ਪੁਸਤਕਾਲਾਭਾਗ ੧੯

੧੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਮਿਲਖਾ ਸਿੰਘ ਦੇ ਗ੍ਰਹਿ ਪਿੰਡ ਮਾੜੀ ਮੇਘਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸੱਚਾ ਪ੍ਰਭ ਚਰਨ ਕਵਲ ਪਿਆਰ, ਬਿਨ ਸਤਿਗੁਰ ਕਿਰਪਾ ਸਤਿਜੁਗ ਕੰਮ ਕਿਸੇ ਨਾ ਆਈਆ। ਜਿਥੇ ਅੰਮ੍ਰਿਤ ਬਰਖੇ ਸਦਾ ਠੰਡੀ ਧਾਰ, ਅਮਿਉਂ ਰਸ ਅੰਮ੍ਰਿਤ ਦਏ ਬਰਸਾਈਆ। ਕਾਇਆ ਹੱਟ ਅਗਨੀ ਤਤ ਕਰੇ ਠੰਡੀ ਠਾਰ, ਮਾਇਆ ਮਮਤਾ ਮੋਹ ਨਾ ਕੋਇ ਤਪਾਈਆ। ਜਨਮ ਕਰਮ ਦਾ ਲੇਖਾ ਦਏ ਨਿਵਾਰ, ਲੱਖ ਚੁਰਾਸੀ ਫੰਦ ਕਟਾਈਆ। ਸਾਚੇ ਗ੍ਰਹਿ ਕਰੇ ਧੁਰ ਦਰਬਾਰ, ਸਚਖੰਡ ਦਵਾਰਾ ਏਕੰਕਾਰਾ ਇਕੋ ਦਏ ਵਖਾਈਆ। ਜਿਥੇ ਦੀਵਾ ਬਾਤੀ ਕਮਲਾਪਾਤੀ ਇਕੋ ਕਰੇ ਉਜਿਆਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਦਾ ਭਗਤ ਭਗਵੰਤ ਲੱਗੀ ਰਹੇ ਬਹਾਰ, ਗੁਲਸ਼ਨ ਧੁਰ ਦਾ ਆਪ ਮਹਿਕਾਈਆ। ਖੇੜਾ ਉਜੜੇ ਨਾ ਕਦੇ ਜੁਗ ਚਾਰ, ਕੋਟਨ ਕੋਟ ਜੁਗ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠਾਂਡੇ ਦਰਬਾਰ ਦਏ ਮਾਣ ਵਡਿਆਈਆ। ਨਾਤਾ ਤੋੜ ਕੇ ਕੂੜੋ ਕੂੜ, ਕੂੜੀ ਕਿਰਿਆ ਦਏ ਖਪਾਈਆ। ਧੁਰ ਦਾ ਬਖ਼ਸ਼ ਅਗੰਮੀ ਨੂਰ, ਨੂਰ ਨੁਰਾਨਾ ਚੰਦ ਚਮਕਾਈਆ। ਜਗਤ ਦਲਿੱਦ੍ਰ ਦੁੱਖ ਕਰ ਕੇ ਦੂਰ, ਦੁਰਮਤ ਮੈਲ ਸਾਫ਼ ਕਰਾਈਆ। ਨਜ਼ਰੀ ਆਵੇ ਹਾਜ਼ਰ ਹਜ਼ੂਰ, ਧੁਰ ਦਰਬਾਰੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕੋ ਦਏ ਪਰਗਟਾਈਆ। ਸਚਖੰਡ ਦਵਾਰਾ ਸਤਿਜੁਗ ਸਾਚੀ ਓਟ, ਪੁਰਖ ਅਕਾਲ ਦੀਨ ਦਿਆਲ ਦਇਆ ਕਮਾਈਆ। ਭਾਗ ਲੱਗੇ ਕਾਇਆ ਮਾਟੀ ਸਾਚੇ ਕੋਟ, ਬੰਕ ਦਵਾਰ ਸਾਢੇ ਤਿੰਨ ਹੱਥ ਦਏ ਵਡਿਆਈਆ। ਜਿਥੇ ਮਨ ਵਾਸਨਾ ਨਾ ਰਹੇ ਕੋਈ ਰੋਗ, ਜਗਤ ਤ੍ਰਿਸ਼ਨਾ ਨਾ ਕੋਇ ਸਤਾਈਆ। ਇਕੋ ਮਿਲੇ ਦਰਸ ਅਮੋਘ, ਭਾਂਡਾ ਭਰਮ ਭੌ ਭੰਨਾਈਆ। ਮੇਲਾ ਹੋਵੇ ਨਿਰਗੁਣ ਜੋਤ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਚ ਗ੍ਰਹਿ ਦਏ ਵਖਾਈਆ। ਸਤਿਜੁਗ ਮਾਨਣ ਦਾ ਜਿਨ੍ਹਾਂ ਗੁਰਸਿਖਾਂ ਚਾਅ, ਆਸਾ ਮਨਸਾ ਵਿਚੋਂ ਪਰਗਟਾਈਆ। ਸੋ ਦਿਵਸ ਰੈਣ ਘੜੀ ਪਲ ਅੱਠੇ ਪਹਿਰ ਪੁਰਖ ਅਕਾਲ ਦਾ ਜਪਿਓ ਨਾਂ, ਮਾਇਆ ਮਮਤਾ ਮੋਹ ਚੁਕਾਈਆ। ਕਾਇਆ ਮੰਦਰ ਅੰਦਰ ਸੁਹਾਓ ਸੱਚਾ ਥਾਂ, ਭਗਤ ਦਵਾਰਾ ਸੋਭਾ ਪਾਈਆ। ਰਸਨਾ ਲਾਓ ਨਾ ਸੂਰ ਗਾਂ, ਅੰਮ੍ਰਿਤ ਰਸ ਪੀ ਕੇ ਨਾਮ ਖ਼ੁਮਾਰੀ ਲੈਣੀ ਚੜ੍ਹਾਈਆ। ਹੰਸ ਬੁਧੀ ਰਹੇ ਨਾ ਕਾਂ, ਸੋਹੰ ਹੰਸਾ ਜਾਪ ਜਪਾਈਆ। ਦੇਵੇ ਵਡਿਆਈ ਪਰਮ ਪੁਰਖ ਸਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਰੰਗ ਰੰਗਾਈਆ। ਪੁਰਖ ਅਕਾਲ ਦੀਨ ਦਿਆਲ ਭਗਤ ਵਛਲ ਕਿਰਪਾਲ ਕੋਟ ਜਨਮ ਦੇ ਬਖ਼ਸ਼ ਗੁਨਾਂਹ, ਪਤਿਤ ਪੁਨੀਤ ਪਵਿਤ ਦਏ ਕਰਾਈਆ। ਜੋ ਜਨ ਸਰਨ ਸਰਨਾਈ ਡਿੱਗੇ ਆ, ਮਨ ਕਾ ਮੋਹ ਅਭਿਮਾਨ ਮਿਟਾਈਆ। ਤਿਸ ਸਾਹਿਬ ਸਤਿਗੁਰ ਬਾਹੋਂ ਪਕੜ ਲਏ ਉਠਾ, ਸੁਰਤੀ ਸ਼ਬਦ ਨਾਲ ਜੁੜਾਈਆ। ਖੇਵਟ ਖੇਟਾ ਦੋ ਜਹਾਨਾਂ ਬਣੇ ਹੱਕ ਮਲਾਹ, ਨਈਆ ਨੌਕਾ ਆਪਣਾ ਨਾਮ ਉਠਾਈਆ। ਲੈ ਕੇ ਜਾਵੇ ਦਰਗਾਹ ਸਾਚੀ ਸਚਖੰਡ ਸਾਚੇ ਥਾਂ, ਜਿਥੇ ਨਾ ਕੋਈ ਪਿਤਾ ਨਾ ਕੋਈ ਮਾਈਆ। ਜਿਥੇ ਨਾ ਕੋਈ ਭੈਣ ਨਾ ਕੋਈ ਭਰਾ, ਸਾਕ ਸੱਜਣ ਸੈਣ ਨਜ਼ਰ ਕੋਇ ਨਾ ਅੰਤਮ ਆਈਆ। ਜੋਤੀ ਜੋਤ ਲਏ ਸਮਾ, ਕਰੇ ਖੇਲ ਬੇਪਰਵਾਹੀਆ। ਦੇਵੇ ਵਡਿਆਈ ਅਗੰਮ ਅਥਾਹ, ਜੋ ਜਨ ਚਰਨੀ ਲੱਗੇ ਆ, ਸਤਿਜੁਗ ਸਾਚਾ ਦਏ ਵਖਾ, ਜਿਥੇ ਕਲਜੁਗ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧਰਮ ਦਵਾਰਾ ਇਕੋ ਇਕ ਸੁਹਾਈਆ।

ਜਿਸ ਜਨ ਸਤਿਜੁਗ ਹੋਵੇ ਬਹਿਣਾ ਸਤਿ ਧਰਮ ਦਾ ਧਿਆਨ ਲਗਾਈਆ। ਵਸਣਾ ਹੋਵੇ ਸਾਚੇ ਦੇਸਾ, ਨਾਤਾ ਕੂੜ ਜਗਤ ਤੁੜਾਈਆ। ਓਸ ਸੁਣਨਾ ਇਕ ਨਾਮ ਧੁਰ ਸੰਦੇਸਾ, ਜੋ ਸੰਧਿਆ ਸਰਘੀ ਇਕੋ ਰੰਗ ਰੰਗਾਈਆ। ਮਾਤਲੋਕ ਵਿਚ ਆਤਮ ਹੋ ਕੇ ਆਏ ਪਰਦੇਸਾ, ਬੇਵਤਨਾਂ ਵਤਨ ਦਏ ਵਖਾਈਆ। ਜਿਥੇ ਕ਼ਲਮ ਸ਼ਾਹੀ ਦਾ ਨਹੀਂ ਕੋਈ ਲੇਖਾ, ਕਾਗਦ ਕਾਗ਼ਜ਼ ਸ਼ਾਹੀ ਵੰਡ ਨਾ ਕੋਇ ਵੰਡਾਈਆ। ਇਕੋ ਪਰਮ ਪੁਰਖ ਪਰਮਾਤਮ ਵਾਹਿਦ ਬੈਠਾ ਨਰ ਨਰੇਸ਼ਾ, ਨਰ ਨਰਾਇਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਾਧ ਸੰਤ ਭਗਤ ਭਗਵੰਤ ਆਤਮ ਪਰਮਾਤਮ ਦੇਵੇ ਸਾਚਾ ਵਰ, ਵਰ ਦਾਤਾ ਪੁਰਖ ਬਿਧਾਤਾ, ਕਲਜੁਗ ਮੇਟੇ ਅੰਧੇਰੀ ਰਾਤਾ, ਸਤਿਜੁਗ ਸਾਚਾ ਸਚ ਕਰੇ ਪਰਕਾਸ਼ਾ, ਜੋ ਜਨ ਸ਼ਬਦ ਸਤਿਗੁਰ ਉਤੇ ਰਖੇ ਭਰਵਾਸਾ, ਸੰਸਾ ਰੋਗ ਗ਼ਮ ਚਿੰਤਾ ਹਿੰਸਾ ਅੰਦਰ ਬਾਹਰ ਰਹਿਣ ਕੋਇ ਨਾ ਪਾਈਆ।

੧੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਮਨੀ ਸਿੰਘ ਦੇ ਗ੍ਰਹਿ ਪਿੰਡ ਸਿਧਵਾ ਜ਼ਿਲਾ ਅੰਮ੍ਰਿਤਸਰ

ਸਾਚੀ ਸ਼ਰਨ ਸ੍ਰੀ ਭਗਵਾਨ, ਜੁਗ ਚੌਕੜੀ ਜਨ ਭਗਤਾਂ ਦੇਵੇ ਮਾਣ ਵਡਿਆਈਆ। ਸ਼ਬਦ ਨਿਧਾਨਾ ਦੇਵੇ ਦਾਨ, ਨਾਮ ਅਮੋਲਕ ਝੋਲੀ ਪਾਈਆ। ਕੂੜੀ ਕਿਰਿਆ ਮੇਟੇ ਵਿਚੋਂ ਜਹਾਨ, ਮਾਇਆ ਮਮਤਾ ਮੋਹ ਚੁਕਾਈਆ। ਸੁਰਤੀ ਦੇਵੇ ਸ਼ਬਦ ਗਿਆਨ, ਬੋਧ ਅਗਾਧ ਕਰੇ ਪੜ੍ਹਾਈਆ। ਨੇਤਰ ਲੋਚਨ ਨੈਣ ਖੋਲ੍ਹੇ ਅੱਖ ਮਹਾਨ, ਪੜਦਾ ਉਹਲਾ ਆਪ ਉਠਾਈਆ। ਸਾਚਾ ਮੰਦਰ ਦੱਸੇ ਵਾਲੀ ਦੋ ਜਹਾਨ, ਸਚਖੰਡ ਦਵਾਰ ਏਕੰਕਾਰ ਇਕੋ ਇਕ ਸੁਹਾਈਆ। ਸੰਤ ਸੁਹੇਲਾ ਇਕ ਅਕੇਲਾ ਗੁਣਵੰਤ ਹੋਵੇ ਮਿਹਰਵਾਨ, ਮਹਿਬੂਬ ਮੁਹੱਬਤ ਇਕ ਸਮਝਾਈਆ। ਲੱਖ ਚੁਰਾਸੀ ਆਵਣ ਜਾਵਣ ਚੁੱਕੇ ਕਾਣ, ਜਮ ਕੀ ਫਾਸੀ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਦਏ ਵਡਿਆਈਆ। ਸਾਚੀ ਸਰਨ ਪੁਰਖ ਅਬਿਨਾਸ਼, ਦੇਵਣਹਾਰ ਸੱਚੀ ਵਡਿਆਈਆ। ਮਾਨਸ ਜਨਮ ਕਰੇ ਰਾਸ, ਦੁਰਮਤ ਮੈਲ ਧਵਾਈਆ। ਸਾਚੀ ਜੋਤ ਕਰੇ ਪਰਕਾਸ਼, ਨਿਰਗੁਣ ਨੂਰ ਨੂਰ ਰੁਸ਼ਨਾਈਆ। ਕੂੜੀ ਕਿਰਿਆ ਕਰੇ ਘਾਤ, ਮਨ ਵਿਕਾਰ ਕਾਇਆ ਮੰਦਰ ਰਹਿਣ ਨਾ ਪਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਆਪਣਾ ਨਾਮ ਕਰੇ ਰੁਸ਼ਨਾਈਆ। ਜਨ ਭਗਤਾਂ ਦੇਵੇ ਆਤਮ ਪਰਮਾਤਮ ਹੋ ਕੇ ਸਾਥ, ਸਗਲਾ ਸੰਗੀ ਇਕੋ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਵਾਰੇ ਆਪਣੀ ਮੰਜ਼ਲ ਘਾਟ, ਅਧਵਿਚਕਾਰ ਸਕੇ ਨਾ ਕੋਇ ਅਟਕਾਈਆ। ਸਾਚੀ ਓਟ ਪੁਰਖ ਸਮਰਥ, ਨਿਤ ਨਿਤ ਆਪਣੀ ਦਇਆ ਕਮਾਈਆ। ਜਨ ਭਗਤਾਂ ਹਿਰਦੇ ਜਾਏ ਵਸ, ਆਤਮ ਪਰਮਾਤਮ ਜੋੜ ਜੁੜਾਈਆ। ਨਾਮ ਅਣਿਆਲਾ ਤੀਰ ਮਾਰੇ ਕਸ, ਤਿੱਖੀ ਮੁਖੀ ਧਾਰ ਆਪ ਚਲਾਈਆ। ਕੂੜ ਕੁੜਿਆਰ ਤਨ ਵਿਕਾਰ ਦੇਵੇ ਮਥ, ਭਾਂਡਾ ਭਰਮ ਭੌ ਭੰਨਾਈਆ। ਵਸਤ ਅਮੋਲਕ ਸਾਚੀ ਧਾਰ ਅੰਦਰ ਦੇਵੇ ਰੱਖ, ਰੱਖਕ ਹੋ ਕੇ ਸੇਵ ਆਪ ਕਮਾਈਆ। ਆਪਣੇ ਮਿਲਣ ਦੀ ਸਾਚੇ ਸੰਤਾਂ ਖੋਲ੍ਹੇ ਅੱਖ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਅੰਮ੍ਰਿਤ ਨਾਮ ਨਿਝਰ ਰਸ ਦੇਵੇ ਹੱਸ ਹੱਸ, ਹਸਤੀ ਵਿਚ ਮਸਤੀ ਨਾਮ ਖ਼ੁਮਾਰੀ ਇਕ ਚੜ੍ਹਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਨਾਮ ਜੈਕਾਰਾ ਦੱਸੇ ਇਕ ਅਲੱਖ, ਅਲਖ ਅਗੋਚਰ ਭੇਵ ਅਭੇਦਾ ਆਪ ਖੁਲ੍ਹਾਈਆ। ਸਾਚੀ ਸਰਨ ਪੁਰਖ ਅਬਿਨਾਸ਼ੀ, ਏਥੇ ਓਥੇ ਦੋ ਜਹਾਨ ਦੇ ਵਡਿਆਈਆ। ਸਾਚੇ ਮੰਦਰ ਅਗੰਮ ਅਥਾਹ ਵਖਾਏ ਰਾਸੀ, ਗੋਪੀ ਕਾਹਨ ਸੁਰਤੀ ਸ਼ਬਦੀ ਇਕੋ ਰੰਗ ਰੰਗਾਈਆ। ਕਰੇ ਖੇਲ ਪਾਰਬ੍ਰਹਮ ਪਤਿਪਰਮੇਸ਼ਵਰ ਕਮਲਾਪਾਤੀ, ਬੇਅੰਤ ਬੇਪਰਵਾਹ ਪੜਦਾ ਓਹਲਾ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੋ ਜਹਾਨਾਂ ਬਣੇ ਸਗਲਾ ਸਾਥੀ, ਆਵਣ ਜਾਵਣ ਪਤਿਤ ਪਾਵਨ ਲੇਖੇ ਦਏ ਲਗਾਈਆ। ਜਨ ਭਗਤਾਂ ਨਾਮ ਨਿਧਾਨ ਸੁਣਾਏ ਧੁਰ ਦੀ ਸਾਖੀ, ਸਾਖਿਆਤ ਹੋ ਕੇ ਆਪਣਾ ਦਰਸ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਸੰਦੇਸ਼ਾ ਦੇਵੇ ਧੁਰ ਦੀ ਪਾਤੀ, ਪਤ੍ਰਿਕਾ ਇਕੋ ਹੱਥ ਫੜਾਈਆ। ਸਾਚੀ ਓਟ ਪੁਰਖ ਅਕਾਲ, ਅਕਲ ਕਲਧਾਰੀ ਦਇਆ ਕਮਾਈਆ। ਜਿਸ ਦਵਾਰੇ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਤ੍ਰੈਗੁਣ ਮਾਇਆ ਨਾ ਰਹੇ ਜੰਜਾਲ, ਪੰਜ ਵਿਕਾਰ ਨਾ ਕੋਇ ਲੜਾਈਆ। ਆਪੇ ਪੁਛੇ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਫੇਰਾ ਪਾਈਆ। ਲੋਕਮਾਤ ਕਰੇ ਸੰਭਾਲ, ਸੰਬਲ ਨਿਰਗੁਣ ਜੋਤ ਕਰ ਰੁਸ਼ਨਾਈਆ। ਲਹਿਣਾ ਦੇਣਾ ਚੁਕਾਵੇ ਸ਼ਾਹ ਕੰਗਾਲ, ਰਾਓ ਰੰਕ ਵੇਖੇ ਥਾਉਂ ਥਾਈਂਆ। ਭਗਤ ਸੁਹੇਲੇ ਸੰਤ ਸੱਜਣ ਲਏ ਭਾਲ, ਗੁਰਮੁਖ ਗੁਰਸਿਖ ਖੋਜ ਖੁਜਾਈਆ। ਲੱਖ ਚੁਰਾਸੀ ਵਿਚੋਂ ਬਣਾ ਕੇ ਆਪਣੇ ਲਾਲ, ਲਾਲ ਗੁਲਾਲਾ ਦੀਨ ਦਿਆਲਾ ਇਕੋ ਰੰਗ ਰੰਗਾਈਆ। ਕਾਇਆ ਮੰਦਰ ਅੰਦਰ ਸਾਚਾ ਮੰਦਰ ਦੱਸੇ ਧੁਰ ਦੀ ਧਰਮਸਾਲ, ਧਰਮ ਦਵਾਰਾ ਇਕੋ ਇਕ ਪਰਗਟਾਈਆ। ਸ਼ਬਦ ਨਾਦ ਧੁਨ ਅਗੰਮੀ ਵਜਾਏ ਤਾਲ, ਜਗਤ ਤਲਵਾੜੇ ਦੀ ਲੋੜ ਰਹੇ ਨਾ ਰਾਈਆ। ਸਾਚਾ ਦੀਪਕ ਜੋਤ ਜਗੇ ਬੇਮਿਸਾਲ, ਜਿਸ ਦੀ ਮਿਸਲ ਜਗਤ ਨਾ ਕੋਇ ਸਮਝਾਈਆ। ਜਨ ਭਗਤਾਂ ਸਚ ਦਵਾਰ ਏਕੰਕਾਰ ਇਕ ਇਕੱਲਾ ਮਿਲੇ ਆਣ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿਵਾਦੀ ਸਤਿ ਪੁਰਖ ਸਤਿ ਧਰਮ ਲੋਕਮਾਤ ਬਿਨ ਵਰਨ ਜੋਤ ਜਾਤ ਪਾਤ ਭਗਤ ਭਗਵੰਤ ਮੇਲਾ ਕਰ ਕੇ ਸਾਚੇ ਸੰਤ, ਅਨੰਤ ਕਲ ਆਪਣੀ ਦਏ ਸਮਝਾਈਆ।

੧੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਮੋਤਾ ਸਿੰਘ, ਦਲੀਪ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਸਤਿਜੁਗ ਧਾਰਾ ਪ੍ਰਭ ਬਦਲੇ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਖ਼ੁਸ਼ੀ ਸਰਬ ਮਨਾਣ, ਸਚਖੰਡ ਦਵਾਰੇ ਵੱਜੇ ਸਰਬ ਵਧਾਈਆ। ਕਰੇ ਖੇਲ ਜੋਧਾ ਸੂਰਬੀਰ ਵਡ ਬਲਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਮਨਾਈਆ। ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਪਾਏ ਇਕੋ ਆਣ, ਚਾਰ ਕੁੰਟ ਦਹਿ ਦਿਸ਼ਾ ਸਿਰ ਸਕੇ ਨਾ ਕੋਇ ਉਠਾਈਆ। ਸਾਚਾ ਨਾਮ ਮੰਤਰ ਨਿਰੰਤਰ ਦੱਸੇ ਇਕ ਗਿਆਨ, ਬੋਧ ਅਗਾਧ ਸ਼ਬਦ ਅਨਾਦ ਬ੍ਰਹਮ ਪਾਰਬ੍ਰਹਮ ਕਰੇ ਪੜ੍ਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰੇ ਪਰਵਾਨ, ਸੋਹਲਾ ਢੋਲਾ ਨਾਮ ਵਿਚੋਲਾ ਇਕੋ ਰਾਗ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,

ਸਾਹਿਬ ਸਵਾਮੀ ਅੰਤਰਜਾਮੀ ਅਨਬੋਲਤ ਆਪਣਾ ਰਾਗ ਸੁਣਾਈਆ। ਸਤਿਜੁਗ ਸਾਚਾ ਸਤਿ ਧਰਮ ਦਾ ਗਾਵੇ ਇਕੋ ਢੋਲਾ, ਢੋਆ ਲੋਕਮਾਤ ਜਣਾਈਆ। ਸ਼ਬਦ ਗੁਰੂ ਹੋਵੇ ਵਿਚੋਲਾ, ਵਿਚਲਾ ਭੇਵ ਦੇਵੇ ਖੁਲ੍ਹਾਈਆ। ਆਤਮ ਪਰਮਾਤਮ ਸਾਂਝਾ ਹੋਵੇ ਬੋਲਾ, ਨਿਰਗੁਣ ਮਿਲ ਕੇ ਨਿਰਗੁਣ ਖ਼ੁਸ਼ੀ ਵਖਾਈਆ। ਮਨੂਆ ਮਨ ਨਾ ਪਾਵੇ ਰੌਲਾ, ਹਾਹਾਕਾਰ ਨਾ ਕੋਇ ਲੋਕਾਈਆ। ਮਿਲੇ ਵਡਿਆਈ ਉਪਰ ਧਰਨੀ ਧਰਤ ਧੌਲਾ, ਧਰਮ ਦੀ ਧਾਰ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਸਤਿ ਸਤਿਵਾਦੀ ਆਪ ਸਮਝਾਈਆ। ਸਤਿਜੁਗ ਸਾਚਾ ਦੱਸੇ ਨਾਮ ਅਗੰਮੀ ਏਕ, ਏਕੰਕਾਰ ਕਰੇ ਪੜ੍ਹਾਈਆ। ਵਰਨ ਬਰਨ ਦੱਸੇ ਸਾਚੀ ਟੇਕ, ਟਿੱਕੇ ਮਸਤਕ ਦਏ ਰਮਾਈਆ। ਕੂੜੀ ਕਿਰਿਆ ਮਿਟੇ ਰੇਖ, ਜੂਠ ਝੂਠ ਜਗਤ ਅਪਰਾਧ ਸਾਧ ਰਹਿਣ ਕੋਇ ਨਾ ਪਾਈਆ। ਲੇਖਾ ਰਹੇ ਨਾ ਕਿਸੇ ਮੁੱਲਾ ਸ਼ੇਖ਼, ਮੁਸਾਇਕ ਪੀਰ ਰੋਵਣ ਮਾਰਨ ਧਾਈਂਆ। ਪੰਡਤ ਪਾਂਧਾ ਲਏ ਕੋਈ ਨਾ ਭੇਟ, ਬਾਰਾਂ ਰਾਸੀ ਵਿਚ ਪੁਰਖ ਅਬਿਨਾਸ਼ੀ ਨਾ ਕੋਇ ਫਸਾਈਆ। ਸਭ ਦੀ ਸੁਰਤੀ ਕਰੇ ਚੇਤਨ ਚੇਤ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਇਕ ਇਕੱਲਾ ਆਤਮ ਪਰਮਾਤਮ ਕਰੇ ਸਾਚਾ ਹੇਤਨ ਹੇਤ, ਸਚ ਪਿਆਰ ਏਕੰਕਾਰ ਸ਼ਬਦੀ ਧਾਰ ਆਪ ਸਮਝਾਈਆ। ਸਤਿ ਧਰਮ ਸਤਿਜੁਗ ਸਾਚੀ ਦੇਵੇ ਸ਼ਾਂਤ, ਧੀਰਜ ਧੀਰ ਸਰਬ ਬੰਧਾਈਆ। ਜਨ ਭਗਤ ਉਪਜਾਏ ਖੇਲ ਕਰੇ ਬਹੁ ਬਿਧ ਭਾਂਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਸਾਚੇ ਸੰਤਾਂ ਲੱਖ ਚੁਰਾਸੀ ਵਿਚੋਂ ਪੁੱਛੇ ਬਾਤ, ਵਾਤਾਵਰਨ ਵਰਨ ਬਰਨ ਖੋਜੇ ਥਾਉਂ ਥਾਈਂਆ। ਲੇਖਾ ਜਾਣੇ ਬ੍ਰਹਿਮੰਡ ਖੰਡ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਅਠਾਰਾਂ ਬਰਨ ਬਣਾਏ ਧੁਰ ਦੀ ਸਚ ਜਮਾਤ, ਜ਼ਾਮਨ ਹੋ ਕੇ ਰਾਮਨ ਹੋ ਕੇ ਕਾਮਨ ਕਾਮਨੀ ਦਏ ਖਪਾਈਆ। ਸਤਿਜੁਗ ਸਾਚੇ ਪ੍ਰਭ ਸਾਚਾ ਦੇਵੇ ਆਪ ਸਬੂਤ, ਸਾਹਿਬ ਸੁਲਤਾਨ ਦਇਆ ਕਮਾਈਆ। ਭਾਗ ਲਗਾ ਕੇ ਕਾਇਆ ਮਾਟੀ ਪੰਜ ਤਤ ਕਲਬੂਤ, ਕਲਮਾ ਧੁਰ ਦਏ ਪੜ੍ਹਾਈਆ। ਏਥੇ ਓਥੇ ਦੋ ਜਹਾਨਾਂ ਰਖੇ ਮਹਿਫ਼ੂਜ਼, ਸਿਰ ਆਪਣਾ ਹੱਥ ਰਖਾਈਆ। ਹੱਕ ਵਖਾਏ ਅਰਸ਼ ਅਰੂਜ, ਜ਼ਿਮੀਂ ਅਸਮਾਨਾਂ ਡੇਰਾ ਢਾਹੀਆ। ਸਚ ਚੜ੍ਹਾਏ ਮੰਜ਼ਲੇ ਮਕ਼ਸੂਦ, ਮਸਲਾ ਇਕੋ ਦਏ ਦ੍ਰਿੜਾਈਆ। ਕਲਮਾ ਦ੍ਰਿੜਾਏ ਹਜਾਰਾ ਦਰੂਦ, ਦਰ ਹੋਰ ਨਾ ਕੋਇ ਫਿਰਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਹਾਜਰ ਮੌਜੂਦ, ਨਿਰਗੁਣ ਨੂਰ ਕਰ ਰੁਸ਼ਨਾਈਆ। ਲਹਿਣਾ ਦੇਣਾ ਝਗੜਾ ਮੁਕਾਏ ਤਨ ਵਜੂਦ, ਵੁਜ਼ੂ ਬਾਂਗ ਰੋਜ਼ਾ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕੋ ਇਕ ਪਰਗਟਾਈਆ। ਸਤਿ ਧਰਮ ਸਭ ਦੇ ਅੰਦਰੋਂ ਖੋਲ੍ਹੇ ਰਾਜ਼, ਰਹਿਮਤ ਆਪਣੀ ਆਪ ਕਮਾਈਆ। ਧੁਰ ਦਾ ਕਲਮਾ ਲੇਖਾ ਜਾਣੇ ਕਾਇਨਾਤ, ਕਾਇਦਾ ਕ਼ਾਨੂੰਨ ਅੰਦਰੋਂ ਦਏ ਬਦਲਾਈਆ। ਨਾਮ ਅਗੰਮੀ ਵਜਾਏ ਰਬਾਬ, ਅਹਿਬਾਬ ਹੋ ਕੇ ਕਰੇ ਆਪ ਸ਼ਨਵਾਈਆ। ਜੁਗ ਚੌਕੜੀ ਪੂਰਬ ਰਖੇ ਯਾਦ, ਅਭੁਲ ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਖੇੜਾ ਕਰੇ ਆਬਾਦ, ਆਬਾਦੀ ਭਗਤਾਂ ਵਿਚ ਸਹਿਜੇ ਸਹਿਜੇ ਦਏ ਟਿਕਾਈਆ। ਸਾਚਾ ਸਤਿਜੁਗ ਸਭ ਦਾ ਨੂਰ, ਨੂਰ ਨੁਰਾਨਾ ਆਪ ਚਮਕਾਈਆ। ਜੁਗ ਚੌਕੜੀ ਜਿਸ ਦੇ ਮਜ਼ਦੂਰ, ਨਿਤ ਨਵਿਤ ਸੇਵ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਬਦਲ ਕੇ ਆਪਣਾ ਦਸਤੂਰ,

ਦਸਤ ਬਦਸਤ ਲੇਖਾ ਸਭ ਦਾ ਦਏ ਮੁਕਾਈਆ। ਸਤਿਜੁਗ ਸਾਚਾ ਲੋਕਮਾਤ ਧਰਮ ਦੀ ਧਾਰ ਧਰੇ ਜ਼ਰੂਰ, ਜ਼ਰੂਰਤ ਭਗਤਾਂ ਵੇਖ ਵਖਾਈਆ। ਸਚ ਪ੍ਰੇਮ ਪਿਆਰ ਮੁਹੱਬਤ ਵਿਚ ਕਰੇ ਮਜਬੂਰ, ਮੁਸ਼ਕਲ ਵਿਚੋਂ ਮੁਸੀਬਤ ਮੁਸੀਬਤ ਵਿਚੋਂ ਗ਼ਨੀਮਤ ਆਪਣਾ ਨਾਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਸਤਿ ਸਤਿਵਾਦ ਆਪਣਾ ਨਾਮ ਸਮਝਾਈਆ। ਸਤਿਜੁਗ ਸਾਚਾ ਮਾਤਲੋਕ ਦੇਵੇ ਇਸ਼ਾਰਾ, ਐਸ਼ੋ ਇਸ਼ਰਤ ਕੂੜਾ ਰਹਿਣ ਕੋਇ ਨਾ ਪਾਈਆ। ਮਾਇਆ ਮਮਤਾ ਮੋਹ ਦੂਰ ਹੋਵੇ ਕਿਨਾਰਾ, ਤਟ ਕਿਨਾਰਾ ਖ਼ਾਲੀ ਦਏ ਕਰਾਈਆ। ਸਾਚਾ ਨਾਮ ਸ਼ਬਦ ਬੋਧ ਅਗਾਧ ਬੋਲ ਜੈਕਾਰਾ, ਜੈ ਜੈਕਾਰਾ ਸ੍ਰਿਸ਼ਟ ਸਬਾਈ ਦਏ ਸਮਝਾਈਆ। ਨਿਰਮਲ ਦੀਆ ਜੋਤ ਕਰ ਉਜਿਆਰਾ, ਚਾਰ ਕੁੰਟ ਦਹਿ ਦਿਸ਼ਾ ਕਰੇ ਸ਼ਨਵਾਈਆ। ਸਤਿਜੁਗ ਸਾਚਾ ਸਚ ਵਰਤੇ ਵਰਤਾਰਾ, ਜਿਸ ਦਾ ਵਾਰਸ ਵਿਰਸੇ ਦਾ ਮਾਲਕ ਸ੍ਰੀ ਭਗਵਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨ ਹੁਕਮੇਂ ਅੰਦਰ ਬਣੇ ਸਚ ਸਿਕਦਾਰਾ, ਨਾਮ ਫ਼ਰਮਾਨ ਸ੍ਰੀ ਭਗਵਾਨ ਗੁਣ ਨਿਧਾਨ ਨੌਜਵਾਨ ਮਰਦ ਮਰਦਾਨ ਇਕ ਇਕੱਲਾ ਨਵ ਸਤ ਮਹੱਲਾ ਜਲਾਂ ਥਲਾਂ ਪਹਾੜ ਟਿੱਲੇ ਪਰਬਤ ਚੋਟੀ ਸਮੁੰਦ ਸਾਗਰ ਆਪ ਜਣਾਈਆ। ਸਤਿਗੁਰ ਸ਼ਬਦ ਕਰੇ ਸਚ ਕਿਰਪਾ, ਕਿਰਪਾ ਨਿਧਾਨ ਦਇਆ ਕਮਾਈਆ। ਮਾਨਸ ਜਨਮ ਦੀ ਕਟੇ ਬਿਪਤਾ, ਪ੍ਰੀਤਮ ਪ੍ਰੀਤੀ ਵਿਚ ਸਮਾਈਆ। ਤੀਜੀ ਵਾਰਾ ਜਨਮ ਵਿਚੋਂ ਜਨਮ ਬਦਲੇ ਫੇਰ ਸਿੱਖ ਦਾ, ਸਿਖਿਆ ਵਿਚ ਸਾਖਿਆਤ ਦਏ ਸਮਝਾਈਆ। ਅੰਤ ਵੇਲਾ ਜਿਹੜਾ ਕਿਸੇ ਨਹੀਂ ਦਿਸਦਾ, ਸਤਿਗੁਰ ਸ਼ਬਦ ਦਏ ਦ੍ਰਿੜਾਈਆ। ਜੋ ਪ੍ਰਭ ਚਰਨ ਦਵਾਰੇ ਵਿਕਦਾ, ਹਰਿ ਕਰਤਾ ਆਪੇ ਕ਼ੀਮਤ ਦੇਵੇ ਪਾਈਆ। ਜਨ ਭਗਤੋ ਇਹ ਲਹਿਣਾ ਨਹੀਂ ਕੋਈ ਇੰਦਰ ਸਿੰਘ ਇਕ ਦਾ, ਸਾਰਿਆਂ ਉਤੇ ਰਹਿਮ ਕਰ ਕੇ ਮੌਤ ਦਾ ਸਹਿਮ ਅੰਦਰੋਂ ਦਏ ਕਢਾਈਆ। ਸਭ ਦੀ ਆਸਾ ਮਨਸਾ ਪੂਰੀ ਕਰੇ ਪਿਆਰ ਹੋਵੇ ਸੱਚੇ ਹਿਤ ਦਾ, ਹਿਤਕਾਰੀ ਹੋ ਕੇ ਨਿਰੰਕਾਰੀ ਹੋ ਕੇ ਨਿਰਾਕਾਰ ਸਾਕਾਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਨੇਤਰਾਂ ਨਾਲ ਜਗਤ ਜੀਵਾਂ ਨਹੀਂ ਦਿਸਦਾ, ਜਨ ਭਗਤਾਂ ਅੰਦਰ ਵੜ ਕੇ ਮੰਦਰ ਚੜ੍ਹ ਕੇ ਆਤਮ ਪਰਮਾਤਮ ਫੜ ਕੇ ਘਰ ਘਰ ਮੇਲਾ ਰਿਹਾ ਮਿਲਾਈਆ।

੧੪ ਸਾਵਣ ਸ਼ਹਿਨਸ਼ਾਹੀ ਸੰਮਤ ੨ ਸੇਵਾ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਗੁਰਸਿਖਾਂ ਜੁਗ ਜੁਗ ਸਾਰ ਸੰਭਾਲਦਾ, ਮਹਾਂਸਾਰਥੀ ਪਰਮਾਰਥੀ ਦਇਆ ਕਮਾਈਆ। ਲੱਖ ਚੁਰਾਸੀ ਜੀਵ ਜੰਤ ਵਿਚੋਂ ਭਾਲਦਾ, ਅਨਖੋਜਤ ਖੋਜ ਖੋਜ ਖੋਜ ਲਏ ਉਠਾਈਆ। ਝਗੜਾ ਮੁਕਾਵੇ ਕੂੜ ਕਿਰਿਆ ਜੰਜ਼ਾਲ ਦਾ, ਪੜਦਾ ਉਹਲਾ ਆਪ ਉਠਾਈਆ। ਸਚ ਦਵਾਰਾ ਇਕ ਵਖਾਲਦਾ, ਜਿਸ ਗ੍ਰਹਿ ਮਿਲੇ ਮਾਣ ਵਡਿਆਈਆ। ਜਨ ਭਗਤਾਂ ਸਦਾ ਸੰਗੀ ਹੋਵੇ ਨਾਲ ਦਾ, ਨਾਲਾਇਕ ਲਾਇਕ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਜਨਮ ਲੇਖੇ ਲਾਈਆ। ਗੁਰਮੁਖਾਂ ਸਦਾ ਪੈਜ ਸਵਾਰੇ, ਪ੍ਰਿਤਪਾਲਕ ਦਇਆ ਕਮਾਈਆ। ਦੇਵੇ

ਵਸਤ ਨਾਮ ਹਰਿ ਥਾਰੇ, ਥਿਰ ਘਰ ਦਵਾਰਾ ਇਕੋ ਦਏ ਸਮਝਾਈਆ। ਅੰਮ੍ਰਿਤ ਬਖ਼ਸ਼ ਅਮਿਉਂ ਰਸ ਠੰਡੀ ਧਾਰੇ, ਧਰਨਾਪਤ ਧਰਨੀ ਧਰਤ ਉਤੇ ਸੋਭਾ ਪਾਈਆ। ਸਾਚਾ ਦੱਸ ਸਚ ਘਰ ਇਕ ਦਵਾਰੇ, ਧਾਮ ਅਵੱਲੜੇ ਦਏ ਬਹਾਈਆ। ਜਿਥੇ ਕਾਲ ਮਹਾਂਕਾਲ ਚਲੇ ਨਾ ਕੋਇ ਚਾਰੇ, ਚਾਰੇ ਖਾਣੀ ਲੇਖਾ ਦਏ ਮੁਕਾਈਆ। ਗੁਰਮੁਖਾਂ ਸਾਰ ਸਦਾ ਸਮਾਲੇ, ਸਮੇਂ ਦਾ ਮਾਲਕ ਸਮੇਂ ਵਿਚ ਦਏ ਵਡਿਆਈਆ। ਜੋ ਨਾਮ ਪ੍ਰੀਤੀ ਘਾਲ ਰਹੇ ਘਾਲੇ, ਦਿਵਸ ਰੈਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਿਖਾਂ ਸਾਰ ਸਮਾਲਣ ਯੋਗ, ਜਗਤ ਮਾਲਕ ਇਕ ਅਖਵਾਈਆ। ਕਰਮ ਕਰਮ ਦਾ ਕਟ ਰੋਗ, ਸਤਿ ਧਰਮ ਦਾ ਬੰਧਨ ਪਾਈਆ। ਦਰਸ ਵਿਖਾ ਨੇਤਰ ਅਮੋਘ, ਨਿਜ ਨੈਣ ਕਰੇ ਰੁਸ਼ਨਾਈਆ। ਰਸਨਾ ਰਸ ਦੇਵੇ ਅੰਮ੍ਰਿਤ ਚੋਗ, ਚੁਗ਼ਲੀ ਨਿੰਦਿਆ ਕੂੜੀ ਕਿਰਿਆ ਵਿਚੋਂ ਬਾਹਰ ਰਖਾਈਆ। ਕਰੇ ਪਰਕਾਸ਼ ਨਿਰਗੁਣ ਸਾਚੀ ਜੋਤ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤਾਂ ਸਮਾਲੇ ਸਾਰ, ਸਾਹ ਸਾਹ ਵੇਖ ਵਖਾਈਆ। ਬਖ਼ਸ਼ੇ ਸਚ ਪਿਆਰ, ਚਰਨ ਪ੍ਰੀਤੀ ਵਿਚ ਵਡਿਆਈਆ। ਮਾਨਮ ਜਨਮ ਜਾਏ ਸਵਾਰ, ਸਵਾਰਥ ਜਗਤ ਨਾ ਕੋਇ ਰਖਾਈਆ। ਸਾਚੀ ਮੰਜ਼ਲ ਜਾਵੇ ਚਾੜ੍ਹ, ਠਾਂਡੇ ਦਰਬਾਰ ਦਏ ਵਡਿਆਈਆ। ਜਿਥੇ ਵਸਣ ਗੁਰ ਅਵਤਾਰ, ਪੈਗ਼ੰਬਰ ਸੋਭਾ ਪਾਈਆ। ਜਨ ਭਗਤ ਸੋਹਣ ਓਸੇ ਘਰ ਬਾਰ, ਜਿਸ ਦਾ ਮਾਲਕ ਇਕੋ ਨਜ਼ਰੀ ਆਈਆ। ਚੁਰਾਸੀ ਵਿਚ ਨਾ ਆਵਣ ਦੂਜੀ ਵਾਰ, ਜੂਨੀਆ ਵਿਚ ਨਾ ਕੋਇ ਭਵਾਈਆ। ਵਿਛੋੜੇ ਵਿਚ ਹੋਣਾ ਨਾ ਪਏ ਖ਼ੁਆਰ, ਗ਼ਮੀ ਦੀ ਚੋਟ ਨਾ ਕੋਇ ਲਗਾਈਆ। ਮੰਜ਼ਲ ਰਹੇ ਨਾ ਕੋਇ ਦੁਸ਼ਵਾਰ, ਮੁਸ਼ਕਲ ਘਾਟੀ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਦਾ ਬੇੜਾ ਕਰੇ ਪਾਰ, ਪਾਰਬ੍ਰਹਮ ਹੋ ਕੇ ਆਪਣੀ ਸੇਵ ਕਮਾਈਆ।

੧੪ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਸੁਰਜੀਤ ਕੌਰ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਜਨ ਭਗਤਾਂ ਸਾਰ ਸਮਾਲ ਸਦਾ ਪ੍ਰਭ ਵੇਖੇ, ਵੇਖਣਯੋਗ ਇਕ ਅਖਵਾਈਆ। ਜਨਮ ਕਰਮ ਦੀ ਬਦਲ ਦੇਵੇ ਰੇਖੇ, ਰਿਖੀਆਂ ਮੁਨੀਆਂ ਨੂੰ ਅਗਲਾ ਘਰ ਦਏ ਵਖਾਈਆ। ਜਿਥੇ ਮਿਲਦੇ ਨਾਮ ਸ਼ਬਦ ਸੰਦੇਸ਼ੇ, ਸੁਤਿਆਂ ਸਤਿਗੁਰ ਆਪ ਉਠਾਈਆ। ਹੁਕਮ ਫ਼ਰਮਾਨ ਅਗੰਮਾ ਭੇਜੇ, ਭਜਨ ਬੰਦਗੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਕਿਰਪਾ ਕਰ, ਕੂੜ ਕੁੜਿਆਰ ਮੇਟ ਕੇ ਰੇਖੇ, ਰਕਸ਼ਕ ਬਣੇ ਆਪ ਗੁਸਾਈਂਆ। ਸਾਰ ਸਮਾਲ ਸਮਾਲੇ ਸੁਰਤ, ਸੁਰਤੀ ਸ਼ਬਦ ਨਾਲ ਮਿਲਾਈਆ। ਨਾਮ ਨਿਧਾਨਾ ਦੇਵੇ ਤੁਰਤ, ਤੁਰੀਆ ਪਦ ਦਾ ਪੜਦਾ ਲਾਹੀਆ। ਨੂਰ ਉਪਾਏ ਅਕਾਲ ਮੂਰਤ, ਅਕਲ ਕਲਧਾਰੀ ਵੇਸ ਵਟਾਈਆ। ਸਵਛ ਸਰੂਪ ਦੱਸੇ ਆਪਣੀ ਸੂਰਤ, ਰੂਪ ਰੰਗ ਰੇਖ ਨਾ ਕੋਇ ਦਿਸਾਈਆ। ਨਾੜਾ ਤੋੜ ਕੇ ਕੂੜੋ ਕੂੜਤ, ਕੂੜ ਕੁਟੰਬ ਦਏ ਛੁਡਾਈਆ। ਮਾਣ ਵਡਿਆਈ ਬਖ਼ਸ਼ ਕੇ ਮੂਰਖ ਮੂੜ੍ਹਤ, ਮੁੱਢ ਦਾ ਭੇਵ ਦਏ ਖੁਲ੍ਹਾਈਆ। ਆਸਾ ਮਨਸਾ ਸਭ ਦੀ ਕਰੇ ਪੂਰਤ, ਪੂਰਨ ਇਛਿਆ ਕਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਕਿਰਪਾ ਕਰ, ਖੇਲ ਕਰੇ ਸਦਾ ਆਪਣੀ ਆਪ

ਜ਼ਰੂਰਤ, ਜ਼ਰੂਰਤ ਦਾ ਕਾਰਨ ਆਪਣੇ ਹੱਥ ਰਖਾਈਆ। ਸਾਰ ਸਮਾਲ ਸਦਾ ਪ੍ਰਿਤਪਾਲੇ, ਪ੍ਰਿਤਪਾਲੇ ਹੱਥ ਵਡਿਆਈਆ। ਜੋ ਸਾਚੇ ਨਾਮ ਦੀ ਘਾਲਣ ਰਹੇ ਘਾਲੇ, ਘਾਇਲ ਹੋਣ ਤੋਂ ਲਏ ਬਚਾਈਆ। ਅੰਦਰ ਬਾਹਰ ਚਲੇ ਨਾਲੇ, ਨਾਲਿਸ਼ ਮਨ ਦੀ ਦਏ ਮਿਟਾਈਆ। ਸਾਚਾ ਮਾਰਗ ਦੱਸੇ ਸੁਖਾਲੇ, ਸੁਲ੍ਹਾ ਨਾਲ ਸਮਝਾਈਆ। ਝਗੜਾ ਰਹੇ ਨਾ ਸ਼ਾਹ ਕੰਗਾਲੇ, ਕੋਝੇ ਕਮਲੇ ਜੋੜ ਜੁੜਾਈਆ। ਸਚਖੰਡ ਵਖਾਏ ਦਰਗਾਹ ਸੱਚੀ ਧਰਮਸਾਲੇ, ਧਰਮ ਦਵਾਰਾ ਇਕੋ ਇਕ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਕਿਰਪਾ ਕਰ, ਦੂਸਰ ਦੇਵੇ ਨਾ ਕੋਇ ਹਵਾਲੇ, ਹੁਕਮ ਆਪਣਾ ਇਕ ਮਨਾਈਆ। ਸਾਰ ਸਮਾਲੇ ਸਦਾ ਹਜ਼ੂਰ, ਹਾਜ਼ਰ ਹੋ ਕੇ ਦਇਆ ਕਮਾਈਆ। ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਥਾਈਂਆ। ਭਗਤਾਂ ਦੇਵੇ ਨਾਮ ਸਰੂਰ, ਸੋਈ ਸੁਰਤੀ ਆਪ ਉਠਾਈਆ। ਪੰਧ ਮੁਕਾ ਕੇ ਅੱਗੇ ਪਿਛੇ ਨੇੜੇ ਦੂਰ, ਘਰ ਠਾਂਡੇ ਡੇਰਾ ਲਾਈਆ। ਭਗਤ ਉਧਾਰਨਾ ਪ੍ਰਭ ਦਾ ਆਦਿ ਜੁਗਾਦਿ ਦਸਤੂਰ, ਏਸੇ ਕਾਰਨ ਮਸ਼ਹੂਰ ਹੋ ਕੇ ਲੋਕਮਾਤ ਲਏ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਸਾ ਮਨਸਾ ਪੂਰ, ਪੂਰੀ ਇਛਿਆ ਪਾ ਕੇ ਨਾਮ ਭਿੱਛਿਆ ਪੂਰ ਦਏ ਕਰਾਈਆ।

੧੪ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਬੀਰੋ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਗੁਰਮੁਖ ਉਧਰੇ ਹਰਿ ਸਤਿਗੁਰ ਚਰਨਾਂ, ਚਰਨਾਮਤ ਪੀ ਕੇ ਖ਼ੁਸ਼ੀ ਮਨਾਈਆ। ਸਾਚੀ ਮਿਲੇ ਧੁਰ ਦਰਗਾਹ ਦੀ ਸਰਨਾ, ਸਾਹਿਬ ਸਮਰਥ ਸਿਰ ਆਪਣਾ ਹੱਥ ਟਿਕਾਈਆ। ਜੀਵਤ ਜੀਅ ਪਏ ਮਰਨਾ, ਮਰ ਕੇ ਆਪਣਾ ਜੀਵਣ ਕਰੇ ਰੁਸ਼ਨਾਈਆ। ਧੁਰ ਦਾ ਹੁਕਮ ਪਏ ਪੜ੍ਹਨਾ, ਪੰਡਿਆਂ ਵਾਲੀ ਨਾ ਕੋਇ ਪੜ੍ਹਾਈਆ। ਸਾਚੇ ਘਰ ਪਏ ਚੜ੍ਹਨਾ, ਕੂੜੀ ਮਮਤਾ ਮੋਹ ਮਿਟਾਈਆ। ਹਰਿ ਸਤਿਗੁਰ ਦਰਸ਼ਨ ਪਏ ਕਰਨਾ, ਨਿਜ ਲੋਚਨ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਇਕ ਸੁਹਾਈਆ। ਜਨ ਭਗਤਾਂ ਪੁਰਖ ਅਕਾਲ ਸਦਾ ਸਹਾਰਾ, ਸਹਾਇਕ ਇਕੋ ਨਜ਼ਰੀ ਆਈਆ। ਦੀਨ ਦੁਨੀ ਦਾ ਪਾਰ ਕਰੇ ਕਿਨਾਰਾ, ਨਈਆ ਸਈਆ ਆਪਣੇ ਕੰਧ ਉਠਾਈਆ। ਸਚ ਪ੍ਰੀਤੀ ਬਖ਼ਸ਼ੇ ਚਰਨ ਦਵਾਰਾ, ਨਿਰੰਕਾਰਾ ਏਕੰਕਾਰਾ ਹੋਏ ਸਹਾਈਆ। ਧੁਰ ਦਾ ਦੱਸੇ ਨਾਮ ਜੈਕਾਰਾ, ਜੈ ਜੈਕਾਰ ਅੰਦਰ ਆਪਣਾ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਸਾਚੇ ਸੰਤਾਂ ਪ੍ਰਭ ਦੇਵੇ ਨਾਮ ਅਮੁੱਲ, ਅਨਮੁੱਲ ਕ਼ੀਮਤ ਕੋਇ ਨਾ ਲਾਈਆ। ਸਾਚੇ ਕੰਡੇ ਤੋਲੇ ਤੋਲ, ਦੂਜਾ ਤੱਕੜ ਹੱਥ ਨਾ ਕੋਇ ਉਠਾਈਆ। ਨਾਮ ਭੰਡਾਰਾ ਦੇਵੇ ਅਭੁੱਲ, ਭੁੱਲਿਆਂ ਦਏ ਸਮਝਾਈਆ। ਭਾਗ ਲਗਾ ਕੇ ਸਾਚੀ ਕੁਲ, ਗੁਰਮੁਖ ਗੁਰਸਿਖ ਲਏ ਪਰਗਟਾਈਆ। ਹੀਰਾ ਮਾਣਕ ਮੋਤੀ ਗੁਰਸਿਖ ਨਾ ਜਾਏ ਰੁਲ, ਜਗਤ ਕਿਰਿਆ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤਾਂ ਦੇਵੇ ਧੁਰ ਦੀ ਗਾਥ, ਗਹਿਰ ਗੰਭੀਰ ਸਮਝਾਈਆ। ਪੂਰਬ ਲਹਿਣਾ ਚੁਕੇ ਮਸਤਕ ਮਾਥ, ਜਨਮ ਜਨਮ ਦਾ ਲੇਖਾ ਝੋਲੀ ਪਾਈਆ। ਸਵਾਮੀ ਹੋ ਕੇ ਨਿਜ

ਘਰ ਕਰੇ ਵਾਸ, ਵਸਲ ਅਸਲ ਦੱਸੇ ਹਰਿ ਸਾਚੇ ਨੂਰ ਖ਼ੁਦਾਈਆ। ਸਾਚਾ ਨੂਰ ਕਰੇ ਪ੍ਰਕਾਸ਼, ਕ਼ਦਮ ਕ਼ਦਮ ਮੰਜ਼ਲ ਪੰਧ ਮੁਕਾਈਆ। ਮਾਨਸ ਜਨਮ ਕਰੇ ਰਹਿਰਾਸ, ਰਸਤੇ ਵਿਚ ਨਾ ਕੋਇ ਅਟਕਾਈਆ। ਆਵਣ ਜਾਵਣ ਹੋਵੇ ਬੰਦ ਖ਼ੁਲਾਸ, ਬੰਦੀਖ਼ਾਨਾ ਦਏ ਤੁੜਾਈਆ। ਸਦਾ ਸਦਾ ਸਦ ਬਖ਼ਸ਼ੇ ਚਰਨ ਕਵਲ ਨਿਵਾਸ, ਸਚਖੰਡ ਦਵਾਰੇ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪੂਰੀ ਕਰੇ ਆਸ ਸਵਾਸ ਸਵਾਸ ਲੇਖਾ ਆਪਣੇ ਨਾਲ ਰਖਾਈਆ।

੧੪ ਸਾਵਣ ਸ਼ਹਿਨਸ਼ਾਹੀ ਸੰਮਤ ੨ ਸ਼ਾਮ ਸਿੰਘ ਦੇ ਗਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਜਨ ਭਗਤ ਬਣੇ ਸੱਚਾ ਬਰਦਾ, ਬੰਦੀਖ਼ਾਨਾ ਬੰਦ ਤੁੜਾਈਆ। ਦਰਸ਼ਨ ਕਰੇ ਸਚੇ ਸਤਿਗੁਰ ਦਾ, ਸੋਈ ਸੁਰਤ ਆਪ ਉਠਾਈਆ। ਲੇਖਾ ਮਿਲੇ ਸਚਖੰਡ ਸਾਚੇ ਆਨੰਦਪੁਰ ਦਾ, ਜਿਥੇ ਦੂਜਾ ਰਸ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਖੇਲ ਕਰੇ ਆਪਣੀ ਲੋੜ ਦਾ, ਧੁਰ ਦਾ ਹੁਕਮ ਆਪਣੇ ਹੱਥ ਰਖਾਈਆ। ਜਨ ਭਗਤਾਂ ਸਦਾ ਮਨਸਾ ਕਰੇ ਪੂਰ, ਆਸਾ ਤ੍ਰਿਖਾ ਬੁਝਾਈਆ। ਸਰਬ ਗੁਣਾਂ ਭਰਪੂਰ, ਦਇਆਵਾਨ ਦਇਆ ਕਮਾਈਆ। ਦੇਵੇ ਦਰਸ ਜ਼ਰੂਰ, ਪੜਦੇ ਓਹਲੇ ਅੰਦਰੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਕਿਰਪਾ ਕਰ, ਸਾਚੇ ਨਾਮ ਦੀ ਦੇ ਕੇ ਤੂਰ, ਤੁਰਤ ਆਪਣਾ ਰੰਗ ਚੜ੍ਹਾਈਆ। ਜਨ ਭਗਤਾਂ ਰੰਗ ਚਾੜ੍ਹੇ ਧੁਰ ਦਾ ਸੱਚਾ, ਰੰਗਣਹਾਰਾ ਇਕ ਅਖਵਾਈਆ। ਗੁਰਮੁਖ ਬਣਾਏ ਆਪਣਾ ਬੱਚਾ, ਬਚਪਨ ਆਪਣੀ ਗੋਦੀ ਚਰਨ ਕਵਲ ਦਏ ਦਰਸਾਈਆ। ਅਗਲਾ ਮਾਰਗ ਦੱਸੇ ਸੱਚਾ, ਕੂੜੀ ਕਿਰਿਆ ਛੱਡ ਪੜ੍ਹਾਈਆ। ਸਚ ਦਵਾਰ ਦਰ ਦੇਵੇ ਪਤਾ, ਪਤਿਪਰਮੇਸ਼ਵਰ ਪੜਦਾ ਉਹਲਾ ਆਪ ਉਠਾਈਆ। ਆਪਣੇ ਮਿਲਣ ਦੀ ਦੇ ਕੇ ਅੱਖਾ, ਆਖ਼ਰ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਕਿਸੇ ਦਾ ਨਾ ਬਣਿਆ ਸਕਾ, ਰਿਸ਼ਤਾ ਇਕੋ ਇਕ ਆਤਮ ਪਰਮਾਤਮ ਲਏ ਬਣਾਈਆ।

੧੪ ਸਾਵਣ ਸ਼ਹਿਨਸ਼ਾਹੀ ਸੰਮਤ ੨ ਪਰਤਾਪ ਸਿੰਘ ਫੁੰਮਣ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਜਨ ਭਗਤਾਂ ਸਦਾ ਜਨਮ ਮਰਨ ਕੱਟਦਾ, ਕਾਇਆ ਵਿਚੋਂ ਬਾਹਰ ਕਢਾਈਆ। ਭੰਡਾਰਾ ਦੇਵੇ ਨਾਮ ਅਗੰਮੇ ਹੱਟ ਦਾ, ਵਸਤ ਅਮੋਲਕ ਵਰਤੇ ਬੇਪਰਵਾਹੀਆ। ਝਗੜਾ ਮੁਕਾਵੇ ਤੀਰਥ ਅੱਠ ਸੱਠ ਦਾ, ਸਰੋਵਰ ਸਾਚੇ ਦਏ ਨੁਹਾਈਆ। ਇਸ਼ਾਰਾ ਦੱਸੇ ਅਗੰਮੀ ਅੱਖ ਦਾ, ਨਿਜ ਲੋਚਨ ਕਰ ਰੁਸ਼ਨਾਈਆ। ਜੈਕਾਰਾ ਦੱਸੇ ਆਪਣੇ ਨਾਮ ਸਚ ਦਾ, ਢੋਲਾ ਇਕੋ ਇਕ ਉਪਜਾਈਆ । ਝਗੜਾ ਰਹੇ ਨਾ ਮਨ ਮਤ ਦਾ, ਗੁਰਮਤ ਆਪਣੇ ਰਸਤੇ ਲਾਈਆ। ਹੋਵੇ ਮੇਲ ਕਮਲਾਪਤ ਦਾ, ਪਤਿਪਰਮੇਸ਼ਵਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ

ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮੇਲਾ ਕਰੇ ਆਪਣੇ ਸੰਗ ਦਾ, ਸੰਗੀ ਸਾਥੀ ਕੂੜੇ ਮੂਰਖ ਮੂੜ੍ਹੇ ਸਾਰੇ ਦਿਤੇ ਭੁਲਾਈਆ।

੧੪ ਸਾਵਣ ਸ਼ਹਿਨਸ਼ਾਹੀ ਸੰਮਤ ੨ ਗੁਲਾਬ ਕੌਰ ਗ੍ਰਹਿ ਪਿੰਡ ਡਲ ਜ਼ਿਲਾ ਅੰਮ੍ਰਿਤਸਰ

ਬਿਨ ਸਤਿਗੁਰ ਪੂਰੇ ਕੋਈ ਨਾ ਉਤਰੇ ਪਾਰ, ਲੱਖ ਚੁਰਾਸੀ ਆਵਣ ਜਾਵਣ ਜਮ ਕੀ ਫਾਸੀ ਨਾ ਕੋਇ ਤੁੜਾਈਆ। ਦੁੱਖ ਰੋਗ ਚਿੰਤਾ ਗ਼ਮ ਸਕੇ ਨਾ ਕੋਈ ਨਿਵਾਰ, ਮਾਇਆ ਮਮਤਾ ਮੋਹ ਵਿਕਾਰ ਨਾ ਕੋਇ ਤਜਾਈਆ। ਸਾਚਾ ਨਾਮ ਸ਼ਬਦ ਸੁਣੇ ਨਾ ਕੋਇ ਧੁਨਕਾਰ, ਅਨਹਦ ਨਾਦੀ ਨਾਦ ਨਾ ਕੋਇ ਸੁਣਾਈਆ। ਅੰਮ੍ਰਿਤ ਬੂੰਦ ਨਾ ਮਿਲੇ ਠੰਡੀ ਠਾਰ, ਅਗਨੀ ਤਤ ਨਾ ਕੋਇ ਬੁਝਾਈਆ। ਸ੍ਰਿਸ਼ਟ ਸਬਾਈ ਰੋਵੇ ਧਾਹਾਂ ਮਾਰ, ਕਲਜੁਗ ਅੰਤ ਰਹੇ ਕੁਰਲਾਈਆ। ਸਾਚਾ ਮਿਲੇ ਨਾ ਧੁਰ ਦਾ ਮੀਤ ਮੁਰਾਰ, ਸੰਤ ਸੁਹੇਲਾ ਧੁਰ ਦਾ ਸੰਗ ਨਾ ਕੋਇ ਨਿਭਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰਨ ਹਾਹਾਕਾਰ, ਉਚੀ ਕੂਕ ਦੇਣ ਦੁਹਾਈਆ। ਘਰ ਘਰ ਗ੍ਰਹਿ ਗ੍ਰਹਿ ਪਸਾਰਾ ਹੋਇਆ ਕੂੜ ਵਿਭਚਾਰ, ਲੋਭ ਮੋਹ ਹੰਕਾਰ ਤ੍ਰਿਸ਼ਨਾ ਜਗਤ ਨਾ ਕੋਇ ਬੁਝਾਈਆ। ਪਿਤਾ ਪੂਤ ਨਾ ਕਰੇ ਕੋਇ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਬਿਨ ਸਤਿਗੁਰ ਕਿਰਪਾ ਕੋਇ ਨਾ ਉਤਰੇ ਪਾਰ, ਸਚਖੰਡ ਦਵਾਰਾ ਵੇਖਣ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਕੋਟਨ ਕੋਟ ਰਹੇ ਭਾਲ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਆਪਣਾ ਮਨ ਰਹੇ ਪਰਚਾਈਆ। ਸਾਚਾ ਮਾਰਗ ਸਚ ਦਵਾਰ ਸਕੇ ਨਾ ਕੋਇ ਵਖਾਲ, ਆਤਮ ਪਰਮਾਤਮ ਮੇਲਾ ਮੇਲ ਖ਼ੁਸ਼ੀ ਨਾ ਕੋਇ ਕਰਾਈਆ। ਜਗਤ ਵਾਸਨਾ ਦੀਨ ਦੁਨੀ ਹੋਈ ਬੇਹਾਲ, ਜਾਤ ਪਾਤ ਦੀਨ ਮਜ਼੍ਹਬ ਊਚ ਨੀਚ ਰਾਓ ਰੰਕ ਕਰੇ ਲੜਾਈਆ। ਸਾਚਾ ਕਲਮਾ ਧੁਰ ਦਾ ਨਾਮ ਬੇਪਰਵਾਹ ਅਗੰਮ ਅਥਾਹ ਨਾ ਦੇਵੇ ਕਿਸੇ ਸਿਖਾਲ, ਸਿਖਿਆ ਹੱਕ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤ ਵੇਖੇ ਜਗਤ ਲੋਕਾਈਆ। ਬਿਨ ਸਤਿਗੁਰ ਕਿਰਪਾ ਬੇੜਾ ਕਰੇ ਕੋਈ ਨਾ ਪਾਰ, ਕਲਜੁਗ ਕਹਿ ਕੇ ਦਏ ਦੁਹਾਈਆ। ਸ੍ਰਿਸ਼ਟ ਸਬਾਈ ਜਗਤ ਵਿਕਾਰੇ ਹੋਈ ਨਾਰ ਵਿਭਚਾਰ, ਕੰਤ ਸੁਹਾਗੀ ਪੁਰਖ ਅਕਾਲ ਨਾ ਕੋਇ ਹੰਢਾਈਆ। ਘਰ ਘਰ ਦਿਸੇ ਧੂੰਆਂਧਾਰ, ਨਿਰਗੁਣ ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਜੂਠ ਝੂਠ ਮਾਇਆ ਮੋਹ ਕਰੇ ਸਰਬ ਪਿਆਰ, ਸਤਿਗੁਰ ਸ਼ਬਦ ਗਾ ਬੇੜਾ ਬੰਨੇ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਲ ਅਸਗਾਹ, ਦੋ ਜਹਾਨਾਂ ਸ੍ਰੀ ਭਗਵਾਨਾ ਪੜਦਾ ਰਿਹਾ ਉਠਾਈਆ। ਬਿਨਾ ਹਰਿ ਕਿਰਪਾ ਜਗਤ ਸਾਗਰ ਕੋਈ ਪਾਰ ਨਾ ਜਾਵੇ ਲੰਘ, ਵੰਝ ਮੁਹਾਣਾ ਕੋਇ ਨਾ ਆਈਆ। ਸਾਚੀ ਸੇਜਾ ਬ੍ਰਹਮ ਪਾਰਬ੍ਰਹਮ ਚੜ੍ਹੇ ਕੋਇ ਨਾ ਹੱਕ ਪਲੰਘ, ਸਿੰਘਾਸਣ ਆਸਣ ਮਿਲੇ ਨਾ ਕੋਇ ਵਡਿਆਈਆ। ਨਾਮ ਨਿਧਾਨ ਸਚ ਦਵਾਰੇ ਸੁਣੇ ਨਾ ਕੋਇ ਮਰਦੰਗ, ਢੋਲਕ ਛੈਣੇ ਜੀਵ ਜੰਤ ਸਾਰੇ ਰਹੇ ਖੜਕਾਈਆ। ਨਿਜ ਆਤਮ ਨਿਜ ਰਸ ਨਿਜ ਗ੍ਰਹਿ ਨਿਜ ਮੰਦਰ ਕੋਈ ਨਾ ਮਾਣੇ ਅਨੰਦ, ਹੱਸ ਹੱਸ ਹਸਤੀ ਵਿਚ ਮਸਤੀ ਨਾਮ ਖ਼ੁਮਾਰੀ ਨਾ ਕੋਇ ਚੜ੍ਹਾਈਆ।

ਸਨਮੁਖ ਦਰਸ ਕਰੇ ਨਾ ਕੋਇ ਪੁਰਖ ਸਮਰਥ, ਮਹਿੰਮਾ ਅਕੱਥ ਸੁਣ ਕੇ ਸ਼ਬਦੀ ਪੜਦਾ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਦਰ ਜਾਏ ਵਸ, ਵਸਲ ਯਾਰ ਨੂਰ ਕਰੇ ਖ਼ੁਦਾਈਆ। ਬਿਨ ਸਤਿਗੁਰ ਕਿਰਪਾ ਕੋਈ ਉਤਰੇ ਨਾ ਸਾਚੇ ਘਾਟ, ਨਈਆ ਨੌਕਾ ਜਗਤ ਪਾਰ ਨਾ ਕੋਇ ਲੰਘਾਈਆ। ਲੱਖ ਚੁਰਾਸੀ ਪੈਂਡਾ ਨਾ ਮੁਕੇ ਵਾਟ, ਅੰਡਜ ਜੇਰਜ ਉਤਭੁਜ ਸੇਤਜ ਪੈਂਡਾ ਸਕੇ ਨਾ ਕੋਇ ਛੁਡਾਈਆ। ਕਲਜੁਗ ਮਿਟੇ ਨਾ ਅੰਧੇਰੀ ਰਾਤ, ਹਰਿ ਕਾ ਨਾਉਂ ਚੰਦ ਨਾ ਕੋਇ ਰੁਸ਼ਨਾਈਆ। ਸਾਚੀ ਪੱਟੀ ਪੜ੍ਹੇ ਨਾ ਕੋਇ ਜਮਾਤ, ਨਿਰਅੱਖਰ ਧਾਰ ਸਮਝ ਕਿਸੇ ਨਾ ਆਈਆ। ਪੁਰਖ ਅਕਾਲ ਘਟ ਨਿਵਾਸੀ ਬੈਠਾ ਇਕ ਇਕਾਂਤ, ਇਕ ਅਕੱਲਾ ਸਚ ਮਹੱਲਾ ਸਾਢੇ ਤਿੰਨ ਹੱਥ ਬੈਠਾ ਸੋਭਾ ਪਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜੋੜ ਕੇ ਧੁਰ ਦਾ ਨਾਤ, ਰਿਸ਼ਤਾ ਆਪਣੇ ਨਾਲ ਰਖਾਈਆ। ਸਤਿ ਧਰਮ ਦਰ ਦੇ ਵਿਸ਼ਵਾਸ਼, ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਕਲਜੁਗ ਰੈਣ ਅੰਧਰੀ ਮੇਟ ਕੇ ਵਾਟ, ਸਤਿਜੁਗ ਸਾਚਾ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਦੇਵੇ ਅਗੰਮੀ ਦਾਤ, ਦਇਆਵਾਨ ਹੋ ਕੇ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਵਾਰਾ ਇਕੋ ਇਕ ਸੁਹਾਈਆ। ਬਿਨ ਸਤਿਗੁਰ ਸੰਸਾ ਚੁੱਕੇ ਨਾ ਰੋਗ, ਭਰਮ ਗੜ੍ਹ ਨਾ ਕੋਇ ਤੁੜਾਈਆ। ਧੁਰ ਦਾ ਮਿਲੇ ਨਾ ਆਤਮ ਪਰਮਾਤਮ ਜੋਗ, ਸਾਚੀ ਰੰਗਣ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਪਤਿਪਰਮੇਸ਼ਵਰ ਹਰ ਘਟ ਵੇਖ ਵਖਾਈਆ। ਬਿਨਾ ਸਤਿਗੁਰ ਕਿਰਪਾ ਕੋਈ ਨਾ ਦਿਸੇ ਸਹਾਰਾ, ਸਹਾਇਕ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਜਗਤ ਪਸਾਰਾ, ਕਾਲਖ ਟਿੱਕਾ ਧੋਵੇ ਕੋਇ ਨਾ ਸ਼ਾਹੀਆ। ਚਾਰ ਕੁੰਟ ਦਹਿ ਦਿਸ਼ਾ ਮਨ ਵਾਸਨਾ ਜਗਤ ਹੋਇਆ ਵਣਜਾਰਾ, ਜੂਠ ਝੂਠ ਖ਼ਰੀਦੇ ਚਾਈਂ ਚਾਈਂਆ। ਨੌ ਖੰਡ ਪ੍ਰਿਥਮੀ ਸੱਤ ਦੀਪ ਹੋਇਆ ਧੁੰਦੂਕਾਰਾ, ਹਾਹਾਕਾਰ ਕਰੇ ਲੋਕਾਈਆ। ਜਨ ਭਗਤਾਂ ਦੇ ਕੇ ਇਕ ਸਹਾਰਾ, ਚਰਨ ਪ੍ਰੀਤੀ ਸਾਚੀ ਰੀਤੀ ਦਏ ਦ੍ਰਿੜਾਈਆ। ਜਿਸ ਦੀ ਮਹਿੰਮਾ ਕਾਗਦ ਕ਼ਲਮ ਨਾ ਲਿਖਣਹਾਰਾ, ਸ਼ਾਹੀ ਸ਼ਾਨ ਨਾ ਕੋਇ ਵਧਾਈਆ। ਸੋ ਆਦਿ ਜੁਗਾਦੀ ਏਕੰਕਾਰਾ, ਇਕ ਇਕੱਲਾ ਹੁਰਮ ਵਰਤਾਈਆ। ਸਦਾ ਵਸੇ ਜਲਾ ਥਲਾ, ਸਮੁੰਦ ਸਾਗਰ ਰੜੇ ਡੂੰੰਘਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦਰ ਦੇਵੇ ਆਦਰ, ਧਾਮ ਵਖਾਏ ਜਿਥੇ ਨੂਰ ਜੋਤ ਤੇਗ਼ ਬਹਾਦਰ, ਗੋਬਿੰਦ ਧਾਰ ਸ਼ਬਦ ਜੋਤ ਵਿਚ ਸਮਾਈਆ।

੧੪ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਪਾਰੋ ਦੇਵੀ ਗ੍ਰਹਿ ਪਿੰਡ ਖਾਲੜਾ ਜ਼ਿਲਾ ਅੰਮ੍ਰਿਤਸਰ

ਜਨ ਭਗਤਾਂ ਸੇਵਾ ਹੋਵੇ ਪੂਰੀ, ਸਤਿਗੁਰ ਪੂਰਾ ਪੂਰ ਕਰਾਈਆ। ਸਦਾ ਬਖ਼ਸ਼ੇ ਚਰਨ ਹਜ਼ੂਰੀ, ਹਜ਼ੂਰ ਹਾਜ਼ਰ ਹੋ ਕੇ ਵੇਖ ਵਖਾਈਆ। ਪੰਧ ਕਰਮ ਰਹੇ ਨਾ ਦੂਰੀ, ਨਿਹਕਰਮੀ ਲੇਖਾ ਦਏ ਚੁਕਾਈਆ। ਲੱਖ ਚੁਰਾਸੀ ਜਨਮ ਮਰਨ ਦੀ ਕਟ ਮਜਬੂਰੀ, ਸਬੂਰੀ ਸਿਦਕ ਪ੍ਰੇਮ ਪ੍ਰੀਤੀ

ਦਏ ਸਮਝਾਈਆ। ਦੇਵੇ ਦਰਸ਼ਨ ਜੋਤ ਪ੍ਰਕਾਸ਼ ਨੂਰੀ, ਅੰਧ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਦਇਆ ਕਰੇ ਸਰਬ ਕਲਾ ਭਰਪੂਰੀ, ਭੈ ਭੌ ਆਪਣਾ ਇਕ ਰਖਾਈਆ। ਜਨ ਭਗਤਾਂ ਲੇਖੇ ਲਾਏ ਪ੍ਰਭ ਮਜ਼ਦੂਰੀ, ਜੋ ਚਾਕਰ ਹੋ ਕੇ ਸੇਵ ਕਮਾਈਆ। ਅਗੇ ਵਿਛੌਣੀਂ ਨਾ ਪਏ ਕੋਇ ਫੂੜੀ, ਅਭਿਆਸ ਜੋਗ ਨਾ ਕੋਇ ਕਰਾਈਆ। ਅੰਦਰੋਂ ਕੱਢ ਵਾਸਨਾ ਕੂੜੀ, ਕੁਟੰਬ ਕੂੜਾ ਦਏ ਤਜਾਈਆ। ਕਰ ਪ੍ਰਕਾਸ਼ ਆਪਣਾ ਨੂਰੀ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਦੀ ਦੇਵੇ ਮਜ਼ਦੂਰੀ, ਨਾਮ ਨਿਧਾਨਾ ਝੋਲੀ ਪਾਈਆ। ਜਨ ਭਗਤਾਂ ਪੈਜ ਲਏ ਰਾਖ, ਰੱਖਿਆ ਕਰੇ ਥਾਉਂ ਥਾਈਂਆ। ਸ੍ਰਿਸ਼ਟੀ ਨਾਲ ਕਰ ਮਜ਼ਾਕ, ਮਜਲਸ ਮੂਰਖਾਂ ਵਾਲੀ ਜਣਾਈਆ। ਗੁਰਮੁਖਾਂ ਆਤਮ ਪਰਮਾਤਮ ਕਰ ਇਤਫ਼ਾਕ, ਨਫ਼ਾਕ ਅੰਦਰੋਂ ਦਏ ਕਢਾਈਆ। ਮਨੂਆ ਰਹਿਣ ਨਾ ਦੇਵੇ ਗੁਸਤਾਖ, ਗ਼ੁੱਸਾ ਗ਼ਮ ਨਾ ਕੋਇ ਸਤਾਈਆ। ਸਭ ਦਾ ਲਹਿਣਾ ਦੇਣਾ ਲੇਖਾ ਕਰੇ ਬਿਬਾਕ, ਬਾਕੀ ਹਰਿ ਜੂ ਹੱਥ ਫੜਾਈਆ। ਸਾਚੇ ਸੰਤਾਂ ਬਣ ਕੇ ਸਾਚਾ ਬਾਪ, ਪਿਤਾ ਪੂਤ ਗੋਦ ਉਠਾਈਆ। ਕਲਜੁਗ ਅੰਤ ਹਰਿ ਕਿਰਪਾ ਦਇਆ ਕਰ ਕੇ ਆਪ, ਆਪਣਾ ਮਾਰਗ ਦਿਤਾ ਲਗਾਈਆ। ਸੋਹੰ ਦੱਸ ਕੇ ਧੁਰ ਦਾ ਜਾਪ, ਸਤਿ ਸਚ ਵਿਚ ਲਏ ਸਮਾਈਆ। ਸਭ ਦੀ ਪੂਰੀ ਕਰ ਕੇ ਆਸ, ਤ੍ਰਿਸ਼ਨਾ ਤ੍ਰਿਖਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸੇਵਾ ਕਦੇ ਨਾ ਜਾਏ ਬਿਰਥਾ, ਮਾਨੁਖ ਜਨਮ ਨਾ ਕੋਇ ਰੁਲਾਈਆ। ਲਹਿਣਾ ਦੇਣਾ ਦੇਵੇ ਸਦ ਸਿਰ ਦਾ, ਘਰ ਘਰ ਖੋਜ ਖੁਜਾਈਆ। ਠਿਕਾਣਾ ਦੇਵੇ ਘਰ ਥਿਰ ਦਾ, ਵੱਡਾ ਛੋਟਾ ਇਕੋ ਰੰਗ ਵਖਾਈਆ। ਕਰੇ ਖੇਲ ਪ੍ਰਭ ਜੋ ਵਿਛਿੜਿਆ ਚਿਰ ਦਾ, ਜਗਤ ਵਿਛੜੇ ਲਏ ਮਿਲਾਈਆ। ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨਾਂ ਲੱਖ ਚੁਰਾਸੀ ਅੰਦਰ ਫਿਰਦਾ, ਦਿਵਸ ਰੈਣ ਭੱਜੇ ਵਾਹੋ ਦਾਹੀਆ । ਕਲਜੁਗ ਅੰਤਮ ਜਨ ਭਗਤਾਂ ਨਾਲ ਮੁਹੱਬਤ ਵਿਚ ਨਿਬੜਦਾ, ਨਬੇੜਾ ਅਗਲਾ ਦਏ ਕਰਾਈਆ। ਇਹ ਖੇਲ ਨਹੀਂ ਕੋਈ ਸਿਲ ਪੂਜ ਪੱਥਰ ਦਾ, ਸਾਖਿਆਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਤਰਾਈਆ। ਜਨ ਭਗਤਾਂ ਕਦੇ ਨਾ ਤੁੱਟੇ ਮਿਲਾਪ, ਹਰਿ ਜੂ ਮਿਲ ਮਿਲ ਖ਼ੁਸ਼ੀ ਮਨਾਈਆ। ਸਾਚਾ ਨਾਤਾ ਜੋੜਕੇ ਸਾਕ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਸ਼ਬਦ ਅਨਾਦੀ ਦੇ ਆਵਾਜ਼, ਰਾਜ਼ ਅੰਦਰੋਂ ਦਏ ਖੁਲ੍ਹਾਈਆ। ਜਨ ਭਗਤਾਂ ਮਾਨਸ ਜਨਮ ਦੇਵੇ ਸਾਧ, ਸਾਧਨਾ ਆਪਣੀ ਇਕ ਦ੍ਰਿੜਾਈਆ। ਜਿਥੇ ਰਹੇ ਨਾ ਕੋਇ ਵਿਵਾਦ, ਦੁੱਖ ਸਤਿ ਰੂਪ ਵਟਾਈਆ। ਸਤਿ ਧਰਮ ਦਾ ਖੇੜਾ ਕਰ ਆਬਾਦ, ਆਬਾਦੀ ਭਗਤਾਂ ਦਏ ਵਸਾਈਆ। ਧਰਮ ਦੀ ਧਾਰ ਦਾ ਹੋਵੇ ਰਾਜ, ਰਈਅਤ ਇਕੋ ਇਕ ਸਮਝਾਈਆ। ਜਨ ਭਗਤਾਂ ਦੇ ਕੇ ਦਾਤ, ਦਇਆਵਾਨ ਝੋਲੀ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਜਨ ਭਗਤਾਂ ਦੇ ਸੌਗ਼ਾਤ, ਸਗਲੀ ਚਿੰਦਾ ਦਏ ਗਵਾਈਆ।

੧੪ ਸਾਵਣ ਸ਼ਹਿਨਸ਼ਾਹੀ ਸੰਮਤ ੨ ਸੁਰਜਨ ਸਿੰਘ ਦੇ ਗ੍ਰਹਿ ਪਿੰਡ ਭੁੱਚਰ ਖ਼ੁਰਦ ਜ਼ਿਲਾ ਅੰਮ੍ਰਿਤਸਰ

ਭਗਤਾਂ ਘਾਲ ਲੱਗੇ ਲੇਖਾ, ਘਾਲੀ ਘਾਲ ਥਾਏਂ ਪਾਈਆ। ਸੰਸਾ ਭਰਮ ਨਾ ਰਹੇ ਕੋਈ ਭੁਲੇਖਾ, ਭਰਮ ਵਿਚ ਨਾ ਕੋਇ ਭੁਲਾਈਆ। ਕਿਰਪਾ ਕਰੇ ਨਰ ਨਰੇਸ਼ਾ, ਨਰ ਨਰਾਇਣ ਨੈਣ ਆਪਣਾ ਇਕ ਖੁਲ੍ਹਾਈਆ। ਜੋਤੀ ਜਾਮਾ ਧਾਰ ਕੇ ਭੇਸਾ, ਭਸਮ ਮਾਟੀ ਖ਼ਾਕ ਦਏ ਵਡਿਆਈਆ। ਜਗ ਅਵਲੜੀ ਖੇਲੇ ਖੇਡਾ, ਜੁਗ ਚੌਕੜੀ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਮਿਲੇ ਸਾਚੀ ਭੂਮ, ਭੂਮੀਂ ਧਰਨੀ ਸੋਭਾ ਪਾਈਆ। ਜਿਸ ਨੂੰ ਸਮਝੇ ਨਾ ਕੋਇ ਨਜੂਮ, ਨਜੂਮੀਆਂ ਪੜਦਾ ਨਾ ਕੋਇ ਉਠਾਈਆ। ਬੰਦ ਕਰੇ ਨਾ ਕੋਈ ਵਿਚ ਕ਼ਾਨੂੰਨ, ਕ਼ਾਨੂੰਨ ਕਾਇਦਾ ਨੇੜ ਕੋਇ ਨਾ ਆਈਆ। ਜਿਸ ਸਾਹਿਬ ਦਾ ਬਿਨ ਅੱਖਰਾਂ ਸਦਾ ਚਲੇ ਮਜ਼ਮੂਨ, ਬਿਨ ਨੁਕਤੇ ਨੁਕਤਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਵੇਖੇ ਬਾਲ ਮਾਸੂਮ, ਮਾਸੂਮਾਂ ਮਹਿਰੂਮਾਂ ਖ਼ਾਲੀ ਭਾਂਡੇ ਦਏ ਭਰਾਈਆ।

੧੪ ਸਾਵਣ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਸੋਹਲ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਸਦਾ ਸਮਰਥ, ਆਦਿ ਜੁਗਾਦਿ ਜੁਗ ਚੌਕੜੀ ਦੇਵਣਹਾਰ ਸੱਚੀ ਵਡਿਆਈਆ। ਨਾਮ ਅਮੋਲਕ ਅਗੰਮੀ ਲੋਕਮਾਤ ਦੇਵੇ ਵਥ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਮਨਾਈਆ। ਬੋਧ ਅਗਾਧ ਮਹਿੰਮਾ ਜਣਾਈ ਅਕਥ, ਭੇਦ ਅਭੇਦਾ ਅਛਲ ਅਛੇਦਾ ਆਪ ਖੁਲ੍ਹਾਈਆ। ਸਦਾ ਸਦਾ ਸਦ ਚਲਾਵਣਹਾਰਾ ਰਥ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਗੁਰ ਅਵਤਾਰ ਪੈਗ਼ੰਬਰ ਦੇ ਕੇ ਆਪਣਾ ਹੱਕ, ਹਕ਼ੀਕ਼ਤ ਵਾਲਾ ਸਦਾ ਬੇਪਰਵਾਹ ਆਪ ਸਮਝਾਈਆ। ਸਾਚੇ ਭਗਤਾਂ ਸੰਤਾਂ ਨਿਜ ਲੋਚਨ ਖੋਲ੍ਹ ਕੇ ਅੱਖ, ਪਰਤੱਖ ਨਿਰਗੁਣ ਧਾਰ ਨਜ਼ਰ ਕਿਸੇ ਨਾ ਆਈਆ। ਸਚ ਜੈਕਾਰਾ ਏਕੰਕਾਰਾ ਬੋਲ ਅਲੱਖ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਦੋ ਜਹਾਨ ਕਰੇ ਸ਼ਨਵਾਈਆ। ਸਤਿ ਧਰਮ ਨੌ ਖੰਡ ਪ੍ਰਿਥਮੀ ਸੱਤ ਦੀਪ ਖੋਲ੍ਹ ਕੇ ਆਪਣਾ ਹੱਟ, ਵਸਤ ਅਮੋਲਕ ਕਾਇਆ ਗੋਲਕ ਜੀਵਾਂ ਜੰਤਾਂ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਤਿਗੁਰ ਸ਼ਬਦ ਸਦਾ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਸਮਾਈਆ। ਜੋਤੀ ਧਾਰ ਵਸੇ ਸਚ ਮਕਾਨ, ਊਚ ਅਗੰਮ ਅਥਾਹ ਬੇਪਰਵਾਹ ਸਚਖੰਡ ਦਵਾਰੇ ਸੋਭਾ ਪਾਈਆ। ਜਿਸ ਦਾ ਜਲਵਾ ਨੂਰ ਹੋਵੇ ਮਹਾਨ, ਜੋਤੀ ਜਾਤਾ ਪੁਰਖ ਬਿਧਾਤਾ ਨੂਰ ਨੂਰ ਕਰ ਰੁਸ਼ਨਾਈਆ। ਜਿਸ ਦਾ ਜੋਧਾ ਸੂਰਬੀਰ ਸ਼ਬਦੀ ਸੁਤ ਬਲਵਾਨ, ਆਦਿ ਅੰਤ ਇਕੋ ਰੰਗ ਵਖਾਈਆ। ਜੋ ਵਿਸ਼ਨ ਬ੍ਰਹਮਾ ਸ਼ਿਵ ਕਰੇ ਪਰਧਾਨ, ਹੁਕਮੇਂ ਅੰਦਰ ਹੁਕਮੀ ਹੁਕਮ ਸੁਣਾਈਆ। ਜੋ ਤ੍ਰੈ ਪੰਜ ਲੇਖਾ ਜਾਣੇ ਵਿਚ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹ, ਸਤਿਗੁਰ ਸ਼ਬਦ ਸੱਚਾ ਸ਼ਹਿਨਸ਼ਾਹ, ਵਾਲੀ ਵਾਰਸ ਇਕ ਅਖਵਾਈਆ। ਜਿਸ ਨੂੰ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਰਹੇ ਸੀਸ ਝੁਕਾ, ਰਵ ਸਸ ਮੰਡਲ ਮੰਡਪ ਸਿਰ ਨਾ ਕੋਇ ਉਠਾਈਆ। ਜੁਗ ਚੌਕੜੀ ਹੁਕਮੇ ਅੰਦਰ

ਭੱਜੇ ਵਾਹੋ ਦਾਹ, ਚਾਰ ਕੁੰਟ ਦਹਿ ਦਿਸ਼ਾ ਸਿਰ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਸੇਵਾ ਰਹੇ ਕਮਾ, ਭਾਣੇ ਅੰਦਰ ਸੀਸ ਨਿਵਾਈਆ। ਭਗਤ ਸੁਹੇਲੇ ਮਾਤ ਪਰਗਟਾ, ਨਾਮ ਨਿਧਾਨਾ ਇਕ ਜਣਾਈਆ। ਜੋਤੀ ਜਾਤਾ ਵੇਸ ਵਟਾ, ਕਲਜੁਗ ਅੰਤਮ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸਾਹਿਬ ਸ਼ਬਦ ਸੁਲਤਾਨ, ਇਕੋ ਇਕ ਨਜ਼ਰੀ ਆਈਆ। ਸਤਿਗੁਰ ਸ਼ਬਦ ਸਰਬ ਕਲਾ ਭਰਪੂਰ, ਆਦਿ ਜੁਗਾਦਿ ਇਕ ਅਖਵਾਈਆ। ਜਨ ਭਗਤਾਂ ਵਸਤ ਅਮੋਲਕ ਦੇਵੇ ਇਕ ਜ਼ਰੂਰ, ਪਰਮਾਤਮ ਆਤਮ ਆਤਮ ਪਰਮਾਤਮ ਰੰਗ ਦਏ ਚੜ੍ਹਾਈਆ। ਸਦਾ ਸੁਹੇਲਾ ਇਕ ਇਕੇਲਾ ਨਜ਼ਰੀ ਆਏ ਹਾਜ਼ਰ ਹਜ਼ੂਰ, ਦਰ ਘਰ ਠਾਂਡੇ ਸੋਭਾ ਪਾਈਆ। ਸਤਿ ਜੋਤ ਕਰੇ ਨੂਰ, ਜਹੂਰ ਆਪਣਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਾਹਿਬ ਸਤਿਗੁਰ ਜਨ ਭਗਤਾਂ ਗੁਰਮੁਖਾਂ ਆਸਾ ਮਨਸਾ ਸਦਾ ਪੂਰੇ, ਖ਼ਾਲੀ ਰਹਿਣ ਕੋਇ ਨਾ ਪਾਈਆ। ਨਾਤਾ ਤੋੜ ਕੇ ਕੂੜ ਕੂੜੇ, ਕੂੜੀ ਕਿਰਿਆ ਵਿਚੋਂ ਬਾਹਰ ਕਢਾਈਆ। ਨਾਮ ਰੰਗਣ ਰੰਗ ਚਾੜ੍ਹ ਕੇ ਗੂੜ੍ਹੇ, ਅਮੋਲਕ ਹੀਰੇ ਲਏ ਬਣਾਈਆ। ਚਰਨ ਪ੍ਰੀਤੀ ਬਖ਼ਸ਼ੇ ਸਾਚੀ ਧੂੜੇ, ਦੁਰਮਤ ਮੈਲ ਦਏ ਧਵਾਈਆ। ਪ੍ਰੇਮ ਪਿਆਰ ਅੰਦਰ ਉਤਾਰੇ ਸਗਲ ਵਸੂਰੇ, ਵਿਖ ਅੰਮ੍ਰਿਤ ਸਰਬ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਾਚੇ ਸੰਤਾਂ ਪ੍ਰਭ ਦੇਵਣਹਾਰਾ ਮਾਣ, ਮਨ ਕਾ ਮਣਕਾ ਆਪ ਭਵਾਈਆ। ਤੂੰ ਮੇਰਾ ਮੈਂ ਤੇਰਾ ਆਤਮ ਅੰਤਰ ਦੇ ਕੇ ਬ੍ਰਹਮ ਗਿਆਨ, ਸਾਚੀ ਵਿਦਿਆ ਦਏ ਸਮਝਾਈਆ। ਆਵਣ ਜਾਵਣ ਲੱਖ ਚੁਰਾਸੀ ਜਮ ਕੀ ਚੁੱਕੇ ਕਾਣ, ਰਾਏ ਧਰਮ ਨਾ ਦਏ ਸਜ਼ਾਈਆ। ਸਾਚਾ ਮੰਦਰ ਮਹੱਲ ਅਟਲ ਅਗੰਮ ਅਥਾਹ ਦਿਸੇ ਇਕ ਮਕਾਨ, ਮਕ਼ਬਰਿਆਂ ਦਾ ਖਹਿੜਾ ਦਏ ਛੁਡਾਈਆ। ਪੰਧ ਮੁਕਾ ਕੇ ਜ਼ਿਮੀ ਅਸਮਾਨ, ਚਰਨ ਕਵਲ ਦੇ ਕੇ ਇਕ ਧਿਆਨ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਸਤਿਗੁਰ ਸੱਚਾ ਇਕ ਅਖਵਾਈਆ। ਸਤਿਗੁਰ ਸੱਚਾ ਦੀਨ ਦਿਆਲ, ਸਤਿ ਪੁਰਖ ਨਿਰੰਜਣ ਵੱਡੀ ਵਡਿਆਈਆ। ਜਿਸ ਦੀ ਆਦਿ ਜੁਗਾਦਿ ਇਕੋ ਧਰਮਸਾਲ, ਦੂਜਾ ਦਰ ਨਾ ਕੋਇ ਵਖਾਈਆ। ਪੋਹ ਸਕੇ ਨਾ ਕੋਈ ਕਾਲ, ਮਹਾਂਕਾਲ ਨਾ ਕੋਇ ਸਤਾਈਆ। ਜਨ ਭਗਤਾਂ ਪੂਰਾ ਕਰੇ ਸਵਾਲ, ਆਸਾ ਮਨਸਾ ਵੇਖ ਵਖਾਈਆ। ਸ਼ਬਦ ਗੁਰੂ ਗੁਰ ਚੇਲਾ ਧੁਰ ਦੀ ਧਾਰ ਵਿਚੋਂ ਬਣੇ ਆਣ, ਢੋਲਾ ਆਪਣਾ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਗੁਰਮੁਖਾਂ ਦਰ ਕੀਤਾ ਪਰਵਾਨ, ਉਹਨਾਂ ਗੁਰ ਅਵਤਾਰ ਪੈਗ਼ੰਬਰ ਦੇਣ ਮਾਣ, ਸਚਖੰਡ ਦਵਾਰੇ ਸਾਚੇ ਮਿਲ ਕੇ ਇਕੋ ਵੱਜੇ ਹੱਕ ਵਧਾਈਆ।

੧੪ ਸਾਵਣ ਸ਼ਹਿਨਸ਼ਾਹੀ ਸੰਮਤ ੨ ਬਚਨ ਸਿੰਘ ਦੇ ਗ੍ਰਹਿ ਪਿੰਡ ਸੋਹਲ ਜ਼ਿਲਾ ਅੰਮ੍ਰਿਤਸਰ

ਸਤਿਗੁਰ ਚਰਨ ਕਵਲ ਸਚ ਬੰਧਨ, ਬੰਦਗੀ ਮੁਸ਼ੰਦਗੀ ਦੀ ਲੋੜ ਰਹੇ ਨਾ ਰਾਈਆ। ਨਿਜ ਆਤਮ ਦੇਵੇ ਪਰਮਾਨੰਦਨ, ਰਸ ਰਸੀਆ

ਇਕ ਚਖਾਈਆ। ਸਾਚੀ ਡੰਡਾਵਤ ਮਨਜ਼ੂਰ ਕਰੇ ਸਾਹਿਬ ਬਖ਼ਸ਼ੰਦਨ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਢੋਲਾ ਗਾਉਣਾ ਪਵੇ ਨਾ ਕੋਇ ਬੱਤੀ ਦੰਦਨ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਸਚ ਪਰਕਾਸ਼ ਚਾੜ੍ਹੇ ਨੂਰੀ ਚੰਦਨ, ਜੋਤੀ ਜੋਤ ਡਗਮਗਾਈਆ। ਨਿਮ ਵਾਸ ਮਹਿਕਾ ਕੇ ਵਾਂਗ ਚੰਦਨ, ਕੂੜੀ ਕਿਰਿਆ ਅੰਦਰੋਂ ਬਾਹਰ ਕਢਾਈਆ। ਜਗਤ ਦਵਾਰਾ ਗੁਰਮੁਖ ਪਾਰ ਲੰਘਣ, ਅਗੇ ਹੋ ਨਾ ਕੋਇ ਅਟਕਾਈਆ। ਆਤਮ ਸੇਜਾ ਸੁਹੌਣੀ ਸੇਜ ਪਲੰਘਣ, ਜਿਸ ਦਾ ਪਾਵਾ ਚੂਲ ਕਿਸੇ ਨਾ ਆਈਆ। ਨਾਮ ਨਿਧਾਨ ਵੱਜੇ ਮਰਦੰਗਣ, ਸੁਰ ਤਾਲ ਕਰੇ ਸ਼ਨਵਾਈਆ। ਕਰੇ ਖੇਲ ਸੂਰਾ ਸਰਬੰਗਣ, ਘਟ ਭੀਤਰ ਪੜਦਾ ਓਹਲਾ ਦਏ ਉਠਾਈਆ। ਜੋਧਾ ਸੂਰਬੀਰ ਬਣ ਮਰਦ ਮਰਦੰਗਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਈਆ। ਸਤਿਗੁਰ ਚਰਨ ਸਦਾ ਸੁਖ ਜੁਗ ਜਗ, ਜਗਜੀਵਣ ਦਾਤਾ ਦਏ ਵਡਿਆਈਆ। ਮਾਇਆ ਮਮਤਾ ਮੋਹ ਵਿਕਾਰ ਤ੍ਰਿਸ਼ਨਾ ਰਹੇ ਨਾ ਅੱਗ, ਹਉਮੇ ਹੰਗਤਾ ਹੰਕਾਰ ਨਾ ਕੋਇ ਜਣਾਈਆ। ਕੂੜੀ ਕਿਰਿਆ ਝੂਠਾ ਨਾਤਾ ਜਾਵਣ ਛੱਡ, ਆਤਮ ਪਰਮਾਤਮ ਮਿਲ ਕੇ ਵੱਜੇ ਸਚ ਵਧਾਈਆ। ਝਗੜਾ ਮੁਕੇ ਤੀਰਥ ਅੱਠ ਸੱਠ, ਨਿਝਰ ਮਿਲੇ ਅੰਮ੍ਰਿਤ ਰਸ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦੀ ਲੋੜ ਰਹੇ ਨਾ ਰਾਈਆ। ਸੁਰਤੀ ਸ਼ਬਦੀ ਹੋਵੇ ਵਸ, ਮਨੂਆ ਦਹਿ ਦਿਸ਼ਾ ਨਾ ਜਾਏ ਨੱਸ, ਭੈ ਭੌ ਇਕ ਵਖਾਈਆ। ਨਿਜ ਨੇਤਰ ਖੁਲ੍ਹੇ ਅੱਖ, ਸਤਿਗੁਰ ਨਜ਼ਰੀ ਆਈਆ। ਜੋਤੀ ਜਾਤਾ ਪੁਰਖ ਬਿਧਾਤਾ ਵਸਤ ਅਮੋਲਕ ਦੇਵੇ ਵੱਥ, ਜਲਵਾ ਨੂਰ ਕਰੇ ਰੁਸ਼ਨਾਈਆ। ਕਿਰਪਾ ਕਰੇ ਪੁਰਖ ਸਮਰਥ, ਦੀਨ ਦਿਆਲ ਦਇਆਨਿਧ ਠਾਕਰ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਮਿਲਾਈਆ। ਮਾਲਕ ਦਿਸੇ ਇਕੋ ਸੱਚੋ ਸਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਇਕ ਇਕੱਲਾ ਦਏ ਵਖਾਈਆ। ਸਤਿਗੁਰ ਸ਼ਬਦ ਦੇਵੇ ਸਚ ਸੰਦੇਸ਼ਾ, ਸੋਈ ਸੁਰਤੀ ਆਪ ਉਠਾਈਆ। ਹੁਕਮੇਂ ਅੰਦਰ ਖੇਲ ਕਰੇ ਨਰ ਨਰੇਸ਼ਾ, ਨਰ ਨਰਾਇਣ ਆਪਣੇ ਹੱਥ ਰਖੇ ਵਡਿਆਈਆ। ਲੇਖਾ ਜਾਣੇ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਦੇਸ ਪਰਦੇਸਾ, ਗਗਨ ਗਗਨੰਤਰ ਜ਼ਿਮੀਂ ਅਸਮਾਨ ਖੋਜ ਖੁਜਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਮੰਗਣਹਾਰਾ ਲੇਖਾ, ਚਾਰ ਕੁੰਟ ਦਹਿ ਦਿਸ਼ਾ ਬਚਿਆ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਆਪਣਾ ਆਪ ਜਿਸ ਨੂੰ ਕਰ ਕੇ ਗਏ ਭੇਟਾ, ਤਨ ਮਾਟੀ ਖ਼ਾਕ ਲੋਕਮਾਤ ਨਾਤਾ ਗਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਕੂੜੀ ਕਿਰਿਆ ਦਾ ਅੰਤ ਕੰਤ ਭਗਵੰਤ ਕੱਢੇ ਭੁਲੇਖਾ, ਵਡ ਵਿਭਚਾਰੀ ਕੂੜ ਸੰਸਾਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਧਾਰੇ ਭੇਖਾ, ਰੂਪ ਰੰਗ ਰੇਖ ਜਗ ਨੇਤਰ ਨਜ਼ਰ ਕਿਸੇ ਨਾ ਆਈਆ।