੯ ਸਾਵਣ ਸ਼ਹਿਨਸ਼ਾਹੀ ਸੰਮਤ ੨ ਕਰਮ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਲੇਖੇ ਲਾ ਰੈਣ ਘਾਲ, ਨਾਮ ਨਿਧਾਨ ਮਜ਼ਦੂਰੀ ਸਭ ਦੀ ਝੋਲੀ ਪਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਬਣਾ ਆਪਣੇ ਲਾਲ, ਰੰਗ ਅਵੱਲੜਾ ਇਕ ਚੜ੍ਹਾਈਆ। ਦੀਵਾ ਬਾਤੀ ਕਮਲਾਪਾਤੀ ਜੋਤੀ ਜੋਤ ਦੇ ਬਾਲ, ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਤ੍ਰੈਗੁਣ ਮਾਇਆ ਨਾਤਾ ਤੁੱਟੇ ਜੰਜ਼ਾਲ, ਪੰਚ ਵਿਕਾਰ ਨਾ ਕੋਇ ਹਲਕਾਈਆ। ਸ਼ਬਦ ਅਗੰਮੀ ਵਜਾ ਤਾਲ, ਅਨਹਦ ਰਾਗੀ ਰਾਗ ਸੁਣਾਈਆ। ਕਾਇਆ ਮੰਦਰ ਅੰਦਰ ਵਖਾ ਸੱਚੀ ਧਰਮਸਾਲ, ਗੁਰੂ ਦਵਾਰ ਸਾਚਾ ਸੋਭਾ ਪਾਈਆ। ਜਿਥੇ ਪੋਹ ਨਾ ਸਕੇ ਕਾਲ, ਜਮ ਡੰਡ ਨਾ ਕੋਇ ਲਗਾਈਆ। ਮਾਲਕ ਹੋ ਕੇ ਵਸੀਂ ਨਾਲ, ਪਰਮਾਤਮ ਆਤਮ ਜੋੜ ਜੁੜਾਈਆ। ਝਗੜਾ ਰਹੇ ਨਾ ਸ਼ਾਹ ਕੰਗਾਲ, ਰਾਉ ਰੰਕ ਇਕੋ ਘਰ ਵਸਾਈਆ। ਤੇਰੇ ਵਿਛੋੜੇ ਵਿਚ ਜਨ ਭਗਤ ਹੋਏ ਨਾ ਕੋਇ ਬੇਹਾਲ, ਵਿਜੋਗੀ ਨਜ਼ਰ ਕੋਇ ਨਾ ਆਈਆ। ਧੁਰ ਸੰਜੋਗ ਮੇਲਣਾ ਆਣ, ਆਪ ਆਪਣੀ ਦਇਆ ਕਮਾਈਆ। ਦਰ ਦਵਾਰੇ ਠਾਂਡੇ ਦੇਣਾ ਮਾਣ, ਸਚਖੰਡ ਦਵਾਰੇ ਬਖ਼ਸ਼ਣੀ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜ ਦੇਣਾ ਖਪਾਈਆ। ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਪੂਰੀ ਕਰਦੇ ਮਨਸਾ, ਆਸ਼ਾ ਆਸ਼ਾ ਵਿਚੋਂ ਬਦਲਾਈਆ। ਸੋਹੰ ਰੂਪ ਬਣਾਦੇ ਹੰਸਾ, ਨਾਮ ਨਿਧਾਨਾ ਮਾਣਕ ਮੋਤੀ ਚੋਗ ਚੁਗਾਈਆ। ਮਨ ਵਿਕਾਰੀ ਹੰਕਾਰੀ ਮੇਟ ਦੇ ਕੰਸਾ, ਸੁਰਤੀ ਸ਼ਬਦ ਸ਼ਬਦ ਉਠਾਈਆ। ਆਤਮ ਪਰਮਾਤਮ ਤੇਰੀ ਬਣ ਜਾਏ ਅੰਸਾ, ਪੂਤ ਸਪੂਤਾ ਸਾਚਾ ਦੇਣਾ ਵਖਾਈਆ। ਦੇ ਵਡਿਆਈ ਵਿਚੋਂ ਸਹੰਸਾ, ਸੰਤ ਸੁਹੇਲੇ ਆਪ ਤਰਾਈਆ। ਧੁਰ ਦਰਗਾਹੀ ਬਣ ਕੰਤਾ, ਮਾਲਕ ਹੋ ਕੇ ਖੋਜ ਖੁਜਾਈਆ। ਫਿਰੀ ਦਰੋਹੀ ਵਿਚ ਜੀਵ ਜੰਤਾ, ਸਾਧ ਸੰਤ ਦੇਣ ਦੁਹਾਈਆ। ਗੜ੍ਹ ਕਿਸੇ ਨਾ ਟੁੱਟੇ ਹਉਮੇ ਹੰਗਤਾ, ਹੰ ਬ੍ਰਹਮ ਪੜਦਾ ਨਾ ਕੋਇ ਉਠਾਈਆ। ਤੇਰੇ ਦਵਾਰੇ ਪੁਜੇ ਕੋਈ ਨਾ ਮੰਗਤਾ, ਪਾਂਧੀ ਹੋ ਕੇ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਪਰਕਾਸ਼ ਅਗੰਮੀ ਚੰਦ ਦਾ, ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਸਤਿ ਧਰਮ ਕਹੇ
ਪ੍ਰਭ ਜਨ ਭਗਤਾਂ ਤੋੜ ਦੇ ਭਰਮ, ਸਹਿੰਸਾ ਰੋਗ ਰਹੇ ਨਾ ਰਾਈਆ। ਭਾਗ ਲਗਾ ਦੇ ਕਾਇਆ ਮਾਟੀ ਚਰਮ, ਚਾਨਣ ਜੋਤ ਨੂਰ ਕਰ ਰੁਸ਼ਨਾਈਆ। ਸਚਖੰਡ ਦਵਾਰੇ ਦੇ ਦੇ ਇਕੋ ਸਰਨ, ਸ਼ਰਨ ਆਪਣੀ ਦੇ ਸਮਝਾਈਆ। ਲੇਖਾ ਮੁਕਾ ਦੇ ਜਨਮ ਮਰਨ, ਗੇੜ ਚੁਰਾਸੀ ਦੇਣਾ ਕਟਾਈਆ। ਤੇਰੇ ਨਾਮ ਦਾ ਢੋਲਾ ਇਕੋ ਪੜ੍ਹਨ, ਤੂੰ ਮੇਰਾ ਮੈਂ ਤੇਰਾ ਦਿਵਸ ਰੈਣ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਭਗਤ ਸੁਹੇਲੇ ਤੇਰੇ ਠਾਂਡੇ ਦਰਬਾਰੇ ਤਰਨ, ਤਾਰਨਹਾਰ ਸਮਰਥ ਸਵਾਮੀ ਪੁਰਖ ਅਕਾਲ ਨਿਰਗੁਣ ਧਾਰ ਆਪਣੀ ਦਇਆ ਦੇਣੀ ਕਮਾਈਆ।
੯ ਸਾਵਣ ਸ਼ਹਿਨਸ਼ਾਹੀ ਸੰਮਤ ੨ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਸ੍ਰਿਸ਼ਟ ਸਬਾਈ ਇਕੋ ਕਰ ਦੇ ਪੂਜਾ, ਸਤਿਜੁਗ ਸਤਿ ਸਤਿ ਮਾਤ ਪਰਗਟਾਈਆ। ਤੁਧ ਬਿਨ ਦੂਸਰ ਰਹੇ ਕੋਇ ਨਾ ਦੂਜਾ, ਇਸ਼ਟ ਦ੍ਰਿਸ਼ਟ ਅੰਦਰ ਇਕੋ ਨਜ਼ਰੀ ਆਈਆ। ਅੰਤਰ ਭੇਵ ਖੁਲ੍ਹਾਦੇ ਗੂਝਾ, ਬ੍ਰਹਮ ਪੜਦਾ ਆਪ ਉਠਾਈਆ। ਨਾਭੀ ਕਵਲ ਕਰ ਮੂਧਾ, ਝਿਰਨਾ ਅਗੰਮ ਦੇ ਝਿਰਾਈਆ। ਤੇਰੇ ਸਚ ਦਵਾਰ ਦੀ ਆਵੇ ਸੂਝਾ, ਸਮਝ ਦੇਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਦ੍ਰਿੜਾਈਆ। ਸਤਿ ਧਰਮ ਕਹੇ ਪ੍ਰਭ ਆਪਣੀ ਕਰਦੇ ਕਿਰਪਾ, ਕਿਰਪਾ ਨਿਧਾਨ ਦੇ ਵਡਿਆਈਆ। ਕਲਜੁਗ ਮਾਇਆ ਮਮਤਾ ਮੋਹ ਮਿਟ ਜਾਏ ਬਿਪਤਾ, ਬਿਪਰੀਤ ਦਾ ਲੇਖਾ ਦੇ ਚੁਕਾਈਆ। ਜਹਾਨ ਸੇਵਕ ਹੋਵੇ ਇਕ ਦਾ, ਏਕੰਕਾਰ ਇਕੋ ਨਜ਼ਰੀ ਆਈਆ। ਨਾਤਾ ਜੋੜਦੇ ਸਾਚੇ ਹਿਤ ਦਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਝਗੜਾ ਮੁਕਾ ਦੇ ਸਦਾ ਨਿਤ ਦਾ, ਨਿਰਵੈਰ ਹੋ ਕੇ ਆਪਣਾ ਰੰਗ ਚੜ੍ਹਾਈਆ। ਪਾਸਾ ਬਦਲ ਦੇ ਆਪਣੀ ਪਿੱਠ ਦਾ, ਕਰਵਟ ਵਿਚ ਲੈ ਅੰਗੜਾਈਆ। ਚਾਰ ਕੁੰਟ ਇਕੋ ਪੁਰਖ ਅਕਾਲ ਤੂੰ ਹੀ ਦਿਸਦਾ, ਤੂੰ ਹੀ ਤੂੰ ਹੀ ਢੋਲਾ ਸਰਬ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣ ਦੇ ਧੁਰ ਦੇ ਪਿਤ ਦਾ, ਪਿਤਾ ਪੂਤ ਗੋਦ ਉਠਾਈਆ। ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਸੁਣੀਂ ਕੂਕ, ਸਾਹ ਸਾਹ ਨਾਲ ਕੁਰਲਾਈਆ। ਕਲਜੁਗ ਮਮਤਾ ਮੋਹ ਰਹੀ ਫੂਕ, ਅਗਨੀ ਅੱਗ ਰਹੀ ਜਲਾਈਆ। ਪੜਦਾ ਲਾਹ ਦੇ ਕਾਇਆ ਅੰਦਰ ਪੰਜ ਭੂਤ, ਪੰਚਮ ਪੰਚ ਸ਼ਬਦ ਕਰ ਜਣਾਈਆ। ਕਰ ਪਰਕਾਸ਼ ਸਾਚੀ ਕੂਟ, ਦਿਸ਼ਾ ਤੇਰੀ ਨਜ਼ਰੀ ਆਈਆ। ਲੇਖਾ ਰਹੇ ਨਾ ਜੂਠ ਝੂਠ, ਝਗੜਾ ਕੂੜ ਦੇਣਾ ਮੁਕਾਈਆ। ਦਇਆਵਾਨ ਹੋਕੇ ਜਾਣਾ ਤੁਠ, ਦੀਨਾਂ ਅਨਾਥਾਂ ਹੋ ਸਹਾਈਆ। ਅੰਮ੍ਰਿਤ ਜਾਮ ਦੇ ਘੁਟ, ਪਿਆਲਾ ਦੀਨ ਦਿਆਲਾ ਹੱਥ ਫੜਾਈਆ। ਆਵਣ ਜਾਵਣ ਲੱਖ ਚੁਰਾਸੀ ਜਿਹੜਾ ਜਾਵੇ ਛੁੱਟ, ਛੁਟਕਾਰਾ ਮਿਲੇ ਦੀਨ ਦੁਨੀ ਲੋਕਾਈਆ। ਇਕੋ ਤੇਰੇ ਨਾਮ ਦੀ ਗਾਈਏ ਤੁਕ, ਸੋਹੰ ਢੋਲਾ ਸਹਿਜ ਸੁਭਾਈਆ। ਅਗਲਾ ਪੈਂਡਾ ਜਾਏ ਮੁਕ, ਸਚਖੰਡ ਬਹਿ ਕੇ ਵੱਜੇ ਵਧਾਈਆ। ਤੇਰੇ ਕ਼ਦਮਾਂ ਉਤੇ ਸੀਸ ਜਾਏ ਝੁਕ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਧਾਰੋਂ ਆਪੇ ਉਠ, ਮਾਤ ਪਿਤ ਜਗਤ ਨਾ ਕੋਇ ਬਣਾਈਆ।
੯ ਸਾਵਣ ਸ਼ਹਿਨਸ਼ਾਹੀ ਸੰਮਤ ੨ ਸਰਮੁਖ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਕਰ ਉਤਮ ਬੁਧੀ, ਸਰੀਰ ਵਿਚੋਂ ਬੇਨਜ਼ੀਰ ਨਜ਼ਰੀ ਆਈਆ। ਪੱਖ ਰਹੇ ਨਾ ਕੋਇ ਵਦੀ ਸੁਦੀ, ਸਦਾ ਸਦਾ ਸਦ ਇਕੋ ਰੰਗ ਵਖਾਈਆ। ਹੋਵੇ ਪਰਕਾਸ਼ ਕਾਇਆ ਮਾਟੀ ਸਾਚੀ ਝੁੱਗੀ, ਸਾਢੇ ਤਿੰਨ ਹੱਥ ਦੀਪਕ ਜੋਤ ਹੋਵੇ ਰੁਸ਼ਨਾਈਆ। ਅਗੰਮੀ ਮੰਜ਼ਲ ਸਭ ਦੀ ਜਾਏ ਮੁੱਕੀ, ਚੁਰਾਸੀ ਗੇੜਾ ਝੇੜਾ ਚਾਰੇ ਖਾਣੀ ਦੇਣਾ ਮੁਕਾਈਆ। ਆਪਣਾ ਨਾਮ ਸਮਝਾਉਣਾ ਆਪਣੀ ਧੁਰ ਦੀ ਤੁਕੀ, ਗੀਤ ਗਾ ਕੇ ਤੇਰੇ ਵਿਚ ਸਮਾਈਆ। ਪੁਰਖ ਅਕਾਲ ਤੇਰੇ ਵਿਛੋੜੇ ਦਾ ਭਗਤ ਜਨ ਰਹੇ ਕੋਇ ਨਾ ਦੁੱਖੀ, ਸੁਰਤੀ ਸ਼ਬਦੀ ਜੋੜਾ ਦੇਣਾ ਜੁੜਾਈਆ। ਤੇਰੇ ਨਾਮ ਦੀ ਰਮਜ਼ ਰਹੇ ਕੋਇ ਨਾ ਲੁਕੀ, ਇਸ਼ਾਰਾ ਨਰ ਨਿਰੰਕਾਰਾ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਓਟ ਉਤੇ ਸੁੱਟੀ, ਸਹਾਰਾ ਤੇਰਾ ਰਹੇ ਤਕਾਈਆ। ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਦੇ ਅਗੰਮੀ ਸ਼ਕਤੀ, ਨਾਮ ਨਿਧਾਨ ਝੋਲੀ ਪਾਈਆ। ਸਭ ਦੀ ਪੂਰੀ ਹੋਵੇ ਭਗਤੀ, ਭਗਵਨ ਮਿਲ ਕੇ ਖ਼ੁਸ਼ੀ ਮਨਾਈਆ। ਦਿਵਸ ਰੈਣ ਰਹੇ ਮਸਤੀ, ਖ਼ੁਮਾਰੀ ਇਕੋ ਦੇਣੀ ਚੜ੍ਹਾਈਆ। ਸਾਖਿਆਤ ਨਜ਼ਰ ਆਵੇ ਤੇਰੀ ਹਸਤੀ, ਹਸਤ ਕੀਟਾਂ ਵਿਚ ਪੜਦਾ ਦੇਣਾ ਉਠਾਈਆ। ਤੂੰ ਮਾਲਕ ਆਦਿ ਜੁਗਾਦਿ ਧੁਰ ਦਾ ਅਰਸ਼ੀ, ਪ੍ਰੀਤਮ ਹੋ ਕੇ ਪ੍ਰੇਮ ਦੇਣਾ ਬਣਾਈਆ। ਕਲਜੁਗ ਅੰਤ ਕਰ ਖੇਲ ਉਪਰ ਧਰਤੀ, ਧਰਨੀ ਧੌਲ ਤੇਰੀ ਆਸ ਰਖਾਈਆ। ਖੇਲ ਜਾਣ ਘਰ ਘਰ ਦੀ, ਗ੍ਰਹਿ ਗ੍ਰਹਿ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਾਰ ਤੇਰਾ ਪਿਆਰ ਇਕੋ ਮੰਗਦੀ, ਮਾਂਗਤ ਹੋ ਕੇ ਝੋਲੀ ਡਾਹੀਆ। ਸਤਿ ਧਰਮ ਕਹੇ ਪ੍ਰਭ ਭਗਤਾਂ ਬੰਧਾ ਆਪਣਾ ਨਾਤਾ, ਬੰਧਨ ਇਕੋ ਦੇਣਾ ਪਾਈਆ। ਜਗਤ ਸਮਾਜ ਵਿਚੋਂ ਬਾਹਰ ਸੁਣਾ ਆਪਣੀ ਗਾਥਾ, ਗਹਿਰ ਗੰਭੀਰ ਕਰ ਪੜ੍ਹਾਈਆ। ਸਾਚੇ ਨਾਮ ਦੀ ਨਿਮਰਤਾ ਵਿਚ ਦੇ ਦਾਤਾ, ਸਿਮਰਨ ਦੀ ਲੋੜ ਰਹੇ ਨਾ ਰਾਈਆ। ਤੇਰੇ ਹੁਕਮ ਦਾ ਜੋ ਸ਼ਬਦੀ ਮੰਨਣ ਆਖਾ, ਆਖ਼ਰ ਮੰਜ਼ਲ ਚੜ੍ਹ ਕੇ ਤੇਰਾ ਦਰਸ਼ਨ ਪਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਪਾਸਾ, ਪਾਸ਼ਾ ਜਗਤ ਉਲਟਾਈਆ। ਸਚਖੰਡ ਨਿਵਾਸੀ ਸਤਿਜੁਗ ਸਾਚੀ ਧਰਮ ਦਵਾਰੇ ਪਾਰ ਆਸਾ, ਗੋਪੀ ਕਾਹਨ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗ ਤੇਰੀ ਗਾਾਉਦੇ ਗਏ ਗਾਥਾ, ਖਾਣੀ ਬਾਣੀ ਤੇਰਾ ਨਾਮ ਵਡਿਆਈਆ।
੯ ਸਾਵਣ ਸ਼ਹਿਨਸ਼ਾਹੀ ਸੰਮਤ ੨ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਜਨ ਭਗਤਾਂ ਦੇ ਪੂਰਨ ਭਰਵਾਸਾ, ਵਿਸ਼ਿਆਂ ਵਿਚ ਵਿਸਰ ਕੋਇ ਨਾ ਜਾਈਆ। ਪ੍ਰੇਮੀਆਂ ਪਿਆਰਿਆਂ ਨਾਲ ਕਦੇ ਕਰੀਂ ਨਾ ਰੋਸਾ, ਜੁਗ ਜਨਮ ਦਿਆਂ ਰੁਸਿਆਂ ਲੈਣਾ ਮਨਾਈਆ। ਗੁਰਮੁਖ ਵਿਛੜ ਨਾ ਜਾਏ ਕੋਈ ਨਿਰਦੋਸ਼ਾ, ਦੋਸ਼ੀ ਚਰਨ ਆਏ ਪਾਰ ਲੰਘਾਈਆ। ਸਾਚੇ ਨਾਮ ਦਾ ਪੈਗ਼ਾਮ ਦੇ ਦੇ ਵਿਚ ਹੋਕਾ, ਹੁਕਮਾਂ ਤੋਂ ਬਾਹਰ ਆਪਣਾ ਹੁਕਮ ਮਨਾਈਆ। ਦਵਾਰਾ ਨਿਰੰਕਾਰਾ ਆਪਣਾ ਦੱਸਦੇ ਸੌਖਾ, ਮਾਲਕ
ਸਚ ਦੇਣਾ ਸਮਝਾਈਆ। ਜਨ ਭਗਤਾਂ ਬਿਰਥਾ ਜਾਣ ਨਾ ਦੇਣਾ ਮਾਨਸ ਜਨਮ ਦਾ ਮੌਕਾ, ਮੁਕੰਮਲ ਆਪਣਾ ਲੇਖਾ ਦੇਣਾ ਚੁਕਾਈਆ। ਬੁਧ ਮਲੀਨ ਰਹੇ ਕੋਇ ਨਾ ਥੋਥਾ, ਪਤਿਤ ਪੁਨੀਤ ਦੇਣਾ ਕਰਾਈਆ। ਭਾਗ ਲਗਾ ਕੇ ਕਾਇਆ ਮਾਟੀ ਸਾਢੇ ਤਿੰਨ ਹੱਥ ਕੋਠਾ, ਹਰਿ ਮੰਦਰ ਸੋਹਣਾ ਦੇਣਾ ਸੁਹਾਈਆ। ਜਿਥੇ ਨਿਰਮਲ ਜਗੇ ਜੋਤਾ, ਜੋਤੀ ਨੂਰ ਹੋਵੇ ਰੁਸ਼ਨਾਈਆ। ਧੁਨ ਉਪਜੇ ਇਕ ਸਲੋਕਾ, ਸੋਹੰ ਸੋ ਹੋਵੇ ਸ਼ਨਵਾਈਆ। ਮਨ ਕਰਮ ਦੇਵੇ ਕੋਈ ਨਾ ਧੋਖਾ, ਧਰਮ ਭਰਮ ਨਾ ਕੋਇ ਭੁਲਾਈਆ। ਬੁਧੀ ਚਲੇ ਕੋਇ ਨਾ ਸੋਚਾ, ਮਤ ਮਮਤਾ ਨਾ ਕੋਇ ਵਧਾਈਆ। ਚਿੰਤਾ ਹਰਖ਼ ਰਹੇ ਨਾ ਸੋਗਾ, ਗ਼ਮ ਅੰਦਰੋਂ ਦੇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤਾਂ ਸਚ ਗ੍ਰਹਿ ਬਖ਼ਸ਼ ਸੱਚੀ ਸਰਨਾਈਆ।
੯ ਸਾਵਣ ਸ਼ਹਿਨਸ਼ਾਹੀ ਸੰਮਤ ੨ ਕੁੰਦਨ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਹੋ ਸਹਾਇਕ, ਸਹਾਇਤਾ ਤੁਧ ਬਿਨ ਨਜ਼ਰ ਕੋਇ ਨਾ ਆਈਆ। ਧੁਰ ਦਾ ਨਾਮ ਸਚ ਕਰ ਹਦਾਇਤ, ਸੁਰਤ ਸ਼ਬਦ ਗਿਆਨ ਸਮਝਾਈਆ। ਅਨਡਿਠੜਾ ਗਿਆਨ ਕਰ ਇਨਾਇਤ, ਘਰ ਵਿਚ ਘਰ ਦੇਣਾ ਟਿਕਾਈਆ। ਤੇਰੀ ਏਥੇ ਓਥੇ ਦੋ ਜਹਾਨਾਂ ਮੰਗਦੇ ਸਦਾ ਹਮਾਇਤ, ਹਮਸਾਜਣ ਬਣ ਕੇ ਸੰਗ ਦੇਣਾ ਨਿਭਾਈਆ। ਚਰਨ ਪ੍ਰੀਤੀ ਅੰਦਰ ਮਿਹਰ ਨਜ਼ਰ ਕਰਨੀ ਰਵਾਇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਦੇ ਦੇ ਆਪਣਾ ਨੂਰ, ਨਿਜ ਨੇਤਰ ਦੇ ਖੁਲ੍ਹਾਈਆ। ਅੰਮ੍ਰਿਤ ਸਰ ਦਾ ਦੇ ਸਰੂਰ, ਸੁਰਤੀ ਸ਼ਬਦ ਵਿਚ ਸਮਾਈਆ। ਭੰਡਾਰਾ ਨਾਮ ਹੋਵੇ ਭਰਪੂਰ, ਤੋਟ ਰਹੇ ਨਾ ਰਾਈਆ। ਪੈਂਡਾ ਚੁੱਕੇ ਨੇੜਾ ਦੂਰ, ਘਰ ਵਿਚ ਬੈਠਾ ਸੋਭਾ ਪਾਈਆ। ਇਕੋ ਵਾਰ ਸਭ ਦੀ ਬੇਨੰਤੀ ਕਰ ਮਨਜ਼ੂਰ, ਦੂਜੀ ਵਾਰ ਮਿੰਨਤਾ ਕੱਢਣ ਦੀ ਲੋੜ ਰਹੇ ਨਾ ਰਾਈਆ। ਦਰਸ਼ਨ ਦੇ ਹਾਜ਼ਰ ਹਜ਼ੂਰ, ਜ਼ਰੂਰ ਆਪਣਾ ਫੇਰਾ ਪਾਈਆ। ਕੂੜਾ ਗੜ੍ਹ ਨਾ ਰਹੇ ਗ਼ਰੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਦੇਣੀ ਵਖਾਈਆ। ਸਤਿ ਧਰਮ ਕਹੇ ਪ੍ਰਭ ਭਗਤਾਂ ਕਰ ਸਚ ਮਿਲਾਪ, ਮਿਲ ਮਿਲ ਆਪਣਾ ਭੇਵ ਖੁਲ੍ਹਾਈਆ। ਧੁਰ ਦਾ ਦੱਸ ਅਗੰਮੀ ਜਾਪ, ਸਤਿਜੁਗ ਸਾਚਾ ਰਾਹ ਚਲਾਈਆ। ਜਨਮ ਕਰਮ ਦਾ ਰਹੇ ਨਾ ਪਾਪ, ਦੁਰਮਤ ਮੈਲ ਧਵਾਈਆ। ਜਿਧਰ ਤੱਕਣ ਨਜ਼ਰੀ ਆਵੇਂ ਸਾਖਿਆਤ, ਸਵੱਛ ਸਰੂਪੀ ਆਪਣਾ ਪੜਦਾ ਦੇਣਾ ਉਠਾਈਆ। ਦੇ ਵਡਿਆਈ ਵਿਚ ਕਾਇਨਾਤ, ਦੀਨ ਦੁਨੀ ਵੱਜਦੀ ਰਹੇ ਵਧਾਈਆ। ਬਹੁ ਸਿਫ਼ਤ ਲਿਖੀ ਪਿਛੇ ਵਿਚ ਕਾਗ਼ਜਾਤ, ਕ਼ਲਮ ਸ਼ਾਹੀ ਰੰਗ ਚੜ੍ਹਾਈਆ। ਹੁਕਮੇਂ ਅੰਦਰ ਦੇ ਸ਼ਾਬਾਸ਼, ਮਿਹਰਵਾਨ ਮਿਹਰ ਨਜ਼ਰ ਤਕਾਈਆ। ਸਚ ਦਵਾਰੇ ਸਚਖੰਡ ਆਪੇ ਕਰ ਆਬਾਦ, ਘਰ ਅੰਦਰ ਇਕੋ ਦੇ ਵਖਾਈਆ। ਜਿਥੇ ਖੇੜਾ ਕਦੇ ਨਾ ਹੋਵੇ ਬਰਬਾਦ, ਕਿਲ੍ਹਾ ਕੰਧ ਨਾ ਕੋਇ ਢਾਹੀਆ। ਇਕੋ ਪੁਰਖ ਅਕਾਲ ਤੇਰੀ ਆਵੇ ਯਾਦ, ਯਾਦਦਾਸ਼ਤ ਸਕੇ ਨਾ ਕੋਇ ਭੁਲਾਈਆ। ਭਗਤ ਭਗਵਾਨ ਪ੍ਰੇਮ ਪ੍ਰੀਤੀ ਅੰਦਰ ਖੋਲ੍ਹ ਰਾਜ਼, ਰਾਜ਼ਕ ਰਿਜ਼ਕ ਰਹੀਮ ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖੇ ਲਾ ਸਵਾਸ ਸਵਾਸ, ਜੋ ਜਨ ਤੇਰਾ ਨਾਮ ਧਿਆਈਆ।
੯ ਸਾਵਣ ਸ਼ਹਿਨਸ਼ਾਹੀ ਸੰਮਤ ੨ ਗੁਰਦਿਆਲ ਸਿੰਘ ਹਰਦੀਪ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਦੇ ਚਰਨ ਨਿਵਾਸ, ਸਚਖੰਡ ਦਵਾਰੇ ਬਹਿ ਕੇ ਖ਼ੁਸ਼ੀ ਮਨਾਈਆ। ਜਿਨ੍ਹਾਂ ਤੇਰਾ ਨਾਮ ਜਪਿਆ ਸਵਾਸ ਸਵਾਸ, ਸਵਾਰਥ ਪਰਮਾਰਥ ਆਪਣੇ ਨਾਲ ਦੇਣਾ ਬਣਾਈਆ। ਮਾਨਸ ਜਨਮ ਕਰਨਾ ਰਾਸ, ਚੁਰਾਸੀ ਵਾਲਾ ਗੇੜ ਨਾ ਕੋਇ ਭਵਾਈਆ। ਜੋਤੀ ਜੋਤ ਕਰ ਪਰਕਾਸ਼, ਪਰਕਾਸ਼ ਪਰਕਾਸ਼ ਵਿਚ ਮਿਲਾਈਆ। ਸਚ ਦਵਾਰੇ ਤੇਰੇ ਹੋਵੇ ਦਾਸੀ ਦਾਸ, ਆਤਮ ਪਰਮਾਤਮ ਤੇਰੀ ਸੇਵ ਕਮਾਈਆ। ਪੈਂਡਾ ਮੁਕ ਜਾਏ ਪ੍ਰਿਥਮੀ ਆਕਾਸ਼, ਗਗਨਾਂ ਤੋਂ ਉਪਰ ਤੇਰਾ ਦਰਸ਼ਨ ਪਾਈਆ। ਤੇਰਾ ਨੂਰ ਮਿਲੇ ਵਿਚ ਨੁਰਾਨੀ ਜਾਤ, ਵੱਖਰਾ ਘਰ ਨਾ ਕੋਇ ਵਖਾਈਆ। ਲੇਖਾ ਪੂਰਾ ਕਰ ਦੇ ਕ਼ਲਮ ਦਵਾਤ, ਸ਼ਾਹੀ ਨਾਲ ਸ਼ਹਿਨਸ਼ਾਹੀ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਉਹ ਸਵਾਦ, ਜੋ ਸਵਾਦ ਰਸਨਾ ਚਖ ਨਾ ਸਕੇ ਰਾਈਆ। ਸਤਿ ਧਰਮ ਕਹੇ ਪ੍ਰਭ ਜਨ ਭਗਤ ਤੇਰਾ ਨਾਮ ਰਸ ਲੈਣ ਚਖ, ਬਿਨ ਦੰਦਾਂ ਦੇ ਵਖਾਈਆ। ਸ੍ਰਿਸ਼ਟੀ ਨਾਲੋਂ ਦ੍ਰਿਸ਼ਟੀ ਹੋ ਜਾਏ ਵੱਖ, ਇਸ਼ਟੀ ਇਕੋ ਨਜ਼ਰੀ ਆਈਆ। ਤੇਰੇ ਨਾਮ ਦਾ ਢੋਲਾ ਗਾਵਣ ਜਸ, ਸ਼ਬਦੀ ਤੇਰਾ ਗੀਤ ਅਲਾਈਆ। ਤੂੰ ਮਿਹਰਵਾਨ ਮਹਿਬੂਬ ਹੋ ਕੇ ਦੇਣੀ ਸਾਚੀ ਵਥ, ਵਸਤ ਅਮੋਲਕ ਝੋਲੀ ਪਾਈਆ। ਧਰਮ ਧਾਰ ਚਲਾਉਣਾ ਰਥ, ਵਡ ਰਥਵਾਹੀ ਤੇਰੇ ਹੱਥ ਵਡਿਆਈਆ। ਸਤਿਜੁਗ ਸਾਚੀ ਸਮਝਾਉਣੀ ਗਥ, ਕਹਾਣੀ ਕਥ ਅਕਥ ਪਰਗਟਾਈਆ। ਤੂੰ ਸਰਬ ਕਲਾ ਸਮਰਥ, ਤੇਰੇ ਨਾਮ ਦੀ ਵੱਜੇ ਇਕੋ ਵਧਾਈਆ। ਕਰ ਪਰਕਾਸ਼ ਨਿਰਮਲ ਜੋਤ ਸ੍ਰਿਸ਼ਟ ਸਬਾਈ ਜਗ, ਜਗਜੀਵਣ ਦਾਤੇ ਜਾਗਰਤ ਜੋਤ ਕਰ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਮੇਟ ਅਗਨੀ ਅੱਗ, ਸਾਂਤਕ ਸਤਿ ਇਕ ਵਰਤਾਈਆ। ਜਨ ਭਗਤਾਂ ਆਪਣੇ ਮਿਲਣ ਦਾ ਆਪ ਦੱਸ ਸਬੱਬ, ਸਭ ਦਾ ਲਹਿਣਾ ਦੇਣਾ ਪੂਰਾ ਦੇ ਕਰਾਈਆ। ਜਗਤ ਕਿਰਿਆ ਨਾਤਾ ਤੁਟੇ ਸਮਾਜ ਸਭ, ਇਕੋ ਤੇਰਾ ਮੇਰਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲੱਖ ਚੁਰਾਸੀ ਵਿਚੋਂ ਲੱਭ, ਲਾਇਕ ਨਾਲਾਇਕ ਦੇਣੇ ਬਣਾਈਆ। ਸਤਿ ਧਰਮ ਕਹੇ ਤੇਰਾ ਭਗਤ ਕਦੇ ਨਾ ਹੋਵੇ ਮੂਰਖ, ਮੂਰਖ ਮਤਿ ਨਾ ਕੋਇ ਰਖਾਈਆ। ਤੂੰ ਸਭ ਦੀ ਆਸਾ ਮਨਸਾ ਪੂਰਤ, ਪੂਰਨ ਇਛਿਆ ਦੇਣੀ ਕਰਾਈਆ। ਤੇਰੇ ਨਾਮ ਦੀ ਸੁਣ ਕੇ ਸਾਚੀ ਤੂਰਤ, ਤੁਰੀਆ ਪਦ ਤੋਂ ਅਗੇ ਚੜ੍ਹ ਕੇ ਮੰਜ਼ਲ ਖ਼ੁਸ਼ੀ ਮਨਾਈਆ। ਨਿਰਗੁਣ ਧਾਰ ਨਿਰਗੁਣ ਜੋਤ ਆਪਣੀ ਦੱਸਣੀ ਅਗੰਮੀ ਸੂਰਤ, ਜਿਸ ਦੀ ਰੇਖਾ ਜਗਤ ਨਾ ਕੋਇ ਵਖਾਈਆ। ਨਾਤਾ ਤੋੜ ਕੇ ਕੂੜੋ ਕੂੜਤ, ਕੂੜ ਕੁਟੰਬ ਵਿਚੋਂ ਬਾਹਰ ਕਢਾਈਆ। ਜਨ ਭਗਤਾਂ ਸ੍ਰੀ ਭਗਵਾਨ ਇਕੋ ਤੇਰੀ ਰਖੀ ਜ਼ਰੂਰਤ, ਜ਼ਰੂਰੀ ਮਜ਼ਦੂਰੀ ਇਹਨਾਂ ਦੀ ਝੋਲੀ ਦੇਣੀ ਪਾਈਆ। ਸਤਿਜੁਗ ਸਾਚੇ ਦੀ ਸਾਚੀ ਕਰਨੀ ਭਗਤਾਂ ਨਾਲ ਮਹੂਰਤ, ਦੂਜਾ ਸਾਥੀ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰਤ, ਭਰਮ ਭੈ ਭੌ ਸਭ ਦਾ ਦੇਣਾ ਚੁਕਾਈਆ।
੯ ਸਾਵਣ ਸ਼ਹਿਨਸ਼ਾਹੀ ਸੰਮਤ ੨ ਸੁਖਦੇਵ ਰਾਜ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਨੇੜ ਨਾ ਆਵਣ ਪੰਜੇ, ਪੰਜੇ ਵਿਚੋਂ ਗੁਰਮੁਖ ਦੇਣੇ ਛੁਡਾਈਆ। ਸ਼ਬਦੀ ਧਾਰ ਫੜਨੇ ਆਪਣੇ ਸ਼ਕੰਜੇ, ਸ਼ਕਾਇਤ ਦੱਸਣ ਦੀ ਕਿਸੇ ਨੀਤੀ ਰਹੇ ਨਾ ਰਾਈਆ। ਤੇਰੀ ਵਡਿਆਈ ਸੂਰੇ ਸਰਬੰਗੇ, ਤੇਰੇ ਹੱਥ ਸੋਭਾ ਪਾਈਆ। ਨੌ ਦਵਾਰਿਆਂ ਤੋਂ ਬਾਹਰ ਇਹ ਸਹਿਜੇ ਰਹਿਣ ਟੰਗੇ, ਅੰਦਰ ਵੜ ਨਾ ਦੇਣ ਦੁਹਾਈਆ। ਮਨ ਨਾਲ ਮਿਲ ਕੇ ਕਰਨ ਨਾ ਦੰਗੇ, ਝਗੜੇ ਵਿਚ ਛੇੜ ਨਾ ਕੋਇ ਛਿੜਾਈਆ। ਡਰਦੇ ਰਹਿਣ ਤੇਰੀ ਧਾਰ ਤਿੱਖੀ ਖੰਡੇ, ਖੰਡਰ ਵਿਚੋਂ ਸਿਰ ਨਾ ਕੋਇ ਉਠਾਈਆ। ਤੇਰੇ ਭਗਤ ਆਤਮ ਪਿਆਰ ਹੋਵਣ ਨਾ ਕਦੇ ਰੰਡੇ, ਰੰਡੇਪਾ ਸਭ ਦਾ ਦੇਣਾ ਮੁਕਾਈਆ। ਸਦਾ ਵਸਣ ਤੇਰੇ ਸੰਗੇ, ਘਰ ਸਵਾਮੀ ਮਿਲ ਕੇ ਸੋਭਾ ਪਾਈਆ। ਸਾਚਾ ਦੇਣਾ ਪਰਮਾਨੰਦੇ, ਪਰਮ ਪੁਰਖ ਰਸ ਚਖਾਈਆ। ਅੰਮ੍ਰਿਤ ਦੇਣਾ ਧੁਰ ਦੀ ਗੰਗੇ, ਝਿਰਨਾ ਆਪਣਾ ਇਕ ਝਿਰਾਈਆ। ਕੂੜ ਕਿਰਿਆ ਮੇਟ ਕੁਟੰਬੇ, ਸਾਜਣ ਹੋ ਕੇ ਲੈਣਾ ਉਠਾਈਆ। ਲੇਖੇ ਲਾਉਣਾ ਪਵਣ ਸਵਾਸ ਦਮੇ, ਦਮਾਂ ਦਾ ਦਾਮਨ ਆਪ ਹੋ ਜਾਈਆ। ਕੂੜਾ ਲਾਲਚ ਰਹੇ ਨਾ ਤਮ੍ਹੇਂ, ਤਾਮਸ ਅੰਦਰੋਂ ਦੇਣੀ ਬੁਝਾਈਆ। ਜੋ ਸੰਤ ਸੁਹੇਲੇ ਗੁਰਮੁਖ ਸਤਿਗੁਰ ਘਰ ਜੰਮੇ, ਜਨਮ ਮਰਨ ਦਾ ਲੇਖਾ ਦੇ ਮੁਕਾਈਆ। ਮਿਹਰਵਾਨ ਹੋ ਕੇ ਬੇੜਾ ਲੋਕਮਾਤ ਬੰਨ੍ਹੇ, ਵਹਿੰਦੀ ਧਾਰ ਨਾ ਕੋਇ ਵਹਾਈਆ। ਪੰਚ ਵਿਕਾਰ ਕਦੇ ਨਾ ਡੰਨੇ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਿਰ ਆਪਣਾ ਹੱਥ ਰਖਾਈਆ। ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਨੇੜ ਨਾ ਆਵਣ ਪੰਜ ਦੂਤ, ਦੂਤੀ ਦੁਸ਼ਟ ਦੇਣੇ ਭਜਾਈਆ। ਸੰਤ ਸੁਹੇਲੇ ਬਣਾਉਣੇ ਆਪਣੇ ਸਪੂਤ, ਪਿਤਾ ਹੋ ਕੇ ਗੋਦ ਉਠਾਈਆ। ਭਾਗ ਲਗਾਉਣਾ ਕਾਇਆ ਮੰਦਰ ਅੰਦਰ ਦਸਮ ਦਵਾਰੀ ਸਾਚੀ ਕੂਟ, ਕੁਟੀਆ ਇਕੋ ਦੇਣੀ ਵਖਾਈਆ। ਜਿਥੇ ਝਗੜਾ ਰਹੇ ਨਾ ਜੂਠ ਝੂਠ, ਸਤਿ ਸੁਚ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਗ ਲਗਾਉਣਾ ਕਾਇਆ ਮਾਟੀ ਪੰਜ ਭੂਤ, ਪੰਜਾਂ ਦਾ ਪੰਜਾ ਪੰਜੇ ਨਾਲ ਉਪਰ ਰਖਾਈਆ। ਸਤਿ ਧਰਮ ਕਹੇ ਪ੍ਰਭ ਪੰਚ ਵਿਕਾਰ ਨਾ ਆਵਣ ਨੇੜੇ, ਜਿਨ੍ਹਾਂ ਸਤਿਗੁਰ ਦਇਆ ਕਮਾਈਆ। ਭਾਗ ਲੱਗੇ ਸਾਚੇ ਖੇੜੇ, ਕਾਇਆ ਮੰਦਰ ਹੋਵੇ ਰੁਸ਼ਨਾਈਆ। ਮਾਇਆ ਮਮਤਾ ਰਹਿਣ ਨਾ ਝੇੜੇ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਪੰਜੇ ਵਸਦੇ ਸਦਾ ਮਨਮੁਖਾਂ ਦੇ ਡੇਰੇ, ਗੁਰਮੁਖਾਂ ਦਵਾਰੇ ਬਹਿਣ ਕਦੇ ਨਾ ਪਾਈਆ। ਜਗਤ ਵਿਚ ਜੁਗੋ ਜੁਗ ਤੱਤਾਂ ਵਾਲੇ ਗੁਰੂ ਦਿਸਣ ਬਥੇਰੇ, ਸ਼ਬਦ ਗੁਰੂ ਇਕੋ ਨਜ਼ਰੀ ਆਈਆ। ਜਿਸ ਦਾ ਹੁਕਮ ਚਲੇ ਚਾਰ ਕੁੰਟ ਚਾਰ ਚੁਫੇਰੇ, ਦਹਿ ਦਿਸ਼ਾ ਕਰੇ ਸ਼ਨਵਾਈਆ। ਲੇਖਾ ਹੱਕੋ ਹੱਕ ਹਕ਼ੀਕ਼ਤ ਵਾਲਾ ਨਬੇੜੇ, ਸ਼ਰੀਕਤ ਵਿਚ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਹੋ ਸਹਾਈਆ। ਸਤਿ ਧਰਮ ਕਹੇ ਪ੍ਰਭ ਜਿਨ੍ਹਾਂ ਗੁਰਮੁਖਾਂ ਲਈ ਤੇਰੀ ਸਰਨ, ਸਰਨਗਤ ਇਕ ਰਖਾਈਆ। ਤਿਨ੍ਹਾਂ ਦੇ ਅੰਦਰੋਂ ਪੰਚ ਵਿਕਾਰ ਆਪੇ ਮਰਨ, ਮਰ ਕੇ ਫੇਰ ਨਾ ਕੋਇ ਜਿਵਾਈਆ। ਨਿਉਂ ਨਿਉਂ ਕੇ ਭਗਤਾਂ ਸਰਨਾਈ ਪੜਨ, ਨਿਉਂ ਨਿਉਂ ਸੀਸ ਝੁਕਾਈਆ। ਸ਼ਬਦੀ ਧਾਰ ਕੋਲੋਂ ਡਰਨ, ਆਪਣਾ ਬਲ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਢੋਲਾ ਸਤਿ ਸਤਿਵਾਦੀ ਹੋ ਕੇ ਪੜ੍ਹਨ, ਤਿਨ੍ਹਾਂ ਦਾ ਲੇਖਾ ਪੰਜਾਂ ਵਿਚ ਰਹੇ ਨਾ ਰਾਈਆ।
੯ ਸਾਵਣ ਸ਼ਹਿਨਸ਼ਾਹੀ ਸੰਮਤ ੨ ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਸਹਾਰਾ ਦੇ ਕਵਲ ਚਰਨ, ਦੂਜਾ ਰਾਹ ਨਾ ਕੋਇ ਤਕਾਈਆ। ਨਿਜ ਨੈਣ ਖੋਲ੍ਹ ਹਰਨ ਫਰਨ, ਬਿਨ ਅੱਖਾਂ ਤੇਰਾ ਦਰਸ਼ਨ ਪਾਈਆ। ਆਤਮ ਪਰਮਾਤਮ ਮਿਲ ਕੇ ਸ਼ਬਦ ਅਗੰਮੀ ਢੋਲਾ ਪੜ੍ਹਨ, ਸਚ ਸੰਦੇਸ਼ਾ ਦੇਣਾ ਸੁਣਾਈਆ। ਝਗੜਾ ਰਹੇ ਨਾ ਵਰਨ ਬਰਨ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਇਕੋ ਤੇਰਾ ਭਾਣਾ ਜਰਨ, ਸੀਸ ਜਗਦੀਸ਼ ਸਰਬ ਝੁਕਾਈਆ। ਸਤਿ ਦਵਾਰੇ ਸਾਚੇ ਵੜਨ, ਅਗੇ ਹੋ ਨਾ ਕੋਇ ਅਟਕਾਈਆ। ਝਗੜਾ ਰਹੇ ਨਾ ਜੀਵਣ ਮਰਨ, ਮਰਜੀਵਤ ਤੇਰੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਲੈਣੇ ਤਰਾਈਆ। ਸਤਿ ਧਰਮ ਕਹੇ ਪ੍ਰਭ ਭਗਤ ਸੁਹੇਲੇ ਦੇਣੇ ਤਾਰ, ਤਾਰਨਹਾਰ ਤੇਰੀ ਸਰਨਾਈਆ। ਜਗਤ ਸਾਗਰ ਵਿਚੋਂ ਕਰਨੇ ਪਾਰ, ਪਾਰਬ੍ਰਹਮ ਆਪਣਾ ਮੇਲ ਮਿਲਾਈਆ। ਗ੍ਰਹਿ ਵਖਾਉਣਾ ਏਕੰਕਾਰ ਸੱਚਾ ਘਰ ਬਾਰ, ਮਹੱਲ ਅਟਲ ਅਗੰਮ ਅਥਾਹ ਮੰਦਰ ਦੇਣਾ ਵਖਾਈਆ। ਜਿਥੇ ਨਿਰਗੁਣ ਨੂਰ ਜੋਤ ਹੋਵੇ ਉਜਿਆਰ, ਦੀਵਾ ਬਾਤੀ ਕਮਲਾਪਾਤੀ ਪੁਰਖ ਅਬਿਨਾਸ਼ੀ ਇਕੋ ਇਕ ਡਗਮਗਾਈਆ। ਆਦਿ ਜੁਗਾਦਿ ਸਦਾ ਸਦਾ ਜੁਗ ਚੌਕੜੀ ਸਦਾ ਰਹੇ ਉਜਿਆਰ, ਅੰਧ ਅੰਧੇਰ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕ ਦਵਾਰ ਦੇਣਾ ਵਖਾਲ, ਜਿਸ ਘਰ ਬਹਿ ਕੇ ਆਪਣਾ ਆਸਣ ਲਾਈਆ। ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਦੇ ਸਚ ਟਿਕਾਣਾ, ਦਰਗਾਹ ਸਾਚੀ ਮਿਲੇ ਵਡਿਆਈਆ। ਇਕੋ ਬਖ਼ਸ਼ ਸ਼ਬਦ ਬਿਬਾਣਾ, ਪੁਰੀਆਂ ਲੋਆਂ ਪੈਂਡਾ ਦਏ ਮੁਕਾਈਆ। ਤੂੰ ਸ਼ਾਹੋ ਭੂਪ ਵਡ ਸੁਲਤਾਨ ਵਾਲੀ ਦੋ ਜਹਾਨਾਂ, ਸ਼ਹਿਨਸ਼ਾਹ ਅਖਵਾਈਆ। ਤੇਰਾ ਨਾਮ ਅਗੰਮੀ ਸੁਣਨ ਇਕ ਤਰਾਨਾ, ਸਾਚੀ ਧੁਨ ਕਰ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲਾ ਇਕੋ ਰਖੇ ਚਰਨ ਧਿਆਨਾ, ਸਰਨ ਸਰਨ ਵਿਚ ਮਿਲਾਈਆ। ਸਤਿ ਧਰਮ ਕਹੇ ਪ੍ਰਭ ਭਗਤਾਂ ਵਖਾ ਦੇ ਆਪਣਾ ਗ੍ਰਹਿ, ਮੰਦਰ ਧੁਰ ਦਾ ਸੋਭਾ ਪਾਈਆ। ਜਿਥੇ ਨਿਰਗੁਣ ਧਾਰ ਨਿਰਵੈਰ ਹੋ ਕੇ ਰਹੇ, ਨਿਰਾਕਾਰ ਆਪਣਾ ਡੇਰਾ ਲਾਈਆ। ਜਿਸ ਦੀ ਭੂਮਿਕਾ ਕਦੇ ਨਾ ਹੋਵੇ ਲਯ, ਸ਼ੰਕਰ ਚਲੇ ਨਾ ਕੋਇ ਚਤੁਰਾਈਆ। ਜਿਸ ਦਵਾਰਿਉਂ ਗੁਰ ਅਵਤਾਰਾਂ ਪੈਗ਼ੰਬਰਾਂ ਵਸਤ ਦਏਂ, ਸਚ ਭੰਡਾਰਾ ਸਚ ਵਰਤਾਈਆ। ਸੋ ਸਿੰਘਾਸਣ ਪੁਰਖ ਅਬਿਨਾਸ਼ਣ ਤੇਰਾ ਸਦਾ ਰਹੈ, ਰਹਿਮਤ ਵਿਚ ਸਹਿਮਤ ਹੋ ਕੇ ਸੰਤ ਸੁਹੇਲੇ ਲੈਣੇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਚੁਕਾ ਕੇ ਮਾਇਆ ਗੁਣ ਤ੍ਰੈ, ਪੰਜ ਪੰਚ ਪਰਪੰਚ ਦੇਣਾ ਮੁਕਾਈਆ।
੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਆਪਣੇ ਸੰਤ ਫ਼ਕੀਰ ਵੇਖ ਸੂਫ਼ੀ, ਜੋ ਸੁਪਨ ਸੁਖੋਪਤ ਤੇਰਾ ਦਰਸ਼ਨ ਪਾਈਆ। ਉਹਨਾਂ ਦਾ ਜਨਮ ਕਰਮ ਦਾ ਲਹਿਣਾ ਕਰ ਮਨਸੂਖ਼ੀ, ਆਸਾ ਵਿਚ ਭਰਵਾਸਾ ਆਪਣਾ ਇਕ ਜਣਾਈਆ। ਦੇ ਵਡਿਆਈ ਸ਼ਬਦ ਧਾਰ ਹਰੂਫ਼ੀ, ਨਾਤਾ ਕ਼ਲਮ ਸ਼ਾਹੀ ਬਣਾਈਆ। ਤੂੰ ਆਦਿ ਜੁਗਾਦੀ ਮਾਲਕ ਹੱਕ ਮਹਿਬੂਬੀ, ਮੁਹੱਬਤ ਵਿਚੋਂ ਮੁਹੱਬਤ ਲੈਣੀ ਪਰਗਟਾਈਆ। ਤੇਰੀ ਮੰਜ਼ਲ ਉਚ ਅਥਾਹ ਮਕਸੂਦੀ, ਮਕਸਦ ਸਭ ਦਾ ਹਲ ਕਰਾਈਆ। ਤੇਰਾ ਅਪਰ ਅਪਾਰ ਅਰਸ਼ ਅਰੂਜੀ, ਸਚ ਦਵਾਰਾ ਨਜ਼ਰੀ ਆਈਆ। ਜਿਥੇ ਧਾਰ ਅਵਰ ਨਹੀਂ ਕੋਈ ਦੂਜੀ, ਏਕੰਕਾਰ ਇਕ ਅਕੱਲਾ ਇਕੋ ਹੁਕਮ ਵਰਤਾਈਆ। ਸਮਝ ਸਕੇ ਨਾ ਕੋਇ ਬੁੱਧੀ, ਵਿਦਿਆ ਭੇਵ ਨਾ ਕੋਇ ਖੁਲ੍ਹਾਈਆ। ਤੇਰੀ ਨਾਮ ਰਮਜ਼ ਸਦਾ ਇਸ਼ਾਰਿਆਂ ਬਾਹਰ ਗੁੰਝੀ, ਧੁਰ ਫ਼ਰਮਾਨੇ ਵਿਚ ਵਡਿਆਈਆ। ਕਲਜੁਗ ਅੰਤ ਵੇਖ ਔਧ ਪੁਗੀ, ਵੇਲਾ ਵਕ਼ਤ ਦਏ ਗਵਾਹੀਆ। ਜਨ ਭਗਤਾਂ ਆਤਮਾ ਰਹਿਣ ਨਾ ਦੇ ਭੁੱਖੀ, ਦਰਸ ਨਾਲ ਤ੍ਰਿਪਤ ਦੇ ਕਰਾਈਆ। ਵਿਛੋੜੇ ਵਿਚ ਰਹਿਣ ਨਾ ਕੋਇ ਦੁੱਖੀ, ਦਰਦੀ ਹੋ ਕੇ ਦਰਦ ਲੈਣਾ ਵੰਡਾਈਆ। ਤੇਰੀ ਧਾਰ ਰਹੇ ਕਦੇ ਨਾ ਲੁਕੀ, ਪੁਰਖ ਅਕਾਲ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿ ਧਰਮ ਕਹੇ ਪ੍ਰਭ ਆਪਣੇ ਵੇਖ ਭਗਤ ਫ਼ਕੀਰ, ਜੋ ਫ਼ਿਕਰਾ ਢੋਲਾ ਤੇਰਾ ਗਾਈਆ। ਅਗੰਮ ਅਥਾਹ ਬੇਨਜ਼ੀਰ, ਤੇਰੇ ਵਿਚ ਸਮਾਈਆ। ਮੰਜ਼ਲ ਚੋਟੀ ਚੜ੍ਹਨ ਅਖ਼ੀਰ, ਦਰਸ ਕਰਨ ਵਡ ਪੀਰਨ ਪੀਰ, ਪੈਗ਼ੰਬਰਾਂ ਦੇ ਪੈਗ਼ੰਬਰ ਤੇਰੇ ਚਰਨ ਕਵਲ ਸਰਨਾਈਆ। ਮਨ ਵਾਸਨਾ ਹੋਣ ਨਾ ਦੇਵੀਂ ਦਿਲਗੀਰ, ਸ਼ਰਅ ਕਟੇ ਨਾ ਕੋਇ ਸ਼ਮਸ਼ੀਰ, ਤਕ਼ਦੀਰ ਤਦਬੀਰ ਤੇਰੇ ਹੱਥ ਨਜ਼ਰੀ ਆਈਆ। ਤੂੰ ਕ਼ਾਦਰ ਕਰਤਾ ਕਰੀਮ, ਤੇਰਾ ਧਾਮ ਅਟਲ ਅਜ਼ੀਮ, ਕਲਜੁਗ ਅੰਤਮ ਦੇ ਤਰਮੀਮ, ਤਰਫ਼ ਦੋ ਤਰਫ਼ ਆਪਣੀ ਧਾਰ ਚਲਾਈਆ। ਜਿਨ੍ਹਾਂ ਤੇਰੇ ਉਤੇ ਰੱਖਿਆ ਯਕੀਨ, ਉਹਨਾਂ ਲੋਕਮਾਤ ਕਹੇ ਆਫ਼ਰੀਨ, ਸਾਚੇ ਨਾਮ ਦੀ ਕਰ ਤਲਕੀਨ, ਮਾਰਗ ਆਪਣਾ ਦੱਸ ਮਹੀਨ, ਦਲੀਲ ਅੰਦਰੋਂ ਦੇ ਬਦਲਾਈਆ। ਸਜਦਿਆਂ ਵਿਚ ਕਹਿਣ ਆਮੀਨ, ਹਿਰਦਿਉਂ ਕਰਨ ਤਸਲੀਮ, ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਆਦਿ ਅਨਾਦੀ ਕ਼ਦੀਮ, ਕ਼ੁਦਰਤ ਤੇਰੀ ਕ਼ਾਦਰ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਲੈਣੇ ਫੜ, ਸੂਫ਼ੀਆਂ ਸਫ਼ਾ ਦੇਣੀ ਬਦਲਾਈਆ। ਸਤਿ ਧਰਮ ਕਹੇ ਪ੍ਰਭ ਜਿਹੜੇ ਸੂਫ਼ੀ ਸੰਤ ਫ਼ਕੀਰ ਤੈਨੂੰ ਝੁਕਦੇ, ਡੰਡਾਵਤ ਵਿਚ ਸੀਸ ਨਿਵਾਈਆ। ਓਹਨਾਂ ਦੇ ਪੈਂਡੇ ਬਿਨ ਤੇਰੀ ਕਿਰਪਾ ਕਦੇ ਨਾ ਮੁਕਦੇ, ਮੰਜ਼ਲ ਹੱਕ ਨਾ ਕੋਇ ਚੜ੍ਹਾਈਆ। ਸੰਸਾਰੀ ਕਾਇਆ ਮਾਟੀ ਭਾਂਡੇ ਭਰੇ ਸ਼ੱਕ ਦੇ, ਸਹਿੰਸਾ ਰੋਗ ਨਾ ਕੋਇ ਗਵਾਈਆ। ਜਿਹੜੇ ਇਕੋ ਓਟ ਤੇਰੀ ਤੱਕਦੇ, ਤਕਵਾ ਆਪਣਾ ਬੈਠੇ ਬਣਾਈਆ। ਪੁਰਖ ਅਕਾਲ ਉਹਨਾਂ ਨਾਮ ਭੰਡਾਰਾ ਧੁਰ ਦੀ ਵਥ ਦੇ, ਵਸਤ ਅਮੋਲਕ ਆਪ ਵਰਤਾਈਆ। ਉਹ ਪ੍ਰੇਮੀ ਪਿਆਰੇ ਸਚ ਦੇ, ਸਚ ਵਿਚ ਬਹਿ ਕੇ ਖ਼ੁਸ਼ੀ ਮਨਾਈਆ। ਬਾਹਰੋਂ ਮਾਟੀ ਭਾਂਡੇ ਕੱਚ ਦੇ, ਅੰਤਰ ਤੇਰਾ ਕੰਚਨ ਗੜ੍ਹ ਰਹੇ ਸੁਹਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਸ਼ਬਦੀ ਧਾਰ ਤੇਰਾ ਨਾਮ ਰਟਦੇ, ਇਸ਼ਟ ਦੇਵ ਇਕੋ ਇਕ ਮਨਾਈਆ। ਪਤਿਤ ਪਾਵਣ ਉਹਨਾਂ ਦਾ ਆਵਣ ਜਾਵਣ ਲੱਖ ਚੁਰਾਸੀ ਗੇੜਾ ਕਟ ਦੇ, ਜਨਮ ਮਰਨ ਦਾ ਦੁੱਖ ਰਹੇ ਨਾ ਰਾਈਆ। ਸਚ ਦਵਾਰੇ ਨਿਰਗੁਣ ਧਾਰ ਆਤਮ ਰਖ ਦੇ, ਪਰਮਾਤਮ ਬੇਪਰਵਾਹ
ਸਦਾ ਸੁਹੰਜਣੇ ਘਰ ਰਹਿਣ ਵਸਦੇ, ਜਿਸ ਦਵਾਰਿਉਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਿਰ ਸਭਨਾਂ ਹੱਥ ਦੇ, ਸਮਰਥ ਹੋ ਕੇ ਬੇੜਾ ਪਾਰ ਕਰਾਈਆ।
੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਤੇਰੇ ਸੂਫ਼ੀ ਪੜ੍ਹਨ ਕੋਇ ਨਾ ਅਲਫ਼, ਯੇ ਯਾਦ ਨਾ ਕੋਇ ਰਖਾਈਆ। ਤੇਰੀ ਦੀਨ ਦੁਨੀ ਨਾਲੋਂ ਹੋਏ ਬੇਤਰਫ਼, ਨਾਤਾ ਜਗਤ ਮੋਹ ਤੁੜਾਈਆ। ਵਿਛੋੜੇ ਅੰਦਰ ਰਹੇ ਵੈਰਾਗੀ ਬਣ ਕੇ ਤੜਪ, ਸੁਰਤੀ ਸੁਰਤ ਸੁਰਤ ਭੁਲਾਈਆ। ਦਰਸ਼ਨ ਕਾਰਨ ਰਹੇ ਭਟਕ, ਕੂਕ ਕੂਕ ਦੇਣ ਦੁਹਾਈਆ। ਲੱਖ ਚੁਰਾਸੀ ਵਿਚੋਂ ਕਰ ਕੇ ਭਰੋਸਾ ਸਿਦਕ, ਆਸਾ ਤੇਰੇ ਵਲ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਸੂਫ਼ੀ ਪੜ੍ਹਦੇ ਤੇਰਾ ਢੋਲਾ, ਢੋਲ ਮਾਹੀ ਕਰ ਕੇ ਤੈਨੂੰ ਰਹੇ ਗਾਈਆ। ਉਹਨਾਂ ਅੱਖਰਾਂ ਵਾਲਾ ਬਣਾਇਆ ਨਹੀਂ ਕਦੇ ਵਿਚੋਲਾ, ਸਿਫ਼ਤਾਂ ਵਾਲਾ ਪੀਰ ਨਾ ਕੋਇ ਸਾਲਾਹੀਆ। ਇਕੋ ਨਿਰਗੁਣ ਧਾਰ ਤੈਨੂੰ ਜਾਣਦੇ ਮੌਲਾ, ਤੇਰੇ ਅੰਤਰ ਮੌਲ ਕੇ ਆਪਣੀ ਰੁੱਤ ਬਦਲਾਈਆ। ਤੂੰ ਵਡਿਆਈ ਦੇ ਉਹਨਾਂ ਉਪਰ ਧੌਲਾ, ਧਰਨੀ ਉਤੇ ਸੋਭਾ ਪਾਈਆ। ਤੇਰਾ ਨਾਉਂ ਨੂਰ ਖ਼ੁਦਾਈ ਅਵੱਲਾ, ਆਦਿ ਜੁਗਾਦਿ ਤੇਰੀ ਵੱਜਦੀ ਰਹੇ ਵਧਾਈਆ। ਪੂਰਾ ਕਰ ਸ਼ਬਦੀ ਧਾਰ ਇਕ਼ਰਾਰ ਕੌਲਾ, ਨਿਰਅੱਖਰ ਹੋ ਕੇ ਅੱਖਰ ਦੇਣਾ ਜਣਾਈਆ। ਜਗਤ ਵਾਸਨਾ ਸਦੀ ਚੌਧਵੀਂ ਚਾਰ ਕੁੰਟ ਪਾਵੇ ਰੌਲਾ, ਰਹਿਬਰ ਹੋ ਕੇ ਰਾਹ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦੇਣੀ ਵਡਿਆਈਆ। ਸਤਿ ਧਰਮ ਕਹੇ ਪ੍ਰਭ ਤੇਰੇ ਫ਼ਕੀਰ ਉਹੀ ਯਾਦ ਦਾ ਕੱਟਦੇ ਫ਼ਾਕਾ, ਫ਼ਿਕਰਾ ਫ਼ਿਕਰੇ ਵਾਲਾ ਗਾਈਆ। ਨਿਰਗੁਣ ਧਾਰ ਤੈਨੂੰ ਮੰਨਣ ਆਕ਼ਾ, ਮਾਲਕ ਇਕੋ ਇਕ ਕਹਿ ਕੇ ਖ਼ੁਸ਼ੀ ਮਨਾਈਆ। ਬੰਦ ਕਿਵਾੜੀ ਉਹਨਾਂ ਖੋਲ੍ਹ ਤਾਕਾ, ਪੜਦਾ ਅੰਦਰੋਂ ਦੇ ਚੁਕਾਈਆ। ਜਿਨ੍ਹਾਂ ਦਾ ਤੇਰੇ ਨਾਲ ਮਿਲ ਕੇ ਬਣੇ ਸੱਚਾ ਸਾਕਾ, ਲਿਖਤ ਭਵਿਖਤ ਦਏ ਗਵਾਹੀਆ। ਪੁਰਖ ਅਕਾਲ ਪਰਵਰਦਿਗਾਰ ਮੰਨ ਬੇਨੰਤੀ ਸੱਚੀ ਦੇ ਦਾਤਾ, ਦਾਤਾਰ ਹੋ ਕੇ ਆਪ ਵਰਤਾਈਆ। ਕਲਜੁਗ ਵੇਖ ਅੰਧੇਰੀ ਰਾਤਾ, ਰੈਣ ਭਿੰਨੜੀ ਰੂਪ ਨਾ ਕੋਇ ਬਦਲਾਈਆ। ਤੇਰਾ ਸੰਤ ਫ਼ਕੀਰ ਸੂਫ਼ੀ ਬਣ ਕੇ ਦਾਸੀ ਦਾਸਾ, ਦਾਸਤਾਨ ਤੇਰੀ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਰ ਦਾਤੇ ਵਾਰਸ ਹੋ ਕੇ ਵੇਖ ਵਖਾਈਆ।
੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਲਾਲ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਸੂਫੀਆਂ ਮੁਕਾ ਦੇ ਸਬਰ, ਲਹਿਣਾ ਦੇਣਾ ਸਿਫ਼ਰੇ ਨਾਲ ਉਡਾਈਆ। ਤਨ ਮਾਟੀ ਖੱਲ ਵਜੂਦ ਚੁਕਾ ਦੇ ਕਫਨ, ਕਾਇਫ਼ ਹੋ ਕੇ ਦੇ ਸਰਨਾਈਆ। ਆਪਣੇ ਮੁਹੱਬਤ ਗੋਸ਼ੇ ਵਿਚ ਕਰ ਲੈ ਦਫ਼ਨ, ਜਿਸ ਦੇ ਉਤੇ ਦਫ਼ਾ ਹੁਕਮ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦਰ ਦਿਤੀ ਮਾਣ ਵਡਿਆਈਆ। ਸਤਿ ਧਰਮ ਕਹੇ ਪ੍ਰਭ ਤੇਰੇ ਸੂਫ਼ੀਆਂ ਦਾ ਬਿਨਾ ਅੱਖਰਾਂ ਤੋਂ ਹਜਾਰਾ ਦਰੂਦ, ਦਰੋਹੀ ਦਰ ਨਾ ਕੋਇ ਸੁਣਾਈਆ। ਤੇਰਾ ਇਸ਼ਾਰਾ ਉਹਨਾਂ ਗ੍ਰਹਿ ਮੌਜੂਦ, ਸਨਮੁਖ ਸੋਹਣਾ ਨਜ਼ਰੀ ਆਈਆ। ਤੇਰੀ ਭੇਟਾ ਕਰ ਕੇ ਆਪਣਾ ਤਨ ਵਜੂਦ, ਮੁਫ਼ਲਿਸ ਹੋ ਕੇ ਮੁਫਤ ਤੇਰਾ ਨਾਮ ਮੰਗ ਮੰਗਾਈਆ। ਸਦਾ ਸਦਾ ਸਦ ਤੈਨੂੰ ਦੇਣਾ ਪਏ ਸਬੂਤ, ਨਿਰਗੁਣ ਸਰਗੁਣ ਹੋ ਕੇ ਵੇਖ ਵਖਾਈਆ। ਓਨ੍ਹਾਂ ਦਾ ਸਿਦਕ ਬੜਾ ਮਜ਼ਬੂਤ, ਮਜਬੂਰੀ ਤੈਨੂੰ ਦੇਣ ਵਖਾਈਆ। ਤੈਨੂੰ ਵਸਣਾ ਪਏ ਕਾਇਆ ਕਲਬੂਤ, ਕਾਇਆ ਦਾ ਕਾਅਬਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਪੂਰਬ ਦਏ ਚੁਕਾਈਆ। ਸਤਿ ਧਰਮ ਕਹੇ ਸੂਫ਼ੀਆਂ ਰਹੇ ਕੋਈ ਨਾ ਫ਼ਿਕਰ, ਫਿੱਕਾ ਰਸ ਨਾ ਕੋਇ ਜਣਾਈਆ। ਇਕੋ ਤੇਰਾ ਕਰਨ ਜ਼ਿਕਰ, ਜ਼ਕਰੀਏ ਵਾਂਗ ਤਨ ਨਾ ਕੋਇ ਚਿਰਾਈਆ। ਉਹਨਾਂ ਦੀ ਧਾਰੋਂ ਆਪਣੀ ਧਾਰ ਬਣ ਕੇ ਆਵੇਂ ਨਿਕਲ, ਪਰਗਟ ਹੋ ਪਰਗਣਾ ਦੇਣਾ ਵਸਾਈਆ। ਅੰਮ੍ਰਿਤ ਧਾਰ ਬਖ਼ਸ਼ ਕੇ ਸੀਤਲ, ਆਬੇ ਹਯਾਤ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇਣਾ ਧੁਰ ਦਾ ਵਰ, ਵਾਹਿਦ ਇਬਾਦਤ ਇਕ ਸਮਝਾਈਆ। ਸਤਿ ਧਰਮ ਕਹੇ ਪ੍ਰਭ ਸੂਫੀਆਂ ਸਿਖਣੀ ਨਹੀਂ ਕੋਈ ਇਬਾਦਤ, ਪੱਟੀ ਹੱਥ ਨਾ ਕੋਇ ਉਠਾਈਆ। ਉਹਨਾਂ ਨੂੰ ਤੇਰੇ ਮਿਲਣ ਦੀ ਆਦਤ, ਦੂਜਾ ਦਰਸ ਨਾ ਕੋਇ ਪਾਈਆ। ਮਨ ਦੀ ਵਾਸਨਾ ਰਹੇ ਨਾ ਕੋਈ ਅਦਾਵਤ, ਇਲਮ ਵਿਚ ਆਲਮ ਨਾ ਕੋਇ ਅਖਵਾਈਆ। ਸਿਦਕ ਸਬੂਰੀ ਅੰਦਰ ਹੋ ਕੇ ਸਾਬਤ, ਸਾਬਤ ਤੇਰਾ ਦਰਸ਼ਨ ਨੂਰੀ ਪਾਈਆ। ਉਹਨਾਂ ਕਰਨੀ ਮਿਹਰ ਸਖ਼ਾਵਤ, ਵਸਤ ਅਮੋਲਕ ਵਰਤਾਈਆ। ਆਪਣੇ ਦਵਾਰੇ ਦੇਣੀ ਦਾਅਵਤ, ਨਾਮ ਭੰਡਾਰੇ ਵਿਚ ਮਹਿਮਾਨੀ ਦੇਣੀ ਖਵਾਈਆ। ਤੇਰੇ ਨਾਲ ਮਿਲ ਕੇ ਸਦਾ ਰਹਿਣ ਸਹੀ ਸਲਾਮਤ, ਸਮੇਂ ਦਾ ਸਮਾਜ ਸਮਝ ਸਕੇ ਨਾ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੱਥ ਤੇਰਾ ਕਾਜ, ਕਰਨੀ ਦਾ ਕਰਤਾ ਇਕ ਅਖਵਾਈਆ।
੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਸਾਧੂ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਸੂਫ਼ੀਆਂ ਅਗੇ ਚਾੜ੍ਹੀਂ ਕਦੇ ਨਾ ਸੂਲੀ, ਸੁਲਹ ਨਾਲ ਦੇਵੀਂ ਮਾਣ ਵਡਿਆਈਆ। ਪਾਰ ਉਤਾਰਨਾ ਤੇਰੀ ਮਿਹਰ ਮਾਮੂਲੀ, ਦਇਆ ਨਾਲ ਦੀਨ ਲੈਣਾ ਤਰਾਈਆ। ਪ੍ਰੇਮੀਆਂ ਨਾਲ ਕਦੇ ਨਾ ਕਰੀਂ ਬੇਅਸੂਲੀ, ਬੇਮੁਖਾਂ ਦੇਣੀ ਸਜ਼ਾਈਆ। ਫ਼ਕੀਰਾਂ ਨੂੰ ਬਖ਼ਸ਼ਦਾ ਰਹੀਂ ਆਪਣੀ ਚਰਨ ਧੂਲੀ, ਧੂੜ ਟਿੱਕਿਆਂ ਵਾਲੀ ਸਰਨਾਈਆ। ਤੂੰ ਸਭ ਤੋਂ ਵੱਡਾ ਆਦਿ ਜੁਗਾਦੀ ਕ਼ਾਨੂੰਨੀ, ਕ਼ਾਨੂੰਨ ਅਗੇ ਦੇ ਬਦਲਾਈਆ। ਕਿਉਂ ਸਜ਼ਾ ਦੇਂਦਾ ਰਹੇਂ ਬੈਰੂਨੀ, ਬਾਹਰੋਂ ਪੰਜਾਂ ਤੱਤਾਂ ਖੱਲ ਲੁਹਾਈਆ। ਜਿਸ ਤਰ੍ਹਾਂ ਤੇਰਾ ਨੂਰ ਅੰਦਰ ਅੰਦਰੂਨੀ, ਬਾਹਰ ਏਸੇ ਤਰ੍ਹਾਂ ਦੇ ਮਾਣ ਵਡਿਆਈਆ। ਪਿਆਰਿਆਂ ਦੁੱਖ ਦੇਣਾ ਗੱਲ ਨਿਗੁਨੀ, ਗੁਣਵੰਤ ਗੁਣਵਾਨ ਸ੍ਰੀ ਭਗਵਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਰਾਹ ਦੇਣਾ ਲਗਾਈਆ। ਸਤਿ ਧਰਮ ਕਹੇ ਪ੍ਰਭ ਸੂਫ਼ੀ ਕਿਸੇ ਨਾ ਲੱਥੇ ਖੱਲ, ਅਗੇ ਸਭਾ ਦੇਣੀ ਬਦਲਾਈਆ। ਜਿਨ੍ਹਾਂ ਨੂੰ ਪਿਆਰ ਹੁਕਮ
ਅੰਦਰ ਦੇਵੇਂ ਘੱਲ, ਉਹ ਲੋਕਮਾਤ ਆ ਕੇ ਤੇਰੇ ਨਾਮ ਦਾ ਢੋਲਾ ਗਾਈਆ। ਉਹਨਾਂ ਨਾਲ ਕਦੇ ਕਰੀਂ ਨਾ ਛਲ, ਫ਼ਰੇਬ ਵਿਚ ਨਾ ਕਦੇ ਫਸਾਈਆ। ਕਿਉਂ ਤੇਰਾ ਵਿਛੋੜਾ ਸਹਿ ਨਾ ਸਕਣ ਘੜੀ ਪਲ, ਪਲਕਾਂ ਦੇ ਓਹਲੇ ਤੇਰਾ ਪਲੰਘ ਰਹੇ ਵਿਛਾਈਆ। ਪਰਵਰਦਿਗਾਰ ਸਦਾ ਉਹਨਾਂ ਤੋਂ ਜਾਇਆ ਕਰ ਬਲ ਬਲ, ਜੋ ਬਲਵਾਨ ਹੋ ਕੇ ਤੇਰੇ ਭਾਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਸਤਿ ਧਰਮ ਕਹੇ ਪ੍ਰਭ ਪ੍ਰੇਮੀਆਂ ਕਦੇ ਨ ਦੇਵੀਂ ਫਾਂਸੀ, ਫ਼ੈਸਲਾ ਸਚ ਦੇਣਾ ਸੁਣਾਈਆ। ਜੋ ਬਣ ਜਾਏ ਤੇਰੀ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਹੁਕਮੇਂ ਅੰਦਰ ਮੰਨਣੀ ਆਖੀ, ਆਖ਼ਰ ਆਪਣਾ ਆਪ ਭੇਟ ਚੜ੍ਹਾਈਆ। ਉਨ੍ਹਾਂ ਦਾ ਲਹਿਣਾ ਦੇਣਾ ਦੁੱਖਾਂ ਵਿਚ ਨਾ ਦੇਵੀਂ ਬਾਕੀ, ਸੁਖ ਚਰਨ ਪ੍ਰੀਤ ਇਕ ਬਣਾਈਆ। ਆਪਣੀ ਮੰਜ਼ਲ ਚੜ੍ਹਾਉਣਾ ਘਾਟੀ, ਪੈਂਡਾ ਅਗਲਾ ਪਿਛਲਾ ਦੇਣਾ ਮੁਕਾਈਆ। ਸੁਖ ਵਿਚ ਹੋਣਾ ਸਾਥੀ, ਸਗਲਾ ਸੰਗ ਧੁਰ ਦਾ ਦੇਣਾ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਵਾਲੀ ਨਹੀਂ ਆਖੀ, ਸਿੰਮਤ ਵਾਲੀ ਸੀਮਾਂ ਦੇਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਕਹੇ ਮੈਂ ਕੋਈ ਕਰਦਾ ਨਹੀਂ ਗੁਸਤਾਖ਼ੀ, ਭਿੱਖਕ ਹੋ ਕੇ ਆਪਣੀ ਝੋਲੀ ਡਾਹੀਆ।
੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਸਵਰਨ ਸਿੰਘ, ਹਰਭਜਨ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਸੂਫ਼ੀਆਂ ਸਾਚੇ ਦਰ ਕਰ ਕਿਆਮ, ਮੁਕਾਮ ਆਪਣਾ ਇਕ ਸਮਝਾਈਆ। ਸਾਚੇ ਨਾਮ ਦਾ ਦੇ ਇਨਾਮ, ਇਨਾਮੀ ਹੋ ਕੇ ਝੋਲੀ ਪਾਈਆ। ਧੁਰ ਕਲਮੇ ਦਾ ਦੇ ਪੈਗ਼ਾਮ, ਸੰਦੇਸ਼ਾ ਇਕ ਸੁਣਾਈਆ। ਹਕ਼ੀਕ਼ਤ ਦਾ ਦੇ ਜਾਮ, ਆਬੇਹਯਾਤ ਮੁਖ ਚੁਆਈਆ। ਸਹਿੰਸਾ ਮਿਟੇ ਤਮਾਮ, ਤਮਅ ਦੇਣੀ ਚੁਕਾਈਆ। ਬਰਦਾ ਬਣਾ ਕੇ ਗੁਲਾਮ, ਸੇਵਾ ਦੇਣੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਨ ਇੱਛਾ ਕਰ ਕੇ ਕਾਮ, ਕਾਮਲ ਮੁਰਸ਼ਦ ਹੋ ਕੇ ਹੋਣਾ ਆਪ ਸਹਾਈਆ। ਸਤਿ ਧਰਮ ਕਹੇ ਪ੍ਰਭ ਸੂਫ਼ੀਆਂ ਦੇ ਸਲਾਹ, ਹਿੰਮਤ ਆਪਣੇ ਨਾਲ ਰਖਾਈਆ। ਘਰ ਵਖਾ ਸੱਚੀ ਦਰਗਾਹ, ਧੁਰ ਦਰਬਾਰੇ ਵੱਜੇ ਵਧਾਈਆ। ਸਾਚਾ ਮੰਦਰ ਦੇ ਵਖਾ, ਬਿਨ ਛੱਪਰ ਛੰਨ ਸੋਭਾ ਪਾਈਆ। ਤੇਰੇ ਨਾਮ ਦੀ ਸਦਾ ਮੰਗਦੇ ਰਹਿਣ ਦੁਆ, ਨਿਉਂ ਨਿਉਂ ਸਜਦਿਆਂ ਵਿਚ ਸੀਸ ਝੁਕਾਈਆ। ਤੂੰ ਹੀ ਤੂੰ ਹੀ ਗਾਉਂਦੇ ਰਹਿਣ ਖ਼ੁਦਾ, ਖ਼ੁਦ ਆਪਣਾ ਆਪ ਤੇਰੀ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਨ੍ਹਾਂ ਤੋਂ ਹੋਵੀਂ ਨਾ ਕਦੇ ਜੁਦਾ, ਜਜ਼ਬ ਆਪਣੇ ਵਿਚ ਕਰ ਕੇ ਅਦਬ ਨਾਲ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਵਾਹਵਾ ਦੇਵਣਹਾਰ ਇਕ ਅਖਵਾਈਆ।
੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਨਾਜਰ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਸੂਫ਼ੀਆਂ ਕਦੇ ਨਾ ਦੇਵੇਂ ਸਜ਼ਾ, ਭਾਣੇ ਵਿਚ ਤੇਰਾ ਕਲਮਾ ਰਹੇ ਗਾਈਆ। ਉਨ੍ਹਾਂ ਨੇੜ ਨਾ ਆਵੇ ਕਦੇ ਕਹਿਰ ਵਾਲੀ ਕ਼ਜ਼ਾ, ਗਹਿਰ ਗੰਭੀਰ ਸਦਾ ਤੇਰੇ ਵਿਚ ਸਮਾਈਆ। ਸਾਚੇ ਨਾਮ ਰਸ ਦਾ ਦੇਵੀਂ ਅਗੰਮੀ ਮਜ਼ਾ, ਉਨ੍ਹਾਂ ਮਜ਼ਾਕ ਕਰੇ ਨਾ ਕੋਇ ਲੋਕਾਈਆ। ਮੁਹੱਬਤ ਵਿਚ ਆਪਣੇ ਮਿਲਣ ਦੀ ਦੱਸ ਕੇ ਵਜਹ, ਵਜੂਦ ਵਿਚੋਂ ਸਬੂਤ ਦੇਣਾ ਕਰਾਈਆ। ਚਰਨ ਕਵਲ ਦੇ ਕੇ ਸਾਚੀ ਜਗਹ, ਜਗਦੀਸ਼ ਹੋਣਾ ਆਪ ਸਹਾਈਆ। ਤੇਰੇ ਹੁਕਮੇਂ ਅੰਦਰ ਰਹੇ ਬੱਧਾ, ਬੰਦਗੀ ਕਰ ਕੇ ਖ਼ੁਸ਼ੀ ਮਨਾਈਆ। ਅਗੇ ਕਰੀਂ ਕਦੇ ਨਾ ਦਗ਼ਾ, ਫ਼ਰੇਬਾਂ ਵਾਲੀ ਫ਼ਰਦ ਦੇਣੀ ਗਵਾਈਆ। ਦਰਵੇਸ਼ਾਂ ਫੇਰੀਂ ਨਾ ਘਰ ਘਰ (ਕਰਨ ਗਜਾ), ਗਦਾਗਰ ਰੂਪ ਨਾ ਕੋਇ ਵਟਾਈਆ। ਜੋ ਤੇਰੇ ਚਰਨ ਕਵਲ ਲੱਗਾ, ਲਾਗਤ ਉਨ੍ਹਾਂ ਦੇਣੀ ਮੁਕਾਈਆ। ਤੇਰਾ ਸਹਾਰਾ ਤੱਕਦੇ ਸਦਾ, ਸਦਾ ਤੇਰਾ ਨਾਮ ਢੋਲਾ ਗਾਈਆ। ਲੋਕਮਾਤ ਰਖਣੀ ਲੱਜਾ, ਮਿਹਰ ਨਜ਼ਰ ਇਕ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੂਫ਼ੀ ਸੰਤ ਫ਼ਕੀਰਾਂ ਕਦੇ ਨਾ ਦੇਵੀਂ ਦਗ਼ਾ, ਦਗ਼ੇਬਾਜ਼ੀ ਤੋਂ ਬਾਹਰ ਲੈਣਾ ਕਢਾਈਆ।
੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਪੂਰਨ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਸੂਫ਼ੀਆਂ ਸੁਣ ਆਵਾਜ਼, ਜੋ ਬਿਨ ਰਸਨਾ ਜਿਹਵਾ ਰਹੇ ਗਾਈਆ। ਅੰਤਰ ਪੜਦਾ ਖੋਲ੍ਹ ਰਾਜ਼, ਸਫਾ ਕੂੜੀ ਦੇ ਉਠਾਈਆ। ਇਕੋ ਵਾਰ ਲੇਖੇ ਲਾ ਨਿਮਾਜ਼, ਵੁਜ਼ੂਆਂ ਦੀ ਲੋੜ ਰਹੇ ਨਾ ਰਾਈਆ। ਤੇਰੀ ਬੈਠਣ ਸਚ ਜਮਾਤ, ਧੁਰ ਦਾ ਅੱਖਰ ਦੇਣਾ ਸਮਝਾਈਆ। ਮਿਹਰ ਮੁਹੱਬਤ ਕਰ ਇਨਾਇਤ, ਇਲਮ ਦੇ ਆਲਮ ਆਲਮ ਦੇ ਉਲਮਾ ਦੇਣੇ ਬਣਾਈਆ। ਇਕੋ ਮੰਗਦੇ ਤੇਰੀ ਹਮਾਇਤ, ਹਿੰਮਤ ਹੌਸਲਾ ਦੇਣਾ ਵਧਾਈਆ। ਤੇਰੇ ਹੁਕਮ ਦੀ ਮੰਨਣ ਹਦਾਇਤ, ਹਦੂਦ ਅੰਦਰ ਰਹਿ ਕੇ ਸੀਸ ਨਿਵਾਈਆ। ਚਰਨ ਕਵਲ ਬਖ਼ਸ਼ੀਂ ਸਚ ਰਿਹਾਇਸ਼, ਦਰ ਦਵਾਰਾ ਇਕੋ ਇਕ ਵਖਾਈਆ। ਵੇਖੀਂ ਕਲਜੁਗ ਅੰਤ ਕਰੀਂ ਨਾ ਕੋਇ ਅਜ਼ਮਾਇਸ਼, ਅਜ਼ਮਾਇਸ਼ ਵਿਚ ਪੂਰਾ ਬਿਨਾ ਤੇਰੀ ਕਿਰਪਾ ਰਹਿਣ ਕੋਇ ਨਾ ਪਾਈਆ। ਮਿਹਰ ਨਜ਼ਰ ਨਾਲ ਕਰਨੇ ਲਾਇਕ, ਲਿਆਕਤ ਅੰਦਰੋਂ ਦੇਣੀ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਸਾਚਾ ਵਰ, ਵਾਸਤਾ ਆਪਣੇ ਨਾਲ ਜੁੜਾਈਆ।
੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਹਰਨਾਮ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਸੂਫ਼ੀਆਂ ਨਾਲ ਕਰੀਂ ਕਦੇ ਨਾ ਦਗ਼ਾ, ਧੋਖੇ ਵਾਲਾ ਈਮਾਨ ਨਾ ਕੋਇ ਬਣਾਈਆ। ਇਹਨਾਂ ਨਾਲ ਮਿਲ ਕੇ ਤੇਰਾ ਵਧਦਾ ਅੱਗਾ, ਮਾਤਲੋਕ ਵੱਜੇ ਵਧਾਈਆ। ਜੁਗ ਚੌਕੜੀ ਨਿਰਗੁਣ ਤੈਨੂੰ ਦਿੰਦੇ ਰਹਿੰਦੇ ਸਦਾ, ਧਰਨੀ ਧਰਤ ਧਵਲ ਉਪਰ ਤੇਰਾ ਰਾਹ ਤਕਾਈਆ। ਤੇਰਾ ਦੀਪਕ ਜੋਤ ਪਰਕਾਸ਼ ਦੀਆ ਇਨ੍ਹਾਂ ਅੰਦਰ ਜਗਾ, ਤੇਰਾ ਨਾਮ ਕਰਨ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਸਾਚਾ ਦਰ ਦੇਣਾ ਵਡਿਆਈਆ। ਸਤਿ ਧਰਮ ਕਹੇ ਪ੍ਰਭ ਸੂਫ਼ੀਆਂ ਨਾਲ ਰਹੇ ਤੇਰਾ ਮਿਲਾਪ, ਧੁਰ ਦਾ ਕਲਮਾ ਆਪਣਾ ਨਾਮ ਦ੍ਰਿੜਾਈਆ। ਤੇਰਾ ਗਾਉਂਦੇ ਰਹਿਣ ਅਗੰਮੀ ਸਦਾ ਜਾਪ, ਮੁਰਸ਼ਦ ਤੈਨੂੰ ਮੰਨ ਕੇ ਖ਼ੁਸ਼ੀ ਮਨਾਈਆ। ਰੂਹ ਬੁੱਤ ਕਰ ਕੇ ਪਾਕ, ਪਾਕੀਜ਼ਾ ਹੋ ਕੇ ਤੇਰੀ ਸੇਵ ਕਮਾਈਆ। ਉਨ੍ਹਾਂ ਬਖ਼ਸ਼ੀਂ ਆਪਣੀ ਦਾਤ, ਵਸਤ ਅਗੰਮ ਅਥਾਹ ਝੋਲੀ ਪਾਈਆ। ਤੇਰੀ ਸੱਚੀ ਗਾਉਂਦੇ ਰਹਿਣ ਗਾਥ, ਗਾ ਗਾ ਖ਼ੁਸ਼ੀ ਮਨਾਈਆ। ਜਨਮ ਕਰਮ ਦਾ ਲੇਖਾ ਸ਼ਬਦੀ ਹੁਕਮ ਲਿਖ ਦੇਣਾ ਨਾਲ ਕ਼ਲਮ ਦਵਾਤ, ਕਲਜੁਗ ਦਾ ਕਾਲਖ ਟਿੱਕਾ ਮਸਤਕ ਦੇਣਾ ਲਾਹੀਆ। ਚਰਨ ਪ੍ਰੀਤੀ ਧੁਰ ਦਾ ਨਾਤਾ ਸਚ ਬਣਾਉਣਾ ਸਾਕ, ਸੱਜਣ ਹੋ ਕੇ ਵੇਖ ਵਖਾਈਆ। ਦਿਵਸ ਰੈਣ ਅੱਠੇ ਪਹਿਰ ਇਕੋ ਜਿਹੀ ਰਖਣੀ ਪਰਭਾਤ, ਸੰਧਿਆ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੈਗ਼ੰਬਰਾਂ ਦੇ ਪੂਰੇ ਕਰਨੇ ਭਵਿਖਤ ਵਾਕ, ਸੂਫ਼ੀਆਂ ਦਾ ਸਫ਼ਰ ਦੇਣਾ ਮੁਕਾਈਆ।
੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਨਿਰੰਜਣ ਪ੍ਰਭ ਸਾਚੇ ਨਾਮ ਦੀ ਅਗੰਮੀ ਦੱਸ ਕਲਾਮ, ਕਲਮਾ ਕਾਇਨਾਤ ਜਣਾਈਆ। ਸੂਫ਼ੀਆਂ ਮਿਲ ਬਣ ਕੇ ਵਡ ਇਮਾਮ, ਕਾਮਲ ਮੁਰਸ਼ਦ ਹੋ ਕੇ ਫੇਰਾ ਪਾਈਆ। ਸ਼ਰਅ ਜ਼ੰਜੀਰ ਰਹੇ ਨਾ ਕੋਇ ਗ਼ੁਲਾਮ, ਮਜ਼੍ਹਬਾਂ ਦਾ ਮਜ਼ਮੂਨ ਦੇਣਾ ਮਿਟਾਈਆ। ਦਰਗਾਹ ਸਾਚੀ ਤੇਰਾ ਤੱਕਣ ਹੱਕ ਮੁਕਾਮ, ਸਚਖੰਡ ਦਵਾਰ ਇਕੋ ਨਜ਼ਰੀ ਆਈਆ। ਜਿਥੇ ਭਗਤ ਸੁਹੇਲੇ ਨਿਰਗੁਣ ਧਾਰ ਕਰਦੇ ਬਿਸਰਾਮ, ਸੁਖਆਸਣ ਬੈਠੇ ਸੋਭਾ ਪਾਈਆ। ਤੇਰੇ ਚਰਨ ਕਵਲ ਹੋਵੇ ਕਿਆਮ, ਕ਼ਿਆਮਤ ਦਾ ਡਰ ਰਹੇ ਨਾ ਰਾਈਆ। ਪੈਗ਼ੰਬਰ ਜਿਸ ਦਾ ਦੇ ਦੇ ਗਏ ਬਿਆਨ, ਭਵਿਖਤ ਵਿਚ ਭੇਖ ਗਏ ਸਮਝਾਈਆ। ਸੋ ਖੇਲ ਕਰੇ ਹੋ ਕੇ ਮਿਹਰਵਾਨ, ਮਹਿਵ ਮਹਿਬੂਬ ਭਗਤਾਂ ਦੇਵੇ ਵਡਿਆਈਆ। ਕਲਜੁਗ ਅੰਤ ਮੰਜ਼ਲ ਚੜ੍ਹਨੀ ਦੱਸੇ ਆਸਾਨ, ਗੁਣ ਨਿਧਾਨ ਦਇਆ ਕਮਾਈਆ। ਸਚ ਪ੍ਰੀਤੀ ਚਰਨ ਕਵਲ ਦਵਾਰ ਸਚ ਦੱਸੇ ਈਮਾਨ, ਅਮਲਾਂ ਦਾ ਲੇਖਾ ਆਪੇ ਦਏ ਸਮਝਾਈਆ। ਸਚ ਦਵਾਰੇ ਕੋਈ ਨਾ ਦਿਸੇ ਬੇ ਇਮਾਨ, ਬੇਵਾ ਰੂਪ ਨਜ਼ਰ ਕੋਇ ਨਾ ਆਈਆ। ਸੂਫ਼ੀਆਂ ਨਾਲ ਸੰਤਾਂ ਨਾਲ ਭਗਤਾਂ ਨਾਲ ਪ੍ਰਭ ਦਾ ਖ਼ਾਲਸ ਬਣਨਾ ਖ਼ਾਨਦਾਨ, ਖ਼ਾਲਸ ਖ਼ਾਲਸ ਆਪਣੇ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਕਰਨਹਾਰਾ ਸਵਾਧਾਨ, ਸ਼ਬਦੀ ਹੁਕਮ ਨਾਲ ਉਠਾਈਆ। ਸਤਿ ਪੁਰਖ ਨਿਰੰਜਣ ਪ੍ਰਭ ਤੇਰਾ ਆਦਿ ਜੁਗਾਦੀ ਅਹਿਦ, ਇਕ਼ਰਾਰ ਪਿਛਲਾ ਨਜ਼ਰੀ ਆਈਆ। ਜਨ ਭਗਤਾਂ ਧਾਰ ਬਖ਼ਸ਼ ਸਫ਼ੈਦ, ਚਿੱਟੀ ਧਾਰੀ ਵਿਚ ਸਮਾਈਆ। ਸਾਚਾ ਨਾਮ ਕਰ ਰਾਇਜ, ਰਾਜ ਰਈਅਤ ਇਕੋ ਇਕ ਬਣਾਈਆ। ਤੇਰਾ ਨਾਮ ਖ਼ੁਦਾਈ ਵਾਹਿਦ, ਵਾਹਿਦ ਕਲਮਾ ਦੇਣਾ ਪੜ੍ਹਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਤੈਨੂੰ ਫੇਰ ਨਾ ਮਿਲੇ ਆਉਣਾ ਸ਼ਾਇਦ, ਗੁਰ ਅਵਤਾਰ ਪੈਗ਼ੰਬਰ ਤੇਰੇ ਹੁਕਮੇ ਅੰਦਰ ਸੇਵ ਕਮਾਈਆ। ਬਾਲੇ ਨੰਨ੍ਹੇ ਨੱਢੇ ਫ਼ਰਮਾਂਬਰਦਾਰ ਹੋਵਣ ਨਾਇਬ, ਨਸੀਹਤ ਵਿਚ ਵਸੀਅਤ ਕਰ ਕੇ ਅਸਲੀਅਤ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਆਦਿ ਜੁਗਾਦਿ ਜੁਗ ਚੌਕੜੀ ਸਚ ਕ਼ਾਨੂੰਨ ਇਕ ਕਵਾਇਦ, ਕਾਇਦਾ ਬਕਾਇਦਾ ਹੁਕਮ ਰਿਹਾ ਜਣਾਈਆ।
੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਹਰੀ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਨਿਰੰਜਣ ਪ੍ਰਭ ਸੂਫ਼ੀ ਸੰਤ ਫ਼ਕੀਰ ਤੇਰੇ ਨੰਨ੍ਹੇ ਬਾਲਕ, ਬਚਪਨ ਬੱਚਿਆਂ ਵਾਲਾ ਨਜ਼ਰੀ ਆਈਆ। ਤੂੰ ਧੁਰ ਦਾ ਮਾਲਕ ਸ੍ਰਿਸ਼ਟੀ ਦਾ ਖ਼ਾਲਕ, ਖ਼ਲਕ ਤੇਰਾ ਨੂਰ ਰੁਸ਼ਨਾਈਆ। ਸਦਾ ਸੁਹੇਲਾ ਹੋ ਕੇ ਬਣਨਾ ਸਾਲਸ, ਸਤਿ ਸਚ ਇਕ ਸਮਝਾਈਆ। ਸਚ ਦਵਾਰੇ ਤੇਰੀ ਅਗੰਮ ਅਦਾਲਤ, ਅਦਲ ਇਨਸਾਫ਼ ਆਪਣਾ ਲੈਣਾ ਕਮਾਈਆ। ਜੁਗ ਜਨਮ ਦਾ ਲਹਿਣਾ ਦੇਣਾ ਚੁਕਾਉਣਾ ਅਮਾਨਤ, ਨਾਮ ਦਾ ਰਾਮ ਭੰਡਾਰ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿਦਕ ਦੇਣਾ ਬੰਧਾਈਆ। ਸਤਿ ਪੁਰਖ ਨਿਰੰਜਣ ਪ੍ਰਭ ਸੂਫ਼ੀ ਫ਼ਕੀਰ ਤੇਰਾ ਅਦਨਾ, ਆਅਲਾ ਦੇਣੀ ਮਾਣ ਵਡਿਆਈਆ। ਭਾਗ ਲਗਾਉਣਾ ਕਾਇਆ ਮਾਟੀ ਬਦਨਾ, ਬਦਲਾ ਅੰਦਰੋਂ ਦੇਣਾ ਚੁਕਾਈਆ। ਤੈਨੂੰ ਲੱਭਣਾ ਪਏ ਨਾ ਵਿਚੋਂ ਜੰਗਲਾਂ, ਕਾਇਆ ਕਾਅਬੇ ਕਰਨੀ ਆਪ ਰੁਸ਼ਨਾਈਆ। ਰਿਸ਼ਵਤਾਂ ਨਾਲ ਨਾ ਪਏ ਸੱਦਣਾ, ਵੱਢੀਆਂ ਨਾਲ ਨਾ ਵੰਡ ਵੰਡਾਈਆ। ਵਾਸਨਾ ਅੰਦਰ ਨਾ ਪਏ ਭੱਜਣਾ ਕਲਜੁਗ ਬਣ ਕੇ ਪਾਂਧੀ ਰਾਹੀਆ। ਤੂੰ ਪੁਰਖ ਅਕਾਲ ਹੋ ਕੇ ਬਣਨਾ ਸੱਜਣਾ, ਪਰਵਰਦਿਗਾਰ ਸਾਂਝਾ ਯਾਰ ਅਖਵਾਈਆ। ਤੇਰਾ ਸਤਿਜੁਗ ਮਾਰਗ ਲਗਣਾ, ਕਲਜੁਗ ਕੂੜਾ ਡੇਰਾ ਢਾਹੀਆ। ਨਾਮ ਨਗਾਰਾ ਇਕੋ ਵੱਜਣਾ, ਡੰਕਾ ਧੁਰ ਦਾ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪਰਕਾਸ਼ ਦੀਪਕ ਇਕੋ ਜਗਣਾ, ਜਗ੍ਹਾ ਜਗ੍ਹਾ ਕਰੇ ਰੁਸ਼ਨਾਈਆ।
੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੁਕਣ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਨਿਰੰਜਣ ਪ੍ਰਭ ਸਭ ਦੀ ਮਨਸਾ ਕਰਨੀ ਪੂਰ, ਚਿੰਤਾ ਜਗਤ ਗਵਾਈਆ। ਨਾਮ ਖ਼ੁਮਾਰੀ ਦੇ ਸਰੂਰ, ਸੁਰਤੀ ਸ਼ਬਦ ਨਾਲ ਜੁੜਾਈਆ। ਸਾਚੀ ਪ੍ਰੀਤੀ ਬਖ਼ਸ਼ ਚਰਨ ਧੂੜ, ਪਾਪਾਂ ਮੈਲ ਦੇਣੀ ਧਵਾਈਆ। ਦਰਸ਼ਨ ਦੇਣਾ ਹਾਜਰ ਹਜ਼ੂਰ, ਸਨਮੁਖ ਹੋ ਕੇ ਸੋਭਾ ਪਾਈਆ। ਲੇਖਾ ਮੁਕੌਣਾ ਕਲਜੁਗ ਕਿਰਿਆ ਕੂੜ, ਸਤਿ ਧਰਮ ਦੇਣੀ ਮਾਣ ਵਡਿਆਈਆ। ਜਨ ਭਗਤਾਂ ਬੇੜਾ ਭਰ ਕੇ ਆਪਣਾ ਪੂਰ, ਪਾਰਬ੍ਰਹਮ ਪਾਰ ਕਿਨਾਰੇ ਦੇਣਾ ਲਗਾਈਆ। ਜੁਗ ਚੌਕੜੀ ਤੇਰਾ ਦਸਤੂਰ, ਗ਼ਰੀਬ ਨਿਮਾਣਿਆਂ ਹੋਏਂ ਸਹਾਈਆ। ਸਚ ਬੇਨੰਤੀ ਕਰਨੀ ਕ਼ਬੂਲ, ਮਨਸਾ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਨਾਮ ਦਾ ਦੱਸ ਕੇ ਆਪ ਮਜਮੂਨ, ਮਜ਼ੇ ਵਾਲੀ ਸਿਖਿਆ ਦੇਣੀ ਸਮਝਾਈਆ।
੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਨਿਰੰਜਣ ਪ੍ਰਭ ਤੇਰਾ ਭਗਤ ਰਹੇ ਨਾ ਅਕੱਲਾ, ਸਗਲਾ ਸੰਗ ਦੇਣਾ ਬਣਾਈਆ। ਸਾਚਾ ਵਸਦਾ ਰਹੇ ਤੇਰੇ ਨਾਮ ਦਾ ਮਹੱਲਾ,
ਗਲੀ ਕੂਚੇ ਵੱਜਦੀ ਰਹੇ ਵਧਾਈਆ। ਤੇਰੇ ਸ਼ਬਦ ਦਾ ਹੁੰਦਾ ਰਹੇ ਹੱਲਾ, ਜਗਤ ਵਿਕਾਰ ਠਹਿਰ ਸਕੇ ਨਾ ਰਾਈਆ। ਗੁਰਮੁਖਾਂ ਫੜੌਂਦਾ ਰਹੀਂ ਸਦਾ ਪੱਲਾ, ਸ਼ਬਦ ਡੋਰੀ ਆਪਣੀ ਗੰਢ ਪਵਾਈਆ। ਹੋਵੀਂ ਸਹਾਈ ਸਦਾ ਜਲਾ ਥਲਾ, ਸਮੁੰਦ ਸਾਗਰ ਵੇਖ ਵਖਾਈਆ। ਜਿਸ ਕਾਰਨ ਲੋਕਮਾਤ ਘੱਲਾ, ਪੰਜ ਤਤ ਕਾਇਆ ਮਾਟੀ ਜਨਮ ਦਿਵਾਈਆ। ਓਸ ਦਾ ਦੇਣਾ ਸਾਚਾ ਫਲਾ, ਫਲੀਭੂਤ ਦੇਣਾ ਕਰਾਈਆ। ਤੇਰਾ ਵੇਖਣ ਨਿਹਚਲ ਧਾਮ ਅਟਲਾ, ਸਚਖੰਡ ਦਵਾਰੇ ਚੜ੍ਹ ਕੇ ਖ਼ੁਸ਼ੀ ਮਨਾਈਆ। ਜਿਥੇ ਦੀਪਕ ਜੋਤੀ ਇਕੋ ਬਲਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਪੁਰਖ ਅਕਾਲ ਸਾਚੇ ਧਾਮ ਸੋਹਵੇਂ ਇਕ ਇਕੱਲਾ, ਇਕੱਲਿਆਂ ਦੀ ਕਲਾ ਦੇਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਜੋੜ ਜੁੜਾਈਆ। ਸਤਿ ਪੁਰਖ ਨਿਰੰਜਣ ਪ੍ਰਭ ਜਨ ਭਗਤਾਂ ਕਦੇ ਨਾ ਹੋਵੇ ਵਿਛੋੜਾ, ਵਿਛੜਿਆਂ ਮੇਲ ਮਿਲਾਈਆ। ਸੁਰਤ ਸ਼ਬਦ ਦਾ ਰਹੇ ਜੋੜਾ, ਧੁਰ ਸੰਜੋਗੀ ਨਾਮ ਪਲੂ ਦੇਣਾ ਫੜਾਈਆ। ਤੇਰੇ ਨਾਮ ਦਾ ਸਦਾ ਗਾਉਦੇ ਰਹੇ ਦੋਹਰਾ, ਨਿਰਗੁਣ ਸਰਗੁਣ ਮਿਲ ਕੇ ਵੱਜਦੀ ਰਹੇ ਵਧਾਈਆ। ਭੈ ਰਹੇ ਨਾ ਕਾਇਆ ਮੰਦਰ ਅੰਦਰ ਪੰਜ ਚੋਰਾ, ਕਾਮ ਕਰੋਧ ਲੋਭ ਮੋਹ ਹੰਕਾਰ ਦੇਣਾ ਮਿਟਾਈਆ। ਅੰਮਿਤ ਰਸ ਨਿਝਰ ਧਾਰ ਪ੍ਰੇਮ ਪ੍ਰੀਤੀ ਅੰਦਰ ਦੇਣਾ ਭੋਰਾ, ਭਰਮ ਗੜ੍ਹ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਮਿਲ ਕੇ ਭੇਵ ਰਹੇ ਨਾ ਤੋਰਾ ਮੋਰਾ, ਮੈਂ ਮਮਤਾ ਵਿਚੋਂ ਦੇਣੀ ਕਢਾਈਆ। ਸਦਾ ਸਦਾ ਸਦ ਜਨ ਭਗਤਾਂ ਤੇਰੀ ਲੋੜਾ, ਆਸਾ ਮਨਸਾ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਸਾਚਾ ਵਰ, ਸੰਤ ਸੁਹੇਲੇ ਅੰਗ ਲਗਾਈਆ। ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਹੁੰਦਾ ਰਹੇ ਮੇਲ, ਮਿਲ ਮਿਲ ਖ਼ੁਸ਼ੀ ਮਨਾਈਆ। ਹੋਵੇ ਪਰਕਾਸ਼ ਬਿਨ ਬਾਤੀ ਤੇਲ, ਜੋਤੀ ਜੋਤ ਡਗਮਗਾਈਆ। ਸ਼ਬਦੀ ਸੱਜਣ ਬਣੇ ਸੁਹੇਲ, ਸੰਗੀ ਸਗਲਾ ਇਕ ਅਖਵਾਈਆ। ਧਾਮ ਜਣਾਵੇ ਹੱਕ ਨਵੇਲ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਅਚਰਜ ਪਾਰਬ੍ਰਹਮ ਦਾ ਖੇਲ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਣਨਾ ਸੱਜਣ ਸੁਹੇਲ, ਸਹੀ ਸਲਾਮਤ ਬਿਨਾ ਅਲਾਮਤ ਨਿਰਗੁਣ ਜੋਤ ਮੇਲਾ ਲੈਣਾ ਮਿਲਾਈਆ।
੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਅਰੂੜ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਸੂਫ਼ੀਆਂ ਮਾਣਸ ਜਨਮ ਕਰਦੇ ਸੁਫ਼ਲ, ਸਫ਼ਰੀਆਂ ਸਫ਼ਰ ਦੇ ਮੁਕਾਈਆ। ਕਾਇਆ ਮੰਦਰ ਅੰਦਰ ਖੋਲ੍ਹ ਕੇ ਕ਼ੁਫਲ, ਕਾਅਬਾ ਆਪਣਾ ਦੇ ਜਣਾਈਆ। ਸਚ ਸਰੋਵਰ ਅੰਦਰ ਕਰਾ ਗੁਸਲ, ਮੈਲ ਪਾਪਾਂ ਆਪ ਧਵਾਈਆ। ਖ਼ੁਸ਼ੀਆਂ ਵਿਚ ਪੁਛ ਅਨੰਦ ਕੁਸ਼ਲ, ਪ੍ਰੇਮ ਵਿਚ ਪ੍ਰੇਮ ਦੇ ਬਦਲਾਈਆ। ਤੇਰੀ ਧਾਰ ਅੰਦਰ ਉਠਣ, ਭੱਜਣ ਵਾਹੋ ਦਾਹੀਆ। ਚਰਨ ਸਰਨਾਈ ਤੇਰੀ ਪੁੱਜਣ, ਪਿਛਲਾ ਪੰਧ ਰਹੇ ਨਾ ਰਾਈਆ। ਚੁਰਾਸੀ ਜੂਨ ਵਿਚ ਕਦੇ ਨਾ ਦੁੱਖਣ, ਜਮ ਕੀ ਫਾਸੀ ਦੇਣੀ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੋਣਾ ਆਪ ਸਹਾਈਆ। ਸਤਿ ਧਰਮ ਕਹੇ ਪ੍ਰਭ ਸੂਫ਼ੀਆਂ ਕੂੜੀ ਕਿਰਿਆ ਮੇਟਦੇ ਸਫਾ, ਸਫ਼ਾ ਆਪਣੇ ਹੱਥ ਰਖਾਈਆ। ਨਾਮ ਨਿਧਾਨਾ ਦੇ ਗੱਫਾ,
ਬੇਅੰਤ ਆਪ ਵਰਤਾਈਆ। ਕਲਜੁਗ ਕੂੜਾ ਕਰਮ ਕਰਦੇ ਰਫ਼ਾ, ਮਮਤਾ ਮੋਹ ਰਹੇ ਨਾ ਰਾਈਆ। ਦੁਰਮਤ ਮੈਲ ਧੋ ਧੱਬਾ, ਪਤਿਤ ਪੁਨੀਤ ਦੇ ਬਣਾਈਆ। ਸੱਚਾ ਮਾਲਕ ਨਜ਼ਰ ਆ ਅੱਬਾ, ਪਿਤਾ ਹੋ ਕੇ ਗੋਦ ਉਠਾਈਆ। ਆਪਣੇ ਨਾਮ ਦਾ ਦੱਸ ਛੰਦਾ, ਢੋਲਾ ਇਕ ਸੁਣਾਈਆ। ਮਨੂਆ ਮਨ ਰਹੇ ਨਾ ਗੰਦਾ, ਅੰਦਰੋਂ ਹੋਏ ਸਫ਼ਾਈਆ। ਲੇਖੇ ਲਾ ਲੈ ਆਪਣਾ ਬੰਦਾ, ਬੰਦਗੀ ਆਪਣੀ ਇਕ ਜਣਾਈਆ। ਸਚ ਜੋਤ ਦਾ ਨੂਰੀ ਚਾੜ੍ਹਦੇ ਚੰਦਾ, ਅੰਧ ਅੰਧੇਰਾ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਦਿ ਜੁਗਾਦਿ ਸਦ ਬਖ਼ਸ਼ਿੰਦਾ, ਬਖ਼ਸ਼ਿਸ਼ ਵਿਚ ਵਸਤ ਅਮੋਲਕ ਨਾਮ ਝੋਲੀ ਦੇਣਾ ਪਾਈਆ।