ਪੁਸਤਕਾਲਾਭਾਗ ੧੯

੧੨ ਸਾਵਣ ਸ਼ਹਿਨਸ਼ਾਹੀ ਸੰਮਤ ੨ ਲਛਮਣ ਸਿੰਘ ਦੇ ਗ੍ਰਹਿ ਪਿੰਡ ਭੂਰੇ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਕਿਰਪਾ ਕਰੇ ਪ੍ਰਭ ਦੀਨ ਦਿਆਲ, ਦੀਨਾਂ ਅਨਾਥਾਂ ਵੇਖ ਵਖਾਈਆ। ਭਗਤ ਵਛਲ ਹੋ ਕਿਰਪਾਲ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸੰਤ ਸੁਹੇਲੇ ਗੁਰਮੁਖ ਵੇਖੇ ਆਪਣੇ ਲਾਲ, ਵਰਨਾਂ ਬਰਨਾਂ ਵਿਚੋਂ ਬਾਹਰ ਕਢਾਈਆ। ਸਾਚੀ ਸਿਖਿਆ ਦੇਵੇ ਨਾਮ ਸਿਖਾਲ, ਜਗਤ ਵਿਦਿਆ ਤੋਂ ਬਾਹਰ ਕਰੇ ਪੜ੍ਹਾਈਆ। ਅੰਮ੍ਰਿਤ ਜਾਮ ਪਿਆਲਾ ਦਏ ਪਿਆਲ, ਰਸ ਅਗੰਮੀ ਆਪ ਚਖਾਈਆ। ਝਗੜਾ ਰਹਿਣ ਨਾ ਦੇਵੇ ਸ਼ਾਹ ਕੰਗਾਲ, ਊਚਾਂ ਨੀਚਾਂ ਇਕੋ ਘਰ ਵਸਾਈਆ। ਸਤਿ ਧਰਮ ਵਖਾਏ ਆਪਣੀ ਧਰਮਸਾਲ, ਗੁਰ ਦਰ ਮੰਦਰ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਏ ਸਰਨਾਈਆ। ਸਚ ਦਵਾਰ ਸ੍ਰੀ ਭਗਵਾਨ ਚਰਨ, ਦੋ ਜਹਾਨਾਂ ਸੋਭਾ ਪਾਈਆ। ਜਿਥੇ ਮੁੱਕੇ ਮਰਨ ਡਰਨ, ਜਨਮ ਗੇੜ ਨਾ ਕੋਇ ਭਵਾਈਆ। ਨੇਤਰ ਖੁਲ੍ਹੇ ਹਰਨ ਫਰਨ, ਨਿਜ ਨੇਤਰ ਲੋਚਨ ਹੋਏ ਰੁਸ਼ਨਾਈਆ। ਪੁਰਖ ਅਕਾਲ ਮਿਲੇ ਕਰਨੀ ਕਰਨ, ਕ਼ੁਦਰਤ ਦਾ ਕ਼ਾਦਰ ਮੇਲ ਮਿਲਾਈਆ। ਸੰਤ ਸੁਹੇਲੇ ਸਾਚੀ ਮੰਜ਼ਲ ਚੜ੍ਹਨ, ਨੌ ਦਵਾਰੇ ਪੰਧ ਮੁਕਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠਾਂਡਾ ਦਰ ਦਏ ਵਖਾਈਆ। ਠਾਂਡਾ ਦਰ ਪੁਰਖ ਅਬਿਨਾਸ਼, ਸਚਖੰਡ ਦਵਾਰਾ ਇਕ ਵਖਾਈਆ। ਜਿਹੜਾ ਆਦਿ ਜੁਗਾਦਿ ਹੋਏ ਨਾ ਕਦੇ ਵਿਨਾਸ, ਛੱਪਰ ਛੰਨ ਰੂਪ ਨਾ ਕੋਇ ਬਦਲਾਈਆ। ਸੋ ਇਕੋ ਨਿਰਮਲ ਜੋਤ ਰਹੇ ਪਰਕਾਸ਼, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਭਗਤ ਭਗਵਾਨ ਮਿਲ ਕੇ ਪੈਂਦੀ ਰਹੇ ਰਾਸ, ਆਤਮ ਪਰਮਾਤਮ ਮਿਲ ਕੇ ਗੋਪੀ ਕਾਹਨ ਰੂਪ ਵਟਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਮਿਲ ਕੇ ਗਾਵੇ ਗਾਥ, ਸ਼ਬਦੀ ਸ਼ਬਦ ਹੋਵੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਦਾਤ, ਨਾਮ ਭੰਡਾਰਾ ਸਚ ਵਰਤਾਈਆ। ਨਾਮ ਭੰਡਾਰਾ ਧੁਰ ਦੀ ਦਾਤ, ਜਨ ਭਗਤਾਂ ਆਪ ਵਰਤਾਇੰਦਾ। ਅੰਧ ਅੰਧੇਰ ਮੇਟੇ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਚੜ੍ਹਾਇੰਦਾ। ਸ਼ਬਦੀ ਸੁਰਤੀ ਨਾਤਾ ਜੋੜੇ ਪੁਰਖ ਬਿਧਾਤ, ਆਤਮ ਪਰਮਾਤਮ ਮੇਲਾ ਆਪ ਮਿਲਾਇੰਦਾ। ਸੋਹੰ ਸ਼ਬਦ ਆਦਿ ਜੁਗਾਦੀ ਗਾਥ, ਗੁਰ ਅਵਤਾਰਾਂ ਪੈਗ਼ੰਬਰਾਂ ਆਪ ਸਮਝਾਇੰਦਾ। ਚਾਰ ਵਰਨ ਅਠਾਰਾਂ ਬਰਨ ਦੱਸੇ ਇਕ ਜਮਾਤ, ਵਰਨ ਬਰਨ ਰਾਹ ਨਾ ਕੋਇ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਇਕ ਇਕਾਂਤ, ਇਕ ਇਕੱਲਾ ਸੋਭਾ ਪਾਇੰਦਾ। ਇਕ ਇਕੱਲਾ ਏਕੰਕਾਰ, ਆਦਿ ਜੁਗਾਦਿ ਅਖਵਾਈਆ। ਕਲਜੁਗ ਕੂੜਾ ਧਰਤੀ ਉਤੋਂ ਕੱਢੇ ਬਾਹਰ, ਸਤਿਜੁਗ ਸਾਚਾ ਮਾਤ ਧਰਾਈਆ। ਮਾਇਆ ਮਮਤਾ ਮੋਹ ਵਿਕਾਰ ਨਾ ਰਹੇ ਹੰਕਾਰ, ਆਸ਼ਾ ਤ੍ਰਿਸ਼ਨਾ ਨਾ ਜਗਤ ਸਤਾਈਆ। ਸਾਚਾ ਬਖ਼ਸ਼ੇ ਇਕ ਪਿਆਰ, ਪਿਤਾ ਪੂਤ ਕਰੇ ਨਾ ਕੋਇ ਲੜਾਈਆ। ਆਤਮ ਪਰਮਾਤਮ ਮਿਲ ਕੇ ਢੋਲਾ ਗਾਵੇ ਅਗੰਮ ਅਪਾਰ, ਸੋਹਲਾ ਸਾਚਾ ਰਾਗ ਅਲਾਈਆ। ਸਤਿ ਸਤਿਵਾਦੀ ਸਤਿਜੁਗ ਸਾਚੀ ਉਪਜੇ ਧਾਰ, ਧਰਮ ਦਵਾਰਾ ਇਕ ਪਰਗਟਾਈਆ। ਊਚ ਨੀਚ ਰਹੇ ਨਾ ਕੋਇ ਵਿਚਾਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸ਼ਰਅ ਨਾ ਕੋਇ ਬਣਾਈਆ। ਸਰਬ ਜੀਆਂ ਦਾ ਸਾਂਝਾ ਕਰੇ ਪਿਆਰ, ਜਗਤ ਵਿਭਚਾਰ ਦੁਰਾਚਾਰ ਵਿਰੋਧ ਵਿਕਾਰ ਅੰਦਰੋਂ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਧਰੇ ਵਿਚ ਸੰਸਾਰ, ਸੰਸਾ ਕੂੜਾ ਜਗਤ ਰੋਗ ਦਏ ਮਿਟਾਈਆ। ਜਗਤ ਰੋਗ ਮਿਟੇ ਜਗ, ਮਮਤਾ ਮੋਹ ਨਾ ਕੋਇ ਸਤਾਈਆ। ਕੂੜੀ ਤ੍ਰਿਸ਼ਨਾ ਰਹੇ ਨਾ ਅੱਗ, ਤਤਵ ਤਤ ਨਾ ਕੋਇ ਤਪਾਈਆ। ਮਿਹਰ ਕਰੇ ਪੁਰਖ ਸਮਰਥ, ਦਇਆਵਾਨ ਦਇਆ ਕਮਾਈਆ। ਸਾਚੇ ਨਾਮ ਦੀ ਦੇ ਕੇ ਵਥ, ਵਾਸਤਾ ਆਪਣੇ ਨਾਲ ਜੁੜਾਈਆ। ਅੰਦਰ ਖੋਲ੍ਹ ਕੇ ਨਿਰਗੁਣ ਅੱਖ, ਸਰਗੁਣ ਕਰੇ ਰੁਸ਼ਨਾਈਆ। ਆਤਮ ਪਰਮਾਤਮ ਕਦੇ ਰਹਿਣ ਨਾ ਦੇਵੇ ਵੱਖ, ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਦੇਵੇ ਮੱਥ, ਸਤਿ ਧਰਮ, ਸਤਿਜੁਗ ਲੋਕਮਾਤ ਕਰੇ ਪਰਗਟ, ਪਰਗਟ ਹੋ ਕੇ ਸਾਚਾ ਹੱਟ ਖੁਲ੍ਹਾਈਆ।

੧੨ ਸਾਵਣ ਸ਼ਹਿਨਸ਼ਾਹੀ ਸੰਮਤ ੨ ਗੋਪਾਲ ਕੌਰ ਦੇ ਗ੍ਰਹਿ ਪਿੰਡ ਭੂਰੇ ਜ਼ਿਲਾ ਅੰਮ੍ਰਿਤਸਰ

ਜਨ ਭਗਤਾਂ ਆਤਮ ਪਰਮਾਤਮ ਪ੍ਰਭ ਦੇਵੇ ਸਾਚਾ ਸੁਖ, ਤ੍ਰੈਗੁਣ ਅਗਨੀ ਤਤ ਨਾ ਕੋਇ ਤਪਾਈਆ। ਲੋਭ ਵਿਕਾਰ ਮਾਇਆ ਮਮਤਾ ਵਿਆਪੇ ਕੋਇ ਨਾ ਦੁੱਖ, ਕੂੜ ਕੁੜਿਆਰ ਵਿਭਚਾਰ ਨਾ ਕੋਇ ਸਤਾਈਆ। ਜਗਤ ਤ੍ਰਿਸ਼ਨਾ ਰਹੇ ਕੋਈ ਨਾ ਭੁੱਖ, ਸਾਂਤਕ ਸਤਿ ਦਏ ਵਰਤਾਈਆ। ਲੇਖੇ

ਲਾਵੇ ਮਾਨਸ ਦੇਹੀ ਪੰਜ ਤਤ ਮਨੁੱਖ, ਆਵਣ ਜਾਵਣ ਗੇੜਾ ਦਏ ਕਟਾਈਆ। ਸਫ਼ਲ ਕਰਾਏ ਜਨਣੀ ਕੁੱਖ, ਮਿਹਰਵਾਨ ਮਿਹਰ ਨਜ਼ਰ ਨਾਲ ਪਾਰ ਕਰਾਈਆ। ਸ਼ਬਦੀ ਧਾਰ ਗੋਦੀ ਲਏ ਚੁੱਕ, ਗੋਬਿੰਦ ਸ਼ਬਦ ਹੱਥ ਵਡਿਆਈਆ। ਆਵਣ ਜਾਵਣ ਲੱਖ ਚੁਰਾਸੀ ਗੇੜਾ ਜਾਏ ਮੁਕ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਜਨ ਭਗਤਾਂ ਕਦੇ ਨਾ ਹੋਵੇ ਚਿੰਤਾ ਰੋਗ, ਸੰਸਾ ਗ਼ਮ ਨਾ ਕੋਇ ਸਤਾਈਆ। ਪੁਰਖ ਅਕਾਲ ਦੀਨ ਦਿਆਲ ਦੇਵੇ ਦਰਸ ਅਮੋਘ, ਜੋਤੀ ਨੂਰ ਕਰ ਰੁਸ਼ਨਾਈਆ। ਚਰਨ ਪ੍ਰੀਤੀ ਸਾਚੀ ਨੀਤੀ ਬਖ਼ਸ਼ੇ ਸਾਚਾ ਜੋਗ, ਜੁਗੀਸ਼ਰ ਤਪੀਸ਼ਰ ਮੁਨੀਸ਼ਰ ਲੇਖਾ ਦਏ ਚੁਕਾਈਆ। ਆਤਮ ਪਰਮਾਤਮ ਬਹਿ ਕੇ ਸਚ ਦਵਾਰ ਦੀ ਦੱਸੇ ਮੌਜ, ਮਮਤਾ ਮੋਹ ਵਿਕਾਰ ਮਿਟਾਈਆ। ਸੁਰਤੀ ਸ਼ਬਦ ਕਰਾ ਕੇ ਖੋਜ, ਪੜਦਾ ਅੰਦਰੋਂ ਦਏ ਉਠਾਈਆ। ਆਤਮ ਸੇਜਾ ਕਰੇ ਚੋਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤਾਂ ਕੋਈ ਨਾ ਰਹੇ ਸੰਤਾਪ, ਸੰਸਾ ਜਗਤ ਨਾ ਕੋਇ ਸਤਾਈਆ। ਕਰ ਕਿਰਪਾ ਮੇਟੇ ਤੀਨੋ ਤਾਪ, ਤ੍ਰੈਗੁਣ ਲੇਖਾ ਦਏ ਚੁਕਾਈਆ। ਆਤਮ ਪਰਮਾਤਮ ਦੱਸ ਕੇ ਸਾਚੀ ਜਾਤ, ਦੂਈ ਪੜਦਾ ਦਏ ਉਠਾਈਆ। ਸ਼ਬਦ ਅਗੰਮੀ ਜਪਾ ਕੇ ਜਾਪ, ਅਨਹਦ ਨਾਦੀ ਨਾਦ ਸੁਣਾਈਆ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਅੰਮ੍ਰਿਤ ਦੇ ਕੇ ਬੂੰਦ ਸਵਾਂਤ, ਨਿਝਰ ਝਿਰਨਾ ਦਏ ਵਖਾਈਆ। ਕੋਟ ਜਨਮ ਦੇ ਪੂਰਬ ਲਾਹ ਕੇ ਪਾਪ, ਦੁਤਰ ਮੈਲ ਦੁਰਮਤ ਆਪ ਧਵਾਈਆ। ਰੂਹ ਬੁਤ ਦੋਵੇਂ ਕਰ ਕੇ ਪਾਕ, ਪਤਿਤ ਪੁਨੀਤ ਬਖ਼ਸ਼ੇ ਸਚ ਸ਼ਰਨਾਈਆ। ਜਨ ਭਗਤਾਂ ਉਪਰ ਤੁੱਠੇ ਪਰਮ ਪੁਰਖ ਪ੍ਰਭ ਆਪ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਦੇਵੇ ਸਾਥ, ਸਗਲਾ ਸਾਥੀ ਪੁਰਖ ਅਬਿਨਾਸ਼ੀ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਰਬ ਗੁਣਤਾਸ, ਭਗਤਨ ਮੀਤਾ ਗਹਿਰ ਗੰਭੀਰ ਗੁਸਾਈਂਆ। ਜਨ ਭਗਤਾਂ ਮਨ ਮਨਸਾ ਰਹੇ ਕੋਈ ਨਾ ਝੇੜਾ, ਜਗਤ ਦਰਦ ਨਾ ਕੋਇ ਦੁਖਾਈਆ। ਪੁਰਖ ਅਕਾਲ ਦੀਨ ਦਿਆਲ ਸਤਿਗੁਰ ਸੱਚਾ ਬੰਨ੍ਹੇ ਬੇੜਾ, ਸਮੁੰਦ ਸਾਗਰ ਸੰਸਾਰ ਵਿਚੋਂ ਪਾਰ ਕਰਾਈਆ। ਕਾਇਆ ਮਾਟੀ ਸਾਢੇ ਤਿੰਨ ਹੱਥ ਘਰ ਮੰਦਰ ਵਸੇ ਖੇੜਾ, ਮਹੱਲ ਅਟਲ ਹੋਵੇ ਰੁਸ਼ਨਾਈਆ। ਪੰਚ ਵਿਕਾਰ ਰਹੇ ਨਾ ਅੰਦਰ ਡੇਰਾ, ਸ਼ਬਦ ਡੰਕੇ ਨਾਲ ਬਾਹਰ ਕਢਾਈਆ। ਸ਼ਬਦ ਜਣਾਏ ਦਇਆ ਕਮਾਏ ਭੇਵ ਖੁਲ੍ਹਾਏ ਆਤਮ ਬ੍ਰਹਮ ਸਮਝਾਏ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਘਰ ਠਾਂਡੇ ਸਾਢੇ ਤਿੰਨ ਹੱਥ ਹੋਵੇ ਚਾਉ ਘਨੇਰਾ, ਸਤਿਗੁਰ ਸ਼ਬਦ ਵੱਜੇ ਵਧਾਈਆ। ਮਿਲੇ ਮੇਲ ਗੁਰੂ ਗੁਰ ਚੇਰਾ, ਚੇਲਾ ਗੁਰੂ ਏਕਾ ਘਰ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਧੁਰ ਦਾ ਮੇਲਾ, ਬਣ ਵਿਚੋਲਾ ਸੇਵ ਕਮਾਈਆ। ਜਨ ਭਗਤਾਂ ਕੂੜ ਕੁੜਿਆਰ ਕੋਈ ਨਾ ਸਕੇ ਮੋਹ, ਜਗਤ ਮਮਤਾ ਵਿਚ ਨਾ ਕੋਇ ਫਸਾਈਆ। ਕਲਜੁਗ ਕਰ ਸਕੇ ਨਾ ਧਰੋਹ, ਜਗਤ ਜੰਜ਼ਾਲ ਕੋਇ ਨਾ ਪਾਈਆ। ਉਨ੍ਹਾਂ ਦੇ ਅੰਤਰ ਵਸਿਆ ਪਰਮ ਪੁਰਖ ਸੋ, ਜੋ ਹੰ ਬ੍ਰਹਮ ਰਿਹਾ ਸਮਝਾਈਆ। ਜਿਸ ਦਾ ਭੇਵ ਜਗਤ ਬੁਧੀ ਨਾ ਜਾਣੇ ਕੋ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਜਾਵੇ ਹੋ, ਸਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ। ਸਚ ਪਰਕਾਸ਼ ਨੂਰੀ ਜੋਤ ਅਗੰਮੀ ਕਰੇ ਲੋ, ਦੀਵਾ ਬਾਤੀ ਕਮਲਾਪਾਤੀ ਹੱਥ ਨਾ ਕਿਸੇ

ਫੜਾਈਆ। ਜਿਸ ਆਤਮ ਨਾਲ ਪਰਮਾਤਮ ਹੋ ਕੇ ਜਾਵੇ ਛੋਹ, ਪੜਦਾ ਉਹਲਾ ਅੰਦਰ ਬਾਹਰ ਗੁਪਤ ਜਾਹਰ ਰਹਿਣ ਕੋਇ ਨਾ ਪਾਈਆ। ਲੇਖਾ ਚੁੱਕ ਜਾਏ ਇਕ ਦੋ, ਦੂਆ ਏਕਾ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਵਣਹਾਰਾ ਆਪਣਾ ਸੱਚਾ ਘਰ, ਗ੍ਰਹਿ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਇਕੋ ਇਕ ਰਖਾਈਆ। ਜਨ ਭਗਤਾਂ ਪ੍ਰਭ ਧਾਮ ਦੱਸੇ ਸਦਾ ਅਨਡਿੱਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮਿਹਰਵਾਨ ਕਰਵਟ ਲੈ ਬਦਲੇ ਪਿਠ, ਦੀਨ ਦਿਆਲ ਦੀਨ ਦੁਨੀ ਦਏ ਬਦਲਾਈਆ। ਆਤਮ ਅੰਤਰ ਕਰੇ ਸਾਚਾ ਹਿਤ, ਪ੍ਰੀਤਮ ਹੋ ਕੇ ਪ੍ਰੇਮ ਵਖਾਈਆ। ਸ਼ਬਦੀ ਧਾਰ ਵਸੇ ਚਿਤ, ਮਨ ਚਿਤ ਠਗੌਰੀ ਰਹਿਣ ਕੋਇ ਨਾ ਪਾਈਆ। ਦਇਆਵਾਨ ਦੀਨ ਦਿਆਲ ਠਾਕਰ ਸਵਾਮੀ ਜਨ ਭਗਤਾਂ ਦਰਸ਼ਨ ਦੇਵੇ ਨਿਤ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਧੁਰ ਦਾ ਮਾਲਕ ਸਦਾ ਪ੍ਰਿਤਪਾਲਕ ਵੱਡਾ ਵਡ ਖ਼ਾਲਕ ਬਣੇ ਅਗੰਮੀ ਪਿਤ, ਪਿਤਾ ਪੂਤ ਗੁਰਮੁਖ ਗੁਰ ਗੁਰ ਆਪਣੀ ਗੋਦ ਉਠਾਈਆ। ਸ਼ਬਦੀ ਧਾਰ ਏਕੰਕਾਰ ਵਿਚ ਸੰਸਾਰ ਧੁਰ ਦਾ ਲੇਖਾ ਦੇਵੇ ਲਿਖ, ਜਿਸ ਦੀ ਰੇਖ ਨਾ ਕੋਇ ਬਦਲਾਈਆ। ਸਦਾ ਸਦਾ ਸਦ ਵਡਿਆਈ ਦਿੰਦਾ ਆਇਆ ਗੁਰਮੁਖ ਸਾਚੇ ਸਿੱਖ, ਜਿਨ੍ਹਾਂ ਸਤਿਗੁਰ ਸਿਖਿਆ ਅੰਤਰ ਲਈ ਵਸਾਈਆ। ਨਾਮ ਭੰਡਾਰ ਦਿੰਦਾ ਆਇਆ ਵਸਤ ਅਨਡਿੱਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਤਰ ਆਤਮ ਸਦਾ ਕਰੇ ਹਿਤ, ਹਿਤਕਾਰੀ ਹੋ ਕੇ ਨਿਰੰਕਾਰੀ ਹੋ ਕੇ ਜਗਤ ਵਿਕਾਰੀ ਕਰ ਕਿਰਪਾ ਪਾਰ ਲੰਘਾਈਆ।

੧੨ ਸਾਵਣ ਸ਼ਹਿਨਸ਼ਾਹੀ ਸੰਮਤ ੨ ਹਰਦੀਪ ਸਿੰਘ ਦੇ ਗ੍ਰਹਿ ਪਿੰਡ ਡਿਬੀ ਪੁਰਾ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਸਦਾ ਦਿਆਲ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਦਇਆ ਕਮਾਈਆ। ਭਗਤ ਸੁਹੇਲੇ ਗੁਰਮੁਖ ਵੇਖੇ ਆਪਣੇ ਲਾਲ, ਲੱਖ ਚੁਰਾਸੀ ਜੀਵ ਜੰਤ ਵਿਚੋਂ ਆਪ ਉਠਾਈਆ। ਕੂੜੀ ਕਿਰਿਆ ਮਾਇਆ ਮਮਤਾ ਮੋਹ ਤੋੜ ਜੰਜਾਲ, ਜਾਗਰਤ ਜੋਤ ਇਕ ਰੁਸ਼ਨਾਈਆ। ਸ਼ਬਦ ਅਗੰਮੀ ਅਨਹਦ ਵਜਾਏ ਤਾਲ, ਧੁਨ ਆਤਮਕ ਭੇਵ ਖੁਲ੍ਹਾਈਆ। ਪੂਰਬ ਜਨਮ ਦੀ ਲੇਖੇ ਲਾਏ ਘਾਲ, ਲਹਿਣਾ ਦੇਣਾ ਧੁਰ ਦੀ ਦਾਤ ਵਰਤਾਈਆ। ਨਾਤਾ ਤੋੜ ਕਾਲ ਮਹਾਂਕਾਲ, ਸਚਖੰਡ ਦਵਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਲਏ ਵਰ, ਮਿਹਰਵਾਨ ਮਹਿਬੂਬ ਆਪਣੇ ਰੰਗ ਵਿਚ ਰੰਗਾਈਆ। ਜਨ ਭਗਤਾਂ ਪਾਰਬ੍ਰਹਮ ਪਤਿਪਰਮੇਸ਼ਵਰ ਬਖ਼ਸ਼ੇ ਚਰਨ ਧੂੜ, ਨਾਮ ਨਿਧਾਨਾ ਧੁਰ ਦੀ ਦਾਤ ਝੋਲੀ ਪਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਨਾਤਾ ਤੋੜੇ ਕੂੜੋ ਕੂੜ, ਸਤਿ ਧਰਮ ਸਤਿ ਸਤਿ ਇਸ਼ਟ ਦੇਵ ਸਵਾਮੀ ਪੁਰਖ ਅਕਾਲ ਇਕੋ ਨਜ਼ਰੀ ਆਈਆ। ਮਿਹਰਵਾਨ ਮੁਹੱਬਤ ਵਿਚ ਦੀਨ ਦਿਆਲ ਦਇਆ ਕਰ ਕੇ ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਨਾਮ ਰਸ ਅੰਤਰ ਜਪ ਅਜਪਾ ਜਾਪ ਇਕ ਆਪ ਜਪਾਈਆ। ਜੋਤੀ ਜਲਵਾ ਸਤਿ ਪਰਕਾਸ਼ ਦੇਵੇ ਅਗੰਮੀ ਨੂਰ, ਅੰਧ ਅਗਿਆਨ ਜੀਵ ਜਹਾਨ ਰਹਿਣ ਕੋਇ ਨਾ ਪਾਈਆ। ਆਸਾ ਮਨਸਾ ਦਰ ਠਾਂਡੇ ਪੂਰ, ਪੂਰਨ ਬ੍ਰਹਮ ਗਿਆਨ ਦਏ ਸਮਝਾਈਆ। ਦਰਸ ਵਖਾਏ ਹਾਜ਼ਰ ਹਜ਼ੂਰ, ਨਿਜ ਘਰ

ਵਾਸੀ ਸਵੱਛ ਸਰੂਪ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਸੁਹੇਲਾ ਇਕ ਅਕੇਲਾ ਏਕੰਕਾਰ ਆਪਣਾ ਘਰ ਵਖਾਈਆ। ਜਨ ਭਗਤਾਂ ਪ੍ਰਭ ਘਰ ਵਖਾਏ ਆਦਿ ਨਿਰੰਜਣਾ, ਨਿਰਗੁਣ ਨਿਰਵੈਰ ਆਪਣੀ ਦਇਆ ਕਮਾਈਆ। ਮਿਹਰਵਾਨ ਹੋ ਕੇ ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਕਲਜੁਗ ਭਵ ਸਾਗਰ ਪਾਰ ਲੰਘਾਈਆ। ਆਤਮ ਪਰਮਾਤਮ ਸਾਚੇ ਘਰ ਗ੍ਰਹਿ ਨਿਜਾਨੰਦ ਦੇਵੇ ਸਾਚਾ ਪਰਮਾਨੰਦਨਾ, ਪਰਾ ਪਸੰਤੀ ਮਧਮ ਬੈਖਰੀ ਧੁਨ ਆਤਮਕ ਰਾਗ ਅਗੰਮੀ ਆਵਾਜ਼ ਸੁਣਾਈਆ। ਬਿਨ ਸੀਸ ਜਗਦੀਸ਼ ਦੋਏ ਕਰ ਦੱਸੇ ਬੰਦਨਾ, ਬੰਦਗੀ ਮੁਸ਼ਸੰਦਗੀ ਇਕੋ ਦਏ ਸਮਝਾਈਆ। ਭਗਤ ਸੁਹੇਲਾ ਦੋ ਜਹਾਨ ਚਾੜ੍ਹੇ ਸਾਚਾ ਚੰਦਨਾ, ਬਿਨ ਸੂਰਜ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਲਾਏ ਆਪਣੇ ਅੰਗਣਾ, ਅੰਗੀਕਾਰ ਆਪ ਅਖਵਾਈਆ। ਜਨ ਭਗਤਾਂ ਜੁਗੋ ਜੁਗ ਪ੍ਰਭ ਲਾਏ ਆਪਣੇ ਅੰਗ, ਨਿਰਗੁਣ ਸਰਗੁਣ ਮੇਲ ਮਿਲਾਈਆ। ਦੇਵੇ ਵਡਿਆਈ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਾਮ ਨਿਧਾਨ ਵਜਾਏ ਮਰਦੰਗ, ਰਾਗ ਅਨਾਦੀ ਆਪ ਪਰਗਟਾਈਆ। ਨੌ ਦਵਾਰੇ ਪਾਰ ਲੰਘ, ਅੰਦਰ ਮੰਜ਼ਲ ਦਏ ਵਖਾਈਆ। ਸਚ ਜੋਤ ਚਾੜ੍ਹ ਕੇ ਚੰਦ, ਨੂਰ ਨੁਰਾਨਾ ਡਗਮਗਾਈਆ। ਖ਼ੁਸ਼ੀ ਕਰ ਕੇ ਬੰਦ ਬੰਦ, ਬੰਦੀਖ਼ਾਨੇ ਦਏ ਤੁੜਾਈਆ। ਝਗੜਾ ਮੁਕਾਏ ਚੌਦਾਂ ਲੋਕ ਚੌਦਾਂ ਤਬਕ ਪੁਰੀ ਲੋਅ ਬ੍ਰਹਿਮੰਡ, ਸਚਖੰਡ ਦਵਾਰਾ ਇਕੋ ਸੋਭਾ ਪਾਈਆ। ਜਿਥੇ ਰਸਨਾ ਜਿਹਵਾ ਬੱਤੀ ਦੰਦ ਸਿਫ਼ਤਾਂ ਵਾਲਾ ਢੋਲਾ ਗਾਏ ਕੋਈ ਨਾ ਛੰਦ, ਰਾਗ ਨਾਦ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦੇਵੇ ਇਕ ਘਰ, ਸਚ ਘਰਾਨਾ ਸ੍ਰੀ ਭਗਵਾਨਾ ਸਚ ਦਵਾਰ ਏਕੰਕਾਰ ਆਪਣਾ ਇਕ ਵਖਾਈਆ। ਭਗਤ ਸੁਹੇਲਾ ਵਸੇ ਘਰ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਨਾ ਜਨਮੇ ਨਾ ਜਾਏ ਮਰ, ਮਰ ਜੀਵਤ ਰੂਪ ਨਾ ਕੋਇ ਬਦਲਾਈਆ। ਅੰਤ ਅਖ਼ੀਰੀ ਮੰਜ਼ਲ ਜਾਏ ਚੜ੍ਹ, ਪੌੜੀ ਡੰਡੇ ਦੀ ਲੋੜ ਰਹੇ ਨਾ ਰਾਈਆ। ਪੁਰਖ ਅਕਾਲ ਦੀਨ ਦਿਆਲ ਸਰਨਗਤ ਸਰਨਾਈ ਜਾਏ ਪੜ, ਸੀਸ ਜਗਦੀਸ਼ ਇਕ ਝੁਕਾਈਆ। ਸੋ ਸਵਾਮੀ ਸਾਹਿਬ ਸੁਲਤਾਨ ਹੋ ਮਿਹਰਵਾਨ ਕਿਰਪਾ ਦੇਵੇ ਕਰ, ਜੋਤੀ ਜਾਤਾ ਪੁਰਖ ਬਿਧਾਤਾ ਜੋਤੀ ਜੋਤ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਦਵਾਰੇ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਪੇ ਚੜ੍ਹ, ਚਾਰ ਕੁੰਟ ਦਹਿ ਦਿਸ਼ਾ ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ।

੧੨ ਸਾਵਣ ਸ਼ਹਿਨਸ਼ਾਹੀ ਸੰਮਤ ੨ ਮੱਖਣ ਸਿੰਘ, ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਪਿੰਡ ਭਗਵਾਨ ਪੁਰਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਤੇਰਾ ਸਾਚਾ ਜਾਪ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਲੱਖ ਚੁਰਾਸੀ ਜੀਵ ਜੰਤ ਦੇਵੇ ਆਪ, ਹਰਿ ਪੁਰਖ ਨਿਰੰਜਣ ਦਇਆ ਕਮਾਈਆ। ਦੀਨ ਦੁਨੀ ਮੇਟੇ ਰੋਗ ਸੰਤਾਪ, ਏਕੰਕਾਰਾ ਮਿਹਰ ਨਜ਼ਰ ਉਠਾਈਆ। ਨਿਰਮਲ ਜੋਤ ਕਰੇ ਪਰਕਾਸ਼, ਆਦਿ ਨਿਰੰਜਣ ਨੂਰ ਨੁਰਾਨਾ ਡਗਮਗਾਈਆ। ਸ਼ਬਦ ਅਗੰਮੀ ਵਜਾਏ ਨਾਦ, ਬੋਧ ਅਗਾਧ ਕਰੇ ਪੜ੍ਹਾਈਆ। ਲੇਖਾ ਜਾਣੇ ਗੁਰਮੁਖ ਗੁਰਸਿਖ ਸੰਤ ਸੁਹੇਲੇ ਸਾਧ,

ਸ੍ਰੀ ਭਗਵਾਨ ਸਚ ਨਿਸ਼ਾਨ ਹੋ ਮਿਹਰਵਾਨ ਇਕ ਵਖਾਈਆ। ਸਤਿ ਦਵਾਰੇ ਪੜਦਾ ਖੋਲ੍ਹੇ ਰਾਜ਼, ਪਾਰਬ੍ਰਹਮ ਬ੍ਰਹਮ ਲੇਖਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਸਮਝਾਈਆ। ਸਤਿਜੁਗ ਸਾਚੇ ਸਾਚਾ ਸ਼ਬਦ ਚਲੇ ਅਗੰਮ, ਅਗੰਮੜੀ ਕਾਰ ਕਮਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਾ ਮਰੇ ਨਾ ਪਏ ਜੰਮ, ਜੀਵਣ ਮਰਨ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਜਣੇ ਨਾ ਕੋਈ ਜਨਣੀ ਤਤ ਤਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਨਾ ਕੋਇ ਖਿਲਾਈਆ। ਜਿਸ ਨੂੰ ਏਥੇ ਓਥੇ ਦੋ ਜਹਾਨਾਂ ਸਕੇ ਕੋਇ ਨਾ ਭੰਨ, ਠਠਿਆਰ ਹੱਥ ਕਿਸੇ ਨਾ ਆਈਆ। ਜਿਸ ਨੂੰ ਚਾਰ ਜੁਗ ਹੋਵੇ ਕਦੇ ਨਾ ਗ਼ਮ, ਚਿੰਤਾ ਚਿਖਾ ਜਗਤ ਤਮਅ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਦ੍ਰਿੜਾਈਆ। ਸਤਿਜੁਗ ਸਾਚਾ ਨਾਉਂ ਧਰੇ ਕਰਤਾਰ, ਕ਼ੁਦਰਤ ਦਾ ਮਾਲਕ ਦਇਆ ਕਮਾਈਆ। ਜਿਸ ਦੀ ਆਸਾ ਰਖਦੇ ਗਏ ਗੁਰੂ ਅਵਤਾਰ, ਪੈਗ਼ੰਬਰ ਨਿਉਂ ਨਿਉਂ ਸੀਸ ਝੁਕਾਈਆ। ਸੋ ਲੇਖਾ ਜਾਣੇ ਸਰਬ ਸੰਸਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਹੁਕਮ ਸਦਾ ਚਲੇ ਜੁਗ ਚਾਰ, ਨਿਰਗੁਣ ਸਰਗੁਣ ਆਪਣੀ ਕਾਰ ਕਮਾਈਆ। ਕਾਗਦ ਕ਼ਲਮ ਨਾ ਲਿਖਣਹਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਤਿਜੁਗ ਸ਼ਬਦ ਚਲੇ ਅਥਾਹ, ਹਰਿ ਕਰਤਾ ਆਪ ਜਣਾਈਆ। ਲੱਖ ਚੁਰਾਸੀ ਜੀਵ ਜੰਤ ਨਿਰਗੁਣ ਸਰਗੁਣ ਬਣੇ ਮਲਾਹ, ਖੇਵਟ ਖੇਟਾ ਇਕੋ ਦੋ ਜਹਾਨਾਂ ਆਪਣੇ ਹੱਥ ਰਖੇ ਵਡਿਆਈਆ। ਅੰਤਰ ਆਤਮ ਪਰਮਾਤਮ ਹੋ ਕੇ ਸਭ ਦੀ ਪਕੜੇ ਬਾਂਹ, ਸਚਖੰਡ ਦਵਾਰਾ ਏਕੰਕਾਰਾ ਇਕੋ ਇਕ ਸਮਝਾਈਆ। ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਬਹਾਏ ਸਾਚੀ ਥਾਂ, ਸਚ ਮੁਕਾਮ ਇਕੋ ਇਕ ਦ੍ਰਿੜਾਈਆ। ਕਰ ਕਿਰਪਾ ਕੋਟ ਜਨਮ ਦੇ ਮੇਟੇ ਬੇਅੰਤ ਗੁਨਾਹ, ਪਤਿਤ ਪੁਨੀਤ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਦ੍ਰਿੜਾਈਆ। ਸਤਿਜੁਗ, ਸ਼ਬਦ ਚਲੇ ਗੁਰ ਸ਼ਬਦੀ ਧਾਰ, ਜਿਸ ਦੀ ਸਮਝ ਕਿਸੇ ਨਾ ਆਈਆ। ਸੁਨੇਹੜਾ ਦੇਵੇ ਗੁਰ ਅਵਤਾਰ, ਲੋਕ ਪਰਲੋਕ ਆਪ ਸੁਣਾਈਆ। ਕਲਜੁਗ ਕੂੜੀ ਕਿਰਿਆ ਕਰੇ ਖ਼ੁਆਰ, ਸਤਿਜੁਗ ਸਾਚਾ ਲੋਕਮਾਤ ਦਏ ਧਰਾਈਆ। ਚਾਰ ਵਰਨ ਅਠਾਰਾਂ ਬਰਨ ਖ਼ਾਲਸ ਖ਼ਾਲਸਾ ਕਰ ਤਿਆਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਇਕੋ ਰੰਗ ਦਏ ਰੰਗਾਈਆ। ਸਾਲਸ ਬਣ ਕੇ ਆਪ ਨਿਰੰਕਾਰ, ਨਿਰਵੈਰ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ, ਦਰਗਾਹ ਸਾਚੀ ਬਹਿ ਕੇ ਖ਼ੁਸ਼ੀ ਮਨਾਈਆ। ਸਤਿਜੁਗ ਸਾਚਾ ਨਾਉਂ ਜਣਾਏ ਆਦਿ ਨਿਰੰਜਣ, ਆਦਿ ਪੁਰਖ ਵੱਡੀ ਵਡਿਆਈਆ। ਜੀਵਾਂ ਜੰਤਾਂ ਹੋਵੇ ਦਰਦ ਦੁੱਖ ਭੈ ਭੰਜਨ, ਦੀਨਾਂ ਅਨਾਥਾਂ ਲਏ ਉਠਾਈਆ। ਸਰਬ ਜੀਆਂ ਦਾ ਹੋਵੇ ਸੱਜਣ, ਜਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸਚ ਦਵਾਰੇ ਸਚ ਸਰੋਵਰ ਕਰਾਏ ਇਕੋ ਮਜਨ, ਅੱਠ ਸੱਠ ਦੀ ਲੋੜ ਰਹੇ ਨਾ ਰਾਈਆ। ਲੱਖ ਚੁਰਾਸੀ ਵਿਚੋਂ ਆਵੇ ਕੱਢਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਇਕੋ ਇਕ ਵਖਾਈਆ। ਸਤਿਜੁਗ ਸਾਚੇ ਨਾਉਂ ਚਲਾਏ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਸ਼ਬਦ ਗੁਰੂ ਗੁਰਦੇਵ ਸਭ ਦਾ ਸਵਾਮੀ ਹੋਵੇ ਕੰਤ, ਕੰਤ ਕੰਤੂਹਲ ਇਕ ਅਖਵਾਈਆ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਅੰਤਸ਼ਕਰਨ ਸਭ ਦਾ

ਫੋਲ ਫੁਲਾਈਆ। ਕੂੜੀ ਕਿਰਿਆ ਗੜ੍ਹ ਤੋੜੇ ਹੳਮੇ ਹੰਗਤ, ਹੰ ਬ੍ਰਹਮ ਪੜਦਾ ਦਏ ਉਠਾਈਆ। ਬੋਧ ਅਗਾਧਾ ਸ਼ਬਦ ਅਨਾਦਾ ਧੁਰ ਦਾ ਬਣੇ ਪੰਡਤ, ਕਲਮਾ ਹੱਕ ਨਾਮ ਸਚ ਸਚ ਦਵਾਰੇ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਧਾਰ ਆਪ ਜਣਾਈਆ। ਸਤਿਜੁਗ ਸਾਚਾ ਨਾਉਂ ਦੇਵੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਹੱਥ ਵਡਿਆਈਆ। ਜੋ ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਸਰਬ ਨਚਾਈਆ। ਲੇਖਾ ਜਾਣੇ ਸੀਤਾ ਰਾਮ ਵਿਚ ਬਨਬਾਸ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਖੋਜ ਖੁਜਾਈਆ। ਈਸਾ ਮੂਸਾ ਮੁਹੰਮਦ ਪੂਰੀ ਕਰੇ ਖ਼ਾਹਿਸ਼, ਕਲਮਾ ਕਾਇਨਾਤ ਦ੍ਰਿੜਾਈਆ। ਨਾਨਕ ਨਿਰਗੁਣ ਸਰਗੁਣ ਵਸੇ ਪਾਸ, ਗੋਬਿੰਦ ਡੰਕਾ ਸ਼ਬਦ ਸੁਣਾਈਆ। ਸਭ ਦੀ ਪੂਰੀ ਕਰੇ ਆਸ, ਤ੍ਰਿਸ਼ਨਾ ਬ੍ਰਹਮਾ ਵਿਸ਼ਨ ਦਏ ਬੁਝਾਈਆ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਪਰਕਾਸ਼ਵਾਨ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਦਰਗਾਹ ਸਾਚੀ ਦੇਵੇ ਮਾਣ ਵਡਿਆਈਆ। ਸਤਿਗੁਰ ਸੱਚਾ ਸਤਿਜੁਗ ਹੋਵੇ ਸ਼ਬਦ ਅਗੰਮੀ ਸੁਤ, ਪੁਰਖ ਅਕਾਲ ਦਏ ਵਡਿਆਈਆ। ਸਤਿ ਧਰਮ ਦੀ ਮੌਲੇ ਰੁਤ, ਲੋਕਮਾਤ ਵੱਜੇ ਵਧਾਈਆ। ਜਗਤ ਵਿਕਾਰਾ ਕੱਢੇ ਕੁੱਟ, ਨਾਮ ਖੰਡਾ ਹੱਥ ਚਮਕਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਦੇਵੇ ਸਚ ਸੁਚ, ਕੂੜ ਵਿਕਾਰ ਰਹਿਣ ਨਾ ਪਾਈਆ। ਜਨ ਭਗਤਾਂ ਉਜਲ ਕਰੇ ਮੁਖ, ਦੁਰਮਤ ਮੈਲ ਧਵਾਈਆ। ਸਾਚੇ ਸੰਤਾਂ ਹੋਵੇ ਸੁਖ, ਸੁਖ ਆਤਮ ਵਿਚੋਂ ਪਰਗਟਾਈਆ। ਗੁਰਮੁਖ ਗੋਦੀ ਲਏ ਚੁੱਕ, ਫੜ ਬਾਹੋਂ ਗਲੇ ਲਗਾਈਆ। ਗੁਰਸਿਖਾਂ ਤ੍ਰਿਸ਼ਨਾ ਮੇਟੇ ਭੁੱਖ, ਵਸਤ ਅਮੋਲਕ ਨਾਮ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸੱਚੇ ਦੇਵੇ ਚਰਨ ਸਰਨ ਸੱਚੀ ਸਰਨਾਈਆ। ਸਤਿਜੁਗ ਸੱਚਾ ਨਾਉਂ ਚਲੇ ਚੌਦਾਂ ਲੋਕ, ਪਰਲੋਕ ਵੱਜੇ ਵਧਾਈਆ। ਗਾਵਣ ਸਾਰੇ ਹੱਕ ਸਲੋਕ, ਢੋਲਾ ਇਕੋ ਸ਼ਹਿਨਸ਼ਾਹੀਆ। ਭਾਗ ਲੱਗੇ ਕਾਇਆ ਕੋਟ, ਵੱਜੇ ਨਾਮ ਵਧਾਈਆ। ਪਰਕਾਸ਼ ਹੋਵੇ ਨਿਰਮਲ ਜੋਤ, ਅੰਧ ਅੰਧੇਰ ਚੁਕਾਈਆ। ਮਨ ਬੁਧੀ ਦੀ ਰਹੇ ਕੋਈ ਨਾ ਸੋਚ, ਅਨੁਭਵ ਪੜਦਾ ਦਏ ਉਠਾਈਆ। ਲੇਖਾ ਮੁਕਾ ਕੇ ਹਰਖ਼ ਸੋਗ, ਚਿੰਤਾ ਗ਼ਮ ਬਾਹਰ ਦਏ ਕਢਾਈਆ। ਪੁਰਖ ਅਕਾਲ ਦੀਨ ਦਿਆਲ ਸਾਚੀ ਦੱਸ ਕੇ ਇਕੋ ਓਟ, ਓੜਕ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਖ਼ੁਮਾਰੀ ਅੰਦਰ ਕਰੇ ਮਦਹੋਸ਼, ਸਤਿ ਪਿਆਲਾ ਜਾਮ ਇਕ ਪਿਆਈਆ।

੧੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਪਰਤਾਪ ਸਿੰਘ ਦੇ ਗ੍ਰਹਿ ਪਿੰਡ ਸੁਗਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਪੁਰਖ ਅਕਾਲ ਦੱਸਣੀ ਗਾਥ, ਗਾ ਗਾ ਸਾਰੇ ਸ਼ੁਕਰ ਮਨਾਈਆ। ਸਹਾਰਾ ਦੀਨਾਂ ਅਨਾਥਾਂ ਨਾਥ, ਗ਼ਰੀਬਾਂ ਮਾਣ ਵਡਿਆਈਆ। ਭਗਤਾਂ ਜੋੜਨਾ ਸਾਚਾ ਨਾਤ, ਸਗਲਾ ਸੰਗ ਬਣਾਈਆ। ਨਾਮ ਭੰਡਾਰਾ ਖੋਲ੍ਹਣਾ ਡੂੰਘਾ ਖਾਤ, ਅਤੋਟ ਅਤੁਟ ਵਰਤਾਈਆ। ਸਚ ਦਰ ਪ੍ਰਭ ਦੀ ਸੋਹਣੀ ਜਾਤ, ਆਤਮ ਪੜਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਨਾਮ ਦਏ ਵਡਿਆਈਆ।

ਸਤਿਜੁਗ ਸਾਚੇ ਸਭ ਨੂੰ ਦੇਣੀ ਧੀਰ, ਧੀਰਜ ਧੀਰ ਇਕ ਰਖਾਈਆ। ਅੰਮ੍ਰਿਤ ਠਾਂਡਾ ਬਖ਼ਸ਼ਣਾ ਸੀਰ, ਰਸ ਸਤਿਗੁਰ ਨਾਮ ਜਾਮ ਪਿਆਈਆ। ਹਉਮੇਂ ਹੰਗਤਾ ਕੱਢਣੀ ਪੀੜ, ਦਰਦੀਆਂ ਦਰਦ ਦੁਖੀਆਂ ਦੁਖ ਦੇਣਾ ਵੰਡਾਈਆ। ਸਾਚਾ ਬਸਤਰ ਦੇਣਾ ਚੀਰ, ਸ਼ਬਦ ਓਢਣ ਸੋਭਾ ਪਾਈਆ। ਸਚ ਸਮਝਾਉਣਾ ਧੁਰ ਦਾ ਪੀਰ, ਪੈਗ਼ੰਬਰ ਨੂਰ ਖ਼ੁਦਾਈਆ। ਮਾਣ ਦੇਣਾ ਗ਼ਰੀਬ ਅਮੀਰ, ਜੋ ਚਲ ਆਵਣ ਸਰਨਾਈਆ। ਸਾਚਾ ਖੰਡਾ ਨਾਮ ਕਟਾਰ ਸਤਿ ਖੜਗ ਖਿੱਚੀ ਰਖਣੀ ਸ਼ਮਸ਼ੀਰ, ਮਨ ਸ਼ਰਾਰਤ ਕਰਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਈਆ। ਸਤਿਜੁਗ ਸੱਚੇ ਸੱਚਾ ਦੇਣਾ ਸੰਦੇਸ਼, ਹਰ ਘਟ ਸਚ ਜਣਾਈਆ। ਵਸੋ ਪ੍ਰਭ ਦੇ ਦੇਸ, ਸਚਖੰਡ ਕਹਿ ਕੇ ਸਾਰੇ ਗਾਈਆ। ਜਿਸ ਦਾ ਮਾਲਕ ਇਕ ਨਰੇਸ਼, ਦੂਜਾ ਹੁਕਮ ਨਾ ਕੋਇ ਬਦਲਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦਵਾਰੇ ਦਰਵੇਸ਼, ਦੋ ਜਹਾਨਾਂ ਮਾਲਕ ਬੇਪਰਵਾਹੀਆ। ਆਤਮ ਪਰਮਾਤਮ ਮਿਲ ਕੇ ਖੋਲ੍ਹੇ ਭੇਤ, ਭਾਂਡਾ ਭਰਮ ਭੌ ਭੰਨਾਈਆ। ਦਰਸ਼ਨ ਕਰੋ ਨੇਤਨ ਨੇਤ, ਨਿਤ ਨਵਿਤ ਖ਼ੁਸ਼ੀ ਮਨਾਈਆ। ਮਾਨਸ ਜਨਮ ਬਣਾਓ ਆਪਣਾ ਲੇਖ, ਲੇਖਾ ਲੇਖੇ ਵਿਚ ਸਮਾਈਆ। ਪਰਤ ਕੇ ਜਾਓ ਆਪਣੇ ਦੇਸ, ਜਿਸ ਘਰ ਵਿਚੋਂ ਹੋਈ ਜੁਦਾਈਆ। ਸਦਾ ਜ਼ਿੰਦਾ ਰਹੋ ਹਮੇਸ਼, ਮਰ ਕੇ ਮਰਨ ਦੀ ਲੋੜ ਰਹੇ ਨਾ ਰਾਈਆ। ਪੁਰਖ ਅਕਾਲ ਅਵੱਲੜਾ ਵੇਸ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਿਸ ਨੂੰ ਲੱਭਦੇ ਕੇਤੀ ਕੇਤ, ਕੋਟਨ ਕੋਟ ਧਿਆਨ ਲਗਾਈਆ। ਸੋ ਖੇਲੇ ਖੇਲ ਆਪਣੀ ਖੇਡ, ਸ਼ਬਦ ਖਿਲਾੜੀ ਵੇਸ ਵਟਾਈਆ। ਜਿਸ ਨੇ ਮਾਤ ਪੰਜ ਤਤ ਦਿਤੇ ਭੇਜ, ਆਤਮ ਪਰਮਾਤਮ ਆਪਣੀ ਧਾਰ ਪਰਗਟਾਈਆ। ਓਸ ਪ੍ਰਭੂ ਦੀ ਮਾਣੋ ਸਾਚੀ ਸੇਜ, ਜਿਥੋਂ ਸੁਤਿਆਂ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸੱਚੇ ਬਖ਼ਸ਼ਣਹਾਰ ਸਰਨਾਈਆ। ਸਤਿਜੁਗ ਜਨ ਭਗਤਾਂ ਨਾਮ ਅਗੰਮੀ ਲਿਖਤੀ ਦੇਣਾ ਖ਼ਤ, ਤਕ਼ਰੀਰ ਤਹਿਰੀਰ ਵਿਚ ਬਦਲਾਈਆ। ਤੁਹਾਡਾ ਮਾਲਕ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਲਹਿਣਾ ਦੇਣਾ ਓਸ ਦੇ ਹੱਥ, ਜੁਗ ਚੌਕੜੀ ਰਿਹਾ ਚੁਕਾਈਆ। ਦੇਵਣਹਾਰਾ ਨਾਮ ਵਥ, ਭੰਡਾਰਾ ਧੁਰ ਦਾ ਆਪ ਵਰਤਾਈਆ। ਸਰਬ ਕਲਾ ਸਮਰਥ, ਓਟ ਇਕੋ ਇਕ ਜਣਾਈਆ। ਸੱਚਾ ਮਾਰਗ ਦੇਵੇ ਦੱਸ, ਰਹਿਬਰ ਹੋ ਕੇ ਆਪ ਸਮਝਾਈਆ। ਤੂੰ ਮੇਰਾ ਮੈਂ ਤੇਰਾ ਗਾਉਣਾ ਜਸ, ਢੋਲਾ ਸੋਹਲਾ ਧੁਰ ਦਾ ਆਪ ਪਰਗਟਾਈਆ। ਸਗਲ ਵਸੂਰੇ ਜਾਣ ਲੱਥ, ਜੋ ਦਰ ਠਾਂਡੇ ਦਰਸ਼ਨ ਪਾਈਆ। ਸਦਾ ਖੁਲ੍ਹੀ ਰਹੇ ਅੱਖ, ਲੋਚਨ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਧਰਮ ਲਗਾਵੇ ਸਚ, ਭਾਗ ਲਗਾ ਕੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦਏ ਬਣਾਈਆ।

੧੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਗੰਡਾ ਸਿੰਘ ਦੇ ਗ੍ਰਹਿ ਪਿੰਡ ਦਰਾਜਕੇ ਜ਼ਿਲਾ ਅੰਮ੍ਰਿਤਸਰ

ਗੁਰਮੁਖ ਸਾਚਾ ਉਧਰੇ ਪਾਰ, ਉਦਰ ਵਿਚ ਕਦੇ ਨਾ ਆਈਆ। ਲੇਖਾ ਮੁਕੇ ਕਾਇਆ ਮਾਟੀ ਵਿਚ ਸੰਸਾਰ, ਤਨ ਵਜੂਦ ਮਿਲੇ ਵਡਿਆਈਆ। ਗੁਰ ਸ਼ਬਦ ਕਰੇ ਪਿਆਰ, ਪ੍ਰੇਮੀ ਪਿਆਰਾ ਬਹਿ ਕੇ ਵੇਖ ਵਖਾਈਆ। ਆਵਣ ਜਾਵਣ ਦੇਵੇ ਗੇੜ ਨਿਵਾਰ, ਚੁਰਾਸੀ ਫਾਂਸੀ ਦਏ ਕਟਾਈਆ।

ਸਾਚਾ ਦੱਸੇ ਧਾਮ ਨਿਆਰ, ਦਵਾਰਾ ਇਕੋ ਇਕ ਸਮਝਾਈਆ। ਜਿਥੇ ਵਸੇ ਹਰਿ ਨਿਰੰਕਾਰ, ਸਚਖੰਡ ਬੈਠਾ ਸੋਭਾ ਪਾਈਆ। ਮੇਲਾ ਹੋਵੇ ਅੰਤਮ ਵਾਰ, ਜੋਤੀ ਜੋਤ ਜੋਤ ਸਮਾਈਆ। ਤਿਨ੍ਹਾਂ ਗੁਰਮੁਖਾਂ ਸਦ ਬਲਿਹਾਰ, ਜੋ ਸਤਿਗੁਰ ਹੁਕਮੇ ਅੰਦਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰ ਉਤਾਰਨਹਾਰ ਬੇਪਰਵਾਹੀਆ। ਗੁਰਮੁਖ ਸੱਚਾ ਆਵਣ ਜਾਵਣ ਲਏ ਕੱਟ, ਕਟਕ ਕੂੜ ਰਹੇ ਨਾ ਰਾਈਆ। ਸਾਚਾ ਲਾਹਾ ਮਾਨਸ ਜਨਮ ਲਏ ਖਟ, ਮਿਲੇ ਸ਼ਬਦ ਨਾਮ ਵਡਿਆਈਆ। ਕਰੇ ਵਣਜ ਸਾਚੇ ਹੱਟ, ਗੁਰ ਚਰਨ ਪ੍ਰੀਤੀ ਸੇਵ ਕਮਾਈਆ। ਦੁਰਮਤ ਮੈਲ ਜਾਵੇ ਲੱਥ, ਪਾਪਾਂ ਰੋਗ ਰਹੇ ਨਾ ਰਾਈਆ। ਕਿਰਪਾ ਕਰੇ ਪੁਰਖ ਅਕਾਲ ਸਮਰਥ, ਬਖ਼ਸ਼ਣਹਾਰ ਸੱਚੀ ਸ਼ਰਨਾਈਆ। ਲੱਖ ਚੁਰਾਸੀ ਵਿਚੋਂ ਲਏ ਰਖ, ਰਾਏ ਧਰਮ ਨਾ ਦਏ ਸਜ਼ਾਈਆ। ਨਾੜੀ ਨਾੜ ਉਬਲਣ ਨਾ ਦੇਵੇ ਰੱਤ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਹੋਏ ਸਹਾਈਆ। ਗੁਰਮੁਖ ਸੱਚਾ ਪਾਰ ਜਾਏ ਲੰਘ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਮਿਲੇ ਮੇਲ ਸਾਹਿਬ ਸੂਰੇ ਸਰਬੰਗ, ਸ਼ਬਦੀ ਗੁਰ ਦਇਆ ਕਮਾਈਆ। ਨਾਮ ਸੁਣਾਏ ਅਗੰਮੀ ਮਰਦੰਗ, ਨਾਦੀ ਨਾਦ ਵਜਾਈਆ। ਜੋਤੀ ਨੂਰ ਚਾੜ੍ਹ ਚੰਦ, ਅੰਧ ਅੰਧੇਰਾ ਦਏ ਗਵਾਈਆ। ਆਤਮ ਸੇਜ ਸੁਹਾ ਪਲੰਘ, ਸਚ ਸਿੰਘਾਸਣ ਡੇਰਾ ਲਾਈਆ। ਨਿਜ ਘਰ ਦੇ ਨਿਜਾਨੰਦ, ਪਰਮਾਨੰਦ ਸੁਖ ਵਖਾਈਆ। ਜਨਮ ਕਰਮ ਦੀ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੀ ਨਜਰ ਉਠਾਈਆ। ਰਾਏ ਧਰਮ ਨਾ ਦੇਵੇ ਦੰਡ, ਚਿਤਰ ਗੁਪਤ ਲੇਖਾ ਮੰਗਣ ਕੋਇ ਨਾ ਆਈਆ। ਅੰਤਕਾਲ ਪੁਰਖ ਅਕਾਲ ਹੋਵੇ ਸੰਗ, ਆਤਮ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਮਾਣ ਵਡਿਆਈ ਸੂਰਾ ਸਰਬੰਗ, ਸੁਰਤੀ ਸ਼ਬਦ ਸ਼ਬਦ ਸੁਰਤ ਜਾਗਤ ਸੋਵਤ ਇਕੋ ਰੰਗ ਰੰਗਾਈਆ।

੧੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਤੇਜਾ ਸਿੰਘ ਦੇ ਗ੍ਰਹਿ ਪਿੰਡ ਬਾਸਰਕੇ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਦੀਨ ਦੁਨੀ ਸਾਂਝਾ ਹੋਵੇ ਇਸ਼ਟ, ਚਾਰ ਵਰਨ ਅਠਾਰਾਂ ਬਰਨ ਸੋਹਲਾ ਢੋਲਾ ਇਕੋ ਇਕ ਧਿਆਈਆ। ਸੁਰਤ ਸ਼ਬਦ ਖੁਲ੍ਹੀ ਰਹੇ ਬ੍ਰਹਮ ਧਾਰ ਸਦਾ ਨਿਤ, ਕੂੜ ਕੁੜਿਆਰ ਮੋਹ ਵਿਕਾਰ ਹੰਕਾਰ ਰਹਿਣ ਕੋਇ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਪ੍ਰੇਮ ਪਿਆਰ ਮੁਹੱਬਤ ਹੋਵੇ ਸ੍ਰਿਸ਼ਟ, ਜਾਤ ਪਾਤ ਦੀਨ ਮਜ਼੍ਹਬ ਝਗੜਾ ਰਹੇ ਨਾ ਰਾਈਆ। ਸਤਿ ਉਪਦੇਸ਼ ਪਾਰਬ੍ਰਹਮ ਪਤਿਪਰਮੇਸ਼ਵਰ ਪੂਰਾ ਹੋਵੇ ਰਾਮਾ ਵਸ਼ਿਸ਼ਟ, ਜਗਤ ਵਾਸਨਾ ਵਿਸ਼ੇਸ਼ ਲਏ ਬਦਲਾਈਆ। ਜਨ ਭਗਤਾਂ ਪਿਆਰ ਰਹੇ ਨਾ ਸਵਰਗ ਬਹਿਸ਼ਤ, ਪੁਰਖ ਅਕਾਲ ਦੀਨ ਦਿਆਲ ਇਕੋ ਚਰਨ ਧਿਆਨ ਲਗਾਈਆ। ਲੇਖਾ ਮੁਕੇ ਈਸਾ ਮੂਸਾ ਮੁਹੰਮਦ ਕਰਿਸਤ, ਸਦੀ ਚੌਧਵੀਂ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਧਰਮ ਧਰਨੀ ਧਰਤ ਧਵਲ ਉਪਰ ਦਏ ਪਰਗਟਾਈਆ। ਸਤਿਜੁਗ ਸਾਚੇ ਦੇਵੇ ਸਤਿ, ਸਤਿ ਸਤਿਵਾਦੀ ਰੂਪ ਵਟਾਈਆ। ਸਾਂਤਕ ਸਾਂਤ ਕਰੇ ਪੰਜ ਤੱਤ, ਤ੍ਰੈਗੁਣ ਅਗਨੀ ਨਾ ਕੋਇ ਤਪਾਈਆ। ਨਾੜ ਨਾੜ ਨਾ

ਉਬਲੇ ਰੱਤ, ਅੰਮ੍ਰਿਤ ਮੇਘ ਦਏ ਬਰਸਾਈਆ। ਮਨ ਵਾਸਨਾ ਦਹਿ ਦਿਸ਼ਾ ਨਾ ਜਾਏ ਭੱਜ, ਕੂੜੀ ਕਿਰਿਆ ਅੰਦਰੋਂ ਦਏ ਕਢਾਈਆ। ਕਾਇਆ ਮੰਦਰ ਅੰਦਰ ਪਰਗਟ ਕਰ ਸੁਚ ਸਚ, ਸਚ ਸੰਜਮ ਇਕੋ ਦਏ ਸਮਝਾਈਆ। ਪ੍ਰੇਮ ਪਿਆਰ ਮੁਹੱਬਤ ਅੰਦਰ ਨੌ ਖੰਡ ਸੱਤ ਦੀਪ ਜਾਣ ਵਸ, ਝਗੜਾ ਜਗਤ ਨਾ ਰਹੇ ਲੋਕਾਈਆ। ਜਨ ਭਗਤਾਂ ਨਿਜ ਲੋਚਨ ਨੈਣ ਪਰਮ ਪੁਰਖ ਖੋਲ੍ਹੇ ਅੱਖ, ਗਿਆਨ ਅੰਜਣ ਨਾਮ ਨਿਧਾਨ ਇਕੋ ਪਾਈਆ। ਨਿਰਗੁਣ ਨੂਰ ਜੋਤ ਪਰਕਾਸ਼ ਕਰੇ ਘਟ ਘਟ, ਗ੍ਰਹਿ ਗ੍ਰਹਿ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਮਾਰੇ ਸੱਟ, ਸੋਈ ਸੁਰਤ ਅਕਾਲ ਮੂਰਤ ਦਏ ਜਗਾਈਆ। ਸਰ ਸਰੋਵਰ ਸਾਢੇ ਤਿੰਨ ਹੱਥ ਅੰਦਰ ਵਖਾਏ ਸਰੋਵਰ ਅੱਠ ਸੱਠ, ਅੰਮ੍ਰਿਤ ਜਲ ਨਿਝਰ ਧਾਰ ਦਏ ਵਹਾਈਆ। ਦੁਰਮਤ ਮੈਲ ਪਰਮ ਪੁਰਖ ਪਰਮਾਤਮ ਆਤਮ ਦੇਵੇ ਕੱਟ, ਪਤਿਤ ਪੁਨੀਤ ਦਏ ਕਰਾਈਆ। ਸਾਚਾ ਮਾਰਗ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੋ ਜਹਾਨ, ਸ੍ਰੀ ਭਗਵਾਨ ਦੇਵੇ ਦੱਸ, ਸ੍ਰਿਸ਼ਟ ਸਬਾਈ ਇਕੋ ਨਾਮ ਧਿਆਈਆ। ਪਾਰਬ੍ਰਹਮ ਬ੍ਰਹਮ ਕਰੇ ਆਪਣੇ ਵਸ, ਸਚ ਦਵਾਰੇ ਮੇਲਾ ਹੱਸ ਹੱਸ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਅੱਠ ਤਤ ਆਪਣਾ ਹੁਕਮ ਮਨਾਈਆ। ਭਾਗ ਲਗਾਵੇ ਕਾਇਆ ਮਾਟੀ ਕੱਚ, ਲੂੰ ਲੂੰ ਅੰਦਰ ਜਾਏ ਰਚ, ਰਚਨਾ ਅੰਤਰ ਨਿਰੰਤਰ ਨਿਰਵੈਰ ਆਪਣੀ ਦਏ ਵਖਾਈਆ। ਹਰ ਹਿਰਦੇ ਅੰਦਰ ਜਾਏ ਵਸ, ਕਰੇ ਪਰਕਾਸ਼ ਆਪਣੀ ਅੱਖ, ਨਜ਼ਰ ਆਏ ਗੁਸਾਈਂ ਪਰਤੱਖ, ਜੋਤੀ ਜਾਤਾ ਡਗਮਗਾਈਆ। ਤੂੰ ਮੇਰਾ ਮੈਂ ਤੇਰਾ ਧੁਰ ਦਾ ਨਾਮ ਦੇਵੇ ਦੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੀ ਧਾਰ ਆਪ ਸਮਝਾਈਆ। ਸਤਿਜੁਗ ਸਾਚਾ ਦੇਵੇ ਬੋਧ, ਪੜਦਾ ਉਹਲਾ ਰਹੇ ਨਾ ਰਾਈਆ। ਮਨ ਵਾਸਨਾ ਸਭ ਦੀ ਦੇਵੇ ਸੋਧ, ਕੂੜੀ ਕਿਰਿਆ ਦਏ ਮੁਕਾਈਆ। ਕਾਇਆ ਮੰਦਰ ਅੰਦਰ ਭੇਵ ਦੱਸੇ ਗੋਝ, ਨੌ ਦਵਾਰ ਪੈਂਡਾ ਦਏ ਮੁਕਾਈਆ। ਧੁਨ ਆਤਮਕ ਸ਼ਬਦ ਲਗਾ ਕੇ ਸਾਚੀ ਚੋਟ, ਚੋਟੀ ਚੜ੍ਹਕੇ ਨਿਰਗੁਣ ਨੂਰ ਕਰੇ ਰੁਸ਼ਨਾਈਆ। ਭਾਗ ਲਗਾ ਕੇ ਕਾਇਆ ਮਾਟੀ ਸਾਚੇ ਕੋਟ, ਗੜ੍ਹ ਬੰਕ ਇਕ ਸੁਹਾਈਆ। ਕਰ ਪਰਕਾਸ਼ ਨਿਰਮਲ ਜੋਤ, ਜਲਵਾ ਨੂਰ ਡਗਮਗਾਈਆ। ਮਨ ਬੁਧੀ ਦੀ ਰਹਿਣ ਨਾ ਦੇਵੇ ਕੋਈ ਸੋਚ, ਧੁਰ ਸ਼ਬਦੀ ਹੁਕਮ ਆਪ ਸਮਝਾਈਆ। ਏਕਾ ਕਲਮਾ ਏਕਾ ਨਾਮ ਏਕਾ ਨਾਦ ਵੱਜੇ ਚੌਦਾਂ ਲੋਕ, ਚੌਦਾਂ ਤਬਕ ਇਕੋ ਦਵਾਰ ਸੀਸ ਨਿਵਾਈਆ। ਜਨ ਭਗਤਾਂ ਅੰਦਰ ਰਹਿਣ ਨਾ ਦੇਵੇ ਚਿੰਤਾ ਗ਼ਮ ਹਰਖ਼ ਸੋਗ, ਅੰਮ੍ਰਿਤ ਆਤਮ ਸਾਚਾ ਜਾਮ ਪਿਆਈਆ। ਬਿਨ ਅੱਖਾਂ ਜਗ ਨੇਤਰਾਂ ਦੇਵੇ ਦਰਸ ਅਮੋਘ, ਸਵੱਛ ਸਰੂਪੀ ਸ਼ਾਹੋ ਭੂਪੀ ਬਿਨਾ ਰੰਗ ਰੂਪੀ ਆਪਣਾ ਭੇਵ ਖੁਲ੍ਹਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਊਚ ਨੀਚ ਜਾਤ ਪਾਤ ਰਾਜ ਰਾਜਾਨ ਸ਼ਾਹ ਸੁਲਤਾਨ ਦੇਵੇ ਇਕੋ ਸੱਚਾ ਜੋਗ, ਜੋ ਪੀਰ ਪੈਗ਼ੰਬਰ ਮੁੱਲਾ ਸ਼ੇਖ਼ ਮੁਸਾਇਕ ਪੰਡਤ ਇਕੋ ਧਿਆਨ ਲਗਾਈਆ। ਕੂੜੀ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ ਤਨ ਮਾਟੀ ਖ਼ਾਕੀ ਰਹਿਣ ਨਾ ਦੇਵੇ ਕੋਈ ਰੋਗ, ਹੰ ਬ੍ਰਹਮ ਪਾਰਬ੍ਰਹਮ ਅਛਲ ਅਛੱਲ ਭੇਵ ਅਭੇਦਾ ਆਪ ਖੁਲ੍ਹਾਈਆ। ਸੁਰਤ ਸ਼ਬਦ ਬਿਨ ਦੀਨ ਮਜ਼੍ਹਬ ਕਰੇ ਧੁਰ ਸੰਜੋਗ, ਜੁਗ ਜਨਮ ਵਿਛੜੇ ਆਤਮ ਪਰਮਾਤਮ ਜੋੜ ਜੁੜਾਈਆ। ਅੰਤ ਕੰਤ ਭਗਵੰਤ ਸਚ ਦਵਾਰ ਏਕੰਕਾਰ ਦੇ ਕੇ ਧੁਰ ਦੀ ਓਟ, ਦਵਾਰਾ ਨਿਰੰਕਾਰਾ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਮਾਣ ਵਡਿਆਈਆ। ਸਤਿਜੁਗ ਸਾਚੇ ਪੁਰਖ ਅਕਾਲ ਦੇਵੇ ਮਾਣ, ਹਰਿ ਵੱਡਾ ਵੱਡ ਵਡਿਆਈਆ। ਮਾਲਕ ਬਣ ਕੇ ਵਾਲੀ ਦੋ ਜਹਾਨ,

ਲੱਖ ਚੁਰਾਸੀ ਦਏ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਕਰੋੜ ਤੇਤੀਸਾ ਅੱਖ ਪਰਤੱਖ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਮੰਨਣ ਆਣ, ਸਿਰ ਸਕੇ ਨਾ ਕੋਇ ਉਠਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਸਿਰ ਝੁਕਾਣ, ਜ਼ਿਮੀਂ ਅਸਮਾਨ ਰਵ ਸਸ ਭੱਜਣ ਵਾਹੋ ਦਾਹੀਆ। ਧੁਰ ਸੰਦੇਸ਼ਾ ਨਰ ਨਰੇਸ਼ਾ ਨਾਉਂ ਨਿਰੰਕਾਰਾ ਏਕੰਕਾਰਾ ਏਕਾ ਦੱਸੇ ਵਿਚ ਜੀਵ ਜਹਾਨ, ਮਾਨਵ ਮਾਨਸ ਮਾਨੁਖ ਪੜਦਾ ਓਹਲਾ ਦਏ ਚੁਕਾਈਆ। ਸਚ ਧਰਮ ਸੱਤ ਦੀਪ ਹੋਵੇ ਪਰਧਾਨ, ਜੂਠ ਝੂਠ ਕੂੜੀ ਕਿਰਿਆ ਚਾਰ ਕੁੰਟ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਨਿਰਗੁਣ ਸਰਗੁਣ ਹੋਵੇ ਗਿਆਨ, ਅੱਖਰਾਂ ਤੋਂ ਬਾਹਰ ਸ਼ਬਦੀ ਸ਼ਬਦ ਕਰੇ ਪੜ੍ਹਾਈਆ। ਸਚ ਦਵਾਰਾ ਸਚ ਭੂਮਿਕਾ ਦੱਸੇ ਇਕ ਅਸਥਾਨ, ਮੰਦਰ ਮਸਜਿਦ ਸ਼ਿਵਦਵਾਲਾ ਮੱਠ ਗੁਰੂ ਦਵਾਰ ਇਕੋ ਇਕ ਵਖਾਈਆ। ਜਿਸ ਗ੍ਰਹਿ ਮਿਲੇ ਸ੍ਰੀ ਭਗਵਾਨ, ਅਬਿਨਾਸ਼ੀ ਕਰਤਾ ਬੈਠਾ ਸੋਭਾ ਪਾਈਆ। ਦੀਵਾ ਬਾਤੀ ਕਮਲਾਪਾਤੀ ਨਿਰਗੁਣ ਜੋਤ ਜਗਾਏ ਮਹਾਨ, ਆਦਿ ਜੁਗਾਦੀ ਡਗਮਗਾਈਆ। ਖੇਲੇ ਖੇਲ ਖ਼ਾਲਕ ਖ਼ਲਕ ਵਿਚ ਜਹਾਨ, ਪਰਵਰਦਿਗਾਰ ਸਾਂਝਾ ਯਾਰ ਲਾਸ਼ਰੀਕ ਮੁਕਾਮੇ ਹੱਕ ਸਚ ਤੌਫੀਕ ਆਪਣੇ ਹੱਥ ਰਖਾਈਆ। ਜਿਸ ਦਾ ਭੇਵ ਜੀਵ ਬੁਧੀ ਸਮਝੇ ਨਾ ਕੋਇ ਇਨਸਾਨ, ਸ਼ਾਸਤਰ ਸਿਮਰਤ ਵੇਦ ਪੁਰਾਨ ਬੇਅੰਤ ਕਹਿ ਕੇ ਖ਼ੁਸ਼ੀ ਮਨਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜੋਧਾ ਸੂਰਬੀਰ ਬਲੀ ਬਲਵਾਨ, ਬਲਧਾਰੀ ਆਪਣਾ ਖੇਲ ਖਿਲਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਤ ਨਵਿਤ ਦਿੰਦਾ ਰਿਹਾ ਦਾਨ, ਵਸਤ ਅਮੋਲਕ ਕਾਇਆ ਗੋਲਕ ਨਾਮ ਨਿਧਾਨਾ ਆਪ ਟਿਕਾਈਆ। ਸੋ ਪੁਰਖ ਨਿਰੰਜਣ ਖੇਲ ਕਰੇ ਮਹਾਨ, ਹਰਿ ਪੁਰਖ ਨਿਰੰਜਣ ਆਪਣੀ ਕਲ ਵਰਤਾਈਆ। ਏਕੰਕਾਰਾ ਹੋਏ ਆਪ ਆਪਣਾ ਜਾਣੀ ਜਾਣ, ਆਦਿ ਨਿਰੰਜਣ ਆਦਿ ਪੁਰਖ ਆਪਣਾ ਨੂਰ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਝੁਲਾਏ ਸਚ ਨਿਸ਼ਾਨ, ਸ੍ਰੀ ਭਗਵਾਨ ਦੋ ਜਹਾਨਾਂ ਆਪਣਾ ਹੁਕਮ ਸੁਣਾਈਆ। ਪਾਰਬ੍ਰਹਮ ਬ੍ਰਹਮ ਕਰੇ ਪਰਵਾਨ, ਚਰਨ ਪ੍ਰੀਤੀ ਬਖ਼ਸ਼ੇ ਚਰਨ ਧਿਆਨ, ਦੂਜਾ ਇਸ਼ਟ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਦੇਵੇ ਵਰ, ਲੋਕਮਾਤ ਆਉਣਾ ਚਲ, ਧਰਨੀ ਧਰਤ ਧਵਲ ਬੈਠੀ ਰਾਹ ਤਕਾਈਆ। ਸਤਿਜੁਗ ਸਾਚਾ ਹੁਕਮ ਦੇਵੇ ਫ਼ਰਮਾਨ, ਫੁਰਨਾ ਮਨ ਦਾ ਬੰਦ ਕਰਾਈਆ। ਜੀਵ ਜੰਤ ਰਹੇ ਨਾ ਕੋਇ ਨਿਧਾਨ, ਆਲਸ ਨਿੰਦਰਾ ਸਭ ਦੀ ਦਏ ਖੁਲ੍ਹਾਈਆ। ਸਤਿ ਉਪਦੇਸ਼ ਦੇਵੇ ਨਾਮ ਨਿਧਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਹੱਕ ਪੜ੍ਹਾਈਆ। ਝਗੜਾ ਮੁਕਾਏ ਸ਼ਰਅ ਸ਼ਰਅ ਦੀਨ ਈਮਾਨ, ਜਾਤ ਪਾਤ ਕਮਲਾਪਾਤੀ ਲੇਖਾ ਦਏ ਚੁਕਾਈਆ। ਹਰ ਘਟ ਅੰਦਰ ਬਾਹਰ ਨਜ਼ਰੀ ਆਏ ਸ੍ਰੀ ਭਗਵਾਨ, ਬ੍ਰਹਮ ਨਿਰੰਤਰ ਵੱਜੇ ਸਚ ਵਧਾਈਆ। ਜਗਤ ਬਸੰਤਰ ਰਹੇ ਨਾ ਕੋਇ ਨਿਸ਼ਾਨ, ਗੁਰ ਮੰਤਰ ਇਕੋ ਇਕ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣੀ ਧਾਰ ਚਲਾਈਆ। ਸਤਿਜੁਗ ਸਾਚਾ ਹੁਕਮ ਮੰਨੇ ਜਗਦੀਸ਼, ਜਗਦੀਸ਼ਰ ਨਿਉਂ ਨਿਉਂ ਲਾਗੇ ਪਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਵੇ ਗੀਤ, ਢੋਲਾ ਪਾਰਬ੍ਰਹਮ ਬ੍ਰਹਮ ਦਏ ਸਮਝਾਈਆ। ਕਾਇਆ ਕਾਅਬਾ ਦਿਸੇ ਹੱਕ ਮਸੀਤ, ਮੰਦਰ ਧੁਰ ਦਾ ਇਕੋ ਨਜ਼ਰੀ ਆਈਆ। ਜਿਥੇ ਝਗੜਾ ਨਹੀਂ ਕੋਈ ਊਚ ਨੀਚ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਪਤਿਪਰਮੇਸ਼ਵਰ ਪੁਰਖ ਅਕਾਲ ਪਰਵਰਦਿਗਾਰ ਸਾਂਝੀ ਹੋਵੇ ਪ੍ਰੀਤ, ਪੱਤੀਆਂ ਵਾਲੇ ਹਿੱਸੇ ਰਹਿਣ ਕੋਇ ਨਾ

ਪਾਈਆ। ਸਤਿ ਧਰਮ ਸਾਚੀ ਚਲੇ ਰੀਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਧਿਆਨ ਲਗਾਈਆ। ਕਰੇ ਖੇਲ ਪੁਰਖ ਅਬਿਨਾਸ਼ੀ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਲੇਖਾ ਜਾਣੇ ਥਾਉਂ ਥਾਈਂਆ। ਮਾਣ ਵਡਿਆਈ ਦੇਵੇ ਹਸਤ ਕੀਟ, ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਇਕੋ ਘਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸਤਿ ਧਰਮ ਕਰੇ ਬਖ਼ਸ਼ੀਸ਼, ਰਹਿਮ ਕਰਕੇ ਰਹਿਮਤ ਆਪ ਕਮਾਈਆ।

੧੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਜੀਤੋ ਦੇ ਗ੍ਰਹਿ ਪਿੰਡ ਬਾਸਰ ਕੇ ਜ਼ਿਲਾ ਅੰਮ੍ਰਿਤਸਰ

ਸਤਿਜੁਗ ਤੇਰਾ ਹੁਕਮ ਹੋਵੇ ਸੱਚਾ, ਪ੍ਰਭ ਹੁਕਮ ਸਚ ਸਮਝਾਈਆ। ਗੁਰਮੁਖ ਕਦੀ ਨਾ ਹੋਵੇ ਕੱਚਾ, ਮਨਮਤ ਨਾ ਕੋਇ ਹਲਕਾਈਆ। ਸਾਚੇ ਨਾਮ ਅੰਦਰ ਜਾਏ ਰੱਤਾ, ਰਤਨ ਅਮੋਲਕ ਹੀਰਾ ਆਪਣਾ ਨਾਉਂ ਬਦਲਾਈਆ। ਸ਼ਬਦੀ ਧਾਰ ਅੰਦਰ ਫਿਰੇ ਨੱਠਾ, ਸਤਿਗੁਰੂ ਦਵਾਰੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਦਏ ਪਰਗਟਾਈਆ। ਸਤਿਜੁਗ ਤੇਰੇ ਵਿਚ ਪਰਗਟ ਹੋਵੇ ਸਾਚਾ ਭਗਤ, ਸਾਚੀ ਭਗਤੀ ਪ੍ਰਭ ਦੀ ਸੇਵ ਕਮਾਈਆ। ਨਾਤਾ ਕੂੜਾ ਤੋੜੇ ਸ੍ਰਿਸ਼ਟੀ ਜਗਤ, ਪ੍ਰੀਤ ਪਰਮ ਪੁਰਖ ਨਾਲ ਵਧਾਈਆ। ਨਾਮ ਨਿਧਾਨ ਮਿਲੇ ਅਗੰਮੀ ਸ਼ਕਤ, ਸੰਸਾ ਰੋਗ ਦਏ ਚੁਕਾਈਆ। ਦਰਸ਼ਨ ਕਰ ਕੇ ਵਾਲੀ ਅਰਸ਼, ਫ਼ਰਸ਼ ਉਤੇ ਸੋਭਾ ਪਾਈਆ। ਜਨਮ ਜਨਮ ਦੀ ਮੇਟੇ ਭਟਕ, ਕੂੜੀ ਤ੍ਰਿਸ਼ਨਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਈਆ। ਸਤਿ ਧਰਮ ਸਤਿਜੁਗ ਤੇਰੇ ਵਿਚ ਉਪਜਣ ਸਾਚੇ ਸੰਤ, ਸਤਿਗੁਰ ਇਕੋ ਇਕ ਮਨਾਈਆ। ਪਰਮਾਤਮ ਮੰਨ ਕੇ ਧੁਰ ਦਾ ਕੰਤ, ਬਣ ਸਵਾਣੀ ਸੇਵ ਕਮਾਈਆ। ਚਰਨ ਦਵਾਰੇ ਕਰਦੇ ਰਹਿਣ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਜਗਤ ਮਾਇਆ ਮੋਹ ਨਾ ਵਿਆਪੇ ਚਿੰਤ, ਹਰਸ ਹਵਸ ਨਾ ਕੋਇ ਵਧਾਈਆ। ਮਿਲੇ ਮੇਲ ਨਾ ਕਿਸੇ ਨਿੰਦਕ, ਦੁਸ਼ਟ ਦੁਰਾਚਾਰ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮਿਲਣ ਦੀ ਦੇਣੀ ਸਾਚੀ ਹਿੰਮਤ, ਹਿਰਦੇ ਵੱਸ ਕੇ ਲੈਣਾ ਉਠਾਈਆ। ਸਤਿਜੁਗ ਤੇਰੀ ਆਸਾ ਮਨਸਾ ਪੂਰੀ ਹੋਵੇ ਸ਼ਰਧਾ, ਸਦਾ ਸਦ ਕਿਰਪਾਲੂ ਦਇਆ ਕਮਾਈਆ। ਪੜਦਾ ਚੁੱਕੇ ਸਾਚੇ ਘਰ ਦਾ, ਹਰਿ ਹਰਿ ਨਾਮ ਵੱਜੇ ਵਧਾਈਆ। ਕਲਜੁਗ ਕੂੜਾ ਜਾਏ ਡਰਦਾ, ਲੋਕਮਾਤ ਰਹਿਣ ਨਾ ਪਾਈਆ। ਅੰਮ੍ਰਿਤ ਸਰੋਵਰ ਖੁਲ੍ਹੇ ਸਾਚੇ ਸਰ ਦਾ, ਹਰਿ ਚਰਨ ਮਿਲੇ ਸਰਨਾਈਆ। ਜਨ ਭਗਤ ਮੰਜ਼ਲ ਅਗੰਮੀ ਜਾਏ ਚੜ੍ਹਦਾ, ਅਗੇ ਹੋ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਢੋਲਾ ਜਾਏ ਪੜ੍ਹਦਾ, ਪੜਦਿਆਂ ਵਿਚੋਂ ਸੜਦਾ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਘਰ ਘਰ ਦਾ, ਗ੍ਰਹਿ ਮਾਟੀ ਹਾਟੀ ਕਾਇਆ ਤਤ ਫੋਲ ਫੁਲਾਈਆ।

੧੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਨਾਰਲਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਨਾਉਂ ਹੋਏ ਪਤਿਤ ਉਧਾਰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਇਆ ਕਮਾਈਆ। ਜਨ ਭਗਤਾਂ ਹੋਵੇ ਪੈਜ ਸਵਾਰਨ, ਸਾਹ ਸਾਹ ਲੇਖੇ ਦਏ ਲਗਾਈਆ। ਸਾਚੇ ਸੰਤਾਂ ਹੋਵੇ ਪਾਰ ਉਤਾਰਨ, ਉੱਤਰ ਪੂਰਬ ਪੱਛਮ ਦੱਖਣ ਦਿਸ਼ਾ ਵੇਖ ਵਖਾਈਆ। ਗੁਰਮੁਖਾਂ ਹੋਵੇ ਪੈਜ ਸਵਾਰਨ, ਜਨਮ ਮਰਨ ਦਾ ਗੇੜਾ ਦਏ ਚੁਕਾਈਆ। ਗੁਰਮੁਖਾਂ ਹੋਏ ਹੰਕਾਰਨ ਮਾਰਨ, ਕੂੜੀ ਕਿਰਿਆ ਅੰਦਰੋਂ ਬਾਹਰ ਕਢਾਈਆ। ਚਾਰੇ ਖਾਣੀ ਪਾਵੇ ਸਾਰਨ, ਮਹਾਂਸਾਰਥੀ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਇਕ ਸਮਝਾਈਆ। ਸਤਿਜੁਗ ਸਾਚਾ ਨਾਉਂ ਹੋਏ ਭਗਤਾਂ ਸੰਗ, ਸਗਲਾ ਸੰਗ ਨਿਭਾਈਆ। ਮਾਨਸ ਜਨਮ ਨਾ ਹੋਵੇ ਭੰਗ, ਲਹਿਣਾ ਆਪਣੇ ਹੱਥ ਵਖਾਈਆ। ਸਤਿ ਸਰੂਪ ਚਾੜ੍ਹ ਰੰਗ, ਕੂੜੀ ਰੰਗਤ ਦਏ ਬਦਲਾਈਆ। ਆਸਾ ਮਨਸਾ ਪੂਰੀ ਕਰੇ ਮੰਗ, ਮਮਤਾ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਦਏ ਦ੍ਰਿੜਾਈਆ। ਸਤਿਜੁਗ ਸਾਚਾ ਨਾਉਂ ਜਨ ਭਗਤਾਂ ਲਾਵੇ ਪਾਰ, ਪਾਰਬ੍ਰਹਮ ਆਪਣੀ ਦਇਆ ਕਮਾਈਆ। ਦੁੱਖ ਨਿਵਾਰਨ ਹੋਵੇ ਵਿਚ ਸੰਸਾਰ, ਡੂੰਘਾ ਸਾਗਰ ਖੋਜੇ ਥਾਉਂ ਥਾਈਂਆ। ਅਨਹਦ ਨਾਦ ਵੱਜੇ ਸੱਚੀ ਧੁਨਕਾਰ, ਸੋਹਲਾ ਧੁਰ ਦਾ ਇਕ ਸੁਣਾਈਆ। ਅੰਮ੍ਰਿਤ ਆਤਮ ਸਿੰਚੇ ਠੰਡਾ ਠਾਰ, ਝਿਰਨਾ ਨਿਝਰ ਇਕ ਝਿਰਾਈਆ। ਨਿਰਮਲ ਦੀਪਕ ਜੋਤ ਕਰੇ ਆਕਾਰ, ਨਿਰਾਕਾਰ ਸਾਕਾਰ ਖੇਲ ਖਿਲਾਈਆ। ਚਾਰ ਵਰਨ ਅਠਾਰਾਂ ਬਰਨ ਸ਼ਬਦ ਸਰੂਪੀ ਦੇਵੇ ਸਚ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਸਮਝਾਈਆ। ਸਤਿਜੁਗ ਸਾਚਾ ਸਾਚੇ ਸੰਤਾਂ ਦੇਵੇ ਮਾਣ, ਅਭਿਮਾਨ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਨਾਤਾ ਤੁਟੇ ਜੀਵ ਜਹਾਨ, ਮਾਇਆ ਮਮਤਾ ਅੰਦਰੋਂ ਦਏ ਕਢਾਈਆ। ਸਤਿ ਧਰਮ ਵਖਾਏ ਇਕ ਨਿਸ਼ਾਨ, ਚਾਰੋਂ ਕੁੰਟ ਆਪ ਝੁਲਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਸਚ ਗਿਆਨ, ਆਦਿ ਜੁਗਾਦੀ ਪ੍ਰਭ ਦੀ ਧਾਰ ਚਲਾਈਆ। ਗੁਰ ਅਵਤਾਰ ਪੈਗ਼ੰਬਰ ਇਹੋ ਢੋਲਾ ਗਾਣ, ਬਿਨ ਅੱਖਰਾਂ ਨਿਰਅੱਖਰ ਜਾਪ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਸਤਿਜੁਗ ਸਾਚਾ ਖੇਲ ਕਰੇ ਭਗਵਾਨਾ, ਭਗਵਨ ਆਪਣੀ ਕਾਰ ਕਮਾਇੰਦਾ। ਸਾਚਾ ਮੰਤਰ ਕਰ ਪਰਧਾਨਾ, ਦੋ ਜਹਾਨਾਂ ਹੁਕਮ ਮਨਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਮੰਨਣ ਆਣਾ, ਗੁਰ ਅਵਤਾਰ ਪੈਗ਼ੰਬਰ ਸੀਸ ਨਾ ਕੋਇ ਉਠਾਇੰਦਾ। ਸਾਚਾ ਦੇਵੇ ਅਗੰਮ ਤਰਾਨਾ, ਤਾਰ ਸਿਤਾਰ ਨਾ ਕੋਇ ਹਿਲਾਇੰਦਾ। ਲੇਖਾ ਜਾਣੇ ਜੀਵ ਜਹਾਨਾ, ਲੱਖ ਚੁਰਾਸੀ ਖੋਜ ਖੁਜਾਇੰਦਾ। ਪੜਦਾ ਲਾਹੇ ਸ਼ਾਸਤਰ ਸਿਮਰਤ ਵੇਦ ਪੁਰਾਨਾ, ਅੰਜੀਲ ਕ਼ੁਰਾਨਾ ਭਰਮ ਨਾ ਕੋਇ ਭੁਲਾਇੰਦਾ। ਹੁਕਮ ਦੇਵੇ ਸ਼ਾਹ ਸੁਲਤਾਨਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕਾ ਹੁਕਮ ਮਨਾਇੰਦਾ। ਸਤਿਜੁਗ ਸਾਚਾ ਲੋਕਮਾਤ ਹੋਵੇ ਬਲਵਾਨਾ, ਬਲਧਾਰੀ ਆਪਣਾ ਬਲ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਆਪਣਾ ਹੁਕਮ ਮਨਾਇੰਦਾ। ਸਤਿਜੁਗ ਸਾਚਾ ਸਾਚੀ ਭਗਤੀ ਦੇਵੇ ਗਹਿਰ ਗੰਭੀਰ, ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਦਲ ਦੇਵੇ ਤਕ਼ਦੀਰ, ਤਦਬੀਰ ਆਪਣੀ ਇਕ ਦ੍ਰਿੜਾਈਆ। ਇਕੋ ਰੰਗ ਰੰਗਾਏ ਹਸਤ ਕੀਟ, ਸ਼ਾਹ ਫ਼ਕੀਰ ਊਚਾਂ ਨੀਚਾਂ ਇਕੋ ਦਰ ਦਏ ਜਣਾਈਆ।

ਮਿਹਰਵਾਨ ਮਹਿਬੂਬ ਮੁਹੱਬਤ ਵਿਚ ਬਦਲੇ ਜ਼ਮੀਰ, ਮਨ ਵਾਸਨਾ ਕੂੜੀ ਕਿਰਿਆ ਨੌ ਦਵਾਰ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਅੰਮ੍ਰਿਤ ਆਤਮ ਦੇਵੇ ਧੁਰ ਦਾ ਸੀਰ, ਬਾਹਰੋਂ ਰਸ ਨਾ ਕੋਇ ਚੁਆਈਆ। ਸਤਿਜੁਗ ਸੱਚਾ ਪ੍ਰਭ ਦੇਵੇ ਹੁਕਮ ਆਪ, ਆਪਣੀ ਦਇਆ ਕਮਾਈਆ। ਸੋਹੰ ਸੋ ਚਾਰ ਵਰਨ ਅਠਾਰਾਂ ਬਰਨ ਦੱਸੇ ਜਾਪ, ਆਦਿ ਜੁਗਾਦੀ ਧਾਰ ਪ੍ਰਭ ਦੀ ਚਲੀ ਆਈਆ। ਜਿਸ ਸਿਮਰਤ ਕੋਟ ਜਨਮ ਦੇ ਉਤਰਨ ਪਾਪ, ਦੁਰਮਤ ਮੈਲ ਰਹੇ ਨਾ ਰਾਈਆ। ਤਨ ਮਾਟੀ ਖ਼ਾਕ ਹੋਏ ਪਵਿਤ ਪਾਕ, ਵਜੂਦ ਸਬੂਤ ਆਪਣਾ ਦਏ ਸਮਝਾਈਆ। ਸੁਰਤੀ ਸ਼ਬਦੀ ਬੰਨ੍ਹੇ ਨਾਤ, ਨਾਤਾ ਬਿਧਾਤਾ ਆਪਣੇ ਨਾਲ ਜੁੜਾਈਆ। ਇਕ ਇਕੱਲਾ ਏਕੰਕਾਰਾ ਨਜ਼ਰੀਂ ਆਏ ਇਕ ਇਕਾਂਤ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰਗਾਹ ਸਾਚੀ ਸੋਭਾ ਪਾਈਆ। ਸ਼ਬਦ ਅਗੰਮੀ ਦੋ ਜਹਾਨਾਂ ਦੇਵੇ ਦਾਤ, ਮਨਮਤ ਬੁਧੀ ਤੋਂ ਪਰੇ ਦੱਸੇ ਗਾਥ, ਸੋਹਲਾ ਆਪਣਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਆਬੇਹਯਾਤ, ਹਯਾਤੀ ਦੀਨ ਦੁਨੀ ਦਏ ਬਦਲਾਈਆ। ਸਤਿਜੁਗ ਸੱਚਾ ਦੇਵੇ ਚਰਨ ਪਿਆਰ, ਪ੍ਰੀਤੀ ਇਕੋ ਇਕ ਸਿਖਾਈਆ। ਤੇਰਾ ਖੁਲ੍ਹੇ ਬੰਦ ਕਿਵਾੜ, ਬਜਰ ਕਪਾਟੀ ਪੜਦਾ ਰਹੇ ਨਾ ਰਾਈਆ। ਅਗਨੀ ਤਤ ਨਾ ਲੱਗੇ ਹਾੜ, ਮੇਘ ਅੰਮ੍ਰਿਤ ਆਪ ਬਰਸਾਈਆ। ਵੇਖੇ ਕਾਇਆ ਮਾਟੀ ਜਗਤ ਉਜਾੜ, ਤਨ ਖੇੜਾ ਦਏ ਵਸਾਈਆ। ਪੰਚ ਵਿਕਾਰਾ ਅੰਦਰੋਂ ਕੱਢੇ ਕੂੜੀ ਧਾੜ, ਧਰਮ ਦਵਾਰਾ ਇਕੋ ਇਕ ਜਣਾਈਆ। ਕਰ ਪਰਕਾਸ਼ ਬਹੱਤਰ ਨਾੜ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਾਚਾ ਲਾੜ, ਲੱਖ ਚੁਰਾਸੀ ਆਤਮ ਪਰਮਾਤਮ ਹੋ ਕੇ ਲਾੜੀ ਲਏ ਬਣਾਈਆ।ਸਤਿਜੁਗ ਸੱਚਾ ਹੋਵੇ ਧਰਮ, ਧਰਮ ਦੀ ਬਾਣ ਆਪ ਜਣਾਇੰਦਾ। ਕਰਮੀ ਕਰੇ ਆਪਣਾ ਕਰਮ, ਕਰਮਕਾਂਡ ਲੋਕਮਾਤ ਰਹਿਣ ਨਾ ਪਾਇੰਦਾ। ਝਗੜਾ ਚੁੱਕੇ ਵਰਨ ਬਰਨ, ਦੀਨ ਮਜ਼੍ਹਬ ਜਾਤ ਪਾਤ ਵੰਡ ਨਾ ਕੋਇ ਵੰਡਾਇੰਦਾ। ਪੁਰਖ ਅਬਿਨਾਸ਼ੀ ਘਟ ਨਿਵਾਸੀ ਢੋਲਾ ਸਾਰੇ ਇਕੋ ਪੜ੍ਹਨ, ਸ਼ਬਦ ਰਾਗ ਨਾਦ ਗ੍ਰਹਿ ਮੰਦਰ ਆਪ ਸੁਣਾਇੰਦਾ। ਸਾਚੀ ਮੰਜ਼ਲ ਸਚ ਦਵਾਰੇ ਵੜਨ, ਚਾਰ ਕੁੰਟ ਅਧਵਿਚਕਾਰ ਨਾ ਕੋਇ ਅਟਕਾਇੰਦਾ। ਸਚਖੰਡ ਦਵਾਰ ਪ੍ਰਭ ਭਗਤਾਂ ਆਪੇ ਆਏ ਖੜਨ, ਲੱਖ ਚੁਰਾਸੀ ਵਿਚੋਂ ਵੇਖ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਦੋ ਜਹਾਨਾਂ ਪ੍ਰਿਥਮੀ ਆਕਾਸ਼ ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਕ਼ਾਦਰ ਕਰੀਮ ਇਕੋ ਨਜ਼ਰੀ ਆਈਆ।

੧੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਸਮੁੰਦ ਸਿੰਘ ਦੇ ਗ੍ਰਹਿ ਪਿੰਡ ਮਾੜੀ ਮੇਘਾ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਤੇਰਾ ਨੇੜੇ ਸਮਾਂ ਜਗ, ਨੇਰਨ ਨੇਰਾ ਨਜ਼ਰੀ ਆਈਆ। ਜੋ ਜਨ ਪੁਰਖ ਅਕਾਲ ਸਰਨ ਸਰਨਾਈ ਗਿਆ ਲੱਗ, ਮਾਇਆ ਮਮਤਾ ਮੋਹ ਚੁਕਾਈਆ। ਜਗਤ ਤ੍ਰਿਸ਼ਨਾ ਬੁਝਾ ਅੱਗ, ਹਉਮੇ ਹੰਗਤਾ ਗੜ੍ਹ ਤੁੜਾਈਆ। ਦਰਸ਼ਨ ਕਰੇ ਚੜ੍ਹ ਉਪਰ ਸ਼ਾਹਰਗ, ਨੌ ਦਵਾਰੇ ਡੇਰਾ ਢਾਹੀਆ। ਨਾਦ ਸੁਣੇ ਅਗੰਮੀ ਅਨਹਦ, ਧੁਨ ਆਤਮਕ ਰਾਗ ਬੇਪਰਵਾਹੀਆ। ਅੰਮ੍ਰਿਤ ਆਤਮ ਪੀਏ ਰਸ, ਨਿਝਰ ਝਿਰਨਾ ਅਗੰਮ

ਝਿਰਾਈਆ। ਜੋਤੀ ਨੂਰ ਹੋਵੇ ਪਰਕਾਸ਼, ਅੰਧ ਅੰਧੇਰ ਮਿਟਾਈਆ। ਆਤਮ ਪਰਮਾਤਮ ਮਿਲ ਜਾਏ ਸਾਥ, ਵਿਛੋੜਾ ਰਹੇ ਨਾ ਰਾਈਆ। ਸਾਚੇ ਮੰਡਲ ਵੇਖੇ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਲੇਖੇ ਲੱਗੇ ਪਵਣ ਸਵਾਸ, ਜਗਤ ਸਮਾਜ ਸਮਝ ਕਿਸੇ ਨਾ ਆਈਆ। ਪੁਰਖ ਅਕਾਲਾ ਦੀਨ ਦਿਆਲਾ ਦੇਵੇ ਦਾਤ, ਨਾਮ ਭੰਡਾਰਾ ਇਕ ਵਰਤਾਈਆ। ਉਨ੍ਹਾਂ ਗੁਰਮੁਖਾਂ ਅੰਦਰੋਂ ਨਿਕਲ ਗਈ ਕਲਜੁਗ ਅੰਧੇਰੀ ਰਾਤ, ਅੱਜ ਦੀ ਰਾਤ ਸੁਹੰਜਣੀ ਭਗਤਾਂ ਦਾ ਰੂਪ ਲਏ ਬਦਲਾਈਆ। ਪ੍ਰਭ ਚਰਨ ਵਸਣ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਮੰਜ਼ਲ ਪੌੜੀ ਚੜ੍ਹਨ ਘਾਟ, ਦਰ ਠਾਂਡੇ ਵੱਜੇ ਵਧਾਈਆ। ਜਨ ਭਗਤਾਂ ਮੰਜ਼ਲ ਪੂਰੀ ਹੋਈ ਵਾਟ, ਪਾਂਧੀ ਪੰਧ ਨਾ ਕੋਇ ਭਵਾਈਆ। ਜਿਨ੍ਹਾਂ ਦੇ ਅੰਤਰ ਆਤਮ ਪਰਮਾਤਮ ਵਸਿਆ ਸਾਥ, ਸਗਲਾ ਸੰਗ ਨਿਭਾਈਆ। ਖ਼ੁਸ਼ੀਆਂ ਵਿਚ ਕਰੇ ਹਾਸ ਬਲਾਸ, ਰੰਗ ਅਨੋਖਾ ਦਏ ਚੜ੍ਹਾਈਆ। ਉਨ੍ਹਾਂ ਦੀ ਸਤਿਜੁਗ ਸਦਾ ਇਕੋ ਜਿਹੀ ਰਖੇ ਪਰਭਾਤ, ਅੰਧ ਅੰਧੇਰ ਨਜ਼ਰ ਕੋਇ ਨਾ ਆਈਆ। ਗੁਰਮੁਖੋ ਅੰਦਰ ਵੇਖੋ ਮਾਰ ਝਾਤ, ਪੜਦਾ ਓਹਲਾ ਆਪ ਉਠਾਈਆ। ਬੰਦ ਕਿਵਾੜੀ ਖੋਲ੍ਹੋ ਤਾਕ, ਤ੍ਰੈਗੁਣ ਅਤੀਤਾ ਲਹਿਣਾ ਦਏ ਮੁਕਾਈਆ। ਆਪਣਾ ਆਪ ਆਪੇ ਲੱਭੋ ਜਾਤ, ਪਾਰਬ੍ਰਹਮ ਬ੍ਰਹਮ ਰੂਪ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਸਤਿ ਸਤਿ ਦਏ ਸਮਝਾਈਆ। ਸਤਿਜੁਗ ਸਾਚਾ ਸਦਾ ਨੇੜੇ, ਦੂਰ ਦੁਰਾਡਾ ਪੰਧ ਨਾ ਕੋਇ ਵਖਾਈਆ। ਜੋ ਗੁਰਮੁਖ ਸਤਿਗੁਰ ਦੇ ਵਸ ਗਏ ਖੇੜੇ, ਨਾਤਾ ਕੂੜ ਕੂੜ ਤੁੜਾਈਆ। ਮਨ ਵਾਸਨਾ ਮੁਕ ਗਏ ਝੇੜੇ, ਝਗੜਾ ਕਰੇ ਨਾ ਕੋਇ ਲੋਕਾਈਆ। ਓਨ੍ਹਾਂ ਦੇ ਪਰਮ ਪੁਰਖ ਪਰਮਾਤਮ ਆਪੇ ਆ ਜਾਏ ਵਿਹੜੇ, ਦੂਰ ਦੁਰਾਡਾ ਪੰਧ ਮੁਕਾਈਆ। ਕਲਜੁਗ ਸਤਿਜੁਗ ਦੋਹਾਂ ਦਾ ਫ਼ੈਸਲਾ ਹਕ਼ੀਕ਼ਤ ਹੱਕ ਵਿਚੋਂ ਨਬੇੜੇ, ਅਦਲ ਇਨਸਾਫ਼ ਆਪਣਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਘਰ ਦਏ ਸਮਝਾਈਆ। ਸਤਿਜੁਗ ਸੱਚਾ ਨਹੀਂ ਕੋਈ ਦੂਰ, ਮੰਜ਼ਲ ਮੰਜ਼ਲ ਪੰਧ ਨਾ ਕੋਇ ਮੁਕਾਈਆ। ਜਿਨ੍ਹਾਂ ਦੇ ਅੰਤਰ ਪੁਰਖ ਅਕਾਲ ਹਾਜ਼ਰ ਹਜ਼ੂਰ, ਹਜ਼ਰਤ ਹੋ ਕੇ ਬੈਠਾ ਡੇਰਾ ਲਾਈਆ। ਜੋਤੀ ਜਲਵਾ ਦੇਵੇ ਨੂਰ, ਸ਼ਬਦ ਅਨਾਦ ਕਰੇ ਸ਼ਨਵਾਈਆ। ਨਾਤਾ ਤੋੜ ਕੇ ਕੂੜੋ ਕੂੜ, ਸਚ ਸੁਚ ਦਏ ਵਰਤਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹ, ਨਾਮ ਧੰਦੇ ਦਏ ਲਗਾਈਆ। ਆਸਾ ਤ੍ਰਿਸਨਾ ਕਰੇ ਪੂਰ, ਜਗਤ ਤ੍ਰਿਸ਼ਨਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਦਵਾਰਾ ਇਕ ਵਖਾਈਆ। ਸਤਿਜੁਗ ਕਦੇ ਨਾ ਹੋਵੇ ਦੁਰਾਡਾ, ਦੂਰਨ ਦੂਰ ਨਜ਼ਰ ਕੋਇ ਨਾ ਪਾਈਆ। ਜਿਨ੍ਹਾਂ ਸਾਹਿਬ ਸਤਿਗੁਰ ਪਤਿਪਰਮੇਸ਼ਵਰ ਮੰਨਿਆ ਆਖਾ, ਆਖ਼ਰ ਮੰਜ਼ਲ ਚੜ੍ਹ ਕੇ ਬੈਠੇ ਡੇਰਾ ਲਾਈਆ। ਓਨ੍ਹਾਂ ਦਵਾਰੇ ਸਤਿਜੁਗ ਸਦਾ ਦਾਸੀ ਦਾਸਾ, ਸੇਵਕ ਹੋ ਕੇ ਸੇਵਾ ਆਪ ਕਮਾਈਆ। ਜਿਨ੍ਹਾਂ ਦਾ ਮਾਰਗ ਆਤਮ ਪਰਮਾਤਮ ਸਾਚਾ, ਸਚ ਸੁਚ ਸੰਜਮ ਇਕੋ ਇਕ ਬਣਾਈਆ। ਭਾਗ ਲੱਗੇ ਕਾਇਆ ਮਾਟੀ ਕਾਚਾ, ਕੰਚਨ ਗੜ੍ਹ ਦਏ ਸੁਹਾਈਆ। ਵੇਲਾ ਵਕ਼ਤ ਸੋ ਸੁਹੰਜਣਾ ਭਾਗਾ, ਜਿਸ ਵੇਲੇ ਆਦਿ ਨਿਰੰਜਣ ਕਰੇ ਰੁਸ਼ਨਾਈਆ। ਕਲਜੁਗ ਕੂੜ ਕਿਰਿਆ ਦੁਰਮਤ ਮੈਲ ਰਹੇ ਨਾ ਦਾਗ਼ਾ, ਪਤਿਤ ਪੁਨੀਤ ਠਾਂਡਾ ਸੀਤ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਦਰ ਸਤਿਜੁਗ ਸਾਚਾ ਸਦਾ ਸਦਾ ਰਖੇ ਧਰਮ ਦਾ ਸਮਾਜਾ, ਕੂੜ ਕੁੜਿਆਰਾ ਗੁਰਮੁਖਾਂ ਨੇੜ ਕਦੇ ਨਾ ਆਈਆ।