੮ ਸਾਵਣ ਸ਼ਹਿਨਸ਼ਾਹੀ ਸੰਮਤ ੨ ਸੰਤ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਸਤਿ ਧਰਮ ਦੀ ਪਾ ਗੰਢ, ਡੋਰੀ ਆਪਣਾ ਨਾਮ ਰਖਾਈਆ। ਜਨ ਭਗਤਾਂ ਨੰਗੀ ਹੋਵੇ ਕਦੇ ਨਾ ਕੰਡ, ਮਿਹਰਵਾਨ ਮਿਹਰ ਨਜ਼ਰ ਪਾਰ ਕਰਾਈਆ। ਆਤਮ ਹੋਵੇ ਕਿਸੇ ਨਾ ਰੰਡ, ਜਗਤ ਦੁਹਾਗਣ ਰੂਪ ਨਾ ਕੋਇ ਵਟਾਈਆ। ਖ਼ੁਸ਼ੀ ਕਰਨਾ ਬੰਦ ਬੰਦ, ਬੰਦਗੀ ਦੱਸ ਕੇ ਬੰਦੀਖ਼ਾਨਾ ਦੇਣਾ ਤੁੜਾਈਆ। ਸਾਚਾ ਨੂਰੀ ਚਾੜ੍ਹ ਕੇ ਚੰਦ, ਚੰਦ ਗੁਰਮੁਖ ਲੈਣੇ ਪਰਗਟਾਈਆ। ਸਚ ਪ੍ਰੇਮ ਦਾ ਦੇ ਕੇ ਆਨੰਦ, ਪੁਰ ਅਨੰਦ ਦਏ ਬਹਾਈਆ। ਸਚ ਦਵਾਰੇ ਮੰਗੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਕਿਰਪਾ ਕਰ ਸੂਰੇ ਸਰਬੰਗ, ਬੇਪਰਵਾਹ ਤੇਰੇ ਹੱਥ ਵਡਿਆਈਆ। ਪੜਦਾ ਰਹੇ ਨਾ ਬ੍ਰਹਮ ਹੰ, ਓਹਲਾ ਅੰਦਰੋਂ ਦੇਣਾ ਉਠਾਈਆ। ਝਗੜਾ ਮੁਕ ਜਾਏ ਮਾਟੀ ਚੰਮ, ਆਤਮ ਪਰਮਾਤਮ ਮੇਲਾ ਲੈਣਾ ਮਿਲਾਈਆ। ਸਹਿਣਾ ਪਏ ਨਾ ਦੰਡ ਜਮ, ਚੁਰਾਸੀ ਗੇੜ ਨਾ ਕੋਇ ਭਵਾਈਆ। ਇਕੋ ਕਹੀਏ ਧੰਨ ਧੰਨ, ਤੇਰਾ ਨਾਮ ਧਿਆਈਆ। ਮਨਸਾ ਕੂੜ ਰਹੇ ਨਾ ਮਨ, ਮਮਤਾ ਰਹੇ ਨਾ ਰਾਈਆ। ਕਲਜੁਗ ਅੰਤਮ ਬੇੜਾ ਬੰਨ੍ਹ, ਖੇਵਟ ਖੇਟਾ ਹੋ ਕੇ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਕਹੇ ਪ੍ਰਭ ਦੇ ਦੇ ਸਾਥ ਸਗਲਾ, ਸੰਗੀ ਹੋ ਕੇ ਖ਼ੁਸ਼ੀ ਵਖਾਈਆ। ਪ੍ਰੀਤਮ ਬਣ ਅਗੰਮੀ ਰੰਗਲਾ, ਰੰਗਤ ਆਪਣਾ ਨਾਮ ਰੰਗਾਈਆ। ਸਾਚੇ ਨਾਮ ਦੀ ਦੱਸ ਬੰਦਨਾ, ਬਾਂਦੀ ਗੁਰਮੁਖ ਲੈ ਬਣਾਈਆ। ਦੂਜਾ ਦਰ ਪਏ ਨਾ ਮੰਗਣਾ, ਭੰਡਾਰਾ ਇਕੋ ਦੇਣਾ ਵਰਤਾਈਆ। ਨਿਰਗੁਣ ਹੋ ਕੇ ਲਾ ਅੰਗਣਾ, ਅੰਗੀਕਾਰ ਇਕ ਅਖਵਾਈਆ। ਦਵੈਤੀ ਢਾਹ ਕੂੜੀ ਕੰਧਨਾ, ਦੁਰਮਤ ਮੈਲ ਹੋਵੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਆਪੇ ਲੰਘਣਾ, ਪਿਛਲਾ ਪੰਧ ਮੁਕਾਈਆ। ਸਤਿ ਕਹੇ ਪ੍ਰਭ ਸਾਚੀ ਦੇ ਦੇ ਬੁਧੀ, ਬੁੱਧ ਲੇਖਾ ਗਿਆ ਲਿਖਾਈਆ। ਜਿਸ ਵੇਲੇ ਕਲਜੁਗ ਔਧ ਹੋਵੇ ਬੁੱਢੀ, ਵੱਡਾ ਛੋਟਾ ਨਾ ਕੋਇ ਵਡਿਆਈਆ। ਝਗੜਾ ਆਪੇ ਜਾਣੇ ਥਿਤ ਵਦੀ ਸੁਦੀ, ਅਮਾਵਸ ਸੰਗਰਾਂਤੀ ਮੇਲ ਨਾ ਕੋਇ ਕਰਾਈਆ। ਓਸ ਵੇਲੇ ਪੁਰਖ ਅਕਾਲ ਸਭ ਦੀ ਧਾਰ ਬਦਲੇ ਦੂਜੀ, ਪਹਿਲਾ ਲੇਖਾ ਦਏ ਮੁਕਾਈਆ। ਜਨ ਭਗਤਾਂ ਰਮਜ਼ ਮਾਰ ਕੇ ਗੁੱਝੀ, ਸੋਏ ਆਪ ਉਠਾਈਆ। ਮਿਹਰ ਦੀ ਧਾਰ ਲੋਕਮਾਤ ਰਹੇ ਨਾ ਲੁਕੀ, ਲੋਕ ਪਰਲੋਕ ਕਰੇ ਸ਼ਨਵਾਈਆ। ਸਾਚਾ ਮਾਰਗ ਲਾ ਕੇ ਪੰਜ ਮੁਖੀ, ਮੁਖ ਭਗਤਾਂ ਦੇ ਸਲਾਹੀਆ। ਜਨਮ ਕਰਮ ਦਾ ਰਹੇ ਕੋਈ ਨਾ ਦੁੱਖੀ, ਚੁਰਾਸੀ ਫਾਸੀ ਦਏ ਕਟਾਈਆ। ਭਾਗ ਲਗਾ ਕੇ ਕਾਇਆ ਕੁਟੀ, ਕੂੜ ਕੁਟੰਬ ਦਏ ਮਿਟਾਈਆ। ਆਵਣ ਜਾਵਣ ਚੁਰਾਸੀ ਉਹਨਾਂ ਛੁੱਟੀ, ਛੁਟਕਾਰਾ ਮਿਲਿਆ ਥਾਉਂ ਥਾਈਂਆ। ਭਗਤ ਆਤਮ ਰਹੇ ਨਾ ਸੁਤੀ, ਆਲਸ ਨਿੰਦਰਾ ਦਏ ਮਿਟਾਈਆ। ਚਾਰ ਵਰਨ ਅਠਾਰਾਂ ਬਰਨ ਇਕ ਸੁਹਾ ਕੇ ਰੁੱਤੀ, ਰੰਗ
ਆਪਣੇ ਵਿਚ ਰੰਗਾਈਆ। ਜਿਸ ਦੀ ਕਲਧਾਰ ਕਦੇ ਨਾ ਮੁਕੀ, ਮੁਕੰਮਲ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਸੋਭਾ ਪਾਈਆ। ਸਤਿ ਕਹੇ ਪ੍ਰਭ ਵੇਖ ਅੰਧੇਰੀ ਸ਼ਾਮ, ਸ਼ਾਮ ਰਾਮ ਨਜ਼ਰ ਕੋਇ ਨਾ ਆਈਆ। ਹਕ਼ੀਕ਼ੀ ਹੱਕ ਮਿਲੇ ਨਾ ਜਾਮ, ਜ਼ਾਮਨ ਹੋ ਨਾ ਕੋਇ ਛੁਡਾਈਆ। ਪੈਗ਼ੰਬਰਾਂ ਸੁਣੇ ਨਾ ਕੋਇ ਪੈਗ਼ਾਮ, ਪੈਗ਼ਾਮ ਆਪਣਾ ਦੇਣਾ ਜਣਾਈਆ। ਤੇਰੇ ਨਾਮ ਨੂੰ ਕਰਨ ਸਰਬ ਬਦਨਾਮ, ਬਦੀ ਘਰ ਘਰ ਡੇਰਾ ਲਾਈਆ। ਨਾਮ ਜਪ ਕੇ ਸਾਰੇ ਕਰਨ ਤੇਰੇ ਸਿਰ ਅਹਿਸਾਨ, ਆਪਣੀ ਆਸ਼ਾ ਨਾ ਕੋਇ ਬਣਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਰ ਸਾਚੇ ਕਰ ਬਿਸਰਾਮ, ਬਿਨ ਬਿਸਤਰ ਆਤਮ ਸੇਜ ਸੁਹਾਈਆ। ਜਨ ਭਗਤ ਸੁਹੇਲੇ ਵੇਖ ਗ਼ੁਲਾਮ, ਚਾਰੋਂ ਕੁੰਟ ਧਿਆਨ ਲਗਾਈਆ। ਤੂੰ ਮਾਲਕ ਸਭ ਦਾ ਬਣ ਅਮਾਮ, ਅਮਲਾਂ ਦਾ ਲੇਖਾ ਦੇਣਾ ਮੁਕਾਈਆ। ਸਚ ਦਵਾਰੇ ਕਰੇ ਨਾ ਕੋਇ ਹਰਾਮ, ਹਿਰਦੇ ਵਸ ਕੇ ਹਰਿ ਆਪਣਾ ਮੇਲ ਮਿਲਾਈਆ। ਚਾਰ ਕੁੰਟ ਇਕੋ ਤੇਰੀ ਕਲਾਮ, ਕਲਮਾ ਕਾਇਨਾਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਸੋਭਾ ਪਾਈਆ। ਸਤਿ ਕਹੇ ਪ੍ਰਭ ਦੇ ਦੇ ਸਾਚੀ ਸਮਝ, ਹੁਕਮੀ ਹੁਕਮ ਜਣਾਈਆ। ਸ਼ਬਦ ਇਸ਼ਾਰੇ ਮਾਰ ਰਮਜ਼, ਰਸਤੇ ਅੰਦਰੋਂ ਦੇ ਬਦਲਾਈਆ। ਲੇਖਾ ਦੇਣਾ ਪਏ ਨਾ ਵਾਂਗ ਸ਼ਮਸ਼, ਤਬਰੇਜ਼ ਖੱਲ ਨਾ ਕੋਇ ਲੁਹਾਈਆ। ਮਨ ਵਾਸਨਾ ਰਹੇ ਕੋਈ ਨਾ ਹਵਸ, ਹਸਨ ਹੁਸੈਨ ਵਾਂਗ ਬਿਨ ਆਬ ਨਾ ਕੋਇ ਤੜਫਾਈਆ। ਤੇਰਾ ਮੇਲਾ ਹੋਵੇ ਉਪਰ ਅਰਸ਼, ਫ਼ਰਸ਼ ਮਿਲ ਕੇ ਵੱਜੇ ਵਧਾਈਆ। ਠਾਕਰ ਹੋ ਕੇ ਕਰ ਤਰਸ, ਤਸਲੀਮ ਕਰ ਕੇ ਆਪਣੇ ਨਾਲ ਮਿਲਾਈਆ। ਸਚ ਦਵਾਰੇ ਦੇ ਦਰਸ, ਦਾਸਾਂ ਆਸਾ ਪੂਰ ਕਰਾਈਆ। ਪ੍ਰੇਮ ਪਿਆਰ ਅੰਮ੍ਰਿਤ ਦੇ ਬਰਸ, ਵਰਖਾ ਆਪਣਾ ਨਾਮ ਲਗਾਈਆ। ਜਨ ਭਗਤ ਵਿਛੋੜੇ ਅੰਦਰ ਰਹੇ ਭਟਕ, ਭਟਕਣਾ ਸਭ ਦੀ ਦੇ ਬੁਝਾਈਆ। ਘਰ ਸਵਾਮੀ ਆ ਪਰਤ, ਪਤਿਪਰਮੇਸ਼ਵਰ ਤੇਰੀ ਆਸ ਰਖਾਈਆ। ਦੇ ਵਡਿਆਈ ਉਪਰ ਧਰਤ, ਧਵਲ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਤੇਰੇ ਦਰਸ ਦੀ ਗ਼ਰਜ਼, ਆਸਾ ਅਵਰ ਨਾ ਕੋਇ ਵਖਾਈਆ।
੮ ਸਾਵਣ ਸ਼ਹਿਨਸ਼ਾਹੀ ਸੰਮਤ ੨ ਸ਼ਿਵ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਭਾਗ ਲਾ ਦੇ ਧਰਤ ਮਾਤ ਦੀ ਝੁੱਗੀ, ਮੰਦਰ ਆਪਣਾ ਦੇ ਸੁਹਾਈਆ। ਤੇਰਾ ਆਾਉਣਾ ਹੋਵੇ ਨਵ ਨੌ ਚਾਰ ਚੌਕੜ ਜੁਗੀ, ਜਗਤ ਦੇ ਮਾਲਕ ਦਇਆ ਕਮਾਈਆ। ਬਿਨ ਤੇਰੇ ਨਾਮ ਧਾਰ ਰਹੇ ਕੋਇ ਨਾ ਦੂਜੀ, ਏਕੰਕਾਰ ਏਕਾ ਰੰਗ ਦੇਣਾ ਰੰਗਾਈਆ। ਨਿਰਮਲ ਬਿਬੇਕ ਕਰ ਸਰਬ ਬੁਧੀ, ਗਿਆਨ ਧਿਆਨ ਇਕੋ ਦੇਣਾ ਸਮਝਾਈਆ। ਸੁਰਤੀ ਧਾਰ ਕਰ ਉਚੀ, ਮਹੱਲ ਅਟਲ ਦੇਣਾ ਵਖਾਈਆ। ਸ਼ਬਦ ਨਾਲ ਲੱਗੇ ਰੁਚੀ, ਨਾਤਾ ਕੂੜ ਕੁੜਿਆਰ ਤੁੜਾਈਆ। ਤੇਰੀ ਆਤਮ ਸਦਾ ਸੁੱਚੀ, ਵਿਕਾਰਾਂ ਵਿਚ ਨਾ ਹੋਏ ਹਲਕਾਈਆ। ਤੇਰੇ ਦਰਸ ਦੀ ਰਹੇ ਭੁੱਖੀ, ਪਿਆਰ ਇਕੋ ਮੰਗ ਮੰਗਾਈਆ। ਵਿਛੋੜੇ ਵਿਚ ਰਹੇ ਨਾ ਦੁੱਖੀ, ਦਰਸ ਦੇ ਕੇ ਤ੍ਰਿਪਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਚ ਗ੍ਰਹਿ ਦੇਣਾ ਸੁਹਾਈਆ। ਸਤਿ ਕਹੇ ਪ੍ਰਭ ਦੇ ਦੇ ਸਾਚੀ ਸਿਖਿਆ, ਸਿੱਖ ਤੇਰਾ ਰੂਪ ਨਜ਼ਰੀ ਆਈਆ। ਤੇਰਾ ਆਦਿ ਜੁਗਾਦੀ ਲੇਖ ਇਕੋ ਲਿਖਿਆ, ਜਿਸ ਨੂੰ ਮੇਟ ਸਕੇ ਕੋਇ ਨਾ ਰਾਈਆ। ਜਿਸ ਧਾਰੋਂ ਗੁਰ ਅਵਤਾਰ ਪੀਰ ਪੈਗ਼ੰਬਰ ਲੈ ਕੇ ਆਉਂਦੇ ਭਿਖਿਆ, ਭਾਸ਼ਾ ਤੇਰੇ ਨਾਮ ਦੀ ਸੁਣ ਕੇ ਜਗਤ ਦੇਣ ਸੁਣਾਈਆ। ਤਿਸ ਦਵਾਰੇ ਏਕੰਕਾਰੇ ਜਨ ਭਗਤਾਂ ਪੂਰੀ ਕਰਨੀ ਇਛਿਆ, ਆਸਾ ਵਿਚ ਭਰਵਾਸਾ ਦੇਣਾ ਬੰਧਾਈਆ। ਜਗਤ ਜਹਾਨ ਆਦਿ ਜੁਗਾਦੀ ਦੱਸਦੇ ਮਿਥਿਆ, ਤੇਰੀ ਕਿਰਪਾ ਨਾਲ ਜਗ ਜੀਵਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿ ਕਹੇ ਪਰਮ ਪੁਰਖ ਪਰਮਾਤਮ ਦੇ ਦੇ ਸੋਝੀ, ਸੱਜਣ ਧੁਰ ਦੇ ਦਇਆ ਕਮਾਈਆ। ਤੇਰਾ ਭਗਤ ਤੇਰੇ ਪ੍ਰੇਮ ਦਾ ਹੋਵੇ ਜੋਗੀ, ਜੁਗਤੀ ਇਕੋ ਦੇਣੀ ਦ੍ਰਿੜਾਈਆ। ਮਨ ਹੰਗਤਾ ਰਹੇ ਨਾ ਰੋਗੀ, ਸੰਗਤਾ ਸਾਚੀ ਦੇਣਾ ਮਿਲਾਈਆ। ਪੰਧ ਮੁਕੇ ਲੋਕ ਪਰਲੋਕੀ, ਸਲੋਕ ਢੋਲਾ ਸੋਹਣਾ ਗਾਈਆ। ਮੰਜ਼ਲ ਰਹੇ ਕੋਈ ਨਾ ਔਖੀ, ਔਕੜ ਪਿਛਲੀ ਦੇਣੀ ਚੁਕਾਈਆ। ਪੜ੍ਹਨੀ ਪਏ ਕੋਇ ਨਾ ਪੋਥੀ, ਪੁਸਤਕ ਸੀਸ ਨਾ ਕੋਇ ਟਿਕਾਈਆ। ਬੰਨ੍ਹਣੀ ਪਏ ਨਾ ਕੋਇ ਲੰਗੋਟੀ, ਜੰਗਲਾਂ ਵਿਚ ਨਾ ਕੋਇ ਭਵਾਈਆ। ਪਰਬਤਾਂ ਚੜ੍ਹਨਾ ਪਏ ਨਾ ਚੋਟੀ, ਕੁੰਦਰਾਂ ਮੁਖ ਨਾ ਕੋਇ ਛੁਪਾਈਆ। ਸ੍ਰੀ ਭਗਵਾਨ ਸਤਿ ਦਵਾਰ ਜਨ ਭਗਤਾਂ ਇਕ ਪ੍ਰੇਮ ਪਿਆਰ ਵਿਹਾਰ ਦੀ ਖਾ ਕੇ ਰੋਟੀ, ਰੱਟਾ ਚੁਰਾਸੀ ਦੇਣਾ ਚੁਕਾਈਆ।
੮ ਸਾਵਣ ਸ਼ਹਿਨਸ਼ਾਹੀ ਸੰਮਤ ੨ ਕਿਰਪਾ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭੂ ਪੂਰਾ ਕਰ ਕਾਜ, ਸਤਿਜੁਗ ਸਾਚਾ ਰਾਹ ਬਣਾਈਆ। ਦੀਨ ਦੁਨੀ ਬਦਲ ਸਮਾਜ, ਸਮਗਰੀ ਸਭ ਦੀ ਵੇਖ ਵਖਾਈਆ। ਸਤਿ ਧਰਮ ਜਣਾ ਰਾਜ, ਰਈਅਤ ਇਕੋ ਰੰਗ ਰੰਗਾਈਆ। ਦੂਸਰ ਰਹੇ ਨਾ ਕੋਈ ਮੁਹਤਾਜ, ਆਸ਼ਾ ਸਭ ਦੀ ਪੂਰ ਕਰਾਈਆ। ਨਾਮ ਹਲੂਣੇ ਨਾਲ ਜਾਵਣ ਜਾਗ, ਕਲਜੁਗ ਜੀਵ ਸੁੱਤੇ ਦੇ ਉਠਾਈਆ। ਹੰਸ ਬੁਧੀ ਹੋਵੇ ਕਾਗ, ਮਨ ਮਤ ਨਾ ਕੋਇ ਕੁਰਲਾਈਆ। ਦੁਰਮਤ ਮੈਲ ਧੋ ਦਾਗ਼, ਪਤਿਤ ਪੁਨੀਤ ਬਣਾਈਆ। ਮੇਲਾ ਮਿਲੇ ਕੰਤ ਸੁਹਾਗ, ਆਤਮ ਵਿਛੋੜਾ ਰਹੇ ਨਾ ਰਾਈਆ। ਦੀਪਕ ਜੋਤ ਜਗੇ ਚਿਰਾਗ, ਅੰਧ ਅੰਧੇਰ ਦੇਣਾ ਚੁਕਾਈਆ। ਆਤਮ ਪਰਮਾਤਮ ਆਪਣੇ ਹੱਥ ਪਕੜਨੀ ਵਾਗ, ਮਾਰਗ ਸਾਚੇ ਦੇਣਾ ਚਲਾਈਆ। ਜਨ ਭਗਤਾਂ ਅਗੇ ਦੇਣਾ ਪਏ ਨਾ ਕਿਸੇ ਜਵਾਬ, ਸਿੱਧੇ ਸਚਖੰਡ ਦਵਾਰ ਦੇਣੇ ਪੁਚਾਈਆ। ਬਿਨ ਤੇਰੇ ਨਾਮ ਦੀ ਸੁਣਨ ਨਾ ਕੋਇ ਆਵਾਜ਼, ਰਾਗਾਂ ਨਾਦਾਂ ਦੀ ਲੋੜ ਰਹੇ ਨਾ ਰਾਈਆ। ਤੇਰੇ ਸ਼ਬਦ ਦੀ ਇਕ ਰਬਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇਣੀ ਵਖਾਈਆ। ਸਤਿ ਕਹੇ ਪ੍ਰਭ ਕਰ ਦੇ ਹੁਕਮ ਅਗੰਮ, ਲੇਖਾ ਸਮਝ ਸਕੇ ਕੋਇ ਨਾ ਰਾਈਆ। ਭੇਵ ਖੁਲ੍ਹਾ ਦੇ ਪਵਣ ਸਵਾਸ ਦਮ, (ਦਾਮਨਗੀਰ) ਹੋ ਕੇ ਮੇਲ ਮਿਲਾਈਆ। ਪਰਕਾਸ਼ ਨੂਰ ਚਾੜ੍ਹਦੇ ਚੰਨ, ਚੰਦਰਮਾ ਚੰਦ ਸੀਸ ਝੁਕਾਈਆ। ਜਨ ਭਗਤਾਂ ਮੇਟ ਕੇ ਚਿੰਤਾ ਗ਼ਮ, ਸੋਗ ਅੰਦਰੋਂ ਦੇਣਾ ਕਢਾਈਆ। ਨਾਮ ਭੰਡਾਰਾ ਦੇ ਕੇ ਧਨ, ਤ੍ਰਿਸ਼ਨਾ ਤਮ ਦੀ ਦੇਣੀ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨੂਰ ਹੰ ਬ੍ਰਹਮ, ਪਾਰਬ੍ਰਹਮ ਆਪਣੇ ਵਿਚ ਸਮਾਈਆ।
੮ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੁੱਢਾ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਆਪਣਾ ਮਾਰਗ ਦੇ ਚੰਗਾ, ਚੰਗਿਆਈ ਬੁਰਿਆਈ ਵਿਚੋਂ ਪਰਗਟਾਈਆ। ਜਨ ਭਗਤਾਂ ਬਣਾ ਸੰਗਾ, ਸਗਲੀ ਚਿੰਤ ਗਵਾਈਆ। ਜਾਣਾ ਪਏ ਕਿਸੇ ਨਾ ਗੰਗਾ, ਅੰਮ੍ਰਿਤ ਅੰਦਰੋਂ ਦੇਣਾ ਵਖਾਈਆ। ਵਜਾਉਣਾ ਪਏ ਨਾ ਕੋਇ ਮਰਦੰਗਾ, ਨਾਦ ਧੁੰਨ ਕਰ ਸ਼ਨਵਾਈਆ। ਕਰਨਾ ਪਏ ਨਾ ਕੋਈ ਦੰਗਾ, ਮਨ ਵਾਸਨਾ ਨਾ ਕੋਇ ਲੜਾਈਆ। ਵੇਖਣਾ ਪਏ ਨਾ ਕੋਈ ਕੰਢਾ, ਪਾਰ ਕਿਨਾਰੇ ਦੇਣਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾਉਣਾ ਆਪਣਾ ਬੰਦਾ, ਬੰਦਗੀ ਇਕੋ ਇਕ ਸੁਣਾਈਆ। ਸਤਿ ਕਹੇ ਪ੍ਰਭ ਵਕ਼ਤ ਸੁਹਾ ਦੇ ਵੇਲਾ, ਥਿਤ ਵਾਰ ਸਮਝ ਕੋਇ ਨਾ ਪਾਈਆ। ਆਪਣਾ ਧਾਮ ਦੱਸ ਨਵੇਲਾ, ਨਿਰਗੁਣ ਹੋ ਕੇ ਆਪ ਸਮਝਾਈਆ। ਸ਼ਬਦੀ ਧਾਰ ਤੇਰਾ ਚੇਲਾ, ਸੁਰਤ ਸਵਾਣੀ ਜੋੜ ਜੁੜਾਈਆ। ਸਾਢੇ ਤਿੰਨ ਹੱਥ ਕਾਇਆ ਜੰਗਲ ਜੂਹ ਉਜਾੜ ਬੇਲਾ, ਧੂੰਆਂਧਾਰ ਨਜ਼ਰੀ ਆਈਆ। ਤੇਰਾ ਨਾਮ ਨਿਧਾਨ ਫਿਰੇ ਵਿਚ ਅਕੇਲਾ, ਬਲਧਾਰੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਗ੍ਰਹਿ ਆਪਣਾ ਆਪ ਪਰਗਟਾਈਆ। ਸਤਿ ਕਹੇ ਪ੍ਰਭ ਵੇਖ ਆਪਣਾ ਘਰ ਘਰਾਨਾ, ਘਿਰਨਾ ਅਵਰ ਦੇ ਚੁਕਾਈਆ। ਜਿਥੇ ਭਗਤਾਂ ਲੱਗੇ ਯਰਾਨਾ, ਨਾਤਾ ਜੁੜੇ ਸਹਿਜ ਸੁਭਾਈਆ। ਸ਼ਬਦੀ ਉਪਜੇ ਇਕ ਤਰਾਨਾ, ਸੁਰ ਤਾਲ ਨਾ ਕੋਇ ਸੁਣਾਈਆ। ਮਿਟੇ ਤੇਜ ਰਵ ਸਸ ਭਾਨਾ, ਜੋਤੀ ਜੋਤ ਡਗਮਗਾਈਆ। ਮੰਦਰ ਹੋਏ ਸੁਹਾਨਾ, ਵੱਜੇ ਸਚ ਵਧਾਈਆ। ਤੇਰਾ ਖੇਲ ਸ੍ਰੀ ਭਗਵਾਨਾ, ਬਿਨ ਤੇਰੀ ਕਿਰਪਾ ਸਮਝ ਕੋਇ ਨਾ ਪਾਈਆ। ਦਰ ਦਰਵੇਸ਼ ਹੋ ਕੇ ਮੰਗਾਂ ਦਾਨਾ, ਦਾਤੇ ਦੇਣਾ ਆਪ ਵਰਤਾਈਆ। ਤੂੰ ਲੱਖ ਚੁਰਾਸੀ ਧੁਰ ਦਾ ਕਾਹਨਾ, ਗੋਪੀ ਕਰੋਪੀ ਵਿਚ ਨਾ ਕੋਇ ਫਸਾਈਆ। ਜੋਧਾ ਸੂਰਬੀਰ ਬਣ ਮਰਦ ਮਰਦਾਨਾ, ਮਦਦ ਕਰਨੀ ਥਾਉਂ ਥਾਈਂਆ। ਤੇਰੇ ਨਾਮ ਪਿਆਰ ਮੁਹੱਬਤ ਵਿਚ ਜਨ ਭਗਤ ਹੋਏ ਦੀਵਾਨਾ, ਮਸਤੀ ਹਸਤੀ ਵਿਚੋਂ ਦੇਣੀ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਜ਼ਰੀ ਆਵੇ ਇਕ ਨਿਸ਼ਾਨਾ, ਨਿਸ਼ਾਵਰ ਹੋ ਕੇ ਤੇਰੀ ਸੇਵ ਕਮਾਈਆ।
੮ ਸਾਵਣ ਸ਼ਹਿਨਸ਼ਾਹੀ ਸੰਮਤ ੨ ਕਰਮ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਧਰਨੀ ਵੇਖ ਹਾਲ, ਹੌਲੀ ਹੌਲੀ ਦਏ ਦੁਹਾਈਆ। ਸਾਥੀ ਨਿਭਿਆ ਕੋਇ ਨਾ ਨਾਲ, ਗੁਰ ਅਵਤਾਰ ਪੈਗ਼ੰਬਰ ਗਏ ਫੇਰੀਆਂ ਪਾਈਆ। ਥਿਰ ਰਹੀ ਨਾ ਕੋਈ ਧਰਮਸਾਲ, ਮੰਦਰ ਮਠ ਸ਼ਿਵਦਵਾਲੇ ਜੁਗ ਜੁਗ ਬਦਲ ਕੇ ਆਪਣਾ ਨਾਮ ਵਟਾਈਆ। ਬਚਿਆ ਰਿਹਾ ਨਾ ਕੋਈ ਕੋਲੋਂ ਕਾਲ, ਕਾਲ ਜੰਜਾਲ ਨਾ ਸਕਿਆ ਕੋਇ ਤੁੜਾਈਆ। ਜੋ ਆਇਆ ਸੋ ਦੇ ਕੇ ਗਿਆ ਤੇਰੇ ਅਹਿਵਾਲ, ਨਾਮ ਬਾਣੀ ਸਿਫ਼ਤ ਸਾਲਾਹੀਆ। ਮੁਸ਼ੱਕਤਾਂ ਕਰ ਕੇ ਘਾਲਦਾ ਗਿਆ ਘਾਲ, ਸੇਵਕ ਸੇਵਾ ਸਚ ਕਮਾਈਆ। ਧਰਮ ਕਰਮ ਦਾ ਵਜਾਉਂਦਾ ਗਿਆ ਤਾਲ, ਜਗਤ ਧੁਨ ਨਾਲ ਧਮਾਈਆ। ਅੰਤ ਨਿਭਿਆ ਕੋਈ ਨਾ ਤੇਰੇ ਨਾਲ, ਨਵੇਂ ਤੋਂ ਨਵਾਂ ਵੇਸ ਅਨੇਕ ਰੂਪ ਵੇਖ ਵਖਾਈਆ। ਜੁਗ ਚੌਕੜੀ ਬਦਲਦੀ ਰਹੀ ਚਾਲ, ਇਸ਼ਟ ਦੀਨ ਦੁਨੀ
ਆਪਣਾ ਰੰਗ ਵਟਾਈਆ। ਮੇਰਾ ਹਲ ਨਾ ਹੋਇਆ ਸਵਾਲ, ਜਵਾਬ ਵਿਚ ਨਾ ਕੋਇ ਸ਼ਨਵਾਈਆ। ਸਿਫ਼ਤਾਂ ਕੋਟਨ ਕੋਟ ਕਰਦੇ ਗਏ ਕੁਆਲ, ਰਸਨਾ ਜਿਹਵਾ ਨਾਲ ਮਿਲਾਈਆ। ਅੰਤਮ ਸਭ ਦਾ ਹੋਇਆ ਜ਼ਵਾਲ, ਜ਼ੇਰ ਜ਼ਬਰ ਨਿਸ਼ਾਨਾ ਨਾ ਕੋਇ ਵਖਾਈਆ। ਕਰ ਕਿਰਪਾ ਸ੍ਰੀ ਭਗਵਾਨ, ਮਿਹਰਵਾਨ ਦਇਆ ਕਮਾਈਆ। ਚਰਨ ਬੇਨੰਤੀ ਕਰ ਪਰਵਾਨ, ਪਰਮ ਪੁਰਖ ਤੇਰੀ ਓਟ ਤਕਾਈਆ। ਤੇਰੇ ਨਾਮ ਦਾ ਬਣੇ ਇਕ ਵਿਧਾਨ, ਵਿਦਿਆ ਦੀ ਧਾਰਾ ਤੋੜ ਨਾ ਕੋਇ ਰਖਾਈਆ। ਜੋ ਆਇਆ ਸੋ ਕੇ ਦੇ ਗਿਆ ਫ਼ਰਮਾਨ, ਬਿਨ ਪੁਰਖ ਅਕਾਲ ਆਦਿ ਅੰਤ ਨਾ ਕੋਇ ਸਹਾਈਆ। ਤੂੰ ਜੁਗ ਚੌਕੜੀ ਸਦਾ ਨੌਜਵਾਨ, ਬਿਰਧ ਬਾਲ ਨਾ ਕੋਇ ਰੂਪ ਵਟਾਈਆ। ਭਗਤਾਂ ਉਪਰ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸਚ ਦਵਾਰਾ ਏਕੰਕਾਰਾ ਇਕੋ ਦੇ ਮਕਾਨ, ਮਕ਼ਬਰਿਆਂ ਦਾ ਝਗੜਾ ਦੇਣਾ ਮੁਕਾਈਆ। ਸਤਿ ਸੰਦੇਸ਼ਾ ਦੇ ਕੇ ਧੁਰ ਫ਼ਰਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਕਰੇ ਨਾ ਕੋਈ ਪਹਿਚਾਨ, ਬੇਪਹਿਚਾਨ ਨਜ਼ਰ ਕਿਸੇ ਨਾ ਆਈਆ।
੮ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਸੰਤੋ ਦੇ ਗ੍ਰਹਿ ਪਿੰਡ ਬੰਡਾਲਾ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਕਰਵਟ ਬਦਲੀ ਬਾਸ਼ਕ ਤਸ਼ਕ, ਵਿਸ਼ਨੂੰ ਧਿਆਨ ਲਗਾਈਆ। ਸਾਚਾ ਨਜ਼ਰ ਨਾ ਆਇਆ ਕੋਈ ਇਸ਼ਕ, ਆਸ਼ਕ ਮਾਸ਼ੂਕ ਸ਼ਕੂਕ ਵਿਚ ਲੋਕਾਈਆ। ਧਰਮ ਪ੍ਰੀਤੀ ਪੂਰਾ ਦਿਸੇ ਕੋਈ ਨਾ ਸਿਦਕ, ਸਬਰ ਸਚ ਨਾ ਕੋਇ ਵਖਾਈਆ। ਦ੍ਰਿਸ਼ਟੀ ਦੁਨੀਆ ਹੋਈ ਨਿੰਦਕ, ਚੁਗ਼ਲੀ ਮੁਖ ਵਡਿਆਈਆ। ਮਨ ਵਾਸਨਾ ਕੀਤਾ ਭ੍ਰਿਸ਼ਟ, ਭ੍ਰਿਸ਼ਟਾਚਾਰ ਖੇਲ ਖਿਲਾਈਆ। ਬਿਨ ਭਗਤਾਂ ਖੁਲ੍ਹੀ ਕਿਸੇ ਨਾ ਦ੍ਰਿਸ਼ਟ, ਪੜਦਾ ਓਹਲਾ ਨਾ ਕੋਇ ਉਠਾਈਆ। ਸਾਚੀ ਧਾਰੋਂ ਸਾਰੇ ਗਏ ਖ਼ਿਸਕ, ਸੰਭਲ ਕ਼ਦਮ ਨਾ ਕੋਇ ਟਿਕਾਈਆ। ਨੂਰੀ ਲੱਗਾ ਕੋਇ ਨਾ ਤਿਲਕ, ਜੋਤ ਨੈਣ ਨਾ ਕੋਇ ਰੁਸ਼ਨਾਈਆ। ਪੇਟ ਕਾਰਨ ਇਹ ਹੁੰਦੀ ਵੇਖੀ ਇੱਲਤ, ਇਲਮ ਨਾਲ ਲੜਾਈਆ। ਜਗਤ ਖ਼ੁਆਰੀ ਕਰੇ ਜ਼ਿੱਲਤ, ਜੋਰੂ ਜ਼ਰ ਦਏ ਦੁਹਾਈਆ। ਭਰਮ ਮਿਟੇ ਕੋਈ ਨਾ ਚਿੰਤ, ਚਿਖਾ ਰਹੀ ਜਲਾਈਆ। ਸਾਚੀ ਦਿਸੇ ਕੋਈ ਨਾ ਹਿੰਮਤ, ਹੌਸਲੇ ਗੁਰ ਅਵਤਾਰ ਪੈਗ਼ੰਬਰ ਬੈਠੇ ਢਾਹੀਆ। ਤੇਰੇ ਦਰਸ ਦੀ ਹੋਈ ਕ਼ਿੱਲਤ, ਕਿਲਾ ਕੋਟ ਕਾਇਆ ਬੰਕ ਨਾ ਕੋਇ ਸੁਹਾਈਆ। ਪੁਰਖ ਅਕਾਲ ਤੇਰੇ ਅਗੇ ਇਕੋ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਜਨ ਭਗਤਾਂ ਚੁਕਾ ਪੂਰਬ ਜਨਮ ਦੀ ਕ਼ੀਮਤ, ਕਰਮਾਂ ਦਾ ਲੇਖਾ ਦੇ ਮੁਕਾਈਆ। ਧਰਨੀ ਕਹੇ ਮੇਰਾ ਭਾਗ ਹੋਵੇ ਵਡ ਗ਼ਨੀਮਤ, ਗੁਰਮੁਖ ਵੇਖ ਖ਼ੁਸ਼ੀ ਮਨਾਈਆ। ਮੈਂ ਕੋਈ ਲਿੰਗਾਂ ਵਾਲਾ ਨਹੀਂ ਤ੍ਰੀਮਤ, ਸਭ ਦੀ ਮਈਆ ਇਕ ਅਖਵਾਈਆ। ਤੇਰੀ ਪ੍ਰਭੂ ਸਮਝੇ ਕੋਇ ਨਾ ਸ਼ਾਨੋ ਸ਼ੌਕਤ ਜ਼ੀਨਤ, ਜ਼ੇਬ ਐਬ ਕਰੇ ਗੁਨਾਹੀਆ। ਕਲਜੁਗ ਅੰਤ ਕੱਟੇ ਨਾ ਕੋਇ ਮੁਸੀਬਤ, ਮੁਬਤਲਾ ਹੋ ਕੇ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਗਟਾ ਆਪਣੀ ਅਸਲੀਅਤ, ਧਰਮ ਜਣਾ ਹੱਕ ਨਸੀਅਤ, ਵਸੀਅਤ ਸਭ ਦੀ ਪੂਰ ਕਰਾਈਆ।
੮ ਸਾਵਣ ਸ਼ਹਿਨਸ਼ਾਹੀ ਸੰਮਤ ੨ ਦੀਦਾਰ ਸਿੰਘ ਦੇ ਗ੍ਰਹਿ ਪਿੰਡ ਸ਼ਫੀ ਪੂਰਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਕਲਜੁਗ ਵੇਖ ਕੂੜੀ ਕਾਲਖ, ਕਲਮਾ ਕਾਇਨਾਤ ਹੱਕ ਨਾ ਕੋਇ ਗਾਈਆ। ਅੰਤਰ ਆਤਮ ਬਣੇ ਕੋਈ ਨਾ ਸਾਲਸ, ਪਰਮਾਤਮ ਮੇਲ ਨਾ ਕੋਇ ਨਾ ਮਿਲਾਈਆ। ਗੁਰਮੁਖ ਲੱਭੇ ਕੋਈ ਨਾ ਖ਼ਾਲਸ, ਮਨ ਮਨਸਾ ਦਏ ਦੁਹਾਈਆ। ਚਾਰ ਵਰਨ ਅਠਾਰਾਂ ਬਰਨ ਕਰੇ ਨਾ ਕੋਈ ਸਚ ਅਦਾਲਤ, ਧੁਰ ਫ਼ਰਮਾਨਾ ਨਾ ਕੋਇ ਸੁਣਾਈਆ। ਜੀਵ ਜੰਤ ਸਾਧ ਸੰਤ ਜਗਤ ਕਿਰਿਆ ਪਈ ਬਗ਼ਾਵਤ, ਝਗੜਾ ਅੰਤਸ਼ਕਰਨ ਨਾ ਕੋਇ ਚੁਕਾਈਆ। ਮੈਂ ਤੂੰ ਚੁੱਕੇ ਨਾ ਕੋਇ ਅਦਾਵਤ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਸਾਚਾ ਨਾਮ ਭੰਡਾਰ ਕਰੇ ਨਾ ਕੋਇ ਸਖ਼ਾਵਤ, ਵਸਤ ਅਮੋਲਕ ਕਾਇਆ ਗੋਲਕ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਲੇਖਾ ਦੇ ਚੁਕਾਈਆ। ਸਤਿ ਧਰਮ ਕਹੇ ਪ੍ਰਭ ਚਾਰ ਕੁੰਟ ਵੇਖ ਅੰਧੇਰਾ ਅੰਧ, ਸਚ ਨੂਰ ਨਾ ਕੋਇ ਰੁਸ਼ਨਾਈਆ। ਸਚ ਸਵਾਮੀ ਅੰਤਰਜਾਮੀ ਨਿਰਗੁਣ ਧਾਰ ਤੇਰਾ ਗਾਵੇ ਕੋਈ ਨਾ ਛੰਦ, ਆਤਮ ਪਰਮਾਤਮ ਮੇਲਾ ਮੇਲ ਨਾ ਕੋਇ ਮਿਲਾਈਆ। ਸ਼ਬਦ ਰੁਹਾਨੀ ਮੱਕੇ ਕਿਸੇ ਨਾ ਪੰਧ, ਜਿਸਮਾਨੀ ਪੜਦਾ ਨਾ ਕੋਇ ਉਠਾਈਆ। ਸਚ ਸਰੋਵਰ ਮਿਲੇ ਕਿਸੇ ਨਾ ਧੁਰ ਦੀ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਜਗਤ ਵਾਸਨਾ ਤਾਰੀਆਂ ਲਾਈਆ। ਸਤਿ ਪਿਆਰ ਏਕੰਕਾਰ ਤੇਰਾ ਪਾਵੇ ਕੋਈ ਨਾ ਆਨੰਦ, ਨਿਜ਼ਾਨੰਦ ਪਰਮਾਨੰਦ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਸਾਹਿਬ ਬਖ਼ਸ਼ੰਦ, ਸਤਿ ਸਤਿਵਾਦੀ ਤੇਰੀ ਆਸ ਰਖਾਈਆ। ਸਤਿ ਧਰਮ ਕਹੇ ਪ੍ਰਭ ਵੇਖ ਕਲਜੁਗ ਅੰਤ ਕਲੇਸ਼, ਚਾਰ ਕੁੰਟ ਦਹਿ ਦਿਸ਼ਾ ਦਏ ਦੁਹਾਈਆ। ਸਹਾਈ ਦਿਸੇ ਨਾ ਕੋਇ ਵਿਸ਼ਨ ਬ੍ਰਹਮਾ ਮਹੇਸ਼, ਸਚ ਸੰਦੇਸ਼ ਨਾ ਕੋਇ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਲਿਖ ਕੇ ਗਏ ਲੇਖ, ਸ਼ਬਦ ਢੋਲਾ ਗੀਤ ਪਰਗਟਾਈਆ। ਲਹਿਣਾ ਦੇਣਾ ਦਸ ਦਸਮੇਸ਼, ਸ਼ਬਦ ਗੁਰੂ ਤੇਰੇ ਹੱਥ ਵਡਿਆਈਆ। ਕਿਰਪਾ ਕਰ ਵਾਸੀ ਸਚਖੰਡ ਨਰ ਨਰੇਸ਼, ਸ਼ਾਹ ਸੁਲਤਾਨ ਤੇਰੀ ਓਟ ਤਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁੰਦੇ ਗਏ ਕੇਤ, ਕੋਟਨ ਕੋਟ ਫੇਰੀਆਂ ਪਾਈਆ। ਬਿਨ ਤੇਰੇ ਆਤਮ ਪਰਮਾਤਮ ਨਿਰਗੁਣ ਸਰਗੁਣ ਕਰੇ ਕੋਈ ਨਾ ਹੇਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਅੰਦਰ ਵੜ ਦੇ ਮੰਦਰ ਚੜ੍ਹ ਕੇ ਸਚ ਦਵਾਰੇ ਖੋਲ੍ਹ ਭੇਤ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਆਪਣਾ ਦੇਸ, ਦਹਿ ਦਿਸ਼ਾ ਰਹੀ ਕੁਰਲਾਈਆ। ਸਤਿ ਧਰਮ ਕਹੇ ਮੈਂ ਹੋਇਆ ਅੰਤ ਹੈਰਾਨ, ਹੈਰਾਨੀ ਮੇਰੇ ਉਤੇ ਆਈਆ। ਚਾਰ ਕੁੰਟ ਸ਼ਰਅ ਹੋਈ ਸ਼ੈਤਾਨ, ਢੋਲਾ ਹੱਕ ਨਾ ਕੋਇ ਸੁਣਾਈਆ। ਲੇਖਾ ਮੁਕਦਾ ਜਾਏ ਅੰਤ ਅੰਜੀਲ ਕ਼ੁਰਾਨ, ਸਦੀ ਚੌਧਵੀਂ ਪੰਧ ਚੁਕਾਈਆ। ਤੇਰਾ ਡੰਕਾ ਵੱਜੇ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਇਕੋ ਨਾਮ ਕਰ ਸ਼ਨਵਾਈਆ। ਤੇਰਾ ਧਰਮ ਹੋਵੇ ਵਿਚ ਪਰਧਾਨ, ਸਾਢੇ ਤਿੰਨ ਹੱਥ ਵੱਜੇ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚੀ ਆਸ ਰਖਾਈਆ। ਸਤਿ ਕਹੇ ਪੁਰਖ ਅਕਾਲ ਉਠ ਕੇ ਵੇਖ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਲਜੁਗ ਕੂੜੀ ਕਿਰਿਆ ਵਧਿਆ ਭੇਖ, ਚਾਰ ਕੁੰਟ ਦਹਿ ਦਿਸ਼ਾ ਚਾਰ ਵਰਨ ਅਠਾਰਾਂ ਬਰਨ ਹੋਏ ਹਲਕਾਈਆ। ਤੇਰਾ ਕਿਸੇ ਨਾ ਦਿਸੇ ਧੁਰ ਦਾ ਵੇਸ, ਮਹੱਲ ਅਟਲ ਵੇਖ ਖ਼ੁਸ਼ੀ ਕੋਇ ਨਾ ਆਈਆ। ਕੋਟਨ ਕੋਟ ਤੇਰਾ ਲੱਭਦੇ ਗਏ ਭੇਤ,
ਪੜਦਾ ਓਹਲਾ ਸਕਿਆ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਮੇਟ ਖੇਡ, ਖ਼ਾਲਕ ਖ਼ਲਕ ਦੇ ਸਮਝਾਈਆ। ਸਤਿ ਧਰਮ ਕਹੇ ਪ੍ਰਭ ਬੇਨੰਤੀ ਕਰ ਮਨਜ਼ੂਰ, ਅਰਜ਼ ਇਕੋ ਇਕ ਸੁਣਾਈਆ। ਪਰਗਟ ਹੋ ਹਾਜ਼ਰ ਹਜ਼ੂਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਆਦਿ ਜੁਗਾਦਿ ਜੁਗ ਚੌਕੜੀ ਭਗਤ ਉਧਾਰਨਾ ਤੇਰਾ ਦਸਤੂਰ, ਦਸਤ ਬਦਸਤ ਆਪਣਾ ਲਹਿਣਾ ਦੇਣਾ ਚੁਕਾਈਆ। ਜੋ ਭਗਤੀ ਅੰਦਰ ਬਣੇ ਤੇਰੇ ਮਜ਼ਦੂਰ, ਦਿਵਸ ਰੈਣ ਤੇਰਾ ਨਾਮ ਧਿਆਈਆ। ਜਨਮ ਜਨਮ ਦਾ ਮੁਆਫ਼ ਕਰ ਕਸੂਰ, ਲੱਖ ਚੁਰਾਸੀ ਪੈਂਡਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਖ਼ਸ਼ ਅਗੰਮੀ ਧੂੜ, ਬਿਨ ਚਰਨਾਂ ਚਰਨ ਕਵਲ ਦੇ ਸਮਝਾਈਆ। ਸਤਿ ਕਹੇ ਮੇਰੇ ਸਾਹਿਬ ਸ੍ਰੀ ਭਗਵਾਨ, ਭਗਵਨ ਤੇਰੀ ਓਟ ਤਕਾਈਆ। ਪ੍ਰਿਥਮੀ ਆਕਾਸ਼ ਦੇ ਗਿਆਨ, ਪੰਜਾਂ ਤੱਤਾਂ ਆਪ ਸਮਝਾਈਆ। ਬੁਧੀ ਰਹੇ ਨਾ ਕੋਇ ਨਾਦਾਨ, ਮਤ ਚਲੇ ਨਾ ਕੋਇ ਚਤੁਰਾਈਆ। ਸ਼ਬਦ ਨਿਰਾਲਾ ਮਾਰ ਬਾਣ, ਅਣਿਆਲਾ ਹੱਥ ਉਠਾਈਆ। ਲੇਖਾ ਚੁੱਕੇ ਦੋ ਜਹਾਨ, ਜਹਾਲਤ ਕੂੜ ਬਾਹਰ ਕਢਾਈਆ। ਧੁਰ ਦਾ ਦੇ ਇਕ ਪੈਗ਼ਾਮ, ਪੈਗ਼ੰਬਰਾਂ ਲੈ ਉਠਾਈਆ। ਤੇਈ ਅਵਤਾਰ ਕਰਨ ਧਿਆਨ, ਈਸਾ ਮੂਸਾ ਮੁਹੰਮਦ ਕਰੇ ਸ਼ਨਵਾਈਆ। ਨਾਨਕ ਗੋਬਿੰਦ ਕਰ ਪਰਵਾਨ, ਪਰਵਾਨਾ ਧੁਰ ਦਾ ਹੱਥ ਫੜਾਈਆ। ਭਵਿਖਤਾਂ ਵਿਚ ਦੇ ਕੇ ਗਏ ਬਿਆਨ, ਨਾਮ ਸੰਦੇਸ਼ਾ ਇਕ ਸੁਣਾਈਆ। ਕਲ ਕਲਕੀ ਖੇਲ ਕਰੇ ਮਹਾਨ, ਜਿਸ ਦੀ ਸਮਝ ਕਿਸੇ ਨਾ ਆਈਆ। ਵਸੇ ਨਗਰ ਸੰਬਲ ਧਾਮ, ਅਸਥਾਨ ਭੂਮਿਕਾ ਸਮਝ ਕੋਇ ਨਾ ਪਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਸਿਰ ਸਕੇ ਨਾ ਕੋਇ ਉਠਾਈਆ। ਜੋ ਆਦਿ ਜੁਗਾਦੀ ਜੀਵ ਜੰਤ ਲੱਖ ਚੁਰਾਸੀ ਸਭ ਦਾ ਕਾਹਨ, ਪੁਰਖ ਅਬਿਨਾਸ਼ੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧਰਮ ਦਵਾਰਾ ਧੁਰ ਦਾ ਦੇਣਾ ਵਖਾਈਆ। ਸਤਿ ਕਹੇ ਕਲਜੁਗ ਔਧ ਰਹੀ ਪੁਗ, ਪ੍ਰਭ ਬੇਨੰਤੀ ਇਕ ਸੁਣਾਈਆ। ਅੰਤਮ ਬਦਲ ਦੇ ਆਪਣਾ ਜੁਗ, ਜੁਗੀਸ਼ਰ ਰਹੇ ਕੁਰਲਾਈਆ। ਆਪਣੇ ਨਾਮ ਦੀ ਦੇ ਦੇ ਇਕੋ ਤੁਕ, ਚਾਰ ਵਰਨ ਸਚ ਪੜ੍ਹਾਈਆ। ਆਵਣ ਜਾਵਣ ਲੱਖ ਚੁਰਾਸੀ ਭਗਤਾਂ ਪੈਂਡਾ ਜਾਏ ਮੁਕ, ਇਕੋ ਜੋਤ ਜੋਤ ਵਿਚ ਮਿਲਾਈਆ। ਜਨਮ ਮਰਨ ਦਾ ਰਹੇ ਕੋਈ ਨਾ ਦੁੱਖ, ਰਾਏ ਧਰਮ ਨਾ ਦਏ ਸਜ਼ਾਈਆ। ਨਾਤਾ ਜੋੜ ਪਿਤਾ ਪੁੱਤ, ਗੋਬਿੰਦ ਗੁਰ ਗੁਰ ਦਿਆਂ ਸਮਝਾਈਆ। ਮਾਤ ਗਰਭ ਉਲਟਾ ਹੋਣਾ ਪਏ ਨਾ ਰੁੱਖ, ਦਸ ਦਸ ਮਾਸ ਅਗਨੀ ਨਾ ਕੋਇ ਤਪਾਈਆ। ਕਰ ਪਰਵੇਸ਼ ਸਚ ਸੁਚ, ਸਚ ਸੰਜਮ ਆਪਣਾ ਦੇ ਜਣਾਈਆ। ਪੜਦਾ ਓਹਲਾ ਰਹੇ ਨਾ ਲੁਕ, ਸਾਖਿਆਤ ਨਿਰਗੁਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਕਹੇ ਕਲਜੁਗ ਕੂੜ ਕੁੜਿਆਰ ਦਾ ਬੂਟਾ ਪੁੱਟ, ਧਰਮ ਇਕੋ ਇਕ ਪਰਗਟਾਈਆ। ਸਤਿ ਕਹੇ ਮੇਰਾ ਧਰਮ ਅਨੋਖਾ, ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਗਏ ਸਮਝਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਮਿਲੇ ਮੌਕਾ, ਬਿਨਾ ਮਾਨਵ ਹੱਥ ਕਿਸੇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਭਗਤ ਵਛਲ ਗਿਰਵਰ ਗਿਰਧਾਰ ਕਿਸੇ ਨਾਲ ਕਦੇ ਕਰੇ ਨਾ ਧੋਖਾ, ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪਣੇ ਰੰਗ ਰੰਗਾਈਆ। ਭਾਗ ਲਗਾ ਕੇ ਕਾਇਆ ਮਾਟੀ ਪੰਜ ਤਤ ਕੋਠਾ, ਗ੍ਰਹਿ ਮੰਦਰ ਅੰਦਰ ਬਹਿ ਕੇ ਖ਼ੁਸ਼ੀ ਵਖਾਈਆ। ਨਾਮ ਨਿਧਾਨ ਸ਼ਬਦ ਅਗੰਮੀ ਲਾਏ ਚੋਟਾ, ਸੋਈ ਸੁਰਤ ਆਪ ਜਗਾਈਆ। ਨਿਰਮਲ ਨੂਰ ਜੋਤ ਕਰ ਪਰਕਾਸ਼ ਪਰਗਟ ਹੋਵੇ ਜੋਤੀ ਜਾਤਾ, ਜਾਗਰਤ
ਜੋਤ ਕਰੇ ਰੁਸ਼ਨਾਈਆ। ਸਚ ਦਵਾਰ ਚੜ੍ਹਨਾ ਦਿਸੇ ਸੌਖਾ, ਅਧਵਿਚਕਾਰ ਨਾ ਕੋਇ ਅਟਕਾਈਆ। ਜਨ ਭਗਤ ਸੁਹੇਲਾ ਚੌਦਾਂ ਲੋਕ ਦੇਵੇ ਕੋਈ ਨਾ ਧੋਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਇਕ ਉਠਾਈਆ। ਸਤਿ ਧਰਮ ਕਹੇ ਪ੍ਰਭ ਕਿਰਪਾ ਕਰ ਮੇਰੇ ਠਾਕਰ, ਠੋਕਰ ਆਪਣਾ ਨਾਮ ਲਗਾਈਆ। ਕਲਜੁਗ ਕੂੜੀ ਕਿਰਿਆ ਵੇਖ ਡੂੰਘਾ ਸਾਗਰ, ਗਹਿਰ ਗੰਭੀਰ ਆਪਣਾ ਫੇਰਾ ਪਾਈਆ। ਜੋਧਾ ਸੂਰਬੀਰ ਦਿਸੇ ਨਾ ਕੋਇ ਬਹਾਦਰ, ਜੋ ਮਨ ਵਾਸਨਾ ਦਏ ਖਪਾਈਆ। ਮੇਲਾ ਮਿਲੇ ਨਾ ਕਰਤੇ ਕਰੀਮ ਕ਼ਾਦਰ, ਤੇਰੀ ਕ਼ੁਦਰਤ ਵੇਖ ਹੈਰਾਨੀ ਮੇਰੇ ਉਤੇ ਆਈਆ। ਸਾਚਾ ਵਣਜ ਕਰੇ ਨਾ ਕੋਈ ਬਣ ਸੌਦਾਗਰ, ਸੌਦਾ ਹੱਟ ਨਾ ਕੋਇ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਕਰ ਤਬਾਦਲ, ਅਦਲੀ ਬਦਲੀ ਤੇਰੇ ਹੱਥ ਜੁਗ ਚੌਕੜੀ ਚਲੀ ਆਈਆ। ਸਤਿ ਕਹੇ ਪ੍ਰਭੂ ਮੈਂ ਤੇਰਾ ਸਤਿਜੁਗ ਸੱਚਾ, ਜੁਗ ਜੁਗ ਵੇਸ ਵਟਾਈਆ। ਮੈਂ ਆਵਾਂ ਤੇਰਾ ਬੱਚਾ, ਜਨਮ ਮਰਨ ਵਿਚ ਕਦੇ ਨਾ ਆਈਆ। ਮੇਰਾ ਕੋਈ ਤੱਤਾਂ ਵਾਲਾ ਭਾਂਡਾ ਨਹੀਂ ਕੱਚਾ, ਮਾਨਸ ਰੂਪ ਨਾ ਕੋਇ ਵਟਾਈਆ। ਮੇਰੀਆਂ ਕੋਈ ਵੇਖਣ ਵਾਲੀਆਂ ਨਹੀਂ ਅੱਖਾਂ, ਤੇਰਾ ਨੂਰ ਜੋਤ ਰੁਸ਼ਨਾਈਆ। ਤੇਰੇ ਚਰਨ ਕਵਲ ਸਦਾ ਵਸਾਂ, ਸਚਖੰਡ ਬੈਠਾ ਸੋਭਾ ਪਾਈਆ। ਮੈਂ ਕੋਈ ਲਹਿਣਾ ਦੇਣਾ ਚੁਕਾਉਣਾ ਨਹੀ ਨਾਲਂ ਹੱਥਾਂ, ਤੇਰਾ ਧਰਮ ਸਦਾ ਧਰਮੀਆਂ ਦਿਆਂ ਵਖਾਈਆ। ਮੈਂ ਸੜਿਆ ਨਹੀਂ ਨਾਲ ਕੱਖਾਂ, ਮੜ੍ਹੀ ਗੋਰ ਨਾ ਕੋਇ ਦਬਾਈਆ। ਮੈਂ ਭਗਤ ਸੁਹੇਲਾ ਬਣਾਂ ਸਕਾ, ਸਾਜਣ ਹੋ ਕੇ ਸੇਵ ਕਮਾਈਆ। ਸਦਾ ਤੇਰੇ ਨਾਮ ਦਾ ਗਾਵਾਂ ਜਸਾ, ਵੇਦ ਪੁਰਾਨ ਸ਼ਾਸਤਰ ਸਿਮਰਤ ਖਾਣੀ ਬਾਣੀ ਤੇਰਾ ਰੰਗ ਵਖਾਈਆ। ਮੈਂ ਲੇਖਾ ਜਾਣਾ ਰਸਨਾ ਜਿਹਵਾ ਬੱਤੀ ਦੰਦ ਭੱਟਾ, ਸੋਹਲੇਢੋਲੇ ਵਿਚੋਲੇ ਬਣ ਗਏ ਜਣਾਈਆ। ਤੂੰ ਸਾਹਿਬ ਸੁਲਤਾਨ ਪੁਰਖ ਸਮਰਥਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਲੇਖਾ ਪੂਰਾ ਕਰਦੇ ਲਹਿਣੇ ਦੇਣੇ ਵਾਲਾ ਪੱਟਾ, ਹੱਕ ਹਕੂਕ ਮੇਰੇ ਹੱਥ ਫੜਾਈਆ। ਸਤਿ ਕਹੇ ਪੁਰਖ ਅਕਾਲ ਮੈਂ ਤੇਰਾ ਨੰਨ੍ਹਾਂ ਪੁੱਤ, ਪਤਿਪਰਮੇਸ਼ਵਰ ਤੇਰੀ ਆਸ ਰਖਾਈਆ। ਤੂੰ ਸਾਹਿਬ ਸਵਾਮੀ ਅਬਿਨਾਸ਼ੀ ਅਚੁਤ, ਚਾਤ੍ਰਿਕ ਹੋ ਕੇ ਰਿਹਾ ਬਿਲਲਾਈਆ। ਕਿਰਪਾ ਨਿਧਾਨ ਠਾਕਰ ਆਪਣੀ ਗੋਦੀ ਚੁੱਕ, ਫੜ ਬਾਹੋਂ ਗਲੇ ਲਗਾਈਆ। ਕਲਜੁਗ ਕੂੜੀ ਕਿਰਿਆ ਪੈਂਡਾ ਜਾਵੇ ਮੁਕ, ਮਾਇਆ ਮਮਤਾ ਮੋਹ ਕੂੜ ਜਗਤ ਨਾ ਕੋਇ ਸਤਾਈਆ। ਮੈਂ ਤੇਰਾ ਨਾਮ ਹਰਿ ਹਿਰਦੇ ਵਿਚ ਦੱਸਾਂ ਸਚ ਸੁੱਚ, ਸਤਿ ਕਰਾਂ ਪੜ੍ਹਾਈਆ। ਪੜਦਾ ਓਹਲਾ ਰਹੇ ਨਾ ਕਿਸੇ ਮਨੁੱਖ, ਮਾਨਵ ਜਾਤੀ ਦਿਆਂ ਸਮਝਾਈਆ। ਸਭ ਦੀ ਸਫ਼ਲ ਹੋਵੇ ਮਾਤ ਕੁੱਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕੋ ਦੇਣਾ ਵਖਾਈਆ। ਸਤਿ ਕਹੇ ਮੇਰੇ ਸਾਹਿਬ ਗਹਿਰ ਗੰਭੀਰ, ਗਵਰ ਗ਼ੌਰ ਨਾਲ ਜਣਾਈਆ। ਤੇਰੇ ਹੱਥ ਸਰਬ ਤਕ਼ਦੀਰ, ਤਦਬੀਰ ਦੇ ਜਣਾਈਆ। ਝਗੜਾ ਰਹੇ ਨਾ ਗ਼ਰੀਬ ਅਮੀਰ, ਰਾਓ ਰੰਕ ਇਕੋ ਘਰ ਵਸਾਈਆ। ਜਨ ਭਗਤਾਂ ਅੰਤਰ ਆਤਮ ਦੇ ਸੀਰ, ਨਿਝਰ ਝਿਰਨਾ ਇਕ ਝਿਰਾਈਆ। ਜਿਸ ਮੰਜ਼ਲ ਤੇ ਚੜ੍ਹਿਆ ਕਬੀਰ, ਸੰਤ ਸੁਹੇਲੇ ਓਥੇ ਦੇਣੇ ਪੁਚਾਈਆ। ਸ਼ਰਅ ਰਹੇ ਨਾ ਕੋਇ ਜ਼ੰਜੀਰ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਗੁਰਮੁਖਾਂ ਅੰਦਰੋਂ ਬਦਲ ਦੇ ਜ਼ਮੀਰ, ਜ਼ਾਮਨ ਹੋ ਕੇ ਪਾਰ ਲੰਘਾਈਆ। ਤੇਰੀ ਨਜ਼ਰ ਨਾ ਆਵੇ ਕਿਸੇ ਤਸਵੀਰ, ਮਸੱਵਰ ਸਕੇ ਨਾ ਕੋਇ ਸਮਝਾਈਆ। ਅੰਮ੍ਰਿਤ ਆਤਮ ਦੇ ਸਾਚਾ ਨੀਰ, ਨਰ ਨਰਾਇਣ ਆਪ ਦਇਆ
ਕਮਾਈਆ। ਕਲਜੁਗ ਅੰਤ ਹੋਈ ਅਖ਼ੀਰ, ਆਖ਼ਰ ਲੇਖਾ ਦੇ ਮੁਕਾਈਆ। ਸਤਿਜੁਗ ਸਾਚਾ ਧਰਨੀ ਉਤੇ ਬੰਨ੍ਹੇ ਧੀਰ, ਧਰਮ ਪੂਤ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਸਤਿ ਦਵਾਰੇ ਇਕੋ ਆਸ ਰਖਾਈਆ। ਸਤਿ ਕਹੇ ਪ੍ਰਭੂ ਮਿਹਰ ਨਜ਼ਰ ਨਾਲ ਝਾਕ, ਦਇਆਵਾਨ ਦਇਆ ਕਮਾਈਆ। ਕੂੜ ਕੁੜਿਆਰ ਦਾ ਲਹਿਣਾ ਦੇਣਾ ਕਰ ਬੇਬਾਕ, ਬਾਕੀ ਅਵਰ ਰਹੇ ਨਾ ਰਾਈਆ। ਚਾਰ ਵਰਨ ਦੱਸ ਇਤਫਾਕ, ਪ੍ਰੇਮ ਪ੍ਰੀਤੀ ਬੰਧਨ ਪਾਈਆ। ਆਤਮ ਪਰਮਾਤਮ ਸਚ ਬਣਾ ਸਾਕ, ਸੱਜਣ ਇਕੋ ਇਕ ਅਖਵਾਈਆ। ਮਨੁਆ ਰਹੇ ਨਾ ਕੋਇ ਗੁਸਤਾਖ਼, ਬੁਧੀ ਬਿਬੇਕ ਦੇਣੀ ਕਰਾਈਆ। ਗੋਬਿੰਦ ਪੂਰਾ ਕਰ ਭਵਿਖਤ ਵਾਕ, ਜੋ ਲੇਖਾ ਲਿਖਿਆ ਬਿਨ ਕ਼ਲਮ ਸ਼ਾਹੀਆ। ਕਲਜੁਗ ਮਿਟੇ ਅੰਧੇਰੀ ਰਾਤ, ਸਾਚਾ ਚੰਦ ਕਰੇ ਰੁਸ਼ਨਾਈਆ। ਪੁਰਖ ਅਕਾਲ ਸਭ ਨੂੰ ਗਾਉਣੀ ਪਏ ਗਾਥ, ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਢੋਲਾ ਜੈ ਜੈਕਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਬਿਨ ਤੇਰੇ ਨਿਰਗੁਣ ਸਰਗੁਣ ਦੂਜਾ ਕੋਇ ਦਿਸੇ ਨਾ ਸਾਥ, ਜਗਤ ਸਾਥੀ ਸੰਗੀ ਕੰਮ ਕੋਇ ਨਾ ਆਈਆ।
੮ ਸਾਵਣ ਸ਼ਹਿਨਸ਼ਾਹੀ ਸੰਮਤ ੨ ਹਰਨਾਮ ਸਿੰਘ ਦੇ ਗ੍ਰਹਿ ਪਿੰਡ ਪੰਡੋਰੀ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਸੁਣ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਤੇਰਾ ਹੁਕਮ ਵਰਤੇ ਸਦਾ ਜੁਗ ਚਾਰ, ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਗ੍ਰਿਫਤਾਰ, ਬੰਧਨ ਸਕੇ ਨਾ ਕੋਇ ਤੁੜਾਈਆ। ਤ੍ਰੈ ਪੰਜ ਤੇਰੇ ਪਨਿਹਾਰ, ਨਿਤ ਨਵਿਤ ਸੇਵ ਕਮਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਤਖ਼ਤ ਨਿਵਾਸੀ ਸੋਭਾ ਪਾਈਆ। ਨਿਰਗੁਣ ਨਿਰਵੈਰ ਨਿਰੰਕਾਰ ਕਰ ਖੇਲ ਵਿਚ ਸੰਸਾਰ, ਵਡ ਸੰਸਾਰੀ ਤੇਰੇ ਹੱਥ ਵਡਿਆਈਆ। ਨਵ ਨੌ ਚਾਰ ਤੇਰੀ ਕਿਸੇ ਨਾ ਪਾਈ ਸਾਰ, ਖੰਡ ਬ੍ਰਹਿਮੰਡ ਲੋਕਮਾਤ ਸ਼ਾਸਤਰ ਸਿਮਰਤ ਵੇਦ ਪੁਰਾਨ ਲਿਖ ਲਿਖ ਲੇਖਾ ਗਏ ਹਾਰ, ਕ਼ਲਮ ਸ਼ਾਹੀ ਕਾਗ਼ਜ਼ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਦਰ ਦਰਬਾਰੇ ਧੁਰ ਦੇ ਮੰਗ ਮੰਗਾਈਆ। ਸਤਿ ਕਹੇ ਪੁਰਖ ਅਕਾਲ ਖ਼ਾਲੀ ਝੋਲੀ ਭਰ, ਸ੍ਰੀ ਭਗਵਾਨ ਤੇਰੀ ਆਸ ਰਖਾਈਆ। ਨਿਰਭਉ ਭੈ ਚੁਕਾ ਡਰ, ਭਿਆਨਕ ਰੇਖਾ ਦੇ ਬਦਲਾਈਆ। ਮਾਣ ਵਡਿਆਈ ਦੇ ਉਪਰ ਧਰਨੀ ਧਰ, ਧਰਤ ਧਵਲ ਦੇਣਾ ਬਣਾਈਆ। ਸਚਖੰਡ ਨਿਵਾਸੀ ਕਿਰਪਾ ਨਿਧਾਨ ਕਿਰਪਾ ਕਰ, ਕਿਰਪਨ ਹੋ ਕੇ ਸੀਸ ਝੁਕਾਈਆ। ਸਾਚੀ ਮੰਜ਼ਲ ਤੇਰੇ ਹੱਕ ਦਵਾਰੇ ਜਾਵਾਂ ਚੜ੍ਹ, ਹਕ਼ੀਕ਼ਤ ਵਿਚ ਤੇਰਾ ਦਰਸ਼ਨ ਪਾਈਆ। ਤੂੰ ਮੇਰਾ ਮੈਂ ਤੇਰਾ ਆਦਿ ਜੁਗਾਦਿ ਨਿਤ ਨਵਿਤ ਤੇਰਾ ਢੋਲਾ ਲਵਾਂ ਪੜ੍ਹ, ਜਗਤ ਵਿਦਿਆ ਦੀ ਲੋੜ ਰਹੇ ਨਾ ਰਾਈਆ। ਕਲਜੁਗ ਕੂੜੀ ਕਿਰਿਆ ਹਉਮੇ ਹੰਗਤਾ ਤੋੜ ਹੰਕਾਰੀ ਗੜ੍ਹ, ਹੰ ਬ੍ਰਹਮ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸਤਿ ਧਰਮ ਕਹੇ ਪ੍ਰਭ ਖੋਲ੍ਹ ਦਰਵਾਜ਼ਾ, ਦਰੇ ਦਰਬਾਰ ਨਜ਼ਰੀ ਆਈਆ। ਤੇਰਾ ਨਾਉਂ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣਿਆਂ ਹੋ ਸਹਾਈਆ। ਸੀਸ ਜਗਦੀਸ਼ ਇਕੋ ਸੋਹੇ ਤੇਰੇ ਤਾਜਾ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਸਖਚੰਡ
ਦਵਾਰੇ ਸੋਭਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਸਰਗੁਣ ਰਚ ਕਾਜਾ, ਕ਼ੁਦਰਤ ਦੇ ਮਾਲਕ ਖ਼ਾਲਕ ਹੋ ਕੇ ਆਪਣਾ ਵੇਸ ਵਟਾਈਆ। ਭੂਪਨ ਭੂਪ ਸਤਿ ਸਰੂਪ ਰਾਜਨ ਰਾਜਾ, ਸ਼ਾਹ ਸ਼ਹਾਨਾ ਇਕ ਅਖਵਾਈਆ। ਕਲਜੁਗ ਕੂੜੀ ਕਿਰਿਆ ਦੁਰਮਤ ਮੈਲ ਧੋ ਦਾਗ਼ਾ, ਪਤਿਤ ਪੁਨੀਤ ਸ੍ਰਿਸ਼ਟੀ ਦ੍ਰਿਸ਼ਟੀ ਦੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਏਕੰਕਾਰੇ ਨਿਰਗੁਣ ਨੂਰ ਕਰ ਰੁਸ਼ਨਾਈਆ।ਸਤਿ ਕਹੇ ਪ੍ਰਭ ਨਿਰਮਲ ਪਰਗਟ ਕਰ ਜੋਤ, ਜੋਤੀ ਜਾਤੇ ਆਪਣਾ ਪੜਦਾ ਦੇ ਉਠਾਈਆ। ਭਾਗ ਲੱਗੇ ਸਚ ਦਵਾਰੇ ਸਾਚੇ ਕੋਟ, ਕੂੜ ਕੁਟੰਬ ਦੇਣਾ ਮੁਕਾਈਆ। ਨਾਮ ਨਿਧਾਨਾ ਦੱਸਣਾ ਆਪਣਾ ਗੋਤ, ਵਰਨ ਬਰਨ ਨਾ ਕੋਇ ਜਣਾਈਆ। ਜਨ ਭਗਤਾਂ ਦੇ ਕੇ ਸਾਚੀ ਓਟ, ਓੜਕ ਆਪਣਾ ਰੰਗ ਚੜ੍ਹਾਈਆ। ਮਨ ਵਾਸਨਾ ਕੂੜੀ ਕਿਰਿਆ ਤਨ ਵਜੂਦ ਕੱਢਣਾ ਖੋਟ, ਅੰਤਰ ਨਿਰੰਤਰ ਮੰਤਰ ਦੇਣਾ ਸਮਝਾਈਆ। ਮਨ ਬੁਧੀ ਦੀ ਰਹਿਣ ਨਾ ਦੇਣੀ ਸੋਚ, ਸਮਝ ਸਮਝ ਵਿਚੋਂ ਬਦਲਾਈਆ। ਨੇਤਰ ਖੋਲ੍ਹ ਕੇ ਅੱਖ ਲੋਚ, ਗਿਆਨ ਅੰਜਨ ਦੇਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਬਣ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਸਤਿ ਕਹੇ ਪ੍ਰਭ ਸਚਖੰਡ ਨਿਵਾਸੀ, ਨਿਵਾਸ ਅਸਥਾਨ ਆਪਣਾ ਵੇਖ ਵਖਾਈਆ। ਜਨ ਭਗਤਾਂ ਆਤਮ ਹੋਈ ਉਦਾਸੀ, ਸੰਸਾ ਰੋਗ ਨਾ ਕੋਇ ਮਿਟਾਈਆ। ਪੰਡਤ ਮਿਲੇ ਕੋਇ ਨਾ ਕਾਸ਼ੀ, ਜਗਤ ਵਿਦਿਆ ਹੋਈ ਹਲਕਾਈਆ। ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਦਰ ਦਰਵਾਜ਼ਾ ਨਾ ਕੋਇ ਖੁਲ੍ਹਾਈਆ। ਆਤਮ ਪਰਮਾਤਮ ਬਣੇ ਕੋਇ ਨਾ ਸਾਥੀ, ਸਗਲਾ ਸੰਗ ਨਾ ਕੋਇ ਨਿਭਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਇਕੋ ਜਾਤੀ, ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਮੇਟ ਅੰਧੇਰੀ ਰਾਤੀ, ਰੁੱਤ ਆਪਣੀ ਦੇ ਬਦਲਾਈਆ। ਜਨ ਭਗਤਾਂ ਦਰਸ ਦੇ ਸਾਖਿਆਤੀ, ਸਵੱਛ ਸਰੂਪੀ ਹੋ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਦਾ ਬਹੁ ਬਿਧ ਭਾਤੀ, ਭਾਵਨਾ ਸਭ ਦੀ ਵੇਖ ਵਖਾਈਆ। ਸਤਿ ਕਹੇ ਮੇਰੇ ਸਾਹਿਬ ਸਵਾਮੀ ਸਤਿਗੁਰੂ, ਗੁਰਦੇਵ ਬੰਦਨਾ ਵਿਚ ਸੀਸ ਨਿਵਾਈਆ। ਸਤਿ ਧਰਮ ਸਤਿ ਸਤਿਵਾਦੀ ਕਰਦੇ ਸ਼ੁਰੂ, ਸ਼ਰਅ ਦਾ ਲੇਖਾ ਦੇ ਚੁਕਾਈਆ। ਤੇਰੇ ਹੁਕਮੇ ਅੰਦਰ ਬੰਦਾ ਬੰਦਗੀ ਵਾਲਾ ਤੁਰੂ, ਤੁਰਤ ਆਪਣਾ ਰੰਗ ਦੇਣਾ ਰੰਗਾਈਆ। ਸੁਰਤ ਸ਼ਬਦ ਨਾਲ ਜੁੜੂ, ਅਗਨੀ ਅੱਗ ਨਾ ਲਾਗੇ ਰਾਈਆ। ਇਕੋ ਮੰਤਰ ਤੇਰਾ ਫੁਰੂ, ਫ਼ੁਰਨੇ ਸਾਰੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦੇਣਾ ਉਠਾਈਆ। ਸਤਿ ਕਹੇ ਪ੍ਰਭ ਵੇਖਾਂ ਤੇਰਾ ਧਰਮ ਦਵਾਰ, ਦਵਾਰਕਾ ਵਾਸੀ ਜਿਥੇ ਬੈਠੇ ਸੀਸ ਨਿਵਾਈਆ। ਕੋਟਨ ਕੋਟ ਰਾਮ ਅਵਤਾਰ, ਰਾਮ ਰਾਮ ਕਹਿ ਕੇ ਸ਼ੁਕਰ ਮਨਾਈਆ। ਈਸਾ ਮੂਸਾ ਮੁਹੰਮਦ ਸਜਦੇ ਕਰਨ ਵਾਰੋ ਵਾਰ, ਕਲਮਾ ਹੱਕ ਹੱਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਰੋਵਣ ਜ਼ਾਰੋ ਜ਼ਾਰ, ਖ਼ਾਲੀ ਝੋਲੀ ਅਗੇ ਡਾਹੀਆ। ਦੇਵਤ ਸੁਰ ਪਾਵੇ ਕੋਈ ਨਾ ਸਾਰ, ਦੂਰ ਦੁਰਾਡੇ ਧਿਆਨ ਲਗਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਧੂੜੀ ਮੰਗਣ ਛਾਰ, ਮਸਤਕ ਟਿੱਕੇ ਨਾਮ ਰਮਾਈਆ। ਜੁਗ ਚੌਕੜੀ ਖੇਲ ਤੇਰਾ ਅਪਰ ਅਪਾਰ, ਅਲਖ ਅਗੋਚਰ ਤੇਰੀ ਬੇਪਰਵਾਹੀਆ। ਪੂਰਬ ਲਹਿਣਾ ਦੇਣਾ ਲੇਖਾ ਲੈ ਵਿਚਾਰ, ਵਿਭਚਾਰ ਕੂੜਾ ਦੇਣਾ ਮੁਕਾਈਆ। ਸਾਚਾ ਮਾਰਗ ਲਾ ਵਿਚ ਸੰਸਾਰ, ਸੰਸਾ ਰੋਗ ਰਹੇ ਨਾ ਰਾਈਆ। ਸਤਿ ਧਰਮ ਦਾ ਸਤਿਗੁਰ ਸ਼ਬਦ ਕਰੇ ਪਰਚਾਰ, ਪਰਚਾ ਭਗਤਾਂ ਅਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ
ਮਿਹਰ ਨਜ਼ਰ ਇਕ ਟਿਕਾਈਆ। ਸਤਿ ਕਹੇ ਮੇਰੇ ਧਰਨਾ ਪਤਿ, ਧਰਨੀ ਧਰਤ ਧਵਲ ਦੇ ਵਡਿਆਈਆ। ਤੁਧ ਬਿਨ ਰਖੇ ਕੋਈ ਨਾ ਪਤ, ਪਤਿਪਰਮੇਸ਼ਵਰ ਸਿਰ ਹੱਥ ਨਾ ਕੋਇ ਟਿਕਾਈਆ। ਨਿਰਗੁਣ ਹੋ ਕੇ ਲੋਕਮਾਤ ਆ ਵਤ, ਵਤਨ ਆਪਣਾ ਖੋਜ ਖੁਜਾਈਆ। ਨਾੜ ਬਹੱਤਰ ਸਭ ਦੀ ਉਬਲੇ ਰਤ, ਤਿੰਨ ਸੌ ਸੱਠ ਹਾਡੀ ਸਾਂਤਕ ਸਤਿ ਨਾ ਕੋਇ ਕਰਾਈਆ। ਨਿਜ ਨੇਤਰ ਖੋਲ੍ਹੇ ਕੋਈ ਨਾ ਅੱਖ, ਨਿਰਗੁਣ ਨੂਰ ਨਾ ਕੋਇ ਚਮਕਾਈਆ। ਮਨ ਵਾਸਨਾ ਸ੍ਰਿਸ਼ਟੀ ਹੋਈ ਵਸ, ਵਾਸਤਾ ਕੂੜ ਜੁੜਾਈਆ। ਜੀਂਵਿਦਿਆਂ ਜਗ ਖੇੜਾ ਕਰੇ ਕੋਈ ਨਾ ਭੱਠ, ਮਰਜੀਵਤ ਰੂਪ ਨਾ ਕੋਇ ਵਟਾਈਆ। ਮੋਹ ਪਿਆਰ ਮੁਹੱਬਤ ਵਿਚ ਰਹੇ ਨਠ, ਦਿਵਸ ਰੈਣ ਬਣ ਕੇ ਪਾਂਧੀ ਰਾਹੀਆ। ਝਗੜਾ ਕਿਸੇ ਨਾ ਮੁਕਿਆ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਕੰਮ ਕਿਸੇ ਨਾ ਆਈਆ। ਅਬਿਨਾਸ਼ੀ ਕਰਤੇ ਸਾਚਾ ਮਾਰਗ ਸ਼ਬਦੀ ਧਾਰ ਸਭ ਨੂੰ ਦੱਸ, ਏਕੰਕਾਰ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਤੇਰਾ ਖੇਲ ਅਲੱਖਣਾ ਅਲਖ, ਲਖ ਸਕੇ ਕੋਇ ਨਾ ਰਾਈਆ।
੮ ਸਾਵਣ ਸ਼ਹਿਨਸ਼ਾਹੀ ਸੰਮਤ ੨ ਕਰਨੈਲ ਸਿੰਘ ਦੇ ਗ੍ਰਹਿ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਲਗਾ ਆਪਣੀ ਕੁਲ, ਜਨ ਭਗਤ ਲੋਕਮਾਤ ਵਡਿਆਈਆ। ਜੋ ਤੇਰੇ ਨਾਮ ਕੰਡੇ ਗਏ ਤੁਲ, ਤਰਾਜੂ ਚੜ੍ਹ ਕੇ ਸੋਭਾ ਪਾਈਆ। ਸਚ ਪ੍ਰੀਤੀ ਅੰਦਰ ਗਏ ਘੁਲ, ਆਪ ਆਪਣਾ ਭੇਟ ਕਰਾਈਆ। ਉਹਨਾਂ ਦੀਪਕ ਕਦੇ ਹੋਵੇ ਨਾ ਗੁਲ, ਜੁਗ ਚੌਕੜੀ ਕਰ ਰੁਸ਼ਨਾਈਆ। ਸਾਚੀ ਦਰਗਾਹ ਪਾਉਣਾ ਮੁਲ, ਕ਼ੀਮਤ ਆਪਣਾ ਨਾਮ ਰਖਾਈਆ। ਤੂੰ ਮਾਲਕ ਆਦਿ ਜੁਗਾਦੀ ਸੁਲਹਕੁਲ, ਰਾਖਾ ਦੋ ਜਹਾਨ ਅਖਵਾਈਆ। ਤੇਰਾ ਸੰਤ ਸੁਹੇਲਾ ਕਦੇ ਨਾ ਜਾਵੇ ਰੁਲ, ਨਿਰਗੁਣ ਹੋ ਕੇ ਸਰਗੁਣ ਲੈਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਮੇਲ ਮਿਲਾਈਆ। ਸਤਿ ਕਹੇ ਪ੍ਰਭ ਜਨ ਭਗਤਾਂ ਦੇ ਅਗੰਮੀ ਜੁਗਤੀ, ਜਗਤ ਜੀਵਣ ਦੇ ਬਦਲਾਈਆ। ਸਾਚੇ ਨਾਮ ਮਿਲੇ ਸੁਰਤੀ, ਸੁਰਤ ਸ਼ਬਦ ਵਿਚ ਸਮਾਈਆ। ਆਵਾਜ਼ ਸੁਣਨੀ ਅਗੰਮੀ ਧੁਰ ਦੀ, ਧੁਨ ਆਤਮਕ ਰਾਗ ਦੇ ਜਣਾਈਆ। ਸਮਝ ਆਵੇ ਪੂਰੇ ਸਤਿਗੁਰ ਦੀ, ਬਿਨਾ ਸਤਿਗੁਰ ਸ਼ਬਦ ਸੀਸ ਨਾ ਕਿਸੇ ਨਿਵਾਈਆ। ਧਾਰ ਦੱਸ ਆਨੰਦ ਪੁਰ ਦੀ, ਜਿਸ ਅਨੰਦ ਵਿਚ ਗੋਬਿੰਦ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦਰ ਮੰਦਰ ਦੇ ਵਖਾਈਆ। ਸਚ ਕਹੇ ਪ੍ਰਭ ਸਾਚਾ ਨਾਮ ਦੇ ਨਿਆਮਤ, ਨਿਸ਼ਅੱਖਰ ਆਪ ਜਣਾਈਆ। ਭਗਤਾਂ ਆਤਮ ਕਰ ਸਚ ਅਮਾਨਤ, ਏਥੇ ਓਥੇ ਹੋ ਸਹਾਈਆ। ਦੋ ਜਹਾਨਾਂ ਦੇ ਜ਼ਮਾਨਤ, ਅਗੇ ਹੋ ਆਪ ਛੁਡਾਈਆ। ਸਚਖੰਡ ਦਵਾਰੇ ਜਾਂਦਿਆਂ ਕਰੇ ਨਾ ਕੋਇ ਮਮਾਨਤ, ਅਧਵਿਚਕਾਰ ਨਾ ਕੋਇ ਅਟਕਾਈਆ। ਤੇਰਾ ਮੇਲਾ ਹੋਵੇ ਨਿਰਗੁਣ ਨਿਰਵੈਰ ਨਿਰੰਕਾਰ ਸਹੀ ਸਲਾਮਤ, ਜੋਤੀ ਜੋਤ ਵਿਚ ਮਿਲਾਈਆ। ਮਨ ਵਾਸਨਾ ਕੂੜੀ ਕਿਰਿਆ ਰਹੇ ਨਾ ਕੋਇ ਅਲਾਮਤ, ਇਲਮ ਤੋਂ ਬਾਹਰ ਆਪਣਾ ਦਰਸ ਦੇਣਾ ਵਖਾਈਆ। ਝਗੜਾ ਰਹੇ ਨਾ ਕਿਸੇ ਕ਼ਿਆਮਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦੇਣਾ ਸਮਝਾਈਆ। ਸਤਿ ਧਰਮ ਕਹੇ ਪ੍ਰਭ ਮੇਰੇ ਹੱਕ ਜਗਦੀਸ਼, ਜਗਦੀਸ਼ਰ ਤੇਰਾ ਰਾਹ ਤਕਾਈਆ। ਜੁਗ ਚੌਕੜੀ ਗਏ ਬੀਤ, ਭਗਵੰਤ ਵਾਰੀ ਅੰਤਮ ਆਈਆ। ਜੂਠ ਝੂਠ ਦੀ ਬਦਲ
ਦੇ ਰੀਤ, ਸਤਿਜੁਗ ਸਚ ਸੁਚ ਪਰਗਟਾਈਆ। ਝਗੜਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬਾ ਦੇ ਦਰਸਾਈਆ। ਜਿਥੇ ਬੈਠਾ ਰਿਹਾ ਅਤੀਤ, ਤ੍ਰੈਗੁਣ ਲੇਖਾ ਦੇ ਮੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜਣਾ ਦੇ ਸਾਚਾ ਗੀਤ, ਰਾਗ ਆਪਣਾ ਇਕ ਪਰਗਟਾਈਆ। ਝਗੜਾ ਮੁਕ ਜਾਏ ਹਸਤ ਕੀਟ, ਊਚ ਨੀਚ ਇਕੋ ਘਰ ਬਹਾਈਆ। ਜੋਤੀ ਜਾਤੇ ਤੇਰੀ ਹੋਵੇ ਸਚ ਪ੍ਰੀਤ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਕਹੇ ਮੇਰੀ ਆਸਾ ਮਨਸਾ ਪੂਰੀ ਕਰ ਉਮੀਦ, ਮਿਹਰ ਨਜ਼ਰ ਇਕ ਉਠਾਈਆ। ਸਤਿ ਧਰਮ ਕਹੇ ਪ੍ਰਭ ਪੂਰੀ ਕਰ ਦੇ ਮਨਸਾ, ਮਨ ਦਾ ਮੋਹ ਰਹੇ ਨਾ ਰਾਈਆ। ਜਨ ਭਗਤ ਗੁਰਮੁਖ ਬਣਾ ਸਾਚਾ ਹੰਸਾ, ਸੋਹੰ ਧੁਰ ਦਾ ਜਾਪ ਜਪਾਈਆ। ਮਾਣਸ ਜਨਮ ਬਣੇ ਬਣਤਾ, ਲੱਖ ਚੁਰਾਸੀ ਗੇੜਾ ਦੇ ਕਟਾਈਆ। ਦੇ ਵਡਿਆਈ ਸਾਚੇ ਸੰਤਾ, ਜੋ ਸਤਿ ਵਿਚ ਰਹਿ ਕੇ ਤੇਰਾ ਢੋਲਾ ਗਾਈਆ। ਤੂੰ ਮਾਲਕ ਆਦਿ ਜੁਗਾਦੀ ਅੰਤਾ, ਭਗਵੰਤ ਬੇਪਰਵਾਹੀਆ। ਪਰਮਾਤਮ ਆਤਮ ਕੰਤਾ, ਗਹਿਰ ਗੰਭੀਰ ਅਖਵਾਈਆ। ਸਾਚਾ ਚਾੜ੍ਹ ਰੰਗ ਬਸੰਤਾ, ਮਜੀਠ ਅਨਡੀਠ ਆਪ ਰੰਗਾਈਆ। ਬੋਧ ਅਗਾਧਾ ਬਣ ਪੰਡਤਾ, ਧੁਰ ਦਾ ਨਾਮ ਦੇਣਾ ਦ੍ਰਿੜਾਈਆ। ਲੇਖਾ ਚੁਕਾ ਵਿਚੋਂ ਜੀਵ ਜੰਤਾ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦੇਣਾ ਪਰਗਟਾਈਆ। ਸਤਿ ਧਰਮ ਕਹੇ ਮੇਰੀ ਆਸਾ ਕਰ ਪੂਰੀ, ਪੂਰਨ ਪਰਮੇਸ਼ਵਰ ਤੇਰੇ ਹੱਥ ਵਡਿਆਈਆ। ਆਪਣਾ ਦਰਸ਼ਨ ਦੇ ਨੂਰੀ, ਨੂਰ ਨੁਰਾਨਾ ਨਜ਼ਰੀ ਆਈਆ। ਜੁਗ ਜਨਮ ਦੀ ਪਿਛਲੀ ਚੁੱਕੇ ਮਜ਼ਦੂਰੀ, ਲੇਖਾ ਪੂਰਬ ਝੋਲੀ ਪਾਈਆ। ਮਮਤਾ ਰਹੇ ਕੋਈ ਨਾ ਕੂੜੀ, ਕਾਇਆ ਕਿਰਿਆ ਹੋਏ ਸਫ਼ਾਈਆ। ਇਕੋ ਤੇਰੇ ਚਰਨ ਦੀ ਮਸਤਕ ਲੱਗੇ ਧੂੜੀ, ਟਿੱਕਾ ਤੇਰਾ ਨਾਮ ਰਮਾਈਆ। ਚਤੁਰ ਸੁਘੜ ਹੋਵੇ ਮੂਰਖ ਮੂੜ੍ਹੀ, ਬੁਧ ਬਿਬੇਕ ਦੇਣੀ ਕਰਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪ੍ਰੀਤੀ ਲੱਗੇ ਗੂੜ੍ਹੀ, ਰੰਗ ਇਕੋ ਨਜ਼ਰੀ ਆਈਆ। ਤੇਰਾ ਦਰਸ ਮੰਗਾਂ ਹਜ਼ਰਤ ਹਾਜ਼ਰ ਹਜ਼ੂਰੀ, ਹਜ਼ੂਰ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਮਨਸਾ ਕਰ ਪੂਰੀ, ਅਧੂਰੀ ਰਹਿਣ ਕੋਇ ਨਾ ਪਾਈਆ। ਸਤਿ ਕਹੇ ਮੈਂ ਧਰਮ ਦੀ ਧੁਝ, ਧਰਮ ਆਤਮ ਦਿਆਂ ਜਣਾਈਆ। ਜਨ ਭਗਤਾਂ ਦੇ ਕੇ ਸਭ ਕੁਝ, ਕੂੜੀ ਕਿਰਿਆ ਵਿਚੋਂ ਬਾਹਰ ਕਢਾਈਆ। ਨਿਰਮਲ ਕਰ ਕੇ ਬੁਧ ਮਨ ਮਨਸਾ ਦਿਆਂ ਖਪਾਈਆ। ਸਾਚੀ ਬਖ਼ਸ਼ਾਂ ਸੁੱਧ, ਸਿੱਧਾ ਤੇਰੇ ਨਾਲ ਮਿਲਾਈਆ। ਪੜਦਾ ਓਹਲਾ ਭੇਵ ਰਹੇ ਨਾ ਗੁੱਝ, ਅੰਧ ਅੰਧੇਰਾ ਦਿਆਂ ਚੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਜਨ ਭਗਤਾਂ ਪੂਰੀ ਆਵੇ ਸੁਝ, ਸੂਚਨਾ ਦੇ ਕੇ ਸਚ ਦਿਆਂ ਦ੍ਰਿੜਾਈਆ। ਪਰਮ ਪੁਰਖ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਦੀਨ ਦਿਆਲ ਹੋਣਾ ਖ਼ੁਸ਼, ਖ਼ੁਸ਼ੀਆਂ ਵਿਚ ਵਸਤ ਦਸਤ ਹੱਥ ਦੇਣੀ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਦੀ ਵਖਾਉਣੀ ਸਾਚੀ ਰੁੱਤ, ਕਲਜੁਗ ਰੈਣ ਅੰਧੇਰੀ ਦੇਣੀ ਮਿਟਾਈਆ।
੮ ਸਾਵਣ ਸ਼ਹਿਨਸ਼ਾਹੀ ਸੰਮਤ ੨ ਦਾਰਾ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭੂ ਸਤਿ ਧਰਮ ਕਰ ਅਮਨ, ਅਮਲ ਸਭ ਦਾ ਵੇਖ ਵਖਾਈਆ। ਜੂਠ ਝੂਠ ਆਪਣੇ ਅੰਤਰ ਕਰ ਦਮਨ, ਦਮਾਂ ਦਾ ਸਮਾਂ
ਦੇ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਤੈਥੋਂ ਕੰਬਣ, ਦਰ ਠਾਂਡੇ ਸੀਸ ਨਿਵਾਈਆ। ਕੂੜ ਕੁੜਿਆਰੇ ਪਕੜ ਬਿਨਾ ਸੰਮਣ, ਸ਼ਬਦੀ ਹੁਕਮ ਇਕ ਜਣਾਈਆ। ਸਤਿਜੁਗ ਫੁਲਵਾੜੀ ਮੌਲੇ ਚਮਨ, ਬਹਾਰ ਗੁਲਸ਼ਨ ਇਕ ਮਹਿਕਾਈਆ। ਮੂਰਖ ਮੁਗਧ ਮੂਲ ਨਾ ਜੰਮਣ, ਤਤ ਤਨ ਨਾ ਕੋਇ ਹੰਢਾਈਆ। ਸਾਚਾ ਰਾਗ ਸੁਣਾ ਕੰਨਣ, ਧੁਰ ਦੀ ਧਾਰ ਪਰਗਟਾਈਆ। ਇਕੋ ਇਸ਼ਟ ਪੁਰਖ ਅਕਾਲ ਤੇਰਾ ਮੰਨਣ, ਮਾਨਸ ਮਨਤਾ ਨਾ ਕੋਇ ਵਧਾਈਆ। ਜਨ ਭਗਤ ਸੁਹੇਲੇ ਬੇੜਾ ਬੰਨ੍ਹਣ, ਬੰਦਨਾ ਤੇਰੇ ਦਰ ਕਰ ਕੇ ਖ਼ੁਸ਼ੀ ਪਰਗਟਾਈਆ। ਨਿਮ ਵਾਸ ਵਿਚੋਂ ਕੱਢਣ ਚੰਦਨ, ਸਚ ਸੁਗੰਧੀ ਦੇਣੀ ਪਰਗਟਾਈਆ। ਸੰਤ ਸੁਹੇਲੇ ਤੇਰੇ ਅੰਤਰ ਰਲਣ, ਆਤਮ ਪਰਮਾਤਮ ਜੋੜ ਜੁੜਾਈਆ। ਸਚਖੰਡ ਦਵਾਰਾ ਇਕੋ ਮੱਲਣ, ਪੁਰੀਆਂ ਲੋਆਂ ਡੇਰਾ ਢਾਹੀਆ। ਮਿਹਰ ਨਜ਼ਰ ਅੰਦਰ ਪਲਣ, ਪਰਵਰਿਸ਼ ਕਰਨੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦੇਣਾ ਵਰਤਾਈਆ। ਸਤਿ ਕਹੇ ਜਨ ਭਗਤਾਂ ਬਣ ਧਿਰ, ਧੀਰ ਇਕੋ ਦੇ ਦਰਸਾਈਆ। ਝਗੜਾ ਮੁਕੇ ਧੜ ਸੀਸ ਸਿਰ, ਸਿਦਕ ਭਰੋਸਾ ਦੇਣਾ ਬੰਨ੍ਹਾਈਆ। ਤੇਰਾ ਦਰਸ਼ਨ ਮੰਗਣ ਨਿਰਵੈਰ ਨਿਰ, ਨਿਰੰਕਾਰ ਓਟ ਰਖਾਈਆ। ਤੂੰ ਘਰ ਵਖਾਉਣਾ ਥਿਰ, ਦਰ ਆਪਣਾ ਪੜਦਾ ਲਾਹੀਆ। ਨੌ ਸੌ ਚੁਰਾਨਵੇਂ ਚੌਕੜੀ ਬੀਤਦਿਆਂ ਕੋਈ ਲੱਗਾ ਨਹੀਂ ਚਿਰ, ਤੇਰੇ ਹੁਕਮੇਂ ਅੰਦਰ ਸਾਰੇ ਗਏ ਪੰਧ ਮੁਕਾਈਆ। ਪੁਰਖ ਅਕਾਲ ਦੀਨ ਦਿਆਲ ਤੂੰ ਪਰਤ ਕੇ ਆਇਉਂ ਫਿਰ, ਨਿਰਗੁਣ ਹੋ ਕੇ ਸਰਗੁਣ ਵੇਸ ਵਟਾਈਆ। ਸਚ ਮੈਦਾਨ ਵੇਖ ਫਿਰ, ਨਵ ਸੱਤ ਖੋਜ ਖੁਜਾਈਆ। ਕਲਜੁਗ ਅੰਤਮ ਕੂੜਾ ਗੇੜਾ ਜਾਵੇ ਗਿੜ, ਸਤਿ ਸੁਚ ਪਾਸਾ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਵਾਰਾ ਦੇ ਜਣਾਈਆ। ਸਤਿ ਕਹੇ ਪ੍ਰਭ ਜਨ ਭਗਤਾਂ ਦੇ ਦੇ ਦੀਦ, ਦਰ ਤੇਰੇ ਅੰਦਰੋਂ ਬਾਹਰ ਕਢਾਈਆ। ਗ਼ਫ਼ਲਤ ਵਿਚ ਨਾ ਆਵੇ ਨੀਂਦ, ਸੋਈ ਸੁਰਤੀ ਸ਼ਬਦ ਜਗਾਈਆ। ਨਿਜ ਲੋਚਨ ਕਰਨ ਦੀਦ, ਦਰਸ਼ਨ ਦੇਣਾਂ ਥਾਉਂ ਥਾਈਂਆ। ਝਗੜਾ ਰਹੇ ਨਾ ਹਸਤ ਕੀਟ, ਨੀਚਾਂ ਊਚਾਂ ਮਿਲ ਕੇ ਖ਼ੁਸ਼ੀ ਮਨਾਈਆ। ਸਾਚੀ ਦੱਸਣੀ ਇਕ ਪ੍ਰੀਤ, ਜਿਸ ਪ੍ਰੀਤ ਵਿਚੋਂ ਪ੍ਰੀਤਮ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਚ ਜਗਦੀਸ਼, ਜਗਦੀਸ਼ਰ ਤੇਰੇ ਹੱਥ ਵਡਿਆਈਆ। ਸਤਿ ਕਹੇ ਪ੍ਰਭ ਇਕ ਭਰੋਸਾ ਤੇਰਾ ਸਦਕਾ, ਸਦ ਸਦ ਧਿਆਨ ਲਗਾਈਆ। ਮੇਰਾ ਲਹਿਣਾ ਦੇਣਾ ਕਦ ਕਾ, ਪੂਰਬ ਵੇਖ ਵਖਾਈਆ। ਝਗੜਾ ਰਹੇ ਨਾ ਭਗਤ ਭਗਵਾਨ ਦੀ ਯੱਦ ਕਾ, ਯਦਪਿ ਆਪਣਾ ਰੰਗ ਚੜ੍ਹਾਈਆ। ਮਾਣ ਦੇਣਾ ਨਾ ਝੂਠੇ ਪਦ ਕਾ, ਦਰ ਘਰ ਸਾਚੇ ਸੋਭਾ ਪਾਈਆ। ਲੇਖਾ ਰਹੇ ਨਾ ਕੂੜੀ ਹਦ ਕਾ, ਹਰਿ ਮੰਦਰ ਦੇਣਾ ਸੁਹਾਈਆ। ਵਸਣਾ ਚੰਗਾ ਨਹੀਂ ਅਲਗ ਦਾ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਝਗੜਾ ਛੱਡ ਦੇ ਮਮਤਾ ਵਾਲੇ ਜਗ ਦਾ, ਜਗਜੀਵਣ ਦਾਤੇ ਆਪਣੀ ਦਇਆ ਕਮਾਈਆ। ਸੜਨਾ ਮੁਕ ਜਾਏ ਅਗਨੀ ਅੱਗ ਦਾ, ਤ੍ਰਿਸ਼ਨਾ ਅੱਗ ਨਾ ਕੋਇ ਤਪਾਈਆ। ਪੰਧ ਮੁਕਾ ਦੇ ਸ਼ਾਹ ਰਗ ਦਾ, ਘਰ ਵਿਚ ਘਰ ਦੇਣਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਹ ਲਾ ਦੇ ਸਤਿਜੁਗ ਸਾਚੇ ਜਗ ਦਾ, ਕਲਜੁਗ ਕੂੜ ਕੁੜਿਆਰ ਦੇਣਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਸੂਰੇ ਸਰਬਗ ਦਾ, ਸਮਰਥ ਆਪਣੀ ਕਲ ਦੇਣੀ ਵਰਤਾਈਆ।
੮ ਸਾਵਣ ਸ਼ਹਿਨਸ਼ਾਹੀ ਸੰਮਤ ੨ ਮਸਾ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਸਭ ਸ੍ਰਿਸ਼ਟ ਬਣਾ ਆਪਣੀ ਨਗਰੀ, ਖੇੜਾ ਤੇਰਾ ਸੋਭਾ ਪਾਈਆ। ਨਾਮ ਭੰਡਾਰਾ ਦੇ ਸਚ ਸਮਗਰੀ, ਵਸਤ ਅਨਮੁਲ ਆਪ ਵਰਤਾਈਆ। ਚਿੰਤਾ ਮੇਟ ਕੂੜ ਕੁੜਿਆਰ ਸਗਲੀ, ਹਉਮੇ ਰੋਗ ਰਹੇ ਨਾ ਰਾਈਆ। ਕਰ ਪਰਕਾਸ਼ ਕਾਇਆ ਬਦਨੀ, ਬਦਲਾ ਅੰਦਰੋਂ ਦੇ ਚੁਕਾਈਆ। ਧੂੜ ਕਰਾ ਚਰਨ ਮਜਨੀ, ਅੱਠ ਸੱਠ ਡੇਰਾ ਦੇਣਾ ਢਾਹੀਆ। ਤੈਨੂੰ ਲੱਭਣਾ ਪਏ ਨਾ ਵਿਚੋਂ ਜੰਗਲੀਂ, ਕਾਇਆ ਮੰਦਰ ਹੋਵੇ ਰੁਸ਼ਨਾਈਆ। ਸੜਨਾ ਪਏ ਨਾ ਤਤ ਅਗਨੀ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਆਤਮ ਬਣਾਉਣੀ ਆਪਣੀ ਪਤਨੀ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਕਲਜੁਗ ਅੰਤਮ ਲਾਜ ਰਖਣੀ, ਡੋਰ ਤੇਰੇ ਹੱਥ ਫੜਾਈਆ। ਭਗਤਾਂ ਆਸਾ ਰਹੇ ਨਾ ਸੱਖਣੀ, ਧੁਰ ਦੀ ਦਾਤ ਦੇਣੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਤੇਰੀ ਨਗਰੀ ਇਕੋ ਵਸਣੀ, ਵਿਸ਼ਵ ਦੇਣਾ ਰੰਗ ਰੰਗਾਈਆ। ਸਤਿ ਕਹੇ ਪ੍ਰਭ ਵਸਾ ਲੈ ਆਪਣਾ ਨਗਨ, ਨੌ ਖੰਡ ਸੱਤ ਦੀਪ ਮਿਲੇ ਵਡਿਆਈਆ। ਤਖ਼ਤ ਨਿਵਾਸੀ ਹੋ ਕੇ ਕਮਾ ਲੈ ਅਦਲ, ਇਨਸਾਫ਼ ਦੇਣਾ ਪਰਗਟਾਈਆ। ਜਨ ਭਗਤਾਂ ਪੂਰੀ ਹੋਵੇ ਸਧਰ, ਸਦਮਾ ਦੁੱਖ ਰਹੇ ਨਾ ਰਾਈਆ। ਤੇਰੇ ਨਾਮ ਦੀ ਹੋਵੇ ਕ਼ਦਰ, ਕ਼ੁਦਰਤ ਦੇ ਮਾਲਕ ਤੇਰੇ ਹੱਥ ਵਡਿਆਈਆ। ਮਮਤਾ ਮੋਹ ਕਰੇ ਕਿਸੇ ਨਾ ਕਤਲ, ਕਾਤਲ ਕਲਜੁਗ ਦੇਣਾ ਖਪਾਈਆ। ਆਪਣੇ ਮਿਲਣ ਦਾ ਆਪੇ ਦੱਸਣਾ ਯਤਨ, ਪੜਦਾ ਉਹਲਾ ਜਗਤ ਉਠਾਈਆ। ਤੇਰਾ ਪਰਤ ਕੇ ਦੇਖਣ ਸੰਤ ਸੁਹੇਲੇ ਵਤਨ, ਬੇਵਤਨਾਂ ਕਟ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦੇ ਚੁਕਾਈਆ। ਸਤਿ ਕਹੇ ਪ੍ਰਭ ਸਾਚੀ ਦੇ ਦਲੀਲ, ਸ਼ਬਦੀ ਹੁਕਮ ਵਰਤਾਈਆ। ਤੇਰੇ ਅਗੇ ਇਕ ਅਪੀਲ, ਅਪਰੰਪਰ ਸਵਾਮੀ ਦਿਤੀ ਸੁਣਾਈਆ। ਜਨ ਭਗਤਾਂ ਲੱਭਣਾ ਪਏ ਨਾ ਕੋਇ ਵਕੀਲ, ਸਿੱਧਾ ਮੇਲਾ ਲੈਣਾ ਮਿਲਾਈਆ। ਲੋਕਮਾਤ ਨਾ ਹੋਣ ਜ਼ਲੀਲ, ਜਗਤ ਖ਼ੁਆਰੀ ਨੇੜ ਕੋਇ ਨਾ ਆਈਆ। ਤੂੰ ਜੋਧਾ ਸੂਰਬੀਰ ਮਰਦ ਮਰਦਾਨਾ ਛੈਲ ਛਬੀਲ, ਜੋਬਨਵੰਤਾ ਇਕ ਅਖਵਾਈਆ। ਤੇਰਾ ਰੰਗ ਸਦਾ ਨਵੀਨ, ਨਵ ਨੌ ਚਾਰ ਦੇਣਾ ਚੜ੍ਹਾਈਆ। ਤੇਰੀ ਧਾਰ ਸਦਾ ਮਹੀਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਗੁਰਮੁਖ ਗੁਰਸਿਖ ਕਰਨੇ ਤਸਲੀਮ, ਜੋ ਦਰ ਠਾਂਡੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵਿਚ ਕਰ ਤਰਮੀਮ, ਸਤਿਜੁਗ ਸਾਚਾ ਸਚ ਵਖਾਈਆ। ਸਤਿ ਧਰਮ ਕਹੇ ਪ੍ਰਭ ਮੇਟ ਦੇ ਕੂੜੀ ਕਿਰਿਆ ਕਿਰਮ ਕਰਮ ਰਹਿਣ ਨਾ ਪਾਈਆ। ਮੈਂ ਚਾਰ ਕੁੰਟ ਦਹਿ ਦਿਸ਼ਾ ਫਿਰਿਆ, ਭੱਜਿਆ ਵਾਹੋ ਦਾਹੀਆ। ਸਾਧ ਸੰਤ ਜੀਵ ਜੰਤ ਮਾਇਆ ਮਮਤਾ ਵਿਚ ਘਿਰਿਆ, ਪੱਲੂ ਸਕੇ ਨਾ ਕੋਇ ਛੁਡਾਈਆ। ਮੰਜ਼ਲ ਵੇਖੇ ਨਾ ਕੋਈ ਘਰ ਥਿਰਿਆ, ਚਰਨ ਕਵਲ ਸੋਭਾ ਕੋਇ ਨਾ ਪਾਈਆ। ਜਗਤ ਵਾਸਨਾ ਜਗਤ ਜਹਾਨ ਗਿਰਿਆ, ਮੰਜ਼ਲ ਚੜ੍ਹ ਕੇ ਤੇਰਾ ਨਾਮ ਨਾ ਕੋਇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮਿਲੇ ਸਰਨਾਈਆ। ਸਤਿ ਕਹੇ ਪ੍ਰਭ ਮੈਂ ਵੇਖਿਆ ਜਗਤ ਸਮੂਹ, ਥਾਉਂ ਥਾਈਂ ਖੋਜ ਖੋਜਾਈਆ। ਤੇਰਾ ਰੂਪ ਨਜ਼ਰ ਨਾ ਆਇਆ ਹੂ ਬਹੂ, ਨੂਰ ਨੂਰ ਨਾ ਕੋਇ ਰੁਸ਼ਨਾਈਆ। ਮਮਤਾ ਵਿਚੋਂ ਬਾਹਰ ਦਿਸੀ ਕੋਈ ਨਾ ਰੂਹ, ਮਨ ਵਾਸਨਾ ਨਾਲ ਲੜਾਈਆ। ਨਾਮ ਸੁਣਿਆ ਨਹੀਂ ਤੂੰ ਹੀ ਤੂੰ, ਢੋਲੇ ਜਗਤ ਵਾਲੇ ਗਾਈਆ। ਕਰ ਕਿਰਪਾ ਅਬਿਨਾਸ਼ੀ ਕਰਤੇ ਪਰਮਾਤਮ ਹੋ ਕੇ ਆਤਮ ਨਾਲ
ਜਾਹ ਛੂਹ, ਸ਼ਰਅ ਦਾ ਲੇਖਾ ਦੇ ਮੁਕਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਸੱਚਾ ਸਤਿਗੁਰੂ, ਗੁਰਦੇਵ ਸਵਾਮੀ ਇਕੋ ਨਜ਼ਰੀ ਆਈਆ। ਜਿਸ ਦਾ ਮੰਤਰ ਨਾਮ ਜਗਤ ਜਹਾਨ ਹੋਣਾ ਸ਼ੁਰੂ, ਸ਼ਹਿਨਸ਼ਾਹ ਹੋ ਕੇ ਦੇ ਵਰਤਾਈਆ। ਸਭ ਦੇ ਅੰਤਰ ਨਿਰੰਤਰ ਨਾਮ ਫੁਰੂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦੇਣੀ ਵਡਿਆਈਆ। ਸਤਿ ਕਹੇ ਮੈਂ ਵੇਖੇ ਸੱਤ ਦੀਪ, ਸਤਿ ਸਤਿ ਹੋ ਕੇ ਫੇਰਾ ਪਾਈਆ। ਪ੍ਰਭ ਤੇਰੇ ਵਸਿਆ ਨਾ ਕੋਇ ਕ਼ਰੀਬ, ਦੂਰ ਦੁਰਾਡੇ ਬੈਠੇ ਡੇਰੇ ਲਾਈਆ। ਜਗਤ ਧਾਰ ਵੇਖੀ ਅਜੀਬ, ਕੋਟਨ ਕੋਟ ਇਸ਼ਟ ਰਹੇ ਮਨਾਈਆ। ਝਗੜਾ ਪਾ ਕੇ ਮਾਇਆ ਵਾਲਾ ਨਸੀਬ, ਕ਼ਿਸਮਤ ਕ਼ਿਸਮਤ ਨਾਲ ਟਕਰਾਈਆ। ਖੇਲ ਵੇਖ ਕੇ ਅਮੀਰ ਗ਼ਰੀਬ ਰਾਓ ਰੰਕ ਹੈਰਾਨੀ ਵਿਚ ਆਈਆ। ਦੀਨਾਂ ਮਜ਼੍ਹਬਾਂ ਪਾਈ ਲੀਕ, ਜਾਤ ਪਾਤ ਕਰੇ ਲੜਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਇਕੋ ਤੇਰੇ ਵਿਚ ਤੌਫ਼ੀਕ਼, ਚਾਰ ਵਰਨ ਅਠਾਰਾਂ ਬਰਨ ਆਪਣੀ ਗੋਦ ਉਠਾਈਆ। ਸਤਿ ਧਰਮ ਕਹੇ ਮੇਰੇ ਜਗਦੀਸ਼, ਜਗ ਜੀਵਣ ਦਾਤੇ ਜਗ ਦੀ ਕਲਾ ਦੇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਤੇਰੀ ਭੁੱਲ ਨਾ ਜਾਏ ਪ੍ਰੀਤ, ਪ੍ਰਤੀ ਦਿਨ ਪਰਬਤ ਚੜ੍ਹ ਕੇ ਸਚ ਦਵਾਰੇ ਕਾਇਆ ਮੰਦਰ ਖੜ੍ਹ ਕੇ ਸਵੱਛ ਸਰੂਪੀ ਤੇਰਾ ਦਰਸ਼ਨ ਪਾਈਆ।