ਪੁਸਤਕਾਲਾਭਾਗ ੧੯

੧੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਪਿੰਡ ਰਤੋ ਕੇ ਜ਼ਿਲਾ ਅੰਮ੍ਰਿਤਸਰ

ਸਤਿ ਧਰਮ, ਸਤਿਜੁਗ ਕਿਰਪਾ ਕਰੇ ਪੁਰਖ ਅਬਿਨਾਸ਼ਾ, ਸੋ ਪੁਰਖ ਨਿਰੰਜਣ ਦੀਨ ਦਿਆਲ ਦਇਆ ਕਮਾਈਆ। ਗੁਰ ਅਵਤਾਰਾਂ ਪੀਰਾਂ ਪੈਗ਼ੰਬਰਾਂ ਪੂਰੀਆਂ ਕਰੇ ਆਸਾ, ਹਰਿ ਪੁਰਖ ਨਿਰੰਜਣ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਖੇਲ ਖਿਲਾਈਆ। ਕਲਜੁਗ ਅੰਤਮ ਨਿਰਗੁਣ ਨੂਰ ਜੋਤ ਕਰੇ ਪਰਕਾਸ਼ਾ, ਏਕੰਕਾਰ ਇਕ ਅਕੱਲਾ ਨਿਰਗੁਣ ਧਾਰ ਆਪਣਾ ਵੇਸ ਵਟਾਈਆ। ਆਤਮ ਪਰਮਾਤਮ ਪਾਰਬ੍ਰਹਮ ਚਲਾ ਕੇ ਸਾਚੀ ਗਾਥਾ, ਆਦਿ ਨਿਰੰਜਣ ਜੋਤੀ ਜਾਤਾ ਪੁਰਖ ਬਿਧਾਤਾ ਏਕਾ ਨੂਰ ਡਗਮਗਾਈਆ। ਸਤਿ ਧਰਮ ਲੋਕਮਾਤ ਚਲਾਏ ਸਾਚਾ, ਸ੍ਰੀ ਭਗਵਾਨ ਸਚ ਨਿਸ਼ਾਨ ਦੋ ਜਹਾਨ ਇਕ ਝੁਲਾਈਆ। ਸਤਿਗੁਰ ਸ਼ਬਦ ਅਗੰਮੀ ਨਾਦ ਵਜਾਏ ਆਪਣਾ ਵਾਜਾ, ਅਬਿਨਾਸ਼ੀ ਕਰਤਾ ਕਰਤਾ ਪੁਰਖ ਧਰਨੀ ਮਾਤਾ ਆਪ ਦ੍ਰਿੜਾਈਆ। ਪਾਰਬ੍ਰਹਮ ਬ੍ਰਹਮ ਵੇਖੇ ਖੇਲ ਤਮਾਸ਼ਾ, ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਫੋਲ ਫੁਲਾਈਆ। ਕੂੜੀ ਕਿਰਿਆ ਚਾਰ ਵਰਨ ਅਠਾਰਾਂ ਬਰਨ ਨੌ ਖੰਡ ਪ੍ਰਿਥਮੀ ਸੱਤ ਦੀਪ ਮਿਟੇ ਅੰਧੇਰੀ ਰਾਤਾ, ਧੁਰ ਦਾ ਚੰਦ ਖੰਡ ਬ੍ਰਹਿਮੰਡ ਪੁਰੀ ਲੋਅ ਆਕਾਸ਼ ਪਾਤਾਲ ਆਪ ਕਰੇ ਰੁਸ਼ਨਾਈਆ। ਬੋਧ ਅਗਾਧ ਸ਼ਬਦ ਅਨਾਦ ਚਲਾਏ ਸੱਚੀ ਗਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਰਾਹ ਵਖਾਈਆ। ਸਤਿ ਧਰਮ, ਸਤਿਗੁਰ ਸ਼ਬਦ ਉਠੇ ਬਲਵਾਨ, ਪੁਰਖ ਅਕਾਲ ਆਪ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਸਾਰੇ ਕਰਨ ਧਿਆਨ, ਨੇਤਰ ਲੋਚਨ ਨੈਣ ਅੱਖ ਇਕੋ ਓਟ ਰਖਾਈਆ। ਧੁਰ ਸੰਦੇਸਾ ਦੇਵੇ ਦੋ ਜਹਾਨ, ਬਿਨ ਰਸਨਾ ਜਿਹਵਾ ਬੱਤੀ ਦੰਦ ਕਰੇ ਪੜ੍ਹਾਈਆ। ਧਰਨੀ ਧਰਤ ਧਵਲ ਵੇਖੇ ਆਣ, ਚਾਰ ਕੁੰਟ ਦਹਿ ਦਿਸ਼ਾ ਆਪਣਾ ਫੇਰਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਪੜਦਾ ਲਾਹੇ ਜੀਵ ਜਹਾਨ, ਮਾਇਆ ਮਮਤਾ ਕੂੜ ਵਿਕਾਰ ਰਹਿਣ ਨਾ ਪਾਈਆ। ਸਾਚਾ ਲੇਖਾ ਦੇਵੇ ਆਤਮ ਪਰਮਾਤਮ ਬ੍ਰਹਮ ਗਿਆਨ, ਬ੍ਰਹਮਵੇਤਾ ਆਤਮ ਨੇਤਾ ਇਕੋ ਨਾਮ ਦਏ ਦ੍ਰਿੜਾਈਆ। ਚਰਨ ਪ੍ਰੀਤੀ ਬਖ਼ਸ਼ੇ ਧੁਰ ਦਾ ਧਿਆਨ, ਮਾਲਕ ਖ਼ਾਲਕ ਪਰਵਰਦਿਗਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਾਰ ਦਏ ਪਰਗਟਾਈਆ। ਸਤਿ ਧਰਮ, ਸਤਿਗੁਰ ਸ਼ਬਦ ਉਠੇ ਸੂਰਾ, ਜੋਧਾ ਸੂਰਬੀਰ ਅਖਵਾਈਆ। ਜੋਤੀ ਜਲਵਾ ਦੇਵੇ ਨੂਰਾ, ਅੰਧ ਅੰਧੇਰਾ ਨਜ਼ਰ ਕੋਇ ਨਾ ਆਈਆ। ਸਰਬ ਕਲਾ ਹੋਵੇ ਭਰਪੂਰਾ, ਪਾਰਬ੍ਰਹਮ ਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਕਲਜੁਗ ਕੂੜੀ ਕਿਰਿਆ ਹੂੰਝੇ ਕੂੜਾ,

ਕਾਇਆ ਮਾਟੀ ਹਾਟੀ ਅੰਦਰ ਕਰੇ ਸਫ਼ਾਈਆ। ਚਤੁਰ ਸੁਘੜ ਬਣਾਏ ਮੂਰਖ ਮੜ੍ਹਾ, ਨਾਮ ਨਿਧਾਨਾ ਇਕ ਸਮਝਾਈਆ। ਨਾਮ ਅਗੰਮੀ ਰੰਗ ਚਾੜ੍ਹੇ ਗੂੜ੍ਹਾ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਸਾਚੇ ਸੰਤਾਂ ਲੱਥੇ ਸਗਲ ਵਸੂਰਾ, ਵਿਖ ਅੰਮ੍ਰਿਤ ਦਏ ਬਣਾਈਆ। ਗੁਰਮੁਖਾਂ ਨਾਦ ਦੇਵੇ ਅਨਾਦੀ ਤੂਰਾ, ਤੁਰੀਆ ਪਦ ਵਿਚੋਂ ਬਾਹਰ ਕਢਾਈਆ। ਗੁਰਸਿਖਾਂ ਦਰਸ ਦਿਖਾਏ ਹਾਜ਼ਰ ਹਜ਼ੂਰਾ, ਹਜ਼ਰਤ ਹੋ ਕੇ ਹਰ ਹਿਰਦੇ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸੱਚਾ ਮਾਰਗ ਲੋਕਮਾਤ ਪਰਗਟਾਈਆ। ਸਤਿ ਧਰਮ ਸਤਿਜੁਗ ਲੋਕਮਾਤ ਆਉਣਾ, ਪੁਰਖ ਅਕਾਲ ਹੁਕਮ ਸੁਣਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਢੋਲਾ ਗਾਉਣਾ, ਦੋ ਜਹਾਨਾਂ ਵੱਜਦੀ ਰਹੇ ਵਧਾਈਆ। ਦੇਵੇ ਸੁਨੇਹੜਾ ਪਵਣਾਂ, ਪਵਣ ਪਵਣਾਂ ਵਿਚ ਸਮਾਈਆ। ਚੌਦਾਂ ਲੋਕ ਚੌਦਾਂ ਤਬਕ ਇਕ ਧਿਆਨ ਲਗਾਉਣਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜਾਮਾ ਪੁਰਖ ਅਕਾਲ ਦੀਨ ਦਿਆਲ ਨਿਰਗੁਣ ਧਾਰ ਪਾਉਣਾ, ਪਤਿਪਰਮੇਸ਼ਵਰ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕਲ ਆਪਣੀ ਆਪ ਪਰਗਟਾਈਆ। ਸਤਿ ਧਰਮ, ਸ਼ਬਦ ਗੁਰੂ ਉਠੇ ਇਕ ਇਕੱਲਾ, ਅਕਲ ਕਲਧਾਰੀ ਆਪ ਉਠਾਈਆ। ਦੋ ਜਹਾਨ ਪੁਰੀ ਲੋਅ ਬ੍ਰਹਿਮੰਡ ਖੰਡ ਆਕਾਸ਼ ਪਾਤਾਲ ਧਰਨੀ ਧਰਤ ਧਵਲ ਵੇਖੇ ਆਪਣਾ ਇਕ ਮਹੱਲਾ, ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਸਰਗੁਣ ਧਾਰ ਬਚਿਆ ਰਹਿਣ ਕੋਇ ਨਾ ਪਾਈਆ। ਕਰੇ ਖੇਲ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਅਛਲ ਅਛੱਲਾ, ਵਲ ਛਲ ਧਾਰੀ ਆਪਣੀ ਕਾਰ ਕਮਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਆਪਣੇ ਹੁਕਮ ਅੰਦਰ ਘੱਲਾ, ਨਾਮ ਸੰਦੇਸ਼ਾ ਨਰ ਨਰੇਸ਼ਾ ਧੁਰ ਦੀ ਬਾਂਗ ਸਭ ਨੂੰ ਰਿਹਾ ਸੁਣਾਈਆ। ਸੋ ਅੰਤ ਕੰਤ ਭਗਵੰਤ ਲੱਖ ਚੁਰਾਸੀ ਦੀਨ ਦੁਨੀ ਪਕੜੇ ਪੱਲਾ, ਅੰਡਜ ਜੇਰਜ ਉਤਭੁਜ ਸੇਹਤਜ ਚਾਰੇ ਖਾਣੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੂਈ ਦਵੈਤੀ ਮੇਟੇ ਸੱਲਾ, ਸਚ ਸੁਚ ਲੋਕਮਾਤ ਦਏ ਪਰਗਟਾਈਆ। ਸਤਿ ਧਰਮ, ਸਤਿਗੁਰ ਸ਼ਬਦ ਸਦਾ ਮਿਹਰਵਾਨ, ਆਦਿ ਜੁਗਾਦੀ ਇਕ ਅਖਵਾਇੰਦਾ। ਜੁਗ ਚੌਕੜੀ ਦੇਵਣਹਾਰਾ ਦਾਨ, ਨਿਤ ਨਵਿਤ ਝੋਲੀ ਸਰਬ ਭਰਾਇੰਦਾ। ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਸਾਰੇ ਗਾਣ, ਰਾਗਾਂ ਨਾਦਾਂ ਵਿਚ ਆਪਣਾ ਨਾਮ ਸਮਝਾਇੰਦਾ। ਸੋ ਖੇਲੇ ਖੇਲ ਦੋ ਜਹਾਨ, ਜੀਵ ਜੰਤ ਸਾਧ ਸੰਤ ਘਟ ਨਿਵਾਸੀ ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਕੂੜੀ ਕਿਰਿਆ ਰਹਿਣ ਨਾ ਦੇਵੇ ਵਿਚ ਜਹਾਨ, ਸਤਿਜੁਗ ਸਾਚਾ ਸਤਿ ਕਰੇ ਪਰਧਾਨ, ਇਕੋ ਨਾਮ ਚਾਰ ਵਰਨ ਗਾਣ, ਗਾ ਗਾ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਫ਼ਰਮਾਨ, ਸਚ ਸੰਦੇਸ਼ਾ ਹੱਕ ਮੁਕਾਮ, ਸਚਖੰਡ ਦਵਾਰ ਇਕੋ ਇਕ ਸਮਝਾਇੰਦਾ। ਸਤਿ ਧਰਮ, ਸਤਿਗੁਰ ਸ਼ਬਦ ਵੇਖੇ ਚਾਰ ਕੁੰਟ, ਦਹਿ ਦਿਸ਼ਾ ਫੋਲ ਫੁਲਾਈਆ। ਦੇਵੇ ਹੁਕਮ ਵਾਸੀ ਬੈਕੁੰਠ, ਧੁਰ ਫ਼ਰਮਾਨਾ ਆਪ ਦ੍ਰਿੜਾਈਆ। ਜਿਸ ਦਾ ਲੇਖਾ ਆਦਿ ਜੁਗਾਦਿ ਜੁਗ ਚੌਕੜੀ ਸਦਾ ਅਗਣਤ, ਕ਼ਲਮ ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਸੋ ਸਵਾਮੀ ਸਤਿਜੁਗ ਸਾਚੀ ਬਣਾਏ ਬਣਤ, ਘੜਨ ਭੰਨਣਹਾਰ ਆਪਣੇ ਹੱਥ ਰਖੇ ਵਡਿਆਈਆ। ਭਗਤ ਸੁਹੇਲੇ ਪਰਗਟਾਵੇ ਉਪਜਾਵੇ ਸਾਚੇ ਸੰਤ, ਸਤਿਗੁਰ ਹੋ ਕੇ ਅੰਤਰਗਤ ਆਪਣੀ ਇਕ ਸਮਝਾਈਆ। ਇਕੋ ਦੇਵੇ ਨਾਮ ਨਿਧਾਨਾ ਨਿਰੰਤਰ ਅੰਤਰ ਮੰਤ, ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸੱਚਾ ਨਾਮ ਇਕ ਵਖਾਈਆ। ਸਤਿ ਧਰਮ, ਸਤਿਜੁਗ ਸਾਚੇ ਸ਼ਬਦ ਸਤਿਗੁਰ ਦੱਸੇ ਸਾਚਾ ਨਾਉਂ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਜੋ ਵਸੇ ਹਰ ਘਟ ਥਾਉਂ, ਥਾਨ ਥਨੰਤਰ ਸੋਭਾ ਪਾਈਆ। ਜਿਸ ਦਾ ਨਾ ਕੋਈ ਪਿਤਾ ਨਾ ਕੋਈ ਮਾਉਂ, ਜਣ ਜਣੇਂਦੀ ਨਜ਼ਰ ਕੋਇ ਨਾ ਆਈਆ। ਸੋ ਖੇਲੇ ਖੇਲ ਅਗੰਮ ਅਥਾਹੋ, ਬੇਪਰਵਾਹ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤ ਸਚ ਅਦਾਲਤ ਸ਼ਬਦੀ ਕਰੇ ਨਿਆਉਂ, ਹਾਕਮ ਹੋ ਕੇ ਹੁਕਮ ਇਕ ਸੁਣਾਈਆ। ਦਰਗਾਹ ਸਾਚੀ ਸਚ ਦਵਾਰੇ ਜਨ ਭਗਤਾਂ ਠਾਂਡਾ ਦੇਵੇਂ ਥਾਉਂ, ਧਰਮ ਦਵਾਰਾ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿ ਦਏ ਪਰਗਟਾਈਆ। ਸਤਿ ਧਰਮ, ਸਤਿਗੁਰ ਸ਼ਬਦ ਆਵੇ ਸਵਾਮੀ, ਕਲਜੁਗ ਅੰਤਮ ਵੇਖ ਵਖਾਈਆ। ਹਰ ਘਟ ਹੋ ਕੇ ਅੰਤਰਜਾਮੀ, ਪੜਦਾ ਉਹਲਾ ਦਏ ਚੁਕਾਈਆ। ਧੁਰ ਦਾ ਸ਼ਬਦ ਗਾਵੇ ਅਗੰਮੀ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਹੁਕਮ ਵਰਤੇ ਚਾਰੇ ਖਾਣੀ, ਚਾਰੇ ਕੁੰਟ ਕਰੇ ਸ਼ਨਵਾਈਆ। ਲੇਖਾ ਜਾਣੇ ਦੋ ਜਹਾਨੀ, ਨਿਰਗੁਣ ਸਰਗੁਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਕਰੇ ਆਪ ਮਿਹਰਵਾਨੀ, ਮਿਹਰਵਾਨ ਹੋ ਕੇ ਆਪਣਾ ਭੇਵ ਖੁਲ੍ਹਾਈਆ। ਸਤਿ ਧਰਮ, ਸਤਿਗੁਰ ਸ਼ਬਦ ਸਭ ਦਾ ਦਿਸੇ ਰਫ਼ੀਕ਼, ਪਿਆਰ ਮੁਹੱਬਤ ਵਿਚ ਸਮਾਈਆ। ਜਗਤ ਵਾਸਨਾ ਮਨ ਬਣੇ ਨਾ ਕੋਇ ਫ਼ਰੀਕ਼, ਫ਼ਿਕਰਾ ਜਗਤ ਨਾ ਕੋਇ ਬਣਾਈਆ। ਸਦੀ ਚੌਧਵੀਂ ਅੰਤ ਕਰੇ ਤਸਦੀਕ, ਸ਼ਹਾਦਤ ਗੋਬਿੰਦ ਨਾਮ ਇਕ ਭੁਗਤਾਈਆ। ਜਿਸ ਨੂੰ ਪੈਗ਼ੰਬਰ ਅਵਤਾਰ ਰਹੇ ਉਡੀਕ, ਬਿਨ ਅੱਖਾਂ ਧਿਆਨ ਲਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਰਖ ਕੇ ਬੈਠੇ ਉਡੀਕ, ਆਸਾ ਵਿਚ ਆਸਾ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸੱਚਾ ਰਾਹ ਵਖਾਈਆ। ਸਤਿ ਧਰਮ, ਸਤਿਜੁਗ ਸਚ ਸ਼ਬਦ ਸਤਿਗੁਰ ਜਾਵੇ ਆ, ਆਮਦ ਵਿਚ ਆਪਣਾ ਹੁਕਮ ਫਿਰਾਈਆ। ਸ੍ਰਿਸ਼ਟ ਸਬਾਈ ਸੋਈ ਸੁਰਤੀ ਦਏ ਜਗਾ, ਧੁਨ ਆਤਮਕ ਰਾਗ ਇਕੋ ਇਕ ਸੁਣਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਜਾਮ ਦਏ ਪਿਆ, ਬੂੰਦ ਸਵਾਂਤੀ ਸਚ ਟਪਕਾਈਆ। ਨਿਰਗੁਣ ਜੋਤੀ ਜੋਤ ਕਰੇ ਰੁਸ਼ਨਾ, ਕਾਇਆ ਮੰਦਰ ਅੰਦਰ ਸੋਭਾ ਪਾਈਆ। ਜਗਤ ਵਾਸਨਾ ਕੂੜੀ ਕਿਰਿਆ ਦਏ ਚੁਕਾ, ਹਉਮੇ ਹੰਗਤਾ ਗੜ੍ਹ ਤੁੜਾਈਆ। ਆਤਮ ਸੇਜ ਸੁਹੰਜਣੀ ਦਏ ਸੁਹਾ, ਪਰਮਾਤਮ ਹੋ ਕੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਵਾਰਾ ਆਪ ਪਰਗਟਾਈਆ। ਸਤਿ ਧਰਮ ਸਤਿਗੁਰ ਚਲੇ ਸਾਚੀ ਧਾਰਾ, ਧਰਨੀ ਵੱਜੇ ਸਚ ਵਧਾਈਆ। ਕਿਰਪਾ ਕਰੇ ਏਕੰਕਾਰਾ, ਅਕਲ ਕਲਧਾਰੀ ਵੇਖ ਵਖਾਈਆ। ਜਿਸ ਦਾ ਅੰਤ ਨਾ ਪਾਰਾਵਾਰਾ, ਪਰਮ ਪੁਰਖ ਬੇਪਰਵਾਹੀਆ। ਸੋ ਖੇਲੇ ਖੇਲ ਵਿਚ ਸੰਸਾਰਾ, ਵਡ ਸੰਸਾਰੀ ਫੇਰਾ ਪਾਈਆ। ਜਿਸ ਦਾ ਲੇਖਾ ਕਾਗਦ ਕ਼ਲਮ ਨਾ ਲਿਖਣਹਾਰਾ, ਗੁਰ ਅਵਤਾਰ ਪੈਗ਼ੰਬਰ ਬੇਅੰਤ ਕਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਲੋਕਮਾਤ ਲਏ ਪਰਗਟਾਈਆ। ਸਤਿ ਧਰਮ, ਸਤਿਜੁਗ ਸਾਚਾ ਆਵੇ ਲੋਕਮਾਤ, ਮਤਾ ਪ੍ਰਭ ਦੇ ਨਾਲ ਪਕਾਈਆ। ਕੂੜੀ ਮੇਟ ਅੰਧੇਰੀ ਰਾਤ, ਰੈਣ ਭਿੰਨੜੀ ਦਏ ਬਦਲਾਈਆ। ਭਗਤ ਸੁਹੇਲੇ ਲੱਭੇ ਸੱਜਣ ਸਾਕ, ਗੁਰਮੁਖ ਮਿਲ ਮਿਲ ਖ਼ੁਸ਼ੀ ਵਖਾਈਆ। ਸਤਿਜੁਗ ਸਾਚੇ ਸੰਤਾਂ ਖੋਲ੍ਹੇ ਬੰਦ ਤਾਕ,

ਬਜਰ ਕਪਾਟੀ ਕੁੰਡਾ ਲਾਹੀਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰੇ ਭਵਿਖਤ ਵਾਕ, ਝਗੜਾ ਮੁਕੇ ਜਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਈਸਾ ਮੂਸਾ ਮੁਹੰਮਦ ਲਹਿਣਾ ਦੇਣਾ ਕਰੇ ਬੇਬਾਕ, ਸਦੀ ਚੌਧਵੀਂ ਝੋਲੀ ਪਾਈਆ। ਸਚ ਦਵਾਰੇ ਸਭ ਦਾ ਕਰ ਇਤਫ਼ਾਕ, ਨਾਮ ਸੰਦੇਸ਼ਾ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਮੰਨਣ ਧੁਰ ਦੀ ਬਾਤ, ਸਿਰ ਸਕੇ ਨਾ ਕੋਇ ਉਠਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਮਿਲ ਕੇ ਗਾਓ ਸਾਚੀ ਗਾਥ, ਦੂਜਾ ਅੱਖਰ ਨਾ ਕੋਇ ਪੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਊਚ ਨੀਚ ਰਾਓ ਰੰਕ ਜਾਤ ਪਾਤ ਰਾਜ ਰਾਜਾਨ ਸ਼ਾਹ ਸੁਲਤਾਨ ਬਣੋ ਇਕ ਜਮਾਤ, ਸਚ ਦਵਾਰੇ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਵਰ, ਵਾਰਤਾ ਅਗਲੀ ਦਏ ਸਮਝਾਈਆ। ਸਤਿ ਧਰਮ, ਸਤਿਜੁਗ ਸ਼ਬਦ ਸਤਿਗੁਰ ਦੇਣਾ ਵਰ, ਵਸਤ ਅਮੋਲਕ ਝੋਲੀ ਪਾਈਆ। ਭੈ ਭਉ ਚਕਾਉਣਾ ਡਰ, ਭਿਆਨਕ ਵਿਚ ਨਾ ਕੋਇ ਰਖਾਈਆ। ਇਕ ਵਖਾਉਣਾ ਸਾਚਾ ਘਰ, ਸਚਖੰਡ ਵਜਦੀ ਰਹੇ ਵਧਾਈਆ। ਜਿਥੇ ਵਸੇ ਨਰਾਇਣ ਨਰ, ਪੁਰਖ ਅਬਿਨਾਸ਼ੀ ਡੇਰਾ ਲਾਈਆ। ਦੀਪਕ ਜੋਤ ਦਿਤਾ ਧਰ, ਆਦਿ ਜੁਗਾਦਿ ਕਰੇ ਰੁਸ਼ਨਾਈਆ। ਭਗਤ ਸੁਹੇਲੇ ਲਏ ਫੜ, ਸ਼ਬਦੀ ਡੋਰੀ ਤੰਦ ਬੰਧਾਈਆ। ਪ੍ਰੇਮ ਪਿਆਰ ਮੁਹੱਬਤ ਜੋ ਬੰਨ੍ਹੇ ਲੜ, ਪਲੂ ਸਕੇ ਨਾ ਕੋਇ ਛੁਡਾਈਆ। ਸੋ ਪੁਰਖ ਅਕਾਲ ਦੀਨ ਦਿਆਲ ਸਤਿਜੁਗ ਸਾਚਾ ਲੋਕਮਾਤ ਦੇਵੇ ਧਰ, ਧਰਮ ਦਵਾਰਾ ਇਕੋ ਦਏ ਸੁਹਾਈਆ। ਇਕੋ ਇਸ਼ਟ ਮੰਨੇ ਨਾਰੀ ਨਰ, ਨਰ ਨਰਾਇਣ ਸੋਭਾ ਪਾਈਆ। ਕਲਜੁਗ ਕੂੜੀ ਕਿਰਿਆ ਜਾਵੇ ਹਰ, ਹਿਰਦੇ ਸਭ ਦੇ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵਿਚ ਸਤਿਜੁਗ ਵਸੇ ਘਰ, ਥਿਰ ਘਰ ਬੈਠਾ ਥਿਰ ਦਰਬਾਰਾ ਦਏ ਵਖਾਈਆ। ਸਤਿ ਧਰਮ, ਸਤਿਜੁਗ ਨਾਲ ਕੌਲ ਇਕ਼ਰਾਰ, ਤਰੇਤਾ ਦੁਆਪਰ ਕਲਜੁਗ ਸਮਝ ਕਿਸੇ ਨਾ ਆਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਲਏ ਅਵਤਾਰ, ਕਲ ਕਲਕੀ ਫੇਰਾ ਪਾਈਆ। ਜਗੇ ਜੋਤ ਅਗੰਮ ਅਪਾਰ, ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਸੰਬਲ ਵਸੇ ਧਾਮ ਨਿਆਰ, ਜਿਸ ਦੀ ਦਿਸ਼ਾ ਵੰਡ ਨਾ ਕੋਇ ਸਮਝਾਈਆ। ਸ਼ਬਦ ਡੰਕਾ ਵਜਾਵੇ ਵਿਚ ਸੰਸਾਰ, ਰਾਓ ਰੰਕਾਂ ਦੀਨਾਂ ਅਨਾਥਾਂ ਆਪ ਸੁਣਾਈਆ। ਕਲਜੁਗ ਕੂੜੀ ਕਿਰਿਆ ਕਰੇ ਪਾਰ, ਪਾਰਬ੍ਰਹਮ ਆਪਣਾ ਭੇਵ ਖੁਲ੍ਹਾਈਆ। ਸਤਿਜੁਗ ਸਾਚਾ ਮਾਰਗ ਦਏ ਸਿਖਾਲ, ਸਿਖਿਆ ਦੇਵੇ ਥਾਉਂ ਥਾਈਂਆ। ਝਗੜਾ ਚੁੱਕੇ ਸ਼ਾਹ ਕੰਗਾਲ, ਊਚ ਨੀਚ ਇਕੋ ਘਰ ਬਹਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਹੋਵੇ ਧਰਮਸਾਲ, ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰੀ ਪ੍ਰੀਤੀ ਰਖੇ ਆਪਣੇ ਨਾਲ, ਮਨ ਨਾਲਿਸ਼ ਦੀ ਆਦਤ ਦਏ ਬਦਲਾਈਆ। ਸਤਿ ਧਰਮ, ਸਤਿਗੁਰ ਸ਼ਬਦ ਸਦਾ ਹੋਵੇ ਖ਼ੁਸ਼ਹਾਲ, ਖ਼ੁਸ਼ੀਆਂ ਵਿਚ ਸਮਾਂ ਦਏ ਬਦਲਾਈਆ। ਪਹਿਲੋਂ ਕਲਜੁਗ ਪਾਸੋਂ ਪੁਛੇ ਅਹਿਵਾਲ, ਪ੍ਰੇਮ ਪਿਆਰ ਨਾਲ ਸੰਗ ਰਲਾਈਆ। ਉਠ ਮੇਰੇ ਲਾਡਲੇ ਲਾਲ, ਮੈਨੂੰ ਦੇ ਸਮਝਾਈਆ। ਦੀਨ ਦੁਨੀ ਦਾ ਕੀ ਹਾਲ, ਪੜਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪ੍ਰਵਾਹੀਆ। ਸਤਿ ਧਰਮ, ਕਲਜੁਗ ਸ੍ਰੀ ਭਗਵਾਨ ਦਾ ਛੋਟਾ ਸੁਤ, ਚੌਥਾ ਜੁਗ ਨਾਉਂ ਧਰਾਈਆ। ਕੁਛ ਓਸ ਕੋਲੇਂ ਪੁਛ, ਤੈਨੂੰ ਸਚ ਦਏ ਸਮਝਾਈਆ। ਪੜਦਾ ਉਹਲਾ ਰਹੇ ਨਾ ਲੁਕ, ਭੇਵ ਅਭੇਦਾ ਦਏ ਖੁਲ੍ਹਾਈਆ। ਜਿਸ ਆਪਣੀ ਮੌਲੀ ਰੁੱਤ, ਰੁਤੜੀ

ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸਾਚਾ ਹੁਕਮ ਦੇਵੇ ਫ਼ਰਮਾਨ, ਪੁਰਖ ਅਬਿਨਾਸ਼ੀ ਆਪ ਜਣਾਈਆ। ਕਲਜੁਗ ਨੇੜੇ ਆ ਬਾਲ ਨਾਦਾਨ, ਦਿਆਂ ਮਾਣ ਵਡਿਆਈਆ। ਕੁਛ ਲੇਖਾ ਦੱਸ ਜੀਵ ਜਹਾਨ, ਧੁਰ ਸੰਦੇਸਾ ਇਕ ਸੁਣਾਈਆ। ਕਲਜੁਗ ਪ੍ਰਭ ਚਰਨ ਕਰ ਧਿਆਨ, ਖ਼ੁਸ਼ੀਆਂ ਵਿਚ ਢੋਲੇ ਗਾਈਆ। ਪ੍ਰਭੂ ਮੈਨੂੰ ਤੇਰੇ ਉਤੇ ਮਾਣ, ਤੂੰ ਮੇਰਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਕਲਜੁਗ ਕਹੇ ਮੇਰੇ ਭਗਵੰਤ, ਮੈਂ ਸਚ ਦਿਆਂ ਦ੍ਰਿੜਾਈਆ। ਮੈਂ ਸਾਬਤ ਰਹਿਣ ਨਹੀਂ ਦਿਤਾ ਕੋਈ ਕਲਜੁਗ ਸੰਤ, ਮਾਇਆ ਵਿਚ ਸਾਰੇ ਦਿਤੇ ਫਸਾਈਆ। ਸੁਹਾਗਣ ਰਹਿਣ ਨਹੀਂ ਦਿਤੀ ਸਾਚੀ ਨਾਰ ਕੋਈ ਕੰਤ, ਕੰਤ ਕੰਤੂਹਲ ਸੇਜ ਨਾ ਕੋਇ ਹੰਢਾਈਆ। ਵੈਰਾਗੀ ਬੈਰਾਗੀ ਤਿਆਗੀ ਵਸਣ ਨਹੀਂ ਦਿਤਾ ਤੇਰਾ ਮਣੀਆਂ ਮੰਤ, ਮਨ ਵਾਸਨਾ ਸਾਰੀ ਸ੍ਰਿਸ਼ਟੀ ਕੀਤੀ ਹਲਕਾਈਆ। ਝਗੜਾ ਪਾ ਕੇ ਜੀਵ ਜੰਤ, ਸਾਧ ਸੰਤ ਦਿਤੇ ਲੜਾਈਆ। ਗੜ੍ਹ ਬਣਾ ਕੇ ਹਉਮੇ ਹੰਗਤ, ਬ੍ਰਹਮ ਪਾਰਬ੍ਰਹਮ ਦਿਤਾ ਭੁਲਾਈਆ। ਕੋਈ ਰਹਿਣ ਨਹੀਂ ਦਿਤਾ ਬੋਧ ਅਗਾਧਾ ਪੰਡਤ, ਮਾਇਆ ਮਮਤਾ ਵਿਚ ਹੋਏ ਹਲਕਾਈਆ। ਸਾਚਾ ਮੇਲਾ ਰਹਿਣ ਨਹੀਂ ਦਿਤਾ ਵਿਚ ਸੰਗਤ, ਗੁਰਮੁਖ ਗੁਰਮੁਖ ਮਿਲ ਕੇ ਪ੍ਰਭ ਦਾ ਸ਼ੁਕਰ ਨਾ ਕੋਇ ਮਨਾਈਆ। ਝਗੜਾ ਪਾ ਕੇ ਅੰਦਰ ਜੇਰਜ ਅੰਡਜ, ਉਤਭੁਜ ਸੇਤਜ ਤੇਰੇ ਦਰ ਤੋਂ ਦਿਤੀ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਨੂੰ ਦੇ ਮਾਣ ਵਡਿਆਈਆ। ਕਲਜੁਗ ਕਹੇ ਪ੍ਰਭ ਮੈਂ ਤੇਰਾ ਨਨ੍ਹਾਂ ਬੱਚਾ ਬਾਲ ਨਾਦਾਨ, ਚੌਥਾ ਜੁਗ ਨਜ਼ਰੀ ਆਈਆ। ਮੈਂ ਸ਼ਰਅ ਕਰ ਸ਼ੈਤਾਨ, ਸ਼ਰੀਅਤ ਵਿਚ ਸਾਰੇ ਦਿਤੇ ਭੁਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਹੋਏ ਹੈਰਾਨ, ਅੰਜੀਲ ਕ਼ੁਰਾਨ ਨੇਤਰ ਨੀਰ ਵਹਾਵੇ ਮਾਰੇ ਧਾਈਂਆ। ਸਾਚਾ ਰਿਹਾ ਨਾ ਕਿਸੇ ਧਰਮ ਈਮਾਨ, ਕਾਮਲ ਮੁਰਸ਼ਦ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਦਿਸੇ ਵੈਰਾਨ, ਵੈਰੀ ਘਰ ਘਰ ਬੈਠੇ ਪੰਜ ਚੋਰ ਰਹੇ ਸਤਾਈਆ। ਤੇਰਾ ਨਾਮ ਸੰਦੇਸਾ ਸੁਣੇ ਨਾ ਕੋਇ ਫ਼ਰਮਾਨ, ਇਹੋ ਮੇਰੀ ਵੱਡੀ ਵਡਿਆਈਆ। ਜੂਠ ਝੂਠ ਚਲਾ ਕੇ ਦੁਕਾਨ, ਗਿਆਨੀ ਧਿਆਨੀ ਵਿਦਵਾਨੀ ਵਿਚ ਦਿਤੇ ਫਸਾਈਆ। ਕੁਛ ਪ੍ਰਭੂ ਮੈਨੂੰ ਦੇ ਇਨਾਮ, ਥੋੜੇ ਸਮੇਂ ਵਿਚ ਬਹੁਤੀ ਸੇਵਾ ਕਰ ਵਖਾਈਆ। ਕਾਮ ਕਰੋਧ ਦੇ ਬਣਾ ਕੇ ਸਾਰੇ ਗ਼ੁਲਾਮ, ਨੌ ਦਵਾਰਿਆਂ ਵਿਚ ਚੱਕਰ ਦਿਤੇ ਲਗਾਈਆ। ਤੇਰਾ ਦਰਸ ਮੂਲ ਨਾ ਪਾਣ, ਸਨਮੁਖ ਹੋ ਕੇ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਕਰ ਪਰਵਾਨ, ਧੁਰ ਦਰਬਾਰੀ ਤੇਰੀ ਸਾਚੀ ਸੇਵ ਕਮਾਈਆ। ਪੁਰਖ ਅਕਾਲ ਕਹੇ ਕਲਜੁਗ ਸ਼ਾਬਾਸ, ਪੁਸ਼ਤ ਪਨਾਹ ਹੱਥ ਟਿਕਾਈਆ। ਤੂੰ ਆਪਣੀ ਪੂਰੀ ਕੀਤੀ ਆਸ, ਜਗਤ ਆਸਾ ਆਪਣੇ ਨਾਲ ਮਿਲਾਈਆ। ਇਹ ਕਾਰਜ ਤੇਰਾ ਖ਼ਾਸ, ਜੋ ਸਦੀ ਚੌਧਵੀਂ ਪੂਰਾ ਦੇਣਾ ਕਰਾਈਆ। ਕਲਜੁਗ ਵੇਖ ਅੰਧੇਰੀ ਰਾਤ, ਨੂਰੀ ਚੰਦ ਦੇਣਾ ਛੁਪਾਈਆ। ਅਗੇ ਲੇਖਾ ਜਾਣੇ ਪੁਰਖ ਅਬਿਨਾਸ਼, ਬੇਪਰਵਾਹ ਆਪਣਾ ਹੁਕਮ ਵਰਤਾਈਆ। ਤੈਨੂੰ ਦੇ ਕੇ ਸਚ ਪ੍ਰੇਮ ਦੀ ਦਾਤ, ਭੰਡਾਰਾ ਖ਼ਾਲੀ ਦਏ ਭਰਾਈਆ। ਤੇਰਾ ਗੋਬਿੰਦ ਨਾਲ ਨਾਤ, ਰਿਸ਼ਤਾ ਫ਼ਰਿਸ਼ਤਿਆਂ ਤੋਂ ਦਏ ਤੁੜਾਈਆ। ਓਸ ਦੀ ਰਖਣੀ ਯਾਦ, ਜੋ ਯਾਦਦਾਸ਼ਤ ਵਿਚ ਰਖੇ ਲੋਕਾਈਆ। ਜਿਸ ਨੇ ਸਤਿਜੁਗ ਸਾਚਾ ਕਰਨਾ ਆਬਾਦ, ਆਬਾਦੀ ਭਗਤਾਂ ਦੀ ਨਾਲ ਵਧਾਈਆ। ਜਿਸ ਨੂੰ ਸਮਝੇ ਨਾ ਕੋਇ ਦਿਮਾਗ਼, ਬੁਧੀ ਵਿਚਾਰ ਨਾ ਕੋਇ ਵਖਾਈਆ। ਜਨਮ ਮਰਨ ਵਰਨ ਬਰਨ ਜਾਤ

ਪਾਤ ਦੀਨ ਮਜ਼੍ਹਬ ਤੋਂ ਕਰਨਾ ਆਜ਼ਾਦ, ਪੁਰਖ ਅਕਾਲ ਇਕੋ ਇਸ਼ਟ ਦੇਣਾ ਵਖਾਈਆ। ਜਿਹੜਾ ਫ਼ਰਮਾਨ ਬਿਨਾ ਇਸਲਾਮ ਨਾਨਕ ਨਿਰਬਾਣ, ਦੱਸਿਆ ਵਿਚ ਬਗ਼ਦਾਦ, ਜਿਸ ਨੂੰ ਲੇਖਾ ਲਿਖ ਕੇ ਦੱਸੇ ਨਾ ਕੋਈ ਕ਼ਲਮ ਦਵਾਤ, ਉਹ ਆਉਣੀ ਅਗੰਮੀ ਆਵਾਜ਼, ਜਿਸ ਅੰਦਰੋਂ ਖੋਲ੍ਹਣਾ ਰਾਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਕਲਜੁਗ ਤੇਰਾ ਅੰਤ, ਪੁਰਖ ਅਬਿਨਾਸ਼ੀ ਆਪ ਜਣਾਈਆ। ਸਤਿਜੁਗ ਸਾਚੇ ਸਾਚਾ ਮਿਲਣਾ ਮੰਤ, ਮੰਤਰ ਆਪਣਾ ਨਾਮ ਦੇਣਾ ਜਣਾਈਆ। ਆਤਮ ਪਰਮਾਤਮ ਨਾਤਾ ਜੁੜਨਾ ਨਾਰ ਕੰਤ, ਸੇਜ ਸੁਹੰਜਣੀ ਸੋਭਾ ਪਾਈਆ। ਕੋਟਾਂ ਵਿਚੋਂ ਗੁਰਮੁਖ ਥੋੜੇ ਲੱਭਣੇ ਸੰਤ, ਸਤਿ ਸਤਿਵਾਦੀ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੀ ਧਾਰ ਦਏ ਉਪਜਾਈਆ। ਕਲਜੁਗ ਤੇਰਾ ਅੰਤਮ ਚੁਕਣਾ ਲਹਿਣਾ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚੇ ਦੇਣਾ ਦੇਣਾ, ਜੁਗ ਚੌਕੜੀ ਪ੍ਰਭ ਦੀ ਰੀਤੀ ਚਲੀ ਆਈਆ। ਤੂੰ ਵਾਹਵਾ ਸੋਹਣਾ ਮੰਨਿਆ ਕਹਿਣਾ, ਸੇਵਾ ਸਚ ਕਮਾਈਆ। ਤਿੰਨ ਜੁਗ ਪ੍ਰਭ ਚਰਨਾਂ ਵਿਚ ਬਹਿਣਾ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਮੁਕਾਈਆ। ਕਲਜੁਗ, ਪੁਰਖ ਅਕਾਲ ਆਦਿ ਜੁਗਾਦਿ ਦਾ ਅਦਲੀ, ਅਦਾਲਤ ਸਚ ਲਗਾਈਆ। ਸ਼ਬਦੀ ਹੁਕਮ ਕਰੇ ਬਦਲੀ, ਬਦਲਾ ਚੁੱਕੇ ਜਗਤ ਲੋਕਾਈਆ। ਪੰਧ ਮੁਕਾਇਆ ਮੰਜ਼ਲੋ ਮੰਜ਼ਲੀ, ਵੇਲਾ ਅੰਤਮ ਗਿਆ ਆਈਆ। ਜਿਸ ਦੀ ਧਾਰ ਵਿਚ ਲੋਕਮਾਤ ਸੰਸਾਰ ਓਸੇ ਨੇ ਸਦ ਲਈ, ਸੱਦਾ ਦੇ ਕੇ ਲਿਆ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਹੁਕਮ ਵਰਤਾਈਆ। ਸਤਿ ਧਰਮ ਪ੍ਰਭ ਦਾ ਹੁਕਮ ਚਲੇ ਜੁਗ ਚਾਰ, ਚੌਕੜੀ ਮੇਟ ਨਾ ਕੋਇ ਮਿਟਾਈਆ। ਕਲਜੁਗ ਅੰਤਮ ਲਏ ਅਵਤਾਰ, ਜੋਤੀ ਜਾਤਾ ਫੇਰਾ ਪਾਈਆ। ਸ਼ਬਦੀ ਡੰਕਾ ਵੱਜੇ ਵਿਚ ਸੰਸਾਰ, ਚਾਰੋਂ ਕੁੰਟ ਲਏ ਉਠਾਈਆ। ਸਤਿ ਧਰਮ ਦਾ ਇਕ ਵਿਹਾਰ, ਵਿਹਾਰ ਅੰਦਰ ਦਏ ਦਰਸਾਈਆ। ਇਕੋ ਨਾਮ ਸ਼ਬਦ ਜੈਕਾਰ, ਢੋਲਾ ਇਕੋ ਇਕ ਸੁਣਾਈਆ। ਏਕਾ ਨਾਮ ਵਣਜ ਕਰਾਏ ਵਾਪਾਰ, ਵਸਤ ਇਕੋ ਹੱਟ ਖੁਲ੍ਹਾਈਆ। ਭਗਤ ਭਗਵਾਨ ਦਾ ਮਾਰਗ ਦੱਸ ਸੁਖਾਲ, ਸ਼ਾਹ ਕੰਗਾਲ ਦਏ ਵਡਿਆਈਆ। ਜਿਨ੍ਹਾਂ ਹੋਏ ਸਹਾਈ ਦੀਨਾਂ ਬੰਧਪ ਦੀਨ ਦਿਆਲ, ਦੀਨਨ ਆਪਣੀ ਗੋਦ ਬਹਾਈਆ। ਸਮਰਥ ਸਵਾਮੀ ਬਣ ਰਖਵਾਲ, ਰੱਖਿਆ ਕਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਤਿ ਧਰਮ ਕਰੇ ਬਹਾਲ, ਬਿਹਬਲ ਕਰੇ ਸਰਬ ਲੋਕਾਈਆ।

੧੨ ਸਾਵਣ ਸ਼ਹਿਨਸ਼ਾਹੀ ਸੰਮਤ ੨ ਬਲੀ ਸਿੰਘ ਦੇ ਗ੍ਰਹਿ ਪਿੰਡ ਕੈਰੋਂ ਜ਼ਿਲਾ ਅੰਮ੍ਰਿਤਸਰ

ਸਤਿ ਧਰਮ, ਸਤਿਜੁਗ ਦਾ ਮਾਲਕ ਹੋਵੇ ਪ੍ਰਭ ਆਪ, ਪਰਮ ਪੁਰਖ ਪ੍ਰਭ ਆਪਣੀ ਦਇਆ ਕਮਾਈਆ। ਚਾਰ ਕੁੰਟ ਇਕੋ ਦੱਸੇ ਜਾਪ, ਜਗਜੀਵਣ ਦਾਤਾ ਆਪਣਾ ਨਾਉਂ ਪਰਗਟਾਈਆ। ਆਤਮ ਪਰਮਾਤਮ ਦੇਵੇ ਧੁਰ ਦਾ ਸਾਥ, ਨਿਰਗੁਣ ਨਿਰਗੁਣ ਸਗਲਾ ਸੰਗ ਨਿਭਾਈਆ। ਸ਼ਬਦ ਅਗੰਮੀ ਘਰ ਘਰ ਵਜਾਏ ਨਾਦ, ਅਨਹਦ ਨਾਦੀ ਨਾਦ ਸੁਣਾਈਆ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰਾ ਇਕ ਪਰਗਟਾਈਆ। ਸਤਿ ਧਰਮ, ਸਤਿਜੁਗ ਦਾ ਮਾਲਕ ਹੋਵੇ ਇਕ, ਏਕੰਕਾਰ ਨਜ਼ਰੀ ਆਈਆ। ਵਸਤ ਅਮੋਲਕ ਪਾਵੇ ਭਿੱਖ, ਨਾਮ ਭੰਡਾਰਾ ਇਕ ਵਰਤਾਈਆ। ਭਗਤ ਸੁਹੇਲੇ ਸੱਜਣ ਬਣਾ ਕੇ ਧੁਰ ਦੇ ਸਿੱਖ, ਸਿਖਿਆ ਸਾਖਿਆਤ ਸਮਝਾਈਆ। ਅਗਲਾ ਮਾਰਗ ਦੇਵੇ ਲਿਖ, ਭਵਿਖਤ ਦੇ ਦ੍ਰਿੜਾਈਆ। ਸਾਚੇ ਸੰਤਾਂ ਦਰਸ਼ਨ ਦੇਵੇ ਨਿਤ ਨਵਿਤ, ਆਪਣਾ ਫੇਰਾ ਪਾਈਆ। ਠਾਕਰ ਹੋ ਕੇ ਵਸੇ ਚਿਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦਏ ਵਸਾਈਆ। ਸਤਿ ਧਰਮ, ਸਤਿਜੁਗ ਦਾ ਮਾਲਕ ਹੋਵੇ ਪੁਰਖ ਸਮਰਥ, ਪਤਿਪਰਮੇਸ਼ਵਰ ਬੇਪਰਵਾਹੀਆ। ਚਾਰ ਵਰਨ ਅਠਾਰਾਂ ਬਰਨ ਦੱਸੇ ਇਕੋ ਗੱਥ, ਸੋਹਲਾ ਢੋਲਾ ਸਤਿਗੁਰ ਆਪ ਸੁਣਾਈਆ। ਨਾਮ ਪ੍ਰੀਤੀ ਧੁਰ ਦਾ ਜੋੜੇ ਨੱਤ, ਆਤਮ ਪਰਮਾਤਮ ਮੇਲਾ ਸਹਿਜ ਸੁਭਾਈਆ। ਧੀਰਜ ਦੇਵੇ ਸੰਤੋਖ ਸਤਿ, ਧਰਮ ਦਇਆ ਆਪ ਕਮਾਈਆ। ਘਰ ਘਰ ਉਪਜੇ ਬ੍ਰਹਮ ਮਤ, ਮਨ ਵਾਸਨਾ ਹੋਏ ਨਾ ਕੋਇ ਹਲਕਾਈਆ। ਨਿਜ ਨੇਤਰ ਲੋਚਨ ਖੋਲ੍ਹੇ ਅੱਖ, ਅੱਖਰਾਂ ਤੋਂ ਬਾਹਰ ਕਰੇ ਪੜ੍ਹਾਈਆ। ਅੰਮ੍ਰਿਤ ਅਮਿਉਂ ਦੇ ਕੇ ਰਸ, ਰਸਤਾ ਧੁਰ ਦਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਦਾ ਸਾਂਝਾ ਕਰ ਕੇ ਜਸ, ਸਿਫ਼ਤਾਂ ਨਾਲ ਸਿਫ਼ਤ ਸਾਲਾਹੀਆ। ਸਤਿ ਧਰਮ, ਸਤਿਜੁਗ ਦਾ ਮਾਲਕ ਹੋਵੇ ਇਕ ਇਕੱਲਾ, ਆਦਿ ਪੁਰਖ ਵੱਡੀ ਵਡਿਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਬਣਾਏ ਇਕ ਮਹੱਲਾ, ਗਲੀ ਕੂਚਾ ਵੰਡ ਨਾ ਕੋਇ ਵੰਡਾਈਆ। ਪਾਵੇ ਸਾਰ ਜਲਾਂ ਥਲਾਂ, ਡੂੰਘੇ ਸਾਗਰ ਫੋਲ ਫੁਲਾਈਆ। ਆਤਮ ਪਰਮਾਤਮ ਸਭ ਨੂੰ ਫੜਾਏ ਸ਼ਬਦੀ ਪੱਲਾ, ਜਗਤ ਤੰਦ ਨਾ ਕੋਇ ਬੰਧਾਈਆ। ਧਾਮ ਵਖਾਏ ਨਿਹਚਲ ਇਕ ਅਟਲਾ, ਸਚ ਮਹੱਲਾ ਸੋਭਾ ਪਾਈਆ। ਜਿਥੇ ਆਦਿ ਜੁਗਾਦੀ ਦੀਪਕ ਬਲਾ, ਜੋਤੀ ਨੂਰ ਕਰੇ ਰੁਸ਼ਨਾਈਆ। ਸ਼ਬਦੀ ਧਾਰ ਆਪੇ ਰਲਾ, ਰੂਪ ਰੰਗ ਰੇਖ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਲੋਕਮਾਤ ਲਏ ਪਰਗਟਾਈਆ।

੧੨ ਸਾਵਣ ਸ਼ਹਿਨਸ਼ਾਹੀ ਸੰਮਤ ੨ ਜਾਗੀਰ ਸਿੰਘ ਦੇ ਗ੍ਰਹਿ ਪਿੰਡ ਕੈਰੋਂ ਜ਼ਿਲਾ ਅੰਮ੍ਰਿਤਸਰ

ਸਤਿ ਧਰਮ, ਸਤਿਜੁਗ ਸਤਿ ਸਤਿਵਾਦੀ ਲੱਗੇ ਜੜ੍ਹ, ਕਰਨੀ ਦਾ ਕਰਤਾ ਆਪ ਲਗਾਈਆ। ਇਕੋ ਨਾਉਂ ਸ੍ਰਿਸ਼ਟੀ ਜਾਏ ਪੜ੍ਹ, ਇਸ਼ਟ ਧਿਆਨ ਇਕੋ ਇਕ ਲਗਾਈਆ। ਇਕੋ ਮੰਜ਼ਲ ਜਾਵਣ ਚੜ੍ਹ, ਪੁਰਖ ਅਕਾਲ ਮਿਲੇ ਸਰਨਾਈਆ। ਇਕੋ ਪਰਕਾਸ਼ ਹੋਵੇ ਘਰ ਘਰ, ਹਰ ਹਿਰਦੇ ਵੱਜੇ ਨਾਮ ਵਧਾਈਆ। ਇਕੋ ਨਹਾਉਣ ਸਰੋਵਰ ਸਰ, ਸਤਿਗੁਰ ਚਰਨ ਧੂੜ ਦੁਰਮਤ ਮੈਲ ਧਵਾਈਆ। ਇਕੋ ਕੰਤ ਸੁਹਾਗੀ ਲੈਣਾ ਵਰ, ਆਤਮ ਪਰਮਾਤਮ ਨਾਤਾ ਜੋੜ ਜੁੜਾਈਆ। ਇਕੋ ਸੁਹੰਜਣਾ ਹੋਵੇ ਦਰ, ਹਰਿ ਭਗਤ ਦਵਾਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੇਵੇ ਮਾਣ ਵਡਿਆਈਆ। ਸਤਿਜੁਗ ਸਾਚੇ ਸੋਹੇ ਇਕ ਦਰਬਾਰ, ਦੀਨ ਦਿਆਲ ਆਪ ਸੁਹਾਈਆ। ਵਡਿਆਈ ਮਿਲੇ ਵਰਨ ਚਾਰ, ਅਠਾਰਾਂ ਬਰਨ ਖ਼ੁਸ਼ੀ ਮਨਾਈਆ। ਰਸਨਾ ਜਿਹਵਾ ਗਾਵੇ ਇਕ ਜੈਕਾਰ, ਢੋਲਾ ਧੁਰ ਦਾ ਰਾਗ ਅਲਾਈਆ। ਵਸਤ ਅਮੋਲਕ

ਸਰਬ ਮਿਲੇ ਭੰਡਾਰ, ਦਰ ਖ਼ਾਲੀ ਰਹਿਣ ਕੋਇ ਨਾ ਪਾਈਆ। ਊਚ ਨੀਚ ਦਾ ਰਹੇ ਨਾ ਕੋਇ ਵਿਚਾਰ, ਜਾਤ ਪਾਤ ਦੀ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਦਾ ਸਾਂਝਾ ਹੋਵੇ ਪਿਆਰ, ਪਰਵਰਦਿਗਾਰ ਹਕ਼ੀਕ਼ਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਬਖ਼ਸ਼ੇ ਇਕ ਸਰਨਾਈਆ। ਸਤਿਜੁਗ ਸਾਚਾ ਬਣੇ ਇਕ ਧਾਮ, ਧਰਮ ਦਵਾਰਾ ਸੋਭਾ ਪਾਈਆ। ਨਜ਼ਰੀ ਆਏ ਧੁਰ ਦਾ ਰਾਮ, ਰਮਈਆ ਹਰ ਘਟ ਡੇਰਾ ਲਾਈਆ। ਸੋਭਾ ਪਾਏ ਅਗੰਮੀ ਸ਼ਾਮ, ਲੱਖ ਚੁਰਾਸੀ ਗੋਪੀ ਕਾਹਨ ਹੰਢਾਈਆ। ਸੰਦੇਸ਼ਾ ਦੇਵੇ ਧੁਰ ਪੈਗ਼ਾਮ, ਪੈਗ਼ੰਬਰਾਂ ਦਾ ਮਾਲਕ ਨੂਰ ਖ਼ੁਦਾਈਆ। ਨਾਮ ਦ੍ਰਿੜਾਏ ਸਤਿਨਾਮ, ਨਿਰਗੁਣ ਸਰਗੁਣ ਪੜਦਾ ਆਪ ਉਠਾਈਆ। ਸਚ ਗ੍ਰਹਿ ਦੱਸੇ ਪਰਨਾਮ, ਬਿਨ ਕ਼ਦਮਾਂ ਸੀਸ ਝੁਕਾਈਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮ, ਮਜ਼੍ਹਬਾਂ ਬੰਧਨ ਨਾ ਕੋਇ ਪਾਈਆ। ਮੰਜ਼ਲ ਚੜ੍ਹਨਾ ਹੋਵੇ ਆਸਾਨ, ਟਿੱਲੇ ਪਰਬਤ ਖੋਜਣ ਕੋਇ ਨਾ ਜਾਈਆ। ਕਾਇਆ ਮਾਟੀ ਅੰਦਰ ਸਾਚੇ ਮੰਦਰ ਮਿਲੇ ਸ੍ਰੀ ਭਗਵਾਨ, ਆਤਮ ਸੇਜ ਸੁਹੰਜਣੀ ਡੇਰਾ ਲਾਈਆ। ਬਿਨ ਨੂਰ ਕਰੇ ਬਿਸਰਾਮ, ਆਸਣ ਸਿੰਘਾਸਣ ਇਕੋ ਰਿਹਾ ਸੁਹਾਈਆ। ਜਨ ਭਗਤਾਂ ਮੇਲੇ ਮੇਲਾ ਵਿਚ ਜਹਾਨ, ਜਹਾਂ ਤਹਾਂ ਲਏ ਉਠਾਈਆ। ਤੂੰ ਮੇਰਾ ਮੈਂ ਤੇਰਾ ਨਾਮ ਦੱਸ ਕੇ ਸਚ ਨਿਸ਼ਾਨ, ਨਿਸ਼ਾਨਾ ਧਰਮ ਦਏ ਜਣਾਈਆ। ਕਿਰਪਾ ਕਰੇ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿਖ ਠਾਂਡੇ ਦਰ ਕਰੇ ਪਰਵਾਨ, ਜਨਮ ਕਰਮ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਇਕੋ ਰਖੇ ਆਣ, ਹੁਕਮੇ ਅੰਦਰ ਚਲੇ ਸ੍ਰਿਸ਼ਟ ਸਬਾਈਆ।

੧੨ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਬੀਰੋ ਦੇ ਗ੍ਰਹਿ ਪਿੰਡ ਕੈਰੋਂ ਜ਼ਿਲਾ ਅੰਮ੍ਰਿਤਸਰ

ਸਤਿ ਧਰਮ, ਸਤਿਜੁਗ ਸਾਚੀ ਖੇਲ ਕਰੇ ਅਭਿਓ, ਅਭੇਵ ਅਗੰਮ ਅਗੰਮ ਅਗੰਮ ਬੇਪਰਵਾਹੀਆ। ਪਰਵਰਦਿਗਾਰ ਨਜ਼ਰੀ ਆਏ ਸਭ ਦਾ ਮਾਲਕ ਦਿਓ, ਦੇਵਤ ਸੁਰ ਵਿਸ਼ਨ ਬ੍ਰਹਮਾ ਸ਼ਿਵ ਸੀਸ ਸਰਬ ਨਿਵਾਈਆ। ਆਤਮ ਪਰਮਾਤਮ ਜਣਾਏ ਸੱਚਾ ਨੇਂਹੁ, ਨਾਤਾ ਸੁਰਤੀ ਸ਼ਬਦ ਆਪ ਜੁੜਾਈਆ। ਅੰਮ੍ਰਿਤ ਰਸ ਬਰਖੇ ਸੱਚਾ ਮੇਂਹੁ, ਬੂੰਦ ਸਵਾਂਤੀ ਪ੍ਰੇਮ ਬਰਸਾਈਆ। ਭਗਤ ਵਛਲ ਸਾਚੇ ਸੰਤਾਂ ਬਣੇ ਪਿਉ, ਗੁਰਮੁਖ ਗੁਰਸਿਖ ਆਪਣੀ ਗੋਦ ਉਠਾਈਆ। ਬਿਖਿਆ ਰਸ ਅੰਦਰ ਰਹਿਣ ਨਾ ਦੇਵੇ ਵਿਹੁ, ਕੂੜ ਕੁੜਿਆਰਾ ਬਾਹਰ ਕਰਾਈਆ। ਭੈ ਅੰਦਰ ਦੋ ਜਹਾਨ ਵਿਚ ਕੋਈ ਕਹਿ ਨਾ ਸਕੇ ਕਿਉਂ, ਪ੍ਰਭ ਨੇ ਸਤਿਜੁਗ ਮਾਰਗ ਦਿਤਾ ਲਾਈਆ। ਪੁਰਖ ਅਕਾਲ ਆਪਣੀ ਬਿਧ ਕਰੇ ਇਉਂ, ਜੋ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਲਿਖਾਈਆ। ਜਨ ਭਗਤਾਂ ਝਗੜਾ ਮੁਕਾ ਕੇ ਸਾਢੇ ਤਿੰਨ ਹੱਥ ਸੀਉਂ, ਸਨਮੁਖ ਹੋ ਕੇ ਆਪਣਾ ਭੇਵ ਖੁਲ੍ਹਾਈਆ। ਆਦਿ ਜੁਗਾਦਿ ਜੁਗ ਚੌਕੜੀ ਪੁਰਖ ਅਕਾਲ ਏਕਾ ਰਿਹੋਂ, ਰਹਿਬਰ ਬਣ ਕੇ ਜੁਗ ਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਪਰਗਟਾਈਆ। ਸਤਿ ਧਰਮ, ਸਤਿਜੁਗ ਹੋਵੇ ਸਤਿ ਸਤਿਵਾਦ, ਵਿਦਿਆ ਧੁਰ ਦੀ ਆਪ ਪੜ੍ਹਾਈਆ। ਆਤਮ ਪਰਮਾਤਮ ਸਭ ਦੀ ਸਾਂਝੀ ਹੋਵੇ ਯਾਦ, ਇਕੋ ਨਾਮ ਜੀਵ ਆਤਮਾ ਢੋਲਾ ਗਾਈਆ। ਮਨੂਆ ਕਰੇ ਨਾ ਕੋਇ ਫ਼ਸਾਦ, ਘਰ ਪੰਚ ਪਰਪੰਚ ਨਾ ਕੋਇ ਲੜਾਈਆ।

ਨਾਦ ਧੁਨ ਸੁਣਾਏ ਸਾਚੀ ਆਵਾਜ਼, ਸੁੰਨ ਸਮਾਧ ਵਿਚੋਂ ਬੋਧ ਅਗਾਧ ਦ੍ਰਿੜਾਈਆ। ਸਤਿ ਧਰਮ ਦਾ ਖੁਲ੍ਹੇ ਸੱਚਾ ਰਾਜ਼, ਕੂੜੀ ਕਿਰਿਆ ਪੜਦਾ ਰਹੇ ਨਾ ਰਾਈਆ। ਧਰਨੀ ਧਰਤ ਧਵਲ ਦਾ ਖੇੜਾ ਹੋਵੇ ਆਬਾਦ, ਗੁਰਮੁਖ ਬੂਟੇ ਲੋਕਮਾਤ ਲਹਿਰਾਈਆ। ਸੋਈ ਸੁਰਤੀ ਸੰਤਾਂ ਜਾਵੇ ਜਾਗ, ਆਲਸ ਨਿੰਦਰਾ ਦਏ ਗਵਾਈਆ। ਹੰਸ ਬੁਧੀ ਹੋਵੇ ਕਾਗ, ਸੋਹੰ ਢੋਲਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਗਾਈਆ। ਪ੍ਰਭ ਮਿਲਣ ਦਾ ਉਪਜੇ ਸਰਬ ਵੈਰਾਗ, ਵੈਰੀ ਦੂਤ ਦੁਸ਼ਟ ਨਾ ਕੋਇ ਸਤਾਈਆ। ਜਗਤ ਤ੍ਰਿਸ਼ਨਾ ਮਮਤਾ ਬੁਝੇ ਆਗ, ਹਉਮੇ ਰੋਗ ਨਾ ਕੋਇ ਉਪਜਾਈਆ। ਘਟ ਦੀਪਕ ਜਗੇ ਚਿਰਾਗ਼, ਸਤਿਗੁਰ ਜੋਤ ਹੋਵੇ ਰੁਸ਼ਨਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਬਣੇ ਇਕ ਸਮਾਜ, ਊਚ ਨੀਚ ਇਕ ਮਿਲੇ ਵਡਿਆਈਆ। ਸਤਿ ਧਰਮ ਦਾ ਬੇੜਾ ਚਲੇ ਜਹਾਜ਼, ਦਰਗਾਹ ਸਾਚੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜੁਗਾਦਿ ਆਦਿ, ਆਦਿ ਜੁਗਾਦਿ ਜੁਗ ਚੌਕੜੀ ਸਦਾ ਸਦਾ ਆਪਣਾ ਹੁਕਮ ਵਰਤਾਈਆ।

੧੨ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਕੰਸੋ ਦੇ ਗ੍ਰਹਿ ਪਿੰਡ ਠਕਰ ਕੌੜਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚਾ ਧਰਮ ਚਲਾਏ ਨਿਰੰਕਾਰਾ, ਨਿਰਗੁਣ ਨਿਰਵੈਰ ਦਇਆ ਕਮਾਈਆ। ਇਕੋ ਇਸ਼ਟ ਮੰਨੇ ਸਰਬ ਸੰਸਾਰਾ, ਵਰਨ ਬਰਨ ਏਕਾ ਨਾਮ ਧਿਆਈਆ। ਏਕਾ ਨਾਮ ਡੰਕਾ ਵੱਜੇ ਜੈਕਾਰਾ, ਚਾਰ ਕੁੰਟ ਦਹਿ ਦਿਸ਼ਾ ਕਰੇ ਸ਼ਨਵਾਈਆ। ਨਿਰਮਲ ਦੀਪਕ ਜੋਤ ਹੋਵੇ ਉਜਿਆਰਾ, ਕਲਜੁਗ ਅੰਧ ਅੰਧੇਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਦਇਆ ਕਮਾਈਆ। ਸਤਿ ਧਰਮ, ਸਤਿਜੁਗ ਸਾਚਾ ਇਕੋ ਹੋਵੇ ਇਸ਼ਟ, ਪੁਰਖ ਅਕਾਲ ਸੀਸ ਸਰਬ ਝੁਕਾਈਆ। ਦੀਨ ਦੁਨੀ ਦੀ ਸਾਂਝੀ ਹੋਵੇ ਦ੍ਰਿਸ਼ਟ, ਆਤਮ ਪਰਮਾਤਮ ਪ੍ਰਭ ਪੜਦਾ ਦਏ ਉਠਾਈਆ। ਮਨ ਵਾਸਨਾ ਕੂੜੀ ਕਿਰਿਆ ਸਾਂਤ ਸਤਿ ਕਰੇ ਤ੍ਰਿਪਤ, ਪੰਜ ਤਤ ਅਗਨੀ ਅੱਗ ਨਾ ਕੋਇ ਜਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਕਿਸੇ ਦੀ ਕਰਨੀ ਪਏ ਨਾ ਮਿੰਨਤ, ਪਾਹਨ ਪੂਜਣ ਕੋਇ ਨਾ ਜਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਪਤਿਪਰਮੇਸ਼ਵਰ ਪੂਰਾ ਕਰੇ ਭਵਿਖਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਸ਼ਬਦ ਅਨਾਦ ਇਕ ਚਲਾਈਆ। ਸਤਿ ਧਰਮ, ਸਤਿਜੁਗ ਸੱਚੇ ਚਲੇ ਏਕਾ ਨਾਉਂ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਪੁਰਖ ਅਕਾਲ ਗਾਵਣ ਥਾਈਂ ਥਾਉਂ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਢੋਲਾ ਸੋਹਲਾ ਧੁਰ ਦਾ ਗਾਈਆ। ਸਚਖੰਡ ਅਬਿਨਾਸ਼ੀ ਕਰੇ ਸਚ ਨਿਆਉਂ, ਹੱਕ ਅਦਾਲਤ ਪਰਵਰਦਿਗਾਰ ਸਾਂਝਾ ਯਾਰ ਮੁਕਾਮੇ ਹੱਕ ਇਕ ਲਗਾਈਆ। ਭਗਤ ਸੁਹੇਲੇ ਸੰਤ ਸੱਜਣ ਨਿਰਗੁਣ ਨਿਰਗੁਣ ਪਕੜੇ ਬਾਹੋਂ, ਆਤਮ ਪਰਮਾਤਮ ਮੇਲਾ ਧੁਰ ਦਾ ਲਏ ਮਿਲਾਈਆ। ਹੰਸ ਬੁਧੀ ਗੁਰਮੁਖ ਕਰੇ ਕਲਜੁਗ ਕੂੜ ਨਾ ਰਹੇ ਕਾਉਂ, ਸਚ ਸੁਚ ਆਪਣਾ ਨਾਮ ਦਏ ਸਮਝਾਈਆ। ਮਾਨੁਖ ਮਾਨਵ ਮਾਨਸ ਭਾਗ ਲਗਾਵੇ ਸਾਢੇ ਤਿੰਨ ਹੱਥ ਗਾਉਂ, ਗ੍ਰਹਿ ਮੰਦਰ ਅੰਦਰ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਰਮ ਏਕੰਕਾਰ ਇਕ ਅਕੱਲਾ ਦਏ ਪਰਗਟਾਈਆ।

ਸਤਿ ਧਰਮ, ਸਤਿਜੁਗ ਸੱਚਾ ਪੁਰਖ ਅਕਾਲ ਦੇਵੇ ਜਾਪ, ਅਜਪਾ ਜਾਪ ਆਪ ਦ੍ਰਿੜਾਈਆ। ਕਿਰਪਾ ਕਰੇ ਹਰ ਘਟ ਵਸਿਆ ਆਪ, ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਬੰਦ ਕਿਵਾੜੀ ਪੜਦਾ ਖੋਲ੍ਹ ਦੇਵੇ ਤਾਕ, ਨੌ ਦਵਾਰੇ ਲੇਖਾ ਦਏ ਚੁਕਾਈਆ। ਨਿਝਰ ਝਿਰਨਾ ਅੰਮ੍ਰਿਤ ਬੂੰਦ ਦੇਵੇ ਸਵਾਂਤ, ਅਮਿਉਂ ਰਸ ਆਪਣੀ ਧਾਰ ਵਹਾਈਆ। ਅਨਹਦ ਸ਼ਬਦ ਵਜਾਏ ਅਨਾਦੀ ਨਾਦ, ਧੁਨ ਆਤਮਕ ਰਾਗ ਕਰੇ ਸ਼ਨਵਾਈਆ। ਨਿਰਮਲ ਨੂਰ ਜੋਤ ਕਰੇ ਪਰਕਾਸ਼, ਆਦਿ ਨਿਰੰਜਣ ਜੋਤੀ ਜਾਤਾ ਡਗਮਗਾਈਆ। ਕੂੜੀ ਕਿਰਿਆ ਅੰਦਰ ਬਾਹਰ ਗੁਪਤ ਜਾਹਰ ਮੇਟੇ ਅੰਧੇਰੀ ਰਾਤ, ਸਾਹਿਬ ਸਤਿਗੁਰ ਨੂਰੀ ਚੰਦ ਸ਼ਬਦ ਚਮਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬੋਧ ਅਗਾਧ ਦੱਸੇ ਆਪਣੀ ਗਾਥ, ਭੇਵ ਅਭੇਦਾ ਅਛਲ ਅਛੇਦਾ ਆਪਣਾ ਦਏ ਖੁਲ੍ਹਾਈਆ। ਸਤਿ ਧਰਮ, ਸਚ ਦਵਾਰਾ ਸਚਖੰਡ ਦਿਸੇ ਆਪ ਰਘੁਨਾਥ, ਰਘੁਪਤ ਹੋ ਕੇ ਰਮਈਆ ਸਈਆ ਪੜਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਦੇਵੇ ਮਾਣ ਵਡਿਆਈਆ।ਸਤਿ ਧਰਮ, ਸਤਿਜੁਗ ਸਾਚੇ ਪੁਰਖ ਅਕਾਲ ਏਕਾ ਵੱਜੇ ਡੰਕਾ, ਚਾਰ ਕੁੰਟ ਦਹਿ ਦਿਸ਼ਾ ਸਿਰ ਨਾ ਕੋਇ ਉਠਾਈਆ। ਹੁਕਮ ਸੁਣਾਏ ਧੁਰ ਫ਼ਰਮਾਨਾ ਰਾਓ ਰੰਕਾ, ਸ਼ਾਹ ਸੁਲਤਾਨਾ ਜੀਵ ਜਹਾਨਾ ਭਾਂਡਾ ਭਰਮ ਭੌ ਭੰਨਾਈਆ। ਕਰੇ ਖੇਲ ਅਬਿਨਾਸ਼ੀ ਕਰਤਾ ਧੁਰ ਦਾ ਕੰਤਾ ਸ੍ਰੀ ਭਗਵੰਤਾ, ਦੋ ਜਹਾਨ ਏਕੋ ਕਾਰ ਕਮਾਈਆ। ਵੇਸ ਵਟਾਏ ਆਦਿ ਅੰਤਾ ਜੁਗਾ ਜੁਗੰਤਾ, ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਸਰਗੁਣ ਆਪਣਾ ਖੇਲ ਖਿਲਾਈਆ। ਦੇਵੇ ਮਾਣ ਪੰਜ ਤਤ ਕਾਇਆ ਮਾਟੀ ਸਰੀਰ ਸਾਚੇ ਸੰਤਾ, ਸ਼ਬਦ ਧਾਰ ਏਕੰਕਾਰ ਆਪਣਾ ਨਾਉਂ ਪਰਗਟਾਈਆ। ਮਨ ਮਨਸਾ ਰਹਿਣ ਨਾ ਦੇਵੇ ਗੜ੍ਹ ਹਉਮੇ ਹੰਗਤਾ, ਹੰ ਬ੍ਰਹਮ ਦਏ ਸਮਝਾਈਆ। ਬਿਨ ਸਤਿਗੁਰ ਸ਼ਬਦ ਦੂਜਾ ਨਜ਼ਰ ਨਾ ਆਵੇ ਕੋਈ ਪੰਡਤਾ, ਚੌਦਾਂ ਵਿਦਿਆ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬਾਰ ਅਨਕਾ, ਅਨਕ ਕਲਧਾਰੀ ਆਪਣੀ ਕਲ ਵਖਾਈਆ। ਸਤਿ ਧਰਮ, ਸਤਿਜੁਗ ਸਾਚਾ ਪਰਮ ਪੁਰਖ ਦੇਵੇ ਉਪਦੇਸ਼, ਦੋ ਜਹਾਨਾਂ ਆਪ ਜਣਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਦਰ ਬੈਠਾ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਆਦੇਸ, ਸਜਦਿਆਂ ਵਿਚ ਨਿਉਂ ਨਿਉਂ ਸੀਸ ਨਿਵਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਸਚਖੰਡ ਨਿਵਾਸੀ ਇਕ ਨਰੇਸ਼, ਨਰ ਨਰਾਇਣ ਵੱਡੀ ਵਡਿਆਈਆ। ਕਲਜੁਗ ਅੰਤ ਸਤਿ ਸਤਿ ਦੇਵੇ ਇਕ ਸੰਦੇਸ਼, ਸੁਨੇਹੜਾ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰੇ ਲੇਖ, ਲਿਖਤ ਭਵਿਖਤ ਆਪਣੇ ਵਿਚ ਰਖਾਈਆ। ਸਤਿ ਧਰਮ, ਸਤਿਜੁਗ ਸਾਚਾ ਚਲੇ ਰਾਹ, ਰਹਿਬਰ ਇਕੋ ਪਰਮ ਪੁਰਖ ਅਖਵਾਈਆ। ਨਾਮ ਨਿਧਾਨ ਸ੍ਰੀ ਭਗਵਾਨ ਸਭ ਦੀ ਝੋਲੀ ਦੇਵੇ ਪਾ, ਖ਼ਾਲੀ ਰਹਿਣ ਕੋਇ ਨਾ ਪਾਈਆ। ਸਤਿਗੁਰ ਸ਼ਬਦ ਗਹਿਰ ਗੰਭੀਰ ਬੇਨਜ਼ੀਰ ਧੁਰ ਦਾ ਬਣੇ ਮਲਾਹ, ਬੇੜਾ ਮੰਝਧਾਰ ਨਾ ਕੋਇ ਰੁੜ੍ਹਾਈਆ। ਸਚਖੰਡ ਦਵਾਰਾ ਏਕੰਕਾਰਾ ਜਨ ਭਗਤਾਂ ਦਏ ਵਖਾ, ਨਿਰਮਲ ਜੋਤੀ ਕਮਲਾਪਾਤੀ ਇਕੋ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਕਰੇ ਹੱਕ ਨਿਆਂ, ਹਕ਼ੀਕ਼ਤ ਵਿਚੋਂ ਅਸਲੀਅਤ ਵੇਖ ਵਖਾਈਆ। ਸਤਿ ਧਰਮ, ਅਬਿਨਾਸ਼ੀ ਕਰਤਾ ਸਾਚੀ ਦੱਸੇ ਇਕ ਕਲਾਮ, ਕਲਮਾ ਕਾਇਨਾਤ ਪੜ੍ਹਾਈਆ। ਪਰਗਟ ਹੋ ਕੇ ਨਜ਼ਰੀ ਆਵੇ ਇਕ ਅਮਾਮ, ਅਮਾਮਾਂ ਦਾ ਅਮਾਮ

ਜਲਵਾਗਰ ਨੂਰ ਖ਼ੁਦਾਈਆ। ਜੋ ਈਸਾ ਮੂਸਾ ਮੁਹੰਮਦ ਦਿੰਦਾ ਰਿਹਾ ਪੈਗ਼ਾਮ, ਹਜ਼ਰਤਾਂ ਕਰਦਾ ਰਿਹਾ ਪੜ੍ਹਾਈਆ। ਵਸਣਹਾਰਾ ਹੱਕ ਮੁਕਾਮ, ਲਾਸ਼ਰੀਕ ਆਪਣਾ ਨਾਉਂ ਧਰਾਈਆ। ਸਤਿਜੁਗ ਸਾਚਾ ਮਾਰਗ ਦੱਸੇ ਆਪ ਆਸਾਨ, ਅਹਿਸਾਨ ਸਿਰ ਨਾ ਸਕੇ ਉਠਾਈਆ। ਇਕੋ ਇਸ਼ਟ ਦੱਸੇ ਜੀਵ ਜਹਾਨ, ਜਾਗਰਤ ਜੋਤ ਹੋਏ ਰੁਸ਼ਨਾਈਆ। ਚੌਦਾਂ ਤਬਕ ਨਿਉਂ ਨਿਉਂ ਸੀਸ ਝੁਕਾਣ, ਸਿਰ ਸਰ ਨਾ ਕੋਇ ਉਠਾਈਆ। ਜਿਸ ਦੀ ਸਿਫ਼ਤ ਕਰੇ ਅੰਜੀਲ ਕ਼ੁਰਾਨ, ਅਲਿਫ਼ ਯੇ ਨਾਲ ਜਗਤ ਪੜ੍ਹਾਈਆ। ਸੋ ਖੇਲ ਕਰੇ ਵਾਲੀ ਦੋ ਜਹਾਨ, ਹੁਕਮੇਂ ਅੰਦਰ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਧੁਰ ਦੀ ਧਾਰ ਆਪਣੇ ਹੱਥ ਰਖਾਈਆ। ਸਤਿ ਧਰਮ, ਸਤਿਜੁਗ ਸਾਚੇ ਏਕਾ ਉਪਜੇ ਗਿਆਨ, ਅਗਿਆਨ ਰਹਿਣ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਬਖ਼ਸ਼ੇ ਧੁਰ ਦਾ ਚਰਨ ਧਿਆਨ, ਪੰਜਾਂ ਤੱਤਾਂ ਵਾਲਾ ਗੁਰੂ ਨਾ ਕੋਇ ਮਨਾਈਆ। ਸ਼ਬਦ ਗੁਰੂ ਹੋਵੇ ਪਰਧਾਨ, ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡਾਂ ਖੰਡਾਂ ਹੁਕਮ ਜਣਾਈਆ। ਜਿਸ ਦੀ ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਜੀਵ ਜਹਾਨਾ ਮੰਨਣੀ ਪਏ ਆਣ, ਦੇਵਤ ਸੁਰ ਬਚਿਆ ਰਹਿਣ ਕੋਇ ਨਾ ਪਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਸੰਤ ਜਨ ਜਨ ਭਗਤ ਗੁਰਮੁਖ ਗੁਰਸਿਖ ਕਰੇ ਪਹਿਚਾਣ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਇਕੋ ਦੇਵੇ ਆਪਣਾ ਦਾਨ, ਨਾਮ ਨਿਧਾਨਾ ਸ੍ਰੀ ਭਗਵਾਨਾ ਝੋਲੀ ਪਾਈਆ। ਸਤਿ ਧਰਮ ਸਤਿਜੁਗ ਸਾਚਾ ਇਕੋ ਹੋਵੇ ਰਸਤਾ, ਪਗਡੰਡੀ ਰਹਿਣ ਕੋਇ ਨਾ ਪਾਈਆ। ਪਰਮ ਪੁਰਖ ਦੇ ਨਾਮ ਦਾ ਕਾਇਆ ਮੰਦਰ ਅੰਦਰ ਸਭ ਨੂੰ ਖੋਲ੍ਹਣਾ ਪਏ ਬਸਤਾ, ਬਾਹਰ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਸਚ ਪ੍ਰੇਮ ਧੁਰ ਦੇ ਨੇਮ ਨਾਲ ਕਰੇ ਸਸਤਾ, ਜੰਗਲ ਜੂਹ ਉਜਾੜ ਪਹਾੜ ਲੱਭਣ ਕੋਇ ਨਾ ਜਾਈਆ। ਆਤਮ ਰਸ ਨਾਮ ਖ਼ੁਮਾਰੀ ਨਾਲ ਕਰੇ ਮਸਤਾ, ਸ਼ਬਦ ਦੀਵਾਨਾ ਸ੍ਰੀ ਭਗਵਾਨਾ ਆਪ ਬਣਾਈਆ। ਲਹਿਣਾ ਦੇਣਾ ਚੁਕਾਏ ਅਰਸ਼ਾ ਫ਼ਰਸ਼ਾ, ਅਰਸ਼ਾਂ ਤੋਂ ਪਰੇ ਨਿਰਗੁਣ ਧਾਰ ਆਪਣੀ ਦਏ ਸਮਝਾਈਆ। ਦੇਵੇ ਦਰਸ ਜਨ ਭਗਤਾਂ, ਜਨਮ ਜਨਮ ਦੀ ਮੇਟੇ ਹਰਸਾ, ਹਵਸ ਅਗੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸੱਚੇ ਸਾਚੀ ਧਾਰ ਇਕ ਵਖਾਈਆ। ਸਤਿ ਧਰਮ, ਸਤਿਜੁਗ ਸਾਚੀ ਦੇ ਇਕ ਪ੍ਰੀਤ, ਪ੍ਰੀਤਮ ਹੋ ਕੇ ਦਇਆ ਕਮਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਚਲੇ ਰੀਤ, ਰੀਤੀਵਾਨ ਆਪਣਾ ਹੁਕਮ ਚਲਾਈਆ। ਝਗੜਾ ਪਏ ਨਾ ਮੰਦਰ ਮਸੀਤ, ਪੰਡਤ ਪਾਂਧਾ ਮੁੱਲਾ ਸ਼ੇਖ਼ ਕੰਮ ਕਿਸੇ ਨਾ ਆਈਆ। ਸਭ ਦਾ ਮਾਰਗ ਇਕੋ ਹੋਵੇ ਠੀਕ, ਠਾਕਰ ਨੂਰੀ ਕਰਤਾ ਨਜ਼ਰੀ ਆਈਆ। ਆਤਮ ਪਰਮਾਤਮ ਪਰਬ੍ਰਹਮ ਬ੍ਰਹਮ ਮਿਲ ਕੇ ਗਾਵਣ ਸਾਰੇ ਗੀਤ, ਗੋਬਿੰਦ ਸ਼ਬਦ ਢੋਲਾ ਵੱਜੇ ਨਾਮ ਵਧਾਈਆ। ਕਾਇਆ ਮਾਟੀ ਹੋਵੇ ਸਭ ਦੀ ਠਾਂਡੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝਗੜਾ ਮੁਕਾਏ ਊਚ ਨੀਚ, ਰਾਓ ਰੰਕ ਜਾਤ ਪਾਤ ਦੀਨ ਮਜ਼੍ਹਬ ਲੇਖਾ ਦਏ ਗਵਾਈਆ। ਸਤਿ ਧਰਮ, ਸਤਿਜੁਗ ਸੱਚੇ ਇਕੋ ਹੋਵੇ ਧਾਰ, ਧਰਨੀ ਧਰਤ ਧਵਲ ਮਿਲੇ ਵਡਿਆਈਆ। ਲੇਖਾ ਰਹੇ ਨਾ ਮੁਹੰਮਦੀ ਚਾਰ ਯਾਰ, ਚਾਰੋਂ ਕੁੰਟ ਇਕੋ ਖੇਲ ਪ੍ਰਭ ਦਾ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਵੇ ਪਿਆਰ, ਵਿਸ਼ਿਆਂ ਵਾਲਾ ਗੁਰੂ ਮੰਨਣ ਕੋਇ ਨਾ ਜਾਈਆ। ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਹੋਵੇ ਪੁਰਖ ਅਕਾਲ, ਦੀਨ

ਦੁਨੀ ਆਪਣੇ ਹੁਕਮੇਂ ਅੰਦਰ ਚਲਾਈਆ। ਸਤਿਜੁਗ ਸਤਿਗੁਰ ਸ਼ਬਦ ਸਭ ਦਾ ਹੋਵੇ ਸਾਲਸ, ਖ਼ਾਲਸ ਖ਼ਾਲਸਾ ਲਏ ਪਰਗਟਾਈਆ। ਕਲਜੁਗ ਕੂੜੀ ਕਿਰਿਆ ਮੇਟੇ ਨਿੰਦਰਾ ਆਲਸ, ਗਫ਼ਲਤ ਰਹਿਣ ਕੋਇ ਨਾ ਪਾਈਆ। ਮਿਹਰਵਾਨ ਹੋ ਕੇ ਮਹਿਬੂਬ ਮੁਹੱਬਤ ਵਿਚ ਜਗਤ ਜਗਿਆਸੂਆਂ ਬਦਲੇ ਆਦਤ, ਅਮੀਰ ਗ਼ਰੀਬ ਜ਼ਮੀਰ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਨਾਮ ਦੀ ਬਖ਼ਸ਼ਿਸ਼ ਕਰ ਸਖਾਵਤ, ਝੋਲੀ ਸਭ ਦੀ ਦਏ ਭਰਾਈਆ।

੧੨ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੂੜ ਸਿੰਘ ਦੇ ਗ੍ਰਹਿ ਪਿੰਡ ਬਰਨਾਲਾ ਜ਼ਿਲਾ ਅੰਮ੍ਰਿਤਸਰ

ਸਤਿ ਧਰਮ, ਸਤਿਜੁਗ ਕਿਰਪਾ ਕਰੇ ਗਹਿਰ ਗੰਭੀਰ ਵਡ ਗੁਣ ਸਾਗਰ, ਅਗੰਮ ਅਥਾਹ ਬੇਪਰਵਾਹ ਆਪਣੀ ਦਇਆ ਕਮਾਈਆ। ਨਾਮ ਵਣਜ ਕਰਾਏ ਪੁਰਖ ਅਕਾਲ ਦੀਨ ਦਿਆਲ ਬਣ ਕੇ ਧੁਰ ਸੌਦਾਗਰ, ਚਾਰ ਕੁੰਟ ਦਹਿ ਦਿਸ਼ਾ ਵਸਤ ਅਮੋਲਕ ਕਾਇਆ ਗੋਲਕ ਇਕੋ ਪਾਈਆ। ਸਾਚੇ ਸੰਤਾਂ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਦੀਨ ਦੁਨੀ ਦਾ ਮਾਲਕ ਵਡ ਅਕਾਲਣ ਦੁਰਮਤ ਮੈਲ ਅੰਤਰ ਅੰਤਰ ਧਵਾਈਆ। ਹੁਕਮਰਾਨ ਦੋ ਜਹਾਨ ਹੋਵੇ ਕਰੀਮ ਕਰਤਾ ਕ਼ਾਦਰ, ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਕਰਤਾ ਆਪਣਾ ਹੁਕਮ ਵਰਤਾਈਆ। ਜੋਧਾ ਸੂਰਬੀਰ ਹੋਵੇ ਵਡ ਬਹਾਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਸਾਚੀ ਕਰਨੀ ਕਰੇ ਕਰਤਾਰ, ਕਰਤਾ ਪੁਰਖ ਬੇਪਰਵਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰ, ਜੁਗ ਚੌਕੜੀ ਹੁਕਮੇਂ ਅੰਦਰ ਰਿਹਾ ਭਵਾਈਆ। ਨਾਮ ਸੰਦੇਸ਼ਾ ਮੰਨਦੇ ਰਹੇ ਗੁਰ ਅਵਤਾਰ, ਪੈਗ਼ੰਬਰ ਸਜਦਿਆਂ ਵਿਚ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਆਵਣ ਜਾਵਣ ਵਾਰੋ ਵਾਰ, ਥਿਰ ਰਹਿਣ ਕੋਇ ਨਾ ਪਾਈਆ। ਦੇਵਤ ਸੁਰ ਸਦਾ ਪਨਿਹਾਰ, ਖਾਣੀ ਬਾਣੀ ਮਿਲ ਕੇ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਵਾਰਾ ਇਕ ਪਰਗਟਾਈਆ। ਸਤਿ ਦਵਾਰਾ ਖੋਲ੍ਹੇ ਏਕ, ਏਕੰਕਾਰ ਆਪਣੇ ਹੱਥ ਰਖੇ ਵਡਿਆਈਆ। ਲੱਖ ਚੁਰਾਸੀ ਬਖ਼ਸ਼ੇ ਧੁਰ ਦੀ ਟੇਕ, ਟਿੱਕੇ ਮਸਤਕ ਨਾਮ ਧੂੜੀ ਦਏ ਲਗਾਈਆ। ਮਨ ਵਾਸਨਾ ਕੂੜੀ ਕਿਰਿਆ ਜਗਤ ਰਹੇ ਨਾ ਭੇਖ, ਮਾਇਆ ਮਮਤਾ ਮੋਹ ਹਉਮੇ ਹੰਗਤਾ ਗੜ੍ਹ ਤੁੜਾਈਆ। ਝਗੜਾ ਰਹੇ ਨਾ ਮੁੱਲਾ ਸ਼ੇਖ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦ ਸ਼ਬਦ ਅਨਾਦ ਇਕੋ ਦਏ ਸੁਣਾਈਆ। ਸ਼ਬਦ ਅਨਾਦ ਉਪਜੇ ਜਗ, ਲੋਕਮਾਤ ਵੱਜੇ ਵਧਾਈਆ। ਜਨ ਭਗਤਾਂ ਮੇਲਾ ਹੋਵੇ ਉਪਰ ਸ਼ਾਹ ਰਗ, ਨੌ ਦਵਾਰੇ ਪੰਧ ਦਏ ਮੁਕਾਈਆ। ਜਗਤ ਵਾਸਨਾ ਰਹੇ ਕੋਈ ਨਾ ਹੱਦ, ਮਮਤਾ ਮੋਹ ਨਾ ਕੋਇ ਰਖਾਈਆ। ਧੁਰ ਦੀ ਧਾਰ ਸਾਚਾ ਸ਼ਬਦ ਜਣਾਏ ਅਨਹਦ, ਆਤਮ ਦਰਸੀ ਆਪਣੀ ਦਇਆ ਕਮਾਈਆ। ਸਚ ਦਵਾਰ ਏਕੰਕਾਰ ਗ੍ਰਹਿ ਮੰਦਰ ਅੰਦਰ ਜਾਵੇ ਲੰਘ, ਈੜਾ ਪਿੰਗਲ ਸੁਖਮਨ ਸਕੇ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਬਖ਼ਸ਼ੇ ਸਾਚਾ ਪਰਮਾਨੰਦ, ਨਿਜਾਨੰਦ ਵੱਜਦੀ ਰਹੇ ਵਧਾਈਆ। ਸਤਿ ਧਰਮ ਜਨ ਭਗਤਾਂ ਪ੍ਰਭ ਹੋਏ ਸੁਹੇਲਾ, ਸੱਜਣ ਇਕੋ ਨਜ਼ਰੀ ਆਈਆ। ਆਤਮ ਪਰਮਾਤਮ ਕਰ ਕੇ ਮੇਲਾ, ਮਿਲਣੀ

ਜਗਦੀਸ਼ ਆਪਣੇ ਨਾਲ ਕਰਾਈਆ। ਭੇਵ ਰਹੇ ਨਾ ਗੁਰੂ ਚੇਲਾ, ਚੇਲਾ ਗੁਰ ਸੁਰਤੀ ਸ਼ਬਦ ਆਪਣਾ ਪੜਦਾ ਲਾਹੀਆ। ਵਸਣਹਾਰਾ ਸਚਖੰਡ ਦਵਾਰੇ ਧਾਮ ਨਵੇਲਾ, ਨਿਰਗੁਣ ਨੂਰ ਜੋਤ ਪਰਕਾਸ਼ ਸਰਗੁਣ ਸਾਚੇ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕੋ ਇਕ ਸੁਹਾਈਆ। ਸਚ ਦਵਾਰ ਹੋਵੇ ਸੋਭਾਵੰਤ, ਸਚਖੰਡ ਵੱਜੇ ਵਧਾਈਆ। ਥਿਰ ਘਰ ਬਣਾਏ ਅਗੰਮੀ ਬਣਤ, ਘੜਨ ਭੰਨਣ ਸਮਰਥ ਆਪਣੇ ਹੱਥ ਰਖੇ ਵਡਿਆਈਆ। ਸ਼ਬਦੀ ਧਾਰ ਜਣਾਏ ਹੁਕਮ ਅਗੰਮੀ ਮਣੀਆਂ ਮੰਤ, ਸੰਦੇਸ਼ਾ ਨਰੇਸ਼ਾ ਇਕੋ ਇਕ ਸਮਝਾਈਆ। ਲੱਖ ਚੁਰਾਸੀ ਮਾਲਕ ਖ਼ਾਲਕ ਪ੍ਰਿਤਪਾਲਕ ਬਣ ਕੇ ਧੁਰ ਦਾ ਕੰਤ, ਸੇਜ ਸੁਹੰਜਣੀ ਅੰਤਰ ਆਪਣਾ ਪੜਦਾ ਦਏ ਉਠਾਈਆ। ਝਗੜਾ ਮੁਕਾ ਕੇ ਜੀਵ ਜੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਘਟ ਭੀਤਰ ਗ੍ਰਹਿ ਗ੍ਰਹਿ ਵੇਖੇ ਥਾਉਂ ਥਾਈਂਆ। ਵੇਖਣਹਾਰਾ ਥਾਨ ਥਨੰਤਰ, ਲੱਖ ਚੁਰਾਸੀ ਖੋਜ ਖੁਜਾਈਆ। ਜਿਸ ਦਾ ਆਦਿ ਜੁਗਾਦਿ ਸ਼ਬਦ ਫ਼ਰਮਾਨਾ ਮੰਤਰ, ਰਸਨਾ ਜਿਹਵਾ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਬਿਨ ਭਗਤਾਂ ਭੇਵ ਨਾ ਪਾਇਆ ਕਿਸੇ ਨਿਰੰਤਰ, ਅੰਤਰ ਬ੍ਰਹਮ ਵਿਚੋਂ ਪਾਰ ਨਾ ਕੋਇ ਕਰਾਈਆ। ਲਹਿਣਾ ਦੇਣਾ ਚੁਕਾਵੇ ਗੁਰਮੁਖ ਸਾਚੇ ਸੰਤਨ, ਸੱਤਾ ਆਪਣੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਨਵ ਤਨ, ਨਵ ਨੌ ਚਾਰ ਝਗੜਾ ਰਹੇ ਨਾ ਰਾਈਆ। ਸਤਿ ਧਰਮ, ਸਤਿਜੁਗ ਸਾਚੇ ਮਿਲੇ ਵਸਤ ਅਨਮੋਲ, ਪੁਰਖ ਅਬਿਨਾਸ਼ੀ ਝੋਲੀ ਪਾਈਆ। ਧੁਰ ਦੇ ਕੰਡੇ ਦੇਵੇ ਤੋਲ, ਜਗਤ ਤਰਾਜੂ ਨਜ਼ਰ ਕੋਇ ਨਾ ਆਈਆ। ਸਚਖੰਡ ਦਵਾਰ ਏਕੰਕਾਰ ਵਿਚ ਵਰਭੰਡ ਬ੍ਰਹਿਮੰਡ ਖੰਡ ਦੇਵੇ ਖੋਲ੍ਹ, ਖ਼ਾਲਕ ਖ਼ਲਕ ਆਪਣੀ ਵਸਤ ਆਪ ਵਰਤਾਈਆ। ਭਾਗ ਲਗਾਏ ਦਇਆ ਕਮਾਏ ਧਰਨੀ ਧਰਤ ਧਵਲ ਉਪਰ ਧੌਲ, ਦਇਆ ਦੂਤ ਸਚ ਸਪੂਤ ਆਪਣਾ ਹੁਕਮ ਮਨਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਪੂਰਾ ਕਰੇ ਕੀਤਾ ਕੌਲ, ਸਦੀ ਚੌਧਵੀਂ ਵੇਲਾ ਵਕ਼ਤ ਦਏ ਗਵਾਹੀਆ। ਪ੍ਰਭ ਕਾ ਭੇਵ ਕੋਇ ਨਾ ਜਾਣੇ ਪੰਡਤ ਪਾਂਧਾ ਰੌਲ, ਹਿੰਦਸਿਆਂ ਅੱਖਰਾਂ ਅੰਕਾਂ ਵਿਚ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਸਾਚੀ ਧਾਰਾ ਜਾਏ ਮੌਲ, ਮੌਲਾ ਹੋ ਕੇ ਆਪਣਾ ਹੁਕਮ ਵਰਤਾਈਆ। ਸਤਿ ਧਰਮ, ਸਤਿਜੁਗ ਸਾਚਾ ਦੇਵੇ ਪ੍ਰਭ ਭਰੋਸਾ, ਅਬਿਨਾਸ਼ੀ ਕਰਤਾ ਦਇਆ ਕਮਾਈਆ। ਇਕੋ ਨਾਮ ਦੋ ਜਹਾਨ ਚਲੇ ਹੋਕਾ, ਹੁਕਮ ਇਕੋ ਇਕ ਸੁਣਾਈਆ। ਤੂੰ ਮੇਰਾ ਮੈਂ ਤੇਰਾ ਠਾਕਰ ਸਵਾਮੀ ਆਤਮ ਪਰਮਾਤਮ ਸਚ ਸਲੋਕਾ, ਸੋ ਸਾਹਿਬ ਜੀਵਾਂ ਜੰਤਾਂ ਆਪ ਦ੍ਰਿੜਾਈਆ। ਲੱਖ ਚੁਰਾਸੀ ਵਿਚੋਂ ਮਾਨਸ ਦੇਹੀ ਪ੍ਰਭ ਮਿਲਣ ਦਾ ਮੌਕਾ, ਵਿਛੜਿਆਂ ਫੇਰ ਮੇਲ ਨਾ ਕੋਇ ਕਰਾਈਆ। ਪੁਰਖ ਅਕਾਲ ਦੀਨ ਦਿਆਲ ਇਕੋ ਏਕਾ ਓਟਾ, ਜੋ ਓੜਕ ਜੋਤੀ ਜੋਤ ਵਿਚ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਮਨ ਵਾਸਨਾ ਗ੍ਰਹਿ ਮੰਦਰ ਕੱਢ ਖੋਟਾ, ਸਤਿ ਸਤਿ ਦਏ ਸਮਝਾਈਆ। ਸਤਿ ਧਰਮ ਸਤਿ ਸਤਿਵਾਦੀ ਦੇਵੇ ਧੁਰ ਦੀ ਦਾਤ, ਦਾਤਾ ਦਾਨੀ ਆਪ ਵਰਤਾਈਆ। ਸਤਿਗੁਰ ਸ਼ਬਦ ਬਿਨਾ ਵੱਡੀ ਨਾ ਕੋਈ ਕਰਾਮਾਤ, ਮੂਰਖ ਮੁਗਧ ਸਮਝ ਕਿਸੇ ਨਾ ਆਈਆ। ਜਿਸ ਸਿਮਰਤ ਕੋਟ ਜਨਮ ਦਾ ਉਤਰੇ ਪਾਪ, ਪਤਿਤ ਪੁਨੀਤ ਦਏ ਬਣਾਈਆ। ਮਿਲੇ ਵਡਿਆਈ ਮਾਟੀ ਖ਼ਾਕ, ਪੰਜ ਤਤ ਵੱਜੇ ਵਧਾਈਆ। ਸੱਜਣ ਬਣੇ ਧੁਰ ਦਾ ਸਾਕ, ਪੁਰਖ ਅਕਾਲਾ ਆਪਣਾ ਜੋੜ ਜੁੜਾਈਆ। ਏਥੇ

ਓਥੇ ਦੋ ਜਹਾਨਾਂ ਨਿਰਗੁਣ ਦੇਵੇ ਸਾਥ, ਜਗਤ ਵਿਛੋੜਾ ਰਹਿਣ ਕੋਇ ਨਾ ਪਾਈਆ। ਬਾਲ ਅੰਞਾਣੇ ਗੁਰਮੁਖ ਗੁਰਸਿਖ ਹਰਿਜਨ ਭਗਤ ਬਹਾਵੇ ਚੁੱਕੇ ਗੋਦੀ ਆਪ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸੱਚੇ ਤੇਰੇ ਵਿਚ ਬਖ਼ਸ਼ੇ ਇਕ ਇਤਫ਼ਾਕ, ਨਿਫ਼ਾਕ ਦਾ ਝਗੜਾ ਦਏ ਗਵਾਈਆ। ਸਤਿ ਧਰਮ, ਸਤਿਜੁਗ ਸਾਚੇ ਸਾਚਾ ਹੋਵੇ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਸਤਿ ਧਰਮ ਦਾ ਵਧੇ ਪਰਤਾਪ, ਕੂੜੀ ਕਿਰਿਆ ਰਹੇ ਨਾ ਰਾਈਆ। ਕਰਤਾ ਪੁਰਖ ਕਰੇ ਇਨਸਾਫ਼, ਅਦਲੀ ਹੋ ਕੇ ਅਦਲ ਕਮਾਈਆ। ਰੂਹ ਬੁਤ ਦੋਵੇਂ ਕਰੇ ਪਾਕ, ਭਗਤਾਂ ਅੰਦਰ ਵਜਦੀ ਰਹੇ ਵਧਾਈਆ। ਬੰਦ ਕਿਵਾੜੀ ਖੋਲ੍ਹੇ ਤਾਕ, ਚਾਰੋਂ ਤਰਫ਼ ਕਰੇ ਰੁਸ਼ਨਾਈਆ। ਨਾਮ ਨਿਧਾਨਾ ਸੁਣਾਏ ਨਾਦ, ਅਨਹਦ ਰਾਗੀ ਰਾਗ ਸੁਣਾਈਆ। ਸਤਿ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਏ ਚੁਕਾਈਆ। ਸਚਖੰਡ ਦਵਾਰੇ ਕਰ ਨਿਵਾਸ, ਧਰਮ ਦਵਾਰਾ ਇਕ ਵਖਾਈਆ। ਜਿਥੇ ਨਜ਼ਰ ਨਾ ਆਏ ਕੋਈ ਮਾਈ ਬਾਪ, ਭਾਈ ਭੈਣ ਸਾਕ ਸੱਜਣ ਸੈਣ ਨਾਰ ਕੰਤ ਸੇਜ ਨਾ ਕੋਇ ਸੁਹਾਈਆ। ਇਕੋ ਨੂਰ ਜੋਤ ਪਰਕਾਸ਼, ਤਖ਼ਤ ਨਿਵਾਸੀ ਨਜ਼ਰੀ ਆਏ ਆਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਮਾਤ ਧਰ, ਧਰਨੀ ਧਰਤ ਧਵਲ ਧਰਮ ਦਵਾਰ ਇਕ ਬਣਾਈਆ। ਸਤਿ ਧਰਮ, ਧਰਨੀ ਉਤੇ ਹੋਵੇ ਧਰਮ ਦਵਾਰ, ਚਾਰ ਵਰਨ ਮਿਲੇ ਵਡਿਆਈਆ। ਇਕੋ ਨਾਮ ਹੋਵੇ ਜੈਕਾਰ, ਡੰਕਾ ਵੱਜੇ ਥਾਉਂ ਥਾਈਂਆ। ਖ਼ੁਸ਼ੀ ਮਨਾਵਣ ਗੁਰ ਅਵਤਾਰ, ਪੈਗ਼ੰਬਰ ਢੋਲੇ ਗਾ ਗਾ ਰੰਗ ਰੰਗਾਈਆ। ਕਰੇ ਖੇਲ ਆਪ ਕਰਤਾਰ, ਕਰਨੀ ਦਾ ਕਰਤਾ ਕ਼ੁਦਰਤ ਆਪਣੀ ਵੇਖ ਵਖਾਈਆ। ਚੌਥਾ ਜੁਗ ਕਰੇ ਪਾਰ, ਪਾਰਬ੍ਰਹਮ ਪ੍ਰਭ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਦਾ ਏਕੋ ਏਕ ਕਰੇ ਆਹਾਰ, ਰਸਨਾ ਰਸ ਜਗਤ ਸਵਾਦ ਨਾ ਕੋਇ ਵਖਾਈਆ।