੁਹਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਦੱਸ ਕੇ ਸਾਚਾ ਮੰਤ, ਮੰਤਵ ਅਗਲਾ ਹਲ ਕਰਾਈਆ। ਸ਼ਬਦੀ ਮਹਿੰਮਾ ਦੱਸ ਅਗਣਤ, ਬਿਨ ਅੱਖਰਾਂ ਕਰੇ ਪੜ੍ਹਾਈਆ। ਸੋ ਸੱਜਣ ਸੱਚਾ ਸੰਤ, ਜਿਸ ਘਰ ਬੈਠਾ ਨਜ਼ਰੀ ਆਈਆ। ਹੰ ਬ੍ਰਹਮ ਬੋਧ ਅਗਾਧਾ ਬਣ ਕੇ ਪੰਡਤ, ਬ੍ਰਹਮ ਵਿਦਿਆ ਇਕ ਸਮਝਾਈਆ। ਝਗੜਾ ਮੁਕਾ ਕੇ ਬਹਿਸ਼ਤ ਜੱਨਤ, ਸਚਖੰਡ ਦਵਾਰਾ ਇਕੋ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਮਾਣ ਵਡਿਆਈਆ। ਜਨ ਭਗਤ ਭੰਡਾਰਾ ਪੁਰਖ ਅਕਾਲ ਦੇਵੇ ਸਾਚੀ ਧੂੜ, ਮਸਤਕ ਟਿੱਕਾ ਨਾਮ ਲਗਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਹਉਮੇ ਹੰਗਤਾ ਰੋਗ ਗਵਾਈਆ। ਨਾਤਾ ਤੋੜ ਕੇ ਕੂੜੋ ਕੂੜ, ਸਚ ਸੁਚ ਧੁਰ ਦਾ ਸੰਜਮ ਦਏ ਸਮਝਾਈਆ। ਸ਼ਬਦ ਅਗੰਮੀ ਵਜਾ ਕੇ ਨਾਦ ਤੂਰ, ਤੁਰੀਆ ਪਦ ਵਿਚ ਰਖਾਈਆ। ਸਾਚੀ ਜੋਤੀ ਦੇ ਕੇ ਨੂਰ, ਨਿਰੰਜਣ ਜੋਤ ਕਰੇ ਰੁਸ਼ਨਾਈਆ। ਪੰਧ ਮੁਕਾ ਕੇ ਦੂਰਨ ਦੂਰ, ਨੇਰਨ ਨੇਰਾ ਨਜ਼ਰੀ ਆਈਆ। ਕਾਇਆ ਮੰਦਰ ਅੰਦਰ ਹੋ ਕੇ ਹਾਜ਼ਰ ਹਾਜ਼ੂਰ, ਹਜ਼ਰਤ ਹੋ ਕੇ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜਨਮ ਦੀ ਭਗਤੀ ਕਰ ਮਨਜ਼ੂਰ, ਮੰਜ਼ਲ ਅਗਲੀ ਪੰਧ ਮੁਕਾਈਆ। ਜਨ ਭਗਤਾਂ ਨਾਮ ਭੰਡਾਰਾ ਦੇਵੇ ਏਕ, ਏਕੰਕਾਰ ਵੱਡੀ ਵਡਿਆਈਆ। ਚਰਨ ਪ੍ਰੀਤੀ ਦੱਸ ਕੇ ਸਾਚੀ ਟੇਕ, ਟਕਿਆਂ ਦਾ ਲੇਖਾ ਦਏ ਮੁਕਾਈਆ। ਸਚਖੰਡ ਦਵਾਰ ਦੱਸ ਕੇ ਆਪਣਾ ਦੇਸ, ਕੂੜ ਕੁੜਿਆਰਾ ਦੇਵੇ ਪਰੇ ਹਟਾਈਆ। ਨਾਮ ਅਗੰਮਾ ਸਭ ਤੋਂ ਵੱਖਰਾ ਦੇ ਕੇ ਸੰਦੇਸ਼, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਤੋਂ ਬਾਹਰ ਕਰੇ ਪੜ੍ਹਾਈਆ। ਬਿਨ ਕ਼ਲਮ ਸ਼ਾਹੀ ਕਾਗ਼ਜ਼ ਲਿਖੇ ਲੇਖ, ਬਿਨ ਹਰੂਫ਼ ਹਰੂਫ਼ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਬਣ ਕੇ ਨਰ ਨਰੇਸ਼, ਸਚ ਫ਼ਰਮਾਨਾ ਇਕੋ ਰਾਣਾ ਗੁਰਮੁਖਾਂ ਆਪ ਸਮਝਾਈਆ। ਜਨ ਭਗਤਾਂ ਪ੍ਰਭ ਦੇਵੇ ਵਸਤ ਅਮੋਲਕ, ਸਚ ਪ੍ਰੀਤੀ ਕਾਇਆ ਝੋਲੀ ਪਾਈਆ। ਕਲਜੁਗ ਅੰਤ ਬਦਲ ਕੇ ਨੀਤੀ, ਨਿਜ ਘਰ ਆਪਣਾ ਦਏ ਵਖਾਈਆ। ਕਾਇਆ ਮਾਟੀ ਕਰ ਕੇ ਠਾਂਡੀ ਸੀਤੀ, ਸੀਤਲ ਧਾਰਾ ਆਪ ਵਖਾਈਆ। ਫੁੱਲ ਫੁਲਵਾੜੀ ਗੋਬਿੰਦ ਧਾਰ ਅਗੰਮ ਅਤੀਤੀ, ਗੁਰਮੁਖ ਬੂਟਾ ਇਕ ਮਹਿਕਾਈਆ। ਜਿਸ ਦਾ ਕਲਮਾ ਇਕੋ ਨਾਮ ਸਚ ਹਦੀਸੀ, ਹਜ਼ਰਤਾਂ ਕਰੇ ਪੜ੍ਹਾਈਆ। ਸੋ ਵੇਖਣਹਾਰਾ ਹਸਤ ਕੀਟੀ, ਊਚਾਂ ਨੀਚਾਂ ਖੋਜ ਖੁਜਾਈਆ। ਆਪਣੀ ਧਾਰ ਰਖੇ ਅਨਡੀਠੀ, ਜਗਤ ਨੇਤਰ ਨਜ਼ਰ ਕੋਇ ਨਾ ਪਾਈਆ। ਜਨ ਭਗਤਾਂ ਦੇ ਕੇ ਸਚ ਪ੍ਰੀਤੀ ਪਰਮ ਪੁਰਖ ਪਰਮਾਤਮ ਆਤਮ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚ ਦਵਾਰਾ ਇਕ ਵਖਾਈਆ। ਜਨ ਭਗਤਾਂ ਦੇਵੇ ਇਕੋ ਨਾਮ ਸਲੋਕ, ਸੋਹਲਾ ਹਰਿ ਜੂ ਹੱਕ ਸੁਣਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਦਏ ਗਵਾਈਆ। ਭਾਗ ਲਗਾ ਕੇ ਕਾਇਆ ਮਾਟੀ ਕੋਟ, ਕੋਟ ਕੰਚਨ ਗੜ੍ਹ ਦਏ ਜਣਾਈਆ। ਬਿਨ ਜਗਤ ਨੇਤਰ ਦਰਸ਼ਨ ਦੇਵੇ ਰੋਜ਼, ਰੋਜ਼ੇ ਬਾਂਗ ਦੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪ੍ਰਭ ਦੱਸੇ ਸਾਚੀ ਮੌਜ, ਮਜਲਸ ਆਪਣੇ ਨਾਲ ਰਖਾਈਆ।
ਜਿਸ ਦੀ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਖੋਜ, ਬੇਅੰਤ ਕਹਿ ਕੇ ਢੋਲੇ ਗਾਈਆ। ਸੋ ਪਰਮ ਪੁਰਖ ਪਰਮਾਤਮ ਜਨ ਭਗਤਾਂ ਨਾਲ ਕਰੇ ਆਪਣਾ ਚੋਜ, ਚੋਜੀ ਹੋ ਕੇ ਕਰਮ ਕਮਾਈਆ। ਲੱਖ ਚੁਰਾਸੀ ਜਨਮ ਕਰਮ ਦਾ ਕਟੇ ਰੋਗ, ਵਰਨ ਬਰਨ ਝਗੜਾ ਦਏ ਮੁਕਾਈਆ। ਨਾਮ ਪਿਆਲਾ ਦੇ ਕਰੇ ਮਦਹੋਸ਼, ਸਚ ਖ਼ੁਮਾਰੀ ਇਕ ਵਖਾਈਆ। ਕਾਇਆ ਮਾਟੀ ਜੂਨ ਅਜੂਨੀ ਸਭ ਦਾ ਬਦਲਦਾ ਰਹੇ ਪੋਸ਼, ਪਸ਼ੂ ਪਰੇਤ ਚਾਰੇ ਖਾਣੀ ਅੰਡਜ ਜੇਰਜ ਉਤਭੁਜ ਸੇਤਜ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੀਤਾ, ਭਗਵਨ ਇਕੋ ਨਜ਼ਰੀ ਆਈਆ। ਜਨ ਭਗਤ ਭੰਡਾਰਾ ਸਤਿਗੁਰ ਚਰਨ ਕਵਲ, ਬਿਨ ਅੱਖਾਂ ਆਪ ਦਰਸਾਈਆ। ਦੇਵੇ ਵਡਿਆਈ ਉਪਰ ਧਰਨੀ ਧਰਤ ਧਵਲ, ਧੌਲ ਵੇਖੇ ਚਾਈਂ ਚਾਈਂਆ। ਜਿਸ ਨੂੰ ਕਹਿੰਦੇ ਨੁਰ ਖ਼ੁਦਾਈ ਅਵਲ, ਆਲਮੀਨ ਕਹਿ ਕੇ ਸਾਰੇ ਸੀਸ ਨਿਵਾਈਆ। ਜੋ ਹਰ ਘਟ ਰਿਹਾ ਮਵਲ, ਲੱਖ ਚੁਰਾਸੀ ਡੇਰਾ ਲਾਈਆ। ਸੋ ਭਗਤਾਂ ਕਰੇ ਉਲਟਾ ਨਾਭ ਕਵਲ, ਅੰਮ੍ਰਿਤ ਝਿਰਨਾ ਇਕ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਤਾਕੀ ਪੜਦਾ ਆਪ ਉਠਾਈਆ। ਜਨ ਭਗਤ ਭੰਡਾਰਾ ਰਖੇ ਕਾਇਆ ਮੰਦਰ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਬਜਰ ਕਪਾਟੀ ਤੋੜ ਕੇ ਜੰਦਰ, ਤ੍ਰੈਗੁਣ ਲੇਖਾ ਦਏ ਚੁਕਾਈਆ। ਮਨ ਵਾਸਨਾ ਦਹਿ ਦਿਸ਼ ਨਾ ਦੌੜੇ ਬੰਦਰ, ਸ਼ਬਦ ਡੋਰੀ ਤੰਦ ਬੰਧਾਈਆ। ਭਾਗ ਲਗਾ ਕੇ ਡੂੰਘੀ ਕੰਦਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਲੋੜ ਰਹੇ ਨਾ ਸੂਰੀਆ ਚੰਦਰ, ਰਵ ਸਸ ਅੱਖ ਨਾ ਕੋਈ ਖੁਲ੍ਹਾਈਆ। ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਲਾਵੇ ਆਪਣੇ ਅੰਗਨ, ਅੰਗੀਕਾਰ ਇਕ ਹੋ ਜਾਈਆ। ਸੰਤ ਸੁਹੇਲਾ ਦੂਜੇ ਦਰ ਕਦੇ ਨਾ ਜਾਵੇ ਮੰਗਣ, ਜਿਸ ਦਾ ਮਾਲਕ ਬੇਪਰਵਾਹੀਆ। ਕਾਇਆ ਕਾਅਬੇ ਅੰਦਰ ਵੱਜੇ ਢੋਲਾ ਨਾਮ ਮਰਦੰਗਨ, ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਅੰਦਰ ਬਹਿ ਬਹਿ ਖ਼ੁਸ਼ੀ ਮਨਾਈਆ। ਪ੍ਰੇਮ ਪ੍ਰੀਤੀ ਚਾੜ੍ਹੇ ਰੰਗਣ, ਰੰਗ ਮਜੀਠ ਚਲੇ ਨਾ ਕੋਇ ਚਤੁਰਾਈਆ। ਜੋਧਾ ਸੂਰਬੀਰ ਬਣ ਮਰਦੰਗਨ, ਮਰਦ ਮਰਦਾਨਾ ਇਕੋ ਦੇਵਣਹਾਰ ਸਰਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਸਚ ਅਨੰਦਨ, ਨਿਜਾਨੰਦ ਪਰਮਾਨੰਦ ਵਿਚੋਂ ਪਰਗਟਾਈਆ। ਜਿਨ੍ਹਾਂ ਪਰਮ ਪੁਰਖ ਪਾਰਬ੍ਰਹਮ ਪ੍ਰਭ ਢੋਲਾ ਗਾਇਆ ਸੋਹੰ ਛੰਦਨ, ਸੰਸੇ ਰੋਗ ਮਿਲ ਨਿਰਗੁਣ ਜੋਤ ਜਗਤ ਗਏ ਚੁਕਾਈਆ। ਲੱਖ ਚੁਰਾਸੀ ਆਵਣ ਜਾਵਣ ਮਾਤ ਗਰਭ ਰਿਹਾ ਕੋਈ ਨਾ ਬੰਧਨ, ਜਮ ਕੀ ਫਾਸੀ ਨਾ ਕੋਈ ਲਟਕਾਈਆ। ਰਾਏ ਧਰਮ ਚਿਤਰ ਗੁਪਤ ਲੇਖਾ ਕੋਈ ਨਾ ਮੰਗਣ, ਲਾੜੀ ਮੌਤ ਨਾ ਕੋਇ ਪਰਨਾਈਆ। ਸਚ ਦਵਾਰਾ ਸਚਖੰਡ ਬਿਨ ਪੌੜੀ ਡੰਡੇ ਲੰਘਣ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹੀਰ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰਾ ਸਾਚਾ ਘਰ, ਘਰ ਸਵਾਮੀ ਠਾਕਰ ਇਕੋ ਸੋਹਣਾ ਰਿਹਾ ਸੁਹਾਈਆ। ਜਨ ਭਗਤ ਭੰਡਾਰਾ ਦੇਵਣਹਾਰਾ ਠਾਕਰ, ਠੋਕਰ ਇਕੋ ਨਾਮ ਲਗਾਈਆ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਜੋ ਸਚ ਵਣਜਾਰਾ ਬਣੇ ਸੌਦਾਗਰ, ਵਦੀ ਸੁਧੀ ਦਾ ਲੇਖਾ ਦਏ ਮੁਕਾਈਆ। ਆਤਮ ਪਰਮਾਤਮ ਸਚ ਦਵਾਰੇ ਦੇਵੇ ਆਦਰ, ਆਦਰਸ਼ ਆਪਣਾ ਇਕ ਦ੍ਰਿੜਾਈਆ। ਕਿਰਪਾ ਕਰ ਕਰੀਮ ਕ਼ਾਦਰ, ਕ਼ੁਦਰਤ ਦਾ ਮਾਲਕ ਖ਼ਲਕ ਦਾ ਪਾਲਕ ਖ਼ਲਕ ਉਪਰ ਨੂਰ ਕਰੇ ਰੁਸ਼ਨਾਈਆ। ਸਤਿਗੁਰ ਸ਼ਬਦ ਜੋਧਾ ਸੂਰਬੀਰ ਬਹਾਦਰ, ਪਰ ਸਾਚੇ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,
ਨਿਹਕਲੰਕ ਲਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟੀ ਦ੍ਰਿਸ਼ਟੀ ਏਕਾ ਇਸ਼ਟ ਕਰੇ ਤਬਾਦਲ, ਤਬਾਦਲੇ ਵਿਚ ਤਬਲੀਗ ਆਪ ਜਣਾਈਆ।
੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਚੰਦ ਸਿੰਘ ਦੇ ਗ੍ਰਹਿ ਨਜ਼ਾਮ ਪੁਰਾ ਜ਼ਿਲਾ ਅੰਮ੍ਰਿਤਸਰ
ਜਨ ਭਗਤਾਂ ਪ੍ਰਭ ਦੇਵੇ ਗਿਆਨ, ਧੁਰ ਦੀ ਧਾਰ ਆਪ ਜਣਾਈਆ। ਪੜਦਾ ਉਹਲਾ ਚੁੱਕੇ ਵਿਚ ਜਹਾਨ, ਮਨ ਜਹਾਲਤ ਰਹੇ ਨਾ ਰਾਈਆ। ਹੁਕਮ ਦੇਵੇ ਧੁਰ ਫ਼ਰਮਾਨ, ਹੱਕ ਸੰਦੇਸਾ ਆਪ ਸੁਣਾਈਆ। ਸਚ ਪ੍ਰੀਤੀ ਕਰੋ ਸ੍ਰੀ ਭਗਵਾਨ, ਓਟ ਪੁਰਖ ਅਕਾਲ ਤਕਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਢੋਲਾ ਗਾਣ, ਖਾਣੀ ਬਾਣੀ ਸਿਫ਼ਤਾਂ ਨਾਲ ਕਰੇ ਸਫ਼ਾਈਆ। ਸੋ ਸਵਾਮੀ ਅੰਤਰਜਾਮੀ ਨਿਜ ਨੇਤਰ ਦਰਸ ਕਰੇ ਵਿਚ ਜਹਾਨ, ਲੋਕਮਾਤ ਮਿਲੇ ਮਾਣ ਵਡਿਆਈਆ। ਕਲਜੁਗ ਕੂੜੀ ਰੈਣ ਅੰਧੇਰੀ ਮਿਟੇ ਰਾਤ, ਸਤਿ ਸਤਿਵਾਦੀ ਸਾਚਾ ਚੰਦ ਨੂਰ ਕਰੇ ਰੁਸ਼ਨਾਈਆ। ਇਕੋ ਢੋਲਾ ਨਾਮ ਗਾਓ ਪ੍ਰਭ ਦੀ ਗਾਥ, ਰਸਨਾ ਜਿਹਵਾ ਬੱਤੀ ਦੰਦ ਮਿਲੇ ਮਾਣ ਵਡਿਆਈਆ। ਜੋ ਏਥੇ ਓਥੇ ਦੋ ਜਹਾਨਾਂ ਸਦਾ ਵਸੇ ਸਾਥ, ਨਿਰਗੁਣ ਹੋ ਕੇ ਧੁਰ ਦਾ ਸੰਗ ਨਿਭਾਈਆ। ਜਿਸ ਦੀ ਕਾਹਨ ਪਾਉਦੇ ਗਏ ਰਾਸ, ਗੁਰ ਅਵਤਾਰ ਪੈਗ਼ੰਬਰ ਰਸਤੇ ਗਏ ਵਖਾਈਆ। ਜਿਸ ਦੇ ਪਿਛੇ ਰਾਮ ਕੱਟਿਆ ਬਨਬਾਸ, ਬਣਿਆ ਪਾਂਧੀ ਰਾਹੀਆ। ਤਿਸ ਦਾ ਵੇਖੇ ਜਲਵਾ ਜੋਤ ਨੂਰ ਪ੍ਰਕਾਸ਼, ਬਿਨ ਤੱਤਾ ਸੋਭਾ ਪਾਈਆ। ਜੋ ਵਸੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਰਿਹਾ ਸਮਾਈਆ। ਭਗਤ ਸੁਹੇਲਾ ਹੋ ਕੇ ਦਾਸ, ਦਾਸੀ ਦਾਸ ਰੂਪ ਵਟਾਈਆ। ਲਹਿਣਾ ਦੇਣਾ ਪੂਰਬ ਵੇਖ ਕੇ ਆਦਿ, ਅੰਤ ਮੇਲਾ ਰਿਹਾ ਮਿਲਾਈਆ। ਜਨਮ ਜਨਮ ਦੀ ਸੁਣਨਹਾਰ ਫ਼ਰਿਆਦ, ਪੂਰਬ ਲੇਖਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੇੜਾ ਕਰ ਆਬਾਦ, ਬਖ਼ਸ਼ਣਹਾਰ ਸਚੀ ਸਰਨਾਈਆ। ਜਨ ਭਗਤਾਂ ਮਾਲਕ ਗਹਿਰ ਗੰਭੀਰ, ਪਰਮ ਪੁਰਖ ਅਖਵਾਈਆ। ਜੋ ਭਾਗ ਲਗਾਵੇ ਕਾਇਆ ਮਾਟੀ ਸਾਢੇ ਤਿੰਨ ਹੱਥ ਸਰੀਰ, ਤਤਵ ਤਤ ਸੋਭਾ ਪਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਬਖ਼ਸ਼ੇ ਸਾਚਾ ਨੀਰ, ਜਨਮ ਜਨਮ ਦੀ ਤ੍ਰਿਸ਼ਨਾ ਦਏ ਬੁਝਾਈਆ। ਸਾਚੀ ਚੋਟੀ ਚਤ੍ਹ ਕੇ ਵੇਖੇ ਅਖ਼ੀਰ, ਹਕ਼ੀਕ਼ਤ ਹੱਕ ਖੋਜ ਖੁਜਾਈਆ। ਆਪਣੇ ਮਿਲਣ ਦੀ ਸੱਚੀ ਦੱਸ ਤਦਬੀਰ, ਤਕ਼ਦੀਰ ਦਏ ਬਦਲਾਈਆ। ਇਕੋ ਰੰਗ ਰੰਗਾ ਕੇ ਸ਼ਾਹ ਹਕੀਰ, ਊਚਾਂ ਨੀਚਾਂ ਦਏ ਮਾਣ ਵਡਿਆਈਆ। ਬਣ ਕੇ ਠਾਕਰ ਧੁਰ ਦਾ ਪੀਰ, ਪਰਮ ਪੁਰਖ ਪਰਮਾਤਮ ਆਤਮ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਭਗਤ ਸੁਹੇਲੇ ਤਾਰੇ ਸੰਤ ਫ਼ਕੀਰ, ਫ਼ਿਕਰਾ ਇਕੋ ਆਪਣਾ ਨਾਮ ਸੁਣਾਈਆ।
੩ ਸਾਵਣ ਸ਼ੀਹਨਸ਼ਾਹੀ ਸੰਮਤ ੨ ਬੀਬੀ ਧਨਤੋ ਦੇ ਗ੍ਰਹਿ ਨਜ਼ਾਮ ਪੁਰ ਜ਼ਿਲਾ ਅੰਮ੍ਰਿਤਸਰ
ਜਨ ਭਗਤਾਂ ਪੂਰੀ ਕਰੇ ਆਸਾ, ਤ੍ਰਿਸ਼ਨਾ ਮਾਤ ਨਾ ਰਹੇ ਰਾਈਆ। ਚਰਨ ਪ੍ਰੀਤੀ ਸਾਚਾ ਦੇ ਭਰਵਾਸਾ, ਭਾਂਡਾ ਭਰਮ ਕੂੜ ਤੁੜਾਈਆ। ਮਾਨਸ ਜਨਮ ਕਰ ਦੇ ਰਾਸਾ, ਰਸਤਾ ਆਪਣਾ ਦਏ ਸਮਝਾਈਆ। ਨਾਮ ਜਪਾ ਕੇ ਸਵਾਸ ਸਵਾਸਾ, ਤੂੰ ਮੇਰਾ ਮੈਂ ਤੇਰਾ ਇਕੋ ਰੰਗ ਰੰਗਾਈਆ।
ਸਚਖੰਡ ਦਵਾਰੇ ਕਰ ਕੇ ਵਾਸਾ, ਮੇਲਾ ਮੇਲੇ ਸਹਿਜ ਸੁਭਾਈਆ। ਝਗੜਾ ਮੁਕਾ ਕੇ ਪ੍ਰਿਥਮੀ ਆਕਾਸ਼ਾ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚੀ ਸਰਨਾਈਆ। ਜਨ ਭਗਤਾਂ ਦੇਵੇ ਸਾਚੀ ਸਰਨ, ਦੂਜੀ ਓਟ ਨਾ ਕੋਇ ਦਸਾਈਆ। ਝਗੜਾ ਮੁਕਾ ਕੇ ਜਨਮ ਮਰਨ, ਮਾਰਗ ਆਪਣੇ ਦਏ ਲਗਾਈਆ। ਲੇਖਾ ਰਹੇ ਨਾ ਵਰਨ ਬਰਨ, ਜਾਤ ਪਾਤ ਨਜ਼ਰ ਕੋਇ ਨਾ ਆਈਆ। ਜੋ ਪੂਰਬ ਕੀਤਾ ਪਰਨ, ਪਰਮਾਤਮ ਹੋ ਕੇ ਤੋੜ ਨਿਭਾਈਆ। ਜਨ ਭਗਤਾਂ ਆਇਆ ਫੜਨ, ਫੜ ਬਾਹੋਂ ਗਲੇ ਲਗਾਈਆ। ਚੋਟੀ ਆਇਆ ਚੜ੍ਹਨ, ਮੰਜ਼ਲ ਦੱਸੇ ਬੇਪਰਵਾਹੀਆ। ਕੋਟਾਂ ਵਿਚੋਂ ਭਗਤ ਸੁਹੇਲੇ ਦਰਗਾਹ ਸਾਚੀ ਵੜਨ, ਪਿਛਲਾ ਪੰਧ ਮੁਕਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਜੋ ਦਰਸ ਕਰਨ, ਜੋਤੀ ਜੋਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਾਤਾ ਹੋ ਕੇ ਤਰਨੀ ਤਰਨ, ਜਨ ਭਗਤ ਤਾਰ ਤੁਰਤ ਆਪਣੇ ਵਿਚ ਸਮਾਈਆ।
੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਇਕਬਾਲ ਸਿੰਘ ਦੇ ਗ੍ਰਹਿ ਨਜ਼ਾਮ ਪੁਰਾ ਜ਼ਿਲਾ ਅੰਮ੍ਰਿਤਸਰ
ਜਨ ਭਗਤਾਂ ਸਦਾ ਪ੍ਰਿਤਪਾਲੇ, ਪ੍ਰਿਤਪਾਲਕ ਹੋ ਕੇ ਦਇਆ ਕਮਾਈਆ। ਸਾਚਾ ਮਾਰਗ ਦੱਸੇ ਸੁਖਾਲੇ, ਜੁਗ ਚੌਕੜੀ ਹੁਕਮ ਵਰਤਾਈਆ। ਲਹਿਣਾ ਦੇਣਾ ਦੇਵੇ ਸ਼ਾਹ ਕੰਗਾਲੇ, ਊਚ ਨੀਚ ਨਾ ਕੋਇ ਚਤੁਰਾਈਆ। ਸਤਿ ਦਵਾਰਾ ਵਖਾ ਇਕੋ ਸਚੀ ਧਰਮਸਾਲੇ, ਧਰਮ ਦਵਾਰਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਤਰਾਈਆ। ਜਨ ਭਗਤਾਂ ਦੱਸੇ ਸਾਚੀ ਖੋਜ, ਅੰਤਰ ਅੰਤਰ ਬੂਝ ਬੁਝਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਓਟ, ਦੂਜਾ ਝਗੜਾ ਦਏ ਚੁਕਾਈਆ। ਸਾਚਾ ਮੇਲ ਮਿਲਾ ਕੇ ਨਿਰਮਲ ਜੋਤ, ਜੁਗਾਂ ਦੇ ਵਿਛੜੇ ਜੋੜ ਜੁੜਾਈਆ। ਜਨਮ ਮਰਨ ਦਾ ਕਟ ਕੇ ਰੋਗ, ਸਦ ਹੋਵੇ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਵਾਰ ਕੇ ਲੋਕ ਪਰਲੋਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਆਪਣਾ ਇਕ ਦ੍ਰਿੜਾਈਆ।
੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਹਰਭਜਨ ਸਿੰਘ, ਗੁਰਬਖਸ ਸਿੰਘ, ਗੁਰਦਿਆਲ ਸਿੰਘ ਦੇ ਗ੍ਰਹਿ ਮੈਣੀਆਂ ਜ਼ਿਲਾ ਅੰਮ੍ਰਿਤਸਰ
ਜਨ ਭਗਤਾਂ ਹੋਏ ਜਨਮ ਸੁਹੇਲਾ, ਪ੍ਰਭ ਚਰਨ ਮਿਲੇ ਸਰਨਾਈਆ। ਜੁਗ ਜੁਗ ਵਿਛੜਿਆਂ ਹੋਵੇ ਮੇਲਾ, ਜਗਤ ਦਇਆ ਕਮਾਈਆ। ਨਜ਼ਰੀ ਆਏ ਆਦਿ ਪੁਰਖ ਅਪਰੰਪਰ ਸਵਾਮੀ ਇਕੇਲਾ, ਅਕਲ ਕਲਧਾਰੀ ਬੇਪਰਵਾਹੀਆ। ਮਾਨਸ ਜਨਮ ਸੁਹੰਜਣਾ ਹੋਏ ਵੇਲਾ, ਵਕ਼ਤ ਵਾਰ ਥਿਤ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਹਰਿ ਸਾਚੇ ਪਾਰ ਲੰਘਾਈਆ। ਜਨ ਭਗਤਾਂ ਹੋਵਣ ਵਡ ਵਡ ਭਾਗ, ਹਰਿ ਸਤਿਗੁਰ ਭਾਗ ਲਗਾਈਆ। ਘਰ ਵੇਖਿਆ ਜੋਤ ਜਗਾ ਚਿਰਾਗ਼, ਅੰਧ ਅੰਧੇਰਾ ਦਏ ਮਿਟਾਈਆ। ਰਸਨਾ ਦੇਵੇ ਅਨਰਸ ਸਵਾਦ, ਜਿਸ ਦਾ ਰਸ ਚਖ ਨਾ ਕੋਇ ਸਮਝਾਈਆ। ਸ਼ਬਦੀ ਨਾਮ ਮਾਰ ਆਵਾਜ਼, ਵਾਦ ਵਿਵਾਦ ਦਏ ਮੁਕਾਈਆ। ਦਰ ਦੁਰਮਤ
ਮੈਲ ਧੋ ਕੇ ਦਾਗ਼, ਦਰਦੀ ਹੋ ਕੇ ਵੰਡ ਵੰਡਾਈਆ। ਜਗਤ ਮਾਇਆ ਮਮਤਾ ਮੋਹ ਮੇਟ ਕੇ ਹੰਸ ਬਣਾਏ ਕਾਗ, ਬੁਧੀ ਬਿਬੇਕ ਆਪ ਕਰਾਈਆ। ਸਚ ਪ੍ਰੀਤੀ ਬਖ਼ਸ਼ ਵੈਰਾਗ, ਵੈਰੀ ਅੰਦਰੋਂ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਣਾ ਕੇ ਸਚ ਸਮਾਜ, ਸਾਚਾ ਮਾਰਗ ਇਕ ਵਖਾਈਆ। ਜਨ ਭਗਤਾਂ ਪ੍ਰਭ ਦੇਵੇ ਅਗੰਮੀ ਮਤ, ਜਗਤ ਵਾਲੀ ਨਾ ਕੋਇ ਪੜ੍ਹਾਈਆ। ਮੇਲ ਮਿਲਾ ਕੇ ਪਰਮ ਪੁਰਖ ਪਰਮਾਤਮ ਹੋ ਕੇ ਸਤਿ, ਸਤਿ ਸਤਿਵਾਦੀ ਜੋੜ ਜੁੜਾਈਆ। ਪਰਮ ਪੁਰਖ ਹੋ ਕੇ ਸਿਰ ਰਖੇ ਹੱਥ, ਸਮਰਥ ਦਇਆ ਕਮਾਈਆ। ਵੇਦ ਪੁਰਾਨਾਂ ਤੋਂ ਬਾਹਰ ਗਾਵੇ ਜਸ, ਨਾਮ ਨਾਮੇ ਨਾਲ ਵਡਿਆਈਆ। ਚਰਨ ਕਵਲ ਸਹਾਰਾ ਦੇਵੇ ਸਚ, ਸਚ ਸਾਜਣ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੂੰ ਲੂੰ ਅੰਦਰ ਜਾਏ ਰਚ, ਰਚਨਾ ਆਪਣੀ ਦਏ ਬੁਝਾਈਆ। ਜਨ ਭਗਤਾਂ ਪ੍ਰਭ ਸਦਾ ਸੰਗੀ, ਵਿਛੋੜਾ ਵਿਚ ਨਾ ਕੋਇ ਰਖਾਈਆ। ਦੇਵੇ ਵਸਤ ਸਦਾ ਅਨਮੰਗੀ, ਪਦਾਰਥ ਨਾਮ ਝੋਲੀ ਪਾਈਆ। ਸਾਚੀ ਮੰਜ਼ਲ ਜਾਵੇ ਲੰਘੀ, ਕੂੜ ਕੁੜਿਆਰਾ ਪੰਧ ਮੁਕਾਈਆ। ਮਨੂਆ ਮਨ ਮੇਟ ਫ਼ਰੰਗੀ, ਫ਼ਰਮਾਬਰਦਾਰ ਆਪਣਾ ਲਏ ਬਣਾਈਆ। ਹੋਣ ਨਾ ਦੇਵੇ ਨੰਗੀ ਕੰਡੀ, ਪਿੱਠ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੱਖ ਰਹਿਣ ਨਾ ਦੇਵੇ ਅੰਧੀ, ਅਗਿਆਨ ਅੰਦਰੋਂ ਦਏ ਚੁਕਾਈਆ। ਜਨ ਭਗਤਾਂ ਪ੍ਰਭ ਸਦਾ ਦਿਆਲ, ਦੀਨ ਦੁਨੀ ਵਿਚੋਂ ਬਾਹਰ ਰਖਾਈਆ। ਸ਼ਬਦੀ ਧਾਰ ਬਣਾ ਕੇ ਆਪਣਾ ਲਾਲ, ਗੋਦੀ ਧੁਰ ਦੀ ਲਏ ਟਿਕਾਈਆ। ਜਿਥੇ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਸਚਖੰਡ ਦਵਾਰਾ ਵਖਾਏ ਸਚੀ ਧਰਮਸਾਲ, ਦਰਗਾਹ ਸਾਚੀ ਇਕ ਜਣਾਈਆ। ਜਿਥੇ ਦੀਪਕ ਜੋਤ ਜਗੇ ਬੇਮਿਸਾਲ, ਨੂਰ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਰਗਾਹ ਸਾਚੀ ਦਏ ਸਵਾਲ, ਜਿਥੇ ਸੁਤਿਆਂ ਬਿਨਾ ਪੁਰਖ ਅਕਾਲ ਨਾ ਕੋਇ ਉਠਾਈਆ। ਜਨ ਭਗਤਾਂ ਪ੍ਰਭ ਦੇਵੇ ਸਚ ਘਰਾਨਾ, ਗ੍ਰਹਿ ਮੰਦਰ ਇਕ ਵਖਾਈਆ। ਜਿਥੇ ਵਸੇ ਸ੍ਰੀ ਭਗਵਾਨਾ, ਪੁਰਖ ਅਬਿਨਾਸ਼ੀ ਡੇਰਾ ਲਾਈਆ। ਨਿਰਗੁਣ ਜੋਤ ਦੀਪ ਜਗੇ ਮਹਾਨਾ, ਨੂਰੋ ਨੂਰ ਡਗਮਗਾਈਆ। ਸਚ ਪ੍ਰੇਮ ਦਾ ਹੋਵੇ ਮਹਿਖ਼ਾਨਾ, ਜਾਮ ਇਕੋ ਇਕ ਪਿਆਈਆ। ਮਸਤ ਖ਼ੁਮਾਰੀ ਅੰਦਰ ਕਰੇ ਦੀਵਾਨਾ, ਸੁਰਤੀ ਸ਼ਬਦ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇ ਕੇ ਇਕ ਗਿਆਨਾ, ਪੜਦਾ ਉਹਲਾ ਦਏ ਉਠਾਈਆ। ਜਨ ਭਗਤਾਂ ਬਖ਼ਸ਼ੇ ਸਤਿਸੰਗ ਜਮਾਤ, ਸਚ ਦਰਬਾਰਾ ਇਕ ਜਣਾਈਆ। ਜਿਥੇ ਵਸੇ ਏਕੰਕਾਰ, ਇਕ ਅਕੱਲਾ ਡੇਰਾ ਲਾਈਆ। ਦਰ ਮੰਗਤੇ ਗੁਰ ਅਵਤਾਰ, ਪੀਰ ਪੈਗ਼ੰਬਰ ਝੋਲੀ ਡਾਹੀਆ। ਵੇਖਣਹਾਰਾ ਪਾਵੇ ਸਾਰ, ਲੇਖਾ ਜਾਣੇ ਥਾਉਂ ਥਾਈਂਆ। ਕਲਜੁਗ ਅੰਤਮ ਲੈ ਅਵਤਾਰ, ਨਿਰਗੁਣ ਹੋ ਕੇ ਸਰਗੁਣ ਦਏ ਵਡਿਆਈਆ। ਲੇਖਾ ਜਾਣ ਜਨ ਭਗਤ ਦਵਾਰ, ਹਰਿਜਨ ਸਾਚੇ ਲਹਿਣਾ ਦਏ ਚੁਕਾਈਆ। ਚਰਨ ਪ੍ਰੀਤੀ ਦੇ ਕੇ ਇਕ ਪਿਆਰ, ਪਾਰਬ੍ਰਹਮ ਪ੍ਰਭ ਬਖ਼ਸ਼ੇ ਸਚ ਸਰਨਾਈਆ। ਕਰ ਕਿਰਪਾ ਜਾਏ ਤਾਰ, ਦੁੱਤਰ ਬੇੜਾ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਗੜਾ ਮੁਕਾ ਕੇ ਕੂੜ ਸੰਸਾਰ, ਧੂੜ ਚਰਨ ਟਿੱਕਾ ਮਸਤਕ ਦੇਵੇ ਲਗਾਈਆ।
੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਵਰਿਆਮ ਸਿੰਘ ਦੇ ਗ੍ਰਹਿ ਪਿੰਡ ਤਲਵੰਡੀ ਜ਼ਿਲਾ ਅੰਮ੍ਰਿਤਸਰ
ਜਨ ਭਗਤਾਂ ਪ੍ਰਭ ਦਏ ਭੰਡਾਰ, ਨਾਮ ਨਿਧਾਨਾ ਸ੍ਰੀ ਭਗਵਾਨਾ ਆਪ ਵਰਤਾਈਆ। ਸ਼ਬਦ ਅਗੰਮੀ ਦੇ ਖ਼ੁਮਾਰ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਨਿਰਮਲ ਜੋਤੀ ਕਰਮ ਉਜਿਆਰ, ਅੰਧ ਅੰਧੇਰਾ ਦਏ ਚੁਕਾਈਆ। ਮਹੱਲ ਅਟਲ ਵਖਾਏ ਉਚ ਮਨਾਰ, ਅਗੰਮ ਅਥਾਹ ਬੇਪਰਵਾਹੀਆ। ਪੜਦਾ ਓਹਲਾ ਦੇਵੇ ਪਾੜ, ਦੂਈ ਦਵੈਤੀ ਸ਼ਰਅ ਸ਼ਰਾਇਤੀ ਰਹਿਣ ਕੋਇ ਨਾ ਪਾਈਆ। ਘਰ ਠਾਂਡਾ ਵਖਾ ਸੱਚਾ ਦਰਬਾਰ, ਦਰ ਦਵਾਰਾ ਇਕੋ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਸੁਹੇਲਾ ਇਕ ਅਕੇਲਾ ਏਕੰਕਾਰ, ਆਪਣਾ ਰੰਗ ਰੰਗਾਈਆ। ਜਨ ਭਗਤਾਂ ਹਰਿ ਚਾੜ੍ਹੇ ਰੰਗ, ਪਰਮ ਪੁਰਖ ਵੱਡੀ ਵਡਿਆਈਆ। ਗਹਿਰ ਗੰਭੀਰ ਬੇਨਜ਼ੀਰ ਮਰਦ ਮਰਦਾਨ ਨਾਮ ਵਜਾਏ ਮਰਦੰਗ, ਧੁਨ ਆਤਮਕ ਕਰੇ ਰੁਸ਼ਨਾਈਆ। ਭੇਵ ਅਭੇਦਾ ਖੋਲ੍ਹੇ ਬ੍ਰਹਮ ਹੰ, ਹੰ ਬ੍ਰਹਮ ਪਾਰਬ੍ਰਹਮ ਦਏ ਜਣਾਈਆ। ਲੇਖਾ ਜਾਣ ਪਵਣ ਸਵਾਸ ਦਮ, ਚੰਮ ਦ੍ਰਿਸ਼ਟੀ ਇਸ਼ਟੀ ਅੰਦਰੋਂ ਦਏ ਖੁਲ੍ਹਾਈਆ। ਲੇਖਾ ਮੁਕਾ ਕੇ ਹਰਖ ਸੋਗ ਚਿੰਤਾ ਗ਼ਮ, ਸਾਂਤਕ ਸਤਿ ਸਤਿ ਦਏ ਸਮਝਾਈਆ। ਪੰਚ ਵਿਕਾਰਾ ਮਮਤਾ ਮੋਹ ਮੇਟੇ ਤਮ, ਮਨਸਾ ਜਗਤ ਨਾ ਕੋਇ ਵਧਾਈਆ। ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਸ਼ਬਦ ਅਨਾਦ ਧੁਰ ਦਾ ਦੱਸੇ ਧਰਮ, ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਹਰਿ ਆਪਣੀ ਕਾਰ ਕਮਾਈਆ। ਜਨ ਭਗਤਾਂ ਪ੍ਰਭ ਦੱਸੇ ਠਾਂਡਾ ਦਰਬਾਰ, ਦਰਗਾਹ ਸਾਚੀ ਹੱਕ ਮੁਕਾਮ ਇਕ ਵਖਾਈਆ। ਜਿਥੇ ਵਸੇ ਪਰਵਰਦਿਗਾਰ ਇਕ ਅਕੱਲਾ ਏਕੰਕਾਰ, ਬੈਕੁੰਠ ਨਿਵਾਸੀ ਸੋਭਾ ਪਾਈਆ। ਜਿਸ ਦੀ ਸਿਫ਼ਤ ਕਰੇ ਜੁਗ ਚਾਰ, ਸ਼ਾਸ਼ਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਢੋਲਿਆਂ ਵਿਚ ਸਾਲਾਹੀਆ। ਜਿਸ ਨੂੰ ਨਮਸਤੇ ਨਿਮਸਕਾਰ ਕਰਦੇ ਗੁਰ ਅਵਤਾਰ, ਪੈਗ਼ੰਬਰ ਸਜਦਿਆਂ ਵਿਚ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਖੜ੍ਹੇ ਦਰ ਭਿਖਾਰ, ਖ਼ਾਲੀ ਝੋਲੀ ਰਹੇ ਵਖਾਈਆ। ਸੋ ਲਹਿਣਾ ਦੇਣਾ ਆਦਿ ਜੁਗਾਦਿ ਜੁਗ ਚੌਕੜੀ ਜਾਣੇ ਚਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੋਜ ਖੁਜਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਦੋ ਜਹਾਨਾਂ ਸ਼ਬਦ ਅਗੰਮਾ ਸੁਣਾਏ ਆਪਣੀ ਧਾਰ, ਨਿਰਅੱਖਰ ਅੱਖਰਾਂ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਠਾਂਡਾ ਸੀਤਾ, ਸਤਿ ਸਤਿਵਾਦੀ ਦਰ ਘਰ ਸਾਚਾ ਇਕ ਪ੍ਰਗਟਾਈਆ। ਦਰ ਘਰ ਸਾਚਾ ਇਕ ਸੁਹੰਜਣਾ, ਜਨ ਭਗਤਾਂ ਆਪ ਵਖਾਈਆ। ਜੋਤ ਜਗਾ ਆਦਿ ਨਿਰੰਜਣਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਦਾਤਾ ਬਣ ਕੇ ਦਰਦ ਦੁੱਖ ਭੈ ਭੰਜਨਾ, ਆਵਣ ਜਾਵਣ ਲੱਖ ਚੁਰਾਸੀ ਗੇੜਾ ਦਏ ਮੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਬਣ ਕੇ ਧੁਰ ਦਾ ਸੱਜਣਾ, ਸੁਹੇਲਾ ਹੋ ਕੇ ਆਪਣਾ ਰੰਗ ਰੰਗਾਈਆ। ਸਚ ਪ੍ਰੀਤੀ ਦੇਵੇ ਧੁਰ ਦਾ ਮਜਨਾ, ਦੁਰਮਤ ਮੈਲ ਅੰਦਰ ਬਾਹਰ ਗੁਪਤ ਜਾਹਰ ਦਏ ਧਵਾਈਆ। ਸਚ ਲਲਾਰੀ ਹੋ ਕੇ ਚਾੜ੍ਹੇ ਅਗੰਮੀ ਰੰਗਣਾ, ਜਿਸ ਦਾ ਰੰਗ ਵੇਖੇ ਨਾ ਕੋਇ ਲੋਕਾਈਆ। ਸਾਚੇ ਸੰਤਾਂ ਸਤਿਗੁਰ ਪੂਰਾ ਦੇਵੇ ਪਰਮਾਨੰਦਨਾ, ਨਿਜਾਨੰਦ ਜਿਸ ਦੀ ਕਰੇ ਸ਼ਨਵਾਈਆ। ਪਾਰਬ੍ਰਹਮ ਬ੍ਰਹਮ ਦੱਸੇ ਇਕੋ ਬੰਦਨਾ, ਤੱਤਾਂ ਵਾਲੀ ਸਿਖਿਆ ਨਾ ਕੋਇ ਦ੍ਰਿੜਾਈਆ। ਜਿਸ ਆਦਿ ਜੁਗਾਦਿ ਨਿਤ ਨਵਿਤ ਜਨ ਭਗਤਾਂ ਨਾਤਾ ਨਿਰਗੁਣ ਧਾਰ ਨਿਰਗੁਣ ਨਾਲ ਗੰਢਣਾ, ਸ਼ਬਦੀ ਡੋਰੀ ਤੰਦ ਬੰਧਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਹੇਲਾ ਇਕ ਅਕੇਲਾ ਦਰ ਘਰ ਠਾਂਡਾ ਇਕ ਵਖਾਈਆ। ਦਰ ਘਰ ਠਾਂਡਾ ਸਚਾ ਦਰਬਾਰ, ਧੁਰ ਦਰਬਾਰੀ ਆਪ ਸੁਹਾਇੰਦਾ। ਜਿਥੇ ਵੱਸੇ ਏਕੰਕਾਰ, ਇਕ ਇਕੱਲਾ ਡੇਰਾ ਲਾਇੰਦਾ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਸੁਤ ਦੁਲਾਰਾ ਸ਼ਬਦੀ ਕਰ ਕੇ ਖ਼ਬਰਦਾਰ, ਨਾਮ ਸੰਦੇਸ਼ਾ ਨਰ ਨਰੇਸ਼ਾ ਆਪ ਜਣਾਇੰਦਾ। ਥਿਰ ਘਰ ਚਰਨ ਕਵਲ ਖੋਲ੍ਹਣਹਾਰਾ ਹੱਕ ਕਿਵਾੜ, ਹਕ਼ੀਕ਼ਤ ਆਪਣੇ ਵਿਚੋਂ ਪ੍ਰਗਟਾਇੰਦਾ। ਹੁਕਮ ਵਿਚੋਂ ਹੁਕਮ ਚਲਾ ਕੇ ਸ਼ਬਦ ਸਾਰ, ਮਹਾਂਸਾਰਥੀ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਵਖਾਵੇ ਸਚ ਘਰ, ਜਿਸ ਗ੍ਰਹਿ ਮੰਦਰ ਅੰਦਰ ਆਪਣਾ ਡੇਰਾ ਲਾਇੰਦਾ। ਸਾਚਾ ਮੰਦਰ ਹਰਿ ਕਾ ਦਵਾਰ, ਦੂਜਾ ਨਜ਼ਰ ਕੋਇ ਨਾ ਆਈਆ। ਜਿਥੇ ਝੁਕਦੇ ਗੁਰ ਅਵਤਾਰ, ਪੀਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਸੂਰਜ ਚੰਦ ਨਾ ਕੋਇ ਉਜਿਆਰ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਕਾਗਤ ਕ਼ਲਮ ਨਾ ਲਿਖਣਹਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਦਏ ਨਾ ਕੋਇ ਗਵਾਹੀਆ। ਤੂੰ ਮੇਰਾ ਮੈਂ ਤੇਰਾ ਇਕੋ ਆਏ ਅਗੰਮੀ ਧਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਸੋ ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਨਿਤ ਨਵਿਤ ਜੁਗ ਚੌਕੜੀ ਨਿਰਗੁਣ ਸਰਗੁਣ ਲਏ ਅਵਤਾਰ, ਤਤ ਨਿਵਾਸੀ ਜੋਤ ਪਰਕਾਸ਼ੀ ਕਰਨੀ ਕਰਤਾ ਆਪ ਹੋ ਜਾਈਆ। ਖੇਲੇ ਖੇਲ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰਵਾਜ਼ਾ ਗ਼ਰੀਬ ਨਿਵਾਜਾ ਜਨ ਭਗਤਾਂ ਆਪ ਖੁਲ੍ਹਾਈਆ। ਜਨ ਭਗਤਾਂ ਖੋਲ੍ਹੇ ਸਾਚਾ ਦਰ, ਪੜਦਾ ਉਹਲਾ ਆਪ ਉਠਾਈਆ। ਨਜ਼ਰੀ ਆਵੇ ਨਰਾਇਣ ਨਰ, ਨਰ ਨਰਾਇਣ ਇਕੋ ਰੂਪ ਪਰਗਟਾਈਆ। ਕਰੇ ਖੇਲ ਉਪਰ ਧਰਨੀ ਧਰ, ਧਰਤ ਧੌਲ ਵੇਖ ਵਖਾਈਆ। ਗੁਰਮੁਖ ਸੰਤ ਸੁਹੇਲੇ ਆਤਮ ਪਰਮਾਤਮ ਹੋ ਕੇ ਲਏ ਫੜ, ਸੁਰਤੀ ਸ਼ਬਦੀ ਡੋਰੀ ਤੰਦ ਬੰਧਾਈਆ। ਸਾਚੇ ਮੰਦਰ ਕਾਇਆ ਕਾਅਬੇ ਹੱਕ ਮਹਿਬੂਬ ਵੇਖੇ ਖੜ੍ਹ, ਜਲਵਾਗਰ ਕਰੇ ਸਚ ਰੁਸ਼ਨਾਈਆ। ਲੇਖਾ ਚੁਕਾ ਕੇ ਸੀਸ ਧੜ, ਕਰ ਪਰਕਾਸ਼ ਬਹੱਤਰ ਨੜ, ਨੂਰੋ ਨੂਰ ਡਗਮਗਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਨਾਮ ਨਿਧਾਨਾ ਸ੍ਰੀ ਭਗਵਾਨਾ ਨਿਰਅੱਖਰ ਲਏ ਪੜ੍ਹ, ਜਗਤ ਵਿਦਿਆ ਦਾ ਲੇਖਾ ਦਏ ਮੁਕਾਈਆ। ਭਗਤ ਭਗਵਾਨ ਇਕੋ ਸੋਹਣ ਸਾਚੇ ਘਰ, ਘਰ ਵਿਚ ਘਰ ਵੱਜਦੀ ਰਹੇ ਵਧਾਈਆ। ਜਿਥੇ ਭੌ ਭਿਆਨਕ ਦਾ ਨਹੀਂ ਕੋਈ ਡਰ, ਨਿਰਭੌ ਏਕਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਉਠਾਈਆ। ਜਨ ਭਗਤਾਂ ਦੱਸੇ ਘਰ ਅਵੱਲਾ, ਸਚ ਦਵਾਰਾ ਇਕ ਸੁਹਾਈਆ। ਲਹਿਣਾ ਦੇਣਾ ਚੁਕਾ ਕੇ ਜਲਾ ਥਲਾ, ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਜਿਸ ਗ੍ਰਹਿ ਵੱਸੇ ਇਕ ਇਕੱਲਾ, ਏਕੰਕਾਰਾ ਬੈਠਾ ਸੋਭਾ ਪਾਈਆ। ਜੋਤੀ ਸ਼ਬਦੀ ਧਾਰ ਆਪੇ ਰਲਾ, ਨਿਰਗੁਣ ਹੋ ਕੇ ਨਿਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਘਰ ਠਾਂਡਾ ਇਕ ਪਰਗਟਾਈਆ। ਠਾਂਡਾ ਘਰ ਸੋਭਾਵੰਤ, ਜਨ ਭਗਤ ਮਿਲੇ ਵਡਿਆਈਆ। ਪੁਰਖ ਅਬਿਨਾਸ਼ੀ ਮਿਲੇ ਧੁਰ ਦਾ ਕੰਤ, ਮਾਲਕ ਖ਼ਾਲਕ ਇਕੋ ਸੋਭਾ ਪਾਈਆ। ਲੇਖਾ ਚੁੱਕੇ ਲੱਖ ਚੁਰਾਸੀ ਜੀਵ ਜੰਤ, ਚਾਰੇ ਖਾਣੀ ਝਗੜਾ ਦਏ ਮੁਕਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹਮਸਾਜਣ ਹੋ ਕੇ ਆਪਣਾ ਰੰਗ ਚੜ੍ਹਾਈਆ।
ਬੋਧ ਅਗਾਧਾ ਹੋ ਕੇ ਪੰਡਤ, ਧੁਰ ਦੀ ਸਿਖਿਆ ਦਏ ਸਮਝਾਈਆ। ਪੜਦਾ ਰਹੇ ਨਾ ਬਹਿਸ਼ਤ ਜੰਨਤ, ਸਚ ਦਵਾਰ ਚੜ੍ਹ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲੇ ਨਿਰਗੁਣ ਧਾਰ ਅੰਤ, ਅੰਤਸ਼ਕਰਨ ਅੰਤਰ ਅੰਤਰੀਵ ਵੇਖ ਵਖਾਈਆ। ਜਨ ਭਗਤਾਂ ਦੱਸੇ ਸਚ ਤਰਾਨਾ, ਗਹਿਰ ਗੰਭੀਰ ਆਪਣੀ ਦਇਆ ਕਮਾਈਆ। ਧੁਰ ਦਾ ਦੇਵੇ ਨਾਮ ਨਿਧਾਨਾ, ਅੱਖਰਾਂ ਵਾਲੀ ਕਰੇ ਨਾ ਕੋਇ ਪੜ੍ਹਾਈਆ। ਸ੍ਰਿਸ਼ਟੀ ਗਾਏ ਨਾ ਕੋਈ ਗਾਣਾ, ਹੋਕਾ ਹੱਕ ਹੱਕ ਜਣਾਈਆ। ਮਿਲੇ ਮਹਿਬੂਬ ਮੁਹੱਬਤ ਵਿਚ ਪ੍ਰੇਮ ਪਿਆਰ ਦਾ ਦੇਵੇ ਦਾਨਾ, ਦਾਤਾ ਹੋ ਕੇ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦੇਵੇ ਮਾਣਾ, ਅਭਿਮਾਨ ਅੰਦਰੋਂ ਦਏ ਕਢਾਈਆ। ਜਨ ਭਗਤਾਂ ਪ੍ਰਭ ਕਰੇ ਖੋਜ, ਜੁਗ ਚੌਕੜੀ ਵੇਖ ਵਖਾਈਆ। ਜਨਮ ਕਰਮ ਦਾ ਉਤੋਂ ਲਾਹਵੇ ਬੋਝ, ਭਾਂਡਾ ਭਰਮ ਭੌ ਭੰਨਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅਗਿਆਨ ਦਏ ਚੁਕਾਈਆ। ਕੂੜੀ ਕਿਰਿਆ ਰਹੇ ਨਾ ਹਉਮੇ ਰੋਗ, ਮਮਤਾ ਮੋਹ ਨਾ ਕੋਇ ਵਧਾਈਆ। ਦੀਨ ਦਿਆਲ ਦੱਸੇ ਆਪਣਾ ਜੋਗ, ਜੋਗੀਸ਼ਰਾਂ ਤੋਂ ਪਰੇ ਕਰੇ ਪੜ੍ਹਾਈਆ। ਭਗਤ ਭਗਵਾਨ ਮਿਲ ਕੇ ਜਗਤ ਵਾਸਨਾ ਰਹੇ ਕੋਈ ਨਾ ਰੋਗ, ਸੰਜੋਗੀ ਹੋ ਕੇ ਆਪਣਾ ਜੋੜ ਜੁੜਾਈਆ। ਭਾਗ ਲਗਾ ਕੇ ਕਾਇਆ ਕੋਟ, ਕੂੜ ਕੁਟੰਬ ਦੇਵੇ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਰਸ਼ਨ ਦੇਵੇ ਆਪ ਅਮੋਘ, ਬਿਨ ਤੱਤਾਂ ਤਤ ਕਰੇ ਰੁਸ਼ਨਾਈਆ। ਜਨ ਭਗਤਾਂ ਦੇਵੇ ਸਾਚਾ ਦਰਸ, ਜਗਤ ਅੱਖ ਨਾ ਕੋਇ ਖੁਲ੍ਹਾਈਆ। ਅੰਤਰ ਅੰਤਰ ਮੇਟੇ ਹਰਸ, ਮਿਹਰ ਨਜ਼ਰ ਇਕ ਉਠਾਈਆ। ਪੂਰਬ ਜਨਮ ਦਾ ਲਹਿਣਾ ਦੇਣਾ ਦੇਵੇ ਕ਼ਰਜ਼, ਮਕ਼ਰੂਜ਼ ਹੋ ਕੇ ਝੋਲੀ ਦਏ ਭਰਾਈਆ। ਭਗਤ ਉਧਾਰਨਾ ਪ੍ਰਭ ਦਾ ਫਰਜ਼, ਫ਼ੈਸਲਾ ਹੱਕ ਹੱਕ ਸੁਣਾਈਆ। ਤੂੰ ਮੇਰਾ ਮੈਂ ਤੇਰਾ ਅੰਦਰ ਵੜ ਕੇ ਮੰਦਰ ਚੜ੍ਹ ਕੇ ਦੱਸੇ ਆਪਣੀ ਤਰਜ਼, ਤਰ੍ਹਾ ਤਰ੍ਹਾ ਨਾਲ ਜਣਾਈਆ। ਦੀਨ ਦਿਆਲ ਦੀਨਾ ਨਾਥ ਹੋ ਕੇ ਵੰਡੇ ਦਰਦ, ਦੁੱਖ ਵਿਛੋੜੇ ਵਾਲਾ ਦਏ ਮਿਟਾਈਆ। ਜਨ ਭਗਤਾਂ ਛੁਰੀ ਹਲਾਲ ਕਰੇ ਕੋਈ ਨਾ ਕਰਦ, ਜਗਤ ਖੱਲ ਨਾ ਕੋਇ ਲੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਦਾ ਅਸਚਰਜ, ਅਚਰਜ ਲੀਲਾ ਆਪਣੇ ਹੱਥ ਰਖਾਈਆ। ਜਨ ਭਗਤਾਂ ਪ੍ਰਭ ਦੇਵੇ ਨਾਮ ਗਹਿਰ ਗੰਭੀਰ, ਜਗਤ ਬੁਧੀ ਸਮਝ ਕੋਇ ਨਾ ਪਾਈਆ। ਸਾਚਾ ਜੀਵਣ ਜ਼ਿੰਦਗੀ ਵਿਚੋਂ ਕਰੇ ਤਾਮੀਰ, ਕਾਮਲ ਮੁਰਸ਼ਦ ਬੇਪ੍ਰਵਾਹੀਆ। ਮੰਜ਼ਲ ਚੋਟੀ ਚੜ੍ਹ ਅਖ਼ੀਰ, ਆਖ਼ਰ ਆਪਣਾ ਆਪ ਆਪੇ ਦਏ ਸਮਝਾਈਆ। ਜਿਸ ਦਵਾਰੇ ਬਹਿ ਕੇ ਢੋਲਾ ਗਾਇਆ ਜੁਲਾਹੇ ਕਬੀਰ, ਕ਼ਬਰਾਂ ਦਾ ਲੇਖਾ ਗਿਆ ਮੁਕਾਈਆ। ਅੰਮ੍ਰਿਤ ਰਸ ਪੀ ਕੇ ਧੁਰ ਦਾ ਸੀਰ, ਸ਼ਰਅ ਦੇ ਜ਼ੰਜੀਰ ਗਿਆ ਤੁੜਾਈਆ। ਅੰਦਰੋਂ ਬਦਲ ਕੇ ਆਪਣੀ ਜ਼ਮੀਰ, ਜਾਹਰ ਜਹੂਰ ਪ੍ਰਭ ਦਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰਾ ਸਾਚਾ ਵਰ, ਵਾਹਿਦ ਇਕੋ ਨਜ਼ਰੀ ਆਈਆ। ਵਾਹਿਦ ਇਕੋ ਲਾਸ਼ਰੀਕ, ਸ਼ਰਕਤ ਵਿਚ ਕਦੇ ਨਾ ਆਇੰਦਾ। ਜਿਸ ਦੇ ਹੱਥ ਹੱਕ ਤੌਫੀਕ਼, ਤਾਰੀਫ਼ ਆਪਣੀ ਜਗਤ ਪੈਗ਼ੰਬਰਾਂ ਆਪ ਸੁਣਾਇੰਦਾ। ਕਲਮਾ ਦੱਸ ਹੱਕ ਹਕ਼ੀਕ਼, ਕਾਇਨਾਤ ਅਲਿਫ਼ ਯੇ ਨਾਲ ਪੜ੍ਹਾਇੰਦਾ। ਸੂਫ਼ੀਆਂ ਦੇ ਕੇ ਇਕ ਉਮੀਦ, ਆਮਦ ਵਿਚ ਖ਼ੁਸ਼ਾਮਦ ਵਿਚ ਖ਼ਾਹਿਸ਼ ਸਭ ਦੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਸਚ ਦਵਾਰੇ ਆਪ ਸੁਹਾਇੰਦਾ। ਹਰਿਜਨ ਮਿਲੇ ਦਵਾਰ ਸਚ, ਸਚ ਸਚ ਵਿਚ ਸਮਾਈਆ।
ਭਾਗ ਲਗੇ ਕਾਇਆ ਮਾਟੀ ਕੱਚ, ਪੰਜ ਤਤ ਹੋਏ ਰੁਸ਼ਨਾਈਆ। ਮਨੂਆ ਮਨ ਨਾ ਜਾਏ ਨੱਚ, ਦਹਿ ਦਿਸ਼ਾ ਨਾ ਕੋਇ ਵਡਿਆਈਆ। ਨਿਜ ਨੇਤਰ ਨਿਜ ਲੋਚਨ ਨਿਜ ਗਿਆਨ ਖੋਲ੍ਹੇ ਅੱਖ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਸਰਬ ਸਵਾਮੀ ਪਰਮ ਪੁਰਖ ਪਰਮਾਤਮ ਆਤਮ ਨਜ਼ਰੀ ਆਏ ਪਰਤੱਖ, ਸਾਖਿਆਤ ਸਵੱਛ ਸਰੂਪ ਜਨ ਭਗਤ ਦਰਸ਼ਨ ਪਾਈਆ। ਦੇਵਣਹਾਰ ਵਡਿਆਈ ਪੁਰਖ ਅਕਾਲ ਸਮਰਥ, ਸਰਬ ਜੀਆਂ ਦਾ ਦਾਤਾ ਦਇਆਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹਕ਼ੀਕ਼ਤ ਵਿਚੋਂ ਦਏ ਹੱਕ, ਕੂੜੀ ਕਿਰਿਆ ਵਿਚੋਂ ਬਾਹਰ ਕਢਾਈਆ। ਜਨ ਭਗਤਾਂ ਪ੍ਰਭ ਦੇਵੇ ਸਹਾਰਾ ਚਰਨ ਕਵਲ, ਕਵਲ ਚਰਨ ਇਕ ਦਰਸਾਈਆ। ਮਿਲੇ ਵਡਿਆਈ ਉਪਰ ਧਵਲ, ਧਰਨੀ ਧਰਤ ਵੱਜੇ ਵਧਾਈਆ। ਨਿਰਗੁਣ ਧਾਰ ਹੋ ਕੇ ਜਾਵੇ ਮਵਲ, ਆਤਮ ਪਰਮਾਤਮ ਆਪਣਾ ਰੰਗ ਰੰਗਾਈਆ। ਬੂੰਦ ਸਵਾਂਤੀ ਅੰਮ੍ਰਿਤ ਬਖ਼ਸ਼ੇ (ਨਾਭ) ਕਵਲ, ਝਿਰਨਾ ਝਿਰੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਵਣਹਾਰਾ ਸਾਚਾ ਦਰ, ਬੰਦ ਕਿਵਾੜੀ ਕੁੰਡਾ ਲਾਹੀਆ। ਜਨ ਭਗਤਾਂ ਖੋਲ੍ਹੇ ਬੰਦ ਕਿਵਾੜੀ ਤਾਕੀ, ਤਕਵਾ ਇਕੋ ਇਕ ਜਣਾਈਆ। ਜਾਮ ਪਿਆਏ ਬਣ ਕੇ ਸਾਕੀ, ਪਿਆਲਾ ਧੁਰ ਦਾ ਹੱਥ ਫੜਾਈਆ। ਜਨਮ ਕਰਮ ਦਾ ਲਹਿਣਾ ਰਹੇ ਨਾ ਬਾਕੀ, ਲੱਖ ਚੁਰਾਸੀ ਫਾਸੀ ਦਏ ਕਟਾਈਆ। ਪੂਰਬ ਪੂਰੀ ਹੋਵੇ ਆਸੀ, ਆਸਾ ਤ੍ਰਿਸ਼ਨਾ ਦਏ ਮਿਟਾਈਆ। ਮਾਨਸ ਜਨਮ ਹੋਵੇ ਰਾਸੀ, ਰਸਤਾ ਇਕੋ ਦਏ ਵਖਾਈਆ। ਜਿਥੇ ਮਿਲੇ ਪੁਰਖ ਅਬਿਨਾਸ਼ੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਬਿਨ ਤਤ ਵਜੂਦ ਪ੍ਰੇਮ ਪਿਆਰ ਭਗਤ ਭਗਵਾਨ ਦੀ ਹੁੰਦੀ ਰਹੇ ਹਾਸੀ, ਹਸਤੀ ਵਿਚੋਂ ਹਸਤੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸ਼ਬਦੀ ਧਾਰ ਜਗਤ ਲਾਹਵੇ ਉਦਾਸੀ, ਸਵਾਸ ਸਵਾਸ ਇਕੋ ਨਾਮ ਦ੍ਰਿੜਾਈਆ। ਸਿਫ਼ਤੀ ਨਾਮ ਕੋਟਨ ਕੋਟ ਦੇਣ ਸਲਾਹ, ਅੱਖਰਾਂ ਵਾਲੀ ਦੀਨਾਂ ਮਜ਼੍ਹਬਾਂ ਵਿਚ ਵੰਡ ਵੰਡਾਈਆ। ਸਤਿਗੁਰ ਸ਼ਬਦ ਨਿਰਅੱਖਰ ਧਾਰ ਇਕ ਮਲਾਹ, ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਬੇੜਾ ਬੰਨੇ ਲਾਈਆ। ਜਿਸ ਨੂੰ ਈਸਾ ਮੂਸਾ ਮੁਹੰਮਦ ਮੰਨਿਆ ਨੂਰੀ ਖ਼ੁਦਾ, ਖ਼ੁਦੀ ਤਕੱਬਰ ਸਭ ਦਾ ਦਏ ਮਿਟਾਈਆ। ਜਿਸ ਦੇ ਅੰਦਰ ਰਾਮ ਕ੍ਰਿਸ਼ਨ ਕੋਟਨ ਕੋਟ ਗਏ ਸਮਾ, ਨਾਤਾ ਤਤ ਵਜੂਦ ਤੁੜਾਈਆ। ਜਿਸ ਨੂੰ ਨਾਨਕ ਗੋਬਿੰਦ ਸੀਸ ਗਿਆ ਝੁਕਾ, ਭਾਣੇ ਵਿਚ ਮੰਨੀ ਸਚ ਰਜ਼ਾਈਆ। ਸੋ ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਇਕ ਰਿਹਾ ਅਖਵਾ, ਜਿਸ ਨੇ ਵਿਸ਼ਨ ਬ੍ਰਹਮਾ ਸ਼ਿਵ ਲੱਖ ਚੁਰਾਸੀ ਦੀਨ ਦੁਨੀ ਦਿਤੀ ਉਪਜਾਈਆ। ਜਿਸ ਨੇ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਦਿਤੀ ਬਣਾ, ਪਵਣ ਪਾਣੀ ਹੁਕਮ ਵਰਤਾਈਆ। ਰਵ ਸਸ ਧਰਤ ਧਵਲ ਜ਼ਿਮੀਂ ਅਸਮਾਨ ਦਿਤੇ ਸਜਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਕਰੀ ਰੁਸ਼ਨਾਈਆ। ਜੋ ਘਟ ਘਟ ਅੰਦਰ ਬੈਠਾ ਡੇਰਾ ਲਾ, ਨਿਰਗੁਣ ਹੋ ਕੇ ਸਰਗੁਣ ਹੁਕਮ ਵਰਤਾਈਆ। ਉਹ ਲੱਭੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਕਿਸੇ ਨਾ ਥਾਂ, ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਧਾਰ ਹੱਥ ਕਿਸੇ ਨਾ ਆਈਆ। ਉਹ ਸਾਢੇ ਤਿੰਨ ਹੱਥ ਕਾਇਆ ਮੰਦਰ ਅੰਦਰ ਬੈਠਾ ਡੇਰਾ ਲਾ, ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਬੈਠਾ ਸੋਭਾ ਪਾਈਆ। ਧੁਨ ਆਤਮਕ ਰਾਗ ਸਭ ਨੂੰ ਰਿਹਾ ਸੁਣਾ, ਬਿਨ ਸਤਿਗੁਰ ਸਮਝ ਕਿਸੇ ਨਾ ਆਈਆ। ਸਤਿਗੁਰ ਪੂਰਾ ਕਾਇਆ ਮੰਦਰ ਚੜ੍ਹ ਕੇ, ਬਜਰ ਕਪਾਟੀ ਪੜਦਾ ਲਾਹ ਕੇ,
ਦੀਪਕ ਜੋਤ ਜਗਾ ਕੇ, ਸਾਚਾ ਮੇਲਾ ਲਏ ਮਿਲਾਈਆ। ਦਰ ਆ ਕੇ, ਘਰ ਆ ਕੇ, ਦੁਰ ਦੁਰਾਡਾ ਨੇਰਨ ਨੇਰਾ ਸਵੱਛ ਸਰੂਪੀ ਦਰਸ ਜਾਏ ਦਿਖਾ ਕੇ, ਬਿਨ ਦੇਖਿਆਂ ਬਿਨ ਪੇਖਿਆਂ ਜਨ ਭਗਤਾਂ ਸਾਚੇ ਸੰਤਾਂ ਧਰਵਾਸ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਲੋਕਮਾਤ ਆਪਣਾ ਮਾਰਗ ਜਾਏ ਲਾ ਕੇ, ਦੀਨ ਦੁਨੀ ਜਾਏ ਬਦਲਾ ਕੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਪਾਰ ਲੰਘਾ ਕੇ, ਆਪਣਾ ਖੇਲ ਸਦਾ ਵਰਤਾਈਆ। ਸਭ ਦਾ ਸਤਿਗੁਰ ਆਦਿ ਜੁਗਾਦੀ ਏਕ, ਦੂਜਾ ਨਜ਼ਰ ਨਾ ਆਈਆ। ਜੋ ਹਰ ਘਟ ਰਿਹਾ ਵੇਖ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਬੁਧੀ ਕਰੇ ਬਿਬੇਕ, ਮਮਤਾ ਮੋਹ ਚੁਕਾਈਆ। ਸਚ ਦਵਾਰਾ ਵਖਾਵੇ ਇਕੋ ਸੱਚਾ ਦੇਸ, ਸਚਖੰਡ ਪੜਦਾ ਦਏ ਉਠਾਈਆ। ਪ੍ਰੇਮ ਪਿਆਰ ਪ੍ਰੀਤੀ ਅੰਦਰ ਆਤਮ ਪਰਮਾਤਮ ਦਾ ਖੁਲ੍ਹੇ ਭੇਤ, ਸੁਰਤੀ ਸ਼ਬਦ ਨਾਲ ਜੁੜਾਈਆ। ਸਤਿਗੁਰ ਪਾਉਣਾ ਕੋਈ ਬੱਚਿਆਂ ਵਾਲੀ ਨਹੀਂ ਖੇਡ, ਬਿਨਾ ਹਰਿ ਕਿਰਪਾ ਸਤਿਗੁਰ ਹੱਥ ਕਿਸੇ ਨਾ ਆਈਆ। ਜੋ ਵੇਖੇ ਨੇਤਨ ਨੇਤ, ਜਿਸ ਭਗਤ ਉਧਾਰੇ ਕੇਤੀ ਕੇਤ, ਜੁਗ ਜੁਗ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਲਕ ਬਣ ਕੇ ਇਕ ਨਰੇਸ਼, ਧੁਰ ਦਾ ਹੁਕਮ ਇਕ ਵਰਤਾਈਆ। ਜੇ ਮਾਰਗ ਲੱਭੋ ਸੱਚਾ, ਸਚ ਸਵਾਸੀ ਦਏ ਸਮਝਾਈਆ। ਸਤਿਗੁਰ ਸ਼ਬਦ ਕਦੇ ਨਾ ਹੋਵੇ ਕੱਚਾ, ਕੱਚਿਆਂ ਨੂੰ ਪੱਕੇ ਦਏ ਬਣਾਈਆ। ਜਨ ਭਗਤੋ ਤੁਹਾਨੂੰ ਕਿਹੜੀ ਲੋੜ ਜਾਣ ਦੀ ਮੱਕਾ, ਕਾਇਆ ਕਾਅਬੇ ਹੋਏ ਰੁਸ਼ਨਾਈਆ। ਪੜ੍ਹਨ ਦੀ ਲੋੜ ਨਹੀਂ ਬੱਬਾ, ਭੱਬਾ ਵਾਲੀ ਪੜ੍ਹਾਈਆ। ਮਨ ਨੇ ਸਭ ਦੇ ਉਤੇ ਪਾਇਆ ਦੱਬਾ, ਸੁਰਤੀ ਅੰਦਰ ਦਿਤੀ ਛੁਪਾਈਆ। ਬਿਨ ਸਤਿਗੁਰ ਕਿਰਪਾ ਕਿਸੇ ਨਾ ਲੱਭਾ, ਰੋਂਦੀ ਵੇਖੋ ਜਗਤ ਲੋਕਾਈਆ। ਸਦਾ ਸਦਾ ਸਤਿਗੁਰ ਸ਼ਬਦ ਮਾਲਕ ਸਭ ਦਾ ਹੱਬਾ, ਜਿਸ ਸ਼ਬਦ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗੀਤਾ ਗਿਆਨ ਖਾਣੀ ਬਾਣੀ ਢੋਲੇ ਸਰਬ ਗਾਈਆ। ਉਹਦਾ ਕੋਈ ਆਕਾਰ ਨਹੀਂ ਊੜਾ ਐੜਾ ਈੜੀ ਸੱਸਾ ਹਾਹਾ ਕੱਕਾ, ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਜੋ ਸਦਾ ਸੁਹੇਲਾ ਇਕ ਇਕੇਲਾ ਚਾਰ ਕੁੰਟ ਦਹਿ ਦਿਸ਼ਾ ਫਿਰੇ ਨੱਠਾ, ਦਿਵਸ ਰੈਣ ਆਪਣੀ ਸੇਵ ਕਮਾਈਆ। ਸਦਾ ਸਦਾ ਸਦ ਜਨ ਭਗਤਾਂ ਖਾਤਰ ਖੋਲ੍ਹੇ ਆਪਣਾ ਹੱਟਾ, ਹਟਵਾਣਾ ਹੋ ਕੇ ਆਪਣਾ ਨਾਮ ਦਏ ਵਰਤਾਈਆ। ਅੰਦਰੋਂ ਸਹਿਜ ਨਾਲ ਮਨ ਦਾ ਬਾਹਰ ਕੱਢ ਕੇ ਰੱਟਾ, ਰਾਹ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਗੰਮੀ ਲਾ ਕੇ ਸੱਟਾ, ਸੋਇਆਂ ਸੁਤਿਆਂ ਲਏ ਜਗਾਈਆ। ਸ੍ਰਿਸ਼ਟੀ ਵੇਖੀ ਜਗਤ ਬਹੁ ਵਾਸ, ਦੀਨ ਦੁਨੀ ਨਜ਼ਰੀ ਆਈਆ। ਸਿਫ਼ਤਾਂ ਵਾਲੀ ਸਾਰੇ ਗਾਉਦੇ ਗਾਥ, ਅੱਲਾ ਵਾਹਿਗੁਰੂ ਰਾਮ ਨਾਮ ਓਮ ਜਗਤ ਪੜ੍ਹਾਈਆ। ਸਭ ਦਾ ਮਾਲਕ ਇਕ ਅਬਿਨਾਸ਼, ਜੋ ਹਰ ਘਟ ਰਖੇ ਵਾਸ, ਨਿਰਗੁਣ ਜੋਤ ਪ੍ਰਕਾਸ਼, ਸ਼ਬਦ ਸਰੂਪ ਗੁਣਤਾਸ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਜੇ ਓਸ ਦੇ ਹਵਾਲੇ ਕਰ ਦਿਉ ਆਪਣਾ ਆਪ, ਤੁਹਾਡੇ ਅੰਦਰੋਂ ਕੋਟ ਜਨਮ ਦੇ ਦੂਰ ਹੋ ਜਾਣ ਪਾਪ, ਪਤਿਤ ਪੁਨੀਤ ਦਏ ਕਰਾਈਆ। ਸਤਿਗੁਰ ਹੋ ਕੇ ਤੁਹਾਡੀ ਮੇਟ ਦੇਵੇ ਅੰਧੇਰੀ ਰਾਤ, ਸਦਾ ਚੜ੍ਹੀ ਰਹੇ ਪਰਭਾਤ, ਆਵਾਜ਼ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦਾ ਸੱਚਾ ਰਸਤਾ ਆਦਿ ਜੁਗਾਦਿ ਇਕੋ ਨਜ਼ਰੀ ਆਈਆ। ਸਤਿਗੁਰ ਰਸਤਾ ਕਦੇ ਨਾ ਦੇਵੇ ਬਦਲ, ਬਦਲੀ ਕਰੇ ਜਗਤ ਲੋਕਾਈਆ। ਸਚਪੰਡ ਦਵਾਰੇ ਬਹਿ ਕੇ ਕਰੇ ਅਦਲ, ਦੋ ਜਹਾਨਾਂ ਹੁਕਮ ਵਰਤਾਈਆ।
ਗੁਰਮੁਖੋ ਬਿਨਾ ਸਤਿਗੁਰੂ ਕਿਸੇ ਕੰਮ ਨਹੀਂ ਆਉਦਾ ਯਤਨ, ਯਥਾਰਥ ਪਰਮਾਰਥ ਸਵਾਰਥ ਸਾਚੇ ਘਰ ਨਾ ਕੋਇ ਮਿਲਾਈਆ। ਸਤਿਗੁਰ ਸ਼ਬਦ ਲੈ ਜਾਏ ਤੁਹਾਨੂੰ ਓਸ ਵਤਨ, ਜਿਸ ਵਿਚੋਂ ਹੋਈ ਜੁਦਾਈਆ। ਜਿਥੇ ਹਿੰਦੂ ਮੁਸਲਿਮ ਸਿਖ ਈਸਾਈ ਦਾ ਇਕੋ ਪੱਤਨ, ਗੁਰ ਅਵਤਾਰ ਪੈਗ਼ੰਬਰ ਬਹਿ ਕੇ ਪ੍ਰਭ ਦਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਸਾਚੇ ਭਗਤਾਂ ਸੰਤਾਂ ਗੁਰਮੁਖਾਂ ਸੂਫ਼ੀਆਂ ਆਪਣਾ ਮਾਰਗ ਰਾਹ ਰਹਿਬਰ ਹੋ ਕੇ ਕਾਇਆ ਮੰਦਰ ਅੰਦਰ ਆਵੇ ਦੱਸਣ, ਦਹਿ ਦਿਸ਼ਾ ਭਰਮ ਨਾ ਕੋਇ ਭੁਲਾਈਆ। ਸ਼ਬਦ ਗੁਰੂ ਨਾਤਾ ਨਾਲ ਦੇਹ, ਦੇਹ ਸ਼ਬਦ ਗੁਰੂ ਅਖਵਾਈਆ। ਨਿਰਗੁਣ ਸਰਗੁਣ ਲੱਗੇ ਨੇਂਹ, ਦੋ ਜਹਾਨ ਵੱਜੇ ਵਧਾਈਆ। ਜਿਸ ਵੇਲੇ ਤਨ ਮਾਟੀ ਹੋ ਜਾਏ ਖੇਹ, ਮੜ੍ਹੀ ਗੋਰ ਵਿਚ ਸਮਾਈਆ। ਸਤਿਗੁਰ ਸ਼ਬਦ ਫੇਰ ਵੀ ਭਗਤਾਂ ਉਤੇ ਬਰਖ ਆਪਣਾ ਮੇਂਹ, ਮੇਘ ਅੰਮ੍ਰਿਤ ਆਪ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਕਰ, ਦੇਹ ਸ਼ਬਦ ਜੋਤ ਮਿਲ ਕੇ ਆਪਣੀ ਕਾਰ ਕਮਾਈਆ। ਦੇਹ ਸ਼ਬਦ ਜੋਤ ਨਾ ਹੁੰਦਾ ਰਿਸ਼ਤਾ, ਪ੍ਰਭ ਦਾ ਸੱਜਣ ਨਜ਼ਰ ਕੋਇ ਨਾ ਆਈਆ। ਨਾ ਕੋਈ ਹੁਕਮ ਦੇਂਦਾ ਜਬਰਾਈਲ ਇਜ਼ਰਾਈਲ ਮੇਕਾਈਲ ਅਸਰਾਫ਼ੀਲ ਫ਼ਰਿਸ਼ਤਾ, ਫ਼ਰਿਸਤ ਹੱਥ ਨਾ ਕੋਇ ਫੜਾਈਆ। ਇਹ ਭੇਵ ਸਮਝਣ ਵਾਲਾ ਆਹਿਸਤਾ ਆਹਿਸਤਾ ਆਹਿਸਤਾ, ਜਿਸ ਵੇਲੇ ਚੋਟੀ ਮੰਜ਼ਲ ਚੜ੍ਹ ਕੇ ਪ੍ਰਭ ਦਾ ਦਰਸ਼ਨ ਪਾਈਆ। ਫੇਰ ਪੱਕਾ ਹੋ ਜਾਏ ਨਿਸਚਾ, ਜਗਤ ਵਾਸਨਾ ਸਕੇ ਨਾ ਕੋਇ ਡੁਲਾਈਆ। ਜਿਧਰ ਵੇਖੇ ਓਧਰ ਏਕਾ ਰੂਪ ਦਿਸਦਾ, ਘਟ ਘਟ ਰਮਿਆ ਬੇਪਰਵਾਹੀਆ।
੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਅਮਰੀਕ ਸਿੰਘ ਦੇ ਗ੍ਰਹਿ ਪਿੰਡ ਰੂਪੋ ਵਾਲੀ ਜ਼ਿਲਾ ਅੰਮ੍ਰਿਤਸਰ
ਜਨ ਭਗਤਾਂ ਪ੍ਰਭ ਦੇਵੇ ਸਾਚੀ ਓਟ, ਚਰਨ ਕਵਲ ਸਚ ਸਰਨਾਈਆ। ਸ਼ਬਦੀ ਧਾਰ ਅੰਦਰੋਂ ਕੱਢੇ ਖੋਟ, ਕੂੜੀ ਕਿਰਿਆ ਦਏ ਮਿਟਾਈਆ। ਭਾਗ ਲਗਾਏ ਕਾਇਆ ਮਾਟੀ ਸਾਚੇ ਕੋਟ, ਕੰਚਨ ਗੜ੍ਹ ਦਏ ਵਡਿਆਈਆ। ਕਰ ਪ੍ਰਕਾਸ਼ ਨਿਰਮਲ ਜੋਤ, ਅੰਧ ਅੰਧਿਆਰ ਦਏ ਗਵਾਈਆ। ਮਨ ਮਤ ਬੁਧੀ ਦੀ ਰਹਿਣ ਨਾ ਦੇਵੇ ਸੋਚ, ਧੁਰ ਫ਼ਰਮਾਨਾ ਇਕ ਸੁਣਾਈਆ। ਹਉਮੇ ਹੰਗਤਾ ਮੇਟ ਕੇ ਰੋਗ, ਹੰ ਬ੍ਰਹਮ ਦਏ ਸਮਝਾਈਆ। ਸਾਚਾ ਨਾਮ ਧੁਰ ਦਾ ਜੋਗ, ਕੱਪੜ ਤਨ ਨਾ ਕੋਇ ਰੰਗਾਈਆ। ਝਗੜਾ ਮੁਕਾ ਕੇ ਚੌਦਾਂ ਲੋਕ, ਪਰਲੋਕ ਦਾ ਲੇਖਾ ਦਏ ਗਵਾਈਆ। ਤੂੰ ਮੇਰਾ ਮੈਂ ਤੇਰਾ ਸਾਚਾ ਦੱਸ ਸਲੋਕ, ਸੋਹੰ ਕਰੇ ਹੱਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਜਨ ਭਗਤਾਂ ਪ੍ਰਭ ਦਏ ਸਹਾਰਾ, ਲੋਕਮਾਤ ਮਿਹਰ ਨਜ਼ਰ ਉਠਾਈਆ। ਸੱਚਾ ਦੱਸੇ ਇਕ ਕਿਨਾਰਾ, ਜਿਸ ਪੱਤਨ ਬੈਠਾ ਬੇਪਰਵਾਹੀਆ। ਸਚ ਬੁਝਾਏ ਸਚਖੰਡ ਦਵਾਰਾ, ਦਰਗਾਹ ਸਾਚੀ ਨਜ਼ਰੀ ਆਈਆ। ਜਿਥੇ ਵਸਣ ਗੁਰ ਅਵਤਾਰਾ, ਪੈਗ਼ੰਬਰ ਪ੍ਰਭ ਦਰਸ਼ਨ ਕਰ ਕਰ ਖ਼ੁਸ਼ੀ ਮਨਾਈਆ। ਭਗਤਾਂ ਮਿਲੇ ਸਚ ਭੰਡਾਰਾ, ਹਰਿ ਕਰਤਾ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਦਰਵੇਸ਼ ਮੰਗਣ ਭਿਖਾਰਾ, ਭਿੱਖਕ ਹੋ ਕੇ ਝੋਲੀ ਅਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰ ਸਰਨਾਈਆ। ਜਨ ਭਗਤਾਂ ਦੇਵੇ ਸਰਨਗਤ, ਸਾਹਿਬ
ਸਵਾਮੀ ਦਇਆ ਦਇਆ ਕਮਾਈਆ। ਅੰਤਰ ਆਤਮ ਉਪਜੇ ਬ੍ਰਹਮ ਮਤ, ਪਾਰਬ੍ਰਹਮ ਨਿਰਅੱਖਰ ਧਾਰ ਸਮਝਾਈਆ। ਨਾੜ ਬਹੱਤਰ ਤਨ ਵਜੂਦ ਕਾਇਆ ਮਾਟੀ ਨਾ ਉਬਲੇ ਰੱਤ, ਰਤਨ ਅਮੋਲਕ ਨਾਮ ਪਦਾਰਥ ਵਸਤ ਅਮੋਲਕ ਝੋਲੀ ਪਾਈਆ। ਭੇਵ ਅਭੇਦਾ ਅਛਲ ਅਛੇਦਾ ਖੋਲ੍ਹ ਕੇ ਸਚ, ਸਤਿ ਸਤਿਵਾਰਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧੁਨ ਦਏ ਉਪਜਾਈਆ। ਨਾਮ ਜੈਕਾਰਾ ਬੋਲ ਅਲੱਖ, ਪ੍ਰਗਟ ਹੋ ਆਪ ਪਰਤੱਖ, ਸਾਖਿਆਤ ਸਵੱਛ ਸਰੂਪੀ ਆਪਣਾ ਪੜਦਾ ਦਏ ਚੁਕਾਈਆ। ਆਤਮ ਪਰਮਾਤਮ ਸਾਂਝਾ ਦੱਸ ਕੇ ਜਸ, ਹਕ਼ੀਕ਼ਤ ਵਿਚੋਂ ਪ੍ਰਗਟਾਏ ਹੱਕ, ਹੁਕਮ ਨਾਲ ਹੁਕਮ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਹਿਬ ਸਮਰਥ, ਦਾਤਾ ਹੋ ਕੇ ਦਇਆ ਕਮਾਈਆ। ਜਨ ਭਗਤਾਂ ਪ੍ਰਭ ਦੇਵਣਹਾਰਾ ਦਾਤ, ਦਇਆਵਾਨ ਅਖਵਾਈਆ। ਜੁਗ ਚੌਕੜੀ ਬਦਲਣਹਾਰਾ ਸਮਾਜ, ਦੀਨਾਂ ਮਜ਼੍ਹਬਾਂ ਲੇਖਾ ਦਏ ਮੁਕਾਈਆ। ਸਤਿ ਧਰਮ ਚਲਾਵਣਹਾਰਾ ਰਿਵਾਜ, ਊਚਾਂ ਨੀਚਾਂ ਇਕੋ ਰੰਗ ਰੰਗਾਈਆ। ਨਾਮ ਭੰਡਾਰਾ ਬਖ਼ਸ਼ਣਹਾਰਾ ਦਾਦ, ਦੌਲਤ ਧੁਰ ਦੀ ਆਪ ਵਖਾਈਆ। ਤੂੰ ਮੇਰਾ ਮੈਂ ਤੇਰਾ ਭਗਤ ਭਗਵਾਨ ਦੱਸੇ ਗਾਥ, ਗਹਿਰ ਗੰਭੀਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਗੰਮੀ ਸੁਣਾ ਆਵਾਜ਼, ਸੋਈ ਸੁਰਤ ਆਪ ਉਠਾਈਆ। ਜਨ ਭਗਤਾਂ ਪ੍ਰਭ ਖੋਲ੍ਹੇ ਸੁਰਤੀ, ਸਤਿ ਸਤਿ ਨਾਲ ਮਿਲਾਈਆ। ਧਾਰ ਦੱਸੇ ਅਗੰਮੀ ਧੁਰ ਦੀ, ਧਰਮ ਦਵਾਰਾ ਇਕ ਜਣਾਈਆ। ਖੇਲ ਵਖਾਏ ਪੂਰੇ ਸਤਿਗੁਰ ਦੀ, ਜੋ ਆਦਿ ਜੁਗ ਚੌਕੜੀ ਨਿਤ ਨਵਿਤ ਆਪਣਾ ਖੇਲ ਵਖਾਈਆ। ਲੋੜ ਰਹੇ ਨਾ ਦੇਵਤ ਸੁਰ ਦੀ, ਪੈਗ਼ੰਬਰ ਪੀਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰਾ ਸਾਚਾ ਵਰ, ਸਾਚੀ ਦਾਤ ਇਕ ਵਰਤਾਈਆ। ਜਨ ਭਗਤਾਂ ਪ੍ਰਭ ਦੇਵੇ ਨਾਮ ਅਮੋਲਕ, ਅਨਮੁਲੜਾ ਝੋਲੀ ਪਾਈਆ। ਆਪ ਟਿਕਾਏ ਕਾਇਆ ਗੋਲਕ, ਗੋਲਾ ਮਨ ਲਏ ਬਣਾਈਆ। ਕਰੇ ਖੇਲ ਸਾਹਿਬ ਅਨਡੋਲਤ, ਅਡੁਲ ਦਏ ਜਣਾਈਆ। ਨਾਮ ਜਣਾਏ ਬਿਨ ਰਸਨਾ ਜਿਹਵਾ ਅਨਬੋਲਤ, ਧਾਰ ਧਾਰ ਵਿਰੋਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਹਿਜ ਸੁਭਾਈਆ। ਜਨ ਭਗਤਾਂ ਪ੍ਰਭ ਖੋਲ੍ਹੇ ਪੜਦਾ, ਓਹਲਾ ਰਹਿਣ ਕੋਇ ਨਾ ਪਾਈਆ। ਭੇਵ ਖੁਲ੍ਹਾਵੇ ਆਪਣੇ ਘਰ ਦਾ, ਘਰ ਮੰਦਰ ਕਰੇ ਰੁਸ਼ਨਾਈਆ। ਰੂਪ ਵਖਾਏ ਨਰਾਇਣ ਨਰ ਦਾ, ਨਰ ਹਰਿ ਆਪਣੀ ਕਾਰ ਕਮਾਈਆ। ਇਸ਼ਨਾਨ ਕਰਾਏ ਸਾਚੇ ਸਰ ਦਾ, ਦੁਰਮਤ ਮੈਲ ਧਵਾਈਆ। ਜੋ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਪੜ੍ਹਦਾ, ਚਾਰੇ ਖਾਣੀ ਚਾਰੇ ਬਾਣੀ ਲੇਖਾ ਜਾਏ ਮੁਕਾਈਆ। ਸਾਚੀ ਮੰਜ਼ਲ ਬਿਨ ਪੌੜੀ ਡੰਡੇ ਚੜ੍ਹਦਾ, ਮੁਕਾਮੇ ਹੱਕ ਮਿਲ ਕੇ ਆਪਣਾ ਰੰਗ ਰੰਗਾਈਆ। ਬਿਨ ਨੈਣ ਬਿਨ ਨੇਤਰ ਬਿਨ ਅੱਖ ਪ੍ਰਤੱਖ ਪ੍ਰਭ ਦਾ ਦਰਸ਼ਨ ਕਰਦਾ, ਜੋਤੀ ਜੋਤ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਸਚਖੰਡ ਦਵਾਰੇ ਖੜਦਾ, ਦਰਗਾਹ ਸਾਚੀ ਲਏ ਟਿਕਾਈਆ। ਜਨ ਭਗਤਾਂ ਪ੍ਰਭ ਦੇਵੇ ਘਰ ਅਗੰਮ, ਮਹੱਲ ਅਟਲ ਇਕ ਸੁਹਾਈਆ। ਜਿਥੇ ਨਾ ਜਨਮੇ ਨਾ ਜਾਏ ਮਰ, ਮਰਨ ਜੰਮਣ ਵਿਚ ਕਦੇ ਨਾ ਆਈਆ। ਨਾ ਕੋਇ ਪਵਣ ਸਵਾਸ ਲੈਣਾ ਪਏ ਦਮ, ਤੱਤਾਂ ਦਾ ਲੇਖਾ ਦਏ ਚੁਕਾਈਆ। ਨਾ ਕੋਈ ਕੂੜ ਕੁੜਿਆਰ ਹੋਵੇ ਭਰਮ, ਮਨਸਾ ਮਨ ਨਾ ਕਇ ਵਧਾਈਆ। ਨਾ ਕੋਈ ਦੀਨ ਮਜ਼੍ਹਬ ਜਾਤ ਪਾਤ ਧਰਮ, ਇਸ਼ਟ ਤੱਤਾਂ ਵਾਲਾ ਨਾ ਕੋਇ ਵਖਾਈਆ। ਕਰੇ ਖੇਲ ਆਪ ਨਿਹਕਰਮੀ ਸਾਚਾ ਕਰਮ,
ਕਰਮ ਕਾਂਡ ਦਾ ਲੇਖਾ ਦਏ ਮੁਕਾਈਆ। ਜਨ ਭਗਤਾਂ ਸਾਚੇ ਸੰਤਾਂ ਚਰਨ ਕਵਲ ਦੇਵੇ ਸਾਚੀ ਸਰਨ, ਸਰਨਗਤ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝਗੜਾ ਮੁਕਾ ਕੇ ਵਰਨ ਬਰਨ, ਆਤਮ ਬ੍ਰਹਮ ਦਏ ਦ੍ਰਿੜਾਈਆ। ਜਨ ਭਗਤਾਂ ਦੱਸੇ ਅੰਤਰ ਆਤਮ ਸਤਿ, ਦੂਜੀ ਵੰਡ ਨਾ ਕੋਇ ਵੰਡਾਈਆ। ਧੀਰਜ ਸੰਤੋਖ ਦੇ ਕੇ ਯਤ, ਯਥਾਰਥ ਆਪਣਾ ਭੇਵ ਖੁਲ੍ਹਾਈਆ। ਨਾਮ ਨਿਧਾਨਾ ਦੇ ਕੇ ਵਥ, ਵਸਤ ਅਮੋਲਕ ਝੋਲੀ ਪਾਈਆ। ਲੱਖ ਚੁਰਾਸੀ ਵਿਚੋਂ ਲੱਭ, ਪੜਦਾ ਉਹਲਾ ਦਏ ਉਠਾਈਆ। ਜਨਮ ਕਰਮ ਦਾ ਲੇਖਾ ਮੁਕਾ ਕੇ ਸਭ, ਲਖ ਚੁਰਾਸੀ ਗੇੜਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਅੰਮ੍ਰਿਤ ਝਿਰਨਾ ਝਿਰਾਏ ਕਵਲ ਨਭ, ਬੂੰਦ ਸਵਾਂਤੀ ਮੁਖ ਪਵਾਈਆ। ਜਨ ਭਗਤਾਂ ਦੇਵੇ ਬੂੰਦ ਸਵਾਂਤ, ਅੰਮ੍ਰਿਤ ਰਸ ਇਕ ਚਖਾਈਆ। ਨਜ਼ਰੀ ਆਏ ਇਕ ਇਕਾਂਤ, ਇਕ ਇਕੱਲਾ ਸੋਭਾ ਪਾਈਆ। ਜੋ ਵੇਸ ਵਟਾਏ ਜੁਗ ਚੌਕੜੀ ਬਹੁ ਬਿਧ ਭਾਂਤ, ਭਾਵਨਾ ਵੇਖੇ ਜਗਤ ਲੋਕਾਈਆ। ਕਲਜੁਗ ਅੰਤ ਮੇਟੇ ਅੰਧੇਰੀ ਰਾਤ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਨੌਂ ਖੰਡ ਪ੍ਰਿਥਮੀ ਸੱਤ ਦੀਪ ਇਕੋ ਦੱਸੇ ਜਾਤ, ਧੁਰ ਦੀ ਕਰੇ ਸਚ ਪੜ੍ਹਾਈਆ। ਸਭ ਦਾ ਲਹਿਣਾ ਦੇਣਾ ਕਰਮ ਧਰਮ ਲਏ ਵਾਚ, ਵਾਚਕ ਕੋਈ ਬਚਨ ਨਾ ਸਕੇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨਾਲ ਆਪਣਾ ਕਰੇ ਇਤਫ਼ਾਕ, ਵਫ਼ਾਤ ਅੰਦਰੋਂ ਦਏ ਕਢਾਈਆ। ਜਨ ਭਗਤਾਂ ਦੇਵੇ ਇਤਮੀਨਾਨ, ਤਸੱਲੀ ਨਾਲ ਸਮਝਾਈਆ। ਕਲਜੁਗ ਕੂੜੀ ਕਿਰਿਆ ਮਿਟੇ ਜਹਾਨ, ਲੋਕਮਾਤ ਰਹਿਣ ਨਾ ਪਾਈਆ। ਸਾਚੀ ਸਿਖਿਆ ਦੇਵੇ ਇਕ ਭਗਵਾਨ, ਪਰਮ ਪੁਰਖ ਆਤਮ ਪਰਮਾਤਮ ਕਰੇ ਪੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਮੰਤਰ ਧੁਰ ਦਾ ਇਕੋ ਗਾਣ, ਗਾਵਤ ਗਾ ਗਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਜਣ ਦੇਵੇ ਸਾਚਾ ਦਾਨ, ਦਾਤਾ ਹੋ ਕੇ ਆਪ ਵਰਤਾਈਆ।