ਪੁਸਤਕਾਲਾਭਾਗ ੧੯

੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਕਹੇ ਪ੍ਰਭ ਤੇਰਾ ਨਾਮ ਮੇਰਾ ਸੱਚਾ ਸੱਜਣ, ਸਮਝ ਤੋਂ ਪਰੇ ਕਰੇ ਪੜ੍ਹਾਈਆ। ਜਨ ਭਗਤਾਂ ਜੁਗ ਜੁਗ ਆਵੇ ਪੜਦੇ ਕੱਜਣ, ਮਿਹਰਵਾਨ ਹੋ ਕੇ ਦਇਆ ਕਮਾਈਆ। ਸਤਿ ਪਰਕਾਸ਼ ਹੋ ਕੇ ਆਵੇ ਜਗਣ, ਜਾਗਰਤ ਜੋਤ ਅੰਧ ਅੰਧੇਰ ਮਿਟਾਈਆ। ਜਨ ਭਗਤਾਂ ਮੁਖ ਲਗਾਵਣ ਆਵੇ ਸਗਣ ਆਤਮ ਪਰਮਾਤਮ ਮੇਲ ਮਿਲਾਈਆ। ਕੂੜੀ ਕਿਰਿਆ ਅੰਦਰੋਂ ਆਵੇ ਕੱਢਣ, ਹੋਕਾ ਹੱਕ ਨਾਮ ਸੁਣਾਈਆ। ਸੰਤ ਸੁਹੇਲੇ ਆਵੇ ਲੱਭਣ, ਮਾਨਵ ਜਾਤੀ ਫੋਲ ਫੁਲਾਈਆ। ਜਗਤ ਵਿਕਾਰਾ ਆਵੇ ਦੱਬਣ, ਧੁਰ ਦਾ ਪੜਦਾ ਏਕਾ ਪਾਈਆ। ਕਲਜੁਗ ਕੂੜੀ ਕਿਰਿਆ ਜੜ੍ਹ ਆਵੇ ਵੱਢਣ, ਸਾਚੀ ਕਲ ਆਪ ਧਰਾਈਆ। ਧੁਰ ਦਾ ਧਰਮ ਲੋਕਮਾਤ ਆਵੇ ਛੱਡਣ, ਧਰਨੀ ਧਰਤ ਧਵਲ ਨਾਲ ਮਿਲਾਈਆ। ਭਾਗ ਲਗਾਵੇ ਕਾਇਆ ਮਾਟੀ ਬਦਨ, ਬਦਲਾ ਚੁਕਾਵੇ ਥਾਉਂ ਥਾਈਂਆ। ਗੁਰਮੁਖ ਗੁਰ ਗੁਰ ਆਵੇ ਸੱਦਣ, ਸੁਨੇਹੜਾ ਲੋਕਮਾਤ ਪੁਚਾਈਆ। ਗੁਰਸਿਖ ਚਲੋ ਆਪਣੇ ਵਤਨ, ਬੇਵਤਨਾਂ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਨਾਉਂ ਸਿਫ਼ਤ ਸਾਲਾਹੀਆ। ਸਤਿ ਧਰਮ ਕਹੇ ਪ੍ਰਭ ਤੇਰਾ ਨਾਉਂ ਭੇਵ ਖੁਲ੍ਹਾਏ ਜਗ ਈਸ਼ਰ, ਜੁਗੀਸ਼ਰ ਸਿਫ਼ਤਾਂ ਵਿਚ ਸਾਲਾਹੀਆ। ਤੇਰੀ ਵਡਿਆਈ ਕਰਾਏ ਕੋਲੋਂ ਮੁਨੀਸ਼ਰ, ਤਾਮਸ ਦਏ ਗਵਾਈਆ। ਢੋਲੇ ਗਾਇਨ ਰਖੀਸ਼ਰ, ਰਿਖੀ ਮੁਨੀ ਧਿਆਨ ਲਗਾਈਆ। ਤੇਰਾ ਭੇਵ ਖੁਲ੍ਹਾਏ ਗੋਰਖ ਬ੍ਰਹਮਾ ਦੱਸ ਕੇ ਈਸ਼ਰ, ਈਸ਼ ਜੀਵ ਨਾਲ ਵਡਿਆਈਆ। ਜਨ ਭਗਤਾਂ ਮਾਣ ਵਡਿਆਈ ਦੇਵੇ ਸ਼ੀਘਰ, ਸ਼ਹਿਨਸ਼ਾਹ ਹੋ ਕੇ ਦਇਆ ਕਮਾਈਆ। ਤ੍ਰੈਗੁਣ ਮਾਇਆ ਅਗਨੀ ਸੜਨ ਨਾ ਦੇਵੇ ਈਂਧਨ, ਧੂੰਆਂਧਾਰ ਨਾ ਕੋਇ ਵਖਾਈਆ। ਗ਼ਫ਼ਲਤ ਸੌਣ ਨਾ ਦੇਵੇ ਨੀਂਦਰ, ਆਲਸ ਕੂੜਾ ਦਏ ਚੁਕਾਈਆ। ਸਵਾਮੀ ਹੋ ਕੇ ਵਸੇ ਚੀਤਨ, ਚੇਤਨ ਸੁਰਤੀ ਆਪ ਕਰਾਈਆ। ਦਰਗਾਹ ਸਾਚੀ ਬਣੇ ਮੀਤਨ, ਮਿੱਤਰ ਪਿਆਰਾ ਇਕ ਅਖਵਾਈਆ। ਧੁਰ ਦੀ ਦੱਸੇ ਸਚ ਪ੍ਰੀਤਣ, ਪ੍ਰੀਤਮ ਹੋ ਕੇ ਪ੍ਰੇਮ ਵਧਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗੀਤਣ, ਗੀਤ ਗੋਬਿੰਦ ਦਏ ਸਮਝਾਈਆ। ਝਗੜਾ ਮੁਕਾਏ ਊਚ ਨੀਚਣ, ਰਾਓ ਰੰਕ ਇਕੋ ਰੰਗ ਰੰਗਾਈਆ। ਸਾਚਾ ਕਲਮਾ ਦਏ ਹਦੀਸਣ, ਹਾਜ਼ਰ ਹੋ ਕੇ ਦਏ ਸਮਝਾਈਆ। ਜਨ ਭਗਤਾਂ ਦੇ ਕੇ ਧੁਰ ਦੀ ਭੀਖਣ, ਭਿਛਿਆ ਇਕੋ ਝੋਲੀ ਪਾਈਆ। ਵੈਰਾਗ ਤਿਆਗ ਜਾਗ ਵਿਚੋਂ ਮੂਲ ਨਾ ਦੇਵੇ ਚੀਕਣ, ਸਾਚਾ ਨੂਰ ਕਰੇ ਰੁਸ਼ਨਾਈਆ। ਬਿਰਹੋਂ ਵਿਚ ਨਾ ਮੂਲ ਉਡੀਕਣ, ਸਨਮੁਖ ਹੋ ਕੇ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਛਤਰ ਝੁਲਣ ਤੇਰੇ ਸੀਸਣ, ਸਿਰ ਸਿਰ ਹੋਵੀਂ ਆਪ ਸਹਾਈਆ।

੧੭ ਸਾਵਣ ਸ਼ਹਿਨਸ਼ਾਹੀ ਸੰਮਤ ੨ ਅਜਮੇਰ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ

ਸਤਿ ਧਰਮ ਕਹੇ ਪ੍ਰਭ ਆਪਣਾ ਸੱਚਾ ਨਾਮ ਦੱਸ ਗਾਉਣਾ, ਜਨ ਭਗਤਾਂ ਦੇ ਸਮਝਾਈਆ। ਹਿਰਦੇ ਹਰਿ ਜੂ ਆ ਜਾਏ ਵਸਾਉਣਾ, ਜਗਤ ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਘਰ ਸਵਾਮੀ ਦਰਸ਼ਨ ਆ ਜਾਏ ਪਾਉਣਾ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਵਿਛੜੇ ਸਤਿਗੁਰ ਆ ਜਾਏ ਮਨਾਉਣਾ, ਨਿਉਂ ਨਿਉਂ ਸੀਸ ਝੁਕਾਈਆ। ਸਾਚੇ ਮੰਦਰ ਆ ਜਾਏ ਵਸਾਉਣਾ, ਸਾਢੇ ਤਿੰਨ ਹੱਥ ਡੇਰਾ ਲਾਈਆ। ਤੇਰੇ ਚਰਨ ਧੂੜ ਆ ਜਾਏ ਨਹਾਉਣਾ, ਦੁਰਮਤ ਮੈਲ ਧਵਾਈਆ। ਤੇਰੀ ਸੇਜਾ ਸਾਚੀ ਆ ਜਾਏ ਸੌਣਾ, ਜਗਤ ਤ੍ਰਿਸ਼ਨਾ ਅੱਗ ਨਾ ਕੋਇ ਤਪਾਈਆ। ਤੇਰੇ ਦਰਸ਼ਨ ਬਿਨ ਲੋਚਨ ਨੈਣਾਂ ਆ ਜਾਏ ਪਾਉਣਾ, ਨਿਜ ਅੱਖ ਦੇ ਖੁਲ੍ਹਾਈਆ। ਲੱਖ ਚੁਰਾਸੀ ਫੰਦ ਆ ਜਾਏ ਕਟਾਉਣਾ, ਜਮ ਕੀ ਫਾਸੀ ਨਾ ਕੋਇ ਲਟਕਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਅਗੇ ਵਾਸਤਾ ਪਾਉਣਾ, ਗਲ ਪਲੂ ਸੀਸ ਝੁਕਾਈਆ। ਤੂੰ ਛੱਡ ਦੇ ਭਗਤਾਂ ਨੂੰ ਤਰਸਾਉਣਾ, ਮਿਹਰ ਨਜ਼ਰ ਨਾਲ ਲੇਖਾ ਦੇ ਚੁਕਾਈਆ। ਬਿਨ ਭਗਤਾਂ ਤੇਰਾ ਨਾਮ ਨਹੀਂ ਕਿਸੇ ਧਿਆਉਣਾ, ਲੋਕਮਾਤ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਚ ਵਰ, ਸਤਿਜੁਗ ਸਾਚਾ ਸਤਿ ਆਸ ਰਖਾਈਆ। ਸਤਿ ਧਰਮ ਕਹੇ ਪ੍ਰਭ ਆਪਣਾ ਨਾਮ ਦੱਸ ਦੇ ਕਹਿਣਾ, ਕਹਿ ਕਹਿ ਸ਼ੁਕਰ ਮਨਾਈਆ। ਚਰਨਗਤ ਸਚ ਸਰਨਾਈ ਦੱਸਦੇ ਬਹਿਣਾ, ਬਹਿ ਬਹਿ ਓਟ ਤਕਾਈਆ। ਸਾਚੇ ਨੇਤਰ ਦਰਸ਼ਨ ਕਰਨਾ ਦੱਸ ਦੇ ਨੈਣਾਂ, ਨਿਰਾਕਾਰ ਨਿਰੰਕਾਰ ਸੋਭਾ ਪਾਈਆ। ਤੇਰਾ ਭਾਣਾ ਆ ਜਾਏ ਸਹਿਣਾ, ਰੋਗ ਸੋਗ ਚਿੰਤਾ ਦੁੱਖ ਨੇੜ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਲਹਿਣਾ ਦੇਣਾ, ਦੇ ਦੇ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਠਾਕਰ ਹੋ ਕੇ ਜਨ ਭਗਤ ਨਾ ਕੋਇ ਠੁਕਰਾਈਆ। ਸਤਿ ਕਹੇ ਪ੍ਰਭੂ ਭਗਤ ਉਧਾਰਨਾ ਤੇਰਾ ਕੰਮ ਮਾਮੂਲੀ, ਮਿਹਰ ਨਜ਼ਰ ਇਕ ਉਠਾਈਆ। ਤੂੰ ਸਾਹਿਬ ਸੁਲਤਾਨ ਜਗਤ ਪਿਤ ਅਸੂਲੀ, ਅਸਲ ਸਿਖਿਆ ਦੇ ਦ੍ਰਿੜਾਈਆ। ਝਗੜਾ ਰਹੇ ਨਾ ਪੈਗ਼ੰਬਰ ਕਿਸੇ ਰਸੂਲੀ, ਰਸਮ ਕਿਸਮ ਆਪਣੀ ਨਾਲ ਮਿਲਾਈਆ। ਅਗੇ ਤੇਰਿਆਂ ਭਗਤਾਂ ਤੋਂ ਕਰੇ ਨਾ ਕੋਇ ਵਸੂਲੀ, ਲੇਖਾ ਮੰਗਣ ਵਾਲਾ ਰਹਿਣ ਕੋਇ ਨਾ ਪਾਈਆ। ਤੇਰੀ ਆਤਮ ਪਰਮਾਤਮ ਰਹੇ ਨਾ ਭੂਲੀ, ਅਭੁੱਲ ਦੇ ਸਮਝਾਈਆ। ਤੂੰ ਆਦਿ ਜੁਗਾਦੀ ਵੱਡ ਕ਼ਾਨੂੰਨੀ, ਕਾਇਦੇ ਗੁਰ ਅਵਤਾਰ ਪੈਗ਼ੰਬਰਾਂ ਰਿਹਾ ਦ੍ਰਿੜਾਈਆ। ਕਲਜੁਗ ਅੰਤ ਸਾਚੇ ਸੰਤਾਂ ਕੋਲੋਂ ਕਰਾ ਲਵੀਂ ਨਾ ਹੁਕਮ ਅਦੂਲੀ, ਭਾਣੇ ਅੰਦਰ ਲੈਣਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਗੜਾ ਰਹੇ ਨਾ ਕੋਇ ਬੈਰੂਨੀ, ਅੰਦਰੂਨੀ ਲੇਖਾ ਆਪਣੇ ਨਾਲ ਰਖਾਈਆ।

੨੧ ਸਾਵਣ ਸ਼ਹਿਨਸ਼ਾਹੀ ਸੰਮਤ ੨ ਮਾਧਾ ਸਿੰਘ ਜਥੇਦਾਰ ਦੇ ਗ੍ਰਹਿ ਪਿੰਡ ਚੀਮਾ ਜ਼ਿਲਾ ਅੰਮ੍ਰਿਤਸਰ

ਇੱਕੀ ਸਾਵਣ ਕਹੇ ਪ੍ਰਭ ਤੇਰੀ ਪ੍ਰੇਮ ਪਿਆਰ ਦੀ ਬਰਖਾ, ਕੋਟਨ ਕੋਟ ਕੋਟ ਬਰਖਾਂ ਪਿਛੋਂ ਰਹੀ ਬਰਸਾਈਆ। ਪੀਵੇ ਰਸ ਜੋ ਭਗਤ ਸੁਹੇਲਾ

ਗਿਆ ਪਰਖਾ, ਅਗੇ ਪਰਖ ਦੀ ਲੋੜ ਰਹੇ ਨਾ ਰਾਈਆ। ਰਹਿਮਤ ਵਿਚ ਆ ਕੇ ਮਿਹਰਵਾਨ ਕੀਤਾ ਤਰਸਾ, ਤਰਸ ਵਿਚ ਹਰਸ ਦੇਣੀ ਮਿਟਾਈਆ। ਸਚ ਦਵਾਰੇ ਸਚਖੰਡ ਨਿਵਾਸੀ ਹੋ ਕੇ ਦੇਣਾ ਦਰਸਾ, ਦਰਸ਼ਨ ਵਿਚ ਦੀਦ ਦੇਣਾ ਕਰਾਈਆ। ਚਿੰਤਾ ਸੋਗ ਗ਼ਮ ਰਹੇ ਕੋਈ ਨਾ ਹਰਖਾ, ਹਵਸ ਕਲਜੁਗ ਕੂੜੀ ਦੇਣੀ ਮਿਟਾਈਆ। ਅਮਰ ਧਾਰ ਤੇਰੀ ਯਾਦ ਕਰਾਵੇ ਸਰਸਾ, ਸਦੀਆਂ ਦਾ ਸੱਦਾ ਸਹਿਜੇ ਰਹੀ ਜਣਾਈਆ। ਗੁਰਮੁਖਾਂ ਦਾ ਪੂਰਬ ਲਾਹ ਕ਼ਰਜ਼ਾ, ਮਕਰੂਜ਼ ਲੇਖਾ ਦੇਣਾ ਮੁਕਾਈਆ। ਆਪਣੇ ਮਿਲਣ ਦੀ ਪੂਰੀ ਕਰ ਗ਼ਰਜ਼ਾ, ਖ਼ਾਹਿਸ਼ ਗੁਰਮੁਖਾਂ ਨਾਲ ਮਿਲਾਈਆ। ਪੁਰਖ ਅਕਾਲ ਹੋ ਕੇ ਪੂਰਾ ਕਰ ਫ਼ਰਜ਼ਾ, ਅਦਲ ਇਨਸਾਫ਼ ਆਪਣੇ ਨਾਲ ਕਰਾਈਆ। ਕਿਸੇ ਦਾ ਹੋਵੇ ਮੂਲ ਨਾ ਹਰਜਾ, ਹਾਜ਼ਰ ਹੋ ਕੇ ਲੇਖਾ ਦੇਣਾ ਚੁਕਾਈਆ। ਅਬਿਨਾਸ਼ੀ ਕਰਤੇ ਗੁਰਮੁਖਾਂ ਦਾ ਇਕੋ ਜਿਹਾ ਰਖਣਾ ਦਰਜਾ, ਵੱਡਾ ਛੋਟਾ ਨਾ ਕੋਇ ਬਣਾਈਆ। ਗੁਰਸਿਖਾਂ ਆਪਣੇ ਹੁਕਮ ਦਾ ਪਾਵੀਂ ਕਦੇ ਨਾ ਪਰਚਾ, ਮਿਹਰ ਨਜ਼ਰ ਨਾਲ ਜਗਤ ਪਾਰ ਕਰਾਈਆ। ਦਇਆਵਾਨ ਹੋ ਕੇ ਆਪਣੇ ਨਾਮ ਦਾ ਸਭ ਦੀ ਕੰਨੀ ਬੰਨ੍ਹਦੇ ਖਰਚਾ, ਏਥੇ ਓਥੇ ਤੋਟ ਰਹੇ ਨਾ ਰਾਈਆ। ਜਨ ਭਗਤਾਂ ਅੰਦਰ ਤੇਰੇ ਪ੍ਰੇਮ ਦਾ ਰਹੇ ਚਰਚਾ, ਚਰਚ ਗਿਰਜਾ ਲੇਖਾ ਜਾਣ ਮੁਕਾਈਆ। ਸਾਹਿਬ ਸਤਿਗੁਰ ਹੋ ਕੇ ਸਾਚਾ ਦੇਣਾ ਨਿਸਚਾ, ਨਿਹਚਲ ਧਾਮ ਦੇਣੀ ਵਡਿਆਈਆ। ਗ਼ਰੀਬ ਨਿਮਾਣਿਆਂ ਨਾਲ ਲਾਈਂ ਨਾ ਕੋਇ ਦਾਓ ਪੇਚਾ, ਸਿਰ ਆਪਣਾ ਸਮਰਥ ਹੱਥ ਰਖਾਈਆ। ਤੇਰਾ ਨਾਮ ਨਿਧਾਨ ਦੋ ਜਹਾਨ ਤਿੱਖਾ ਨੇਜਾ, ਨੇਤਰ ਨੈਣ ਦੇਣਾ ਵਿੰਨ੍ਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੂੰ ਭਗਤਾਂ ਕਾਰਨ ਆਇਉਂ ਉਚੇਚਾ, ਉਚ ਪਦਵੀ ਦੇ ਮਾਲਕ ਖ਼ਾਲਕ ਫ਼ਰਸ਼ ਖ਼ਾਕੀ ਉਪਰ ਸੋਭਾ ਪਾਈਆ। ਕੁਛ ਯਾਦ ਕਰ ਮਾਛੂਵਾੜੇ ਦੀ ਸੇਜਾ, ਜਿਸ ਕਾਰਨ ਗੋਬਿੰਦ ਭੇਜਾ, ਨਿਰਗੁਣ ਸਰਗੁਣ ਵੇਖ ਵਖਾਈਆ। ਸਮਰਥ ਸਵਾਮੀ ਤੇਰੀ ਖ਼ਾਲੀ ਹੋਏ ਕਦੇ ਨਾ ਜੇਬਾ, ਸਭ ਦਾ ਮਾਲਕ ਭਈਆ ਬਣ ਬੇਬਾ, ਸਈਆ ਸਾਹਿਬ ਸੁਲਤਾਨ ਅਖਵਾਈਆ। ਸ੍ਰੀ ਭਗਵਾਨ ਬਿਨ ਤੇਰੀ ਕਿਰਪਾ ਜਨ ਭਗਤਾਂ ਲੋਕਮਾਤ ਨਹੀਂ ਵਸੇਬਾ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਕਿਰਪਾ ਕਰ ਖੋਲ੍ਹ ਦੇ ਭੇਤਾ, ਭਜਨ ਬੰਦਗੀ ਦੀ ਲੋੜ ਰਹੇ ਨਾ ਰਾਈਆ। ਪੁਰਖ ਅਕਾਲ ਤੇਰੇ ਵਰਗਾ ਅਵਰ ਨਾ ਜੇਡਾ, ਉਚ ਅਥਾਹ ਅਗੰਮ ਨਾ ਕੋਇ ਵਖਾਈਆ। ਤੇਰੇ ਹੱਥ ਸਮਰਥ ਦੀਨ ਦੁਨੀ ਦੀ ਰੇਖਾ, ਰਿਖੀਆਂ ਮੁਨੀਆਂ ਸਮਝ ਕੋਇ ਨਾ ਆਈਆ। ਧੰਨ ਵਡਿਆਈ ਜੇ ਵਸਿਉਂ ਭਗਤਾਂ ਦੇਸਾ, ਭਗਤ ਦਵਾਰੇ ਸੋਭਾ ਪਾਈਆ। ਆਪਣੀ ਝੋਲੀ ਪਾ ਲੈ ਪੂਰਬ ਲੇਖਾ, ਅਗੇ ਮੰਗੇ ਕੋਇ ਨਾ ਰਾਈਆ। ਵਸਣਾ ਦੂਰ ਨਹੀਂ ਪਰਦੇਸਾ, ਪ੍ਰਿਥਮੀ ਆਕਾਸ਼ ਦੇਣਾ ਤਜਾਈਆ। ਰਹਿਣਾ ਸਦਾ ਜਨ ਭਗਤਾਂ ਤੇਰੇ ਚਰਨ ਹਮੇਸ਼ਾ, ਹਮ ਸਾਜਣ ਇਕ ਬਣਾਈਆ। ਤੂੰ ਮਾਲਕ ਬਣ ਕੇ ਧੁਰ ਨਰੇਸ਼ਾ, ਨਰ ਨਰਾਇਣ ਹੋਣਾ ਸਹਾਈਆ। ਆਦਿ ਜੁਗਾਦੀ ਏਕੰਕਾਰ ਏਕਾ, ਦੂਜੀ ਵੰਡ ਨਾ ਕੋਇ ਵੰਡਾਈਆ। ਕੋਟਾਂ ਵਿਚੋਂ ਥੋੜਿਆਂ ਰਖੀ ਤੇਰੀ ਟੇਕਾ, ਟਿੱਕੇ ਮਸਤਕ ਧੂੜੀ ਦੇਣੇ ਲਗਾਈਆ। ਜਿਨ੍ਹਾਂ ਕਾਰਨ ਪੈਜ ਸਵਾਰਨ ਗੋਬਿੰਦ ਬਾਲ ਚੜ੍ਹਾਏ ਭੇਟਾ, ਭਿਟਿਆਂ ਗਲੇ ਲਗਾਈਆ। ਪੁਰਖ ਅਕਾਲ ਦਾ ਬਣ ਕੇ ਬੇਟਾ, ਪਿਤਾ ਇਕੋ ਇਕ ਸਮਝਾਈਆ। ਓਸੇ ਗੋਬਿੰਦ ਦਾ ਰਖ ਲੈ ਚੇਤਾ, ਜੋ ਚਿਤਾਵਨੀ ਵਿਚ ਦ੍ਰਿੜਾਈਆ। ਓਸ ਵਡ ਕਿਰਸਾਣੇ ਦਾ ਵੱਡਾ ਖੇਤਾ, ਜਿਸ ਵਿਚ ਲੱਖ ਚੁਰਾਸੀ ਬੂਟਾ ਰਿਹਾ ਮਹਿਕਾਈਆ। ਸਭ ਦੇ ਨਾਲ ਸਾਂਝਾ ਕਰ ਦੇ ਹੇਤਾ, ਦੂਸਰ ਧਾਰ ਨਾ ਕੋਇ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਇਕੋ ਬਣ ਸਰਬ ਦਾ ਨੇਤਾ, ਨਿਤ ਦਾ ਮਾਲਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਉਪਰ ਘਰ ਘਰ ਤੇਰਾ ਅੰਮ੍ਰਿਤ ਬਰਸੇ ਮੇਘਾ, ਜੋ ਨੌਵਾਂ ਗੁਰ ਤੇਗ਼ ਬਹਾਦਰ ਮੰਗ ਕੇ ਗਿਆ ਤੇਗ਼ਾ ਤ੍ਰੈ ਤ੍ਰੈ ਤ੍ਰੈ ਤੇਰੀ ਆਸ ਰਖਾਈਆ।

੨੩ ਸਾਵਣ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਇਕੀ ਸਾਵਣ ਕਹੇ ਪ੍ਰਭ ਦਾ ਖੇਲ ਦੋ ਜਹਾਨ ਜਗ ਲਈ, ਜਗ੍ਹਾ ਜਗ੍ਹਾ ਦਏ ਵਡਿਆਈਆ। ਜਿਸ ਪੰਚ ਧਾਰ ਰਿਸ਼ੀਆਂ ਵਾਲੀ ਸਦ ਲਈ, ਬਲ ਬਾਵਨ ਮੂਲ ਚੁਕਾਈਆ। ਨਿਰਗੁਣ ਨੂਰ ਜੋਤ ਪਰਕਾਸ਼ ਆਪ ਆਪਣੀ ਵਿਚੋਂ ਕੱਢ ਲਈ, ਅਕਲ ਕਲਾ ਕਲਜੁਗ ਆਪ ਵਰਤਾਈਆ। ਮਿਹਰ ਕਰ ਉਪਰ ਸ਼ਾਹਰਗ ਲਈ, ਰਿਗ ਯਜੁਰ ਅਥਰਬਣ ਸ਼ਾਮ ਲੇਖਾ ਗਏ ਮੁਕਾਈਆ। ਪਰਗਟ ਹੋ ਕੇ ਭਗਤ ਭਗਵਾਨ ਸਰਹਦ ਲਈ, ਬੰਦੀਖ਼ਾਨਾ ਤੋੜ ਤੁੜਾਈਆ। ਖੇਲ ਕਰਾ ਕੇ ਅੱਜ ਲਈ, ਅਜ਼ਲ ਮਜ਼ਲ ਤੋਂ ਦਿਤਾ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਇਕੀ ਸਾਵਣ ਕਹੇ ਮੇਰਾ ਸਮਾਂ ਨਹੀਂ ਹੋਇਆ ਸਮਾਪਤ, ਰਾਹ ਅਗਲਾ ਵੇਖ ਵਖਾਈਆ। ਪੁਰਖ ਅਕਾਲ ਖੇਲ ਖੇਲਣਾ ਸਹੀ ਸਲਾਮਤ, ਸਤਿ ਧਰਮ ਦੀ ਸਾਚੀ ਕਾਰ ਕਮਾਈਆ। ਜਨ ਭਗਤਾਂ ਅੰਦਰੋਂ ਕਢਣੀ ਕੂੜੀ ਅਲਾਮਤ, ਬੇਇਲਮਾਂ ਤੋਂ ਆਲਮ ਦੇਣਾ ਬਣਾਈਆ। ਜ਼ਾਮਨ ਹੋ ਕੇ ਦੇਣੀ ਜ਼ਮਾਨਤ, ਜਮਾਂ ਤੋਂ ਲੈਣਾ ਛੁਡਾਈਆ। ਬਲ ਦੀ ਸਾਂਭ ਕੇ ਰਖੀ ਅਮਾਨਤ, ਬਾਵਨ ਆਪਣਾ ਪੂਰਾ ਫਰਜ਼ ਕਰਾਈਆ। ਰਿਸ਼ੀਆਂ ਅੰਦਰ ਨਾਮ ਨਿਆਮਤ, ਨਿਰਗੁਣ ਸਰਗੁਣ ਦੇਣਾ ਟਿਕਾਈਆ। ਸਚ ਦਵਾਰੇ ਰਹੇ ਨਾ ਕੋਇ ਮਮਾਨਤ, ਮਹਿਮਾਨਖ਼ਾਨਾ ਪ੍ਰਭੂ ਦਵਾਰਾ ਦੇਣਾ ਜਣਾਈਆ। ਜਗਤ ਬੁਧੀ ਰਹੇ ਨਾ ਕੋਇ ਸਿਆਣਪ, ਚਰਨ ਸਰਨ ਵੱਡੀ ਵਡਿਆਈਆ। ਮੂਰਖ ਮੁਗਧ ਨਾ ਰਹੇ ਅਨਜਾਣਤ, ਸੂਝ ਸਮਝ ਇਕ ਦ੍ਰਿੜਾਈਆ। ਮਨੂਆ ਮਨ ਨਾ ਕਰੇ ਬਗ਼ਾਵਤ, ਕੂੜੀ ਕਿਰਿਆ ਨਾ ਕੋਇ ਲੜਾਈਆ। ਇੱਕੀ ਸਾਵਣ ਕਹੇ ਮੇਰੀ ਮਨਜ਼ੂਰ ਹੋਈ ਦਾਅਵਤ, ਰਿਸ਼ੀ ਪਿਛਲੇ ਗਏ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖ ਵੇਖ ਵਖਾਈਆ। ਇੱਕੀ ਸਾਵਣ ਕਹੇ ਆਏ ਰਿਸ਼ੀ ਮਹਾਂ ਰਖੀਸ਼ਰ, ਰਿਖ ਮੁਨ ਸਾਰ ਕੋਇ ਨਾ ਆਈਆ। ਪ੍ਰਭ ਚਰਨਾਂ ਦੇ ਵਡ ਤਪੀਸ਼ਰ, ਤਪੀ ਤਪਦਿਆਂ ਤੋਂ ਪਰੇ ਦਿਆਂ ਹਟਾਈਆ। ਮਹਾਂ ਸੁਣਦੇ ਸਦਾ ਮੁਨੀਸ਼ਰ, ਹਿਰਦੇ ਹਰਿ ਹਰਿ ਧਿਆਨ ਰਖਾਈਆ। ਮੇਲਾ ਕਰ ਜਗਤ ਪਿਤ ਈਸ਼ਰ, ਜਗਦੀਸ਼ਰ ਸੇਵ ਕਮਾਈਆ। ਮੁਲੰਮਾ ਰਹੇ ਕੋਈ ਨਾ ਪੀਤਲ, ਸੋਨਾ ਕੰਚਨ ਰੂਪ ਵਟਾਈਆ। ਸਵਾਮੀ ਸਦਾ ਸੁਹੇਲਾ ਮੀਤਲ, ਮਿੱਤਰ ਇਕੋ ਇਕ ਮਨਾਈਆ। ਆਤਮ ਪਰਮਾਤਮ ਕਰ ਕੇ ਕੀਰਤਨ, ਕਿਰਤ ਆਪਣੀ ਰਹੇ ਕਮਾਈਆ। ਏਥੇ ਓਥੇ ਕਦੇ ਨਾ ਵਿਲਕਣ, ਗ਼ਮੀ ਚਿੰਤਾ ਨਾ ਕੋਇ ਸਤਾਈਆ। ਗੁਰਮੁਖੋ ਤੁਹਾਡੀ ਸੇਵਾ ਜਿਹੜੀ ਵਿਚ ਕਰਾਈ ਤਿਲਕਣ, ਤਿਲਕਣ ਬਾਜ਼ੀ ਤੋਂ ਲਿਆ ਬਚਾਈਆ। ਭਗਤੀ ਦਾ ਲੇਖਾ ਛਿਨ ਵਿਚ ਆਵੇ ਪਰਖਣ, ਪ੍ਰੀਖਿਆ ਹੱਥ ਨਾ ਕਿਸੇ ਫੜਾਈਆ। ਸੇਵਾ ਨਾਲ ਭਾਵ ਹੋਇਆ ਦਰਸ਼ਨ, ਸਚ ਚੰਦ ਰੁਸ਼ਨਾਈਆ। ਜਿਸ ਕਾਰਨ ਜੁਗ ਚੌਕੜੀ ਤਰਸਣ, ਕੋਟਨ ਕੋਟ ਰਿਖ ਮੁਨ ਸਾਧ ਸੰਤ ਧਿਆਨ ਲਗਾਈਆ। ਵੈਰਾਗੀ ਬੈਰਾਗੀ ਤਿਆਗੀ ਹੋ ਕੇ ਤੜਫਣ, ਰੋ ਰੋ ਦੇਣ ਦੁਹਾਈਆ। ਜਗਤ ਵਿਕਾਰ ਰਹੇ ਅਟਕਣ,

ਪੰਧ ਪਾਰ ਨਾ ਕੋਇ ਕਰਾਈਆ। ਸੋ ਸਾਹਿਬ ਸਵਾਮੀ ਤੁਹਾਡੇ ਉਤੇ ਕਰ ਕੇ ਤਰਸਣ, ਤ੍ਰਿਖਾ ਜਨਮ ਜਨਮ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਇੱਕੀ ਸਾਵਣ ਕਹੇ ਮੇਰਾ ਲੇਖਾ ਲਿਖਿਆ ਨਹੀਂ ਬਾਕੀ, ਬਕਾਇਆ ਆਪਣੇ ਹੱਥ ਰਖਾਈਆ। ਧੁਰ ਦਾ ਬਣ ਕੇ ਆਪ ਸਾਕੀ, ਪਿਆਲਾ ਸਹਿਜ ਸਹਿਜ ਪਿਆਈਆ। ਕਲਜੁਗ ਵੇਖ ਅੰਧੇਰੀ ਰਾਤੀ, ਰੁਤੜੀ ਆਪਣੇ ਵਿਚ ਛੁਪਾਈਆ। ਯਾਦ ਆਈ ਬਾਵਨ ਵਾਲੀ ਪਾਤੀ, ਬਲ ਹੱਥ ਵਿਚੋਂ । ਜਿਸ ਦਾ ਕੁਛ ਲੇਖਾ ਪ੍ਰਭ ਦੀ ਭਾਂਤੀ, ਸਮਝੇ ਕੋਇ ਨਾ ਰਾਈਆ। ਕਲਜੁਗ ਅੰਤਮ ਬਣਨੀ ਸਾਖੀ, ਸਾਖਿਆਤ ਦਏ ਵਡਿਆਈਆ। ਇਕ ਕੰਨਿਆਂ ਦੀ ਮੰਨਣੀ ਆਖੀ, ਭੋਗ ਘਰ ਘਰ ਲਗਾਈਆ। ਪੰਜਾਂ ਦੀ ਰਿਸ਼ੀਆਂ ਵਿਚੋਂ ਹੋਣੀ ਉਤਮ ਜਾਤੀ, ਤੇਰਾਂ ਸੌ ਸਤਾਸੀ ਮਿਲੇ ਵਡਿਆਈਆ। ਪੁਰਖ ਅਕਾਲ ਬਣਨਾ ਸਾਥੀ, ਸਗਲਾ ਸੰਗ ਬਣਾਈਆ। ਬਲ ਦੀ ਯਾਦ ਆਉਣੀ ਗਾਥੀ, ਪਿਛਲਾ ਹਾਲ ਸੁਣਾਈਆ। ਜਿਸ ਨੂੰ ਬਾਵਨ ਪੁਛਿਆ, ਮਿਲਿਆ ਪੁਰਖ ਅਬਿਨਾਸ਼ੀ, ਰਿਸ਼ੀ ਸਚ ਦੇ ਸਮਝਾਈਆ। ਓਸ ਦੇ ਅੰਦਰੋਂ ਆਈ ਹਾਸੀ, ਹੱਸ ਕੇ ਦਿਤਾ ਸੁਣਾਈਆ। ਵਿਛੋੜੇ ਵਿਚ ਹੋਈ ਉਦਾਸੀ, ਬਲ ਦੁਆਰੇ ਮਿਲਿਆ ਨਾ ਬੇਪਰਵਾਹੀਆ। ਮੰਜ਼ਲ ਪੂਰੀ ਹੋਈ ਨਾ ਘਾਟੀ, ਪੈਂਡਾ ਪੰਧ ਨਾ ਕੋਇ ਮੁਕਾਈਆ। ਬਾਵਨ ਕਿਹਾ ਬਚਨ ਦੱਸਾਂ ਸਾਚੀ, ਸਤਿ ਸਤਿ ਦ੍ਰਿੜਾਈਆ। ਤੂੰ ਮੰਨੀ ਮੇਰੀ ਆਖੀ, ਬਿਨ ਅੱਖਰਾਂ ਦਿਆਂ ਪੜ੍ਹਾਈਆ। ਖੇਲ ਹੋਵੇ ਕਮਲਾਪਾਤੀ, ਪਤਿਪਰਮੇਸ਼ਵਰ ਵੇਸ ਵਟਾਈਆ। ਤੇਰੀ ਬਦਲ ਕੇ ਫੇਰ ਹਯਾਤੀ, ਜੀਵਣ ਜੀਵਣ ਵਿਚੋਂ ਵਖਾਈਆ। ਗੋਬਿੰਦ ਤੇਰਾ ਸਾਥੀ, ਸਗਲਾ ਸੰਗ ਨਿਭਾਈਆ। ਪ੍ਰੇਮ ਧਾਰ ਮਿਲੇ ਪਰਭਾਤੀ, ਸੰਧਿਆ ਰੂਪ ਨਾ ਕੋਇ ਬਦਲਾਈਆ। ਫੇਰ ਹੋਵੇ ਮਾਤ ਨਜਾਤੀ, ਪੁਰਖ ਅਕਾਲ ਦੇਵੇ ਵਡਿਆਈਆ। ਤੇਰੀ ਸੇਵਾ ਬਹੁ ਬਿਧ ਭਾਂਤੀ, ਭਾਵਨਾ ਆਪਣੇ ਨਾਲ ਮਿਲਾਈਆ। ਅੰਮ੍ਰਿਤ ਮੇਘ ਬਰਸੇ ਬੂੰਦ ਸਵਾਂਤੀ, ਹਰਿ ਸੰਗਤ ਮੁਖ ਚੁਆਈਆ। ਤੇਰੇ ਹੱਥ ਫੜਾ ਕੇ ਦਾਤੀ, ਦਾਤਾਰ ਖ਼ੁਸ਼ੀਆਂ ਨਾਲ ਆਪਣੀ ਕਾਰ ਲਗਾਈਆ। ਪਿਛਲੇ ਹੋਣੇ ਤੇਰੇ ਜਮਾਤੀ, ਸੋਹਣਾ ਸੰਗ ਬਣਾਈਆ। ਇਹ ਖੇਲ ਬਹੁ ਬਿਧ ਭਾਂਤੀ, ਬੁਧੀ ਸਮਝ ਕਿਸੇ ਨਾ ਆਈਆ। ਲੇਖਾ ਲਿਖਿਆ ਨਾ ਜਾਏ ਵਿਚ ਕਿਤਾਬੀ, ਕੁਤਬਖ਼ਾਨਿਆਂ ਵਿਚ ਨਾ ਕੋਇ ਛੁਪਾਈਆ। ਲਹਿਣਾ ਦੇਣਾ ਨਹੀਂ ਕੋਈ ਹਿਸਾਬੀ, ਅੰਕੜਿਆਂ ਵਿਚ ਨਾ ਕੋਇ ਗਿਣਾਈਆ। ਸਿਫ਼ਤਾਂ ਵਿਚ ਗਾਏ ਨਾ ਕੋਇ ਰਬਾਬੀ, ਤੰਦ ਸਿਤਾਰ ਨਾ ਕੋਇ ਸ਼ਨਵਾਈਆ। ਬੰਕ ਸੁਹਾਏ ਨਾ ਕੋਇ ਮਹਿਰਾਬੀ, ਮਜਲਸ ਹੱਕ ਨਾ ਕੋਇ ਬਣਾਈਆ। ਜਿਸ ਵੇਲੇ ਕਲਜੁਗ ਅੰਤ ਮੂੜ੍ਹ ਮੁਗਧਾਂ ਦੀ ਵਧੀ ਆਬਾਦੀ, ਸ੍ਰਿਸ਼ਟੀ ਭੁੱਲੇ ਬੇਪਰਵਾਹੀਆ। ਓਸ ਲਹਿਣੇ ਦੀ ਹੋਵੇ ਸ਼ਾਦੀ, ਜਿਸ ਦਾ ਸ਼ਾਦਿਆਨਾ ਵੱਜੇ ਚਾਈਂ ਚਾਈਂਆ। ਰਵਿਦਾਸ ਦੇਵੇ ਪ੍ਰੇਮ ਦੀ ਦਾਦੀ, ਦਾਦ ਇਕੋ ਨਜ਼ਰੀ ਆਈਆ। ਸੁਰਤੀ ਹੋਵੇ ਜਾਗੀ, ਸ਼ਬਦ ਹੋਵੇ ਸ਼ਨਵਾਈਆ। ਲਾਉਣੀ ਪਏ ਨਾ ਕੋਇ ਸਮਾਧੀ, ਮਨ ਕਾ ਮਣਕਾ ਨਾ ਕੋਇ ਭਵਾਈਆ। ਦੁਰਮਤ ਮੈਲ ਰਹੇ ਨਾ ਦਾਗ਼ੀ, ਪਤਿਤ ਪੁਨੀਤ ਕਰਾਈਆ। ਕਿਰਪਾ ਕਰੇ ਮੋਹਣ ਮਾਧਵ ਮਾਧੀ, ਮਧਰ ਬੈਨ ਸਹਿਜ ਸੁਖਦਾਈਆ। ਨਿਰਗੁਣ ਨਿਰਵੈਰ ਬਦਲ ਸਵਾਂਗੀ, ਸਵਾਂਗ ਆਪਣਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਇੱਕੀ ਸਾਵਣ ਕਹੇ ਰਿਸ਼ੀਓ ਤੁਹਾਡੀ ਸੇਵਾ ਧੰਨ, ਰਿਸ਼ਤਾ ਮਿਲਿਆ ਬੇਪਰਵਾਹੀਆ। ਜਨਣੀ ਵਡਿਆਈ ਧੰਨ, ਜਿਸ ਜਣ ਕੇ ਸੇਵ ਕਮਾਈਆ। ਤ੍ਰਿਸ਼ਨਾ ਮਿਟੀ ਤਨ, ਅਗਨੀ ਤਤ ਬੁਝਾਈਆ। ਨਾਮ

ਸੁਣਾਏ ਕੰਨ, ਕਰਮਾਂ ਦਾ ਰੋਗ ਕਟਾਈਆ। ਜਨਮ ਦਾ ਬੇੜਾ ਬੰਨ੍ਹ, ਪ੍ਰਭ ਆਪਣੇ ਕੰਧ ਉਠਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਦਿਤਾ ਦ੍ਰਿੜਾਈਆ। ਤੁਹਾਡਾ ਸੁਫ਼ਲ ਹੋਇਆ ਜਨਮ, ਲੇਖਾ ਅਗੇ ਮੰਗੇ ਕੋਇ ਨਾ ਰਾਈਆ। ਪੂਰਾ ਹੋਇਆ ਪਰਨ, ਪਰਮਾਤਮ ਆਤਮ ਵਿਚ ਸਮਾਈਆ। ਮਨ ਕਾ ਰਹੇ ਨਾ ਭਰਮ, ਭਾਂਡਾ ਭਰਮ ਭੰਨਾਈਆ। ਕੰਮ ਕਾਜ ਸੇਵਾ ਕਰਦਿਆਂ ਨਹੀਂ ਕੋਈ ਸ਼ਰਮ, ਸ਼ਰਅ ਤੋਂ ਬਾਹਰ ਲੇਖਾ ਦਿਤਾ ਕਰਾਈਆ। ਸਾਂਝਾ ਕਰਕੇ ਧਰਮ, ਧਰਮਾਤਮਾ ਬਣਾ ਕੇ ਦੇਵੇ ਮਾਣ ਵਡਿਆਈਆ। ਅਗੇ ਆਪਣੀ ਕਰਨੀ ਆਇਆ ਕਰਨ, ਕਰਤਾ ਪੁਰਖ ਦਏ ਸਮਝਾਈਆ। ਪੰਜਾਂ ਨੇ ਪੰਝੀ, ਸਾਵਣ ਤੋਂ ਮੰਗਣੀ ਸਰਨ, ਹੱਥ ਮਸਤਕ ਉਤੇ ਟਿਕਾਈਆ। ਰਸਨਾ ਢੋਲਾ ਸਚ ਪੜ੍ਹਨ, ਨਾਅਰਾ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਇੱਕੀ ਸਾਵਣ ਕਹੇ ਇੱਕੀ ਇੱਕੀ ਇੱਕੀ ਲੇਖ, ਬਿਨ ਲਿਖਤ ਲਿਖਤ ਲਿਖਤ ਸਮਝਾਈਆ। ਜਿਸ ਦੀ ਯਾਦ ਰਹੇ ਹਮੇਸ਼, ਲੋਕਮਾਤ ਨਾ ਕੋਇ ਮਿਟਾਈਆ। ਜਿਸ ਦਾ ਵਿਚੋਲਾ ਦਸ ਦਸਮੇਸ਼, ਦੋ ਜਹਾਨਾਂ ਜੋੜ ਜੁੜਾਈਆ। ਅੰਤਮ ਕਰ ਕੇ ਦੂਏ ਦਾ ਏਕ, ਏਕਾ ਦੂਆ ਗੰਢ ਪਵਾਈਆ। ਭਗਤਾਂ ਸਾਂਝੀ ਕਰ ਕੇ ਟੇਕ, ਟਿੱਕੇ ਮਸਤਕ ਦਏ ਲਗਾਈਆ। ਕ਼ਲਮ ਸ਼ਾਹੀ ਵਾਲਾ ਲੇਖ, ਕੋਈ ਮੇਟ ਨਾ ਸਕੇ ਔਲੀਆਂ ਸ਼ੇਖ਼, ਪੈਗ਼ੰਬਰ ਵੇਖ ਖ਼ੁਸ਼ੀ ਮਨਾਈਆ। ਤੁਹਾਡਾ ਸੁਹੰਜਣਾ ਕਰਕੇ ਦੇਸ, ਦਿਸ਼ਾ ਆਪਣੀ ਦਏ ਜਣਾਈਆ। ਜਿਥੇ ਝੁਕਦੇ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਹੁੰਦੇ ਭੇਟ, ਤਨ ਮਾਟੀ ਵਜੂਦ ਸੇਵ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਲਏ ਰਖਾਈਆ। ਇਕੀ ਸਾਵਣ ਕਹੇ ਮੇਰਾ ਲਿਖਿਆ ਨਾ ਕੋਇ ਲੇਖਾ, ਵਕ਼ਤ ਵੇਲਾ ਗਿਆ ਵਿਹਾਈਆ। ਹੁਕਮ ਦੇਵੇ ਨਰ ਨਰੇਸ਼ਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਜੁਗ ਚੌਕੜੀ ਗੁਰ ਅਵਤਾਰਾਂ ਪੈਗ਼ੰਬਰਾਂ ਨਾਲ ਲੋਕਮਾਤ ਠੇਕਾ, ਹਿੱਸੇ ਨਾਮ ਵਾਲੇ ਪਾਈਆ। ਸੋ ਖੇਲੇ ਆਪਣੀ ਅਗੰਮੀ ਖੇਡਾ, ਖ਼ਲਕ ਸਮਝ ਕਿਸੇ ਨਾ ਆਈਆ। ਆਪਣੇ ਜਿਹਾ ਬਣ ਕੇ ਆਪਣੇ ਜੇਡਾ, ਦੂਜਾ ਸੰਗ ਨਾ ਕੋਇ ਮਿਲਾਈਆ। ਅੱਖਰਾਂ ਵਿਚ ਦੱਸੇ ਕਿਸੇ ਨਾ ਭੇਦਾ, ਬਾਣੀਆਂ ਵਿਚ ਭਰਮ ਨਾ ਕੋਇ ਤੁੜਾਈਆ। ਅਕਲ ਕਲਧਾਰੀ ਬਣ ਕੇ ਅਛਲ ਅਛੇਦਾ, ਅਕਲ ਕਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਮੁਕਾਈਆ। ਪੂਰਬ ਲੇਖਾ ਬੁੱਢੇ ਨੱਢੇ ਬਾਲ, ਜੋਬਨ ਜਵਾਨ ਇਕੋ ਰੰਗ ਵਖਾਈਆ। ਪ੍ਰੇਮ ਪ੍ਰੀਤੀ ਅੰਦਰ ਵਖਾ ਸੱਚੀ ਧਰਮਸਾਲ, ਧਰਮ ਦਵਾਰ ਦਿਤਾ ਸੁਹਾਈਆ। ਗੁਰਮੁਖ ਸੋਹਣੇ ਪਰਗਟਾ ਕੇ ਲਾਲ, ਅਨਮੁਲੜੇ ਹੀਰੇ ਰਿਹਾ ਜਣਾਈਆ। ਸੇਵਾ ਵਿਚ ਕਮਾਲ, ਕਮਾਲਾ ਕਬੀਰ ਦਾ ਨਿਉਂ ਨਿਉਂ ਲਾਗੇ ਪਾਈਆ। ਧੁਰ ਦਾ ਖੇਲ ਬੇਮਿਸਾਲ, ਮਿਸਲ ਵਿਚ ਨਾ ਕੋਇ ਸਮਝਾਈਆ। ਹਿਰਦਾ ਜਾਣੇ ਨਾ ਕੋਇ ਵਿਸ਼ਾਲ, ਬੁਧੀ ਬੋਧ ਨਾ ਕੋਇ ਦ੍ਰਿੜਾਈਆ। ਜਿਨ੍ਹਾਂ ਘਾਲੀ ਸੱਚੀ ਘਾਲ, ਲੇਖੇ ਧੁਰ ਦੇ ਲਏ ਲਗਾਈਆ। ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਨਿਹਕਲੰਕ ਨਰਾਇਣ ਨਰ, ਨਰ ਹਰਿ ਦਰ ਆਪਣਾ ਰੰਗ ਰੰਗਾਈਆ।

੨੫ ਸਾਵਣ ਸ਼ਹਿਨਸ਼ਾਹੀ ਸੰਮਤ ੨ ਬਲਵੰਤ ਕੌਰ ਦੇ ਗ੍ਰਹਿ ਅੰਮ੍ਰਿਤਸਰ

ਸਤਿਜੁਗ ਸ੍ਰੀ ਭਗਵਾਨ ਪੁਰਖ ਅਕਾਲ ਦੀ ਇਕੋ ਹੋਵੇ ਪੂਜਾ, ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਮੋਹ ਵਿਕਾਰ ਰਹਿਣ ਕੋਇ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਸ੍ਰਿਸ਼ਟ ਸਬਾਈ ਮਾਰਗ ਰਹੇ ਕੋਈ ਨਾ ਦੂਜਾ, ਇਸ਼ਟ ਦੇਵ ਸਵਾਮੀ ਅੰਤਰਜਾਮੀ ਇਕੋ ਇਕ ਮਨਾਈਆ। ਜਨ ਭਗਤਾਂ ਗੁਰਮੁਖ ਸਾਚੇ ਸੰਤਾਂ ਨਿਜ ਲੋਚਨ ਖੁਲ੍ਹੇ ਨੈਣ ਤੀਜਾ, ਪੜਦਾ ਉਹਲਾ ਕਾਇਆ ਮੰਦਰ ਅੰਦਰ ਦਏ ਉਠਾਈਆ। ਪਾਰਬ੍ਰਹਮ ਬ੍ਰਹਮ ਆਤਮ ਪਰਮਾਤਮ ਮੇਲ ਹੋਵੇ ਸਾਚੇ ਮੀਤਾ, ਸਾਕ ਸੱਜਣ ਸੈਣ ਖੋਲ੍ਹ ਨੈਣ ਇਕੋ ਇਕ ਨਜ਼ਰੀ ਆਈਆ। ਸਤਿ ਧਰਮ ਨੌ ਖੰਡ ਸੱਤ ਦੀਪ ਚਲੇ ਸਾਚੀ ਰੀਤਾ, ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਰਹੇ ਨਾ ਕੋਇ ਲੜਾਈਆ। ਪਰਵਰਦਿਗਾਰ ਸਾਂਝਾ ਯਾਰ ਕਰ ਕੇ ਖੇਲ ਅਗੰਮ ਅਥਾਹ ਅਨਡੀਠਾ, ਜਗਤ ਨੇਤਰ ਦੀਨ ਦੁਨੀ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦਾ ਸੁਹੇਲਾ ਇਕ ਅਕੇਲਾ ਏਕੰਕਾਰ ਆਪਣਾ ਹੁਕਮ ਵਰਤਾਈਆ। ਸਤਿਜੁਗ ਤੇਰਾ ਚਾਰ ਕੁੰਟ ਦਹਿ ਦਿਸ਼ਾ ਇਕੋ ਹੋਵੇ ਪਾਠ, ਸਿਮਰਨ ਜੋਗ ਅਭਿਆਸ ਪ੍ਰਭ ਆਪਣਾ ਨਾਮ ਜਪਾਈਆ। ਕਾਇਆ ਮੰਦਰ ਅੰਦਰ ਸਚ ਸਰੋਵਰ ਵਖਾਏ ਲੇਖਾ ਚੁੱਕੇ ਆਠ ਸਾਠ, ਨੀਰ ਸੀਰ ਅੰਮ੍ਰਿਤ ਧਾਰ ਅਗੰਮੀ ਮੁਖ ਚੁਆਈਆ। ਅਨਹਦ ਸ਼ਬਦ ਅਨਾਦੀ ਧੁਨ ਆਤਮਕ ਵਜਾਏ ਸਾਚਾ ਨਾਦ, ਜਗਤ ਸਾਜ ਲੇਖਾ ਦਏ ਮੁਕਾਈਆ। ਨਿਰਮਲ ਨੂਰ ਜਾਹਰ ਜਹੂਰ ਜੋਤ ਕਰੇ ਪਰਕਾਸ਼, ਅੰਧ ਅਗਿਆਨ ਸ੍ਰੀ ਭਗਵਾਨ ਕਾਇਆ ਮਾਟੀ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਸਾਚੀ ਗਾਥ, ਮਾਨਵ ਮਾਨੁਖ ਮਾਨਸ ਕਰੇ ਇਕ ਪੜ੍ਹਾਈਆ। ਮਿਹਰਵਾਨ ਠਾਕਰ ਸਵਾਮੀ ਪਰਮ ਪੁਰਖ ਰਘੁਨਾਥ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕੋ ਨਾਦ ਵਜਾਈਆ। ਗੁਰਮੁਖ ਸੰਤ ਸੁਹੇਲੇ ਕਲਜੁਗ ਅੰਤ ਕੂੜੀ ਮਾਇਆ ਵਿਚੋਂ ਜਾਣ ਜਾਗ, ਆਲਸ ਨਿੰਦਰਾ ਰਹਿਣ ਕੋਇ ਨਾ ਪਾਈਆ। ਪ੍ਰਭ ਮਿਲਣ ਦਾ ਮਨ ਬੁਧੀ ਤੋਂ ਪਰੇ ਉਪਜੇ ਵੈਰਾਗ, ਜਗਤ ਵਾਸਨਾ ਵਿਚ ਨਾ ਕੋਇ ਹਲਕਾਈਆ। ਸਤਿਗੁਰ ਪ੍ਰੇਮ ਕਰੇ ਕੂੜ ਕਾਇਆ ਕੱਪੜ ਹੰਸ ਕਾਗ, ਮਾਣਕ ਮੋਤੀ ਆਪਣਾ ਨਾਮ ਚੋਗ ਚੁਗਾਈਆ। ਦੁਰਮਤ ਮੈਲ ਅੰਦਰ ਬਾਹਰ ਗੁਪਤ ਜਾਹਰ ਰਹਿਣ ਨਾ ਦੇਵੇ ਦਾਗ਼, ਪਤਿਤ ਪੁਨੀਤ ਪਤਿਤ ਪਾਵਨ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰੀ ਸਾਜਣ ਦੇਵੇ ਸਾਜ, ਕਲਜੁਗ ਕੂੜ ਕੁਟੰਬ ਲੇਖਾ ਦਏ ਮੁਕਾਈਆ। ਸਤਿਜੁਗ ਤੇਰਾ ਸੱਚਾ ਇਕੋ ਉਪਜੇ ਨਾਮ, ਨਾਉਂ ਨਿਰੰਕਾਰ ਆਪ ਦ੍ਰਿੜਾਈਆ। ਲੱਖ ਚੁਰਾਸੀ ਇਕੋ ਨਜ਼ਰੀ ਆਏ ਰਾਮ, ਜੋ ਹਰ ਘਟ ਰਮਿਆ ਸੋਭਾ ਪਾਈਆ। ਨਾਮ ਸੰਦੇਸ਼ਾ ਅਗੰਮੀ ਦੇਵੇ ਹੱਕ ਪੈਗ਼ਾਮ, ਪੀਰ ਪੈਗ਼ੰਬਰ ਗੁਰ ਅਵਤਾਰ ਆਪਣਾ ਹੁਕਮ ਮਨਾਈਆ। ਜਿਸ ਨੂੰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦੇ ਗਏ ਸਲਾਮ, ਨਮੋਂ ਨਮੋਂ ਕਹਿ ਕੇ ਸਾਰੇ ਸੀਸ ਝੁਕਾਈਆ। ਸੋ ਖੇਲ ਕਰੇ ਸ੍ਰੀ ਭਗਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਮਨਾਈਆ। ਜਿਸ ਦਾ ਬ੍ਰਹਿਮੰਡ ਖੰਡ ਹੁਕਮ ਚਲੇ ਜ਼ਿਮੀ ਅਸਮਾਨ, ਗਗਨ ਗਗਨੰਤਰ ਇਕੋ ਮੰਤਰ ਨਿਰੰਤਰ ਆਪਣਾ ਆਪ ਸਮਝਾਈਆ। ਸਤਿ ਧਰਮ ਸਤਿ ਸਤਿਵਾਦ ਝੁਲਾਏ ਸਚ ਨਿਸ਼ਾਨ, ਜਗਤ ਨਿਸ਼ਾਨੇ ਕੂੜ ਦਏ ਮਿਟਾਈਆ। ਏਥੇ ਓਥੇ ਦੋ ਜਹਾਨਾਂ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਬਣ ਕੇ ਹੁਕਮਰਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਮਨਾਈਆ। ਜਿਸ ਦਾ ਗੁਰ ਅਵਤਾਰ ਪੀਰ

ਪੈਗ਼ੰਬਰ ਭਵਿਖਤਾਂ ਵਿਚ ਕਰਦੇ ਗਏ ਬਿਆਨ, ਸੋ ਸਾਹਿਬ ਸੁਲਤਾਨ ਧੁਰ ਦਾ ਮਾਲਕ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਵਰ, ਲੋਕਮਾਤ ਸਾਚੀ ਦਾਤ ਤੇਰੀ ਝੋਲੀ ਪਾਈਆ। ਸਤਿਜੁਗ ਸਾਚੇ ਤੇਰਾ ਇਕੋ ਹੋਵੇ ਸਚ ਦਵਾਰ, ਦਵਾਰਕਾ ਨਿਵਾਸੀ ਜਿਥੇ ਸੀਸ ਨਿਵਾਈਆ। ਜਿਥੇ ਆਦਿ ਜੁਗਾਦਿ ਜੁਗ ਚੌਕੜੀ ਨਾਮ ਸਤਿ ਦਾ ਭਰਿਆ ਰਹੇ ਭੰਡਾਰ, ਅਤੋਟ ਅਤੁਟ ਅਗੰਮ ਅਥਾਹ ਆਪਣੇ ਵਿਚ ਛੁਪਾਈਆ। ਪੁਰਖ ਅਕਾਲ ਦੀਨ ਦਿਆਲ ਦੇਂਦਾ ਰਹੇ ਸਦਾ ਜੁਗ ਚਾਰ, ਸਤਿ ਸਤਿਵਾਦੀ ਆਪ ਵਰਤਾਈਆ। ਕਰਨੀ ਦਾ ਕਰਤਾ ਕ਼ੁਦਰਤ ਦਾ ਕ਼ਾਦਰ ਕਰੇ ਖੇਲ ਅਪਾਰ, ਅਪਰੰਪਰ ਸਵਾਮੀ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸ਼ਬਦ ਅਗੰਮੀ ਧੁਰ ਫ਼ਰਮਾਨੇ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਪੁਚਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦਏ ਹੁਲਾਰ, ਕਾਇਆ ਕਾਅਬਾ ਕਾਇਨਾਤ ਹੱਕ ਮੁਕਾਮ ਭੇਵ ਅਭੇਦਾ ਦਏ ਖੁਲ੍ਹਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਮਿਲੇ ਸੱਚਾ ਯਾਰ, ਮੀਤ ਮੁਰਾਰਾ ਵਿਚ ਸੰਸਾਰਾ ਇਕੋ ਨਜ਼ਰੀ ਆਈਆ। ਕਲਜੁਗ ਕੂੜ ਕੁੜਿਆਰ ਕਰੇ ਖ਼ੁਆਰ, ਸਤਿਜੁਗ ਸਾਚੇ ਤੇਰਾ ਸੁਹਾਏ ਬੰਕ ਦਵਾਰ, ਦਰ ਦਰਵਾਜ਼ਾ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਆਪਣੀ ਖੇਲ ਰਚਾਈਆ। ਸਤਿਜੁਗ ਤੇਰਾ ਹੋਵੇ ਇਕੋ ਜਾਪ, ਰਸਨਾ ਜਿਹਵਾ ਬੱਤੀ ਦੰਦ ਢੋਲੇ ਸਰਬ ਗਾਈਆ। ਜਨਮ ਜਨਮ ਦਾ ਰਹਿਣ ਨਾ ਦੇਵੇ ਕਿਸੇ ਪਾਪ, ਕੋਟ ਜਨਮ ਦੇ ਪਾਪੀ ਲਏ ਤਰਾਈਆ। ਰੂਹ ਬੁਤ ਦੋਵੇਂ ਕਰੇ ਪਾਕ, ਪਤਿਤ ਪੁਨੀਤ ਲਏ ਬਣਾਈਆ। ਸ਼ਬਦੀ ਸ਼ਬਦ ਹੋਵੇ ਇਤਫ਼ਾਕ, ਮਨ ਚੰਚਲ ਨਾ ਕੋਇ ਚਤੁਰਾਈਆ। ਮਨ ਵਿਕਾਰਾ ਕਰੇ ਘਾਤ, ਸ਼ਬਦ ਖੰਡਾ ਇਕ ਰਖਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚੇ ਸਾਚਾ ਚੰਦ ਚਮਕਾਈਆ। ਕਰੇ ਖੇਲ ਪੁਰਖ ਅਬਿਨਾਸ਼, ਦੂਜਾ ਸੰਗ ਨਾ ਕੋਇ ਮਿਲਾਈਆ। ਨਿਜ ਘਰ ਵਾਸੀ ਹਰ ਘਟ ਅੰਤਰ ਰਖੇ ਵਾਸ, ਨਿਰਗੁਣ ਨੂਰ ਜੋਤ ਕਰ ਪਰਕਾਸ਼, ਏਕਾ ਏਕ ਕਰੇ ਰੁਸ਼ਨਾਈਆ। ਧੁਨ ਆਤਮਕ ਸੁਣਾਏ ਆਪਣਾ ਰਾਗ, ਮਾਇਆ ਮਮਤਾ ਮੇਟ ਜਗਤ ਵਿਵਾਦ, ਰਸ ਇਕੋ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਭੰਡਾਰਾ ਦੇ ਕੇ ਬੋਧ ਅਗਾਧ, ਸਤਿਜੁਗ ਤੇਰਾ ਸਾਚਾ ਮਾਰਗ ਦਏ ਲਗਾਈਆ। ਸਤਿਜੁਗ ਤੇਰਾ ਨਾਮ ਹੋਵੇ ਏਕਾ ਏਕ, ਏਕੰਕਾਰ ਦਏ ਵਡਿਆਈਆ। ਜਨ ਭਗਤਾਂ ਬਖ਼ਸ਼ੇ ਸਾਚੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਨਾਮ ਰਮਾਈਆ। ਅੰਤਰ ਅੰਤਰ ਕਰੇ ਬੁਧ ਬਿਬੇਕ, ਬਾਹਰੋਂ ਵਿਦਿਆ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਪਰਮਾਤਮ ਆਤਮ ਅੰਦਰ ਵੜ ਕੇ ਮੰਦਰ ਚੜ੍ਹ ਕੇ ਸਾਢੇ ਤਿੰਨ ਹੱਥ ਖੋਲ੍ਹੇ ਭੇਤ, ਨੌ ਦਵਾਰੇ ਪੈਂਡਾ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਸੱਚਾ ਕਰ ਕੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਨਜ਼ਰੀ ਆਵੇ ਨੇਤਨ ਨੇਤ, ਨਿਜ ਲੋਚਣ ਨੈਣ ਕਰੇ ਰੁਸ਼ਨਾਈਆ। ਕੂੜੀ ਕਿਰਿਆ ਮੇਟੇ ਕਲਜੁਗ ਭੇਖ, ਪਾਖੰਡ ਵਿਭਚਾਰ ਦਏ ਗਵਾਈਆ। ਤ੍ਰੈਗੁਣ ਮਾਇਆ ਮੂਲ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਬਖ਼ਸ਼ੇ ਸਾਚੀ ਟੇਕ, ਧਰਨੀ ਧਰਤ ਧਵਲ ਉਪਰ ਦੇਵੇ ਮਾਣ ਵਡਿਆਈਆ। ਸਤਿਜੁਗ ਤੇਰਾ ਸਾਚਾ ਧਰਮ, ਸਤਿ ਸਤਿਵਾਦੀ ਆਪ ਲਗਾਈਆ। ਝਗੜਾ ਮੁਕੇ ਚਾਰ ਵਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਲੇਖਾ ਰਹੇ ਨਾ ਅਠਾਰਾਂ ਬਰਨ, ਬਰਨ

ਆਤਮਕ ਏਕਾ ਰਾਗ ਧੁਨ ਕਰੇ ਸ਼ਨਵਾਈਆ। ਜਨ ਭਗਤਾਂ ਨੇਤਰ ਖੋਲ੍ਹ ਕੇ ਹਰਨ ਫਰਨ, ਨਿਜ ਲੋਚਨ ਪੜਦਾ ਦਏ ਉਠਾਈਆ। ਕਿਰਪਾ ਕਰੇ ਕਰਤਾ ਪੁਰਖ ਕਰਨੀ ਕਰਨ, ਕ਼ੁਦਰਤ ਦਾ ਮਾਲਕ ਬੇਪਰਵਾਹੀਆ। ਸਚ ਦਵਾਰਾ ਦੱਸ ਕੇ ਧੁਰ ਦੀ ਸਰਨ, ਸਰਨਾਗਤ ਇਕੋ ਦਏ ਦ੍ਰਿੜਾਈਆ। ਆਵਣ ਜਾਵਣ ਪੈਂਡਾ ਮੁਕੇ ਡਰਨ ਮਰਨ, ਲੱਖ ਚੁਰਾਸੀ ਗੇੜਾ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਸੱਚਾ ਰਾਹ ਸਤਿਗੁਰ ਸ਼ਬਦ ਬਣੇ ਮਲਾਹ, ਦੂਜਾ ਰਹਿਣ ਕੋਇ ਨਾ ਪਾਈਆ। ਸਤਿਜੁਗ ਤੇਰਾ ਇਕੋ ਨਾਮ ਹੋਵੇ ਧੁਰ ਦਾ ਸ਼ਬਦ, ਅਗੰਮੀ ਰਾਗ ਸੁਣਾਈਆ। ਜਿਸ ਨੂੰ ਮੰਨਣ ਦੀਨ ਦੁਨੀ ਸਾਰੇ ਮਜ਼੍ਹਬ ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਏਥੇ ਓਥੇ ਦੋ ਜਹਾਨਾਂ ਮਿਲੇ ਅਦਬ, ਆਦਾਬ ਨਾਲ ਸਾਰੇ ਬੈਠੇ ਸੀਸ ਝੁਕਾਈਆ। ਗੁਰ ਅਵਤਾਰ ਪੈਗ਼ੰਬਰ ਸਾਚੇ ਦਰ ਝੁਕ ਝੁਕ ਮਸਤਕ ਲਾਉਂਦੇ ਕ਼ਦਮ, ਧੂੜੀ ਖ਼ਾਕ ਰਮਾਈਆ। ਝਗੜਾ ਮੁਕੇ ਤਨ ਮਾਟੀ ਖ਼ਾਕੀ ਵਜੂਦ ਬਦਨ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਚਾੜ੍ਹੇ ਇਕੋ ਰੰਗਣ, ਰੰਗਣਹਾਰਾ ਆਪਣਾ ਨਾਮ ਰੰਗਾਈਆ। ਸਤਿਜੁਗ ਤੇਰਾ ਸਤਿ ਸਤਿਵਾਦੀ ਚਲੇ ਰਾਹ, ਰਹਿਬਰ ਇਕੋ ਇਕ ਨਜ਼ਰੀ ਆਈਆ। ਜਿਸ ਨੂੰ ਕਹਿੰਦੇ ਜਲਵਾਗਰ ਖ਼ੁਦਾ, ਮੁਕਾਮੇ ਹੱਕ ਸੋਭਾ ਪਾਈਆ। ਪਤਿਪਰਮੇਸ਼ਵਰ ਕਰ ਕੇ ਸੀਸ ਰਹੇ ਝੁਕਾ, ਅਬਿਨਾਸ਼ੀ ਕਰਤਾ ਕਹਿ ਕੇ ਢੋਲੇ ਰਹੇ ਗਾਈਆ। ਸੋ ਪੁਰਖ ਨਿਰੰਜਣ ਕਹਿ ਕੇ ਮਸਤਕ ਧੂੜੀ ਲਾਉਂਦੇ ਛਾਹ, ਹਰਿ ਪੁਰਖ ਨਿਰੰਜਣ ਕਹਿ ਕੇ ਆਪਣਾ ਆਪ ਭੇਟ ਕਰਾਈਆ। ਸ੍ਰੀ ਭਗਵਾਨ ਕਹਿ ਕੇ ਸਾਰੇ ਹੁੰਦੇ ਫ਼ਿਦਾ, ਫ਼ਿਤਰਤ ਆਪਣੀ ਰਹੇ ਗਵਾਈਆ। ਅਬਿਨਾਸ਼ੀ ਕਰਤਾ ਕਰ ਕੇ ਸਾਰੇ ਕਰਨ ਦੁਆ, ਖ਼ਾਲੀ ਝੋਲੀ ਅਗੇ ਡਾਹੀਆ। ਪਾਰਬ੍ਰਹਮ ਮੰਨ ਕੇ ਵਾਸਤਾ ਰਹੇ ਪਾ, ਨਿਉਂ ਨਿਉਂ ਲਾਗਣ ਪਾਈਆ। ਬ੍ਰਹਮ ਰੂਪ ਨਜ਼ਰੀ ਆਏ ਸ੍ਰਿਸ਼ਟ ਸਬਾ, ਦੂਜਾ ਵੇਸ ਨਾ ਕੋਇ ਵਟਾਈਆ। ਪੰਜ ਤਤ ਅੰਦਰ ਸਾਰੇ ਰਹੇ ਸੁਹਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਧੁਰ ਦੀ ਬਣਤ ਬਣਾਈਆ। ਰਜੋ ਤਮੋ ਸਤੋ ਸਾਚਾ ਸੰਗ ਰਹੀ ਨਿਭਾ, ਆਦਿ ਜੁਗਾਦਿ ਜੁਗ ਚੌਕੜੀ ਸਾਚੀ ਸੇਵ ਰਹੀ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਬਣੇ ਤੇਰਾ ਮਲਾਹ, ਪਤਿਪਰਮੇਸ਼ਵਰ ਸੇਵਾ ਆਪ ਕਮਾਈਆ। ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਸੂਫ਼ੀ ਫ਼ਕੀਰਾਂ ਕੋਟ ਕੋਟ ਜਨਮ ਦੇ ਬਖ਼ਸ਼ ਕੇ ਗੁਨਾਹ, ਮਿਹਰ ਨਜ਼ਰ ਨਾਲ ਪਾਰ ਤਰਾਈਆ। ਨਿਰਗੁਣ ਹੋ ਕੇ ਸਰਗੁਣ ਪਕੜੇ ਬਾਂਹ, ਪਾਰ ਕਿਨਾਰਾ ਹਰਿ ਨਿਰੰਕਾਰਾ ਇਕੋ ਦਏ ਵਖਾਈਆ। ਮਿਹਰਵਾਨ ਮਹਿਬੂਬ ਹੋ ਕੇ ਸਿਰ ਦੇਵੇ ਠੰਡੀ ਛਾਂ, ਸ਼ਾਹ ਪਾਤਸ਼ਾਹ ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਤੇਰਾ ਸਚ ਦਵਾਰਾ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਏ ਸੁਹਾ, ਸਤਿ ਸਤਿਵਾਦੀ ਆਪਣਾ ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਆਪਣਾ ਖੇਲ ਰਿਹਾ ਰਚਾ, ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਨਾਮ ਸੰਦੇਸ਼ਾ ਸਿਫ਼ਤਾਂ ਸਿਫ਼ਤ ਸਿਫ਼ਤ ਸਾਲਾਹੀਆ।

੨੫ ਸਾਵਣ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਪਿੰਡ ਆਂਡਲੂ ਜ਼ਿਲਾ ਲੁਧਿਆਣਾ

ਸਤਿਜੁਗ ਸਚਖੰਡ ਦਵਾਰੇ ਮਿਲੇ ਸਚ ਓਟ, ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਹੋਵੇ ਸਹਾਈਆ। ਸ਼ਬਦ ਅਗੰਮੀ ਸਤਿਗੁਰ ਸਾਚਾ ਲਾਏ ਏਕਾ ਚੋਟ, ਚੋਟੀ ਚੜ੍ਹ ਕੇ ਸਚ ਦਵਾਰੇ ਖੜ੍ਹ ਕੇ ਭੇਵ ਅਭੇਦਾ ਆਪ ਖੁਲ੍ਹਾਈਆ। ਕਲਜੁਗ ਕੂੜੀ ਕਿਰਿਆ ਜਗਤ ਵਾਸਨਾ ਮਨ ਮਮਤਾ ਕੱਢੇ ਖੋਟ, ਹਉਮੇ ਹੰਗਤਾ ਕੂੜ ਵਿਕਾਰ ਲੋਕਮਾਤ ਰਹਿਣ ਕੋਇ ਨਾ ਪਾਈਆ। ਝਗੜਾ ਮੁਕਾਵੇ ਦੀਨ ਮਜ਼੍ਹਬ ਜਾਤ ਪਾਤ ਵਰਨ ਗੋਤ, ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਭੇਵ ਦਏ ਚੁਕਾਈਆ। ਲੇਖਾ ਮੁਕਾਏ ਜਗਤ ਵਿਦਿਆ ਮਨ ਬੁਧੀ ਸੋਚ, ਅਨੁਭਵ ਧਾਰ ਆਪਣਾ ਲੇਖਾ ਦਏ ਦ੍ਰਿੜਾਈਆ। ਦੀਨ ਦਿਆਲ ਸਦ ਕਿਰਪਾਲ ਆਸਾ ਮਨਸਾ ਪੂਰੀ ਕਰੇ ਗੁਰ ਅਵਤਾਰ ਪੈਗ਼ੰਬਰ ਜਿਸ ਨੂੰ ਰਹੇ ਲੋਚ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਜਿਸ ਦਾ ਧਿਆਨ ਲਗਾਈਆ। ਏਕਾ ਨਾਮ ਨਿਧਾਨ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਬਹੁਤ, ਸਿਫ਼ਤੀ ਨਾਮ ਲੇਖਾ ਦਏ ਚੁਕਾਈਆ। ਇਕੋ ਡੰਕਾ ਵੱਜੇ ਚੌਦਾਂ ਲੋਕ ਚੌਦਾਂ ਤਬਕ ਪਰਲੋਕ, ਇਕੋ ਹੁਕਮ ਕਰੇ ਸ਼ਨਵਾਈਆ। ਜਨ ਭਗਤਾਂ ਸਾਚੇ ਸੰਤਾਂ ਚਿੰਤਾ ਗ਼ਮ ਰਹਿਣ ਨਾ ਦੇਵੇ ਕੋਈ ਨਾ ਰੋਗ, ਮਾਇਆ ਮਮਤਾ ਹਉਮੇਂ ਹੰਗਤਾ ਦੂਰ ਕਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਿਰਗੁਣ ਨਿਰਗੁਣ ਦੇ ਕੇ ਸਾਚਾ ਜੋਗ, ਸਰਗੁਣ ਸਾਚੀ ਸਿਖਿਆ ਦਏ ਸਮਝਾਈਆ। ਘਰ ਪਰਕਾਸ਼ ਕਾਇਆ ਮੰਦਰ ਅੰਦਰ ਕਰੇ ਨਿਰਗੁਣ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਆਪਣੀ ਦਇਆ ਕਮਾਈਆ। ਨਾਮ ਰਸ ਨਿਝਰ ਝਿਰਨਾ ਅੰਮ੍ਰਿਤ ਦੇਵੇ ਧੁਰ ਦੀ ਚੋਗ, ਜਗਤ ਤ੍ਰਿਸ਼ਨਾ ਕੂੜੀ ਅਗਨੀ ਅੱਗ ਬੁਝਾਈਆ। ਏਥੇ ਓਥੇ ਦੋ ਜਹਾਨਾਂ ਹੋਣ ਨਾ ਦੇਵੇ ਕਦੀ ਵਿਜੋਗ, ਧੁਰ ਸੰਜੋਗੀ ਆਪਣਾ ਮੇਲ ਮਿਲਾਈਆ। ਸਤਿਜੁਗ ਤੇਰੇ ਅੰਦਰ ਲੇਖਾ ਰਹਿਣ ਨਾ ਦੇਵੇ ਕੂੜ ਕਾਮ ਕਰੋਧ, ਲੋਭ ਮੋਹ ਹੰਕਾਰ ਆਪਣੇ ਅੰਦਰ ਭਸਮ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਏਕੰਕਾਰਾ ਇਕੋ ਇਕ ਵਖਾਈਆ। ਸਤਿਜੁਗ ਸਾਚੇ ਬਖ਼ਸ਼ੇ ਏਕਾ ਓਟ ਅਕਾਲ, ਅਕਲ ਕਲਧਾਰੀ ਆਪਣੀ ਦਇਆ ਕਮਾਈਆ। ਸਚਖੰਡ ਦਵਾਰਾ ਵਖਾ ਇਕੋ ਸੱਚੀ ਧਰਮਸਾਲ, ਜਗਤ ਮੰਦਰਾਂ ਦਾ ਲੇਖਾ ਦਏ ਮੁਕਾਈਆ। ਨਿਰਗੁਣ ਦੀਪਕ ਜੋਤ ਅਗੰਮੀ ਦੀਵਾ ਦੇਵੇ ਬਾਲ, ਤੇਲ ਬਾਤੀ ਦੀ ਲੋੜ ਰਹੇ ਨਾ ਰਾਈਆ। ਜਿਥੇ ਬੈਠਣ ਸ਼ਾਹ ਕੰਗਾਲ, ਊਚ ਨੀਚ ਰਾਓ ਰਾਜ ਰਾਜਾਨ ਵੰਡ ਨਾ ਕੋਇ ਵੰਡਾਈਆ। ਜਗਤ ਵਿਚੋਲਾ ਲੱਭਣਾ ਨਾ ਪਏ ਕੋਈ ਦਲਾਲ, ਚਾਰ ਕੁੰਟ ਦਹਿ ਦਿਸ਼ਾ ਭੱਜਣਾ ਪਏ ਨਾ ਵਾਹੋ ਦਾਹੀਆ। ਨਾਮ ਅਨਮੋਲਾ ਮਿਲੇ ਧੁਰ ਦਾ ਲਾਲ, ਜਿਸ ਦੀ ਕ਼ੀਮਤ ਜੁਗ ਚੌਕੜੀ ਸਕੇ ਨਾ ਕੋਇ ਚੁਕਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਜਲਵਾ ਨੂਰ ਤੱਕਣ ਜਮਾਲ, ਸਚਖੰਡ ਦਵਾਰਾ ਮੁਕਾਮੇ ਹੱਕ ਨਜ਼ਰੀ ਆਈਆ। ਝਗੜਾ ਰਹੇ ਨਾ ਜ਼ਿਮੀਂ ਅਸਮਾਨ, ਨਾਦ ਧੁਨ ਸੁਣਨਾ ਨਾ ਪਏ ਕੋਈ ਪੈਗ਼ਾਮ, ਪੈਗ਼ੰਬਰਾਂ ਵਾਲੀ ਨਾ ਕੋਇ ਪੜ੍ਹਾਈਆ। ਗੁਰੂ ਗੁਰਦੇਵ ਦੇਵੇ ਨਾ ਕੋਈ ਦਾਨ, ਤੱਤਾਂ ਵਾਲੀ ਵਸਤ ਨਾ ਕੋਇ ਵਰਤਾਈਆ। ਇਕ ਅਕੱਲਾ ਖੇਲੇ ਖੇਲ ਸ੍ਰੀ ਭਗਵਾਨ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਠਾਂਡੇ ਦਰ ਸੋਭਾ ਪਾਈਆ। ਜਿਸ ਦੀ ਮਹਿੰਮਾ ਆਦਿ ਜੁਗਾਦਿ ਜੁਗ ਚੌਕੜੀ ਮਹਾਨ, ਕ਼ਲਮ ਸ਼ਾਹੀ ਲਿਖ ਨਾ ਸਕੇ ਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕੋਟਨ ਕੋਟ ਸੀਸ ਝੁਕਾਣ, ਸਿਰ ਸਕੇ ਨਾ ਕੋਇ ਉਠਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਲੱਖ ਚੁਰਾਸੀ ਕਲਜੁਗ ਵੇਖਣਹਾਰਾ

ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਜਿਸ ਦਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭਵਿਖਤਾਂ ਵਿਚ ਕਰਦੇ ਗਏ ਬਿਆਨ, ਨਾਮ ਇਸ਼ਾਰਿਆਂ ਵਿਚ ਗੁਰ ਅਵਤਾਰ ਪੈਗ਼ੰਬਰ ਗਏ ਦ੍ਰਿੜਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਸ਼ਾਹ ਪਾਤਸ਼ਾਹ ਸੱਚਾ ਸੁਲਤਾਨ, ਧੁਰ ਸੰਦੇਸ਼ਾ ਨਰ ਨਰੇਸ਼ਾ ਏਕਾ ਏਕੰਕਾਰ ਇਕ ਅਕੱਲਾ ਆਪ ਸੁਣਾਈਆ। ਜਿਸ ਦੀ ਚਾਰ ਵਰਨ ਅਠਾਰਾਂ ਬਰਨ ਜੀਵ ਜੰਤ ਸਾਧ ਸੰਤ ਮੰਨਣ ਆਣ, ਹੁਕਮੇਂ ਅੰਦਰ ਬ੍ਰਹਿਮੰਡ ਖੰਡ ਪੁਰੀ ਲੋਅ ਰਿਹਾ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕੋ ਇਕ ਵਡਿਆਈਆ। ਸਚਖੰਡ ਸਾਚੀ ਓਟ ਪੁਰਖ ਸਮਰਥ, ਦੂਜਾ ਨਜ਼ਰ ਕਿਸੇ ਨਾ ਆਈਆ। ਸਤਿਜੁਗ ਸਾਚੇ ਦੇਵੇ ਤੇਰੀ ਦਾਤ ਤੈਨੂੰ ਵੱਥ, ਵਸਤ ਅਮੋਲਕ ਆਪ ਵਰਤਾਈਆ। ਧਰਨੀ ਧਰਤ ਧਵਲ ਧੌਲ ਉਪਰ ਦੇਵੇ ਰਖ, ਰੱਖਿਆ ਕਰੇ ਥਾਉਂ ਥਾਈਂਆ। ਜਿਸ ਦਾ ਚਾਰ ਜੁਗ ਗਾਉਂਦੇ ਗਏ ਜਸ, ਅੱਖਰ ਹੋ ਕੇ ਸੱਥਰ ਗਏ ਵਿਛਾਈਆ। ਸੋ ਦੇਵਣਹਾਰਾ ਸਭ ਦਾ ਹੱਕ, ਪਾਰਬ੍ਰਹਮ ਪਤਿਪਰਮੇਸ਼ਵਰ ਵੇਖਣਹਾਰਾ ਚਾਈਂ ਚਾਈਂਆ। ਸੁਤ ਦੁਲਾਰਾ ਧਰਮ ਵਣਜਾਰਾ ਖੋਲ੍ਹੇ ਆਪਣਾ ਹੱਟ, ਨਾਮ ਨਿਧਾਨ ਸ੍ਰੀ ਭਗਵਾਨ ਵਿਚ ਟਿਕਾਈਆ। ਜਗਤ ਵਾਸਨਾ ਕੂੜੀ ਕਿਰਿਆ ਲੋਕਮਾਤ ਵਿਚੋਂ ਦੇਵੇ ਕੱਢ, ਕਲਜੁਗ ਅੰਤ ਜੀਵ ਜੰਤ ਵਿਚ ਰਹਿਣ ਕੋਇ ਨਾ ਪਾਈਆ। ਭਗਤ ਭਗਵਾਨ ਚਾਰ ਵਰਨ ਬਣਾਏ ਆਪਣੀ ਯਦ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੱਖਰਾ ਰਹਿਣ ਕੋਇ ਨਾ ਪਾਈਆ। ਨਾਮ ਨਿਧਾਨ ਸ੍ਰੀ ਭਗਵਾਨ ਸੁਣਾਏ ਧੁਰ ਦਾ ਛਦ, ਛੰਦ ਅੱਖਰਾਂ ਵਿਚ ਲਿਖਾਈਆ। ਨਵ ਨੌ ਚਾਰ ਪਾਰ ਕਰਾ ਕੇ ਹੱਦ, ਹਦੂਦ ਮਹਿਦੂਦ ਅਰਸ਼ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਸਤਿਜੁਗ ਸਾਚੀ ਓਟ ਏਕਾ ਏਕੰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਦਵਾਰਾ ਸਚਖੰਡ ਅਪਰ ਅਪਾਰ, ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਥਿਰ ਘਰ ਵੇਖੇ ਵੇਖਣਹਾਰ, ਆਪ ਆਪਣੀ ਅੱਖ ਖੁਲ੍ਹਾਈਆ। ਸੇਵਾ ਲਾ ਗੁਰ ਅਵਤਾਰ, ਪੈਗ਼ੰਬਰ ਜੁਗੋ ਜੁਗ ਜੁਗਤੀ ਇਕ ਸਮਝਾਈਆ। ਭਗਤ ਵਛਲ ਬਣ ਗਿਰਧਾਰ, ਗ੍ਰਹਿ ਆਪਣਾ ਵੇਖ ਵਖਾਈਆ। ਜਿਥੇ ਸਦਾ ਸਦਾ ਸਦ ਏਕਾ ਧਾਰ, ਬਿਨ ਗੋਪੀ ਕਾਹਨ ਸਾਚੀ ਰਾਸ ਰਿਹਾ ਰਚਾਈਆ। ਬਿਨ ਦੀਵਾ ਬਾਤੀ ਕਮਲਾਪਾਤੀ ਕਰ ਉਜਿਆਰ, ਗਹਿਰ ਗੰਭੀਰ ਆਪਣਾ ਨੂਰ ਕਰੇ ਰੁਸ਼ਨਾਈਆ। ਸੋ ਸਾਹਿਬ ਸੁਹੇਲਾ ਇਕ ਇਕੇਲਾ ਲੋਕਮਾਤ ਨਿਤ ਨਵਿਤ ਆਵੇ ਵਾਰੋ ਵਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਕ਼ੁਦਰਤ ਦਾ ਕ਼ਾਦਰ ਕਰਨੀ ਦਾ ਕਰਤਾ ਸਰਬ ਆਲਮ ਕਰੇ ਪਿਆਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਮੇਲ ਮਿਲਾਈਆ। ਸਤਿਜੁਗ ਸਾਚਾ ਮਾਰਗ ਸਤਿ ਸਤਿਵਾਦੀ ਦੱਸੇ ਵਿਚ ਸੰਸਾਰ, ਅਕਲ ਕਲਧਾਰੀ ਆਪਣੀ ਕਲ ਪਰਗਟਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲੱਖ ਚੁਰਾਸੀ ਵਿਚੋਂ ਲਏ ਉਬਾਰ, ਭਗਤ ਭਗਵਾਨ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮੰਦਰ ਇਕੋ ਦਏ ਸੁਹਾਈਆ। ਸਤਿਜੁਗ ਸਾਚੀ ਓਟ ਸਤਿ ਸਵਾਮੀ ਆਦਿ ਨਿਰੰਜਣ, ਆਦਿ ਜੁਗਾਦੀ ਇਕੋ ਨਜ਼ਰੀ ਆਈਆ। ਦੀਨਾਂ ਨਾਥ ਸਦਾ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਨਾਮ ਨਿਧਾਨ ਨੇਤਰ ਦੇਵੇ ਅੰਜਣ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਆਤਮ ਪਰਮਾਤਮ ਬਣਾ ਕੇ ਸਾਚਾ

ਸੱਜਣ, ਮਨ ਵਾਸਨਾ ਪਰੇ ਦਏ ਕਰਾਈਆ। ਕੂੜੀ ਕਿਰਿਆ ਜਗਤ ਤ੍ਰਿਸ਼ਨਾ ਮੇਟੇ ਅਗਨ, ਅੰਮ੍ਰਿਤ ਮੇਘ ਇਕ ਵਰਸਾਈਆ। ਸਚ ਦਵਾਰਾ ਆਵੇ ਲੰਘਣ, ਘਰ ਵਿਚ ਘਰ ਚੜ੍ਹ ਕੇ ਸੋਭਾ ਪਾਈਆ। ਸਚ ਪ੍ਰੀਤੀ ਆਵੇ ਮੰਗਣ, ਜਨ ਭਗਤਾਂ ਅੰਤਰ ਆਪ ਉਪਜਾਈਆ। ਕਾਇਆ ਚੋਲੀ ਚਾੜ੍ਹੇ ਅਗੰਮੀ ਰੰਗਣ, ਏਥੇ ਓਥੇ ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਨਿਜ ਆਤਮ ਪਰਮਾਤਮ ਗ੍ਰਹਿ ਨਿਜਾਨੰਦ ਦੇਵੇ ਸੱਚਾ ਇਕ ਅਨੰਦਨ, ਰਸ ਆਪਣਾ ਆਪ ਪਰਗਟਾਈਆ। ਸਚ ਦਵਾਰੇ ਧੁਰ ਦੀ ਡੰਡਾਵਤ ਦੱਸੇ ਅਗੰਮੀ ਬੰਦਨ, ਜਿਸ ਬੰਦਗੀ ਵਿਚੋਂ ਬੰਦਾ ਬੰਦੀਖ਼ਾਨਾ ਜਾਏ ਤੁੜਾਈਆ। ਕਿਸੇ ਦਾ ਬਣਨਾ ਨਾ ਪਏ ਮਸੰਦਨ, ਮੁਸ਼ੰਦਗੀ ਵਿਚ ਸੀਸ ਨਾ ਕਿਸੇ ਝੁਕਾਈਆ। ਸੁਰਤੀ ਸ਼ਬਦੀ ਡੋਰੀ ਬੱਝੇ ਤੰਦਨ, ਏਥੇ ਓਥੇ ਜਗਤ ਜਹਾਨ ਤੋੜ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰਾ ਸਰਬੰਗਣ, ਸਮਰਥ ਸਵਾਮੀ ਆਪਣਾ ਹੁਕਮ ਵਰਤਾਈਆ। ਸਾਚੀ ਓਟ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਦੇਵਣਹਾਰ ਵਡਿਆਈਆ। ਜਨ ਭਗਤਾਂ ਮਾਨਸ ਜਨਮ ਕਰੇ ਰਹਿਰਾਸੀ, ਰਸਤਾ ਮਾਰਗ ਆਪਣਾ ਇਕ ਵਖਾਈਆ। ਮਨ ਚਿੰਦਿਆ ਕੂੜੀ ਲਾਹੇ ਉਦਾਸੀ, ਸੰਸਾ ਰੋਗ ਦਏ ਗਵਾਈਆ। ਜੀਵਣ ਵਿਚੋਂ ਬਦਲ ਦੇਵੇ ਹਯਾਤੀ, ਜ਼ਿੰਦਗੀ ਆਪਣੇ ਨਾਮ ਰੰਗ ਰੰਗਾਈਆ। ਧੁਰ ਸੰਦੇਸ਼ਾ ਦੇ ਕੇ ਸਚ ਸੁਣਾਵੇ ਸਾਖੀ, ਸਾਖਿਆਤ ਹੋ ਕੇ ਪੜਦਾ ਦਏ ਉਠਾਈਆ। ਭਾਗ ਲਗਾ ਕੇ ਮਾਟੀ ਖ਼ਾਕੀ, ਖ਼ਾਕ ਵਿਚ ਰੁਲਦੇ ਸਚਖੰਡ ਦਵਾਰੇ ਦਏ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋ ਕੇ ਦਾਸ ਦਾਸੀ, ਸੇਵਕ ਹੋ ਕੇ ਸੇਵਾ ਸਚ ਕਮਾਈਆ। ਸਤਿਜੁਗ ਸਾਚੀ ਓਟ ਪਾਰਬ੍ਰਹਮ, ਬ੍ਰਹਮ ਦੇਵੇ ਮਾਣ ਵਡਿਆਈਆ। ਜਿਸ ਦਾ ਆਦਿ ਜੁਗਾਦਿ ਸਦਾ ਇਕੋ ਧਰਮ, ਰੀਤੀ ਨੀਤੀ ਸਮਝ ਕੋਇ ਨਾ ਪਾਈਆ। ਭਗਤ ਉਧਾਰਨਾ ਜਿਸ ਦਾ ਕਰਮ, ਨਿਹਕਰਮੀ ਹੋ ਕੇ ਆਪਣਾ ਕਰਮ ਕਮਾਈਆ। ਸਾਚੇ ਸੰਤਾਂ ਬਖ਼ਸ਼ੇ ਸਰਨ, ਸਰਨਾਗਤ ਇਕੋ ਇਕ ਦ੍ਰਿੜਾਈਆ। ਗੁਰਮੁਖਾਂ ਖੋਲ੍ਹ ਕੇ ਹਰਨ ਫਰਨ, ਨਿਜ ਨੇਤਰ ਦਏ ਮਿਲਾਈਆ। ਗੁਰਸਿਖਾਂ ਲੱਖ ਚੁਰਾਸੀ ਲੇਖਾ ਚੁਕਾਕੇ ਜਨਮ ਮਰਨ, ਜਮ ਕੀ ਫਾਸੀ ਦਏ ਤੁੜਾਈਆ। ਕੋਟਨ ਕੋਟਾਂ ਵਿਚੋਂ ਆਵੇ ਫੜਨ, ਪੜਦਿਆਂ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸਹਾਰਾ ਇਕੋ ਚਰਨ, ਅੰਮ੍ਰਿਤ ਜਾਮ ਮੁਖ ਚੁਆਈਆ। ਸਤਿਜੁਗ ਸਾਚੀ ਓਟ ਇਕੋ ਇਕ ਸ੍ਰੀ ਭਗਵਾਨ, ਬਖ਼ਸ਼ਣਹਾਰ ਸ਼ਰਨਾਈਆ। ਜਿਥੇ ਝੁੱਲੇ ਧਰਮ ਨਿਸ਼ਾਨ, ਨਿਸ਼ਾਨਾ ਕੂੜ ਨਾ ਕੋਇ ਵਖਾਈਆ। ਬਿਨਾ ਅੱਖਰਾਂ ਤੋਂ ਹੋਵੇ ਗਿਆਨ, ਬਿਨਾ ਵਿਦਿਆ ਤੋਂ ਕਰੇ ਪੜ੍ਹਾਈਆ। ਬਿਨਾ ਮੰਜ਼ਲ ਚੜ੍ਹਨ ਤੋਂ ਮਿਲੇ ਮੁਕਾਮ, ਮੁਕਾਮੇ ਹੱਕ ਡੇਰਾ ਦਏ ਲਗਾਈਆ। ਜਨ ਭਗਤਾਂ ਦੇ ਚਰਨਾਂ ਹੇਠ ਦਬਾ ਕੇ ਜ਼ਿਮੀਂ ਅਸਮਾਨ, ਸੂਰਜ ਚੰਦ ਦਾ ਲੇਖਾ ਦਏ ਚੁਕਾਈਆ। ਜਗਤ ਵਾਸਨਾ ਨਾ ਰਹੇ ਧਿਆਨ, ਗੁਣ ਨਿਧਾਨ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਓਟ ਇਕ ਜਣਾਈਆ। ਸਤਿਜੁਗ ਸਾਚੀ ਓਟ ਏਕਾ ਏਕ ਦੱਸੇ ਅੰਤਰਜਾਮੀ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਖੋਜ ਖੁਜਾਈਆ। ਨਿਰਗੁਣ ਸਰਗੁਣ ਬਣ ਕੇ ਭਗਤ ਵਛਲ ਸਵਾਮੀ, ਦਇਆਨਿਧ ਦੀਨਾਂ ਅਨਾਥਾਂ ਦਇਆ ਆਪ ਕਮਾਈਆ। ਨਾਮ ਸਿਫ਼ਤ ਸੋਹਲਾ ਢੋਲਾ ਗਾ ਅਗੰਮੀ ਬਾਣੀ, ਬਾਣ ਨਿਰਾਲਾ ਅਣਿਆਲਾ ਤੀਰ ਦਏ ਚਲਾਈਆ। ਸੁਰਤੀ ਸ਼ਬਦੀ ਮੇਲਾ ਹੋਵੇ ਘਰ ਸੱਜਣ ਸਾਚੇ ਹਾਣੀ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਨਿਝਰ ਝਿਰਨਾ

ਅੰਮ੍ਰਿਤ ਰਸ ਦੇਵੇ ਠੰਡਾ ਪਾਣੀ, ਬੂੰਦ ਸਵਾਂਤੀ ਆਪ ਟਪਕਾਈਆ। ਝਗੜਾ ਮੁਕਾ ਕੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਲੇਖਾ ਦਏ ਮੁਕਾਈਆ। ਦੇ ਕੇ ਇਕੋ ਪਦ ਨਿਰਬਾਨੀ, ਲੱਖ ਚੁਰਾਸੀ ਵਿਚੋਂ ਨਾਤਾ ਦਏ ਤੁੜਾਈਆ। ਕਿਰਪਾ ਕਰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨੀ, ਸਚ ਦਵਾਰੇ ਦੇਵੇ ਮਾਣ ਵਡਿਆਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਦੇ ਕੇ ਸੱਚਾ ਨਾਮ ਇਕੋ ਧਰਮ ਨਿਸ਼ਾਨੀ, ਓਟ ਆਪਣੀ ਆਪ ਸਮਝਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਰੇ ਮਿਹਰਵਾਨੀ, ਮਿਹਰ ਨਜ਼ਰ ਬੇਨਜ਼ੀਰ ਆਪ ਉਠਾਈਆ। ਜਨ ਭਗਤਾਂ ਮੰਜ਼ਲ ਦੱਸ ਕੇ ਇਕ ਆਸਾਨੀ, ਅਸਲ ਵਸਲ ਯਾਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗ ਦੀ ਕਰਨ ਆਇਆ ਨਜ਼ਰੇ ਸਾਨੀ, ਲੇਖਾ ਸਭ ਦਾ ਵੇਖ ਵਖਾਈਆ।

੨੫ ਸਾਵਣ ਸ਼ਹਿਨਸ਼ਾਹੀ ਸੰਮਤ ੨ ਹਰਨਾਮ ਸਿੰਘ ਦੇ ਗ੍ਰਹਿ ਪਿੰਡ ਗੁਮਾਨ ਪੁਰਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਸਾਚੀ ਓਟ ਸਤਿ ਪੁਰਖ, ਸਹਾਰਾ ਇਕੋ ਇਕ ਜਣਾਈਆ। ਚਿੰਤਾ ਰਹੇ ਨਾ ਸੋਗ ਹਰਖ, ਹਵਸ ਕੂੜੀ ਦਏ ਮਿਟਾਈਆ। ਭਗਤ ਸੁਹੇਲੇ ਗੁਰਮੁਖ ਲਏ ਪਰਖ, ਲੱਖ ਚੁਰਾਸੀ ਜੀਵ ਜੰਤ ਖੋਜ ਖੁਜਾਈਆ। ਸਾਚੇ ਸੰਤਾਂ ਜਨਮ ਜਨਮ ਦੀ ਮੇਟੇ ਤੜਪ, ਵਿਜੋਗ ਵਿਛੋੜਾ ਦਏ ਕਟਾਈਆ। ਧੁਰ ਸੰਜੋਗੀ ਦੇ ਕੇ ਦਰਸ, ਆਤਮ ਪਰਮਾਤਮ ਮੇਲਾ ਮੇਲ ਮਿਲਾਈਆ। ਮਿਹਰਵਾਨ ਹੋ ਕੇ ਕਰੇ ਤਰਸ, ਦੀਨਾਂ ਅਨਾਥਾਂ ਗਲੇ ਲਗਾਈਆ। ਆਪਣਾ ਖੇਲ ਕਰੇ ਅਸਚਰਜ, ਲੀਲਾ ਮਾਤ ਵਰਤਾਈਆ। ਜਨ ਭਗਤਾਂ ਧੁਰ ਦਰਗਾਹ ਨਾਮ ਕਰ ਕੇ ਦਰਜ, ਦਰਦ ਪਿਛਲਾ ਦਏ ਮਿਟਾਈਆ। ਸ਼ਰਅ ਛੁਰੀ ਕੋਹੇ ਨਾ ਕਰਦ, ਕ਼ਤਲਗਾਹ ਨਾ ਕੋਇ ਵਖਾਈਆ। ਬੇਨੰਤੀ ਪੂਰ ਕਰੇ ਅਰਜ਼, ਆਸਾ ਮਨਸਾ ਵੇਖ ਵਖਾਈਆ। ਪੰਜਾਂ ਹੋਵਣ ਨਾ ਦੇਵੇ ਹਰਜ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸ਼ਰਨਾਈਆ। ਸਤਿਜੁਗ ਸਾਚੇ ਸਾਚੀ ਓਟ ਪੁਰਖ ਅਗੰਮ, ਦੇਵਣਹਾਰ ਸੱਚੀ ਵਡਿਆਈਆ। ਕੂੜੀ ਤ੍ਰਿਸ਼ਨਾ ਮੇਟੇ ਤਮ, ਤਾਮਸ ਰਾਜਸ ਨਾ ਕੋਇ ਚਤੁਰਾਈਆ। ਹਰਖ ਸੋਗ ਰਹੇ ਨਾ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਲੇਖੇ ਲਾਵੇ ਪਵਣ ਸਵਾਸ ਦਮ, ਦਾਮਨ ਹੋ ਕੇ ਆਪ ਆਪਣੀ ਗੰਢ ਬੰਧਾਈਆ। ਭੇਵ ਖੁਲ੍ਹਾ ਕੇ ਆਤਮ ਬ੍ਰਹਮ, ਪਾਰਬ੍ਰਹਮ ਦਏ ਸਮਝਾਈਆ। ਸਫ਼ਲ ਕਰਾ ਕੇ ਮਾਨਸ ਜਨਮ, ਜਨ ਸਾਚੇ ਲਏ ਬਣਾਈਆ। ਕੂੜੀ ਕਿਰਿਆ ਮੇਟ ਕੇ ਭਰਮ, ਭਾਂਡਾ ਭਰਮ ਭੰਨਾਈਆ। ਦੇ ਕੇ ਵਡਿਆਈ ਖ਼ਾਕੀ ਚਰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਖ਼ਸ਼ ਕੇ ਸਾਚੀ ਸਰਨ ਸਮੇਂ ਦਾ ਸਮਾਜ ਦਏ ਬਦਲਾਈਆ।

੨੫ ਸਾਵਣ ਸ਼ਹਿਨਸ਼ਾਹੀ ਸੰਮਤ ੨ ਸਵਰਨ ਸਿੰਘ ਦੇ ਗ੍ਰਹਿ ਪਿੰਡ ਗੁਮਾਨ ਪੁਰਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੀ ਓਟ ਪਰਮ ਪੁਰਖ ਹੱਕ ਸੁਲਤਾਨ, ਹਕ਼ੀਕ਼ਤ ਸਾਚੀ ਦਏ ਸਮਝਾਈਆ। ਜਿਸ ਨੂੰ ਸਜਦੇ ਕਰਦੇ ਜ਼ਿਮੀਂ ਅਸਮਾਨ, ਸ਼ਰਕਣ ਗਰਬਣ ਸੀਸ ਨਿਵਾਈਆ। ਕਲਮੇ ਪੜ੍ਹਦੇ ਦੋ ਜਹਾਨ, ਸਾਚਾ ਨਾਮ ਧਿਆਈਆ। ਸਜਦਿਆਂ ਵਿਚ ਸੀਸ ਝੁਕਾਣ, ਸਿਰ ਸਕੇ ਨਾ ਕੋਇ ਉਠਾਈਆ। ਪੈਗ਼ੰਬਰ ਮੰਨਣ ਇਮਾਮ, ਕਾਮਲ ਮੁਰਸ਼ਦ ਬੇਪਰਵਾਹੀਆ। ਜਿਸ ਦਾ ਲੇਖਾ ਬਨੀ ਨੌ ਇਨਸਾਨ, ਮਿਹਰਵਾਨ ਦਇਆ ਕਮਾਈਆ। ਸੋ ਕਲਜੁਗ ਅੰਤਮ ਕੂੜੀ ਕਿਰਿਆ ਵੇਖੇ ਅਨਵਾਨ, ਅਵਾਮ ਪੜਦਾ ਫੋਲ ਫੁਲਾਈਆ। ਜੋਧਾ ਸੂਰਬੀਰ ਬਣ ਕੇ ਮਰਦ ਮਰਦਾਨ, ਹੁਕਮ ਆਪਣਾ ਇਕ ਵਰਤਾਈਆ। ਸਚ ਸੰਦੇਸ਼ਾ ਦੇ ਫ਼ਰਮਾਨ, ਫਰਮਾਂਬਰਦਾਰ ਗੁਰਮੁਖ ਲਏ ਉਠਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਇਕ ਧਿਆਨ, ਸਾਚਾ ਇਸ਼ਟ ਦਏ ਵਖਾਈਆ। ਸੋਹੰ ਸਤਿ ਸਰੂਪੀ ਦੇ ਕੇ ਸ਼ਬਦ ਗਿਆਨ, ਬੀਆਬਾਨ ਵਿਚੋਂ ਬਾਹਰ ਕਢਾਈਆ। ਸਚਖੰਡ ਦਵਾਰੇ ਦੱਸ ਕੇ ਧੁਰ ਆਰਾਮ, ਧਾਮ ਇਕੋ ਇਕ ਵਖਾਈਆ। ਸਾਚੇ ਸੰਤਾਂ ਉਪਰ ਹੋਵੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖਾਂ ਹੋਣ ਨਾ ਦੇਵੇ ਕਦੇ ਨੁਕਸਾਨ, ਜੁਗ ਜੁਗ ਹੋਏ ਸਹਾਈਆ। ਗੁਰਸਿਖਾਂ ਭਾਗ ਲਗਾ ਕੇ ਕਾਇਆ ਖੇੜਾ ਨਗਰ ਗਰਾਮ, ਗ੍ਰਹਿ ਅੰਦਰੋਂ ਫੋਲ ਫੁਲਾਈਆ। ਸਚ ਪ੍ਰੇਮ ਦਾ ਖਾ ਕੇ ਤੁਆਮ, ਤਮਅ ਤਾਮਸ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵਿਚ ਰਹਿਣ ਨਾ ਦੇਵੇ ਕਿਸੇ ਗ਼ੁਲਾਮ, ਜੋ ਜਨ ਸਾਚੀ ਇਕੋ ਓਟ ਤਕਾਈਆ।