ਪੁਸਤਕਾਲਾਭਾਗ ੧੯

੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਤੇਜਾ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਲਾਈਚੇ ਮਿਸ਼ੇ ਚਸ਼ੇ ਚੈਨ ਨਾਸ਼ੀ ਵਸ਼ੂ ਚੀਪੇ ਚਾਈ ਚੀਚੇ ਕਮਿਨ ਚੈਤਚ ਚਨੁ ਕੀਰੇਮਾ ਵਨਿਓਲੀਅਮ ਉਪਮਾ ਚਿਪੀ ਮਾਸ਼ੀ ਚਵਲੀ ਉਲਾ ਅੰਚੇਲਾਈ ਚਾਨਤੇ ਲਾਈ ਤਾਂਤੇਵਾਈ ਕਮਿਓਨਨ ਕੁਮਾ ਚਿਫੀ ਸ਼ੁਸ਼ੋ ਬੌਲੀਅਮ ਬਲਾਈ ਬਿਸੇ ਬਸੂ ਬੇਸੀਨ ਮਿਮਮ ਮੁਕੋਨੇਮਮਮ ਨਿਕਸਚਾ ਚਵਾਨੇ ਚਾਓ ਜੌਬਲੇ ਜੋ ਕਵਿਸਤੇ ਕਵਾ ਚਮੀਮੀ ਚਾ ਹੁਕਮੇ ਖ਼ੁਦਾ ਬੰਦਗੀ ਦਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਚਨਨ੍ਹੇ ਨਵਾਨਵੈ ਨੌ ਕਮੀ ਜ਼ੀ ਜ਼ਾਇਲੋ ਜ਼ੋਲੇ ਜ਼ੀਮ ਜ਼ਾਹਿਰੇ ਜਹੂਰ ਸੁਲਤਾਨੇ ਨੂਰ ਵਿਨਨੇ ਵਿਨਅਮ ਨਿਰੰਕਾਰ ਬੇਪਰਵਾਹੀਆ। ਸਤਿ ਕਹੇ ਕੁਛ ਦੇ ਹੁਕਮ, ਹੁਕਮ ਹੁਕਮ ਵਿਚੋਂ ਬਦਲਾਈਆ। ਦੀਨ ਦੁਨੀ ਦਾ ਬਦਲ ਦੇ ਤੁਖ਼ਮ, ਤਾਸੀਰ ਆਪਣੀ ਮਾਤ ਪਰਗਟਾਈਆ। ਤੇਰਾ ਲੇਖਾ ਅਗੰਮ ਅਥਾਹ ਕੁਸਮ, ਕੁਛ ਕਹਿਣਾ ਕਹਿਣ ਨਾ ਪਾਈਆ। ਤਨ ਮਾਟੀ ਵੇਖ ਜਿਸਮ, ਚੁਰਾਸੀ ਆਪਣੀ ਫੋਲ ਫੁਲਾਈਆ। ਦਰੇ ਦਰਬਾਰ ਦੱਸ ਇਸਮ, ਇਸ਼ਾਰਿਆਂ ਦੀ ਲੋੜ ਰਹੇ ਨਾ ਰਾਈਆ। ਆਪਣੇ ਨਾਮ ਦੀ ਦੱਸ ਕਿਸਮ, ਕ਼ਿਸਮਤ ਲੋਕਮਾਤ ਬਦਲਾਈਆ। ਖੇਲ ਵੇਖਾਂ ਸਾਚੀ ਚਸ਼ਮ, ਪੜਦਾ ਓਹਲਾ ਰਹੇ ਨਾ ਰਾਈਆ। ਜਿਸ ਕਾਰਨ ਖਾਧੀ ਕ਼ਸਮ, ਵੇਲਾ ਵਕ਼ਤ ਦਏ ਬਦਲਾਈਆ। ਕਿਸੇ ਕੰਮ ਨਾ ਆਉਣੀ ਮਾਟੀ ਭਸਮ, ਤਨ ਖ਼ਾਕੀ ਦਏ ਦੁਹਾਈਆ। ਸਚ ਧਾਰ ਚਲਾ ਰਸਮ, ਰਸਤਾ ਇਕ ਪਰਗਟਾਈਆ। ਦੋ ਜਹਾਨ ਵੇਖਣ ਤੇਰਾ ਜਸ਼ਨ, ਖ਼ੁਸ਼ੀਆਂ ਰੰਗ ਚੜ੍ਹਾਈਆ। ਚਾਰ ਵਰਨਾਂ ਸਾਂਝਾ ਕਰ ਮਸ਼ਨ, ਮਿਸ਼ਨ ਬਣੇ ਜਗਤ ਲੋਕਾਈਆ। ਕੁਛ ਲੇਖਾ ਲਿਖਿਆ ਤੇਰ੍ਹਵੇਂ ਧਿਆਏ ਵਿਚ ਕ੍ਰਿਸ਼ਨ, ਕਿਸ਼ਤ ਆਪਣੀ ਨਾਲ ਰਖਾਈਆ। ਕੁਛ ਗੋਬਿੰਦ ਆਇਆ ਲਿਖਣ, ਲਿਖ ਕੇ ਗਿਆ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦੇਣਾ ਜਣਾਈਆ। ਸਤਿ ਕਹੇ ਦੇ ਫ਼ਰਮਾਨ, ਫ਼ੁਰਨਿਆਂ ਦਾ ਲੇਖਾ ਦੇ ਮੁਕਾਈਆ। ਧਰਮ ਬਣਾ ਇਕ ਵਿਧਾਨ, ਵਿਦਿਆ ਦਾ ਝਗੜਾ ਰਹੇ ਨਾ ਰਾਈਆ। ਸ਼ਬਦ ਦੇ ਗਿਆਨ,

ਸੁਰਤੀ ਸੁਰਤ ਖੁਲ੍ਹਾਈਆ। ਭਰਮ ਚੁੱਕੇ ਜੀਵ ਜਹਾਨ, ਜਾਗਰਤ ਜੋਤ ਕਰ ਰੁਸ਼ਨਾਈਆ। ਤੇਰਾ ਸੰਦੇਸ਼ਾ ਇਕੋ ਕਾਹਨ, ਲੱਖ ਚੁਰਾਸੀ ਸੁਣ ਕੇ ਸੀਸ ਨਿਵਾਈਆ। ਤੂੰ ਮਾਲਕ ਦੋ ਜਹਾਨ ਸ੍ਰੀ ਭਗਵਾਨ, ਭਗਵਨ ਹੋ ਕੇ ਵੇਖ ਵਖਾਈਆ। ਚਾਰ ਕੁੰਟ ਕੂੜੀ ਵੇਖ ਦੁਕਾਨ, ਦੂਈ ਦਵੈਤ ਘਰ ਘਰ ਡੇਰਾ ਲਾਈਆ। ਸ਼ਰਅ ਸ਼ਰਾਇਤ ਹੋਈ ਸ਼ੈਤਾਨ, ਸ਼ਰਕਤ ਵਿਚ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਹੋ ਕੇ ਹੋ ਸਹਾਈਆ। ਸਤਿ ਕਹੇ ਪ੍ਰਭ ਮੇਰੇ ਚਾਈਕ, ਚਲੂਹ ਵੇਖ ਜਗਤ ਲੋਕਾਈਆ। ਦੋ ਜਹਾਨਾਂ ਕਿਲ ਵਲਾਇਕ, ਵੈਚਨੀ ਭੇਵ ਅਭੇਦ ਖੁਲ੍ਹਾਈਆ। ਤੇਰਾ ਲੇਖਾ ਜੈਮਨ ਜਬਲਾਇਕ, ਨਨੀ ਚੇ ਕਹਿਣ ਕੋਇ ਨਾ ਪਾਈਆ। ਤੂੰ ਠਾਕਰ ਸਵਾਮੀ ਕੋਮਨੇ ਇਖਲਾਇਕ, ਖ਼ਾਲਕ ਮਖ਼ਲੂਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇ ਵਰਤਾਈਆ। ਸਤਿ ਕਹੇ ਨਵਿਚਨੇ ਚਵੈਕੀਂਅਮ, ਜਾਣਕਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚ ਹਰਿ, ਤੇਰਾ ਘੇਰਾ ਖ਼ਲਕ ਖ਼ੁਦਾਈਆ। ਸਤਿ ਕਹੇ ਸਨੋਨੀਅਮ ਸਨਿਨ ਸਾਇਲੋ ਸਵਾਈਆ। ਚਮੈਨੀ ਚਵਿਨਕੀ ਚਾਈਈ, ਚਾਰ ਜੁਗ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੁਕਮੇਂ ਅੰਦਰ ਹੁਕਮ ਵਰਤਾ, ਕਾਮਲ ਕਾਮਨ ਕਮਿਨਚੀ ਕਾਇਦਾ ਕ਼ਾਨੂੰਨ ਆਪ ਚਲਾਈਆ।

੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਦਲੀਪ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਬਿਅਫ਼ਤੇ ਵਲੀਕੂਮ ਕਵਿਲੇ ਜਾਹਤੇ ਜ਼ੋਬਾ ਜ਼ਰਾ ਦਵਿਸਤਾਨੇ ਗੁਲਿਸਤਾਨੇ ਬਲਸਤਾਨੇ ਚਵਕੀਮ ਸਗ਼ਮੇ ਜਗ਼ੀਰ ਸਾਇਤੇ ਨਵਾ ਫ਼ਤਵਾਲੇ ਜ਼ਮੀਂ ਕੁਰਸ਼ਾਏ ਅਜ਼ੀਂ ਲਿਵਾਲਜਹਿ ਜਕੀਉਲੇ ਰਮਾ ਨਫਿਵਜ਼ੇ ਕਵੀਜ਼ ਨਵਿਗਮ ਨਲਈਤ ਵਿਜ਼ੀਅਮ ਵਜ਼ਨੇ ਅਦਾ ਕੋਹੀਅਮ ਕਵਿਸਤ ਦੀਵਾਨੇ ਅਮਿਸ਼ਟ ਰਹਿਮੇ ਨੁਮਾ ਕੁਲੀਉਲ ਕੁਮਿਦ ਵਜ਼ੀਲੇ ਅਲਲਲਨਸ਼ਿਦ ਪਾਕੇ ਰਸੂਲ ਹਮਦੇ ਅੱਲ੍ਹਾ ਖ਼ਰਾਜ਼ੀਨ ਖ਼ਾਨਾਏ ਕਰੂਹ ਨੀਜ਼ਾਇਰੇ ਜ਼ਬੀਬਬ ਮੁਬਾਹ ਜ਼ਕਰੇ ਜ਼ਵਾ ਚੁਕਲੱਮੇ ਯਜ਼ਰਾਹ ਨਗ਼ਮਾਏ ਹਜਰਾਹ ਬਸੂਦਦ ਬਸਲੇ ਬੀਸੇ ਮੁਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕ਼ੁਦਰਤੇ ਕ਼ਾਦਰ ਕ਼ਾਦਰੇ ਕ਼ੁਦਰਤ ਕ਼ੁਦਰਤੇ ਖ਼ੁਦਾ ਆਲਮੂਨੇ ਨੁਮਾ ਨੋਸ਼ੇ ਖ਼ੁਦਾ ਜ਼ਜ਼ੁਨੋ ਰੁਬਾ ਵਲੀਨੇ ਜੁਦਾ ਸ਼ਾਇਰੇ ਸ਼ੁਆ ਕਾਇਰੇ ਰੁਵਾ ਜ਼ੀਨੇ ਹਵਾ ਮਦੀਨੇ ਮਵਾ ਮੁਹੰਮਦੇ ਲਵਾ ਹਸੀਨੇ ਨਵਾ ਅਲੀ ਆਲੀਜਾਹ ਇਕੋ ਨਜ਼ਰੀ ਆਈਆ। ਜ਼ਵੀਲ ਜਾਫ਼ਰ ਤਾਮੀਲੇ ਕਾਫ਼ਰ ਸਮੀਲੇ ਸਾਫ਼ਰ ਮੁਸਾਫ਼ਰੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਕੀਦੇ ਮੁਕਾ ਕ਼ਬੀਲੇ ਕੁਰਾ ਮਹਿਜ਼ੀਨੇ ਨਮੂਜ਼ੂ ਜ਼ਾਰ ਜ਼ੀਦੇ ਨਜ਼ਰੀ ਆਈਆ। ਫਲਕੇ ਫਲਾਂ ਤਖ਼ਤੇ ਤੁਰਾਂ ਵਕ਼ਤੇ ਹਿਜ਼ਾਂ ਹਾਜ਼ਰ ਹਜ਼ੂਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ੁਦਾਏ ਖ਼ਦੂਸ਼ ਮਹਿਦਰਾਏ ਦਰੂਸ਼ ਦਿਸ਼ਾ ਕੌਣ ਕੀਸ਼ੇ ਕਿਸ਼ਾ ਸੋਭਾ ਪਾਈਆ। ਅਲੂਜ ਅਲੂਨੇ ਹੱਕ ਆਫੇ ਗ਼ਰੂਬ, ਤਾਬੇ ਤਨਾਹਲਤਕ ਹਜ਼ਰਤੇ ਸਬੂਤ ਕੁਕਾਇਨੇ ਵਾਹਿਦੇ ਖ਼ਤ ਮਵਿਸ਼ਰੇ ਮਹਿਬੂਬ, ਲਾਇਸ਼ਰੇ ਅਰੂਜ਼ ਸ਼ੀਉਲ ਸੁਜਾ ਸੁਬਾਨ ਅੱਲਾ ਕਹਿ ਕੇ ਸਾਰੇ ਸ਼ੁਕਰ ਮਨਾਈਆ। ਕਿਵਿਰੀ ਵਿਰਸਾ ਵਨੋਸਤ ਮਬੂਹ, ਇਤਮੀਨਾਨੇ ਦੋਸਤ ਦਸਤੇ ਦਰਾਜ਼ ਨਵਾਸਤੇ

ਨਵਾਬ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਜ਼ਰਤੇ ਹਜੂ, ਹਾਫ਼ਜੇ ਬੇਨਾਈ ਅੰਦਰ ਕਰੇ ਹੱਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੇ ਕਾਸਬ ਖ਼ਲਕੇ ਮੁਕਾਸਦ ਕ਼ਦੀਮ ਕ਼ੁਦਰਤ ਵਿਚ ਸਮਾਈਆ।

੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਦਲੀਪ ਸਿੰਘ ਦੇ ਗ੍ਰਹਿ ਪਿੰਡ ਟਾਂਗਰਾ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਮੇਰੀ ਕਰੇ ਨਾ ਕੋਇ ਵਿਆਖਿਆ, ਵਿਖ ਭਰੀ ਜਗਤ ਲੋਕਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲਾ ਭਾਖਿਆ, ਸ਼ਬਦੀ ਧਾਰ ਵਿਚ ਜਣਾਈਆ। ਨਿਰਅੱਖਰ ਸੰਦੇਸ਼ਾ ਗੋਬਿੰਦ ਆਖਿਆ, ਧੁਰ ਫ਼ਰਮਾਨ ਦ੍ਰਿੜਾਈਆ। ਨਿਰਗੁਣ ਨਿਰਵੈਰ ਨੂਰ ਜੋਤ ਕਰ ਪਰਕਾਸ਼ਿਆ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜਿਸ ਦਾ ਦੋ ਜਹਾਨ ਖੇਲ ਤਮਾਸ਼ਿਆ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਪੂਰੀ ਕਰੇ ਆਸਿਆ, ਤ੍ਰਿਖਾ ਤ੍ਰਿਸ਼ਨਾਂ ਵਿਚੋਂ ਬਾਹਰ ਕਢਾਈਆ। ਸਚ ਪ੍ਰੀਤੀ ਸਮਰਥ ਭਰਵਾਸਿਆ, ਨਾਮ ਅਕਥ ਕਥ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੁਕਮੇ ਵਿਚ ਸਮਾਈਆ। ਸਤਿ ਕਹੇ ਸਤਿ ਰਿਹਾ ਕਿਸੇ ਨਾ ਸਬਰ, ਸਵਾਬ ਵਿਚ ਨਜ਼ਰ ਕੋਇ ਨਾ ਆਈਆ। ਨੂਰੀ ਦਰਸ ਪਾਏ ਨਾ ਕੋਇ ਉਤੇ ਅੰਬਰ, ਸਵੰਬਰ ਆਤਮ ਪਰਮਾਤਮ ਨਾ ਕੋਇ ਰਚਾਈਆ। ਕੂੜੀ ਕਿਰਿਆ ਜਗਤ ਵਾਸਨਾ ਮਮਤਾ ਮੋਹ ਅਡੰਬਰ, ਮਾਰਗ ਸਚ ਪੰਧ ਨਾ ਕੋਇ ਵਖਾਈਆ। ਕਾਇਆ ਮਾਟੀ ਅੰਧੇਰੀ ਹੋਈ ਖੰਡਰ, ਗ੍ਰਹਿ ਦੀਪਕ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇਂ ਅੰਦਰ ਹੁਕਮ ਚਲਾਈਆ। ਸਤਿ ਕਹੇ ਸੁਰਤੀ ਮਿਲੇ ਕੋਇ ਨਾ ਸ਼ਬਦ, ਸ਼ਬਦ ਸ਼ਰਅ ਨਾ ਕੋਇ ਬਦਲਾਈਆ। ਸਤਿਗੁਰ ਪਰਸੇ ਕੋਈ ਨਾ ਕ਼ਦਮ, ਮੁਕ਼ੱਦਰ ਸਕੇ ਨਾ ਕੋਇ ਬਦਲਾਈਆ। ਝਗੜਾ ਪਿਆ ਤਨ ਮਾਟੀ ਖ਼ਾਕ ਬਦਨ, ਮਾਬਦੌਲਤ ਦੇਵੇ ਨਾ ਕੋਇ ਵਡਿਆਈਆ। ਸਾਚੀ ਕਿਰਿਆ ਖੇਲ ਭੇਵ ਜਾਣੇ ਨਾ ਕੋਇ ਤਮੱਦਨ, ਤਮੱਸੁਕਾ ਤਰਫ਼ ਨਾ ਕੋਇ ਰਖਾਈਆ। ਜਗਤ ਵਾਸਨਾ ਸਾਰੇ ਵਧਣ, ਵਾਹਿਦ ਸੀਸ ਨਾ ਕੋਇ ਝੁਕਾਈਆ। ਸਚ ਦਵਾਰਿਉਂ ਹੋਏ ਬੇਵਤਨ, ਵਤਨ ਡੇਰਾ ਕੋਇ ਨਾ ਲਾਈਆ। ਬਿਨ ਹਰਿ ਕਿਰਪਾ ਸਾਚਾ ਦਿਸੇ ਕੋਈ ਨਾ ਪੱਤਨ, ਜਗਤ ਨੌਕਾ ਨਈਆ ਪਾਰ ਨਾ ਕੋਇ ਕਰਾਈਆ। ਜਨ ਭਗਤ ਸੁਹੇਲੇ ਪ੍ਰਭ ਸਰਨਾਈ ਵਸਣ, ਵਸੀਹ ਆਪਣਾ ਘਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣ ਹੁਸੈਨ ਹਸਨ, ਮਸੀਹ ਮੁਹੱਬਤ ਵਿਚ ਪਰਗਟਾਈਆ। ਸਤਿ ਕਹੇ ਮਸੀਹ ਮੁਹੱਬਤ ਮਬੀਨ ਕੁਆਨਖ਼ਵਾਤੀਨੀਨ ਖ਼ਾਤੂਨ ਖ਼ਤੂਤੇ ਖ਼ਿਤਾ ਨਾ ਕੋਇ ਦੁਰਕਾਈਆ। ਨਵਾਜ਼ਸ਼ੇ ਆਮੀਨ, ਤੁਰਕਾਏ ਤਲਕੀਨ ਮੁਫਲਸੇ ਯਕੀਂ, ਯਾਵਲਹਿ ਲੀਉਲਿਲ ਲਿਵ ਵਾਈਆ। ਕੁਸ਼ਤੇ ਮੁਰਦਾ ਬਿਸਤਾਏ ਜ਼ੁਰਦਾ ਦੋਜ਼ਖ਼ੇ ਦਿਰਦਾਹ ਦਿਵਾਲੇ ਜਾਹ ਜ਼ਨੂਮਮ ਜ਼ਿਮਾਮੇ ਮਿਜ਼ਾਰ ਪਰਗਟਾਈਆ। ਕੁਲਿਵਿਕਸ਼ ਸ਼ਮਾਮੇ ਭਵਿਸ਼ ਮਸੀਉਲ ਤਾਲਿਸ਼, ਤੁਸ਼ਰੇ ਤਾਮੀਰ ਬਦਨੇ ਮੁਦੀਰ ਮੁਦਈਂ ਮੁਦਾ ਇਕੋ ਨਜ਼ਰੀ ਆਈਆ। ਕੁਲਾਇਲੇ ਤਰਕ ਜ਼ਰੀਫ਼ਉਲ ਮੁਸ਼ਰਕ ਜ਼ਿਆਰਤੇ ਜ਼ਵਾਹਿਦ ਜ਼ੀਦੇ ਜ਼ਮਾਂਹ ਅਖਵਾਈਆ। ਮਤਲਅਕੇ ਤੁਆਰਫ਼ ਸੂਫ਼ੀ ਨਹਾਰਫ਼ ਹਰੀਫ਼ਉਲ ਉਮਾਂ ਮਜੂਜ਼ਲ ਕੁਮਾਂ ਮਸ਼ਤਾਕੇ ਮਸ਼ੈਇਰ

ਬੇਪਰਵਾਹੀਆ। ਸ਼ਗੋਨੇ ਸਤੂ ਦਵਿਲਜ਼ੇ ਚੀਂ ਅਜ਼ ਬਰੂ ਰੂਹੇ ਰਿਕਸ਼ਾ ਕਫ਼ਨੇ ਮੁਤਸ਼ਾ ਮੁਰਦਾ ਮੁਰੀਦ ਨਜ਼ਰੀ ਆਈਆ। ਜ਼ਈਕੁਲ ਜ਼ਰਗਾਹ ਵਾਹਿਵਜ਼ੇ ਹਵਾ ਬਾ ਆਦਮੇ ਦਵਾ ਕੁਲੀਨੇ ਨਵਾ ਨਵਾਜ਼ਸ਼ੇ ਅਰਮਾਂ ਮਿਹਰਵਾਨ ਮਹਿਬੂਬ ਬੇਪਰਵਾਹੀਆ। ਮਹਾਰਾਜੇ ਮਲਜੂਹ ਸ਼ੇਰੇ ਕਲਨੂਹ ਸਿੰਘ ਵਾਹਿਦੇ ਵਜੂਹ ਵਿਸ਼ਨੂੰ ਗੁਮਾਸ਼ਤਾ ਕਵਨਾਨੇ ਨੂਹ ਭਗਵਨ ਭਾਲਿੰਚਚ ਚੀਮੇ ਚਕਸ਼ਾ ਦਰਵੇਸ਼ੇ ਭਿਖਸ਼ਾ ਫ਼ਾਕਾ ਫ਼ਕੀਰ ਨਜ਼ਰੀ ਆਈਆ। ਜੋਤੀ ਜਾਲੋਨੇ ਸਾਰੂਪੇ ਸਾਲੋਨੇ ਕਿਰਪਾਏ ਕਿਵਓਨੇ ਕਲੰਕੀ ਏਂ ਕਲਾਮ ਨਜ਼ਰੀ ਏਂ ਅਮਾਮ ਮਹਿਜ਼ੂਲੇ ਅਵਾਮ ਫ਼ਜ਼ਲੇ ਰਹਿਮਾਨ ਬੇਪਰਵਾਹੀਆ।

੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਗਿਆਨ ਸਿੰਘ ਦੇ ਗ੍ਰਹਿ ਪਿੰਡ ਭੋਰਸੀ ਜ਼ਿਲਾ ਅੰਮ੍ਰਿਤਸਰ

ਵਲੂ ਹੁਲ ਲੁਜ ਆਏ ਵਜ਼ੀ, ਜਿਮਾਮਮ ਪੇਸ਼ਾਨੀ ਰਵੀਂ ਤਮੀਜ਼ੇ ਕੁਨਾਤ ਵਾਹਦੇ ਮਹਿਬੂਬ ਨਜ਼ਰੀ ਆਈਆ। ਦਾਵਿਲਚੇ ਦਜ਼ੀ ਨਾਕੋਸੇ ਕਸੀਂ ਵਿਜ਼ੀਅਮ ਵਿਜ਼ਾ ਤਉਜ਼ੇ ਜ਼ਮੋਂ ਨੂਰ ਅਲਾਹੀਆ। ਮੁਹੰਮਦੇ ਗੁਨਿੰਚ ਨਵੀਦੇ ਕਜ਼ੋ ਕਫ਼ਾਏ ਕਮਿਸ਼ ਕੁਸ਼ਤੋ ਕਸ਼ਾ ਕਾਰਦੇ ਕੁਦੀਆਰ ਇਕ ਅਖਵਾਈਆ। ਹਜ਼ੀਨੇ ਨਮਰੋਹ ਜ਼ੀਨੇ ਸ਼ਮੋ ਸ਼ਵੀਉਲ ਸ਼ਿਆ ਖ਼ੁਆਬੇ ਸ਼ਬਾਬ ਸ਼ਬੇਰੋਜ਼ ਡਗਮਗਾਈਆ। ਬੇਨਜ਼ੀਰੇ ਨੁਕਾਹ ਗੁਲਜ਼ਹੀਰੇ ਜ਼ਰਗਾਹ ਵਾਹਦਹੂ ਅੱਲ੍ਹਾ ਆਲਮੀਨ ਵਡ ਵਡਿਆਈਆ। ਜਵਾਜ਼ੇ ਜਜ਼ੀਂ ਕੁਇਸ਼ਤਮ ਤਹਿਰਾਨੇ ਕਮੂ ਨਮੂ ਫ਼ਲਕੇ ਜ਼ਹੂ ਖ਼ਲਕੇ ਖੁਰਾਰਾ ਖ਼ਾਵਿੰਦੇ ਖ਼ੁਆਤੀਨ ਇਕ ਅਖਵਾਈਆ। ਕਹੋਜ਼ਜ਼ ਜ਼ਵਿਜ ਮਸੀਉਲ ਤਮਾਂ ਕਰਿਸਚੀਅਨ ਕੁਨਹਾਂ ਪਾਕੀਜ਼ਾ ਪਾਚਿਸ਼ਟ ਪੋਸ਼ਾਕੇ ਖ਼ਾਕ ਦਰ ਬਦਲਾਈਆ। ਮਸੀਉਲ ਅਹਿਦ ਨਸ਼ਰੇ ਨਜ਼ਮੇ ਨਗ਼ਮੇ ਚੈਂਜ਼ਵੀਦੇ ਵੁਜ਼ੇਲਾਇਸ਼ ਲਾਸ਼ਰੀਕ ਸਚ ਵਡਿਆਈਆ। ਦਿਵਿਜ਼ਨੇ ਵਕੂਲੁਲ ਜ਼ੁਆ ਜ਼ਈਫੇ ਨਾ ਬਾਲਾ ਨੂਰੇ ਖ਼ੁਦਾ ਖ਼ਾਨਕਾ ਕਨੋਸ਼ ਦੀਵਾਨੇ ਦੀਆਹ ਸਿਆਬੇ ਸਿਆਹ ਸੀਕਾਜ਼ੂਨ ਸ਼ਹਿਨਸ਼ਾਹੀਆ। ਕੁਤਲਨ ਕਵਿਸਤ ਨਜ਼ੂਦੇ ਬਹਿਸ਼ਤ ਬਹਿਬੂਦੇ ਇਸ਼ਟ ਇਸ਼ਾਰੇ ਸ਼ੀਵ ਨਜ਼ੀਨੇ ਜ਼ਵਾਹਿਕ ਮਨ ਚਿਨਚਿਤੇ ਅਸਲਮਾਏ ਇਸਮ ਚਸ਼ਾ ਸਰਬ ਜਣਾਈਆ। ਹਜ਼ਰਤੇ ਜ਼ਵਿਤ ਪੈਗ਼ੰਬਰੇ ਰਵਿਦ ਰਸੂਲੇ ਨਜ਼ਹੋਕ ਨੂਰੇ ਨਵਜ਼ੀਂ ਫ਼ਿਕਰੇ ਤਸਵੀਂ ਖ਼ੁਨਾਸ਼ੇ ਸੂਫ਼ੀ ਚਸ਼ਮੇ ਚਰਾਗ਼ ਬੇਦਾਗ਼ ਨਜ਼ਰੀ ਆਈਆ। ਹੈਵਿਸ਼ਨਨ ਮਜ਼ੂਜ਼ਲ ਜ਼ਮਾਂ ਮੁਹੱਬਤੇ ਮਹਿਬੂਬ ਮੁਖ਼ਾਤਬੇ ਖ਼ੁਦਾ ਬਜਰੇ ਜ਼ੰਬੀਂ ਗ਼ੋਸ਼ੇ ਕੁਨਾਂ ਕਾਇਨਾਤ ਅਜ਼ੀਮ ਕ਼ਦੀਮ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੈਗ਼ੰਬਰੇ ਪਾਕਿਸ਼ ਅਮਾਮੇ ਨੋਜ਼ਾ ਕਲਿਚ ਚਾਮਾਏ ਜ਼ੁਹਿਕ ਆਫ਼ਤਬੇ ਤਲੂਹ ਸ਼ਰਕਨੇ ਸ਼ਾਇਰ ਸ਼ਰਅ ਸ਼ਮਅ ਇਕ ਅਖਵਾਈਆ।

੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਜਾਗੀਰ ਸਿੰਘ ਦੇ ਗ੍ਰਹਿ ਪਿੰਡ ਭੋਰਸੀ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਮੇਰੇ ਪੁਰਖ ਅਕਾਲ, ਸ੍ਰੀ ਭਗਵਾਨ ਤੇਰੀ ਸਰਨਾਈਆ। ਗੁਰਮੁਖ ਸੰਤ ਸੁਹੇਲੇ ਵੇਖ ਆਪਣੇ ਲਾਲ, ਲੱਖ ਚੁਰਾਸੀ ਖੋਜ ਖੁਜਾਈਆ। ਜੋ ਦਿਵਸ ਰੈਣ ਤੇਰੇ ਨਾਮ ਦੀ ਘਾਲਦੇ ਰਹੇ ਘਾਲ, ਅੰਤਰ ਆਤਮ ਨਿਰਗੁਣ ਸਰਗੁਣ ਹੋ ਧਿਆਈਆ। ਸਾਚਾ ਮੰਦਰ ਵੇਖ ਕਾਇਆ ਬੰਕ ਸੱਚੀ ਧਰਮਸਾਲ, ਸਾਢੇ ਤਿੰਨ ਹੱਥ ਅੰਦਰ ਵੱਜੇ ਵਧਾਈਆ। ਸ਼ਬਦ ਅਗੰਮੀ ਨਾਮ ਦੇ ਧੁਨਕਾਨ, ਅਨਰਾਗੀ ਰਾਗ ਸੁਣਾਈਆ। ਨਿਰਮਲ ਜੋਤ ਜਗਾ

ਮਹਾਨ, ਅੰਧ ਅੰਧੇਰਾ ਦੇ ਮਿਟਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਵੇਖ ਮਾਰ ਧਿਆਨ, ਚਾਰ ਵਰਨ ਅਠਾਰਾਂ ਬਰਨ ਕਰੇ ਲੜਾਈਆ। ਸਾਚੀ ਸਿਖਿਆ ਸਮਝੇ ਨਾ ਕੋਈ ਤੇਰਾ ਗਿਆਨ, ਮਨ ਮਤ ਰਹੀ ਕੁਰਲਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਦੇ ਕੇ ਗਏ ਬਿਆਨ, ਖਾਣੀ ਬਾਣੀ ਰਾਗਾਂ ਨਾਦਾਂ ਵਿਚ ਸੁਣਾਈਆ। ਪਰਮ ਪੁਰਖ ਤੇਰੀ ਕਰੇ ਨਾ ਕੋਇ ਪਹਿਚਾਣ, ਨਿਜ ਨੇਤਰ ਲੋਚਨ ਨੈਣ ਦਰਸ ਕੋਇ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਵੈਰਾਨ, ਪੰਚ ਵਿਕਾਰਾ ਘਰ ਘਰ ਡੇਰਾ ਲਾਈਆ। ਜਗਤ ਸ਼ਰਅ ਹੋਈ ਸ਼ੈਤਾਨ, ਸਚ ਸੰਤੋਖ ਧੀਰਜ ਜਤ ਰਹਿਣ ਕੋਇ ਨਾ ਪਾਈਆ। ਨਾਮ ਸੰਦੇਸਾ ਨਰ ਨਰੇਸ਼ਾ ਧੁਰ ਦਾ ਦੇ ਇਕ ਫ਼ਰਮਾਨ, ਹੁਕਮੇਂ ਅੰਦਰ ਹੁਕਮ ਮਨਾਈਆ। ਜੂਠ ਝੂਠ ਮੇਟ ਨਿਸ਼ਾਨ, ਹਉਮੇ ਹੰਗਤਾ ਗੜ੍ਹ ਤੁੜਾਈਆ। ਗੁਰਮੁਖ ਸੰਤ ਸੁਹੇਲੇ ਕਰ ਪਰਵਾਨ, ਪਰਮ ਪੁਰਖ ਪਰਮਾਤਮ ਆਤਮ ਪੜਦਾ ਦੇ ਉਠਾਈਆ। ਤੂੰ ਆਦਿ ਜੁਗਾਦੀ ਦਾਤਾ (ਦੇਵਣਹਾਰਾ) ਦਾਨ, ਵਸਤ ਅਮੋਲਕ ਕਾਇਆ ਗੋਲਕ ਦੇ ਟਿਕਾਈਆ। ਸਚਖੰਡ ਦਵਾਰੇ ਏਕੰਕਾਰੇ ਜਨ ਭਗਤ ਸੁਹੇਲੇ ਸੀਸ ਝੁਕਾਉਣ, ਨੇਤਰ ਲੋਚਣ ਨੈਣ ਅੱਖ ਨਾ ਕੋਇ ਖੁਲ੍ਹਾਈਆ। ਕਰ ਕਿਰਪਾ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦੇਵੇ ਵਡਿਆਈਆ। ਸਤਿ ਧਰਮ ਕਹੇ ਪ੍ਰਭ ਵੇਖ ਕਲਜੁਗ ਕਾਤੀ, ਚਾਰੋਂ ਕੁੰਟ ਅੰਧੇਰਾ ਛਾਈਆ। ਮਿਲੇ ਮੇਲ ਨਾ ਕਮਲਾਪਾਤੀ, ਪਤਿਪਰਮੇਸ਼ਵਰ ਦਰਸ ਕੋਇ ਨਾ ਪਾਈਆ। ਮਨ ਵਾਸਨਾ ਹੋਈ ਅੰਧੇਰੀ ਰਾਤੀ, ਬੁਧ ਬਿਬੇਕ ਨਾ ਕੋਇ ਬਣਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਘਾਟੀ, ਅੰਦਰ ਵੜ ਕੇ ਜਗਤ ਦਵਾਰੇ ਪਾਰ ਕਰ ਕੇ ਘਰ ਵਿਚ ਘਰ ਮਿਲ ਕੇ ਖ਼ੁਸ਼ੀ ਨਾ ਕੋਇ ਮਨਾਈਆ। ਅੰਮ੍ਰਿਤ ਬੂੰਦ ਪੀਵੇ ਨਾ ਕੋਇ ਸਵਾਂਤੀ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਸਾਚਾ ਜਾਮ ਮਿਲੇ ਨਾ ਕਿਸੇ ਸਾਕੀ, ਸਾਖਿਆਤ ਸਤਿਗੁਰ ਮਿਲ ਕੇ ਖ਼ੁਸ਼ੀ ਨਾ ਕੋਇ ਮਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਭ ਦਾ ਲਹਿਣਾ ਦੇਣਾ ਦੇ ਬਾਕੀ, ਅਗਲਾ ਲੇਖਾ ਆਪ ਸਮਝਾਈਆ। ਗੁਰਮੁਖ ਵੇਖ ਤਨ ਵਜੂਦ ਮਾਟੀ ਖਾਕੀ, ਖ਼ਾਲਸ ਖ਼ਾਲਸ ਖ਼ਾਲਸਾ ਆਪ ਪ੍ਰਗਟਾਈਆ। ਤੇਰਾ ਨਾਮ ਭੰਡਾਰ ਧੁਰ ਦੀ ਹਾਟੀ, ਜੁਗ ਚੌਕੜੀ ਭਗਤਾਂ ਰਿਹਾ ਵਰਤਾਈਆ। ਆਤਮ ਪਰਮਾਤਮ ਬਣ ਸਾਥੀ, ਸਗਲਾ ਸੰਗ ਨਿਭਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਗੁਰਸਿਖ ਬਣਾ ਆਪਣਾ ਪਾਠੀ, ਅਜਪਾ ਜਾਪ ਦੇ ਦ੍ਰਿੜਾਈਆ। ਜਨਮ ਜਨਮ ਦੀ ਕਰਮ ਕਰਮ ਦੀ ਮਿਟੇ ਵਾਟੀ, ਲੱਖ ਚੁਰਾਸੀ ਗੇੜਾ ਰਹੇ ਨਾ ਰਾਈਆ। ਤੇਰਾ ਨੂਰ ਤੇਰਾ ਜਹੂਰ ਤੇਰੀ ਆਤਮ ਤੇਰੀ ਜਾਤੀ, ਪਰਮਾਤਮ ਤੇਰੇ ਵਿਚ ਸਮਾਈਆ। ਤੂੰ ਕਰੇਂ ਖੇਲ ਆਦਿ ਜੁਗਾਦਿ ਸਦਾ ਬਹੁ ਭਾਂਤੀ, ਨਿਤ ਨਵਿਤ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਝੋਲੀ ਡਾਹੀਆ। ਸਤਿ ਕਹੇ ਪ੍ਰਭ ਕਲਜੁਗ ਅੰਤਮ ਵੇਖ ਮਾਰ ਝਾਤ, ਪੜਦਾ ਆਪ ਉਠਾਈਆ। ਫਿਰੀ ਦਰੋਹੀ ਵਿਚ ਕਾਇਨਾਤ, ਕਲਮਿਆਂ ਵਾਲੇ ਰਹੇ ਕੁਰਲਾਈਆ। ਸਾਚੀ ਨਜ਼ਰ ਨਾ ਆਏ ਕੋਈ ਜਮਾਤ, ਜੁਮਲਾ ਹੱਕ ਨਾ ਕੋਇ ਪੜ੍ਹਾਈਆ। ਗੁਰਮੁਖਾਂ ਵਿਚ ਪ੍ਰੇਮ ਪਿਆਰ ਦਾ ਕਰ ਇਤਫ਼ਾਕ, ਨਿਫ਼ਾਕ ਅੰਦਰੋਂ ਦੇ ਕਢਾਈਆ। ਪ੍ਰੇਮ ਪ੍ਰੀਤੀ ਅੰਦਰ ਬਣਾ ਸਚਾ ਸਾਕ, ਸੱਜਣ ਹੋ ਕੇ ਵੇਖ ਵਖਾਈਆ। ਬੰਦ ਕਿਵਾੜੀ ਖੋਲ੍ਹ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਸ਼ਬਦ ਅਗੰਮੀ ਵਜਾ ਨਾਦ, ਧੁਨ ਆਤਮਕ ਰਾਗ ਸੁਣਾਈਆ। ਨਿਰਮਲ ਜੋਤ ਕਰ ਪ੍ਰਕਾਸ਼, ਅੰਧ ਅੰਧੇਰਾ ਰਹੇ ਨਾ ਰਾਹੀਆ। ਧੁਰ ਦਾ ਮਾਰਗ ਦੱਸ ਸਾਚ, ਸਚ ਸੁਨੇਹੜਾ ਇਕ ਸੁਣਾਈਆ। ਸੰਤ ਸੁਹੇਲਾ ਲਏ ਵਾਚ,

ਵਾਚਕ ਹੋ ਕੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਦੀਨ ਦਿਆਲ ਤੇਰੇ ਹੱਥ ਵਡਿਆਈਆ। ਸਤਿ ਧਰਮ ਕਹੇ ਪ੍ਰਭ ਲੋਕਮਾਤ ਵੇਖ ਆ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਤੇਰਾ ਤੱਕਦੇ ਗਏ ਰਾਹ, ਭਵਿਖਤਾਂ ਵਿਚ ਤੇਰਾ ਢੋਲਾ ਗਾਈਆ। ਤੂੰ ਆਦਿ ਜੁਗਾਦੀ ਦੋ ਜਹਾਨਾਂ ਬਣੇ ਮਲਾਹ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਵਰਭੰਡ ਤੇਰੀ ਓਟ ਤਕਾਈਆ। ਸ਼ਬਦੀ ਗੁਰ ਸਤਿਗੁਰ ਸਾਚੇ ਸਚ ਦੇ ਸਲਾਹ, ਬਿਨ ਸਤਿਗੁਰ ਸ਼ਬਦ ਸਮਝ ਕਿਸੇ ਨਾ ਆਈਆ। ਕਲਜੁਗ ਜੀਵ ਕਾਇਆ ਕੱਪੜ ਬਾਹਰ ਪਲੀਤ ਅੰਦਰੋਂ ਕਰੇ ਗੁਨਾਹ, ਪਤਿਤ ਪੁਨੀਤ ਨਾ ਕੋਇ ਕਰਾਈਆ। ਮਿਹਰਵਾਨ ਮੁਹੱਬਤ ਵਿਚ ਹੋ ਸਹਾ, ਸਹਾਇਕ ਨਾਇਕ ਇਕ ਅਖਵਾਈਆ। ਤੂੰ ਦਾਤਾ ਦਾਨੀ ਬੇਪ੍ਰਵਾਹ, ਗਹਿਰ ਗੰਭੀਰ ਤੇਰੀ ਵਡ ਵਡਿਆਈਆ। ਕਲਜੁਗ ਰੈਣ ਅੰਧੇਰੀ ਚਾਰੋਂ ਕੁੰਟ ਦਿਸੇ ਛਾਹ, ਨਿਰਮਲ ਜੋਤ ਨੂਰ ਨਾ ਕੋਇ ਰੁਸ਼ਨਾਈਆ। ਕੋਟਨ ਕੋਟ ਸਾਧ ਸੰਤ ਬੈਠੇ ਧੂਣੀਆਂ ਤਾ, ਤਨ ਭਬੂਤੀ ਖ਼ਾਕ ਰਮਾਈਆ। ਕੋਟਨ ਕੋਟ ਭੱਜਣ ਵਾਹੋ ਦਾਹ, ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਖਾਈ ਆਪਣਾ ਆਪ ਛੁਪਾਈਆ। ਕੋਟਨ ਕੋਟ ਜਲ ਧਾਰਾ ਰਹੇ ਵਹਾ, ਤਨ ਮਾਟੀ ਅਗਨੀ ਨਾਲ ਜਲਾਈਆ। ਬਿਨ ਤੇਰੀ ਕਿਰਪਾ ਪੁਰਖ ਅਕਾਲ ਦੀਨ ਦਿਆਲ ਸਚਾ ਮਿਲਿਆ ਕਿਸੇ ਨਾ ਰਾਹ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸਤਿ ਧਰਮ ਕਹੇ ਪੁਰਖ ਅਬਿਨਾਸ਼ੀ ਘਟ ਨਿਵਾਸੀ ਸਤਿਜੁਗ ਸਾਚਾ ਮਾਰਗ ਲਾ, ਸੰਤ ਸੁਹੇਲੇ ਮੇਰੇ ਨਾਲ ਰਲਾਈਆ। ਨਿਰਗੁਣ ਹੋ ਕੇ ਪਕੜ ਬਾਂਹ, ਸਰਗੁਣ ਦੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਥੇ ਓਥੇ ਦੋ ਜਹਾਨਾਂ ਕਰ ਨਿਆਂ, ਅਦਲ ਅਦਾਲਤ ਇਕ ਕਮਾਈਆ। ਸਤਿ ਧਰਮ ਕਹੇ ਪ੍ਰਭ ਕਰ ਅਦਲ, ਇਨਸਾਫ਼ ਤੇਰੇ ਹੱਥ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਦੇ ਬਦਲ, ਬਦਲਾ ਚੁਕੇ ਕੂੜੀ ਜਗਤ ਲੋਕਾਈਆ। ਤੇਰਾ ਨਾਉਂ ਕਦੇ ਨਾ ਹੋਵੇ ਕ਼ਤਲ, ਮਕ਼ਤੂਲ ਮਿਲੇ ਨਾ ਕੋਇ ਵਡਿਆਈਆ। ਤੇਰੀ ਕਿਰਪਾ ਪੂਰੇ ਹੋਵਣ ਸਭ ਦੇ ਯਤਨ, ਯਥਾਰਥ ਆਪਣਾ ਘਰ ਦੇ ਸਮਝਾਈਆ। ਲੱਖ ਚੁਰਾਸੀ ਜੀਵ ਜੰਤ ਤੈਥੋਂ ਵਿਛੜ ਹੋਏ ਬੇਵਤਨ, ਸਚਖੰਡ ਦਵਾਰ ਏਕੰਕਾਰ ਨਿਰਾਕਾਰ ਇਕੋ ਦੇ ਵਖਾਈਆ। ਦੂਜਾ ਨਜ਼ਰ ਨਾ ਆਏ ਕੋਈ ਪੱਤਨ, ਬਿਨਾ ਪੁਰਖ ਅਕਾਲ ਸੀਸ ਜਗਦੀਸ਼ ਨਾ ਕੋਇ ਝੁਕਾਈਆ। ਜੁਗ ਚੌਕੜੀ ਜਨ ਭਗਤਾਂ ਪੈਜ ਆਵੇਂ ਰਖਣ, ਪਤਿਪਰਮੇਸ਼ਵਰ ਤੇਰੀ ਵਡ ਵਡਿਆਈਆ। ਕਲਜੁਗ ਅੰਤ ਯਕੀਨ ਦੇ ਹੱਕਨ, ਹਕ਼ੀਕ਼ਤ ਆਪਣੀ ਇਕ ਸਮਝਾਈਆ। ਮਨ ਵਾਸਨਾ ਕੂੜੀ ਕਿਰਿਆ ਹੁਕਮੇਂ ਨਾਲ ਕਰ ਮੁਅੱਤਲ, ਗ੍ਰਹਿ ਮੰਦਰ ਅੰਦਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਪਰਗਟਾਈਆ। ਸਤਿ ਧਰਮ ਕਹੇ ਆਪਣੀ ਵੇਖ ਕਾਇਨਾਤ, ਪਰਵਰਦਿਗਾਰ ਖੋਜ ਖੁਜਾਈਆ। ਅੰਦਰ ਵੜ ਕੇ ਮਾਰ ਝਾਤ, ਪੜਦਾ ਓਹਲਾ ਦੇ ਚੁਕਾਈਆ। ਸ੍ਰਿਸ਼ਟੀ ਇਕ ਦੂਜੇ ਦਾ ਕਰੇ ਘਾਤ, ਘਾਇਲ ਵੇਖੀ ਸਰਬ ਲੋਕਾਈਆ। ਵਿਦਿਆ ਪੜ੍ਹਦੇ ਵਿਚੋਂ ਲੁਗ਼ਾਤ, ਤੇਰੇ ਨਾਮ ਦੀ ਸਮਝ ਕਿਸੇ ਨਾ ਆਈਆ। ਸਚ ਦਵਾਰੇ ਬਣਿਆ ਕੋਈ ਨਾ ਦਾਸ, ਸੇਵਕ ਰੂਪ ਨਾ ਕੋਇ ਬਦਲਾਈਆ। ਪਵਣਾਂ ਵਿਚ ਸਾਰੇ ਲੈਂਦੇ ਸਵਾਸ, ਬਿਨ ਸਾਹ ਤੋਂ ਮਲਾਹ ਬੇੜਾ ਕੰਧ ਨਾ ਕੋਇ ਉਠਾਈਆ। ਕੁਛ ਲੇਖਾ ਲਿਖ ਕੇ ਗਿਆ ਚਮਿਆਰ ਰਵਦਾਸ, ਹੁਕਮੇਂ ਅੰਦਰ ਹੁਕਮ ਦ੍ਰਿੜਾਈਆ। ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੇ ਹੱਥ ਰਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਾ

ਮਾਰਗ ਦੇ ਪ੍ਰਗਟਾਈਆ। ਸਚ ਕਹੇ ਪ੍ਰਭ ਕਲਜੁਗ ਅੰਤਮ ਕਰ ਕਿਰਪਾ, ਕਿਰਪਾ ਨਿਧਾਨ ਤੇਰੀ ਸਰਨਾਈਆ। ਕੂੜੀ ਕਿਰਿਆ ਕਟ ਬਿਪਤਾ, ਬਿਪਰੀਤ ਪ੍ਰੀਤ ਵਿਚ ਬਦਲਾਈਆ। ਗੁਰਸਿਖਾਂ ਰੂਪ ਦੇ ਦੇ ਸਾਚੇ ਸਿੱਖ ਦਾ, ਜੋ ਸਿਖਿਆ ਤੇਰੀ ਵਿਚ ਸਮਾਈਆ। ਜਿਨ੍ਹਾਂ ਦਾ ਲੇਖਾ ਭਵਿਖਤਾਂ ਵਿਚ ਗੋਬਿੰਦ ਗਿਆ ਲਿਖਦਾ, ਫ਼ਤਿਹ ਡੰਕਾ ਨਾਲ ਵਜਾਈਆ। ਨਾਤਾ ਜੋੜ ਦੇ ਪਿਤਾ ਪੁੱਤ ਦਾ, ਸੁਰਤੀ ਸ਼ਬਦੀ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਸੁਹਾ ਦੇ ਆਪਣੀ ਰੁੱਤ ਦਾ, ਕਲਜੁਗ ਰੁਤੜੀ ਦੇ ਮਹਿਕਾਈਆ। ਸਤਿ ਧਰਮ ਕਹੇ ਪ੍ਰਭ ਪਰਮ ਪੁਰਖ ਪ੍ਰੀਤਮ ਸੱਚੇ, ਸਚ ਤੇਰੀ ਸਰਨਾਈਆ। ਕਲਜੁਗ ਜੀਵ ਭਾਂਡੇ ਕੱਚੇ, ਕੰਚਨ ਗੜ੍ਹ ਬਹਿ ਕੇ ਖ਼ੁਸ਼ੀ ਨਾ ਕੋਇ ਵਖਾਈਆ। ਮਨ ਵਾਸਨਾ ਕਰਦੇ ਮਤੇ, ਗੁਰਮਤ ਹਿਰਦੇ ਨਾ ਕੋਇ ਧਰਾਈਆ। ਕੂੜੀ ਕਿਰਿਆ ਵਿਕਦੇ ਹੱਟੇ, ਸਚ ਵਣਜਾਰਾ ਸੋਭਾ ਕੋਇ ਨਾ ਪਾਈਆ। ਹਰਿ ਕਾ ਨਾਮ ਲਾਹਾ ਕੋਈ ਨਾ ਖਟੇ, ਠਗ ਠਗੌਰੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜੀਵ ਕਰ ਅੱਛੇ, ਮਨ ਮਤ ਬੁਧ ਨਾਲ ਸਮਝਾਈਆ। ਸਤਿ ਧਰਮ ਕਹੇ ਪ੍ਰਭ ਸਾਹਿਬ ਮੇਰੇ ਨਿਰੰਕਾਰ, ਨਿਰੰਕਾਰ ਤੇਰੀ ਬੇਪ੍ਰਵਾਹੀਆ। ਮੈਂ ਖੇਲ ਵੇਖਿਆ ਜੁਗ ਚਾਰ, ਸਤਿਜੁਗ ਤਰੇਤਾ ਦਵਾਪਰ ਕਲਜੁਗ ਆਪ ਹੰਢਾਈਆ। ਮੈਂ ਰੋਂਦੇ ਵੇਖੇ ਤੇਈ ਅਵਤਾਰ, ਹੁਕਮੇਂ ਅੰਦਰ ਫੇਰਾ ਪਾਈਆ। ਈਸਾ ਮੂਸਾ ਮੁਹੰਮਦ ਗੁਲਸ਼ਨ ਵੇਖੇ ਵਿਚ ਬਹਾਰ, ਮਹਿਬੂਬ ਤੇਰੀ ਮੁਹੱਬਤ ਵਿਚ ਮਹਿਕਾਈਆ। ਨਾਨਕ ਨਿਰਗੁਣ ਵੇਖਿਆ ਖੇਲ ਅਪਾਰ, ਨਾਮ ਸਤਿ ਸਤਿ ਸਮਝਾਈਆ। ਗੋਬਿੰਦ ਸੁਤ ਦੁਲਾਰਾ ਤੇਰੀ ਧਾਰ, ਆਪਾ ਵਾਰ ਵਾਰਤਾ ਸਾਰੀ ਗਿਆ ਬਦਲਾਈਆ। ਸੰਦੇਸਾ ਦੇ ਕੇ ਗਿਆ (ਆਵੇ) ਕਲ ਕਲਕੀ ਅਵਤਾਰ, ਨਿਹਕਲੰਕ ਅਖਵਾਈਆ। ਜਿਸ ਨੂੰ ਜਨਮੇ ਮਾਈ ਕੋਇ ਨਾ ਵਿਚ ਸੰਸਾਰ, ਪਿਤਾ ਗੋਦ ਨਾ ਕੋਇ ਉਠਾਈਆ। ਜੋਤੀ ਜੋਤ ਕਰੇ ਉਜਿਆਰ, ਨੂਰ ਨੁਰਾਨਾ ਸ਼ਹਿਨਸ਼ਾਹੀਆ। ਸ਼ਬਦੀ ਸ਼ਬਦ ਕਰੇ ਵਰਤਾਰ, ਹੁਕਮੇਂ ਅੰਦਰ ਹੁਕਮ ਵਰਤਾਈਆ। ਜਿਸ ਦੀ ਮਹਿੰਮਾ ਬੋਧ ਅਗਾਧ, ਕਾਗਦ ਕ਼ਲਮ ਸ਼ਾਹੀ ਨਾ ਲਿਖਣਹਾਰ, ਲੇਖਾ ਲਿਖ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਆਪਣਾ ਘਰ, ਲੋਕਮਾਤ ਦਇਆ ਕਮਾਈਆ। ਸਤਿ ਧਰਮ ਕਹੇ ਚਾਰ ਵਰਨ ਦਿਸੇ ਅੰਧੇਰਾ, ਅਠਾਰਾਂ ਬਰਨ, ਸਮਝ ਕੋਇ ਨਾ ਆਈਆ। ਮਨੂਆ ਮਨ ਕਰੇ ਮੇਰਾ ਮੇਰਾ, ਮਮਤਾ ਮੋਹ ਹੋਈ ਹਲਕਾਈਆ। ਪੁਰਖ ਅਕਾਲ ਦੇ ਦੇ ਆਪਣੇ ਸ਼ਬਦੀ ਹੁਕਮ ਦਾ ਗੇੜਾ, ਸ੍ਰਿਸ਼ਟੀ ਇਸ਼ਟੀ ਦ੍ਰਿਸ਼ਟੀ ਦੇ ਬਦਲਾਈਆ। ਜਨ ਭਗਤਾਂ ਸਾਚੇ ਸੰਤਾਂ ਗੁਰਮੁਖਾਂ ਸੂਫ਼ੀ ਸੰਤ ਫ਼ਕੀਰਾਂ ਨਜ਼ਰੀ ਆਏਂ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਸਤਿਜੁਗ ਕਹੇ ਮਨ ਚਾਓ ਹੋਏ ਘਨੇਰਾ, ਘਰ ਖ਼ੁਸ਼ੀਆਂ ਨਾਲ ਗਾਈਆ। ਪ੍ਰਭ ਦਰਸ਼ਨ ਪਾਵਾਂ ਤੇਰਾ, ਬਿਨ ਤੇਰੇ ਚਲੇ ਨਾ ਕੋਇ ਚਤੁਰਾਈਆ। ਲੋਕਮਾਤ ਬੰਨ੍ਹੀਂ ਬੇੜਾ, ਸਤਿ ਧਰਮ ਇਕ ਉਪਜਾਈਆ। ਨੌ ਖੰਡ ਸੱਤ ਦੀਪ ਵਸਾਉਣਾ ਇਕ ਖੇੜਾ, ਚਾਰ ਕੁੰਟ ਦਹਿ ਦਿਸ਼ਾ ਆਪ ਖੁਲ੍ਹਾਈਆ। ਤੇਰੇ ਹੱਥ ਹਕ਼ੀਕ਼ਤ ਵਾਲਾ ਨਿਬੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਦਇਆਵਾਨ ਦਾਤਾਰ ਦੀਨ ਦੁਨੀ ਤੇਰੀ ਨਜ਼ਰੀ ਆਈਆ।

੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਸੋਹਣ ਸਿੰਘ ਦੇ ਗ੍ਰਹਿ ਪਿੰਡ ਰਾਮਪੁਰ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਦੀ ਲਾ ਜੜ੍ਹ, ਸਤਿਜੁਗ ਸਾਚਾ ਮੰਗ ਮੰਗਾਈਆ। ਸਰਬ ਸ੍ਰਿਸ਼ਟ ਤੇਰਾ ਨਾਉਂ ਪ੍ਰਭ ਏਕਾ ਜਾਏ ਪੜ੍ਹ, ਚਾਰ ਵਰਨ ਇਕੋ ਢੋਲਾ ਗਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੀ ਮੰਜ਼ਲ ਜਾਇਣ ਚੜ੍ਹ, ਹੱਕ ਦਵਾਰੇ ਮਹਿਬੂਬ ਮਿਲ ਕੇ ਖ਼ੁਸ਼ੀ ਮਨਾਈਆ। ਚਰਨ ਧੂੜ ਨਹਾਵਣ ਸਰ, ਜਨਮ ਕਰਮ ਦੀ ਦੁਰਮਤ ਮੈਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਪ੍ਰਗਟਾਈਆ। ਸਤਿ ਕਹੇ ਪ੍ਰਭ ਖੋਲ੍ਹ ਧਰਮ ਦਵਾਰ, ਚਾਰ ਵਰਨ ਅਠਾਰਾਂ ਬਰਨ ਇਕੋ ਓਟ ਤਕਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਚਰਨ ਕਵਲ ਹੋਵੇ ਨਿਮਸਕਾਰ, ਇਸ਼ਟਾਂ ਦਾ ਇਸ਼ਟ ਸ੍ਰਿਸ਼ਟੀ ਦਾ ਮਾਲਕ ਇਕੋ ਸਰਬ ਤਕਾਈਆ। ਜਾਤ ਪਾਤ ਦੀਨ ਮਜ਼੍ਹਬ ਝਗੜਾ ਰਹੇ ਨਾ ਕੋਇ ਵਿਚ ਸੰਸਾਰ, ਆਤਮ ਪਰਮਾਤਮ ਏਕਾ ਨੂਰ ਦੇਣਾ ਸਮਝਾਈਆ। ਖ਼ੁਸ਼ੀਆਂ ਵਿਚ ਹੋਵੇ ਤੇਰਾ ਚਾਰੋਂ ਕੁੰਟ ਮੰਗਲਾਚਾਰ, ਉੱਤਰ ਪੂਰਬ ਪੱਛਮ ਦੱਖਣ ਵੱਜਦੀ ਰਹੇ ਵਧਾਈਆ। ਭਗਤ ਸੁਹੇਲੇ ਕਰਨ ਅਗੰਮ ਪਿਆਰ, ਪ੍ਰੀਤੀ ਰੀਤੀ ਨੀਤੀ ਤੇਰੇ ਨਾਲ ਰਖਾਈਆ। ਧੁਰ ਦਾ ਨੂਰ ਹੋਵੇ ਚਮਤਕਾਰ, ਕਲਜੁਗ ਅੰਧੇਰਾ ਦੇਣਾ ਗਵਾਈਆ। ਤੇਰੇ ਦਰਸ ਦੇ ਹੋਵਣ ਸਾਰੇ ਖ਼ਾਸਤਗਾਰ, ਖ਼ਾਹਿਸ਼ ਇਕੋ ਦੇਣੀ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰਸਤਾ ਦੇਣਾ ਵਖਾਈਆ। ਸਤਿ ਕਹੇ ਪ੍ਰਭ ਸਚ ਦਵਾਰਾ ਏਕੋ ਖੋਲ੍ਹ, ਏਕੰਕਾਰ ਤੇਰੀ ਸਰਨਾਈਆ। ਏਕਾ ਡੰਕਾ ਤੇਰੇ ਨਾਮ ਦਾ ਵੱਜੇ ਢੋਲ, ਦੂਸਰ ਕਰੇ ਨਾ ਕੋਇ ਪੜ੍ਹਾਈਆ। ਪੂਰਬ ਲੇਖਾ ਲਹਿਣਾ ਦੇਣਾ ਜਨ ਭਗਤਾਂ ਕਰ ਕ਼ੌਲ, ਇਕ਼ਰਾਰ ਆਪਣਾ ਤੋੜ ਨਿਭਾਈਆ। ਨਿਰਗੁਣ ਹੋ ਕੇ ਪ੍ਰਗਟ ਦਿਸੇਂ ਉਪਰ ਧੌਲ, ਧਰਨੀ ਧਰਤ ਧਵਲ ਸੁਹਾਈਆ। ਸਵਾਮੀ ਸਾਬਰ ਹੋ ਕੇ ਜਾਵੇਂ ਮੌਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਇਕ ਸੁਹਾਈਆ। ਸਤਿ ਕਹੇ ਪ੍ਰਭ ਧੁਰ ਦਾ ਦੇ ਸਤਿ ਸਤਿਵਾਦ, ਲੋਕਮਾਤ ਦਇਆ ਕਮਾਈਆ। ਜਨ ਭਗਤਾਂ ਪੂਰਨ ਕਰ ਕਾਜ, ਕਰਨੀ ਦੇ ਕਰਤੇ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਰਿਵਾਜ, ਸਚ ਸੁੱਚ ਸ੍ਰਿਸ਼ਟੀ ਦੀ ਝੋਲੀ ਪਾਈਆ। ਮਨ ਮਾਰਿਆ ਰਹੇ ਨਾ ਕੋਇ ਅਭਾਜ, ਸੁਰਤੀ ਸਵਾਧਾਨ ਕਰਾਈਆ। ਨਵਾਂ ਸਾਜਣ ਦੇਣਾ ਸਾਜ, ਸੱਜਣ ਹੋ ਕੇ ਦਰਸ ਦਿਖਾਈਆ। ਜਿਸ ਸਵਾਲ ਦਾ ਹਲ ਨਾ ਹੋਇਆ ਜਵਾਬ, ਅੰਕੜੇ ਓਸ ਦੇ ਦੇਣੇ ਸਮਝਾਈਆ। ਕਿਰਪਾ ਕਰ ਆਪ ਮਹਾਰਾਜ, ਮਾਜ਼ੀ ਦਾ ਝਗੜਾ ਦੇਣਾ ਮੁਕਾਈਆ। ਤੇਰੇ ਕ਼ਦਮਾਂ ਉਪਰ ਪਦਮਾਂ ਪੜ੍ਹਨ ਨਿਮਾਜ, ਮਸਲਾ ਹਲ ਦੇਣਾ ਕਰਾਈਆ। ਦੀਨ ਦੁਨੀ ਕਰੇ ਅਦਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਸਤਿ ਕਹੇ ਪ੍ਰਭ ਵੇਖ ਸ੍ਰਿਸ਼ਟ ਸਬਾਈ ਡੂੰਘਾ ਸਾਗਰ, ਗਹਿਰ ਗੰਭੀਰ ਖੋਜ ਖੁਜਾਈਆ। ਕਿਸੇ ਅੰਮ੍ਰਿਤ ਨਾ ਮਿਲੇ ਕਾਇਆ ਗਾਗਰ, ਗ੍ਰਹਿ ਗ੍ਰਹਿ ਕੂੜੀ ਕਿਰਿਆ ਕਰੇ ਲੜਾਈਆ। ਬਿਨ ਭਗਤਾਂ ਸੂਰਬੀਰ ਬਣੇ ਨਾ ਕੋਇ ਬਹਾਦਰ, ਮਨ ਵਾਸਨਾ ਮਨ ਨਾ ਕੋਇ ਘਾਈਆ। ਘਰ ਸੁਹੇਲਾ ਲੱਭੇ ਕੋਈ ਨਾ ਸਾਜਣ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਹੁਕਮ ਸੁਣੇ ਨਾ ਕੋਇ ਸ਼ਾਹੋ ਭੂਪ ਰਾਜ ਰਾਜਨ, ਸੁਲਤਾਨ ਮਿਹਰਵਾਨ ਸੀਸ ਨਾ ਕੋਇ ਨਿਵਾਈਆ। ਸਾਚੀ ਨਿੰਦਰਾ ਵਿਚੋਂ ਮੂਲ ਨਾ ਜਾਗਣ, ਮਾਇਆ ਮਮਤਾ ਕਾਰਨ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਸਤਾ ਇਕ ਸਮਝਾਈਆ। ਸਤਿ ਕਹੇ

ਪ੍ਰਭ ਨਿਰਗੁਣ ਧਾਰ ਵੇਖ ਪਰਤੱਖ, ਪਾਰਬ੍ਰਹਮ ਦਇਆ ਕਮਾਈਆ। ਕਲਜੁਗ ਮਿਲੇ ਕੋਈ ਨਾ ਸਚ, ਸਤਿ ਨਜ਼ਰ ਕੋਇ ਨਾ ਆਈਆ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਹੋਏ ਭੱਠ, ਖੇੜਾ ਸੱਥਰ ਯਾਰ ਨਾ ਕੋਇ ਹੰਢਾਈਆ। ਭਾਗ ਲੱਗੇ ਨਾ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਮਿਲੇ ਨਾ ਕੋਇ ਵਡਿਆਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਰਹੇ ਰਟ, ਹਿਰਦੇ ਹਰਿ ਨਾ ਕੋਇ ਵਸਾਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਕੂੜ ਕੁੜਿਆਰ ਸ਼ੌਹ ਦਰਿਆਏ ਘੱਤ, ਸਤਿਜੁਗ ਸਾਚਾ ਰਾਹ ਵਖਾਈਆ। ਨਾੜ ਨਾੜ ਉਬਲੇ ਕਿਸੇ ਨਾ ਰੱਤ, ਰਤਨ ਅਮੋਲਕ ਗੁਰਮੁਖ ਲੈ ਬਣਾਈਆ। ਘਰ ਦਰਸ ਦੇ ਸਵਾਮੀ ਕਮਲਾਪਤ, ਪਤਿਪਰਮੇਸ਼ਵਰ ਆਪਣਾ ਪੜਦਾ ਲਾਹੀਆ। ਤੂੰ ਸਰਬ ਕਲਾ ਸਮਰਥ, ਆਦਿ ਜੁਗਾਦਿ ਜੁਗ ਚੌਕੜੀ ਦੇਵਣਹਾਰ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਲਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਵਖਾ ਇਕੋ ਹੱਟ, ਹਟਵਾਣਾ ਹੋ ਕੇ ਨਾਮ ਨਿਧਾਨਾ ਸ੍ਰੀ ਭਗਵਾਨਾ ਆਪ ਵਰਤਾਈਆ।

੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਉਤਮ ਸਿੰਘ ਦੇ ਗ੍ਰਹਿ ਪਿੰਡ ਵੇਰੋਵਾਲ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਪ੍ਰਭ ਗੁਰੂਆਂ ਅਵਤਾਰਾਂ ਵੇਖ ਭਵਿਖਤ, ਚਾਰ ਜੁਗ ਦੀ ਬਾਣੀ ਖਾਣੀ ਸ਼ਬਦ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਭ ਨੇ ਦੱਸਿਆ ਸਾਂਝਾ ਇਸ਼ਟ, ਦੂਜਾ ਅਵਰ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਨਾਤਾ ਜੋੜ ਸਰਬ ਸ੍ਰਿਸ਼ਟ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵਰਨ ਗੋਤ ਵੰਡ ਨਾ ਕੋਇ ਵੰਡਾਈਆ। ਸਚਖੰਡ ਦਵਾਰਾ ਸਚ ਜਣਾ ਝਗੜਾ ਮੁਕੇ ਸਵਰਗ ਬਹਿਸ਼ਤ, ਮੰਜ਼ਲ ਹੱਕ ਹੱਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਪਰਗਟਾਈਆ। ਸਤਿ ਕਹੇ ਗੁਰ ਅਵਤਾਰ ਪੈਗ਼ੰਬਰ ਪੁਰਖ ਅਕਾਲ ਕਰਦੇ ਗਏ ਅਰਜ਼ੋਈ, ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਤਾਲ ਵਜਾਈਆ। ਬਿਨ ਪੁਰਖ ਅਕਾਲ ਪਰਵਰਦਿਗਾਰ ਸਾਂਝੇ ਯਾਰ ਕਲਜੁਗ ਅੰਤ ਰਹੇ ਨਾ ਕੋਈ, ਕਾਇਆ ਕੱਪੜ ਕੂੜ ਜਗਤ ਹੰਢਾਏ ਲੋਕਾਈਆ। ਬਿਨ ਭਗਤਾਂ ਸਤਿਗੁਰ ਸ਼ਬਦ ਸੁਰਤ ਉਠਾਏ ਨਾ ਕੋਇ ਸੋਈ, ਨਾਦ ਤੂਰਤ ਤੁਰੀਆ ਪਦ ਨਾ ਕੋਇ ਵਜਾਈਆ। ਅੰਮ੍ਰਿਤ ਮੇਘ ਨਿਝਰ ਰਸ ਸਾਚੀ ਧਾਰ ਸਕੇ ਨਾ ਕੋਇ ਚੋਈ, ਬੂੰਦ ਸਵਾਂਤੀ ਠਾਂਡੀ ਠਾਰ ਜਾਮ ਹੱਕ ਨਾ ਕੋਇ ਪਿਆਈਆ। ਚਾਰ ਵਰਨਾਂ ਅਠਾਰਾਂ ਬਰਨਾਂ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਤਾਲ ਪੀਰ ਫ਼ਕੀਰ ਮੁੱਲਾ ਸ਼ੇਖ਼ ਮੁਸਾਇਕ ਤੇਰੇ ਨਾਮ ਦੀ ਕਰਨ ਦਰੋਹੀ, ਤੂੰ ਹੀ ਤੂੰ ਹੀ ਰਾਗ ਅਲਾਈਆ। ਗਹਿਰ ਗੰਭੀਰ ਗੁਣੀ ਗਹਿੰਦ ਸਾਹਿਬ ਬਖ਼ਸ਼ਿੰਦ ਤੇਰੇ ਅਗੇ ਕਰ ਕੇ ਗਏ ਅਰਜ਼ੋਈ, ਅਰਜ਼ ਆਰਜ਼ੂ ਖ਼ਾਹਿਸ਼ ਵਾਹਦ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਸਤਿ ਸਤਿ ਸਤਿਜੁਗ ਸਾਚਾ ਸਤਿ ਸਤਿਵਾਦੀ ਏਕਾ ਮੰਗ ਮੰਗਾਈਆ। ਸਤਿ ਕਹੇ ਪ੍ਰਭ ਲੇਖਾ ਵੇਖ ਸ਼ਾਸਤਰ ਸਿਮਰਤ ਵੇਦ ਪੁਰਾਨ, ਅੱਖਰ ਅੱਖਰ ਫੋਲ ਫੁਲਾਈਆ। ਜਿਨ੍ਹਾਂ ਵਿਚ ਸਿਫ਼ਤੀ ਤੇਰਾ ਗਿਆਨ, ਜੁਗ ਚੌਕੜੀ ਵੰਡਦੇ ਗਏ ਲੋਕਾਈਆ। ਬਿਨ ਹਰਿ ਕਿਰਪਾ ਸਤਿਗੁਰ ਸ਼ਬਦ ਮਿਲੇ ਨਾ ਆਣ, ਆਨਨ ਫਾਨਨ ਲਹਿਣਾ ਦੇਣਾ ਨਾ ਕੋਇ ਚੁਕਾਈਆ। ਸ੍ਰਿਸ਼ਟ ਸਬਾਈ ਜਗਤ ਧੁਨ ਸੁਣਦੀ ਕਾਨ, ਆਤਮ ਧੁਨ ਰਾਗ ਨਾ ਕੋਇ ਪਰਗਟਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਨਾਦ ਧੁਨ ਕਰ ਸ਼ਨਵਾਈਆ। ਸਤਿ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਬੇਨੰਤੀ, ਬਹੁੜੀ ਬਹੁੜੀ ਕਰ ਸੁਣਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਗੜ੍ਹ ਤੋੜੇ ਨਾ ਕੋਇ ਹਉਮੇ ਹੰਗਤੀ, ਹੰ ਬ੍ਰਹਮ ਲੇਖਾ ਨਾ ਕੋਇ ਦ੍ਰਿੜਾਈਆ। ਦੀਨ ਦੁਨੀ ਦਰਵੇਸ਼ ਦਰ ਠਾਂਡੇ ਹੋਈ ਮੰਗਤੀ, ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਸਾਰੇ ਸੀਸ ਨਿਵਾਈਆ। ਸਾਹਿਬ ਸੁਲਤਾਨ ਮਿਹਰਵਾਨ ਤੇਰੇ ਆਦਿ ਅੰਤ ਦੀ ਜਾਣੀ ਕਿਸੇ ਨਾ ਪੰਗਤੀ, ਹੁਕਮੇਂ ਅੰਦਰ ਹੁਕਮ ਮੰਨ ਕੇ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਜਗ ਜੀਵਣ ਦਾਤੇ ਲੋਕਮਾਤ ਵੇਖ ਵਖਾਈਆ। ਸਤਿ ਕਹੇ ਗੁਰ ਅਵਤਾਰ ਪੈਗ਼ੰਬਰ ਸੁਣਦੇ ਗਏ ਸੰਦੇਸ਼ਾ, ਲੋਕਮਾਤ ਇਕ ਜਣਾਈਆ। ਕਲਜੁਗ ਅੰਤਮ ਪਰਗਟ ਹੋਵੇ ਨਰ ਨਰੇਸ਼ਾ, ਨਰ ਨਰਾਇਣ ਆਪਣੇ ਹੱਥ ਰਖੇ ਵਡਿਆਈਆ। ਸ਼ਬਦੀ ਧਾਰ ਉਠਾ ਕੇ ਗੋਬਿੰਦ ਦਸ ਦਸਮੇਸ਼ਾ, ਦਹਿ ਦਿਸ਼ਾ ਆਪਣਾ ਹੁਕਮ ਮਨਾਈਆ। ਜਿਸ ਦਾ ਨਿਤ ਨਵਿਤ ਜੋਤੀ ਸ਼ਬਦੀ ਧਾਰ ਅਵੱਲੜਾ ਵੇਸਾ, ਰੂਪ ਰੰਗ ਸਮਝ ਕੋਇ ਨਾ ਪਾਈਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਪੇਸ਼ਵਾ ਹੋ ਕੇ ਪੇਸ਼ਤਰ ਸ਼ਬਦੀ ਹੁਕਮ ਕਰੇ ਸ਼ਨਵਾਈਆ। ਜੋ ਲੇਖਾ ਜਾਣੇ ਦੋ ਜਹਾਨ ਪੁਰੀ ਲੋਅ ਬ੍ਰਹਿਮੰਡ ਖੰਡ ਆਕਾਸ਼ ਪਾਤਾਲ ਦੇਸ ਪਰਦੇਸਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਤਤ ਵਜੂਦ ਕਾਇਆ ਮਾਟੀ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਖੇਲ ਖੇਲਾ, ਰਜੋ ਤਮੋ ਸਤੋ ਸਤਿ ਆਪਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਕਹੇ ਕਲਜੁਗ ਪੂਰਾ ਕਰ ਲੇਖਾ, ਕੂੜੀ ਕਿਰਿਆ ਲੋਕਮਾਤ ਰਹਿਣ ਨਾ ਪਾਈਆ। ਸਤਿ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਮਾਰਦੇ ਗਏ ਨਾਅਰਾ, ਹੱਕ ਹੱਕ ਜਣਾਈਆ। ਤੇਰਾ ਖੇਲ ਅਗੰਮ ਅਪਾਰਾ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਤੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਵਸੇਂ ਬਾਹਰਾ, ਅੱਖਰਾਂ ਵਿਚ ਪੱਥਰਾਂ ਵਿਚ ਸਥਰਾਂ ਵਿਚ ਡੇਰਾ ਕਦੇ ਨਾ ਲਾਈਆ। ਜਨ ਭਗਤਾਂ ਹਿਤ ਆਦਿ ਜੁਗਾਦਿ ਜੁਗ ਚੌਕੜੀ ਖੇਲ ਅਵਤਾਰਾ, ਨਿਰਗੁਣ ਹੋ ਕੇ ਸਰਗੁਣ ਦੇਵੇਂ ਮਾਣ ਵਡਿਆਈਆ। ਕ਼ਲਮ ਸ਼ਾਹੀ ਕਾਗਦ ਤੇਰਾ ਲਿਖ ਨਾ ਸਕੇ ਅੰਤ ਪਾਰਾਵਾਰਾ, ਗੁਰ ਅਵਤਾਰ ਪੈਗ਼ੰਬਰ ਬੇਅੰਤ ਕਹਿ ਕੇ ਤੈਥੋਂ ਪੱਲੂ ਗਏ ਛੁਡਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਸ੍ਰਿਸ਼ਟ ਸਬਾਈ ਏਕੰਕਾਰਾ, ਅਕਲ ਕਲਧਾਰੀ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖ ਰੈਣ ਅੰਧਿਆਰਾ, ਸਤਿਜੁਗ ਸਾਚਾ ਚੰਦ ਕਰ ਰੁਸ਼ਨਾਈਆ। ਸਤਿ ਧਰਮ ਕਹੇ ਮੇਰਾ ਅੰਤ ਅਖ਼ੀਰੀ ਹੌਕਾ ਹਾ, ਹਾ ਕਰ ਕੇ ਦਿਆਂ ਜਣਾਈਆ। ਪਾਰ ਲੰਘੇ ਕਿਸੇ ਨਾ ਨੌਕਾ ਜਗਤ ਮਲਾਹ, ਵੰਝ ਮੁਹਾਣੇ ਬੈਠੇ ਰੁੜ੍ਹਾਈਆ। ਸਾਚਾ ਦਿਸੇ ਨਾ ਕੋਈ ਮਲਾਹ, ਰਹਿਬਰ ਹੋ ਕੇ ਪੱਲੂ ਨਾ ਕੋਇ ਫੜਾਈਆ। ਚਾਰ ਜੁਗ ਤੇਰੀਆਂ ਪਾਉਂਦੇ ਗਏ ਵੰਡਾ ਰਾਮ ਵਾਹਿਗੁਰੂ ਅੱਲਾ ਕਹਿ ਕਹਿ ਖ਼ੁਦਾ, ਖ਼ੁਦੀ ਅੰਦਰੋਂ ਬਾਹਰ ਨਾ ਕੋਇ ਕਢਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਝਗੜਾ ਦਿਤਾ ਪਾ, ਆਤਮ ਬ੍ਰਹਮ ਪਾਰਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਤੂੰ ਸਰਬ ਵਿਆਪੀ ਵਡ ਪਰਤਾਪੀ, ਸ਼ਾਹੋ ਭੂਪ ਵਡ ਇਖ਼ਲਾਕੀ ਅਦਲ ਅਦਾਲਤ ਇਕੋ ਦੇ ਲਗਾਈਆ। ਰੂਹ ਬੁਤ ਪਰਵਰਦਿਗਾਰ ਲਾਸ਼ਰੀਕ ਸਾਂਝੇ ਯਾਰ ਕਰ ਪਾਕ

ਪਾਕੀ, ਪਵਿਤ ਪੁਨੀਤ ਆਪਣਾ ਰੰਗ ਰੰਗਾਈਆ। ਤੂੰ ਬੇਨਜ਼ੀਰ ਗਹਿਰ ਗੰਭੀਰ ਧੁਰ ਦਰਬਾਰ ਧੁਰ ਦਾ ਸਾਕੀ, ਸਾਖਿਆਤ ਹੋ ਕੇ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਮਾਰ ਝਾਤੀ, ਚਾਰ ਵਰਨ ਅਠਾਰਾਂ ਬਰਨ ਸਾਚਾ ਧਰਮ ਨਾ ਕੋਇ ਸਮਝਾਈਆ। ਸਤਿ ਧਰਮ ਕਹੇ ਗੁਰ ਅਵਤਾਰਾਂ ਪੈਗ਼ੰਬਰਾਂ ਜਿਸ ਨੂੰ ਮੰਨਿਆ ਧਰਮ, ਧਰਤੀ ਉਤੇ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਉਤੇ ਪਿਆ ਭਰਮ, ਭਾਂਡਾ ਭਰਮ ਨਾ ਕੋਇ ਭੰਨਾਈਆ। ਅਬਿਨਾਸ਼ੀ ਕਰਤੇ ਪਤਿਪਰਮੇਸ਼ਵਰ ਸ੍ਰੀ ਭਗਵਾਨ ਆਦਿ ਨਿਰੰਜਣ ਜੋਤ ਸਰੂਪ ਤੇਰੀ ਲਏ ਕੋਈ ਨਾ ਸਰਨ, ਤੱਤਾਂ ਵਾਲਾ ਇਸ਼ਟ ਦ੍ਰਿਸ਼ਟ ਮੰਨ ਕੇ ਖ਼ੁਸ਼ੀ ਮਨਾਈਆ। ਊੜਾ ਐੜਾ ਈੜੀ ਸੱਸਾ ਹਾਹਾ ਅਲਿਫ਼ ਯੇ ਵਾਲਾ ਢੋਲਾ ਪੜ੍ਹਨ, ਨਿਰਅੱਖਰ ਧਾਰ ਮਿਲ ਕੇ ਬਿਨ ਅੱਖਰਾਂ ਤੇਰਾ ਸ਼ਬਦ ਸੁਣੇ ਨਾ ਕੋਇ ਸ਼ਨਵਾਈਆ। ਆਵਣ ਜਾਵਣ ਲੱਖ ਚੁਰਾਸੀ ਝਗੜਾ ਪਿਆ ਜੀਵਣ ਮਰਨ, ਮਰਜੀਵਤ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਰਾਹ ਬਣ ਮਲਾਹ ਧੁਰ ਦਰਗਾਹ ਦੇਣਾ ਵਖਾਈਆ। ਸਤਿ ਕਹੇ ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਇਛਿਆ, ਆਸਾ ਤੇਰੇ ਨਾਲ ਰਖਾਈਆ। ਕਲਜੁਗ ਅੰਤ ਹੱਕ ਮਹਿਬੂਬ ਪੂਰਾ ਕਰੇ ਲਿਖਤੀ ਲਿਖਿਆ, ਲਿਖਤ ਭਵਿਖਤ ਆਪਣੀ ਕਾਰ ਕਮਾਈਆ। ਵਸਤ ਅਮੋਲਕ ਪਾਵੇ ਧੁਰਦਰਗਾਹੀ ਭਿਛਿਆ, ਦਰਦੀਆਂ ਆਪਣਾ ਦਰਦ ਵੰਡਾਈਆ। ਮਾਣ ਵਡਿਆਈ ਦੇਵੇ ਵੱਡਿਆਂ ਨਿੱਕਿਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਦਵਾਰਾ ਇਕੋ ਇਕ ਦੇਣਾ ਖੁਲ੍ਹਾਈਆ। ਸਤਿ ਕਹੇ ਪ੍ਰਭ ਸਚ ਦਵਾਰਾ ਇਕੋ ਖੋਲ੍ਹ, ਖ਼ਾਲਕ ਖ਼ਲਕ ਦੇ ਸਮਝਾਈਆ। ਤੇਰੇ ਨਾਮ ਦਾ ਵੱਜੇ ਇਕੋ ਢੋਲ, ਦੂਜਾ ਮਰਦੰਗ ਹੱਥ ਨਾ ਕੋਇ ਉਠਾਈਆ। ਜੋਤੀ ਧਾਰ ਸ਼ਬਦ ਸਰੂਪੀ ਸਭ ਅੰਤਰ ਮੌਲ, ਮੌਲਾ ਹੋ ਕੇ ਨਜ਼ਰੀ ਆਈਆ। ਆਤਮ ਪਰਮਾਤਮ ਪਰਮਾਤਮ ਆਤਮ ਸਦਾ ਸੁਹੇਲਾ ਹੋ ਕੇ ਵਸ ਕੋਲ, ਆਤਮ ਸੇਜਾ ਸੋਭਾ ਪਾਈਆ। ਸਤਿ ਸਤਿਵਾਦੀ ਹੋ ਕੇ ਧਰਮ ਕੰਢੇ ਤੋਲ ਆਪਣਾ ਤੋਲ, ਸਚ ਤਰਾਜ਼ੂ ਹੱਥ ਉਠਾਈਆ। ਸ੍ਰਿਸ਼ਟ ਸਬਾਈ ਕਲਜੁਗ ਅੰਤਮ ਸਰਬ ਰਹੀ ਡੋਲ, ਧੀਰਜ ਧੀਰ ਨਜ਼ਰ ਕੋਇ ਨਾ ਆਈਆ। ਬਿਨ ਤੇਰੀ ਕਿਰਪਾ ਚੁੱਕੇ ਨਾ ਪੜਦਾ ਓਹਲ, ਸਤਿ ਸਰੂਪੀ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਜੈਕਾਰਾ ਚਾਰ ਵਰਨ ਅਠਾਰਾਂ ਬਰਨ ਇਕੋ ਬੋਲ, ਅਨਬੋਲਤ ਆਪਣਾ ਰਾਗ ਸੁਣਾਈਆ।

੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੂਟਾ ਸਿੰਘ ਦੇ ਗ੍ਰਹਿ ਪਿੰਡ ਏਕਲਗਡਾ ਜ਼ਿਲਾ ਅੰਮ੍ਰਿਤਸਰ

ਸਤਿ ਕਹੇ ਪ੍ਰਭ ਕਲਜੁਗ ਮਿਟਾ ਚਿੰਤਾ ਸੋਗ, ਕੂੜੀ ਹਿਰਸ ਰਹੇ ਨਾ ਰਾਈਆ। ਸਾਚਾ ਨਾਮ ਦੱਸ ਅਗੰਮੀ ਜੋਗ, ਜਿਸ ਦੀ ਖੋਜ ਬਿਨਾ ਤੇਰੇ ਹੱਥ ਕਿਸੇ ਨਾ ਆਈਆ। ਮਾਇਆ ਮਮਤਾ ਹਉਮੇ ਹੰਗਤਾ ਰਹੇ ਨਾ ਰੋਗ, ਸਚ ਸੁਚ ਮਿਲ ਕੇ ਵੱਜੇ ਵਧਾਈਆ। ਨਾਮ ਭੰਡਾਰਾ ਅੰਮ੍ਰਿਤ ਰਸ ਦੇ ਧੁਰ ਦੀ ਚੋਗ, ਚੁਗ਼ਲੀ ਨਿਦਿੰਆ ਝਗੜਾ ਦੇ ਮੁਕਾਈਆ। ਹੋਵੇ ਪਰਕਾਸ਼ ਕਾਇਆ ਮਾਟੀ ਸਾਚੇ ਕੋਟ, ਕਾਅਬਾ ਦੋ ਦੋਆਬਾ ਨੂਰ ਜਹੂਰ

ਰੁਸ਼ਨਾਈਆ। ਮਨ ਵਾਸਨਾ ਦੁਰਮਤ ਰਹੇ ਕੋਈ ਨਾ ਖੋਟ, ਬੁਧ ਬਿਬੇਕ ਤੇਰੀ ਟੇਕ ਇਕ ਸਰਨਾਈਆ। ਸਚ ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤੇ ਡਗਮਗਾਈਆ। ਬਿਨ ਨੇਤਰ ਲੋਚਨ ਨੈਣ ਅੱਖਾਂ ਤੇਰਾ ਦਰਸ਼ਨ ਹੋਵੇ ਅਮੋਘ, ਘਰ ਸਵਾਮੀ ਠਾਕਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦੇਣਾ ਉਠਾਈਆ। ਸਤਿ ਕਹੇ ਮੇਰੇ ਪੁਰਖ ਅਕਾਲ ਸੱਜਣ, ਮੀਤ ਪਿਆਰੇ ਤੇਰੀ ਬੇਪਰਵਾਹੀਆ। ਚਰਨ ਧੂੜੀ ਕਰਾ ਧੁਰ ਦਾ ਮਜਨ, ਅੱਠ ਸੱਠ ਤੀਰਥ ਲੋੜ ਰਹੇ ਨਾ ਰਾਈਆ। ਨਾਮ ਨਿਧਾਨ ਨਗਾਰੇ ਤੇਰੇ ਵੱਜਣ, ਸਾਚਾ ਸ਼ਬਦ ਕਰ ਸ਼ਨਵਾਈਆ। ਤ੍ਰੈਗੁਣ ਅਗਨੀ ਤਤ ਰਹੇ ਨਾ ਅਗਨ, ਅੰਮ੍ਰਿਤ ਮੇਘ ਇਕ ਬਰਸਾਈਆ। ਸੁਰਤੀ ਸ਼ਬਦ ਲੱਗੇ ਸਾਚੀ ਲਗਨ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿ ਧਰਮ ਕਹੇ ਪ੍ਰਭ ਮੇਟ ਦੇ ਕਲਜੁਗ ਕੂੜਾ ਦੁੱਖ, ਦਰਦੀ ਹੋ ਕੇ ਦਰਦੀਆਂ ਵੰਡ ਵੰਡਾਈਆ। ਮਮਤਾ ਮੋਹ ਵਿਕਾਰ ਮੇਟਦੇ ਭੁੱਖ, ਸਾਂਤਕ ਸਤਿ ਸਤਿ ਕਰਾਈਆ। ਜਨ ਭਗਤ ਸੁਹੇਲੇ ਬਣਾ ਆਪਣੇ ਸੁਤ, ਸੁੱਤਿਆਂ ਲੋਕਮਾਤ ਉਠਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਪਾਰਬ੍ਰਹਮ ਤੇਰੀ ਓਟ ਤਕਾਈਆ। ਤੇਰਾ ਭਾਣਾ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਜਾਵੇ ਰੁਕ, ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਸ਼ਬਦ ਨਿਸ਼ਾਨਾ ਦੋ ਜਹਾਨਾਂ ਸ੍ਰੀ ਭਗਵਾਨਾ ਕਦੇ ਜਾਏ ਨਾ ਰੁਕ, ਤੀਰ ਅਣਿਆਲਾ ਆਪਣਾ ਇਕ ਚਲਾਈਆ। ਗੁਰਮੁਖਾਂ ਉਜਲ ਕਰ ਮੁਖ, ਜੋ ਦਿਵਸ ਰੈਣ ਤੇਰਾ ਨਾਮ ਧਿਆਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਜਾਮ ਦੇ ਘੁਟ, ਜਨਮ ਜਨਮ ਦਾ ਕਰਮ ਕਰਮ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਨਿਜ ਘਰ ਦੇ ਸਾਚਾ ਸੁਖ, ਨਿਜਾਨੰਦ ਪਰਮਾਨੰਦ ਵਿਚ ਸਮਾਈਆ। ਸਤਿ ਧਰਮ ਕਹੇ ਪ੍ਰਭ ਦੀਨਾਂ ਨਾਥ, ਦੀਨਨ ਹੋ ਕੇ ਦਿਆਂ ਦੁਹਾਈਆ। ਤੇਰੇ ਨਾਮ ਦੀ ਗਾਵੇ ਕੋਈ ਨਾ ਗਾਥ, ਗੁਰ ਅਵਤਾਰਾਂ ਪੈਗ਼ੰਬਰਾਂ ਦੇ ਢੋਲੇ ਸਰਬ ਸੁਣਾਈਆ। ਚਰਨ ਪ੍ਰੀਤੀ ਸੋਹੇ ਨਾ ਕੋਇ ਮਸਤਕ ਮਾਥ, ਟਿੱਕਾ ਨਾਮ ਭਬੂਤੀ ਹੱਕ ਖ਼ਾਕ ਨਾ ਕੋਇ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਸਤਿ ਧਰਮ ਕਹੇ ਪ੍ਰਭ ਕਲਜੁਗ ਕੂੜ ਵੱਜਦਾ ਡੰਕਾ, ਸਚ ਨਜ਼ਰ ਕੋਇ ਨਾ ਆਈਆ। ਝਗੜਾ ਪਿਆ ਰਾਓ ਰੰਕਾ, ਜਗਤ ਸ਼ਾਹ ਨਾ ਕੋਇ ਸਹਾਈਆ। ਪਵਿਤ੍ਰ ਦਿਸੇ ਕੋਈ ਨਾ ਬੰਕਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਰਹੇ ਕੁਰਲਾਈਆ। ਮਨੂਆ ਮਨ ਮਿਟੇ ਕੋਈ ਨਾ ਸ਼ੰਕਾ, ਸੰਸਾ ਰੋਗ ਨਾ ਕੋਇ ਚੁਕਾਈਆ। ਨਾਮ ਭੰਡਾਰਾ ਦੇਵੇ ਕੋਈ ਨਾ ਕਿਨਕਾ, ਕਨਕ ਕਾਮਨੀ ਸਭ ਨੂੰ ਰਹੀ ਸਤਾਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਲਹਿਣਾ ਦੇਣਾ ਦੇ ਜਨ ਜਨ ਕਾ, ਜਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕ਼ਤ ਦੇ ਬਦਲਾਈਆ। ਸਤਿ ਧਰਮ ਕਹੇ ਪ੍ਰਭ ਮੇਰਾ ਬਿਨ ਅੱਖਾਂ ਵਗੇ ਨੀਰ, ਰੋ ਰੋ ਦਿਆਂ ਦੁਹਾਈਆ। ਸਾਚੀ ਮੰਜ਼ਲ ਚੋਟੀ ਚੜ੍ਹੇ ਨਾ ਕੋਇ ਅਖ਼ੀਰ, ਕਾਇਆ ਕਾਅਬਾ ਤੇਰਾ ਦਰਸ ਕੋਇ ਨਾ ਪਾਈਆ। ਦੀਨ ਮਜ਼੍ਹਬ ਦੀ ਸ਼ਰਅ ਟੁੱਟੇ ਨਾ ਕੋਇ ਜ਼ੰਜੀਰ, ਸ਼ਰੀਅਤ ਵਿਚੋਂ ਅਸਲੀਅਤ ਨਾ ਕੋਇ ਬਦਲਾਈਆ। ਜਗਤ ਵਾਸਨਾ ਬਦਲੇ ਨਾ ਕੋਇ ਤਕ਼ਦੀਰ, ਨਾਮ ਤਦਬੀਰ ਨਾ ਕੋਇ ਦ੍ਰਿੜਾਈਆ। ਮਾਇਆ ਮਮਤਾ ਵਿਚ ਫਸੇ ਸੰਤ ਫ਼ਕੀਰ, ਸੂਫ਼ੀ ਰੂਪ ਨਾ ਕੋਇ ਦਰਸਾਈਆ। ਤੇਰਾ ਨੂਰ ਨਜ਼ਰ ਨਾ ਆਵੇ ਬੇਨਜ਼ੀਰ,

ਹੁਜਰਾ ਹੱਕ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਲੇਖਾ ਦੇਣਾ ਮੁਕਾਈਆ। ਸਤਿ ਧਰਮ ਕਹੇ ਪ੍ਰਭ ਮੇਰਾ ਨੀਰ ਵਹਾਏ ਨੈਣ, ਨੈਣ ਮੁਧਾਰੀ ਦਿਆਂ ਜਣਾਈਆ। ਮੈਂ ਕਲਜੁਗ ਅੰਤਮ ਆਇਆ ਕਹਿਣ, ਹੁਕਮੇਂ ਅੰਦਰ ਸੀਸ ਨਿਵਾਈਆ। ਕਲਜੁਗ ਮਾਇਆ ਮਮਤਾ ਹੋਈ ਡੈਣ, ਸ਼ਾਹ ਸੁਲਤਾਨਾਂ ਰਹੀ ਖਾਈਆ। ਨਾਤਾ ਤੁੱਟਾ ਭਾਈ ਭੈਣ, ਧਰਮ ਪ੍ਰੇਮ ਨਾ ਕੋਇ ਹੰਢਾਈਆ। ਕਲਜੁਗ ਵੇਖ ਅੰਧੇਰੀ ਰੈਣ, ਰੋ ਰੋ ਮਾਰਾਂ ਧਾਈਆ। ਪੁਰਖ ਅਕਾਲ ਦੀਨ ਦਿਆਲ ਘਰ ਠਾਕਰ ਸਵਾਮੀ ਮਿਲੇ ਨਾ ਸੱਜਣ ਸੈਣ, ਆਤਮ ਪਰਮਾਤਮ ਮਿਲ ਕੇ ਵੱਜੇ ਨਾ ਕਿੋੲ ਵਧਾਈਆ। ਕਿਸੇ ਕੰਮ ਨਾ ਆਈ ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹੀ ਰਮਾਇਣ, ਧੁਰ ਦਾ ਰਾਮ ਸਚ ਪੈਗ਼ਾਮ ਨਾ ਕੋਇ ਸੁਣਾਈਆ। ਏਥੇ ਓਥੇ ਦੋ ਜਹਾਨਾਂ ਸਾਚਾ ਬਣਿਆ ਕੋਇ ਨਾ ਸਾਕ ਸੱਜਣ ਸੈਣ, ਸਗਲਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਮੇਰਾ ਦੇ ਦੇ ਦੇਣ, ਸਤਿਜੁਗ ਸੱਚਾ ਝੋਲੀ ਡਾਹੀਆ। ਸਤਿ ਕਹੇ ਮੇਰੇ ਸਤਿਗੁਰ ਸ਼ਬਦ ਮਲਾਹ, ਬੇੜਾ ਤੇਰੇ ਕੰਧ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਮੇਰੇ ਗਵਾਹ, ਸ਼ਹਾਦਤ ਸਾਰੇ ਦਿਆਂ ਭੁਗਤਾਈਆ। ਜੋ ਭਵਿਖਤਾਂ ਵਿਚ ਲੇਖਾ ਗਏ ਲਿਖਾ, ਨਾਤਾ ਜੋੜ ਕੇ ਕਾਗਦ ਕ਼ਲਮ ਸ਼ਾਹੀਆ। ਸ਼ਬਦੀ ਡੰਕਾ ਗਏ ਵਜਾ, ਰਾਗਾਂ ਨਾਦਾਂ ਵਿਚ ਕਰ ਸ਼ਨਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਜੋਤੀ ਜਾਮਾ ਲਏ ਪਾ, ਕਲ ਕਲਕੀ ਵੇਸ ਵਟਾਈਆ। ਪਰਵਰਦਿਗਾਰ ਬਣੇ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਲਵਾਗਰ ਨੂਰ ਖ਼ੁਦਾ, ਖ਼ੁਦੀ ਸਭ ਦੀ ਦਏ ਗਵਾਈਆ। ਕਲ ਕਾਤੀ ਕੂੜ ਕੁੜਿਆਰਾ ਦਏ ਮੁਕਾ, ਮੁਕੰਮਲ ਆਪਣਾ ਹੁਕਮ ਮਨਾਈਆ। ਸੋ ਵੇਲਾ ਵਕ਼ਤ ਗਿਆ ਆ, ਚਾਰੋਂ ਕੁੰਟ ਅੰਧੇਰਾ ਛਾਈਆ। ਗੁਰ ਅਵਤਾਰ ਪੈਗ਼ੰਬਰ ਹੁਕਮੇ ਅੰਦਰ ਪੱਲੂ ਗਏ ਛੁਡਾ, ਕੰਨੀ ਗੰਢ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ੀ ਘਟ ਨਿਵਾਸੀ ਜੋਤੀ ਜੋਤ ਕਰ ਰੁਸ਼ਨਾਈਆ। ਸਤਿ ਧਰਮ ਕਹੇ ਪ੍ਰਭ ਕਰ ਕਿਰਪਾ ਕਿਰਪਾ ਨਿਧਾਨ, ਨਿਮਾਣਾ ਹੋ ਕੇ ਸੀਸ ਝੁਕਾਈਆ। ਸ੍ਰਿਸ਼ਟ ਸਬਾਈ ਏਕਾ ਦੇ ਗਿਆਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਆਪ ਸਮਝਾਈਆ। ਝਗੜਾ ਰਹੇ ਨਾ ਵਿਚ ਇਨਸਾਨ, ਮਨ ਮਤ ਬੁਧ ਏਕਾ ਰੰਗ ਰੰਗਾਈਆ। ਤੇਰੀ ਪ੍ਰੀਤੀ ਸਾਚੀ ਰੀਤੀ ਧੁਰ ਦੀ ਨੀਤੀ ਕਰਨ ਸਰਬ ਪਰਵਾਨ, ਪਰਵਾਨਾ ਆਪਣਾ ਨਾਮ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਉਪਜੇ ਧਿਆਨ, ਸ੍ਰਿਸ਼ਟ ਦ੍ਰਿਸ਼ਟ ਇਕੋ ਰੰਗ ਰੰਗਾਈਆ। ਤੂੰ ਆਦਿ ਜੁਗਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਸਭ ਦਾ ਵਾਲੀ ਦੋ ਜਹਾਨ, ਜਹਾਲਤ ਸਚ ਅਦਾਲਤ ਲਾ ਕੇ ਦੇ ਕਢਾਈਆ। ਤੇਰੇ ਚਰਨ ਕਵਲ ਵਿਟੋਂ ਕ਼ੁਰਬਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜ ਕੁਟੰਬ ਦੇ ਖਪਾਈਆ। ਸਤਿਜੁਗ ਕਹੇ ਪ੍ਰਭ ਮੇਰੇ ਸਤਿ ਸਤਿਵੰਤ, ਸਾਹਿਬ ਸਵਾਮੀ ਵੇਖ ਵਖਾਈਆ। ਆਤਮ ਪਰਮਾਤਮ ਜਗਤ ਵਿਹੂਣੀ ਨਾਰ ਵਿਛੜਿਆਂ ਕੰਤ, ਸੇਜ ਸੁਹੰਜਣੀ ਸੋਭਾ ਕੋਇ ਨਾ ਪਾਈਆ। ਕਾਇਆ ਚੋਲੀ ਰੰਗ ਚੜ੍ਹੇ ਨਾ ਕੋਇ ਬਸੰਤ, ਦੁਰਮਤ ਮੈਲ ਨਾ ਕੋਇ ਧਵਾਈਆ। ਬੋਧ ਅਗਾਧਾ ਮਿਲੇ ਕੋਈ ਨਾ ਪੰਡਤ, ਜੋ ਨਿਰਅੱਖਰ ਦਏ ਸਮਝਾਈਆ। ਮੇਲ ਮਿਲਾਏ ਸਾਚੀ ਸੰਗਤ, ਜੋ ਹਰਿ ਹਿਰਦੇ ਵਿਚ ਵਸਾਈਆ। ਲਹਿਣਾ ਦੇਣਾ ਮੁੱਕੇ ਤਨ ਮਾਟੀ ਖ਼ਾਕ ਅੰਤ, ਲੱਖ ਚੁਰਾਸੀ ਗੇੜ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਬਣਾ ਬਣਤ, ਕਲਜੁਗ ਕੂੜੀ ਰੇਖਾ ਦੇ

ਮਿਟਾਈਆ। ਸਤਿ ਧਰਮ ਕਹੇ ਮੇਰੇ ਨਾਲ ਦੇ ਸਹਿਯੋਗ, ਸ੍ਰੀ ਭਗਵਾਨ ਤੇਰੀ ਸਰਨਾਈਆ। ਤੇਰਾ ਨਾਮ ਨਗਾਰਾ ਵੱਜੇ ਚੌਦਾਂ ਲੋਕ, ਪਰਲੋਕ ਹੋਵੇ ਸ਼ਨਵਾਈਆ। ਚਾਰ ਵਰਨ ਅਠਾਰਾਂ ਬਰਨ ਤੇਰਾ ਪੜ੍ਹਨ ਸਲੋਕ, ਢੋਲਾ ਇਕੋ ਇਕ ਗਾਈਆ। ਤੇਰਾ ਨੂਰ ਨਜ਼ਰੀ ਆਏ ਨਿਰਮਲ ਜੋਤ, ਵਰਨ ਬਰਨ ਨਾ ਕੋਇ ਲੜਾਈਆ। ਮਨ ਮਤ ਬੁਧ ਦੀ ਰਹੇ ਕੋਈ ਨਾ ਸੋਚ, ਸਚ ਸੰਜਮ ਅੰਦਰ ਦੇਣਾ ਪਰਗਟਾਈਆ। ਜਨ ਭਗਤ ਸੁਹੇਲੇ ਤੇਰਾ ਦਰਸ਼ਨ ਕਰ ਕੇ ਮਾਨਣ ਮੌਜ, ਮਜਲਸ ਤੇਰੇ ਨਾਲ ਰਖਾਈਆ। ਪੁਰਖ ਅਕਾਲ ਦੀਨ ਦਿਆਲ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਸਮੁੰਦ ਸਾਗਰ ਤੇਰੀ ਕਰਦੇ ਖੋਜ, ਖੋਜਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਹਉਮੇ ਕਟ ਦੇ ਰੋਗ ਸੋਗ, ਚਿੰਤਾ ਗ਼ਮ ਜਨ ਭਗਤਾਂ ਅੰਦਰੋਂ ਦੇ ਮਿਟਾਈਆ। ਸਤਿ ਕਹੇ ਪ੍ਰਭ ਹੁਕਮ ਦੇ ਫ਼ਰਮਾਨ, ਭੈ ਭਉ ਇਕ ਜਣਾਈਆ। ਕਲਜੁਗ ਕੂੜੀ ਕਿਰਿਆ ਮਿਟੇ ਨਿਸ਼ਾਨ, ਸਾਚੇ ਨਾਮ ਦੀ ਵੱਜੇ ਵਧਾਈਆ। ਚਾਰ ਵਰਨ ਕਰਨ ਪਰਵਾਨ, ਅਠਾਰਾਂ ਬਰਨ ਸੀਸ ਝੁਕਾਈਆ। ਸ਼ਬਦੀ ਹੋਵੇ ਗਿਆਨ, ਮਜ਼੍ਹਬੀ ਗੜ੍ਹ ਤੁੜਾਈਆ। ਸਾਚਾ ਦਿਸੇ ਸ੍ਰੀ ਭਗਵਾਨ, ਇਸ਼ਟ ਸਵਾਮੀ ਬੇਪਰਵਾਹੀਆ। ਜਨ ਭਗਤਾਂ ਦੇ ਮਾਣ, ਅਭਿਮਾਨ ਮੋਹ ਮਿਟਾਈਆ। ਅੰਮ੍ਰਿਤ ਰਸ ਮਿਲੇ ਪੀਣ ਖਾਣ, ਤ੍ਰਿਸ਼ਨਾ ਅਗਨ ਨਾ ਲਾਗੇ ਰਾਈਆ। ਆਵਣ ਜਾਵਣ ਚੁੱਕੇ ਕਾਣ, ਲੱਖ ਚੁਰਾਸੀ ਪੰਧ ਮੁਕਾਈਆ। ਸਾਚੇ ਮੰਦਰ ਮਿਲਣਾ ਆਣ, ਕਾਇਆ ਕਾਅਬੇ ਖ਼ੁਸ਼ੀ ਮਨਾਈਆ। ਤੂੰ ਦਾਤਾ ਦਾਨੀ ਗੁਣ ਨਿਧਾਨ, ਗਹਿਰ ਗੰਭੀਰ ਅਖਵਾਈਆ। ਬਿਨ ਤੇਰੀ ਕਿਰਪਾ ਹੋਵੇ ਨਾ ਕਿਸੇ ਕਲਿਆਣ, ਕਲਮੇ ਤੇ ਕਾਇਮ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ। ਸਤਿ ਧਰਮ ਕਹੇ ਪ੍ਰਭ ਬਦਲ ਦੇ ਆਪਣਾ ਪੱਖ, ਕਰਵਟ ਵਿਚ ਲੈ ਅੰਗੜਾਈਆ। ਸਤਿਜੁਗ ਮਾਰਗ ਦੱਸ, ਕਿਰਿਆ ਕੂੜ ਖਪਾਈਆ। ਹਿਰਦੇ ਅੰਦਰ ਵਸ, ਪ੍ਰੇਮ ਰੰਗ ਚੜ੍ਹਾਈਆ। ਨਿਜ ਨੈਣ ਖੋਲ੍ਹ ਅੱਖ, ਪਰਤੱਖ ਮਿਲ ਗੁਸਾਈਂਆ। ਤੂੰ ਆਦਿ ਜੁਗਾਦੀ ਸ੍ਰੀ ਭਗਵਾਨ ਸਚ, ਸਚ ਤੇਰੀ ਸਰਨਾਈਆ। ਦੇ ਵਡਿਆਈ ਮਾਟੀ ਕੱਚ, ਕੰਚਨ ਗੜ੍ਹ ਸੁਹਾਈਆ। ਲੋਕਮਾਤ ਉਪਜਾ ਧੀਰਜ ਸਤਿ, ਸੰਤੋਖ ਮਿਲੇ ਲੋਕਾਈਆ। ਜਨ ਭਗਤਾਂ ਜਾਣ ਮਿਤ ਗਤ, ਨਿਰਗੁਣ ਹੋ ਕੇ ਖੋਜ ਖੁਜਾਈਆ। ਕਲਜੁਗ ਕਾਇਆ ਖੇੜਾ ਕਰ ਭੱਠ, ਅਗਨੀ ਅੱਗ ਦੇਣੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਕਰ ਪਰਗਟ, ਪਰਗਟ ਹੋ ਕੇ ਆਪਣਾ ਹੁਕਮ ਵਰਤਾਈਆ। ਸਤਿ ਧਰਮ ਕਹੇ ਪ੍ਰਭ ਵੇਖ ਹਾਹਾਕਾਰ, ਜੀਵ ਜੰਤ ਰਿਹਾ ਕੁਰਲਾਈਆ। ਘਰ ਘਰ ਦਿਸੇ ਸਰਬ ਵਿਭਚਾਰ, ਕੁਕਰਮ ਦਏ ਦੁਹਾਈਆ। ਮਮਤਾ ਮੋਹ ਨਾ ਚੁੱਕੇ ਸੰਸਾਰ, ਸਤਿਗੁਰ ਸਰਨ ਨਾ ਕੋਇ ਰਖਾਈਆ। ਕੂੜ ਡੰਕਾ ਵੱਜੇ ਅਪਾਰ, ਆਪਾ ਦੀਨ ਤੇਰਾ ਦਰਸ ਕੋਇ ਨਾ ਪਾਈਆ। ਮਨ ਵਾਸਨਾ ਹੋਈ ਬਹਾਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਹਲਕਾਈਆ। ਤੁਧ ਬਿਨ ਕਰੇ ਨਾ ਕੋਈ ਸਚ ਪਿਆਰ, ਪ੍ਰੀਤਮ ਪ੍ਰੀਤੀ ਤੋੜ ਨਾ ਕੋਇ ਨਿਭਾਈਆ। ਤੇਰੇ ਭਗਤ ਹੋਏ ਦੁਖਿਆਰ, ਦੁੱਖੀਆਂ ਦਰਦ ਲੈਣਾ ਵੰਡਾਈਆ। ਨਿਰਗੁਣ ਹੋ ਕੇ ਪਾ ਸਾਰ, ਮਹਾਂਸਾਰਥੀ ਆਪਣੀ ਸੇਵ ਕਮਾਈਆ। ਭਗਤ ਵਛਲ ਜੁਗ ਚੌਕੜੀ ਤੈਨੂੰ ਕਹਿਣ ਪੁਕਾਰ, ਸਿਫ਼ਤਾਂ ਵਿਚ ਤੇਰੇ ਢੋਲੇ ਗਾਈਆ। ਕਲਜੁਗ ਵੇਖ ਅੰਤਮ ਵਾਰ, ਵਾਰਸ ਰਹਿਣ ਕੋਇ ਨਾ ਪਾਈਆ। ਜਗਤ ਦੁਨੀ ਹੋਏ ਖ਼ੁਆਰ, ਰਿਖੀ ਮੁਨੀ ਬੈਠੇ ਮੁਖ ਛੁਪਾਈਆ।

ਤੇਰੀ ਮੰਜ਼ਲ ਚੜ੍ਹੇ ਨਾ ਕੋਇ ਦੁਸ਼ਵਾਰ, ਅੰਦਰੋਂ ਦੂਤੀ ਦੁਸ਼ਮਣ ਬਾਹਰ ਨਾ ਕੋਇ ਕਢਾਈਆ। ਕਿਰਪਾ ਕਰ ਆਪ ਨਿਰੰਕਾਰ, ਨਿਰਵੈਰ ਤੇਰੀ ਓਟ ਰਖਾਈਆ। ਸਤਿਜੁਗ ਸਾਚਾ ਮਾਰਗ ਲਾ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੱਸ ਹੱਕ ਗੁਫ਼ਤਾਰ, ਗੁਫ਼ਤ ਸ਼ਨੀਦ ਕਰ ਪੜ੍ਹਾਈਆ।