ਪੁਸਤਕਾਲਾਭਾਗ ੧੯

੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਜਾਗੀਰ ਸਿੰਘ ਦੇ ਗ੍ਰਹਿ ਪਿੰਡ ਮੁਗ਼ਲ ਚੱਕ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਕਹੇ ਪ੍ਰਭ ਕਲਜੁਗ ਕੂੜ ਅੰਧੇਰਾ ਗਿਆ ਛਾ, ਚਾਰ ਕੁੰਟ ਦਹਿ ਦਿਸ਼ਾ ਚਾਰ ਵਰਨ ਅਠਾਰਾਂ ਬਰਨ ਨੂਰੀ ਚੰਦ ਨਾ ਕੋਇ ਚਮਕਾਈਆ। ਗੁਰ ਅਵਤਾਰ ਪੈਗ਼ੰਬਰ ਸਚ ਦਵਾਰੇ ਇਕੱਠੇ ਹੋ ਕੇ ਕਰਨ ਸਲਾਹ, ਦਰਗਾਹ ਸਾਚੀ ਮਿਲ ਮਿਲ ਆਪਣਾ ਮਤਾ ਪਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਭੁੱਲਿਆ ਹਰਿ ਕਾ ਨਾਂ, ਨਾਉਂ ਨਿਰੰਕਾਰ ਪਰਵਰਦਿਗਾਰ ਸਾਂਝਾ ਯਾਰ ਇਸ਼ਟ ਨਾ ਕੋਇ ਮਨਾਈਆ। ਸਚ ਭੂਮਿਕਾ ਸਤਿ ਸਰੂਪ ਰਿਹਾ ਕੋਇ ਨਾ ਥਾਂ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤੀਰਥ ਅੱਠ ਸੱਠ ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਿਰ ਦੇਵੇ ਕੋਈ ਨਾ ਠੰਡੀ ਛਾਂ, ਪਾਰਬ੍ਰਹਮ ਪਤਿਪਰਮੇਸ਼ਵਰ ਬਿਨ ਤੇਰੀ ਕਿਰਪਾ ਕੂੜੀ ਕਿਰਿਆ ਪੜਦਾ ਕੋਇ ਨਾ ਲਾਹੀਆ। ਮਨ ਵਾਸਨਾ ਸ੍ਰਿਸ਼ਟੀ ਬੁਧੀ ਹੋਈ ਕਾਂ, ਸੋਹੰ ਹੰਸਾ ਮਾਣਕ ਮੋਤੀ ਚੋਗ ਨਾ ਕੋਇ ਚੁਗਾਈਆ। ਦੀਨਾਂ ਮਜ਼੍ਹਬਾਂ ਜਾਤਾਂ ਪਾਤਾਂ ਝਗੜਾ ਪਿਆ ਸੂਰ ਗਾਂ, ਗ਼ਰੀਬ ਨਿਵਾਜ ਤੇਰੀ ਹੱਕ ਨਿਮਾਜ਼ ਸ਼ਬਦ ਅਨਾਦ ਧੁਨ ਕਾਇਆ ਮੰਦਰ ਅੰਦਰ ਸੁਣਨ ਕੋਇ ਨਾ ਪਾਈਆ। ਸਦੀ ਚੌਧਵੀ ਗਹਿਰ ਗੰਭੀਰ ਬੇਨਜ਼ੀਰ ਸਾਚੇ ਭਗਤਾਂ ਸੂਫ਼ੀ ਸੰਤਾਂ ਪਕੜੇ ਕੋਇ ਨਾ ਬਾਂਹ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਬਿਨ ਤੇਰੇ ਮਿਹਰ ਨਜ਼ਰ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਧਰਤ ਧਵਲ ਵੇਖ ਆਪਣਾ ਘਰ, ਨਿਰਗੁਣ ਹੋ ਕੇ ਆਪਣਾ ਫੇਰਾ ਪਾਈਆ। ਸਤਿ ਧਰਮ ਕਹੇ ਪ੍ਰਭ ਸਚਖੰਡ ਦਵਾਰੇ ਗੁਰ ਅਵਤਾਰ ਪੈਗ਼ੰਬਰ ਮਿਲ ਕੇ ਕਰਨ ਸਲਾਹ, ਮਸ਼ਵਰਾ ਆਪਣੇ ਨਾਲ ਰਖਾਈਆ। ਨੌ ਖੰਡ ਪ੍ਰਿਥਮੀ ਸਤਿ ਦੀਪ ਬਿਨ ਪੁਰਖ ਅਕਾਲ ਸਾਚਾ ਦਿਸੇ ਨਾ ਕੋਇ ਮਲਾਹ, ਖੇਵਟ ਖੇਟਾ ਬੇੜਾ ਪਾਰ ਨਾ ਕੋਇ ਲੰਘਾਈਆ। ਸਿਫ਼ਤਾਂ ਅੰਦਰ ਢੋਲਿਆਂ ਅੰਦਰ ਰਾਗਾਂ ਨਾਦਾਂ ਅੰਦਰ ਸਾਰੇ ਕਰਦੇ ਵਾਹ ਵਾ, ਸਤਿਗੁਰ ਸ਼ਬਦ ਵਿਚ ਨਾ ਕੋਇ ਸਮਾਈਆ। ਕਲਜੁਗ ਕੂੜੀ ਕਿਰਿਆ ਮਨ ਵਾਸਨਾ ਮਮਤਾ ਵਿਚ ਦੀਨ ਦੁਨੀ ਲਾਇਆ ਦਾਅ, ਚੱਕਰ ਵਿਚ ਫ਼ੱਕਰ ਸਾਰੇ ਦਿਤੇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਆਪਣਾ ਘਰ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਫੇਰਾ ਪਾਈਆ। ਸਤਿ ਧਰਮ ਕਹੇ ਪ੍ਰਭ ਗੁਰ ਅਵਤਾਰ ਪੈਗ਼ੰਬਰ ਰਹੇ ਬੋਲ, ਅਨਬੋਲਤ ਰਾਗ ਸੁਣਾਈਆ। ਕਲਜੁਗ ਕੂੜੀ ਕਿਰਿਆ ਚਾਰ ਕੁੰਟ ਵੱਜਾ ਢੋਲ, ਨਾਮ ਸ਼ਬਦ ਡੰਕਾ ਸਚ ਨਾ ਕੋਇ ਸੁਣਾਈਆ। ਸਚ ਵਸਤ

ਦਿਸੇ ਨਾ ਕੋਲ, ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਨਿਰਗੁਣ ਧਾਰ ਸਾਚੇ ਕੰਡੇ ਤੋਲੇ ਕੋਈ ਨਾ ਤੋਲ, ਜਗਤ ਤਰਾਜੂ ਤੱਕੜ ਸਾਧ ਸੰਤ ਕੋਟਨ ਕੋਟ ਹੱਥ ਉਠਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਜਾਏ ਕੋਇ ਨਾ ਮੌਲ, ਸੁਰਤੀ ਸ਼ਬਦ ਮੇਲਾ ਮੇਲ ਨਾ ਕੋਇ ਕਰਾਈਆ। ਨੇਤਰ ਰੋਵੇ ਧਰਨੀ ਧਰਤ ਧਵਲ ਧੌਲ, ਖੁਲ੍ਹੜੇ ਕੇਸ ਅਗੇ ਦਸ ਦਸਮੇਸ਼ ਵਾਸਤਾ ਦਰੋਹੀ ਕਹਿ ਕੇ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਬਦਲ ਦੇ ਕੂੜੀ ਕਿਰਿਆ ਰੇਖ, ਭੇਖ ਜੂਠ ਝੂਠ ਰਹਿਣ ਕੋਇ ਨਾ ਪਾਈਆ। ਸਤਿ ਧਰਮ ਕਹੇ ਪ੍ਰਭ ਗੁਰ ਅਵਤਾਰ ਪੈਗ਼ੰਬਰ ਸਚਖੰਡ ਦਵਾਰੇ ਬੈਠੇ ਰਹੇ ਤੱਕ, ਲੋਕਮਾਤ ਧਿਆਨ ਲਗਾਈਆ। ਸ੍ਰਿਸ਼ਟ ਸਬਾਈ ਭੁੱਲੀ ਦਰਸ ਪੁਰਖ ਸਮਰਥ, ਨਿਜ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਮਨ ਵਾਸਨਾ ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਹੋਏ ਵਸ, ਭਾਂਡਾ ਭਰਮ ਭੌ ਨਾ ਕੋਇ ਭੰਨਾਈਆ। ਚਾਰ ਜੁਗ ਦੀ ਪਿਛਲੀ ਕਥਾ ਕਹਾਣੀ ਪੜ੍ਹ ਪੜ੍ਹ ਸਾਰੇ ਰਹੇ ਦੱਸ, ਬੋਧ ਅਗਾਧ ਸ਼ਬਦ ਅਨਾਦ ਧੁਰ ਦਾ ਸ਼ਬਦ ਸਨਮੁਖ ਹੋ ਨਾ ਕੋਇ ਸਮਝਾਈਆ। ਸਾਚੀ ਜੋਤ ਨਿਰਮਲ ਨੂਰ ਕਰੇ ਨਾ ਕੋਇ ਪਰਕਾਸ਼, ਦੀਵਾ ਬਾਤੀ ਕਮਲਾਪਾਤੀ ਤੇਰਾ ਨੂਰ ਜਹੂਰ ਕਰੇ ਨਾ ਕੋਇ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਸਭ ਦੇ ਅੰਦਰ ਹੋਈ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਵੇ ਕੋਈ ਨਾ ਗਾਥ, ਸੋਹਲੇ ਢੋਲੇ ਪੜ੍ਹ ਕੇ ਸਾਰੇ ਸ਼ੁਕਰ ਮਨਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਪ੍ਰਗਟ ਹੋ ਸਰਬ ਗੁਣਤਾਸ, ਦੀਨਾਂ ਅਨਾਥਾਂ ਦੇ ਸਾਥ, ਸਗਲਾ ਆਪਣਾ ਸੰਗ ਬਣਾਈਆ। ਖੇਲ ਵੇਖ ਪ੍ਰਿਥਸੀ ਆਕਾਸ਼, ਮੰਡਲ ਮੰਡਪ ਝੂਠੀ ਪੈਂਦੀ ਰਾਸ, ਗੋਪੀ ਕਾਹਨ ਪੂਰੀ ਕਰੇ ਕੋਇ ਨਾ ਆਸ, ਤ੍ਰਿਸ਼ਨਾ ਜਗਤ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਧੁਰ ਦਾ ਵਰ, ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਸ਼ਬਦ ਅਨਾਦ ਬਣ ਵਿਚੋਲਾ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦੇ ਸਮਝਾਈਆ। ਸਤਿ ਧਰਮ ਕਹੇ ਪ੍ਰਭ ਗੁਰ ਅਵਤਾਰ ਵੇਖਣ ਉਠ ਕੇ ਪੀਰ, ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਪਰੇ ਨਿਗਾਹ ਲਗਾਈਆ। ਬਿਨ ਤੇਰੇ ਚਾਰ ਵਰਨ ਅਠਾਰਾਂ ਬਰਨ ਦੇਵੇ ਕੋਇ ਨਾ ਧੀਰ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਹਲਕਾਈਆ। ਸਾਚਾ ਬਸਤਰ ਨਾਮ ਨਿਧਾਨ ਲੱਭੇ ਕਿਸੇ ਨਾ ਚੀਰ, ਪਾਟੇ ਚੀਥੜ ਤਨ ਮਾਟੀ ਖ਼ਾਕ ਰਹੇ ਲਾਈਆ। ਸ਼ਬਦ ਨਿਰਾਲਾ ਅਣਿਆਲਾ ਮਾਰੇ ਕੋਇ ਨਾ ਤੀਰ, ਤੁਰੀਆ ਪਦ ਤੋਂ ਪਰੇ ਬਜਰ ਕਪਾਟੀ ਚੀਰ ਸਾਚਾ ਦਰਸ ਕੋਇ ਨਾ ਪਾਈਆ। ਸ਼ਰਅ ਕੱਟੇ ਨਾ ਕੋਇ ਜ਼ੰਜੀਰ, ਅੰਦਰੋਂ ਸ਼ਰਕਤ ਲਾਸ਼ਰੀਕ ਬਾਹਰ ਨਾ ਕੋਇ ਕਢਾਈਆ। ਝਗੜਾ ਪਿਆ ਗ਼ਰੀਬ ਅਮੀਰ, ਸਾਚਾ ਅੰਮ੍ਰਿਤ ਮਿਲੇ ਕਿਸੇ ਨਾ ਸੀਰ, ਸਾਂਤਕ ਸਤਿ ਨਾ ਕੋਇ ਕਰਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਹੱਥ ਆਦਿ ਜੁਗਾਦਿ ਜੁਗ ਚੌਕੜੀ ਸਚੀ ਤਦਬੀਰ, ਸਚ ਤਰੀਕਾ ਨੀਕਨ ਨੀਕਾ ਏਕਾ ਦੇ ਸਮਝਾਈਆ। ਕਲਜੁਗ ਅੰਤ ਕਰ ਅਖ਼ੀਰ, ਵਡ ਦਾਤੇ ਗਹਿਰ ਗੰਭੀਰ, ਬੇਨਜ਼ੀਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇਣਾ ਵਰਤਾਈਆ। ਸਤਿ ਧਰਮ ਕਹੇ ਪ੍ਰਭ ਗੁਰ ਅਵਤਾਰ ਪੈਗ਼ੰਬਰ ਇਕੱਠੇ ਹੋ ਮੁਕਾਮੇ ਹੱਕ, ਹੱਕ ਹਕ਼ੀਕ਼ਤ ਧਿਆਨ ਲਗਾਈਆ। ਸਤਿਜੁਗ ਤਰੇਤਾ ਦਵਾਪਰ ਕਲਜੁਗ ਹੁਕਮ ਸੰਦੇਸੇ ਦੇ ਦੇ ਆਏ ਥੱਕ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਬੋਧ ਅਗਾਧ ਸ਼ਬਦ ਗੀਤ ਜਣਾਈਆ। ਦੀਨ ਦੁਨੀ ਅੰਦਰ ਲੱਭੇ ਕੋਈ ਨਾ ਸਚ, ਸਤਿ

ਵਿਚ ਜੀਵ ਜੰਤ ਨਾ ਕੋਇ ਸਮਾਈਆ। ਸ਼ਬਦੀ ਨਾਤਾ ਸਾਰੇ ਗਏ ਛੱਡ, ਸਿਫ਼ਤੀ ਢੋਲੇ ਬਾਹਰੋਂ ਰਹੇ ਗਾਈਆ। ਆਤਮ ਪਰਮਾਤਮ ਨਾਲੋਂ ਹੋਈ ਅੱਡ, ਮਨ ਵਾਸਨਾ ਘੇਰਾ ਲਿਆ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਘਟ ਨਿਵਾਮੀ ਪੁਰਖ ਅਬਿਨਾਸ਼ੀ ਤੇਰੀ ਆਸ ਤਕਾਈਆ। ਸਤਿ ਧਰਮ ਕਹੇ ਪ੍ਰਭ ਗੁਰ ਅਵਤਾਰ ਪੈਗ਼ੰਬਰ ਤੇਰੇ ਦਰ ਮੌਜੂਦ, ਸਚਖੰਡ ਸਾਚੇ ਸੋਭਾ ਪਾਈਆ। ਕਿਸੇ ਦੱਸਿਆ ਹਜਾਰਾ ਦਰੂਦ, ਕੋਈ ਕਲਮੇ ਗਿਆ ਪੜ੍ਹਾਈਆ। ਤੇਰੇ ਨਾਮ ਦਾ ਦੇ ਕੇ ਸਬੂਤ, ਸੋਹਲਾ ਰਾਗਾਂ ਨਾਦਾਂ ਵਿਚ ਗਾਈਆ। ਡੰਕਾ ਵਜਾ ਕੇ ਤੇਰੀ ਕੂਟ, ਦਿਸ਼ਾ ਆਪਣੀ ਰਹੇ ਵਖਾਈਆ। ਅੰਤਮ ਸਾਰੇ ਕਰ ਕੇ ਗਏ ਕੂਚ, ਪੰਜ ਤਤ ਨਾਤਾ ਜਗਤ ਤੁੜਾਈਆ। ਉਚੀ ਪੁਕਾਰ ਗਏ ਕੂਕ, ਬਿਨ ਪੁਰਖ ਅਕਾਲ ਆਦਿ ਅੰਤ ਨਾ ਕੋਇ ਸਹਾਈਆ। ਜਿਸ ਦਾ ਸ਼ਬਦ ਅਗੰਮੀ ਦੂਤ, ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਆਕਾਸ਼, ਪਾਤਾਲਾਂ ਗਗਨ ਗਗਨੰਤਰਾਂ ਆਪਣਾ ਹੁਕਮ ਸੁਣਾਈਆ। ਸਦਾ ਵਸੇ ਅਰਸ਼ ਫ਼ਰਸ਼ ਉਤੇ ਅਰੂਜ, ਸਚ ਦਵਾਰੇ ਨਿਰਗੁਣ ਧਾਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਸ੍ਰੀ ਭਗਵੰਤ ਸਚ ਦਵਾਰ ਏਕੰਕਾਰ ਇਕੋ ਦੇਣਾ ਖੁਲ੍ਹਾਈਆ। ਸਤਿ ਧਰਮ ਕਹੇ ਪ੍ਰਭ ਸਾਚਾ ਮਾਰਗ ਦੇ ਅਨੋਖਾ, ਗੁਰ ਅਵਤਾਰ ਪੀਰ ਪੈਗ਼ੰਬਰ ਮੰਗ ਮੰਗਾਈਆ। ਜਿਸ ਵਿਚ ਦੀਨ ਮਜ਼੍ਹਬ ਜਾਤ ਪਾਤ ਦਾ ਹੋਏ ਕੋਈ ਨਾ ਧੋਖਾ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਮਨ ਵਾਸਨਾ ਬੁਧੀ ਵਿਚ ਕਰੇ ਕੋਇ ਨਾ ਸੋਚਾ, ਗਹਿਰ ਗੰਭੀਰ ਆਪਣਾ ਪੜਦਾ ਦੇਣਾ ਲਾਹੀਆ। ਨਿਜ ਨੇਤਰ ਲੋਚਨ ਨੈਣ ਖੋਲ੍ਹ ਪੂਰੀ ਕਰ ਲੋਚਾ, ਆਸਾ ਮਨਸਾ ਮਨਸਾ ਵਿਚ ਸਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੇਰਾ ਦਰਸ ਕਰਨਾ ਹੋਇਆ ਔਖਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਭਾਗ ਲਗਾ ਸਾਢੇ ਤਿੰਨ ਹੱਥ ਹਰਿ ਮੰਦਰ ਕਾਇਆ ਕੋਠਾ, ਘਰ ਵਿਚ ਘਰ ਪੜਦਾ ਦੇ ਉਠਾਈਆ। ਤੇਰਾ ਪ੍ਰਕਾਸ਼ ਹੋਵੇ ਨਿਰਮਲ ਧਾਰ ਜੋਤੀ ਜੋਤਾ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਅੰਮ੍ਰਿਤ ਬਖ਼ਸ਼ ਠੰਡੀ ਠਾਰ, ਰਸ ਨਿਝਰ ਝਿਰਨਾ ਦੇਣਾ ਝਿਰਾਈਆ। ਸਤਿ ਧਰਮ ਕਹੇ ਪ੍ਰਭ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਮੰਗ, ਖ਼ਾਲੀ ਝੋਲੀਆਂ ਅਗੇ ਰਹੇ ਡਾਹੀਆ। ਕਿਰਪਾ ਕਰ ਸੂਰੇ ਸਰਬੰਗ, ਸਦੀ ਚੌਧਵੀਂ ਦਏ ਦੁਹਾਈਆ। ਤੇਰੇ ਨਾਮ ਦਾ ਚਾਰ ਵਰਨ ਵੱਜੇ ਇਕ ਮਰਦੰਗ, ਮਦਦ ਅਵਰ ਨਾ ਕੋਇ ਰਖਾਈਆ। ਕੂੜੀ ਕਿਰਿਆ ਜਗਤ ਵਿਚੋਂ ਕੱਢ ਭੁੱਖ ਨੰਗ, ਸਮੇਂ ਦੀ ਧਾਰ ਸਮਾਂ ਦੇਣਾ ਬਦਲਾਈਆ। ਸਤਿ ਪ੍ਰੇਮ ਦਾ ਦੇ ਇਕ ਅਨੰਦ, ਅਨੰਦਪੁਰ ਵਾਸੀ ਜੋਤ ਪ੍ਰਕਾਸ਼ੀ, ਪ੍ਰਕਾਸ਼ਵਾਨ ਕਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਰਪਾ ਕਰ, ਖ਼ੁਸ਼ੀ ਕਰ ਬੰਦ ਬੰਦ, ਬੰਦਨਾ ਇਕੋ ਦੇ ਦ੍ਰਿੜਾਈਆ। ਸਤਿ ਧਰਮ ਕਹੇ ਪ੍ਰਭ ਗੁਰ ਅਵਤਾਰ ਪੈਗ਼ੰਬਰ ਵਖਾਵਣ ਆਪਣਾ ਭਵਿਖਤ, ਚਾਰ ਜੁਗ ਦਾ ਲੇਖਾ ਪਿਛਲਾ ਨਾਲ ਮਿਲਾਈਆ। ਜਿਸ ਵਿਚ ਲਿਖਿਆ ਸਭ ਨੂੰ ਮੰਨਣਾ ਪਏ ਇਕੋ ਇਸ਼ਟ, ਪੁਰਖ ਅਕਾਲ ਪਰਵਰਦਗਾਰ ਧੁਰਦਰਗਾਹੀਆ। ਜਿਸ ਦੇ ਕੋਲ ਆਦਿ ਅੰਤ ਜੁਗਾ ਜੁਗੰਤ ਸੰਤ ਭਗਤ ਗੁਰਮੁਖ ਗੁਰਸਿਖ ਸੂਫ਼ੀਆਂ ਦੀ ਲਿਸਟ, ਬਿਨ ਹਰਫ਼ ਹਰੂਫ਼ਾਂ ਦਿਤੀ ਲਿਖਾਈਆ। ਉਨ੍ਹਾਂ ਨਿਤ ਨਵਿਤ ਕਰ ਕੇ ਹਿਤ ਅਬਿਨਾਸ਼ੀ ਅਚੁਤ ਅੰਤਰ ਆਤਮ ਪਰਮਾਤਮ ਖੋਲੇ ਦ੍ਰਿਸ਼ਟ, ਦੀਨ ਦਿਆਲ ਆਪਣੀ ਦਇਆ ਕਮਾਈਆ। ਮਨ ਵਾਸਨਾ ਕੂੜੀ ਕਿਰਿਆ ਮੋਹ ਵਿਕਾਰ ਉਹਨਾਂ ਕਰ ਨਾ ਸਕੇ ਭ੍ਰਿਸ਼ਟ,

ਭਾਂਡਾ ਭਰਮ ਨਿਹਕਰਮੀ ਹੋ ਕੇ ਆਪ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇਵਣਹਾਰ ਵਡਿਆਈਆ। ਸਤਿ ਧਰਮ ਕਹੇ ਪ੍ਰਭ, ਗੁਰ ਅਵਤਾਰ ਪੈਗ਼ੰਬਰ ਵਖਾਵਣ ਆਪਣਾ ਲੇਖ, ਜਿਸ ਦਾ ਲੇਖਾ ਸਮਝ ਕੋਇ ਨਾ ਪਾਈਆ। ਕਿਸ ਕਾਰਨ ਪੁਰਖ ਅਕਾਲ ਕਲਜੁਗ ਧਰੇ ਭੇਖ, ਨਿਰਗੁਣ ਨਿਰਵੈਰ ਵੇਸ ਵਟਾਈਆ। ਜਿਸ ਦੀ ਆਸਾ ਰਖੀ ਗੋਬਿੰਦ ਦਸ ਦਸਮੇਸ਼, ਸ਼ਬਦੀ ਸ਼ਬਦ ਜਣਾਈਆ। ਸੋ ਆਦਿ ਜੁਗਾਦਿ ਰਹੇ ਸਦਾ ਹਮੇਸ਼, ਜਨਮ ਮਰਨ ਵਿਚ ਕਦੇ ਨਾ ਆਈਆ। ਕਲਜੁਗ ਅੰਤ ਜੋਤੀ ਜਾਤਾ ਪੁਰਖ ਬਿਧਾਤਾ ਕੋਇ ਨਾ ਲਏ ਪੇਖ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਸ ਦੀ ਨਜ਼ਰ ਨਾ ਆਏ ਕਿਸੇ ਰੂਪ ਰੰਗ ਰੇਖ, ਜਿਸ ਨੂੰ ਲੱਭਦੇ ਗਏ ਕੇਤੀ ਕੇਤ, ਕੋਟਨ ਕੋਟ ਧਿਆਨ ਲਗਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ, ਜਨ ਭਗਤਾਂ ਅੰਤਰ ਪਾਰਬ੍ਰਹਮ ਬ੍ਰਹਮ ਮਿਲ ਕੇ ਖੇਲੇ ਖੇਡ, ਜਗਤ ਖਿਲਾਰੀ ਆਪਣੀ ਧਾਰ ਪ੍ਰਗਟਾਈਆ। ਸ਼ਬਦ ਸੰਦੇਸਾ ਨਰ ਨਰੇਸ਼ਾ ਏਕੰਕਾਰ ਨਿਰਾਕਾਰ ਨਿਰੰਕਾਰ ਆਪਣਾ ਦੇਵੇ ਭੇਜ, ਭਜਨ ਬੰਦਗੀ ਬਿਨਾ ਮੁਸ਼ੰਦਗੀ ਇਕੋ ਦਏ ਸਮਝਾਈਆ। ਜੋਤੀ ਜਲਵਾ ਕਰ ਕੇ ਤੇਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਦੇਵੇ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਵਸਣਹਾਰਾ ਸਚਖੰਡ ਦਵਾਰੇ ਸਾਚੇ ਦੇਸ, ਦਿਸ਼ਾ ਦੀਨ ਦੁਨੀ ਆਪਣੇ, ਵਿਚੋ ਆਪ ਪ੍ਰਗਟਾਈਆ।

੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਕੇਸ਼ੋ ਰਾਮ ਦੇ ਗ੍ਰਹਿ ਪਿੰਡ ਸਰਹਾਲੀ ਜੰਡੋ ਕੇ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਕਹੇ ਪ੍ਰਭ, ਅਗਲੀ ਧਾਰ ਦੇ ਸਮਝਾਈਆ। ਕਿਉਂ ਸ੍ਰਿਸ਼ਟੀ ਪਾਪਾਂ ਥੱਲੇ ਦਿਤੀ ਦੱਬ, ਜਗਤ ਵਿਕਾਰ ਵਿਚ ਫਸਾਈਆ। ਕੋਈ ਪਾਰ ਨਾ ਕਰੇ ਸੰਸਾਰੀ ਹੱਦ, ਪੈਂਡਾ ਕੂੜ ਨਾ ਕੋਇ ਮੁਕਾਈਆ। ਤੇਰੇ ਨਾਲੋਂ ਹੋ ਕੇ ਅੱਡ, ਵਿਸ਼ਿਆਂ ਵਿਚ ਵਿਸ਼ਵ ਹਲਕਾਈਆ। ਸਤਿ ਧਰਮ ਨਿਸ਼ਾਨਾ ਲੋਕਮਾਤ ਗੱਡ, ਦੋ ਜਹਾਨਾਂ ਦੇ ਵਖਾਈਆ। ਤੇਰਾ ਕੋਈ ਨਾ ਭੁੱਲੇ ਨਾਉਂ ਵਿਚ ਜਗ, ਥਾਉਂ ਥਾਈਂ ਤੇਰਾ ਧਿਆਨ ਲਗਾਈਆ। ਸੰਤ ਸੁਹੇਲੇ ਸੱਜਣ ਸਚ ਦਵਾਰੇ ਸਦ, ਸਧਨੇ ਨਾਲੋਂ ਅਦਨੇ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਵੇਖ ਵਖਾਈਆ। ਸਤਿ ਧਰਮ ਕਹੇ ਪ੍ਰਭ ਕਿਉਂ ਕਲਜੁਗ ਪਾਇਆ ਭਰਮ, ਭੁਲੇਖੇ ਵਿਚ ਲੋਕਾਈਆ। ਕੋਈ ਕ਼ੀਮਤ ਨਾ ਪਾਏ ਮਾਨਸ ਜਨਮ, ਜਰਮ ਐਵੇਂ ਰਹੇ ਗਵਾਈਆ। ਚਲ ਆਏ ਨਾ ਤੇਰੀ ਸਰਨ, ਓਟ ਇਕ ਨਾ ਕੋਇ ਵਖਾਈਆ। ਤੂੰ ਆਦਿ ਜੁਗਾਦੀ ਹਾਰ ਭੰਨਣ ਘੜਨ, ਸਮਰਥ ਪੁਰਖ ਇਕ ਅਖਵਾਈਆ। ਤੇਰੇ ਮੰਦਰ ਮੂਲ ਨਾ ਵੜਨ, ਸਚਖੰਡ ਦਵਾਰੇ ਦਰਸ ਕੋਇ ਨਾ ਪਾਈਆ। ਤੇਰਾ ਨਾਮ ਅਗੰਮੀ ਕਲਮਾ ਕੋਇ ਨਾ ਪੜ੍ਹਨ, ਜਗਤ ਸੋਹਲੇ ਰਹੇ ਗਾਈਆ। ਕੋਈ ਨਾ ਪਰਸੇ ਤੇਰੇ ਚਰਨ, ਜਗ ਤੀਰਥਾਂ ਨਹਾ ਨਹਾ ਖ਼ੁਸ਼ੀ ਮਨਾਈਆ। ਤੇਰੇ ਕੋਲੋਂ ਮੂਲ ਨਾ ਡਰਨ, ਭੈ ਸ਼ਸਤਰਾਂ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਚ ਦੇ ਪ੍ਰਗਟਾਈਆ। ਸਤਿ ਧਰਮ ਕਹੇ ਪ੍ਰਭ ਅੰਤ ਆਪਣੀ ਕਰ ਦਇਆ, ਦਿਆਲ ਕਲਕੀ ਰੂਪ ਵਟਾਈਆ। ਸਾਚਾ ਨਾਮ ਚਾਰ ਵਰਨ ਜਣਾ ਨਈਆ, ਨੌਕਾ ਇਕ ਵਖਾਈਆ। ਗੁਰਮੁਖ ਸਖ਼ੀਆਂ ਬਣ ਘਨਈਆ, ਸ਼ਾਮ ਹੋ ਕੇ ਸੋਭਾ ਪਾਈਆ। ਮੇਲਾ ਮੇਲ ਧੁਰ ਦਾ ਬਣ ਰਮਈਆ, ਸੀਤਾ ਸੁਰਤੀ ਆਪ ਪਰਨਾਈਆ। ਦੋ

ਜਹਾਨਾਂ ਬਣ ਸੱਜਣ ਸਈਆ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਲੇਖਾ ਦੇਣਾ ਮੁਕਾਈਆ। ਸਤਿ ਧਰਮ ਕਹੇ ਪ੍ਰਭ ਕਲਜੁਗ ਅੰਤਮ ਦੇ ਦੇ ਢੋਈ, ਢੋਰ ਢੋਣ ਵਾਲਾ ਨਾਲ ਮਿਲਾਈਆ। ਤੇਰਾ ਲੇਖਾ ਬਿਨ ਰਵਿਦਾਸ ਲਿਖੇ ਨਾ ਕੋਈ, ਬਿਨ ਕ਼ਲਮ ਸ਼ਾਹੀ ਕਟਾਕਸ਼ ਨਾ ਕੋਇ ਲਗਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਅਰਜ਼ੋਈ, ਅਰਜ਼ਾਂ ਵਿਚ ਸੀਸ ਨਿਵਾਈਆ। ਸੋਈ ਸੁਰਤ ਉਠੇ ਨਵੀਂ ਨਰੋਈ, ਨਰ ਨਰਾਇਣ ਦੇ ਅੰਗੜਾਈਆ। ਤੇਰੇ ਨਾਮ ਦੀ ਚਾਰ ਕੁੰਟ ਹੋਏ ਦਰੋਹੀ, ਤੋਬਾ ਤੋਬਾ ਕਰੇ ਖ਼ਲਕ ਖ਼ੁਦਾਈਆ। ਦੂਜਾ ਰਹੇ ਨਾ ਕੋਈ ਵਿਦਰੋਹੀ, ਇਕੋ ਰੰਗ ਦੇਣਾ ਰੰਗਾਈਆ। ਸਭ ਦੀ ਆਤਮ ਜਾਏ ਮੋਹੀ, ਮੁਹੱਬਤ ਵਿਚ ਪਿਆਰ ਲੈਣਾ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਖ ਵਖਾਈਆ। ਸਤਿ ਧਰਮ ਕਹੇ ਪ੍ਰਭ, ਖੇਲ ਦੱਸ ਵਡ ਇਮਾਮ, ਨਿਰਗੁਣ ਦਾਤੇ ਦਇਆ ਕਮਾਈਆ। ਚੌਥੇ ਜੁਗ ਪੂਰਨ ਕਰ ਕਾਮ, ਜੁਗਤੀ ਆਪਣੀ ਆਪ ਪਰਗਟਾਈਆ। ਸਭ ਦਾ ਸਜਦਾ ਕ਼ਬੂਲ ਕਰ ਸਲਾਮ, ਕਲਾਮ ਆਪਣੀ ਦੇ ਦ੍ਰਿੜਾਈਆ। ਜੋਧਾ ਸੂਰਬੀਰ ਬਣ ਬਲਵਾਨ, ਨੌਜਵਾਨ ਹੋ ਕੇ ਹੁਕਮ ਵਰਤਾਈਆ। ਲੱਖ ਚੁਰਾਸੀ ਸਖ਼ੀਆਂ ਆਤਮ ਪਰਮਾਤਮ ਬਣ ਕਾਹਨ, ਗੋਪ ਗੋਪਾਲਾ ਆਪਣਾ ਆਪ ਪਰਗਟਾਈਆ। ਨਾਮ ਭੰਡਾਰਾ ਅਮੋਲਕ ਦੇ ਦਾਨ, ਦਇਆਵਾਨ ਦੋ ਜਹਾਨ ਵਰਤਾਈਆ। ਜਨ ਭਗਤਾਂ ਮਲੇਛਾਂ ਵਿਚੋਂ ਕਰ ਆਸਾਨ, ਦਰਵੇਸ਼ਾਂ ਆਪਣੇ ਦਰ ਬਹਾਈਆ। ਨਜ਼ਰੇ ਕਰਮ ਕਰ ਕਲਿਆਣ, ਫ਼ਜ਼ਲ ਰਹਿਮਤ ਆਪ ਕਮਾਈਆ। ਘਰ ਸੱਜਣ ਮੇਲ ਬਣ ਕੇ ਧੁਰ ਦਾ ਰਾਮ, ਰਮਈਆ ਹੋ ਕੇ ਸੋਭਾ ਪਾਈਆ। ਹਜ਼ਰਤ ਹੋ ਕੇ ਦੇ ਪੈਗ਼ਾਮ, ਪੈਗ਼ੰਬਰ ਹੋ ਕੇ ਕਰ ਪੜ੍ਹਾਈਆ। ਸਤਿਗੁਰ ਹੋ ਕੇ ਧੁਰ ਦਾ ਮੰਤਰ ਦੱਸ ਸਤਿਨਾਮ, ਗੁਣ ਨਿਧਾਨ ਆਪ ਸਮਝਾਈਆ। ਕਲਜੁਗ ਮਿਟੇ ਰੈਣ ਅੰਧੇਰੀ ਸ਼ਾਮ, ਸ਼ਾਮ ਹੋ ਕੇ ਸ਼ਮਅ ਸਾਚੀ ਦੇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚਾ ਦੇ ਜਾਮ, ਰਸ ਇਕੋ ਇਕ ਵਖਾਈਆ।

੧੦ ਸਾਵਣ ਸ਼ਹਿਸ਼ਾਹੀ ਸੰਮਤ ੨ ਉਤਮ ਸਿੰਘ ਦੇ ਗ੍ਰਹਿ ਪਿੰਡ ਸ਼ਹਾਬਪੁਰ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਕਹੇ ਪ੍ਰਭ, ਸਤਿਜੁਗ ਰਖਦੇ ਨੀਂਹ, ਨਿਆਂ ਨਿਰੰਕਾਰ ਆਪ ਕਰਾਈਆ। ਸੰਤ ਸੁਹੇਲੇ ਬਣਾ ਪੁੱਤਰ ਧੀ, ਪਿਤਾ ਪੂਤ ਪਤਿਪਰਮੇਸ਼ਵਰ ਆਪ ਅਖਵਾਈਆ। ਸ਼ਬਦੀ ਧਾਰ ਨਿਰਮਲ ਕਰ ਸਭ ਦਾ ਜੀਅ, ਜੀਵਣ ਜੁਗਤ ਇਕ ਸਮਝਾਈਆ। ਅੰਮ੍ਰਿਤ ਬਰਸ ਅਗੰਮਾ ਮੀਂਹ, ਤ੍ਰਿਸ਼ਨਾ ਤ੍ਰਿਖਾ ਦੇ ਗਵਾਈਆ। ਲੇਖਾ ਮੁਕੇ ਸਾਢੇ ਤਿੰਨ ਹੱਥ ਕਾਇਆ ਸੀਂ, ਸਚਖੰਡ ਦਵਾਰਾ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਸਤਿ ਆਪ ਉਪਜਾਈਆ। ਸਤਿ ਧਰਮ ਕਹੇ ਪ੍ਰਭ ਸਤਿਜੁਗ ਉਪਜਾ ਸਚ ਗੁਰਮੁਖ, ਜੋ ਮੁਖ ਰਸਨਾ ਤੇਰਾ ਨਾਮ ਧਿਆਈਆ। ਤੇਰੇ ਪ੍ਰੇਮ ਪਿਆਰ ਅੰਦਰ ਮਾਨਣ ਸੁਖ, ਜਗਤ ਵਿਕਾਰਾਂ ਵਿਚ ਨਾ ਕੋਇ ਫਸਾਈਆ। ਆਤਮ ਪਰਮਾਤਮ ਸਾਚੀ ਪੜ੍ਹਨ ਤੁਕ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਮਮਤਾ ਤ੍ਰਿਸ਼ਨਾ ਮੇਟ ਭੁੱਖ, ਅਗਨੀ ਅੱਗ ਨਾ ਕੋਇ ਜਲਾਈਆ। ਲੱਖ ਚੁਰਾਸੀ ਵਿਚੋਂ ਗੋਦੀ ਚੁਕ, ਬਾਹੋਂ ਪਕੜ ਆਪ

ਉਠਾਈਆ। ਉਨ੍ਹਾਂ ਆਵਣ ਜਾਵਣ ਚੁਰਾਸੀ ਗੇੜਾ ਜਾਏ ਮੁਕ, ਰਾਏ ਧਰਮ ਨਾ ਦਏ ਸਜ਼ਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਸ਼ਾਹ ਸੁਲਤਾਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਭਿਖਿਆ ਦੇਣੀ ਝੋਲੀ ਪਾਈਆ। ਸਤਿ ਧਰਮ ਕਹੇ ਪ੍ਰਭ, ਸਤਿਜੁਗ ਵਕ਼ਤ ਕਰ ਸੁਹੰਜਣਾ, ਸੋਭਾਵੰਤ ਸੁਹਾਈਆ। ਦੀਨਾਂ ਦੁੱਖ ਵੰਡ ਬਣ ਕੇ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਵਿਚੋਂ ਪਾਰ ਕਰਾਈਆ। ਨੇਤਰ ਨਾਮ ਨਿਧਾਨ ਦੇ ਅਗੰਮੀ ਅੰਜਣਾ, ਆਂਚ ਕਲਜੁਗ ਨਾ ਕੋਇ ਸਤਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚ ਦਵਾਰੇ ਬਣ ਸਜਣਾ, ਸੈਣ ਹੋ ਕੇ ਨਿਜ ਨੈਣ ਦੇਣਾ ਖੁਲ੍ਹਾਈਆ। ਤੇਰਾ ਨਾਮ ਮਰਦੰਗਾ ਸ਼ਬਦੀ ਤਾਲ ਭਗਤਾਂ ਅੰਤਰ ਵੱਜਣਾ, ਗ੍ਰਹਿ ਗ੍ਰਹਿ ਮੰਦਰ ਅੰਦਰ ਦੇਣਾ ਸੁਣਾਈਆ। ਜਨ ਭਗਤ ਸੁਹੇਲਾ ਕੋਈ ਰਹੇ ਨਾ ਸਖਣਾ, ਸਚ ਭੰਡਾਰਾ ਏਕੰਕਾਰਾ ਦੇਣਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਅਗਨੀ ਅੱਗ ਦੇਣੀ ਬੁਝਾਈਆ। ਸਤਿ ਧਰਮ ਕਹੇ ਪ੍ਰਭ ਸਤਿਜੁਗ ਦੇ ਸਚ ਨਿਸ਼ਾਨੀ, ਨਿਸ਼ਾਨਾ ਆਪਣਾ ਨਾਮ ਜਣਾਈਆ। ਮੁਹੱਬਤ ਵਿਚ ਕਰ ਮਿਹਰਵਾਨੀ, ਮਿਹਰਵਾਨ ਹੋ ਸਹਾਈਆ। ਤੂੰ ਆਦਿ ਜੁਗਾਦੀ ਧੁਰ ਦਾ ਦਾਨੀ, ਦਾਤਾਰ ਹੋ ਕੇ ਦਾਤ ਦੇ ਵਰਤਾਈਆ। ਤੇਰੇ ਬਿਨਾ ਤੇਰੀ ਮੰਜ਼ਲ ਚੜ੍ਹਨੀ ਨਾ ਹੋਏ ਅਸਾਨੀ, ਅਸਲ ਵਸਲ ਯਾਰ ਦੇਣਾ ਵਖਾਈਆ। ਕਿਸੇ ਦੇਣੀ ਪਏ ਨਾ ਕੁਰਬਾਨੀ, ਸੀਸ ਧੜ ਵੰਡ ਨਾ ਕੋਇ ਵੰਡਾਈਆ। ਧੁਰ ਦਾ ਬਖ਼ਸ਼ ਪਦ ਨਿਰਬਾਣੀ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਦੀਪਕ ਜੋਤ ਜਗੇ ਨੁਰਾਨੀ, ਨੂਰੋ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਰੇਖਾ ਵਿਚੋਂ ਰੇਖਾ ਦੇਣੀ ਬਦਲਾਈਆ। ਸਤਿ ਧਰਮ ਕਹੇ ਪ੍ਰਭ ਸਚ ਪ੍ਰੀਤੀ ਦੇ ਸਹਾਰਾ, ਸਤਿਜੁਗ ਸਾਚਾ ਰਾਹ ਚਲਾਈਆ। ਕਲਜੁਗ ਕੂੜੀ ਕਿਰਿਆ ਕਰ ਪਾਰ ਕਿਨਾਰਾ, ਲੋਕਮਾਤ ਰਹਿਣ ਕੋਇ ਨਾ ਪਾਈਆ। ਜੀਵ ਜੰਤ ਜਿਸ ਨੇ ਕੀਤਾ ਦੁਖਿਆਰਾ, ਦੁਖੀਆਂ ਭੁਖਿਆਂ ਭੁੱਖ ਨਾ ਕੋਇ ਮਿਟਾਈਆ। ਚਾਰ ਕੁੰਟ ਚਾਰ ਵਰਨਾਂ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਸਾਚਾ ਮਿਲੇ ਨਾ ਕਿਸੇ ਮੀਤ ਮੁਰਾਰਾ, ਪਾਰਬ੍ਰਹਮ ਤੇਰਾ ਦਰਸ ਕੋਇ ਨਾ ਪਾਈਆ। ਸ੍ਰਿਸ਼ਟ ਸਬਾਈ ਹੋਇਆ ਧੁੰਧੂਕਾਰਾ, ਧੂੰਆਧਾਰ ਦਿਸੇ ਜਗਤ ਲੋਕਾਈਆ। ਸਾਚਾ ਨੂਰ ਜਹੂਰ ਕਰ ਉਜਿਆਰਾ, ਜੋਤੀ ਜੋਤ ਡਗਮਗਾਈਆ। ਧੁਰ ਦਾ ਖੇਲ ਦੱਸ ਕਲਕੀ ਅਵਤਾਰਾ, ਕਲਮਾ ਕਾਇਨਾਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਚਾਰ ਵਰਨ ਅਠਾਰਾਂ ਬਰਨ ਇਕੋ ਦਿਸੇ ਸਚ ਦਰਬਾਰਾ, ਜਿਸ ਦਰਬਾਰੇ ਬਹਿ ਕੇ ਦੋ ਜਹਾਨਾਂ ਹੁਕਮ ਚਲਾਈਆ।

੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਬਿਧਾਵਾ ਸਿੰਘ ਦੇ ਗ੍ਰਹਿ ਪਿੰਡ ਸ਼ਹਾਬਪੁਰ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਘਾਲ ਲੇਖੇ ਲਾ ਸੇਵਾ, ਸਵਾਮੀ ਸਾਹਿਬ ਆਪਣੀ ਦਇਆ ਕਮਾਈਆ। ਅੰਮ੍ਰਿਤ ਰਸ ਅਗੰਮੀ ਦੇ ਮੇਵਾ, ਬਦਲਾ ਨਾਮ ਵਾਲਾ ਚੁਕਾਈਆ। ਕੌਸਤਕ ਮਨੀ ਮਸਤਕ ਲਾ ਥੇਵਾ, ਥਿਰ ਘਰ ਸਾਚਾ ਦੇ ਵਖਾਈਆ। ਮਹੱਲ ਅਟਲ ਸੁਹਾ ਨਿਹਚਲ ਧਾਮ

ਨਿਹਕੇਵਾ, ਨਿਰਗੁਣ ਨਿਰਵੈਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿ ਧਰਮ ਕਹੇ ਪ੍ਰਭ ਜਨ ਭਗਤਾਂ ਭਗਤੀ ਸੇਵਾ ਕਰ ਪ੍ਰਵਾਨ, ਪਰਮ ਪੁਰਖ ਆਪਣੀ ਦਇਆ ਕਮਾਈਆ। ਮਾਨਸ ਜਾਮਾ ਲੇਖੇ ਲਾ ਜਗਤ ਇਨਸਾਨ, ਨਿਸ਼ਾਨਾ ਆਪਣਾ ਦੇ ਚੁਕਾਈਆ। ਏਥੇ ਓਥੇ ਰਖ ਧਿਆਨ, ਦੋ ਜਹਾਨਾਂ ਵੇਖ ਵਖਾਈਆ। ਲੱਖ ਚੁਰਾਸੀ ਛੁਟੇ ਆਵਣ ਜਾਵਣ ਕਾਨ, ਜਨਮ ਮਰਨ ਰਹਿਣ ਕੋਇ ਨਾ ਪਾਈਆ। ਸਚਖੰਡ ਦਵਾਰਾ ਦੇ ਸਚ ਮਕਾਨ, ਚਰਨ ਕਵਲ ਮਿਲੇ ਸਰਨਾਈਆ। ਕਿਰਪਾ ਕਰ ਸ੍ਰੀ ਭਗਵਾਨ, ਭਾਗ ਸਭ ਦਾ ਦੇ ਬਣਾਈਆ। ਲੇਖੇ ਲਾ ਗ੍ਰਹਿ ਗ੍ਰਹਿ ਪਕਵਾਨ, ਪੱਕੇ ਨਾਤੇ ਲੈ ਜੁੜਾਈਆ। ਜਨ ਭਗਤਾਂ ਲੋਕਮਾਤ ਮੁੜ ਕੇ ਫੇਰ ਨਾ ਹੋਵੇ ਪੀਣ ਖਾਣ, ਪੀ ਖਾ ਕੇ ਉਹਨਾਂ ਦਾ ਲੇਖਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਉਧਾਰਨਾ ਤੇਰਾ ਕੰਮ ਆਸਾਨ, ਕ਼ੀਮਤ ਕੋਇ ਨਾ ਲਾਗੇ ਰਾਈਆ।

੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਗੁਰਬਚਨ ਸਿੰਘ ਅਰਜਨ ਸਿੰਘ ਦੇ ਗ੍ਰਹਿ ਪਿੰਡ ਉਸਮਾ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਕਹੇ ਪ੍ਰਭ, ਤੇਰਾ ਸਤਿਜੁਗ ਉਪਜੇ ਏਕਾ ਨਾਮ, ਨਾਉਂ ਨਿਰੰਕਾਰ ਜਪ ਕੇ ਸਾਰੇ ਖ਼ੁਸ਼ੀ ਮਨਾਈਆ। ਮਸਤ ਖ਼ੁਮਾਰੀ ਅੰਮ੍ਰਿਤ ਮਿਲੇ ਧੁਰ ਦਾ ਜਾਮ, ਜਗਤ ਨਸ਼ਿਆਂ ਦੀ ਲੋੜ ਰਹੇ ਨਾ ਰਾਈਆ। ਭਾਗ ਲੱਗੇ ਕਾਇਆ ਮਾਟੀ ਤਤ ਚਾਮ, ਚਮ ਦ੍ਰਿਸ਼ਟੀ ਸ੍ਰਿਸ਼ਟੀ ਅੰਦਰੋਂ ਦੇਣੀ ਬਦਲਾਈਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮ, ਦੀਨਾਂ ਮਜ਼੍ਹਬਾਂ ਦਾ ਲੇਖਾ ਦੇਣਾ ਮੁਕਾਈਆ। ਸਚ ਧਰਮ ਚਲਾਉਣਾ ਇਕ ਨਿਸ਼ਾਨ, ਨੌ ਖੰਡ ਸੱਤ ਦੀਪ ਇਕੋ ਧਾਰ ਦੇਣੀ ਬੰਧਾਈਆ। ਧੁਰ ਸ਼ਬਦ ਨਾਲ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਮਾਨਵ ਜਾਤੀ ਕਰਨੀ ਕਲਿਆਣ, ਕਲਮਾ ਬੋਧ ਅਗਾਧ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਮੰਨਣ ਤੇਰੀ ਆਣ, ਸਿਰ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਚਰਨ ਕਵਲ ਸੀਸ ਝੁਕਾਣ, ਸਜਦਿਆਂ ਵਿਚ ਡੰਡੌਤ ਕਰਕੇ ਸੋਭਾ ਪਾਈਆ। ਤੇਰਾ ਹੁਕਮ ਸੰਦੇਸਾ ਨਰ ਨਰੇਸ਼ਾ ਚਲੇ ਵਿਚ ਦੋ ਜਹਾਨ, ਨਿਰਗੁਣ ਸਰਗੁਣ ਸਕੇ ਨਾ ਕੋਇ ਉਲਟਾਈਆ। ਪਾਰਬ੍ਰਹਮ ਪਤਿਪਰਸੇਸ਼ਵਰ ਕਲਜੁਗ ਅੰਤ ਹੋਣਾ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਆਪਣਾ ਹੁਕਮ ਵਰਤਾਈਆ। ਕਾਗ਼ਜ਼ ਕ਼ਲਮ ਸ਼ਾਹੀ ਜਿਸ ਦਾ ਭਵਿਖਤਾਂ ਵਿਚ ਕਰ ਕੇ ਗਏ ਬਿਆਨ, ਰਾਗਾਂ ਨਾਦਾਂ ਵਿਚ ਸਿਫ਼ਤੀ ਢੋਲੇ ਗਾਈਆ। ਸੋ ਖੇਲ ਕਰਨਾ ਮਹਾਨ, ਜਿਸ ਨੂੰ ਜਾਣੇ ਜੀਵ ਨਾ ਕੋਇ ਜਹਾਨ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇਣਾ ਵਰਤਾਈਆ। ਸਤਿ ਧਰਮ ਕਹੇ ਪ੍ਰਭ ਹੁਕਮ ਦੇ ਦੇ ਏਕਾ ਵਾਰ, ਏਕੰਕਾਰ ਤੇਰੀ ਵਡਿਆਈਆ। ਤੈਨੂੰ ਝੁਕਦੇ ਸਦਾ ਜੁਗ ਚਾਰ, ਸਤਿਜੁਗ (ਤਰੇਤਾ ਦਵਾਪਰ ਕਲਜੁਗ) ਸੀਸ ਸਕੇ ਨਾ ਕੋਇ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਤੇਰੇ ਦਰ ਦੀ ਪਨਿਹਾਰ, ਸੇਵਕ ਹੋ ਕੇ ਨਿਤ ਨਵਿਤ ਸੇਵ ਕਮਾਈਆ। ਲੱਖ ਚੁਰਾਸੀ ਅੰਡਜ ਜੇਰਜ ਉਤਭੁਜ ਸੇਤਜ ਬਣਿਆ ਰਿਹਾ ਠਠਿਆਰ, ਕਾਚੀ ਮਾਟੀ ਵੇਖ ਵਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕੂੜੀ ਕਿਰਿਆ ਦੇ ਨਿਵਾਰ, ਮਾਇਆ ਮਮਤਾ ਮੋਹ ਵਿਭਚਾਰ ਰਹਿਣ

ਕੋਇ ਨਾ ਪਾਈਆ। ਤੇਰੇ ਭਗਤ ਸੰਤ ਗੁਰੂ ਗੁਰ ਚੇਲੇ ਗੁਰਮੁਖ ਗੁਰਸਿਖ ਹੋਏ ਲਾਚਾਰ, ਸੂਫ਼ੀ ਰੋ ਰੋ ਦੇਣ ਦੁਹਾਈਆ। ਸਾਚੀ ਮੰਜ਼ਲ ਕਿਸੇ ਨਾ ਮਿਲੇ ਦਰਸ਼ਨ ਹੋਏ ਨਾ ਦੀਦ ਦੀਦਾਰ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਪੜ੍ਹ ਪੜ੍ਹ ਥੱਕੇ ਰਸਨਾ ਜਿਹਵਾ ਬੱਤੀ ਦੰਦ ਵਾਰੋ ਵਾਰ, ਤੇਰੀ ਵਾਰਤਾ ਬਿਨ ਅੱਖਰਾਂ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਸਤਿ ਧਰਮ ਕਹੇ ਪ੍ਰਭ ਤੇਰੇ ਹੁਕਮ ਅੰਦਰ ਗੁਰ ਅਵਤਾਰ ਪੈਗ਼ੰਬਰ, ਬੈਠੇ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਮੇਟ ਅਡੰਬਰ, ਰੈਣ ਅੰਧੇਰੀ ਰਹਿਣ ਕੋਇ ਨਾ ਪਾਈਆ। ਤੂੰ ਸਰਬ ਕਲਾ ਭਰਤੰਬਰ, ਭਰਪੂਰ ਰਿਹਾ ਸਰਬ ਠਾਈਂਆ। ਲੇਖਾ ਜਾਣੇਂ ਲੱਖ ਚੁਰਾਸੀ ਘਟ ਭੀਤਰ ਅੰਦਰ, ਗ੍ਰਹਿ ਮੰਦਰ ਖੋਜ ਖੁਜਾਈਆ। ਤੇਰਾ ਸਚ ਦਵਾਰ ਏਕੰਕਾਰ ਇਕੋ ਸੋਹੇ ਧੁਰ ਦਾ ਮੰਦਰ, ਜਿਥੇ ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਾਓ ਰੰਕ ਵੰਡ ਨਾ ਕੋਇ ਵੰਡਾਈਆ। ਮਨ ਵਾਸਨਾ ਦਹਿ ਦਿਸ਼ਾ ਭਵੇ ਕੋਇ ਨਾ ਬੰਦਰ, ਮਮਤਾ ਮੋਹ ਨਾ ਕੋਇ ਸਤਾਈਆ। ਤ੍ਰੈਗੁਣ ਮਾਇਆ ਵੱਜੇ ਕੋਇ ਨਾ ਜੰਦਰ, ਬੰਦ ਤਾਕੀ ਕੁੰਡਾ ਇਕੋ ਵਾਰ ਦੇਣਾ ਖੁਲ੍ਹਾਈਆ। ਸਤਿ ਸਰੂਪ ਸ਼ਾਹੋ ਭੂਪ ਪਰਮ ਪੁਰਖ ਪਰਮਾਤਮ ਆਤਮ ਆਪਣਾ ਦੇ ਸਚ ਅਨੰਦਨ, ਨਿਰਗੁਣ ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਠਾਂਡੇ ਦਰਬਾਰ ਏਕੰਕਾਰ ਤੇਰੇ ਦਰ ਹੋਵੇ ਬੰਦਨ, ਦੂਜੇ ਸੀਸ ਨਾ ਕੇਇ ਝੁਕਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਦਰ ਤੋਂ ਮੰਗਣ, ਜੁਗ ਚੌਕੜੀ ਭਿਛਿਆ ਲੈ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਕਲਜੁਗ ਅੰਤ ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਸਤਿ ਧਰਮ ਕਹੇ ਪ੍ਰਭ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਨਾਮ ਦਾ ਦੱਸਦੇ ਗਏ ਸਲੋਕ, ਸੋਹਲਾ ਢੋਲਾ ਜਗਤ ਸੁਣਾਈਆ। ਅੰਤਮ ਰਖ ਕੇ ਗਏ ਓਟ, ਆਸਾ ਇਕੋ ਇਕ ਬਣਾਈਆ। ਸਦੀ ਚੌਧਵੀਂ ਕਲਜੁਗ ਅੰਤ ਅਖ਼ੀਰ ਬੀਸ ਇਕੀਸਾ ਹਰਿ ਜਗਦੀਸਾ ਪ੍ਰਗਟ ਹੋਵੇ ਨਿਰਮਲ ਜੋਤ, ਨਿਹਕਲੰਕ ਆਪਣਾ ਨਾਉਂ ਪ੍ਰਗਟਾਈਆ। ਜਿਸ ਨੂੰ ਸਮਝ ਨਾ ਸਕਣ ਕੋਟਨ ਕੋਟ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਖੋਜਿਆਂ ਹੱਥ ਕਿਸੇ ਨਾ ਆਈਆ। ਤਿਸ ਦਾ ਰੂਪ ਰੰਗ ਰੇਖ ਨਾ ਕੋਈ ਵਰਨ ਗੋਤ, ਜਾਤ ਪਾਤ ਵਿਚ ਡੇਰਾ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਵਖਾਉਣਾ ਇਕ ਘਰ, ਗ੍ਰਹਿ ਮੰਦਰ ਆਪ ਵਖਾਈਆ। ਸਤਿ ਧਰਮ ਕਹੇ ਪ੍ਰਭ ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਕਰਦੇ ਗਏ ਇਸ਼ਾਰੇ, ਨਾਮ ਸੰਦੇਸਾ ਇਕ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਲਏ ਅਵਤਾਰੇ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਵੇਸ ਵਟਾਈਆ। ਸਾਚੇ ਧਾਮ ਵਸੇ ਸੰਬਲ ਥਾਰੇ, ਥਿਰ ਘਰ ਨਿਵਾਸੀ ਆਪਣਾ ਫੇਰਾ ਆਪੇ ਪਾਈਆ। ਚਾਰ ਵਰਨ ਅਠਾਰਾਂ ਬਰਨ ਸੋਹਣ ਇਕ ਦਵਾਰੇ, ਦੂਜਾ ਦਰ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਪਾਰ ਉਤਾਰੇ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ। ਸੰਤ ਭਗਤ ਸੁਹੇਲੇ ਸ਼ਬਦੀ ਹੁਕਮ ਨਾਲ ਉਠਾਲੇ, ਸੋਇਆ ਕੋਇ ਰਹਿਣ ਨਾ ਪਾਈਆ। ਭੇਵ ਮੁਕਾ ਕੇ ਸ਼ਾਹ ਕੰਗਾਲੇ, ਰਾਜ ਰਾਜਾਨਾਂ ਇਕੋ ਰੰਗ ਰੰਗਾਈਆ। ਕਾਇਆ ਮੰਦਰ ਅੰਦਰ ਸਚ ਵਖਾਏ ਸਚੀ ਧਰਮਸਾਲੇ, ਬਾਹਰੋਂ ਲੱਭਣ ਦੀ ਲੋੜ ਰਹੇ ਨਾ ਰਾਈਆ। ਸਾਢੇ ਤਿੰਨ ਹੱਥ ਵੰਡ ਵਖਾਏ ਸਚੀ ਧਰਮਸਾਲੇ, ਸ਼ਿਵਦਵਾਲੇ ਸ਼ਿਵ ਸ਼ੰਕਰ ਦੀ ਪੂਜਾ ਵਿਸ਼ਨ ਬ੍ਰਹਮਾ ਪੂਜਣ ਦੀ ਆਸਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇ

ਵਰ, ਧੁਰ ਦਰਬਾਰੀ ਆਪਣੀ ਦਇਆ ਕਮਾਈਆ। ਸਤਿ ਧਰਮ ਕਹੇ ਪ੍ਰਭ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਨਾਮ ਦੱਸਦੇ ਗਏ ਸੱਚਾ ਧਰਮ, ਧਰਮ ਦੂਜਾ ਨਜ਼ਰ ਕੋਇ ਨਾ ਆਈਆ। ਤੇਰੇ ਪ੍ਰੇਮ ਦਾ ਕਰਦੇ ਗਏ ਕਰਮ, ਕਰਮ ਕਾਂਡ ਦਾ ਡੇਰਾ ਗਏ ਢਾਹੀਆ। ਸਭ ਨੂੰ ਤੇਰੀ ਦੱਸਦੇ ਗਏ ਸਾਚੀ ਸਰਨ, ਗੁਰਦੇਵ ਸਵਾਮੀ ਅੰਤ ਇਕੋ ਨਜ਼ਰੀ ਆਈਆ। ਦੀਨ ਦੁਨੀ ਕਲਜੁਗ ਅੰਤ ਸ੍ਰੀ ਭਗਵੰਤ ਮਾਇਆ ਮਮਤਾ ਮੋਹ ਮਨ ਮਨਸਾ ਪਾਇਆ ਭਰਮ, ਭਾਂਡਾ ਗੜ੍ਹ ਨਾ ਕੋਇ ਤੁੜਾਈਆ। ਸਤਿ ਸਤਿਵਾਦੀ ਤੇਰਾ ਪਰਸੇ ਕੋਈ ਨਾ ਚਰਨ, ਸਚਖੰਡ ਦਵਾਰੇ ਚੜ੍ਹ ਕੇ ਨੂਰੀ ਨੂਰ ਜੋਤ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤਾਂ ਖੋਲ੍ਹ ਹਰਨ ਫਰਨ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਸਤਿ ਧਰਮ ਕਹੇ ਪ੍ਰਭ ਕੋਈ ਨਾ ਪੂਜੇ ਪਾਹਨ ਪੱਥਰ, ਸਿਲ ਸੀਸ ਨਾ ਕੋਇ ਨਿਵਾਈਆ। ਤੇਰੇ ਯਾਰ ਪਿਆਰ ਅੰਦਰ ਗੋਬਿੰਦ ਵਿਛਾਇਆ ਸੱਥਰ, ਯਾਰੜਾ ਸੇਜ ਇਕ ਹੰਢਾਈਆ। ਜਗਤ ਮੋਹ ਵਿਚ ਨਾ ਵਹਾਇਆ ਅੱਥਰ, ਨੇਤਰ ਨੀਰ ਨਾ ਕੋਇ ਵਹਾਈਆ। ਅੰਤਮ ਚੋਟੀ ਚੜ੍ਹ ਕੇ ਸਿਖ਼ਰ, ਸਚਖੰਡ ਦਵਾਰੇ ਬਹਿ ਕੇ ਸੋਭਾ ਪਾਈਆ। ਜਿਸ ਨੂੰ ਗੁਰਮੁਖਾਂ ਦਾ ਨਿਤ ਨਵਿਤ ਸਦਾ ਫ਼ਿਕਰ, ਫ਼ਿਕਰਿਆਂ ਵਿਚ ਜ਼ਿਕਰ ਆਪਣਾ ਨਾਮ ਸੁਣਾਈਆ। ਨਿਰਗੁਣ ਧਾਰ ਹੋ ਕੇ ਜੋਤੀ ਉਜਿਆਰ ਹੋ ਕ ਸ਼ਬਦੀ ਜੈਕਾਰ ਹੋ ਕੇ ਆਇਆ ਉਤਰ, ਉੱਤਰ ਪੂਰਬ ਪੱਛਮ ਦੱਖਣ ਦਿਸ਼ਾ ਵੇਖ ਵਖਾਈਆ। ਭਗਤ ਸੁਹੇਲੇ ਸੰਤ ਸੱਜਣ ਸ਼ਬਦੀ ਧਾਰ ਬਣਾਏ ਆਪਣੇ ਪੁੱਤਰ, ਪਿਤਾ ਪੂਤ ਹੋ ਕੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਕੂੜੀ ਕਿਰਿਆ ਲੋਕਮਾਤ ਰਹਿਣ ਨਾ ਪਾਈਆ। ਸਤਿ ਧਰਮ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਬਿਨ ਅੱਖਾਂ ਲਾਈ ਬੈਠੇ ਧਿਆਨ, ਦੋ ਜਹਾਨਾਂ ਵੇਖ ਵਖਾਈਆ। ਕੀ ਖੇਲ ਕਰੇ ਭਗਵਾਨ, ਕਲਜੁਗ ਅੰਤ ਬੇਪਰਵਾਹੀਆ। ਜਿਸ ਦਾ ਨਾਮ ਸਚਾ ਨਿਸ਼ਾਨ, ਦੋ ਜਹਾਨਾਂ ਰਿਹਾ ਝੁਲਾਈਆ। ਜਿਸ ਨੂੰ ਬੇਅੰਤ ਬੇਅੰਤ ਬੇਅੰਤ ਕਹਿ ਕੇ ਸਾਰੇ ਗਾਣ, ਅੰਤ ਕਹਿਣ ਕੋਇ ਨਾ ਪਾਈਆ। ਸੋ ਪ੍ਰਗਟ ਹੋ ਕੇ ਨਿਹਕਲੰਕ ਬਲੀ ਬਲਵਾਨ, ਬਲ ਆਪਣਾ ਆਪ ਜਣਾਈਆ। ਜਿਸ ਨੂੰ ਸਮਝ ਨਾ ਸਕੇ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕ਼ੁਰਾਨ ਪੜਦਾ ਨਾ ਸਕੀ ਉਠਾਈਆ। ਜੁਗ ਚੌਕੜੀ ਸਾਰੇ ਕਰਦੇ ਧਿਆਨ, ਨਿਉਂ ਨਿਉਂ ਬੈਠੇ ਸੀਸ ਨਿਵਾਈਆ। ਸੋ ਸਾਹਿਬ ਮਿਹਰਵਾਨ ਅੰਤਰਜਾਮੀ ਕਲਜੁਗ ਅੰਤ ਖੇਲ ਕਰੇ ਮਹਾਨ, ਮਹਿੰਮਾ ਅਕੱਥ ਕਥ ਜਣਾਈਆ। ਕੂੜੀ ਕਿਰਿਆ ਮੇਟੇ ਵਿਚੋਂ ਜਹਾਨ, ਜਹਾਲਤ ਪਿਛਲੀ ਦਏ ਗਵਾਈਆ। ਮਾਨਸ ਬੁਧੀ ਬੁਧ ਬਿਬੇਕ ਕਰ ਚਰਨ ਪ੍ਰੀਤੀ ਦੇਵੇ ਸਾਚਾ ਦਾਨ, ਧੁਰ ਦੀ ਰੀਤੀ ਨੀਤੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਤਿਵਾਦੀ ਧੁਰ ਦਾ ਢੋਲਾ ਅਗੰਮੀ ਰਾਗ ਦੇਣਾ ਜਣਾਈਆ। ਸਤਿ ਧਰਮ ਕਹੇ ਪ੍ਰਭ ਤੇਰਾ ਨਾਮ ਇਕੋ ਹੋਵੇ ਢੋਲਾ, ਗੀਤ ਗੋਬਿੰਦ ਗਿਆ ਜਣਾਈਆ। ਸ਼ਬਦ ਸਤਿਗੁਰ ਸਭ ਦਾ ਹੋਇਆ ਵਿਚੋਲਾ, ਆਤਮ ਪਰਮਾਤਮ ਮੇਲਾ ਲਏ ਮਿਲਾਈਆ। ਮਨ ਵਾਸਨਾ ਜਗਤ ਬੁਧੀ ਰਹੇ ਕੋਇ ਨਾ ਰੌਲਾ, ਵਿਦਿਆ ਵਿਚਾਰ ਕੰਮ ਕਿਸੇ ਨਾ ਆਈਆ। ਕਾਇਆ ਮੰਦਰ ਡੂੰਘੀ ਕੰਦਰ ਸਾਚੇ ਅੰਦਰ ਚੁੱਕੇ ਪੜਦਾ ਉਹਲਾ, ਦੂਈ ਦਵੈਤੀ ਦਰ ਨਜ਼ਰ ਕੋਇ ਨਾ ਆਈਆ। ਨਾਮ ਰੰਗਲਾ ਖੇਲੇ ਅਗੰਮੀ ਆਪਣਾ ਹੋਲਾ, ਰੰਗ ਗੁਲਾਲਾ ਇਕ ਚੜ੍ਹਾਈਆ। ਭਾਗ ਲੱਗੇ ਕਾਇਆ ਮਾਟੀ ਸਾਚੇ ਚੋਲਾ, ਜੀਵਣ ਵਿਚੋਂ ਜੀਵਣ ਜ਼ਿੰਦਗੀ ਵਿਚੋਂ ਜ਼ਿੰਦਗੀ ਹਯਾਤ

ਵਿਚੋਂ ਹਯਾਤੀ ਧਾਰ ਦੇਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਅਠਾਰਾਂ ਬਰਨ ਆਤਮ ਪਰਮਾਤਮ ਪਰਮਾਤਮ ਆਤਮ ਦੱਸਣਾ ਸਭ ਨੂੰ ਸੱਚਾ ਬੋਲਾ, ਅਨਬੋਲਤ ਰਾਗ ਸੁਣਾਈਆ। ਸਤਿ ਧਰਮ ਕਹੇ, ਸਤਿਜੁਗ ਸਾਚਾ ਪੁਰਖ ਅਬਿਨਾਸ਼ੀ ਦੇ ਉਪਜਾ, ਕਲਜੁਗ ਕਰਮ ਰਹਿਣ ਨਾ ਪਾਈਆ। ਭਗਤ ਸੁਹੇਲੇ ਗੁਰਮੁਖ ਗੁਰਸਿਖ ਲੋਕਮਾਤ ਪ੍ਰਗਟਾ, ਸੁਰਤੀ ਸ਼ਬਦ ਸ਼ਬਦ ਮਿਲਾਈਆ। ਨਾਦ ਧੁਨ ਆਤਮਕ ਰਾਗ ਸੁਣਾ, ਸਰਵਣਾਂ ਦੀ ਲੋੜ ਰਹੇ ਨਾ ਰਾਈਆ। ਨਿਰਮਲ ਜੋਤ ਦੀਵਾ ਬਾਤੀ ਕਮਲਪਾਤੀ ਇਕ ਜਗਾ, ਸੂਰੀਆ ਚੰਦ ਬੈਠਣ ਮੁਖ ਛੁਪਾਈਆ। ਕਾਇਆ ਮੰਦਰ ਬੰਕ ਦਵਾਰਾ ਸਚ ਸੁਹਾ, ਪਰਮਾਤਮ ਹੋ ਕੇ ਆਤਮ ਸੇਜਾ ਡੇਰਾ ਲਾਈਆ। ਧੁਰ ਦਾ ਮੇਲਾ ਗੁਰੂ ਗੁਰ ਚੇਲਾ ਦਰ ਸਾਚੇ ਲੈ ਮਿਲਾ, ਮਿਲਿਆਂ ਵਿਛੜ ਫੇਰ ਕਦੇ ਨਾ ਜਾਈਆ। ਸਾਚੇ ਧਾਮ ਦੇਣਾ ਬਹਾ, ਜਿਥੇ ਨਿਰਗੁਣ ਜੋਤ ਹੋਵੇ ਰੁਸ਼ਨਾਈਆ। ਨੂਰ ਨੁਰਾਨਾ ਸ਼ਾਹ ਸੁਲਤਾਨਾ ਇਕੋ ਦੇ ਸੁਹਾ, ਦਰਸ ਹੋਵੇ ਪਰਵਰਦਗਾਰ ਹੱਕ ਖ਼ੁਦਾ, ਖ਼ੁਦੀ ਤਕੱਬਰ ਰਹੇ ਕੋਈ ਨਾ, ਸਬਰ ਪਿਆਲਾ ਜਾਮ ਦੇਣਾ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਨਾਮ ਦੀ ਸੁਣਾ ਹੱਕ ਸਦਾ, ਸਦੀਆਂ ਦੇ ਵਿਛੜੇ ਸਦੀਆਂ ਵਿਚੋਂ ਕ਼ਦਮਾਂ ਵਿਚ ਟਿਕਾਈਆ।

੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਪੂਰਨ ਸਿੰਘ ਦੇ ਗ੍ਰਹਿ ਪਿੰਡ ਉਸਮਾ ਜ਼ਿਲਾ ਅੰਮਿਤਸਰ

ਸਤਿ ਧਰਮ ਕਹੇ ਪ੍ਰਭ ਸ੍ਰਿਸ਼ਟ ਸਬਾਰੀ ਦੱਸ ਦੇ ਆਤਮ ਬ੍ਰਹਮ, ਪਾਰਬ੍ਰਹਮ ਆਪਣਾ ਪੜਦਾ ਉਠਾਈਆ। ਜਾਤ ਪਾਤ ਰਹੇ ਕੋਈ ਨਾ ਭਰਮ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਮਾਨਸ ਮਾਨੁਖ ਜਾਤੀ ਵੇਖ ਕਰਮ, ਨਿਹਕਰਮੀ ਹੋ ਕੇ ਫੇਰਾ ਪਾਈਆ। ਤੇਰਾ ਆਦਿ ਜੁਗਾਦਿ ਜੁਗ ਚੌਕੜੀ ਇਕੋ ਸੱਚਾ ਧਰਮ, ਧਰਮ ਦੀ ਧਾਰ ਆਪਣਾ ਨਾਉਂ ਦੇ ਪ੍ਰਗਟਾਈਆ। ਜਿਸ ਦੀ ਸਿਫ਼ਤ ਕਰਦੇ ਜੁਗ ਚਾਰ ਸਤਿਜੁਗ ਤਰੇਤਾ ਦੁਆਪਰ ਕਲਜੁਗ · ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਿਚ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ

ਇਕੋ ਦੇ ਵਖਾਈਆ। ਸਤਿ ਧਰਮ ਕਹੇ ਪ੍ਰਭ ਤੇਰਾ ਧਰਮ ਦਵਾਰਾ ਹੋਵੇ ਇਕ, ਮੰਦਰ ਮਸਜਿਦ ਸ਼ਿਵਦਵਾਲਾ ਮਠ ਨਜ਼ਰ ਕੋਇ ਨਾ ਆਈਆ। ਹਿੰਦੂ ਮੁਸਲਿਮ ਸਿੱਖ ਈਸਾਈ ਤੇਰਾ ਪ੍ਰੇਮੀ ਹੋਵੇ ਪਿਤ, ਪਾਰਬ੍ਰਹਮ ਪਤਿਪਰਸੇਸ਼ਵਰ ਵਾਹਿਗੁਰੂ ਅੱਲਾ ਗਾਡ ਕਹਿ ਕੇ ਸਾਰੇ ਸ਼ੁਕਰ ਮਨਾਈਆ। ਸਾਚੇ ਨਾਮ ਧੁਰ ਦੇ ਕਲਮੇ ਦੀ ਪਾ ਭਿਖ, ਵਸਤ ਅਮੋਲਕ ਆਪ ਵਰਤਾਈਆ। ਚਾਰ ਕੁੰਟ ਦਹਿ ਦਿਸ਼ਾ ਹਰ ਘਟ ਅੰਦਰ ਆਵੇਂ ਦਿਸ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਮਾਇਆ ਮਮਤਾ ਕੂੜੀ ਅੰਦਰੋਂ ਕੱਢ ਵਿਖ, ਅੰਮ੍ਰਿਤ ਰਸ ਗ੍ਰਹਿ ਗ੍ਰਹਿ ਦੇਣਾ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਹੋ ਕੇ ਫੇਰਾ ਪਾਈਆ। ਸਤਿ ਧਰਮ ਕਹੇ ਪ੍ਰਭ ਵੱਡਾ ਛੋਟਾ ਰਹੇ ਕੋਈ ਨਾ ਨੀਚ, ਊਚੋ ਊਚ ਨਾ ਕੋਇ ਅਖਵਾਈਆ। ਤੂੰ ਹਰ ਘਟ ਵਸਿਆ ਬੀਚ, ਆਤਮ ਪਰਮਾਤਮ ਰੂਪ ਪਰਗਟਾਈਆ। ਤੇਰੀ ਚਾਰ ਵਰਨਾਂ ਨਾਲ ਸਾਂਝੀ ਪ੍ਰੀਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੂਰ ਨਾ ਕੋਇ ਰਖਾਈਆ। ਤੇਰਾ ਇਕੋ ਰੰਗ ਹਸਤ ਕੀਟ, ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਇਕੋ ਘਰ ਦੇ ਵਖਾਈਆ।

ਕਲਜੁਗ ਅੰਤ ਆਪਣੀ ਦੀਨ ਦੁਨੀ ਕਾਇਨਾਤ ਸ੍ਰਿਸ਼ਟੀ ਦੱਸ ਆਪਣੀ ਪ੍ਰੀਤ, ਪ੍ਰੀਤਮ ਹੋ ਕੇ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਨਜ਼ਰੀ ਆਵੇਂ ਠਾਕਰ ਠੀਕ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਤਿ ਧਰਮ ਕਹੇ ਪ੍ਰਭ ਜਾਤ ਪਾਤੀ ਕਲਜੁਗ ਅੰਤ ਕਰ ਨਬੇੜਾ, ਸਤਿਜੁਗ ਸਾਚਾ ਰਾਹ ਚਲਾਈਆ। ਸਤਿਗੁਰ ਸ਼ਬਦ ਭੇਵ ਖੁਲ੍ਹਾ ਦੇ ਤੇਰਾ ਮੇਰਾ, ਪੜਦਾ ਉਹਲਾ ਰਹੇ ਨਾ ਆਈਆ। ਚਾਰ ਵਰਨਾਂ ਮਨ ਹੋਵੇ ਚਾਉ ਘਨੇਰਾ, ਦੁਖੀਆਂ ਦੁੱਖ ਨਾ ਕੋਇ ਸਤਾਈਆ। ਤੇਰੇ ਚਰਨ ਕਵਲ ਸਭ ਦਾ ਹੋਵੇ ਡੇਰਾ, ਡੰਡਾਵਤ ਵੱਖਰੀ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਨਿਰਗੁਣ ਧਾਰ ਸਰਗੁਣ ਬੰਨ੍ਹ ਬੇੜਾ, ਕਲਜੁਗ ਅੰਤ ਦੇਣਾ ਮੁਕਾਈਆ।

੧੦ ਸਾਵਣ ਸ਼ਹਿਨਸ਼ਾਹੀ ਸੰਮਤ ੨ ਪਿੰਡ ਜੱਟਾ ਜ਼ਿਲਾ ਅੰਮ੍ਰਿਤਸਰ ਦੀਦਾਰ ਸਿੰਘ ਦੇ ਗ੍ਰਹਿ

ਸਤਿ ਧਰਮ ਕਹੇ ਪ੍ਰਭ ਨੇਤਰ ਰੋਂਦੇ ਸਮੁੰਦ ਸਾਗਰ, ਗਹਿਰ ਗੰਭੀਰ ਗਵਰ ਤੇਰਾ ਧਿਆਨ ਲਗਾਈਆ। ਜਗਤ ਦਵਾਰੇ ਮਿਲੇ ਨਾ ਕੋਈ ਆਦਰ, ਆਦਰਸ਼ ਤੇਰਾ ਨਜ਼ਰ ਕੋਇ ਨਾ ਆਈਆ। ਨਿਰਮਲ ਕਰਮ ਨਾ ਹੋਵੇ ਉਜਾਗਰ, ਜਲ ਵਿਚ ਜਲ ਨਿਰਮਲ ਨੀਰ ਨਾ ਕੋਇ ਬਣਾਈਆ। ਸਾਚਾ ਵਣਜ ਕਰੇ ਨਾ ਕੋਈ ਬਣ ਸੌਦਾਗਰ, ਲੱਖ ਚੁਰਾਸੀ ਸਾਰ ਕੋਇ ਨਾ ਆਈਆ। ਤੇਰੀ ਖੇਲ ਵੇਖ ਕਰਤੇ ਕਰੀਮ ਕ਼ਾਦਰ, ਕ਼ੁਦਰਤ ਦਾ ਹਾਲ ਦਿਆਂ ਜਣਾਈਆ। ਜਿੰਨਾਂ ਚਿਰ ਭਾਗ ਨਾ ਲਗਾਵੇਂ ਸਾਢੇ ਤਿੰਨ ਹੱਥ ਮਾਟੀ ਗਾਗਰ, ਪੰਜ ਤਤ ਨਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲਹਿਣਾ ਦੇਣਾ ਬਣਾਈਆ। ਸਤਿ ਧਰਮ ਕਹੇ ਪ੍ਰਭ ਭਾਗ ਲਗਾ ਦੇ ਕਾਇਆ ਮਾਟੀ ਚੰਮ, ਚਾਰੋਂ ਕੁੰਟ ਤੇਰਾ ਨਾਮ ਵੱਜੇ ਵਧਾਈਆ। ਧਾਰ ਬਦਲ ਦੇ ਪਵਣ ਸਵਾਸੀ ਦਮ, ਦਾਮਨਗੀਰ ਹੋ ਕੇ ਆਪਣਾ ਰੰਗ ਰੰਗਾਈਆ। ਹਰਖ ਸੋਗ ਚਿੰਤਾ ਰਹੇ ਕੋਈ ਨਾ ਗ਼ਮ, ਸਤਿ ਵਿਚੋਂ ਸਤਿ ਦੇਣਾ ਸਮਝਾਈਆ। ਗੜ੍ਹ ਹੰਕਾਰੀ ਭਾਂਡਾ ਦੇਣਾ ਭੰਨ, ਮਾਇਆ ਮਮਤਾ ਮੋਹ ਡੇਰਾ ਢਾਹੀਆ। ਨਾਮ ਪਦਾਰਥ ਵਸਤ ਅਮੋਲਕ ਦੇਣਾ ਧੁਰ ਦਾ ਧਨ, ਧੰਨ ਧੰਨ ਧੰਨ ਕਹੇ ਲੋਕਾਈਆ। ਝਗੜਾ ਰਹੇ ਨਾ ਕੋਈ ਵਾਸਨਾ ਮਨ, ਮਨ ਕਾ ਮਣਕਾ ਦੇਣਾ ਭਵਾਈਆ। ਆਪਣਾ ਨਾਮ ਨਿਧਾਨ ਸ੍ਰੀ ਭਗਵਾਨ ਸੁਣਾਉਣਾ ਬਿਨਾ ਕੰਨ, ਅਨਾਦੀ ਧੁਨ ਕਰ ਸ਼ਨਵਾਈਆ। ਸਚ ਪ੍ਰਕਾਸ਼ ਨੂਰੀ ਚਾੜ੍ਹਨਾ ਚੰਨ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਇਕ ਵਰ, ਵਾਰਤਾ ਅਗਲੀ ਦੇਣੀ ਸਮਝਾਈਆ। ਸਤਿ ਧਰਮ ਕਹੇ ਪ੍ਰਭ ਸਾਚਾ ਦੇ ਕੇ ਸ਼ਬਦ ਗਿਆਨ, ਅਗਿਆਨ ਅੰਧੇਰਾ ਦੇ ਮਿਟਾਈਆ। ਤੂੰ ਦਾਤਾ ਦਾਨੀ ਸ੍ਰੀ ਭਗਵਾਨ ਭਗਵਨ ਹੋ ਕੇ ਹੋ ਸਹਾਈਆ। ਦਰ ਦਰਵੇਸ਼ ਮਹੇਸ਼ ਸੀਸ ਝੁਕਾਣ, ਮਾਂਗਤ ਹੋ ਕੇ ਝੋਲੀ ਡਾਹੀਆ। ਕਿਰਪਾ ਕਰ ਕਿਰਪਨ ਓਤੇ ਹੋ ਕੇ ਮਿਹਰਵਾਨ, ਮਹਿਬੂਬ ਸਚ ਅਰੂਜ ਪੜਦਾ ਦੇਣਾ ਚੁਕਾਈਆ। ਬਿਨ ਤੇਰੀ ਕਿਰਪਾ ਕਰੇ ਨਾ ਕੋਇ ਕਲਿਆਣ, ਬਿਪਤਾ ਜਗ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਧਾਰ ਏਕੰਕਾਰ ਸਾਚਾ ਦੇ ਧਰਮ ਫ਼ਰਮਾਨ, ਹੁਕਮ ਹਾਕਮ ਇਕੋ ਇਕ

ਸਮਝਾਈਆ। ਸਤਿ ਧਰਮ ਕਹੇ ਤਖ਼ਤ ਨਿਵਾਸੀ ਹੁਕਮਰਾਨ, ਪਰਵਰਦਗਾਰ ਤੇਰੀ ਸ਼ਰਨਾਈਆ। ਸਤਿਜੁਗ ਸਾਚੇ ਦਰ ਦਵਾਰੇ ਦੇ ਮਾਣ, ਅਭਿਮਾਣ ਰਹਿਣ ਕੋਇ ਨਾ ਪਾਈਆ। ਲੋਕਮਾਤ ਤੇਰੀ ਕਿਰਪਾ ਨਾਲ ਹੋਵੇ ਪਰਧਾਨ, ਪਰਧਾਨਗੀ ਇਕੋ ਹੱਥ ਫੜਾਈਆ। ਸਭ ਨੂੰ ਮੰਨਣੀ ਪਏ ਆਣ, ਸਿਰ ਸਕੇ ਨਾ ਕੋਇ ਉਠਾਈਆ। ਚਾਰ ਵਰਨ ਅਠਾਰਾਂ ਬਰਨ ਸੀਸ ਜਗਦੀਸ ਝੁਕਾਣ, ਨਿਉਂ ਨਿਉਂ ਲਾਗਣ ਪਾਈਆ। ਲੇਖਾ ਰਹੇ ਨਾ ਅੰਜੀਲ ਕ਼ੁਰਾਨ, ਕਾਇਆ ਕਾਅਬਾ ਦੇਣਾ ਪਰਗਟਾਈਆ। ਜਿਥੇ ਮਹੀਨਾ ਹੋਵੇ ਨਾ ਕੋਇ ਰਮਜ਼ਾਨ, ਕਿਸ਼ਨਾ ਸ਼ੁਕਲਾ ਪੱਖ ਸੂਰੀਆ ਚੰਦ ਨਾ ਕੋਇ ਬਦਲਾਈਆ। ਇਕੋ ਜੋਤੀ ਨੂਰ ਦੀਪਕ ਜਗੇ ਮਹਾਨ, ਜਲਵਾਗਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਵਰਤੇ ਦੋ ਜਹਾਨ, ਏਕਾ ਦੂਆ ਦੂਆ ਏਕਾ ਏਕੰਕਾਰ ਇਕੋ ਰੰਗ ਰੰਗਾਈਆ।

੧੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਭਗਵੰਤ ਸਿੰਘ ਦੇ ਗ੍ਰਹਿ ਪਿੰਡ ਜੱਟਾ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਸੁਣ ਅਗੰਮੀ ਫ਼ਰਮਾਨ, ਅਗੰਮ ਦਿਆਂ ਜਣਾਈਆ। ਸਚਖੰਡ ਨਿਵਾਸੀ ਹੋ ਸ੍ਰੀ ਭਗਵਾਨ, ਤਖ਼ਤ ਨਿਵਾਸੀ ਆਪਣਾ ਹੁਕਮ ਵਰਤਾਈਆ। ਦੋ ਜਹਾਨਾਂ ਪਾਵਾਂ ਆਣ, ਹੁਕਮੇਂ ਅੰਦਰ ਹੁਕਮ ਬੰਧਾਈਆ। ਸਾਚਾ ਨਾਮ ਕਰਾਂ ਪਰਧਾਨ, ਸਚ ਦਵਾਰਿਉਂ ਆਪ ਪਰਗਟਾਈਆ। ਜੀਵ ਜੰਤ ਸਾਰੇ ਮਿਲ ਕੇ ਢੋਲਾ ਗਾਣ, ਦੇਵਤ ਸੁਰ ਖ਼ੁਸ਼ੀ ਮਨਾਈਆ। ਚਾਰ ਕੁੰਟ ਕਰੇ ਪਰਵਾਨ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿ ਧਰਮ ਸੁਣ, ਪ੍ਰਭ ਦੱਸੇ ਨਰ ਨਰੇਸ਼, ਨਰ ਹਰਿ ਆਪਣਾ ਹੁਕਮ ਵਰਤਾਈਆ। ਸ਼ਬਦ ਸੰਦੇਸ਼ਾ ਭੇਜਾਂ ਦੇਸ ਪਰਦੇਸ, ਬ੍ਰਹਿਮੰਡ ਖੰਡ ਆਪ ਸੁਣਾਈਆ। ਸਭ ਨੂੰ ਮੰਨਣਾ ਪਏ ਪੁਰਖ ਅਕਾਲ ਏਕ, ਏਕੰਕਾਰ ਓਟ ਤਕਾਈਆ। ਚਰਨ ਪ੍ਰੀਤੀ ਦੇਵਾਂ ਧੁਰ ਦੀ ਟੇਕ, ਟਕਿਆਂ ਵਾਲਾ ਗੁਰੂ ਨਾ ਕੋਇ ਮਨਾਈਆ। ਪਰਮਾਤਮ ਹੋ ਕੇ ਆਤਮ ਕਰਾਂ ਹੇਤ, ਘਰ ਮੇਲਾ ਮੇਲਾਂ ਸਹਿਜ ਸੁਭਾਈਆ। ਸਤਿਜੁਗ ਸਾਚੀ ਰੁਤ ਬਸੰਤ ਮੌਲੇ ਚੇਤ, ਚੇਤਨ ਸੁਰਤੀ ਸਭ ਦੀ ਦਿਆਂ ਕਰਾਈਆ। ਕਲਜੁਗ ਕੂੜੀ ਕਿਰਿਆ ਹੋਵੇ ਖੇਤ, ਖੇਹ ਮਾਟੀ ਖ਼ਾਕ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦਏ ਖੁਲ੍ਹਾਈਆ। ਸਤਿ ਧਰਮ ਸੁਣ ਧਰਮ ਦੀ ਬਾਤ, ਨਾਮ ਸ਼ਬਦ ਜਣਾਈਆ। ਸ਼ਬਦ ਅਗੰਮੀ ਦੱਸਾਂ ਗਾਥ, ਨਿਰਗੁਣ ਸਰਗੁਣ ਕਰ ਪੜ੍ਹਾਈਆ। ਸਤਿਜੁਗ ਸਚ ਚਲਾਵਾਂ ਰਾਥ, ਰਥਵਾਹੀ ਆਪਣਾ ਹੁਕਮ ਜਣਾਈਆ। ਲਹਿਣਾ ਦੇਣਾ ਸਭ ਦਾ ਦੇਵਾਂ ਮਸਤਕ ਮਾਥ, ਪੂਰਬ ਲੇਖਾ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਸਿਖਿਆ ਦੇਵਾਂ ਧੁਰ ਦੀ ਦਾਤ, ਨਾਮ ਨਿਧਾਨ ਆਪ ਸਮਝਾਈਆ। ਝਗੜਾ ਰਹੇ ਨਾ ਕੋਇ ਦੀਨ ਮਜ਼੍ਹਬ ਜਾਤ ਪਾਤ, ਪਤਨ ਇਕੋ ਦਿਆਂ ਵਖਾਈਆ। ਸ੍ਰਿਸ਼ਟ ਸਬਾਈ ਨਜ਼ਰੀ ਆਵੇ ਪਰਮ ਪੁਰਖ ਸੱਚਾ ਬਾਪ, ਪਿਤਾ ਪੂਤ ਭਗਤ ਭਗਵਾਨ ਮਿਲ ਕੇ ਵਜੇ ਵਧਾਈਆ। ਸਤਿ ਧਰਮ ਦੀ ਥਾਪਣਾ ਦੇਵਾਂ ਥਾਪ, ਕੂੜ ਕੁੜਿਆਰ ਲੇਖਾ ਦਿਆਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਈਆ। ਸਤਿ ਧਰਮ ਸੁਣ ਅਨੋਖੀ ਗੱਲ, ਧੁਰ ਫ਼ਰਮਾਨੇ ਵਿਚੋਂ ਜਣਾਈਆ। ਕਲਜੁਗ ਕੂੜ ਕਪਟ ਰਹੇ ਨਾ ਛਲ, ਅਛਲ ਛੱਲਧਾਰੀ ਹੋ

ਕੇ ਦਿਆਂ ਮਿਟਾਈਆ। ਮਾਣ ਵਡਿਆਈ ਰਹੇ ਨਾ ਕਿਸੇ ਤੀਰਥ ਅੱਠ ਸੱਠ ਜਲ, ਅੰਮ੍ਰਿਤ ਰਸ ਇਕੋ ਦਿਆਂ ਪਰਗਟਾਈਆ। ਸਾਚਾ ਧਾਮ ਇਕ ਅਟਲ, ਪ੍ਰਭ ਚਰਨ ਦਰਗਾਹ ਸਾਚੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰਾ ਇਕ ਵਖਾਈਆ। ਸਤਿ ਧਰਮ ਕਰ ਧਿਆਨ, ਰੀਤੀ ਨੀਤੀ ਦਿਆਂ ਬਦਲਾਈਆ। ਸ੍ਰਿਸ਼ਟ ਸਬਾਈ ਉਪਜੇ ਇਕ ਗਿਆਨ, ਗਹਿਰ ਗੰਭੀਰ ਹੋ ਕੇ ਦਿਆਂ ਸਮਝਾਈਆ। ਇਕੋ ਇਸ਼ਟ ਮੰਨੇ ਸਰਬ ਜਹਾਨ, ਦੂਜਾ ਰਾਹ ਨਾ ਕੋਇ ਤਕਾਈਆ। ਤੂੰ ਮੇਰਾ ਮੈਂ ਤੇਰਾ ਢੋਲੇ ਸੋਹਲੇ ਗਾਵਣ ਗਾਨ, ਗਾ ਗਾ ਖ਼ੁਸ਼ੀ ਮਨਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਇਛਿਆ ਕਰਾਂ ਪਰਵਾਨ, ਪਰਵਾਨੇ ਦੀਵਾਨੇ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਰਗ ਧੁਰ ਦਾ ਰਾਹ ਬਣ ਮਲਾਹ, ਲੋਕਮਾਤ ਦਏ ਲਗਾਈਆ।

੧੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਜੱਟਾ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਸਤਿਜੁਗ ਬਣਾਵਾਂ ਸਾਚੀ ਬਣਤ, ਪੁਰਖ ਅਕਾਲ ਦੀਨ ਦਿਆਲ ਆਪ ਸਮਝਾਈਆ। ਗੁਰਮੁਖ ਪਰਗਟਾਵਾਂ ਸਾਚੇ ਸੰਤ, ਭਗਤ ਵਛਲ ਆਪ ਹੋ ਜਾਈਆ। ਆਤਮ ਗੁਰ ਪਰਮਾਤਮ ਮੇਲਾ ਮੇਲਾਂ ਨਾਰ ਕੰਤ, ਘਰ ਸੁਹੰਜਣੀ ਸੇਜਾ ਆਪ ਸੁਹਾਈਆ। ਕਾਇਆ ਚੋਲੀ ਚਾੜ੍ਹਾਂ ਰੰਗ ਬਸੰਤ, ਏਥੇ ਓਥੇ ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਮਨ ਮਮਤਾ ਕੂੜੀ ਕਿਰਿਆ ਲਾਹਵਾਂ ਚਿੰਤ, ਹਰਖ਼ ਗ਼ਮ ਨਾ ਕੋਇ ਸਤਾਈਆ। ਗੜ੍ਹ ਤੋੜਾਂ ਹਉਮੇ ਹੰਗਤ, ਬ੍ਰਹਮ ਪੜਦਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਈਆ। ਸਤਿ ਧਰਮ ਸਾਚਾ ਦੱਸਾਂ ਰਾਹ, ਅਬਿਨਾਸ਼ੀ ਕਰਤਾ ਆਪ ਜਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੰਨ ਸਲਾਹ, ਭਗਤਾਂ ਸੰਤਾਂ ਲਵਾਂ ਉਠਾਈਆ। ਸ਼ਬਦ ਗੁਰੂ ਬਣਾ ਮਲਾਹ, ਬੇੜਾ ਸਭ ਦਾ ਪਾਰ ਲੰਘਾਈਆ। ਚਾਰ ਵਰਨ ਅਠਾਰਾਂ ਬਰਨ ਇਕ ਜਪਾ ਨਾਂ, ਨਾਮ ਨਿਧਾਨਾ ਦਿਆਂ ਸਮਝਾਈਆ। ਕੂੜੀ ਕਿਰਿਆ ਮੇਟਾਂ ਥਾਉਂ ਥਾਂ, ਨੌ ਖੰਡ ਪ੍ਰਿਥਮੀ ਸੱਤ ਦੀਪ ਖੋਜ ਖੁਜਾਈਆ। ਝਗੜਾ ਰਹੇ ਨਾ ਸੂਰ ਗਾਂ, ਜੀਵ ਬਧ ਨਾ ਕੋਇ ਕਰਾਈਆ। ਸਾਰੇ ਪਰਮ ਪੁਰਖ ਦੀ ਗਾਵਣ ਉਪਮਾ, ਉਪਦੇਸ਼ ਇਕੋ ਸੁਣੇ ਲੋਕਾਈਆ। ਜਗਤ ਕੁੜਿਆਰ ਪੈਂਡਾ ਮੁਕਣਾ, ਵੇਲਾ ਵਕ਼ਤ ਦਏ ਗਵਾਹੀਆ। ਸਾਹਿਬ ਸੁਲਤਾਨ ਪੁਰਖ ਅਕਾਲ ਇਕੋ ਉਠਣਾ, ਜਿਸ ਦਾ ਹੁਕਮ ਮੰਨਣ ਸਾਰੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਦਵਾਰਾ ਇਕ ਖੁਲ੍ਹਾਈਆ। ਸਤਿ ਧਰਮ ਸਾਚਾ ਵੱਜੇ ਨਾਮ ਨਗਾਰਾ, ਨਵ ਨੌ ਚਾਰ ਦਿਆਂ ਸੁਣਾਈਆ। ਗ਼ਫ਼ਲਤ ਰਹੇ ਨਾ ਵਿਚ ਸੰਸਾਰਾ, ਬੇਦਾਰ ਸਭ ਨੂੰ ਦਿਆਂ ਕਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਲਾਵਣ ਦ੍ਰਿਸ਼ਟੀ ਅੰਦਰ ਨਾਅਰਾ, ਸ੍ਰਿਸ਼ਟੀ ਢੋਲਾ ਇਕੋ ਗਾਈਆ। ਸਾਚਾ ਮੰਦਰ ਧੁਰ ਦਾ ਦਿਸੇ ਇਕੋ ਗੁਰੂਦਵਾਰਾ, ਜਿਸ ਗ੍ਰਹਿ ਬੈਠਾ ਪੁਰਖ ਅਕਾਲ ਸੋਭਾ ਪਾਈਆ। ਨਮੋਂ ਨਮੋਂ ਨਮਸਤੇ ਡੰਡਾਵਤ ਕਰਨ ਨਿਮਸਕਾਰਾ, ਸੀਸ ਜਗਦੀਸ਼ ਸਰਬ ਝੁਕਾਈਆ। ਮਹੱਲ ਅਟਲ ਸੋਹੇ ਸਚ ਮੁਨਾਰਾ,

ਦੀਵਾ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਤਿਜੁਗ ਸਾਚਾ ਲੋਕਮਾਤ ਲਏ ਅਵਤਾਰਾ, ਪੁਰਖ ਅਕਾਲ ਹੋਏ ਸਹਾਈਆ। ਜਿਸ ਦਾ ਵਰਤੇ ਸਤਿ ਵਰਤਾਰਾ, ਨਾਤਾ ਭਗਤਾਂ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸਤਿ ਧਰਮ ਕਿਰਪਾ ਕਰੇ ਪਤਿਤ ਪੁਨੀਤ, ਦੁਰਮਤ ਮੈਲ ਦਏ ਧਵਾਈਆ। ਸਤਿਜੁਗ ਸਾਚੀ ਚਲੇ ਰੀਤ, ਰੀਤੀਵਾਨ ਇਕੋ ਨਜ਼ਰੀ ਆਈਆ। ਲੇਖਾ ਮੁੱਕੇ ਹਸਤ ਕੀਟ, ਊਚ ਨੀਚ ਰਾਉ ਰੰਕ ਸਾਚੀ ਸਿਖਿਆ ਕਰੇ ਪੜ੍ਹਾਈਆ। ਸਤਿ ਸਤਿਵਾਦੀ ਚਲੇ ਸਤਿਜੁਗ ਰੀਤ, ਕੂੜੀ ਕਿਰਿਆ ਡੇਰਾ ਢਾਹੀਆ। ਆਸ਼ਾ ਰਹੇ ਨਾ ਮੰਦਰ ਮਸੀਤ, ਧਰਮ ਦਵਾਰਾ ਇਕੋ ਸੋਭਾ ਪਾਈਆ। ਜਿਥੇ ਵੱਸੇ ਹਰਿ ਅਨਡੀਠ, ਪੁਰਖ ਅਬਿਨਾਸ਼ੀ ਡੇਰਾ ਲਾਈਆ। ਗੁਰ ਅਵਤਾਰ ਪੈਗ਼ੰਬਰ ਮਿਲ ਕੇ ਗਾਉਦੇ ਗੀਤ, ਤੂੰਹੀ ਤੂੰਹੀ ਰਾਗ ਅਲਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਕਲਜੁਗ ਅੰਤ ਸ੍ਰੀ ਭਗਵੰਤ ਸਭ ਦਾ ਬਣੇ ਸਾਂਝਾ ਮੀਤ, ਊਚ ਨੀਚ ਇਕੋ ਘਰ ਵਸਾਈਆ।

੧੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਨਿਰੰਜਣ ਸਿੰਘ, ਕਰਤਾਰ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਸਤਿ ਧਰਮ, ਸਤਿਜੁਗ ਸਾਚਾ ਮਾਤ ਲੱਗੇਗਾ। ਪੁਰਖ ਅਬਿਨਾਸ਼ੀ ਸਾਚੇ ਤਖ਼ਤ ਸਜੇਗਾ। ਨਿਰਗੁਣ ਨੂਰ ਜੋਤ ਹੋਵੇ ਪਰਕਾਸ਼, ਦੀਪਕ ਇਕੋ ਜਗੇਗਾ। ਵਿਸ਼ਨ ਬ੍ਰਹਮਾ ਸ਼ਿਵ ਹੋਵਣ ਦਾਸ, ਗੁਰ ਅਵਤਾਰ ਪੈਗ਼ੰਬਰ ਕੋਲ ਸਜੇਗਾ। ਬ੍ਰਹਿਮੰਡ ਖੰਡ ਸਾਚੇ ਨਾਮ ਦੀ ਪਵੇ ਰਾਸ, ਗੋਪੀ ਕਾਹਨ ਇਕੋ ਘਰ ਨੱਚੇਗਾ। ਹੁਕਮ ਚਲੇ ਪ੍ਰਿਥਮੀ ਆਕਾਸ਼, ਦੋ ਜਹਾਨ ਸੀਸ ਜਗਦੀਸ਼ ਕ਼ਦਮਾਂ ਉਤੇ ਸੁਟੇਗਾ। ਲੱਖ ਚੁਰਾਸੀ ਅੰਦਰ ਕਰੇ ਵਾਸ, ਘਟ ਨਿਵਾਸੀ ਹਰ ਹਿਰਦੇ ਅੰਦਰ ਵਸੇਗਾ। ਸਭ ਦੀ ਮੰਜ਼ਲ ਪੂਰੀ ਕਰੇ ਘਾਟ, ਮਹੱਲ ਅਟਲ ਚੜ੍ਹ ਕੇ ਆਤਮ ਮੱਲ ਕੇ ਹੱਸੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਵਾਰੇ ਆਪੇ ਵਸੇਗਾ। ਸਤਿ ਧਰਮ ਸਤਿਜੁਗ ਸਚ ਮਾਤ ਪਰਗਟਾਵਾਂਗਾ। ਕਲਜੁਗ ਕੂੜਾ ਅੰਤ ਮੁਕਾਵਾਂਗਾ। ਨਿਰਗੁਣ ਨੂਰ ਜੋਤ ਰੁਸ਼ਨਾਵਾਂਗਾ। ਸ਼ਬਦੀ ਡੰਕਾ ਇਕ ਵਜਾਵਾਂਗਾ। ਬ੍ਰਹਿਮੰਡ ਖੰਡ ਆਪ ਉਠਾਵਾਂਗਾ। ਲੋਆਂ ਪੁਰੀਆਂ ਹੁਕਮ ਮਨਾਵਾਂਗਾ। ਧਰਤ ਧਵਲ ਸੋਭਾ ਪਾਵਾਂਗਾ। ਕੀਤਾ ਕੌਲ ਇਕ਼ਰਾਰ ਤੋੜ ਨਿਭਾਵਾਂਗਾ। ਹਰ ਘਟ ਅੰਦਰ ਜਾਵਾਂ ਮੌਲ, ਮੌਲਾ ਆਪਣਾ ਨਾਮ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵਾਂਗਾ। ਸਾਚੀ ਕਰਨੀ ਕਾਰ ਕਰੇਗਾ। ਸ੍ਰੀ ਭਗਵਾਨ ਆਤਮ ਸਭ ਦੀ ਵਰੇਗਾ। ਕਾਇਆ ਮੰਦਰ ਅੰਦਰ ਨਿਰਗੁਣ ਧਾਰ ਹੋ ਕੇ ਵੜੇਗਾ। ਸਚ ਦਸਮ ਦਵਾਰੀ ਕਰ ਕੇ ਪਾਰ, ਮਹੱਲ ਅਟਲ ਆਪੇ ਖੜੇਗਾ। ਸੇਜ ਸੁਹੰਜਣੀ ਕਰ ਤਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਰੇਗਾ। ਸਾਚੀ ਕਰਨੀ ਕਾਰ ਕਮਾਵਾਂਗਾ। ਨਿਰਗੁਣ ਨਿਰਵੈਰ ਰੂਪ ਵਟਾਵਾਂਗਾ। ਕਲਜੁਗ ਕੂੜੀ ਕਿਰਿਆ ਮਿਟੇ ਕਹਿਰ, ਸਤਿਜੁਗ ਸਾਚਾ ਚੰਦ ਚਮਕਾਵਾਂਗਾ। ਚਾਰ ਵਰਨ ਅਠਾਰਾਂ ਬਰਨ ਇਕੋ ਨਾਮ ਦੀ ਦੇ ਕੇ ਲਹਿਰ, ਜ਼ਹਿਰ ਕੂੜਾ ਅੰਦਰੋਂ ਬਾਹਰ ਕਢਾਵਾਂਗਾ। ਮਨ ਵਾਸਨਾ ਕੋਈ ਕਰੇ ਨਾ ਗ਼ੈਰ, ਗ਼ੈਰਤ ਸਭ ਦੀ ਆਪਣੇ ਵਿਚ ਸਮਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ

ਹਰਿ, ਸਾਚਾ ਹੁਕਮ ਇਕ ਵਰਤਾਵਾਂਗਾ। ਸਾਚਾ ਹੁਕਮ ਇਕ ਵਰਤਾਏਗਾ। ਸੋ ਪੁਰਖ ਨਿਰੰਜਣ ਖੇਲ ਖਿਲਾਏਗਾ। ਹਰਿ ਪੁਰਖ ਨਿਰੰਜਣ ਵੇਖ ਵਖਾਏਗਾ। ਏਕੰਕਾਰਾ ਪੜਦਾ ਲਾਹੇਗਾ। ਆਦਿ ਨਿਰੰਜਣ ਜੋਤ ਰੁਸ਼ਨਾਏਗਾ। ਅਬਿਨਾਸ਼ੀ ਕਰਤਾ ਫੇਰਾ ਪਾਏਗਾ। ਸ੍ਰੀ ਭਗਵਾਨ ਹੁਕਮ ਵਰਤਾਏਗਾ। ਪਾਰਬ੍ਰਹਮ ਬ੍ਰਹਮ ਸਮਝਾਏਗਾ। ਸ਼ਬਦ ਅਨਾਦੀ ਸੁਤ ਉਠਾਏਗਾ। ਵਿਸ਼ਨੂੰ ਆਪਣੀ ਅੱਖ ਖੁਲ੍ਹਾਏਗਾ। ਬ੍ਰਹਮਾ ਪਾਰਬ੍ਰਹਮ ਧਿਆਏਗਾ। ਸ਼ੰਕਰ ਨਿਉਂ ਨਿਉਂ ਸੀਸ ਨਿਵਾਏਗਾ। ਤ੍ਰੈਗੁਣ ਡੇਰਾ ਆਪੇ ਢਾਏਗਾ। ਪੰਜ ਤਤ ਪਕੜ ਹਿਲਾਏਗਾ। ਨਿਰਗੁਣ ਸਰਗੁਣ ਖੇਲ ਖਿਲਾਏਗਾ। ਮਾਇਆ ਮਮਤਾ ਮੋਹ ਚੁਕਾਏਗਾ। ਗੜ੍ਹ ਹੰਗਤਾ ਤੋੜ ਤੁੜਾਏਗਾ। ਸਾਚੀ ਸੰਗਤਾ ਮੇਲ ਮਿਲਾਏਗਾ। ਗੁਰਮੁਖ ਦੂਜੇ ਦਰ ਨਾ ਹੋਵੇ ਮੰਗਤਾ, ਇਕੋ ਸ਼ਬਦ ਅਮੋਲਕ ਝੋਲੀ ਪਾਏਗਾ। ਲੇਖਾ ਰਹੇ ਨਾ ਭੁੱਖਾ ਨੰਗਤਾ, ਮਾਨਵ ਜਾਤੀ ਇਕੋ ਰੰਗ ਰੰਗਾਏਗਾ। ਸਤਿਜੁਗ ਜਨ ਭਗਤਾਂ ਸਾਚੀ ਸਿਖਿਆ ਇਕ ਸਮਝਾਏਗਾ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਸੂਫ਼ੀਆਂ ਰੂਪ ਬਣਾ ਕੇ ਸੋਹੰ ਹੰਸਾ, ਹਸਤੀ ਹਸਤੀ ਵਿਚ ਆਪਣੇ ਸਮਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਮੇਟ ਕੰਸਾ, ਨਾਮ ਬੰਸਰੀ ਇਕ ਸੁਣਾਏਗਾ। ਨਾਮ ਬੰਸਰੀ ਇਕ ਵਜਾਏਗਾ। ਦੀਨ ਦਿਆਲ ਵੇਖ ਵਖਾਏਗਾ। ਕਾਲ ਮਹਾਂਕਾਲ ਹੁਕਮੇਂ ਅੰਦਰ ਫਿਰਾਏਗਾ। ਚਾਰ ਕੁੰਟ ਦਿਸੇ ਬੇਹਾਲ, ਸ੍ਰਿਸ਼ਟੀ ਧੀਰ ਨਾ ਕੋਇ ਧਰਾਏਗਾ। ਸੰਤ ਸੁਹੇਲੇ ਲੱਭੇ ਲਾਲ, ਲੱਖ ਚੁਰਾਸੀ ਖੋਜ ਖੁਜਾਏਗਾ। ਦੀਪਕ ਜੋਤੀ ਬਾਲ ਕੇ ਬੇਮਿਸਾਲ, ਮਿਸਲ ਅਗਲੀ ਆਪਣੇ ਨਾਲ ਰਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਨਾਮ, ਨਾਉਂ ਨਿਰੰਕਾਰਾ ਇਕ ਦ੍ਰਿੜਾਏਗਾ। ਨਾਉਂ ਨਿਰੰਕਾਰਾ ਇਕ ਦ੍ਰਿੜਾਵੇਗਾ। ਏਕੰਕਾਰਾ ਖੇਲ ਖਿਲਾਵੇਗਾ। ਦੂਜਾ ਸਮਝ ਕੋਇ ਨਾ ਪਾਵੇਗਾ। ਦੋ ਜਹਾਨ ਸੀਸ ਨਿਵਾਵੇਗਾ। ਜਗਦੀਸ ਹੁਕਮ ਵਰਤਾਵੇਗਾ। ਕਲਜੁਗ ਕੂੜੀ ਕਿਰਿਆ ਜਾਏ ਪੀਸ, ਸਤਿ ਧਰਮ ਆਪ ਪਰਗਟਾਵੇਗਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਸਭ ਦੇ ਵੱਸੇ ਚੀਤ, ਚਿਤਵਿਤ ਠਗੌਰੀ ਨਾ ਕੋਇ ਰਖਾਵੇਗਾ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬਣਾਵੇ ਪ੍ਰੀਤ, ਪ੍ਰੀਤਮ ਹੋ ਕੇ ਹਰ ਘਟ ਨਜ਼ਰੀ ਆਵੇਗਾ। ਸਤਿ ਧਰਮ, ਜਨ ਭਗਤਾਂ ਕਾਇਆ ਕਰ ਕੇ ਠੰਡੀ ਸੀਤ, ਅੰਮ੍ਰਿਤ ਮੇਘ ਬਰਸਾਵੇਗਾ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਣਾ ਸਦਾ ਗੀਤ, ਪਾਰਬ੍ਰਹਮ ਬ੍ਰਹਮ ਘਰ ਬਹਿ ਕੇ ਖ਼ੁਸ਼ੀ ਮਨਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਸਤਿਜੁਗ ਸਚ ਚਲਾਵੇ ਰੀਤ, ਮੰਦਰ ਮਸੀਤ ਲੇਖਾ ਪੰਧ ਮੁਕਾਵੇਗਾ।