੮ ਸਾਵਣ ਸ਼ਹਿਨਿਾਹੀ ਸੰਮਤ ੨ ਮੱਖਣ ਸਿੰਘ ਦੇ ਗ੍ਰਹਿ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਕਿਰਪਾ ਕਰ ਪੁਰਖ ਸਮਰਥ, ਜਗਤ ਜੁਗਤ ਤੇਰੀ ਨਜ਼ਰੀ ਆਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸਰਨੀ ਰਹੇ ਢੱਠ, ਡੰਡਾਵਤ ਵਿਚ ਆਪਣਾ ਆਪ ਭੇਟ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਰ ਇਕੱਠ, ਮਿਲ ਕੇ ਬੇਨੰਤੀ ਇਕ ਸੁਣਾਈਆ। ਦੇਵਤ ਸੁਰ ਜੋੜਨ ਹੱਥ, ਨਿਵ ਨਿਵ ਲਾਗਣ ਪਾਈਆ। ਚਾਰੇ ਜੁਗ ਸਤਿਜੁਗ ਤਰੇਤਾ ਦੁਆਪਰ ਕਲਜੁਗ ਹੁਕਮੇਂ ਅੰਦਰ ਰਹੇ ਨੱਚ, ਭੱਜਣ ਵਾਹੋ ਦਾਹੀਆ। ਪੁਰਖ ਅਬਿਨਾਸ਼ੀ ਖੋਲ੍ਹ ਅੱਖ, ਪਰਤੱਖ ਰੂਪ ਵਟਾਈਆ। ਕਲਜੁਗ ਖੇੜਾ ਕੂੜੀ ਕਿਰਿਆ ਕਰ ਭੱਠ, ਸਤਿ ਸਚ ਮਾਤ ਪਰਗਟਾਈਆ। ਧਰਮ ਦਵਾਰਾ ਖੋਲ੍ਹ ਏਕੋ ਹੱਟ, ਏਕੰਕਾਰ ਦਇਆ ਕਮਾਈਆ। ਤੇਰਾ ਨਾਮ ਸ੍ਰਿਸ਼ਟ ਸਬਾਈ ਲਏ ਰੱਟ, ਇਸ਼ਟ ਇਕੋ ਸਭ ਦਾ ਨਜ਼ਰੀ ਆਈਆ। ਮਾਇਆ ਮਮਤਾ ਮੋਹ ਵਿਕਾਰ ਸਾਰੇ ਜਾਣ ਛੱਡ, ਸਹਿੰਸਾ ਸ਼ੱਕ ਭਰਮ ਨਾ ਕੋਇ ਭੁਲਾਈਆ। ਤੇਰੀ ਆਤਮ ਪਰਮਾਤਮ ਰਹੇ ਨਾ ਅੱਡ, ਵੱਖਰਾ ਘਰ ਨਾ ਕੋਇ ਬਣਾਈਆ। ਧਰਮ ਨਿਸ਼ਾਨਾ ਦੋ ਜਹਾਨਾਂ ਇਕੋ ਗੱਡ, ਗਾਡ ਖ਼ੁਦਾ ਵਾਹਿਗੁਰੂ ਰਾਮ ਆਪਣਾ ਨਾਮ ਸਮਝਾਈਆ। ਭਗਤ ਸੁਹੇਲੇ ਗੁਰਮੁਖ ਲੱਭ, ਮਾਨਵ ਜਾਤੀ ਖੋਜ ਖੁਜਾਈਆ। ਸੰਸਾ ਰੋਗ ਮੇਟ ਝੱਬ, ਨਿਰਗੁਣ ਹੋ ਕੇ ਪੜਦਾ ਲਾਹੀਆ। ਮਨ ਵਾਸਨਾ ਬਦੀ ਰਹੇ ਨਾ ਕੋਈ ਬਦ, ਬਦਕਾਰੀ ਅੰਦਰੋਂ ਦੇਣੀ ਕਢਾਈਆ। ਸਚ ਦਵਾਰ ਦਾ ਦੇਣਾ ਪਦ, ਪਦਮਾਂ ਵਿਚੋਂ ਗੁਰਮੁਖ ਆਪ ਤਰਾਈਆ। ਤੇਰਾ ਦਰਸ ਹੋਵੇ ਸਦਾ ਉਪਰ ਸ਼ਾਹਰਗ, ਸ਼ਹਿਨਸ਼ਾਹ ਹੋ ਕੇ ਜਲਵਾ ਨੂਰ ਕਰ ਰੁਸ਼ਨਾਈਆ। ਸੜਨਾ ਪਏ ਨਾ ਕਲਜੁਗ ਅੱਗ ਤੱਤੀ ਵਾ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸੂਰੇ ਸਰਬਗ, ਸਮਰਥ ਆਪਣਾ ਫੇਰਾ ਪਾਈਆ। ਸਤਿ ਧਰਮ ਕਹੇ ਪ੍ਰਭ ਕਲਜੁਗ ਅੰਤ ਕਰ ਪੜਤਾਲ,
ਲੱਖ ਚੁਰਾਸੀ ਜੀਵ ਜੰਤ ਵੇਖ ਵਖਾਈਆ। ਸ੍ਰਿਸ਼ਟ ਸਬਾਈ ਹੋਈ ਬੇਹਾਲ, ਬਿਹਬਲ ਹੋ ਕੇ ਦਏ ਦੁਹਾਈਆ। ਲੇਖੇ ਲੱਗੇ ਕਿਸੇ ਨਾ ਘਾਲ, ਘਾਇਲ ਹੋ ਕੇ ਮਾਰਨ ਧਾਹੀਂਆ। ਸਭ ਦੇ ਸਿਰ ਤੇ ਕੂਕੇ ਕਾਲ, ਕਲਮਾ ਸਕੇ ਨਾ ਕੋਇ ਬਚਾਈਆ। ਮਾਇਆ ਮਮਤਾ ਪਿਆ ਜੰਜਾਲ, ਜਮ ਕੀ ਫਾਸ ਨਾ ਕੋਇ ਤੁੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਦਾ ਦਿੰਦੇ ਸਰਬ ਅਹਿਵਾਲ, ਤੇਰਾ ਹੁਕਮ ਨਾ ਕੋਇ ਸਮਝਾਈਆ। ਕਾਹਨ ਮੰਨਦੇ ਜਿਹੜਾ ਖੇਲਦਾ ਰਿਹਾ ਨਾਲ ਗਵਾਲ, ਧੁਰ ਦੇ ਕਾਹਨ ਤੈਨੂੰ ਸੀਸ ਨਾ ਕੋਇ ਝੁਕਾਈਆ। ਅੱਖਰਾਂ ਵਾਲਾ ਦਿੰਦੇ ਸਰਬ ਪੈਗ਼ਾਮ, ਸਚ ਤਲਾਸ਼ ਵਡ ਅਮਾਮ ਨਾ ਕੋਇ ਜਣਾਈਆ। ਸ਼ਰਅ ਵਿਚ ਕਰਨ ਤੈਨੂੰ ਸਰਬ ਬਦਨਾਮ, ਮਾਇਆ ਮਮਤਾ ਨਾਲ ਰਲਾਈਆ। ਕਲਜੁਗ ਅੰਤ ਪਰਗਟ ਹੋ ਸ੍ਰੀ ਭਗਵਾਨ, ਭਾਗ ਭਗਤਾਂ ਦੇ ਜਣਾਈਆ। ਮੈਨੂੰ ਸਮਝੇ ਕੋਈ ਨਾ ਅਵਾਮ, ਆਮ ਕਹਿ ਸਕੇ ਕੋਇ ਨਾ ਰਾਈਆ। ਗੁਰਮੁਖ ਬੰਦੀਖ਼ਾਨੇ ਵਿਚੋਂ ਕੱਢ ਗੁਲਾਮ, ਲੱਖ ਚੁਰਾਸੀ ਜ਼ੰਜੀਰ ਦੇਣਾ ਤੁੜਾਈਆ। ਆਵਣ ਜਾਵਣ ਝਗੜਾ ਮੇਟ ਤਮਾਮ, ਤਮਅ ਦੀ ਲੋੜ ਨਾ ਕੋਇ ਰਖਾਈਆ। ਕਲਜੁਗ ਕੂੜ ਅੰਧੇਰੀ ਮੇਟ ਸ਼ਾਮ, ਸ਼ਮ੍ਹਾਂ ਨਾਮ ਘਰ ਘਰ ਦੀਪਕ ਜੋਤ ਕਰ ਰੁਸ਼ਨਾਈਆ। ਤੇਰੇ ਕ਼ਦਮਾਂ ਉਤੇ ਪਰਨਾਮ, ਸਜਦਿਆਂ ਵਿਚ ਦਿਆਂ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰਾ ਦੇਣਾ ਸੁਹਾਈਆ। ਸਤਿ ਧਰਮ ਕਹੇ ਮੇਰੇ ਪ੍ਰੀਤਮ ਚੋਜੀ, ਚੋਜ ਨਿਰਾਲਾ ਦੇ ਵਖਾਈਆ। ਲੱਖ ਚੁਰਾਸੀ ਅੰਤਰ ਅੰਤਰ ਆਤਮ ਬਣ ਖੋਜੀ, ਖੋਜਤ ਖੋਜਤ ਵੇਖ ਵਖਾਈਆ। ਤੇਰੀ ਧਾਰ ਜਾਣੇ ਕੋਈ ਨਾ ਜੋਗੀ, ਰਿਖੀਆਂ ਮੁਨੀਆਂ ਹੱਥ ਕਿਸੇ ਨਾ ਆਈਆ। ਪਾਵੇ ਭੇਵ ਕੋਇ ਨਾ ਬੋਧੀ, ਲੱਖ ਚੁਰਾਸੀ ਸੇਜਾ ਰਹੀ ਹੰਢਾਈਆ। ਦੀਨ ਦੁਨੀ ਜਗਤ ਵਾਸਨਾ ਹੋਈ ਰੋਗੀ, ਦੁੱਖ ਦਾਰੂ ਨਾ ਕੋਇ ਜਣਾਈਆ। ਝਗੜਾ ਪਿਆ ਲੋਕ ਪਰਲੋਕੀ, ਸਲੋਕ ਸਚ ਨਾ ਕੋਇ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਰਖ ਕੇ ਗਏ ਓਟੀ, ਓਟ ਅਕਾਲ ਇਕ ਜਣਾਈਆ। ਤੂੰ ਕਾਇਆ ਮੰਦਰ ਸਭ ਦੇ ਅੰਦਰ ਵਸੇਂ ਚੜ੍ਹ ਕੇ ਚੋਟੀ, ਚੋਟ ਸ਼ਬਦ ਨਗਾਰਾ ਆਪ ਲਗਾਈਆ। ਗੁਰਮੁਖਾਂ ਅੰਦਰ ਰਹਿਣ ਨਾ ਦੇਣੀ ਵਾਸਨਾ ਖੋਟੀ, ਖੋਟਿਆਂ ਤੋਂ ਖਰੇ ਲੈਣੇ ਬਣਾਈਆ। ਆਤਮ ਧਾਰ ਤੇਰੀ ਗੋਤੀ, ਗੋਤਮ ਬੁੱਧ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਲੈਣੀ ਉਠਾਈਆ। ਸਤਿ ਕਹੇ ਮੇਰੇ ਸਾਹਿਬ ਆਦਿ ਜੁਗਾਦੀ ਸਦਾ ਹਾਜ਼ਰ, ਹਜ਼ੂਰ ਤੇਰੀ ਵਡ ਵਡਿਆਈਆ। ਸਤਿਜੁਗ ਸਾਚਾ ਬਣ ਤਾਜਰ, ਵਸਤ ਅਮੋਲਕ ਇਕ ਵਰਤਾਈਆ। ਕਲਜੁਗ ਕੂੜੀ ਕਿਰਿਆ ਕਰ ਕ਼ਾਤਲ, ਨਾਮ ਖੰਡਾ ਇਕ ਚਮਕਾਈਆ। ਜਲਵਾ ਨੂਰ ਦੇ ਬਾਤਨ, ਪੜਦਾ ਓਹਲਾ ਆਪ ਉਠਾਈਆ। ਨਿਜ ਘਰ ਆਤਮ ਰਖ ਵਾਸਣ, ਸਚ ਦਵਾਰੇ ਸੋਭਾ ਪਾਈਆ। ਨਿਰਗੁਣ ਨੂਰ ਜੋਤ ਹੋਵੇ ਪਰਕਾਸ਼ਣ, ਅੰਧ ਅੰਧੇਰਾ ਦੇਣਾ ਗਵਾਈਆ। ਜਨ ਭਗਤ ਸੁਹੇਲਾ ਬਣੇ ਤੇਰਾ ਦਾਸੀ ਦਾਸਣ, ਸੇਵਕ ਹੋ ਕੇ ਸੇਵ ਕਮਾਈਆ। ਮੰਜ਼ਲ ਰਹੇ ਨਾ ਪ੍ਰਿਥਮੀ ਆਕਾਸ਼ਣ, ਗਗਨ ਗਗਨੰਤਰ ਚਰਨਾਂ ਹੇਠ ਦਬਾਈਆ। ਸਚਖੰਡ ਦਵਾਰੇ ਦੇਣਾ ਹੱਕ ਨਿਵਾਸਣ, ਨਿਵਾਸ ਅਸਥਾਨ ਇਕੋ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰਵਾਨ ਖ਼ੁਸ਼ੀ ਮਨਾਈਆ। ਸਤਿ ਕਹੇ ਪ੍ਰਭ ਸਭ ਦਾ ਵੇਖ ਗ੍ਰਹਿ, ਬਚਿਆ ਰਹਿਣ ਕੋਇ ਨਾ ਪਾਈਆ। ਜੁਗ ਚੌਕੜੀ ਤੇਰਾ ਮੰਨੇ ਭੈ, ਭਾਉ ਆਪਣਾ ਦੇ ਦ੍ਰਿੜਾਈਆ। ਕਲਜੁਗ ਅੰਤਮ ਕਰ ਖੈ, ਖ਼ਾਲਸ ਸਤਿਜੁਗ ਲੈ ਪਰਗਟਾਈਆ। ਜੋ ਇਕੋ ਨਾਮ ਤੇਰਾ ਲਏ, ਦੀਨ
ਦੁਨੀ ਦੇ ਸਮਝਾਈਆ। ਕੂੜੇ ਵਹਿਣ ਕਦੇ ਨਾ ਵਹੇ, ਧੁਰ ਦੀ ਧਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਤਿ ਧਰਮ ਕਹੇ ਪ੍ਰਭ ਕਲਜੁਗ ਅੰਤਮ ਕਰ ਸੌਦਾ ਸੱਚਾ, ਕਾਚੀ ਵੰਡ ਨਾ ਕੋਇ ਵੰਡਾਈਆ। ਸਤਿਜੁਗ ਉਠਾ ਆਪਣਾ ਬੱਚਾ, ਧਰਤੀ ਮਾਈ ਸੋਭਾ ਪਾਈਆ। ਆਪਣਾ ਮਾਰਗ ਦੱਸ ਅੱਛਾ, ਅੱਛੀ ਤਰ੍ਹਾਂ ਦ੍ਰਿੜਾਈਆ। ਕਲਜੁਗ ਰੈਣ ਅੰਧੇਰੀ ਮਿਟੇ ਮੱਸਾ, ਨੂਰੀ ਚੰਦ ਦੇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਕੁਛ ਤੇਰੇ ਦਿਸੇ ਹੱਥਾ, ਦੂਜਾ ਨਜ਼ਰ ਕੋਇ ਨਾ ਆਈਆ। ਸਤਿ ਧਰਮ ਕਹੇ ਪ੍ਰਭ ਉਠ ਵੇਖ ਆਪਣੇ ਭਗਤ, ਕੋਟਾਂ ਵਿਚੋਂ ਥੋੜੇ ਨਜ਼ਰੀ ਆਈਆ। ਜਿਨ੍ਹਾਂ ਨੂੰ ਤਾਅਨੇ ਦੇਵੇ ਜਗਤ, ਮਿਹਣਿਆਂ ਵਿਚ ਲੋਕਾਈਆ। ਉਹਨਾਂ ਤੇਰਾ ਭਰੋਸਾ ਇਕੋ ਫ਼ਕ਼ਤ, ਫ਼ਿਕਰਾ ਆਪਣਾ ਦੇ ਸਮਝਾਈਆ। ਜਿਨ੍ਹਾਂ ਕਰਕੇ ਨਿਰਗੁਣ ਸਰਗੁਣ ਹੋ ਕੇ ਆਇਉਂ ਪਰਤ, ਪਤਿਪਰਮੇਸ਼ਵਰ ਹੋ ਕੇ ਰੂਪ ਵਟਾਈਆ। ਉਹਨਾਂ ਦਾ ਲਾ ਲੇਖੇ ਜਨਮ ਬਰਥ, ਡੇ ਨਾਈਟ ਵੰਡ ਨਾ ਕੋਇ ਵੰਡਾਈਆ। ਸਾਚੇ ਪ੍ਰੇਮ ਨਾਲ ਕਰ ਅਰਥ, ਦੂਜਾ ਰਾਹ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਪੂਰੀ ਕਰ ਸ਼ਰਤ, ਕ਼ੌਲ ਇਕ਼ਰਾਰ ਤੋੜ ਨਿਭਾਈਆ। ਸਤਿ ਕਹੇ ਪ੍ਰਭ ਜਨ ਭਗਤਾਂ ਦੇ ਆਪਣਾ ਨਾਮ ਨਿਧਾਨ, ਅੰਦਰੇ ਅੰਦਰ ਦੇ ਵਰਤਾਈਆ। ਮਿਲੇ ਅਗੰਮੀ ਜਾਮ, ਜ਼ਾਮਨ ਹੋ ਕੇ ਲਏ ਛੁਡਾਈਆ। ਪੂਰਨ ਹੋਏ ਕਾਮ, ਇਛਿਆ ਭਿਛਿਆ ਝੋਲੀ ਪਾਈਆ। ਸਾਚੇ ਮੰਦਰ ਕਰ ਬਿਸਰਾਮ, ਸਾਢੇ ਤਿੰਨ ਹੱਥ ਡੇਰਾ ਲਾਈਆ। ਤੂੰ ਘਟ ਨਿਵਾਸੀ ਸ੍ਰੀ ਭਗਵਾਨ, ਅਬਿਨਾਸ਼ੀ ਕਰਤਾ ਨਾਉਂ ਧਰਾਈਆ। ਤੇਰਾ ਝੁਲਦਾ ਰਿਹਾ ਸਦਾ ਨਿਸ਼ਾਨ, ਜੁਗ ਚੌਕੜੀ ਹੁਕਮੇਂ ਅੰਦਰ ਰਿਹਾ ਭਵਾਈਆ। ਜਨ ਭਗਤ ਸੁਹੇਲੇ ਸਾਚੀ ਦਰਗਾਹ ਕਰ ਪਰਵਾਨ, ਸਚਖੰਡ ਦਵਾਰੇ ਦੇ ਵਡਿਆਈਆ। ਜੋ ਤੇਰਾ ਨਾਉਂ ਕਲਜੁਗ ਅੰਤ ਸ੍ਰੀ ਭਗਵੰਤ ਸਤਿਜੁਗ ਧਾਰ ਅੰਦਰ ਗਾਉਂਦੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ੇਸ਼ ਆਪਣਾ ਰੰਗ ਚੜ੍ਹਾਈਆ।
੯ ਸਾਵਣ ਸ਼ਹਿਨਸ਼ਾਹੀ ਸੰਮਤ੨ ਬੀਬੀ ਅਜੈਬ ਕੌਰ ਦੇ ਗ੍ਰਹਿ ਪਿੰਡ ਬਾਠ ਜ਼ਿਲਾ ਅੰਮ੍ਰਿਸਰ
ਸਤਿ ਧਰਮ ਕਹੇ ਪ੍ਰਭ ਵੇਖ ਕਲਜੁਗ ਕੂੜੀ ਰੈਣ, ਅੰਧ ਅਗਿਆਨ ਜਗਤ ਲੋਕਾਈਆ। ਰਸਨਾ ਜਿਹਵਾ ਬੱਤੀ ਦੰਦ ਤੇਰੀ ਸਿਫ਼ਤ ਸਾਰੇ ਕਹਿਣ, ਅੱਖਰਾਂ ਵਾਲੇ ਢੋਲੇ ਗਾਈਆ। ਨਿਰਗੁਣ ਧਾਰ ਤੇਰਾ ਸਚ ਸਰੂਪ ਪੇਖੇ ਕੋਈ ਨਾ ਨਿਜ ਨੈਣ, ਗਿਆਨ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਮਾਇਆ ਮਮਤਾ ਮੋਹ ਵਿਕਾਰ ਨਾਤਾ ਜੁੜਿਆ ਸਾਕ ਸੱਜਣ ਭਾਈ ਭੈਣ, ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਨਾ ਕੋਇ ਮਨਾਈਆ। ਜਗਤ ਵਾਸਨਾ ਕਿਸੇ ਨਾ ਚੁਕਿਆ ਲੈਣ ਦੇਣ, ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਹਉਮੇਂ ਹੰਗਤਾ ਗੜ੍ਹ ਵਿਕਾਰੀ ਸਾਰੇ ਵਹਿਣ, ਸਾਚੀ ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ੀ ਨਰ ਨਰਾਇਣ, ਨਿਰਗੁਣ ਸਰਗੁਣ ਦੇ ਸਮਝਾਈਆ। ਸਤਿ ਧਰਮ ਕਹੇ ਵੇਖ ਪ੍ਰਭ, ਪਾਰਬ੍ਰਹਮ ਆਪਣਾ ਧਿਆਨ ਲਗਾਈਆ। ਅੰਮ੍ਰਿਤ ਝਿਰਨਾ ਝਿਰੇ ਨਾ ਕਿਸੇ ਨਭ, ਕਵਲ ਕਵਲ ਫੁੱਲ ਨਾ ਕੋਇ ਮਹਿਕਾਈਆ। ਜਗਤ ਵਿਕਾਰਾ ਸਭ ਨੂੰ ਰਿਹਾ ਦੱਬ, ਮਨ ਵਾਸਨਾ ਵਿਸ਼ਿਆਂ ਵਿਚ ਹਲਕਾਈਆ। ਸਾਚੀ ਮੰਜ਼ਲ ਚੁਕੇ
ਕੋਈ ਨਾ ਪੰਧ, ਚਾਰੇ ਖਾਣੀ ਚੁਰਾਸੀ ਵਿਚ ਭਵਾਈਆ। ਸਤਿ ਸਵਾਮੀ ਅੰਤਰਜਾਮੀ ਨਿਰਗੁਣ ਨਿਰਵੈਰ ਤੇਰਾ ਗਾਵੇ ਕੋਈ ਨਾ ਛੰਦ, ਗੁਰ ਅਵਤਾਰਾਂ ਪੈਗ਼ੰਬਰਾਂ ਢੋਲੇ ਗਾ ਕੇ ਸ਼ੁਕਰ ਮਨਾਈਆ। ਸਚਖੰਡ ਦਵਾਰੇ ਤੇਰਾ ਮਾਣੇ ਕੋਈ ਨਾ ਸਚ ਆਨੰਦ, ਰਸਨਾ ਜਿਹਵਾ ਚਖ ਚਖ ਰਸ ਦੀਨ ਦੁਨੀ ਖ਼ੁਸ਼ੀ ਵਖਾਈਆ। ਸਤਿ ਜੋਤ ਪਰਕਾਸ਼ ਜਲਵਾ ਨੂਰ ਤੱਕੇ ਕੋਈ ਨਾ ਚੰਦ, ਜੋਤੀ ਜੋਤ ਨਾ ਡਗਮਗਾਈਆ। ਆਵਣ ਜਾਵਣ ਪਤਿਤ ਪਾਵਨ ਬਿਨ ਤੇਰੀ ਕਿਰਪਾ ਮੁਕੇ ਕੋਈ ਨਾ ਪੰਧ, ਗੇੜੇ ਵਿਚੋਂ ਗੇੜਾ ਬਾਹਰ ਨਾ ਕੋਇ ਕਢਾਈਆ। ਨਾਮ ਨਿਧਾਨ ਸ੍ਰੀ ਭਗਵਾਨ ਕਾਇਆ ਮੰਦਰ ਅੰਦਰ ਵਜਾਏ ਨਾ ਕੋਈ ਮਰਦੰਗ, ਨਾਮ ਤਰਾਨਾ ਹੱਕ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਸਤਿ ਧਰਮ ਕਹੇ ਪ੍ਰਭ ਕਲਜੁਗ ਕੂੜਾ ਕਰਦਾ ਆਪਣਾ ਜ਼ੋਰ, ਜੋਰੂ ਜ਼ਰ ਰਿਹਾ ਕੁਰਲਾਈਆ। ਲੱਖ ਚੁਰਾਸੀ ਮਿੱਠਾ ਰਸ ਹੋਇਆ ਕੌੜ, ਅੰਮ੍ਰਿਤ ਵਿਖ ਸਰਬ ਗਿਆ ਬਦਲਾਈਆ। ਦ੍ਰਿਸ਼ਟੀ ਵਾਸਨਾ ਸ੍ਰਿਸ਼ਟੀ ਰਹੀ ਦੌੜ, ਮਨ ਚੰਚਲ ਸਭ ਨੂੰ ਰਿਹਾ ਭਵਾਈਆ। ਤੇਰਾ ਨੂਰ ਹਾਜ਼ਰ ਹਜ਼ੂਰ ਤੱਕੇ ਨਾ ਕੋਈ ਕਰ ਕੇ ਗ਼ੌਰ, ਗਹਿਰ ਗੰਭੀਰ ਤੇਰਾ ਭੇਵ ਕੋਇ ਨਾ ਪਾਈਆ। ਸਾਚੇ ਮੰਦਰ ਮਨਾਰ ਸ਼ਬਦ ਅਗੰਮੀ ਲਾਏ ਕੋਈ ਨਾ ਪੌੜ, ਮੰਜ਼ਲ ਚੜ੍ਹ ਕੇ ਹੱਕ ਹਕ਼ੀਕ਼ਤ ਵਾਲਾ ਨਾਅਰਾ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਤੇਰੀ ਸਰਨ ਮਿਲੇ ਸਰਨਾਈਆ। ਸਤਿ ਕਹੇ ਪ੍ਰਭ ਵੇਖ ਗੁਰਮੁਖ ਸਾਚੇ ਸਿੱਖ, ਲੋਕਮਾਤ ਧਿਆਨ ਲਗਾਈਆ। ਬਿਨ ਤੇਰੀ ਕਿਰਪਾ ਨਾਮ ਪਾਏ ਕੋਇ ਨਾ ਭਿੱਖ, ਭਿਖਸ਼ੂ ਵੇਖੀ ਜਗਤ ਲੋਕਾਈਆ। ਜਿਨ੍ਹਾਂ ਦਾ ਗੋਬਿੰਦ ਸ਼ਬਦੀ ਧਾਰ ਲੇਖਾ ਗਿਆ ਲਿਖ, ਜਗਤ ਬੁਧੀ ਕੰਮ ਕਿਸੇ ਨਾ ਆਈਆ। ਜਗਤ ਲੋਚਨ ਕਿਸੇ ਨਾ ਪਏ ਦਿਸ, ਨਜ਼ਰ ਬੇਨਜ਼ੀਰ ਸਭ ਦੀ ਦਏ ਬਦਲਾਈਆ। ਤੂੰ ਆਦਿ ਜੁਗਾਦੀ ਜ਼ਾਮਨ ਮਾਲਕ ਪ੍ਰਿਤਪਾਲਕ ਇੱਕ, ਏਕੰਕਾਰ ਪਰਵਰਦਿਗਾਰ ਸਾਂਝਾ ਯਾਰ ਇਕ ਅਖਵਾਈਆ। ਨਾਮ ਭੰਡਾਰਾ ਅੰਮ੍ਰਿਤ ਰਸ ਦੇ ਮਿੱਠ, ਅਨਡਿੱਠ ਅਗੰਮੀ ਧਾਰ ਆਪ ਵਰਤਾਈਆ। ਹਰ ਘਟ ਮੌਲੇ ਸਵਾਮੀ ਹੋ ਕੇ ਵਸ ਚਿਤ, ਚਿਤਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਤੇਰਾ ਦਰਸ਼ਨ ਹੋਵੇ ਨਿਤ, ਨਿਜ ਨੈਣ ਕਰ ਰੁਸ਼ਨਾਈਆ। ਆਤਮ ਪਰਮਾਤਮ ਕਰ ਸਾਚਾ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਤੂੰ ਭਗਤ ਸੁਹੇਲਾ ਅਗੰਮੜਾ ਪਿਤ, ਪਤਿਪਰਮੇਸ਼ਵਰ ਪੁਰਖ ਅਕਾਲ ਤੇਰੇ ਹੱਥ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਝੋਲੀ ਡਾਹੀਆ। ਸਤਿ ਕਹੇ ਮੈਂ ਤੇਰੀ ਕਿਰਪਾ ਲਵਾਂ ਮਾਤ ਅੰਗੜਾਈ, ਸਵਾਧਾਨ ਹੋ ਕੇ ਦਿਆਂ ਜਣਾਈਆ। ਕਲਜੁਗ ਕੂੜੀ ਕਿਰਿਆ ਮਿਟਾ ਸ਼ਾਹੀ, ਦੁਰਮਤ ਮੈਲ ਰਹੇ ਮਾਤ ਨਾ ਰਾਈਆ। ਜਨ ਭਗਤਾਂ ਅੰਦਰ ਤੇਰੇ ਪ੍ਰੇਮ ਦੀ ਵੱਜੇ ਵਧਾਈ, ਦਿਵਸ ਰੈਣ ਖ਼ੁਸ਼ੀਆਂ ਅੰਦਰ ਢੋਲੇ ਗਾਈਆ। ਸਾਚਾ ਮੰਗਲਾਚਾਰ ਹੋਵੇ ਥਾਉਂ ਥਾਈਂ, ਥਾਨ ਥਨੰਤਰ ਸਰਬ ਨਿਰੰਤਰ ਅੰਤਰ ਮੰਤਰ ਆਪਣਾ ਦੇਣਾ ਸਮਝਾਈਆ। ਗੁਰਮੁਖਾਂ ਨਿਰਗੁਣ ਧਾਰ ਪਕੜੀਂ ਬਾਹੀਂ, ਸ਼ਬਦ ਵਿਚੋਲੇ ਆਪਣੀ ਦਇਆ ਕਮਾਈਆ। ਸੰਤ ਸੁਹੇਲੇ ਤੇਰੇ ਪਾਂਧੀ ਰਾਹੀ, ਦਿਵਸ ਰੈਣ ਭੱਜਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈ, ਬੇਨਜ਼ੀਰ ਆਪਣੀ ਅੱਖ ਖੁਲ੍ਹਾਈਆ। ਸਤਿ ਧਰਮ ਕਹੇ ਪ੍ਰਭੂ ਕੂੜ ਕੁੜਿਆਰ ਮਿਟਾ ਦੇ ਸੋਚ, ਸੋਚ ਸਮਝ ਆਪਣੀ ਦੇ ਬਦਲਾਈਆ। ਤੇਰੇ ਦਰਸ਼ਨ ਨੂੰ ਨੇਤਰ ਰਹੇ ਲੋਚ, ਲੋਚਾ ਸਭ ਦੀ
ਪੂਰ ਕਰਾਈਆ। ਮਾਇਆ ਮਮਤਾ ਮੋਹ ਵਿਕਾਰ ਵਧ ਗਿਆ ਬਹੁਤ, ਸਦੀ ਚੌਧਵੀਂ ਚਾਰੋਂ ਕੁੰਟ ਰਿਹਾ ਕੁਰਲਾਈਆ। ਏਕਾ ਆਪਣਾ ਨਾਮ ਸੁਣਾ ਦੇ ਸਚ ਸਲੋਕ, ਸੋਹਲੇ ਢੋਲੇ ਜਿਸ ਦੀ ਸਿਫ਼ਤ ਸਾਲਾਹੀਆ। ਤੇਰਾ ਭਾਣਾ ਕੋਈ ਨਾ ਸਕੇ ਰੋਕ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਰਖ ਕੇ ਤੇਰੀ ਓਟ, ਨਿਉਂ ਨਿਉਂ ਲਾਗਣ ਪਾਈਆ। ਤੂੰ ਨਿਰਗੁਣ ਧਾਰ ਏਕੰਕਾਰ ਵਿਚ ਸੰਸਾਰ ਪਰਕਾਸ਼ ਕਰ ਨਿਰਮਲ ਜੋਤ, ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਜਲਵਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਖ਼ੁਮਾਰੀ ਦੇ ਮਦਹੋਸ਼, ਸਚ ਪਿਆਲਾ ਮਧੁਰ ਜਾਮ ਪਿਆਈਆ। ਸਚ ਧਰਮ ਕਹੇ ਪ੍ਰਭ ਨਾਮ ਖ਼ੁਮਾਰੀ ਦੇ ਦੇ ਮਸਤੀ, ਮਸਤ ਮਸਤਾਨੇ ਦੇ ਬਣਾਈਆ। ਤੂੰ ਆਦਿ ਜੁਗਾਦੀ ਮਾਲਕ ਫ਼ਰਸ਼ੀ ਅਰਸ਼ੀ, ਅਰਸ਼ੇ ਆਜ਼ਮ ਆਪਣਾ ਡੇਰਾ ਲਾਈਆ। ਤੇਰਾ ਖੇਲ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਚਲਾਉਂਦੇ ਰਹੇ ਬਣ ਕੇ ਦਰਦੀ, ਦੀਨਾਂ ਅਨਾਥਾਂ ਹੋ ਸਹਾਈਆ। ਸਚ ਦਵਾਰ ਏਕੰਕਾਰ ਠਾਂਡੇ ਦਰਬਾਰ ਇਕੋ ਅਰਜ਼ੀ, ਆਜਜ਼ ਹੋ ਕੇ ਸੀਸ ਨਿਵਾਈਆ। ਚਾਰ ਵਰਨ ਅਠਾਰਾਂ ਬਰਨ ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਮੇਟ ਅੰਧੇਰ ਗਰਦੀ, ਗਰਦਸ਼ ਆਪਣੀ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿ ਧਰਮ ਕਹੇ ਪ੍ਰਭੂ ਮੈਂ ਰੋ ਰੋ ਦੱਸਾਂ ਹਾਲ, ਨੇਤਰ ਨੈਣਾਂ ਨੀਰ ਵਹਾਈਆ। ਚਾਰੋਂ ਕੁੰਟ ਹੋਈ ਬੇਹਾਲ, ਰਾਓ ਰੰਕ ਰਹੇ ਕੁਰਲਾਈਆ। ਸਾਚੀ ਵਸਤ ਨਾਮ ਧਨ ਕਿਸੇ ਨਾ ਦਿਸੇ ਨਾਲ, ਮਨ ਦੀ ਨਾਲਿਸ਼ ਸਭ ਨੂੰ ਰਹੀ ਸਤਾਈਆ। ਬਿਨ ਹਰਿ ਨਾਮੇ ਹੋਏ ਕੰਗਾਲ, ਦੌਲਤ ਦੁਨੀ ਚਲੇ ਨਾ ਕੋਇ ਚਤੁਰਾਈਆ। ਤ੍ਰੈਗੁਣ ਮਾਇਆ ਪਿਆ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਕਾਇਆ ਮੰਦਰ ਅੰਦਰ ਸ਼ਬਦ ਸਰੂਪੀ ਵੱਜੇ ਕੋਈ ਨਾ ਤਾਲ, ਢੋਲਕ ਛੈਣੇ ਸਰਬ ਰਹੇ ਖੜਕਾਈਆ। ਬਿਨ ਤੇਰੀ ਕਿਰਪਾ ਅੰਮ੍ਰਿਤ ਆਤਮ ਨਿਝਰ ਝਿਰਨਾ ਦਏ ਨਾ ਕੋਇ ਪਿਆਲ, ਬੂੰਦ ਸਵਾਂਤੀ ਸਤਿ ਸਤਿ ਨਾ ਕੋਇ ਟਪਕਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਮੁਰੀਦਾਂ ਪੁੱਛੇ ਨਾ ਕੋਈ ਹਾਲ, ਮੁਰਸ਼ਦ ਹੋ ਕੇ ਫੇਰਾ ਨਾ ਕੋਇ ਪਾਈਆ। ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟ ਸਬਾਈ ਸਿਰ ਤੇ ਕੂਕੇ ਕਾਲ, ਕਾਲਖ ਟਿੱਕਾ ਮਸਤਕ ਧੋਵੇ ਕੋਇ ਨਾ ਸ਼ਾਹੀਆ। ਪਰਵਰਦਿਗਾਰ ਸਾਂਝੇ ਯਾਰ ਤੇਰਾ ਜਲਵਾ ਨੂਰ ਤੱਕੇ ਨਾ ਕੋਇ ਜਮਾਲ, ਮੁਕਾਮੇ ਹੱਕ ਲਾਸ਼ਰੀਕ ਤੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਸਮਰਥ, ਤੇਰੀ ਮਹਿੰਮਾ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਅਕਥ, ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤਰੇਤਾ ਦੁਆਪਰ ਕਲਜੁਗ ਪਤਾ ਮਾਰਗ ਗਏ ਦੱਸ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਨਾਮ ਸੰਦੇਸ਼ਾ ਦੇਵੇ ਸਚ, ਭਗਤ ਭਗਵਾਨ ਨੌਜਵਾਨ ਮਰਦ ਮਰਦਾਨ ਨਿਰਗੁਣ ਧਾਰ ਖੋਲ੍ਹ ਅੱਖ, ਸੰਤ ਸੁਹੇਲੇ ਗੁਰੂ ਗੁਰ ਚੇਲੇ ਕਰ ਆਪਣੇ ਵਸ, ਗੁਰਮੁਖ ਗੁਰਸਿਖ ਸੱਜਣ ਨਾਮ ਪਦਾਰਥ ਦੇ ਅਗੰਮੀ ਵਥ, ਸੂਫ਼ੀ ਸੰਤ ਫ਼ਕੀਰ ਤੇਰਾ ਗਾਵਣ ਜਸ, ਢੋਲਾ ਸੋਹਲਾ ਰਾਗ ਨਾਦ ਵਿਚ ਬ੍ਰਹਿਮਾਦ ਸਿਫ਼ਤੀ ਸਿਫ਼ਤ ਸਾਲਾਹੀਆ। ਸਤਿ ਧਰਮ ਕਹੇ ਪ੍ਰਭ ਮੇਟ ਦੇ ਸਗਲੀ ਚਿੰਦ, ਚਿੰਤਾ ਚਿਖਾ ਰਹੇ ਨਾ ਰਾਈਆ। ਭਗਤ ਸੁਹੇਲੇ ਬਣਾ ਆਪਣੀ ਬਿੰਦ, ਬਿੰਦਰਾਬਨ ਜਾਣ ਦਾ ਲੇਖਾ ਦੇ ਮੁਕਾਈਆ। ਤੂੰ ਦਾਤਾ ਦਾਨੀ ਗਹਿਰ ਗੰਭੀਰ ਗੁਣੀ ਗਹਿੰਦ, ਪਾਰਬ੍ਰਹਮ ਬੇਅੰਤ ਅੰਤ ਤੇਰਾ ਕਹਿਣ ਕੋਇ ਨਾ ਪਾਈਆ। ਤੂੰ ਅਗੰਮ ਅਥਾਹ ਡੂੰਘਾ ਸਾਗਰ ਸਮੁੰਦ, ਜਲ ਥਲ ਤੇਰੀ ਖੇਲ ਇਕੋ ਨਜ਼ਰੀ ਆਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਗ ਲਗਾ ਜੀਉ ਪਿੰਡ, ਬ੍ਰਹਿਮੰਡ ਖੰਡ ਵੱਜਦੀ ਰਹੇ ਵਧਾਈਆ। ਸਤਿ ਧਰਮ ਕਹੇ ਮੇਰੇ ਸਾਹਿਬ ਸਰਬ ਕਲਾ ਭਰਪੂਰ, ਸਵਾਮੀ ਅੰਤਰਜਾਮੀ ਤੇਰੀ ਬੇਪਰਵਾਹੀਆ। ਆਪਣਾ ਜੋਤੀ ਦੇ ਦੇ ਨੂਰ, ਨੂਰ ਨੁਰਾਨਾ ਕਰ ਰੁਸ਼ਨਾਈਆ। ਕਲਜੁਗ ਮੇਟ ਦੇ ਕੂੜੋ ਕੂੜ, ਕੂੜ ਕੁੜਿਆਰ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਬਖ਼ਸ਼ੀਂ ਚਰਨ ਧੂੜ, ਟਿੱਕਾ ਮਸਤਕ ਨਾਮ ਰਮਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਨਾਮ ਅਮੋਲਕ ਵਸਤ ਦੇਣੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰਾ ਸ਼ਬਦੀ ਹੁਕਮ ਸਚ ਦਸਤੂਰ, ਹੁਕਮੇਂ ਅੰਦਰ ਹੁਕਮ ਦੇ ਬਦਲਾਈਆ।
੯ ਸਾਵਣ ਸ਼ਹਿਨਸ਼ਾਹੀ ਸੰਮਤ ੨ ਕੁੰਦਨ ਸਿੰਘ ਦੇ ਗ੍ਰਹਿ ਪਿੰਡ ਮਾਲ ਚੱਕ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਰੋਂਦੇ ਕਲਜੁਗ ਜੀਵ ਜੰਤ, ਧੀਰਜ ਧੀਰ ਨਜ਼ਰ ਕੋਇ ਨਾ ਆਈਆ। ਮਾਇਆ ਮਮਤਾ ਗੜ੍ਹ ਬਣਿਆ ਹਉਮੇ ਹੰਗਤ, ਪਾਰਬ੍ਰਹਮ ਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਸਾਚਾ ਦਿਸੇ ਕੋਈ ਨਾ ਸੰਤ, ਸਤਿ ਸਤਿਵਾਦ ਸ਼ਬਦ ਅਨਾਦ ਨਾ ਕੋਇ ਜਣਾਈਆ। ਬੋਧ ਅਗਾਧ ਨਜ਼ਰ ਨਾ ਆਏ ਕੋਈ ਪੰਡਤ, ਨਿਰਅੱਖਰ ਨਾਮ ਨਾ ਕੋਇ ਜਣਾਈਆ। ਆਤਮ ਪਰਮਾਤਮ ਮੇਲਾ ਹੋਏ ਨਾ ਸਾਚੇ ਕੰਤ, ਪੁਰਖ ਅਬਿਨਾਸ਼ੀ ਘਟ ਨਿਵਾਸੀ ਤੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਮੇਟ ਨਿੰਦਕ, ਚੁਗ਼ਲੀ ਅੰਦਰੋਂ ਦੇ ਕਢਾਈਆ। ਸਤਿ ਧਰਮ ਕਹੇ ਪ੍ਰਭ ਦੀਨ ਦੁਨੀ ਲੱਗਾ ਦੁੱਖ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਗ਼ਰੀਬ ਨਿਮਾਣਿਆਂ ਮੇਟੇ ਕੋਇ ਨਾ ਭੁੱਖ, ਤ੍ਰਿਸ਼ਨਾ ਅੱਗ ਨਾ ਕੋਇ ਬੁਝਾਈਆ। ਸਚਖੰਡ ਨਿਵਾਸੀ ਸਚ ਦਵਾਰੇ ਕਿਉਂ ਬੈਠਾ ਲੁਕ, ਨਿਰਗੁਣ ਧਾਰ ਕਰ ਰੁਸ਼ਨਾਈਆ। ਸੰਤ ਸੁਹੇਲੇ ਤੇਰਾ ਦਰਸ਼ਨ ਕਰ ਕੇ ਹੋਣ ਖ਼ੁਸ਼, ਗ੍ਰਹਿ ਮੰਦਰ ਅੰਦਰ ਵੱਜੇ ਨਾਮ ਵਧਾਈਆ। ਸ਼ਬਦੀ ਹੁਕਮ ਦੇ ਫ਼ਰਮਾਨ ਕਿਉਂ ਹੋਇਉਂ ਚੁਪ, ਕਲਮਾ ਇਕੋ ਇਕ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਝੂਠੀ ਧਾਰ ਬਦਲ ਦੇ ਰੁਖ਼, ਸਤਿਜੁਗ ਸਾਚਾ ਮਾਤਲੋਕ ਕਰ ਰੁਸ਼ਨਾਈਆ। ਸਫ਼ਲ ਕਰਾ ਜਨਣੀ ਕੁੱਖ, ਜਨ ਭਗਤ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਤਿ ਧਰਮ ਕਹੇ ਪ੍ਰਭ ਵੇਖ ਦੁਖੀ ਦੀਨ, ਅਨਾਥਾਂ ਹੋ ਸਹਾਈਆ। ਆਪਣਾ ਮਾਰਗ ਦੱਸ ਮਹੀਨ, ਰਹਿਬਰ ਹੋ ਕੇ ਰਸਤਾ ਇਕ ਪਰਗਟਾਈਆ। ਝਗੜਾ ਰਹੇ ਨਾ ਨਰ ਮਦੀਨ, ਮੁੱਦਾ ਮਾਲਕ ਇਕੋ ਦੇ ਸਮਝਾਈਆ। ਤੇਰਾ ਹੁਕਮ ਕਰਨ ਸਰਬ ਤਸਲੀਮ, ਸਿਰ ਸਕੇ ਨਾ ਕੋਇ ਉਠਾਈਆ। ਭਗਤ ਉਧਾਰਨਾ ਤੇਰੀ ਆਦਤ ਕ਼ਦੀਮ, ਕ਼ੁਦਰਤ ਦੇ ਮਾਲਕ ਕਰਮਾਂ ਦਾ ਲੇਖਾ ਦੇਣਾ ਚੁਕਾਈਆ। ਤੇਰਾ ਮਹੱਲ ਅਟਲ ਗ੍ਰਹਿ ਘਰ ਸ਼ਾਨੇ ਅਜ਼ੀਮ, ਨਿਰਗੁਣ ਨੂਰ ਤੇਰਾ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਨਾਮ ਦੀ ਦੇ ਇਕ ਤਾਲੀਮ, ਚਾਰ ਵਰਨ ਅਠਾਰਾਂ ਬਰਨ ਤੁਲਬੇ ਦੇ ਪੜ੍ਹਾਈਆ। ਸਤਿ ਧਰਮ ਕਹੇ ਪ੍ਰਭ ਸਾਚਾ ਦੱਸ ਦੇ ਸਾਂਝਾ ਨਾਉਂ, ਨਾਉਂ ਨਿਰੰਕਾਰ
ਆਪਣਾ ਭੇਵ ਖੁਲ੍ਹਾਈਆ। ਤੇਰਾ ਡੰਕਾ ਵੱਜੇ ਥਾਈਂ ਥਾਉਂ, ਬ੍ਰਹਿਮੰਡ ਖੰਡ ਕਰ ਸ਼ਨਵਾਈਆ। ਹੰਸ ਬੁਧੀ ਕਰ ਕਲਜੁਗ ਜੀਵ ਕਾਉਂ, ਕਾਗ ਰਹਿਣ ਕੋਇ ਨਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੇਰੇ ਹੱਥ ਨਿਆਉਂ, ਸਚ ਅਦਾਲਤ ਦੇ ਲਗਾਈਆ। ਜਨ ਭਗਤਾਂ ਬਣ ਕੇ ਮੀਤ ਸਿਰ ਰਖ ਠੰਡੀ ਛਾਉਂ, ਅਗਨੀ ਅੱਗ ਨਾ ਕੋਇ ਤਪਾਈਆ। ਬੇੜਾ ਪਾਰ ਕਰ ਸ਼ੌਹ ਦਰਿਆਉਂ, ਦਰ ਦਵਾਰਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਬਣ ਕੇ ਪਿਤਾ ਮਾਉਂ, ਬਾਲਕ ਅੰਞਾਣੇ ਹਰਿਜਨ ਆਪਣੀ ਗੋਦ ਬਹਾਈਆ। ਸਤਿ ਧਰਮ ਕਹੇ ਪ੍ਰਭ ਦੀਨ ਦੁਨੀ ਘੱਤੇ ਵਹੀਰ, ਵਾਹੋ ਦਾਹੀ ਜਗਤ ਲੋਕਾਈਆ। ਸਤਿ ਸਰੂਪੀ ਸਭ ਦੇ ਲੱਥੇ ਚੀਰ, ਓਢਣ ਨਜ਼ਰ ਕੋਇ ਨਾ ਆਈਆ। ਮਨ ਵਾਸਨਾ ਕੀਤਾ ਦਿਲਗੀਰ, ਚਿੰਤਾ ਚਿਖਾ ਨਾ ਕੋਇ ਬੁਝਾਈਆ। ਸਾਚਾ ਮੰਦਰ ਕਰੇ ਨਾ ਕੋਇ ਤਾਮੀਰ, ਬੁਨਿਆਦ ਆਦਿ ਸਮਝ ਕਿਸੇ ਨਾ ਆਈਆ। ਲੇਖਾ ਮੁਕੇ ਨਾ ਅਮੀਰ ਗ਼ਰੀਬ, ਸ਼ਾਹ ਸੁਲਤਾਨ ਰਾਓ ਰੰਕ ਇਕੋ ਰੰਗ ਨਾ ਕੋਇ ਰੰਗਾਈਆ। ਪੁਰਖ ਅਕਾਲ ਦੀਨ ਦਿਆਲ ਸਤਿਜੁਗ ਸਾਚੇ ਸ੍ਰਿਸ਼ਟੀ ਅੰਦਰ ਦੇ ਸਾਚੀ ਤਰਤੀਬ, ਤਰ੍ਹਾ ਤਰ੍ਹਾ ਨਾਲ ਸਮਝਾਈਆ। ਕਲਜੁਗ ਵੇਲਾ ਅੰਤ ਦਿਸੇ ਕ਼ਰੀਬ, ਨੇਰਨ ਨੇਰਾ ਹੋ ਕੇ ਕੂੜੀ ਕਿਰਿਆ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕਲਮਾ ਦੱਸ ਹਦੀਸ, ਹਜ਼ਰਤ ਹੋ ਕੇ ਹੱਕ ਕਰ ਪੜ੍ਹਾਈਆ। ਸਤਿ ਧਰਮ ਕਹੇ ਮੇਰੇ ਪਰਮ ਪੁਰਖ ਮਿਹਰਵਾਨ, ਮਹਿਬੂਬ ਤੇਰੀ ਓਟ ਰਖਾਈਆ। ਧਰਨੀ ਧਰਤ ਧਵਲ ਮਾਰ ਕੇ ਵੇਖ ਧਿਆਨ, ਧੌਲ ਰੋ ਰੋ ਮਾਰੇ ਧਾਈਆ। ਸ੍ਰਿਸ਼ਟੀ ਅੰਦਰ ਦ੍ਰਿਸ਼ਟੀ ਦਾ ਦਿਸੇ ਨਾ ਕੋਇ ਗਿਆਨ, ਵਿਸ਼ਵ ਵਿਸ਼ੇਸ਼ ਨਜ਼ਰ ਕੋਇ ਨਾ ਆਈਆ। ਬਿਨ ਤੇਰੀ ਕਿਰਪਾ ਕਲਜੁਗ ਕਾਇਆ ਕਰੇ ਨਾ ਕੋਇ ਕਲਿਆਣ, ਕੱਪੜ ਕੂੜ ਨਾ ਕੋਇ ਧਵਾਈਆ। ਚਾਰ ਕੁੰਟ ਦਹਿ ਦਿਸ਼ਾ ਮਨ ਵਾਸਨਾ ਭੱਜੇ ਵਾਂਗ ਸਵਾਨ, ਦਿਵਸ ਰੈਣ ਪੰਧ ਨਾ ਕੋਇ ਮੁਕਾਈਆ। ਬਿਨ ਤੇਰੀ ਕਿਰਪਾ ਤੇਰਾ ਕਰੇ ਨਾ ਕੋਇ ਧਿਆਨ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਆਣ, ਨਿਰਗੁਣ ਹੋ ਕੇ ਫੇਰਾ ਪਾਈਆ। ਸਤਿ ਧਰਮ ਕਹੇ ਪ੍ਰਭ ਕਲਜੁਗ ਕੂੜੀ ਕਿਰਿਆ ਵੇਖ ਲੇਖ, ਲੇਖਾ ਆਪਣਾ ਦੇ ਸਮਝਾਈਆ। ਮਾਇਆਧਾਰੀ ਵਧਿਆ ਭੇਖ, ਭੇਖਾਧਾਰੀ ਚਾਰੋਂ ਕੁੰਟ ਰਹੇ ਭਰਮਾਈਆ। ਸਾਚਾ ਦੱਸੇ ਨਾ ਕੋਈ ਦੇਸ, ਜਗਤ ਦਿਸ਼ਾ ਸਾਰੇ ਵੰਡ ਵੰਡਾਈਆ। ਤੂੰ ਆਦਿ ਜੁਗਾਦਿ ਸਦਾ ਰਹੇਂ ਹਮੇਸ਼, ਸਚਖੰਡ ਸਾਚੇ ਸੋਭਾ ਪਾਈਆ। ਦੋ ਜਹਾਨਾਂ ਨਰ ਨਰੇਸ਼, ਨਰ ਨਿਰੰਕਾਰਾ ਇਕ ਅਖਵਾਈਆ। ਸ਼ਬਦ ਸੁਨੇਹੜਾ ਹੁਕਮੀ ਦੂਤ ਅਗੰਮਾ ਭੇਜ, ਚਾਰ ਕੁੰਟ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਦੇ ਸੰਦੇਸ਼, ਕਲਜੁਗ ਸੰਧਿਆ ਦੇ ਬਦਲਾਈਆ। ਸਤਿ ਧਰਮ ਕਹੇ ਪ੍ਰਭ ਸਤਿਜੁਗ ਸਾਚਾ ਦੇ ਨਾਮ, ਨਾਮ ਨਿਧਾਨਾ ਇਕ ਪਰਗਟਾਈਆ। ਸਤਿ ਧਰਮ ਦਾ ਵਖਾ ਨਿਸ਼ਾਨ, ਨਿਸ਼ਾਨੇ ਸਾਰੇ ਸੀਸ ਨਿਵਾਈਆ। ਸਚ ਧਰਮ ਦਾ ਵਖਾ ਅਸਥਾਨ, ਭੂਮਿਕਾ ਇਕੋ ਸੋਭਾ ਪਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਢੋਲੇ ਜੀਵ ਜੰਤ ਸਾਧ ਸੰਤ ਬਹਿ ਕੇ ਗਾਣ, ਗਾਵਤ ਗਾਵਤ ਖ਼ੁਸ਼ੀ ਮਨਾਈਆ। ਹਰ ਘਟ ਵਸਿਆ ਨਜ਼ਰੀ ਆਵੇ ਰਾਮ, ਕਾਹਨ ਸਭ ਦਾ ਮਾਲਕ ਬੇਪਰਵਾਹੀਆ। ਪੈਗ਼ੰਬਰਾਂ ਵਾਲਾ ਦਿੰਦਾ ਰਿਹਾ ਪੈਗ਼ਾਮ, ਹਜ਼ਰਤਾਂ ਵਾਲੀ ਹਰਿ ਜੂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਸ੍ਰੀ ਭਗਵੰਤ ਸ਼ਬਦ ਹੁਕਮ ਨਾਲ ਬਦਲ
ਦੇ ਨਿਜ਼ਾਮ, ਨੌਬਤ ਆਪਣਾ ਨਾਮ ਵਜਾਈਆ। ਸਤਿ ਧਰਮ ਕਹੇ ਪ੍ਰਭ ਆਪਣਾ ਹੁਕਮ ਦੇ ਫ਼ਰਮਾਨ, ਦੋ ਜਹਾਨਾਂ ਕਰ ਸ਼ਨਵਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣਨ ਕਾਨ, ਬਿਨ ਕੰਨਾਂ ਦੇ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਰੋ ਧਿਆਨ, ਸਚਖੰਡ ਬੈਠੇ ਅੱਖ ਖੁਲ੍ਹਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਨਿਉਂ ਨਿਉਂ ਸੀਸ ਝੁਕਾਣ, ਸਿਰ ਸਕੇ ਨਾ ਕੋਇ ਉਠਾਈਆ। ਲੋਕਮਾਤ ਸਤਿਗੁਰ ਸ਼ਬਦ ਹੋ ਪਰਧਾਨ, ਪਰਧਾਨਗੀ ਇਕੋ ਦੇ ਵਖਾਈਆ। ਚਾਰ ਵਰਨ ਅਠਾਰਾਂ ਬਰਨ ਜਿਸ ਦੀ ਮੰਨਣ ਆਣ, ਆਤਮ ਪਰਮਾਤਮ ਪੜਦਾ ਦੇਣਾ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੀ ਰਹੇ ਨਾ ਕੋਇ ਦੁਕਾਨ, ਸਚ ਦਵਾਰਾ ਇਕੋ ਦੇਣਾ ਸਮਝਾਈਆ। ਜਿਸ ਗ੍ਰਹਿ ਮੰਦਰ ਦਿਸੇ ਸ੍ਰੀ ਭਗਵਾਨ, ਪੁਰਖ ਅਬਿਨਾਸ਼ੀ ਧੁਰ ਦਾ ਕਰਤਾ ਡੇਰਾ ਲਾਈਆ। ਝਗੜਾ ਚੁਕੇ ਜ਼ਿਮੀਂ ਅਸਮਾਨ, ਸੂਰਜ ਤਾਰਾ ਚੰਦ ਰੁਸ਼ਨਾਈ ਨਾ ਕੋਇ ਵਖਾਈਆ। ਭਗਤ ਵਛਲ ਗਿਰਵਰ ਗਿਰਧਾਰ ਪਾਰਬ੍ਰਹਮ ਪਤਿ ਪਰਮੇਸ਼ਵਰ ਤੇਰਾ ਮਹੱਲ ਅਟਲ ਨਜ਼ਰੀ ਆਵੇ ਇਕ ਮਕਾਨ, ਮਕ਼ਬਰਿਆਂ ਦੀ ਲੋੜ ਰਹੇ ਨਾ ਰਾਈਆ। ਤੇਰੀ ਸ੍ਰਿਸ਼ਟੀ ਤੇਰੀ ਦ੍ਰਿਸ਼ਟੀ ਤੇਰਾ ਦੀਨ ਤੇਰੀ ਦੁਨੀ ਤੇਰਾ ਰਿਖੀ ਤੇਰਾ ਮੁਨੀ ਸਭ ਦੀ ਪੁਕਾਰ ਜਾਏ ਸੁਣੀ, ਅਣਸੁਣਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇ ਵਰ, ਵਰ ਦਾਤੇ ਤੇਰੀ ਆਸ ਰਖਾਈਆ। ਸਤਿ ਕਹੇ ਪ੍ਰਭ ਬਖ਼ਸ਼ ਦੇ ਆਪਣੀ ਦਾਤ, ਦਾਤੇ ਦਾਤਾਰ ਆਪਣੀ ਦਇਆ ਕਮਾਈਆ। ਤੇਰੇ ਨਾਮ ਤੋਂ ਵੱਡੀ ਨਹੀਂ ਕੋਈ ਕਰਾਮਾਤ, ਕਰਮਾਂ ਦਾ ਲੇਖਾ ਦੇ ਮੁਕਾਈਆ। ਆਤਮ ਪਰਮਾਤਮ ਮਿਲ ਕੇ ਸਾਚੀ ਗਾਵੇ ਗਾਥ, ਧੁਰ ਦਾ ਢੋਲਾ ਇਕੋ ਗਾਈਆ। ਤੂੰ ਸਦਾ ਸਹਾਈ ਅਨਾਥਾਂ ਨਾਥ, ਦੀਨਾਂ ਦਰਦ ਲੈਣਾ ਵੰਡਾਈਆ। ਘਟ ਘਟ ਅੰਦਰ ਤੇਰਾ ਵਾਸ, ਨਿਰਗੁਣ ਜੋਤ ਤੇਰਾ ਪਰਕਾਸ਼, ਸ਼ਬਦ ਅਗੰਮੀ ਤੇਰਾ ਨਾਦ, ਧੁਨ ਆਤਮਕ ਰਾਗ ਦੇਣਾ ਸੁਣਾਈਆ। ਕਰ ਕਿਰਪਾ ਪੁਰਖ ਸਮਰਾਥ, ਸਚਖੰਡ ਨਿਵਾਸੀ ਸਭ ਕੁਛ ਤੇਰੇ ਹਾਥ, ਸਤਿ ਧਰਮ ਮੰਗੇ ਹੋ ਕੇ ਦਾਸ, ਚਰਨ ਕਵਲ ਕਵਲ ਚਰਨ ਢਹਿ ਪਿਆ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੇਰੇ ਸਾਚੇ ਨਾਮ ਦਾ ਹੋਏ ਮਾਤ ਪਰਕਾਸ਼, ਪਰਕਾਸ਼ ਵਿਚੋਂ ਪਰਕਾਸ਼ ਸ੍ਰਿਸ਼ਟੀ ਵਿਚ ਦਿਖਾਈਆ।
੯ ਸਾਵਣ ਸ਼ਹਿਨਸ਼ਾਹੀ ਸੰਮਤ ੨ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪੁਰਖ ਅਕਾਲ ਸਾਚੀ ਬਖ਼ਸ਼ ਸਰਨ, ਸਤਿ ਪੁਰਖ ਨਿਰੰਜਣ ਦਇਆ ਕਮਾਈਆ। ਸ੍ਰਿਸ਼ਟ ਸਬਾਈ ਏਕੰਕਾਰ ਏਕਾ ਤੇਰਾ ਢੋਲਾ ਲੱਗੇ ਪੜ੍ਹਨ, ਨਾਮ ਨਿਧਾਨ ਸ੍ਰੀ ਭਗਵਾਨ ਝੋਲੀ ਪਾਈਆ। ਝਗੜਾ ਰਹੇ ਨਾ ਕੋਈ ਜਾਤ ਪਾਤ ਦੀਨ ਮਜ਼੍ਹਬ ਵਰਨ ਬਰਨ, ਰੰਗ ਇਕੋ ਦੇਣਾ ਰੰਗਾਈਆ। ਤੂੰ ਆਦਿ ਜੁਗਾਦੀ ਕਰਤਾ ਪੁਰਖ ਕਰਨੀ ਕਰਨ, ਕ਼ੁਦਰਤ ਦਾ ਮਾਲਕ ਖ਼ਾਲਕ ਇਕ ਅਖਵਾਈਆ। ਗੁਰਮੁਖ ਸਾਚੇ ਸੰਤ ਤੇਰੀ ਮੰਜ਼ਲ ਅਗੰਮੀ ਚੜ੍ਹਨ, ਜਗਤ ਦਵਾਰਾ ਕੂੜ ਪੰਧ ਮੁਕਾਈਆ। ਨਿਜ ਲੋਚਣ ਜੋਤੀ ਧਾਰ ਦਰਸ ਕਰਨ, ਸ਼ਬਦ ਧੁਨ ਵੱਜੇ ਵਧਾਈਆ। ਨੈਣ ਖੋਲ੍ਹ ਹਰਨ ਫਰਨ, ਫ਼ੁਰਨਾ ਮਨ ਦਾ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਖਾਈਆ।
ਸਤਿ ਧਰਮ ਕਹੇ ਪ੍ਰਭ ਸਾਚੀ ਦੱਸਦੇ ਆਪਣੀ (ਉਸਤਤ), ਸਿਖਿਆ ਸ੍ਰਿਸ਼ਟੀ ਦ੍ਰਿਸ਼ਟੀ ਆਪ ਦ੍ਰਿੜਾਈਆ। ਤੇਰੇ ਸ਼ਬਦ ਦੀ ਵਾਚੀਏ ਇਕੋ ਪੁਸਤਕ, ਨਾਮ ਨਿਧਾਨ ਤੇਰਾ ਸੋਹਲਾ ਢੋਲਾ ਗਾਈਆ। ਸਭ ਦਾ ਮਾਲਕ ਸਾਂਝਾ ਯਾਰ ਨਜ਼ਰੀ ਆ ਮੁਰਸ਼ਦ, ਮੁਰੀਦਾਂ ਦੀਦ ਈਦ ਚੰਦ ਕਰ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਕੋਲੋਂ ਕਰਾ ਫ਼ੁਰਸਤ, ਮਾਇਆ ਮਮਤਾ ਮੋਹ ਸ਼ਰਅ ਜੰਜੀਰ ਕਟਾਈਆ। ਕੂੜੀ ਕਿਰਿਆ ਹਉਮੇਂ ਹੰਗਤਾ ਰਹੇ ਕੋਈ ਨਾ ਗੁਰਬਤ, ਗਹਿਰ ਗੰਭੀਰ ਬੇਨਜ਼ੀਰ ਅੰਮ੍ਰਿਤ ਸੀਰ ਜਾਮ ਦੇਣਾ ਪਿਆਈਆ। ਜਨਮ ਜਨਮ ਦੀ ਪਾਪਾਂ ਮੈਲ ਧੋ ਦੁਰਮਤ, ਪਤਿਤ ਪੁਨੀਤ ਅੰਦਰ ਬਾਹਰ ਗੁਪਤ ਜਾਹਰ ਕਰ ਸਫ਼ਾਈਆ। ਸਾਚੀ ਸਿਖਿਆ ਦੋ ਜਹਾਨ ਸ੍ਰੀ ਭਗਵਾਨ ਸ਼ਬਦ ਸਤਿਗੁਰ ਦੇ ਗੁਰਮਤ, ਮਨ ਮਤ ਲੇਖਾ ਦੇ ਮੁਕਾਈਆ। ਤੇਰਾ ਪੜਦਾ ਚੁੱਕੇ ਕਾਇਆ ਮਾਟੀ ਪੰਜ ਤੱਤ, ਰੂਪ ਅਨੂਪ ਸਤਿ ਸਰੂਪ ਦੇ ਸਮਝਾਈਆ। ਆਦਿ ਜੁਗਾਦਿ ਨਿਤ ਨਵਿਤ ਧੁਰ ਸੁਲਤਾਨ ਸਭ ਕੁਛ ਤੇਰੇ ਹੱਥ, ਦੂਜਾ ਨਜ਼ਰ ਕੋਇ ਨਾ ਆਈਆ। ਇਕ ਇਕੱਲਾ ਏਕੰਕਾਰ ਪੁਰਖ ਸਮਰਥ, ਜੁਗ ਚੌਕੜੀ ਆਪਣੇ ਹੁਕਮੇਂ ਅੰਦਰ ਭਵਾਈਆ। ਕਲਜੁਗ ਕੂੜੀ ਕਿਰਿਆ ਦੇ ਮੱਥ, ਸਤਿਗੁਰ ਸਾਚਾ ਲੋਕਮਾਤ ਦੇ ਪਰਗਟਾਈਆ। ਇਕੋ ਨਾਮ ਇਕੋ ਭੰਡਾਰਾ ਖੋਲ੍ਹ ਹੱਟ, ਇਕੋ ਵਣਜਾਰਾ ਹੋ ਕੇ ਵਣਜ ਲੈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਧਾਰ ਪਰਗਟ ਕਰ ਸਚ, ਸਤਿ ਸਤਿਵਾਦ ਆਪਣਾ ਹੁਕਮ ਵਰਤਾਈਆ। ਸਤਿ ਧਰਮ ਕਹੇ ਪ੍ਰਭ ਸਾਚਾ ਦੇ ਦੇ ਧੁਰ ਦਾ ਰਸਤਾ, ਰਹਿਬਰ ਇਕੋ ਨਜ਼ਰੀ ਆਈਆ। ਬੰਨ੍ਹਣਾ ਪਏ ਕੋਈ ਨਾ ਪੁਸਤਕਾਂ ਵਾਲਾ ਬਸਤਾ, ਸੀਸ ਭਾਰ ਨਾ ਕੋਇ ਉਠਾਈਆ। ਇਕੋ ਢੋਲਾ ਹੋਵੇ ਤੇਰੇ ਜਸ ਦਾ, ਦਿਵਸ ਰੈਣ ਸਿਫ਼ਤਾਂ ਵਿਚ ਸਾਲਾਹੀਆ। ਇਕੋ ਇਸ਼ਾਰਾ ਹੋਵੇ ਤੇਰੀ ਅੱਖ ਦਾ, ਆਖ਼ਰ ਤੇਰੇ ਵਿਚ ਮਿਲਾਈਆ। ਝਗੜਾ ਰਹੇ ਨਾ ਕੂੜੇ ਜਗ ਦਾ, ਜਾਗਰਤ ਜੋਤ ਕਰ ਰੁਸ਼ਨਾਈਆ। ਪੈਂਡਾ ਮੁਕ ਜਾਏ ਸੰਸਾਰੀ ਹੱਜ ਦਾ, ਕਾਇਆ ਕਾਅਬਾ ਦੇ ਵਖਾਈਆ। ਜਿਥੇ ਨਿਰਗੁਣ ਨਿਰਵੈਰ ਨਿਰਾਕਾਰ ਹੋ ਕੇ ਵਸਦਾ, ਪਰਵਰਦਿਗਾਰ ਹੋ ਕੇ ਸੋਭਾ ਪਾਈਆ। ਇਕੋ ਰਾਗ ਹੋਵੇ ਅਗੰਮੀ ਅਨਹਦ ਨਦ ਦਾ, ਸ਼ਬਦੀ ਸ਼ਬਦੀ ਢੋਲਾ ਆਪ ਸੁਣਾਈਆ। ਜੋਤ ਪਰਕਾਸ਼ ਹੋਵੇ ਸਚ ਦਾ, ਸਤਿ ਜੋਤ ਹੋਵੇ ਰੁਸ਼ਨਾਈਆ। ਤੇਰਾ ਖੇਲ ਵੇਖਾਂ ਅਲੱਖਣਾ ਅਲਖ ਦਾ, ਅਲਖ ਅਗੋਚਰ ਤੇਰੀ ਵਡੀ ਵਡ ਵਡਿਆਈਆ। ਕਰ ਸਵਾਂਗ ਰੂਪ ਪਰਤੱਖ ਦਾ, ਪਾਰਬ੍ਰਹਮ ਪ੍ਰਭ ਆਪਣਾ ਫੇਰਾ ਪਾਈਆ। ਜੁਗ ਚੌਕੜੀ ਨਿਤ ਨਵਿਤ ਸਤਿਜੁਗ ਤਰੇਤਾ ਦੁਆਪਰ ਕਲਜੁਗ ਜਨ ਭਗਤਾਂ ਪੈਜ ਆਇਆ ਰਖਦਾ, ਰਖਕ ਹੋ ਕੇ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੂੰ ਹਰ ਘਟ ਅੰਤਰ ਆਪੇ ਵਸਦਾ, ਵਾਸਤਾ ਆਪਣੇ ਨਾਲ ਜੁੜਾਈਆ। ਸਤਿ ਧਰਮ ਕਹੇ ਪ੍ਰਭੂ ਲੋਕਮਾਤ ਕਰ ਵਸੇਰਾ, ਵਿਸਰਿਆਂ ਲੈ ਜਗਾਈਆ। ਜਨ ਭਗਤਾਂ ਅੰਤਰ ਚਾਉ ਕਰ ਘਨੇਰਾ, ਪ੍ਰੇਮ ਪ੍ਰੀਤੀ ਇਕ ਵਧਾਈਆ। ਸਾਚਾ ਮੰਤਰ ਦਸ ਦੇ ਤੂੰ ਮੇਰਾ ਮੈਂ ਤੇਰਾ, ਦੂਜਾ ਰਹਿਣ ਕੋਇ ਨਾ ਪਾਈਆ। ਮਨ ਵਾਸਨਾ ਕੂੜ ਰਹੇ ਨਾ ਡੇਰਾ, ਝਗੜਾ ਝੂਠ ਦੇਣਾ ਮਿਟਾਈਆ। ਸਾਢੇ ਤਿੰਨ ਹੱਥ ਵਸਾ ਆਪਣਾ ਖੇੜਾ, ਬੰਦ ਕਿਵਾੜੀ ਖਿੜਕੀ ਦੇ ਖੁਲ੍ਹਾਈਆ। ਅੰਦਰ ਰਹੇ ਨਾ ਕੋਇ ਅੰਧੇਰਾ, ਗੁਫ਼ਾ ਭਵਰ ਅਵਰ ਨਜ਼ਰ ਕੋਇ ਨਾ ਆਈਆ। ਤੂੰ ਠਾਕਰ ਸਾਹਿਬ ਪਾਰਬ੍ਰਹਮ ਬ੍ਰਹਮ ਤੇਰਾ ਦਿਸੇ ਚੇਰਾ, ਚੇਲਾ ਗੁਰ ਏਕਾ ਘਰ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਧਰਮ ਬਣਾ ਵਿਹੜਾ, ਕੂੜੀ ਕਿਰਿਆ ਕਰਮ ਮਿਟਾਈਆ। ਸਤਿ ਧਰਮ ਕਹੇ ਪ੍ਰਭ ਸਤਿ ਧਰਮ
ਦੀ ਦੇ ਮਤ, ਮਤ ਮਤਵਾਲੀ ਦੂਰ ਕਰਾਈਆ। ਜਨ ਭਗਤਾਂ ਰਖ ਪਤ, ਪਤਿਪਰਮੇਸ਼ਵਰ ਹੋ ਸਹਾਈਆ। ਨਿਝਰ ਝਿਰਨਾ ਦੇ ਦੇ ਰਸ, ਅੰਮ੍ਰਿਤ ਬੂੰਦ ਸਵਾਂਤੀ ਆਪ ਟਪਕਾਈਆ। ਸਭ ਕੁਛ ਤੇਰੇ ਹੱਥ, ਦਾਤੇ ਦਾਨੀ ਤੇਰੀ ਵੱਡੀ ਵਡ ਵਡਿਆਈਆ। ਨਿਜ ਨੇਤਰ ਨੈਣ ਖੋਲ੍ਹ ਅੱਖ, ਪਰਤੱਖ ਮਿਲ ਗੁਸਾਈਂਆ। ਸਤਿ ਧਰਮ ਦਾ ਮਾਰਗ ਲਾ ਦੇ ਸਚ, ਸਤਿ ਸਤਿਵਾਦੀ ਹੋ ਕੇ ਸੋਭਾ ਪਾਈਆ। ਭਰਮ ਭੁਲੇਖਾ ਕੱਢ ਕਾਇਆ ਮਾਟੀ ਕੂੜੀ ਕੱਚ, ਕੰਚਨ ਗੜ੍ਹ ਦੇ ਸੁਹਾਈਆ। ਲੂੰ ਲੂੰ ਅੰਦਰ ਜਾ ਰਚ, ਸਾਢੇ ਤਿੰਨ ਕਰੋੜ ਤੇਰਾ ਢੋਲਾ ਗਾਈਆ। ਸਤਿਜੁਗ ਤਰੇਤਾ ਦੁਆਪਰ ਗਿਆ ਲੰਘ, ਕਲਜੁਗ ਲੇਖਾ ਦੇ ਮੁਕਾਈਆ। ਜਨ ਭਗਤਾਂ ਆਤਮ ਪਰਮਾਤਮ ਮਾਣ ਸੁਹੰਜਣੀ ਸੇਜ ਸਦਾ ਵੱਸ ਸੰਗ, ਸਗਲਾ ਸੰਗ ਨਿਭਾਈਆ। ਨਾਮ ਸ਼ਬਦ ਦਾ ਵੱਜੇ ਇਕ ਮਰਦੰਗ, ਧੁਨੀ ਧੁਨ ਵਿਚੋਂ ਪਰਗਟਾਈਆ। ਸਾਚੇ ਸੰਤਾਂ ਸਾਹਿਬ ਸਤਿਗੁਰ ਪੁਰਖ ਅਕਾਲ ਦੀਨ ਦਿਆਲ ਦੁਨੀ ਦੇ ਮਾਲਕ ਇਕ ਅਗੰਮਾ ਦੇ ਆਨੰਦ, ਜਿਸ ਆਨੰਦ ਦਾ ਰਸ ਰਸਨਾ ਚਖ ਸਕੇ ਨਾ ਰਾਈਆ।
੯ ਸਾਵਣ ਸ਼ਹਿਨਸ਼ਾਹੀ ਸੰਮਤ ੨ ਨਰੈਣ ਸਿੰਘ ਦੇ ਗ੍ਰਹਿ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਸ਼ਬਦ ਅਗੰਮੀ ਨਾਦ ਵਜਾ ਆਪਣਾ ਡੰਕਾ, ਕਲਜੁਗ ਕੂੜ ਮਲੇਛ ਦੇ ਮਿਟਾਈਆ। ਬੋਧ ਅਗਾਧ ਸ਼ਬਦ ਜਣਾ ਚਾਰ ਵਰਨ ਅਠਾਰਾਂ ਬਰਨ ਰਾਓ ਰੰਕਾ, ਊਚਾਂ ਨੀਚਾਂ ਜਾਤਾਂ ਪਾਤਾਂ ਦੀਨਾਂ ਮਜ਼੍ਹਬਾਂ ਭਰਮ ਗੜ੍ਹ ਦੇ ਤੁੜਾਈਆ। ਮਨ ਵਾਸਨਾ ਕੂੜੀ ਕਿਰਿਆ ਹਉਮੇ ਹੰਗਤਾ ਤਨ ਵਜੂਦ ਰਹੇ ਕੋਈ ਨਾ ਸ਼ੰਕਾ, ਸ਼ਹਿਨਸ਼ਾਹ ਹੋ ਕੇ ਸ਼ਾਹ ਪਾਤਸ਼ਾਹ ਆਪਣਾ ਪੜਦਾ ਦੇ ਉਠਾਈਆ। ਤੇਰਾ ਖੇਲ ਆਦਿ ਜੁਗਾਦਿ ਜੁਗ ਚੌਕੜੀ ਲੋਕਮਾਤ ਨਿਰਗੁਣ ਸਰਗੁਣ ਧਾਰ ਬਾਰ ਅਨਕਾ, ਨਿਤ ਨਵਿਤ ਅਬਿਨਾਸ਼ੀ ਅਚੁਤ ਪਾਰਬ੍ਰਹਮ ਪ੍ਰਭ ਆਪਣਾ ਫੇਰਾ ਪਾਈਆ। ਸਤਿਜੁਗ ਸਾਚੀ ਪੁਰਖ ਅਬਿਨਾਸ਼ੀ ਸਤਿ ਸਚ ਬਣਾ ਬਣਤਾ, ਘੜਨ ਭੰਨਣਹਾਰ ਸਮਰਥ ਸਵਾਮੀ ਅੰਤਰਜਾਮੀ ਤੇਰੇ ਹੱਥ ਵਡਿਆਈਆ। ਤੇਰਾ ਖੇਲ ਨਵੇਲਾ ਜੁਗ ਚੌਕੜੀ ਸਰਬ ਗੁਣਵੰਤਾ, ਗਹਿਰ ਗੰਭੀਰ ਬੇਨਜ਼ੀਰ ਲਾਤਸਵੀਰ ਹੁਕਮੇਂ ਅੰਦਰ ਹੁਕਮ ਦੇ ਬਦਲਾਈਆ। ਨਵ ਸੱਤ ਲੱਖ ਚੁਰਾਸੀ ਵੇਖ ਜੀਵ ਜੰਤਾ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਪੜਦਾ ਉਹਲਾ ਆਪ ਚੁਕਾਈਆ। ਬਿਨ ਤੇਰੀ ਕਿਰਪਾ ਹਰਿ ਮਹਿਬੂਬ ਸਾਚਾ ਸੂਫ਼ੀ ਸੰਤ ਫ਼ਕੀਰ ਮਿਲੇ ਨਾ ਪੰਡਤਾ, ਬੋਧ ਅਗਾਧ ਨਾਮ ਨਿਧਾਨ ਨਿਸ਼ਅੱਖਰ ਨਿਰਅੱਖਰਾਂ ਵਿਚੋਂ ਬਾਹਰ ਨਾ ਕੋਇ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਪੀਰ ਭਗਤ ਸੁਹੇਲੇ ਤੇਰੇ ਦਰ ਦਰਵੇਸ਼ ਹੋ ਕੇ ਕਰਦੇ ਮਿੰਨਤਾ, ਵਿਸ਼ਨ ਬ੍ਰਹਮਾ ਸ਼ਿਵ ਕੋਟਨ ਕੋਟ ਬੈਠੇ ਸੀਸ ਨਿਵਾਈਆ। ਸਜਦਿਆਂ ਵਿਚ ਉੱਤਰ ਪੂਰਬ ਪੱਛਮ ਦੱਖਣ ਝੁਕਦੇ ਵੇਖੇ ਸਿਮਤਾ, ਪੁਰਖ ਅਕਾਲ ਦੀਨ ਦਿਆਲ ਤੇਰਾ ਅੰਤ ਭਗਵੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜ ਕੁੜਿਆਰ ਗੜ੍ਹ ਹੰਕਾਰ ਮਾਇਆ ਮਮਤਾ ਮੋਹ ਵਿਕਾਰ ਤੋੜ ਕਲਜੁਗ ਨਿੰਦਕਾ, ਮਾਨਵ ਮਾਨੁਖ ਮਾਨੁਸ਼ ਆਤਮ ਪਰਮਾਤਮ ਪਰਮਾਤਮ ਆਤਮ ਤੇਰਾ ਰੂਪ ਨਜ਼ਰੀ ਆਈਆ। ਸਤਿ ਧਰਮ ਕਹੇ ਪ੍ਰਭ ਕਲਜੁਗ ਅੰਤਮ ਦੇ ਦੇ ਸਤਿ ਉਪਦੇਸ਼, ਇਕੋ ਨਾਮ ਤੇਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਨਜ਼ਰੀ ਆਈਆ। ਤੂੰ ਸ਼ਾਹ ਸੁਲਤਾਨ ਸ੍ਰੀ ਭਗਵਾਨ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰਗਾਹ ਸਾਚੀ ਦਾ ਸਚ ਨਰੇਸ਼, ਨਰ ਨਰਾਇਣ
ਬਿਨ ਨੈਣਾਂ ਆਪਣਾ ਭੇਵ ਅਭੇਦ ਦੇ ਖੁਲ੍ਹਾਈਆ। ਤੇਰਾ ਨਾਮ ਸ਼ਬਦ ਅਪਾਰਾ ਏਕੰਕਾਰਾ ਜਿਸ ਦਾ ਸਰਗੁਣ ਖੇਲ ਹੋਇਆ ਤੇਈ ਅਵਤਾਰਾ, ਈਸਾ ਮੂਸਾ ਮੁਹੰਮਦ ਬੋਲ ਕੇ ਗਏ ਤੇਰਾ ਨਾਅਰਾ, ਨਾਨਕ ਨਿਰਗੁਣ ਸਰਗੁਣ ਧਰ ਕੇ ਰੂਪ ਦਸ ਦਸਮੇਸ਼, ਦਹਿ ਦਿਸ਼ਾ ਵੰਡਾ ਕੇ ਹਿੱਸਾ ਇਕੋ ਡੰਕਾ ਫ਼ਤਿਹ ਤੇਰਾ ਗਿਆ ਵਜਾਈਆ। ਤੂੰ ਆਦਿ ਜੁਗਾਦਿ ਨਿਤ ਨਵਿਤ ਸਦਾ ਰਹੇਂ ਹਮੇਸ਼, ਕਲਜੁਗ ਅੰਤ ਤੇਰੇ ਦਵਾਰੇ ਸਾਰੇ ਹੋਏ ਪੇਸ਼, ਪੇਸ਼ਵਾ ਸਾਰੇ ਬੈਠੇ ਸੀਸ ਨਿਵਾਈਆ। ਸਜਦਿਆਂ ਵਿਚ ਬੰਦਨਾ ਵਿਚ ਡੰਡੌਤ ਵਿਚ ਨਮਸਤੇ ਵਿਚ ਕਰਨ ਆਦੇਸ, ਬਿਨ ਸੀਸ ਜਗਦੀਸ਼ ਸੀਸ ਰਹੇ ਝੁਕਾਈਆ। ਤੇਰਾ ਆਦਿ ਜੁਗਾਦਿ ਨਿਤ ਨਵਿਤ ਦੋ ਜਹਾਨਾਂ ਅਵੱਲੜਾ ਵੇਸ, ਜੋਤੀ ਜਾਤੇ ਪੁਰਖ ਬਿਧਾਤੇ ਨਿਰਗੁਣ ਧਾਰ ਲੈ ਅਵਤਾਰ ਪਾਰਬ੍ਰਹਮ ਪ੍ਰਭ ਧੁਰ ਫ਼ਰਮਾਨਾ ਆਪਣਾ ਹੁਕਮ ਦੇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਹਾਉਣਾ ਇਕ ਦਵਾਰ, ਧੁਰ ਦਰਬਾਰ ਵੱਜਦੀ ਰਹੇ ਵਧਾਈਆ। ਸਤਿ ਧਰਮ ਕਹੇ ਪ੍ਰਭ ਕਲਜੁਗ ਅੰਤਮ ਪਾ ਫੇਰੀ, ਨਿਰਗੁਣ ਹੋ ਕੇ ਵੇਸ ਵਟਾਈਆ। ਲੱਖ ਚੁਰਾਸੀ ਜੀਵ ਜੰਤ ਵੇਖ ਗੁਰੂ ਗੁਰ ਚੇਰੀ, ਚੇਲਾ ਗੁਰ ਗੁਰ ਚੇਲਾ ਇਕ ਰੰਗ ਨਾ ਕੋਇ ਸਮਾਈਆ। ਚਾਰ ਵਰਨ ਅਠਾਰਾਂ ਬਰਨ ਰੈਣ ਹੋਈ ਅੰਧੇਰੀ, ਬਿਨ ਸਤਿਗੁਰ ਸ਼ਬਦ ਸਾਚਾ ਚੰਦ ਅਗੰਮੀ ਨੂਰ ਜਾਹਰ ਜਹੂਰ ਕਰੇ ਨਾ ਕੋਇ ਰੁਸ਼ਨਾਈਆ। ਰਸਨਾ ਜਿਹਵਾ ਗਾ ਗਾ ਥੱਕੀ ਬੱਤੀ ਦੰਦ, ਤੇਰਾ ਹੱਥ ਨਾ ਆਇਆ ਕਿਸੇ ਪਰਮਾਨੰਦ, ਨਿਜਾਨੰਦ ਵੜ ਕੇ ਮੰਦਰ ਚੜ੍ਹ ਕੇ ਗ੍ਰਹਿ ਭੀਤਰ ਅੰਦਰ ਨਿਰੰਤਰ ਤੇਰਾ ਦਰਸ ਕੋਇ ਨਾ ਪਾਈਆ। ਤੂੰ ਆਦਿ ਜੁਗਾਦੀ ਇਕ, ਬ੍ਰਹਮ ਬ੍ਰਹਿਮਾਦ ਤੇਰਾ ਸਿੱਖ ਗੁਰ ਅਵਤਾਰ ਪੈਗ਼ੰਬਰ ਤੇਰਾ ਭਵਿਖ, ਚੌਦਾਂ ਵਿਦਿਆ ਤੇਰਾ ਲੇਖ ਨਾ ਸਕੇ ਲਿਖ, ਕ਼ਲਮ ਸ਼ਾਹੀ ਕਾਗ਼ਜ਼ ਲੋਕਮਾਤ ਮਿਲੇ ਨਾ ਕੋਇ ਵਡਿਆਈਆ। ਬਿਨ ਗੋਬਿੰਦ ਧਾਰ ਕਿਸੇ ਨਾ ਆਵੇਂ ਦਿਸ, ਖੇਲ ਕਰੇਂ ਅਗੰਮੀ ਨਿਤ, ਨਿਰਵੈਰ ਹੋ ਕੇ ਨਿਰਾਕਾਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਕਹੇ ਇਕੋ ਦੇਣਾ ਧੁਰ ਦਾ ਵਰ, ਧਰਮ ਆਤਮਾ ਪਰਮਾਤਮਾ ਆਪਣੇ ਰੰਗ ਰੰਗਾਈਆ। ਸਤਿ ਧਰਮ ਕਹੇ ਪ੍ਰਭ ਨਿਰਗੁਣ ਸਰਗੁਣ ਹੋ ਕੇ ਮਾਰ ਗੇੜਾ, ਲੱਖ ਚੁਰਾਸੀ ਵੇਖ ਵਖਾਈਆ। ਜੀਵ ਜੰਤ ਸਾਧ ਸੰਤ ਮਨ ਭੇਦ ਵਿਚ ਪਾਇਆ ਝੇੜਾ, ਅੰਦਰ ਵੜ ਕੇ ਤੇਰਾ ਦਰਸ ਕਰ ਕੇ ਸਤਿ ਸਵਾਮੀ ਅੰਤਰਜਾਮੀ ਮਮਤਾ ਮੋਹ ਨਾ ਕੋਇ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਹਿੰਦੇ ਨੇਰਨ ਨੇਰਾ, ਦੂਰ ਦੁਰਾਡਾ ਕਿਸੇ ਹੱਥ ਕਿਉਂ ਨਾ ਆਈਆ। ਜਨ ਭਗਤਾਂ ਵਸਾ ਦੇ ਸਾਚਾ ਖੇੜਾ, ਜਿਥੇ ਬਿਨਾ ਮਲਾਹ ਬੰਨ੍ਹੇਂ ਬੇੜਾ, ਖੇਵਟ ਖੇਟਾ ਆਪਣਾ ਰੂਪ ਬਦਲਾਈਆ। ਪਰਮ ਪੁਰਖ ਪਰਮਾਤਮ ਆਤਮ ਕਰ ਦੇ ਸੱਚੀ ਮਿਹਰਾ, ਮਿਹਰ ਵਾਲੀ ਮੁਹੱਬਤ ਮਹਿਬੂਬ ਆਪਣੇ ਘਰ ਦੀ ਦੇਣੀ ਪਰਗਟਾਈਆ। ਇਕੋ ਰੰਗ ਨਜ਼ਰੀ ਆਵੇ ਸੰਞ ਸਵੇਰਾ, ਨਿਤ ਨਵਿਤ ਦਰਸ਼ਨ ਹੋਵੇ ਤੇਰਾ, ਜੋਤੀ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਕਹੇ ਲੋਕਮਾਤ ਮੋਹੇ ਧਰਨੀ ਧਰਤ ਉਪਰ ਧਰ, ਧਰਤ ਧੌਲ ਹੌਲਾ ਭਾਰ ਦੇਣਾ ਕਰਾਈਆ। ਸਤਿ ਕਹੇ ਮੇਰੇ ਪ੍ਰਭ ਅਗੰਮੇ ਮੀਤ, ਮਿੱਤਰ ਪਿਆਰੇ ਦਇਆ ਦੇ ਕਮਾਈਆ। ਕਲਜੁਗ ਅੰਦਰ ਸਤਿਜੁਗ ਸੋਹਣੀ ਲੱਗੇ ਰੀਤ, ਰੀਤੀਵਾਨ ਸਾਚਾ ਮਾਰਗ ਦੇ ਵਖਾਈਆ। ਜਨ ਭਗਤਾਂ ਕਾਇਆ ਮਾਟੀ ਕਰਨੀ ਠਾਂਡੀ ਸੀਤ, ਅੰਮ੍ਰਿਤ ਮੇਘ ਨਿਝਰ ਝਿਰਨਾ ਇਕ ਝਿਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਸਾਂਝਾ ਹੋ ਜਾਏ ਗੀਤ, ਅੱਲਾ ਵਾਹਿਗੁਰੂ ਰਾਮ ਨਾਮ
ਗਾਡ ਖ਼ੁਦਾ ਸਾਰੇ ਤੇਰਾ ਨਾਮ ਕਹਿ ਕੇ ਤੇਰੇ ਵਿਚ ਸਮਾਈਆ। ਝਗੜਾ ਰਹੇ ਨਾ ਮੰਦਰ ਮਸੀਤ, ਨਜ਼ਰੀ ਆਵੇਂ ਹਰ ਘਟ ਅੰਤਰ ਭੀਤ, ਲੇਖਾ ਚੁਕੇ ਤ੍ਰੈਗੁਣ ਮਾਇਆ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਖੇੜਾ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਰੰਗ ਰੰਗਾ ਹਸਤ ਕੀਟ, ਕੂੜ ਕੁਟੰਬ ਦੇ ਖਪਾਈਆ। ਸਤਿ ਧਰਮ ਕਹੇ ਸਤਿਜੁਗ ਸਾਚਾ ਮਾਰਗ ਰਖ, ਰੱਖਿਆ ਕਰ ਥਾਉਂ ਥਾਈਂਆ। ਸ੍ਰਿਸ਼ਟ ਸਬਾਈ ਨਿਜ ਨੇਤਰ ਲੋਚਨ ਖੋਲ੍ਹ ਅੱਖ, ਦੋ ਅੱਖਾਂ ਬਾਹਰੋਂ ਦ੍ਰਿਸ਼ਟੀ ਵਿਚੋਂ ਅੰਤਰ ਆਪਣੇ ਵਿਚ ਸਮਾਈਆ। ਤੇਰਾ ਹੁਕਮ ਸੰਦੇਸ਼ਾ ਨਾਮ ਧੁਰ ਦਾ ਸਤਿਗੁਰ ਸੱਚਾ, ਜਗਤ ਗੁਰੂ ਕੰਮ ਕਿਸੇ ਨਾ ਆਈਆ। ਤੇਰਾ ਖੇਲ ਦੋ ਜਹਾਨਾਂ ਸਭ ਦਾ ਬਣੇ ਸਖ਼ਾ, ਸਖ਼ਾ ਸਖਾਈ ਹੋ ਕੇ ਆਪਣੀ ਦਇਆ ਕਮਾਈਆ। ਬਿਨ ਤੇਰੇ ਤੇਰਿਆਂ ਭਗਤਾਂ ਦੂਸਰੇ ਅਗੇ ਕਦੇ ਝੁਕੇ ਨਾ ਮੱਥਾ, ਮਸਤਕ ਧੂੜੀ ਖ਼ਾਕ ਅਵਰ ਨਾ ਕੋਇ ਰਮਾਈਆ। ਗੁਰ ਗੋਬਿੰਦ ਦਸ ਦਸਮੇਸ਼ ਸ਼ਬਦੀ ਹੁਕਮ ਦੇ ਕੇ ਆਇਆ ਸਿੱਖਾਂ, ਬਿਨਾ ਪੁਰਖ ਅਕਾਲ ਦੂਜਾ ਕੋਇ ਪਿਤਾ ਨਾ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰਾ ਏਕੰਕਾਰਾ ਲੋਕਮਾਤ ਦੇਣਾ ਪਰਗਟਾਈਆ। ਸਤਿ ਧਰਮ ਕਹੇ ਪ੍ਰਭ ਤੇਰੀ ਕੋਈ ਨਾ ਰਖੇ ਓਟ, ਚਾਰ ਵਰਨ ਅਠਾਰਾਂ ਬਰਨ ਖੋਜ ਖੁਜਾਈਆ। ਸ਼ਬਦੀ ਕਿਸੇ ਨਾ ਲੱਗੇ ਚੋਟ, ਸੁਰਤੀ ਸੋਈ ਨਾ ਕੋਇ ਉਠਾਈਆ। ਮਾਇਆ ਮਮਤਾ ਹਉਮੇ ਹੰਗਤਾ ਲੱਗਾ ਰੋਗ, ਸੰਸਾ ਵਿਚੋਂ ਨਾ ਕੋਇ ਚੁਕਾਈਆ। ਤੇਰੇ ਪ੍ਰੇਮ ਦਾ ਜਾਣੇ ਕੋਈ ਨਾ ਜੋਗ, ਬਾਹਰੋਂ ਤਨ ਵਜੂਦ ਕੱਪੜ ਸਾਰੇ ਰਹੇ ਰੰਗਾਈਆ। ਤੇਰੀ ਸੇਜਾ ਦਾ ਜਾਣੇ ਕੋਈ ਨਾ ਭੋਗ, ਨਾਰੀ ਕੰਤ ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਤੇਰੇ ਗ੍ਰਹਿ ਦਾ ਕੋਈ ਨਾ ਜਾਣੇ ਸੰਜੋਗ, ਆਤਮ ਪਰਮਾਤਮ ਮਿਲ ਕੇ ਕਵਣ ਦਵਾਰੇ ਸੋਭਾ ਪਾਈਆ। ਘਟ ਅੰਦਰ ਗ੍ਰਹਿ ਭੀਤਰ ਜਗੇ ਕੋਈ ਨਾ ਜੋਤ, ਅੰਧ ਅਗਿਆਨ ਨਜ਼ਰੀ ਆਈਆ। ਮਨ ਬੁਧੀ ਦੀ ਸਾਰੇ ਕਰਦੇ ਸੋਚ, ਸ਼ਬਦੀ ਹੁਕਮ ਸੁਣ ਕੇ ਖ਼ੁਸ਼ੀ ਨਾ ਕੋਇ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗੀਤਾ ਗਿਆਨ ਖਾਣੀ ਬਾਣੀ ਪੜ੍ਹਦੇ ਰੋਜ਼, ਰੋਜ਼ੇ ਨਿਮਾਜ਼ ਰਖ ਕੇ ਤੇਰਾ ਨੂਰ ਨੂਰ ਵਿਚੋਂ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਏਕੰਕਾਰ ਵਿਚ ਸੰਸਾਰ ਹੁਕਮੇਂ ਅੰਦਰ ਆਪੇ ਪਹੁੰਚ, ਦੂਰ ਦੁਰਾਡਾ ਪੰਧ ਮੁਕਾਈਆ। ਸਤਿ ਧਰਮ ਕਹੇ ਪ੍ਰਭ ਕਲਜੁਗ ਅੰਤ ਵੇਲਾ ਵੇਖ ਅਖ਼ੀਰ, ਆਖ਼ਰ ਸੀਸ ਜਗਦੀਸ਼ ਝੁਕਾਈਆ। ਪਲੂ ਛੱਡ ਗਏ ਪੈਗ਼ੰਬਰ ਪੀਰ, ਨਾਤਾ ਤੋੜ ਨਾ ਕੋਇ ਨਿਭਾਈਆ। ਸ਼ਰਅ ਮਾਰ ਸਰਬ ਜ਼ੰਜੀਰ, ਦੀਨ ਦੁਨੀ ਗਏ ਬੰਧਾਈਆ। ਤੇਰਾ ਭੇਵ ਨਜ਼ਰ ਨਾ ਆਏ ਬੇਨਜ਼ੀਰ, ਨਜ਼ਰ ਸਾਰੇ ਗਏ ਉਠਾਈਆ। ਤੇਰੇ ਹੱਥ ਵੱਡੀ ਤਦਬੀਰ, ਦੋ ਜਹਾਨਾਂ ਦੇ ਸਮਝਾਈਆ। ਝਗੜਾ ਰਹੇ ਨਾ ਗ਼ਰੀਬ ਅਮੀਰ, ਉਮਰਾਓ ਅਮਰਾਪਦ ਦੇ ਵਖਾਈਆ। ਤੇਰਾ ਹੁਕਮ ਨਿਰਾਲਾ ਅਜੀਬ, ਸ਼ਬਦੀ ਫ਼ਰਮਾਨਾ ਇਕ ਦ੍ਰਿੜਾਈਆ। ਪੁਰਖ ਅਕਾਲ ਦੀਨ ਦਿਆਲ ਤੇਰੀ ਇਕੋ ਨਜ਼ਰੀ ਆਵੇ ਦੀਦ, ਦਾਇਰਿਆਂ ਵਿਚੋਂ ਲੇਖਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਮਨਸਾ ਪੂਰੀ ਕਰ ਉਮੀਦ, ਆਮਦ ਵਿਚ ਆ ਕੇ ਅਮਲਾਂ ਦਾ ਲੇਖਾ ਵੇਖ ਵਖਾਈਆ। ਸਤਿ ਧਰਮ ਕਹੇ ਪ੍ਰਭ ਸ੍ਰਿਸ਼ਟ ਸਬਾਈ ਵੇਖ ਸਗਲੀ, ਚਾਰੋਂ ਕੁੰਟ ਖੋਜ ਖੁਜਾਈਆ। ਨਾਮ ਰੰਗਣ ਚੜ੍ਹੇ ਕੋਈ ਨਾ ਰੰਗਲੀ, ਰੰਗ ਰੰਗੀਲਾ ਮਾਧੋ ਨਜ਼ਰ ਕਿਸੇ ਨਾ ਆਈਆ। ਤੇਰੇ ਹੱਕ ਪਿਆਰ ਦੀ ਕਰੇ ਕੋਈ ਨਾ ਬੰਦਗੀ, ਗ਼ਰਜ਼ਾਂ
ਕਾਰਨ ਫ਼ਰਜ਼ਾਂ ਕਾਰਨ ਅਰਜ਼ਾਂ ਕਾਰਨ ਤੇਰਾ ਨਾਮ ਰਹੇ ਧਿਆਈਆ। ਸਾਚੀ ਧਾਰ ਕਿਸੇ ਨਾ ਮਿਲੇ ਆਨੰਦ ਦੀ, ਅਨੰਦਪੁਰ ਵਾਸੀ ਤੇਰੀ ਦਾਸੀ ਭਗਤ ਨਾ ਕੋਇ ਬਣਾਈਆ। ਲਹਿਣਾ ਦੇਣਾ ਚੁੱਕਿਆ ਨਾ ਕਿਸੇ ਪਵਣ ਸਵਾਸੀ, ਪਵਣ ਪਵਣਾਂ ਵਿਚੋਂ ਪਾਰਬ੍ਰਹਮ ਮਿਲ ਕੇ ਖ਼ੁਸ਼ੀ ਨਾ ਕੋਇ ਮਨਾਈਆ। ਕਲਜੁਗ ਸੰਤਾਂ ਅੰਦਰ ਆਈ ਉਦਾਸੀ, ਮਾਇਆ ਮਮਤਾ ਮੋਹ ਰਹੀ ਸਤਾਈਆ। ਸਾਚਾ ਸ਼ਬਦ ਧੁਰ ਦਾ ਨਾਮ ਕਿਸੇ ਕੋਲ ਨਹੀਂ ਅਗੰਮੀ ਰਾਸੀ, ਪਿਛਲੀ ਵਿਦਿਆ ਪੜ੍ਹ ਪੜ੍ਹ ਸਾਰੇ ਰਹੇ ਸੁਣਾਈਆ। ਤੇਰੀ ਚਰਨ ਧੂੜੀ ਮਿਲੇ ਨਾ ਧੁਰ ਦੀ ਰਾਖੀ, ਰਖ ਰੱਖਿਆ ਵਾਲੀ ਹੱਥ ਕਿਸੇ ਨਾ ਆਈਆ। ਰੂਹ ਬੁਤ ਤਨ ਮਾਟੀ ਖ਼ਾਕ ਹੋਇਆ ਨਾ ਪਾਕ ਪਾਕੀ, ਪਤਿਤ ਪੁਨੀਤ ਪਵਿਤ ਆਪਣਾ ਆਪ ਨਾ ਕੋਇ ਕਰਾਈਆ। ਸਾਹਿਬ ਸਮਰਥ ਤੇਰੀ ਮਹਿੰਮਾ ਅਕਥ ਜਨ ਭਗਤਾਂ ਦੇ ਆਪਣੀ ਵੱਥ, ਨਾਮ ਅਨਮੁਲਾ ਦੇ ਰਸ, ਆਤਮ ਪਰਮਾਤਮ ਤੇਰੇ ਹੋਵੇ ਵਸ, ਦੂਜਾ ਨਾਤਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਇਕੋ ਲਾ ਦੇ ਸਚ, ਭਾਗ ਲੱਗੇ ਕਾਇਆ ਮਾਟੀ ਕੱਚ, ਲੂੰ ਲੂੰ ਅੰਦਰ ਜਾਣਾ ਰਚ, ਸਾਢੇ ਤਿੰਨ ਕਰੋੜ ਤੇਰੀ ਗਾਥਾ ਗਾ ਗਾ ਸ਼ੁਕਰ ਮਨਾਈਆ। ਸਤਿ ਧਰਮ ਕਹੇ ਪ੍ਰਭ ਤੂੰ ਆਦਿ ਜੁਗਾਦੀ ਇਕੋ ਪੁਰਖ ਅਕਾਲ ਬਹੁ ਤੇਰੇ ਨਾਮ, ਗਿਣਤੀ ਵਿਚ ਗਣਤ ਕਿਉਂ ਦਿਤੀ ਗਿਣਾਈਆ। ਤੇਰਾ ਸੁਤ ਦੁਲਾਰਾ ਸ਼ਬਦ ਇਕੋ ਵਾਲੀ ਦੋ ਜਹਾਨ, ਗੁਰ ਅਵਤਾਰ ਪੈਗ਼ੰਬਰ ਬਹੁ ਰੂਪ ਕਿਉਂ ਆਇਆ ਬਦਲਾਈਆ। ਤੇਰਾ ਇਕੋ ਆਦਿ ਜੁਗਾਦੀ ਸੱਚਾ ਨਾਮ, ਕਿਉਂ ਅੱਲਾ ਵਾਹਿਗੁਰੂ ਰਾਮ ਕਹਿ ਕੇ ਤੈਨੂੰ ਰਹੇ ਪਰਗਟਾਈਆ। ਤੇਰਾ ਆਦਿ ਜੁਗਾਦੀ ਇਕੋ ਜਾਮ, ਕਿਉਂ ਪਿਆਲੇ ਵੱਖ ਵੱਖ ਕਾਇਆ ਮਾਟੀ ਅੰਦਰ ਦਿਤੇ ਟਿਕਾਈਆ। ਤੂੰ ਸਚਖੰਡ ਦਵਾਰੇ ਇਕੋ ਘਰ ਕਰੇਂ ਬਿਸਰਾਮ, ਮੁਕਾਮੇ ਹੱਕ ਡੇਰਾ ਲਾਈਆ। ਕੀ ਦੀਨਾਂ ਮਜ਼੍ਹਬਾਂ ਵਿਚੋਂ ਤੈਨੂੰ ਮਿਲਦਾ ਆਰਾਮ, ਸਚ ਸਚ ਦੇ ਸਮਝਾਈਆ। ਕੀ ਪਿਆਰ ਆਉਂਦਾ ਵਿਚੋਂ ਇਸਲਾਮ, ਇਸਮ ਆਜ਼ਮ ਪੜਦਾ ਦੇ ਉਠਾਈਆ। ਕਿਉਂ ਕਹਿ ਦਿਤਾ ਕ੍ਰਿਸ਼ਨ ਕਾਹਨ, ਘਨਈਆ ਹੋ ਕੇ ਬੰਸਰੀ ਜਗਤ ਵਖਾਈਆ। ਕਿਉਂ ਪਰਗਟ ਕੀਤਾ ਸਤਿਨਾਮ, ਨਾਨਕ ਨਿਰਗੁਣ ਸਰਗੁਣ ਢੋਲਾ ਗਾਈਆ। ਕਿਉਂ ਫ਼ਤਹਿ ਡੰਕ ਵਜਾਇਆ ਆਣ, ਵਾਹਿਗੁਰੂ ਦੇ ਜਾਪ ਜਪਾਈਆ। ਤੂੰ ਆਦਿ ਜੁਗਾਦੀ ਇਕ ਭਗਵਾਨ, ਕਿਉਂ ਵੰਡਾਂ ਵਿਚ ਸ੍ਰਿਸ਼ਟੀ ਦਿਤੀ ਪਾਈਆ। ਏਸੇ ਕਰ ਕੇ ਸ਼ਬਦ ਗੁਰੂ ਤੈਨੂੰ ਕਰ ਕੇ ਅੰਤ ਪਰਨਾਮ, ਪੁਰਖ ਅਕਾਲ ਤੇਰੇ ਅਗੇ ਮੰਗ ਮੰਗਾਈਆ। ਜਿਸ ਵੇਲੇ ਕਲਜੁਗ ਅੰਤ ਲੇਖਾ ਚੁੱਕੇ ਵਿਚੋਂ ਜਹਾਨ, ਲੋਕਮਾਤ ਰਹਿਣ ਨਾ ਪਾਈਆ। ਓਸ ਵੇਲੇ ਪਰਮ ਪੁਰਖ ਸ੍ਰਿਸ਼ਟ ਸਬਾਈ ਦੇਣਾ ਆਪਣਾ ਇਕ ਪੈਗ਼ਾਮ, ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੈਗ਼ੰਬਰ ਭਗਤ ਸੁਹੇਲੇ ਨਾਲ ਮਿਲਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਤੇਰਾ ਮੰਨਣ ਇਕ ਵਿਧਾਨ, ਚੌਦਾਂ ਲੋਕ ਚੌਦਾਂ ਤਬਕ ਸਿਰ ਸਕੇ ਨਾ ਕੋਇ ਉਠਾਈਆ। ਸਾਰਿਆਂ ਕਲਮਿਆਂ ਦਾ ਕਲਮਾ ਹੋਵੇ ਤੇਰਾ ਨਾਮ, ਉਲਮਿਆਂ ਦਾ ਇਲਮ ਤੈਨੂੰ ਕਰੇ ਪਰਨਾਮ, ਬੁਧੀ ਦਾ ਲੇਖਾ ਜਾਣੇ ਨਾ ਜੀਵ ਅਨਜਾਣ, ਬੁਧੀ ਤੋਂ ਪਰੇ ਤੇਰੀ ਸ਼ੁਰੂ ਹੁੰਦੀ ਸ਼ਰਅ, ਇਕੋ ਰੂਪ ਨਰ ਹਰੇ, ਦੂਜਾ ਨਜ਼ਰ ਕਿਸੇ ਨਾ ਆਈਆ। ਜੀਵ ਅੰਞਾਣਾ ਕਲਜੁਗ ਮਨ ਮਮਤਾ ਵਿਚ, ਸੰਸਾਰੀ ਧਾਰਾਂ ਵਿਚ, ਜਗਤ ਵਿਚਾਰਾਂ ਵਿਚ, ਦੀਨਾਂ ਮਜ਼੍ਹਬਾਂ ਦੀਆਂ ਖਾਰਾਂ ਵਿਚ ਤੇਰੇ ਨਾਲ ਲੜੇ, ਮੰਜ਼ਲ ਹੱਕ ਕੋਈ ਨਾ ਚੜ੍ਹੇ, ਸੁਰਤੀ ਸ਼ਬਦ ਕਿਸੇ ਨਾ ਫੜੇ, ਆਤਮ ਪਰਮਾਤਮ ਢੋਲੇ ਕੋਇ ਨਾ ਪੜ੍ਹੇ, ਸਚਖੰਡ ਦਵਾਰ ਕੋਈ ਨਾ ਵੜੇ, ਪੁਰਖ ਅਕਾਲ ਸਰਨ ਕੋਈ ਨਾ ਪੜੇ, ਜੀਵ ਜੰਤ ਜੀਵਤ ਜਗ ਨਾ ਮਰੇ, ਭੈ ਭਉ ਵਿਚ
ਨਾ ਤੈਥੋਂ ਡਰੇ, ਉਹਦੀ ਵਾਸਨਾ ਕੀ ਕਰੇ ਜਿਨ੍ਹਾਂ ਦੇ ਅੰਦਰ ਭੁੱਲਿਆ ਬੇਪਰਵਾਹੀਆ। ਸਤਿ ਧਰਮ ਕਹੇ ਪ੍ਰਭ ਕੁਛ ਮਾਰਗ ਦੱਸ ਦੇ ਅਗਲਾ, ਭੇਵ ਅਭੇਦਾ ਦੇ ਖੁਲ੍ਹਾਈਆ। ਗੋਬਿੰਦ ਸ਼ਬਦ ਮਿਲਾ ਦੇ ਸਤਿਗੁਰ ਸਗਲਾ, ਸੰਗੀ ਧੁਰ ਦਾ ਨਜ਼ਰੀ ਆਈਆ। ਕਲਜੁਗ ਜੀਵ ਬਪੜਾ ਬਗਲਾ, ਮਾਣਕ ਮੋਤੀ ਚੋਗ ਸਚ ਸਰੋਵਰ ਵਿਚੋਂ ਹੱਥ ਕੋਇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਤੈਨੂੰ ਲੱਭਦੇ ਵਿਚੋਂ ਜੰਗਲਾ, ਸਮੁੰਦ ਸਾਗਰ ਟਿੱਲੇ ਪਰਬਤ ਡੂੰਘੇ ਕੰਦਰ ਫੋਲ ਫੁਲਾਈਆ। ਸ਼ਿਵਦਵਾਲੇ ਮੱਠ ਮਸੀਤਾਂ ਵਿਚ ਕਰ ਕੇ ਬੰਦਨਾ ਬੰਦੇ ਆਪਣਾ ਬੰਦੀਖ਼ਾਨਾ ਰਹੇ ਤੁੜਾਈਆ। ਪਰਵਰਦਿਗਾਰ ਸਾਂਝੇ ਯਾਰ ਜਨ ਭਗਤ ਸੁਹੇਲੇ ਆਪਣੇ ਅੰਗ ਲਾ, ਬਿਨਾ ਅੰਗੀਕਾਰ ਤੋਂ ਬੇੜਾ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਤਿਗੁਰ ਧੁਰ ਦੇ ਠਾਕਰ ਕਲਜੁਗ ਕੂੜੀ ਕਿਰਿਆ ਦੀਨ ਦੁਨੀ ਵੇਖ ਡੂੰਘਾ ਸਾਗਰ, ਗਹਿਰ ਗੰਭੀਰ ਬੇਨਜ਼ੀਰ ਆਪਣਾ ਆਪ ਬਦਲਾਈਆ। ਸਤਿ ਧਰਮ ਕਹੇ ਪ੍ਰਭ ਸਚ ਲਾ ਦੇ ਉਤੇ ਧਰਤੀ, ਧਰਮ ਦਵਾਰ ਇਕ ਵਖਾਈਆ। ਸਭ ਦਾ ਬਣ ਜਾ ਨਿਧਪਰਤੀ, ਪ੍ਰੀਤਮ ਹੋ ਕੇ ਵੇਖ ਵਖਾਈਆ। ਤੂੰ ਮਾਲਕ ਦੋ ਜਹਾਨਾਂ ਅਰਸ਼ੀ, ਫ਼ਰਸ਼ੀ ਹੋ ਕੇ ਦੇ ਵਡਿਆਈਆ। ਗੁਰ ਅਵਤਾਰਾਂ ਪੈਗ਼ੰਬਰਾਂ ਤੇਰੇ ਅਗੇ ਪਾਈ ਅਰਜ਼ੀ, ਆਜਜ਼ ਹੋ ਕੇ ਸੀਸ ਨਿਵਾਈਆ। ਸਭ ਨੇ ਆਸਾ ਮਨਸਾ ਰਖੀ ਆਪਣੀ ਗ਼ਰਜ਼ੀ, ਗ਼ਰਜ਼ ਕਹਿ ਤੇਰੀ ਓਟ ਤਕਾਈਆ। ਤੇਰੀ ਧਾਰ ਨਿਹਕਲੰਕ ਨਰਾਇਣ ਹੋਵੇ ਨਰ ਦੀ, ਜੋਤੀ ਜਾਤਾ ਪੁਰਖ ਬਿਧਾਤਾ ਫੇਰਾ ਪਾਈਆ। ਤੂੰ ਸਾਰ ਪਾਵੀਂ ਪੁਰਖ ਅਕਾਲ ਘਰ ਘਰ ਦੀ, ਗ੍ਰਹਿ ਗ੍ਰਹਿ ਆਪਣਾ ਪੜਦਾ ਲਾਹੀਆ। ਤੇਰੀ ਆਤਮ ਤੇਰਾ ਢੋਲਾ ਹੋਵੇ ਪੜ੍ਹਦੀ, ਧੁਰ ਦਾ ਨਾਦ ਕਰੀਂ ਸ਼ਨਵਾਈਆ। ਖੇਲ ਜਾਣੇ ਚੋਟੀ ਜੜ੍ਹਦੀ, ਮਧ ਆਪਣਾ ਹੁਕਮ ਵਰਤਾਈਆ। ਧਾਰ ਬਖ਼ਸ਼ ਅਗੰਮੀ ਸਰ ਦੀ, ਸਰੋਵਰ ਇਕੋ ਦਈਂ ਪਰਗਟਾਈਆ। ਕਲਾ ਪੁਟੀਂ ਕਲਜੁਗ ਕਲ ਦੀ, ਕਲਮੇ ਵਾਲੇ ਦਈਂ ਖਪਾਈਆ। ਖੇਲ ਬਦਲ ਕੇ ਦੂਈ ਦਵੈਤੀ ਸਲ ਦੀ, ਸੁਲਹਕੁਲ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸ਼ਾ ਸਭ ਦੀ ਪੂਰੀ ਕਰ ਪ੍ਰੇਮ ਪਿਆਰ ਵਿਚ ਜਨ ਦੀ, ਜਨ ਭਗਤ ਸੱਜਣ ਗੁਰਮੁਖ ਗੁਰਸਿਖ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਤੇਰੀ ਹੋਵੇ ਨਿਹਚਲ ਧਾਮ ਅਟਲ ਦੀ, ਅਛਲ ਛਲ ਰਹਿਣ ਕੋਇ ਨਾ ਪਾਈਆ।
੯ ਸਾਵਣ ਸ਼ਹਿਨਸ਼ਾਹੀ ਸੰਮਤ ੨ ਗੁਰਬਖ਼ਸ਼ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਸ਼ਬਦੀ ਸ਼ਬਦ ਵਜਾ ਦਮਾਮਾ, ਡੰਕਾ ਰਾਓ ਰੰਕ ਇਕ ਵਜਾਈਆ। ਤੇਰਾ ਪਰਸਿਧ ਹੋਵੇ ਕਲ ਕਲਕੀ ਅੰਤਮ ਜਾਮਾ, ਜ਼ਾਮਨ ਹੋ ਕੇ ਦੇ ਸਮਝਾਈਆ। ਨਜ਼ਰੀ ਆ ਅਗੰਮੀ ਰਾਮਾ, ਰਾਮ ਰਮਈਆ ਸੋਭਾ ਪਾਈਆ। ਬੰਸਰੀ ਸੁਣਾ ਸਾਚੇ ਕਾਹਨਾ, ਨਾਮ ਧੁਨ ਕਰ ਸ਼ਨਵਾਈਆ। ਸਾਹਿਬ ਸੁਲਤਾਨ ਬਣ ਮਿਹਰਵਾਨਾ, ਪੈਗ਼ੰਬਰ ਧਾਰ ਸਮਝਾਈਆ। ਸਾਚਾ ਨਾਮ ਦੇ ਗੁਣ ਨਿਧਾਨਾ, ਗੁਰੂ ਗੁਰ ਸੇਵ ਕਮਾਈਆ। ਤੇਰਾ ਖੇਲ ਹੋਵੇ ਜਗਤ ਮਹਾਨਾ, ਭੇਵ ਅਭੇਦਾ ਦੇ ਖੁਲ੍ਹਾਈਆ। ਸਭ ਨੂੰ ਮੰਨਣਾ ਪਏ ਭਾਣਾ, ਲਾਗੇ ਹੋ ਨਾ ਕੋਇ ਅਟਕਾਈਆ। ਸਤਿ ਸਚ ਧਰਮ ਲਾ
ਚਤੁਰ ਸੁਜਾਨਾ, ਕੂੜ ਕੁੜਿਆਰ ਦੇਣਾ ਖਪਾਈਆ। ਆਤਮ ਦੇ ਸਰਬ ਗਿਆਨਾ, ਅਗਿਆਨ ਅੰਧੇਰ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਪਰਗਟ ਹੋ ਵਿਸ਼ਨੂੰ ਭਗਵਾਨਾ, ਵਿਸ਼ਵ ਵਾਸਨਾ ਦੇ ਬਦਲਾਈਆ। ਸਤਿ ਕਹੇ ਪ੍ਰਭ ਵਿਸ਼ਵ ਦੇ ਵਿਚਾਰ, ਧਾਰ ਸ਼ਬਦੀ ਇਕ ਦ੍ਰਿੜਾਈਆ। ਸਾਰੇ ਮੰਗਣ ਤੇਰਾ ਦੀਦਾਰ, ਚਾਰ ਕੁੰਟ ਧਿਆਨ ਲਗਾਈਆ। ਡੰਕਾ ਸ਼ਬਦ ਵੱਜੇ ਅਪਾਰ, ਪਰਮ ਪੁਰਖ ਪਰੜਾ ਦੇਣਾ ਉਠਾਈਆ। ਪੂਰਬ ਲਹਿਣਾ ਦੇਣਾ ਕ਼ਰਜ਼ ਲਾਹ ਉਧਾਰ, ਧੁਰ ਦੀ ਭਗਤੀ ਭਗਤਾਂ ਝੋਲੀ ਪਾਈਆ। ਸਚ ਧਰਮ ਦਾ ਦੱਸ ਵਿਹਾਰ, ਵਿਵਹਾਰੀ ਹੋ ਕੇ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਕਰਦੇ ਗਏ ਇੰਤਜ਼ਾਰ, ਉਡੀਕ ਵਿਚ ਤਾਰੀਖ ਗਏ ਬਦਲਾਈਆ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਕਲਕੀ ਇਕ ਅਵਤਾਰ, ਜਿਸ ਦੀ ਕਲਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪਾ ਸਚ ਦਵਾਰੇ ਸਾਰ, ਸਾਰ ਸ਼ਬਦ ਨਾਲ ਸਾਰਥ ਸਭ ਦਾ ਪੂਰ ਕਰਾਈਆ।