ਪੁਸਤਕਾਲਾਭਾਗ ੧੯

੨੫ ਸਾਵਣ ਸ਼ਹਿਨਸ਼ਾਹੀ ਸੰਮਤ ੨ ਨਾਜ਼ਰ ਸਿੰਘ ਦੇ ਗ੍ਰਹਿ ਪਿੰਡ ਗੁਮਾਨ ਪੁਰਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਸਾਚੀ ਓਟ ਸ੍ਰੀ ਭਗਵੰਤ, ਜਨ ਭਗਤਾਂ ਸਦ ਦੇਵਣਹਾਰ ਵਡਿਆਈਆ। ਲੱਖ ਚੁਰਾਸੀ ਆਤਮ ਪਰਮਾਤਮ ਹੋਵੇ ਧੁਰ ਦਾ ਕੰਤ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਸਾਧ ਸੰਤ ਚਾਰ ਕੁੰਟ ਦਹਿ ਦਿਸ਼ਾ ਖੋਜ ਖੁਜਾਈਆ। ਨਾਮ ਨਿਧਾਨ ਸ਼ਬਦ ਅਗੰਮੀ ਦੇਵੇ ਮੰਤ, ਕਲਮਾ ਕਾਇਨਾਤ ਇਕ ਦ੍ਰਿੜਾਈਆ। ਬੋਧ ਅਗਾਧਾ ਦੋ ਜਹਾਨ ਸ੍ਰੀ ਭਗਵਾਨ ਬਣ ਕੇ ਧੁਰ ਦਾ ਪੰਡਤ, ਸਾਚੀ ਵਿਦਿਆ ਗੁਣ ਨਿਧਾਨ ਇਕ ਸਮਝਾਈਆ। ਭੇਵ ਖੁਲ੍ਹਾਏ ਪੜਦਾ ਲਾਹੇ ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਇਕੋ ਇਕ ਜਣਾਈਆ। ਗੁਰਮੁਖ ਗੁਰਸਿਖ ਪਕੜ ਉਠਾਏ ਸਾਚੇ ਸੰਤ, ਸੱਜਣ ਹੋ ਕੇ ਨਿਜ ਨੇਤਰ ਅੰਜਣ ਇਕੋ ਪਾਈਆ। ਨਾਮ ਬਾਣੀ ਆਪਣੀ ਮਹਿੰਮਾ ਦੱਸੇ ਅਗਣਤ, ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕ਼ੁਰਾਨ ਅੰਤ ਕੋਇ ਨਾ ਪਾਈਆ। ਸਚ ਦਵਾਰੇ ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਕਰਦੇ ਮਿੰਨਤ, ਠਾਂਡੇ ਦਰਬਾਰ ਬੈਠੇ ਸੀਸ ਝੁਕਾਈਆ। ਚਾਰ ਕੁੰਟ ਦਹਿ ਦਿਸ਼ਾ ਨਜ਼ਰ ਆਵੇ ਨਾ ਕੋਇ ਨਿੰਦਕ, ਦੁਸ਼ਟ ਦੁਰਾਚਾਰ ਵਿਭਚਾਰ ਨਾ ਕੋਇ ਲੜਾਈਆ। ਪੁਰਖ ਅਕਾਲ ਦੀਨ ਦਿਆਲ ਸਾਚੀ ਦੱਸੇ ਇਕੋ ਸਿੰਮਤ, ਭਗਤ ਭਗਵਾਨ ਮਿਲ ਕੇ ਵੱਜੇ ਵਧਾਈਆ। ਹਰਖ ਸੋਗ ਗ਼ਮ ਰਹੇ ਨਾ ਚਿੰਤ, ਮਮਤਾ ਮੋਹ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਧੁਰ ਦਾ ਵਰ, ਵਾਰਸ ਹੋ ਕੇ ਵੇਖ

ਵਖਾਈਆ। ਸਤਿਜੁਗ ਸਾਚੇ ਸਾਚੀ ਓਟ ਸਾਹਿਬ ਸਵਾਮੀ ਸਤਿ ਸਤਿਵਾਦ, ਸਾਜਣ ਰਾਜਣ ਇਕੋ ਨਜ਼ਰੀ ਆਈਆ। ਜੋ ਲੇਖਾ ਜਾਣੇ ਆਦਿ ਜੁਗਾਦਿ, ਜੁਗ ਚੌਕੜੀ ਹੁਕਮੇਂ ਵਿਚ ਭਵਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਦੇਵੇ ਦਾਦ, ਵਸਤ ਅਮੋਲਕ ਆਪਣੀ ਆਪ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਧਾਰੋਂ ਕਾਢ, ਸਰਗੁਣ ਪੰਜ ਤਤ ਕਰੇ ਪੜ੍ਹਾਈਆ। ਸ਼ਬਦ ਅਗੰਮੀ ਆਪਣਾ ਵਜਾ ਕੇ ਨਾਦ, ਧੁਰ ਸੰਦੇਸ਼ਾ ਨਰ ਨਰੇਸ਼ਾ ਇਕੋ ਦਏ ਸਮਝਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਦੱਸ ਕੇ ਅਗੰਮੀ ਸਵਾਦ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਆਲਸ ਨਿੰਦਰਾ ਵਿਚੋਂ ਲਾਹ ਕੇ ਜਾਗ, ਜਗਜੀਵਣ ਦਾਤਾ ਜਾਗਰਤ ਜੋਤ ਕਰੇ ਰੁਸ਼ਨਾਈਆ। ਪੜਦਾ ਲਾਹ ਕੇ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਆਪਣਾ ਰੂਪ ਸਵੱਛ ਸਰੂਪ ਦਏ ਦਰਸਾਈਆ। ਧੁਨ ਆਤਮਕ ਉਪਜੇ ਧੁਰ ਦਾ ਰਾਗ, ਜਗਤ ਰਾਗਾਂ ਦੀ ਲੋੜ ਰਹੇ ਨਾ ਰਾਈਆ। ਸੁਰਤੀ ਸ਼ਬਦ ਹੋਵੇ ਵਿਸਮਾਦ, ਬਿਸਮਿਲ ਹੋ ਕੇ ਆਪਣਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਬਦਲ ਕੇ ਸਚ ਸਮਾਜ, ਚਾਰ ਵਰਨ ਅਠਾਰਾਂ ਬਰਨ, ਦੀਨ ਦੁਨੀ ਇਕੋ ਰੰਗ ਰੰਗਾਈਆ। ਸਤਿਜੁਗ ਸਾਚੇ ਤੇਰੀ ਓਟ ਅਗੰਮ ਅਥਾਹ, ਰਹਿਬਰ ਇਕੋ ਨਜ਼ਰੀ ਆਈਆ। ਜਿਸ ਨੂੰ ਕਹਿੰਦੇ ਜਲਵਾਗਰ ਖ਼ੁਦਾ, ਬੇਨਜ਼ੀਰ ਨੂਰ ਰੁਸ਼ਨਾਈਆ। ਮੁਕਾਮੇ ਹੱਕ ਡੇਰਾ ਰਿਹਾ ਲਾ, ਲਾਸ਼ਰੀਕ ਵਾਹਿਦ ਬੇਪਰਵਾਹੀਆ। ਸੋ ਖੇਲ ਕਰੇ ਦੋ ਜਹਾਂ, ਜਹਾਲਤ ਕਲਜੁਗ ਅੰਤਮ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖੇ ਥਾਉਂ ਥਾਂ, ਜ਼ਿਮੀਂ ਅਸਮਾਨਾਂ ਫੋਲ ਫੁਲਾਈਆ। ਸਾਢੇ ਤਿੰਨ ਹੱਥ ਮਾਨਵ ਖੇੜਾ ਵੇਖੇ ਗਰਾਂ, ਕਾਇਆ ਮਾਟੀ ਪੜਦਾ ਉਹਲਾ ਰਹੇ ਨਾ ਰਾਈਆ। ਮਨ ਵਾਸਨਾ ਜਗਤ ਜੀਵ ਹੋਏ ਕਲਜੁਗ ਕਾਂ, ਕਾਗ ਹੰਸ ਰੂਪ ਨਾ ਕੋਇ ਬਦਲਾਈਆ। ਸਚ ਸੁਹੇਲਾ ਬਣ ਕੇ ਸਿਰ ਦੇਵੇ ਨਾ ਕੋਈ ਠੰਡੀ ਛਾਂ, ਗੁਰ ਅਵਤਾਰ ਪੈਗ਼ੰਬਰ ਪੱਲੂ ਸਾਰੇ ਗਏ ਛੁਡਾਈਆ। ਝਗੜਾ ਪਾ ਕੇ ਸੂਰ ਗਾਂ, ਦੀਨ ਮਜ਼੍ਹਬ ਦੀ ਕਰਨ ਲੜਾਈਆ। ਪਰਮ ਪੁਰਖ ਪਰਮਾਤਮ ਆਤਮ ਤੈਨੂੰ ਮਿਲਣ ਦਾ ਰਖੇ ਕੋਇ ਨਾ ਚਾਅ, ਚਾਰੋਂ ਕੁੰਟ ਅੰਧੇਰਾ ਛਾਈਆ। ਕਿਰਪਾ ਨਿਧਾਨ ਠਾਕਰ ਸਵਾਮੀ ਸਚਖੰਡ ਨਿਵਾਸੀ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣੀ ਦਇਆ ਕਮਾਈਆ। ਜਨ ਭਗਤਾਂ ਨਾਮ ਸੰਦੇਸ਼ਾ ਨਰ ਨਰੇਸ਼ਾ ਦਏ ਸੁਣਾ, ਅਨਬੋਲਤ ਆਪਣਾ ਰਾਗ ਅਲਾਈਆ। ਧੁਰ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਬਣ ਪਿਤਾ ਮਾਂ, ਗੋਦ ਸੁਹੰਜਣੀ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾ, ਤਾਰਨਹਾਰ ਸਵਾਮੀ ਤੇਰੀ ਓਟ ਤਕਾਈਆ। ਸਤਿਜੁਗ ਸਾਚੇ ਸਾਚੀ ਓਟ ਸਾਹਿਬ ਸਤਿਗੁਰ ਦੀਨ ਦਿਆਲ, ਦਇਆਨਿਧ ਇਕ ਅਖਵਾਈਆ। ਸਚਖੰਡ ਵਖਾਏ ਸੱਚੀ ਧਰਮਸਾਲ, ਬੰਕ ਦਵਾਰਾ ਏਕੰਕਾਰਾ ਇਕੋ ਸੋਭਾ ਪਾਈਆ। ਜਿਥੇ ਦੀਪਕ ਜੋਤ ਜਗੇ ਮਿਸਾਲ, ਜਿਸ ਦੀ ਮਿਸਲ ਜਗਤ ਨਾ ਕੋਇ ਸਮਝਾਈਆ। ਜਨ ਭਗਤ ਸੁਹੇਲੇ ਆਪਣੇ ਵੇਖੇ ਲਾਲ, ਲਾਲ ਗੁਲਾਲਾ ਇਕੋ ਰੰਗ ਚੜ੍ਹਾਈਆ। ਓਥੇ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਲੇਖ ਨਾ ਸਕੇ ਵਖਾਲ, ਲਾੜੀ ਮੌਤ ਨਾ ਕੋਇ ਪਰਨਾਈਆ। ਜਨ ਭਗਤਾਂ ਲੇਖੇ ਲਾਏ ਜਨਮ ਜਨਮ ਦੀ ਕੀਤੀ ਘਾਲ, ਧਰਮ ਮੁਸ਼ੱਕਤ ਝੋਲੀ ਪਾਈਆ। ਜ਼ਿੰਦਗੀ ਦਾ ਬੰਦਗੀ ਦਾ ਅਗੇ ਰਹੇ ਨਾ ਕੋਇ ਸਵਾਲ, ਅਨੰਦ ਆਪਣੇ ਵਿਚ ਮਿਲਾਈਆ। ਦੀਨਾਂ ਬੰਧਪ ਹੋ ਕਿਰਪਾਲ, ਕਿਰਪਣ ਆਪਣੀ ਗੋਦ ਉਠਾਈਆ। ਤ੍ਰੈਗੁਣ ਮਾਇਆ ਮੇਟ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਵੇਖਣਹਾਰਾ

ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਫੇਰਾ ਪਾਈਆ। ਜਨ ਭਗਤਾਂ ਆਤਮ ਪਰਮਾਤਮ ਹੋ ਕੇ ਵਸੇ ਸਦਾ ਨਾਲ, ਨਾਲਿਸ਼ ਮਨ ਦੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਓਟ ਦੱਸੇ ਇਕੋ ਪੁਰਖ ਅਕਾਲ, ਅਕਲ ਕਲਧਾਰੀ ਜੋ ਆਦਿ ਜੁਗਾਦਿ ਜੁਗ ਚੌਕੜੀ ਰਿਹਾ ਦ੍ਰਿੜਾਈਆ।

੨੫ ਸਾਵਣ ਸ਼ਹਿਨਸ਼ਾਹੀ ਸੰਮਤ ੨ ਨਰੈਣ ਸਿੰਘ ਦੇ ਗ੍ਰਹਿ ਪਿੰਡ ਗੁਮਾਨ ਪੁਰਾ ਜ਼ਿਲਾ ਅੰਮ੍ਰਿਤਸਰ

ਧਰਮ ਰਿਸ਼ੀਓ ਤੁਹਾਡੀ ਨਿਮਸਕਾਰ, ਡੰਡਾਵਤ ਬੰਦਨਾ ਦੋ ਜਹਾਨ ਨਜ਼ਰੀ ਆਈਆ। ਕਿਰਪਾ ਕਰੇ ਆਪ ਨਿਰੰਕਾਰ, ਮਿਹਰਵਾਨ ਮਹਿਬੂਬ ਹੋਵੇ ਸਹਾਈਆ। ਪੂਰਬ ਜਨਮ ਦਾ ਲਹਿਣਾ ਦੇਣਾ ਦੇਵਣਹਾਰ ਵਿਚ ਸੰਸਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਭਗਤ ਸੁਹੇਲਾ ਨਿਰਗੁਣ ਧਾਰ ਮੇਲੇ ਮੇਲਣਹਾਰ, ਸਰਗੁਣ ਦਏ ਮਾਣ ਵਡਿਆਈਆ। ਕਲਜੁਗ ਅੰਤ ਸ੍ਰੀ ਭਗਵੰਤ ਸਤਿ ਸਰੂਪੀ ਕਰ ਪਿਆਰ, ਸ਼ਾਹੋ ਭੂਪੀ ਮਿਹਰ ਨਜ਼ਰ ਉਠਾਈਆ। ਲਹਿਣਾ ਦੇਣਾ ਚੁਕਾਵੇ ਵਾਰੋ ਵਾਰ, ਅਗੇ ਰਹੇ ਨਾ ਕੋਇ ਉਧਾਰ, ਲੇਖਾ ਲੇਖੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਧਰਮ ਰਿਸ਼ੀਓ ਤੁਹਾਡਾ ਰਿਸ਼ਤਾ ਨਾਲ ਗੋਬਿੰਦ, ਗਹਿਰ ਗੰਭੀਰ ਦੇਵੇ ਵਡਿਆਈਆ। ਸ਼ਬਦ ਅਨਾਦੀ ਬਣਾ ਕੇ ਬਿੰਦ, ਬੰਦਨਾ ਇਕੋ ਦਏ ਸਮਝਾਈਆ। ਜਨਮ ਕਰਮ ਦੀ ਮੇਟ ਕੇ ਚਿੰਦ, ਸਾਚੇ ਚੰਦ ਕੀਤੇ ਰੁਸ਼ਨਾਈਆ। ਦੇਵੇ ਵਡਿਆਈ ਗਹਿਰ ਗੰਭੀਰ ਗੁਣੀ ਗਹਿੰਦ, ਪਾਰਬ੍ਰਹਮ ਪਤਿਪਰਮੇਸ਼ਵਰ ਹੋਵੇ ਆਪ ਸਹਾਈਆ। ਅੰਮ੍ਰਿਤ ਧਾਰ ਵਹਾਏ ਅਗੰਮੀ ਸਾਗਰ ਸਿੰਧ, ਜਗਤ ਸਾਗਰ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦਏ ਵਖਾਈਆ। ਪੂਰਬ ਲੇਖਾ ਦੇਵਣਹਾਰਾ ਆਪ, ਪ੍ਰਭ ਆਪਣੀ ਦਇਆ ਕਮਾਈਆ। ਜੁਗ ਚੌਕੜੀ ਨਿਭਾਵਣਹਾਰਾ ਸਾਥ, ਸਗਲਾ ਸੰਗ ਨਿਭਾਈਆ। ਜਿਸ ਬਾਵਨ ਬਲ ਮਿਲ ਕੇ ਦੱਸੀ ਗਾਥ, ਬਿਨ ਅੱਖਰਾਂ ਅੱਖਰ ਸਮਝਾਈਆ। ਸੋ ਵੇਖਣਹਾਰਾ ਖੇਲ ਤਮਾਸ਼, ਧੁਰ ਦਾ ਮਾਲਕ ਨਜ਼ਰੀ ਆਈਆ। ਪਰਗਟ ਹੋ ਕੇ ਸਾਖਿਆਤ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਦਾ ਲੇਖਾ ਲਿਖਿਆ ਨਾ ਜਾਵੇ ਕ਼ਲਮ ਦਵਾਤ, ਕਾਗ਼ਜਾਤ ਨਾ ਕੋਇ ਵਡਿਆਈਆ। ਰਾਗ ਗਾਇਆ ਨਾ ਜਾਏ ਕਿਸੇ ਨਾਲ ਰਬਾਬ, ਧੁੰਨਾਂ ਵਿਚ ਨਾ ਕੋਇ ਸ਼ਨਵਾਈਆ। ਸਮਝਿਆ ਜਾਏ ਨਾ ਮਿੱਤਰ ਅਹਿਬਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਵੇਖ ਵਖਾਈਆ। ਸਾਚਾ ਲੇਖਾ ਵੇਖਣਹਾਰ ਏਕਾ ਏਕ, ਏਕੰਕਾਰ ਵੱਡੀ ਵਡਿਆਈਆ। ਸਤਿਜੁਗ ਵਿਛੜੇ ਕਲਜੁਗ ਅੰਤਮ ਦਿਤੀ ਟੇਕ, ਟਿੱਕੇ ਮਸਤਕ ਧੂੜੀ ਲਾਈਆ। ਧਰਮ ਦਵਾਰੇ ਕਰ ਕੇ ਬੁਧ ਬਿਬੇਕ, ਬਖ਼ਸ਼ਣਹਾਰ ਸੱਚੀ ਸਰਨਾਈਆ। ਅੰਦਰ ਵੜ ਕੇ ਪਾਰਬ੍ਰਹਮ ਬ੍ਰਹਮ ਖੋਲ੍ਹੇ ਆਪਣਾ ਭੇਦ, ਪੜਦਾ ਅਗੇ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਦੱਸੇ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਈਆ। ਜੋਤੀ ਜਾਤਾ ਹੋ ਕੇ ਲੋਕਮਾਤ ਉਜਿਆਰ, ਪੜਦਾ ਉਹਲਾ ਦਏ ਚੁਕਾਈਆ। ਰਿਸ਼ੀਆਂ ਲਹਿਣਾ ਦੇਣਾ ਚੁਕਾਏ ਉਧਾਰ, ਪੂਰਬ ਲਹਿਣਾ ਝੋਲੀ ਪਾਈਆ। ਸਾਚਾ ਮਾਰਗ ਦੱਸ ਕੇ ਸਚਖੰਡ

ਦਵਾਰ, ਕੂੜਾ ਨਾਤਾ ਤੋੜ ਸੰਸਾਰ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰੇ ਗਹਿਰ ਗੰਭੀਰ, ਹਰਿ ਕਰਤਾ ਵਡ ਵਡਿਆਈਆ। ਜਿਸ ਦੀ ਨਜ਼ਰ ਨਾ ਆਏ ਕਿਸੇ ਤਸਵੀਰ, ਨੂਰ ਨੁਰਾਨਾ ਆਪਣਾ ਹੁਕਮ ਵਰਤਾਈਆ। ਜਿਸ ਦੇ ਚਰਨ ਕਵਲਾਂ ਝੁਕਦਾ ਕਬੀਰ, ਕਾਅਬਿਆਂ ਦਾ ਸਜਦਾ ਇਕੋ ਇਕ ਸਮਝਾਈਆ। ਸੋ ਸਤਿ ਸਤਿਵਾਦੀ ਸਤਿਜੁਗ ਸਾਚੀ ਕਰ ਤਾਮੀਰ, ਲੋਕਮਾਤ ਦਏ ਵਡਿਆਈਆ। ਕਲਜੁਗ ਲਹਿਣਾ ਦੇਣਾ ਮੁਕਾ ਅਖ਼ੀਰ, ਆਖ਼ਰ ਆਪਣਾ ਹੁਕਮ ਸਮਝਾਈਆ। ਸਤਿ ਧਰਮ ਦੀ ਸਚ ਬਣਾ ਤਦਬੀਰ, ਤਕ਼ਦੀਰ ਸਭ ਦੀ ਦਏ ਬਦਲਾਈਆ। ਸ਼ਰਅ ਤੋੜ ਜਗਤ ਜ਼ੰਜੀਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਨਾਮ ਖੰਡਾ ਹੱਥ ਸ਼ਮਸ਼ੀਰ, ਦੋ ਜਹਾਨਾਂ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਰਗਾਹੀਆ। ਧੁਰ ਦਰਗਾਹੀ ਇਕੋ ਨਾਨਕ, ਪਾਰਬ੍ਰਹਮ ਆਪ ਅਖਵਾਇੰਦਾ। ਕਲਜੁਗ ਅੰਤਮ ਬਣ ਕੇ ਸਾਲਸ, ਸਤਿਜੁਗ ਵਿਛੜੇ ਮੇਲ ਮਿਲਾਇੰਦਾ। ਰਹੇ ਨਾ ਕੋਇ ਦਲਿਦ੍ਰੀ ਦਾਲਦ, ਸੋਈ ਸੁਰਤੀ ਆਪ ਉਠਾਇੰਦਾ। ਮਨੂਆ ਮਨ ਨਾ ਰਖੇ ਕਾਲਖ, ਦੁਰਮਤ ਮੈਲ ਧਵਾਇੰਦਾ। ਸਿਦਕ ਸਬੂਰੀ ਦੇ ਕੇ ਸਾਬਤ, ਸਹੀ ਸਲਾਮਤ ਆਪਣੇ ਵਿਚ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਚੁਕਾਇੰਦਾ। ਸਾਚਾ ਲੇਖਾ ਚੁੱਕੇ ਰਿਖੀ, ਮੁਨ ਮੁਨੀਸ਼ਰ ਮਿਲੇ ਵਡਿਆਈਆ। ਜਿਨ੍ਹਾਂ ਤੋਂ ਉਪਜੇ ਧਰਮ ਦੀ ਸਿੱਖੀ, ਸਿੱਖ ਸਤਿਗੁਰ ਵਿਚ ਸਮਾਈਆ। ਸਤਿਜੁਗ ਧਾਰ ਚਲੇ ਇੱਕੀ, ਏਕੰਕਾਰ ਵੇਖ ਵਖਾਈਆ। ਜਿਸ ਦੀ ਲੇਖਣੀ ਗੋਬਿੰਦ ਲਿਖੀ, ਬਿਨ ਕ਼ਲਮ ਸ਼ਾਹੀ ਦਿਤੀ ਵਡਿਆਈਆ। ਓਸ ਦੀ ਪੂਰੀ ਹੋ ਗਈ ਮਿਤੀ, ਮਿੱਤਰ ਪਿਆਰਾ ਵੇਖੇ ਚਾਈਂ ਚਾਈਂਆ। ਬਲ ਵਾਲੀ ਖੋਲ੍ਹ ਕੇ ਚਿੱਠੀ, ਬਾਵਨ ਸੁਣਦਾ ਚਾਈਂ ਚਾਈਂਆ। ਜਿਸ ਦੀ ਧਾਰ ਅਗਲੀ ਅਨਡਿੱਠੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਮੁਕਾਈਆ। ਲੇਖਾ ਕਹੇ ਮੈਂ ਕਦੇ ਨਾ ਆਇਆ ਵਿਚ ਲਿਖਤ, ਕਲਮਬੰਦ ਨਾ ਕੋਇ ਕਰਾਈਆ। ਮੇਰਾ ਸ਼ਬਦੀ ਵਿਹਾਰ ਭਵਿਖਤ, ਬਿਨਾ ਅੱਖਰਾਂ ਤੋਂ ਕਰਾਂ ਪੜ੍ਹਾਈਆ। ਸਭ ਨੂੰ ਦੱਸਾਂ ਪੁਰਖ ਅਕਾਲ ਸਾਂਝਾ ਇਸ਼ਟ, ਰਾਮ ਵਸ਼ਿਸ਼ਟ ਨਾ ਕੋਇ ਵਡਿਆਈਆ। ਜਨ ਭਗਤਾਂ ਖੋਲ੍ਹ ਕੇ ਦ੍ਰਿਸ਼ਟ, ਗ੍ਰਹਿ ਮੰਦਰ ਪੜਦਾ ਦਿਆਂ ਉਠਾਈਆ। ਝਗੜਾ ਮੁਕਾ ਕੇ ਸਵਰਗ ਬਹਿਸ਼ਤ, ਸਚ ਦਵਾਰਾ ਦਿਆਂ ਜਣਾਈਆ। · ਅ ਤ ਮ

ਪਰਮਾਤਮ ਉਪਜਾ ਕੇ ਸਾਚਾ ਇਸ਼ਕ, ਤਨ ਵਜੂਦ ਦਾ ਲੇਖਾ ਦਿਆਂ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਇਕੋ ਦਏ ਵਖਾਈਆ। ਦਰ ਘਰ ਕਹੇ ਮੈਂ ਹੋਇਆ ਸੁਹੰਜਣਾ, ਸੋਭਾਵੰਤ ਦਿਤੀ ਵਡਿਆਈਆ। ਚਰਨ ਧੂੜ ਕਰਾ ਕੇ ਧੁਰ ਦਾ ਮਜਨਾ, ਮਜਲਸ ਭਗਤਾਂ ਦਿਤੀ ਵਖਾਈਆ। ਘਰ ਸੱਦ ਕੇ ਸਾਚੇ ਸੱਜਣਾ, ਗੁਰਮੁਖ ਮੇਲਾ ਲਿਆ ਮਿਲਾਈਆ। ਜਿਨ੍ਹਾਂ ਗ੍ਰਹਿ ਦਰਸ਼ਨ ਕਰਕੇ ਰੱਜਣਾ, ਨੇਤਰ ਨੈਣ ਤ੍ਰਿਪਤ ਤ੍ਰਿਸ਼ਨਾ ਰਹੇ ਨਾ ਰਾਈਆ। ਝਗੜਾ ਰਹੇ ਨਾ ਆਅਲਾ ਅਦਨਾ, ਅਦਲ ਇਨਸਾਫ਼ ਇਕੋ ਇਕ ਵਖਾਈਆ। ਬਲ ਬਾਵਨ ਚੁਕਾਉਣਾ ਬਦਲਾ, ਪੂਰਬ ਲਹਿਣਾ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਦੱਸੇ ਭਗਵਾਨ, ਅਬਿਨਾਸ਼ੀ ਕਰਤਾ ਦਇਆ ਕਮਾਈਆ। ਬਾਵਨ ਵੇਖਣਾ ਨਾਲ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਬਲ

ਕਰਨਾ ਪਰਵਾਨ, ਪਰਵਾਨਾ ਧੁਰ ਦਾ ਹੱਥ ਫੜਾਈਆ। ਰਿਸ਼ੀਆਂ ਦਾ ਦਿਤਾ ਦਾਨ, ਦਾਤਾਰ ਹੋ ਕੇ ਝੋਲੀ ਰਿਹਾ ਭਰਾਈਆ। ਕਲਜੁਗ ਵਕ਼ਤ ਪਹੁੰਚਿਆਂ ਆਣ, ਵੇਲਾ ਪਿਛਲਾ ਗਿਆ ਵਿਹਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਦੀਨ ਦਿਆਲ ਦੇਵਣਹਾਰ ਸੱਚੀ ਸਰਨਾਈਆ। ਪੂਰਬ ਲੇਖਾ ਚੁਕਾ ਕੇ ਕਾਨ, ਮਹਿੰਮਾ ਮਹਾਨ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਿਹਾ ਉਠਾਈਆ। ਪੜਦਾ ਉਹਲਾ ਕਹੇ ਮੈਂ ਰਹਿਣ ਨਹੀਂ ਦੇਣੀ ਉਦਾਸੀ, ਚਿੰਤਾ ਗ਼ਮ ਨਾ ਕੋਇ ਰਖਾਈਆ। ਮੈਨੂੰ ਯਾਦ ਰਿਸ਼ੀ ਮੁਨੀ ਤੇਰਾਂ ਸੌ ਸਤਾਸੀ, ਬਲ ਦਵਾਰੇ ਸੋਭਾ ਪਾਈਆ। ਜਿਨ੍ਹਾਂ ਦੇ ਗਲ ਵਿਚ ਜਮ ਨਾ ਪਾਏ ਫਾਸੀ, ਰਾਏ ਧਰਮ ਨਾ ਦਏ ਸਜ਼ਾਈਆ। ਜੁਗ ਜੁਗ ਪੂਰੀ ਹੋਵੇ ਆਸੀ, ਨਿਰਾਸਾ ਰਹਿਣ ਕੋਇ ਨਾ ਪਾਈਆ। ਸਭ ਤੋਂ ਉੱਤਮ ਪੰਜਾਂ ਦੀ ਸਾਥੀ, ਸਗਲਾ ਸੰਗ ਸੰਗ ਬਣਾਈਆ। ਜਿਨ੍ਹਾਂ ਦਾ ਲਹਿਣਾ ਦੇਣਾ ਨਾਲ ਬਾਲੀ ਨੱਢੀ ਕਾਕੀ, ਅਵਸਥਾ ਤੇਰਾਂ ਸਾਲ ਜਣਾਈਆ। ਸੁਨੇਹੜਾ ਸ਼ਬਦ ਵਾਲੀ ਪਾਤੀ, ਪਤ੍ਰਿਕਾ ਅੱਖਰਾਂ ਵਾਲੀ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਅਬਿਨਾਸ਼ੀ, ਪਾਰਬ੍ਰਹਮ ਪ੍ਰਭ ਆਪਣੇ ਹੱਥ ਰਖੇ ਵਡਿਆਈਆ। ਬਾਵਨ ਕਹੇ ਮੇਰਾ ਪੂਰਬਲਾ ਉੱਧਾਰ, ਲਹਿਣਾ ਰਿਸ਼ੀਆਂ ਦਿਆਂ ਵਖਾਈਆ। ਕਲਜੁਗ ਅੰਤ ਹੋ ਤਿਆਰ, ਕਲ ਕਲਕੀ ਵੇਸ ਵਟਾਈਆ। ਨਿਰਗੁਣ ਸਰਗੁਣ ਕਰ ਵਿਵਹਾਰ, ਵਿਵਹਾਰੀ ਹੋ ਕੇ ਦਿਆਂ ਜਣਾਈਆ। ਪਿਛਲਾ ਕ਼ਰਜ਼ਾ ਲਾਹਵਾਂ ਉੱਧਾਰ, ਅਗੇ ਲੇਖਾ ਆਪਣੇ ਹੱਥ ਰਖਾਈਆ। ਜਿਸ ਨੂੰ ਜਾਣੇ ਨਾ ਕੋਇ ਸੰਸਾਰ, ਸ੍ਰਿਸ਼ਟੀ ਬੁਧੀ ਵਿਚ ਨਾ ਆਈਆ। ਲੇਖਾ ਲਿਖੇ ਨਾ ਕੋਇ ਲਿਖਾਰ, ਕ਼ਲਮ ਸ਼ਾਹੀ ਨਾ ਵੰਡ ਵੰਡਾਈਆ। ਓਸ ਦਾ ਕਰਾਂ ਇਜ਼ਹਾਰ, ਜਿਸ ਦੀ ਇਬਾਰਤ ਨਾ ਕੋਇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਬਾਵਨ ਕਹੇ ਖੇਲ ਮੇਰਾ ਅਸਚਰਜ, ਅੰਤਮ ਕਲ ਸਮਝ ਕਿਸੇ ਨਾ ਆਈਆ। ਜਿਸ ਗ੍ਰਹਿ ਮੇਰਾ ਭੋਜਨ ਦਰਜ, ਬਲ ਨਗਰੀ ਸੋਭਾ ਪਾਈਆ। ਛੋਟੀ ਕੰਨਿਆਂ ਕੀਤੀ ਅਰਜ਼, ਨਿਉਂ ਕੇ ਸੀਸ ਨਿਵਾਈਆ। ਪ੍ਰੇਮ ਦਾ ਵੰਡਿਆ ਦਰਦ, ਦੁਖੀਆਂ ਹੋਇਆ ਸਹਾਈਆ। ਮਨਜ਼ੂਰ ਕਰਕੇ ਅਰਜ਼, ਮਿਹਰ ਨਜ਼ਰ ਉਠਾਈਆ। ਨਰੈਣ ਸਿੰਘ ਓਸ ਕੰਨਿਆ ਦਾ ਪਿਛਲਾ ਪਿਤਾ ਤੇ ਮਨੁਸ਼ ਜਾਮਾ ਮਰਦ, ਮੁਦਤ ਤੋਂ ਨਾਤਾ ਜੁੜਿਆ ਚਲਿਆ ਆਈਆ। ਪੰਜਾਂ ਦੀ ਜਿਸ ਦੇ ਨਾਲ ਫ਼ਰਦ, ਬੇਨੰਤੀ ਸੁਣ ਕੇ ਖ਼ੁਸ਼ੀ ਮਨਾਈਆ। ਸਾਂਝੀ ਸਭ ਦੀ ਪੂਰੀ ਕਰ ਕੇ ਗ਼ਰਜ਼, ਆਸਾ ਮਨਸਾ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਕਰੇ ਅਸਚਰਜ, ਅਚਰਜ ਭੇਵ ਕੋਇ ਨਾ ਪਾਈਆ।

੨੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਪਿੰਡ ਗੁਮਾਨ ਪੁਰਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਤੇਰੀ ਸਾਚੀ ਹੋਵੇ ਬੰਦਗੀ, ਬੰਦੀਖ਼ਾਨਾ ਬੰਧਨ ਦਏ ਕਟਾਈਆ। ਮਹਿੰਮਾ ਹੋਵੇ ਸ਼ਬਦੀ ਸੁਤ ਨੰਦ ਦੀ, ਨਿਰਗੁਣ ਸਰਗੁਣ ਵੱਜੇ ਵਧਾਈਆ। ਕਰਨੀ ਪਏ ਨਾ ਕਿਸੇ ਦੀ ਮੁਸ਼ੰਦਗੀ, ਮੁਸ਼ਕਲ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਮਿਟੇ ਗੰਦਗੀ, ਗਵਾਰ

ਬੁਧੀ ਲੇਖਾ ਦਏ ਗਵਾਈਆ। ਲੋ ਹੋਵੇ ਗੁਰਮੁਖ ਸਾਚੇ ਚੰਦ ਦੀ, ਮਾਤਲੋਕ ਵੱਜੇ ਵਧਾਈਆ। ਵਸਤ ਮਿਲੇ ਸੋਹੰ ਧੁਰ ਦੇ ਛੰਦ ਦੀ, ਸ਼ਹਿਨਸ਼ਾਹ ਦੇਵੇ ਮਾਣ ਵਡਿਆਈਆ। ਮੰਜ਼ਲ ਮੁਕੇ ਅਗਲੇ ਪਿਛਲੇ ਪੰਧ ਦੀ, ਰਸਤਿਆਂ ਵਿਚ ਨਾ ਕੋਇ ਭਵਾਈਆ। ਰੰਗਣ ਚੜ੍ਹੇ ਅਗੰਮੀ ਰੰਗ ਦੀ, ਹਰਿ ਕਰਤਾ ਆਪ ਰੰਗਾਈਆ। ਅੰਮ੍ਰਿਤ ਧਾਰ ਵਹੇ ਧੁਰ ਦੀ ਗੰਗ ਦੀ, ਅੰਮ੍ਰਿਤ ਰਸ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਾਰ ਦ੍ਰਿੜਾ ਕੇ ਹੰ ਬ੍ਰਹਮ ਦੀ, ਪਾਰਬ੍ਰਹਮ ਆਪਣੇ ਵਿਚ ਸਮਾਈਆ। ਸਤਿਜੁਗ ਸਾਚੇ ਧੁਰ ਦਾ ਸ਼ਬਦ ਕਰੇ ਤੇਰਾ ਜੋੜ, ਜੋੜੀ ਨਿਰਗੁਣ ਸਰਗੁਣ ਸੋਭਾ ਪਾਈਆ। ਦੋ ਜਹਾਨਾਂ ਵੇਖੇ ਦੌੜ, ਬਿਨ ਕ਼ਦਮਾਂ ਪੰਧ ਮੁਕਾਈਆ। ਗੁਰਮੁਖਾਂ ਉਤੇ ਕਰੇ ਗ਼ੌਰ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਸਜ਼ਾ ਦੇਵੇ ਠੱਗ ਚੋਰ, ਕੂੜ ਕੁੜਿਆਰ ਬਚਿਆ ਰਹਿਣ ਕੋਇ ਨਾ ਪਾਈਆ। ਦੋ ਜਹਾਨ ਵਖਾਏ ਸ਼ਬਦੀ ਜ਼ੋਰ, ਜੋਰੂ ਜ਼ਰ ਨਾ ਕੋਇ ਵਡਿਆਈਆ। ਮਨੂਆ ਮਨ ਨਾ ਪਾਵੇ ਸ਼ੋਰ, ਸ਼ੌਹਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਸਾਚੇ ਤੇਰਾ ਹੋਵੇ ਸਾਚਾ ਮੰਗਲ, ਗੀਤ ਹਰਿ ਗੋਬਿੰਦ ਗਾਈਆ। ਲੱਭਣਾ ਪਏ ਕਿਸੇ ਨਾ ਜੰਗਲ, ਟਿੱਲਿਆਂ ਉਤੇ ਨਾ ਕੋਇ ਭਵਾਈਆ। ਸ਼ਰਅ ਰਹੇ ਕੋਇ ਨਾ ਸੰਗਲ, ਮਜ਼੍ਹਬ ਦੀਨ ਨਾ ਕੋਇ ਲੜਾਈਆ। ਪੁਰਖ ਅਕਾਲ ਰਖੇ ਆਪਣੇ ਅੰਗਣ, ਗੋਦੀ ਇਕੋ ਇਕ ਸੁਹਾਈਆ। ਦੂਜੇ ਦਰ ਜਾਣਾ ਪਏ ਨਾ ਮੰਗਣ, ਭਿਖਾਰੀ ਹੋ ਕੇ ਝੋਲੀ ਕੋਇ ਨਾ ਡਾਹੀਆ। ਸਚ ਦਵਾਰਿਉਂ ਮਿਲੇ ਧੁਰ ਦਾ ਅਦਲ, ਅਦਲਾ ਬਦਲੀ ਕਲਜੁਗ ਕੂੜੇ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਈਆ। ਸਤਿਜੁਗ ਸਾਚੇ ਤੇਰਾ ਸੁਹੰਜਣਾ ਹੋਵੇ ਰੰਗ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸੁਹੰਜਣੀ ਹੋਵੇ ਸੇਜ ਪਲੰਘ, ਪਾਵਾ ਚੂਲ ਬਾਡੀ ਬਣਤ ਨਾ ਕੋਇ ਬਣਾਈਆ। ਸੁਹਾਵਣਾ ਵਜਦਾ ਰਹੇ ਮਰਦੰਗ, ਬਿਨ ਤੰਦ ਸਿਤਾਰ ਕਰੇ ਸ਼ਨਵਾਈਆ। ਮਿਲਣ ਦਾ ਅਨੋਖਾ ਬਣਿਆ ਰਹੇ ਢੰਗ, ਜਗਤ ਵਿਦਿਆ ਸਕੇ ਨਾ ਕੋਇ ਸਮਝਾਈਆ। ਲਹਿਣਾ ਦੇਣਾ ਬਣਿਆ ਰਹੇ ਵਿਚ ਵਰਭੰਡ, ਬ੍ਰਹਿਮੰਡ ਨਾਤਾ ਸਹਿਜ ਸੁਭਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸਤਿਵਾਦੀ ਤੇਰਾ ਛੰਦ, ਸੰਤ ਸਾਜਣ ਮੇਲ ਮਿਲਾਈਆ। ਭਰਮ ਰਹੇ ਨਾ ਦਵੈਤੀ ਕੰਧ, ਕਰਮਾਂ ਦਾ ਲੇਖਾ ਦਏ ਮੁਕਾਈਆ। ਭਗਤ ਸੁਹੇਲੇ ਦੇ ਕੇ ਸੰਗ, ਧੁਰ ਦਾ ਸਾਥ ਬਣਾਈਆ। ਆਸਾ ਮਨਸਾ ਪੂਰੀ ਕਰ ਉਮੰਗ, ਸੰਸਾ ਰੋਗ ਚੁਕਾਈਆ। ਸਚ ਪ੍ਰੇਮ ਦਾ ਦੇ ਕੇ ਅਨੰਦ, ਨਿਜਾਨੰਦ ਖ਼ੁਸ਼ੀ ਪਰਗਟਾਈਆ। ਨਾਮ ਭੰਡਾਰਾ ਅਗੰਮੀ ਵੰਡ, ਵਸਤ ਅਮੋਲਕ ਝੋਲੀ ਪਾਈਆ। ਕਿਰਪਾ ਕਰ ਸੂਰਾ ਸਰਬੰਗ, ਸਤਿਗੁਰ ਹੋਵੇ ਆਪ ਸਹਾਈਆ। ਕੂੜੀ ਕਿਰਿਆ ਮੇਟ ਭੇਖ ਪਖੰਡ, ਸਤਿ ਸਚ ਦਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇ ਕੇ ਪਰਮਾਨੰਦ, ਸੁਖ ਸਾਗਰ ਇਕੋ ਦਏ ਵਖਾਈਆ।

੨੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਹਜਾਰਾ ਸਿੰਘ ਦੇ ਗ੍ਰਹਿ ਪਿੰਡ ਕਾਉਂਕੇ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚਾ ਮਾਰਗ ਮਿਲੇ ਸੁਖਾਲਾ, ਸੁਖ ਸਾਗਰ ਨਜ਼ਰੀ ਆਈਆ। ਕਲਜੁਗ ਕਿਰਿਆ ਕੂੜ ਮਿਟੇ ਜੰਜਾਲਾ, ਜਾਗਰਤ ਜੋਤ ਹੋਵੇ

ਰੁਸ਼ਨਾਈਆ। ਕਿਰਪਾ ਕਰੇ ਦੀਨ ਦਿਆਲਾ, ਭਗਤ ਵਛਲ ਬੇਪਰਵਾਹੀਆ। ਚਾਰ ਵਰਨਾਂ ਵਖਾ ਕੇ ਇਕੋ ਧਰਮਸਾਲਾ, ਧਰਮ ਦਵਾਰ ਦਏ ਵਡਿਆਈਆ। ਰੰਗ ਰੰਗਾ ਕੇ ਸ਼ਾਹ ਕੰਗਾਲਾ, ਪ੍ਰੀਤ ਧੁਰ ਦੀ ਆਪ ਬੰਧਾਈਆ। ਪਿਛਲਾ ਦੇਣਾ ਪਏ ਨਾ ਕੋਇ ਅਹਿਵਾਲਾ, ਭੇਵ ਅਗਲਾ ਦਏ ਖੁਲ੍ਹਾਈਆ। ਫਲ ਲਗਾ ਕੇ ਕਾਇਆ ਡਾਲਾ, ਪੱਤ ਟਹਿਣੀ ਆਪ ਮਹਿਕਾਈਆ। ਜਗਤ ਸਮਾਜ ਦੀ ਬਦਲ ਦੇਵੇ ਚਾਲਾ, ਚਾਰ ਵਰਨ ਇਕੋ ਦਰ ਵਖਾਈਆ। ਮਾਰਗ ਇਕੋ ਲਗਾਏ ਅੱਲਾ ਤਾਅਲਾ, ਤੁਅਲਕ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਹੱਲ ਕਰੇ ਸਵਾਲਾ, ਸਾਲਸ ਹੋ ਕੇ ਵੇਖ ਵਖਾਈਆ। ਸਤਿਜੁਗ, ਤੇਰੇ ਅੰਤਰ ਨਾਮ ਹੋਵੇ ਸੌਖਾ, ਆਤਮ ਪਰਮਾਤਮ ਵੱਜੇ ਵਧਾਈਆ। ਮੰਜ਼ਲ ਚੜ੍ਹਨਾ ਰਹੇ ਨਾ ਔਖਾ, ਪੰਧ ਅੰਦਰੋਂ ਦਏ ਮੁਕਾਈਆ। ਮਾਨਸ ਜਨਮ ਦਾ ਸਾਚਾ ਮੌਕਾ, ਪ੍ਰਭ ਮਿਲਣ ਦਾ ਸਹਿਜੇ ਦਏ ਸਮਝਾਈਆ। ਭਗਤਾਂ ਨਾਲ ਹੋਵੇ ਕਦੇ ਨਾ ਧੋਖਾ, ਧੂੰਆਂਧਾਰ ਵਿਚੋਂ ਬਾਹਰ ਕਢਾਈਆ। ਪੜ੍ਹਨਾ ਪਏ ਨਾ ਅੱਖਰੀ ਪੋਥਾ, ਨਾਮ ਇਕੋ ਇਕ ਸਮਝਾਈਆ। ਸਭ ਦਾ ਪਾਪ ਜਾਏ ਧੋਤਾ, ਦੁਰਮਤ ਮੈਲ ਦੂਰ ਕਰਾਈਆ। ਜਨਮ ਕਰਮ ਦਾ ਰਹੇ ਕੋਈ ਨਾ ਰੋਸਾ, ਰਸਤਾ ਧੁਰ ਦਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੱਸ ਕੇ ਸਚ ਸਲੋਕਾ, ਸੁਲਹ ਨਾਲ ਸਹਿਜੇ ਮੇਲ ਮਿਲਾਈਆ।

੨੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਅਵਤਾਰ ਸਿੰਘ ਦੇ ਗ੍ਰਹਿ ਪਿੰਡ ਕਾਉਂਕੇ ਜ਼ਿਲਾ ਅੰਮ੍ਰਿਸਰ

ਸਤਿਜੁਗ ਤੇਰਾ ਧਰਮ ਦਵਾਰ ਹੋਏ ਸੁਹੰਜਣਾ, ਭਗਤ ਦਵਾਰ ਮਿਲੇ ਵਡਿਆਈਆ। ਸਤਿ ਪਰਕਾਸ਼ ਕਰੇ ਆਦਿ ਨਿਰੰਜਣਾ, ਆਦੀ ਬੁਨਿਆਦੀ ਇਮਦਾਦੀ ਬੇਪਰਵਾਹੀਆ। ਆਤਮ ਪਰਮਾਤਮ ਨਾਤਾ ਜੋੜੇ ਬਣ ਕੇ ਧੁਰ ਦਾ ਸਜਣਾ, ਸਗਲਾ ਸੰਗੀ ਬਹੁਰੰਗੀ ਆਪਣੀ ਖੇਲ ਵਖਾਈਆ। ਸਚ ਸਰੋਵਰ ਇਕੋ ਕਰਾਏ ਅਗੰਮੀ ਮਜਨਾ, ਜਨਮ ਕਰਮ ਦਾ ਰੋਗ ਰਹੇ ਨਾ ਰਾਈਆ। ਹਰਿ ਸਰਨਾਈ ਸਾਚਾ ਸਜਦਾ ਦੱਸੇ ਆਪਣੀ ਬੰਦਨਾ, ਬੰਦਗੀ ਵਿਚ ਮੁਸ਼ੰਦਗੀ ਦਏ ਮੁਕਾਈਆ। ਨਿਜ ਘਰ ਨਿਜਾਨੰਦ ਵਿਚੋਂ ਪਰਗਟਾਏ ਪਰਮਾਨੰਦਨਾ, ਜਗਤ ਤ੍ਰਿਸ਼ਨਾ ਅੱਗ ਰਹੇ ਨਾ ਰਾਈਆ। ਪਾਰ ਕਰਾਏ ਜਗਤ ਦਵਾਰ ਕੂੜ ਕੁੜਿਆਰ ਹੱਦਨਾ, ਹਦੂਦ ਮਹਿਦੂਦ ਆਪਣੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਵਖਾ ਕੇ ਸਚ ਪਰਗਣਾ, ਠਾਂਡੇ ਦਰ ਸੋਭਾ ਪਾਈਆ। ਸਤਿਜੁਗ ਤੇਰਾ ਸੁਹੇਲਾ ਹੋਏ ਵਕ਼ਤ, ਵਾਕ਼ਿਫ਼ਕਾਰ ਮਿਲੇ ਬੇਪਰਵਾਹੀਆ। ਮਾਣ ਵਡਿਆਈ ਦੇਵੇ ਵਿਚ ਜਗਤ, ਜਗਦੀ ਜੋਤ ਜਗ੍ਹਾ ਜਗ੍ਹਾ ਕਰ ਰੁਸ਼ਨਾਈਆ। ਸਾਚੇ ਨਾਮ ਦੀ ਦੇ ਕੇ ਅਗੰਮੀ ਸ਼ਕਤ, ਸ਼ਖ਼ਸੀਅਤ ਅਸਲੀਅਤ ਸਭ ਦੀ ਦਏ ਬਦਲਾਈਆ। ਮਨੂਆ ਕਰੇ ਨਾ ਕੋਇ ਹਸਦ, ਹਸਤੀ ਮਸਤੀ ਨਾਮ ਖੁਮਾਰੀ ਦਏ ਚੜ੍ਹਾਈਆ। ਲੇਖਾ ਜਾਣ ਕੇ ਉਪਰ ਅਰਸ਼, ਸ਼ਰਅ ਫ਼ਰਸ਼ ਦਏ ਰਖਾਈਆ। ਮਿਹਰਵਾਨ ਹੋ ਕੇ ਉਪਰ ਭਗਤ, ਭਾਗ ਭਗਵਾਨ ਆਪਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਕੇ ਸਦਾ ਦੇਵੇ ਦਰਸ, ਜਗਦੀਸ਼ਰ ਈਸ਼ਰ ਆਪਣਾ ਰੂਪ ਬਦਲਾਈਆ। ਸਤਿਜੁਗ ਤੇਰਾ ਸਾਚੇ ਧਰਮ ਨਾਲ

ਮਿਲਾਪ, ਮਿਲ ਮਿਲ ਵੱਜੇ ਵਧਾਈਆ। ਆਤਮਾ ਦਾ ਪਰਮਾਤਮਾ ਨਾਲ ਜਾਪ, ਸਿਫ਼ਤਾਂ ਵਾਲੀ ਨਾ ਕੋਇ ਪੜ੍ਹਾਈਆ। ਸਚ ਦਵਾਰ ਦਾ ਖੁਲ੍ਹਾ ਰਹੇ ਤਾਕ, ਖਿੜਕੀ ਬੰਦ ਨਾ ਕੋਇ ਕਰਾਈਆ। ਪੂਰਾ ਕਰੇ ਭਵਿਖਤਾਂ ਵਾਲਾ ਵਾਕ, ਵਾਕਿਆ ਕਲਜੁਗ ਵੇਖੇ ਚਾਈਂ ਚਾਈਂਆ। ਜਗਤ ਦ੍ਰਿਸ਼ਟੀ ਵਿਚੋਂ ਕੱਢ ਨਫ਼ਾਕ, ਇਤਫ਼ਾਕ ਝੋਲੀ ਦਏ ਭਰਾਈਆ। ਭਗਤ ਸੁਹੇਲੇ ਬਣਾ ਕੇ ਜੋਤੀ ਸ਼ਬਦੀ ਸਾਕ, ਸਾਖਿਆਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇ ਕੇ ਨਾਮ ਦਾਤ, ਦਾਅਵੇਦਾਰ ਅਗਲਾ ਦਏ ਬਣਾਈਆ। ਸਤਿਜੁਗ ਤੇਰਾ ਸੱਚਾ ਹੋਵੇ ਮੇਲਾ, ਮਿਲ ਮਿਲ ਪ੍ਰਭ ਖ਼ੁਸ਼ੀ ਮਨਾਈਆ। ਰੰਗ ਚੜ੍ਹਿਆ ਰਹੇ ਗੁਰੂ ਗੁਰ ਚੇਲਾ, ਚੇਲਾ ਗੁਰ ਇਕੋ ਰੰਗ ਸਮਾਈਆ। ਪ੍ਰਭ ਮਿਲਦਾ ਰਹੇ ਸੱਜਣ ਸੁਹੇਲਾ, ਸਾਹਿਬ ਸਵਾਮੀ ਨਜ਼ਰੀ ਆਈਆ। ਕਲਜੁਗ ਕੂੜੀ ਜੂਹ ਰਹੇ ਨਾ ਬੇਲਾ, ਜੰਗਲ ਵਿਚ ਆਪਣਾ ਨਾਮ ਮੰਗਲ ਦਏ ਵਖਾਈਆ। ਅਚਰਜ ਖੇਲ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਖੇਲਾ, ਜਗਤ ਸ੍ਰਿਸ਼ਟੀ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਲੇਖਾ ਜਾਣੇ ਇਕ ਅਕੇਲਾ, ਦੂਜਾ ਸੰਗ ਨਾ ਕੋਇ ਰਖਾਈਆ।

੨੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਭਾਗ ਸਿੰਘ ਦੇ ਗ੍ਰਹਿ ਪਿੰਡ ਮਹਾਵਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਸ੍ਰਿਸ਼ਟ ਸਬਾਈ ਹੋਵੇ ਏਕਾ ਇਸ਼ਟ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਪੁਰਖ ਅਕਾਲ ਦੀਨ ਦਿਆਲ ਖੋਲ੍ਹ ਸਰਬ ਦ੍ਰਿਸ਼ਟ, ਦੀਨ ਦੁਨੀ ਦਿਆਲ ਹੋ ਕੇ ਆਪਣੇ ਮਾਰਗ ਲਾਈਆ। ਮਨ ਵਾਸਨਾ ਕੂੜੀ ਕਿਰਿਆ ਕਲਜੁਗ ਮਮਤਾ ਨਾ ਰਹੇ ਭ੍ਰਿਸ਼ਟ, ਭਾਂਡਾ ਭਰਮ ਭਉ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਧਾਰਾ ਦਏ ਪਰਗਟਾਈਆ। ਸਤਿਜੁਗ ਸਾਚੇ ਸ੍ਰਿਸ਼ਟ ਸਬਾਈ ਮੰਨੇ ਪੁਰਖ ਅਕਾਲ, ਚਾਰ ਕੁੰਟ ਦਹਿ ਦਿਸ਼ਾ ਦੂਜਾ ਨਜ਼ਰ ਕੋਇ ਨਾ ਆਈਆ। ਸਚਖੰਡ ਦਵਾਰਾ ਸਾਚੀ ਦਿਸੇ ਧਰਮਸਾਲ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜਿਥੇ ਮਿਲ ਕੇ ਸੋਭਾ ਪਾਈਆ। ਝਗੜਾ ਰਹੇ ਨਾ ਕੋਈ ਸ਼ਾਹ ਕੰਗਾਲ, ਊਚ ਨੀਚ ਰਾਓ ਰੰਕ ਵੰਡ ਨਾ ਕੋਇ ਵੰਡਾਈਆ। ਸਾਹਿਬ ਸਵਾਮੀ ਅੰਤਰਜਾਮੀ ਪਾਰਬ੍ਰਹਮ ਹੋਵੇ ਆਪ ਕਿਰਪਾਲ, ਬ੍ਰਹਮਵੇਤਾ ਭੇਵ ਅਭੇਦਾ ਦਏ ਖੁਲ੍ਹਾਈਆ। ਸਤਿਗੁਰ ਸ਼ਬਦ ਏਥੇ ਓਥੇ ਦੋ ਜਹਾਨਾਂ ਬਣ ਦਲਾਲ, ਧੁਰ ਵਿਚੋਲਾ ਪੜਦਾ ਉਹਲਾ ਦਏ ਉਠਾਈਆ। ਅੰਦਰ ਬਾਹਰ ਗੁਪਤ ਜਾਹਰ ਸਦਾ ਵਸੇ ਨਾਲ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵਿਛੜ ਕਦੇ ਨਾ ਜਾਈਆ। ਮਿਹਰਵਾਨ ਮਹਿਬੂਬ ਹੋ ਕੇ ਤੋੜਨਹਾਰਾ ਜਗਤ ਜੰਜਾਲ, ਜਾਗਰਤ ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਸੰਤ ਸੁਹੇਲੇ ਜਨ ਭਗਤ ਜੋ ਘਾਲਣ ਰਹੇ ਘਾਲ, ਤਿਨ੍ਹਾਂ ਲਹਿਣਾ ਦੇਣਾ ਨਾਮ ਭੰਡਾਰਾ ਅਮੋਲਕ ਝੋਲੀ ਪਾਈਆ। ਜਨਮ ਮਰਨ ਦਾ ਹਲ ਕਰੇ ਸਵਾਲ, ਲੱਖ ਚੁਰਾਸੀ ਜਮ ਕੀ ਫਾਸੀ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰੀ ਸਾਚੀ ਧਾਰ ਬੰਧਾਈਆ। ਸਤਿਜੁਗ ਤੇਰਾ ਦੋ ਜਹਾਨਾਂ ਚਲੇ ਸਾਚਾ ਰਾਹ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਇਕੋ ਧਿਆਨ ਲਗਾਈਆ। ਅਬਿਨਾਸ਼ੀ ਕਰਤਾ ਪਰਵਰਦਿਗਾਰ ਬਣੇ ਸਚ ਮਲਾਹ, ਖੇਵਟ ਖੇਟਾ ਬਣ ਕੇ ਧੁਰ ਦਾ ਨੇਤਾ ਹੁਕਮਰਾਨ ਇਕੋ ਹੁਕਮ ਚਲਾਈਆ। ਸੁਰਤੀ ਸ਼ਬਦੀ

ਦੇਵੇ ਸਚ ਸਲਾਹ, ਅੱਖਰਾਂ ਤੋਂ ਬਾਹਰ ਨਿਰਅੱਖਰ ਕਰੇ ਪੜ੍ਹਾਈਆ। ਭਗਤ ਭਗਵੰਤ ਸਾਧ ਸੰਤ ਆਤਮ ਪਰਮਾਤਮ ਮੇਲਾ ਲਏ ਮਿਲਾ, ਪੜਦਾ ਉਹਲਾ ਅੰਦਰੋਂ ਦਏ ਚੁਕਾਈਆ। ਮਿਹਰਵਾਨ ਹੋ ਕੇ ਮਹਿਬੂਬ ਸਾਚੇ ਗੁਰਮੁਖਾਂ ਬਖ਼ਸ਼ੇ ਕੋਟ ਜਨਮ ਗੁਨਾਹ, ਪਤਿਤ ਪਾਪੀ ਪੁਨੀਤ ਦਏ ਬਣਾਈਆ। ਆਦਿਨ ਅੰਤਾ ਸ੍ਰੀ ਭਗਵੰਤਾ ਹੋ ਕੇ ਪਕੜੇ ਬਾਂਹ, ਲੱਖ ਚੁਰਾਸੀ ਵਿਚੋਂ ਪਾਰ ਕਰਾਈਆ। ਦਰਗਾਹ ਸਾਚੀ ਸਚਖੰਡ ਦਵਾਰਾ ਦੇਵੇ ਥਾਂ, ਜਿਥੇ ਬਿਨਾ ਹਰਿ ਕਿਰਪਾ ਚਰਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤੇਰਾ ਸਾਚਾ ਮਾਰਗ ਸਤਿ ਸਤਿ ਦਏ ਉਪਜਾਈਆ। ਸਤਿਜੁਗ ਸਚ ਤੇਰਾ ਅਗੰਮੀ ਹੋਵੇ ਨਾਮ, ਨਾਉਂ ਨਿਰੰਕਾਰਾ ਨਿਰਗੁਣ ਧਾਰ ਆਪ ਜਣਾਈਆ। ਅੰਮ੍ਰਿਤ ਰਸ ਬਣ ਕੇ ਸਾਕੀ ਦੇਵੇ ਧੁਰ ਦਾ ਜਾਮ, ਸਤਿ ਖ਼ੁਮਾਰੀ ਇਕੋ ਇਕ ਰਖਾਈਆ। ਭਾਗ ਲਗਾ ਕੇ ਕਾਇਆ ਮਾਟੀ ਨਗਰ ਗਰਾਮ, ਦੀਵਾ ਬਾਤੀ ਕਮਲਾਪਾਤੀ ਕਰੇ ਰੁਸ਼ਨਾਈਆ। ਆਤਮ ਧੁਨ ਉਪਜਾਏ ਸੱਚੀ ਧੁਨਕਾਨ, ਅਨਹਦ ਨਾਦੀ ਆਪ ਕਰੇ ਸ਼ਨਵਾਈਆ। ਸਚ ਦਵਾਰਾ ਏਕੰਕਾਰਾ ਜਨ ਭਗਤਾਂ ਦੇਵੇ ਮਾਣ, ਅਭਿਮਾਨ ਅਗਿਆਨ ਰਹਿਣ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਵਰਨ ਬਰਨ ਏਕਾ ਦੱਸੇ ਸਚ ਨਿਸ਼ਾਨ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ, ਸਤਿਜੁਗ ਤੇਰੀ ਭਾਵਨਾ ਭਾਵ ਵਿਚ ਪੂਰ ਕਰਾਈਆ। ਸਤਿਜੁਗ ਸਾਚੇ ਤੇਰਾ ਇਕੋ ਹੋਵੇ ਕਾਹਨ, ਜੋ ਲੱਖ ਚੁਰਾਸੀ ਗੋਪੀ ਰਿਹਾ ਪਰਨਾਈਆ। ਜਿਸ ਦਾ ਤੱਤਾਂ ਵਾਲਾ ਨਹੀਂ ਕੋਈ ਨਿਸ਼ਾਨ, ਜੋਤੀ ਜੋਤ ਡਗਮਗਾਈਆ। ਸਦ ਵਸੇ ਸਚਖੰਡ ਧੁਰ ਮਕਾਨ, ਮੁਕਾਮੇ ਹੱਕ ਡੇਰਾ ਲਾਈਆ। ਨਾਮ ਨਿਧਾਨਾ ਦੇਂਦਾ ਰਹੇ ਫ਼ਰਮਾਨ, ਫ਼ੁਰਨਿਆਂ ਵਿਚੋਂ ਬਾਹਰ ਕਰੇ ਪੜ੍ਹਾਈਆ। ਜਿਸ ਨੂੰ ਬੁਧੀ ਵਾਲਾ ਸਮਝੇ ਨਾ ਕੋਇ ਇਨਸਾਨ, ਅਨੁਭਵ ਆਪਣਾ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਮੰਗਦੇ ਗਏ ਦਾਨ, ਭਿੱਖਕ ਹੋ ਕੇ ਝੋਲੀ ਅਗੇ ਡਾਹੀਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਕਰਨ ਮਹਾਨ, ਜੁਗ ਚੌਕੜੀ ਭੱਜਣ ਵਾਹੋ ਦਾਹੀਆ। ਸੋ ਕਰਨੀ ਦਾ ਕਰਤਾ ਪਾਰਬ੍ਰਹਮ ਹੋ ਕੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸਤਿਜੁਗ ਤੇਰੀ ਸਤਿ ਨੀਤੀ ਬਿਨ ਅੱਖਰਾਂ ਕਰੇ ਪਰਵਾਨ, ਪਰਮ ਪੁਰਖ ਪਰਵਾਨਾ ਨਾਮ ਨਿਧਾਨਾ ਆਪਣਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੇ ਸਚ ਧਰਮ ਦਾ ਬਣਾਏ ਇਕ ਵਿਧਾਨ, ਚਾਰ ਵਰਨ ਅਠਾਰਾਂ ਬਰਨ ਇਕੋ ਹੁਕਮ ਹੁਕਮੇਂ ਅੰਦਰ ਆਪ ਮਨਾਈਆ।

੨੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਸੁਮਾਂ ਸਿੰਘ ਦੇ ਗ੍ਰਹਿ ਪਿੰਡ ਮੋਦੇ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਤੇਰੇ ਸਾਥੀ ਸੱਚੇ ਗੁਰਸਿਖ, ਜਿਨ੍ਹਾਂ ਸਿਖਿਆ ਪ੍ਰਭ ਜਣਾਈਆ। ਜਨਮ ਮਰਨ ਤੋਂ ਬਾਹਰ ਜਿਨ੍ਹਾਂ ਦਾ ਭਵਿਸ਼, ਭਵਿਖਤ ਨਾਲ ਮਿਲ ਕੇ ਵੱਜੇ ਵਧਾਈਆ। ਮਨਸਾ ਪੂਰੀ ਹੋਈ ਇੱਛ, ਈਸ਼ਵਰ ਜਗਦੀਸ਼ਵਰ ਮਿਹਰ ਨਜ਼ਰ ਉਠਾਈਆ। ਨਾਮ ਨਿਧਾਨ ਪਾਏ ਭਿੱਛ, ਭਿਖਾਰੀ ਝੋਲੀ ਆਪ ਭਰਾਈਆ। ਮਾਨਸ ਜਨਮ ਜਗ ਜਾਵਣ ਜਿੱਤ, ਜੀਂਵਦਿਆਂ ਜਗ ਮਿਲੇ ਸੱਚੀ ਸਰਨਾਈਆ। ਸਦਾ ਪਰਮ ਪੁਰਖ ਦਾ ਰਹੇ ਹਿਤ,

ਆਤਮ ਪਰਮਾਤਮ ਜੋੜ ਜੁੜਾਈਆ। ਜਿਨ੍ਹਾਂ ਕਾਰਨ ਆਇਆ ਨਵਿਤ, ਨਿਰਗੁਣ ਹੋ ਕੇ ਵੇਸ ਵਟਾਈਆ। ਉਹਨਾਂ ਨੰਗੀ ਹੋਣ ਨਾ ਦੇਵੇ ਪਿੱਠ, ਪੁਸ਼ਤ ਪਨਾਹ ਆਪਣਾ ਹੱਥ ਰਖਾਈਆ। ਸਚ ਦਵਾਰੇ ਬਣ ਕੇ ਪਿਤ, ਗੋਦ ਸੁਹੰਜਣੀ ਇਕ ਸੁਹਾਈਆ। ਸਦ ਵਸਣਹਾਰਾ ਚਿਤ, ਮਨ ਚਿੰਤਾ ਦਏ ਗਵਾਈਆ। ਕਿਰਪਾ ਕੀਤੀ ਉਪਰ ਜਿਸ, ਦਰਗਾਹ ਸਾਚੀ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਗੁਰਮੁਖ ਗੁਰਸਿਖ, ਸਿਖਿਆ ਤੋਂ ਬਾਹਰ ਕਰ ਪੜ੍ਹਾਈਆ। ਸਤਿਜੁਗ ਸਾਚੇ ਤੇਰਾ ਸੱਚਾ ਸੰਗੀ ਗੁਰਮੁਖ, ਮੁਖੀਆ ਚੁਰਾਸੀ ਵਿਚੋਂ ਨਜ਼ਰੀ ਆਈਆ। ਜਿਸ ਦਾ ਜਨਮ ਮਰਨ ਦਾ ਰਹੇ ਕੋਈ ਨਾ ਦੁੱਖ, ਮਾਤ ਗਰਭ ਨਾ ਮਿਲੇ ਸਜ਼ਾਈਆ। ਪੁਰਖ ਅਕਾਲ ਰਖੇ ਓਟ, ਓੜਕ ਆਪਣੇ ਵਿਚ ਸਮਾਈਆ। ਨਿਰਮਲ ਨੂਰ ਮਿਲੇ ਜੋਤ, ਜੋਤੀ ਜੋਤ ਕਰੇ ਰੁਸ਼ਨਾਈਆ। ਝਗੜਾ ਰਹੇ ਨਾ ਲੋਕ ਪਰਲੋਕ, ਸਚਖੰਡ ਦਵਾਰਾ ਇਕ ਵਖਾਈਆ। ਜਿਥੇ ਆਤਮ ਪਰਮਾਤਮ ਦਾ ਸਾਂਝਾ ਸਲੋਕ, ਅੱਖਰਾਂ ਵਾਲਾ ਲੇਖ ਨਾ ਕੋਇ ਬਣਾਈਆ। ਮਨ ਬੁੱਧੀ ਦੀ ਰਹੇ ਕੋਈ ਨਾ ਸੋਚ, ਜਗਤ ਵਿਦਿਆ ਪੜਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮੁਕਾ ਕੇ ਹਰਖ ਸੋਗ, ਜੋਗ ਸਤਿ ਧਰਮ ਦਏ ਦ੍ਰਿੜਾਈਆ। ਸਤਿਜੁਗ ਤੇਰਾ ਸਾਥੀ ਸੱਚਾ ਸੰਤ, ਸਾਹਿਬ ਸਤਿਗੁਰ ਜਿਸ ਦੇਵੇ ਵਡਿਆਈਆ। ਜਿਨ੍ਹਾਂ ਦੇ ਆਤਮ ਅੰਤਰ ਨਾਮ ਇਕੋ ਸੁਣਾਇਆ ਮੰਤ, ਲਗ ਮਾਤਰ ਦੀ ਲੋੜ ਨਾ ਕੋਇ ਰਖਾਈਆ। ਸੁਰਤੀ ਸ਼ਬਦੀ ਮੇਲਾ ਮਿਲਿਆ ਰਹੇ ਨਾਰ ਕੰਤ, ਸੇਜ ਸੁਹੰਜਣੀ ਇਕੋ ਨਜ਼ਰੀ ਆਈਆ। ਨਾਤਾ ਤੋੜ ਕੇ ਵਿਚੋਂ ਜੀਵ ਜੰਤ, ਜਗਹ ਬਜਗਹ ਹੋਵੇ ਆਪ ਸਹਾਈਆ। ਸਤਿ ਦਵਾਰੇ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਸਮਰਥ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸੰਤਾਂ ਮਹਿੰਮਾ ਗਣੇ ਅਗਣਤ, ਜਿਨ੍ਹਾਂ ਆਪਾ ਮੇਲ ਬਿਨ ਬਾਤੀ ਤੇਲ ਕਾਇਆ ਮੰਦਰ ਅੰਦਰ ਕਰੇ ਰੁਸ਼ਨਾਈਆ।

੨੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਬੀਬੀ ਛਿੰਦੋ ਦੇ ਗ੍ਰਹਿ ਪਿੰਡ ਧਨੋਏ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਤੇਰਾ ਸਾਚਾ ਹੋਵੇ ਧਰਮ, ਸੋ ਪੁਰਖ ਨਿਰੰਜਣ ਦੇਵੇ ਮਾਣ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਦਾ ਸਾਚਾ ਹੋਵੇ ਕਰਮ, ਹਰਿ ਪੁਰਖ ਨਿਰੰਜਣ ਭੇਵ ਅਭੇਦਾ ਦਏ ਖੁਲ੍ਹਾਈਆ। ਦੀਨ ਦੁਨੀ ਝਗੜਾ ਰਹੇ ਨਾ ਵਰਨ ਬਰਨ, ਏਕੰਕਾਰ ਇਕ ਅਕੱਲਾ ਮਿਹਰ ਨਜ਼ਰ ਉਠਾਈਆ। ਦੋ ਜਹਾਨਾਂ ਮਿਲੇ ਸਾਚੀ ਸਰਨ, ਆਦਿ ਨਿਰੰਜਣ ਜੋਤੀ ਜਾਤਾ ਇਕੋ ਨੂਰ ਕਰੇ ਰੁਸ਼ਨਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਇਕੋ ਢੋਲਾ ਪੜ੍ਹਨ, ਅਬਿਨਾਸ਼ੀ ਕਰਤਾ ਸ਼ਬਦ ਅਨਾਦੀ ਨਾਦ ਕਰੇ ਸ਼ਨਵਾਈਆ। ਸਾਚੀ ਮੰਜ਼ਲ ਬਿਨ ਪੌੜੇ ਡੰਡੇ ਸੰਤ ਸੁਹੇਲੇ ਚੜ੍ਹਨ, ਸ੍ਰੀ ਭਗਵਾਨ ਸਚ ਨਿਸ਼ਾਨ ਸਚਖੰਡ ਦਵਾਰੇ ਇਕ ਵਖਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਭੇਵ ਖੁਲ੍ਹੇ ਆਤਮ ਬ੍ਰਹਮ, ਪਾਰਬ੍ਰਹਮ ਪਤਿਪਰਮੇਸ਼ਵਰ ਪੜਦਾ ਉਹਲਾ ਦਏ ਉਠਾਈਆ। ਕਰੇ ਖੇਲ ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਉਪਰ ਧਵਲ, ਧਰਨੀ ਧਰਤ ਧੌਲ ਲਹਿਣਾ ਦੇਣਾ ਝੋਲੀ ਪਾਈਆ। ਪੂਰਾ ਕਰੇ ਗੁਰ ਅਵਤਾਰ ਪੈਗ਼ੰਬਰਾਂ ਭਵਿਖਤਾਂਵਾਲਾ ਕੌਲ, ਇਕ਼ਰਾਰ ਬੇਇਕ਼ਰਾਰ ਸ਼ਾਹ ਸੁਲਤਾਨਾਂ ਹੋ ਸਹਾਈਆ। ਹਰ ਘਟ ਨਿਵਾਸੀ ਜੋਤ ਪਰਕਾਸ਼ੀ

ਲੱਖ ਚੁਰਾਸੀ ਜੀਵ ਜੰਤ ਅੰਤਰ ਰਿਹਾ ਮੌਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਰੰਗ ਰੰਗਾਈਆ। ਸਤਿਜੁਗ ਸਾਚੇ ਸਾਚੇ ਨਾਮ ਦਾ ਵੱਜੇ ਇਕੋ ਡੰਕਾ, ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਬੈਠਣ ਸੀਸ ਨਿਵਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਸੁਹਾਏ ਧੁਰ ਦਾ ਬੰਕਾ, ਬੰਕ ਦਵਾਰਾ ਏਕੰਕਾਰ ਇਕੋ ਇਕ ਵਖਾਈਆ। ਝਗੜਾ ਰਹਿਣ ਨਾ ਦੇਵੇ ਕੋਈ ਰਾਓ ਰੰਕਾ, ਰਾਜ ਰਾਜਾਨ ਸ਼ਾਹ ਸੁਲਤਾਨ ਜੀਵ ਜਹਾਨ ਆਤਮ ਬ੍ਰਹਮ ਦਏ ਸਮਝਾਈਆ। ਭੇਵ ਖੁਲ੍ਹਾਏ ਬੋਧ ਅਗਾਧਾ ਬਣ ਅਗੰਮੀ ਪਡੰਤਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾਮ ਨਿਧਾਨਾ ਇਕੋ ਇਕ ਦਰਸਾਈਆ। ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਗੜ੍ਹ ਤੋੜੇ ਹਉਮੇ ਹੰਗਤਾ, ਹਰਿ ਹਿਰਦੇ ਅੰਦਰ ਵਸ ਕੇ ਰੈਣ ਅੰਧੇਰੀ ਮਸਿਆ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਸਤਿ ਦਵਾਰਾ ਲੋਕਮਾਤ ਆਪ ਪਰਗਟਾਈਆ। ਸਤਿਜੁਗ ਸਾਚੇ ਤੇਰਾ ਸੱਚਾ ਸਚ ਹੋਵੇ ਉਪਦੇਸ਼, ਪਰਮ ਪੁਰਖ ਪਰਮਾਤਮ ਆਤਮ ਇਕੋ ਇਕ ਬੂਝ ਬੁਝਾਈਆ। ਕਰੇ ਖੇਲ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਰ ਨਰੇਸ਼, ਤਖ਼ਤ ਨਿਵਾਸੀ ਧੁਰ ਦਰਗਾਹੀ ਇਕੋ ਹੁਕਮ ਸੁਣਾਈਆ। ਜਿਸ ਦੇ ਦਰ ਕੋਟਨ ਕੋਟ ਝੁਕਦੇ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਨਿਉਂ ਨਿਉਂ ਲਾਗਣ ਪਾਈਆ। ਗੁਰ ਅਵਤਾਰ ਪੈਗ਼ੰਬਰ ਸਜਦਿਆਂ ਵਿਚ ਕਰਨ ਆਦੇਸ, ਨਮੋਂ ਨਮੋਂ ਕਹਿ ਕੇ ਚਰਨ ਧੂੜੀ ਮਸਤਕ ਟਿੱਕਾ ਖ਼ਾਕ ਰਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਨਿਰਵੈਰ ਨਿਰਾਕਾਰ ਏਕਾ ਧਾਰ ਅਗੰਮ ਦੇਸ, ਜੋਤੀ ਜਾਤਾ ਪੁਰਖ ਬਿਧਾਤਾ ਲੱਖ ਚੁਰਾਸੀ ਜੀਵ ਜੰਤ ਫੋਲ ਫੁਲਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਚ ਦਵਾਰੇ ਕਰਨਹਾਰਾ ਹੇਤ, ਨਿਤ ਨਵਿਤ ਨਰ ਨਰਾਇਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਤੇਰਾ ਲਹਿਣਾ ਦੇਣਾ ਤੇਰੀ ਝੋਲੀ ਪਾਈਆ। ਸਤਿਜੁਗ ਕਹੇ ਮੇਰੇ ਪਰਮ ਪੁਰਖ ਕਿਰਪਾਲ, ਦੀਨ ਦਿਆਲ ਤੇਰੀ ਸਰਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸ੍ਰਿਸ਼ਟ ਸਬਾਈ ਹੋਣਾ ਬੇਹਾਲ, ਚਾਰ ਕੁੰਟ ਦਹਿ ਦਿਸ਼ਾ ਸਾਂਤਕ ਸਤਿ ਨਾ ਕੋਇ ਵਰਤਾਈਆ। ਦਰਗਾਹ ਸਾਚੀ ਸਚਖੰਡ ਦਵਾਰਾ ਮਿਲੇ ਨਾ ਕੋਇ ਦਲਾਲ, ਗੁਰ ਅਵਤਾਰ ਪੈਗ਼ੰਬਰ ਪੱਲੂ ਸਾਰੇ ਗਏ ਛੁਡਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਡੌਰੂ ਡੰਕਾ ਏਕਾ ਰਿਹਾ ਵਜਾਈਆ। ਸੁਰਤ ਸਵਾਣੀ ਸ਼ਬਦ ਹਾਣੀ ਮਿਲ ਕੇ ਕਰੇ ਨਾ ਕੋਇ ਪਹਿਚਾਣ, ਆਤਮ ਪਰਮਾਤਮ ਮੇਲਾ ਮੇਲ ਨਾ ਕੋਇ ਮਿਲਾਈਆ। ਮਨ ਵਾਸਨਾ ਦੀਨ ਦੁਨੀ ਹੋਈ ਕੰਗਾਲ, ਬੁਧ ਬਿਬੇਕ ਰੂਪ ਨਾ ਕੋਇ ਵਟਾਈਆ। ਮਾਇਆ ਕਾਰਨ ਸ਼ਾਹ ਸੁਲਤਾਨਾਂ ਵੱਜੇ ਤਾਲ, ਧੁਨ ਅਨਾਦੀ ਨਾਦ ਆਤਮਕ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਆਪਣਾ ਘਰ, ਨਿਰਗੁਣ ਹੋ ਕੇ ਫੇਰਾ ਪਾਈਆ। ਸਤਿਜੁਗ ਕਹੇ ਪ੍ਰਭ ਕਲਜੁਗ ਕੂੜ ਕੁੜਿਆਰਾ ਤੱਕ, ਬਿਨ ਅੱਖਾਂ ਅੱਖ ਉਠਾਈਆ। ਕੋਈ ਨਾ ਜਾਣੇ ਹਕ਼ੀਕ਼ਤ ਹੱਕ, ਹਕੂਮਤ ਸਚ ਨਾ ਕੋਇ ਕਮਾਈਆ। ਮਨ ਵਾਸਨਾ ਸ੍ਰਿਸ਼ਟੀ ਦ੍ਰਿਸ਼ਟੀ ਰਹੀ ਨਠ, ਇਸ਼ਟੀ ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਸਤਿ ਸਤਿਵਾਦ ਖੇੜਾ ਹੋਇਆ ਭੱਠ, ਮਾਇਆ ਮਮਤਾ ਮੋਹ ਕਰੇ ਹਲਕਾਈਆ। ਸਤਿ ਪਰਕਾਸ਼ ਤੇਰਾ ਨੂਰ ਬ੍ਰਹਮ ਜੋਤ ਜਗੇ ਨਾ ਲਟ ਲਟ, ਨੌ ਦਵਾਰੇ ਪੰਧ ਨਾ ਕੋਇ ਚੁਕਾਈਆ। ਸਾਚਾ ਲਾਹਾ ਸਾਹਿਬ ਸਵਾਮੀ ਸਚ ਦਵਾਰਿਉਂ ਸਕੇ ਕੋਈ ਨਾ ਖਟ,

ਨਾਮ ਨਿਧਾਨ ਸ੍ਰੀ ਭਗਵਾਨ ਹੱਥ ਕਿਸੇ ਨਾ ਆਈਆ। ਦੀਨ ਮਜ਼੍ਹਬ ਜਾਤ ਪਾਤ ਵਰਨ ਗੋਤ ਪਈ ਵੱਟ, ਅਗਲੀ ਵਾਟ ਪੰਧ ਨਾ ਕੋਇ ਮੁਕਾਈਆ। ਕਲਜੁਗ ਸਵਾਂਗੀ ਸਵਾਂਗ ਕਰੇ ਖੇਲ ਨਟੂਆ ਨਟ, ਮੰਡਲ ਰਾਸੀ ਸੁਰਤੀ ਸ਼ਬਦੀ ਗੋਪੀ ਕਾਹਨ ਰਾਸ ਨਾ ਕੋਇ ਵਖਾਈਆ। ਪੁਰਖ ਅਕਾਲ ਦੀਨ ਦਿਆਲ ਸਤਿ ਧਰਮ ਲੋਕਮਾਤ ਖੋਲ੍ਹ ਆਪਣਾ ਹੱਟ, ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਗੁਰਸਿਖ ਭਗਤ ਵਣਜਾਰੇ ਲੈ ਬਣਾਈਆ। ਸਦੀ ਚੌਧਵੀਂ ਲਹਿਣਾ ਦੇਣਾ ਮੁਕਾ ਪੁਰਖ ਸਮਰਥ, ਈਸਾ ਮੂਸਾ ਮੁਹੰਮਦ ਨੇਤਰ ਰੋ ਰੋ ਦੇਣ ਦੁਹਾਈਆ। ਗੋਬਿੰਦ ਯਾਰੜੇ ਦਾ ਸੱਥਰ ਗਿਆ ਘੱਤ, ਜਗਤ ਸੂਲਾਂ ਸੇਜ ਹੰਢਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਧਾਰ ਨਿਰਵੈਰ ਹੋ ਕੇ ਲੋਕਮਾਤ ਆ ਵੱਤ, ਬੇਵਤਨਾਂ ਨੂੰ ਵਤਨ ਦੇ ਵਖਾਈਆ। ਸਾਚਾ ਧਰਮ ਸੰਤੋਖ ਧੀਰਜ ਦੇ ਜਤ, ਅਗਨੀ ਤਤ ਨਾ ਲਾਗੇ ਰਾਈਆ। ਮਾਨਵ ਜਾਤੀ ਸਭ ਦੀ ਸਾਂਝੀ ਹੋਵੇ ਮਤ, ਬ੍ਰਹਮ ਪਾਰਬ੍ਰਹਮ ਪੜਦਾ ਦੇ ਚੁਕਾਈਆ। ਤੂੰ ਮੇਰਾ ਮੈਂ ਤੇਰਾ ਰਸਨਾ ਜਿਹਵਾ ਬੱਤੀ ਦੰਦ ਗਾਵੇ ਤੇਰਾ ਜਸ, ਸਿਫ਼ਤਾਂ ਵਿਚ ਤੇਰਾ ਢੋਲਾ ਗਾਈਆ। ਨਿਜ ਨੇਤਰ ਗਿਆਨ ਲੋਚਨ ਖੋਲ੍ਹ ਅੱਖ, ਪਰਤੱਖ ਰੂਪ ਹੋਵੇ ਗੁਸਾਈਂਆ। ਤੇਰੀ ਆਤਮ ਪਰਮਾਤਮ ਤੇਰੇ ਨਾਲੋਂ ਰਹੇ ਨਾ ਵੱਖ, ਕਰ ਕਿਰਪਾ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਸਤਿਜੁਗ ਸਾਚਾ ਝੋਲੀ ਡਾਹੀਆ। ਸਤਿਜੁਗ ਕਹੇ ਪ੍ਰਭ ਕਲਜੁਗ ਵੇਖ ਕੂੜ ਕੁੜਿਆਰ, ਚਾਰੋਂ ਕੁੰਟ ਅੰਧੇਰਾ ਛਾਈਆ। ਸਾਚਾ ਦਿਸੇ ਨਾ ਕੋਇ ਮਿੱਤਰ ਮੁਰਾਰ, ਵਿਭਚਾਰੀ ਹੋਈ ਲੋਕਾਈਆ। ਭਵਿਖਤਾਂ ਵਿਚ ਪੈਗ਼ੰਬਰਾਂ ਕੀਤਾ ਤੇਰਾ ਇਜ਼ਹਾਰ, ਲੇਖਾ ਲਿਖ ਕੇ ਕ਼ਲਮ ਸ਼ਾਹੀਆ। ਗੁਰ ਅਵਤਾਰ ਕਰਦੇ ਗਏ ਪੁਕਾਰ, ਹੋਕਾ ਸ਼ਬਦੀ ਨਾਮ ਸੁਣਾਈਆ। ਕਲ ਕਲਕੀ ਇਕ ਅਵਤਾਰ, ਜਿਸ ਦਾ ਭੇਵ ਕੋਇ ਨਾ ਪਾਈਆ। ਜਿਸ ਨੂੰ ਜਨਮੇ ਕੋਈ ਨਾ ਮਾਈ ਵਿਚ ਸੰਸਾਰ, ਨਾਤਾ ਤਤ ਨਾ ਕੋਇ ਬਣਾਈਆ। ਅੰਤਰਜਾਮੀ ਘਟ ਭੀਤਰ ਦੇਵਣਹਾਰ ਹੋਵੇ ਜੀਵ ਅਧਾਰ, ਅੰਡਜ ਜੇਰਜ ਉਤਭਜ ਸੇਤਜ ਵੇਖੇ ਥਾਉਂ ਥਾਈਂਆ। ਨਿਰਗੁਣ ਨੂਰ ਜੋਤ ਕਰੇ ਉਜਿਆਰ, ਸ਼ਬਦੀ ਡੰਕ ਵਜਾਏ ਅਪਾਰ, ਦੋ ਜਹਾਨਾਂ ਇਕ ਤਰਾਨਾ ਦਏ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਬ੍ਰਹਿਮੰਡ ਖੰਡ ਰਵ ਸਸ ਜ਼ਿਮੀਂ ਅਸਮਾਨ ਫਿਰਨ ਚਰਨ ਦਵਾਰ, ਹੁਕਮੇਂ ਅੰਦਰ ਭੱਜਣ ਵਾਹੋ ਦਾਹੀਆ। ਕਲਜੁਗ ਕੂੜੀ ਕਿਰਿਆ ਲੋਕਮਾਤ ਵਿਚੋਂ ਕੱਢ ਬਾਹਰ, ਧਰਨੀ ਧਰਤ ਧਵਲ ਉਪਰ ਰਹਿਣ ਕੋਇ ਨਾ ਪਾਈਆ। ਪਰਮ ਪੁਰਖ ਪਰਮਾਤਮ ਤੇਰੇ ਨਾਮ ਦਾ ਹੋਵੇ ਇਕ ਜੈਕਾਰ, ਇਕੋ ਤੇਰਾ ਇਸ਼ਟ ਦੀਨ ਦੁਨੀ ਸਰਬ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਤੇਰੀ ਸਚ ਸੱਚੀ ਸਰਕਾਰ, ਜਿਸ ਦਾ ਤਖ਼ਤਾ ਆਦਿ ਅੰਤ ਜੁਗਾ ਜੁਗੰਤ ਨਾ ਕੋਇ ਉਲਟਾਈਆ। ਸ੍ਰੀ ਭਗਵਾਨ ਕਹੇ ਸੁਣ ਸਤਿਜੁਗ ਮੀਤਾ, ਧੁਰ ਸੰਦੇਸ਼ਾ ਦਿਆਂ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਬਦਲ ਕੇ ਅੰਤਰ ਰੀਤਾ, ਮੰਦਰ ਮਸੀਤ ਲਹਿਣਾ ਦਿਆਂ ਮੁਕਾਈਆ। ਇਕ ਨਾਮ ਜਣਾਵਾਂ ਦੋ ਜਹਾਨ ਅਨਡੀਠਾ, ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਹਿਣ ਕੋਇ ਨਾ ਪਾਈਆ। ਸਤਿ ਧਰਮ ਦੀ ਸਤਿ ਚਲਾਵਾਂ ਰੀਤਾ, ਆਤਮ ਪਰਮਾਤਮ ਬਿਨ ਅੱਖਰਾਂ ਕਰਾਂ ਪੜ੍ਹਾਈਆ। ਸਾਚਾ ਕਲਮਾ ਇਕੋ ਦੱਸਾਂ ਹਦੀਸਾ, ਹਜ਼ਰਤ ਪੈਗ਼ੰਬਰ ਜਿਸ ਨੂੰ ਪੜ੍ਹ ਕੇ ਖ਼ੁਸ਼ੀ ਮਨਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਹੋਵੇ ਨਸੀਹਤਾ, ਨਸਲ ਅਸਲ ਬ੍ਰਹਮ ਪਾਰਬ੍ਰਹਮ ਦਿਆਂ ਦ੍ਰਿੜਾਈਆ। ਮਿਲੇ ਮਾਣ ਵਡਿਆਈ ਹਸਤ ਕੀਟਾ, ਊਚਾਂ ਨੀਚਾਂ ਰਾਓ ਰੰਕਾਂ ਇਕੋ

ਦਰ ਵਖਾਈਆ। ਸਚ ਦਵਾਰ ਵਿਚ ਸੰਸਾਰ ਦਿਸੇ ਠਾਂਡਾ ਸੀਤਾ, ਦੂਈ ਦਵੈਤ ਸ਼ਰਅ ਸ਼ਰਾਇਤ ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤੇਰਾ ਖੋਲ੍ਹੇ ਦਰ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਇਕੋ ਇਕ ਵਖਾਈਆ। ਸਤਿਜੁਗ ਸਚ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਉਡੀਕ, ਬਿਨ ਅੱਖਾਂ ਅੱਖ ਉਠਾਈਆ। ਨਿਰਅੱਖਰ ਅੱਖਰ ਧਾਰ ਬਣ ਕੇ ਕਰਦੇ ਗਏ ਤਾਰੀਫ਼, ਸਿਫ਼ਤਾਂ ਵਿਚ ਧੁਰ ਦੇ ਢੋਲੇ ਗਾਈਆ। ਜੋਤੀ ਸ਼ਬਦ ਕਰਦੇ ਗਏ ਪ੍ਰੀਤ, ਪ੍ਰੀਤਮ ਪਰਮ ਪੁਰਖ ਇਕੋ ਇਕ ਮਨਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣੀ ਬਦਲਦਾ ਆਇਆ ਤਵਾਰੀਖ, ਆਪਣੀ ਤਾਰੀਖ ਨਾ ਕਿਸੇ ਦ੍ਰਿੜਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਲੇਖਾ ਮੁਕਾਵੇ ਊਚ ਨੀਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਮਰਥ ਸਵਾਮੀ ਅੰਤਰਜਾਮੀ ਘਟ ਭੀਤਰ ਗ੍ਰਹਿ ਮੰਦਰ ਕਾਇਆ ਮਾਟੀ ਖੋਜ ਖੁਜਾਈਆ। ਸਤਿਜੁਗ ਸਾਚੇ ਤੇਰਾ ਪੁਰਖ ਅਕਾਲ ਦੇਵੇ ਸਾਥ, ਸਗਲਾ ਸੰਗ ਬਣਾਈਆ। ਨਾਮ ਅਗੰਮਾ ਦੱਸ ਕੇ ਪਾਠ, ਪਾਠਸ਼ਾਲਾ ਇਕੋ ਦਏ ਵਖਾਈਆ। ਜਿਥੇ ਝਗੜਾ ਰਹੇ ਨਾ ਜਾਤ ਪਾਤ, ਦੀਨ ਦੁਨੀ ਨਾ ਕੋਇ ਵਡਿਆਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਿਰਗੁਣ ਨਿਰਗੁਣ ਬਣੇ ਸਾਕ, ਸਰਗੁਣ ਵੱਜੇ ਤਨ ਵਧਾਈਆ। ਤ੍ਰੈਗੁਣ ਮਾਇਆ ਪੋਹ ਨਾ ਸਕੇ ਅਗਨੀ ਆਂਚ, ਪੰਜ ਵਿਕਾਰ ਨਾ ਕੋਇ ਹਲਕਾਈਆ। ਕਲਜੁਗ ਕੂੜੀ ਕਿਰਿਆ ਮਿਟੇ ਅੰਧੇਰੀ ਰਾਤ, ਸਤਿਜੁਗ ਤੇਰੀ ਰੁਤੜੀ ਸਤਿ ਸਤਿਵਾਦੀ ਆਪ ਸੁਹਾਈਆ। ਪੂਰਾ ਕਰੇ ਗੁਰ ਅਵਤਾਰਾਂ ਪੈਗ਼ੰਬਰਾਂ ਭਵਿਖਤ ਵਾਕ, ਵਾਕਿਆ ਵੇਖੇ ਥਾਉਂ ਥਾਈਂਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਕੱਢ ਨਫ਼ਾਕ, ਇਤਫ਼ਾਕਿਆ ਇਤਫ਼ਾਕ ਧੁਰ ਦਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਗੁਣਾਂ ਗੁਣਤਾਸ, ਗੁਣਵੰਤਾ ਗਹਿਰ ਗੰਭੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰ ਇਕੋ ਨਜ਼ਰੀ ਆਈਆ।

੨੬ ਸਾਵਣ ਸ਼ਹਿਨਸ਼ਾਹੀ ਸੰਮਤ ੨ ਮੰਗਲ ਸਿੰਘ ਦੇ ਗ੍ਰਹਿ ਪਿੰਡ ਸਾਰੰਗੜਾ ਜ਼ਿਲਾ ਅੰਮ੍ਰਿਤਸਰ

ਸਤਿਜੁਗ ਸਾਚੇ ਸੋ ਪੁਰਖ ਨਿਰੰਜਣ ਦੇਵੇ ਸਾਚੀ ਟੇਕ, ਆਦਿ ਜੁਗਾਦੀ ਮਿਹਰਵਾਨ ਮਹਿਬੂਬ ਦਇਆ ਕਮਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਤਰ ਆਤਮ ਬੁਧੀ ਕਰੇ ਬਿਬੇਕ, ਮਨ ਵਾਸਨਾ ਕੂੜੀ ਕਿਰਿਆ ਹਉਮੇ ਹੰਗਤਾ ਰਹਿਣ ਕੋਇ ਨਾ ਪਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਸਚ ਦਵਾਰੇ ਖੋਲ੍ਹੇ ਆਪਣਾ ਭੇਤ, ਅਛਲ ਅਛੇਦਾ ਆਪਣਾ ਪੜਦਾ ਦਏ ਉਠਾਈਆ। ਸਚਖੰਡ ਦਵਾਰਾ ਏਕੰਕਾਰਾ ਨਿਰਗੁਣ ਨਿਰਵੈਰ ਦੱਸੇ ਆਪਣਾ ਦੇਸ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਾਚਾ ਮੇਲਾ ਆਪ ਮਿਲਾਈਆ। ਜਿਸ ਗ੍ਰਹਿ ਰੂਪ ਰੰਗ ਨਾ ਕੋਇ ਰੇਖ, ਅਨੁਭਵ ਪਰਕਾਸ਼ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਦੀਨ ਦਿਆਲ ਦੀਨਾਂ ਬੰਧਪ ਦਇਆਨਿਧ ਠਾਕਰ ਸਵਾਮੀ, ਮਿਹਰ ਨਜ਼ਰ ਇਕ ਉਠਾਈਆ। ਸਤਿਜੁਗ ਸਾਚੇ ਸਚ ਸੰਦੇਸ਼ਾ ਦੇਵੇ ਇਕ ਇਕੱਲਾ, ਆਦਿਨ ਅੰਤਾ ਸ੍ਰੀ

ਭਗਵੰਤਾ ਹੁਕਮ ਵਰਤਾਈਆ। ਦੋ ਜਹਾਨ ਬਣਾਏ ਸਚ ਮਹੱਲਾ, ਚਾਰ ਕੁੰਟ ਇਕੋ ਹੁਕਮ ਦਏ ਵਰਤਾਈਆ। ਪਾਵੇ ਸਾਰ ਸਮੁੰਦ ਸਾਗਰ ਡੂੰਘੀ ਗ਼ਾਰ ਜਲਾ ਥਲਾ, ਪਰਬਤ ਟਿੱਲੇ ਚੋਟੀ ਪਹਾੜ ਵੇਖੇ ਚਾਈਂ ਚਾਈਂਆ। ਦੂਈ ਦਵੈਤੀ ਚਾਰ ਵਰਨ ਅਠਾਰਾਂ ਬਰਨ ਮੇਟੇ ਸੱਲਾ, ਸੁਲਹਕੁਲ ਅਮੁਲ ਆਪਣਾ ਨਾਮ ਵਰਤਾਈਆ। ਸਾਚਾ ਮੰਦਰ ਗ੍ਰਹਿ ਵਖਾਏ ਉਚ ਅਟਲਾ, ਛੱਪਰ ਛੰਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਵਰ, ਦਇਆਵਾਨ ਆਪਣੀ ਦਇਆ ਕਮਾਈਆ। ਸਤਿਜੁਗ ਸਾਚੇ ਤੇਰਾ ਸਚ ਦਵਾਰਾ ਹੋਵੇ ਉਚ ਅਰੂਜ, ਅਰਸ਼ ਫ਼ਰਸ਼ ਮਿਲੇ ਮਾਣ ਵਡਿਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦਇਆ ਕਰੇ ਆਪ ਹੱਕ ਮਹਿਬੂਬ, ਪਰਵਰਦਿਗਾਰ ਸਾਂਝਾ ਯਾਰ ਵਾਹਿਦ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਦੇ ਕੇ ਇਕੋ ਮੰਜ਼ਲ ਮਕਸੂਦ, ਸਚ ਦਵਾਰੇ ਹੱਕ ਮੁਕਾਮੇ ਦਏ ਪੁਚਾਈਆ। ਜਿਥੇ ਪੜ੍ਹਨਾ ਪਏ ਨਾ ਕੋਇ ਹਜ਼ਾਰਾ ਦਰੂਦ, ਅੱਖਰਾਂ ਵਾਲਾ ਲੇਖ ਨਾ ਕੋਇ ਵਖਾਈਆ। ਦਿਸ਼ਾ ਰਹੇ ਨਾ ਕੋਈ ਕੂਟ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਵੰਡ ਰਹੇ ਨਾ ਹੱਦ ਹਦੂਦ, ਬੇਅੰਤ ਬੇਪਰਵਾਹ ਇਕੋ ਨਜ਼ਰੀ ਆਈਆ। ਸਚ ਦਵਾਰੇ ਹੋ ਮੌਜੂਦ, ਮਜਲਸ ਧੁਰ ਦੀ ਦਏ ਵਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕੂੜੀ ਕਿਰਿਆ ਕਰ ਕੇ ਨੇਸਤੇ ਨਾਬੂਦ, ਸਤਿ ਧਰਮ ਤੇਰਾ ਬੂਟਾ ਦਏ ਲਗਾਈਆ। ਲੋਕਮਾਤ ਧਰਨੀ ਧਰਤ ਧਵਲ ਉਪਰ ਬਿਨ ਤੱਤਾਂ ਤੇਰਾ ਪਰਗਟ ਕਰੇ ਵਜੂਦ, ਵਾਹਿਦ ਆਪਣਾ ਹੁਕਮ ਵਰਤਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਦੇਵੇ ਪੰਜ ਤਤ ਕਾਇਆ ਕਲਬੂਤ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇ ਕੇ ਗਏ ਸਬੂਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਸ਼ਹਾਦਤ ਆਪਣੀ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਧਰਮ ਤੇਰਾ ਸਚ ਦਵਾਰਾ ਇਕੋ ਇਕ ਖੁਲ੍ਹਾਈਆ। ਸਤਿਜੁਗ ਸਾਚੇ ਪੁਰਖ ਅਕਾਲ ਏਕਾ ਨਾਉਂ ਕਰੇ ਪ੍ਰਸਿੱਧ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਸਿਰ ਸਕੇ ਨਾ ਕੋਇ ਉਠਾਈਆ। ਝਗੜਾ ਰਹੇ ਨਾ ਕੋਇ ਨੌ ਨਿੱਧ ਅਠਾਰਾਂ ਸਿੱਧ, ਰਿੱਧੀ ਸਿੱਧੀ ਕੰਮ ਕਿਸੇ ਨਾ ਆਈਆ। ਆਤਮ ਪਰਮਾਤਮ ਸਾਚੀ ਦੱਸੇ ਆਪਣੀ ਬਿਧ, ਬਿਧਨਾ ਦਾ ਲੇਖਾ ਦਏ ਮਿਟਾਈਆ। ਸਰਬ ਆਤਮਾ ਦਾ ਪਰਮਾਤਮ ਨਜ਼ਰ ਆਏ ਇੱਕ, ਏਕੰਕਾਰ ਬੇਪਰਵਾਹੀਆ। ਜਨ ਭਗਤਾਂ ਰਸ ਦੇਵੇ ਨਿਝ, ਨਿਝਰ ਝਿਰਨਾ ਆਪ ਝਿਰਾਈਆ। ਅਗਲਾ ਲੇਖਾ ਦੇਵੇ ਲਿਖ, ਪੂਰਬ ਲਹਿਣਾ ਝੋਲੀ ਪਾਈਆ। ਭੇਵ ਖੁਲ੍ਹਾ ਕੇ ਪਰਮ ਪੁਰਖ ਆਪਣੇ ਭਵਿਖ, ਪੜਦਿਆਂ ਵਿਚੋਂ ਪੜਦਾ ਦਏ ਉਠਾਈਆ। ਦੇਵੇ ਵਡਿਆਈ ਗੁਰਮੁਖ ਸਾਚੇ ਸਿੱਖ, ਜੋ ਸਤਿਗੁਰ ਸ਼ਬਦ ਮਿਲ ਕੇ ਇਕੋ ਇਸ਼ਟ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਖੇਲ ਕਰੇ ਨਿਤ ਨਵਿਤ, ਨਿਰਗੁਣ ਸਰਗੁਣ ਆਪਣਾ ਹੁਕਮ ਜਣਾਈਆ। ਸਤਿਜੁਗ ਸਾਚੇ ਤੇਰਾ ਨਜ਼ਰੀ ਆਵੇ ਧਰਮ ਦਵਾਰ, ਧੁਰ ਦਰਗਾਹੀ ਆਪ ਸੁਹਾਈਆ। ਜਿਥੇ ਇਕੋ ਏਕ ਹੋਵੇ ਜੈਕਾਰ, ਨਾਅਰਾ ਹੱਕ ਹੱਕ ਸੁਣਾਈਆ। ਦੂਸਰ ਦਿਸੇ ਨਾ ਮੀਤ ਮੁਰਾਰ, ਧੁਰ ਦਾ ਮਾਲਕ ਸੋਭਾ ਪਾਈਆ। ਜਿਸ ਨੂੰ ਲੱਭਦੇ ਗਏ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੱਖ ਉਠਾਈਆ। ਸੋ ਖੇਲ ਕਰੇ ਆਪਣੀ ਧਾਰ, ਜੋਤੀ ਜਾਤਾ ਵੇਸ ਵਟਾਈਆ। ਜਿਸ ਨੂੰ ਮਾਤਾ ਜਨਮੇ ਨਾ ਕੋਇ ਵਿਚ ਸੰਸਾਰ, ਸੀਰ ਨੀਰ ਮੁਖ ਨਾ ਕੋਇ ਲਗਾਈਆ। ਸੋ ਖੇਲ ਕਰੇ ਏਕੰਕਾਰ, ਇਕ ਅਕੱਲਾ ਆਪਣੇ ਹੱਥ

ਰਖੇ ਵਡਿਆਈਆ। ਕਲਜੁਗ ਕੂੜੀ ਕਿਰਿਆ ਦਏ ਨਿਵਾਰ, ਨਵਿਰਤੀ ਪਰਕਿਰਤੀ ਦਏ ਬਦਲਾਈਆ। ਸਤਿ ਧਰਮ ਦਾ ਕਰ ਸਚ ਪਰਚਾਰ, ਪਰਚਾ ਸਭ ਦੇ ਅਗੇ ਪਾਈਆ। ਲੱਖ ਚੁਰਾਸੀ ਕਰ ਕੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਸੋਈ ਸੁਰਤੀ ਦਏ ਉਠਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਨਾਮ ਅਗੰਮੀ ਵਜਾਏ ਤਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤੇਰਾ ਸਤਿ ਧਰਮ, ਸਰਨ ਆਪਣੀ ਵਿਚ ਰਖਾਈਆ। ਸਤਿਜੁਗ ਤੇਰਾ ਧਰਮ ਹੋਵੇ ਅਨੋਖਾ, ਪੁਰਖ ਅਕਾਲ ਦੀਨ ਦਿਆਲ ਦੇਵਣਹਾਰ ਵਡਿਆਈਆ। ਚੌਥੇ ਜੁਗ ਪਿਛੋਂ ਆਇਆ ਮੌਕਾ, ਮੁਕੰਮਲ ਹੁਕਮ ਦਏ ਸੁਣਾਈਆ। ਜਨ ਭਗਤਾਂ ਨਾਲ ਕਰੇ ਨਾ ਕਦੇ ਧੋਖਾ, ਮਮਤਾ ਮੋਹ ਨਾ ਕੋਇ ਵਧਾਈਆ। ਸਾਚਾ ਮਾਰਗ ਦੱਸ ਸੌਖਾ, ਮੰਜ਼ਲ ਆਪਣੀ ਦੇਣਾ ਚੜ੍ਹਾਈਆ। ਪੈਂਡਾ ਮੁਕਾ ਕੇ ਚੌਦਾਂ ਲੋਕਾ, ਚੌਦਾਂ ਤਬਕ ਖਹਿੜਾ ਦੇਣਾ ਛੁਡਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾ ਕੇ ਸਚ ਸਲੋਕਾ, ਸੋ ਸਵਾਮੀ ਅੰਤਰਜਾਮੀ ਮਿਲ ਕੇ ਦਰ ਘਰ ਸਾਚੇ ਸੋਭਾ ਪਾਈਆ। ਜਿਸ ਦਾ ਭਾਣਾ ਸਦਾ ਸਦਾ ਸਦ ਵਿਚ ਜਹਾਨ ਕਿਸੇ ਨਾ ਰੋਕਾ, ਅਗੇ ਹੋ ਨਾ ਕੋਇ ਅਟਕਾਈਆ। ਸੋ ਸਾਹਿਬ ਸੁਲਤਾਨ ਹੋ ਮਿਹਰਵਾਨ ਸਤਿਜੁਗ ਤੇਰੀ ਪੂਰੀ ਕਰੇ ਲੋਚਾ, ਜਨ ਭਗਤਾਂ ਲੋਚਨ ਨੈਣ ਨਿਜ ਨੇਤਰ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਅਠਾਰਾਂ ਬਰਨ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸਾਚਾ ਇਸ਼ਟ ਦੱਸੇ ਇਕੋ ਓਟਾ, ਓੜਕ ਪੁਰਖ ਅਕਾਲ ਦੀਨ ਦਿਆਲ ਦਇਆਨਿਧ ਸਾਗਰ ਗਹਿਰ ਗੰਭੀਰ ਬੇਨਜ਼ੀਰ ਲਾਤਸਵੀਰ, ਦੀਨ ਦੁਨੀ ਬਦਲ ਜ਼ਮੀਰ ਸ਼ਰਅ ਜ਼ੰਜੀਰ ਦਏ ਕਟਾਈਆ।