੧੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਪੂਰਨ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਸਤਿ ਧਰਮ, ਸਤਿਜੁਗ ਚਲੇ ਸਚ ਮਰਯਾਦਾ, ਮਰਯਾਦਾ ਪਰਸ਼ੋਤਮ ਆਪ ਜਣਾਈਆ। ਜਿਸ ਦਾ ਗੋਬਿੰਦ ਸ਼ਬਦ ਹੋਵੇ ਪਿਤਾ ਪੁਰਖ ਅਕਾਲ ਹੋਵੇ ਦਾਦਾ, ਦਾਤਾਰ ਹੋ ਕੇ ਦਇਆ ਕਮਾਈਆ। ਜਨ ਭਗਤਾਂ ਹੋਵੇ ਵਾਧਾ, ਸਤਿ ਸਤਿ ਢੋਲਾ ਸਾਰੇ ਗਾਈਆ। ਨਾਮ ਅਗੰਮੀ ਵੱਜੇ ਨਾਦਾ, ਨੌ ਖੰਡ ਕਰੇ ਸ਼ਨਵਾਈਆ। ਹੰਸ ਬੁਧੀ ਹੋਵੇ ਕਾਗਾ, ਕੂੜ ਵਿਸ਼ਟਾ ਨਾ ਕੋਇ ਫੁਲਾਈਆ। ਮਿਲੇ ਵਡਿਆਈ ਸਚ ਸਾਧਾ, ਜੋ ਸਾਧਨਾਂ ਕਰ
ਕੇ ਪ੍ਰਭ ਨੂੰ ਰਹੇ ਧਿਆਈਆ। ਪਰਵਰਦਿਗਾਰ ਨਜ਼ਰੀ ਆਏ ਸਭ ਨੂੰ ਆਕਾ, ਅਕਲਾਂ ਤੋਂ ਪਰੇ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਲਏ ਕਮਾਈਆ। ਸਤਿ ਧਰਮ ਸਾਚਾ ਨਾਮ ਚਲੇ ਅਕਥ, ਕਥਨੀ ਕਥ ਨਾ ਸਕੇ ਰਾਈਆ। ਸਭ ਕੁਛ ਪੁਰਖ ਅਕਾਲ ਰਖੇ ਆਪਣੇ ਹੱਥ, ਮੰਗਤੇ ਦੋ ਜਹਾਨ ਅਖਵਾਈਆ। ਭਗਤਾਂ ਦੱਸ ਕੇ ਧੁਰ ਦਾ ਜਸ, ਸਾਚਾ ਨਾਮ ਦਏ ਸਮਝਾਈਆ। ਨਿਜ ਮਿਲਣ ਦੀ ਖੋਲ੍ਹ ਕੇ ਅੱਖ, ਅੱਖਰਾਂ ਤੋਂ ਪਰੇ ਮੇਲਾ ਲਏ ਮਿਲਾਈਆ। ਭੇਦ ਖੁਲ੍ਹਾ ਕੇ ਸਤਿ ਸਚ, ਸਚ ਧਰਮ ਦਏ ਦ੍ਰਿੜਾਈਆ। ਚਾਰ ਵਰਨਾਂ ਦੇ ਕੇ ਬ੍ਰਹਮ ਮਤਿ, ਵਿਦਿਆ ਇਕੋ ਇਕ ਵਖਾਈਆ। ਨਾਮ ਨਿਧਾਨ ਸਭ ਨੇ ਲੈਣਾ ਰਟ, ਪਰਮਾਤਮ ਆਤਮ ਰਾਗ ਅਲਾਈਆ। ਜੋ ਵਸਣਹਾਰਾ ਘਟ ਘਟ, ਲੱਖ ਚੁਰਾਸੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਕਰੇ ਆਪਣੇ ਵਸ, ਬਸਤੀਆਂ ਦਾ ਵਾਸਤਾ ਰਹਿਣ ਕੋਇ ਨਾ ਪਾਈਆ।
੧੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਚੰਨਣ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਸਤਿ ਧਰਮ, ਸਤਿਜੁਗ ਸੱਚਾ ਮਾਤ ਸੁਹਾਵੇਗਾ। ਜੀਵ ਜੰਤ ਸਰਬ ਸਮਝਾਵੇਗਾ। ਮਨੀਆ ਮੰਤ ਨਾਮ ਦ੍ਰਿੜਾਵੇਗਾ। ਸਾਧ ਸੰਤ ਆਪ ਪਰਗਟਾਵੇਗਾ। ਬੋਧ ਅਗਾਧ ਪੰਡਤ ਅਖਵਾਵੇਗਾ। ਹੰ ਬ੍ਰਹਮ ਭੇਵ ਚੁਕਾਵੇਗਾ। ਸਾਚਾ ਧਰਮ ਇਕ ਦਰਸਵੇਗਾ। ਨਿਹਕਰਮੀ ਕਰਮ ਕਮਾਵੇਗਾ। ਵਰਨੀ ਬਰਨੀ ਡੇਰਾ ਢਾਵੇਗਾ। ਸਾਚੇ ਚਰਨੀ ਸੀਸ ਸਰਬ ਨਿਵਾਵੇਗਾ। ਧਵਲ ਧਰਨੀ ਮਾਤ ਉਠਾਵੇਗਾ। ਪ੍ਰਭ ਕਰਨੀ ਕਾਰ ਕਮਾਵੇਗਾ। ਸਤਿ ਸਚ ਦਾ ਕਰ ਪਰਚਾਰ, ਪਰਚਾ ਸਭ ਦੇ ਅਗੇ ਪਾਵੇਗਾ। ਮਾਨਸ ਜਨਮ ਨਾ ਹੋਵੇ ਕੋਇ ਖ਼ੁਆਰ, ਖ਼ੁਆਰੀ ਸਭ ਦੀ ਮੇਟ ਮਿਟਾਵੇਗਾ। ਇਕੋ ਇਸ਼ਟ ਦੱਸ ਪੁਰਖ ਅਕਾਲ, ਅਕਲ ਕਲਧਾਰੀ ਨਾਲ ਜੁੜਾਵੇਗਾ। ਲੇਖੇ ਲਾਏ ਸਭ ਦੀ ਘਾਲ, ਮਜ਼ਦੂਰੀ ਸਭ ਦੀ ਝੋਲੀ ਪਾਵੇਗਾ। ਚਾਰ ਵਰਨਾਂ ਇਕੋ ਧਰਮਸਾਲ, ਧਰਮ ਦਵਾਰਾ ਇਕ ਪਰਗਟਾਵੇਗਾ। ਭਗਤ ਸੁਹੇਲੇ ਗੁਰਮੁਖ ਬਣਾ ਕੇ ਲਾਲ, ਰੰਗ ਗੁਲਾਲਾ ਆਪ ਚੜ੍ਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵਿਚੋਂ ਲਏ ਭਾਲ, ਭਰਮ ਦਾ ਗੜ੍ਹ ਆਪ ਤੁੜਾਵੇਗਾ।
੧੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਕੁਲਵੰਤ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਤਸਰ
ਸਤਿ ਧਰਮ, ਸਤਿਜੁਗ ਜ਼ਰੂਰ ਮਾਤ ਆਵੇਗਾ। ਸਰਬ ਕਲਾ ਭਰਪੂਰ, ਸਮਰਥ ਖੇਲ ਖਿਲਾਵੇਗਾ। ਨਾਤਾ ਕਲਜੁਗ ਤੋੜ ਕੇ ਕੂੜ, ਕੁੜਿਆਰਾਂ ਡੇਰਾ ਢਾਵੇਗਾ। ਜੋ ਪ੍ਰਭ ਭਗਤੀ ਦੇ ਹੋਏ ਮਜ਼ਦੂਰ, ਤਿਨ੍ਹਾਂ ਦੀ ਮਜ਼ਦੂਰੀ ਸਬੂਰੀ ਵਿਚ ਲੇਖੇ ਲਾਵੇਗਾ। ਮਨੂਆ ਪਾਵੇ ਨਾ ਕੋਇ ਫ਼ਤੂਰ, ਫ਼ਤਿਹ ਡੰਕਾ ਇਕ ਵਜਾਵੇਗਾ। ਸ਼ਾਹ ਸੁਲਤਾਨਾਂ ਤੋੜ ਕੇ ਗੜ੍ਹ ਗ਼ਰੂਰ, ਪੱਲੂ ਆਪਣਾ ਨਾਮ ਫੜਾਵੇਗਾ। ਲੇਖਾ ਮੁਕਾ ਕੇ ਨੇੜ ਦੂਰ, ਦਰ ਘਰ ਸਾਚਾ
ਇਕ ਵਸਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਖ਼ੁਮਾਰੀ ਦੇ ਸਰੂਰ, ਸਰਬ ਦੀ ਚਿੰਤਾ ਦੂਰ ਕਰਾਵੇਗਾ। ਸਤਿ ਧਰਮ, ਸਤਿਜੁਗ ਹੋਵੇ ਲੋਕਮਾਤ ਪਰਕਾਸ਼, ਪਰਕਾਸ਼ਤ ਕਰੇ ਸਰਬ ਲੋਕਾਈਆ। ਹੁਕਮੇਂ ਅੰਦਰ ਪੁਰਖ ਅਬਿਨਾਸ਼, ਧੁਰ ਦਾ ਸ਼ਬਦ ਦਏ ਸਮਝਾਈਆ। ਜਨ ਭਗਤਾਂ ਬਣ ਕੇ ਦਾਸ, ਸੇਵਕ ਸੇਵਾ ਵਿਚ ਸਮਾਈਆ। ਪੂਰਾ ਕਰ ਕੇ ਘਾਟ, ਲਹਿਣਾ ਦਏ ਮੁਕਾਈਆ। ਮੇਟ ਅੰਧੇਰੀ ਰਾਤ, ਰਤਨ ਨੂਰ ਕਰੇ ਰੁਸ਼ਨਾਈਆ। ਚੁਰਾਸੀ ਵਿਚੋਂ ਕਰ ਆਜ਼ਾਦ, ਫਾਸੀ ਵਿਚੋਂ ਫ਼ੈਸਲਾ ਦਏ ਸੁਣਾਈਆ। ਬਣਾ ਕੇ ਧੁਰ ਦੇ ਸਾਧ, ਸਦਾ ਚਰਨਾਂ ਵਿਚ ਟਿਕਾਈਆ। ਸੁਣਾ ਕੇ ਸੱਚਾ ਨਾਦ, ਅਨਾਦੀ ਧੁਨ ਦਏ ਉਪਜਾਈਆ। ਖੁਲ੍ਹਾ ਕੇ ਨੇਤਰ ਜਾਗ, ਨਿੰਦਰਾ ਦਏ ਮਿਟਾਈਆ। ਬੁਝਾ ਕੇ ਅਗਨੀ ਆਗ, ਸਾਂਤਕ ਸਤਿ ਦਏ ਵਰਤਾਈਆ। ਜਗਾ ਕੇ ਜੋਤ ਚਿਰਾਗ, ਨੂਰ ਕਰੇ ਰੁਸ਼ਨਾਈਆ। ਜਿਸ ਰਚਨਾ ਰਚੀ ਆਦਿ, ਅੰਤ ਓਹੋ ਵੇਖੇ ਬੇਪਰਵਾਹੀਆ। ਕਲਜੁਗ ਕੂੜ ਕਰ ਬਰਬਾਦ, ਸਤਿਜੁਗ ਸਾਚਾ ਦਏ ਵਸਾਈਆ। ਪੂਰਬ ਲੇਖਾ ਸਭ ਦਾ ਰਖੇ ਯਾਦ, ਗੁਰ ਅਵਤਾਰ ਪੈਗ਼ੰਬਰਾਂ ਕੌਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਨਾਮ ਦੀ ਦਏ ਇਕ ਆਵਾਜ਼, ਨਾਅਰਾ ਇਕੋ ਇਕ ਸੁਣਾਈਆ। ਸਤਿ ਧਰਮ ਸਤਿਜੁਗ ਸੱਚਾ ਦੱਸੇ ਇਕੋ ਨਾਅਰਾ, ਨਰ ਨਰਾਇਣ ਆਪ ਲਗਾਈਆ। ਜਨ ਭਗਤਾਂ ਲੱਗੇ ਪਿਆਰਾ, ਪ੍ਰੇਮੀ ਹੋ ਕੇ ਢੋਲਾ ਗਾਈਆ। ਧੁਰ ਦਾ ਸ਼ਬਦ ਸਾਚੀ ਸੇਵਾ ਕਰੇ ਬਣ ਕੇ ਸੇਵਾਦਾਰਾ, ਸੇਵਕ ਹੋ ਕੇ ਆਪਣੀ ਕਾਰ ਕਮਾਈਆ। ਗੁਰਮੁਖ ਆਤਮ ਨੂੰ ਰਹਿਣ ਨਾ ਦੇਵੇ ਕੁਆਰਾ, ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਘਰ ਮੰਦਰ ਠਾਕਰ ਵਖਾਏ ਗੁਰੂਦਵਾਰਾ, ਘਰ ਵਿਚ ਘਰ ਪੜਦਾ ਦਏ ਉਠਾਈਆ। ਇਕੋ ਮਿਲੇ ਮੀਤ ਮੁਰਾਰਾ, ਮਿੱਤਰਾਂ ਦਾ ਮਿੱਤਰ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਸਤਿਜੁਗ ਸਾਚੀ ਬੰਨ੍ਹੇ ਧਾਰਾ, ਧਰਨੀ ਧਵਲ ਉਪਰ ਦੇਵੇ ਮਾਣ ਵਡਿਆਈਆ।
੧੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਤੇਜਾ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਸਤਿਜੁਗ ਸਾਚਾ ਮਾਤ ਜਾਏ ਲੱਗ, ਜਗਤ ਵਿਕਾਰ ਲੱਗਾ ਬੱਧਾ ਰਹਿਣ ਕੋਇ ਨਾ ਪਾਈਆ। ਮੋਹ ਵਿਕਾਰ ਤ੍ਰਿਸ਼ਨਾ ਬੁਝੇ ਅੱਗ, ਸਾਂਤਕ ਸਤਿ ਦਏ ਕਰਾਈਆ। ਸੰਤ ਸੁਹੇਲੇ ਸੱਜਣ ਸਾਧ ਸੱਦ, ਮਿਲ ਕੇ ਖ਼ੁਸ਼ੀ ਮਨਾਈਆ। ਸਭ ਨੂੰ ਕਾਇਆ ਕਾਅਬੇ ਕਰਨਾ ਪਏ ਹੱਜ, ਮੰਦਰ ਧਰਮ ਦਵਾਰਾ ਦਏ ਵਖਾਈਆ। ਝਗੜਾ ਰਹੇ ਨਾ ਅੱਠ ਸੱਠ, ਤੀਰਥ ਤਟ ਨਾ ਕੋਇ ਵਡਿਆਈਆ। ਇਕੋ ਢੋਲਾ ਸਾਰੇ ਗਾਵਣ ਛੰਦ, ਸੋਹੰ ਸੋ ਰਾਗ ਅਲਾਈਆ। ਖ਼ੁਸ਼ੀ ਹੋਵੇ ਬੰਦ ਬੰਦ, ਬੰਦਨਾ ਕਰ ਕੇ ਮਿਲੇ ਵਡਿਆਈਆ। ਅੰਤਰ ਆਤਮ ਮਿਲੇ ਅਨੰਦ, ਦੁੱਖ ਰੋਗ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੂਰਾ ਕਰੇ ਪੰਧ, ਸਫ਼ਰੀਆਂ ਸਫ਼ਰ ਦਏ ਖਪਾਈਆ। ਸਤਿ ਧਰਮ, ਸਤਿਜੁਗ ਧਰਨੀ ਉਤੇ ਜਾਵੇ ਆ, ਆਤਮ ਪਰਮਾਤਮ ਮੇਲ ਮਿਲਾਈਆ। ਭਾਗ ਲਗਾਵੇ ਥਲ ਅਸਗਾਹ, ਟਿੱਲੇ ਚੋਟੀ ਵੱਜੇ ਵਧਾਈਆ। ਸਾਰੇ ਗਾਵਣ ਪਰਮ ਪੁਰਖ ਦਾ ਨਾਂ, ਨਾਉਂ ਨਿਰੰਕਾਰਾ ਇਕ ਧਿਆਈਆ। ਯਾਦ ਰਖਣ ਸਾਹ ਸਾਹ, ਸਵਾਸ ਸਵਾਸ ਨਾ ਕੋਇ ਭੁਲਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਪਰਗਟਾਈਆ। ਸਾਚਾ ਮਾਰਗ ਲੱਗੇ ਮਾਤ ਧਰਨੀ, ਧਵਲ ਸਤਿਜੁਗ ਨਾਲ ਸੁਹਾਈਆ। ਪੁਰਖ ਅਕਾਲ ਦੀ ਇਕੋ ਮਿਲੇ ਸਭ ਨੂੰ ਸਰਨ ਸਰਨੀ, ਸਰਨਾਗਤ ਇਕ ਵਖਾਈਆ। ਮਿਹਰਵਾਨ ਮਿਹਰ ਕਰੇ ਤਾਰਨ ਤਰਨੀ, ਹਰਿਜਨ ਤਾਰੇ ਥਾਉਂ ਥਾਈਂਆ। ਲੇਖਾ ਮੁਕਾਏ ਵਰਨੀ ਬਰਨੀ, ਆਤਮ ਬ੍ਰਹਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਦੱਸੇ ਇਕੋ ਸਰਨੀ, ਸਰਨਾਗਤ ਸਭ ਨੂੰ ਆਪ ਸਮਝਾਈਆ।
੧੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਰਤਨ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਸਤਿ ਧਰਮ, ਕਿਰਪਾ ਕਰੇ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਦਏ ਮਾਣ ਵਡਿਆਈਆ। ਨਾਮ ਭੰਡਾਰਾ ਦੇ ਕੇ ਦਾਨ, ਪਦਾਰਥ ਆਪਣਾ ਇਕ ਵਰਤਾਈਆ। ਡੰਕਾ ਵਜਾ ਕੇ ਦੋ ਜਹਾਨ, ਜਹਾਲਤ ਕੂੜੀ ਦਏ ਕਢਾਈਆ। ਧੁਰ ਸੰਦੇਸ਼ਾ ਦੇ ਪੈਗ਼ਾਮ, ਕਾਇਨਾਤ ਦਏ ਸਮਝਾਈਆ। ਪ੍ਰਭ ਨੂੰ ਮਿਲਣਾ ਹੋਏ ਆਸਾਨ, ਅੱਧਵਿਚਕਾਰ ਨਾ ਕੋਇ ਅਟਕਾਈਆ। ਇਕੋ ਚਰਨ ਕਰਨੀ ਪਏ ਪਰਨਾਮ, ਸਜਦਾ ਇਕੋ ਇਕ ਦਰਸਾਈਆ। ਇਕੋ ਲੱਭਣਾ ਪਏ ਰਾਮ, ਜੋ ਹਰ ਘਟ ਬੈਠਾ ਡੇਰਾ ਲਾਈਆ। ਇਕੋ ਖੋਜਣਾ ਪਏ ਕਾਹਨ, ਜੋ ਨਾਮ ਬੰਸਰੀ ਧੁਨ ਆਤਮਕ ਰਾਗ ਸੁਣਾਈਆ। ਇਕੋ ਲੱਭਣਾ ਪਏ ਇਮਾਮ, ਜੋ ਮਾਲਕ ਖ਼ਲਕ ਖ਼ੁਦਾ ਨੂਰੋ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਸਤਿ ਧਰਮ, ਸਤਿਜੁਗ ਸੱਚਾ ਹੋਵੇ ਪਰਗਟ, ਪਾਰਬ੍ਰਹਮ ਦਏ ਵਡਿਆਈਆ। ਹੋਏ ਪਿਆਰ ਹਰ ਘਟ, ਲੱਖ ਚੁਰਾਸੀ ਖ਼ੁਸ਼ੀ ਮਨਾਈਆ। ਫਿਰੇ ਦਰੋਹੀ ਤੀਰਥ ਤਟ, ਅੱਠ ਸੱਠ ਨੀਰ ਵਹਾਈਆ। ਝਗੜਾ ਰਹੇ ਨਾ ਮੰਦਰ ਮੱਠ, ਸ਼ਿਵਦਵਾਲੇ ਪੈਂਡਾ ਦਰ ਦਰ ਮੁਕਾਈਆ। ਇਕੋ ਨਾਮ ਪ੍ਰਭ ਦਾ ਸਾਰੇ ਲੈਣ ਰਟ, ਰੱਟਾ ਦੀਨ ਮਜ਼੍ਹਬ ਚੁਕਾਈਆ। ਸਾਚਾ ਲਾਹਾ ਸਤਿ ਦਰਬਾਰ ਸਤਿ ਸਤਿਵਾਦੀ ਪੁਰਸ਼ ਲੈਣ ਖੱਟ, ਮੂਰਖ ਮੁਗਧਾਂ ਹੱਥ ਕਿਛ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਤੇਰੀ ਵਾਰ, ਕਰੇ ਖੇਲ ਨਿਰਗੁਣ ਧਾਰ, ਸਵਾਂਗੀ ਹੋ ਕੇ ਸਵਾਂਗ ਵਰਤਾਈਆ।
੧੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਤਾਰਾ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਸਤਿਜੁਗ ਸਾਚੀ ਮਿਲੇ ਦਾਤ, ਹਰਿ ਦਾਤਾ ਆਪ ਵਰਤਾਈਆ। ਚਾਰ ਵਰਨਾਂ ਬਣੇ ਇਕ ਜਮਾਤ, ਇਕੋ ਹੋਵੇ ਸਚ ਪੜ੍ਹਾਈਆ। ਇਕੋ ਮਿਲੇ ਸਚ ਖ਼ਤਾਬ, ਰੁਤਬਾ ਇਕੋ ਦਏ ਵਖਾਈਆ। ਇਕੋ ਨਜ਼ਰੀ ਆਏ ਸਚ ਜਨਾਬ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਾਚੇ ਨਾਉਂ ਦਾ ਹੋਵੇ ਪਰਤਾਪ, ਪੁਰਖ ਅਕਾਲ ਢੋਲਾ ਸਾਰੇ ਗਾਈਆ। ਇਕੋ ਪੂਜਾ ਇਕੋ ਰਹਿ ਜਾਏ ਪਾਠ, ਇਕੋ ਸ਼ਬਦ ਹੋਏ ਸ਼ਨਵਾਈਆ। ਇਕੋ ਨਜ਼ਰੀ ਆਵੇ ਤੀਰਥ ਤਾਟ, ਤਟ ਕਿਨਾਰਾ ਇਕੋ ਦਏ ਸਮਝਾਈਆ। ਇਕੋ ਮੰਜ਼ਲ ਮੁਕੇ ਵਾਟ, ਪਾਂਧੀ ਇਕ ਦਵਾਰੇ ਬਹਿ ਕੇ ਸੋਭਾ ਪਾਈਆ।
ਇਕੋ ਦਿਸੇ ਸਾਂਝੀ ਸਭ ਦੀ ਜਾਤ, ਆਤਮ ਰੂਪ ਨਜ਼ਰੀ ਆਈਆ। ਨਾਮ ਨਿਧਾਨ ਗਾਵਣ ਗਾਥ, ਸੋਹੰ ਢੋਲਾ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਕਾਰ ਕਮਾਈਆ। ਸਤਿ ਧਰਮ, ਸਤਿਜੁਗ ਸੱਚੀ ਮਿਲੇ ਵਸਤ, ਵਸਤੂਆਂ ਦਏ ਵਰਤਾਈਆ। ਜਿਸ ਦੇ ਨਾਲ ਖ਼ੁਮਾਰੀ ਕਰੇ ਮਸਤ, ਸਾਚੇ ਨਾਮ ਦੀ ਵੱਜਦੀ ਰਹੇ ਵਧਾਈਆ। ਲੇਖਾ ਮੁਕਾਵੇ ਫ਼ਰਸ਼ ਅਰਸ਼, ਅਰਸ਼ੀ ਪ੍ਰੀਤਮ ਦਏ ਮਿਲਾਈਆ। ਸਚ ਦਵਾਰੇ ਹੁੰਦਾ ਰਹੇ ਦਰਸ, ਦਰਸ ਦੀਦਾਰ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਕੇ ਕਰੇ ਤਰਸ, ਰਹਿਮਤ ਆਪਣੀ ਨਾਲ ਤਰਾਈਆ। ਸਤਿ ਧਰਮ ਸਤਿਜੁਗ ਦਾ ਸਾਚਾ ਹੋਵੇ ਰੁਤਬਾ, ਮਿਲੇ ਮਾਣ ਵਡਿਆਈਆ। ਜਿਸ ਨੂੰ ਸੀਸ ਝੁਕਾਵੇ ਦੁਰਗਾ, ਸੋ ਸਾਹਿਬ ਧੁਰ ਫ਼ਰਮਾਨ ਸੁਣਾਈਆ। ਜਿਸ ਦਾ ਹੁਕਮ ਕਦੇ ਨਾ ਮੁੜਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਸਤਿਗੁਰ ਇਕੋ ਹੋਵੇ ਧੁਰ ਦਾ, ਸਚਖੰਡ ਦਵਾਰੇ ਬਹਿ ਕੇ ਸੋਭਾ ਪਾਈਆ। ਸ਼ਬਦ ਸੰਦੇਸਾ ਦੇਵੇ ਆਪਣੀ ਸੁਰ ਦਾ, ਸੁਰਤੀ ਸੁੱਤੀ ਲਏ ਜਗਾਈਆ। ਲਹਿਣਾ ਦੇਦਾ ਦੇਣਾ ਆਨੰਦ ਪੁਰ ਦਾ, ਲੋਆਂ ਪੁਰੀਆਂ ਤੋਂ ਬਾਹਰ ਲੇਖਾ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਆਦਿ ਖੇਲ ਕਰੇ ਹੁਕਮੇਂ ਅੰਦਰ ਸ਼ੁਰੂ ਦਾ, ਸ਼ਰਅ ਦਾ ਸ਼ਾਇਰ ਸ਼ਮ੍ਹਾਂ ਆਪਣੀ ਨਾ ਕੋਇ ਰੁਸ਼ਨਾਈਆ।
੧੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਮੋਹਣ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਸਤਿ ਧਰਮ, ਪੁਰਖ ਅਕਾਲ ਸਤਿਜੁਗ ਏਕਾ ਦੱਸੇ ਨਾਮ ਸਲੋਕ, ਸੋਲਾਂ ਕਲਾਧਾਰੀ ਜਿਸ ਦਾ ਢੋਲਾ ਗਾਈਆ। ਖ਼ੁਸ਼ ਹੋਵਣ ਚੌਦਾਂ ਲੋਕ, ਚੌਦਾਂ ਤਬਕ ਕ਼ਦਮਾਂ ਵਿਚ ਸਜਦਾ ਕਰਕੇ ਖ਼ੁਸ਼ੀ ਮਨਾਈਆ। ਚਾਰ ਕੁੰਟ ਦਹਿ ਦਿਸ਼ਾ ਰਖੇ ਸਾਚੀ ਓਟ, ਓੜਕ ਪਾਰਬ੍ਰਹਮ ਬ੍ਰਹਮ ਦਏ ਸਮਝਾਈਆ। ਭੇਵ ਅਭੇਦ ਖੋਲ੍ਹ ਕੇ ਚਾਰ ਵਰਨਾਂ ਦੱਸੇ ਇਕੋ ਗੋਤ, ਪੰਜ ਤਤ ਕਾਇਆ ਮਾਟੀ ਵਜਦੀ ਰਹੇ ਵਧਾਈਆ। ਸਚ ਦਵਾਰ ਏਕੰਕਾਰ ਨਿਰਮਲ ਧਾਰ ਕਰੇ ਪਰਗਟ ਜੋਤ, ਅੰਧ ਅੰਧੇਰਾ ਦਏ ਗਵਾਈਆ। ਸ਼ਬਦ ਅਨਾਦੀ ਸਤਿਗੁਰ ਲਾਵੇ ਚੋਟ, ਚੋਟੀ ਚੜ੍ਹ ਕੇ ਚੋਰ ਯਾਰ ਅੰਦਰੋਂ ਦਏ ਭਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮਾਤ ਪਰਗਟਾਈਆ। ਸਤਿ ਧਰਮ ਸਤਿਜੁਗ ਸਾਚਾ ਮਾਤ ਜਾਏ ਜੰਮ, ਜਮਾਂ ਦਾ ਡਰ ਰਹੇ ਨਾ ਰਾਈਆ। ਸਤਿਵਾਦੀ ਹੋ ਕੇ ਕਰੇ ਆਪਣਾ ਕੰਮ, ਨਿਹਕਰਮੀ ਬਣ ਕੇ ਖ਼ੁਸ਼ੀ ਮਨਾਈਆ। ਜਨ ਭਗਤਾਂ ਲੇਖਾ ਜਾਣੇ ਦਮੋ ਦਮ, ਜ਼ਾਮਨ ਹੋ ਕੇ ਦਾਮਨ ਲਏ ਫੜਾਈਆ। ਹਰਖ ਸੋਗ ਰਹੇ ਨਾ ਕੋਈ ਗ਼ਮ, ਖ਼ੁਸ਼ੀ ਅੰਦਰ ਖ਼ੁਸ਼ੀ ਰੁਚੀ ਅੰਦਰ ਰੁਚੀ ਸੱਚੀ ਦਏ ਵਖਾਈਆ। ਮਿਲੇ ਵਡਿਆਈ ਵਜੂਦ ਤਨ, ਤਾਮਸ ਤ੍ਰਿਸ਼ਨਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਗੰਮੀ ਸੁਣਾਏ ਬਿਨਾ ਕੰਨ, ਧੁਨ ਧੁਨ ਵਿਚ ਧੁਨ ਆਪਣੀ ਦਏ ਪਰਗਟਾਈਆ। ਸਤਿ ਧਰਮ, ਕਲਜੁਗ ਸਤਿਜੁਗ ਕਰੇ ਬਦਲੀ, ਬਦਲਾ ਪਰਮ ਪੁਰਖ ਚੁਕਾਈਆ। ਸਚਖੰਡ ਨਿਵਾਸੀ ਸਦਾ ਅਦਲੀ, ਇਨਸਾਫ਼ ਕਰੇ ਨਾਲ ਲੋਕਾਈਆ। ਰਹਿਣ ਨਾ ਦੇਵੇ ਅੰਧੇਰ ਗਰਦੀ ਸਾਰਿਆਂ ਦੇ ਘਰ ਘਰ
ਦੀ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਧਾਰ ਚਲੇ ਇਕੋ ਨਰਾਇਣ ਨਰ ਦੀ, ਨਰ ਨਿਰੰਕਾਰ ਹੁਕਮ ਧੁਰ ਦਾ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਜਾਣੇ ਚੋਟੀ ਜੜ੍ਹ ਦੀ, ਪੜਦਾ ਉਹਲਾ ਦਏ ਉਠਾਈਆ। ਸਤਿ ਧਰਮ, ਸਤਿਜੁਗ ਸਾਚੇ ਇਕੋ ਗਾਵਣ ਗਾਥ, ਗਹਿਰ ਗੰਭੀਰ ਦਏ ਸਮਝਾਈਆ। ਸਭ ਦਾ ਉਦੇ ਹੋਵੇ ਭਾਗ ਮਸਤਕ ਮਾਥ, ਪੂਰਬ ਜਨਮ ਲੇਖਾ ਵੇਖ ਵਖਾਈਆ। ਹੋਏ ਸਹਾਈ ਅਨਾਥਾਂ ਨਾਥ, ਦੀਨ ਦਿਆਲ ਦੀਨਾਂ ਆਪਣੇ ਗਲੇ ਲਗਾਈਆ। ਸਚ ਦਵਾਰ ਮੰਜ਼ਲ ਪੌੜੀ ਚਾੜ੍ਹੇ ਘਾਟ, ਘਾਟਾ ਪਿਛਲਾ ਦੇਣ ਕੋਇ ਨਾ ਪਾਈਆ। ਜਿਸ ਦਾ ਲੇਖਾ ਚਾਰ ਜੁਗ ਲਿਖਦੇ ਰਹੇ ਨਾਲ ਕ਼ਲਮ ਦਵਾਤ, ਕਲਮਾਂ ਦਾ ਮਾਲਕ ਖ਼ਾਲਕ ਆਪਣਾ ਹੁਕਮ ਵਰਤਾਈਆ। ਜਿਸ ਦਾ ਨੂਰ ਜਹੂਰ ਚਮਕੇ ਇਕੋ ਆਫ਼ਤਾਬ, ਮਸ਼ਰਕ ਮਗ਼ਰਬ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਰਗ ਦਏ ਸਮਝਾਈਆ। ਸਤਿ ਧਰਮ ਸਤਿਜੁਗ ਲੋਕਮਾਤ ਆਵੇ ਭੱਜਾ, ਭਜਨ ਬੰਦਗੀ ਆਪਣੇ ਨਾਲ ਲਿਆਈਆ। ਜਨ ਭਗਤਾਂ ਦਸਤ ਮਿਲਾ ਕੇ ਸੱਜਾ, ਸੱਜਣ ਹੋ ਕੇ ਜੋੜ ਜੁੜਾਈਆ। ਸਭ ਨੇ ਚਲਣਾ ਪਰਮ ਪੁਰਖ ਦੀ ਰਜ਼ਾ, ਮਨ ਵਾਸਨਾ ਨਾ ਕੋਇ ਹਲਕਾਈਆ। ਲੱਖ ਚੁਰਾਸੀ ਵਿਚ ਫੇਰ ਦੇਵੇ ਨਾ ਕੋਈ ਸਜ਼ਾ, ਮਾਤ ਗਰਭ ਅਗਨੀ ਤਤ ਨਾ ਕੋਇ ਤਪਾਈਆ। ਪੁਰਖ ਅਕਾਲ ਦੀਨ ਦਿਆਲ ਸਚਖੰਡ ਦਵਾਰ ਚਰਨ ਕਵਲ ਦੇਵੇ ਸਾਚੀ ਜਗ੍ਹਾ, ਭੂਮਿਕਾ ਇਕੋ ਇਕ ਸੁਹਾਈਆ। ਜਿਸ ਦਵਾਰੇ ਨਾਉਂ ਨਿਰੰਕਾਰਾ ਅਗੰਮੀ ਨਾਦ ਵੱਜਾ, ਬਾਕੀ ਧੁਨ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਦੇਵੇ ਸਾਚਾ ਵਰ, ਧੁਰ ਦਾ ਹੁਕਮ ਇਕ ਸਮਝਾਈਆ। ਸਤਿ ਧਰਮ ਸਤਿਜੁਗ ਸਚ ਹੋਵੇ ਪਰਧਾਨ, ਪ੍ਰਧਾਨਗੀ ਪ੍ਰਭ ਇਕੋ ਹੱਥ ਰਖਾਈਆ। ਮਾਣ ਰਹਿਣਾ ਨਹੀਂ ਸੀਤਾ ਰਾਮ, ਕ੍ਰਿਸ਼ਨ ਕਾਹਨ ਨਾ ਕੋਇ ਵਡਿਆਈਆ। ਜਗਤ ਰਹਿਣਾ ਨਹੀਂ ਅੰਜੀਲ ਕ਼ੁਰਾਨ, ਈਸਾ ਮੂਸਾ ਕਰੇ ਨਾ ਕੋਇ ਪੜ੍ਹਾਈਆ। ਲੇਖਾ ਜਾਣੇ ਨਾਨਕ ਗੋਬਿੰਦ ਸਾਹਿਬ ਸੁਲਤਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋ ਸਚ ਦਵਾਰੇ ਹੋਵੇ ਹੁਕਮਰਾਨ, ਹਾਕਮ ਹੋ ਕੇ ਆਪਣਾ ਹੁਕਮ ਮਨਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਕੂੜੀ ਕਿਰਿਆ ਮੇਟੇ ਵਿਚੋਂ ਜਹਾਨ, ਜਹਾਲਤ ਸਚ ਅਦਾਲਤ ਵਿਚ ਰਹਿਣ ਕੋਇ ਨਾ ਪਾਈਆ। ਕਿਰਪਾ ਕਰੇ ਗੁਣ ਨਿਧਾਨ, ਸਚ ਝੁਲਾਏ ਇਕ ਨਿਸ਼ਾਨ, ਨਿਸ਼ਾਨੇ ਕੂੜੇ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਹੋਵੇ ਆਪ ਮਿਹਰਵਾਨ, ਮਿਹਰਵਾਨ ਮਿਹਰ ਨਜ਼ਰ ਬੇਨਜ਼ੀਰ ਆਪ ਉਠਾਈਆ।
੧੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਹੀਰਾ ਨੰਦ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਸਤਿ ਧਰਮ, ਸਤਿਜੁਗ ਸਾਚਾ ਨਾਮ ਸੋਹੰ ਸੋ, ਸੋ ਪੁਰਖ ਨਿਰੰਜਣ ਆਪ ਜਣਾਈਆ। ਹੰ ਬ੍ਰਹਮ ਆਪੇ ਹੋ, ਹਰਿ ਪੁਰਖ ਨਿਰੰਜਣ ਹੋ ਕੇ ਆਪੇ ਸੇਵ ਕਮਾਈਆ। ਅਵਰੀ ਧਾਰ ਰਹੇ ਨਾ ਦੋ, ਏਕੰਕਾਰਾ ਹੋ ਕੇ ਦਿਆਂ ਸਮਝਾਈਆ। ਸਚ ਪਰਕਾਸ਼ ਕਰਾਂ ਲੋ, ਆਦਿ ਨਿਰੰਜਣ ਹੋ ਕੇ ਜੋਤੀ ਨੂਰ ਕਰਾਂ ਰੁਸ਼ਨਾਈਆ। ਅਬਿਨਾਸ਼ੀ ਕਰਤਾ ਹੋ ਕੇ ਕੂੜਾ ਤੋੜਾਂ ਮੋਹ, ਮੁਹੱਬਤ ਇਕੋ ਨਾਲ ਬੰਧਾਈਆ। ਸ੍ਰੀ ਭਗਵਾਨ ਹੋ ਕੇ
ਕਿਸੇ ਨਾਲ ਨਾ ਕਰਾਂ ਧਰੋਹ, ਧਰੂ ਪ੍ਰਹਿਲਾਦ ਵਾਂਗ ਭਗਤ ਲਵਾਂ ਪਰਗਟਾਈਆ। ਪਾਰਬ੍ਰਹਮ ਹੋ ਕੇ ਪ੍ਰੇਮ ਨਾਲ ਜਾਵਾਂ ਛੋਹ, ਅੰਦਰ ਉਹਲਾ ਪੜਦਾ ਨਾ ਕੋਇ ਰਖਾਈਆ। ਸ਼ਬਦੀ ਧਾਰ ਸੰਸਾਰ ਵਿਚੋਂ ਕਰਾਂ ਨਿਰਮੋਹ, ਮੁਹੱਬਤ ਇਕੋ ਘਰ ਬਣਾਈਆ। ਪੰਚ ਵਿਕਾਰਾ ਗੁਰਮੁਖਾਂ ਅੰਦਰ ਰਹਿਣ ਨਾ ਦੇਵਾਂ ਗਰੋਹ, ਹੁਕਮੇਂ ਅੰਦਰ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਾਂ ਮਾਣ ਵਡਿਆਈਆ। ਸਤਿ ਧਰਮ, ਸਤਿਜੁਗ ਬਖ਼ਸ਼ਾਂ ਸਾਚੀ ਧੀਰ, ਧਰਮ ਇਕੋ ਇਕ ਵਖਾਈਆ। ਸ਼ਕਤ ਰਹੇ ਨਾ ਕਿਸੇ ਪੀਰ ਫ਼ਕੀਰ, ਫਿਕਰਾ ਨਾ ਕੋਇ ਦ੍ਰਿੜਾਈਆ। ਮਾਣ ਦਿਸੇ ਨਾ ਕਿਸੇ ਸ਼ੀਰ, ਸ਼ੀਰ ਆਪਣਾ ਨਾਮ ਸਮਝਾਈਆ। ਸਭ ਦੀ ਬਦਲ ਜਾਏ ਤਕ਼ਦੀਰ, ਤਕ਼ਰੀਰ ਇਕੋ ਦਿਆਂ ਸੁਣਾਈਆ। ਦਰਸ ਵਖਾ ਕੇ ਬੇਨਜ਼ੀਰ, ਨਜ਼ਰ ਦਿਆਂ ਬਦਲਾਈਆ। ਘਰ ਵਖਾਵਾਂ ਅਗੰਮ ਅਖ਼ੀਰ, ਮੰਦਰ ਧੁਰ ਦਾ ਇਕ ਪਰਗਟਾਈਆ। ਜਿਥੇ ਹਉਮੇ ਹੰਗਤਾ ਰਹੇ ਕੋਇ ਨਾ ਪੀੜ, ਦੁੱਖ ਦਰਦ ਨੇੜ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦਏ ਵਖਾਈਆ। ਸਤਿ ਧਰਮ, ਸਤਿਜੁਗ ਸੱਚਾ ਖ਼ੁਸ਼ੀਆਂ ਨਾਲ ਆਵੇ ਹੱਸਦਾ, ਲੋਕਮਾਤ ਲਏ ਅੰਗੜਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਦੇਵਤ ਸੁਰ ਗਣ ਗੰਧਰਬ ਇਕੋ ਢੋਲਾ ਗਾਵੇ ਜਸ ਦਾ, ਸੋਹੰ ਸੋ ਸਾਚੀ ਕਰੇ ਪੜ੍ਹਾਈਆ। ਇਸ਼ਾਰਾ ਕਰਦਾ ਆਵੇ ਆਪਣੀ ਅਗੰਮੀ ਅੱਖ ਦਾ, ਪਲਕ ਵਿਚੋਂ ਪਲਕ ਪਲਕ ਬਦਲਾਈਆ। ਗੀਤ ਗਾਓ ਸਾਰੇ ਪੁਰਖ ਅਕਾਲ ਦੇ ਜਸ ਦਾ, ਵੇਦ ਪੁਰਾਨਾਂ ਤੋਂ ਪਰੇ ਜਿਸ ਦੀ ਪੜ੍ਹਾਈਆ। ਜੋ ਮਾਲਕ ਖ਼ਾਲਕ ਪ੍ਰਿਤਪਾਲਕ ਹੋਵੇ ਸਭ ਦਾ, ਲੱਖ ਚੁਰਾਸੀ ਮੰਦਰ ਵੜ ਕੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਕਮਲਾਪਤ ਦਾ, ਪਤਿਪਰਸੇਸ਼ਵਰ ਹੋ ਕੇ ਆਪਣੀ ਦਇਆ ਕਮਾਈਆ। ਸਤਿ ਧਰਮ, ਸਤਿਜੁਗ ਦੀ ਸੁਹੰਜਣੀ ਹੋਵੇ ਰੁੱਤ, ਰੁਤੜੀ ਪ੍ਰਭ ਆਪਣੇ ਨਾਲ ਮਹਿਕਾਈਆ। ਸੰਤ ਸੁਹੇਲੇ ਬਣਾ ਕੇ ਆਪਣੇ ਸੁਤ, ਸੁਤਿਆਂ ਲਏ ਉਠਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਦਏ ਕਰਾਈਆ। ਜਨਮ ਕਰਮ ਦੀ ਤ੍ਰਿਸ਼ਨਾ ਮਿਟਾ ਕੇ ਭੁੱਖ, ਅਗਨੀ ਅੱਗ ਨਾ ਕੋਇ ਤਪਾਈਆ। ਸਫ਼ਲ ਕਰਾਏ ਜਨਨੀ ਕੁੱਖ, ਦਏ ਵਡਿਆਈ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਵਾਰਾ ਵਖਾਏ ਆਪਣੇ ਨਾਮ ਦੀ ਸੁਚ, ਸੰਜਮ ਸਚ ਵਾਲਾ ਸਮਝਾਈਆ। ਸਤਿ ਧਰਮ, ਸਤਿਜੁਗ ਸਾਚਾ ਸ੍ਰੀ ਭਗਵਾਨ ਆਪਣੀ ਹੱਥੀਂ ਲਾਵੇ ਬੂਟਾ, ਬਟਵਾਰਾ ਕਰਨ ਕੋਇ ਨਾ ਪਾਈਆ। ਸਾਚੇ ਪ੍ਰੇਮ ਦਾ ਦੇਵੇ ਝੂਟਾ, ਦੋ ਜਹਾਨ ਝੂਲਾ ਇਕ ਵਖਾਈਆ। ਕਲਜੁਗ ਕੂੜੀ ਕਿਰਿਆ ਮੂਧਾ ਕਰਕੇ ਠੂਠਾ, ਠੋਕਰ ਆਪਣਾ ਨਾਮ ਲਗਾਈਆ। ਸਤਿਜੁਗ ਸਾਚੇ ਅੰਮ੍ਰਿਤ ਨਾਮ ਦੇਵੇ ਅਨੂਠਾ, ਅਨਰਸ ਆਪਣਾ ਦਏ ਚਖਾਈਆ। ਜਨ ਭਗਤ ਬਣਾ ਕੇ ਸਾਚਾ ਪੂਤਾ, ਸਪੂਤ ਆਪਣੇ ਰੰਗ ਰੰਗਾਈਆ। ਵੱਜੇ ਡੰਕਾ ਚਾਰੇ ਕੂਟਾ, ਏਕਾ ਨਾਮ ਹੋਵੇ ਸ਼ਨਵਾਈਆ। ਜਨ ਭਗਤ ਸਾਚਾ ਸੰਤ ਗੁਰਮੁਖ ਗੁਰਸਿਖ ਮਾਇਆ ਮਮਤਾ ਮੋਹ ਰਹੇ ਕੋਈ ਨਾ ਲੂਠਾ, ਵਿਕਾਰ ਵਿਚ ਹੰਕਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਘਰ ਘਰ ਗਲੀ ਕੂਚਾ, ਜਗਤ ਚਿੱਕੜ ਵਿਚੋਂ ਗੁਰਮੁਖ ਗੁਰ ਗੁਰ ਬਾਹਰ ਕਢਾਈਆ।
੧੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਪਿੰਡ ਸਰਹਾਲੀ ਕਲਾਂ ਜ਼ਿਲਾ ਅੰਮ੍ਰਿਤਸਰ ਫ਼ੌਜਾ ਸਿੰਘ ਦੇ ਗ੍ਰਹਿ
ਸਤਿ ਧਰਮ, ਸਤਿਜੁਗ ਊਚਾਂ ਨੀਚਾਂ ਚੜ੍ਹੇ ਇਕੋ ਰੰਗ, ਪੁਰਖ ਅਕਾਲ ਦੀਲ ਦਿਆਲ ਆਪ ਚੜ੍ਹਾਈਆ। ਚਾਰ ਵਰਨ ਸਾਂਝਾ ਵੱਜੇ ਨਾਮ ਮਰਦੰਗ, ਹਰਿ ਹਰਿ ਨਾਮ ਵੰਡ ਨਾ ਕੋਇ ਵੰਡਾਈਆ। ਅੰਮ੍ਰਿਤ ਆਤਮ ਸਾਚੀ ਪਾਵੇ ਠੰਡ, ਧੁਰ ਦਾ ਝਿਰਨਾ ਆਪ ਝਿਰਾਈਆ। ਆਤਮ ਪਰਮਾਤਮ ਵਸੇ ਸਦਾ ਸੰਗ, ਜਗਤ ਵਿਛੋੜਾ ਦੂਰ ਕਰਾਈਆ। ਸਾਚੀ ਜੋਤੀ ਨੂਰ ਚੜ੍ਹੇ ਚੰਦ, ਅੰਧ ਅੰਧੇਰ ਦਏ ਗਵਾਈਆ। ਭਰਮਾਂ ਰਹਿਣ ਨਾ ਦੇਵੇ ਕੰਧ, ਸਹਿੰਸਾ ਰੋਗ ਚੁਕਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰੇ ਮੰਗ, ਆਸਾ ਸਭ ਦੀ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਧਾਰ ਬੰਧਾਈਆ। ਸਤਿਜੁਗ ਸਾਚੇ ਮਿਲੇ ਸੱਚਾ ਜਾਮ, ਅ੍ਰਿੰਮਤ ਰਸ ਪ੍ਰਭ ਆਪ ਪਿਆਈਆ। ਮਾਨੁਖ ਜਾਤੀ ਇਕੋ ਮਿਲੇ ਸਚਾ ਰਾਮ, ਦੂਜਾ ਨਜ਼ਰ ਕੋਇ ਨਾ ਆਈਆ। ਇਕ ਵਖਾਏ ਧੁਰ ਦਾ ਧਾਮ, ਦਰਗਾਹ ਸਾਚੀ ਸੋਭਾ ਪਾਈਆ। ਇਕੋ ਨਗਰ ਖੇੜਾ ਗ੍ਰਾਮ, ਹਰਿਜਨ ਸਾਚੇ ਮਿਲੇ ਮਾਣ ਵਡਿਆਈਆ। ਕੂੜੀ ਕਿਰਿਆ ਰਹੇ ਨਾ ਵਿਚ ਜਹਾਨ, ਮਾਇਆ ਮਮਤਾ ਮੋਹ ਮਿਟਾਈਆ। ਮਨ ਵਾਸਨਾ ਮਿਲੇ ਨਾ ਕੋਇ ਸ਼ੈਤਾਨ, ਸ਼ਰਅ ਸ਼ਰੀਅਤ ਲੇਖਾ ਦਏ ਮੁਕਾਈਆ। ਚਾਰ ਕੁੰਟ ਦਹਿ ਦਿਸ਼ਾ ਏਕਾ ਢੋਲਾ ਗਾਵਣ ਸ੍ਰੀ ਭਗਵਾਨ, ਸਚ ਜੈਕਾਰਾ ਇਕੋ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਵਰ, ਲੋਕਮਾਤ ਮਿਲੇ ਵਡਿਆਈਆ। ਸਤਿ ਧਰਮ, ਸਤਿਜੁਗ ਲਾਏ ਆਪ, ਪ੍ਰਭ ਆਪਣੀ ਦਇਆ ਕਮਾਈਆ। ਸ੍ਰਿਸ਼ਟ ਸਬਾਈ ਲੇਖ ਲਿਖਾਵੇ ਕਮਲਾਪਾਤ, ਸਾਹਿਬ ਸਵਾਮੀ ਹੋਏ ਸਹਾਈਆ। ਜਨ ਭਗਤਾਂ ਮੇਲਾ ਮੇਲੇ ਧੁਰ ਦਾ ਬਣ ਕੇ ਸਾਥ, ਸਗਲਾ ਸੰਗ ਨਿਭਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਜਾਤ, ਸੋਹੰ ਢੋਲਾ ਦਏ ਸਮਝਾਈਆ। ਅੰਦਰੋਂ ਮੇਟ ਅੰਧੇਰੀ ਰਾਤ, ਸਤਿਜੁਗ ਚੰਦ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਤੋੜੇ ਨਾਤ, ਘਰ ਮੰਦਰ ਇਕ ਵਖਾਈਆ। ਸਤਿ ਧਰਮ, ਸਤਿਜੁਗ ਸਾਚਾ ਹੋਵੇ ਨਵੇਲਾ, ਸਤਿ ਸਤਿਵਾਦੀ ਆਪ ਕਰਾਈਆ। ਕਿਰਪਾ ਕਰੇ ਸੱਜਣ ਸੁਹੇਲਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਸ਼ਾਹੀਆ। ਜੋ ਆਦਿ ਜੁਗਾਦਿ ਵਸੇ ਰੰਗ ਨਵੇਲਾ, ਸਚ ਮੰਦਰ ਬੈਠਾ ਸੋਭਾ ਪਾਈਆ। ਕਲਜੁਗ ਅੰਤ ਲਹਿਣਾ ਦੇਣਾ ਚੁਕਾਏ ਗੁਰੂ ਗੁਰ ਚੇਲਾ, ਚੇਲਾ ਗੁਰ ਜੋਤੀ ਸ਼ਬਦੀ ਧਾਰ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦ ਮਾਤ ਪ੍ਰਗਟਾਈਆ। ਸਤਿ ਧਰਮ, ਸਤਿਜੁਗ ਮਿਲੇ ਵਡਿਆਈ ਚਾਰ ਵਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰਹਿਣ ਕੋਇ ਨਾ ਪਾਈਆ। ਪਰਮ ਪੁਰਖ ਪ੍ਰਭ ਦੇਵੇ ਸਾਚੀ ਸਰਨ, ਚਰਨ ਦਵਾਰਾ ਇਕ ਸਰਨਾਈਆ। ਜਿਥੇ ਮਰ ਕੇ ਫੇਰ ਨਾ ਹੋਵੇ ਮਰਨ, ਜਨਮ ਵਿਚ ਜਨਮ ਨਾ ਕੋਇ ਰਖਾਈਆ। ਝਗੜਾ ਰਹੇ ਕੋਈ ਨਾ ਕਰਮ, ਨਾਤਾ ਕੂੜ ਦਏ ਤੁੜਾਈਆ। ਪੁਰਖ ਅਕਾਲ ਦੀਲ ਦਿਆਲ ਸਾਚੀ ਬਖ਼ਸ਼ੇ ਇਕੋ ਸਰਨ, ਸਰਨਗਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਰਖੇ ਇਕੋ ਆਤਮ ਪਰਮਾਤਮ ਵਰਨ, ਬਰਨ ਦਾ ਝਗੜਾ ਦਏ ਮੁਕਾਈਆ।
੧੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਪਿੰਡ ਚੋਲਾ ਕਲਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ, ਸਤਿਜੁਗ ਪ੍ਰਭ ਸਾਚੀ ਦੇਵੇ ਟੇਕ, ਘਟ ਨਿਵਾਸੀ ਪੁਰਖ ਅਬਿਨਾਸ਼ੀ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਮਨ ਵਾਸਨਾ ਸਭ ਦੀ ਬੁੱਧੀ ਕਰੇ ਬਿਬੇਕ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਨਾਦ ਸੁਣਾਈਆ। ਕੂੜੀ ਕਿਰਿਆ ਮਾਇਆ ਮਮਤਾ ਮੋਹ ਵਿਕਾਰ ਹੰਕਾਰ ਬਦਲ ਕੇ ਰੇਖ, ਸਚ ਸੁਚ ਆਤਮ ਪਰਮਾਤਮ ਨਾਤਾ ਜੋੜੇ ਸਹਿਜ ਸੁਭਾਈਆ। ਨਾਮ ਸੰਦੇਸਾ ਨਰ ਨਿਰੰਕਾਰਾ ਇਕੇ ਘੱਲੇ ਸੱਤ ਦੀਪ ਨੌਂ ਖੰਡ ਦੇਸ ਪ੍ਰਦੇਸ, ਦੋ ਜਹਾਨਾਂ ਮਰਦ ਮਰਦਾਨਾ ਇਕੋ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਰਾਹ ਵਖਾਈਆ। ਸਤਿ ਧਰਮ, ਸਤਿਜੁਗ ਸਾਚਾ ਲੋਕਮਾਤ ਜਾਵੇ ਆ, ਕਲਜੁਗ ਅੰਤ ਰਹਿਣ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਕਰਤਾ ਸਭ ਦਾ ਬਣੇ ਮਲਾਹ, ਪਰਵਰਦਗਾਰ ਸਾਂਝਾ ਯਾਰ ਜਲਵਾਗਰ ਇਕੋ ਨਜ਼ਰੀ ਆਈਆ। ਨਾਮ ਸੰਦੇਸਾ ਨਰ ਨਰੇਸ਼ਾ ਧੁਰ ਦੀ ਧਾਰ ਦਏ ਸਮਝਾ, ਬੋਧ ਅਗਾਧ ਅਗੰਮ ਅਥਾਹ ਕਰੇ ਪੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਇਕ ਅਕੱਲਾ ਬਣੇ ਮਾਤ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਸਤਿ ਦਵਾਰਾ ਆਤਮ ਪਰਮਾਤਮ ਇਕੋ ਦਏ ਵਖਾ, ਕਾਇਆ ਮਾਟੀ ਹਾਟੀ ਸਾਚੇ ਮੰਦਰ ਅੰਦਰ ਕਰ ਰੁਸ਼ਨਾਈਆ। ਧੁਰ ਦਾ ਰਸ ਅੰਮ੍ਰਿਤ ਜਾਮ ਨਿਝਰ ਦਏ ਪਿਆ, ਬੂੰਦ ਸਵਾਂਤੀ ਅਮਿਉਂ ਰਸ ਆਪ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਧੀਰ ਬੰਧਾਈਆ। ਸਤਿ ਧਰਮ, ਸਤਿਜੁਗ ਲੋਕਮਾਤ ਆਵੇ ਜ਼ਰੂਰ, ਸਮਰਥ ਪੁਰਖ ਦਏ ਵਡਿਆਈਆ। ਜਨ ਭਗਤਾਂ ਆਸਾ ਮਨਸਾ ਕਰੇ ਪੂਰ, ਪੂਰਬ ਇਛਿਆ ਵੇਖ ਵਖਾਈਆ। ਨਿਰਗੁਣ ਧਾਰ ਪ੍ਰਗਟ ਹੋਏ ਹਜ਼ੂਰ, ਹਾਜ਼ਰ ਹੋ ਕੇ ਆਪਣਾ ਪੜਦਾ ਦਏ ਉਠਾਈਆ। ਨਾਤਾ ਤੋੜ ਕੇ ਕੁੜੋ ਕੂੜ, ਸਚ ਸੁਚ ਦਏ ਸਮਝਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹ, ਨਾਮ ਧੰਦੇ ਦਏ ਲਗਾਈਆ। ਪੰਧ ਰਹੇ ਨਾ ਨੇੜ ਦੂਰ, ਕਾਇਆ ਕਾਅਬਾ ਸਾਚਾ ਮੰਦਰ ਇਕੋ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਰਬ ਕਲਾ ਭਰਪੂਰ, ਜੁਗ ਚੌਕੜੀ ਆਪਣੇ ਹੱਥ ਰਖਾਈਆ। ਸਤਿ ਧਰਮ, ਸਤਿਜੁਗ ਸਾਚੇ ਪੁਰਖ ਅਕਾਲਾ ਦੇਵੇ ਮਾਣ, ਮਿਹਰ ਨਜ਼ਰ ਇਕ ਉਠਾਈਆ। ਸਾਚਾ ਦੇਵੇ ਧੁਰ ਫ਼ਰਮਾਨ, ਸੰਦੇਸਾ ਬੇਪ੍ਰਵਾਹੀਆ। ਜਿਸ ਨੂੰ ਜਾਣੇ ਨਾ ਜੀਵ ਜਹਾਨ, ਅਕ਼ਲ ਬੁਧੀ ਵਿਦਿਆ ਕਰੇ ਨਾ ਕੋਇ ਲੜਾਈਆ। ਕੋਟਾਂ ਵਿਚੋਂ ਭਗਤ ਸੁਹੇਲੇ ਗੁਰਮੁਖ ਵਿਰਲੇ ਕਰ ਪ੍ਰਵਾਨ, ਮਿਹਰਵਾਨ ਆਪਣਾ ਨਾਉਂ ਦਏ ਸਮਝਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਧਰਮ ਇਕ ਗਿਆਨ, ਅਗਿਆਨ ਅੰਧੇਰਾ ਦਏ ਮਿਟਾਈਆ। ਸਾਚਾ ਨਾਮ ਸੁਣਾਏ ਬਿਨ ਰਸਨਾ ਜਿਹਵਾ ਬੱਤੀ ਦੰਦ ਕਾਨ, ਆਤਮਕ ਧੁਨ ਕਰ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ। ਸਤਿ ਧਰਮ ਸਤਿਜੁਗ ਲੋਕਮਾਤ ਜਗ ਆਉਣਾ, ਆਵਣ ਜਾਵਣ ਪ੍ਰਭ ਆਪਣੇ ਹੱਥ ਰਖਾਈਆ। ਸ੍ਰਿਸ਼ਟ ਸਬਾਈ ਦ੍ਰਿਸ਼ਟੀ ਅੰਦਰ ਇਸ਼ਟੀ ਅੰਦਰ ਇਕੋ ਢੋਲਾ ਗਾਉਣਾ, ਇਕੋ ਨਾਮ ਮਿਲੇ ਵਡਿਆਈਆ। ਸਤਿ ਸਰੂਪ ਸਤਿ ਦਵਾਰੇ ਸਭ ਨੇ ਦਰਸ਼ਨ ਪਾਉਣਾ, ਨਿਜ ਨੇਤਰ ਲੋਚਨ ਨੈਣ ਹੋਵੇ ਹੱਕ ਰੁਸ਼ਨਾਈਆ। ਸਚ ਦਵਾਰਾ ਏਕੰਕਾਰਾ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਇਕੋ ਇਕ ਸੁਹਾਉਣਾ, ਦੂਜਾ ਦਰ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਮਿਲ
ਕੇ ਤੂੰਹੀ ਤੂੰਹੀ ਰਾਗ ਅਲਾਉਣਾ, ਵਾਹਵਾ ਤੇਰੀ ਬੇਪਰਵਾਹੀਆ। ਅੰਤ ਅਖ਼ੀਰ ਬੇਨਜੀਰ ਲਾਸ਼ਰੀਕ ਝੋਲੀ ਪਾਉਣਾ, ਪਿਛਲਾ ਲੇਖਾ ਰਹੇ ਨਾ ਰਾਈਆ। ਅਗਲਾ ਲੇਖਾ ਧੁਰ ਦਰਗਾਹੀ ਆਪ ਵਰਤਾਉਣਾ, ਜਿਸ ਦੇ ਅਗੇ ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਉਣਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਸਤਿ ਧਰਮ, ਸਤਿਜੁਗ ਪ੍ਰਭ ਬਖ਼ਸ਼ੇ ਇਕ ਗਿਆਨ, ਇਕੋ ਨਾਮ ਦਏ ਸਮਝਾਈਆ। ਇਕੋ ਵਖਾਏ ਧਰਮ ਨਿਸ਼ਾਨ, ਦੋ ਜਹਾਨਾਂ ਆਪ ਝੁਲਾਈਆ। ਇਕੋ ਸ਼ਬਦ ਗੁਰੂ ਸਭ ਨੂੰ ਕਰਨਾ ਪਏ ਪ੍ਰਵਾਨ, ਜੋ ਹਰ ਘਟ ਡੇਰਾ ਲਾਈਆ। ਇਕੋ ਮੰਦਰ ਦੱਸੇ ਵਿਚ ਜਹਾਨ, ਜਿਸ ਵਿਚ ਜਹਾਲਤ ਕਦੇ ਨਾ ਆਈਆ। ਜਿਸ ਨੂੰ ਬਣਾਏ ਢਾਏ ਨਾ ਕੋਇ ਇਨਸਾਨ, ਬਾਡੀ ਦੀ ਲੋੜ ਰਹੇ ਨਾ ਰਾਈਆ। ਜਿਸ ਦੇ ਅੰਦਰ ਅੱਠੇ ਪਹਿਰ ਦਿਵਸ ਰੈਣ ਸ਼ਬਦ ਆਵੇ ਧੁਨਕਾਨ, ਰਾਗਾਂ ਨਾਦਾਂ ਤੋਂ ਬਾਹਰ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਵਾਰਾ ਖੋਲ੍ਹੇ ਵਿਚ ਜਹਾਨ, ਚਾਰ ਵਰਨਾਂ ਏਕਾ ਹੁਕਮ ਮਨਾਈਆ। ਸਤਿ ਧਰਮ, ਸਤਿਜੁਗ ਸਾਚਾ ਚਲੇ ਕਰਮ, ਪੁਰਖ ਅਕਾਲ ਆਪ ਬਣਾਈਆ। ਸ੍ਰਿਸ਼ਟ ਸਬਾਈ ਇਕੋ ਹੋਵੇ ਧਰਮ, ਜਾਤ ਪਾਤ ਦੀਨ ਮਜ਼੍ਹਬ ਰਹਿਣ ਕੋਇ ਨਾ ਪਾਈਆ। ਭੇਵ ਅਭੇਦਾ ਖੋਲ੍ਹੇ ਸੁਰਤੀ ਸ਼ਬਦੀ ਬ੍ਰਹਮ, ਪੜਦਾ ਉਹਲਾ ਦਏ ਚੁਕਾਈਆ। ਲੇਖਾ ਜਾਣੇ ਕਾਇਆ ਮਾਟੀ ਲੱਖ ਚੁਰਾਸੀ ਚਰਮ, ਮਾਨਵ ਜਾਤੀ ਆਪਣਾ ਰੰਗ ਰੰਗਾਈਆ। ਸਚ ਦਵਾਰਾ ਏਕੰਕਾਰਾ ਇਕੋ ਬਖ਼ਸ਼ੇ ਸਾਚੀ ਸਰਨ, ਸਰਨਗਤ ਆਪਣੀ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚਾ ਸੋਭਾ ਪਾਈਆ। ਸਤਿਜੁਗ ਸਾਚੇ ਆਏ ਉਤੇ ਧਰਨੀ ਧਰਤ ਧਵਲ, ਧੌਲ ਹੌਲਾ ਭਾਰ ਕਰਾਈਆ। ਹਰ ਘਟ ਅੰਦਰ ਜਾਏ ਮਵਲ, ਮੌਲਾ ਮਿਲ ਕੇ ਖ਼ੁਸ਼ੀ ਮਨਾਈਆ। ਜਨ ਭਗਤਾਂ ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਝਿਰਨਾ ਇਕ ਝਿਰਾਈਆ। ਨੂਰ ਅਲਾਹੀ ਦੱਸੇ ਅਵਲ, ਆਲਮੀਨ ਸਰਬ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਸਰਨਗਤ ਇਕੋ ਇਕ ਸੁਹਾਈਆ। ਸਤਿ ਧਰਮ, ਸਤਿਜੁਗ ਸਚੇ ਮਿਲੇ ਵਸਤ ਅਨਮੋਲ, ਸਾਹਿਬ ਸਤਿਗੁਰ ਝੋਲੀ ਪਾਈਆ। ਜਿਸ ਨੂੰ ਜਗਤ ਕੰਡਾ ਸਕੇ ਨਾ ਤੋਲ, ਤਰਾਜੂ ਵਿਚ ਨਾ ਕੋਇ ਟਿਕਾਈਆ। ਵਿਦਿਆ ਵਾਲਾ ਦੱਸੇ ਕੋਈ ਨਾ ਬੋਲ, ਬਿਨ ਸਤਿਜੁਗ ਸ਼ਬਦ ਸਮਝ ਕੋਇ ਨਾ ਆਈਆ। ਸਚ ਦਵਾਰਾ ਦੇਵੇ ਏਕਾ ਖੋਲ੍ਹ, ਏਕੰਕਾਰ ਆਪਣਾ ਹੁਕਮ ਵਰਤਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਸ਼ਬਦ ਸੋ ਸਵਾਮੀ ਵਜਾਏ ਢੋਲ, ਢੋਲਕ ਛੈਣੇ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਿਸ ਦਾ ਭੇਵ ਕੋਇ ਨਾ ਪਾਈਆ। ਪੰਡਤ ਪਾਂਧਾ ਰੌਲ ਪੁਜਾਰੀ, ਰੇਖਾ ਸਕੇ ਨਾ ਕੋਇ ਸਮਝਾਈਆ। ਸਤਿਜੁਗ ਜ਼ਰੂਰ ਆਵੇ ਵਾਰੀ, ਵਾਰਤਾ ਪਿਛਲੀ ਦਏ ਮੁਕਾਈਆ। ਕਲਜੁਗ ਕੂੜ ਹੋਵੇ ਖ਼ੁਆਰੀ, ਨੇਤਰ ਰੋਵੇ ਮਾਰੇ ਧਾਈਂਆ। ਸਦਾ ਰਹੇ ਨਾ ਮੁਹੰਮਦੀ ਯਾਰੀ, ਈਸਾ ਮੂਸਾ ਲੇਖਾ ਦਏ ਮੁਕਾਈਆ। ਲੱਗੇ ਅੱਗ ਬਹੱਤਰ ਨਾੜੀ, ਮਾਇਆ ਮਮਤਾ ਰਹੀ ਸਾੜੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਰੇ ਖੇਲ ਅਗੰਮ ਅਪਾਰੀ, ਨਿਰਗੁਣ ਦਾਤਾ ਸ਼ਹਿਨਸ਼ਾਹੀਆ। ਜਗੇ ਜੋਤ ਇਕ ਨਿਰੰਕਾਰੀ, ਜੋਤੀ ਜੋਤ ਹੋਵੇ ਰੁਸ਼ਨਾਈਆ। ਜੋ ਦੇਵਣਹਾਰਾ ਵਸਤ ਥਾਰੀ, ਨਾਮ ਅਨਮੋਲਾ ਝੋਲੀ ਪਾਈਆ। ਕਾਗਦ ਕ਼ਲਮ ਨਾ ਲਿਖਣਹਾਰੀ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਜੁਗ
ਚੌਕੜੀ ਖੇਲ ਹੁੰਦਾ ਰਿਹਾ ਵਾਰੋ ਵਾਰੀ, ਵਾਹਵਾ ਪ੍ਰਭ ਦੀ ਵੱਜਦੀ ਰਹੇ ਵਧਾਈਆ। ਸੇਵਾ ਕਰ ਗਏ ਤੇਈ ਅਵਤਾਰੀ, ਈਸਾ ਮੂਸਾ ਮੁਹੰਮਦ ਜੋਤ ਕਰ ਉਜਿਆਰੀ, ਨਾਨਕ ਗੋਬਿੰਦ ਏਕਾ ਹੁਕਮ ਵਰਤਾਈਆ। ਨਿਹਕਲੰਕ ਭੇਵ ਸਮਝੇ ਨਾ ਕੋਇ ਜੀਵ ਸੰਸਾਰੀ, ਸੰਬਲ ਪ੍ਰਭ ਦੇ ਮਿਲੇ ਮੇਲ ਹਰਿ ਬਨਵਾਰੀ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਡੂੰਘੇ ਸਾਗਰ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰੀ, ਅਲਖ ਅਗੋਚਰ ਆਪਣਾ ਹੁਕਮ ਆਪ ਵਰਤਾਈਆ। ਸਤਿ ਧਰਮ, ਸਤਿਜੁਗ ਲਹਿਣਾ ਦੇਣਾ ਦੇਣਾ ਲਹਿਣਾ ਲੇਖਾ, ਲੇਖਾ ਪ੍ਰਭ ਆਪਣੇ ਹੱਥ ਰਖਾਈਆ। ਕਲਜੁਗ ਕੂੜ ਕੁੜਿਆਰ ਮਿਟੇ ਭੁਲੇਖਾ, ਭਾਂਡਾ ਭਰਮ ਭਉ ਭੰਨਾਈਆ। ਨਿਰਗੁਣ ਨੂਰ ਜੋਤ ਪਰਮ ਪੁਰਖ ਆਪਣਾ ਕਰੇ ਵੇਸਾ, ਦਰ ਦਰਵੇਸ਼ਾ ਸਮਝ ਕਿਸੇ ਨਾ ਆਈਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਸੰਤ ਸੁਹੇਲੇ ਲਏ ਜਗਾਈਆ। ਦੋ ਜਹਾਨਾਂ ਨਜ਼ਰੀ ਆਵੇ ਨੇਤਾ, ਨਿਜ ਨੇਤਰ ਲੋਚਣ ਨੈਣ ਕਰੇ ਰੁਸ਼ਨਾਈਆ। ਚੌਧਵੀਂ ਸਦੀ ਪੂਰਾ ਹੋਵੇ ਠੇਕਾ, ਅਗੇ ਪਟਾ ਨਾ ਕੋਇ ਬਣਾਈਆ। ਜਿਸ ਗੋਬਿੰਦ ਕੀਤਾ ਬੰਸ ਸਰਬੰਸ ਭੇਟਾ, ਕਲਜੁਗ ਉਮਰ ਗਿਆ ਖਪਾਈਆ। ਚਾਰ ਲੱਖ ਬੱਤੀ ਹਜ਼ਾਰ ਕਿਸੇ ਪੂਰਾ ਹੋਣ ਨਹੀਂ ਦੇਣਾ ਨੇਂਦਾ, ਨੀਂਹ ਸਭ ਦੀ ਰਿਹਾ ਉਖੜਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰ ਇਕ ਅਕੱਲਾ ਪਰਵਰਦਗਾਰ ਮੁਕਾਮੇ ਹੱਕ ਲਾਸ਼ਰੀਕ ਸਭ ਨੂੰ ਵੇਂਹਦਾ, ਬਿਨ ਅੱਖਾਂ ਪ੍ਰਤੱਖ ਰੂਪ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤਰੇਤਾ ਦਵਾਪਰ ਕਲਜੁਗ ਗੁਰ ਅਵਤਾਰਾਂ ਪੈਗ਼ੰਬਰਾਂ ਭਗਤਾਂ ਸੰਤਾਂ ਪੂਰਾ ਦਿਤਾ ਨਹੀਂ ਕਿਸੇ ਭੇਤਾ, ਸ਼ਬਦੀ ਹੁਕਮ ਅੰਦਰ ਲੋਕਮਾਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸੇਵਾ ਗਏ ਕਮਾਈਆ।
੧੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਗੁਰਨਾਮ ਕੌਰ ਦੇ ਗ੍ਰਹਿ ਪਿੰਡ ਚੋਲਾ ਖ਼ੁਰਦ ਜ਼ਿਲਾ ਅੰਮ੍ਰਿਤਸਰ
ਸਤਿ ਧਰਮ, ਸਤਿਜੁਗ ਸਾਚਾ ਚੜ੍ਹੇ ਰੰਗ, ਸੋ ਪੁਰਖ ਨਿਰੰਜਣ ਆਪ ਚੜ੍ਹਾਈਆ। ਸਤਿ ਸੁਹੰਜਣੀ ਸੇਜ ਹੋਏ ਪਲੰਘ, ਹਰਿ ਪੁਰਖ ਨਿਰੰਜਣ ਆਪ ਸੁਹਾਈਆ। ਨਾਉਂ ਨਿਰੰਕਾਰਾ ਵੱਜੇ ਮਰਦੰਗ, ਏਕੰਕਾਰਾ ਕਰੇ ਸ਼ਨਵਾਈਆ। ਸਤਿ ਪਰਕਾਸ਼ ਚੜ੍ਹੇ ਚੰਦ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਸਾਚਾ ਢੋਲਾ ਉਪਜੇ ਛੰਦ, ਸ੍ਰੀ ਭਗਵਾਨ ਕਰੇ ਜਣਾਈਆ। ਦੂਈ ਦਵੈਤੀ ਕੂੜੀ ਕਿਰਿਆ ਭਰਮਾਂ ਢਾਹੇ ਕੰਧ, ਅਬਿਨਾਸ਼ੀ ਕਰਤਾ ਹੁਕਮ ਵਰਤਾਈਆ। ਆਤਮ ਪਰਮਾਤਮ ਮਿਲੇ ਸੱਚਾ ਆਨੰਦ, ਪਾਰਬ੍ਰਹਮ ਬ੍ਰਹਮ ਪੜਦਾ ਆਪ ਉਠਾਈਆ। ਸ਼ਬਦ ਅਗੰਮੀ ਨਾਦ ਵੱਜੇ ਮਰਦੰਗ, ਦੋ ਜਹਾਨ ਹੁਕਮ ਸੁਣਾਈਆ। ਵੱਜੇ ਵਧਾਈ ਸਚਖੰਡ, ਮੁਕਾਮੇ ਹੱਕ ਖ਼ੁਸ਼ੀ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਮਾਨਣ ਅਨੰਦ, ਕਰੋੜ ਤੇਤੀਸ ਨਿਉਂ ਨਿਉਂ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਖੇਲ ਵੇਖਣ ਸੂਰਾ ਸਰਬੰਗ, ਥਿਰ ਘਰ ਨਿਵਾਸੀ ਕੀ ਕੀ ਕਾਰ ਵਰਤਾਈਆ। ਭਗਤ ਭਗਵਾਨ ਦਾ ਮਿਲ ਕੇ ਗਾਵਣ ਛੰਦ, ਸੰਤ ਸੁਹੇਲੇ ਇਕੋ ਨਾਮ ਧਿਆਈਆ। ਗੁਰਮੁਖ ਗੁਰ ਦਰਸ਼ਨ ਮੰਗਣ ਮੰਗ, ਗੁਰਸਿਖ ਗੁਰ ਚਰਨ ਪ੍ਰੀਤ ਵਧਾਈਆ। ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਹੋਵੇ ਭੰਗ, ਮੋਹ ਵਿਕਾਰ ਰਹਿਣ ਨਾ ਪਾਈਆ। ਤ੍ਰਿਸ਼ਨਾ ਮਿਟੇ ਕੂੜ ਪਖੰਡ, ਗੜ੍ਹ ਹੰਕਾਰ ਦਏ ਤੁੜਾਈਆ।
ਚਾਰ ਵਰਨ ਅਠਾਰਾਂ ਬਰਨ ਇਕੋ ਢੋਲਾ ਗਾਵਣ ਬੱਤੀ ਦੰਦ, ਸੋਹਲਾ ਰਸਨਾ ਨਾਲ ਗਾਈਆ। ਦੀਨ ਦਿਆਲ ਕਿਰਪਾਲ ਹੋਵੇ ਬਖ਼ਸ਼ੰਦ, ਪੁਰਖ ਅਕਾਲ ਆਪਣੀ ਦਇਆ ਕਮਾਈਆ। ਜਨ ਭਗਤਾਂ ਖ਼ੁਸ਼ੀ ਕਰੇ ਬੰਦ ਬੰਦ, ਬੰਦਗੀ ਵਾਲੇ ਬੰਦੇ ਦਏ ਪਰਗਟਾਈਆ। ਆਵਣ ਜਾਵਣ ਮਿਟੇ ਪੰਧ, ਲੱਖ ਚੁਰਾਸੀ ਨਾਤਾ ਦਏ ਤੁੜਾਈਆ। ਸਤਿ ਸਤਿਵਾਦੀ ਹੋ ਕੇ ਦੇਵੇ ਸੰਗ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਦੇਵੇ ਧੁਰ ਦਾ ਵਰ, ਬਖ਼ਸ਼ੇ ਨਾਮ ਸੱਚੀ ਵਡਿਆਈਆ। ਸਤਿ ਧਰਮ, ਸਤਿਜੁਗ ਪ੍ਰਭ ਬਖ਼ਸ਼ੇ ਚਰਨ ਪ੍ਰੀਤ, ਪ੍ਰੀਤਮ ਹੋ ਕੇ ਲਵੇ ਪਰਨਾਈਆ। ਚਾਰ ਵਰਨਾਂ ਚਲੇ ਇਕੋ ਰੀਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਪੁਰਖ ਅਕਾਲ ਸੀਸ ਝੁਕਾਈਆ। ਦਹਿ ਦਿਸ਼ਾ ਢੋਲਾ ਗਾਵਣ ਇਕੋ ਗੀਤ, ਗੋਬਿੰਦ ਗੋਬਿੰਦ ਸਿਫ਼ਤ ਸਾਲਾਹੀਆ। ਲੇਖਾ ਰਹੇ ਨਾ ਮੰਦਰ ਮਸੀਤ, ਸਚ ਦਵਾਰਾ ਇਕੋ ਨਜ਼ਰੀ ਆਈਆ। ਭਰਮ ਰਹੇ ਨਾ ਹਸਤ ਕੀਟ, ਊਚ ਨੀਚ ਪ੍ਰਭ ਦੇ ਵਿਚ ਸਮਾਈਆ। ਕਰੇ ਖੇਲ ਸਾਹਿਬ ਅਨਡੀਠ, ਅਨਡਿਠੜੀ ਕਾਰ ਕਮਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਪਰਖੇ ਸਭ ਦੀ ਨੀਤ, ਨੀਤੀਵਾਨ ਆਪ ਹੋ ਜਾਈਆ। ਕਲਜੁਗ ਕੂੜੀ ਕਿਰਿਆ ਮਨ ਵਾਸਨਾ ਬੁਧੀ ਰਹਿਣ ਨਾ ਦੇਵੇ ਪਲੀਤ, ਪਤਿਤ ਉਧਾਰੀ ਪਤਿਤ ਪੁਨੀਤ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਇਕ ਵਖਾਈਆ। ਸਤਿ ਧਰਮ, ਸਤਿਜੁਗ ਦਏ ਵਡਿਆਈ ਸਤਿ, ਪੁਰਖ ਪੁਰਖੋਤਮ ਦਇਆ ਕਮਾਈਆ। ਚਿੰਤਾ ਸੋਗ ਰਹੇ ਨਾ ਹਰਖ, ਹਵਸ ਜਗਤ ਨਾ ਕੋਇ ਵਧਾਈਆ। ਮਿਹਰਵਾਨ ਮਹਿਬੂਬ ਹੋ ਕੇ ਕਰੇ ਤਰਸ, ਰਹਿਮਤ ਵਿਚ ਆਪਣਾ ਰਹਿਮ ਕਮਾਈਆ। ਨਿਰਗੁਣ ਧਾਰ ਹੋ ਕੇ ਸਰਗੁਣ ਦੇਵੇ ਦਰਸ, ਜੋਤੀ ਜਾਤਾ ਡਗਮਗਾਈਆ। ਧਰਨੀ ਉਤੇ ਚਲ ਕੇ ਆਵੇ ਮਾਲਕ ਅਰਸ਼, ਅਰਸ਼ ਫ਼ਰਸ਼ ਆਪਣਾ ਹੁਕਮ ਵਰਤਾਈਆ। ਅੰਮ੍ਰਿਤ ਮੇਘ ਦੋ ਜਹਾਨਾਂ ਦੇਵੇ ਬਰਸ, ਅਗਨੀ ਅੱਗ ਰਹੇ ਨਾ ਰਾਈਆ। ਜਨ ਭਗਤਾਂ ਪੂਰਬ ਜਨਮ ਦੀ ਮੇਟੇ ਭਟਕ, ਜਨਮ ਵਿਚੋਂ ਜਨਮ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਸਦ ਸਦ ਵਖਾਈਆ। ਸਤਿ ਧਰਮ, ਸਤਿਜੁਗ ਪ੍ਰਭ ਦੇਵੇ ਵਸਤ ਅਗੰਮ, ਅਗੰਮੜੀ ਕਾਰ ਕਮਾਈਆ। ਜਿਸ ਨੂੰ ਜਾਣੇ ਕੋਈ ਨਾ ਜਨ, ਭੇਵ ਅਭੇਦਾ ਦਏ ਖੁਲ੍ਹਾਈਆ। ਲੇਖਾ ਰਖੇ ਵਜੂਦ ਬਾਹਰ ਤਨ, ਤੱਤਾਂ ਵਿਚ ਬੰਦ ਨਾ ਕੋਇ ਕਰਾਈਆ। ਭਰਮ ਨਾ ਪਾਏ ਬੁਧੀ ਮਨ, ਮਨਸਾ ਨਾ ਕੋਇ ਵਖਾਈਆ। ਕਰੇ ਖੇਲ ਸ੍ਰੀ ਭਗਵਨ, ਪਾਰਬ੍ਰਹਮ ਆਪਣੇ ਹੱਥ ਰਖੇ ਵਡਿਆਈਆ। ਸਾਚਾ ਦੇਵੇ ਧੁਰ ਦਰਗਾਹੀ ਆਪਣਾ ਧਨ, ਨਾਮ ਖ਼ਜ਼ਾਨਾ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸੰਤੋਖ ਝੋਲੀ ਪਾਈਆ। ਸਤਿ ਧਰਮ, ਸਤਿਜੁਗ ਪ੍ਰਭ ਬਖ਼ਸ਼ੇ ਵਸਤ ਅਥਾਹ, ਅਨਗਿਣਤ ਝੋਲੀ ਪਾਈਆ। ਜਿਸ ਦਾ ਲੇਖਾ ਕੋਈ ਜਾਣੇ ਨਾ, ਕ਼ਲਮ ਸ਼ਾਹੀ ਵੰਡ ਨਾ ਕੋਇ ਵੰਡਾਈਆ। ਪਾਵੇ ਸਾਰ ਥਲ ਅਸਗਾਹ, ਜਲ ਥਲ ਮਹੀਅਲ ਖੋਜ ਖੁਜਾਈਆ। ਟਿੱਲੇ ਪਰਬਤ ਵੇਖੇ ਜਾ, ਉਜਾੜ ਪਹਾੜ ਪੜਦਾ ਲਾਹੀਆ। ਸਮੁੰਦ ਸਾਗਰ ਵਰੋਲੇ ਆ, ਨਾਮ ਮਧਾਣਾ ਹੱਥ ਉਠਾਈਆ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਸ਼ਾਹੀ ਕੂੜੀ ਦੇਵੇ ਬਦਲਾਈਆ। ਕਲਜੁਗ ਅੰਤ ਅਖ਼ੀਰ ਰੋਵੇ ਮਾਰੇ ਧਾਹ, ਹਾਹਾਕਾਰ ਕਰ ਕੇ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਲੋਕਮਾਤ ਧਰਾਏ ਨਾਂ, ਧਰਨੀ ਧਰਤ ਧੌਲ ਉਪਰ ਲਹਿਣਾ ਦਏ ਬਣਾਈਆ। ਸਤਿ ਧਰਮ ਸਤਿਜੁਗ ਆਵਣ
ਹੋਵੇ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਕੂੜੀ ਤ੍ਰਿਸ਼ਨਾ ਮੇਟੇ ਅੱਗ, ਮਾਇਆ ਮਮਤਾ ਨਾ ਕੋਇ ਸਤਾਈਆ। ਬਿਨਾ ਕਾਅਬਿਉਂ ਕਰਾਏ ਹੱਜ, ਪੜਦਾ ਅੰਦਰੋਂ ਦਏ ਉਠਾਈਆ। ਜਨ ਭਗਤ ਸੁਹੇਲੇ ਆਪਣੇ ਦਵਾਰੇ ਸੱਦ, ਸਦਾ ਆਪਣਾ ਨਾਮ ਜਣਾਈਆ। ਧੁਨ ਉਪਜਾਏ ਅਨਹਦ, ਅਨਾਹਤ ਆਪਣਾ ਰਾਗ ਅਲਾਈਆ। ਕੂੜ ਵਿਕਾਰਾ ਅੰਦਰੋਂ ਜਾਵੇ ਭੱਜ, ਭਜਨ ਬੰਦਗੀ ਇਕੋ ਦਏ ਸਮਝਾਈਆ। ਮਨ ਵਿਕਾਰ ਜਾਏ ਤਜ, ਬੁਧੀ ਬਿਬੇਕ ਦਏ ਬਣਾਈਆ। ਆਤਮ ਪਰਮਾਤਮ ਮਿਲ ਕੇ ਗਾਵੇ ਛੰਦ, ਸੋਹੰ ਢੋਲਾ ਜਗਤ ਵਿਚੋਲਾ ਪੁਰਖ ਅਕਾਲ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਦੇਵੇ ਇਕ ਆਨੰਦ, ਆਨੰਦ ਆਨੰਦ ਵਿਚੋਂ ਪਰਗਟਾਈਆ।