੧੫ ਸਾਵਣ ਸ਼ਹਿਨਸ਼ਾਹੀ ਸੰਮਤ ੨ ਸੋਹਣ ਸਿੰਘ ਦੇ ਗ੍ਰਹਿ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਕਿਰਪਾ ਕਰ ਅਬਿਨਾਸ਼ੀ ਅਚੁੱਤ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਲੋਕਮਾਤ ਧਰਤਮਾਤ ਮੌਲੇ ਅਗੰਮੀ ਰੁੱਤ, ਚਾਰ ਕੁੰਟ ਦਹਿ ਦਿਸ਼ਾ ਬਹਾਰ ਇਕੋ ਨਜ਼ਰੀ ਆਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਸਚ ਦਵਾਰ ਬਣਾ ਆਪਣੇ ਸੁਤ, ਜਗਤ ਅਪਰਾਧੀ
ਰਹਿਣ ਕੋਇ ਨਾ ਪਾਈਆ। ਕੂੜ ਵਿਕਾਰਾਲੋਭ ਹੰਕਾਰਾ ਅੰਦਰੋਂ ਕੱਢੇ ਕੁੱਟ। ਨਾਮ ਖੰਡਾ ਸਾਚਾ ਚਮਕਾਈਆ। ਸ਼ਰਅ ਸ਼ਰਾਇਤੀ ਦੂਈ ਦਵੈਤੀ ਜਗਤ ਵਾਸਨਾ ਰਹੇ ਕੋਈ ਨਾ ਲੁਟ, ਏਕਾ ਰੰਗ ਸੂਰੇ ਸਰਬੰਗ ਦੇਣਾ ਰੰਗਾਈਆ। ਅੰਮ੍ਰਿਤ ਜਾਮ ਸਚ ਪਿਆਲਾ ਨਿਝਰ ਧਾਰ ਅਮਿਉਂ ਰਸ ਦੇਣਾ ਘੁਟ, ਜਗਤ ਰਸਨਾ ਦੀ ਲੋੜ ਰਹੇ ਨਾ ਰਾਈਆ। ਆਦਿ ਜੁਗਾਦਿ ਆਵਣ ਜਾਵਣ ਪਤਿਤ ਪਾਵਨ ਲੱਖ ਚੁਰਾਸੀ ਜਨਮ ਮਰਨ ਦਾ ਰਹੇ ਕੋਈ ਨਾ ਦੁੱਖ, ਦਰਦੀ ਹੋ ਕੇ ਦਰਦ ਲੈਣਾ ਵੰਡਾਈਆ। ਤੂੰ ਮੇਰਾ ਮੈਂਂ ਤੇਰਾ ਗਾਵਣ ਇਕੋ ਤੁਕ, ਤੁਖਮ ਤਾਸੀਰ ਦੇਣੀ ਬਦਲਾਈਆ। ਤੇਰੇ ਘਰ ਠਾਕਰ ਸਵਾਮੀ ਆਤਮ ਪਰਮਾਤਮ ਦਾ ਸਾਚਾ ਸੁਖ, ਬਿਨ ਸਤਿਗੁਰ ਬਾਹਰੋਂ ਆਸਾ ਪੂਰ ਨਾ ਕੋਇ ਕਰਾਈਆ। ਪੁਰਖ ਅਕਾਲ ਦੀਨ ਦਿਆਲ ਭਗਤ ਵਛਲ ਕਿਰਪਾਲ ਸਚਖੰਡ ਨਿਵਾਸੀ ਕਿਉਂ ਬੈਠਾ ਚੁੱਪ, ਸ਼ਬਦ ਅਨਾਦ ਬੋਧ ਅਗਾਧ ਸ੍ਰੀ ਭਗਵਾਨ ਦੇ ਜਣਾਈਆ। ਕਲਜੁਗ ਕੂੜੀ ਕਿਰਿਆ ਵੇਖ ਅੰਧੇਰਾ ਘੁੱਪ, ਸਾਚਾ ਨੂਰ ਕਰੇ ਨਾ ਕੋਇ ਰੁਸ਼ਨਾਈਆ। ਪਿਤਾ ਪੂਤ ਜਗਤ ਨਾਤਾ ਗਿਆ ਤੁੱਟ, ਸਗਲਾ ਸੰਗ ਸੰਗੀ ਹੋ ਕੇ ਤੋੜ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਤ੍ਰਿਸ਼ਨਾ ਕੂੜੀ ਮੇਟ ਭੁੱਖ, ਅੰਮ੍ਰਿਤ ਮੇਘ ਇਕੋ ਇਕ ਬਰਸਾਈਆ। ਸਤਿ ਧਰਮ ਕਹੇ ਮੇਰੇ ਭਗਵੰਤ, ਪਾਰਬ੍ਰਹਮ ਤੇਰੀ ਆਸ ਤਕਾਈਆ। ਕਲਜੁਗ ਕੂੜੀ ਕਿਰਿਆ ਪਾਏ ਬੇਅੰਤ, ਹਉਂਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਮੰਜ਼ਲ ਚੜ੍ਹਿਆ ਦਿਸੇ ਕੋਈ ਨਾ ਸੰਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਨਾਦ ਨਾ ਕੋਇ ਸੁਣਾਈਆ। ਤੇਰੇ ਦਵਾਰੇ ਨਰ ਨਿਰੰਕਾਰੇ ਸਤਿ ਕਰੇ ਇਕੋ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਪੁਰਖ ਅਕਾਲ ਦੀਨ ਦਿਆਲ ਸਰਬ ਰਖਵਾਲ ਸ਼ਬਦੀ ਧਾਰ ਜਾਣ ਆਪਣੀ ਹਿੰਮਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਠਾਂਡੇ ਮੰਗ ਮੰਗਾਈਆ। ਸਤਿ ਧਰਮ ਕਹੇ ਮੇਰੇ ਪੁਰਖ ਅਬਿਨਾਸ਼, ਪਰਵਰਦਿਗਾਰ ਤੇਰਾ ਧਿਆਨ ਲਗਾਈਆ। ਮੰਡਲ ਮੰਡਪ ਪ੍ਰਿਥਮੀ ਆਕਾਸ਼ ਕੂੜੀ ਕਿਰਿਆ ਵੇਖ ਪਖੰਡੀ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਾਚ ਨਾ ਕੋਇ ਨਚਾਈਆ। ਤੇਰੀ ਆਤਮ ਤੇਰਾ ਰੂਪ ਕੋਈ ਨਾ ਜਾਣੇ ਤੇਰੀ ਜਾਤ, ਭਰਮਾਂ ਵਿਚ ਭੁੱਲੀ ਸਰਬ ਲੋਕਾਈਆ। ਤੇਰੀ ਖੋਜ ਕਰਦੇ ਅਲਿਫ਼ ਯੇ ਵਿਚੋਂ ਲੁਗ਼ਾਤ, ਨਿਰਅੱਖਰ ਧਾਰ ਤੇਰਾ ਗ੍ਰਹਿ ਵੇਖਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਹੋ ਕੇ ਵੇਖ ਆਪਣੀ ਕਾਇਨਾਤ, ਦੀਨ ਦੁਨੀ ਫੋਲ ਫੁਲਾਈਆ। ਸਤਿ ਧਰਮ ਕਹੇ ਮੇਰੇ ਪਾਰਬ੍ਰਹਮ, ਪ੍ਰਭ ਤੇਰੀ ਓਟ ਇਕ ਤਕਾਈਆ। ਸਤਿਜੁਗ ਸਾਚਾ ਵਖਾ ਇਕ ਧਰਮ, ਦਵਾਰਾ ਇਕੋ ਇਕ ਖੁਲ੍ਹਾਈਆ। ਝਗੜਾ ਰਹੇ ਨਾ ਵਰਨ ਬਰਨ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਨੇਤਰ ਖੁਲ੍ਹੇ ਹਰਨ ਫਰਨ, ਦੋਏ ਲੋਚਨ ਕੰਮ ਕਿਸੇ ਨਾ ਆਈਆ। ਬਿਨ ਪੌੜੇ ਡੰਡੇ ਤੇਰੀ ਮੰਜ਼ਲ ਚੜ੍ਹਨ, ਸਚ ਦਵਾਰੇ ਹੱਕ ਮਹਿਬੂਬ ਤੇਰਾ ਦਰਸ਼ਨ ਪਾਈਆ। ਤੂੰ ਪੁਰਖ ਸਮਰਥ ਤਰਨੀ ਤਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਏਕੰਕਾਰ ਇਕੋ ਮੰਗ ਮੰਗਾਈਆ। ਸਤਿ ਧਰਮ ਕਰੇ ਮੇਰੇ ਆਦਿ ਜੁਗਾਦੀ ਆਦਿ ਨਿਰੰਜਨ, ਜੋਤੀ ਜੋਤ ਤੇਰੀ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਦੀਨਾਂ ਅਨਥਾਂ ਦਰਦ ਦੁਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਨੇਤਰ ਨਾਮ ਨਿਧਾਨ ਦੇ ਅੰਜਣ, ਅਗਿਆਨ ਅੰਧੇਰ ਰਹੇ ਨਾ ਰਾਈਆ। ਤੂੰ ਏਥੇ ਓਥੇ ਦੋ ਜਹਾਨਾਂ ਨਿਰਗੁਣ ਧਾਰ ਸਰਗੁਣ ਧਾਰ ਸੱਜਣ, ਸਾਚਾ ਮੀਤ ਇਕ ਅਖਵਾਈਆ। ਚਰਨ ਕਵਨ ਉਪਰ ਧਵਲ
ਸਚ ਕਰਾ ਮਜਨ, ਅੱਠਸੱਠ ਤੀਰਥ ਲਹਿਣਾ ਦੇਣਾ ਦੇ ਮੁਕਾਈਆ। ਤੇਰੇ ਨਾਮ ਦੇ ਢੋਲੇ ਨਾਦ ਧੁਨ ਸ਼ਬਦ ਅਗੰਮੀ ਤਾਲ ਵੱਜਣ, ਜਗਤ ਤਲਵਾੜਾ ਵੇਖਣ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਅੰਗਮ ਅਥਾਹ ਬੇਪਰਵਾਹ ਅੰਗਮੀ ਚਾੜ੍ਹ ਰੰਗਣ, ਜਗਤ ਲਲਾਰੀ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਬੁਝਾ ਅਗਨ, ਅੰਮ੍ਰਿਤ ਮੇਘ ਆਪਣਾ ਆਪ ਚੁਆਈਆ।
ਸਚ ਸਰੋਤਾ ਜੋ ਹੋਵੇ ਜਗ, ਸਰਵਣ ਮਿਲੇ ਵਡਿਆਈਆ। ਸਰਵਣਾਂ ਰਾਹੀਂ ਅੰਦਰ ਆਵੇ ਗੁਰਮਤ, ਗੁਰ ਸ਼ਬਦ ਸੁਰਤ ਉਠਾਈਆ। ਦਰਸ਼ਨ ਹੋਵੇ ਉਪਰ ਸ਼ਾਹਰਗ, ਨੌ ਦਵਾਰੇ ਪੰਧ ਮੁਕਾਈਆ। ਜਗਤ ਤ੍ਰਿਸ਼ਨਾ ਕੂੜੀ ਕਿਰਿਆ ਬੁਝੇ ਅੱਗ, ਮਮਤਾ ਮੋਹ ਨਾ ਕੋਇ ਹਲਕਾਈਆ। ਬਿਨ ਮੱਕੇ ਕਾਅਬਿਉਂ ਘਰ ਵਿਚ ਹੋ ਜਾਏ ਹੱਜ, ਹੱਕ ਮਹਿਬੂਬ ਮਿਲ ਕੇ ਖ਼ੁਸ਼ੀ ਮਨਾਈਆ। ਸਚ ਦਵਾਰ ਕਰ ਪਿਆਰ ਬਿਨ ਪੰਜਾਂ ਤੱਤਾਂ ਜਾਵੇ ਸਜ, ਜਿਥੇ ਸੱਜਣ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸਰੋਤਿਆਂ ਦੇਵੇ ਉਹ ਵਥ, ਜਿਹੜੀ ਵਸਤ ਜਗਤ ਹਟਵਾਣਿਆਂ ਕੋਲੋਂ ਹੱਥ ਕਦੇ ਨਾ ਆਈਆ। ਸਰੋਤਾ ਹੋਵੇ ਸਤਿਗੁਰ ਪਿਆਰ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਕਾਇਆ ਮੰਦਰ ਅੰਦਰ ਦੇਵੇ ਸ਼ਬਦ ਸਚੀ ਧੁਨਕਾਰ, ਆਤਮਕ ਰਾਗ ਅਲਾਈਆ। ਕੂੜੀ ਕਿਰਿਆ ਜਗਤ ਦੁਖੜਾ ਸਹਿਜੇ ਦਏ ਨਿਵਾਰ, ਜਗਤ ਤਬੀਬ ਲੱਭਣ ਦੀ ਲੋੜ ਰਹੇ ਨਾ ਰਾਈਆ। ਬਿਨ ਪੌੜੀ ਡੰਡੇ ਆਪਣੀ ਮਿਹਰ ਨਾਲ ਮੰਜ਼ਲ ਪੌੜੇ ਦੇਵੇ ਚਾੜ੍ਹ, ਜਿਥੇ ਨਿਰਗੁਣ ਨਿਰਗੁਣ ਦਰਸ਼ਨ ਪਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਹੋ ਜਾਵੇ ਦਵਾਰ, ਭਗਤ ਭਗਵਾਨ ਮਿਲ ਕੇ ਵੱਜਦੀ ਰਹੇ ਵਧਾਈਆ। ਸੋ ਸਰੋਤਾ ਜਿਸ ਅੰਤਰ ਅੰਤਰ ਵੜ ਕੇ ਕਿਰਪਾ ਕਰੇ ਆਪ ਨਿਰੰਕਾਰ, ਨਿਰੰਤਰ ਮੰਤਰ ਏਕਾ ਦਏ ਜਣਾਈਆ। ਤਿਸ ਦਾ ਸੁਣਿਆ ਲੇਖੇ ਲੱਗੇ ਜੋ ਸਤਿਗੁਰ ਸ਼ਬਦ ਧਰੇ ਪਿਆਰ, ਬਿਨ ਸਤਿਗੁਰ ਸ਼ਬਦ ਲੇਖਾ ਸਕੇ ਨਾ ਕੋਇ ਚੁਕਾਈਆ। ਸੁਣਨ ਵਾਲਿਆਂ ਸਰੋਤਿਆਂ ਤੋਂ ਸਾਹਿਬ ਸਤਿਗੁਰ ਸਦਾ ਬਲਿਹਾਰ, ਜੋ ਉਸ ਦਾ ਨਾਮ ਸੁਣ ਕੇ ਆਪਣੇ ਅੰਦਰ ਖ਼ੁਸ਼ੀ ਰਹੇ ਪਰਗਟਾਈਆ। ਸਰੋਤਿਆਂ ਦਾ ਪ੍ਰਭ ਸਦਾ ਮੀਤ, ਮਿੱਤਰ ਪਿਆਰਾ ਨਜ਼ਰੀ ਆਈਆ। ਬਿਨਾ ਸਰੋਤਿਆਂ ਤੋਂ ਪ੍ਰਭ ਦੇ ਨਾਮ ਦਾ ਸੁਣੇ ਕੋਇ ਨਾ ਗੀਤ, ਜਗਤ ਵਿਕਾਰੀ ਭੱਜਣ ਥਾਉਂ ਥਾਈਆਂ। ਇਹ ਪਰਮ ਪੁਰਖ ਦੀ ਆਦਿ ਜੁਗਾਦੀ ਰੀਤ, ਗੁਰਮੁਖਾਂ ਆਪਣਾ ਨਾਮ ਸਹਿਜੇ ਅੰਦਰ ਦਏ ਟਿਕਾਈਆ। ਓਨ੍ਹਾਂ ਨੂੰ ਨਜ਼ਰੀ ਆਉਣ ਡਹਿ ਪਏ ਮੰਦਰ ਮਸਜਿਦ ਸ਼ਿਵਦਵਾਲਾ ਮੱਠ ਮਸੀਤ, ਜਿਥੇ ਮਸਲਾ ਹੱਕ ਹੱਕ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਦੂਰ ਦੁਰਾਡਾ ਦੱਸੇ ਘਰ ਮੰਦਰ ਨਜ਼ਦੀਕ, ਗੁਰੂਦਵਾਰਾ ਇਕੋ ਦਏ ਵਖਾਈਆ। ਜਿਥੇ ਸਰੋਤਿਆਂ ਦੀ ਸੁਰਤ ਸ਼ਬਦੀ ਲੱਗੀ ਰਹੇ ਪ੍ਰੀਤ, ਪ੍ਰੀਤਮ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰੋਤਿਆਂ ਦੀ ਖ਼ਾਹਿਸ਼ ਪੂਰੀ ਕਰੇ ਠੀਕ, ਠਾਕਰ ਹੋ ਕੇ ਠੋਕਰ ਨਾਮ ਅੰਦਰ ਦਏ ਲਗਾਈਆ।
੧੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਦਲੀਪ ਸਿੰਘ ਦੇ ਗ੍ਰਹਿ ਪਿੰਡ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
ਸੋਹੰ ਮਹਾਰਾਜ ਸ਼ੇਰ ਵਿਸ਼ਨੂੰ ਭਗਵਾਨ ਆਦਿ ਜੁਗਾਦੀ ਨਾਮ ਸਤਿ, ਚਾਰ ਜੁਗ ਸਮਝ ਕਿਸੇ ਨਾ ਆਈਆ। ਜਿਸ ਦੀ ਧਾਰੋਂ ਵਿਸ਼ਨ ਬ੍ਰਹਮਾ ਸ਼ਿਵ ਲੱਖ ਚੁਰਾਸੀ ਹੋਈ ਉਤਪਤ, ਬ੍ਰਹਿਮੰਡ ਖੰਡ ਆਪਣੀ ਖੇਲ ਖਿਲਾਈਆ। ਕਾਜ ਰਚਾਇਆ ਤ੍ਰੈਗੁਣ ਪੰਜ ਤਤ, ਹੱਡ ਮਾਸ ਨਾੜੀ ਬੂੰਦ ਰਕਤ ਜੋੜ ਜੁੜਾਈਆ। ਪਿਆਰ ਵਿਕਾਰ ਖੋਲ੍ਹ ਕੇ ਕਾਇਆ ਹੱਟ, ਨਵ ਨੌ ਚਾਰ ਨੌ ਦਵਾਰ ਰੰਗ ਰੰਗਾਈਆ। ਮਨ ਮਤ ਬੁਧ ਅੰਦਰ ਰਖ, ਜਗਤ ਵਾਸਨਾ ਨਾਲ ਕੁੜਮਾਈਆ। ਕਰ ਖੇਲ ਪੁਰਖ ਸਮਰਥ, ਘਟ ਭੀਤਰ ਸੋਭਾ ਪਾਈਆ। ਅੰਮ੍ਰਿਤ ਅਗੰਮਾ ਪਰਗਟਾ ਕੇ ਰਸ, ਸ਼ਬਦ ਅਨਾਦੀ ਨਾਦ ਸ਼ਨਵਾਈਆ। ਨਿਰਗੁਣ ਜੋਤ ਕਰ ਪ੍ਰਕਾਸ਼, ਘਰ ਵਿਚ ਘਰ ਕਰੇ ਰੁਸ਼ਨਾਈਆ। ਆਤਮ ਸੱਚਾ ਭੋਗ ਬਿਲਾਸ, ਪਰਮਾਤਮ ਮਿਲ ਕੇ ਵੱਜੇ ਵਧਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖਣਹਾਰਾ ਖੇਲ ਤਮਾਸ਼, ਲੱਖ ਚੁਰਾਸੀ ਜੀਵ ਜੰਤ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਪਾਵਣਹਾਰਾ ਆਪਣੀ ਰਾਸ, ਮਾਰਗ ਧੁਰ ਦਾ ਆਪ ਵਖਾਈਆ। ਪੜਦਾ ਓਹਲਾ ਚੁਕਾਵਣਹਾਰਾ ਪਵਣ ਸਵਾਸ, ਸਾਹ ਸਾਹ ਆਪਣੀ ਧਾਰ ਵਖਾਈਆ। ਨਿਰਗੁਣ ਸਰਗੁਣ ਖੋਲ੍ਹਣ ਵਾਲਾ ਹਾਟ, ਸਚ ਦਵਾਰਾ ਕਾਇਆ ਮਾਟੀ ਦਏ ਬਣਾਈਆ। ਸੋ ਖੇਲ ਕਰੇ ਕਰਨੀ ਦਾ ਕਰਤਾ ਪੁਰਖ ਅਬਿਨਾਸ਼, ਪਾਰਬ੍ਰਹਮ ਆਪਣਾ ਵੇਸ ਵਟਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਰਾਤੀ ਰੁੱਤੀ ਥਿਤੀ ਵਾਰ ਚਰਨਾਂ ਹੇਠ ਦਬਾਈਆ। ਕਰੇ ਖੇਲ ਸਰਬ ਗੁਣਤਾਸ, ਗਹਿਰ ਗੰਭੀਰ ਆਪ ਸੁਣਾਈਆ। ਸਭ ਨੂੰ ਜਪਣਾ ਪਏ ਏਕਾ ਜਾਪ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਭਗਤ ਵਛਲ ਬਣ ਕੇ ਆਪ, ਲੇਖਾ ਕਰੇ ਥਾਉਂ ਥਾਈਂਆ। ਚਰਨ ਪ੍ਰੀਤੀ ਜੋੜ ਕੇ ਨਾਤ, ਸਾਚਾ ਮੇਲਾ ਰਿਹਾ ਮਿਲਾਈਆ। ਸੰਤ ਸੁਹੇਲਾ ਬਣ ਕੇ ਬਾਪ, ਪਿਤਾ ਪੂਤ ਗੁਰਮੁਖ ਗੋਦ ਉਠਾਈਆ। ਕੋਟ ਜਨਮ ਦੇ ਮੇਟ ਕੇ ਪਾਪ, ਮਾਨਸ ਜਨਮ ਲੇਖੇ ਲਾਈਆ। ਸਚ ਸਰਨਾਈ ਰਹੇ ਨਾ ਕੋਇ ਨਿਰਾਸ਼, ਆਸਾ ਮਨਸਾ ਸਭ ਦੀ ਪੂਰ ਕਰਾਈਆ। ਝਗੜਾ ਮੁਕਾ ਕੇ ਜੰਗਲ ਜੂਹ ਉਜਾੜ ਪਰਭਾਸ, ਚਰਨ ਕਵਲ ਦੇਵੇ ਸਚ ਸਰਨਾਈਆ। ਸਾਚੀ ਮੰਜ਼ਲ ਚਾੜ੍ਹੇ ਆਪਣੇ ਘਾਟ, ਘਰ ਮੰਦਰ ਦਏ ਵਖਾਈਆ। ਇਕੋ ਨੂਰ ਜੋਤ ਕਰ ਪਰਕਾਸ਼, ਪਰਕਿਰਤੀ ਕੂੜੀ ਬਾਹਰ ਕਢਾਈਆ। ਪੰਧ ਮੁਕਾ ਕੇ ਪ੍ਰਿਥਮੀ ਆਕਾਸ਼, ਸਚ ਦਵਾਰੇ ਦਏ ਟਿਕਾਈਆ। ਜਨ ਭਗਤਾਂ ਸੁਹੇਲਾ ਹੋ ਕੇ ਆਪ, ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਦਾ ਆਦਿ ਜੁਗਾਦੀ ਆਪਣਾ ਜਾਪ, ਗੁਰ ਅਵਤਾਰ ਪੈਗ਼ੰਬਰ ਹੱਥ ਨਾ ਕਦੇ ਫੜਾਈਆ।
੧੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਬਸੰਤਕੌਰ ਦੇ ਗ੍ਰਹਿ ਪਿੰਡ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
ਜੈ ਜੈ ਜੈਕਾਰ ਸੁਣਨ ਗਣ ਗੰਧਰਬ ਦੇਵਤ ਸੁਰ ਜਨ, ਜਾਣਕਾਰੀ ਸਭ ਨੂੰ ਰਿਹਾ ਕਰਾਈਆ। ਬ੍ਰਹਿਮੰਡ ਖੰਡ ਕਹਿਣ ਧੰਨ ਧੰਨ ਧੰਨ ਪ੍ਰਭੂ ਧੰਨ, ਧੰਨ ਤੇਰੀ ਬੇਪਰਵਾਹੀਆ। ਤੇਰੇ ਨਾਮ ਦਾ ਲੋਕਮਾਤ ਚੜ੍ਹਿਆ ਚੰਨ, ਚੰਦਨ ਬਾਸ ਨਿਮ ਦੇ ਮਹਿਕਾਈਆ। ਕੂੜ ਕੁੜਿਆਰਾ ਹੰਕਾਰੀ
ਭਾਂਡਾ ਦੇਵੇਂ ਭੰਨ, ਜਨ ਭਗਤਾਂ ਭਰਮ ਦਾ ਕਰਮ ਦਈਂ ਬਣਾਈਆ। ਕਰੇ ਪ੍ਰਕਾਸ਼ ਅਗਿਆਨ ਨੇਤਰ ਅੰਨ੍ਹ, ਅੰਧਕਾਰ ਅੰਦਰ ਦੀਪਕ ਜੋਤ ਕਰੇ ਰੁਸ਼ਨਾਈਆ। ਸਾਚਾ ਨਾਮ ਨਿਧਾਨ ਸੁਣਾਏ ਜਗਤ ਕੰਨ, ਸਰਵਣਾਂ ਦੇ ਅੰਦਰ ਕਾਇਆ ਮੰਦਰ ਵਿਚ ਟਿਕਾਈਆ। ਭੇਵ ਰਹੇ ਨਾ ਕੋਇ ਬ੍ਰਹਮ ਹੰ, ਹਮ ਸਾਜਣ ਹੋ ਕੇ ਵੇਖ ਵਖਾਈਆ। ਲੇਖਾ ਮੁਕਾ ਕੇ ਦ੍ਰਿਸ਼ਟੀ ਚੰਮ, ਇਸ਼ਟ ਇਕੋ ਇਕ ਸਮਝਾਈਆ। ਮਮਤਾ ਮੋਹ ਗਵਾ ਕੇ ਤਮ, ਸਚ ਸਚ ਸਚ ਵਿਚ ਸਮਾਈਆ। ਹਰਖ ਸੋਗ ਮਿਟਾ ਕੇ ਗ਼ਮ, ਖ਼ੁਸ਼ੀ ਧੁਰ ਦੀ ਦਏ ਵਖਾਈਆ। ਭਟਕਣਾ ਰਹੇ ਨਾ ਕੋਈ ਮਨ, ਸ਼ਬਦ ਨਾਦ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਗ੍ਰਹਿ ਦੇਵੇ ਇਕ ਸਰਨਾਈਆ। ਜੈ ਜੈਕਾਰ ਸੁਣਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼, ਗਗਨ ਮੰਡਲ ਖ਼ੁਸ਼ੀ ਮਨਾਈਆ। ਤੇਰਾ ਨੂਰ ਜੋਤ ਪਰਕਾਸ਼, ਪਤਿਪਰਮੇਸ਼ਵਰ ਬ੍ਰਹਮ ਕਰੇ ਰੁਸ਼ਨਾਈਆ। ਤੇਰਾ ਸ਼ਬਦ ਨਾਮ ਵਿਕਾਸ, ਚਾਰ ਕੁੰਟ ਦਹਿ ਦਿਸ਼ਾ ਨਜ਼ਰੀ ਆਈਆ। ਤੇਰਾ ਫ਼ਰਮਾਨ ਹੁਕਮ ਸਰਬ ਗੁਣਤਾਸ, ਦੋ ਜਹਾਨਾਂ ਰਿਹਾ ਜਣਾਈਆ। ਤੇਰਾ ਖੇਲ ਪ੍ਰਿਥਮੀ ਆਕਾਸ਼, ਨਿਰਗੁਣ ਨੂਰ ਜੋਤ ਰੁਸ਼ਨਾਈਆ। ਤੇਰਾ ਨਿਰਗੁਣ ਸਰਗੁਣ ਸਾਥ, ਜੋਤੀ ਸ਼ਬਦੀ ਮੇਲ ਮਿਲਾਈਆ। ਤੇਰਾ ਨਾਮ ਨਿਧਾਨਾ ਅੰਗਮੀ ਗਾਥ, ਆਤਮ ਪਰਮਾਤਮ ਕਰੇ ਪੜ੍ਹਾਈਆ। ਤੇਰਾ ਰੂਪ ਅੰਗਮਾ ਪੁਰਖ ਅਬਿਨਾਸ਼, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਬਣ ਕੇ ਦਾਸੀ ਦਾਸ, ਜਨ ਭਗਤਾਂ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈਕਾਰ ਕਰਾ ਹਰ ਘਟ ਸਵਾਸ, ਰਾਸ ਆਪਣੀ ਇਕ ਵਰਤਾਈਆ।
੧੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਅਰਜਨ ਸਿੰਘ ਦੇ ਗ੍ਰਹਿ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ
ਜੈ ਜੈਕਾਰ ਕਰੋ ਰਸਨਾ ਜਿਹਵਾ, ਅਨਬੋਲਤ ਆਪਣਾ ਰਾਗ ਸੁਣਾਈਆ। ਦੇਵੇ ਵਡਿਆਈ ਅਲਖ ਅਭੇਵਾ, ਦਰਸ ਅਮੋਘ ਗ੍ਰਹਿ ਗ੍ਰਹਿ ਆਪ ਦਰਸਾਈਆ। ਲੇਖੇ ਲਾਵੇ ਜਨਮ ਜਨਮ ਦੀ ਸੇਵਾ, ਸੇਵਕ ਸਤਿਗੁਰ ਆਪਣੇ ਰੰਗ ਰੰਗਾਈਆ। ਨਾਮ ਪਦਾਰਥ ਦੇਵੇ ਆਪਣਾ ਮੇਵਾ, ਮਿਹਰਵਾਨ ਹੋ ਕੇ ਮਿਹਰ ਅੱਖ ਉਠਾਈਆ। ਬਖ਼ਸ਼ੇ ਧਾਮ ਸਚ ਦਵਾਰੇ ਨਿਹਚਲ ਨਿਹਕੇਵਾ, ਮਹੱਲ ਅਟਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜੈ ਜੈਕਾਰ ਕਰੇ ਜਨ ਭਗਤ, ਭਗਤੀ ਪੂਰਨ ਦਏ ਕਰਾਈਆ। ਮਾਨਸ ਜਨਮ ਸੁਹੰਜਣਾ ਹੋਵੇ ਵਕ਼ਤ, ਬੇਵਕ਼ਤ ਔਖੀ ਘੜੀ ਨਾ ਕੋਇ ਰਖਾਈਆ। ਰਹਿਮਤ ਵਿਚ ਆ ਕੇ ਕਰੇ ਤਰਸ, ਜਨਮ ਜਨਮ ਦੀ ਤ੍ਰਿਖਾ ਦਏ ਬੁਝਾਈਆ। ਦੇਵੇ ਵਡਿਆਈ ਉਪਰ ਫ਼ਰਸ਼ ਅਰਸ਼, ਅਰਸ਼ੀ ਪ੍ਰੀਤਮ ਹੋ ਸਹਾਈਆ। ਪੂਰਬ ਰਹਿਣ ਨਾ ਦੇਵੇ ਕੋਈ ਸਵਾਸਾਂ ਦਾ ਕ਼ਰਜ਼, ਰਾਸ ਪੂੰਜੀ ਸਾਰੀ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਮਰਨ ਦੀ ਮੇਟ ਕੇ ਹਰਸ, ਦੁੱਖ ਜਮ ਕੀ ਫਾਸੀ ਦਏ ਤੁੜਾਈਆ। ਜੈ ਜੈਕਾਰ ਜੋ ਜਨ ਰਹੇ ਕਰਦਾ, ਕ਼ੁਦਰਤ ਦਾ ਮਾਲਕ ਦਇਆ ਕਮਾਈਆ। ਸਚ ਦਵਾਰੇ ਬਣਾਏ ਬਰਦਾ, ਬੰਦੀਖ਼ਾਨਾ ਤੋੜ ਤੁੜਾਈਆ। ਪੜਦਾ ਉਹਲਾ ਲਾਹੇ ਆਪਣੇ ਘਰ ਦਾ, ਘਰ ਵਿਚ ਘਰ ਕਰੇ ਰੁਸ਼ਨਾਈਆ। ਕਲਜੁਗ ਦਰ ਸੁਹਾਏ ਨਰਾਇਣ ਨਰ ਦਾ, ਨਰ ਨਰਾਇਣ ਦਇਆ ਕਮਾਈਆ।
ਸਾਚੇ ਮੰਦਰ ਆਪੇ ਚੜ੍ਹਦਾ, ਸਚ ਸਿੰਘਾਸਣ ਸੋਭਾ ਪਾਈਆ। ਗੁਰਮੁਖ ਸ਼ਬਦੀ ਧਾਰ ਪੜ੍ਹਦਾ, ਸੁਰਤੀ ਸ਼ਬਦ ਡੋਰ ਬੰਧਾਈਆ। ਸਚ ਦਵਾਰੇ ਆਪੇ ਵਰਦਾ, ਨਾਰ ਕੰਤ ਖੇਲ ਖਿਲਾਈਆ। ਜੋ ਜਨ ਢੋਲਾ ਪੜ੍ਹਦਾ, ਬਣ ਵਿਚੋਲਾ ਬੇੜਾ ਪਾਰ ਦਏ ਲਗਾਈਆ।
੧੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਧਰਮਵੀਰ ਦੇ ਗ੍ਰਹਿ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਦੇਵੇ ਏਕਾ ਨਾਮ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਹਰਿ ਪੁਰਖ ਨਿਰੰਜਨ ਪੂਰਾ ਕਰੇ ਕਾਮ, ਦੂਸਰ ਸੰਗ ਨਾ ਕੋਇ ਰਲਾਈਆ। ਏਕੰਕਾਰਾ ਦੇਵੇ ਹਕ਼ੀਕ਼ ਜਾਮ, ਬੇਪਰਵਾਹ ਆਪ ਉਠਾਈਆ। ਆਦਿ ਨਿਰੰਜਣ ਨਿਰਗੁਣ ਨੂਰ ਕਰੇ ਮਹਾਨ, ਜੋਤੀ ਜਾਤਾ ਸ਼ਹਿਨਸ਼ਾਹੀਆ। ਅਬਿਨਾਸ਼ੀ ਕਰਤਾ ਦੇਵੇ ਧੁਰ ਦਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਸ੍ਰੀ ਭਗਵਾਨ ਝੁਲਾਏ ਨਾਮ ਨਿਸ਼ਾਨ, ਦੋ ਜਹਾਨਾਂ ਆਪ ਝੁਲਾਈਆ। ਪਾਰਬ੍ਰਹਮ ਬ੍ਰਹਮ ਦੇਵੇ ਇਕ ਗਿਆਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸ਼ਬਦ ਸ਼ਬਦੀ ਸ਼ਬਦ ਖੇਲ ਹੋਵੇ ਮਹਾਨ, ਮਹਿੰਮਾ ਅਕਥ ਕਥ ਦ੍ਰਿੜਾਈਆ। ਸਚਖੰਡ ਨਿਵਾਸੀ ਜੋਧਾ ਸੂਰਬੀਰ ਬਲਵਾਨ, ਬਲ ਆਪਣਾ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਇਕੋ ਕਾਰ ਕਮਾਈਆ। ਏਕਾ ਹੁਕਮ ਵਰਤਾਏ ਏਕ, ਏਕੰਕਾਰ ਦਇਆ ਕਮਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਦੇਵੇ ਧੁਰ ਦੀ ਟੇਕ, ਸਿਰ ਸਕੇ ਨਾ ਕੋਇ ਉਠਾਈਆ। ਲੋਕਮਾਤ ਆਤਮ ਪਰਮਾਤਮ ਸਭ ਦੀ ਬੁਧੀ ਕਰੇ ਬਿਬੇਕ, ਕੂੜੀ ਕਿਰਿਆ ਦਏ ਕਢਾਈਆ। ਜਨਮ ਕਰਮ ਦੀ ਬਦਲ ਦੇਵੇ ਰੇਖ, ਮਸਤਕ ਟਿੱਕਾ ਲਾਏ ਧੁਰ ਦੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਵੈਰ ਨਿਰਾਕਾਰ ਨਿਰੰਕਾਰ ਬਦਲੇ ਆਪਣਾ ਭੇਖ, ਸਚ ਸਤਿ ਪੰਚਮ ਤਤ ਤਤਵ ਆਪਣਾ ਖੇਲ ਖਿਲਾਈਆ। ਆਪਣਾ ਖੇਲ ਕਰੇ ਕਰਤਾਰ, ਕ਼ੁਦਰਤ ਦਾ ਮਾਲਕ ਦਇਆ ਕਮਾਈਆ। ਪਰਗਟ ਹੋ ਸਾਂਝਾ ਯਾਰ, ਜਲਵਾ ਨੂਰ ਕਰੇ ਰੁਸ਼ਨਾਈਆ। ਲਹਿਣਾ ਦੇਣਾ ਚੁਕਾਏ ਮੁਹੰਮਦ ਯਾਰ, ਚਾਰ ਯਾਰੀ ਫੋਲ ਫੁਲਾਈਆ। ਲੇਖਾ ਜਾਣੇ ਜੀਵ ਜਹਾਨ, ਨਿਰਗੁਣ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੱਖ ਚੁਰਾਸੀ ਜੀਵ ਜੰਤ ਘਟ ਭੀਤਰ ਅੰਦਰ ਵੇਖ ਵਖਾਈਆ। ਸਤਿ ਧਰਮ ਤੇਰਾ ਦਿਸੇ ਨਾਮ ਅਗੰਮ, ਅਲਖ ਅਗੋਚਰ ਦਏ ਵਡਿਆਈਆ। ਭਾਗ ਲਗਾਏ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਕਰ ਪਰਕਾਸ਼ ਤਨ ਖ਼ਾਕੀ ਵਜੂਦ ਸੰਸਾ ਮੇਟੇ ਮਨ, ਮਮਤਾ ਮੋਹ ਮਿਟਾਈਆ। ਸਚ ਭੰਡਾਰਾ ਦੇਵੇ ਧੁਰ ਦਾ ਧਨ, ਖ਼ਜ਼ਾਨਾ ਖ਼ਜ਼ੀਨਾ ਦੇਵੇ ਆਪ ਭਰਾਈਆ। ਏਕਾ ਰਾਗ ਸੁਣਾ ਬਿਨਾ ਕੰਨ, ਸ਼ਬਦ ਅਨਾਦੀ ਨਾਦ ਜਣਾਈਆ। ਭਾਂਡਾ ਭਰਮ ਭੌ ਦੇਵੇ ਭੰਨ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਨੂਰੋ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਮੇਟ ਤ੍ਰਿਸ਼ਨਾ ਤਮ, ਤਾਮਸ ਅੰਦਰੋਂ ਦੇਵੇ ਗਵਾਈਆ। ਸਤਿ ਧਰਮ ਪ੍ਰਭ ਦੇਵੇ ਸਾਚੀ ਦਾਤ, ਦੀਨ ਦਿਆਲ ਦਇਆ ਕਮਾਈਆ। ਰਥਵਾਹੀ ਹੋ ਕੇ ਚਲਾਏ ਅਗੰਮਾ ਰਾਥ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਪਰਗਟ ਹੋ ਕੇ ਲੋਕਮਾਤ, ਧਰਨੀ ਧਰਤ ਧਵਲ ਲਹਿਣਾ ਦੇਣਾ ਦਏ ਚੁਕਾਈਆ। ਚਾਰ ਵਰਨ ਬਣਾ
ਕੇ ਇਕ ਜਮਾਤ, ਨਿਰਅੱਖਰ ਅੱਖਰਾਂ ਸਿਫ਼ਤ ਦਏ ਸਮਝਾਈਆ। ਦੀਨ ਦਿਆਲ ਹੋ ਕੇ ਵੇਖੇ ਵਾਕਿਆਤ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਸੁਹੇਲਾ ਇਕ ਅਕੇਲਾ ਸਦਾ ਵਸਣਹਾਰਾ ਸਾਥ, ਸਮਰਥ ਅਕਥ ਮਹਿੰਮਾ ਆਪਣੀ ਦਏ ਜਣਾਈਆ।
੧੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਬਲਵੰਤ ਸਿੰਘ ਦੇ ਗ੍ਰਹਿ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭੂ ਸਤਿਜੁਗ ਤੇਰੇ ਚਰਨਾਂ ਕਰੇ ਨਿਮਸਕਾਰ, ਨਮੋ ਨਮੋ ਨਮਸਤੇ ਕਹਿ ਕੇ ਸੀਸ ਝੁਕਾਈਆ। ਦੋਏ ਜੋੜ ਮੰਗਣ ਦਰਵੇਸ਼ ਦਰ ਭਿਖਾਰ, ਭਿਖਿਆ ਧੁਰ ਦੀ ਮੰਗ ਮੰਗਾਈਆ। ਨਾਮ ਅਗੰਮ ਅਥਾਹ ਵਸਤ ਅਮੋਲਕ ਝੋਲੀ ਡਾਰ, ਡਰ ਭੈ ਭੌ ਭਿਆਨਕ ਰਹੇ ਨਾ ਰਾਈਆ। ਸਾਚੀ ਸਿਖਿਆ ਦੇਵਾਂ ਵਿਚ ਸੰਸਾਰ, ਵਡ ਸੰਸਾਰੀ ਜੋਤ ਨਿਰੰਕਾਰੀ ਨਿਰਗੁਣ ਤੇਰੀ ਸੇਵ ਕਮਾਈਆ। ਤੇਰਾ ਹੁਕਮ ਅਪਰ ਅਪਾਰ, ਪਾਰਬ੍ਰਹਮ ਬ੍ਰਹਮ ਸਕੇ ਨਾ ਕੋਇ ਉਲਟਾਈਆ। ਸਾਚੀ ਕਰਨੀ ਕਰਤੇ ਆਪਣੀ ਦੱਸ ਸਿਰਜਣਹਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੈਂ ਤੇਰਾ ਨੰਨ੍ਹਾਂ ਨੱਢਾ ਨਿੱਕਾ ਬਰਖ਼ੁਰਦਾਰ, ਖ਼ੁਦੀ ਤਕੱਬਰ ਮਾਣ ਅਭਿਮਾਨ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿ ਧਰਮ ਕਹੇ ਪ੍ਰਭ ਸਤਿਜੁਗ ਤੇਰੇ ਚਰਨਾਂ ਰਿਹਾ ਢੱਠ, ਬਿਨ ਸੀਸ ਜਗਦੀਸ਼ ਝੁਕਾਈਆ। ਸਤਿ ਦਵਾਰਾ ਪ੍ਰਭੂ ਖੋਲ੍ਹ ਹੱਟ, ਵਣਜ ਸਾਚਾ ਸਚ ਵਖਾਈਆ। ਝਗੜਾ ਰਹੇ ਨਾ ਤੀਰਥ ਤਟ, ਕਿਨਾਰਾ ਇਕੋ ਦੇਣਾ ਵਖਾਈਆ। ਜਿਥੇ ਮਿਲੇ ਪੁਰਖ ਸਮਰਥ, ਮਹਿੰਮਾ ਅਕਥ ਕਥ ਸੁਣਾਈਆ। ਮਨੂਆ ਹੋਵੇ ਵਸ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਅੰਮ੍ਰਿਤ ਮਿਲੇ ਰਸ, ਬੂੰਦ ਸਵਾਂਤੀ ਮੁਖ ਚੁਆਈਆ। ਨੇਤਰ ਖੁਲ੍ਹੇ ਅੱਖ, ਲੋਇਨ ਕਰੇ ਰੁਸ਼ਨਾਈਆ। ਨਜ਼ਰੀ ਆਈਂ ਪਰਤੱਖ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਸਾਂਝਾ ਹੋਵੇ ਜਸ, ਵੇਦ ਪੁਰਾਨਾਂ ਓਟ ਨਾ ਕੋਇ ਤਕਾਈਆ। ਧੀਰਜ ਹੋਵੇ ਯਤ, ਸਤਿ ਸੰਤੋਖ ਵਧਾਈਆ। ਇਕੋ ਦੇਵੇ ਬ੍ਰਹਮ ਮਤ, ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਪਰਗਟ ਕਰ ਕੇ ਸੁਚ ਸਚ, ਸਾਜਣ ਹੋ ਕੇ ਵੇਖ ਵਖਾਈਆ। ਜਨ ਭਗਤਾਂ ਲੇਖੇ ਲਾ ਕੇ ਕਾਇਆ ਮਾਟੀ ਕੱਚ, ਕੋਟ ਕੰਚਨ ਦਏ ਸੁਹਾਈਆ। ਲੂੰ ਲੂੰ ਅੰਦਰ ਜਾਏ ਰਚ, ਰਚਨਾ ਆਪਣੀ ਵੇਖ ਵਖਾਈਆ। ਧੁਰ ਦਾ ਮਾਰਗ ਇਕੋ ਦੱਸ, ਦਸਮ ਦਵਾਰੀ ਦਏ ਖੁਲ੍ਹਾਈਆ। ਜਿਥੇ ਆਤਮ ਪਰਮਾਤਮ ਸਾਂਝਾ ਘਰ ਬਣਾ ਕੇ ਰਹੇ ਵਸ, ਵਾਸਤਾ ਅਸਲ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਤਿਜੁਗ ਸਾਚਾ ਸਾਚਾ ਤੇਰਾ ਨਾਮ ਧਿਆਈਆ। ਸਤਿ ਧਰਮ ਕਹੇ ਪ੍ਰਭ ਸਤਿਜੁਗ ਤੇਰਾ ਹੋਵੇ ਸੇਵਾਦਾਰ, ਸੇਵਕ ਹੋ ਕੇ ਸੇਵ ਕਮਾਈਆ। ਕਲਜੁਗ ਕੂੜੀ ਕਿਰਿਆ ਕਰੇ ਗੁਫ਼ਤਾਰ, ਤੇਰੇ ਨਾਮ ਅੰਦਰ ਬੰਨ੍ਹੇ ਥਾਉਂ ਥਾਈਂਆ। ਸਚ ਦੀ ਸਚ ਦਰ ਹੋਵੇ ਜੈਕਾਰ, ਚਾਰ ਕੁੰਟ ਖ਼ੁਸ਼ੀ ਮਨਾਈਆ। ਸ਼ਬਦ ਹੋਵੇ ਸਿਕਦਾਰ, ਬ੍ਰਹਿਮੰਡ ਖੰਡ ਸੀਸ ਝੁਕਾਈਆ। ਜਨ ਭਗਤਾਂ ਬੇੜਾ ਕਰੇ ਪਾਰ, ਲੋਕਮਾਤ ਨਾ ਕੋਇ ਰੁੜ੍ਹਾਈਆ। ਸਾਚਾ ਦੇ ਕੇ ਮਹੱਲ ਅਟਲ ਮਨਾਰ, ਦਰਗਾਹ ਸਾਚੀ ਦਏ ਬਹਾਈਆ। ਜਿਥੇ ਵਸੇ ਆਪ ਨਿਰੰਕਾਰ, ਨਿਰਗੁਣ ਹੋ ਕੇ ਸੋਭਾ ਪਾਈਆ। ਦੀਵਾ ਬਾਤੀ ਜਗੇ ਅਪਰ
ਅਪਾਰ, ਅਪਰੰਪਰ ਸਵਾਮੀ ਡਗਮਗਾਈਆ। ਸੋ ਥਾਨ ਸੁਹਾਵਾ ਕਰੇ ਆਪ ਕਰਤਾਰ, ਕ਼ੁਦਰਤ ਦਾ ਮਾਲਕ ਦਇਆ ਕਮਾਈਆ। ਜਨ ਭਗਤਾਂ ਦੇ ਕੇ ਸਚ ਸਹਾਰ, ਚਰਨ ਪ੍ਰੀਤੀ ਇਕ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਧਰਮ ਸਤਿ ਸਤਿ ਤੇਰੀ ਸਾਚੀ ਸੇਵ ਕਮਾਈਆ।
੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਗੁਲਜ਼ਾਰ ਸਿੰਘ ਦੇ ਗ੍ਰਹਿ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪੁਰਖ ਅਕਾਲ ਮੇਰਾ ਸਹਾਰਾ, ਸਮੇਂ ਸਮੇਂ ਸਮਝ ਦਏ ਸਮਝਾਈਆ। ਦੇਵੇ ਵਡਿਆਈ ਵਿਚ ਸੰਸਾਰਾ, ਸਰਬ ਥਾਈਂ ਹੋਏ ਸਹਾਈਆ। ਆਪਣਾ ਬਖ਼ਸ਼ੇ ਨਾਮ ਪਿਆਰਾ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਧਵਲ ਹੋਏ ਸਿਕਦਾਰਾ, ਹੁਕਮ ਫ਼ਰਮਾਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਕ ਸੇਵਾ ਸਚ ਸਮਝਾਈਆ। ਸਤਿ ਕਹੇ ਮੇਰਾ ਨਾਤਾ ਇਕ ਅਕਾਲ, ਅਕਲ ਕਲਾ ਅਖਵਾਈਆ। ਸਚਖੰਡ ਵੱਸੇ ਸੱਚੀ ਧਰਮਸਾਲ, ਤਖ਼ਤ ਨਿਵਾਸੀ ਸੋਭਾ ਪਾਈਆ। ਥਿਰ ਘਰ ਸੁਹਾਵੇ ਭਗਤ ਸੁਹੇਲੇ ਲਾਲ, ਮਿਹਰ ਨਜ਼ਰ ਇਕ ਉਠਾਈਆ। ਨਾਮ ਭੰਡਾਰਾ ਦੇਵੇ ਦਾਨ, ਦਾਤਾ ਬੇਪਰਵਾਹੀਆ। ਚਰਨ ਧੂੜੀ ਬਖ਼ਸ਼ ਇਸ਼ਨਾਨ, ਪਵਿਤ ਪੁਨੀਤ ਬਣਾਈਆ। ਖ਼ੁਮਾਰੀ ਦੇ ਕੇ ਜਾਮ, ਜਮਾਂ ਤੋਂ ਲਏ ਛੁਡਾਈਆ। ਮੰਜ਼ਲ ਚਾੜ੍ਹ ਕੇ ਆਸਾਨ, ਅਸਲ ਘਰ ਦਏ ਵਖਾਈਆ। ਜਿਥੇ ਹੋਣਾ ਪਏ ਨਾ ਕਦੇ ਗ਼ੁਲਾਮ, ਬੰਦੀਖ਼ਾਨੇ ਨਾ ਕੋਇ ਪਾਈਆ। ਮੰਨਣਾ ਪਏ ਨਾ ਕੋਇ ਇਸਲਾਮ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਨਜ਼ਰ ਆਏ ਇਕ ਭਗਵਾਨ, ਅਬਿਨਾਸ਼ੀ ਕਰਤਾ ਧੁਰ ਦਰਗਾਹੀਆ। ਜਿਸ ਦਾ ਝੁੱਲੇ ਸਚ ਨਿਸ਼ਾਨ, ਨਿਸ਼ਾਨਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸਤਿ ਕਹੇ ਮੇਰਾ ਪ੍ਰੀਤਮ ਇਕ ਅਕਾਲ, ਏਕੰਕਾਰ ਹੱਥ ਵਡਿਆਈਆ। ਜੋ ਸਦਾ ਚਲੇ ਨਾਲ ਨਾਲ, ਜੁਗ ਚੌਕੜੀ ਹੋਏ ਸਹਾਈਆ। ਸਤਿਗੁਰ ਸ਼ਬਦ ਬਣਾਏ ਦਲਾਲ, ਦੋ ਜਹਾਨਾਂ ਵਣਜ ਕਰਾਈਆ। ਭਗਤਾਂ ਲੇਖੇ ਲਾਏ ਘਾਲ, ਥਾਉਂ ਥਾਈਂ ਖੋਜ ਖੁਜਾਈਆ। ਮੁਰੀਦਾਂ ਪੁਛੇ ਹਾਲ, ਮੁਰਸ਼ਦ ਹੋ ਕੇ ਵੇਸ ਵਟਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਤਿ ਧਰਮ ਵਜਾਏ ਤਾਲ, ਕੂੜੀ ਕਿਰਿਆ ਬਾਹਰ ਕਢਾਈਆ। ਨਾਮ ਭੰਡਾਰਾ ਦੇਵੇ ਧੁਰ ਦਾ ਮਾਲ, ਖ਼ਜ਼ਾਨਾ ਇਕੋ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਤਿ ਕਹੇ ਮੇਰਾ ਸਾਹਿਬ ਇਕ ਅਕਾਲ, ਆਦਿ ਜੁਗਾਦੀ ਸਦ ਅਖਵਾਈਆ। ਜਿਸ ਦੀ ਜੁਗ ਚੌਕੜੀ ਅਵੱਲੜੀ ਚਾਲ, ਭੇਵ ਅਭੇਦਾ ਸਮਝ ਕੋਇ ਨਾ ਪਾਈਆ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਖੇਲ ਖਿਲਾਈਆ। ਬਣ ਬਣ ਵੇਖੇ ਸਈਆ ਰਾਮ, ਸਤਿ ਸਤਿਵਾਦੀ ਵੇਸ ਵਟਾਈਆ। ਖੇਲ ਖਿਲਾ ਘਨਈਆ ਸ਼ਾਮ, ਨਾਮ ਬੰਸਰੀ ਇਕ ਸੁਣਾਈਆ। ਪੈਗ਼ੰਬਰ ਹੋ ਕੇ ਦਏ ਪੈਗ਼ਾਮ, ਕਾਇਨਾਤ ਕਰੇ ਪੜ੍ਹਾਈਆ। ਮੰਤਰ ਦੱਸ ਕੇ ਸਤਿਨਾਮ, ਸੁਤਿਆਂ ਦਏ ਜਗਾਈਆ। ਜਨ ਭਗਤਾਂ ਬਖ਼ਸ਼ ਚਰਨ ਧਿਆਨ, ਓਟ ਇਕੋ ਇਕ ਵਖਾਈਆ। ਅੰਤਮ ਹੋ ਕੇ ਮਿਹਰਵਾਨ, ਮਹਿਬੂਬ ਹੋ ਕੇ ਮੇਲ ਮਿਲਾਈਆ। ਨਾਤਾ ਤੋੜ ਕੂੜ ਜਹਾਨ, ਜਹਾਲਤ ਅੰਦਰੋਂ ਦਏ ਕਢਾਈਆ। ਕਾਇਆ ਕਾਅਬੇ
ਵਸ ਸਚ ਮਕਾਨ, ਮੰਦਰ ਅੰਦਰ ਇਕ ਸੁਹਾਈਆ। ਕਿਰਪਾ ਕਰ ਸ੍ਰੀ ਭਗਵਾਨ, ਸਿਰ ਆਪਣਾ ਹੱਥ ਟਿਕਾਈਆ। ਦਰ ਠਾਂਡੇ ਕਰ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਏ ਸੁਹਾਈਆ। ਸਤਿ ਧਰਮ ਕਹੇ ਮੇਰਾ ਸਮਰਥ ਪੁਰਖ ਅਕਾਲ, ਮਹਿੰਮਾ ਅਕਥ ਕਥੀ ਨਾ ਜਾਈਆ। ਜਿਸ ਦਾ ਕਦੇ ਹੋਏ ਨਾ ਜ਼ਵਾਲ, ਜਾਹਰ ਜਹੂਰ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਵਜਾ ਕੇ ਤਾਲ, ਸੋਵਤ ਜਾਗਤ ਇਕੋ ਰੰਗ ਰੰਗਾਈਆ। ਸਚਖੰਡ ਦਵਾਰਾ ਦੱਸੇ ਸੱਚੀ ਧਰਮਸਾਲ, ਧਰਮ ਦਵਾਰੇ ਸੋਭਾ ਪਾਈਆ। ਦੀਵਾ ਬਾਤੀ ਕਮਲਾਪਾਤੀ ਆਪਣਾ ਆਪੇ ਬਾਲ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਸਤਿ ਕਹੇ ਮੇਰਾ ਮੀਤਾ ਪੁਰਖ ਅਕਾਲ, ਮਿੱਤਰ ਪਿਆਰਾ ਇਕ ਅਖਵਾਈਆ। ਜਿਸ ਨੇ ਲੱਖ ਚੁਰਾਸੀ ਵਿਚੋਂ ਕਰਨਾ ਬਹਾਲ, ਫਾਸੀ ਜਮ ਦੀ ਦਏ ਕਟਾਈਆ। ਪੂਰਬ ਜਨਮ ਦਾ ਹੱਲ ਕਰੇ ਸਵਾਲ, ਲਹਿਣਾ ਦੇਣਾ ਝੋਲੀ ਪਾਈਆ। ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਸੁਹਾਈਆ। ਸਤਿ ਧਰਮ ਕਹੇ ਮੇਰਾ ਆਸਰਾ ਇਕ ਅਕਾਲ, ਨਿਆਸਰਾ ਹੋ ਕੇ ਓਟ ਰਖਾਈਆ। ਆਦਿ ਜੁਗਾਦਿ ਕਰੇ ਪ੍ਰਿਤਪਾਲ, ਨਿਤ ਨਵਿਤ ਸੇਵ ਕਮਾਈਆ। ਲੇਖਾ ਲਿਖ ਕੇ ਬੇਮਿਸਾਲ, ਮਿਸਲ ਜਗ ਦੀ ਦਏ ਬਣਾਈਆ। ਕੋਟਾਂ ਵਿਚੋਂ ਭਾਲ, ਗੁਰਮੁਖ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿ ਕਹੇ ਸਾਚਾ ਸੱਜਣ ਪੁਰਖ ਅਕਾਲ, ਸਾਜਣ ਹੋ ਕੇ ਵੇਖ ਵਖਾਈਆ। ਜਿਸ ਨੂੰ ਗੁਰ ਸੁਣਾਉਂਦੇ ਆਪਣਾ ਹਾਲ, ਕੂਕ ਕੂਕ ਦੇਣ ਦੁਹਾਈਆ। ਭਗਤ ਸੁਹੇਲਾ ਹੋ ਕੇ ਅੰਦਰ ਬਾਹਰ ਫਿਰੇ ਨਾਲ, ਜਗਤ ਜੁਦਾਈ ਨਾ ਕੋਇ ਰਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਖੇਲ ਕਰ ਕਮਾਲ, ਭਗਤ ਵਛਲ ਦੀਨ ਦਿਆਲ ਦੀਨਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਵਿਚ ਹੋ ਕਿਰਪਾਲ, ਕਿਰਤ ਕਰਮ ਵਿਛੜੇ ਬਿਛਰਤ ਆਪ ਮਿਲਾਈਆ।
੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਤੇਰਾ ਸਤਿਜੁਗ ਸਤਿ ਸੁਹੰਜਣਾ ਜਗ, ਰਸਨਾ ਜਿਹਵਾ ਬੱਤੀ ਦੰਦ ਦਏ ਵਡਿਆਈਆ। ਜਨਮ ਜਨਮ ਕਰਮ ਕਰਮ ਦੇ ਉਤਰਨੇ ਕੋਟਨ ਪੱਪ, ਪਤਿਤ ਪੁਨੀਤ ਠਾਂਡੇ ਸੀਤ ਗੁਰਮੁਖ ਦਏ ਬਣਾਈਆ। ਨੇੜ ਨਾ ਆਏ ਮਮਤਾ ਮੋਹ ਵਿਕਾਰ ਡਸਨੀ ਸੱਪ, ਤ੍ਰਿਸ਼ਨਾ ਤ੍ਰਿਖਾ ਹੰਕਾਰ ਨਾ ਕੋਇ ਹਲਕਾਈਆ। ਪੜਦਾ ਖੁਲ੍ਹੇ ਨਜ਼ਰੀ ਆਏ ਆਪਣਾ ਅਪ, ਹੰ ਬ੍ਰਹਮ ਨੂਰ ਜੋਤ ਹੋਵੇ ਰੁਸ਼ਨਾਈਆ। ਸੋ ਪੁਰਖ ਨਿਰੰਜਣ ਨਜ਼ਰੀ ਆਏ ਸਥ, ਸਗਲਾ ਸੰਗੀ ਬਹੁਰੰਗੀ ਵੇਸ ਵਟਾਈਆ। ਚਾਰ ਜੁਗ ਤੋਂ ਵੱਖਰੀ ਤੇਰੀ ਅੱਖਰੀ ਗੱਥ, ਗੁਰ ਅਵਤਾਰ ਪੈਗ਼ੰਬਰ ਸੁਣ ਕੇ ਜਿਸ ਨੂੰ ਖ਼ੁਸ਼ੀ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਰਹੇ ਹੱਸ, ਹਸਤੀ ਵਿਚ ਮਸਤੀ ਅਰਸ਼ੀ ਪ੍ਰੀਤਮ ਦਿਤੀ ਚੜ੍ਹਾਈਆ। ਬ੍ਰਹਿਮੰਡ ਖੰਡ ਕਹਿਣ ਧੰਨ ਵਡਿਆਈ ਜਿਸ ਭਗਤ ਭਗਵਾਨ ਦਾ ਸਾਂਝਾ ਕੀਤਾ ਜਸ, ਵੱਖਰੀ ਧਾਰ ਰਹਿਣ ਕੋਇ ਨਾ ਪਾਈਆ। ਨਿਰਗੁਣ ਨਿਰਵੈਰ ਨਿਰਾਕਾਰ ਹੋ ਕੇ ਦਿਤਾ
ਆਪਣਾ ਅਮਿਉਂ ਰਸ, ਰਸੀਆ ਰਹਿਬਰ ਹੋ ਕੇ ਸਵਾਂਤੀ ਬੂੰਦ ਆਪ ਟਪਕਾਈਆ। ਗੁਣ ਨਿਧਾਨ ਦੀਨ ਦਿਆਲ ਹੋ ਕੇ ਭਗਤਾਂ ਖੋਲ੍ਹੀ ਅੱਖ, ਪਰਤੱਖ ਹੋ ਕੇ ਮਿਲਿਆ ਸਾਹਿਬ ਗੁਸਾਈਂਆ। ਸਵਾਮੀ ਅੰਤਰਜਾਮੀ ਨਿਹਕਰਮੀ ਹੋ ਕੇ ਸਿਰ ਰੱਖਿਆ ਹੱਥ, ਨਾਮ ਬਾਣੀ ਧੁਰ ਦੀ ਕਰੇ ਪੜ੍ਹਾਈਆ। ਕੂੜੀ ਕਿਰਿਆ ਜਗਤ ਵਾਸਨਾ ਵਿਚੋਂ ਕਰ ਕੇ ਵੱਖ, ਸਚ ਸੰਦੇਸ਼ਾ ਨਰ ਨਰੇਸ਼ਾ ਦਿਤਾ ਸੁਣਾਈਆ। ਪੂਰਬ ਜਨਮ ਦਾ ਲਹਿਣਾ ਦੇਣਾ ਝੋਲੀ ਪਾ ਕੇ ਹੱਕ, ਹਕ਼ੀਕ਼ਤ ਲਾਸ਼ਰੀਕ ਆਪਣੀ ਦਿਤੀ ਸਮਝਾਈਆ। ਮੰਜ਼ਲ ਪੌੜੇ ਚੜ੍ਹ ਕੇ ਆਪ ਨੱਸ, ਨਸੀਬ ਦੀ ਨਿਸਬਤ ਛੱਡ, ਤਕ਼ਦੀਰ ਤਦਬੀਰ ਨਾਲ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਨਾਮ ਜੈਕਾਰਾ ਬੋਲ ਅਲੱਖ, ਅਲਖ ਅਗੋਚਰ ਬੋਧ ਅਗਾਧ ਕਰੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਭੰਡਾਰਾ ਦੇ ਕੇ ਸਚ, ਸਤਿ ਅੰਦਰ ਦਿਤਾ ਟਿਕਾਈਆ। ਸਤਿ ਕਹੇ ਪ੍ਰਭ ਤੇਰਾ ਨਾਮ ਸਦਾ ਸਤਿ, ਸਤਿਜੁਗ ਸਤਿ ਸਤਿ ਦਏ ਵਡਿਆਈਆ। ਸਾਚੀ ਦੇ ਕੇ ਬ੍ਰਹਮ ਮਤ, ਬ੍ਰਹਮ ਵਿਦਿਆ ਦਏ ਸਮਝਾਈਆ। ਪਰਮੇਸ਼ਵਰ ਹੋ ਕੇ ਪਾਰਬ੍ਰਹਮ ਭਗਤਾਂ ਰਖੀਂ ਪਤ, ਪਤਿ ਪਤਨੀ ਆਪਣੀ ਧਾਰ ਚਲਾਈਆ। ਸਿਦਕ ਭਰੋਸਾ ਦੇਵੀਂ ਚਰਨ ਕਵਲ ਹੱਠ, ਜਪ ਤਪ ਆਪਣਾ ਆਪ ਜਣਾਈਆ। ਝਗੜਾ ਮੁਕਾ ਕੇ ਗਹਿਰ ਗੰਭੀਰ ਬੇਨਜ਼ੀਰ ਅੱਠ ਸੱਠ, ਸਚ ਸਰੋਵਰ ਅੰਮ੍ਰਿਤ ਦਈਂ ਨੁਹਾਈਆ। ਸਚ ਦਵਾਰ ਏਕੰਕਾਰ ਨਿਰਗੁਣ ਧਾਰ ਖੋਲ੍ਹ ਕੇ ਹੱਟ, ਭਗਤ ਵਣਜਾਰਾ ਵਿਚ ਸੰਸਾਰਾ ਆਪਣਾ ਲੈ ਬਣਾਈਆ। ਆਦਿ ਜੁਗਾਦੀ ਵਸਣਹਾਰਾ ਘਟ, ਘਟ ਭੀਤਰ ਹੋ ਕੇ ਗ੍ਰਹਿ ਮੰਦਰ ਅੰਦਰ ਭਗਤਾਂ ਕਰੀਂ ਰੁਸ਼ਨਾਈਆ। ਤੇਰਾ ਨਾਮ ਨਿਧਾਨ ਹਰਿ ਸੰਤ ਸੁਜਾਨ ਲੈਣ ਰੱਟ, ਰੱਟਾ ਝਗੜਾ ਦੀਨ ਦੁਨੀ ਮੁਕਾਈਆ। ਸ਼ਬਦ ਅਗੰਮੀ ਸਚ ਦਵਾਰੇ ਲਾਵੀਂ ਸੱਟ, ਸੋਈ ਸੁਰਤੀ ਆਪ ਉਠਾਈਆ। ਕੂੜੀ ਕਿਰਿਆ ਭੇਖੀ ਦੇਵੀਂ ਕੱਟ, ਕਟਾਖਸ਼ ਆਪਣਾ ਇਕ ਜਣਾਈਆ। ਜਗਤ ਸੰਸਾਰੀ ਖੇਲ ਖਿਲਾਵੀਂ ਬਾਜ਼ੀਗਰ ਨਟੂਆ ਨਟ, ਸਵਾਂਗੀ ਹੋ ਕੇ ਆਪਣਾ ਸਵਾਂਗ ਵਰਤਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਹੋ ਪਰਗਟ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਨਿਰਗੁਣ ਧਾਰ ਕਰ ਇਕੱਠ, ਪੜਦਾ ਉਹਲਾ ਕਾਇਆ ਚੋਲਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਜਾਣਾ ਵਸ, ਵਾਸਤਾ ਭਗਤਾਂ ਨਾਲ ਰਖਾਈਆ। ਸਤਿ ਕਹੇ ਪ੍ਰਭ ਤੇਰੇ ਭਗਤਾਂ ਇਕੋ ਨਾਮ, ਨਰ ਨਿਰੰਕਾਰਾ ਨਜ਼ਰੀ ਆਈਆ। ਜਿਸ ਦਵਾਰਿਉਂ ਮਿਲੇ ਹਕ਼ੀਕ਼ੀ ਜਾਮ, ਜਮਾਂ ਦਾ ਝਗੜਾ ਦਏ ਮੁਕਾਈਆ। ਸੰਸਾ ਰੋਗ ਮਿਟੇ ਤਮਾਮ, ਤਮਅ ਤ੍ਰਿਸ਼ਨਾ ਨਾ ਕੋਇ ਹਲਕਾਈਆ। ਮਾਇਆ ਮਮਤਾ ਮੋਹ ਚੁੱਕੇ ਮਾਟੀ ਚਾਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਭਾਗ ਲਗਾਏ ਕਾਇਆ ਨਗਰ ਗਰਾਮ, ਖੇੜਾ ਇਕੋ ਦਏ ਵਸਾਈਆ। ਜਿਥੇ ਵਸੇ ਧੁਰ ਦਾ ਰਾਮ, ਰਹਿਮਤ ਦਾ ਮਾਲਕ ਬੇਪਰਵਾਹੀਆ। ਨਾਮ ਸੰਦੇਸ਼ਾ ਦੇਵੇ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰੇ ਪੜ੍ਹਾਈਆ। ਮਨ ਵਾਸਨਾ ਕੋਈ ਲਾ ਨਾ ਸਕੇ ਇਲਜਾਮ, ਲਾਅਨਤ ਕੂੜ ਨਾ ਕੋਇ ਜਣਾਈਆ। ਸੁਰਤੀ ਸ਼ਬਦ ਕਰੇ ਗ਼ੁਲਾਮ, ਜ਼ੰਜੀਰੀ ਪ੍ਰੇਮ ਪ੍ਰੀਤੀ ਪਾਈਆ। ਦੀਨ ਦੁਨੀ ਕਰ ਨਾ ਸਕੇ ਕੋਇ ਬਦਨਾਮ, ਬਦੀ ਦਾ ਲੇਖਾ ਸਾਚਾ ਨਾਮ ਦਏ ਵਰਤਾਈਆ। ਆਦਿ ਜੁਗਾਦਿ ਜੁਗ ਚੌਕੜੀ ਕਰੇ ਖੇਲ ਸ੍ਰੀ ਭਗਵਾਨ, ਭਗਤਾਂ ਮੀਤਾ ਠਾਂਡਾ ਸੀਤਾ ਆਪਣਾ ਰੰਗ ਰੰਗਾਈਆ। ਸਤਿ ਧਰਮ ਚੜ੍ਹਾਏ ਇਕ ਨਿਸ਼ਾਨ, ਨਿਸ਼ਾਨੇ ਨਿਸ਼ਾਵਰ ਕਰ ਕੇ ਸਾਰੇ ਦਏ ਵਖਾਈਆ। ਜਿਸ ਦਾ ਖੇਲ ਸਮਝ ਸਕੇ ਨਾ ਕੋਇ ਇਨਸਾਨ, ਬੁਧੀ ਤੋਂ ਪਰੇ ਨਰ ਹਰੇ ਨਿਰਵੈਰ ਆਪਣੀ ਕਾਰ
ਕਮਾਈਆ। ਜਨ ਭਗਤਾਂ ਸੰਤਾਂ ਦੇ ਕੇ ਇਕ ਗਿਆਨ, ਦ੍ਰਿਸ਼ਟੀ ਵਿਚ ਦਿਸ਼ਾ ਆਪਣੀ ਦਏ ਸਮਝਾਈਆ। ਜਿਥੇ ਸੁਣੇ ਧੁਰ ਫ਼ਰਮਾਨ, ਦਮਾਂ ਦਮਾਂ ਦੀ ਲੋੜ ਰਹੇ ਨਾ ਰਾਈਆ। ਜ਼ਾਮਨ ਹੋ ਜਾਏ ਇਕੋ ਕਾਹਨ, ਕਾਮਨਾ ਪੂਰੀ ਦਏ ਕਰਾਈਆ। ਨਜ਼ਰੀ ਆਵੇ ਇਕ ਇਮਾਮ, ਅਮਲਾਂ ਤੋਂ ਰਹਿਤ ਬੇਪਰਵਾਹੀਆ। ਸਤਿਗੁਰ ਸਾਚਾ ਦਿਸੇ ਨਿਗਾਹਬਾਨ, ਬਿਨ ਅੱਖਾਂ ਵੇਖ ਵਖਾਈਆ। ਜੋ ਵਸੇ ਸਚਖੰਡ ਸਾਚੇ ਮਕਾਨ, ਹਕ਼ੀਕ਼ਤ ਦਾ ਮਾਲਕ ਨਜ਼ਰੀ ਆਈਆ। ਜਿਸ ਨੂੰ ਸਜਦੇ ਕਰਨ ਤਮਾਮ, ਗੁਰ ਅਵਤਾਰ ਪੈਗ਼ੰਬਰ ਬੰਦਨਾ ਵਿਚ ਸੀਸ ਝੁਕਾਈਆ। ਸੋ ਸਵਾਮੀ ਖੇਲ ਕਰੇ ਮਹਾਨ, ਮਹਿੰਮਾ ਅਕਥ ਕਥ ਦ੍ਰਿੜਾਈਆ। ਕਲਜੁਗ ਅੰਤ ਪਰਗਟ ਹੋ ਵਿਚ ਜਹਾਨ, ਜਗਤ ਜਹਾਲਤ ਕੂੜੀ ਦੇ ਕਢਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਦੱਸ ਕੇ ਸਾਂਝਾ ਨਾਮ, ਨਾਮ ਨਾਮਾ ਦਏ ਦ੍ਰਿੜਾਈਆ। ਜਿਸ ਤੋਂ ਵੱਖ ਨਹੀਂ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਸਮਾਈਆ। ਜਿਸ ਨੂੰ ਝੁਕਦੇ ਜਿਮੀਂ ਅਸਮਾਨ, ਦੋ ਜਹਾਨ ਲਾਗਣ ਪਾਈਆ। ਸੋ ਪੁਰਖ ਨਿਰੰਜਣ ਹੰ ਬ੍ਰਹਮ ਮੇਲੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਜੁਗ ਦੀ ਸਚ ਜੈਕਾਰ, ਜੈ ਜੈ ਵਿਚ ਆਪਣੀ ਧਾਰ ਰਖਾਈਆ।
੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਤੇਰਾ ਨਾਮ ਸ਼ਬਦ ਗੋਬਿੰਦ, ਗੁਣਵੰਤ ਗੁਣ ਨਿਧਾਨ ਨਜ਼ਰੀ ਆਈਆ। ਜਿਸ ਦੀ ਭਗਤ ਸੁਹੇਲੇ ਸੱਜਣ ਸਾਚੀ ਬਿੰਦ, ਆਦਿ ਜੁਗਾਦੀ ਸਤਿ ਅਖਵਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦ, ਇੰਦਰਾਸਣ ਸਿੰਘਾਸਣ ਸੀਸ ਨਾ ਕੋਇ ਉਠਾਈਆ। ਦੀਨ ਦਿਆਲ ਸਦਾ ਹੋਵੇ ਬਖ਼ਸ਼ਿੰਦ, ਬਖ਼ਸ਼ਿਸ਼ ਵਿਚ ਰੱਖਿਆ ਕਰੇ ਥਾਉਂ ਥਾਈਂਆ। ਮਨ ਵਾਸਨਾ ਕੂੜੀ ਕਿਰਿਆ ਸਗਲੀ ਮੇਟੇ ਚਿੰਦ, ਅੰਤਰ ਆਤਮ ਸਾਂਤਕ ਸਤਿ ਦਏ ਕਰਾਈਆ। ਭਾਗ ਲਗਾਏ ਕਾਇਆ ਮਾਟੀ ਜੀਉ ਪਿੰਡ, ਸਾਢੇ ਤਿੰਨ ਹੱਥ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ਼ਬਦੀ ਧਾਰ ਹੋ ਕੇ ਸਿੰਘ, ਭੈ ਭਉ ਦੇਣਾ ਦ੍ਰਿੜਾਈਆ। ਸਤਿ ਕਹੇ ਤੇਰੇ ਨਾਮ ਦਾ ਆਦਿ ਜੁਗਾਦੀ ਇਕ ਸਹਾਰਾ, ਸਾਹਿਬ ਸੁਲਤਾਨ ਨਜ਼ਰੀ ਆਈਆ। ਕਲਜੁਗ ਵੇਖ ਅੰਤ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਇਕੋ ਮਿਲੇ ਨਾ ਮੀਤ ਮੁਰਾਰਾ, ਸੱਜਣ ਸੈਣ ਨਾ ਕੋਇ ਅਖਵਾਈਆ। ਝਗੜਾ ਪਿਆ ਵਰਨ ਚਾਰਾ, ਚਾਰ ਕੁੰਟ ਕਰੇ ਲੜਾਈਆ। ਤੇਰਾ ਨਾਮ ਨਾ ਕਿਸੇ ਪਿਆਰਾ, ਪ੍ਰੀਤਮ ਪ੍ਰੇਮ ਨਾ ਕੋਇ ਵਧਾਈਆ। ਸ੍ਰਿਸ਼ਟ ਸਬਾਈ ਧੁੰਦੂਕਾਰਾ, ਗਿਆਨ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਚਾਰੇ ਦਿਸ਼ਾ ਰੋਵੇ ਜ਼ਾਰੋ ਜ਼ਾਰਾ, ਉੱਤਰ ਪੂਰਬ ਪੱਛਮ ਦੱਖਣ ਨੈਣਾਂ ਨੀਰ ਵਹਾਈਆ। ਸਾਚੀ ਰੁੱਤ ਮੌਲੇ ਕੋਈ ਨਾ ਬਹਾਰਾ, ਖ਼ਿਜ਼ਾਂ ਪੱਤਝੜ ਆਪਣਾ ਰੰਗ ਬਦਲਾਈਆ। ਮਨ ਵਾਸਨਾ ਕਲਜੁਗ ਜੀਵ ਹੋਇਆ ਗਵਾਰਾ, ਗਹਿਰ ਗੰਭੀਰ ਤੇਰੀ ਸਾਰ ਕਿਸੇ ਨਾ ਪਾਈਆ। ਤੂੰ ਹਰ ਘਟ ਵਸਣਹਾਰਾ ਨਿਰੰਕਾਰਾ, ਨਿਰਗੁਣ ਹੋ ਕੇ ਡੇਰਾ ਲਾਈਆ। ਸਾਚੇ ਭਗਤਾਂ ਖੋਲ੍ਹ ਬੰਦ ਕਿਵਾੜਾ, ਕਾਇਆ ਕਾਅਬਾ ਦੇ ਵਖਾਈਆ। ਜਿਥੇ ਤੇਰਾ ਨੂਰ ਹੋਵੇ ਉਜਿਆਰਾ, ਜੋਤੀ ਜੋਤ ਡਗਮਗਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਵੇ ਪਨਿਹਾਰਾ, ਕਰੋੜ ਤੇਤੀਸਾ ਝੋਲੀ ਡਾਹੀਆ। ਗੁਰ ਅਵਤਾਰ ਪੈਗ਼ੰਬਰ ਦਿਸੇ ਸੇਵਾਦਾਰਾ, ਯਾਚਕ
ਹੋ ਕੇ ਤੇਰੀ ਸੇਵ ਕਮਾਈਆ। ਤੂੰ ਸਭ ਤੋਂ ਵਸੇਂ ਨਿਆਰਾ, ਸਚਖੰਡ ਦਵਾਰੇ ਸੋਭਾ ਪਾਈਆ। ਤੇਰਾ ਸ਼ਬਦ ਗੁਰੂ ਆਦਿ ਜੁਗਾਦੀ ਇਕੋ ਨਜ਼ਰੀ ਆਏ ਅਵਤਾਰਾ, ਦੂਜਾ ਸਤਿਗੁਰੂ ਵੇਸ ਨਾ ਕੋਇ ਵਟਾਈਆ। ਤੂੰ ਬੇਅੰਤ ਬੇਪਰਵਾਹ ਪਰਵਰਦਿਗਾਰਾ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਸਤਿ ਧਰਮ ਦਾ ਸੁਣ ਕੇ ਤੇਰਾ ਸਚ ਜੈਕਾਰਾ, ਦਰਗਾਹ ਸਾਚੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਖ਼ਸ਼ ਚਰਨ ਪਿਆਰਾ, ਵਸਤ ਇਕੋ ਮੰਗ ਮੰਗਾਈਆ। ਸਤਿ ਕਹੇ ਪ੍ਰਭ ਤੇਰੇ ਨਾਮ ਦਾ ਅਗੰਮਾ ਰਸ, ਰਸਤੇ ਭਗਤਾਂ ਮਾਰਗ ਲਾਈਆ। ਮਨੂਆ ਹੋਵੇ ਵਸ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਨਿਰਗੁਣ ਤੇਰੀ ਖੁਲ੍ਹੇ ਅੱਖ, ਨਿਜ ਲੋਚਨ ਹੋਏ ਰੁਸ਼ਨਾਈਆ। ਰਸਨਾ ਗਾਏ ਜਸ, ਤੂੰਹੀ ਤੂੰ ਰਾਗ ਅਲਾਈਆ। ਵਸਤ ਅਮੋਲਕ ਆਵੇ ਹੱਥ, ਭੰਡਾਰਾ ਤੇਰਾ ਬੇਪਰਵਾਹੀਆ। ਕਾਇਆ ਖੇੜਾ ਨਾ ਹੋਵੇ ਭੱਠ, ਚੁਰਾਸੀ ਗੇੜਾ ਨਾ ਕੋਇ ਭਵਾਈਆ। ਭਾਗ ਲੱਗੇ ਤਤ ਅੱਠ, ਤਾਰ ਸਿਤਾਰ ਅੰਦਰੋਂ ਦੇ ਹਿਲਾਈਆ। ਤੇਰੇ ਨਾਮ ਦਾ ਢੋਲਾ ਸਾਰੇ ਇਕੋ ਲੈਣ ਰੱਟ, ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਮਨਾਈਆ। ਪਾਰਬ੍ਰਹਮ ਬ੍ਰਹਮ ਰਹੇ ਕਦੇ ਨਾ ਅੱਡ, ਵੱਖਰਾ ਘਰ ਨਾ ਕੋਇ ਵਸਾਈਆ। ਕੂੜੀ ਕਿਰਿਆ ਕਲਜੁਗ ਵਿਚੋਂ ਕੱਢ, ਕਾਮਨਾ ਕਾਮ ਨਾ ਕੋਇ ਸਤਾਈਆ। ਪਵਿੱਤਰ ਕਰ ਹੱਡ ਹੱਡ, ਮਾਸ ਨਾੜੀ ਅੰਦਰ ਕਰ ਸਫ਼ਾਈਆ। ਤੇਰੇ ਭਗਤਾਂ ਦੀ ਚਲੇ ਤੇਰੀ ਯਦ, ਵਿਸ਼ਨੂੰ ਡੰਕਾ ਦੇਣਾ ਵਜਾਈਆ। ਬਿਨਾ ਮੱਕੇ ਕਾਅਬਿਉਂ ਕਰਾਉਣਾ ਹੱਜ, ਹਜ਼ਰਤ ਹੋ ਕੇ ਨਜ਼ਰੀ ਆਈਆ। ਤੇਰੀ ਭਗਤਾਂ ਦੇ ਅੰਦਰ ਸੱਚੀ ਹਦ, ਬਾਹਰੋਂ ਵੰਡ ਨਾ ਕੋਇ ਵੰਡਾਈਆ। ਸਰਬ ਕਲਾ ਸਮਰਥ, ਪ੍ਰਭ ਤੇਰੀ ਬੇਪਰਵਾਹੀਆ। ਸਚ ਪ੍ਰੀਤੀ ਬਖ਼ਸ਼ੀਂ ਵਿਚ ਜਗ, ਜਗ ਜੀਵਣ ਦਾਤੇ ਤੇਰੀ ਵਡ ਵਡਿਆਈਆ। ਜਗਤ ਤ੍ਰਿਸ਼ਨਾ ਬੁਝੇ ਅੱਗ, ਅਗਨੀ ਮੋਹ ਨਾ ਕੋਇ ਤਪਾਈਆ। ਸਚ ਦਵਾਰੇ ਜਾਵਣ ਸੱਜ, ਗੁਰਮੁਖ ਗੁਰ ਗੁਰ ਖ਼ੁਸ਼ੀ ਮਨਾਈਆ। ਤੇਰੇ ਨਾਮ ਦਾ ਗਾ ਕੇ ਛੰਦ, ਸੋਹੰ ਧੁਰ ਦਾ ਰਾਗ ਅਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਨਿਹਕਲੰਕ ਨਰਾਇਣ ਨਰ, ਤੇਰਾ ਨਾਮ ਤੇਰੀ ਸਿਫ਼ਤ ਸਾਲਾਹੀਆ।
੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਹਰਭਜਨ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਸਤਿ ਕਹੇ ਪ੍ਰਭ ਤੇਰੇ ਨਾਮ ਦਾ ਅਗੰਮਾ ਰਸ ਸੌਗ਼ਾਤ, ਰਸਨਾ ਜਿਹਵਾ ਬੱਤੀ ਦੰਦ ਜਗਤ ਵਿਚ ਨਾ ਕੋਇ ਵਡਿਆਈਆ। ਕਰ ਕਿਰਪਾ ਦਿਤੀ ਅਮੋਲਕ ਦਾਤ, ਵਸਤ ਆਪਣੀ ਆਪ ਵਰਤਾਈਆ। ਸਤਿ ਸਚ ਉਪਜੇ ਇਕ ਨਾਦ, ਅਨਾਦੀ ਧੁਨ ਸ਼ਨਵਾਈਆ। ਸੰਦੇਸ਼ਾ ਦੇਵੇ ਬ੍ਰਹਮ ਬ੍ਰਹਿਮਾਦ, ਕਰੇ ਸਚ ਸੁਣਾਈਆ। ਕੂੜੀ ਕਿਰਿਆ ਮੇਟੇ ਵਾਦ ਵਿਵਾਦ, ਵਿਖ ਅੰਮ੍ਰਿਤ ਦਏ ਬਣਾਈਆ। ਨਿਰਗੁਣ ਧਾਰ ਖੋਲ੍ਹੇ ਰਾਜ਼, ਮਾਇਆ ਮਮਤਾ ਮੋਹ ਪੜਦਾ ਉਠਾਈਆ। ਸਤਿ ਧਰਮ ਦਾ ਦਿਸੇ ਰਿਵਾਜ, ਸਮਾਜ ਇਕੋ ਇਕ ਜਣਾਈਆ। ਸੋਈ ਸੁਰਤੀ ਖੋਲ੍ਹੇ ਜਾਗ, ਨੇਤਰ ਅੱਖ ਖੁਲ੍ਹਾਈਆ। ਉਪਜੇ ਮਨ ਵੈਰਾਗ, ਅੰਦਰ ਵੈਰੀ ਮੁਖ ਛੁਪਾਈਆ। ਹੰਸ ਹੋਏ ਕਾਗ, ਬੁਧੀ ਕਾਗ ਨਾ ਕੋਇ ਕੁਰਲਾਈਆ। ਮਾਇਆ ਮਮਤਾ ਕਰੇ ਤਿਆਗ, ਧਿਆਨ ਇਕੋ ਵਿਚ ਲਗਾਈਆ। ਗੁਰਮੁਖ ਸੱਜਣ ਬਣ ਜਾਏ ਸਾਧ, ਸਿੱਧਾ ਤੇਰਾ ਰਾਹ ਤਕਾਈਆ। ਤੇਰਾ ਨਾਮ ਬੋਧ ਅਗਾਧ,
ਕਰੇ ਸਚ ਪੜ੍ਹਾਈਆ। ਪੂਰਬ ਲੇਖਾ ਆਵੇ ਯਾਦ, ਪਿਛਲਾ ਦੇਣਾ ਝੋਲੀ ਪਾਈਆ। ਸਾਚਾ ਖੇੜਾ ਕਰ ਆਬਾਦ, ਦੀਪਕ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਣਾ ਸਹਾਈ ਜੁਗਾਦਿ ਆਦਿ, ਆਦਿ ਅੰਤ ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਸਤਿ ਕਹੇ ਪ੍ਰਭ ਤੇਰੇ ਨਾਮ ਦੀ ਸੱਚੀ ਸਾਂਝ, ਆਤਮ ਪਰਮਾਤਮ ਨਜ਼ਰੀ ਆਈਆ। ਸੁਰਤੀ ਰਹੇ ਨਾ ਕੋਈ ਬਾਂਝ, ਜੋ ਤੇਰੀ ਓਟ ਤਕਾਈਆ। ਭਰਮਾਂ ਰਹੇ ਨਾ ਕੋਈ ਕੰਧ, ਕੰਚਨ ਗੜ੍ਹ ਮਿਲੇ ਵਡਿਆਈਆ। ਤੇਰਾ ਨੂਰ ਚਮਕੇ ਚੰਦ, ਅੰਧ ਅੰਧੇਰ ਛੁਪਾਈਆ। ਸੋਹਣਾ ਉਪਜੇ ਛੰਦ, ਮੇਰਾ ਤੇਰਾ ਢੋਲਾ ਗਾਈਆ। ਮਿਲੇ ਅਗੰਮੀ ਅਨੰਦ, ਰਸਨਾ ਨਾ ਸਕੇ ਸਮਝਾਈਆ। ਤ੍ਰਿਸ਼ਨਾ ਚੁਕੇ ਚਿੰਦ, ਗਹਿਰ ਗੰਭੀਰ ਦਇਆ ਕਮਾਈਆ। ਬਖ਼ਸ਼ੇ ਪਰਮਾਨੰਦ, ਨਿਜਾਨੰਦ ਹੋਵੇ ਰਸਾਈਆ। ਝਗੜਾ ਚੁੱਕੇ ਜੇਰਜ ਅੰਡ, ਉਤਭੁਜ ਸੇਤਜ ਨਾ ਕੋਇ ਭਵਾਈਆ। ਖ਼ੁਸ਼ੀ ਹੋਵੇ ਬੰਦ ਬੰਦ, ਬੰਦਗੀ ਇਕੋ ਦੇ ਸਮਝਾਈਆ। ਮਨੂਆ ਕਦੇ ਕਰੇ ਨਾ ਰੰਜ, ਗ਼ਮ ਚਿੰਤਾ ਨਾ ਕੋਇ ਸਤਾਈਆ। ਤੇਰੇ ਕੋਲ ਆਦਿ ਜੁਗਾਦੀ ਸੱਚਾ ਢੰਗ, ਤਰੀਕੇ ਨਾਲ ਦਏਂ ਵਡਿਆਈਆ। ਤੇਰਾ ਵੇਸ ਅਨੇਕ ਵੇਖਿਆ ਬਹੁਰੰਗ, ਜੁਗ ਚੌਕੜੀ ਫੇਰਾ ਪਾਈਆ। ਦਵਾਰੇ ਤੇਰੇ ਮੰਗਾਂ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਸਾਹਿਬ ਸੂਰਾ ਸਰਬੰਗ, ਦੇਵਣਹਾਰ ਅਖਵਾਈਆ। ਸਤਿ ਕਹੇ ਮੇਰੀ ਆਸਾ ਮਨਸਾ ਪੂਰੀ ਕਰ ਮੰਗ, ਪਾਰਬ੍ਰਹਮ ਪਤਿਪਰਮੇਸ਼ਵਰ ਬਿਨ ਤੇਰੇ ਮਨਸਾ ਪੂਰ ਨਾ ਕੋਇ ਕਰਾਈਆ। ਤੂੰ ਆਪਣੇ ਨਾਮ ਦਾ ਆਪ ਦੱਸਿਆ ਛੰਦ, ਗੁਰ ਅਵਤਾਰਾਂ ਪੈਗ਼ੰਬਰਾਂ ਵਾਲੀ ਨਾ ਕੋਇ ਪੜ੍ਹਾਈਆ। ਦਾਤੇ ਦਾਨੀ ਸੂਰੇ ਸਰਬੰਗ, ਸਰਬ ਕਲਾ ਸਮਰਥ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਮ ਦਾ ਇਕ ਤਰੰਗ, ਤੁਰਤ ਅਕਾਲ ਮੂਰਤ ਤੇਰੇ ਨਾਲ ਮਿਲਾਈਆ।
੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਤੇਰਾ ਸ਼ਬਦ ਦੋ ਜਹਾਨਾਂ ਦਿਸੇ ਰਾਠ, ਹੁਕਮਰਾਨ ਇਕ ਅਖਵਾਈਆ। ਜਿਸ ਦੀ ਦੋ ਜਹਾਨ ਸ੍ਰੀ ਭਗਵਾਨ ਮੰਨਣ ਬਾਤ, ਦਾਤਾਰ ਮਾਲਕ ਨਜ਼ਰੀ ਆਈਆ। ਦੂਜੀ ਰਹੇ ਨਾ ਕਿਸੇ ਠਾਠ, ਠੌਰ ਪਏ ਕੋਇ ਨਾ ਥਾਈਂਆ। ਜੋਧਾ ਸੂਰਬੀਰ ਹੋਵੇ ਸਮਰਾਠ, ਸਭਨਾ ਲੇਖਾ ਦਏ ਮੁਕਾਈਆ। ਮਿਹਰਵਾਨ ਹੋਵੇ ਆਨਵਾਟ, (ਅਲਪ) ਬੁਧੀ ਪਾਰ ਕਰਾਈਆ। ਦੀਨਾਂ ਨਾਥ ਦਇਆ ਕਰੇ ਕਰਵਾਠ, ਕੂੜੀ ਕਿਰਿਆ ਕੂੜ ਕੁਟੰਬ ਖਪਾਈਆ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ ਨਿਰਲਾਠ, ਨਾਰੀ ਨਰ ਵੇਖ ਵਖਾਈਆ। ਕਲਜੁਗ ਅੰਤ ਸਭ ਦਾ ਅੰਤ ਅੰਤਰ ਵੇਖੇ ਕੁਰਲਾਹਠ, ਕੁਲਘਾਤੀ ਖੋਜ ਖੁਜਾਈਆ। ਗੋਬਿੰਦ ਅੰਕ ਸਮਝਾਵੇ ਉਨਾਹਠ, ਪੰਜ ਨੌ ਭੇਵ ਖੁਲ੍ਹਾਈਆ। ਪੜਦਾ ਚੁਕਾਵੇ ਸਾਖੀ ਬਾਹਠ, ਬਹਿਸ਼ਤ ਦੋਜ਼ਖ਼ ਦੋਵੇਂ ਪੰਧ ਮੁਕਾਈਆ। ਹੁਕਮ ਸੁਣਾਏ ਅਠਾਹਠ, ਅੱਠ ਸੱਠ ਲੇਖਾ ਰਹੇ ਨਾ ਰਾਈਆ। ਨਾਮ ਧਰਮ ਚਲਾਏ ਰਾਹਟ, ਹਲਟ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਿ ਧਰਮ ਕਹੇ ਪ੍ਰਭ ਤੇਰਾ ਨਾਮ ਲੱਗੇ ਚੰਗਾ, ਚੰਗਿਆਈਆਂ ਬੁਰਿਆਈਆਂ ਵਿਚੋਂ ਪਰਗਟਾਈਆ। ਸਦਾ ਸੁਹੇਲਾ ਬਣੇ ਸੰਗਾ, ਸਧਨਾ ਸੈਣ ਤਰਾਈਆ। ਪਿਆਰ ਦੇ ਅਣਮੰਗਾ,
ਪ੍ਰੀਤੀ ਝੋਲੀ ਪਾਈਆ। ਖੇਲ ਕਰੇ ਬਹੁਰੰਗਾ, ਅਨੁਭਵ ਪਰਕਾਸ਼ ਵਖਾਈਆ। ਸਚ ਵਜਾਏ ਮਰਦੰਗਾ, ਤਲਵਾੜਾ ਇਕ ਸ਼ਨਵਾਈਆ। ਦੇਵੇ ਅਗੰਮ ਅਨੰਦਾ, ਨਿਜਾਨੰਦ ਰਮਾਈਆ। ਭਾਗ ਰਹੇ ਨਾ ਮੰਦਾ, ਕੂੜ ਵਾਸਨਾ ਬਾਹਰ ਕਢਾਈਆ। ਨਹਾਉਣਾ ਪਏ ਨਾ ਕਿਸੇ ਗੰਗਾ, ਚਰਨ ਸਰੋਵਰ ਇਸ਼ਨਾਨ ਕਰਾਈਆ। ਚੜ੍ਹਨਾ ਪਏਨਾ ਕੋਈ ਡੰਡਾ, ਇਕੋ ਡੰਡਾਵਤ ਵਿਚ ਮੰਜ਼ਲ ਪਾਰ ਕਰਾਈਆ। ਲੱਭਣਾ ਪਏ ਕੋਈ ਨਾ ਕੰਢਾ, ਤਟ ਕਿਨਾਰੇ ਲੇਖਾ ਦਏ ਮੁਕਾਈਆ। ਫੇਰਨਾ ਪਏ ਨਾ ਕੋਈ ਖੰਡਾ, ਨਾਮ ਚੰਡ ਪਰਚੰਡ ਆਪ ਚਮਕਾਈਆ। ਪੂਜਣਾ ਪਏ ਨਾ ਕੋਈ ਜੰਡਾ, ਨਿਰਗੁਣ ਨੂਰ ਨਜ਼ਰੀ ਆਈਆ। ਅੰਤਰ ਆਤਮ ਕਰੇ ਠੰਡਾ, ਅਗਨੀ ਅੱਗ ਨਾ ਕੋਇ ਤਪਾਈਆ। ਸਚ ਦਵਾਰ ਜਾਵੇ ਲੰਘਾ, ਅੰਦਰ ਵੜ ਕੇ ਸੋਭਾ ਪਾਈਆ। ਸੇਜ ਸੁਹਾਏ ਪਿਆਰ ਪਲੰਘਾ, ਵਿਛੋੜਾ ਪਲਕ ਨਾ ਕੋਇ ਰਖਾਈਆ। ਨਾਮ ਵਜਾਏ ਹੱਕ ਸੁਰੰਗਾ, ਸੁਰ ਤਾਲ ਦੀ ਲੋੜ ਰਹੇ ਨਾ ਰਾਈਆ। ਮਨੂਆ ਮਨ ਨਾ ਰਹੇ ਨੌਰੰਗਾ, ਗੋਬਿੰਦ ਆਪਣੀ ਖ਼ੁਸ਼ੀ ਪਰਗਟਾਈਆ। ਸਚ ਦਵਾਰੇ ਬਣਾ ਕੇ ਬੰਦਾ, ਬੰਦਗੀ ਇਕੋ ਇਕ ਦ੍ਰਿੜਾਈਆ। ਲੱਖ ਚੁਰਾਸੀ ਰਹੇ ਨਾ ਫੰਦਾ, ਜਮ ਕੀ ਫਾਂਸੀ ਨਾ ਕੋਇ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਲਾਹਵੇ ਹੰ ਬ੍ਰਹਮਾ, ਪਾਰਬ੍ਰਹਮ ਪ੍ਰਭ ਆਪਣਾ ਭੇਵ ਚੁਕਾਈਆ। ਸਤਿ ਕਹੇ ਪ੍ਰਭ ਤੇਰਾ ਨਾਮ ਸਦਾ ਸਮਰਥ, ਸਮੇਂ ਸਮੇਂ ਸੁਹਾਈਆ। ਮਹਿੰਮਾ ਸਦਾ ਅਕਥ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਹਿਰਦੇ ਅੰਦਰ ਜਾਵੇ ਵਸ, ਵਿਸ਼ਵ ਰੰਗ ਚੜ੍ਹਾਈਆ। ਬੋਲ ਜੈਕਾਰਾ ਅਲੱਖ, ਲਿਖਿਆ ਲੇਖ ਮਿਟਾਈਆ। ਸ੍ਰਿਸ਼ਟੀ ਨਾਲੋਂ ਕਰ ਕੇ ਵੱਖ, ਦ੍ਰਿਸ਼ਟੀ ਪੜਦਾ ਦਏ ਚੁਕਾਈਆ। ਸਾਂਝਾ ਬਣਾ ਕੇ ਜਸ, ਸੋਹੰ ਢੋਲਾ ਦਏ ਪੜ੍ਹਾਈਆ। ਨੇਤਰ ਖੋਲ੍ਹ ਕੇ ਅੱਖ, ਆਖ਼ਰ ਮੰਜ਼ਲ ਇਕ ਵਖਾਈਆ। ਲਜ ਪਤ ਲਏ ਰਖ, ਸਿਰ ਆਪਣਾ ਹੱਥ ਟਿਕਾਈਆ। ਚਰਨ ਕਵਲ ਹਿਰਦੇ ਅੰਦਰ ਲਏ ਢਕ, ਓਢਣ ਆਪਣਾ ਨਾਮ ਦਿਸਾਈਆ। ਜਨ ਭਗਤਾਂ ਅੰਦਰ ਸੱਚਾ ਦੇ ਕੇ ਰਸ, ਰਸੀਆ ਹੋ ਕੇ ਕਰੇ ਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਮਾਰਗ ਲਾਵੇ ਸਚ, ਸਚ ਕਰਨੀ ਕਾਰ ਕਮਾਈਆ।
੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਸ਼ਿੰਗਾਰਾ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਤੇਰਾ ਨਾਮ ਵੱਡਾ ਉਜਲ, ਨਿਰਮਲ ਨਿਰਮਲ ਨਜ਼ਰੀ ਆਈਆ। ਮਨ ਵਾਸਨਾ ਰਹਿਣ ਨਾ ਦੇਵੇ ਕੋਈ ਗੁੰਝਲ, ਕੂੜੀ ਕਿਰਿਆ ਗੜ੍ਹ ਤੁੜਾਈਆ। ਨਿੰਦਿਆ ਵਿਚ ਨਾ ਰਹੇ ਚੁਗ਼ਲ, ਕੂੜ ਕੁੜਿਆਰਾ ਬਾਹਰ ਕਢਾਈਆ। ਮਨ ਵਾਸਨਾ ਰਹੇ ਨਾ ਮੁਗ਼ਲ, ਮੂਰਖ ਮੁਗਧ ਦਏ ਸਮਝਾਈਆ। ਇਸ਼ਾਰੇ ਵਾਲੀ ਝੂਠੀ ਕਰੇ ਕੋਈ ਨਾ ਉਂਗਲ, ਪੰਜਾ ਤੇਰਾ ਨਾਮ ਨਜ਼ਰੀ ਆਈਆ। ਜੇਬਾਂ ਵਾਲਾ ਰਹੇ ਨਾ ਕੁੰਡਲ, ਘੁੰਡੀ ਅਪਰਾਧ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਵਾਸਨਾ ਆਵੇ ਸੁੰਘਣ, ਗੰਦਗੀ ਵਿਚੋਂ ਸੁਗੰਧੀ ਆਪ ਪਰਗਟਾਈਆ। ਸਤਿ ਧਰਮ ਕਹੇ ਪ੍ਰਭ ਤੇਰਾ ਨਾਮ ਸਭ ਦਾ ਸਵਾਮੀ, ਸਮਾਂ ਸਮਾਂ ਸਮਝਾਈਆ। ਤੇਰੀ ਸਿਫ਼ਤ ਦੀ ਗਾਵੇ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਤੇਰੇ ਪ੍ਰੇਮ ਦੀ ਦੱਸੇ ਕਹਾਣੀ, ਗਾ ਗਾ ਖ਼ੁਸ਼ੀ ਮਨਾਈਆ। ਤੇਰੇ ਰਸ ਦਾ ਦੇਵੇ ਅੰਮ੍ਰਿਤ ਪਾਣੀ, ਪੀ ਪੀ
ਸ਼ਾਂਤ ਕਰਾਈਆ। ਤੇਰੀ ਜੋਤ ਦਾ ਬਖ਼ਸ਼ੇ ਨੂਰ ਨੁਰਾਨੀ, ਅੰਧ ਅੰਧੇਰ ਮਿਟਾਈਆ। ਤੇਰੀ ਮੰਜ਼ਲ ਦਾ ਦਿਸੇ ਪਦ ਨਿਰਬਾਣੀ, ਨਿਰਬਾਣ ਪਦ ਸਮਝਾਈਆ। ਤੇਰੇ ਗ੍ਰਹਿ ਦਾ ਦੱਸੇ ਸਚ ਮਕਾਨੀ, ਮੁਕਾਮ ਇਕੋ ਸੋਭਾ ਪਾਈਆ। ਜਿਥੇ ਵਸੇ ਨਾ ਕੋਇ ਦੁਰਾਨੀ, ਦੂਈ ਦਵੈਤ ਨਜ਼ਰ ਕੋਇ ਨਾ ਆਈਆ। ਮੰਡਲ ਦਿਸੇ ਨਾ ਕੋਇ ਅਸਮਾਨੀ, ਜਿਸਮਾਨੀ ਧਾਰ ਨਾ ਕੋਇ ਪਰਗਟਾਈਆ। ਸ਼ਰਅ ਕਰੇ ਨਾ ਕੋਇ ਬੇਈਮਾਨੀ, ਬੇਵਾ ਰੂਪ ਬਦਲਾਈਆ। ਤੇਰੀ ਹੋਵੇ ਨਾ ਕੋਇ ਬਦਨਾਮੀ, ਬਦੀਆਂ ਦਾ ਬਦਲਾ ਨਾ ਕੋਇ ਵਖਾਈਆ। ਸਚ ਦਵਾਰੇ ਤੇਰਾ ਜਲਵਾ ਨੂਰ ਨੁਰਾਨੀ, ਜਹੂਰ ਵਿਚ ਤੇਰੀ ਬੇਪਰਵਾਹੀਆ। ਤੂੰ ਕਾਮਲ ਮੁਰਸ਼ਦ ਦੋ ਜਹਾਨੀ, ਮੁਰੀਦਾਂ ਵੇਖ ਖ਼ੁਸ਼ੀ ਮਨਾਈਆ। ਤੇਰੀ ਮੁਹੱਬਤ ਆਖ਼ਰ ਤੋਂ ਆਖ਼ਰ ਮੰਜ਼ਲ ਰੁਹਾਨੀ, ਰੂਹ ਬੁਤ ਵੱਜੇ ਵਧਾਈਆ। ਜਿਥੇ ਮਿਲੇ ਕਲਮਾ ਹੱਕ ਪੈਗ਼ਾਮੀ, ਪੈਗ਼ੰਬਰਾਂ ਵਾਲੀ ਪੜ੍ਹਾਈਆ। ਝਗੜਾ ਰਹੇ ਨਾ ਕੋਈ ਦੀਵਾਨੀ, ਦਾਅਵਾ ਪੂਰਬਲੇ ਜਨਮ ਦਾ ਲੇਖੇ ਲਏ ਲਗਾਈਆ। ਇਹੋ ਤੇਰੀ ਵੱਡੀ ਮਿਹਰਵਾਨੀ, ਜੁਗ ਜੁਗ ਭਗਤਾਂ ਪੈਜ ਰਖਾਈਆ। ਕਲਜੁਗ ਅੰਤ ਸ੍ਰੀ ਭਗਵੰਤ, ਮਹਾਰਾਜ ਸ਼ੇਰ ਸਿੰਘ ਦੀ ਦੇ ਕੇ ਨਿਸ਼ਾਨੀ, ਨਸ਼ਿਆਂ ਵਿਸ਼ਿਆਂ ਵਿਚੋਂ ਬਾਹਰ ਦਿਤਾ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਤੇਰੇ ਕ਼ਦਮਾਂ ਤੋਂ ਕ਼ੁਰਬਾਨੀ, ਜਿਸ ਪਦਮਾਂ ਵਿਚੋਂ ਗੁਰਮੁਖ ਲਏ ਉਠਾਈਆ।
੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਸਤਿ ਧਰਮ ਕਹੇ ਪ੍ਰਭ ਤੇਰਾ ਨਾਮ ਅਨਰਸ ਮੀਠ, ਰਸਨਾ ਰਸ ਨਾ ਕੋਇ ਸਮਝਾਈਆ। ਸਦ ਵਸੇ ਧਾਮ ਅਨਡੀਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਦੁਰਮਤ ਮੈਲ ਧਵਾਈਆ। ਮਿੱਠਾ ਕਰੇ ਕੌੜਾ ਰੀਠ, ਵਿਖ ਅੰਮ੍ਰਿਤ ਦਏ ਬਦਲਾਈਆ। ਕਦੇ ਨਾ ਬਦਲੇ ਪੀਠ, ਜਨ ਭਗਤਾਂ ਮੁਖ ਸਾਲਾਹੀਆ। ਜੁਗ ਚੌਕੜੀ ਬਦਲਣ ਵਲਾ ਰੀਤ, ਰੀਤਵਾਨ ਇਕ ਹੋ ਜਾਈਆ। ਬਣਾਵਣਹਾਰਾ ਮੰਦਰ ਮਸੀਤ, ਸ਼ਿਵਦਵਾਲੇ ਮੱਠ ਦਏ ਸਮਝਾਈਆ। ਉਪਜਾਵਣਹਾਰਾ ਸਾਚਾ ਗੀਤ, ਨਾਮ ਨਿਧਾਨ ਦ੍ਰਿੜਾਈਆ। ਵਖਾਵਣਹਾਰਾ ਹਸਤ ਕੀਟ, ਊਚਾਂ ਨੀਚਾਂ ਭੇਵ ਖੁਲ੍ਹਾਈਆ। ਧਰਮ ਦਵਾਰੇ ਬੰਨ੍ਹਣਹਾਰਾ ਰੀਤ, ਸੱਜਣ ਬੇਪਰਵਾਹੀਆ। ਸਭ ਦੇ ਵਸਣਹਾਰਾ ਚੀਤ, ਮਨ ਮਨੂਆ ਠਗੌਰੀ ਨਾ ਪਾਈਆ। ਪਰਖਣਹਾਰਾ ਨੀਤ, ਲੱਖ ਚੁਰਾਸੀ ਖੋਜ ਖੁਜਾਈਆ। ਸਰਬ ਨੂੰ ਜਾਏ ਜੀਤ, ਦਰਭ ਵਿਚ ਨਾ ਕੋਇ ਭਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਨਾਮ ਸਦਾ ਅਤੀਤ, ਤ੍ਰੈਗੁਣ ਵਿਚ ਨਾ ਕੋਇ ਭਰਮਾਈਆ। ਸਤਿ ਧਰਮ ਕਹੇ ਪ੍ਰਭ ਤੇਰਾ ਨਾਮ ਨਿਰਾਲਾ, ਨਿਰਾਕਾਰ ਤੇਰੀ ਸਿਫ਼ਤ ਸਾਲਾਹੀਆ। ਭੇਵ ਖੋਲ੍ਹੇ ਪੁਰਖ ਅਕਾਲਾ, ਅਕਲ ਕਲਧਾਰੀ ਦੇ ਸਮਝਾਈਆ। ਪੜਦਾ ਲਾਹੇ ਦੀਨ ਦਿਆਲਾ, ਦਇਆਨਿਧ ਦੱਸੇ ਤੇਰੀ ਬੇਪਰਵਾਹੀਆ। ਸਚ ਵਖਾਏ ਸੱਚੀ ਧਰਮਸਾਲਾ, ਧਰਮ ਦਵਾਰਾ ਇਕ ਪਰਗਟਾਈਆ। ਜਨ ਭਗਤਾਂ ਲੇਖੇ ਲਾਏ ਕੀਤੀ ਘਾਲਾ, ਘਾਇਲ ਹੋ ਕੇ ਮਾਇਲ ਹੋ ਕੇ ਆਇਲ ਹੋ ਕੇ ਮੁਸਾਇਲ ਵਿਚ ਜੋ ਤੇਰਾ ਨਾਮ ਧਿਆਈਆ। ਗੁਰਮੁਖ ਹਲ ਕਰੇ ਸਵਾਲਾ, ਮੁਸ਼ਕਲ ਪੈਂਡਾ ਦਏ ਮੁਕਾਈਆ। ਤੇਰੇ ਗ੍ਰਹਿ ਦਾ ਦੱਸ ਅਹਿਵਾਲਾ, ਠਾਂਡੇ ਦਰ ਦਏ ਪੁਚਾਈਆ। ਜਿਥੇ ਮਿਲੇ ਨਾ ਕੋਇ
ਖਿਆਲਾ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਤੇਰੇ ਪਿਆਰ ਦੀ ਬਣ ਕੇ ਮਾਲਾ, ਮਨ ਕਾ ਮਣਕਾ ਦਏ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਦੱਸ ਸੁਖਾਲਾ, ਸੁਖ ਸਾਗਰ ਵਿਚ ਸੁਖ ਰੂਪ ਜਾਏ ਸਮਾਈਆ।