੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਸੁਰੈਣ ਸਿੰਘ ਦੇ ਗ੍ਰਹਿ ਜੰਡਿਆਲਾ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਮੇਰਾ ਮਾਲਕ ਪਾਰਬ੍ਰਹਮ, ਆਦਿ ਜੁਗਾਦੀ ਏਕੰਕਾਰਾ ਇਕ ਅਖਵਾਇੰਦਾ। ਜਿਸ ਦਵਾਰੇ ਹੋਵੇ ਮੇਰਾ ਜਰਮ, ਜਨਮ ਮਰਨ ਗੇੜ ਨਾ ਕੋਇ ਰਖਾਇੰਦਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਬਖ਼ਸ਼ੇ ਇਕੋ ਸਰਨ, ਦੂਜੀ ਓਟ ਨਾ ਕੋਇ ਤਕਾਇੰਦਾ। ਥਿਰ ਘਰ ਦਵਾਰੇ ਮੇਰਾ ਉਪਜੇ ਕਰਮ, ਕਾਂਡਾ ਵਿਚ ਹਿੱਸਾ ਨਾ ਕੋਇ ਜਣਾਇੰਦਾ। ਖੇਲ ਕਰਾਏ ਕਰਨੀ ਕਰਨ, ਕਰਤਾ ਪੁਰਖ ਹੁਕਮ ਵਰਤਾਇੰਦਾ। ਝਗੜਾ ਮੁਕਾਵਾਂ ਵਰਨ ਬਰਨ, ਜਾਤ ਪਾਤ ਦੀਨ ਮਜ਼੍ਹਬ ਵਿਚ ਕਦੇ ਨਾ ਆਇੰਦਾ। ਤਨ ਵਜੂਦ ਮੇਰਾ ਜਾਣੇ ਕੋਇ ਨਾ ਮਾਟੀ ਚਰਮ, ਹੱਡ ਮਾਸ ਨਾੜੀ ਰੰਗ ਨਾ ਕੋਇ ਰੰਗਾਇੰਦਾ। ਇਕੋ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਰਖਾਂ ਸਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਤਿ ਕਹੇ ਮੇਰਾ ਜਾਣੇ ਨਾ ਕੋਇ ਸਰੂਪ, ਜਗ ਨੈਣਾਂ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਅੰਧੇਰਾ ਅੰਧ ਕੂਪ, ਕਲਜੁਗ ਤਰੇਤਾ ਦੁਆਪਰ ਆਪ ਹੰਢਾਈਆ। ਝਗੜਾ ਮੁਕਾਵਾਂ ਜੂਠ ਝੂਠ, ਕੂੜੀ ਕਿਰਿਆ ਮਾਇਆ ਮਮਤਾ ਮੋਹ ਚੁਕਾਈਆ। ਡੰਕਾ ਵਜਾਵਾਂ
ਚਾਰੋਂ ਕੂਟ, ਨਾਮ ਨਿਧਾਨਾ ਕਰ ਸ਼ਨਵਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਲੱਭਣ ਧੁਰ ਦੇ ਪੂਤ, ਸਪੂਤ ਆਪਣਾ ਪੜਦਾ ਲਾਹੀਆ। ਮਹੱਲ ਅਟਲ ਵਖਾ ਕੇ ਉਚ ਅਰੂਜ, ਫ਼ਰਸ਼ ਅਰਸ਼ ਤੋਂ ਪਰੇ ਕਰਾਂ ਰੁਸ਼ਨਾਈਆ। ਮਾਲਕ ਹੱਕ ਵੇਖ ਮਹਿਬੂਬ, ਮੁਹੱਬਤ ਵਿਚ ਮਿਲਾਈਆ। ਲੇਖਾ ਮੁਕਾ ਕੇ ਏਕਾ ਦੂਜ, ਏਕਾ ਘਰ ਦਿਆਂ ਸਮਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਆਵੇ ਸਾਚੀ ਸੂਝ, ਮਨ ਵਾਸਨਾ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਕਹੇ ਸਚ ਇਕ ਦ੍ਰਿੜਾਈਆ। ਸਤਿ ਕਹੇ ਸਚ ਮਹੱਲਾ, ਪ੍ਰਭ ਚਰਨ ਮਿਲੇ ਸਰਨਾਈਆ। ਜੁਗ ਚੌਕੜੀ ਫਿਰਾਂ ਇਕ ਅਕੱਲਾ, ਦੂਜਾ ਨਜ਼ਰ ਕੋਇ ਨਾ ਆਈਆ। ਪਾਵਾਂ ਸਾਰ ਜਲਾਂ ਥਲਾਂ, ਡੂੰਘੇ ਸਾਗਰ ਖੇਜ ਖੁਜਾਈਆ। ਵੇਖ ਵਖਾਵਾਂ ਚੋਟੀ ਪਰਬਤ ਟਿੱਲਾ, ਪਹਾੜ ਉਜਾੜ ਵੇਖ ਵਖਾਈਆ। ਜਨ ਭਗਤ ਫੜਾ ਕੇ ਅੰਤਰ ਆਤਮ ਪੱਲਾ, ਪਾਬ੍ਰਹਮ ਬ੍ਰਹਮ ਮੇਲਾ ਮੇਲਾਂ ਸਹਿਜ ਸੁਭਾਈਆ। ਧਾਮ ਵਖਾਵਾਂ ਇਕ ਨਿਹਚਲ ਅਟਲਾ, ਘਰ ਵਿਚ ਘਰ ਵੱਜਦੀ ਰਹੇ ਵਧਾਈਆ। ਸਾਚੀ ਧਾਰ ਅੰਦਰ ਰਲਾ, ਬਾਹਰੋਂ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਚ ਆਪ ਵਰਤਾਈਆ। ਸਤਿ ਕਹੇ ਪ੍ਰੀਤਮ ਏਕੰਕਾਰ, ਪੁਰਖ ਅਕਾਲਾ ਨਜ਼ਰੀ ਆਈਆ। ਮੇਰਾ ਨਾਤਾ ਨਾਲ ਪਰਵਰਦਿਗਾਰ, ਜਲਵਾਗਰ ਨੂਰ ਰੁਸ਼ਨਾਈਆ। ਮੁਕਾਮੇ ਹੱਕ ਮੇਰਾ ਸਿਕਦਾਰ, ਮਾਲਕ ਬੈਠਾ ਧੁਰ ਦਰਗਾਹੀਆ। ਜੋ ਜੁਗ ਚੌਕੜੀ ਹੁਕਮ ਦੇਵੇ ਵਾਰੋ ਵਾਰ, ਗੁਰ ਅਵਤਾਰ ਪੈਗ਼ੰਬਰਾਂ ਕਰ ਪੜ੍ਹਾਈਆ। ਜਿਸ ਦਾ ਚਾਰੇ ਖਾਣੀ ਚਾਰੇ ਬਾਣੀ ਸਿਫ਼ਤਾਂ ਨਾਲ ਕਰੇ ਇਜ਼ਹਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਨਿੱਕੇ ਨਿੱਕੇ ਢੋਲੇ ਗਾਈਆ। ਸਰਗੁਣ ਹੋ ਕੇ ਪਾਵੇ ਕੋਈ ਨਾ ਸਾਰ, ਬੇਅੰਤ ਕਹਿ ਕੇ ਪੱਲੂ ਸਰਬ ਛੁਡਾਈਆ। ਨੰਨ੍ਹੇ ਨੰਨ੍ਹੇ ਬੱਚੇ ਵਿਚ ਸੰਸਾਰ, ਸ਼ਬਦੀ ਗੁਰ ਹੁਕਮ ਨਚਾਈਆ। ਲੱਖ ਚੁਰਾਸੀ ਵੇਖੇ ਵਿਗਸੇ ਵੇਖਣਹਾਰ, ਘਟ ਘਟ ਬੈਠਾ ਸੋਭਾ ਪਾਈਆ। ਸੋ ਨਾਤਾ ਜੋੜ ਮੇਰਾ ਸੰਸਾਰ, ਸਾਚਾ ਮਾਰਗ ਇਕ ਪਰਗਟਾਈਆ। ਕਲਜੁਗ ਅੰਤਮ ਵੇਖ ਦੁਸ਼ਟ ਦੁਰਾਚਾਰ, ਮਨ ਵਿਕਾਰ ਖੋਜ ਖੁਜਾਈਆ। ਦ੍ਰਿਸ਼ਟੀ ਅੰਦਰ ਸ੍ਰਿਸ਼ਟੀ ਹਾਹਾਕਾਰ, ਦੁਰਮਤ ਮੈਲ ਨਾ ਕੋਇ ਧਵਾਈਆ। ਅਠਸਠ ਤੀਰਥ ਰੋਂਦੇ ਧਾਹਾਂ ਮਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਫਿਰੀ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦੁਆਰ, ਸਤਿ ਕਹੇ ਮੇਰਾ ਰੂਪ ਨਜ਼ਰ ਕਿਸੇ ਨਾ ਆਈਆ। ਮੈਂ ਦਰਵੇਸ਼ ਦਰ ਠਾਂਡੇ ਮੰਗਾਂ ਭਿਖਾਰ, ਸਚਖੰਡ ਨਿਵਾਸੀ ਅਗੇ ਝੋਲੀ ਡਾਹੀਆ। ਕਰ ਕਿਰਪਾ ਮੇਰੇ ਕਰਤਾਰ, ਕ਼ੁਦਰਤ ਦੇ ਮਾਲਕ ਕਲਜੁਗ ਅੰਤ ਨਾ ਕਰ ਬੇਵਫ਼ਾਈਆ। ਚਾਰ ਵਰਨ ਅਠਾਰਾਂ ਬਰਨ ਦੀਨ ਮਜ਼੍ਹਬ ਸਾਚਾ ਮਿਲੇ ਨਾ ਕਿਸੇ ਪਿਆਰ, ਮੁਹੱਬਤ ਵਿਚ ਜਗਤ ਨਾ ਕੋਇ ਬਣਾਈਆ। ਕਾਗ਼ਜ਼ ਕ਼ਲਮ ਸ਼ਾਹੀ ਜੋ ਤੇਰਾ ਲਿਖ ਲਿਖ ਥੱਕੀ ਬਿਆਨ, ਅਗਿਆਨ ਅੰਧੇਰ ਨਾ ਕੋਇ ਮਿਟਾਈਆ। ਸ਼ਰਅ ਮੇਟੇ ਨਾ ਕੋਇ ਸ਼ੈਤਾਨ, ਸ਼ਰੀਅਤ ਵਿਚ ਲੜੇ ਲੋਕਾਈਆ। ਕਿਰਪਾ ਕਰ ਸ੍ਰੀ ਭਗਵਾਨ, ਮਾਰਗ ਆਪਣਾ ਦੇ ਦ੍ਰਿੜਾਈਆ। ਜਿਸ ਨੂੰ ਲੱਭਦੇ ਗਏ ਜੁਗ ਚਾਰ, ਸਤਿਜੁਗ ਤਰੇਤਾ ਦਵਾਪਰ ਕਲਜੁਗ ਅੱਖ ਖੁਲ੍ਹਾਈਆ। ਭਵਿਖਤਾਂ ਵਿਚ ਬਣਾਉਂਦੇ ਗਏ ਇਤਬਾਰ, ਸਲਾਹਕਾਰ ਬਣ ਕੇ ਪ੍ਰਭ ਦਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਦਰਸਾਈਆ। ਸਤਿ ਕਹੇ ਮੈਨੂੰ ਅੰਤਮ ਹੋਇਆ ਦੁੱਖ, ਕਲਜੁਗ ਕੂੜ ਵੱਜੀ ਵਧਾਈਆ। ਸਾਚਾ ਦਿਸੇ ਨਾ ਕੋਇ ਮਨੁਖ, ਮਨ ਮਮਤਾ ਨਾ ਕੋਇ ਮਿਟਾਈਆ। ਜਨਣੀ ਸਫ਼ਲ
ਨਾ ਹੋਵੇ ਕੁੱਖ, ਲੱਖ ਚੁਰਾਸੀ ਜਣ ਜਣ ਥੱਕੀ ਮਾਈਆ। ਗੇੜਾ ਚੁੱਕੇ ਨਾ ਉਲਟਾ ਰੁੱਖ, ਆਵਣ ਜਾਵਣ ਪੰਧ ਨਾ ਕੋਇ ਮੁਕਾਈਆ। ਦੀਨ ਦੁਨੀ ਬਦਲੇ ਕੋਈ ਨਾ ਰੁਖ਼, ਸਤਿ ਧਰਮ ਨਾ ਕੋਇ ਸਮਝਾਈਆ। ਗੁਰ ਅਵਤਾਰ ਪੈਗੰਬਰ ਗਏ ਲੁਕ, ਸਨਮੁਖ ਹੋ ਕੇ ਦਰਸ ਨਾ ਕੋਇ ਦਿਖਾਈਆ। ਕਰ ਕਿਰਪਾ ਅਬਿਨਾਸ਼ੀ ਅਚੁਤ, ਪਾਰਬ੍ਰਹਮ ਤੇਰੀ ਬੇਪਰਵਾਹੀਆ। ਦੀਨ ਦੁਨੀ ਦਾ ਬਦਲ ਦੇ ਰੱਖ਼, ਕਰਵਟ ਲੈ ਕੇ ਦ੍ਰਿਸ਼ਟੀ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਹੰਞਣੀ ਕਰ ਰੁੱਤ, ਮੌਲਾ ਹੋ ਕੇ ਆਪ ਮਹਿਕਾਈਆ। ਸਤਿ ਕਹੇ ਮੈਂ ਆਉਂਦਾ ਰਿਹਾ ਜੁਗ ਚਾਰ, ਨਿਤ ਨਵਿਤ ਵੇਸ ਵਟਾਈਆ। ਖੇਲ ਵੇਖਦਾ ਰਿਹਾ ਵਿਸ਼ਨ ਬ੍ਰਹਮਾ ਸ਼ਿਵ ਵਿਚ ਸੰਸਾਰ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਲਹਿਣਾ ਦੇਣਾ ਜਾਣਦਾ ਰਿਹਾ ਗੁਰੂ ਅਵਤਾਰ, ਪੈਗ਼ੰਬਰਾਂ ਨਾਲ ਮਿਲ ਕੇ ਸਵੰਬਰ ਜਗਤ ਰਚਾਈਆ। ਭਗਤਾਂ ਨਾਲ ਮਿਲ ਕੇ ਹੁੰਦਾ ਰਿਹਾ ਖ਼ੁਆਰ, ਜਗਤ ਸਮਾਜ ਧੱਕਾ ਰਿਹਾ ਲਗਾਈਆ। ਬਿਨ ਅੱਖਾਂ ਨੇਤਰ ਰੋਂਦਾ ਰਿਹਾ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਸਾਚੀ ਭਿਛਿਆ ਮੰਗਦਾ ਰਿਹਾ ਅਗੰਮ ਅਪਾਰ, ਅੱਖ ਅਗੋਚਰ ਅਗੇ ਝੋਲੀ ਡਾਹੀਆ। ਕਿਰਪਾ ਕਰ ਕਿਰਪਾ ਨਿਧ ਸਿਰਜਣਹਾਰ, ਸਿਰ ਸਿਰ ਰਿਜਕ ਸਬਾਈਆ। ਮੇਰਾ ਨਾਤਾ ਜੋੜ ਸਚ ਦਵਾਰ, ਦਰ ਦਰਬਾਰ ਮਿਲੇ ਵਡਿਆਈਆ। ਡੰਕਾ ਵੱਜਦਾ ਰਹੇ ਸਦਾ ਜੁਗ ਚਾਰ, ਚੌਕੜੀ ਸਕੇ ਨਾ ਕੋਈ ਬਦਲਾਈਆ। ਤੂੰ ਮੇਰਾ ਮੈਂ ਤੇਰਾ ਵਿਛੋੜਾ ਹੋਵੇ ਨਾ ਵਿਚ ਸੰਸਾਰ ਦੂਜੀ ਵਾਰ, ਵਾਰਤਾ ਪਹਿਲੀ ਦੇ ਦੁਹਰਾਈਆ। ਕਾਗਦ ਕ਼ਲਮ ਨਾ ਲਿਖਣਹਾਰ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਬਿਨਾ ਸਤਿ ਦੇ ਸਤਿ ਪੁਰਖ ਤੇਰੀ ਚਲੇ ਕੋਈ ਨਾ ਕਾਰ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਬਿਨਾ ਧਰਮ ਦੇ ਧਰਨੀ ਧੌਲ ਨਾ ਹੋਵੇ ਪਾਰ, ਧਰਨੀ ਧਰਤ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇ ਵਡਿਆਈਆ। ਸਤਿ ਕਹੇ ਮੈਂ ਪ੍ਰਭੂ ਲੋਕਮਾਤ ਤੇਰਾ ਬਣਿਆ ਸੁਤਾ, ਕਲਜੁਗ ਅੰਤਮ ਲਵਾਂ ਅੰਗੜਾਈਆ। ਪਾਰਬ੍ਰਹਮ ਅਬਿਨਾਸ਼ੀ ਅਚੁਤਾ, ਪਤਿ ਪਰਮੇਸ਼ਵਰ ਇਕ ਅਖਵਾਈਆ। ਉਜਲ ਕਰ ਮਾਤ ਮੁਖਾ, ਦੁਰਮਤ ਮੈਲ ਧਵਾਈਆ। ਤੇਰੇ ਚਰਨ ਕਵਲਾਂ ਸੀਸ ਜਗਦੀਸ਼ ਝੁਕਾ, ਇਸ਼ਟ ਦੇਵ ਇਕੋ ਲਿਆ ਮਨਾਈਆ। ਮੇਰਾ ਕੂੜੀ ਕਿਰਿਆ ਨਾਲੋਂ ਪੈਂਡਾ ਮੁਕਾ, ਮੁਕੰਮਲ ਆਪਣਾ ਰੰਗ ਚੜ੍ਹਾਈਆ। ਮੈਂ ਰਹਿਣ ਨਾ ਦੇਵਾਂ ਕੋਈ ਦੁੱਖਾ, ਦਰਦੀਆਂ ਦਰਦ ਵੰਡਾਈਆ। ਇਕ ਦਿਸਾਵਾਂ ਤੇਰੀ ਓਟਾ, ਓੜਕ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿ ਕਹੇ ਪ੍ਰਭੂ ਮੇਰੇ ਸਤਿਵੰਤ, ਸਤਿ ਸਤਿਵਾਦੀ ਤੇਰੀ ਧਾਰ ਨਜ਼ਰੀ ਆਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਵਾਲੀ ਦੋ ਜਹਾਨਾਂ ਕੰਤ, ਕੰਤ ਕੰਤੂਹਲ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਮੋਹ ਕਰ ਦੇ ਅੰਤ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਲੱਖ ਚੁਰਾਸੀ ਦੁੱਖੀ ਹੋਇਆ ਜੀਵ ਜੰਤ, ਜਾਗਰਤ ਜੋਤ ਕਰੇ ਨਾ ਕੋਇ ਰੁਸ਼ਨਾਈਆ। ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਝਾਈਆ। ਬੋਧ ਅਗਾਧਾ ਬਣਿਆ ਕੋਈ ਨਾ ਪੰਡਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨਾਂ ਦੀ ਕਰਦੇ ਸਰਬ ਪੜ੍ਹਾਈਆ। ਬਿਨ ਤੇਰੀ ਕਿਰਪਾ ਪਾਰਬ੍ਰਹਮ ਪਤਿ ਪਰਮੇਸ਼ਵਰ ਕੋਈ ਬਣਿਆ ਨਾ ਧੁਰ ਦਾ ਸੰਤ, ਸਤਿਗੁਰ ਲੋਕਮਾਤ ਨਜ਼ਰ ਨਾ ਆਈਆ। ਤੇਰੀ ਮਹਿੰਮਾ ਸਦਾ ਅਗਣਤ, ਗੁਰ ਅਵਤਾਰ ਪੈਗ਼ੰਬਰ ਕਹਿ ਕੇ ਅੰਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਵਾਰਸ ਹੋ ਕੇ ਹੋਣਾ ਅੰਤ ਸਹਾਈਆ। ਸਤਿ ਕਹੇ ਮੇਰੇ ਸਤਿ ਸਤਿਵਾਦੀ ਸ੍ਰੀ ਭਗਵਾਨ, ਭਗਵਨ ਮਿਹਰ ਨਜ਼ਰ ਉਠਾਈਆ ਤੇਰੇ ਨਾਮ ਦਾ ਝੁਲਾਵਾਂ ਨਿਸ਼ਾਨ, ਨਿਸ਼ਾਨੇ ਸਾਰੇ ਦਿਆਂ ਗਵਾਈਆ। ਲੱਖ ਚੁਰਾਸੀ ਦਾ ਇਕੋ ਜਣਾਵਾਂ ਕਾਹਨ, ਗਿਣਤੀ ਵਾਲੀਆਂ ਗੋਪੀਆਂ ਦੀ ਲੋੜ ਰਹੇ ਨਾ ਰਾਈਆ। ਸਭ ਘਟ ਰਮਿਆਂ ਦੱਸਾਂ ਰਾਮ, ਬਨਵਾਸ ਵਾਲਾ ਰਾਮ ਜਿਸ ਨੂੰ ਸੀਸ ਝੁਕਾਈਆ। ਜਿਸ ਨੂੰ ਈਸਾ ਮੂਸਾ ਮੁਹੰਮਦ ਕਰਦੇ ਸਲਾਮ, ਪੈਗ਼ਾਮ ਸੁਣ ਕੇ ਖ਼ੁਸ਼ੀ ਮਨਾਈਆ। ਜਿਸ ਨੂੰ ਨਾਨਕ ਗੋਬਿੰਦ ਕਰਦੇ ਪਰਨਾਮ, ਸਤਿਨਾਮ ਗਾ ਕੇ ਫ਼ਤਿਹ ਡੰਕਾ ਇਕ ਵਜਾਈਆ। ਜੋ ਸਚਖੰਡ ਨਿਵਾਸੀ ਮਾਲਕ ਦੋ ਜਹਾਨ ਜਹਾਲਤ ਕਲਜੁਗ ਅੰਤਮ ਵੇਖ ਵਖਾਈਆ। ਸਾਚਾ ਦਿਸੇ ਨਾ ਕਿਸੇ ਮਕਾਨ, ਕਾਇਆ ਮੰਦਰ ਅੰਦਰ ਚੜ੍ਹ ਕੇ ਪ੍ਰਭ ਦਾ ਦਰਸ ਕੋਇ ਨਾ ਪਾਈਆ। ਬਾਹਰੋਂ ਤੱਤਾਂ ਵਾਲੇ ਦਿਸਦੇ ਸਰਬ ਇਨਸਾਨ, ਅੰਦਰ ਭਰਿਆ ਕੂੜ ਸ਼ੈਤਾਨ, ਸ਼ਰਅ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਸਤਿ ਧਰਮ ਸਤਿਜੁਗ ਸਤਿ ਪੁਰਖ ਸਤਿ ਸਤਿਵਾਦ ਦੇ ਦੇ ਸੱਚਾ ਦਾਨ, ਦਾਨਸ਼ਮੰਦ ਲੱਭਣ ਦੀ ਲੋੜ ਰਹੇ ਨਾ ਰਾਈਆ।
੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਗੁਲਜ਼ਾਰ ਸਿੰਘ ਦੇ ਗ੍ਰਹਿ ਜੰਡਿਆਲਾ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਮੇਰੀ ਅਰਦਾਸ, ਮਾਂਗਤ ਹੋ ਕੇ ਮੰਗ ਮੰਗਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਤੇਰੀ ਇਕ ਸਰਨਾਈਆ। ਕਲਜੁਗ ਵੇਖ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਸਾਚੀ ਮਿਲੀ ਕਿਸੇ ਨਾ ਦਾਤ, ਤੇਰਾ ਨਾਮ ਨਾ ਕੋਇ ਵਰਤਾਈਆ। ਚਾਰ ਜੁਗ ਦੀ ਪੜ੍ਹ ਪੜ੍ਹ ਥੱਕੇ ਗਾਥ, ਗਹਿਰ ਗੰਭੀਰ ਮਿਲੇ ਨਾ ਕੋਇ ਸਰਨਾਈਆ। ਜੋ ਗੁਰ ਅਵਤਾਰ ਪੈਗ਼ੰਬਰ ਗਏ ਆਖ, ਭਵਿਖਤਾਂ ਵਿਚ ਸਮਝਾਈਆ। ਸੋ ਨਿਰਗੁਣ ਨੂਰ ਹੋਇਆ ਪ੍ਰਕਾਸ਼, ਪੜਦਾ ਓਹਲਾ ਦਏ ਚੁਕਾਈਆ। ਸਚ ਦਵਾਰੇ ਦੇ ਨਿਵਾਸ, ਮਿਲੇ ਮਾਣ ਵਡਿਆਈਆ। ਕੂੜੀ ਕਿਰਿਆ ਕਰ ਘਾਤ, ਸ਼ਬਦ ਖੰਡਾ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਵਾਰਾ ਦੇ ਜਣਾਈਆ। ਸਤਿ ਕਹੇ ਪ੍ਰਭ ਬਖ਼ਸ਼ ਦੇ ਸੰਤੋਖ, ਸ੍ਰਿਸ਼ਟੀ ਦ੍ਰਿਸ਼ਟੀ ਦੇ ਬਦਲਾਈਆ। ਸਾਚੇ ਨਾਮ ਦੀ ਦੇ ਮੋਖ, ਮੁਫ਼ਤ ਝੋਲੀ ਆਪ ਭਰਾਈਆ। ਚਰਨ ਕਵਲ ਬਖ਼ਸ਼ ਓਟ, ਓੜਕ ਆਪਣਾ ਰੰਗ ਰੰਗਾਈਆ। ਨਾਮ ਨਿਧਾਨ ਲਾ ਚੋਟ, ਸੁਤਿਆਂ ਲੈ ਉਠਾਈਆ। ਕੂੜੀ ਕਿਰਿਆ ਕੱਢ ਖੋਟ, ਕੁਕਰਮ ਦੇ ਬਦਲਾਈਆ। ਨਾਮ ਖ਼ੁਮਾਰੀ ਦੇ ਮਦਹੋਸ਼, ਮਧੁਰ ਧੁਨ ਇਕ ਉਪਜਾਈਆ। ਨਿਜ ਨੈਣ ਖੋਲ੍ਹ ਲੋਚ, ਲੋਚਾ ਪੂਰ ਕਰਾਈਆ। ਕੂੜੀ ਮੇਟ ਦੇ ਅੰਦਰੋਂ ਸੋਚ, ਸੁਚ ਸੰਜਮ ਆਪ ਪ੍ਰਗਟਾਈਆ। ਸ਼ਬਦ ਗਿਆਨ ਦੇ ਬੋਧ, ਬੁਧ ਬਿਬੇਕ ਦੇ ਬਣਾਈਆ। ਹਉਮੇ ਰਹੇ ਕੋਈ ਨਾ ਰੋਗ, ਚਿੰਤਾ ਦੇਣੀ ਚੁਕਾਈਆ। ਆਤਮ ਪਰਮਾਤਮ ਮਿਲਣ ਦਾ ਦੱਸਣਾ ਇਕੋ ਜੋਗ, ਜੁਗਤੀ ਅਵਰ ਕੰਮ ਕਿਸੇ ਨਾ ਆਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਮੁਹੱਬਤ ਅੰਦਰ ਕਰ ਮੋਹਤ, ਮੋਹ ਇਕੋ ਇਕ ਰਖਾਈਆ। ਸਤਿ ਕਹੇ ਸਾਚੀ ਦੇ ਦੇ ਧੀਰ, ਧਰਮ ਇਕ ਦ੍ਰਿੜਾਈਆ। ਕਲਜੁਗ ਮੇਟ ਲਕੀਰ, ਕੂੜੀ ਨਜ਼ਰੀ ਆਈਆ। ਝਗੜਾ
ਰਹੇ ਨਾ ਸੰਤ ਫ਼ਕੀਰ, ਸ਼ਰਅ ਕਰੇ ਨਾ ਕੋਇ ਲੜਾਈਆ। ਭਗਤ ਹੇਏ ਨਾ ਕੋਇ ਦਿਲਗੀਰ, ਸਾਂਤਕ ਸਤਿ ਦੇ ਕਰਾਈਆ। ਸ਼ਰਅ ਕਟ ਕੂੜ ਜ਼ੰਜੀਰ, ਚੀਰ ਅੰਦਰੋਂ ਦੇ ਬਦਲਾਈਆ। ਤੇਰੀ ਸਮਝ ਨਾ ਸਕੇ ਕੋਇ ਤਦਬੀਰ, ਤਕ਼ਦੀਰ ਲੇਖਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੱਡ ਦਾਤੇ ਗਹਿਰ ਗੰਭੀਰ, ਗ਼ਰਜ਼ ਸਭ ਦੀ ਵੇਖ ਵਖਾਈਆ। ਸਤਿ ਕਹੇ ਮੇਰੇ ਧੁਰ ਦੇ ਕਾਹਨ, ਤੇਰੇ ਹੱਥ ਵਡਿਆਈਆ। ਸਚ ਦਵਾਰੇ ਆ ਮਹਿਮਾਨ, ਮਿਹਰਵਾਨ ਫੇਰਾ ਪਾਈਆ। ਇਕੋ ਨਾਮ ਦੇ ਗਿਆਨ, ਅਗਿਆਨ ਅੰਧੇਰ ਚੁਕਾਈਆ। ਤੂੰ ਸਭ ਘਟ ਜਾਣੀ ਜਾਣ, ਲੱਖ ਚੁਰਾਸੀ ਰਿਹਾ ਸਮਾਈਆ। ਤੇਰਾ ਹੁਕਮ ਸਚਾ ਫ਼ਰਮਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰ ਅਵਤਾਰ ਤੇਰਾ ਢੋਲਾ ਗਾਣ, ਪੈਗ਼ੰਬਰ ਕਲਮਾ ਕਹਿ ਕੇ ਕਾਮਲ ਮੁਰਸ਼ਦ ਅਖਵਾਈਆ। ਤੂੰ ਨਾ ਹਿੰਦੂ ਨਾ ਮੁਸਲਮਾਨ, ਜਲਵਾਗਰ ਨੂਰ ਰੁਸ਼ਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਚੇ ਮੰਦਰ ਵਸ ਮਕਾਨ, ਕਾਇਆ ਕਾਅਬੇ ਸੋਭਾ ਪਾਈਆ। ਜਿਥੇ ਮਿਲੇ ਇਕੋ ਆਣ, ਸ੍ਰੀ ਭਗਵਾਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਾਗ ਲਗਾ ਕੇ ਕਾਇਆ ਗੜ੍ਹ ਬੰਕ, ਰਾਓ ਰੰਕ ਇਕੋ ਦੇਣਾ ਵਖਾਈਆ।
੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਸੰਤੋਖ ਸਿੰਘ ਦੇ ਗ੍ਰਹਿ ਜੰਡਿਆਲਾ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਮੈਂ ਆਇਆ ਮੰਗਣ, ਸਤਿ ਦਵਾਰੇ ਸੀਸ ਨਿਵਾਈਆ। ਸਤਿ ਸਤਿਵਾਦੀ ਚਾੜ੍ਹ ਰੰਗਣ, ਹਰਿ ਕਰਤੇ ਦਇਆ ਕਮਾਈਆ। ਪੁਰਖ ਅਬਿਨਾਸ਼ੀ ਲਾ ਅੰਗਣ, ਸ੍ਰੀ ਭਗਵਾਨ ਦੇ ਵਡਿਆਈਆ। ਸਚ ਪ੍ਰਕਾਸ਼ ਕਰ ਨੂਰੀ ਚੰਦਨ, ਕਲਜੁਗ ਅੰਧ ਅੰਧੇਰ ਗਵਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਦੱਸ ਇਕੋ ਬੰਦਨ, ਇਕੋ ਨਾਮ ਦੇ ਸਮਝਾਈਆ। ਨਿਜ ਆਤਮ ਰਸ ਦੇ ਅਗੰਮੀ ਪਰਮਾਨੰਦਨ, ਨਿਜਾਨੰਦ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਕਟ ਬੰਧਨ, ਬੰਦਗੀ ਇਕੋ ਦੇ ਸਮਝਾਈਆ। ਸਤਿ ਕਹੇ ਮੈਂ ਹੋਇਆ ਮੰਗਤਾ, ਦਰ ਠਾਂਡੇ ਸੀਸ ਨਿਵਾਈਆ। ਪੁਰਖ ਅਬਿਨਾਸ਼ੀ ਸਤਿ ਸਤਿਵਾਦੀ ਗੜ੍ਹ ਤੋੜ ਹਉਮੇਂ ਹੰਗਤਾ, ਦਵੈਤੀ ਅੰਦਰੋਂ ਬਾਹਰ ਕਢਾਈਆ। ਝਗੜਾ ਮੁਕਾ ਦੇ ਭੁੱਖ ਨੰਗ ਦਾ, ਓਢਣ ਸਭ ਦੇ ਸੀਸ ਟਿਕਾਈਆ। ਨਗਾਰਾ ਵਜਾ ਦੇ ਆਪਣੇ ਮਰਦੰਗ ਦਾ, ਮਰਦ ਮਰਦਾਨੇ ਆਪਣਾ ਹੁਕਮ ਵਰਤਾਈਆ। ਵੇਖ ਖੇਲ ਵਿਚ ਵਰਭੰਡ ਦਾ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਹੋ ਕੇ ਵੇਖ ਵਖਾਈਆ। ਸਤਿ ਕਹੇ ਮੈਂ ਹੋਇਆ ਦਰਵੇਸ਼, ਦਰ ਘਰ ਸਾਚੇ ਅਲਖ ਜਗਾਈਆ। ਤੂੰ ਆਦਿ ਜੁਗਾਦਿ ਪਰਮ ਪੁਰਖ ਰਹੇਂ ਸਦਾ ਹਮੇਸ਼, ਜੁਗ ਜੁਗ ਆਪਣਾ ਹੁਕਮ ਵਰਤਾਈਆ। ਮੰਗਤੇ ਵੇਖੇ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਸੀਸ ਝੁਕਾਈਆ। ਗੁਰ ਅਵਤਾਰ ਕਰਨ ਆਦੇਸ, ਪੈਗ਼ੰਬਰ ਸਜਦਿਆਂ ਵਿਚ ਸੀਸ ਰਹੇ ਝੁਕਾਈਆ। ਕਲਜੁਗ ਅੰਤਮ ਬਦਲ ਦੇ ਰੇਖ, ਕੂੜੀ ਕਿਰਿਆ ਦੇ ਮਿਟਾਈਆ। ਅੰਦਰ ਵੜ ਕੇ ਦੇ ਸਾਚਾ ਭੇਤ, ਪੜਦਾ ਓਹਲਾ ਰਹੇ ਨਾ ਰਾਈਆ। ਜਨ ਭਗਤਾਂ ਕਰ ਸਾਚਾ ਹੇਤ, ਪਰਮ ਪੁਰਖ ਤੇਰੀ ਇਕ ਸਰਨਾਈਆ। ਨਜ਼ਰ ਆਵੇਂ ਨੇਤਨ ਨੇਤ, ਨਿਜ ਨੇਤਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ
ਜਗਤ ਪਿਤ ਜਗਦੀਸ਼ਰ ਜਾਗਰਤ ਜੋਤ ਕਰ ਰੁਸ਼ਨਾਈਆ। ਸਤਿ ਕਹੇ ਮੈਂ ਆਇਆ ਦਰ ਦਰਬਾਰ, ਨਾਤਾ ਕੂੜਾ ਜਗਤ ਤੁੜਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਨਿਰਗੁਣ ਆਸਾ ਪੂਰ ਕਰਾਈਆ। ਵਸਤ ਅਮੋਲਕ ਝੋਲੀ ਡਾਰ, ਡਰ ਭੌ ਰਹੇ ਨਾ ਰਾਈਆ। ਮਾਰਗ ਲਾਵਾਂ ਇਕ ਸੰਸਾਰ, ਸੰਸਾ ਰੋਗ ਦੇ ਚੁਕਾਈਆ। ਚਾਰ ਵਰਨਾਂ ਦੱਸਾਂ ਇਕ ਪਿਆਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਲੜੇ ਕੋਇ ਨਾ ਰਾਈਆ। ਸਾਚਾ ਮੰਦਰ ਇਕ ਵਖਾਲ, ਜਿਥੇ ਵਸਣ ਸ਼ਾਹ ਕੰਗਾਲ, ਰਾਓ ਰੰਕ ਵੰਡ ਨਾ ਕੋਇ ਵੰਡਾਈਆ। ਤੂੰ ਦਾਤਾ ਦੀਨ ਦਿਆਲ, ਦਇਆ ਨਿਧ ਅਖਵਾਈਆ। ਸਾਚਾ ਧਰਮ ਸਚੀ ਧਰਮਸਾਲ, ਕਾਅਬਾ ਇਕੋ ਦੇ ਪ੍ਰਗਟਾਈਆ। ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਦੇ ਬਾਲ, ਬੁੱਢੇ ਬਾਲੇ ਇਕੋ ਨਜ਼ਰੀ ਆਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਵੇਸ ਵਟਾਈਆ। ਜਗਤ ਕਿਰਿਆ ਤੋੜ ਜੰਜ਼ਾਲ, ਜੀਵਣ ਜੁਗਤ ਇਕ ਸਮਝਾਈਆ। ਸਤਿ ਕਹੇ ਸਦਾ ਧਰਮ ਮੇਰੇ ਨਾਲ, ਬਿਨਾ ਸਤਿ ਤੋਂ ਧਰਮ ਧਰਨੀ ਉਤੇ ਸੋਭਾ ਕਦੀ ਨਾ ਪਾਈਆ।
੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਸਵਰਨ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਕਿਰਪਾ ਧਾਰ, ਸੋ ਪੁਰਖ ਨਿਰੰਜਣ ਤੇਰੀ ਆਸ ਰਖਾਈਆ। ਚਾਰ ਕੁੰਟ ਦਹਿ ਦਿਸ਼ਾ ਹੋਇਆ ਅੰਧਿਆਰ, ਹਰਿ ਪੁਰਖ ਨਿਰੰਜਣ ਤੇਰਾ ਭੈ ਨਾ ਕੋਇ ਮਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹਾਹਾਕਾਰ, ਆਦਿ ਨਿਰੰਜਣ ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਊਚ ਨੀਚ ਰਾਓ ਰੰਕ ਕਰਨ ਪੁਕਾਰ, ਅਬਿਨਾਸ਼ੀ ਕਰਤੇ ਤੇਰਾ ਮੇਲ ਨਾ ਕੋਇ ਮਿਲਾਈਆ। ਦੀਨ ਦੁਨੀ ਹੁੰਦੀ ਦਿਸੇ ਖ਼ੁਆਰ, ਸ੍ਰੀ ਭਗਵਾਨ ਤੇਰਾ ਸਚ ਨਿਸ਼ਾਨ ਨਾ ਕੋਇ ਝੁਲਾਈਆ। ਆਤਮ ਪਰਮਾਤਮ ਮੰਜ਼ਲ ਦਿਸੇ ਮਹਾਂ ਦੁਸ਼ਵਾਰ, ਮਨ ਵਾਸਨਾ ਚੜ੍ਹ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰਾ ਦੇ ਦਰਸਾਈਆ। ਸਤਿ ਧਰਮ ਕਹੇ ਪ੍ਰਭ ਤੇਰੀ ਓਟ, ਕਲਜੁਗ ਅੰਤ ਅੰਤ ਰਖਾਈਆ। ਬਿਨ ਤੇਰੀ ਕਿਰਪਾ ਪ੍ਰਕਾਸ਼ ਹੋਵੇ ਨਾ ਨਿਰਮਲ ਜੋਤ, ਅੰਧ ਅੰਧੇਰ ਨਾ ਕੋਇ ਮਿਟਾਈਆ। ਝਗੜਾ ਪਿਆ ਵਰਨ ਗੋਤ, ਦੀਨ ਮਜ਼੍ਹਬ ਕਰੇ ਲੜਾਈਆ। ਤੇਰੇ ਨਾਮ ਦੀ ਕਰੇ ਕੋਈ ਨਾ ਸੋਚ, ਜਗਤ ਵਿਦਿਆ ਹੋਈ ਹਲਕਾਈਆ। ਸਾਚੀ ਮੰਜ਼ਲ ਸਕੇ ਕੋਈ ਨਾ ਪਹੁੰਚ, ਕੋਟਨ ਕੋਟ ਸਾਧ ਸੰਤ ਭੱਜਣ ਵਾਹੋ ਦਾਹੀਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਕੋਈ ਨਾ ਸਕੇ ਘੋਖ, ਰਸਨਾ ਜਿਹਵਾ ਬੱਤੀ ਦੰਦਾਂ ਪੜ੍ਹ ਪੜ੍ਹ ਭੇਵ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇ ਦਰਸਾਈਆ। ਸਤਿ ਕਹੇ ਪ੍ਰਭ ਕਿਰਪਾ ਕਰ, ਪੁਰਖ ਅਕਾਲ ਤੇਰੀ ਆਸ ਰਖਾਈਆ। ਕਲਜੁਗ ਭਰਮੇ ਭੁੱਲੇ ਨਾਰੀ ਨਰ, ਨਰ ਨਰਾਇਣ ਨਜ਼ਰ ਕਿਸੇ ਨਾ ਆਈਆ। ਮਨ ਵਾਸਨਾ ਭੌਂਦੇ ਦਰ ਦਰ, ਦਰਗਾਹ ਸਾਚੀ ਬਣ ਦਰਵੇਸ਼ ਅਲਖ ਨਾ ਕੋਇ ਜਗਾਈਆ। ਅੰਮ੍ਰਿਤ ਆਤਮ ਨਹਾਏ ਕੋਈ ਨਾ ਸਰ, ਅੱਠ ਸੱਠ ਤੀਰਥ ਭੱਜਣ ਚਾਈਂ ਚਾਈਂਆ। ਕਾਇਆ ਤੋੜੇ ਨਾ ਕੋਈ ਗੜ੍ਹ, ਮਾਇਆ ਮਮਤਾ ਮੋਹ ਨਾ ਕੋਇ ਮਿਟਾਈਆ । ਸਾਚਾ ਦਰਸ਼ਨ ਸਕੇ ਕੋਈ ਨਾ ਕਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਸਾਰੇ ਰਹੇ ਪੜ੍ਹ, ਬੋਧ ਅਗਾਧ ਨਾਮ ਨਿਧਾਨ ਧੁਨ ਆਤਮ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਵਸਤ ਅਮੋਲਕ ਦੇ ਸਾਚੇ ਘਰ, ਕਾਇਆ ਮੰਦਰ ਅੰਦਰ ਵਜਦੀ ਰਹੇ ਵਧਾਈਆ। ਸਤਿ ਧਰਮ ਕਹੇ ਮੈਂ ਵੇਖਿਆ ਦੀਨ ਦੁਨੀ, ਸਦੀ ਚੌਧਵੀਂ ਵੇਖ ਵਖਾਈਆ। ਸਾਚਾ ਦਿਸੇ ਨਾ ਕੋਇ ਰਿਖੀ ਮੁਨੀ, ਸਤਿ ਰੂਪ ਨਾ ਕੋਇ ਬਦਲਾਈਆ। ਸਾਚੀ ਉਪਜੇ ਨਾ ਕਿਸੇ ਅਗੰਮੀ ਨਾਦ ਧੁਨੀ, ਢੋਲਕ ਛੈਣੇ ਸਾਰੇ ਰਹੇ ਪੜਕਾਈਆ। ਸਚ ਦਵਾਰੇ ਬਣੇ ਨਾ ਕੋਇ ਵੱਡਾ ਗੁਣੀ, ਨਾਮ ਨਿਧਾਨਾ ਝੋਲੀ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਚਾਰੇ ਖਾਣੀ ਲੱਖ ਚੁਰਾਸੀ ਸ੍ਰਿਸ਼ਟੀ ਛਾਣੀ ਪੁਣੀ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਪਾਰਬ੍ਰਹਮ ਪਤਿ ਪਰਮੇਸ਼ਵਰ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਬਦਲੀ ਕਿਸੇ ਨਾ ਕੂਣੀ, ਹੰ ਬ੍ਰਹਮ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਧਰਨੀ ਧਰ, ਧਵਲ ਰਹੀ ਕੁਰਲਾਈਆ। ਸਤਿ ਕਹੇ ਪ੍ਰਭ ਮੇਰੇ ਪਰਮ ਪੁਰਖ ਆਦਿ, ਨਮੋਂ ਕਹਿ ਕੇ ਸੀਸ ਝੁਕਾਈਆ। ਤੂੰ ਵੇਖੇਂ ਖੇਲ ਜੁਗਾਦਿ, ਜੁਗ ਚੌਕੜੀ ਵੇਸ ਵਟਾਈਆ। ਤੇਰੇ ਨਾਮ ਦਾ ਵੱਜੇ ਕੋਇ ਨਾ ਨਾਦ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਤੇਰੇ ਪ੍ਰੇਮ ਅੰਦਰ ਹੋਏ ਨਾ ਕੋਇ ਵਿਸਮਾਦ, ਬਿਸਮਿਲ ਹੋ ਕੇ ਆਪਣਾ ਆਪ ਨਾ ਕੋਇ ਮਿਟਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਤੈਨੂੰ ਕਰੇ ਕੋਈ ਨਾ ਯਾਦ, ਹਿਰਦੇ ਹਰਿ ਨਾ ਕੋਇ ਵਸਾਈਆ। ਕਾਇਆ ਖੇੜਾ ਸਭ ਦਾ ਹੁੰਦਾ ਵੇਖਿਆ ਬਰਬਾਦ, ਮਹੱਲ ਅਟਲ ਘਰ ਵਿਚ ਘਰ ਨੂਰ ਕਰੇ ਨਾ ਕੋਇ ਰੁਸ਼ਨਾਈਆ। ਸਾਚੀ ਵਸਤ ਅਮੋਲਕ ਨਾਮ ਨਿਧਾਨ ਦੇਵੇ ਕੋਇ ਨਾ ਦਾਦ, ਦਾਸਤਾਨ ਪਿਛਲੀ ਸਾਰੇ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਮ ਦੀ ਅੰਗਮੀ ਦੇ ਆਵਾਜ, ਜਗਤ ਸਰਵਣਾਂ ਦੀ ਲੋੜ ਰਹੇ ਨਾ ਰਾਈਆ। ਸਤਿ ਕਹੇ ਮੇਰੇ ਸਾਹਿਬ ਸੁਲਤਾਨ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਕਲਜੁਗ ਅੰਤਮ ਕੂੜੀ ਕਿਰਿਆ ਮੇਟ ਨਿਸ਼ਾਨ, ਸਤਿ ਨਿਸ਼ਾਨਾ ਇਕ ਝੁਲਾਈਆ। ਜਿਸ ਨੂੰ ਲੱਭਣ ਸਰਬ ਇਨਸਾਨ, ਹੈਵਾਨ ਭੇਤ ਕੋਇ ਨਾ ਪਾਈਆ। ਬੁਧੀ ਅੰਦਰ ਦੇ ਗਿਆਨ, ਮਨਮਤ ਕੂੜੀ ਬਾਹਰ ਕਢਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਿਖਿਆ ਦੇ ਜਹਾਨ, ਜਹਾਲਤ ਕੂੜ ਰਹੇ ਨਾ ਰਾਈਆ। ਮਨ ਕਾਮਨਾ ਮੇਟ ਅਭਿਮਾਨ, ਚਰਨ ਧਿਆਨ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਵਸਿਆ ਨਜ਼ਰੀ ਆ ਸਭ ਨੂੰ ਰਾਮ, ਰਹਿਮਤ ਵਿਚ ਰਹਿਮ ਕਰ ਰਹਿਮਤ ਆਪ ਕਮਾਈਆ। ਸਤਿ ਕਹੇ ਪ੍ਰਭੂ ਮਿਟਾ ਦੇ ਚਿੰਤਾ ਸੋਗ, ਹਰਖ ਦੀ ਲੋੜ ਰਹੇ ਨਾ ਰਾਈਆ। ਆਤਮਾ ਪਰਮਾਤਮਾ ਮਿਲਣ ਦਾ ਸੱਚਾ ਦੱਸ ਦੇ ਜੋਗ, ਤਨ ਭਬੂਤੀ ਖ਼ਾਕ ਨਾ ਕੋਇ ਰਮਾਈਆ। ਕਰ ਪਰਕਾਸ਼ ਨਿਰਮਲ ਜੋਤ, ਨੂਰੋ ਨੂਰ ਡਗਮਗਾਈਆ। ਸੁਹੰਞਣਾ ਕਰ ਕਾਇਆ ਬੰਕ ਸਾਚਾ ਕੋਟ, ਕੋਟੀ ਜਨਮ ਦਾ ਲੇਖਾ ਦੇ ਚੁਕਾਈਆ। ਪਾਰਬ੍ਰਹਮ ਬ੍ਰਹਮ ਤੇਰੀ ਗੋਤ, ਦੂਜਾ ਵਰਨ ਨਾ ਕੋਇ ਰਖਾਈਆ। ਜਿਥੇ ਬੁਧੀ ਦੀ ਕੋਈ ਨਾ ਪੁੱਜੇ ਸੋਚ, ਬਿਨਾ ਸੋਚ ਸਮਝ ਤੋਂ ਆਪਣਾ ਨਾਮ ਦੇ ਦ੍ਰਿੜਾਈਆ। ਸ੍ਰਿਸ਼ਟੀ ਦਾ ਦ੍ਰਿਸ਼ਟੀ ਅੰਦਰ ਕਟ ਦੇ ਰੋਗ, ਹਰਿ ਸੱਜਣ ਲੈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇ ਦਰਸ ਅਮੋਘ, ਅਗਨੀ ਤਤ ਨਾ ਲਾਗੇ ਰਾਈਆ। ਸਤਿ ਕਹੇ ਮੇਰੇ ਸਾਹਿਬ ਸਵਾਮੀ, ਸਰਬ ਗੁਣਵੰਤ ਤੇਰੀ ਬੇਪਰਵਾਹੀਆ। ਤੂੰ ਆਦਿ ਜੁਗਾਦੀ ਅੰਤਰਜਾਮੀ, ਜੁਗ ਚੌਕੜੀ ਵੇਖ ਵਖਾਈਆ। ਤੇਰੀ ਮਹਿੰਮਾ ਤੇਰੀ ਬਾਣੀ, ਤੇਰਾ ਢੋਲਾ ਗਾਈਆ। ਆਵਣ ਜਾਵਣ ਤੇਰੀ ਖੇਲ ਮਹਾਨੀ, ਜੁਗ ਚੌਕੜੀ ਆਪਣਾ ਵੇਸ ਵਟਾਈਆ। ਤੇਰੇ ਚਰਨ ਕਵਲ ਦੋ ਜਹਾਨਾਂ
ਸਚ ਨਿਸ਼ਾਨੀ, ਦੂਜਾ ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਬਿਨ ਤੇਰੀ ਕਿਰਪਾ ਪਾਰਬ੍ਰਹਮ ਬ੍ਰਹਮ ਮਿਲ ਕੇ ਬਣਿਆ ਨਾ ਕੋਇ ਗਿਆਨੀ, ਅਲਿਫ਼ ਯੇ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਕਰ ਮਿਹਰਵਾਨੀ, ਮਹਵ ਆਪਣਾ ਭੇਵ ਖੁਲ੍ਹਾਈਆ। ਸਤਿ ਧਰਮ ਕਹੇ ਪ੍ਰਭ ਸੋਹਣਾ ਚਾੜ੍ਹ ਦੇ ਰੰਗ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਆਪਣੇ ਨਾਮ ਦਾ ਵਜਾ ਇਕ ਮਰਦੰਗ, ਮਰਦ ਮਰਦਾਨਾ ਹੋ ਕੇ ਕਰ ਸ਼ਨਵਾਈਆ। ਆਤਮ ਸੇਜਾ ਸੁਹਾ ਸੁਹੰਜਣਾ ਪਲੰਘ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਬਿਨ ਪੌੜੀ ਡੰਡੇ ਜਾਣਾ ਲੰਘ, ਅਧਵਿਚਕਾਰ ਨਾ ਕੋਇ ਅਟਕਾਈਆ। ਤੇਰਾ ਸ਼ਬਦ ਅਗੰਮੀ ਇਕ ਤੁਰੰਗ, ਤੁਰੀਆ ਪਦ ਤੋਂ ਅਗੇ ਦੇਣਾ ਪੁਚਾਈਆ। ਜਿਥੇ ਲੇਖਾ ਰਹੇ ਨਾ ਹੰ ਬ੍ਰਹਮ, ਪਾਰਬ੍ਰਹਮ ਇਕੋ ਨਜ਼ਰੀ ਆਈਆ। ਨਿਹਕਰਮੀ ਹੋ ਕੇ ਕਰਨਾ ਆਪਣਾ ਕੰਮ, ਕਰਮ ਕਾਂਡ ਦਾ ਲੇਖਾ ਦੇਣਾ ਚੁਕਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਗੁਰ ਅਵਤਾਰ ਪੈਗ਼ੰਬਰ ਸੰਤ ਭਗਤ ਸੂਫ਼ੀ ਫ਼ਕੀਰ ਤੇਰਾ ਮੰਨਦੇ ਗਏ ਇਕੋ ਸਚਾ ਧਰਮ, ਬਿਨਾ ਸਤਿ ਧਰਮ ਸਵਾਰਥ ਨਾ ਕੋਇ ਬਣਾਈਆ।
੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਸੁਰੈਣ ਸਿੰਘ ਦੇ ਗ੍ਰਹਿ ਪਿੰਡ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਵੇਲਾ ਕਰ ਸੁਹੰਜਣਾ, ਸਤਿਜੁਗ ਸਾਚੀ ਬਣਤ ਬਣਾਈਆ। ਚਰਨ ਧੂੜ ਕਰਾ ਆਪਣਾ ਮਜਨਾ, ਕਲਜੁਗ ਕੂੜੀ ਕਿਰਿਆ ਦੁਰਮਤ ਮੈਲ ਧਵਾਈਆ। ਨਾਮ ਨਿਧਾਨ ਨੇਤਰ ਪਾ ਅੰਜਣਾ, ਨੇਤਰ ਲੋਚਨ ਹੋਵੇ ਰੁਸ਼ਨਾਈਆ। ਸਾਕ ਸੈਣ ਨਜ਼ਰੀ ਆ ਧੁਰ ਦਾ ਸੱਜਣਾ, ਸਗਲਾ ਸੰਗ ਨਿਭਾਈਆ। ਭੇਵ ਅਭੇਦ ਖੁਲ੍ਹਾ ਅਗਲਾ, ਪੜਦਾ ਰਹੇ ਨਾ ਰਾਈਆ। ਕਲਜੁਗ ਜੀਵ ਵੇਖ ਜਗ ਬਪੜਾ ਬਗਲਾ, ਮਾਇਆ ਮਮਤਾ ਮੋਹ ਹਲਕਾਈਆ। ਹਉਮੇ ਕੀਤਾ ਪਗਲਾ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦੇ ਸਮਝਾਈਆ। ਸਤਿ ਕਹੇ ਪ੍ਰਭ ਸ੍ਰਿਸ਼ਟੀ ਦੇ ਆਪਣੀ ਮਤ, ਕਲਜੁਗ ਮਤ ਰਹੇ ਨਾ ਰਾਈਆ। ਨਾੜੀ ਨਾੜ ਨਾ ਉਬਲੇ ਰੱਤ, ਅਗਨੀ ਤਤ ਨਾ ਕੋਇ ਜਲਾਈਆ। ਘਟ ਘਟ ਅੰਦਰ ਵਸਾ ਦੇ ਸਚ, ਜੂਠ ਝੂਠ ਬਾਹਰ ਕਢਾਈਆ। ਵਸਤ ਅਮੋਲਕ ਦੇ ਦੇ ਹੱਥ, ਨਾਮ ਭੰਡਾਰਾ ਇਕ ਵਰਤਾਈਆ। ਬੋਧ ਅਗਾਧ ਕਥਾ ਕਹਾਣੀ ਸੁਣਾ ਅਗੰਮੀ ਗਾਥ, ਜਿਸ ਨੂੰ ਸਮਝੇ ਨਾ ਕੋਇ ਲੋਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬਣਾ ਦੇ ਸਗਲਾ ਸਾਥ, ਦੋ ਜਹਾਨਾਂ ਵੱਜਦੀ ਰਹੇ ਵਧਾਈਆ। ਕੂੜੀ ਕਿਰਿਆ ਕਲਜੁਗ ਮੇਟ ਰੈਣ ਅੰਧੇਰੀ ਰਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਸੌਗ਼ਾਤ ਇਕ ਵਰਤਾਈਆ। ਸਤਿ ਕਹੇ ਮੈਂ ਮੰਗਾ ਸਚ ਦਵਾਰ, ਦਰ ਠਾਂਡੇ ਸੀਸ ਨਿਵਾਈਆ। ਸਤਿਜੁਗ ਸਾਚੀ ਦੱਸ ਧਾਰ, ਸਤਿ ਸਤਿਵਾਦੀ ਪੜਦਾ ਦੇ ਉਠਾਈਆ। ਭਗਤ ਵਛਲ ਬਣ ਗਿਰਧਾਰ, ਸੰਤ ਸੁਹੇਲੇ ਆਪ ਜਗਾਈਆ। ਗੁਰਮੁਖ ਗੁਰ ਗੁਰ ਕਰ ਖ਼ਬਰਦਾਰ, ਆਲਸ ਨਿੰਦਰਾ ਰਹੇ ਨਾ ਰਾਈਆ। ਸਿਖ਼ ਸਾਜਣ ਕਰ ਪਿਆਰ, ਸਾਹਿਬ ਸਵਾਮੀ ਮੇਲਾ ਮੇਲ ਸਹਿਜ ਸੁਭਾਈਆ। ਰਾਹ ਤੱਕਦਿਆਂ ਬੀਤੇ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਅੰਤ ਗਿਆ ਵਿਹਾਈਆ। ਭਵਿਖਤਾਂ ਵਿਚ ਗਾਉਂਦੇ ਗਏ ਸੁਣਾਉਂਦੇ ਗਏ
ਗੁਰੂ ਅਵਤਾਰ, ਪੈਗ਼ੰਬਰ ਕਲਮਿਆਂ ਵਿਚ ਸ਼ਨਵਾਈਆ। ਸਤਿ ਧਰਮ ਦਾ ਸਾਚਾ ਕਰ ਵਿਵਹਾਰ, ਵਿਵਹਾਰੀ ਹੋ ਕੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਏਕਾ ਰੰਗ ਦੇਣਾ ਰੰਗਾਈਆ। ਸਤਿ ਕਹੇ ਪ੍ਰਭੂ ਜਾਤ ਪਾਤ ਰਹੇ ਨਾ ਦੀਨ ਮਜ੍ਹਬ, ਧਰਮ ਇਕੋ ਦੇ ਜਣਾਈਆ। ਤੇਰੀ ਆਤਮ ਪਰਮਾਤਮ ਤੇਰੇ ਵਿਚ ਹੇਵੇ ਜਜ਼ਬ, ਵੱਖਰੀ ਦਏ ਨਾ ਕੋਇ ਵਡਿਆਈਆ। ਸਚ ਦਵਾਰੇ ਦੇਣਾ ਸਾਚਾ ਅਦਬ, ਬਖ਼ਸ਼ਣਾ ਮਾਣ ਧੁਰ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਝੁਕਦੇ ਤੇਰੇ ਕ਼ਦਮ, ਕ਼ਦੀਮ ਤੋਂ ਰੀਤੀ ਤੇਰੀ ਚਲੀ ਆਈਆ। ਤੇਰੇ ਨਾਮ ਦਾ ਢੋਲਾ ਸੋਹਲਾ ਗੀਤ ਗਾਉਂਦੇ ਨਜ਼ਮ, ਮੰਤਰਾਂ ਵਿਚ ਤੇਰਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇਣਾ ਪ੍ਰਗਟਾਈਆ। ਸਤਿ ਕਹੇ ਪ੍ਰਭ ਸਾਚਾ ਮਾਰਗ ਦੇਣਾ ਲਾ, ਚਾਰ ਕੁੰਟ ਇਕੋ ਨਾਮ ਧਿਆਈਆ। ਪੁਰਖ ਅਕਾਲ ਦੀਨ ਦੁਨੀ ਦਾ ਬਣ ਮਲਾਹ, ਮਾਲਕ ਹੋ ਕੇ ਵੇਖ ਵਖਾਈਆ । ਆਤਮ ਨਾਲ ਪਰਮਾਤਮ ਹੋ ਕੇ ਕਰ ਸਲਾਹ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਗੁਰੂ ਅਵਤਾਰ ਪੈਗ਼ੰਬਰ ਚਾਰ ਜੁਗ ਦੇ ਪਿਛਲੇ ਬਣਾ ਗਵਾਹ, ਸ਼ਹਾਦਤ ਤੇਰੀ ਦੇਣੀ ਭੁਗਤਾਈਆ। ਸਚ ਦਵਾਰਾ ਹਰਿ ਨਿਰੰਕਾਰਾ ਇਕ ਵਖਾ, ਮੰਦਰ ਮਸਜਿਦ ਸ਼ਿਵਦਵਾਲਾ ਮਠ ਜਿਸ ਦੀ ਯਾਦ ਰਹੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਸਤਿ ਧਰਮ ਕਹੇ ਪ੍ਰਭ ਚੌਥੇ ਜੁਗ ਦੇ ਦੇ ਸਾਚੀ ਸਿਖਿਆ, ਸ੍ਰਿਸ਼ਟੀ ਵਿਚ ਇਸ਼ਟੀ ਦੇ ਬਦਲਾਈਆ। ਸਤਿਜੁਗ ਪੂਰੀ ਕਰ ਇਛਿਆ, ਇੱਛਤ ਹੋ ਕੇ ਮੰਗ ਮੰਗਾਈਆ। ਤੂੰ ਆਦਿ ਜੁਗਾਦਿ ਦੇਵਣਹਾਰਾ ਭਿਛਿਆ, ਭਿੱਖਕਾਂ ਝੋਲੀ ਦੇਣੀ ਭਰਾਈਆ। ਜੋ ਗੁਰ ਅਵਤਾਰ ਪੈਗ਼ੰਬਰ ਤੇਰਾ ਭਵਿਖਤਾਂ ਵਿਚ ਲੇਖਾ ਲਿਖਿਆ, ਸੋ ਪੂਰਾ ਦੇਣਾ ਕਰਾਈਆ। ਤੂੰ ਮਾਲਕ ਪ੍ਰਿਤਪਾਲਕ ਪਾਰਬ੍ਰਹਮ ਬ੍ਰਹਮ ਮਿਲ ਕੇ ਕਦੇ ਨਾ ਜਾਵੇਂ ਭਿਟਿਆ, ਵਰਨ ਗੋਤ ਨਜ਼ਰ ਕੋਇ ਨਾ ਆਈਆ। ਬਿਨ ਗਿਆਨ ਨੇਤਰ ਜਗਤ ਅੱਖਾਂ ਨਾਲ ਕਿਸੇ ਨਾ ਦਿਸਿਆ, ਲੱਭਦੀ ਵੇਖੀ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦੇਣਾ ਸੁਹਾਈਆ। ਸਤਿ ਕਹੇ ਪ੍ਰਭ ਲੇਖਾ ਮੁਕਾ ਦੇ ਚਾਰ ਵਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਆਤਮ ਹੋ ਕੇ ਪਰਮਾਤਮ ਸਾਰੇ ਆਵਣ ਤੇਰੀ ਸਰਨ, ਸਰਨਗਤ ਇਕੋ ਦੇ ਜਣਾਈਆ। ਚਰਨ ਕਵਲ ਤੇਰੇ ਲੱਖ ਚੁਰਾਸੀ ਜੀਵ ਜੰਤ ਤਰਨ, ਜਮ ਕੀ ਫਾਸੀ ਦੇਣੀ ਤੁੜਾਈਆ। ਜਨ ਭਗਤ ਹੋ ਕੇ ਤੇਰੇ ਨਾਮ ਦਾ ਢੋਲਾ ਪੜ੍ਹਨ, ਚੌਦਾਂ ਵਿਦਿਆ ਝਗੜਾ ਦੇਣਾ ਮੁਕਾਈਆ। ਘਰ ਵਿਚ ਘਰ ਗ੍ਰਹਿ ਵਿਚ ਗ੍ਰਹਿ ਹਰਿ ਕੇ ਮੰਦਰ ਸਾਚੇ ਚੜ੍ਹਨ, ਈੜਾ ਪਿੰਗਲ ਸੁਖਮਨ ਜਗਤ ਵਾਸਨਾ ਨੌ ਦਵਾਰ ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇਣਾ ਪ੍ਰਗਟਾਈਆ। ਸਤਿ ਕਹੇ ਪ੍ਰਭ ਲੱਖ ਚੁਰਾਸੀ ਸਮਝਾ ਦੇ ਦੀਨ ਦੁਨੀ, ਦਾਅਵੇ ਨਾਲ ਜਣਾਈਆ। ਬਿਨ ਪ੍ਰਭ ਕਿਰਪਾ ਕੋਇ ਨਾ ਬਣਿਆ ਵੱਡਾ ਗੁਣੀ, ਬਿਨ ਗਹਿਰ ਗੰਭੀਰ ਬੇਨਜ਼ੀਰ ਦਰਸ ਕੋਇ ਨਾ ਪਾਈਆ। ਤੁਧ ਬਿਨ ਜਗਤ ਪੁਕਾਰ ਕਿਸੇ ਨਾ ਸੁਣੀ, ਗੁਰ ਅਵਤਾਰ ਪੈਗ਼ੰਬਰ ਪੱਲੂ ਗਏ ਛੁਡਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਚੀ ਉਪਜੇ ਨਾ ਕਿਸੇ ਧੁਨੀ, ਧੁਨ ਆਤਮਕ ਰਾਗ ਨਾ ਕੋਇ ਸ਼ਨਵਾਈਆ। ਖ਼ਾਲੀ ਦਿਸੀ ਕਾਇਆ ਕੁੰਨੀ, ਕਮਲਾਪਤ ਧਰਨਾਪਤ ਧਰਨੀ ਧਰਤ ਧੌਲ ਧਵਲ ਉਪਰ ਤੇਰੀ ਵੱਜੇ ਨਾ ਕੋਇ ਵਧਾਈਆ। ਆਦਿ ਅੰਤ ਸ੍ਰੀ ਭਗਵੰਤ ਧੁਰ ਦੇ
ਕੰਤ ਸਭ ਕੁਛ ਤੇਰੇ ਹੱਥ, ਤੂੰ ਸਾਹਿਬ ਸਵਾਮੀ ਸਮਰਥ, ਗੁਰ ਅਵਤਾਰ ਪੈਗ਼ੰਬਰ ਗਾ ਕੇ ਗਏ ਤੇਰੀ ਗਥ, ਮਹਿੰਮਾ ਅਕਥ ਕਥ ਦ੍ਰਿੜਾਈਆ। ਪੁਰਖ ਅਕਾਲ ਦੀਨ ਦਿਆਲ ਕਾਇਆ ਸਚੀ ਧਰਮਸਾਲ ਆ ਕੇ ਵੱਸ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਮਿਲ ਕੇ ਸਦਾ ਵੱਜਦੀ ਰਹੇ ਵਧਾਈਆ।
੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਸੁਦਾਗਰ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਮੇਰੀ ਅਰਜ਼ੋਈ, ਆਜਜ਼ ਹੋ ਕੇ ਸੀਸ ਨਿਵਾਈਆ। ਤੇਰੇ ਨਾਮ ਦੀ ਦਰੋਹੀ, ਬਹੁੜੀ ਬਹੁੜੀ ਹਾਲ ਦੁਹਾਈਆ। ਤੇਰਾ ਭੇਵ ਨਾ ਪਾਏ ਕੋਈ, ਕੂਕ ਕੂਕ ਸੁਣਾਈਆ। ਪ੍ਰਭੂ ਬਿਨ ਤੇਰੇ ਦਰ ਭਗਤਾਂ ਮਿਲੇ ਕਿਤੇ ਨਾ ਢੋਈ, ਸਹਾਰਾ ਅਵਰ ਨਾ ਕੋਇ ਵਖਾਈਆ। ਅੰਮ੍ਰਿਤ ਰਸ ਆਪਣਾ ਚੋਈਂ, ਨਿਝਰ ਧਾਰ ਵਹਾਈਆ। ਸ੍ਰਿਸ਼ਟ ਉਠਾਵੀਂ ਸੁਤੀ ਸੋਈ, ਸ਼ਬਦੀ ਸ਼ਬਦ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਤਕਾਈਆ। ਸਤਿ ਕਹੇ ਮੇਰੀ ਅਰਜ਼, ਆਜਜ਼ ਹੋ ਕੇ ਰਿਹਾ ਜਣਾਈਆ। ਜਨ ਭਗਤਾਂ ਪੂਰੀ ਕਰਨੀ ਗ਼ਰਜ, ਗ਼ਜ਼ਲ ਆਪਣਾ ਨਾਮ ਸੁਣਾਈਆ। ਪੂਰਬ ਲਹਿਣਾ ਦੇਣਾ ਕ਼ਰਜ਼, ਪਿਛਲਾ ਲੇਖਾ ਹੱਥ ਫੜਾਈਆ। ਦੀਨਾਂ ਦੁਖੀਆਂ ਵੰਡਾਉਣਾ ਦਰਦ, ਨਾਤਾ ਦੁਨੀ ਤੁੜਾਈਆ। ਤੇਰਾ ਖੇਲ ਤੱਕਾਂ ਅਸਚਰਜ, ਅਚਰਜ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਮੇਟਣੀ ਮਰਜ਼, ਗੁਰਮੁਖ ਮਰੀਜ਼ਾਂ ਬਣ ਤਬੀਬ ਤਬਾ ਦੇਣੀ ਬਦਲਾਈਆ।
੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਕਿਸ਼ਨ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਸਦਾ ਸਮਰਥ, ਸਰਬ ਵਿਆਪੀ ਨਜ਼ਰੀ ਆਈਆ। ਸਤਿਜੁਗ ਸਾਚਾ ਮਾਰਗ ਦੱਸ, ਦਰਸ਼ਨ ਤੇਰਾ ਕਰੇ ਲੋਕਾਈਆ। ਅੰਮ੍ਰਿਤ ਅਗੰਮਾ ਦੇ ਰਸ, ਝਿਰਨਾ ਧੁਰ ਦਾ ਆਪ ਝਿਰਾਈਆ। ਆਤਮ ਗਾਵੇ ਤੇਰਾ ਜਸ, ਪਰਮਾਤਮ ਵੱਜੇ ਵਧਾਈਆ। ਸਦਾ ਖੁਲ੍ਹੀ ਰਖ ਅੱਖ, ਨੇਤਰ ਨੈਣ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿ ਕਹੇ ਪ੍ਰਭੂ ਆਪਣੇ ਨਾਮ ਦਾ ਦੇ ਸਵਾਦ, ਅਨਰਸ ਇਕੋ ਇਕ ਪ੍ਰਗਟਾਈਆ। ਸਚ ਸਵਾਲ ਦਾ ਦੇ ਜਵਾਬ, ਧੁਰ ਦੀ ਮੰਗ ਮੰਗਾਈਆ। ਬਿਨ ਅੱਖ਼ਰਾਂ ਤੇਰੀ ਕਿਤਾਬ, ਚਾਰ ਜੁਗ ਨਾ ਕਿਸੇ ਸੁਣਾਈਆ। ਪੜ੍ਹਿਆ ਕੋਈ ਨਾ ਬਣ ਅਹਿਬਾਬ, ਬਾਬ ਹਿੱਸਾ ਨਾ ਕੋਇ ਦ੍ਰਿੜਾਈਆ। ਸਭ ਕਰਦੇ ਗਏ ਅਦਾਬ, ਸਰ ਸਿਰ ਝੁਕਾਈਆ। ਕਿਰਪਾ ਕਰ ਆਪ ਮਹਾਰਾਜ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਸਤਿਜੁਗ ਧਾਰਾ ਸਚ ਧਰਮ ਬਦਲ ਦੇ ਰਿਵਾਜ, ਰਵਾਦਾਰ ਵਿਚ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਤਿ ਕਹੇ ਮੈਂ ਵੇਖਣਾ ਸਮਾਂ, ਸਚ ਧਿਆਨ ਲਗਾਈਆ। ਕਿਸ ਬਿਧ ਹੁਕਮ ਮਿਲੇ ਨਵਾਂ, ਨਵ ਨੌ ਵੱਜੇ ਵਧਾਈਆ। ਮੈਂ ਭਗਤਾਂ ਸੰਗ ਰਵ੍ਹਾਂ, ਸਗਲਾ ਸੰਗ ਬਣਾਈਆ। ਨਾਮ ਦ੍ਰਿੜਾਵਾਂ ਸਚ ਦਮਾਂ, ਦਾਮਨਗੀਰ ਹੋ ਕੇ ਜ਼ਾਮਨ ਦਿਆਂ ਵਖਾਈਆ। ਭਾਗ ਲੱਗੇ ਕਾਇਆ ਮਾਟੀ ਚੰਮਾਂ,
ਚਮਨ ਗੁਲਸ਼ਨ ਇਕ ਮਹਿਕਾਈਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਕਰਨਾ ਆਪਣਾ ਕੰਮਾ, ਕਾਮਲ ਮੁਰਸ਼ਦ ਕਰਨੀ ਆਪ ਕਮਾਈਆ।
੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਸ਼ੰਗਾਰਾ ਸਿੰਘ ਦੇ ਗ੍ਰਹਿ ਪਿੰਡ ਪਖੋਕੇ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਮਾਰਗ ਲਾ ਦੇ ਸਚ, ਕਲਜੁਗ ਕੂੜਾ ਦੇ ਮਿਟਾਈਆ। ਹਰ ਘਟ ਅੰਤਰ ਉਪਜੇ ਬ੍ਰਹਮ ਮਤ, ਸ਼ਬਦੀ ਧੁਨ ਵੱਜੇ ਸ਼ਨਵਾਈਆ। ਮਨ ਵਾਸਨਾ ਰਹੇ ਨਾ ਤਤਵ ਤਤ, ਲੋਭ ਹੰਕਾਰ ਨਾ ਕੋਇ ਵਧਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਸਾਚੀ ਗਥ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਕਰ ਪੜ੍ਹਾਈਆ। ਨਿਜ ਨੇਤਰ ਲੋਚਨ ਨੈਣ ਖੋਲ੍ਹ ਅੱਖ ਪਰਤੱਖ, ਮਿਲ ਸਾਹਿਬ ਗੁਸਾਂਈਆ। ਜੋ ਗੁਰ ਅਵਤਾਰ ਪੈਗ਼ੰਬਰ ਪੀਰ ਗਏ ਦੱਸ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਬਦ ਭਵਿਖਤ ਦ੍ਰਿੜਾਈਆ। ਸੋ ਖੇਲ ਕਰ ਹੋ ਪਰਗਟ, ਪਰਗਟ ਹੋ ਕੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਸਮਝਾਈਆ। ਸਤਿ ਕਹੇ ਪ੍ਰਭ ਚਾਰ ਵਰਨ ਦੇ ਗਿਆਨ, ਸ੍ਰਿਸਟ ਸਬਾਈ ਤੇਰਾ ਢੋਲਾ ਇਕੋ ਗਾਈਆ। ਇਕੋ ਪੁਰਖ ਅਕਾਲ ਚਰਨ ਕਵਲ ਹੋਵੇ ਪ੍ਰਨਾਮ, ਦੂਜਾ ਇਸ਼ਟ ਨਾ ਕੋਇ ਮਨਾਈਆ। ਇਕੋ ਸਜਦਾ ਹੋਵੇ ਸਲਾਮ, ਅਦਬ ਨਾਲ ਇਕੋ ਸੀਸ ਝੁਕਾਈਆ। ਇਕੋ ਕਲਮਾ ਦੱਸ ਕਲਾਮ, ਕਾਇਨਾਤ ਹੱਕ ਪੜ੍ਹਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੇ ਸਿਫ਼ਤੀ ਕੋਟਨ ਨਾਮ, ਮਹਿੰਮਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗਾਈਆ। ਤੂੰ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕ ਭਗਵਾਨ, ਪਤਿਪਰਮੇਸ਼ਵਰ ਬੇਪਰਵਾਹ ਅਖਵਾਈਆ। ਸਤਿ ਧਰਮ ਦਾ ਦੋ ਜਹਾਨ ਝੁਲਾ ਨਿਸ਼ਾਨ, ਦੀਨ ਮਜ਼੍ਹਬ ਦਾ ਝਗੜਾ ਰਹੇ ਨਾ ਰਾਈਆ। ਸਾਚੀ ਮੰਜ਼ਲ ਹਕ਼ੀਕ਼ਤ ਵਾਲੀ ਦੱਸ ਮੁਕਾਮ, ਅਸਲ ਪੜਦਾ ਆਪ ਉਠਾਈਆ। ਅਨਹਦ ਸ਼ਬਦ ਵਜਾ ਸਚੀ ਧੁਨਕਾਨ, ਅਨਾਦੀ ਧੁਨ ਆਪ ਉਪਜਾਈਆ। ਨੂਰੀ ਜੋਤ ਜਗੇ ਮਹਾਨ, ਘਟ ਭੀਤਰ ਹੋਏ ਰੁਸ਼ਨਾਈਆ। ਚਾਰ ਕੁੰਟ ਦਹਿ ਦਿਸ਼ਾ ਨਜ਼ਰੀ ਆਏਂ ਨੌਜੁਆਨ, ਬਿਰਧ ਬਾਲ ਨਾ ਰੂਪ ਵਟਾਈਆ। ਸਤਿ ਧਰਮ ਲਗਾ ਵਿਚ ਜਹਾਨ, ਜਹਾਲਤ ਕੂੜੀ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਵਖਾਈਆ। ਸਤਿ ਕਹੇ ਪ੍ਰਭ ਮੇਰੇ ਗਹਿਰ ਗੰਭੀਰ, ਗੁਣਵੰਤ ਤੇਰੀ ਸਰਨਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦੇ ਧੀਰ, ਸਤਿ ਸੰਤੋਖ ਇਕ ਸਮਝਾਈਆ। ਹਉਮੇ ਹੰਗਤਾ ਮਾਇਆ ਮਮਤਾ ਕੂੜੀ ਅੰਦਰੋਂ ਕੱਢ ਪੀੜ, ਜਗਤ ਵਿਕਾਰ ਨਾ ਕੋਇ ਸਤਾਈਆ। ਅੰਮ੍ਰਿਤ ਰਸ ਨਿਝਰ ਧਾਰ ਬਖ਼ਸ਼ ਆਪਣਾ ਸੀਰ, ਤ੍ਰਿਸ਼ਨਾ ਭੁੱਖ ਮਿਟਾਈਆ। ਜਿਸ ਮੰਜ਼ਲ ਤੇ ਚੜ੍ਹ ਕੇ ਬੈਠਾ ਕਬੀਰ, ਕਬਰਾਂ ਦਾ ਲੇਖਾ ਦਿਆਂ ਮੁਕਾਈਆ। ਸੋ ਬੇਨਜ਼ੀਰ ਲਾਸ਼ਰੀਕ ਆਪਣੀ ਦੱਸ ਹੱਕ ਤਸਵੀਰ, ਰੂਪ ਰੰਗ ਰੇਖ ਨਜ਼ਰ ਕੋਇ ਨਾ ਪਾਈਆ। ਜਿਥੇ ਝਗੜਾ ਰਹੇ ਨਾ ਗ਼ਰੀਬ ਅਮੀਰ, ਰਾਓ ਰੰਕ ਨਾ ਕੋਇ ਵਡਿਆਈਆ। ਨਜ਼ਰ ਨਾ ਆਏ ਸ਼ਾਹ ਹਕੀਰ, ਦਰ ਦਰਬਾਰਾ ਇਕ ਦਰਸਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮੰਜ਼ਲ ਚੜ੍ਹ ਅਖ਼ੀਰ, ਮਹਿਬੂਬ ਮਿਲ ਕੇ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਸਾਂਤਕ ਸਤਿ ਬਖ਼ਸ਼ ਸਾਚੀ ਧੀਰ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਸਤਿ ਧਰਮ ਕਹੇ ਲੋਕਮਾਤ ਦਿਸੇ ਅੰਧੇਰਾ, ਸਚ ਸੁਚ ਨਜ਼ਰ ਕੋਇ ਨਾ ਆਈਆ। ਜੀਵ ਜੰਤ ਕਰਦੇ ਮੇਰਾ ਮੇਰਾ, ਮਮਤਾ ਮੋਹ ਨਾ ਕੋਇ ਮਿਟਾਈਆ। ਪੁਰਖ ਅਕਾਲ ਦੀਨ ਦਿਆਲ ਕੋਈ ਨਾਉਂ ਨਾ ਲਏ ਤੇਰਾ, ਸਚਖੰਡ ਦਵਾਰੇ ਬਹਿ ਕੇ ਖ਼ੁਸ਼ੀ ਨਾ ਕੋਇ ਮਨਾਈਆ। ਲੱਖ ਚੁਰਾਸੀ ਜਮ ਕੀ ਫਾਸੀ ਜੀਵਾਂ ਜੰਤਾਂ ਪਿਆ ਗੇੜਾ, ਝੇੜਾ ਚਾਰੇ ਖਾਣੀ ਵਿਚ ਪਵਾਈਆ। ਕਰੇ ਹੱਕ ਨਾ ਕੋਇ ਨਬੇੜਾ, ਗੁਰ ਅਵਤਾਰ ਪੈਗ਼ੰਬਰ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਪੁਰਖ ਅਬਿਨਾਸ਼ੀ ਘਟ ਨਿਵਾਸੀ ਕਿਉਂ ਲਾਈ ਦੇਰਾ, ਨਿਰਗੁਣ ਹੋ ਕੇ ਨਿਰਵੈਰ ਨਿਰਾਕਾਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਚ ਚਲਾ ਧੁਰ ਦਾ ਬੇੜਾ, ਬੰਧਨ ਕੂੜ ਰਹੇ ਨਾ ਰਾਈਆ। ਸਤਿ ਕਹੇ ਪ੍ਰਭ ਮੰਗਾਂ ਇਕੋ ਮੰਗ, ਧੁਰ ਦਰਬਾਰੇ ਆਸ ਰਖਾਈਆ। ਤੇਰਾ ਨਾਉਂ ਮੇਰੇ ਹੋਵੇ ਸੰਗ, ਸਗਲਾ ਸੰਗ ਨਿਭਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਗਗਨ ਗਗਨੰਤਰਾਂ ਆਵਾਂ ਲੰਘ, ਜ਼ਿਮੀਂ ਅਸਮਾਨਾਂ ਚਰਨਾਂ ਹੇਠ ਦਬਾਈਆ। ਚਾਰ ਕੁੰਟ ਇਕੋ ਪੁਰਖ ਅਕਾਲ ਵਜਾਵਾਂ ਮਰਦੰਗ, ਦੂਜਾ ਡੰਕਾ ਨਾ ਕੋਇ ਸ਼ਨਵਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰ ਕੇ ਮੰਗ, ਜੋ ਭਵਿਖਤਾਂ ਵਿਚ ਗਏ ਲਿਖਾਈਆ। ਜੋਧੇ ਸੂਰਬੀਰ ਮਰਦਾਨੇ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਤੇਰੀ ਸੱਚੀ ਸ਼ਹਿਨਸ਼ਾਹੀਆ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਗੁਰੂ ਗੁਰ ਚੇਲੇ ਲਾ ਆਪਣੇ ਅੰਗ, ਅੰਗੀਕਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਈਆ। ਸਤਿ ਕਹੇ ਮੇਰੇ ਪ੍ਰਭੂ ਪੁਰਖ ਅਕਾਲ, ਅਕਲ ਕਲਧਾਰੀ ਤੇਰੀ ਓਟ ਰਖਾਈਆ। ਸਚਖੰਡ ਦਵਾਰਾ ਤੇਰੀ ਸੱਚੀ ਧਰਮਸਾਲ, ਥਿਰ ਘਰ ਬੈਠਾ ਸੋਭਾ ਪਾਈਆ। ਜਿਥੇ ਪੋਹ ਨਾ ਸਕੇ ਕਾਲ, ਮਹਾਂਕਾਲ ਨਾ ਕੋਇ ਚਤੁਰਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣੇ ਨਾ ਕੋਇ ਦਲਾਲ, ਤ੍ਰੈ ਪੰਜ ਨਾਤਾ ਜੋੜ ਨਾ ਕੋਇ ਵਖਾਈਆ। ਸਚ ਸਪੂਤ ਬਿਨ ਰੰਗ ਰੂਪ ਸ਼ਬਦੀ ਧਾਰ ਤੇਰੇ ਲਾਲ, ਪਾਰਬ੍ਰਹਮ ਬ੍ਰਹਮ ਲੇਖਾ ਦੇਣਾ ਮੁਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਤਿ ਧਰਮ ਕਹੇ ਮੇਰਾ ਮੰਨ ਸਵਾਲ, ਸਵਾਲੀ ਹੋ ਕੇ ਤੇਰੇ ਅਗੇ ਝੋਲੀ ਡਾਹੀਆ। ਕਲਜੁਗ ਕੂੜੀ ਕਿਰਿਆ ਸਾਚੇ ਸੰਤਾਂ ਕੀਤਾ ਕੰਗਾਲ, ਵਸਤ ਅਮੋਲਕ ਹੱਥ ਕਿਸੇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਟਿੱਲੇ ਪਰਬਤ ਸਮੁੰਦ ਸਾਗਰ ਤੈਨੂੰ ਰਹੇ ਭਾਲ, ਖੋਜਤ ਖੋਜਤ ਭੱਜਣ ਵਾਹੋ ਦਾਹੀਆ। ਪਰਮ ਪੁਰਖ ਪਤਿਪਰਮੇਸ਼ਵਰ ਬਿਨ ਤੇਰੇ ਮੁਰੀਦਾਂ ਕੋਈ ਨਾ ਪੁੱਛੇ ਹਾਲ, ਹਾਲਤ ਬਿਗੜੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਦਰ ਦਵਾਰੇ ਸੀਸ ਨਿਵਾਈਆ। ਸਤਿ ਕਹੇ ਪ੍ਰਭੂ ਵੇਖ ਕਲਜੁਗ ਕੂੜ ਕੁੜਿਆਰ, ਸਚ ਨਜ਼ਰ ਕੋਇ ਨਾ ਆਈਆ। ਜੂਠ ਝੂਠ ਡੰਕਾ ਰਿਹਾ ਮਾਰ, ਧਰਮ ਦਵਾਰੇ ਪਏ ਦੁਹਾਈਆ। ਮੰਦਰ ਸ਼ਿਵਦਵਾਲੇ ਮੱਠ ਕਰਨ ਪੁਕਾਰ ਰੋਵਣ ਧਾਈਂ ਮਾਰ, ਨੇਤਰ ਨੈਣਾਂ ਨੀਰ ਵਹਾਈਆ। ਅੱਠ ਸੱਠ ਤੀਰਥ ਕੋਈ ਨਾ ਪਾਵੇ ਸਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੁਲ੍ਹੀ ਮੇਂਢੀ ਭੱਜੀ ਵਾਹੋ ਦਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਪੜ੍ਹ ਪੜ੍ਹ ਥੱਕਾ ਸਰਬ ਸੰਸਾਰ, ਸ਼ਬਦ ਸਾਰ ਸੁਰਤੀ ਸੁਰਤ ਨਾ ਕੋਇ ਉਠਾਈਆ। ਸਚਖੰਡ ਦਵਾਰਾ ਕਿਸੇ ਨਜ਼ਰ ਨਾ ਆਇਆ ਵਿਚ ਜਹਾਨ, ਸ਼ਬਦ ਚੜ੍ਹਿਆ ਨਾ ਕੋਇ ਬਬਾਨ, ਮੰਜ਼ਲ ਮੰਜ਼ਲ ਪੰਧ ਨਾ ਕੋਇ ਮੁਕਾਈਆ। ਬੋਧ ਅਗਾਧਾ ਕਿਸੇ ਹੱਥ ਨਾ ਆਇਆ ਗਿਆਨ, ਨਿਰਅੱਖਰ ਕਰੇ
ਨਾ ਕੋਇ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਸਤਿ ਧਰਮ ਕਹੇ ਮੇਰੇ ਪੁਰਖ ਅਬਿਨਾਸ਼ੀ, ਮੇਰੀ ਆਸਾ ਇਕ ਤੇਰੇ ਅਗੇ ਰਖਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਜੋਤ ਕਰੇਂ ਪਰਕਾਸ਼ੀ, ਪਰਕਾਸ਼ਵਾਨ ਹੋ ਕੇ ਵੇਖੇਂ ਸਰਬ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਦਾਸਣ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਮੰਡਲ ਮੰਡਪ ਪਾਉਂਦੇ ਰਾਸੀ, ਗੋਪੀ ਕਾਹਨ ਖੇਲ ਖਿਲਾਈਆ। ਤੇਰੀ ਸਮਝ ਨਾ ਸਕਿਆ ਕੋਈ ਵਰਨ ਬਰਨ ਵਾਲੀ ਜਾਤੀ, ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਕਲਜੁਗ ਅੰਤ ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਪੁਰਖ ਅਬਿਨਾਸ਼ੀ ਕਰਤੇ ਪਰਵਰਦਿਗਾਰ ਸਾਂਝੇ ਯਾਰ ਧੁਰ ਦੀ ਦੇ ਅਗੰਮੀ ਦਾਤੀ, ਦਾਤਾਰ ਹੋ ਕੇ ਦਇਆਵਾਨ ਆਪ ਵਰਤਾਈਆ। ਸਤਿ ਧਰਮ ਕਹੇ ਪ੍ਰਭ ਵੇਖ ਮਾਰ ਕੇ ਝਾਤੀ, ਪੜਦਾ ਓਹਲਾ ਆਪ ਉਠਾਈਆ। ਸਚ ਦਵਾਰ ਦਾ ਦਿਸੇ ਕੋਈ ਨਾ ਸਾਥੀ, ਅਧਵਾਟੇ ਬੈਠੀ ਜਗਤ ਲੋਕਾਈਆ। ਕੋਟਨ ਕੋਟ ਰਸਨਾ ਜਿਹਵਾ ਬਣੇ ਪਾਠੀ, ਕਾਇਆ ਪਾਠਸ਼ਾਲਾ ਅੰਦਰ ਤੇਰਾ ਹਰਿ ਨਾਮ ਨਾ ਕੋਇ ਟਿਕਾਈਆ। ਭਾਗ ਨਾ ਲੱਗਾ ਕਿਸੇ ਮਾਟੀ ਕਾਚੀ, ਕੰਚਨ ਗੜ੍ਹ ਰੂਪ ਨਾ ਕੋਇ ਬਦਲਾਈਆ। ਮਨੂਆ ਮਨ ਸਭ ਦਾ ਹੋਇਆ ਆਕੀ, ਖ਼ਾਕੀ ਤਨ ਪਤਿਤ ਪੁਨੀਤ ਨਾ ਕੋਇ ਬਣਾਈਆ। ਬਿਨ ਤੇਰੇ ਧੁਰ ਦਾ ਬਣਿਆ ਕੋਇ ਨਾ ਸਾਕੀ, ਨਾਮ ਪਿਆਲਾ ਦੀਨ ਦਿਆਲਾ ਹੱਥ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਪੂਰੀ ਕਰ ਆਸੀ, ਸਤਿ ਸਤਿ ਕਹਿ ਕੇ ਤੈਨੂੰ ਸੀਸ ਨਿਵਾਈਆ। ਸਤਿ ਕਹੇ ਮੇਰਾ ਨਾਉਂ ਰਖ ਸਤਿਜੁਗ, ਸਤਿ ਧਰਮ ਦਿਆਂ ਸਮਝਾਈਆ। ਭਗਤ ਸੁਹੇਲਾ ਮਾਤ ਚੁਗ, ਚੁਗ਼ਲੀ ਨਿਦਿੰਆ ਵਿਚੋਂ ਬਾਹਰ ਕਢਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਭੇਵ ਖੁਲ੍ਹਾਵਾਂ ਗੁਝ, ਪੜਦਾ ਦਿਆਂ ਉਠਾਈਆ। ਸਾਹਿਬ ਸਮਰਥ ਤੇਰੀ ਧਾਰ ਜਾਵਣ ਬੁੱਝ, ਸੁਰਤੀ ਸ਼ਬਦ ਜੋੜ ਜੁੜਾਈਆ। ਝਗੜਾ ਮੁਕੇ ਚੌਦਾਂ ਲੋਕ, ਚੌਦਾਂ ਤਬਕ ਲੇਖਾ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਵਣ ਸਚ ਸਲੋਕ, ਸੋਹੰ ਢੋਲਾ ਇਕ ਸਮਝਾਈਆ। ਅੰਤ ਕੰਤ ਭਗਵੰਤ ਸੰਤ ਮਿਲ ਕੇ ਸਾਚੀ ਜੋਤ, ਨਿਰਗੁਣ ਸਰਗੁਣ ਭੇਵ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰ ਤੇਰੇ ਬੰਦਨ ਕਰਾਂ ਕੋਟ, ਕੋਟੀ ਕੋਟਨ ਵਾਰ ਸੀਸ ਨਿਵਾਈਆ। ਸਤਿ ਧਰਮ ਕਹੇ ਮੇਰੇ ਸਾਹਿਬ ਮਹਿਬੂਬ, ਮੁਹੱਬਤ ਵਿਚ ਤੇਰੀ ਬੇਪਰਵਾਹੀਆ। ਅਰਸ਼ ਫ਼ਰਸ਼ ਤੋਂ ਉਪਰ ਤੇਰਾ ਅਰੂਜ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਮੰਜ਼ਲ ਦੱਸ ਹੱਕ ਹਦੂਦ, ਦਰਗਾਹ ਸਾਚੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਸਤਿ ਧਰਮ ਦੇਣਾ ਖੁਲ੍ਹਾਈਆ। ਸਤਿ ਧਰਮ ਕਹੇ ਮੇਰੀ ਪ੍ਰਭੂ ਇਕੋ ਅਰਜ਼ੀ, ਆਜਜ਼ ਹੋ ਕੇ ਸੀਸ ਨਿਵਾਈਆ। ਦੁਨੀਆ ਤੈਨੂੰ ਮੰਨਦੀ ਫਰਜ਼ੀ, ਹਿਰਦੇ ਹਰਿ ਨਾ ਕੋਇ ਵਸਾਈਆ। ਬਿਨਾ ਦੁਖਾਂ ਤੋਂ ਕੋਈ ਨਾ ਬਣਦਾ ਦਰਦੀ, ਦੀਦਾ ਦਾਨਿਸਤਾ ਦਰਸ ਕੋਇ ਨਾ ਪਾਈਆ। ਕਲਜੁਗ ਅੰਤਮ ਵੇਖਾਂ ਅੰਧੇਰ ਗਰਦੀ, ਸਚ ਸੁਚ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਜੀਵ ਜੰਤ ਰਸਨਾ ਜਿਹਵਾ ਅੱਖਰਾਂ ਵਾਲਾ ਗੀਤ ਪੜ੍ਹਦੀ, ਨਿਰਅੱਖਰ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਰ ਪਾ ਜੀਵ ਜੰਤ ਸਾਧ ਸੰਤ ਘਰ ਘਰ ਦੀ, ਗ੍ਰਹਿ ਗ੍ਰਹਿ ਪੜਦਾ ਦੇ ਉਠਾਈਆ।
੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਬਲਕਾਰ ਸਿੰਘ ਦੇ ਗ੍ਰਹਿ ਪਿੰਡ ਠਠੀਆਂ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਖੋਲ੍ਹ ਪੜਦਾ, ਪੜ੍ਹਨ ਲਿਖਣ ਦੀ ਲੋੜ ਰਹੇ ਨਾ ਰਾਈਆ। ਅੰਧ ਅੰਧੇਰ ਮਿਟੇ ਕੂੜ ਕੁੜਿਆਰ ਗਰਦਾ, ਗਰਦਸ਼ ਮਾਇਆ ਦੇ ਮਿਟਾਈਆ। ਕੋਟਾਂ ਵਿਚੋਂ ਜਨ ਭਗਤ ਪੱਲੂ ਤੇਰਾ ਫੜਦਾ, ਗੁਰਮੁਖ ਧੁਰ ਦਾ ਨਜ਼ਰੀ ਆਈਆ। ਕਲਜੁਗ ਜੀਵ ਜੰਤ ਜਨ ਜਾਏ ਰੁੜ੍ਹਦਾ, ਸ਼ੌਹ ਦਰਿਆ ਬੇੜਾ ਪਾਰ ਨਾ ਕੋਇ ਲੰਘਾਈਆ। ਸਾਕ ਸੱਜਣ ਸੈਣ ਕੋਈ ਸਾਥ ਨਾ ਮਿਲੇ ਧੁਰ ਦਾ, ਸਚਖੰਡ ਦਵਾਰ ਨਾ ਕੋਇ ਬਹਾਈਆ। ਲੇਖਾ ਜਾਣੇ ਨਾ ਕੋਈ ਅਨੰਦਪੁਰ ਦਾ, ਪੁਰੀ ਅਨੰਦ ਕਿਉਂ ਹੋਈ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਸਤਿ ਕਹੇ ਪ੍ਰਭ ਤੇਰਾ ਵਸੇ ਪੁਰ ਅਨੰਦ, ਆਨੰਦ ਆਨੰਦ ਵਿਚੋਂ ਪਰਗਟਾਈਆ। ਧੁਰ ਦਾ ਨਾਮ ਦੱਸ ਛੰਦ, ਸੰਸਾ ਰੋਗ ਦਏ ਗਵਾਈਆ। ਖ਼ੁਸ਼ੀ ਹੋਵੇ ਬੰਦ ਬੰਦ, ਬੰਦਨਾ ਇਕੋ ਦੇ ਸਮਝਾਈਆ। ਜਨਮ ਕਰਮ ਦਾ ਮਿਟੇ ਪੰਧ, ਆਵਣ ਜਾਵਣ ਲੱਖ ਚੁਰਾਸੀ ਗੇੜਾ ਦੇ ਕਟਾਈਆ। ਤੇਰਾ ਚਰਨ ਸਰੋਵਰ ਮਿਲੇ ਸਾਚੀ ਗੰਗ, ਅਠਸਠ ਪੰਧ ਦੇਣਾ ਮੁਕਾਈਆ। ਆਤਮ ਸੇਜ ਸੁਹਾਉਣੀ ਸੁਹੰਜਣੀ ਪਲੰਘ, ਘਰ ਵਿਚ ਘਰ ਡੇਰਾ ਲਾਈਆ। ਅੰਤ ਕਾਲ ਜਮ ਨਾ ਦੇਵੇ ਦੰਡ, ਰਾਏ ਧਰਮ ਨਾ ਕੋਇ ਸਜ਼ਾਈਆ। ਤੇਰਾ ਵੇਖਾਂ ਇਕੋ ਪਰਮਾਨੰਦ, ਪਾਰਬ੍ਰਹਮ ਪ੍ਰਭ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਸਾਹਿਬ ਬਖ਼ਸ਼ੰਦ, ਮਿਹਰ ਨਜ਼ਰ ਇਕ ਉਠਾਈਆ। ਸਤਿ ਕਹੇ ਪ੍ਰਭ ਕਲਜੁਗ ਵੇਖ ਕੂੜ ਪਸਾਰਾ, ਪਾਸਾ ਸਕੇ ਨਾ ਕੋਇ ਬਦਲਾਈਆ। ਚਾਰੋਂ ਕੁੰਟ ਅੰਧ ਅੰਧਿਆਰਾ, ਤੇਰਾ ਨਾਮ ਨਾ ਕੋਇ ਰੁਸ਼ਨਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸਾਚਾ ਦਿਸੇ ਨਾ ਕੋਇ ਦਰਬਾਰਾ, ਨੌ ਦਵਾਰੇ ਪੰਧ ਨਾ ਕੋਇ ਚੁਕਾਈਆ। ਅਨਹਦ ਸ਼ਬਦ ਸੁਣੇ ਨਾ ਕੋਈ ਸੱਚੀ ਧੁਨਕਾਰਾ, ਅਨਹਦ ਨਾਦੀ ਨਾਦ ਨਾ ਕੋਇ ਵਜਾਈਆ। ਨਿਰਮਲ ਦੀਆ ਬਾਤੀ ਜੋਤ ਨਾ ਹੋਵੇ ਉਜਿਆਰਾ, ਘਰ ਠਾਂਡੇ ਨਾ ਕੋਇ ਰੁਸ਼ਨਾਈਆ। ਭਰਮੇ ਭੁੱਲਾ ਸਰਬ ਸੰਸਾਰਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਘਰ ਠਾਕਰ ਸਵਾਮੀ ਮਿਲੇ ਨਾ ਕਿਸੇ ਨਿਰੰਕਾਰਾ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਖੋਜਣ ਜਗਤ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੱਸ ਇਕ ਦਵਾਰਾ, ਜਿਥੇ ਵੱਜੇ ਹੱਕ ਵਧਾਈਆ। ਸਤਿ ਕਹੇ ਮੇਰੇ ਪਰਮ ਪੁਰਖ ਪਰਮਾਤਮ, ਪੀਆ ਪ੍ਰੀਤਮ ਤੇਰੀ ਓਟ ਤਕਾਈਆ। ਖੇਲ ਵੇਖ ਅਗੰਮੀ ਆਪਣਾ ਬਾਤਨ, ਜਾਹਰ ਜਹੂਰ ਕਰ ਰੁਸ਼ਨਾਈਆ। ਪਰਵਰਦਿਗਾਰ ਪਤਿ ਪਰਮੇਸ਼ਵਰ ਪੁਰਖ ਅਕਾਲ ਤੈਨੂੰ ਆਖਣ, ਗੁਰ ਅਵਤਾਰ ਪੈਗ਼ੰਬਰ ਜੁਗ ਜੁਗ ਤੇਰਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦੇਣਾ ਦ੍ਰਿੜਾਈਆ। ਸਤਿ ਕਹੇ ਮੈਂ ਪੈਗ਼ੰਬਰ ਵੇਖੇ ਗੁਰ ਅਵਤਾਰ, ਲੋਕਮਾਤ ਧਿਆਨ ਲਗਾਈਆ। ਖੇਲ ਵੇਖਿਆ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਖਾਣੀ ਬਾਣੀ ਕਰਦੀ ਵੇਖੀ ਪੁਕਾਰ, ਪਰਾ ਪਸੰਤੀ ਮਧਮ ਬੈਖਰੀ ਤੇਰਾ ਢੋਲਾ ਗਾਈਆ। ਤੂੰ ਆਦਿ ਜੁਗਾਦੀ ਇਕ ਇਕੱਲਾ ਏਕੰਕਾਰ, ਅਕਲ ਕਲਧਾਰੀ ਤੇਰੀ ਸਰਨਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਬਣਿਆ ਰਿਹਾ ਮੀਤ ਮੁਰਾਰ, ਮਿੱਤਰ ਪਿਆਰਾ ਇਕੋ ਨਜ਼ਰੀ ਆਈਆ। ਕਲਜੁਗ ਅੰਤ ਮੇਟ ਧੂੰਆਂਧਾਰ, ਧਰਨੀ ਧਰਤ ਧਵਲ ਧੌਲ ਕਰ ਰੁਸ਼ਨਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ
ਗੁਰਮੁਖ ਭਗਤ ਭਗਵੰਤ ਦੇ ਉਠਾਲ, ਸੁਰਤੀ ਸ਼ਬਦੀ ਆਪ ਜਗਾਈਆ। ਝਗੜਾ ਮੁਕਾ ਸ਼ਾਹ ਕੰਗਾਲ, ਊਚ ਨੀਚ ਇਕੋ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਏਕਾ ਵਰ, ਵਾਹਵਾ ਤੇਰੇ ਨਾਮ ਵਡ ਵਡਿਆਈਆ। ਸਤਿ ਕਹੇ ਪ੍ਰਭ ਸਾਚਾ ਨਾਮ ਦੇ ਚਾਰ ਵਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਕਰਨ ਪੜ੍ਹਾਈਆ। ਦੂਜਾ ਰਹੇ ਨਾ ਕੋਈ ਬਰਨ, ਭਰਮ ਕੂੜਾ ਦੇਣਾ ਭੰਨਾਈਆ। ਭਾਗ ਲਗਾ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਵਿਚੋਂ ਬਾਹਰ ਕਢਾਈਆ। ਮਾਨਵ ਮਾਨੁਖ ਮਾਨਸ ਇਕੋ ਧਰਮ, ਧਰਮ ਦਾ ਪਰਮਾਰਥ ਸਵਾਰਥ ਵਿਚ ਦੇਣਾ ਸੰਗ ਬਣਾਈਆ। ਨਿਤ ਨਵਿਤ ਜੋ ਕਰਦਾ ਰਿਹਾ ਪਰਨ, ਕੌਲ ਇਕ਼ਰਾਰ ਪੂਰਾ ਦੇਣਾ ਕਰਾਈਆ। ਜਨ ਭਗਤਾਂ ਬਖ਼ਸ਼ ਦੇ ਆਪਣੀ ਸਰਨ, ਜਗਤ ਨਾਤਾ ਦੇਣਾ ਤੁੜਾਈਆ। ਗੁਰਮੁਖ ਤੇਰਾ ਢੋਲਾ ਪੜ੍ਹਨ, ਤੇਰੇ ਨਾਮ ਦੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰੀ ਸਾਚੀ ਮੰਗੇ ਸਰਨ, ਸਤਿ ਸਤਿਵਾਦੀ ਹੋ ਕੇ ਸੀਸ ਨਿਵਾਈਆ।